ਹਰਿ ਪ੍ਰਭੁ ਵੇਪਰਵਾਹੁ ਹੈ; ਕਿਤੁ ਖਾਧੈ ਤਿਪਤਾਇ ॥
har prabh veparavaahu hai; kit khaadhai tipataae |
Sant Singh KhalsaMy Lord God is Self-existent and Independent. What does He need to eat to be satisfied?
Manmohan SinghCare-free is my God Lord. What is it, eating which He is satiated?
Manmohan Singh (Punjabi)ਮੁਛੰਦਗੀ-ਰਹਿਤ ਹੈ ਮੈਡਾ ਵਾਹਿਗੁਰੂ-ਸੁਆਮੀ! ਉਹ ਕੀ ਹੈ, ਜਿਸ ਨੂੰ ਖਾਣ ਦੁਅਰਾ ਉਹ ਤ੍ਰਿਪਤ ਹੁੰਦਾ ਹੈ।
Fareedkot Teekaਪ੍ਰਸ਼ਨ: ਓਹ ਹਰਿ ਪ੍ਰਭੂ ਵੇਪਰਵਾਹ ਹੈ, ਕਿਸ ਭੋਜਨ ਕੇ ਖਾਣੇ ਕਰ ਤ੍ਰਿਪਤ ਹੋਤਾ ਹੈ?☬ਉਤ੍ਰ:
Prof. Sahib Singhਪਰਮਾਤਮਾ ਨੂੰ ਤਾਂ ਕਿਸੇ ਚੀਜ਼ ਦੀ ਕੋਈ ਮੁਥਾਜੀ-ਲੋੜ ਨਹੀਂ ਹੈ, ਫਿਰ ਉਹ ਕਿਹੜੀ ਚੀਜ਼ ਖਾਣ ਨਾਲ ਖ਼ੁਸ਼ ਹੁੰਦਾ ਹੈ?ਪਦ ਅਰਥ ਕਿਤੁ ਖਾਧੈ = ਕਿਸੇ ਖਾਧੀ ਚੀਜ਼ ਦੀ ਰਾਹੀਂ? ਕੀਹ ਖਾਣ ਨਾਲ? ਤਿਪਤਾਇ = ਰੱਜਦਾ ਹੈ, ਪ੍ਰਸੰਨ ਹੁੰਦਾ ਹੈ।
SikhNet (Spanish)y Dios satisface sus deseos y Lo inmergen en Su Ser.
ਸਤਿਗੁਰ ਕੈ ਭਾਣੈ ਜੋ ਚਲੈ; ਤਿਪਤਾਸੈ ਹਰਿ ਗੁਣ ਗਾਇ ॥
satigur kai bhaanai jo chalai; tipataasai har gun gaae |
Sant Singh KhalsaWhoever walks in harmony with the Will of the True Guru, and sings the Glorious Praises of the Lord, is pleasing to Him.
Manmohan SinghWhosoever walks in the True Guru's will and sings the Lord's praises; he, verily, does please Him.
Manmohan Singh (Punjabi)ਜੋ ਕੋਈ ਸੱਚੇ ਗੁਰਾਂ ਦੀ ਰਜਾ ਅੰਦਰ, ਟੁਰਦਾ ਅਤੇ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਹੈ, ਉਹ ਨਿਸਚਿਤ ਹੀ ਉਸ ਨੂੰ ਪ੍ਰਸੰਨ ਕਰ ਲੈਂਦਾ ਹੈ।
Fareedkot Teekaਸਤਿਗੁਰੋਂ ਕੇ (ਭਾਣੈ) ਹੁਕਮ ਬੀਚ ਜੋ ਚਲ ਕੇ ਗੁਣੋਂ ਕੋ ਗਾਯਨ ਰੂਪੀ ਭੋਜਨ ਕਰੇ ਤਬ ਵਹੁ ਸ੍ਵਾਮੀ ਤ੍ਰਿਪਤ ਹੋਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਰਜ਼ਾ ਵਿਚ ਜੀਵਨ-ਤੋਰ ਤੁਰਦਾ ਹੈ ਅਤੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, (ਉਸ ਉਤੇ ਪਰਮਾਤਮਾ) ਪ੍ਰਸੰਨ ਹੁੰਦਾ ਹੈ।ਪਦ ਅਰਥ ਕੈ ਭਾਣੈ = ਦੀ ਰਜ਼ਾ ਵਿਚ। ਗਾਇ = ਗਾਂਦਾ ਹੈ। ਤਿਪਤਾਸੈ = ਪ੍ਰਸੰਨ ਹੁੰਦਾ ਹੈ।
SikhNet (Spanish)Mi Señor Dios es Auto Existente e Independiente. ¿Qué necesita comer para estar satisfecho? Quien sea que va en Armonía con la Voluntad del Verdadero Guru, y entona las Gloriosas Alabanzas del Señor,
ਧਨੁ ਧਨੁ ਕਲਜੁਗਿ ਨਾਨਕਾ; ਜਿ ਚਲੇ ਸਤਿਗੁਰ ਭਾਇ ॥੧੨॥
dhan dhan kalajug naanakaa; ji chale satigur bhaae |12|
Sant Singh KhalsaBlessed, blessed are they, in this Dark Age of Kali Yuga, O Nanak, who walk in harmony with the Will of the True Guru. ||12||
Manmohan SinghBlest, blest are they, in the Darkage, O Nanak, who in the Guru's way.
Manmohan Singh (Punjabi)ਮੁਬਾਰਕ, ਮੁਬਾਰਕ ਹਨ ਉਹ ਕਾਲੇ ਯੁਗ ਅੰਦਰ, ਹੇ ਨਾਨਕ! ਜੋ ਗੁਰਾਂ ਦੇ ਮਾਰਗ ਟੁਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪੁਰਸ਼! ਇਸ ਕਲਿਯੁਗ ਮੇਂ ਮਨ, ਬਾਣੀ ਕਰ ਸੋ ਧੰਨ੍ਯਤਾ ਯੋਗ ਹੈ, ਜੋ ਸਤਿਗੁਰੋਂ ਕੇ ਭਾਣੇ ਮੇਂ ਚਲਤੇ ਹੈਂ॥੧੨॥
Prof. Sahib Singhਹੇ ਨਾਨਕ! ਇਸ ਵਿਕਾਰਾਂ-ਭਰੇ ਸੰਸਾਰ ਵਿਚ ਉਹ ਮਨੁੱਖ ਸੋਭਾ ਖੱਟਦੇ ਹਨ ਜਿਹੜੇ ਗੁਰੂ ਦੀ ਮਰਜ਼ੀ ਅਨੁਸਾਰ ਜੀਵਨ-ਰਾਹ ਤੇ ਤੁਰਦੇ ਹਨ ॥੧੨॥ਪਦ ਅਰਥ ਕਲਿਜੁਗਿ = ਵਿਕਾਰਾਂ-ਭਰੀ ਦੁਨੀਆ ਵਿਚ। ਜਿ = ਜਿਹੜੇ ॥੧੨॥
SikhNet (Spanish)Lo Complace. Benditos, Benditos en esta Oscura Era de Kali, sean oh, dice Nanak, quienes caminan en Armonía con el Verdadero Guru. (12)
ਸਤਿਗੁਰੂ. ਨ ਸੇਵਿਓ; ਸਬਦੁ. ਨ ਰਖਿਓ ਉਰ ਧਾਰਿ ॥
satiguroo. na sevio; sabad. na rakhio ur dhaar |
Sant Singh KhalsaThose who do not serve the True Guru, and do not keep the Shabad enshrined in their hearts
Manmohan SinghThey, who serve not the True Guru and keep not the Name enshrined in their mind;
Manmohan Singh (Punjabi)ਜੋ ਸੱਚੇ ਗੁਰਾਂ ਦੀ ਘਾਲ ਨਹੀਂ ਕਮਾਉਂਦੇ ਅਤੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾ ਕੇ ਨਹੀਂ ਰਖਦੇ,
Fareedkot Teekaਜਿਨੋਂ ਪੁਰਸ਼ੋਂ ਨੇ ਸਤਿਗੁਰੋਂ ਕੋ ਨਹੀਂ ਸੇਵਿਆ ਹੈ ਔਰ ਸਤਿਗੁਰੋਂ ਕਾ (ਸਬਦੁ) ਉਪਦੇਸ਼ ਰਿਦੇ ਮੇਂ ਧਾਰਨ ਕਰ ਕੇ ਇਸਥਿਤ ਨਹੀਂ ਕੀਆ ਹੈ॥
Prof. Sahib Singh(ਜਿਨ੍ਹਾਂ ਮਨੁੱਖਾਂ ਨੇ ਕਦੇ) ਗੁਰੂ ਦਾ ਆਸਰਾ ਨਹੀਂ ਲਿਆ, ਜਿਨ੍ਹਾਂ ਨੇ ਗੁਰੂ ਦਾ ਸ਼ਬਦ (ਕਦੇ ਆਪਣੇ) ਹਿਰਦੇ ਵਿਚ ਟਿਕਾ ਕੇ ਨਹੀਂ ਰੱਖਿਆ,ਪਦ ਅਰਥ ਨ ਸੇਵਿਓ = ਆਸਰਾ ਨਾਹ ਲਿਆ। ਉਰ = ਹਿਰਦਾ। ਧਾਰਿ = ਟਿਕਾ ਕੇ।
SikhNet (Spanish)Quienes no sirven al Guru Verdadero, y no conservan al Shabd enaltecido en sus corazones,
ਧਿਗੁ ਤਿਨਾ ਕਾ ਜੀਵਿਆ; ਕਿਤੁ ਆਏ ਸੰਸਾਰਿ ॥
dhig tinaa kaa jeeviaa; kit aae sansaar |
Sant Singh Khalsacursed are their lives. Why did they even come into the world?
