ੴ

ਸਿੱਖਬਾਣੀ · SikhBani

Ang 131

Sri Guru Granth Sahib · Raag Maajh · 3 shabads, 43 lines
Translations
Shabad Guru Arjan Dev Ji Raag Maajh continued from Ang 130

ਤੂੰ ਵਡਾ; ਤੂੰ ਊਚੋ ਊਚਾ ॥

toon vaddaa; toon aoocho aoochaa |

Sant Singh KhalsaYou are so Great! You are the Highest of the High!
Manmohan SinghThou art great, Thou art the highest of the high.
Manmohan Singh (Punjabi)ਤੂੰ ਮਹਾਨ ਹੈ, ਤੂੰ ਬੁਲੰਦਾਂ ਦਾ ਪਰਮ-ਬੁਲੰਦ ਹੈ।
Fareedkot Teekaਤੂੰ ਵੱਡਾ ਹੈਂ (ਊਚੋ) ਜੋ ਬ੍ਰਹਮਾਦਿਕ ਹੈ, ਤਿਨ ਸੇ ਊਚਾ ਹੈਂ॥
Prof. Sahib Singh(ਹੇ ਪ੍ਰਭੂ! ਤਾਕਤ ਤੇ ਸਮਰੱਥਾ ਵਿਚ) ਤੂੰ (ਸਭ ਤੋਂ) ਵੱਡਾ ਹੈਂ।

ਪਦ ਅਰਥ ਮੂਚਾ = ਵੱਡਾ।

SikhNet (Spanish)Eres Grandioso, lo más Alto de lo alto;

ਤੂੰ ਬੇਅੰਤੁ; ਅਤਿ ਮੂਚੋ ਮੂਚਾ ॥

toon beant; at moocho moochaa |

Sant Singh KhalsaYou are Infinite, You are Everything!
Manmohan SinghThou art infinite and the supremely grandest of the grand.
Manmohan Singh (Punjabi)ਤੂੰ ਅਨੰਤ ਹੈ ਅਤੇ ਵਡਿਆਂ ਵਿਚੋਂ ਪਰਮ ਵੱਡਾ।
Fareedkot Teekaਪੁਨਾ ਤੂੰ ਬੇਅੰਤ ਹੈਂ ਔਰ ਅਤ੍ਯੰਤ ਬਹੁਤ ਸੇ ਬਹੁਤ ਹੈਂ॥
Prof. Sahib Singh(ਆਤਮਕ ਉੱਚਤਾ ਵਿਚ) ਤੂੰ ਸਭ ਤੋਂ ਉੱਚਾ ਹੈਂ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੂੰ ਬੇਅੰਤ ਵੱਡੀ ਹਸਤੀ ਵਾਲਾ ਹੈਂ।
SikhNet (Spanish)Eres Infinito, mucho más que más.

ਹਉ ਕੁਰਬਾਣੀ ਤੇਰੈ ਵੰਞਾ ਨਾਨਕ; ਦਾਸ ਦਸਾਵਣਿਆ ॥੮॥੧॥੩੫॥

hau kurabaanee terai vanyaa naanak; daas dasaavaniaa |8|1|35|

Sant Singh KhalsaI am a sacrifice to You. Nanak is the slave of Your slaves. ||8||1||35||
Manmohan SinghI am a sacrifice unto Thee. Nanak is the slave of Thine slaves.
Manmohan Singh (Punjabi)ਮੈਂ ਤੇਰੇ ਉਤੋਂ ਬਲਿਹਾਰਨੇ ਜਾਂਦਾ ਹਾਂ। ਨਾਨਕ ਤੇਰਿਆਂ ਦਾਸਾਂ ਦਾ ਦਾਸ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰੇ ਸੇ ਕੁਰਬਾਨ ਜਾਤਾ ਹੂੰ, ਔਰ ਤੇਰੀ ਪ੍ਰਾਪਤੀ ਵਾਸਤੇ ਦਾਸਾਂ ਕੋ (ਦਸਾਵਣਿਆ) ਪੂਛਤਾ ਹੂੰ ਵਾ ਤੇਰੇ ਦਾਸੋਂ ਕਾ ਦਾਸ ਹਾਂ॥੮॥੧॥੩੫॥☬ਅਬ ਸ੍ਰੀ ਗੁਰੂ ਜੀ ਜਗ੍ਯਾਸੂ ਭਾਵ ਕੋ ਲੇ ਕਰ ੨੪ ਪ੍ਰਸ਼ਨ ਕਰ ੨੪ ਉੱਤਰ ਭਿੰਨ ਭਿੰਨ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਮੈਂ ਤੇਰੇ ਦਾਸਾਂ ਦਾ ਦਾਸ ਹਾਂ ॥੮॥੧॥੩੫॥

ਪਦ ਅਰਥ ਵੰਞਾ = ਵੰਞਾਂ, ਜਾਂਦਾ ਹਾਂ। ਦਾਸ ਦਸਾਵਣਿਆ = ਦਾਸਾਂ ਦਾ ਦਾਸ ॥੮॥

* ਨੋਟ: ਅੰਕ ਨੰ: ੧ ਦੱਸਦਾ ਹੈ ਕਿ ਇਹ ਅਸਟਪਦੀ ਮਹਲੇ ਪੰਜਵੇਂ ਦੀ ਹੈ।

SikhNet (Spanish)En sacrificio Nanak ofrece su ser a Ti, porque él, oh Señor, es el Esclavo de Tus Esclavos. (8-1-35)

Open this shabad (27 lines, Angs 130-131) →

Shabad Guru Arjan Dev Ji Raag Maajh

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mallh, Mejl, Guru Aryan, Quinto Canal Divino.

ਕਉਣੁ ਸੁ ਮੁਕਤਾ; ਕਉਣੁ ਸੁ ਜੁਗਤਾ ॥

kaun su mukataa; kaun su jugataa |

Sant Singh KhalsaWho is liberated, and who is united?
Manmohan SinghWho is emancipated and who is united?
Manmohan Singh (Punjabi)ਕੌਣ ਬੰਦ-ਖਲਾਸ ਹੈ ਤੇ ਕੌਣ ਜੁੜਿਆ ਹੋਇਆ ਹੈ?
Fareedkot Teekaਮੁਕਤ ਰੂਪ ਕੌਣ ਹੈਂ ੧, ਪਰਮੇਸ੍ਵਰ ਮੇਂ ਜੁੜਾ ਹੂਆ ਕੌਣ ਹੈ ੨?
Prof. Sahib Singhਉਹ ਕੇਹੜਾ ਮਨੁੱਖ ਹੈ ਜੋ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਤੇ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ?

ਪਦ ਅਰਥ ਸੁ = ਉਹ ਮਨੁੱਖ। ਮੁਕਤਾ = ਮਾਇਆ ਦੇ ਬੰਧਨਾਂ ਤੋਂ ਆਜ਼ਾਦ। ਜੁਗਤਾ = ਪ੍ਰਭੂ-ਚਰਨਾਂ ਵਿਚ ਜੁੜਿਆ ਹੋਇਆ।

SikhNet (Spanish)¿Quién es el emancipado, quién es el que está unido?,

ਕਉਣੁ ਸੁ ਗਿਆਨੀ; ਕਉਣੁ ਸੁ ਬਕਤਾ ॥

kaun su giaanee; kaun su bakataa |

Sant Singh KhalsaWho is a spiritual teacher, and who is a preacher?
Manmohan SinghWho is a Divine and who is a preacher?
Manmohan Singh (Punjabi)ਕੌਣ ਬ੍ਰਹਿਮਬੇਤਾ ਹੈ ਅਤੇ ਕੌਣ ਪ੍ਰਚਾਰਕ?
Fareedkot Teekaਗਿਆਨੀ ਕੌਣ ਹੈਂ ੩, ਪਰਮੇਸ੍ਵਰ ਜਸ ਕਾ ਬਕਤਾ ਕੌਣ ਹੈ ੪?
Prof. Sahib Singhਉਹ ਕੇਹੜਾ ਮਨੁੱਖ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ਤੇ ਉਸ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ?

ਪਦ ਅਰਥ ਗਿਆਨੀ = ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ। ਬਕਤਾ = ਪ੍ਰਭੂ ਦੇ ਗੁਣ ਵਰਣਨ ਕਰਨ ਵਾਲਾ।

SikhNet (Spanish)¿Quién es el sabio en sabiduría, quién es el sabio en lenguaje?,

ਕਉਣੁ ਸੁ ਗਿਰਹੀ. ਕਉਣੁ ਉਦਾਸੀ; ਕਉਣੁ ਸੁ ਕੀਮਤਿ ਪਾਏ ਜੀਉ ॥੧॥

kaun su girahee. kaun udaasee; kaun su keemat paae jeeo |1|

Sant Singh KhalsaWho is a house-holder, and who is a renunciate? Who can estimate the Lord's Value? ||1||
Manmohan SinghWho is the house-holder and who the renouncer? Who can appraise the Lord's worth?
Manmohan Singh (Punjabi)ਕੌਣ ਘਰਬਾਰੀ ਹੈ ਅਤੇ ਕੌਣ ਤਿਆਗੀ? ਸੁਆਮੀ ਦਾ ਮੁੱਲ ਕੌਣ ਪਾ ਸਕਦਾ ਹੈ?
Fareedkot Teekaਗ੍ਰਿਹਸਤੀ ਕੌਣ ਹੈਂ ੫, (ਉਦਾਸੀ) ਤਿਆਗੀ ਕੌਣ ਹੈਂ ੬, ਪਰਮੇਸ੍ਵਰ ਕੀ ਕੀਮਤ ਪਾਉਣੇ ਵਾਲਾ ਭਾਵ ਯਥਾਰਥ ਗ੍ਯਾਤਾ ਕੌਣ ਹੈ ੭?॥੧॥
Prof. Sahib Singh(ਸੁਚੱਜਾ) ਗ੍ਰਿਹਸਤੀ ਕੌਣ ਹੋ ਸਕਦਾ ਹੈ? ਮਾਇਆ ਤੋਂ ਨਿਰਲੇਪ ਕੌਣ ਹੈ? ਉਹ ਕੇਹੜਾ ਮਨੁੱਖ ਹੈ ਜੋ (ਮਨੁੱਖਾ ਜਨਮ ਦੀ) ਕਦਰ ਸਮਝਦਾ ਹੈ? ॥੧॥

