ਸਲੋਕ ਮਹਲਾ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
Prof. Sahib Singhਗੁਰੂ ਅਮਰਦਾਸ ਜੀ ਦੇ ਸਲੋਕ।
SikhNet (Spanish)Slok, Mejl Guru Amar Das, Tercer Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਅਭਿਆਗਤ ਏਹ. ਨ ਆਖੀਅਹਿ; ਜਿਨ ਕੈ ਮਨ ਮਹਿ ਭਰਮੁ ॥
abhiaagat eeh. na aakheeeh; jin kai man meh bharam |
Sant Singh KhalsaDo not call the wandering beggars holy men, if their minds are filled with doubt.
Manmohan SinghThese are not called mendicants, within whose mind there is doubt.
Manmohan Singh (Punjabi)ਇਹ ਤਿਆਗੀ ਨਹੀਂ ਕਹੇ ਜਾਂਦੇ, ਜਿਨ੍ਹਾਂ ਦੇ ਚਿੱਤ ਅੰਦਰ ਸੰਦੇਹ ਹੈ।
Fareedkot Teekaਜਿਨੋਂ ਕੇ ਮਨ ਮੇਂ ਭਰਮ ਰਹਿਤਾ ਹੈ ਇਸ ਪ੍ਰਕਾਰ ਕੇ ਅਭਿਆਗਤ ਨਹੀਂ ਕਹੀਤੇ ਹੈਂ॥
Prof. Sahib Singhਇਹੋ ਜਿਹੇ ਬੰਦੇ 'ਸਾਧ-ਸੰਤ' ਨਹੀਂ ਆਖੇ ਜਾ ਸਕਦੇ, ਜਿਨ੍ਹਾਂ ਦੇ ਮਨ ਵਿਚ (ਮਾਇਆ ਆਦਿਕ ਮੰਗਣ ਦੀ ਖ਼ਾਤਰ ਹੀ) ਭਟਕਣਾ ਲੱਗੀ ਪਈ ਹੈ।ਪਦ ਅਰਥ ਅਭਿਆਗਤ = (गम੍ਹ੍ਹ with अभि and आ = ਨੇੜੇ ਆਉਣਾ, ਪਹੁੰਚਣਾ) ਪਰਾਹੁਣੇ ਵਾਂਗ ਆਇਆ ਹੋਇਆ, ਉਹ ਸਾਧੂ ਜੋ ਆਪਣੇ ਆਪ ਨੂੰ ਜਗਤ ਵਿਚ ਪਰਾਹੁਣੇ ਹੀ ਸਮਝਦੇ ਹਨ, ਸਾਧੂ। ਏਹ = ਇਹੋ ਜਿਹੇ ਬੰਦੇ। ਨ ਆਖੀਅਹਿ = ਨਹੀਂ ਆਖੇ ਜਾ ਸਕਦੇ (ਵਰਤਮਾਨ ਕਾਲ; ਕਰਮ ਵਾਚ। ਆਖਹਿ = ਆਖਦੇ ਹਨ)। ਭਰਮੁ = (ਮਾਇਆ ਦੀ ਖ਼ਾਤਰ) ਭਟਕਣਾ।
SikhNet (Spanish)No intentes llamar a los vagos pordioseros Santos, si sus mentes están llenas de duda,
ਤਿਨ ਕੇ ਦਿਤੇ ਨਾਨਕਾ; ਤੇਹੋ ਜੇਹਾ ਧਰਮੁ ॥੧॥
tin ke dite naanakaa; teho jehaa dharam |1|
Sant Singh KhalsaWhoever gives to them, O Nanak, earns the same sort of merit. ||1||
Manmohan SinghWhoever offers alms to them, he earns the matching merit, O Nanak.
Manmohan Singh (Punjabi)ਜੋ ਕੋਈ ਉਨ੍ਹਾਂ ਨੂੰ ਦਾਨ-ਪੁਨ ਦਿੰਦਾ ਹੈ ਉਸ ਨੂੰ ਉਹੋ ਜੇਹੀ ਹੀ ਨੇਕੀ ਪਰਾਪਤ ਹੁੰਦੀ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨੋਂ ਕੋ ਦਾਨ ਦੇਨੇ ਕਾ ਭੀ ਤੇਹੋ ਜੇਹਾ ਧਰਮ ਹੋਇਗਾ, ਭਾਵ ਵੈਸਾ ਹੀ ਤੁਛ ਫਲ੍ਹ ਪ੍ਰਾਪਤ ਹੋਇਗਾ॥੧॥
Prof. Sahib Singhਹੇ ਨਾਨਕ! ਇਹੋ ਜਿਹੇ ਸਾਧਾਂ ਨੂੰ (ਅੰਨ ਬਸਤ੍ਰ ਮਾਇਆ ਆਦਿਕ) ਦੇਣਾ ਕੋਈ ਧਾਰਮਿਕ ਕੰਮ ਨਹੀਂ ਹੈ ॥੧॥
SikhNet (Spanish)quien sea que les de caridades, oh dice Nanak, obtiene el mismo mérito que ellos. (1)
ਅਭੈ ਨਿਰੰਜਨ ਪਰਮ ਪਦੁ; ਤਾ ਕਾ ਭੀਖਕੁ ਹੋਇ ॥
abhai niranjan param pad; taa kaa bheekhak hoe |
Sant Singh KhalsaOne who begs for the supreme status of the Fearless and Immaculate Lord
Manmohan SinghSome are blessed with the supreme status of being the beggar of the Fear-free and Immaculate Lord.
Manmohan Singh (Punjabi)ਕਿਸੇ ਨੂੰ ਭੈ-ਰਹਿਤ ਅਤੇ ਪਵਿੱਤਰ ਪ੍ਰਭੂ ਦਾ ਮੰਗਤਾ ਹੋਣ ਦੀ ਮਹਾਨ ਪਦਵੀ ਦੀ ਦਾਤ ਮਿਲ ਜਾਂਦੀ ਹੈ।
Fareedkot Teekaਭੈ ਤੇ ਰਹਿਤ ਜੋ (ਨਿਰੰਜਨ) ਮਾਯਾ ਸੇ ਅਲੇਪ ਪਰਮ ਪਦ ਹੈ ਤਿਸ ਕੇ ਮਾਂਗਣੇ ਵਾਲਾ ਜੋ ਭਿਖ੍ਯਕ ਹੋਵੈ॥
Prof. Sahib Singhਜਿਸ ਪਰਮਾਤਮਾ ਨੂੰ ਕੋਈ ਡਰ ਨਹੀਂ ਪੋਹ ਸਕਦਾ, ਜਿਸ ਪਰਮਾਤਮਾ ਨੂੰ ਮਾਇਆ ਦੇ ਮੋਹ ਕਾਲਖ ਨਹੀਂ ਲੱਗ ਸਕਦੀ, ਉਸ ਦਾ ਮਿਲਾਪ ਸਭ ਤੋਂ ਉੱਚਾ ਆਤਮਕ ਦਰਜਾ ਹੈ। ਜਿਹੜਾ ਮਨੁੱਖ ਉਸ (ਉੱਚੇ ਆਤਮਕ ਦਰਜੇ) ਦਾ ਭਿਖਾਰੀ ਹੈ (ਉਹ ਹੈ ਅਸਲ 'ਸਾਧਸੰਤ')।ਪਦ ਅਰਥ ਅਭੈ = ਉਹ ਪਰਮਾਤਮਾ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ। ਨਿਰੰਜਨ = (ਨਿਰ-ਅੰਜਨ) ਜਿਸ ਨੂੰ ਮਾਇਆ ਦੇ ਮੋਹ ਦੀ ਕਾਲਖ ਨਹੀਂ ਪੋਂਹਦੀ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਤਾ ਕਾ = ਉਸ ('ਪਰਮ ਪਦ') ਦਾ। ਭੀਖਕੁ = ਮੰਗਤਾ।
SikhNet (Spanish)Extraordinarios son los que tienen la oportunidad de ofrecer alimento a quien pordiosea
ਤਿਸ ਕਾ ਭੋਜਨੁ ਨਾਨਕਾ; ਵਿਰਲਾ ਪਾਏ ਕੋਇ ॥੨॥
tis kaa bhojan naanakaa; viralaa paae koe |2|
Sant Singh Khalsa- how rare are those who have the opportunity, O Nanak, to give food to such a person. ||2||
Manmohan SinghSome rare one, O Nanak, obtains an opportunity to serve food to him.
Manmohan Singh (Punjabi)ਕਿਸੇ ਟਾਵੇ ਅੱਲੇ ਨੂੰ ਹੀ ਹੇ ਲਾਨਕ ਉਸ ਨੂੰ ਪ੍ਰਸ਼ਾਦ ਛਕਾਉਣ ਦਾ ਮੌਕਾ ਮਿਲਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਮਹਾਤਮਾ ਕੋ ਭੋਜਨ ਦੇਣੇ ਕਾ ਪੁੰਨ ਕੋਈ ਵਿਰਲਾ ਹੀ ਪਾਵਤਾ ਹੈ॥੨॥
Prof. Sahib Singhਹੇ ਨਾਨਕ! ਇਹੋ ਜਿਹੇ (ਭਿਖਾਰੀ) ਵਾਲਾ (ਨਾਮ-) ਭੋਜਨ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦਾ ਹੈ ॥੨॥ਪਦ ਅਰਥ ਤਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ (ਤਿਸੁ) ਦਾ (ੁ) ਉਡ ਗਿਆ ਹੈ)। ਤਿਸ ਕਾ ਭੋਜਨੁ = ਅਜਿਹੇ ਨਾਮ-ਭਿਖਾਰੀ ਵਾਲਾ (ਆਤਮਕ) ਭੋਜਨ ॥੨॥
SikhNet (Spanish)el Supremo Estado del Valiente e Inmaculado Señor, (2)
ਹੋਵਾ ਪੰਡਿਤੁ ਜੋਤਕੀ; ਵੇਦ ਪੜਾ ਮੁਖਿ ਚਾਰਿ ॥
hovaa panddit jotakee; ved parraa mukh chaar |
Sant Singh KhalsaIf I were a religious scholar, an astrologer, or one who could recite the four Vedas,
Manmohan SinghIf one be a scholar, an astrologer and extempore reciter of the four Vedas,
Manmohan Singh (Punjabi)ਜੇਕਰ ਮੈਂ ਵਿਦਵਾਨ, ਜੋਤਸ਼ੀ ਅਤੇ ਮੂੰਹ-ਜਬਾਨੀ ਚਾਰ ਵੇਦਾਂ ਨੂੰ ਪੜਨ ਵਾਲਾ ਹੋ ਜਾਵਾਂ।
Fareedkot Teekaਪੰਡਤ ਜੋਤਸੀ ਹੋਇ ਕਰ ਕੇ ਜੇਕਰ ਚਾਰ ਵੇਦੋਂ ਕੋ ਭੀ ਮੁਖਾਗ੍ਰ ਪਾਠ ਕਰੂੰ॥
Prof. Sahib Singhਜੇ ਮੈਂ (ਮਿਹਨਤ ਨਾਲ ਵਿੱਦਿਆ ਪ੍ਰਾਪਤ ਕਰ ਕੇ) ਜੋਤਸ਼ੀ (ਭੀ) ਬਣ ਜਾਵਾਂ, ਪੰਡਿਤ (ਭੀ) ਬਣ ਜਾਵਾਂ, (ਅਤੇ) ਚਾਰੇ ਵੇਦ (ਆਪਣੇ) ਮੂੰਹੋਂ ਪੜ੍ਹਦਾ ਰਹਾਂ,ਪਦ ਅਰਥ ਹੋਵਾ = ਹੋਵਾਂ, ਜੇ ਮੈਂ ਬਣ ਜਾਵਾਂ। ਜੋਤਕੀ = ਜੋਤਸ਼ੀ। ਪੜਾ = ਪੜ੍ਹਾਂ, ਜੇ ਮੈਂ ਪੜ੍ਹਦਾ ਰਹਾਂ। ਮੁਖਿ = (ਆਪਣੇ) ਮੂੰਹ ਨਾਲ।
SikhNet (Spanish)Si fuera un escolar religioso, astrólogo o alguien que pudiera recitar los cuatro Vedas,
ਨਵਾ ਖੰਡਾ ਵਿਚਿ ਜਾਣੀਆ; ਅਪਨੇ ਚਜ ਵੀਚਾਰ ॥੩॥
navaa khanddaa vich jaaneea; apane chaj veechaar |3|
Sant Singh KhalsaI could be famous throughout the nine regions of the earth, for my wisdom and thoughtful contemplation. ||3||
Manmohan Singhand be known in the nine regions of the earth for wisdom and deliberation; all this is in vain.