Manmohan SinghAccursed is their life. Why did they come into the world?
Manmohan Singh (Punjabi)ਧ੍ਰਿਕਾਰਯੋਗ ਹੈ ਉਨ੍ਹਾਂ ਦੀ ਜਿੰਦਗੀ, ਉਹ ਜਹਾਨ ਅੰਦਰ ਕਿਉਂ ਆਏ ਸਨ?
Fareedkot Teekaਤਿਨੋਂ ਕਾ ਜੀਵਣਾ ਭੀ ਧ੍ਰਿਕਾਰ ਰੂਪ ਹੈ, ਸੋ ਪੁਰਸ਼ ਸੰਸਾਰ ਮੇਂ ਕਿਉਂ ਆਏ ਹੈਂ? ਭਾਵ ਤਿਨ ਕਾ ਜਨਮ ਨਿਸਫਲ ਹੈ॥
Prof. Sahib Singhਉਹ ਕਾਹਦੇ ਲਈ ਜਗਤ ਵਿਚ ਆਏ? ਉਹਨਾਂ ਦਾ ਜੀਵਨ-ਸਮਾ ਫਿਟਕਾਰ-ਜੋਗ ਹੀ ਰਹਿੰਦਾ ਹੈ (ਉਹ ਸਾਰੀ ਉਮਰ ਉਹੋ ਜਿਹੇ ਕੰਮ ਹੀ ਕਰਦੇ ਰਹਿੰਦੇ ਹਨ, ਜਿਨ੍ਹਾਂ ਤੋਂ ਜਗਤ ਵਿਚ ਉਹਨਾਂ ਨੂੰ ਫਿਟਕਾਰਾਂ ਹੀ ਪੈਂਦੀਆਂ ਹਨ)।ਪਦ ਅਰਥ ਧਿਗੁ = ਫਿਟਕਾਰ ਜੋਗ। ਕਿਤੁ = ਕਿਸ ਕੰਮ ਲਈ? ਸੰਸਾਰਿ = ਸੰਸਾਰ ਵਿਚ।
SikhNet (Spanish)malditas son sus vidas. ¿Para qué entonces vinieron a este mundo?
ਗੁਰਮਤੀ ਭਉ ਮਨਿ ਪਵੈ; ਤਾਂ ਹਰਿ ਰਸਿ ਲਗੈ ਪਿਆਰਿ ॥
guramatee bhau man pavai; taan har ras lagai piaar |
Sant Singh KhalsaIf one follows the Guru's Teachings, and keeps the Fear of God in his mind, then he is lovingly attuned to the sublime essence of the Lord.
Manmohan SinghIf by Guru's instruction, God's fear abides in the mind, then alone one is attuned to the Lord's elixir.
Manmohan Singh (Punjabi)ਜੇਕਰ ਗੁਰਾਂ ਦੇ ਉਪਦੇਸ਼ ਦੁਆਰਾ, ਰੱਬ ਦਾ ਡਰ ਚਿੱਤ ਅੰਦਰ ਟਿਕ ਜਾਵੇ, ਕੇਵਲ ਤਦ ਹੀ ਜੀਵ ਦਾ ਪ੍ਰਭੂ ਦੇ ਅੰਮ੍ਰਿਤ ਨਾਲ ਪ੍ਰੇਮ ਪੈਦਾ ਹੈ।
Fareedkot Teekaਸਤਿਗੁਰੋਂ ਕੀ (ਮਤੀ) ਸਿਖ੍ਯਾ ਕਰ ਕੇ ਜਿਨੋਂ ਕੇ ਮਨ ਮੇਂ ਵਾਹਿਗੁਰੂ ਕਾ ਭੈ ਪੈਂਦਾ ਹੈ ਤਬ ਤਿਨੋਂ ਕਾ ਹਰੀ ਕੇ ਰਸ ਮੇਂ ਪਿਆਰ ਲਾਗਤਾ ਹੈ॥
Prof. Sahib Singhਜਦੋਂ ਗੁਰੂ ਦੀ ਮੱਤ ਉਤੇ ਤੁਰ ਕੇ (ਮਨੁੱਖ ਦੇ) ਮਨ ਵਿਚ (ਪਰਮਾਤਮਾ ਦਾ) ਡਰ-ਅਦਬ ਟਿਕਦਾ ਹੈ, ਤਦੋਂ ਉਹ ਪਰਮਾਤਮਾ ਦੇ ਪਿਆਰ ਵਿਚ ਪਰਮਾਤਮਾ ਦੇ ਮੇਲ-ਆਨੰਦ ਵਿਚ ਜੁੜਦਾ ਹੈ।ਪਦ ਅਰਥ ਮਨਿ = ਮਨ ਵਿਚ। ਹਰਿ ਰਸਿ = ਹਰੀ ਦੇ ਰਸ ਵਿਚ। ਹਰਿ ਪਿਆਰਿ = ਹਰੀ ਦੇ ਪਿਆਰ ਵਿਚ।
SikhNet (Spanish)Si uno sigue las Enseñanzas del Guru y conserva el Temor Reverencial de Dios en su mente, entonces uno se entona amorosamente en la Esencia Sublime del Señor.
ਨਾਉ ਮਿਲੈ. ਧੁਰਿ ਲਿਖਿਆ; ਜਨ ਨਾਨਕ. ਪਾਰਿ ਉਤਾਰਿ ॥੧੩॥
naau milai. dhur likhiaa; jan naanak. paar utaar |13|
Sant Singh KhalsaBy his primal destiny, he obtains the Name; O Nanak, he is carried across. ||13||
Manmohan SinghBy virtue of the primal writ, man is blessed with the Name and then, O slave Nanak, he is ferried across.
Manmohan Singh (Punjabi)ਪਰਾਪੂਰਬਲੀ ਲਿਖਤਾਕਾਰ ਦੀ ਬਰਕਤ, ਬੰਦੇ ਨੂੰ ਨਾਮ ਪਰਾਪਤ ਹੁੰਦਾ ਹੈ ਅਤੇ ਤਦ ਹੇ ਗੋਲੇ ਨਾਨਕ! ਉਸ ਦਾ ਪਾਰ-ਉਤਾਰਾ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਆਦੋਂ ਮਸਤਕ ਪਰ ਲਿਖ੍ਯਾ ਹੂਆ ਹੋਣੇ ਕਰ ਕੇ ਜਿਨੋਂ ਕੋ ਨਾਮ ਮਿਲਤਾ ਹੈ, ਸੋ ਸਤਿਗੁਰੋਂ ਕੀ ਕ੍ਰਿਪਾ ਤੇ ਸੰਸਾਰ ਸਿੰਧ ਸੇ ਪਾਰ ਉਤਰਤੇ ਹੈਂ॥੧੩॥
Prof. Sahib Singhਪਰ; ਹੇ ਨਾਨਕ! ਹਰਿ-ਨਾਮ ਧੁਰ ਦਰਗਾਹ ਤੋਂ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਲੇਖ ਅਨੁਸਾਰ ਹੀ ਮਿਲਦਾ ਹੈ, ਤੇ, ਇਹ ਨਾਮ (ਮਨੁੱਖ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧੩॥ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਲਿਖਿਆ = ਕੀਤੇ ਕਰਮਾਂ ਦੇ ਲੇਖਾਂ ਅਨੁਸਾਰ। ਪਾਰਿ ਉਤਾਰਿ = ਪਾਰਿ ਉਤਾਰੇ, ਪਾਰ ਲੰਘਾ ਲੈਂਦਾ ਹੈ ॥੧੩॥
SikhNet (Spanish)Por Su Primordial Destino, él obtiene el Nombre, oh dice Nanak, y es llevado a través. (13)
ਮਾਇਆ ਮੋਹਿ. ਜਗੁ ਭਰਮਿਆ; ਘਰੁ ਮੁਸੈ ਖਬਰਿ. ਨ ਹੋਇ ॥
maaeaa mohi. jag bharamiaa; ghar musai khabar. na hoe |
Sant Singh KhalsaThe world wanders lost in emotional attachment to Maya; it does not realize that its own home is being plundered.
