ੴ

ਸਿੱਖਬਾਣੀ · SikhBani

Ang 1330

Sri Guru Granth Sahib · Raag Prabhaatee · 4 shabads, 47 lines
Translations
Shabad Guru Nanak Dev Ji Raag Prabhaatee continued from Ang 1329

ਆਪੇ ਖੇਲ ਕਰੇ ਸਭ ਕਰਤਾ; ਐਸਾ ਬੂਝੈ ਕੋਈ ॥੩॥

aape khel kare sabh karataa; aisaa boojhai koee |3|

Sant Singh KhalsaThe Creator Himself plays all the games; only a few understand this. ||3||
Manmohan SinghSome rare one understands this wise, that the Creator, of Himself, plays all the games.
Manmohan Singh (Punjabi)ਕੋਈ ਵਿਰਲਾ ਜਣਾ ਹੀ ਇਸ ਤਰ੍ਹਾਂ ਸਮਝਦਾ ਹੈ ਕਿ ਕਰਤਾਰ ਖੁਦ ਹੀ ਸਾਰੀਆਂ ਖੇਡਾ ਖੇਡਦਾ ਹੈ।
Fareedkot Teekaਵਹੁ ਸਰਬ ਕਾ ਕਰਤਾ ਵਾਹਿਗੁਰੂ ਸੰਪੂਰਨ ਖੇਲ ਆਪ ਹੀ ਕਰ ਰਿਹਾ ਹੈ, ਪਰੰਤੂ ਤਿਸ ਕੋ ਇਸ ਪ੍ਰਕਾਰ ਕੋਈ ਵਿਰਲਾ ਹੀ ਸਮਝਤਾ ਹੈ॥੩॥
Prof. Sahib Singh(ਇਥੇ ਤਾਂ ਰਾਹੇ ਪੈਣ ਜਾਂ ਕੁਰਾਹੇ ਪੈਣ ਵਾਲਾ) ਸਾਰਾ ਹੀ ਤਮਾਸ਼ਾ ਕਰਤਾਰ ਆਪ ਹੀ ਕਰ ਰਿਹਾ ਹੈ-ਇਹ ਭੇਤ ਭੀ ਕੋਈ ਵਿਰਲਾ ਬੰਦਾ ਹੀ ਸਮਝਦਾ ਹੈ। (ਤੇ ਉਹ ਰਜ਼ਾ ਦੇ ਮਾਲਕ ਕਰਤਾਰ ਦਾ ਨਾਮ ਸਿਮਰਦਾ ਹੈ) ॥੩॥

ਪਦ ਅਰਥ ਕਰਤਾ = ਕਰਤਾਰ ॥੩॥

SikhNet (Spanish)El Mismo Creador juega todos los juegos, pero muy pocos entienden esto. (3)

ਨਾਉ ਪ੍ਰਭਾਤੈ. ਸਬਦਿ ਧਿਆਈਐ; ਛੋਡਹੁ ਦੁਨੀ ਪਰੀਤਾ ॥

naau prabhaatai. sabad dhiaaeeai; chhoddahu dunee pareetaa |

Sant Singh KhalsaMeditate on the Name, and the Word of the Shabad, in the early hours before dawn; leave your worldly entanglements behind.
Manmohan SinghAbandoning the worldly attachments, contemplate Thou thy Lord's Name in the early morn.
Manmohan Singh (Punjabi)ਸੰਸਾਰੀ ਲਗਨ ਨੂੰ ਛੱਡ ਕੇ, ਅੰਮ੍ਰਿਤ ਵੇਲੇ ਤੂੰ ਆਪਣੇ ਸੁਆਮੀ ਦੇ ਨਾਜਮ ਦਾ ਸਿਮਰਨ ਕਰ।
Fareedkot Teekaਤਾਂ ਤੇ ਹੇ ਭਾਈ! ਗੁਰੋਂ ਕੇ (ਸਬਦਿ) ਉਪਦੇਸ ਕਰ ਕੇ ਪ੍ਰਾਤਹਕਾਲ ਮੇਂ ਤਿਸ ਕੇ ਨਾਮ ਕਾ ਹੀ ਧਿਆਵਣਾ ਕਰੀਐ ਔਰ (ਦੁਨੀ) ਮਾਯਾ ਕੀ ਪ੍ਰੀਤੀ ਕੌ ਛੋਡ ਦੇਵੋ॥
Prof. Sahib Singhਅੰਮ੍ਰਿਤ ਵੇਲੇ ਹੀ (ਉੱਠ ਕੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਕਰਤਾਰ ਦਾ ਨਾਮ ਸਿਮਰਨਾ ਚਾਹੀਦਾ ਹੈ, ਮਾਇਆ ਦਾ ਮੋਹ ਤਿਆਗੋ (ਇਹ ਮੋਹ ਹੀ ਕਰਤਾਰ ਦੀ ਯਾਦ ਭੁਲਾਂਦਾ ਹੈ)।

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ)। ਦੁਨੀ ਪਰੀਤਾ = ਦੁਨੀਆ ਦੀ ਪ੍ਰੀਤ, ਮਾਇਆ ਦਾ ਮੋਹ।

SikhNet (Spanish)Medita en el Nombre y en la Palabra del Shabd en las tempranas horas del amanecer, deja tus enredos mundanos atrás.

ਪ੍ਰਣਵਤਿ ਨਾਨਕ ਦਾਸਨਿ ਦਾਸਾ; ਜਗਿ ਹਾਰਿਆ. ਤਿਨਿ ਜੀਤਾ ॥੪॥੯॥

pranavat naanak daasan daasaa; jag haariaa. tin jeetaa |4|9|

Sant Singh KhalsaPrays Nanak, the slave of God's slaves: the world loses, and he wins. ||4||9||
Manmohan SinghSupplicates Nanak, whosoever become the slave of the Lord's slaves, he wins and the world loses.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਜੇ ਕੋਈ ਭੀ ਪ੍ਰਭੂ ਦੇ ਗੋਲਿਆਂ ਦਾ ਗੋਲਾ ਥੀ ਵੰਞਦਾ ਹੈ, ਉਹ ਜਿੱਤ ਜਾਂਦਾ ਹੈ ਅਤੇ ਸੰਸਾਰ ਹਾਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਜੋ ਹਰੀ ਕੇ ਦਾਸੋਂ ਕਾ ਦਾਸ ਹੂਆ ਹੈ ਤਿਸ ਨੇ ਅਪਨੇ ਜਨਮ ਕੌ ਜੀਤ ਲੀਆ ਅਰਥਾਤ ਸਫਲ ਕੀਆ ਹੈ ਔਰੁ ਸਭੁ ਜਗਤੁ ਹਾਰ ਗਯਾ ਹੈ॥੪॥੯॥☬ਮਨ ਕੀ ਚੰਚਲਤਾ ਦਿਖਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਕਰਤਾਰ ਦੇ ਸੇਵਕਾਂ ਦਾ ਸੇਵਕ ਨਾਨਕ ਬੇਨਤੀ ਕਰਦਾ ਹੈ ਕਿ ਜੇਹੜਾ ਬੰਦਾ (ਮਾਇਆ ਦਾ ਮੋਹ ਤਿਆਗ ਕੇ) ਜਗਤ ਵਿਚ ਨਿਮ੍ਰਤਾ ਨਾਲ ਜ਼ਿੰਦਗੀ ਗੁਜ਼ਾਰਦਾ ਹੈ, ਉਸੇ ਨੇ ਹੀ (ਜੀਵਨ ਦੀ ਬਾਜ਼ੀ) ਜਿੱਤੀ ਹੈ ॥੪॥੯॥

ਪਦ ਅਰਥ ਤਿਨਿ = ਉਸ ਮਨੁੱਖ ਨੇ ॥੪॥੯॥

SikhNet (Spanish)Así, dice Nanak, el Esclavo de los Esclavos de Dios, el mundo pierde y tú ganas. (4-9)

Open this shabad (11 lines, Angs 1329-1330) →

Shabad Guru Nanak Dev Ji Raag Prabhaatee

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.

ਮਨੁ ਮਾਇਆ ਮਨੁ ਧਾਇਆ; ਮਨੁ ਪੰਖੀ ਆਕਾਸਿ ॥

man maaeaa man dhaaeaa; man pankhee aakaas |

Sant Singh KhalsaThe mind is Maya, the mind is a chaser; the mind is a bird flying across the sky.
Manmohan SinghThe mind is an illusionist, the mind is a saunterer and the mind wings in the sky like a bird.
Manmohan Singh (Punjabi)ਮਨੂਆ ਇਕ ਛਲੀਆ ਹੈ, ਮਨੂਆ ਫਿਰਤੂ ਘਿਰਤੂ ਹੈ ਅਤੇ ਮਨੂਆ ਪਰਿੰਦੇ ਦੀ ਤਰ੍ਹਾਂ ਅਸਮਾਨ ਅੰਦਰ ਉਡਦਾ ਫਿਰਦਾ ਹੈ।
Fareedkot Teekaਇਹ ਮਾਯਾ ਰੂਪੀ (ਮਨੁ) ਸਰਬ ਕੇ ਸਿਰੋਮਣੀ ਅਕਾਸ ਮੇਂ (ਮਨੁ) ਮਨਨ ਕਰਨੇ ਕੌ ਪੰਛੀ ਰੂਪ ਹੋ ਕਰ ਮਨੁ ਧਾਇਆ ਹੈ, ਭਾਵ ਸਰਬ ਸਮੇਂ ਮਨ ਮਾਇਆ ਨੂੰ ਚਿਤਵਤਾ ਰਹਤਾ ਹੈ॥
Prof. Sahib Singh(ਹੇ ਪ੍ਰਭੂ! ਤੇਰੇ ਨਾਮ-ਖ਼ਜ਼ਾਨੇ ਤੋਂ ਸੱਖਣਾ) ਮਨ (ਕਾਮਾਦਿਕ ਚੋਰਾਂ ਦੇ ਢਹੇ ਚੜ੍ਹ ਕੇ, ਸਦਾ) ਮਾਇਆ ਹੀ ਮਾਇਆ (ਲੋੜਦਾ ਹੈ), (ਮਾਇਆ ਦੇ ਪਿੱਛੇ ਹੀ) ਦੌੜਦਾ ਹੈ, ਮਨ (ਮਾਇਆ ਦੀ ਖ਼ਾਤਰ ਹੀ ਉਡਾਰੀਆਂ ਲਾਂਦਾ ਰਹਿੰਦਾ ਹੈ ਜਿਵੇਂ) ਪੰਛੀ ਆਕਾਸ਼ ਵਿਚ (ਉਡਾਰੀਆਂ ਲਾਂਦਾ ਹੈ, ਤੇ ਸਰੀਰ-ਨਗਰ ਸੁੰਞਾ ਪਿਆ ਰਹਿੰਦਾ ਹੈ, ਕਾਮਾਦਿਕ ਚੋਰ ਸ਼ੁਭ ਗੁਣਾਂ ਦੀ ਰਾਸਿ-ਪੂੰਜੀ ਲੁੱਟਦੇ ਰਹਿੰਦੇ ਹਨ)।

ਪਦ ਅਰਥ ਧਾਇਆ = ਦੌੜਦਾ ਹੈ। ਪੰਖੀ = ਪੰਛੀ। ਆਕਾਸਿ = ਆਕਾਸ਼ ਵਿਚ।

SikhNet (Spanish)La mente es Maya, es muy buscadora e inquieta, es un pájaro que vuela por los cielos.

ਤਸਕਰ ਸਬਦਿ ਨਿਵਾਰਿਆ; ਨਗਰੁ ਵੁਠਾ ਸਾਬਾਸਿ ॥

tasakar sabad nivaariaa; nagar vutthaa saabaas |

Sant Singh KhalsaThe thieves are overpowered by the Shabad, and then the body-village prospers and celebrates.
Manmohan SinghWhen the mind thief is over-whelmed, through the Guru's word, the township of the body flourishes and one is felicitated.
Manmohan Singh (Punjabi)ਜਦ ਗੁਰਾਂ ਦੀ ਬਾਣੀ ਰਾਹੀਂ, ਮਨੂਆ ਚੋਰ ਕਾਬੂ ਕਰ ਲਿਆ ਜਾਂਦਾ ਹੈ, ਤਾਂ ਦੇਹ ਦਾ ਪਿੰਡ ਰੰਗੀ ਵਸਦਾ ਹੈ ਅਤੇ ਪ੍ਰਾਣੀ ਨੂੰ ਵਧਾਈਆਂ ਮਿਲਦੀਆਂ ਹਨ।
Fareedkot Teekaਜਿਨੋਂ ਨੇ ਗੁਰੋਂ ਕੇ ਸਬਦ ਕਰ ਸੋ ਮਨੁ ਚੋਰੁ ਕੋ ਮਾਯਾ ਕੀ ਤਰਫੋਂ ਨਿਵਾਰਿਆ ਹੈ ਤਿਨੋਂ ਕਾ ਸੁਭ ਗੁਣ ਰੂਪੀ ਨਗਰੁ ਵਸਿਆ ਹੈ। ਭਾਵ ਤਿਨ ਕਾ ਰਿਦਾ ਸੁਭ ਗੁਣੋਂ ਸਹਤ ਹੂਆ ਹੈ ਔਰ ਤਿਨੋਂ ਕੋ ਹੀ ਲੋਕ ਪ੍ਰਲੋਕ ਮੇਂ ਸਾਬਾਸ ਹੂਈ ਹੈ॥
Prof. Sahib Singhਜਦੋਂ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਚੋਰ (ਸਰੀਰ-ਨਗਰ ਵਿਚੋਂ) ਕੱਢ ਦੇਈਦੇ ਹਨ, ਤਾਂ (ਸਰੀਰ-) ਨਗਰ ਵੱਸ ਪੈਂਦਾ ਹੈ (ਭਾਵ, ਮਨ ਬਾਹਰ ਮਾਇਆ ਦੇ ਪਿੱਛੇ ਭਟਕਣੋਂ ਹਟ ਕੇ ਅੰਦਰ ਟਿਕ ਜਾਂਦਾ ਹੈ, ਤੇ ਇਸ ਨੂੰ) ਸੋਭਾ-ਵਡਿਆਈ ਮਿਲਦੀ ਹੈ।

ਪਦ ਅਰਥ ਤਸਕਰ = (ਕਾਮਾਦਿਕ) ਚੋਰ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਿਵਾਰਿਆ = ਦੂਰ ਕੀਤੇ, ਅੰਦਰੋਂ ਕੱਢੇ। ਨਗਰੁ = ਸਰੀਰ-ਨਗਰ। ਵੁਠਾ = ਵੱਸ ਪਿਆ, (ਸਰੀਰ-ਨਗਰ ਦਾ ਵਾਸੀ ਮਨ ਬਾਹਰ ਦੀ ਦੌੜ-ਭੱਜ ਛੱਡ ਕੇ ਸਰੀਰ ਦੇ ਅੰਦਰ ਟਿਕ ਗਿਆ)।

SikhNet (Spanish)Los ladrones son vencidos por el Shabd, y entonces la villa del cuerpo prospera y celebra.