Manmohan Singh (Punjabi)ਅਤੇ ਆਪਣੀ ਸਿਆਣਪ ਅਤੇ ਸੋਚ-ਵਿਚਾਰ ਦੇ ਸਬਬ ਮੈਂ ਧਰਤੀ ਦਿਆਂ ਨੋ ਖਿਤਿਆਂ ਵਿੱਚ ਪ੍ਰਸਿਧ ਹੋ ਜਾਵਾਂ, ਇਹ ਸਾਰਾ ਕੁਛ ਬੇਅਰਥ ਹੈ।
Fareedkot Teekaਆਪਣੇ ਸੁਭ ਕਰਮੋਂ ਕੋ ਵੀਚਾਰ ਕਰ ਨਵਾਂ ਖੰਡਾਂ ਵਿਚ ਜਾਣਿਆਂ ਜਾਵਾਂ, ਭਾਵ ਯੇਹ ਹੈ ਕਿ ਸਚਾ ਨਾਮ ਜਪੇ ਬਿਨਾਂ ਸੰਪੂਰਨ ਅਚਾਰ ਨਿਸਫਲ ਹੈਂ॥੩॥
Prof. Sahib Singhਤਾਂ ਭੀ ਜਗਤ ਵਿਚ ਮੈਂ ਉਹੋ ਜਿਹਾ ਹੀ ਸਮਝਿਆ ਜਾਵਾਂਗਾ, ਜਿਹੋ ਜਿਹੇ ਮੇਰੇ ਕਰਤੱਬ ਹਨ ਤੇ ਮੇਰੇ ਖ਼ਿਆਲ ਹਨ ॥੩॥ਪਦ ਅਰਥ ਨਵਾ ਖੰਡਾ ਵਿਚਿ = ਨਵਾਂ ਖੰਡਾਂ ਵਿਚਿ, ਸਾਰੀ ਧਰਤੀ ਉਤੇ, ਸਾਰੇ ਹੀ ਜਗਤ ਵਿਚ। ਜਾਣੀਆ = ਮੈਂ ਜਾਣਿਆ ਜਾਵਾਂਗਾ। ਚਜ = ਚੱਜ, ਕਰਤੱਬ, ਕਰਮ। ਵੀਚਾਰ = ਖ਼ਿਆਲ ॥੩॥
SikhNet (Spanish)sería famoso a través de las nueve regiones de la Tierra por mi Sabiduría y Meditación profunda. (3)
ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ; ਕਾ ਧਾਨੁ ॥
brahaman kailee ghaat kanyakaa anachaaree; kaa dhaan |
Sant Singh KhalsaThe four Hindu cardinal sins of murdering a Brahmin, a cow, a female infant, and acceptance of the offerings of an evil person,
Manmohan SinghHe who kills a spiritual person, a cow and daughters and accepts the food of an evil man,
Manmohan Singh (Punjabi)ਜੋ ਬ੍ਰਾਹਮਣਜਾਂ ਪ੍ਰਮਾਤਮਾ ਦੀਆਂ ਪਿਆਰੀਆਂ ਗਾਈਆਂ ਅਤੇ ਧੀਆਂ ਮਾਰਦਾ ਹੈ ਅਤੇ ਮੰਦੇ ਮਨੁਸ਼ ਦਾ ਭੋਜਨ ਸਵੀਕਾਰ ਕਰਦਾ ਹੈ,
Fareedkot Teekaਬ੍ਰਹਮਣ ਔ (ਕੈਲੀ) ਗਊਘਾਤ ਕਾ ਜੋ ਪਾਪ ਹੈ ਔ (ਕੰਞਕਾ) ਲੜਕੀ ਕਾ ਘਾਤ ਕਰਨਾ; ਵਾ ਲੜਕੀ ਕਾ ਪੈਸਾ ਖਾਣਾ ਔਰ (ਅਣਚਾਰੀ) ਖੋਟੇ ਕਰਮੋਂ ਕੇ ਕਰਨੇਹਾਰੇ ਕਾ ਕੁਧਾਨ ਖਾਣਾ ਇਤ੍ਯਾਦੀ ਜੋ ਮਹਾਂ ਪਾਪ ਹੈਂ॥
Prof. Sahib Singhਬ੍ਰਾਹਮਣ ਦੀ ਹੱਤਿਆ, ਗਾਂ ਦੀ ਹੱਤਿਆ, ਧੀ ਦੀ ਹੱਤਿਆ (ਧੀ ਦਾ ਪੈਸਾ), ਕੁਕਰਮੀ ਦਾ ਪੈਸਾ,ਪਦ ਅਰਥ ਬ੍ਰਹਮਣ ਘਾਤੁ = ਬ੍ਰਾਹਮਣ ਦੀ ਹੱਤਿਆ। ਕੈਲੀ ਘਾਤ = ਗਾਂ ਦੀ ਹੱਤਿਆ। ਕੰਞਕਾ ਘਾਤੁ = ਧੀ ਦੀ ਹੱਤਿਆ (ਧੀ ਦਾ ਪੈਸਾ)। ਅਣਚਾਰੀ = ਕੁਕਰਮੀ, ਪਾਪੀ। ਧਾਨੁ = ਅੰਨ ਆਦਿਕ।
SikhNet (Spanish)Si un Brahmán mata a una vaca, una mujer o un bebé y acepta los ofrecimientos de algún malvado,
ਫਿਟਕ ਫਿਟਕਾ ਕੋੜੁ ਬਦੀਆ; ਸਦਾ ਸਦਾ ਅਭਿਮਾਨੁ ॥
fittak fittakaa korr badeea; sadaa sadaa abhimaan |
Sant Singh Khalsacursed by the world and diseased by leprosy; he is forever and ever filled with egotistical pride.
Manmohan Singhis cursed with leprosy of reproaches, misdeed and an abiding egotism.
Manmohan Singh (Punjabi)ਉਹ ਕਲੰਕ, ਮੰਦੇ ਕਰਮ ਅਤੇ ਸਦੀਵ ਸਦੀਵੀ ਹੰਕਾਰ ਦੇ ਕੋਹੜ ਨਾਲ ਸਰਾਪਿਆ ਹੈ।
Fareedkot Teekaਤਿਨ ਪਾਪ ਕਰਮੋਂ ਕਰ ਸਦਾ ਹੀ ਧ੍ਰਿਕਾਰ ਹੋਤੀ ਹੈ। ਐਸੀਆਂ (ਕੋੜੁ) ਕਰੋੜੋਂ ਬਦੀਆਂ ਔਰ ਸਦਾ ਸਦਾ ਅਭਿਮਾਨ ਕਰਣਾ ਇਨ ਕਾ ਜੋ ਪਾਪ ਹੈ॥
Prof. Sahib Singh(ਜਗਤ ਵਲੋਂ) ਫਿਟਕਾਰਾਂ ਹੀ ਫਿਟਕਾਰਾਂ, ਬਦੀਆਂ ਦਾ ਕੋਹੜ, ਹਰ ਵੇਲੇ ਦੀ ਆਕੜ-ਪਦ ਅਰਥ ਕੋੜੁ ਬਦੀਆ = ਪਾਪਾਂ ਦਾ ਕੋਹੜ। ਫਿਟਕ ਫਿਟਕਾ = (ਜਗਤ ਵਲੋਂ) ਫਿਟਕਾਰਾਂ ਹੀ ਫਿਟਕਾਰਾਂ। ਸਦਾ ਸਦਾ ਅਭਿਮਾਨੁ = ਹਰ ਵੇਲੇ ਦੀ ਆਕੜ।
SikhNet (Spanish)será maldecido con la lepra de las maldiciones y crítica, se saturaría por siempre y para siempre de orgullo egoísta.
ਪਾਹਿ ਏਤੇ. ਜਾਹਿ ਵੀਸਰਿ; ਨਾਨਕਾ. ਇਕੁ ਨਾਮੁ ॥
paeh ete. jaeh veesar; naanakaa. ik naam |
Sant Singh KhalsaOne who forgets the Naam, O Nanak, is covered by these sins.
Manmohan SinghSo many sins cling to him, who forgets the One Name, O Nanak.
Manmohan Singh (Punjabi)ਐਨੇ ਪਾਪ ਉਸ ਨੂੰ ਚਿਮੜਦੇ ਹਨ, ਜੋ ਇਕ ਨਾਮ ਨੂੰ ਭੁਲਾ ਦਿੰਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਏਕ ਵਾਹਿਗੁਰੂ ਕੇ ਨਾਮ ਵਿਸਰ ਜਾਣੇ ਸੇ ਇਤਆਦੀ ਜੀਵ ਪੂਰਬੋਕਤ ਪਾਪੋਂ ਕੋ ਪਾਵਤੇ ਹੈਂ; ਵਾ ਇਕ ਨਾਮ ਕੇ ਜਪਣੇ ਸੇ ਇਹ ਸਭੀ ਪਾਪ ਵੀਸਰ ਜਾਤੇ ਹੈਂ, ਭਾਵ ਦੂਰ ਹੋ ਜਾਤੇ ਹੈਂ॥
Prof. Sahib Singhਇਹ ਸਾਰੇ ਹੀ ਐਬ, ਹੇ ਨਾਨਕ! ਉਹ ਮਨੁੱਖ ਖੱਟਦੇ ਰਹਿੰਦੇ ਹਨ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਭੁੱਲਿਆ ਰਹਿੰਦਾ ਹੈ।ਪਦ ਅਰਥ ਪਾਹਿ = ਪਾ ਲੈਂਦੇ, ਖੱਟਦੇ ਹਨ। ਏਤੇ = ਇਹ ਸਾਰੇ ਹੀ (ਐਬ)।
SikhNet (Spanish)Quien se olvida del Naam oh, dice Nanak, se llena de incontables errores;
ਸਭ ਬੁਧੀ ਜਾਲੀਅਹਿ; ਇਕੁ ਰਹੈ ਤਤੁ ਗਿਆਨੁ ॥੪॥
sabh budhee jaaleeeh; ik rahai tat giaan |4|
Sant Singh KhalsaLet all wisdom be burnt away, except for the essence of spiritual wisdom. ||4||
Manmohan SinghMay all the knowledge be burnt save alone the Lord's wisdom.
