ੴ

ਸਿੱਖਬਾਣੀ · SikhBani

ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ ॥

haath kalam agam masatak lekhaavatee
Guru Arjan Dev Ji ਗੁਰੂ ਅਰਜਨ ਦੇਵ ਜੀ · Phunhay Fifth Mehl · Ang 1361, 1362, 1363 · 94 lines
Translations

ਫੁਨਹੇ ਮਹਲਾ ੫ ॥

funahe mahalaa 5 | Ang 1361

Sant Singh KhalsaPhunhay, Fifth Mehl:
Manmohan SinghFunhas, 5th Guru.
Manmohan Singh (Punjabi)ਫੁਨਹੇ ਪੰਜਵੀਂ ਪਾਤਿਸ਼ਾਹੀ।
Prof. Sahib Singhਗੁਰੂ ਅਰਜਨਦੇਵ ਜੀ ਦੀ ਬਾਣੀ 'ਫੁਨਹੇ'।

ਪਦ ਅਰਥ ਫੁਨਹੇ = (पुनःक्ष् ਪੁਨਹ, ਮੁੜ ਮੁੜ, ਫਿਰ। ਇਸ ਦਾ ਪ੍ਰਾਕ੍ਰਿਤ-ਰੂਪ ਬਾਣੀ ਵਿਚ 'ਫੁਨਿ' ਆਇਆ ਹੈ) ਉਹ 'ਛੰਤ' ਜਿਸ ਦੇ ਹਰੇਕ 'ਬੰਦ' ਵਿਚ ਕੋਈ ਇਕੋ ਲਫ਼ਜ਼ 'ਫੁਨਿ' (ਮੁੜ ਮੁੜ) ਆਇਆ ਹੈ। ਇਸ ਛੰਤ ਦੇ ਬੰਦਾਂ ਵਿਚ ਲਫ਼ਜ਼ 'ਹਰਿਹਾਂ' ਮੁੜ ਮੁੜ ਆਉਂਦਾ ਹੈ।

SikhNet (Spanish)Funje, Guru Aryan Dev, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 1361

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

* ਫੁਨਹੇ ਮਹਲਾ ੫ ਦਾ ਭਾਵ। ਹਰੇਕ ਬੰਦ ਦਾ ਵੱਖ-ਵੱਖ: ੧. ਇਸ ਜਗਤ-ਰਚਨਾ ਵਿਚ ਸਿਰਜਣਹਾਰ ਪ੍ਰਭੂ ਹਰੇਕ ਜੀਵ ਦੇ ਅੰਗ-ਸੰਗ ਮੌਜੂਦ ਹੈ। ਉਸ ਦੀ ਕੁਦਰਤਿ ਵਿਚ ਮਰਯਾਦਾ ਹੀ ਇਉਂ ਹੈ ਕਿ ਜੀਵ ਦੇ ਕੀਤੇ ਕਰਮਾਂ ਦੇ ਸੰਸਕਾਰ ਉਸਦੇ ਮਨ ਵਿਚ ਇਕੱਠੇ ਹੁੰਦੇ ਜਾਂਦੇ ਹਨ, ਮਾਨੋ, ਉਸ ਦੇ ਮੱਥੇ ਉਤੇ ਲੇਖ ਲਿਖੇ ਜਾਂਦੇ ਹਨ। ੨. ਸਾਧ-ਸੰਗਤਿ ਵਿਚ ਜਿਸ ਮਨੁੱਖ ਦਾ ਬਹਿਣ-ਖਲੋਣ ਹੋ ਜਾਂਦਾ ਹੈ, ਉਥੇ ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ। ਇਸ ਤਰ੍ਹਾਂ, ਮਾਨੋ, ਉਸ ਦੇ ਮੱਥੇ ਦੇ ਭਾਗ ਜਾਗ ਪੈਂਦੇ ਹਨ, ਤੇ, ਉਸ ਦੀ ਸੁਰਤਿ ਪਰਮਾਤਮਾ ਦੇ ਚਰਨਾਂ ਵਿਚ ਜੁੜਨ ਲਗ ਪੈਂਦੀ ਹੈ। ੩. ਦੁਨੀਆ ਦੇ ਮੌਜ-ਮੇਲੇ, ਸਰੀਰਕ ਸੁਖ ਕਿਤਨੇ ਭੀ ਪਏ ਹੋਣ; ਪਰ ਜਿਤਨਾ ਚਿਰ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਨਹੀਂ ਜੁੜਦਾ, ਇਸ ਨੂੰ ਆਤਮਕ ਆਨੰਦ ਹਾਸਲ ਨਹੀਂ ਹੁੰਦਾ। ੪. ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ। ਜਿਹੜਾ ਭੀ ਮਨੁੱਖ ਅਜਿਹੇ ਮਨੁੱਖ ਦੀ ਸੰਗਤਿ ਕਰਦਾ ਹੈ, ਉਹ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦਾ ਹੈ। ੫. ਮਾਇਆ ਦੇ ਜੋਧੇ ਕਾਮਾਦਿਕ ਇਤਨੇ ਬਲੀ ਹਨ ਕਿ ਕੋਈ ਮਨੁੱਖ ਆਪਣੇ ਉੱਦਮ ਦੀ ਟੇਕ ਰੱਖ ਕੇ ਇਹਨਾਂ ਦੇ ਹੱਲੇ ਤੋਂ ਬਚ ਨਹੀਂ ਸਕਦਾ। ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਸ ਦਾ ਮਨ ਟਿਕ ਜਾਂਦਾ ਹੈ, ਤੇ ਪਰਮਾਤਮਾ ਦੀ ਯਾਦ ਵਿਚ ਜੁੜਨ ਲੱਗ ਪੈਂਦਾ ਹੈ। ੬. ਵਿਕਾਰਾਂ-ਭਰੇ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ

SikhNet (Spanish)Un Dios Creador Universal, por la Gracia del Verdadero Guru.

ਹਾਥਿ ਕਲੰਮ ਅਗੰਮ; ਮਸਤਕਿ ਲੇਖਾਵਤੀ ॥

haath kalam agam; masatak lekhaavatee | Ang 1361

Sant Singh KhalsaWith Pen in Hand, the Unfathomable Lord writes the mortal's destiny upon his forehead.
Manmohan SinghWith pen in His hand, the Inscrutable Lord writes destiny on the forehead of all.
Manmohan Singh (Punjabi)ਆਪਣੇ ਹੱਥ ਵਿੱਚ ਕਲਮ ਲੈ, ਖੋਜ-ਰਹਿਤ ਪ੍ਰਭੂ ਸਾਰਿਆਂ ਦੇ ਮੰਕੇ ਤੇ ਪ੍ਰਾਲਭਧ ਲਿਖਦਾ ਹੈ।
Fareedkot Teekaਹੇ ਮਨ, ਬਾਣੀ ਸੇ ਅਗੰਮ ਵਾਹਿਗੁਰੂ! ਤੇਰੇ ਹਾਥ ਮੇਂ ਹੁਕਮ ਰੂਪ ਜੋ ਕਲਮ ਹੈ, ਸੋਈ ਸਰਬ ਜੀਵੋਂ ਕੇ ਮਸਤਕ ਮੇਂ ਲੇਖੋਂ ਕੋ ਲਿਖਤੀ ਆਵਤੀ ਹੈ, ਭਾਵ ਯੇਹ ਸਰਬ ਲੇਖ ਤੇਰੇ ਹੁਕਮ ਕਰ ਲਿਖੇ ਜਾਤੇ ਹੈਂ॥
Prof. Sahib Singhਹੇ ਅਪਹੁੰਚ ਪ੍ਰਭੂ! (ਤੇਰੇ) ਹੱਥ ਵਿਚ ਕਲਮ ਹੈ (ਜੋ ਸਭ ਜੀਵਾਂ ਦੇ) ਮੱਥੇ ਉੱਤੇ (ਲੇਖ) ਲਿਖਦੀ ਜਾ ਰਹੀ ਹੈ।

ਪਦ ਅਰਥ ਹਾਥਿ = (ਤੇਰੇ) ਹੱਥ ਵਿਚ। ਅਗੰਮ = ਹੇ ਅਪਹੁੰਚ ਹਰੀ! ਮਸਤਕਿ = (ਜੀਵਾਂ ਦੇ) ਮੱਥੇ ਉੱਤੇ।

SikhNet (Spanish)Con pluma en Mano el Insondable Señor inscribe el destino del mortal sobre su frente,

ਉਰਝਿ ਰਹਿਓ ਸਭ ਸੰਗਿ; ਅਨੂਪ ਰੂਪਾਵਤੀ ॥

aurajh rahio sabh sang; anoop roopaavatee | Ang 1361

Sant Singh KhalsaThe Incomparably Beautiful Lord is involved with all.
Manmohan SinghThe Lord of unparalleled beauty is involved with all.
Manmohan Singh (Punjabi)ਲਾਸਾਨੀ ਸੁੰਦਰਤਾ ਦਾ ਸੁਆਮੀ ਸਾਰਿਆਂ ਨਾਲ ਉਲਝਿਆ ਹੋਇਆ ਹੈ।
Fareedkot Teekaਹੇ ਅਨੂਪ ਰੂਪ ਵਾਲੇ! ਤੂੰ ਸਰਬ ਕੇ ਸਾਥ (ਉਰਝਿ) ਮਿਲ ਰਹਾ ਹੈਂ, ਭਾਵ ਯੇਹ ਤੂੰ ਸਰਬ ਕੇ ਸਾਥ ਅਭੇਦ ਹੋ ਰਹਾ ਹੈਂ॥
Prof. Sahib Singhਹੇ ਅਤਿ ਸੁੰਦਰ ਰੂਪ ਵਾਲੇ! ਤੂੰ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈਂ।

ਪਦ ਅਰਥ ਉਰਝਿ ਰਹਿਓ = (ਤੂੰ) ਮਿਲਿਆ ਹੋਇਆ ਹੈਂ। ਸੰਗਿ = ਨਾਲ। ਅਨੂਪ ਰੂਪਾਵਤੀ = ਹੇ ਅਨੂਪ ਰੂਪ ਵਾਲੇ!

SikhNet (Spanish)el Bello e Incomparable Señor está involucrado en todo.

ਉਸਤਤਿ ਕਹਨੁ. ਨ ਜਾਇ ਮੁਖਹੁ; ਤੁਹਾਰੀਆ ॥

ausatat kehan. na jaae mukhahu; tuhaareea | Ang 1361

Sant Singh KhalsaI cannot utter Your Praises with my mouth.
Manmohan SinghWith my mouth, O my Lord, I can sing not Thine praises.
Manmohan Singh (Punjabi)ਆਪਣੇ ਮੂੰਹ ਨਾਲ ਹੇ ਮੇਰੇ ਸੁਆਮੀ, ਮੈਂ ਤੇਰੀਆਂ ਸਿਫਤਾਂ ਉਚਾਰਨ ਨਹੀਂ ਕਰ ਸਕਦਾ।
Fareedkot Teekaਤਾਂ ਤੇ ਮੇਰੇ ਮੁਖ ਸੇ ਤੁਮਾਰੀ ਉਸਤਤੀ ਕਥਨ ਨਹੀਂ ਕਰੀ ਜਾਤੀ ਅਰਥਾਤ ਤੇਰੀ ਉਪਮਾ ਬਿਅੰਤ ਹੈਂ॥
Prof. Sahib Singh(ਕਿਸੇ ਭੀ ਜੀਵ ਪਾਸੋਂ ਆਪਣੇ) ਮੂੰਹ ਨਾਲ ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਉਸਤਤਿ = ਵਡਿਆਈ। ਮੁਖਹੁ = ਮੂੰਹ ਤੋਂ।

SikhNet (Spanish)No podría recitar Tus Alabanzas con mis labios,

ਮੋਹੀ ਦੇਖਿ ਦਰਸੁ; ਨਾਨਕ ਬਲਿਹਾਰੀਆ ॥੧॥

mohee dekh daras; naanak balihaareea |1| Ang 1361

Sant Singh KhalsaNanak is fascinated, gazing upon the Blessed Vision of Your Darshan. I am a sacrifice to You. ||1||
Manmohan SinghNanak is fascinated by seeing Thy vision and is a sacrifice unto Thee, O Lord.
Manmohan Singh (Punjabi)ਨਾਨਕ ਤੇਰਾ ਦਰਸ਼ਨ ਵੇਖ, ਮੋਹਿਤ ਹੋ ਗਿਆ ਹੈ ਅਤੇ ਤੇਰੇ ਉਤੋਂ ਘੋਲੀ ਵੰਞਦਾ ਹੈ, ਹੇ ਪ੍ਰਭੂ!
Fareedkot Teekaਤੇਰੇ ਦਰਸਨ ਕੋ ਦੇਖ ਕਰ ਕੇ ਮੇਰੀ ਬੁਧੀ ਮੋਹਿਤ ਭਈ ਹੈ, ਤਿਸੀ ਤੇ ਮੈਂ ਤੁਝ ਪਰ ਬਲਿਹਾਰਨੇ ਜਾਤਾ ਹੂੰ॥੧॥
Prof. Sahib Singhਮੈਂ (ਨਾਨਕ) ਤੈਥੋਂ ਸਦਕੇ ਹਾਂ, ਤੇਰਾ ਦਰਸਨ ਕਰ ਕੇ ਮੇਰਾ ਮਨ ਮੋਹਿਆ ਗਿਆ ਹੈ ॥੧॥

ਪਦ ਅਰਥ ਮੋਹੀ = ਮੈਂ ਮੋਹੀ ਗਈ ਹਾਂ, ਮੇਰਾ ਮਨ ਮੋਹਿਆ ਗਿਆ ਹੈ। ਦੇਖਿ = ਵੇਖ ਕੇ ॥੧॥

SikhNet (Spanish)Nanak está fascinado teniendo la Visión Bendita de Tu Darshan, y yo ofrezco mi vida en sacrificio a Ti.(1)

ਸੰਤ ਸਭਾ ਮਹਿ ਬੈਸਿ; ਕਿ ਕੀਰਤਿ. ਮੈ ਕਹਾਂ ॥

sant sabhaa meh bais; ki keerat. mai kahaan | Ang 1361

Sant Singh KhalsaSeated in the Society of the Saints, I chant the Lord's Praises.
Manmohan SinghSeated in the society of saints, I recite the praise of my Lord.
Manmohan Singh (Punjabi)ਸਤਿਸੰਗਤ ਅੰਦਰ ਬੈਠ ਕੇ ਮੈਂ ਆਪਣੇ ਸਾਹਿਬ ਦੀ ਸਿਫ਼ਤ-ਸਨਾ ਉਚਾਰਨ ਕਰਦਾ ਹਾਂ।
Fareedkot Teekaਸੰਤੋਂ ਕੀ ਸਭਾ ਮੇਂ ਬੈਠ ਕਰ ਕੇ (ਕਿ) ਜੋ ਕੀਰਤੀ ਹੈ ਤਿਸ ਕੋ ਮੈਂ ਉਚਾਰਨ ਕਰੋਂ॥
Prof. Sahib Singh(ਹੇ ਸਹੇਲੀ! ਮੇਰੀ ਇਹ ਤਾਂਘ ਹੈ ਕਿ) ਸਾਧ ਸੰਗਤ ਵਿਚ ਮੇਰਾ ਬਹਿਣ-ਖਲੋਣ ਹੋ ਜਾਏ ਤਾ ਕਿ ਮੈਂ (ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦੀ ਰਹਾਂ,

ਪਦ ਅਰਥ ਬੈਸ = ਬੈਠਕ, ਬਹਿਣ-ਖਲੋਣ। ਕਿ = ਤਾ ਕਿ। ਕੀਰਤਿ = ਸਿਫ਼ਤ-ਸਾਲਾਹ। ਕਹਾਂ = ਕਹਾਂ, ਮੈਂ ਆਖਾਂ।

SikhNet (Spanish)Sentados en la Sociedad de los Santos, recito las Alabanzas del Señor,

ਅਰਪੀ ਸਭੁ ਸੀਗਾਰੁ; ਏਹੁ ਜੀਉ ਸਭੁ ਦਿਵਾ ॥

arapee sabh seegaar; ehu jeeo sabh divaa | Ang 1361

Sant Singh KhalsaI dedicate all my adornments to Him, and give all this soul to Him.
Manmohan SinghI dedicate to Him all my decorations and give Him all this soul of mine.
Manmohan Singh (Punjabi)ਮੈਂ ਉਸ ਨੂੰ ਆਪਣੇ ਸਮੂਹ ਹਾਰਸ਼ਿੰਗਾਰ ਅਰਪਨ ਕਰਦਾ ਹਾਂ ਅਤੇ ਆਪਣੀ ਦਿਹ ਸਾਰੀ ਜਿੰਦਗੀ ਹੀ ਉਸ ਨੂੰ ਦਿੰਦਾ ਹਾਂ।
Fareedkot Teekaਸਾਧਨ ਰੂਪੀ ਸਭੀ ਸਿੰਗਾਰਾਂ ਕੋ ਭੀ ਅਰਪਣ ਕਰੂੰ ਔਰ ਏਹ ਸਭ ਅਪਨਾ ਜੀਵ ਭੀ ਦੇਵੋਂ, ਭਾਵ ਯੇਹ ਸਰਬ ਅਵਸਥਾ ਤਿਸ ਕੀ ਸੇਵਾ ਮੇਂ ਬਤੀਤ ਕਰੂੰ॥
Prof. Sahib Singh(ਉਸ ਪ੍ਰਭੂ-ਪਤੀ ਦੇ ਮਿਲਾਪ ਦੇ ਵੱਟੇ ਵਿਚ) ਮੈਂ (ਆਪਣਾ) ਸਾਰਾ ਸਿੰਗਾਰ ਭੇਟ ਕਰ ਦਿਆਂ, ਮੈਂ ਆਪਣੀ ਜਿੰਦ ਭੀ ਹਵਾਲੇ ਕਰ ਦਿਆਂ।

ਪਦ ਅਰਥ ਅਰਪੀ = ਅਰਪੀਂ, ਮੈਂ ਭੇਟਾ ਕਰ ਦਿਆਂ। ਜੀਉ = ਜਿੰਦ। ਦਿਵਾ = ਦਿਵਾਂ, ਮੈਂ ਦੇ ਦਿਆਂ। ****

SikhNet (Spanish)todo lo que me adorna lo dedico a Él y mi Alma también.

ਆਸ ਪਿਆਸੀ; ਸੇਜ ਸੁ ਕੰਤਿ ਵਿਛਾਈਐ ॥

aas piaasee; sej su kant vichhaaeeai | Ang 1361

Sant Singh KhalsaWith hopeful yearning for Him, I have made the bed for my Husband.
Manmohan SinghThirsting in the hope of His vision, I have spread the bedding for my Beauteous spouse.
Manmohan Singh (Punjabi)ਉਸਦੇ ਦਰਸ਼ਨ ਦੀ ਉਮੈਦ ਅੰਦਰ ਤ੍ਰਿਖਾਵੰਤ ਹੋ ਮੈਂ ਆਪਣੇ ਸੁੰਦਰ ਭਰਤੇ ਲਈ ਬਿਸਤਰਾ ਵਿਛਾਇਆ ਹੈ।
Fareedkot Teekaਤਿਸ ਕੇ ਦਰਸਨ ਕੀ ਆਸਾ ਕਰ ਪਿਆਸੀ ਹੋਇ ਕਰ (ਕੰਤ) ਪਤੀ ਕੇ ਮਿਲਨੇ ਵਾਸਤੇ ਸਰਧਾ ਰੂਪੀ ਸੇਹਜਾ (ਵਿਛਾਈਐ) ਵਿਛਾਵਣੀ ਕਰੀਏ॥
Prof. Sahib Singh(ਦਰਸਨ ਦੀ) ਆਸ ਦੀ ਤਾਂਘ ਵਾਲੀ ਦੀ ਮੇਰੀ ਹਿਰਦਾ-ਸੇਜ ਕੰਤ-ਪ੍ਰਭੂ ਨੇ (ਆਪ) ਵਿਛਾਈ ਹੈ।

ਪਦ ਅਰਥ ਆਸ ਪਿਆਸੀ ਸੇਜ = (ਦਰਸਨ ਦੀ) ਆਸ ਦੀ ਤਾਂਘ ਵਾਲੀ ਦੀ ਹਿਰਦਾ-ਸੇਜ। ਕੰਤਿ = ਕੰਤ ਨੇ।

SikhNet (Spanish)Con añoranza de Él, le he tendido la cama a mi Esposo,

ਹਰਿਹਾਂ. ਮਸਤਕਿ ਹੋਵੈ ਭਾਗੁ; ਤ ਸਾਜਨੁ ਪਾਈਐ ॥੨॥

harihaan. masatak hovai bhaag; ta saajan paaeeai |2| Ang 1361

Sant Singh KhalsaO Lord! If such good destiny is inscribed upon my forehead, then I shall find my Friend. ||2||
Manmohan SinghHarihan, if good destiny be writ on the brow, then alone the Friend it obtained.
Manmohan Singh (Punjabi)ਹਰਿਹਾਂ! ਜੇਕਰ ਮੱਥੇ ਤੇ ਚੰਗੀ ਭਾਵੀ ਲਿਖੀ ਹੋਈ ਹੋਵੇ, ਕੇਵਲ ਤਦ ਹੀ ਮਿੱਤਰ ਪਰਾਪਤ ਹੁੰਦਾ ਹੈ।
Fareedkot Teekaਪਰੰਤੂ ਤੌ ਬੀ (ਹਰਿਹਾਂ) ਹੇ ਭਾਈ! ਵਾ ਛੰਦ ਕੀ ਰੀਤ ਮਸਤਕ ਮੇਂ ਪੂਰਨ ਭਾਗ ਹੋਵੈ ਤਬ ਤਿਸ ਵਾਹਿਗੁਰੂ ਸਾਜਨ ਕੋ ਪਾਈਤਾ ਹੈ॥੨॥
Prof. Sahib Singhਹੇ ਸਹੇਲੀਏ! ਜੇ ਮੱਥੇ ਉੱਤੇ ਭਾਗ ਜਾਗ ਪਏ ਤਾਂ ਹੀ ਸੱਜਣ-ਪ੍ਰਭੂ ਮਿਲਦਾ ਹੈ ॥੨॥

ਪਦ ਅਰਥ ਹਰਿਹਾਂ = ਹੇ ਹਰੀ! ਮਸਤਕਿ = ਮੱਥੇ ਉੱਤੇ। ਪਾਈਐ = ਮਿਲਦਾ ਹੈ ॥੨॥

SikhNet (Spanish)oh Señor, si tal buen Destino ha sido inscrito en mi frente, entonces voy a encontrar a mi Amigo.(2)

ਸਖੀ. ਕਾਜਲ ਹਾਰ ਤੰਬੋਲ; ਸਭੈ ਕਿਛੁ ਸਾਜਿਆ ॥

sakhee. kaajal haar tanbol; sabhai kichh saajiaa | Ang 1361

Sant Singh KhalsaO my companion, I have prepared everything: make-up, garlands and betel-leaves.
Manmohan SinghO mate, I have prepared every thing collyrium, garland and betel-leaf.
Manmohan Singh (Punjabi)ਹੇ ਸਹੀਏ! ਮੈਂ ਸੁਰਮਾ, ਫੁਲ ਮਾਲਾ ਅਤੇ ਪਾਨ ਬੀੜਾ ਸਰਾ ਕੁਝ ਤਿਆਰ ਕੀਤਾ ਹੈ।
Fareedkot Teeka(ਸਖੀ) ਹੇ ਭਾਈ ਸੰਤ ਜਨੋਂ! ਸਮਾਧੀ ਰੂਪ ਕਜਲ, ਹਰਿ ਹਰਿ ਨਾਮ ਉਚਾਰਨ ਰੂਪੀ ਹਾਰ ਔ ਮਿਠੇ ਬਚਨ ਕਰਨੇ, ਯੇਹ (ਤੰਬੋਲ) ਪਾਨੋਂ ਕਾ ਬੀੜਾ ਇਤ੍ਯਾਦੀ ਸੰਪੂਰਨ ਕਰਤਬ ਭੀ ਕੀਆ॥
Prof. Sahib Singhਹੇ ਸਹੇਲੀਏ! (ਜੇ) ਕੱਜਲ, ਹਾਰ, ਪਾਨ-ਇਹ ਸਭ ਕੁਝ ਤਿਆਰ ਭੀ ਕਰ ਲਿਆ ਜਾਏ,

ਪਦ ਅਰਥ ਸਖੀ = ਹੇ ਸਹੇਲੀਏ! ਕਾਜਲ = ਕੱਜਲ, ਸੁਰਮਾ। ਤੰਬੋਲ = ਪਾਨ। ਸਾਜਿਆ = ਤਿਆਰ ਕਰ ਲਿਆ।

SikhNet (Spanish)Oh mi compañero, he preparado todo, gardenias y hojas de betel,

ਸੋਲਹ ਕੀਏ ਸੀਗਾਰ; ਕਿ ਅੰਜਨੁ ਪਾਜਿਆ ॥

solah kee seegaar; ki anjan paajiaa | Ang 1361

Sant Singh KhalsaI have embellished myself with the sixteen decorations, and applied the mascara to my eyes.
Manmohan SinghI have embellished myself with sixteen type of decorations and have applied antimony to my eyes.
Manmohan Singh (Punjabi)ਮੈਂ ਆਪਣੇ ਆਪ ਨੂੰ ਸੋਲਾ ਤਰ੍ਹਾਂ ਤਰ੍ਹਾਂ ਦੇ ਹਾਰ-ਸ਼ਿੰਗਾਰਾਂ ਨਾਲ ਸ਼ਸ਼ੋਭਤ ਕੀਤਾ ਹੈ ਅਤੇ ਆਪਛਿਆਂ ਨੇਤ੍ਰਾਂ ਵਿੱਚ ਕੱਜਲ ਪਾਇਆ ਹੈ।
Fareedkot Teekaਦਸ ਇੰਦ੍ਰੈ ਔ ਪਾਂਚ ਪ੍ਰਾਣ, ਏਕ ਮਨ ਇਨ ਸੋਲਾਂ ਕੋ ਆਪਨੇ ਵਸ ਕਰਨ ਰੂਪੀ ਸੋਲਾਂ ਸੀਗਾਰ ਕੀਏ ਹੈਂ, ਪੁਨਾ ਸ਼ਾਸਤ੍ਰੋਂ ਕਾ ਗਿਆਨ ਰੂਪੀ (ਕਿ) ਜੋ ਸੁਰਮਾ ਹੈ ਤਿਸ ਕੋ ਬੁਧੀ ਨੇਤ੍ਰੋਂ ਮੇਂ (ਪਾਜਿਆ) ਮਿਲਾਇਆ ਹੈ। ਕਜਲ ਸੇ ਸੁਰਮਾ ਭਿੰਨ ਹੋਤਾ ਹੈ॥
Prof. Sahib Singh(ਜੇ) ਸੋਲ੍ਹਾਂ ਸਿੰਗਾਰ ਭੀ ਕਰ ਲਏ ਜਾਣ, ਤੇ (ਅੱਖਾਂ ਵਿਚ) ਸੁਰਮਾ ਭੀ ਪਾ ਲਿਆ ਜਾਏ,

ਪਦ ਅਰਥ ਸੋਲਹ = ਸੋਲ੍ਹਾਂ। ਅੰਜਨੁ = ਸੁਰਮਾ। ਪਾਜਿਆ = ਪਾ ਲਿਆ।

SikhNet (Spanish)he arreglado mi ser con dieciséis adornos y he maquillado mis ojos.

