ਸਾਗਰ ਮੇਰ ਉਦਿਆਨ ਬਨ; ਨਵ ਖੰਡ ਬਸੁਧਾ ਭਰਮ ॥
saagar mer udiaan ban; nav khandd basudhaa bharam |
Sant Singh KhalsaI would cross the oceans, mountains, wilderness, forests and the nine regions of the earth in a single step,
Manmohan SinghThe oceans, mountains, wildernesses, forests, nine regions of the earth and doubts shall all be crossed over,
Manmohan Singh (Punjabi)ਸਮੁੰਦਰ, ਪਹਾੜ, ਬੀਆਬਾਨ ਜੰਗਲ, ਧਰਤੀ ਦੇ ਲੌ ਖਿਤੇ ਅਤੇ ਭਰਮ ਨੂੰ ਪਾਰ ਕਰ ਲਵੇਗਾ,
Fareedkot Teekaਸਮੁੰਦ੍ਰ ਔ ਸੁਮੇਰ ਪਰਬਤ ਔਰ ਜੋ (ਉਦਿਆਨ) ਉਜਾੜ ਹੈ, ਪੁਨਾ (ਬਨ) ਬਾਗੋਂ ਮੇਂ ਔ ਨਵਖੰਡ (ਬਸੁਧਾ) ਧਰਤੀ ਮੇਂ ਜੋ (ਭਰਮ) ਫਿਰਨਾ ਹੈ॥
Prof. Sahib Singhਸਮੁੰਦਰ, ਪਰਬਤ, ਜੰਗਲ, ਸਾਰੀ ਧਰਤੀ-(ਇਹਨਾਂ ਦੀ ਜਾਤ੍ਰਾ ਆਦਿਕ ਦੀ ਖ਼ਾਤਰ) ਭ੍ਰਮਣ ਕਰਨ ਵਿਚ ਹੀ-ਪਦ ਅਰਥ ਸਾਗਰ = ਸਮੁੰਦਰ। ਮੇਰ = ਸੁਮੇਰ ਆਦਿਕ ਪਹਾੜ। ਉਦਿਆਨ = ਜੰਗਲ। ਬਨ = ਜੰਗਲ। ਬਸੁਧਾ = ਧਰਤੀ। ਨਵ ਖੰਡ = ਨੌ ਟੋਟੇ, ਨੌ ਹਿੱਸੇ। ਨਵ ਖੰਡ ਬਸੁਧਾ = ਨੌ ਹਿੱਸਿਆਂ ਵਾਲੀ ਧਰਤੀ, ਸਾਰੀ ਧਰਤੀ। ਭਰਮ = ਭ੍ਰਮਣ, ਤੁਰੇ ਫਿਰਨਾ।
SikhNet (Spanish)Cruzaría los océanos, montañas, regiones salvajes, bosques, y las nueve regiones de la Tierra de un solo salto,
ਮੂਸਨ. ਪ੍ਰੇਮ ਪਿਰੰਮ ਕੈ; ਗਨਉ ਏਕ ਕਰਿ ਕਰਮ ॥੩॥
moosan. prem piram kai; gnau ek kar karam |3|
Sant Singh KhalsaO Musan, for the Love of my Beloved. ||3||
Manmohan Singhif in the love of Beloved in him, one shall consider those as only two steps, O Musan!
Manmohan Singh (Punjabi)ਮੂਸਨ; ਜੇਕਰ ਆਪਣੇ ਪਿਆਰੇ ਦੇ ਪਿਆਰ ਅੰਦਰ ਹੋ ਕੇ ਇਨ੍ਹਾਂ ਨੂੰ ਕੇਵਲ ਦੋ ਕਦਮ ਕਰਕੇ ਹੀ ਜਾਣੇ।
Fareedkot Teekaਮੂਸਨ ਜੀ ਕਹਿਤੇ ਹੈਂ: ਹੇ ਪਿਤਾ ਜੀ! ਇਨ ਮੇਂ ਵਿਚਰਨੇ ਸੇ (ਪਿਰੰਮ) ਪਤੀ ਰੂਪ ਪ੍ਰਮੇਸ੍ਵਰ ਕੇ ਪ੍ਰੇਮ ਪ੍ਰਾਪਤੀ ਹੋਨੇ ਸੇ ਇਨੋਂ ਕਾ ਫਿਰਨਾ ਭੀ ਏਕ ਕਰਮ ਮਾਤ੍ਰ ਗਿਨਤਾ ਹੂੰ, ਭਾਵ ਯੇਹ ਇਸ ਸੇ ਭੀ ਮੁਝ ਕੋ ਪਰੀਸ੍ਰਮ ਨਹੀਂ ਹੋਤਾ ਹੈ। ਕਰਮ ਤੀਨ ਹਾਥ ਕੀ ਲੰਬੀ ਹੋਤੀ ਹੈ॥੩॥
Prof. Sahib Singhਆਤਮਕ ਜੀਵਨ ਵਲੋਂ ਲੁੱਟੇ ਜਾ ਰਹੇ ਹੇ ਮਨੁੱਖ! ਪ੍ਰੀਤਮ-ਪ੍ਰਭੂ ਦੇ ਪ੍ਰੇਮ ਦੇ ਰਸਤੇ ਵਿਚ ਮੈਂ ਤਾਂ (ਇਸ ਸਾਰੇ ਰਟਨ ਨੂੰ) ਸਿਰਫ਼ ਇਕ ਕਦਮ ਦੇ ਬਰਾਬਰ ਹੀ ਸਮਝਦਾ ਹਾਂ ॥੩॥ਪਦ ਅਰਥ ਮੂਸਨ = (मुष् = to steal, to rob = ਲੁੱਟ ਲੈਣਾ) ਹੇ ਲੁੱਟੇ ਜਾ ਰਹੇ ਮਨੁੱਖ! ਆਤਮਕ ਸਰਮਾਇਆ ਲੁਟਾ ਰਹੇ ਹੇ ਮਨੁੱਖ! ਪਿਰੰਮ ਕੈ = ਪਿਆਰੇ ਦੇ (ਰਸਤੇ) ਵਿਚ। ਪ੍ਰੇਮ ਪਿਰੰਮ ਕੈ = ਪਿਆਰੇ ਦੇ ਪ੍ਰੇਮ ਦੇ ਰਸਤੇ ਵਿਚ। ਗਨਉ = ਗਨਉਂ, ਮੈਂ ਗਿਣਦਾ ਹਾਂ। ਕਰਮ = ਕਦਮ। ਕਰਿ = ਕਰ ਕੇ। ਏਕ ਕਰਿ ਕਰਮ = ਇਕ ਕਦਮ ਕਰ ਕੇ, ਇਕ ਕਦਮ ਦੇ ਬਰਾਬਰ ॥੩॥
SikhNet (Spanish)oh Musan, por el Amor de mi Bienamado.(3)
ਮੂਸਨ. ਮਸਕਰ ਪ੍ਰੇਮ ਕੀ; ਰਹੀ ਜੁ ਅੰਬਰੁ ਛਾਇ ॥