ਪਦ ਅਰਥ ਗਿਰਹੀ = (ਸੁਚੱਜਾ) ਗ੍ਰਿਹਸਤੀ ॥੧॥

SikhNet (Spanish)¿Quién es el sostenedor de hogar, quién el renunciante, oh, quién de éstos Te puede evaluar, oh Señor? (1)

ਕਿਨਿ ਬਿਧਿ ਬਾਧਾ; ਕਿਨਿ ਬਿਧਿ ਛੂਟਾ ॥

kin bidh baadhaa; kin bidh chhoottaa |

Sant Singh KhalsaHow is one bound, and how is one freed of his bonds?
Manmohan SinghHow is man bound and how is he delivered?
Manmohan Singh (Punjabi)ਕਿਸ ਤਰ੍ਹਾਂ ਬੰਦਾ ਬਝਿਆ ਹੋਇਆ ਹੈ ਅਤੇ ਕਿਸ ਤਰ੍ਹਾਂ ਉਹ ਆਜਾਦ ਹੁੰਦਾ ਹੈ?
Fareedkot Teekaਕਿਸ ਬਿਧੀ ਸੇ ਜੀਵ ਬੰਧਾ ਹੂਆ ਹੈ ੮, ਕਿਨਿ ਬਿਧਿ ਛੂਟਾ ਹੈ ੯?
Prof. Sahib Singhਮਨੁੱਖ (ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਕਿਵੇਂ ਬੱਝ ਜਾਂਦਾ ਹੈ ਤੇ ਕਿਵੇਂ (ਉਹਨਾਂ ਬੰਧਨਾਂ ਤੋਂ) ਸੁਤੰਤਰ ਹੁੰਦਾ ਹੈ?

ਪਦ ਅਰਥ ਕਿਨਿ ਬਿਧਿ = ਕਿਸ ਤਰੀਕੇ ਨਾਲ?

SikhNet (Spanish)¿Quién es el atado, quién el liberado,

ਕਿਨਿ ਬਿਧਿ; ਆਵਣੁ ਜਾਵਣੁ ਤੂਟਾ ॥

kin bidh; aavan jaavan toottaa |

Sant Singh KhalsaHow can one escape from the cycle of coming and going in reincarnation?
Manmohan SinghIn what way can he escape from coming and going?
Manmohan Singh (Punjabi)ਕਿਸ ਤਰੀਕੇ ਨਾਲ ਉਹ ਆਉਣ ਤੇ ਜਾਣ ਤੋਂ ਬਚ ਸਕਦਾ ਹੈ?
Fareedkot Teekaਕਿਸ ਬਿਧਿ ਸੇ ਆਵਣ ਜਾਣ ਅਰਥਾਤ ਜਨਮ ਮਰਨ ਤੂਟਾ ਹੈ ੧੦?
Prof. Sahib Singhਕਿਸ ਤਰੀਕੇ ਨਾਲ ਜਨਮ ਮਰਨ ਦਾ ਗੇੜ ਮੁੱਕਦਾ ਹੈ? ਸੁਚੱਜੇ ਕੰਮ ਕੇਹੜੇ ਹਨ?
SikhNet (Spanish)quién es el que se escapa de las idas y venidas?

ਕਉਣ ਕਰਮ. ਕਉਣ ਨਿਹਕਰਮਾ; ਕਉਣੁ ਸੁ ਕਹੈ ਕਹਾਏ ਜੀਉ ॥੨॥

kaun karam. kaun nihakaramaa; kaun su kahai kahaae jeeo |2|

Sant Singh KhalsaWho is subject to karma, and who is beyond karma? Who chants the Name, and inspires others to chant it? ||2||
Manmohan SinghWho is subject to actions and how is above actions? Who utters the Name of the Lord and causes others to utter it?
Manmohan Singh (Punjabi)ਕੌਣ ਅਮਲਾਂ ਦੇ ਅਧੀਨ ਹੈ ਅਤੇ ਕੌਣ ਅਮਲਾਂ ਤੋਂ ਉਚੇਰਾ? ਕੌਣ ਸਾਹਿਬ ਦੇ ਨਾਮ ਦਾ ਉਚਾਰਨ ਕਰਦਾ ਤੇ ਹੋਰਨਾਂ ਤੋਂ ਉਚਾਰਨ ਕਰਵਾਉਂਦਾ ਹੈ।
Fareedkot Teekaਕਰਮ ਸਹਤ ਕੌਣ ਹੈ ੧੧, ਨਿਹਕਰਮ ਕੌਣ ਹੈਂ ੧੨, ਵਾਹਿਗੁਰੂ ਕੇ ਜਸ ਕੋ ਕਹਣੇ ਕਹਾਉਣੇ ਵਾਲਾ ਕੌਣ ਹੈ ੧੩?॥੨॥
Prof. Sahib Singhਉਹ ਕੇਹੜਾ ਮਨੁੱਖ ਹੈ ਜੋ ਦੁਨੀਆ ਵਿਚ ਵਿਚਰਦਾ ਹੋਇਆ ਭੀ ਵਾਸਨਾ-ਰਹਿਤ ਹੈ? ਉਹ ਕੇਹੜਾ ਮਨੁੱਖ ਹੈ ਜੋ ਆਪ ਸਿਫ਼ਤ-ਸਾਲਾਹ ਕਰਦਾ ਹੈ ਤੇ (ਹੋਰਨਾਂ ਪਾਸੋਂ) ਕਰਾਂਦਾ ਹੈ? ॥੨॥

ਪਦ ਅਰਥ ਕਉਣ ਕਰਮ = (ਸੁਚੱਜੇ) ਕੰਮ ਕਿਹੜੇ ਹਨ? ਨਿਹਕਰਮਾ = ਕਿਰਤ-ਕਾਰ ਕਰਦਾ ਹੋਇਆ ਭੀ ਵਾਸਨਾ-ਰਹਿਤ ॥੨॥

SikhNet (Spanish)¿Quién está pegado al Karma, quién está más allá del Karma, quién puede decir? (2)

ਕਉਣੁ ਸੁ ਸੁਖੀਆ; ਕਉਣੁ ਸੁ ਦੁਖੀਆ ॥

kaun su sukheea; kaun su dukheea |

Sant Singh KhalsaWho is happy, and who is sad?
Manmohan SinghWho is cheerful and who is afflicted?
Manmohan Singh (Punjabi)ਕੌਣ ਅਨੰਦ ਪ੍ਰਸੰਨ ਹੈ ਅਤੇ ਕੌਣ ਕਸ਼ਟ-ਪੀੜਤ ਹੈ?
Fareedkot Teekaਸੁਖੀ ਕੌਣ ਹੈਂ ੧੪, ਦੁਖੀ ਕੌਣ ਹੈਂ ੧੫?
Prof. Sahib Singhਸੁਖੀ ਜੀਵਨ ਵਾਲਾ ਕੌਣ ਹੈ? ਕੌਣ ਦੁੱਖਾਂ ਵਿਚ ਘਿਰਿਆ ਹੋਇਆ ਹੈ?
SikhNet (Spanish)¿Quién es feliz, quién infeliz;

ਕਉਣੁ ਸੁ ਸਨਮੁਖੁ; ਕਉਣੁ ਵੇਮੁਖੀਆ ॥

kaun su sanamukh; kaun vemukheea |

Sant Singh KhalsaWho, as sunmukh, turns toward the Guru, and who, as vaymukh, turns away from the Guru?
Manmohan SinghWho is the one who turns towards the Guru and who is the one who turns away from the Guru?
Manmohan Singh (Punjabi)ਉਹ ਕੌਣ ਹੈ ਜੋ ਗੁਰਾਂ ਵੱਲ ਮੂੰਹ ਰਖਦਾ ਹੈ ਤੇ ਉਹ ਕੌਣ ਜੋ ਗੁਰਾਂ ਵੱਲ ਪਿੱਠ ਕਰਦਾ ਹੈ?
Fareedkot Teekaਮਨਮੁਖ ਕੌਣ ਹੈਂ ੧੬. ਵੇਮੁਖ ਕੌਣ ਹੈਂ ੧੭?
Prof. Sahib Singhਸਨਮੁਖ ਕਿਸ ਨੂੰ ਕਿਹਾ ਜਾਂਦਾ ਹੈ? ਬੇਮੁਖ ਕਿਸ ਨੂੰ ਆਖੀਦਾ ਹੈ?
SikhNet (Spanish)¿Quién está cara a cara con el Señor, quién le ha volteado la espalda?

