ੴ

ਸਿੱਖਬਾਣੀ · SikhBani

ਬੇਦ ਬਾਣੀ ਜਗੁ ਵਰਤਦਾ ਤ੍ਰੈ ਗੁਣ ਕਰੇ ਬੀਚਾਰੁ ॥

bed baanee jag varatadaa trai gun kare beechaar
Guru Amardas Ji ਗੁਰੂ ਅਮਰਦਾਸ ਜੀ · Raag Malaar · Ang 1276, 1277 · 27 lines
Translations

ਮਲਾਰ ਮਹਲਾ ੩ ॥

malaar mahalaa 3 | Ang 1276

Sant Singh KhalsaMalaar, Third Mehl:
Manmohan SinghMalar 3rd Guru.
Manmohan Singh (Punjabi)ਮਲਾਰ ਤੀਜੀ ਪਾਤਿਸ਼ਾਹੀ।
SikhNet (Spanish)Malhar Mejl Guru Amar Das, Tercer Canal Divino.

ਬੇਦ ਬਾਣੀ ਜਗੁ ਵਰਤਦਾ; ਤ੍ਰੈ ਗੁਣ ਕਰੇ ਬੀਚਾਰੁ ॥

bed baanee jag varatadaa; trai gun kare beechaar | Ang 1276

Sant Singh KhalsaThe world is involved with the words of the Vedas, thinking about the three gunas - the three dispositions.
Manmohan SinghThe world is involved in the sermons of the Vedas and reflects on the three modes.
Manmohan Singh (Punjabi)ਦੁਨੀਆਂ ਵੇਦਾਂ ਦੇ ਮੰਤਰਾਂ ਅੰਦਰ ਪ੍ਰਵਿਰਤ ਹੋਈ ਹੋਈ ਹੈ ਅਤੇ ਤਿੰਨਾਂ ਅਵਸਥਾਂਵਾਂ ਨੂੰ ਹੀ ਸੋਚਦੀ ਵੀਚਾਰਦੀ ਹੈ।
Fareedkot Teekaਬੇਦ ਬਾਣੀ ਮੇਂ ਸਭ ਜਗ ਵਰਤ ਰਹਾ ਹੈ, ਤ੍ਰਿਗੁਣੀ ਵਿਸ਼ਿਓਂ ਕਾ ਵੀਚਾਰ ਕਰਤਾ ਹੈ॥
Prof. Sahib Singhਜਗਤ (ਕਰਮ ਕਾਂਡ ਵਿਚ ਹੀ ਰੱਖਣ ਵਾਲੀ ਸ਼ਾਸਤ੍ਰਾਂ) ਵੇਦਾਂ ਦੀ ਬਾਣੀ ਵਿਚ ਪਰਚਿਆ ਰਹਿੰਦਾ ਹੈ, ਮਾਇਆ ਦੇ ਤਿੰਨਾਂ ਗੁਣਾਂ ਦੀ (ਹੀ) ਵਿਚਾਰ ਕਰਦਾ ਰਹਿੰਦਾ ਹੈ (ਪ੍ਰਭੂ ਦਾ ਨਾਮ ਨਹੀਂ ਸਿਮਰਦਾ)।

ਪਦ ਅਰਥ ਬੇਦ ਬਾਣੀ = (ਸ਼ਾਸਤ੍ਰਾਂ) ਵੇਦਾਂ ਦੀ (ਕਰਮ ਕਾਂਡ ਵਿਚ ਹੀ ਰੱਖਣ ਵਾਲੀ) ਬਾਣੀ ਵਿਚ। ਵਰਤਦਾ = ਪਰਚਿਆ ਰਹਿੰਦਾ ਹੈ। ਤ੍ਰੈ ਗੁਣ ਬੀਚਾਰੁ = (ਮਾਇਆ ਦੇ) ਤਿੰਨਾਂ ਗੁਣਾਂ ਦਾ ਵਿਚਾਰ।

SikhNet (Spanish)El mundo está envuelto en las palabras de los Vedas, pensando en las Tres Gunas,

ਬਿਨੁ ਨਾਵੈ. ਜਮ ਡੰਡੁ ਸਹੈ; ਮਰਿ ਜਨਮੈ ਵਾਰੋ ਵਾਰ ॥

bin naavai. jam ddandd sahai; mar janamai vaaro vaar | Ang 1276

Sant Singh KhalsaWithout the Name, it suffers punishment by the Messenger of Death; it comes and goes in reincarnation, over and over again.
Manmohan SinghWithout the Name, it suffers punishment of the Death's courier and comes and goes over and over again.
Manmohan Singh (Punjabi)ਨਾਮ ਦੇ ਬਾਝੋਂ, ਇਹ ਮੌਤ ਦੇ ਦੂਤ ਦੀ ਸਜ਼ਾ ਸਹਾਰਦੀ ਹੈ ਅਤੇ ਮੁੜ ਮੁੜ ਕੇ ਆਉਂਦੀ ਤੇ ਜਾਂਦੀ ਹੈ।
Fareedkot Teekaਪਰੰਤੂ ਨਾਮ ਸੇ ਬਿਨਾਂ ਜਮ ਕਾ ਡੰਡ ਸਹਾਰਤਾ ਹੈ ਔਰ ਬਾਰੰਬਾਰ ਮਰ ਕੇ ਜਨਮਤਾ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ (ਜਗਤ) ਜਮਦੂਤਾਂ ਦੀ ਸਜ਼ਾ ਸਹਾਰਦਾ ਹੈ, ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।

ਪਦ ਅਰਥ ਬਿਨੁ ਨਾਵੈ = ਹਰਿ-ਨਾਮ ਤੋਂ ਬਿਨਾ। ਡੰਡੁ = ਸਜ਼ਾ। ਸਹੈ = ਸਹਾਰਦਾ ਹੈ। ਮਰਿ = ਮਰ ਕੇ। ਵਾਰੋ ਵਾਰ = ਮੁੜ ਮੁੜ।

SikhNet (Spanish)en las tres disposiciones, pero sin el Nombre sufre atrapado en la garras del mensajero de la muerte.

ਸਤਿਗੁਰ ਭੇਟੇ ਮੁਕਤਿ ਹੋਇ; ਪਾਏ ਮੋਖ ਦੁਆਰੁ ॥੧॥

satigur bhette mukat hoe; paae mokh duaar |1| Ang 1276

Sant Singh KhalsaMeeting with the True Guru, the world is liberated, and finds the Door of Salvation. ||1||
Manmohan SinghMeeting with the True Guru, it is emancipated and obtains the door of salvation.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਾ ਕੇ, ਇਹ ਬੰਦਖਲਾਸ ਹੋ ਜਾਂਦੀ ਹੈ ਅਤੇ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦੀ ਹੈ।
Fareedkot Teekaਜੇ ਸਤਿਗੁਰੋਂ ਕੋ (ਭੇਟੇ) ਮਿਲੇ ਤੌ ਮੁਕਤ ਕਾ ਦੁਆਰਾ ਅਰਥਾਤ ਗਿਆਨ ਕੋ ਪਾਇ ਲੇਵੇ ਔ ਮੁਕਤ ਹੋਵੈ॥੧॥
Prof. Sahib Singh(ਜਿਹੜਾ ਮਨੁੱਖ) ਗੁਰੂ ਨੂੰ ਮਿਲ ਪੈਂਦਾ ਹੈ, ਉਸ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲ ਜਾਂਦੀ ਹੈ ਉਹ ਮਨੁੱਖ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ ॥੧॥