moosan. masakar prem kee; rahee ju anbar chhaae |
Sant Singh KhalsaO Musan, the Light of the Lord's Love has spread across the sky;
Manmohan SinghO Musan! The light of the Lord's love, which is contained in my mind sky,
Manmohan Singh (Punjabi)ਹੇ ਮੂਸਨ! ਪ੍ਰਭੂ ਦੇ ਪਿਆਰ ਦੇ ਪਰਕਾਸ਼ ਨੇ ਜੋ ਮੇਰੇ ਮਨ ਦੇ ਆਕਾਸ਼ ਅੰਦਰ ਰਮ ਰਿਹਾ ਹੈ,
Fareedkot Teekaਮੂਸਨ ਜੀ ਕਹੇ ਹੈਂ: ਹੇ ਪਿਤਾ ਜੀ! ਤੇਰੇ ਰਿਦੇ ਰੂਪ ਅਕਾਸ ਮੇਂ ਜੋ ਸੰਕਾ ਰੂਪੀ ਜੰਗਾਲਤਾ ਛਾਇ ਰਹੀ ਹੈ ਤਿਸ ਕੋ ਤੂੰ ਪ੍ਰੇਮ ਰੂਪ ਮਸਕਲੇ ਸੇ ਦੂਰ ਕਰ॥
Prof. Sahib Singhਹੇ ਆਤਮਕ ਜੀਵਨ ਲੁਟਾ ਰਹੇ ਮਨੁੱਖ! (ਚੰਦ ਦੀ) ਚਾਨਣੀ ਸਾਰੇ ਆਕਾਸ਼ ਉਤੇ ਖਿਲਰੀ ਹੋਈ ਹੁੰਦੀ ਹੈ,ਪਦ ਅਰਥ ਮਸਕਰ = ਚਾਂਦਨੀ (मस्करी = ਚੰਦ੍ਰਮਾ), ਚੰਦ ਦੀ ਚਾਨਣੀ। ਅੰਬਰੁ = ਆਕਾਸ਼। ਛਾਇ ਰਹੀ = ਛਾ ਰਹੀ ਹੈ, ਢਕ ਰਹੀ ਹੈ, ਖਿਲਰ ਰਹੀ ਹੈ।
SikhNet (Spanish)Oh Musan, la Luz del Amor del Señor se ha esparcido a través del cielo,
ਬੀਧੇ ਬਾਂਧੇ ਕਮਲ ਮਹਿ; ਭਵਰ ਰਹੇ ਲਪਟਾਇ ॥੪॥
beedhe baandhe kamal meh; bhavar rahe lapattaae |4|
Sant Singh KhalsaI cling to my Lord, like the bumble bee caught in the lotus flower. ||4||
Manmohan Singhhas made me cling to my Lord, like the black-bee, that is caught in the woven lotus flower.
Manmohan Singh (Punjabi)ਭੋਰੇ ਦੇ ਗੁੰਦੇ ਕੰਵਲ ਫੁਲ ਜਾਣ ਦੀ ਮਾਨੰਦ ਮੈਨੂੰ ਮੇਰੇ ਪ੍ਰਭੂ ਨਾਲ ਚਮੇੜ ਦਿੱਤਾ ਹੈ।
Fareedkot Teekaਜੈਸੇ ਕਮਲੋਂ ਮੇਂ ਭੌਰੇ ਪ੍ਰੇਮ ਕਰ ਬਾਂਧੇ ਜਾਤੇ ਹੈਂ ਔ ਤਿਨ ਕੇ ਕੰਡਿਓਂ ਸੇ (ਬੀਧੇ) ਵਿੰਨੇ ਭੀ ਜਾਤੇ ਹੈਂ, ਤਦਪਿ ਓਹ ਤਹਾਂ ਹੀ ਲਪਟਾਇ ਰਹਿਤੇ ਹੈ; ਭਾਵ ਯੇਹ ਤੈਸੇ ਹੀ ਪ੍ਰੇਮੀ ਜਨੋਂ ਕੋ ਪਰਮੇਸ੍ਵਰ ਪਰਾਇਣ ਹੋਨੇ ਸੇ ਯਦਪਿ ਦੁਖ ਭੀ ਪ੍ਰਾਪਤਿ ਹੋਇ ਤਦਪਿ ਓਹ ਤਿਸੀ ਕੇ ਭਜਨ ਮੇਂ ਤਤਪਰ ਰਹਿਤੇ ਹੈਂ॥੪॥
Prof. Sahib Singh(ਉਸ ਵੇਲੇ) ਭੌਰੇ ਕੌਲ-ਫੁੱਲ ਵਿਚ ਵਿੱਝੇ ਹੋਏ ਬੱਝੇ ਹੋਏ (ਕੌਲ-ਫੁੱਲ ਵਿਚ ਹੀ) ਲਪਟ ਰਹੇ ਹੁੰਦੇ ਹਨ (ਇਸੇ ਤਰ੍ਹਾਂ ਜਿਨ੍ਹਾਂ ਮਨੁੱਖਾਂ ਦੇ ਹਿਰਦੇ-) ਆਕਾਸ਼ ਨੂੰ ਪ੍ਰਭੂ-ਪ੍ਰੇਮ ਦੀ ਚਾਨਣੀ ਰੌਸ਼ਨ ਕਰ ਰਹੀ ਹੁੰਦੀ ਹੈ (ਉਹ ਮਨੁੱਖ ਪ੍ਰਭੂ-ਪ੍ਰੇਮ ਵਿਚ) ਵਿੱਝੇ ਹੋਏ (ਪ੍ਰਭੂ ਦੇ) ਸੋਹਣੇ ਚਰਨਾਂ ਵਿਚ ਜੁੜੇ ਰਹਿੰਦੇ ਹਨ ॥੪॥ਪਦ ਅਰਥ ਬੀਧੇ = ਵਿੱਝੇ ਹੋਏ। ਬਾਂਧੇ = ਬੱਝੇ ਹੋਏ। ਰਹੇ ਲਪਟਾਇ = ਲਪਟ ਰਹੇ ਹਨ ॥੪॥
SikhNet (Spanish)me aferro a mi Señor, como la abeja atrapada en la flor de Loto.(4)
ਜਪ ਤਪ ਸੰਜਮ ਹਰਖ ਸੁਖ; ਮਾਨ ਮਹਤ ਅਰੁ ਗਰਬ ॥
jap tap sanjam harakh sukh; maan mehat ar garab |
Sant Singh KhalsaChanting and intense meditation, austere self-discipline, pleasure and peace, honor, greatness and pride