ਕਿਨਿ ਬਿਧਿ ਮਿਲੀਐ. ਕਿਨਿ ਬਿਧਿ ਬਿਛੁਰੈ; ਇਹ ਬਿਧਿ. ਕਉਣੁ ਪ੍ਰਗਟਾਏ ਜੀਉ ॥੩॥

kin bidh mileeai. kin bidh bichhurai; ih bidh. kaun pragattaae jeeo |3|

Sant Singh KhalsaHow can one meet the Lord? How is one separated from Him? Who can reveal the way to me? ||3||
Manmohan SinghBy what means God is met? How is man separated from Him? This way who shall explain unto me?
Manmohan Singh (Punjabi)ਕਿਸ ਜ਼ਰੀਏ ਦੁਆਰਾ ਰੱਬ ਮਿਲਦਾ ਹੈ? ਕਿਸ ਤਰ੍ਹਾਂ ਬੰਦਾ ਉਸ ਨਾਲੋਂ ਵਿਛੜ ਜਾਂਦਾ ਹੈ? ਇਹ ਤਰੀਕਾ ਮੈਨੂੰ ਕੌਣ ਦਰਸਾਏਗਾ?
Fareedkot Teekaਕਉਣ ਪ੍ਰਕਾਰ ਜੀਉ ਪਰਮੇਸ੍ਵਰ ਕੋ ਮਿਲਤਾ ਹੈ ੧੮, ਕਿਸ ਪ੍ਰਕਾਰ (ਬਿਛੁਰੈ) ਭਿੰਨ ਹੋਤਾ ਹੈ ੧੯, ਇਸ ਬਿਧੀ ਕੋ ਕੌਣ ਪ੍ਰਗਟ ਕਰਤਾ ਹੈ ੨੦? ॥੩॥
Prof. Sahib Singhਪ੍ਰਭੂ-ਚਰਨਾਂ ਵਿਚ ਕਿਸ ਤਰ੍ਹਾਂ ਮਿਲ ਸਕੀਦਾ ਹੈ? ਮਨੁੱਖ ਪ੍ਰਭੂ ਤੋਂ ਕਿਵੇਂ ਵਿੱਛੁੜ ਜਾਂਦਾ ਹੈ? ਇਹ ਜਾਚ ਕੌਣ ਸਿਖਾਂਦਾ ਹੈ? ॥੩॥

ਪਦ ਅਰਥ ਇਹ ਬਿਧਿ = ਇਹ ਢੰਗ ॥੩॥

SikhNet (Spanish)¿Cómo se puede uno unir a Él, cómo desunir; quién, oh, quién hay quien podrá hablar de la Forma? (3)

ਕਉਣੁ ਸੁ ਅਖਰੁ; ਜਿਤੁ ਧਾਵਤੁ ਰਹਤਾ ॥

kaun su akhar; jit dhaavat rahataa |

Sant Singh KhalsaWhat is that Word, by which the wandering mind can be restrained?
Manmohan SinghWhat is the Divine Word by which the mind's wandering ceases?
Manmohan Singh (Punjabi)ਉਹ ਕਿਹੜਾ ਈਸ਼ਵਰੀ ਕਲਾਮ ਹੈ ਜਿਸ ਦੁਆਰਾ ਮਨੂਏ ਦਾ ਭਟਕਣਾ ਮੁਕ ਜਾਂਦਾ ਹੈ?
Fareedkot Teekaਕੌਣ ਅਖਰ ਕਾ ਪੜਨਾ ਹੈ ਜਿਸ ਕਰ ਮਨ ਧਾਵਨ ਸੇ ਰਹਿਤਾ ਹੈ ੨੧?
Prof. Sahib Singhਉਹ ਕੇਹੜਾ ਸ਼ਬਦ ਹੈ ਜਿਸ ਦੀ ਰਾਹੀਂ ਵਿਕਾਰਾਂ ਵਲ ਦੌੜਦਾ ਮਨ ਟਿਕ ਜਾਂਦਾ ਹੈ?

ਪਦ ਅਰਥ ਅਖਰੁ = ਸ਼ਬਦ। ਧਾਵਤੁ = (ਵਿਕਾਰਾਂ ਵਲ) ਦੌੜਦਾ (ਮਨ)।

SikhNet (Spanish)¿Cuál es la Palabra que controla a la mente,

ਕਉਣੁ ਉਪਦੇਸੁ; ਜਿਤੁ. ਦੁਖੁ ਸੁਖੁ ਸਮ ਸਹਤਾ ॥

kaun upades; jit. dukh sukh sam sahataa |

Sant Singh KhalsaWhat are those teachings, by which we may endure pain and pleasure alike?
Manmohan SinghWhat is that instruction by which man bears woe and weal alike?
Manmohan Singh (Punjabi)ਉਹ ਕਿਹੜੀ ਸਿਖਿਆ ਹੈ ਜਿਸ ਦੁਆਰਾ ਆਦਮੀ ਗਮੀ ਤੇ ਖੁਸ਼ੀ ਨੂੰ ਇਕ ਸਾਰ ਸਹਾਰਦਾ ਹੈ।
Fareedkot Teekaਵਹੁ ਉਪਦੇਸ਼ ਕੌਣ ਹੈ ਜਿਸ ਕਰ ਜੀਵ ਦੁਖ ਸੁਖ ਕੋ ਸਮ ਜਾਣ ਕਰ ਸਹਾਰਤਾ ਹੈ ੨੨?
Prof. Sahib Singhਉਹ ਕੇਹੜਾ ਉਪਦੇਸ਼ ਹੈ ਜਿਸ ਉੱਤੇ ਤੁਰ ਕੇ ਮਨੁੱਖ ਦੁੱਖ ਸੁਖ ਇਕੋ ਜਿਹੇ ਸਹਾਰ ਸਕਦਾ ਹੈ?

ਪਦ ਅਰਥ ਸਮ = ਇਕੋ ਜਿਹਾ।

SikhNet (Spanish)cuál es la Instrucción que hace ver al dolor y al placer igual?

ਕਉਣੁ ਸੁ ਚਾਲ. ਜਿਤੁ ਪਾਰਬ੍ਰਹਮੁ ਧਿਆਏ; ਕਿਨਿ ਬਿਧਿ ਕੀਰਤਨੁ ਗਾਏ ਜੀਉ ॥੪॥

kaun su chaal. jit paarabraham dhiaae; kin bidh keeratan gaae jeeo |4|

Sant Singh KhalsaWhat is that lifestyle, by which we may come to meditate on the Supreme Lord? How may we sing the Kirtan of His Praises? ||4||
Manmohan SinghWhat is that mode of life by which the mortal may meditate on the Supreme Lord? In what way can be sing the praises of God?
Manmohan Singh (Punjabi)ਉਹ ਕਿਹੜੀ ਜੀਵਨ ਮਰਿਆਦਾ ਹੈ ਜਿਸ ਦੁਆਰਾ ਪ੍ਰਾਣੀ ਸ਼੍ਹੋਮਣੀ ਸਾਹਿਬ ਦਾ ਸਿਮਰਨ ਕਰੇ? ਕਿਸ ਤਰੀਕੇ ਰਾਹੀਂ ਉਹ ਰੱਬ ਦਾ ਜੱਸ ਅਲਾਪ ਸਕਦਾ ਹੈ?
Fareedkot Teekaਵਹੁ (ਚਾਲ) ਰੀਤੀ ਕੌਣ ਹੈ ਜਿਸ ਕਰ ਜੀਵ ਪਾਰਬ੍ਰਹਮ ਕਾ ਧਿਆਨ ਕਰੇ ੨੩, ਕਿਸ ਪ੍ਰਕਾਰ ਕੀਰਤਨ ਗਾਵੇਂ ੨੪? ॥੪॥☬ਇਨ ਚੌਵੀ ਪ੍ਰਸ਼ਨੋਂ ਮੇਂ ੨੦ ਉੱਤਰੁ ਗੁਰਮੁਖੋਂ ਕੇ ਹੈਂ ੪ ਮਨਮੁਖੋਂ ਕੇ ਹੈਂ। ਅਬ ਕ੍ਰਮ ਸੇ ਉੱਤਰ ਕਹਤੇ ਹੈਂ:
Prof. Sahib Singhਉਹ ਕੇਹੜਾ ਜੀਵਨ-ਢੰਗ ਹੈ ਜਿਸ ਨਾਲ ਮਨੁੱਖ ਪਰਮਾਤਮਾ ਨੂੰ ਸਿਮਰ ਸਕੇ? ਕਿਸ ਤਰ੍ਹਾਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੇ? ॥੪॥
SikhNet (Spanish)¿Cuál es el Sendero que nos permite vivir en el Señor Trascendente, y cómo es que uno puede cantar Su Alabanza? (4)

ਗੁਰਮੁਖਿ ਮੁਕਤਾ; ਗੁਰਮੁਖਿ ਜੁਗਤਾ ॥

guramukh mukataa; guramukh jugataa |

Sant Singh KhalsaThe Gurmukh is liberated, and the Gurmukh is linked.
Manmohan SinghThe Guruwards is emancipated and the Guruward is united with God.
Manmohan Singh (Punjabi)ਗੁਰਾਂ ਦਾ ਪਰਵਰਦਾ ਬੰਦ-ਖਲਾਸ ਹੈ ਅਤੇ ਗੁਰਾਂ ਦਾ ਪਰਵਰਦਾ ਵਾਹਿਗੁਰੂ ਨਾਲ ਜੁੜਿਆ ਹੋਇਆ ਹੈ।
Fareedkot Teekaਗੁਰਮੁਖ ਮੁਕਤਾ ਹੈ ੧, ਗੁਰਮੁਖਿ ਪਰਮੇਸ੍ਵਰ ਸਾਥ ਜੁੜਾ ਹੂਆ ਹੈ ੨॥
Prof. Sahib Singhਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਤੇ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।

SikhNet (Spanish)Aquél que dirige su mirada al Guru está emancipado; solamente él conoce el camino hacia la Unión.