ਪਦ ਅਰਥ ਸਤਿਗੁਰ ਭੇਟੇ = (ਜਿਹੜਾ) ਗੁਰੂ ਨੂੰ ਮਿਲਦਾ ਹੈ। ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ। ਮੋਖ ਦੁਆਰੁ = ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਸਤਾ ॥੧॥

SikhNet (Spanish)Va y viene de reencarnación en reencarnación, una y otra vez, pero encontrando al Verdadero Guru, el mundo es liberado y encuentra la Puerta de la Salvación. (1)

ਮਨ ਰੇ; ਸਤਿਗੁਰੁ ਸੇਵਿ ਸਮਾਇ ॥

man re; satigur sev samaae | Ang 1276

Sant Singh KhalsaO mortal, immerse yourself in service to the True Guru.
Manmohan SinghO man, be thou absorbed in the True Guru's service.
Manmohan Singh (Punjabi)ਹੇ ਬੰਦੇ! ਤੂੰ ਸੱਚੇ ਗੁਰਾਂ ਦੀ ਟਹਿਲ-ਸੇਵਾ ਅੰਦਰ ਲੀਨ ਹੋ ਜਾ।
Fareedkot Teekaਹੇ ਮਨ! ਸਤਿਗੁਰੋਂ ਕੀ ਸੇਵਾ ਮੇਂ ਸਮਾਵਣਾ ਕਰ॥
Prof. Sahib Singhਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੇ ਨਾਮ ਵਿਚ) ਲੀਨ ਹੋਇਆ ਰਹੁ।

ਪਦ ਅਰਥ ਸੇਵਿ = ਸਰਨ ਪੈ ਕੇ। ਸਮਾਇ = (ਹਰਿ-ਨਾਮ ਵਿਚ) ਲੀਨ ਹੋਇਆ ਰਹੁ।

SikhNet (Spanish)Oh, mortal, fúndete en el Servicio del Guru Verdadero.

ਵਡੈ ਭਾਗਿ ਗੁਰੁ ਪੂਰਾ ਪਾਇਆ; ਹਰਿ ਹਰਿ ਨਾਮੁ ਧਿਆਇ ॥੧॥ ਰਹਾਉ ॥

vaddai bhaag gur pooraa paaeaa; har har naam dhiaae |1| rahaau | Ang 1276

Sant Singh KhalsaBy great good fortune, the mortal finds the Perfect Guru, and meditates on the Name of the Lord, Har, Har. ||1||Pause||
Manmohan SinghBy great good destiny, the Perfect Guru is obtained and one meditates on the Lord Guru's Name. Pause.
Manmohan Singh (Punjabi)ਭਾਰੀ ਚੰਗੀ ਪ੍ਰਾਲਭਧ ਦੁਆਰਾ ਪੂਰਨ ਗੁਰਦੇਵ ਜੀ ਪਰਾਪਤ ਹੁੰਦੇ ਹਨ ਅਤੇ ਇਨਸਾਨ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ। ਠਹਿਰਾਉ।
Fareedkot Teekaਵੱਡੇ ਭਾਗੋਂ ਕਰ ਜਿਨੋਂ ਨੇ ਪੂਰਾ ਗੁਰੂ ਪਾਇਆ ਹੈ, ਸੋ ਮਨ ਬਾਣੀ ਕਰ ਹਰੀ ਕੋ ਧਿਆਵਤੇ ਹੈਂ॥੧॥ ਰਹਾਉ ॥
Prof. Sahib Singh(ਜਿਸ ਮਨੁੱਖ ਨੇ) ਵੱਡੀ ਕਿਸਮਤ ਨਾਲ ਪੂਰਾ ਗੁਰੂ ਲੱਭ ਲਿਆ, ਉਹ ਸਦਾ ਹਰੀ ਦਾ ਨਾਮ ਧਿਆਉਂਦਾ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਵਡੈ ਭਾਗਿ = ਵੱਡੀ ਕਿਸਮਤ ਨਾਲ। ਧਿਆਇ = ਧਿਆਉਂਦਾ ਹੈ ॥੧॥ ਰਹਾਉ ॥

SikhNet (Spanish)Por una Gran Fortuna encontrarás al Guru Perfecto al meditar en el Nombre del Señor. (1-Pausa)

ਹਰਿ ਆਪਣੈ ਭਾਣੈ ਸ੍ਰਿਸਟਿ ਉਪਾਈ; ਹਰਿ ਆਪੇ ਦੇਇ ਅਧਾਰੁ ॥

har aapanai bhaanai srisatt upaaee; har aape dee adhaar | Ang 1276

Sant Singh KhalsaThe Lord, by the Pleasure of His Own Will, created the Universe, and the Lord Himself gives it sustenance and support.
Manmohan SinghIn His will, God has created the world and Himself provides it with sustenance.
Manmohan Singh (Punjabi)ਆਪਣੀ ਰਜਾ ਅੰਦਰ ਵਾਹਿਗੁਰੂ ਨੇ ਦੁਨੀਆ ਰਚੀ ਹੈ ਅਤੇ ਆਪ ਹੀ ਇਸ ਨੂੰ ਰੋਜ਼ੀ ਦਿੰਦਾ ਹੈ।
Fareedkot Teekaਹਰੀ ਨੇ ਆਪਣੇ ਭਾਣੇ ਵਿਚ ਸਭ ਸ੍ਰਿਸ਼ਟੀ ਉਤਪਤਿ ਕੀ ਹੈ ਔਰ ਆਪੇ ਹੀ ਅਧਾਰ ਦੇਤਾ ਹੈ॥
Prof. Sahib Singhਪਰਮਾਤਮਾ ਨੇ ਆਪਣੀ ਰਜ਼ਾ ਵਿਚ ਇਹ ਜਗਤ ਪੈਦਾ ਕੀਤਾ ਹੈ, ਪਰਮਾਤਮਾ ਆਪ ਹੀ (ਜੀਵਾਂ ਨੂੰ) ਆਸਰਾ ਦੇਂਦਾ ਹੈ।

ਪਦ ਅਰਥ ਆਪਣੇ ਭਾਣੈ = ਆਪਣੀ ਰਜ਼ਾ ਵਿਚ। ਆਪੇ = ਆਪ ਹੀ। ਦੇਇ = ਦੇਂਦਾ ਹੈ। ਅਧਾਰੁ = ਆਸਰਾ।

SikhNet (Spanish)El Señor, por el propio Placer de Su Voluntad, creó el Universo y Él Mismo le da Sustento y Soporte.

ਹਰਿ ਆਪਣੈ ਭਾਣੈ. ਮਨੁ ਨਿਰਮਲੁ ਕੀਆ; ਹਰਿ ਸਿਉ ਲਾਗਾ ਪਿਆਰੁ ॥

har aapanai bhaanai. man niramal keea; har siau laagaa piaar | Ang 1276

Sant Singh KhalsaThe Lord, by His Own Will, makes the mortal's mind immaculate, and lovingly attunes him to the Lord.
Manmohan SinghIn His will, the Lord makes the man's mind immaculate and he is attuned to the Lord.
Manmohan Singh (Punjabi)ਆਪਣੀ ਰਜ਼ਾ ਅੰਦਰ ਪ੍ਰਭੂ ਮਨੁੱਖ ਦੇ ਮਨੂਏ ਨੂੰ ਪਵਿੱਤਰ ਕਰ ਦਿੰਦਾ ਹੈ ਅਤੇ ਉਸ ਦੀ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ।
Fareedkot Teekaਹਰੀ ਨੇ ਆਪਣੇ ਭਾਣੇ ਮੇਂ ਜਿਨ ਕਾ ਮਨ ਨਿਰਮਲ ਕੀਆ ਹੈ, ਤਿਨਾਂ ਕਾ ਹਰੀ ਕੇ ਸਾਥ ਪਿਆਰ ਲਾਗਾ ਹੈ॥
Prof. Sahib Singh(ਜਿਸ ਮਨੁੱਖ ਦਾ) ਮਨ ਪਰਮਾਤਮਾ ਨੇ ਆਪਣੀ ਰਜ਼ਾ ਵਿਚ (ਗੁਰੂ ਦੀ ਰਾਹੀਂ) ਪਵਿੱਤਰ ਕਰ ਦਿੱਤਾ ਹੈ, ਉਸ ਮਨੁੱਖ ਦਾ ਪਿਆਰ ਪ੍ਰਭੂ ਚਰਨਾਂ ਨਾਲ ਬਣ ਗਿਆ।