Manmohan SinghThe worship, penance, self abstinence, pleasure, peace, honour, greatness and ego,
Manmohan Singh (Punjabi)ਉਪਾਸ਼ਨਾ, ਤਪੱਸਿਆ, ਸਵੈ-ਪਰਹੇਜ ਖੁਸ਼ੀ ਆਰਾਮ, ਇਜਤ ਆਬਰੂ ਵਡਿਆਈ ਅਤੇ ਹੰਕਾਰ,
Fareedkot Teekaਤਾਂ ਤੇ ਜਪ, ਤਪ, ਸੰਜਮ ਆਦੀ ਕਰਮੋਂ ਕਾ ਜੋ ਹੰਕਾਰ ਹੈ ਅਰ ਉਤਸਾਹ ਮਾਂਨ ਔ (ਮਹਤ) ਮਹਤਤਾ ਵਾ ਮੁਰਾਤਬਾ ਆਦੀ ਪ੍ਰਾਪਤੀ ਹੋਣੇ ਕਰ ਜੋ ਅਨੰਦ ਹੋਤਾ ਹੈ॥
Prof. Sahib Singh(ਦੇਵਤਿਆਂ ਨੂੰ ਪ੍ਰਸੰਨ ਕਰਨ ਦੀ ਖ਼ਾਤਰ ਮੰਤ੍ਰਾਂ ਦੇ) ਜਾਪ, ਧੂਣੀਆਂ ਤਪਾਣੀਆਂ, ਇੰਦ੍ਰਿਆਂ ਨੂੰ ਵੱਸ ਕਰਨ ਲਈ (ਪੁੱਠੇ ਲਟਕਣ ਆਦਿਕ ਦੇ ਅਨੇਕਾਂ) ਜਤਨ-ਇਹਨਾਂ ਸਾਧਨਾਂ ਤੋਂ ਮਿਲੀ ਖ਼ੁਸ਼ੀ, ਇੱਜ਼ਤ, ਵਡਿਆਈ, ਇਹਨਾਂ ਤੋਂ ਮਿਲਿਆ ਸੁਖ ਅਤੇ ਅਹੰਕਾਰ-ਪਦ ਅਰਥ ਜਪ = ਮੰਤ੍ਰਾਂ ਦੇ ਜਾਪ। ਤਪ = ਧੂਣੀਆਂ ਤਪਾਣੀਆਂ। ਸੰਜਮ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਹਟਾਣ ਦੇ ਜਤਨ। ਹਰਖ = ਖ਼ੁਸ਼ੀ। ਮਾਨ = ਇੱਜ਼ਤ। ਮਹਤ = ਵਡਿਆਈ। ਅਰੁ = ਅਤੇ। ਗਰਬ = ਅਹੰਕਾਰ।
SikhNet (Spanish)Meditación intensa, cantos, austeridad en la disciplina, paz y placer, honor, grandeza y orgullo,
ਮੂਸਨ. ਨਿਮਖਕ ਪ੍ਰੇਮ ਪਰਿ; ਵਾਰਿ ਵਾਰਿ ਦੇਂਉ ਸਰਬ ॥੫॥
moosan. nimakhak prem par; vaar vaar denau sarab |5|
Sant Singh Khalsa- O Musan, I would dedicate and sacrifice all these for a moment of my Lord's Love. ||5||
Manmohan SinghI sacrifice all of these, for a moment's love of my Lord. O Musan!
Manmohan Singh (Punjabi)ਇਹ ਸਾਰੇ, ਮੈਂ ਆਪਣੇ ਪ੍ਰਭੂ ਦੀ ਇਕ ਮੁਹਤ ਦੀ ਪ੍ਰੀਤ ਉਤੋਂ ਕੁਰਬਾਨ, ਕੁਰਬਾਨ ਕਰਦਾ ਹਾਂ, ਹੇ ਮੂਸਨ!
Fareedkot Teekaਮੂਸਨ ਜੀ ਕਹਿਤੇ ਹੈਂ: ਇਨ ਸਭਨੋਂ ਕੋ ਮੈਂ ਏਕ ਨਿਮਖ ਮਾਤ੍ਰ ਪ੍ਰੇਮ ਕਰਨੇ ਪਰ ਵਾਰਨੇ ਕਰ ਦੇਤਾ ਹੂੰ, ਭਾਵ ਯੇਹ ਪਰੇਮ ਕੇ ਤੁਲ ਕਿਸੀ ਕੋ ਨਹੀਂ ਜਾਨਤਾ ਹੂੰ॥੫॥
Prof. Sahib Singhਇਹਨਾਂ ਵਿਚ ਹੀ ਆਤਮਕ ਜੀਵਨ ਨੂੰ ਲੁਟਾ ਰਹੇ ਹੇ ਮਨੁੱਖ! ਮੈਂ ਤਾਂ ਅੱਖ ਝਮਕਣ ਜਿਤਨੇ ਸਮੇ ਲਈ ਮਿਲੇ ਪ੍ਰਭੂ-ਪਿਆਰ ਤੋਂ ਇਹਨਾਂ ਸਾਰੇ ਸਾਧਨਾਂ ਨੂੰ ਕੁਰਬਾਨ ਕਰਦਾ ਹਾਂ ॥੫॥ਪਦ ਅਰਥ ਮੂਸਨ = (ਇਹਨਾਂ ਜਪ ਤਪ ਆਦਿਕਾਂ ਦੇ ਜਾਲ ਵਿਚ ਫਸ ਕੇ) ਆਤਮਕ ਸਰਮਾਇਆ ਲੁਟਾ ਰਹੇ ਹੇ ਮਨੁੱਖ! ਨਿਮਖਕ = ਅੱਖ ਝਮਕਣ ਜਿਤਨੇ ਸਮੇ ਲਈ। ਪਰਿ = ਤੋਂ, ਉੱਤੋਂ। ਵਾਰਿ ਦੇਂਉ = ਮੈਂ ਕੁਰਬਾਨ ਕਰਦਾ ਹਾਂ ॥੫॥
SikhNet (Spanish)oh Musan, todo esto lo entregaría a cambio de un instante de Amor de mi Señor.(5)
ਮੂਸਨ. ਮਰਮੁ, ਨ ਜਾਨਈ; ਮਰਤ ਹਿਰਤ ਸੰਸਾਰ ॥
moosan. maram, na jaanee; marat hirat sansaar |
Sant Singh KhalsaO Musan, the world does not understand the Mystery of the Lord; it is dying and being plundered.
Manmohan SinghO Musan ! This world is dying and being plundered, it realises not the Lord's mystery.
