ਹੈ ਕੋਊ ਐਸਾ ਮੀਤੁ; ਜਿ ਤੋਰੈ ਬਿਖਮ ਗਾਂਠਿ ॥
hai koaoo aisaa meet; ji torai bikham gaantth |
Sant Singh KhalsaIs there any such friend, who can untie this difficult knot?
Manmohan SinghIs there is such a friend of me, who may snap the hard knot?
Manmohan Singh (Punjabi)ਕੀ ਮੋਈ ਮੇਰਾ ਐਹੋ ਜੇਹਾ ਮਿੱਤਰ ਹੈ, ਜੋ ਸਖਤ ਗੰਢ ਨੂੰ ਤੋੜ ਦੇਵੇ?
Fareedkot Teekaਹੇ ਭਾਈ! ਕਮਲ ਕਾ ਕੋਈ ਐਸਾ ਮਿਤ੍ਰ ਹੈ, ਜੋ ਕਮਲ ਕੀ ਚਿਕੜ ਸਾਥ ਕਠਨ ਗੰਠ ਪਈ ਹੋਈ ਹੈ ਤਿਸਨੂੰ ਤੋੜ ਦੇਵੇ॥☬ਉਤ੍ਰ:
Prof. Sahib Singhਕੋਈ ਵਿਰਲਾ ਹੀ ਇਹੋ ਜਿਹਾ (ਸੰਤ-) ਮਿੱਤਰ ਮਿਲਦਾ ਹੈ ਜੋ (ਇਸ ਜੀਵ-ਭੌਰੇ ਦੀ ਜਿੰਦ ਨੂੰ ਮਾਇਆ ਦੇ ਮੋਹ ਦੀ ਪਈ ਹੋਈ) ਪੱਕੀ ਗੰਢ ਤੋੜ ਸਕਦਾ ਹੈ।ਪਦ ਅਰਥ ਜਿ = ਜਿਹੜਾ। ਤੋਰੈ = ਤੋੜ ਦੇਵੇ। ਬਿਖਮ = ਔਖੀ। ਗਾਂਠਿ = ਗੰਢ।
SikhNet (Spanish)¿Habrá algún amigo que sea capaz de atar este difícil nudo?
ਨਾਨਕ. ਇਕੁ ਸ੍ਰੀਧਰ ਨਾਥੁ; ਜਿ ਟੂਟੇ ਲੇਇ ਸਾਂਠਿ ॥੧੫॥
naanak. ik sreedhar naath; ji ttootte lee saantth |15|
Sant Singh KhalsaO Nanak, the One Supreme Lord and Master of the earth reunites the separated ones. ||15||
Manmohan SinghNanak, the One Venerable Lord of the earth is such, who unites with Himself the separated.
Manmohan Singh (Punjabi)ਨਾਨਕ ਧਰਤੀ ਦਾ ਇਕ ਪੂਜਯ ਪ੍ਰਭੂ ਹੀ ਐਸਾ ਹੈ, ਜੋ ਵਿਛੁੜਿਆਂ ਹੋਇਆ ਨੂੰ ਆਪਣੇ ਨਾਲ ਜੋੜ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਏਕ ਪ੍ਰਮੇਸ਼ਰ ਸੁਆਮੀ ਲਛਮੀ ਪਤੀ ਹੈ, ਜੋ ਟੂਟੇ ਹੋਏ ਕਮਲ ਨੂੰ ਗੰਢ ਲਵੇ, ਅਰਥਾਤ ਕਰਤਾਰ ਵਰਖਾ ਕਰੇ ਔ ਕਮਲ ਚਿਕੜ ਸੇ ਛੁਟ ਕਰ ਖਿੜ ਜਾਵੇ। ਤੈਸੇ ਹੀ ਜੀਵ ਰੂਪੀ ਕਮਲ ਜੋ ਹੰਕਾਰ ਰੂਪੀ ਸੁਗੰਧੀ ਕਰ ਗੁੰਦੇ ਹੋਏ ਮੋਹ ਰੂਪੀ ਚਿਕੜ ਮੇਂ ਫਾਥੇ ਹੈਂ ਔਰ ਤਿਨ ਕਾ ਰਿਦਾ ਕੁਟੰਬ ਸੇ ਉਰਝ ਰਹਾ ਹੈ। ਤਾਂ ਤੇ ਤਿਨੋਂ ਕੋ ਪ੍ਰਮੇਸਰ ਕੇ ਤਰਫ ਕੀ ਸਫਾਈ ਵਿਸਰ ਗਈ ਹੈ। ਐਸਾ ਕੋਈ ਇਸ ਜੀਵ ਕਾ ਮਿਤਰ ਹੈ, ਜੋ ਮੋਹ ਰੂਪੀ ਕਠਨ ਗਾਂਠ ਕੋ ਤੋੜ ਦੇਵੇ। ਦ੍ਰਿਸ੍ਟਾਂਤ ਮੇਂ- ਸਤਿਗੁਰੂ ਰੂਪ ਬੱਦਲ ਬਚਨ ਰੂਪੀ ਵਰਖਾ ਕਰ ਇਸ ਕਾ ਮਨ ਤਨ ਪ੍ਰਮੇਸ਼੍ਵਰ ਭੰਗ ਹੂਆ ਮੋਹ ਸੇ ਛਡਾ ਕੇ ਭਗਵੰਤ ਸੈਂ⁽¹⁾ (ਸਾਂਠ) ਜੋੜ ਦੇਵੈ॥੧੫॥
Prof. Sahib Singhਹੇ ਨਾਨਕ! ਲੱਛਮੀ-ਦਾ-ਆਸਰਾ (ਸਾਰੇ ਜਗਤ ਦਾ) ਨਾਥ ਪ੍ਰਭੂ ਹੀ ਸਮਰੱਥ ਹੈ ਜੋ (ਆਪਣੇ ਨਾਲੋਂ) ਟੁੱਟੇ ਹੋਇਆਂ ਨੂੰ ਮੁੜ ਗੰਢ ਲੈਂਦਾ ਹੈ ॥੧੫॥ਪਦ ਅਰਥ ਸ੍ਰੀਧਰ = ਲੱਛਮੀ ਦਾ ਆਸਰਾ। ਲੇਇ ਸਾਂਠਿ = ਗੰਢ ਲੈਂਦਾ ਹੈ ॥੧੫॥
SikhNet (Spanish)Oh dice Nanak, el Supremo Señor y Maestro de la Tierra reúne a los que están separados.(15)
ਧਾਵਉ ਦਸਾ ਅਨੇਕ; ਪ੍ਰੇਮ ਪ੍ਰਭ ਕਾਰਣੇ ॥
dhaavau dasaa anek; prem prabh kaarane |
Sant Singh KhalsaI run around in all directions, searching for the love of God.
Manmohan SinghI run about in many directions for attaining my Lord's love.
Manmohan Singh (Punjabi)ਆਪਣੇ ਪ੍ਰਭੂ ਦੇ ਪਿਆਰ ਨੂੰ ਪਰਾਪਤ ਕਰਨ ਲਈ ਮੈਂ ਅਨੇਕਾਂ ਪਾਸਿਆਂ ਵਲ ਭਜਿਆ ਫਿਰਦਾ ਹਾਂ।
Fareedkot Teekaਪ੍ਰਭੂ ਕੇ ਪ੍ਰੇਮ ਪ੍ਰਾਪਤੀ ਵਾਸਤੇ ਮੈਂ ਅਨੇਕ (ਦਸਾ) ਤਰਫੋਂ ਮੇਂ ਧਾਵਤਾ ਹੂੰ ਅਰਥਾਤ ਅਨੇਕ ਪ੍ਰਕਾਰ ਕਰ ਕੇ ਸੇਵਨ ਆਦੀ ਜਤਨ ਕਰਤਾ ਹੂੰ॥☬ਪ੍ਰਸ਼ਨ:
Prof. Sahib Singhਪਰਮਾਤਮਾ (ਦੇ ਚਰਨਾਂ) ਦਾ ਪ੍ਰੇਮ ਹਾਸਲ ਕਰਨ ਵਾਸਤੇ ਮੈਂ ਕਈ ਪਾਸੀਂ ਦੌੜਦਾ ਫਿਰਦਾ ਹਾਂ,ਪਦ ਅਰਥ ਧਾਵਉ = ਧਾਵਉਂ, ਮੈਂ ਦੌੜਦਾ ਹਾਂ। ਦਸਾ = ਦਿਸ਼ਾ, ਪਾਸੇ (ਦਸ਼ਾ = ਹਾਲਤ)। ਪੰਚ
SikhNet (Spanish)Corro por todas direcciones buscando el Amor de Dios,
ਪੰਚ ਸਤਾਵਹਿ ਦੂਤ; ਕਵਨ ਬਿਧਿ ਮਾਰਣੇ ॥
panch sataaveh doot; kavan bidh maarane |
Sant Singh KhalsaThe five evil enemies are tormenting me; how can I destroy them?
Manmohan SinghThe five adversaries torture me, In what way can I destroy them?
Manmohan Singh (Punjabi)ਪੰਜ ਦੁਸ਼ਮਨ ਮੈਨੂੰ ਤੰਗ ਕਰਦੇ ਹਨ। ਕਿਸ ਤਰੀਕੇ ਨਾਲ ਮੈਂ ਉਨ੍ਹਾਂ ਨੂੰ ਮਾਰ ਸਕਦਾ ਹਾਂ।
Fareedkot Teekaਇਹੁ ਕਾਮ, ਕ੍ਰੋਧਾਦੀ ਪੰਚ ਦੂਤ ਜੋ ਮੁਝ ਕੋ ਦੁਖ ਦੇਤੇ ਹੈਂ, ਤਿਨੋਂ ਕੋ ਕਿਸ ਪ੍ਰਕਾਰ ਕਰ ਮਾਰਨੇ ਕਰੋਂ?☬ਉਤ੍ਰ:
Prof. Sahib Singh(ਪਰ ਇਹ ਕਾਮਾਦਿਕ) ਪੰਜ ਵੈਰੀ ਸਤਾਂਦੇ (ਹੀ) ਰਹਿੰਦੇ ਹਨ। (ਇਹਨਾਂ ਨੂੰ) ਕਿਸ ਤਰੀਕੇ ਨਾਲ ਮਾਰਿਆ ਜਾਏ?ਪਦ ਅਰਥ ਦੂਤ = (ਕਾਮਾਦਿਕ) ਪੰਜ ਵੈਰੀ। ਮਤਾਵਹਿ = ਸਤਾਂਦੇ ਰਹਿੰਦੇ ਹਨ (ਬਹੁ-ਵਚਨ)। ਕਵਨ ਬਿਧਿ = ਕਿਸ ਤਰੀਕੇ ਨਾਲ?