ਪਦ ਅਰਥ ਨਿਰਮਲੁ = ਪਵਿੱਤਰ। ਸਿਉ = ਨਾਲ।

SikhNet (Spanish)Él Mismo otorga al mortal una mente inmaculada y con todo Amor éste se entona en Él. El Señor,

ਹਰਿ ਕੈ ਭਾਣੈ. ਸਤਿਗੁਰੁ ਭੇਟਿਆ; ਸਭੁ ਜਨਮੁ ਸਵਾਰਣਹਾਰੁ ॥੨॥

har kai bhaanai. satigur bhettiaa; sabh janam savaaranahaar |2| Ang 1276

Sant Singh KhalsaThe Lord, by His Own Will, leads the mortal to meet the True Guru, the Embellisher of all his lives. ||2||
Manmohan SinghIn the Lord's well, man meets with the True Guru, who is the embellisher of his entire life.
Manmohan Singh (Punjabi)ਪ੍ਰਭੂ ਦੀ ਰਜ਼ਾ ਅੰਦਰ ਇਨਸਾਨ ਸੱਚੇ ਗੁਰੂ ਨੂੰ ਮਿਲ ਪੈਦਾ ਹੈ, ਜੋ ਉਸ ਦੇ ਸਾਰੇ ਜੀਵਨ ਨੂੰ ਸ਼ਸ਼ੋਭਤ ਕਰਨ ਵਾਲੇ ਹਨ।
Fareedkot Teekaਸਭ ਜਨਮ ਸਵਾਰਣਹਾਰ ਸਤਿਗੁਰ ਹਰੀ ਕੇ ਭਾਣੇ ਮੇਂ (ਭੇਟਿਆ) ਮਿਲ੍ਯਾ ਹੈ॥੨॥
Prof. Sahib Singhਸਾਰੇ ਮਨੁੱਖਾ ਜੀਵਨ ਨੂੰ ਚੰਗਾ ਬਣਾ ਸਕਣ ਵਾਲਾ ਗੁਰੂ (ਉਸ ਮਨੁੱਖ ਨੂੰ) ਪਰਮਾਤਮਾ ਦੀ ਰਜ਼ਾ ਅਨੁਸਾਰ ਮਿਲ ਪਿਆ ॥੨॥

ਪਦ ਅਰਥ ਕੈ ਭਾਣੈ = ਦੀ ਰਜ਼ਾ ਵਿਚ। ਭੇਟਿਆ = ਮਿਲਿਆ। ਸਭੁ = ਸਾਰਾ। ਸਵਾਰਣਹਾਰੁ = ਚੰਗਾ ਬਣਾ ਦੇਣ ਦੀ ਸਮਰਥਾ ਵਾਲਾ (ਗੁਰੂ) ॥੨॥

SikhNet (Spanish)por Su Propia Voluntad, guía al mortal hacia el Perfecto Guru, Quién embellece su vida. (2)

ਵਾਹੁ ਵਾਹੁ ਬਾਣੀ ਸਤਿ ਹੈ; ਗੁਰਮੁਖਿ ਬੂਝੈ ਕੋਇ ॥

vaahu vaahu baanee sat hai; guramukh boojhai koe | Ang 1276

Sant Singh KhalsaWaaho! Waaho! Blessed and Great is the True Word of His Bani. Only a few, as Gurmukh, understand.
Manmohan SinghPraiseworthy, praiseworthy and true is the Guru's word, Some rare God Conscious being understands this thing.
Manmohan Singh (Punjabi)ਸ਼ਲਾਘਾ ਯੋਗ, ਸ਼ਲਾਘਾ ਯੋਗ, ਅਤੇ ਸੱਚੀ ਹੈ ਗੁਰ ਦੀ ਬਾਣੀ, ਕੋਈ ਵਿਰਲਾ ਰੱਬ ਨੂੰ ਜਾਨਣ ਵਾਲਾ ਜੀਵ ਇਸ ਗੱਲ ਨੂੰ ਸਮਝਦਾ ਹੈ।
Fareedkot Teeka(ਵਾਹੁ ਵਾਹੁ) ਧੰਨ ਧੰਨ ਵਾ ਅਸਚਰਜ ਰੂਪ ਕਰ ਕਥਨ ਕਰਨਾ ਏਹ ਬਾਣੀ ਸਤ ਹੈ, ਕੋਈ ਗੁਰਮੁਖਿ ਬੂਝਥਾ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ (ਹੀ) ਕੋਈ ਵਿਰਲਾ ਮਨੁੱਖ (ਇਹ) ਸਮਝਦਾ ਹੈ (ਕਿ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਹੀ ਸਦਾ ਕਾਇਮ ਰਹਿਣ ਵਾਲੀ ਹੈ।

ਪਦ ਅਰਥ ਵਾਹੁ ਵਾਹੁ = ਸਿਫ਼ਤ-ਸਾਲਾਹ। ਸਤਿ = ਸਦਾ ਕਾਇਮ ਰਹਿਣ ਵਾਲੀ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਕੋਇ = ਕੋਈ ਵਿਰਲਾ।

SikhNet (Spanish)¡Wajo, Wajo! Bendita y Grandiosa es la Palabra de Su Bani.

ਵਾਹੁ ਵਾਹੁ ਕਰਿ ਪ੍ਰਭੁ ਸਾਲਾਹੀਐ; ਤਿਸੁ ਜੇਵਡੁ ਅਵਰੁ. ਨ ਕੋਇ ॥

vaahu vaahu kar prabh saalaaheeai; tis jevadd avar. na koe | Ang 1276

Sant Singh KhalsaWaaho! Waaho! Praise God as Great! No one else is as Great as He.
Manmohan SinghUttering "Bravo, bravo, bravo" praise thou the Lord No one else is as great as He.
Manmohan Singh (Punjabi)ਸ਼ਾਬਾਸ਼! ਸ਼ਾਬਾਸ਼!" ਉਚਾਰਦਾ ਹੋਇਆ ਤੂੰ ਆਪਣੇ ਸਾਹਿਬ ਦੀ ਸਿਫ਼ਤ-ਸ਼ਲਾਘਾ ਕਰ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਵਾਹੁ ਵਾਹੁ ਕਰ ਕੇ ਪ੍ਰਭੂ ਕੋ ਸਲਾਹਣਾ ਕਰੀਏ ਤਿਸ ਕੇ ਤੁਲ ਕਈ ਬਡਾ ਨਹੀਂ ਹੈ॥
Prof. Sahib Singh(ਪ੍ਰਭੂ) 'ਅਸਚਰਜ ਹੈ ਅਸਚਰਜ ਹੈ'-ਇਹ ਆਖ ਆਖ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ, (ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।

ਪਦ ਅਰਥ ਕਰਿ = ਕਰ ਕੇ, ਆਖ ਕੇ। ਸਾਲਾਹੀਐ = ਸਾਲਾਹੁਣਾ ਚਾਹੀਦਾ ਹੈ। ਤਿਸੁ ਜੇਵਡੁ = ਉਸ ਦੇ ਬਰਾਬਰ ਦਾ।

SikhNet (Spanish)Son pocos los Gurmukjs que lo entienden. Wajo, Wajo, alaba la Grandeza del Dios.