Manmohan Singh (Punjabi)ਇਹ ਦੁਨੀਆਂ ਮਰਦੀ ਅਤੇ ਲੁਟੀ-ਪੁਟੀ ਜਾ ਰਹੀ ਹੈ, ਹੇ ਮੂਸਨ! ਇਹ ਪ੍ਰਭੂ ਦੇ ਭੇਟ ਨੂੰ ਅਨੁਭਵ ਨਹੀਂ ਕਰਦੀ।
Fareedkot Teekaਮੂਸਨ ਜੀ ਕਹਿਤੇ ਹੈਂ: ਇਹ ਜੀਵ ਯਦਪਿ ਸੰਸਾਰ ਕੋ ਮ੍ਰਿਤੂ ਹੋਤੇ ਕਉ (ਹਿਰਤ) ਦੇਖਤਾ ਭੀ ਹੈ ਤਦਪਿ ਸਤਿ ਅਸਤਿ ਵਸਤੂ ਕਾ (ਮਰਮੁ) ਭੇਦ ਨਹੀਂ ਜਾਨਤਾ ਹੈ॥
Prof. Sahib Singhਹੇ ਆਤਮਕ ਜੀਵਨ ਨੂੰ ਲੁਟਾ ਰਹੇ ਮਨੁੱਖ! (ਵੇਖ, ਤੇਰੇ ਵਾਂਗ ਹੀ ਇਹ) ਜਗਤ (ਪ੍ਰੇਮ ਦਾ) ਭੇਤ ਨਹੀਂ ਜਾਣਦਾ, (ਤੇ) ਆਤਮਕ ਮੌਤੇ ਮਰ ਰਿਹਾ ਹੈ, ਆਤਮਕ ਜੀਵਨ ਦੀ ਰਾਸ-ਪੂੰਜੀ ਲੁਟਾ ਰਿਹਾ ਹੈ,ਪਦ ਅਰਥ ਮਰਮੁ = ਭੇਤ। ਜਾਨਈ = ਜਾਨੈ, ਜਾਣਦਾ। ਮਰਤ = ਆਤਮਕ ਮੌਤੇ ਮਰ ਰਿਹਾ। ਹਿਰਤ = ਲੁੱਟਿਆ ਜਾ ਰਿਹਾ। ਪ੍ਰੇਮ
SikhNet (Spanish)Oh Musan, el mundo no entiende el Misterio del Señor,
ਪ੍ਰੇਮ ਪਿਰੰਮ. ਨ ਬੇਧਿਓ; ਉਰਝਿਓ ਮਿਥ ਬਿਉਹਾਰ ॥੬॥
prem piram. na bedhio; urajhio mith biauhaar |6|
Sant Singh KhalsaIt is not pierced through by the Love of the Beloved Lord; it is entangled in false pursuits. ||6||
Manmohan SinghIt is pierced through not with the love of the Beloved and is entangled in the false pursuits.
Manmohan Singh (Punjabi)ਇਹ ਪਿਆਰੇ ਦੇ ਪਿਆਰ ਨਾਲ ਵਿੰਨ੍ਹੀ ਨਹੀਂ ਗਈ ਅਤੇ ਕੂੜੇ ਕਾਰ-ਵਿਹਾਰਾਂ ਅੰਦਰ ਫਸੀ ਹੋਈ ਹੈ।
Fareedkot Teekaਤਿਸੀ ਤੇ ਤਿਸ ਜੀਵ ਕਾ ਪਰਮੇਸ੍ਵਰ ਪਤੀ ਕੇ ਪ੍ਰੇਮ ਮੇਂ ਮਨ (ਬੇਧਿਆ) ਅਭੇਦ ਨਹੀਂ ਹੂਆ ਹੈ ਔ ਸੰਸਾਰ ਕੇ ਅਸੱਤ ਰੂਪ ਬਿਵਹਾਰੋਂ ਮੇਂ ਉਰਝ ਰਹਿਆ ਅਰਥਾਤ ਫਸ ਰਹਾ ਹੈ॥੬॥
Prof. Sahib Singhਪ੍ਰੀਤਮ-ਪ੍ਰਭੂ ਦੇ ਪਿਆਰੇ ਵਿਚ ਨਹੀਂ ਵਿੱਝਦਾ, ਨਾਸਵੰਤ ਪਦਾਰਥਾਂ ਦੇ ਵਿਹਾਰ-ਕਾਰ ਵਿਚ ਹੀ ਫਸਿਆ ਰਹਿੰਦਾ ਹੈ ॥੬॥ਪਦ ਅਰਥ ਪਿਰੰਮ = ਪਿਆਰੇ ਦੇ ਪਿਆਰ ਵਿਚ। ਬੇਧਿਓ = ਵਿੱਝਿਆ। ਮਿਥ = ਨਾਸਵੰਤ ॥੬॥
SikhNet (Spanish)se está muriendo y en proceso de destrucción no ha sido atravesado por el Amor del Bienamado Señor, su atención está fija en intereses triviales.(6)
ਘਬੁ ਦਬੁ ਜਬ ਜਾਰੀਐ; ਬਿਛੁਰਤ ਪ੍ਰੇਮ ਬਿਹਾਲ ॥
ghab dab jab jaareeai; bichhurat prem bihaal |
Sant Singh KhalsaWhen someone's home and property are burnt, because of his attachment to them, he suffers in the sorrow of separation.
Manmohan SinghWhen man's home and property are burnt, then because of their separation and love, he becomes miserable.
Manmohan Singh (Punjabi)ਜਦ ਬੰਦੇ ਦਾ ਝੁੱਗਾ ਅਤੇ ਜਾਇਦਾਦ ਸੜ ਜਾਂਦੇ ਹਨ, ਤਦ ਉਨ੍ਹਾਂ ਦੇ ਵਿਛੋੜੇ ਅਤੇ ਪਿਆਰ ਕਾਰਣ ਉਹ ਦੁਖੀ ਹੁੰਦਾ ਹੈ।
Fareedkot Teekaਜਬ ਪ੍ਰੇਮੀ ਜਨੋਂ ਕੇ ਘਰ ਕੋ ਭੀ ਜਲਾਇ ਦੇਵੈ ਔਰ ਤਿਨੋਂ ਕਾ (ਦਬੁ) ਧਨ ਭੀ ਕੋਈ ਲੇ ਜਾਵੇ, ਉਹ ਪ੍ਰੇਮੀ ਜਨ ਦੁਖੀ ਨਹੀਂ ਹੋਤੇ ਹੈਂ ਔ ਪ੍ਰੇਮ ਕੇ ਵਿਜੋਗ ਕਰ ਕੇ ਅਤਯੰਤ ਦੁਖੀ ਹੋਤੇ ਹੈਂ॥
Prof. Sahib Singh(ਜਦੋਂ ਕਿਸੇ ਮਨੁੱਖ ਦਾ) ਘਰ ਸੜ ਜਾਂਦਾ ਹੈ ਧਨ-ਪਦਾਰਥ ਸੜ ਜਾਂਦਾ ਹੈ (ਉਸ ਜਾਇਦਾਦ ਤੋਂ) ਵਿਛੁੜਿਆ ਹੋਇਆ ਉਹ ਮਨੁੱਖ ਉਸ ਦੇ ਮੋਹ ਦੇ ਕਾਰਨ ਬੜਾ ਦੁਖੀ ਹੁੰਦਾ ਹੈ (ਤੇ ਪੁਕਾਰਦਾ ਹੈ 'ਮੈਂ ਲੁੱਟਿਆ ਗਿਆ, ਮੈਂ ਲੁੱਟਿਆ ਗਿਆ')।ਪਦ ਅਰਥ ਘਬੁ = ਘਰ। ਦਬੁ = (द्रव्य) ਧਨ-ਪਦਾਰਥ। ਜਾਰੀਐ = ਸੜ ਜਾਂਦਾ ਹੈ। ਬਿਹਾਲ = ਦੁੱਖੀ।
SikhNet (Spanish)Cuando el hogar y la propiedad de alguien ha sido quemada por el apego que le tiene,
ਮੂਸਨ. ਤਬ ਹੀ ਮੂਸੀਐ; ਬਿਸਰਤ ਪੁਰਖ ਦਇਆਲ ॥੭॥
moosan. tab hee mooseeai; bisarat purakh deaal |7|
Sant Singh KhalsaO Musan, when mortals forget the Merciful Lord God, then they are truly plundered. ||7||
Manmohan SinghO Musan! However, then alone is man the plundered, when he forgets the Merciful Master.