SikhNet (Spanish)los cinco malvados enemigos me atormentan, ¿cómo podría destruirlos?
ਤੀਖਣ ਬਾਣ ਚਲਾਇ; ਨਾਮੁ ਪ੍ਰਭ ਧੵਾਈਐ ॥
teekhan baan chalaae; naam prabh dhayaaeeai |
Sant Singh KhalsaShoot them with the sharp arrows of meditation on the Name of God.
Manmohan SinghAim at them the sharp arrows of the meditation of the Lord's Name.
Manmohan Singh (Punjabi)ਉਨ੍ਹਾਂ ਨੂੰ ਸੁਆਮੀ ਦੇ ਨਾਮ ਦੇ ਸਿਮਰਨ ਦੇ ਤਿੱਖੇ ਤੀਰ ਮਾਰ।
Fareedkot Teekaਪ੍ਰਭੂ ਕੇ ਨਾਮ ਕਾ ਧਿਆਵਣਾ ਰੂਪੀ ਤੀਖਣ ਬਾਨੋਂ ਕੋ ਚਲਾਈਏ॥
Prof. Sahib Singh(ਇਹਨਾਂ ਨੂੰ ਮਾਰਨ ਦਾ ਤਰੀਕਾ ਇਹੀ ਹੈ ਕਿ) ਪਰਮਾਤਮਾ ਦਾ ਨਾਮ (ਸਦਾ) ਸਿਮਰਦੇ ਰਹਿਣਾ ਚਾਹੀਦਾ ਹੈ। (ਸਿਮਰਨ ਦੇ) ਤ੍ਰਿੱਖੇ ਤੀਰ ਚਲਾ ਕੇ-ਪਦ ਅਰਥ ਤੀਖਣ = ਤੇਜ਼, ਤ੍ਰਿੱਖੇ। ਚਲਾਇ = ਚਲਾ ਕੇ। ਧਾਈਐ = ਸਿਮਰਨਾ ਚਾਹੀਦਾ ਹੈ।
SikhNet (Spanish)Dispárale las flechas de la Meditación del Naam, el Nombre del Señor,
ਹਰਿਹਾਂ. ਮਹਾਂ ਬਿਖਾਦੀ ਘਾਤ; ਪੂਰਨ ਗੁਰੁ ਪਾਈਐ ॥੧੬॥
harihaan. mahaan bikhaadee ghaat; pooran gur paaeeai |16|
Sant Singh KhalsaO Lord! The way to slaughter these terrible sadistic enemies is obtained from the Perfect Guru. ||16||
Manmohan SinghHarihan! The way to slay the utterly pain-giving enemies is obtained from the perfect Guru.
Manmohan Singh (Punjabi)ਹਰਿਹਾਂ! ਪਰਮ ਦੁਖਦਾਈ ਦੁਸ਼ਮਨਾਂ ਨੂੰ ਮਾਰ ਸੁਟਣ ਦਾ ਤਰੀਕਾ ਪੂਰੇ ਗੁਰਾਂ ਪਾਸੋ ਪਰਾਪਤ ਹੁੰਦਾ ਹੈ।
Fareedkot Teekaਹੇ ਭਾਈ! ਜਬ ਪੂਰਨ ਗੁਰੋਂ ਕੋ; ਵਾ ਤਿਨੋਂ ਗੁਰੋਂ ਤੇ ਤਿਨ ਕਾ ਉਪਦੇਸ਼ ਪਾਈਏ ਤਬ ਅਤੀ (ਬਿਖਾਦੀ) ਸੋਕ ਦੇਨੇ ਹਾਰਿਓਂ ਦੂਤੋਂ ਕਾ ਘਾਤ ਹੋਤਾ ਹੈ॥੧੬॥
Prof. Sahib Singhਜਦੋਂ ਪੂਰਾ ਗੁਰੂ ਮਿਲਦਾ ਹੈ (ਉਸ ਦੀ ਸਹਾਇਤਾ ਨਾਲ ਇਹਨਾਂ ਕਾਮਾਦਿਕ) ਵੱਡੇ ਝਗੜਾਲੂਆਂ ਦਾ ਨਾਸ (ਕੀਤਾ ਜਾ ਸਕਦਾ ਹੈ) ॥੧੬॥ਪਦ ਅਰਥ ਮਹਾਂ ਬਿਖਾਦੀ = ਵੱਡੇ ਝਗੜਾਲੂ। ਘਾਤ = ਮੌਤ, ਮਾਰਨਾ। ਪਾਈਐ = ਮਿਲ ਪੈਂਦਾ ਹੈ ॥੧੬॥
SikhNet (Spanish)la forma de acabar con estos terribles enemigos sádicos se obtiene del Perfecto Guru.(16)
ਸਤਿਗੁਰ ਕੀਨੀ ਦਾਤਿ; ਮੂਲਿ. ਨ ਨਿਖੁਟਈ ॥
satigur keenee daat; mool. na nikhuttee |
Sant Singh KhalsaThe True Guru has blessed me with the bounty which shall never be exhausted.
Manmohan SinghThe True Guru has blessed me with the bounty of the Lord's Name and it exhausts not ever.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਦੇ ਨਾਮ ਦੀ ਬਖਸ਼ੀਸ਼ ਦਿੱਤੀ ਹੈ ਅਤੇ ਇਹ ਕਦਾਚਿਤ ਮੁਕਦੀ ਨਹੀਂ।
Fareedkot Teekaਜਿਨੋਂ ਕੋ ਸਤਿਗੁਰੋਂ ਨੇ ਨਾਮ ਕੀ ਦਾਤ ਕੀਨੀ ਹੈ, ਸੋ ਤਿਨੋਂ ਕੇ ਪਾਸੋਂ ਕਬੀ ਨਿਖੁਟਤੀ ਨਹੀਂ ਹੈ॥
Prof. Sahib Singhਗੁਰੂ ਦੀ ਬਖ਼ਸ਼ੀ ਹੋਈ ਹਰਿ-ਨਾਮ- ਦਾਤ ਕਦੇ ਭੀ ਨਹੀਂ ਮੁੱਕਦੀ,ਪਦ ਅਰਥ ਦਾਤਿ = ਨਾਮ ਦੀ ਦਾਤਿ। ਮੂਲਿ = ਬਿਲਕੁਲ। ਨਿਖੁਟਈ = ਮੁੱਕਦੀ।
SikhNet (Spanish)El Guru Perfecto me ha bendecido con ese Regalo que nunca se acaba,
ਖਾਵਹੁ ਭੁੰਚਹੁ ਸਭਿ; ਗੁਰਮੁਖਿ ਛੁਟਈ ॥
khaavahu bhunchahu sabh; guramukh chhuttee |
Sant Singh KhalsaEating and consuming it, all the Gurmukhs are emancipated.
Manmohan SinghEating and expending it, all the pious persons are emancipated.
Manmohan Singh (Punjabi)ਇਸ ਨੂੰ ਖਾਣ ਅਤੇ ਖਰਚਣ ਦੁਆਰਾ ਸਾਰਿਆਂ ਪਵਿੱਤਰ ਪੁਰਸ਼ਾਂ ਦੀ ਕਲਿਆਣ ਹੋ ਜਾਂਦੀ ਹੈ।
Fareedkot Teekaਵਹੁ ਸੰਪੂਰਨ ਖਾਵਤੇ ਔਰ ਭੋਗਤੇ ਹੈਂ ਅਰਥਾਤ ਨਾਮ ਕੋ ਜਪ ਕਰ ਰਿਦੇ ਮੇਂ ਧਾਰਤੇ ਹੈਂ, ਸੋ ਗੁਰਮੁਖ ਸੰਸਾਰ ਬੰਧਨੋਂ ਸੇ ਛੂਟ ਜਾਤੇ ਹੈਂ॥
Prof. Sahib Singhਬੇਸ਼ੱਕ ਤੁਸੀਂ ਸਾਰੇ ਇਸ ਦਾਤ ਨੂੰ ਵਰਤੋ। (ਸਗੋਂ) ਗੁਰੂ ਦੀ ਸਰਨ ਪੈ ਕੇ (ਇਸ ਦਾਤ ਨੂੰ ਵਰਤਣ ਵਾਲਾ ਮਨੁੱਖ ਵਿਕਾਰਾਂ ਤੋਂ) ਬਚਿਆ ਰਹਿੰਦਾ ਹੈ।ਪਦ ਅਰਥ ਭੁੰਚਹੁ = ਵਰਤੋ। ਸਭਿ = ਸਾਰੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਛੁਟਈ = ਛੁਟੈ, ਵਿਕਾਰਾਂ ਤੋਂ ਬਚ ਜਾਂਦਾ ਹੈ।
SikhNet (Spanish)comiendo de Él, los Gurmukjs son liberados.
ਅੰਮ੍ਰਿਤੁ ਨਾਮੁ ਨਿਧਾਨੁ; ਦਿਤਾ ਤੁਸਿ ਹਰਿ ॥
amrit naam nidhaan; ditaa tus har |
Sant Singh KhalsaThe Lord, in His Mercy, has blessed me with the treasure of the Ambrosial Naam.
Manmohan SinghBeing pleased, the Lord has blessed me with the treasure of His Nectar-Name.