ਜੇ ਘਰਿ ਆਵੈ ਕੰਤੁ; ਤ ਸਭੁ ਕਿਛੁ ਪਾਈਐ ॥

je ghar aavai kant; ta sabh kichh paaeeai | Ang 1361

Sant Singh KhalsaIf my Husband Lord comes to my home, then I obtain everything.
Manmohan SinghIf my spouse visits my home then attain I to everything.
Manmohan Singh (Punjabi)ਜੇਕਰ ਮੇਰਾ ਪਤੀ ਮੇਰੇ ਗ੍ਰਹਿ ਵਿੱਚ ਆ ਜਾਵੇ, ਤਾਂ ਮੈਨੂੰ ਸਾਰਾ ਕੁਝ ਪਰਾਪਤ ਹੋ ਜਾਂਦਾ ਹੈ।
Fareedkot Teekaਪਰੰਤੂ ਜੇਕਰ ਅੰਤਸਕਰਨ ਰੂਪੀ ਘਰ ਮੇਂ ਪ੍ਰਮੇਸ੍ਵਰ ਪਤੀ ਕਾ ਸਾਖ੍ਯਾਤਕਾਰ ਹੋਵੈ ਤੋ ਸਭ ਕਿਛ ਪਾਇ ਲਈਤਾ ਹੈ, ਭਾਵ ਸਭੀ ਸਿੰਗਾਰ ਸਫਲਤਾ ਕੋ ਪਾਵਤੇ ਹੈਂ; ਵਾ ਧਰਮ, ਅਰਥ, ਕਾਮ, ਮੋਖ ਏਹ ਪਦਾਰਥ ਪਾਇ ਲਈਤੇ ਹੈਂ॥
Prof. Sahib Singhਤਾਂ ਭੀ ਜੇ ਖਸਮ ਹੀ ਘਰ ਵਿਚ ਆ ਪਹੁੰਚੇ, ਤਦੋਂ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ।

ਪਦ ਅਰਥ ਘਰਿ = ਘਰ ਵਿਚ। ਕੰਤੁ = ਖਸਮ। ਪਾਈਐ = ਪ੍ਰਾਪਤ ਕਰ ਲਈਦਾ ਹੈ।

SikhNet (Spanish)Si mi Señor Esposo llega al hogar, entonces yo lo obtengo todo,

ਹਰਿਹਾਂ. ਕੰਤੈ ਬਾਝੁ ਸੀਗਾਰੁ; ਸਭੁ ਬਿਰਥਾ ਜਾਈਐ ॥੩॥

harihaan. kantai baajh seegaar; sabh birathaa jaaeeai |3| Ang 1361

Sant Singh KhalsaO Lord! Without my Husband, all these adornments are useless. ||3||
Manmohan SinghO Harihan, without the Groom, all embellishments go vain.
Manmohan Singh (Punjabi)ਨੀ ਹਰਿਹਾ! ਭਰਤੇ ਦੇ ਬਗੈਰ, ਸਾਰੇ ਹਾਰਸ਼ਿੰਗਾਰ ਬਿਰਥੇ ਜਾਂਦੇ ਹਨ।
Fareedkot Teekaਹੇ ਭਾਈ! ਤਿਸ ਪਤੀ ਕੇ ਮਿਲਾਪ ਤੇ ਬਿਨਾਂ ਇਹ ਸੰਪੂਰਨ ਸਿੰਗਾਰ ਵਿਅਰਥ ਹੀ ਜਾਤੇ ਹੈਂ॥੩॥
Prof. Sahib Singhਖਸਮ (ਦੇ ਮਿਲਾਪ) ਤੋਂ ਬਿਨਾ ਸਾਰਾ ਸਿੰਗਾਰ ਵਿਅਰਥ ਚਲਾ ਜਾਂਦਾ ਹੈ (ਇਹੀ ਹਾਲ ਹੈ ਜੀਵ-ਇਸਤ੍ਰੀ ਦਾ) ॥੩॥

ਪਦ ਅਰਥ ਬਾਝੁ = ਬਿਨਾ। ਬਿਰਥਾ = ਵਿਅਰਥ ॥੩॥

SikhNet (Spanish)oh Señor, sin mi marido, todos mis arreglos son inútiles.(3)

ਜਿਸੁ ਘਰਿ ਵਸਿਆ ਕੰਤੁ; ਸਾ ਵਡਭਾਗਣੇ ॥

jis ghar vasiaa kant; saa vaddabhaagane | Ang 1361

Sant Singh KhalsaVery fortunate is she, within whose home the Husband Lord abides.
Manmohan SinghVery fortunate is she, in whose home her Bridegroom abides.
Manmohan Singh (Punjabi)ਭਾਰੇ ਨਸੀਬਾਂ ਵਾਲੀ ਹੈ, ਉਹ ਜਿਸ ਦੇ ਧਾਮ ਅੰਦਰ ਉਸ ਦਾ ਪਤੀ ਵਸਦਾ ਹੈ।
Fareedkot Teekaਤਾਂ ਤੇ ਜਿਸ ਕੇ ਰਿਦੇ ਘਰ ਮੇਂ ਤਿਸ ਵਾਹਿਗੁਰੂ ਕੰਤ ਕਾ ਧਿਆਨ ਵਸਿਆ ਹੈ, ਭਾਵ ਪ੍ਰਮੇਸ੍ਵਰ ਸਾਖ੍ਯਾਤਕਾਰ ਹੂਆ ਹੈ, ਸੋ ਜਗ੍ਯਾਸੀ ਰੂਪ ਇਸਤ੍ਰੀ ਬਡੇ ਭਾਗੋਂ ਵਾਲੀ ਹੈ॥
Prof. Sahib Singhਹੇ ਸਹੇਲੀਏ! ਜਿਸ (ਜੀਵ-ਇਸਤ੍ਰੀ) ਦੇ (ਹਿਰਦੇ-) ਘਰ ਵਿਚ ਪ੍ਰਭੂ-ਪਤੀ ਵੱਸ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ।

ਪਦ ਅਰਥ ਜਿਸੁ ਘਰਿ = ਜਿਸ (ਜੀਵ-ਇਸਤ੍ਰੀ) ਦੇ (ਹਿਰਦੇ-) ਘਰ ਵਿਚ। ਸਾ = ਉਹ (ਜੀਵ-ਇਸਤ੍ਰੀ।

SikhNet (Spanish)Afortunada es aquélla, en cuyo hogar el Señor habita,

ਤਿਸੁ ਬਣਿਆ ਹਭੁ ਸੀਗਾਰੁ; ਸਾਈ ਸੋਹਾਗਣੇ ॥

tis baniaa habh seegaar; saaee sohaagane | Ang 1361

Sant Singh KhalsaShe is totally adorned and decorated; she is a happy soul-bride.
Manmohan SinghAll the decorations become hers then and she alone is the happy bride.
Manmohan Singh (Punjabi)ਸਾਰੇ ਹਾਰਸ਼ਿੰਗਾਰ ਤਦ ਉਸ ਨੂੰ ਸੋਭਦੇ ਹਨ ਅਤੇ ਕੇਵਲ ਉਹ ਹੀ ਖੁਸ਼ਬਾਸ ਪਤਨੀ ਹੈ।
Fareedkot Teekaਸਾਧਨ ਰੂਪੀ ਸੰਪੂਰਨ ਸੀਂਗਾਰ ਤਿਸੀ ਕਾ (ਬਣਿਆ) ਸੁਭਾਇਵਾਨ ਹੂਆ ਹੈ, ਤਿਸੀ ਤੇ ਸੋਈ ਸੁਹਾਗਣੀ ਹੈ॥
Prof. Sahib Singh(ਆਤਮਕ ਜੀਵਨ ਉੱਚਾ ਕਰਨ ਲਈ ਉਸ ਦਾ ਸਾਰਾ ਉੱਦਮ) ਉਸ ਦਾ ਸਾਰਾ ਸਿੰਗਾਰ ਉਸ ਨੂੰ ਫਬ ਜਾਂਦਾ ਹੈ, ਉਹ (ਜੀਵ-ਇਸਤ੍ਰੀ) ਹੀ ਖਸਮ ਵਾਲੀ (ਅਖਵਾ ਸਕਦੀ ਹੈ)।

ਪਦ ਅਰਥ ਬਣਿਆ = ਫਬਿਆ। ਹਭੁ = ਸਾਰਾ। ਸਾਈ = ਉਹ ਹੀ।

SikhNet (Spanish)ella vive totalmente feliz, adornada y decorada, la Novia Alma.

ਹਉ ਸੁਤੀ. ਹੋਇ ਅਚਿੰਤ; ਮਨਿ ਆਸ ਪੁਰਾਈਆ ॥

hau sutee. hoe achint; man aas puraaeea | Ang 1361

Sant Singh KhalsaI sleep in peace, without anxiety; the hopes of my mind have been fulfilled.
Manmohan SinghBecoming care-free, I now, rest in sleep since my mind's aspirations have been fulfilled.
Manmohan Singh (Punjabi)ਬੇਫਿਕਰ ਹੋ, ਮੈਂ ਹੁਣ ਆਰਾਮ ਅੰਦਰ ਸੌਦੀ ਹਾਂ, ਕਿਉਂਕਿ ਮੇਰੇ ਚਿੱਤ ਦੀਆਂ ਅਭਿਲਾਸ਼ਾ ਪੂਰੀਆਂ ਹੋ ਗਈਆਂ ਹਨ।
Fareedkot Teekaਤਿਨ ਸੁਹਾਗਣੀ ਕੋ ਮਿਲਕਰ ਵਾ ਦੇਖ ਕਰ ਮੇਂ ਭੀ ਅਚਿੰਤ ਹੋ ਕਰ ਸੁਤੀ ਹੂੰ, ਕਿਉਂਕਿ ਮਨ ਕੀ ਆਸਾ ਸਭ ਪੂਰਨ ਭਈ ਹੈ॥
Prof. Sahib Singh(ਇਹੋ ਜਿਹੀ ਸੋਹਾਗਣ ਦੀ ਸੰਗਤ ਵਿਚ ਰਹਿ ਕੇ) ਮੈਂ (ਭੀ ਹੁਣ) ਚਿੰਤਾ-ਰਹਿਤ ਹੋ ਕੇ (ਪ੍ਰਭੂ-ਚਰਨਾਂ ਵਿਚ) ਲੀਨ ਹੋ ਗਈ ਹਾਂ, ਮੇਰੇ ਮਨ ਵਿਚ (ਮਿਲਾਪ ਦੀ ਪੁਰਾਣੀ) ਆਸ ਪੂਰੀ ਹੋ ਗਈ ਹੈ।

ਪਦ ਅਰਥ ਹਉ = ਹਉਂ, ਮੈਂ। ਅਚਿੰਤ = ਬੇ-ਫ਼ਿਕਰ, ਚਿੰਤਾ-ਰਹਿਤ। ਸੁਤੀ = (ਪ੍ਰਭੂ-ਪਤੀ ਦੇ ਚਰਨਾਂ ਵਿਚ) ਲੀਨ ਹੋ ਗਈ ਹਾਂ। ਮਨਿ = ਮਨ ਵਿਚ (ਟਿਕੀ ਹੋਈ)। ਪੁਰਾਈਆ = ਪੂਰੀ ਹੋ ਗਈ ਹੈ।

SikhNet (Spanish)Duermo en Paz, sin ansiedades, las esperanzas de mi mente se han cumplido,

ਹਰਿਹਾਂ. ਜਾ ਘਰਿ ਆਇਆ ਕੰਤੁ; ਤ ਸਭੁ ਕਿਛੁ ਪਾਈਆ ॥੪॥

harihaan. jaa ghar aaeaa kant; ta sabh kichh paaeea |4| Ang 1361

Sant Singh KhalsaO Lord! When my Husband came into the home of my heart, I obtained everything. ||4||
Manmohan SinghHarihan! When my spouse came to my house, then did I obtain everything.
Manmohan Singh (Punjabi)ਹਰਿਹਾਂ! ਜਦੋ ਮੇਰਾ ਪਤੀ ਮੇਰੇ ਧਾਮ ਵਿੱਚ ਆ ਗਿਆ, ਤਦ ਮੈਨੂੰ ਸਾਰਾ ਕੁਝ ਪ੍ਰਾਪਤ ਥੀ ਗਿਆ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਇਸ ਪ੍ਰਕਾਰ ਜਬ ਅੰਤਸਕਰਨ ਘਰ ਮੇਂ ਹਰੀ ਕੰਤ ਆਇਆ ਹੈ ਤਬ ਸਭ ਕੁਛ ਪਾਇ ਲੀਆ ਹੈ॥੪॥
Prof. Sahib Singhਹੇ ਸਹੇਲੀਏ! ਜਦੋਂ (ਹਿਰਦੇ-) ਘਰ ਵਿਚ ਖਸਮ (-ਪ੍ਰਭੂ) ਆ ਜਾਂਦਾ ਹੈ, ਤਦੋਂ ਹਰੇਕ ਮੰਗ ਪੂਰੀ ਹੋ ਜਾਂਦੀ ਹੈ ॥੪॥

ਪਦ ਅਰਥ ਘਰਿ = (ਹਿਰਦੇ-) ਘਰ ਵਿਚ ॥੪॥

SikhNet (Spanish)oh Señor, cuando mi Marido llegó al Hogar de mi corazón, ahí obtuve todo.(4)

ਆਸਾ ਇਤੀ, ਆਸ ਕਿ; ਆਸ ਪੁਰਾਈਐ ॥

aasaa itee, aas ki; aas puraaeeai | Ang 1362

Sant Singh KhalsaMy hope is so intense, that this hope alone should fulfill my hopes.
Manmohan SinghMy desire, so intense is my desire to see Thee, O my Love, that Thou ought to fulfil this desire of mine.
Manmohan Singh (Punjabi)ਮੇਰੀ ਖਾਹਿਸ਼ ਐਨੀ ਪਰਬਲ ਹੈ ਮੇਰੀ ਖਾਹਿਸ਼ ਤੈਨੂੰ ਵੇਖਣ ਦੀ, ਹੇ ਮੇਰੇ ਪ੍ਰੀਤਮਾ! ਕਿ ਤੈਨੂੰ ਇਹ ਖਾਹਿਸ਼ ਪੂਰੀ ਕਰ ਦੇਣੀ ਚਾਹੀਦੀ ਹੈ।
Fareedkot Teekaਮੈਂ ਆਸਾਵੰਤੀ ਕੋ ਇਤਨੀ, ਭਾਵ ਬਹੁਤੀ ਆਸਾ ਹੈ, ਜੋ ਮੇਰੀ ਆਸਾ ਹੈ, ਸੋ ਪੂਰਨ ਕਰੀਏ॥
Prof. Sahib Singhਹੇ ਸਹੇਲੀਏ! (ਮੇਰੇ ਅੰਦਰ) ਇਤਨੀ ਕੁ ਤਾਂਘ ਬਣੀ ਰਹਿੰਦੀ ਹੈ ਕਿ (ਪ੍ਰਭੂ-ਮਿਲਾਪ ਦੀ ਮੇਰੀ) ਆਸ ਪੂਰੀ ਹੋ ਜਾਏ।

ਪਦ ਅਰਥ ਇਤੀ ਆਸ = ਇਤਨੀ ਕੁ ਤਾਂਘ। ਪੁਰਾਈਐ = ਪੂਰੀ ਹੋ ਜਾਏ।

SikhNet (Spanish)Mi añoranza es tan intensa, que sólo la esperanza debería de satisfacer mi añoranza,

ਸਤਿਗੁਰ ਭਏ ਦਇਆਲ; ਤ ਪੂਰਾ ਪਾਈਐ ॥

satigur bhe deaal; ta pooraa paaeeai | Ang 1362

Sant Singh KhalsaWhen the True Guru becomes merciful, then I attain the Perfect Lord.
Manmohan SinghWhen the True Guru becomes merciful, then alone is attained the Perfect Lord.
Manmohan Singh (Punjabi)ਜਦ ਸੱਚੇ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ, ਕੇਵਲ ਤਦ ਹੀ ਪੂਰਨ ਪ੍ਰਭੂ ਪਰਾਪਤ ਹੁੰਦਾ ਹੈ।
Fareedkot Teekaਜਬ ਸਤਿਗੁਰ ਦਇਆਲ ਹੂਏ ਹੋਵੇਂ ਤਬ ਪੂਰਾ ਵਾਹਿਗੁਰੂ ਪਾਈਤਾ ਹੈ॥
Prof. Sahib Singhਪਰ ਸਰਬ-ਗੁਣ ਭਰਪੂਰ ਪ੍ਰਭੂ ਤਦੋਂ ਮਿਲਦਾ ਹੈ ਜਦੋਂ ਗੁਰੂ ਦਇਆਵਾਨ ਹੋਵੇ।

ਪਦ ਅਰਥ ਦਇਆਲ = ਦਇਆਵਾਨ। ਤ = ਤਾਂ। ਪੂਰਾ = ਸਰਬ ਗੁਣ-ਭਰਪੂਰ। ਪਾਈਐ = ਮਿਲਦਾ ਹੈ।

SikhNet (Spanish)cuando el Guru me muestra Su Misericordia, entonces obtengo al Perfecto Señor.

ਮੈ ਤਨਿ ਅਵਗਣ ਬਹੁਤੁ; ਕਿ ਅਵਗਣ ਛਾਇਆ ॥

mai tan avagan bahut; ki avagan chhaaeaa | Ang 1362

Sant Singh KhalsaMy body is filled with so many demerits; I am covered with faults and demerits.
Manmohan SinghIn my body are so many demerits, that I am overshadowed with demerits.
Manmohan Singh (Punjabi)ਮੇਰੀ ਦੇਹ ਅੰਦਰ ਐਨੀਆਂ ਜਿਆਦਾ ਬਦੀਆਂ ਹਨ, ਕਿ ਮੈਂ ਬਦੀਆਂ ਨਾਲ ਢਕਿਆ ਹੋਇਆ ਹਾਂ।
Fareedkot Teekaਮੇਰੇ ਸਰੀਰ ਮੇਂ ਅਵਗੁਣ ਬਹੁਤ ਹੈਂ, ਜਿਨੋਂ ਅਵਗੁਣੋਂ ਨੇ ਮੇਰਾ ਮਨ ਭੀ (ਛਾਇਆ) ਅਛਾਦਿਆ ਹੂਆ ਹੈ॥
Prof. Sahib Singhਹੇ ਸਹੇਲੀਏ! ਮੇਰੇ ਸਰੀਰ ਵਿਚ (ਇਤਨੇ) ਵਧੀਕ ਔਗੁਣ ਹਨ ਕਿ (ਮੇਰਾ ਆਪਾ) ਔਗੁਣਾਂ ਨਾਲ ਢਕਿਆ ਰਹਿੰਦਾ ਹੈ।

ਪਦ ਅਰਥ ਮੈ ਤਨਿ = ਮੇਰੇ ਸਰੀਰ ਵਿਚ। ਛਾਇਆ = ਢਕਿਆ ਰਹਿੰਦਾ ਹੈ।

SikhNet (Spanish)Estoy cubierto de tantos deméritos y faltas, oh Guru,

ਹਰਿਹਾਂ. ਸਤਿਗੁਰ ਭਏ ਦਇਆਲ; ਤ ਮਨੁ ਠਹਰਾਇਆ ॥੫॥

harihaan. satigur bhe deaal; ta man tthaharaaeaa |5| Ang 1362

Sant Singh KhalsaO Lord! When the True Guru becomes Merciful, then the mind is held in place. ||5||
Manmohan SinghO my God, when the True Guru become merciful, then alone is the mind held in check.
Manmohan Singh (Punjabi)ਹੇ ਮੇਰੇ ਵਾਹਿਗੁਰੂ! ਜਦ ਸੱਚੇ ਗੁਰੂ ਮਿਹਰਬਾਨ ਹੁੰਦੇ ਹਨ, ਕੇਵਲ ਤਾਂ ਹੀ ਮਨੂਆ ਅਸਥਿਰ ਹੁੰਦਾ ਹੈ।
Fareedkot Teekaਹੇ ਭਾਈ! ਜਬ ਮੁਝ ਪਰ ਸਤਿਗੁਰ ਦਇਆਲ ਭਏ ਤਬ ਇਹ ਮਨ ਭੀ ਅਵਗੁਣੋਂ ਸੇ ਰਹਿਤ ਹੋ ਕਰ ਇਸਥਿਤ ਹੋ ਗਿਆ ਹੈ॥੫॥
Prof. Sahib Singhਪਰ ਜਦੋਂ ਗੁਰੂ ਦਇਆਵਾਨ ਹੁੰਦਾ ਹੈ ਤਦੋਂ ਮਨ (ਵਿਕਾਰਾਂ ਵਲ) ਡੋਲਣੋਂ ਹਟ ਜਾਂਦਾ ਹੈ ॥੫॥

ਪਦ ਅਰਥ ਠਹਰਾਇਆ = ਠਹਰ ਜਾਂਦਾ ਹੈ, ਵਿਕਾਰਾਂ ਵਲ ਡੋਲਣੋਂ ਹਟ ਜਾਂਦਾ ਹੈ ॥੫॥

SikhNet (Spanish)pero cuando Él nos muestra Su Misericordia entonces la mente se logra mantener tranquila. (5)

ਕਹੁ ਨਾਨਕ ਬੇਅੰਤੁ; ਬੇਅੰਤੁ ਧਿਆਇਆ ॥

kahu naanak beant; beant dhiaaeaa | Ang 1362

Sant Singh KhalsaSays Nanak, I have meditated on the Lord, Infinite and Endless.
Manmohan SinghSays, Nanak, I have meditated on my Lord, who is Infinite and Endless.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਆਪਣੇ ਸੁਆਮੀ ਦਾ ਸਿਮਰਨ ਕੀਤਾ ਹੈ, ਜੋ ਅਨੰਤ ਤੇ ਅਖੀਰ ਰਹਿਤ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਨੇ ਬਿਅੰਤ ਪਰਮੇਸ੍ਵਰ ਕੋ (ਬੇਅੰਤੁ) ਬਹੁਤ ਵਾਰ ਧਿਆਇਆ ਹੈ॥
Prof. Sahib Singhਨਾਨਕ ਆਖਦਾ ਹੈ- (ਹੇ ਸਹੇਲੀਏ!) ਜਿਸ ਮਨੁੱਖ ਨੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ,
SikhNet (Spanish)Dice Nanak, he meditado en el Infinito e Interminable Señor,

ਦੁਤਰੁ ਇਹੁ ਸੰਸਾਰੁ; ਸਤਿਗੁਰੂ ਤਰਾਇਆ ॥

dutar ihu sansaar; satiguroo taraaeaa | Ang 1362

Sant Singh KhalsaThis world-ocean is so difficult to cross; the True Guru has carried me across.
Manmohan SinghDifficult to cross is this world ocean, however, the True Guru has ferried me across it.
Manmohan Singh (Punjabi)ਪਾਰ ਕਰਨ ਨੂੰ ਅੋਖਾ ਹੈ ਇਹ ਜਗਤ ਸਮੁੰਦਰ, ਪਰ ਸੱਚੇ ਗੁਰਾਂ ਨੇ ਮੈਨੂੰ ਇਸ ਤੋਂ ਪਾਰ ਕਰ ਦਿੱਤਾ ਹੈ।
Fareedkot Teekaਤਿਨੋਂ ਕੋ ਇਸ ਦੁਸਤਰ ਸੰਸਾਰ ਸੇ ਸਤਿਗੁਰੋਂ ਨੇ ਤਰਾਇ ਦੀਆ ਹੈ॥
Prof. Sahib Singhਗੁਰੂ ਨੇ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ। (ਗੁਰੂ ਨੇ ਉਸ ਨੂੰ ਪੂਰਨ ਪ੍ਰਭੂ ਨਾਲ ਜੋੜ ਦਿੱਤਾ, ਤੇ)

ਪਦ ਅਰਥ ਦੁਤਰੁ = (दुस्तर) ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਤਰਾਇਆ = ਪਾਰ ਲੰਘਾ ਦਿੱਤਾ।

SikhNet (Spanish)este Océano del mundo es tan difícil de cruzar, pero el Guru Verdadero me ha cargado a través,

ਮਿਟਿਆ ਆਵਾ ਗਉਣੁ; ਜਾਂ ਪੂਰਾ ਪਾਇਆ ॥

mittiaa aavaa gaun; jaan pooraa paaeaa | Ang 1362

Sant Singh KhalsaMy comings and goings in reincarnation ended, when I met the Perfect Lord.
Manmohan SinghComings and goings are ended, when the perfect Lord is met with.
Manmohan Singh (Punjabi)ਜਦ ਪੂਰਨ ਪ੍ਰਭੂ ਮਿਲ ਪੈਦਾ ਹੈ ਤਾਂ ਆਉਣੇ ਅਤੇ ਜਾਣੇ ਮੁਕ ਜਾਂਦੇ ਹਨ।
Fareedkot Teekaਜਬ ਪੂਰਨ ਪੁਰਖ ਕੋ ਪਾਇ ਲੀਆ ਹੈ ਤਬ ਤਿਨੋਂ ਕਾ ਆਵਣਾ ਜਾਣਾ ਅਰਥਾਤ ਜਨਮਣਾ ਮਰਣਾ ਮਿਟ ਗਯਾ ਹੈ॥
Prof. Sahib Singhਜਦੋਂ ਉਸ ਨੇ ਪੂਰਨ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਸ ਦਾ ਜਨਮ ਮਰਨ ਦਾ ਗੇੜ (ਭੀ) ਮੁੱਕ ਗਿਆ।

ਪਦ ਅਰਥ ਆਵਾਗਉਣੁ = ਜੰਮਣ ਮਰਨ ਦਾ ਗੇੜ। ਜਾਂ = ਜਦੋਂ। ਪਾਇਆ = ਲੱਭ ਲਿਆ, ਮਿਲਾਪ ਹਾਸਲ ਕਰ ਲਿਆ।

SikhNet (Spanish)y mis idas y venidas en tantas reencarnaciones terminaron en cuanto conocí al Señor Perfecto.

ਹਰਿਹਾਂ. ਅੰਮ੍ਰਿਤੁ ਹਰਿ ਕਾ ਨਾਮੁ; ਸਤਿਗੁਰ ਤੇ ਪਾਇਆ ॥੬॥

harihaan. amrit har kaa naam; satigur te paaeaa |6| Ang 1362

Sant Singh KhalsaO Lord! I have obtained the Ambrosial Nectar of the Name of the Lord from the True Guru. ||6||
Manmohan SinghHarihan! the Nectar-Name of God, I have obtained from the True Guru.
Manmohan Singh (Punjabi)ਹਰਿਹਾਂ! ਵਾਹਿਗੁਰੂ ਦਾ ਸੁਧਾ ਸਰੂਪ ਨਾਮ ਮੈਂ ਸੱਚੇ ਗੁਰਾਂ ਪਾਸੋ ਪਰਾਪਤ ਕੀਤਾ ਹੈ।
Fareedkot Teekaਕਿਉਂਕਿ ਹੇ ਭਾਈ! ਤਿਨੋਂ ਨੇ ਅੰਮ੍ਰਿਤ ਰੂਪ ਹਰੀ ਕਾ ਨਾਮ ਪੂਰੇ ਸਤਿਗੁਰੋਂ ਤੇ ਪਾਇ ਲੀਆ ਹੈ॥੬॥
Prof. Sahib Singhਹੇ ਸਹੇਲੀਏ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਗੁਰੂ ਤੋਂ (ਹੀ) ਮਿਲਦਾ ਹੈ ॥੬॥

ਪਦ ਅਰਥ ਤੇ = ਤੋਂ, ਪਾਸੋਂ ॥੬॥

SikhNet (Spanish)Oh Señor, el Guru Verdadero me regaló el Néctar de Ambrosia del Nombre del Señor. (6)

ਮੇਰੈ ਹਾਥਿ ਪਦਮੁ; ਆਗਨਿ ਸੁਖ ਬਾਸਨਾ ॥

merai haath padam; aagan sukh baasanaa | Ang 1362

Sant Singh KhalsaThe lotus is in my hand; in the courtyard of my heart I abide in peace.
Manmohan SinghOn my hand is the auspicious sign of lotus and in my heart compound abides bliss.
Manmohan Singh (Punjabi)ਮੇਰੇ ਹੱਥ ਉਤੇ ਸੁਲੱਖਣੇ ਕੰਵਲ ਦਾ ਚਿੰਨ ਹੈ ਅਤੇ ਮੇਰੇ ਦਿਲ ਦੇ ਵਿਹੜੇ ਅੰਦਰ ਖੁਸ਼ੀ ਵਸਦੀ ਹੈ।
Fareedkot Teekaਮੇਰੇ ਮਨ ਰੂਪੀ ਹਾਥ ਮੇਂ ਪ੍ਰੇਮ ਰੂਪੀ ਕਮਲ ਹੈਂ, ਇਸੀ ਤੇ ਮੇਰੇ (ਆਗਨਿ) ਅੰਤਹਕਰਨ ਰੂਪੀ ਵੇਹੜੇ ਮੇਂ ਸੁਖ ਕਾ ਵਸਣਾ ਭਯਾ ਹੈ; ਵਾ ਜਿਸ ਵਿਸਨੂੰ ਕੇ ਹਾਥ ਮੇਂ (ਪਦਮੁ) ਕੌਲ ਹੈ, ਸੋ ਮੇਰੇ ਅੰਤਸਕਰਨ ਰੂਪੀ ਵੇਹੜੇ ਮੇਂ ਨਿਵਾਸ ਕਰਤਾ ਭਯਾ ਹੈ, ਤਿਸੀ ਤੇ ਮੇਂ ਸੁਖ ਸਰੂਪ ਹੂਆ ਹੂੰ॥
Prof. Sahib Singhਹੇ ਸਹੇਲੀਏ! (ਹੁਣ) ਮੇਰੇ ਹੱਥ ਵਿਚ ਕੌਲ-ਫੁੱਲ (ਦੀ ਰੇਖਾ ਬਣ ਪਈ) ਹੈ (ਮੇਰੇ ਭਾਗ ਜਾਗ ਪਏ ਹਨ) ਮੇਰੇ (ਹਿਰਦੇ ਦੇ) ਵਿਹੜੇ ਵਿਚ ਆਤਮਕ ਆਨੰਦ ਦੀ ਸੁਗੰਧੀ (ਖਿਲਰੀ ਰਹਿੰਦੀ) ਹੈ।

ਪਦ ਅਰਥ ਹਾਥਿ = ਹੱਥ ਵਿਚ। ਮੇਰੈ ਹਾਥਿ = ਮੇਰੇ ਹੱਥ ਵਿਚ। ਪਦਮੁ = ਕੌਲ-ਫੁੱਲ, (ਕੌਲ-ਫੁੱਲ ਦੀ ਰੇਖਾ)। ਆਗਨਿ = ਵਿਹੜੇ ਵਿਚ (ਹਿਰਦੇ ਦੇ ਵਿਹੜੇ ਵਿਚ)! ਬਾਸਨਾ = ਸੁਗੰਧੀ। ਸੁਖ ਬਾਸਨਾ = ਆਤਮਕ ਅਨੰਦ ਦੀ ਸੁਗੰਧੀ।

SikhNet (Spanish)El Loto está en mis manos, en el patio de mi corazón permanezco en Paz.

