ੴ

ਸਿੱਖਬਾਣੀ · SikhBani

Ang 1361

Sri Guru Granth Sahib · Gaathaa Fifth Mehl · 2 shabads, 42 lines
Translations
Shabad Guru Arjan Dev Ji Gaathaa Fifth Mehl continued from Ang 1360

ਪ੍ਰੀਤਮ. ਭਗਵਾਨ ਅਚੁਤ ॥ ਨਾਨਕ ਸੰਸਾਰ ਸਾਗਰ ਤਾਰਣਹ ॥੧੪॥

preetam. bhagavaan achut | naanak sansaar saagar taaranah |14|

Sant Singh KhalsaThe Beloved Eternal Lord God, O Nanak, carries us across the world-ocean. ||14||
Manmohan SinghThe loved Imperishable Lord, O Nanak, ferries man across the world ocean.
Manmohan Singh (Punjabi)ਪਿਆਰਾ, ਅਬਿਨਾਸੀ ਪ੍ਰਭੂ, ਹੇ ਨਾਨਕ! ਬੰਦੇ ਨੂੰ ਜਗਤ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
Fareedkot Teekaਅਚੁਤ ਸਰੂਪ ਭਗਵਾਨ ਪ੍ਰੀਤਮ ਹੋ ਕਰ॥ ਸ੍ਰੀ ਗੁਰੂ ਜੀ ਕਹਿਤੇ ਹੈਂ: ਸੰਸਾਰ ਸਮੁੰਦਰ ਸੇ ਤਾਰ ਦੇਤਾ ਹੈ॥੧੪॥
Prof. Sahib Singhਅਵਿਨਾਸ਼ੀ ਪਿਆਰੇ ਪਰਮਾਤਮਾ (ਦਾ ਸਿਮਰਨ)-ਹੇ ਨਾਨਕ! ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਬਚਾ ਲੈਂਦਾ ਹੈ ॥੧੪॥

ਪਦ ਅਰਥ ਅਚੁਤ = ਅਵਿਨਾਸ਼ੀ (अच्युत)।

* ਭਾਵ: ਪਰਮਾਤਮਾ ਦਾ ਸਿਮਰਨ ਮਨੁੱਖ ਨੂੰ ਦੁਨੀਆ ਦੇ ਵਿਕਾਰਾਂ ਤੋਂ ਬਚਾ ਲੈਂਦਾ ਹੈ। ਇਹ ਸਿਮਰਨ ਮਿਲਦਾ ਹੈ ਗੁਰੂ ਦੀ ਰਾਹੀਂ।

SikhNet (Spanish)El Bienamado y Eterno Dios nuestro Señor, oh, dice Nanak, nos carga a través del océano del mundo.(14)

ਮਰਣੰ. ਬਿਸਰਣੰ ਗੋਬਿੰਦਹ ॥ ਜੀਵਣੰ. ਹਰਿ ਨਾਮ ਧੵਾਵਣਹ ॥

maranan. bisaranan gobindah | jeevanan. har naam dhayaavanah |

Sant Singh KhalsaIt is death to forget the Lord of the Universe. It is life to meditate on the Name of the Lord.
Manmohan SinghTo forget the World-Lord is one's death. To contemplate the God's Name is one's life.
Manmohan Singh (Punjabi)ਸੰਸਾਰ ਦੇ ਸੁਆਮੀ ਨੂੰ ਭੁਲਾਉਣਾ ਬੰਦੇ ਦੀ ਮੌਤ ਹੈ। ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਬੰਦੇ ਦੀ ਜਿੰਦਗੀ ਹੈ।
Fareedkot Teekaਜੋ ਗੋਬਿੰਦ ਕਾ ਬਿਸਰਨਾ ਹੈ ਏਹੀ ਜੀਵ ਕਾ ਮਰਨਾ ਹੈ॥ ਜੋ ਹਰੀ ਕਾ ਨਾਮ ਧਿਆਵਨਾ ਹੈ ਏਹ ਜੀਵਣਾ ਹੈ॥
Prof. Sahib Singhਗੋਬਿੰਦ ਨੂੰ ਬਿਸਾਰਨਾ (ਆਤਮਕ) ਮੌਤ ਹੈ, ਅਤੇ ਪਰਮਾਤਮਾ ਦਾ ਨਾਮ ਚੇਤੇ ਰੱਖਣਾ (ਆਤਮਕ) ਜੀਵਨ ਹੈ।

ਪਦ ਅਰਥ ਮਰਣੰ = ਮੌਤ (मरणं)।ਬਿਸਰਣੰ = (विस्मरणं) ਭੁਲਾਣਾ, ਵਿਸਾਰਨਾ। ਬਿਸਰਣੰ ਗੋਬਿੰਦਹ = ਪਰਮਾਤਮਾ ਨੂੰ ਵਿਸਾਰਨਾ।

SikhNet (Spanish)Olvidar al Señor del Universo sería la muerte y meditar en Su Nombre la Vida,

ਲਭਣੰ. ਸਾਧ ਸੰਗੇਣ ॥ ਨਾਨਕ ਹਰਿ ਪੂਰਬਿ ਲਿਖਣਹ ॥੧੫॥

labhanan. saadh sangen | naanak har poorab likhanah |15|

Sant Singh KhalsaThe Lord is found in the Saadh Sangat, the Company of the Holy, O Nanak, by pre-ordained destiny. ||15||
Manmohan SinghGod is obtained by associating with the saints, by virtue of the primal writ, O Nanak.
Manmohan Singh (Punjabi)ਸਤਿਸੰਗਤ ਕਰਨ ਦੁਆਰਾ ਹਰੀ ਪਰਾਪਤ ਹੁੰਦਾ ਹੈ, ਹੇ ਨਾਨਕ, ਪਰਾਪੂਰਬਲੀ ਲਿਖਤ ਅਨੁਸਾਰ।
Fareedkot Teekaਸੰਤੋਂ ਕੀ ਸੰਗਤ ਸੇ (ਲਭਣੰ) ਪ੍ਰਾਪਤਿ ਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਹਰੀ ਕੇ ਨਾਮ ਕਾ ਸਿਮਰਨ ਪੂਰਬਲੇ ਲੇਖੋਂ ਕੇ ਅਨੁਸਾਰ ਹੋਤਾ ਹੈ॥
Prof. Sahib Singh(ਪਰ ਪ੍ਰਭੂ ਦਾ ਸਿਮਰਨ) ਸਾਧ ਸੰਗਤ ਵਿਚ-ਹੇ ਨਾਨਕ! ਪੂਰਬਲੇ ਲਿਖੇ ਅਨੁਸਾਰ ਮਿਲਦਾ ਹੈ ॥੧੫॥

ਪਦ ਅਰਥ ਸਾਧ ਸੰਗੇਣ = (साधु सांगेन) ਗੁਰੂ ਦੀ ਸੰਗਤ ਦੀ ਰਾਹੀਂ। ਲਭਣੰ = (लभनं)। ਪੂਰਬਿ ਲਿਖਣਹ = ਪੂਰਬਲੇ ਸਮੇ ਵਿਚ ਲਿਖੇ ਅਨੁਸਾਰ। ਪੂਰਬਿ = (पुर्व) ਪੂਰਬਲੇ ਸਮੇ ਵਿਚ ॥੧੫॥

* ਭਾਵ: ਪਰਮਾਤਮਾ ਦੀ ਸਿਫ਼ਤਿ-ਸਾਲਾਹ ਮਨੁੱਖ ਵਾਸਤੇ ਆਤਮਕ ਜੀਵਨ ਹੈ, ਇਹ ਦਾਤਿ ਸਾਧ ਸੰਗਤਿ ਵਿਚੋਂ ਮਿਲਦੀ ਹੈ।

SikhNet (Spanish)el Señor es encontrado en la Saad Sangat, dice Nanak, por un Destino ya inscrito.(15)

ਦਸਨ ਬਿਹੂਨ, ਭੁਯੰਗੰ; ਮੰਤ੍ਰੰ ਗਾਰੁੜੀ, ਨਿਵਾਰੰ ॥

dasan bihoon, bhuyangan; mantran gaarurree, nivaaran |

Sant Singh KhalsaThe snake-charmer, by his spell, neutralizes the poison and leaves the snake without fangs.
Manmohan SinghAs the snake charmer, by his spell renders the serpent poisonless and without teeth,
Manmohan Singh (Punjabi)ਜਿਸ ਤਰ੍ਹਾਂ ਸੱਪਾਂ ਦਾ ਮੰਤ੍ਰੀ, ਜਾਦੂ ਟੂਣੇ ਦੁਆਰਾ ਸਰਪ ਨੂੰ ਜ਼ਹਿਰ-ਰਹਿਤ ਤੇ ਦੰਦ-ਰਹਿਤ ਕਰ ਦਿੰਦਾ ਹੈ,
Fareedkot Teekaਜੈਸੇ (ਦਸਨ) ਦਾਂਤੋਂ ਸੇ ਬਿਨਾ ਜੋ ਸਰਪ ਹੈ ਤਿਸ ਕੇ ਕਾਟਣੇ ਤੇ ਜ਼ੈਹਰ ਨਹੀਂ ਚੜਤੀ ਹੈ ਔਰ ਜੋ ਦਾਂਤੋਂ ਕੇ ਕਾਟਣੇ ਸੇ ਚੜ੍ਹਤੀ ਹੈ ਤਿਸ ਕੋ ਗਾਰੜੂ ਮੰਤ੍ਰ ਕਰ ਕੇ ਨਿਵਰਤ ਕਰ ਦੇਤਾ ਹੈ। ਤੈਸੇ ਜਿਸ ਕੇ ਹੰਕਾਰ ਰੂਪੀ ਸਰਪ, ਭਾਵ ਹੰਕਾਰਾ ਭਾਸੁ ਹੈ, ਰਾਗ, ਦ੍ਵੈਸ ਦਾਂਤੋਂ ਸੇ ਬਿਨਾ ਹੈ ਤਿਸ ਕੀ ਤੌ ਜ਼ਹਰ ਨਹੀਂ ਚੜਤੀ ਹੈ, ਸੋ ਗਿਆਨੀ ਕੇ ਹੈਂ। ਔਰ ਜੋ ਜਗ੍ਯਾਸੀ ਹੈ ਤਿਸ ਕੋ ਹੰਕਾਰ ਸਰਪ ਕੇ ਰਾਗ, ਦ੍ਵੈਸ ਰੂਪ ਦਾਂਤੋਂ ਕੇ ਕਾਟੇ ਹੂਏ ਕੋ ਹਰਖ ਸੋਕ ਰੂਪੀ ਜ਼ਹਿਰ ਚੜਤੀ ਹੈ, ਸੋ ਗੁਰਮੰਤ੍ਰ ਸੇ ਜਗ੍ਯਾਸੀ ਦੂਰ ਕਰਤਾ ਹੈ॥
Prof. Sahib Singh(ਜਿਵੇਂ) ਗਰੁੜ-ਮੰਤ੍ਰ ਜਾਨਣ ਵਾਲਾ ਮਨੁੱਖ ਸੱਪ ਨੂੰ ਦੰਦ-ਹੀਣ ਕਰ ਦੇਂਦਾ ਹੈ ਅਤੇ (ਸੱਪ ਦੇ ਜ਼ਹਰ ਨੂੰ) ਮੰਤ੍ਰਾਂ ਨਾਲ ਦੂਰ ਕਰ ਦੇਂਦਾ ਹੈ,

ਪਦ ਅਰਥ ਦਸਨ = ਦੰਦ (दशन = a tooth। दंश्ह = to bite)। ਭੁਯੰਗੰ = ਸੱਪ (भुजंग = a serpent)। ਗਾਰੁੜੀ = ਗਰੁੜ-ਮੰਤ੍ਰ ਦਾ ਜਾਨਣ ਵਾਲਾ, ਸੱਪ ਦਾ ਜ਼ਹਰ ਦੂਰ ਕਰਨ ਵਾਲੀ ਦਵਾਈ ਦਾ ਜਾਣੂ (गरूडं = a charm against snake = poison)।

SikhNet (Spanish)El encantador de serpientes, con su embrujo, neutraliza el veneno de la serpiente y vuelve inservibles sus colmillos.

