ੴ

ਸਿੱਖਬਾਣੀ · SikhBani

ਮਨ ਮਹਿ ਕ੍ਰੋਧੁ ਮਹਾ ਅਹੰਕਾਰਾ ॥

man meh krodh mahaa ahankaaraa
Guru Arjan Dev Ji ਗੁਰੂ ਅਰਜਨ ਦੇਵ ਜੀ · Raag Prabhaatee · Ang 1347, 1348 · 37 lines
Translations

ਪ੍ਰਭਾਤੀ ਮਹਲਾ ੫ ॥

prabhaatee mahalaa 5 | Ang 1347

Sant Singh KhalsaPrabhaatee, Fifth Mehl:
Manmohan SinghParbhati 5th Guru.
Manmohan Singh (Punjabi)ਪਰਭਾਤੀ ਪੰਜਵੀਂ ਪਾਤਿਸ਼ਾਹੀ।
SikhNet (Spanish)Parbhati, Mejl Guru Aryan Dev, Quinto Canal Divino.

ਮਨ ਮਹਿ; ਕ੍ਰੋਧੁ ਮਹਾ ਅਹੰਕਾਰਾ ॥

man meh; krodh mahaa ahankaaraa | Ang 1348

Sant Singh KhalsaWithin the mind dwell anger and massive ego.
Manmohan SinghWithin man's mind is wrath and excessive self-conceit.
Manmohan Singh (Punjabi)ਇਨਸਾਨ ਦੇ ਚਿੱਤ ਅੰਦਰ ਗੁੱਸਾ ਅਤੇ ਅਤਿਅੰਤ ਸਵੈ-ਹੰਗਤਾ ਹੈ।
Fareedkot Teekaਮਨ ਮੇਂ ਕਾਮ ਕ੍ਰੋਧ ਅਹੰਕਾਰ ਆਦੀ ਵਿਕਾਰ ਹੈਂ॥
Prof. Sahib Singhਜੇ ਮਨ ਵਿਚ ਕ੍ਰੋਧ ਟਿਕਿਆ ਰਹੇ, ਬਲੀ ਅਹੰਕਾਰ ਵੱਸਿਆ ਰਹੇ,

ਪਦ ਅਰਥ ਮਹਿ = ਵਿਚ।

SikhNet (Spanish)En el interior de la mente habitan el enojo y el ego masivo,

ਪੂਜਾ ਕਰਹਿ; ਬਹੁਤੁ ਬਿਸਥਾਰਾ ॥

poojaa kareh; bahut bisathaaraa | Ang 1348

Sant Singh KhalsaWorship services are performed with great pomp and ceremony.
Manmohan SinghHe performs worship even with great ostentation.
Manmohan Singh (Punjabi)ਉਹ ਉਪਾਸ਼ਨਾ ਵੀ ਭਾਰੇ ਅਡੰਬਰ ਸਹਿਤ ਕਰਦਾ ਹੈ।
Fareedkot Teekaਬਹੁਤ ਬਿਸਥਾਰੋਂ ਸੰਯੁਕਤ ਹੂਆ ਪੂਜਾ ਕਰਤਾ ਹੈਂ॥
Prof. Sahib Singhਪਰ ਕਈ ਧਾਰਮਿਕ ਰਸਮਾਂ ਦੇ ਖਿਲਾਰੇ ਖਿਲਾਰ ਕੇ (ਮਨੁੱਖ ਦੇਵ) ਪੂਜਾ ਕਰਦੇ ਰਹਿਣ,

ਪਦ ਅਰਥ ਕਰਹਿ = ਕਰਦੇ ਹਨ। ਬਿਸਥਾਰਾ = ਖਿਲਾਰਾ (ਕਈ ਰਸਮਾਂ ਦਾ)।

SikhNet (Spanish)los rituales de alabanzas son realizados con gran pompa y ceremonia.

ਕਰਿ ਇਸਨਾਨੁ; ਤਨਿ ਚਕ੍ਰ ਬਣਾਏ ॥

kar isanaan; tan chakr banaae | Ang 1348

Sant Singh KhalsaRitual cleansing baths are taken, and sacred marks are applied to the body.
Manmohan SinghTaking bath, he makes religious marks on his body,
Manmohan Singh (Punjabi)ਨਹਾ ਧੋ ਕੇ, ਉਹ ਆਪਣੀ ਦੇਹ ਉਤੇ ਧਾਰਮਕ ਚਿੰਨ ਬਣਾਉਂਦਾ ਹੈ,
Fareedkot Teekaਇਸ਼ਨਾਨ ਕਰ ਕੇ ਮਨ ਮੇਂ ਚਕ੍ਰਾਦੀ ਚਿਹਨ ਭੀ ਬਣਾਏ ਹੈਂ॥
Prof. Sahib Singhਜੇ (ਤੀਰਥ-ਆਦਿ ਉਤੇ) ਇਸ਼ਨਾਨ ਕਰ ਕੇ ਸਰੀਰ ਉੱਤੇ (ਧਾਰਮਿਕ ਚਿਹਨਾਂ ਦੇ) ਨਿਸ਼ਾਨ ਲਾਏ ਜਾਣ,

ਪਦ ਅਰਥ ਕਰਿ = ਕਰ ਕੇ। ਤਨਿ = ਸਰੀਰ ਉੱਤੇ। ਚਕ੍ਰ = (ਧਾਰਮਿਕ ਚਿੰਨ੍ਹਾਂ ਦੇ) ਨਿਸ਼ਾਨ।

SikhNet (Spanish)Baños rituales son tomados y marcas sagradas son aplicadas en el cuerpo,

ਅੰਤਰ ਕੀ ਮਲੁ; ਕਬ ਹੀ. ਨ ਜਾਏ ॥੧॥

antar kee mal; kab hee. na jaae |1| Ang 1348

Sant Singh KhalsaBut still, the filth and pollution within never depart. ||1||
Manmohan Singhbut the filth of his mind departs not ever.
Manmohan Singh (Punjabi)ਪ੍ਰੰਤੂ ਉਸ ਦੇ ਹਿਰਦੇ ਦੀ ਮਲੀਣਤਾ ਕਦਾਚਿਤ ਦੂਰ ਨਹੀਂ ਹੁੰਦੀ।
Fareedkot Teekaਪਰੰਤੂ ਇਨ ਕੇ ਕਰਨੇ ਸੇ ਰਿਦੇ ਅੰਤਰ ਕੀ ਹਉਮੈ ਮਲ ਕਬੀ ਨਹੀਂ ਜਾਤੀ ਹੈ॥੧॥
Prof. Sahib Singh(ਇਸ ਤਰ੍ਹਾਂ) ਮਨ ਦੀ (ਵਿਕਾਰਾਂ ਦੀ) ਮੈਲ ਕਦੇ ਦੂਰ ਨਹੀਂ ਹੁੰਦੀ ॥੧॥

ਪਦ ਅਰਥ ਅੰਤਰ ਕੀ = (ਮਨ ਦੇ) ਅੰਦਰ ਦੀ। ਕਬ ਹੀ = ਕਦੇ ਭੀ ॥੧॥

SikhNet (Spanish)pero la mugre y la contaminación nunca desaparecerán. (1)

ਇਤੁ ਸੰਜਮਿ; ਪ੍ਰਭੁ ਕਿਨ ਹੀ, ਨ ਪਾਇਆ ॥

eit sanjam; prabh kin hee, na paaeaa | Ang 1348

Sant Singh KhalsaNo one has ever found God in this way.
Manmohan SinghIn this way no one has ever found the Lord.
Manmohan Singh (Punjabi)ਇਸ ਤਰੀਕੇ ਨਾਲ ਸੁਆਮੀ ਕਦੇ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ।
Fareedkot Teekaਇਸ ਸੰਪਮ ਪਤਨ ਕਰ ਤਬ ਤਕ ਪ੍ਰਭੂ ਕੋ ਕਿਸੀ ਨੇ ਨਹੀਂ ਪਾਯਾ ਹੈ॥
Prof. Sahib Singhਇਸ ਤਰੀਕੇ ਦੁਆਰਾ ਕਿਸੇ (ਮਨੁੱਖ) ਨੇ ਭੀ ਪ੍ਰਭੂ-ਮਿਲਾਪ ਹਾਸਲ ਨਹੀਂ ਕੀਤਾ,

