ੴ

ਸਿੱਖਬਾਣੀ · SikhBani

Ang 1292

Sri Guru Granth Sahib · Raag Malaar · 2 shabads, 38 lines
Translations
Shabad Bhagat Namdev Ji Raag Malaar

ਰਾਗੁ ਮਲਾਰ ਬਾਣੀ. ਭਗਤ ਨਾਮਦੇਵ ਜੀਉ ਕੀ ॥

raag malaar baanee. bhagat naamadev jeeo kee |

Sant Singh KhalsaRaag Malaar, The Word Of The Devotee Naam Dayv Jee:
Manmohan SinghRag Malar. Hymns of reverend. Saint Nam Dev.
Manmohan Singh (Punjabi)ਰਾਗੁ ਮਲਾਰ। ਸ਼ਬਦ ਪੂਜਯ। ਸੰਤ ਨਾਮ ਦੇਵ।
Prof. Sahib Singhਰਾਗ ਮਲਾਰ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Rag Malhar, Palabras del Devoto Nam Dev Yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru

ਸੇਵੀਲੇ ਗੋਪਾਲ ਰਾਇ; ਅਕੁਲ ਨਿਰੰਜਨ ॥

seveele gopaal raae; akul niranjan |

Sant Singh KhalsaServe the King, the Sovereign Lord of the World. He has no ancestry; He is immaculate and pure.
Manmohan SinghServe thou thy Lord, thy king, who is Unlineal and Immaculate.
Manmohan Singh (Punjabi)ਤੂੰ ਆਪਣੇ ਪ੍ਰਭੂ ਪਾਤਿਸ਼ਾਹ ਦੀ ਸੇਵਾ ਕਰ, ਜੋ ਕੁਲ-ਰਹਿਤ ਅਤੇ ਪਾਵਨ ਪਵਿੱਤਰ ਹੈ।
Fareedkot Teekaਹੇ ਭਾਈ! ਅਕਲ ਨਿੰਰਜਨ ਗੋਪਾਲ ਰਾਇ ਕਾ ਸੇਵਨਾ ਕਰੀਏ॥
Prof. Sahib Singhਮੈਂ ਤਾਂ ਉਸ ਪ੍ਰਭੂ ਦਾ ਸਿਮਰਨ ਕੀਤਾ ਹੈ, ਜੋ ਸਾਰੀ ਸ੍ਰਿਸ਼ਟੀ ਦਾ ਰੱਖਿਅਕ ਹੈ, ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ, ਜਿਸ ਉੱਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ,

ਪਦ ਅਰਥ ਸੇਵੀਲੇ = ਮੈਂ ਤੈਨੂੰ ਸਿਮਰਿਆ ਹੈ। ਗੋਪਾਲ = (ਗੋ = ਧਰਤੀ। ਪਾਲ = ਪਾਲਣਹਾਰ) ਸ੍ਰਿਸ਼ਟੀ ਦੀ ਰੱਖਿਆ ਕਰਨ ਵਾਲਾ ਪਰਮਾਤਮਾ। ਅਕੁਲ = ਅ-ਕੁਲ, ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਨਿਰੰਜਨ = ਨਿਰ-ਅੰਜਨ, ਜੋ ਮਾਇਆ ਦੀ ਕਾਲਖ ਤੋਂ ਰਹਿਤ ਹੈ, ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ।

SikhNet (Spanish)Sirve al Rey, al Soberano Señor del Mundo. Él no tiene ancestros, es Inmaculado y Puro.

ਭਗਤਿ ਦਾਨੁ ਦੀਜੈ; ਜਾਚਹਿ ਸੰਤ ਜਨ ॥੧॥ ਰਹਾਉ ॥

bhagat daan deejai; jaacheh sant jan |1| rahaau |

Sant Singh KhalsaPlease bless me with the gift of devotion, which the humble Saints beg for. ||1||Pause||
Manmohan SinghBless Thou me with the gift of Thy meditation for which the saintly persons beg Thee, O Lord. Pause.
Manmohan Singh (Punjabi)ਤੂੰ ਮੈਨੂੰ ਆਪਣੇ ਸਿਮਰਨ ਦੀ ਦਾਤ ਪਰਦਾਨ ਕਰ, ਜਿਸ ਦੀ ਸਾਧੂ ਪੁਰਸ਼ ਤੇਰੇ ਕੋਲੋ ਯਾਚਨਾ ਕਰਦੇ ਹਨ, ਹੇ ਸੁਆਮੀ! ਠਹਿਰਾਉ।
Fareedkot Teekaਜਬ ਸੰਤ ਜਨ ਮਾਂਗਤੇ ਹੈਂ ਤਬ ਤਿਨ ਕੋ ਭਗਤੀ ਦਾਨ ਦੇਤਾ ਹੈ; ਵਾ ਜਿਸ ਕੋ ਸੰਤ ਜਨ ਮਾਂਗਤੇ ਹੈਂ, ਸੋ ਭਗਤੀ ਦਾਨ ਮੇਰੇ ਕੋ ਦੀਜੀਏ॥੧॥ ਰਹਾਉ ॥☬ਪ੍ਰਸ਼ਨ: ਵਹੁ ਕੈਸਾ ਹੈ?☬ਉੱਤ੍ਰ:
Prof. Sahib Singhਅਤੇ (ਜਿਸ ਦੇ ਦਰ ਤੇ) ਸਾਰੇ ਭਗਤ ਮੰਗਦੇ ਹਨ (ਅਤੇ ਆਖਦੇ ਹਨ ਕਿ ਹੇ ਦਾਤਾ! ਅਸਾਨੂੰ) ਆਪਣੀ ਭਗਤੀ ਦੀ ਦਾਤ ਬਖ਼ਸ਼ ॥੧॥ ਰਹਾਉ ॥

ਪਦ ਅਰਥ ਦੀਜੈ = ਕਿਰਪਾ ਕਰ ਕੇ ਦੇਹ। ਜਾਚਹਿ = ਮੰਗਦੇ ਹਨ ॥੧॥ ਰਹਾਉ ॥

SikhNet (Spanish)Bendíceme por favor con ese Regalo de Devoción que los Humildes Santos piden y añoran. (1-Pausa)

ਜਾਂ ਚੈ ਘਰਿ, ਦਿਗ ਦਿਸੈ ਸਰਾਇਚਾ; ਬੈਕੁੰਠ ਭਵਨ ਚਿਤ੍ਰਸਾਲਾ; ਸਪਤ ਲੋਕ. ਸਾਮਾਨਿ ਪੂਰੀਅਲੇ ॥

jaan chai ghar, dig disai saraaeichaa; baikuntth bhavan chitrasaalaa; sapat lok. saamaan pooreeale |

Sant Singh KhalsaHis Home is the pavilion seen in all directions; His ornamental heavenly realms fill the seven worlds alike.
Manmohan SinghSuch is the Lord in whose home is seen the pavilion made of all the directions, who has ornamental celestial mansion and who is fully filling the seven worlds alike.
Manmohan Singh (Punjabi)ਐਹੋ ਜੇਹਾ ਹੈ ਸੁਆਮੀ, ਜਿਸ ਦੇ ਗ੍ਰਹਿ ਵਿੱਚ ਸਾਰੀਆਂ ਤਰਫਾਂ ਦਾ ਬਣਿਆ ਹੋਇਆ ਤੰਬੂ ਦਿਸਦਾ ਹੈ, ਜਿਸ ਦਾ ਚਿਤ੍ਰਕਾਰੀ ਕੀਤਾ ਹੋਇਆ ਸਵਰਗੀ ਮੰਦਰ ਹੈ ਅਤੇ ਜੋ ਸੱਤਾਂ ਹੀ ਸੰਸਾਰ ਨੂੰ ਇਕ ਸਾਰ ਪਰੀਪੂਰਨ ਕਰ ਰਿਹਾ ਹੈ।
Fareedkot Teeka(ਜਾਂ ਚੈ) ਜਿਸ ਕੇ ਘਰ ਵਿਖੇ (ਦਿਗ) ਦਿਗਪਾਲ ਹਸਤੀ (ਸਰਾਇਚਾ) ਕਿਨਾਤਾਂ ਕੇ ਤਾਨਣੇ ਵਾਲੇ ਹੈਂ, ਦਿਸ਼ਾ ਔਰੁ ਬਦਿਸ਼ਾ ਕਨਾਤਾਂ ਹੈਂ, ਪੁਨਹ ਚਿਤ੍ਰਤ ਕੀਤੀ ਹੂਈ (ਸਾਲਾ) ਜਗਾ ਬੈਕੁੰਠ ਘਰ ਹੈ, ਭਾਵ ਸਭ ਸੇ ਉਤਮ ਲੋਕ ਹੈ। ਸਪਤ ਲੋਕੋਂ ਮੇਂ ਸਮਾਨ੍ਯਸਤਾ ਕਰ ਪੂਰਨ ਹੋ ਰਹਾ ਹੈ; ਵਾ ਸਾਤ ਲੋਕ ਸਮਾਨ ਪੁਰੀਆਂ ਹੈਂ॥
Prof. Sahib Singh(ਪਰਮਾਤਮਾ ਮਾਨੋ ਇਕ ਬੜਾ ਵੱਡਾ ਰਾਜਾ ਹੈ ਜਿਸ ਦਾ ਇਤਨਾ ਵੱਡਾ ਸ਼ਾਮੀਆਨਾ ਹੈ ਕਿ) ਇਹ ਚਾਰੇ ਦਿਸ਼ਾਂ (ਉਸ ਸ਼ਾਮੀਆਨੇ ਦੀ ਮਾਨੋ) ਕਨਾਤ ਹੈ, (ਰਾਜਿਆਂ ਦੇ ਰਾਜ-ਮਹਲਾਂ ਵਿਚ ਤਸਵੀਰ-ਘਰ ਹੁੰਦੇ ਹਨ, ਪਰਮਾਤਮਾ ਇਕ ਐਸਾ ਰਾਜਾ ਹੈ ਕਿ) ਸਾਰਾ ਬੈਕੁੰਠ ਉਸ ਦਾ (ਮਾਨੋ) ਤਸਵੀਰ-ਘਰ ਹੈ, ਅਤੇ ਸਾਰੇ ਹੀ ਜਗਤ ਵਿਚ ਉਸ ਦਾ ਹੁਕਮ ਇਕ-ਸਾਰ ਚੱਲ ਰਿਹਾ ਹੈ।

ਪਦ ਅਰਥ ਚ = ਦਾ। ਚੋ = ਦਾ। ਚੀ = ਦੀ। ਚੇ = ਦੇ। ਦਿਗ ਦਿਸੈ = (ਲਫ਼ਜ਼ 'ਦਿਸ' ਵਿਆਕਰਣ ਅਨੁਸਾਰ ਖ਼ਾਸ ਖ਼ਾਸ ਹਾਲਤਾਂ ਵਿਚ 'ਦਿਕ' 'ਦਿਗ' ਬਣ ਜਾਂਦਾ ਹੈ, 'ਦਿਸ਼' ਅਤੇ 'ਦਿਗ' ਦੇ ਅਰਥ ਵਿਚ ਕੋਈ ਫ਼ਰਕ ਨਹੀਂ ਪੈਂਦਾ), ਸਾਰੀਆਂ ਦਿਸ਼ਾਂ, ਚਹੁੰਆਂ ਦਿਸ਼ਾਂ ਦੀ। ਸਰਾਇਚਾ = ਕਨਾਤ। ਚਿਤ੍ਰ = ਤਸਵੀਰ। ਸਾਲਾ = ਸ਼ਾਲਾ, ਘਰ। ਚਿਤ੍ਰਸਾਲਾ = ਤਸਵੀਰ-ਘਰ। ਸਪਤ ਲੋਕ = (ਭਾਵ,) ਸਾਰੀ ਸ੍ਰਿਸ਼ਟੀ। ਸਾਮਾਨਿ = ਇਕੋ ਜਿਹਾ। ਪੂਰੀਅਲੇ = ਭਰਪੂਰ ਹੈ, ਵਿਆਪਕ ਹੈ, ਮੌਜੂਦ ਹੈ।

SikhNet (Spanish)Su Hogar es un Pabellón que se ve desde todas direcciones. Su Ornamento Celestial llena de igual forma los siete mundos,

ਜਾਂ ਚੈ ਘਰਿ. ਲਛਿਮੀ ਕੁਆਰੀ; ਚੰਦੁ ਸੂਰਜੁ ਦੀਵੜੇ. ਕਉਤਕੁ ਕਾਲੁ ਬਪੁੜਾ; ਕੋਟਵਾਲੁ ਸੁ ਕਰਾ ਸਿਰੀ ॥

jaan chai ghar. lachhimee kuaaree; chand sooraj deevarre. kautak kaal bapurraa; kottavaal su karaa siree |