ਜਾ ਤੂ ਰਾਖਹਿ. ਰਾਖਿ ਲੈਹਿ; ਸਾਬਤੁ ਹੋਵੈ ਰਾਸਿ ॥੧॥

jaa too raakheh. raakh laihi; saabat hovai raas |1|

Sant Singh KhalsaLord, when You save someone, he is saved; his capital is safe and sound. ||1||
Manmohan SinghWhen Thou wish to save man, Thou save him and his capital remains in-tact.
Manmohan Singh (Punjabi)ਜਦ ਤੂੰ ਜੀਵ ਨੂੰ ਬਚਾਉਣਾ ਚਾਹੁੰਦਾ ਹੈ, ਤੂੰ ਉਸ ਨੂੰ ਬਚਾਅ ਲੈਂਦਾ ਹੈ ਅਤੇ ਉਸ ਦੀ ਪੂੰਜੀ ਸਹੀ ਸਲਾਮਤ ਰਹਿੰਦੀ ਹੈ।
Fareedkot Teekaਹੇ ਵਾਹਿਗੁਰੂ! ਜਬ ਤੂੰ ਇਸ ਜੀਵ ਕੌ ਰਾਖਿਆ ਚਾਹਿਤਾ ਹੈਂ ਤਬ ਰਾਖ ਲੇਤਾ ਹੈਂ ਔ ਜਿਨੋਂ ਕੋ ਰਾਖਤਾ ਹੈਂ ਤਿਨੋਂ ਕੀ ਸ੍ਵਾਸੋਂ ਰੂਪੀ (ਰਾਸਿ) ਪੂੰਜੀ ਸਾਬਤ ਹੋਤੀ ਹੈ, ਭਾਵ ਤਿਨੋਂ ਕੇ ਸ੍ਵਾਸ ਸਫਲ ਹੋਤੇ ਹੈਂ॥੧॥
Prof. Sahib Singh(ਪਰ, ਹੇ ਪ੍ਰਭੂ!) ਜਦੋਂ ਤੂੰ ਆਪ (ਇਸ ਮਨ ਦੀ) ਰਾਖੀ ਕਰਦਾ ਹੈਂ, (ਜਦੋਂ ਤੂੰ ਆਪ ਇਸ ਨੂੰ ਕਾਮਾਦਿਕ ਚੋਰਾਂ ਤੋਂ) ਬਚਾਂਦਾ ਹੈਂ, ਤਦੋਂ (ਮਨੁੱਖਾ ਸਰੀਰ ਦੀ ਸ਼ੁਭ ਗੁਣਾਂ ਦੀ) ਰਾਸਿ-ਮੂੜੀ, ਸਹੀ ਸਲਾਮਤ ਬਚੀ ਰਹਿੰਦੀ ਹੈ ॥੧॥

ਪਦ ਅਰਥ ਰਾਸਿ = ਭਲੇ ਗੁਣਾਂ ਦੀ ਪੂੰਜੀ ॥੧॥

SikhNet (Spanish)Señor, cuando salvas a alguien, él permanece salvado y su capital también está a salvo. (1)

ਐਸਾ ਨਾਮੁ ਰਤਨੁ; ਨਿਧਿ ਮੇਰੈ ॥

aisaa naam ratan; nidh merai |

Sant Singh KhalsaSuch is my Treasure, the Jewel of the Naam;
Manmohan SinghBless me with such a treasure, which is brimful with the gems of Thy Name,
Manmohan Singh (Punjabi)ਮੈਨੂੰ ਐਹੋ ਜਿਹਾ ਖਜਾਨਾ ਬਖਸ਼ ਜੋ ਤੇਰੇ ਨਾਮ ਦੇ ਜਵਾਹਿਰਾਤ ਨਾਲ ਪਰੀਪੂਰਨ ਹੋਵੇ,
Fareedkot Teekaਯੇਹਿ ਮਾਂਗਤਾ ਹੂੰ ਕਿ ਰਤਨੋਂ ਕੀ ਨਿਧੀ ਰੂਪ ਜੋ ਐਸਾ ਤੇਰਾ ਨਾਮੁ ਹੈ ਮੁਝ ਕੋ ਦੇਵੋ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਸ੍ਰੇਸ਼ਟ ਰਤਨ ਹੈ।

ਪਦ ਅਰਥ ਨਿਧਿ = ਖ਼ਜ਼ਾਨਾ। ਮੇਰੈ = ਮੇਰੇ ਪਾਸ, ਮੇਰੇ ਅੰਦਰ, ਮੇਰੇ ਹਿਰਦੇ ਵਿਚ।

SikhNet (Spanish)Ese es mi Tesoro, la Joya del Naam.

ਗੁਰਮਤਿ ਦੇਹਿ; ਲਗਉ ਪਗਿ ਤੇਰੈ ॥੧॥ ਰਹਾਉ ॥

guramat dehi; lgau pag terai |1| rahaau |

Sant Singh Khalsaplease bless me with the Guru's Teachings, so that I may fall at Your Feet. ||1||Pause||
Manmohan Singhmy Lord, by the Guru's instructions, I repair to Thine feet. Pause.
Manmohan Singh (Punjabi)ਮੇਰੇ ਸਾਈਂ, ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਤੇਰੇ ਪੈਰੀ ਪੈਦਾ ਹਾਂ। ਠਹਿਰਾਉ।
Fareedkot Teekaਹੇ ਵਾਹਿਗੁਰੂ! ਮੈਂ ਤੇਰੀ ਚਰਨੀਂ ਲਾਗ ਕੇ ਮਾਂਗਤਾ ਹੂੰ, ਸੋ ਗੁਰੋਂ ਕੀ (ਮਤਿ) ਸਿਖ੍ਯਾ ਕਰ ਦੇਵੋ॥੧॥ ਰਹਾਉ ॥
Prof. Sahib Singhਗੁਰੂ ਦੀ ਮੱਤ ਦੀ ਰਾਹੀਂ ਇਹ ਨਾਮ ਮੈਨੂੰ ਦੇਹ, ਮੈਂ ਤੇਰੀ ਸਰਨ ਆਇਆ ਹਾਂ। (ਮੇਹਰ ਕਰ ਤੇਰਾ ਇਹ ਨਾਮ) ਮੇਰੇ ਪਾਸ ਖ਼ਜ਼ਾਨਾ ਬਣ ਜਾਏ ॥੧॥ ਰਹਾਉ ॥

ਪਦ ਅਰਥ ਦੇਹਿ = (ਹੇ ਪ੍ਰਭੂ! ਤੂੰ) ਦੇਹ। ਲਗਉ = ਮੈਂ ਲਗਦਾ ਹਾਂ। ਪਗਿ = ਪੈਰ ਵਿਚ। ਤੇਰੈ ਪਗਿ = ਤੇਰੇ ਪੈਰ ਵਿਚ। ਲਗਉ ਪਗਿ ਤੇਰੈ = ਮੈਂ ਤੇਰੀ ਸਰਨ ਆਇਆ ਹਾਂ ॥੧॥ ਰਹਾਉ ॥

SikhNet (Spanish)Por favor bendíceme con la Enseñanza del Guru para que pueda caer a Tus Pies. (1-Pausa)

ਮਨੁ ਜੋਗੀ. ਮਨੁ ਭੋਗੀਆ; ਮਨੁ ਮੂਰਖੁ ਗਾਵਾਰੁ ॥

man jogee. man bhogeea; man moorakh gaavaar |

Sant Singh KhalsaThe mind is a Yogi, the mind is a pleasure-seeker; the mind is foolish and ignorant.
Manmohan SinghThe mind is a recluse, the mind is also an indulger and the mind is unwise and ignorant.
Manmohan Singh (Punjabi)ਮਨੂਆ ਵਿਰਕਤ ਹੈ, ਮਨੂਆ ਅਨੰਦ ਮਾਨਣ ਵਾਲਾ ਭੀ ਹੈ ਅਤੇ ਮਨੂਆ ਅਣਜਾਣ ਅਤੇ ਅਗਿਆਨੀ ਹੈ।
Fareedkot Teekaਇਹ ਮਨ ਐਸਾ ਚੰਚਲੁ ਹੈ ਕਬੀ ਇਹੁ ਮਨੁ ਜੋਗੀ ਹੋ ਬੈਠਤਾ ਹੈ ਕਬੀ ਭੋਗੀ ਹੋ ਜਾਤਾ ਹੈ, ਮਨੁ ਅਤੀ ਮੂਰਖੁ ਹੈ॥
Prof. Sahib Singh(ਜਿਤਨਾ ਚਿਰ ਮਨ ਦੇ ਸਿਰ ਉਤੇ ਗੁਰੂ ਦਾ ਕਰਤਾਰ ਦਾ ਕੁੰਡਾ ਨਾਹ ਹੋਵੇ ਤਦ ਤਕ) ਮਨ ਮੂਰਖ ਹੈ ਮਨ ਗੰਵਾਰ ਹੈ (ਆਪਣੇ ਮੂਰਖਪੁਣੇ ਵਿਚ ਕਦੇ ਇਹ) ਮਨ (ਮਾਇਆ ਤੋਂ ਨਫ਼ਰਤ ਕਰ ਕੇ) ਵਿਰਕਤ ਬਣ ਜਾਂਦਾ ਹੈ, ਕਦੇ ਮਨ ਦੁਨੀਆ ਦੇ ਭੋਗਾਂ ਵਿਚ ਰੁੱਝ ਜਾਂਦਾ ਹੈ।

ਪਦ ਅਰਥ ਜੋਗੀ = ਵਿਰਕਤ, ਦੁਨੀਆ ਵਲੋਂ ਉਦਾਸ। ਭੋਗੀਆ = ਦੁਨੀਆ ਦੇ ਭੋਗਾਂ ਵਿਚ ਪਰਵਿਰਤ।

SikhNet (Spanish)La mente es un Yogui; es también un buscador de placeres; es tonta e ignorante;

ਮਨੁ ਦਾਤਾ. ਮਨੁ ਮੰਗਤਾ; ਮਨ ਸਿਰਿ ਗੁਰੁ ਕਰਤਾਰੁ ॥

man daataa. man mangataa; man sir gur karataar |

Sant Singh KhalsaThe mind is the giver, the mind is the beggar; the mind is the Great Guru, the Creator.
Manmohan SinghThe mind is the giver, the mind is also the beggar and the mind is mastered through the Creator, the true Guru.
Manmohan Singh (Punjabi)ਮਨੂਆ ਦਾਤਾਰ ਹੈ, ਮਨੂਆ ਭਿਖਾਰੀ ਭੀ ਹੈ ਅਤੇ ਮਨੂਆ ਸੱਚੇ ਗੁਰੂ, ਸਿਰਜਣਹਾਰ ਦੇ ਰਾਹੀਂ ਸਰ ਕੀਤਾ ਜਾਂਦਾ ਹੈ।
Fareedkot Teekaਮਨੁ ਕਬੀ ਦਾਤਾ ਹੋ ਜਾਤਾ ਹੈ ਕਬੀ ਮਨੁ ਮੰਗਤਾ ਹੋ ਜਾਤਾ ਹੈ। ਇਸ ਮਨ ਨੇ ਚੰਚਲਤਾ ਕਰ ਜੀਵੋਂ ਕੋ ਅਪਨੇ ਵਸ ਕਰ ਛੋਡਾ ਹੈ, ਤਾਂ ਤੇ ਇਸ ਮਨ ਕੇ ਸਿਰ ਪਰ ਕਰਤਾਰ ਰੂਪ ਸਤਿਗੁਰੂ ਹੀ ਬਲੀ ਹੈ। ਭਾਵ ਯਹਿ ਕਿ ਮਨ ਸਭ ਪਰ ਬਲੀ ਹੈ ਔ ਸਤਿਗੁਰ ਮਨ ਪਰ ਬਲੀ ਹੈਂ॥
Prof. Sahib Singh(ਕਦੇ ਮਾਇਆ ਦੀ ਖ਼ੁਮਾਰੀ ਵਿਚ ਆਪਣੇ ਆਪ ਨੂੰ) ਦਾਨੀ ਸਮਝਦਾ ਹੈ (ਕਦੇ ਧਨ ਗਵਾਚਣ ਤੇ) ਕੰਗਾਲ ਬਣ ਜਾਂਦਾ ਹੈ। ਜਦੋਂ ਮਨ ਦੇ ਸਿਰ ਉਤੇ ਗੁਰੂ ਰਾਖਾ ਬਣਦਾ ਹੈ, ਕਰਤਾਰ ਹੱਥ ਰੱਖਦਾ ਹੈ,

ਪਦ ਅਰਥ ਮਨ ਸਿਰਿ = ਮਨ ਦੇ ਸਿਰ ਉਤੇ।

SikhNet (Spanish)la mente es dadora; la mente es pordiosera; la mente es el Grandioso Guru, el Creador.

