ਮਹਲਾ ੫ ਗਾਥਾ ॥
mahalaa 5 gaathaa |
Sant Singh KhalsaFifth Mehl, Gaat'haa:
Manmohan Singh5th Guru Gatha.
Manmohan Singh (Punjabi)ਪੰਜਵੀਂ ਪਾਤਿਸ਼ਾਹੀ ਗਾਥਾ।
Prof. Sahib Singhਗੁਰੂ ਅਰਜਨਦੇਵ ਜੀ ਦੀ ਬਾਣੀ 'ਗਾਥਾ' (ਕਥਾ)।ਪਦ ਅਰਥ ਗਾਥਾ = ਇਕ ਪ੍ਰਾਚੀਨ ਪ੍ਰਾਕ੍ਰਿਤ ਭਾਸ਼ਾ ਜਿਸ ਵਿਚ ਸੰਸਕ੍ਰਿਤ ਪਾਲੀ ਅਤੇ ਹੋਰ ਬੋਲੀਆਂ ਦੇ ਸ਼ਬਦ ਲਿਖੇ ਹੋਏ ਮਿਲਦੇ ਹਨ। 'ਲਲਿਤ ਵਿਸਤਰ' ਆਦਿਕ ਬੋਧ ਧਰਮ-ਗ੍ਰੰਥ ਇਸੇ ਭਾਸ਼ਾ ਵਿਚ ਹਨ। ਗਾਥਾ = ਉਸਤਤ, ਸਿਫ਼ਤ-ਸਾਲਾਹ (गाथा = a religious verse. गै = to sing)।
SikhNet (Spanish)Mejl Guru Aryan Dev, Quinto Canal Divino, Gatja.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।* ਗਾਥਾ ਮ: ੫ ਦਾ ਸਲੋਕ-ਵਾਰ ਭਾਵ: ੧. ਇਸ ਸਰੀਰ ਦਾ ਮਾਣ ਕਰਨਾ ਮੂਰਖਤਾ ਹੈ ਜਿਸ ਦੇ ਅੰਦਰ ਮੈਲਾ ਹੀ ਮੈਲਾ ਹੈ ਤੇ ਜਿਸ ਨਾਲ ਛੁਹ ਕੇ ਸੁਗੰਧੀਆਂ ਭੀ ਦੁਰਗੰਧੀਆਂ ਬਣ ਜਾਂਦੀਆਂ ਹਨ। ੨. ਇਹ ਮਨੁੱਖਾ ਸਰੀਰ ਸਫਲ ਤਦੋਂ ਹੀ ਹੈ ਜੇ ਮਨੁੱਖ ਗੁਰੂ ਦਾ ਆਸਰਾ ਲੈ ਕੇ ਪਰਮਾਤਮਾ ਦਾ ਨਾਪ ਜਪੇ। ਬੜੀਆਂ ਬੜੀਆਂ ਸਿੱਧੀਆਂ ਹਾਸਲ ਕੀਤੀਆਂ ਭੀ ਕਿਸੇ ਕੰਮ ਨਹੀਂ। ੩. ਇਸ ਨਾਸਵੰਤ ਜਗਤ ਵਿਚੋਂ ਮਨੁੱਖ ਦੇ ਸਦਾ ਨਾਲ ਨਿਭਣ ਵਾਲੀ ਇਕੋ ਹੀ ਚੀਜ਼ ਹੈ-ਪਰਮਾਤਮਾ ਦੀ ਸਿਫ਼ਤਿ-ਸਾਲਾਹ ਜੋ ਸਾਧ ਸੰਗਤਿ ਵਿਚੋਂ ਮਿਲਦੀ ਹੈ। ੪. ਸੁਖ ਭੀ ਇਸ ਸਿਫ਼ਤਿ-ਸਾਲਾਹ ਵਿਚ ਹੀ ਹੈ, ਤੇ, ਇਹ ਮਿਲਦੀ ਹੈ ਗੁਰੂ ਦੀ ਸੰਗਤਿ ਵਿਚ ਰਿਹਾਂ। ੫. ਜਿਹੜਾ ਮਨੁੱਖ ਬਾਂਸ ਵਾਂਗ ਸਦਾ ਆਕੜ ਕੇ ਰਹਿੰਦਾ ਹੈ ਉਸ ਨੂੰ ਸਾਧ ਸੰਗਤਿ ਵਿਚੋਂ ਕੁਝ ਭੀ ਨਹੀਂ ਮਿਲਦਾ। ੬. ਸਿਫ਼ਤਿ-ਸਾਲਾਹ ਵਿਚ ਬੜੀ ਤਾਕਤ ਹੈ, ਇਸ ਦੀ ਬਰਕਤਿ ਨਾਲ ਮਨੁੱਖ ਦੇ ਅੰਦਰੋਂ ਕਾਮਾਦਿਕ ਪੰਜੇ ਵੈਰੀ ਨਾਸ ਹੋ ਜਾਂਦੇ ਹਨ। ੭. ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਸੁਖੀ ਜੀਵਨ ਬਿਤੀਤ ਕਰਦਾ ਹੈ, ਮਨੁੱਖ ਜਨਮ ਮਰਨ ਦੇ ਗੇੜ ਵਾਲੇ ਰਾਹੇ ਨਹੀਂ ਪੈਂਦਾ। ੮. ਨਾਮ ਤੋਂ ਵਾਂਜਿਆ ਮਨੁੱਖ ਦੁੱਖ ਸਹਾਰਦਾ ਹੈ ਤੇ ਜੀਵਨ ਅਜਾਈਂ ਗਵਾ ਜਾਂਦਾ ਹੈ। ੯. ਸਾਧ ਸੰਗਤਿ ਦੀ ਰਾਹੀਂ ਹੀ ਪਰਮਾਤਮਾ ਦੇ ਨਾਮ ਵਿਚ ਸਰਧਾ ਬਣਦੀ ਹੈ। ਮਨੁੱਖ ਦੀ ਜ਼ਿੰਦਗੀ ਦੀ ਬੇੜੀ ਸੰਸਾਰ-ਸਮੁੰਦਰ ਵਿਚੋਂ ਸਹੀ-ਸਲਾਮਤ ਪਾਰ ਲੰਘ ਜਾਂਦੀ ਹੈ। ੧੦. ਸਾਧ ਸੰਗਤਿ ਵਿਚ ਟਿਕ ਕੇ ਸਿਮਰਨ ਕੀਤ
SikhNet (Spanish)Un Dios Creador Universal, por la Gracia del Verdadero Guru.
ਕਰਪੂਰ ਪੁਹਪ ਸੁਗੰਧਾ; ਪਰਸ ਮਾਨੁਖੵ ਦੇਹੰ. ਮਲੀਣੰ ॥
karapoor puhap sugandhaa; paras maanukhay dehan. maleenan |
Sant Singh KhalsaCamphor, flowers and perfume become contaminated, by coming into contact with the human body.
Manmohan SinghCamphor, flowers and perfumes become filthy by coming in contact with the human body.
Manmohan Singh (Punjabi)ਮੁਸ਼ਕ ਕਪੂਰ, ਫੁੱਲ ਅਤੇ ਖੁਸ਼ਬੋਈਆਂ ਬੰਦੇ ਦੀ ਕਾਂਇਅ ਨਾਲ ਲੱਗ ਕੇ ਗੰਦੇ ਹੋ ਜਾਂਦੇ ਹਨ।
Fareedkot Teekaਹੇ ਭਾਈ! (ਕਰਪੂਰ) ਮੁਸਕਪੂਰ ਔ (ਪੁਹਪ) ਫੂਲੋਂ ਔ ਹੋਰ ਸੁਗੰਧੀ ਵਾਲੀ ਵਸਤੂ ਇਸ ਮਾਨੁਖ ਕੀ ਦੇਹ ਕੋ ਸਪਰਸ ਕਰ ਕੇ ਮਲੀਨ ਹੋ ਜਾਤੀਆਂ ਹੈਂ॥
Prof. Sahib Singhਮੁਸ਼ਕ-ਕਪੂਰ, ਫੁੱਲ ਅਤੇ ਹੋਰ ਸੁਗੰਧੀਆਂ ਮਨੁੱਖ ਦੇ ਸਰੀਰ ਨੂੰ ਛੁਹ ਕੇ ਮੈਲੀਆਂ ਹੋ ਜਾਂਦੀਆਂ ਹਨ।ਪਦ ਅਰਥ ਕਰਪੂਰ = ਕਾਫ਼ੂਰ (कर्पुर)। ਪੁਹਪ = ਪੁਸ਼ਪ, ਫੁੱਲ (पुष्प)। ਪਰਸ = ਪਰਸਿ, ਛੁਹ ਕੇ (स्पृश् = to touch)। ਦੇਹੰ = ਸਰੀਰ।
SikhNet (Spanish)El alcanfor, las flores y el perfume se contaminan cuando entran en contacto con el cuerpo humano,
ਮਜਾ ਰੁਧਿਰ ਦ੍ਰੁਗੰਧਾ; ਨਾਨਕ. ਅਥਿ ਗਰਬੇਣ ਅਗੵਾਨਣੋ ॥੧॥
majaa rudhir drugandhaa; naanak. ath garaben agayaanano |1|
Sant Singh KhalsaO Nanak, the ignorant one is proud of his foul-smelling marrow, blood and bones. ||1||
Manmohan SinghThe unwise one is proud of marrow, blood, foul odour and bones.