Sant Singh KhalsaIn His Home, the virgin Lakshmi dwells. The moon and the sun are His two lamps; the wretched Messenger of Death stages his dramas, and levies taxes on all.
Manmohan SinghIn whose home abides the virgin goddess of wealth. The moon and the sun are His two lamps, the poor death, which exhibits wondrous plays and which levies tax on all, is His police-official.
Manmohan Singh (Punjabi)ਜਿਸ ਦੇ ਧਾਮ ਅੰਦਰ ਅਣਵਿਆਹੀ ਦੋਲਤ ਦੀ ਦੇਵੀ ਵਸਦੀ ਹੈ। ਚੰਦਰਮਾ ਅਤੇ ਆਫਤਾਬ ਉਸ ਦੇ ਦੋ ਦੀਵੇ ਹਨ। ਗਰੀਬ ਮੌਤ, ਜਿਹੜੀ ਅਸਚਰਜ ਖੇਡਾਂ ਵਿਖਾਲਦੀ ਹੈ ਅਤੇ ਜੋ ਸਾਰਿਆਂ ਨੂੰ ਮਸੂਲ ਲਾਉਂਦੀ ਹੈ, ਉਸ ਦੀ ਪੁਲੀਸ ਅਫਸਰ ਹੈ।
Fareedkot Teekaਪੁਨਹ ਜਿਸ ਕੇ ਘਰ ਮੇਂ ਲਛਮੀ ਕੁਆਰੀ ਹੈ, ਭਾਵ ਅਸੰਗ ਪੁਰਖੁ ਹੈ; ਵਾ ਦੂਜਾ ਭਾਵ ਸੰਤਾਨ ਨਾ ਹੋਨੇ ਤੇ ਕੰਨ੍ਯਾਂ ਰੂਪ ਹੈ, ਇਸ ਵਾਸਤੇ ਕੁਆਰੀ ਕਹੀ ਹੈ। ਚੰਦ੍ਰਮਾ ਅਰ ਸੂਰਜ ਦੀਵੇ ਹੈਂ ਔਰ (ਬਪੁੜਾ) ਬੇਚਾਰਾ ਕੌਤਕੀ ਜੋ ਕਾਲ ਹੈ, ਸੋ ਕੁਤਵਾਲ ਹੈ। ਜਿਸ ਕਾ ਸਭ ਕੇ ਸਿਰੋਂ ਪਰ ਕਰ ਹੈ॥
Prof. Sahib Singh(ਰਾਜਿਆਂ ਦੀਆਂ ਰਾਣੀਆਂ ਦਾ ਜੋਬਨ ਤਾਂ ਚਾਰ ਦਿਨ ਦਾ ਹੁੰਦਾ ਹੈ, ਪਰਮਾਤਮਾ ਇਕ ਐਸਾ ਰਾਜਾ ਹੈ) ਜਿਸ ਦੇ ਮਹਲ ਵਿਚ ਲੱਛਮੀ ਹੈ, ਜੋ ਸਦਾ ਜੁਆਨ ਰਹਿੰਦੀ ਹੈ (ਜਿਸ ਦਾ ਜੋਬਨ ਕਦੇ ਨਾਸ ਹੋਣ ਵਾਲਾ ਨਹੀਂ), ਇਹ ਚੰਦ ਸੂਰਜ (ਉਸ ਦੇ ਮਹਲ ਦੇ, ਮਾਨੋ) ਨਿੱਕੇ ਜਿਹੇ ਦੀਵੇ ਹਨ, ਜਿਸ ਕਾਲ ਦਾ ਹਾਲਾ ਹਰੇਕ ਜੀਵ ਦੇ ਸਿਰ ਉੱਤੇ ਹੈ (ਜਿਸ ਕਾਲ ਦਾ ਹਾਲਾ ਹਰੇਕ ਜੀਵ ਨੂੰ ਭਰਨਾ ਪੈਂਦਾ ਹੈ, ਜਿਸ ਕਾਲ ਤੋਂ ਜਗਤ ਦਾ ਹਰੇਕ ਜੀਵ ਥਰ-ਥਰ ਕੰਬਦਾ ਹੈ) ਤੇ ਜੋ ਕਾਲ (ਇਸ ਜਗਤ-ਰੂਪ ਸ਼ਹਿਰ ਦੇ ਸਿਰ ਉੱਤੇ) ਕੋਤਵਾਲ ਹੈ, ਉਹ ਕਾਲ ਵਿਚਾਰਾ (ਉਸ ਪਰਮਾਤਮਾ ਦੇ ਘਰ ਵਿਚ, ਮਾਨੋ, ਇਕ) ਖਿਡੌਣਾ ਹੈ-

ਪਦ ਅਰਥ ਜਾਂ ਚੈ ਘਰਿ = ਜਿਸ ਦੇ ਘਰ ਵਿਚ। (ਨੋਟ: ਲਫ਼ਜ਼ 'ਘਰਿ' ਵਿਆਕਰਣ ਅਨੁਸਾਰ ਅਧਿਕਰਣ ਕਾਰਕ ਹੈ; ਇਸ ਦੇ ਨਾਲ ਲਫ਼ਜ਼ 'ਚੇ' ਭੀ 'ਚੈ' ਬਣ ਗਿਆ ਹੈ। 'ਚੇ' ਅਤੇ 'ਕੇ' ਅਤੇ 'ਦੇ' ਦਾ ਇਕੋ ਹੀ ਭਾਵ ਹੈ, ਇਸੇ ਤਰ੍ਹਾਂ 'ਚੈ', 'ਦੈ' ਅਤੇ 'ਕੈ' ਦਾ ਭੀ ਇੱਕੋ ਹੀ ਅਰਥ ਹੈ। ਇਸੇ ਹੀ ਸ਼ਬਦ ਦੇ ਬੰਦ ਨੰ: ੨ ਵਿਚ 'ਚੈ' ਦੇ ਥਾਂ ਲਫ਼ਜ਼ 'ਕੈ' ਹੈ)। ਕੁਆਰੀ = ਸਦਾ-ਜੁਆਨ, ਕਦੇ ਬੁੱਢੀ ਨਾ ਹੋਣ ਵਾਲੀ, ਸਦਾ ਸੁੰਦਰ ਟਿਕੀ ਰਹਿਣ ਵਾਲੀ। ਦੀਵੜੇ = ਸੁਹਣੇ ਦੀਵੇ। ਕਉਤਕੁ = ਖਿਡੌਣਾ। ਬਪੁੜਾ = ਵਿਚਾਰਾ। ਕੋਟਵਾਲੁ = ਕੋਤਵਾਲ, ਸ਼ਹਿਰ ਦਾ ਰਾਖਾ।

SikhNet (Spanish)ahí la diosa Lakshmi habita y el desgraciado mensajero de la muerte establece sus dramas y cobra los impuestos.

ਸੁ ਐਸਾ ਰਾਜਾ; ਸ੍ਰੀ ਨਰਹਰੀ ॥੧॥

su aisaa raajaa; sree naraharee |1|

Sant Singh KhalsaSuch is my Sovereign Lord King, the Supreme Lord of all. ||1||
Manmohan SinghSuch is that venerable Man lion Emperor.
Manmohan Singh (Punjabi)ਐਹੋ ਜੇਹਾ ਹੈ ਉਹ ਪੂਜਯ ਮਨੂਸ਼-ਸ਼ੇਰ ਸਰੂਪ ਪਾਤਿਸ਼ਾਹ।
Fareedkot Teekaਸੋ ਐਸਾ ਸ੍ਰੀ ਨਰ ਸਿੰਘ ਰੂਪ ਰਾਜਾ ਹੈ॥੧॥
Prof. Sahib Singhਇਤਨਾ ਵੱਡਾ ਉਹ ਪਰਮਾਤਮਾ ਰਾਜਾ ਹੈ ॥੧॥

ਪਦ ਅਰਥ ਸੁ = ਉਹ ਕਾਲ। ਕਰਾ = ਕਰ, ਹਾਲਾ। ਸਿਰਿ = ਸਭ ਤੋਂ ਸਿਰਾਂ ਉੱਤੇ। ਨਰਹਰੀ = ਪਰਮਾਤਮਾ ॥੧॥

SikhNet (Spanish)Tal es mi Rey y Señor Soberano, el Señor Supremo. (1)

ਜਾਂ ਚੈ ਘਰਿ, ਕੁਲਾਲੁ ਬ੍ਰਹਮਾ, ਚਤੁਰ ਮੁਖੁ ਡਾਂਵੜਾ; ਜਿਨਿ ਬਿਸ੍ਵ ਸੰਸਾਰੁ ਰਾਚੀਲੇ ॥

jaan chai ghar, kulaal brahamaa, chatur mukh ddaanvarraa; jin bisv sansaar raacheele |

Sant Singh KhalsaIn His House, the four-faced Brahma, the cosmic potter lives. He created the entire universe.
Manmohan SinghIn whose mansion is the four-faced Brahma, the fashioning potter, Who has created the whole world.
Manmohan Singh (Punjabi)ਜਿਸ ਦੇ ਮੰਦਰ ਵਿੱਚ ਹੈ ਘਾੜਤ ਘੜਨ ਵਾਲਾ ਘੁਮਾਰ, ਚਾਰ-ਮੂੰਹਾਂ ਵਾਲਾ ਬ੍ਰਹਮਾ, ਜਿਸਨੇ ਸਾਰਾ ਜਹਾਨ ਰਚਿਆ ਹੈ।
Fareedkot Teekaਜਿਸ ਕੇ ਘਰ ਮੇਂ ਬ੍ਰਹਮਾ ਚਤੁਰਮੁਖੀ (ਕੁਲਾਲੁ) ਘੁਮਾਰ (ਡਾਂਵੜਾ) ਡਉਲ; ਵਾ ਘੜ ਕੇ ਜਿਸ ਨੇ ਸੰਪੂਰਨ ਸ੍ਰਿਸ੍ਟੀ ਕੋ ਰਚਾ ਹੈ॥
Prof. Sahib Singhਉਹ ਪਰਮਾਤਮਾ ਇਕ ਐਸਾ ਰਾਜਾ ਹੈ ਕਿ (ਲੋਕਾਂ ਦੇ ਖ਼ਿਆਲ ਅਨੁਸਾਰ) ਜਿਸ ਬ੍ਰਹਮਾ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ, ਚਾਰ ਮੂੰਹਾਂ ਵਾਲਾ ਉਹ ਬ੍ਰਹਮਾ ਭੀ ਉਸ ਦੇ ਘਰ ਵਿਚ ਭਾਂਡੇ ਘੜਨ ਵਾਲਾ ਇਕ ਕੁੰਭਿਆਰ ਹੀ ਹੈ (ਭਾਵ, ਉਸ ਪਰਮਾਤਮਾ ਦੇ ਸਾਹਮਣੇ ਲੋਕਾਂ ਦਾ ਮੰਨਿਆ ਹੋਇਆ ਬ੍ਰਹਮਾ ਭੀ ਇਤਨੀ ਹੀ ਹਸਤੀ ਰੱਖਦਾ ਹੈ ਜਿਤਨੀ ਕਿ ਕਿਸੇ ਪਿੰਡ ਦੇ ਚੌਧਰੀ ਦੇ ਸਾਹਮਣੇ ਪਿੰਡ ਦਾ ਗਰੀਬ ਕੁੰਭਿਆਰ)।

ਪਦ ਅਰਥ ਕੁਲਾਲੁ = ਕੁੰਭਿਆਰ, ਭਾਂਡੇ ਘੜਨ ਵਾਲਾ। ਚਤੁਰਮੁਖ = ਚਾਰ ਮੂੰਹਾਂ ਵਾਲਾ। ਡਾਂਵੜਾ = ਸੱਚੇ ਵਿਚ ਢਾਲਣ ਵਾਲਾ। ਜਿਨਿ = ਜਿਸ (ਬ੍ਰਹਮਾ) ਨੇ। ਬਿਸ੍ਵ ਸੰਸਾਰੁ = ਸਾਰਾ ਜਗਤ। ਰਾਚੀਲੇ = ਰਚਿਆ ਹੈ, ਸਿਰਜਿਆ ਹੈ।

SikhNet (Spanish)En Su Hogar el Brahma de cuatro caras, el alfarero cósmico habita. Él creó el Universo entero y Su Causa,

