ਬਿਭਾਸ ਪ੍ਰਭਾਤੀ ਮਹਲਾ ੫ ਅਸਟਪਦੀਆ ॥
bibhaas prabhaatee mahalaa 5 asattapadeea |
Sant Singh KhalsaBibhaas, Prabhaatee, Fifth Mehl, Ashtpadheeyaa:
Manmohan SinghBibhas Parbhati 5th Guru. Ashtpadis.
Manmohan Singh (Punjabi)ਬਿਭਾਸ ਪ੍ਰਭਾਤੀ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ।
Prof. Sahib Singhਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Bibhas, Parbhati, Mejl Guru Aryan Dev, Quinto Canal Divino, Ashtapadis.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the true Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਮਾਤ ਪਿਤਾ ਭਾਈ ਸੁਤੁ ਬਨਿਤਾ ॥
maat pitaa bhaaee sut banitaa |
Sant Singh KhalsaMother, father, siblings, children and spouse
Manmohan SinghThe mother, father, brothers, sons and wife.
Manmohan Singh (Punjabi)ਮਾਂ, ਪਿਉ, ਵੀਰ, ਪੁੱਤਰ ਅਤੇ ਵਹੁਟੀ।
Fareedkot Teekaਮਾਤਾ ਔ ਪਿਤਾ, ਭਾਈ ਔ ਪੁਤ੍ਰ, (ਬਨਿਤਾ) ਇਸਤ੍ਰੀ ਆਦੀ ਸੰਪੂਰਨ ਜੋ ਸਨਬੰਧੀ ਹੈਂ॥
Prof. Sahib Singhਮਾਂ, ਪਿਉ, ਭਰਾ, ਪੁੱਤਰ, ਇਸਤ੍ਰੀ (ਪਰਵਾਰਾਂ ਦੇ ਇਹ ਸਾਰੇ ਸਾਥੀ)-ਪਦ ਅਰਥ ਭਾਈ = ਭਰਾ। ਸੁਤੁ = ਪੁੱਤਰ। ਬਨਿਤਾ = ਇਸਤ੍ਰੀ।
SikhNet (Spanish)Padre, madre, hermanos, hijos, esposo o esposa,
ਚੂਗਹਿ ਚੋਗ; ਅਨੰਦ ਸਿਉ ਜੁਗਤਾ ॥
choogeh chog; anand siau jugataa |
Sant Singh Khalsainvolved with them, people eat the food of bliss.
Manmohan SinghAssociating with them, man pecks the fare of pleasures.
Manmohan Singh (Punjabi)ਉਨ੍ਹਾਂ ਨਾਲ ਜੁੜ ਕੇ ਇਨਸਾਨ ਖੁਸ਼ੀਆਂ ਦਾ ਚੋਗਾ ਚੁਗਦਾ ਹੈ।
Fareedkot Teekaਇਨੋਂ ਕੇ ਸਾਥ ਜੀਵ (ਜੁਗਤਾ) ਜੁੜੇ ਹੂਏ ਅਨੰਦ ਸੇ ਵਿਸ਼ੇ ਚੋਗ ਕੋ ਚੁਗਤੇ ਹੈਂ॥
Prof. Sahib Singhਰਲ ਕੇ ਮੌਜ ਨਾਲ (ਮਾਇਆ ਦੇ) ਭੋਗ ਭੋਗਦੇ ਰਹਿੰਦੇ ਹਨ।ਪਦ ਅਰਥ ਚੂਗਹਿ ਚੋਗ = ਚੋਗ ਚੁਗਦੇ ਹਨ, ਭੋਗ ਭੋਗਦੇ ਹਨ (ਬਹੁ-ਵਚਨ)। ਜੁਗਤਾ = ਰਲ ਕੇ।
SikhNet (Spanish)involucrados con ellos, disfrutamos de placeres
ਉਰਝਿ ਪਰਿਓ; ਮਨ ਮੀਠ ਮੋੁਹਾਰਾ ॥
aurajh pario; man meetth muohaaraa |
Sant Singh KhalsaThe mind is entangled in sweet emotional attachment.
Manmohan SinghThe mind is entangled in the sweet worldly love.
Manmohan Singh (Punjabi)ਮਨੂਆ ਮਿੱਠੀ ਸੰਸਾਰੀ ਮਮਤਾ ਅੰਦਰ ਫਸਿਆ ਹੋਇਆ ਹੈ।
Fareedkot Teekaਜੀਵੋਂ ਕਾ ਮਨ ਮੋਹਿ ਕੋ ਮੀਠਾ ਜਾਨ ਕਰ ਇਨੋਂ ਕੇ ਸਾਥ ਉਰਝਿ ਪਰਾ ਹੈ॥
Prof. Sahib Singh(ਸਭਨਾਂ ਦੇ) ਮਨ (ਮਾਇਆ ਦੇ) ਮੋਹ ਦੀ ਮਿਠਾਸ ਵਿਚ ਫਸੇ ਰਹਿੰਦੇ ਹਨ।ਪਦ ਅਰਥ ਉਰਝਿ ਪਰਿਓ = ਫਸਿਆ ਰਹਿੰਦਾ ਹੈ। ਮਹਾਰਾ = (ਅੱਖਰ 'ਮ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਮੋਹਾਰਾ' ਹੈ, ਇਥੇ 'ਮੁਹਾਰਾ' ਪੜ੍ਹਨਾ ਹੈ) ਮੋਹ ਦਾ। ਮੀਠ ਮਹਾਰਾ = ਮੋਹ ਦੀ ਮਿਠਾਸ ਵਿਚ।
SikhNet (Spanish)y la mente se imbuye en dulces apegos emocionales,
ਗੁਨ ਗਾਹਕ; ਮੇਰੇ ਪ੍ਰਾਨ ਅਧਾਰਾ ॥੧॥
gun gaahak; mere praan adhaaraa |1|
Sant Singh KhalsaThose who seek God's Glorious Virtues are the support of my breath of life. ||1||
Manmohan SinghThe purchasers of the Lord's virtues, are the mainstay of my vital-breath.
Manmohan Singh (Punjabi)ਸਾਹਿਬ ਦੀਆਂ ਨੇਕੀਆਂ ਦੇ ਵਣਜਾਰੇ, ਮੈਡੀ ਜਿੰਦ-ਜਾਨ ਦਾ ਆਸਰਾ ਹਨ।
Fareedkot Teekaਤਾਂ ਤੇ ਜੋ ਵਾਹਿਗੁਰੂ ਕੇ ਗੁਣੋਂ ਕੇ ਗਾਹਿਕ ਸੰਤ ਜਨ ਹੈਂ ਸੋਈ ਮੇਰੇ ਪ੍ਰਾਣੋਂ ਕਾ (ਅਧਾਰਾ) ਆਸਰਾ ਰੂਪ ਹੈਂ॥੧॥
Prof. Sahib Singh(ਪਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ) ਗੁਣਾਂ ਦੇ ਗਾਹਕ (ਸੰਤ-ਜਨ) ਮੇਰੀ ਜ਼ਿੰਦਗੀ ਦਾ ਆਸਰਾ ਬਣ ਗਏ ਹਨ ॥੧॥ਪਦ ਅਰਥ ਪ੍ਰਾਨ ਅਧਾਰਾ = ਪ੍ਰਾਣਾਂ ਦਾ ਆਸਰਾ। ਗੁਨ ਗਾਹਕ = ਪਰਮਾਤਮਾ ਦੇ ਗੁਣਾਂ ਦੇ ਵਣਜਾਰੇ ॥੧॥
SikhNet (Spanish)pero lo principal para mi respiración vital es la cercanía con los Santos, de los que sólo buscan las Glorias de Dios. (1)
ਏਕੁ ਹਮਾਰਾ ਅੰਤਰਜਾਮੀ ॥
ek hamaaraa antarajaamee |
Sant Singh KhalsaMy One Lord is the Inner-Knower, the Searcher of hearts.