Manmohan Singh (Punjabi)ਬੇਸਮਝ ਬੰਦਾ ਮਿੱਝ, ਲਹੂ, ਬਦਬੋ ਅਤੇ ਹੱਡੀਆਂ ਦਾ ਹੰਕਾਰ ਕਰਦਾ ਹੈ।
Fareedkot Teekaਪੁਨਾ ਜੋ (ਮਜਾ) ਮਿਝ ਔਰ (ਰੁਧਿਰ) ਰਕਤ ਔ ਦੁਰਗੰਧਕਾ ਕਰ ਕੇ ਪੂਰਨ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਇਹ ਅਗਿਆਨੀ ਜੀਵ ਇਸ ਐਸੇ ਮਲੀਨ ਸਰੀਰ ਕੋ ਪਾਇਕਰ (ਅਬ) ਉਪਰਾਂਤ, ਭਾਵ ਫੇਰ ਭੀ (ਗਰਬੇਣ) ਗਰਬ ਕਰਤਾ ਹੈ। ਭਾਵ ਯੇਹ ਇਸ ਮਲੀਨ ਸਰੀਰ ਕਾ ਹੰਕਾਰ ਕਰਨਾ ਨਹੀਂ ਚਾਹੀਏ॥☬ਪ੍ਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਯਥਾ-☬'ਬਿਸਟਾ ਅਸਤਿ ਰਕਤਿ ਪਰੇਟੇ ਚਾਮ॥☬ਇਸ ਊਪਰ ਲੇ ਰਖਿਓ ਗੁਮਾਨ॥'
Prof. Sahib Singh(ਮਨੁੱਖ ਦੇ ਸਰੀਰ ਵਿਚ) ਮਿੱਝ ਲਹੂ ਅਤੇ ਹੋਰ ਦੁਰਗੰਧੀਆਂ ਹਨ; ਫਿਰ ਭੀ, ਹੇ ਨਾਨਕ! ਅਗਿਆਨੀ ਮਨੁੱਖ (ਇਸ ਸਰੀਰ ਦਾ) ਮਾਣ ਕਰਦਾ ਹੈ ॥੧॥ਪਦ ਅਰਥ ਮਜਾ = ਮੱਜਾ, ਮਿੱਝ, ਸਰੀਰ ਦੀ ਚਿਕਨਾਈ (मज्जन = marrow of the bones & flesh)। ਰੁਧਿਰ = ਲਹੂ (रुधिरं)। ਦ੍ਰੁਗੰਧਾ = ਬਦ-ਬੂ। ਅਥਿ = ਫਿਰ ਭੀ, ਇਸ ਉਤੇ ਭੀ। ਅਗ੍ਯ੍ਯਾਨਣੋ = ਅਗਿਆਨੀ ਮਨੁੱਖ ॥੧॥
* ਭਾਵ: ਇਸ ਸਰੀਰ ਦਾ ਮਾਣ ਕਰਨਾ ਮੂਰਖਤਾ ਹੈ ਜਿਸ ਦੇ ਅੰਦਰ ਮੈਲਾ ਹੀ ਮੈਲਾ ਹੈ ਤੇ ਜਿਸ ਨਾਲ ਛੁਹ ਕੇ ਸੁਗੰਧੀਆਂ ਭੀ ਦੁਰਗੰਧੀਆਂ ਬਣ ਜਾਂਦੀਆਂ ਹਨ।
SikhNet (Spanish)oh dice Nanak, el humano, está orgulloso de su pestilente médula, sangre y huesos. (1)
ਪਰਮਾਣੋ ਪਰਜੰਤ ਆਕਾਸਹ; ਦੀਪ ਲੋਅ, ਸਿਖੰਡਣਹ ॥
paramaano parajant aakaasah; deep loa, sikhanddanah |
Sant Singh KhalsaEven if the mortal could reduce himself to the size of an atom, and shoot through the ethers,
Manmohan SinghIf by becoming subtle like an atom one crosses through the firmament, continents, the worlds and its regions,
Manmohan Singh (Punjabi)ਜੇਕਰ ਇਨਸਾਨ ਇਕ ਜ਼ੱਰੇ ਵਰਗਾ ਬਰੀਕ ਹੋ ਅਸਮਾਨ ਬੱਰੇ-ਆਜ਼ਮ ਪੁਰੀਆਂ ਅਤੇ ਇਸ ਦੇ ਖਿੱਤਿਆਂ ਅੰਦਰ ਫਿਰ ਆਵੇ,
Fareedkot Teekaਯਦਪਿ ਇਹ ਜੀਵ ਪ੍ਰਮਾਣੂਓਂ ਪ੍ਰਯੰਤ ਸੂਖਮ ਰੂਪ ਧਾਰ ਕੇ ਸਿਧੀ ਕੇ ਬਲ ਕਰ ਕੇ ਅਕਾਸ ਮੇਂ ਜੋ ਸਾਤ ਲੋਕ ਹੈਂ ਤਿਨ ਮੇਂ ਔਰ ਦੀਪੋਂ ਜੋ ਖੰਡੋਂ ਸਹਤ ਹੈ॥
Prof. Sahib Singhਹੇ ਨਾਨਕ! ਜੇ ਮਨੁੱਖ ਅੱਤ ਛੋਟਾ ਅਣੂ ਬਣ ਕੇ ਅਕਾਸ਼ਾਂ ਤਕ ਸਾਰੇ ਦੀਪਾਂ ਲੋਕਾਂ ਅਤੇ ਪਹਾੜਾਂ ਉਪਰ-ਪਦ ਅਰਥ ਪਰਮਾਣੋ = (परमाणु = an atom) ਪਰਮ ਅਣੂ, ਬਹੁਤ ਛੋਟਾ ਭਾਗ, ਬਰੀਕ ਜ਼ੱਰਾ ਜਿਸ ਦਾ ਹਿੱਸਾ ਨ ਹੋ ਸਕੇ। ਪਰਜੰਤ = (पर्यन्त) ਆਖ਼ਰੀ ਹੱਦ, ਅੰਤਮ ਸੀਮਾ। ਦੀਪ = ਜਜ਼ੀਰੇ (द्र्धीप = an island)। ਲੋਅ = ਲੋਕ। ਸਿਖੰਡਣਹ = (शिखरिन्) ਪਹਾੜ।
SikhNet (Spanish)Aun si el mortal se pudiera reducir al tamaño de un átomo y viajar por los éteres,
ਗਛੇਣ, ਨੈਣ ਭਾਰੇਣ ਨਾਨਕ; ਬਿਨਾ ਸਾਧੂ. ਨ ਸਿਧੵਤੇ ॥੨॥
gachhen, nain bhaaren naanak; binaa saadhoo. na sidhayate |2|
Sant Singh KhalsaWorlds and realms in the blink of an eye, O Nanak, without the Holy Saint, he shall not be saved. ||2||
Manmohan Singhin the twinkling of an eye; even then, O Nanak, he is emancipated not without the saint.
Manmohan Singh (Punjabi)ਅੱਖ ਦੇ ਇਕ ਫੇਰੇ ਵਿੱਚ; ਤਦ ਵੀ, ਹੇ ਨਾਨਕ, ਸੰਤ ਦੇ ਬਗੈਰ ਉਸ ਦੀ ਕਲਿਆਨ ਨਹੀਂ ਹੁੰਦੀ।
Fareedkot Teeka(ਗਛੇਣ) ਜਾਇ ਕਰ ਨੇਤ੍ਰੋਂ ਕੇ ਫੁਰਕਣੇ ਮੇਂ ਫੇਰ ਆਵੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਵੀ ਸੰਤੋਂ ਕੀ ਸੰਗਤਿ ਸੇ ਬਿਨਾ ਜੀਵ ਕਬੀ ਮੋਖ ਕੋ ਪ੍ਰਾਪਤਿ ਨਹੀਂ ਹੋਤਾ ਹੈ॥੨॥
Prof. Sahib Singhਅੱਖ ਦੇ ਇਕ ਫੋਰ ਵਿਚ ਹੀ ਹੋ ਆਵੇ, (ਇਤਨੀ ਸਿੱਧੀ ਹੁੰਦਿਆਂ ਭੀ) ਗੁਰੂ ਤੋਂ ਬਿਨਾਂ ਉਸ ਦਾ ਜੀਵਨ ਸਫਲ ਨਹੀਂ ਹੁੰਦਾ ॥੨॥ਪਦ ਅਰਥ ਗਛੇਣ = ਤੁਰਿਆਂ। ਨੈਣ ਭਾਰੇਣ = ਨੈਣ ਭਰੇਣ, ਅੱਖ ਦੇ ਫੋਰ ਵਿਚ। ਨੈਣ ਭਾਰ = ਨੇਤ੍ਰ ਭਰ, ਅੱਖ ਦੇ ਝਮਕਣ ਦਾ ਸਮਾ, ਨਿਮਖ। ਨ ਸਿਧ੍ਯ੍ਯਤੇ = ਸਫਲ ਨਹੀਂ ਹੁੰਦਾ ॥੨॥
* ਭਾਵ: ਇਹ ਮਨੁੱਖਾ ਸਰੀਰ ਸਫਲ ਤਦੋਂ ਹੀ ਹੈ ਜੇ ਮਨੁੱਖ ਗੁਰੂ ਦਾ ਆਸਰਾ ਲੈ ਕੇ ਪਰਮਾਤਮਾ ਦਾ ਨਾਮ ਜਪੇ। ਬੜੀਆਂ ਬੜੀਆਂ ਸਿੱਧੀਆਂ ਹਾਸਲ ਕੀਤੀਆਂ ਭੀ ਕਿਸੇ ਕੰਮ ਨਹੀਂ।
SikhNet (Spanish)mundos y reinos en un parpadeo, oh, dice Nanak, sin el Santo, no sería salvado.(2)
ਜਾਣੋ ਸਤਿ, ਹੋਵੰਤੋ ਮਰਣੋ; ਦ੍ਰਿਸਟੇਣ ਮਿਥਿਆ ॥
jaano sat, hovanto marano; drisatten mithiaa |
Sant Singh KhalsaKnow for sure that death will come; whatever is seen is false.
Manmohan SinghKnow if for certain that death is true and all that is seen is perishable.