ਪੰਚ ਮਾਰਿ ਸੁਖੁ ਪਾਇਆ; ਐਸਾ ਬ੍ਰਹਮੁ ਵੀਚਾਰੁ ॥੨॥

panch maar sukh paaeaa; aisaa braham veechaar |2|

Sant Singh KhalsaThe five thieves are conquered, and peace is attained; such is the contemplative wisdom of God. ||2||
Manmohan SinghSuch is the Lord's meditation, that subjugating the five demon through it, one attains unto the supreme bliss.
Manmohan Singh (Punjabi)ਐਹੋ ਜੇਹਾ ਹੈ ਸੁਆਮੀ ਦਾ ਸਿਮਰਨ ਕਿ ਇਸ ਦੇ ਰਾਹੀਂ ਪੰਜਾਂ ਭੂਤਨਿਆਂ ਨੂੰ ਵਸ ਕਰਦੇ, ਜਪੀਵ ਪਰਮ ਪ੍ਰਸੰਨਤਾ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਐਸਾ ਜੋ ਚੰਚਲ ਮਨੁ ਹੈ ਤਿਸ ਕੋ (ਪੰਚ) ਸੰਤੋਂ ਨੇ ਮਾਰ ਕਰ ਬ੍ਰਹਮ ਸਰੂਪ ਕਾ ਵੀਚਾਰ ਕਰ ਕੇ ਸੁਖੁ ਪਾਇਆ ਹੈ॥੨॥
Prof. Sahib Singhਤਦੋਂ ਇਹ ਸ੍ਰੇਸ਼ਟ ਰੱਬੀ ਸਿਫ਼ਤ-ਸਾਲਾਹ (ਦਾ ਖ਼ਜ਼ਾਨਾ ਲੱਭ ਪੈਂਦਾ ਹੈ, ਤੇ ਉਸਦੀ ਬਰਕਤਿ ਨਾਲ) ਕਾਮਾਦਿਕ ਪੰਜ ਚੋਰਾਂ ਨੂੰ ਮਾਰ ਕੇ ਆਤਮਕ ਆਨੰਦ ਮਾਣਦਾ ਹੈ ॥੨॥

ਪਦ ਅਰਥ ਪੰਚ ਮਾਰਿ = ਕਾਮਾਦਿਕ ਪੰਜਾਂ ਨੂੰ ਮਾਰ ਕੇ। ਬ੍ਰਹਮੁ = ਰੱਬੀ ਸਿਫ਼ਤ-ਸਾਲਾਹ ॥੨॥

SikhNet (Spanish)Los cinco enemigos son conquistados y la Paz obtenida. Esa es la Sabiduría meditativa de Dios (2)

ਘਟਿ ਘਟਿ ਏਕੁ ਵਖਾਣੀਐ; ਕਹਉ ਨ ਦੇਖਿਆ ਜਾਇ ॥

ghatt ghatt ek vakhaaneeai; khau na dekhiaa jaae |

Sant Singh KhalsaThe One Lord is said to be in each and every heart, but no one can see Him.
Manmohan SinghThe One Lord is said to be manifest every heart, but, Him, no one can see.
Manmohan Singh (Punjabi)ਇਕ ਪ੍ਰਭੂ ਹਰ ਦਿਲ ਅੰਦਰ ਪ੍ਰਗਟ ਆਖਿਆ ਜਾਂਦਾ ਹੈ, ਪ੍ਰੰਤੂ ਕੋਈ ਭੀ ਉਸ ਨੂੰ ਵੇਖ ਨਹੀਂ ਸਕਦਾ।
Fareedkot Teekaਹੇ ਵਾਹਿਗੁਰੂ! ਸਰਬ ਘਟੋਂ ਘਟੋਂ ਮੇਂ ਏਕ ਤੇਰਾ ਹੀ ਵਖ੍ਯਾਨ ਕਰੀਤਾ ਹੈ, ਪਰੰਤੂ ਗੁਰੋਂ ਸੇ ਬਿਨਾਂ ਬਾਹਰ ਕਿਸੀ ਅਸਥਾਨੁ ਮੇਂ ਜਾਇਕਰ ਇਦੰ ਕਰ ਕੇ ਤੁਝ ਕੋ ਕਿਸੀ ਨੇ ਦੇਖਿਆ ਨਹੀਂ ਹੈ॥
Prof. Sahib Singhਹੇ ਪ੍ਰਭੂ! ਇਹ ਕਿਹਾ ਤਾਂ ਜਾਂਦਾ ਹੈ (ਭਾਵ, ਹਰੇਕ ਜੀਵ ਇਹ ਆਖਦਾ ਤਾਂ ਹੈ) ਕਿ ਤੂੰ ਹੀ ਹਰੇਕ ਸਰੀਰ ਵਿਚ ਮੌਜੂਦ ਹੈਂ, ਮੈਂ ਭੀ ਇਹ ਆਖਦਾ ਹਾਂ (ਪਰ ਨਿਰੇ ਆਖਣ ਨਾਲ ਹਰੇਕ ਵਿਚ) ਤੇਰਾ ਦਰਸਨ ਨਹੀਂ ਹੁੰਦਾ।

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਕਹਉ = ਮੈਂ (ਭੀ) ਆਖਦਾ ਹਾਂ।

SikhNet (Spanish)Se dice que el Señor está en todos y cada corazón, pero nadie lo puede ver.

ਖੋਟੋ ਪੂਠੋ ਰਾਲੀਐ; ਬਿਨੁ ਨਾਵੈ. ਪਤਿ ਜਾਇ ॥

khotto poottho raaleeai; bin naavai. pat jaae |

Sant Singh KhalsaThe false are cast upside-down into the womb of reincarnation; without the Name, they lose their honor.
Manmohan SinghThe false one is cast upside down in the womb and without the Name, he loses his honour.
Manmohan Singh (Punjabi)ਕੂੜੇ ਪੁਰਸ਼ ਨੂੰ ਮੁਧਾ ਕਰਕੇ ਗਰਭ ਵਿੱਚ ਸੁੱਟਿਆ ਜਾਂਦਾ ਹੈ ਅਤੇ ਨਾਮ ਦੇ ਬਗੈਰ ਉਹ ਆਪਣੀ ਇੱਜ਼ਤ ਆਬਰੂ ਗੁਆ ਲੈਂਦਾ ਹੈ।
Fareedkot Teekaਜੋ ਖੋਟਾ ਪੁਰਸੁ ਮਨਮੁਖ ਹੈ ਤਿਸ ਕੋ ਪੁਠਾ ਕਰ ਕੇ ਗਰਭ ਮੇਂ ਲਟਕਾਈਤਾ ਹੈ ਅਰੁ ਨਰਕ ਕੇ ਜੀਵੋਂ ਮੇਂ (ਰਾਲੀਐ) ਰਲਾਈਤਾ ਹੈ, ਬਿਨਾਂ ਨਾਮ ਤੇ ਤਿਸ ਕੀ ਪਤਿ ਜਾਤੀ ਹੈ॥
Prof. Sahib Singhਅੰਦਰੋਂ ਖੋਟਾ ਹੋਣ ਕਰਕੇ ਜੀਵ (ਚੌਰਾਸੀ ਦੀ ਗਰਭ ਜੋਨਿ ਵਿਚ) ਪੁੱਠਾ (ਲਟਕਾ ਕੇ) ਰੋਲੀਦਾ ਹੈ, ਤੇਰਾ ਨਾਮ ਸਿਮਰਨ ਤੋਂ ਬਿਨਾ ਇਸ ਦੀ ਇੱਜ਼ਤ-ਆਬਰੋ ਭੀ ਚਲੀ ਜਾਂਦੀ ਹੈ।

ਪਦ ਅਰਥ ਖੋਟੋ = ਖੋਟਾ ਜੀਵ, ਜਿਸ ਦੇ ਅੰਦਰ ਖੋਟ ਹੈ। ਰਾਲੀਐ = ਰੁਲਾਈਦਾ ਹੈ। ਪੂਠੋ ਰਾਲੀਐ = (ਗਰਭ ਜੋਨਿ ਵਿਚ) ਪੁੱਠਾ ਰੁਲਾਈਦਾ ਹੈ। ਪਤਿ = ਇੱਜ਼ਤ।

SikhNet (Spanish)Los falsos son puestos de cabeza en el vientre para reencarnar, y sin el Nombre, pierden su honor.

ਜਾ ਤੂ ਮੇਲਹਿ ਤਾ ਮਿਲਿ ਰਹਾਂ; ਜਾਂ ਤੇਰੀ ਹੋਇ ਰਜਾਇ ॥੩॥

jaa too meleh taa mil rahaan; jaan teree hoe rajaae |3|

Sant Singh KhalsaThose whom You unite, remain united, if it is Your Will. ||3||
Manmohan SinghIf such be Thy will and if Thou unite, O my Lord, then alone can I remain united with Thee.
Manmohan Singh (Punjabi)ਜੇਕਰ ਐਹੋ ਜੇਹੀ ਹੋਵੇ ਤੇਰੀ ਰਜਾ ਅਤੇ ਜੇਕਰ ਤੂੰ ਜੋੜੇ, ਕੇਵਲ ਤਦ ਹੀ ਮੈਂ ਤੇਰੇ ਨਾਲ ਜੁੜਿਆ ਰਹਿ ਸਕਦਾ ਹਾਂ, ਹੇ ਸੁਆਮੀ!
Fareedkot Teekaਤਾਂ ਤੇ ਹੇ ਹਰੀ! ਜਬ ਤੂੰ ਮੁਝ ਕੋ ਸਤਿਸੰਗ ਮੇਂ ਮੇਲੇਗਾ ਤਬ ਮੈਂ ਤੇਰੇ ਸਾਥ ਮਿਲ ਰਹੋਂਗਾ ਔਰ ਸਤਿਸੰਗ ਮੇਂ ਤਬ ਮੇਲਤਾ ਹੈ, ਜਬ ਤੇਰੀ ਰਜਾਇ ਹੋਤੀ ਹੈ॥੩॥
Prof. Sahib Singhਹੇ ਪ੍ਰਭੂ! ਜਦੋਂ ਤੂੰ ਆਪ ਮੈਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਜਦੋਂ ਤੇਰੀ ਆਪਣੀ ਮੇਹਰ ਹੁੰਦੀ ਹੈ, ਤਦੋਂ ਹੀ ਮੈਂ ਤੇਰੀ ਯਾਦ ਵਿਚ ਜੁੜਿਆ ਰਹਿ ਸਕਦਾ ਹਾਂ ॥੩॥

ਪਦ ਅਰਥ ਰਜਾਇ = ਹੁਕਮ, ਮਰਜ਼ੀ ॥੩॥

SikhNet (Spanish)A quienes unes permanecen unidos, así es Tu Voluntad. (3)

ਜਾਤਿ ਜਨਮੁ. ਨਹ ਪੂਛੀਐ; ਸਚ ਘਰੁ ਲੇਹੁ ਬਤਾਇ ॥

jaat janam. neh poochheeai; sach ghar lehu bataae |

Sant Singh KhalsaGod does not ask about social class or birth; you must find your true home.
Manmohan SinghThe Lord asks not mortals caste and birth, so, find thou out the Lord's True Home.
Manmohan Singh (Punjabi)ਪ੍ਰਭੂ ਪ੍ਰਾਣੀ ਦੀ ਜਾਤੀ ਅਤੇ ਪੈਦਾਇਸ਼ ਬਾਰੇ ਪੁਛ ਗਿਛ ਨਹੀਂ ਕਰਦਾ, ਇਸ ਲਈ ਤੂੰ ਸੁਆਮੀ ਦੇ ਸੱਚੇ ਧਾਮ ਦੀ ਭਾਲ ਕਰ।
Fareedkot Teekaਐਸੇ ਤੇਰੇ ਸੰਤੋਂ ਕਾ ਕਿਸੀ ਜਾਤੀ ਵਾ ਕਿਸੀ ਘਰ ਕਾ ਜਨਮ ਹੋਵੇ, ਪਰੰਤੂ ਤਿਨ ਕੋ ਇਸ ਕਾ ਪੂਛਣਾ ਨਾ ਕਰੀਏ। ਤਿਨ ਸੇ ਤੇਰਾ ਘਰ ਪੁਛ ਲਈਏ ਕਿ ਵੋਹ ਕੈਸੇ ਪ੍ਰਾਪਤਿ ਹੋਤਾ ਹੈ?
Prof. Sahib Singhਹੇ ਨਾਨਕ! (ਪ੍ਰਭੂ ਹਰੇਕ ਜੀਵ ਦੇ ਅੰਦਰ ਮੌਜੂਦ ਹੈ, ਪ੍ਰਭੂ ਹੀ ਹਰੇਕ ਦੀ ਜਾਤਿ ਪਾਤ ਹੈ। ਵਖੇਵਿਆਂ ਵਿਚ ਪੈ ਕੇ) ਇਹ ਨਹੀਂ ਪੁੱਛਣਾ ਚਾਹੀਦਾ ਕਿ (ਫਲਾਣੇ ਦੀ) ਜਾਤਿ ਕੇਹੜੀ ਹੈ ਕਿਸ ਕੁਲ ਵਿਚ ਉਸ ਦਾ ਜਨਮ ਹੋਇਆ। (ਪੁੱਛਣਾ ਹੈ ਤਾਂ) ਪੁੱਛੋ ਕਿ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਕਿਸ ਹਿਰਦੇ-ਘਰ ਵਿਚ ਪਰਗਟ ਹੋਇਆ ਹੈ।