ਸਖੀ ਮੋਰੈ ਕੰਠਿ ਰਤੰਨੁ; ਪੇਖਿ ਦੁਖੁ ਨਾਸਨਾ ॥

sakhee morai kantth ratan; pekh dukh naasanaa | Ang 1362

Sant Singh KhalsaO my companion, the Jewel is around my neck; beholding it, sorrow is taken away.
Manmohan SinghIn my throat is the jewel of the God's Name, beholding which my sorrow has departed, O my mate.
Manmohan Singh (Punjabi)ਮੇਰੇ ਗਲੇ ਵਿੱਚ ਵਾਹਿਗੁਰੂ ਦੇ ਨਾਮ ਦਾ ਜਵੇਹਰ ਹੈ ਜਿਸ ਨੂੰ ਵੇਖ ਕੇ ਮੇਰਾ ਗਮ ਦੂਰ ਹੋ ਗਿਆ ਹੈ, ਨੀ ਮੇਰੀ ਸਹੇਲੀਏ।
Fareedkot Teekaਤਾਂ ਤੇ ਹੇ ਸੰਤ ਜਨ ਸਖੀ! ਤਿਸ ਕਾ ਸਾਖ੍ਯਾਤ ਹੋਣਾ ਇਹੀ ਮੇਰੇ ਕੰਠ ਮੇਂ ਰਤਨ ਹੈ। ਜਿਸ ਕੇ ਦੇਖਣੇ ਕਰ ਸਰਬ ਜਨਮਾਦੀ ਦੁਖੋਂ ਕਾ ਨਸਨਾ ਹੂਆ ਹੈ॥
Prof. Sahib Singh(ਜਿਵੇਂ ਬੱਚਿਆਂ ਦੇ ਗਲ ਵਿਚ ਨਜ਼ਰ-ਪੱਟੂ ਪਾਇਆ ਹੁੰਦਾ ਹੈ) ਹੇ ਸਹੇਲੀਏ! ਮੇਰੇ ਗਲੇ ਵਿਚ ਰਤਨ ਲਟਕ ਰਿਹਾ ਹੈ (ਮੇਰੇ ਗਲ ਵਿਚ ਨਾਮ-ਰਤਨ ਪ੍ਰੋਤਾ ਗਿਆ ਹੈ) ਜਿਸ ਨੂੰ ਵੇਖ ਕੇ (ਹਰੇਕ) ਦੁੱਖ ਦੂਰ ਹੋ ਗਿਆ ਹੈ।

ਪਦ ਅਰਥ ਸਖੀ = ਹੇ ਸਹੇਲੀਏ! ਮੋਰੈ ਕੰਠਿ = ਮੇਰੇ ਗਲੇ ਵਿਚ। ਪੇਖਿ = ਵੇਖ ਕੇ।

SikhNet (Spanish)Oh compañero mío, la Joya está alrededor de mi cuello y portándola, las tristezas desaparecen.

ਬਾਸਉ ਸੰਗਿ ਗੁਪਾਲ; ਸਗਲ ਸੁਖ ਰਾਸਿ ਹਰਿ ॥

baasau sang gupaal; sagal sukh raas har | Ang 1362

Sant Singh KhalsaI abide with the Lord of the World, the Treasury of Total Peace. O Lord!
Manmohan SinghI abide with God, the Sustainer of the universe who is the capital of the comforts,
Manmohan Singh (Punjabi)ਮੈਂ ਆਲਮ ਦੇ ਪਾਲਣ-ਪੋਸਣਹਾਰ ਵਾਹਿਗੁਰੂ ਦੇ ਨਾਲ ਵਸਦਾ ਹਾਂ, ਜੋ ਸਾਰਿਆਂ ਆਰਾਮਾਂ ਦਾ ਮੂਲ ਧਨ ਹੈ,
Fareedkot Teekaਹਰੀ ਗੋਪਾਲ ਜੋ ਸਰਬ ਸੁਖੋਂ ਕੀ ਰਾਸ ਹੈ ਅਬ ਮੈਂ ਤਿਸ ਕੇ ਸਾਥ ਹੀ ਵਸਤਾ ਹੂੰ॥☬ਜੇ ਕਹੇ ਵੁਹ ਕੈਸਾ ਹੈ? ਸੋ ਕਹਿਤੇ ਹੈਂ:
Prof. Sahib Singh(ਗੁਰੂ ਦੀ ਮਿਹਰ ਦਾ ਸਦਕਾ) ਮੈਂ ਉਸ ਸ੍ਰਿਸ਼ਟੀ ਦੇ ਪਾਲਣਹਾਰ ਨਾਲ (ਸਦਾ) ਵੱਸਦੀ ਹਾਂ, ਜਿਹੜਾ ਪਰਮਾਤਮਾ ਸਾਰੇ ਸੁਖਾਂ ਦਾ ਸੋਮਾ ਹੈ,

ਪਦ ਅਰਥ ਬਸਾਉ = ਬਸਾਉਂ, ਮੈਂ ਵੱਸਦੀ ਹਾਂ। ਸੰਗਿ ਗੁਪਾਲ = ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਨਾਲ। ਸਗਲ = ਸਾਰੇ। ਸੁਖ ਰਾਸਿ = ਸੁਖਾਂ ਦਾ ਸੋਮਾ।

SikhNet (Spanish)Habito en el Señor del Mundo, la Tesorería de la Total Paz. Oh Señor,

ਹਰਿਹਾਂ. ਰਿਧਿ ਸਿਧਿ ਨਵ ਨਿਧਿ; ਬਸਹਿ ਜਿਸੁ ਸਦਾ ਕਰਿ ॥੭॥

harihaan. ridh sidh nav nidh; baseh jis sadaa kar |7| Ang 1362

Sant Singh KhalsaAll wealth, spiritual perfection and the nine treasures are in His Hand. ||7||
Manmohan Singhand in whose hand are ever abide wealth, perfection and nine treasures, O Harihan!
Manmohan Singh (Punjabi)ਅਤੇ ਜਿਸ ਦੇ ਹੱਥ ਵਿੱਚ, ਧਨ-ਸੰਪਦਾ, ਪੂਰਨਤਾ ਅਤੇ ਨੌ ਖਜਾਨੇ ਸਦੀਵ ਹੀ ਵਸਦੇ ਹਨ, ਨੀ ਹਰਿਹਾ!
Fareedkot Teekaਹੇ ਭਾਈ! ਜਿਸ ਕੇ ਹਾਥ ਮੇਂ ਸਰਬ ਰਿਧੀ ਪੁਨਾ ਅਠ ਵਾ ਅਠਾਰਹਿ ਸਿਧੀਆਂ ਔ ਨੌ ਨਿਧੀਆਂ ਸਦਾ ਵਸਤੀਆਂ ਹੈਂ॥੭॥
Prof. Sahib Singhਜਿਸ (ਪਰਮਾਤਮਾ) ਦੇ ਹੱਥ ਵਿਚ ਸਾਰੀਆਂ ਆਤਮਕ ਤਾਕਤਾਂ ਅਤੇ (ਧਰਤੀ ਦੇ ਸਾਰੇ) ਨੌਂ ਖ਼ਜ਼ਾਨੇ ਸਦਾ ਟਿਕੇ ਰਹਿੰਦੇ ਹਨ ॥੭॥

ਪਦ ਅਰਥ ਰਿਧਿ ਸਿਧਿ = ਆਤਮਕ ਤਾਕਤਾਂ। ਨਵ ਨਿਧਿ = (ਧਰਤੀ ਦੇ ਸਾਰੇ) ਨੌਂ ਖ਼ਜ਼ਾਨੇ। ਬਸਹਿ = ਵੱਸਦੇ ਹਨ। ਜਿਸ ਕਰਿ = ਜਿਸ (ਪਰਮਾਤਮਾ) ਦੇ ਹੱਥ ਵਿਚ। ਕਰਿ = ਹੱਥ ਵਿਚ ॥੭॥

SikhNet (Spanish)la Riqueza, la Perfección Espiritual y los Nueve Tesoros están en Sus Manos.(7)

ਪਰ ਤ੍ਰਿਅ ਰਾਵਣਿ ਜਾਹਿ; ਸੇਈ ਤਾ ਲਾਜੀਅਹਿ ॥

par tria raavan jaeh; seee taa laajeeeh | Ang 1362

Sant Singh KhalsaThose men who go out to enjoy other men's women shall suffer in shame.
Manmohan SinghThey, who go to enjoy other man's women, they alone shall suffer shame.
Manmohan Singh (Punjabi)ਜੋ ਹੋਰਨਾਂ ਪੁਰਸ਼ਾਂ ਦੀਆਂ ਇਸਤਰੀਆਂ ਨੂੰ ਮਾਨਣ ਜਾਂਦੇ ਹਨ ਕੇਵਲ ਉਹ ਹੀ ਸ਼ਰਮ ਉਠਾਉਣਗੇ।
Fareedkot Teekaਜੋ ਪਰ ਇਸਤ੍ਰੀਓਂ ਕੋ ਰਾਵਣੇ ਜਾਤੇ ਹੈਂ ਸੋਈ ਤੋ ਪ੍ਰਲੋਕ ਮੇਂ ਲਜਾਵਾਨ ਹੋਤੇ ਹੈਂ; ਵਾ ਸੋਈ ਨਰਕੋਂ ਮੇਂ ਤਲੀਤੇ ਹੈਂ, ਭਾਵ ਨਰਕੋਂ ਕੀ ਸਾਸਨਾ ਪਾਵਤੇ ਹੈਂ॥ ਯਥਾ-☬'ਪੋਤਾਲੋ ਪਤਿ ਊਤਰੈ ਪਰਤ੍ਰਿਅ ਰਤਾ ਮਾਸ॥☬ਥੰਮਾ ਨਾਲ ਲਗਾਈਅਹਿ ਕੋਇ ਨ ਆਵੈ ਪਾਸ॥'
Prof. Sahib Singhਜਿਹੜੇ ਮਨੁੱਖ ਪਰਾਈ ਇਸਤ੍ਰੀ ਭੋਗਣ ਜਾਂਦੇ ਹਨ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਜ਼ਰੂਰ ਸ਼ਰਮਸਾਰ ਹੁੰਦੇ ਹਨ।

ਪਦ ਅਰਥ ਪਰ ਤ੍ਰਿਅ = ਪਰਾਈ ਇਸਤ੍ਰੀ। ਰਾਵਣਿ ਜਾਹਿ = ਭੋਗਣ ਜਾਂਦੇ ਹਨ। ਸੇਈ = ਉਹ ਬੰਦੇ ਹੀ। ਲਾਜੀਅਹਿ = (ਪ੍ਰਭੂ ਦੀ ਹਜ਼ੂਰੀ ਵਿਚ) ਲੱਜਿਆਵਾਨ ਹੁੰਦੇ ਹਨ, ਸ਼ਰਮਸਾਰ ਹੁੰਦੇ ਹਨ।

SikhNet (Spanish)Quienes van a buscar relaciones con las parejas de otros sufrirán vergüenza,

ਨਿਤਪ੍ਰਤਿ ਹਿਰਹਿ ਪਰ ਦਰਬੁ; ਛਿਦ੍ਰ ਕਤ ਢਾਕੀਅਹਿ ॥

nitaprat hireh par darab; chhidr kat dtaakeeeh | Ang 1362

Sant Singh KhalsaThose who steal the wealth of others - how can their guilt be concealed?
Manmohan SinghThey, who ever steal others wealth, how can their sins be concealed?
Manmohan Singh (Punjabi)ਜੋ ਸਦਾ ਹੀ ਹੋਰਨਾਂ ਦੀ ਧਨ ਸੰਪਦਾ ਚੁਰਾਉਂਦੇ ਹਨ, ਉਨ੍ਹਾਂ ਦੇ ਪਾਪ ਕਿਸ ਤਰ੍ਹਾਂ ਕੱਜੇ ਜਾ ਸਕਦੇ ਹਨ?
Fareedkot Teekaਜੋ ਪਰਾਏ ਧਨ ਕੋ ਨਿਤੰਪ੍ਰਤੀ ਚੁਰਾਵਤੇ ਹੈਂ ਤਿਨੋਂ ਕੇ (ਛਿਦ੍ਰ) ਦੋਸ ਕਬ ਢਕੀਤੇ ਹੈਂ, ਭਾਵ ਤਿਨ ਕੇ ਪਾਪ ਕਰਮੋਂ ਕਾ ਫਲ੍ਹ ਪ੍ਰਗਟ ਹੋਇ ਜਾਤਾ ਹੈ॥
Prof. Sahib Singhਜਿਹੜੇ ਮਨੁੱਖ ਸਦਾ ਪਰਾਇਆ ਧਨ ਚੁਰਾਂਦੇ ਰਹਿੰਦੇ ਹਨ (ਉਹਨਾਂ ਦੇ ਇਹ) ਕੁਕਰਮ ਕਿੱਥੇ ਲੁਕੇ ਰਹਿ ਸਕਦੇ ਹਨ? (ਪਰਮਾਤਮਾ ਸਭ ਕੁਝ ਵੇਖ ਰਿਹਾ ਹੈ)।

ਪਦ ਅਰਥ ਨਿਤ ਪ੍ਰਤਿ = ਸਦਾ ਹੀ। ਹਿਰਹਿ = ਚੁਰਾਂਦੇ ਹਨ (ਬਹੁ-ਵਚਨ)। ਦਰਬੁ = ਧਨ। ਛਿਦ੍ਰ = ਐਬ, ਵਿਕਾਰ। ਕਤ = ਕਿੱਥੇ? ਢਾਕੀਅਹਿ = ਢੱਕੇ ਜਾ ਸਕਦੇ ਹਨ।

SikhNet (Spanish)quienes roban la riqueza de otros, ¿cómo podrán esconder su culpabilidad?

ਹਰਿ ਗੁਣ ਰਮਤ ਪਵਿਤ੍ਰ; ਸਗਲ ਕੁਲ ਤਾਰਈ ॥

har gun ramat pavitr; sagal kul taaree | Ang 1362

Sant Singh KhalsaThose who chant the Sacred Praises of the Lord save and redeem all their generations.
Manmohan SinghThey, who recite the holy praises of God, redeem all their generations.
Manmohan Singh (Punjabi)ਜੋ ਵਾਹਿਗੁਰੂ ਦੀਆਂ ਪਾਵਨ-ਪੁਨੀਤ ਸਿਫਤਾਂ ਉਚਾਰਦੇ ਹਨ, ਉਹ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਤਾਰ ਲੈਂਦੇ ਹਨ।
Fareedkot Teekaਜੋ ਹਰੀ ਕੇ ਗੁਣੋਂ ਕੋ ਉਚਾਰਨ ਕਰਤੇ ਹੈਂ, ਸੋ ਪਵਿਤ੍ਰ ਹੂਏ ਹੈਂ ਔਰ ਸਰਬ ਕੁਲਾਂ ਕੋ ਤਾਰ ਲੇਤੇ ਹੈਂ॥
Prof. Sahib Singhਪਰਮਾਤਮਾ ਦੇ ਗੁਣ ਯਾਦ ਕਰਦਿਆਂ ਮਨੁੱਖ (ਆਪ) ਸੁੱਚੇ ਜੀਵਨ ਵਾਲਾ ਬਣ ਜਾਂਦਾ ਹੈ (ਅਤੇ ਆਪਣੀਆਂ) ਸਾਰੀਆਂ ਕੁਲਾਂ ਨੂੰ (ਭੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।

ਪਦ ਅਰਥ ਰਮਤ = ਸਿਮਰਦਿਆਂ। ਤਾਰਈ = ਤਾਰ ਲੈਂਦਾ ਹੈ (ਇਕ-ਵਚਨ)।

SikhNet (Spanish)Quienes cantan las Sagradas Alabanzas del Señor, salvan y redimen a sus generaciones,

ਹਰਿਹਾਂ. ਸੁਨਤੇ ਭਏ ਪੁਨੀਤ; ਪਾਰਬ੍ਰਹਮੁ ਬੀਚਾਰਈ ॥੮॥

harihaan. sunate bhe puneet; paarabraham beechaaree |8| Ang 1362

Sant Singh KhalsaO Lord! Those who listen and contemplate the Supreme Lord God become pure and holy. ||8||
Manmohan SinghHarihan! They, who hear God's Name and reflect on the Transcendent Lord, become pure.
Manmohan Singh (Punjabi)ਹਰਿਹਾਂ! ਜੋ ਹਰੀ ਦੇ ਨਾਮ ਨੂੰ ਸੁਣਦੇ ਹਨ ਅਤੇ ਪਰਮ ਪ੍ਰਭੂ ਦਾ ਧਿਆਨ ਧਾਰਦੇ ਹਨ, ਉਹ ਪਵਿੱਤਰ ਹੋ ਜਾਂਦੇ ਹਨ।
Fareedkot Teekaਹੇ ਭਾਈ! ਜੋ ਮਨ ਕਰ ਪਾਰਬ੍ਰਹਮ ਕੌ ਬੀਚਾਰਤੇ ਹੈਂ ਅਰ ਹਰੀ ਕਾ ਨਾਮ ਸੁਨਤੇ ਹੈਂ, ਸੋ ਪਵਿਤ੍ਰ ਹੋ ਗਏ ਹੈਂ॥੮॥
Prof. Sahib Singhਹੇ ਸਹੇਲੀਏ! (ਜਿਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣਦੇ ਹਨ, ਉਹ ਸਾਰੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ॥੮॥

ਪਦ ਅਰਥ ਪੁਨੀਤ = ਪਵਿੱਤਰ। ਬੀਚਾਰਈ = ਵਿਚਾਰਦਾ ਹੈ (ਇਕ-ਵਚਨ) ॥੮॥

SikhNet (Spanish)oh Señor, los que escuchan y meditan en el Supremo Dios nuestro Señor, se vuelven puros y santos.(8)

ਊਪਰਿ ਬਨੈ ਅਕਾਸੁ; ਤਲੈ ਧਰ ਸੋਹਤੀ ॥

aoopar banai akaas; talai dhar sohatee | Ang 1362

Sant Singh KhalsaThe sky above looks lovely, and the earth below is beautiful.
Manmohan SinghThe sky above looks graceful and the earth below appears beauteous.
Manmohan Singh (Punjabi)ਉਤੇ ਅਸਮਾਨ ਸੋਹਣਾ ਦਿਸਦਾ ਹੈ ਅਤੇ ਹੇਠਾ ਧਰਤੀ ਸੁੰਦਰ ਜਾਪਦੀ ਹੈ।
Fareedkot Teekaਊਪਰ ਤੇ ਅਕਾਸ ਕਾ ਚੰਦੋਆ ਬਨ ਕਰ ਸੋਭ ਰਹਾ ਹੈ ਔ ਨੀਚੇ ਧਰਤੀ ਫਰਸ ਰੂਪ ਹੋ ਕਰ ਸੋਭਤੀ ਹੈ॥
Prof. Sahib Singhਹੇ ਸਹੇਲੀਏ! ਉਤਾਂਹ (ਤਾਰਿਆਂ ਆਦਿਕ ਨਾਲ) ਆਕਾਸ਼ ਫਬ ਰਿਹਾ ਹੈ, ਹੇਠ ਪੈਰਾਂ ਵਾਲੇ ਪਾਸੇ (ਹਰਿਆਵਲ ਆਦਿਕ ਨਾਲ) ਧਰਤੀ ਸਜ ਰਹੀ ਹੈ।

ਪਦ ਅਰਥ ਊਪਰਿ = ਉਤਾਂਹ। ਬਨੈ = ਫਬ ਰਿਹਾ ਹੈ। ਤਲੈ = ਹੇਠ, ਪੈਰਾਂ ਵਾਲੇ ਪਾਸੇ। ਧਰ = ਧਰਤੀ। ਸੋਹਤੀ = (ਹਰਿਆਵਲ ਆਦਿਕ ਨਾਲ) ਸਜੀ ਹੋਈ ਹੈ।

SikhNet (Spanish)Arriba el cielo se ve precioso y la tierra también,

ਦਹ ਦਿਸ ਚਮਕੈ ਬੀਜੁਲਿ; ਮੁਖ ਕਉ ਜੋਹਤੀ ॥

deh dis chamakai beejul; mukh kau johatee | Ang 1362

Sant Singh KhalsaLightning flashes in the ten directions; I behold the Face of my Beloved.
Manmohan SinghThe lightning flashes in ten directions and I long to see the face of my Beloved.
Manmohan Singh (Punjabi)ਦਸੀ ਪਾਸੀ ਬਿਜਲੀ ਚਮਕ ਰਹੀ ਹੈ ਅਤੇ ਮੈਂ ਆਪਣੇ ਪ੍ਰੀਤਮ ਦੇ ਮੁਖਾਰਬਿੰਦ ਨੂੰ ਵੇਖਣ ਨੂੰ ਲੋਚਦੀ ਹਾਂ।
Fareedkot Teekaਬਿਜਲੀ ਭੀ ਜਿਸ ਕੀ ਸੱਤਾ ਕਰ ਚਮਕਤੀ ਹੈ; ਵਾ ਦਸੋਂ ਦਿਸਾ ਮੇਂ ਬਿਜਲੀ ਵਤ ਪ੍ਰਕਾਸ਼ ਹੈ। ਮੈਂ ਤਿਸ ਕੇ ਮੁਖ ਕੌ (ਜੋਹਤੀ) ਦੇਖਤੀ ਹੂੰ, ਭਾਵ ਪ੍ਰਾਪਤੀ ਕੌ ਚਾਹਤੀ ਹੂੰ॥
Prof. Sahib Singhਦਸੀਂ ਪਾਸੀਂ ਬਿਜਲੀ ਚਮਕ ਰਹੀ ਹੈ, ਮੂੰਹ ਉੱਤੇ ਲਿਸ਼ਕਾਰੇ ਮਾਰ ਰਹੀ ਹੈ। (ਰੱਬੀ ਜੋਤਿ ਦਾ ਕੈਸਾ ਸੋਹਣਾ ਸਾਕਾਰ ਸਰੂਪ ਹੈ!)

ਪਦ ਅਰਥ ਦਹ = ਦਸ। ਦਿਸ = ਪਾਸਾ। ਦਹ ਦਿਸ = ਦਸੀਂ ਪਾਸੀਂ। ਬੀਜੁਲਿ = ਬਿਜਲੀ। ਜੋਹਤੀ = ਤੱਕਦੀ ਹੈ, ਲਿਸ਼ਕਾਰੇ ਮਾਰਦੀ ਹੈ।

SikhNet (Spanish)los relámpagos iluminan en las diez direcciones, y entonces tengo la Visión de mi Bienamado.