Manmohan Singh (Punjabi)ਪੱਕਾ ਜਾਣ ਲੈ ਕੇ ਮਰਨਾ ਸੱਚ ਹੈ ਅਤੇ ਸਾਰਾ ਕੁਝ ਜੋ ਦਿਸਦਾ ਹੈ, ਉਹ ਨਾਸਵੰਤ ਹੈ।
Fareedkot Teekaਹੇ ਭਾਈ! ਮ੍ਰਿਤ ਹੋਣੇ ਕੋ ਸਤ ਜਾਣੋਂ, ਕਿਉਂਕਿ ਜੋ ਨਾਮ ਰੂਪ ਜਗਤ ਦ੍ਰਿਸਟ ਆਵਤਾ ਹੈ, ਸੋ ਸਭ ਮਿਥਿਆ ਰੂਪ ਹੈ॥
Prof. Sahib Singhਮੌਤ ਦਾ ਆਉਣਾ ਅਟੱਲ ਸਮਝੋ, ਇਹ ਦਿੱਸਦਾ ਜਗਤ (ਜ਼ਰੂਰ) ਨਾਸ ਹੋਣ ਵਾਲਾ ਹੈ (ਇਸ ਵਿਚੋਂ ਕਿਸੇ ਨਾਲ ਸਾਥ ਨਹੀਂ ਨਿਭਦਾ)।ਪਦ ਅਰਥ ਸਤਿ = ਸੱਚ, ਅਟੱਲ (सत्य)। ਮਰਣੋ = ਮੌਤ (मरणं)।ਦ੍ਰਿਸਟੇਣ = ਜੋ ਕੁਝ ਦਿੱਸ ਰਿਹਾ ਹੈ, ਇਹ ਦਿੱਸਦਾ ਜਗਤ। ਮਿਥਿਆ = ਨਾਸਵੰਤ, ਝੂਠ (मिथ्या)।
SikhNet (Spanish)Entiende que de seguro la muerte llegará y lo que se ve es falso,
ਕੀਰਤਿ ਸਾਥਿ ਚਲੰਥੋ; ਭਣੰਤਿ ਨਾਨਕ. ਸਾਧ ਸੰਗੇਣ ॥੩॥
keerat saath chalantho; bhanant naanak. saadh sangen |3|
Sant Singh KhalsaSo chant the Kirtan of the Lord's Praises in the Saadh Sangat, the Company of the Holy; this alone shall go along with you in the end. ||3||
Manmohan SinghRecite thou the Lord's praise in the society of the saints, O Nanak this alone shall go with thee.
Manmohan Singh (Punjabi)ਸਤਿਸੰਗਤ ਅੰਦਰ ਤੂੰ ਹਰੀ ਦੀ ਮਹਿਮਾ ਉਚਾਰਨ ਕਰ, ਹੇ ਨਾਨਕ! ਕੇਵਲ ਇਹ ਹੀ ਤੇਰੇ ਨਾਲ ਜਾਊਗੀ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਸੰਤੋਂ ਕੀ ਸੰਗਤ ਕਰ ਕੇ ਗੋਪਾਲ ਕਾ ਕੀਰਤਨ ਅਰਥਾਤ ਜਸ ਉਚਾਰਨ ਕਰਨਾ ਹੈ, ਸੋ ਸਾਥ ਚੱਲਦਾ ਹੈ, ਭਾਵ ਯਹੀ ਸਤ੍ਯ ਹੈ॥੩॥
Prof. Sahib Singhਨਾਨਕ ਆਖਦਾ ਹੈ ਕਿ ਸਾਧ ਸੰਗਤ ਦੇ ਆਸਰੇ ਕੀਤੀ ਹੋਈ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ (ਮਨੁੱਖ) ਦੇ ਨਾਲ ਜਾਂਦੀ ਹੈ ॥੩॥ਪਦ ਅਰਥ ਕੀਰਤਿ = ਸਿਫ਼ਤ-ਸਾਲਾਹ (कीर्ति)। ਚਲੰਥੋ = ਜਾਂਦੀ ਹੈ (चलति, चलतः चलन्ति)। ਸਾਧ ਸੰਗੇਣ = ਸਾਧ ਸੰਗਤ ਦੀ ਰਾਹੀਂ (साधु संगेन) ॥੩॥
* ਭਾਵ: ਇਸ ਨਾਸਵੰਤ ਜਗਤ ਵਿਚੋਂ ਮਨੁੱਖ ਦੇ ਸਦਾ ਨਾਲ ਨਿਭਣ ਵਾਲੀ ਇਕੋ ਚੀਜ਼ ਹੈ-ਪਰਮਾਤਮਾ ਦੀ ਸਿਫ਼ਤਿ-ਸਾਲਾਹ ਜੋ ਸਾਧ ਸੰਗਤ ਵਿਚੋਂ ਮਿਲਦੀ ਹੈ।
SikhNet (Spanish)así que canta el Kirtan de las Alabanzas del Señor en la Saad Sangat, esto es lo único que irá contigo al final. (3)
ਮਾਯਾ ਚਿਤ ਭਰਮੇਣ; ਇਸਟ ਮਿਤ੍ਰੇਖੁ ਬਾਂਧਵਹ ॥
maayaa chit bharamen; isatt mitrekh baandhavah |
Sant Singh KhalsaThe consciousness wanders lost in Maya, attached to friends and relatives.
Manmohan SinghThe mind seeks after riches, the loved friends and kinsmen.
Manmohan Singh (Punjabi)ਮਨ ਧਨ-ਦੌਲਤ, ਪਿਆਰਿਆਂ ਮਿਤਰਾਂ ਅਤੇ ਸਨਬੰਧੀਆਂ ਵਲ ਭਟਕਦਾ ਹੈ।
Fareedkot Teekaਇਸ ਮਾਯਾ ਨੇ ਇਸਟ ਮਿਤ੍ਰ ਬਾਂਧਵੋ (ਖੁ) ਬੀਚ ਅਰਥਾਤ ਇਨੋਂ ਕੇ ਮੋਹਿ ਮੇਂ ਜੀਵੋਂ ਕਾ ਚਿਤ ਭ੍ਰਮਾਇ ਦੀਆ ਹੈ॥
Prof. Sahib Singhਮਾਇਆ (ਮਨੁੱਖ ਦੇ) ਮਨ ਨੂੰ ਪਿਆਰੇ ਮਿਤ੍ਰਾਂ ਸੰਬੰਧੀਆਂ (ਦੇ ਮੋਹ) ਵਿਚ ਭਟਕਾਂਦੀ ਰਹਿੰਦੀ ਹੈ। (ਤੇ, ਭਟਕਣਾਂ ਦੇ ਕਾਰਨ ਇਸ ਨੂੰ ਸੁਖ ਨਹੀਂ ਮਿਲਦਾ)।ਪਦ ਅਰਥ ਚਿਤ = (चित्तं)। ਇਸਟ = ਪਿਆਰੇ (इष्ट)। ਮਿਤ੍ਰੇਖੁ = ਮਿਤ੍ਰਾਂ ਵਿਚ (मित्रेषु)।
SikhNet (Spanish)La conciencia vaga perdida en Maya, apegada a amigos y parientes.
ਲਬਧੵੰ ਸਾਧ ਸੰਗੇਣ ਨਾਨਕ; ਸੁਖ ਅਸਥਾਨੰ, ਗੋਪਾਲ ਭਜਣੰ ॥੪॥
labadhayan saadh sangen naanak; sukh asathaanan, gopaal bhajanan |4|
Sant Singh KhalsaVibrating and meditating on the Lord of the Universe in the Saadh Sangat, O Nanak, the eternal place of rest is found. ||4||
Manmohan SinghContemplating God, the Word-Cherisher, in the saints' society, O Nanak, the eternal place of rest is obtained.
Manmohan Singh (Punjabi)ਸਤਿਸੰਗਤ ਅੰਦਰ ਸੰਸਾਰ ਦੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਹੇ ਨਾਨਕ! ਸਦੀਵੀ ਆਰਾਮ ਦੀ ਥਾਂ ਪਰਾਪਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਸੰਤੋਂ ਕੀ ਸੰਗਤਿ ਕਰ ਗੋਪਾਲ ਕਾ ਭਜਨ ਕਰਨੇ ਤੇ ਜੀਵ ਕੋ ਸੁਖੋਂ ਕਾ ਅਸਥਾਨ ਸ੍ਵੈ ਸਰੂਪ (ਲਭਧੰ੍ਹ) ਪ੍ਰਾਪਤਿ ਹੋਤਾ ਹੈ॥੪॥
Prof. Sahib Singhਹੇ ਨਾਨਕ! ਸੁਖ ਮਿਲਣ ਦਾ ਥਾਂ (ਕੇਵਲ) ਪਰਮਾਤਮਾ ਦਾ ਭਜਨ ਹੀ ਹੈ, ਜੋ ਸਾਧ ਸੰਗਤ ਦੀ ਰਾਹੀਂ ਮਿਲ ਸਕਦਾ ਹੈ ॥੪॥ਪਦ ਅਰਥ ਲਬਧ੍ਯ੍ਯੰ = ਲੱਭ ਸਕਦਾ ਹੈ, ਲੱਭਣ-ਯੋਗ। ਸੁਖ ਅਸਥਾਨੰ = ਸੁਖ ਮਿਲਣ ਦਾ ਥਾਂ (सुख स्थानं) ॥੪॥
* ਭਾਵ: ਸੁਖ ਭੀ ਇਸ ਸਿਫ਼ਤਿ-ਸਾਲਾਹ ਵਿਚ ਹੀ ਹੈ, ਤੇ, ਇਹ ਮਿਲਦੀ ਹੈ ਗੁਰੂ ਦੀ ਸੰਗਤਿ ਵਿਚ ਰਿਹਾਂ।
SikhNet (Spanish)Vibrando y meditando en el Señor del Universo, en la Saad Sangat, oh, dice Nanak, el Eterno Lugar de Descanso es encontrado. (4)
ਮੈਲਾਗਰ ਸੰਗੇਣ; ਨਿੰਮੁ ਬਿਰਖ. ਸਿ ਚੰਦਨਹ ॥
mailaagar sangen; ninm birakh. si chandanah |
Sant Singh KhalsaThe lowly nim tree, growing near the sandalwood tree, becomes just like the sandalwood tree.
Manmohan SinghAssociating of sandal, the tree of Azadirachta indica too becomes as sandal.
Manmohan Singh (Punjabi)ਨਿੰਮ ਦਾ ਬਿਰਵਾ ਚੰਨਣ ਦੀ ਸੰਗਤ ਅੰਦਰ ਉਹ ਭੀ ਚੰਨਣ ਵਰਗਾ ਹੋ ਜਾਂਦਾ ਹੈ।
Fareedkot Teekaਦ੍ਰਿਸਟਾਂਤ-ਜੈਸੇ ਮਲਿਆਗਰ ਚੰਦਨ ਕਾ ਸੰਗ ਹੋਣੇ ਤੇ ਨਿੰਮ ਆਦੀ ਕਟਕ ਬ੍ਰਿਛ ਜੋ ਹੈਂ, ਸੋ ਭੀ ਚੰਦਨ ਰੂਪ ਹੋਇ ਜਾਤੇ ਹੈਂ॥
Prof. Sahib Singhਚੰਦਨ ਦੀ ਸੰਗਤ ਨਾਲ ਨਿੰਮ ਦਾ ਰੁੱਖ ਚੰਦਨ ਹੀ ਹੋ ਜਾਂਦਾ ਹੈ,ਪਦ ਅਰਥ ਮੈਲਾਗਰ = ਮਲਯ ਪਰਬਤ ਤੇ ਉਗਿਆ ਹੋਇਆ ਬੂਟਾ, ਚੰਦਨ (मलयाग्र)। ਸੰਗੇਣ = ਸੰਗਤ ਨਾਲ (संगेन)।ਬਿਰਖ = (वृक्ष) ਰੁੱਖ।
SikhNet (Spanish)El solitario árbol del Nim que crece cerca del Sándalo,
ਨਿਕਟਿ ਬਸੰਤੋ ਬਾਂਸੋ; ਨਾਨਕ. ਅਹੰ ਬੁਧਿ ਨ ਬੋਹਤੇ ॥੫॥
nikatt basanto baanso; naanak. ahan budh na bohate |5|
Sant Singh KhalsaBut the bamboo tree, also growing near it, does not pick up its fragrance; it is too tall and proud. ||5||
Manmohan SinghThe bamboo also dwells near, however, being arrogantly minded it is perfumed not, O Nanak.