Manmohan SinghMy Unique Lord is the knower of hearts.
Manmohan Singh (Punjabi)ਮੇਰੀ ਅਦੁਤੀ ਸੁਆਮੀ ਦਿਲਾਂ ਦੀਆਂ ਜਾਨਣਹਾਰ ਹੈ।
Fareedkot Teekaਏਕ ਕਰਤਾ ਹਰੀ ਹਮਾਰਾ ਅੰਤਰਯਾਮੀ ਹੈ॥
Prof. Sahib Singhਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਹੀ ਮੇਰਾ (ਰਾਖਾ) ਹੈ।ਪਦ ਅਰਥ ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ।
SikhNet (Spanish)Él es mi Único Soporte, mi Única Protección, mi Gran Señor y Maestro,
ਧਰ ਏਕਾ. ਮੈ ਟਿਕ ਏਕਸੁ ਕੀ; ਸਿਰਿ ਸਾਹਾ ਵਡ ਪੁਰਖੁ ਸੁਆਮੀ ॥੧॥ ਰਹਾਉ ॥
dhar ekaa. mai ttik ekas kee; sir saahaa vadd purakh suaamee |1| rahaau |
Sant Singh KhalsaHe alone is my Support; He is my only Protection. My Great Lord and Master is over and above the heads of kings. ||1||Pause||
Manmohan SinghHe alone is my support and He alone my protection. He, the Great Lord Master, is over the head of all the kings. Pause.
Manmohan Singh (Punjabi)ਕੇਵਲ ਉਹ ਹੀ ਮੇਰਾ ਆਸਰਾ ਹੈ ਅਤੇ ਕੇਵਲ ਉਹ ਹੀ ਮੇਰੀ ਪਨਾਹ। ਉਹ ਵਿਸ਼ਾਲ ਸੁਆਮੀ-ਮਾਲਕ ਸਾਰਿਆਂ ਪਾਤਿਸ਼ਾਹਾਂ ਦੇ ਸੀਸ ਉਪਰ ਹੈ ਠਹਿਰਾਉ।
Fareedkot Teekaਮੁਝ ਕੋ ਮਨ ਕਰ ਤਿਸ ਏਕ ਕੀ ਧਿਰ ਹੈ ਔ ਤਨ ਕਰ ਭੀ ਤਿਸ ਏਕ ਕੀ ਟੇਕ ਹੈ, ਕਿਉਂਕਿ ਸਰਬ ਸਾਹੋਂ ਕੇ ਸਿਰੋਮਣੀ ਹਮਾਰਾ ਬਡਾ ਸਾਹੁ ਸ੍ਵਾਮੀ ਪੁਰਖ ਹੈ॥੧॥ ਰਹਾਉ ॥
Prof. Sahib Singhਮੈਨੂੰ ਸਿਰਫ਼ ਪਰਮਾਤਮਾ ਦਾ ਹੀ ਆਸਰਾ ਹੈ, ਮੈਨੂੰ ਸਿਰਫ਼ ਇਕ ਪਰਮਾਤਮਾ ਦਾ ਹੀ ਸਹਾਰਾ ਹੈ। (ਮੇਰਾ) ਉਹ ਮਾਲਕ ਵੱਡੇ ਵੱਡੇ ਬਾਦਸ਼ਾਹਾਂ ਦੇ ਸਿਰ ਉੱਤੇ (ਭੀ) ਖਸਮ ਹੈ ॥੧॥ ਰਹਾਉ ॥ਪਦ ਅਰਥ ਧਰ = ਆਸਰਾ। ਟਿਕ = ਟੇਕ, ਸਹਾਰਾ। ਸਿਰਿ ਸਾਹਾ = ਸ਼ਾਹਾਂ ਦੇ ਸਿਰ ਉੱਤੇ ॥੧॥ ਰਹਾਉ ॥
SikhNet (Spanish)que está por encima de las cabezas de los reyes. (1-Pausa)
ਛਲ ਨਾਗਨਿ ਸਿਉ; ਮੇਰੀ ਟੂਟਨਿ ਹੋਈ ॥
chhal naagan siau; meree ttoottan hoee |
Sant Singh KhalsaI have broken my ties to that deceitful serpent.
Manmohan SinghI have broken off with the deceitful mammon she-serpent.
Manmohan Singh (Punjabi)ਧੋਖੇਬਾਜ ਮਾਇਆ ਸਰਪਣੀ ਨਾਲ ਮੇਰੀ ਟੁੱਟ-ਭਜ ਹੋ ਗਈ ਹੈ।
Fareedkot Teekaਤਿਨ ਸੰਤੋਂ ਕੀ ਕ੍ਰਿਪਾ ਤੇ ਇਸ ਛਲ ਰੂਪ ਮਾਯਾ ਸਰਪਨੀ ਸੇ ਮੇਰੀ ਪ੍ਰੀਤੀ ਟੂਟਣੀ ਹੂਈ ਹੈ ਅਰਥਾਤ ਦੂਰ ਭਈ ਹੈ॥
Prof. Sahib Singh(ਸੋ, ਗੁਰੂ ਦੀ ਕਿਰਪਾ ਨਾਲ) ਇਸ ਛਲ ਕਰਨ ਵਾਲੀ ਸਪਣੀ (-ਮਾਇਆ) ਨਾਲੋਂ ਮੇਰਾ ਸੰਬੰਧ ਟੁੱਟ ਗਿਆ ਹੈ,ਪਦ ਅਰਥ ਨਾਗਨਿ = ਸੱਪਣੀ, ਮਾਇਆ। ਟੂਟਨਿ ਹੋਈ = (ਪ੍ਰੀਤ) ਟੁੱਟ ਗਈ ਹੈ।
SikhNet (Spanish)He roto mis amarras de esa serpiente engañosa.
ਗੁਰਿ ਕਹਿਆ; ਇਹ ਝੂਠੀ ਧੋਹੀ ॥
gur kahiaa; ih jhootthee dhohee |
Sant Singh KhalsaThe Guru has told me that it is false and fraudulent.
Manmohan SinghThe Guru has told me, that she is false and fraudulent.