ਖੋਜਤ ਫਿਰਉ ਬਿਦੇਸਿ; ਪੀਉ ਕਤ ਪਾਈਐ ॥

khojat firau bides; peeo kat paaeeai | Ang 1362

Sant Singh KhalsaIf I go searching in foreign lands, how can I find my Beloved?
Manmohan SinghI go searching in alien lands; how can I find my Love?
Manmohan Singh (Punjabi)ਮੈਂ ਲੱਭਣ ਲਈ ਪਰਦੇਸੀ ਜਾਂਦੀ ਹਾਂ, ਮੈਂ ਆਪਣੇ ਪਿਆਰੇ ਨੂੰ ਕਿਸ ਤਰ੍ਹਾਂ ਪਾ ਸਕਦੀ ਹਾਂ?
Fareedkot Teekaਤਾਂ ਤੇ ਤਿਸ ਕੌ ਮੇਂ ਬਿਦੇਸੌਂ ਬੀਚ ਖੋਜਤੀ ਫਿਰਤੀ ਹੂੰ ਔ ਪੂਛਤੀ ਭਈ ਹੂੰ ਕਿ ਪਤੀ ਕੌ ਕਿਸ ਪ੍ਰਕਾਰ ਵਾ ਕਹਾਂ ਪਾਈਤਾ ਹੈ?☬ਮਹਾਤਮਾ ਸੰਤਾਂ ਨੇ ਉਤ੍ਰ ਕਹਾ:
Prof. Sahib Singhਪਰ ਮੈਂ (ਉਸ ਦੇ ਇਸ ਸਰਗਣ ਸਰੂਪ ਦੀ ਕਦਰ ਨਾਹ ਸਮਝ ਕੇ) ਪਰਦੇਸ ਵਿਚ (ਜੰਗਲ ਆਦਿਕ ਵਿਚ) ਢੂੰਢਦੀ ਫਿਰਦੀ ਹਾਂ ਕਿ ਪ੍ਰੀਤਮ-ਪ੍ਰਭੂ ਕਿਤੇ ਲੱਭ ਪਏ।

ਪਦ ਅਰਥ ਫਿਰਉ = ਫਿਰਉਂ, ਮੈਂ ਫਿਰਦੀ ਹਾਂ। ਬਿਦੇਸਿ = ਪਰਦੇਸ ਵਿਚ। ਪੀਉ = ਪ੍ਰੀਤਮ-ਪ੍ਰਭੂ। ਕਤ = ਕਿੱਥੇ? ਪਾਈਐ = ਮਿਲ ਸਕਦਾ ਹੈ।

SikhNet (Spanish)Oh Señor, si tal Destino ha sido inscrito sobre mi frente,

ਹਰਿਹਾਂ. ਜੇ ਮਸਤਕਿ ਹੋਵੈ ਭਾਗੁ; ਤ ਦਰਸਿ ਸਮਾਈਐ ॥੯॥

harihaan. je masatak hovai bhaag; ta daras samaaeeai |9| Ang 1362

Sant Singh KhalsaO Lord! If such destiny is inscribed upon my forehead, I am absorbed in the Blessed Vision of His Darshan. ||9||
Manmohan SinghHarihan! If such be the writ of destiny on my brow then alone, can I merge in His vision.
Manmohan Singh (Punjabi)ਹਰਿਹਾਂ! ਜੇਕਰ ਮੇਰੇ ਮੱਥੇ ਉਤੇ ਪ੍ਰਾਲਭਧ ਦੀ ਐਹੋ ਜੇਹੀ ਲਿਖਤਕਾਰ ਹੋਵੇ, ਕੇਵਲ ਤਾਂ ਹੀ ਮੈਂ ਉਸ ਦੇ ਦੀਦਾਰ ਵਿੱਚ ਲੀਨ ਹੋ ਸਕਦੀ ਹਾਂ।
Fareedkot Teekaਹੇ ਭਾਈ! ਜੇ ਮਸਤਕ ਮੇਂ ਪੂਰਨ ਭਾਗ ਹੋਵੈ ਤਬ ਤਿਸ ਕੇ ਦਰਸ ਸਰੂਪ ਮੇਂ ਸਮਾਈਤਾ ਹੈ॥੯॥☬ਅੰਮ੍ਰਿਤਸਰ ਜੀ ਕੀ ਉਸਤਤੀ ਉਚਾਰਨ ਕਰਤੇ ਹੈਂ:
Prof. Sahib Singhਹੇ ਸਹੇਲੀਏ! ਜੇ ਮੱਥੇ ਉੱਤੇ ਭਾਗ ਜਾਗ ਪਏ ਤਾਂ (ਹਰ ਥਾਂ ਹੀ ਉਸ ਦੇ) ਦੀਦਾਰ ਵਿਚ ਲੀਨ ਹੋ ਸਕੀਦਾ ਹੈ ॥੯॥

ਪਦ ਅਰਥ ਮਸਤਕਿ = ਮੱਥੇ ਉੱਤੇ। ਦਰਸਿ = ਦਰਸਨ ਵਿਚ। ਸਮਾਈਐ = ਲੀਨ ਹੋ ਸਕਦਾ ਹੈ ॥੯॥

SikhNet (Spanish)estaré absorbido en la Bendita Visión de Tu Darshan.(9)

ਡਿਠੇ ਸਭੇ ਥਾਵ; ਨਹੀ ਤੁਧੁ ਜੇਹਿਆ ॥

dditthe sabhe thaav; nahee tudh jehiaa | Ang 1362

Sant Singh KhalsaI have seen all places, but none can compare to You.
Manmohan SinghI have seen all the places, however, there is none like thine.
Manmohan Singh (Punjabi)ਮੈਂ ਸਾਰੀਆਂ ਥਾਵਾਂ ਵੇਖੀਆਂ ਹਨ, ਪ੍ਰੰਤੂ ਤੇਰੇ ਵਰਗੀ ਕੋਈ ਭੀ ਨਹੀਂ।
Fareedkot Teekaਹਮ ਨੇ ਸਰਬ ਅਸਥਾਨ ਦੇਖੇ ਹੈਂ, ਪ੍ਰੰਤੂ ਹੇ ਸ੍ਰੀ ਅੰਮ੍ਰਿਤਸਰ ਜੀ! ਤੇਰੇ ਜੈਸਾ ਔਰ ਕੋਈ ਅਸਥਾਨ ਮੁਕਤ ਕਾ ਦਾਤਾ ਨਹੀਂ ਹੈ॥
Prof. Sahib Singh(ਹੇ ਰਾਮ ਦੇ ਦਾਸਾਂ ਦੇ ਸ਼ਹਰ!) ਮੈਂ ਹੋਰ ਸਾਰੇ ਥਾਂ ਵੇਖ ਲਏ ਹਨ, (ਪਰ) ਤੇਰੇ ਬਰਾਬਰ ਦਾ (ਮੈਨੂੰ ਕੋਈ) ਨਹੀਂ (ਦਿੱਸਿਆ)।

ਪਦ ਅਰਥ ਥਾਵ = (ਲਫ਼ਜ਼ 'ਥਾਉ' ਤੋਂ ਬਹੁ-ਵਚਨ)। ਸਭੇ ਥਾਵ = ਸਾਰੇ ਥਾਂ। ਤੁਧੁ ਜੇਹਿਆ = ਤੇਰੇ ਬਰਾਬਰ ਦਾ।

SikhNet (Spanish)He visto millones de lugares pero ninguno se compara con el Tuyo, Señor Primordial.

ਬਧੋਹੁ ਪੁਰਖਿ ਬਿਧਾਤੈ; ਤਾਂ ਤੂ ਸੋਹਿਆ ॥

badhohu purakh bidhaatai; taan too sohiaa | Ang 1362

Sant Singh KhalsaThe Primal Lord, the Architect of Destiny, has established You; thus You are adorned and embellished.
Manmohan SinghOf Himself, Lord the creator has established thee; therefore, beauteous are thou.
Manmohan Singh (Punjabi)ਖੁਦ ਹੀ ਸਿਰਜਣਹਾਰ ਸੁਆਮੀ ਨੇ ਤੈਨੂੰ ਕਾਇਮ ਕੀਤਾ ਹੈ, ਏਸੇ ਲਈ ਹੀ ਤੂੰ ਸੁੰਦਰ ਹੈ।
Fareedkot Teekaਬਿਧਾਤਾ ਪੁਰਖ ਜੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤਿਨੋਂ ਨੇ ਤੇਰੇ ਕੌ ਬੰਧਾ ਅਰਥਾਤ ਰਚਾ ਹੈ, ਤਿਸੀ ਕਰ ਕੇ ਤੂੰ ਸੋਭ ਰਹਿਆ ਹੈਂ॥
Prof. Sahib Singh(ਹੇ ਸਤਸੰਗ!) ਤੇਰੀ ਨੀਂਹ ਅਕਾਲ ਪੁਰਖ ਸਿਰਜਣਹਾਰ ਨੇ ਆਪ ਰੱਖੀ ਹੋਈ ਹੈ, ਇਸੇ ਵਾਸਤੇ ਤੂੰ (ਉਸ ਦੇ ਆਤਮਕ ਗੁਣਾਂ ਦੀ ਬਰਕਤਿ ਨਾਲ) ਸੋਹਣਾ ਦਿੱਸਦਾ ਰਿਹਾ ਹੈਂ

ਪਦ ਅਰਥ ਬਧੋਹੁ = ਤੈਨੂੰ ਬੰਨ੍ਹਿਆ ਹੈ, ਤੈਨੂੰ ਬਣਾਇਆ ਹੈ। ਪੁਰਖਿ = (ਅਕਾਲ-) ਪੁਰਖ ਨੇ। ਬਿਧਾਤੈ = ਸਿਰਜਣਹਾਰ ਨੇ। ਸੋਹਿਆ = ਸੋਹਣਾ ਦਿੱਸਦਾ ਹੈਂ।

SikhNet (Spanish)El Arquitecto del Destino te ha establecido para que te adornes y te veas bello.

ਵਸਦੀ ਸਘਨ ਅਪਾਰ; ਅਨੂਪ ਰਾਮਦਾਸ ਪੁਰ ॥

vasadee saghan apaar; anoop raamadaas pur | Ang 1362

Sant Singh KhalsaRamdaspur is prosperous and thickly populated, and incomparably beautiful.
Manmohan SinghRamdaspur is thickly populated, it is unparalleled and supremely beauteous.
Manmohan Singh (Punjabi)ਰਾਮਦਾਸਪੁਰ ਬੜਾ ਸੰਘਣਾ ਆਬਾਦ ਹੈ, ਇਹ ਲਾਸਾਨੀ ਅਤੇ ਪਰਮ ਸੁੰਦਰ ਹੈ।
Fareedkot Teekaਐਸੀ ਸ੍ਰੀ ਗੁਰੂ ਰਾਮਦਾਸ ਜੀ ਕੀ ਜੋ ਪੁਰੀ ਹੈ, ਸੋ ਬਹੁਤ ਸੰਘਨੀ ਵਸਤੀ ਹੈ ਅਰ ਉਪਮਾ ਸੇ ਰਹਿਤ ਹੈ, ਭਾਵ ਔਰ ਕੋਈ ਪੁਰੀ ਇਸ ਕੇ ਤੁਲ ਨਹੀਂ ਹੈ॥
Prof. Sahib Singhਹੇ ਰਾਮ ਦੇ ਦਾਸਾਂ ਦੇ ਸ਼ਹਰ! (ਹੇ ਸਤਸੰਗ!) (ਤੇਰੇ ਅੰਦਰ ਉੱਚੇ ਆਤਮਕ ਗੁਣਾਂ ਦੀ) ਵੱਸੋਂ ਬਹੁਤ ਸੰਘਣੀ ਹੈ, ਬੇਅੰਤ ਹੈ, ਬੇ-ਬਿਸਾਲ ਹੈ।

ਪਦ ਅਰਥ ਵਸਦੀ = ਵੱਸੋਂ, (ਉੱਚੇ ਆਤਮਕ ਗੁਣਾਂ ਦੀ) ਵੱਸੋਂ। ਸਘਨ = ਸੰਘਣੀ। ਅਪਾਰ = ਬੇਅੰਤ। ਅਨੂਪ = (ਅਨ-ਊਪ) ਉਪਮਾ-ਰਹਿਤ, ਬੇ-ਮਿਸਾਲ। ਰਾਮਦਾਸ = ਰਾਮ ਦੇ ਦਾਸ। ਰਾਮਦਾਸਪੁਰ = ਹੇ ਰਾਮ ਦੇ ਦਾਸਾਂ ਦੇ ਨਗਰ! ਹੇ ਸਤਸੰਗ!

SikhNet (Spanish)Ramdaspur es próspera, muy poblada y de belleza incomparable.

ਹਰਿਹਾਂ. ਨਾਨਕ ਕਸਮਲ ਜਾਹਿ; ਨਾਇਐ ਰਾਮਦਾਸ ਸਰ ॥੧੦॥

harihaan. naanak kasamal jaeh; naaeiai raamadaas sar |10| Ang 1362

Sant Singh KhalsaO Lord! Bathing in the Sacred Pool of Raam Daas, the sins are washed away, O Nanak. ||10||
Manmohan SinghO Harihan! Says Nanak, one's sins are washed off, by bathing in the tank of Ram Dass.
Manmohan Singh (Punjabi)ਗੁਰੂ ਜੀ ਆਖਦੇ ਹਨ, ਨੀ ਹਰਿਹਾ! ਰਾਮਦਾਸ ਦੇ ਸ੍ਰੋਵਰ ਵਿੱਚ ਇਸ਼ਨਾਨ ਕਰਨ ਨਾਲ ਪ੍ਰਾਣੀ ਦੇ ਪਾਪ ਧੋਤੇ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤਿਸ ਸ੍ਰੀ ਅੰਮ੍ਰਿਤਸਰ ਜੀ ਮੇਂ ਇਸਨਾਨ ਕਰਨੇ ਤੇ ਸਰਬ ਪਾਪ ਦੂਰ ਹੋ ਜਾਤੇ ਹੈਂ॥☬ਦੂਜਾ ਅਰਥ: ਹੇ ਸਤਿਸੰਗ! ਤੇਰੇ ਜੈਸਾ ਔਰ ਕੋਈ ਅਸਥਾਨ ਨਹੀਂ ਹੈ। ਹਮ ਨੇ ਸਰਬ ਅਸਥਾਨ ਦੇਖੇ ਹੈਂ ਤੇਰੇ ਮਿਲਨੇ ਕਰ ਜੀਵੋਂ ਕੋ ਸ਼ਾਂਤੀ ਪ੍ਰਾਪਤਿ ਹੋਤੀ ਹੈ॥ ਵਾਹਿਗੁਰੂ ਬਿਧਾਤਾ ਪੁਰਸ਼ ਨੇ ਤੇਰਾ ਬੰਧਾਨ ਬੰਧਾ ਹੈ, ਤਿਸੀ ਤੇ ਤੂੰ ਸੋਭ ਰਹਾ ਹੈਂ॥ ਰਾਮ ਕੇ ਦਾਸੋਂ ਕੀ ਅਨੂਪ ਪੁਰੀ, ਭਾਵ ਹੇ ਸਤਿਸੰਗ! ਤੇਰੇ ਮੇਂ ਅਪਾਰ ਗੁਣੋਂ ਕੀ ਸੰਘਨੀ ਵਸਤੀ ਹੋਇ ਰਹੀ ਹੈ॥ ਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਸਤਿਸੰਗ ਅਸਥਾਨ! ਤੇਰੇ ਬੀਚ ਨਾਮ ਰੂਪੀ ਅੰਮ੍ਰਿਤ ਕੇ ਸਰੋਵਰ ਮੇਂ ਇਸਨਾਨ ਕਰਨੇ ਸੇ ਸਰਬ ਪਾਪ ਦੂਰ ਹੋ ਜਾਤੇ ਹੈਂ॥੧੦॥
Prof. Sahib Singhਹੇ ਨਾਨਕ! ਹੇ ਰਾਮ ਦੇ ਦਾਸਾਂ ਦੇ ਸਰੋਵਰ! (ਹੇ ਸਤਸੰਗ! ਤੇਰੇ ਵਿਚ ਆਤਮਕ) ਇਸ਼ਨਾਨ ਕੀਤਿਆਂ! (ਮਨੁੱਖ ਦੇ ਮਨ ਦੇ ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧੦॥

ਪਦ ਅਰਥ ਨਾਨਕ = ਹੇ ਨਾਨਕ! ਕਸਮਲ = (ਸਾਰੇ) ਪਾਪ। ਜਾਹਿ = ਦੂਰ ਹੋ ਜਾਂਦੇ ਹਨ। ਰਾਮਦਾਸ ਸਰ = ਹੇ ਰਾਮ ਦੇ ਦਾਸਾਂ ਦੇ ਸਰੋਵਰ! ਨਾਇਐ = (ਤੇਰੇ ਵਿਚ) ਇਸ਼ਨਾਨ ਕੀਤਿਆਂ ॥੧੦॥

SikhNet (Spanish)Oh Señor, bañándose en el Sagrado Lago de Ram Das los errores son lavados, oh dice Nanak.(10)

ਚਾਤ੍ਰਿਕ ਚਿਤ ਸੁਚਿਤ; ਸੁ ਸਾਜਨੁ ਚਾਹੀਐ ॥

chaatrik chit suchit; su saajan chaaheeai | Ang 1362

Sant Singh KhalsaThe rainbird is very smart; in its consciousness, it longs for the friendly rain.
Manmohan SinghThe wise pied-cuckoo, in his heart, desires the friendly rain.
Manmohan Singh (Punjabi)ਸਿਆਣਾ ਪਪੀਹਾ, ਆਪਣੇ ਦਿਲ ਅੰਦਰ ਉਸ ਮਿੱਤਰ ਮੀਂਹ ਨੂੰ ਚਾਹੁੰਦਾ ਹੈ।
Fareedkot Teekaਜੈਸੇ ਚਾਤ੍ਰਕ ਚਿਤ ਮੇਂ ਸੁਚੇਤ ਹੋ ਕਰ ਮੇਘ ਰੂਪੀ ਸ੍ਰੇਸਟ ਸਾਜਨ ਕੌ ਚਾਹਤਾ ਹੈ॥
Prof. Sahib Singhਪਪੀਹੇ ਵਾਂਗ ਸੁਚੇਤ-ਚਿੱਤ ਹੋ ਕੇ ਉਸ ਸੱਜਣ-ਪ੍ਰਭੂ ਨੂੰ ਪਿਆਰ ਕਰਨਾ ਚਾਹੀਦਾ ਹੈ।

ਪਦ ਅਰਥ ਚਾਤ੍ਰਿਕ = ਪਪੀਹਾ। ਚਿਤ ਸੁਚਤਿ = ਸੁਚੇਤ-ਚਿੱਤ ਹੋ ਕੇ। ਸੁ = ਉਹ। ਚਾਹੀਐ = ਪਿਆਰਨਾ ਚਾਹੀਦਾ ਹੈ।

SikhNet (Spanish)El pájaro de lluvia es muy inteligente, pues en su conciencia añora la amigable lluvia,

ਜਿਸੁ ਸੰਗਿ ਲਾਗੇ ਪ੍ਰਾਣ; ਤਿਸੈ ਕਉ ਆਹੀਐ ॥

jis sang laage praan; tisai kau aaheeai | Ang 1362

Sant Singh KhalsaIt longs for that, to which its breath of life is attached.
Manmohan SinghHe longs for that alone to which his vital breath is attached.
Manmohan Singh (Punjabi)ਉਹ ਕੇਵਲ ਉਸ ਲਈ ਹੀ ਤਾਂਘਦਾ ਹੈ, ਜਿਸ ਲਾਲ ਉਸ ਦੀ ਜਿੰਦ-ਜਾਨ ਜੁੜੀ ਹੋਈ ਹੈ।
Fareedkot Teekaਜਿਸ ਮੇਘ ਕੇ ਸਾਥ ਤਿਸ ਕੇ ਪ੍ਰਾਣ ਲਾਗ ਰਹੇ ਹੈਂ, ਭਾਵ ਯੇਹ ਮੇਘੋਂ ਕੀ ਸ੍ਵਾਂਤਿ ਬੂੰਦ ਸੋ ਤਿਸ ਕੇ ਪ੍ਰਾਣ ਠਹਰਤੇ ਹੈਂ, ਤਿਸੀ ਕੇ ਦਰਸਨ ਕੌ (ਆਹੀਐ) ਚਾਹਤਾ ਹੈ॥
Prof. Sahib Singhਜਿਸ ਸੱਜਣ ਨਾਲ ਜਿੰਦ ਦੀ ਪ੍ਰੀਤ ਬਣ ਜਾਏ, ਉਸੇ ਨੂੰ ਹੀ (ਮਿਲਣ ਦੀ) ਤਾਂਘ ਕਰਨੀ ਚਾਹੀਦੀ ਹੈ।

ਪਦ ਅਰਥ ਸੰਗਿ = ਨਾਲ। ਪ੍ਰਾਣ = ਜਿੰਦ। ਤਿਸੈ ਕਉ = ਤਿਸ ਹੀ ਕਉ, ਉਸੇ ਨੂੰ। ਆਹੀਐ = ਲੋੜਨਾ ਚਾਹੀਦਾ ਹੈ, ਢੂੰਢਣਾ ਚਾਹੀਦਾ ਹੈ।

SikhNet (Spanish)pues su vida depende de ella, vaga en la depresión de bosque en bosque,

ਬਨੁ ਬਨੁ ਫਿਰਤ ਉਦਾਸ; ਬੂੰਦ ਜਲ ਕਾਰਣੇ ॥

ban ban firat udaas; boond jal kaarane | Ang 1362

Sant Singh KhalsaIt wanders depressed, from forest to forest, for the sake of a drop of water.
Manmohan SinghHe wanders sadly from forest to forest, for the sake of a drop of water.
Manmohan Singh (Punjabi)ਉਹ ਪਾਣੀ ਦੇ ਇਕ ਤੁਪਕੇ ਦੀ ਖਾਤਰ ਸ਼ੋਕਵਾਨ ਹੋ ਜੰਗ ਜੰਗਲ ਅੰਦਰ ਭਟਕਦਾ ਫਿਰਦਾ ਹੈ।
Fareedkot Teekaਜੈਸੇ ਵਹੁ ਏਕ ਜਲ ਕੀ ਬੂੰਦ ਕੇ ਵਾਸਤੇ ਉਦਾਸ ਹੂਆ ਬਨੋਂ ਬਨੋਂ ਮੇਂ ਦਿਨੇ ਰਾਤ੍ਰੀ ਫਿਰਤਾ ਹੈ॥
Prof. Sahib Singh(ਵੇਖ, ਪਪੀਹਾ ਵਰਖਾ ਦੇ) ਪਾਣੀ ਦੀ ਇਕ ਬੂੰਦ ਵਾਸਤੇ (ਦਰਿਆਵਾਂ ਟੋਭਿਆਂ ਦੇ ਪਾਣੀ ਵਲੋਂ) ਉਪਰਾਮ ਹੋ ਕੇ ਜੰਗਲ ਜੰਗਲ (ਢੂੰਡਦਾ) ਫਿਰਦਾ ਹੈ।

ਪਦ ਅਰਥ ਬਨੁ ਬਨੁ = ਹਰੇਕ ਜੰਗਲ। ਕਾਰਣੇ = ਵਾਸਤੇ।

SikhNet (Spanish)en busca de la gota de agua, oh Señor, de la misma manera el humilde Sirviente del Señor,

ਹਰਿਹਾਂ. ਤਿਉ ਹਰਿ ਜਨੁ ਮਾਂਗੈ ਨਾਮੁ; ਨਾਨਕ ਬਲਿਹਾਰਣੇ ॥੧੧॥

harihaan. tiau har jan maangai naam; naanak balihaarane |11| Ang 1362

Sant Singh KhalsaO Lord! In just the same way, the humble servant of the Lord begs for the Naam, the Name of the Lord. Nanak is a sacrifice to him. ||11||
Manmohan Singhso does God's slave ask for the Name. Nanak is a sacrifice unto him.
Manmohan Singh (Punjabi)ਏਸੇ ਤਰ੍ਹਾਂ ਹੀ ਰੱਬ ਦਾ ਗੋਲਾ ਨਾਮ ਮੰਗਦਾ ਹੈ। ਨਾਨਕ ਉਸ ਉਤੋਂ ਕੁਰਬਾਨ ਵੰਞਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੈਸੇ ਹਰੀ ਕੇ ਜਨ ਜੋ ਸੰਤ ਹੈਂ, ਸੋ ਸਦਾ ਨਾਮ ਦਾਨ ਕੌ ਮਾਂਗਤੇ ਹੈਂ, ਤਿਨੋਂ ਪਰ ਹਮ ਸਦਾ ਬਲਿਹਾਰਨੇ ਜਾਤੇ ਹੈਂ॥੧੧॥
Prof. Sahib Singhਹੇ ਨਾਨਕ! (ਜਿਹੜਾ) ਪ੍ਰਭੂ ਦਾ ਸੇਵਕ (ਪਪੀਹੇ ਵਾਂਗ ਪਰਮਾਤਮਾ ਦਾ ਨਾਮ) ਮੰਗਦਾ ਹੈ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ ॥੧੧॥

ਪਦ ਅਰਥ ਹਰਿ ਜਨੁ = ਪਰਮਾਤਮਾ ਦਾ ਭਗਤ। ਮਾਂਗੈ = ਮੰਗਦਾ ਹੈ (ਇਕ-ਵਚਨ) ॥੧੧॥

SikhNet (Spanish)pordiosea el Naam, el Nombre del Señor y Nanak ofrece su vida en sacrificio a él.(11)

ਮਿਤ ਕਾ ਚਿਤੁ ਅਨੂਪੁ; ਮਰੰਮੁ. ਨ ਜਾਨੀਐ ॥

mit kaa chit anoop; maram. na jaaneeai | Ang 1362

Sant Singh KhalsaThe Consciousness of my Friend is incomparably beautiful. Its mystery cannot be known.
Manmohan SinghThe heart of my friend is supremely beauteous, its mystery can be known not.
Manmohan Singh (Punjabi)ਮੇਰੇ ਮਿੱਤਰ ਦਾ ਦਿਲ ਪਰਮ ਸੁੰਦਰ ਹੈ। ਇਸਦਾ ਭੇਤ ਜਾਣਿਆ ਨਹੀਂ ਜਾ ਸਕਦਾ।
Fareedkot Teekaਸਰਬ ਕਾ ਮਿਤ੍ਰ ਰੂਪ ਜੋ ਵਾਹਿਗੁਰੂ ਹੈ ਤਿਸ ਕੇ ਅਨੂਪ ਚਿਤ ਕਾ ਭੇਦ ਕਿਸੀ ਪ੍ਰਕਾਰ ਸੇ ਨਹੀਂ ਜਾਨੀਤਾ ਹੈ॥
Prof. Sahib Singh(ਪਰਮਾਤਮਾ-) ਮਿੱਤਰ ਦਾ ਚਿੱਤ ਅੱਤਿ ਸੋਹਣਾ ਹੈ, (ਉਸ ਦਾ) ਭੇਤ ਨਹੀਂ ਜਾਣਿਆ ਜਾ ਸਕਦਾ।

ਪਦ ਅਰਥ ਮਿਤ = (ਪ੍ਰਭੂ) ਮਿੱਤਰ। ਅਨੂਪੁ = (ਅਨ-ਊਪ) ਬੇ-ਮਿਸਾਲ, ਅੱਤਿ ਸੋਹਣਾ। ਮਰੰਮੁ = ਭੇਤ।

SikhNet (Spanish)La Conciencia de mi Amigo es de Incomparable Belleza, Su Misterio no se conoce,

ਗਾਹਕ ਗੁਨੀ ਅਪਾਰ; ਸੁ ਤਤੁ ਪਛਾਨੀਐ ॥

gaahak gunee apaar; su tat pachhaaneeai | Ang 1362

Sant Singh KhalsaOne who purchases the priceless virtues realizes the essence of reality.
Manmohan SinghHe, who is the purchaser of the matchless virtues, he alone recognises the quintessence.
Manmohan Singh (Punjabi)ਜੋ ਲਾਸਾਨੀ ਨੇਕੀਆਂ ਦਾ ਖਰੀਦਦਾਰ ਹੀ ਹੈ, ਕੇਵਲ ਉਹ ਹੀ ਅਸਲੀਅਤ ਨੂੰ ਸਿੰਞਾਣਦਾ ਹੈ।
Fareedkot Teekaਜੋ ਤਿਸ ਅਪਾਰ ਪ੍ਰਮੇਸ੍ਵਰ ਕੇ (ਗਾਹਕ) ਜਗ੍ਯਾਸੀ ਔਰ (ਗੁਣੀ) ਸਭ ਗੁਣੋਂ ਵਾਲੇ ਸੰਤ ਜਨ ਹੈਂ, ਸੋ ਤਤ ਸਰੂਪ ਕੋ ਗੁਰੋਂ ਦ੍ਵਾਰੇ ਪਛਾਨ ਲੇਤੇ ਹੈਂ॥
Prof. Sahib Singhਪਰ ਉਸ ਬੇਅੰਤ ਪ੍ਰਭੂ ਦੇ ਗੁਣਾਂ ਦੇ ਗਾਹਕ ਸੰਤ-ਜਨਾਂ ਦੀ ਰਾਹੀਂ ਉਹ ਭੇਤ ਸਮਝ ਲਈਦਾ ਹੈ।

ਪਦ ਅਰਥ ਗਾਹਕ ਗੁਨੀ ਅਪਾਰ = ਉਸ ਅਪਾਰ ਪ੍ਰਭੂ ਦੇ ਗੁਣਾਂ ਦੇ ਗਾਹਕਾਂ ਦੀ ਰਾਹੀਂ। ਸੁ ਤਤੁ = ਉਹ ਮਰੰਮੁ, ਉਹ ਭੇਤ, ਉਹ ਅਸਲੀਅਤ। ਪਛਾਨੀਐ = ਪਛਾਣ ਸਕੀਦੀ ਹੈ।

SikhNet (Spanish)quien adquiere las Invaluables Virtudes entiende la Esencia de la Realidad,

ਚਿਤਹਿ ਚਿਤੁ ਸਮਾਇ; ਤ ਹੋਵੈ ਰੰਗੁ ਘਨਾ ॥

chiteh chit samaae; ta hovai rang ghanaa | Ang 1362

Sant Singh KhalsaWhen the consciousness is absorbed in the supreme consciousness, great joy and bliss are found.
Manmohan SinghWhen man's mind is merged in the Lord's mind, then, obtain he great bliss.
Manmohan Singh (Punjabi)ਜਦ ਇਨਸਾਨ ਦਾ ਮਨ ਸਾਈਂ ਦੇ ਮਨ ਅੰਦਰ ਲੀਨ ਹੋ ਜਾਂਦਾ ਹੈ, ਤਦ ਉਹ ਘਣੇਰੀ ਖੁਸ਼ੀ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਜੋ ਅਪਨੇ ਚਿਤ ਕੋ ਤਿਸ ਚੇਤਨ ਸਰੂਪ ਮੇਂ ਸਮਾਵੈ ਅਰਥਾਤ ਅਭੇਦ ਕਰੇ ਤਬ ਅਤੀ ਅਧਿਕ (ਰੰਗੁ) ਅਨੰਦ ਪ੍ਰਾਪਤ ਹੋਵੇ ਹੈ॥
Prof. Sahib Singh(ਉਹ ਭੇਤ ਇਹ ਹੈ ਕਿ) ਜੇ ਉਸ ਪਰਮਾਤਮਾ ਦੇ ਚਿੱਤ ਵਿਚ (ਮਨੁੱਖ ਦਾ) ਚਿੱਤ ਲੀਨ ਹੋ ਜਾਏ, ਤਾਂ (ਮਨੁੱਖ ਦੇ ਅੰਦਰ) ਬਹੁਤ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ।