ਪਦ ਅਰਥ ਇਤੁ = ਇਸ ਦੀ ਰਾਹੀਂ। ਸੰਜਮਿ = ਸੰਜਮ ਦੀ ਰਾਹੀਂ। ਇਤੁ ਸੰਜਮਿ = ਇਸ ਤਰੀਕੇ ਨਾਲ। ਕਿਨ ਹੀ = ਕਿਨਿ ਹੀ, ਕਿਸੇ ਨੇ ਭੀ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਨਿ' ਦੀ 'ਿ' ਉੱਡ ਗਈ ਹੈ)।

SikhNet (Spanish)Nunca nadie ha encontrado a Dios de esta forma. Los mudras sagrados,

ਭਗਉਤੀ ਮੁਦ੍ਰਾ; ਮਨੁ ਮੋਹਿਆ ਮਾਇਆ ॥੧॥ ਰਹਾਉ ॥

bhgautee mudraa; man mohiaa maaeaa |1| rahaau | Ang 1348

Sant Singh KhalsaThe sacred mudras - ritualistic hand gestures - are made, but the mind remains enticed by Maya. ||1||Pause||
Manmohan SinghHe paints Vishnu's marks on his body, but, his mind is lured by riches. Pause.
Manmohan Singh (Punjabi)ਉਹ ਆਪਣੀ ਦੇਹ ਤੇ ਵਿਸ਼ਨੂੰ ਦੇ ਚਿੰਨ੍ਹ ਲਾਉਂਦਾ ਹੈ, ਪ੍ਰੰਤੂ ਉਸ ਦੇ ਚਿੱਤ ਨੂੰ ਧਨ-ਦੌਲਤ ਨੇ ਮੋਹਿਤ ਕੀਤਾ ਹੋਇਆ ਹੈ। ਠਹਿਰਾਉ।
Fareedkot Teekaਜਬ ਤਕ ਮਨ ਮੁੰਦਰਾਂ ਪਹਰਨੇ ਤੇ ਅਰ ਭਗਉਤੀ ਕਹਾਵਨੇ ਤੇ ਮਾਇਆ ਕਰ ਮੋਹਿਆ ਹੂਆ ਹੈ॥
Prof. Sahib Singh(ਜੇ) ਮਨ ਮਾਇਆ ਦੇ ਮੋਹ ਵਿਚ ਫਸਿਆ ਰਹੇ, (ਪਰ) ਵਿਸ਼ਨੂ-ਭਗਤੀ ਦੇ ਬਾਹਰਲੇ ਚਿਹਨ (ਆਪਣੇ ਸਰੀਰ ਉੱਤੇ ਬਣਾਂਦਾ ਰਹੇ) ॥੧॥ ਰਹਾਉ ॥

ਪਦ ਅਰਥ ਭਗਉਤੀ ਮੁਦ੍ਰਾ = ਵਿਸ਼ਨੂ-ਭਗਤੀ ਦੇ ਚਿਹਨ ॥੧॥ ਰਹਾਉ ॥

SikhNet (Spanish)posturas yóguicas y gestos de manos son realizados, pero la mente permanece embrujada con la Maya. (1-Pausa)

ਪਾਪ ਕਰਹਿ; ਪੰਚਾਂ ਕੇ ਬਸਿ ਰੇ ॥

paap kareh; panchaan ke bas re | Ang 1348

Sant Singh KhalsaThey commit sins, under the influence of the five thieves.
Manmohan SinghHe commits sins under the influence of five demons.
Manmohan Singh (Punjabi)ਉਹ ਪੰਜਾਂ ਭੂਤਨਿਆਂ ਦੇ ਅਸਰ ਹੇਠ ਗੁਨਾਹ ਕਰਦਾ ਹੈ।
Fareedkot Teekaਹੇ ਭਾਈ! ਜੋ ਪੁਰਸ਼ ਪੰਚ ਕਾਮ, ਕ੍ਰੋਧਾਦਿਕੋਂ ਕੇ ਵਸ ਹੂਏ ਹੂਏ ਪਾਪੋਂ ਕੋ ਕਰਤੇ ਹੈਂ॥
Prof. Sahib Singhਹੇ ਭਾਈ! (ਜਿਹੜੇ ਮਨੁੱਖ ਕਾਮਾਦਿਕ) ਪੰਜਾਂ ਦੇ ਵੱਸ ਵਿਚ (ਰਹਿ ਕੇ) ਪਾਪ ਕਰਦੇ ਰਹਿੰਦੇ ਹਨ।

ਪਦ ਅਰਥ ਕਰਹਿ = ਕਰਦੇ ਹਨ (ਬਹੁ-ਵਚਨ)। ਬਾਸਿ = ਵੱਸ ਵਿਚ। ਰੇ = ਹੇ ਭਾਈ!

SikhNet (Spanish)Bajo la influencia de los cinco ladrones,

ਤੀਰਥਿ ਨਾਇ; ਕਹਹਿ ਸਭਿ ਉਤਰੇ ॥

teerath naae; kaheh sabh utare | Ang 1348

Sant Singh KhalsaThey bathe at sacred shrines, and claim that everything has been washed off.
Manmohan SinghBathing at the holy places, he says that all his sins have been washed off.
Manmohan Singh (Punjabi)ਧਰਮ ਅਸਥਾਨਾਂ ਤੇ ਇਸ਼ਨਾਨ ਕਰਕੇ ਉਹ ਆਖਦਾ ਹੈ ਕਿ ਉਸ ਦੇ ਸਾਰੇ ਪਾਪ ਧੋਤੇ ਗਏ ਹਨ।
Fareedkot Teekaਤੀਰਥੋਂ ਮੇਂ ਇਸਨਾਨ ਕਰ ਕੇ ਕਹਿਤੇ ਹੈਂ: ਹਮਾਰੇ ਪਾਪ ਸਭ ਉਤਰੇ ਹੈਂ॥
Prof. Sahib Singh(ਫਿਰ ਕਿਸੇ) ਤੀਰਥ ਉੱਤੇ ਇਸ਼ਨਾਨ ਕਰ ਕੇ ਆਖਦੇ ਹਨ (ਕਿ ਸਾਡੇ) ਸਾਰੇ (ਪਾਪ) ਲਹਿ ਗਏ ਹਨ,

ਪਦ ਅਰਥ ਨਾਇ = ਨ੍ਹਾ ਕੇ। ਤੀਰਥਿ = (ਕਿਸੇ) ਤੀਰਥ ਉੱਤੇ। ਕਹਹਿ = ਆਖਦੇ ਹਨ। ਸਭਿ = ਸਾਰੇ (ਪਾਪ)।

SikhNet (Spanish)cometen faltas y errores, se bañan en lugares sagrados

ਬਹੁਰਿ ਕਮਾਵਹਿ; ਹੋਇ ਨਿਸੰਕ ॥

bahur kamaaveh; hoe nisank | Ang 1348

Sant Singh KhalsaThen they commit them again, without fear of the consequences.
Manmohan SinghHe then commits sins again without any fear.
Manmohan Singh (Punjabi)ਉਹ ਫਿਰ ਨਿੱਡਰ ਹੋ ਪਾਪ ਕਰਦਾ ਹੈ।
Fareedkot Teekaਪੁਨਾ ਨਿਸੰਕ ਹੋਇ ਕਰ ਕੇ ਔਰ ਪਾਪ ਕਮਾਵਤੇ ਹੈਂ॥
Prof. Sahib Singh(ਤੇ) ਝਾਕਾ ਲਾਹ ਕੇ ਮੁੜ ਮੁੜ (ਉਹੀ ਪਾਪ) ਕਰੀ ਜਾਂਦੇ ਹਨ।

ਪਦ ਅਰਥ ਬਾਹੁਰਿ = ਮੁੜ, ਫਿਰ। ਨਿਸੰਕ = ਝਾਕਾ ਲਾਹ ਕੇ।

SikhNet (Spanish)y claman que han sido limpiados totalmente, pero vuelven a cometerlos sin ningún temor a las consecuencias.