ਪਦ ਅਰਥ ਸਚ ਘਰੁ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਟਿਕਾਣਾ। ਲੇਹੁ ਬਤਾਇ = ਪੁੱਛ ਲਵੋ।

SikhNet (Spanish)Dios no pide que nazcas en clases sociales elevadas, tú debes encontrar tu propio hogar,

ਸਾ ਜਾਤਿ. ਸਾ ਪਤਿ ਹੈ; ਜੇਹੇ ਕਰਮ ਕਮਾਇ ॥

saa jaat. saa pat hai; jehe karam kamaae |

Sant Singh KhalsaThat is your social class and that is your status - the karma of what you have done.
Manmohan SinghThat alone is man's caste and that his glory, as are the deeds, which he does,
Manmohan Singh (Punjabi)ਕੇਵਲ ਉਹ ਹੀ ਬੰਦੇ ਦਾ ਵਰਨ ਹੈ ਅਤੇ ਉਹ ਹੀ ਸੋਪਾ ਜੇਹੋ ਜੇਹੇ ਕਿ ਅਮਲ ਉਹ ਕਮਾਉਂਦਾ ਹੈ।
Fareedkot Teekaਕਿਉਂਕਿ ਸੋਈ ਜਾਤੀ ਔ ਸੋਈ (ਪਤਿ) ਪਤਿਸਟਾ ਕਹੀਤੀ ਹੈ ਜੈਸੇ ਕੋਈ ਕਰਮ ਕਮਾਵਤਾ ਹੈ, ਭਾਵ ਯਹਿ ਕਿ ਕਰਮੋਂ ਅਨੁਸਾਰ ਜਾਤੀ ਹੋਤੀ ਹੈ, ਤਾਂ ਤੇ ਸੰਤ ਪਰਮੇਸ੍ਵਰ ਕੀ ਜਾਤੀ ਹੈ॥
Prof. Sahib Singhਜਾਤਿ ਪਾਤਿ ਤਾਂ ਜੀਵ ਦੀ ਉਹੀ ਹੈ ਜਿਹੋ ਜਿਹੇ ਜੀਵ ਕਰਮ ਕਮਾਂਦਾ ਹੈ।

ਪਦ ਅਰਥ ਜਾਤਿ ਪਤਿ = ਜਾਤ ਪਾਤ।

SikhNet (Spanish)esa es tu clase social y ese tu estatus, el Karma de lo que has hecho.

ਜਨਮ ਮਰਨ ਦੁਖੁ ਕਾਟੀਐ; ਨਾਨਕ. ਛੂਟਸਿ ਨਾਇ ॥੪॥੧੦॥

janam maran dukh kaatteeai; naanak. chhoottas naae |4|10|

Sant Singh KhalsaThe pains of death and rebirth are eradicated; O Nanak, salvation is in the Lord's Name. ||4||10||
Manmohan SinghNanak, through the Lord's Name, man is emancipated and rid of the agony of birth the death.
Manmohan Singh (Punjabi)ਨਾਨਕ ਸੁਆਮੀ ਦੇ ਨਾਮ ਦੇ ਰਾਹੀਂ, ਬੰਦਾ ਬੰਦਖਲਾਸ ਹੋ ਜਾਂਦਾ ਹੈ ਅਤੇ ਉਸ ਦੀ ਜੰਮਣ ਅਤੇ ਮਰਨ ਦੀ ਪੀੜ ਮਿਟ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਵਾਹਿਗੁਰੂ ਤੇਰੇ ਨਾਮ ਜਪਨੇ ਸੇ ਹੀ ਜਮ ਕੇ ਭੈ ਤੇ ਛੂਟੀਤਾ ਹੈ ਔ ਜਨਮ ਮਰਨ ਕਾ ਦੁਖ ਕਾਟੀਤਾ ਹੈ॥੪॥੧੦॥☬ਉਪਦੇਸ਼ ਉਚਾਰਨ ਕਰਤੇ ਹੈਂ:
Prof. Sahib Singhਜਨਮ ਮਰਨ (ਦੇ ਗੇੜ) ਦਾ ਦੁਖ ਤਦੋਂ ਹੀ ਦੂਰ ਹੁੰਦਾ ਹੈ ਜਦੋਂ ਜੀਵ ਪ੍ਰਭੂ ਦੇ ਨਾਮ ਵਿਚ ਜੁੜਦਾ ਹੈ। ਨਾਮ ਵਿਚ ਜੁੜਿਆਂ ਹੀ (ਕਾਮਾਦਿਕ ਪੰਜ ਚੋਰਾਂ ਤੋਂ) ਖ਼ਲਾਸੀ ਹੁੰਦੀ ਹੈ ॥੪॥੧੦॥

ਪਦ ਅਰਥ ਨਾਇ = ਨਾਮ ਵਿਚ ਜੁੜ ਕੇ ॥੪॥੧੦॥

SikhNet (Spanish)El dolor de la muerte y del renacimiento son erradicados. Oh, dice Nanak, la Salvación se encuentra en el Nombre del Señor. (4-10)

Open this shabad →

Shabad Guru Nanak Dev Ji Raag Prabhaatee

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.

ਜਾਗਤੁ ਬਿਗਸੈ; ਮੂਠੋ ਅੰਧਾ ॥

jaagat bigasai; moottho andhaa |

Sant Singh KhalsaHe is awake, and even happy, but he is being plundered - he is blind!
Manmohan SinghEven while awake, the blind man is being robbed, and yet, he is happy and gay.
Manmohan Singh (Punjabi)ਜਾਗਦਾ ਹੋਇਆ ਵੀ ਅੰਨ੍ਹਾਂ ਇਨਸਾਨ ਲੁੱਟਿਆ ਪੁੱਟਿਆ ਜਾ ਰਿਹਾ ਹੈ ਅਤੇ ਫਿਰ ਭੀ ਉਹ ਖੁਸ਼ ਪ੍ਰਸੰਨ ਹੈ।
Fareedkot Teekaਹੇ ਭਾਈ! ਅਗਿਆਨ ਕਰ ਕੇ ਅੰਧਾ ਜੀਵ ਜਾਗਤਾ ਹੂਆ ਹੀ ਲੂਟੀਤਾ ਹੈ ਔ ਉਲਟਾ ਪ੍ਰਸੰਨ ਹੋਤਾ ਹੈ॥
Prof. Sahib Singhਜੀਵ ਆਪਣੇ ਵਲੋਂ ਸਿਆਣਾ ਹੈ, ਪਰ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਲੁੱਟਿਆ ਜਾ ਰਿਹਾ ਹੈ (ਅਨੇਕਾਂ ਵਿਕਾਰ ਇਸ ਦੀ ਆਤਮਕ ਰਾਸਿ ਪੂੰਜੀ ਨੂੰ ਲੁੱਟ ਰਹੇ ਹਨ) ਪਰ ਇਹ ਖ਼ੁਸ਼ ਖ਼ੁਸ਼ ਫਿਰਦਾ ਹੈ।

ਪਦ ਅਰਥ ਜਾਗਤੁ = (ਆਪਣੇ ਵਲੋਂ) ਜਾਗਦਾ, (ਦੁਨੀਆ ਦੇ ਕੰਮਾਂ ਵਿਚ) ਸੁਚੇਤ ਸਿਆਣਾ। ਬਿਗਸੈ = ਖ਼ੁਸ਼ ਹੁੰਦਾ ਹੈ। ਮੂਠੋ = ਠਗਿਆ ਜਾ ਰਿਹਾ ਹੈ, ਲੁੱਟਿਆ ਜਾ ਰਿਹਾ ਹੈ। ਅੰਧਾ = (ਮਾਇਆ ਦੇ ਮੋਹ ਵਿਚ) ਅੰਨ੍ਹਾ।

SikhNet (Spanish)Aún despierto y feliz estás ciego, pues estás siendo ultrajado.

ਗਲਿ ਫਾਹੀ; ਸਿਰਿ ਮਾਰੇ ਧੰਧਾ ॥

gal faahee; sir maare dhandhaa |

Sant Singh KhalsaThe noose is around his neck, and yet, his head is busy with worldly affairs.
Manmohan SinghAlthough the noose is round his neck, yet, he is bothering his head in the worldly affairs.
Manmohan Singh (Punjabi)ਭਾਵੇਂ ਫਾਂਸੀ ਉਸ ਦੀ ਗਰਦਨ ਦੁਆਲੇ ਹੈ, ਤਦ ਵੀ ਉਹ ਸੰਸਾਰੀ ਕੰਮਾਂ ਅੰਦਰ ਆਪਣਾ ਸਿਰ ਖਪਾ ਰਿਹਾ ਹੈ।
Fareedkot Teekaਕਿਉਂਕਿ ਵਾਸ਼ਨਾ ਕੀ ਫਾਹੀ ਇਸ ਕੇ ਗਲ ਮੇਂ ਪੜੀ ਹੂਈ ਹੈ ਔ ਧੰਧਾ ਜੋ ਬਿਵਹਾਰ ਹੈ ਤਿਸ ਮੇਂ ਸਿਰ ਮਾਰਤਾ ਹੈ, ਭਾਵ ਖਪਦਾ ਹੈ॥
Prof. Sahib Singhਇਸ ਦੇ ਗਲ ਵਿਚ ਮਾਇਆ ਦੇ ਮੋਹ ਦੀ ਫਾਹੀ ਪਈ ਹੋਈ ਹੈ (ਜੋ ਇਸ ਨੂੰ ਦੁਨੀਆ ਦੇ ਪਦਾਰਥਾਂ ਦੇ ਪਿੱਛੇ ਧੂਹੀ ਫਿਰਦਾ ਹੈ)। ਜਗਤ ਦੇ ਜੰਜਾਲਾਂ ਦਾ ਫ਼ਿਕਰ ਇਸ ਦੇ ਸਿਰ ਉਤੇ ਚੋਟਾਂ ਮਾਰਦਾ ਰਹਿੰਦਾ ਹੈ।

ਪਦ ਅਰਥ ਗਲਿ = ਗਲ ਵਿਚ। ਸਿਰਿ = ਸਿਰ ਉਤੇ। ਮਾਰੇ = (ਚੋਟਾਂ) ਮਾਰਦਾ ਹੈ। ਧੰਧਾ = ਜਗਤ ਦੇ ਜੰਜਾਲਾਂ ਦਾ ਫ਼ਿਕਰ।

SikhNet (Spanish)El dogal está alrededor de tu cuello, y aún así te mantienes ocupado con los asuntos mundanos.

ਆਸਾ ਆਵੈ; ਮਨਸਾ ਜਾਇ ॥

aasaa aavai; manasaa jaae |

Sant Singh KhalsaIn hope, he comes and in desire, he leaves.
Manmohan SinghIn hope he comes and in desire he departs.
Manmohan Singh (Punjabi)ਉਮੈਦ ਅੰਦਰ ਉਹ ਆਉਂਦਾ ਹੈ ਅਤੇ ਖਾਹਿਸ਼ ਅੰਦਰ ਟੁਰ ਜਾਂਦਾ ਹੈ।
Fareedkot Teekaਇਸ ਕੀ (ਮਨਸਾ) ਬੁਧੀ ਮੇਂ ਜੋ ਆਸਾ ਲਗ ਰਹੀ ਹੈ, ਤਿਸੀ ਬੀਚ ਆਵਤਾ ਜਾਤਾ ਭਾਵ ਜਨਮਤਾ ਰਹਿਤਾ ਹੈ॥
Prof. Sahib Singhਦੁਨੀਆ ਦੀਆਂ ਆਸਾਂ ਦਾ ਬੱਧਾ ਜਗਤ ਵਿਚ ਆਉਂਦਾ ਹੈ, ਮਨ ਦੇ ਅਨੇਕਾਂ ਫੁਰਨੇ ਲੈ ਕੇ ਇਥੋਂ ਤੁਰ ਪੈਂਦਾ ਹੈ।

ਪਦ ਅਰਥ ਮਨਸਾ = ਮਨ ਦੇ ਫੁਰਨੇ।

SikhNet (Spanish)Con esperanza llegas y lleno de deseos te vas.