Manmohan Singh (Punjabi)ਗੁਰਦੇਵ ਜੀ ਨੇ ਮੈਨੂੰ ਦਸ ਦਿੱਤਾ ਹੈ ਕਿ ਇਹ ਕੂੜੀ ਅਤੇ ਫਰੇਬਣ ਹੈ।
Fareedkot Teekaਕਿਉਂਕਿ ਗੁਰੋਂ ਨੇ ਮੁਝ ਕੋ ਕਹਿਆ ਹੈ ਕਿ ਮਾਯਾ (ਧੋਹੀ) ਛਲ ਰੂਪ ਝੂਠੀ ਹੈ॥
Prof. Sahib Singh(ਕਿਉਂਕਿ) ਗੁਰੂ ਨੇ (ਮੈਨੂੰ) ਦੱਸ ਦਿੱਤਾ ਹੈ ਕਿ ਇਹ (ਮਾਇਆ) ਝੂਠੀ ਹੈ ਤੇ ਠੱਗੀ ਕਰਨ ਵਾਲੀ ਹੈ।ਪਦ ਅਰਥ ਗੁਰਿ = ਗੁਰੂ ਨੇ। ਧੋਹੀ = ਧੋਹ ਕਰਨ ਵਾਲੀ, ਠੱਗੀ ਕਰਨ ਵਾਲੀ।
SikhNet (Spanish)El Guru me ha enseñado que es embustera, falsa y fraudulenta.
ਮੁਖਿ ਮੀਠੀ; ਖਾਈ ਕਉਰਾਇ ॥
mukh meetthee; khaaee kauraae |
Sant Singh KhalsaIts face is sweet, but it tastes very bitter.
Manmohan SinghFrom her countenance, she seems sweet, but she tastes bitter.
Manmohan Singh (Punjabi)ਚਿਹਰੇ ਤੋਂ ਉਹ ਮਿੱਠੀ ਮਾਲੂਮ ਹੁੰਦੀ ਹੈ ਪ੍ਰੰਤੂ ਚੱਖਣ ਨੂੰ ਉਹ ਕੌੜੀ ਹੈ।
Fareedkot Teekaਮੁਖ੍ਯ ਕਰ ਕੇ ਮੀਠੀ ਲਾਗਤੀ ਹੈ ਔ ਖਾਏ ਸੇ ਕੌੜੀ ਹੈ, ਭਾਵ ਏਹ ਇਸ ਕਾ ਫਲ੍ਹ ਅੰਤ ਕੋ ਦੁਖਦਾਯਕ ਹੈ॥
Prof. Sahib Singh(ਇਹ ਮਾਇਆ ਉਸ ਚੀਜ਼ ਵਰਗੀ ਹੈ ਜੋ) ਮੂੰਹ ਵਿਚ ਮਿੱਠੀ ਲੱਗਦੀ ਹੈ, ਪਰ ਖਾਧਿਆਂ ਕੌੜਾ ਸੁਆਦ ਦੇਂਦੀ ਹੈ।ਪਦ ਅਰਥ ਮੁਖਿ = ਮੂੰਹ ਵਿਚ। ਖਾਈ = ਖਾਧੀ ਹੋਈ। ਕਉਰਾਇ = ਕੌੜਾ ਸੁਆਦ ਦੇਣ ਵਾਲੀ।
SikhNet (Spanish)Su semblante es dulce pero su sabor es muy amargo,
ਅੰਮ੍ਰਿਤ ਨਾਮਿ; ਮਨੁ ਰਹਿਆ ਅਘਾਇ ॥੨॥
amrit naam; man rahiaa aghaae |2|
Sant Singh KhalsaMy mind remains satisfied with the Ambrosial Naam, the Name of the Lord. ||2||
Manmohan SinghWith the Lord's Name-Nectar, my soul, is satiated.
Manmohan Singh (Punjabi)ਪ੍ਰਭੂ ਦੇ ਸੁਧਾ ਸਰੂਪ ਨਾਮ ਨਾਲ ਮੇਰੀ ਜਿੰਦੜੀ ਤ੍ਰਿਪਤ ਹੋਈ ਹੋਈ ਹੈ।
Fareedkot Teekaਤਾਂ ਤੇ ਨਾਮ ਅੰਮ੍ਰਿਤ ਕੋ ਪਾਨ ਕਰ ਕੇ ਹਮਾਰਾ ਮਨ (ਅਘਾਇ) ਤ੍ਰਿਪਤਿ ਹੋਇ ਰਹਿਆ ਹੈ॥੨॥
Prof. Sahib Singhਮੇਰਾ ਮਨ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਨਾਲ ਰੱਜਿਆ ਰਹਿੰਦਾ ਹੈ ॥੨॥ਪਦ ਅਰਥ ਅੰਮ੍ਰਿਤ ਨਾਮਿ = ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਵਿਚ। ਰਹਿਆ ਅਘਾਇ = ਰੱਜਿਆ ਪਿਆ ਹੈ ॥੨॥
SikhNet (Spanish)mi mente así, permanece satisfecha con el Naam de Ambrosía, el Nombre del Señor. (2)
ਲੋਭ ਮੋਹ ਸਿਉ; ਗਈ ਵਿਖੋਟਿ ॥
lobh moh siau; gee vikhott |
Sant Singh KhalsaI have broken my ties with greed and emotional attachment.
Manmohan SinghWith avarice and worldly love, I have sundered my ties.
Manmohan Singh (Punjabi)ਲਾਲਚ ਅਤੇ ਸੰਸਾਰੀ ਮਮਤਾ ਨਾਲੋ ਮੈਂ ਆਪਣਾ ਸੰਬੰਧ ਤੋੜ ਲਿਆ ਹੈ।
Fareedkot Teekaਤਿਸੀ ਕਰ ਲੋਭ, ਮੋਹਿ ਸਿਉਂ ਭੀ ਹਮਾਰੀ (ਵਿਖੋਟਿ) ਪ੍ਰਤੀਤ ਗਈ ਹੈ ਵਾ ਹਮਾਰੀ ਪ੍ਰੀਤੀ ਨਿਖੁਟ ਗਈ ਹੈ॥
Prof. Sahib Singhਲੋਭ ਮੋਹ (ਆਦਿਕ) ਨਾਲੋਂ ਮੇਰਾ ਇਤਬਾਰ ਮੁੱਕ ਗਿਆ ਹੈ,ਪਦ ਅਰਥ ਸਿਉ = ਨਾਲ। ਵਿਖੋਟਿ = (ਵਿ-ਖੋਟਿ। ਖੋਟ ਦੀ ਅਣਹੋਂਦ) ਇਤਬਾਰ।
SikhNet (Spanish)He roto mis amarras con la avaricia y los apegos emocionales,
ਗੁਰਿ ਕ੍ਰਿਪਾਲਿ; ਮੋਹਿ ਕੀਨੀ ਛੋਟਿ ॥
gur kripaal; mohi keenee chhott |
Sant Singh KhalsaThe Merciful Guru has rescued me from them.
Manmohan SinghThe merciful Guru has rescued me from them.
Manmohan Singh (Punjabi)ਦਇਆਲੂ ਗੁਰਾਂ ਨੇ ਮੈਨੂੰ ਉਨ੍ਹਾਂ ਕੋਲੋਂ ਛੁਡਾ ਲਿਆ ਹੈ।
Fareedkot Teekaਕਿਉਂਕਿ ਸਤਿਗੁਰ ਕ੍ਰਿਪਾਲ ਨੇ ਇਨ ਵਿਕਾਰੋਂ ਸੇ ਮੁਝ ਕੋ ਛੋਟ ਕਰ ਲਈ ਹੈ, ਭਾਵ ਛਡਾਇ ਲੀਆ ਹੈ॥
Prof. Sahib Singhਕਿਰਪਾਲ ਗੁਰੂ ਨੇ ਮੇਰੇ ਉੱਤੇ (ਇਹ) ਬਖ਼ਸ਼ਸ਼ ਕੀਤੀ ਹੈ।ਪਦ ਅਰਥ ਗੁਰਿ ਕ੍ਰਿਪਾਲਿ = ਕਿਰਪਾਲ ਗੁਰੂ ਨੇ। ਛੋਟਿ = ਬਖ਼ਸ਼ਸ਼। ਮੋਹਿ = ਮੈਨੂੰ, ਮੇਰੇ ਉੱਤੇ।
SikhNet (Spanish)el Mismo Guru Misericordioso me
ਇਹ ਠਗਵਾਰੀ; ਬਹੁਤੁ ਘਰ ਗਾਲੇ ॥
eih tthagavaaree; bahut ghar gaale |
Sant Singh KhalsaThese cheating thieves have plundered so many homes.