Manmohan Singh (Punjabi)ਰੱਬ ਕਰੇ ਕੇਵਲ ਸਵਾਮੀ ਦੀ ਸਿਆਣਪ ਤੋਂ ਬਿਨਾ ਸਾਰੀਆਂ ਖੂਬੀਆਂ ਸੜ ਜਾਣ।
Fareedkot Teekaਸਰਬ ਬੁਧੀਆਂ ਜਲਤੀਆਂ ਹੈਂ ਏਕ ਤਤ ਸਰੂਪ ਕਾ ਗਿਆਨ ਹੀ ਇਸਥਿਤ ਹੋਤਾ ਹੈ॥੪॥
Prof. Sahib Singhਹੋਰ ਸਾਰੀਆਂ ਹੀ ਸਿਆਣਪਾਂ ਵਿਅਰਥ ਜਾਂਦੀਆਂ ਹਨ, ਸਿਰਫ਼ ਪ੍ਰਭੂ ਦਾ ਨਾਮ ਹੀ ਕਾਇਮ ਰਹਿੰਦਾ ਹੈ। ਇਹ ਨਾਮ ਹੀ ਹੈ ਜੀਵਨ ਦਾ ਨਿਚੋੜ, ਇਹ ਨਾਮ ਹੀ ਹੈ ਅਸਲ ਗਿਆਨ ॥੪॥ਪਦ ਅਰਥ ਜਾਲੀਅਹਿ = ਸਾੜੀਆਂ ਜਾਂਦੀਆਂ ਹਨ (ਬਹੁ-ਵਚਨ)। ਸਭ ਬਧੀ = ਸਾਰੀਆਂ ਹੀ ਸਿਆਣਪਾਂ। ਇਕੁ ਰਹੈ = ਸਿਰਫ਼ ਪਰਮਾਤਮਾ ਦਾ ਨਾਮ ਸਦਾ ਕਾਇਮ ਰਹਿੰਦਾ ਹੈ। ਤਤੁ = (ਜੀਵਨ ਦਾ) ਨਿਚੋੜ। ਗਿਆਨੁ = ਆਤਮਕ ਜੀਵਨ ਦੀ ਸੂਝ ॥੪॥
SikhNet (Spanish)que toda sabiduría se consuma excepto la que trae la Esencia de la Sabiduría Espiritual. (4)
ਮਾਥੈ ਜੋ ਧੁਰਿ ਲਿਖਿਆ; ਸੁ ਮੇਟਿ. ਨ ਸਕੈ ਕੋਇ ॥
maathai jo dhur likhiaa; su mett. na sakai koe |
Sant Singh KhalsaNo one can erase that primal destiny written upon one's forehead.
Manmohan SinghWhatever is writ on the forehead by the Lord, that no one can erase.
Manmohan Singh (Punjabi)ਜਿਹੜਾ ਕੁਛ ਮੱਥੇ ਉਤੇ ਪ੍ਰਭੂ ਨੇ ਲਿਖ ਛਡਿਆ ਹੈ, ਉਸ ਨੂੰ ਕੋਈ ਭੀ ਮੇਟ ਨਹੀਂ ਸਕਦਾ।
Fareedkot Teekaਜੋ ਕਰਤਾਰ ਨੇ ਆਦਿ ਮਸਤਕ ਪੁਰ ਲੇਖ ਲਿਖਿਆ ਹੈ, ਸੋ ਤਿਸ ਕੋ ਕੋਈ ਮੇਟ ਨਹੀਂ ਸਕਤਾ ਹੈ॥
Prof. Sahib Singh(ਮਨੁੱਖ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ ਲਿਖੇ ਲੇਖ ਨੂੰ ਕੋਈ ਮਨੁੱਖ ਮਿਟਾ ਨਹੀਂ ਸਕਦਾ।ਪਦ ਅਰਥ ਮਾਥੈ = (ਮਨੁੱਖ ਦੇ) ਮੱਥੇ ਉੱਤੇ। ਧੁਰਿ = ਧੁਰ ਦਰਗਾਹ ਤੋਂ, ਮਨੁੱਖ ਦੇ ਕੀਤੇ ਕਰਮਾਂ ਅਨੁਸਾਰ। ਸੁ = ਉਹ ਲੇਖ।
SikhNet (Spanish)Nadie puede borrar ese Destino Primordial inscrito sobre la frente de uno,
ਨਾਨਕ. ਜੋ ਲਿਖਿਆ ਸੋ ਵਰਤਦਾ; ਸੋ ਬੂਝੈ. ਜਿਸ ਨੋ ਨਦਰਿ ਹੋਇ ॥੫॥
naanak. jo likhiaa so varatadaa; so boojhai. jis no nadar hoe |5|
Sant Singh KhalsaO Nanak, whatever is written there, comes to pass. He alone understands, who is blessed by God's Grace. ||5||
Manmohan SinghNanak, whatever is writ, that comes to pass. He alone understands it, one whom is God's grace.
Manmohan Singh (Punjabi)ਨਾਨਕ ਜਿਹੜਾ ਕੁਛ ਲਿਖਿਆ ਹੋਇਆ ਹੈ, ਉਹੀ ਹੁੰਦਾ ਹੈ। ਕੇਵਲ ਉਹ ਹੀ ਇਸ ਨੂੰ ਸਮਝਦਾ ਹੈ, ਜਿਸ ਉਤੇ ਰੱਬ ਦੀ ਮਿਹਰ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਮਸਤਕ ਪਰ ਲਿਖ੍ਯਾ ਹੈ, ਸੋਈ ਵਰਤਤਾ ਹੈ, ਪਰੰਤੂ ਇਸ ਬਾਤ ਕੋ ਸੋ ਸਮਝਤਾ ਹੈ ਜਿਸ ਕੋ ਤਿਸ ਵਾਹਿਗੁਰੂ ਕੀ ਕ੍ਰਿਪਾ ਦ੍ਰਿਸ਼ਟੀ ਹੋਤੀ ਹੈ॥੫॥
Prof. Sahib Singhਜਿਸ ਮਨੁੱਖ ਉੱਤੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਵੇ, ਉਹੀ (ਇਸ ਭੇਤ ਨੂੰ) ਸਮਝਦਾ ਹੈ ਕਿ ਧੁਰ ਦਰਗਾਹ ਤੋਂ ਜਿਹੜਾ ਲੇਖ ਲਿਖਿਆ ਜਾਂਦਾ ਹੈ ਉਹ ਵਾਪਰਦਾ ਰਹਿੰਦਾ ਹੈ ॥੫॥ਪਦ ਅਰਥ ਵਰਤਦਾ = ਵਾਪਰਦਾ ਹੈ। ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਨਦਰਿ = ਮਿਹਰ ਦੀ ਨਿਗਾਹ। ਸੋ = ਉਹ ਮਨੁੱਖ। ਬੂਝੈ = (ਲਿਖੇ ਲੇਖ ਨੂੰ ਮਿਟਾਣ ਦੀ ਬਿਧੀ) ਸਮਝ ਲੈਂਦਾ ਹੈ ॥੫॥
SikhNet (Spanish)oh, dice Nanak, lo que ahí está inscrito, va a suceder, sólo lo entiende quien tiene la Bendición de la Gracia de Dios. (5)
ਜਿਨੀ ਨਾਮੁ ਵਿਸਾਰਿਆ; ਕੂੜੈ ਲਾਲਚਿ ਲਗਿ ॥
jinee naam visaariaa; koorrai laalach lag |
Sant Singh KhalsaThose who forget the Naam, the Name of the Lord, and become attached to greed and fraud,
Manmohan SinghAttached to false greed, they, who forget the Name,
Manmohan Singh (Punjabi)ਝੂਠੇ ਲੋਭ ਨਾਲ ਲਗ ਕੇ, ਜੋ ਨਾਮ ਨੂੰ ਭੁਲਾਉਂਦੇ ਹਨ,
Fareedkot Teekaਜਿਨ ਪੁਰਸੋਂ ਨੇ ਝੂਠੇ ਪਦਾਰਥੋਂ ਕੇ ਲਾਲਚ ਮੇਂ ਲਗ ਕਰ ਕੇ ਵਾਹਿਗੁਰੂ ਕੇ ਨਾਮ ਕੋ ਵਿਸਾਰਿਆ ਹੈ॥
Prof. Sahib Singhਨਾਸਵੰਤ ਪਦਾਰਥਾਂ ਦੇ ਲਾਲਚ ਵਿਚ ਫਸ ਕੇ ਜਿਨ੍ਹਾਂ (ਮਨੁੱਖਾਂ) ਨੇ (ਪਰਮਾਤਮਾ ਦਾ) ਨਾਮ ਭੁਲਾ ਦਿੱਤਾ,ਪਦ ਅਰਥ ਜਿਨੀ = ਜਿਨ੍ਹਾਂ (ਮਨੁੱਖਾਂ) ਨੇ। ਵਿਸਾਰਿਆ = ਭੁਲਾ ਦਿੱਤਾ। ਕੂੜੈ ਲਾਲਚਿ = ਝੂਠੇ ਲਾਲਚ ਵਿਚ, ਨਾਸਵੰਤ ਪਦਾਰਥਾਂ ਦੇ ਲਾਲਚ ਵਿਚ। ਲਗਿ = ਲੱਗ ਕੇ, ਫਸ ਕੇ।
SikhNet (Spanish)Quienes se olvidan del Naam y se apegan a la avaricia y al fraude,
ਧੰਧਾ ਮਾਇਆ ਮੋਹਣੀ; ਅੰਤਰਿ ਤਿਸਨਾ ਅਗਿ ॥
dhandhaa maaeaa mohanee; antar tisanaa ag |
Sant Singh Khalsaare engrossed in the entanglements of Maya the enticer, with the fire of desire within them.
Manmohan Singhhave the fire of desire in their mind and are engrossed in the affairs of the enticing mammon.
