ੴ

ਸਿੱਖਬਾਣੀ · SikhBani

Ang 1332

Sri Guru Granth Sahib · Raag Prabhaatee · 4 shabads, 32 lines
Translations
Shabad Guru Nanak Dev Ji Raag Prabhaatee continued from Ang 1331

ਪਸਰੀ ਕਿਰਣਿ, ਰਸਿ ਕਮਲ ਬਿਗਾਸੇ; ਸਸਿ ਘਰਿ ਸੂਰੁ ਸਮਾਇਆ ॥

pasaree kiran, ras kamal bigaase; sas ghar soor samaaeaa |

Sant Singh KhalsaThe rays of light spread out, and the heart-lotus joyfully blossoms forth; the sun enters into the house of the moon.
Manmohan SinghWhen the ray of gnosis spreads across the heart lotus, it joyfully blossoms and the sun enters the house of the moon.
Manmohan Singh (Punjabi)ਜਦ ਗਿਆਨ ਦੀ ਸੁਆ ਦਿਲ ਕੰਵਲ ਵਿੱਚ ਫੈਲ ਜਾਂਦੀ ਹੈ ਤਾਂ ਇਹ ਖੁਸ਼ੀ ਨਾਲ ਖਿੜ ਜਾਂਦਾ ਹੈ ਅਤੇ ਚੰਦ ਦੇ ਗ੍ਰਿਹ ਅੰਦਰ ਸੂਰਜ ਆ ਜਾਂਦਾ ਹੈ।
Fareedkot Teekaਜਬ ਜਗ੍ਯਾਸੀ ਕੇ ਸਤੋਗੁਨ ਸਹਤ ਰਿਦੇ ਮੇਂ ਗ੍ਯਾਨੁ ਸੂਰਜੁ ਸਮਾ੍ਯਾ ਤਬ ਸਾਂਤੀ ਆਦ ਕਿਰਣਾਂ ਕਾ ਪ੍ਰਕਾਸ਼ ਹੂਆ ਅਰੁ ਮਨ ਬੁਧੀ ਆਦੀ ਕਮਲ ਪ੍ਰਕਾਸ਼ਤੇ ਭਏ॥
Prof. Sahib Singhਜਿਵੇਂ ਸੂਰਜ ਦੀਆਂ ਕਿਰਨਾਂ ਖਿਲਰਿਆਂ ਕੌਲ ਫੁਲ ਖਿੜ ਪੈਂਦੇ ਹਨ ਤਿਵੇਂ ਪ੍ਰਭੂ ਦੀ ਜੋਤਿ-ਕਿਰਨ ਦਾ ਪ੍ਰਕਾਸ਼ ਹੋਇਆਂ ਮਨੁੱਖ ਦਾ ਮਨ ਨਾਮ-ਅੰਮ੍ਰਿਤ ਦੇ ਰਸ ਨਾਲ ਖਿੜ ਪੈਂਦਾ ਹੈ (ਮਨ ਸ਼ਾਂਤ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ਤੇ ਉਸ) ਸ਼ਾਂਤ ਅਵਸਥਾ ਵਿਚ ਮਨੁੱਖ ਦਾ ਤਾਮਸੀ ਸੁਭਾਉ ਸਮਾ ਜਾਂਦਾ ਹੈ।

ਪਦ ਅਰਥ ਪਸਾਰੀ = ਖਿਲਾਰੀ। ਰਸਿ = ਰਸ ਨਾਲ, ਆਨੰਦ ਨਾਲ। ਬਿਗਾਸੇ = ਖਿੜਦੇ ਹਨ। ਸਸਿ = ਚੰਦ੍ਰਮਾ, ਸੀਤਲਤਾ; ਮਨ ਦੀ ਸ਼ਾਂਤ ਅਵਸਥਾ। ਸਸਿ ਘਰਿ = ਚੰਦ੍ਰਮਾ ਦੇ ਘਰ ਵਿਚ। ਸੂਰੁ = ਸੂਰਜ, ਤਪਸ਼, ਤਾਮਸੀ ਸੁਭਾਉ।

SikhNet (Spanish)Los rayos de luz se esparcen y el Loto del Corazón florece gozoso, es entonces cuando el sol penetra en la casa de la luna.

ਕਾਲੁ ਬਿਧੁੰਸਿ, ਮਨਸਾ ਮਨਿ ਮਾਰੀ; ਗੁਰ ਪ੍ਰਸਾਦਿ ਪ੍ਰਭੁ ਪਾਇਆ ॥੩॥

kaal bidhuns, manasaa man maaree; gur prasaad prabh paaeaa |3|

Sant Singh KhalsaI have conquered death; the desires of the mind are destroyed. By Guru's Grace, I have found God. ||3||
Manmohan SinghAttaining unto the Lord, by the Guru's grace, I have overcome death and nipped my desire in the very mind.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਨੂੰ ਪ੍ਰਾਪਤ ਹੋ, ਮੈਂ ਮੌਤ ਤੇ ਕਾਬੂ ਪਾ ਲਿਆ ਹੈ ਅਤੇ ਆਪਣੀ ਖਾਹਿਸ਼ ਨੂੰ ਚਿੱਤ ਅੰਦਰ ਹੀ ਮੇਟ ਛਡਿਆ ਹੈ।
Fareedkot Teekaਇਸ ਪ੍ਰਕਾਰ ਗੁਰੋਂ ਕੀ ਕ੍ਰਿਪਾ ਕਰ ਜਬ ਪ੍ਰਭੂ ਕੌ ਪਾਯਾ ਹੈ ਤਬ ਕਾਲ ਕੋ (ਬਿਧੁੰਸਿ) ਨਸ਼ਟ ਕੀਆ ਹੈ ਔ ਮਨ ਮੇਂ ਜੋ ਮਨਸਾ ਥੀ ਸੋ ਸਭ ਮਾਰ ਦਈ ਹੈ, ਭਾਵ ਆਸਾ ਮਨਸਾ ਸੇ ਰਹਿਤ ਭਏ ਹੈਂ॥੩॥
Prof. Sahib Singhਮਨੁੱਖ ਮੌਤ ਦੇ ਡਰ ਨੂੰ ਮੁਕਾ ਕੇ ਮਾਇਕ ਫੁਰਨੇ ਆਪਣੇ ਮਨ ਵਿਚ ਹੀ ਮਾਰ ਦੇਂਦਾ ਹੈ, ਤੇ ਗੁਰੂ ਦੀ ਮੇਹਰ ਨਾਲ ਪਰਮਾਤਮਾ ਨੂੰ (ਆਪਣੇ ਅੰਦਰ ਹੀ) ਲੱਭ ਲੈਂਦਾ ਹੈ ॥੩॥

ਪਦ ਅਰਥ ਕਾਲੁ = ਮੌਤ (ਦਾ ਡਰ)। ਬਿਧੁੰਸਿ = ਮਾਰ ਕੇ। ਮਨਸਾ = ਮਨ ਦਾ ਫੁਰਨਾ, ਮਾਇਕ ਫੁਰਨਾ। ਮਨਿ = ਮਨ ਵਿਚ ॥੩॥

SikhNet (Spanish)He conquistado a la muerte, todos mis deseos han sido erradicados, pues por la Gracia del Guru, he encontrado a Dios. (3)

ਅਤਿ ਰਸਿ ਰੰਗਿ ਚਲੂਲੈ ਰਾਤੀ; ਦੂਜਾ ਰੰਗੁ. ਨ ਕੋਈ ॥

at ras rang chaloolai raatee; doojaa rang. na koee |

Sant Singh KhalsaI am dyed in the deep crimson color of His Love. I am not colored by any other color.
Manmohan SinghI am now imbued with the deep red colour of the Lord's supreme love and am rid of other hues.
Manmohan Singh (Punjabi)ਮੈਂ ਹੁਣ ਪ੍ਰਭੂ ਦੇ ਪਰਮ ਪ੍ਰੇਮ ਦੀ ਗੂੜ੍ਹੀ ਲਾਲ ਰੰਗਤ ਨਾਲ ਰੰਗਿਆ ਗਿਆ ਹਾਂ ਅਤੇ ਹੋਰਨਾ ਭਾਹਾਂ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਤਬ ਤਿਨੋਂ ਕੀ ਬੁਧੀ (ਰੰਗਿ) ਪ੍ਰੇਮ ਕੇ ਅਤੀ (ਚਲੂਲੈ) ਰਸ ਮੇਂ ਰਾਤੀ ਹੈ, ਤਿਸ ਜੈਸਾ ਔਰ ਦੂਸਰਾ ਰੰਗ ਕੋਈ ਨਹੀਂ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੀ ਜੀਭ ਪ੍ਰੇਮ ਦੇ ਸੋਮੇ ਪ੍ਰਭੂ ਵਿਚ ਪ੍ਰਭੂ ਦੇ ਗੂੜ੍ਹੇ ਪਿਆਰ-ਰੰਗ ਵਿਚ ਰੰਗੀ ਜਾਂਦੀ ਹੈ, ਉਹਨਾਂ ਨੂੰ ਮਾਇਆ ਦੇ ਮੋਹ ਦਾ ਰੰਗ ਪੋਹ ਨਹੀਂ ਸਕਦਾ।

ਪਦ ਅਰਥ ਰਸਿ = ਰਸ ਵਿਚ, ਪਿਆਰ ਵਿਚ, ਆਨੰਦ ਵਿਚ। ਚਲੂਲੈ ਰੰਗਿ = ਗੂੜ੍ਹੇ ਰੰਗ ਵਿਚ। ਰਾਤੀ = ਰੰਗੀ ਹੋਈ।

SikhNet (Spanish)Ahora ya no soy teñido de ningún otro color, estoy sólo teñido del Profundo Carmesí de Su Amor.