ਆਪੇ ਬਖਸੇ ਮੇਲਿ ਲਏ; ਕਰਮਿ ਪਰਾਪਤਿ ਹੋਇ ॥੩॥

aape bakhase mel le; karam paraapat hoe |3| Ang 1276

Sant Singh KhalsaWhen God's Grace is received, He Himself forgives the mortal, and unites him with Himself. ||3||
Manmohan SinghWhen man becomes the recipient of God's grace, then forgiving him, He unites him with Himself.
Manmohan Singh (Punjabi)ਜਦ ਬੰਦਾ ਹਰੀ ਦੀ ਮਿਹਰ ਦਾ ਪਾਤ੍ਰ ਹੋ ਜਾਂਦਾ ਹੈ, ਤਦ ਉਹ ਉਸ ਨੂੰ ਮੁਆਫ ਕਰ ਆਪਣੇ ਨਾਲ ਮਿਲ ਲੈਂਦਾ ਹੈ।
Fareedkot Teekaਜਬ ਤਿਸ ਕੀ ਕਿਰਪਾ ਕੀ ਪ੍ਰਾਪਤੀ ਹੋਵੇ, ਤਬ ਆਪੇ ਬਖਸ਼ ਕਰ ਕੇ ਆਪਣੇ ਸਾਥ ਮੇਲ ਲੇਤਾ ਹੈ॥
Prof. Sahib Singhਪ੍ਰਭੂ ਆਪ ਹੀ ਜਿਸ ਮਨੁੱਖ ਉਤੇ) ਬਖ਼ਸ਼ਸ਼ ਕਰਦਾ ਹੈ (ਉਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ। (ਉਸ ਦੀ) ਮਿਹਰ ਨਾਲ (ਹੀ ਉਸ ਦਾ) ਮਿਲਾਪ ਹੁੰਦਾ ਹੈ ॥੩॥

ਪਦ ਅਰਥ ਬਖਸੇ = ਬਖ਼ਸ਼ਸ਼ ਕਰਦਾ ਹੈ। ਕਰਮਿ = (ਪ੍ਰਭੂ ਦੀ) ਮਿਹਰ ਨਾਲ। ਪਰਾਪਤਿ = ਮਿਲਾਪ ॥੩॥

SikhNet (Spanish)Nadie es tan Grande como Él. Cuando la Gracia de Dios es recibida, Él Mismo perdona al mortal y lo une a Su Ser. (3)

ਸਾਚਾ ਸਾਹਿਬੁ ਮਾਹਰੋ; ਸਤਿਗੁਰਿ ਦੀਆ ਦਿਖਾਇ ॥

saachaa saahib maaharo; satigur deea dikhaae | Ang 1276

Sant Singh KhalsaThe True Guru has revealed our True, Supreme Lord and Master.
Manmohan SinghThe True Guru has shown me the supreme True Lord.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਸ਼ਰੋਮਣੀ ਸੱਚਾ ਸੁਆਮੀ ਵਿਖਾਲ ਦਿੱਤਾ ਹੈ।
Fareedkot Teekaਸਾਚਾ ਸਾਹਿਬ ਜੋ (ਮਾਹਰੋ) ਪ੍ਰਧਾਨ ਹੈ, ਸੋ ਸਤਿਗੁਰੂ ਨੇ ਦਿਖਾਇ ਦੀਆ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ (ਸਾਰੇ ਜਗਤ ਦਾ) ਪ੍ਰਧਾਨ ਹੈ ਮਾਲਕ ਹੈ। ਜਿਸ (ਮਨੁੱਖ ਨੂੰ) ਗੁਰੂ ਨੇ ਉਸ ਦਾ ਦਰਸਨ ਕਰਾ ਦਿੱਤਾ;

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਮਾਹਰੋ = ਮਹਰ, ਚੌਧਰੀ, ਪ੍ਰਧਾਨ। ਸਤਿਗੁਰਿ = ਸਤਿਗੁਰੂ ਨੇ।

SikhNet (Spanish)El Verdadero Guru nos ha revelado a nuestro Verdadero y Supremo Señor y Maestro.

ਅੰਮ੍ਰਿਤੁ ਵਰਸੈ. ਮਨੁ ਸੰਤੋਖੀਐ; ਸਚਿ ਰਹੈ ਲਿਵ ਲਾਇ ॥

amrit varasai. man santokheeai; sach rahai liv laae | Ang 1276

Sant Singh KhalsaThe Ambrosial Nectar rains down and the mind is satisfied, remaining lovingly attuned to the True Lord.
Manmohan SinghWhen the True Lord rains His Name Nectar, my soul is satiated and remains attuned to Him.
Manmohan Singh (Punjabi)ਜਦ ਸੱਚਾ ਸੁਆਮੀ ਆਪਣੇ ਨਾਮ ਦੇ ਆਬਿ-ਹਿਯਾਤ ਦੀ ਬਰਖਾ ਕਰਦਾ ਹੈ ਤਾਂ ਮੇਰੀ ਆਤਮਾ ਰੱਜ ਜਾਂਦੀ ਹੈ ਤੇ ਉਸ ਨਾਲ ਪ੍ਰੀਤ ਅੰਦਰ ਜੁੜੀ ਰਹਿੰਦੀ ਹੈ।
Fareedkot Teekaਗੁਰ ਉਪਦੇਸ ਅੰਮ੍ਰਿਤ ਵਰਸਣੇ ਕਰ ਜਿਸ ਕੇ ਮਨ ਮੇਂ ਸੰਤੋਖ ਹੂਆ ਹੈ ਵਹੁ ਸਚ ਮੇਂ ਲਿਵ ਲਾਇ ਰਹੇ ਹੈਂ॥
Prof. Sahib Singh(ਉਸ ਦੇ ਅੰਦਰ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਹੋਣ ਲੱਗ ਪੈਂਦੀ ਹੈ, (ਉਸ ਦਾ) ਮਨ ਸੰਤੋਖੀ ਹੋ ਜਾਂਦਾ ਹੈ, ਉਹ ਮਨੁੱਖ ਸਦਾ-ਥਿਰ ਹਰਿ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸੰਤੋਖੀਐ = ਸੰਤੋਖੀ ਹੋ ਜਾਂਦਾ ਹੈ। ਸਚਿ = ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ। ਲਿਵ ਲਾਇ = ਸੁਰਤ ਜੋੜ ਕੇ।

SikhNet (Spanish)El Néctar Ambrosial cae y la mente es satisfecha, permaneciendo entonada amorosamente en el Señor Verdadero.