ਪਦ ਅਰਥ ਚਿਤਹਿ = (ਪ੍ਰਭੂ ਦੇ) ਚਿੱਤ ਵਿਚ। ਸਮਾਇ = ਲੀਨ ਹੋ ਜਾਏ। ਰੰਗੁ = ਆਤਮਕ ਆਨੰਦ। ਘਨਾ = ਬਹੁਤ।

SikhNet (Spanish)y cuando la conciencia es absorbida en la Suprema Conciencia, gran Dicha

ਹਰਿਹਾਂ, ਚੰਚਲ ਚੋਰਹਿ ਮਾਰਿ; ਤ ਪਾਵਹਿ ਸਚੁ ਧਨਾ ॥੧੨॥

harihaan, chanchal choreh maar; ta paaveh sach dhanaa |12| Ang 1362

Sant Singh KhalsaO Lord! When the fickle thieves are overcome, the true wealth is obtained. ||12||
Manmohan SinghHarihan! When man overcomes his mercurial mind, the thief; then he receive the true wealth.
Manmohan Singh (Punjabi)ਹਰਿਹਾਂ! ਜਦ ਬੰਦਾ ਆਪਣੇ ਚੁਲਬੁਨੇ ਮਨ ਦੇ ਤਸਕਰ ਨੂੰ ਮਾਰ ਲੈਂਦਾ ਹੈ, ਤਾਂ ਉਹ ਸੱਚੀ ਦੌਲਤ ਨੂੰ ਪਾ ਲੈਂਦਾ ਹੈ।
Fareedkot Teekaਹੇ ਭਾਈ! ਤਬੀ (ਚੰਚਲ) ਕਾਮ, ਕ੍ਰੋਧਾਦੀ ਚੋਰੋਂ ਕੋ ਮਾਰ ਕਰ ਕੇ ਆਤਮ ਸਰੂਪ ਸਚੇ ਧਨ ਕੋ ਪਾਵਤਾ ਹੈ॥੧੨॥☬ਜੈਸੇ ਮਧਮ ਸਖੀ ਉਤਮ ਸਖੀ ਕੋ ਅਪਨਾ ਹਾਲ ਸੁਨਾਵਤੀ ਹੈ, ਤੈਸੇ ਮਧਮ ਜਗ੍ਯਾਸੀ ਉਤਮ ਮਹਾਤਮਾ ਕੋ ਸਮਾਧੀ ਤੇ ਉਥਾਨ ਕਾਲ ਅਪਨਾ ਬ੍ਰਿਤਾਂਤ ਕਹੇ ਹੈ:
Prof. Sahib Singhਸੋ, ਜੇ ਤੂੰ (ਪ੍ਰਭੂ ਦੇ ਚਿੱਤ ਵਿਚ ਲੀਨ ਕਰ ਕੇ) ਇਸ ਸਦਾ ਭਟਕਦੇ (ਮਨ-) ਚੋਰ ਨੂੰ (ਚੰਚਲਤਾ ਵਲੋਂ) ਮਾਰ ਲਏਂ, ਤਾਂ ਤੂੰ ਸਦਾ ਕਾਇਮ ਰਹਿਣ ਵਾਲਾ ਨਾਮ-ਧਨ ਹਾਸਲ ਕਰ ਲਏਂਗਾ ॥੧੨॥

ਪਦ ਅਰਥ ਚੰਚਲ ਚੋਰਹਿ = ਹਰ ਵੇਲੇ ਭਟਕ ਰਹੇ (ਮਨ) ਚੋਰ ਨੂੰ। ਤ = ਤਾਂ। ਪਾਵਹਿ = ਤੂੰ ਹਾਸਲ ਕਰ ਲਏਂਗਾ। ਸਚੁ = ਸਦਾ ਟਿਕੇ ਰਹਿਣ ਵਾਲਾ ॥੧੨॥

SikhNet (Spanish)y Éxtasis son encontrados. Cuando los malvados enemigos son dominados, la Verdadera Riqueza es obtenida.(12)

ਸੁਪਨੈ. ਊਭੀ ਭਈ; ਗਹਿਓ ਕੀ ਨ. ਅੰਚਲਾ ॥

supanai. aoobhee bhee; gahio kee na. anchalaa | Ang 1362

Sant Singh KhalsaIn a dream, I was lifted up; why didn't I grasp the hem of His Robe?
Manmohan SinghIn the dream I was lifted high towards my Love, however, why did not I seize His skirt then?
Manmohan Singh (Punjabi)ਸੁਫਨੇ ਵਿੱਚ ਮੈਂ ਆਪਣੇ ਪ੍ਰੀਤਮ ਵਲ ਉਤੇ ਨੂੰ ਚਲੀ ਗਈ, ਪ੍ਰੰਤੂ ਮੈਂ ਉਸ ਦਾ ਪੱਲਾ ਉਦੋਂ ਕਿਉਂ ਨਾਂ ਫੜ੍ਹ ਲਿਆ?
Fareedkot Teekaਹੇ ਸਖੀ ਸੰਤ ਜਨੋਂ! ਮੈਂ ਸੁਪਨੇ ਬੀਚ (ਊਭੀ) ਦ੍ਵੈ ਰੂਪ ਹੋਇ ਗਈ ਅਰਥਾਤ ਏਕ ਮੈਂ ਔਰ ਏਕ ਮੇਰਾ ਪਤੀ। ਭਾਵ ਯੇਹ ਹੈ ਕਿ ਹਰੀ ਕਾ ਧਿਆਨ ਕਰਨੇ ਸੇ ਖਿਨਕ ਮਾਤ੍ਰ ਤਿਸ ਵਾਹਿਗੁਰੂ ਕਾ ਮੇਰੇ ਰਿਦੇ ਮੇਂ ਚਮਤਕਾਰ ਹੂਆ ਥਾ॥☬ਉਤ੍ਰ: ਉਤਮ ਸਖੀ ਕਹਿਤੀ ਹੈ: ਹੇ ਸਖੀ! ਤਬ ਤੈਨੇ ਤਿਸ ਪਤੀ ਕਾ (ਅੰਚਲਾ) ਪੱਲਾ ਕਿਉਂ ਨ ਪਕੜਾ? ਭਾਵ ਨਿਰਵਕਲਪ ਸਮਾਧੀ ਮੇਂ ਇਸਥਿਤਿ ਕਿਉਂ ਨ ਭਈ?☬ਮਧਮ ਸਖੀ ਜਗ੍ਯਾਸੀ ਰੂਪੀ ਕਹਿਤੀ ਹੈ:
Prof. Sahib Singhਹੇ ਸਹੇਲੀਏ! ਸੁਪਨੇ ਵਿਚ (ਪ੍ਰਭੂ-ਪਤੀ ਨੂੰ ਵੇਖ ਕੇ) ਮੈਂ ਉੱਠ ਖਲੋਤੀ (ਪਰ ਮੈਂ ਉਸ ਦਾ ਪੱਲਾ ਨਾਹ ਫੜ ਸਕੀ)।

ਪਦ ਅਰਥ ਸੁਪਨੈ = ਸੁਪਨੇ ਵਿਚ (ਪ੍ਰਭੂ-ਪਤੀ ਨੂੰ ਵੇਖ ਕੇ)। ਊਭੀ = ਉੱਚੀ। ਊਭੀ ਭਈ = ਮੈਂ ਉੱਠ ਖਲੋਤੀ। ਕੀ ਨ = ਕਿਉਂ ਨ? ਗਹਿਓ = ਫੜਿਆ। ਅੰਚਲਾ = (ਪ੍ਰਭੂ-ਪਤੀ ਦਾ) ਪੱਲਾ।

SikhNet (Spanish)Del sueño fui levantado, ¿por qué no me aferré a Su Túnica,

ਸੁੰਦਰ ਪੁਰਖ ਬਿਰਾਜਿਤ; ਪੇਖਿ ਮਨੁ ਬੰਚਲਾ ॥

sundar purakh biraajit; pekh man banchalaa | Ang 1362

Sant Singh KhalsaGazing upon the Beautiful Lord relaxing there, my mind was charmed and fascinated.
Manmohan SinghSeeing my beauteous Spouse reclining, my mind was bewitched.
Manmohan Singh (Punjabi)ਆਪਣੇ ਸੋਹਣੇ ਸੁਨੱਖੇ ਪਤੀ ਨੂੰ ਲੇਟਿਆ ਹੋਇਆ ਵੇਖ, ਮੇਰਾ ਮਨੂਆ ਮੋਹਿਤ ਹੋ ਗਿਆ।
Fareedkot Teekaਹੇ ਸਖੀ! ਉਹ ਸੁੰਦਰ ਸਰੂਪ ਬਿਰਾਜਵਾਨ ਦੇਖਿਆ ਤਬ ਤਿਸ ਨੇ ਮੇਰਾ ਮਨ ਮੋਹਿ ਕਰ ਕੇ (ਬੰਚਲਾ) ਠਗ ਲੀਆ ਹੈ। ਤਿਸੀ ਤੇ ਮੁਝ ਕੋ ਤਿਸ ਕੇ ਪਕੜਨੇ ਕੀ ਸੋਝੀ ਨ ਰਹੀ, ਭਾਵ ਸਵਿਕਲਪ ਸਮਾਧੀ ਮੇਂ ਹੀ ਰਹੀ॥
Prof. Sahib Singhਮੈਂ (ਉਸ ਦਾ) ਪੱਲਾ ਕਿਉਂ ਨ ਫੜਿਆ? (ਇਸ ਵਾਸਤੇ ਨਾਹ ਫੜ ਸਕੀ ਕਿ) ਉਸ ਸੋਹਣੇ ਦਗ-ਦਗ ਕਰਦੇ ਪ੍ਰਭੂ-ਪਤੀ ਨੂੰ ਵੇਖ ਕੇ (ਮੇਰਾ) ਮਨ ਮੋਹਿਆ ਗਿਆ (ਮੈਨੂੰ ਆਪਣੇ ਆਪ ਦੀ ਸੁਰਤ ਹੀ ਨਾਹ ਰਹੀ)।

ਪਦ ਅਰਥ ਬਿਰਾਜਿਤ = ਦਗ-ਦਗ ਕਰ ਰਿਹਾ। ਪੇਖਿ = ਵੇਖ ਕੇ। ਬੰਚਲਾ = ਠੱਗਿਆ ਗਿਆ, ਮੋਹਿਆ ਗਿਆ।

SikhNet (Spanish)observando al Bello Señor en total Tranquilidad? Ahí, mi mente estaba encantada y fascinada,

ਖੋਜਉ ਤਾ ਕੇ ਚਰਣ; ਕਹਹੁ. ਕਤ ਪਾਈਐ ॥

khojau taa ke charan; kahahu. kat paaeeai | Ang 1362

Sant Singh KhalsaI am searching for His Feet - tell me, where can I find Him?
Manmohan SinghI am searching for His footprints, Pray tell me, how shall I find my love?
Manmohan Singh (Punjabi)ਮੈਂ ਉਸ ਦੇ ਪੈਰਾਂ ਦੇ ਨਿਸ਼ਾਨਾਂ ਨੂੰ ਢੁੰਡਦੀ ਫਿਰਦੀ ਹਾਂ। ਦਸੋ, ਮੇਰਾ ਪ੍ਰੀਤਮ ਮੈਨੂੰ ਕਿਸ ਤਰ੍ਹਾਂ ਪ੍ਰਾਪਤ ਹੋਵੇਗਾ?
Fareedkot Teekaਅਬ ਮੈਂ ਤਿਸ ਪਤੀ ਕੇ ਚਰਨੋਂ ਕੋ ਖੋਜਤੀ ਹੂੰ, ਹੇ ਸਖੀ! ਤੂੰ ਕਹੁ ਤਿਸ ਕੋ ਕਿਸ ਪ੍ਰਕਾਰ ਪਾਈਤਾ ਹੈ?
Prof. Sahib Singhਹੁਣ ਮੈਂ ਉਸ ਦੇ ਕਦਮਾਂ ਦੀ ਖੋਜ ਕਰਦੀ ਫਿਰਦੀ ਹਾਂ। ਦਸੋ, ਹੇ ਸਹੇਲੀਏ! ਉਹ ਕਿਵੇਂ ਮਿਲੇ?

ਪਦ ਅਰਥ ਖੋਜਉ = ਖੋਜਉਂ, ਮੈਂ ਖੋਜ ਰਹੀ ਹਾਂ। ਤਾ ਕੇ = ਉਸ (ਪ੍ਰਭੂ-ਪਤੀ) ਦੇ। ਕਹਹੁ = ਦੱਸੋ। ਕਤ = ਕਿੱਥੇ? ਕਿਵੇਂ?

SikhNet (Spanish)estoy buscando Sus Pies, díganme, ¿dónde Lo puedo encontrar?

ਹਰਿਹਾਂ. ਸੋਈ ਜਤੰਨੁ ਬਤਾਇ; ਸਖੀ ਪ੍ਰਿਉ ਪਾਈਐ ॥੧੩॥

harihaan. soee jatan bataae; sakhee priau paaeeai |13| Ang 1362

Sant Singh KhalsaO Lord! Tell me how I can find my Beloved, O my companion. ||13||
Manmohan SinghHarihan! O my mate, tell me of the effort by which I may meet with my Beloved.
Manmohan Singh (Punjabi)ਹੇ ਮੇਰੀ ਸਈਏ ਹਰਿਹਾ! ਮੈਨੂੰ ਉਹ ਉਪਰਾਲਾ ਦੱਸ ਜਿਸ ਦੁਆਰਾ ਮੈਂ ਆਪਣੇ ਪਿਆਰੇ ਨੂੰ ਮਿਲ ਪਵਾਂ।
Fareedkot Teekaਤਾਂ ਤੇ ਹੇ ਸੰਤ ਜਨ ਸਖੀਓ! ਸੋਈ ਉਪਾਵ ਮੁਝ ਕੋ ਬਤਾਵੋ ਜਿਸ ਕਰ ਕੇ ਤਿਸ ਵਾਹਿਗੁਰੂ ਪਤੀ ਕੋ ਹਮ ਪਾਵਣਾ ਕਰੀਏ॥੧੩॥☬ਉਤਮ ਸਖੀ ਪਤੀ ਕੇ ਪਾਵਣੇ ਕਾ ਜਤਨ ਬਤਾਵਤੀ ਹੈ:
Prof. Sahib Singhਹੇ ਸਹੇਲੀਏ! ਮੈਨੂੰ ਉਹ ਜਤਨ ਦੱਸ ਜਿਸ ਨਾਲ ਉਹ ਪਿਆਰਾ ਮਿਲ ਪਏ ॥੧੩॥

ਪਦ ਅਰਥ ਜਤੰਨੁ = ਜਤਨ, ਉੱਦਮ। ਸਖੀ = ਹੇ ਸਹੇਲੀਏ! ਪ੍ਰਿਉ = ਪਿਆਰਾ ॥੧੩॥

* ਨੋਟ: ਅਗਲੇ 'ਬੰਦ' ਵਿਚ ਉਹ ਜਤਨ ਦੱਸਿਆ ਗਿਆ ਹੈ।

SikhNet (Spanish)Oh Señor, dime ¿cómo podré tener a mi Bienamado como Compañía?(13)

ਨੈਣ. ਨ ਦੇਖਹਿ ਸਾਧ; ਸਿ ਨੈਣ ਬਿਹਾਲਿਆ ॥

nain. na dekheh saadh; si nain bihaaliaa | Ang 1362

Sant Singh KhalsaThe eyes which do not see the Holy - those eyes are miserable.
Manmohan SinghThe eyes that see not the saint of God, those eyes ever remain miserable.
Manmohan Singh (Punjabi)ਨੇਤ੍ਰ ਜੋ ਰੱਬ ਦੇ ਸੰਤ ਨੂੰ ਨਹੀਂ ਵੇਖਦੇ, ਉਹ ਨੇਤ੍ਰ ਸਦਾ ਹੀ ਦੁਖੀ ਰਹਿੰਦੇ ਹਨ।
Fareedkot Teekaਜੋ ਨੇਤ੍ਰ ਸੰਤੋਂ ਕਾ ਦਰਸਨ ਨਹੀਂ ਦੇਖਤੇ ਹੈਂ, ਸੋ ਨੇਤ੍ਰ ਭੀ (ਬਿਹਾਲਿਆ) ਦੁਖੀ ਰਹਿਤੇ ਹੈਂ, ਤਾਂ ਤੇ ਨੇਤ੍ਰੋਂ ਕਰ ਕੇ ਸੰਤੋਂ ਕਾ ਦਰਸਨ ਕਰੋ॥
Prof. Sahib Singhਹੇ ਸਹੇਲੀਏ! ਜਿਹੜੀਆਂ ਅੱਖਾਂ ਸਤ-ਸੰਗੀਆਂ ਦੇ ਦਰਸਨ ਨਹੀਂ ਕਰਦੀਆਂ, ਉਹ ਅੱਖਾਂ (ਦੁਨੀਆ ਦੇ ਪਦਾਰਥਾਂ ਅਤੇ ਰੂਪ ਨੂੰ ਤੱਕ ਤੱਕ ਕੇ) ਬੇ-ਹਾਲ ਹੋਈਆਂ ਰਹਿੰਦੀਆਂ ਹਨ।

ਪਦ ਅਰਥ ਨੈਣ = ਅੱਖਾਂ। ਨ ਦੇਖਹਿ = ਨਹੀਂ ਵੇਖਦੀਆਂ, ਦਰਸਨ ਨਹੀਂ ਕਰਦੀਆਂ। ਸਾਧ = ਸੰਤ-ਜਨ, ਸਤ ਸੰਗੀ ਬੰਦੇ। ਸਿ ਨੈਣ = ਉਹ ਅੱਖਾਂ। ਬਿਹਾਲਿਆ = ਬੇ-ਹਾਲ, ਭੈੜੇ ਹਾਲ ਵਾਲੀਆਂ।

SikhNet (Spanish)Los ojos que no ven lo Santo, sería mejor sacarlos, los oídos que no escuchan la Corriente del Sonido del Naam,

ਕਰਨ. ਨ ਸੁਨਹੀ ਨਾਦੁ; ਕਰਨ ਮੁੰਦਿ ਘਾਲਿਆ ॥

karan. na sunahee naad; karan mund ghaaliaa | Ang 1362

Sant Singh KhalsaThe ears which do not hear the Sound-current of the Naad - those ears might just as well be plugged.
Manmohan SinghThe ears that hear not the God's holy word, a block should be put in those ears.
Manmohan Singh (Punjabi)ਕੰਨ, ਜੋ ਈਸ਼ਵਰੀ ਬਾਣੀ ਨੂੰ ਨਹੀਂ ਸੁਣਦੇ, ਉਨ੍ਹਾਂ ਕੰਨਾਂ ਵਿੱਚ ਮੌਦਾ ਲਾ ਦੇਣਾ ਚਾਹੀਦਾ ਹੈ।
Fareedkot Teekaਜੋ ਕਾਨ ਪ੍ਰਮੇਸ੍ਵਰ ਸੰਬੰਧੀ (ਨਾਦ) ਸਬਦ ਕੋ ਨਹੀਂ ਸੁਣਤੇ ਹੈਂ, ਸੋ ਤਿਨ ਕਾਨੋਂ ਮੇਂ ਮੂੰਦਾ ਪਾਇਆ ਚਾਹੀਏ ਅਰਥਾਤ ਬੰਦ ਕੀਏ ਚਾਹੀਤੇ ਹੈਂ, ਤਾਂ ਤੇ ਕਾਨੋਂ ਕਰ ਗੁਰ ਉਪਦੇਸ਼ ਸੁਣੋ॥
Prof. Sahib Singhਜਿਹੜੇ ਕੰਨ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਸੁਣਦੇ, ਉਹ ਕੰਨ (ਆਤਮਕ ਆਨੰਦ ਦੀ ਧੁਨੀ ਸੁਣਨ ਵਲੋਂ) ਬੰਦ ਕੀਤੇ ਪਏ ਹਨ।

ਪਦ ਅਰਥ ਕਰਨ = ਕੰਨ (ਬਹੁ-ਵਚਨ)। ਨ ਸੁਨਹੀ = ਨ ਸੁਨਹਿ, ਨਹੀਂ ਸੁਣਦੇ। ਨਾਦੁ = ਸ਼ਬਦ, ਸਿਫ਼ਤ-ਸਾਲਾਹ। ਮੁੰਦਿ = (ਆਤਮਕ ਆਨੰਦ ਵਲੋਂ) ਬੰਦ ਕਰ ਕੇ। ਮੁੰਦਿ ਘਾਲਿਆ = ਬੰਦ ਕੀਤੇ ਪਏ ਹਨ।

SikhNet (Spanish)son miserables, y la lengua que no pronuncia el Naam, mejor sería cortarla pedazo a pedazo.

ਰਸਨਾ ਜਪੈ. ਨ ਨਾਮੁ; ਤਿਲੁ ਤਿਲੁ ਕਰਿ ਕਟੀਐ ॥

rasanaa japai. na naam; til til kar katteeai | Ang 1362

Sant Singh KhalsaThe tongue which does not chant the Naam ought to be cut out, bit by bit.
Manmohan SinghThe tongue, which recites not the Name, ought to be cut bit by bit.
Manmohan Singh (Punjabi)ਜਿਹੜੀ ਜੀਭ ਨਾਮ ਦਾ ਉਚਾਰਨ ਨਹੀਂ ਕਰਦੀ, ਉਹ ਭੋਰਾ ਭੋਰਾ ਕਰ ਕੇ ਵੱਢ ਦੇਣੀ ਚਾਹੀਦੀ ਹੈ।
Fareedkot Teekaਜੋ ਰਸਨਾ ਹਰੀ ਕੇ ਨਾਮ ਕੋ ਨਹੀਂ ਜਪਤੀ ਹੈ ਤਿਸ ਕੋ ਤਿਲ ਤਿਲ ਕਰ ਕੇ ਕਟ ਦੇਈਐ, ਤਾਂ ਤੇ ਜਿਹਬਾ ਕਰ ਕੇ ਹਰੀ ਕੇ ਨਾਮ ਕੋ ਜਪਣਾ ਕਰੋ॥
Prof. Sahib Singhਜਿਹੜੀ ਜੀਭ ਪਰਮਾਤਮਾ ਦਾ ਨਾਮ ਨਹੀਂ ਜਪਦੀ, ਉਹ ਜੀਭ (ਦੁਨੀਆ ਦੇ ਝੰਬੇਲਿਆਂ ਦੀਆਂ ਗੱਲਾਂ ਅਤੇ ਨਿੰਦਾ ਆਦਿਕ ਦੀ ਕੈਂਚੀ ਨਾਲ ਹਰ ਵੇਲੇ) ਕੱਟੀ ਜਾ ਰਹੀ ਹੈ।

ਪਦ ਅਰਥ ਰਸਨਾ = ਜੀਭ। ਤਿਲੁ ਤਿਲੁ ਕਰਿ = ਰਤਾ ਰਤਾ ਕਰ ਕੇ। ਕਟੀਐ = ਕੱਟੀ ਜਾ ਰਹੀ ਹੈ, (ਦੁਨੀਆ ਦੇ ਝੰਬੇਲਿਆਂ ਦੀਆਂ ਗੱਲਾਂ ਅਤੇ ਨਿੰਦਾ ਆਦਿਕ ਦੀ ਕੈਂਚੀ ਨਾਲ) ਕੱਟੀ ਜਾ ਰਹੀ ਹੈ।

SikhNet (Spanish)Oh Señor, cuando el mortal se olvida del Señor del Universo,

ਹਰਿਹਾਂ. ਜਬ ਬਿਸਰੈ ਗੋਬਿਦ ਰਾਇ; ਦਿਨੋ ਦਿਨੁ ਘਟੀਐ ॥੧੪॥

harihaan. jab bisarai gobid raae; dino din ghatteeai |14| Ang 1362

Sant Singh KhalsaO Lord! When the mortal forgets the Lord of the Universe, the Sovereign Lord King, he grows weaker day by day. ||14||
Manmohan SinghHarihan! When man forgets his Lord, the King, he then declines day by day.
Manmohan Singh (Punjabi)ਹਰਿਹਾਂ! ਜਦ ਬੰਦਾ ਆਪਣੇ ਪ੍ਰਭੂ ਪਾਤਿਸ਼ਾਹ ਨੂੰ ਭੁੱਲ ਜਾਂਦਾ ਹੈ, ਉਹ ਰੋਜ-ਬ-ਰੋਜ਼ ਘਟਦਾ ਜਾਂਦਾ ਹੈ।
Fareedkot Teekaਹੇ ਭਾਈ! ਜਬ ਗੋਬਿੰਦ ਰਾਇ ਰਿਦੇ ਤੇ ਬਿਸਰਤਾ ਹੈ ਤਬ ਇਸ ਜੀਵ ਕੋ ਦਿਨੋਂ ਦਿਨ ਘਾਟਾ ਹੀ ਹੋਤਾ ਹੈ। ਤਾਂ ਤੇ ਮਨ ਕਰ ਗੋਬਿੰਦ ਕਾ ਧਿਆਨ ਧਾਰੋ, ਇਹੀ ਪਤੀ ਕੀ ਪ੍ਰਾਪਤੀ ਕਾ ਜਤਨ ਹੈ॥੧੪॥☬ਕਮਲ ਜੋ ਜਲ ਰਹਿਤ ਹੈ ਤਿਸ ਕਾ ਦ੍ਰਿਸਟਾਂਤ ਜੀਵ ਪਰ ਕਹਿਤੇ ਹੈਂ:
Prof. Sahib Singhਹੇ ਸਹੇਲੀਏ! ਜਦੋਂ ਪ੍ਰਭੂ-ਪਾਤਿਸ਼ਾਹ (ਦੀ ਯਾਦ) ਭੁੱਲ ਜਾਏ, ਤਦੋਂ ਦਿਨੋ ਦਿਨ (ਆਤਮਕ ਜੀਵਨ ਵਲੋਂ) ਕਮਜ਼ੋਰ ਹੁੰਦੇ ਜਾਈਦਾ ਹੈ। (ਸੋ, ਹੇ ਸਹੇਲੀਏ! ਸਾਧ ਸੰਗਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦੇ ਰਹਿਣਾ, ਜੀਭ ਨਾਲ ਨਾਮ ਜਪਦੇ ਰਹਿਣਾ-ਇਹੀ ਹੈ ਜਤਨ ਉਸ ਨੂੰ ਲੱਭ ਸਕਣ ਦਾ) ॥੧੪॥

ਪਦ ਅਰਥ ਬਿਸਰੈ = ਭੁੱਲ ਜਾਂਦਾ ਹੈ। ਘਟੀਐ = ਆਤਮਕ ਜੀਵਨ ਵਲੋਂ ਕਮਜ਼ੋਰ ਹੁੰਦੇ ਜਾਈਦਾ ਹੈ ॥੧੪॥

SikhNet (Spanish)el Rey Soberano, se volverá más débil día con día.(14)

ਪੰਕਜ ਫਾਥੇ ਪੰਕ; ਮਹਾ ਮਦ ਗੁੰਫਿਆ ॥

pankaj faathe pank; mahaa mad gunfiaa | Ang 1362

Sant Singh KhalsaThe wings of the bumble bee are caught in the intoxicating fragrant petals of the lotus.
Manmohan SinghThe wings of the bumble-bee are caught in the greatly woven fragrant petals of lotus.
Manmohan Singh (Punjabi)ਭੌਰੇ ਦੇ ਪੰਖ ਕੰਵਲ ਦੀਆਂ ਪਰਮ ਗੁੰਦੀਆਂ ਹੋਈਆਂ ਸੁੰਗਧਤ ਪੰਖੜੀਆਂ ਵਿੱਚ ਫਸ ਜਾਂਦੇ ਹਨ।
Fareedkot Teekaਜੈਸੇ ਕਮਲ ਫੂਲ (ਪੰਕ) ਚਿਕੜ ਮੇਂ ਫਾਥੇ ਹੂਏ ਹੈਂ ਅਰ ਤਿਨੋਂ ਕਾ ਸਮਦਾਉ (ਮਹਾ ਮਦ) ਅਤੀ ਸੁਗੰਧੀ ਕੇ ਸਾਥ (ਗੁੰਫਿਆ) ਗੁੰਦਿਆ ਹੂਆ॥
Prof. Sahib Singh(ਕੌਲ ਫੁੱਲ ਦੀ) ਤੇਜ਼ ਸੁਗੰਧੀ ਵਿਚ ਮਸਤ ਹੋ ਜਾਣ ਦੇ ਕਾਰਨ (ਭੌਰੇ ਦੇ) ਖੰਭ ਕੌਲ ਫੁੱਲ (ਦੀਆਂ ਪੰਖੜੀਆਂ) ਵਿਚ ਫਸ ਜਾਂਦੇ ਹਨ,

ਪਦ ਅਰਥ ਪੰਕ = ਚਿੱਕੜ। ਪੰਕਜ = (ਚਿੱਕੜ ਵਿਚ ਉੱਗੇ ਹੋਏ) ਕੌਲ ਫੁੱਲ। ਪੰਕ = ਪੰਖ, ਭੌਰਿਆਂ ਦੇ ਖੰਭ। ਮਦ = ਸੁਗੰਧੀ। ਮਹਾ ਮਦ = ਤੀਬਰ ਸੁਗੰਧੀ। ਗੁੰਫਿਆ = (गुंफ् = to string or weave together, ਗੁੰਦਣਾ) ਗੁੰਦਿਆ ਜਾ ਕੇ, ਫਸ ਕੇ, ਫਸਣ ਦੇ ਕਾਰਨ, ਮਸਤ ਹੋ ਜਾਣ ਦੇ ਕਾਰਨ।

SikhNet (Spanish)Las alas de la abeja son atrapadas en la deliciosa fragancia de los pétalos del Loto

ਅੰਗ ਸੰਗ ਉਰਝਾਇ; ਬਿਸਰਤੇ ਸੁੰਫਿਆ ॥

ang sang urajhaae; bisarate sunfiaa | Ang 1362

Sant Singh KhalsaWith its limbs entangled in the petals, it loses its senses.
Manmohan SinghEntangled with the petals, he loses his sense.
Manmohan Singh (Punjabi)ਪੰਖੜੀਆਂ ਨਾਲ ਫਸ ਕੇ, ਉਸ ਦੇ ਹੋਸ਼ ਹਵਾਸ ਮਾਰੇ ਜਾਂਦੇ ਹਨ।
Fareedkot Teekaਤਿਸ ਚਿਕੜ ਸੰਗ ਤਿਨੋਂ ਕੇ ਅੰਗ ਉਰਝ ਰਹੇ ਹੈਂ, ਤਿਸੀ ਕਰ ਕੇ ਤਿਨੋਂ ਕੋ (ਸੁੰਫਿਆ) ਸਫਾਈ ਵਿਸਰ ਗਈ ਹੈ, ਭਾਵ ਮੈਲੇ ਹੋਤੇ ਹੈਂ॥☬ਪ੍ਰਸ਼ਨ:
Prof. Sahib Singh(ਉਹਨਾਂ ਪੰਖੜੀਆਂ ਨਾਲ ਉਲਝ ਕੇ (ਭੌਰੇ ਨੂੰ) ਉਡਾਰੀਆਂ ਲਾਣੀਆਂ ਭੁੱਲ ਜਾਂਦੀਆਂ ਹਨ (ਇਹੀ ਹਾਲ ਹੈ ਜੀਵ-ਭੌਰੇ ਦਾ)।

ਪਦ ਅਰਥ ਅੰਗ ਸੰਗ ਉਰਝਾਇ = (ਕੌਲ ਫੁੱਲ ਦੀਆਂ) ਪੰਖੜੀਆਂ ਨਾਲ ਉਲਝ ਕੇ। ਸੁੰਫਿਆ = ਖਿੜਾਉ, ਖ਼ੁਸ਼ੀ, ਇਕ ਫੁੱਲ ਤੋਂ ਉੱਡ ਕੇ ਦੂਜੇ ਫੁੱਲ ਉਤੇ ਜਾਣਾ, ਉਡਾਰੀ।

SikhNet (Spanish)y así pierde sus sentidos.