Manmohan Singh (Punjabi)ਬਾਂਸ ਵੀ ਨੇੜੇ ਹੀ ਵਸਦਾ ਹੈ, ਪ੍ਰੰਤੂ ਹੰਕਾਰੀ ਮਤਿ ਵਾਲਾ ਹੋਣ ਕਾਰਣ ਇਹ ਸੁਗੰਧਤ ਨਹੀਂ ਹੁੰਦਾ, ਹੇ ਨਾਨਕ!
Fareedkot Teekaਪਰੰਤੂ ਤਿਸ ਚੰਦਨ ਕੇ ਨਿਕਟ ਹੀ ਊਚਤਾ ਅਭਿਮਾਨ ਔ ਪੋਲਾ, ਕੁਲ ਘਾਤੀ, ਗੰਢੋਂ ਆਦੀ ਚਾਰ ਦੋਖੋਂ ਸੰਯੁਕਤ ਬਾਂਸ ਬਸਤਾ ਹੈ ਤੌ ਉਹ ਚੰਦਨ ਨਹੀਂ ਹੋਤਾ ਹੈ॥☬ਦ੍ਰਿਸ੍ਟਾਂਤ-ਤੈਸੇ ਹੀ ਸੰਤੋਂ ਕਾ ਸੰਗ ਹੋਨ ਤੇ ਭੀ ਹੰਕਾਰ ਰੂਪੀ ਉਚਾਈ, ਔ ਕੁਟਿਲਤਾ ਰੂਪੀ ਗੰਠੇਂ, ਔ ਸੁਭ ਗੁਣੋਂ ਤੇ ਹੀਨ ਉਪਦੇਸ ਨ ਠਹਿਰਨਾ ਇਹ ਪੋਲਤਾ, ਸਭ ਕੇ ਸਾਥ ਵਿਰੋਧ ਇਹ ਕੁਲ ਘਾਤਿ ਇਤ ਆਦੀ ਦੂਸਣੋ ਸੰਯੁਗਤਿ ਹੋਨੇ ਕਰ ਇਹ ਜੀਵ ਰੂਪੀ ਬਾਂਸੁ ਭਗਤੀ ਕਰ ਸੁਗੰਧਤ ਨਹੀਂ ਹੋਤਾ, ਭਾਵ ਭਲਿਆਈ ਕੋ ਨਹੀਂ ਪਾਵਤਾ ਹੈ। ਔ ਇਨ ਦੋਖੋਂ ਸੇ ਰਹਿਤ ਚਮਾਰ, ਭੀਲ, ਆਦੀ ਨੀਚ ਜਾਤੀ ਵਾਲੇ ਨਿੰਮ ਕੇ ਸਦਰਸ ਭੀ ਜੋ ਹੈਂ, ਸੋ ਸਤਿਸੰਗ ਕੇ ਕਰਨੇ ਕਰ ਸੰਤੋਂ ਕਾ ਸਰੂਪ ਹੀ ਹੋ ਜਾਤੇ ਹੈਂ॥੫॥
Prof. Sahib Singhਪਰ, ਹੇ ਨਾਨਕ! ਚੰਦਨ ਦੇ ਨੇੜੇ ਵੱਸਦਾ ਬਾਂਸ ਆਪਣੀ ਆਕੜ ਦੇ ਕਾਰਨ ਸੁਗੰਧੀ ਵਾਲਾ ਨਹੀਂ ਬਣਦਾ ॥੫॥ਪਦ ਅਰਥ ਨਿਕਟਿ = ਨੇੜੇ (निकटे)। ਅਹੰਬੁਧਿ = ਹਉਮੈ ਵਾਲੀ ਬੁੱਧ ਦੇ ਕਾਰਨ (अहं बुध्दि)। ਬੋਹਤੇ = ਸੁਗੰਧਿਤ ਹੁੰਦਾ ਹੈ ॥੫॥
* ਭਾਵ: ਜਿਹੜਾ ਮਨੁੱਖ ਬਾਂਸ ਵਾਂਗ ਸਦਾ ਆਕੜ ਕੇ ਰਹਿੰਦਾ ਹੈ ਉਸ ਨੂੰ ਸਾਧ ਸੰਗਤਿ ਵਿਚੋਂ ਕੁਝ ਭੀ ਨਹੀਂ ਮਿਲਦਾ।
SikhNet (Spanish)se vuelve como él, pero el bambú que también crece cerca, no absorbe su fragancia, ya que está demasiado alto y orgulloso. (5)
ਗਾਥਾ ਗੁੰਫ ਗੋਪਾਲ ਕਥੰ; ਮਥੰ ਮਾਨ ਮਰਦਨਹ ॥
gaathaa gunf gopaal kathan; mathan maan maradanah |
Sant Singh KhalsaIn this Gaat'haa, the Lord's Sermon is woven; listening to it, pride is crushed.
Manmohan SinghIn this Gatha dialect (God's gospel) is weaved the wisdom, reflecting over which one's ego is crushed.
Manmohan Singh (Punjabi)ਇਸ 'ਗਾਥਾ' ਦੀ ਬਾਣੀ ਅੰਦਰ ਵਾਹਿਗੁਰੂ ਦੀ ਕਥਾ ਗੁਥੰਨ ਕੀਤੀ ਹੋਈ ਹੈ, ਜਿਸ ਨੂੰ ਵਿਚਾਰਣ ਦੁਆਰਾ ਹੰਗਤਾ ਕੁਚਲੀ ਜਾਂਦੀ ਹੈ।
Fareedkot Teekaਇਸ (ਗਾਥਾ) ਬਾਣੀ ਮੇਂ, ਭਾਵ ਇਸ ਉਪਲਖਤ ਜੋ ਪਰਮੇਸ੍ਵਰ ਸੰਬੰਧਨੀ ਬਾਣੀ ਹੈ ਅਰ ਜਿਸ ਮੇਂ ਗੋਪਾਲ ਕੇ ਜਸ ਕੀ ਕਥਾ (ਗੁੰਫ) ਗੁੰਥਨ ਕਰੀ ਹੈ, ਤਿਸ ਕੇ (ਮਥੰ) ਵਿਚਾਰਨੇ ਸੇ ਦੇਹ ਅਭਿਮਾਨ ਆਦੀ ਵਿਕਾਰੋਂ ਕਾ (ਮਰਦਨਹ) ਨਾਸ ਹੋ ਜਾਤਾ ਹੈ, ਭਾਵ ਯੇਹ ਵੀਚਾਰਵਾਨ ਪੁਰਸ਼ ਨਿਰਅਭਿਮਾਨ ਹੋ ਜਾਤਾ ਹੈ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਕਹਾਣੀਆਂ ਦਾ ਗੁੰਦਣ ਮਨੁੱਖ ਦੇ ਅਹੰਕਾਰ ਨੂੰ ਕੁਚਲ ਦੇਂਦਾ ਹੈ ਨਾਸ ਕਰ ਦੇਂਦਾ ਹੈ।ਪਦ ਅਰਥ ਗਾਥਾ = ਉਸਤਤਿ, ਸਿਫ਼ਤ-ਸਾਲਾਹ (गाथा = a religious verse. गै = to sing)। ਗੁੰਫ = ਗੁੰਦਣਾ, ਕਵਿ-ਰਚਨਾ ਕਰਨੀ (गुंफ् = to string together, to compose)। ਕਥੰ = ਕਥਾ (कथा)। ਮਥੰ = ਕੁਚਲ ਦੇਣਾ, ਨਾਸ ਕਰ ਦੇਣਾ (मन्थ् = to crush, destroy)। ਮਰਦਨਹ = ਮਲਿਆ ਜਾਂਦਾ ਹੈ (मर्दनां)।
SikhNet (Spanish)En el Gatja, el Mensaje del Señor es entretejido, escuchándolo, el orgullo es aplastado,
ਹਤੰ. ਪੰਚ ਸਤ੍ਰੇਣ ਨਾਨਕ; ਹਰਿ ਬਾਣੇ ਪ੍ਰਹਾਰਣਹ ॥੬॥
hatan. panch satren naanak; har baane prahaaranah |6|
Sant Singh KhalsaThe five enemies are killed, O Nanak, by shooting the Arrow of the Lord. ||6||
Manmohan SinghBy charging the arrows of God's Name, O Nanak, the five enemies are slain.