ਨਾਨਕ. ਰਸਨਿ ਰਸਾਏ ਰਾਤੇ; ਰਵਿ ਰਹਿਆ ਪ੍ਰਭੁ ਸੋਈ ॥੪॥੧੫॥

naanak. rasan rasaae raate; rav rahiaa prabh soee |4|15|

Sant Singh KhalsaO Nanak, my tongue is saturated with the taste of God, who is permeating and pervading everywhere. ||4||15||
Manmohan SinghNanak, my tongue is imbued with the relish of that Lord, who is pervading all over.
Manmohan Singh (Punjabi)ਨਾਨਕ, ਮੇਰੀ ਜੀਭ ਉਸ ਸੁਆਮੀ ਦੇ ਜ਼ਾਇਕੇ ਨਾਲ ਰੰਗੀ ਹੋਈ ਹੈ, ਜੋ ਸਾਰੇ ਹੀ ਵਿਆਪਕ ਹੋ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਜਨ (ਰਸਨਿ) ਜਿਹਵਾ ਕੌ ਨਾਮ ਮੇਂ (ਰਸਾਏ) ਤਦਾਕਾਰ ਕਰ ਕੇ ਰਾਤੇ ਹੈਂ। ਜਿਸ ਮੇਂ ਰਾਤੇ ਹੈਂ, ਸੋ ਸਭ ਮੇਂ ਵਿਆਪਕ ਹੋ ਰਹਾ ਹੈ॥੪॥੧੫॥☬ਆਤਮ ਵਿਚਾਰ ਤੇ ਬਿਨਾਂ ਸਰਬ ਭੇਖਧਾਰੀ ਪਖੰਡੀਓਂ ਕੋ ਨਿਸ਼ੇਧ ਕਰਤੇ ਹੈਂ:
Prof. Sahib Singhਹੇ ਨਾਨਕ! ਜਿਨ੍ਹਾਂ ਨੇ ਜੀਭ ਨੂੰ ਨਾਮ-ਰਸ ਨਾਲ ਰਸਾਇਆ ਹੈ, ਉਹ ਪ੍ਰਭੂ-ਪ੍ਰੇਮ ਵਿਚ ਰੱਤੇ ਗਏ ਹਨ, ਉਹਨਾਂ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ ॥੪॥੧੫॥

ਪਦ ਅਰਥ ਰਸਨਿ = ਜੀਭ। ਰਸਾਏ = ਜਿਨ੍ਹਾਂ ਨੇ ਰਸ ਵਾਲੀ ਬਣਾਇਆ ਹੈ ॥੪॥੧੫॥

SikhNet (Spanish)Oh, dice Nanak, mi lengua está saturada del Sabor de Dios, Quien prevalece y lo compenetra todo. (4-15)

Open this shabad (11 lines, Angs 1331-1332) →

Shabad Guru Nanak Dev Ji Raag Prabhaatee

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.

ਬਾਰਹ ਮਹਿ ਰਾਵਲ ਖਪਿ ਜਾਵਹਿ; ਚਹੁ ਛਿਅ ਮਹਿ ਸੰਨਿਆਸੀ ॥

baarah meh raaval khap jaaveh; chahu chhia meh saniaasee |

Sant Singh KhalsaThe Yogis are divided into twelve schools, the Sannyaasees into ten.
Manmohan SinghDivided in twelve sects, the yogis are ruined and so are the four and six sects of sanyaisies.
Manmohan Singh (Punjabi)ਬਾਰਾਂ ਪੰਥ ਅੰਦਰ ਵੰਡੇ ਯੋਗੀ ਬਰਬਾਦ ਹੋ ਜਾਂਦੇ ਹਨ ਅਤੇ ਇਸੇ ਤਰ੍ਹਾਂ ਹੀ ਵੱਡੇ ਤਿਆਗੀ ਜੋ ਚਾਰ ਜਾਂ ਛੇਆਂ ਸੰਪ੍ਰਦਾਵਾ ਵਿੱਚ ਵੰਡੇ ਹੋਏ ਹਨ।
Fareedkot Teekaਬਾਰਹ ਸੰਗਿਆ ਕੇ ਅਭਿਮਾਨ ਮੇਂ ਜੋਗੀ ਖਪ ਜਾਤੇ ਹੈਂ ਔਰ ਦਸ ਭੇਖ ਕੀ ਸੰਗਿਆ ਮੇਂ ਸੰਨ੍ਯਾਸੀ ਖਪ ਜਾਤੇ ਹੈਂ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਤੋਂ ਖੁੰਝ ਕੇ ਬਾਰਾਂ ਹੀ ਫ਼ਿਰਕਿਆਂ ਵਿਚ ਦੇ ਜੋਗੀ ਅਤੇ ਦਸਾਂ ਹੀ ਫ਼ਿਰਕਿਆਂ ਵਿਚ ਦੇ ਸੰਨਿਆਸੀ ਖਪਦੇ ਫਿਰਦੇ ਹਨ।

ਪਦ ਅਰਥ ਬਾਰਹ = ਜੋਗੀਆਂ ਦੇ ਬਾਰਾਂ ਪੰਥ (ਹੇਤੁ, ਪਾਵ, ਆਈ, ਗਮਯ, ਪਾਗਲ, ਗੋਪਾਲ, ਕੰਥੜੀ, ਬਨ, ਧ੍ਵਜ, ਚੋਲੀ, ਰਾਵਲ ਅਤੇ ਦਾਸ)। ਰਾਵਲ = ਜੋਗੀ ਜੋ ਅਲੱਖ ਅਲੱਖ ਦੀ ਧੁਨਿ ਕਰ ਕੇ ਭਿੱਛਿਆ ਮੰਗਦੇ ਹਨ। ਜੋਗੀਆਂ ਦਾ ਇਕ ਖਾਸ ਫ਼ਿਰਕਾ ਜਿਸ ਵਿਚ ਮੁਸਲਮਾਨ ਅਤੇ ਹਿੰਦੂ ਦੋਵੇਂ ਹੁੰਦੇ ਹਨ। ਚਹੁ ਛਿਅ ਮਹਿ = ਦਸ (ਫ਼ਿਰਕਿਆਂ) ਵਿਚ (ਸੰਨਿਆਸੀਆਂ ਦੇ ਦਸ ਫ਼ਿਰਕੇ: ਤੀਰਥ, ਆਸ਼੍ਰਮ, ਵਨ, ਅਰਣਯ, ਗਿਰਿ, ਪਰਵਤ, ਸਾਗਰ, ਸਰਸ੍ਵਤੀ, ਭਾਰਤੀ ਅਤੇ ਪੁਰੀ)।

SikhNet (Spanish)Los Yoguis se han dividido en dos escuelas, los Sanyasis en diez.

ਜੋਗੀ ਕਾਪੜੀਆ ਸਿਰਖੂਥੇ; ਬਿਨੁ ਸਬਦੈ. ਗਲਿ ਫਾਸੀ ॥੧॥

jogee kaaparreea sirakhoothe; bin sabadai. gal faasee |1|

Sant Singh KhalsaThe Yogis and those wearing religious robes, and the Jains with their all hair plucked out - without the Word of the Shabad, the noose is around their necks. ||1||
Manmohan SinghSimilarly, the disciples of Gorakh, the mendicants in tatters and the plucked headed ones are loaded with the halter around their necks, bereft as they are, of the Lord's Name.
Manmohan Singh (Punjabi)ਇਸੇ ਤਰ੍ਹਾਂ ਸੁਆਮੀ ਦੇ ਨਾਮ ਦੇ ਬਗੈਰ, ਗੋਰਖ ਦੇ ਚੇਨੇ, ਗੋਦੜੀ ਵਾਲੇ ਫਕੀਰ ਅਤੇ ਮੂੰਡ-ਨਚਾਉਣ ਵਾਲਿਆਂ ਦੀ ਗਰਦਨ ਦੁਆਲੇ ਫਾਹੀ ਪੈਦੀ ਹੈ।
Fareedkot Teeka(ਜੋਗੀ) ਅਗ੍ਰਭ ਜੋਗ ਵਾਲੇ ਪ੍ਰਾਣਾਯਾਮੀ ਔ (ਕਾਪੜੀਆ) ਜੋ ਭੇਖ ਧਾਰਨੇ ਵਾਲੇ ਪੁਨਾ (ਸਿਰੁਖੂਥੇ) ਜੋ ਜੈਨੀ ਹੈਂ, ਬ੍ਰਹਮ ਕੇ ਜਾਣੇ ਬਿਨਾਂ ਸਭ ਕੇ ਗਲ ਮੇਂ ਜਮ ਕੀ ਫਾਸੀ ਪੜਤੀ ਹੈ॥੧॥
Prof. Sahib Singhਟਾਕੀਆਂ ਦੀ ਗੋਦੜੀ ਪਹਿਨਣ ਵਾਲੇ ਜੋਗੀ ਅਤੇ ਸਿਰ ਦੇ ਵਾਲਾਂ ਨੂੰ ਜੜ੍ਹਾਂ ਤੋਂ ਹੀ ਪੁਟਾਣ ਵਾਲੇ ਢੂੰਢੀਏ ਜੈਨੀ ਭੀ (ਖ਼ੁਆਰ ਹੀ ਹੁੰਦੇ ਰਹਿੰਦੇ ਹਨ)। ਗੁਰੂ ਦੇ ਸ਼ਬਦ ਤੋਂ ਬਿਨਾ ਇਹਨਾਂ ਸਭਨਾਂ ਦੇ ਗਲ ਵਿਚ (ਮਾਇਆ ਦੇ ਮੋਹ ਦੀ) ਫਾਹੀ ਪਈ ਰਹਿੰਦੀ ਹੈ ॥੧॥

ਪਦ ਅਰਥ ਕਾਪੜੀਆ = ਟਾਕੀਆਂ ਦੀ ਗੋਦੜੀ ਜਾਂ ਚੋਲਾ ਪਹਿਨਣ ਵਾਲਾ। ਸਿਰਖੂਥਾ = ਜੈਨ ਮਤ ਦਾ ਇਕ ਫ਼ਿਰਕਾ ਜੋ ਸਿਰ ਦੇ ਵਾਲ ਜੜ੍ਹਾਂ ਤੋਂ ਪੁੱਟ ਦੇਂਦਾ ਹੈ, ਢੂੰਢੀਆ। ਗਲਿ = ਗਲ ਵਿਚ ॥੧॥

SikhNet (Spanish)Sin la Palabra del Shabd, el dogal crece alrededor de los cuellos de esos Yoguis que usan túnicas religiosas y de esos Yens con todo su pelo arrancado. (1)

ਸਬਦਿ ਰਤੇ; ਪੂਰੇ ਬੈਰਾਗੀ ॥

sabad rate; poore bairaagee |

Sant Singh KhalsaThose who are imbued with the Shabad are the perfectly detached renunciates.
Manmohan SinghPerfectly detached are they, who are imbued with the Lord's Name.
Manmohan Singh (Punjabi)ਪੂਰਨ ਵਿਕਰਤ ਹਨ ਉਹ ਜੋ ਪ੍ਰਭੂ ਦੇ ਨਾਮ ਨਾਲ ਰੰਗੇ ਹੋਏ ਹਨ।
Fareedkot Teekaਜੋ ਸਬਦ ਮੇਂ (ਰਤੇ) ਪ੍ਰੀਤਵਾਨ ਭਏ ਸੋਈ ਪੂਰਨ ਬੈਰਾਗੀ ਹੈਂ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੰਗੇ ਰਹਿੰਦੇ ਹਨ, ਉਹ (ਮਾਇਆ ਦੇ ਮੋਹ ਤੋਂ) ਪੂਰੇ ਤੌਰ ਤੇ ਉਪਰਾਮ ਰਹਿੰਦੇ ਹਨ।

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਵਿਚ। ਬੈਰਾਗੀ = ਵਿਰਕਤ।

SikhNet (Spanish)Los verdaderos renunciantes desapegados son los que viven imbuidos en el Shabd.