ਹੈ ਕੋਊ ਐਸਾ ਮੀਤੁ; ਜਿ ਤੋਰੈ ਬਿਖਮ ਗਾਂਠਿ ॥

hai koaoo aisaa meet; ji torai bikham gaantth | Ang 1363

Sant Singh KhalsaIs there any such friend, who can untie this difficult knot?
Manmohan SinghIs there is such a friend of me, who may snap the hard knot?
Manmohan Singh (Punjabi)ਕੀ ਮੋਈ ਮੇਰਾ ਐਹੋ ਜੇਹਾ ਮਿੱਤਰ ਹੈ, ਜੋ ਸਖਤ ਗੰਢ ਨੂੰ ਤੋੜ ਦੇਵੇ?
Fareedkot Teekaਹੇ ਭਾਈ! ਕਮਲ ਕਾ ਕੋਈ ਐਸਾ ਮਿਤ੍ਰ ਹੈ, ਜੋ ਕਮਲ ਕੀ ਚਿਕੜ ਸਾਥ ਕਠਨ ਗੰਠ ਪਈ ਹੋਈ ਹੈ ਤਿਸਨੂੰ ਤੋੜ ਦੇਵੇ॥☬ਉਤ੍ਰ:
Prof. Sahib Singhਕੋਈ ਵਿਰਲਾ ਹੀ ਇਹੋ ਜਿਹਾ (ਸੰਤ-) ਮਿੱਤਰ ਮਿਲਦਾ ਹੈ ਜੋ (ਇਸ ਜੀਵ-ਭੌਰੇ ਦੀ ਜਿੰਦ ਨੂੰ ਮਾਇਆ ਦੇ ਮੋਹ ਦੀ ਪਈ ਹੋਈ) ਪੱਕੀ ਗੰਢ ਤੋੜ ਸਕਦਾ ਹੈ।

ਪਦ ਅਰਥ ਜਿ = ਜਿਹੜਾ। ਤੋਰੈ = ਤੋੜ ਦੇਵੇ। ਬਿਖਮ = ਔਖੀ। ਗਾਂਠਿ = ਗੰਢ।

SikhNet (Spanish)¿Habrá algún amigo que sea capaz de atar este difícil nudo?

ਨਾਨਕ. ਇਕੁ ਸ੍ਰੀਧਰ ਨਾਥੁ; ਜਿ ਟੂਟੇ ਲੇਇ ਸਾਂਠਿ ॥੧੫॥

naanak. ik sreedhar naath; ji ttootte lee saantth |15| Ang 1363

Sant Singh KhalsaO Nanak, the One Supreme Lord and Master of the earth reunites the separated ones. ||15||
Manmohan SinghNanak, the One Venerable Lord of the earth is such, who unites with Himself the separated.
Manmohan Singh (Punjabi)ਨਾਨਕ ਧਰਤੀ ਦਾ ਇਕ ਪੂਜਯ ਪ੍ਰਭੂ ਹੀ ਐਸਾ ਹੈ, ਜੋ ਵਿਛੁੜਿਆਂ ਹੋਇਆ ਨੂੰ ਆਪਣੇ ਨਾਲ ਜੋੜ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਏਕ ਪ੍ਰਮੇਸ਼ਰ ਸੁਆਮੀ ਲਛਮੀ ਪਤੀ ਹੈ, ਜੋ ਟੂਟੇ ਹੋਏ ਕਮਲ ਨੂੰ ਗੰਢ ਲਵੇ, ਅਰਥਾਤ ਕਰਤਾਰ ਵਰਖਾ ਕਰੇ ਔ ਕਮਲ ਚਿਕੜ ਸੇ ਛੁਟ ਕਰ ਖਿੜ ਜਾਵੇ। ਤੈਸੇ ਹੀ ਜੀਵ ਰੂਪੀ ਕਮਲ ਜੋ ਹੰਕਾਰ ਰੂਪੀ ਸੁਗੰਧੀ ਕਰ ਗੁੰਦੇ ਹੋਏ ਮੋਹ ਰੂਪੀ ਚਿਕੜ ਮੇਂ ਫਾਥੇ ਹੈਂ ਔਰ ਤਿਨ ਕਾ ਰਿਦਾ ਕੁਟੰਬ ਸੇ ਉਰਝ ਰਹਾ ਹੈ। ਤਾਂ ਤੇ ਤਿਨੋਂ ਕੋ ਪ੍ਰਮੇਸਰ ਕੇ ਤਰਫ ਕੀ ਸਫਾਈ ਵਿਸਰ ਗਈ ਹੈ। ਐਸਾ ਕੋਈ ਇਸ ਜੀਵ ਕਾ ਮਿਤਰ ਹੈ, ਜੋ ਮੋਹ ਰੂਪੀ ਕਠਨ ਗਾਂਠ ਕੋ ਤੋੜ ਦੇਵੇ। ਦ੍ਰਿਸ੍ਟਾਂਤ ਮੇਂ- ਸਤਿਗੁਰੂ ਰੂਪ ਬੱਦਲ ਬਚਨ ਰੂਪੀ ਵਰਖਾ ਕਰ ਇਸ ਕਾ ਮਨ ਤਨ ਪ੍ਰਮੇਸ਼੍ਵਰ ਭੰਗ ਹੂਆ ਮੋਹ ਸੇ ਛਡਾ ਕੇ ਭਗਵੰਤ ਸੈਂ⁽¹⁾ (ਸਾਂਠ) ਜੋੜ ਦੇਵੈ॥੧੫॥
Prof. Sahib Singhਹੇ ਨਾਨਕ! ਲੱਛਮੀ-ਦਾ-ਆਸਰਾ (ਸਾਰੇ ਜਗਤ ਦਾ) ਨਾਥ ਪ੍ਰਭੂ ਹੀ ਸਮਰੱਥ ਹੈ ਜੋ (ਆਪਣੇ ਨਾਲੋਂ) ਟੁੱਟੇ ਹੋਇਆਂ ਨੂੰ ਮੁੜ ਗੰਢ ਲੈਂਦਾ ਹੈ ॥੧੫॥

ਪਦ ਅਰਥ ਸ੍ਰੀਧਰ = ਲੱਛਮੀ ਦਾ ਆਸਰਾ। ਲੇਇ ਸਾਂਠਿ = ਗੰਢ ਲੈਂਦਾ ਹੈ ॥੧੫॥

SikhNet (Spanish)Oh dice Nanak, el Supremo Señor y Maestro de la Tierra reúne a los que están separados.(15)

ਧਾਵਉ ਦਸਾ ਅਨੇਕ; ਪ੍ਰੇਮ ਪ੍ਰਭ ਕਾਰਣੇ ॥

dhaavau dasaa anek; prem prabh kaarane | Ang 1363

Sant Singh KhalsaI run around in all directions, searching for the love of God.
Manmohan SinghI run about in many directions for attaining my Lord's love.
Manmohan Singh (Punjabi)ਆਪਣੇ ਪ੍ਰਭੂ ਦੇ ਪਿਆਰ ਨੂੰ ਪਰਾਪਤ ਕਰਨ ਲਈ ਮੈਂ ਅਨੇਕਾਂ ਪਾਸਿਆਂ ਵਲ ਭਜਿਆ ਫਿਰਦਾ ਹਾਂ।
Fareedkot Teekaਪ੍ਰਭੂ ਕੇ ਪ੍ਰੇਮ ਪ੍ਰਾਪਤੀ ਵਾਸਤੇ ਮੈਂ ਅਨੇਕ (ਦਸਾ) ਤਰਫੋਂ ਮੇਂ ਧਾਵਤਾ ਹੂੰ ਅਰਥਾਤ ਅਨੇਕ ਪ੍ਰਕਾਰ ਕਰ ਕੇ ਸੇਵਨ ਆਦੀ ਜਤਨ ਕਰਤਾ ਹੂੰ॥☬ਪ੍ਰਸ਼ਨ:
Prof. Sahib Singhਪਰਮਾਤਮਾ (ਦੇ ਚਰਨਾਂ) ਦਾ ਪ੍ਰੇਮ ਹਾਸਲ ਕਰਨ ਵਾਸਤੇ ਮੈਂ ਕਈ ਪਾਸੀਂ ਦੌੜਦਾ ਫਿਰਦਾ ਹਾਂ,

ਪਦ ਅਰਥ ਧਾਵਉ = ਧਾਵਉਂ, ਮੈਂ ਦੌੜਦਾ ਹਾਂ। ਦਸਾ = ਦਿਸ਼ਾ, ਪਾਸੇ (ਦਸ਼ਾ = ਹਾਲਤ)। ਪੰਚ

SikhNet (Spanish)Corro por todas direcciones buscando el Amor de Dios,

ਪੰਚ ਸਤਾਵਹਿ ਦੂਤ; ਕਵਨ ਬਿਧਿ ਮਾਰਣੇ ॥

panch sataaveh doot; kavan bidh maarane | Ang 1363

Sant Singh KhalsaThe five evil enemies are tormenting me; how can I destroy them?
Manmohan SinghThe five adversaries torture me, In what way can I destroy them?
Manmohan Singh (Punjabi)ਪੰਜ ਦੁਸ਼ਮਨ ਮੈਨੂੰ ਤੰਗ ਕਰਦੇ ਹਨ। ਕਿਸ ਤਰੀਕੇ ਨਾਲ ਮੈਂ ਉਨ੍ਹਾਂ ਨੂੰ ਮਾਰ ਸਕਦਾ ਹਾਂ।
Fareedkot Teekaਇਹੁ ਕਾਮ, ਕ੍ਰੋਧਾਦੀ ਪੰਚ ਦੂਤ ਜੋ ਮੁਝ ਕੋ ਦੁਖ ਦੇਤੇ ਹੈਂ, ਤਿਨੋਂ ਕੋ ਕਿਸ ਪ੍ਰਕਾਰ ਕਰ ਮਾਰਨੇ ਕਰੋਂ?☬ਉਤ੍ਰ:
Prof. Sahib Singh(ਪਰ ਇਹ ਕਾਮਾਦਿਕ) ਪੰਜ ਵੈਰੀ ਸਤਾਂਦੇ (ਹੀ) ਰਹਿੰਦੇ ਹਨ। (ਇਹਨਾਂ ਨੂੰ) ਕਿਸ ਤਰੀਕੇ ਨਾਲ ਮਾਰਿਆ ਜਾਏ?

ਪਦ ਅਰਥ ਦੂਤ = (ਕਾਮਾਦਿਕ) ਪੰਜ ਵੈਰੀ। ਮਤਾਵਹਿ = ਸਤਾਂਦੇ ਰਹਿੰਦੇ ਹਨ (ਬਹੁ-ਵਚਨ)। ਕਵਨ ਬਿਧਿ = ਕਿਸ ਤਰੀਕੇ ਨਾਲ?

SikhNet (Spanish)los cinco malvados enemigos me atormentan, ¿cómo podría destruirlos?

ਤੀਖਣ ਬਾਣ ਚਲਾਇ; ਨਾਮੁ ਪ੍ਰਭ ਧੵਾਈਐ ॥

teekhan baan chalaae; naam prabh dhayaaeeai | Ang 1363

Sant Singh KhalsaShoot them with the sharp arrows of meditation on the Name of God.
Manmohan SinghAim at them the sharp arrows of the meditation of the Lord's Name.
Manmohan Singh (Punjabi)ਉਨ੍ਹਾਂ ਨੂੰ ਸੁਆਮੀ ਦੇ ਨਾਮ ਦੇ ਸਿਮਰਨ ਦੇ ਤਿੱਖੇ ਤੀਰ ਮਾਰ।
Fareedkot Teekaਪ੍ਰਭੂ ਕੇ ਨਾਮ ਕਾ ਧਿਆਵਣਾ ਰੂਪੀ ਤੀਖਣ ਬਾਨੋਂ ਕੋ ਚਲਾਈਏ॥
Prof. Sahib Singh(ਇਹਨਾਂ ਨੂੰ ਮਾਰਨ ਦਾ ਤਰੀਕਾ ਇਹੀ ਹੈ ਕਿ) ਪਰਮਾਤਮਾ ਦਾ ਨਾਮ (ਸਦਾ) ਸਿਮਰਦੇ ਰਹਿਣਾ ਚਾਹੀਦਾ ਹੈ। (ਸਿਮਰਨ ਦੇ) ਤ੍ਰਿੱਖੇ ਤੀਰ ਚਲਾ ਕੇ-

ਪਦ ਅਰਥ ਤੀਖਣ = ਤੇਜ਼, ਤ੍ਰਿੱਖੇ। ਚਲਾਇ = ਚਲਾ ਕੇ। ਧਾਈਐ = ਸਿਮਰਨਾ ਚਾਹੀਦਾ ਹੈ।

SikhNet (Spanish)Dispárale las flechas de la Meditación del Naam, el Nombre del Señor,

ਹਰਿਹਾਂ. ਮਹਾਂ ਬਿਖਾਦੀ ਘਾਤ; ਪੂਰਨ ਗੁਰੁ ਪਾਈਐ ॥੧੬॥

harihaan. mahaan bikhaadee ghaat; pooran gur paaeeai |16| Ang 1363

Sant Singh KhalsaO Lord! The way to slaughter these terrible sadistic enemies is obtained from the Perfect Guru. ||16||
Manmohan SinghHarihan! The way to slay the utterly pain-giving enemies is obtained from the perfect Guru.
Manmohan Singh (Punjabi)ਹਰਿਹਾਂ! ਪਰਮ ਦੁਖਦਾਈ ਦੁਸ਼ਮਨਾਂ ਨੂੰ ਮਾਰ ਸੁਟਣ ਦਾ ਤਰੀਕਾ ਪੂਰੇ ਗੁਰਾਂ ਪਾਸੋ ਪਰਾਪਤ ਹੁੰਦਾ ਹੈ।
Fareedkot Teekaਹੇ ਭਾਈ! ਜਬ ਪੂਰਨ ਗੁਰੋਂ ਕੋ; ਵਾ ਤਿਨੋਂ ਗੁਰੋਂ ਤੇ ਤਿਨ ਕਾ ਉਪਦੇਸ਼ ਪਾਈਏ ਤਬ ਅਤੀ (ਬਿਖਾਦੀ) ਸੋਕ ਦੇਨੇ ਹਾਰਿਓਂ ਦੂਤੋਂ ਕਾ ਘਾਤ ਹੋਤਾ ਹੈ॥੧੬॥
Prof. Sahib Singhਜਦੋਂ ਪੂਰਾ ਗੁਰੂ ਮਿਲਦਾ ਹੈ (ਉਸ ਦੀ ਸਹਾਇਤਾ ਨਾਲ ਇਹਨਾਂ ਕਾਮਾਦਿਕ) ਵੱਡੇ ਝਗੜਾਲੂਆਂ ਦਾ ਨਾਸ (ਕੀਤਾ ਜਾ ਸਕਦਾ ਹੈ) ॥੧੬॥

ਪਦ ਅਰਥ ਮਹਾਂ ਬਿਖਾਦੀ = ਵੱਡੇ ਝਗੜਾਲੂ। ਘਾਤ = ਮੌਤ, ਮਾਰਨਾ। ਪਾਈਐ = ਮਿਲ ਪੈਂਦਾ ਹੈ ॥੧੬॥

SikhNet (Spanish)la forma de acabar con estos terribles enemigos sádicos se obtiene del Perfecto Guru.(16)

ਸਤਿਗੁਰ ਕੀਨੀ ਦਾਤਿ; ਮੂਲਿ. ਨ ਨਿਖੁਟਈ ॥

satigur keenee daat; mool. na nikhuttee | Ang 1363

Sant Singh KhalsaThe True Guru has blessed me with the bounty which shall never be exhausted.
Manmohan SinghThe True Guru has blessed me with the bounty of the Lord's Name and it exhausts not ever.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਦੇ ਨਾਮ ਦੀ ਬਖਸ਼ੀਸ਼ ਦਿੱਤੀ ਹੈ ਅਤੇ ਇਹ ਕਦਾਚਿਤ ਮੁਕਦੀ ਨਹੀਂ।
Fareedkot Teekaਜਿਨੋਂ ਕੋ ਸਤਿਗੁਰੋਂ ਨੇ ਨਾਮ ਕੀ ਦਾਤ ਕੀਨੀ ਹੈ, ਸੋ ਤਿਨੋਂ ਕੇ ਪਾਸੋਂ ਕਬੀ ਨਿਖੁਟਤੀ ਨਹੀਂ ਹੈ॥
Prof. Sahib Singhਗੁਰੂ ਦੀ ਬਖ਼ਸ਼ੀ ਹੋਈ ਹਰਿ-ਨਾਮ- ਦਾਤ ਕਦੇ ਭੀ ਨਹੀਂ ਮੁੱਕਦੀ,

ਪਦ ਅਰਥ ਦਾਤਿ = ਨਾਮ ਦੀ ਦਾਤਿ। ਮੂਲਿ = ਬਿਲਕੁਲ। ਨਿਖੁਟਈ = ਮੁੱਕਦੀ।

SikhNet (Spanish)El Guru Perfecto me ha bendecido con ese Regalo que nunca se acaba,

ਖਾਵਹੁ ਭੁੰਚਹੁ ਸਭਿ; ਗੁਰਮੁਖਿ ਛੁਟਈ ॥

khaavahu bhunchahu sabh; guramukh chhuttee | Ang 1363

Sant Singh KhalsaEating and consuming it, all the Gurmukhs are emancipated.
Manmohan SinghEating and expending it, all the pious persons are emancipated.
Manmohan Singh (Punjabi)ਇਸ ਨੂੰ ਖਾਣ ਅਤੇ ਖਰਚਣ ਦੁਆਰਾ ਸਾਰਿਆਂ ਪਵਿੱਤਰ ਪੁਰਸ਼ਾਂ ਦੀ ਕਲਿਆਣ ਹੋ ਜਾਂਦੀ ਹੈ।
Fareedkot Teekaਵਹੁ ਸੰਪੂਰਨ ਖਾਵਤੇ ਔਰ ਭੋਗਤੇ ਹੈਂ ਅਰਥਾਤ ਨਾਮ ਕੋ ਜਪ ਕਰ ਰਿਦੇ ਮੇਂ ਧਾਰਤੇ ਹੈਂ, ਸੋ ਗੁਰਮੁਖ ਸੰਸਾਰ ਬੰਧਨੋਂ ਸੇ ਛੂਟ ਜਾਤੇ ਹੈਂ॥
Prof. Sahib Singhਬੇਸ਼ੱਕ ਤੁਸੀਂ ਸਾਰੇ ਇਸ ਦਾਤ ਨੂੰ ਵਰਤੋ। (ਸਗੋਂ) ਗੁਰੂ ਦੀ ਸਰਨ ਪੈ ਕੇ (ਇਸ ਦਾਤ ਨੂੰ ਵਰਤਣ ਵਾਲਾ ਮਨੁੱਖ ਵਿਕਾਰਾਂ ਤੋਂ) ਬਚਿਆ ਰਹਿੰਦਾ ਹੈ।

ਪਦ ਅਰਥ ਭੁੰਚਹੁ = ਵਰਤੋ। ਸਭਿ = ਸਾਰੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਛੁਟਈ = ਛੁਟੈ, ਵਿਕਾਰਾਂ ਤੋਂ ਬਚ ਜਾਂਦਾ ਹੈ।

SikhNet (Spanish)comiendo de Él, los Gurmukjs son liberados.

ਅੰਮ੍ਰਿਤੁ ਨਾਮੁ ਨਿਧਾਨੁ; ਦਿਤਾ ਤੁਸਿ ਹਰਿ ॥

amrit naam nidhaan; ditaa tus har | Ang 1363

Sant Singh KhalsaThe Lord, in His Mercy, has blessed me with the treasure of the Ambrosial Naam.
Manmohan SinghBeing pleased, the Lord has blessed me with the treasure of His Nectar-Name.
Manmohan Singh (Punjabi)ਪ੍ਰੰਸਨ ਹੋ, ਸੁਆਮੀ ਨੇ ਮੈਨੂੰ ਆਪਣੇ ਸੁਧਾ ਸਰੂਪ ਨਾਮ ਦਾ ਖਜਾਨਾ ਬਖਸ਼ਿਆ ਹੈ।
Fareedkot Teekaਕਿਂਉਕਿ ਤਿਨੋਂ ਕੋ ਹਰੀ ਨੇ ਪ੍ਰਸੰਨ ਹੋ ਕਰ ਅੰਮ੍ਰਿਤ ਰੂਪ ਨਾਮ ਸੁਖੋਂ ਕਾ (ਨਿਧਾਨੁ) ਖਜਾਨਾ ਦੀਆ ਹੈ॥
Prof. Sahib Singhਆਤਮਕ ਜੀਵਨ ਦੇਣ ਵਾਲਾ (ਇਹ) ਨਾਮ-ਖ਼ਜ਼ਾਨਾ ਪਰਮਾਤਮਾ (ਆਪ ਹੀ) ਖ਼ੁਸ਼ ਹੋ ਕੇ ਦੇਂਦਾ ਹੈ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਨਿਧਾਨੁ = ਖ਼ਜ਼ਾਨਾ। ਤੁਸਿ = ਪ੍ਰਸੰਨ ਹੋ ਕੇ, ਤ੍ਰੁੱਠ ਕੇ।

SikhNet (Spanish)El Señor en Su Misericordia me ha bendecido con el Tesoro del Naam de Ambrosia,

ਨਾਨਕ ਸਦਾ ਅਰਾਧਿ; ਕਦੇ. ਨ ਜਾਂਹਿ ਮਰਿ ॥੧੭॥

naanak sadaa araadh; kade. na jaanhi mar |17| Ang 1363

Sant Singh KhalsaO Nanak, worship and adore the Lord, who never dies. ||17||
Manmohan SinghNanak, ever dwell thou on thy Lord, who dies not ever.
Manmohan Singh (Punjabi)ਨਾਨਕ, ਤੂੰ ਹਮੇਸ਼ਾਂ ਹੀ ਆਪਣੇ ਸੁਆਮੀ ਦਾ ਸਿਮਰਨ ਕਰ, ਜੋ ਕਦਾਚਿਤ ਮਰਦਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਨਾਮ ਕੋ ਵਹੁ ਸਦਾ ਅਰਾਧਤੇ ਹੈਂ ਇਸੀ ਤੇ ਕਬੀ ਮਰ ਕਰ ਜਾਤੇ ਨਹੀਂ, ਭਾਵ ਯੇਹ ਕਿ ਵੁਹ ਜਨਮ ਮਰਨ ਸੇ ਰਹਿਤ ਹੂਏ ਹੈਂ॥੧੭॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਸਦਾ ਇਸ ਨਾਮ ਨੂੰ ਸਿਮਰਿਆ ਕਰ, ਤੈਨੂੰ ਕਦੇ ਆਤਮਕ ਮੌਤ ਨਹੀਂ ਆਵੇਗੀ ॥੧੭॥

ਪਦ ਅਰਥ ਅਰਾਧਿ = ਸਿਮਰਿਆ ਕਰ ॥੧੭॥

SikhNet (Spanish)oh, dice Nanak, alaba y adora al Señor, Quien nunca muere.(17)

ਜਿਥੈ ਜਾਏ ਭਗਤੁ; ਸੁ ਥਾਨੁ ਸੁਹਾਵਣਾ ॥

jithai jaae bhagat; su thaan suhaavanaa | Ang 1363

Sant Singh KhalsaWherever the Lord's devotee goes is a blessed, beautiful place.
Manmohan SinghWherever goes the Lord's saint, beauteous becomes that place.
Manmohan Singh (Punjabi)ਜਿਥੇ ਕਿਤੇ ਸੁਆਮੀ ਦਾ ਸਾਧੂ ਜਾਂਦਾ ਹੈ, ਸੋਹਣਾ ਥੀ ਵੰਞਦਾ ਹੈ, ਉਹ ਅਸਥਾਨ।
Fareedkot Teekaਜਿਸ ਅਸਥਾਨ ਮੇਂ ਭਗਤ ਜਾਇਕਰ ਬੈਠਤਾ ਹੈ, ਸੋਈ ਅਸਥਾਨ ਸੋਭਾਵਾਨ ਹੋਤਾ ਹੈ॥
Prof. Sahib Singhਜਿਸ ਥਾਂ ਤੇ (ਭੀ ਕੋਈ ਪਰਮਾਤਮਾ ਦਾ) ਭਗਤ ਜਾ ਬੈਠਦਾ ਹੈ, ਉਹ ਥਾਂ (ਸਿਫ਼ਤ-ਸਾਲਾਹ ਦੇ ਵਾਯੂ-ਮੰਡਲ ਨਾਲ) ਸੁਖਦਾਈ ਬਣ ਜਾਂਦਾ ਹੈ,

ਪਦ ਅਰਥ ਜਿਥੈ = ਜਿਸ ਥਾਂ ਤੇ। ਜਾਏ = ਜਾਂਦਾ ਹੈ, ਜਾ ਬੈਠਦਾ ਹੈ। ਸੁ = ਉਹ (ਇਕ-ਵਚਨ)।

SikhNet (Spanish)Donde sea que el Gurmukj va, ese lugar se vuelve Bello y Bendito,

ਸਗਲੇ ਹੋਏ ਸੁਖ; ਹਰਿ ਨਾਮੁ ਧਿਆਵਣਾ ॥

sagale hoe sukh; har naam dhiaavanaa | Ang 1363

Sant Singh KhalsaAll comforts are obtained, meditating on the Lord's Name.
Manmohan SinghMeditating on the God's Name, all the comforts are attained.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ, ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ।
Fareedkot Teekaਜਿਨੋਂ ਨੇ ਹਰਿ ਨਾਮ ਕਾ ਧਿਆਵਣਾ ਕੀਆ ਹੈ ਤਿਨੋਂ ਕੋ ਸੰਪੂਰਨ ਸੁਖ ਪ੍ਰਾਪਤਿ ਹੂਏ ਹੈਂ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ (ਉਥੇ) ਸਾਰੇ ਸੁਖ ਹੋ ਜਾਂਦੇ ਹਨ।

ਪਦ ਅਰਥ ਸਗਲੇ = ਸਾਰੇ।

SikhNet (Spanish)todo confort es obtenido meditando en el Nombre del Señor.

