ੴ

ਸਿੱਖਬਾਣੀ · SikhBani

Ang 1291

Sri Guru Granth Sahib · Raag Malaar · 6 shabads, 44 lines
Translations
Shabad Guru Nanak Dev Ji Raag Malaar

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino

ਘਰ ਮਹਿ ਘਰੁ ਦੇਖਾਇ ਦੇਇ; ਸੋ ਸਤਿਗੁਰੁ ਪੁਰਖੁ ਸੁਜਾਣੁ ॥

ghar meh ghar dekhaae dee; so satigur purakh sujaan |

Sant Singh KhalsaThe True Guru is the All-knowing Primal Being; He shows us our true home within the home of the self.
Manmohan SinghHe, who shows the Lord's abode within the man's mind home; He alone is the Omnipotent and Omniscient True Guru.
Manmohan Singh (Punjabi)ਜੋ ਪ੍ਰਭੂ ਦੇ ਨਿਵਾਸ ਅਸਥਾਨ ਨੂੰ ਇਨਸਾਨ ਦੇ ਮਨ ਦੇ ਧਾਮ ਅੰਦਰ ਵਿਖਾਲ ਦਿੰਦਾ ਹੈ, ਕੇਵਲ ਉਹ ਹੀ ਸਰੱਬ-ਸ਼ਕਤੀਵਾਨ ਅਤੇ ਸਰਵਗ ਸੱਚਾ ਗੁਰੂ ਹੈ।
Fareedkot Teekaਜੋ (ਘਰ) ਦਸਵੇਂ ਦ੍ਵਾਰ ਮੇਂ (ਘਰ) ਸ੍ਵਰੂਪ ਕੋ ਦਿਖਾਇ ਦੇਤਾ ਹੈ, ਸੋ ਸਤਿਗੁਰੂ ਚਤੁਰੁ ਪੁਰਸ ਹੈ॥
Prof. Sahib Singhਉਹ ਹੈ ਸਿਆਣਾ ਸਤਿਗੁਰੂ ਪੁਰਖ ਜੋ ਹਿਰਦੇ-ਘਰ ਵਿਚ ਪਰਮਾਤਮਾ ਦੇ ਰਹਿਣ ਦਾ ਥਾਂ ਵਿਖਾ ਦੇਂਦਾ ਹੈ;

ਪਦ ਅਰਥ ਘਰੁ = ਪ੍ਰਭੂ ਦੇ ਰਹਿਣ ਦਾ ਥਾਂ। ਸੁਜਾਣੁ = ਸਿਆਣਾ। ਘਰ ਮਹਿ = ਹਿਰਦੇ-ਘਰ ਵਿਚ।

SikhNet (Spanish)El Guru Verdadero es el Omnisciente Señor Primordial. Él nos muestra nuestro propio hogar en el interior de nuestro ser.

ਪੰਚ ਸਬਦ. ਧੁਨਿਕਾਰ ਧੁਨਿ; ਤਹ ਬਾਜੈ. ਸਬਦੁ ਨੀਸਾਣੁ ॥

panch sabad. dhunikaar dhun; teh baajai. sabad neesaan |

Sant Singh KhalsaThe Panch Shabad, the Five Primal Sounds, resonate and resound within; the insignia of the Shabad is revealed there, vibrating gloriously.
Manmohan SinghThe Lord is manifest in the tenth gate, where the celestial strain resounds to the accompaniment of the sound of the five musical instruments.
Manmohan Singh (Punjabi)ਦਸਮਦੁਆਰ ਅੰਦਰ ਪ੍ਰਭੂ ਪ੍ਰਗਟ ਹੈ, ਜਿਥੇ ਪੰਜ ਸੰਗੀਤਕ ਸਾਜ਼ ਦੀ ਆਵਾਜ਼ ਸਹਿਤ, ਬੈਕੁੰਠੀ ਕੀਰਤਨ ਗੂੰਜਦਾ ਹੈ।
Fareedkot Teekaਔ ਤਤ ਤੰਤੀ ਆਦਿ ਪੰਚ ਜੋ ਸਬਦ ਹੈਂ ਜਿਨ ਕੀ ਧੁਨੀ ਏਕ ਰਸ ਹੈ, ਤਹਾਂ ਦਸਮੇ ਦ੍ਵਾਰ ਮੇਂ ਬਜ ਰਹੇ ਹੈਂ, ਯਹ ਵਾਕ (ਸਬਦੁ) ਬੇਦ ਸਾਸਤ੍ਰੋਂ ਮੇਂ (ਨੀਸਾਣੁ) ਪ੍ਰਗਟ ਹੈਂ॥
Prof. Sahib Singh(ਜਦੋਂ ਮਨੁੱਖ) ਉਸ ਘਰ ਵਿਚ (ਅੱਪੜਦਾ ਹੈ) ਤਦੋਂ ਗੁਰੂ ਦਾ ਸ਼ਬਦ-ਰੂਪ ਨਗਾਰਾ ਵੱਜਦਾ ਹੈ (ਭਾਵ, ਗੁਰ-ਸ਼ਬਦ ਦਾ ਪ੍ਰਭਾਵ ਇਤਨਾ ਪ੍ਰਬਲ ਹੁੰਦਾ ਹੈ ਕਿ ਕੋਈ ਹੋਰ ਖਿੱਚ ਪੋਹ ਨਹੀਂ ਸਕਦੀ, ਤਦੋਂ ਮਾਨੋ) ਪੰਜ ਕਿਸਮ ਦੇ ਸਾਜ਼ਾਂ ਦੀ ਇਕ-ਰਸ ਸੰਗੀਤਕ ਆਵਾਜ਼ ਉੱਠਦੀ ਹੈ (ਜੋ ਮਸਤੀ ਪੈਦਾ ਕਰਦੀ ਹੈ)।

ਪਦ ਅਰਥ ਪੰਚ ਸਬਦ = ਪੰਜ ਕਿਸਮ ਦੇ ਸਾਜ਼ਾਂ ਦੀ ਅਵਾਜ਼ (ਤਾਰ, ਧਾਤ, ਘੜਾ, ਚੰਮ, ਤੇ ਫੂਕ ਨਾਲ ਵੱਜਣ ਵਾਲੇ ਸਾਜ਼)। ਧੁਨਿ = ਸੁਰ, ਆਵਾਜ਼। ਧੁਨਿਕਾਰ = ਇਕ-ਰਸ ਸੁਰ। ਨੀਸਾਣੁ = ਨਗਾਰਾ।

SikhNet (Spanish)El Panch Shabd, los cinco sonidos primordiales, resuenan y vibran en el interior.

ਦੀਪ ਲੋਅ ਪਾਤਾਲ. ਤਹ ਖੰਡ ਮੰਡਲ ਹੈਰਾਨੁ ॥

deep loa paataal. teh khandd manddal hairaan |

Sant Singh KhalsaWorlds and realms, nether regions, solar systems and galaxies are wondrously revealed.
Manmohan SinghStruck with wonder, one sees all the islands, universes, underworlds, continents and spheres there.
Manmohan Singh (Punjabi)ਚਕਿਰਤ ਹੋ, ਇਨਸਾਨ ਸਾਰੇ ਟਾਪੂਆਂ, ਆਲਮ, ਪਇਆਲਾ ਮਹਾਦੀਪ ਅਤੇ ਗੋਲਾ-ਕਾਰਾਂ ਨੂੰ ਉਥੇ ਵੇਖਦਾ ਹੈ।
Fareedkot Teekaਦੀਪ, ਲੋਕ, ਪਤਾਲ, ਖੰਡ, ਮੰਡਲ ਅਸਚਰਜ ਰੂਪ ਜੋਗੀ ਤਹਾਂ ਦੇਖਤਾ ਹੈ; ਵਾ ਏਹੁ ਵੱਡਾ ਅਸਚਰਜੁ ਹੈ, ਜੋ ਇਨ ਕੋ ਏਕ ਸਥਾਨ ਬੈਠਾ ਦੇਖਤਾ ਹੈ॥
Prof. Sahib Singhਇਸ ਅਵਸਥਾ ਵਿਚ (ਅੱਪੜ ਕੇ) ਮਨੁੱਖ (ਬੇਅੰਤ ਕੁਦਰਤਿ ਦੇ ਕੌਤਕ) ਦੀਪਾਂ, ਲੋਕਾਂ, ਪਾਤਾਲਾਂ, ਖੰਡਾਂ ਤੇ ਮੰਡਲਾਂ ਨੂੰ ਵੇਖ ਕੇ ਹੈਰਾਨ ਹੁੰਦਾ ਹੈ;
SikhNet (Spanish)La Insignia del Shabd es revelada ahí y vibra gloriosamente.

ਤਾਰ ਘੋਰ ਬਾਜਿੰਤ੍ਰ ਤਹ; ਸਾਚਿ ਤਖਤਿ ਸੁਲਤਾਨੁ ॥

taar ghor baajintr teh; saach takhat sulataan |

Sant Singh KhalsaThe strings and the harps vibrate and resound; the true throne of the Lord is there.
Manmohan SinghThere one hears the resounding of strings of the musical instruments and sees the True Throne of the sovereign Lord.
Manmohan Singh (Punjabi)ਓਥੇ ਇਨਸਾਨ ਸੰਗੀਤਕ ਸਾਜਾਂ ਦੀਆਂ ਤੰਦਾਂ ਦੀ ਗੂੰਜ ਸੁਣਦਾ ਹੈ ਅਤੇ ਪ੍ਰਭੂ ਪਾਤਿਸ਼ਾਹ ਦੇ ਸਚੇ ਰਾਜ ਸਿੰਘਾਸਣ ਨੂੰ ਵੇਖਦਾ ਹੈ।
Fareedkot Teekaਘੋਰ ਨਾਮ ਨੀਤਾਰ ਸੇ ਲੈਕਰ ਬਾਜੰਤ੍ਰ ਬਾਜਤੇ ਹੈਂ, ਤਹਾਂ (ਸੁਲਤਾਨ) ਪਰਮੇਸ੍ਵਰ ਪਾਤਸਾਹ ਕਾ ਦਸਮਾਂ ਦ੍ਵਾਰੁ ਸਚਾ ਤਖਤੁ ਹੈ॥
Prof. Sahib Singh(ਇਸ ਸਾਰੀ ਕੁਦਰਤਿ ਦਾ) ਪਾਤਸ਼ਾਹ ਸੱਚੇ ਤਖ਼ਤ ਉਤੇ ਬੈਠਾ ਦਿੱਸਦਾ ਹੈ, ਉਸ ਹਾਲਤ ਵਿਚ ਅੱਪੜਿਆਂ; ਮਾਨੋ, ਵਾਜਿਆਂ ਦੀ ਉੱਚੀ ਸੁਰ ਦੀ ਘਨਘੋਰ ਲੱਗੀ ਪਈ ਹੁੰਦੀ ਹੈ,

ਪਦ ਅਰਥ ਤਾਰ = ਉੱਚੀ ਸੁਰ। ਘੋਰ = ਘਨਘੋਰ। ਬਾਜਿੰਤ੍ਰ = ਵਾਜੇ। ਤਹ = ਉਸ ਅਵਸਥਾ ਵਿਚ। ਤਖਤਿ = ਤਖਤ ਉਤੇ। ਸਾਚਿ ਤਖਤ = ਸਦਾ ਕਾਇਮ ਰਹਿਣ ਵਾਲੇ ਤਖਤ ਉਤੇ।

SikhNet (Spanish)Mundos, reinos, regiones inferiores, sistemas solares y galaxias son maravillosamente revelados.