ਅਉਹਠਿ ਹਸਤ ਮਹਿ ਭੀਖਿਆ ਜਾਚੀ; ਏਕ ਭਾਇ ਲਿਵ ਲਾਗੀ ॥੧॥ ਰਹਾਉ ॥

aauhatth hasat meh bheekhiaa jaachee; ek bhaae liv laagee |1| rahaau |

Sant Singh KhalsaThey beg to receive charity in the hands of their hearts, embracing love and affection for the One. ||1||Pause||
Manmohan SinghAnd embracing love and affection for the One Lord, they seek to obtain the alms of His Name in their mind's hand. Pause.
Manmohan Singh (Punjabi)ਅਤੇ ਇਕ ਪ੍ਰਭੂ ਦੇ ਨਾਲ ਪ੍ਰੀਤ ਤੇ ਪਿਰਹੜੀ ਪਾ ਉਹ ਆਪਣੇ ਮਨ ਦੇ ਹੱਥ ਵਿੱਚ ਉਸ ਦੇ ਨਾਮ ਦੀ ਖੈਰ ਪ੍ਰਾਪਤ ਕਰਨ ਦੀ ਯਾਚਨਾ ਕਰਦੇ ਹਨ। ਠਹਿਰਾਉ।
Fareedkot Teeka(ਅਉ) ਪੁਨਾ ਤਿਨੋਂ ਨੇ (ਹਠਿ) ਰਿਦੇ ਮੇਂ ਏਕ ਪ੍ਰੇਮ ਕੀ ਹੀ ਭਿਖ੍ਯਾ ਮਾਂਗੀ (ਹਸਤ) ਹੈ, ਤਿਨੋਂ ਕੀ ਬ੍ਰਿਤੀ ਤਿਸੀ ਵਿਖੇ ਲਾਗੀ ਹੈ॥੧॥ ਰਹਾਉ ॥
Prof. Sahib Singhਉਹਨਾਂ ਨੇ ਆਪਣੇ ਹਿਰਦੇ ਵਿਚ ਟਿਕੇ ਪਰਮਾਤਮਾ (ਦੇ ਚਰਨਾਂ) ਵਿਚ (ਜੁੜ ਕੇ ਸਦਾ ਉਸ ਦੇ ਨਾਮ ਦੀ) ਭਿੱਛਿਆ ਮੰਗੀ ਹੈ, ਉਹਨਾਂ ਦੀ ਸੁਰਤ ਸਿਰਫ਼ ਪਰਮਾਤਮਾ ਦੇ ਪਿਆਰ ਵਿਚ ਟਿਕੀ ਰਹਿੰਦੀ ਹੈ ॥੧॥ ਰਹਾਉ ॥

ਪਦ ਅਰਥ ਅਉਹਠ = (अवघट्ट) ਹਿਰਦਾ। ਅਉਹਠਿ ਹਸਤ = (अवघट्टस्थ) ਹਿਰਦੇ ਵਿਚ ਟਿਕਿਆ ਹੋਇਆ। ਭੀਖਿਆ = ਭਿੱਛਿਆ, ਦਾਨ। ਜਾਚੀ = ਮੰਗੀ। ਏਕ ਭਾਇ = ਇੱਕ (ਪਰਮਾਤਮਾ) ਦੇ ਪਿਆਰ ਵਿਚ ॥੧॥ ਰਹਾਉ ॥

SikhNet (Spanish)Ellos piden caridad pero para las manos de su corazón, ciñendo el Amor y el Afecto por Dios. (1-Pausa)

ਬ੍ਰਹਮਣ ਵਾਦੁ ਪੜਹਿ. ਕਰਿ ਕਿਰਿਆ; ਕਰਣੀ ਕਰਮ ਕਰਾਏ ॥

brahaman vaad parreh. kar kiriaa; karanee karam karaae |

Sant Singh KhalsaThe Brahmins study and argue about the scriptures; they perform ceremonial rituals, and lead others in these rituals.
Manmohan SinghThe Brahmans read about strifes, do the ceremonial deeds and daily routine and make others perform rituals.
Manmohan Singh (Punjabi)ਬ੍ਰਹਮਣ ਬਖੇੜਿਆਂ ਬਾਰੇ ਪੜ੍ਹਦੇ ਹਨ, ਰਸਮੀ ਸੰਸਕਾਰ ਅਤੇ ਨਿਤਕਰਮ ਕਰਦੇ ਹਨ ਅਤੇ ਹੋਰਨਾ ਪਾਸੋ ਕਰਮਕਾਂਡ ਕਰਵਾਉਂਦੇ ਹਨ।
Fareedkot Teekaਬ੍ਰਹਮਣ ਪੜ ਪੜ ਕੇ (ਵਾਦੁ) ਝਗੜੇ ਕਰਤੇ ਹੈਂ ਔ ਨਿਤ ਨਮਿਤ ਕਿਰਿਆ ਕਰਤੇ ਹੈਂ, ਸਕਾਮ ਕਰਮੋਂ ਕੀ ਕਰਣੀ ਔਰੋਂ ਸੇ ਕਰਾਵਤੇ ਹੈਂ॥
Prof. Sahib Singhਬ੍ਰਾਹਮਣ ਉੱਚੇ ਆਚਰਨ (ਤੇ ਜ਼ੋਰ ਦੇਣ ਦੇ ਥਾਂ) ਕਰਮ ਕਾਂਡ ਕਰਾਂਦਾ ਹੈ, ਇਹ ਕਰਮ ਕਾਂਡ ਕਰ ਕੇ (ਇਸੇ ਦੇ ਆਧਾਰ ਤੇ ਸ਼ਾਸਤ੍ਰਾਂ ਵਿਚੋਂ) ਚਰਚਾ ਪੜ੍ਹਦੇ ਹਨ।

ਪਦ ਅਰਥ ਵਾਦੁ = ਝਗੜਾ, ਚਰਚਾ, ਬਹਿਸ। ਕਰਿ = ਕਰ ਕੇ। ਕਿਰਿਆ ਕਰਮ-ਕਰਮ ਕਾਂਡ।

SikhNet (Spanish)Los Brahmanes estudian y argumentan acerca de las escrituras, realizan ceremonias y guían a otros en sus ritos.

ਬਿਨੁ ਬੂਝੇ. ਕਿਛੁ ਸੂਝੈ ਨਾਹੀ; ਮਨਮੁਖੁ ਵਿਛੁੜਿ ਦੁਖੁ ਪਾਏ ॥੨॥

bin boojhe. kichh soojhai naahee; manamukh vichhurr dukh paae |2|

Sant Singh KhalsaWithout true understanding, those self-willed manmukhs understand nothing. Separated from God, they suffer in pain. ||2||
Manmohan SinghBut without knowing the Lord, those egocentrics understand naught and, separated from God, they suffer pain.
Manmohan Singh (Punjabi)ਪ੍ਰੰਤੂ ਸੁਆਮੀ ਨੂੰ ਜਾਣਨ ਦੇ ਬਗੈਰ, ਉਨ੍ਹਾਂ ਮਨ ਮਤੀਆਂ ਨੂੰ ਕੁਝ ਭੀ ਸਮਝਦੇ ਨਹੀਂ ਅਤੇ ਵਾਹਿਗੁਰੂ ਨਾਲੋ ਜੁਦਾ ਹੋ ਉਹ ਤਕਲੀਫ ਉਠਾਉਂਦੇ ਹਨ।
Fareedkot Teekaਗੁਰੋਂ ਕਾ ਸਬਦ ਬੂਝੇ ਬਿਨਾਂ ਤਿਨਾਂ ਕੋ ਕੁਛ ਸੂਝਤਾ ਨਹੀਂ ਹੈ, ਸੋ ਮਨਮੁਖਤਾ ਕਰ ਕੇ ਤਿਸ ਹਰੀ ਕੇ ਵਿਯੋਗ ਕਰ ਜਨਮ ਮਰਨ ਕੇ ਦੁਖ ਕੋ ਪਾਵਤੇ ਹੈਂ॥੨॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਆਤਮਕ ਦੁੱਖ ਸਹਾਰਦਾ ਹੈ, ਕਿਉਂਕਿ (ਗੁਰੂ ਦੇ ਸ਼ਬਦ ਨੂੰ) ਨਾਹ ਸਮਝਣ ਦੇ ਕਾਰਨ ਇਸ ਨੂੰ ਜੀਵਨ ਦਾ ਸਹੀ ਰਸਤਾ ਸੁੱਝਦਾ ਨਹੀਂ ਹੈ ॥੨॥

ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਵਿਛੁੜਿ = ਪ੍ਰਭੂ ਤੋਂ ਵਿੱਛੁੜ ਕੇ ॥੨॥

SikhNet (Spanish)Sin un Verdadero Entendimiento, los soberbios Manmukjs permanecen separados de Dios y sufren dolor. (2)