ਗੁਰਮੁਖਿ ਗਿਆਨੀ; ਗੁਰਮੁਖਿ ਬਕਤਾ ॥

guramukh giaanee; guramukh bakataa |

Sant Singh KhalsaThe Gurmukh is the spiritual teacher, and the Gurmukh is the preacher.
Manmohan SinghSikh resigns to the Guru's will is the knower, and the Sikh resigned to the Guru's will is the knower preacher.
Manmohan Singh (Punjabi)ਗੁਰੂ-ਅਨੁਸਰੀ ਸਿੱਖ ਵਾਹਿਗੁਰੂ ਨੂੰ ਜਾਨਣ ਵਾਲਾ ਹੈ ਅਤੇ ਗੁਰੂ-ਅਨੁਸਾਰੀ ਸਿੱਖ ਹੀ ਪ੍ਰਚਾਰਕ ਹੈ।
Fareedkot Teekaਗੁਰਮੁਖ ਜਾਨਣੇ ਵਾਲਾ ਹੈ ੩, ਗੁਮਮੁਖ ਗੁਰੂ ਜਸ ਕੇ ਉਚਾਰਣੇ ਵਾਲਾ ਹੈ ੪॥
Prof. Sahib Singhਗੁਰੂ ਦੀ ਸਰਨ ਵਿਚ ਰਹਿਣ ਵਾਲਾ ਮਨੁੱਖ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ।
SikhNet (Spanish)Él es el sabio en Sabiduría y es el sabio en Lenguaje;

ਧੰਨੁ ਗਿਰਹੀ ਉਦਾਸੀ ਗੁਰਮੁਖਿ; ਗੁਰਮੁਖਿ. ਕੀਮਤਿ ਪਾਏ ਜੀਉ ॥੫॥

dhan girahee udaasee guramukh; guramukh. keemat paae jeeo |5|

Sant Singh KhalsaBlessed is the Gurmukh, the householder and the renunciate. The Gurmukh knows the Lord's Value. ||5||
Manmohan SinghBlessed is the Guru's believer, whether he is the house holder of the renouncer. The believer in the Guru knows the worth of the Lord.
Manmohan Singh (Punjabi)ਬਰਕਤ ਦਾ ਪਾਤ੍ਰ ਹੈ ਗੁਰਾਂ ਦਾ ਸ਼ਰਧਾਲੂ ਭਾਵੇਂ ਉਹ ਘਰਬਾਰੀ ਹੈ, ਜਾਂ ਤਿਆਗੀ। ਗੁਰਾਂ ਦਾ ਸ਼ਰਧਾਲੂ ਪ੍ਰਭੂ ਦੀ ਕਦਰ ਨੂੰ ਪਛਾਣਦਾ ਹੈ।
Fareedkot Teekaਜੇ ਕਰ ਗੁਰਮੁਖਿ ਗਿਰਹੀ ਹੈ ਤੌ ਧੰਨ ਹੈ ੫, ਜੇ ਕਰ ਗੁਰਮੁਖ ਉਦਾਸੀ ਹੈ ਭੌ ਭੀ ਧੰਨ ਹੈ ੬, ਔ ਗੁਰਮੁਖ ਕੀ ਕੀਮਤ ਪਾਵਤਾ ਹੈ ੭॥੫॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਭਾਗਾਂ ਵਾਲਾ ਗ੍ਰਿਹਸਤ ਹੈ, ਉਹ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਭੀ ਨਿਰਲੇਪ ਰਹਿੰਦਾ ਹੈ। ਉਹੀ ਮਨੁੱਖਾ ਜਨਮ ਦੀ ਕਦਰ ਸਮਝਦਾ ਹੈ ॥੫॥

ਪਦ ਅਰਥ ਧੰਨੁ = ਭਾਗਾਂ ਵਾਲਾ ॥੫॥

SikhNet (Spanish)bendito es él como sostenedor de hogar, y también como renunciante; es él solamente el que conoce el Valor del Señor.(5)

ਹਉਮੈ ਬਾਧਾ; ਗੁਰਮੁਖਿ ਛੂਟਾ ॥

haumai baadhaa; guramukh chhoottaa |

Sant Singh KhalsaEgotism is bondage; as Gurmukh, one is emancipated.
Manmohan SinghThrough pride the man is bound and through the Guru he is freed.
Manmohan Singh (Punjabi)ਹੰਕਾਰ ਰਾਹੀਂ ਇਨਸਾਨ ਬੰਝਾ ਹੋਇਆ ਹੈ ਅਤੇ ਗੁਰਾਂ ਦੇ ਰਾਹੀਂ ਉਹ ਆਜਾਦ ਹੋ ਜਾਂਦਾ ਹੈ।
Fareedkot Teekaਮਨਮੁਖ ਹਉਮੈਂ ਕਰ ਬਾਂਧਾ ਹੂਆ ਹੈ ੮, ਗੁਰਮੁਖ ਹਉਮੈ ਸੇ ਰਹਤ ਹੋ ਕਰ ਛੂਟਾ ਹੈ ੯॥
Prof. Sahib Singh(ਆਪਣੇ ਮਨ ਦੇ ਪਿੱਛੇ ਤੁਰ ਕੇ ਮਨੁੱਖ ਆਪਣੀ ਹੀ) ਹਉਮੈ ਦੇ ਕਾਰਨ (ਮਾਇਆ ਦੇ ਬੰਧਨਾਂ ਵਿਚ) ਬੱਝ ਜਾਂਦਾ ਹੈ, ਗੁਰੂ ਦੀ ਸਰਨ ਪੈ ਕੇ (ਇਹਨਾਂ ਬੰਧਨਾਂ ਤੋਂ) ਆਜ਼ਾਦ ਹੋ ਜਾਂਦਾ ਹੈ।
SikhNet (Spanish)Por el ego uno está limitado;

ਗੁਰਮੁਖਿ; ਆਵਣੁ ਜਾਵਣੁ ਤੂਟਾ ॥

guramukh; aavan jaavan toottaa |

Sant Singh KhalsaThe Gurmukh escapes the cycle of coming and going in reincarnation.
Manmohan SinghBy the Guru's instruction his coming and going cease.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਉਸ ਦਾ ਆਉਣਾ ਤੇ ਜਾਣਾ ਮੁਕ ਜਾਂਦਾ ਹੈ।
Fareedkot Teekaਗੁਰਮੁਖੋਂ ਕਾ ਜਨਮ ਮਰਣ ਤੂਟਾ ਹੈ ੧੦॥
Prof. Sahib Singhਗੁਰੂ ਦੇ ਦੱਸੇ ਰਾਹ ਉੱਤੇ ਤੁਰਿਆਂ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
SikhNet (Spanish)a través del Guru uno es liberado y las idas y venidas cesan.

ਗੁਰਮੁਖਿ ਕਰਮ. ਗੁਰਮੁਖਿ ਨਿਹਕਰਮਾ; ਗੁਰਮੁਖਿ ਕਰੇ. ਸੁ ਸੁਭਾਏ ਜੀਉ ॥੬॥

guramukh karam. guramukh nihakaramaa; guramukh kare. su subhaae jeeo |6|

Sant Singh KhalsaThe Gurmukh performs actions of good karma, and the Gurmukh is beyond karma. Whatever the Gurmukh does, is done in good faith. ||6||
Manmohan SinghThe Guruward does good deeds the Guruward is above actions and whatever the Guruward does, he does that in good faith.
Manmohan Singh (Punjabi)ਗੁਰੂ-ਸਮਰਪਣ ਭਲੇ ਕੰਮ ਕਰਦਾ ਹੈ, ਗੁਰੂ-ਸਮਰਪਣ ਅਮਲਾਂ ਤੋਂ ਉਚੇਰਾ ਹੁੰਦਾ ਹੈ ਅਤੇ ਜੋ ਕੁਛ ਭੀ ਗੁਰੂ ਸਮਰਪਣ ਕਰਦਾ ਹੈ, ਉਸ ਨੂੰ ਉਹ ਸ਼੍ਰੇਸ਼ਟ ਸ਼ਰਧਾ ਵਿੱਚ ਕਰਦਾ ਹੈ।
Fareedkot Teekaਗੁਰਮੁਖੋਂ ਕੇ ਕਰਮ ਸਫਲ ਹੈਂ ੧੧, ਗੁਰਮੁਖ ਕਰਤਾ ਹੀ ਅਕਰਤਾ ਹੈ ੧੨, ਗੁਰਮੁਖ ਜੋ ਕਥਨ ਕਰਤਾ ਹੈ ਔਰ ਕਥਨ ਕਰਵਾਉਤਾ ਹੈ, ਸੋ ਸੋਭਨੀਕ ਹੈ। ਭਾਵ ਏਹਿ ਕਿ ਪਰਮੇਸ੍ਵਰ ਜਸ ਕੇ ਕਹਣੇ ਕਹਾਉਣੇ ਵਾਲਾ ਹੈ ੧੩॥੬॥
Prof. Sahib Singhਗੁਰੂ ਦੇ ਸਨਮੁਖ ਰਹਿ ਕੇ ਹੀ ਸੁਚੱਜੇ ਕੰਮ ਹੋ ਸਕਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਵਾਸਨਾ ਰਹਿਤ ਰਹਿੰਦਾ ਹੈ। ਅਜੇਹਾ ਮਨੁੱਖ ਜੋ ਕੁਝ ਭੀ ਕਰਦਾ ਹੈ ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਕਰਦਾ ਹੈ ॥੬॥

