ੴ

ਸਿੱਖਬਾਣੀ · SikhBani

Ang 1331

Sri Guru Granth Sahib · Raag Prabhaatee · 4 shabads, 50 lines
Translations
Shabad Guru Nanak Dev Ji Raag Prabhaatee continued from Ang 1330

ਹੀਣੌ ਨੀਚੁ ਬੁਰੌ ਬੁਰਿਆਰੁ ॥

heenau neech burau buriaar |

Sant Singh Khalsathe lowest of the low, the worst of the worst.
Manmohan Singhlow, groveling and the vilest of the vile.
Manmohan Singh (Punjabi)ਬਹੁਤ ਨੀਵਾਂ ਅਧਮ ਅਤੇ ਮੰਦਿਆਂ ਦਾ ਪਰਮ ਮੰਦਾ ਹਾਂ।
Fareedkot Teekaਸਰਬ ਗੁਣੋਂ ਤੇ ਹੀਨ ਔ ਨੀਚ, ਬੁਰਿਆਈਓਂ ਕੋ ਕਰਨੇ ਵਾਲਾ ਬੁਰਾ ਹੂੰ, ਭਾਵ ਯੇਹਿ ਕਿ ਯਦਪਿ ਏਤੇ ਔਗਨੋਂ ਸੰਯੁਕਤ ਭੀ ਮੈਂ ਹੂੰ॥
Prof. Sahib Singhਆਤਮਕ ਜੀਵਨ ਤੋਂ ਸੱਖਣਾ ਹੈ। ਨੀਵੇਂ ਪਾਸੇ ਜਾ ਰਿਹਾ ਹੈ, ਮੰਦਿਆਂ ਤੋਂ ਮੰਦਾ ਹੈ।

ਪਦ ਅਰਥ ਬੁਰਿਆਰੁ = ਬੁਰੇ ਤੋਂ ਬੁਰਾ।

SikhNet (Spanish)Lo bajo de lo bajo, lo peor de la peor, soy pobre,

ਨੀਧਨ ਕੌ ਧਨੁ; ਨਾਮੁ ਪਿਆਰੁ ॥

needhan kau dhan; naam piaar |

Sant Singh KhalsaI am poor, but I have the Wealth of Your Name, O my Beloved.
Manmohan SinghI, the poor one, possess the wealth of the love of the Lord's Name.
Manmohan Singh (Punjabi)ਮੇਰੇ, ਗਰੀਬ ਦੇ ਪੱਲੇ ਪ੍ਰਭੂ ਦੇ ਨਾਮ ਦਾ ਪ੍ਰੇਮ ਦਾ ਪਦਾਰਥ ਹੈ।
Fareedkot Teekaਪਰੰਤੂ ਮੈਂ ਨਿਰਧਨ ਕੌ ਤੇਰੇ ਨਾਮ ਧਨ ਕਾ ਹੀ ਪਿਆਰੁ ਹੈ॥
Prof. Sahib Singhਪਰਮਾਤਮਾ ਦਾ ਨਾਮ ਪਰਮਾਤਮਾ ਦੇ ਚਰਨਾਂ ਦਾ ਪਿਆਰ (ਆਤਮਕ ਜੀਵਨ ਵਲੋਂ) ਕੰਗਾਲਾਂ ਵਾਸਤੇ ਧਨ ਹੈ।

ਪਦ ਅਰਥ ਨੀਧਨ = ਨਿਰਧਨ, ਕੰਗਾਲ। ਕੌ = ਵਾਸਤੇ।

SikhNet (Spanish)pero tengo la Riqueza de Tu Nombre, oh mi Bienamado, ésta es la mejor de las riquezas,

ਇਹੁ ਧਨੁ ਸਾਰੁ; ਹੋਰੁ ਬਿਖਿਆ ਛਾਰੁ ॥੪॥

eihu dhan saar; hor bikhiaa chhaar |4|

Sant Singh KhalsaThis is the most excellent wealth; all else is poison and ashes. ||4||
Manmohan SinghSublime is this wealth. All other valuable are but poison and ashes.
Manmohan Singh (Punjabi)ਸ਼੍ਰੇਸ਼ਟ ਹੈ ਇਹ ਪਦਾਰਥ। ਹੋਰ ਸਾਰੇ ਮਾਲਮਤਾ ਨਿਰੇਪੁਰੇ ਜ਼ਹਿਰ ਅਤੇ ਸੁਆਹ ਹਨ।
Fareedkot Teekaਕਿਉਂਕਿ ਇਹ ਨਾਮ ਧਨ ਹੀ ਸਰਬ ਕਾ ਸਾਰੁ ਹੈ ਔਰ ਵਿਸਿਓਂ ਕੋ (ਛਾਰੁ) ਖਾਕ ਵਤ ਜਾਣਿਆ ਹੈ॥੪॥
Prof. Sahib Singhਇਹੀ ਧਨ ਸ੍ਰੇਸ਼ਟ ਧਨ ਹੈ, ਇਸ ਤੋਂ ਬਿਨਾ ਦੁਨੀਆ ਦੀ ਮਾਇਆ ਸੁਆਹ ਸਮਾਨ ਹੈ ॥੪॥

ਪਦ ਅਰਥ ਸਾਰੁ = ਸ੍ਰੇਸ਼ਟ। ਬਿਖਿਆ = ਮਾਇਆ। ਛਾਰੁ = ਸੁਆਹ, ਨਿਕੰਮੀ ॥੪॥

SikhNet (Spanish)todo lo demás es veneno y cenizas. (4)

ਉਸਤਤਿ ਨਿੰਦਾ; ਸਬਦੁ ਵੀਚਾਰੁ ॥

ausatat nindaa; sabad veechaar |

Sant Singh KhalsaI pay no attention to slander and praise; I contemplate the Word of the Shabad.
Manmohan SinghAbandoning praise and dispraise of men, meditate I on the Name.
Manmohan Singh (Punjabi)ਲੋਕਾਂ ਦੀ ਵਡਿਆਈ ਅਤੇ ਬੁਰਿਆਈ ਨੂੰ ਤਿਆਗ, ਮੈਂ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਤਾਂ ਤੇ ਗੁਰੋਂ ਕੇ ਸਬਦ ਵੀਚਾਰਨੇ ਤੇ ਅਬ ਉਸਤਤ ਔ ਨਿੰਦਾ ਮੈਨੇ ਸਮ ਜਾਣੀ ਹੈ॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ?) ਸਿਫ਼ਤ-ਸਾਲਾਹ ਜਾਂ ਇਸ ਵਲੋਂ ਨਫ਼ਰਤ, ਗੁਰੂ ਦੇ ਸ਼ਬਦ ਦਾ ਪਿਆਰ, ਪ੍ਰਭੂ ਦੇ ਗੁਣਾਂ ਦੀ ਵੀਚਾਰ- (ਇਹ ਜੋ ਕੁਝ ਭੀ ਦੇਂਦਾ ਹੈ ਪ੍ਰਭੂ ਆਪ ਹੀ ਦੇਂਦਾ ਹੈ),
SikhNet (Spanish)No le pongo atención a la calumnia ni a la alabanza, sólo medito en la Palabra del Shabd.

ਜੋ ਦੇਵੈ; ਤਿਸ ਕਉ ਜੈਕਾਰੁ ॥

jo devai; tis kau jaikaar |

Sant Singh KhalsaI celebrate the One who blesses me with His Bounty.
Manmohan SinghI pay homage to Him, who blesses me with His bounties.
Manmohan Singh (Punjabi)ਮੈਂ ਉਸ ਨੂੰ ਪ੍ਰਣਾਮ ਕਰਦਾ ਹਾਂ, ਜਿਹੜਾ ਮੈਨੂੰ ਬਖਸ਼ੀਸ਼ਾ ਬਖਸ਼ਦਾ ਹੈ।
Fareedkot Teekaਜੋ ਸਤਿਗੁਰ ਐਸੀ ਸਮਝ ਦੇਤਾ ਹੈ ਤਿਸ ਕੋ ਸਦਾ ਜੈਕਾਰ ਹੈ॥
Prof. Sahib Singhਜੇਹੜਾ ਜੇਹੜਾ ਪ੍ਰਭੂ ਜੀਵਾਂ ਨੂੰ ਇਹ ਦੇਂਦਾ ਹੈ ਸਦਾ ਉਸੇ ਨੂੰ ਨਮਸਕਾਰ ਕਰਨੀ ਚਾਹੀਦੀ ਹੈ,

ਪਦ ਅਰਥ ਤਿਸ ਕਉ = ਉਸ ਪਰਮਾਤਮਾ ਨੂੰ। ਜੈਕਾਰੁ = ਨਮਸਕਾਰ।

SikhNet (Spanish)Celebro a Quien me ha bendecido con tal Abundancia.

ਤੂ ਬਖਸਹਿ; ਜਾਤਿ ਪਤਿ ਹੋਇ ॥

too bakhaseh; jaat pat hoe |

Sant Singh KhalsaWhomever You forgive, O Lord, is blessed with status and honor.
Manmohan SinghWhomsoever Thou forgive, he is blessed with high caste and honour.
Manmohan Singh (Punjabi)ਜਿਸ ਕਿਸੇ ਨੂੰ ਤੂੰ ਮੁਆਫ ਕਰ ਦਿੰਦਾ ਹੈ, ਉਸ ਨੂੰ ਉਚੀ ਜਾਤੀ ਅਤੇ ਇੱਜ਼ਤ ਪ੍ਰਾਪਤ ਹੋ ਜਾਂਦੀਆਂ ਹਨ।
Fareedkot Teekaਤਾਂ ਤੇ ਜਿਸ ਕੋ ਤੂੰ ਅਪਾਣਾ ਨਾਮ ਬਖਸਤਾ ਹੈਂ, ਤਿਸੀ ਕੀ ਉਤਮ ਜਾਤੀ ਔ (ਪਤਿ) ਪਤਿਸ਼ਟਾ ਹੋਤੀ ਹੈ; ਵਾ ਤਿਸ ਕੀ ਪਤਿ ਹੋਈ ਜਾਣੀਤੀ ਹੈ॥
Prof. Sahib Singh(ਤੇ ਆਖਣਾ ਚਾਹੀਦਾ ਹੈ ਕਿ) ਹੇ ਪ੍ਰਭੂ! ਜਿਸ ਨੂੰ ਤੂੰ ਆਪਣੀ ਸਿਫ਼ਤ-ਸਾਲਾਹ ਬਖ਼ਸ਼ਦਾ ਹੈਂ, ਉਸ ਦੀ, ਮਾਨੋ, ਉੱਚੀ ਜਾਤਿ ਹੋ ਜਾਂਦੀ ਹੈ, ਉਸ ਨੂੰ ਇੱਜ਼ਤ ਮਿਲਦੀ ਹੈ।
SikhNet (Spanish)Al que perdones, oh Señor, es bendecido con honor

ਨਾਨਕੁ ਕਹੈ; ਕਹਾਵੈ ਸੋਇ ॥੫॥੧੨॥

naanak kahai; kahaavai soe |5|12|

Sant Singh KhalsaSays Nanak, I speak as He causes me to speak. ||5||12||
Manmohan SinghSays Nanak, He, the Lord, makes man utter His name.
Manmohan Singh (Punjabi)ਗੁਰੂ ਜੀ ਆਖਦੇ ਹਨ, ਉਹ ਸੁਆਮੀ ਦੀ ਬੰਦੇ ਪਾਸੋਂ ਆਪਣਾ ਨਾਮ ਉਚਾਰਨ ਕਰਵਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਜਸ ਕੋ ਸੋਈ ਆਪ ਕਹਿਤਾ ਹੈ ਪੁਨਾ ਔਰੋਂ ਸੇ ਕਹਾਵਤਾ ਹੈ॥੫॥੧੨॥☬ਉਪਦੇਸ਼ ਕਰਤੇ ਹੈਂ:
Prof. Sahib Singh(ਪ੍ਰਭੂ ਦਾ ਦਾਸ) ਨਾਨਕ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਬੋਲ ਤਦੋਂ ਹੀ) ਆਖ ਸਕਦਾ ਹੈ ਜੇ ਪ੍ਰਭੂ ਆਪ ਹੀ ਅਖਵਾਏ ॥੫॥੧੨॥

ਪਦ ਅਰਥ ਕਹਾਵੈ ਸੋਇ = ਉਹ ਪਰਮਾਤਮਾ ਹੀ (ਜੀਵ ਦੇ ਮੂੰਹੋਂ ਆਪਣੀ ਸਿਫ਼ਤ-ਸਾਲਾਹ) ਅਖਵਾਂਦਾ ਹੈ ॥੫॥੧੨॥

SikhNet (Spanish)y estatus, dice Nanak, hablo lo que Él me dice. (5-12)

Open this shabad (23 lines, Angs 1330-1331) →

Shabad Guru Nanak Dev Ji Raag Prabhaatee

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.