ਉਰਝੀ ਤਾਣੀ; ਕਿਛੁ. ਨ ਬਸਾਇ ॥੧॥

aurajhee taanee; kichh. na basaae |1|

Sant Singh KhalsaThe strings of his life are all tangled up; he is utterly helpless. ||1||
Manmohan SinghThe strings of his life are entangled and he is utterly helpless.
Manmohan Singh (Punjabi)ਉਸ ਦੇ ਜੀਵਨ ਦੇ ਧਾਗੇ ਉਲਝੇ ਹੋਏ ਹਨ ਅਤੇ ਉਸ ਦੇ ਹਢੋ ਹੀ ਕੋਈ ਵੱਸ ਨਹੀਂ ਚਲਦਾ।
Fareedkot Teekaਰਿਦੇ ਰੂਪੀ ਤਾਣੀ ਵਿਸ਼ਿਅਹੁ ਮੇਂ (ਉਰਝੀ) ਫਸ ਰਹੀ ਹੈ ਇਸੀ ਤੇ ਇਸ ਕਾ ਕੁਛ ਵਸ ਨਹੀਂ ਚਲਤਾ ਹੈ॥੧॥
Prof. Sahib Singhਇਸ ਦੀ ਜ਼ਿੰਦਗੀ ਦੀ ਤਾਣੀ ਦੁਨੀਆ ਦੀਆਂ ਆਸਾਂ ਤੇ ਮਨ ਦੀਆਂ ਦੌੜਾਂ ਨਾਲ ਪਿਲਚੀ ਪਈ ਹੈ। (ਇਸ ਤਾਣੀ ਨੂੰ ਇਹਨਾਂ ਪੇਚਿਆਂ ਤੋਂ ਸਾਫ਼ ਰੱਖਣ ਵਾਸਤੇ) ਇਸ ਦੀ ਕੋਈ ਪੇਸ਼ ਨਹੀਂ ਜਾਂਦੀ ॥੧॥

ਪਦ ਅਰਥ ਉਰਝੀ = ਉਲਝੀ ਹੋਈ, ਵਿਗੜੀ ਹੋਈ। ਬਸਾਇ = ਵੱਸ, ਜ਼ੋਰ, ਪੇਸ਼ ॥੧॥

SikhNet (Spanish)Los hilos de tu vida están todos enredados, estás totalmente desahuciado. (1)

ਜਾਗਸਿ; ਜੀਵਣ ਜਾਗਣਹਾਰਾ ॥

jaagas; jeevan jaaganahaaraa |

Sant Singh KhalsaThe Lord of Awareness, the Lord of Life is awake and aware.
Manmohan SinghThe ever-awake Lord, the life of the world, remains wakeful.
Manmohan Singh (Punjabi)ਜਗਤ ਦੀ ਜਿੰਦ-ਜਾਨ, ਸਦਾ ਹੀ ਜਾਗਣ ਵਾਲਾ ਸੁਆਮੀ ਖਬਰਦਾਰ ਰਹਿੰਦਾ ਹੈ।
Fareedkot Teekaਜੋ ਸਰਬ ਕਾ ਜੀਵਨ ਰੂਪ ਵਾਹਿਗੁਰੂ ਸਦਾ ਜਾਗਣੇਹਾਰਾ ਹੈ, ਹੇ ਭਾਈ: ਤਿਸ ਵਿਖੇ ਤੂੰ ਜਾਗਣਾ ਕਰ॥
Prof. Sahib Singhਹੇ ਪ੍ਰਭੂ! ਤੂੰ ਸਾਰੇ ਜਗਤ ਦਾ ਜੀਵਨ ਹੈਂ; ਇਕ ਤੂੰ ਹੀ ਜਾਗਦਾ ਹੈਂ, ਸਿਰਫ਼ ਤੇਰੇ ਵਿਚ ਹੀ ਸਮਰੱਥਾ ਹੈ ਕਿ ਮਾਇਆ ਤੈਨੂੰ ਆਪਣੇ ਮੋਹ ਦੀ ਨੀਂਦ ਵਿਚ ਸੁਆ ਨਹੀਂ ਸਕਦੀ।

ਪਦ ਅਰਥ ਜੀਵਣ = ਹੇ (ਜਗਤ ਦੇ) ਜੀਵਨ! ਜਾਗਣਹਾਰਾ = ਹੇ ਜਾਗਣਹਾਰ! ਹੇ ਜਾਗਦੇ ਰਹਿਣ ਦੀ ਸਮਰੱਥਾ ਰੱਖਣ ਵਾਲੇ!

SikhNet (Spanish)El Señor de Conciencia, el Señor de la Vida está Despierto.

ਸੁਖ ਸਾਗਰ; ਅੰਮ੍ਰਿਤ ਭੰਡਾਰਾ ॥੧॥ ਰਹਾਉ ॥

sukh saagar; amrit bhanddaaraa |1| rahaau |

Sant Singh KhalsaHe is the Ocean of peace, the Treasure of Ambrosial Nectar. ||1||Pause||
Manmohan SinghThe Lord is the ocean of peace and the treasure of Name-Nectar. Pause.
Manmohan Singh (Punjabi)ਸੁਆਮੀ ਆਰਾਮ ਦਾ ਸਮੁੰਦਰ ਅਤੇ ਨਾਮ-ਅੰਮ੍ਰਿਤ ਦਾ ਖਜਾਨਾ ਹੈ। ਠਹਿਰਾਉ।
Fareedkot Teekaਕਿਉਂਕਿ ਵਹੁ ਸੁਖੋਂ ਕਾ ਸਮੁੰਦਰ ਹੈ ਔ ਅੰਮ੍ਰਿਤ ਕਾ ਭੰਡਾਰ ਹੈ॥੧॥ ਰਹਾਉ ॥
Prof. Sahib Singhਹੇ ਸੁਖਾਂ ਦੇ ਸਮੁੰਦਰ ਪ੍ਰਭੂ! (ਤੇਰੇ ਘਰ ਵਿਚ) ਨਾਮ-ਅੰਮ੍ਰਿਤ ਦੇ ਭੰਡਾਰੇ ਭਰੇ ਪਏ ਹਨ (ਜੋ ਮਾਇਆ ਦੇ ਮੋਹ ਵਿਚ ਆਤਮਕ ਮੌਤੇ ਮਰੇ ਪਿਆਂ ਨੂੰ ਜ਼ਿੰਦਾ ਕਰ ਸਕਦਾ ਹੈ) ॥੧॥ ਰਹਾਉ ॥
SikhNet (Spanish)Él es el Océano de Paz, el Tesoro del Néctar Ambrosial. (1-Pausa)

ਕਹਿਓ. ਨ ਬੂਝੈ, ਅੰਧੁ. ਨ ਸੂਝੈ; ਭੋਂਡੀ ਕਾਰ ਕਮਾਈ ॥

kahio. na boojhai, andh. na soojhai; bhonddee kaar kamaaee |

Sant Singh KhalsaHe does not understand what he is told; he is blind - he does not see, and so he does his evil deeds.
Manmohan SinghThe blind man sees not, cares not to understand what is told to him and he does evil deeds.
Manmohan Singh (Punjabi)ਅੰਨ੍ਹੇ ਇਨਸਾਨ ਨੂੰ ਦਿਸਦਾ ਨਹੀਂ ਤੇ ਜਿਹੜਾ ਕੁਛ ਉਸ ਨੂੰ ਆਖਿਆ ਜਾਂਦਾ ਹੈ, ਉਹ ਉਸ ਨੂੰ ਸਮਝਦਾ ਨਹੀਂ ਅਤੇ ਮੰਦੇ ਕਰਮ ਕਰਦਾ ਹੈ।
Fareedkot Teekaਸਾਸਤਰੋਂ ਕੇ ਕਹਿਣੇ ਕੌ ਤਉ ਇਹ ਸਮਝਤਾ ਨਹੀਂ ਹੈ ਇਸੀ ਤੇ ਇਸ ਅੰਧੇ ਜੀਵ ਕੌ ਅਪਨਾ ਆਪ ਸੂਝਤਾ ਨਹੀਂ ਹੈ, ਕਿਉਂਕਿ (ਭੋਂਡੀ) ਭੈੜੀ ਹੀ ਕਾਰ ਇਸ ਨੇ ਕਮਾਈ ਹੈ, ਭਾਵ ਮੰਦ ਕਰਮ ਕਰੇ ਹੈਂ॥
Prof. Sahib Singh(ਮਾਇਆ ਦੇ ਮੋਹ ਵਿਚ) ਜੀਵਨ ਇਤਨਾ ਅੰਨ੍ਹਾ ਹੋਇਆ ਪਿਆ ਹੈ ਕਿ ਕਿਸੇ ਆਖੀ ਹੋਈ ਸਿੱਖਿਆ ਨੂੰ ਇਹ ਸਮਝ ਨਹੀਂ ਸਕਦਾ, ਆਪਣੇ ਆਪ ਇਸ ਨੂੰ (ਆਤਮਕ ਜੀਵਨ ਬਚਾਣ ਦੀ ਕੋਈ ਗੱਲ) ਸੁੱਝਦੀ ਨਹੀਂ, ਨਿੱਤ ਮੰਦੇ ਕੰਮ ਹੀ ਕਰੀ ਜਾ ਰਿਹਾ ਹੈ।

ਪਦ ਅਰਥ ਬੂਝੈ = ਸਮਝਦਾ। ਅੰਧੁ = (ਮਾਇਆ ਦੇ ਮੋਹ ਵਿਚ) ਅੰਨਾ ਜੀਵ। ਭੋਂਡੀ = ਭੈੜੀ।

SikhNet (Spanish)El mortal no entiende lo que se le enseña, está ciego.

ਆਪੇ ਪ੍ਰੀਤਿ ਪ੍ਰੇਮ ਪਰਮੇਸੁਰੁ; ਕਰਮੀ ਮਿਲੈ ਵਡਾਈ ॥੨॥

aape preet prem paramesur; karamee milai vaddaaee |2|

Sant Singh KhalsaThe Transcendent Lord Himself showers His Love and Affection; by His Grace, He bestows glorious greatness. ||2||
Manmohan SinghThe Lord, of Himself, puts His love and affection in man and by His grace, He bestows him with glory.
Manmohan Singh (Punjabi)ਸੁਆਮੀ ਖੁਦ ਹੀ ਬੰਦੇ ਦੇ ਅੰਦਰ ਆਪਣੀ ਪਿਰਹੜੀ ਅਤੇ ਮੁਹੱਬਤ ਪਾਉਂਦਾ ਹੈ ਅਤੇ ਆਪਣੀ ਰਹਿਮਤ ਦੁਆਰਾ ਉਸ ਨੂੰ ਪ੍ਰਭਤਾ ਬਖਸ਼ਦਾ ਹੈ।
Fareedkot Teekaਜਿਸ ਕੋ ਪਰਮੇਸਰ ਆਪੇ ਹੀ ਪ੍ਰੇਮ ਕੀ ਪ੍ਰੀਤੀ ਦੇਤਾ ਹੈ ਤਿਸ (ਕਰਮੀ) ਜੀਵ ਕੌ ਵਡਿਆਈ ਮਿਲਤੀ ਹੈ॥੨॥
Prof. Sahib Singh(ਪਰ ਜੀਵ ਦੇ ਵੱਸ ਦੀ ਗੱਲ ਨਹੀਂ ਹੈ) ਪਰਮੇਸਰ ਆਪ ਹੀ ਆਪਣੇ ਚਰਨਾਂ ਦੀ ਪ੍ਰੀਤ ਪ੍ਰੇਮ ਬਖ਼ਸ਼ਦਾ ਹੈ, ਉਸ ਦੀ ਮੇਹਰ ਨਾਲ ਹੀ ਉਸ ਦਾ ਨਾਮ-ਸਿਮਰਨ ਦਾ ਮਾਣ ਮਿਲਦਾ ਹੈ ॥੨॥

ਪਦ ਅਰਥ ਆਪੇ = ਆਪ ਹੀ। ਕਰਮੀ = (ਪ੍ਰਭੂ ਦੀ) ਮੇਹਰ ਨਾਲ ॥੨॥

SikhNet (Spanish)No ve y así actúa con maldad. El Señor Trascendente rocía Su Amor y Su Afecto, y por su Gracia otorga la Gloriosa Grandeza. (2)

ਦਿਨੁ ਦਿਨੁ ਆਵੈ, ਤਿਲੁ ਤਿਲੁ ਛੀਜੈ; ਮਾਇਆ ਮੋਹੁ ਘਟਾਈ ॥

din din aavai, til til chheejai; maaeaa mohu ghattaaee |

Sant Singh KhalsaWith the coming of each and every day, his life is wearing away, bit by bit; but still, his heart is attached to Maya.
Manmohan SinghWith the dawn of each day, man's life is wearing off trice by trice and yet, the love of riches is permeating his mind.
Manmohan Singh (Punjabi)ਹਰ ਇਕਸ ਦਿਹੁੰ ਦੇ ਆਉਣ ਨਾਲ ਆਦਮੀ ਦੀ ਉਮਰ ਭੋਰਾ ਭੋਰਾ ਕਰਕੇ ਘਟਦੀ ਜਾ ਰਹੀ ਹੈ ਤਾ ਵੀ ਧਨ-ਦੌਲਤ ਦਾ ਪਿਆਰ ਉਸ ਦੇ ਚਿੱਤ ਵਿੱਚ ਰਮ ਰਿਹਾ ਹੈ।
Fareedkot Teekaਜੋ ਦਿਨ ਦਿਨ ਆਵਤੇ ਹੈਂ, ਭਾਵ ਸੋ ਦਿਨ ਬੀਤਤੇ ਹੈਂ ਤਿਨੋਂ ਕਰ ਤਿਲ ਤਿਲ ਮਾਤਰ ਤੇ ਕਿਆ ਸੁਆਸ ਸੁਆਸ ਕਰ ਆਰਬਲਾ ਘਟਤੀ ਜਾਤੀ ਹੈ ਔ ਮਾਇਆ ਕੇ ਮੋਹ ਨੇ ਇਸ ਜੀਵ ਕੇ ਰਿਦੇ ਤੇ ਵਾਹਿਗੁਰੂ ਕੀ ਪ੍ਰੀਤ ਘਟਾਈ ਹੈ॥
Prof. Sahib Singhਜ਼ਿੰਦਗੀ ਦਾ ਇਕ ਇਕ ਕਰ ਕੇ ਦਿਨ ਆਉਂਦਾ ਹੈ ਤੇ ਇਸ ਤਰ੍ਹਾਂ ਥੋੜੀ ਥੋੜੀ ਕਰ ਕੇ ਉਮਰ ਘਟਦੀ ਜਾਂਦੀ ਹੈ; ਪਰ ਮਾਇਆ ਦਾ ਮੋਹ ਜੀਵ ਦੇ ਹਿਰਦੇ ਵਿਚ (ਉਸੇ ਤਰ੍ਹਾਂ) ਟਿਕਿਆ ਰਹਿੰਦਾ ਹੈ।

ਪਦ ਅਰਥ ਦਿਨੁ ਦਿਨੁ ਆਵੈ = ਇਕ ਇਕ ਕਰ ਕੇ ਦਿਨ ਆਉਂਦਾ ਹੈ। ਛੀਜੈ = (ਉਮਰ) ਘਟਦੀ ਜਾ ਰਹੀ ਹੈ। ਘਟਾਈ = ਘਟ ਹੀ, ਘਟਿ ਹੀ, ਹਿਰਦੇ ਵਿਚ ਹੀ (ਟਿਕਿਆ ਹੋਇਆ ਹੈ)।

SikhNet (Spanish)Con cada amanecer su vida se está desgastando, poco a poco, y aún así, su corazón continúa aferrado a Maya.