Manmohan SinghThese cheats have laid waste many homes.
Manmohan Singh (Punjabi)ਇਨ੍ਹਾਂ ਠਗਣੀਆਂ ਨੇ ਘਣੇਰਿਆਂ ਧਾਮਾਂ ਨੂੰ ਬਰਬਾਦ ਕਰ ਦਿੱਤਾ ਹੈ।
Fareedkot Teekaਇਹ ਠਗਵਾਰੀ ਠਗਨੇ ਵਾਲੇ ਹੈਂ ਇਨਾਂ ਨੇ ਬਹੁਤੇ ਘਰ ਗਾਲੇ ਹੈਂ॥
Prof. Sahib Singhਠੱਗਾਂ ਦੇ ਇਸ ਟੋਲੇ ਨੇ ਅਨੇਕਾਂ ਘਰ (ਹਿਰਦੇ) ਤਬਾਹ ਕਰ ਦਿੱਤੇ ਹਨ।ਪਦ ਅਰਥ ਠਗਵਾਰੀ = ਠੱਗਾਂ ਦੀ ਵਾੜੀ ਨੇ, ਠੱਗਾਂ ਦੇ ਟੋਲੇ ਨੇ।
SikhNet (Spanish)ha rescatado de ellos que han ultrajado tantos hogares.
ਹਮ; ਗੁਰਿ ਰਾਖਿ ਲੀਏ ਕਿਰਪਾਲੇ ॥੩॥
ham; gur raakh lee kirapaale |3|
Sant Singh KhalsaThe Merciful Guru has protected and saved me. ||3||
Manmohan SinghThe compassionate Guru has saved and protected me.
Manmohan Singh (Punjabi)ਮਾਇਆਵਾਨ ਗੁਰਦੇਵ ਜੀ ਨੇ ਮੈਨੂੰ ਰੱਖ ਕੇ ਬਚਾ ਲਿਆ ਹੈ।
Fareedkot Teekaਕ੍ਰਿਪਾਲ ਸਤਿਗੁਰੋਂ ਨੇ ਹਮ ਜਨ ਇਨ ਸੇ ਰਾਖ ਲੀਏ ਹੈਂ॥੩॥
Prof. Sahib Singhਮੈਨੂੰ ਤਾਂ (ਇਹਨਾਂ ਪਾਸੋਂ) ਦਇਆ ਦੇ ਸੋਮੇ ਗੁਰੂ ਨੇ ਬਚਾ ਲਿਆ ਹੈ ॥੩॥
SikhNet (Spanish)El Guru Misericordioso me ha protegido y me ha salvado. (3)
ਕਾਮ ਕ੍ਰੋਧ ਸਿਉ; ਠਾਟੁ. ਨ ਬਨਿਆ ॥
kaam krodh siau; tthaatt. na baniaa |
Sant Singh KhalsaI have no dealings whatsoever with sexual desire and anger.
Manmohan SinghI have no dealings with lust and wrath,
Manmohan Singh (Punjabi)ਵਿਸ਼ੇ ਭੋਗ ਅਤੇ ਗੁੱਸੇ ਨਾਲ ਮੇਰਾ ਕੋਈ ਕਾਰ-ਵਿਹਾਰ ਨਹੀਂ ਰਿਹਾ,
Fareedkot Teekaਤਿਸੀ ਤੇ ਕਾਮ, ਕ੍ਰੋਧਾਦੀ ਵਿਕਾਰੋਂ ਸਾਥ ਹਮਾਰਾ ਠਾਟ ਨਹੀਂ ਬਣਿਆਂ ਹੈ॥
Prof. Sahib Singhਕਾਮ ਕ੍ਰੋਧ (ਆਦਿਕ) ਨਾਲ ਮੇਰੀ ਸਾਂਝ ਨਹੀਂ ਬਣੀ।ਪਦ ਅਰਥ ਠਾਟੁ = ਮੇਲ।
SikhNet (Spanish)Ahora, ni el enojo ni el deseo sexual tienen algún atractivo para mí,
ਗੁਰ ਉਪਦੇਸੁ; ਮੋਹਿ ਕਾਨੀ ਸੁਨਿਆ ॥
gur upades; mohi kaanee suniaa |
Sant Singh KhalsaI listen to the Guru's Teachings.
Manmohan Singhever since I have heard the Guru's instruction in my ears.
Manmohan Singh (Punjabi)ਆਪਣੇ ਕੰਨਾਂ ਨਾਲ ਜਦ ਦੀ ਮੈਂ ਗੁਰਾਂ ਦੀ ਸਿਖਮਤ ਸੁਣੀ ਹੈ।
Fareedkot Teekaਕਿਉਂਕਿ ਗੁਰੋਂ ਕਾ ਉਪਦੇਸ ਮੈਨੇ ਕਾਨੋਂ ਕਰ ਸ੍ਰਵਨ ਕੀਆ ਹੈ॥
Prof. Sahib Singhਗੁਰੂ ਦਾ ਉਪਦੇਸ਼ ਮੈਂ ਬੜੇ ਧਿਆਨ ਨਾਲ ਸੁਣਿਆ ਹੈ।ਪਦ ਅਰਥ ਮੋਹਿ = ਮੈਂ। ਕਾਨੀ = ਕਾਨੀਂ, ਕੰਨਾਂ ਨਾਲ, ਧਿਆਨ ਨਾਲ।
SikhNet (Spanish)pues escucho las Enseñanzas del Guru, donde sea que veo,
ਜਹ ਦੇਖਉ; ਤਹ ਮਹਾ ਚੰਡਾਲ ॥
jeh dekhau; teh mahaa chanddaal |
Sant Singh KhalsaWherever I look, I see the most horrible goblins.
Manmohan SinghWherever, I see, there I see these most villainous goblins.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਇਨ੍ਹਾਂ ਪਰਮ ਪਾਂਬਰ ਭੂਤਨਿਆਂ ਨੂੰ ਵੇਖਦਾ ਹਾਂ।
Fareedkot Teekaਜਹਾਂ ਦੇਖਤਾ ਹੂੰ ਤਹਾਂ ਹੀ ਵਿਕਾਰ ਰੂਪੀ ਮਹਾਂ ਚੰਡਾਲ ਜੀਵੋਂ ਕੋ ਦੁਖ ਦੇ ਰਹੇ ਹੈਂ॥
Prof. Sahib Singhਮੈਂ ਜਿਧਰ ਵੇਖਦਾ ਹਾਂ, ਉਧਰ ਇਹ ਵੱਡੇ ਚੰਡਾਲ (ਆਪਣਾ ਜ਼ੋਰ ਪਾ ਰਹੇ ਹਨ),ਪਦ ਅਰਥ ਜਹ = ਜਿੱਥੇ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਮਹਾ = ਵੱਡੇ।
SikhNet (Spanish)ahí veo a los duendes más horribles y el Guru,
ਰਾਖਿ ਲੀਏ; ਅਪੁਨੈ ਗੁਰਿ ਗੋਪਾਲ ॥੪॥
raakh lee; apunai gur gopaal |4|
Sant Singh KhalsaMy Guru, the Lord of the World, has saved me from them. ||4||
Manmohan SinghMy Guru-God, has saved me from them.