Manmohan SinghThe world wanders in the love of riches and it knows not that its home is being plundered.
Manmohan Singh (Punjabi)ਧਨ-ਦੌਲਤ ਦੀ ਮਮਤਾ ਅੰਦਰ ਸੰਸਾਰ ਭਟਕ ਰਿਹਾ ਹੈ ਅਤੇ ਇਸ ਨੂੰ ਪਤਾ ਨਹੀਂ ਕਿ ਇਸ ਦਾ ਧਾਮ ਲੁੱਟਿਆ ਜਾ ਰਿਹਾ ਹੈ।
Fareedkot Teekaਇਸ ਮਾਇਆ ਕੇ ਮੋਹ ਕਰ ਕੇ ਜੀਵ ਭ੍ਰਮ ਰਹਾ ਹੈ ਔ ਅੰਤਸਕਰਨ ਰੂਪੀ ਘਰ ਲੁਟੀਤਾ ਹੈ ਔ ਇਸ ਕੋ ਖਬਰ ਨਹੀਂ ਹੋਤੀ॥
Prof. Sahib Singhਮਾਇਆ ਦੇ ਮੋਹ ਦੇ ਕਾਰਨ ਜਗਤ ਭਟਕਦਾ ਫਿਰਦਾ ਹੈ, (ਜੀਵ ਦਾ ਹਿਰਦਾ-) ਘਰ (ਆਤਮਕ ਸਰਮਾਇਆ) ਲੁੱਟਿਆ ਜਾਂਦਾ ਹੈ (ਪਰ ਜੀਵ ਨੂੰ) ਇਹ ਪਤਾ ਹੀ ਨਹੀਂ ਲੱਗਦਾ।ਪਦ ਅਰਥ ਮੋਹਿ = ਮੋਹ ਵਿਚ (ਫਸ ਕੇ), ਮੋਹ ਦੇ ਕਾਰਨ। ਭਰਮਿਆ = ਭਟਕਦਾ ਫਿਰਦਾ ਹੈ। ਘਰੁ = (ਹਿਰਦਾ-) ਘਰ। ਮੁਸੈ = ਲੁੱਟਿਆ ਜਾਂਦਾ ਹੈ। ਖਬਰਿ = ਸੂਝ।
SikhNet (Spanish)El mundo vaga perdido en el apego emocional de Maya y no se percata que su propio hogar está siendo ultrajado,
ਕਾਮ ਕ੍ਰੋਧਿ ਮਨੁ ਹਿਰਿ ਲਇਆ; ਮਨਮੁਖ ਅੰਧਾ ਲੋਇ ॥
kaam krodh man hir leaa; manamukh andhaa loe |
Sant Singh KhalsaThe self-willed manmukh is blind in the world; his mind is lured away by sexual desire and anger.
Manmohan SinghBlind is the egocentric in this world and his mind is lured away by lust and wrath.
Manmohan Singh (Punjabi)ਅੰਨ੍ਹਾਂ ਹੈ ਮਨਮਤੀਆ, ਇਸ ਜਹਾਨ ਅੰਦਰ ਅਤੇ ਉਸ ਦੇ ਮਨੂਏ ਨੂੰ ਸ਼ਹਿਵਤ ਤੇ ਗੁੱਸੇ ਨੇ ਚੁਰਾ ਲਿਆ ਹੈ।
Fareedkot Teekaਇਸ ਜੀਵ ਕਾ ਮਨ ਕਾਮ, ਕ੍ਰੋਧ ਆਦਿ ਵਿਕਾਰੋਂ ਨੇ ਹਰ ਲੀਆ ਹੈ ਇਸੀ ਤੇ ਮਨਮੁਖ ਲੋਕ ਅਗ੍ਯਾਨ ਕਰ ਅੰਧਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਗਤ ਵਿਚ (ਆਤਮਕ ਜੀਵਨ ਦੀ ਸੂਝ ਵਲੋਂ) ਅੰਨ੍ਹਾ ਹੋਇਆ ਰਹਿੰਦਾ ਹੈ, ਕਾਮ ਨੇ ਕ੍ਰੋਧ ਨੇ (ਉਸ ਦੇ) ਮਨ ਨੂੰ ਚੁਰਾ ਲਿਆ ਹੁੰਦਾ ਹੈ।ਪਦ ਅਰਥ ਕ੍ਰੋਧਿ = ਕ੍ਰੋਧ ਨੇ। ਹਿਰਿ ਲਇਆ = ਚੁਰਾ ਲਿਆ ਹੁੰਦਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਲੋਇ = ਜਗਤ ਵਿਚ।
SikhNet (Spanish)el ciego Manmujk vive ciego en el mundo, su mente está siendo engañada por la lujuria y el enojo.
ਗਿਆਨ ਖੜਗ. ਪੰਚ ਦੂਤ ਸੰਘਾਰੇ; ਗੁਰਮਤਿ ਜਾਗੈ ਸੋਇ ॥
giaan kharrag. panch doot sanghaare; guramat jaagai soe |
Sant Singh KhalsaWith the sword of spiritual wisdom, kill the five demons. Remain awake and aware to the Guru's Teachings.
Manmohan SinghHe alone, who by the Guru's instruction slays the five demons with the sword of Divine knowledge, remains awake.
Manmohan Singh (Punjabi)ਕੇਵਲ ਉਹ ਹੀ, ਜੋ ਗੁਰਾਂ ਦੇ ਉਪਦੇਸ਼ ਦੁਆਰਾ, ਪੰਜਾਂ ਭੁਤਨਿਆਂ ਨੂੰ ਬ੍ਰਹਮ-ਬੋਧ ਦੀ ਤਲਵਾਰ ਨਾਲ ਮਾਰ ਲੈਂਦਾ ਹੈ, ਜਾਗਦਾ ਰਹਿੰਦਾ ਹੈ।
Fareedkot Teekaਜਿਸ ਨੇ ਗਿਆਨ ਰੂਪ ਖੜਗ ਲੇ ਕਰ ਪਾਂਚ ਕਾਮ, ਕ੍ਰੋਧ ਆਦੀ ਦੂਤ (ਸੰਘਾਰੇ) ਮਾਰੇ ਹੈਂ ਸੋਈ ਗੁਰੋਂ ਕੀ (ਮਤਿ) ਸਿਖ੍ਯਾ ਦ੍ਵਾਰੇ ਜਾਗੇ ਹੈਂ॥
Prof. Sahib Singh(ਜਿਹੜਾ ਮਨੁੱਖ) ਆਤਮਕ ਜੀਵਨ ਦੀ ਸੂਝ ਦੀ ਤਲਵਾਰ (ਫੜ ਕੇ ਕਾਮਾਦਿਕ) ਪੰਜ ਵੈਰੀਆਂ ਨੂੰ ਮਾਰ ਲੈਂਦਾ ਹੈ, ਉਹ ਹੀ ਗੁਰੂ ਦੀ ਮੱਤ ਦੀ ਬਰਕਤਿ ਨਾਲ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ।ਪਦ ਅਰਥ ਗਿਆਨ = ਆਤਮਕ ਜੀਵਨ ਦੀ ਸੂਝ। ਖਗੜ = ਤਲਵਾਰ। ਪੰਚ ਦੂਤ = (ਕਾਮਾਦਿਕ) ਪੰਜ ਵੈਰੀ। ਸੰਘਾਰੇ = ਮਾਰ ਲਏ। ਜਾਗੈ = ਸੁਚੇਤ ਰਹਿੰਦਾ ਹੈ।
SikhNet (Spanish)Con la espada de la Sabiduría Espiritual destruye a los cinco malvados y permanece despierto y conciente en la Enseñanzas
ਨਾਮ ਰਤਨੁ ਪਰਗਾਸਿਆ; ਮਨੁ ਤਨੁ ਨਿਰਮਲੁ ਹੋਇ ॥
naam ratan paragaasiaa; man tan niramal hoe |
Sant Singh KhalsaThe Jewel of the Naam is revealed, and the mind and body are purified.
Manmohan SinghThe jewel of the Name becomes manifest unto him and his soul and body are rendered pure.