ਬਿਨੁ ਗੁਰ. ਬੂਡੋ, ਠਉਰ. ਨ ਪਾਵੈ; ਜਬ ਲਗ ਦੂਜੀ ਰਾਈ ॥੩॥

bin gur. booddo, tthaur. na paavai; jab lag doojee raaee |3|

Sant Singh KhalsaWithout the Guru, he is drowned, and finds no place of rest, as long as he is caught in duality. ||3||
Manmohan SinghAs long as there is even a bit of duality in man and he is without the Guru, so long he finds no refuge and is drowned.
Manmohan Singh (Punjabi)ਜਦ ਤਾਂਈ ਬੰਦੇ ਦੇ ਅੰਦਰ ਇਕ ਭੋਰਾ ਭਰ ਭੀ ਦਵੈਤ-ਭਾਵ ਹੈ ਅਤੇ ਉਹ ਗੁਰੂ ਦੇ ਬਗੈਰ ਹੈ, ਉਦੋਂ ਤਾਈ ਉਸ ਨੂੰ ਕੋਈ ਪਨਾਹ ਨਹੀਂ ਮਿਲਦੀ ਤੇ ਉਹ ਡੁਬ ਜਾਂਦਾ ਹੈ।
Fareedkot Teekaਜਬ ਲਗ ਇਸ ਕੇ ਰਿਦੇ ਮੇਂ ਦ੍ਵੈਤ ਭਾਵਨਾ ਰਾਈ ਸਮਾਨ ਭੀ ਹੈ ਤਬ ਲਗ ਗੁਰੋਂ ਤੇ ਬਿਨਾਂ ਸੰਸਾਰ ਸਮੁੰਦਰ ਮੇਂ ਡੂਬਾ ਹੂਆ ਸਰੂਪ ਅਸਥਾਨ ਕੋ ਨਹੀਂ ਪਾਵਤਾ ਹੈ॥੩॥
Prof. Sahib Singhਗੁਰੂ ਦੀ ਸਰਨ ਆਉਣ ਤੋਂ ਬਿਨਾ ਜੀਵ (ਮਾਇਆ ਦੇ ਮੋਹ ਵਿਚ) ਡੁੱਬਾ ਰਹਿੰਦਾ ਹੈ। ਜਦੋਂ ਤਕ ਇਸ ਦੇ ਅੰਦਰ ਰਤਾ ਭਰ ਭੀ ਮਾਇਆ ਦੀ ਪ੍ਰੀਤ ਕਾਇਮ ਹੈ, ਇਹ ਭਟਕਦਾ ਫਿਰਦਾ ਹੈ ਇਸ ਨੂੰ (ਆਤਮਕ ਸੁਖ ਦੀ) ਥਾਂ ਨਹੀਂ ਲੱਭਦੀ ॥੩॥

ਪਦ ਅਰਥ ਠਉਰ = ਥਾਂ। ਦੂਜੀ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਪ੍ਰੀਤ। ਰਾਈ = ਰਤਾ ਭਰ ਭੀ ॥੩॥

SikhNet (Spanish)Sin el Guru se ahoga y no encuentra lugar de descanso y así lo estará mientras permanezca atrapado en la dualidad. (3)

ਅਹਿਨਿਸਿ ਜੀਆ ਦੇਖਿ ਸਮੑਾਲੈ; ਸੁਖੁ ਦੁਖੁ ਪੁਰਬਿ ਕਮਾਈ ॥

ahinis jeea dekh samaalai; sukh dukh purab kamaaee |

Sant Singh KhalsaDay and night, God watches over and takes care of His living beings; they receive pleasure and pain according to their past actions.
Manmohan SinghDay and night, the Lord looks after and takes care of His beings and awards them pleasure and pain in accordance with their past deeds.'
Manmohan Singh (Punjabi)ਦਿਹੁੰ ਤੇ ਰੈਣ, ਸੁਆਮੀ ਆਪਣੇ ਜੀਵ ਜੰਤੂਆਂ ਨੂੰ ਦੇਖ ਭਾਲ ਅਤੇ ਉਲ੍ਹਾਂ ਦੀ ਸੰਭਾਲ ਕਰਦਾ ਹੈ ਅਤੇ ਉਨ੍ਹਾਂ ਦੇ ਪਿਛੇ ਕਰਮਾਂ ਦੇ ਅਨੁਸਾਰ ਉਨ੍ਹਾਂ ਨੂੰ ਖੁਸ਼ੀ ਤੇ ਗਮੀ ਦਿੰਦਾ ਹੈ।
Fareedkot Teekaਤਾਂ ਤੇ ਦਿਨੇ ਰਾਤ ਇਹ ਜੀਵ ਤਿਸ ਕੇ ਨਾਮ ਕੀ ਹੀ ਸਮਾਲ ਕਰੇ, ਜੋ ਵਾਹਿਗੁਰੂ ਪੂਰਬ ਜਨਮ ਕੀ ਕਮਾਈ ਅਨੁਸਾਰ ਜੀਵਾਂ ਕੋ ਸੁਖ ਦੁਖ ਦੇਤਾ ਹੈ॥
Prof. Sahib Singh(ਆਤਮਕ ਜੀਵਨ ਦੀ ਦਾਤ ਪ੍ਰਭੂ ਤੋਂ ਹੀ ਮਿਲ ਸਕਦੀ ਹੈ ਜੋ) ਦਿਨ ਰਾਤ ਬੜੇ ਗਹੁ ਨਾਲ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਜੀਵਾਂ ਦੀ ਪੂਰਬਲੀ ਕਮਾਈ ਅਨੁਸਾਰ ਇਹਨਾਂ ਨੂੰ ਸੁਖ ਜਾਂ ਦੁਖ (ਭੋਗਣ ਨੂੰ) ਦੇਂਦਾ ਹੈ।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਦੇਖਿ = ਵੇਖ ਕੇ, ਧਿਆਨ ਨਾਲ। ਪੁਰਬਿ ਕਮਾਈ = ਪਿਛਲੀ ਕੀਤੀ ਕਮਾਈ ਅਨੁਸਾਰ।

SikhNet (Spanish)Día y noche, Dios cuida y observa a todas sus criaturas, y ellas reciben el placer y el dolor de acuerdo a sus acciones pasadas.

ਕਰਮਹੀਣੁ ਸਚੁ ਭੀਖਿਆ ਮਾਂਗੈ; ਨਾਨਕ ਮਿਲੈ ਵਡਾਈ ॥੪॥੧੧॥

karamaheen sach bheekhiaa maangai; naanak milai vaddaaee |4|11|

Sant Singh KhalsaNanak, the unfortunate one, begs for the charity of Truth; please bless him with this glory. ||4||11||
Manmohan SinghUnfortunate with their asks for the alms of the True Name, O Lord, bless Thou him, with this glory.
Manmohan Singh (Punjabi)ਬਦਨਸੀਬ ਨਾਨਕ ਸੱਚੇ ਨਾਮ ਦੀ ਖੈਰ ਦੀ ਯਾਚਨਾ ਕਰਦਾ ਹੈ। ਹੇ ਸੁਆਮੀ! ਤੂੰ ਉਸ ਨੂੰ ਇਹ ਪ੍ਰਭਤਾ ਪ੍ਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹੁ ਜੀਵ ਜੋ ਕਰਮੋਂ ਸੇ ਹੀਣ ਹੈਂ, ਸੋ ਤਿਸ ਵਾਹਿਗੁਰੂ ਆਗੇ ਅਧੀਨ ਹੋ ਕਰ ਜਬ ਸਚੇ ਨਾਮ ਕੀ ਭਿਖਿਆ ਮਾਂਗੇ ਤਬ ਇਸ ਕੋ ਵਡਿਆਈ ਮਿਲਤੀ ਹੈ॥੪॥੧੧॥☬ਨਿੰਦਕੋਂ ਕੋ ਨਿੰਦਤੇ ਹੂਏ ਅਪਨੀ ਦਸ਼ਾ ਕਹਿ ਕਰ ਬੇਨਤੀ ਕਰਤੇ ਹੈਂ:
Prof. Sahib Singhਹੇ ਪ੍ਰਭੂ! ਮੈਂ ਚੰਗੇ ਕੀਤੇ ਕਰਮਾਂ ਦਾ ਮਾਣ ਨਹੀਂ ਕਰਦਾ, ਮੈਨੂੰ ਨਾਨਕ ਨੂੰ ਤੇਰਾ ਨਾਮ ਸਿਮਰਨ ਦੀ ਵਡਿਆਈ ਮਿਲ ਜਾਏ, ਨਾਨਕ ਤੇਰੇ ਦਰ ਤੋਂ ਤੇਰਾ ਨਾਮ ਸਿਮਰਨ ਦੀ ਭਿੱਛਿਆ ਹੀ ਮੰਗਦਾ ਹੈ ॥੪॥੧੧॥

ਪਦ ਅਰਥ ਕਰਮ ਹੀਣੁ = ਜਿਸ ਨੂੰ ਕਿਸੇ ਪੂਰਬਲੇ ਕਰਮਾਂ ਦਾ ਮਾਣ ਨਹੀਂ ਹੈ। ਸਚੁ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ। ਵਡਾਈ = ਇੱਜ਼ਤ ॥੪॥੧੧॥

SikhNet (Spanish)Nanak, el Desafortunado, pide hincado la Caridad de la Verdad, por favor bendícelo con esta Gloria. (4-11)

Open this shabad →

Shabad Guru Nanak Dev Ji Raag Prabhaatee continues on Ang 1331

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.

ਮਸਟਿ ਕਰਉ; ਮੂਰਖੁ. ਜਗਿ ਕਹੀਆ ॥

masatt krau; moorakh. jag kaheea |

Sant Singh KhalsaIf I remain silent, the world calls me a fool.
Manmohan SinghIf I keep mum, the world calls me a fool.
Manmohan Singh (Punjabi)ਜੇਕਰ ਮੈਂ ਚੁਪ ਕਰ ਰਹਾਂ ਤਾਂ ਦੁਨੀਆਂ ਮੈਨੂੰ ਬੇਵਕੂਫ ਆਖਦੀ ਹੈ।
Fareedkot Teekaਜਬ ਮੈਂ ਬੋਲਣੇ ਸੇ (ਮਸਟਿ) ਮੋਨ ਕਰਤਾ ਹੂੰ ਤਬ ਇਸ ਜਗਤ ਮੇਂ ਨਿੰਦਕ ਜੀਵ ਮੁਝ ਕੋ ਮੂਰਖ ਕਹਤੇ ਹੈਂ॥
Prof. Sahib Singh(ਦੁਨੀਆਵੀ ਰਸਮ-ਰਿਵਾਜ ਵਲੋਂ ਬੇ-ਪਰਵਾਹ ਹੋ ਕੇ ਤੇਰੀ ਸਿਫ਼ਤ-ਸਾਲਾਹ ਵਿਚ ਮਸਤ ਹੋ ਕੇ) ਜੇ ਮੈਂ ਚੁੱਪ ਕਰ ਰਹਿੰਦਾ ਹਾਂ, ਤਾਂ ਜਗਤ ਵਿਚ ਮੈਂ ਮੂਰਖ ਆਖਿਆ ਜਾਂਦਾ ਹਾਂ,

ਪਦ ਅਰਥ ਮਸਟਿ = ਖ਼ਾਮੋਸ਼ੀ। ਮਸਟਿ ਕਰਉ = ਜੇ ਮੈਂ ਖ਼ਮੋਸ਼ੀ (ਇਖ਼ਤਿਆਰ) ਕਰਾਂ, ਜੇ ਮੈਂ ਚੁੱਪ ਰਹਾਂ। ਜਗਿ = ਜਗਤ ਵਿਚ। ਕਹੀਆ = ਕਿਹਾ ਜਾਂਦਾ ਹਾਂ।

SikhNet (Spanish)Si permanezco en silencio me llaman tonto,

ਅਧਿਕ ਬਕਉ; ਤੇਰੀ ਲਿਵ ਰਹੀਆ ॥

adhik bkau; teree liv raheea |

Sant Singh KhalsaIf I talk too much, I miss out on Your Love.
Manmohan SinghIf I prattle much, then miss I thy love, O Lord.
Manmohan Singh (Punjabi)ਜੇਕਰ ਮੈਂ ਬਹੁਤਾ ਬੋਲਾਂ ਤਾਂ ਮੈਂ ਤੇਰੀ ਪ੍ਰੀਤ ਤੋਂ ਵਾਂਝਿਆ ਰਹਿ ਜਾਂਦਾ ਹਾਂ, ਹੇ ਸੁਆਮੀ।
Fareedkot Teekaਜਬ ਉਨ ਕੇ ਸਾਥ ਬਹੁਤ ਬੋਲਤਾ ਰਹਾਂ ਤਬ ਤੇਰੀ (ਲਿਵ) ਬਿਰਤੀ, ਭਾਵ ਤੇਰੇ ਮੇਂ ਚਿਤ ਬਿਰਤੀ ਲਗਾਉਣੀ ਰਹ ਜਾਵੇਗੀ॥
Prof. Sahib Singhਪਰ ਜੇ (ਇਹਨਾਂ ਖੁੰਝੇ ਹੋਏ ਲੋਕਾਂ ਨੂੰ ਇਹਨਾਂ ਦੀਆਂ ਇਹ ਉਕਾਈਆਂ ਸਮਝਾਣ ਵਾਸਤੇ) ਮੈਂ ਬਹੁਤਾ ਬੋਲਦਾ ਹਾਂ, ਤਾਂ ਤੇਰੇ ਚਰਨਾਂ ਵਿਚ ਸੁਰਤ ਦਾ ਟਿਕਾਉ ਘਟਦਾ ਹੈ।

ਪਦ ਅਰਥ ਅਧਿਕ = ਬਹੁਤ। ਬਕਉ = ਜੇ ਮੈਂ ਬੋਲਾਂ। ਰਹੀਆ = ਰਹਿ ਜਾਂਦੀ ਹੈ, ਘਟ ਜਾਂਦੀ ਹੈ।

SikhNet (Spanish)si hablo demasiado, me pierdo de Amor.

