ੴ

ਸਿੱਖਬਾਣੀ · SikhBani

ਆਲਾਵੰਤੀ ਇਹੁ ਭ੍ਰਮੁ ਜੋ ਹੈ ਮੁਝ ਊਪਰਿ ਸਭ ਕੋਪਿਲਾ ॥

aalaavantee ihu bhram jo hai mujh aoopar sabh kopilaa
Bhagat Namdev Ji ਭਗਤ ਨਾਮਦੇਵ ਜੀ · Raag Malaar · Ang 1292 · 9 lines
Translations

ਮਲਾਰ ॥

malaar |

Sant Singh KhalsaMalaar:
Manmohan SinghMalar.
Manmohan Singh (Punjabi)ਮਲਾਰ।
SikhNet (Spanish)Malhar

ਮੋ ਕਉ ਤੂੰ. ਨ ਬਿਸਾਰਿ; ਤੂ. ਨ ਬਿਸਾਰਿ ॥

mo kau toon. na bisaar; too. na bisaar |

Sant Singh KhalsaPlease do not forget me; please do not forget me,
Manmohan SinghForget Thou me not, forget Thou me not,
Manmohan Singh (Punjabi)ਤੂੰ ਮੈਨੂੰ ਨਾਂ ਭੁਲਾ, ਤੂੰ ਮੈਨੂੰ ਨਾਂ ਭੁਲਾ।
Fareedkot Teekaਮੇਰੇ ਕੋ ਤਨ, ਬਾਣੀ ਕਰ ਨਾ ਬਿਸਾਰੁ, ਨਾ ਬਿਸਾਰੁ॥
Prof. Sahib Singh(ਹੇ ਰਾਮ!) ਮੈਨੂੰ ਤੂੰ ਨਾ ਭੁਲਾਈਂ, ਮੈਨੂੰ ਤੂੰ ਨਾ ਵਿਸਾਰੀਂ,
SikhNet (Spanish)Por favor no me olvides, por favor no me olvides,

ਤੂ. ਨ ਬਿਸਾਰੇ; ਰਾਮਈਆ ॥੧॥ ਰਹਾਉ ॥

too. na bisaare; raameea |1| rahaau |

Sant Singh Khalsaplease do not forget me, O Lord. ||1||Pause||
Manmohan SinghForget Thou me not, O my All-pervading God. Pause.
Manmohan Singh (Punjabi)ਤੂੰ ਮੈਨੂੰ ਨਾਂ ਭੁਲਾ, ਮੇਰੇ ਹੈ ਵਿਆਪਕ ਵਾਹਿਗੁਰੂ! ਠਹਿਰਾਉ।
Fareedkot Teekaਹੇ ਪਰਮੇਸ੍ਵਰ! (ਰਾਮਈਆ) ਬ੍ਯਾਪਕ ਸ੍ਵਰੂਪ ਤੂੰ ਮੇਰੇ ਕੋ ਨਾ ਬਿਸਾਰੁ॥੧॥ ਰਹਾਉ ॥
Prof. Sahib Singhਹੇ ਸੁਹਣੇ ਰਾਮ! ਮੈਨੂੰ ਤੂੰ ਨਾ ਵਿਸਾਰੀਂ ॥੧॥ ਰਹਾਉ ॥

ਪਦ ਅਰਥ ਨ ਬਿਸਾਰੇ = ਨ ਬਿਸਾਰਿ। ਰਾਮਈਆ = ਹੇ ਸੁਹਣੇ ਰਾਮ! ॥੧॥ ਰਹਾਉ ॥

SikhNet (Spanish)por favor no me olvides, oh Señor. (1-Pausa)