ਜਾਂ ਕੈ ਘਰਿ, ਈਸਰੁ ਬਾਵਲਾ, ਜਗਤ ਗੁਰੂ ਤਤ ਸਾਰਖਾ; ਗਿਆਨੁ ਭਾਖੀਲੇ ॥

jaan kai ghar, eesar baavalaa, jagat guroo tat saarakhaa; giaan bhaakheele |

Sant Singh KhalsaIn His House, the insane Shiva, the Guru of the World, lives; he imparts spiritual wisdom to expain the essence of reality.
Manmohan SinghIn whose home is the crazy Shiva, the world-teacher, who utters the true Divine knowledge.
Manmohan Singh (Punjabi)ਜਿਸ ਦੇ ਧਾਮ ਵਿੱਚ ਬੈਰਾ ਮਹਾਦੇਵ, ਸੰਸਾਰ ਦਾ ਮੁਰਸ਼ਿਦ, ਜੋ ਸੱਚਾ ਬ੍ਰਹਮ ਵੀਚਾਰ ਉਚਾਰਨ ਕਰਦਾ ਹੈ।
Fareedkot Teekaਜਿਸ ਕੇ ਘਰ ਮੇਂ ਸਿਵਜੀ ਬਾਵਲਾ ਜਗਤ ਕਾ (ਗੁਰੂ) ਪੂਜ੍ਯ ਔਰ (ਤਤ) ਬਿਸਨੂੰ ਸਾਰਖਾ ਤਿਸ ਕੋ ਗ੍ਯਾਨ ਕਹੀਤਾ ਹੈ; ਵਾ (ਤਤ) ਸਾਰ ਰੂਪ (ਖਾ) ਅਕਾਸ ਵਤ ਬ੍ਯਾਪਕ ਬ੍ਰਹਮ ਤਿਸ ਕਾ ਗ੍ਯਾਨ ਈਸ੍ਵਰ ਕੋ ਕਹੀਤਾ ਹੈ॥
Prof. Sahib Singh(ਇਹਨਾਂ ਲੋਕਾਂ ਦੀਆਂ ਨਜ਼ਰਾਂ ਵਿਚ ਤਾਂ) ਸ਼ਿਵ ਜੀ ਜਗਤ ਦਾ ਗੁਰੂ (ਹੈ), ਜਿਸ ਨੇ (ਜਗਤ ਦੇ ਜੀਵਾਂ ਵਾਸਤੇ) ਅਸਲ ਸਮਝਣ-ਜੋਗ ਉਪਦੇਸ਼ ਸੁਣਾਇਆ ਹੈ (ਭਾਵ, ਜੋ ਸਾਰੇ ਜੀਵਾਂ ਨੂੰ ਮੌਤ ਦਾ ਸੁਨੇਹਾ ਅਪੜਾਂਦਾ ਹੈ, ਜੋ ਸਭ ਜੀਵਾਂ ਦਾ ਨਾਸ ਕਰਦਾ ਮੰਨਿਆ ਜਾ ਰਿਹਾ ਹੈ), ਇਹ ਸ਼ਿਵ ਜੀ (ਸ੍ਰਿਸ਼ਟੀ ਦੇ ਮਾਲਕ) ਉਸ ਪਰਮਾਤਮਾ ਦੇ ਘਰ ਵਿਚ (ਮਾਨੋ) ਇਕ ਕਮਲਾ ਮਸਖ਼ਰਾ ਹੈ।

ਪਦ ਅਰਥ ਜਾਂ ਕੈ ਘਰਿ = ਜਿਸ ਦੇ ਘਰ ਵਿਚ। ਈਸਰੁ = ਸ਼ਿਵ। ਬਾਵਲਾ = ਕਮਲਾ। ਸਾਰਖਾ = (Skt. साष्‍िर्ट Possessing the same station condition or rank) ਵਰਗਾ, ਬਰਾਬਰ ਦਾ। ਭਾਖੀਲੇ = (ਜਿਸ ਨੇ) ਉਚਾਰਿਆ ਹੈ। ਤਤ ਸਾਰਖਾ ਗਿਆਨੁ ਭਾਖੀਲੇ = ਜਿਸ ਨੇ ਅਸਲੀਅਤ ਦੱਸੀ ਹੈ, ਜੋ ਮੌਤ ਦਾ ਚੇਤਾ ਕਰਾਂਦਾ ਹੈ।

SikhNet (Spanish)y ahí, el insano Shiva, el Guru del Mundo vive; Él Imparte la Sabiduría Espiritual expandiendo la Esencia de la Realidad;

ਪਾਪੁ ਪੁੰਨੁ ਜਾਂ ਚੈ ਡਾਂਗੀਆ ਦੁਆਰੈ; ਚਿਤ੍ਰ ਗੁਪਤੁ ਲੇਖੀਆ ॥

paap pun jaan chai ddaangeea duaarai; chitr gupat lekheea |

Sant Singh KhalsaSin and virtue are the standard-bearers at His Door; Chitr and Gupt are the recording angels of the conscious and subconscious.
Manmohan SinghAt whose gate evil and good are mace-bearers and Chitar and Gupat, the scribes.
Manmohan Singh (Punjabi)ਜਿਸ ਦੇ ਬੂਹੇ ਉਤੇ ਬਦੀ ਅਤੇ ਨੇਕੀ ਚੇਬਦਾਰ ਹਨ ਅਤੇ ਚਿਤਰ ਤੇ ਗੁਪ, ਲਿਖਾਰੀ।
Fareedkot Teekaਪਾਪ ਅਰੁ ਪੁੰਨ ਏਹ ਦੋਨੋਂ ਜਿਸ ਕੇ ਦ੍ਵਾਰੇ ਪਰ (ਡਾਂਗੀਆ) ਚੋਬਦਾਰ ਹੈਂ ਔਰ ਚਿਤ੍ਰ ਗੁਪਤ ਜਿਸ ਕਾ (ਲੇਖੀਆ) ਲਿਖਣੇ ਵਾਲਾ ਮੁਨਸੀ ਹੈ॥
Prof. Sahib Singh(ਰਾਜੇ ਲੋਕਾਂ ਦੇ ਰਾਜ-ਮਹਲਾਂ ਦੇ ਦਰਵਾਜ਼ੇ ਉੱਤੇ ਚੋਬਦਾਰ ਖੜੇ ਹੁੰਦੇ ਹਨ ਜੋ ਰਾਜਿਆਂ ਦੀ ਹਜ਼ੂਰੀ ਵਿਚ ਜਾਣ ਵਾਲਿਆਂ ਨੂੰ ਵਰਜਦੇ ਜਾਂ ਆਗਿਆ ਦੇਂਦੇ ਹਨ, ਘਟ ਘਟ ਵਿਚ ਵੱਸਣ ਵਾਲੇ ਰਾਜਨ-ਪ੍ਰਭੂ ਨੇ ਐਸਾ ਨਿਯਮ ਬਣਾਇਆ ਹੈ ਕਿ ਹਰੇਕ ਜੀਵ ਦਾ ਕੀਤਾ) ਚੰਗਾ ਜਾਂ ਮੰਦਾ ਕੰਮ ਉਸ ਪ੍ਰਭੂ ਦੇ ਮਹਲ ਦੇ ਦਰ ਤੇ ਚੋਬਦਾਰ ਹੈ (ਭਾਵ, ਹਰੇਕ ਜੀਵ ਦੇ ਅੰਦਰ ਹਿਰਦੇ-ਘਰ ਵਿਚ ਪ੍ਰਭੂ ਵੱਸ ਰਿਹਾ ਹੈ, ਪਰ ਜੀਵ ਦੇ ਆਪਣੇ ਕੀਤੇ ਚੰਗੇ ਮੰਦੇ ਕੰਮ ਹੀ ਉਸ ਪ੍ਰਭੂ ਤੋਂ ਵਿੱਥ ਕਰਾ ਦੇਂਦੇ ਹਨ)। ਜਿਸ ਚਿਤ੍ਰਗੁਪਤ ਦਾ ਸਹਿਮ ਹਰੇਕ ਜੀਵ ਨੂੰ ਲੱਗਾ ਹੋਇਆ ਹੈ, ਉਹ) ਚਿਤ੍ਰਗੁਪਤ ਉਸ ਦੇ ਘਰ ਇਕ ਮੁਨੀਮ (ਦੀ ਹਸਤੀ ਰੱਖਦਾ) ਹੈ।

ਪਦ ਅਰਥ ਜਾਂ ਚੈ ਦੁਆਰੇ = ਜਿਸ ਦੇ ਦਰਵਾਜ਼ੇ ਉੱਤੇ। ਡਾਂਗੀਆ = ਚੋਬਦਾਰ। ਲੇਖੀਆ = ਮੁਨੀਮ, ਲੇਖਾ ਲਿਖਣ ਵਾਲਾ। ਚਿਤ੍ਰਗੁਪਤੁ = (one of the beings in yama's world recording the vices and virtues of mankind) ਜਮਰਾਜ ਦਾ ਉਹ ਦੂਤ ਜੋ ਮਨੁੱਖਾਂ ਦੇ ਕੀਤੇ ਚੰਗੇ ਮੰਦੇ ਕਰਮਾਂ ਦਾ ਹਿਸਾਬ ਲਿਖਦਾ ਹੈ।

SikhNet (Spanish)El error y la Virtud están al lado de Su Puerta; Chitr y Gupt son los ángeles que graban la conciencia en el subconsciente;

ਧਰਮ ਰਾਇ; ਪਰੁਲੀ ਪ੍ਰਤਿਹਾਰੁ ॥

dharam raae; parulee pratihaar |

Sant Singh KhalsaThe Righteous Judge of Dharma, the Lord of Destruction, is the door-man.
Manmohan SinghThe Righteous judge, the Lord of deluge, is His door-man.
Manmohan Singh (Punjabi)ਪਰਲੋਕ ਦਾ ਸੁਆਮੀ, ਧਰਮਰਾਜ ਉਸ ਦਾ ਦੁਆਰਪਾਲ ਹੈ।
Fareedkot Teekaਧਰਮਰਾਇ ਪ੍ਰਲੋ ਕਰਨੇ ਵਾਲਾ ਅਰਥਾਤ ਮਾਰਨੇ ਵਾਲਾ (ਪ੍ਰਤਿਹਾਰੁ) ਖਤ ਪਤ੍ਰ ਲਿਆਨੇ ਲਿਜਾਨੇ ਵਾਲਾ ਚਿਠੀ ਰਸਾਂਨ ਹੈ॥
Prof. Sahib Singh(ਲੋਕਾਂ ਦੇ ਭਾਣੇ) ਪਰਲੋ ਲਿਆਉਣ ਵਾਲਾ ਧਰਮਰਾਜ ਉਸ ਪ੍ਰਭੂ ਦੇ ਮਹਲ ਦਾ ਇਕ (ਮਮੂਲੀ) ਦਰਬਾਨ ਹੈ,

ਪਦ ਅਰਥ ਪ੍ਰਤਿਹਾਰੁ = ਦਰਬਾਨ। ਪਰੁਲੀ = ਪਰਲੋ ਲਿਆਉਣ ਵਾਲਾ।

SikhNet (Spanish)Dharma es el Juez de la Rectitud, el Señor de la Destrucción, el Portero.

ਸੋੁ ਐਸਾ ਰਾਜਾ; ਸ੍ਰੀ ਗੋਪਾਲੁ ॥੨॥

suo aisaa raajaa; sree gopaal |2|

Sant Singh KhalsaSuch is the Supreme Sovereign Lord of the World. ||2||
Manmohan SinghSuch a sovereign is that Reverend cherisher of the world.
Manmohan Singh (Punjabi)ਐਹੋ ਜੇਹਾ ਸੁਲਤਾਨ ਹੈ ਉਹ ਪੁਜਨੀਯ ਜਗਤ ਦੀ ਪਾਲਣਾ-ਪੋਸਣਾ ਕਰਨਹਾਰ।
Fareedkot Teekaਸੋ ਐਸਾ ਰਾਜਾ ਸ੍ਰੀ ਗੋਪਾਲ ਹੈ॥੨॥
Prof. Sahib Singhਸ੍ਰਿਸ਼ਟੀ ਦਾ ਮਾਲਕ ਉਹ ਪਰਮਾਤਮਾ ਇਕ ਐਸਾ ਰਾਜਾ ਹੈ ॥੨॥

ਪਦ ਅਰਥ ਸ = (ਅਸਲ ਲਫ਼ਜ਼ 'ਸੋ' ਹੈ, ਇੱਥੇ ਇਸ ਨੂੰ 'ਸੁ' ਪੜ੍ਹਨਾ ਹੈ; ਇਸ ਵਾਸਤੇ (ੋ) ਅਤੇ (ੁ) ਦੋਵੇਂ ਲਗਾਂ ਵਰਤੀਆਂ ਗਈਆਂ ਹਨ) ॥੨॥

SikhNet (Spanish)Tal es el Soberano Supremo, el Señor del Mundo. (2)

ਜਾਂ ਚੈ ਘਰਿ ਗਣ ਗੰਧਰਬ, ਰਿਖੀ ਬਪੁੜੇ; ਢਾਢੀਆ ਗਾਵੰਤ ਆਛੈ ॥

jaan chai ghar gan gandharab, rikhee bapurre; dtaadteea gaavant aachhai |

Sant Singh KhalsaIn His Home are the heavenly heralds, celestial singers, Rishis and poor minstrels, who sing so sweetly.
Manmohan SinghWithin whose Home are the heavenly heralds, celestial singers, the sages, and the poor minstrels, who sing sweetly.
Manmohan Singh (Punjabi)ਜਿਸ ਦੇ ਗ੍ਰਹਿ ਅੰਦਰ ਹਨ ਇਲਾਹੀ ਏਲਚੀ, ਸਵਰਗੇ ਗਵੱਈਏ, ਰਿਸ਼ੀ ਅਤੇ ਗਰੀਬ ਕੀਰਤਨੀਏ, ਜੋ ਮਿਠਾਸ ਨਾਲ ਗਾਉਂਦੇ ਹਨ।
Fareedkot Teekaਜਿਸ ਕੇ ਘਰ ਮੇਂ ਗਣ ਗੰਧਰਬ ਅਰ ਰਿਖੀ ਬੇਚਾਰੇ ਢਾਢੀ ਜਿਸ ਕੋ ਗਾਵਤੇ ਹੂਏ (ਆਛੈ) ਸੋਭਤੇ ਹੈਂ; ਵਾ ਹਛੇ ਹਛੇ ਗੀਤ ਗਾਵਤੇ ਹੈਂ॥
Prof. Sahib Singh(ਉਹ ਪਰਮਾਤਮਾ ਇਕ ਐਸਾ ਰਾਜਾ ਹੈ) ਜਿਸ ਦੇ ਦਰ ਤੇ (ਸ਼ਿਵ ਜੀ ਦੇ) ਗਣ ਦੇਵਤਿਆਂ ਦੇ ਰਾਗੀ ਅਤੇ ਸਾਰੇ ਰਿਸ਼ੀ-ਇਹ ਵਿਚਾਰੇ ਢਾਢੀ (ਬਣ ਕੇ ਉਸ ਦੀਆਂ ਸਿਫ਼ਤਾਂ ਦੀਆਂ ਵਾਰਾਂ) ਗਾਉਂਦੇ ਹਨ।

ਪਦ ਅਰਥ ਗਣ = ਸ਼ਿਵ ਜੀ ਦੇ ਖ਼ਾਸ ਸੇਵਕਾਂ ਦਾ ਜੱਥਾ, ਜੋ ਗਣੇਸ਼ ਦੀ ਨਿਗਰਾਨੀ ਵਿਚ ਰਹਿੰਦਾ ਹੈ। ਗੰਧਰਬ = ਦੇਵਤਿਆਂ ਦੇ ਰਾਗੀ। ਗਾਵੰਤ ਆਛੈ = ਗਾ ਰਹੇ ਹਨ।

SikhNet (Spanish)En Su Hogar están los Heraldos y los Cantores Celestiales.