Manmohan Singh (Punjabi)ਨਾਮ ਦਾ ਜਵੇਹਰ ਉਸ ਉਤੇ ਪ੍ਰਥਮ ਹੋ ਜਾਂਦਾ ਹੈ ਅਤੇ ਉਸ ਦੀ ਜਿੰਦੜੀ ਤੇ ਦੇਹ ਪਵਿੱਤਰ ਥੀ ਵੰਞਦੇ ਹਨ।
Fareedkot Teekaਜਿਨੋਂ ਕੇ ਮਨ ਮੇਂ ਨਾਮ ਰਤਨ ਪ੍ਰਕਾਸਿਆ ਹੈ, ਤਿਸੀ ਤੇ ਤਿਨ ਕਾ ਮਨ ਤਨ ਨਿਰਮਲ ਹੂਆ ਹੈ॥
Prof. Sahib Singh(ਉਸ ਦੇ ਅੰਦਰ) ਪਰਮਾਤਮਾ ਦੇ ਨਾਮ ਦਾ ਰਤਨ ਚਮਕ ਪੈਂਦਾ ਹੈ, ਉਸ ਦਾ ਮਨ ਉਸ ਦਾ ਤਨ ਪਵਿੱਤਰ ਹੋ ਜਾਂਦਾ ਹੈ।ਪਦ ਅਰਥ ਪਰਗਾਸਿਆ = ਚਮਕ ਪੈਂਦਾ ਹੈ।
SikhNet (Spanish)del Guru. La Joya del Naam es revelada y el cuerpo y la mente son Purificados.
ਨਾਮਹੀਨ. ਨਕਟੇ ਫਿਰਹਿ; ਬਿਨੁ ਨਾਵੈ. ਬਹਿ ਰੋਇ ॥
naamaheen. nakatte fireh; bin naavai. beh roe |
Sant Singh KhalsaThose who lack the Naam wander around lost, with their noses cut off; without the Name, they sit and cry.
Manmohan SinghWithout the Name, man wanders chopped of nose. Bereft of the Name, he sits and bewails.
Manmohan Singh (Punjabi)ਨਾਮ ਦੇ ਬਾਝੋਂ ਜੀਵ ਨੱਕ-ਵਢਾ ਹੋ ਤੁਰਿਆ ਫਿਰਦਾ ਾਹੈ। ਨਾਮ ਤੋਂ ਸੱਖਣਾ ਉਹ ਬਹਿ ਕੇ ਰੋਂਦਾ ਹੈ।
Fareedkot Teekaਨਾਮ ਤੇ ਬਿਨਾਂ ਮਨਮੁਖ (ਨਕਟੇ) ਨਾਕ ਕਟੇ ਹੂਏ, ਭਾਵ ਜਸ ਵਾ ਭਗਤੀ ਸੇ ਰਹਿਤ ਫਿਰਤੇ ਹੈਂ, ਭਾਵ ਸੇ ਦੁਖੀ ਹੋਤੇ ਹੈਂ॥
Prof. Sahib Singhਪਰ, ਨਾਮ ਤੋਂ ਵਾਂਜੇ ਹੋਏ ਮਨੁੱਖ ਬੇ-ਸ਼ਰਮਾਂ ਵਾਂਗ ਤੁਰੇ ਫਿਰਦੇ ਹਨ। ਨਾਮ ਤੋਂ ਵਾਂਜਿਆ ਹੋਇਆ ਮਨੁੱਖ ਬਹਿ ਕੇ ਰੋਂਦਾ ਰਹਿੰਦਾ ਹੈ (ਸਦਾ ਦੁਖੀ ਰਹਿੰਦਾ ਹੈ)।ਪਦ ਅਰਥ ਨਕਟੇ = ਨਕ-ਵੱਢੇ। ਬਹਿ ਰੋਇ = ਬੈਠ ਕੇ ਰੋਂਦਾ ਹੈ।
SikhNet (Spanish)A quienes les falta el Naam vagan perdidos con sus narices cortadas y sin el Nombre se sientan a llorar.
ਨਾਨਕ. ਜੋ ਧੁਰਿ ਕਰਤੈ ਲਿਖਿਆ; ਸੁ ਮੇਟਿ. ਨ ਸਕੈ ਕੋਇ ॥੧੪॥
naanak. jo dhur karatai likhiaa; su mett. na sakai koe |14|
Sant Singh KhalsaO Nanak, no one can erase that which is pre-ordained by the Creator Lord. ||14||
Manmohan SinghNanak whatever is writ by the Lord-Creator, that no one can erase.
Manmohan Singh (Punjabi)ਨਾਨਕ, ਜਿਹੜਾ ਕੁਛ ਸੁਆਮੀ ਸਿਰਜਣਹਾਰ ਨੇ ਲਿਖਿਆ ਹੈ, ਉਸਨੂੰ ਕੋਈ ਭੀ ਮੇਟ ਨਹੀਂ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਜੋ ਆਦੋਂ ਕਰਤੇ ਨੇ ਲਿਖਿਆ ਹੈ ਤਿਸ ਲੇਖ ਕੋ ਕੋਈ ਮੇਟ ਨਹੀਂ ਸਕਤਾ ਹੈ ॥੧੪॥
Prof. Sahib Singhਹੇ ਨਾਨਕ! (ਕਰਤਾਰ ਦੀ ਰਜ਼ਾ ਇਉਂ ਹੀ ਹੈ ਕਿ ਨਾਮ-ਹੀਨ ਪ੍ਰਾਣੀ ਦੁਖੀ ਰਹੇ, ਸੋ) ਕਰਤਾਰ ਨੇ ਜੋ ਕੁਝ ਧੁਰ ਦਰਗਾਹ ਤੋਂ ਇਹ ਲੇਖ ਲਿਖ ਦਿੱਤਾ ਹੈ, ਇਸ ਨੂੰ ਕੋਈ ਮਿਟਾ ਨਹੀਂ ਸਕਦਾ (ਉਲਟਾ ਨਹੀਂ ਸਕਦਾ) ॥੧੪॥ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਕਰਤੈ = ਕਰਤਾਰ ਨੇ ॥੧੪॥
SikhNet (Spanish)Oh dice Nanak, nadie puede borrar lo que el Señor Creador ha ordenado previamente. (14)
ਗੁਰਮੁਖਾ ਹਰਿ ਧਨੁ ਖਟਿਆ; ਗੁਰ ਕੈ ਸਬਦਿ ਵੀਚਾਰਿ ॥
guramukhaa har dhan khattiaa; gur kai sabad veechaar |
Sant Singh KhalsaThe Gurmukhs earn the wealth of the Lord, contemplating the Word of the Guru's Shabad.
Manmohan SinghReflecting on the Guru's words the Guru-wards earn the God's riches.
Manmohan Singh (Punjabi)ਗੁਰਾਂ ਦੀ ਬਾਣੀ ਨੂੰ ਸੋਚਣ-ਸਮਝਣ ਦੁਆਰਾ ਗੁਰੂ ਅਨੁਸਾਰੀ ਹਰੀ ਦੀ ਦੌਲਤ ਦੀ ਖੱਟੀ ਖੱਟਦੇ ਹਨ।
Fareedkot Teekaਗੁਰਮੁਖੋਂ ਨੇ ਗੁਰੋਂ ਕੇ ਸਬਦ ਕਾ ਵੀਚਾਰ ਕਰ ਕੇ ਹਰੀ ਨਾਮ ਧਨ ਖਟਿਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਹਰਿ-ਨਾਮ ਨੂੰ) ਆਪਣੇ ਮਨ ਵਿਚ ਵਸਾ ਕੇ ਪਰਮਾਤਮਾ ਦਾ ਨਾਮ-ਧਨ ਖੱਟ ਲਿਆ ਹੈ।ਪਦ ਅਰਥ ਗੁਰਮੁਖਾ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੇ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਵੀਚਾਰਿ = ਵਿਚਾਰ ਕੇ, ਹਰਿ-ਨਾਮ ਨੂੰ ਮਨ ਵਿਚ ਵਸਾ ਕੇ।
SikhNet (Spanish)Los Gurmukjs obtienen la Riqueza del Creador meditando en la Palabra del Shabd del Guru,
ਨਾਮੁ ਪਦਾਰਥੁ ਪਾਇਆ; ਅਤੁਟ ਭਰੇ ਭੰਡਾਰ ॥
naam padaarath paaeaa; atutt bhare bhanddaar |
Sant Singh KhalsaThey receive the wealth of the Naam; their treasures are overflowing.
Manmohan SinghThey receive the Name's wealth, brimful are whose inexhaustible treasures.