ਹਰਿ ਕੈ ਨਾਇ ਸਦਾ ਹਰੀਆਵਲੀ; ਫਿਰਿ. ਸੁਕੈ ਨਾ ਕੁਮਲਾਇ ॥੪॥

har kai naae sadaa hareeaavalee; fir. sukai naa kumalaae |4| Ang 1276

Sant Singh KhalsaIn the Lord's Name, it is forever rejuvenated; it shall never wither and dry up again. ||4||
Manmohan SinghThrough the God's name, the soul ever remains fresh and dries and withers not again.
Manmohan Singh (Punjabi)ਰੱਬ ਦੇ ਨਾਮ ਰਾਹੀਂ ਜਿੰਦੜੀ ਸਦੀਵ ਹੀ ਤਰੋ ਤਾਜ਼ਾ ਰਹਿੰਦੀ ਹੈ ਅਤੇ ਮੁੜ ਕੇ ਸੁਕਦੀ ਤੇ ਮੁਰਝਾਉਂਦੀ ਨਹੀਂ।
Fareedkot Teekaਹਰਿ ਕੇ ਨਾਮ ਸੇ ਗੁਣਾਂ ਰੂਪੀ ਹਰੀਆਵਲੀ ਸਦਾ ਰਹਿਤੀ ਹੈ ਬਹੁੜੋ ਕੁਮਲਾਇ ਕਰ ਸੂਕਤੀ ਨਹੀਂ, ਭਾਵ ਗੁਣ ਹਰੇ ਰਹਿਤੇ ਹੈਂ ਮੁਰਝਾਵਤੇ ਨਹੀਂ ਅਰ ਨਾ ਅਭਾਵ ਹੀ ਹੋਤਾ ਹੈ॥੪॥
Prof. Sahib Singh(ਜਿਵੇਂ ਪਾਣੀ ਨਾਲ ਖੇਤੀ ਹਰੀ ਹੋ ਜਾਂਦੀ ਹੈ, ਨਾਹ ਸੁੱਕਦੀ ਹੈ ਨਾਹ ਕੁਮਲਾਂਦੀ ਹੈ, ਤਿਵੇਂ ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਦਰਸਨ ਕਰਾ ਦਿੱਤਾ; ਉਸ ਦੀ ਜਿੰਦ) ਪਰਮਾਤਮਾ ਦੇ ਨਾਮ (-ਜਲ) ਦੀ ਬਰਕਤਿ ਨਾਲ ਸਦਾ ਹਰੀ-ਭਰੀ (ਆਤਮਕ ਜੀਵਨ ਵਾਲੀ) ਰਹਿੰਦੀ ਹੈ, ਨਾਹ ਕਦੇ ਸੁੱਕਦੀ ਹੈ (ਨਾਹ ਕਦੇ ਆਤਮਕ ਮੌਤ ਸਹੇੜਦੀ ਹੈ) ਨਾਹ ਕਦੇ ਕੁਮਲਾਂਦੀ ਹੈ (ਨਾਹ ਕਦੇ ਡੋਲਦੀ ਹੈ) ॥੪॥

ਪਦ ਅਰਥ ਹਰਿ ਕੈ ਨਾਇ = ਪਰਮਾਤਮਾ ਦੇ ਨਾਮ (-ਜਲ) ਦੀ ਰਾਹੀਂ। ਹਰੀਆਵਲੀ = (ਆਤਮਕ ਜੀਵਨ ਨਾਲ) ਹਰੀ-ਭਰੀ ॥੪॥

SikhNet (Spanish)En el Nombre del Señor es para siempre rejuvenecida y nunca más vacilará o se secará. (4)

ਬਿਨੁ ਸਤਿਗੁਰ ਕਿਨੈ. ਨ ਪਾਇਓ; ਮਨਿ ਵੇਖਹੁ ਕੋ ਪਤੀਆਇ ॥

bin satigur kinai. na paaeo; man vekhahu ko pateeae | Ang 1277

Sant Singh KhalsaWithout the True Guru, no one finds the Lord; anyone can try and see.
Manmohan SinghWithout the True Guru no one attains unto the Lord, Let any one examine and see it.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ, ਕਿਸੇ ਨੂੰ ਭੀ ਪ੍ਰਭੂ ਪਰਾਪਤ ਨਹੀਂ ਹੁੰਦਾ। ਬੇਸ਼ਕ ਕੋਈ ਜਣਾ ਇਸ ਦਾ ਪਰਤਾਵਾ ਕਰ ਕੇ ਦੇਖ ਲਵੇ।
Fareedkot Teekaਗੁਰੋਂ ਸੇ ਬਿਨਾਂ ਗੁਣੋਂ ਕੋ ਕਿਸੀ ਨੇ ਨਹੀਂ ਪਾਇਆ, ਕੋਈ ਮਨ ਮੇਂ (ਪਤੀਆਇ) ਨਿਸਚੇ ਕਰ ਕੇ ਦੇਖ ਲੇਵੋ॥
Prof. Sahib Singhਬੇਸ਼ੱਕ ਕੋਈ ਧਿਰ ਮਨ ਵਿਚ ਨਿਰਨਾ ਕਰ ਕੇ ਵੇਖ ਲਵੇ, ਗੁਰੂ (ਦੀ ਸਰਨ) ਤੋਂ ਬਿਨਾ ਕਿਸੇ ਨੇ ਭੀ (ਪਰਮਾਤਮਾ ਦਾ ਨਾਮ-ਧਨ) ਹਾਸਲ ਨਹੀਂ ਕੀਤਾ।

ਪਦ ਅਰਥ ਕਿਨੈ = ਕਿਸੇ ਨੇ ਭੀ। ਮਨਿ = ਮਨ ਵਿਚ। ਕੋ = ਕੋਈ ਧਿਰ। ਪਤਿਆਇ = ਪਰਤਾਵਾ ਕਰ ਕੇ, ਨਿਰਨਾ ਕਰ ਕੇ।

SikhNet (Spanish)Sin el Guru Verdadero nadie encuentra al Señor, quién quiera puede tratar y ver.

ਹਰਿ ਕਿਰਪਾ ਤੇ. ਸਤਿਗੁਰੁ ਪਾਈਐ; ਭੇਟੈ ਸਹਜਿ ਸੁਭਾਇ ॥

har kirapaa te. satigur paaeeai; bhettai sehaj subhaae | Ang 1277

Sant Singh KhalsaBy the Lord's Grace, the True Guru is found, and then the Lord is met with intuitive ease.
Manmohan SinghBy God's grace one obtains the True Guru and then meets with the Lord all-too-spontaneously.
Manmohan Singh (Punjabi)ਹਰੀ ਦੀ ਦਇਆ ਦੁਆਰਾ, ਜੀਵ ਸੱਚੇ ਗੁਰਾਂ ਨੂੰ ਪਾ ਲੈਂਦਾ ਹੈ ਅਤੇ ਤਦ ਉਹ ਸੁਤੇ-ਸਿਧ ਹੀ ਸੁਆਮੀ ਨੂੰ ਮਿਲ ਪੈਦਾ ਹੈ।
Fareedkot Teekaਹਰੀ ਕੀ ਕਿਰਪਾ ਤੇ ਸਤਿਗੁਰੂ ਪਾਈਤਾ ਹੈ ਔਰ ਸਾਂਤੀ ਸੁਭਾਵ ਪ੍ਰਾਪਤਿ ਹੋਤਾ ਹੈ॥
Prof. Sahib Singhਗੁਰੂ (ਭੀ) ਮਿਲਦਾ ਹੈ ਪਰਮਾਤਮਾ ਦੀ ਮਿਹਰ ਨਾਲ, ਆਤਮਕ ਅਡੋਲਤਾ ਵਿਚ ਮਿਲਦਾ ਹੈ ਪਿਆਰ ਵਿਚ ਮਿਲਦਾ ਹੈ।

ਪਦ ਅਰਥ ਤੇ = ਤੋਂ, ਦੀ ਰਾਹੀਂ। ਪਾਈਐ = ਮਿਲਦਾ ਹੈ। ਭੇਟੈ = ਮਿਲਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।

SikhNet (Spanish)Por la Gracia del Señor el Guru Verdadero es encontrado, y así también,