ਜਮ ਪੁਰਿ; ਬਾਂਧਿ ਖਰੇ ਕਾਲੰਕ ॥੨॥

jam pur; baandh khare kaalank |2| Ang 1348

Sant Singh KhalsaThe sinners are bound and gagged, and taken to the City of Death. ||2||
Manmohan SinghThe death's courier binds the sinner and takes him to his city.
Manmohan Singh (Punjabi)ਮੌਤ ਦਾ ਯਮ ਕਲੰਕੀ ਨੂੰ ਨਰੜ ਕੇ ਆਪਣੇ ਸ਼ਹਿਰ ਨੂੰ ਲੈ ਜਾਂਦਾ ਹੈ।
Fareedkot Teekaਤਿਨ ਪਾਪ ਕਰ ਕਲੰਕੀਓਂ ਕੋ ਜਮਦੂਤ ਬੰਧਕਰ (ਖਰੇ) ਲੈ ਗਏ ਹੈਂ॥੨॥
Prof. Sahib Singh(ਤੀਰਥ-ਇਸ਼ਨਾਨ ਉਹਨਾਂ ਨੂੰ ਜਮਰਾਜ ਤੋਂ ਬਚਾ ਨਹੀਂ ਸਕਦਾ, ਉਹ ਤਾਂ ਕੀਤੇ) ਪਾਪਾਂ ਦੇ ਕਾਰਨ ਬੰਨ੍ਹ ਕੇ ਜਮਰਾਜ ਦੇ ਦੇਸ ਵਿਚ ਅਪੜਾਏ ਜਾਂਦੇ ਹਨ ॥੨॥

ਪਦ ਅਰਥ ਜਮਪੁਰਿ = ਜਮਰਾਜ ਦੀ ਨਗਰੀ ਵਿਚ। ਬਾਂਧਿ = ਬੰਨ੍ਹ ਕੇ। ਖਰੇ = ਖੜੇ ਜਾਂਦੇ ਹਨ। ਕਾਲੰਕ = ਪਾਪਾਂ ਦੇ ਕਾਰਨ ॥੨॥

SikhNet (Spanish)Es así como son atrapados, amarrados y llevados a la ciudad de la muerte. (2)

ਘੂਘਰ ਬਾਧਿ; ਬਜਾਵਹਿ ਤਾਲਾ ॥

ghooghar baadh; bajaaveh taalaa | Ang 1348

Sant Singh KhalsaThe ankle-bells shake and the cymbals vibrate,
Manmohan SinghPutting on tinkling small bells he plays cymbals,
Manmohan Singh (Punjabi)ਘੁੰਗਰੂ ਬੰਨ੍ਹ ਕੇ ਉਹ ਛੈਣੇ ਵਜਾਉਂਦਾ ਹੈ,
Fareedkot Teekaਜੋ ਬਾਹਰਿ ਮੇਂ ਘੁੰਘਰੂ ਬਾਂਧ ਕਰ ਤਾਲੋਂ ਕੋ ਬਜਵਾਤੇ ਹੈਂ॥
Prof. Sahib Singh(ਜਿਹੜੇ ਮਨੁੱਖ) ਘੁੰਘਰੂ ਬੰਨ੍ਹ ਕੇ (ਕਿਸੇ ਮੂਰਤੀ ਅੱਗੇ ਜਾਂ ਰਾਸਿ ਆਦਿਕ ਵਿਚ) ਤਾਲ ਵਜਾਂਦੇ ਹਨ (ਤਾਲ-ਸਿਰ ਨੱਚਦੇ ਹਨ),

ਪਦ ਅਰਥ ਘੂਘਰ = ਘੁੰਘਰੂ। ਬਜਾਵਹਿ = ਵਜਾਂਦੇ ਹਨ।

SikhNet (Spanish)Los cascabeles de los tobillos se sacuden y los timbales suenan y vibran,

ਅੰਤਰਿ ਕਪਟੁ; ਫਿਰਹਿ ਬੇਤਾਲਾ ॥

antar kapatt; fireh betaalaa | Ang 1348

Sant Singh Khalsabut those who have deception within wander lost like demons.
Manmohan Singhbut within his mind is deception and he wanders like demon.
Manmohan Singh (Punjabi)ਪ੍ਰੰਤੂ ਉਸ ਦੇ ਹਿਰਦੇ ਅੰਦਰ ਵਲਛਲ ਹੈ ਅਤੇ ਉਹ ਇਕ ਭੂਤਨੇ ਵੀ ਮਾਨੰਦ ਭਟਕਦਾ ਹੈ।
Fareedkot Teekaਰਿਦੇ ਅੰਦਰ ਕਪਟੁ ਹੈ, ਤੋ ਉਹ (ਬੇਤਾਲਾ) ਪਿਸਾਚੋਂ ਵਤ ਫਿਰਤੇ ਹੈਂ॥
Prof. Sahib Singhਪਰ ਉਹਨਾਂ ਦੇ ਮਨ ਵਿਚ ਠੱਗੀ-ਫ਼ਰੇਬ ਹੈ, (ਉਹ ਮਨੁੱਖ ਅਸਲ ਵਿਚ ਸਹੀ ਜੀਵਨ-) ਤਾਲ ਤੋਂ ਖੁੰਝੇ ਫਿਰਦੇ ਹਨ।

ਪਦ ਅਰਥ ਅੰਤਰਿ = (ਮਨ ਦੇ) ਅੰਦਰ (ਲਫ਼ਜ਼ 'ਅੰਤਰ' ਅਤੇ 'ਅੰਤਰਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ)। ਬੇਤਾਲਾ = (ਸਹੀ ਆਤਮਕ ਜੀਵਨ ਦੇ) ਤਾਲ ਤੋਂ ਖੁੰਝੇ ਹੋਏ।

SikhNet (Spanish)pero los que traen la decepción en su interior,

ਵਰਮੀ ਮਾਰੀ; ਸਾਪੁ. ਨ ਮੂਆ ॥

varamee maaree; saap. na mooaa | Ang 1348

Sant Singh KhalsaBy destroying its hole, the snake is not killed.
Manmohan SinghBy destroying his hole, the serpent is killed not.
Manmohan Singh (Punjabi)ਉਸ ਦੀ ਖੁਡ ਤਬਾਹ ਕਰਨ ਦੁਆਰਾ, ਸੱਪ ਨਹੀਂ ਮਰਦਾ।
Fareedkot Teekaਵਰਮੀ ਤੋ ਮਾਰੀ ਪਰੰਤੂ ਤਿਸ ਕੇ ਮਾਰਨੇ ਕਰ ਸਰਪ ਨਹੀਂ ਮੂਆ ਹੈ, ਭਾਵ ਯੇਹਿ ਸਰੀਰ ਕੋ ਦੁਖ ਦੀਆ ਪਰੰਤੂ ਮਨ ਨਹੀਂ ਮਰਤਾ ਭ੍ਯਾ॥
Prof. Sahib Singhਜੇ ਸੱਪ ਦੀ ਖੁੱਡ ਬੰਦ ਕਰ ਦਿੱਤੀ ਜਾਏ, (ਤਾਂ ਇਸ ਤਰ੍ਹਾਂ ਉਸ ਖੁੱਡ ਵਿਚ ਰਹਿਣ ਵਾਲਾ) ਸੱਪ ਨਹੀਂ ਮਰਦਾ।

ਪਦ ਅਰਥ ਵਰਮੀ = ਸੱਪ ਦੀ ਖੁੱਡ। ਮਾਰੀ = ਬੰਦ ਕਰ ਦਿੱਤੀ।

SikhNet (Spanish)vagan como los seres perdidos de mundos inferiores.