Manmohan Singh (Punjabi)ਰੱਬ ਦੇ ਨਾਮ ਦੇ ਤੀਰ ਚਲਾਉਣ ਦੁਆਰਾ, ਹੇ ਨਾਨਕ! ਪੰਜ ਦੁਸ਼ਮਨ ਮਾਰੇ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਕੇ ਨਾਮੋਂ ਰੂਪੀ ਬਾਣੋਂ ਕੋ (ਪ੍ਰਹਾਰਣਹ) ਚਲਾਵਨੇ ਕਰ ਕੇ ਅਰਥਾਤ ਜਪਣੇ ਕਰ ਕਾਮ ਆਦੀ ਪਾਂਚ ਸਤ੍ਰੂ (ਹਤੰ) ਨਸਟ ਹੋ ਜਾਤੇ ਹੈਂ॥੬॥
Prof. Sahib Singhਹੇ ਨਾਨਕ! ਪਰਮਾਤਮਾ (ਦੀ ਸਿਫ਼ਤ-ਸਾਲਾਹ) ਦਾ ਤੀਰ ਚਲਾਇਆਂ (ਕਾਮਾਦਿਕ) ਪੰਜੇ ਵੈਰੀ ਨਾਸ ਹੋ ਜਾਂਦੇ ਹਨ ॥੬॥ਪਦ ਅਰਥ ਹਤੰ = ਨਾਸ ਹੋ ਜਾਂਦੇ ਹਨ। ਬਾਣੇ = (बाण) ਤੀਰ। ਪ੍ਰਹਾਰਣਹ = ਚਲਾਇਆਂ (प्रहरणं = Striking, throwing) ॥੬॥
* ਭਾਵ: ਸਿਫ਼ਤਿ-ਸਾਲਾਹ ਵਿਚ ਬੜੀ ਤਾਕਤ ਹੈ, ਇਸ ਦੀ ਬਰਕਤਿ ਨਾਲ ਮਨੁੱਖ ਦੇ ਅੰਦਰੋਂ ਕਾਮਾਦਿਕ ਪੰਜੇ ਵੈਰੀ ਨਾਸ ਹੋ ਜਾਂਦੇ ਹਨ।
SikhNet (Spanish)los cinco enemigos son destruidos, oh, dice Nanak, disparando la Flecha del Señor.(6)
ਬਚਨ ਸਾਧ ਸੁਖ ਪੰਥਾ; ਲਹੰਥਾ. ਬਡ ਕਰਮਣਹ ॥
bachan saadh sukh panthaa; lahanthaa. badd karamanah |
Sant Singh KhalsaThe Words of the Holy are the path of peace. They are obtained by good karma.
Manmohan SinghThe saint's words are the paths of peace. They are obtained by good destiny.
Manmohan Singh (Punjabi)ਸੰਤਾਂ ਦੇ ਬਚਨ-ਬਿਲਾਸ ਆਰਾਮ ਦੇ ਮਾਰਗ ਹਨ। ਉਹ ਵੱਡੀ ਪ੍ਰਾਲਭਧ ਦੁਆਰਾ ਪਰਾਪਤ ਹੁੰਦੇ ਹਨ।
Fareedkot Teekaਸੰਤੋਂ ਕਾ ਬਚਨ ਸੁਖ ਕੀ ਪ੍ਰਾਪਤੀ ਕੀ (ਪੰਥਾ) ਮਾਰਗ ਹੈ, ਤਿਨੋਂ ਕੋ ਬਡੇ ਕਰਮੋਂ ਵਾਲਾ ਅਰਥਾਤ ਬਡੇ ਭਾਗੋਂ ਵਾਲਾ (ਲਹੰਥਾ) ਪ੍ਰਾਪਤਿ ਹੋਤਾ ਹੈ॥
Prof. Sahib Singhਗੁਰੂ ਦੇ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਬਚਨ ਸੁਖ ਦਾ ਰਸਤਾ ਹਨ, ਪਰ ਇਹ ਬਚਨ ਭਾਗਾਂ ਨਾਲ ਮਿਲਦੇ ਹਨ।ਪਦ ਅਰਥ ਸਾਧ = (साधु) ਗੁਰੂ, ਗੁਰਮੁਖ। ਪੰਥਾ = ਰਸਤਾ (पन्था)।ਲਹੰਥਾ = ਲੱਭਦੇ ਹਨ।
SikhNet (Spanish)Las Palabras de los Santos son el Sendero hacia la Paz y son obtenidas por un buen Karma,
ਰਹੰਤਾ. ਜਨਮ ਮਰਣੇਨ; ਰਮਣੰ ਨਾਨਕ. ਹਰਿ ਕੀਰਤਨਹ ॥੭॥
rahantaa. janam maranen; ramanan naanak. har keeratanah |7|
Sant Singh KhalsaThe cycle of birth and death is ended, O Nanak, singing the Kirtan of the Lord's Praises. ||7||
Manmohan SinghReciting the Lord's praises, one's coming and goings are ended.
Manmohan Singh (Punjabi)ਸੁਆਮੀ ਦੀਆਂ ਸਿਫਤਾਂ ਉਚਾਰਨ ਕਰਨ ਦੁਆਰਾ ਬੰਦੇ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਹਰੀ ਕੇ ਕੀਰਤਨ (ਰਮਣੰ) ਉਚਾਰਨ ਕਰਨੇ ਤੇ ਜੀਵ ਜਨਮ ਮਰਨ ਤੇ ਰਹਿਤ ਹੋ ਜਾਤਾ ਹੈ॥੭॥
Prof. Sahib Singhਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ ॥੭॥ਪਦ ਅਰਥ ਰਹੰਤਾ = ਰਹਿ ਜਾਂਦਾ ਹੈ, ਮੁੱਕ ਜਾਂਦਾ ਹੈ। ਰਮਣੰ = ਸਿਮਰਨ ॥੭॥
* ਭਾਵ: ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਸੁਖੀ ਜੀਵਨ ਬਿਤੀਤ ਕਰਦਾ ਹੈ, ਮਨੁੱਖ ਜਨਮ ਮਰਨ ਦੇ ਗੇੜ ਵਾਲੇ ਰਾਹੇ ਨਹੀਂ ਪੈਂਦਾ।
SikhNet (Spanish)el ciclo de vida y muerte termina, oh, dice Nanak, cantando el Kirtan de las Alabanzas del Señor. (7)
ਪਤ੍ਰ ਭੁਰਿਜੇਣ ਝੜੀਯੰ; ਨਹ ਜੜੀਅੰ, ਪੇਡ ਸੰਪਤਾ ॥
patr bhurijen jharreeyan; neh jarreean, pedd sanpataa |
Sant Singh KhalsaWhen the leaves wither and fall, they cannot be attached to the branch again.
Manmohan Singhwhen leaves wither and fall, they can attach not again to the tree branch.
Manmohan Singh (Punjabi)ਜਦ ਸੁੱਕ ਕੇ ਪੱਤੇ ਝੜ ਜਾਂਦੇ ਹਨ, ਉਹ ਮੁੜ ਕੇ ਬਿਰਵੇ ਦੀ ਸ਼ਾਖ ਨਾਲ ਨਹੀਂ ਜੁੜ ਸਕਦੇ।
Fareedkot Teekaਜੈਸੇ (ਭੁਰਿਜੇਣ) ਅਪਨੀ ਅਪਨੀ ਰੁਤ ਮੇਂ ਬ੍ਰਿਛੋਂ ਕੇ ਪਤ੍ਰ (ਝੜੀਯੰ) ਝੜ ਜਾਤੇ ਹੈਂ ਪੁਨਾ ਤਿਨ ਬ੍ਰਿਛੋਂ ਕੀ (ਸੰਪਤਾ) ਡਾਲੀਓਂ ਸਾਥ ਉਹ ਝੜੇ ਹੋਏ ਪਤ੍ਰ ਜੜੇ ਨਹੀਂ ਜਾਤੇ ਹੈਂ, ਭਾਵ ਯੇਹ ਓਹ ਪਤ੍ਰ ਪਵਨ ਕਰ ਚਾਰੋਂ ਦਿਸਾ ਭ੍ਰਮਤੇ ਹੂਏ ਹੀ ਨਸਟ ਹੋ ਜਾਤੇ ਹੈਂ॥
Prof. Sahib Singh(ਜਿਵੇਂ ਰੁਖ ਦੇ) ਪੱਤ੍ਰ ਭੁਰ ਭੁਰ ਕੇ (ਰੁੱਖ ਨਾਲੋਂ) ਝੜ ਜਾਂਦੇ ਹਨ, (ਤੇ ਮੁੜ ਰੁੱਖ ਦੀਆਂ ਸ਼ਾਖਾਂ ਨਾਲ ਜੁੜ ਨਹੀਂ ਸਕਦੇ,ਪਦ ਅਰਥ ਭੁਰਿਜੇਣ = ਭੁਰ ਕੇ। ਪੇਡ = ਰੁੱਖ। ਸੰਪਤਾ = ਸੰਪਤ ਨਾਲ (संपद् = Wealth)। ਪੇਡ ਸੰਪਤਾ = ਰੁੱਖ ਦੀ ਸੰਪਤ ਨਾਲ, ਰੁੱਖ ਦੀਆਂ ਟਾਹਣੀਆਂ ਨਾਲ।
SikhNet (Spanish)Cuando las hojas caen, ya no se les puede pegar a la rama otra vez,
ਨਾਮ ਬਿਹੂਣ ਬਿਖਮਤਾ, ਨਾਨਕ; ਬਹੰਤਿ ਜੋਨਿ, ਬਾਸਰੋ ਰੈਣੀ ॥੮॥
naam bihoon bikhamataa, naanak; bahant jon, baasaro rainee |8|
Sant Singh KhalsaWithout the Naam, the Name of the Lord, O Nanak, there is misery and suffering. The mortal wanders in reincarnation day and night. ||8||
Manmohan SinghNanak, without the Name, there is suffering and day and night one wanders in species.
Manmohan Singh (Punjabi)ਨਾਨਕ, ਨਾਮ ਦੇ ਬਗੈਰ ਦੁੱਖ-ਤਕਲੀਫ ਹੀ ਹੈ ਅਤੇ ਦਿਨ ਤੇ ਰਾਤ ਜੀਵ ਜੂਨੀਆਂ ਅੰਦਰ ਭਟਕਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੈਸੇ ਜੋ ਨਾਮ ਕੇ ਜਪਨੇ ਸੇ ਬਿਨਾ ਇਹ (ਬਿਖਮਤਾ) ਕਠਨ ਜੋਨੀ ਅਰਥਾਤ ਟੇਢੀ ਜੋਨੀਓਂ ਮੇਂ ਦਿਨੇ ਰਾਤ੍ਰ ਭ੍ਰਮਤਾ ਰਹਿਤਾ ਹੈ॥੮॥
Prof. Sahib Singh(ਤਿਵੇਂ) ਹੇ ਨਾਨਕ! ਨਾਮ ਤੋਂ ਵਾਂਜੇ ਹੋਏ ਮਨੁੱਖ ਦੁੱਖ ਸਹਾਰਦੇ ਹਨ ਤੇ, ਦਿਨ ਰਾਤ (ਹੋਰ ਹੋਰ) ਜੂਨਾਂ ਵਿਚ ਪਏ ਭਟਕਦੇ ਹਨ ॥੮॥ਪਦ ਅਰਥ ਬਿਖਮਤਾ = ਕਠਨਾਈ (विषमता)। ਬਹੰਤਿ = (ਦੁੱਖ) ਸਹਾਰਦੇ ਹਨ, ਭਟਕਦੇ ਹਨ (वहन्तिावह = to suffer experience)। ਬਾਸਰੋ = ਦਿਨ (वासरः)। ਰੈਣੀ = ਰਾਤ (रजनि, रजनी, रअणि, रैणि) ॥੮॥
* ਭਾਵ: ਨਾਮ ਤੋਂ ਵਾਂਜਿਆ ਮਨੁੱਖ ਦੁੱਖ ਸਹਾਰਦਾ ਹੈ ਤੇ ਜੀਵਨ ਅਜਾਈਂ ਗਵਾ ਜਾਂਦਾ ਹੈ।
SikhNet (Spanish)sin el Naam, oh, dice Nanak, sólo hay miseria y sufrimiento y el mortal vaga en la reencarnación día y noche. (8)
ਭਾਵਨੀ ਸਾਧ ਸੰਗੇਣ; ਲਭੰਤੰ ਬਡ ਭਾਗਣਹ ॥
bhaavanee saadh sangen; labhantan badd bhaaganah |
Sant Singh KhalsaOne is blessed with love for the Saadh Sangat, the Company of the Holy, by great good fortune.