ਸੁਖਮਨ ਕੈ ਘਰਿ. ਰਾਗੁ ਸੁਨਿ; ਸੁੰਨਿ ਮੰਡਲਿ ਲਿਵ ਲਾਇ ॥

sukhaman kai ghar. raag sun; sun manddal liv laae |

Sant Singh KhalsaListen to the music of the home of the heart - Sukhmani, peace of mind. Lovingly tune in to His state of celestial ecstasy.
Manmohan SinghHear thou the music of the home of mental peace and be attuned to the celestial stillness.
Manmohan Singh (Punjabi)ਤੂੰ ਆਤਮਕ ਆਰਾਮ ਦੇ ਗ੍ਰਹਿ ਦਾ ਕੀਰਤਨ ਸ੍ਰਵਣ ਕਰ ਅਤੇ ਬੈਕੁੰਠੀ ਚੁਪ ਚਾਪ ਨਾਲ ਪਿਰਹੜੀ ਪਾ।
Fareedkot Teekaਸੁਖਮਨ ਸੁਰ ਕੇ ਘਰ ਅਰਥਾਤ ਦਸਮੇਂ ਦ੍ਵਾਰ ਮੇਂ ਜੋਗੀ ਰਾਗ ਸੁਨਤਾ ਹੈ, ਪੁਨਹ (ਸੁੰਨਿ ਮੰਡਲਿ) ਦਸਵੇਂ ਦਵਾਰ ਮੇਂ ਲਿਵ ਲਗਾਵਤਾ ਹੈ॥
Prof. Sahib Singhਇਸ ਰੱਬੀ ਮਿਲਾਪ ਵਿਚ ਬੈਠਾ ਮਨੁੱਖ (ਮਾਨੋ) ਰਾਗ ਸੁਣ ਸੁਣ ਕੇ ਅਫੁਰ ਅਵਸਥਾ ਵਿਚ ਸੁਰਤ ਜੋੜੀ ਰੱਖਦਾ ਹੈ (ਭਾਵ, ਰੱਬੀ ਮਿਲਾਪ ਦੀ ਮੌਜ ਵਿਚ ਇਤਨਾ ਮਸਤ ਹੁੰਦਾ ਹੈ ਕਿ ਜਗਤ ਵਾਲਾ ਕੋਈ ਫੁਰਨਾ ਉਸ ਦੇ ਮਨ ਵਿਚ ਨਹੀਂ ਉੱਠਦਾ)।

ਪਦ ਅਰਥ ਸੁਖਮਨ ਕੈ ਘਰਿ = (ਭਾਵ) ਮਿਲਾਪ-ਅਵਸਥਾ ਵਿਚ (ਸੁਖਮਨਾ ਦੇ ਘਰ ਵਿਚ ਜਿਥੇ ਜੋਗੀ ਪ੍ਰਾਣ ਟਿਕਾਂਦੇ ਹਨ)। ਸੁੰਨਿ = ਸੁੰਞ ਵਿਚ, ਅਫੁਰ ਅਵਸਥਾ ਵਿਚ, ਉਸ ਅਵਸਥਾ ਵਿਚ ਜਿਥੇ ਮਨ ਦੇ ਫੁਰਨਿਆਂ ਵਲੋਂ ਸੁੰਞ ਹੋਵੇ। ਸੁਨਿ = ਸੁਣ ਕੇ। ਲਿਵ ਲਾਇ = ਸੁਰਤ ਜੋੜੀ ਰੱਖਦਾ ਹੈ।

SikhNet (Spanish)Las arpas y sus cuerdas vibran y resuenan. El Trono Verdadero del Señor está ahí.

ਅਕਥ ਕਥਾ ਬੀਚਾਰੀਐ; ਮਨਸਾ ਮਨਹਿ ਸਮਾਇ ॥

akath kathaa beechaareeai; manasaa maneh samaae |

Sant Singh KhalsaContemplate the Unspoken Speech, and the desires of the mind are dissolved.
Manmohan SinghReflecting on the ineffable discourse of God, man's desire is dissolved in the very mind,
Manmohan Singh (Punjabi)ਵਾਹਿਗੁਰੂ ਦੀ ਅਕਹਿ ਵਾਰਤਾ ਦਾ ਵੀਚਾਰ ਕਰਨ ਦੁਆਰਾ, ਮਨੁੱਖ ਦੀ ਖਾਹਿਸ਼ ਮਨ ਅੰਦਰ ਹੀ ਮਰ ਮੁਕ ਜਾਂਦੀ ਹੈ।
Fareedkot Teekaਅਕਥ ਕੀ ਕਥਾ ਕਾ ਵੀਚਾਰ ਕਰਤਾ ਹੈ ਔਰ ਤਿਸ ਕੀ (ਮਨਸਾ) ਵਾਸਨਾ ਮਨ ਮੇਂ ਸਮਾਇ ਗਈ ਹੈ; ਵਾ ਵਾਸਨਾ ਕੋ (ਮਨਹਿ) ਹਟਾਇ ਕਰ ਦਸਵੈ ਦ੍ਵਾਰ ਮੈ ਇਸਥਿਤਿ ਹੂਆ ਹੈ॥
Prof. Sahib Singhਇਥੇ ਬੇਅੰਤ ਪ੍ਰਭੂ ਦੇ ਗੁਣ ਜਿਉਂ ਜਿਉਂ ਵੀਚਾਰੀਦੇ ਹਨ ਤਿਉਂ ਤਿਉਂ ਮਨ ਦਾ ਫੁਰਨਾ ਮਨ ਵਿਚ ਹੀ ਗ਼ਰਕ ਹੁੰਦਾ ਜਾਂਦਾ ਹੈ;

ਪਦ ਅਰਥ ਮਨਸਾ = ਮਨ ਦਾ ਫੁਰਨਾ। ਮਨਹਿ = ਮਨਿ ਹੀ, ਮਨ ਵਿਚ ਹੀ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਮਨਿ' ਦੀ ' ਿ ' ਉੱਡ ਗਈ ਹੈ)।

SikhNet (Spanish)Escuchen la Melodía en el Hogar del corazón, Sukjmani, la paz de la mente; con todo amor entona tu ser en ese Estado de Dicha Celestial.

ਉਲਟਿ ਕਮਲੁ ਅੰਮ੍ਰਿਤਿ ਭਰਿਆ; ਇਹੁ ਮਨੁ ਕਤਹੁ. ਨ ਜਾਇ ॥

aulatt kamal amrit bhariaa; ihu man katahu. na jaae |

Sant Singh KhalsaThe heart-lotus is turned upside-down, and is filled with Ambrosial Nectar. This mind does not go out; it does not get distracted.
Manmohan SinghTurning away from the world, the heart lotus is filled with Nectar and this mind, then goes not anywhere.
Manmohan Singh (Punjabi)ਸੰਸਾਰ ਵਲੋ ਮੋੜਾ ਪਾ ਕੇ, ਦਿਲ ਕੰਵਲ ਸੁਧਾਰਸ ਨਾਲ ਪਰੀਪੂਰਨ ਹੋ ਜਾਂਦਾ ਹੈ ਅਤੇ ਇਹ ਮਨੂਆ ਫੇਰ ਕਿਧਰੇ ਨਹੀਂ ਜਾਂਦਾ।
Fareedkot Teekaਪਵਨ ਕੇ ਬਲ ਕਰ ਕੇ ਕਵਲ ਉਲਟ ਕਰ ਅੰਮ੍ਰਿਤ ਸੇਂ ਭਰਪੂਰ ਹੂਆ ਹੈ, ਇਹੁ ਮਨੁ ਤਿਸ ਕਾ ਕਹੀਂ ਕੋ ਜਾਤਾ ਨਹੀਂ ਹੈ॥
Prof. Sahib Singhਇਹ ਮਨ ਕਿਸੇ ਹੋਰ ਪਾਸੇ ਨਹੀਂ ਜਾਂਦਾ ਕਿਉਂਕਿ ਹਿਰਦਾ-ਰੂਪ ਕਉਲ ਫੁੱਲ (ਮਾਇਆ ਵਲੋਂ) ਪਰਤ ਕੇ ਨਾਮ-ਅੰਮ੍ਰਿਤ ਨਾਲ ਭਰ ਜਾਂਦਾ ਹੈ;

ਪਦ ਅਰਥ ਕਮਲੁ = ਹਿਰਦਾ ਕਉਲ। ਅੰਮ੍ਰਿਤਿ = ਨਾਮ ਅੰਮ੍ਰਿਤ ਨਾਲ।

SikhNet (Spanish)Medita en el Discurso Inefable y los deseos de tu mente serán disueltos.

ਅਜਪਾ ਜਾਪੁ. ਨ ਵੀਸਰੈ; ਆਦਿ ਜੁਗਾਦਿ ਸਮਾਇ ॥

ajapaa jaap. na veesarai; aad jugaad samaae |

Sant Singh KhalsaIt does not forget the Chant which is chanted without chanting; it is immersed in the Primal Lord God of the ages.
Manmohan SinghMerging in the Primal Lord, man forgets not the mental meditation.
Manmohan Singh (Punjabi)ਪਰਾਪੂਰਬਲੇ ਪ੍ਰਭੂ ਅੰਦਰ ਲੀਨ ਹੋਣ ਦੁਆਰਾ, ਮਨੁਖ ਮਾਨਸਕ ਸਿਮਰਨ ਨੂੰ ਨਹੀਂ ਭੁਲਦਾ।
Fareedkot Teeka(ਅਜਪਾ ਜਾਪੁ) ਸੋਹੰ ਤਿਸ ਕੋ ਬਿਸਰਤਾ ਨਹੀਂ ਹੈ, (ਆਦਿ ਜੁਗਾਦਿ) ਸਦਾ ਸਦਾ ਦਸਮੇ ਦ੍ਵਾਰ ਮੇਂ ਸਮਾਇ ਰਹਿਤਾ ਹੈ॥
Prof. Sahib Singhਉਸ ਪ੍ਰਭੂ ਵਿਚ, ਜੋ ਸਭ ਦਾ ਮੁੱਢ ਹੈ ਤੇ ਜੁਗਾਂ ਦੇ ਬਣਨ ਤੋਂ ਭੀ ਪਹਿਲਾਂ ਦਾ ਹੈ, ਮਨ ਇਉਂ ਲੀਨ ਹੁੰਦਾ ਹੈ ਕਿ ਪ੍ਰਭੂ ਦੀ ਯਾਦ (ਕਿਸੇ ਵੇਲੇ) ਨਹੀਂ ਭੁੱਲਦੀ, ਜੀਭ ਹਿਲਾਣ ਤੋਂ ਬਿਨਾ ਹੀ ਸਿਮਰਨ ਹੁੰਦਾ ਰਹਿੰਦਾ ਹੈ।
SikhNet (Spanish)El Loto del Corazón se pone boca abajo lleno del Néctar Ambrosial y esta mente no se va a vagar ni se distrae.