ਖਾਇਆ ਮੈਲੁ ਵਧਾਇਆ; ਪੈਧੈ. ਘਰ ਕੀ ਹਾਣਿ ॥

khaaeaa mail vadhaaeaa; paidhai. ghar kee haan |

Sant Singh KhalsaEating too much, one's filth only increases; wearing fancy clothes, one's home is disgraced.
Manmohan SinghBy eating more, man increases the filth and by wearing extravagantly, he disgraces his family.
Manmohan Singh (Punjabi)ਵੱਧ ਖਾਣ ਦੁਆਰਾ ਆਦਮੀ ਮੈਨੇ ਨੂੰ ਵਧਾਉਂਦਾ ਹੈ ਅਤੇ ਵਧੀਆ ਪਹਿਨਣੇ ਦੁਆਰਾ ਉਹ ਆਪਣੇ ਘਰਾਨੇ ਦੀ ਹਾਨੀ ਕਰਵਾਉਂਦਾ ਹੈ।
Fareedkot Teekaਇਸ ਵਿਵੇਕ ਬਲ ਤੇ ਬਿਨਾਂ ਇਸ ਜੀਵ ਨੇ ਪਦਾਰਥੋਂ ਕੋ ਖਾਇਕਰ ਮੈਲ ਰੂਪੀ ਸਰੀਰ ਕੋ ਵਧਾਯਾ ਹੈ ਔ ਬਸਤ੍ਰ ਪਹਿਰਨੇ ਕਰ ਕੇ ਭੀ ਘਰ ਕੀ ਹਾਨੀ ਹੀ ਕਰੀ ਹੈ, ਭਾਵ ਯੇਹਿ ਹੈ ਕਿ ਵਿਸਿਅਹੁ ਕੀ ਪ੍ਰੀਤੀ ਕਰ ਕੇ ਵਾਹਿਗੁਰੂ ਸੇ ਬੇਮੁਖ ਰਿਹਾ ਹੈ॥
Prof. Sahib Singhਪ੍ਰਭੂ ਦਾ ਸਿਮਰਨ ਛੱਡ ਕੇ ਜਿਉਂ ਜਿਉਂ ਮਨੁੱਖ ਸੁਆਦਲੇ ਖਾਣੇ ਖਾਂਦਾ ਹੈ ਤਿਉਂ ਤਿਉਂ ਖਾਣ ਦੇ ਚਸਕੇ ਦੀ ਮੈਲ ਆਪਣੇ ਮਨ ਵਿਚ ਵਧਾਂਦਾ ਹੈ, (ਸੁੰਦਰ ਬਸਤ੍ਰ) ਪਹਿਨਣ ਦੇ ਰਸ ਵਿਚ ਫਸਿਆਂ ਭੀ ਮਨੁੱਖ ਦੇ ਆਤਮਕ ਜੀਵਨ ਨੂੰ ਹੀ ਘਾਟ ਪੈਂਦੀ ਹੈ।

ਪਦ ਅਰਥ ਪੈਧੇ = ਪਹਿਨਣ ਨਾਲ, ਪਹਿਨਣ ਦੇ ਰਸ ਵਿਚ ਫਸੇ ਰਿਹਾਂ। ਹਾਣਿ = ਨੁਕਸਾਨ। ਘਰ ਕੀ ਹਾਣਿ = ਘਰ ਦਾ ਹੀ ਨੁਕਸਾਨ, ਆਪਣਾ ਹੀ ਨੁਕਸਾਨ, ਆਪਣੇ ਆਤਮਕ ਜੀਵਨ ਨੂੰ ਹੀ ਘਾਟਾ।

SikhNet (Spanish)Comiendo demasiado la mugre propia sólo se incrementa, usando ropa fina el hogar propio se desgracia,

ਬਕਿ ਬਕਿ ਵਾਦੁ ਚਲਾਇਆ; ਬਿਨੁ ਨਾਵੈ. ਬਿਖੁ ਜਾਣਿ ॥੧॥

bak bak vaad chalaaeaa; bin naavai. bikh jaan |1|

Sant Singh KhalsaTalking too much, one only starts arguments. Without the Name, everything is poison - know this well. ||1||
Manmohan SinghBy prating and prattling, he starts strifes. Know, thou, O man, that, without the Name, everything is but poison.
Manmohan Singh (Punjabi)ਬੜ ਬੜ ਕਰਨ ਦੁਆਰਾ, ਬੰਦਾ ਬਖੇੜੇ ਖੜੇ ਕਰ ਲੈਂਦਾ ਹੈ। ਤੂੰ ਸਮਝ ਲੈ, ਹੇ ਬੰਦੇ! ਕਿ ਨਾਮ ਦੇ ਬਗੈਰ ਹਰ ਸ਼ੈ ਨਿਰੀਪੁਰੀ ਜ਼ਹਿਰ ਹੀ ਹੈ।
Fareedkot Teekaਪੁਨਾ ਬੋਲ ਬੋਲ ਕਰ ਭੀ ਵਿਅਰਥ ਪ੍ਰਸੰਗੋਂ ਕੋ ਚਲਾਯਾ ਹੈ, ਤਾਂ ਤੇ ਬਿਨਾਂ ਨਾਮ ਤੇ ਖਾਣਾ ਔ ਪਹਰਨਾ ਵਿਖ ਰੂਪ ਹੀ ਜਾਣ॥੧॥
Prof. Sahib Singh(ਆਪਣੇ ਆਪ ਨੂੰ ਵਡਿਆਉਣ ਦੇ) ਬੋਲ ਬੋਲ ਕੇ ਭੀ (ਦੂਜਿਆਂ ਨਾਲ) ਝਗੜਾ ਖੜਾ ਕਰ ਲੈਂਦਾ ਹੈ। (ਸੋ, ਸਿਮਰਨ ਤੋਂ ਖੁੰਝ ਕੇ ਇਹੀ) ਸਮਝ ਕਿ ਮਨੁੱਖ ਜ਼ਹਿਰ (ਵਿਹਾਝਦਾ ਹੈ) ॥੧॥

ਪਦ ਅਰਥ ਬਕਿ ਬਕਿ = ਬੋਲ ਬੋਲ ਕੇ। ਵਾਦੁ = ਝਗੜਾ। ਬਿਖੁ = ਜ਼ਹਿਰ। ਜਾਣਿ = ਸਮਝ ॥੧॥

SikhNet (Spanish)hablando demasiado, uno sólo provoca discusiones; sin el Nombre, entiéndelo bien, todo es veneno. (1)

ਬਾਬਾ. ਐਸਾ ਬਿਖਮ ਜਾਲਿ; ਮਨੁ ਵਾਸਿਆ ॥

baabaa. aisaa bikham jaal; man vaasiaa |

Sant Singh KhalsaO Baba, such is the treacherous trap which has caught my mind;
Manmohan SinghO father, my soul is caught in such a formidable trap,
Manmohan Singh (Punjabi)ਹੇ ਪਿਤਾ! ਮੇਰੀ ਆਤਮਾ ਐਹੋ ਜੇਹੇ ਜਬਰਦਸਤ ਫੰਧੇ ਵਿੱਚ ਫਸ ਗਈ ਹੈ,
Fareedkot Teeka(ਬਾਬਾ) ਹੇ ਭਾਈ! ਐਸਾ ਮੋਹ ਰੂਪੀ (ਬਿਖਮ) ਕਠਨ ਜਾਲੁ ਹੈ, ਤਿਸ ਕੇ ਮਨੁ ਵਸ ਹੋ ਗਯਾ ਹੈ, ਭਾਵ ਫਸ ਗਿਆ ਹੈ॥
Prof. Sahib Singhਹੇ ਭਾਈ! (ਖਾਣ ਹੰਢਾਣ ਤੇ ਆਪਣੀ ਸੋਭਾ ਕਰਾਣ ਆਦਿਕ ਤੇ) ਔਖੇ ਜਾਲ ਵਿਚ ਮਨ ਅਜੇਹਾ ਫਸਦਾ ਹੈ (ਕਿ ਇਸ ਵਿਚੋਂ ਨਿਕਲਣਾ ਕਠਨ ਹੋ ਜਾਂਦਾ ਹੈ।)

ਪਦ ਅਰਥ ਬਾਬਾ = ਹੇ ਭਾਈ! ਐਸਾ ਵਾਸਿਆ = ਅਜੇਹੀ ਭੈੜੀ ਤਰ੍ਹਾਂ ਪਾਇਆ ਗਿਆ ਹੈ, ਅਜੇਹਾ ਬੁਰਾ ਫਸਾਇਆ ਗਿਆ ਹੈ। ਬਿਖਮ ਜਾਲਿ = ਔਖੇ ਜਾਲ ਵਿਚ।

SikhNet (Spanish)Oh, dice Baba, tal es la trampa traicionera que ha atrapado a mi mente.

ਬਿਬਲੁ ਝਾਗਿ; ਸਹਜਿ ਪਰਗਾਸਿਆ ॥੧॥ ਰਹਾਉ ॥

bibal jhaag; sehaj paragaasiaa |1| rahaau |

Sant Singh Khalsariding out the waves of the storm, it will be enlightened by intuitive wisdom. ||1||Pause||
Manmohan Singhthat only by wading through the storm, it can be illumined by gnosis. Pause.
Manmohan Singh (Punjabi)ਕਿ ਕੇਵਲ ਝਖੜ ਝਾਂਜੇ ਵਿਚੋਂ ਲੰਘ ਕੇ ਹੀ, ਇਸ ਨੂੰ ਬ੍ਰਹਿਮ ਗਿਆਨ ਦਾ ਪ੍ਰਕਾਸ਼ ਹੋ ਸਕਦਾ ਹੈ। ਠਹਿਰਾਉ।
Fareedkot Teekaਤਿਸ ਮੋਹ ਜਾਲ ਕੋ ਜੋ (ਬਿਬਲੁ) ਵਿਸੇਸ ਕਰ ਬਿਬੇਕ ਰੂਪੀ ਬਲ ਕਰ ਕੇ (ਝਾਗਿ) ਲੰਘੇ ਹੈਂ; ਵਾ (ਬਿਬਲ) ਰਾਗ ਦ੍ਵੈਖ ਮੈਲ ਕੋ ਲੰਘੇ ਹੈਂ ਤਿਨਾਂ ਜਨੋਂ ਕੋ (ਸਹਜਿ) ਗਿਆਨ ਪ੍ਰਕਾਸ ਹੋਆ ਹੈ। ਬਿਬਲ ਔ ਬਿਭਲ ਬੀੜ ਕਾ ਭੇਦੁ ਹੈ॥੧॥ਰਹਾਉ॥
Prof. Sahib Singh(ਸੰਸਾਰ-ਸਮੁੰਦਰ ਵਿਚ ਮਾਇਆ ਦੇ ਰਸਾਂ ਦੀਆਂ ਠਿੱਲਾਂ ਪੈ ਰਹੀਆਂ ਹਨ, ਇਸ) ਝਗੂਲੇ ਪਾਣੀ ਨੂੰ ਔਖਿਆਈ ਨਾਲ ਲੰਘ ਕੇ ਹੀ ਜਦੋਂ ਟਿਕਵੀਂ ਅਵਸਥਾ ਵਿਚ ਅਪੜੀਦਾ ਹੈ ਤਦੋਂ ਮਨੁੱਖ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਬਿਬਲੁ = ਹੜ੍ਹਾਂ ਦਾ ਪਾਣੀ ਜੋ ਝੱਗ ਨਾਲ ਭਰਿਆ ਹੁੰਦਾ ਹੈ। ਝਾਗਿ = ਔਖਿਆਈ ਨਾਲ ਲੰਘ ਕੇ। ਸਹਜਿ = ਟਿਕਵੀਂ ਹਾਲਤ ਵਿਚ, ਅਡੋਲ ਅਵਸਥਾ ਵਿਚ ॥੧॥ ਰਹਾਉ ॥

SikhNet (Spanish)Sólo si ésta sigue nadando hacia afuera de las olas de la tormenta, se iluminará con la Sabiduría Intuitiva. (1-Pausa)

ਬਿਖੁ ਖਾਣਾ. ਬਿਖੁ ਬੋਲਣਾ; ਬਿਖੁ ਕੀ ਕਾਰ ਕਮਾਇ ॥

bikh khaanaa. bikh bolanaa; bikh kee kaar kamaae |

Sant Singh KhalsaThey eat poison, speak poison and do poisonous deeds.
Manmohan SinghMen eat poison, utter poison and do the deeds of poison.
Manmohan Singh (Punjabi)ਇਨਸਾਨ ਜ਼ਹਿਰ ਖਾਂਦੇ ਹਨ, ਜ਼ਹਿਰ ਬੋਲਦੇ ਹਨ ਅਤੇ ਜ਼ਹਿਰ ਦੇ ਹੀ ਕੰਮ ਕਰਦੇ ਹਨ।
Fareedkot Teekaਜੋ ਮਨਮੁਖ ਵਿਖ ਰੂਪ ਵਿਸਿਅਹੁ ਕੀ ਕਾਰ ਕਮਾਵਤੇ ਹੈਂ ਤਿਨੋਂ ਕਾ ਖਾਣਾ ਭੀ ਵਿਖ ਰੂਪ ਹੈ ਔ ਬੋਲਣਾ ਭੀ ਵਿਖ ਰੂਪ ਹੈ, ਭਾਵ ਪਾਪ ਵਾ ਦੁਖ ਰੂਪ ਹੈ॥
Prof. Sahib Singh(ਮੋਹ ਦੇ ਜਾਲ ਵਿਚ ਫਸ ਕੇ) ਮਨੁੱਖ ਜੋ ਕੁਝ ਖਾਂਦਾ ਹੈ ਉਹ ਭੀ (ਆਤਮਕ ਜੀਵਨ ਲਈ) ਜ਼ਹਿਰ, ਜੋ ਕੁਝ ਬੋਲਦਾ ਹੈ ਉਹ ਭੀ ਜ਼ਹਿਰ, ਜੋ ਕੁਝ ਕਰਦਾ ਕਮਾਂਦਾ ਹੈ ਉਹ ਭੀ ਜ਼ਹਿਰ ਹੀ ਹੈ।
SikhNet (Spanish)La gente toma veneno, habla veneno, y realiza actos ponzoñosos.