Manmohan Singh (Punjabi)ਉਨ੍ਹਾਂ ਦੇ ਮਨ ਵਿੱਚ ਖਾਹਿਸ਼ ਦੀ ਅੱਗ ਹੈ, ਅਤੇ ਉਹ ਫਰੇਫਤਾ ਕਰ ਲੈਣ ਵਾਲੀ ਮੋਹਨੀ ਦੇ ਵਿਹਾਰਾਂ ਵਿੱਚ ਖਚਤ ਹੋਏ ਹੋਏ ਹਨ।
Fareedkot Teekaਸੋ ਜਨ ਮਾਯਾ ਮੋਹਣੀ ਮੇਂ ਮੋਹੇ ਹੂਏ ਧੰਧਿਓਂ ਕੋ ਕਰਤੇ ਹੈਂ ਔਰ ਅੰਦਰ ਤਿਨੋਂ ਕੇ ਤ੍ਰਿਸ਼ਨਾ ਰੂਪੀ ਅਗਨੀ ਹੈ॥
Prof. Sahib Singhਜੋ ਮਨੁੱਖ ਮਨ ਨੂੰ ਮੋਹ ਲੈਣ ਵਾਲੀ ਮਾਇਆ ਦੀ ਖ਼ਾਤਰ ਹੀ ਦੌੜ-ਭੱਜ ਕਰਦੇ ਰਹੇ, (ਉਹਨਾਂ ਦੇ) ਅੰਦਰ ਤ੍ਰਿਸ਼ਨਾ ਦੀ ਅੱਗ (ਬਲਦੀ ਰਹਿੰਦੀ ਹੈ)।ਪਦ ਅਰਥ ਧੰਧਾ = ਦੌੜ-ਭੱਜ। ਅੰਤਰਿ = (ਉਹਨਾਂ ਦੇ) ਅੰਦਰ। ਅਗਿ = ਅੱਗ।
SikhNet (Spanish)viven envueltos en los tentáculos de Maya, la embaucadora, con el fuego de las pasiones en su interior.
ਜਿਨੑਾ. ਵੇਲਿ ਨ ਤੂੰਬੜੀ; ਮਾਇਆ ਠਗੇ ਠਗਿ ॥
jinaa. vel na toonbarree; maaeaa tthage tthag |
Sant Singh KhalsaThose who, like the pumpkin vine, are too stubborn climb the trellis, are cheated by Maya the cheater.
Manmohan SinghThey, who like pumpkin climb not the creeper, are cheated by mammon-cheat.
Manmohan Singh (Punjabi)ਜੋ ਤੁੰਬੀ ਦੀ ਮਾਨੰਦ ਵੇਲ ਉੱਤੇ ਨਹੀਂ ਚੜ੍ਹਦੇ, ਉਨ੍ਹਾਂ ਨੂੰ ਮੋਹਨੀ ਠਗਣੀ ਠਗ ਲੈਂਦੀ ਹੈ।
Fareedkot Teekaਜਿਨ ਐਸੇ ਪੁਰਸ਼ੋਂ ਕੇ ਰਿਦੇ ਮੇਂ ਭਗਤੀ ਰੂਪੀ ਵੇਲ ਨਹੀਂ ਉਦੇ ਹੋਈ ਤਿਨੋਂ ਕੇ ਰਿਦੇ ਮੇਂ ਤੂੰ ਬੜੀ ਰੂਪ ਗਿਆਨ ਫਲ ਭੀ ਨਹੀਂ ਲਗਾ ਹੈ, ਕਿਉਂ ਕਿ ਸੇ ਪੁਰਸ਼ ਮਾਯਾ ਰੂਪ ਠਗ ਨੇ ਠੱਗੇ ਹੈਂ; ਵਾ ਤਿਨ ਠੱਗੋਂ ਕੋ ਮਾਯਾ ਨੇ ਠਗ ਲੀਆ ਹੈ॥
Prof. Sahib Singhਮਾਇਆ ਦੇ (ਮੋਹ-ਰੂਪ) ਠੱਗ ਕੇ ਜਿਨ੍ਹਾਂ ਦੇ ਆਤਮਕ ਸਰਮਾਏ ਨੂੰ ਲੁੱਟ ਲਿਆ, ਉਹ ਮਨੁੱਖ ਉਹਨਾਂ ਵੇਲਾਂ ਵਾਂਗ ਹਨ ਜਿਨ੍ਹਾਂ ਨੂੰ ਕੋਈ ਫਲ ਨਹੀਂ ਪੈਂਦਾ।ਪਦ ਅਰਥ ਤੂੰਬੜੀ = ਕੱਦੂ ਆਦਿਕ ਫਲ। ਠਗਿ = ਠੱਗ ਦੀ ਰਾਹੀਂ, ਮੋਹ-ਰੂਪ ਠੱਗ ਦੀ ਰਾਹੀਂ। ਮਾਇਆ ਠਗਿ = ਮਾਇਆ ਦੇ ਮੋਹ-ਰੂਪ ਠੱਗ ਦੀ ਰਾਹੀਂ। ਠਗੇ = ਠੱਗੇ, ਲੁੱਟੇ ਗਏ, ਆਤਮਕ ਜੀਵਨ ਲੁਟਾ ਬੈਠੇ।
SikhNet (Spanish)Quienes como la vaina de la calabaza, son tercos para seguir la senda, son engañados por Maya,
ਮਨਮੁਖ. ਬੰਨੑਿ ਚਲਾਈਅਹਿ; ਨਾ ਮਿਲਹੀ. ਵਗਿ ਸਗਿ ॥
manamukh. bana chalaaeeeh; naa milahee. vag sag |
Sant Singh KhalsaThe self-willed manmukhs are bound and gagged and led away; the dogs do not join the herd of cows.
Manmohan SinghThe egocentrics join not with the herd of saints and are bound and driven off.
Manmohan Singh (Punjabi)ਆਪ ਹੁਦਰੇ, ਸਤਿ ਸੰਗਤ ਦੇ ਵਗਾ ਨਾਲ ਨਹੀਂ ਮਿਲਦੇ ਅਤੇ ਨਰੜ ਕੇ ਅੱਗੇ ਨੂੰ ਧੱਕ ਦਿਤੇ ਜਾਂਦੇ ਹਨ।
Fareedkot Teekaਸੋ ਮਨਮੁਖ ਬੰਧ ਕਰ ਕੇ ਜਮ ਪੁਰੀ ਕੋ ਚਲਾਈਤੇ ਹੈਂ, ਕਿਉਂਕਿ ਸੰਤੋਂ ਰੂਪੀ ਗਊਓਂ ਕੇ ਵਗ ਸਾਥ ਓਹ ਨਹੀਂ ਮਿਲਤੇ ਹੈਂ; ਵਾ (ਵਗਿ) ਬਗਲੇ ਵਤ ਪਾਖੰਡੀ ਔਰ (ਸਗਿ) ਕੂਕਰ ਵਤ ਲੋਭੀ ਹਰੀ ਕੋ ਨਹੀਂ ਮਿਲਤੇ ਹੈਂ॥
Prof. Sahib Singh(ਜਿਵੇਂ ਕੁੱਤੇ ਗਾਈਆਂ ਮਹੀਆਂ ਦੇ) ਵੱਗ ਵਿਚ ਨਹੀਂ ਰਲ ਸਕਦੇ, (ਤਿਵੇਂ) ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਲਾਲਚ ਵਾਲੇ ਸੁਭਾਵ ਦੇ ਕਾਰਨ (ਗੁਰਮੁਖਾਂ ਵਿਚ) ਨਹੀਂ ਮਿਲ ਸਕਦੇ, (ਚੋਰਾਂ ਵਾਂਗ ਉਹ) ਮਨਮੁਖ ਬੰਨ੍ਹ ਕੇ ਅੱਗੇ ਲਾ ਲਏ ਜਾਂਦੇ ਹਨ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਬੰਨ੍ਹ੍ਹਿ = ਬੰਨ੍ਹ ਕੇ। ਚਲਾਈਅਹਿ = ਅੱਗੇ ਲਾ ਲਏ ਜਾਂਦੇ ਹਨ। ਮਿਲਹੀ = ਮਿਲਹਿ, ਮਿਲਦੇ ਹਨ। ਵਗਿ = ਵੱਗ ਵਿਚ, (ਗਾਈਆਂ ਮਹੀਆਂ ਆਦਿਕ ਦੁੱਧ ਦੇਣ ਵਾਲੇ ਪਸ਼ੂਆਂ ਦੇ ਇਕੱਠ ਵਿਚ)। ਸਗੁ = ਕੁੱਤਾ। ਸਗ = ਕੁੱਤੇ। ਸਗਿ = ਕੁੱਤੇ (ਵਾਲੇ ਸੁਭਾਵ) ਦੇ ਕਾਰਨ, ਲਾਲਚ ਦੇ ਕਾਰਨ।
SikhNet (Spanish)la embustera. Los soberbios Manmukjs, son amarrados y expulsados,
ਆਪਿ ਭੁਲਾਏ ਭੁਲੀਐ; ਆਪੇ ਮੇਲਿ ਮਿਲਾਇ ॥
aap bhulaae bhuleeai; aape mel milaae |
Sant Singh KhalsaThe Lord Himself misleads the misguided ones, and He Himself unites them in His Union.
Manmohan SinghBy His misguiding, one is misled. The Lord, of himself, unites in His Union.
Manmohan Singh (Punjabi)ਉਸ ਦੇ ਗੁਮਰਾਹ ਕਰਨ ਦੁਆਰਾ, ਬੰਦਾ ਗੁਮਰਾਹ ਹੁੰਦਾ ਹੈ। ਸੁਆਮੀ, ਖੁਦ ਹੀ, ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
Fareedkot Teekaਆਪ ਹੀ ਵਾਹਿਗੁਰੂ ਕੇ ਭੁਲਾਏ ਤੇ ਭੁਲੀਤਾ ਹੈ ਔਰ ਆਪ ਹੀ ਸਤਿਸੰਗ ਮੇਲ ਮੇਂ ਮਿਲਾਏ ਤੌ ਤਿਸ ਕੋ ਮਿਲੀਤਾ ਹੈ॥
Prof. Sahib Singh(ਪਰ, ਜੀਵ ਦੇ ਕੀਹ ਵੱਸ? ਜਦੋਂ ਪਰਮਾਤਮਾ ਜੀਵ ਨੂੰ) ਆਪ ਕੁਰਾਹੇ ਪਾਂਦਾ ਹੈ (ਤਦੋਂ ਹੀ) ਕੁਰਾਹੇ ਪੈ ਜਾਈਦਾ ਹੈ, ਉਹ ਆਪ ਹੀ (ਜੀਵ ਨੂੰ ਗੁਰਮੁਖਾਂ ਦੀ) ਸੰਗਤ ਵਿਚ ਮਿਲਾਂਦਾ ਹੈ।ਪਦ ਅਰਥ ਭੁਲੀਐ = ਕੁਰਾਹੇ ਪੈ ਜਾਈਦਾ ਹੈ। ਆਪੇ = (ਪ੍ਰਭੂ) ਆਪ ਹੀ। ਮੇਲਿ = ਮੇਲ ਵਿਚ, ਸਤ-ਸੰਗ ਦੇ ਮੇਲ ਵਿਚ।
SikhNet (Spanish)los perros no entran al rebaño de vacas, el Señor Mismo desvía a los torcidos, y Él Mismo los une en Su Unión.