Manmohan Singh (Punjabi)ਮੇਰੇ ਗੁਰੂ-ਪ੍ਰਮੇਸ਼ਰ ਨੇ ਮੈਨੂੰ ਉਨ੍ਹਾਂ ਪਾਸੋਂ ਬਚਾ ਲਿਆ ਹੈ।
Fareedkot Teekaਪਰੰਤੂ ਹਮ ਕੋ ਤਿਨ ਵਿਕਾਰੋਂ ਸੇ ਗੋਪਾਲ ਰੂਪ ਗੁਰੂ ਨੇ ਰਾਖ ਲੀਆ ਹੈ॥੪॥
Prof. Sahib Singhਮੈਨੂੰ ਤਾਂ ਮੇਰੇ ਗੁਰੂ ਨੇ ਗੋਪਾਲ ਨੇ (ਇਹਨਾਂ ਤੋਂ) ਬਚਾ ਲਿਆ ਹੈ ॥੪॥ਪਦ ਅਰਥ ਅਪੁਨੈ ਗੁਰਿ = ਆਪਣੇ ਗੁਰੂ ਨੇ ॥੪॥
SikhNet (Spanish)el Señor del mundo, me protege y me salva de ellos. (4)
ਦਸ ਨਾਰੀ; ਮੈ ਕਰੀ ਦੁਹਾਗਨਿ ॥
das naaree; mai karee duhaagan |
Sant Singh KhalsaI have made widows of the ten sensory organs.
Manmohan SinghI have made widows of ten sensory organs.
Manmohan Singh (Punjabi)ਮੈਂ (ਦਸਾਂ ਇੰਦ੍ਰੀਆਂ) ਜਾ (ਦਸਾਂ ਤ੍ਰੀਮਤਾਂ) ਨੂੰ ਰੰਡੀਆ ਕਰ ਦਿਤਾ ਹੈ।
Fareedkot Teekaਦਸ ਇੰਦ੍ਰੀਆਂ ਰੂਪੀ ਇਸਤ੍ਰੀਆਂ ਮੈਂ (ਦੁਹਾਗਨਿ) ਛੁਟੜ ਕਰੀਆਂ ਹੈਂ॥
Prof. Sahib Singh(ਆਪਣੀਆਂ) ਦਸਾਂ ਹੀ ਇੰਦ੍ਰੀਆਂ ਨੂੰ ਮੈਂ ਛੁੱਟੜ ਕਰ ਦਿੱਤਾ ਹੈ,ਪਦ ਅਰਥ ਦਸ ਨਾਰੀ = ਦਸ ਇੰਦ੍ਰੀਆਂ। ਕਰੀ = ਕਰ ਦਿੱਤੀਆਂ ਹਨ। ਦੁਹਾਗਨਿ = ਛੁੱਟੜ।
SikhNet (Spanish)A los diez órganos de los sentidos los he dejado viudos,
ਗੁਰਿ ਕਹਿਆ; ਏਹ ਰਸਹਿ ਬਿਖਾਗਨਿ ॥
gur kahiaa; eeh raseh bikhaagan |
Sant Singh KhalsaThe Guru has told me that these pleasures are the fires of corruption.
Manmohan SinghThe Guru has told me, that these relishes are like the fire of sins.
Manmohan Singh (Punjabi)ਗੁਰਾਂ ਨੇ ਮੈਨੂੰ ਦਸ ਦਿੱਤਾ ਹੈ, ਕਿ ਇਹ ਸੁਆਦ ਤਾਂ ਵਿਸ਼ਿਆਂ ਦੀ ਅੱਗ ਸਮਾਨ ਹਨ।
Fareedkot Teekaਕਿਉਂਕਿ ਗੁਰੋਂ ਨੇ ਕਹਿਆ ਹੈ ਇਹ ਵਿਸੇ ਰਸ ਅਗਨੀ ਵਤ ਹੈਂ॥
Prof. Sahib Singh(ਰਸਾਂ ਦੀ ਖ਼ੁਰਾਕ ਅਪੜਾਣੀ ਬੰਦ ਕਰ ਦਿੱਤੀ ਹੈ, ਕਿਉਂਕਿ) ਗੁਰੂ ਨੇ (ਮੈਨੂੰ) ਦੱਸਿਆ ਹੈ ਕਿ ਇਹ ਰਸਾਂ ਦੀ ਆਤਮਕ ਮੌਤ ਲਿਆਉਣ ਵਾਲੀ ਅੱਗ ਹੈ।ਪਦ ਅਰਥ ਗੁਰਿ = ਗੁਰੂ ਨੇ। ਰਸਹਿ = ਰਸਾਂ ਦੀ। ਬਿਖਾਗਨਿ = ਬਿਖ-ਅਗਨਿ, ਆਤਮਕ ਮੌਤ ਲਿਆਉਣ ਵਾਲੀ ਜ਼ਹਿਰ-ਅੱਗ।
SikhNet (Spanish)pues el Guru me ha indicado que son la fuente del fuego de a corrupción
ਇਨ ਸਨਬੰਧੀ; ਰਸਾਤਲਿ ਜਾਇ ॥
ein sanabandhee; rasaatal jaae |
Sant Singh KhalsaThose who associate with them go to hell.
Manmohan SinghTheir associates go to hell.
Manmohan Singh (Punjabi)ਉਨ੍ਹਾਂ ਦੇ ਮੇਲ ਮਿਲਾਪੀ ਨਰਕ ਨੂੰ ਜਾਂਦੇ ਹਨ!
Fareedkot Teekaਇਨ ਇੰਦ੍ਰੀਓਂ ਕੇ ਵਿਸਿਅਹੁ ਸਾਥ ਜਿਨੋਂ ਨੇ ਪ੍ਰੀਤੀ ਬੰਧੀ ਹੈ, ਸੋ ਰਸਾਤਲ ਅਰਥਾਤ ਅਧੋਗਤਿ ਕੋ ਜਾਤੇ ਹੈਂ॥
Prof. Sahib Singhਇਹਨਾਂ (ਰਸਾਂ) ਨਾਲ ਮੇਲ ਰੱਖਣ ਵਾਲਾ (ਪ੍ਰਾਣੀ) ਆਤਮਕ ਮੌਤ ਦੀ ਨੀਵੀਂ ਖੱਡ ਵਿਚ ਜਾ ਪੈਂਦਾ ਹੈ।ਪਦ ਅਰਥ ਇਨ ਸਨਬੰਧੀ = ਇਹਨਾਂ (ਰਸਾਂ) ਦੇ ਨਾਲ ਮੇਲ ਰੱਖਣ ਵਾਲਾ। ਰਸਾਤਲਿ = ਨਰਕ ਵਿਚ, ਆਤਮਕ ਮੌਤ ਦੀ ਨੀਵੀਂ ਤੋਂ ਨੀਵੀਂ ਖੱਡ ਵਿਚ। ਜਾਇ = ਜਾ ਪੈਂਦਾ ਹੈ (ਇਕ-ਵਚਨ)।
SikhNet (Spanish)y los que se asocian con ellos confrontan las consecuencias de sus acciones.