ਸਬਦਿ ਮਿਲੇ. ਸੇ ਸੂਚਾਚਾਰੀ; ਸਾਚੀ ਦਰਗਹ ਮਾਨੇ ॥

sabad mile. se soochaachaaree; saachee daragah maane |

Sant Singh KhalsaThose who receive the Shabad are sanctified and pure; they are approved in the True Court.
Manmohan SinghThey, alone who are blessed with the Guru's word are immaculate and are approved in the True court.
Manmohan Singh (Punjabi)ਕੇਵਲ ਉਹ ਹੀ ਜੋ ਗੁਰਾਂ ਦੀ ਬਾਣੀ ਨੂੰ ਪ੍ਰਾਪਤ ਹੋਏ ਹਨ, ਪਵਿੱਤਰ ਹਨ ਅਤੇ ਸੱਚੇ ਦਰਬਾਰ ਅੰਦਰ ਪ੍ਰਮਾਣੀਕ ਹੁੰਦੇ ਹਨ।
Fareedkot Teekaਜੋ ਗੁਰੋਂ ਕੇ ਸਬਦ ਮੇਂ ਮਿਲੇ ਹੈਂ ਸੋਈ ਪਵਿਤ੍ਰ ਅਚਾਰ ਵਾਲੇ ਹੈਂ ਔ ਸਾਚੀ ਦਰਗਹਿ ਮੇਂ ਮਾਨੇ ਗਏ ਹੈਂ॥
Prof. Sahib Singhਪਵਿਤ੍ਰ ਕਰਤੱਬ ਵਾਲੇ ਸਿਰਫ਼ ਉਹ ਬੰਦੇ ਹਨ ਜੋ (ਮਨੋਂ) ਗੁਰੂ ਦੇ ਸ਼ਬਦ ਵਿਚ ਜੁੜੇ ਹੋਏ ਹਨ, ਪਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ।

ਪਦ ਅਰਥ ਸੂਚਾ ਚਾਰੀ = ਪਵਿਤ੍ਰ ਆਚਰਨ ਵਾਲੇ।

SikhNet (Spanish)Quienes reciben el Shabd son santificados y puros, y son aprobados en la Corte Verdadera.

ਅਨਦਿਨੁ ਨਾਮਿ ਰਤਨਿ ਲਿਵ ਲਾਗੇ; ਜੁਗਿ ਜੁਗਿ ਸਾਚਿ ਸਮਾਨੇ ॥੩॥

anadin naam ratan liv laage; jug jug saach samaane |3|

Sant Singh KhalsaNight and day, they remain lovingly attuned to the Naam; throughout the ages, they are merged in the True One. ||3||
Manmohan SinghNight and day, they remain attuned to the jewel of the Name and remain merged in the True Lord all the ages through.
Manmohan Singh (Punjabi)ਰੈਣ ਅਤੇ ਦਿਹੁੰ ਉਨ੍ਹਾਂ ਦੀ ਨਾਮ ਦੇ ਹੀਰੇ ਨਾਲ ਪ੍ਰੀਤ ਲੱਗੀ ਰਹਿੰਦੀ ਹੈ ਅਤੇ ਉਹ ਸਾਰਿਆਂ ਯੁਗਾਂ ਅੰਦਰ ਸੱਚੇ ਸਾਈਂ ਵਿੱਚ ਲੀਨ ਹੋਏ ਰਹਿੰਦੇ ਹਨ।
Fareedkot Teekaਕਿਉਂਕਿ ਦਿਨੇ ਰਾਤਿ ਨਾਮ ਰੂਪੀ ਰਤਨ ਮੇਂ ਓਹ ਬ੍ਰਿਤੀ ਦੇ ਕਰ ਲਾਗੇ ਹੈਂ, ਤਾਂ ਤੇ ਮਨ ਤਨ ਕਰ ਤਿਸ ਮੇਂ (ਜੁਗਿ) ਜੁੜ ਕਰ ਕੇ ਸਾਚੇ ਵਾਹਿਗੁਰੂ ਮੇਂ ਓਹ ਸਮਾਨੇ ਹੈਂ॥੩॥
Prof. Sahib Singhਉਹਨਾਂ ਦੀ ਲਿਵ ਹਰ ਰੋਜ਼ ਪ੍ਰਭੂ ਦੇ ਸ੍ਰੇਸ਼ਟ ਨਾਮ ਵਿਚ ਲਗੀ ਰਹਿੰਦੀ ਹੈ, ਉਹ ਸਦਾ ਹੀ ਸਦਾ-ਥਿਰ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੩॥

ਪਦ ਅਰਥ ਨਾਮਿ ਰਤਨਿ = ਨਾਮ-ਰਤਨ ਵਿਚ, ਸ੍ਰੇਸ਼ਟ ਨਾਮ ਵਿਚ। ਜੁਗ ਜੁਗ = ਹਰੇਕ ਜੁਗ ਵਿਚ, ਸਦਾ ਹੀ ॥੩॥

SikhNet (Spanish)Día y noche permanecen entonados amorosamente en el Naam, y a través de las épocas se inmergen en el Uno Verdadero. (3)

ਸਗਲੇ ਕਰਮ ਧਰਮ ਸੁਚਿ ਸੰਜਮ; ਜਪ ਤਪ ਤੀਰਥ. ਸਬਦਿ ਵਸੇ ॥

sagale karam dharam such sanjam; jap tap teerath. sabad vase |

Sant Singh KhalsaGood deeds, righteousness and Dharmic faith, purification, austere self-discipline, chanting, intense meditation and pilgrimages to sacred shrines - all these abide in the Shabad.
Manmohan SinghAll the virtuous deeds, religious acts, purification, self-mortifications, devotions, austerities and pilgrimage to the holies abide in the Lord's Name.
Manmohan Singh (Punjabi)ਸਾਰੇ ਨੇਕ ਅਮਲ, ਮਜਹਬ, ਸੁਚਤਾਈਆਂ, ਸਵੈ ਰਿਆਜ਼ਤ, ਅਨੁਰਾਗ, ਤਪਸਿਆਵਾਂ ਤੇ ਧਰਮ ਅਸਥਾਨਾਂ ਦੀਆਂ ਯਾਤ੍ਰਾਵਾਂ ਪ੍ਰਭੂ ਦੇ ਨਾਮ ਅੰਦਰ ਨਿਵਾਸ ਰਖਦੇ ਹਨ।
Fareedkot Teekaਸੰਪੂਰਨ ਸੁਚ ਸੰਜਮ ਆਦੀ ਸੁਭ ਕਰਮ ਜਪ, ਤਪ, ਤੀਰਥ ਗੁਰੋਂ ਕੇ (ਸਬਦਿ) ਉਪਦੇਸ਼ ਮੇਂ ਬਸਤੇ ਹੈਂ॥
Prof. Sahib Singh(ਮੁੱਕਦੀ ਗੱਲ,) ਕਰਮ ਕਾਂਡ ਦੇ ਸਾਰੇ ਧਰਮ, (ਬਾਹਰਲੀ) ਸੁੱਚ, (ਬਾਹਰਲੇ) ਸੰਜਮ, ਜਪ ਤਪ ਤੇ ਤੀਰਥ-ਇਸ਼ਨਾਨ-ਇਹ ਸਾਰੇ ਹੀ ਗੁਰੂ ਦੇ ਸ਼ਬਦ ਵਿਚ ਵੱਸਦੇ ਹਨ (ਭਾਵ, ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਨ ਵਾਲੇ ਨੂੰ ਇਹਨਾਂ ਕਰਮਾਂ ਧਰਮਾਂ ਦੀ ਲੋੜ ਨਹੀਂ ਰਹਿ ਜਾਂਦੀ)।

ਪਦ ਅਰਥ ਸੁਚਿ = ਪਵਿਤ੍ਰਤਾ। ਸੰਜਮ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦੇ ਉੱਦਮ।

SikhNet (Spanish)Los actos bondadosos, rectos y la fe en el Dharma, las purificaciones, las disciplinas austeras, el cantar, las meditaciones intensas y los peregrinajes a los santuarios, todo esto los contiene el Shabd.

ਨਾਨਕ. ਸਤਿਗੁਰ ਮਿਲੈ ਮਿਲਾਇਆ; ਦੂਖ ਪਰਾਛਤ ਕਾਲ ਨਸੇ ॥੪॥੧੬॥

naanak. satigur milai milaaeaa; dookh paraachhat kaal nase |4|16|

Sant Singh KhalsaO Nanak, united in union with the True Guru, suffering, sin and death run away. ||4||16||
Manmohan SinghNanak, if the True Guru is met, he unites man with the Lord and then sorrow, sin and death flee away.
Manmohan Singh (Punjabi)ਨਾਨਕ ਜੋ ਸੱਚੇ ਗੁਰੂ ਜੀ ਮਿਲ ਪੈਣ, ਉਹ ਬੰਦੇ ਨੂੰ ਹਰੀ ਨਾਲ ਮਿਲਾ ਦਿੰਦੇ ਹਨ ਅਤੇ ਇਕ ਪੀੜ ਪਾਪ, ਤੇ ਮੌਤ ਦੌੜ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸਤਿਗੁਰੂ ਪੂਰਬ ਪੁੰਨੋਂ ਕਾ ਮਿਲਿਆ ਹੂਆ ਮਿਲਤਾ ਹੈ ਜਿਨ ਕੇ ਮਿਲਨੇ ਤੇ ਜਨਮ ਮਰਨ ਕੇ ਦੁਖ ਔ ਪਰਾਛਿਤ ਕਲੰਕ ਔ ਕਾਲਾਦਿਕ ਸਭ ਨਾਸ ਹੋ ਜਾਤੇ ਹੈਂ॥੪॥੧੬॥☬ਨਿਜ ਮਨ ਕੇ ਪਰਥਾਇ ਉਪਦੇਸ਼ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਜੇਹੜਾ ਮਨੁੱਖ ਪ੍ਰਭੂ ਦੀ ਮੇਹਰ ਨਾਲ ਗੁਰੂ ਨੂੰ ਮਿਲ ਪੈਂਦਾ ਹੈ (ਗੁਰੂ ਦੀ ਸਰਨ ਆ ਜਾਂਦਾ ਹੈ) ਉਸ ਦੇ ਸਾਰੇ ਦੁੱਖ-ਕਲੇਸ਼, ਪਾਪ ਤੇ ਮੌਤ ਆਦਿਕ ਦੇ ਡਰ ਦੂਰ ਹੋ ਜਾਂਦੇ ਹਨ ॥੪॥੧੬॥

ਪਦ ਅਰਥ ਸਤਿਗੁਰ ਮਿਲੈ = (ਜੇਹੜਾ ਮਨੁੱਖ) ਗੁਰੂ ਨੂੰ ਮਿਲ ਪੈਂਦਾ ਹੈ। ਪਰਾਛਤ = ਪਾਪ। ਕਾਲ = ਮੌਤ ਦਾ ਡਰ ॥੪॥੧੬॥

SikhNet (Spanish)Oh dice Nanak, permaneciendo unidos en el Guru Verdadero, el sufrimiento, el error y la muerte salen corriendo. (4-16)

Open this shabad →

Shabad Guru Nanak Dev Ji Raag Prabhaatee

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.