ਬੵਾਧਿ ਉਪਾੜਣ. ਸੰਤੰ ॥

bayaadh upaarran. santan |

Sant Singh KhalsaJust so, the Saints remove suffering;
Manmohan Singhthe same way the saints remove misery,
Manmohan Singh (Punjabi)ਏਸੇ ਤਰ੍ਹਾਂ ਹੀ ਸਾਧੂ ਮੁਸੀਬਤ ਨੂੰ ਦੂਰ ਕਰ ਦਿੰਦੇ ਹਨ,
Fareedkot Teekaਤਿਸ ਬਿਆਧੀ ਕੇ ਦੂਰ ਕਰਨੇਹਾਰੇ ਸੰਤ ਹੀ ਗਾਰੜੂ ਹੈਂ
Prof. Sahib Singh(ਤਿਵੇਂ) ਸੰਤ ਜਨ (ਮਨੁੱਖ ਦੇ ਆਤਮਕ) ਰੋਗਾਂ ਦਾ ਨਾਸ ਕਰ ਦੇਂਦੇ ਹਨ।

ਪਦ ਅਰਥ ਬ੍ਯ੍ਯਾਧਿ = ਰੋਗ (व्याधि = ailment)।

SikhNet (Spanish)De igual manera los Santos remueven el sufrimiento

ਨਾਨਕ. ਲਬਧ ਕਰਮਣਹ ॥੧੬॥

naanak. labadh karamanah |16|

Sant Singh KhalsaO Nanak, they are found by good karma. ||16||
Manmohan Singhbut they are found by good fortune.
Manmohan Singh (Punjabi)ਪਰ ਉਹ ਚੰਗੇ ਭਾਗਾਂ ਰਾਹੀਂ ਮਿਲਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਸੰਤ ਭਾਗੋਂ ਕਰ ਕੇ ਪ੍ਰਾਪਤਿ ਹੋਤੇ ਹੈਂ॥੧੬॥
Prof. Sahib Singhਪਰ, ਹੇ ਨਾਨਕ! (ਸੰਤਾਂ ਦੀ ਸੰਗਤ) ਭਾਗਾਂ ਨਾਲ ਲੱਭਦੀ ਹੈ ॥੧੬॥

ਪਦ ਅਰਥ ਲਬਧ = (लब्ध) ਲੱਭਦਾ। ਕਰਮਣਹ = ਭਾਗਾਂ ਨਾਲ ॥੧੬॥

* ਭਾਵ: ਸਾਧ ਸੰਗਤਿ ਵਿਚ ਟਿਕਿਆਂ ਮਨੁੱਖ ਦੇ ਸਾਰੇ ਆਤਮਕ ਰੋਗ ਦੂਰ ਹੋ ਜਾਂਦੇ ਹਨ।

SikhNet (Spanish)y son encontrados, dice Nanak, por un buen Karma.(16)

ਜਥ ਕਥ ਰਮਣੰ; ਸਰਣੰ ਸਰਬਤ੍ਰ ਜੀਅਣਹ ॥

jath kath ramanan; saranan sarabatr jeeanah |

Sant Singh KhalsaThe Lord is All-pervading everywhere; He gives Sanctuary to all living beings.
Manmohan SinghThe Lord is pervading every-where and gives refuge to all the being.
Manmohan Singh (Punjabi)ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ ਅਤੇ ਸਮੂਹ ਜੀਵਾਂ ਨੂੰ ਪਨਾਹ ਦਿੰਦਾ ਹੈ।
Fareedkot Teekaਜਹਾਂ ਕਹਾਂ ਅਰਥਾਤ ਸਰਬ ਅਸਥਾਨੋਂ ਮੇਂ ਪੂਰਨ ਰੂਪ ਜੋ ਸਰਬ ਜੀਵੋਂ ਕਾ (ਸਰਣੰ) ਆਸਰਾ ਵਾਹਿਗੁਰੂ ਹੈ॥
Prof. Sahib Singhਜੋ ਪਰਮਾਤਮਾ ਹਰ ਥਾਂ ਵਿਆਪਕ ਹੈ ਅਤੇ ਸਾਰੇ ਜੀਵਾਂ ਦਾ ਆਸਰਾ ਹੈ,

ਪਦ ਅਰਥ ਜਥ ਕਥ = ਜਿਥੇ ਕਿਥੇ, ਹਰ ਥਾਂ। ਰਮਣੰ = ਵਿਆਪਕ। ਸਰਣੰ = ਓਟ, ਆਸਰਾ (शरणं)। ਸਰਬਤ੍ਰ = ਸਾਰੇ (सर्वत्र = in all places)।

SikhNet (Spanish)El Señor es Todo Prevaleciente,

ਤਥ ਲਗਣੰ ਪ੍ਰੇਮ ਨਾਨਕ ॥ ਪਰਸਾਦੰ ਗੁਰ ਦਰਸਨਹ ॥੧੭॥

tath laganan prem naanak | parasaadan gur darasanah |17|

Sant Singh KhalsaThe mind is touched by His Love, O Nanak, By Guru's Grace, and the Blessed Vision of His Darshan. ||17||
Manmohan SinghO Nanak, man's mind is touched with His love, By virtue of the Guru's grace and vision.
Manmohan Singh (Punjabi)ਹੇ ਨਾਨਕ! ਮਨੁਸ਼ ਦੇ ਮਨ ਨੂੰ ਉਸ ਦਾ ਪਿਆਰ ਲਗ ਜਾਂਦਾ ਹੈ, ਗੁਰਾਂ ਦੀ ਦਇਆ ਦੁਆਰਾ ਅਤੇ ਦੀਦਾਰ ਦੀ ਬਰਕਤ ਦੁਆਰਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮਾਰਾ (ਤਬ) ਤਿਸ ਵਾਹਿਗੁਰੂ ਮੇਂ ਪ੍ਰੇਮ ਲਾਗਾ ਹੈ॥ ਸਤਿਗੁਰੋਂ ਕੇ ਦਰਸ਼ਨ ਔ ਕ੍ਰਿਪਾ ਤੇ॥੧੭॥
Prof. Sahib Singhਉਸ ਵਿਚ, ਹੇ ਨਾਨਕ! (ਜੀਵ ਦਾ) ਪਿਆਰ ਬਣਦਾ ਹੈ-ਗੁਰੂ ਦੇ ਦੀਦਾਰ ਦੀ ਬਰਕਤਿ ਨਾਲ ॥੧੭॥

ਪਦ ਅਰਥ ਤਥ = ਉਸ ਵਿਚ। ਪਰਸਾਦੰ = ਕਿਰਪਾ (प्रसाद) ॥੧੭॥

* ਭਾਵ: ਗੁਰੂ ਦੀ ਸੰਗਤਿ ਕੀਤਿਆਂ ਹੀ ਪਰਮਾਤਮਾ ਨਾਲ ਪਿਆਰ ਬਣਦਾ ਹੈ।

SikhNet (Spanish)por todas partes Él ofrece Su Santuario a todos los seres vivientes y la mente es tocada por Su Amor. Oh dice Nanak, por la Gracia del Guru obtenemos la Bendita Visión de Su Darshan.(17)

ਚਰਣਾਰਬਿੰਦ ਮਨ ਬਿਧੵੰ ॥ ਸਿਧੵੰ ਸਰਬ ਕੁਸਲਣਹ ॥

charanaarabind man bidhayan | sidhayan sarab kusalanah |

Sant Singh KhalsaMy mind is pierced through by the Lord's Lotus Feet. I am blessed with total happiness.
Manmohan SinghMy mind is deeply affected with the Lord's lotus feet, and I am blessed with all the joys.
Manmohan Singh (Punjabi)ਪ੍ਰਭੂ ਦੇ ਕੰਵਲ ਪੈਰਾ ਨਾਲ ਮੇਰਾ ਹਿਰਦਾ ਵਿਨ੍ਹਿਆ ਗਿਆ ਹੈ, ਅਤੇ ਮੈਨੂੰ ਸਾਰੀਆਂ ਖੁਸ਼ੀਆਂ ਪਰਾਪਤ ਹੋ ਗਈਆਂ ਹਨ।
Fareedkot Teekaਜਿਸ ਕਾ ਮਨ ਤਿਸ ਵਾਹਿਗੁਰੂ ਕੇ ਚਰਣਾਰਬਿੰਦ ਮਨ (ਬਿਧ੍ਹੰ) ਮਿਲਿਆ ਹੈ ਅਰਥਾਤ ਅਭੇਦ ਹੂਆ ਹੈ॥ ਤਿਸ ਕੋ ਸਰਬ (ਕੁਸਲਣਹ) ਸੁਖ (ਸਿਧ੍ਯ੍ਯੰ) ਪ੍ਰਾਪਤ ਹੂਏ ਹੈਂ॥
Prof. Sahib Singh(ਜਿਸ ਮਨੁੱਖ ਦਾ) ਮਨ (ਪਰਮਾਤਮਾ ਦੇ) ਸੋਹਣੇ ਚਰਨਾਂ ਵਿਚ ਵਿੱਝਦਾ ਹੈ, (ਉਸ ਨੂੰ) ਸਾਰੇ ਸੁਖ ਮਿਲ ਜਾਂਦੇ ਹਨ।

ਪਦ ਅਰਥ ਚਰਣਾਰਬਿੰਦ = ਚਰਣ-ਅਰਬਿੰਦ (चरण-अरविन्द), ਚਰਨ ਕਮਲ (ਅਰਬਿੰਦ, अरविन्द = ਕੌਲ ਫੁੱਲ)। ਬਿਧ੍ਯ੍ਯੰ = ਵਿੰਨ੍ਹਿਆ ਹੋਇਆ (विध्दं)। ਕੁਸਲਣਹ = ਸੁਖ (कुशल)।

SikhNet (Spanish)Mi mente ha sido atravesada por los Pies de Loto del Señor y me siento bendecido con una Total Felicidad,

ਗਾਥਾ ਗਾਵੰਤਿ ਨਾਨਕ; ਭਬੵੰ ਪਰਾ ਪੂਰਬਣਹ ॥੧੮॥

gaathaa gaavant naanak; bhabayan paraa poorabanah |18|

Sant Singh KhalsaHoly people have been singing this Gaat'haa, O Nanak, since the very beginning of time. ||18||
Manmohan SinghFrom the ancient times, the pious persons have been singing God's praise, O Nanak.
Manmohan Singh (Punjabi)ਪ੍ਰਾਚੀਨ ਸਮੇ ਤੋਂ ਹੀ ਪਵਿੱਤਰ ਪੁਰਸ਼ ਹਰੀ ਦੀ ਮਹਿਮਾ ਗਾਇਨ ਕਰਦੇ ਚਲੇ ਆਏ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸੀ ਸੇ ਜੋ ਪਰੰਪਰਾ ਸ੍ਰੇਸ੍ਟ ਪੂਰਬ ਗਿਆਨੀ ਹੂਏ ਹੈਂ, ਸੋ ਪਰਮੇਸ੍ਵਰ ਕੀ (ਗਾਥਾ) ਕਥਾ ਕੋ ਗਾਵਤੇ ਭਏ ਹੈਂ ਔ ਅਬ ਭੀ ਗਾਵਤੇ ਹੈਂ॥੧੮॥
Prof. Sahib Singhਪਰ, ਹੇ ਨਾਨਕ! ਉਹੀ ਬੰਦੇ ਪਰਮਾਤਮਾ ਦੀ ਸਿਫ਼ਤ-ਸਾਲਾਹ ਗਾਂਦੇ ਹਨ ਜਿਨ੍ਹਾਂ ਦੇ ਪੂਰਬਲੇ ਭਾਗ ਹੋਣ ॥੧੮॥

ਪਦ ਅਰਥ ਗਾਥਾ = ਸਿਫ਼ਤ-ਸਾਲਾਹ (गाथा)। ਭਬ੍ਯ੍ਯੰ = ਭਾਵੀ, ਨਸੀਬ (भव्य = prosperity)। ਪਰਾ ਪੂਰਬਣਹ = ਬਹੁਤ ਪੂਰਬ ਕਾਲ ਦੇ। ਗਾਵੰਤਿ = (गायन्ति) ਗਾਂਦੇ ਹਨ ॥੧੮॥

* ਭਾਵ: ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦਾ ਜੀਵਨ ਸੁਖੀ ਹੋ ਜਾਂਦਾ ਹੈ।

SikhNet (Spanish)pues gente Santa ha estado recitando este Gatja, oh dice Nanak, desde el principio de los tiempos.(18)