ਸਭਿ ਸਖੀਆ ਪੰਚੇ ਮਿਲੇ; ਗੁਰਮੁਖਿ ਨਿਜ ਘਰਿ ਵਾਸੁ ॥

sabh sakheea panche mile; guramukh nij ghar vaas |

Sant Singh KhalsaAll the sister-companions are blessed with the five virtues. The Gurmukhs dwell in the home of the self deep within.
Manmohan SinghBy the Guru's grace all the organs are blessed with five virtues and man abides in his own home.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਸਮੂਹ ਇੰਦ੍ਰੀਆਂ ਨੂੰ ਪੰਜੇ ਗੁਣ ਪਰਾਪਤ ਹੋ ਜਾਂਦੇ ਹਨ ਅਤੇ ਇਨਸਾਨ ਆਪਣੇ ਨਿਜ ਦੇ ਧਾਮ ਅੰਦਰ ਵਸਦਾ ਹੈ।
Fareedkot Teekaਸਭ ਸਖੀਆਂ ਇੰਦ੍ਰੀਆਂ ਅਰ ਪੰਚੇ ਕਾਮ ਆਦੀ ਮਿਲੇ ਹੈਂ, ਭਾਵ ਅਧੀਨ ਹੂਏ ਹੈਂ ਔਰ ਗੁਰੋਂ ਦ੍ਵਾਰੇ (ਨਿਜ ਘਰਿ) ਦਸਮੇਂ ਦੁਆਰ ਮੇਂ ਤਿਸ ਜੋਗੀ ਨੇ ਨਿਵਾਸ ਪਾਯਾ ਹੈ॥
Prof. Sahib Singh(ਇਸ ਤਰ੍ਹਾਂ) ਗੁਰੂ ਦੇ ਸਨਮੁਖ ਹੋਇਆਂ ਮਨੁੱਖ ਨਿਰੋਲ ਆਪਣੇ ਘਰ ਵਿਚ ਟਿਕ ਜਾਂਦਾ ਹੈ (ਜਿਵੇਂ ਕੋਈ ਇਸ ਨੂੰ ਬੇ-ਦਖ਼ਲ ਨਹੀਂ ਕਰ ਸਕਦਾ, ਇਸ ਦੇ) ਸਾਰੇ ਗਿਆਨ-ਇੰਦ੍ਰੇ ਤੇ ਪੰਜੇ (ਦੈਵੀ ਗੁਣ ਭਾਵ, ਸਤ ਸੰਤੋਖ ਦਇਆ ਧਰਮ ਧੀਰਜ) ਸੰਗੀ ਬਣ ਜਾਂਦੇ ਹਨ।

ਪਦ ਅਰਥ ਸਖੀਆ = ਗਿਆਨ-ਇੰਦ੍ਰੇ। ਪੰਚੇ = ਸਤ, ਸੰਤੋਖ, ਦਇਆ, ਧਰਮ, ਧੀਰਜ,। ਨਿਜ ਘਰਿ = ਨਿਰੋਲ ਆਪਣੇ ਘਰ ਵਿਚ। ਸਭਿ = ਸਾਰੀਆਂ। ਗੁਰਮੁਖਿ = ਗੁਰੂ ਦੇ ਦੱਸੇ ਰਸਤੇ ਉਤੇ ਤੁਰਨ ਵਾਲਾ ਮਨੁੱਖ।

SikhNet (Spanish)No se olvida del Canto que es entonado sin cantarlo, pues está inmerso en Nuestro Primordial Dios Nuestro Señor por todas las eras. Las hermanas compañeras son bendecidas con las cinco Virtudes.

ਸਬਦੁ ਖੋਜਿ. ਇਹੁ ਘਰੁ ਲਹੈ; ਨਾਨਕੁ. ਤਾ ਕਾ ਦਾਸੁ ॥੧॥

sabad khoj. ihu ghar lahai; naanak. taa kaa daas |1|

Sant Singh KhalsaNanak is the slave of that one who seeks the Shabad and finds this home within. ||1||
Manmohan SinghNanak is the slave of him, who by searching the Lord's Name obtains this Home of his.
Manmohan Singh (Punjabi)ਨਾਨਕ ਉਸ ਦਾ ਗੋਲਾ ਹੈ ਜੋ ਸਾਈਂ ਦੇ ਨਾਮ ਦੀ ਤਲਾਸ਼ ਕਰਨ ਦੁਆਰਾ ਆਪਣੇ ਇਸ ਧਾਮ ਨੂੰ ਪਾ ਲੈਂਦਾ ਹੈ।
Fareedkot Teekaਸਬਦ ਕਰ ਜੋਗ ਮਾਰਗ ਕੇ ਖੋਜਣੇ ਸੇ ਜੋ ਪੁਰਸ ਇਹ (ਘਰੁ) ਦਸਮਾ ਦ੍ਵਾਰਾ ਲੇਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਸ ਕਾ ਦਾਸ ਹੂੰ॥☬ਪੁਨਹ ਦੁਤ੍ਯਾ ਅਰਥ ਸ੍ਰੀਰ ਘਰ ਮੇਂ ਸਤਿਗੁਰੂ ਚਤਰੁ ਪੁਰਸ (ਘਰ) ਸ੍ਵਰੂਪ ਕੋ ਦਿਖਾਇ ਦੇਤਾ ਹੈ॥ (ਪੰਚ) ਸੰਤੋਂ ਕੇ ਜੋ (ਸਬਦ) ਵਾਕ੍ਯ ਹੈਂ ਧੁਨੀ ਸ੍ਵਰੂਪ (ਧੁਨ) ਸੋ ਬਜ ਰਹੇ ਹੈਂ, ਯਿਹ ਵਾਕ ਪ੍ਰਗਟੁ ਹੈ॥ ਵਾ ਤਿਨ ਕੋ (ਸਬਦੁ) ਬ੍ਰਹਮ ਪ੍ਰਗਟ ਹੈ ਔਰ ਗ੍ਯਾਨ ਰੂਪ ਦੀਪਕ (ਲੋਅ) ਪ੍ਰਕਾਸ ਰਹਾ ਹੈ ਅਰ (ਪਾਤਾਲ) ਨਿੰਮ੍ਰਤਾ ਸੰਜੁਗਤ ਹੂਏ ਹੈਂ। ਕਾਮਾਦਿਕੋ ਕੌ ਖੰਡ ਕਰ (ਮੰਡਲ) ਸਮੂਹ ਦੈਵੀ ਗੁਣੋਂ ਕੋ ਧਾਰਨ ਕੀਆ ਹੈ ਔਰ ਅਚਰਜ ਰੂਪ ਕੋ ਦੇਖ ਰਹੇ ਹੈਂ, ਤਿਨ ਪੁਰਸੋਂ ਕੀ (ਤਾਰ ਘੋਰ) ਬ੍ਰਿਤੀ ਗਾੜੀ ਬਾਜੰਤ੍ਰ ਅਰਥਾਤ ਮੁੜ ਮੁੜ ਕਰ ਅੰਤਰ ਮੁਖ ਹੋ ਰਹੀ ਹੈ॥ ਵਹੁ ਪਾਤਿਸਾਹਿ ਸੰਤ ਸਾਚੇ ਤਖਤ ਗ੍ਯਾਨ ਪਰ ਬਿਰਾਜਮਾਨ ਹੋ ਰਹੇ ਹੈਂ॥ ਔਰ (ਸੁਖੁ) ਭਗਤੀ ਕੇ (ਘਰ) ਸਤਸੰਗ ਮੇਂ (ਰਾਗ) ਪ੍ਰੇਮ ਕਰ ਮਹਾਤਮੋਂ ਕੇ ਵਾਕੋਂ ਕੋ ਸੁਨਤੇ ਹੈਂ॥ ਅਰੁ ਅਫੁਰ ਮੰਡਲਾਕਾਰ ਪਰਮਾਤਮਾ ਮੇਂ ਲਿਵ ਲਾਇ ਰਹੇ ਹੈਂ॥ (ਅਕਥ) ਪਮਰੇਸ੍ਵਰ ਕੀ ਕਥਾ ਕਾ ਵੀਚਾਰੁ ਕਰਤੇ ਹੈਂ॥ ਵਾਸਨਾ ਕੋ ਹਟਾਇ ਕਰ ਬ੍ਰਹਮ ਮੇਂ ਸਮਾਏ ਹੈਂ ਰਿਦਾ ਕਮਲ ਸੰਸਾਰ ਕੀ ਤਰਫ ਸੇ ਉਲਟਾ ਹੈ ਔਰ ਆਤਮਾ ਅਨੰਦ ਅੰਮ੍ਰਿਤ ਕਰ ਭਰਾ ਹੈ। ਇਹ ਬ੍ਰਹਮ ਗਿਆਨੀ ਕਾ ਮਨ ਅਨੰਦ ਹੂਆ ਹੂਆ ਕਹੀਂ ਨਹੀਂ ਜਾਤਾ, ਜਾਪ ਤੇ ਜੋ ਅਜਪ ਪਰਮੇਸ੍ਵਰ ਹੈ, ਸੋ ਬਿਸਰਤਾ ਨਹੀਂ ਹੈ॥ ਕਿਉਂਕਿ ਆਪਣਾ ਆਪ ਜਾਣ ਕੇ ਤਿਸ ਮੈਂ ਸਦਾ ਸ
Prof. Sahib Singhਸਤਿਗੁਰੂ ਦੇ ਸ਼ਬਦ ਨੂੰ ਸਮਝ ਕੇ ਜੋ ਮਨੁੱਖ ਇਸ (ਨਿਰੋਲ ਆਪਣੇ) ਘਰ ਨੂੰ ਲੱਭ ਲੈਂਦਾ ਹੈ, ਨਾਨਕ ਉਸ ਦਾ ਸੇਵਕ ਹੈ ॥੧॥

ਪਦ ਅਰਥ ਖੋਜਿ = ਖੋਜ ਕਰ ਕੇ; ਸਮਝ ਕੇ। ਲਹੈ = ਲੱਭ ਲੈਂਦਾ ਹੈ। ਤਾ ਕਾ = ਉਸ (ਮਨੁੱਖ) ਦਾ ॥੧॥

SikhNet (Spanish)Los Gurmukjs habitan en lo profundo del Hogar del Ser. Nanak es el esclavo de quién busca el Shabd y encuentra este Hogar en su interior. (1)

Open this shabad →

Shabad Guru Nanak Dev Ji Raag Malaar

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino

ਚਿਲਿਮਿਲਿ ਬਿਸੀਆਰ; ਦੁਨੀਆ ਫਾਨੀ ॥

chilimil biseeaar; duneea faanee |

Sant Singh KhalsaThe extravagant glamor of the world is a passing show.
Manmohan SinghThe great effulgence of the world is but passing show.
Manmohan Singh (Punjabi)ਜਹਾਨ ਦੀ ਘਣੇਰੀ ਚਮਕ ਦਮਕ ਨਿਰਾਪੁਰਾ ਇਕ ਉਡਪੁਡ ਜਾਣ ਵਾਲਾ ਨਜ਼ਾਰਾ ਹੈ।
Fareedkot Teeka(ਦੁਨੀਆ) ਸੰਸਾਰ ਵਾ ਮਾਯਾ ਕਾ ਜੋ (ਬਿਸੀਆਰ) ਬਡਾ (ਚਿਲਿਮਿਲ) ਚਮਤਕਾਰ ਹੈ, ਸੋ ਨਾਸ ਰੂਪ ਹੈ॥
Prof. Sahib Singhਬਿਜਲੀ ਦੀ ਲਿਸ਼ਕ (ਵਾਂਗ) ਦੁਨੀਆ (ਦੀ ਚਮਕ) ਬਹੁਤ ਹੈ ਪਰ ਹੈ ਨਾਸ ਹੋ ਜਾਣ ਵਾਲੀ,

ਪਦ ਅਰਥ ਚਿਲਿਮਿਲਿ = ਬਿਜਲੀ ਦੀ ਲਿਸ਼ਕ। ਬਿਸੀਆਰ = ਬਹੁਤ। ਫਾਨੀ = ਫ਼ਾਨੀ, ਨਾਸ ਹੋਣ ਵਾਲੀ।

SikhNet (Spanish)El glamour extravagante del mundo es sólo un teatro pasajero.