Manmohan Singh (Punjabi)ਪ੍ਰੰਸਨ ਹੋ, ਸੁਆਮੀ ਨੇ ਮੈਨੂੰ ਆਪਣੇ ਸੁਧਾ ਸਰੂਪ ਨਾਮ ਦਾ ਖਜਾਨਾ ਬਖਸ਼ਿਆ ਹੈ।
Fareedkot Teekaਕਿਂਉਕਿ ਤਿਨੋਂ ਕੋ ਹਰੀ ਨੇ ਪ੍ਰਸੰਨ ਹੋ ਕਰ ਅੰਮ੍ਰਿਤ ਰੂਪ ਨਾਮ ਸੁਖੋਂ ਕਾ (ਨਿਧਾਨੁ) ਖਜਾਨਾ ਦੀਆ ਹੈ॥
Prof. Sahib Singhਆਤਮਕ ਜੀਵਨ ਦੇਣ ਵਾਲਾ (ਇਹ) ਨਾਮ-ਖ਼ਜ਼ਾਨਾ ਪਰਮਾਤਮਾ (ਆਪ ਹੀ) ਖ਼ੁਸ਼ ਹੋ ਕੇ ਦੇਂਦਾ ਹੈ।ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਨਿਧਾਨੁ = ਖ਼ਜ਼ਾਨਾ। ਤੁਸਿ = ਪ੍ਰਸੰਨ ਹੋ ਕੇ, ਤ੍ਰੁੱਠ ਕੇ।
SikhNet (Spanish)El Señor en Su Misericordia me ha bendecido con el Tesoro del Naam de Ambrosia,
ਨਾਨਕ ਸਦਾ ਅਰਾਧਿ; ਕਦੇ. ਨ ਜਾਂਹਿ ਮਰਿ ॥੧੭॥
naanak sadaa araadh; kade. na jaanhi mar |17|
Sant Singh KhalsaO Nanak, worship and adore the Lord, who never dies. ||17||
Manmohan SinghNanak, ever dwell thou on thy Lord, who dies not ever.
Manmohan Singh (Punjabi)ਨਾਨਕ, ਤੂੰ ਹਮੇਸ਼ਾਂ ਹੀ ਆਪਣੇ ਸੁਆਮੀ ਦਾ ਸਿਮਰਨ ਕਰ, ਜੋ ਕਦਾਚਿਤ ਮਰਦਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਨਾਮ ਕੋ ਵਹੁ ਸਦਾ ਅਰਾਧਤੇ ਹੈਂ ਇਸੀ ਤੇ ਕਬੀ ਮਰ ਕਰ ਜਾਤੇ ਨਹੀਂ, ਭਾਵ ਯੇਹ ਕਿ ਵੁਹ ਜਨਮ ਮਰਨ ਸੇ ਰਹਿਤ ਹੂਏ ਹੈਂ॥੧੭॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਸਦਾ ਇਸ ਨਾਮ ਨੂੰ ਸਿਮਰਿਆ ਕਰ, ਤੈਨੂੰ ਕਦੇ ਆਤਮਕ ਮੌਤ ਨਹੀਂ ਆਵੇਗੀ ॥੧੭॥ਪਦ ਅਰਥ ਅਰਾਧਿ = ਸਿਮਰਿਆ ਕਰ ॥੧੭॥
SikhNet (Spanish)oh, dice Nanak, alaba y adora al Señor, Quien nunca muere.(17)
ਜਿਥੈ ਜਾਏ ਭਗਤੁ; ਸੁ ਥਾਨੁ ਸੁਹਾਵਣਾ ॥
jithai jaae bhagat; su thaan suhaavanaa |
Sant Singh KhalsaWherever the Lord's devotee goes is a blessed, beautiful place.
Manmohan SinghWherever goes the Lord's saint, beauteous becomes that place.
Manmohan Singh (Punjabi)ਜਿਥੇ ਕਿਤੇ ਸੁਆਮੀ ਦਾ ਸਾਧੂ ਜਾਂਦਾ ਹੈ, ਸੋਹਣਾ ਥੀ ਵੰਞਦਾ ਹੈ, ਉਹ ਅਸਥਾਨ।
Fareedkot Teekaਜਿਸ ਅਸਥਾਨ ਮੇਂ ਭਗਤ ਜਾਇਕਰ ਬੈਠਤਾ ਹੈ, ਸੋਈ ਅਸਥਾਨ ਸੋਭਾਵਾਨ ਹੋਤਾ ਹੈ॥
Prof. Sahib Singhਜਿਸ ਥਾਂ ਤੇ (ਭੀ ਕੋਈ ਪਰਮਾਤਮਾ ਦਾ) ਭਗਤ ਜਾ ਬੈਠਦਾ ਹੈ, ਉਹ ਥਾਂ (ਸਿਫ਼ਤ-ਸਾਲਾਹ ਦੇ ਵਾਯੂ-ਮੰਡਲ ਨਾਲ) ਸੁਖਦਾਈ ਬਣ ਜਾਂਦਾ ਹੈ,ਪਦ ਅਰਥ ਜਿਥੈ = ਜਿਸ ਥਾਂ ਤੇ। ਜਾਏ = ਜਾਂਦਾ ਹੈ, ਜਾ ਬੈਠਦਾ ਹੈ। ਸੁ = ਉਹ (ਇਕ-ਵਚਨ)।
SikhNet (Spanish)Donde sea que el Gurmukj va, ese lugar se vuelve Bello y Bendito,
ਸਗਲੇ ਹੋਏ ਸੁਖ; ਹਰਿ ਨਾਮੁ ਧਿਆਵਣਾ ॥
sagale hoe sukh; har naam dhiaavanaa |
Sant Singh KhalsaAll comforts are obtained, meditating on the Lord's Name.
Manmohan SinghMeditating on the God's Name, all the comforts are attained.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ, ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ।
Fareedkot Teekaਜਿਨੋਂ ਨੇ ਹਰਿ ਨਾਮ ਕਾ ਧਿਆਵਣਾ ਕੀਆ ਹੈ ਤਿਨੋਂ ਕੋ ਸੰਪੂਰਨ ਸੁਖ ਪ੍ਰਾਪਤਿ ਹੂਏ ਹੈਂ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ (ਉਥੇ) ਸਾਰੇ ਸੁਖ ਹੋ ਜਾਂਦੇ ਹਨ।ਪਦ ਅਰਥ ਸਗਲੇ = ਸਾਰੇ।
SikhNet (Spanish)todo confort es obtenido meditando en el Nombre del Señor.
ਜੀਅ ਕਰਨਿ ਜੈਕਾਰੁ; ਨਿੰਦਕ ਮੁਏ ਪਚਿ ॥
jeea karan jaikaar; nindak mue pach |
Sant Singh KhalsaPeople praise and congratulate the devotee of the Lord, while the slanderers rot and die.
Manmohan SinghPeople hail the Lord's saint and his slanderers putrefy to death.
Manmohan Singh (Punjabi)ਲੋਕ ਸੁਆਮੀ ਦੇ ਸਾਧੂ ਨੂੰ ਵਾਹ ਵਾਹ ਕਰਦੇ ਹਨ ਅਤੇ ਉਸ ਦੀ ਬਦਖੋਈ ਕਰਨ ਵਾਲੇ ਗਲ-ਸੜ ਕੇ ਮਰ ਜਾਂਦੇ ਹਨ।
Fareedkot Teekaਸਰਬ ਜੀਵ ਤਿਨੋਂ ਕਾ ਜੈਕਾਰ ਕਰਤੇ ਹੈਂ ਔਰ ਤਿਨੋਂ ਕੇ ਨਿੰਦਕ (ਪਚ) ਜਲ ਮਰੇ ਹੈਂ॥
Prof. Sahib Singh(ਉਥੇ ਆਂਢ-ਗੁਆਂਢ ਰਹਿਣ ਵਾਲੇ ਸਾਰੇ) ਜੀਅ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਲੱਗ ਪੈਂਦੇ ਹਨ। (ਪਰ ਭਾਗਾਂ ਦੀ ਗੱਲ ਹੈ ਕਿ) ਨਿੰਦਾ ਕਰਨ ਵਾਲੇ ਮਨੁੱਖ (ਸੰਤ ਜਨਾਂ ਦੀ ਵਡਿਆਈ ਵੇਖ ਕੇ ਈਰਖਾ ਦੀ ਅੱਗ ਨਾਲ) ਸੜ ਸੜ ਕੇ ਆਤਮਕ ਮੌਤ ਸਹੇੜ ਲੈਂਦੇ ਹਨ।ਪਦ ਅਰਥ ਜੀਅ = (ਸਾਰੇ) ਜੀਅ। ਕਰਨਿ = ਕਰਦੇ ਹਨ, ਕਰਨ ਲੱਗ ਪੈਂਦੇ ਹਨ। ਜੈਕਾਰੁ = ਪਰਮਾਤਮਾ ਦੀ ਸਿਫ਼ਤ-ਸਾਲਾਹ। ਪਚਿ = ਸੜ ਕੇ, (ਈਰਖਾ ਦੀ ਅੱਗ ਨਾਲ) ਸੜ ਕੇ। ਮੁਏ = ਆਤਮਕ ਮੌਤ ਸਹੇੜ ਲੈਂਦੇ ਹਨ।
SikhNet (Spanish)La gente alaba y congratula a tal Gurmukj, mientras que los calumniadores se pudren y mueren,
ਸਾਜਨ ਮਨਿ ਆਨੰਦੁ; ਨਾਨਕ ਨਾਮੁ ਜਪਿ ॥੧੮॥
saajan man aanand; naanak naam jap |18|
Sant Singh KhalsaSays Nanak, O friend, chant the Naam, and your mind shall be filled with bliss. ||18||
Manmohan SinghSays Nanak, O friend, recite thou the Lord's Name and bliss shall abide within thy mind.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਮਿੱਤਰ! ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ ਅਤੇ ਖੁਸ਼ੀ ਤੇਰੇ ਚਿੱਤ ਅੰਦਰ ਨਿਵਾਸ ਕਰ ਲਵੇਗੀ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਨਾਮ ਕੋ ਜਪ ਕਰ ਕੇ ਸੰਤ ਸ੍ਵਜਨੋਂ ਕੇ ਮਨ ਮੇਂ ਪਰਮ ਅਨੰਦ ਹੂਆ ਹੈ॥੧੮॥
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਜਪ ਜਪ ਕੇ ਸੱਜਣ ਜਨਾਂ ਦੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ ॥੧੮॥ਪਦ ਅਰਥ ਮਨਿ = ਮਨ ਵਿਚ। ਜਪਿ = ਜਪ ਕੇ ॥੧੮॥
SikhNet (Spanish)dice Nanak, oh amigo, canta el Naam y tu mente se llenará de Dicha.(18)
ਪਾਵਨ ਪਤਿਤ ਪੁਨੀਤ; ਕਤਹ. ਨਹੀ ਸੇਵੀਐ ॥
paavan patit puneet; katah. nahee seveeai |
Sant Singh KhalsaThe mortal never serves the Immaculate Lord, the Purifier of sinners.