ਹਮ ਗੁਰਿ ਰਾਖੇ; ਹਰਿ ਲਿਵ ਲਾਇ ॥੫॥
ham gur raakhe; har liv laae |5|
Sant Singh KhalsaThe Guru has saved me; I am lovingly attuned to the Lord. ||5||
Manmohan SinghAttuning to God, the Guru has saved me.
Manmohan Singh (Punjabi)ਹਰੀ ਨਾਲ ਮੇਰੀ ਪ੍ਰੀਤ ਪਾ ਗੁਰਾਂ ਨੇ ਮੈਨੂੰ ਬਚਾ ਲਿਆ ਹੈ।
Fareedkot Teekaਹਰੀ ਨਾਮ ਮੇਂ (ਲਿਵ) ਬ੍ਰਿਤੀ ਲਗਾਉਨੇ ਕਰ ਕੇ ਹਮ ਗੁਰੋਂ ਨੇ ਰਾਖੇ ਹੈਂ॥੫॥
Prof. Sahib Singhਪਰਮਾਤਮਾ ਦੀ ਲਗਨ ਪੈਦਾ ਕਰ ਕੇ ਗੁਰੂ ਨੇ ਮੈਨੂੰ (ਇਹਨਾਂ ਰਸਾਂ ਤੋਂ ਬਚਾ ਲਿਆ ਹੈ ॥੫॥ਪਦ ਅਰਥ ਲਾਇ = ਲਾ ਕੇ, ਪੈਦਾ ਕਰ ਕੇ ॥੫॥
SikhNet (Spanish)El Guru me ha salvado, estoy amorosamente entonado en el Señor. (5)
ਅਹੰਮੇਵ ਸਿਉ; ਮਸਲਤਿ ਛੋਡੀ ॥
ahamev siau; masalat chhoddee |
Sant Singh KhalsaI have forsaken the advice of my ego.
Manmohan SinghI have abandoned all counsels with ego.
Manmohan Singh (Punjabi)ਮੈਂ ਹੰਕਾਰ ਨਾਲ ਸਲਾਹ ਸਾਰੇ ਮਸ਼ਵਰੇ ਤਿਆਗ ਦਿਤੇ ਹਨ।
Fareedkot Teekaਹੰਕਾਰ ਕੇ ਸਾਥ ਤੋ ਹਮਨੇ ਸਲਾਹਿ ਕਰਨੀ ਹੀ ਛੋਡੀ ਹੈ॥
Prof. Sahib Singhਮੈਂ ਅਹੰਕਾਰ ਨਾਲ (ਭੀ) ਮੇਲ-ਮਿਲਾਪ ਛੱਡ ਦਿੱਤਾ ਹੈ,ਪਦ ਅਰਥ ਅਹੰਮੇਵ = (अहंएव = ਮੈਂ ਹੀ ਮੈਂ) ਅਹੰਕਾਰ। ਮਸਲਤਿ = ਸਾਲਾਹ, ਮੇਲ-ਜੋਲ।
SikhNet (Spanish)Ya no busco el consejo de mi ego,
ਗੁਰਿ ਕਹਿਆ; ਇਹੁ ਮੂਰਖੁ ਹੋਡੀ ॥
gur kahiaa; ihu moorakh hoddee |
Sant Singh KhalsaThe Guru has told me that this is foolish stubbornness.
Manmohan SinghThe Guru has told me that in ego man becomes foolish and obstinate.
Manmohan Singh (Punjabi)ਗੁਰਦੇਵ ਜੀ ਨੇ ਮੈਨੂੰ ਦਸ ਦਿੱਤਾ ਹੈ, ਕਿ ਹੰਕਾਰ ਅੰਦਰ ਇਨਸਾਨ ਬੇਵਕੂਫ ਅਤੇ ਜਿੱਦਲ ਹੋ ਜਾਂਦਾ ਹੈ।
Fareedkot Teekaਕਿਉਂਕਿ ਗੁਰੋਂ ਨੇ ਹਮ ਕੋ ਕਹਿਆ ਹੈ ਇਹ ਹੰਕਾਰ ਜਿਦੀਆ ਹੈ, ਭਾਵ ਹੰਕਾਰੀ ਪੁਰਸ਼ੋਂ ਮੇਂ ਮੂਰਖਤਾ ਅਰ ਜਿਦ ਹੋਤੀ ਹੈ॥
Prof. Sahib Singhਗੁਰੂ ਨੇ (ਮੈਨੂੰ) ਦੱਸਿਆ ਹੈ ਕਿ ਇਹ (ਅਹੰਕਾਰ) ਮੂਰਖ ਹੈ ਜ਼ਿੱਦੀ ਹੈ (ਅਹੰਕਾਰ ਮਨੁੱਖ ਨੂੰ ਮੂਰਖ ਤੇ ਜ਼ਿੱਦੀ ਬਣਾ ਦੇਂਦਾ ਹੈ)।ਪਦ ਅਰਥ ਹੋਡੀ = ਜ਼ਿੱਦੀ।
SikhNet (Spanish)el Guru me dijo que es una tonta terquedad y ahora el ego no tiene hogar
ਇਹੁ ਨੀਘਰੁ; ਘਰੁ ਕਹੀ. ਨ ਪਾਏ ॥
eihu neeghar; ghar kahee. na paae |
Sant Singh KhalsaThis ego is homeless; it shall never find a home.
Manmohan SinghThis ego is homeless and attains not home ever.
Manmohan Singh (Punjabi)ਇਹ ਹੰਕਾਰ ਨਿਘਰ ਹੈ ਅਤੇ ਇਸ ਨੂੰ ਧਾਮ ਕਦੇ ਭੀ ਪਰਾਪਤ ਨਹੀਂ ਹੁੰਦਾ।
Fareedkot Teekaਏਹ ਹੰਕਾਰ ਨਿਘਰਾ ਹੈ, ਭਾਵ ਹੰਕਾਰੀ ਪੁਰਸ਼ (ਕਹੀ) ਕਦੇ ਸਰੂਪ ਕੋ ਨਹੀਂ ਪਾਵਤਾ ਹੈ॥
Prof. Sahib Singh(ਹੁਣ) ਇਹ (ਅਹੰਕਾਰ) ਬੇ-ਘਰਾ ਹੋ ਗਿਆ ਹੈ (ਮੇਰੇ ਅੰਦਰ) ਇਸ ਨੂੰ ਕੋਈ ਟਿਕਾਣਾ ਨਹੀਂ ਮਿਲਦਾ।ਪਦ ਅਰਥ ਨੀਘਰੁ = ਨਿਘਰਾ। ਘਰੁ = ਟਿਕਾਣਾ। ਕਹੀ = ਕਿਤੇ ਭੀ।
SikhNet (Spanish)y nunca lo tendrá. El Guru me ha salvado,
ਹਮ; ਗੁਰਿ. ਰਾਖਿ ਲੀਏ ਲਿਵ ਲਾਏ ॥੬॥
ham; gur. raakh lee liv laae |6|
Sant Singh KhalsaThe Guru has saved me; I am lovingly attuned to the Lord. ||6||
Manmohan SinghAttuning me to the Lord, the Guru has saved me.