Manmohan Singh (Punjabi)ਉਹ ਨਾਮ ਧਨ ਨੂੰ ਪਰਾਪਤ ਕਰ ਲੈਂਦੇ ਹਨ, ਪਰੀਪੂਰਨ ਹਨ ਜਿਸ ਦੇ ਅਮਰ ਖਜਾਨੇ।
Fareedkot Teekaਨਾਮ ਪਦਾਰਥ ਤਿਨੋਂ ਨੇ ਪਾਇਆ ਹੈ, ਤਿਸੀ ਤੇ ਤਿਨੋਂ ਕੇ ਅੰਤਸਕਰਨ ਰੂਪੀ ਭੰਡਾਰ ਅਤੋਟ ਭਰੇ ਹੂਏ ਹੈਂ॥
Prof. Sahib Singhਗੁਰਮੁਖਾਂ ਨੇ ਕੀਮਤੀ ਨਾਮ-ਧਨ ਲੱਭ ਲਿਆ ਹੈ (ਉਹਨਾਂ ਦੇ ਅੰਦਰ ਹਰਿ-ਨਾਮ-ਧਨ ਦੇ) ਅਮੁੱਕ ਖ਼ਜ਼ਾਨੇ ਭਰੇ ਰਹਿੰਦੇ ਹਨ।ਪਦ ਅਰਥ ਅਤੁਟ = ਨਾਹ ਮੁੱਕਣ ਵਾਲੇ। ਭੰਡਾਰ = ਖ਼ਜ਼ਾਨੇ।
SikhNet (Spanish)así reciben la Riqueza del Nombre y sus Tesoros se desbordan. Mediante la Palabra del Bani del Guru,
ਹਰਿ ਗੁਣ ਬਾਣੀ ਉਚਰਹਿ; ਅੰਤੁ ਨ ਪਾਰਾਵਾਰੁ ॥
har gun baanee uchareh; ant na paaraavaar |
Sant Singh KhalsaThrough the Word of the Guru's Bani, they utter the Glorious Praises of the Lord, whose end and limitations cannot be found.
Manmohan SinghThrough the Guru's word, they recite the Lord's praise, whose limit and end can be known not.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਉਹ ਸਾਈਂ ਦੀ ਸਿਫ਼ਤ ਉਚਾਰਨ ਕਰਦੇ ਹਨ, ਜਿਸ ਦਾ ਓੜਕ ਤੇ ਅਖੀਰ ਜਾਣਿਆ ਨਹੀਂ ਜਾ ਸਕਦਾ।
Fareedkot Teekaਜਿਨ ਗੁਣੋਂ ਕਾ ਵਾ ਜਿਸ ਹਰੀ ਕੇ ਪਾਰਾਵਾਰ ਕਾ ਅੰਤ ਨਹੀਂ ਹੈ, ਤਿਸ ਹਰੀ ਕੇ ਗੁਣੋਂ ਕੋ ਬਾਣੀ ਕਰ ਕੇ ਉਚਾਰਤੇ ਹੈਂ॥
Prof. Sahib Singhਜਿਸ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਜਿਸ ਪਰਮਾਤਮਾ (ਦੀ ਹਸਤੀ) ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਉਸ ਪਰਮਾਤਮਾ ਦੇ ਗੁਣਾਂ ਨੂੰ (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੀ) ਬਾਣੀ ਦੀ ਰਾਹੀਂ ਉਚਾਰਦੇ ਰਹਿੰਦੇ ਹਨ।ਪਦ ਅਰਥ ਬਾਣੀ = (ਗੁਰੂ ਦੀ) ਬਾਣੀ ਦੀ ਰਾਹੀਂ। ਉਚਰਹਿ = ਉਚਾਰਦੇ ਹਨ।
SikhNet (Spanish)recitan las Gloriosas Alabanzas del Señor, Cuyos Límites y Fin no se pueden encontrar.
ਨਾਨਕ. ਸਭ ਕਾਰਣ ਕਰਤਾ ਕਰੈ; ਵੇਖੈ ਸਿਰਜਨਹਾਰੁ ॥੧੫॥
naanak. sabh kaaran karataa karai; vekhai sirajanahaar |15|
Sant Singh KhalsaO Nanak, the Creator is the Doer of all; the Creator Lord beholds all. ||15||
Manmohan SinghNanak, the Maker does all the deeds and He, the Creator beholds all.
Manmohan Singh (Punjabi)ਨਾਨਕ, ਰਚਨਹਾਰ ਹੀ ਸਾਰੇ ਕੰਮ ਕਰਦਾ ਹੈ ਅਤੇ ਉਹ ਕਰਤਾਰ ਹੀ ਸਾਰਿਆਂ ਨੂੰ ਦੇਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਕਰਤਾ ਪੁਰਖ ਸਿਰਜਨਹਾਰ ਸਰਬ ਕਾਰਣ ਆਪ ਹੀ ਕਰ ਕਰ ਕੇ ਦੇਖਤਾ ਹੈ॥੧੫॥
Prof. Sahib Singhਪਰ, ਹੇ ਨਾਨਕ! ਇਹ ਸਾਰੇ ਢੋਅ ਕਰਤਾਰ (ਆਪ ਹੀ) ਢੁਕਾਂਦਾ ਹੈ, (ਇਸ ਖੇਡ ਨੂੰ) ਸਿਰਜਣਹਾਰ (ਆਪ) ਵੇਖ ਰਿਹਾ ਹੈ ॥੧੫॥ਪਦ ਅਰਥ ਨਾਨਕ = ਹੇ ਨਾਨਕ! ॥੧੫॥
SikhNet (Spanish)Oh Nanak, el Creador es el Hacedor de todo y lo observa todo. (15)
ਗੁਰਮੁਖਿ ਅੰਤਰਿ ਸਹਜੁ ਹੈ; ਮਨੁ ਚੜਿਆ ਦਸਵੈ ਆਕਾਸਿ ॥
guramukh antar sehaj hai; man charriaa dasavai aakaas |
Sant Singh KhalsaWithin the Gurmukh is intuitive peace and poise; his mind ascends to the Tenth Plane of the Akaashic Ethers.
Manmohan SinghWithin the hearts of the Guru-ward is equipoise and his mind mounts to the tenth sky.
Manmohan Singh (Punjabi)ਗੁਰੂ-ਅਨੁਸਾਰੀ ਦੇ ਦਿਲ ਅੰਦਰ ਅਡੋਲਤਾ ਹੈ ਅਤੇ ਉਸ ਦਾ ਮਨੂਆ ਦਸਵੇ ਅਸਮਾਨ ਨੂੰ ਉਡਾਰੀ ਮਾਰ ਜਾਂਦਾ ਹੈ।
Fareedkot Teekaਗੁਰਮੁਖੋਂ ਕੇ ਰਿਦੇ ਅੰਤਰ (ਸਹਜੁ) ਗਿਆਨ ਹੈ, ਤਿਸੀ ਕਰ ਤਿਨੋਂ ਕਾ ਮਨ ਸਰਗ ਵਿਸਰਗ ਆਦੀ ਨਵੋਂ ਕਾ ਜੋ ਆਸਰਾ ਦਸਵਾਂ ਚਿਦਾਕਾਸ ਰੂਪ ਹੈ, ਤਿਸ ਵਿਖੇ (ਚੜਿਆ) ਇਸਥਿਤ ਹੂਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਉਸ ਦਾ ਮਨ (ਉਸ) ਦਸਵੇਂ ਦੁਆਰ ਵਿਚ ਟਿਕਿਆ ਰਹਿੰਦਾ ਹੈ (ਜਿਥੇ ਸਰੀਰ ਉਤੇ ਨੌ ਗੋਲਕਾਂ ਦਾ ਪ੍ਰਭਾਵ ਨਹੀਂ ਪੈ ਸਕਦਾ)।ਪਦ ਅਰਥ ਸਹਜੁ = ਆਤਮਕ ਅਡੋਲਤਾ। ਦਸਵੈ ਆਕਾਸਿ = ਦਸਵੇਂ ਆਕਾਸ਼ ਵਿਚ, ਉਸ ਦਸਵੇਂ ਉੱਚੇ ਟਿਕਾਣੇ ਤੇ ਜਿੱਥੇ ਸਰੀਰਕ ਨੌ ਗੋਲਕਾਂ ਦਾ ਪ੍ਰਭਾਵ ਨਹੀਂ ਪੈਂਦਾ।
SikhNet (Spanish)En el interior del Gurmukj hay Paz y Tranquilidad Intuitivas, su mente logra ascender hasta al Décimo Plano de los Étheres
ਤਿਥੈ. ਊਂਘ ਨ ਭੁਖ ਹੈ; ਹਰਿ ਅੰਮ੍ਰਿਤ ਨਾਮੁ ਸੁਖ ਵਾਸੁ ॥
tithai. aoongh na bhukh hai; har amrit naam sukh vaas |
Sant Singh KhalsaNo one is sleepy or hungry there; they dwell in the peace of the Ambrosial Name of the Lord.