Manmohan SinghThe mortal serves not ever the Immaculate Lord, who is the Purifier of the sinners.
Manmohan Singh (Punjabi)ਪ੍ਰਾਣੀ ਕਦੇ ਭੀ ਪਵਿੱਤਰ ਪ੍ਰਭੂ ਦੀ ਟਹਿਲ ਨਹੀਂ ਕਮਾਉਂਦਾ, ਜੋ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
Fareedkot Teekaਪਾਪੀਓਂ ਕੇ ਪਵਿਤ੍ਰ ਕਰਨੇਹਾਰੇ ਪਾਵਨ ਪ੍ਰਮੇਸ੍ਵਰ ਕੋ ਜੋ ਜੀਵ ਕਬੀ ਨਹੀਂ ਸੇਵਤੇ ਹੈਂ॥
Prof. Sahib Singh(ਮਾਇਆ ਦੇ ਝੂਠੇ ਰੰਗ ਵਿਚ ਟਿਕੇ ਰਹਿ ਕੇ) ਪਵਿੱਤਰ-ਸਰੂਪ ਹਰੀ ਨੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਹਰੀ ਨੂੰ ਕਦੇ ਭੀ ਸਿਮਰਿਆ ਨਹੀਂ ਜਾ ਸਕਦਾਪਦ ਅਰਥ ਪਾਵਨ = ਪਵਿੱਤਰ-ਸਰੂਪ ਹਰੀ। ਪਤਿਤ ਪੁਨੀਤ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਕਤਹ ਨਹੀ = ਕਦੇ ਭੀ ਨਹੀਂ। ਸੇਵੀਐ = ਸਿਮਰਿਆ ਜਾ ਸਕਦਾ।
SikhNet (Spanish)El mortal no sirve nunca al Señor Inmaculado, Purificador de quienes cometen errores,
ਝੂਠੈ ਰੰਗਿ ਖੁਆਰੁ; ਕਹਾਂ ਲਗੁ ਖੇਵੀਐ ॥
jhootthai rang khuaar; kahaan lag kheveeai |
Sant Singh KhalsaThe mortal wastes away in false pleasures. How long can this go on?
Manmohan SinghIn false rivalries, the mortal is wasted away. How long can he pull on thiswise?
Manmohan Singh (Punjabi)ਕੁੜੀਆਂ ਰੰਗ-ਰਲੀਆਂ ਅੰਦਰ, ਪ੍ਰਾਣੀ ਤਬਾਹ ਹੋ ਜਾਂਦਾ ਹੈ। ਕਿਨੇ ਚਿੱਤ ਤਾਂਈ ਉਹ ਕਿਸ ਤਰ੍ਹਾਂ ਗੁਜਾਰਾ ਕਰ ਸਕਦਾ ਹੈ।
Fareedkot Teekaਸੋ ਝੂਠੇ ਵਿਸ਼ਿਅਹੁੰ ਕੇ (ਰੰਗਿ) ਅਨੰਦ ਕਰ ਕੇ ਖ੍ਵਾਰ ਹੋਤੇ ਹੈਂ, ਤਾਂ ਤੇ ਇਹੁ ਅਨੰਦ ਕਹਾਂ ਤਕ ਰਹਿਨਗੇ ਵਾ ਚਲਨਗੇ, ਭਾਵ ਅੰਤ ਕੋ ਨਾਸਵੰਤ ਹੈਂ॥
Prof. Sahib Singhਮਾਇਕ ਪਦਾਰਥਾਂ ਦੇ ਮੋਹ ਵਿਚ (ਫਸੇ ਰਹਿ ਕੇ ਜ਼ਿੰਦਗੀ ਦੀ) ਬੇੜੀ ਬਹੁਤਾ ਵਿਚ (ਸੁਖ ਨਾਲ) ਨਹੀਂ ਚਲਾਈ ਜਾ ਸਕਦੀ, (ਆਖ਼ਰ) ਖ਼ੁਆਰ ਹੀ ਹੋਈਦਾ ਹੈ।ਪਦ ਅਰਥ ਝੂਠੇ ਰੰਗਿ = ਨਾਸਵੰਤ ਪਦਾਰਥਾਂ ਦੇ ਪਿਆਰ-ਰੰਗ ਵਿਚ। ਖੁਆਰੁ = ਦੁਖੀ, ਔਖਾ। ਕਹਾਂ ਲਗੁ = ਕਦ ਤਕ? ਬਹੁਤਾ ਚਿਰ ਨਹੀਂ। ਖੇਵੀਐ = (ਜ਼ਿੰਦਗੀ ਦੀ) ਬੇੜੀ ਚਲਾ ਸਕੀਦੀ।
SikhNet (Spanish)y por eso desperdicia su vida en falsos placeres, ¿qué tanto podrá seguir así esto?
ਹਰਿਚੰਦਉਰੀ ਪੇਖਿ; ਕਾਹੇ ਸੁਖੁ ਮਾਨਿਆ ॥
harichandauree pekh; kaahe sukh maaniaa |
Sant Singh KhalsaWhy do you take such pleasure, looking at this mirage?
Manmohan SinghSeeing the optical illusions unto those, why feel thou happy, O mortal?
Manmohan Singh (Punjabi)ਦ੍ਰਿਸ਼ਟਮਾਨ ਧੋਖੇ ਨੂੰ ਵੇਖ, ਤੂੰ ਕਿਉਂ ਖੁਸ਼ ਹੁੰਦਾ ਹੈ, ਹੇ ਪ੍ਰਾਣੀ?
Fareedkot Teekaਤਾਂ ਤੇ (ਹਰਿ ਚੰਦਉਰੀ) ਗੰਧਰਬ ਨਗਰੀ ਸਮਾਨ ਝੂਠੇ ਪਦਾਰਥੋਂ ਕੋ ਦੇਖ ਕਰਕੇ, ਹੇ ਜੀਵ! ਤੈਨੇ ਕਾਹੇ ਕੋ ਸੁਖ ਮਾਨਿਆ ਹੈ?
Prof. Sahib Singh(ਮਾਇਕ ਪਦਾਰਥਾਂ ਦੇ ਇਹਨਾਂ) ਹਵਾਈ ਕਿਲ੍ਹਿਆਂ ਨੂੰ ਵੇਖ ਵੇਖ ਕੇ ਤੂੰ ਕਿਉਂ ਸੁਖ ਪ੍ਰਤੀਤ ਕਰ ਰਿਹਾ ਹੈਂ? (ਨਾਹ ਇਹ ਸਦਾ ਕਾਇਮ ਰਹਿਣੇ, ਅਤੇ ਨਾਹ ਹੀ ਇਹਨਾਂ ਦੇ ਮੋਹ ਵਿਚ ਫਸਿਆਂ ਪ੍ਰਭੂ ਦਰ ਤੇ ਆਦਰ ਮਿਲਣਾ)।ਪਦ ਅਰਥ ਹਰਿਚੰਦਉਰੀ = ਹਰਿਚੰਦ ਨਗਰੀ, ਗੰਧਰਬ ਨਗਰੀ, ਹਵਾਈ ਕਿਲ੍ਹੇ। ਪੇਖਿ = ਵੇਖ ਕੇ।
SikhNet (Spanish)¿Por qué estás tan fascinado observando esta ilusión?
ਹਰਿਹਾਂ. ਹਉ ਬਲਿਹਾਰੀ ਤਿੰਨ; ਜਿ ਦਰਗਹਿ ਜਾਨਿਆ ॥੧੯॥
harihaan. hau balihaaree tin; ji darageh jaaniaa |19|
Sant Singh KhalsaO Lord! I am a sacrifice to those who are known and approved in the Court of the Lord. ||19||
Manmohan SinghHarihan! I am a sacrifice unto those, who are approved of in the Lord's Court.
Manmohan Singh (Punjabi)ਹਰਿਹਾਂ! ਮੈਂ ਉਨ੍ਹਾਂ ਤੋਂ ਕੁਰਬਾਨ ਵੰਞਦਾ ਹਾਂ ਜੋ ਪ੍ਰਭੂ ਦੇ ਦਰਬਾਰ ਅੰਦਰ ਪਰਵਾਨ ਹੋਏ ਹੋਏ ਹਨ।
Fareedkot Teekaਹੇ ਭਾਈ! ਜਿਨੋਂ ਨੇ ਰਿਦੇ ਅਸਥਾਨ ਮੇਂ ਹਰੀ ਕੋ ਜਾਨਿਆਂ ਹੈ ਹਮ ਤਿਨੋਂ ਪਰ ਬਲਿਹਾਰਨੇ ਜਾਤੇ ਹੈਂ ਵਾ ਉਹ ਦਰਗਾਹ ਮੇਂ ਮੰਨੀਦੇ ਹੈਂ॥੧੯॥
Prof. Sahib Singhਮੈਂ (ਤਾਂ) ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਹੜੇ (ਪਰਮਾਤਮਾ ਦਾ ਨਾਮ ਜਪ ਜਪ ਕੇ) ਪਰਮਾਤਮਾ ਦੀ ਹਜ਼ੂਰੀ ਵਿਚ ਸਤਕਾਰੇ ਜਾਂਦੇ ਹਨ ॥੧੯॥ਪਦ ਅਰਥ ਹਉ = ਮੈਂ। ਜਿ = ਜਿਹੜੇ। ਦਰਗਹਿ = ਪਰਮਾਤਮਾ ਦੀ ਹਜ਼ੂਰੀ ਵਿਚ ॥੧੯॥
SikhNet (Spanish)Oh Señor, ofrezco mi ser en sacrificio a quienes son reconocidos y aprobados en la Corte de Dios.(19)
ਕੀਨੇ ਕਰਮ ਅਨੇਕ; ਗਵਾਰ ਬਿਕਾਰ ਘਨ ॥
keene karam anek; gavaar bikaar ghan |
Sant Singh KhalsaThe fool commits countless foolish actions and so many sinful mistakes.