Manmohan Singh (Punjabi)ਪ੍ਰੰਤੂ ਹੇ ਮੁਸਨ! ਕੇਵਲ ਤਾਂ ਹੀ ਬੰਦਾ ਲੁਟਿਆ ਪੁਟਿਆ ਜਾਂਦਾ ਹੈ ਜਦ ਉਹ ਮਿਹਰਬਾਨ ਮਾਲਕ ਨੂੰ ਭੁਲ ਜਾਂਦਾ ਹੈ।
Fareedkot Teekaਮੂਸਨ ਜੀ ਕਹਿਤੇ ਹੈਂ: ਜਬ ਇਸ ਜੀਵ ਕੋ ਦਇਆਲੂ ਪੁਰਖ ਵਿਸਰ ਜਾਤਾ ਹੈ ਤਬ ਹੀ ਵਿਕਾਰੋਂ ਕਰ ਕੇ ਠਗੇ ਜਾਈਤਾ ਹੈ॥
Prof. Sahib Singhਪਰ ਆਤਮਕ ਜੀਵਨ ਨੂੰ ਲੁਟਾ ਰਹੇ ਹੇ ਮਨੁੱਖ! (ਅਸਲ ਵਿਚ) ਤਦੋਂ ਹੀ ਲੁੱਟੇ ਜਾਈਦਾ ਹੈ ਜਦੋਂ ਦਇਆ ਦਾ ਸੋਮਾ ਅਕਾਲ ਪੁਰਖ (ਮਨੋਂ) ਭੁੱਲਦਾ ਹੈ ॥੭॥ਪਦ ਅਰਥ ਤਬ ਹੀ = ਤਦੋਂ ਹੀ। ਮੂਸੀਐ = ਲੁੱਟੇ ਜਾਈਦਾ ਹੈ ॥੭॥
SikhNet (Spanish)sufre la pena de la separación, oh Musan, cuando los mortales se olvidan del Señor, entonces son en verdad destruidos. (7)
ਜਾ ਕੋ ਪ੍ਰੇਮ ਸੁਆਉ ਹੈ; ਚਰਨ ਚਿਤਵ ਮਨ ਮਾਹਿ ॥
jaa ko prem suaau hai; charan chitav man maeh |
Sant Singh KhalsaWhoever enjoys the taste of the Lord's Love, remembers His Lotus Feet in his mind.
Manmohan SinghWhosoever enjoys the relish of the Lord's love; he contemplates His feet in him mind.
Manmohan Singh (Punjabi)ਜੋ ਕੋਈ ਪ੍ਰਭੂ ਦੇ ਪਿਆਰ ਦੇ ਸੁਆਦ ਨੂੰ ਮਾਣਦਾ ਹੈ, ਆਪਣੇ ਚਿੱਤ ਅੰਦਰ ਉਹ ਉਸਦੇ ਪੈਰਾਂ ਦਾ ਸਿਮਰਨ ਕਰਦਾ ਹੈ।
Fareedkot Teekaਜਿਸ ਕੋ ਪ੍ਰੇਮ ਕਾ (ਸੁਆਉ) ਰਸ ਹੈ, ਸੋਈ ਜਨ ਵਾਹਿਗੁਰੂ ਕੇ ਚਰਨੋਂ ਕੋ ਅਪਨੇ ਮਨ ਮੇਂ ਚਿਤਵਤਾ ਹੈ ਅਰਥਾਤ ਧਿਆਨ ਕਰਤਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦਾ ਜੀਵਨ-ਨਿਸ਼ਾਨਾ (ਪ੍ਰਭੂ-ਚਰਨਾਂ ਦਾ) ਪਿਆਰ ਹੈ, (ਜਿਨ੍ਹਾਂ ਮਨੁੱਖਾਂ ਦੇ) ਮਨ ਵਿਚ (ਪ੍ਰਭੂ ਦੇ) ਚਰਨਾਂ ਦੀ ਯਾਦ (ਟਿਕੀ ਰਹਿੰਦੀ) ਹੈ,ਪਦ ਅਰਥ ਕੋ = ਦਾ। ਸੁਆਉ = ਸੁਆਰਥ, ਜੀਵਨ ਮਨੋਰਥ। ਜਾ ਕੋ ਸੁਆਉ = ਜਿਨ੍ਹਾਂ ਦਾ ਜੀਵਨ-ਨਿਸ਼ਾਨਾ। ਚਿਤਵ = ਯਾਦ। ਮਾਹਿ = ਵਿਚ।
SikhNet (Spanish)Los Amantes del Señor que disfruten del Sabor del Amor del Señor y recuerden los Pies de Loto en su mente,
ਨਾਨਕ. ਬਿਰਹੀ ਬ੍ਰਹਮ ਕੇ; ਆਨ. ਨ ਕਤਹੂ ਜਾਹਿ ॥੮॥
naanak. birahee braham ke; aan. na katahoo jaeh |8|
Sant Singh KhalsaO Nanak, the lovers of God do not go anywhere else. ||8||
Manmohan SinghNanak, the lovers of the Transcendent Lord, go not anywhere else.
Manmohan Singh (Punjabi)ਨਾਨਕ, ਪਰਮ ਪ੍ਰਭੂ ਦੇ ਆਸ਼ਕ ਹੋਰ ਕਿਧਰੇ ਨਹੀਂ ਜਾਂਦੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਐਸੇ ਜੋ ਬ੍ਰਹਮ ਕੇ (ਬਿਰਹੀ) ਪ੍ਰੇਮੀ ਹੈਂ, ਸੋ ਪਰਮੇਸ੍ਵਰ ਤੇ ਬਿਨਾਂ ਔਰ ਕਿਸੀ ਅਸਥਾਨ ਮੇਂ ਨਹੀਂ ਜਾਤੇ ਹੈਂ, ਭਾਵ ਯੇਹ ਵਹੁ ਵਾਹਿਗੁਰੂ ਸੇ ਬਿਨਾਂ ਔਰ ਕੀ ਉਪਾਸਨਾ ਨਹੀਂ ਕਰਤੇ ਹੈਂ॥੮॥
Prof. Sahib Singhਹੇ ਨਾਨਕ! ਉਹ ਮਨੁੱਖ ਪਰਮਾਤਮਾ ਦੇ ਆਸ਼ਿਕ ਹਨ, ਉਹ ਮਨੁੱਖ ('ਨਵਖੰਡ ਬਸੁਧਾ ਭਰਮ' ਅਤੇ 'ਜਪ ਤਪ ਸੰਜਮ' ਆਦਿਕ) ਹੋਰ ਕਿਸੇ ਭੀ ਪਾਸੇ ਵਲ ਨਹੀਂ ਜਾਂਦੇ ॥੮॥ਪਦ ਅਰਥ ਨਾਨਕ = ਹੇ ਨਾਨਕ! ਬਿਰਹੀ = ਪ੍ਰੇਮੀ। ਬ੍ਰਹਮ = ਪਰਮਾਤਮਾ। ਆਨ ਕਤਹੂ = ਕਿਸੇ ਭੀ ਹੋਰ ਥਾਂ। ਜਾਹਿ = ਜਾਂਦੇ ॥੮॥
SikhNet (Spanish)oh Nanak, no se van a ningún otro lado.(8)
ਲਖ ਘਾਟੀਂ ਊਂਚੌ ਘਨੋ; ਚੰਚਲ ਚੀਤ ਬਿਹਾਲ ॥
lakh ghaatteen aoonchau ghano; chanchal cheet bihaal |
Sant Singh KhalsaClimbing thousands of steep hillsides, the fickle mind becomes miserable.