ਆਲਾਵੰਤੀ ਇਹੁ ਭ੍ਰਮੁ ਜੋ ਹੈ; ਮੁਝ ਊਪਰਿ ਸਭ ਕੋਪਿਲਾ ॥

aalaavantee ihu bhram jo hai; mujh aoopar sabh kopilaa |

Sant Singh KhalsaThe temple priests have doubts about this, and everyone is furious with me.
Manmohan SinghThe temple-priests have this doubt, that every one if furious at me.
Manmohan Singh (Punjabi)ਮੰਦਰ ਦੇ ਪੁਜਾਰੀਆਂ ਨੂੰ ਇਹ ਸੰਦੇਹ ਹੈ, ਕਿ ਹਰ ਕੋਈ ਮੇਰੇ ਉਤੇ ਲੋਹਾ ਲਾਖਾ ਹੈ।
Fareedkot Teekaਮੰਦਰ ਵਾਲਿਓਂ ਕੋ ਯਿਹ ਜੋ ਭ੍ਰਮੁ ਹੈ ਕ੍ਯਾ ਮੇਰੀ ਜੋ ਨੀਚ ਜਾਤੀ ਮਾਨ ਕਰ ਮੇਰੇ ਊਪਰ ਸਭੀ ਕ੍ਰੋਧ ਲ੍ਯਾਏ ਹੈਂ॥
Prof. Sahib Singh(ਇਹਨਾਂ ਪਾਂਡਿਆਂ ਨੂੰ) ਇਹ ਵਹਿਮ ਹੈ ਕਿ ਇਹ ਉੱਚੀ ਜਾਤੀ ਵਾਲੇ ਹਨ, (ਇਸ ਕਰਕੇ ਇਹ) ਸਾਰੇ ਮੇਰੇ ਉੱਤੇ ਗੁੱਸੇ ਹੋ ਗਏ ਹਨ;

ਪਦ ਅਰਥ ਆਲਾਵੰਤੀ = (ਆਲਯ = ਘਰ, ਉੱਚਾ ਘਰ, ਉੱਚੀ ਜਾਤ) ਅਸੀਂ ਘਰ ਵਾਲੇ ਹਾਂ, ਅਸੀਂ ਉੱਚੇ ਘਰਾਣੇ ਵਾਲੇ ਹਾਂ, ਅਸੀਂ ਉੱਚੀ ਜਾਤ ਵਾਲੇ ਹਾਂ। ਭ੍ਰਮੁ = ਵਹਿਮ, ਭੁਲੇਖਾ। ਕੋਪਿਲਾ = ਕੋਪ ਕੀਤਾ ਹੈ, ਕ੍ਰੋਧ ਕੀਤਾ ਹੈ, ਗੁੱਸੇ ਹੋ ਗਏ ਹਨ।

SikhNet (Spanish)Los sacerdotes del templo dudan de mí, y todos están furiosos conmigo.

ਸੂਦੁ ਸੂਦੁ ਕਰਿ. ਮਾਰਿ ਉਠਾਇਓ; ਕਹਾ ਕਰਉ. ਬਾਪ ਬੀਠੁਲਾ ॥੧॥

sood sood kar. maar utthaaeo; kahaa krau. baap beetthulaa |1|

Sant Singh KhalsaCalling me low-caste and untouchable, they beat me and drove me out; what should I do now, O Beloved Father Lord? ||1||
Manmohan SinghCalling me 'a menial, 'a menial ', they beat me and turned me out. What should I do now O my Beloved Father?
Manmohan Singh (Punjabi)"ਕਮੀਣ, ਕਮੀਣ" ਆਖ ਉਨ੍ਹਾਂ ਨੇ ਮਾਰ ਕੁਟ ਕੇ ਮੈਨੂੰ ਬਾਹਰ ਕਢ ਦਿੱਤਾ। ਮੈਂ ਹੁਣ ਕੀ ਕਰਾਂ, ਹੈ ਮੇਰੇ ਪਿਆਰੇ ਪਿਤਾ!
Fareedkot Teekaਸੂਦ ਸੂਦ ਕਰਿ ਮੇਰੇ ਕੋ ਮਾਰ ਕਰ ਉਠਾਇ ਦੀਆ ਹੈ। ਹੇ ਪਿਤਾ ਬੀਠਲਾ! ਅਬ ਮੇਂ ਕ੍ਯਾ ਕਰੂੰ? ॥੧॥☬ਤਬ ਅਕਾਸ ਬਾਣੀ ਹੋਈ, ਧੀਰਜ ਕਰੁ ਤੇਰੇ ਕੋ ਮੁਕਤੀ ਦੇਵੇਂਗੇ। ਤਿਸ ਪਰ ਕਹਿਣੇ ਲਗੇ:
Prof. Sahib Singhਸ਼ੂਦਰ ਸ਼ੂਦਰ ਆਖ ਆਖ ਕੇ ਤੇ ਮਾਰ-ਕੁਟਾਈ ਕਰ ਕੇ ਮੈਨੂੰ ਇਹਨਾਂ ਨੇ ਉਠਾਲ ਦਿੱਤਾ ਹੈ; ਹੇ ਮੇਰੇ ਬੀਠੁਲ ਪਿਤਾ! ਇਹਨਾਂ ਅੱਗੇ ਮੇਰੀ ਇਕੱਲੇ ਦੀ ਪੇਸ਼ ਨਹੀਂ ਜਾਂਦੀ ॥੧॥