ਪ੍ਰਭੁ ਸਭ ਕਿਛੁ ਜਾਨੈ; ਜਿਨਿ ਤੂ ਕੀਆ ॥੩॥

prabh sabh kichh jaanai; jin too keea |3| Ang 1348

Sant Singh KhalsaGod, who created you, knows everything. ||3||
Manmohan SinghThe Lord, who created thee, knows all things.
Manmohan Singh (Punjabi)ਸਾਂਈ, ਜਿਸ ਨੇ ਮੈਨੂੰ ਰਚਿਆ ਹੈ ਸਾਰਾ ਕੁਝ ਜਾਣਦਾ ਹੈਂ।
Fareedkot Teekaਸੋ ਪ੍ਰਭੂ ਸਭ ਕਿਛ ਤੇਰੇ ਰਿਦੇ ਕੀ ਜਾਨਤਾ ਹੈ ਜਿਸ ਨੇ ਤੁਝ ਕੋ ਕੀਆ ਅਰਥਾਤ ਰਚਿਆ ਹੈ॥੩॥
Prof. Sahib Singhਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ ਉਹ (ਤੇਰੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ॥੩॥

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਤੂ = ਤੈਨੂੰ। ਕੀਆ = ਪੈਦਾ ਕੀਤਾ ॥੩॥

SikhNet (Spanish)Destruyendo su agujero, la serpiente no muere, Dios, Quien te ha creado lo sabe todo. (3)

ਪੂੰਅਰ ਤਾਪ; ਗੇਰੀ ਕੇ ਬਸਤ੍ਰਾ ॥

poonar taap; geree ke basatraa | Ang 1348

Sant Singh KhalsaYou worship fire and wear saffron colored robes.
Manmohan SinghThou perform fire-penance and wear ocher-colour robes.
Manmohan Singh (Punjabi)ਤੂੰ ਅੱਗ ਵਾਲੀ ਤਪੱਸਿਆ ਕਰਦਾ ਹੈ ਅਤੇ ਗੇਰੂ ਰੰਗੇ ਕੱਪੜੇ ਪਾਉਂਦਾ ਹੈ।
Fareedkot Teeka(ਪੂੰਅਰ) ਧੂੰਣੀਆਂ ਤਪਦਾ ਹੈ ਔ ਗੇਰੂ ਮੇਂ ਰੰਗ ਕਰ ਬਸਤ੍ਰਾਂ ਕੋ ਪਹਿਰਤਾ ਹੈ, ਕਿਸੀ ਬਿਪਤਾ ਕਰ ਭੇਖ ਧਾਰਨ ਕੀਆ ਹੈ॥
Prof. Sahib Singhਜਿਹੜਾ ਮਨੁੱਖ ਧੂਣੀਆਂ ਤਪਾਂਦਾ ਰਹਿੰਦਾ ਹੈ, ਗੇਰੀ-ਰੰਗੇ ਕੱਪੜੇ ਪਾਈ ਫਿਰਦਾ ਹੈ,

ਪਦ ਅਰਥ ਪੂੰਅਰ = ਧੂਣੀਆਂ। ਤਾਪ = ਤਪਾਇਆਂ।

SikhNet (Spanish)Alabas el fuego, te vistes con túnicas color azafrán,

ਅਪਦਾ ਕਾ ਮਾਰਿਆ; ਗ੍ਰਿਹ ਤੇ ਨਸਤਾ ॥

apadaa kaa maariaa; grih te nasataa | Ang 1348

Sant Singh KhalsaStung by your misfortune, you abandon your home.
Manmohan SinghSmitten by calamity, thou run away from home.
Manmohan Singh (Punjabi)ਮੁਸੀਬਤ ਦਾ ਮਾਰਿਆ ਹੋਇਆ ਤੂੰ ਘਰ ਤੋਂ ਭਜ ਤੁਰਦਾ ਹੈ।
Fareedkot Teekaਅਪਦਾ ਕਾ ਮਾਰਿਆ ਹੂਆ ਗ੍ਰਹਿ ਤੇ ਨਸਤਾ ਹੈ॥
Prof. Sahib Singh(ਉਂਝ ਕਿਸੇ) ਬਿਪਤਾ ਦਾ ਮਾਰਿਆ (ਆਪਣੇ) ਘਰੋਂ ਭੱਜਾ ਫਿਰਦਾ ਹੈ,

ਪਦ ਅਰਥ ਅਪਦਾ = ਬਿਪਤਾ। ਤੇ = ਤੋਂ।

SikhNet (Spanish)picado por la mala fortuna,

ਦੇਸੁ ਛੋਡਿ; ਪਰਦੇਸਹਿ ਧਾਇਆ ॥

des chhodd; paradeseh dhaaeaa | Ang 1348

Sant Singh KhalsaLeaving your own country, you wander in foreign lands.
Manmohan SinghLeaving thy country, thou wander abroad.
Manmohan Singh (Punjabi)ਆਪਣੇ ਮੁਲਕ ਨੂੰ ਛੱਡ ਤੂੰ ਪਰਾਏ ਦੇਸ਼ ਅੰਦਰ ਭਟਕਦਾ ਹੈ।
Fareedkot Teekaਅਪਨੇ ਦੇਸ ਕੋ ਛੋਡ ਕਰ ਕੇ ਪਰਦੇਸੋਂ ਮੇਂ ਭੀ ਧਾਇਆ ਹੈ॥
Prof. Sahib Singhਆਪਣਾ ਵਤਨ ਛੱਡ ਕੇ ਹੋਰ ਹੋਰ ਦੇਸਾਂ ਵਿਚ ਭਟਕਦਾ ਫਿਰਦਾ ਹੈ,

ਪਦ ਅਰਥ ਛੋਡਿ = ਛੱਡ ਕੇ। ਧਾਇਆ = ਦੌੜਦਾ ਫਿਰਦਾ।

SikhNet (Spanish)abandonas tu hogar y dejando tu propio país vagas por tierras extrañas,

ਪੰਚ ਚੰਡਾਲ; ਨਾਲੇ ਲੈ ਆਇਆ ॥੪॥

panch chanddaal; naale lai aaeaa |4| Ang 1348

Sant Singh KhalsaBut you bring the five rejects with you. ||4||
Manmohan SinghHowever, the five pariahs, thou has brought with thee.
Manmohan Singh (Punjabi)ਪੰਜਾਂ ਨੀਚਾਂ ਨੂੰ ਤੂੰ ਆਪਣੇ ਨਾਲ ਲੈ ਆਇਆ ਹੈਂ।
Fareedkot Teekaਪੁਨਾ ਪੰਚ ਕਾਮ, ਕ੍ਰੋਧਾਦੀ ਚੰਡਾਲੋਂ ਕੋ ਸਾਥ ਹੀ ਲੇ ਆਯਾ ਹੈ, ਭਾਵ ਯੇਹਿ ਪਰਦੇਸੋਂ ਮੇਂ ਭਰਮਣੇ ਕਰ ਕੇ ਭੀ ਵਿਕਾਰੋਂ ਕੋ ਨਹੀਂ ਤਿਆਗਾ॥੪॥
Prof. Sahib Singh(ਅਜਿਹਾ ਮਨੁੱਖ ਕਾਮਾਦਿਕ) ਪੰਜ ਚੰਡਾਲਾਂ ਨੂੰ ਤਾਂ (ਆਪਣੇ ਅੰਦਰ) ਨਾਲ ਹੀ ਲਈ ਫਿਰਦਾ ਹੈ ॥੪॥