ਸੰਤਾ ਕੀ ਰੇਣੁ, ਸਾਧ ਜਨ ਸੰਗਤਿ; ਹਰਿ ਕੀਰਤਿ ਤਰੁ ਤਾਰੀ ॥

santaa kee ren, saadh jan sangat; har keerat tar taaree |

Sant Singh KhalsaThe dust of the feet of the Saints, the Company of the Holy, and the Praises of the Lord carry us across to the other side.
Manmohan SinghThe dust of the saints feet, the association of the pious persons and the Lord's praises are a boat to cross the world stream.
Manmohan Singh (Punjabi)ਸਾਧੂਆਂ ਦੇ ਪੈਰਾਂ ਦੀ ਧੂੜ, ਪਵਿੱਤਰ ਪੁਰਸ਼ਾ ਦਾ ਮੇਲ ਮਿਲਾਪ ਅਤੇ ਸੁਆਮੀ ਦੀ ਸਿਫਤਸਨਾ ਸੰਸਾਰ ਦੀ ਨਦੀ ਤੋਂ ਪਾਰ ਹੋਣ ਲਈ ਇਕ ਬੇੜੀ ਹਨ।
Fareedkot Teekaਸੰਤੋਂ ਕੀ ਰੇਣ ਹੋਇ ਕਰ ਔਰ ਉਨ ਸਾਧ ਜਨੋਂ ਕੀ ਸੰਗਤ ਕਰ ਕੇ ਹਰੀ ਕੀ ਕੀਰਤੀ ਰੂਪੀ (ਤਾਰੀ) ਨੌਕਾ ਕੇ ਆਸ੍ਰਿਤ ਹੋ ਕਰ, ਹੇ ਮਨ! ਇਸ ਸੰਸਾਰ ਰੂਪੀ ਨਦੀ ਸੇ ਤੂੰ ਤਰ॥
Prof. Sahib Singh(ਹੇ ਮੇਰੇ ਮਨ!) ਸੰਤ ਜਨਾਂ ਦੀ ਚਰਨ-ਧੂੜ (ਆਪਣੇ ਮੱਥੇ ਤੇ ਲਾ), ਸਾਧ ਜਨਾਂ ਦੀ ਸੰਗਤ ਕਰ, (ਸਤਸੰਗ ਵਿਚ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ (ਸੰਸਾਰ ਸਮੁੰਦਰ ਦੀਆਂ ਲਹਿਰਾਂ ਵਿਚੋਂ ਪਾਰ ਲੰਘਣ ਲਈ ਇਹ) ਤਾਰੀ ਲਾ।

ਪਦ ਅਰਥ ਰੇਣੁ = ਚਰਨ-ਧੂੜ। ਕੀਰਤਿ = ਸਿਫ਼ਤ-ਸਾਲਾਹ। ਤਰੁ ਤਾਰੀ = ਤਾਰੀ ਤਰ, (ਪਾਰ ਲੰਘਣ ਵਾਸਤੇ) ਇਹ ਤਾਰੀ ਲਾ।

SikhNet (Spanish)El Polvo de los Pies de los Santos, la Saad Sangat, la Compañía de los Santos y las Alabanzas del Señor, nos llevan cargando hasta el otro lado.

ਕਹਾ ਕਰੈ ਬਪੁਰਾ ਜਮੁ ਡਰਪੈ; ਗੁਰਮੁਖਿ ਰਿਦੈ ਮੁਰਾਰੀ ॥੧॥

kahaa karai bapuraa jam ddarapai; guramukh ridai muraaree |1|

Sant Singh KhalsaWhat can the wretched, terrified Messenger of Death do to the Gurmukhs? The Lord abides in their hearts. ||1||
Manmohan SinghWhat can the poor and awestricken Yama do unto the Guru-ward, within whose mind, God, the Enemy of ego, abides?
Manmohan Singh (Punjabi)ਗਰੀਬੜਾ ਅਤੇ ਡਰਿਆ ਹੋਇਆ ਯਮ ਗੁਰੂ-ਅਨੁਸਾਰੀ ਨੂੰ ਕੀ ਕਰ ਸਕਦਾ ਹੈ, ਜਿਸ ਦੇ ਮਨ ਅੰਦਰ ਹੰਕਾਰ ਦਾ ਵੈਰੀ ਵਾਹਿਗੁਰੂ ਵਸਦਾ ਹੈ?
Fareedkot Teekaਜਿਨੋਂ ਗੁਰਮੁਖੋਂ ਕੇ ਰਿਦੇ ਮੇਂ ਮੁਰਾਰੀ ਬਸਤਾ ਹੈ ਤਿਨੋਂ ਕਾ (ਬਪੁਰਾ) ਵਿਚਾਰਾ ਜਮ ਕਿਆ ਬਿਗਾੜ ਕਰ ਸਕਤਾ ਹੈ, ਕਿਉਂਕਿ ਓਹ ਉਨ ਸੇ ਆਪ ਹੀ ਭੈ ਕਰਤਾ ਹੈ॥੧॥
Prof. Sahib Singhਗੁਰੂ ਦੀ ਸਰਨ ਪੈ ਕੇ (ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ (ਆ ਵੱਸਦਾ) ਹੈ, ਵਿਚਾਰਾ ਜਮਰਾਜ (ਭੀ) ਉਸਦਾ ਕੁਝ ਵਿਗਾੜ ਨਹੀਂ ਸਕਦਾ, ਸਗੋਂ ਜਮਰਾਜ (ਉਸ ਪਾਸੋਂ) ਡਰਦਾ ਹੈ ॥੧॥

ਪਦ ਅਰਥ ਕਹਾ ਕਰੈ = ਕੀਹ ਕਰ ਸਕਦਾ ਹੈ? ਕੁਝ ਵਿਗਾੜ ਨਹੀਂ ਸਕਦਾ। ਬਪੁਰਾ = ਵਿਚਾਰਾ। ਡਰਪੈ = ਡਰਦਾ ਹੈ। ਰਿਦੈ = ਹਿਰਦੇ ਵਿਚ। ਮੁਰਾਰੀ = ਪਰਮਾਤਮਾ ॥੧॥

SikhNet (Spanish)¿Qué podría el desgraciado y aterrador mensajero de la muerte hacer a los Gurmukjs, cuando el Señor habita en sus corazones? (1)

ਜਲਿ ਜਾਉ ਜੀਵਨੁ; ਨਾਮ ਬਿਨਾ ॥

jal jaau jeevan; naam binaa |

Sant Singh KhalsaWithout the Naam, the Name of the Lord, life might just as well be burnt down.
Manmohan SinghMay the life, bereft of the Lord's Name, be burnt down.
Manmohan Singh (Punjabi)ਰੱਬ ਕਰੇ ਸੁਆਮੀ ਦੇ ਨਾਮ ਤੋਂ ਸੱਖਣੀ ਜਿੰਦੜੀ ਸੜ ਬਲ ਜਾਵੇ।
Fareedkot Teekaਹੇ ਮਨ! ਨਾਮ ਤੇ ਬਿਨਾਂ ਜੋ ਜੀਵਣਾ ਹੈ, ਸੋ ਜਲ ਜਾਵੈ॥
Prof. Sahib Singhਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਮਨੁੱਖ ਦਾ) ਜੀਵਨ (ਵਿਕਾਰਾਂ ਦੀ ਅੱਗ ਵਿਚ ਸੜਦਾ ਹੈ ਤਾਂ) ਪਿਆ ਸੜੇ (ਸਿਮਰਨ ਤੋਂ ਬਿਨਾ ਕੋਈ ਹੋਰ ਉੱਦਮ ਇਸ ਨੂੰ ਸੜਨ ਤੋਂ ਬਚਾ ਨਹੀਂ ਸਕਦਾ)।

ਪਦ ਅਰਥ ਜਲਿ ਜਾਉ = ਸੜ ਜਾਏ।

SikhNet (Spanish)Mejor sería que sin el Naam, el Nombre del Señor, la vida se consumiera y se quemara.

ਹਰਿ ਜਪਿ ਜਾਪੁ ਜਪਉ ਜਪਮਾਲੀ; ਗੁਰਮੁਖਿ ਆਵੈ ਸਾਦੁ ਮਨਾ ॥੧॥ ਰਹਾਉ ॥

har jap jaap jpau japamaalee; guramukh aavai saad manaa |1| rahaau |

Sant Singh KhalsaThe Gurmukh chants and meditates on the Lord, chanting the chant on the mala; the Flavor of the Lord comes into the mind. ||1||Pause||
Manmohan SinghBy the Guru's grace, contemplate and remember I my God, and tell the beads of the rosary of His Name and my mind enjoys His flavour. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਆਪਣੇ ਵਾਹਿਗੁਰੂ ਨੂੰ ਅਰਾਧਦਾ ਤੇ ਸਿਮਰਦਾ ਹਾਂ ਅਤੇ ਉਸ ਦੇ ਨਾਮ ਦੀ ਮਾਲਾ ਫੇਰਦਾ ਹਾਂ ਅਤੇ ਮੇਰਾ ਮਨੂਆ ਉਸ ਦੇ ਸੁਆਦ ਨੂੰ ਮਾਣਦਾ ਹੈ। ਠਹਿਰਾਉ।
Fareedkot Teekaਜਪਨੇ ਜੋਗ ਹਰੀ ਕੇ ਨਾਮ ਜਾਪ ਕੋ ਜੋ ਜਪਣਾ ਹੈ, ਸੋਈ ਜਪ ਕਰਨੇ ਕੀ ਮਾਲਾ ਹੈ, ਤਿਸ ਕੋ ਗੁਰੋਂ ਦ੍ਵਾਰੇ ਜਬ ਜਪਣਾ ਕਰੋ ਤਬ ਤਿਸ ਕਾ ਅੰਮ੍ਰਿਤ ਸ੍ਵਾਦ ਆਵੇ॥੧॥ ਰਹਾਉ ॥ ਜਥਾ ਕਬੀਰ ਜੀ-☬"ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮ॥☬ਆਦਿ ਜੁਗਾਦੀ ਸਗਲ ਭਗਤ ਤਾਕਉ ਸੁਖ ਬਿਸਰਾਮ॥"
Prof. Sahib Singh(ਇਸ ਵਾਸਤੇ) ਹੇ (ਮੇਰੇ) ਮਨ! ਮੈਂ ਪਰਮਾਤਮਾ ਦਾ ਨਾਮ ਜਪ ਕੇ ਜਪਦਾ ਹਾਂ (ਭਾਵ, ਮੁੜ ਮੁੜ ਪਰਮਾਤਮਾ ਦਾ ਨਾਮ ਹੀ ਜਪਦਾ ਹਾਂ), ਮੈਂ ਪਰਮਾਤਮਾ ਦੇ ਜਾਪ ਨੂੰ ਹੀ ਮਾਲਾ (ਬਣਾ ਲਿਆ ਹੈ)। ਗੁਰੂ ਦੀ ਸਰਨ ਪੈ ਕੇ (ਜਪਿਆਂ ਇਸ ਜਾਪ ਦਾ) ਆਨੰਦ ਆਉਂਦਾ ਹੈ ॥੧॥ ਰਹਾਉ ॥