ਪਦ ਅਰਥ ਸੂਦੁ = ਸ਼ੂਦਰ। ਸੂਦੁ ਸੂਦੁ ਕਰਿ = ਸ਼ੂਦਰ ਆ ਗਿਆ, ਸ਼ੂਦਰ ਆ ਗਿਆ; ਇਹ ਆਖ ਆਖ ਕੇ। ਮਾਰਿ = ਮਾਰ ਕੁਟਾਈ ਕਰ ਕੇ। ਕਹਾ ਕਰਉ = ਮੈਂ ਕੀਹ ਕਰਾਂ? ਇਹਨਾਂ ਅੱਗੇ ਮੇਰੀ ਇਕੱਲੇ ਦੀ ਪੇਸ਼ ਨਹੀਂ ਜਾਂਦੀ। ਬਾਪ ਬੀਠੁਲਾ = ਹੇ ਬੀਠੁਲਾ! (Skt. विष्ठल One situated at a distance) ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ॥੧॥

SikhNet (Spanish)Me llaman descastado e intocable, me golpean y me corren. ¿Qué podré hacer ahora, oh, Padre Bienamado? (1)

ਮੂਏ ਹੂਏ, ਜਉ ਮੁਕਤਿ ਦੇਹੁਗੇ; ਮੁਕਤਿ. ਨ ਜਾਨੈ, ਕੋਇਲਾ ॥

mooe hooe, jau mukat dehuge; mukat. na jaanai, koeilaa |

Sant Singh KhalsaIf You liberate me after I am dead, no one will know that I am liberated.
Manmohan SinghIf Thou shalt emancipate me after death, no one shall be aware of this emancipation.
Manmohan Singh (Punjabi)ਜੇਕਰ ਤੂੰ ਮੇਰੇ ਮਰੇ ਹੋਏ ਦੀ ਕਲਿਆਣ ਕਰੇਗਾ, ਕਿਸੇ ਨੂੰ ਭੀ ਇਸ ਕਲਿਆਣ ਦਾ ਪਤਾ ਨਹੀਂ ਲਗਣਾ।
Fareedkot Teekaਜੇਕਰ ਮੂਏ ਹੂਏ ਕੋ ਆਪ ਮੁਕਤੀ ਦੇਵੋਗੇ ਤੋ ਤੇਰੀ ਇਸ ਮੁਕਤੀ ਕੋ ਕੋਈ ਨਹੀਂ ਜਾਨੇਗਾ; ਵਾ ਹਮ ਉਸ ਮੁਕਤੀ ਕੋ ਨਹੀਂ ਮਾਨਤੇ ਵਹੁ ਨਿਰਾਦ੍ਰੀ ਪਾਕੇ ਮੁਕਤੀ ਕੋਇਲਾ ਅਰਥਾਤ ਸ੍ਵਾਹ ਹੈ॥
Prof. Sahib Singhਜੇ ਤੂੰ ਮੈਨੂੰ ਮਰਨ ਪਿੱਛੋਂ ਮੁਕਤੀ ਦੇ ਦਿੱਤੀ, ਤੇਰੀ ਦਿੱਤੀ ਹੋਈ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ;

ਪਦ ਅਰਥ ਜਉ = ਜੇ। ਕੋਇਲਾ = ਕੋਈ ਭੀ।

SikhNet (Spanish)Si me liberas, después de que muera, nadie sabrá que fui liberado.