ਸੁਭ ਬਚਨ ਰਮਣੰ; ਗਵਣੰ ਸਾਧ ਸੰਗੇਣ, ਉਧਰਣਹ ॥

subh bachan ramanan; gavanan saadh sangen, udharanah |

Sant Singh KhalsaChanting and singing the Sublime Word of God in the Saadh Sangat, mortals are saved from the world-ocean.
Manmohan SinghBy reciting and singing the sublime word of the Guru in the association of saints,
Manmohan Singh (Punjabi)ਸਤਿਸੰਗਤ ਨਾਲ ਜੁੜ, ਗੁਰਾਂ ਦੀ ਸ਼੍ਰੇਸ਼ਟ ਬਾਣੀ ਦਾ ਉਚਾਰਨ ਅਤੇ ਗਾਇਨ ਕਰਨ ਦੁਆਰਾ,
Fareedkot Teekaਸੰਤੋਂ ਕੀ ਸੰਗਤ ਮੇਂ (ਗਵਣੰ) ਜਾਇਕਰ ਜੋ ਸਭ ਬਚਨੋਂ ਕਾ ਉਚਾਰਣ ਕਰਣਾ ਹੈ॥
Prof. Sahib Singh(ਜੋ ਮਨੁੱਖ) ਸਾਧ ਸੰਗਤ ਵਿਚ ਜਾ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦੇ ਹਨ, (ਉਹਨਾਂ ਦਾ) ਉੱਧਾਰ ਹੋ ਜਾਂਦਾ ਹੈ।

ਪਦ ਅਰਥ ਸੁਭ ਬਚਨ = ਸੋਹਣੇ ਬੋਲ, ਸਿਫ਼ਤ-ਸਲਾਹ ਦੀ ਬਾਣੀ (शुभ वचन)।ਰਮਣੰ = ਉਚਾਰਨ ਕਰਨਾ। ਗਵਣੰ = ਜਾਣਾ, ਪਹੁੰਚਣਾ (गमनं)।ਸਾਧ ਸੰਗੇਣ = (साधु सांगेनं) ਗੁਰੂ ਦੀ ਸੰਗਤ ਦੀ ਰਾਹੀਂ। ਉਧਰਣਹ = ਉੱਧਾਰ (उध्दरणं)।

SikhNet (Spanish)Cantando y recitando la Sublime Palabra de Dios en medio de la Saad Sangat, los mortales son salvados del océano de mundo,

ਸੰਸਾਰ ਸਾਗਰੰ ਨਾਨਕ; ਪੁਨਰਪਿ ਜਨਮ. ਨ ਲਭੵਤੇ ॥੧੯॥

sansaar saagaran naanak; punarap janam. na labhayate |19|

Sant Singh KhalsaO Nanak, they shall never again be consigned to reincarnation. ||19||
Manmohan Singhman should cross the world ocean, O Nanak. This human life he shall obtain not again.
Manmohan Singh (Punjabi)ਇਨਸਾਨ ਨੂੰ ਜਗਤ ਸਮੁੰਦਰ ਤੋਂ ਪਾਰ ਹੋਣਾ ਚਾਹੀਦਾ ਹੈ, ਹੇ ਨਾਨਕ! ਇਹ ਮਨੁਸ਼ੀ ਜੀਵਨ ਉਸ ਨੂੰ ਮੁੜ ਕੇ ਨਹੀਂ ਲਭੇਗਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਕਰ ਪੁਰਸ਼ ਕਾ ਸੰਸਾਰ ਸਮੁੰਦਰ ਸੇ ਤਰਨਾ ਹੋਤਾ ਹੈ ਪੁਨਾ ਨਿਸਚੇ ਕਰ ਜਨਮ ਮਰਨ ਕੋ ਨਹੀਂ ਪਾਵਤਾ ਹੈ॥੧੯॥
Prof. Sahib Singhਹੇ ਨਾਨਕ! ਉਹਨਾਂ ਨੂੰ (ਇਸ) ਸੰਸਾਰ-ਸਮੁੰਦਰ ਵਿਚ ਮੁੜ ਮੁੜ ਜਨਮ ਨਹੀਂ ਲੈਣਾ ਪੈਂਦਾ ॥੧੯॥

ਪਦ ਅਰਥ ਪੁਨਰਪਿ = ਪਨਹ ਅਪਿ, ਫਿਰ ਭੀ, ਮੁੜ ਮੁੜ (पुनरपि पुनः अपि) ॥੧੯॥

* ਭਾਵ: ਸਾਧ ਸੰਗਤਿ ਵਿਚ ਟਿਕ ਕੇ ਸਿਫ਼ਤਿ-ਸਾਲਾਹ ਕੀਤਿਆਂ ਵਿਕਾਰਾਂ ਤੋਂ ਬਚ ਜਾਈਦਾ ਹੈ।

SikhNet (Spanish)oh dice Nanak, nunca más serán consignados a la reencarnación. (19)

ਬੇਦ ਪੁਰਾਣ ਸਾਸਤ੍ਰ ਬੀਚਾਰੰ ॥

bed puraan saasatr beechaaran |

Sant Singh KhalsaPeople contemplate the Vedas, Puraanas and Shaastras.
Manmohan SinghMen give thought to the Vedas, the Puranas and the Shashtras.
Manmohan Singh (Punjabi)ਪ੍ਰਾਣੀ ਵੇਦਾਂ, ਪੁਰਾਨਾ ਅਤੇ ਸ਼ਾਸਤਰਾ ਨੂੰ ਵੀਚਾਰਦੇ ਹਨ।
Fareedkot Teekaਜਿਸ ਨੇ ਵੇਦੋਂ ਔ ਪੁਰਾਣੋਂ ਸ਼ਾਸਤ੍ਰੋਂ ਕਾ ਬੀਚਾਰ ਕਰਕੇ॥
Prof. Sahib Singhਜੇਹੜਾ ਕੋਈ ਮਨੁੱਖ ਵੇਦ ਪੁਰਾਣ ਸ਼ਾਸਤ੍ਰ (ਆਦਿਕ ਧਰਮ-ਪੁਸਤਕਾਂ ਨੂੰ) ਵਿਚਾਰ ਕੇ-
SikhNet (Spanish)La gente medita en los Vedas, los Puranas y en los Shastras,

ਏਕੰਕਾਰ; ਨਾਮ ਉਰ ਧਾਰੰ ॥

ekankaar; naam ur dhaaran |

Sant Singh KhalsaBut by enshrining in their hearts the Naam, the Name of the One and Only Creator of the Universe,
Manmohan SinghBy enshrine the Name of One God in mind,
Manmohan Singh (Punjabi)ਇਕ ਵਾਹਿਗੁਰੂ ਦਾ ਨਾਮ ਹੀ ਆਪਣੇ ਹਿਰਦੇ ਅੰਦਰ ਟਿਕਾਉਣਾ ਉਚਿਤ ਹੈ,
Fareedkot Teekaਏਕ ਸਰੂਪ ਅਰਥਾਤ ਅਕਾਲ ਪੁਰਖ ਕਾ ਨਾਮ ਰਿਦੇ ਮੇਂ ਧਾਰਨ ਕੀਆ ਹੈ॥
Prof. Sahib Singhਇੱਕ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹੈ,

ਪਦ ਅਰਥ ਏਕੰਕਾਰ ਨਾਮ = ਇਕ ਪਰਮਾਤਮਾ ਦਾ ਨਾਮ। ਉਰ = ਹਿਰਦਾ (उरस = heart)।

SikhNet (Spanish)pero enalteciendo el Naam en su corazón, el Nombre del Único Creador del Universo,

ਕੁਲਹ ਸਮੂਹ; ਸਗਲ ਉਧਾਰੰ ॥

kulah samooh; sagal udhaaran |

Sant Singh Khalsaeveryone can be saved.
Manmohan Singhone can save all the beings of one's generation.
Manmohan Singh (Punjabi)ਜਿਸ ਦੇ ਰਾਹੀਂ ਉਹ ਆਪਣੀਆਂ ਸਾਰੀਆਂ ਪੀੜ੍ਹੀਆਂ ਦੇ ਸਾਰੇ ਜੀਵਾਂ ਨੂੰ ਬਚਾ ਸਕਦੇ ਹਨ।
Fareedkot Teekaਤਿਸ ਨੇ ਅਪਨੀ ਸੰਪੂਰਨ ਕੁਲੋਂ ਕਾ ਔ ਔਰੋਂ ਕੀ ਸਮੂਹ ਕੁਲੋਂ ਕਾ ਉਧਾਰ ਕੀਆ ਹੈ॥
Prof. Sahib Singhਉਹ ਆਪਣੀਆਂ ਅਨੇਕਾਂ ਸਾਰੀਆਂ ਕੁਲਾਂ ਨੂੰ (ਵੀ) ਤਾਰ ਲੈਂਦਾ ਹੈ,

ਪਦ ਅਰਥ ਕੁਲਹ ਸਮੂਹ = ਸਾਰੀਆਂ ਕੁਲਾਂ।

SikhNet (Spanish)todos y cada uno pueden ser salvados.

ਬਡਭਾਗੀ ਨਾਨਕ; ਕੋ ਤਾਰੰ ॥੨੦॥

baddabhaagee naanak; ko taaran |20|

Sant Singh KhalsaBy great good fortune, O Nanak, a few cross over like this. ||20||
Manmohan SinghO Nanak, a few very lucky ones cross over thiswise.
Manmohan Singh (Punjabi)ਹੇ ਨਾਨਕ! ਬਹੁਤ ਥੋੜ੍ਹੇ ਭਾਰੇ ਭਾਗਾਂ ਵਾਲੇ ਇਸ ਤਰ੍ਹਾਂ ਪਾਰ ਉਤਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਐਸੇ ਬਡਭਾਗੀ ਜਨ ਨਾਮ ਜਪ ਕਰ ਆਪ ਤਰ ਕਰ ਔਰੋਂ ਕੋ ਤਾਰਨੇ ਵਾਲੇ ਕੋਈ ਦੁਰਲਭ ਹੋਤੇ ਹੈਂ॥੨੦॥
Prof. Sahib Singhਅਤੇ ਹੇ ਨਾਨਕ! ਉਹ ਕੋਈ (ਵਿਰਲਾ) ਵੱਡੇ ਭਾਗਾਂ ਵਾਲਾ ਮਨੁੱਖ (ਆਪ ਵੀ) ਤਰ ਜਾਂਦਾ ਹੈ ॥੨੦॥

ਪਦ ਅਰਥ ਬਡਭਾਗੀ ਕੋ = ਕੋਈ ਵੱਡੇ ਭਾਗਾਂ ਵਾਲਾ ਮਨੁੱਖ ॥੨੦॥

* ਭਾਵ: ਧਰਮ ਪੁਸਤਕ ਦੇ ਪੜ੍ਹਨ ਤੋਂ ਅਸਲ ਲਾਭ ਇਹੀ ਮਿਲਣਾ ਚਾਹੀਦਾ ਹੈ ਕਿ ਮਨੁੱਖ ਪਰਮਾਤਮਾ ਦਾ ਨਾਮ ਸਿਮਰੇ।

SikhNet (Spanish)Y por una buena Fortuna, oh dice Nanak, sólo unos pocos cruzan de esta manera. (20)

ਸਿਮਰਣੰ ਗੋਬਿੰਦ ਨਾਮੰ; ਉਧਰਣੰ ਕੁਲ ਸਮੂਹਣਹ ॥

simaranan gobind naaman; udharanan kul samoohanah |

Sant Singh KhalsaMeditating in remembrance on the Naam, the Name of Lord of the Universe, all one's generations are saved.
Manmohan SinghContemplating the World-Lord's Name, all the generations are saved.
Manmohan Singh (Punjabi)ਸੰਸਾਰ ਦੇ ਸੁਆਮੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ, ਸਾਰੀਆਂ ਪੀੜ੍ਹੀਆਂ ਪਾਰ ਉਤਰ ਜਾਂਦੀਆਂ ਹਨ।
Fareedkot Teekaਗੋਬਿੰਦ ਕਾ ਨਾਮ ਸਿਮਰਨ ਕਰਨੇ ਤੇ ਸਮੂਹ ਕੁਲੋਂ ਕਾ ਉਧਾਰ ਹੋਤਾ ਹੈ॥
Prof. Sahib Singhਗੋਬਿੰਦ ਦਾ ਨਾਮ ਸਿਮਰਿਆਂ ਸਾਰੀਆਂ ਕੁਲਾਂ ਦਾ ਉੱਧਾਰ ਹੋ ਜਾਂਦਾ ਹੈ,