ਜਮ ਦਰਿ ਬਾਧੇ ਮਾਰੀਅਹਿ; ਛੂਟਸਿ ਸਾਚੈ ਨਾਇ ॥੨॥

jam dar baadhe maareeeh; chhoottas saachai naae |2|

Sant Singh KhalsaBound and gagged at Death's door, they are punished; they can be saved only through the True Name. ||2||
Manmohan SinghBound down at the death's door, they are punished It is only through the True Name, that they can be emancipated.
Manmohan Singh (Punjabi)ਉਨ੍ਹਾਂ ਨੂੰ ਮੌਤ ਦੇ ਬੂਹੇ ਉਤੇ ਬੰਨ੍ਹ ਕੇ ਸਜਾ ਮਿਲਦੀ ਹੈ। ਕੇਵਲ ਸੱਚੇ ਨਾਮ ਦੇ ਰਾਹੀਂ ਹੀ ਉਹ ਬੰਦਖਲਾਸ ਹੋ ਸਕਦੇ ਹਨ।
Fareedkot Teekaਸੋ ਮਨਮੁਖ ਜਮ ਕੇ ਦਰ ਮੇਂ ਬਧੇ ਹੂਏ ਮਾਰੀਐਗੇ, ਜੋ ਸਚੇ ਨਾਮ ਮੇਂ ਲਾਗੇ ਹੈਂ, ਸੋ ਤਿਸ ਜਮ ਦਰ ਤੇ ਛੂਟ ਗਏ ਹੈਂ॥੨॥
Prof. Sahib Singh(ਅਜੇਹੇ ਬੰਦੇ ਆਖ਼ਿਰ) ਜਮ ਰਾਜ ਦੇ ਬੂਹੇ ਤੇ ਬੱਧੇ ਹੋਏ (ਮਾਨਸਕ ਦੁੱਖਾਂ ਦੀ) ਮਾਰ ਖਾਂਦੇ ਹਨ। (ਇਹਨਾਂ ਮਾਨਸਕ ਦੁੱਖਾਂ ਤੋਂ) ਉਹੀ ਖ਼ਲਾਸੀ ਹਾਸਲ ਕਰਦਾ ਹੈ ਜੋ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ ॥੨॥

ਪਦ ਅਰਥ ਜਮ ਦਰਿ = ਜਮ ਰਾਜ ਦੇ ਦਰ ਤੇ। ਮਾਰੀਅਹਿ = ਮਾਰੀਦੇ ਹਨ, ਕੁੱਟੀਦੇ ਹਨ। ਸਾਚੈ ਨਾਇ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ (ਜੁੜ ਕੇ) ॥੨॥

SikhNet (Spanish)Atada y amarrada a la Puerta de la Muerte, sólo cosecha lo que sembró, pero podría ser salvada a través del Nombre Verdadero del Señor. (2)

ਜਿਵ ਆਇਆ. ਤਿਵ ਜਾਇਸੀ; ਕੀਆ ਲਿਖਿ ਲੈ ਜਾਇ ॥

jiv aaeaa. tiv jaaeisee; keea likh lai jaae |

Sant Singh KhalsaAs they come, they go. Their actions are recorded, and go along with them.
Manmohan SinghAs man came, so shall he depart, His deeds are writ and they must accompany him.
Manmohan Singh (Punjabi)ਜਿਸ ਤਰ੍ਹਾਂ ਬੰਦਾ ਆਇਆ ਸੀ, ਉਸੇ ਤਰ੍ਹਾਂ ਹੀ ਉਹ ਟੁਰ ਜਾਵੇਗਾ। ਉਸ ਦੇ ਅਮਲ ਲਿਖ ਲਏ ਜਾਂਦੇ ਹਨ ਅਤੇ ਉਸ ਦੇ ਨਾਲ ਜਾਂਦੇ ਹਨ।
Fareedkot Teekaਜਿਸ ਪਰਕਾਰ ਇਹੁ ਜੀਵ ਦੁਖੋਂ ਸਾਥ ਵਾ ਖਾਲੀ ਹੀ ਆਇਆ ਹੈ, ਨਾਮ ਜਪੇ ਤੇ ਬਿਨਾਂ ਤੈਸੇ ਹੀ ਉਠ ਜਾਵੇਗਾ, ਭਾਵ ਮ੍ਰਿਤ ਹੋਵੇਗਾ ਔਰ ਜੋ ਇਸ ਕਾ ਕਰਮ ਕੀਆ ਹੂਆ ਹੈ ਤਿਸ ਕੋ ਚਿਤ੍ਰ ਗੁਪਤ ਲਿਖ ਕਰ ਲੈ ਜਾਵੇਗਾ॥
Prof. Sahib Singhਜਗਤ ਵਿਚ ਜਿਵੇਂ ਜੀਵ ਨੰਗਾ ਆਉਂਦਾ ਹੈ ਤਿਵੇਂ ਨੰਗਾ ਹੀ ਇਥੋਂ ਚਲਾ ਜਾਂਦਾ ਹੈ (ਪਰ ਮੋਹ ਦੇ ਕਰੜੇ ਜਾਲ ਵਿਚ ਫਸਿਆ ਰਹਿ ਕੇ ਇਥੋਂ) ਕੀਤੇ ਮੰਦੇ ਕਰਮਾਂ ਦੇ ਸੰਸਕਾਰ ਆਪਣੇ ਮਨ ਵਿਚ ਉੱਕਰ ਕੇ ਆਪਣੇ ਨਾਲ ਲੈ ਤੁਰਦਾ ਹੈ।

ਪਦ ਅਰਥ ਕੀਆ = ਕੀਤੇ ਕਰਮਾਂ ਦਾ ਸਮੂਹ। ਲਿਖਿ = ਲਿਖ ਕੇ, (ਕੀਤੇ ਕਰਮਾਂ ਦੇ) ਸੰਸਕਾਰ ਮਨ ਵਿਚ ਉੱਕਰ ਕੇ।

SikhNet (Spanish)Así como vienen se van, pero sus acciones son grabadas y se van con ellos.

ਮਨਮੁਖਿ. ਮੂਲੁ ਗਵਾਇਆ; ਦਰਗਹ ਮਿਲੈ ਸਜਾਇ ॥੩॥

manamukh. mool gavaaeaa; daragah milai sajaae |3|

Sant Singh KhalsaThe self-willed manmukh loses his capital, and is punished in the Court of the Lord. ||3||
Manmohan SinghThe egocentric loses even his capital and is awarded punishment in the Lord's court.
Manmohan Singh (Punjabi)ਮਨਮਤੀਆਂ ਆਪਣੀ ਅਸਲ ਪੂੰਜੀ ਭੀ ਗੁਆ ਲੈਂਦਾ ਹੈ ਅਤੇ ਉਸ ਨੂੰ ਸੁਆਮੀ ਦੇ ਦਰਬਾਰ ਅੰਦਰ ਸਜਾ ਮਿਲਦੀ ਹੈ।
Fareedkot Teekaਮਨਮੁਖ ਨੇ ਮੂਲ ਰੂਪ ਜਨਮ ਵਿਅਰਥ ਗਵਾਇਆ ਹੈ, ਤਿਸੀ ਤੇ ਤਿਨ ਕਰਮੋਂ ਅਨੁਸਾਰ ਇਸ ਕੋ ਸਜਾਇ ਮਿਲਤੀ ਹੈ॥੩॥
Prof. Sahib Singh(ਸਾਰੀ ਉਮਰ) ਆਪਣੇ ਮਨ ਦੇ ਪਿੱਛੇ ਤੁਰ ਕੇ (ਭਲੇ ਗੁਣਾਂ ਦੀ) ਰਾਸਿ-ਪੂੰਜੀ (ਜੋ ਥੋੜੀ ਬਹੁਤ ਪੱਲੇ ਸੀ ਇਥੇ ਹੀ) ਗਵਾ ਜਾਂਦਾ ਹੈ, ਤੇ ਪਰਮਾਤਮਾ ਦੀ ਦਰਗਾਹ ਵਿਚ ਇਸ ਨੂੰ ਸਜ਼ਾ ਮਿਲਦੀ ਹੈ ॥੩॥

ਪਦ ਅਰਥ ਮੂਲੁ = ਅਸਲ ਰਾਸਿ ਪੂੰਜੀ ॥੩॥

SikhNet (Spanish)El Manmukj arrogante pierde su capital y tiene que enfrentar la Corte del Señor. (3)

ਜਗੁ ਖੋਟੌ. ਸਚੁ ਨਿਰਮਲੌ; ਗੁਰਸਬਦੀਂ ਵੀਚਾਰਿ ॥

jag khottau. sach niramalau; gurasabadeen veechaar |

Sant Singh KhalsaThe world is false and polluted; only the True One is Pure. Contemplate Him through the Word of the Guru's Shabad.
Manmohan SinghThe world is unclean and Immaculate is the True Lord. So, contemplate thou Him, through the Guru's wore.
Manmohan Singh (Punjabi)ਸੰਸਾਰ ਅਪਵਿੱਤਰ ਹੈ ਅਤੇ ਪਾਵਨ ਪੁਨੀਤ ਹੈ ਸੱਚਾ ਸੁਆਮੀ। ਇਸ ਲਈ, ਤੂੰ ਗੁਰਾਂ ਦੀ ਬਾਣੀ ਰਾਹੀਂ, ਉਸ ਦਾ ਸਿਮਰਨ ਕਰ।
Fareedkot Teekaਇਹੁ ਜੀਵ ਖੋਟਾ ਹੈ ਔਰ ਸਚ ਸਰੂਪ ਵਾਹਿਗੁਰੂ ਨਿਰਮਲ ਹੈ ਐਸਾ ਬੀਚਾਰ ਵਾਲਿਓਂ ਕੋ ਪ੍ਰਾਪਤ ਹੋਤਾ ਹੈ॥
Prof. Sahib Singhਜਗਤ (ਦਾ ਮੋਹ) ਖੋਟਾ ਹੈ (ਭਾਵ, ਮਨੁੱਖ ਦੇ ਮਨ ਨੂੰ ਖੋਟਾ ਮੈਲਾ ਬਣਾ ਦੇਂਦਾ ਹੈ), ਪਰਮਾਤਮਾ ਦਾ ਸਦਾ-ਥਿਰ ਨਾਮ ਪਵਿਤ੍ਰ ਹੈ (ਮਨ ਨੂੰ ਭੀ ਪਵਿਤ੍ਰ ਕਰਦਾ ਹੈ), (ਇਹ ਸੱਚਾ ਨਾਮ ਗੁਰੂ ਦੇ ਸ਼ਬਦ ਵਿਚ ਸੁਰਤ ਜੋੜਿਆਂ ਹੀ ਪ੍ਰਾਪਤ ਹੁੰਦਾ ਹੈ।
SikhNet (Spanish)El mundo se encuentra viviendo en la falsedad y contaminándose, sólo el Uno Verdadero es Puro. Medita en Él a través de la Palabra del Shabd del Guru,

ਤੇ ਨਰ ਵਿਰਲੇ ਜਾਣੀਅਹਿ; ਜਿਨ ਅੰਤਰਿ ਗਿਆਨੁ ਮੁਰਾਰਿ ॥੪॥

te nar virale jaaneeeh; jin antar giaan muraar |4|

Sant Singh KhalsaThose who have God's spiritual wisdom within, are known to be very rare. ||4||
Manmohan SinghRare are known to be such persons, within whom is the gnosis of God, the Enemy of ego.
Manmohan Singh (Punjabi)ਬਹੁਤ ਹੀ ਥੋੜੇ ਐਹੋ ਜੇਹੇ ਪੁਰਸ਼ ਜਾਣੇ ਜਾਂਦੇ ਹਨ, ਜਿਨ੍ਹਾਂ ਦੇ ਅੰਦਰ ਹੰਕਾਰ ਦੇ ਵੈਰੀ ਹਰੀ ਦੀ ਗਿਆਤ ਹੈ।
Fareedkot Teekaਪਰੰਤੂ ਓਹ ਪੁਰਸ਼ ਥੋੜੇ ਹੀ ਜਾਨੀਦੇ ਹੈਂ ਜਿਨੋਂ ਕੇ ਰਿਦੇ ਬੀਚ ਮੁਰਾਰੀ ਕਾ ਗਿਆਨ ਹੂਆ ਹੈ॥੪॥
Prof. Sahib Singh(ਪਰ) ਅਜੇਹੇ ਬੰਦੇ ਕੋਈ ਵਿਰਲੇ ਵਿਰਲੇ ਹੀ ਲੱਭਦੇ ਹਨ ਜਿਨ੍ਹਾਂ ਨੇ ਆਪਣੇ ਹਿਰਦੇ ਵਿਚ ਪਰਮਾਤਮਾ ਨਾਲ ਜਾਣ-ਪਛਾਣ ਪਾਈ ਹੈ ॥੪॥