Manmohan SinghAscending lacs of very high hillocks, the mercurial mind has become miserable.
Manmohan Singh (Punjabi)ਲੱਖਾਂ ਹੀ ਬਹੁਤੀਆਂ ਉਚੀਆਂ ਘਾਟੀਆਂ ਉਤੇ ਚੜ੍ਹ ਕੇ ਚੁਲਬੁਲਾ ਮਨੂਆ ਦੁਖੀ ਹੋ ਗਿਆ ਹੈ।
Fareedkot Teekaਲਖ ਘਾਟੀ, ਭਾਵ ਬਹੁਤ ਹੰਕਾਰੀ ਹੂਆ ਹੂਆ ਚਿਤ ਚੰਚਲ ਹੂਆ ਹੂਆ ਦੁਖੀ ਰਹਿਤਾ ਹੈ॥
Prof. Sahib Singh(ਮਨੁੱਖ ਦਾ) ਚੰਚਲ ਮਨ (ਦੁਨੀਆਵੀ ਵਡੱਪਣ ਦੀਆਂ) ਅਨੇਕਾਂ ਉੱਚੀਆਂ ਚੋਟੀਆਂ (ਉੱਤੇ ਅਪੜਨ) ਨੂੰ (ਆਪਣਾ) ਨਿਸ਼ਾਨਾ ਬਣਾਈ ਰੱਖਦਾ ਹੈ, ਤੇ, ਦੁਖੀ ਹੁੰਦਾ ਹੈ।ਪਦ ਅਰਥ ਲਖ = (लक्ष्य) ਨਿਸ਼ਾਨਾ। ਘਨੋ = ਬਹੁਤ। ਬਿਹਾਲ = ਦੁੱਖੀ।
SikhNet (Spanish)Escalando miles de empinadas montañas, la débil mente se vuelve miserable,
ਨੀਚ ਕੀਚ ਨਿਮ੍ਰਿਤ ਘਨੀ; ਕਰਨੀ ਕਮਲ ਜਮਾਲ ॥੯॥
neech keech nimrit ghanee; karanee kamal jamaal |9|
Sant Singh KhalsaLook at the humble, lowly mud, O Jamaal: the beautiful lotus grows in it. ||9||
Manmohan SinghLike the lotus blossoming forth out of the low-lying mud, the beauteous way of life wells up from supreme humility.
Manmohan Singh (Punjabi)ਨੀਵੇ ਪਥ ਗਾਰੇ ਵਿਚੋਂ ਕੰਵਲ ਦੇ ਪ੍ਰਫੁਲਤ ਹੋਣ ਦੀ ਮਾਨੰਦ ਪਰਮ ਹਲੀਮੀ ਵਿਚੋਂ ਸੁੰਦਰ ਜੀਵਨ ਰਹੁ-ਰੀਤੀ ਉਤਪੰਪ ਹੋ ਆਉਂਦੀ ਹੈ।
Fareedkot Teekaਜੈਸੇ ਨੀਚੇ ਅਸਥਾਨ ਮੇਂ (ਕੀਚ) ਚਿਕੜ ਹੋਤਾ ਹੈ, ਤੈਸੇ ਜਹਾਂ ਜਿਸ ਕੇ ਰਿਦੇ ਮੇਂ (ਘਨੀ) ਬਹੁਤ ਨਿੰਮ੍ਰਤਾ ਹੈ ਤਿਸ ਰਿਦੇ ਮੇਂ ਕਰਨੀ ਰੂਪੀ ਕਮਲ (ਜਮਾਲ) ਦੇਖੀਤਾ ਹੈ, ਵਾ ਜਮਾਲਾ ਨਾਮਾ ਸੰਤ ਕਹਿਤਾ ਹੈ॥੯॥
Prof. Sahib Singhਪਰ ਚਿੱਕੜ ਨੀਵਾਂ ਹੈ (ਨੀਵੇਂ ਥਾਂ ਟਿਕਿਆ ਰਹਿੰਦਾ ਹੈ। ਨੀਵੇਂ ਥਾਂ ਟਿਕੇ ਰਹਿਣ ਵਾਲੀ ਉਸ ਵਿਚ) ਬੜੀ ਨਿਮ੍ਰਤਾ ਹੈ। ਇਸ ਜੀਵਨ-ਕਰਤੱਬ ਦੀ ਬਰਕਤਿ ਨਾਲ (ਉਸ ਵਿਚ) ਕੋਮਲ ਸੁੰਦਰਤਾ ਵਾਲਾ ਕੌਲ-ਫੁੱਲ ਉੱਗਦਾ ਹੈ ॥੯॥ਪਦ ਅਰਥ ਕੀਚ = ਚਿੱਕੜ। ਨਿਮ੍ਰਿਤ = ਨਿਮ੍ਰਤਾ, ਗਰੀਬੀ। ਘਨੀ = ਬਹੁਤੀ। ਕਰਨੀ = ਜੀਵਨ-ਕਰਤੱਬ। ਜਮਾਲ = ਕੋਮਲ ਸੁੰਦਰਤਾ ॥੯॥
SikhNet (Spanish)mira el pobre fango, oh Yamaal, pues la bella Flor de Loto crece ahí.(9)
ਕਮਲ ਨੈਨ ਅੰਜਨ ਸਿਆਮ; ਚੰਦ੍ਰ ਬਦਨ ਚਿਤ ਚਾਰ ॥
kamal nain anjan siaam; chandr badan chit chaar |
Sant Singh KhalsaMy Lord has lotus-eyes; His Face is so beautifully adorned.
Manmohan SinghMy Lord has lotus like eyes bedecked with sable collyrium, beauteous face and immaculate mind.