ਮਨਮੁਖ ਭਰਮਿ ਭੁਲਾਇਆ; ਬਿਨੁ ਭਾਗਾ ਹਰਿ ਧਨੁ. ਨ ਪਾਇ ॥੫॥

manamukh bharam bhulaaeaa; bin bhaagaa har dhan. na paae |5| Ang 1277

Sant Singh KhalsaThe self-willed manmukh is deluded by doubt; without good destiny, the Lord's wealth is not obtained. ||5||
Manmohan SinghThe egocentric strays in doubt and without good destiny obtains not the Lord's wealth.
Manmohan Singh (Punjabi)ਮਨਮਤੀਆਂ ਸੰਦੇਹ ਅੰਦਰ ਭਟਕਦਾ ਹੈ ਅਤੇ ਚੰਗੀ ਪ੍ਰਾਲਭਧ ਦੇ ਬਗੈਰ, ਪ੍ਰਭੂ ਦੀ ਦੌਲਤ ਨੂੰ ਪਰਾਪਤ ਨਹੀਂ ਹੁੰਦਾ।
Fareedkot Teekaਮਨਮੁਖੋਂ ਕੋ ਭਰਮ ਨੇ ਭੁਲਾਇਆ ਹੈ ਔਰ ਬਿਨਾਂ ਭਾਗੋਂ ਸੇ ਹਰੀ ਧਿਆਨ ਪਾਇਆ ਨਹੀਂ ਜਾਤਾ ਹੈ॥੫॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਭਟਕਣਾ ਨੇ ਕੁਰਾਹੇ ਪਾ ਰੱਖਿਆ ਹੁੰਦਾ ਹੈ। ਕਿਸਮਤ ਤੋਂ ਬਿਨਾ ਪਰਮਾਤਮਾ ਦਾ ਨਾਮ-ਧਨ ਨਹੀਂ ਲੱਭ ਸਕਦਾ ॥੫॥

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਭਰਮਿ = ਭਟਕਣਾ ਦੇ ਕਾਰਨ। ਭੁਲਾਇਆ = ਕੁਰਾਹੇ ਪਾਇਆ ਹੁੰਦਾ ਹੈ ॥੫॥

SikhNet (Spanish)el Señor Mismo es encontrado con facilidad intuitiva. El soberbio Manmukj es engañado por la duda y sin un buen Destino, la Riqueza del Señor no será obtenida. (5)

ਤ੍ਰੈ ਗੁਣ ਸਭਾ ਧਾਤੁ ਹੈ; ਪੜਿ ਪੜਿ ਕਰਹਿ ਵੀਚਾਰੁ ॥

trai gun sabhaa dhaat hai; parr parr kareh veechaar | Ang 1277

Sant Singh KhalsaThe three dispositions are completely distracting; people read and study and contemplate them.
Manmohan SinghThe very idea of three qualities is all mammon, which people read, read and reflect upon,
Manmohan Singh (Punjabi)ਤਿੰਨਾਂ ਲੱਛਣਾ ਦਾ ਖਿਆਲ ਸਮੂਹ ਮਾਇਆ ਹੀ ਹੈ, ਜਿਸ ਨੂੰ ਲੋਕ ਪੜ੍ਹਦੇ, ਪੜ੍ਹਦੇ ਤੇ ਸੋਚਦੇ ਵਿਚਾਰਦੇ ਹਨ।
Fareedkot Teekaਤ੍ਰੈਗੁਣੀ ਸੰਸਾਰ ਸਭ ਧਾਵਣੇ ਵਾਲਾ ਹੈ। ਸਭ ਪੜਿ ਪੜਿ ਕਰ ਤੀਨੋਂ ਗੁਣੋਂ ਕਾ ਵਿਚਾਰ ਕਰਤੇ ਹੈਂ, ਭਾਵ ਸੁਰਗਾਦਿ ਸੁਖੋਂ ਕੋ ਸ੍ਰੇਸ਼ਟ ਜਾਨਤੇ ਹੈਂ॥
Prof. Sahib Singh(ਪੰਡਿਤ ਲੋਕ ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਤਿੰਨਾਂ ਗੁਣਾਂ ਵਿਚ ਰੱਖਣ ਵਾਲੇ ਕਰਮ-ਕਾਂਡ ਦਾ ਹੀ) ਵਿਚਾਰ ਕਰਦੇ ਹਨ, ਤੇ, ਇਹ ਤਿੰਨਾਂ ਗੁਣਾਂ ਦੀ ਵਿਚਾਰ ਨਿਰੀ ਮਾਇਆ ਹੀ ਹੈ।

ਪਦ ਅਰਥ ਸਭਾ = ਸਾਰੀ। ਧਾਤੁ = ਮਾਇਆ। ਪੜਿ = ਪੜ੍ਹ ਕੇ। ਕਰਹਿ = ਕਰਦੇ ਹਨ (ਬਹੁ-ਵਚਨ)।

SikhNet (Spanish)Las tres disposiciones sólo distraen; la gente lee sobre ellas, las estudia y las contempla.

ਮੁਕਤਿ ਕਦੇ. ਨ ਹੋਵਈ; ਨਹੁ ਪਾਇਨੑਿ ਮੋਖ ਦੁਆਰੁ ॥

mukat kade. na hovee; nahu paaeina mokh duaar | Ang 1277

Sant Singh KhalsaThose people are never liberated; they do not find the Door of Salvation.
Manmohan SinghThey are emancipated not ever nor obtain they the door of salvation.
Manmohan Singh (Punjabi)ਉਨ੍ਹਾਂ ਦੀ ਕਦਾਚਿਤ ਮੁਕਤੀ ਨਹੀਂ ਹੁੰਦੀ, ਨਾਂ ਹੀ ਉਹ ਕਲਿਆਣ ਦੇ ਦਰ ਨੂੰ ਪਰਾਪਤ ਹੁੰਦੇ ਹਨ।
Fareedkot Teekaਤਿਨ ਕੋ ਮੁਕਤੀ ਕਬੀ ਪ੍ਰਾਪਤਿ ਨਹੀਂ ਹੋਤੀ, ਕਿਉਂਕਿ ਵਹੁ (ਮੋਖ ਦੁਆਰੁ) ਗਿਆਨ ਕੋ ਨਹੀਂ ਪਾਵਤੇ ਹੈਂ॥
Prof. Sahib Singh(ਇਸ ਉੱਦਮ ਨਾਲ) ਕਦੇ ਭੀ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ, (ਉਹ ਲੋਕ) ਮਾਇਆ ਤੋਂ ਖ਼ਲਾਸੀ ਪਾਣ ਦਾ ਰਸਤਾ ਨਹੀਂ ਲੱਭ ਸਕਦੇ।

ਪਦ ਅਰਥ ਮੁਕਤਿ = ਮਾਇਆ ਦੇ ਮੋਹ ਤੋਂ ਖ਼ਲਾਸੀ। ਨਹੁ = ਨਹੀਂ। ਨਹੁ ਪਾਇਨ੍ਹ੍ਹਿ = ਨਹੀਂ ਪ੍ਰਾਪਤ ਕਰਦੇ। ਮੋਖ ਦੁਆਰੁ = ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਸਤਾ।

SikhNet (Spanish)Esas personas nunca serán liberadas. No encuentran la Puerta de la Salvación.