Manmohan SinghThe unwise one commits several misdeeds and good many sins.
Manmohan Singh (Punjabi)ਬੇਅਕਲ ਬੰਦਾ ਅਨੇਕਾਂ ਕੁਕਰਮ ਅਤੇ ਘਦੇਰੇ ਪਾਪ ਕਮਾਉਂਦਾ ਹੈ।
Fareedkot Teekaਇਸ ਜੀਵ ਗਵਾਰ ਨੇ ਜਿਸ ਸਰੀਰ ਕੇ ਵਾਸਤੇ ਅਧਿਕ ਵਿਕਾਰ ਰੂਪ ਅਨੇਕ ਕਰਮ ਕੀਏ ਹੈਂ॥
Prof. Sahib Singhਮੂਰਖ ਮਨੁੱਖ ਅਨੇਕਾਂ ਹੀ ਕੁਕਰਮ ਕਰਦਾ ਰਹਿੰਦਾ ਹੈ।ਪਦ ਅਰਥ ਗਵਾਰ = ਮੂਰਖ। ਘਨ = ਬਹੁਤ। ਕਰਮ ਬਿਕਾਰ = ਵਿਕਾਰਾਂ ਦੇ ਕੰਮ।
SikhNet (Spanish)El tonto comete tantos errores malvados y faltas,
ਮਹਾ ਦ੍ਰੁਗੰਧਤ ਵਾਸੁ; ਸਠ ਕਾ ਛਾਰੁ ਤਨ ॥
mahaa drugandhat vaas; satth kaa chhaar tan |
Sant Singh KhalsaThe fool's body smells rotten, and turns to dust.
Manmohan SinghThe fool's body is an abode of the highly foul odours and shall become dust.
Manmohan Singh (Punjabi)ਮੂਰਖ ਦੀ ਦੇਹ ਪਰਮ ਬਦਬੂ ਦਾ ਟਿਕਾਣਾ ਹੈ ਅਤੇ ਮਿੱਟੀ ਹੋ ਜਾਉਗੀ।
Fareedkot Teeka(ਸਠ) ਮੂਰਖ ਕਾ ਏਹ ਸਰੀਰ ਮਹਾਂ ਦੁਰਗੰਧੀ ਕਾ ਘਰ ਹੈ ਔਰ ਅੰਤ ਕੋ ਛਾਰ ਰੂਪ ਹੋ ਜਾਣੇ ਵਾਲਾ ਅਰਥਾਤ ਜਲ ਜਾਏਗਾ॥
Prof. Sahib Singhਵੱਡੇ ਕੁਕਰਮਾਂ ਦੀ ਗੰਦਗੀ ਵਿਚ ਇਸ ਦਾ ਨਿਵਾਸ ਹੋਇਆ ਰਹਿੰਦਾ ਹੈ ਜਿਸ ਕਰਕੇ ਮੂਰਖ ਦਾ ਸਰੀਰ ਮਿੱਟੀ ਵਿਚ ਰੁਲ ਜਾਂਦਾ ਹੈ (ਅਮੋਲਕ ਮਨੁੱਖਾ ਸਰੀਰ ਕੌਡੀ ਦੇ ਬਰਾਬਰ ਦਾ ਨਹੀਂ ਰਹਿ ਜਾਂਦਾ)।ਪਦ ਅਰਥ ਦ੍ਰੁਗੰਧਤ = ਵਿਕਾਰਾਂ ਦੀ ਗੰਦਗੀ। ਵਾਸੁ = ਨਿਵਾਸ। ਸਠ = ਮੂਰਖ। ਛਾਰੁ = ਸੁਆਹ (ਦੇ ਬਰਾਬਰ)। ਛਾਰੁ ਤਨ = ਮਿੱਟੀ ਵਿਚ ਰੁਲਿਆ ਸਰੀਰ।
SikhNet (Spanish)que su cuerpo empieza a oler a podrido y se convierte en polvo.
ਫਿਰਤਉ ਗਰਬ ਗੁਬਾਰਿ; ਮਰਣੁ. ਨਹ ਜਾਨਈ ॥
firtau garab gubaar; maran. neh jaanee |
Sant Singh KhalsaHe wanders lost in the darkness of pride, and never thinks of dying.
Manmohan SinghHe wanders in the darkness of ego and does not think of his death.
Manmohan Singh (Punjabi)ਉਹ ਹੰਕਾਰ ਦੇ ਹਨੇਰੇ ਅੰਦਰ ਭਟਕਦਾ ਫਿਰਦਾ ਹੈ ਅਤੇ ਆਪਦੀ ਮੌਤ ਦਾ ਖਿਆਲ ਨਹੀਂ ਕਰਦਾ।
Fareedkot Teekaਤਿਸੀ ਕੇ (ਗਰਬ) ਹੰਕਾਰ ਰੂਪੀ ਗੁਬਾਰ ਅੰਧੇਰੇ ਮੇਂ ਫਿਰਤਾ ਹੈ ਔ ਮਰਨਾ ਨਹੀਂ ਜਾਨਤਾ ਹੈ॥
Prof. Sahib Singh(ਅਜਿਹਾ ਮਨੁੱਖ) ਅਹੰਕਾਰ ਦੇ ਹਨੇਰੇ ਵਿਚ ਤੁਰਿਆ ਫਿਰਦਾ ਹੈ, ਇਸ ਨੂੰ ਮੌਤ (ਭੀ) ਨਹੀਂ ਸੁੱਝਦੀ।ਪਦ ਅਰਥ ਫਿਰਤਉ = ਫਿਰਦਾ ਹੈ। ਗਰਬ ਗੁਬਾਰਿ = ਅਹੰਕਾਰ ਦੇ ਹਨੇਰੇ ਵਿਚ। ਮਰਣੁ = ਮੌਤ। ਜਾਨਈ = ਜਾਨੈ, ਜਾਣਦਾ।
SikhNet (Spanish)Vaga perdido en la oscuridad de su orgullo y nunca piensa en la muerte,
ਹਰਿਹਾਂ, ਹਰਿਚੰਦਉਰੀ ਪੇਖਿ; ਕਾਹੇ ਸਚੁ ਮਾਨਈ ॥੨੦॥
harihaan, harichandauree pekh; kaahe sach maanee |20|
Sant Singh KhalsaO Lord! The mortal gazes upon the mirage; why does he think it is true? ||20||
Manmohan SinghHarihan! Beholding a city in the air, why thou accept that as true?
Manmohan Singh (Punjabi)ਹਰਿਹਾਂ! ਹਵਾ ਵਿੱਚ ਗੰਧਰਬ-ਨਗਰੀ ਵੇਖ ਤੂੰ ਇਸ ਨੂੰ ਕਿਉਂ ਸੱਚੀ ਤਸਲੀਮ ਕਰਦਾ ਹੈ?
Fareedkot Teekaਤਾਂ ਤੇ ਹੇ ਭਾਈ! (ਹਰਿ ਚੰਦਉਰੀ) ਗੰਧਰਬ ਨਗਰੀ ਸਮਾਨ ਇਸ ਝੂਠੇ ਸੰਸਾਰ ਕੋ ਦੇਖ ਕਰ ਕੇ ਕਿਸ ਵਾਸਤੇ ਸਾਚ ਮਾਨਤਾ ਹੈਂ, ਭਾਵ ਯੇਹ ਅਸੱਤ ਹੀ ਜਾਨੋ॥੨੦॥
Prof. Sahib Singhਇਸ ਹਵਾਈ ਕਿਲ੍ਹੇ ਨੂੰ ਵੇਖ ਵੇਖ ਕੇ ਪਤਾ ਨਹੀਂ, ਇਹ ਕਿਉਂ ਇਸ ਨੂੰ ਸਦਾ-ਕਾਇਮ ਰਹਿਣਾ ਮੰਨੀ ਬੈਠਾ ਹੈ ॥੨੦॥ਪਦ ਅਰਥ ਹਰਿਚੰਦਉਰੀ = ਹਰਿਚੰਦ-ਨਗਰੀ, ਗੰਧਰਬ ਨਗਰੀ, ਹਵਾਈ ਕਿਲ੍ਹੇ। ਪੇਖਿ = ਵੇਖ ਕੇ। ਕਾਹੇ = ਕਿਉਂ? ਸਚੁ = ਸਦਾ-ਥਿਰ। ਮਾਨਈ = ਮਾਨੈ, ਮੰਨਦਾ ਹੈ ॥੨੦॥
SikhNet (Spanish)oh Señor, cuando el mortal piensa en esa ilusión, ¿por qué se imagina que es verdad? (20)
ਜਿਸ ਕੀ ਪੂਜੈ ਅਉਧ; ਤਿਸੈ ਕਉਣੁ ਰਾਖਈ ॥
jis kee poojai aaudh; tisai kaun raakhee |
Sant Singh KhalsaWhen someone's days are over, who can save him?
Manmohan SinghWho can preserve him, whose life has ended?
Manmohan Singh (Punjabi)ਉਸ ਨੂੰ ਕੌਣ ਬਚਾ ਸਕਦਾ ਹੈ, ਜਿਸ ਦੀ ਉਮਰ ਮੁੱਕ ਗਈ ਹੈ?