ਸਰਬ ਸਾਸਤ੍ਰ ਬਹੁ ਰੂਪੀਆ, ਅਨਗਰੂਆ ਆਖਾੜਾ; ਮੰਡਲੀਕ. ਬੋਲ ਬੋਲਹਿ ਕਾਛੇ ॥

sarab saasatr bahu roopeea, anagarooaa aakhaarraa; manddaleek. bol boleh kaachhe |

Sant Singh KhalsaAll the Shaastras take various forms in His theater, singing beautiful songs.
Manmohan SinghAll the Shastras are His actors; stupendous is His arena. The sovereigns utter beauteous songs in his praise.
Manmohan Singh (Punjabi)ਸਾਰੇ ਸ਼ਾਸਤਰ ਉਸ ਦੇ ਨਟ ਹਨ, ਬਹੁਤ ਵੱਡਾ ਹੈ ਉਸ ਦਾ ਅਖਾੜਾ! ਮਹਾਰਾਜੇ ਉਸ ਦੀ ਮਹਿਮਾ ਅੰਦਰ ਸੁੰਦਰ ਗੀਤ ਉਚਾਰਨ ਕਰਦੇ ਹਨ।
Fareedkot Teekaਸਰਬ ਸਾਸਤ੍ਰ (ਬਹੁ ਰੂਪੀਆ) ਸ੍ਵਾਂਗੀ ਹੈ, ਭਾਵ ਸਾਸਤ੍ਰ ਬਹੁਤ ਮਤੋਂ ਕੋ ਕਥਨ ਕਰਤੇ ਹੈਂ। ਬਹੁਤ ਪ੍ਰਕਾਰ (ਅਨਗਰੂਆ) ਵੱਡਾ ਅਖਾੜਾ ਸੰਸਾਰ ਹੈ। (ਮੰਡਲੀਕ) ਰਾਜੇ ਅਰਥਾਤ ਲੋਕਪਾਲ (ਕਾਛੈ) ਕਛੇ ਹੂਏ ਅਰਥਾਤ ਤੁਲੇ ਹੂਏ ਵਾ ਸੁੰਦਰ ਬੋਲ ਕਰ ਉਸਤਤੀ ਕਰਤੇ ਹੈਂ॥
Prof. Sahib Singhਸਾਰੇ ਸ਼ਾਸਤ੍ਰ (ਮਾਨੋ) ਬਹੁ-ਰੂਪੀਏ ਹਨ, (ਇਹ ਜਗਤ, ਮਾਨੋ, ਉਸ ਦਾ) ਨਿੱਕਾ ਜਿਹਾ ਅਖਾੜਾ ਹੈ, (ਇਸ ਜਗਤ ਦੇ) ਰਾਜੇ ਉਸ ਦਾ ਹਾਲਾ ਭਰਨ ਵਾਲੇ ਹਨ, (ਉਸ ਦੀ ਸਿਫ਼ਤ ਦੇ) ਸੁੰਦਰ ਬੋਲ ਬੋਲਦੇ ਹਨ।

ਪਦ ਅਰਥ ਗਰੂਆ = ਵੱਡਾ। ਅਨਗਰੂਆ = ਛੋਟਾ ਜਿਹਾ। ਕਾਛੇ = (कांक्षित) ਮਨ-ਇੱਛਤ, ਸੁੰਦਰ। ਮੰਡਲੀਕ = (मंडलीक = A tributary king) ਉਹ ਰਾਜੇ ਜੋ ਕਿਸੇ ਵੱਡੇ ਮਹਾਰਜੇ ਅੱਗੇ ਹਾਲਾ ਭਰਦੇ ਹੋਣ।

SikhNet (Spanish)Los Rishis y los músicos pobres que cantan dulcemente;

ਚਉਰ ਢੂਲ; ਜਾਂ ਚੈ ਹੈ ਪਵਣੁ ॥

chaur dtool; jaan chai hai pavan |

Sant Singh KhalsaThe wind waves the fly-brush over Him;
Manmohan SinghSuch is the Lord, wind is whose waving fly-brush,
Manmohan Singh (Punjabi)ਐਸਾ ਹੈ ਸੁਆਮੀ, ਹਵਾ ਜਿਸ ਦੀ ਝੁਲਾਉਣ ਵਾਲੀ ਚਉਰੀ,
Fareedkot Teekaਜਿਸ ਕਾ ਪਵਨ ਚਵਰ (ਫੂਲ) ਢੁਲਾਵਣੇ ਵਾਲਾ ਹੈ॥
Prof. Sahib Singhਉਹ ਪ੍ਰਭੂ ਇਕ ਐਸਾ ਰਾਜਾ ਹੈ ਕਿ ਉਸ ਦੇ ਦਰ ਤੇ ਪਵਣ ਚਉਰ ਬਰਦਾਰ ਹੈ,

ਪਦ ਅਰਥ ਜਾਂ ਚੈ = ਜਾਂ ਚੈ (ਘਰਿ), ਜਿਸ ਦੇ ਦਰਬਾਰ ਵਿਚ।

SikhNet (Spanish)Los Shastras toman diversas formas en Su Teatro entonando bellas canciones;

ਚੇਰੀ ਸਕਤਿ; ਜੀਤਿ ਲੇ ਭਵਣੁ ॥

cheree sakat; jeet le bhavan |

Sant Singh KhalsaHis hand-maiden is Maya, who has conquered the world.
Manmohan Singhwhose handmaiden is mammon, who has vanquished the world.
Manmohan Singh (Punjabi)ਜਿਸ ਦੀ ਨੌਕਰਾਣੀ ਹੈ ਮਾਇਆ, ਜਿਸਨੇ ਸੰਸਾਰ ਨੂੰ ਜਿੱਤ ਲਿਆ ਹੈ।
Fareedkot Teeka(ਸਕਤਿ) ਮਾਇਆ ਜਿਸ ਨੇ ਚੌਦਾਂ ਭਵਨ ਜੀਤ ਲੀਏ ਹੈਂ, ਸੋ ਦਾਸੀ ਹੈਂ॥
Prof. Sahib Singhਮਾਇਆ ਉਸ ਦੀ ਦਾਸੀ ਹੈ ਜਿਸ ਨੇ ਸਾਰਾ ਜਗਤ ਜਿਤ ਲਿਆ ਹੈ,

ਪਦ ਅਰਥ ਚੇਰੀ = ਦਾਸੀ। ਸਕਤਿ = ਮਾਇਆ। ਜੀਤਿ ਲੇ = (ਜਿਸ ਨੇ) ਜਿੱਤ ਲਿਆ ਹੈ।

SikhNet (Spanish)El Chauri abanica sobre Él;

ਅੰਡ ਟੂਕ; ਜਾ ਚੈ ਭਸਮਤੀ ॥

andd ttook; jaa chai bhasamatee |

Sant Singh KhalsaThe shell of the earth is His fireplace.
Manmohan Singh(The mortal world) or (half an egg) is whose fire place.
Manmohan Singh (Punjabi)(ਮਾਤ ਲੋਕ) ਜਾਂ (ਅੱਧਾ ਆਂਡਾ) ਹੈ ਜਿਸ ਦਾ ਚੁਲ੍ਹਾ।
Fareedkot Teekaਅੰਡ ਕੋਸ ਕਾ ਟੁਕੜਾ ਅਰਥਾਤ ਭਾਰਥ ਖੰਡ ਏਹੁ ਜਿਸ ਕਾ (ਭਸਮਤੀ) ਚੁਲਾ ਹੈ, ਭਾਵ ਇਸ ਖੰਡ ਮੇਂ ਯਗਆਦਿਕੋਂ ਕਰ ਪਰਮੇਸਰ ਕੋ ਪੂਜੀਤਾ ਹੈ; ਵਾ ਅੰਡ ਕੇ ਜੋ ਟੁਕੜੇ ਹੈਂ, ਭਾਵ ਪ੍ਰਿਥੀ, ਆਕਾਸ, ਇਹ ਦੋ ਚੁਲੇ ਦੇ ਵਟੇ ਹੈਂ ਇਹੁ ਐਸਾ (ਭਸਮਤੀ) ਚੁਲਾ ਹੈ॥
Prof. Sahib Singhਇਹ ਧਰਤੀ ਉਸ ਦੇ ਲੰਗਰ ਵਿਚ, ਮਾਨੋ, ਚੁੱਲ੍ਹਾ ਹੈ (ਭਾਵ, ਸਾਰੀ ਧਰਤੀ ਦੇ ਜੀਆਂ ਨੂੰ ਉਹ ਆਪ ਹੀ ਰਿਜ਼ਕ ਦੇਣ ਵਾਲਾ ਹੈ),

ਪਦ ਅਰਥ ਅੰਡ = ਬ੍ਰਹਮੰਡ, ਸ੍ਰਿਸ਼ਟੀ। ਅੰਡ ਟੂਕ = ਬ੍ਰਹਮੰਡ ਦਾ ਟੁਕੜਾ, ਧਰਤੀ। ਭਸਮਤੀ = ਚੁਲ੍ਹਾ।

SikhNet (Spanish)Su Dama de Compañía es Maya, quien ha conquistado al mundo.

ਸੋੁ ਐਸਾ ਰਾਜਾ; ਤ੍ਰਿਭਵਣ ਪਤੀ ॥੩॥

suo aisaa raajaa; tribhavan patee |3|

Sant Singh KhalsaSuch is the Sovereign Lord of the three worlds. ||3||
Manmohan SinghSuch is that Sovereign the Lord of the three worlds.
Manmohan Singh (Punjabi)ਐਹੋ ਜੇਹਾ ਹੈ, ਉਹ ਤਿੰਨਾਂ ਜਹਾਨਾਂ ਦਾ ਸੁਆਮੀ ਸੁਲਤਾਨ।
Fareedkot Teekaਸੋ ਐਸਾ ਰਾਜਾ ਤ੍ਰਿਲੋਕੀ ਕਾ ਪਤੀ ਹੈ॥੩॥
Prof. Sahib Singhਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ਇਕ ਐਸਾ ਰਾਜਾ ਹੈ ॥੩॥
SikhNet (Spanish)La superficie de la tierra es Su Chimenea. Tal es el Soberano Señor de los tres Mundos. (3)

ਜਾਂ ਚੈ ਘਰਿ ਕੂਰਮਾ ਪਾਲੁ; ਸਹਸ੍ਰ ਫਨੀ, ਬਾਸਕੁ ਸੇਜ ਵਾਲੂਆ ॥

jaan chai ghar kooramaa paal; sahasr fanee, baasak sej vaalooaa |

Sant Singh KhalsaIn His Home, the celestial turtle is the bed-frame, woven with the strings of the thousand-headed snake.
Manmohan SinghIn whose home is the bed-stead of the tortoise and the couch-cord of the thousand headed serpent.
Manmohan Singh (Punjabi)ਜਿਸ ਦੇ ਧਾਮ ਵਿੱਚ ਕਛੂਕੁਮੇ ਦਾ ਪਲੰਘ ਹੈ ਅਤੇ ਹਜਾਰ ਫਣਾ ਵਾਲੇ ਸ਼ੇਸ਼ ਨਾਗ ਦਾ ਛੇਜ-ਬੰਦ।
Fareedkot Teekaਜਿਸ ਕੇ ਘਰ ਮੇਂ (ਕੂਰਮਾ) ਕਛੂ (ਪਾਲੁ) ਪਲੰਘ ਹੈ, ਸਹਸਫਨੀ ਸ਼ੇਸ਼ਨਾਗ ਸੇਜ ਬਿਛ ਰਹੀ ਹੈ ਔਰ ਬਾਸਕ (ਵਾਲੂਆ) ਸੇਜਬੰਦ ਹੈ॥
Prof. Sahib Singh(ਉਹ ਪ੍ਰਭੂ ਇਕ ਐਸਾ ਰਾਜਾ ਹੈ) ਕਿ ਵਿਸ਼ਨੂ ਦਾ ਕੱਛ-ਅਵਤਾਰ ਜਿਸ ਦੇ ਘਰ ਵਿਚ, ਮਾਨੋ, ਇਕ ਪਲੰਘ ਹੈ; ਹਜ਼ਾਰ ਫਣਾਂ ਵਾਲਾ ਸ਼ੇਸ਼ਨਾਗ ਜਿਸ ਦੀ ਸੇਜ ਦੀਆਂ ਤਣੀਆਂ (ਦਾ ਕੰਮ ਦੇਂਦਾ) ਹੈ;