Manmohan Singh (Punjabi)ਪ੍ਰਭੂ ਨਾਲ ਮੇਰਾ ਪਿਆਰ ਪਾ, ਗੁਰਾਂ ਨੇ ਮੈਨੂੰ ਬਚਾ ਲਿਆ ਹੈ।
Fareedkot Teekaਹਮ ਗੁਰੋਂ ਨੇ ਨਾਮ ਮੇਂ ਲਿਵ ਲਗਾਇ ਕਰ ਰਾਖ ਲੀਏ ਹੈਂ॥੬॥
Prof. Sahib Singhਪ੍ਰਭੂ-ਚਰਨਾਂ ਦੀ ਲਗਨ ਪੈਦਾ ਕਰ ਕੇ ਗੁਰੂ ਨੇ ਮੈਨੂੰ ਇਸ ਅਹੰਕਾਰ ਤੋਂ ਬਚਾ ਲਿਆ ਹੈ ॥੬॥
SikhNet (Spanish)estoy totalmente entonado en el Señor. (6)
ਇਨ ਲੋਗਨ ਸਿਉ; ਹਮ ਭਏ ਬੈਰਾਈ ॥
ein logan siau; ham bhe bairaaee |
Sant Singh KhalsaI have become alienated from these people.
Manmohan SinghUnto these people, I have become a stranger.
Manmohan Singh (Punjabi)ਇਨ੍ਹਾਂ ਲੋਕਾਂ ਨਾਲੋ, ਮੈਂ ਬਿਗਾਨਾ ਹੋ ਗਿਆ ਹਾਂ।
Fareedkot Teekaਇਨ ਪੂਰਬੋਕਤ, ਭਾਵ ਬਿਕਾਰੋਂ ਸਿਉਂ ਹਮ ਬਿਰਾਈ ਵੈਰੀ ਭਏ ਹੈਂ॥
Prof. Sahib Singhਇਹਨਾਂ (ਕਾਮ ਕ੍ਰੋਧ ਅਹੰਕਾਰ ਆਦਿਕਾਂ) ਨਾਲੋਂ ਮੈਂ ਬੇ-ਵਾਸਤਾ ਹੋ ਗਿਆ ਹਾਂ,ਪਦ ਅਰਥ ਬੈਰਾਈ = ਓਪਰੇ।
SikhNet (Spanish)Me he alejado de ellos,
ਏਕ ਗ੍ਰਿਹ ਮਹਿ; ਦੁਇ. ਨ ਖਟਾਂਈ ॥
ek grih meh; due. na khattaanee |
Sant Singh KhalsaWe cannot both live together in one home.
Manmohan SinghWithin one home these two can be contained not.
Manmohan Singh (Punjabi)ਇਕ ਘਰ ਵਿੱਚ, ਇਹੋ ਜਿਹੇ ਦੋ ਸਮਾਂ ਨਹੀਂ ਸਕਦੇ।
Fareedkot Teekaਕਿਉਂਕਿ ਏਕ ਅੰਤਸ਼ਕਰਨ ਗ੍ਰਿਹ ਮੇਂ ਦੈਵੀ ਸੰਪਤੀ ਔ ਆਸਰੀ ਸੰਪਤਿ ਦੋਨੋਂ ਨਹੀਂ (ਖਟਾਂਈ) ਸਮਾਵਤੇ ਹੈਂ॥
Prof. Sahib Singhਇੱਕੋ (ਸਰੀਰ) ਘਰ ਵਿਚ ਦੋਹਾਂ ਧਿਰਾਂ ਦਾ ਮੇਲ ਨਹੀਂ ਹੋ ਸਕਦਾ।ਪਦ ਅਰਥ ਦੁਇ = ਦੋਵੇਂ ਧਿਰਾਂ ਦਾ। ਖਟਾਂਈ = ਮੇਲ।
SikhNet (Spanish)pues ya no podemos vivir juntos en el mismo hogar.
ਆਏ ਪ੍ਰਭ ਪਹਿ; ਅੰਚਰਿ ਲਾਗਿ ॥
aae prabh peh; anchar laag |
Sant Singh KhalsaGrasping the hem of the Guru's Robe, I have come to God.
Manmohan SinghClinging to the Guru's skirt, I have come to the Lord.
Manmohan Singh (Punjabi)ਗੁਰਾਂ ਦੇ ਪੱਲੇ ਨਾਲ ਜੁੜ, ਮੈਂ ਸੁਆਮੀ ਕੋਲ ਆਇਆ ਹਾਂ।
Fareedkot Teekaਸਤਿਗੁਰੋਂ ਕੇ (ਅੰਚਰਿ) ਪਲੇ ਲਾਗ ਕਰ ਅਬ ਪ੍ਰਭੂ ਕੇ ਪਾਸ ਆਏ ਹੈਂ॥☬ਤਬ ਹਮਨੇ ਐਸੇ ਬੇਨਤੀ ਕਰੀ ਹੈ:
Prof. Sahib Singhਮੈਂ (ਆਪਣੇ ਗੁਰੂ ਦੇ) ਲੜ ਲੱਗ ਕੇ ਪ੍ਰਭੂ ਦੇ ਦਰ ਤੇ ਆ ਗਿਆ ਹਾਂ,ਪਦ ਅਰਥ ਪਹਿ = ਪਾਸ, ਕੋਲ। ਅੰਚਰਿ = (ਗੁਰੂ ਦੇ) ਪੱਲੇ ਨਾਲ। ਲਾਗਿ = ਲੱਗ ਕੇ।
SikhNet (Spanish)Aferrándome a la Túnica del Guru, he llegado a Dios.
ਕਰਹੁ ਤਪਾਵਸੁ; ਪ੍ਰਭ ਸਰਬਾਗਿ ॥੭॥
karahu tapaavas; prabh sarabaag |7|
Sant Singh KhalsaPlease be fair with me, All-knowing Lord God. ||7||
Manmohan SinghO my Omniscient Lord, do Thou, now, justice unto me.
Manmohan Singh (Punjabi)ਹੇ ਮੇਰੇ ਸਭ ਕੁਛ ਜਾਨਣਹਾਰ ਸੁਆਮੀ! ਤੂੰ ਹੁਣ ਮੇਰਾ ਲਿਆ ਕਰ।
Fareedkot Teekaਹੇ ਹਮਾਰੇ ਸਰਬਗ੍ਯ ਪ੍ਰਭੂ! ਹਮਾਰਾ (ਤਪਾਵਸੁ) ਨਿਆਉਂ ਕਰੀਏ॥੭॥
Prof. Sahib Singh(ਤੇ, ਅਰਦਾਸ ਕਰਦਾ ਹਾਂ-) ਹੇ ਸਰਬੱਗ ਪ੍ਰਭੂ! ਤੂੰ ਆਪ ਹੀ ਨਿਆਂ ਕਰ ॥੭॥ਪਦ ਅਰਥ ਤਪਾਵਸੁ = ਨਿਆਉਂ। ਪ੍ਰਭ = ਹੇ ਪ੍ਰਭੂ! ਸਰਬਾਗਿ = (सर्वज्ञ) ਹੇ ਸਭ ਕੁਝ ਜਾਣਨ ਵਾਲੇ! ॥੭॥
SikhNet (Spanish)Por favor, ten Compasión de mí, oh Dios Todo Sabio. (7)
ਪ੍ਰਭ ਹਸਿ ਬੋਲੇ; ਕੀਏ ਨਿਆਂਏਂ ॥
prabh has bole; kee niaanen |
Sant Singh KhalsaGod smiled at me and spoke, passing judgement.