ਕਾਲੂਬਿ ਅਕਲ; ਮਨ ਗੋਰ. ਨ ਮਾਨੀ ॥

kaaloob akal; man gor. na maanee |

Sant Singh KhalsaMy twisted mind does not believe that it will end up in a grave.
Manmohan SinghMy perverted intellect thinks not of grave.
Manmohan Singh (Punjabi)ਮੇਰੀ ਪੁੱਠੀ ਮਤ ਕਬਰ ਦਾ ਖਿਆਲ ਨਹੀਂ ਕਰਦੀ।
Fareedkot Teekaਪਰੰਤੂ (ਮਨ) ਮੈਨੇ (ਕਾਲੂਬਿ) ਦਿਲ ਕਰ ਕੇ ਅਕਲ ਮੇਂ ਗੋਰ ਨਹੀਂ ਮਾਨੀ, ਭਾਵ ਮੁਝ ਕੋ ਮਰਨਾ ਨਿਹਚੇ ਨਹੀਂ॥
Prof. Sahib Singh(ਜਿਸ ਚਮਕ ਨੂੰ ਵੇਖ ਕੇ) ਮੈਂ ਮੂਰਖ ਨੇ ਮੌਤ ਦਾ ਚੇਤਾ ਹੀ ਨਾਹ ਰੱਖਿਆ।

ਪਦ ਅਰਥ ਕਾਲੂਬਿ ਅਕਲ = ਅਕਲ ਦਾ ਕਾਲਬ, ਅਕਲ ਦਾ ਪੁਤਲਾ, (ਭਾਵ), ਮੂਰਖ। ਮਨ = (ਫ਼ਾ:) ਮੈਂ। ਗੋਰ = ਕਬਰ (ਭਾਵ, ਮੌਤ)। ਮਨ ਨ ਮਾਨੀ = ਮੈਂ ਚੇਤਾ ਹੀ ਨਾਹ ਰੱਖਿਆ।

SikhNet (Spanish)Mi mente torcida no cree que voy a terminar en el fondo de una tumba.

ਮਨ ਕਮੀਨ ਕਮਤਰੀਨ; ਤੂ ਦਰੀਆਉ ਖੁਦਾਇਆ ॥

man kameen kamatareen; too dareeaau khudaaeaa |

Sant Singh KhalsaI am meek and lowly; You are the great river.
Manmohan SinghI am but a low, humble petitioner and thou, O Lord, are a big River.
Manmohan Singh (Punjabi)ਮੈਂ ਇਕ ਨੀਚ, ਮਸਕੀਨ ਅਰਜ਼ ਕਰਨ ਵਾਲਾ ਹਾਂ ਅਤੇ ਤੂੰ ਹੇ ਸੁਆਮੀ, ਇਕ ਵਡਾ ਦਰਿਆ ਹੈ।
Fareedkot Teekaਮੈਂ ਕਮੀਨ ਨੀਚ ਅਰ ਕਮ ਤਰੀਨ, ਭਾਵ ਕਮ ਤੇ ਕਮ ਹੂੰ, ਦਾਸੋਂ ਕਾ ਦਾਸ ਹੂੰ। ਐ ਖੁਦਾਇ ਤੂੰ ਦਰੀਆਉ ਰੂਪ ਹੈਂ, ਭਾਵ ਅਤੀ ਅਧਕ ਹੈਂ॥
Prof. Sahib Singhਮੈਂ ਕਮੀਨਾ ਹਾਂ, ਮੈਂ ਬਹੁਤ ਹੀ ਮਾੜਾ ਹਾਂ, ਪਰ ਹੇ ਖ਼ੁਦਾ! ਤੂੰ ਦਰੀਆ (-ਦਿਲ) ਹੈਂ;

ਪਦ ਅਰਥ ਕਮਤਰੀਨ = ਮਾੜਿਆਂ ਤੋਂ ਮਾੜਾ।

SikhNet (Spanish)Soy débil y me siento solo. Tú eres el Gran Río. Por favor, dame Tu Bendición,

ਏਕੁ ਚੀਜੁ. ਮੁਝੈ ਦੇਹਿ; ਅਵਰ ਜਹਰ ਚੀਜ. ਨ ਭਾਇਆ ॥

ek cheej. mujhai dehi; avar jehar cheej. na bhaaeaa |

Sant Singh KhalsaPlease, bless me with the one thing; everything else is poison, and does not tempt me.
Manmohan SinghBless me Thou with one thing Thy Name. Another poisonous thing pleases me not.
Manmohan Singh (Punjabi)ਤੂੰ ਮੈਨੂੰ ਇਕ ਵਸਤੂ ਆਪਣਾ ਨਾਮ, ਪਰਦਾਨ ਕਰ। ਹੋਰ ਜ਼ਹਿਰੀਲੀ ਚੀਜ ਮੈਨੂੰ ਚੰਗੀ ਨਹੀਂ ਲਗਦੀ।
Fareedkot Teekaਏਕ ਅਪਨਾ ਨਾਮ ਰੂਪ ਚੀਜ ਮੇਰੇ ਕੋ ਦੀਜੀਏ ਔਰ ਜਹਰ ਰੂਪ ਵਿਸ਼੍ਯ ਪਦਾਰਥ ਮੇਰੇ ਕੋ ਨਹੀਂ ਭਾਯਾ ਹੈ॥
Prof. Sahib Singhਮੈਨੂੰ ਆਪਣਾ ਇਕ 'ਨਾਮ' ਦੇਹ, ਹੋਰ ਚੀਜ਼ਾਂ ਜ਼ਹਰ (ਵਰਗੀਆਂ) ਹਨ, ਇਹ ਮੈਨੂੰ ਚੰਗੀਆਂ ਨਹੀਂ ਲੱਗਦੀਆਂ।

ਪਦ ਅਰਥ ਏਕੁ ਚੀਜੁ = ਇੱਕ ਚੀਜ਼, ਆਪਣਾ ਨਾਮ। ਅਵਰ = ਹੋਰ। ਨ ਭਾਇਆ = ਚੰਗੀਆਂ ਨਹੀਂ ਲੱਗਦੀਆਂ।

SikhNet (Spanish)todo lo demás es veneno que me rodea y no me tienta. Has llenado este cuerpo frágil con el Agua de la Vida,

ਪੁਰਾਬ ਖਾਮ ਕੂਜੈ; ਹਿਕਮਤਿ ਖੁਦਾਇਆ ॥

puraab khaam koojai; hikamat khudaaeaa |

Sant Singh KhalsaYou filled this fragile body with the water of life, O Lord, by Your Creative Power.
Manmohan SinghBy thine skill, Thou, O Lord, has filled this fragile body bowl with the life water.
Manmohan Singh (Punjabi)ਆਪਣੇ ਹੁਨਰ ਦੁਆਰਾ, ਤੂੰ ਹੇ ਸੁਆਮੀ! ਸਰੀਰ ਦੇ ਇਸ ਕਚੇ ਕੁੱਜੇ ਨੂੰ ਜਿੰਦਗੀ ਦੇ ਪਾਣੀ ਨਾਲ ਭਰਿਆ ਹੈ।
Fareedkot Teekaਹੇ ਖੁਦਾਇ! ਤੈਨੇ ਅਪਨੀ ਹਿਕਮਤ ਕਰ ਕੇ ਸਰੀਰ ਰੂਪੀ ਕਚੇ ਕੂਜੇ ਕੋ ਪੁਰਾਬ ਪਰਾਂਨ ਰੂਪ ਜਲ ਕਰ ਕੇ ਭਰਾ ਹੂਆ ਹੈ॥
Prof. Sahib Singhਹੇ ਖ਼ੁਦਾ! (ਮੇਰਾ ਸਰੀਰ) ਕੱਚਾ ਕੂਜ਼ਾ (ਪਿਆਲਾ) ਹੈ ਜੋ ਪਾਣੀ ਨਾਲ ਭਰਿਆ ਹੋਇਆ ਹੈ, ਇਹ ਤੇਰੀ (ਅਜਬ) ਕਾਰੀਗਰੀ ਹੈ,

ਪਦ ਅਰਥ ਪੁਰਾਬ = ਪੁਰ-ਆਬ, ਪਾਣੀ ਨਾਲ ਪੁਰ। ਖਾਮ = ਕੱਚਾ। ਹਿਕਮਤਿ = ਕਾਰੀਗਰੀ। ਕੂਜੈ = ਕੂਜ਼ੈ, ਕੂਜ਼ਾ, ਕੁੱਜਾ, ਪਿਆਲਾ। ਖੁਦਾਇਆ = ਹੇ ਖ਼ੁਦਾ!

SikhNet (Spanish)oh Señor, con Tu Poder Creativo. Por Tu Omnipotencia me he vuelto poderoso.

ਮਨ ਤੁਆਨਾ; ਤੂ ਕੁਦਰਤੀ ਆਇਆ ॥

man tuaanaa; too kudaratee aaeaa |

Sant Singh KhalsaBy Your Omnipotence, I have become powerful.
Manmohan SinghThrough Thy omnipotence, I have become powerful.
Manmohan Singh (Punjabi)ਤੇਰੀ ਅਪਾਰ-ਸ਼ਕਤੀ ਰਾਹੀਂ, ਮੈਂ ਤਾਕਤਵਾਲਾ ਹੋ ਗਿਆ ਹਾਂ।
Fareedkot Teekaਹੇ ਕੁਦਰਤੀ: ਤੂੰ ਜੋ ਸਰਬ ਮੇਂ ਆਯਾ ਹੂਆ ਅਰਥਾਤ ਪੂਰਨ ਹੈਂ, (ਮਨ) ਮੇਂ ਤੇਰੀ (ਤੁਆਨਾ) ਸਮਰਥ ਦੇਖ ਕਰ ਤੇਰੀ ਚਾਹ ਵਾਲਾ ਹੂੰ॥
Prof. Sahib Singh(ਹੇ ਖ਼ੁਦਾ!) ਤੂੰ ਤੁਆਨਾ (ਬਲਵਾਨ) ਹੈਂ, ਮੈਂ ਤੇਰੀ ਕੁਦਰਤਿ ਨਾਲ (ਜਗਤ ਵਿਚ) ਆਇਆ ਹਾਂ।

ਪਦ ਅਰਥ ਤੁਆਨਾ ਤੂ = ਤੂ ਬਲਵਾਨ ਹੈਂ। ਮਨ ਕੁਦਰਤੀ ਆਇਆ = ਮੈਂ ਤੇਰੀ ਕੁਦਰਤਿ ਨਾਲ (ਜਗਤ ਨਾਲ) ਆਇਆ ਹਾਂ।

SikhNet (Spanish)Nanak es un perro en la Corte del Señor,

ਸਗ ਨਾਨਕ. ਦੀਬਾਨ ਮਸਤਾਨਾ; ਨਿਤ ਚੜੈ ਸਵਾਇਆ ॥

sag naanak. deebaan masataanaa; nit charrai savaaeaa |

Sant Singh KhalsaNanak is a dog in the Court of the Lord, intoxicated more and more, all the time.
Manmohan SinghNanak is the inebriated dog of the Lord's court and this inebriation of his ever increases day by day.
Manmohan Singh (Punjabi)ਨਾਨਕ ਪ੍ਰਭੂ ਦੇ ਦਰਬਾਰ ਦਾ ਮਤਵਾਲਾ ਕੁੱਤਾ ਹੈ ਅਤੇ ਉਸ ਦੀ ਇਹ ਖੁਮਾਰੀ ਸਦੀਵੀ ਹੀ ਰੋਜ਼-ਬ-ਰੋਜ਼ ਵਧਦੀ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰੇ (ਦੀਬਾਨ) ਸਤਿਸੰਗ ਕਾ (ਸਗ) ਕੂਕਰ ਹੂੰ, ਯਿਹ ਕਿਰਪਾ ਕਰ ਕੇ ਮੇਰਾ ਮਸਤਾਨਾ ਤੌਰ ਨਿਤ੍ਯ ਸਵਾਇਆ ਚੜੇ॥
Prof. Sahib Singhਹੇ ਖ਼ੁਦਾ! ਨਾਨਕ ਤੇਰੇ ਦਰਬਾਰ ਦਾ ਕੁੱਤਾ ਹੈ ਤੇ ਮਸਤਾਨਾ ਹੈ (ਮਿਹਰ ਕਰ, ਇਹ ਮਸਤੀ) ਨਿੱਤ ਵਧਦੀ ਰਹੇ,

ਪਦ ਅਰਥ ਸਗ = ਕੁੱਤਾ। ਦੀਬਾਨ = ਦਰਬਾਰ ਦਾ।

SikhNet (Spanish)embebido en Ti todo el tiempo y cada vez más y más.