ਪਦ ਅਰਥ ਕੂਰਮਾ = (कौजले ऊर्मि वेर्गोर्सस्य) ਵਿਸ਼ਨੂ ਦਾ ਦੂਜਾ ਅਵਤਾਰ, ਕੱਛੂ-ਕੁੰਮਾ, ਜਿਸ ਨੇ ਧਰਤੀ ਨੂੰ ਥੰਮ੍ਹ ਰੱਖਿਆ ਹੈ। ਜਦੋਂ ਦੇਵਤੇ ਅਤੇ ਦੈਂਤ ਖੀਰ = ਸਮੁੰਦਰ ਰਿੜਕਣ ਲੱਗੇ ਉਹਨਾਂ ਮੰਦਰਾਚਲ ਨੂੰ ਮਧਾਣੀ ਦੇ ਥਾਂ ਵਰਤਿਆ। ਪਰ ਮਧਾਣੀ ਇਤਨੀ ਭਾਰੀ ਸੀ ਕਿ ਥੱਲੇ ਧਸਦੀ ਜਾਂਦੀ ਸੀ। ਵਿਸ਼ਨੂ ਨੇ ਕੱਛੂ ਦਾ ਰੂਪ ਧਾਰ ਕੇ ਮੰਦਰਾਚਲ ਦੇ ਹੇਠਾਂ ਪਿੱਠ ਦਿੱਤੀ। ਪਾਲੁ = ਪਲੰਘ। ਸਹਸ੍ਰ = ਹਜ਼ਾਰ। ਫਨੀ = ਫਣਾਂ ਵਾਲਾ। ਬਾਸਕੁ = ਸ਼ੇਸ਼ਨਾਗ। ਵਾਲੂਆ = ਤਣੀਆਂ।

SikhNet (Spanish)En Su Hogar la Tortuga Celestial es el marco de la cama, tejido con los hilos de la Serpiente de las Mil Cabezas;

ਅਠਾਰਹ ਭਾਰ ਬਨਾਸਪਤੀ ਮਾਲਣੀ; ਛਿਨਵੈ ਕਰੋੜੀ ਮੇਘ ਮਾਲਾ, ਪਾਣੀਹਾਰੀਆ ॥

atthaarah bhaar banaasapatee maalanee; chhinavai karorree megh maalaa, paaneehaareea |

Sant Singh KhalsaHis flower-girls are the eighteen loads of vegetation; His water-carriers are the nine hundred sixty million clouds.
Manmohan SinghWhose flower-girl is the eighteen loads of vegetation and water-carriers are the ninety-six millions of clouds ranges.
Manmohan Singh (Punjabi)ਜਿਸ ਦੀ ਮਾਲਣ ਹੈ ਅਠਾਰਾ ਬੋਝ ਨਬਾਤਾਤ ਦੇ ਅਤੇ ਜਿਸ ਦਾ ਪਾਣੀ ਲਿਆਉਣ ਵਾਲੀਆਂ ਹਨ ਛਿਆਨਵੇ ਕ੍ਰੋੜਾਂ ਬੱਦਲਾਂ ਦੀਆਂ ਕਤਾਰਾ।
Fareedkot Teekaਜਿਸ ਕੇ ਅਠਾਰਾਂ ਭਾਰ ਬਨਾਸਪਤੀ ਮਾਲਣੀ ਹੈ ਔਰ ਛਿੰਨਵੇ ਕ੍ਰੋੜ ਮੇਘ ਮਾਲਾ ਪਾਣੀ ਭਰਨੇ ਵਾਲੀ ਝੀਵਰੀਆਂ ਹੈਂ॥
Prof. Sahib Singhਜਗਤ ਦੀ ਸਾਰੀ ਬਨਸਪਤੀ (ਉਸ ਨੂੰ ਫੁੱਲ ਭੇਟ ਕਰਨ ਵਾਲੀ) ਮਾਲਣ ਹੈ, ਛਿਆਨਵੇ ਕਰੋੜ ਬੱਦਲ ਉਸ ਦਾ ਪਾਣੀ ਭਰਨ ਵਾਲੇ (ਨੌਕਰ) ਹਨ;

ਪਦ ਅਰਥ ਪਾਣੀਹਾਰੀਆ = ਪਾਣੀ ਭਰਨ ਵਾਲੇ।

SikhNet (Spanish)Sus Damiselas son las flores de la vegetación;

ਨਖ ਪ੍ਰਸੇਵ; ਜਾ ਚੈ ਸੁਰਸਰੀ ॥

nakh prasev; jaa chai surasaree |

Sant Singh KhalsaHis sweat is the Ganges River.
Manmohan SinghThe perspiration of whose nails is the Ganges.
Manmohan Singh (Punjabi)ਜਿਸ ਦੇ ਨੌਹਾਂ ਦਾ ਮੁੜ੍ਹਕਾ ਗੰਗਾ ਹੈ।
Fareedkot Teeka(ਸੁਰਸਰੀ) ਗੰਗਾ ਜੀ ਜਿਸ ਕੇ ਨਖੋਂ ਕਾ (ਪ੍ਰਸੇਵ) ਪ੍ਰਸੀਂਨਾ ਅਰਥਾਤ ਮੁੜਕਾ ਹੈ। ਨਾਰਦ ਜੀ ਨੇ ਰਾਗ ਕਰ ਕੇ ਪਰਮੇਸ੍ਵਰ ਕੋ ਪ੍ਰਸੰਨ ਕੀਆ ਥਾ। ਬਿਸਨ ਜੀ ਦ੍ਰਵਕਰ ਜਲ ਰੂਪ ਹੋ ਗਏ ਥੇ। ਤਿਸ ਕੇ ਨਖੋਂ ਕਾ ਜਲ ਬ੍ਰਹਮਾ ਜੀ ਨੇ ਕਰਮੰਡਲ ਮੇਂ ਪਾਇ ਲੀਆ। ਜਬ ਤ੍ਰਿਲੋਕੀ ਮਾਤ ਤੇ ਬ੍ਰਹਮਾਂਡ ਖੱਪਰ ਕੋ ਫੋੜ ਕੇ ਗਏ ਥੇ ਤਬ ਉਸ ਸੇ ਬਾਵਨ ਭਗਵਾਨ ਕੇ ਚਰਨ ਧੋਏ ਥੇ, ਸੋ ਗੰਗਾ ਭਈ। ਸਰੀਰ ਕਾ ਦ੍ਰਵ ਜਲੁ ਲੈਕਰ ਨਾਰਦ ਜੀ ਨੇ ਰਾਗਨੀਓਂ ਕੇ ਊਪਰ ਸਿੰਚ ਕਰ ਤਿਨ ਕੇ ਅੰਗ ਸਿਰਜੀਤ ਕੀਏ। ਜੋ ਭਸਮੇ ਗਾਵਨੇ ਕਰ ਟੁਟੇ ਹੂਏ ਥੇ। ਇਸ ਵਾਸਤੇ ਨਖੋਂ ਕਾ ਪਸੀਨਾ ਗੰਗਾ ਜੀ ਕਹੀ ਹੈ॥
Prof. Sahib Singhਗੰਗਾ ਉਸ ਦੇ ਦਰ ਤੇ ਉਸ ਦੇ ਨਹੁੰਆਂ ਦਾ ਪਸੀਨਾ ਹੈ,

ਪਦ ਅਰਥ ਨਖ = ਨਹੁ। ਪ੍ਰਸੇਵ = ਪਸੀਨਾ। ਨਖ ਪ੍ਰਸੇਵ = ਨਹੁੰਆਂ ਦਾ ਪਸੀਨਾ। ਜਾ ਚੈ = ਜਾ ਚੈ (ਘਰਿ)। ਸੁਰਸਰੀ = ਦੇਵ-ਨਦੀ, ਗੰਗਾ।

SikhNet (Spanish)Sus aguadores son las novecientas millones de nubes;

ਸਪਤ ਸਮੁੰਦ; ਜਾਂ ਚੈ ਘੜਥਲੀ ॥

sapat samund; jaan chai gharrathalee |

Sant Singh KhalsaThe seven seas are His water-pitchers.
Manmohan SinghThe seven ocean are whose pitcher stands.
Manmohan Singh (Punjabi)ਸਤ ਸਮੁੰਦਰ ਜਿਸ ਦੀਆਂ ਘੜਵੰਜੀਆਂ ਹਨ।
Fareedkot Teekaਸਤ ਸਮੁੰਦ੍ਰ ਜਿਸ ਪਰਮੇਸ੍ਵਰ ਦੇ ਘੜਿਓਂ ਕੇ ਅਸਥਾਨ ਹੈਂ॥
Prof. Sahib Singhਅਤੇ ਸੱਤੇ ਸਮੁੰਦਰ ਉਸ ਦੀ ਘੜਵੰਜੀ ਹਨ,

ਪਦ ਅਰਥ ਸਪਤ = ਸੱਤ। ਘੜਥਲੀ = ਘੜਵੰਜੀ।

SikhNet (Spanish)Su Dulce es el Río Ganges; Sus Siete Mares son Sus Vasijas de Agua;

ਏਤੇ ਜੀਅ; ਜਾਂ ਚੈ ਵਰਤਣੀ ॥

ete jeea; jaan chai varatanee |

Sant Singh KhalsaThe creatures of the world are His household utensils.
Manmohan SinghSo many creatures are whose vessels.
Manmohan Singh (Punjabi)ਐਨੇ ਜੀਵ-ਜੰਤੂ ਜਿਸ ਦੇ ਹਨ ਬਰਤਨ।
Fareedkot Teekaਜਿਸ ਵਾਹਿਗੁਰੂ ਕੇ (ਏਤੇ) ਇਤਨੇ ਜੀਵ ਮੈਨੇ ਕਹੇ ਹੈਂ (ਵਰਤਣੀ) ਬਰਤਣ ਹੈਂ, ਭਾਵ ਜਿਸ ਕੀ ਇਤਨੀ ਬਿਭੂਤੀ ਹੈ॥
Prof. Sahib Singhਜਗਤ ਦੇ ਇਹ ਸਾਰੇ ਜੀਆ-ਜੰਤ ਉਸ ਦੇ ਭਾਂਡੇ ਹਨ,

ਪਦ ਅਰਥ ਵਰਤਣੀ = ਬਰਤਨ, ਭਾਂਡੇ।

SikhNet (Spanish)Las Criaturas del mundo son los utensilios del Hogar.

ਸੋੁ ਐਸਾ ਰਾਜਾ; ਤ੍ਰਿਭਵਣ ਧਣੀ ॥੪॥

suo aisaa raajaa; tribhavan dhanee |4|

Sant Singh KhalsaSuch is the Sovereign Lord King of the three worlds. ||4||
Manmohan SinghSuch is He, the Monarch, the Master of the Three worlds.
Manmohan Singh (Punjabi)ਐਹੋ ਜੇਹਾ ਹੈ ਉਹ ਤਿੰਨਾਂ ਜਹਾਨਾਂ ਦਾ ਮਾਲਕ, ਪਾਤਿਸ਼ਾਹ।
Fareedkot Teekaਸੋ ਐਸੈ ਰਾਜਾ ਤ੍ਰਿਲੋਕੀ ਕਾ ਮਾਲਕੁ ਹੈ॥੪॥
Prof. Sahib Singhਐਸਾ ਰਾਜਾ ਹੈ ਤਿੰਨਾਂ ਭਵਨਾਂ ਦਾ ਮਾਲਕ ਉਹ ਪ੍ਰਭੂ ॥੪॥
SikhNet (Spanish)Tal es el Señor Soberano, el Rey de los Tres Mundos. (4)

ਜਾਂ ਚੈ ਘਰਿ ਨਿਕਟ ਵਰਤੀ, ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ; ਸਿਧ ਬੁਧ ਗਣ ਗੰਧਰਬ, ਬਾਨਵੈ ਹੇਲਾ ॥

jaan chai ghar nikatt varatee, arajan dhraoo prahalaad anbareek naarad nejai; sidh budh gan gandharab, baanavai helaa |