ਨਾਨਕ. ਗੁਰਮੁਖਿ ਛੁਟੀਐ; ਜੇ ਚਲੈ ਸਤਿਗੁਰ ਭਾਇ ॥੬॥
naanak. guramukh chhutteeai; je chalai satigur bhaae |6|
Sant Singh KhalsaO Nanak, the Gurmukhs are saved; they walk in harmony with the Will of the True Guru. ||6||
Manmohan SinghNanak! If man walks in the True Guru's will, he is then delivered by the Guru's grace.
Manmohan Singh (Punjabi)ਨਾਨਕ ਜੇਕਰ ਬੰਦਾ ਸੱਚੇ ਗੁਰਾਂ ਦੀ ਰਜਾ ਅੰਦਰ ਟੁਰੇ ਤਾਂ ਉਹ ਗੁਰਾਂ ਦੀ ਦਇਆ ਦੁਆਰਾ ਬੰਦਖਲਾਸ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੇਕਰ ਸਤਿਗੁਰੋਂ ਕੇ ਭਾਣੇ ਮੇਂ ਇਹ ਜੀਵ ਚਲੇ ਤਾਂ ਗੁਰੂ ਦ੍ਵਾਰੇ ਉਪਦੇਸ਼ ਲੇ ਕਰ ਬੰਧਨੋਂ ਤੇ ਛੂਟੀਤਾ ਹੈ॥੬॥
Prof. Sahib Singhਹੇ ਨਾਨਕ! ਜੇ ਮਨੁੱਖ ਗੁਰੂ ਦੀ ਰਜ਼ਾ ਅਨੁਸਾਰ ਜੀਵਨ-ਰਾਹ ਤੇ ਤੁਰੇ, ਤਾਂ ਗੁਰੂ ਦੀ ਸਰਨ ਪੈ ਕੇ ਹੀ (ਲਾਲਚ ਆਦਿਕ ਤੋਂ) ਖ਼ਲਾਸੀ ਹਾਸਲ ਕਰਦਾ ਹੈ ॥੬॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਤਿਗੁਰ ਭਾਇ = ਗੁਰੂ ਦੀ ਰਜ਼ਾ ਅਨੁਸਾਰ। ਚਲੈ = ਜੀਵਨ-ਰਾਹ ਉੱਤੇ ਤੁਰੇ ॥੬॥
SikhNet (Spanish)Oh Nanak, los Gurmukjs son salvados, ellos caminan en Armonía con el Verdadero Guru. (6)
ਸਾਲਾਹੀ ਸਾਲਾਹਣਾ; ਭੀ ਸਚਾ ਸਾਲਾਹਿ ॥
saalaahee saalaahanaa; bhee sachaa saalaeh |
Sant Singh KhalsaI praise the Praiseworthy Lord, and sing the Praises of the True Lord.
Manmohan SinghI praise the praiseworthy Lord and again sing the glory of the True Lord.
Manmohan Singh (Punjabi)ਪਰਸੰਸਾ-ਯੋਗ ਪ੍ਰਭੂ ਦੀ ਮੈਂ ਪ੍ਰਸੰਸਾ ਕਰਦਾ ਹਾਂ ਅਤੇ ਪੁਨਾ ਸੱਚੇ ਸੁਆਮੀ ਦੀ ਮਹਿਮਾ ਗਾਉਂਦਾ ਹਾਂ।
Fareedkot Teekaਉਸਤਤੀ ਕਰਨੇ ਯੋਗ ਜੋ ਵਾਹਿਗੁਰੂ ਹੈ, ਤਿਸੀ ਕੋ ਸਦਾ ਸਲਾਹਣਾ ਕਰੀਐ ਪੁਨਾ ਮਨ ਕਰ ਕੇ ਭੀ ਸਦਾ ਤਿਸ ਸਚੇ ਹੀ ਕੋ ਸਲਾਹਣਾ ਕਰੋ॥
Prof. Sahib Singhਸਲਾਹੁਣ-ਜੋਗ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ। ਮੁੜ ਮੁੜ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਦਾ ਰਿਹਾ ਕਰ।ਪਦ ਅਰਥ ਸਾਲਾਹੀ = ਸਲਾਹੁਣ-ਯੋਗ ਪਰਮਾਤਮਾ। ਸਾਲਾਹਣਾ = ਸਲਾਹੁਣਾ ਚਾਹੀਦਾ ਹੈ। ਭੀ = ਮੁੜ, ਫਿਰ, ਹਰ ਵੇਲੇ।
SikhNet (Spanish)Alabo al Señor Digno de Alabanza y entono las Alabanzas del Señor Verdadero,
ਨਾਨਕ. ਸਚਾ ਏਕੁ ਦਰੁ; ਬੀਭਾ ਪਰਹਰਿ ਆਹਿ ॥੭॥
naanak. sachaa ek dar; beebhaa parahar aaeh |7|
Sant Singh KhalsaO Nanak, the One Lord alone is True; stay away from all other doors. ||7||
Manmohan SinghNanak, the one Lord alone is true, so, forsake all other doors.
Manmohan Singh (Punjabi)ਨਾਨਕ ਕੇਵਲ ਇਕ ਪ੍ਰਭੂ ਹੀ ਸੱਚਾ ਹੈ, ਇਸ ਲਈ ਤੂੰ ਹੋਰ ਸਾਰੇ ਦੁਆਰੇ ਛੱਡ ਦੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਏਕ ਵਾਹਿਗੁਰੂ ਕਾ ਹੀ ਦਰ ਸਚਾ ਹੈ, ਤਾਂ ਤੇ ਜੋ (ਬੀਭਾ) ਦੂਸਰਾ ਦਰ ਹੈ ਤਿਸ ਕੋ ਤਿਆਗ ਦੇਹੁ, ਭਾਵ ਏਕ ਕਾ ਆਸਰਾ ਹੀ ਦ੍ਰਿੜ ਰਾਖੋ॥੭॥
Prof. Sahib Singhਹੇ ਨਾਨਕ! ਸਿਰਫ਼ ਪਰਮਾਤਮਾ ਦਾ ਦਰਵਾਜ਼ਾ ਹੀ ਸਦਾ ਕਾਇਮ ਰਹਿਣ ਵਾਲਾ ਹੈ, (ਉਸ ਤੋਂ ਬਿਨਾ ਕੋਈ) ਦੂਜਾ (ਦਰ) ਛੱਡ ਦੇਣਾ ਚਾਹੀਦਾ ਹੈ (ਕਿਸੇ ਹੋਰ ਦੀ ਆਸ ਨਹੀਂ ਬਣਾਣੀ ਚਾਹੀਦੀ) ॥੭॥ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਾਲਾਹਿ = ਸਲਾਹਿਆ ਕਰ। ਦਰੁ = ਦਰਵਾਜ਼ਾ। ਬੀਭਾ = ਦੂਜਾ (ਦਰ)। ਪਰਹਰਿ ਆਹਿ = ਤਿਆਗ ਦੇਣਾ ਚਾਹੀਦਾ ਹੈ ॥੭॥
SikhNet (Spanish)oh dice Nanak, sólo el Señor es Verdadero, mantente alejado de otras puertas. (7)
ਨਾਨਕ. ਜਹ ਜਹ ਮੈ ਫਿਰਉ; ਤਹ ਤਹ ਸਾਚਾ ਸੋਇ ॥
naanak. jeh jeh mai firau; teh teh saachaa soe |
Sant Singh KhalsaO Nanak, wherever I go, I find the True Lord.
Manmohan SinghNanak, wheresoever I go, thither find I that True Lord.
Manmohan Singh (Punjabi)ਨਾਨਕ, ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਹੀ ਮੈਂ ਉਸ ਸੱਚੇ ਸੁਆਮੀ ਨੂੰ ਪਾਉਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਹਾਂ ਜਹਾਂ ਮੈਂ ਫਿਰਿਆ ਹੂੰ ਤਹਾਂ ਤਹਾਂ ਸੋਈ ਏਕ ਸਚਾ ਵਾਹਿਗੁਰੂ ਹੈ॥
Prof. Sahib Singhਹੇ ਨਾਨਕ! ਜਿਥੇ ਜਿਥੇ ਮੈਂ ਫਿਰਦਾ ਹਾਂ, ਉਥੇ ਉਥੇ ਉਹ ਸਦਾ ਕਾਇਮ ਰਹਿਣ ਵਾਲਾ (ਪਰਮਾਤਮਾ) ਹੀ (ਮੌਜੂਦ ਹੈ)।ਪਦ ਅਰਥ ਜਹ ਜਹ = ਜਿਥੇ ਜਿਥੇ। ਫਿਰਉ = ਫਿਰਉਂ, ਮੈਂ ਫਿਰਦਾ ਹਾਂ। ਤਹ ਤਹ = ਉਥੇ ਉਥੇ। ਸਾਚਾ = ਸਦਾ ਕਾਇਮ ਰਹਿਣ ਵਾਲਾ। ਸੋਇ = ਉਹ (ਪਰਮਾਤਮਾ) ਹੀ।
SikhNet (Spanish)Oh dice Nanak, donde sea que voy ahí encuentro al Verdadero Señor,
ਜਹ ਦੇਖਾ. ਤਹ ਏਕੁ ਹੈ; ਗੁਰਮੁਖਿ ਪਰਗਟੁ ਹੋਇ ॥੮॥
jeh dekhaa. teh ek hai; guramukh paragatt hoe |8|
Sant Singh KhalsaWherever I look, I see the One Lord. He reveals Himself to the Gurmukh. ||8||
Manmohan SinghWherever I see, there I see the One Lord. It is by the Guru's grace, that He becomes manifest.
Manmohan Singh (Punjabi)ਜਿਥੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਇਕ ਪ੍ਰਭੂ ਨੂੰ ਹੀ ਵੇਖਦਾ ਹਾਂ। ਗੁਰਾਂ ਦੀ ਦਇਆ ਦੁਆਰਾ ਉਹ ਪਰਤਖ ਹੁੰਦਾ ਹੈ।
Fareedkot Teekaਤਾਂ ਤੇ ਜਹਾਂ ਮੈਂ ਦੇਖਤਾ ਹੂੰ ਤਹਾਂ ਏਕ ਪਾਰਬ੍ਰਹਮ ਹੈ, ਪਰੰਤੂ ਗੁਰਾਂ ਦ੍ਵਾਰੇ ਪ੍ਰਗਟ ਹੋਤਾ ਹੈ॥੮॥
Prof. Sahib Singhਮੈਂ ਜਿਥੇ (ਭੀ) ਵੇਖਦਾ ਹਾਂ, ਉਥੇ ਸਿਰਫ਼ ਪਰਮਾਤਮਾ ਹੀ ਹੈ, ਪਰ ਗੁਰੂ ਦੀ ਸਰਨ ਪਿਆਂ ਹੀ ਇਹ ਸਮਝ ਆਉਂਦੀ ਹੈ ॥੮॥ਪਦ ਅਰਥ ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਗੁਰਮੁਖਿ = ਗੁਰੂ ਦੀ ਸਰਨ ਪਿਆਂ ॥੮॥
SikhNet (Spanish)donde sea que volteo a ver, ahí veo al Señor. Él Mismo se le revela al Gurmukj. (8)
ਦੂਖ ਵਿਸਾਰਣੁ. ਸਬਦੁ ਹੈ; ਜੇ ਮੰਨਿ ਵਸਾਏ ਕੋਇ ॥
dookh visaaran. sabad hai; je man vasaae koe |
Sant Singh KhalsaThe Word of the Shabad is the Dispeller of sorrow, if one enshrines it in the mind.