ਪਦ ਅਰਥ ਸੁਭਾਏ = ਸੁਭਾਇ, ਪ੍ਰੇਮ ਵਿਚ ਟਿਕ ਕੇ ॥੬॥

SikhNet (Spanish)El que voltea hacia Dios actúa en su Karma, y sin embargo, está más allá del Karma también. Y lo que sea que hace, lo hace en forma espontánea.(6)

ਗੁਰਮੁਖਿ ਸੁਖੀਆ; ਮਨਮੁਖਿ ਦੁਖੀਆ ॥

guramukh sukheea; manamukh dukheea |

Sant Singh KhalsaThe Gurmukh is happy, while the self-willed manmukh is sad.
Manmohan SinghThe believer in the Guru is happy and the mindward unhappy.
Manmohan Singh (Punjabi)ਗੁਰਾਂ ਦਾ ਸ਼ਰਧਾਲੂ ਪਰਸੰਨ ਹੈ ਅਤੇ ਮਨ ਮਤੀਆਂ ਅਪਰਸੰਨ।
Fareedkot Teekaਗੁਰਮੁਖ ਸੁਖੀ ਹੈਂ ੧੪, ਮਨਮੁਖ ਦੁਖੀ ਹੈਂ ੧੫॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸੁਖੀ ਜੀਵਨ ਵਾਲਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਿੱਤ ਦੁਖੀ ਰਹਿੰਦਾ ਹੈ।
SikhNet (Spanish)Los Fieles de Dios son felices; los que sirven a su propio ego son infelices.

ਗੁਰਮੁਖਿ ਸਨਮੁਖੁ; ਮਨਮੁਖਿ ਵੇਮੁਖੀਆ ॥

guramukh sanamukh; manamukh vemukheea |

Sant Singh KhalsaThe Gurmukh turns toward the Guru, and the self-willed manmukh turns away from the Guru.
Manmohan SinghThe Guruward turns towards the Guru and the mindward turns away from the Guru.
Manmohan Singh (Punjabi)ਗੁਰਾਂ ਦਾ ਸ਼ਰਧਾਲੂ ਗੁਰਾਂ ਵੱਲ ਮੁਖੜਾ ਕਰਦਾ ਹੈ ਅਤੇ ਮਨ-ਮਤੀਆਂ ਗੁਰਾਂ ਵੱਲ ਪਿੱਠ ਕਰਦਾ ਹੈ।
Fareedkot Teekaਗੁਰਮੁਖ ਸਨਮੁਖ ਹੈਂ ੧੬, ਮਨਮੁਖ ਵੇਮੁਖ ਹੈਂ ੧੭॥
Prof. Sahib Singhਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪਰਮਾਤਮਾ ਵਲ ਮੂੰਹ ਰੱਖਣ ਵਾਲਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਰੱਬ ਵਲੋਂ ਮੂੰਹ ਮੋੜੀ ਰੱਖਦਾ ਹੈ।
SikhNet (Spanish)Los Fieles de Dios están frente a Dios; volteándole la espalda uno sirve a su propio ego.

ਗੁਰਮੁਖਿ ਮਿਲੀਐ. ਮਨਮੁਖਿ ਵਿਛੁਰੈ; ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥੭॥

guramukh mileeai. manamukh vichhurai; guramukh bidh pragattaae jeeo |7|

Sant Singh KhalsaThe Gurmukh is united with the Lord, while the manmukh is separated from Him. The Gurmukh reveals the way. ||7||
Manmohan SinghThe Guruward is united with the Lord and the apostate is separated from Him. Through the Guru the way is revealed.
Manmohan Singh (Punjabi)ਗੁਰੂ ਸਮਰਪਣ ਸਾਹਿਬ ਨੂੰ ਮਿਲ ਪੈਦਾ ਹੈ ਅਤੇ ਅਧਰਮੀ ਉਸ ਨਾਲੋਂ ਵਿਛੁੜ ਜਾਂਦਾ ਹੈ। ਗੁਰਾਂ ਦੇ ਰਾਹੀਂ ਰਸਤੇ ਦਾ ਪਤਾ ਲੱਗਦਾ ਹੈ।
Fareedkot Teekaਗੁਰਮੁਖਤਾ ਕਰ ਮਿਲੀਤਾ ਹੈ ੧੮, ਮਨਮੁਖਤਾ ਕਰ ਵਿਛੁੜੇ ਹੈਂ ੧੮, ਗੁਰਮੁਖ ਹੀ ਪੂਰਬਕ ਪ੍ਰਾਪਤੀ ਅਪ੍ਰਾਪਤੀ ਕੀ ਬਿਧੀ ਪ੍ਰਗਟ ਕਰਤੇ ਹੈਂ ੨੦॥੭॥
Prof. Sahib Singhਗੁਰੂ ਦੇ ਸਨਮੁਖ ਰਿਹਾਂ ਪਰਮਾਤਮਾ ਨੂੰ ਮਿਲ ਸਕੀਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਪਰਮਾਤਮਾ ਤੋਂ ਵਿੱਛੁੜ ਜਾਂਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ (ਸਹੀ ਜੀਵਨ ਦੀ) ਜਾਚ ਸਿਖਾਂਦਾ ਹੈ ॥੭॥
SikhNet (Spanish)Los Fieles de Dios están unidos con Él; separado de Dios uno se aferra a su propio ego. (7)

ਗੁਰਮੁਖਿ ਅਖਰੁ; ਜਿਤੁ ਧਾਵਤੁ ਰਹਤਾ ॥

guramukh akhar; jit dhaavat rahataa |

Sant Singh KhalsaThe Guru's Instruction is the Word, by which the wandering mind is restrained.
Manmohan SinghThe Guru's instruction is the Divine word by which the wandering mind is controlled.
Manmohan Singh (Punjabi)ਗੁਰਾਂ ਦਾ ਉਪਦੇਸ਼ ਰੱਬੀ ਕਲਾਮ ਹੈ, ਜਿਸ ਦੁਆਰਾ ਭਟਕਦਾ ਹੋਇਆ ਮਨੂਆ ਵੱਸ ਵਿੱਚ ਆ ਜਾਂਦਾ ਹੈ।
Fareedkot Teekaਵਹੁ ਅਖਰ ਪੜਨਾ ਗੁਰਮੁਖੋਂ ਕਾ ਹੈ ਜਿਸ ਕਰ ਮਨ ਧਾਵਣੇ ਸੇ ਰਹਤ ਹੋ ਜਾਤਾ ਹੈ ੨੧॥
Prof. Sahib Singhਗੁਰੂ ਦੇ ਮੂੰਹੋਂ ਨਿਕਲਿਆ ਸ਼ਬਦ ਹੀ ਉਹ ਬੋਲ ਹੈ ਜਿਸ ਦੀ ਬਰਕਤਿ ਨਾਲ ਵਿਕਾਰਾਂ ਵਲ ਦੌੜਦਾ ਮਨ ਖਲੋ ਜਾਂਦਾ ਹੈ।
SikhNet (Spanish)Es a través del Guru que el Sendero es revelado. La Palabra del Guru es la que sostiene a la mente,

ਗੁਰਮੁਖਿ ਉਪਦੇਸੁ; ਦੁਖੁ ਸੁਖੁ ਸਮ ਸਹਤਾ ॥

guramukh upades; dukh sukh sam sahataa |

Sant Singh KhalsaThrough the Guru's Teachings, we can endure pain and pleasure alike.
Manmohan SinghBy the instruction of the Exalted Guru pain and pleasure are borne alike.
Manmohan Singh (Punjabi)ਮੁੱਖੀ ਗੁਰਾਂ ਦੀ ਸਿਖ-ਮਤ ਦੁਆਰਾ ਦਰਦ ਅਤੇ ਖੁਸ਼ੀ ਇਕ ਸਮਾਨ ਸਹਾਰੀ ਜਾਂਦੀ ਹੈ।
Fareedkot Teekaਗੁਰੋਂ ਕੇ ਉਪਦੇਸ਼ ਦ੍ਵਾਰਾ ਦੁਖ ਸੁਖ ਸਮ ਜਾਨ ਕਰ ਸਹਾਰੀਤਾ ਹੈ ੨੨॥
Prof. Sahib Singhਗੁਰੂ ਤੋਂ ਮਿਲਿਆ ਉਪਦੇਸ਼ ਹੀ (ਇਹ ਸਮਰੱਥਾ ਰੱਖਦਾ ਹੈ ਕਿ ਮਨੁੱਖ ਉਸ ਦੇ ਆਸਰੇ) ਦੁਖ ਸੁਖ ਨੂੰ ਇਕੋ ਜਿਹਾ ਕਰ ਕੇ ਸਹਾਰਦਾ ਹੈ।
SikhNet (Spanish)y es a través de la Instrucción del Guru que uno ve al dolor y al placer igual.