ਭੂਲ ਚੂਕ; ਤੇਰੈ ਦਰਬਾਰਿ ॥

bhool chook; terai darabaar |

Sant Singh KhalsaMy mistakes and faults will be judged in Your Court.
Manmohan SinghMan's mistakes and shortcomings are assayed in Thy Court.
Manmohan Singh (Punjabi)ਆਦਮੀ ਦੀਆਂ ਗਲਤੀਆਂ ਅਤੇ ਉਣਤਾਈਆਂ ਤੈਡੀ ਦਰਗਾਹ ਅੰਦਰ ਪਰਖੀਆਂ ਜਾਂਦੀਆਂ ਹਨ।
Fareedkot Teekaਤਾਂ ਤੇ ਮੈਂ ਭੂਲ ਚੂਕ ਕਰ ਕੇ ਤੇਰੇ ਹੀ ਦਰਬਾਰ ਮੇਂ ਪੜਾ ਹੂੰ, ਭਾਵ ਸੇ ਤੇਰੇ ਆਸਰੇ ਹੂੰ॥
Prof. Sahib Singh(ਇਹ ਲੋਕ ਨਿਰੀਆਂ ਭਾਈਚਾਰਕ ਰਸਮਾਂ ਦੇ ਕਰਨ ਨੂੰ ਹੀ ਜੀਵਨ ਦਾ ਸਹੀ ਰਸਤਾ ਸਮਝਦੇ ਹਨ, ਤੇਰੇ ਸਿਮਰਨ ਦੇ ਉੱਦਮ ਨੂੰ ਇਹ ਨਿੰਦਦੇ ਹਨ। ਇਹਨਾਂ ਵਿਚੋਂ ਉਕਾਈ ਵਾਲਾ ਰਸਤਾ ਕੇਹੜਾ ਹੈ?) ਅਸਲ ਉਕਾਈਆਂ ਉਹੀ ਹਨ ਜੋ ਤੇਰੀ ਹਜ਼ੂਰੀ ਵਿਚ ਉਕਾਈਆਂ ਮੰਨੀਆਂ ਜਾਣ।

ਪਦ ਅਰਥ ਭੂਲ ਚੂਕ = ਉਕਾਈਆਂ। ਤੇਰੈ ਦਰਬਾਰਿ = ਤੇਰੀ ਹਜ਼ੂਰੀ ਵਿਚ।

SikhNet (Spanish)Mis faltas y errores serán juzgadas en Tu Corte,

ਨਾਮ ਬਿਨਾ; ਕੈਸੇ ਆਚਾਰ ॥੧॥

naam binaa; kaise aachaar |1|

Sant Singh KhalsaWithout the Naam, the Name of the Lord, how can I maintain good conduct? ||1||
Manmohan SinghWithout the name, how can there be good conduct?
Manmohan Singh (Punjabi)ਨਾਮ ਦੇ ਬਾਝੋਂ ਚੰਗਾ ਚਾਲ ਚਲਨ ਕਿਸ ਤਰ੍ਹਾਂ ਹੋ ਸਕਦਾ ਹੈ?
Fareedkot Teekaਪਰੰਤੂ ਨਾਮ ਕੇ ਜਪੇ ਸੇ ਬਿਨਾਂ ਕਿਸ ਪਰਕਾਰ ਸੁਭ ਅਚਾਰ ਪ੍ਰਾਪਤਿ ਹੋਵੈ? ॥੧॥
Prof. Sahib Singhਉਹ ਭਾਈਚਾਰਕ ਰਸਮਾਂ ਕਿਸੇ ਅਰਥ ਨਹੀਂ ਜੋ ਤੇਰਾ ਨਾਮ ਸਿਮਰਨ ਤੋਂ ਵਿਛੋੜਦੀਆਂ ਹਨ ॥੧॥

ਪਦ ਅਰਥ ਆਚਾਰ = ਭਾਈਚਾਰਕ ਰਸਮਾਂ। ਕੈਸੇ = ਕਿਸੇ ਕੰਮ ਨਹੀਂ ॥੧॥

SikhNet (Spanish)pues sin el Naam, el Nombre del Señor ¿cómo podría mantener una buena conducta? (1)

ਐਸੇ ਝੂਠਿ ਮੁਠੇ ਸੰਸਾਰਾ ॥

aise jhootth mutthe sansaaraa |

Sant Singh KhalsaSuch is the falsehood which is plundering the world.
Manmohan SinghSuch is the world, that is being cheated by falsehood.
Manmohan Singh (Punjabi)ਐਹੋ ਜਿਹਾ ਹੈ ਜਹਾਨ ਕਿ ਇਸ ਨੂੰ ਕੂੜ ਠੱਗੀ ਜਾ ਰਿਹਾ ਹੈ।
Fareedkot Teekaਐਸੇ ਨਿੰਦਕ ਜਨ ਝੂਠ ਰੂਪ ਸੰਸਾਰ ਮੇਂ ਵਿਕਾਰੋਂ ਨੇ (ਮੁਠੇ) ਲੂਟ ਲੀਏ ਹੈਂ॥
Prof. Sahib Singhਹੇ ਪ੍ਰਭੂ! ਸੰਸਾਰੀ ਜੀਵ ਵਿਅਰਥ ਰਸਮਾਂ ਦੇ ਵਹਿਮ ਵਿਚ ਫਸ ਕੇ ਮਾਇਆ ਦੇ ਢਹੇ ਚੜ੍ਹ ਕੇ ਅਜੇਹੇ ਲੁੱਟੇ ਜਾ ਰਹੇ ਹਨ (ਆਤਮਕ ਜੀਵਨ ਅਜੇਹੇ ਲੁਟਾ ਰਹੇ ਹਨ ਕਿ ਇਹਨਾਂ ਨੂੰ ਇਹ ਸਮਝ ਹੀ ਨਹੀਂ ਪੈਂਦੀ)।

ਪਦ ਅਰਥ ਐਸੇ = ਅਜੇਹੇ ਤਰੀਕੇ ਨਾਲ। ਝੂਠਿ = ਝੂਠ ਵਿਚ, ਵਿਅਰਥ ਭਾਈਚਾਰਕ ਰਸਮਾਂ ਦੇ ਬੰਧਨ ਵਿਚ। ਮੁਠੇ = ਲੁੱਟੇ ਜਾ ਰਹੇ ਹਨ। ਸੰਸਾਰਾ = ਸੰਸਾਰੀ ਜੀਵ।

SikhNet (Spanish)Es tal la falsedad que ultraja al mundo,

ਨਿੰਦਕੁ ਨਿੰਦੈ; ਮੁਝੈ ਪਿਆਰਾ ॥੧॥ ਰਹਾਉ ॥

nindak nindai; mujhai piaaraa |1| rahaau |

Sant Singh KhalsaThe slanderer slanders me, but even so, I love him. ||1||Pause||
Manmohan SinghDear unto me is the slanderer, who slanders. Pause.
Manmohan Singh (Punjabi)ਮੈਨੂੰ ਮਿਠੜਾ ਲਗਦਾ ਹੈ ਬਦਖੋਈ ਕਰਨ ਵਾਲਾ ਜੋ ਬਦਖੋਈ ਕਰਦਾ ਹੈ। ਠਹਿਰਾਉ।
Fareedkot Teekaਯਦਪਿ ਨਿੰਦਕ ਨਿੰਦਾ ਕਰਤਾ ਹੈ ਪਰੰਤੂ ਮੁਝ ਕੋ ਪਿਆਰਾ ਹੈ, ਨਿੰਦਕ ਪੁਰਸ਼ ਪਰਾਏ ਪਾਪ ਆਪਨੇ ਸਿਰ ਪੁਰ ਲੇਤਾ ਹੈ॥੧॥ ਰਹਾਉ ॥
Prof. Sahib Singh(ਨਿਰੀਆਂ ਭਾਈਚਾਰਕ ਰਸਮਾਂ ਦੇ ਟਾਕਰੇ ਤੇ ਤੇਰੇ ਨਾਮ-ਸਿਮਰਨ ਦੀ) ਨਿੰਦਾ ਕਰਨ ਵਾਲਾ ਮਨੁੱਖ (ਤੇਰੇ ਨਾਮ ਨੂੰ) ਮਾੜਾ ਆਖਦਾ ਹੈ (ਪਰ ਤੇਰੀ ਮੇਹਰ ਨਾਲ) ਮੈਨੂੰ (ਤੇਰਾ ਨਾਮ) ਪਿਆਰਾ ਲੱਗਦਾ ਹੈ ॥੧॥ ਰਹਾਉ ॥

ਪਦ ਅਰਥ ਨਿੰਦਕੁ = (ਨਾਮ-ਸਿਮਰਨ ਦੀ) ਨਿੰਦਿਆ ਕਰਨ ਵਾਲਾ। ਨਿੰਦੈ = ਨਾਮ ਸਿਮਰਨ ਨੂੰ ਨਿੰਦਦਾ ਹੈ, ਭਾਈਚਾਰਕ ਰਸਮਾਂ ਦੀ ਪਾਬੰਦੀ ਨੂੰ ਨਾਮ-ਸਿਮਰਨ ਦੇ ਟਾਕਰੇ ਤੇ ਚੰਗਾ ਸਮਝਦਾ ਹੈ ॥੧॥ ਰਹਾਉ ॥

SikhNet (Spanish)que cuando soy calumniado tiendo a amar a mi calumniador. (1-Pausa)

ਜਿਸੁ ਨਿੰਦਹਿ; ਸੋਈ ਬਿਧਿ ਜਾਣੈ ॥

jis nindeh; soee bidh jaanai |

Sant Singh KhalsaHe alone knows the way, who has been slandered.
Manmohan SinghHe alone knows the way of life, who is slandered;
Manmohan Singh (Punjabi)ਕੇਵਲ ਉਹ ਹੀ ਜੀਵਨ ਰਹੁਰੀਤੀ ਨੂੰ ਜਾਣਦਾ ਹੈ, ਜਿਸ ਦੀ ਬਦਖੋਈ ਹੁੰਦੀ ਹੈ;
Fareedkot Teekaਤਾਂ ਤੇ ਜਿਸ ਪ੍ਰਕਾਰ ਇਹੁ ਜੀਵ ਮੁਝ ਕੋ ਨਿੰਦਤੇ ਹੈਂ ਸੋਈ ਹਮ ਵਿਧੀ ਰੂਪ ਕਰ ਕੇ ਜਾਣਤੇ ਹੈਂ॥
Prof. Sahib Singh(ਇਹ ਕਰਮ-ਕਾਂਡੀ ਲੋਕ ਪ੍ਰਭੂ ਦੀ ਭਗਤੀ ਕਰਨ ਵਾਲੇ ਨੂੰ ਨਿੰਦਦੇ ਹਨ, ਪਰ) ਜਿਸ ਨੂੰ ਇਹ ਮਾੜਾ ਆਖਦੇ ਹਨ (ਅਸਲ ਵਿਚ) ਉਹੀ ਮਨੁੱਖ ਜੀਵਨ ਦੀ ਸਹੀ ਜੁਗਤਿ ਜਾਣਦਾ ਹੈ,

ਪਦ ਅਰਥ ਜਿਸੁ = ਜਿਸ (ਨਾਮ ਸਿਮਰਨ ਵਾਲੇ ਨੂੰ)। ਸੋਈ = ਉਹੀ ਮਨੁੱਖ। ਬਿਧਿ = ਜੀਵਨ ਦੀ ਬਿਧੀ, ਜੀਵਨ-ਜੁਗਤਿ।

SikhNet (Spanish)Sólo quien ha sido calumniado conoce el Sendero, pues a través de la Palabra del Shabd del Guru,