ਪਦ ਅਰਥ ਸਿਮਰਣੰ = (स्मरणं) ਸਿਮਰਨ ਕਰਨ ਦੁਆਰਾ, ਬੰਦਗੀ ਰਾਹੀਂ, ਭਜਨ ਕਰਨ ਨਾਲ।

SikhNet (Spanish)Meditando en el Naam, todas nuestras generaciones son salvadas y en la Saad Sangat,

ਲਬਧਿਅੰ ਸਾਧ ਸੰਗੇਣ, ਨਾਨਕ; ਵਡਭਾਗੀ ਭੇਟੰਤਿ ਦਰਸਨਹ ॥੨੧॥

labadhian saadh sangen, naanak; vaddabhaagee bhettant darasanah |21|

Sant Singh KhalsaIt is obtained in the Saadh Sangat, the Company of the Holy. O Nanak, by great good fortune, the Blessed Vision of His Darshan is seen. ||21||
Manmohan SinghAssociating with the saints, God's meditation is obtained. By great good fortune is seen the Lord's holy vision.
Manmohan Singh (Punjabi)ਸਤਿਸੰਗਤ ਕਰਨ ਦੁਆਰਾ ਵਾਹਿਗੁਰੂ ਦਾ ਸਿਮਰਨ ਪਰਾਪਤ ਹੁੰਦਾ ਹੈ। ਪਰਮ ਚੰਗੇ ਨਸੀਬਾਂ ਦੁਆਰਾ ਸੁਆਮੀ ਦਾ ਪਵਿੱਤ੍ਰ ਦੀਦਾਰ ਦੇਖਿਆ ਜਾਂਦਾ ਹੈ।
Fareedkot Teekaਸੋ ਨਾਮ ਸੰਤੋਂ ਕੀ ਸੰਗਤਿ ਕਰ ਕੇ ਪ੍ਰਾਪਤਿ ਹੋਤਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਪਰੰਤੂ ਤਿਨ ਸੰਤੋਂ ਕਾ ਦਰਸਨ ਬਡੇ ਭਾਗੋਂ ਕਾ ਮਿਲਤਾ ਹੈ॥੨੧॥
Prof. Sahib Singhਪਰ (ਗੋਬਿੰਦ ਦਾ ਨਾਮ) ਹੇ ਨਾਨਕ! ਸਾਧ ਸੰਗਤ ਵਿਚ ਮਿਲਦਾ ਹੈ, (ਤੇ, ਸਾਧ ਸੰਗਤ ਦਾ) ਦਰਸਨ ਵਡੇ ਭਾਗਾਂ ਵਾਲੇ (ਬੰਦੇ) ਕਰਦੇ ਹਨ ॥੨੧॥

ਪਦ ਅਰਥ ਲਬਧਿਅੰ = ਲੱਭਦਾ ਹੈ (लब्धय)। ਸਾਧ ਸੰਗੇਣ = (साधु संगेन) ਗੁਰੂ ਦੀ ਸੰਗਤ ਦੀ ਰਾਹੀਂ। ਭੇਟੰਤਿ = ਮਿਲਦੇ ਹਨ। ਭੇਟੰਤਿ ਦਰਸਨਹ = ਦਰਸਨ ਕਰਦੇ ਹਨ ॥੨੧॥

* ਭਾਵ: ਪਰਮਾਤਮਾ ਦੇ ਨਾਮ ਦੀ ਦਾਤਿ ਸਾਧ ਸੰਗਤਿ ਵਿਚੋਂ ਮਿਲਦੀ ਹੈ।

SikhNet (Spanish)la Compañía de los Santos, la Bendita Visión de Su Darshan se muestra.(21)

ਸਰਬ ਦੋਖ ਪਰੰਤਿਆਗੀ; ਸਰਬ ਧਰਮ ਦ੍ਰਿੜੰਤਣਃ ॥

sarab dokh parantiaagee; sarab dharam drirrantan: |

Sant Singh KhalsaAbandon all your evil habits, and implant all Dharmic faith within.
Manmohan SinghThe saint forsake all his sins and implants all faith within his mind.
Manmohan Singh (Punjabi)ਸਾਧੂ ਆਪਣੇ ਸਾਰੇ ਕਸਮਲਾਂ ਨੂੰ ਤਿਆਗ ਦਿੰਦਾ ਹੈ ਅਤੇ ਸਮੂਹ ਧਰਮ-ਈਮਾਨ ਨੂੰ ਆਪਣੇ ਵਿੱਚ ਪੱਕਾ ਕਰ ਲੈਂਦਾ ਹੈ।
Fareedkot Teekaਸਰਬ ਦੋਖੋਂ ਕੋ ਪਰੀਤਿਆਗ ਕਰ ਕੇ ਸਰਬ ਪ੍ਰਕਾਰ ਸੇ ਧਰਮ ਕੋ ਜੋ ਰਿਦੇ ਮੇਂ ਦ੍ਰਿੜ ਕਰਨਾ ਹੈ॥
Prof. Sahib Singhਹੇ ਨਾਨਕ! ਸਾਰੇ ਵਿਕਾਰ ਚੰਗੀ ਤਰ੍ਹਾਂ ਤਿਆਗ ਦੇਣੇ ਅਤੇ ਧਰਮ ਨੂੰ ਪੱਕੀ ਤਰ੍ਹਾਂ (ਹਿਰਦੇ ਵਿਚ) ਟਿਕਾਣਾ-

ਪਦ ਅਰਥ ਦੋਖ = ਵਿਕਾਰ (दोष)। ਪਰੰ = ਚੰਗੀ ਤਰ੍ਹਾਂ, ਪੂਰੇ ਤੌਰ ਤੇ। ਤਿਆਗੀ = ਤਿਆਗਣ ਵਾਲਾ (ਬਣਨਾ)। ਦ੍ਰਿੜੰਤਣ: (ਹਿਰਦੇ ਵਿਚ) ਪੱਕਾ ਕਰਨਾ।

SikhNet (Spanish)Deja ya todos tus malvados hábitos e implanta en tu interior la Fe en el Drama.

ਲਬਧੇਣਿ ਸਾਧ ਸੰਗੇਣਿ; ਨਾਨਕ. ਮਸਤਕਿ ਲਿਖੵਣਃ ॥੨੨॥

labadhen saadh sangen; naanak. masatak likhayan: |22|

Sant Singh KhalsaThe Saadh Sangat, the Company of the Holy, is obtained, O Nanak, by those who have such destiny written upon their foreheads. ||22||
Manmohan SinghThey, on whose forehead it so writ, O Nanak, obtain the society of the saints.
Manmohan Singh (Punjabi)ਜਿਨ੍ਹਾਂ ਦੇ ਮੱਥੇ ਉਤੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਹੇ ਨਾਨਕ! ਉਹ ਹੀ ਸਤਿਸੰਗਤ ਨੂੰ ਪਰਾਪਤ ਹੁੰਦੇ ਹਨ।
Fareedkot Teekaਸੋ ਸੰਤੋਂ ਕੇ ਸੰਗ ਸੇ ਹੀ ਪ੍ਰਾਪਤ ਹੋਤਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਸਤਸੰਗ ਮਸਤਕ ਕੇ ਲੇਖ ਲਿਖੇ ਅਨੁਸਾਰ ਮਿਲਤਾ ਹੈ॥੨੨॥
Prof. Sahib Singh(ਇਹ ਦਾਤ ਉਸ ਬੰਦੇ ਨੂੰ) ਸਾਧ ਸੰਗਤ ਵਿਚ ਮਿਲਦੀ ਹੈ (ਜਿਸ ਦੇ) ਮੱਥੇ ਉਤੇ (ਚੰਗਾ) ਲੇਖ ਲਿਖਿਆ ਹੋਵੇ ॥੨੨॥

ਪਦ ਅਰਥ ਮਸਤਕਿ = ਮੱਥੇ ਉਤੇ (मस्तक = ਮੱਥਾ। मस्तके = ਮੱਥੇ ਉਤੇ)। ਲਿਖ੍ਯ੍ਯਣ: ਲਿਖਿਆ ਹੋਇਆ ਲੇਖ ॥੨੨॥

* ਭਾਵ: ਉਸ ਮਨੁੱਖ ਦੇ ਭਾਗ ਜਾਗ ਪਏ ਜਾਣੋ ਜੋ ਸਾਧ ਸੰਗਤਿ ਵਿਚ ਜਾਣ ਲੱਗ ਪੈਂਦਾ ਹੈ। ਸਾਧ ਸੰਗਤਿ ਵਿਚ ਨਾਮ ਸਿਮਰਨ ਨਾਲ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ।

SikhNet (Spanish)La Saad Sangat, la Compañía de los Santos es obtenida, oh dice Nanak, por aquéllos que llevan tal Destino inscrito en sus frentes.(22)

ਹੋਯੋ ਹੈ ਹੋਵੰਤੋ; ਹਰਣ ਭਰਣ ਸੰਪੂਰਣਃ ॥

hoyo hai hovanto; haran bharan sanpooran: |

Sant Singh KhalsaGod was, is, and shall always be. He sustains and destroys all.
Manmohan SinghThe Lord was, is and shall ever He sustains and destroys all.
Manmohan Singh (Punjabi)ਪ੍ਰਭੂ ਹੈ ਸੀ, ਹੁਣ ਹੈ, ਅਤੇ ਸਦਾ ਹੋਵੇਗਾ ਭੀ। ਉਹ ਸਾਰਿਆਂ ਨੂੰ ਪਾਲਦਾ-ਪੋਸਦਾ ਤੇ ਨਸ਼ਟ ਕਰਦਾ ਹੈ।
Fareedkot Teekaਜੋ ਵਾਹਿਗੁਰੂ ਸੰਪੂਰਨ ਸ੍ਰਿਸ਼੍ਟੀ ਕੇ ਕਰਨੇ ਭਰਨੇ ਵਾਲਾ ਪੀਛੇ ਹੂਆ ਹੈ ਔਰ ਅਬ ਹੈ ਪੁਨਾ ਆਗੇ ਕੋ ਹੋਵੇਗਾ ਅਰਥਾਤ ਤ੍ਰਿਕਾਲ ਅਬਾਧ੍ਯ ਸਤਿ ਸਰੂਪ ਹੈ॥
Prof. Sahib Singhਜੋ ਪਰਮਾਤਮਾ ਭੂਤ ਵਰਤਮਾਨ ਭਵਿੱਖਤ ਵਿਚ ਸਦਾ ਹੀ ਥਿਰ ਰਹਿਣ ਵਾਲਾ ਹੈ, ਜੋ ਸਭ ਜੀਵਾਂ ਨੂੰ ਨਾਸ ਕਰਨ ਵਾਲਾ ਹੈ ਸਭ ਦਾ ਪਾਲਣ ਵਾਲਾ ਹੈ ਅਤੇ ਸਭ ਵਿਚ ਵਿਆਪਕ ਹੈ,

ਪਦ ਅਰਥ ਹੋਯੋ = ਜੋ ਪਿਛਲੇ ਸਮੇ ਵਿਚ ਮੌਜੂਦ ਸੀ। ਹੈ = ਜੋ ਹੁਣ ਭੀ ਮੌਜੂਦ ਹੈ। ਹੋਵੰਤੋ = ਜੋ ਅਗਾਂਹ ਨੂੰ ਭੀ ਮੌਜੂਦ ਰਹੇਗਾ। ਹਰਣ = ਨਾਸ ਕਰਨ ਵਾਲਾ। ਭਰਣ = ਪਾਲਣ ਵਾਲਾ। ਸੰਪੂਰਣ: ਵਿਆਪਕ।

SikhNet (Spanish)Dios era, es y siempre será, Él sostiene y destruye todo. Entiende que los Santos son Verdaderos,