ਗੁਰਮੁਖਿ ਚਾਲ. ਜਿਤੁ ਪਾਰਬ੍ਰਹਮੁ ਧਿਆਏ; ਗੁਰਮੁਖਿ ਕੀਰਤਨੁ ਗਾਏ ਜੀਉ ॥੮॥

guramukh chaal. jit paarabraham dhiaae; guramukh keeratan gaae jeeo |8|

Sant Singh KhalsaTo live as Gurmukh is the lifestyle by which we come to meditate on the Supreme Lord. The Gurmukh sings the Kirtan of His Praises. ||8||
Manmohan SinghThe Guru's teachings is the way by which the Supreme Lord is meditated upon. The pious person sings the praises of God.
Manmohan Singh (Punjabi)ਗੁਰਾਂ ਦਾ ਉਪਦੇਸ਼ ਹੀ ਇਕ ਮਾਰਗ ਹੈ, ਜਿਸ ਦੁਆਰਾ ਸ਼ਰੋਮਣੀ ਸਾਹਿਬ ਸਿਮਰਿਆ ਜਾਂਦਾ ਹੈ। ਪਵਿੱਤ੍ਰ ਪੁਰਸ਼ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਸੋ ਚਲਨ ਗੁਰਮੁਖੋਂ ਕਾ ਹੈ ਜਿਸ ਕਰ ਪਾਰਬ੍ਰਹਮ ਧਿਆਈਤਾ ਹੈ ੨੩, ਔ ਗੁਰਮੁਖ ਹੀ ਕੀਰਤਨ ਗਾਵਤੇ ਹੈਂ ੨੪॥੮॥
Prof. Sahib Singhਗੁਰੂ ਦੇ ਰਾਹ ਤੇ ਤੁਰਨਾ ਹੀ ਅਜੇਹੀ ਜੀਵਨ ਚਾਲ ਹੈ ਕਿ ਇਸ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਧਿਆਨ ਧਰ ਸਕਦਾ ਹੈ ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ ॥੮॥
SikhNet (Spanish)El Guru es el Sendero para vivir en el Señor, y a través de Él las Alabanzas del Señor son cantadas. (8)

ਸਗਲੀ ਬਣਤ, ਬਣਾਈ ਆਪੇ ॥

sagalee banat, banaaee aape |

Sant Singh KhalsaThe Lord Himself created the entire creation.
Manmohan SinghThe entire make the Lord Himself has made.
Manmohan Singh (Punjabi)ਸਮੂਹ ਘਾੜਤ ਪ੍ਰਭੂ ਨੇ ਅਪ ਹੀ ਘੜੀ ਹੈ।
Fareedkot Teekaਸਭ ਗੁਰਮੁਖ ਮਨੁਖੋਂ ਕੀ ਬਨਤ ਆਪ ਹੀ ਬਣਾਈ ਹੈ॥
Prof. Sahib Singh(ਪਰ ਗੁਰਮੁਖ ਤੇ ਮਨਮੁਖ-ਇਹ) ਸਾਰੀ ਬਣਤਰ ਪਰਮਾਤਮਾ ਨੇ ਆਪ ਹੀ ਬਣਾਈ ਹੈ।
SikhNet (Spanish)La creación entera es el Señor;

ਆਪੇ ਕਰੇ, ਕਰਾਏ ਥਾਪੇ ॥

aape kare, karaae thaape |

Sant Singh KhalsaHe Himself acts, and causes others to act. He Himself establishes.
Manmohan SinghEverything He does causes to be done and establishes Himself.
Manmohan Singh (Punjabi)ਹਰ ਸ਼ੈ ਉਹ ਖੁਦ ਕਰਦਾ, ਕਰਾਉਂਦਾ ਅਤੇ ਸਥਾਪਨ ਕਰਦਾ ਹੈ।
Fareedkot Teekaਆਪ ਹੀ ਜੀਵੋਂ ਕੇ ਕਰਤਾ ਹੈਂ ਪੁਨਾ ਆਪ ਹੀ ਕਰਮ ਕਰਾਵਤਾ ਹੈ, ਔ ਆਪ ਹੀ (ਥਾਪੇ) ਇਸਥਿਤ ਕਰਤਾ ਹੈ॥
Prof. Sahib Singh(ਸਭ ਜੀਵਾਂ ਵਿਚ ਵਿਆਪਕ ਹੋ ਕੇ) ਉਹ ਆਪ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ, ਉਹ ਆਪ ਹੀ ਜਗਤ ਦੀ ਸਾਰੀ ਖੇਡ ਚਲਾ ਰਿਹਾ ਹੈ।
SikhNet (Spanish)solamente Él hace y establece todo, y realiza Su Trabajo.

ਇਕਸੁ ਤੇ ਹੋਇਓ ਅਨੰਤਾ; ਨਾਨਕ. ਏਕਸੁ ਮਾਹਿ ਸਮਾਏ ਜੀਉ ॥੯॥੨॥੩੬॥

eikas te hoeo anantaa; naanak. ekas maeh samaae jeeo |9|2|36|

Sant Singh KhalsaFrom oneness, He has brought forth the countless multitudes. O Nanak, they shall merge into the One once again. ||9||2||36||
Manmohan SinghFrom One the Lord has become numberless and the numberless, O Nanak! at last merge in the One Lord.
Manmohan Singh (Punjabi)ਇਕ ਤੇ ਸਾਹਿਬ ਅਣਗਿਣਤ ਹੋਇਆ ਹੈ ਅਤੇ ਅਣਗਿਣਤ, ਹੇ ਨਾਨਕ! ਆਖਰਕਾਰ ਇਕ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਏਕ ਸੇ ਹੀ ਜਗਤ ਅਨੰਤ ਰੂਪ ਹੋਇਆ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਸਭ ਜੀਵ ਏਕ ਮੇਂ ਹੀ ਸਮਾਵੇਂਗੇ॥੯॥੨॥੩੬॥
Prof. Sahib Singhਹੇ ਨਾਨਕ! ਉਹ ਆਪ ਹੀ ਆਪਣੇ ਇੱਕ ਸਰੂਪ ਤੋਂ ਬੇਅੰਤ ਰੂਪਾਂ ਰੰਗਾਂ ਵਾਲਾ ਬਣਿਆ ਹੋਇਆ ਹੈ। (ਇਹ ਸਾਰਾ ਬਹੁ ਰੰਗੀ ਜਗਤ) ਉਸ ਇੱਕ ਵਿਚ ਹੀ ਲੀਨ ਹੋ ਜਾਂਦਾ ਹੈ ॥੯॥੨॥੩੬॥
SikhNet (Spanish)Del Uno Absoluto procedieron los muchos, y después los muchos fueron absorbidos otra vez en el Uno Absoluto. (9-2-36)

Open this shabad →

Shabad Guru Arjan Dev Ji Raag Maajh continues on Ang 132

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mallh, Mejl Guru Aryan, Quinto Canal Divino

ਪ੍ਰਭੁ ਅਬਿਨਾਸੀ; ਤਾ ਕਿਆ ਕਾੜਾ ॥

prabh abinaasee; taa kiaa kaarraa |

Sant Singh KhalsaGod is Eternal and Imperishable, so why should anyone be anxious?
Manmohan SinghWhen the Lord is imperishable, what uneasiness can there be then?
Manmohan Singh (Punjabi)ਜਦ ਸੁਆਮੀ ਕਾਲ-ਰਹਿਤ ਹੈ, ਤਦ ਕਿਹੜੀ ਬੈਚੇਨੀ ਹੋ ਸਕਦੀ ਹੈ?
Fareedkot Teekaਹੇ ਪ੍ਰਭੂ! ਨਾਸ ਸੇ ਰਹਤ ਜੋ ਤੂੰ ਕ੍ਰਿਪਾ ਕਰਨੇ ਵਾਲਾ ਹੈਂ ਤੌ ਹਮ ਦਾਸੋਂ ਕੋ ਕਿਆ (ਕਾੜਾ) ਝੋਰਾ ਹੈ, ਭਾਵ ਏਹਿ ਕਿ ਉਪਾਸਕ ਉਪਾਸ੍ਯ ਕਾ ਰੂਪ ਹੋ ਜਾਤੇ ਹੈਂ, ਯਾਂ ਤੇ ਅਬਿਨਾਸੀ ਹੋ ਜਾਵੇਂਗੇ॥
Prof. Sahib Singh(ਜਿਸ ਮਨੁੱਖ ਨੂੰ ਇਹ ਯਕੀਨ ਹੋਵੇ ਕਿ ਮੇਰੇ ਸਿਰ ਉੱਤੇ) ਅਬਿਨਾਸੀ ਪ੍ਰਭੂ (ਰਾਖਾ ਹੈ ਉਸ ਨੂੰ) ਕੋਈ ਚਿੰਤਾ-ਫ਼ਿਕਰ ਨਹੀਂ ਹੁੰਦਾ।

ਪਦ ਅਰਥ ਕਾੜਾ = ਫ਼ਿਕਰ, ਚਿੰਤਾ।

SikhNet (Spanish)Si el Señor, el Ser Inmortal es tuyo, ¿de qué te preocupas entonces?