ਏ ਪੰਡੀਆ, ਮੋ ਕਉ ਢੇਢ ਕਹਤ; ਤੇਰੀ ਪੈਜ ਪਿਛੰਉਡੀ, ਹੋਇਲਾ ॥੨॥

e panddeea, mo kau dtedt kehat; teree paij pichhnauddee, hoeilaa |2|

Sant Singh KhalsaThese Pandits, these religious scholars, call me low-born; when they say this, they tarnish Your honor as well. ||2||
Manmohan SinghThese Brahman call me low-born, this way Thy honour, O Lord, shall be stigmatized.
Manmohan Singh (Punjabi)ਇਹ ਬ੍ਰਾਹਮਣ ਮੇਨੂੰ ਨੀਚ-ਘਰਾਣੇ ਦਾ ਆਖਦੇ ਹਨ, ਇਸ ਤਰ੍ਹਾਂ ਤੇਰੀ ਇਜ਼ਤ ਨੂੰ ਹੈ ਸਾਈਂ! ਦਾਗ ਲੱਗੇਗਾ।
Fareedkot Teekaਯਿਹ ਪੰਡੇ ਮੇਰੇ ਕੋ ਢੇਢ ਕਹਤੇ ਹੈਂ, ਭਾਵ ਅਤੀ ਨੀਚ ਜਾਨ ਕਰ ਮੇਰਾ ਨਿਰਾਦਰ ਕਰਤੇ ਹੈਂ। ਸੋ ਤੇਰੀ (ਪੈਜ) ਪ੍ਰਤਗ੍ਯਾ (ਪਿਛੰਉਡੀ) ਪੀਛੇ ਹੋ ਜਾਵੇਗੀ। ਭਾਵ ਯਹਿ ਕਿ ਭਗਤੋਂ ਕੀ ਰਖ੍ਯਾ ਅਰ ਦੁਸਟੋਂ ਕੋ ਦੰਡ ਦੇਣੇ ਕੀ ਜੋ ਪ੍ਰਤਗ੍ਯਾ ਹੈ, ਸੋ ਮੁਖੁ ਨਾ ਰਹੇਗੀ॥੨॥
Prof. Sahib Singhਇਹ ਪਾਂਡੇ ਮੈਨੂੰ ਨੀਚ ਆਖ ਰਹੇ ਹਨ, ਇਸ ਤਰ੍ਹਾਂ ਤਾਂ ਤੇਰੀ ਆਪਣੀ ਹੀ ਇੱਜ਼ਤ ਘੱਟ ਰਹੀ ਹੈ (ਕੀ ਤੇਰੀ ਬੰਦਗੀ ਕਰਨ ਵਾਲਾ ਕੋਈ ਬੰਦਾ ਨੀਚ ਰਹਿ ਸਕਦਾ ਹੈ?) ॥੨॥

ਪਦ ਅਰਥ ਪੰਡੀਆ = ਪਾਂਡੇ, ਪੁਜਾਰੀ। ਮੋ ਕਉ = ਮੈਨੂੰ। ਢੇਢ = ਨੀਚ। ਪੈਜ = ਇੱਜ਼ਤ। ਪਿਛੰਉਡੀ ਹੋਇਲਾ = ਪਿਛੇਤਰੀ ਹੋ ਰਹੀ ਹੈ, ਪਿੱਛੇ ਪੈ ਰਹੀ ਹੈ, ਘਟ ਗਈ ਹੈ ॥੨॥

SikhNet (Spanish)Los Pandits, escolares religiosos me llaman mal nacido y cuando ellos hablan así, ellos manchan Tu Honor también. (2)

ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ; ਅਤਿਭੁਜ ਭਇਓ ਅਪਾਰਲਾ ॥

too ju deaal kripaal kaheeat hain; atibhuj bheo apaaralaa |

Sant Singh KhalsaYou are called kind and compassionate; the power of Your Arm is absolutely unrivalled.
Manmohan SinghThou are called merciful and compassionate and exceedingly unrivalled is Thy arm.
Manmohan Singh (Punjabi)ਤੂੰ ਦਇਆਵਾਨ ਅਤੇ ਮਿਹਰਬਾਨ ਆਖਿਆ ਜਾਂਦਾ ਹੈ ਅਤੇ ਪਰਮ ਲਾਸਾਨੀ ਹੈ ਤੇਰੀ ਬਾਂਹ।
Fareedkot Teekaਤੂੰ ਜੋ ਅਤਿਸੈ ਕ੍ਰਿਪਾਲ ਕਹੀਤਾ ਹੈਂ, ਸੋ ਬਾਤ ਤੋ ਤੇਰੀ ਦਿਆਲਤਾ ਵਾਲੀ ਨਹੀਂ ਰਹੇਗੀ, ਐਸੀਆਂ ਤਰਕਾਂ ਸੁਨ ਕਰ ਅਤੀ ਅਪਾਰ ਬਾਹਾਂ ਵਾਲਾ ਹੋਇ ਗ੍ਯਾ॥
Prof. Sahib Singh(ਹੇ ਸੁਹਣੇ ਰਾਮ!) ਤੂੰ ਤਾਂ (ਸਭਨਾਂ ਉੱਤੇ, ਚਾਹੇ ਕੋਈ ਨੀਚ ਕੁਲ ਦਾ ਹੋਵੇ ਚਾਹੇ ਉੱਚੀ ਕੁਲ ਦਾ) ਦਇਆ ਕਰਨ ਵਾਲਾ ਹੈਂ, ਤੂੰ ਮਿਹਰ ਦਾ ਘਰ ਹੈਂ, (ਫਿਰ ਤੂੰ) ਹੈਂ ਭੀ ਬੜਾ ਬਲੀ ਤੇ ਬੇਅੰਤ। (ਕੀ ਤੇਰੇ ਸੇਵਕ ਉੱਤੇ ਕੋਈ ਤੇਰੀ ਮਰਜ਼ੀ ਤੋਂ ਬਿਨਾ ਧੱਕਾ ਕਰ ਸਕਦਾ ਹੈ?)