Manmohan SinghThe name is the dispeller of distress, only if some one enshrines it in the mind.
Manmohan Singh (Punjabi)ਨਾਮ ਦਰਦ ਨੂੰ ਦੂਰ ਕਰਨ ਵਾਲਾ ਹੈ, ਜੇਕਰ ਕੋਈ ਜਣਾ ਇਸ ਨੂੰ ਚਿੱਤ ਅੰਦਰ ਟਿਕਾ ਲਵੇ।
Fareedkot Teekaਦੁਖੋਂ ਕੇ ਵਿਸਾਰਣੇ ਅਰਥਾਤ ਦੂਰ ਕਰਨੇਹਾਰਾ ਏਕ ਗੁਰੋਂ ਕਾ ਸਬਦ ਹੈ, ਪ੍ਰੰਤੂ ਜੇਕਰ ਕੋਈ ਤਿਸ ਕੋ ਮਨ ਮੇਂ ਵਸਾਵੇ ਤਬ ਦੁਖ ਜਾਤੇ ਹੈਂ॥
Prof. Sahib Singhਗੁਰੂ ਦਾ ਸ਼ਬਦ (ਮਨੁੱਖ ਦੇ ਅੰਦਰੋਂ ਸਾਰੇ) ਦੁੱਖਾਂ ਦਾ ਨਾਸ ਕਰ ਸਕਣ ਵਾਲਾ ਹੈ (ਪਰ ਇਹ ਤਦੋਂ ਹੀ ਨਿਸ਼ਚਾ ਬਣਦਾ ਹੈ) ਜੇ ਕੋਈ ਮਨੁੱਖ (ਆਪਣੇ) ਮਨ ਵਿਚ (ਗੁਰ-ਸ਼ਬਦ ਨੂੰ) ਵਸਾ ਲਏ।ਪਦ ਅਰਥ ਦੂਖ ਵਿਸਾਰਣੁ = ਦੁੱਖਾਂ ਨੂੰ ਭੁਲਾ ਸਕਣ ਵਾਲਾ। ਮੰਨਿ = ਮਨਿ, ਮਨ ਵਿਚ। ਜੇ ਕੋਇ = ਜੇ ਕੋਈ ਮਨੁੱਖ।
SikhNet (Spanish)La Palabra del Shabd es la Disipadora de la tristeza, si uno la enaltece en la mente,
ਗੁਰ ਕਿਰਪਾ ਤੇ. ਮਨਿ ਵਸੈ; ਕਰਮ ਪਰਾਪਤਿ ਹੋਇ ॥੯॥
gur kirapaa te. man vasai; karam paraapat hoe |9|
Sant Singh KhalsaBy Guru's Grace, it dwells in the mind; by God's Mercy, it is obtained. ||9||
Manmohan SinghBy the Guru's grace, it abides in the mind and by God's grace one attains unto the Guru.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ, ਇਹ ਚਿੱਤ ਅੰਦਰ ਵਸਦਾ ਹੈ ਤੇ ਹਰੀ ਦੀ ਮਿਹਰ ਸਦਕਾ ਗੁਰੂ ਜੀ ਮਿਲਦੇ ਹਨ।
Fareedkot Teekaਗੁਰੋਂ ਕੀ ਕ੍ਰਿਪਾ ਤੇ ਮਨ ਵਿਖੇ ਵਸਤਾ ਹੈ, ਸੋ ਸਤਿਗੁਰੂ ਭਾਗੋਂ ਕਰ ਕੇ ਪ੍ਰਾਪਤਿ ਹੋਤਾ ਹੈ॥੯॥
Prof. Sahib Singhਗੁਰੂ ਦੀ ਕਿਰਪਾ ਨਾਲ ਹੀ (ਗੁਰੂ ਦਾ ਸ਼ਬਦ ਮਨੁੱਖ ਦੇ) ਮਨ ਵਿਚ ਵੱਸਦਾ ਹੈ, ਗੁਰ-ਸ਼ਬਦ ਦੀ ਪ੍ਰਾਪਤੀ ਭਾਗਾਂ ਨਾਲ ਹੀ ਹੁੰਦੀ ਹੈ ॥੯॥ਪਦ ਅਰਥ ਤੇ = ਤੋਂ, ਦੀ ਰਾਹੀਂ। ਮਨਿ = ਮਨ ਵਿਚ। ਕਰਮ = ਚੰਗੇ ਭਾਗਾਂ ਨਾਲ ॥੯॥
SikhNet (Spanish)por la Gracia del Guru, habita en la mente y mediante la Misericordia de Dios es obtenida. (9)
ਨਾਨਕ. ਹਉ ਹਉ ਕਰਤੇ ਖਪਿ ਮੁਏ; ਖੂਹਣਿ ਲਖ ਅਸੰਖ ॥
naanak. hau hau karate khap mue; khoohan lakh asankh |
Sant Singh KhalsaO Nanak, acting in egotism, countless thousands have wasted away to death.
Manmohan SinghNanak, practising ego and self-conceit, lacs, myriads and numberless men have pined away to death.
Manmohan Singh (Punjabi)ਨਾਨਕ, ਹੰਕਾਰ ਤੇ ਸਵੈ-ਹੰਗਤਾ ਕਰਦੇ ਹੋਏ ਲੱਖਾਂ, ਕ੍ਰੋੜਾ ਤੇ ਅਣਗਿਣਤ ਬੰਦੇ ਸੁਕ-ਸੜ ਕੇ ਮਰ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: (ਖੂਹਿਣ ਲਖ ਅਸੰਖ) ਅਣਗਿਣਤ ਜੀਵ ਹਉਮੈਂ ਹੰਕਾਰ ਕੋ ਖਪ ਕਰ ਕੇ ਸੰਸਾਰ ਮੇਂ ਮਰ ਗਏ ਹੈਂ॥
Prof. Sahib Singhਹੇ ਨਾਨਕ! (ਦੁਨੀਆ ਵਿਚ) ਲੱਖਾਂ ਹੀ ਜੀਵ, ਅਣਗਿਣਤ ਜੀਵ, ਬੇਅੰਤ ਜੀਵ 'ਮੈਂ (ਵੱਡਾ)' ਮੈਂ (ਵੱਡਾ)-ਇਹ ਆਖਦੇ ਆਖਦੇ ਦੁਖੀ ਹੋ ਹੋ ਕੇ ਆਤਮਕ ਮੌਤੇ ਮਰਦੇ ਰਹੇ।ਪਦ ਅਰਥ ਹਉ = ਹਉਂ, ਮੈਂ। ਕਰਤੇ = ਕਰਦੇ ਕਰਦੇ। ਹਉ ਹਉ ਕਰਤੇ = 'ਮੈਂ (ਵੱਡਾ) ਮੈਂ (ਵੱਡਾ)' = ਇਹ ਆਖਦੇ ਆਖਦੇ। ਖਪਿ = ਖਪ ਕੇ, ਖ਼ੁਆਰ ਹੋ ਕੇ, ਦੁਖੀ ਹੋ ਕੇ। ਮੁਏ = ਆਤਮਕ ਮੌਤ ਸਹੇੜਦੇ ਰਹੇ। ਅਸੰਖ = ਅਣਗਿਣਤ। ਖੂਹਣਿ = (अक्ष्आैहिणी = a large army) ਬੇਅੰਤ।
SikhNet (Spanish)Oh, dice Nanak, actuando con egoísmo, incontables seres han ido directo a la muerte,
ਸਤਿਗੁਰ ਮਿਲੇ ਸੁ ਉਬਰੇ; ਸਾਚੈ ਸਬਦਿ ਅਲੰਖ ॥੧੦॥
satigur mile su ubare; saachai sabad alankh |10|
Sant Singh KhalsaThose who meet with the True Guru are saved, through the Shabad, the True Word of the Inscrutable Lord. ||10||
Manmohan SinghWho have met with the True Guru, are saved by contemplating the True Name of the Inscrutable Lord.
Manmohan Singh (Punjabi)ਜੋ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਉਹ ਭੇਦ-ਰਹਿਤ ਸੁਆਮੀ ਦੇ ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਬਚ ਜਾਂਦੇ ਹਨ।
Fareedkot Teekaਸਤਿਗੁਰੋਂ ਕੋ ਮਿਲ ਕਰ ਜਿਨੋਂ ਨੇ ਸਚੇ (ਸਬਦਿ) ਬ੍ਰਹਮ ਅਲਖ ਕੋ ਲਖ੍ਯਾ ਹੈ, ਸੋਈ ਇਸ ਸੰਸਾਰ ਤੇ ਬਚੇ ਹੈਂ, ਯਦਪਿ ਬ੍ਰਹਮ ਅਲਖ ਹੈ ਤਦਪਿ ਲਖਣਾਂ ਬ੍ਰਿਤੀ ਦ੍ਵਾਰੇ ਤਿਸ ਕੋ ਲਖੀਤਾ ਹੈ॥੧੦॥
Prof. Sahib Singhਜਿਹੜੇ ਮਨੁੱਖ ਗੁਰੂ ਨੂੰ ਮਿਲ ਪਏ, ਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ ਅਲੱਖ ਪ੍ਰਭੂ ਨੂੰ ਮਿਲ ਪਏ, ਉਹ ਇਸ 'ਹਉ ਹਉ' ਤੋਂ ਬਚਦੇ ਰਹੇ ॥੧੦॥ਪਦ ਅਰਥ ਸੁ = ਉਹ ਬੰਦੇ। ਉਬਰੇ = ਬਚ ਗਏ। ਸਾਚੈ ਸਬਦਿ = ਸੱਚੇ ਸ਼ਬਦ ਦੀ ਰਾਹੀਂ। ਅਲੰਖ = ਅਲੱਖ ਪ੍ਰਭੂ ਨੂੰ ॥੧੦॥
SikhNet (Spanish)quienes encuentran al Guru Verdadero, son salvados mediante el Shabd, la Palabra Verdadera del Inescrutable Señor. (10)
ਜਿਨਾ ਸਤਿਗੁਰੁ ਇਕ ਮਨਿ ਸੇਵਿਆ; ਤਿਨ ਜਨ ਲਾਗਉ ਪਾਇ ॥
jinaa satigur ik man seviaa; tin jan laagau paae |
Sant Singh KhalsaThose who serve the True Guru single-mindedly - I fall at the feet of those humble beings.