ਹਰਿ ਭਗਵੰਤਾ; ਤਾ ਜਨੁ ਖਰਾ ਸੁਖਾਲਾ ॥

har bhagavantaa; taa jan kharaa sukhaalaa |

Sant Singh KhalsaThe Lord is Wealthy and Prosperous, so His humble servant should feel totally secure.
Manmohan SinghGod is prosperous, so His slave is greatly at ease.
Manmohan Singh (Punjabi)ਵਾਹਿਗੁਰੂ ਭਾਗਵਾਨ ਹੈ, ਇਸ ਲਈ ਉਸਦਾ ਗੋਲਾ ਬੜਾ ਹੀ ਸੁਖੀ ਹੈ।
Fareedkot Teekaਹੇ ਭਗਵੰਤ! ਜੋ ਤੂੰ ਦੁਖੋਂ ਕੇ ਹਰਨੇ ਵਾਲਾ ਹੈਂ ਤੇਰਾ ਦਾਸ ਅਤੀ ਸੁਖਾਲਾ ਹੈ॥
Prof. Sahib Singh(ਜਦੋਂ ਮਨੁੱਖ ਨੂੰ ਇਹ ਨਿਸਚਾ ਹੋਵੇ ਕਿ) ਸਭ ਸੁਖਾਂ ਦਾ ਮਾਲਕ ਹਰੀ (ਮੇਰਾ ਰਾਖਾ ਹੈ) ਤਾਂ ਉਹ ਬਹੁਤ ਸੌਖਾ ਜੀਵਨ ਬਿਤੀਤ ਕਰਦਾ ਹੈ।

ਪਦ ਅਰਥ ਭਗਵੰਤਾ = ਸਭ ਸੁਖਾਂ ਦਾ ਮਾਲਕ। ਖਰਾ = ਬਹੁਤ।

SikhNet (Spanish)Cuando el Señor es el Maestro Eterno, el Devoto habita en Felicidad y Paz.

ਜੀਅ ਪ੍ਰਾਨ ਮਾਨ ਸੁਖਦਾਤਾ; ਤੂੰ ਕਰਹਿ. ਸੋਈ ਸੁਖੁ ਪਾਵਣਿਆ ॥੧॥

jeea praan maan sukhadaataa; toon kareh. soee sukh paavaniaa |1|

Sant Singh KhalsaO Giver of peace of the soul, of life, of honor-as You ordain, I obtain peace. ||1||
Manmohan SinghThou, O my Master! art the bestower of soul, life, honour and happiness. What Thou does from that I derive comfort.
Manmohan Singh (Punjabi)ਤੂੰ ਹੇ ਮੇਰੇ ਮਾਲਕ! ਆਤਮਾ, ਜਿੰਦਗੀ, ਇੱਜ਼ਤ ਤੇ ਆਰਾਮ ਬਖਸ਼ਣਹਾਰ ਹੈਂ। ਜੋ ਤੂੰ ਕਰਦਾ ਹੈਂ, ਉਸੇ ਤੋਂ ਹੀ ਮੈਂ ਠੰਢ-ਚੈਨ ਪਰਾਪਤ ਕਰਦਾ ਹਾਂ।
Fareedkot Teekaਜੀਵ ਪ੍ਰਾਨ ਮਾਨ ਸੁਖ ਇਨ ਸਭ ਕੇ ਦਾਤਾ ਆਪ ਹੋ, ਜੋ ਤੂੰ ਕਰਤਾ ਹੈਂ ਤੇਰੇ ਦਾਸ ਸੁਖ ਰੂਪ ਜਾਨ ਕਰ ਸੋਈ ਪਾਵਤੇ ਅਰਥਾਤ ਭੋਗਤੇ ਹੈਂ॥੧॥
Prof. Sahib Singhਹੇ ਪ੍ਰਭੂ! ਜਿਸ ਨੂੰ ਇਹ ਨਿਸਚਾ ਹੈ ਕਿ ਤੂੰ ਜਿੰਦ ਦਾ ਪ੍ਰਾਣਾਂ ਦਾ ਮਨ ਦਾ ਸੁਖ ਦਾਤਾ ਹੈਂ, ਤੇ ਜੋ ਕੁਝ ਤੂੰ ਕਰਦਾ ਹੈਂ ਉਹੀ ਹੁੰਦਾ ਹੈ, ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ ॥੧॥

ਪਦ ਅਰਥ ਮਾਨ = ਮਨ ਦਾ ॥੧॥

SikhNet (Spanish)Tú, oh Señor, eres el Dador de Vida, de Paz y de Gloria, y yo vivo feliz en Tu Voluntad. (1)

ਹਉ ਵਾਰੀ ਜੀਉ ਵਾਰੀ; ਗੁਰਮੁਖਿ ਮਨਿ ਤਨਿ ਭਾਵਣਿਆ ॥

hau vaaree jeeo vaaree; guramukh man tan bhaavaniaa |

Sant Singh KhalsaI am a sacrifice, my soul is a sacrifice, to that Gurmukh whose mind and body are pleased with You.
Manmohan SinghI am a sacrifice, and my life is a sacrifice unto the holy men to whose soul and body. Thou art pleasing.
Manmohan Singh (Punjabi)ਮੈਂ ਕੁਰਬਾਨ ਹਾਂ, ਅਤੇ ਮੇਰੀ ਜਿੰਦਗੀ ਕੁਰਬਾਨ ਹੈ, ਉਨ੍ਹਾਂ ਪਵਿੱਤ੍ਰ ਪੁਰਸ਼ਾਂ ਉਤੋਂ ਜਿਨ੍ਹਾਂ ਦੀ ਆਤਮਾ ਤੇ ਦੇਹਿ ਨੂੰ ਤੂੰ ਚੰਗਾ ਲੱਗਦਾ ਹੈ।
Fareedkot Teekaਜਿਨ ਗੁਰਮੁਖੋਂ ਕੋ ਮਨ ਤਨ ਕਰ ਕੇ ਭਾਯਾ ਹੈ ਮੈਂ ਤਿਨ ਕੇ ਮਨ ਤਨ ਕਰ ਕੇ ਵਾਰਨੇ ਜਾਤਾ ਹੂੰ॥
Prof. Sahib Singh(ਹੇ ਪ੍ਰਭੂ!) ਮੈਂ ਤੈਥੋਂ ਸਦਕੇ ਹਾਂ ਕੁਰਬਾਨ ਹਾਂ, ਗੁਰੂ ਦੀ ਸਰਨ ਪਿਆਂ ਤੂੰ ਮਨ ਵਿਚ ਹਿਰਦੇ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈਂ।

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ।

SikhNet (Spanish)En sacrificio, oh en sacrificio ofrezco yo mi ser a Ti, a Quien por la Gracia del Guru Tú estás complaciendo en cuerpo y mente.

ਤੂੰ ਮੇਰਾ ਪਰਬਤੁ. ਤੂੰ ਮੇਰਾ ਓਲਾ; ਤੁਮ ਸੰਗਿ ਲਵੈ ਨ ਲਾਵਣਿਆ ॥੧॥ ਰਹਾਉ ॥

toon meraa parabat. toon meraa olaa; tum sang lavai na laavaniaa |1| rahaau |

Sant Singh KhalsaYou are my mountain, You are my shelter and shield. No one can rival You. ||1||Pause||
Manmohan SinghThou art my mountain thou art my shelter. With Thee, O Lord! none can rival. Pause.
Manmohan Singh (Punjabi)ਤੂੰ ਮੇਰਾ ਪਹਾੜ ਹੈਂ, ਤੂੰ ਮੇਰੀ ਪਨਾਹ ਹੈਂ। ਤੇਰੇ ਨਾਲ, ਹੇ ਸੁਆਮੀ! ਕੋਈ ਭੀ ਬਰਾਬਰੀ ਨਹੀਂ ਕਰ ਸਕਦਾ। ਠਹਿਰਾਉ।
Fareedkot Teekaਤੂੰ ਮੇਰਾ ਪਰਬਤ ਸਮਾਨ ਆਸਰਾ ਹੈਂ ਔਰ ਤੂੰ ਹੀ ਪੜਦਾ ਹੈਂ, ਤੇਰੇ ਸੰਗ ਮਿਲ ਕਰ ਕਿਸੀ ਕੋ ਦੇਖੀਏ ਤੌ (ਲਵੈ) ਬਰਾਬਰ ਕੋਈ ਪਦਾਰਥ ਨਹੀਂ ਲਗਤਾ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਤੂੰ ਮੇਰੇ ਲਈ ਪਰਬਤ (ਸਮਾਨ ਸਹਾਰਾ) ਹੈਂ, ਤੂੰ ਮੇਰਾ ਆਸਰਾ ਹੈਂ। ਮੈਂ ਤੇਰੇ ਨਾਲ ਕਿਸੇ ਹੋਰ ਨੂੰ ਬਰਾਬਰੀ ਨਹੀਂ ਦੇ ਸਕਦਾ ॥੧॥ ਰਹਾਉ ॥

ਪਦ ਅਰਥ ਓਲਾ = ਆਸਰਾ। ਲਵੈ = ਨੇੜੇ। ਲਵੈ ਨ ਲਾਵਣਿਆ = ਨੇੜੇ ਭੇੜੇ ਦਾ ਨਹੀਂ, ਬਰਾਬਰ ਦਾ ਨਹੀਂ ॥੧॥ ਰਹਾਉ ॥

SikhNet (Spanish)Tú eres mi Escudo; como una montaña, eres mi Refugio, y nadie puede igualar Tu Gloria. (1-Pausa)

ਤੇਰਾ ਕੀਤਾ; ਜਿਸੁ ਲਾਗੈ ਮੀਠਾ ॥

teraa keetaa; jis laagai meetthaa |

Sant Singh KhalsaThat person, unto whom Your actions seem sweet,
Manmohan SinghThe person, unto whom Thine doings taste sweet,
Manmohan Singh (Punjabi)ਉਹ ਪੁਰਸ਼ ਜਿਨ੍ਹਾਂ ਨੂੰ ਤੇਰੇ ਕੰਮ ਮਿਠੜੇ ਲੱਗਦੇ ਹਨ,
Fareedkot Teekaਤੇਰਾ ਕੀਆ ਜਿਸ ਕੋ ਮੀਠਾ ਲਾਗਤਾ ਹੈ॥
Prof. Sahib Singhਜਿਸ ਮਨੁੱਖ ਨੂੰ ਤੇਰਾ ਭਾਣਾ ਮਿੱਠਾ ਲੱਗਣ ਲੱਗ ਪੈਂਦਾ ਹੈ,
SikhNet (Spanish)Aquél a quien Tus hechos le saben dulces,