ਪਦ ਅਰਥ ਮੁਰਾਰਿ ਗਿਆਨੁ = ਪਰਮਾਤਮਾ ਨਾਲ ਸਾਂਝ ॥੪॥

SikhNet (Spanish)pues quienes tienen la Sabiduría Espiritual de Dios en su interior, son excepcionales. (4)

ਅਜਰੁ ਜਰੈ. ਨੀਝਰੁ ਝਰੈ; ਅਮਰ ਅਨੰਦ ਸਰੂਪ ॥

ajar jarai. neejhar jharai; amar anand saroop |

Sant Singh KhalsaThey endure the unendurable, and the Nectar of the Lord, the Embodiment of Bliss, trickles into them continuously.
Manmohan SinghWhosoever endures the unendurable, for him, incessantly trickles the immortalising
Manmohan Singh (Punjabi)ਜੋ ਕੋਈ ਭੀ ਅਸਹਿ ਨੂੰ ਸਹਾਰਦਾ ਹੈ, ਉਸ ਦੇ ਲਈ ਪ੍ਰਸੰਨਤਾ ਸਰੂਪ, ਸੁਰਜੀਤ ਕਰਨ ਵਾਲਾ ਨਾਮ ਅੰਮ੍ਰਿਤ ਇਕ ਰਸ ਟਪਕਦਾ ਹੈ।
Fareedkot Teekaਜਰਾ ਆਦੀ ਅਵਸਥਾ ਤੇ ਰਹਿਤ ਜੋ ਪਾਰਬ੍ਰਹਮ ਹੈ ਤਿਸ ਕਾ ਗਿਆਨ ਪਾਇ ਕਰ ਜੋ (ਜਰੈ) ਧਾਰਨ ਕਰੈ ਤਿਸ ਕੋ ਅਮਰ ਅਨੰਦ ਸਰੂਪ (ਨੀਝਰੁ) ਏਕ ਰਸ (ਝਰੈ) ਪ੍ਰਾਪਤਿ ਹੋਤਾ ਹੈ, ਤਾਂ ਤੇ ਮੈਂ ਐਸੇ ਬੇਨਤੀ ਕਰਤਾ ਹੂੰ॥
Prof. Sahib Singh(ਮਾਇਆ ਦੇ ਮੋਹ ਦੀ ਸੱਟ ਸਹਾਰਨੀ ਬੜੀ ਔਖੀ ਖੇਡ ਹੈ, ਇਹ ਸੱਟ ਆਤਮਾ ਨੂੰ ਮਾਰ ਕੇ ਰੱਖ ਦੇਂਦੀ ਹੈ, ਪਰ ਜੇਹੜਾ ਕੋਈ) ਇਸ ਨਾਹ ਸਹਾਰੀ ਜਾਣ ਵਾਲੀ ਸੱਟ ਨੂੰ ਸਹਾਰ ਲੈਂਦਾ ਹੈ (ਉਸ ਦੇ ਅੰਦਰ) ਸਦਾ ਅਟੱਲ ਤੇ ਆਨੰਦ-ਸਰੂਪ ਪਰਮਾਤਮਾ (ਦੇ ਪਿਆਰ) ਦਾ ਚਸ਼ਮਾ ਫੁੱਟ ਪੈਂਦਾ ਹੈ।

ਪਦ ਅਰਥ ਅਜਰੁ = ਉਹ ਚੋਟ ਜੋ ਸਹਾਰਨੀ ਔਖੀ ਹੈ। ਜਰੈ = ਸਹਾਰ ਲਏ। ਨੀਝਰੁ = ਚਸ਼ਮਾ। ਝਰੈ = ਚੱਲ ਪੈਂਦਾ ਹੈ, ਫੁੱਟ ਪੈਂਦਾ ਹੈ।

SikhNet (Spanish)Ellos aguantan lo inaguantable y así, el Néctar del Señor, la Encarnación de Éxtasis gotea en Su Interior constantemente.

ਨਾਨਕੁ. ਜਲ ਕੌ ਮੀਨੁ ਸੈ; ਥੇ ਭਾਵੈ, ਰਾਖਹੁ ਪ੍ਰੀਤਿ ॥੫॥੧੩॥

naanak. jal kau meen sai; the bhaavai, raakhahu preet |5|13|

Sant Singh KhalsaO Nanak, the fish is in love with the water; if it pleases You, Lord, please enshrine such love within me. ||5||13||
Manmohan SinghName-Nectar, as is the love of fish with water, be Thou pleased, O Lord, to enshrine such a love within me for Thee.
Manmohan Singh (Punjabi)ਨਾਨਕ, ਜਿਸ ਤਰ੍ਹਾਂ ਦਾ ਪਿਆਰ ਮੱਛੀ ਦਾ ਪਾਣੀ ਨਾਲ ਹੈ, ਹੇ ਸੁਆਮੀ! ਤੂੰ ਪ੍ਰਸੰਨ ਹੋ ਆਪਣੇ ਲਈ, ਉਹੋ ਜੇਹਾ ਪਿਆਰ ਮੇਰੇ ਅੰਦਰ ਅਸਥਾਪਨ ਕਰ।
Fareedkot Teekaਸ੍ਰੀ ਗਰੂ ਜੀ ਕਹਤੇ ਹੈਂ: ਜੈਸੇ ਜਲ ਕੌ (ਮੀਨੁ) ਮਛੀ ਚਾਹਿਤੀ ਹੈ ਤੇਸੈ ਹੀ (ਥੇ) ਤੁਮ ਮੇਰੀ ਪ੍ਰੀਤਿ ਕੌ ਰਾਖੋ, ਭਾਵ ਤੈਸੇ ਮੈਂ ਆਪ ਕੋ ਚਾਹਿਤਾ ਰਹੂੰ (ਤੇ) ਖੇਰਾੜ ਅਰ ਹੜੋਤੀ ਦੇਸ ਕੋਟੇ ਬੂੰਦੀ ਕੀ ਭਾਸ਼ਾ ਹੈ॥੫॥੧੩॥☬ਵਾਹਿਗੁਰੂ ਕੀ ਉਸਤਤੀ ਕਰਤੇ ਹੈਂ:
Prof. Sahib Singhਹੇ ਪ੍ਰਭੂ! ਜਿਵੇਂ ਮੱਛੀ (ਵਧੀਕ ਵਧੀਕ) ਜਲ ਨੂੰ ਤਾਂਘਦੀ ਹੈ, ਜਿਵੇਂ (ਤੇਰਾ ਦਾਸ) ਨਾਨਕ (ਤੇਰੀ ਪ੍ਰੀਤ ਲੋੜਦਾ ਹੈ) ਤੇਰੀ ਮੇਹਰ ਹੋਵੇ, ਤਾਂ ਤੂੰ ਆਪਣਾ ਪਿਆਰ (ਮੇਰੇ ਹਿਰਦੇ ਵਿਚ) ਟਿਕਾਈ ਰੱਖ (ਤਾ ਕਿ ਨਾਨਕ ਮਾਇਆ ਦੇ ਮੋਹ-ਜਾਲ ਵਿਚ ਫਸਣੋਂ ਬਚਿਆ ਰਹੇ) ॥੫॥੧੩॥

ਪਦ ਅਰਥ ਜਲ ਕੌ = ਪਾਣੀ ਨੂੰ। ਮੀਨੁ = ਮੱਛ, ਮੱਛੀ। ਸੈ = ਹੈ। ਥੇ = ਤੈਨੂੰ (ਹੇ ਪ੍ਰਭੂ!)। ਭਾਵੈ = ਚੰਗਾ ਲੱਗੇ ॥੫॥੧੩॥

SikhNet (Spanish)Oh, dice Nanak, el pez ama el agua y, si así Te place, infunde ese tipo de Amor en mí. (5-13)

Open this shabad →

Shabad Guru Nanak Dev Ji Raag Prabhaatee

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.

ਗੀਤ ਨਾਦ ਹਰਖ ਚਤੁਰਾਈ ॥

geet naad harakh chaturaaee |

Sant Singh KhalsaSongs, sounds, pleasures and clever tricks;
Manmohan SinghThe songs, the tunes and clevernesses of mind,
Manmohan Singh (Punjabi)ਗੀਤਾਂ, ਰਾਗਾਂ, ਦਿਲ ਦੀਆਂ ਹੁਸ਼ਿਆਰੀਆਂ,
Fareedkot Teekaਵੇਸਵਾ ਆਦਿਕੋਂ ਕੇ ਗੀਤ ਔ ਅਨੰਦ ਕੇ ਦੇਣੇਹਾਰੇ ਚਤਰਾਈ ਸਹਿਤ ਜੋ (ਨਾਦ) ਵਾਜੇ ਹੈਂ ਵਾ ਔਰ ਜੋ ਚਤਰਾਈਆਂ ਹੈਂ॥
Prof. Sahib Singhਦੁਨੀਆ ਵਾਲੇ ਗੀਤ ਗਾਣੇ, ਦੁਨੀਆ ਵਾਲੀਆਂ ਖ਼ੁਸ਼ੀਆਂ ਤੇ ਚਤੁਰਾਈਆਂ,

ਪਦ ਅਰਥ ਨਾਦ = ਆਵਾਜ਼। ਗੀਤ ਨਾਦ = ਗੀਤ ਗਾਣੇ। ਹਰਖ = ਖ਼ੁਸ਼ੀਆਂ।

SikhNet (Spanish)Canciones, sonidos, placeres y trucos astutos;

ਰਹਸ ਰੰਗ; ਫੁਰਮਾਇਸਿ ਕਾਈ ॥

rehas rang; furamaaeis kaaee |

Sant Singh Khalsajoy, love and the power to command;
Manmohan Singhthe comforts, revelments and many commands,
Manmohan Singh (Punjabi)ਛਾਂਤੀ, ਰੰਗ-ਰਲੀਆਂ, ਕਈ ਹੁਕਮਾਂ,
Fareedkot Teekaਸ੍ਵੇਤ, ਪੀਤਾਦੀ ਰੰਗੋਂ ਕਾ ਪਹਿਰਨਾ ਅਰ ਖੁਸ਼ੀ ਕੀ ਫੁਰਮਾਇਸ਼ ਜੋ ਕੋਈ ਹੈ॥
Prof. Sahib Singhਦੁਨੀਆ ਵਾਲੇ ਚਾਉ ਮਲ੍ਹਾਰ ਤੇ ਹਕੂਮਤਾਂ, (ਇਹਨਾਂ ਵਿਚੋਂ) ਕੁਝ ਭੀ-

ਪਦ ਅਰਥ ਰਹਸ = ਅਨੰਦ, ਚਾਉ। ਫੁਰਮਾਇਸਿ = ਹਕੂਮਤ। ਕਾਈ = ਕੋਈ ਭੀ ਚੀਜ਼।

SikhNet (Spanish)alegrías, amor, y el disfrute del poder de comandar;

ਪੈਨੑਣੁ ਖਾਣਾ; ਚੀਤਿ ਨ ਪਾਈ ॥

painan khaanaa; cheet na paaee |

Sant Singh Khalsafine clothes and food - these have no place in one's consciousness.
Manmohan Singhthe robes and relishes, find no place within my mind.
Manmohan Singh (Punjabi)ਪੁਸ਼ਾਕਾਂ ਅਤੇ ਭੋਜਨ ਨੂੰ ਮੇਰੇ ਮਨ ਅੰਦਰ ਥਾਂ ਨਹੀਂ ਮਿਲਦੀ।
Fareedkot Teekaਖਾਣੇ, ਪੈਨਣੇ ਆਦੀ ਕੋਈ ਬਾਤ ਮੇਰੇ ਚਿਤ ਮੇਂ ਨਹੀਂ ਪਾਈਤੀ ਹੈ॥
Prof. Sahib Singhਅਨੇਕਾਂ ਪਦਾਰਥ ਖਾਣੇ ਤੇ ਸੁੰਦਰ ਬਸਤ੍ਰ ਪਹਿਨਣੇ- ਮੇਰੇ ਚਿੱਤ ਵਿਚ ਨਹੀਂ ਭਾਉਂਦੇ।

ਪਦ ਅਰਥ ਕਾਈ ਚੀਤਿ ਨ ਪਾਈ = ਕੁਝ ਭੀ ਚਿੱਤ ਵਿਚ ਨਹੀਂ ਪੈਂਦੀ, ਕੁਝ ਭੀ ਚਿੱਤ ਨੂੰ ਚੰਗਾ ਨਹੀਂ ਲੱਗਦਾ।

SikhNet (Spanish)ropas finas y comida, todo esto no tienen lugar en la Conciencia de uno.