ਗੁਰ ਕੈ ਸਬਦੇ; ਦਰਿ ਨੀਸਾਣੈ ॥

gur kai sabade; dar neesaanai |

Sant Singh KhalsaThrough the Word of the Guru's Shabad, he is stamped with the Lord's Insignia in His Court.
Manmohan Singhbut though the Guru's word becomes manifest in the Lord's Court.
Manmohan Singh (Punjabi)ਪਰ ਗੁਰਾਂ ਦੀ ਬਾਣੀ ਰਾਹੀਂ ਉਹ ਸੁਆਮੀ ਦੀ ਦਰਗਾਹ ਅੰਦਰ ਪ੍ਰਗਟ ਥੀ ਵੰਞਦਾ ਹੈ।
Fareedkot Teekaਗੁਰੋਂ ਕੇ ਸਬਦ ਕਰ ਕੇ (ਦਰਿ) ਸਤਿਸੰਗ ਮੇਂ ਹਮ (ਨੀਸਾਣੈ) ਪ੍ਰਗਟ ਹੂਏ ਹੈਂ॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਦਰ ਤੇ ਆਦਰ-ਮਾਣ ਹਾਸਲ ਕਰਦਾ ਹੈ,

ਪਦ ਅਰਥ ਸਬਦੇ = ਸਬਦਿ, ਸ਼ਬਦ ਵਿਚ ਜੁੜ ਕੇ। ਦਰਿ = ਪ੍ਰਭੂ ਦੇ ਦਰ ਤੇ। ਨੀਸਾਨੈ = ਪਰਗਟ ਹੁੰਦਾ ਹੈ।

SikhNet (Spanish)es distinguido con la Insignia del Señor en Su Corte,

ਕਾਰਣ ਨਾਮੁ; ਅੰਤਰਗਤਿ ਜਾਣੈ ॥

kaaran naam; antaragat jaanai |

Sant Singh KhalsaHe realizes the Naam, the Cause of causes, deep within himself.
Manmohan SinghWithin his mind, he realises the loftiness of the Name, the cause of causes.
Manmohan Singh (Punjabi)ਆਪਣੇ ਮਨ ਅੰਦਰ ਉਹ ਹੇਤੂਆਂ ਦੇ ਹੈਤੂ, ਨਾਮ ਦੀ ਉਚਤਾ ਨੂੰ ਅਨੁਭਵ ਕਰ ਲੈਂਦਾ ਹੈ।
Fareedkot Teekaਸਰਬ ਕੇ ਕਾਰਣ ਰੂਪ ਕੋ (ਨਾਮੁ) ਪ੍ਰਸਿਧ ਅੰਤਰ ਪ੍ਰਾਪਤਿ ਹੂਆ ਜਾਣਤੇ ਹੈਂ॥
Prof. Sahib Singhਸਾਰੀ ਸ੍ਰਿਸ਼ਟੀ ਦੇ ਮੂਲ ਪ੍ਰਭੂ ਦੇ ਨਾਮ ਨੂੰ ਉਹ ਆਪਣੇ ਹਿਰਦੇ ਵਿਚ ਵਸਾਂਦਾ ਹੈ।

ਪਦ ਅਰਥ ਅੰਤਰਿ ਗਤਿ = ਆਪਣੇ ਹਿਰਦੇ ਵਿਚ। ਜਾਣੈ = ਪਛਾਣਦਾ ਹੈ, ਸਾਂਝ ਪਾਂਦਾ ਹੈ।

SikhNet (Spanish)y así, toma Conciencia del Naam, la Causa de causas en lo profundo de su ser.

ਜਿਸ ਨੋ ਨਦਰਿ ਕਰੇ; ਸੋਈ ਬਿਧਿ ਜਾਣੈ ॥੨॥

jis no nadar kare; soee bidh jaanai |2|

Sant Singh KhalsaHe alone knows the way, who is blessed by the Lord's Glance of Grace. ||2||
Manmohan SinghOn whomsoever is the God's grace he alone knows the virtuous way of life.
Manmohan Singh (Punjabi)ਜਿਸ ਕਿਸੇ ਉਤੇ ਵਾਹਿਗੁਰੂ ਦੀ ਮਿਹਰ ਹੈ, ਕੇਵਲ ਉਹ ਹੀ ਜੀਵਨ ਦੀ ਨੇਕ ਰਹੁ-ਰੀਤੀ ਨੂੰ ਜਾਣਦਾ ਹੈ।
Fareedkot Teekaਪਰੰਤੂ ਜਿਸ ਨੋ ਵਾਹਿਗੁਰੂ ਕ੍ਰਿਪਾ ਦ੍ਰਿਸਟੀ ਕਰਤਾ ਹੈ, ਸੋਈ ਇਸ ਬਿਧੀ ਕੋ ਜਾਨਤਾ ਹੈ॥੨॥
Prof. Sahib Singhਪਰ ਸਿਫ਼ਤ-ਸਾਲਾਹ ਦੀ ਇਹ ਜੁਗਤਿ ਉਹੀ ਮਨੁੱਖ ਸਮਝਦਾ ਹੈ ਜਿਸ ਉਤੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰਦਾ ਹੈ ॥੨॥

ਪਦ ਅਰਥ ਨਦਰਿ = ਮੇਹਰ ਦੀ ਨਿਗਾਹ ॥੨॥

SikhNet (Spanish)Sólo quien es bendecido con la Mirada de Gracia del Señor conoce el Camino. (2)

ਮੈ ਮੈਲੌ; ਊਜਲੁ ਸਚੁ ਸੋਇ ॥

mai mailau; aoojal sach soe |

Sant Singh KhalsaI am filthy and polluted; the True Lord is Immaculate and Sublime.
Manmohan SinghI am filthy while immaculate is that True Lord.
Manmohan Singh (Punjabi)ਮੈਂ ਮਲੀਨ ਹਾਂ ਜਦ ਕਿ ਪਵਿੱਤਰ ਹੈ ਉਹ ਸੱਚਾ ਸੁਆਮੀ।
Fareedkot Teekaਮੈਂ ਤੋ ਪਾਪੋਂ ਰੂਪੀ ਮੈਲ ਕਰ ਮੈਲਾ ਹੂੰ ਔਰ ਤੇਰੀ (ਸੋਇ) ਸੋਭਾ ਨਿਰਮਲ ਹੈ॥
Prof. Sahib Singh(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਅਸੀਂ ਜੀਵ ਮਲੀਨ-ਮਨ ਹੋ ਰਹੇ ਹਾਂ, ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ (ਵਿਕਾਰਾਂ ਦੀ ਮੈਲ ਤੋਂ) ਸਾਫ਼ ਹੈ।

ਪਦ ਅਰਥ ਮੈ ਮੈਲੌ = ਅਸੀਂ ਜੀਵ (ਨਾਮ ਤੋਂ ਭੁੱਲ ਕੇ) ਵਿਕਾਰਾਂ ਨਾਲ ਮਲੀਨ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ।

SikhNet (Spanish)Estoy sucio y contaminado, pero el Verdadero Señor es Inmaculado y Sublime.

ਊਤਮੁ ਆਖਿ; ਨ ਊਚਾ ਹੋਇ ॥

aootam aakh; na aoochaa hoe |

Sant Singh KhalsaCalling oneself sublime, one does not become exalted.
Manmohan SinghCalling oneself sublime, one does not becomes good.
Manmohan Singh (Punjabi)ਆਪਣੇ ਆਪ ਨੂੰ ਸ਼੍ਰੇਸ਼ਟ ਕਹਿਣ ਦੁਆਰਾ ਕੋਈ ਚੰਗਾ ਨਹੀਂ ਬਣ ਜਾਂਦਾ।
Fareedkot Teekaਜੇਕਰ ਤੇਰੇ ਬਿਨਾਂ ਕੋਈ ਕਹੇ ਮੈਂ ਊਚਾ ਹੂੰ ਤੋ ਆਖਣੇ ਕਰ ਕੋਈ ਉਤਮੁ ਨਹੀਂ ਹੋਤਾ ਹੈ॥
Prof. Sahib Singh(ਪ੍ਰਭੂ ਦੀ ਯਾਦ ਭੁਲਾ ਕੇ ਨਿਰੇ ਕਰਮ-ਕਾਂਡ ਦੇ ਆਸਰੇ ਆਪਣੇ ਆਪ ਨੂੰ) ਉੱਤਮ ਆਖ ਕੇ ਕੋਈ ਮਨੁੱਖ ਉੱਚੇ ਜੀਵਨ ਵਾਲਾ ਨਹੀਂ ਹੋ ਸਕਦਾ।

ਪਦ ਅਰਥ ਆਖਿ = (ਆਪਣੇ ਆਪ ਨੂੰ) ਆਖ ਕੇ।

SikhNet (Spanish)No por pensar que uno es sublime, uno se vuelve elevado.

ਮਨਮੁਖੁ ਖੂਲੑਿ; ਮਹਾ ਬਿਖੁ ਖਾਇ ॥

manamukh khoola; mahaa bikh khaae |

Sant Singh KhalsaThe self-willed manmukh openly eats the great poison.
Manmohan SinghAn egocentric manifestly partakes of the great poison.
Manmohan Singh (Punjabi)ਮਨਮਤੀਆਂ ਖੁਲ੍ਹਮ-ਖੁਲਾ ਪਰਮ ਜ਼ਹਿਰ ਨੂੰ ਖਾਂਦਾ ਹੈ।
Fareedkot Teekaਤਾਂ ਤੇ ਇਹੁ ਮਨਮੁਖ ਜੀਵ (ਖੂਲ੍ਹ੍ਹਿ) ਨਿਸੰਗ ਹੋ ਕਰ ਮਹਾਂ ਵਿਖ ਰੂਪ ਵਿਸਅਹੁ ਕੋ ਖਾਤਾ ਹੈ, ਤਿਸੀ ਕਰ ਦੁਖ ਪਾਵਤਾ ਹੈ॥
Prof. Sahib Singhਜਿਹੜਾ ਮਨੁੱਖ (ਗੁਰੂ ਦੇ ਸ਼ਬਦ ਤੋਂ ਖੁੰਝਦਾ ਹੈ ਤੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਅਝੱਕ ਹੋ ਕੇ (ਮਾਇਆ-ਮੋਹ ਦਾ) ਜ਼ਹਿਰ ਖਾਂਦਾ ਰਹਿੰਦਾ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ। ਫਿਰ ਇਹ ਸੁੱਚਾ ਤੇ ਉੱਚਾ ਕਿਵੇਂ?)।

ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਖੂਲ੍ਹ੍ਹਿ = ਖੁਲ੍ਹ ਕੇ, ਪਰਤੱਖ ਤੌਰ ਤੇ। ਬਿਖੁ = (ਵਿਸ਼ੇ ਵਿਕਾਰਾਂ ਦਾ) ਜ਼ਹਿਰ।

SikhNet (Spanish)El soberbio Manmukj, abiertamente come del veneno,

ਗੁਰਮੁਖਿ ਹੋਇ; ਸੁ ਰਾਚੈ ਨਾਇ ॥੩॥

guramukh hoe; su raachai naae |3|

Sant Singh KhalsaBut one who becomes Gurmukh is absorbed in the Name. ||3||
Manmohan SinghHe, who gets resigned to Guru's will, he is absorbed in the Lord's Name.
Manmohan Singh (Punjabi)ਜੋ ਗੁਰੂ ਅਨੁਸਾਰੀ ਥੀ ਵੰਝਦਾ ਹੈ! ਉਹ ਸਾਈਂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ ਨਾਮ ਜਪਨੇ ਮੇਂ ਰਚਤਾ ਹੈ॥੩॥
Prof. Sahib Singhਜੋ ਮਨੁੱਖ ਗੁਰੂ ਦੇ ਦੱਸੇ ਰਸਤੇ ਤੁਰਦਾ ਹੈ, ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ (ਤੇ ਉਹ ਸੁੱਚੇ ਜੀਵਨ ਵਾਲਾ ਹੈ) ॥੩॥

ਪਦ ਅਰਥ ਨਾਇ = ਪ੍ਰਭੂ ਦੇ ਨਾਮ ਵਿਚ ॥੩॥

SikhNet (Spanish)pero quien se convierte en Gurmukj es absorbido en el Nombre. (3)

ਅੰਧੌ ਬੋਲੌ ਮੁਗਧੁ ਗਵਾਰੁ ॥

andhau bolau mugadh gavaar |

Sant Singh KhalsaI am blind, deaf, foolish and ignorant,
Manmohan SinghI am blind, deaf, unwise, ignorant,
Manmohan Singh (Punjabi)ਮੈਂ ਅੰਨ੍ਹਾਂ ਡੋਰਾ, ਮੂਰਖ, ਬੇਵਕੂਫ,
Fareedkot Teekaਹੇ ਵਾਹਿਗੁਰੂ! ਮੈਂ ਅੰਧਾ, ਬੋਲਾ ਔ ਮੂਰਖ ਗਵਾਰ ਕਿਆ ਅਤੀ ਮੂਰਖ ਹੂੰ॥
Prof. Sahib Singhਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ, ਪ੍ਰਭੂ ਦੀ ਸਿਫ਼ਤ-ਸਾਲਾਹ ਤੋਂ ਕੰਨ ਮੂੰਦ ਰੱਖਣ ਵਾਲਾ ਮਨੁੱਖ ਮੂਰਖ ਹੈ, ਗੰਵਾਰ ਹੈ,

ਪਦ ਅਰਥ ਅੰਧੇ = ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ। ਬੋਲੌ = ਉਹ ਮਨੁੱਖ ਜੋ ਪ੍ਰਭੂ ਦੀ ਸਿਫ਼ਤ-ਸਾਲਾਹ ਨਹੀਂ ਸੁਣਦਾ, ਨਾਮ ਵਲੋਂ ਬੋਲਾ। ਮੁਗਧੁ = ਮੂਰਖ।

SikhNet (Spanish)Estoy ciego, sordo, tonto e ignorante.

Open this shabad (23 lines, Angs 1330-1331) →

Ang 1330 of 1430