ਘਟਿ ਘਟਿ ਪਾਰਬ੍ਰਹਮੁ; ਤਿਨਿ ਜਨਿ ਡੀਠਾ ॥

ghatt ghatt paarabraham; tin jan ddeetthaa |

Sant Singh Khalsacomes to see the Supreme Lord God in each and every heart.
Manmohan Singhsee the Supreme Lord amongst all the hearts.
Manmohan Singh (Punjabi)ਸ਼ਰੋਮਣੀ ਸਾਹਿਬ ਨੂੰ ਸਾਰਿਆਂ ਦਿਲਾਂ ਅੰਦਰ ਵੇਖਦੇ ਹਨ।
Fareedkot Teekaਹੇ ਪਾਰਬ੍ਰਹਮ! ਤੇਰੇ ਕੋ ਘਟ ਘਟ ਮੇਂ ਪੂਰਨ ਤਿਨ ਜਨੋਂ ਨੇ ਦੇਖਿਆ ਹੈ॥
Prof. Sahib Singhਉਸ ਮਨੁੱਖ ਨੇ ਤੈਨੂੰ ਹਰੇਕ ਹਿਰਦੇ ਵਿਚ ਵੱਸਦਾ ਵੇਖ ਲਿਆ ਹੈ।

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਤਿਨਿ = ਉਸ ਨੇ। ਜਨਿ = ਜਨ ਨੇ। ਤਿਨਿ ਜਨਿ = ਉਸ ਜਨ ਨੇ।

SikhNet (Spanish)ese ser Te ve en todos los corazones.

ਥਾਨਿ ਥਨੰਤਰਿ ਤੂੰਹੈ; ਤੂੰਹੈ; ਇਕੋ ਇਕੁ ਵਰਤਾਵਣਿਆ ॥੨॥

thaan thanantar toonhai; toonhai; iko ik varataavaniaa |2|

Sant Singh KhalsaIn all places and interspaces, You exist. You are the One and Only Lord, pervading everywhere. ||2||
Manmohan SinghWithin spaces and interspaces, Thou art, Thou art. Thou alone O unique Lord! art pervading everywhere.
Manmohan Singh (Punjabi)ਥਾਵਾਂ ਅਤੇ ਉਨ੍ਹਾਂ ਦੀਆਂ ਵਿੱਥਾਂ ਅੰਦਰ ਤੂੰ ਹੀ ਹੈਂ, ਤੂੰ ਹੀ ਹੈਂ। ਕੇਵਲ ਤੂੰ ਹੀ ਹੇ ਅਦੁੱਤੀ ਸਾਹਿਬ! ਹਰ ਥਾਂ ਵਿਆਪਕ ਹੋ ਰਿਹਾ ਹੈਂ।
Fareedkot Teekaਅਸਥਾਨੋਂ ਔਰ ਥਨੰਤਰੋਂ ਮੇਂ ਇਕੋ ਇਕ ਤੂੰ ਹੀ ਤੂੰ ਹੁਕਮ ਵਰਤਾ ਰਹਾ ਹੈਂ॥੨॥
Prof. Sahib Singhਹੇ ਪ੍ਰਭੂ! ਤੂੰ ਪਾਰਬ੍ਰਹਮ (ਹਰੇਕ ਹਿਰਦੇ ਵਿਚ ਵੱਸ ਰਿਹਾ) ਹੈਂ। ਹਰੇਕ ਥਾਂ ਵਿਚ ਤੂੰ ਹੀ ਤੂੰ ਹੀ, ਸਿਰਫ਼ ਇਕ ਤੂੰ ਹੀ ਵੱਸ ਰਿਹਾ ਹੈਂ ॥੨॥

ਪਦ ਅਰਥ ਥਾਨਿ ਥਨੰਤਰਿ = ਥਾਨਿ ਥਾਨ ਅੰਤਰ, ਹਰੇਕ ਥਾਂ ਵਿਚ। ਅੰਤਰਿ = ਵਿਚ ॥੨॥

SikhNet (Spanish)En todos los lugares estás Tú, y solamente Tú trabajas a través de todos. (2)

ਸਗਲ ਮਨੋਰਥ; ਤੂੰ ਦੇਵਣਹਾਰਾ ॥

sagal manorath; toon devanahaaraa |

Sant Singh KhalsaYou are the Fulfiller of all the mind's desires.
Manmohan SinghThou art the Fulfiller of all the heart's desires.
Manmohan Singh (Punjabi)ਤੂੰ ਦਿਲ ਦੀਆਂ ਸਾਰੀਆ ਖਾਹਿਸ਼ਾਂ ਪੂਰੀਆਂ ਕਰਨ ਵਾਲਾ ਹੈਂ।
Fareedkot Teekaਸਰਬ ਮਨ ਕੇ ਮਨੋਰਥ ਤੂੰ ਦੇਵਣੇ ਵਾਲਾ ਅਰਥਾਤ ਸਿਧ ਕਰਨੇ ਵਾਲਾ ਹੈਂ॥
Prof. Sahib Singhਹੇ ਪ੍ਰਭੂ! ਸਭ ਜੀਵਾਂ ਦੀਆਂ ਮਨ-ਮੰਗੀਆਂ ਲੋੜਾਂ ਤੂੰ ਹੀ ਪੂਰੀਆਂ ਕਰਨ ਵਾਲਾ ਹੈਂ।
SikhNet (Spanish)Eres Tú Quien satisfaces todos nuestros deseos;

ਭਗਤੀ ਭਾਇ; ਭਰੇ ਭੰਡਾਰਾ ॥

bhagatee bhaae; bhare bhanddaaraa |

Sant Singh KhalsaYour treasures are overflowing with love and devotion.
Manmohan SinghWith devotion and affection are brimful Thine treasures.
Manmohan Singh (Punjabi)ਅਨੁਰਾਗ ਅਤੇ ਪਰੇਮ ਨਾਲ ਤੇਰੇ ਖ਼ਜ਼ਾਨੇ ਲਬਾਲਬ ਹਨ।
Fareedkot Teekaਤੇਰੇ ਸੰਤੋਂ ਕੇ ਰਿਦੇ ਪ੍ਰੇਮਾ ਭਗਤੀ ਕੇ ਖਜਾਨੇ ਭਰੇ ਹੂਏ ਹੈਂ॥
Prof. Sahib Singhਤੇਰੇ ਘਰ ਵਿਚ ਭਗਤੀ-ਧਨ ਨਾਲ ਪ੍ਰੇਮ-ਧਨ ਨਾਲ ਖ਼ਜ਼ਾਨੇ ਭਰੇ ਪਏ ਹਨ।

ਪਦ ਅਰਥ ਭਾਇ = ਪ੍ਰੇਮ ਨਾਲ।

SikhNet (Spanish)del Tesoro de Tu Oración desbordan Maravillas.

ਦਇਆ ਧਾਰਿ. ਰਾਖੇ ਤੁਧੁ ਸੇਈ; ਪੂਰੈ ਕਰਮਿ ਸਮਾਵਣਿਆ ॥੩॥

deaa dhaar. raakhe tudh seee; poorai karam samaavaniaa |3|

Sant Singh KhalsaShowering Your Mercy, You protect those who, through perfect destiny, merge into You. ||3||
Manmohan SinghThey whom Thou mercifully protectest through perfect good fortune merge in Thee O Lord!
Manmohan Singh (Punjabi)ਜਿਨ੍ਹਾਂ ਦੀ ਤੂੰ ਰਹਿਮਤ ਧਾਰ ਕੇ ਰਖਿਆ ਕਰਦਾ ਹੈ, ਉਹ ਪੁਰਨ ਚੰਗੇ ਨਸੀਬਾਂ ਰਾਹੀਂ ਤੇਰੇ ਵਿੱਚ ਲੀਨ ਹੋ ਜਾਂਦੇ ਹਨ, ਹੈ ਸਾਹਿਬ!
Fareedkot Teekaਹੇ ਪੂਰੇ! ਜੋ ਤੇਰੀ (ਕਰਮਿ) ਕ੍ਰਿਪਾ ਮੇਂ ਸਮਾਏ ਹੈਂ, ਸੋ ਤੈਂ ਕ੍ਰਿਪਾ ਕਰ ਕੇ ਰਖੇ ਹੈਂ॥
Prof. Sahib Singhਜੇਹੜੇ ਬੰਦੇ ਤੇਰੀ ਪੂਰੀ ਮਿਹਰ ਨਾਲ ਤੇਰੇ ਚਰਨਾਂ ਵਿਚ ਲੀਨ ਰਹਿੰਦੇ ਹਨ, ਦਇਆ ਕਰ ਕੇ ਉਹਨਾਂ ਨੂੰ ਤੂੰ (ਮਾਇਆ ਦੇ ਹੱਲਿਆਂ ਤੋਂ) ਬਚਾ ਲੈਂਦਾ ਹੈ ॥੩॥

ਪਦ ਅਰਥ ਸੇਈ = ਉਹੀ ਬੰਦੇ। ਕਰਮਿ = ਬਖ਼ਸ਼ਸ਼ ਨਾਲ ॥੩॥

SikhNet (Spanish)Salvas a aquéllos que desde Tu Bendita Misericordia escoges y por esa grandiosa fortuna ellos se inmergen en Ti. (3)

Open this shabad (27 lines, Angs 131-132) →

Ang 131 of 1430