ਪਦ ਅਰਥ ਪੰਚ ਚੰਡਾਲ = (ਕਾਮਾਦਿਕ) ਪੰਜੇ ਚੰਦਰੇ ਵਿਕਾਰ। ਨਾਲੇ = ਨਾਲ ਹੀ ॥੪॥

SikhNet (Spanish)cargando a los cinco ladrones contigo. (4)

ਕਾਨ ਫਰਾਇ; ਹਿਰਾਏ ਟੂਕਾ ॥

kaan faraae; hiraae ttookaa | Ang 1348

Sant Singh KhalsaYou have split your ears, and now you steal crumbs.
Manmohan SinghThou has split thy ears and thou beg (steal) crumbs.
Manmohan Singh (Punjabi)ਤੂੰ ਆਪਣੇ ਕੰਨ ਪੜਵਾ ਲਏ ਹਨ ਅਤੇ ਤੂੰ ਟੁੱਕਰ ਮੰਗਦਾ (ਚੁਰਾਉਂਦਾ) ਫਿਰਦਾ ਹੈਂ।
Fareedkot Teekaਕਾਨੋ ਕੌ ਪੜਵਾਇ ਕਰ ਅਰਥਾਤ ਜੋਗੀ ਹੋ ਕਰ ਭੀ ਟੁਕੜੇ ਕੋ (ਹਿਰਾਏ) ਦੇਖਤਾ ਹੈ॥
Prof. Sahib Singh(ਜਿਹੜਾ ਮਨੁੱਖ ਆਪਣੇ ਵਲੋਂ ਸ਼ਾਂਤੀ ਦੀ ਖ਼ਾਤਰ) ਕੰਨ ਪੜਵਾ ਕੇ (ਜੋਗੀ ਬਣ ਜਾਂਦਾ ਹੈ, ਪਰ ਪੇਟ ਦੀ ਭੁੱਖ ਮਿਟਾਣ ਲਈ ਹੋਰਨਾਂ ਦੇ) ਟੁੱਕਰ ਤੱਕਦਾ ਫਿਰਦਾ ਹੈ,

ਪਦ ਅਰਥ ਫਰਾਇ = ਪੜਵਾ ਕੇ। ਹਿਰਾਏ = (ਹੇਰੇ) ਤੱਕਦਾ ਫਿਰਦਾ ਹੈ। ਟੂਕਾ = ਟੁੱਕਰ।

SikhNet (Spanish)Te has partido las orejas y ahora robas migajas y pordioseas

ਘਰਿ ਘਰਿ ਮਾਂਗੈ; ਤ੍ਰਿਪਤਾਵਨ ਤੇ ਚੂਕਾ ॥

ghar ghar maangai; tripataavan te chookaa | Ang 1348

Sant Singh KhalsaYou beg from door to door, but you fail to be satisfied.
Manmohan SinghThou beg from door to door and fail to be satiated.
Manmohan Singh (Punjabi)ਤੂੰ ਬੂਹੇ ਬੂਹੇ ਤੇ ਮੰਗਦਾ ਰਿਫਦਾ ਹੈ ਅਤੇ ਰੱਜਨੋ ਰਹਿ ਗਿਆ ਹੈ।
Fareedkot Teekaਘਰ ਘਰ ਮੇਂ ਜਇ ਕਰ ਮਾਂਗਤਾ ਹੈ,ਤ੍ਰਿਪਤਿ ਹੋਨੇ ਸੇ ਚੂਕ ਗਿਆ ਹੈ ਅਰਥਾਤ ਪਦਾਰਥੋਂ ਸੇ ਤ੍ਰਿਪਤ ਨਹੀਂ ਹੋਤਾ ਹੈ॥
Prof. Sahib Singhਹਰੇਕ ਘਰ (ਦੇ ਬੂਹੇ) ਤੇ (ਰੋਟੀ) ਮੰਗਦਾ ਫਿਰਦਾ ਹੈ, ਉਹ (ਸਗੋਂ) ਤ੍ਰਿਪਤੀ ਤੋਂ ਵਾਂਜਿਆ ਰਹਿੰਦਾ ਹੈ।

ਪਦ ਅਰਥ ਘਰਿ ਘਰਿ = ਹਰੇਕ ਘਰ ਵਿਚ। ਤੇ = ਤੋਂ। ਚੂਕਾ = ਰਹਿ ਜਾਂਦਾ ਹੈ।

SikhNet (Spanish)de puerta en puerta sin encontrar ninguna satisfacción,

ਬਨਿਤਾ ਛੋਡਿ; ਬਦ ਨਦਰਿ, ਪਰ ਨਾਰੀ ॥

banitaa chhodd; bad nadar, par naaree | Ang 1348

Sant Singh KhalsaYou have abandoned your own wife, but now you sneak glances at other women.
Manmohan SinghThou has abandoned thy own wife and thou glance with evil eye on another's woman.
Manmohan Singh (Punjabi)ਤੂੰ ਆਪਣੀ ਵਹੁਟੀ ਛਡ ਦਿੱਤੀ ਹੈ ਅਤੇ ਹੋਰਨਾ ਦੀ ਤ੍ਰੀਮਤ ਨੂੰ ਬੁਰੀ ਅੱਖ ਨਾਲ ਵੇਖਦਾ ਹੈ।
Fareedkot Teekaਅਪਨੀ ਇਸਤ੍ਰੀ ਕੋ ਤਿਆਗ ਕਰ ਕੇ ਪਰ ਇਸਤ੍ਰੀਓਂ ਕੋ ਖੋਟੀ ਦ੍ਰਿਸਟੀ ਸੇ ਦੇਖਤਾ ਹੈ॥
Prof. Sahib Singh(ਉਹ ਮਨੁੱਖ ਆਪਣੀ) ਇਸਤ੍ਰੀ ਛੱਡ ਕੇ ਪਰਾਈ ਇਸਤ੍ਰੀ ਵੱਲ ਭੈੜੀ ਨਿਗਾਹ ਰੱਖਦਾ ਹੈ।

ਪਦ ਅਰਥ ਬਨਿਤਾ = ਇਸਤ੍ਰੀ। ਛੋਡਿ = ਛੱਡ ਕੇ। ਬਦ = ਮੰਦੀ, ਭੈੜੀ। ਨਦਰਿ = ਨਿਗਾਹ।

SikhNet (Spanish)has abandonado a tu propia pareja, pero le coqueteas al sexo opuesto.

ਵੇਸਿ. ਨ ਪਾਈਐ; ਮਹਾ ਦੁਖਿਆਰੀ ॥੫॥

ves. na paaeeai; mahaa dukhiaaree |5| Ang 1348

Sant Singh KhalsaGod is not found by wearing religious robes; you are utterly miserable! ||5||
Manmohan SinghWearing religious garb, the Lord is attained not and one becomes very miserable.
Manmohan Singh (Punjabi)ਧਾਰਮਕ ਬਾਣੇ ਪਹਿਨਣ ਦੁਆਰਾ, ਪ੍ਰਭੂ ਪਰਾਪਤ ਨਹੀਂ ਹੁੰਦਾ ਅਤੇ ਪ੍ਰਾਣੀ ਨਿਹਾਇਤ ਹੀ ਦੁਖੀ ਹੋ ਜਾਂਦਾ ਹੈ।
Fareedkot Teekaਤਾਂ ਤੇ ਹੇ ਭਾਈ!ਇਨ ਪਖੰਡੀ ਵੇਸੋਂ ਸੇ ਵਾਹਿਗੁਰੂ ਕੋ ਨਹੀਂ ਪਾਈਤਾ, ਤਿਸ ਕਰ ਜੀਵ ਮਹਾ ਦੁਖੀ ਹੂਆ ਹੈ॥੫॥
Prof. Sahib Singh(ਨਿਰੇ) ਧਾਰਮਿਕ ਪਹਿਰਾਵੇ ਨਾਲ (ਪਰਮਾਤਮਾ) ਨਹੀਂ ਮਿਲਦਾ। (ਇਸ ਤਰ੍ਹਾਂ ਸਗੋਂ ਜਿੰਦ) ਬਹੁਤ ਦੁਖੀ ਹੁੰਦੀ ਹੈ ॥੫॥