Manmohan SinghThrough great good fortune, one is blessed with the love for the saints' society.
Manmohan Singh (Punjabi)ਭਾਰੇ ਚੰਗੇ ਨਸੀਬਾ ਰਾਹੀਂ, ਸਤਿਸੰਗਤ ਵਾਸਤੇ ਪ੍ਰੇਮ ਦੀ ਦਾਤ ਮਿਲਦੀ ਹੈ।
Fareedkot Teekaਸੰਤੋਂ ਕੀ ਸੰਗਤਿ ਮੇਂ (ਭਾਵਨੀ) ਸਰਧਾ ਕੋ ਬਡੇ ਭਾਗੋਂ ਵਾਲਾ ਪੁਰਸ਼ ਹੀ (ਲਭੰਤੰ) ਪ੍ਰਾਪਤ ਹੋਤਾ ਹੈ॥
Prof. Sahib Singhਸਾਧ ਸੰਗਤ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਸਰਧਾ ਵੱਡੇ ਭਾਗਾਂ ਨਾਲ ਮਿਲਦੀ ਹੈ।ਪਦ ਅਰਥ ਭਾਵਨੀ = ਸਰਧਾ (भावना = feeling of devotion, faith)।
SikhNet (Spanish)Uno es bendecido con el Amor de la Saad Sangat, la Compañía de los Santos, por gran fortuna.
ਹਰਿ ਨਾਮ ਗੁਣ ਰਮਣੰ ਨਾਨਕ; ਸੰਸਾਰ ਸਾਗਰ. ਨਹ ਬਿਆਪਣਹ ॥੯॥
har naam gun ramanan naanak; sansaar saagar. neh biaapanah |9|
Sant Singh KhalsaWhoever sings the Glorious Praises of the Lord's Name, O Nanak, is not affected by the world-ocean. ||9||
Manmohan SinghWhosoever recites God's Name and praises, him, the world ocean affects not, O Nanak.
Manmohan Singh (Punjabi)ਜੋ ਕੋਈ ਵਾਹਿਗੁਰੂ ਦੇ ਨਾਮ ਅਤੇ ਸਿਫਤਾਂ ਦਾ ਉਚਾਰਨ ਕਰਦਾ ਹੈ ਉਸ ਨੂੰ ਜਗਤ ਸਮੁੰਦਰ ਪੋਹਦਾ ਨਹੀਂ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਸੰਤੋਂ ਕੇ ਸੰਗ ਕਰ ਜੋ ਹਰੀ ਕੇ ਨਾਮ ਔਰ ਗੁਣੋਂ ਕੋ (ਰਮਣੰ) ਉਚਾਰਨ ਕਰਤੇ ਹੈਂ ਤਿਨੋਂ ਕੋ ਸੰਸਾਰ ਸਮੁੰਦਰ ਨਹੀਂ ਵਿਆਪਤਾ ਹੈ, ਭਾਵ ਸੰਸਾਰ ਮੇਂ ਡੂਬਤੇ ਨਹੀਂ ਹੈਂ॥੯॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਤੇ ਗੁਣਾਂ ਦੀ ਯਾਦ ਨਾਲ ਸੰਸਾਰ-ਸਮੁੰਦਰ (ਜੀਵ ਉਤੇ) ਆਪਣਾ ਜ਼ੋਰ ਨਹੀਂ ਪਾ ਸਕਦਾ ॥੯॥ਪਦ ਅਰਥ ਰਮਣੰ = ਸਿਮਰਨ। ਸਾਗਰ = ਸਮੁੰਦਰ (सागर)। ਬਿਆਪਣਹ = (व्याप = to pervade) ਜ਼ੋਰ ਪਾ ਸਕਦਾ ॥੯॥
* ਭਾਵ: ਸਾਧ ਸੰਗਤਿ ਦੀ ਰਾਹੀਂ ਹੀ ਪਰਮਾਤਮਾ ਦੇ ਨਾਮ ਵਿਚ ਸਰਧਾ ਬਣਦੀ ਹੈ, ਮਨੁੱਖ ਦੀ ਜ਼ਿੰਦਗੀ ਦੀ ਬੇੜੀ ਸੰਸਾਰ-ਸਮੁੰਦਰ ਵਿਚੋਂ ਸਹੀ-ਸਲਾਮਤ ਪਾਰ ਲੰਘ ਜਾਂਦੀ ਹੈ।
SikhNet (Spanish)Quien sea que cante las Gloriosas Alabanzas del Nombre del Señor, oh, dice Nanak, no es afectado por el océano del mundo. (9)
ਗਾਥਾ ਗੂੜ ਅਪਾਰੰ; ਸਮਝਣੰ ਬਿਰਲਾ ਜਨਹ ॥
gaathaa goorr apaaran; samajhanan biralaa janah |
Sant Singh KhalsaThis Gaat'haa is profound and infinite; how rare are those who understand it.
Manmohan SinghProfound and infinite is the gospel of the Lord. Rare is the one who understands it.
Manmohan Singh (Punjabi)ਡੂੰਘੀ ਅਤੇ ਬੇਅੰਤ ਹੈ ਸੁਆਮੀ ਦੀ ਕਥਾ-ਵਾਰਤਾ, ਕੋਈ ਟਾਵਾਂ ਟੱਲਾ ਜਣਾ ਹੀ ਇਸ ਨੂੰ ਸਮਝਦਾ ਹੈ।
Fareedkot Teekaਇਹ ਜੋ ਅਪਾਰ ਵਾਹਿਗੁਰੂ ਕੀ ਕਥਾ ਹੈ, ਸੋ ਪਰਮ ਗੋਹ੍ਯ ਹੈ। ਇਸ ਕੇ ਸਿਧਾਂਤ ਕੋ ਕੋਈ ਵਿਰਲਾ ਸੰਤ ਜਨ ਸਮਝਤਾ ਹੈ। ਪਰੰਤੂ ਜੋ ਸਮਝਤਾ ਹੈ, ਸੋ ਤਿਸ ਕੀ ਅਵਸਥਾ ਕਹੇ ਹੈਂ॥
Prof. Sahib Singhਬੇਅੰਤ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਇਕ ਡੂੰਘੀ (ਰਮਜ਼ ਵਾਲਾ) ਕੰਮ ਹੈ, ਇਸ ਨੂੰ ਕੋਈ ਵਿਰਲਾ ਮਨੁੱਖ ਸਮਝਦਾ ਹੈ।ਪਦ ਅਰਥ ਗਾਥਾ = ਸਿਫ਼ਤ-ਸਾਲਾਹ (गाथा = A religious verse)। ਗੂੜ = ਡੂੰਘੀ (गुह = hidden, concealed गुह = to conceal)। ਅਪਾਰੰ = ਬੇਅੰਤ (ਪ੍ਰਭੂ) (अपार)।
SikhNet (Spanish)El Gatja es profundo e infinito, y raros en verdad son los que lo entienden,
ਸੰਸਾਰ ਕਾਮ ਤਜਣੰ; ਨਾਨਕ. ਗੋਬਿੰਦ ਰਮਣੰ ਸਾਧ ਸੰਗਮਹ ॥੧੦॥
sansaar kaam tajanan; naanak. gobind ramanan saadh sangamah |10|
Sant Singh KhalsaThey forsake sexual desire and worldly love, O Nanak, and praise the Lord in the Saadh Sangat. ||10||
Manmohan SinghThey who understand it, O Nanak, abandon worldly love and recite the World-Lord's praises in the society of the saints.
Manmohan Singh (Punjabi)ਜੋ ਇਸ ਨੂੰ ਸਮਝਦੇ ਹਨ, ਹੇ ਨਾਨਕ! ਉਹ ਦੁਨਿਆਵੀ ਮਮਤਾ ਨੂੰ ਛੱਡ ਦਿੰਦੇ ਹਨ ਅਤੇ ਸਤਿਸੰਗਤ ਅੰਦਰ ਸੰਸਾਰ ਦੇ ਸੁਆਮੀ ਦੀਆਂ ਸਿਫਤਾਂ ਉਚਾਰਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਸੰਤੋਂ ਕੇ ਸੰਗਮ ਕਰ ਕੇ ਗੋਬਿੰਦ ਕੇ ਗੁਣੋਂ ਕੋ ਰਵਣ ਕਰਨਾ ਪੁਨਾ ਸੰਸਾਰ ਕੇ (ਕਾਮ) ਸੰਕਲਪੋਂ ਕੋ ਤਿਆਗ ਦੇਨਾ, ਭਾਵ ਯੇਹ ਵਿਕਾਰੋਂ ਸੇ ਰਹਿਤ ਹੋਣਾ ਇਹ ਕਠਨਤਾ ਹੈ॥੧੦॥
Prof. Sahib Singhਹੇ ਨਾਨਕ! ਸਤਸੰਗ ਵਿਚ ਰਹਿ ਕੇ ਪਰਮਾਤਮਾ ਦਾ ਸਿਮਰਨ ਕੀਤਿਆਂ ਦੁਨੀਆ ਦੀਆਂ ਵਾਸਨਾਂ ਤਿਆਗੀਆਂ ਜਾ ਸਕਦੀਆਂ ਹਨ ॥੧੦॥ਪਦ ਅਰਥ ਕਾਮ = ਵਾਸਨਾ। ਤਜਣੰ = (त्जय् = to give up)। ਸਾਧ ਸੰਗਮਹ = (साधु संगम) ਸਤਸੰਗ ॥੧੦॥
* ਭਾਵ: ਸਾਧ ਸੰਗਤਿ ਵਿਚ ਟਿਕ ਕੇ ਸਿਮਰਨ ਕੀਤਿਆਂ ਦੁਨੀਆ ਦੀਆਂ ਵਾਸਨਾਂ ਜ਼ੋਰ ਨਹੀਂ ਪਾਂਦੀਆਂ। ਪਰ ਸਿਫ਼ਤਿ ਸਾਲਾਹ ਦੀ ਤਾਕਤ ਦੀ ਕਿਸੇ ਵਿਰਲੇ ਨੂੰ ਸਮਝ ਪੈਂਦੀ ਹੈ।
SikhNet (Spanish)ellos desechan la lujuria y el amor mundano, dice Nanak, y recitan del Señor en la Saad Sangat. (10)
ਸੁਮੰਤ੍ਰ ਸਾਧ ਬਚਨਾ; ਕੋਟਿ ਦੋਖ ਬਿਨਾਸਨਹ ॥
sumantr saadh bachanaa; kott dokh binaasanah |
Sant Singh KhalsaThe Words of the Holy are the most sublime Mantra. They eradicate millions of sinful mistakes.