Manmohan SinghI fall at the feet of those persons who serve their True Lord, with single mind.
Manmohan Singh (Punjabi)ਜੋ ਇਕ ਚਿੱਤ ਨਾਲ ਸੱਚੇ ਗੁਰਾ ਦੀ ਘਾਲ ਕਮਾਉਂਦੇ ਹਨ, ਉਨ੍ਹਾਂ ਪੁਰਸ਼ਾਂ ਦੇ ਮੈਂ ਪੈਰੀ ਪੈਦਾ ਹਾਂ।
Fareedkot Teekaਜਿਨਾਂ ਨੇ ਇਕਾਗ੍ਰ ਮਨ ਕਰ ਕੇ ਸਤਿਗੁਰੋਂ ਕੋ ਸੇਵਿਆ ਹੈ, ਤਿਨ ਜਨੋਂ ਕੇ ਹਮ ਚਰਨੀ ਲਾਗਤੇ ਹੈਂ॥
Prof. Sahib Singhਮੈਂ ਉਹਨਾਂ (ਵਡਭਾਗੀ) ਮਨੁੱਖਾਂ ਦੀ ਚਰਨੀਂ ਲੱਗਦਾ ਹਾਂ ਜਿਨ੍ਹਾਂ ਪੂਰੀ ਸਰਧਾ ਨਾਲ ਗੁਰੂ ਨੂੰ ਸੇਵਿਆ ਹੈ (ਗੁਰੂ ਦਾ ਪੱਲਾ ਫੜਿਆ ਹੈ)।ਪਦ ਅਰਥ ਇਕ ਮਨਿ = ਇਕ ਮਨ ਦੀ ਰਾਹੀਂ, ਸਰਧਾ ਨਾਲ। ਤਿਨ ਜਨ ਪਾਇ = ਉਹਨਾਂ ਮਨੁੱਖਾਂ ਦੀ ਚਰਨੀਂ। ਲਾਗਉ = ਲਾਗਉਂ, ਮੈਂ ਲੱਗਦਾ ਹਾਂ।
SikhNet (Spanish)Me tiro a los pies de aquellos humildes que sirven al Guru Verdadero con una mente franca,
ਗੁਰਸਬਦੀ ਹਰਿ ਮਨਿ ਵਸੈ; ਮਾਇਆ ਕੀ ਭੁਖ ਜਾਇ ॥
gurasabadee har man vasai; maaeaa kee bhukh jaae |
Sant Singh KhalsaThrough the Word of the Guru's Shabad, the Lord abides in the mind, and the hunger for Maya departs.
Manmohan SinghThrough the Guru's word, God dwells in the mind and the hunger for wealth departs.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਵਾਹਿਗੁਰੂ ਮਨ ਅੰਦਰ ਟਿਕ ਜਾਂਦਾ ਹੈ ਅਤੇ ਦੌਲਤ ਦੀ ਖੁਦਿਆਂ ਦੂਰ ਹੋ ਜਾਂਦੀ ਹੈ।
Fareedkot Teekaਗੁਰੋਂ ਕੇ ਉਪਦੇਸ਼ ਕਰ ਜਿਨੋਂ ਕੇ ਮਨ ਮੇਂ ਹਰੀ ਵਸਤਾ ਹੈ ਤਿਨੋਂ ਕੇ ਰਿਦੇ ਸੇ ਮਾਯਾ ਕੀ ਭੂਖ ਦੂਰ ਹੋ ਜਾਤੀ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸਦਾ ਹੈ (ਅਤੇ ਮਨੁੱਖ ਦੇ ਅੰਦਰ) ਮਾਇਆ ਦਾ ਲਾਲਚ ਦੂਰ ਹੁੰਦਾ ਹੈ।ਪਦ ਅਰਥ ਸਬਦੀ = ਸ਼ਬਦ ਦੀ ਰਾਹੀਂ। ਮਨਿ = ਮਨ ਵਿਚ। ਭੁਖ = ਲਾਲਚ। ਜਾਇ = ਦੂਰ ਹੋ ਜਾਂਦੀ ਹੈ।
SikhNet (Spanish)mediante la Palabra del Shabd del Guru, el Señor habita en la mente y el ansia por Maya se va.
ਸੇ ਜਨ ਨਿਰਮਲ ਊਜਲੇ; ਜਿ ਗੁਰਮੁਖਿ ਨਾਮਿ ਸਮਾਇ ॥
se jan niramal aoojale; ji guramukh naam samaae |
Sant Singh KhalsaImmaculate and pure are those humble beings, who, as Gurmukh, merge in the Naam.
Manmohan SinghImmaculate and clean are the persons, who through the Guru, merge in the Lord's Name.
Manmohan Singh (Punjabi)ਪਵਿੱਤਰ ਅਤੇ ਸਾਫ ਹਨ ਉਹ ਪੁਰਸ਼ ਜੋ ਗੁਰਾਂ ਦੇ ਰਾਹੀਂ, ਪ੍ਰਭੂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਜੋ ਜਨ ਮਨ, ਤਨ ਕਰ ਉਜਲ ਭਏ ਹੈਂ, ਜੋ ਗੁਰੋਂ ਦ੍ਵਾਰੇ ਨਾਮ ਮੇਂ ਸਮਾਏ ਹੈਂ॥
Prof. Sahib Singhਜਿਹੜਾ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੇ) ਨਾਮ ਵਿਚ ਜੁੜਦਾ ਹੈ ਉਹ ਸਾਰੇ ਮਨੁੱਖ ਪਵਿੱਤਰ ਜੀਵਨ ਵਾਲੇ ਚਮਕਦੇ ਜੀਵਨ ਵਾਲੇ ਹੋ ਜਾਂਦੇ ਹਨ।ਪਦ ਅਰਥ ਨਿਰਮਲ = ਪਵਿੱਤਰ ਜੀਵਨ ਵਾਲੇ। ਊਜਲੇ = ਰੌਸ਼ਨ ਜੀਵਨ ਵਾਲੇ। ਜਿ = ਜਿਹੜਾ ਜਿਹੜਾ (ਇਕ-ਵਚਨ)। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਾਮਿ = ਨਾਮ ਵਿਚ। ਸਮਾਇ = ਲੀਨ ਹੋ ਜਾਂਦਾ ਹੈ (ਇਕ-ਵਚਨ)।
SikhNet (Spanish)Inmaculados y Puros son esos seres humildes, que como Gurmukjs, se inmergen en el Naam.
ਨਾਨਕ. ਹੋਰਿ ਪਤਿਸਾਹੀਆ ਕੂੜੀਆ; ਨਾਮਿ ਰਤੇ ਪਾਤਿਸਾਹ ॥੧੧॥
naanak. hor patisaaheea koorreea; naam rate paatisaah |11|
Sant Singh KhalsaO Nanak, other empires are false; they alone are true emperors, who are imbued with the Naam. ||11||
Manmohan SinghNanak, false are other empires. They alone are the true kings, who are imbued with the Lord's Name.
Manmohan Singh (Punjabi)ਨਾਨਕ, ਝੂਠੀਆਂ ਹਨ ਹੋਰ ਬਾਦਸ਼ਾਹੀਆਂ ਕੇਵਲ ਵੁਹ ਹੀ ਸੱਚੇ ਰਾਜੇ ਹਨ, ਜੋ ਸੁਆਮੀ ਦੇ ਨਾਮ ਨਾਲ ਰੰਗੀਜੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਔਰ ਪਾਤਸ਼ਾਹੀਆਂ (ਕੂੜੀਆਂ) ਝੂਠੀਆਂ ਹੈਂ, ਜੋ ਨਾਮ ਮੇਂ ਰਤੇ ਹੈਂ ਸੋਈ ਸਚੇ ਪਾਤਿਸਾਹਿ ਹੈਂ॥੧੧॥
Prof. Sahib Singhਹੇ ਨਾਨਕ! (ਦੁਨੀਆ ਦੀਆਂ) ਹੋਰ (ਸਾਰੀਆਂ) ਪਾਤਿਸ਼ਾਹੀਆਂ ਨਾਸਵੰਤ ਹਨ। ਅਸਲ ਪਾਤਿਸ਼ਾਹ ਉਹ ਹਨ, ਜੋ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ ॥੧੧॥ਪਦ ਅਰਥ ਕੂੜੀਆ = ਨਾਸਵੰਤ। ਨਾਮਿ ਰਤੇ = ਜਿਹੜੇ ਮਨੁੱਖ ਹਰਿ-ਨਾਮ ਵਿਚ ਰੰਗੇ ਜਾਂਦੇ ਹਨ ॥੧੧॥
SikhNet (Spanish)Oh dice Nanak, otros imperios son falsos, sólo son los verdaderos emperadores, quienes están imbuidos en el Naam. (11)
ਜਿਉ ਪੁਰਖੈ ਘਰਿ. ਭਗਤੀ ਨਾਰਿ ਹੈ; ਅਤਿ ਲੋਚੈ ਭਗਤੀ ਭਾਇ ॥
jiau purakhai ghar. bhagatee naar hai; at lochai bhagatee bhaae |
Sant Singh KhalsaThe devoted wife in her husband's home has a great longing to perform loving devotional service to him;
Manmohan SinghAs a devoted wife in her husband's home intensely desiring to perform lovable service for him,
Manmohan Singh (Punjabi)ਜਿਸ ਤਰ੍ਹਾਂ ਜਾਂ-ਨਿਸਾਰ ਵਹੁਟੀ ਆਪਦੇ ਪਤੀ ਦੇ ਗ੍ਰਹਿ ਵਿੱਚ ਉਸ ਦੀ ਪ੍ਰੇਮ-ਮਈ ਸੇਵਾ ਕਰਨ ਦੀ ਪਰਮ ਚਾਹਨਾ ਅੰਦਰ,
Fareedkot Teekaਜੈਸੇ ਕਿਸੀ ਪੁਰਸ਼ ਕੇ ਘਰ ਮੇਂ ਭਗਤੀ ਕਰਨੇ ਵਾਲੀ ਪਤਿਬ੍ਰਤਾ ਇਸਤ੍ਰੀ ਹੈ, ਸੋ ਅਤਸੈ ਕਰ ਕੇ ਭਾਇ ਭਗਤੀ ਸੇ ਪਤੀ ਕੀ ਸੇਵਾ ਕਰਨੀ ਚਾਹਿਤੀ ਹੈ॥
Prof. Sahib Singhਜਿਵੇਂ (ਕਿਸੇ) ਮਨੁੱਖ ਦੇ ਘਰ ਵਿਚ (ਉਸ ਦੀ) ਪਤਿਬ੍ਰਤਾ ਇਸਤ੍ਰੀ ਹੈ ਜੋ ਪਿਆਰ-ਭਾਵਨਾ ਨਾਲ (ਆਪਣੇ ਪਤੀ ਦੀ ਸੇਵਾ ਕਰਨ ਦੀ) ਬਹੁਤ ਤਾਂਘ ਕਰਦੀ ਹੈ,ਪਦ ਅਰਥ ਪੁਰਖੈ ਘਰਿ = (ਕਿਸੇ) ਮਨੁੱਖ ਦੇ ਘਰ ਵਿਚ। ਭਗਤੀ ਨਾਰਿ = ਪਿਆਰ ਕਰਨ ਵਾਲੀ ਇਸਤ੍ਰੀ, ਸੇਵਾ ਕਰਨ ਵਾਲੀ ਇਸਤ੍ਰੀ, ਪਤਿਬ੍ਰਤਾ ਇਸਤ੍ਰੀ। ਅਤਿ = ਬਹੁਤ। ਲੋਚੈ = (ਸੇਵਾ ਕਰਨ ਦੀ) ਤਾਂਘ ਰੱਖਦੀ ਹੈ। ਭਗਤੀ ਭਾਇ = ਪਿਆਰ = ਭਾਵਨਾ ਨਾਲ।
SikhNet (Spanish)En el hogar de Su Esposo, la Esposa devota tiene una gran añoranza de ofrecer su Servicio de Devoción a su Esposo,
ਬਹੁ ਰਸ ਸਾਲਣੇ ਸਵਾਰਦੀ; ਖਟ ਰਸ ਮੀਠੇ ਪਾਇ ॥
bahu ras saalane savaaradee; khatt ras meetthe paae |
Sant Singh Khalsashe prepares and offers to him all sorts of sweet delicacies and dishes of all flavors.