Manmohan SinghThe Lord addressed me smilingly and pronounced His judgement.
Manmohan Singh (Punjabi)ਸਾਈਂ ਨੇ ਮੁਸਕਰਾਉਦਿਆਂ ਹੋਇਆ ਮੈਨੂੰ ਸੰਬੋਧਨ ਕੀਤਾ ਅਤੇ ਆਪਣਾ ਫੈਸਲਾ ਸੁਣਾ ਦਿਤਾ।
Fareedkot Teekaਤਬ ਪ੍ਰਭੂ ਮੁਝ ਕੋ ਹਸ ਕਰ, ਭਾਵ ਪ੍ਰਸੰਨ ਹੋ ਕਰ ਬੋਲੇ ਔ ਹਮਾਰੇ ਨਿਆਉਂ ਸਭ ਕਰ ਦੀਏ ਹੈਂ॥
Prof. Sahib Singhਪ੍ਰਭੂ ਜੀ ਹੱਸ ਕੇ ਆਖਣ ਲੱਗੇ-ਅਸਾਂ ਨਿਆਂ ਕਰ ਦਿੱਤੇ ਹਨ।ਪਦ ਅਰਥ ਹਸਿ = ਹੱਸ ਕੇ।
SikhNet (Spanish)Dios me habló sonriendo
ਸਗਲ ਦੂਤ. ਮੇਰੀ ਸੇਵਾ ਲਾਏ ॥
sagal doot. meree sevaa laae |
Sant Singh KhalsaHe made all the demons perform service for me.
Manmohan SinghAll the demons, He yoked to my service.
Manmohan Singh (Punjabi)ਸਾਰਿਆਂ ਭੂਤਨਿਆਂ ਨੂੰ ਉਸ ਨੇ ਮੇਰੀ ਮੇਰੀ ਟਹਿਲ ਅੰਦਰ ਜੋੜ ਦਿੱਤਾ ਹੈ।
Fareedkot Teekaਸੰਪੂਰਨ ਕਾਮ ਕ੍ਰੋਧਾਦੀ ਦੂਤ ਮੇਰੀ ਸੇਵਾ ਮੇਂ ਲਗਾਏ ਹੈਂ, ਭਾਵ ਯੇਹਿ ਕਿ ਸਭ ਮੇਰੇ ਅਧੀਨ ਕਰ ਦੀਏ ਹੈਂ॥
Prof. Sahib Singhਪ੍ਰਭੂ ਨੇ (ਕਾਮਾਦਿਕ ਇਹ) ਸਾਰੇ ਵੈਰੀ ਮੇਰੀ ਸੇਵਾ ਵਿਚ ਲਾ ਦਿੱਤੇ ਹਨ।ਪਦ ਅਰਥ ਦੂਤ = ਵੈਰੀ।
SikhNet (Spanish)y en Su Veredicto hizo que todos los seres malignos me sirvieran,
ਤੂੰ ਠਾਕੁਰੁ; ਇਹੁ ਗ੍ਰਿਹੁ ਸਭੁ ਤੇਰਾ ॥
toon tthaakur; ihu grihu sabh teraa |
Sant Singh KhalsaYou are my Lord and Master; all this home belongs to You.
Manmohan SinghThat thou are the Master and this entire home belongs to thee,
Manmohan Singh (Punjabi)ਕਿ ਤੂੰ ਮਾਲਕ ਹੈ ਅਤੇ ਇਹ ਘਰ ਸਮੂਹ ਤੇਰੀ ਮਲਕੀਅਤ ਹੈ,
Fareedkot Teekaਤੂੰ ਹੀ ਇਨ ਸਭਨੋਂ ਕਾ ਠਾਕਰ ਹੈਂ ਔਰ ਇਹ ਸਰੀਰ ਰੂਪੀ ਘਰ ਸਭੀ ਤੇਰਾ ਹੀ ਹੈ; ਭਾਵ ਇਹ ਹੈ ਕਿ ਇਸ ਗ੍ਰਹਿ ਮੇਂ ਤੇਰਾ ਹੀ ਹੁਕਮ ਹੈ, ਸਭ ਕਾ ਪ੍ਰਕਾਸ਼ਕ ਤੂੰ ਹੀ ਹੈਂ॥
Prof. Sahib Singh(ਤੇ ਆਖ ਦਿੱਤਾ ਹੈ-) ਇਹ (ਸਰੀਰ-) ਘਰ ਸਾਰਾ ਤੇਰਾ ਹੈ, ਅਤੇ ਹੁਣ ਤੂੰ ਇਸ ਦਾ ਮਾਲਕ ਹੈਂ (ਕਾਮਾਦਿਕ ਇਸ ਉੱਤੇ ਜ਼ੋਰ ਨਹੀਂ ਪਾ ਸਕਣਗੇ)।ਪਦ ਅਰਥ ਗ੍ਰਿਹੁ = ਸਰੀਰ-ਘਰ। ਠਾਕੁਰੁ = ਮਾਲਕ।
SikhNet (Spanish)Tú eres mi Señor y Maestro, todo este hogar te pertenece.
ਕਹੁ ਨਾਨਕ; ਗੁਰਿ ਕੀਆ ਨਿਬੇਰਾ ॥੮॥੧॥
kahu naanak; gur keea niberaa |8|1|
Sant Singh KhalsaSays Nanak, the Guru has passed judgement. ||8||1||
Manmohan SinghSays Nanak, the Great God has given this decision.
Manmohan Singh (Punjabi)ਗੁਰੂ ਜੀ ਆਖਦੇ ਹਨ, ਵਿਸ਼ਾਲ ਵਾਹਿਗੁਰੂ ਨੇ ਇਹ ਫੈਸਲਾ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਬ ਪੂਜ ਪਰਮੇਸਰ ਨੇ ਇਹ ਨਿਬੇੜਾ ਕਰ ਦੀਆ ਹੈ, ਭਾਵ ਪਰਮੇਸਰ ਕੀ ਕ੍ਰਿਪਾ ਸੇ ਐਸੀ ਗ੍ਯਾਤ ਹੋਤੀ ਹੈ॥੮॥੧॥☬ਭੇਖਧਾਰੀ ਪਖੰਡੀਓਂ ਕੋ ਤਾੜਨਾ ਕਰ ਉਪਦੇਸ਼ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਗੁਰੂ ਨੇ ਇਹ ਫ਼ੈਸਲਾ ਕਰ ਦਿੱਤਾ ਹੈ ॥੮॥੧॥ਪਦ ਅਰਥ ਨਿਬੇਰਾ = ਫ਼ੈਸਲਾ ॥੮॥੧॥
SikhNet (Spanish)Dice Nanak; El Guru ha dictado Su Veredicto. (8-1)