ਆਤਸ ਦੁਨੀਆ; ਖੁਨਕ ਨਾਮੁ ਖੁਦਾਇਆ ॥੨॥

aatas duneea; khunak naam khudaaeaa |2|

Sant Singh KhalsaThe world is on fire; the Name of the Lord is cooling and soothing. ||2||
Manmohan SinghThis world is but fire and cool is the Lord's Name.
Manmohan Singh (Punjabi)ਇਹ ਸੰਸਾਰ ਨਿਰੀਪੁਰੀ ਅੱਗ ਹੈ ਅਤੇ ਠੰਢਾ ਹੈ ਪ੍ਰਭੂ ਦਾ ਨਾਮ।
Fareedkot Teekaਹੇ (ਖੁਦਾਇਆ) ਪਰਮੇਸਰ! ਦੁਨੀਆਂ ਤੋ (ਆਤਸ) ਅਗਨੀ ਰੂਪ, ਭਾਵ ਜਲਾਉਣੇ ਵਾਲੀ ਹੈ। ਔਰ ਤੇਰਾ ਨਾਮ (ਖੁਨਕ) ਸੀਤਲ ਹੈ, ਭਾਵ ਨਾਮ ਦੇ ਕਰ ਮੇਰੇ ਰਿਦੇ ਕੋ ਸਾਂਤ ਕਰੋ॥੨॥☬ਹੋਰ ਪਉੜੀਆਂ ਪਹਲੀ ਪਾਤਸ਼ਾਹੀ ਦੀਆਂ ਹੈਂ ਏਹੁ ਪਉੜੀ ਪੰਜਵੀਂ ਪਾਤਸ਼ਾਹੀ ਦੀ ਹੈ।
Prof. Sahib Singh(ਕਿਉਂਕਿ) ਦੁਨੀਆ ਅੱਗ (ਵਾਂਗ) ਹੈ ਤੇ ਤੇਰਾ ਨਾਮ ਠੰਢ ਪਾਣ ਵਾਲਾ ਹੈ ॥੨॥

ਪਦ ਅਰਥ ਆਤਸ = ਆਤਸ਼, ਅੱਗ। ਖੁਨਕ = ਖ਼ੁਨਕ, ਠੰਢਾ।॥੨॥

SikhNet (Spanish)El mundo está en llamas, pero el Nombre el Señor lo suaviza y lo refresca todo. (2)

Open this shabad →

Shabad Guru Arjan Dev Ji Raag Malaar

ਪਉੜੀ ਨਵੀ ਮਃ ੫ ॥

paurree navee mahalaa 5 |

Sant Singh KhalsaNew Pauree, Fifth Mehl:
Manmohan SinghNew Pauri. 5th Guru.
Manmohan Singh (Punjabi)ਨਵੀ ਪਉੜੀ। ਪੰਜਵੀਂ ਪਾਤਿਸ਼ਾਹੀ।
SikhNet (Spanish)Nuevo Pauri. Mejl Guru Aryan Dev, Quinto Canal Divino

ਸਭੋ ਵਰਤੈ ਚਲਤੁ; ਚਲਤੁ ਵਖਾਣਿਆ ॥

sabho varatai chalat; chalat vakhaaniaa |

Sant Singh KhalsaHis wonderful play is all-pervading; it is wonderful and amazing!
Manmohan SinghThe Wondrous Lord is pervading all over and the Wondrous Lord describe I.
Manmohan Singh (Punjabi)ਅਦਭੁਤ ਸੁਆਮੀ ਸਾਰੇ ਹੀ ਵਿਆਪਕ ਹੋ ਰਿਹਾ ਹੈ ਅਤੇ ਅਦਭੁਤ ਸੁਆਮੀ ਨੂੰ ਹੀ ਮੈਂ ਵਰਣਨ ਕਰਦਾ ਹਾਂ।
Fareedkot Teekaਸਭ ਸੰਸਾਰ ਚਲਿਤਰ ਰੂਪ ਵਰਤ ਰਹਾ ਹੈ ਔਰ ਬੇਦ ਨੇ ਭੀ ਸੰਸਾਰ ਕੋ ਚਲਿਤਰ ਰੂਪ ਕਰ ਕਥਨ ਕੀਆ ਹੈ॥
Prof. Sahib Singhਇਹ ਸਾਰਾ (ਜਗਤ ਪਰਮਾਤਮਾ ਦਾ) ਤਮਾਸ਼ਾ ਹੋ ਰਿਹਾ ਹੈ, ਇਸ ਨੂੰ ਤਮਾਸ਼ਾ ਹੀ ਕਿਹਾ ਜਾ ਸਕਦਾ ਹੈ,

ਪਦ ਅਰਥ ਸਭੋ = ਸਾਰਾ। ਚਲਤੁ = ਤਮਾਸ਼ਾ। ਸਬਦਿ = ਗੁਰ-ਸ਼ਬਦ ਦੀ ਰਾਹੀਂ। ਵਖਾਣਿਆ = ਆਖਿਆ ਜਾ ਸਕਦਾ ਹੈ।

SikhNet (Spanish)Su Maravilloso Teatro prevalece en todo. Es en verdad asombroso.

ਪਾਰਬ੍ਰਹਮੁ ਪਰਮੇਸਰੁ; ਗੁਰਮੁਖਿ ਜਾਣਿਆ ॥

paarabraham paramesar; guramukh jaaniaa |

Sant Singh KhalsaAs Gurmukh, I know the the Transcendent Lord, the Supreme Lord God.
Manmohan SinghBy the Guru's grace, I have realised the Transcendent Lord, the Supreme Master.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਪਰਮ ਪ੍ਰਭੂ ਸ਼੍ਰੋਮਣੀ ਸਾਹਿਬ ਨੂੰ ਅਨੁਭਵ ਕਰ ਲਿਆ ਹੈ।
Fareedkot Teekaਗੁਰਮੁਖੋਂ ਨੇ ਪਾਰਬ੍ਰਹਮ ਪਰਮੇਸਰ ਕੋ ਅਪਨਾ ਆਪ ਕਰ ਕੇ ਜਾਨਾ ਹੈ॥
Prof. Sahib Singh(ਇਸ ਤਮਾਸ਼ੇ ਨੂੰ ਰਚਣ ਵਾਲਾ) ਪਾਰਬ੍ਰਹਮ ਪਰਮਾਤਮਾ ਸਤਿਗੁਰੂ ਦੀ ਰਾਹੀਂ ਜਾਣਿਆ ਜਾਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਜਾਣਿਆ = ਸਾਂਝ ਪਾਈ ਜਾ ਸਕਦੀ ਹੈ।

SikhNet (Spanish)Como Gurmukj llego a conocer al Señor Trascendente, el Supremo Dios Nuestro Señor.

ਲਥੇ ਸਭਿ ਵਿਕਾਰ; ਸਬਦਿ ਨੀਸਾਣਿਆ ॥

lathe sabh vikaar; sabad neesaaniaa |

Sant Singh KhalsaAll my sins and corruption are washed away, through the insignia of the Shabad, the Word of God.
Manmohan SinghThrough the manifestation of God, all the sins are washed off.
Manmohan Singh (Punjabi)ਵਾਹਿਗੁਰੂ ਦੇ ਪਰਗਟ ਹੋ ਜਾਣ ਨਾਲ ਸਾਰੇ ਪਾਪ ਧੋਤੇ ਜਾਂਦੇ ਹਨ।
Fareedkot Teekaਤਿਨ ਕੋ ਸੰਸਾਰ ਮੇਂ (ਸਬਦਿ) ਬ੍ਰਹਮ (ਨੀਸਾਣਿਆ) ਪ੍ਰਗਟ ਹੂਆ ਹੈ ਔਰ ਬਿਕਾਰ ਸਭ ਲਹਿ ਗਏ ਹੈਂ॥
Prof. Sahib Singhਸਤਿਗੁਰੂ ਦੇ ਸ਼ਬਦ (-ਰੂਪ) ਨਗਾਰੇ ਨਾਲ ਸਾਰੇ ਵਿਕਾਰ ਲਹਿ ਜਾਂਦੇ ਹਨ (ਨੱਠ ਜਾਂਦੇ ਹਨ),

ਪਦ ਅਰਥ ਨੀਸਾਣੁ = ਨਗਾਰਾ। ਸਭਿ = ਸਾਰੇ।

SikhNet (Spanish)A través de la Insignia del Shabd, de la Palabra de Dios, soy lavado de todas mis faltas, errores y corrupciones.

ਸਾਧੂ ਸੰਗਿ ਉਧਾਰੁ; ਭਏ ਨਿਕਾਣਿਆ ॥

saadhoo sang udhaar; bhe nikaaniaa |

Sant Singh KhalsaIn the Saadh Sangat, the Company of the Holy, one is saved, and becomes free.
Manmohan SinghThrough the society of saints one is emancipated and becomes free.
Manmohan Singh (Punjabi)ਸਤਿਸੰਗਤ ਰਾਹੀਂ ਮਨੁਸ਼ ਮੁਕਤ ਅਤੇ ਸੁੰਤਤਰ ਹੋ ਜਾਂਦਾ ਹੈ।
Fareedkot Teekaਤਿਨ ਕਾ ਸਾਧੂ ਸੰਗ ਕਰ ਉਧਾਰ ਹੂਆ ਹੈ ਔਰ ਜਮਾਦਿਕੋਂ ਕੀ ਕਾਂਣ ਸੇ ਰਹਿਤ ਹੂਏ ਹੈਂ॥
Prof. Sahib Singhਸਤਿਗੁਰੂ ਦੀ ਸੰਗਤ ਵਿਚ (ਰਿਹਾਂ, ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ ਤੇ ਬੇ-ਮੁਥਾਜ ਹੋ ਜਾਈਦਾ ਹੈ।

ਪਦ ਅਰਥ ਨਿਕਾਣਿਆ = ਬੇ-ਮੁਥਾਜ। ਉਧਾਰੁ = ਪਾਰ-ਉਤਾਰਾ, ਬਚਾਉ।

SikhNet (Spanish)En medio de la Saad Sangat, la Compañía de los Santos, uno es salvado y liberado.

ਸਿਮਰਿ ਸਿਮਰਿ ਦਾਤਾਰੁ; ਸਭਿ ਰੰਗ ਮਾਣਿਆ ॥

simar simar daataar; sabh rang maaniaa |

Sant Singh KhalsaMeditating, meditating in remembrance on the Great Giver, I enjoy all comforts and pleasures.
Manmohan SinghRemembering and contemplating my Beneficent Lord, enjoy I all the comforts.
Manmohan Singh (Punjabi)ਆਪਣੇ ਸਖੀ ਸਾਈਂ ਦਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ, ਮੈਂ ਸਾਰੇ ਆਰਾਮ ਭੋਗਦਾ ਹਾਂ।
Fareedkot Teekaਦਾਤਾਰ ਵਾਹਿਗੁਰੂ ਕੋ ਮਨ ਬਾਣੀ ਕਰ ਸਿਮਰਨੇ ਸੇ ਤਿਨੋਂ ਨੇ ਸਰਬ ਅਨੰਦ ਕੋ ਭੋਗਿਆ ਹੈ॥
Prof. Sahib Singh(ਗੁਰੂ ਦੀ ਬਰਕਤਿ ਨਾਲ) ਦਾਤਾਰ ਪ੍ਰਭੂ ਨੂੰ ਸਿਮਰ ਸਿਮਰ ਕੇ, (ਮਾਨੋ) ਸਾਰੇ ਰੰਗ ਮਾਣ ਲਈਦੇ ਹਨ (ਭਾਵ, ਸਿਮਰਨ ਦੇ ਆਨੰਦ ਦੇ ਟਾਕਰੇ ਤੇ ਦੁਨੀਆ ਦੇ ਰੰਗ ਫਿੱਕੇ ਪੈ ਜਾਂਦੇ ਹਨ)
SikhNet (Spanish)Meditando, meditando en el recuerdo del Gran Dador disfruto de placeres y comodidades.