ਬਿਨੁ ਸਤਿਗੁਰ. ਬੰਧਨ, ਨ ਤੁਟਹੀ; ਨਾਮਿ. ਨ ਲਗੈ ਪਿਆਰੁ ॥੬॥

bin satigur. bandhan, na tuttahee; naam. na lagai piaar |6| Ang 1277

Sant Singh KhalsaWithout the True Guru, they are never released from bondage; they do not embrace love for the Naam, the Name of the Lord. ||6||
Manmohan SinghWithout the True Guru, bonds are loosed nor, nor is the love for the Lord's Name embraced.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ, ਬੇੜੀਆਂ ਕੱਟੀਆਂ ਨਹੀਂ ਜਾਂਦੀਆਂ, ਨਾਂ ਹੀ ਪ੍ਰਭੂ ਦੇ ਨਾਮ ਨਾਲ ਪਿਰਹੜੀ ਪੈਦੀ ਹੈ।
Fareedkot Teekaਬਿਨਾਂ ਸਤਿਗੁਰੋਂ ਕੇ ਜੀਵ ਕੇ ਜਨਮਾਦਿ ਬੰਧਨ ਨਹੀਂ ਤੂਟਤੇ ਹੈਂ ਔਰ ਨਾਮੀ ਮੇਂ ਤਿਨ ਕਾ ਪਿਆਰ ਭੀ ਨਹੀਂ ਲਾਗਤਾ ਹੈ॥੬॥
Prof. Sahib Singhਗੁਰੂ (ਦੀ ਸਰਨ) ਤੋਂ ਬਿਨਾ (ਮਾਇਆ ਦੇ ਮੋਹ ਦੀਆਂ) ਫਾਹੀਆਂ ਨਹੀਂ ਟੁੱਟਦੀਆਂ, ਪਰਮਾਤਮਾ ਦੇ ਨਾਮ ਵਿਚ ਪਿਆਰ ਨਹੀਂ ਬਣ ਸਕਦਾ ॥੬॥

ਪਦ ਅਰਥ ਤੁਟਹੀ = ਤੁਟਹਿ; ਟੁੱਟਦੇ (ਬਹੁ-ਵਚਨ)। ਨਾਮਿ = ਨਾਮ ਵਿਚ ॥੬॥

SikhNet (Spanish)Sin el Verdadero Guru no son liberados de sus ataduras; no abrazan el Amor por el Naam, el Nombre del Señor. (6)

ਪੜਿ ਪੜਿ ਪੰਡਿਤ ਮੋਨੀ ਥਕੇ; ਬੇਦਾਂ ਕਾ ਅਭਿਆਸੁ ॥

parr parr panddit monee thake; bedaan kaa abhiaas | Ang 1277

Sant Singh KhalsaThe Pandits, the religious scholars, and the silent sages, reading and studying the Vedas, have grown weary.
Manmohan SinghThe Pandits and silent sages have grown weary of reading, reading and studying the Vedas.
Manmohan Singh (Punjabi)ਪੰਡਤ ਅਤੇ ਖਾਮੋਸ਼ ਰਿਸ਼ੀ ਵੇਦਾਂ ਨੂੰ ਪੜ੍ਹਦੇ, ਪੜ੍ਹਦੇ ਤੇ ਵਾਚਦੇ ਹਾਰ ਟੁਟ ਗਏ ਹਨ।
Fareedkot Teekaਬੇਦੋਂ ਕਾ ਪਾਠ ਪੜ ਪੜ ਕਰ ਕੇ ਪੰਡਤ ਥਕੇ ਹੈਂ ਔਰ ਮੋਨੀ ਮੋਨ ਕਰ ਅਰ ਬੇਦ ਬਾਣੀ ਬੇਦ ਅਭਿਆਸ ਕਰ ਥਕੇ ਹੈਂ॥
Prof. Sahib Singhਪੰਡਿਤ ਲੋਕ ਮੁਨੀ ਲੋਕ (ਸ਼ਾਸਤ੍ਰਾਂ ਨੂੰ) ਪੜ੍ਹ ਪੜ੍ਹ ਕੇ ਥੱਕ ਜਾਂਦੇ ਹਨ (ਕਰਮ ਕਾਂਡ ਦੇ ਗੇੜ ਵਿਚ ਪਾਈ ਰੱਖਣ ਵਾਲੇ) ਵੇਦ (ਆਦਿਕ ਧਰਮ-ਪੁਸਤਕਾਂ ਦਾ ਹੀ) ਅਭਿਆਸ ਕਰਦੇ ਰਹਿੰਦੇ ਹਨ,

ਪਦ ਅਰਥ ਪੰਡਿਤ = (ਬਹੁ-ਵਚਨ। ਪੰਡਿਤੁ = ਇਕ-ਵਚਨ)। ਮੋਨੀ = ਸਮਾਧੀਆਂ ਲਾਣ ਵਾਲੇ, ਮੁਨੀ ਲੋਕ।

SikhNet (Spanish)Los Pandits, los escolares religiosos y los sabios religiosos, al leer y estudiar los Vedas,

ਹਰਿ ਨਾਮੁ ਚਿਤਿ. ਨ ਆਵਈ; ਨਹ ਨਿਜ ਘਰਿ ਹੋਵੈ ਵਾਸੁ ॥

har naam chit. na aavee; neh nij ghar hovai vaas | Ang 1277

Sant Singh KhalsaThey do not even think of the Lord's Name; they do not dwell in the home of their own inner being.
Manmohan SinghThey contemplate not the Lard's Name nor abide they in their own Home.
Manmohan Singh (Punjabi)ਉਹ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕਰਦੇ, ਨਾਂ ਹੀ ਆਪਣੇ ਨਿਜ ਦੇ ਗ੍ਰਹਿ ਅੰਦਰ ਵਸਦੇ ਹਨ।
Fareedkot Teekaਪਰੰਤੂ ਜੇ ਹਰੀ ਨਾਮ ਚਿਤ ਮੇਂ ਨਹੀਂ ਆਵਤਾ ਹੈ, ਤੋ (ਨਿਜ ਘਰਿ) ਸ੍ਵੈ ਸਰੂਪ ਮੇਂ ਨਿਵਾਸ ਨਹੀਂ ਹੋਤਾ ਹੈ॥
Prof. Sahib Singh(ਪਰ ਇਸ ਤਰ੍ਹਾਂ) ਪਰਮਾਤਮਾ ਦਾ ਨਾਮ ਚਿੱਤ ਵਿਚ ਨਹੀਂ ਵੱਸਦਾ, ਪ੍ਰਭੂ ਚਰਨਾਂ ਵਿਚ ਨਿਵਾਸ ਨਹੀਂ ਹੁੰਦਾ।

ਪਦ ਅਰਥ ਚਿਤਿ = ਚਿੱਤ ਵਿਚ। ਨਿਜ ਘਰਿ = ਆਪਣੇ ਅਸਲ ਘਰ ਵਿਚ।

SikhNet (Spanish)se desgastan. Ellos ni siquiera piensan en el Nombre del Señor; no habitan siquiera en el hogar de su propio ser interior.

ਜਮਕਾਲੁ ਸਿਰਹੁ. ਨ ਉਤਰੈ; ਅੰਤਰਿ ਕਪਟ ਵਿਣਾਸੁ ॥੭॥

jamakaal sirahu. na utarai; antar kapatt vinaas |7| Ang 1277

Sant Singh KhalsaThe Messenger of Death hovers over their heads; they are ruined by the deceit within themselves. ||7||
Manmohan SinghThe death's myrmidon stands over their head and due to their inner deception, they are ruined.
Manmohan Singh (Punjabi)ਮੌਤ ਦਾ ਫਰੇਸ਼ਤਾ ਉਨ੍ਹਾਂ ਦੇ ਸਿਰ ਤੇ ਖਲੋਤਾ ਹੈ ਅਤੇ ਆਪਣੇ ਅੰਦਰਲੇ ਛਲ ਫਰੇਬ ਦੇ ਕਾਰਨ ਉਹ ਤਬਾਹ ਹੋ ਜਾਂਦੇ ਹਨ।
Fareedkot Teekaਜਨਮ ਮਰਣ ਸਿਰ ਤੋਂ ਉਤਰਤਾ ਨਹੀਂ ਹੈ, ਅੰਤਰ ਕਪਟ ਰਖਣੇ ਸੇ ਜੀਵ ਕਾ ਬਿਨਾਸ ਹੋਤਾ ਹੈ॥੭॥
Prof. Sahib Singhਸਿਰ ਤੋਂ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਮਨ ਵਿਚ (ਮਾਇਆ ਦੀ ਖ਼ਾਤਰ) ਠੱਗੀ (ਟਿਕੀ ਰਹਿਣ ਕਰਕੇ) ਆਤਮਕ ਮੌਤ ਬਣੀ ਰਹਿੰਦੀ ਹੈ ॥੭॥