ਪਦ ਅਰਥ ਵੇਸਿ = ਵੇਸ ਨਾਲ, ਧਾਰਮਿਕ ਪਹਿਰਾਵੇ ਨਾਲ ॥੫॥

SikhNet (Spanish)Entiende que Dios no es encontrado vistiendo ropajes religiosos, esto te hace totalmente miserable. (5)

ਬੋਲੈ ਨਾਹੀ; ਹੋਇ ਬੈਠਾ ਮੋਨੀ ॥

bolai naahee; hoe baitthaa monee | Ang 1348

Sant Singh KhalsaHe does not speak; he is on silence.
Manmohan SinghMan turns taciturnist and speak not.
Manmohan Singh (Punjabi)ਪ੍ਰਾਣੀ ਚੁੱਪ ਕਰੀਤਾ ਹੋ ਬਹਿੰਦਾ ਹੈ ਅਤੇ ਕੂੰਦਾ ਨਹੀਂ।
Fareedkot Teekaਜੋ ਪਖੰਡ ਕਰ ਮੋਨੀ ਹੋਇ ਬੈਠਾ ਹੈ ਕਿਸੀ ਸੇ ਬੋਲਤਾ ਨਹੀਂ ਹੈ॥
Prof. Sahib Singh(ਜਿਹੜਾ ਮਨੁੱਖ ਆਤਮਕ ਸ਼ਾਂਤੀ ਵਾਸਤੇ ਜੀਭ ਨਾਲ) ਨਹੀਂ ਬੋਲਦਾ, ਮੋਨਧਾਰੀ ਬਣ ਕੇ ਬੈਠ ਜਾਂਦਾ ਹੈ,

ਪਦ ਅਰਥ ਮੋਨੀ = ਮੋਨਧਾਰੀ।

SikhNet (Spanish)Ese ser no habla para nada, vive en silencio,

ਅੰਤਰਿ ਕਲਪ; ਭਵਾਈਐ ਜੋਨੀ ॥

antar kalap; bhavaaeeai jonee | Ang 1348

Sant Singh KhalsaBut he is filled with desire; he is made to wander in reincarnation.
Manmohan SinghWithin him is desire and he is make to wander in species.
Manmohan Singh (Punjabi)ਉਸ ਦੇ ਅੰਦਰ ਖਾਹਿਸ਼ ਹੈ ਅਤੇ ਉਸ ਨੂੰ ਜੂਨੀਆਂ ਅੰਦਰ ਭਟਕਾਇਆ ਜਾਂਦਾ ਹੈ।
Fareedkot Teekaਰਿਦੇ ਬੀਚ ਕਲਪਨਾ ਹੈ ਤੌ ਜੋਨੋ ਮੇਂ ਭਵਾਈਐਗਾ॥
Prof. Sahib Singh(ਉਸਦੇ) ਅੰਦਰ (ਤਾਂ) ਕਾਮਨਾ ਟਿਕੀ ਰਹਿੰਦੀ ਹੈ (ਜਿਸ ਦੇ ਕਾਰਨ) ਕਈ ਜੂਨਾਂ ਵਿਚ ਉਹ ਭਟਕਾਇਆ ਜਾਂਦਾ ਹੈ।

ਪਦ ਅਰਥ ਅੰਤਰਿ = ਅੰਦਰ, ਮਨ ਵਿਚ। ਕਲਪ = ਕਲਪਣਾ, ਕਾਮਨਾ।

SikhNet (Spanish)pero está lleno de deseos y tiene que vagar en las reencarnaciones.

ਅੰਨ ਤੇ ਰਹਤਾ; ਦੁਖੁ ਦੇਹੀ ਸਹਤਾ ॥

an te rahataa; dukh dehee sahataa | Ang 1348

Sant Singh KhalsaAbstaining from food, his body suffers in pain.
Manmohan SinghAbstaining from corn, his body suffers pain.
Manmohan Singh (Punjabi)ਅਨਾਜ ਨੂੰ ਛਡ, ਉਸ ਦਾ ਸਰੀਰ ਤਕਲੀਫ ਸਹਾਰਦਾ ਹੈ।
Fareedkot Teekaਅੰਨ ਛਕਨੇ ਸੇ ਰਹਿਤ ਹੋ ਕਰ ਭੂਖ ਕਾ ਦੁਖ ਦੇਹੀ ਮੇਂ ਸਹਾਰਤਾ ਹੈ, ਭਾਵ ਪਖੰਡ ਸੇ ਬ੍ਰਤਾਦੀ ਕਰਤਾ ਹੈ॥
Prof. Sahib Singh(ਉਹ) ਅੰਨ (ਖਾਣ) ਤੋਂ ਪਰਹੇਜ਼ ਕਰਦਾ ਹੈ, (ਇਸ ਤਰ੍ਹਾਂ) ਸਰੀਰ ਉੱਤੇ ਦੁੱਖ (ਹੀ) ਸਹਾਰਦਾ ਹੈ।

ਪਦ ਅਰਥ ਤੇ = ਤੋਂ। ਦੇਹੀ = ਸਰੀਰ।

SikhNet (Spanish)Absteniéndose de alimentarse bien, su cuerpo sufre

ਹੁਕਮੁ. ਨ ਬੂਝੈ; ਵਿਆਪਿਆ ਮਮਤਾ ॥੬॥

hukam. na boojhai; viaapiaa mamataa |6| Ang 1348

Sant Singh KhalsaHe does not realize the Hukam of the Lord's Command; he is afflicted by possessiveness. ||6||
Manmohan SinghHe realises not the Lord's will and is engrossed in worldly love.
Manmohan Singh (Punjabi)ਉਹ ਪ੍ਰਭੂ ਦੀ ਰਜਾ ਨੂੰ ਅਨੁਭਵ ਨਹੀਂ ਕਰਦਾ ਅਤੇ ਸੰਸਾਰੀ ਮੋਹ ਅੰਦਰ ਖਚਤ ਹੋਇਆ ਹੋਇਆ ਹੈ।
Fareedkot Teekaਪਰੰਤੂ ਵਾਹਿਗੁਰੂ ਕੇ ਹੁਕਮ ਕੋ ਨਹੀਂ ਬੂਝਤਾ ਹੈ ਔ ਪਦਾਰਥੋਂ ਕੀ ਮਮਤਾ ਕਰ ਵਿਆਪਿਆ ਹੂਆ ਅਰਥਾਤ ਗ੍ਰਸਿਆ ਹੂਆ ਹੈ॥੬॥
Prof. Sahib Singh(ਜਦ ਤਕ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਨਹੀਂ ਸਮਝਦਾ, (ਮਾਇਆ ਦੀ) ਮਮਤਾ ਵਿਚ ਫਸਿਆ (ਹੀ) ਰਹਿੰਦਾ ਹੈ ॥੬॥

ਪਦ ਅਰਥ ਵਿਆਪਿਆ = ਫਸਿਆ ਹੋਇਆ। ਮਮਤਾ = ਅਪਣੱਤ ॥੬॥

SikhNet (Spanish)y no toma Conciencia del Jukam del Mandato del Señor, pues vive afligido por perder sus posesiones. (6)