Fareedkot Teekaਜਿਸ ਜੀਵ ਕੀ ਆਯੂ ਪੂਰਨ ਹੋ ਜਾਤੀ ਹੈ ਤਿਸ ਕੋ ਔਰ ਕੌਨ ਰਾਖ ਸਕਤਾ ਹੈ? ਅਰਥਾਤ ਕੋਈ ਨਹੀਂ ਰਾਖ ਸਕਤਾ ਹੈ॥
Prof. Sahib Singhਜਿਸ (ਮਨੁੱਖ) ਦੀ (ਉਮਰ ਦੀ) ਆਖ਼ਰੀ ਹੱਦ ਪਹੁੰਚ ਜਾਂਦੀ ਹੈ, ਉਸ ਨੂੰ ਕੋਈ ਮਨੁੱਖ (ਮੌਤ ਦੇ ਮੂੰਹੋਂ) ਬਚਾ ਨਹੀਂ ਸਕਦਾ।ਪਦ ਅਰਥ ਜਿਸ ਕੀ = (ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਪੂਜੈ = ਅਖ਼ੀਰ ਤੇ ਪਹੁੰਚ ਜਾਂਦੀ ਹੈ, ਖ਼ਤਮ ਹੋ ਜਾਂਦੀ ਹੈ, ਮੁੱਕ ਜਾਂਦੀ ਹੈ। ਅਉਧ = (ਉਮਰ ਦੀ) ਮਿਆਦ, ਆਖ਼ਰੀ ਹੱਦ। ਰਾਖਈ = ਰਾਖੈ, ਰੱਖ ਸਕਦਾ ਹੈ, ਮੌਤ ਤੋਂ ਬਚਾ ਸਕਦਾ ਹੈ।
SikhNet (Spanish)Cuando los días de uno se acaban, ¿quién nos puede salvar?,
ਬੈਦਕ ਅਨਿਕ ਉਪਾਵ; ਕਹਾਂ ਲਉ ਭਾਖਈ ॥
baidak anik upaav; kahaan lau bhaakhee |
Sant Singh KhalsaHow long can the physicians go on, suggesting various therapies?
Manmohan SinghHow long can the physicians go on suggesting various ways.
Manmohan Singh (Punjabi)ਕਿੰਨੇ ਚਿਰ ਤਾਂਈ ਵੈਦ ਅਨੇਕਾਂ ਉਪਰਾਲੇ ਦਸੀ ਜਾਣਗੇ?
Fareedkot Teekaਹਕੀਮ ਵਾ ਗਰੰਥ ਜੋ (ਬੈਦਕ) ਹਿਕਮਤ ਕੇ ਕਹਿਨੇ ਵਾ ਕਰਨੇ ਵਾਲੇ ਹੈਂ, ਸੋ ਭੀ ਅਨੇਕ ਉਪਾਵੋਂ ਕੋ ਕਹਾਂ ਤਕ ਉਚਾਰਨ ਕਰੈਂਗੇ? ਕਿਉਂਕਿ ਵੋਹ ਤੌ ਅੰਤ ਕੋ ਮ੍ਰਿਤ ਹੀ ਹੋਇਗਾ॥
Prof. Sahib Singhਹਿਕਮਤ-ਵਿੱਦਿਆ ਦੇ ਅਨੇਕਾਂ ਹੀ ਢੰਗ (ਨੁਸਖ਼ੇ) ਕਿੱਥੋਂ ਤਕ (ਕੋਈ) ਦੱਸ ਸਕਦਾ ਹੈ?ਪਦ ਅਰਥ ਬੈਦਕ = ਹਿਕਮਤ-ਵਿੱਦਿਆ। ਉਪਾਵ = ਹੀਲੇ, ਢੰਗ। ਕਹਾਂ ਲਉ = ਕਿੱਥੋਂ ਤਕ? ਭਾਖਈ = ਭਾਖੈ, ਦੱਸ ਸਕਦੀ ਹੈ।
SikhNet (Spanish)¿Qué tanto los médicos pueden seguir intentando, terapia tras terapia?
ਏਕੋ ਚੇਤਿ ਗਵਾਰ; ਕਾਜਿ ਤੇਰੈ ਆਵਈ ॥
eko chet gavaar; kaaj terai aavee |
Sant Singh KhalsaYou fool, remember the One Lord; only He shall be of use to you in the end.
Manmohan SinghO ignorant man, remember thou thy own Lord, who shall be of avail unto thee.
Manmohan Singh (Punjabi)ਹੇ ਬੇਸਮਝ ਬੰਦੇ! ਤੂੰ ਆਪਣੇ ਇਕ ਸੁਆਮੀ ਦਾ ਸਿਮਰਨ ਕਰ, ਜੋ ਤੇਰੇ ਕੰਮ ਆਉਗਾ।
Fareedkot Teekaਤਾਂ ਤੇ ਹੇ (ਗਵਾਰ) ਮੂਰਖ ਜੀਵ! ਏਕ ਵਾਹਿਗੁਰੂ ਕੇ ਨਾਮ ਕੋ ਹੀ (ਚੇਤਿ) ਸਿਮਰਨ ਕਰ, ਕਿਉਂਕਿ ਇਹੀ ਤੇਰੇ ਕਾਰਜ ਆਵੇਗਾ, ਭਾਵ ਜਨਮ ਮ੍ਰਿਤ ਸੇ ਰਹਿਤ ਕਰੇਗਾ॥
Prof. Sahib Singhਹੇ ਮੂਰਖ! ਇਕ ਪਰਮਾਤਮਾ ਨੂੰ ਹੀ ਯਾਦ ਕਰਿਆ ਕਰ, (ਉਹ ਹੀ ਹਰ ਵੇਲੇ) ਤੇਰੇ ਕੰਮ ਆਉਂਦਾ ਹੈ।ਪਦ ਅਰਥ ਏਕੋ = ਇਕ (ਪਰਮਾਤਮਾ) ਨੂੰ ਹੀ। ਚੇਤਿ = ਸਿਮਰਿਆ ਕਰ। ਗਵਾਰ = ਹੇ ਮੂਰਖ! ਕਾਜਿ ਤੇਰੈ = ਤੇਰੇ ਕੰਮ ਵਿਚ। ਆਵਈ = ਆਵੈ, ਆਉਂਦਾ ਹੈ।
SikhNet (Spanish)Oh tonto mortal, recuerda, el Señor es el Único que te será útil al final,
ਹਰਿਹਾਂ. ਬਿਨੁ ਨਾਵੈ ਤਨੁ ਛਾਰੁ; ਬ੍ਰਿਥਾ ਸਭੁ ਜਾਵਈ ॥੨੧॥
harihaan. bin naavai tan chhaar; brithaa sabh jaavee |21|
Sant Singh KhalsaO Lord! Without the Name, the body turns to dust, and everything goes to waste. ||21||
Manmohan SinghHarihan! Without the Name, the body shall become dust and everything shall go waste.
Manmohan Singh (Punjabi)ਹਰਿਹਾਂ! ਨਾਮ ਦੇ ਬਗੈਰ ਦੇਹ ਮਿੱਟੀ ਹੋ ਜਾਉਗੀ ਅਤੇ ਹਰ ਸ਼ੈ ਵਿਅਰਥ ਚਲੀ ਜਾਉਗੀ।
Fareedkot Teekaਹੇ ਭਾਈ! ਨਹੀਂ ਤੋ ਨਾਮ ਕੇ ਜਪੇ ਬਿਨਾਂ ਇਹ ਸਰੀਰ ਸਭ ਜਲ ਕਰ ਛਾਰ ਹੋ ਕਰ ਵਿਅਰਥ ਹੀ ਜਾਏਗਾ॥੨੧॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਰੀਰ ਮਿੱਟੀ (ਸਮਾਨ) ਹੈ, ਸਾਰਾ ਵਿਅਰਥ ਚਲਾ ਜਾਂਦਾ ਹੈ ॥੨੧॥ਪਦ ਅਰਥ ਛਾਰੁ = ਸੁਆਹ (ਸਮਾਨ)। ਬ੍ਰਿਥਾ = ਵਿਅਰਥ ॥੨੧॥
SikhNet (Spanish)pues sin el Naam, el cuerpo se vuelve ceniza y todo se va al desperdicio. (21)
ਅਉਖਧੁ ਨਾਮੁ ਅਪਾਰੁ; ਅਮੋਲਕੁ ਪੀਜਈ ॥
aaukhadh naam apaar; amolak peejee |
Sant Singh KhalsaDrink in the medicine of the Incomparable, Priceless Name.
Manmohan SinghIn-drink thou the medicine of the peerless and priceless Name.
Manmohan Singh (Punjabi)ਤੂੰ ਲਾਸਾਨੀ ਅਤੇ ਅਣਮੁੱਲੇ ਨਾਮ ਦੀ ਦਵਾਈ ਪਾਨ ਕਰ।
Fareedkot Teekaਅਪਾਰ ਵਾਹਿਗੁਰੂ ਕਾ ਨਾਮ ਜੋ ਅਮੋਲਕ ਔਸ਼ਧੀ ਹੈ ਤਿਸ ਕੋ ਜੋ ਸੰਤ ਜਨ ਸਦਾ ਪਾਨ ਕਰਤੇ ਹੈਂ॥
Prof. Sahib Singh(ਆਤਮਕ ਰੋਗਾਂ ਨੂੰ ਦੂਰ ਕਰਨ ਲਈ ਪਰਮਾਤਮਾ ਦਾ) ਨਾਮ (ਹੀ) ਦਵਾਈ ਹੈ, ਬਹੁਤ ਹੀ ਕੀਮਤੀ ਦਵਾਈ ਹੈ। (ਇਹ ਦਵਾਈ ਸਾਧ ਸੰਗਤ ਵਿਚ ਮਿਲ ਕੇ) ਕੀਤੀ ਜਾ ਸਕਦੀ ਹੈ।ਪਦ ਅਰਥ ਅਉਖਧੁ = ਦਵਾਈ। ਅਪਾਰੁ = ਬੇਅੰਤ। ਅਮੋਲਕੁ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ। ਪੀਜਈ = ਪੀਤਾ ਜਾ ਸਕਦਾ ਹੈ।
SikhNet (Spanish)Bebe la Medicina del Incomparable e Inapreciable Naam, el Nombre del Señor,
ਮਿਲਿ ਮਿਲਿ ਖਾਵਹਿ ਸੰਤ; ਸਗਲ ਕਉ ਦੀਜਈ ॥
mil mil khaaveh sant; sagal kau deejee |
Sant Singh KhalsaMeeting and joining together, the Saints drink it in, and give it to everyone.
Manmohan SinghMeeting together, the saints partake of it and give it to all others.