Manmohan SinghThere one slumbers and hungers not and lives and peace in the Nectar-Name of God.
Manmohan Singh (Punjabi)ਉਥੇ ਬੰਦਾ ਸੌਦਾ ਅਤੇ ਖੁਘਿਆਵੰਤ ਨਹੀਂ ਹੁੰਦਾ ਅਤੇ ਵਾਹਿਗੁਰੂ ਦੇ ਸੁਧਾ-ਸਰੂਪ ਨਾਮ ਵਿੱਚ ਆਰਾਮ ਅੰਦਰ ਵਸਦਾ ਹੈ।
Fareedkot Teekaਤਿਸ ਸਰੂਪ ਮੇਂ ਨਾ ਤੋ ਅਵਿਦਿਆ (ਉਘ) ਨਿੰਦ੍ਰਾ ਹੈ ਅਰ ਨਾ ਤ੍ਰਿਸਨਾ ਭੁਖ ਹੀ ਹੈ, ਕਿਉਂ ਕਿ ਓਹ ਹਰੀ ਕੇ ਸੁਖ ਰੂਪ ਅੰਮ੍ਰਿਤ ਨਾਮ ਮੇਂ ਨਿਵਾਸ ਕਰ ਰਹੇ ਹੈਂ॥
Prof. Sahib Singhਉਸ ਅਵਸਥਾ ਵਿਚ (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਆਉਂਦੀ, ਮਾਇਆ ਦੀ ਭੁੱਖ ਨਹੀਂ (ਸਤਾਂਦੀ)। (ਉਸ ਅਵਸਥਾ ਵਿਚ ਗੁਰਮੁਖ ਦੇ ਅੰਦਰ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਟਿਕਿਆ ਰਹਿੰਦਾ ਹੈ। ਆਤਮਕ ਆਨੰਦ ਬਣਿਆ ਰਹਿੰਦਾ ਹੈ।ਪਦ ਅਰਥ ਤਿਥੈ = ਉਸ ਅਵਸਥਾ ਵਿਚ। ਊਂਘ = ਨੀਂਦ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਸੁਖ = ਆਤਮਕ ਆਨੰਦ।
SikhNet (Spanish)Akáshicos, ahí nadie tiene sueño o hambre, pues habitan en el Nombre Ambrosial del Señor.
ਨਾਨਕ. ਦੁਖੁ ਸੁਖੁ ਵਿਆਪਤ ਨਹੀ; ਜਿਥੈ ਆਤਮ ਰਾਮ ਪ੍ਰਗਾਸੁ ॥੧੬॥
naanak. dukh sukh viaapat nahee; jithai aatam raam pragaas |16|
Sant Singh KhalsaO Nanak, pain and pleasure do not afflict anyone, where the Light of the Lord, the Supreme Soul, illuminates. ||16||
Manmohan SinghNanak, pain and pleasure cling not to man there, where there is the illumination of the All-pervading soul.
Manmohan Singh (Punjabi)ਨਾਨਕ, ਪੀੜ ਅਤੇ ਪ੍ਰਸੰਨਤਾ ਬੰਦੇ ਨੂੰ ਉਥੇ ਨਹੀਂ ਚਿਮੜਦੀਆਂ ਜਿਥੇ ਕਿ ਸਰਬ-ਵਿਆਪਕ ਰੂਹ ਦਾ ਚਾਨਣ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨੋਂ ਕੋ ਦੁਖ ਸੁਖ ਵਿਆਪਤਾ ਨਹੀਂ ਹੈ ਜਿਨੋਂ ਕੋ ਇਸ ਪ੍ਰਕਾਰ (ਰਾਮ) ਵਿਆਪਕ ਸਰੂਪ ਅਪਣੇ ਆਪ ਕੋ ਗਿਆਨ ਕਾ ਪ੍ਰਕਾਸ ਹੂਆ ਹੈ। ਭਾਵ ਯੇਹ ਹੈ ਕਿ ਓਹ ਪੁਰਸ਼ ਦੁਖ ਸੁਖ ਕੋ ਅਨਭਵ ਕਰਤਾ ਹੂਆ ਭੀ ਤਿਨ ਕੋ ਅਨਾਤਮ ਧਰਮ ਜਾਨਤਾ ਹੈ, ਕਿਉਂ ਕਿ ਆਪ ਕੋ ਸਰਬ ਤੇ ਅਸੰਗ ਦੇਖਤਾ ਹੈ॥੧੬॥
Prof. Sahib Singhਹੇ ਨਾਨਕ! ਜਿਸ ਹਿਰਦੇ ਵਿਚ ਸਰਬ-ਵਿਆਪਕ ਪਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਥੇ ਨਾਹ ਦੁੱਖ ਨਾਹ ਸੁਖ (ਕੋਈ ਭੀ ਆਪਣਾ) ਜ਼ੋਰ ਨਹੀਂ ਪਾ ਸਕਦਾ ॥੧੬॥ਪਦ ਅਰਥ ਵਿਆਪਤ ਨਹੀ = ਆਪਣਾ ਜ਼ੋਰ ਨਹੀਂ ਪਾ ਸਕਦਾ। ਆਤਮ ਰਾਮ = ਸਰਬ-ਵਿਆਪਕ ਪ੍ਰਭੂ ਦਾ ॥੧੬॥
SikhNet (Spanish)Oh dice Nanak, el dolor y el placer no le afligen a quién está en donde la Luz del Señor, la Suprema Luz, ilumina. (16)
ਕਾਮ ਕ੍ਰੋਧ ਕਾ ਚੋਲੜਾ; ਸਭ ਗਲਿ ਆਏ ਪਾਇ ॥
kaam krodh kaa cholarraa; sabh gal aae paae |
Sant Singh KhalsaAll have come, wearing the robes of sexual desire and anger.
Manmohan SinghWearing the gown of lust and wrath, every one has come into this world.
Manmohan Singh (Punjabi)ਵਿਸ਼ੇ ਭੋਗ ਅਤੇ ਗੁੱਸੇ ਦਾ ਚੋਗਾ ਪਹਿਨ ਕੇ ਹਰ ਕੋਈ ਇਸ ਸੰਸਾਰ ਵਿੱਚ ਆਇਆ ਹੈ।
Fareedkot Teekaਕਾਮ, ਕ੍ਰੋਧ ਕਾ ਚੋਲਾ ਇਹ ਸਰੀਰ ਇਹ ਸਭੀ ਜੀਵ ਗਲ ਮੇਂ ਪਹਿਰ ਆਏ ਹੈਂ॥
Prof. Sahib Singhਸਾਰੇ ਜੀਵ ਕਾਮ ਕ੍ਰੋਧ (ਆਦਿਕ ਵਿਕਾਰਾਂ) ਦੇ ਰੰਗ ਵਿਚ ਰੰਗਿਆ ਜਾ ਸਕਣ ਵਾਲਾ ਸਰੀਰ-ਚੋਲਾ ਪਹਿਨ ਕੇ (ਜਗਤ ਵਿਚ) ਆਉਂਦੇ ਹਨ;ਪਦ ਅਰਥ ਚੋਲੜਾ = ਸਰੀਰ-ਚੋਲਾ। ਕਾਮ ਕ੍ਰੋਧ ਕਾ ਚੋਲੜਾ = ਕਾਮ ਕ੍ਰੋਧ ਦੇ ਰੰਗ ਵਿਚ ਰੰਗਿਆ ਹੋਇਆ ਚੋਲਾ। ਸਭ = ਸਭ ਜੀਵ। ਗਲਿ = ਗਲ ਵਿਚ। ਪਾਇ = ਪਾ ਕੇ।
SikhNet (Spanish)Todos han venido usando las túnicas de la lujuria y el enojo,
ਇਕਿ ਉਪਜਹਿ. ਇਕਿ ਬਿਨਸਿ ਜਾਂਹਿ; ਹੁਕਮੇ ਆਵੈ ਜਾਇ ॥
eik upajeh. ik binas jaanhi; hukame aavai jaae |
Sant Singh KhalsaSome are born, and some pass away. They come and go according to the Hukam of the Lord's Command.
Manmohan SinghSome are born and some pass away. It is the Lord's will that one comes and goes.