ਜੀਅ ਕਰਨਿ ਜੈਕਾਰੁ; ਨਿੰਦਕ ਮੁਏ ਪਚਿ ॥

jeea karan jaikaar; nindak mue pach | Ang 1363

Sant Singh KhalsaPeople praise and congratulate the devotee of the Lord, while the slanderers rot and die.
Manmohan SinghPeople hail the Lord's saint and his slanderers putrefy to death.
Manmohan Singh (Punjabi)ਲੋਕ ਸੁਆਮੀ ਦੇ ਸਾਧੂ ਨੂੰ ਵਾਹ ਵਾਹ ਕਰਦੇ ਹਨ ਅਤੇ ਉਸ ਦੀ ਬਦਖੋਈ ਕਰਨ ਵਾਲੇ ਗਲ-ਸੜ ਕੇ ਮਰ ਜਾਂਦੇ ਹਨ।
Fareedkot Teekaਸਰਬ ਜੀਵ ਤਿਨੋਂ ਕਾ ਜੈਕਾਰ ਕਰਤੇ ਹੈਂ ਔਰ ਤਿਨੋਂ ਕੇ ਨਿੰਦਕ (ਪਚ) ਜਲ ਮਰੇ ਹੈਂ॥
Prof. Sahib Singh(ਉਥੇ ਆਂਢ-ਗੁਆਂਢ ਰਹਿਣ ਵਾਲੇ ਸਾਰੇ) ਜੀਅ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਲੱਗ ਪੈਂਦੇ ਹਨ। (ਪਰ ਭਾਗਾਂ ਦੀ ਗੱਲ ਹੈ ਕਿ) ਨਿੰਦਾ ਕਰਨ ਵਾਲੇ ਮਨੁੱਖ (ਸੰਤ ਜਨਾਂ ਦੀ ਵਡਿਆਈ ਵੇਖ ਕੇ ਈਰਖਾ ਦੀ ਅੱਗ ਨਾਲ) ਸੜ ਸੜ ਕੇ ਆਤਮਕ ਮੌਤ ਸਹੇੜ ਲੈਂਦੇ ਹਨ।

ਪਦ ਅਰਥ ਜੀਅ = (ਸਾਰੇ) ਜੀਅ। ਕਰਨਿ = ਕਰਦੇ ਹਨ, ਕਰਨ ਲੱਗ ਪੈਂਦੇ ਹਨ। ਜੈਕਾਰੁ = ਪਰਮਾਤਮਾ ਦੀ ਸਿਫ਼ਤ-ਸਾਲਾਹ। ਪਚਿ = ਸੜ ਕੇ, (ਈਰਖਾ ਦੀ ਅੱਗ ਨਾਲ) ਸੜ ਕੇ। ਮੁਏ = ਆਤਮਕ ਮੌਤ ਸਹੇੜ ਲੈਂਦੇ ਹਨ।

SikhNet (Spanish)La gente alaba y congratula a tal Gurmukj, mientras que los calumniadores se pudren y mueren,

ਸਾਜਨ ਮਨਿ ਆਨੰਦੁ; ਨਾਨਕ ਨਾਮੁ ਜਪਿ ॥੧੮॥

saajan man aanand; naanak naam jap |18| Ang 1363

Sant Singh KhalsaSays Nanak, O friend, chant the Naam, and your mind shall be filled with bliss. ||18||
Manmohan SinghSays Nanak, O friend, recite thou the Lord's Name and bliss shall abide within thy mind.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਮਿੱਤਰ! ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ ਅਤੇ ਖੁਸ਼ੀ ਤੇਰੇ ਚਿੱਤ ਅੰਦਰ ਨਿਵਾਸ ਕਰ ਲਵੇਗੀ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਨਾਮ ਕੋ ਜਪ ਕਰ ਕੇ ਸੰਤ ਸ੍ਵਜਨੋਂ ਕੇ ਮਨ ਮੇਂ ਪਰਮ ਅਨੰਦ ਹੂਆ ਹੈ॥੧੮॥
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਜਪ ਜਪ ਕੇ ਸੱਜਣ ਜਨਾਂ ਦੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ ॥੧੮॥

ਪਦ ਅਰਥ ਮਨਿ = ਮਨ ਵਿਚ। ਜਪਿ = ਜਪ ਕੇ ॥੧੮॥

SikhNet (Spanish)dice Nanak, oh amigo, canta el Naam y tu mente se llenará de Dicha.(18)

ਪਾਵਨ ਪਤਿਤ ਪੁਨੀਤ; ਕਤਹ. ਨਹੀ ਸੇਵੀਐ ॥

paavan patit puneet; katah. nahee seveeai | Ang 1363

Sant Singh KhalsaThe mortal never serves the Immaculate Lord, the Purifier of sinners.
Manmohan SinghThe mortal serves not ever the Immaculate Lord, who is the Purifier of the sinners.
Manmohan Singh (Punjabi)ਪ੍ਰਾਣੀ ਕਦੇ ਭੀ ਪਵਿੱਤਰ ਪ੍ਰਭੂ ਦੀ ਟਹਿਲ ਨਹੀਂ ਕਮਾਉਂਦਾ, ਜੋ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
Fareedkot Teekaਪਾਪੀਓਂ ਕੇ ਪਵਿਤ੍ਰ ਕਰਨੇਹਾਰੇ ਪਾਵਨ ਪ੍ਰਮੇਸ੍ਵਰ ਕੋ ਜੋ ਜੀਵ ਕਬੀ ਨਹੀਂ ਸੇਵਤੇ ਹੈਂ॥
Prof. Sahib Singh(ਮਾਇਆ ਦੇ ਝੂਠੇ ਰੰਗ ਵਿਚ ਟਿਕੇ ਰਹਿ ਕੇ) ਪਵਿੱਤਰ-ਸਰੂਪ ਹਰੀ ਨੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਹਰੀ ਨੂੰ ਕਦੇ ਭੀ ਸਿਮਰਿਆ ਨਹੀਂ ਜਾ ਸਕਦਾ

ਪਦ ਅਰਥ ਪਾਵਨ = ਪਵਿੱਤਰ-ਸਰੂਪ ਹਰੀ। ਪਤਿਤ ਪੁਨੀਤ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਕਤਹ ਨਹੀ = ਕਦੇ ਭੀ ਨਹੀਂ। ਸੇਵੀਐ = ਸਿਮਰਿਆ ਜਾ ਸਕਦਾ।

SikhNet (Spanish)El mortal no sirve nunca al Señor Inmaculado, Purificador de quienes cometen errores,

ਝੂਠੈ ਰੰਗਿ ਖੁਆਰੁ; ਕਹਾਂ ਲਗੁ ਖੇਵੀਐ ॥

jhootthai rang khuaar; kahaan lag kheveeai | Ang 1363

Sant Singh KhalsaThe mortal wastes away in false pleasures. How long can this go on?
Manmohan SinghIn false rivalries, the mortal is wasted away. How long can he pull on thiswise?
Manmohan Singh (Punjabi)ਕੁੜੀਆਂ ਰੰਗ-ਰਲੀਆਂ ਅੰਦਰ, ਪ੍ਰਾਣੀ ਤਬਾਹ ਹੋ ਜਾਂਦਾ ਹੈ। ਕਿਨੇ ਚਿੱਤ ਤਾਂਈ ਉਹ ਕਿਸ ਤਰ੍ਹਾਂ ਗੁਜਾਰਾ ਕਰ ਸਕਦਾ ਹੈ।
Fareedkot Teekaਸੋ ਝੂਠੇ ਵਿਸ਼ਿਅਹੁੰ ਕੇ (ਰੰਗਿ) ਅਨੰਦ ਕਰ ਕੇ ਖ੍ਵਾਰ ਹੋਤੇ ਹੈਂ, ਤਾਂ ਤੇ ਇਹੁ ਅਨੰਦ ਕਹਾਂ ਤਕ ਰਹਿਨਗੇ ਵਾ ਚਲਨਗੇ, ਭਾਵ ਅੰਤ ਕੋ ਨਾਸਵੰਤ ਹੈਂ॥
Prof. Sahib Singhਮਾਇਕ ਪਦਾਰਥਾਂ ਦੇ ਮੋਹ ਵਿਚ (ਫਸੇ ਰਹਿ ਕੇ ਜ਼ਿੰਦਗੀ ਦੀ) ਬੇੜੀ ਬਹੁਤਾ ਵਿਚ (ਸੁਖ ਨਾਲ) ਨਹੀਂ ਚਲਾਈ ਜਾ ਸਕਦੀ, (ਆਖ਼ਰ) ਖ਼ੁਆਰ ਹੀ ਹੋਈਦਾ ਹੈ।

ਪਦ ਅਰਥ ਝੂਠੇ ਰੰਗਿ = ਨਾਸਵੰਤ ਪਦਾਰਥਾਂ ਦੇ ਪਿਆਰ-ਰੰਗ ਵਿਚ। ਖੁਆਰੁ = ਦੁਖੀ, ਔਖਾ। ਕਹਾਂ ਲਗੁ = ਕਦ ਤਕ? ਬਹੁਤਾ ਚਿਰ ਨਹੀਂ। ਖੇਵੀਐ = (ਜ਼ਿੰਦਗੀ ਦੀ) ਬੇੜੀ ਚਲਾ ਸਕੀਦੀ।

SikhNet (Spanish)y por eso desperdicia su vida en falsos placeres, ¿qué tanto podrá seguir así esto?

ਹਰਿਚੰਦਉਰੀ ਪੇਖਿ; ਕਾਹੇ ਸੁਖੁ ਮਾਨਿਆ ॥

harichandauree pekh; kaahe sukh maaniaa | Ang 1363

Sant Singh KhalsaWhy do you take such pleasure, looking at this mirage?
Manmohan SinghSeeing the optical illusions unto those, why feel thou happy, O mortal?
Manmohan Singh (Punjabi)ਦ੍ਰਿਸ਼ਟਮਾਨ ਧੋਖੇ ਨੂੰ ਵੇਖ, ਤੂੰ ਕਿਉਂ ਖੁਸ਼ ਹੁੰਦਾ ਹੈ, ਹੇ ਪ੍ਰਾਣੀ?
Fareedkot Teekaਤਾਂ ਤੇ (ਹਰਿ ਚੰਦਉਰੀ) ਗੰਧਰਬ ਨਗਰੀ ਸਮਾਨ ਝੂਠੇ ਪਦਾਰਥੋਂ ਕੋ ਦੇਖ ਕਰਕੇ, ਹੇ ਜੀਵ! ਤੈਨੇ ਕਾਹੇ ਕੋ ਸੁਖ ਮਾਨਿਆ ਹੈ?
Prof. Sahib Singh(ਮਾਇਕ ਪਦਾਰਥਾਂ ਦੇ ਇਹਨਾਂ) ਹਵਾਈ ਕਿਲ੍ਹਿਆਂ ਨੂੰ ਵੇਖ ਵੇਖ ਕੇ ਤੂੰ ਕਿਉਂ ਸੁਖ ਪ੍ਰਤੀਤ ਕਰ ਰਿਹਾ ਹੈਂ? (ਨਾਹ ਇਹ ਸਦਾ ਕਾਇਮ ਰਹਿਣੇ, ਅਤੇ ਨਾਹ ਹੀ ਇਹਨਾਂ ਦੇ ਮੋਹ ਵਿਚ ਫਸਿਆਂ ਪ੍ਰਭੂ ਦਰ ਤੇ ਆਦਰ ਮਿਲਣਾ)।

ਪਦ ਅਰਥ ਹਰਿਚੰਦਉਰੀ = ਹਰਿਚੰਦ ਨਗਰੀ, ਗੰਧਰਬ ਨਗਰੀ, ਹਵਾਈ ਕਿਲ੍ਹੇ। ਪੇਖਿ = ਵੇਖ ਕੇ।

SikhNet (Spanish)¿Por qué estás tan fascinado observando esta ilusión?

ਹਰਿਹਾਂ. ਹਉ ਬਲਿਹਾਰੀ ਤਿੰਨ; ਜਿ ਦਰਗਹਿ ਜਾਨਿਆ ॥੧੯॥

harihaan. hau balihaaree tin; ji darageh jaaniaa |19| Ang 1363

Sant Singh KhalsaO Lord! I am a sacrifice to those who are known and approved in the Court of the Lord. ||19||
Manmohan SinghHarihan! I am a sacrifice unto those, who are approved of in the Lord's Court.
Manmohan Singh (Punjabi)ਹਰਿਹਾਂ! ਮੈਂ ਉਨ੍ਹਾਂ ਤੋਂ ਕੁਰਬਾਨ ਵੰਞਦਾ ਹਾਂ ਜੋ ਪ੍ਰਭੂ ਦੇ ਦਰਬਾਰ ਅੰਦਰ ਪਰਵਾਨ ਹੋਏ ਹੋਏ ਹਨ।
Fareedkot Teekaਹੇ ਭਾਈ! ਜਿਨੋਂ ਨੇ ਰਿਦੇ ਅਸਥਾਨ ਮੇਂ ਹਰੀ ਕੋ ਜਾਨਿਆਂ ਹੈ ਹਮ ਤਿਨੋਂ ਪਰ ਬਲਿਹਾਰਨੇ ਜਾਤੇ ਹੈਂ ਵਾ ਉਹ ਦਰਗਾਹ ਮੇਂ ਮੰਨੀਦੇ ਹੈਂ॥੧੯॥
Prof. Sahib Singhਮੈਂ (ਤਾਂ) ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਹੜੇ (ਪਰਮਾਤਮਾ ਦਾ ਨਾਮ ਜਪ ਜਪ ਕੇ) ਪਰਮਾਤਮਾ ਦੀ ਹਜ਼ੂਰੀ ਵਿਚ ਸਤਕਾਰੇ ਜਾਂਦੇ ਹਨ ॥੧੯॥

ਪਦ ਅਰਥ ਹਉ = ਮੈਂ। ਜਿ = ਜਿਹੜੇ। ਦਰਗਹਿ = ਪਰਮਾਤਮਾ ਦੀ ਹਜ਼ੂਰੀ ਵਿਚ ॥੧੯॥

SikhNet (Spanish)Oh Señor, ofrezco mi ser en sacrificio a quienes son reconocidos y aprobados en la Corte de Dios.(19)

ਕੀਨੇ ਕਰਮ ਅਨੇਕ; ਗਵਾਰ ਬਿਕਾਰ ਘਨ ॥

keene karam anek; gavaar bikaar ghan | Ang 1363

Sant Singh KhalsaThe fool commits countless foolish actions and so many sinful mistakes.
Manmohan SinghThe unwise one commits several misdeeds and good many sins.
Manmohan Singh (Punjabi)ਬੇਅਕਲ ਬੰਦਾ ਅਨੇਕਾਂ ਕੁਕਰਮ ਅਤੇ ਘਦੇਰੇ ਪਾਪ ਕਮਾਉਂਦਾ ਹੈ।
Fareedkot Teekaਇਸ ਜੀਵ ਗਵਾਰ ਨੇ ਜਿਸ ਸਰੀਰ ਕੇ ਵਾਸਤੇ ਅਧਿਕ ਵਿਕਾਰ ਰੂਪ ਅਨੇਕ ਕਰਮ ਕੀਏ ਹੈਂ॥
Prof. Sahib Singhਮੂਰਖ ਮਨੁੱਖ ਅਨੇਕਾਂ ਹੀ ਕੁਕਰਮ ਕਰਦਾ ਰਹਿੰਦਾ ਹੈ।

ਪਦ ਅਰਥ ਗਵਾਰ = ਮੂਰਖ। ਘਨ = ਬਹੁਤ। ਕਰਮ ਬਿਕਾਰ = ਵਿਕਾਰਾਂ ਦੇ ਕੰਮ।

SikhNet (Spanish)El tonto comete tantos errores malvados y faltas,

ਮਹਾ ਦ੍ਰੁਗੰਧਤ ਵਾਸੁ; ਸਠ ਕਾ ਛਾਰੁ ਤਨ ॥

mahaa drugandhat vaas; satth kaa chhaar tan | Ang 1363

Sant Singh KhalsaThe fool's body smells rotten, and turns to dust.
Manmohan SinghThe fool's body is an abode of the highly foul odours and shall become dust.
Manmohan Singh (Punjabi)ਮੂਰਖ ਦੀ ਦੇਹ ਪਰਮ ਬਦਬੂ ਦਾ ਟਿਕਾਣਾ ਹੈ ਅਤੇ ਮਿੱਟੀ ਹੋ ਜਾਉਗੀ।
Fareedkot Teeka(ਸਠ) ਮੂਰਖ ਕਾ ਏਹ ਸਰੀਰ ਮਹਾਂ ਦੁਰਗੰਧੀ ਕਾ ਘਰ ਹੈ ਔਰ ਅੰਤ ਕੋ ਛਾਰ ਰੂਪ ਹੋ ਜਾਣੇ ਵਾਲਾ ਅਰਥਾਤ ਜਲ ਜਾਏਗਾ॥
Prof. Sahib Singhਵੱਡੇ ਕੁਕਰਮਾਂ ਦੀ ਗੰਦਗੀ ਵਿਚ ਇਸ ਦਾ ਨਿਵਾਸ ਹੋਇਆ ਰਹਿੰਦਾ ਹੈ ਜਿਸ ਕਰਕੇ ਮੂਰਖ ਦਾ ਸਰੀਰ ਮਿੱਟੀ ਵਿਚ ਰੁਲ ਜਾਂਦਾ ਹੈ (ਅਮੋਲਕ ਮਨੁੱਖਾ ਸਰੀਰ ਕੌਡੀ ਦੇ ਬਰਾਬਰ ਦਾ ਨਹੀਂ ਰਹਿ ਜਾਂਦਾ)।

ਪਦ ਅਰਥ ਦ੍ਰੁਗੰਧਤ = ਵਿਕਾਰਾਂ ਦੀ ਗੰਦਗੀ। ਵਾਸੁ = ਨਿਵਾਸ। ਸਠ = ਮੂਰਖ। ਛਾਰੁ = ਸੁਆਹ (ਦੇ ਬਰਾਬਰ)। ਛਾਰੁ ਤਨ = ਮਿੱਟੀ ਵਿਚ ਰੁਲਿਆ ਸਰੀਰ।

SikhNet (Spanish)que su cuerpo empieza a oler a podrido y se convierte en polvo.

ਫਿਰਤਉ ਗਰਬ ਗੁਬਾਰਿ; ਮਰਣੁ. ਨਹ ਜਾਨਈ ॥

firtau garab gubaar; maran. neh jaanee | Ang 1363

Sant Singh KhalsaHe wanders lost in the darkness of pride, and never thinks of dying.
Manmohan SinghHe wanders in the darkness of ego and does not think of his death.
Manmohan Singh (Punjabi)ਉਹ ਹੰਕਾਰ ਦੇ ਹਨੇਰੇ ਅੰਦਰ ਭਟਕਦਾ ਫਿਰਦਾ ਹੈ ਅਤੇ ਆਪਦੀ ਮੌਤ ਦਾ ਖਿਆਲ ਨਹੀਂ ਕਰਦਾ।
Fareedkot Teekaਤਿਸੀ ਕੇ (ਗਰਬ) ਹੰਕਾਰ ਰੂਪੀ ਗੁਬਾਰ ਅੰਧੇਰੇ ਮੇਂ ਫਿਰਤਾ ਹੈ ਔ ਮਰਨਾ ਨਹੀਂ ਜਾਨਤਾ ਹੈ॥
Prof. Sahib Singh(ਅਜਿਹਾ ਮਨੁੱਖ) ਅਹੰਕਾਰ ਦੇ ਹਨੇਰੇ ਵਿਚ ਤੁਰਿਆ ਫਿਰਦਾ ਹੈ, ਇਸ ਨੂੰ ਮੌਤ (ਭੀ) ਨਹੀਂ ਸੁੱਝਦੀ।

ਪਦ ਅਰਥ ਫਿਰਤਉ = ਫਿਰਦਾ ਹੈ। ਗਰਬ ਗੁਬਾਰਿ = ਅਹੰਕਾਰ ਦੇ ਹਨੇਰੇ ਵਿਚ। ਮਰਣੁ = ਮੌਤ। ਜਾਨਈ = ਜਾਨੈ, ਜਾਣਦਾ।

SikhNet (Spanish)Vaga perdido en la oscuridad de su orgullo y nunca piensa en la muerte,

ਹਰਿਹਾਂ, ਹਰਿਚੰਦਉਰੀ ਪੇਖਿ; ਕਾਹੇ ਸਚੁ ਮਾਨਈ ॥੨੦॥

harihaan, harichandauree pekh; kaahe sach maanee |20| Ang 1363

Sant Singh KhalsaO Lord! The mortal gazes upon the mirage; why does he think it is true? ||20||
Manmohan SinghHarihan! Beholding a city in the air, why thou accept that as true?
Manmohan Singh (Punjabi)ਹਰਿਹਾਂ! ਹਵਾ ਵਿੱਚ ਗੰਧਰਬ-ਨਗਰੀ ਵੇਖ ਤੂੰ ਇਸ ਨੂੰ ਕਿਉਂ ਸੱਚੀ ਤਸਲੀਮ ਕਰਦਾ ਹੈ?
Fareedkot Teekaਤਾਂ ਤੇ ਹੇ ਭਾਈ! (ਹਰਿ ਚੰਦਉਰੀ) ਗੰਧਰਬ ਨਗਰੀ ਸਮਾਨ ਇਸ ਝੂਠੇ ਸੰਸਾਰ ਕੋ ਦੇਖ ਕਰ ਕੇ ਕਿਸ ਵਾਸਤੇ ਸਾਚ ਮਾਨਤਾ ਹੈਂ, ਭਾਵ ਯੇਹ ਅਸੱਤ ਹੀ ਜਾਨੋ॥੨੦॥
Prof. Sahib Singhਇਸ ਹਵਾਈ ਕਿਲ੍ਹੇ ਨੂੰ ਵੇਖ ਵੇਖ ਕੇ ਪਤਾ ਨਹੀਂ, ਇਹ ਕਿਉਂ ਇਸ ਨੂੰ ਸਦਾ-ਕਾਇਮ ਰਹਿਣਾ ਮੰਨੀ ਬੈਠਾ ਹੈ ॥੨੦॥

ਪਦ ਅਰਥ ਹਰਿਚੰਦਉਰੀ = ਹਰਿਚੰਦ-ਨਗਰੀ, ਗੰਧਰਬ ਨਗਰੀ, ਹਵਾਈ ਕਿਲ੍ਹੇ। ਪੇਖਿ = ਵੇਖ ਕੇ। ਕਾਹੇ = ਕਿਉਂ? ਸਚੁ = ਸਦਾ-ਥਿਰ। ਮਾਨਈ = ਮਾਨੈ, ਮੰਨਦਾ ਹੈ ॥੨੦॥

SikhNet (Spanish)oh Señor, cuando el mortal piensa en esa ilusión, ¿por qué se imagina que es verdad? (20)

ਜਿਸ ਕੀ ਪੂਜੈ ਅਉਧ; ਤਿਸੈ ਕਉਣੁ ਰਾਖਈ ॥

jis kee poojai aaudh; tisai kaun raakhee | Ang 1363

Sant Singh KhalsaWhen someone's days are over, who can save him?
Manmohan SinghWho can preserve him, whose life has ended?
Manmohan Singh (Punjabi)ਉਸ ਨੂੰ ਕੌਣ ਬਚਾ ਸਕਦਾ ਹੈ, ਜਿਸ ਦੀ ਉਮਰ ਮੁੱਕ ਗਈ ਹੈ?
Fareedkot Teekaਜਿਸ ਜੀਵ ਕੀ ਆਯੂ ਪੂਰਨ ਹੋ ਜਾਤੀ ਹੈ ਤਿਸ ਕੋ ਔਰ ਕੌਨ ਰਾਖ ਸਕਤਾ ਹੈ? ਅਰਥਾਤ ਕੋਈ ਨਹੀਂ ਰਾਖ ਸਕਤਾ ਹੈ॥
Prof. Sahib Singhਜਿਸ (ਮਨੁੱਖ) ਦੀ (ਉਮਰ ਦੀ) ਆਖ਼ਰੀ ਹੱਦ ਪਹੁੰਚ ਜਾਂਦੀ ਹੈ, ਉਸ ਨੂੰ ਕੋਈ ਮਨੁੱਖ (ਮੌਤ ਦੇ ਮੂੰਹੋਂ) ਬਚਾ ਨਹੀਂ ਸਕਦਾ।

ਪਦ ਅਰਥ ਜਿਸ ਕੀ = (ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਪੂਜੈ = ਅਖ਼ੀਰ ਤੇ ਪਹੁੰਚ ਜਾਂਦੀ ਹੈ, ਖ਼ਤਮ ਹੋ ਜਾਂਦੀ ਹੈ, ਮੁੱਕ ਜਾਂਦੀ ਹੈ। ਅਉਧ = (ਉਮਰ ਦੀ) ਮਿਆਦ, ਆਖ਼ਰੀ ਹੱਦ। ਰਾਖਈ = ਰਾਖੈ, ਰੱਖ ਸਕਦਾ ਹੈ, ਮੌਤ ਤੋਂ ਬਚਾ ਸਕਦਾ ਹੈ।

SikhNet (Spanish)Cuando los días de uno se acaban, ¿quién nos puede salvar?,

ਬੈਦਕ ਅਨਿਕ ਉਪਾਵ; ਕਹਾਂ ਲਉ ਭਾਖਈ ॥

baidak anik upaav; kahaan lau bhaakhee | Ang 1363

Sant Singh KhalsaHow long can the physicians go on, suggesting various therapies?
Manmohan SinghHow long can the physicians go on suggesting various ways.
Manmohan Singh (Punjabi)ਕਿੰਨੇ ਚਿਰ ਤਾਂਈ ਵੈਦ ਅਨੇਕਾਂ ਉਪਰਾਲੇ ਦਸੀ ਜਾਣਗੇ?
Fareedkot Teekaਹਕੀਮ ਵਾ ਗਰੰਥ ਜੋ (ਬੈਦਕ) ਹਿਕਮਤ ਕੇ ਕਹਿਨੇ ਵਾ ਕਰਨੇ ਵਾਲੇ ਹੈਂ, ਸੋ ਭੀ ਅਨੇਕ ਉਪਾਵੋਂ ਕੋ ਕਹਾਂ ਤਕ ਉਚਾਰਨ ਕਰੈਂਗੇ? ਕਿਉਂਕਿ ਵੋਹ ਤੌ ਅੰਤ ਕੋ ਮ੍ਰਿਤ ਹੀ ਹੋਇਗਾ॥
Prof. Sahib Singhਹਿਕਮਤ-ਵਿੱਦਿਆ ਦੇ ਅਨੇਕਾਂ ਹੀ ਢੰਗ (ਨੁਸਖ਼ੇ) ਕਿੱਥੋਂ ਤਕ (ਕੋਈ) ਦੱਸ ਸਕਦਾ ਹੈ?