ਸਾਚੁ ਸਹਜੁ ਸੁਖੁ; ਨਾਮਿ ਵਸਾਈ ॥੧॥

saach sehaj sukh; naam vasaaee |1|

Sant Singh KhalsaTrue intuitive peace and poise rest in the Naam. ||1||
Manmohan SinghThe true poise and peace abide in the Lord's Name.
Manmohan Singh (Punjabi)ਸੱਚੀ ਅਡੋਲਤਾ ਅਤੇ ਆਰਾਮ ਸਾਈਂ ਦੇ ਨਾਮ ਅੰਦਰ ਵਸਦੇ ਹਨ।
Fareedkot Teekaਕਿਉਂਕਿ ਸਚੇ ਸੁਖ ਕੌ ਦੇਣੇ ਵਾਲੀ ਜੋ ਨਾਮ ਕੀ ਪ੍ਰੀਤੀ ਹੈ, ਸੋ (ਸਹਜੁ) ਸੁਭਾਵਕ ਹੀ ਮੈਨੇ ਅਪਨੇ ਮਨ ਮੇਂ ਵਸਾਈ ਹੈ॥੧॥
Prof. Sahib Singh(ਜਿਤਨਾ ਚਿਰ) ਸਿਮਰਨ ਦੀ ਰਾਹੀਂ ਮੈਂ (ਪਰਮਾਤਮਾ ਨੂੰ ਆਪਣੇ ਹਿਰਦੇ ਵਿਚ) ਵਸਾਂਦਾ ਹਾਂ, ਮੇਰੇ ਅੰਦਰ ਅਟੱਲ ਅਡੋਲਤਾ ਬਣੀ ਰਹਿੰਦੀ ਹੈ, ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ ॥੧॥

ਪਦ ਅਰਥ ਸਹਜੁ = ਅਡੋਲ ਅਵਸਥਾ। ਵਸਾਈ = (ਜਿਤਨਾ ਚਿਰ) ਮੈਂ (ਆਪਣੇ ਮਨ ਨੂੰ) ਵਸਾਂਦਾ ਹਾਂ ॥੧॥

SikhNet (Spanish)La Paz Intuitiva y el Equilibrio residen en el Naam. (1)

ਕਿਆ ਜਾਨਾਂ; ਕਿਆ ਕਰੈ ਕਰਾਵੈ ॥

kiaa jaanaan; kiaa karai karaavai |

Sant Singh KhalsaWhat do I know about what God does?
Manmohan SinghWhat do I know as to what the Lord does and causes to be done?
Manmohan Singh (Punjabi)ਮੈਂ ਕੀ ਜਾਣਦਾ ਹਾਂ, ਕਿ ਸੁਆਮੀ ਕੀ ਰਕਦਾ ਅਤੇ ਕਰਾਉਂਦਾ ਹੈ?
Fareedkot Teekaਮੈਂ ਕਿਆ ਜਾਨੋਂ ਓਹ ਜੋ ਕਿਆ ਕਰਤਾ ਹੈ ਔਰ ਕਿਆ ਕਰਾਵਤਾ ਹੈ? ਭਾਵ ਇਹ ਤਿਸ ਕਾ ਕੋਈ ਕਰਮ ਜਾਨਿਆ ਨਹੀਂ ਜਾਤਾ ਹੈ॥
Prof. Sahib Singhਮੈਨੂੰ ਇਹ ਸਮਝ ਨਹੀਂ ਕਿ (ਮੇਰਾ ਸਿਰਜਣਹਾਰ ਮੇਰੇ ਵਾਸਤੇ) ਕੀਹ ਕੁਝ ਕਰ ਰਿਹਾ ਤੇ (ਮੈਥੋਂ) ਕੀ ਕਰਾ ਰਿਹਾ ਹੈ।

ਪਦ ਅਰਥ ਕਿਆ ਜਾਨਾਂ = ਮੈਂ ਕੀਹ ਜਾਣਦਾ ਹਾਂ?

SikhNet (Spanish)¿Qué sé yo de lo que Dios hace? Sin el Naam,

ਨਾਮ ਬਿਨਾ; ਤਨਿ ਕਿਛੁ. ਨ ਸੁਖਾਵੈ ॥੧॥ ਰਹਾਉ ॥

naam binaa; tan kichh. na sukhaavai |1| rahaau |

Sant Singh KhalsaWithout the Naam, the Name of the Lord, nothing makes my body feel good. ||1||Pause||
Manmohan SinghWithout the Lord's Name, naught is Pleasing to my body. Pause.
Manmohan Singh (Punjabi)ਪ੍ਰਭੂ ਦੇ ਨਾਮ ਦੇ ਬਗੈਰ, ਮੇਰੀ ਦੇਹ ਨੂੰ ਕੁਝ ਭੀ ਚੰਗਾ ਨਹੀਂ ਲਗਦਾ। ਠਹਿਰਾਉ।
Fareedkot Teekaਤਾਂ ਤੇ ਤਿਸ ਕੇ ਨਾਮ ਤੇ ਬਿਨਾਂ ਮੇਰੇ ਤਨ ਕੋ ਕੁਛ ਨਹੀਂ ਸੁਖਾਵਤਾ ਹੈ॥੧॥ ਰਹਾਉ ॥
Prof. Sahib Singh(ਪਰ ਮੈਂ ਇਹ ਸਮਝਦਾ ਹਾਂ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਭੀ ਮੇਰੇ ਹਿਰਦੇ ਵਿਚ ਚੰਗਾ ਨਹੀਂ ਲਗਦਾ ॥੧॥ ਰਹਾਉ ॥

ਪਦ ਅਰਥ ਤਨਿ = ਸਰੀਰ ਵਿਚ ॥੧॥ ਰਹਾਉ ॥

SikhNet (Spanish)el Nombre del Señor, nada me hace sentir bien. (1-Pausa)

ਜੋਗ ਬਿਨੋਦ ਸ੍ਵਾਦ ਆਨੰਦਾ ॥

jog binod svaad aanandaa |

Sant Singh KhalsaYoga, thrills, delicious flavors and ecstasy;
Manmohan SinghI have received all the joys of yoga, plays and relishes,
Manmohan Singh (Punjabi)ਮੈਂ ਯੋਗਾਂ, ਖੇਲ-ਤਮਾਸ਼ਿਆ ਅਤੇ ਸੁਆਦਾ ਦੀਆਂ ਸਾਰੀਆਂ ਖੁਸ਼ੀਆਂ ਪਾ ਲਈਆਂ ਹਨ,
Fareedkot Teekaਜੋਗ ਕੇ (ਬਿਨੋਦ) ਬਿਲਾਸ ਅਰ ਵਿਖੇ ਸੁਆਦ ਕਾ ਅਨੰਦ ਇਹੀ ਜਾਣਿਆ ਹੈ॥
Prof. Sahib Singh(ਪਰਮਾਤਮਾ ਦੀ ਭਗਤੀ) ਵਿਚੋਂ ਮੈਨੂੰ ਜੋਗ ਦੇ ਕੌਤਕਾਂ ਦੇ ਸੁਆਦ ਤੇ ਆਨੰਦ ਆ ਰਹੇ ਹਨ।

ਪਦ ਅਰਥ ਬਿਨੋਦ = ਕੌਤਕ।

SikhNet (Spanish)Yoga, Aventuras, Sabores deliciosos y Éxtasis;

ਮਤਿ ਸਤ ਭਾਇ; ਭਗਤਿ ਗੋਬਿੰਦਾ ॥

mat sat bhaae; bhagat gobindaa |

Sant Singh Khalsawisdom, truth and love all come from devotion to the Lord of the Universe.
Manmohan Singhthrough true love and meditation of the Lord of the world.
Manmohan Singh (Punjabi)ਸ਼੍ਰਿਸ਼ਟੀ ਦੇ ਸੁਆਮੀ ਦੀ ਸੱਚੀ ਪ੍ਰੀਤ ਅਤੇ ਬੰਦਗੀ ਰਾਹੀਂ।
Fareedkot Teekaਜੋ (ਮਤਿ) ਬੁਧੀ ਮੇਂ ਗੋਬਿੰਦ ਕੀ ਭਗਤ ਕੌ (ਸਤ ਭਾਇ) ਨਿਸਚੈ ਕੀਆ ਹੈ॥
Prof. Sahib Singh(ਪ੍ਰਭੂ-ਚਰਨਾਂ ਦੇ) ਸੱਚੇ ਪ੍ਰੇਮ ਦੀ ਬਰਕਤਿ ਨਾਲ ਮੇਰੀ ਮੱਤ ਵਿਚ ਗੋਬਿੰਦ ਦੀ ਭਗਤੀ ਟਿਕੀ ਹੋਈ ਹੈ,

ਪਦ ਅਰਥ ਭਾਇ = ਪ੍ਰੇਮ ਦੀ ਰਾਹੀਂ। ਸਤ ਭਾਇ = ਸੱਚੇ ਪ੍ਰੇਮ ਦੀ ਰਾਹੀਂ।

SikhNet (Spanish)Sabiduría, Verdad, y Amor, todos estos vienen de la Devoción al Señor del Universo.

ਕੀਰਤਿ ਕਰਮ; ਕਾਰ ਨਿਜ ਸੰਦਾ ॥

keerat karam; kaar nij sandaa |

Sant Singh KhalsaMy own occupation is to work to praise the Lord.
Manmohan SinghMy own affair and avocation is the Lord's praise.
Manmohan Singh (Punjabi)ਮੇਰਾ ਨਿੱਜ ਦਾ ਕੰਮ ਤੇ ਕਾਰ-ਵਿਹਾਰ ਸਾਈਂ ਦੀ ਸਿਫ਼ਤ ਸਨਾ ਹੈ।
Fareedkot Teekaਵਾਹਿਗੁਰੂ ਕੀ ਕੀਰਤੀ ਰੂਪੀ ਜੋ ਕਰਮ ਹੈ, ਸੋਈ (ਨਿਜ ਸੰਦਾ) ਆਪਦਾ ਕਾਰਜ ਹੈ, ਭਾਵ ਏਹੀ ਪਰਲੋਕ ਮੇਂ ਜੀਵ ਕੇ ਕੰਮ ਆਵਣੇ ਵਾਲਾ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਹੀ ਮੇਰੀ ਆਪਣੀ ਨਿੱਤ ਦੀ ਕਾਰ ਬਣ ਗਈ ਹੈ।

ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਕਰਮ ਕਾਰ = ਨਿੱਤ ਦੀ ਕਾਰ। ਨਿਜ ਸੰਦਾ = ਮੇਰੀ ਆਪਣੀ। ਸੰਦਾ = ਦਾ।

SikhNet (Spanish)Mi única ocupación es alabar al Señor.

ਅੰਤਰਿ ਰਵਤੌ; ਰਾਜ ਰਵਿੰਦਾ ॥੨॥

antar ravatau; raaj ravindaa |2|

Sant Singh KhalsaDeep within, I dwell on the Lord of the sun and the moon. ||2||
Manmohan SinghWithin my mind, contemplate I, my Lord, the llluminator of the sun and the moon.
Manmohan Singh (Punjabi)ਆਪਣੇ ਹਿਰਦੇ ਅੰਦਰ ਮੈਂ ਸੂਰਜ ਅਤੇ ਚੰਦ ਦੇ ਪ੍ਰਕਾਸ਼ਕ ਆਪਣੇ ਸੁਆਮੀ ਨੂੰ ਸਿਮਰਦਾ ਹਾਂ।
Fareedkot Teekaਜਿਸ ਦਾ (ਰਾਜ) ਪ੍ਰਕਾਸ਼ (ਰਵਿੰਦਾ) ਸੂਰਜ ਅਰ ਚੰਦ ਮੇਂ ਹੈ, ਸੋ ਤਿਸ ਕੋ ਮੈਂ ਅਪਨੇ ਅੰਤਰ ਜਪਤਾ ਹੂੰ॥੨॥
Prof. Sahib Singh(ਸਾਰੇ ਜਗਤ ਵਿਚ) ਪ੍ਰਕਾਸ਼ ਕਰਨ ਵਾਲਾ ਪ੍ਰਭੂ ਮੇਰੇ ਹਿਰਦੇ ਵਿਚ ਹਰ ਵੇਲੇ ਹੁਲਾਰੇ ਦੇ ਰਿਹਾ ਹੈ ॥੨॥

ਪਦ ਅਰਥ ਰਵਤੌ = ਰਮ ਰਿਹਾ ਹੈ, ਪਰਗਟ ਹੋ ਰਿਹਾ ਹੈ। ਰਾਜ = ਪ੍ਰਕਾਸ਼। ਰਾਜ ਰਵੰਦਾ = ਚਨਣਾ ਕਰ ਰਿਹਾ ਹੈ ॥੨॥

SikhNet (Spanish)Habito en lo muy profundo de mi ser, en el Señor del Sol y de la Luna. (2)