Manmohan Singh (Punjabi)ਕਈ ਜੰਮਦੇ ਹਨ ਅਤੇ ਕਈ ਮਰ ਜਾਂਦੇ ਹਨ। ਪ੍ਰਭੂ ਦੀ ਰਜਾ ਅੰਦਰ ਜੀਵ ਆਉਂਦਾ ਅਤੇ ਜਾਂਦਾ ਹੈ।
Fareedkot Teekaਇਸੀ ਤੇ ਏਕ ਉਪਜਤੇ ਹੈਂ ਔ ਏਕ ਬਿਨਸ ਜਾਤੇ ਹੈਂ, ਤਿਸ ਵਾਹਿਗੁਰੂ ਕੇ ਹੁਕਮ ਮੇਂ ਹੀ ਆਵਤੇ ਜਾਤੇ ਹੈਂ, ਭਾਵ ਜਨਮਤੇ ਮਰਤੇ ਹੈਂ॥
Prof. Sahib Singhਕਈ ਜੰਮਦੇ ਹਨ ਕਈ ਮਰਦੇ ਹਨ, (ਸਾਰੀ ਲੁਕਾਈ ਪਰਮਾਤਮਾ ਦੇ) ਹੁਕਮ ਵਿਚ ਹੀ ਜਨਮ ਮਰਨ ਦੇ ਗੇੜ ਵਿਚ ਪਈ ਹੋਈ ਹੈ।ਪਦ ਅਰਥ ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ) ਕਈ। ਉਪਜਹਿ = ਪੈਦਾ ਹੁੰਦੇ ਹਨ, ਜੰਮਦੇ ਹਨ। ਬਿਨਸਿ ਜਾਂਹਿ = ਮਰ ਜਾਂਦੇ ਹਨ। ਆਵੈ ਜਾਇ = (ਹਰੇਕ ਜੀਵ) ਜੰਮਦਾ ਮਰਦਾ ਹੈ।
SikhNet (Spanish)algunos nacen y otros mueren, van y vienen de acuerdo al Jukam del Comando del Señor.
ਜੰਮਣੁ ਮਰਣੁ. ਨ ਚੁਕਈ; ਰੰਗੁ ਲਗਾ ਦੂਜੈ ਭਾਇ ॥
jaman maran. na chukee; rang lagaa doojai bhaae |
Sant Singh KhalsaTheir comings and goings in reincarnation do not end; they are imbued with the love of duality.
Manmohan SinghTheir comings and going end not. They are imbued with the love for another.
Manmohan Singh (Punjabi)ਉਨ੍ਹਾਂ ਦੇ ਆਉਣੇ ਅਤੇ ਜਾਂਦੇ ਮੁਕਦੇ ਨਹੀਂ। ਉਨ੍ਹਾ ਨੂੰ ਹੋਰਸ ਦੀ ਪ੍ਰੀਤ ਦੀ ਰੰਗਤ ਚੜ੍ਹੀ ਹੋਈ ਹੈ।
Fareedkot Teekaਤਿਨੋਂ ਕਾ ਜੰਮਣਾ ਮਰਣਾ ਦੂਰ ਨਹੀਂ ਹੋਤਾ ਹੈ, ਕਿਉਂ ਕਿ ਤਿਨੋਂ ਕਾ ਦ੍ਵੈਤ ਭਾਵ ਸੇ (ਰੰਗੁ) ਪ੍ਰੇਮ ਲਗਾ ਹੂਆ ਹੈ॥
Prof. Sahib Singh(ਜਿਤਨਾ ਚਿਰ ਜੀਵ ਦੀ) ਮਾਇਆ ਦੇ ਮੋਹ ਵਿਚ ਪ੍ਰੀਤ ਲੱਗੀ ਹੋਈ ਹੈ (ਉਤਨਾ ਚਿਰ ਇਸ ਦਾ) ਜਨਮ ਮਰਨ ਦਾ ਗੇੜ ਮੁੱਕਦਾ ਨਹੀਂ।ਪਦ ਅਰਥ ਨ ਚੁਕਈ = ਨਹੀਂ ਮੁੱਕਦਾ। ਰੰਗੁ = ਪਿਆਰ। ਦੂਜੈ ਭਾਇ = (ਪ੍ਰਭੂ ਨੂੰ ਭੁਲਾ ਕੇ) ਮਾਇਆ ਦੇ ਮੋਹ ਵਿਚ।
SikhNet (Spanish)Sus idas y venidas en reencarnaciones no terminan y se conservan imbuidos en el amor a la dualidad,
ਬੰਧਨਿ ਬੰਧਿ ਭਵਾਈਅਨੁ; ਕਰਣਾ ਕਛੂ ਨ ਜਾਇ ॥੧੭॥
bandhan bandh bhavaaeean; karanaa kachhoo na jaae |17|
Sant Singh KhalsaBound in bondage, they are made to wander, and they cannot do anything about it. ||17||
Manmohan SinghBound in bonds, they are made to wander and can do naught.
Manmohan Singh (Punjabi)ਜੂੜਾ ਅੰਦਰ ਜਕੜੇ ਹੋਏ, ਉਹ ਭੁਆਏ ਜਾਂਦੇ ਹਨ ਅਤੇ ਉਹ ਕੁਝ ਭੀ ਨਹੀਂ ਕਰ ਸਕਦੇ।
Fareedkot Teekaਸੋ ਮਨਮੁਖ ਬੰਧਨੋਂ ਮੇਂ ਬੰਧੇ ਹੂਏ ਜਨਮੋਂ ਮੇਂ ਫਿਰਾਈਤੇ ਹੈਂ, ਤਿਨ ਕੇ ਪਾਸੋਂ ਕੋਈ ਸਾਧਨ ਰੂਪੀ ਉਪਾਵ ਕੀਆ ਨਹੀਂ ਜਾਤਾ ਹੈ॥੧੭॥
Prof. Sahib Singhਪਰਮਾਤਮਾ ਨੇ (ਆਪ ਹੀ ਮੋਹ ਦੀ) ਰੱਸੀ ਨਾਲ ਬੰਨ੍ਹ ਕੇ (ਸਾਰੀ ਲੁਕਾਈ ਜਨਮ ਮਰਨ ਦੇ ਗੇੜ ਵਿਚ) ਪਾਈ ਹੋਈ ਹੈ। (ਇਸ ਵਿਚੋਂ ਨਿਕਲਣ ਲਈ ਉਸ ਦੀ ਮਿਹਰ ਤੋਂ ਬਿਨਾ ਹੋਰ) ਕੋਈ ਉਪਾਉ ਕੀਤਾ ਨਹੀਂ ਜਾ ਸਕਦਾ ॥੧੭॥ਪਦ ਅਰਥ ਬੰਧਨਿ = (ਮੋਹ ਦੀ) ਰੱਸੀ ਨਾਲ। ਬੰਧਿ = ਬੰਨ੍ਹ੍ਹ ਕੇ। ਭਵਾਈਅਨੁ = ਭਵਾਈ ਹੈ (ਸਾਰੀ ਲੁਕਾਈ) ਉਸ ਨੇ, ਜੰਮਣ ਮਰਨ ਦੇ ਗੇੜ ਵਿਚ ਪਾਈ ਹੋਈ ਹੈ ਉਸ ਨੇ ॥੧੭॥
SikhNet (Spanish)atados a sus amarras, ellos vagan sin poderlo evitar. (17)
ਜਿਨ ਕਉ ਕਿਰਪਾ ਧਾਰੀਅਨੁ; ਤਿਨਾ ਸਤਿਗੁਰੁ ਮਿਲਿਆ ਆਇ ॥
jin kau kirapaa dhaareean; tinaa satigur miliaa aae |
Sant Singh KhalsaThose, upon whom the Lord showers His Mercy, come and meet the True Guru.
Manmohan SinghThey, to whom the Lord shows mercy, they come and meet with the True Guru.
Manmohan Singh (Punjabi)ਜਿਨ੍ਹਾਂ ਉਤੇ ਸੁਆਮੀ ਮਿਹਰ ਕਰਦਾ ਹੈ, ਉਹ ਆ ਕੇ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ।
Fareedkot Teekaਜਿਨੋਂ ਪਰ ਹਰੀ ਨੇ ਕ੍ਰਿਪਾ ਧਾਰੀ ਹੈ, ਤਿਨ ਪੁਰਸ਼ੋਂ ਕੋ ਸਤਿਗੁਰ ਆਇ ਮਿਲਾ ਹੈ॥
Prof. Sahib Singhਜਿਨ੍ਹਾਂ (ਮਨੁੱਖਾਂ) ਉੱਤੇ ਉਸ (ਪਰਮਾਤਮਾ) ਨੇ ਮਿਹਰ ਕਰ ਦਿੱਤੀ, ਉਹਨਾਂ ਨੂੰ ਗੁਰੂ ਆ ਕੇ ਮਿਲ ਪਿਆ।ਪਦ ਅਰਥ ਧਾਰੀਅਨੁ = ਧਾਰੀ ਹੈ ਉਸ (ਪਰਮਾਤਮਾ) ਨੇ। ਆਇ = ਆ ਕੇ।
SikhNet (Spanish)Los que son rociados por la Misericordia del Señor, llegan a conocer al Verdadero Guru,
ਸਤਿਗੁਰਿ ਮਿਲੇ. ਉਲਟੀ ਭਈ; ਮਰਿ ਜੀਵਿਆ ਸਹਜਿ ਸੁਭਾਇ ॥
satigur mile. ulattee bhee; mar jeeviaa sehaj subhaae |
Sant Singh KhalsaMeeting with the True Guru, they turn away from the world; they remain dead while still alive, with intuitive peace and poise.