ਪਰਗਟੁ ਭਇਆ ਸੰਸਾਰਿ; ਮਿਹਰ ਛਾਵਾਣਿਆ ॥

paragatt bheaa sansaar; mihar chhaavaaniaa |

Sant Singh KhalsaI have become famous throughout the world, under the canopy of His kindness and grace.
Manmohan SinghI have become renowned throughout the whole world and the canopy of the Lord's grace is stretched over me.
Manmohan Singh (Punjabi)ਮੈਂ ਸਾਰੇ ਜਹਾਨ ਵਿੱਚ ਪ੍ਰਸਿੱਧ ਹੋ ਗਿਆ ਹਾਂ ਅਤੇ ਸੁਆਮੀ ਦੀ ਰਹਿਮਤ ਦਾ ਸ਼ਾਮਿਆਨਾ ਮੇਰੇ ਉਤੇ ਤਣ ਗਿਆ ਹੈ।
Fareedkot Teekaਪਰਮੇਸਰ ਕਾ ਮੇਹਰ ਰੂਪੀ (ਛਾਵਾਣਿਆ) ਸਾਇਆਵਾਨ ਸੰਸਾਰ ਮੇਂ ਪ੍ਰਗਟ ਹੂਆ ਹੈ॥
Prof. Sahib Singh(ਸਿਮਰਨ ਕਰਨ ਵਾਲਾ ਮਨੁੱਖ) ਜਗਤ ਵਿਚ ਭੀ ਉੱਘਾ ਹੋ ਜਾਂਦਾ ਹੈ, ਪ੍ਰਭੂ ਦੀ ਮਿਹਰ ਦਾ ਸਾਇਬਾਨ ਉਸ ਉਤੇ, ਮਾਨੋ, ਤਣਿਆ ਜਾਂਦਾ ਹੈ।

ਪਦ ਅਰਥ ਛਾਵਾਣਿਆ = ਸਾਇਬਾਨ। ਪਰਗਟੁ = ਉੱਘਾ। ਸੰਸਾਰਿ = ਸੰਸਾਰ ਵਿਚ।

SikhNet (Spanish)Me he vuelto famoso en el mundo. Bajo el Dosel de Su Bondad y Su Gracia

ਆਪੇ ਬਖਸਿ ਮਿਲਾਏ; ਸਦ ਕੁਰਬਾਣਿਆ ॥

aape bakhas milaae; sad kurabaaniaa |

Sant Singh KhalsaHe Himself has forgiven me, and united me with Himself; I am forever a sacrifice to Him.
Manmohan SinghI am ever a sacrifice unto the Lord, who has forgiven and united me with Himself.
Manmohan Singh (Punjabi)ਮੈਂ ਸਦੀਵ ਹੀ ਸੁਆਮੀ ਉਤੋਂ ਬਲਿਹਾਰਨੇ ਜਾਂਦਾ ਹਾਂ ਜਿਸ ਨੇ ਮੁਆਫੀ ਦੇ ਕੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।
Fareedkot Teekaਜੋ ਵਾਹਿਗੁਰੂ ਨੇ ਆਪ ਹੀ ਬਖਸ ਕਰ ਮਿਲਾਏ ਹੈਂ, ਮੈਂ ਤਿਨ ਕੇ ਸਦਾ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਪ੍ਰਭੂ ਤੋਂ ਸਦਕੇ ਹਾਂ, ਉਹ (ਗੁਰੂ ਦੀ ਰਾਹੀਂ) ਆਪ ਹੀ ਮਿਹਰ ਕਰ ਕੇ ਆਪਣੇ ਨਾਲ ਜੋੜ ਲੈਂਦਾ ਹੈ।

ਪਦ ਅਰਥ ਬਖਸਿ = ਮਿਹਰ ਕਰ ਕੇ।

SikhNet (Spanish)Él me ha perdonado y unido en Su Ser; yo Le ofrezco mi vida en sacrifico.

ਨਾਨਕ ਲਏ ਮਿਲਾਇ; ਖਸਮੈ ਭਾਣਿਆ ॥੨੭॥

naanak le milaae; khasamai bhaaniaa |27|

Sant Singh KhalsaO Nanak, by the Pleasure of His Will, my Lord and Master has blended me with Himself. ||27||
Manmohan SinghNanak in His will the Lord has blended me with Himself.
Manmohan Singh (Punjabi)ਨਾਨਕ ਆਪਣੀ ਰਜ਼ਾ ਅੰਦਰ ਪ੍ਰਭੂ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ (ਖਸਮੈ) ਵਾਹਿਗੁਰੂ ਕੋ ਭਾਵਤੇ ਹੈਂ ਤਿਨ ਕੋ ਆਪਨੇ ਸਾਥ ਮੇਲ ਲੇਤਾ ਹੈ॥੨੭॥
Prof. Sahib Singhਹੇ ਨਾਨਕ! ਜੋ ਬੰਦੇ ਖਸਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੨੭॥

ਪਦ ਅਰਥ ਖਸਮੈ = ਖਸਮ ਨੂੰ। ਭਾਣਿਆ = ਚੰਗੇ ਲੱਗਦੇ ਹਨ ॥੨੭॥

* ਨੋਟ: ਕਈ ਵਿਦਵਾਨ ਇਹ ਮੰਨਦੇ ਹਨ ਕਿ ਜਦੋਂ ਸਤਿਗੁਰੂ ਨਾਨਕ ਦੇਵ ਜੀ ਨੇ 'ਵਾਰ' ਉਚਾਰੀ; ਨਾਲ ਨਾਲ ਹੀ "ਪਉੜੀਆਂ" ਦੇ ਨਾਲ ਦੇ ਸ਼ਲੋਕ ਭੀ ਉਚਾਰੇ। ਇਹ ਖ਼ਿਆਲ ਠੀਕ ਨਹੀਂ ਹੈ; 'ਆਸਾ ਕੀ ਵਾਰ' ਅਤੇ 'ਮਾਝ ਕੀ ਵਾਰ' ਵਿਚ ਇਸ ਬਾਰੇ ਵਿਚਾਰ ਕੀਤੀ ਜਾ ਚੁਕੀ ਹੈ। ਇਹ ਪਉੜੀ ਨੰ: ੨੭ ਇਕ ਹੋਰ ਸਬੂਤ ਹੈ। ਗੁਰੂ ਨਾਨਕ ਦੇਵ ਜੀ ਦੀਆਂ ਕੁੱਲ ਪਉੜੀਆਂ ੨੭ ਹਨ, ਪਰ ਇਹ ਪਉੜੀ ਗੁਰੂ ਅਰਜਨ ਸਾਹਿਬ ਨੇ "ਨਵੀ" ਰਲਾਈ, ਇਸ ਦੇ ਨਾਲ ਦੇ ਸ਼ਲੋਕ ਗੁਰੂ ਨਾਨਕ ਸਾਹਿਬ ਦੇ ਹੀ ਹਨ; ਕੀ ਇਹ ਸ਼ਲੋਕ ਉਹਨਾਂ ਨੇ 'ਪਉੜੀ' ਤੋਂ ਬਿਨਾ ਹੀ ਲਿਖ ਦਿੱਤੇ? 'ਕਾਵ੍ਯ-ਰਚਨਾ' ਦੇ ਨਿਯਮ ਨਾਲ ਇਹ ਗੱਲ ਮੇਲ ਨਹੀਂ ਖਾ ਸਕਦੀ ਕਿ 'ਮੂਲ' ਤਾਂ ਹੋਵੇ ਹੀ ਨਾਹ, ਤੇ ਉਸ ਨਾਲ ਸੰਬੰਧ ਰੱਖਣ ਵਾਲੀ 'ਸ਼ਾਖ' ਬਣਾ ਦਿੱਤੀ ਜਾਏ। ਅਸਲੀਅਤ ਇਹ ਹੈ ਕਿ "ਵਾਰ" ਨਿਰੀਆਂ "ਪਉੜੀਆਂ" ਹੈ। "ਸ਼ਲੋਕਾਂ" ਤੇ 'ਵਾਰ' ਦੀਆਂ "ਪਉੜੀਆਂ" ਦੇ ਰਚਨ ਦਾ ਮੌਕਾ ਇੱਕੋ ਨਹੀਂ ਹੈ। ਪਰ ਇਥੇ ਇਕ ਹੋਰ ਪ੍ਰਸ਼ਨ ਉੱਠਦਾ ਹੈ-ਗੁਰੂ ਅਰਜਨ ਸਾਹਿਬ ਨੇ ਇਹ "ਨਵੀ ਪਉੜੀ" ਕਿਉਂ ਰਲਾਈ? ਕਈ ਵਿਦਵਾਨ ਇਹ ਕਹਿ ਦੇਂਦੇ ਹਨ ਕਿ ਫ਼ਰੀਦ ਜੀ ਅਤੇ ਕਬੀਰ ਜੀ ਦੇ ਸ਼ਲੋਕਾਂ ਵਿਚ ਜਿਥੇ ਕਿਤੇ ਗੁਰੂ ਸਾਹਿਬ ਦੇ ਆਪਣੇ ਸ਼ਲੋਕ ਆਏ ਹਨ, ਉਹਨਾਂ ਦਾ ਕਾਰਨ ਇਹ ਹੈ ਕਿ ਭਗਤਾਂ ਦੇ ਨਾਲ-ਲੱਗਦੇ ਸ਼ਲੋਕਾਂ ਵਿਚ ਕੋਈ ਊਣਤਾ ਰਹਿ ਗਈ ਸੀ। ਕਿਤਨਾ ਕੋਝਾ ਤੇ ਨੀਵਾਂ ਤੇ ਬੇ-ਅਦਬੀ-ਭਰਿਆ ਖ਼ਿਆਲ ਹੈ; ਬਾਣੀ ਦੇ ਜਿਸ 'ਸੰਗ੍ਰਹ' ਨੂੰ ਸਿੱਖ ਆਪਣਾ 'ਗੁਰੂ' ਮੰਨਦਾ ਹੈ ਉਸੇ ਵਿਚ ਹੀ ਕਈ ਅੰਗ

SikhNet (Spanish)Oh, dice Nanak, por el Placer de Su Voluntad, mi Señor y Maestro me bendijo con Su Propio Ser. (27)

Open this shabad →

Shabad Guru Nanak Dev Ji Raag Malaar

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino

ਧੰਨੁ ਸੁ ਕਾਗਦੁ. ਕਲਮ ਧੰਨੁ; ਧਨੁ ਭਾਂਡਾ. ਧਨੁ ਮਸੁ ॥

dhan su kaagad. kalam dhan; dhan bhaanddaa. dhan mas |

Sant Singh KhalsaBlessed is the paper, blessed is the pen, blessed is the inkwell, and blessed is the ink.
Manmohan SinghBlest is the paper, blest the pen, blest the inkpot and blest the ink.
Manmohan Singh (Punjabi)ਮੁਬਾਰਕ ਹੈ ਉਹ ਕਾਗਜ਼, ਮੁਬਾਰਕ ਲੇਖਣੀ, ਮੁਬਾਰਕ ਦਵਾਤ ਅਤੇ ਮੁਬਾਰਕ ਸਿਆਹੀ।
Fareedkot Teekaਪ੍ਰਤਖ ਕਾਗਦ ਆਦਿ ਸਮਗ੍ਰੀ ਉਸਤਤੀ ਜੋਗ ਹੈ। ਪ੍ਰਮਾਣ 'ਭਗਤਿ ਭਾਗਉਤ ਲਿਖੀਏ ਤਿਹ ਊਪਰੇ ਪੂਜੀਐ ਕਰ ਨਮਸਕਾਰੰ॥' (ਕਾਗਦ) ਬੁਧੀ, (ਕਲਮ) ਪ੍ਰੇਮ, (ਭਾਂਡਾ) ਮਨ, (ਮਸੁ) ਵਿਚਾਰ ਇਹ ਸਭ ਧੰਨਤਾ ਜੋਗ੍ਯ ਹੈ॥
Prof. Sahib Singhਮੁਬਾਰਿਕ ਹੈ ਉਹ ਕਾਗ਼ਜ ਤੇ ਕਲਮ, ਮੁਬਾਰਿਕ ਹੈ ਉਹ ਦਵਾਤ ਤੇ ਸਿਆਹੀ;