ਬਿਨੁ ਸਤਿਗੁਰ; ਕਿਨੈ. ਨ ਪਾਈ ਪਰਮ ਗਤੇ ॥

bin satigur; kinai. na paaee param gate | Ang 1348

Sant Singh KhalsaWithout the True Guru, no one has attained the supreme status.
Manmohan SinghWithout the True Guru, no one has attained unto the supreme state of bliss.
Manmohan Singh (Punjabi)ਸੱਚੇ ਗੁਰਾ ਦੇ ਬਗੈਰ, ਕਿਸੇ ਨੂੰ ਪਰਮ ਪਰਸੰਨਤਾ ਦੀ ਦਸ਼ਾ ਪਰਾਪਤ ਨਹੀਂ ਹੋਈ।
Fareedkot Teekaਤਾਂ ਤੇ ਹੇ ਭਾਈ! ਸਤਿਗੁਰੋਂ ਸੇ ਬਿਨਾ ਕਿਸੀ ਨੇ ਪਰਮਗਤੀ ਨਹੀਂ ਪਾਈ ਹੈ॥
Prof. Sahib Singhਗੁਰੂ ਦੇ ਸਰਨ ਤੋਂ ਬਿਨਾ ਕਦੇ ਕਿਸੇ ਨੇ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਕੀਤੀ,

ਪਦ ਅਰਥ ਕਿਨੈ = ਕਿਸੇ ਨੇ ਭੀ। ਪਰਮ ਗਤੇ = ਸਭ ਤੋਂ ਉੱਚੀ ਆਤਮਕ ਅਵਸਥਾ।

SikhNet (Spanish)Sin el Guru Verdadero, nadie ha logrado el Estado Supremo,

ਪੂਛਹੁ; ਸਗਲ ਬੇਦ ਸਿੰਮ੍ਰਿਤੇ ॥

poochhahu; sagal bed sinmrite | Ang 1348

Sant Singh KhalsaGo ahead and ask all the Vedas and the Simritees.
Manmohan SinghIf you wish, ask (search through) all the Vedas and Simritis.
Manmohan Singh (Punjabi)ਜੇ ਤੂੰ ਚਾਹੁੰਦਾ ਹੈਂ ਤਾਂ ਤੂੰ ਸਾਰਿਆਂ ਵੇਦਾਂ ਅਤੇ ਸਿਮ੍ਰਤੀਆਂ ਨੂੰ ਪੁੱਛ ਲੈ।
Fareedkot Teekaਸੰਪੂਰਨ ਵੇਦੋਂ ਔ ਸਿੰਮ੍ਰਤੀਓਂ ਕੋ ਪੂਛ ਕਰ ਦੇਖ ਲੇਵਹੁ॥
Prof. Sahib Singhਬੇ-ਸ਼ੱਕ ਵੇਦ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕਾਂ) ਨੂੰ ਭੀ ਵਿਚਾਰਦੇ ਰਹੋ।
SikhNet (Spanish)ve y consulta los Vedas y los Smritis,

ਮਨਮੁਖ ਕਰਮ ਕਰੈ ਅਜਾਈ ॥

manamukh karam karai ajaaee | Ang 1348

Sant Singh KhalsaThe self-willed manmukhs do useless deeds.
Manmohan SinghThe perverse person does useless deeds.
Manmohan Singh (Punjabi)ਪ੍ਰਤੀਕੂਲ ਪੁਰਸ਼ ਵਿਅਰਥ ਕੰਮ ਕਰਦਾ ਹੈ।
Fareedkot Teekaਮਨਮੁਖ ਸਦਾ (ਅਪਾਈ) ਵਿਅਰਥ, ਭਾਵ ਯੇਹਿ ਹੈ ਕਿ ਸਕਾਮ ਕਰਮੋਂ ਕੋ ਕਰਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਜਿਹੜੇ ਭੀ ਆਪਣੇ ਵਲੋਂ ਧਾਰਮਿਕ) ਕਰਮ ਕਰਦਾ ਹੈ ਵਿਅਰਥ (ਹੀ ਜਾਂਦੇ ਹਨ),

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਅਜਾਈ = ਵਿਅਰਥ।

SikhNet (Spanish)los arrogantes Manmukjs actúan de forma inútil,

ਜਿਉ ਬਾਲੂ ਘਰ; ਠਉਰ ਨ ਠਾਈ ॥੭॥

jiau baaloo ghar; tthaur na tthaaee |7| Ang 1348

Sant Singh KhalsaThey are like a house of sand, which cannot stand. ||7||
Manmohan SinghThey are like the house of sand, which can stand not.
Manmohan Singh (Punjabi)ਉਹ ਰੇਤੇ ਦੇ ਗ੍ਰਹਿ ਦੀ ਤਰ੍ਹਾਂ ਹਨ, ਜੋ ਖੜਾ ਨਹੀਂ ਰਹਿ ਸਕਦਾ।
Fareedkot Teekaਜੈਸੇ (ਬਾਲੂ) ਮੋਟੇ ਰੇਤੇ ਕੇ ਘਰ ਬਨਾਏ ਹੂਏ ਕੋ ਠਹਰਨੇ ਕੀ ਥਾਉਂ ਨਹੀਂ ਹੈ, ਭਾਵ ਯੇਹਿ ਸੀਘਰ ਹੀ ਗਿਰ ਪੜਤਾ ਹੈ। ਤੈਸੇ ਤਿਨ ਕਰਮੋਂ ਕਾ ਫਲੁ ਅਨਿਤ ਰੂਪ ਹੈ॥੭॥
Prof. Sahib Singhਜਿਵੇਂ ਰੇਤ ਦੇ ਘਰ ਦਾ ਨਿਸ਼ਾਨ ਹੀ ਮਿਟ ਜਾਂਦਾ ਹੈ ॥੭॥

ਪਦ ਅਰਥ ਬਾਲੂ = ਰੇਤ। ਠਉਰ ਠਾਈ = ਥਾਂ-ਥਿੱਤਾ ॥੭॥

SikhNet (Spanish)son como castillos de arena que no aguantan nada. (7)

ਜਿਸ ਨੋ ਭਏ ਗੋੁਬਿੰਦ ਦਇਆਲਾ ॥

jis no bhe guobind deaalaa | Ang 1348

Sant Singh KhalsaOne unto whom the Lord of the Universe becomes Merciful,
Manmohan SinghUnto whomsoever the Lord of universe become merciful,
Manmohan Singh (Punjabi)ਜਿਸ ਕਿਸੇ ਉਤੇ ਆਲਮ ਦਾ ਸੁਆਮੀ ਮਿਹਰਬਾਨ ਹੋ ਜਾਂਦਾ ਹੈ,
Fareedkot Teekaਜਿਸ ਨੋ ਗੋਬਿੰਦ ਆਪ ਹੀ ਦਇਆਲੂ ਭਏ ਹੈਂ॥
Prof. Sahib Singhਜਿਸ ਮਨੁੱਖ ਉੱਤੇ ਪਰਮਾਤਮਾ ਦਇਆਵਾਨ ਹੋਇਆ,

ਪਦ ਅਰਥ ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਗਬਿੰਦ = (ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਬਿੰਦ' ਹੈ, ਇਥੇ 'ਗੁਬਿੰਦ' ਪੜ੍ਹਨਾ ਹੈ)।

SikhNet (Spanish)Al que el Dios del Universo le muestra su Misericordia,

ਗੁਰ ਕਾ ਬਚਨੁ; ਤਿਨਿ. ਬਾਧਿਓ ਪਾਲਾ ॥

gur kaa bachan; tin. baadhio paalaa | Ang 1348

Sant Singh Khalsasews the Word of the Guru's Shabad into his robes.
Manmohan Singhhe puts his mind to the Guru's word.
Manmohan Singh (Punjabi)ਉਹ ਗੁਰਾਂ ਦੀ ਬਾਣੀ ਨੂੰ ਉਹ ਆਪਣੇ ਪੱਲੇ ਨਾਲ ਬੰਨ੍ਹ ਲੈਂਦਾ ਹੈ।
Fareedkot Teekaਗੁਰੋਂ ਕਾ ਬਚਨੁ ਅਰਥਾਤ ਉਪਦੇਸੁ ਤਿਨੋਂ ਨੇ ਅਪਨੇ ਪਲੇ ਮੇਂ ਬਾਂਧ ਲੀਆ ਹੈ, ਭਾਵ ਰਿਦੇ ਮੇਂ ਦ੍ਰਿੜ ਕਰ ਧਾਰਨ ਕੀਆ ਹੈ॥
Prof. Sahib Singhਉਸ ਨੇ ਗੁਰੂ ਦਾ ਬਚਨ (ਆਪਣੇ) ਪੱਲੇ ਬੰਨ੍ਹ ਲਿਆ।

ਪਦ ਅਰਥ ਤਿਨਿ = ਉਸ ਨੇ। ਪਾਲਾ = ਪੱਲੇ।

SikhNet (Spanish)entreteje la Palabra del Shabd del Guru en su túnica.