ਸਾਧੂ ਸਤਮ ਜਾਣੋ; ਨਾਨਕ. ਪ੍ਰੀਤਿ ਕਾਰਣੰ ॥੨੩॥

saadhoo satam jaano; naanak. preet kaaranan |23|

Sant Singh KhalsaKnow that these Holy people are true, O Nanak; they are in love with the Lord. ||23||
Manmohan SinghO Nanak, know thee the saints to be true, for, they bear love to their Lord.
Manmohan Singh (Punjabi)ਹੇ ਨਾਨਕ! ਤੂੰ ਸੰਤਾਂ ਨੂੰ ਸੱਚੇ ਕਰਕੇ ਜਾਣ, ਕਿਉਂ ਜੋ ਉਹ ਆਪਣੇ ਪ੍ਰਭੂ ਨੂੰ ਪਿਆਰ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਹਰੀ ਕੀ ਪ੍ਰੀਤਿ ਕਾ ਕਾਰਨ ਸਰਬ ਤੇ ਉਤਮ ਸੰਤ ਜਨ ਹੈਂ ਐਸੇ ਜਾਣੋ॥੨੩॥
Prof. Sahib Singhਹੇ ਨਾਨਕ! ਉਸ ਨਾਲ ਪਿਆਰ ਪਾਣ ਦਾ ਕਾਰਨ ਨਿਸ਼ਚੇ ਕਰ ਕੇ ਸੰਤਾਂ ਨੂੰ ਹੀ ਸਮਝੋ ॥੨੩॥

ਪਦ ਅਰਥ ਸਤਮ = (सत्यं) ਨਿਸ਼ਚੇ ਕਰ ਕੇ। ਜਾਣੋ = ਸਮਝੋ ॥੨੩॥

* ਭਾਵ: ਸਾਧ ਸੰਗਤਿ ਦੀ ਰਾਹੀਂ ਹੀ ਪਰਮਾਤਮਾ ਨਾਲ ਪਿਆਰ ਬਣ ਸਕਦਾ ਹੈ।

SikhNet (Spanish)dice Nanak, pues están enamorados del Señor.(23)

ਸੁਖੇਣ ਬੈਣ ਰਤਨੰ; ਰਚਨੰ ਕਸੁੰਭ ਰੰਗਣਃ ॥

sukhen bain ratanan; rachanan kasunbh rangan: |

Sant Singh KhalsaThe mortal is engrossed in sweet words and transitory pleasures which shall soon fade away.
Manmohan SinghMortal loves not the Guru's word, which bestows bliss, is absorbed in saf-flower dye.
Manmohan Singh (Punjabi)ਪ੍ਰਾਣੀ ਗੁਰਾਂ ਦੀ ਬਾਣੀ ਨੂੰ ਪਿਆਰ ਨਹੀਂ ਕਰਦਾ, ਜੋ ਖੁਸ਼ੀ ਬਖਸ਼ਦੀ ਹੈ, ਪਰ ਕੁਸੰਭੇ ਦੇ ਫੁਲ ਦੇ ਰੰਗ ਵਿੱਚ ਰੰਗਿਆ ਹੋਇਆ ਹੈ।
Fareedkot Teekaਜਿਨ ਜੀਵੋਂ ਕੀ ਸੁਖੋਂ ਕੇ ਦੇਣੇ ਵਾਲੇ ਸੰਤ ਜਨੋਂ ਕੇ ਰਤਨ ਰੂਪ ਬਚਨੋਂ ਮੇਂ (ਰਤਨੰ) ਪ੍ਰੀਤੀ ਨਹੀਂ ਹੋਤੀ ਹੈ ਔ ਕਸੁੰਭੇ ਕੇ ਰੰਗ ਸਮ ਛਿਨਭੰਗਰ ਸੁਖੋਂ ਮੇਂ ਰਚ ਰਹੇ ਹੈਂ॥
Prof. Sahib Singh(ਮਾਇਆ-) ਕਸੁੰਭੇ ਦੇ ਰੰਗਾਂ ਵਿਚ ਅਤੇ (ਮਾਇਆ ਸੰਬੰਧੀ) ਸੁਖਦਾਈ ਸੋਹਣੇ ਬੋਲਾਂ ਵਿਚ ਮਸਤ ਰਿਹਾਂ-

ਪਦ ਅਰਥ ਸੁਖੇਣ = ਸੁਖਦਾਈ। ਬੈਣ ਰਤਨੰ = ਬੋਲ ਰੂਪ ਰਤਨ (वचन, वअण)। ਰਚਨੰ = ਮਸਤ ਹੋਣਾ। ਕਸੁੰਭ ਰੰਗਣਃ = (ਮਾਇਆ-) ਕਸੁੰਭੇ ਦੇ ਰੰਗਾਂ ਵਿਚ।

SikhNet (Spanish)El mortal está involucrado en palabras dulces, asuntos y placeres transitorios que se desvanecerán pronto.

ਰੋਗ ਸੋਗ ਬਿਓਗੰ; ਨਾਨਕ. ਸੁਖੁ ਨ, ਸੁਪਨਹ ॥੨੪॥

rog sog biogan; naanak. sukh na, supanah |24|

Sant Singh KhalsaDisease, sorrow and separation afflict him; O Nanak, he never finds peace, even in dreams. ||24||
Manmohan SinghDisease, sorrow and separation befall him, O Nanak and he obtains not peace even in dream.
Manmohan Singh (Punjabi)ਬੀਮਾਰੀ, ਗਮ ਤੇ ਵਿਛੋਡਾ ਉਸ ਨੂੰ ਆ ਵਾਪਰਦੇ ਹਨ, ਹੇ ਨਾਨਕ! ਅਤੇ ਸੁਫਨੇ ਵਿੱਚ ਭੀ ਉਸ ਨੂੰ ਆਰਾਮ ਨਹੀਂ ਮਿਲਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪੰਡਤੋ! ਸੇ ਪੁਰਸ਼ ਵਾਹਿਗੁਰੂ ਕੇ ਵਿਯੋਗ ਕਰ ਰੋਗ, ਸੋਗ ਕਰ ਗ੍ਰਸਤ ਰਹਿਤੇ ਹੈਂ, ਤਾਂ ਤੇ ਤਿਨੋਂ ਕੋ ਸੁਪਨੇ ਮਾਤ੍ਰ ਮੇਂ ਭੀ ਸੁਖ ਨਹੀਂ ਪ੍ਰਾਪਤਿ ਹੋਤਾ ਹੈ॥੨੪॥☬ਸ੍ਰੀ ਗੁਰੂ ਅਰਜਨ ਸਾਹਿਬ ਜੀ ਮੌ ਨਾਮ ਨਗਰ ਮੇਂ ਬਿਵਾਹ ਕੇ ਸਮੇਂ ਲੜਕੀਆਂ ਕੋ ਇਹ ਛੰਦ ਸੁਨਾਏ ਹੈਂ। ਇਸ ਛੰਦ ਕਾ ਨਾਮੁ ਫੁਨਹੇ ਹੈ। ਇਸ ਫੁਨਹੇ ਛੰਦ ਮੇਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਜੀਵੋਂ ਕੋ ਬਹੁਤ ਪ੍ਰਕਾਰ ਸੇ ਉਪਦੇਸ਼ ਉਚਾਰਨ ਕਰਤੇ ਹ।ੈਂ ਪ੍ਰਿਥਮ ਸ੍ਰੀ ਪ੍ਰਮੇਸ੍ਵਰ ਜੀ ਕੇ ਆਗੇ ਬੇਨਤੀ ਕਰਤੇ ਹੈਂ:
Prof. Sahib Singhਰੋਗ ਚਿੰਤਾ ਅਤੇ ਦੁੱਖ (ਹੀ ਵਿਆਪਦੇ ਹਨ)। ਹੇ ਨਾਨਕ! ਸੁਖ ਸੁਪਨੇ ਵਿਚ ਭੀ ਨਹੀਂ ਮਿਲਦਾ ॥੨੪॥

ਪਦ ਅਰਥ ਸੋਗ = (शोक) ਚਿੰਤਾ। ਬਿਓਗੰ = ਵਿਛੋੜਾ, ਦੁੱਖ। ਸੁਪਨਹ = (स्व्प्ने) ॥੨੪॥

* ਭਾਵ: ਮਾਇਆ ਦੇ ਰੰਗ ਤਮਾਸ਼ੇ ਕਸੁੰਭੇ ਦੇ ਫੁੱਲ ਵਰਗੇ ਹੀ ਹਨ। ਇਹਨਾਂ ਵਿਚ ਫਸੇ ਰਿਹਾਂ ਸੁਖ ਨਹੀਂ ਮਿਲ ਸਕਦਾ। * ਨੋਟ: ਸਹਸਕ੍ਰਿਤੀ ਸਲੋਕ ਅਤੇ ਗਾਥਾ ਦਾ ਟੀਕਾ ਅਗਸਤ ੧੯੫੫ ਵਿਚ ਲਿਖਿਆ ਅਤੇ ਸਤੰਬਰ ੧੯੬੩ ਵਿਚ ਇਸ ਟੀਕੇ ਦੀ ਸੁਧਾਈ ਕੀਤੀ।

SikhNet (Spanish)La enfermedad, el sufrimiento y la separación lo afligen, dice Nanak, nunca encuentra la Paz, ni aun en sueños.(24)

Open this shabad (55 lines, Angs 1360-1361) →

Shabad Guru Arjan Dev Ji Phunhay Fifth Mehl continues on Ang 1362

ਫੁਨਹੇ ਮਹਲਾ ੫ ॥

funahe mahalaa 5 |

Sant Singh KhalsaPhunhay, Fifth Mehl:
Manmohan SinghFunhas, 5th Guru.
Manmohan Singh (Punjabi)ਫੁਨਹੇ ਪੰਜਵੀਂ ਪਾਤਿਸ਼ਾਹੀ।
Prof. Sahib Singhਗੁਰੂ ਅਰਜਨਦੇਵ ਜੀ ਦੀ ਬਾਣੀ 'ਫੁਨਹੇ'।

ਪਦ ਅਰਥ ਫੁਨਹੇ = (पुनःक्ष् ਪੁਨਹ, ਮੁੜ ਮੁੜ, ਫਿਰ। ਇਸ ਦਾ ਪ੍ਰਾਕ੍ਰਿਤ-ਰੂਪ ਬਾਣੀ ਵਿਚ 'ਫੁਨਿ' ਆਇਆ ਹੈ) ਉਹ 'ਛੰਤ' ਜਿਸ ਦੇ ਹਰੇਕ 'ਬੰਦ' ਵਿਚ ਕੋਈ ਇਕੋ ਲਫ਼ਜ਼ 'ਫੁਨਿ' (ਮੁੜ ਮੁੜ) ਆਇਆ ਹੈ। ਇਸ ਛੰਤ ਦੇ ਬੰਦਾਂ ਵਿਚ ਲਫ਼ਜ਼ 'ਹਰਿਹਾਂ' ਮੁੜ ਮੁੜ ਆਉਂਦਾ ਹੈ।

SikhNet (Spanish)Funje, Guru Aryan Dev, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

* ਫੁਨਹੇ ਮਹਲਾ ੫ ਦਾ ਭਾਵ। ਹਰੇਕ ਬੰਦ ਦਾ ਵੱਖ-ਵੱਖ: ੧. ਇਸ ਜਗਤ-ਰਚਨਾ ਵਿਚ ਸਿਰਜਣਹਾਰ ਪ੍ਰਭੂ ਹਰੇਕ ਜੀਵ ਦੇ ਅੰਗ-ਸੰਗ ਮੌਜੂਦ ਹੈ। ਉਸ ਦੀ ਕੁਦਰਤਿ ਵਿਚ ਮਰਯਾਦਾ ਹੀ ਇਉਂ ਹੈ ਕਿ ਜੀਵ ਦੇ ਕੀਤੇ ਕਰਮਾਂ ਦੇ ਸੰਸਕਾਰ ਉਸਦੇ ਮਨ ਵਿਚ ਇਕੱਠੇ ਹੁੰਦੇ ਜਾਂਦੇ ਹਨ, ਮਾਨੋ, ਉਸ ਦੇ ਮੱਥੇ ਉਤੇ ਲੇਖ ਲਿਖੇ ਜਾਂਦੇ ਹਨ। ੨. ਸਾਧ-ਸੰਗਤਿ ਵਿਚ ਜਿਸ ਮਨੁੱਖ ਦਾ ਬਹਿਣ-ਖਲੋਣ ਹੋ ਜਾਂਦਾ ਹੈ, ਉਥੇ ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ। ਇਸ ਤਰ੍ਹਾਂ, ਮਾਨੋ, ਉਸ ਦੇ ਮੱਥੇ ਦੇ ਭਾਗ ਜਾਗ ਪੈਂਦੇ ਹਨ, ਤੇ, ਉਸ ਦੀ ਸੁਰਤਿ ਪਰਮਾਤਮਾ ਦੇ ਚਰਨਾਂ ਵਿਚ ਜੁੜਨ ਲਗ ਪੈਂਦੀ ਹੈ। ੩. ਦੁਨੀਆ ਦੇ ਮੌਜ-ਮੇਲੇ, ਸਰੀਰਕ ਸੁਖ ਕਿਤਨੇ ਭੀ ਪਏ ਹੋਣ; ਪਰ ਜਿਤਨਾ ਚਿਰ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਨਹੀਂ ਜੁੜਦਾ, ਇਸ ਨੂੰ ਆਤਮਕ ਆਨੰਦ ਹਾਸਲ ਨਹੀਂ ਹੁੰਦਾ। ੪. ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ। ਜਿਹੜਾ ਭੀ ਮਨੁੱਖ ਅਜਿਹੇ ਮਨੁੱਖ ਦੀ ਸੰਗਤਿ ਕਰਦਾ ਹੈ, ਉਹ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦਾ ਹੈ। ੫. ਮਾਇਆ ਦੇ ਜੋਧੇ ਕਾਮਾਦਿਕ ਇਤਨੇ ਬਲੀ ਹਨ ਕਿ ਕੋਈ ਮਨੁੱਖ ਆਪਣੇ ਉੱਦਮ ਦੀ ਟੇਕ ਰੱਖ ਕੇ ਇਹਨਾਂ ਦੇ ਹੱਲੇ ਤੋਂ ਬਚ ਨਹੀਂ ਸਕਦਾ। ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਸ ਦਾ ਮਨ ਟਿਕ ਜਾਂਦਾ ਹੈ, ਤੇ ਪਰਮਾਤਮਾ ਦੀ ਯਾਦ ਵਿਚ ਜੁੜਨ ਲੱਗ ਪੈਂਦਾ ਹੈ। ੬. ਵਿਕਾਰਾਂ-ਭਰੇ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ

SikhNet (Spanish)Un Dios Creador Universal, por la Gracia del Verdadero Guru.

ਹਾਥਿ ਕਲੰਮ ਅਗੰਮ; ਮਸਤਕਿ ਲੇਖਾਵਤੀ ॥

haath kalam agam; masatak lekhaavatee |

Sant Singh KhalsaWith Pen in Hand, the Unfathomable Lord writes the mortal's destiny upon his forehead.
Manmohan SinghWith pen in His hand, the Inscrutable Lord writes destiny on the forehead of all.
Manmohan Singh (Punjabi)ਆਪਣੇ ਹੱਥ ਵਿੱਚ ਕਲਮ ਲੈ, ਖੋਜ-ਰਹਿਤ ਪ੍ਰਭੂ ਸਾਰਿਆਂ ਦੇ ਮੰਕੇ ਤੇ ਪ੍ਰਾਲਭਧ ਲਿਖਦਾ ਹੈ।
Fareedkot Teekaਹੇ ਮਨ, ਬਾਣੀ ਸੇ ਅਗੰਮ ਵਾਹਿਗੁਰੂ! ਤੇਰੇ ਹਾਥ ਮੇਂ ਹੁਕਮ ਰੂਪ ਜੋ ਕਲਮ ਹੈ, ਸੋਈ ਸਰਬ ਜੀਵੋਂ ਕੇ ਮਸਤਕ ਮੇਂ ਲੇਖੋਂ ਕੋ ਲਿਖਤੀ ਆਵਤੀ ਹੈ, ਭਾਵ ਯੇਹ ਸਰਬ ਲੇਖ ਤੇਰੇ ਹੁਕਮ ਕਰ ਲਿਖੇ ਜਾਤੇ ਹੈਂ॥
Prof. Sahib Singhਹੇ ਅਪਹੁੰਚ ਪ੍ਰਭੂ! (ਤੇਰੇ) ਹੱਥ ਵਿਚ ਕਲਮ ਹੈ (ਜੋ ਸਭ ਜੀਵਾਂ ਦੇ) ਮੱਥੇ ਉੱਤੇ (ਲੇਖ) ਲਿਖਦੀ ਜਾ ਰਹੀ ਹੈ।

ਪਦ ਅਰਥ ਹਾਥਿ = (ਤੇਰੇ) ਹੱਥ ਵਿਚ। ਅਗੰਮ = ਹੇ ਅਪਹੁੰਚ ਹਰੀ! ਮਸਤਕਿ = (ਜੀਵਾਂ ਦੇ) ਮੱਥੇ ਉੱਤੇ।

SikhNet (Spanish)Con pluma en Mano el Insondable Señor inscribe el destino del mortal sobre su frente,

ਉਰਝਿ ਰਹਿਓ ਸਭ ਸੰਗਿ; ਅਨੂਪ ਰੂਪਾਵਤੀ ॥

aurajh rahio sabh sang; anoop roopaavatee |

Sant Singh KhalsaThe Incomparably Beautiful Lord is involved with all.
Manmohan SinghThe Lord of unparalleled beauty is involved with all.
Manmohan Singh (Punjabi)ਲਾਸਾਨੀ ਸੁੰਦਰਤਾ ਦਾ ਸੁਆਮੀ ਸਾਰਿਆਂ ਨਾਲ ਉਲਝਿਆ ਹੋਇਆ ਹੈ।
Fareedkot Teekaਹੇ ਅਨੂਪ ਰੂਪ ਵਾਲੇ! ਤੂੰ ਸਰਬ ਕੇ ਸਾਥ (ਉਰਝਿ) ਮਿਲ ਰਹਾ ਹੈਂ, ਭਾਵ ਯੇਹ ਤੂੰ ਸਰਬ ਕੇ ਸਾਥ ਅਭੇਦ ਹੋ ਰਹਾ ਹੈਂ॥
Prof. Sahib Singhਹੇ ਅਤਿ ਸੁੰਦਰ ਰੂਪ ਵਾਲੇ! ਤੂੰ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈਂ।

ਪਦ ਅਰਥ ਉਰਝਿ ਰਹਿਓ = (ਤੂੰ) ਮਿਲਿਆ ਹੋਇਆ ਹੈਂ। ਸੰਗਿ = ਨਾਲ। ਅਨੂਪ ਰੂਪਾਵਤੀ = ਹੇ ਅਨੂਪ ਰੂਪ ਵਾਲੇ!

SikhNet (Spanish)el Bello e Incomparable Señor está involucrado en todo.

ਉਸਤਤਿ ਕਹਨੁ. ਨ ਜਾਇ ਮੁਖਹੁ; ਤੁਹਾਰੀਆ ॥

ausatat kehan. na jaae mukhahu; tuhaareea |

Sant Singh KhalsaI cannot utter Your Praises with my mouth.
Manmohan SinghWith my mouth, O my Lord, I can sing not Thine praises.
Manmohan Singh (Punjabi)ਆਪਣੇ ਮੂੰਹ ਨਾਲ ਹੇ ਮੇਰੇ ਸੁਆਮੀ, ਮੈਂ ਤੇਰੀਆਂ ਸਿਫਤਾਂ ਉਚਾਰਨ ਨਹੀਂ ਕਰ ਸਕਦਾ।
Fareedkot Teekaਤਾਂ ਤੇ ਮੇਰੇ ਮੁਖ ਸੇ ਤੁਮਾਰੀ ਉਸਤਤੀ ਕਥਨ ਨਹੀਂ ਕਰੀ ਜਾਤੀ ਅਰਥਾਤ ਤੇਰੀ ਉਪਮਾ ਬਿਅੰਤ ਹੈਂ॥
Prof. Sahib Singh(ਕਿਸੇ ਭੀ ਜੀਵ ਪਾਸੋਂ ਆਪਣੇ) ਮੂੰਹ ਨਾਲ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਉਸਤਤਿ = ਵਡਿਆਈ। ਮੁਖਹੁ = ਮੂੰਹ ਤੋਂ।

SikhNet (Spanish)No podría recitar Tus Alabanzas con mis labios,

ਮੋਹੀ ਦੇਖਿ ਦਰਸੁ; ਨਾਨਕ ਬਲਿਹਾਰੀਆ ॥੧॥

mohee dekh daras; naanak balihaareea |1|

Sant Singh KhalsaNanak is fascinated, gazing upon the Blessed Vision of Your Darshan. I am a sacrifice to You. ||1||
Manmohan SinghNanak is fascinated by seeing Thy vision and is a sacrifice unto Thee, O Lord.
Manmohan Singh (Punjabi)ਨਾਨਕ ਤੇਰਾ ਦਰਸ਼ਨ ਵੇਖ, ਮੋਹਿਤ ਹੋ ਗਿਆ ਹੈ ਅਤੇ ਤੇਰੇ ਉਤੋਂ ਘੋਲੀ ਵੰਞਦਾ ਹੈ, ਹੇ ਪ੍ਰਭੂ!
Fareedkot Teekaਤੇਰੇ ਦਰਸਨ ਕੋ ਦੇਖ ਕਰ ਕੇ ਮੇਰੀ ਬੁਧੀ ਮੋਹਿਤ ਭਈ ਹੈ, ਤਿਸੀ ਤੇ ਮੈਂ ਤੁਝ ਪਰ ਬਲਿਹਾਰਨੇ ਜਾਤਾ ਹੂੰ॥੧॥
Prof. Sahib Singhਮੈਂ (ਨਾਨਕ) ਤੈਥੋਂ ਸਦਕੇ ਹਾਂ, ਤੇਰਾ ਦਰਸਨ ਕਰ ਕੇ ਮੇਰਾ ਮਨ ਮੋਹਿਆ ਗਿਆ ਹੈ ॥੧॥

ਪਦ ਅਰਥ ਮੋਹੀ = ਮੈਂ ਮੋਹੀ ਗਈ ਹਾਂ, ਮੇਰਾ ਮਨ ਮੋਹਿਆ ਗਿਆ ਹੈ। ਦੇਖਿ = ਵੇਖ ਕੇ ॥੧॥

SikhNet (Spanish)Nanak está fascinado teniendo la Visión Bendita de Tu Darshan, y yo ofrezco mi vida en sacrificio a Ti.(1)

ਸੰਤ ਸਭਾ ਮਹਿ ਬੈਸਿ; ਕਿ ਕੀਰਤਿ. ਮੈ ਕਹਾਂ ॥

sant sabhaa meh bais; ki keerat. mai kahaan |

Sant Singh KhalsaSeated in the Society of the Saints, I chant the Lord's Praises.
Manmohan SinghSeated in the society of saints, I recite the praise of my Lord.
Manmohan Singh (Punjabi)ਸਤਿਸੰਗਤ ਅੰਦਰ ਬੈਠ ਕੇ ਮੈਂ ਆਪਣੇ ਸਾਹਿਬ ਦੀ ਸਿਫ਼ਤ-ਸਨਾ ਉਚਾਰਨ ਕਰਦਾ ਹਾਂ।
Fareedkot Teekaਸੰਤੋਂ ਕੀ ਸਭਾ ਮੇਂ ਬੈਠ ਕਰ ਕੇ (ਕਿ) ਜੋ ਕੀਰਤੀ ਹੈ ਤਿਸ ਕੋ ਮੈਂ ਉਚਾਰਨ ਕਰੋਂ॥
Prof. Sahib Singh(ਹੇ ਸਹੇਲੀ! ਮੇਰੀ ਇਹ ਤਾਂਘ ਹੈ ਕਿ) ਸਾਧ ਸੰਗਤ ਵਿਚ ਮੇਰਾ ਬਹਿਣ-ਖਲੋਣ ਹੋ ਜਾਏ ਤਾ ਕਿ ਮੈਂ (ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦੀ ਰਹਾਂ,

ਪਦ ਅਰਥ ਬੈਸ = ਬੈਠਕ, ਬਹਿਣ-ਖਲੋਣ। ਕਿ = ਤਾ ਕਿ। ਕੀਰਤਿ = ਸਿਫ਼ਤ-ਸਾਲਾਹ। ਕਹਾਂ = ਕਹਾਂ, ਮੈਂ ਆਖਾਂ।

SikhNet (Spanish)Sentados en la Sociedad de los Santos, recito las Alabanzas del Señor,