Sant Singh KhalsaIn His home are Arjuna, Dhroo, Prahlaad, Ambreek, Naarad, Nayjaa, the Siddhas and Buddhas, the ninety-two heavenly heralds and celestial singers in their wondrous play.
Manmohan SinghIn whose Home are Arjan, Dhru, Prahlad, Ambrik, Narad, Neja, Adepts, Budhas, Heavenly-heralds and ninety two, celestial singers, as aids-de-camps, who perform wondrous plays.
Manmohan Singh (Punjabi)ਜਿਸ ਦੇ ਧਾਮ ਵਿੱਚ ਅਰਜਨ, ਧੂ ਪ੍ਰਹਿਲਾਦ, ਅੰਬਰੀਕ, ਨਾਰਦ, ਨੇਜਾ, ਪੂਰਨ ਪੁਰਸ਼, ਗੋਤਮੇ ਇਲਾਹੀ ਏਲਚੀ ਤੇ ਬਾਨਵੇ ਸਵਰਗੀ ਗਵੱਈਏ, ਬਤੋਂ ਤ ਮੁਸਾਹਿਬ ਹਨ, ਜੋ ਅਸਚਰਜ ਕੌਤਕ ਕਰਦੇ ਹਨ।
Fareedkot Teekaਜਿਸ ਕੇ ਅਰਜਨ, ਧ੍ਰੂ, ਪ੍ਰਹਿਲਾਦ, ਅੰਬਰੀਕ ਅਰੁ ਨਾਰਦੁ, ਨੇਜੇ ਨਾਮੁ ਰਿਖੀ ਆਦਿਕ ਭਗਤ ਨਿਕਟ ਵਰਤੀ ਅਰਥਾਤ ਸਾਮੀਪੀ ਅਹਿਲਕਾਰ ਵਾ (ਨੇਜੈ) ਪ੍ਰਗਟ ਹੀ ਹੈਂ। ਸਿੱਧ ਅਰੁ ਬੁਧ੍ਯਾਦਿ ਨਵਗ੍ਰਹ ਗਣ ਨੰਦੀ ਆਦਿਕ; ਵਾ ਗੰਧਰਬੋਂ ਕਾ (ਗਣ) ਸਮੂਹ ਜਿਸ ਕਾ (ਹੇਲਾ) ਖੇਲ (ਬਨਾਵੈ) ਬਨਾ ਹੂਆ ਹੈ; ਵਾ (ਬਨਾਵੈ) ਬਵੰਜਾ ਬੀਰ ਜਿਸ ਕੇ (ਹੇਲਾ) ਹੇੜਾ ਸਿਕਾਰ ਸੰਬੰਧ ਕਰ ਸਿਕਾਰੀ ਹੈਂ॥
Prof. Sahib Singh(ਉਹ ਪ੍ਰਭੂ ਇਕ ਐਸਾ ਰਾਜਾ ਹੈ) ਜਿਸ ਦੇ ਘਰ ਵਿਚ ਉਸ ਦੇ ਨੇੜੇ ਰਹਿਣ ਵਾਲੇ ਅਰਜਨ, ਪ੍ਰਹਿਲਾਦ, ਅੰਬ੍ਰੀਕ, ਨਾਰਦ, ਨੇਜੈ (ਜੋਗ-ਸਾਧਨਾ ਵਿਚ) ਪੁੱਗੇ ਹੋਏ ਜੋਗੀ, ਗਿਆਨਵਾਨ ਮਨੁੱਖ, ਸ਼ਿਵ ਜੀ ਦੇ ਗਣ ਦੇਵਤਿਆਂ ਦੇ ਰਾਗੀ, ਬਵੰਜਾ ਬੀਰ ਆਦਿਕ ਉਸ ਦੀ (ਇਕ ਸਧਾਰਨ ਜਿਹੀ) ਖੇਡ ਹਨ।

ਪਦ ਅਰਥ ਨਿਕਟ ਵਰਤੀ = ਨੇੜੇ ਰਹਿਣ ਵਾਲਾ, ਨਿੱਜ ਦਾ ਸੇਵਕ। ਨੇਜੈ = ਇਕ ਰਿਸ਼ੀ ਦਾ ਨਾਮ ਹੈ। ਹੇਲਾ = ਖੇਡ। ਬਾਨਵੈ = ਬਾਵਨ, ਬਵੰਜਾ ਬੀਰ।

SikhNet (Spanish)En Su Hogar están Aryuna, Dhru, Prahlab, Ambrik, Naarad, Naiya, los Siddhas y los Budas,

ਏਤੇ ਜੀਅ; ਜਾਂ ਚੈ ਹਹਿ ਘਰੀ ॥

ete jeea; jaan chai heh gharee |

Sant Singh KhalsaAll the creatures of the world are in His House.
Manmohan SinghIn whose mansion, there are creatures of so many kinds.
Manmohan Singh (Punjabi)ਜਿਸ ਦੇ ਮੰਦਰ ਅੰਦਰ, ਐਨੀਆਂ ਕਿਸਮਾਂ ਦੇ ਜੀਵ-ਜੰਤੂ ਹਨ।
Fareedkot Teekaਇਤਨੇ ਜੀਵ ਜਿਸ ਕੇ ਘਰ ਮੇਂ ਹੈਂ॥
Prof. Sahib Singhਜਗਤ ਦੇ ਇਹ ਸਾਰੇ ਜੀਆ-ਜੰਤ ਉਸ ਪ੍ਰਭੂ ਦੇ ਘਰ ਵਿਚ ਹਨ,

ਪਦ ਅਰਥ ਹਹਿ = ਹਨ। ਘਰੀ = ਘਰ ਵਿਚ। ਜਾਂ ਚੈ ਘਰੀ = ਜਾਂ ਚੈ ਘਰਿ, ਜਿਸ ਦੇ ਘਰ ਵਿਚ।

SikhNet (Spanish)los noventa y ocho heraldos y cantores celestiales que participan en Su Obra Maravillosa.

ਸਰਬ ਬਿਆਪਿਕ; ਅੰਤਰ ਹਰੀ ॥

sarab biaapik; antar haree |

Sant Singh KhalsaThe Lord is diffused in the inner beings of all.
Manmohan SinghWithin all the beings is diffused my Lord.
Manmohan Singh (Punjabi)ਸਾਰਿਆਂ ਜੀਵਾਂ ਦੇ ਅੰਦਰ ਮੇਰਾ ਮਾਲਕ ਰਮ ਰਿਹਾ ਹੈ।
Fareedkot Teekaਸੋ ਹਰੀ ਸਰਬ ਕੇ ਅੰਤਰ ਬ੍ਯਾਪੁਕ ਹੈ॥
Prof. Sahib Singhਉਹ ਹਰੀ-ਪ੍ਰਭੂ ਸਭ ਵਿਚ ਵਿਆਪਕ ਹੈ, ਸਭ ਦੇ ਅੰਦਰ ਵੱਸਦਾ ਹੈ।
SikhNet (Spanish)Todas las criaturas del mundo se encuentran en Su Casa.

ਪ੍ਰਣਵੈ ਨਾਮਦੇਉ; ਤਾਂ ਚੀ ਆਣਿ ॥

pranavai naamadeo; taan chee aan |

Sant Singh KhalsaPrays Naam Dayv, seek His Protection.
Manmohan SinghSupplicates Namdev, seek thou, O man,
Manmohan Singh (Punjabi)ਨਾਮ ਦੇਵ ਜੀ ਬੇਨਤੀ ਕਰਦੇ ਹਨ, ਹੇ ਬੰਦੇ,
Fareedkot Teekaਨਾਮਦੇਵ ਜੀ ਕਹਤੇ ਹੈਂ: (ਤਾਂ ਚੀ) ਤਿਸ ਕੀ ਸੁਗੰਧ ਕਰਤਾ ਹੂੰ; ਵਾ ਤਿਸ ਕੀ ਸਰਣ ਲਈ ਹੈ॥
Prof. Sahib Singhਨਾਮਦੇਵ ਬੇਨਤੀ ਕਰਦਾ ਹੈ- ਮੈਨੂੰ ਉਸ ਪਰਮਾਤਮਾ ਦੀ ਓਟ ਆਸਰਾ ਹੈ,

ਪਦ ਅਰਥ ਤਾਂ ਚੀ = ਉਸ ਦੀ। ਆਣਿ = ਓਟ।

SikhNet (Spanish)Él está oculto en el interior de todos. Nam Dev reza,

ਸਗਲ ਭਗਤ; ਜਾ ਚੈ ਨੀਸਾਣਿ ॥੫॥੧॥

sagal bhagat; jaa chai neesaan |5|1|

Sant Singh KhalsaAll the devotees are His banner and insignia. ||5||1||
Manmohan Singhthe protection of Him, whose manifestation are all his saints.
Manmohan Singh (Punjabi)ਤੂੰ ਉਸ ਦੀ ਪਨਾਹ ਲੈ, ਜਿਸ ਦੇ ਜ਼ਹੂਰ ਹਨ ਉਸ ਦੇ ਸਾਰੇ ਸੰਤ।
Fareedkot Teekaਸਭੀ ਭਗਤ ਜਿਸ ਕੇ (ਨੀਸਾਣਿ) ਨਗਾਰਾ ਬਜਾ ਰਹੇ ਹੈਂ ਵਾ ਝੰਡੇ ਹੈਂ, ਭਾਵ ਤਿਸ ਕੇ ਜਸ ਕੋ ਪ੍ਰਗਟਾਵਤੇ ਹੈਂ॥੫॥੧॥☬ਏਕ ਸਮੇਂ ਕਿਸੀ ਨਮਿਤ ਕਰ ਪੰਡਰ ਪੁਰ ਮੇਂ ਕੋਈ ਕਹਤੇ ਹੈਂ ਆਂਹੁਡੇ ਨਾਮ ਪਿੰਡ ਮੇਂ ਸਿਵਾਲਾ ਹੈ। ਪਛਮ ਕੀ ਤਫ੍ਰ ਮੁਖ ਹੈ। ਸਿਵਾਲੇ ਕਾ ਪੰਡਰ ਪੁਰ ਮੇਂ ਨਾਮਦੇਵ ਜੀ ਕੇ ਨਾਨਾ ਕੀ ਰਿਹਾਇਸ ਥੀ। ਨਾਮਦੇਵ ਜੀ ਠਾਕਰ ਜੀ ਕੇ ਮੰਦਰ ਮੇਂ ਗਏ ਥੇ। ਦੇਹ ਅਭਿਮਾਨੀ ਪੰਡਿਤੋਂ ਨੇ ਨੀਚ ਜਾਣ ਕਰ ਮਾਰ ਕਰ ਕੇ ਬੀਚ ਸੇ ਉਠਾਇ ਦੀਆ। ਨਾਮਦੇਵ ਨੇ ਮੰਦਰ ਕੇ ਪੀਛੇ ਬੈਠ ਕਰ ਅਪਨੇ ਸ੍ਵਾਮੀ ਪਾਸ ਪੁਕਾਰ ਕਰੀ। ਸੁਨ ਕਰ ਪਰਮੇਸ੍ਵਰ ਨੇ ਮੰਦਰ ਕਾ ਮੁਖ ਨਾਮਦੇਵ ਜੀ ਕੀ ਤਰਫ ਕਰ ਦੀਆ, ਪੰਡਿਓਂ ਕੀ ਤਰਫ ਪੀਠ ਕਰ ਦਈ। ਸੋ ਪ੍ਰਸੰਗ ਸ੍ਰੀ ਗੁਰੂ ਅਰਜਨ ਸਾਹਿਬ ਜੀ ਭਾਈ ਗੁਰਦਾਸ ਜੀ ਪ੍ਰਤੀ ਸੁਨਾਵਤੇ ਹੈਂ:
Prof. Sahib Singhਸਾਰੇ ਭਗਤ ਜਿਸ ਦੇ ਝੰਡੇ ਹੇਠ (ਅਨੰਦ ਮਾਣ ਰਹੇ) ਹਨ ॥੫॥੧॥

ਪਦ ਅਰਥ ਜਾ ਚੈ ਨੀਸਾਣਿ = ਜਿਸ ਦੇ ਨੀਸਾਣ ਹੇਠ, ਜਿਸ ਦੇ ਝੰਡੇ ਹੇਠ ਹਨ ॥੫॥੧॥

* ਨੋਟ: ਨਾਮਦੇਵ ਜੀ ਪਰਮਾਤਮਾ ਦੇ ਅਨਿੰਨ ਭਗਤ ਸਨ, ਦੇਵੀ ਦੇਵਤੇ ਅਵਤਾਰ ਆਦਿਕ ਦੀ ਪੂਜਾ ਦੀ ਉਹ ਸਦਾ ਨਿਖੇਧੀ ਕਰਦੇ ਰਹੇ। ਗੌਂਡ ਰਾਗ ਵਿਚ ਉਹ ਲਿਖਦੇ ਹਨ: ਹਉ ਤਉ ਏਕੁ ਰਮਈਆ ਲੈ ਹਉ ॥ ਆਨ ਦੇਵ ਬਦਲਾਵਨਿ ਦੈ ਹਉ ॥ ਪਰ ਹਿੰਦੂ ਕੌਮ ਵਿਚ ਬੇਅੰਤ ਦੇਵੀ ਦੇਵਤਿਆਂ ਦੀ ਪੂਜਾ ਚਿਰ ਤੋਂ ਤੁਰੀ ਆ ਰਹੀ ਹੈ। ਇਸ ਸ਼ਬਦ ਵਿਚ ਭਗਤ ਜੀ ਲੋਕਾਂ ਨੂੰ ਇਸ ਅੱਨ-ਪੂਜਾ ਤੇ ਅਨੇਕ ਪੂਜਾ ਤੋਂ ਵਰਜਦੇ ਹਨ, ਤੇ ਆਖਦੇ ਹਨ ਕਿ ਉਸ ਪਰਮਾਤਮਾ ਦਾ ਆਸਰਾ ਲਵੋ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਅਤੇ ਇਹ ਸਾਰੇ ਦੇਵੀਆਂ ਦੇਵਤੇ ਜਿਸ ਦੇ ਦਰ ਤੇ ਸਾਧਾਰਨ ਜਿਹੇ ਸੇਵਕ ਹਨ।