ਪਦ ਅਰਥ ਅਤਿਭੁਜ = ਵੱਡੀਆਂ ਭੁਜਾਂ ਵਾਲਾ, ਬਹੁਤ ਬਲੀ। ਅਪਾਰਲਾ = ਬੇਅੰਤ।

SikhNet (Spanish)Te llaman Rey Compasivo. El Poder de Tu Brazo no tiene rival.

ਫੇਰਿ ਦੀਆ ਦੇਹੁਰਾ ਨਾਮੇ ਕਉ; ਪੰਡੀਅਨ ਕਉ ਪਿਛਵਾਰਲਾ ॥੩॥੨॥

fer deea dehuraa naame kau; panddeean kau pichhavaaralaa |3|2|

Sant Singh KhalsaThe Lord turned the temple around to face Naam Dayv; He turned His back on the Brahmins. ||3||2||
Manmohan SinghThe Lord turned around the front of the temple towards Name and its back towards the Brahmans.
Manmohan Singh (Punjabi)ਸੁਆਮੀ ਨੇ ਮੋੜ ਕੇ ਮੰਦਰ ਦਾ ਮੂਹਰਲਾ ਪਾਸਾ ਨਾਮੇ ਵਲ ਕਰ ਦਿੱਤਾ ਅਤੇ ਪਿਛਲਾ ਪਾਸਾ ਬ੍ਰਾਹਮਣਾ ਵਲ।
Fareedkot Teekaਗੁਰੂ ਜੀ ਭਾਈ ਗੁਰਦਾਸ ਪ੍ਰਤੀ ਕਹਤੇ ਹੈਂ: ਨਾਮ ਦੇਵ ਜੀ ਕੋ ਤਿਸੀ ਸਮੇਂ ਦੇਹੁਰਾ ਫੇਰ ਦੀਆ ਔਰ ਪੰਡਿਓਂ ਕੀ ਤਰਫ ਪਿਛਵਾੜਾ ਕਰ ਦੀਆ॥੩॥੨॥☬ਰਵਿਦਾਸ ਕੋ ਲੋਗੋਂ ਨੇ ਕਹਾ: ਚਮਾਰ ਹੋ ਕਰ ਭਗਤ ਕਹਾਵਤੇ ਹੋ? ਤਿਸ ਕੋ ਉਤ੍ਰ ਦ੍ਵਾਰ ਪਰਮੇਸ੍ਵਰ ਸੇ ਬੇਮੁਪਤਾ ਕਰ ਉਤਮ ਜਾਤੀ ਕੋ ਨੀਚਤਾ ਅਰੁ ਮਨਮੁਖ ਹੋਣੇ ਤੇ ਨੀਚ ਜਾਤੀ ਕੋ ਊਚਤਾ, ਦ੍ਰਿਸ਼ਟਾਂਤੋਂ ਦ੍ਵਾਰਾ ਬਰਨਨ ਕਰਤੇ ਹੈਂ:
Prof. Sahib Singh(ਮੇਰੀ ਨਾਮਦੇਵ ਦੀ ਅਰਜ਼ੋਈ ਸੁਣ ਕੇ ਪ੍ਰਭੂ ਨੇ) ਦੇਹੁਰਾ ਮੈਂ ਨਾਮਦੇਵ ਵਲ ਫੇਰ ਦਿੱਤਾ, ਤੇ ਪਾਂਡਿਆਂ ਵਲ ਪਿੱਠ ਹੋ ਗਈ ॥੩॥੨॥