ਅਰਪੀ ਸਭੁ ਸੀਗਾਰੁ; ਏਹੁ ਜੀਉ ਸਭੁ ਦਿਵਾ ॥

arapee sabh seegaar; ehu jeeo sabh divaa |

Sant Singh KhalsaI dedicate all my adornments to Him, and give all this soul to Him.
Manmohan SinghI dedicate to Him all my decorations and give Him all this soul of mine.
Manmohan Singh (Punjabi)ਮੈਂ ਉਸ ਨੂੰ ਆਪਣੇ ਸਮੂਹ ਹਾਰਸ਼ਿੰਗਾਰ ਅਰਪਨ ਕਰਦਾ ਹਾਂ ਅਤੇ ਆਪਣੀ ਦਿਹ ਸਾਰੀ ਜਿੰਦਗੀ ਹੀ ਉਸ ਨੂੰ ਦਿੰਦਾ ਹਾਂ।
Fareedkot Teekaਸਾਧਨ ਰੂਪੀ ਸਭੀ ਸਿੰਗਾਰਾਂ ਕੋ ਭੀ ਅਰਪਣ ਕਰੂੰ ਔਰ ਏਹ ਸਭ ਅਪਨਾ ਜੀਵ ਭੀ ਦੇਵੋਂ, ਭਾਵ ਯੇਹ ਸਰਬ ਅਵਸਥਾ ਤਿਸ ਕੀ ਸੇਵਾ ਮੇਂ ਬਤੀਤ ਕਰੂੰ॥
Prof. Sahib Singh(ਉਸ ਪ੍ਰਭੂ-ਪਤੀ ਦੇ ਮਿਲਾਪ ਦੇ ਵੱਟੇ ਵਿਚ) ਮੈਂ (ਆਪਣਾ) ਸਾਰਾ ਸਿੰਗਾਰ ਭੇਟ ਕਰ ਦਿਆਂ, ਮੈਂ ਆਪਣੀ ਜਿੰਦ ਭੀ ਹਵਾਲੇ ਕਰ ਦਿਆਂ।

ਪਦ ਅਰਥ ਅਰਪੀ = ਅਰਪੀਂ, ਮੈਂ ਭੇਟਾ ਕਰ ਦਿਆਂ। ਜੀਉ = ਜਿੰਦ। ਦਿਵਾ = ਦਿਵਾਂ, ਮੈਂ ਦੇ ਦਿਆਂ। ****

SikhNet (Spanish)todo lo que me adorna lo dedico a Él y mi Alma también.

ਆਸ ਪਿਆਸੀ; ਸੇਜ ਸੁ ਕੰਤਿ ਵਿਛਾਈਐ ॥

aas piaasee; sej su kant vichhaaeeai |

Sant Singh KhalsaWith hopeful yearning for Him, I have made the bed for my Husband.
Manmohan SinghThirsting in the hope of His vision, I have spread the bedding for my Beauteous spouse.
Manmohan Singh (Punjabi)ਉਸਦੇ ਦਰਸ਼ਨ ਦੀ ਉਮੈਦ ਅੰਦਰ ਤ੍ਰਿਖਾਵੰਤ ਹੋ ਮੈਂ ਆਪਣੇ ਸੁੰਦਰ ਭਰਤੇ ਲਈ ਬਿਸਤਰਾ ਵਿਛਾਇਆ ਹੈ।
Fareedkot Teekaਤਿਸ ਕੇ ਦਰਸਨ ਕੀ ਆਸਾ ਕਰ ਪਿਆਸੀ ਹੋਇ ਕਰ (ਕੰਤ) ਪਤੀ ਕੇ ਮਿਲਨੇ ਵਾਸਤੇ ਸਰਧਾ ਰੂਪੀ ਸੇਹਜਾ (ਵਿਛਾਈਐ) ਵਿਛਾਵਣੀ ਕਰੀਏ॥
Prof. Sahib Singh(ਦਰਸਨ ਦੀ) ਆਸ ਦੀ ਤਾਂਘ ਵਾਲੀ ਦੀ ਮੇਰੀ ਹਿਰਦਾ-ਸੇਜ ਕੰਤ-ਪ੍ਰਭੂ ਨੇ (ਆਪ) ਵਿਛਾਈ ਹੈ।

ਪਦ ਅਰਥ ਆਸ ਪਿਆਸੀ ਸੇਜ = (ਦਰਸਨ ਦੀ) ਆਸ ਦੀ ਤਾਂਘ ਵਾਲੀ ਦੀ ਹਿਰਦਾ-ਸੇਜ। ਕੰਤਿ = ਕੰਤ ਨੇ।

SikhNet (Spanish)Con añoranza de Él, le he tendido la cama a mi Esposo,

ਹਰਿਹਾਂ. ਮਸਤਕਿ ਹੋਵੈ ਭਾਗੁ; ਤ ਸਾਜਨੁ ਪਾਈਐ ॥੨॥

harihaan. masatak hovai bhaag; ta saajan paaeeai |2|

Sant Singh KhalsaO Lord! If such good destiny is inscribed upon my forehead, then I shall find my Friend. ||2||
Manmohan SinghHarihan, if good destiny be writ on the brow, then alone the Friend it obtained.
Manmohan Singh (Punjabi)ਹਰਿਹਾਂ! ਜੇਕਰ ਮੱਥੇ ਤੇ ਚੰਗੀ ਭਾਵੀ ਲਿਖੀ ਹੋਈ ਹੋਵੇ, ਕੇਵਲ ਤਦ ਹੀ ਮਿੱਤਰ ਪਰਾਪਤ ਹੁੰਦਾ ਹੈ।
Fareedkot Teekaਪਰੰਤੂ ਤੌ ਬੀ (ਹਰਿਹਾਂ) ਹੇ ਭਾਈ! ਵਾ ਛੰਦ ਕੀ ਰੀਤ ਮਸਤਕ ਮੇਂ ਪੂਰਨ ਭਾਗ ਹੋਵੈ ਤਬ ਤਿਸ ਵਾਹਿਗੁਰੂ ਸਾਜਨ ਕੋ ਪਾਈਤਾ ਹੈ॥੨॥
Prof. Sahib Singhਹੇ ਸਹੇਲੀਏ! ਜੇ ਮੱਥੇ ਉੱਤੇ ਭਾਗ ਜਾਗ ਪਏ ਤਾਂ ਹੀ ਸੱਜਣ-ਪ੍ਰਭੂ ਮਿਲਦਾ ਹੈ ॥੨॥

ਪਦ ਅਰਥ ਹਰਿਹਾਂ = ਹੇ ਹਰੀ! ਮਸਤਕਿ = ਮੱਥੇ ਉੱਤੇ। ਪਾਈਐ = ਮਿਲਦਾ ਹੈ ॥੨॥

SikhNet (Spanish)oh Señor, si tal buen Destino ha sido inscrito en mi frente, entonces voy a encontrar a mi Amigo.(2)

ਸਖੀ. ਕਾਜਲ ਹਾਰ ਤੰਬੋਲ; ਸਭੈ ਕਿਛੁ ਸਾਜਿਆ ॥

sakhee. kaajal haar tanbol; sabhai kichh saajiaa |

Sant Singh KhalsaO my companion, I have prepared everything: make-up, garlands and betel-leaves.
Manmohan SinghO mate, I have prepared every thing collyrium, garland and betel-leaf.
Manmohan Singh (Punjabi)ਹੇ ਸਹੀਏ! ਮੈਂ ਸੁਰਮਾ, ਫੁਲ ਮਾਲਾ ਅਤੇ ਪਾਨ ਬੀੜਾ ਸਰਾ ਕੁਝ ਤਿਆਰ ਕੀਤਾ ਹੈ।
Fareedkot Teeka(ਸਖੀ) ਹੇ ਭਾਈ ਸੰਤ ਜਨੋਂ! ਸਮਾਧੀ ਰੂਪ ਕਜਲ, ਹਰਿ ਹਰਿ ਨਾਮ ਉਚਾਰਨ ਰੂਪੀ ਹਾਰ ਔ ਮਿਠੇ ਬਚਨ ਕਰਨੇ, ਯੇਹ (ਤੰਬੋਲ) ਪਾਨੋਂ ਕਾ ਬੀੜਾ ਇਤ੍ਯਾਦੀ ਸੰਪੂਰਨ ਕਰਤਬ ਭੀ ਕੀਆ॥
Prof. Sahib Singhਹੇ ਸਹੇਲੀਏ! (ਜੇ) ਕੱਜਲ, ਹਾਰ, ਪਾਨ-ਇਹ ਸਭ ਕੁਝ ਤਿਆਰ ਭੀ ਕਰ ਲਿਆ ਜਾਏ,

ਪਦ ਅਰਥ ਸਖੀ = ਹੇ ਸਹੇਲੀਏ! ਕਾਜਲ = ਕੱਜਲ, ਸੁਰਮਾ। ਤੰਬੋਲ = ਪਾਨ। ਸਾਜਿਆ = ਤਿਆਰ ਕਰ ਲਿਆ।

SikhNet (Spanish)Oh mi compañero, he preparado todo, gardenias y hojas de betel,

ਸੋਲਹ ਕੀਏ ਸੀਗਾਰ; ਕਿ ਅੰਜਨੁ ਪਾਜਿਆ ॥

solah kee seegaar; ki anjan paajiaa |

Sant Singh KhalsaI have embellished myself with the sixteen decorations, and applied the mascara to my eyes.
Manmohan SinghI have embellished myself with sixteen type of decorations and have applied antimony to my eyes.
Manmohan Singh (Punjabi)ਮੈਂ ਆਪਣੇ ਆਪ ਨੂੰ ਸੋਲਾ ਤਰ੍ਹਾਂ ਤਰ੍ਹਾਂ ਦੇ ਹਾਰ-ਸ਼ਿੰਗਾਰਾਂ ਨਾਲ ਸ਼ਸ਼ੋਭਤ ਕੀਤਾ ਹੈ ਅਤੇ ਆਪਛਿਆਂ ਨੇਤ੍ਰਾਂ ਵਿੱਚ ਕੱਜਲ ਪਾਇਆ ਹੈ।
Fareedkot Teekaਦਸ ਇੰਦ੍ਰੈ ਔ ਪਾਂਚ ਪ੍ਰਾਣ, ਏਕ ਮਨ ਇਨ ਸੋਲਾਂ ਕੋ ਆਪਨੇ ਵਸ ਕਰਨ ਰੂਪੀ ਸੋਲਾਂ ਸੀਗਾਰ ਕੀਏ ਹੈਂ, ਪੁਨਾ ਸ਼ਾਸਤ੍ਰੋਂ ਕਾ ਗਿਆਨ ਰੂਪੀ (ਕਿ) ਜੋ ਸੁਰਮਾ ਹੈ ਤਿਸ ਕੋ ਬੁਧੀ ਨੇਤ੍ਰੋਂ ਮੇਂ (ਪਾਜਿਆ) ਮਿਲਾਇਆ ਹੈ। ਕਜਲ ਸੇ ਸੁਰਮਾ ਭਿੰਨ ਹੋਤਾ ਹੈ॥
Prof. Sahib Singh(ਜੇ) ਸੋਲ੍ਹਾਂ ਸਿੰਗਾਰ ਭੀ ਕਰ ਲਏ ਜਾਣ, ਤੇ (ਅੱਖਾਂ ਵਿਚ) ਸੁਰਮਾ ਭੀ ਪਾ ਲਿਆ ਜਾਏ,

ਪਦ ਅਰਥ ਸੋਲਹ = ਸੋਲ੍ਹਾਂ। ਅੰਜਨੁ = ਸੁਰਮਾ। ਪਾਜਿਆ = ਪਾ ਲਿਆ।

SikhNet (Spanish)he arreglado mi ser con dieciséis adornos y he maquillado mis ojos.