SikhNet (Spanish)busca Su Protección, pues Sus Devotos son Su Estandarte y Su Insignia. (5-1)

Open this shabad →

Shabad Bhagat Namdev Ji Raag Malaar

ਮਲਾਰ ॥

malaar |

Sant Singh KhalsaMalaar:
Manmohan SinghMalar.
Manmohan Singh (Punjabi)ਮਲਾਰ।
SikhNet (Spanish)Malhar

ਮੋ ਕਉ ਤੂੰ. ਨ ਬਿਸਾਰਿ; ਤੂ. ਨ ਬਿਸਾਰਿ ॥

mo kau toon. na bisaar; too. na bisaar |

Sant Singh KhalsaPlease do not forget me; please do not forget me,
Manmohan SinghForget Thou me not, forget Thou me not,
Manmohan Singh (Punjabi)ਤੂੰ ਮੈਨੂੰ ਨਾਂ ਭੁਲਾ, ਤੂੰ ਮੈਨੂੰ ਨਾਂ ਭੁਲਾ।
Fareedkot Teekaਮੇਰੇ ਕੋ ਤਨ, ਬਾਣੀ ਕਰ ਨਾ ਬਿਸਾਰੁ, ਨਾ ਬਿਸਾਰੁ॥
Prof. Sahib Singh(ਹੇ ਰਾਮ!) ਮੈਨੂੰ ਤੂੰ ਨਾ ਭੁਲਾਈਂ, ਮੈਨੂੰ ਤੂੰ ਨਾ ਵਿਸਾਰੀਂ,
SikhNet (Spanish)Por favor no me olvides, por favor no me olvides,

ਤੂ. ਨ ਬਿਸਾਰੇ; ਰਾਮਈਆ ॥੧॥ ਰਹਾਉ ॥

too. na bisaare; raameea |1| rahaau |

Sant Singh Khalsaplease do not forget me, O Lord. ||1||Pause||
Manmohan SinghForget Thou me not, O my All-pervading God. Pause.
Manmohan Singh (Punjabi)ਤੂੰ ਮੈਨੂੰ ਨਾਂ ਭੁਲਾ, ਮੇਰੇ ਹੈ ਵਿਆਪਕ ਵਾਹਿਗੁਰੂ! ਠਹਿਰਾਉ।
Fareedkot Teekaਹੇ ਪਰਮੇਸ੍ਵਰ! (ਰਾਮਈਆ) ਬ੍ਯਾਪਕ ਸ੍ਵਰੂਪ ਤੂੰ ਮੇਰੇ ਕੋ ਨਾ ਬਿਸਾਰੁ॥੧॥ ਰਹਾਉ ॥
Prof. Sahib Singhਹੇ ਸੁਹਣੇ ਰਾਮ! ਮੈਨੂੰ ਤੂੰ ਨਾ ਵਿਸਾਰੀਂ ॥੧॥ ਰਹਾਉ ॥

ਪਦ ਅਰਥ ਨ ਬਿਸਾਰੇ = ਨ ਬਿਸਾਰਿ। ਰਾਮਈਆ = ਹੇ ਸੁਹਣੇ ਰਾਮ! ॥੧॥ ਰਹਾਉ ॥

SikhNet (Spanish)por favor no me olvides, oh Señor. (1-Pausa)

ਆਲਾਵੰਤੀ ਇਹੁ ਭ੍ਰਮੁ ਜੋ ਹੈ; ਮੁਝ ਊਪਰਿ ਸਭ ਕੋਪਿਲਾ ॥

aalaavantee ihu bhram jo hai; mujh aoopar sabh kopilaa |

Sant Singh KhalsaThe temple priests have doubts about this, and everyone is furious with me.
Manmohan SinghThe temple-priests have this doubt, that every one if furious at me.
Manmohan Singh (Punjabi)ਮੰਦਰ ਦੇ ਪੁਜਾਰੀਆਂ ਨੂੰ ਇਹ ਸੰਦੇਹ ਹੈ, ਕਿ ਹਰ ਕੋਈ ਮੇਰੇ ਉਤੇ ਲੋਹਾ ਲਾਖਾ ਹੈ।
Fareedkot Teekaਮੰਦਰ ਵਾਲਿਓਂ ਕੋ ਯਿਹ ਜੋ ਭ੍ਰਮੁ ਹੈ ਕ੍ਯਾ ਮੇਰੀ ਜੋ ਨੀਚ ਜਾਤੀ ਮਾਨ ਕਰ ਮੇਰੇ ਊਪਰ ਸਭੀ ਕ੍ਰੋਧ ਲ੍ਯਾਏ ਹੈਂ॥
Prof. Sahib Singh(ਇਹਨਾਂ ਪਾਂਡਿਆਂ ਨੂੰ) ਇਹ ਵਹਿਮ ਹੈ ਕਿ ਇਹ ਉੱਚੀ ਜਾਤੀ ਵਾਲੇ ਹਨ, (ਇਸ ਕਰਕੇ ਇਹ) ਸਾਰੇ ਮੇਰੇ ਉੱਤੇ ਗੁੱਸੇ ਹੋ ਗਏ ਹਨ;

ਪਦ ਅਰਥ ਆਲਾਵੰਤੀ = (ਆਲਯ = ਘਰ, ਉੱਚਾ ਘਰ, ਉੱਚੀ ਜਾਤ) ਅਸੀਂ ਘਰ ਵਾਲੇ ਹਾਂ, ਅਸੀਂ ਉੱਚੇ ਘਰਾਣੇ ਵਾਲੇ ਹਾਂ, ਅਸੀਂ ਉੱਚੀ ਜਾਤ ਵਾਲੇ ਹਾਂ। ਭ੍ਰਮੁ = ਵਹਿਮ, ਭੁਲੇਖਾ। ਕੋਪਿਲਾ = ਕੋਪ ਕੀਤਾ ਹੈ, ਕ੍ਰੋਧ ਕੀਤਾ ਹੈ, ਗੁੱਸੇ ਹੋ ਗਏ ਹਨ।

SikhNet (Spanish)Los sacerdotes del templo dudan de mí, y todos están furiosos conmigo.

ਸੂਦੁ ਸੂਦੁ ਕਰਿ. ਮਾਰਿ ਉਠਾਇਓ; ਕਹਾ ਕਰਉ. ਬਾਪ ਬੀਠੁਲਾ ॥੧॥

sood sood kar. maar utthaaeo; kahaa krau. baap beetthulaa |1|

Sant Singh KhalsaCalling me low-caste and untouchable, they beat me and drove me out; what should I do now, O Beloved Father Lord? ||1||
Manmohan SinghCalling me 'a menial, 'a menial ', they beat me and turned me out. What should I do now O my Beloved Father?
Manmohan Singh (Punjabi)"ਕਮੀਣ, ਕਮੀਣ" ਆਖ ਉਨ੍ਹਾਂ ਨੇ ਮਾਰ ਕੁਟ ਕੇ ਮੈਨੂੰ ਬਾਹਰ ਕਢ ਦਿੱਤਾ। ਮੈਂ ਹੁਣ ਕੀ ਕਰਾਂ, ਹੈ ਮੇਰੇ ਪਿਆਰੇ ਪਿਤਾ!
Fareedkot Teekaਸੂਦ ਸੂਦ ਕਰਿ ਮੇਰੇ ਕੋ ਮਾਰ ਕਰ ਉਠਾਇ ਦੀਆ ਹੈ। ਹੇ ਪਿਤਾ ਬੀਠਲਾ! ਅਬ ਮੇਂ ਕ੍ਯਾ ਕਰੂੰ? ॥੧॥☬ਤਬ ਅਕਾਸ ਬਾਣੀ ਹੋਈ, ਧੀਰਜ ਕਰੁ ਤੇਰੇ ਕੋ ਮੁਕਤੀ ਦੇਵੇਂਗੇ। ਤਿਸ ਪਰ ਕਹਿਣੇ ਲਗੇ:
Prof. Sahib Singhਸ਼ੂਦਰ ਸ਼ੂਦਰ ਆਖ ਆਖ ਕੇ ਤੇ ਮਾਰ-ਕੁਟਾਈ ਕਰ ਕੇ ਮੈਨੂੰ ਇਹਨਾਂ ਨੇ ਉਠਾਲ ਦਿੱਤਾ ਹੈ; ਹੇ ਮੇਰੇ ਬੀਠੁਲ ਪਿਤਾ! ਇਹਨਾਂ ਅੱਗੇ ਮੇਰੀ ਇਕੱਲੇ ਦੀ ਪੇਸ਼ ਨਹੀਂ ਜਾਂਦੀ ॥੧॥

ਪਦ ਅਰਥ ਸੂਦੁ = ਸ਼ੂਦਰ। ਸੂਦੁ ਸੂਦੁ ਕਰਿ = ਸ਼ੂਦਰ ਆ ਗਿਆ, ਸ਼ੂਦਰ ਆ ਗਿਆ; ਇਹ ਆਖ ਆਖ ਕੇ। ਮਾਰਿ = ਮਾਰ ਕੁਟਾਈ ਕਰ ਕੇ। ਕਹਾ ਕਰਉ = ਮੈਂ ਕੀਹ ਕਰਾਂ? ਇਹਨਾਂ ਅੱਗੇ ਮੇਰੀ ਇਕੱਲੇ ਦੀ ਪੇਸ਼ ਨਹੀਂ ਜਾਂਦੀ। ਬਾਪ ਬੀਠੁਲਾ = ਹੇ ਬੀਠੁਲਾ! (Skt. विष्ठल One situated at a distance) ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ॥੧॥

SikhNet (Spanish)Me llaman descastado e intocable, me golpean y me corren. ¿Qué podré hacer ahora, oh, Padre Bienamado? (1)

ਮੂਏ ਹੂਏ, ਜਉ ਮੁਕਤਿ ਦੇਹੁਗੇ; ਮੁਕਤਿ. ਨ ਜਾਨੈ, ਕੋਇਲਾ ॥

mooe hooe, jau mukat dehuge; mukat. na jaanai, koeilaa |

Sant Singh KhalsaIf You liberate me after I am dead, no one will know that I am liberated.
Manmohan SinghIf Thou shalt emancipate me after death, no one shall be aware of this emancipation.
Manmohan Singh (Punjabi)ਜੇਕਰ ਤੂੰ ਮੇਰੇ ਮਰੇ ਹੋਏ ਦੀ ਕਲਿਆਣ ਕਰੇਗਾ, ਕਿਸੇ ਨੂੰ ਭੀ ਇਸ ਕਲਿਆਣ ਦਾ ਪਤਾ ਨਹੀਂ ਲਗਣਾ।
Fareedkot Teekaਜੇਕਰ ਮੂਏ ਹੂਏ ਕੋ ਆਪ ਮੁਕਤੀ ਦੇਵੋਗੇ ਤੋ ਤੇਰੀ ਇਸ ਮੁਕਤੀ ਕੋ ਕੋਈ ਨਹੀਂ ਜਾਨੇਗਾ; ਵਾ ਹਮ ਉਸ ਮੁਕਤੀ ਕੋ ਨਹੀਂ ਮਾਨਤੇ ਵਹੁ ਨਿਰਾਦ੍ਰੀ ਪਾਕੇ ਮੁਕਤੀ ਕੋਇਲਾ ਅਰਥਾਤ ਸ੍ਵਾਹ ਹੈ॥
Prof. Sahib Singhਜੇ ਤੂੰ ਮੈਨੂੰ ਮਰਨ ਪਿੱਛੋਂ ਮੁਕਤੀ ਦੇ ਦਿੱਤੀ, ਤੇਰੀ ਦਿੱਤੀ ਹੋਈ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ;

ਪਦ ਅਰਥ ਜਉ = ਜੇ। ਕੋਇਲਾ = ਕੋਈ ਭੀ।

SikhNet (Spanish)Si me liberas, después de que muera, nadie sabrá que fui liberado.