ਪਦ ਅਰਥ ਜਪਉ = ਮੈਂ ਜਪਦਾ ਹਾਂ। ਜਪਮਾਲੀ = ਮਾਲਾ। ਸਾਦੁ = ਸੁਆਦ, ਰਸ। ਮਨਾ = ਹੇ ਮਨ! ॥੧॥ ਰਹਾਉ ॥

SikhNet (Spanish)El Gurmukj canta y medita en el Señor. Entonándose con el Mala, el Sabor del Señor llega a la mente. (1-Pausa)

ਗੁਰ ਉਪਦੇਸ ਸਾਚੁ ਸੁਖੁ ਜਾ ਕਉ; ਕਿਆ ਤਿਸੁ ਉਪਮਾ ਕਹੀਐ ॥

gur upades saach sukh jaa kau; kiaa tis upamaa kaheeai |

Sant Singh KhalsaThose who follow the Guru's Teachings find true peace - how can I even describe the glory of such a person?
Manmohan SinghWhosoever, by the Guru's instructions, is blessed with True bliss, how can I narrate his glory?
Manmohan Singh (Punjabi)ਜਿਸ ਸਿਕੇ ਨੂੰ ਗੁਰਾਂ ਦੀ ਸਿਖਿਆ ਦੁਆਰਾ ਸੱਚੀ ਖੁਸ਼ੀ ਪ੍ਰਾਪਤ ਹੋਈ ਹੈ, ਉਸ ਦੀ ਪ੍ਰਭਤਾ ਮੈਂ ਕੀ ਵਰਣਨ ਕਰ ਸਕਦਾ ਹਾਂ?
Fareedkot Teekaਗੁਰੋਂ ਕੇ ਉਪਦੇਸ਼ ਕਰ ਜਿਸ ਕੋ ਸਾਚ ਸੁਖ ਪ੍ਰਾਪਤਿ ਹੂਆ ਹੈ ਤਿਸ ਕੀ ਉਪਮਾ ਮੁਖ ਤੇ ਕਿਆ ਉਚਾਰਨ ਕਰੀਐ?
Prof. Sahib Singhਜਿਸ ਮਨੁੱਖ ਨੂੰ ਸਤਿਗੁਰੂ ਦੇ ਉਪਦੇਸ਼ ਦਾ ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਆ ਜਾਂਦਾ ਹੈ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਗੁਰ ਉਪਦੇਸ ਸੁਖੁ = ਗੁਰੂ ਦੇ ਉਪਦੇਸ਼ ਦਾ ਆਨੰਦ। ਜਾ ਕਉ = ਜਿਸ (ਮਨੁੱਖ) ਨੂੰ। ਉਪਮਾ = ਵਡਿਆਈ।

SikhNet (Spanish)Quienes siguen las Enseñanzas del Guru encuentran la Verdadera Paz. ¿Cómo podría comenzar a describir la Gloria de tal persona?

ਲਾਲ ਜਵੇਹਰ ਰਤਨ ਪਦਾਰਥ; ਖੋਜਤ ਗੁਰਮੁਖਿ ਲਹੀਐ ॥੨॥

laal javehar ratan padaarath; khojat guramukh laheeai |2|

Sant Singh KhalsaThe Gurmukh seeks and finds the gems and jewels, diamonds, rubies and treasures. ||2||
Manmohan SinghSearching by the Guru's grace, one finds the ruby, jewel and emeralds like wealth of the Lord's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਖੋਜਭਾਲ ਕਰਕੇ ਜੀਵ ਹੀਰੇ ਜਵੇਹਰ ਅਤੇ ਮਾਣਕ ਵਰਗੀ ਸਾਈਂ ਦੇ ਨਾਮ ਦੀ ਦੌਲਤ ਨੂੰ ਲੱਪ ਲੈਂਦਾ ਹੈ।
Fareedkot Teekaਲਾਲ ਜਵਾਹਿਰ ਰਤਨ ਸਰੂਪ ਜੋ ਨਾਮ ਪਦਾਰਥ ਹੈ, ਸੋ ਗੁਰੋਂ ਦ੍ਵਾਰੇ (ਖੋਜਤ) ਵੀਚਾਰਨੇ ਸੇ (ਲਹੀਐ) ਪਾਈਤਾ ਹੈ॥੨॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਗੁਰੂ ਦੇ ਉਪਦੇਸ਼ ਵਿਚੋਂ) ਖੋਜਦਾ ਖੋਜਦਾ ਲਾਲ ਹੀਰੇ ਰਤਨ (ਆਦਿਕ ਪਦਾਰਥਾਂ ਵਰਗੇ ਕੀਮਤੀ ਆਤਮਕ ਗੁਣ) ਹਾਸਲ ਕਰ ਲੈਂਦਾ ਹੈ ॥੨॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ॥੨॥

SikhNet (Spanish)El Gurmukj busca y encuentra las Gemas, las Joyas, los Diamantes y los Rubís, todos los Tesoros. (2)

ਚੀਨੈ ਗਿਆਨੁ ਧਿਆਨੁ ਧਨੁ ਸਾਚੌ; ਏਕ ਸਬਦਿ ਲਿਵ ਲਾਵੈ ॥

cheenai giaan dhiaan dhan saachau; ek sabad liv laavai |

Sant Singh KhalsaSo center yourself on the treasures of spiritual wisdom and meditation; remain lovingly attuned to the One True Lord, and the Word of His Shabad.
Manmohan SinghThe mortal should rest his mind on the treasures of true gnosis and meditation and ought to remain attuned to the One Lord's holy word.
Manmohan Singh (Punjabi)ਪ੍ਰਾਣੀ ਨੂੰ ਬ੍ਰਹਮ ਵੀਚਾਰ ਅਤੇ ਸਿਮਰਨ ਦੇ ਖਜਾਨੇ ਨਾਲ ਆਪਣਾ ਮਨ ਲਾਉਣਾ ਅਤੇ ਇਕ ਪ੍ਰਭੂ ਦੀ ਗੁਰਬਾਣੀ ਨਾਲ ਪਿਆਰ ਪਾਉਣਾ ਉਚਿਤ ਹੈ।
Fareedkot Teekaਗਿਆਨ ਧਿਆਨ ਰੂਪੀ ਸਚੇ ਧਨ ਕੋ (ਚੀਨੈ) ਜਾਣ ਕਰ ਏਕ ਬ੍ਰਹਮ ਵਿਖੇ (ਲਿਵ) ਬ੍ਰਿਤੀ ਕੋ ਲਗਾਵੈ॥☬ਸੋ ਬ੍ਰਹਮ ਕੈਸਾ ਹੈ?
Prof. Sahib Singhਜੇਹੜਾ ਮਨੁੱਖ ਇਕ (ਪ੍ਰਭੂ ਦੀ ਸਿਫ਼ਤ) ਦੇ ਸ਼ਬਦ ਵਿਚ ਸੁਰਤ ਜੋੜਦਾ ਹੈ ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾਣੀ ਸਮਝ ਲੈਂਦਾ ਹੈ, ਪਰਮਾਤਮਾ ਵਿਚ ਜੁੜੀ ਸੁਰਤ ਉਸ ਦਾ ਸਦਾ-ਥਿਰ ਧਨ ਬਣ ਜਾਂਦਾ ਹੈ।

ਪਦ ਅਰਥ ਚੀਨੈ = ਪਛਾਣਦਾ ਹੈ ਸਮਝਦਾ ਹੈ। ਗਿਆਨੁ = (ਪਰਮਾਤਮਾ ਨਾਲ) ਡੂੰਘੀ ਸਾਂਝ। ਸਾਚੌ = ਸਦਾ ਕਾਇਮ ਰਹਿਣ ਵਾਲਾ। ਸਬਦਿ = ਸ਼ਬਦ ਵਿਚ।

SikhNet (Spanish)Centra tu ser en los Tesoros de la Sabiduría Espiritual y la Meditación y permanece amorosamente entonado en el Señor Verdadero y en la Palabra de Su Shabd.