Manmohan Singh (Punjabi)ਮੇਰੇ ਸੁਆਮੀ ਦੇ ਕਾਲੇ ਸੁਰਮੇ ਨਾਲ ਸ਼ਸ਼ੋਭਤ ਕੰਵਲ ਵਰਗੇ ਨੇਤ੍ਰ, ਸੁੰਦਰ ਚਿਹਰਾ ਅਤੇ ਪਵਿੱਤਰ ਹਿਰਦਾ ਹੈ।
Fareedkot Teekaਜਿਸ ਪਰਮੇਸ੍ਵਰ ਕੇ ਕਮਲ ਸਮਾਨ ਅੰਜਨ ਸਹਿਤ ਨੇਤ੍ਰ ਔ ਚੰਦ੍ਰਮਾ ਵਤ (ਬਦਨ) ਮੁਖ ਹੈ, ਪੁਨਾ ਜਿਸ ਕਾ ਚਾਰੋਂ ਬੇਦ ਚਿੰਤਨ ਕਰਨਾ ਕਹਿਤੇ ਹੈਂ॥
Prof. Sahib Singh(ਪਰਮਾਤਮਾ) ਜੋ ਚੰਦ ਵਰਗੇ ਸੋਹਣੇ ਮੁਖ ਵਾਲਾ ਹੈ, ਅਤੇ ਸੋਹਣੇ ਚਿੱਤ ਵਾਲਾ ਹੈ ਜਿਸ ਦੇ ਕੌਲ-ਫੁੱਲਾਂ ਵਰਗੇ ਸੋਹਣੇ ਨੇਤ੍ਰ ਹਨ ਜਿਨ੍ਹਾਂ ਵਿਚ ਕਾਲਾ ਸੁਰਮਾ ਪਿਆ ਹੈ (ਭਾਵ, ਜੋ ਪਰਮਾਤਮਾ ਅੱਤ ਹੀ ਸੋਹਣਾ ਹੈ),ਪਦ ਅਰਥ ਨੈਨ = ਅੱਖਾਂ। ਅੰਜਨ = ਸੁਰਮਾ। ਸਿਆਮ = ਕਾਲਾ। ਬਦਨ = ਮੂੰਹ। ਚੰਦ੍ਰ ਬਦਨ = ਚੰਦ (ਵਰਗਾ ਸੋਹਣਾ) ਮੂੰਹ। ਚਾਰ = ਸੋਹਣਾ, ਸੁੰਦਰ। ਚਿਤ ਚਾਰ = ਸੋਹਣੇ ਚਿੱਤ ਵਾਲਾ।
SikhNet (Spanish)Mi Señor tiene Ojos de Loto, Su Semblante está Bellamente adornado,
ਮੂਸਨ. ਮਗਨ ਮਰੰਮ ਸਿਉ; ਖੰਡ ਖੰਡ ਕਰਿ ਹਾਰ ॥੧੦॥
moosan. magan maram siau; khandd khandd kar haar |10|
Sant Singh KhalsaO Musan, I am intoxicated with His Mystery. I break the necklace of pride into bits. ||10||
Manmohan SinghO Musan! I would break into bits, the necklace, with whose mysterious love I am intoxicated, to be able to embrace the Lord.
Manmohan Singh (Punjabi)ਹੇ ਮੂਸਨ! ਜਿਸ ਪ੍ਰਭੂ ਦੇ ਗੈਬੀ ਪ੍ਰੇਮ ਨਾਲ ਮੈਂ ਮਤਵਾਲਾ ਹੋਇਆ ਹੋਇਆ ਹਾਂ, ਉਸ ਨੂੰ ਗਲਵਕੜੀ ਪਾਉਣ ਲਈ ਮੈਂ ਆਪਣੀ ਮਾਲਾ ਨੂੰ ਟੋਟੇ ਟੋਟੇ ਕਰ ਦਿਆਗਾ।
Fareedkot Teekaਮੂਸਨ ਜੀ ਕਹਿਤੇ ਹੈਂ: ਤਿਸ ਹਰੀ ਕੇ ਗਿਆਨ ਧਿਆਨ ਰੂਪੀ ਮਰਮ ਮੇਂ ਜੋ ਮਗਨ ਹੂਏ ਹੈਂ, ਤਿਨੋਂ ਕੇ ਯਦਪਿ ਕੋਈ ਟੁਕੜੇ ਟੁਕੜੇ ਕਰੇ ਤਦਪਿ ਵੋਹ ਕਾਟਣੇ ਵਾਲਾ ਹਾਰ ਜਾਤਾ ਹੈ, ਭਾਵ ਯੇਹ ਕਿ ਤਿਸ ਹਰਿ ਭਗਤਿ ਕੋ ਕੋਈ ਪੀੜਾ ਪ੍ਰਤੀਤ ਨਹੀਂ ਹੋਤੀ ਹੈ॥੧੦॥
Prof. Sahib Singhਹੇ ਆਤਮਕ ਜੀਵਨ ਨੂੰ ਲੁਟਾ ਰਹੇ ਮਨੁੱਖ! ਜੇ ਤੂੰ (ਉਸ ਪਰਮਾਤਮਾ ਦੇ ਮਿਲਾਪ ਦੇ) ਭੇਤ ਵਿਚ ਮਸਤ ਹੋਣਾ ਚਾਹੁੰਦਾ ਹੈਂ, ਤਾਂ ਆਪਣੇ ਇਹਨਾਂ ਹਾਰਾਂ ਨੂੰ ('ਨਵਖੰਡ ਬਸੁਧਾ ਭਰਮ' ਅਤੇ 'ਜਪ ਤਪ ਸੰਜਮ' ਆਦਿਕ ਵਿਖਾਵਿਆਂ ਨੂੰ) ਟੋਟੇ ਟੋਟੇ ਕਰ ਦੇਹ ॥੧੦॥ਪਦ ਅਰਥ ਮਰੰਮ = ਮਰਮ, ਭੇਤ। ਸਿਉ = ਨਾਲ, ਵਿਚ। ਖੰਡ ਖੰਡ = ਟੋਟੇ ਟੋਟੇ। ਕਰਿ = ਕਰ ਦੇਹ। ਹਾਰ = ਹਾਰਾਂ ਨੂੰ, ਸਰੀਰਕ ਸ਼ਿੰਗਾਰਾਂ ਨੂੰ, ਬਾਹਰਲੇ ਧਾਰਮਿਕ ਵਿਖਾਵਿਆਂ ਨੂੰ ॥੧੦॥
SikhNet (Spanish)oh Musan, estoy totalmente embebido en Su Misterio, y hago pedazos el collar del orgullo.(10)
ਮਗਨੁ ਭਇਓ, ਪ੍ਰਿਅ ਪ੍ਰੇਮ ਸਿਉ; ਸੂਧ ਨ ਸਿਮਰਤ ਅੰਗ ॥
magan bheo, pria prem siau; soodh na simarat ang |
Sant Singh KhalsaI am intoxicated with the Love of my Husband Lord; remembering Him in meditation, I am not conscious of my own body.
Manmohan SinghI am inebriated with the love of my Loved Spouse and contemplating His I am conscious not of my being.