Manmohan Singh (Punjabi)ਇਕੱਠੇ ਮਿਲ ਕੇ ਸਾਧੂ ਇਸ ਨੂੰ ਛਕਦੇ ਹਨ ਅਤੇ ਹੋਰ ਸਾਰਿਆਂ ਨੂੰ ਦਿੰਦੇ ਹਨ।
Fareedkot Teekaਤਿਨ ਸੰਤ ਜਨੋਂ ਕੋ ਮਿਲ ਮਿਲ ਕਰ ਕੇ ਔਰ ਅਧਿਕਾਰੀ ਭੀ ਖਾਤੇ ਹੈਂ ਅਰਥਾਤ ਧਾਰਨ ਕਰਤੇ ਹੈਂ, ਕਿਉਂਕਿ ਵੁਹ ਸੰਤ ਸਰਬ ਜਗ੍ਯਾਸੀਓਂ ਕੋ ਨਾਮ ਦਾਨ ਦੇਤੇ ਹੈਂ॥
Prof. Sahib Singh(ਸਾਧ ਸੰਗਤ ਵਿਚ) ਸੰਤ ਜਨ ਸਦਾ ਮਿਲ ਕੇ (ਇਹ ਹਰਿ-ਨਾਮ ਦਵਾਈ) ਖਾਂਦੇ ਰਹਿੰਦੇ ਹਨ (ਜਿਹੜੇ ਭੀ ਵਡਭਾਗੀ ਸਾਧ ਸੰਗਤ ਵਿਚ ਜਾਂਦੇ ਹਨ, ਉਹਨਾਂ) ਸਾਰਿਆਂ ਨੂੰ (ਇਹ ਨਾਮ-ਦਵਾਈ) ਵੰਡੀ ਜਾਂਦੀ ਹੈ।ਪਦ ਅਰਥ ਮਿਲਿ = ਮਿਲ ਕੇ। ਮਿਲਿ ਮਿਲਿ = ਸਦਾ ਮਿਲ ਕੇ। ਖਾਵਹਿ = ਖਾਂਦੇ ਹਨ (ਬਹੁ-ਵਚਨ)। ਦੀਜਈ = ਵੰਡਿਆ ਜਾਂਦਾ ਹੈ।
SikhNet (Spanish)meditando y participando juntos, los Santos beben y comparten con los demás.
ਜਿਸੈ ਪਰਾਪਤਿ ਹੋਇ; ਤਿਸੈ ਹੀ ਪਾਵਣੇ ॥
jisai paraapat hoe; tisai hee paavane |
Sant Singh KhalsaHe alone is blessed with it, who is destined to receive it.
Manmohan SinghHe alone is blessed with the Lord's Name, who is destined to receive it.
Manmohan Singh (Punjabi)ਕੇਵਲ ਉਸ ਨੂੰ ਹੀ ਨਾਮ ਦੀ ਦਾਤ ਮਿਲਦੀ ਹੈ, ਜਿਸ ਦੇ ਭਾਗਾਂ ਵਿੱਚ ਇਸ ਦੀ ਪਰਾਪਤੀ ਲਿਖੀ ਹੋਈ ਹੈ।
Fareedkot Teekaਜਿਸ ਕੋ ਤਿਨੋਂ ਸੰਤ ਜਨੋਂ ਕਾ ਮਿਲਾਪ ਪ੍ਰਾਪਤਿ ਹੂਆ, ਤਿਸ ਨੇ ਹੀ ਤਿਨੋਂ ਤੇ ਨਾਮ ਪਾਵਣੇ ਕੀਏ ਹੈਂ॥
Prof. Sahib Singhਪਰ ਉਸੇ ਮਨੁੱਖ ਨੂੰ ਇਹ ਨਾਮ-ਦਵਾਈ ਮਿਲਦੀ ਹੈ, ਜਿਸ ਦੇ ਭਾਗਾਂ ਵਿਚ ਇਸ ਦਾ ਮਿਲਣਾ ਲਿਖਿਆ ਹੁੰਦਾ ਹੈ।ਪਦ ਅਰਥ ਪਰਾਪਤਿ ਹੋਇ = ਭਾਗਾਂ ਅਨੁਸਾਰ ਮਿਲਣਾ ਹੋਵੇ। ਤਿਸੈ ਹੀ = ਉਸੇ ਨੂੰ ਹੀ।
SikhNet (Spanish)Sólo será bendecido con Él, quien tiene el Destino para recibirlo, oh Señor,
ਹਰਿਹਾਂ. ਹਉ ਬਲਿਹਾਰੀ ਤਿੰਨੑ; ਜਿ ਹਰਿ ਰੰਗੁ ਰਾਵਣੇ ॥੨੨॥
harihaan. hau balihaaree tina; ji har rang raavane |22|
Sant Singh KhalsaO Lord! I am a sacrifice to those who enjoy the Love of the Lord. ||22||
Manmohan SinghHarihan! I am a sacrifice unto those, who enjoy their God's love.
Manmohan Singh (Punjabi)ਹਰਿਹਾਂ! ਮੈਂ ਉਨ੍ਹਾਂ ਤੋਂ ਕੁਰਬਾਨ ਜਾਂਦਾ ਹਾਂ, ਜੋ ਆਪਣੇ ਵਾਹਿਗੁਰੂ ਦੀ ਪ੍ਰੀਤ ਨੂੰ ਮਾਣਦੇ ਹਨ।
Fareedkot Teekaਤਾਂ ਤੇ ਹੇ ਭਾਈ! ਮੈਂ ਤਿਨੋਂ ਪਰ ਬਲਿਹਾਰਨੇ ਜਾਤਾ ਹੂੰ ਜਿਨੋਂ ਨੇ ਹਰੀ ਕੇ ਨਾਮ (ਰੰਗੁ) ਪ੍ਰੇਮ ਕਰ ਕੇ (ਰਾਵਣੇ) ਜਪਣੇ ਕੀਏ ਹੈਂ॥੨੨॥
Prof. Sahib Singhਮੈਂ ਸਦਕੇ ਜਾਂਦਾ ਹਾਂ ਉਹਨਾਂ ਤੋਂ ਜਿਹੜੇ (ਹਰਿ-ਨਾਮ ਜਪ ਕੇ) ਪ੍ਰਭੂ-ਮਿਲਾਪ ਦਾ ਆਨੰਦ ਮਾਣਦੇ ਹਨ ॥੨੨॥ਪਦ ਅਰਥ ਰੰਗੁ = ਆਨੰਦ। ਰਾਵਣੇ = ਮਾਣਦੇ ਹਨ ॥੨੨॥
SikhNet (Spanish)ofrezco mi vida en sacrificio a quienes gozan del Amor del Señor.(22)
ਵੈਦਾ ਸੰਦਾ ਸੰਗੁ; ਇਕਠਾ ਹੋਇਆ ॥
vaidaa sandaa sang; ikatthaa hoeaa |
Sant Singh KhalsaThe physicians meet together in their assembly.
Manmohan SinghThe assembly of the physicians meets together,
Manmohan Singh (Punjabi)ਹਕੀਮਾਂ ਦੀ ਸਭਾ ਇਕੱਠਾ ਹੋ ਬਹਿੰਦੀ ਹੈ,
Fareedkot Teekaਜਬ ਸੰਤ ਜਨੋਂ ਰੂਪੀ (ਵੈਦਾ) ਹਕੀਮੋਂ ਕਾ (ਸੰਗੁ) ਮਿਲਾਪ ਇਕੱਤ੍ਰ ਹੂਆ, ਭਾਵ ਯੇਹ ਜਬ ਇਸ ਪੁਰਸ਼ ਨੇ ਸੰਤੋਂ ਕਾ ਸੰਗ ਕੀਆ ਹੈ॥
Prof. Sahib Singh(ਸਾਧ ਸੰਗਤ ਵਿਚ ਆਤਮਕ ਮੌਤ ਤੋਂ ਬਚਾਣ ਵਾਲੇ) ਹਕੀਮਾਂ (ਸੰਤ-ਜਨਾਂ) ਦੀ ਸੰਗਤ ਇਕੱਠੀ ਹੁੰਦੀ ਹੈ।ਪਦ ਅਰਥ ਸੰਦਾ = ਦਾ। ਵੈਦਾ ਸੰਦਾ ਸੰਗੁ = ਵੈਦਾਂ ਸੰਦਾ ਸੰਗੁ, ਹਕੀਮਾਂ ਦਾ ਸਾਥ, ਹਕੀਮਾਂ ਦਾ ਟੋਲਾ (ਆਤਮਕ ਮੌਤ ਤੋਂ ਬਚਾਣ ਵਾਲੇ) ਸੰਤ ਜਨਾਂ ਦੀ ਸੰਗਤ।
SikhNet (Spanish)Los médicos se reúnen en asamblea,
ਅਉਖਦ ਆਏ ਰਾਸਿ; ਵਿਚਿ ਆਪਿ ਖਲੋਇਆ ॥
aaukhad aae raas; vich aap khaloeaa |
Sant Singh KhalsaThe medicines are effective, when the Lord Himself stands in their midst.
Manmohan Singhthe medicines become effectual, when the Lord, of Himself, stands amidst them.
Manmohan Singh (Punjabi)ਦਵਾਈਆਂ ਕਾਰਗਰ ਹੋ ਜਾਂਦੀਆਂ ਹਨ, ਜਦ ਪ੍ਰਭੂ ਖੁਦ ਉਨ੍ਹਾਂ ਵਿੱਚ ਆ ਖੜਾ ਹੁੰਦਾ ਹੈ।
Fareedkot Teekaਤਬ ਤਿਸ ਕੇ ਸਾਧਨ ਰੂਪੀ ਅਉਖਦ ਰਾਸ ਆਇ ਗਏ ਹੈਂ, ਕਿਉਂਕਿ ਤਿਨ ਕੇ ਮੋਖ ਕਾਰਜ ਬੀਚ ਵਾਹਿਗੁਰੂ ਆਪ ਸਹਾਇਕ ਹੋ ਖਲੋਇਆ ਹੈ॥
Prof. Sahib Singh(ਉਹਨਾਂ ਦੀ ਵਰਤੀ ਹੋਈ ਤੇ ਦੱਸੀ ਹੋਈ ਹਰਿ-ਨਾਮ ਸਿਮਰਨ ਦੀ) ਦਵਾਈ (ਸਾਧ ਸੰਗਤ ਵਿਚ) ਆਪਣਾ ਪੂਰਾ ਅਸਰ ਕਰਦੀ ਹੈ (ਕਿਉਂਕਿ ਉਸ ਇਕੱਠ ਵਿਚ ਪਰਮਾਤਮਾ ਆਪ ਹਾਜ਼ਰ ਰਹਿੰਦਾ ਹੈ)।ਪਦ ਅਰਥ ਅਉਖਦ = ਦਵਾਈ, ਨਾਮ-ਦਾਰੂ। ਆਏ ਰਾਸਿ = ਪੂਰਾ ਅਸਰ ਕਰਦੀ ਹੈ, ਕਾਰ-ਗਰ ਹੋ ਜਾਂਦੀ ਹੈ। ਆਪਿ = ਪਰਮਾਤਮਾ ਆਪ।
SikhNet (Spanish)pero la medicina es efectiva cuando el Mismo Señor está en medio,
ਜੋ ਜੋ ਓਨਾ ਕਰਮ; ਸੁਕਰਮ ਹੋਇ ਪਸਰਿਆ ॥
jo jo onaa karam; sukaram hoe pasariaa |
Sant Singh KhalsaTheir good deeds and karma become apparent.