ਕੋਟਿ ਮਧੇ; ਕੋਈ ਸੰਤੁ ਦਿਖਾਇਆ ॥

kott madhe; koee sant dikhaaeaa | Ang 1348

Sant Singh KhalsaOut of millions, it is rare that such a Saint is seen.
Manmohan SinghRarely a saint is seen out of millions.
Manmohan Singh (Punjabi)ਕ੍ਰੋੜਾ ਵਿਚੋਂ ਕੋਈ ਵਿਰਲਾ ਹੀ ਸਾਧੂ ਦਿਸਦਾ ਹੈ।
Fareedkot Teekaਕ੍ਰੋੜੋਂ ਮਧੇ ਕੋਈ ਐਸਾ ਸੰਤ ਹਮ ਕੋ ਦਿਖਾਯਾ ਹੈ॥
Prof. Sahib Singh(ਪਰ ਇਹੋ ਜਿਹਾ) ਸੰਤ ਕ੍ਰੋੜਾਂ ਵਿਚੋਂ ਕੋਈ ਕੋਈ ਵਿਰਲਾ ਹੀ ਵੇਖਣ ਵਿਚ ਆਉਂਦਾ ਹੈ।

ਪਦ ਅਰਥ ਕੋਟਿ ਮਧੇ = ਕ੍ਰੋੜਾਂ ਵਿਚ।

SikhNet (Spanish)De entre millones es raro encontrar a tal Santo,

ਨਾਨਕੁ. ਤਿਨ ਕੈ ਸੰਗਿ ਤਰਾਇਆ ॥੮॥

naanak. tin kai sang taraaeaa |8| Ang 1348

Sant Singh KhalsaO Nanak, with him, we are carried across. ||8||
Manmohan SinghIn his association, one is ferried across, says Nanak.
Manmohan Singh (Punjabi)ਉਸ ਦੀ ਸੰਗਤ ਅੰਦਰ ਮਨੁਖ ਪਾਰ ਉਤਰ ਜਾਂਦਾ ਹੈ, ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਾਹਿਗੁਰੂ ਨੇ ਤਿਸ ਕੇ ਸਾਥ ਲਗਾਇਕੇ ਸੰਸਾਰ ਸੇ ਦਾਸੋਂ ਕੋ ਤਰਾਯਾ ਹੈ॥੮॥
Prof. Sahib Singhਨਾਨਕ (ਤਾਂ) ਇਹੋ ਜਿਹੇ (ਸੰਤ ਜਨਾਂ) ਦੀ ਸੰਗਤ ਵਿਚ (ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੮॥

ਪਦ ਅਰਥ ਤਿਨ ਕੈ ਸੰਗਿ = ਉਹਨਾਂ ਦੀ ਸੰਗਤ ਵਿਚ ॥੮॥

SikhNet (Spanish)oh dice Nanak, con Él somos llevados a través. (8)

ਜੇ ਹੋਵੈ ਭਾਗੁ; ਤਾ ਦਰਸਨੁ ਪਾਈਐ ॥

je hovai bhaag; taa darasan paaeeai | Ang 1348

Sant Singh KhalsaIf one has such good destiny, then the Blessed Vision of His Darshan is obtained.
Manmohan SinghIf one has good destiny, then alone obtains the sight of such a saint,
Manmohan Singh (Punjabi)ਜੇਕਰ ਜੀਵ ਦੀ ਚੰਗੀ ਪ੍ਰਾਲਭਧ ਹੋਵੇ, ਕੇਵਲ ਤਦ ਹੀ ਇਹੋ ਜਿਹੇ ਸੰਤ ਦਾ ਦੀਦਾਰ ਪਰਾਪਤ ਹੁੰਦਾ ਹੈ।
Fareedkot Teekaਜੇਕਰ ਪੂਰਬਲਾ ਪੁੰਨ ਹੋਵੈ ਤਬ ਐਸੇ ਸੰਤੋਂ ਕਾ ਦਰਸਨ ਪਾਈਤਾ ਹੈ॥
Prof. Sahib Singhਜੇ (ਮੱਥੇ ਦਾ) ਭਾਗ ਜਾਗ ਪਏ ਤਾਂ (ਅਜਿਹੇ ਸੰਤ ਦਾ) ਦਰਸਨ ਪ੍ਰਾਪਤ ਹੁੰਦਾ ਹੈ।

ਪਦ ਅਰਥ ਭਾਗੁ = ਕਿਸਮਤ।

SikhNet (Spanish)Si uno carga tan buen Destino entonces la Visión Bendita de Su Darshan es obtenida,

ਆਪਿ ਤਰੈ; ਸਭੁ ਕੁਟੰਬੁ ਤਰਾਈਐ ॥੧॥ ਰਹਾਉ ਦੂਜਾ ॥੨॥

aap tarai; sabh kuttanb taraaeeai |1| rahaau doojaa |2| Ang 1348

Sant Singh KhalsaHe saves himself, and carries across all his family as well. ||1||SECOND PAUSE||2||
Manmohan Singhthat one saves himself and he also saves his entire family as well. Pause Second.
Manmohan Singh (Punjabi)ਤਦ ਪੁਰਸ਼ ਖੁਦ ਬਚ ਜਾਂਦਾ ਹੈ ਅਤੇ ਆਪਣੇ ਸਾਰੇ ਪਰਵਾਰ ਨੂੰ ਭੀ ਬਚਾ ਲੈਂਦਾ ਹੈ। ਠਹਿਰਾਉ ਦੂਜਾ।
Fareedkot Teekaਜਿਸ ਸੇ ਆਪ ਭੀ ਤਰ ਜਾਈਤਾ ਹੈ ਪੁਨਾ ਔਰ ਸਰਬ ਕੁਟੰਬ ਕੋ ਭੀ ਤਰਾਇ ਲਈਤਾ ਹੈ॥੧॥ ਰਹਾਉ ਦੂਜਾ ॥੨॥☬ਅਪਨੇ ਲਾਭ ਹੂਏ ਕੀ ਦਸ਼ਾ ਉਚਾਰਨ ਕਰ ਬੇਨਤੀ ਕਰਤੇ ਹੈਂ:
Prof. Sahib Singh(ਦਰਸਨ ਕਰਨ ਵਾਲਾ) ਆਪ ਪਾਰ ਲੰਘਦਾ ਹੈ, ਆਪਣੇ ਸਾਰੇ ਪਰਵਾਰ ਨੂੰ ਭੀ ਪਾਰ ਲੰਘਾ ਲੈਂਦਾ ਹੈ।ਰਹਾਉ ਦੂਜਾ ॥੧॥ਰਹਾਉ ਦੂਜਾ॥੨॥

ਪਦ ਅਰਥ ਤਰੈ = ਪਾਰ ਲੰਘ ਜਾਂਦਾ ਹੈ। ਸਭੁ = ਸਾਰਾ। ਕੁਟੰਬੁ = ਪਰਵਾਰ।ਰਹਾਉ ਦੂਜਾ ॥੧॥ਰਹਾਉ ਦੂਜਾ॥੨॥

SikhNet (Spanish)el se salva a sí mismo y carga consigo a su familia también. (1) segunda pausa. (2)
Answers quote the Granth verbatim with Ang citations. AI commentary is not Gurbani and not a religious ruling.