Manmohan SinghThe saint's word is the sublime spell. Through it millions of sins are eradicated.
Manmohan Singh (Punjabi)ਸੰਤ ਦਾ ਬੋਲ ਸ਼੍ਰੇਸ਼ਟ ਜਾਦੂ ਹੈ। ਇਸ ਦੇ ਰਾਹੀਂ ਕ੍ਰੋੜਾ ਪਾਪ ਨਾਸ ਹੋ ਜਾਂਦੇ ਹਨ।
Fareedkot Teekaਸ੍ਰੇਸ੍ਟ ਮੰਤ੍ਰ ਰੂਪ ਜੋ ਸੰਤੋਂ ਕੇ ਬਚਨ ਹੈਂ, ਸੋ ਕਰੋੜੋਂ ਦੋਖੋਂ ਕੇ ਨਾਸ ਕਰਣੇਹਾਰੇ ਹੈਂ॥ ਤਿਨ ਬਚਨੋਂ ਕੋ ਸਰਵਨ ਕਰਕੇ:
Prof. Sahib Singhਗੁਰੂ ਦੇ ਬਚਨ (ਐਸੇ) ਸ੍ਰੇਸ਼ਟ ਮੰਤ੍ਰ ਹਨ (ਜੋ) ਕ੍ਰੋੜਾਂ ਪਾਪਾਂ ਦਾ ਨਾਸ ਕਰ ਦੇਂਦੇ ਹਨ।ਪਦ ਅਰਥ ਸੁਮੰਤ੍ਰ = ਸ੍ਰੇਸ਼ਟ ਮੰਤ੍ਰ (सुमंत्र)। ਕੋਟਿ = ਕ੍ਰੋੜ (कोटि)।
SikhNet (Spanish)Las Palabras de los Santos son el Mantra más Sublime, pues borran millones de errores,
ਹਰਿ ਚਰਣ ਕਮਲ ਧੵਾਨੰ; ਨਾਨਕ. ਕੁਲ ਸਮੂਹ ਉਧਾਰਣਹ ॥੧੧॥
har charan kamal dhayaanan; naanak. kul samooh udhaaranah |11|
Sant Singh KhalsaMeditating on the Lotus Feet of the Lord, O Nanak, all one's generations are saved. ||11||
Manmohan SinghMeditating on the God's lotus feet, O Nanak, all the generations are saved.
Manmohan Singh (Punjabi)ਵਾਹਿਗੁਰੂ ਦੇ ਕੰਵਲ ਪੈਰਾਂ ਦਾ ਆਰਾਧਨ ਕਰਨ ਦੁਆਰਾ ਹੇ ਨਾਨਕ! ਸਾਰੀਆਂ ਪੀੜ੍ਹੀਆਂ ਪਾਰ ਉਤਰ ਜਾਂਦੀਆਂ ਹਨ।
Fareedkot Teekaਜੋ ਹਰੀ ਕੇ ਚਰਨ ਕਮਲੋਂ ਕਾ ਧਿਆਨ ਕਰਤਾ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਪੁਰਖ ਸਮੂਹ ਕੁਲੋਂ ਕਾ ਉਧਾਰ ਕਰ ਲੇਤਾ ਹੈ॥੧੧॥
Prof. Sahib Singhਹੇ ਨਾਨਕ! (ਉਹਨਾਂ ਬਚਨਾਂ ਦੀ ਰਾਹੀਂ) ਪ੍ਰਭੂ ਦੇ ਕੌਲ ਫੁੱਲਾਂ ਵਰਗੇ ਸੋਹਣੇ ਚਰਨਾਂ ਦਾ ਧਿਆਨ ਸਾਰੀਆਂ ਕੁਲਾਂ ਦਾ ਉੱਧਾਰ ਕਰ ਦੇਂਦਾ ਹੈ ॥੧੧॥ਪਦ ਅਰਥ ਸਮੂਹ = ਢੇਰ (समुह)। ਦੋਖ = ਪਾਪ (दोष)। ਧ੍ਯ੍ਯਾਨੰ = (ध्यान)। ਸਾਧ = (साधु) ਗੁਰੂ ॥੧੧॥
* ਭਾਵ: ਗੁਰੂ ਦੇ ਬਚਨ ਕ੍ਰੋੜਾਂ ਪਾਪਾਂ ਦਾ ਨਾਸ ਕਰ ਦੇਂਦੇ ਹਨ। ਇਹਨਾਂ ਬਚਨਾਂ ਉੱਤੇ ਤੁਰ ਕੇ ਨਾਮ ਸਿਮਰਨ ਵਾਲਾ ਮਨੁੱਖ ਆਪਣੇ ਅਨੇਕਾਂ ਸਾਥੀਆਂ ਦਾ ਉੱਧਾਰ ਕਰ ਲੈਂਦਾ ਹੈ।
SikhNet (Spanish)meditando en los Pies de Loto del Señor, dice Nanak, nuestras generaciones son salvadas. (11)
ਸੁੰਦਰ ਮੰਦਰ ਸੈਣਹ; ਜੇਣ ਮਧੵ ਹਰਿ ਕੀਰਤਨਹ ॥
sundar mandar sainah; jen madhay har keeratanah |
Sant Singh KhalsaThat palace is beautiful, in which the Kirtan of the Lord's Praises are sung.
Manmohan SinghBeauteous is that palace, in which the Lord's praises are sung.
Manmohan Singh (Punjabi)ਸੋਹਣਾ ਹੈ ਉਹ ਮਹਲ, ਜਿਸ ਅੰਦਰ ਸੁਆਮੀ ਦਾ ਜਸ ਗਾਇਨ ਕੀਤਾ ਜਾਂਦਾ ਹੈ।
Fareedkot Teekaਜਿਨੋਂ ਬੀਚ ਹਰੀ ਕਾ ਕੀਰਤਨ ਹੋਤਾ ਹੈ (ਸੈਣਹ) ਸੋਈ ਮੰਦਰ ਸੁੰਦਰ ਹੈ॥
Prof. Sahib Singhਉਹਨਾਂ ਘਰਾਂ ਵਿਚ ਵੱਸਣਾ ਹੀ ਸੁਹਾਵਣਾ ਹੈ ਜਿਨ੍ਹਾਂ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਹੋਵੇ।ਪਦ ਅਰਥ ਮੰਦਰ = ਘਰ (मन्दिर = a dwelling)। ਸੈਣਹ = ਸੌਣਾ, ਵੱਸਣਾ (स्वप्ह= to lie down, to rest)। ਜੇਣ ਮਧ੍ਯ੍ਯ = ਜਿਨ੍ਹਾਂ ਦੇ ਅੰਦਰ (येनां मध्ये)।
SikhNet (Spanish)Ese lugar donde el Kirtan de las Alabanzas del Señor son entonadas,
ਮੁਕਤੇ. ਰਮਣ ਗੋਬਿੰਦਹ; ਨਾਨਕ. ਲਬਧੵੰ ਬਡ ਭਾਗਣਹ ॥੧੨॥
mukate. raman gobindah; naanak. labadhayan badd bhaaganah |12|
Sant Singh KhalsaThose who dwell on the Lord of the Universe are liberated. O Nanak, only the most fortunate are so blessed. ||12||
Manmohan SinghThey who recite the Lord's Name are emancipated. O Nanak; the very fortunate ones alone are blessed with this state.
Manmohan Singh (Punjabi)ਜੋ ਪ੍ਰਭੂ ਦੇ ਨਾਮ ਦਾ ਉਚਾਰਨ ਕਰਦੇ ਹਨ, ਉਹ ਮੋਖਸ਼ ਥੀ ਵੰਞਦੇ ਹਨ। ਹੇ ਨਾਨਕ! ਕੇਵਲ ਭਾਰੇ ਨਸੀਬਾਂ ਵਾਲੇ ਹੀ ਇਸ ਅਵਸਥਾਂ ਨੂੰ ਪ੍ਰਾਪਤ ਹੁੰਦੇ ਹਨ।
Fareedkot Teekaਜੋ ਗੋਬਿੰਦ ਕਾ ਨਾਮ ਉਚਾਰਨ ਕਰਤੇ ਹੈਂ, ਸੋ ਮੁਕਤਿ ਰੂਪ ਹੈਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਪ੍ਰੰਤੂ ਗੋਬਿੰਦ ਕਾ ਸਿਮਰਨ ਬਡੇ ਭਾਗੋਂ ਕਰ ਕੇ ਪ੍ਰਾਪਤ ਹੋਤਾ ਹੈ॥੧੨॥
Prof. Sahib Singhਜੋ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ (ਦੁਨੀਆ ਦੇ ਬੰਧਨਾਂ ਤੋਂ) ਮੁਕਤ ਹੋ ਜਾਂਦੇ ਹਨ। ਪਰ, ਹੇ ਨਾਨਕ! (ਇਹ ਸਿਮਰਨ) ਵੱਡੇ ਭਾਗਾਂ ਨਾਲ ਮਿਲਦਾ ਹੈ ॥੧੨॥ਪਦ ਅਰਥ ਮੁਕਤੇ = ਸੁਤੰਤਰ, ਆਜ਼ਾਦ (मुकत)। ਰਮਣ = ਸਿਮਰਨ ॥੧੨॥
* ਭਾਵ: ਜਿਸ ਥਾਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਰਹੇ ਉਹ ਥਾਂ ਹੀ ਸੁਹਾਵਣਾ ਹੋ ਜਾਂਦਾ ਹੈ। ਸਿਫ਼ਤਿ-ਸਾਲਾਹ ਕਰਨ ਵਾਲੇ ਬੰਦੇ ਭੀ ਦੁਨੀਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਨ।
SikhNet (Spanish)es el más bello de los lugares, los que habitan en el Señor del Universo son liberados, sólo los más afortunados son bendecidos. (12)
ਹਰਿ ਲਬਧੋ; ਮਿਤ੍ਰ ਸੁਮਿਤੋ ॥
har labadho; mitr sumito |
Sant Singh KhalsaI have found the Lord, my Friend, my very Best Friend.