Manmohan SinghWhatever good and bad their actions are, those very actions become manifest.
Manmohan Singh (Punjabi)ਜਿਹੜੇ ਭੀ ਚੰਗੇ ਅਤੇ ਮੰਦੇ ਉਨ੍ਹਾਂ ਦੇ ਅਮਲ ਹਨ, ਸਾਖਿਆਤ ਉਹ ਹੀ ਅਮਲ ਪਰਗਟ ਹੋ ਜਾਂਦੇ ਹਨ।
Fareedkot Teekaਕਿਉਂਕਿ ਤਿਨ ਸਤਸੰਗੀਓਂ ਨੇ ਜੋ ਜੋ ਸਮਾਨ ਕਰਮ ਭੀ ਕੀਆ ਹੈ, ਸੋ ਸੋ ਸ੍ਰੇਸ਼ਟ ਕਰਮ ਰੂਪ ਹੋ ਕਰ ਫੈਲ ਗਿਆ ਹੈ॥
Prof. Sahib Singh(ਆਤਮਕ ਰੋਗਾਂ ਦੇ ਉਹ ਵੈਦ ਸੰਤ-ਜਨ) ਜਿਹੜੇ ਜਿਹੜੇ ਨਿੱਤ ਦੇ ਕਰਤੱਬ ਕਰਦੇ ਹਨ (ਉਹ ਸਾਧ ਸੰਗਤ ਵਿਚ ਆਏ ਆਮ ਲੋਕਾਂ ਦੇ ਸਾਹਮਣੇ) ਵਧੀਆ ਪੂਰਨੇ ਬਣ ਕੇ ਪਰਗਟ ਹੁੰਦੇ ਹਨ,ਪਦ ਅਰਥ ਓਨਾ = ਉਹਨਾਂ (ਵੈਦਾਂ) ਦੇ, ਉਹਨਾਂ ਸੰਤ-ਜਨਾਂ ਦੇ। ਕਰਮ = ਨਿੱਤ ਦੇ ਕਰਤੱਬ। ਸੁਕਰਮ = ਸ੍ਰੇਸ਼ਟ ਕੰਮ, ਸ੍ਰੇਸ਼ਟ ਪੂਰਨੇ। ਸੁਕਰਮ ਹੋਇ = ਵਧੀਆ ਪੂਰਨੇ ਬਣ ਕੇ। ਪਸਰਿਆ = ਖਿਲਰਦੇ ਹਨ, ਆਮ ਲੋਕਾਂ ਦੇ ਸਾਹਮਣੇ ਆਉਂਦੇ ਹਨ।
SikhNet (Spanish)sus buenas acciones y Karmas se vuelven aparentes y así, oh Señor,
ਹਰਿਹਾਂ. ਦੂਖ ਰੋਗ ਸਭਿ ਪਾਪ; ਤਨ ਤੇ ਖਿਸਰਿਆ ॥੨੩॥
harihaan. dookh rog sabh paap; tan te khisariaa |23|
Sant Singh KhalsaO Lord! Pains, diseases and sins all vanish from their bodies. ||23||
Manmohan SinghHarihan! Troubles, diseases and sins all vanish from the body of the saints.
Manmohan Singh (Punjabi)ਹਰਿਹਾਂ! ਤਕਲੀਫਾਂ, ਬੀਮਾਰੀਆਂ ਅਤੇ ਕਸਮਲ ਸਾਰੇ ਸੰਤਾਂ ਦੀ ਦੇਹ ਤੇ ਅਲੋਪ ਹੋ ਜਾਂਦੇ ਹਨ।
Fareedkot Teekaਹੇ ਭਾਈ! ਤਿਨੋਂ ਕੇ ਅੰਤਸ਼ਕਰਨ ਤੇ ਦੁਖੋਂ ਔ ਪਾਪੋਂ ਰੋਗੋਂ ਕਾ ਸਮਦਾਇ ਹੀ ਖਿਸਕ ਗਿਆ ਹੈ ਅਰਥਾਤ ਦੂਰ ਭ੍ਯਾ ਹੈ, ਭਾਵ ਯੇਹ ਜਨਮ ਮਰਨ ਸੇ ਰਹਿਤ ਭਏ ਹੈਂ॥੨੩॥☬ਲਹੌਰ ਕੇ ਬੀਚ ਸ੍ਰੀ ਗੁਰੂ ਜੀ ਕੇ ਸਿੱਖ ਥੇ। ਸੰਮਨ ਔਰ ਮੂਸਨ, ਪਿਤਾ ਪੁਤ੍ਰ ਦੋਨੋਂ। ਏਕ ਸਮੇਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਤਿਨ ਕੇ ਗ੍ਰਹਿ ਮੇਂ ਪ੍ਰਾਪਤਿ ਭਏ। ਉਨ ਕੇ ਪਾਸ ਪਦਾਰਥ ਨਹੀਂ ਥਾ ਤਬ ਉਨ ਦੋਨੋਂ ਨੇ ਜਾਇਕਰ ਗੁਰੂ ਜੀ ਕੀ ਸੇਵਾ ਹੇਤ ਕਿਸੀ ਬਨੀਏ ਕੀ ਦੁਕਾਨ ਕੇ ਊਪਰ ਸੇ ਪਾੜ ਕਰ ਜੋ ਪਦਾਰਥ ਚਾਹੀਤਾ ਥਾ, ਸੋ ਲੇ ਲੀਆ। ਸੰਮਨ ਜੋ ਮੂਸਨ ਕਾ ਪਿਤਾ ਥਾ, ਸੋ ਦੁਕਾਨ ਕੀ ਛਤ ਕੇ ਊਪਰ ਖੜਾ ਹੂਆ ਵਸਤੂਆਂ ਪਕੜੀ ਜਾਤਾ ਥਾ ਔਰ ਮੂਸਨ ਨੀਚੇ ਸੇ ਪਕੜਾਵਤਾ ਥਾ। ਜਬ ਪੁਤ੍ਰ ਕੋ ਸੰਮਨ ਉਪਰ ਸੇ ਛਤ ਵਿਚੋਂ ਖੈਂਚਣੇ ਲਗਾ ਤਬ ਤਿਸ ਬਨੀਏ ਨੇ ਜਾਗ ਕਰ ਮੂਸਨ ਕੀ ਨੀਚੇ ਸੇ ਲਾਤ ਪਕੜ ਲਈ। ਤਬ ਸੰਮਨ ਨੇ ਵਿਚਾਰਿਆ ਜੇਕਰ ਹਮਾਰਾ ਕਰਮ ਜਾਹਿਰ ਹੂਆ ਤੌ ਲੋਕ ਕਹੈਂਗੇ ਗੁਰੂ ਕੇ ਸਿਖ ਐਸਾ ਕਰਮ ਕਰਤੇ ਹੈਂ। ਇਸ ਕਰ ਕੇ ਪੁਤ੍ਰ ਕਾ ਸੀਸ ਕਾਟ ਲੀਆ ਅਰ ਓਹ ਪਦਾਰਥ ਲਿਆਇਕਰ ਸ੍ਰੀ ਗੁਰੂ ਜੀ ਸੰਯੁਗਤਿ ਸੰਗਤ ਕਾ ਪ੍ਰਸਾਦਿ ਤਿਆਰ ਕਰ ਕੇ ਹਜੂਰ ਮੇਂ ਅਰਜ ਕਰੀ। ਸ੍ਰੀ ਗੁਰੂ ਜੀ ਪ੍ਰਸਾਦਿ ਛਕਨੇ ਕੋ ਸਰਬ ਸੰਗਤਿ ਸਾਥ ਲੰਗਰ ਮੇਂ ਜਾਇ ਬੈਠੇ, ਤਬ ਸੰਮਨ ਨੇ ਪ੍ਰਸਾਦਿ ਪਰੋਸਿਆ। ਦੇਖ ਕਰ ਅੰਤਰਜਾਮੀ ਮਹਾਰਾਜ ਕਹਿਤੇ ਭਏ: ਹੇ ਸੰਮਨ! ਮੂਸਨ ਕਹਾਂ ਹੈ? ਉਸ ਕੋ ਬੁਲਾਵੋ ਤੌ ਪ੍ਰਸਾਦਿ ਛਕੇਂਗੇ। ਐਸੇ ਸੁਨ ਕਰ ਸੰਮਨ ਚੁਪ ਰਹਾ। ਤਿਸ ਸਮੇਂ ਮ
Prof. Sahib Singh(ਇਸੇ ਵਾਸਤੇ ਸਾਧ ਸੰਗਤ ਵਿਚ ਆਏ ਵਡਭਾਗੀਆਂ ਦੇ) ਸਰੀਰ ਤੋਂ ਸਾਰੇ ਦੁੱਖ ਸਾਰੇ ਰੋਗ ਸਾਰੇ ਪਾਪ ਦੂਰ ਹੋ ਜਾਂਦੇ ਹਨ ॥੨੩॥ਪਦ ਅਰਥ ਸਭਿ = ਸਾਰੇ। ਤੇ = ਤੋਂ। ਖਿਸਰਿਆ = ਦੂਰ ਹੋ ਜਾਂਦੇ ਹਨ ॥੨੩॥
SikhNet (Spanish)los dolores, la enfermedad y los errores desaparecen de su cuerpo.(23)