ਪ੍ਰਿਉ ਪ੍ਰਿਉ ਪ੍ਰੀਤਿ; ਪ੍ਰੇਮਿ ਉਰ ਧਾਰੀ ॥

priau priau preet; prem ur dhaaree |

Sant Singh KhalsaI have lovingly enshrined the love of my Beloved within my heart.
Manmohan SinghThe love of my dear Beloved, I have lovingly enshrined within my mind.
Manmohan Singh (Punjabi)ਆਪਣੇ ਪਿਆਰੇ ਪ੍ਰੀਤਮ ਦੀ ਪਿਰਹੜੀ, ਮੈਂ ਪਿਆਰ ਨਾਲ ਆਪਣੇ ਹਿਰਦੇ ਅੰਦਰ ਟਿਕਾਈ ਹੋਈ ਹੈ।
Fareedkot Teekaਮਨ ਤਨ ਕਰ ਕੇ ਜੋ ਪਰਮੇਸਰ (ਪ੍ਰਿਉ) ਪਿਆਰਾ ਹੈ ਤਿਸ ਵਿਖੇ ਪ੍ਰੇਮ ਕਰ ਰਿਦੇ ਮੇਂ (ਪ੍ਰੀਤ) ਭਗਤੀ ਧਾਰਨ ਕਰੀ ਹੈ॥
Prof. Sahib Singhਪ੍ਰਭੂ ਦੇ ਪ੍ਰੇਮ ਵਿਚ (ਜੁੜ ਕੇ) ਮੈਂ ਉਸ ਪਿਆਰੇ ਨੂੰ ਨਿਤ ਪੁਕਾਰਦਾ ਹਾਂ, ਉਸ ਦੀ ਪ੍ਰੀਤ ਮੈਂ ਆਪਣੇ ਹਿਰਦੇ ਵਿਚ ਟਿਕਾਂਦਾ ਹਾਂ।

ਪਦ ਅਰਥ ਪ੍ਰੇਮਿ = ਪ੍ਰੇਮ ਦੀ ਰਾਹੀਂ। ਉਰ ਧਾਰੀ = ਮੈਂ ਹਿਰਦੇ ਵਿਚ ਟਿਕਾ ਰਿਹਾ ਹਾਂ।

SikhNet (Spanish)Con todo Amor enaltezco a mi Bienamado en mi corazón.

ਦੀਨਾ ਨਾਥੁ; ਪੀਉ ਬਨਵਾਰੀ ॥

deenaa naath; peeo banavaaree |

Sant Singh KhalsaMy Husband Lord, the Lord of the World, is the Master of the meek and the poor.
Manmohan SinghMy spouse, the Lord of woods, is the Master of the meek.
Manmohan Singh (Punjabi)ਜੰਗਲਾਂ ਦਾ ਸੁਆਮੀ ਮੇਰਾ ਕੰਤ ਮਸਕੀਨਾਂ ਦਾ ਮਾਲਕ ਹੈ।
Fareedkot Teekaਵਹੁ ਬਨਵਾਰੀ ਜੋ ਹਮਾਰਾ ਪਤੀ ਹੈ, ਸੋ ਦੀਨੋਂ ਕਾ (ਨਾਥ) ਮਾਲਕੁ ਹੈ॥
Prof. Sahib Singh(ਮੈਨੂੰ ਯਕੀਨ ਬਣ ਗਿਆ ਹੈ ਕਿ) ਉਹ ਦੀਨਾਂ ਦਾ ਨਾਥ ਹੈ, ਉਹ ਸਭ ਦਾ ਪਤੀ ਹੈ; ਉਹ ਜਗਤ ਦਾ ਮਾਲਕ ਹੈ।

ਪਦ ਅਰਥ ਪੀਉ = ਪਤੀ-ਪ੍ਰਭੂ। ਬਨਵਾਰੀ = ਜਗਤ ਦਾ ਮਾਲਕ।

SikhNet (Spanish)Mi Señor Esposo, mi Señor del Mundo es el Maestro del débil y del desamparado.

ਅਨਦਿਨੁ; ਨਾਮੁ ਦਾਨੁ ਬ੍ਰਤਕਾਰੀ ॥

anadin; naam daan bratakaaree |

Sant Singh KhalsaNight and day, the Naam is my giving in charity and fasting.
Manmohan SinghRemembrance of the Name, night and day, is my alms-giving and fasting.
Manmohan Singh (Punjabi)ਰੈਣ ਅਤੇ ਦਿਹੂੰ ਨਾਮ ਦਾ ਸਿਮਰਨ ਕਰਨਾ ਹੀ ਮੇਰਾ ਦਾਨ-ਪੁੰਨ ਕਰਨਾ ਅਤੇ ਵਰਤ ਰਖਣਾ ਹੈ।
Fareedkot Teekaਹਮ ਦਿਨੇ ਰਾਤ ਨਾਮ ਦਾਨ ਕਾ ਸਦਾ ਬ੍ਰਤ ਕਰਨੇਹਾਰੇ ਹੂਏ ਹੈਂ॥
Prof. Sahib Singhਹਰ ਰੋਜ਼ (ਹਰ ਵੇਲੇ) ਉਸ ਦਾ ਨਾਮ ਸਿਮਰਨਾ ਤੇ ਹੋਰਨਾਂ ਨੂੰ ਸਿਮਰਨ ਲਈ ਪ੍ਰੇਰਨਾ-ਇਹ ਨੇਮ ਮੈਂ ਸਦਾ ਨਿਬਾਹ ਰਿਹਾ ਹਾਂ।

ਪਦ ਅਰਥ ਅਨਦਿਨੁ = ਹਰ ਰੋਜ਼। ਬ੍ਰਤ ਕਾਰੀ = ਬ੍ਰਤ ਕਰ ਰਿਹਾ ਹਾਂ, ਨੇਮ ਨਿਬਾਹ ਰਿਹਾ ਹਾਂ।

SikhNet (Spanish)Día y noche, el Naam es mi Dádiva y mi ayuno.

ਤ੍ਰਿਪਤਿ ਤਰੰਗ; ਤਤੁ ਬੀਚਾਰੀ ॥੩॥

tripat tarang; tat beechaaree |3|

Sant Singh KhalsaThe waves have subsided, contemplating the essence of reality. ||3||
Manmohan SinghDeliberating over the Lord's quintessence, I have been satiated with the waves of bliss.
Manmohan Singh (Punjabi)ਸਾਈਂ ਦੇ ਜੌਹਰ ਦੀ ਸੋਚ-ਵਿਚਾਰ ਕਰਨ ਦੁਆਰਾ, ਮੈਂ ਖੁਸ਼ੀ ਦੀਆਂ ਲਹਿਰਾ ਨਾਲ ਰਜ ਗਿਆ ਹਾਂ।
Fareedkot Teekaਤਤ ਮਿਥਿਆ ਕੇ ਵੀਚਾਰੀ ਹੋਨੇ ਕਰ ਹਮ ਸੰਕਲਪ ਰੂਪੀ ਤਰੰਗੋਂ ਸੇ ਤ੍ਰਿਪਤ ਹੂਏ ਹੈਂ, ਭਾਵ ਯੇਹਿ ਨਿਹਸੰਕਲਪ ਹੂਏ ਹੈਂ॥੩॥☬ਔ ਐਸੇ ਬੇਨਤੀ ਕਰਤੇ ਹੈਂ:
Prof. Sahib Singhਜਿਉਂ ਜਿਉਂ ਮੈਂ ਜਗਤ ਦੇ ਮੂਲ ਪ੍ਰਭੂ (ਦੇ ਗੁਣਾਂ) ਨੂੰ ਵਿਚਾਰਦਾ ਹਾਂ; ਮਾਇਆ ਦੇ ਮੋਹ ਦੀਆਂ ਲਹਿਰਾਂ ਵਲੋਂ ਮੈਂ ਤ੍ਰਿਪਤ ਹੁੰਦਾ ਜਾ ਰਿਹਾ ਹਾਂ ॥੩॥

ਪਦ ਅਰਥ ਤਰੰਗ = ਮਾਇਆ ਦੇ ਮੋਹ ਦੀਆਂ ਲਹਿਰਾਂ। ਤਤੁ = ਜਗਤ ਦਾ ਮੂਲ ਪ੍ਰਭੂ ॥੩॥

SikhNet (Spanish)Las olas se han calmado, meditando en la Esencia de la Realidad. (3)

ਅਕਥੌ ਕਥਉ; ਕਿਆ ਮੈ ਜੋਰੁ ॥

akathau kthau; kiaa mai jor |

Sant Singh KhalsaWhat power do I have to speak the Unspoken?
Manmohan SinghWhat power have I to utter the Unutterable Lord?
Manmohan Singh (Punjabi)ਅਕਹਿ ਪ੍ਰਭੂ ਨੂੰ ਕਹਿਨ ਦੀ ਮੇਰੇ ਵਿੱਚ ਕਿਹੜੀ ਸੱਤਿਆ ਹੈ?
Fareedkot Teekaਹੇ ਅਕਥ ਵਾਹਿਗੁਰੂ! ਜੋ ਤੇਰਾ ਜਸੁ ਕਥਨ ਕਰੋਂ, ਮੇਰੇ ਮੇਂ ਐਸਾ ਕਿਆ ਜੋਰੁ ਹੈ ਅਰਥਾਤ ਕੋਈ ਬਲ ਨਹੀਂ ਹੈ॥
Prof. Sahib Singhਹੇ ਪ੍ਰਭੂ! ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਮੇਰੀ ਕੀਹ ਤਾਕਤ ਹੈ ਕਿ ਮੈਂ ਤੇਰੇ ਗੁਣ ਬਿਆਨ ਕਰਾਂ?

ਪਦ ਅਰਥ ਅਕਥੌ = ਜਿਸ ਦੇ ਗੁਣ ਕਥੇ ਨਹੀਂ ਜਾ ਸਕਦੇ। ਕਥਉ = ਮੈਂ ਬਿਆਨ ਕਰ ਸਕਾਂ।

SikhNet (Spanish)¿Qué poder tengo para hablar de lo Inefable?

ਭਗਤਿ ਕਰੀ; ਕਰਾਇਹਿ ਮੋਰ ॥

bhagat karee; karaaeihi mor |

Sant Singh KhalsaI worship You with devotion; You inspire me to do so.
Manmohan SinghIf Thou, O Lord, make me worship, then alone can I worship Thee.
Manmohan Singh (Punjabi)ਜੇਕਰ ਤੂੰ ਹੇ ਸੁਆਮੀ! ਕੋਲੋ ਪੂਜਾ ਕਰਵਾਵੇ, ਕੇਵਲ ਤਾਂ ਹੀ ਮੈਂ ਤੇਰੀ ਪੂਜਾ ਕਰ ਸਕਦਾ ਹਾਂ।
Fareedkot Teekaਜੌ ਤੂੰ ਆਪ ਮੇਰੇ ਪਾਸੋਂ ਕਰਾਵੈਂ ਤੌ ਮੈਂ ਤੇਰੀ ਭਗਤੀ ਕਰ ਸਕਤਾ ਹਾਂ॥
Prof. Sahib Singhਜਦੋਂ ਤੂੰ ਮੈਥੋਂ ਆਪਣੀ ਭਗਤੀ ਕਰਾਂਦਾ ਹੈਂ ਤਦੋਂ ਹੀ ਮੈਂ ਕਰ ਸਕਦਾ ਹਾਂ।

ਪਦ ਅਰਥ ਮੋਰ = ਮੈਥੋਂ। ਕਰੀ = ਮੈਂ ਕਰਾਂ।

SikhNet (Spanish)Te alabo con toda Devoción, pues Tú me inspiras para hacerlo;

ਅੰਤਰਿ ਵਸੈ; ਚੂਕੈ ਮੈ ਮੋਰ ॥

antar vasai; chookai mai mor |

Sant Singh KhalsaYou dwell deep within; my egotism is dispelled.
Manmohan SinghIf thou abide within me, then am I rid of my egotism and egoism.
Manmohan Singh (Punjabi)ਜੇਕਰ ਤੂੰ ਮੇਰੇ ਅੰਦਰ ਵਸ ਜਾਵੇ, ਤਾਂ ਮੈਂ ਸਵੈ-ਹੰਗਤਾ ਅਤੇ ਅਪਨਤ ਤੋਂ ਖਲਾਸੀ ਪਾ ਜਾਂਦਾ ਹਾਂ।
Fareedkot Teekaਜਬ ਤੂੰ ਮੇਰੇ ਅੰਤਰਿ ਨਿਵਾਸੁ ਕਰੈਂ ਤਬ ਮੈਂ ਮੇਰਾ ਦੂਰ ਹੋ ਜਾਵੇ॥
Prof. Sahib Singhਜਦੋਂ ਤੇਰਾ ਨਾਮ ਮੇਰੇ ਅੰਦਰ ਆ ਵੱਸਦਾ ਹੈ ਤਾਂ (ਮੇਰੇ ਅੰਦਰੋਂ) 'ਮੈਂ ਮੇਰੀ' ਮੁੱਕ ਜਾਂਦੀ ਹੈ (ਹਉਮੈ ਤੇ ਮਮਤਾ ਦੋਵੇਂ ਨਾਸ ਹੋ ਜਾਂਦੀਆਂ ਹਨ)।

ਪਦ ਅਰਥ ਮੈ ਮੋਰ = ਮੈਂ ਮੇਰੀ।

SikhNet (Spanish)y habitando en lo profundo de mi ser, mi egoísmo es disipado.