ਏ ਪੰਡੀਆ, ਮੋ ਕਉ ਢੇਢ ਕਹਤ; ਤੇਰੀ ਪੈਜ ਪਿਛੰਉਡੀ, ਹੋਇਲਾ ॥੨॥

e panddeea, mo kau dtedt kehat; teree paij pichhnauddee, hoeilaa |2|

Sant Singh KhalsaThese Pandits, these religious scholars, call me low-born; when they say this, they tarnish Your honor as well. ||2||
Manmohan SinghThese Brahman call me low-born, this way Thy honour, O Lord, shall be stigmatized.
Manmohan Singh (Punjabi)ਇਹ ਬ੍ਰਾਹਮਣ ਮੇਨੂੰ ਨੀਚ-ਘਰਾਣੇ ਦਾ ਆਖਦੇ ਹਨ, ਇਸ ਤਰ੍ਹਾਂ ਤੇਰੀ ਇਜ਼ਤ ਨੂੰ ਹੈ ਸਾਈਂ! ਦਾਗ ਲੱਗੇਗਾ।
Fareedkot Teekaਯਿਹ ਪੰਡੇ ਮੇਰੇ ਕੋ ਢੇਢ ਕਹਤੇ ਹੈਂ, ਭਾਵ ਅਤੀ ਨੀਚ ਜਾਨ ਕਰ ਮੇਰਾ ਨਿਰਾਦਰ ਕਰਤੇ ਹੈਂ। ਸੋ ਤੇਰੀ (ਪੈਜ) ਪ੍ਰਤਗ੍ਯਾ (ਪਿਛੰਉਡੀ) ਪੀਛੇ ਹੋ ਜਾਵੇਗੀ। ਭਾਵ ਯਹਿ ਕਿ ਭਗਤੋਂ ਕੀ ਰਖ੍ਯਾ ਅਰ ਦੁਸਟੋਂ ਕੋ ਦੰਡ ਦੇਣੇ ਕੀ ਜੋ ਪ੍ਰਤਗ੍ਯਾ ਹੈ, ਸੋ ਮੁਖੁ ਨਾ ਰਹੇਗੀ॥੨॥
Prof. Sahib Singhਇਹ ਪਾਂਡੇ ਮੈਨੂੰ ਨੀਚ ਆਖ ਰਹੇ ਹਨ, ਇਸ ਤਰ੍ਹਾਂ ਤਾਂ ਤੇਰੀ ਆਪਣੀ ਹੀ ਇੱਜ਼ਤ ਘੱਟ ਰਹੀ ਹੈ (ਕੀ ਤੇਰੀ ਬੰਦਗੀ ਕਰਨ ਵਾਲਾ ਕੋਈ ਬੰਦਾ ਨੀਚ ਰਹਿ ਸਕਦਾ ਹੈ?) ॥੨॥

ਪਦ ਅਰਥ ਪੰਡੀਆ = ਪਾਂਡੇ, ਪੁਜਾਰੀ। ਮੋ ਕਉ = ਮੈਨੂੰ। ਢੇਢ = ਨੀਚ। ਪੈਜ = ਇੱਜ਼ਤ। ਪਿਛੰਉਡੀ ਹੋਇਲਾ = ਪਿਛੇਤਰੀ ਹੋ ਰਹੀ ਹੈ, ਪਿੱਛੇ ਪੈ ਰਹੀ ਹੈ, ਘਟ ਗਈ ਹੈ ॥੨॥

SikhNet (Spanish)Los Pandits, escolares religiosos me llaman mal nacido y cuando ellos hablan así, ellos manchan Tu Honor también. (2)

ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ; ਅਤਿਭੁਜ ਭਇਓ ਅਪਾਰਲਾ ॥

too ju deaal kripaal kaheeat hain; atibhuj bheo apaaralaa |

Sant Singh KhalsaYou are called kind and compassionate; the power of Your Arm is absolutely unrivalled.
Manmohan SinghThou are called merciful and compassionate and exceedingly unrivalled is Thy arm.
Manmohan Singh (Punjabi)ਤੂੰ ਦਇਆਵਾਨ ਅਤੇ ਮਿਹਰਬਾਨ ਆਖਿਆ ਜਾਂਦਾ ਹੈ ਅਤੇ ਪਰਮ ਲਾਸਾਨੀ ਹੈ ਤੇਰੀ ਬਾਂਹ।
Fareedkot Teekaਤੂੰ ਜੋ ਅਤਿਸੈ ਕ੍ਰਿਪਾਲ ਕਹੀਤਾ ਹੈਂ, ਸੋ ਬਾਤ ਤੋ ਤੇਰੀ ਦਿਆਲਤਾ ਵਾਲੀ ਨਹੀਂ ਰਹੇਗੀ, ਐਸੀਆਂ ਤਰਕਾਂ ਸੁਨ ਕਰ ਅਤੀ ਅਪਾਰ ਬਾਹਾਂ ਵਾਲਾ ਹੋਇ ਗ੍ਯਾ॥
Prof. Sahib Singh(ਹੇ ਸੁਹਣੇ ਰਾਮ!) ਤੂੰ ਤਾਂ (ਸਭਨਾਂ ਉੱਤੇ, ਚਾਹੇ ਕੋਈ ਨੀਚ ਕੁਲ ਦਾ ਹੋਵੇ ਚਾਹੇ ਉੱਚੀ ਕੁਲ ਦਾ) ਦਇਆ ਕਰਨ ਵਾਲਾ ਹੈਂ, ਤੂੰ ਮਿਹਰ ਦਾ ਘਰ ਹੈਂ, (ਫਿਰ ਤੂੰ) ਹੈਂ ਭੀ ਬੜਾ ਬਲੀ ਤੇ ਬੇਅੰਤ। (ਕੀ ਤੇਰੇ ਸੇਵਕ ਉੱਤੇ ਕੋਈ ਤੇਰੀ ਮਰਜ਼ੀ ਤੋਂ ਬਿਨਾ ਧੱਕਾ ਕਰ ਸਕਦਾ ਹੈ?)

ਪਦ ਅਰਥ ਅਤਿਭੁਜ = ਵੱਡੀਆਂ ਭੁਜਾਂ ਵਾਲਾ, ਬਹੁਤ ਬਲੀ। ਅਪਾਰਲਾ = ਬੇਅੰਤ।

SikhNet (Spanish)Te llaman Rey Compasivo. El Poder de Tu Brazo no tiene rival.

ਫੇਰਿ ਦੀਆ ਦੇਹੁਰਾ ਨਾਮੇ ਕਉ; ਪੰਡੀਅਨ ਕਉ ਪਿਛਵਾਰਲਾ ॥੩॥੨॥

fer deea dehuraa naame kau; panddeean kau pichhavaaralaa |3|2|

Sant Singh KhalsaThe Lord turned the temple around to face Naam Dayv; He turned His back on the Brahmins. ||3||2||
Manmohan SinghThe Lord turned around the front of the temple towards Name and its back towards the Brahmans.
Manmohan Singh (Punjabi)ਸੁਆਮੀ ਨੇ ਮੋੜ ਕੇ ਮੰਦਰ ਦਾ ਮੂਹਰਲਾ ਪਾਸਾ ਨਾਮੇ ਵਲ ਕਰ ਦਿੱਤਾ ਅਤੇ ਪਿਛਲਾ ਪਾਸਾ ਬ੍ਰਾਹਮਣਾ ਵਲ।
Fareedkot Teekaਗੁਰੂ ਜੀ ਭਾਈ ਗੁਰਦਾਸ ਪ੍ਰਤੀ ਕਹਤੇ ਹੈਂ: ਨਾਮ ਦੇਵ ਜੀ ਕੋ ਤਿਸੀ ਸਮੇਂ ਦੇਹੁਰਾ ਫੇਰ ਦੀਆ ਔਰ ਪੰਡਿਓਂ ਕੀ ਤਰਫ ਪਿਛਵਾੜਾ ਕਰ ਦੀਆ॥੩॥੨॥☬ਰਵਿਦਾਸ ਕੋ ਲੋਗੋਂ ਨੇ ਕਹਾ: ਚਮਾਰ ਹੋ ਕਰ ਭਗਤ ਕਹਾਵਤੇ ਹੋ? ਤਿਸ ਕੋ ਉਤ੍ਰ ਦ੍ਵਾਰ ਪਰਮੇਸ੍ਵਰ ਸੇ ਬੇਮੁਪਤਾ ਕਰ ਉਤਮ ਜਾਤੀ ਕੋ ਨੀਚਤਾ ਅਰੁ ਮਨਮੁਖ ਹੋਣੇ ਤੇ ਨੀਚ ਜਾਤੀ ਕੋ ਊਚਤਾ, ਦ੍ਰਿਸ਼ਟਾਂਤੋਂ ਦ੍ਵਾਰਾ ਬਰਨਨ ਕਰਤੇ ਹੈਂ:
Prof. Sahib Singh(ਮੇਰੀ ਨਾਮਦੇਵ ਦੀ ਅਰਜ਼ੋਈ ਸੁਣ ਕੇ ਪ੍ਰਭੂ ਨੇ) ਦੇਹੁਰਾ ਮੈਂ ਨਾਮਦੇਵ ਵਲ ਫੇਰ ਦਿੱਤਾ, ਤੇ ਪਾਂਡਿਆਂ ਵਲ ਪਿੱਠ ਹੋ ਗਈ ॥੩॥੨॥

ਪਦ ਅਰਥ ਨਾਮੇ ਕਉ = ਨਾਮਦੇਵ ਵਲ। ਪੰਡੀਅਨ ਕਉ = ਪਾਂਡਿਆਂ ਵਲ, ਪੁਜਾਰੀਆਂ ਵਲ। ਪਿਛਵਾਰਲਾ = ਪਿਛਲਾ ਪਾਸਾ, ਪਿੱਠ ॥੩॥੨॥

* ਸ਼ਬਦ ਦਾ ਭਾਵ: ਸਿਮਰਨ ਦਾ ਨਤੀਜਾ-ਨਿਰਭੈਤਾ ਅਤੇ ਅਣਖ-ਸ੍ਵੈਮਾਨ। * ਨੋਟ: ਜੇ ਨਾਮਦੇਵ ਜੀ ਕਿਸੇ ਬੀਠੁਲ-ਮੂਰਤੀ ਦੇ ਪੁਜਾਰੀ ਹੁੰਦੇ, ਤਾਂ ਉਹ ਪੂਜਾ ਆਖ਼ਰ ਤਾਂ ਬੀਠੁਲ ਦੇ ਮੰਦਰ ਵਿਚ ਜਾ ਕੇ ਹੀ ਹੋ ਸਕਦੀ ਸੀ, ਤੇ ਬੀਠੁਲ ਦੇ ਮੰਦਰ ਵਿਚ ਰੋਜ਼ ਜਾਣ ਵਾਲੇ ਨਾਮਦੇਵ ਨੂੰ ਇਹ ਪਾਂਡੇ ਧੱਕੇ ਕਿਉਂ ਮਾਰਦੇ? ਇਸ ਮੰਦਰ ਵਿਚੋਂ ਧੱਕੇ ਖਾ ਕੇ ਨਾਮਦੇਵ ਬੀਠੁਲ ਅੱਗੇ ਪੁਕਾਰ ਕਰ ਰਿਹਾ ਹੈ, ਇਹ ਮੰਦਰ ਜ਼ਰੂਰ ਬੀਠੁਲ ਦਾ ਹੀ ਹੋਵੇਗਾ। ਇਥੋਂ ਧੱਕੇ ਪੈਣ ਤੋਂ ਹੀ ਸਾਫ਼ ਜ਼ਾਹਰ ਹੈ ਕਿ ਨਾਮਦੇਵ ਇਸ ਤੋਂ ਪਹਿਲਾਂ ਕਦੇ ਕਿਸੇ ਮੰਦਰ ਵਿਚ ਨਹੀਂ ਸੀ ਗਿਆ, ਨਾ ਹੀ ਕਿਸੇ ਮੰਦਰ ਵਿਚ ਧਰੀ ਕਿਸੇ ਬੀਠੁਲ-ਮੂਰਤੀ ਦਾ ਉਹ ਪੁਜਾਰੀ ਸੀ। ਬੀਠੁਲ-ਮੂਰਤੀ ਕ੍ਰਿਸ਼ਨ ਜੀ ਦੀ ਹੈ, ਪਰ 'ਰਹਾਉ' ਦੀ ਤੁਕ ਵਿਚ ਨਾਮਦੇਵ ਆਪਣੇ 'ਬੀਠੁਲ' ਨੂੰ 'ਰਮਈਆ' ਕਹਿ ਕੇ ਬੁਲਾਉਂਦਾ ਹੈ। ਕਿਸੇ ਇੱਕ ਅਵਤਾਰ ਦੀ ਮੂਰਤੀ ਦਾ ਪੁਜਾਰੀ ਆਪਣੇ ਇਸ਼ਟ ਨੂੰ ਦੂਜੇ ਅਵਤਾਰ ਦੇ ਨਾਮ ਨਾਲ ਯਾਦ ਨਹੀਂ ਕਰ ਸਕਦਾ। ਸੋ, ਇੱਥੇ ਨਾਮਦੇਵ ਉਸੇ ਮਹਾਨ 'ਬਾਪ' ਨੂੰ ਸੱਦ ਰਿਹਾ ਹੈ ਜਿਸ ਨੂੰ ਰਾਮ, ਬੀਠੁਲ, ਮੁਕੰਦ ਆਦਿਕ ਸਾਰੇ ਪਿਆਰੇ ਨਾਮਾਂ ਨਾਲ ਬੁਲਾਇਆ ਜਾ ਸਕਦਾ ਹੈ।

SikhNet (Spanish)El Señor volteó el Templo hacia Nam Dev, pero él le dio la espalda a los brahmanes. (3-2)

Open this shabad →

Ang 1292 of 1430