ਨਿਰਾਲੰਬੁ ਨਿਰਹਾਰੁ ਨਿਹਕੇਵਲੁ; ਨਿਰਭਉ ਤਾੜੀ ਲਾਵੈ ॥੩॥

niraalanb nirahaar nihakeval; nirbhau taarree laavai |3|

Sant Singh KhalsaRemain absorbed in the Primal State of the Fearless, Immaculate, Independent, Self-sufficient Lord. ||3||
Manmohan SinghHe should remain tranced in the Self-dependent, Hungerless, Immaculate and Fearless Lord.
Manmohan Singh (Punjabi)ਉਸ ਨੂੰ ਖੁਦ-ਮੁਖਤਿਆਰ, ਖੁਧਿਆ-ਰਹਿਤ, ਪਾਵਨ ਪੁਨੀਤ ਅਤੇ ਡਰ-ਵਿਹੁਣ ਪ੍ਰਭੂ ਅੰਦਰ ਸਮਾਧੀ ਲਾਉਣੀ ਚਾਹੀਦੀ ਹੈ।
Fareedkot Teeka(ਨਿਰਾਲੰਬੁ) ਆਸਰੇ ਤੇ ਬਿਨਾਂ ਹੈ, ਨਿਰਾਹਾਰ ਹੈ ਅਰ ਵਿਸੇਸ ਕਰ ਕੇ (ਨਿਹਕੇਵਲੁ) ਸੁਧ ਹੈ। ਐਸੇ ਨਿਰਭੈ ਸਰੂਪ ਮੇਂ ਚਿਤ ਕੀ ਬ੍ਰਿਤੀ ਇਕਾਗਰ ਕਰ ਤਿਸ ਮੇਂ (ਤਾੜੀ) ਸਮਾਧੀ ਲਗਾਵੈ॥੩॥
Prof. Sahib Singhਉਹ ਮਨੁੱਖ ਆਪਣੀ ਸੁਰਤ ਵਿਚ ਉਸ ਪਰਮਾਤਮਾ ਨੂੰ ਟਿਕਾ ਲੈਂਦਾ ਹੈ ਜਿਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ਜਿਸ ਨੂੰ ਕੋਈ ਵਾਸਨਾ ਪੋਹ ਨਹੀਂ ਸਕਦੀ ॥੩॥

ਪਦ ਅਰਥ ਨਿਰਾਲੰਬੁ = (ਨਿਰ-ਆਲੰਬੁ) ਜਿਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ। ਨਿਰਹਾਰੁ = (ਨਿਰ-ਆਹਾਰੁ) ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ। ਨਿਹਕੇਵਲੁ = ਜਿਸ ਨੂੰ ਕੋਈ ਵਾਸਨਾ ਪੋਹ ਨਹੀਂ ਸਕਦੀ। ਤਾੜੀ ਲਾਵੈ = ਆਪਣੀ ਸੁਰਤ ਵਿਚ ਟਿਕਾਂਦਾ ਹੈ ॥੩॥

SikhNet (Spanish)Deja que tu ser se absorba en el Estado Primordial del Señor Inmaculado, Soberano, Auto Existente y Valeroso. (3)

ਸਾਇਰ ਸਪਤ ਭਰੇ ਜਲ ਨਿਰਮਲਿ; ਉਲਟੀ ਨਾਵ ਤਰਾਵੈ ॥

saaeir sapat bhare jal niramal; ulattee naav taraavai |

Sant Singh KhalsaThe seven seas are overflowing with the Immaculate Water; the inverted boat floats across.
Manmohan SinghHis seven seas are then filled with the immaculate water of the Name and the inverted boat of his mind upturns and floats across.
Manmohan Singh (Punjabi)ਉਸ ਦੇ ਸੱਤੇ ਸਮੁੰਦਰ, ਤਦ ਨਾਮ ਦੇ ਪਵਿੱਤਰ ਪਾਣੀ ਨਾਲ ਪਰੀਪੂਰਨ ਹੋ ਜਾਂਦੇ ਹਨ ਅਤੇ ਉਸ ਦੇ ਮਨ ਦੀ ਮੂਧੀ ਹੋਈ ਹੋਈ ਬੇੜੀ ਸਿੱਧੀ ਹੋ ਪਾਰ ਲੱਗ ਜਾਂਦੀ ਹੈ।
Fareedkot Teekaਪੰਚ ਗਿਆਨ ਇੰਦ੍ਰ੍ਯ ਔ ਮਨ ਬੁਧੀ ਇਹ ਸਾਤ (ਸਾਇਰ) ਸਮੁੰਦਰ ਜਿਸ ਨੇ ਵਾਹਿਗੁਰੂ ਕੇ ਸਿਮਰ ਨਾਮ ਰੂਪੀ ਜਲ ਸਾਥ ਭਰੇ ਹੈਂ ਔ ਜਬ ਸੰਸਾਰ ਕੀ ਤਰਫੋਂ ਬ੍ਰਿਤੀ ਉਲਟੀ ਹੈ ਤਬ ਭਗਤੀ ਰੂਪੀ ਨੌਕਾ ਕਰ ਆਪਹੁ ਸੰਸਾਰ ਸਮੁੰਦਰ ਕੋ ਤਰੇ ਹੈਂ ਔਰੋਂ ਕੋ ਤਰਾਵਤੇ ਹੈਂ॥
Prof. Sahib Singh(ਪੰਜੇ ਗਿਆਨ-ਇੰਦ੍ਰੇ, ਮਨ ਅਤੇ ਬੱਧ ਇਹ ਸੱਤੇ ਹੀ ਮਾਨੋ, ਚਸ਼ਮੇ ਹਨ ਜਿਨ੍ਹਾਂ ਤੋਂ ਹਰੇਕ ਇਨਸਾਨ ਨੂੰ ਆਤਮਕ ਜੀਵਨ ਦੀ ਪ੍ਰਫੁੱਲਤਾ ਵਾਸਤੇ ਚੰਗੀ ਮੰਦੀ ਪ੍ਰੇਰਨਾ ਦਾ ਪਾਣੀ ਮਿਲਦਾ ਰਹਿੰਦਾ ਹੈ) ਜਿਸ ਮਨੁੱਖ ਦੇ ਇਹ ਸੱਤੇ ਹੀ ਸਰੋਵਰ ਨਾਮ-ਸਿਮਰਨ ਦੇ ਪਵਿਤ੍ਰ ਜਲ ਨਾਲ ਭਰੇ ਰਹਿੰਦੇ ਹਨ (ਉਸ ਨੂੰ ਇਹਨਾਂ ਤੋਂ ਪਵਿੱਤ੍ਰ ਪ੍ਰੇਰਨਾ ਦਾ ਜਲ ਮਿਲਦਾ ਹੈ ਤੇ) ਉਹ ਵਿਕਾਰਾਂ ਵਲੋਂ ਉਲਟਾ ਕੇ ਆਪਣੀ ਜਿੰਦਗੀ ਦੀ ਬੇੜੀ ਨਾਮ-ਜਲ ਵਿਚ ਤਰਾਂਦਾ ਹੈ।

ਪਦ ਅਰਥ ਸਾਇਰ = ਸਮੁੰਦਰ, ਸਾਗਰ। ਸਪਤ = ਸੱਤ। ਸਾਇਰ ਸਪਤ = ਸੱਤ ਸਮੁੰਦਰ, ਸੱਤ ਸਰੋਵਰ (ਪੰਜ ਗਿਆਨ-ਇੰਦ੍ਰੇ, ਮਨ ਅਤੇ ਬੱਧ)। ਜਲ ਨਿਰਮਲਿ = ਨਿਰਮਲ ਜਲ ਨਾਲ। ਉਲਟੀ = ਮਾਇਆ ਵਲੋਂ ਪਰਤਾਈ ਹੋਈ। ਨਾਵ = ਬੇੜੀ, ਜੀਵਨ-ਬੇੜੀ।

SikhNet (Spanish)Los Siete Mares están desbordando en Agua Inmaculada y la Barca Invertida flota a través.

ਬਾਹਰਿ ਜਾਤੌ. ਠਾਕਿ ਰਹਾਵੈ; ਗੁਰਮੁਖਿ ਸਹਜਿ ਸਮਾਵੈ ॥੪॥

baahar jaatau. tthaak rahaavai; guramukh sehaj samaavai |4|

Sant Singh KhalsaThe mind which wandered in external distractions is restrained and held in check; the Gurmukh is intuitively absorbed in God. ||4||
Manmohan SinghHis outgoing mind, he stops and stays and by the Guru's grace, merge he in the Lord.
Manmohan Singh (Punjabi)ਆਪਣੇ ਬਾਹਰ ਜਾਂਦੇ ਹੋਏ ਮਨ ਨੂੰ ਉਹ ਰੋਕ ਕੇ ਰਖਦਾ ਹੈ ਤੇ ਗੁਰਾਂ ਦੀ ਦਇਆ ਦੁਆਰਾ ਉਹ ਸਾਈਂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਬਾਹਿਰ ਜਾਂਦੇ ਮਨ ਨੂੰ ਰੋਕ ਰਾਖਤੇ ਹੈਂ, ਇਸ ਰੀਤੀ ਸੇ ਗੁਰੋਂ ਦ੍ਵਾਰੇ (ਸਹਿਜ) ਮੋਖ ਪਦ ਮੇਂ ਸਮਾਇ ਜਾਤੇ ਹੈਂ॥੪॥
Prof. Sahib Singh(ਨਾਮ ਦੀ ਬਰਕਤਿ ਨਾਲ) ਉਹ ਬਾਹਰ ਭਟਕਦੇ ਮਨ ਨੂੰ ਰੋਕ ਰੱਖਦਾ ਹੈ, ਤੇ ਗੁਰੂ ਦੀ ਸਰਨ ਪੈ ਕੇ ਅਡੋਲ ਅਵਸਥਾ ਵਿਚ ਲੀਨ ਰਹਿੰਦਾ ਹੈ ॥੪॥

ਪਦ ਅਰਥ ਜਾਤੌ = ਜਾਂਦਾ। ਠਾਕਿ = ਵਰਜ ਕੇ। ਸਹਜਿ = ਸਹਜ (ਅਵਸਥਾ) ਵਿਚ ॥੪॥

SikhNet (Spanish)La mente que vaga distraída por todas partes, puede ser restringida y controlada y de forma intuitiva el Gurmukj puede así inmergirse en Dios. (4)