ਕਿਸੁ ਸੇਵੀ; ਦੂਜਾ ਨਹੀ ਹੋਰੁ ॥੪॥

kis sevee; doojaa nahee hor |4|

Sant Singh KhalsaSo whom should I serve? There is no other than You. ||4||
Manmohan SinghWhom else should I serve, O my Lord? Without Thee, there is not any other.
Manmohan Singh (Punjabi)ਮੈਂ ਹੋਰ ਕੀਹਦੀ ਸੇਵਾ ਕਰਾਂ, ਹੇ ਮੇਰੇ ਸੁਆਮੀ! ਤੇਰੇ ਬਗੈਰ ਹੋਰਸ ਕੋਈ ਹੈ ਹੀ ਨਹੀਂ।
Fareedkot Teekaਤੇਰੇ ਬਿਨਾਂ ਮੈਂ ਕਿਸ ਕੋ ਸੇਵੋਂ? ਜੋ ਤੁਝ ਬਿਨਾਂ ਔਰ ਕੋਈ ਦੂਸਰਾ ਨਹੀਂ ਹੈ, ਭਾਵ ਯੇਹਿ ਤੇਰਾ ਹੀ ਸਦਾ ਸੇਵਨ ਕਰੋਂ॥੪॥
Prof. Sahib Singhਤੈਥੋਂ ਬਿਨਾ ਮੈਂ ਕਿਸੇ ਹੋਰ ਦੀ ਭਗਤੀ ਨਹੀਂ ਕਰ ਸਕਦਾ, ਮੈਨੂੰ ਤੇਰੇ ਵਰਗਾ ਕੋਈ ਹੋਰ ਦਿੱਸਦਾ ਹੀ ਨਹੀਂ ॥੪॥
SikhNet (Spanish)¿A quién entonces podría servir? No existe nadie como Tú. (4)

ਗੁਰ ਕਾ ਸਬਦੁ; ਮਹਾ ਰਸੁ ਮੀਠਾ ॥

gur kaa sabad; mahaa ras meetthaa |

Sant Singh KhalsaThe Word of the Guru's Shabad is utterly sweet and sublime.
Manmohan SinghSweet and supreme elixir is the Guru's word.
Manmohan Singh (Punjabi)ਮਿਠੜੀ ਅਤੇ ਪਰਮ ਅੰਮ੍ਰਿਤ ਹੈ ਗੁਰਾਂ ਦੀ ਬਾਣੀ।
Fareedkot Teekaਗੁਰੋਂ ਕਾ ਜੋ ਸਬਦੁ ਰੂਪੀ ਮਹਾਂ ਮੀਠਾ ਰਸੁ ਹੈ॥
Prof. Sahib Singh(ਹੇ ਪ੍ਰਭੂ! ਤੇਰੀ ਮੇਹਰ ਨਾਲ) ਤੇਰਾ ਨਾਮ-ਅੰਮ੍ਰਿਤ ਮੇਰੇ ਅੰਦਰ ਅਜੇਹਾ ਪਰਗਟ ਹੋ ਗਿਆ ਹੈ ਕਿ ਗੁਰੂ ਦਾ ਸ਼ਬਦ (ਜਿਸ ਦੀ ਰਾਹੀਂ ਤੇਰਾ ਨਾਮ-ਅੰਮ੍ਰਿਤ ਮਿਲਦਾ ਹੈ) ਮੈਨੂੰ ਮਿੱਠਾ ਲੱਗ ਰਿਹਾ ਹੈ,
SikhNet (Spanish)La Palabra del Shabd del Guru es sumamente Dulce y Sublime.

ਐਸਾ ਅੰਮ੍ਰਿਤੁ; ਅੰਤਰਿ ਡੀਠਾ ॥

aisaa amrit; antar ddeetthaa |

Sant Singh KhalsaSuch is the Ambrosial Nectar I see deep within.
Manmohan SinghThrough such Nectar, I have seen my Lord within me,
Manmohan Singh (Punjabi)ਐਹੋ ਜੇਹੇ ਆਬਿ-ਹਿਯਾਤ ਦੇ ਰਾਹੀਂ ਮੈਂ ਆਪਣੇ ਪ੍ਰਭੂ ਨੂੰ ਆਪਣੇ ਅੰਦਰ ਹੀ ਵੇਖ ਲਿਆ ਹੈ।
Fareedkot Teekaਐਸਾ ਅੰਮ੍ਰਿਤੁ ਰਸੁ ਪ੍ਰਾਪਤਿ ਹੋਣੇ ਤੇ ਵਾਹਿਗੁਰੂ ਤੇਰੇ ਕੌ ਰਿਦੇ ਅੰਤਰ ਹੀ ਦੇਖ ਲੀਆ ਹੈ॥
Prof. Sahib Singhਮੈਨੂੰ ਹੋਰ ਸਾਰੇ ਰਸਾਂ ਨਾਲੋਂ ਸ਼ਿਰੋਮਣੀ ਰਸ ਜਾਪ ਰਿਹਾ ਹੈ।
SikhNet (Spanish)Tal es el Néctar Ambrosial que siento en el interior.

ਜਿਨਿ ਚਾਖਿਆ; ਪੂਰਾ ਪਦੁ ਹੋਇ ॥

jin chaakhiaa; pooraa pad hoe |

Sant Singh KhalsaThose who taste this, attain the state of perfection.
Manmohan SinghWhosoever tastes this Nectar, he attains unto the perfect status.
Manmohan Singh (Punjabi)ਜੋ ਕੋਈ ਭੀ ਇਸ ਆਬਿ ਹਿਯਾਤ ਨੂੰ ਚਖਦਾ ਹੈ, ਉਹ ਪੁਰਨ ਮਰਤਬੇ ਨੂੰ ਪਾ ਲੈਂਦਾ ਹੈ।
Fareedkot Teekaਜਿਨੋਂ ਨੇ ਤਿਸ ਕੋ ਚਾਖਿਆ ਹੈ, ਤਿਨ ਕੋ ਪੂਰਾ ਮੋਖ ਪਦੁ ਪ੍ਰਾਪਤਿ ਹੂਆ ਹੈ॥
Prof. Sahib Singhਜਿਸ ਮਨੁੱਖ ਨੇ ਪ੍ਰਭੂ ਦਾ ਨਾਮ-ਰਸ ਚੱਖਿਆ ਹੈ ਉਸ ਨੂੰ ਪੂਰਨ ਆਤਮਕ ਅਵਸਥਾ ਦਾ ਦਰਜਾ ਮਿਲ ਜਾਂਦਾ ਹੈ,

ਪਦ ਅਰਥ ਜਿਨਿ = ਜਿਸ ਮਨੁੱਖ ਨੇ। ਪਦੁ = ਆਤਮਕ ਦਰਜਾ।

SikhNet (Spanish)Quienes lo prueban obtienen la Perfección.

ਨਾਨਕ ਧ੍ਰਾਪਿਓ; ਤਨਿ ਸੁਖੁ ਹੋਇ ॥੫॥੧੪॥

naanak dhraapio; tan sukh hoe |5|14|

Sant Singh KhalsaO Nanak, they are satisfied, and their bodies are at peace. ||5||14||
Manmohan SinghHe is satiated, O Nanak, and his body is comforted.
Manmohan Singh (Punjabi)ਉਹ ਰੱਜ ਜਾਂਦਾ ਹੈ, ਹੇ ਨਾਨਕ! ਅਤੇ ਉਸ ਦੀ ਦੇਹ ਸੁਖੀ ਥੀ ਵੰਝਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਕਾ ਮਨੁ ਤਿਸ ਅੰਮ੍ਰਿਤ ਸੋ (ਧ੍ਰਾਪਿਆ) ਤ੍ਰਿਪਤ ਹੂਆ ਹੈ, ਤਿਨ ਕੇ ਤਨ ਮੇਂ ਭੀ ਸੁਖੁ ਪ੍ਰਾਪਤਿ ਹੋਇਆ ਹੈ॥੫॥੧੪॥
Prof. Sahib Singhਹੇ ਨਾਨਕ! ਉਹ ਦੁਨੀਆ ਦੇ ਪਦਾਰਥਾਂ ਵਲੋਂ ਰੱਜ ਜਾਂਦਾ ਹੈ, ਉਸ ਦੇ ਹਿਰਦੇ ਵਿਚ ਆਤਮਕ ਸੁਖ ਬਣਿਆ ਰਹਿੰਦਾ ਹੈ ॥੫॥੧੪॥

ਪਦ ਅਰਥ ਧ੍ਰਾਪਿਓ = ਰੱਜ ਗਿਆ ॥੫॥੧੪॥

SikhNet (Spanish)Oh, dice Nanak, viven satisfechos y en Paz. (5-14)

Open this shabad →

Shabad Guru Nanak Dev Ji Raag Prabhaatee continues on Ang 1332

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.

ਅੰਤਰਿ ਦੇਖਿ ਸਬਦਿ. ਮਨੁ ਮਾਨਿਆ; ਅਵਰੁ. ਨ ਰਾਂਗਨਹਾਰਾ ॥

antar dekh sabad. man maaniaa; avar. na raanganahaaraa |

Sant Singh KhalsaDeep within, I see the Shabad, the Word of God; my mind is pleased and appeased. Nothing else can touch and imbue me.
Manmohan SinghSeeing the Lord within myself, my mind is pleased. None else can imbue my soul.
Manmohan Singh (Punjabi)ਆਪਣੇ ਅੰਦਰ ਸੁਆਮੀ ਨੂੰ ਵੇਖ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ। ਹੋਰ ਕੋਈ ਮੇਰੀ ਜਿੰਦੜੀ ਨੂੰ ਰੰਗਾ ਨਹੀਂ ਸਕਦਾ।
Fareedkot Teekaਜਬ ਗੁਰੋਂ ਕੇ (ਸਬਦਿ) ਉਪਦੇਸ ਮੇਂ ਮਨ ਪਤਿਆਇਆ ਹੈ ਤਬ ਵਾਹਿਗੁਰੂ ਨੂੰ ਰਿਦੇ ਕੇ ਅੰਤਰ ਹੀ ਦੇਖ ਲੀਆ ਹੈ, ਤਾਂ ਤੇ ਤਿਸ ਤੇ ਬਿਨਾਂ ਔਰ ਕੋਈ ਆਤਮ ਅਨੰਦ ਮੇਂ ਰੰਗਣੇ ਵਾਲਾ ਨਹੀਂ ਹੈ॥
Prof. Sahib Singh(ਜੀਵਾਂ ਦੇ ਮਨਾਂ ਉਤੇ ਪ੍ਰੇਮ ਦਾ) ਰੰਗ ਚਾੜ੍ਹਨ ਵਾਲਾ (ਪ੍ਰੇਮ ਦੇ ਸੋਮੇ ਪਰਮਾਤਮਾ ਤੋਂ ਬਿਨਾ) ਕੋਈ ਹੋਰ ਨਹੀਂ ਹੈ, (ਉਸੇ ਦੀ ਮੇਹਰ ਨਾਲ) ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ (ਵੱਸਦਾ) ਵੇਖ ਕੇ ਜੀਵ ਦਾ ਮਨ ਉਸ ਦੇ ਪ੍ਰੇਮ-ਰੰਗ ਨੂੰ ਕਬੂਲ ਕਰ ਲੈਂਦਾ ਹੈ।

ਪਦ ਅਰਥ ਦੇਖਿ = ਵੇਖ ਕੇ। ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ)।

SikhNet (Spanish)En lo profundo de mi ser veo el Shabd, la Palabra de Dios y mi mente se complace y se aplaca,

ਅਹਿਨਿਸਿ ਜੀਆ ਦੇਖਿ ਸਮਾਲੇ; ਤਿਸ ਹੀ ਕੀ ਸਰਕਾਰਾ ॥੧॥

ahinis jeea dekh samaale; tis hee kee sarakaaraa |1|

Sant Singh KhalsaDay and night, God watches over and cares for His beings and creatures; He is the Ruler of all. ||1||
Manmohan SinghDay and night, He watches and looks after His beings. He alone is the Sovereign of all.
Manmohan Singh (Punjabi)ਦਿਹੁੰ ਅਤੇ ਰੈਣ ਉਹ ਆਪਣੇ ਜੀਵਾਂ ਨੂੰ ਵੇਖਦਾ ਅਤੇ ਉਨ੍ਹਾਂ ਦੀ ਸੰਭਾਲ ਕਰਦਾ ਹੈ। ਕੇਵਲ ਉਹ ਹੀ ਸਾਰਿਆਂ ਦਾ ਸੁਲਤਾਨ ਹੈ।
Fareedkot Teekaਦਿਨੇ ਰਾਤ ਜੀਵੋਂ ਕੋ ਦੇਖ ਕਰ ਸੰਭਾਲਤਾ ਹੈ ਔਰ ਤਿਸ ਕੀ ਹੀ ਸਭ ਕੇ ਸਿਰ ਪਰ ਹੁਕਮ ਰੂਪੀ ਕਾਰ ਹੈ॥੧॥
Prof. Sahib Singh(ਪ੍ਰੇਮ ਦਾ ਸੋਮਾ) ਪ੍ਰਭੂ ਦਿਨ ਰਾਤ ਗਹੁ ਨਾਲ ਜੀਵਾਂ ਦੀ ਸੰਭਾਲ ਕਰਦਾ ਹੈ, ਉਸੇ ਦੀ ਹੀ ਸਾਰੀ ਸ੍ਰਿਸ਼ਟੀ ਵਿਚ ਬਾਦਸ਼ਾਹੀ ਹੈ (ਪ੍ਰੇਮ ਦੀ ਦਾਤ ਉਸ ਦੇ ਆਪਣੇ ਹੀ ਹੱਥ ਵਿਚ ਹੈ) ॥੧॥