ਪਦ ਅਰਥ ਭਾਂਡਾ = ਦਵਾਤ। ਮਸੁ = ਸਿਆਹੀ। ਧਨੁ = ਧੰਨ, ਭਾਗਾਂ ਵਾਲਾ, ਮੁਬਾਰਿਕ। ਸੁ = ਉਹ (ਇਕ-ਵਚਨ)।

SikhNet (Spanish)Bendito sea el papel, la pluma, el tintero y la tinta, bendito sea el escritor,

ਧਨੁ ਲੇਖਾਰੀ ਨਾਨਕਾ; ਜਿਨਿ ਨਾਮੁ ਲਿਖਾਇਆ ਸਚੁ ॥੧॥

dhan lekhaaree naanakaa; jin naam likhaaeaa sach |1|

Sant Singh KhalsaBlessed is the writer, O Nanak, who writes the True Name. ||1||
Manmohan SinghO Nanak, blest is the writer, who writes the True Name.
Manmohan Singh (Punjabi)ਹੇ ਨਾਨਕ! ਮੁਬਾਰਕ ਹੈ ਉਹ ਲਿਖਣ ਵਾਲਾ ਜੋ ਸੱਚੇ ਨਾਮ ਨੂੰ ਲਿਖਦਾ ਹੈ।
Fareedkot Teekaਲਿਖਾਰੀ ਰੂਪ ਗੁਰੂ ਧੰਨਤਾ ਯੋਗ ਹੈ ਪੁਨਹ ਲਿਖਵਾਉਣੇ ਵਾਲਾ ਜਗ੍ਯਾਸੂ ਜਿਸ ਨੇ ਅਪਨੇ ਹਿਰਦੇ ਪਰ ਗੁਰੋਂ ਸੇ ਸੱਚਾ ਨਾਮ ਲਿਖਾਇਆ ਹੈ, ਭਾਵ ਧਾਰਨ ਕਰਾ ਹੈ, ਸੋ ਸਭ ਸਮਗ੍ਰੀ ਧੰਨ ਹੈ॥੧॥
Prof. Sahib Singhਤੇ, ਹੇ ਨਾਨਕ! ਮੁਬਾਰਿਕ ਹੈ ਉਹ ਲਿਖਣ ਵਾਲਾ ਜਿਸਨੇ ਪ੍ਰਭੂ ਦਾ ਸੱਚਾ ਨਾਮ ਲਿਖਾਇਆ (ਪ੍ਰਭੂ ਦੀ ਸਿਫ਼ਤ-ਸਾਲਾਹ ਲਿਖਾਈ) ॥੧॥

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ ॥੧॥

SikhNet (Spanish)oh dice Nanak, que escribe el Nombre Verdadero. (1)

Open this shabad →

Shabad Guru Nanak Dev Ji Raag Malaar

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino

ਆਪੇ ਪਟੀ ਕਲਮ ਆਪਿ; ਉਪਰਿ ਲੇਖੁ ਭਿ ਤੂੰ ॥

aape pattee kalam aap; upar lekh bhi toon |

Sant Singh KhalsaYou Yourself are the writing tablet, and You Yourself are the pen. You are also what is written on it.
Manmohan SinghThou, of Thyself are the tablet, O Lord, of Thyself the pen and Thou are also the writing thereon.
Manmohan Singh (Punjabi)ਤੂੰ ਖੁਦ ਤਖਤੀ ਹੈ, ਹੇ ਸੁਆਮੀ! ਖੁਦ ਹੀ ਲੇਖਣੀ ਅਤੇ ਉਸ ਉਤੇ ਲਿਖਤ ਭੀ ਤੂੰ ਹੀ ਹੈ।
Fareedkot Teekaਹੇ ਵਾਹਿਗੁਰੂ! ਤੂੰ ਆਪੇ ਹੀ ਮਸਤਕ ਰੂਪ ਪਟੀ ਹੈਂ, ਹੁਕਮ ਰੂਪ ਕਲਮ ਭੀ ਆਪ ਹੈਂ ਔਰ ਮਸਤਕ ਊਪਰ ਜੋ ਸੁਭ ਅਸੁਭ ਕਰਮ ਕਾ ਲੇਖ ਲਿਖਾ ਗਿਆ ਹੈ, ਸੋ ਸਭ ਤੂੰ ਆਪ ਹੀ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਆਪ ਹੀ ਪੱਟੀ ਹੈਂ, ਤੂੰ ਆਪ ਹੀ ਕਲਮ ਹੈਂ, (ਪੱਟੀ ਉਤੇ ਸਿਫ਼ਤ-ਸਾਲਾਹ ਦਾ) ਲੇਖ ਭੀ ਤੂੰ ਆਪ ਹੀ ਹੈਂ।
SikhNet (Spanish)Tú Mismo eres la Tabla para escribir y Tú Mismo la Pluma y también eres lo Escrito ahí.

ਏਕੋ ਕਹੀਐ ਨਾਨਕਾ; ਦੂਜਾ ਕਾਹੇ ਕੂ ॥੨॥

eko kaheeai naanakaa; doojaa kaahe koo |2|

Sant Singh KhalsaSpeak of the One Lord, O Nanak; how could there be any other? ||2||
Manmohan SinghSpeak thou of the one Lord, O Nanak, Why should there be a second?
Manmohan Singh (Punjabi)ਤੂੰ ਇਕ ਸੁਆਮੀ ਦਾ ਹੀ ਵਰਣਨ ਕਰ, ਹੇ ਨਾਨਕ! ਦੂਸਰਾ ਕੋਈ ਹੋਵੇ ਹੀ ਕਿਉਂ?
Fareedkot Teekaਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਏਕ ਤੇਰੇ ਕੋ ਹੀ ਕਥਨ ਕਰਤੇ ਹੈਂ, ਦੂਸਰਾ ਕਿਸ ਵਾਸਤੇ ਕਥਨ ਕਰਨਾ ਹੈ? ॥੨॥
Prof. Sahib Singhਹੇ ਨਾਨਕ! (ਸਿਫ਼ਤ-ਸਾਲਾਹ ਕਰਨ ਕਾਰਣ ਵਾਲਾ) ਇੱਕ ਪ੍ਰਭੂ ਨੂੰ ਹੀ ਆਖਣਾ ਚਾਹੀਦਾ ਹੈ। ਕੋਈ ਹੋਰ ਦੂਜਾ ਕਿਵੇਂ ਹੋ ਸਕਦਾ ਹੈ? ॥੨॥
SikhNet (Spanish)Habla del Único Señor, oh dice Nanak, ¿cómo podría haber algún otro? (2)

Open this shabad →

Shabad Guru Nanak Dev Ji Raag Malaar

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਤੂੰ ਆਪੇ ਆਪਿ ਵਰਤਦਾ; ਆਪਿ ਬਣਤ ਬਣਾਈ ॥

toon aape aap varatadaa; aap banat banaaee |

Sant Singh KhalsaYou Yourself are all-pervading; You Yourself made the making.
Manmohan SinghThou, of thyself, are pervading all over, O Lord and Thou Thyself has made the make.
Manmohan Singh (Punjabi)ਤੂੰ ਖੁਦ ਸਾਰੇ ਹੀ ਵਿਆਪਕ ਹੋ ਰਿਹਾ ਹੈ, ਹੇ ਸੁਆਮੀ! ਅਤੇ ਤੂੰ ਖੁਦ ਹੀ ਘਾੜਤ ਘੜੀ ਹੈ।
Fareedkot Teekaਹੇ ਵਾਹਿਗੁਰੂ! ਤੂੰ ਆਪੇ ਆਪ ਬਰਤ ਰਹਾ ਹੈਂ ਔਰ ਸ੍ਰਿਸ੍ਟੀ ਕੀ ਬਣਤ ਭੀ ਤੈਂਨੇ ਆਪ ਹੀ ਬਣਾਈ ਹੈ॥
Prof. Sahib Singhਹੇ ਪ੍ਰਭੂ! ਜਗਤ ਦੀ ਬਣਤਰ ਤੂੰ ਆਪ ਬਣਾਈ ਹੈ ਤੇ ਤੂੰ ਆਪ ਹੀ ਇਸ ਵਿਚ ਹਰ ਥਾਂ ਮੌਜੂਦ ਹੈਂ;
SikhNet (Spanish)Tú Mismo prevaleces en todo, Tú Mismo creaste todo lo hecho. Sin Ti no hay nadie más.

ਤੁਧੁ ਬਿਨੁ. ਦੂਜਾ ਕੋ ਨਹੀ; ਤੂ ਰਹਿਆ ਸਮਾਈ ॥

tudh bin. doojaa ko nahee; too rahiaa samaaee |

Sant Singh KhalsaWithout You, there is no other at all; You are permeating and pervading everywhere.
Manmohan SinghWithout Thee, There is not another second. Thou are contained amongst all.
Manmohan Singh (Punjabi)ਤੇਰੇ ਬਗੈਰ ਹੋਰ ਦੂਸਰਾ ਕੋਈ ਨਹੀਂ। ਤੂੰ ਹੀ ਸਾਰਿਆਂ ਅੰਦਰ ਰਮ ਰਿਹਾ ਹੈ।
Fareedkot Teekaਤੇਰੇ ਬਿਨਾਂ ਦੂਸਰਾ ਔਰ ਕੋਈ ਨਹੀਂ ਹੈ, ਤੂੰ ਸਰਬ ਸਥਾਨੋਂ ਮੇਂ ਬ੍ਯਾਪਕ ਹੋ ਰਹਾ ਹੈਂ॥
Prof. Sahib Singhਤੇਰੇ ਵਰਗਾ ਤੈਥੋਂ ਬਿਨਾ ਹੋਰ ਕੋਈ ਨਹੀਂ, ਤੂੰ ਹੀ ਹਰ ਥਾਂ ਗੁਪਤ ਵਰਤ ਰਿਹਾ ਹੈਂ।
SikhNet (Spanish)Compenetras y prevaleces en todo, sólo Tú conoces tu Estado

ਤੇਰੀ ਗਤਿ ਮਿਤਿ ਤੂਹੈ ਜਾਣਦਾ; ਤੁਧੁ ਕੀਮਤਿ ਪਾਈ ॥

teree gat mit toohai jaanadaa; tudh keemat paaee |

Sant Singh KhalsaYou alone know Your state and extent. Only You can estimate Your worth.
Manmohan SinghThou alone know Thy state and extent and Thou alone can appraise Thy worth.
Manmohan Singh (Punjabi)ਕੇਵਲ ਤੂੰ ਹੀ ਆਪਣੀ ਅਵਸਥਾ ਅਤੇ ਵਿਸਥਾਰ ਨੂੰ ਜਾਣਦਾ ਹੈ ਅਤੇ ਕੇਵਲ ਤੂੰ ਹੀ ਆਪਣਾ ਮੁੱਲ ਪਾ ਸਕਦਾ ਹੈ।
Fareedkot Teekaਤੇਰੀ ਗਤ ਅਰ ਮ੍ਰਿਯਾਦਾ ਕੋ ਤੂੰ ਆਪ ਹੀ ਜਾਨਤਾ ਹੈਂ, ਤੁਧ ਅਪਣੀ ਕੀਮਤਿ ਆਪ ਹੀ ਪਾਈ ਹੈ॥
Prof. Sahib Singhਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ, ਆਪਣਾ ਮੁੱਲ ਤੂੰ ਆਪ ਹੀ ਪਾ ਸਕਦਾ ਹੈਂ।

ਪਦ ਅਰਥ ਗਤਿ = ਹਾਲਤ। ਮਿਤਿ = ਮਾਪ। ਗਤਿ ਮਿਤਿ = ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ।

SikhNet (Spanish)y Extensión, Solo Tú puedes estimar Tu Valor.