ਜੇ ਘਰਿ ਆਵੈ ਕੰਤੁ; ਤ ਸਭੁ ਕਿਛੁ ਪਾਈਐ ॥

je ghar aavai kant; ta sabh kichh paaeeai |

Sant Singh KhalsaIf my Husband Lord comes to my home, then I obtain everything.
Manmohan SinghIf my spouse visits my home then attain I to everything.
Manmohan Singh (Punjabi)ਜੇਕਰ ਮੇਰਾ ਪਤੀ ਮੇਰੇ ਗ੍ਰਹਿ ਵਿੱਚ ਆ ਜਾਵੇ, ਤਾਂ ਮੈਨੂੰ ਸਾਰਾ ਕੁਝ ਪਰਾਪਤ ਹੋ ਜਾਂਦਾ ਹੈ।
Fareedkot Teekaਪਰੰਤੂ ਜੇਕਰ ਅੰਤਸਕਰਨ ਰੂਪੀ ਘਰ ਮੇਂ ਪ੍ਰਮੇਸ੍ਵਰ ਪਤੀ ਕਾ ਸਾਖ੍ਯਾਤਕਾਰ ਹੋਵੈ ਤੋ ਸਭ ਕਿਛ ਪਾਇ ਲਈਤਾ ਹੈ, ਭਾਵ ਸਭੀ ਸਿੰਗਾਰ ਸਫਲਤਾ ਕੋ ਪਾਵਤੇ ਹੈਂ; ਵਾ ਧਰਮ, ਅਰਥ, ਕਾਮ, ਮੋਖ ਏਹ ਪਦਾਰਥ ਪਾਇ ਲਈਤੇ ਹੈਂ॥
Prof. Sahib Singhਤਾਂ ਭੀ ਜੇ ਖਸਮ ਹੀ ਘਰ ਵਿਚ ਆ ਪਹੁੰਚੇ, ਤਦੋਂ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ।

ਪਦ ਅਰਥ ਘਰਿ = ਘਰ ਵਿਚ। ਕੰਤੁ = ਖਸਮ। ਪਾਈਐ = ਪ੍ਰਾਪਤ ਕਰ ਲਈਦਾ ਹੈ।

SikhNet (Spanish)Si mi Señor Esposo llega al hogar, entonces yo lo obtengo todo,

ਹਰਿਹਾਂ. ਕੰਤੈ ਬਾਝੁ ਸੀਗਾਰੁ; ਸਭੁ ਬਿਰਥਾ ਜਾਈਐ ॥੩॥

harihaan. kantai baajh seegaar; sabh birathaa jaaeeai |3|

Sant Singh KhalsaO Lord! Without my Husband, all these adornments are useless. ||3||
Manmohan SinghO Harihan, without the Groom, all embellishments go vain.
Manmohan Singh (Punjabi)ਨੀ ਹਰਿਹਾ! ਭਰਤੇ ਦੇ ਬਗੈਰ, ਸਾਰੇ ਹਾਰਸ਼ਿੰਗਾਰ ਬਿਰਥੇ ਜਾਂਦੇ ਹਨ।
Fareedkot Teekaਹੇ ਭਾਈ! ਤਿਸ ਪਤੀ ਕੇ ਮਿਲਾਪ ਤੇ ਬਿਨਾਂ ਇਹ ਸੰਪੂਰਨ ਸਿੰਗਾਰ ਵਿਅਰਥ ਹੀ ਜਾਤੇ ਹੈਂ॥੩॥
Prof. Sahib Singhਖਸਮ (ਦੇ ਮਿਲਾਪ) ਤੋਂ ਬਿਨਾ ਸਾਰਾ ਸਿੰਗਾਰ ਵਿਅਰਥ ਚਲਾ ਜਾਂਦਾ ਹੈ (ਇਹੀ ਹਾਲ ਹੈ ਜੀਵ-ਇਸਤ੍ਰੀ ਦਾ) ॥੩॥

ਪਦ ਅਰਥ ਬਾਝੁ = ਬਿਨਾ। ਬਿਰਥਾ = ਵਿਅਰਥ ॥੩॥

SikhNet (Spanish)oh Señor, sin mi marido, todos mis arreglos son inútiles.(3)

ਜਿਸੁ ਘਰਿ ਵਸਿਆ ਕੰਤੁ; ਸਾ ਵਡਭਾਗਣੇ ॥

jis ghar vasiaa kant; saa vaddabhaagane |

Sant Singh KhalsaVery fortunate is she, within whose home the Husband Lord abides.
Manmohan SinghVery fortunate is she, in whose home her Bridegroom abides.
Manmohan Singh (Punjabi)ਭਾਰੇ ਨਸੀਬਾਂ ਵਾਲੀ ਹੈ, ਉਹ ਜਿਸ ਦੇ ਧਾਮ ਅੰਦਰ ਉਸ ਦਾ ਪਤੀ ਵਸਦਾ ਹੈ।
Fareedkot Teekaਤਾਂ ਤੇ ਜਿਸ ਕੇ ਰਿਦੇ ਘਰ ਮੇਂ ਤਿਸ ਵਾਹਿਗੁਰੂ ਕੰਤ ਕਾ ਧਿਆਨ ਵਸਿਆ ਹੈ, ਭਾਵ ਪ੍ਰਮੇਸ੍ਵਰ ਸਾਖ੍ਯਾਤਕਾਰ ਹੂਆ ਹੈ, ਸੋ ਜਗ੍ਯਾਸੀ ਰੂਪ ਇਸਤ੍ਰੀ ਬਡੇ ਭਾਗੋਂ ਵਾਲੀ ਹੈ॥
Prof. Sahib Singhਹੇ ਸਹੇਲੀਏ! ਜਿਸ (ਜੀਵ-ਇਸਤ੍ਰੀ) ਦੇ (ਹਿਰਦੇ-) ਘਰ ਵਿਚ ਪ੍ਰਭੂ-ਪਤੀ ਵੱਸ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ।

ਪਦ ਅਰਥ ਜਿਸੁ ਘਰਿ = ਜਿਸ (ਜੀਵ-ਇਸਤ੍ਰੀ) ਦੇ (ਹਿਰਦੇ-) ਘਰ ਵਿਚ। ਸਾ = ਉਹ (ਜੀਵ-ਇਸਤ੍ਰੀ।

SikhNet (Spanish)Afortunada es aquélla, en cuyo hogar el Señor habita,

ਤਿਸੁ ਬਣਿਆ ਹਭੁ ਸੀਗਾਰੁ; ਸਾਈ ਸੋਹਾਗਣੇ ॥

tis baniaa habh seegaar; saaee sohaagane |

Sant Singh KhalsaShe is totally adorned and decorated; she is a happy soul-bride.
Manmohan SinghAll the decorations become hers then and she alone is the happy bride.
Manmohan Singh (Punjabi)ਸਾਰੇ ਹਾਰਸ਼ਿੰਗਾਰ ਤਦ ਉਸ ਨੂੰ ਸੋਭਦੇ ਹਨ ਅਤੇ ਕੇਵਲ ਉਹ ਹੀ ਖੁਸ਼ਬਾਸ ਪਤਨੀ ਹੈ।
Fareedkot Teekaਸਾਧਨ ਰੂਪੀ ਸੰਪੂਰਨ ਸੀਂਗਾਰ ਤਿਸੀ ਕਾ (ਬਣਿਆ) ਸੁਭਾਇਵਾਨ ਹੂਆ ਹੈ, ਤਿਸੀ ਤੇ ਸੋਈ ਸੁਹਾਗਣੀ ਹੈ॥
Prof. Sahib Singh(ਆਤਮਕ ਜੀਵਨ ਉੱਚਾ ਕਰਨ ਲਈ ਉਸ ਦਾ ਸਾਰਾ ਉੱਦਮ) ਉਸ ਦਾ ਸਾਰਾ ਸਿੰਗਾਰ ਉਸ ਨੂੰ ਫਬ ਜਾਂਦਾ ਹੈ, ਉਹ (ਜੀਵ-ਇਸਤ੍ਰੀ) ਹੀ ਖਸਮ ਵਾਲੀ (ਅਖਵਾ ਸਕਦੀ ਹੈ)।

ਪਦ ਅਰਥ ਬਣਿਆ = ਫਬਿਆ। ਹਭੁ = ਸਾਰਾ। ਸਾਈ = ਉਹ ਹੀ।

SikhNet (Spanish)ella vive totalmente feliz, adornada y decorada, la Novia Alma.

ਹਉ ਸੁਤੀ. ਹੋਇ ਅਚਿੰਤ; ਮਨਿ ਆਸ ਪੁਰਾਈਆ ॥

hau sutee. hoe achint; man aas puraaeea |

Sant Singh KhalsaI sleep in peace, without anxiety; the hopes of my mind have been fulfilled.
Manmohan SinghBecoming care-free, I now, rest in sleep since my mind's aspirations have been fulfilled.
Manmohan Singh (Punjabi)ਬੇਫਿਕਰ ਹੋ, ਮੈਂ ਹੁਣ ਆਰਾਮ ਅੰਦਰ ਸੌਦੀ ਹਾਂ, ਕਿਉਂਕਿ ਮੇਰੇ ਚਿੱਤ ਦੀਆਂ ਅਭਿਲਾਸ਼ਾ ਪੂਰੀਆਂ ਹੋ ਗਈਆਂ ਹਨ।
Fareedkot Teekaਤਿਨ ਸੁਹਾਗਣੀ ਕੋ ਮਿਲਕਰ ਵਾ ਦੇਖ ਕਰ ਮੇਂ ਭੀ ਅਚਿੰਤ ਹੋ ਕਰ ਸੁਤੀ ਹੂੰ, ਕਿਉਂਕਿ ਮਨ ਕੀ ਆਸਾ ਸਭ ਪੂਰਨ ਭਈ ਹੈ॥
Prof. Sahib Singh(ਇਹੋ ਜਿਹੀ ਸੋਹਾਗਣ ਦੀ ਸੰਗਤ ਵਿਚ ਰਹਿ ਕੇ) ਮੈਂ (ਭੀ ਹੁਣ) ਚਿੰਤਾ-ਰਹਿਤ ਹੋ ਕੇ (ਪ੍ਰਭੂ-ਚਰਨਾਂ ਵਿਚ) ਲੀਨ ਹੋ ਗਈ ਹਾਂ, ਮੇਰੇ ਮਨ ਵਿਚ (ਮਿਲਾਪ ਦੀ ਪੁਰਾਣੀ) ਆਸ ਪੂਰੀ ਹੋ ਗਈ ਹੈ।

ਪਦ ਅਰਥ ਹਉ = ਹਉਂ, ਮੈਂ। ਅਚਿੰਤ = ਬੇ-ਫ਼ਿਕਰ, ਚਿੰਤਾ-ਰਹਿਤ। ਸੁਤੀ = (ਪ੍ਰਭੂ-ਪਤੀ ਦੇ ਚਰਨਾਂ ਵਿਚ) ਲੀਨ ਹੋ ਗਈ ਹਾਂ। ਮਨਿ = ਮਨ ਵਿਚ (ਟਿਕੀ ਹੋਈ)। ਪੁਰਾਈਆ = ਪੂਰੀ ਹੋ ਗਈ ਹੈ।

SikhNet (Spanish)Duermo en Paz, sin ansiedades, las esperanzas de mi mente se han cumplido,

ਹਰਿਹਾਂ. ਜਾ ਘਰਿ ਆਇਆ ਕੰਤੁ; ਤ ਸਭੁ ਕਿਛੁ ਪਾਈਆ ॥੪॥

harihaan. jaa ghar aaeaa kant; ta sabh kichh paaeea |4|

Sant Singh KhalsaO Lord! When my Husband came into the home of my heart, I obtained everything. ||4||
Manmohan SinghHarihan! When my spouse came to my house, then did I obtain everything.
Manmohan Singh (Punjabi)ਹਰਿਹਾਂ! ਜਦੋ ਮੇਰਾ ਪਤੀ ਮੇਰੇ ਧਾਮ ਵਿੱਚ ਆ ਗਿਆ, ਤਦ ਮੈਨੂੰ ਸਾਰਾ ਕੁਝ ਪ੍ਰਾਪਤ ਥੀ ਗਿਆ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਇਸ ਪ੍ਰਕਾਰ ਜਬ ਅੰਤਸਕਰਨ ਘਰ ਮੇਂ ਹਰੀ ਕੰਤ ਆਇਆ ਹੈ ਤਬ ਸਭ ਕੁਛ ਪਾਇ ਲੀਆ ਹੈ॥੪॥
Prof. Sahib Singhਹੇ ਸਹੇਲੀਏ! ਜਦੋਂ (ਹਿਰਦੇ-) ਘਰ ਵਿਚ ਖਸਮ (-ਪ੍ਰਭੂ) ਆ ਜਾਂਦਾ ਹੈ, ਤਦੋਂ ਹਰੇਕ ਮੰਗ ਪੂਰੀ ਹੋ ਜਾਂਦੀ ਹੈ ॥੪॥

ਪਦ ਅਰਥ ਘਰਿ = (ਹਿਰਦੇ-) ਘਰ ਵਿਚ ॥੪॥

SikhNet (Spanish)oh Señor, cuando mi Marido llegó al Hogar de mi corazón, ahí obtuve todo.(4)

Open this shabad (94 lines, Angs 1361-1363) →

Ang 1361 of 1430