ਸੋ ਗਿਰਹੀ. ਸੋ ਦਾਸੁ ਉਦਾਸੀ; ਜਿਨਿ ਗੁਰਮੁਖਿ ਆਪੁ ਪਛਾਨਿਆ ॥

so girahee. so daas udaasee; jin guramukh aap pachhaaniaa |

Sant Singh KhalsaHe is a householder, he is a renunciate and God's slave, who, as Gurmukh, realizes his own self.
Manmohan SinghHe alone is the householder and ascetic, who through the Guru, knows his-self.
Manmohan Singh (Punjabi)ਕੇਵਲ ਉਹ ਘਰਬਾਰੀ ਹੈ ਅਤੇ ਕੇਵਲ ਉਹ ਹੀ ਪ੍ਰਭੂ ਦਾ ਗੋਲਾ ਅਤੇ ਵਿਰਕਤ ਜੋ ਗੁਰਾਂ ਦੇ ਰਾਹੀਂ ਆਪਣੇ ਆਪ ਨੂੰ ਜਾਣ ਲੈਂਦਾ ਹੈ।
Fareedkot Teekaਜਿਸ ਨੇ ਗੁਰੋਂ ਦ੍ਵਾਰੇ ਅਪਨੇ ਸਰੂਪ ਕੋ ਪਛਾਨਿਆ ਹੈ, ਸੋਈ ਗ੍ਰਿਹਸਤੀ ਸ੍ਰੇਸਟ ਹੈ ਅਰ ਸੋਈ ਦਾਸ ਉਦਾਸੀ ਸ੍ਰੇਸ਼ਟ ਹੈ॥
Prof. Sahib Singh(ਜੇ ਮਨ ਵਿਕਾਰਾਂ ਵਲ ਭਟਕਦਾ ਹੀ ਰਹੇ ਤਾਂ ਗ੍ਰਿਹਸਤੀ ਜਾਂ ਵਿਰਕਤ ਅਖਵਾਣ ਵਿਚ ਕੋਈ ਫ਼ਰਕ ਨਹੀਂ ਪੈਂਦਾ) ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਆਪ ਨੂੰ ਪਛਾਣ ਲਿਆ ਹੈ ਉਹੀ (ਅਸਲ) ਗ੍ਰਿਹਸਤੀ ਹੈ ਤੇ ਉਹੀ (ਪ੍ਰਭੂ ਦਾ) ਸੇਵਕ ਵਿਰਕਤ ਹੈ।

ਪਦ ਅਰਥ ਗਿਰਹੀ = ਗ੍ਰਿਹਸਤੀ। ਉਦਾਸੀ = ਵਿਰਕਤ। ਜਿਨਿ = ਜਿਸ ਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਆਪੁ = ਆਪਣੇ ਆਪ ਨੂੰ।

SikhNet (Spanish)Ese Gurmukj, siendo un sostenedor de hogar, es un renunciante, ese Esclavo de Dios, toma Conciencia de su propio ser.

ਨਾਨਕੁ ਕਹੈ ਅਵਰੁ, ਨਹੀ ਦੂਜਾ; ਸਾਚ ਸਬਦਿ ਮਨੁ ਮਾਨਿਆ ॥੫॥੧੭॥

naanak kahai avar, nahee doojaa; saach sabad man maaniaa |5|17|

Sant Singh KhalsaSays Nanak, his mind is pleased and appeased by the True Word of the Shabad; there is no other at all. ||5||17||
Manmohan SinghSays Nanak, he, whose mind is propitiated with the True Name, sees not another but the Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਸ ਦਾ ਚਿੱਤ ਸੱਚੇ ਨਾਮ ਨਾਲ ਤ੍ਰਿਪਤ ਥੀ ਗਿਆ ਹੈ, ਉਹ ਸੁਆਮੀ ਦੇ ਬਗੈਰ ਹੋਰ ਕਿਸੇ ਨੂੰ ਨਹੀਂ ਦੇਖਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਕਾ ਮਨ ਸਚੇ ਸਬਦ ਮੇਂ ਮਾਨਿਆ ਹੈ ਕਿਆ ਪਤੀਆਇਆ ਹੈ, ਤਿਨੋਂ ਕੋ ਔਰ ਦੂਸਰਾ ਕੋਈ ਦ੍ਰਿਸਟ ਨਹੀਂ ਆਵਤਾ ਹੈ, ਭਾਵ ਸਰਬ ਕੋ ਬ੍ਰਹਮ ਰੂਪ ਦੇਖਤੇ ਹੈਂ॥੫॥੧੭॥☬ਉਪਦੇਸ਼ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ ਜਿਸ ਮਨੁੱਖ ਦਾ ਮਨ ਸਦਾ-ਥਿਰ ਰਹਿਣ ਵਾਸਤੇ ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੇ ਸ਼ਬਦ ਵਿਚ ਗਿੱਝ ਜਾਂਦਾ ਹੈ, ਉਸ ਨੂੰ ਪ੍ਰਭੂ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਦੂਜਾ ਨਹੀਂ ਦਿੱਸਦਾ ॥੫॥੧੭॥

ਪਦ ਅਰਥ ਸਬਦਿ = ਸ਼ਬਦ ਵਿਚ ॥੫॥੧੭॥

SikhNet (Spanish)Dice Nanak, su mente permanece complacida y apaciguada con la Palabra Verdadera del Shabd y con ninguna otra. (5-17)

Open this shabad →

Shabad Guru Amardas Ji Raag Prabhaatee continues on Ang 1333

ਰਾਗੁ ਪ੍ਰਭਾਤੀ ਮਹਲਾ ੩ ਚਉਪਦੇ ॥

raag prabhaatee mahalaa 3 chaupade |

Sant Singh KhalsaRaag Prabhaatee, Third Mehl, Chau-Padhay:
Manmohan SinghRag Parbhati 3rd Guru. Chaupadas.
Manmohan Singh (Punjabi)ਰਾਗ ਪ੍ਰਭਾਤੀ ਤੀਜੀ ਪਾਤਿਸ਼ਾਹੀ ਚਊਪਦੇ।
Prof. Sahib Singhਰਾਗ ਪ੍ਰਭਾਤੀ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Parbhati, Mejl Guru Amar Das, Tercer Canal Divino, Chau-Padas

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the true Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਗੁਰਮੁਖਿ ਵਿਰਲਾ ਕੋਈ ਬੂਝੈ; ਸਬਦੇ ਰਹਿਆ ਸਮਾਈ ॥

guramukh viralaa koee boojhai; sabade rahiaa samaaee |

Sant Singh KhalsaThose who become Gurmukh and understand are very rare; God is permeating and pervading through the Word of His Shabad.
Manmohan SinghSome rare one realise, by the Guru's grace, that the Lord is contained in the Guru's word.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਕੋਈ ਟਾਵਾਂਟੱਲਾ ਹੀ ਅਨੁਭਵ ਕਰਦਾ ਹੈ ਕਿ ਪ੍ਰਭੂ ਗੁਰਬਾਣੀ ਅੰਦਰ ਰਮਿਆ ਹੋਇਆ ਹੈ।
Fareedkot Teekaਜੋ ਵਾਹਿਗੁਰੂ (ਸਬਦੇ) ਸੰਸਾਰ ਮੇਂ (ਸਮਾਇ) ਵਿਆਪਕ ਹੋਇ ਰਹਿਆ ਹੈ ਤਿਸ ਕੋ ਕੋਈ ਵਿਰਲਾ ਗੁਰਮੁਖ ਹੀ (ਬੁਝੈ) ਸਮਝਤਾ ਹੈ॥
Prof. Sahib Singhਕੋਈ ਵਿਰਲਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਦੇ ਸ਼ਬਦ ਦੀ ਰਾਹੀਂ (ਇਹ) ਸਮਝ ਲੈਂਦਾ ਹੈ ਕਿ ਪਰਮਾਤਮਾ ਸਭ ਥਾਈਂ ਵਿਆਪਕ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਬੂਝੈ = ਸਮਝਦਾ ਹੈ (ਇਕ-ਵਚਨ)। ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਰਹਿਆ ਸਮਾਈ = (ਸਭ ਵਿਚ) ਵਿਆਪਕ ਹੈ।

SikhNet (Spanish)Excepcional son en verdad los que se vuelven Gurmukjs y logran alcanzar el Entendimiento. Dios compenetra y prevalece a través de la Palabra del Shabd

ਨਾਮਿ ਰਤੇ. ਸਦਾ ਸੁਖੁ ਪਾਵੈ; ਸਾਚਿ ਰਹੈ ਲਿਵ ਲਾਈ ॥੧॥

naam rate. sadaa sukh paavai; saach rahai liv laaee |1|

Sant Singh KhalsaThose who are imbued with the Naam, the Name of the Lord, find everlasting peace; they remain lovingly attuned to the True One. ||1||
Manmohan SinghThey, who are imbued with the Name, ever obtain peace and remain attuned to the True Lord.
Manmohan Singh (Punjabi)ਜੋ ਨਾਮ ਨਾਲ ਰੰਗੀਜੇ ਹਨ, ਉਹ ਹਮੇਸ਼ਾਂ ਹੀ ਆਰਾਮ ਪਾਉਂਦੇ ਹਨ ਅਤੇ ਸੱਚੇ ਸਾਈਂ ਨਾਲ ਪਿਰਹੜੀ ਪਾਈ ਰਖਦੇ ਹਨ।
Fareedkot Teekaਜੋ ਤਿਸ ਕੇ ਨਾਮ ਮੇਂ (ਰਤੇ) ਪ੍ਰੀਤਵਾਨ ਭਏ ਹੈਂ, ਸੋ ਸਦਾ ਹੀ ਸੁਖ ਕੋ ਪਾਵਤੇ ਹੈਂ, ਕਿਉਂਕਿ ਸਾਚ ਸਰੂਪ ਮੇਂ ਬ੍ਰਿਤੀ ਲਗਾਈ ਰਹਿਤੇ ਹੈਂ॥
Prof. Sahib Singhਪਰਮਾਤਮਾ ਦੇ ਨਾਮ ਵਿਚ ਰੱਤਾ ਰਹਿ ਕੇ (ਮਨੁੱਖ) ਸਦਾ ਆਤਮਕ ਆਨੰਦ ਮਾਣਦਾ ਹੈ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੧॥

ਪਦ ਅਰਥ ਨਾਮਿ = ਨਾਮ ਵਿਚ। ਪਾਵੈ = ਹਾਸਲ ਕਰਦਾ ਹੈ। ਸਾਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ। ਰਹੈ ਲਾਈ = ਲਾਇ ਰਹੈ, ਲਾਈ ਰੱਖਦਾ ਹੈ ॥੧॥

SikhNet (Spanish)y quienes están imbuidos en el Naam, el Nombre del Señor, encuentran la Paz Duradera y la Paz Eterna, y se conservan amorosamente entonados en el Uno Verdadero. (1)

Open this shabad (12 lines, Angs 1332-1333) →

Ang 1332 of 1430