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਸਮਾਲੇ = ਸੰਭਾਲ ਕਰਦਾ ਹੈ। ਤਿਸ ਹੀ ਕੀ = ਉਸ (ਪਰਮਾਤਮਾ) ਦੀ ਹੀ। ਸਰਕਾਰ = ਹਕੂਮਤ, ਬਾਦਸ਼ਾਹੀ ॥੧॥

SikhNet (Spanish)pues nada más me puede mover y contener. Noche y día Dios observa y cuida a sus seres y criaturas, pues Él es Quien rige a todos. (1)

ਮੇਰਾ ਪ੍ਰਭੁ; ਰਾਂਗਿ ਘਣੌ ਅਤਿ ਰੂੜੌ ॥

meraa prabh; raang ghanau at roorrau |

Sant Singh KhalsaMy God is dyed in the most beautiful and glorious color.
Manmohan SinghMy Lord is dyed in an exceedingly great beauty.
Manmohan Singh (Punjabi)ਮੈਡਾ ਸੁਆਮੀ ਅੰਤਾਂ ਦੀ ਸੁੰਦਰਤਾ ਦੀ ਬਹੁਤਾਤ ਅੰਦਰ ਰੰਗਿਆ ਹੋਇਆ ਹੈ।
Fareedkot Teekaਮੇਰਾ ਸ੍ਵਾਮੀ ਜੋ (ਪ੍ਰਭੂ) ਸਮਰਥੁ ਹੈ ਤਿਸ ਕਾ ਰੰਗੁ ਤੀਨੋਂ ਕਾਲ ਮੇਂ (ਘਣੋ) ਸੰਘਨਾ ਔਰ ਅਤੀ (ਰੂੜੌ) ਸੁੰਦਰੁ ਹੈ॥
Prof. Sahib Singhਮੇਰਾ ਪ੍ਰਭੂ ਬੜੇ ਗੂੜ੍ਹੇ ਪ੍ਰੇਮ-ਰੰਗ ਵਾਲਾ ਹੈ ਬੜਾ ਸੋਹਣਾ ਹੈ,

ਪਦ ਅਰਥ ਰਾਂਗਿ = ਰੰਗ ਵਾਲਾ। ਰਾਂਗਿ ਘਣੌ = ਗੂੜ੍ਹੇ ਰੰਗ ਵਾਲਾ। ਰੂੜੌ = ਸੋਹਣਾ।

SikhNet (Spanish)Mi Señor está teñido del Color más bello y glorioso. Misericordioso con el débil y desamparado,

ਦੀਨ ਦਇਆਲੁ, ਪ੍ਰੀਤਮ ਮਨਮੋਹਨੁ; ਅਤਿ ਰਸ, ਲਾਲ ਸਗੂੜੌ ॥੧॥ ਰਹਾਉ ॥

deen deaal, preetam manamohan; at ras, laal sagoorrau |1| rahaau |

Sant Singh KhalsaMerciful to the meek and the poor, my Beloved is the Enticer of the mind; He is so very sweet, imbued with the deep crimson color of His Love. ||1||Pause||
Manmohan SinghMy Soul-Charmer Beloved is merciful to the meek, very sweet and of deep red hue. Pause.
Manmohan Singh (Punjabi)ਮੇਰੀ ਜਿੰਦੜੀ ਨੂੰ ਮੋਹਿਤ ਕਰ ਲੈਣ ਵਾਲਾ ਦਿਲਬਰ ਮਸਕੀਨਾਂ ਤੇ ਮਿਹਰਬਾਨ, ਬਹੁਤ ਹੀ ਰਸੀਲਾ ਅਤੇ ਗੂੜ੍ਹੇ ਸੂਹੇ ਰੰਗ ਵਾਲਾ ਹੈ। ਠਹਿਰਾਉ।
Fareedkot Teekaਜਿਸ ਲਾਲ ਕਾ ਰਸੁ ਅਤੀ ਗੂੜਤਾ ਸਹਤ ਹੈ, ਸੋਈ ਦੀਨ ਦਿਆਲ ਮਨ ਕੇ ਮੋਹਿਨੇ ਵਾਲਾ ਮੇਰਾ ਪ੍ਰੀਤਮੁ ਹੈ॥੧॥ ਰਹਾਉ ॥
Prof. Sahib Singhਦੀਨਾਂ ਉਤੇ ਦਇਆ ਕਰਨ ਵਾਲਾ ਹੈ, ਸਭ ਦਾ ਪਿਆਰਾ ਹੈ, ਸਭ ਦੇ ਮਨ ਨੂੰ ਮੋਹਣ ਵਾਲਾ ਹੈ, ਪ੍ਰੇਮ ਦਾ ਸੋਮਾ ਹੈ, ਪ੍ਰੇਮ ਦੇ ਗੂੜ੍ਹੇ ਲਾਲ ਰੰਗ ਵਿਚ ਰੰਗਿਆ ਹੋਇਆ ਹੈ ॥੧॥ ਰਹਾਉ ॥

ਪਦ ਅਰਥ ਲਾਲ ਸਗੂੜੌ = ਗੂੜ੍ਹੇ ਨਾਲ ਰੰਗ ਵਾਲਾ। ਅਤਿ ਰਸ = ਬਹੁਤ ਰਸ ਵਾਲਾ, ਰਸਾਂ ਦਾ ਸੋਮਾ, ਪ੍ਰੇਮ ਦਾ ਸੋਮਾ ॥੧॥ ਰਹਾਉ ॥

SikhNet (Spanish)mi Bienamado, es el Seductor de mi mente; Es tan Dulce, dulcemente está Imbuido en el Profundo Carmesí de Su Amor. (1-Pausa)

ਊਪਰਿ ਕੂਪੁ ਗਗਨ ਪਨਿਹਾਰੀ; ਅੰਮ੍ਰਿਤੁ ਪੀਵਣਹਾਰਾ ॥

aoopar koop gagan panihaaree; amrit peevanahaaraa |

Sant Singh KhalsaThe Well is high up in the Tenth Gate; the Ambrosial Nectar flows, and I drink it in.
Manmohan SinghHigh up in the tenth gate is the well of Nectar. My mind draws out and in-drinks that Nectar.
Manmohan Singh (Punjabi)ਉਤੇ ਦਸਮ ਦੁਆਰ ਵਿੱਚ ਆਬਿ-ਹਿਯਾਤ ਦਾ ਕੂੰਆ ਹੈ। ਮੇਰਾ ਮਨੂਆ ਉਸ ਆਬਿ ਹਿਯਾਤ ਨੂੰ ਕੱਢ ਕੇ ਪਾਨ ਕਰਦਾ ਹੈ।
Fareedkot Teekaਸਭ ਕੇ ਊਪਰ ਜੋ ਚਿਦਾ ਕਾਸ ਰੂਪੀ ਕੂਆ ਹੈ ਜਿਸ ਕੀ ਬੁਧੀ ਤਿਸ ਕੀ ਪਨਿਹਾਰੀ ਭਈ ਹੈ, ਸੋ ਜਨ ਆਤਮ ਅਨੰਦ ਅੰਮ੍ਰਿਤ ਕੇ ਪਾਨ ਕਰਨੇਹਾਰਾ ਹੂਆ ਹੈ॥
Prof. Sahib Singhਨਾਮ-ਅੰਮ੍ਰਿਤ ਦਾ ਸੋਮਾ ਪਰਮਾਤਮਾ ਸਭ ਤੋਂ ਉੱਚਾ ਹੈ; ਉੱਚੀ ਬ੍ਰਿਤੀ ਵਾਲਾ ਜੀਵ ਹੀ (ਉਸ ਦੀ ਮੇਹਰ ਨਾਲ) ਨਾਮ-ਅੰਮ੍ਰਿਤ ਪੀ ਸਕਦਾ ਹੈ।

ਪਦ ਅਰਥ ਊਪਰਿ = ਉਤਾਂਹ, ਸਭ ਤੋਂ ਉੱਚਾ। ਕੂਪੁ = ਖੂਹ, ਅੰਮ੍ਰਿਤ ਦਾ ਖੂਹ, ਨਾਮ-ਅੰਮ੍ਰਿਤ ਦਾ ਸੋਮਾ-ਪਰਮਾਤਮਾ। ਗਗਨ = ਆਕਾਸ਼, ਚਿਦਾਕਾਸ਼, ਦਸਵਾਂ ਦੁਆਰ। ਗਗਨ ਪਨਿਹਾਰੀ = ਗਗਨ ਦਾ ਪਨਿਹਾਰੀ, ਗਗਨ ਦਾ ਪਾਣੀ ਭਰਨ ਵਾਲਾ, ਉੱਚੀ ਬ੍ਰਿਤੀ ਵਾਲਾ।

SikhNet (Spanish)El Manantial, está en lo Alto, en la Décima Puerta, el Néctar Ambrosial fluye y yo, inmerso, bebo de él.

ਜਿਸ ਕੀ ਰਚਨਾ, ਸੋ ਬਿਧਿ ਜਾਣੈ; ਗੁਰਮੁਖਿ ਗਿਆਨੁ ਵੀਚਾਰਾ ॥੨॥

jis kee rachanaa, so bidh jaanai; guramukh giaan veechaaraa |2|

Sant Singh KhalsaThe creation is His; He alone knows its ways and means. The Gurmukh contemplates spiritual wisdom. ||2||
Manmohan SinghBy the Guru's grace, I have realised this wisdom that He alone, to whom the creation belongs, knows its secret.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਇਹ ਸਿਆਣਪ ਅਨੁਭਵ ਕਰ ਲਈ ਹੈ ਅਤੇ ਜਿਸ ਦੀ ਇਹ ਖਲਕਤ ਹੈ ਕੇਵਲ ਉਹ ਹੀ ਇਸ ਦੀ ਰਮਜ਼ ਨੂੰ ਜਾਣਦਾ ਹੈ।
Fareedkot Teekaਜਿਸ ਕੀ ਬਿਧੀ ਨਿਸੇਧੀ ਰੂਪ ਰਚਣਾ ਹੈ, ਸੋਈ ਜਾਣਤਾ ਹੈ। ਐਸੇ ਗੁਰਮੁਖੋਂ ਨੇ ਗਿਆਨ ਕਰ ਕੇ ਤਿਸ ਕੀ ਰਚਨਾ ਕੌ ਤਿਸ ਕਾ ਸਰੂਪ ਹੀ ਬੀਚਾਰਿਆ ਹੈ॥੨॥
Prof. Sahib Singhਨਾਮ-ਅੰਮ੍ਰਿਤ ਪਿਲਾਣ ਦਾ ਤਰੀਕਾ (ਭੀ) ਉਹ ਪਰਮਾਤਮਾ ਆਪ ਹੀ ਜਾਣਦਾ ਹੈ ਜਿਸ ਦੀ ਰਚੀ ਹੋਈ ਇਹ ਸ੍ਰਿਸ਼ਟੀ ਹੈ। (ਉਸ ਤਰੀਕੇ ਅਨੁਸਾਰ ਪ੍ਰਭੂ ਦੀ ਮੇਹਰ ਨਾਲ) ਜੀਵ ਗੁਰੂ ਦੀ ਸਰਨ ਪੈ ਕੇ ਪ੍ਰਭੂ ਨਾਲ ਡੂੰਘੀ ਸਾਂਝ ਪਾਂਦਾ ਹੈ ਤੇ ਉਸ ਦੇ ਗੁਣਾਂ ਦੀ ਵਿਚਾਰ ਕਰਦਾ ਹੈ ॥੨॥

ਪਦ ਅਰਥ ਬਿਧਿ = ਤਰੀਕਾ, ਨਾਮ-ਅੰਮ੍ਰਿਤ ਪਿਲਾਣ ਦਾ ਤਰੀਕਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਗਿਆਨੁ = ਜਾਣ-ਪਛਾਣ, ਡੂੰਘੀ ਸਾਂਝ ॥੨॥

SikhNet (Spanish)Suya es su Creación y Él conoce sus formas y maneras. El Gurumukh sólo medita en la Sabiduría Espiritual. (2)

Open this shabad (11 lines, Angs 1331-1332) →

Ang 1331 of 1430