ਪਦ ਅਰਥ ਬੈਦਕ = ਹਿਕਮਤ-ਵਿੱਦਿਆ। ਉਪਾਵ = ਹੀਲੇ, ਢੰਗ। ਕਹਾਂ ਲਉ = ਕਿੱਥੋਂ ਤਕ? ਭਾਖਈ = ਭਾਖੈ, ਦੱਸ ਸਕਦੀ ਹੈ।

SikhNet (Spanish)¿Qué tanto los médicos pueden seguir intentando, terapia tras terapia?

ਏਕੋ ਚੇਤਿ ਗਵਾਰ; ਕਾਜਿ ਤੇਰੈ ਆਵਈ ॥

eko chet gavaar; kaaj terai aavee | Ang 1363

Sant Singh KhalsaYou fool, remember the One Lord; only He shall be of use to you in the end.
Manmohan SinghO ignorant man, remember thou thy own Lord, who shall be of avail unto thee.
Manmohan Singh (Punjabi)ਹੇ ਬੇਸਮਝ ਬੰਦੇ! ਤੂੰ ਆਪਣੇ ਇਕ ਸੁਆਮੀ ਦਾ ਸਿਮਰਨ ਕਰ, ਜੋ ਤੇਰੇ ਕੰਮ ਆਉਗਾ।
Fareedkot Teekaਤਾਂ ਤੇ ਹੇ (ਗਵਾਰ) ਮੂਰਖ ਜੀਵ! ਏਕ ਵਾਹਿਗੁਰੂ ਕੇ ਨਾਮ ਕੋ ਹੀ (ਚੇਤਿ) ਸਿਮਰਨ ਕਰ, ਕਿਉਂਕਿ ਇਹੀ ਤੇਰੇ ਕਾਰਜ ਆਵੇਗਾ, ਭਾਵ ਜਨਮ ਮ੍ਰਿਤ ਸੇ ਰਹਿਤ ਕਰੇਗਾ॥
Prof. Sahib Singhਹੇ ਮੂਰਖ! ਇਕ ਪਰਮਾਤਮਾ ਨੂੰ ਹੀ ਯਾਦ ਕਰਿਆ ਕਰ, (ਉਹ ਹੀ ਹਰ ਵੇਲੇ) ਤੇਰੇ ਕੰਮ ਆਉਂਦਾ ਹੈ।

ਪਦ ਅਰਥ ਏਕੋ = ਇਕ (ਪਰਮਾਤਮਾ) ਨੂੰ ਹੀ। ਚੇਤਿ = ਸਿਮਰਿਆ ਕਰ। ਗਵਾਰ = ਹੇ ਮੂਰਖ! ਕਾਜਿ ਤੇਰੈ = ਤੇਰੇ ਕੰਮ ਵਿਚ। ਆਵਈ = ਆਵੈ, ਆਉਂਦਾ ਹੈ।

SikhNet (Spanish)Oh tonto mortal, recuerda, el Señor es el Único que te será útil al final,

ਹਰਿਹਾਂ. ਬਿਨੁ ਨਾਵੈ ਤਨੁ ਛਾਰੁ; ਬ੍ਰਿਥਾ ਸਭੁ ਜਾਵਈ ॥੨੧॥

harihaan. bin naavai tan chhaar; brithaa sabh jaavee |21| Ang 1363

Sant Singh KhalsaO Lord! Without the Name, the body turns to dust, and everything goes to waste. ||21||
Manmohan SinghHarihan! Without the Name, the body shall become dust and everything shall go waste.
Manmohan Singh (Punjabi)ਹਰਿਹਾਂ! ਨਾਮ ਦੇ ਬਗੈਰ ਦੇਹ ਮਿੱਟੀ ਹੋ ਜਾਉਗੀ ਅਤੇ ਹਰ ਸ਼ੈ ਵਿਅਰਥ ਚਲੀ ਜਾਉਗੀ।
Fareedkot Teekaਹੇ ਭਾਈ! ਨਹੀਂ ਤੋ ਨਾਮ ਕੇ ਜਪੇ ਬਿਨਾਂ ਇਹ ਸਰੀਰ ਸਭ ਜਲ ਕਰ ਛਾਰ ਹੋ ਕਰ ਵਿਅਰਥ ਹੀ ਜਾਏਗਾ॥੨੧॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਰੀਰ ਮਿੱਟੀ (ਸਮਾਨ) ਹੈ, ਸਾਰਾ ਵਿਅਰਥ ਚਲਾ ਜਾਂਦਾ ਹੈ ॥੨੧॥

ਪਦ ਅਰਥ ਛਾਰੁ = ਸੁਆਹ (ਸਮਾਨ)। ਬ੍ਰਿਥਾ = ਵਿਅਰਥ ॥੨੧॥

SikhNet (Spanish)pues sin el Naam, el cuerpo se vuelve ceniza y todo se va al desperdicio. (21)

ਅਉਖਧੁ ਨਾਮੁ ਅਪਾਰੁ; ਅਮੋਲਕੁ ਪੀਜਈ ॥

aaukhadh naam apaar; amolak peejee | Ang 1363

Sant Singh KhalsaDrink in the medicine of the Incomparable, Priceless Name.
Manmohan SinghIn-drink thou the medicine of the peerless and priceless Name.
Manmohan Singh (Punjabi)ਤੂੰ ਲਾਸਾਨੀ ਅਤੇ ਅਣਮੁੱਲੇ ਨਾਮ ਦੀ ਦਵਾਈ ਪਾਨ ਕਰ।
Fareedkot Teekaਅਪਾਰ ਵਾਹਿਗੁਰੂ ਕਾ ਨਾਮ ਜੋ ਅਮੋਲਕ ਔਸ਼ਧੀ ਹੈ ਤਿਸ ਕੋ ਜੋ ਸੰਤ ਜਨ ਸਦਾ ਪਾਨ ਕਰਤੇ ਹੈਂ॥
Prof. Sahib Singh(ਆਤਮਕ ਰੋਗਾਂ ਨੂੰ ਦੂਰ ਕਰਨ ਲਈ ਪਰਮਾਤਮਾ ਦਾ) ਨਾਮ (ਹੀ) ਦਵਾਈ ਹੈ, ਬਹੁਤ ਹੀ ਕੀਮਤੀ ਦਵਾਈ ਹੈ। (ਇਹ ਦਵਾਈ ਸਾਧ ਸੰਗਤ ਵਿਚ ਮਿਲ ਕੇ) ਕੀਤੀ ਜਾ ਸਕਦੀ ਹੈ।

ਪਦ ਅਰਥ ਅਉਖਧੁ = ਦਵਾਈ। ਅਪਾਰੁ = ਬੇਅੰਤ। ਅਮੋਲਕੁ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ। ਪੀਜਈ = ਪੀਤਾ ਜਾ ਸਕਦਾ ਹੈ।

SikhNet (Spanish)Bebe la Medicina del Incomparable e Inapreciable Naam, el Nombre del Señor,

ਮਿਲਿ ਮਿਲਿ ਖਾਵਹਿ ਸੰਤ; ਸਗਲ ਕਉ ਦੀਜਈ ॥

mil mil khaaveh sant; sagal kau deejee | Ang 1363

Sant Singh KhalsaMeeting and joining together, the Saints drink it in, and give it to everyone.
Manmohan SinghMeeting together, the saints partake of it and give it to all others.
Manmohan Singh (Punjabi)ਇਕੱਠੇ ਮਿਲ ਕੇ ਸਾਧੂ ਇਸ ਨੂੰ ਛਕਦੇ ਹਨ ਅਤੇ ਹੋਰ ਸਾਰਿਆਂ ਨੂੰ ਦਿੰਦੇ ਹਨ।
Fareedkot Teekaਤਿਨ ਸੰਤ ਜਨੋਂ ਕੋ ਮਿਲ ਮਿਲ ਕਰ ਕੇ ਔਰ ਅਧਿਕਾਰੀ ਭੀ ਖਾਤੇ ਹੈਂ ਅਰਥਾਤ ਧਾਰਨ ਕਰਤੇ ਹੈਂ, ਕਿਉਂਕਿ ਵੁਹ ਸੰਤ ਸਰਬ ਜਗ੍ਯਾਸੀਓਂ ਕੋ ਨਾਮ ਦਾਨ ਦੇਤੇ ਹੈਂ॥
Prof. Sahib Singh(ਸਾਧ ਸੰਗਤ ਵਿਚ) ਸੰਤ ਜਨ ਸਦਾ ਮਿਲ ਕੇ (ਇਹ ਹਰਿ-ਨਾਮ ਦਵਾਈ) ਖਾਂਦੇ ਰਹਿੰਦੇ ਹਨ (ਜਿਹੜੇ ਭੀ ਵਡਭਾਗੀ ਸਾਧ ਸੰਗਤ ਵਿਚ ਜਾਂਦੇ ਹਨ, ਉਹਨਾਂ) ਸਾਰਿਆਂ ਨੂੰ (ਇਹ ਨਾਮ-ਦਵਾਈ) ਵੰਡੀ ਜਾਂਦੀ ਹੈ।

ਪਦ ਅਰਥ ਮਿਲਿ = ਮਿਲ ਕੇ। ਮਿਲਿ ਮਿਲਿ = ਸਦਾ ਮਿਲ ਕੇ। ਖਾਵਹਿ = ਖਾਂਦੇ ਹਨ (ਬਹੁ-ਵਚਨ)। ਦੀਜਈ = ਵੰਡਿਆ ਜਾਂਦਾ ਹੈ।

SikhNet (Spanish)meditando y participando juntos, los Santos beben y comparten con los demás.

ਜਿਸੈ ਪਰਾਪਤਿ ਹੋਇ; ਤਿਸੈ ਹੀ ਪਾਵਣੇ ॥

jisai paraapat hoe; tisai hee paavane | Ang 1363

Sant Singh KhalsaHe alone is blessed with it, who is destined to receive it.
Manmohan SinghHe alone is blessed with the Lord's Name, who is destined to receive it.
Manmohan Singh (Punjabi)ਕੇਵਲ ਉਸ ਨੂੰ ਹੀ ਨਾਮ ਦੀ ਦਾਤ ਮਿਲਦੀ ਹੈ, ਜਿਸ ਦੇ ਭਾਗਾਂ ਵਿੱਚ ਇਸ ਦੀ ਪਰਾਪਤੀ ਲਿਖੀ ਹੋਈ ਹੈ।
Fareedkot Teekaਜਿਸ ਕੋ ਤਿਨੋਂ ਸੰਤ ਜਨੋਂ ਕਾ ਮਿਲਾਪ ਪ੍ਰਾਪਤਿ ਹੂਆ, ਤਿਸ ਨੇ ਹੀ ਤਿਨੋਂ ਤੇ ਨਾਮ ਪਾਵਣੇ ਕੀਏ ਹੈਂ॥
Prof. Sahib Singhਪਰ ਉਸੇ ਮਨੁੱਖ ਨੂੰ ਇਹ ਨਾਮ-ਦਵਾਈ ਮਿਲਦੀ ਹੈ, ਜਿਸ ਦੇ ਭਾਗਾਂ ਵਿਚ ਇਸ ਦਾ ਮਿਲਣਾ ਲਿਖਿਆ ਹੁੰਦਾ ਹੈ।

ਪਦ ਅਰਥ ਪਰਾਪਤਿ ਹੋਇ = ਭਾਗਾਂ ਅਨੁਸਾਰ ਮਿਲਣਾ ਹੋਵੇ। ਤਿਸੈ ਹੀ = ਉਸੇ ਨੂੰ ਹੀ।

SikhNet (Spanish)Sólo será bendecido con Él, quien tiene el Destino para recibirlo, oh Señor,

ਹਰਿਹਾਂ. ਹਉ ਬਲਿਹਾਰੀ ਤਿੰਨੑ; ਜਿ ਹਰਿ ਰੰਗੁ ਰਾਵਣੇ ॥੨੨॥

harihaan. hau balihaaree tina; ji har rang raavane |22| Ang 1363

Sant Singh KhalsaO Lord! I am a sacrifice to those who enjoy the Love of the Lord. ||22||
Manmohan SinghHarihan! I am a sacrifice unto those, who enjoy their God's love.
Manmohan Singh (Punjabi)ਹਰਿਹਾਂ! ਮੈਂ ਉਨ੍ਹਾਂ ਤੋਂ ਕੁਰਬਾਨ ਜਾਂਦਾ ਹਾਂ, ਜੋ ਆਪਣੇ ਵਾਹਿਗੁਰੂ ਦੀ ਪ੍ਰੀਤ ਨੂੰ ਮਾਣਦੇ ਹਨ।
Fareedkot Teekaਤਾਂ ਤੇ ਹੇ ਭਾਈ! ਮੈਂ ਤਿਨੋਂ ਪਰ ਬਲਿਹਾਰਨੇ ਜਾਤਾ ਹੂੰ ਜਿਨੋਂ ਨੇ ਹਰੀ ਕੇ ਨਾਮ (ਰੰਗੁ) ਪ੍ਰੇਮ ਕਰ ਕੇ (ਰਾਵਣੇ) ਜਪਣੇ ਕੀਏ ਹੈਂ॥੨੨॥
Prof. Sahib Singhਮੈਂ ਸਦਕੇ ਜਾਂਦਾ ਹਾਂ ਉਹਨਾਂ ਤੋਂ ਜਿਹੜੇ (ਹਰਿ-ਨਾਮ ਜਪ ਕੇ) ਪ੍ਰਭੂ-ਮਿਲਾਪ ਦਾ ਆਨੰਦ ਮਾਣਦੇ ਹਨ ॥੨੨॥

ਪਦ ਅਰਥ ਰੰਗੁ = ਆਨੰਦ। ਰਾਵਣੇ = ਮਾਣਦੇ ਹਨ ॥੨੨॥

SikhNet (Spanish)ofrezco mi vida en sacrificio a quienes gozan del Amor del Señor.(22)

ਵੈਦਾ ਸੰਦਾ ਸੰਗੁ; ਇਕਠਾ ਹੋਇਆ ॥

vaidaa sandaa sang; ikatthaa hoeaa | Ang 1363

Sant Singh KhalsaThe physicians meet together in their assembly.
Manmohan SinghThe assembly of the physicians meets together,
Manmohan Singh (Punjabi)ਹਕੀਮਾਂ ਦੀ ਸਭਾ ਇਕੱਠਾ ਹੋ ਬਹਿੰਦੀ ਹੈ,
Fareedkot Teekaਜਬ ਸੰਤ ਜਨੋਂ ਰੂਪੀ (ਵੈਦਾ) ਹਕੀਮੋਂ ਕਾ (ਸੰਗੁ) ਮਿਲਾਪ ਇਕੱਤ੍ਰ ਹੂਆ, ਭਾਵ ਯੇਹ ਜਬ ਇਸ ਪੁਰਸ਼ ਨੇ ਸੰਤੋਂ ਕਾ ਸੰਗ ਕੀਆ ਹੈ॥
Prof. Sahib Singh(ਸਾਧ ਸੰਗਤ ਵਿਚ ਆਤਮਕ ਮੌਤ ਤੋਂ ਬਚਾਣ ਵਾਲੇ) ਹਕੀਮਾਂ (ਸੰਤ-ਜਨਾਂ) ਦੀ ਸੰਗਤ ਇਕੱਠੀ ਹੁੰਦੀ ਹੈ।

ਪਦ ਅਰਥ ਸੰਦਾ = ਦਾ। ਵੈਦਾ ਸੰਦਾ ਸੰਗੁ = ਵੈਦਾਂ ਸੰਦਾ ਸੰਗੁ, ਹਕੀਮਾਂ ਦਾ ਸਾਥ, ਹਕੀਮਾਂ ਦਾ ਟੋਲਾ (ਆਤਮਕ ਮੌਤ ਤੋਂ ਬਚਾਣ ਵਾਲੇ) ਸੰਤ ਜਨਾਂ ਦੀ ਸੰਗਤ।

SikhNet (Spanish)Los médicos se reúnen en asamblea,

ਅਉਖਦ ਆਏ ਰਾਸਿ; ਵਿਚਿ ਆਪਿ ਖਲੋਇਆ ॥

aaukhad aae raas; vich aap khaloeaa | Ang 1363

Sant Singh KhalsaThe medicines are effective, when the Lord Himself stands in their midst.
Manmohan Singhthe medicines become effectual, when the Lord, of Himself, stands amidst them.
Manmohan Singh (Punjabi)ਦਵਾਈਆਂ ਕਾਰਗਰ ਹੋ ਜਾਂਦੀਆਂ ਹਨ, ਜਦ ਪ੍ਰਭੂ ਖੁਦ ਉਨ੍ਹਾਂ ਵਿੱਚ ਆ ਖੜਾ ਹੁੰਦਾ ਹੈ।
Fareedkot Teekaਤਬ ਤਿਸ ਕੇ ਸਾਧਨ ਰੂਪੀ ਅਉਖਦ ਰਾਸ ਆਇ ਗਏ ਹੈਂ, ਕਿਉਂਕਿ ਤਿਨ ਕੇ ਮੋਖ ਕਾਰਜ ਬੀਚ ਵਾਹਿਗੁਰੂ ਆਪ ਸਹਾਇਕ ਹੋ ਖਲੋਇਆ ਹੈ॥
Prof. Sahib Singh(ਉਹਨਾਂ ਦੀ ਵਰਤੀ ਹੋਈ ਤੇ ਦੱਸੀ ਹੋਈ ਹਰਿ-ਨਾਮ ਸਿਮਰਨ ਦੀ) ਦਵਾਈ (ਸਾਧ ਸੰਗਤ ਵਿਚ) ਆਪਣਾ ਪੂਰਾ ਅਸਰ ਕਰਦੀ ਹੈ (ਕਿਉਂਕਿ ਉਸ ਇਕੱਠ ਵਿਚ ਪਰਮਾਤਮਾ ਆਪ ਹਾਜ਼ਰ ਰਹਿੰਦਾ ਹੈ)।

ਪਦ ਅਰਥ ਅਉਖਦ = ਦਵਾਈ, ਨਾਮ-ਦਾਰੂ। ਆਏ ਰਾਸਿ = ਪੂਰਾ ਅਸਰ ਕਰਦੀ ਹੈ, ਕਾਰ-ਗਰ ਹੋ ਜਾਂਦੀ ਹੈ। ਆਪਿ = ਪਰਮਾਤਮਾ ਆਪ।

SikhNet (Spanish)pero la medicina es efectiva cuando el Mismo Señor está en medio,

ਜੋ ਜੋ ਓਨਾ ਕਰਮ; ਸੁਕਰਮ ਹੋਇ ਪਸਰਿਆ ॥

jo jo onaa karam; sukaram hoe pasariaa | Ang 1363

Sant Singh KhalsaTheir good deeds and karma become apparent.
Manmohan SinghWhatever good and bad their actions are, those very actions become manifest.
Manmohan Singh (Punjabi)ਜਿਹੜੇ ਭੀ ਚੰਗੇ ਅਤੇ ਮੰਦੇ ਉਨ੍ਹਾਂ ਦੇ ਅਮਲ ਹਨ, ਸਾਖਿਆਤ ਉਹ ਹੀ ਅਮਲ ਪਰਗਟ ਹੋ ਜਾਂਦੇ ਹਨ।
Fareedkot Teekaਕਿਉਂਕਿ ਤਿਨ ਸਤਸੰਗੀਓਂ ਨੇ ਜੋ ਜੋ ਸਮਾਨ ਕਰਮ ਭੀ ਕੀਆ ਹੈ, ਸੋ ਸੋ ਸ੍ਰੇਸ਼ਟ ਕਰਮ ਰੂਪ ਹੋ ਕਰ ਫੈਲ ਗਿਆ ਹੈ॥
Prof. Sahib Singh(ਆਤਮਕ ਰੋਗਾਂ ਦੇ ਉਹ ਵੈਦ ਸੰਤ-ਜਨ) ਜਿਹੜੇ ਜਿਹੜੇ ਨਿੱਤ ਦੇ ਕਰਤੱਬ ਕਰਦੇ ਹਨ (ਉਹ ਸਾਧ ਸੰਗਤ ਵਿਚ ਆਏ ਆਮ ਲੋਕਾਂ ਦੇ ਸਾਹਮਣੇ) ਵਧੀਆ ਪੂਰਨੇ ਬਣ ਕੇ ਪਰਗਟ ਹੁੰਦੇ ਹਨ,

ਪਦ ਅਰਥ ਓਨਾ = ਉਹਨਾਂ (ਵੈਦਾਂ) ਦੇ, ਉਹਨਾਂ ਸੰਤ-ਜਨਾਂ ਦੇ। ਕਰਮ = ਨਿੱਤ ਦੇ ਕਰਤੱਬ। ਸੁਕਰਮ = ਸ੍ਰੇਸ਼ਟ ਕੰਮ, ਸ੍ਰੇਸ਼ਟ ਪੂਰਨੇ। ਸੁਕਰਮ ਹੋਇ = ਵਧੀਆ ਪੂਰਨੇ ਬਣ ਕੇ। ਪਸਰਿਆ = ਖਿਲਰਦੇ ਹਨ, ਆਮ ਲੋਕਾਂ ਦੇ ਸਾਹਮਣੇ ਆਉਂਦੇ ਹਨ।

SikhNet (Spanish)sus buenas acciones y Karmas se vuelven aparentes y así, oh Señor,

ਹਰਿਹਾਂ. ਦੂਖ ਰੋਗ ਸਭਿ ਪਾਪ; ਤਨ ਤੇ ਖਿਸਰਿਆ ॥੨੩॥

harihaan. dookh rog sabh paap; tan te khisariaa |23| Ang 1363

Sant Singh KhalsaO Lord! Pains, diseases and sins all vanish from their bodies. ||23||
Manmohan SinghHarihan! Troubles, diseases and sins all vanish from the body of the saints.
Manmohan Singh (Punjabi)ਹਰਿਹਾਂ! ਤਕਲੀਫਾਂ, ਬੀਮਾਰੀਆਂ ਅਤੇ ਕਸਮਲ ਸਾਰੇ ਸੰਤਾਂ ਦੀ ਦੇਹ ਤੇ ਅਲੋਪ ਹੋ ਜਾਂਦੇ ਹਨ।
Fareedkot Teekaਹੇ ਭਾਈ! ਤਿਨੋਂ ਕੇ ਅੰਤਸ਼ਕਰਨ ਤੇ ਦੁਖੋਂ ਔ ਪਾਪੋਂ ਰੋਗੋਂ ਕਾ ਸਮਦਾਇ ਹੀ ਖਿਸਕ ਗਿਆ ਹੈ ਅਰਥਾਤ ਦੂਰ ਭ੍ਯਾ ਹੈ, ਭਾਵ ਯੇਹ ਜਨਮ ਮਰਨ ਸੇ ਰਹਿਤ ਭਏ ਹੈਂ॥੨੩॥☬ਲਹੌਰ ਕੇ ਬੀਚ ਸ੍ਰੀ ਗੁਰੂ ਜੀ ਕੇ ਸਿੱਖ ਥੇ। ਸੰਮਨ ਔਰ ਮੂਸਨ, ਪਿਤਾ ਪੁਤ੍ਰ ਦੋਨੋਂ। ਏਕ ਸਮੇਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਤਿਨ ਕੇ ਗ੍ਰਹਿ ਮੇਂ ਪ੍ਰਾਪਤਿ ਭਏ। ਉਨ ਕੇ ਪਾਸ ਪਦਾਰਥ ਨਹੀਂ ਥਾ ਤਬ ਉਨ ਦੋਨੋਂ ਨੇ ਜਾਇਕਰ ਗੁਰੂ ਜੀ ਕੀ ਸੇਵਾ ਹੇਤ ਕਿਸੀ ਬਨੀਏ ਕੀ ਦੁਕਾਨ ਕੇ ਊਪਰ ਸੇ ਪਾੜ ਕਰ ਜੋ ਪਦਾਰਥ ਚਾਹੀਤਾ ਥਾ, ਸੋ ਲੇ ਲੀਆ। ਸੰਮਨ ਜੋ ਮੂਸਨ ਕਾ ਪਿਤਾ ਥਾ, ਸੋ ਦੁਕਾਨ ਕੀ ਛਤ ਕੇ ਊਪਰ ਖੜਾ ਹੂਆ ਵਸਤੂਆਂ ਪਕੜੀ ਜਾਤਾ ਥਾ ਔਰ ਮੂਸਨ ਨੀਚੇ ਸੇ ਪਕੜਾਵਤਾ ਥਾ। ਜਬ ਪੁਤ੍ਰ ਕੋ ਸੰਮਨ ਉਪਰ ਸੇ ਛਤ ਵਿਚੋਂ ਖੈਂਚਣੇ ਲਗਾ ਤਬ ਤਿਸ ਬਨੀਏ ਨੇ ਜਾਗ ਕਰ ਮੂਸਨ ਕੀ ਨੀਚੇ ਸੇ ਲਾਤ ਪਕੜ ਲਈ। ਤਬ ਸੰਮਨ ਨੇ ਵਿਚਾਰਿਆ ਜੇਕਰ ਹਮਾਰਾ ਕਰਮ ਜਾਹਿਰ ਹੂਆ ਤੌ ਲੋਕ ਕਹੈਂਗੇ ਗੁਰੂ ਕੇ ਸਿਖ ਐਸਾ ਕਰਮ ਕਰਤੇ ਹੈਂ। ਇਸ ਕਰ ਕੇ ਪੁਤ੍ਰ ਕਾ ਸੀਸ ਕਾਟ ਲੀਆ ਅਰ ਓਹ ਪਦਾਰਥ ਲਿਆਇਕਰ ਸ੍ਰੀ ਗੁਰੂ ਜੀ ਸੰਯੁਗਤਿ ਸੰਗਤ ਕਾ ਪ੍ਰਸਾਦਿ ਤਿਆਰ ਕਰ ਕੇ ਹਜੂਰ ਮੇਂ ਅਰਜ ਕਰੀ। ਸ੍ਰੀ ਗੁਰੂ ਜੀ ਪ੍ਰਸਾਦਿ ਛਕਨੇ ਕੋ ਸਰਬ ਸੰਗਤਿ ਸਾਥ ਲੰਗਰ ਮੇਂ ਜਾਇ ਬੈਠੇ, ਤਬ ਸੰਮਨ ਨੇ ਪ੍ਰਸਾਦਿ ਪਰੋਸਿਆ। ਦੇਖ ਕਰ ਅੰਤਰਜਾਮੀ ਮਹਾਰਾਜ ਕਹਿਤੇ ਭਏ: ਹੇ ਸੰਮਨ! ਮੂਸਨ ਕਹਾਂ ਹੈ? ਉਸ ਕੋ ਬੁਲਾਵੋ ਤੌ ਪ੍ਰਸਾਦਿ ਛਕੇਂਗੇ। ਐਸੇ ਸੁਨ ਕਰ ਸੰਮਨ ਚੁਪ ਰਹਾ। ਤਿਸ ਸਮੇਂ ਮ
Prof. Sahib Singh(ਇਸੇ ਵਾਸਤੇ ਸਾਧ ਸੰਗਤ ਵਿਚ ਆਏ ਵਡਭਾਗੀਆਂ ਦੇ) ਸਰੀਰ ਤੋਂ ਸਾਰੇ ਦੁੱਖ ਸਾਰੇ ਰੋਗ ਸਾਰੇ ਪਾਪ ਦੂਰ ਹੋ ਜਾਂਦੇ ਹਨ ॥੨੩॥

ਪਦ ਅਰਥ ਸਭਿ = ਸਾਰੇ। ਤੇ = ਤੋਂ। ਖਿਸਰਿਆ = ਦੂਰ ਹੋ ਜਾਂਦੇ ਹਨ ॥੨੩॥

SikhNet (Spanish)los dolores, la enfermedad y los errores desaparecen de su cuerpo.(23)
Answers quote the Granth verbatim with Ang citations. AI commentary is not Gurbani and not a religious ruling.