ਪਦ ਅਰਥ ਨਾਮੇ ਕਉ = ਨਾਮਦੇਵ ਵਲ। ਪੰਡੀਅਨ ਕਉ = ਪਾਂਡਿਆਂ ਵਲ, ਪੁਜਾਰੀਆਂ ਵਲ। ਪਿਛਵਾਰਲਾ = ਪਿਛਲਾ ਪਾਸਾ, ਪਿੱਠ ॥੩॥੨॥

* ਸ਼ਬਦ ਦਾ ਭਾਵ: ਸਿਮਰਨ ਦਾ ਨਤੀਜਾ-ਨਿਰਭੈਤਾ ਅਤੇ ਅਣਖ-ਸ੍ਵੈਮਾਨ। * ਨੋਟ: ਜੇ ਨਾਮਦੇਵ ਜੀ ਕਿਸੇ ਬੀਠੁਲ-ਮੂਰਤੀ ਦੇ ਪੁਜਾਰੀ ਹੁੰਦੇ, ਤਾਂ ਉਹ ਪੂਜਾ ਆਖ਼ਰ ਤਾਂ ਬੀਠੁਲ ਦੇ ਮੰਦਰ ਵਿਚ ਜਾ ਕੇ ਹੀ ਹੋ ਸਕਦੀ ਸੀ, ਤੇ ਬੀਠੁਲ ਦੇ ਮੰਦਰ ਵਿਚ ਰੋਜ਼ ਜਾਣ ਵਾਲੇ ਨਾਮਦੇਵ ਨੂੰ ਇਹ ਪਾਂਡੇ ਧੱਕੇ ਕਿਉਂ ਮਾਰਦੇ? ਇਸ ਮੰਦਰ ਵਿਚੋਂ ਧੱਕੇ ਖਾ ਕੇ ਨਾਮਦੇਵ ਬੀਠੁਲ ਅੱਗੇ ਪੁਕਾਰ ਕਰ ਰਿਹਾ ਹੈ, ਇਹ ਮੰਦਰ ਜ਼ਰੂਰ ਬੀਠੁਲ ਦਾ ਹੀ ਹੋਵੇਗਾ। ਇਥੋਂ ਧੱਕੇ ਪੈਣ ਤੋਂ ਹੀ ਸਾਫ਼ ਜ਼ਾਹਰ ਹੈ ਕਿ ਨਾਮਦੇਵ ਇਸ ਤੋਂ ਪਹਿਲਾਂ ਕਦੇ ਕਿਸੇ ਮੰਦਰ ਵਿਚ ਨਹੀਂ ਸੀ ਗਿਆ, ਨਾ ਹੀ ਕਿਸੇ ਮੰਦਰ ਵਿਚ ਧਰੀ ਕਿਸੇ ਬੀਠੁਲ-ਮੂਰਤੀ ਦਾ ਉਹ ਪੁਜਾਰੀ ਸੀ। ਬੀਠੁਲ-ਮੂਰਤੀ ਕ੍ਰਿਸ਼ਨ ਜੀ ਦੀ ਹੈ, ਪਰ 'ਰਹਾਉ' ਦੀ ਤੁਕ ਵਿਚ ਨਾਮਦੇਵ ਆਪਣੇ 'ਬੀਠੁਲ' ਨੂੰ 'ਰਮਈਆ' ਕਹਿ ਕੇ ਬੁਲਾਉਂਦਾ ਹੈ। ਕਿਸੇ ਇੱਕ ਅਵਤਾਰ ਦੀ ਮੂਰਤੀ ਦਾ ਪੁਜਾਰੀ ਆਪਣੇ ਇਸ਼ਟ ਨੂੰ ਦੂਜੇ ਅਵਤਾਰ ਦੇ ਨਾਮ ਨਾਲ ਯਾਦ ਨਹੀਂ ਕਰ ਸਕਦਾ। ਸੋ, ਇੱਥੇ ਨਾਮਦੇਵ ਉਸੇ ਮਹਾਨ 'ਬਾਪ' ਨੂੰ ਸੱਦ ਰਿਹਾ ਹੈ ਜਿਸ ਨੂੰ ਰਾਮ, ਬੀਠੁਲ, ਮੁਕੰਦ ਆਦਿਕ ਸਾਰੇ ਪਿਆਰੇ ਨਾਮਾਂ ਨਾਲ ਬੁਲਾਇਆ ਜਾ ਸਕਦਾ ਹੈ।

SikhNet (Spanish)El Señor volteó el Templo hacia Nam Dev, pero él le dio la espalda a los brahmanes. (3-2)
Answers quote the Granth verbatim with Ang citations. AI commentary is not Gurbani and not a religious ruling.