ਤੂ ਅਲਖ ਅਗੋਚਰੁ ਅਗਮੁ ਹੈ; ਗੁਰਮਤਿ ਦਿਖਾਈ ॥

too alakh agochar agam hai; guramat dikhaaee |

Sant Singh KhalsaYou are invisible, imperceptible and inaccessible. You are revealed through the Guru's Teachings.
Manmohan SinghThou are Unperceivable Unapprehensible and Unapproachable and are discerned through the Guru's instruction.
Manmohan Singh (Punjabi)ਮੈਂ ਦ੍ਰਿਸ਼ਟ, ਅਗਾਧ ਅਤੇ ਪਹੁੰਚ ਤੋਂ ਪਰੇ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਦਿੱਸਦਾ ਹੈ।
Fareedkot Teekaਤੂੰ ਅਲਖ ਹੈਂ, ਅਗੋਚਰੁ ਹੈਂ, ਅਗਮ ਹੈਂ, ਗੁਰੋਂ ਨੇ (ਮਤਿ) ਸਿਖ੍ਯਾ ਦੇ ਕਰ ਏਹੁ ਦ੍ਰਿਸਟ ਦਿਖਾਈ ਹੈ॥
Prof. Sahib Singhਤੂੰ ਅਦ੍ਰਿਸ਼ਟ ਹੈਂ, ਤੂੰ (ਮਾਨੁਖੀ) ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਤੂੰ ਅਪਹੁੰਚ ਹੈਂ, ਗੁਰੂ ਦੀ ਮੱਤ ਤੇਰਾ ਦੀਦਾਰ ਕਰਾਂਦੀ ਹੈ।

ਪਦ ਅਰਥ ਅਗੋਚਰੁ = ਇੰਦ੍ਰਿਆਂ ਦੀ ਪਹੁੰਚ ਤੋਂ ਪਰੇ।

SikhNet (Spanish)Eres Invisible, Imperceptible e Inaccesible y a través de la Enseñanza del Guru eres revelado.

ਅੰਤਰਿ ਅਗਿਆਨੁ ਦੁਖੁ ਭਰਮੁ ਹੈ; ਗੁਰ ਗਿਆਨਿ ਗਵਾਈ ॥

antar agiaan dukh bharam hai; gur giaan gavaaee |

Sant Singh KhalsaDeep within, there is ignorance, suffering and doubt; through the spiritual wisdom of the Guru, they are eradicated.
Manmohan SinghWithin one is ignorance, pain and doubt. It is through the Guru-given gnosis that one is rid of these.
Manmohan Singh (Punjabi)ਇਨਸਾਨ ਦੇ ਅੰਦਰ ਬੇਸਮਝੀ ਪੀੜ ਅਤੇ ਸੰਦੇਹ ਹਨ। ਗੁਰਾਂ ਦੀ ਦਿਤੀ ਹੋਈ ਬ੍ਰਹਮ ਗਿਆਤ ਰਾਹੀਂ, ਇਨਸਾਨ ਇਨ੍ਹਾਂ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਅੰਤਹਕਰਨ ਮੇਂ ਜੋ ਅਗ੍ਯਾਨ ਪੁਨਾ ਭਰਮੁ ਦੁਖ ਰੂਪ ਹੈ, ਤਿਸ ਕੋ ਗੁਰੂ ਗ੍ਯਾਨੁ ਦੇ ਕਰ ਗਵਾਇ ਦੇਤਾ ਹੈ॥
Prof. Sahib Singhਮਨੁੱਖ ਦੇ ਅੰਦਰ ਜੋ ਅਗਿਆਨ ਦੁੱਖ ਤੇ ਭਟਕਣਾ ਹੈ ਇਹ ਗੁਰੂ ਦੇ ਦਿੱਤੇ ਗਿਆਨ ਦੀ ਰਾਹੀਂ ਦੂਰ ਹੁੰਦੇ ਹਨ।

ਪਦ ਅਰਥ ਗੁਰ ਗਿਆਨਿ = ਗੁਰੂ ਦੇ ਬਖ਼ਸ਼ੇ ਗਿਆਨ ਦੀ ਰਾਹੀਂ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਭਰਮੁ = ਭਟਕਣਾ।

SikhNet (Spanish)En lo profundo hay ignorancia, sufrimiento y duda, pero mediante la Sabiduría Espiritual del Guru son erradicados.

ਜਿਸੁ ਕ੍ਰਿਪਾ ਕਰਹਿ. ਤਿਸੁ ਮੇਲਿ ਲੈਹਿ; ਸੋ ਨਾਮੁ ਧਿਆਈ ॥

jis kripaa kareh. tis mel laihi; so naam dhiaaee |

Sant Singh KhalsaHe alone meditates on the Naam, whom You unite with Yourself, in Your Mercy.
Manmohan SinghHe, to whom Thou show mercy; he alone contemplates Thy Name and him Thou, O Lord, unite with Thyself.
Manmohan Singh (Punjabi)ਜਿਸ ਤੇ ਤੂੰ ਮਿਹਰ ਧਾਰਦਾ ਹੈ ਕੇਵਲ ਉਹ ਹੀ ਤੇਰੇ ਨਾਮ ਦਾ ਆਰਾਧਨ ਕਰਦਾ ਹੈ ਅਤੇ ਉਸ ਨੂੰ ਤੂੰ, ਹੇ ਸੁਆਮੀ! ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਤੂੰ ਜਿਸ ਕੋ ਕ੍ਰਿਪਾ ਕਰਤਾ ਹੈਂ ਤਿਸ ਕੋ ਗੁਰਾਂ ਸਾਥ ਮੇਲ ਲੇਤਾ ਹੈਂ ਔਰ ਸੋਈ ਪੁਰਸ ਨਾਮ ਕੋ ਧ੍ਯਾਵਤਾ ਹੈ॥
Prof. Sahib Singhਹੇ ਪ੍ਰਭੂ! ਜਿਸ ਉਤੇ ਤੂੰ ਮਿਹਰ ਕਰਦਾ ਹੈਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈਂ ਉਹ ਤੇਰਾ ਨਾਮ ਸਿਮਰਦਾ ਹੈ।
SikhNet (Spanish)Sólo a quién, por Tu Misericordia, unes a Tu Ser, medita en el Naam.

ਤੂ ਕਰਤਾ ਪੁਰਖੁ ਅਗੰਮੁ ਹੈ; ਰਵਿਆ ਸਭ ਠਾਈ ॥

too karataa purakh agam hai; raviaa sabh tthaaee |

Sant Singh KhalsaYou are the Creator, the Inaccessible Primal Lord God; You are all-pervading everywhere.
Manmohan SinghO my Creator-Lord, Thou are Unfathomable and are pervading all places.
Manmohan Singh (Punjabi)ਹੇ ਮੇਰੇ ਸਿਰਜਣਹਾਰ ਸੁਆਮੀ ਤੂੰ ਬੇਥਾਹ ਹੈ ਅਤੇ ਸਾਰੀਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਹੇ ਕਰਤਾ ਪੁਰਖ! ਤੂੰ ਅਗੰਮ ਹੈਂ ਔਰ ਸਰਬ ਸਥਾਨੋਂ ਮੇਂ ਬ੍ਯਾਪਕ ਹੋ ਰਹਾ ਹੈਂ॥
Prof. Sahib Singhਤੂੰ ਸਭ ਦਾ ਬਣਾਣ ਵਾਲਾ ਹੈਂ, ਸਭ ਵਿਚ ਮੌਜੂਦ ਹੈਂ (ਫਿਰ ਭੀ) ਅਪਹੁੰਚ ਹੈਂ, ਤੇ ਹੈਂ ਸਭ ਥਾਈਂ ਵਿਆਪਕ।

ਪਦ ਅਰਥ ਰਵਿਆ = ਵਿਆਪਕ। ਪੁਰਖ = ਵਿਆਪਕ।

SikhNet (Spanish)Eres el Creador, el Primordial e Inaccesible Dios Nuestro Señor, y prevaleces por todas partes.

ਜਿਤੁ ਤੂ ਲਾਇਹਿ ਸਚਿਆ. ਤਿਤੁ ਕੋ ਲਗੈ; ਨਾਨਕ ਗੁਣ ਗਾਈ ॥੨੮॥੧॥ ਸੁਧੁ

jit too laaeihi sachiaa. tith ko lagai; naanak gun gaaee |28|1| sudh

Sant Singh KhalsaTo whatever You link the mortal, O True Lord, to that he is linked. Nanak sings Your Glorious Praises. ||28||1|| Sudh||
Manmohan SinghTo whatsoever Thou yoke a man, O True Lord, to that he is Yoked, Nanak sings Thine praises.
Manmohan Singh (Punjabi)ਜਿਸ ਕਿਸੇ ਨਾਲ ਤੂੰ ਇਨਸਾਨ ਨੂੰ ਜੋੜਦਾ ਹੈ, ਹੈ ਸੱਚੇ ਸੁਆਮੀ! ਓਸੇ ਨਾਲ ਹੀ ਉਹ ਜੁੜ ਜਾਂਦਾ ਹੈ। ਨਾਨਕ ਤੇਰੀਆਂ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ।
Fareedkot Teekaਹੇ ਸਚਿਆ! ਜਿਸ ਤਰਫ ਤੂੰ ਜੀਵੋਂ ਕੋ ਲਾਵਤਾ ਹੈਂ ਤਿਸ ਓਰ ਲਗੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤੇਰੇ ਗੁਣੋਂ ਕੋ ਗਾਵਤੇ ਹੈਂ॥੨੮॥੧॥ ਸੁਧੁ ਕਰਨੀ ਅਰਥਾਤ ਕਹੇ ਅਰਥੋਂ ਕੋ ਭੂਲਾਇ ਨਹੀਂ ਦੇਨਾ॥☬ਰਾਜੋਂ ਕੇ ਅਲੰਕਾਰ ਕਰ ਪਰਮੇਸ੍ਵਰ ਰਾਜਾ ਕੀ ਸੇਵਾ ਕੇ ਲੀਏ ਬਭੂਤੀ ਕੀ ਅਧਕਤਾ ਦੇਖਾਵਤੇ ਹੈਂ:
Prof. Sahib Singhਹੇ ਨਾਨਕ! ਹੇ ਸੱਚੇ ਪ੍ਰਭੂ! ਜਿਧਰ ਤੂੰ ਜੀਵ ਨੂੰ ਲਾਂਦਾ ਹੈਂ ਓਧਰ ਹੀ ਉਹ ਲੱਗਦਾ ਹੈ ਤੂੰ (ਜਿਸ ਨੂੰ ਪ੍ਰੇਰਦਾ ਹੈਂ) ਉਹੀ ਤੇਰੇ ਗੁਣ ਗਾਂਦਾ ਹੈ ॥੨੮॥੧॥ਸੁਧੁ

ਪਦ ਅਰਥ ਜਿਤੁ = ਜਿਸ (ਕੰਮ) ਵਿਚ। ਸਚਿਆ = ਹੇ ਸਦਾ ਕਾਇਮ ਰਹਿਣ ਵਾਲੇ! ਲਾਇਹਿ = ਤੂੰ ਲਾਂਦਾ ਹੈਂ। ਕੋ = ਕੋਈ ਜੀਵ। ਤਿਤੁ = ਉਸ (ਕੰਮ) ਵਿਚ ॥੨੮॥੧॥ਸੁਧੁ {

SikhNet (Spanish)En lo que Tú ligas al mortal, a eso él queda ligado y Nanak canta Tus Gloriosas Alabanzas. (28-1-Sudh)

Open this shabad →

Ang 1291 of 1430