Manmohan Singhprepares and serves him with saltish, sour and sweet delicacies of many savours,
Manmohan Singh (Punjabi)ਅਨੇਕਾਂ ਸੁਆਦਾ ਵਾਲੀਆਂ ਸਲੂਣੀਆਂ, ਖੱਟੀਖਆਂ ਤੇ ਮਿੱਠੀਆਂ ਨਿਆਮਤਾ ਬਣਾ ਕੇ ਉਸ ਅਗੇ ਪ੍ਰੋਸਦੀ ਹੈ;
Fareedkot Teekaਬਹੁਤੇ ਰਸੋਂ ਕੇ ਸਲੂਣੇ ਮੀਠੇ ਆਦੀ ਛੈ ਰਸੋਂ ਕੋ ਸਵਾਰਤੀ ਹੈ ਔਰ ਪਤੀ ਕੇ ਖਾਣੇ ਵਾਸਤੇ ਥਾਲੀ ਮੇਂ ਪਾਵਤੀ ਹੈ॥
Prof. Sahib Singhਖੱਟੇ ਤੇ ਮਿੱਠੇ ਰਸ ਪਾ ਕੇ ਕਈ ਸਵਾਦਲੀਆਂ ਭਾਜੀਆਂ (ਪਤੀ ਵਾਸਤੇ) ਬਣਾਂਦੀ ਰਹਿੰਦੀ ਹੈ;ਪਦ ਅਰਥ ਸਾਲਣੇ = ਸਲੂਣੇ, ਭਾਜੀਆਂ। ਖਟ = ਖੱਟੇ। ਪਾਇ = ਪਾ ਕੇ।
SikhNet (Spanish)le prepara todo tipo de dulces y platillos deliciosos,
ਤਿਉ ਬਾਣੀ ਭਗਤ ਸਲਾਹਦੇ; ਹਰਿ ਨਾਮੈ ਚਿਤੁ ਲਾਇ ॥
tiau baanee bhagat salaahade; har naamai chit laae |
Sant Singh KhalsaIn the same way, the devotees praise the Word of the Guru's Bani, and focus their consciousness on the Lord's Name.
Manmohan Singhsimilarly the saints praise the Guru's word and apply their mind to the Lord's Name.
Manmohan Singh (Punjabi)ਏਸੇ ਤਰ੍ਹਾਂ ਹੀ ਸਾਧੂ ਗੁਰਾਂ ਦੀ ਬਾਣੀ ਦੀ ਮਹਿਮਾ ਕਰਦੇ ਹਨ ਅਤੇ ਆਪਣੇ ਮਨ ਨੂੰ ਪ੍ਰਭੂ ਦੇ ਨਾਮ ਨਾਲ ਜੋੜਦੇ ਹਨ।
Fareedkot Teekaਤਿਸੀ ਪ੍ਰਕਾਰ ਬਾਣੀ ਕਰ ਕੇ ਭਗਤਿ ਹਰੀ ਕੋ ਸਲਾਹਤੇ ਹੈਂ, ਹਰੀ ਕੇ ਨਾਮ ਮੇਂ ਚਿਤ ਕੋ ਲਗਾਵਤੇ ਹੈਂ॥
Prof. Sahib Singhਇਸੇ ਤਰ੍ਹਾਂ ਪਰਮਾਤਮਾ ਦੇ ਭਗਤ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜ ਕੇ ਸਤਿਗੁਰੂ ਦੀ ਬਾਣੀ ਦੀ ਰਾਹੀਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ।ਪਦ ਅਰਥ ਸਲਾਹਦੇ = (ਪਰਮਾਤਮਾ ਦੀ) ਸਿਫ਼ਤ-ਸਾਲਾਹ ਕਰਦੇ ਹਨ। ਨਾਮੈ = ਨਾਮ ਵਿਚ। ਲਾਇ = ਲਾ ਕੇ, ਜੋੜ ਕੇ।
SikhNet (Spanish)de la mismo forma, los Devotos alaban la Palabra del Bani del Guru y enfocan su Conciencia en el Nombre del Señor.
ਮਨੁ ਤਨੁ ਧਨੁ ਆਗੈ ਰਾਖਿਆ; ਸਿਰੁ ਵੇਚਿਆ ਗੁਰ ਆਗੈ ਜਾਇ ॥
man tan dhan aagai raakhiaa; sir vechiaa gur aagai jaae |
Sant Singh KhalsaThey place mind, body and wealth in offering before the Guru, and sell their heads to Him.
Manmohan SinghThey place their soul, body and wealth before the Guru and going before him, sell their head too.
Manmohan Singh (Punjabi)ਉਹ ਆਪਣੀ ਆਤਮਾ, ਦੇਹ ਅਤੇ ਦੌਲਤ ਨੂੰ ਗੁਰਾਂ ਮੂਹਰੇ ਭੇਟਾ ਕਰਦੇ ਹਨ ਅਤੇ ਉਨ੍ਹਾਂ ਅਗੇ ਜਾ ਕੇ ਆਪਣਾ ਸੀਸ ਭੀ ਵੇਚ ਦਿੰਦੇ ਹਨ।
Fareedkot Teekaਮਨ, ਤਨ, ਧਨ ਆਦੀ ਸਰਬੰਸ ਤਿਸ ਹਰੀ ਪਤੀ ਕੇ ਆਗੇ ਤਿਨੋਂ ਨੇ ਰਖਿਆ, ਭਾਵ ਅਰਪਣ ਕੀਆ ਹੈ ਪੁਨਾ ਤਿਸ ਪਤੀ ਕੇ ਮਿਲਨੇ ਵਾਸਤੇ ਸਤਿਗੁਰੋਂ ਕੇ ਆਗੇ ਜਾਇ ਕਰ ਸਿਰ ਭੀ ਵੇਚ ਦੀਆ ਹੈ॥
Prof. Sahib Singhਉਹਨਾਂ ਭਗਤਾਂ ਨੇ ਆਪਣਾ ਮਨ ਆਪਣਾ ਤਨ ਆਪਣਾ ਧਨ (ਸਭ ਕੁਝ) ਗੁਰੂ ਦੇ ਅੱਗੇ ਲਿਆ ਰੱਖਿਆ ਹੁੰਦਾ ਹੈ, ਉਹਨਾਂ ਨੇ ਆਪਣਾ ਸਿਰ ਗੁਰੂ ਅੱਗੇ ਵੇਚ ਦਿੱਤਾ ਹੁੰਦਾ ਹੈ।ਪਦ ਅਰਥ ਜਾਇ = ਜਾ ਕੇ।
SikhNet (Spanish)Ellos ponen su mente, cuerpo y riqueza en ofrecimiento al Guru y le venden su cabeza.
ਭੈ ਭਗਤੀ. ਭਗਤ ਬਹੁ ਲੋਚਦੇ; ਪ੍ਰਭ ਲੋਚਾ ਪੂਰਿ ਮਿਲਾਇ ॥
bhai bhagatee. bhagat bahu lochade; prabh lochaa poor milaae |
Sant Singh KhalsaIn the Fear of God, His devotees yearn for His devotional worship; God fulfills their desires, and merges them with Himself.
Manmohan SinghIn His fear, His devotees greatly long for the Lord's meditation. Fulfilling their desire, the Lord blends them with Himself.
Manmohan Singh (Punjabi)ਉਸ ਦੇ ਡਰ ਅੰਦਰ, ਉਸ ਦੇ ਅਨੁਰਾਗੀ, ਸੁਆਮੀ ਦੇ ਸਿਮਰਨ ਦੀ ਭਾਰੀ ਚਾਹਨਾ ਕਰਦੇ ਹਨ। ਉਨ੍ਹਾਂ ਦੀ ਸੱਧਰ ਪੂਰੀ ਕਰ, ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਜੋ ਭੈ ਔ ਭਗਤੀ ਕਰ ਕੇ ਭਗਤਿ ਜਨ ਤਿਸ ਸੁਆਮੀ ਕੇ ਮਿਲਨੇ ਕੋ ਬਹੁਤ ਲੋਚਦੇ ਹੈਂ, ਸੋ ਪ੍ਰਭੂ ਤਿਨ ਪ੍ਰੇਮੀਓਂ ਕੀ (ਲੋਚਾ) ਇਛਾ ਪੂਰਨ ਕਰ ਕੇ ਅਪਨੇ ਸਰੂਪ ਮੇਂ ਮਿਲਾਇ ਲੇਤਾ ਹੈ॥
Prof. Sahib Singhਪਰਮਾਤਮਾ ਦੇ ਅਦਬ ਵਿਚ ਟਿਕ ਕੇ ਪਰਮਾਤਮਾ ਦੇ ਭਗਤ ਉਸ ਦੀ ਭਗਤੀ ਦੀ ਬਹੁਤ ਤਾਂਘ ਰੱਖਦੇ ਹਨ, ਪ੍ਰਭੂ (ਉਹਨਾਂ ਦੀ) ਤਾਂਘ ਪੂਰੀ ਕਰ ਕੇ (ਉਹਨਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ।ਪਦ ਅਰਥ ਭੈ = (ਪਰਮਾਤਮਾ ਦੇ) ਡਰ ਵਿਚ। ਪੂਰਿ = ਪੂਰੀ ਕਰ ਕੇ। ਮਿਲਾਇ = ਮਿਲਾਂਦਾ ਹੈ।
SikhNet (Spanish)En el Temor Reverencial de Dios, los Devotos añoran su Servicio de Devoción