Manmohan SinghI have found God as my friend, yea, my good friend,
Manmohan Singh (Punjabi)ਮੈਂ ਆਪਣੇ ਦੋਸਤ, ਹਾਂ ਆਪਣੇ ਚੰਗੇ ਦੋਸਤ ਵਜੋ ਵਾਹਿਗੁਰੂ ਨੂੰ ਪਾ ਲਿਆ ਹੈ,
Fareedkot Teekaਸ੍ਰੇਸਟ ਮਿਤ੍ਰ ਜੋ ਸੰਤ ਜਨ ਹੈਂ ਤਿਨੋਂ ਸੇ ਹੀ ਹਰੀ ਮਿਤ੍ਰ ਪ੍ਰਾਪਤ ਹੋਤਾ ਹੈ॥☬ਸੋ ਹਰੀ ਕੈਸਾ ਹੈ?
Prof. Sahib Singhਮੈਂ ਉਹ ਸ੍ਰੇਸ਼ਟ ਮਿੱਤ੍ਰ ਪਰਮਾਤਮਾ ਲੱਭ ਲਿਆ ਹੈ,ਪਦ ਅਰਥ ਲਬਧੋ = ਲੱਭਾ ਹੈ (लब्धः)। ਸੁਮਿਤੋ = ਸ੍ਰੇਸ਼ਟ ਮਿੱਤ੍ਰ (सुर्मित्र)।
SikhNet (Spanish)He encontrado a mi Señor, mi Amigo,
ਬਿਦਾਰਣ ਕਦੇ ਨ; ਚਿਤੋ ॥
bidaaran kade na; chito |
Sant Singh KhalsaHe shall never break my heart.
Manmohan Singhand He breaks not my heart ever.
Manmohan Singh (Punjabi)ਅਤੇ ਉਹ ਕਦਾਚਿਤ ਮੇਰੇ ਦਿਲ ਨੂੰ ਨਹੀਂ ਤੋੜਦਾ।
Fareedkot Teekaਜੋ ਅਪਨੇ ਪ੍ਰੇਮੀ ਜਨੋ ਕਾ ਚਿਤ ਕਬੀ ਬਿਦਾਰਨ ਨਹੀਂ ਕਰਤਾ ਹੈ॥
Prof. Sahib Singhਜੋ ਕਦੇ (ਮੇਰੀ) ਦਿਲ-ਸ਼ਿਕਨੀ ਨਹੀਂ ਕਰਦਾ,ਪਦ ਅਰਥ ਬਿਦਾਰਣ = ਫਾੜਨਾ, ਤੋੜਨਾ (वद्ह = to cut piecesl विदारणं = breaking)। ਚਿਤੋ ਬਿਦਾਰਣ = ਦਿਲ ਨੂੰ ਤੋੜਨਾ, ਦਿਲ-ਸ਼ਿਕਨੀ।
SikhNet (Spanish)mi más querido Amigo, Él nunca romperá mi corazón,
ਜਾ ਕਾ ਅਸਥਲੁ; ਤੋਲੁ ਅਮਿਤੋ ॥
jaa kaa asathal; tol amito |
Sant Singh KhalsaHis dwelling is eternal; His weight cannot be weighed.
Manmohan SinghHe, whose abode and weight are unweighable,
Manmohan Singh (Punjabi)ਜਿਸ ਦਾ ਨਿਵਾਸ-ਅਸਥਾਨ ਅਤੇ ਭਾਰ ਅਜੋਖ ਹੈ,
Fareedkot Teekaਜਿਸ ਕੇ ਸਤਸੰਗ ਰੂਪੀ ਅਸਥਾਨ ਕਾ (ਤੋਲੁ) ਵੀਚਾਰ ਅਮਿਤ ਹੈ॥
Prof. Sahib Singhਅਤੇ ਜਿਸ ਦਾ ਟਿਕਾਣਾ ਅਮਿਣਵੇਂ ਤੋਲ ਵਾਲਾ ਹੈ,ਪਦ ਅਰਥ ਅਸਥਲੁ = ਥਾਂ (स्थ्लं = firmground)। ਅਮਿਤੋ = ਅਤੋਲਵਾਂ, ਜੋ ਮਿਣਿਆ ਨਾ ਜਾ ਸਕੇ (अमित)।
SikhNet (Spanish)Su Lugar es Eterno y no se le puede calibrar,
ਸੋੁਈ ਨਾਨਕ. ਸਖਾ; ਜੀਅ ਸੰਗਿ ਕਿਤੋ ॥੧੩॥
suoee naanak. sakhaa; jeea sang kito |13|
Sant Singh KhalsaNanak has made Him the Friend of his soul. ||13||
Manmohan Singhhim alone Nanak has made the friend of his heart.
Manmohan Singh (Punjabi)ਕੇਵਲ ਉਸ ਨੂੰ ਹੀ ਨਾਨਕ ਨੇ ਆਪਣੇ ਦਿਲ ਦਾ ਸਾਥੀ ਬਣਾਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋਈ ਵਾਹਿਗੁਰੂ ਅਪਨੇ ਜੀਵ ਕਾ ਸਖਾ ਕੀਆ ਹੈ॥੧੩॥
Prof. Sahib Singhਹੇ ਨਾਨਕ! ਮੈਂ ਉਸ (ਪਰਮਾਤਮਾ) ਨੂੰ ਆਪਣੀ ਜਿੰਦ ਨਾਲ ਰਹਿਣ ਵਾਲਾ ਸਾਥੀ ਬਣਾਇਆ ਹੈ ॥੧੩॥ਪਦ ਅਰਥ ਕਿਤੋ = ਕੀਤਾ ਹੈ (कृतः) ॥੧੩॥
* ਭਾਵ: ਪਰਮਾਤਮਾ ਹੀ ਮਨੁੱਖ ਦਾ ਅਸਲ ਸਾਥੀ ਅਸਲ ਮਿੱਤਰ ਹੈ।
SikhNet (Spanish)Nanak Lo ha tomado como el Mejor Amigo de su Alma.(13)
ਅਪਜਸੰ ਮਿਟੰਤ; ਸਤ ਪੁਤ੍ਰਹ ॥ ਸਿਮਰਤਬੵ ਰਿਦੈ; ਗੁਰ ਮੰਤ੍ਰਣਹ ॥
apajasan mittant; sat putrah | simaratabay ridai; gur mantranah |
Sant Singh KhalsaOne's bad reputation is erased by a true son, Who meditates in his heart on the Guru's Mantra.
Manmohan SinghIll-repute is effaced by the true son, who in his mind contemplates the Guru's word.
Manmohan Singh (Punjabi)ਉਹ ਸੱਚਾ ਪੁੱਤ ਮੰਦੀ ਸ਼ੁਹਰਤ ਨੂੰ ਮੇਟ ਸੁਟਦਾ ਹੈ, ਜੋ ਗੁਰਾਂ ਦੀ ਬਾਣੀ ਦਾ ਆਪਣੇ ਮਨ ਵਿੱਚ ਧਿਆਨ ਧਾਰਦਾ ਹੈ।
Fareedkot Teekaਜੈਸੇ ਸ੍ਰੇਸਟ ਪੁਤ੍ਰ ਕੇ ਜਨਮਨੇ ਸੇ ਪੂਰਬ ਕਾਲ ਕਾ ਸੰਪੂਰਨ ਅਪਜਸ ਮਿਟ ਜਾਤਾ ਹੈ। ਤਾਂ ਤੇ ਐਸਾ ਪੁਤ੍ਰ ਉਤਪਤਿ ਕਰਨਾ ਜੋਗ ਹੈ, ਜਿਸ ਤੇ ਸਭ ਕਲੰਕ ਦੂਰ ਹੋ ਜਾਤਾ ਹੈ॥ ਤੈਸੇ ਗੁਰਾਂ ਕਾ ਮੰਤ੍ਰ ਰਿਦੇ ਮੇਂ ਅਵਸ੍ਯ ਕਰ ਸਿਮਰਨੇ ਜੋਗ ਹੈ॥
Prof. Sahib Singh(ਜਿਵੇਂ) ਚੰਗਾ ਪੁੱਤ੍ਰ ਜੰਮ ਪੈਣ ਨਾਲ ਸਾਰੀ ਕੁਲ ਦੀ ਪਿਛਲੀ ਕੋਈ) ਬਦਨਾਮੀ ਧੁਪ ਜਾਂਦੀ ਹੈ, (ਤਿਵੇਂ ਪਰਲੋਕ ਵਿੱਚ ਬਦਨਾਮੀ ਤੋਂ ਬਚਣ ਲਈ) ਗੁਰੂ ਦਾ ਉਪਦੇਸ਼ ਹਿਰਦੇ ਵਿਚ ਟਿਕਾ ਰੱਖਣਾ ਚਾਹੀਦਾ ਹੈ।ਪਦ ਅਰਥ ਅਪਜਸੰ = ਬਦਨਾਮੀ (अपयशस्ह)। ਸਤ ਪੁਤ੍ਰਹ = ਚੰਗਾ ਪੁਤ੍ਰ (सत्पुत्र)। ਸਿਮਰਤਬ੍ਯ੍ਯ = ਸਿਮਰਨਾ ਚਾਹੀਦਾ ਹੈ (स्मृ = to remember, स्मरति = remembers)। ਰਿਦੈ = ਹਿਰਦੇ ਵਿਚ। ਮੰਤ੍ਰਣਹ = ਉਪਦੇਸ਼।
SikhNet (Spanish)La mala reputación es borrada con un hijo verdadero que medita en su corazón el Mantra del Guru.