Manmohan Singh (Punjabi)ਆਪਣੇ ਪਿਆਰੇ ਪਤੀ ਦੇ ਪਿਆਰ ਨਾਲ ਮੈਂ ਮਤਵਾਲਾ ਹੋਇਆ ਹੋਇਆ ਹਾਂ ਤੇ ਉਸ ਦਾ ਆਰਾਧਨ ਕਰਦਿਆਂ ਮੈਨੂੰ ਆਪਣੇ ਵਜੂਦ ਦੀ ਹੋਸ਼ ਨਹੀਂ ਰਹਿੰਦੀ।
Fareedkot Teekaਜੋ ਆਪਨੇ ਪਿਆਰੇ ਵਾਹਿਗੁਰੂ ਪਤੀ ਕੇ ਪ੍ਰੇਮ ਸਾਥ ਮਗਨ ਭਯਾ ਹੈ ਤਿਸ ਕੋ ਸੁਧ ਅਸੁਧ ਵਾ ਵਿੰਗੇ ਸੂਧੇ ਅੰਗ ਹੋਣੇ ਕੀ ਭੀ ਸਿਮਰਤੀ ਨਹੀਂ ਰਹਿਤੀ ਹੈ॥
Prof. Sahib Singh(ਵਿਚਾਰਾ) ਨੀਚ (ਜਿਹਾ) ਪਤੰਗਾ (ਆਪਣੇ) ਪਿਆਰੇ (ਜਗਦੇ-ਦੀਵੇ) ਦੇ ਪਿਆਰ ਵਿਚ (ਇਤਨਾ) ਮਸਤ ਹੋ ਜਾਂਦਾ ਹੈ (ਕਿ ਪਿਆਰੇ ਨੂੰ) ਯਾਦ ਕਰਦਿਆਂ ਉਸਨੂੰ ਆਪਣੇ ਸਰੀਰ ਦੀ ਸੁਧ-ਬੁਧ ਨਹੀਂ ਰਹਿੰਦੀ।ਪਦ ਅਰਥ ਮਗਨੁ = ਮਸਤ। ਪ੍ਰਿਅ ਪ੍ਰੇਮ ਸਿਉ = ਪਿਆਰੇ (ਦੀਵੇ) ਦੇ ਪ੍ਰੇਮ ਵਿਚ। ਸੂਧ = ਸੁੱਧ-ਬੁੱਧ। ਸਿਮਰਤ = (ਆਪਣੇ ਪਿਆਰੇ ਨੂੰ) ਯਾਦ ਕਰਦਿਆਂ। ਸੂਧ ਨ ਅੰਗ = (ਆਪਣੇ) ਸਰੀਰ ਦੀ ਸੁੱਧ-ਬੁੱਧ ਨਹੀਂ (ਰਹਿੰਦੀ)।
SikhNet (Spanish)Vivo intoxicado en el Amor de mi Señor Esposo, meditando en Él pierdo conciencia de mi propio cuerpo,
ਪ੍ਰਗਟਿ ਭਇਓ. ਸਭ ਲੋਅ ਮਹਿ; ਨਾਨਕ. ਅਧਮ ਪਤੰਗ ॥੧੧॥
pragatt bheo. sabh loa meh; naanak. adham patang |11|
Sant Singh KhalsaHe is revealed in all His Glory, all throughout the world. Nanak is a lowly moth at His Flame. ||11||
Manmohan SinghSay Nanak, I am but a low moth seeking God's light, and it has become manifest throughout the whole world.
Manmohan Singh (Punjabi)ਹੇ ਨਾਨਕ! ਮੈਂ ਕੇਵਲ ਇਕ ਨੀਚ ਪਰਵਾਨ ਹਾਂ, ਜੋ ਪ੍ਰਭੂ ਸ਼ਮ੍ਹਾ ਨੂੰ ਲੋਚਦਾ ਹੈ, ਇਹ ਸਾਰੇ ਜਹਾਨ ਅੰਦਰ ਪ੍ਰਸਿਧ ਥੀ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੈਸੇ ਸਰਬ ਤੇ (ਅਧਮ) ਨੀਚ ਅਰਥਾਤ ਨੂੰਨ ਜੋ ਪਤੰਗ ਹੈ, ਸੋ ਦੀਪਕ ਮੇਂ ਪ੍ਰੀਤੀ ਕਰਨੇ ਸੇ ਸਰਬ (ਲੋਅ) ਸ਼ਾਸਤ੍ਰੋਂ ਮੇਂ ਵਾ ਲੋਕੋਂ ਮੇਂ ਪ੍ਰਗਟ ਹੋਇ ਗਿਆ ਹੈ। ਤਾਂ ਤੇ ਤਿਸ ਪ੍ਰਕਾਰ ਕਿਸੀ ਨੀਚ ਜਾਤੀ ਮੇਂ ਭੀ ਜੋ ਪਰਮੇਸ੍ਵਰ ਕਾ ਭਗਤਿ ਪ੍ਰੇਮੀ ਹੂਆ ਹੈ, ਸੋ ਸਰਬ ਲੋਕੋਂ ਵਾ ਸ਼ਾਸਤ੍ਰੋਂ ਮੇਂ ਪ੍ਰਗਟ ਭਯਾ ਹੈ। ਵਾ ਏਹ ਸਲੋਕ ਪਤੰਗ ਭਗਤ ਨੇ ਕਹਾ ਹੈ॥੧੧॥☬ਸੰਮਨ ੧, ਮੂਸਨ ੨, ਜਮਾਲ ੩, ਪਤੰਗ ੪, ਇਨ ਚਾਰੋਂ ਭਗਤੋਂ ਕੇ ਬਚਨ ਕੀਏ ਹੂਏ ਸ੍ਰੀ ਗੁਰੂ ਜੀ ਨੇ ਚਉਬੋਲੇ ਛੰਦ ਮੇਂ ਉਚਾਰਨ ਕੀਏ ਹੈਂ॥☬ਕਿਸੀ ਨੇ ਕਹਾ: ਭਗਤ ਜੀ ਆਪ ਹਾਥ ਮੇਂ ਸਿਮਰਨੀ ਕਿਉਂ ਨਹੀਂ ਰਾਖਤੇ ਹੋ? ਤਿਸ ਕੇ ਪ੍ਰਥਾਇ ਕਹਿਤੇ ਹੈਂ:
Prof. Sahib Singh(ਉਹ ਪਤੰਗਾ ਜਗਦੇ ਦੀਵੇ ਦੀ ਲਾਟ ਉੱਤੇ ਸੜ ਮਰਦਾ ਹੈ। ਪਰ ਆਪਣੇ ਇਸ ਇਸ਼ਕ ਦਾ ਸਦਕਾ) ਹੇ ਨਾਨਕ! ਨੀਚ ਜਿਹਾ ਪਤੰਗਾ ਸਾਰੇ ਜਗਤ ਵਿਚ ਉੱਘਾ ਹੋ ਗਿਆ ਹੈ ॥੧੧॥ਪਦ ਅਰਥ ਸਭ ਲੋਅ ਮਹਿ = ਸਾਰੇ ਜਗਤ ਵਿਚ। ਨਾਨਕ = ਹੇ ਨਾਨਕ! ਅਧਮ = ਨੀਚ। ਪਤੰਗ = ਭੰਬਟ ॥੧੧॥
SikhNet (Spanish)pues Él se me revela con toda Su Gloria, y a través de Su Palabra, Nanak se siente como la humilde palomilla que se acera a la flama.(11)