ਪਦ ਅਰਥ ਜਮ ਕਾਲੁ = ਮੌਤ, ਆਤਮਕ ਮੌਤ, ਜਨਮ ਮਰਨ ਦਾ ਗੇੜ। ਸਿਰਹੁ = ਸਿਰ ਤੋਂ। ਕਪਟ = ਖੋਟ। ਵਿਣਾਸੁ = (ਆਤਮਕ) ਮੌਤ ॥੭॥

SikhNet (Spanish)El mensajero de la muerte merodea sobre sus cabezas y son arruinados por su propio engaño. (7)

ਹਰਿ ਨਾਵੈ ਨੋ, ਸਭੁ ਕੋ ਪਰਤਾਪਦਾ; ਵਿਣੁ ਭਾਗਾਂ ਪਾਇਆ. ਨ ਜਾਇ ॥

har naavai no, sabh ko parataapadaa; vin bhaagaan paaeaa. na jaae | Ang 1277

Sant Singh KhalsaEveryone longs for the Name of the Lord; without good destiny, it is not obtained.
Manmohan SinghEveryone longs for the God's Name, but without good destiny it is obtained not.
Manmohan Singh (Punjabi)ਹਰ ਕੋਈ ਵਾਹਿਗੁਰੂ ਦੇ ਨਾਮ ਦੀ ਚਾਹਨਾ ਕਰਦਾ ਹੈ, ਪ੍ਰਰੰਤੂ ਚੰਗੀ ਪ੍ਰਾਲਭਧ ਦੇ ਬਗੈਰ, ਇਹ ਪਰਾਪਤ ਨਹੀਂ ਹੁੰਦਾ।
Fareedkot Teekaਹਰੀ ਨਾਮ ਕੋ ਸਭ ਕੋਈ (ਪਰਤਾਪਦਾ) ਚਾਹਤਾ ਹੈ, ਪਰੰਤੂ ਬਿਨਾਂ ਉਤਮ ਭਾਗੋਂ ਸੇ ਪਾਇਆ ਨਹੀਂ ਜਾਤਾ ਹੈ॥
Prof. Sahib Singh(ਉਂਞ ਤਾਂ) ਹਰੇਕ ਪ੍ਰਾਣੀ ਪਰਮਾਤਮਾ ਦਾ ਨਾਮ ਪ੍ਰਾਪਤ ਕਰਨ ਲਈ ਤਾਂਘਦਾ ਹੈ, ਪਰ ਚੰਗੀ ਕਿਸਮਤ ਤੋਂ ਬਿਨਾ ਮਿਲਦਾ ਨਹੀਂ ਹੈ।

ਪਦ ਅਰਥ ਨਾਵੈ ਨੋ = ਨਾਮ ਵਾਸਤੇ। ਸਭੁ ਕੋ = ਹਰੇਕ ਪ੍ਰਾਣੀ। ਪਰਤਾਪਦਾ = ਤਾਂਘਦਾ ਹੈ।

SikhNet (Spanish)Todos añoran el Nombre del Señor, pero sin un buen Destino no es obtenido.

ਨਦਰਿ ਕਰੇ. ਗੁਰੁ ਭੇਟੀਐ; ਹਰਿ ਨਾਮੁ ਵਸੈ ਮਨਿ ਆਇ ॥

nadar kare. gur bhetteeai; har naam vasai man aae | Ang 1277

Sant Singh KhalsaWhen the Lord bestows His Glance of Grace, the mortal meets the True Guru, and the Lord's Name comes to dwell within the mind.
Manmohan SinghWhen the Lord shows mercy, man meets with the Guru and the God's Name comes to abide in his mind,
Manmohan Singh (Punjabi)ਜਦ ਮਾਲਕ ਮਿਹਰ ਧਾਰਦਾ ਹੈ, ਇਨਸਾਨ ਗੁਰਾਂ ਨੂੰ ਮਿਲ ਪੈਦਾ ਹੈ ਅਤੇ ਵਾਹਿਗੁਰੂ ਦਾ ਨਾਮ ਆ ਕੇ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
Fareedkot Teekaਪਰਮੇਸਰ ਨਦਰ ਕਰੇ ਤੌ ਗੁਰੂ ਕੋ ਮਿਲੀਏ ਹੈ ਔਰ ਹਰੀ ਨਾਮ ਮਨ ਮੇਂ ਆਇ ਬਸੇ ਹੈ॥
Prof. Sahib Singhਜਦੋਂ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ ਤਾਂ ਗੁਰੂ ਮਿਲਦਾ ਹੈ (ਤੇ, ਗੁਰੂ ਦੀ ਰਾਹੀਂ) ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ।

ਪਦ ਅਰਥ ਨਦਰਿ = ਮਿਹਰ ਦੀ ਨਿਗਾਹ। ਭੇਟੀਐ = ਮਿਲ ਸਕੀਦਾ ਹੈ। ਮਨਿ = ਮਨ ਵਿਚ।

SikhNet (Spanish)Cuando el Señor otorga su Mirada de Gracia, el mortal encuentra al Guru Verdadero y el Nombre del Señor llega a habitar en la mente.

ਨਾਨਕ ਨਾਮੇ ਹੀ ਪਤਿ ਊਪਜੈ; ਹਰਿ ਸਿਉ ਰਹਾਂ ਸਮਾਇ ॥੮॥੨॥

naanak naame hee pat aoopajai; har siau rahaan samaae |8|2| Ang 1277

Sant Singh KhalsaO Nanak, through the Name, honor wells up, and the mortal remains immersed in the Lord. ||8||2||
Manmohan SinghNanak, through the Name, honour is produced and one remains blended with the Lord.
Manmohan Singh (Punjabi)ਨਾਨਕ ਨਾਮ ਦੇ ਰਾਹੀਂ, ਇਜ਼ਤ ਆਬਰੂ ਉਤਪੰਨ ਹੁੰਦੀ ਹੈ ਅਤੇ ਇਨਸਾਨ ਪ੍ਰਭੂ ਨਾਲ ਅਭੇਦ ਹੋਇਆ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਸੇ ਹੀ ਪਤਿ ਉਪਜਤੀ ਹੈ ਅਰ ਨਾਮ ਜਪ ਕੇ, ਹੇ ਹਰੀ! ਤੇਰੇ ਸਾਥ ਸਮਾਇ ਰਹਿਤਾ ਹੈ॥੮॥੨॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ (ਮੈਂ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੇ ਨਾਮ ਨਾਲ ਸਦਾ ਜੁੜਿਆ ਰਹਿੰਦਾ ਹਾਂ ॥੮॥੨॥

ਪਦ ਅਰਥ ਨਾਮੇ = ਨਾਮ ਦੀ ਰਾਹੀਂ ਹੀ। ਪਤਿ = ਇੱਜ਼ਤ। ਰਹਾਂ = ਮੈਂ ਰਹਿੰਦਾ ਹਾਂ ॥੮॥੨॥

SikhNet (Spanish)Oh, dice Nanak, a través del Nombre el honor es edificado y el mortal permanece inmerso en el Señor. (8-2)
Answers quote the Granth verbatim with Ang citations. AI commentary is not Gurbani and not a religious ruling.