Manmohan SinghMeeting with the True Guru, man turns away from the world and dying to self, he lives all-too-spontaneously.
Manmohan Singh (Punjabi)ਸੱਚੇ ਗੁਰਾਂ ਨਾਲ ਮਿਲ ਕੇ, ਇਨਸਾਨ ਦੁਨੀਆਂ ਵਲੋ ਮੁੜ ਪੈਦਾ ਹੈ ਅਤੇ ਆਪਦੇ ਆਪ ਤੋਂ ਮਰ ਕੇ ਵੁਹ ਸੁਤੇ-ਸਿਧ ਹੀ ਜੀ ਉਠਦਾ ਹੈ।
Fareedkot Teekaਸਤਿਗੁਰੋਂ ਕੇ ਮਿਲਨੇ ਕਰ ਕੇ ਤਿਨੋਂ ਕੀ ਬ੍ਰਿਤੀ ਸੰਸਾਰ ਕੀ ਤਰਫੋਂ ਉਲਟੀ ਭਈ ਹੈ। ਇਸੀ ਤੇ ਤਿਨ ਕਾ ਮਨ ਸੰਸਾਰ ਕੀ ਤਰਫ ਸੇ ਮਰ ਕਰ ਪ੍ਰਮੇਸ੍ਵਰ ਕੇ ਨਾਮ ਮੇਂ ਸੁਤੇ ਹੀ ਜੀਵਿਆ ਹੈ॥
Prof. Sahib Singhਗੁਰੂ ਮਿਲਣ ਨਾਲ (ਜਿਸ ਮਨੁੱਖ ਦੀ ਸੁਰਤ ਕਾਮ ਕ੍ਰੋਧ ਆਦਿਕ ਵਿਕਾਰਾਂ ਵਲੋਂ) ਪਰਤ ਪਈ, ਉਹ ਮਨੁੱਖ (ਵਿਕਾਰਾਂ ਵਲੋਂ) ਮਰ ਕੇ ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਜੀਊ ਪਿਆ (ਆਤਮਕ ਜੀਵਨ ਜੀਊਣ ਲੱਗ ਪਿਆ)।ਪਦ ਅਰਥ ਸਤਿਗੁਰਿ ਮਿਲੇ = ਸਤਿਗੁਰਿ ਮਿਲਿਐ, ਗੁਰੂ ਮਿਲਣ ਨਾਲ। ਉਲਟੀ ਭਈ = (ਕਾਮ ਕ੍ਰੋਧ ਆਦਿਕ ਵਿਕਾਰਾਂ ਵਲੋਂ) ਪਰਤ ਗਈ। ਮਰਿ = (ਵਿਕਾਰਾਂ ਵਲੋਂ) ਮਰ ਕੇ, ਬੇ-ਹਿੱਸ ਹੋ ਕੇ। ਜੀਵਿਆ = ਜੀਊ ਪਿਆ, ਆਤਮਕ ਜੀਵਨ ਵਾਲਾ ਹੋ ਗਿਆ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰਭੂ-ਪਿਆਰ ਵਿਚ।
SikhNet (Spanish)y conociéndolo se alejan del mundo, permaneciendo muertos en vida con Paz Intuitiva y Tranquilidad.
ਨਾਨਕ. ਭਗਤੀ ਰਤਿਆ; ਹਰਿ ਹਰਿ ਨਾਮਿ ਸਮਾਇ ॥੧੮॥
naanak. bhagatee ratiaa; har har naam samaae |18|
Sant Singh KhalsaO Nanak, the devotees are imbued with the Lord; they are absorbed in the Name of the Lord. ||18||
Manmohan SinghNanak, imbued with the Lord God's devotion, one merge in His Name.
Manmohan Singh (Punjabi)ਨਾਲਕ, ਸਾਈਂ ਹਰੀ ਦੇ ਅਨੁਰਾਗ ਨਾਲ ਰੰਗੀਜਣ ਦੁਆਰਾ ਜੀਵ ਉਸ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਕੀ ਭਗਤੀ ਮੇਂ ਰਤਿਆਂ ਹੋਇਆਂ ਹਰੀ ਨਾਮ ਮੇਂ ਹੀ ਸਮਾਇ ਜਾਈਤਾ ਹੈ॥੧੮॥
Prof. Sahib Singhਹੇ ਨਾਨਕ! (ਪਰਮਾਤਮਾ ਦੀ) ਭਗਤੀ ਦੇ ਰੰਗ ਵਿਚ ਰੰਗੀਜਿਆਂ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧੮॥ਪਦ ਅਰਥ ਰਤਿਆ = ਰੰਗੀਜ ਕੇ। ਨਾਮਿ = ਨਾਮ ਵਿਚ। ਸਮਾਇ = ਲੀਨ ਹੋ ਜਾਂਦਾ ਹੈ ॥੧੮॥
SikhNet (Spanish)Oh dice Nanak, los Devotos están imbuidos en la Palabra y permanecen absorbidos en el Nombre del Señor. (18)
ਮਨਮੁਖ ਚੰਚਲ ਮਤਿ ਹੈ; ਅੰਤਰਿ ਬਹੁਤੁ ਚਤੁਰਾਈ ॥
manamukh chanchal mat hai; antar bahut chaturaaee |
Sant Singh KhalsaThe intellect of the self-willed manmukh is fickle; he is very tricky and clever within.
Manmohan SinghMercurial is the mind of the perverse person. Within him is great cleverness.
Manmohan Singh (Punjabi)ਚੁਲਬੁਲਾ ਹੈ ਮਨ ਪ੍ਰੀਤਕੂਲ ਪੁਰਸ਼ ਦਾ। ਉਸ ਦੇ ਅੰਦਰ ਘਨੇਰੀ ਚਾਲਾਕੀ ਹੈ।
Fareedkot Teekaਮਨਮੁਖੋਂ ਕੀ ਮਤਿ ਅਤੀ ਚੰਚਲ ਹੈ, ਕਿਉਂ ਕਿ ਤਿਨੋਂ ਕੇ ਰਿਦੇ ਅੰਤਰ ਝੂਠੀ ਚਤਰਾਈ ਬਹੁਤ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੀ ਮੱਤ ਹਰ ਵੇਲੇ ਭਟਕਦੀ ਰਹਿੰਦੀ ਹੈ, ਉਹਨਾਂ ਦੇ ਅੰਦਰ (ਆਪਣੀ ਮੱਤ ਦੀ) ਚਤੁਰਾਈ (ਦਾ) ਬਹੁਤ (ਮਾਣ) ਹੁੰਦਾ ਹੈ।ਪਦ ਅਰਥ ਮਨਮੁਖ ਮਤਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੀ ਅਕਲ। ਚੰਚਲ = ਹਰ ਵੇਲੇ ਭਟਕਦੀ।
SikhNet (Spanish)El intelecto del arrogante Manmujk es frágil, es astuto y mañoso en su interior,
ਕੀਤਾ ਕਰਤਿਆ ਬਿਰਥਾ ਗਇਆ; ਇਕੁ ਤਿਲੁ ਥਾਇ. ਨ ਪਾਈ ॥
keetaa karatiaa birathaa geaa; ik til thaae. na paaee |
Sant Singh KhalsaWhatever he has done, and all that he does, is useless. Not even an iota of it is acceptable.
Manmohan SinghWhatever he did or does goes in vain. Not even an iota of it becomes acceptable.
Manmohan Singh (Punjabi)ਜੋ ਕੁਛ ਉਸਨੇ ਕੀਤਾ ਹੈ ਜਾ ਉਹ ਕਰਦਾ ਹੈ, ਵਿਅਰਥ ਜਾਂਦਾ ਹੈ। ਇਸ ਵਿਚੋਂ ਇਕ ਭੋਰਾ ਭਰ ਭੀ ਕਬੂਲ ਨਹੀਂ ਪੈਦਾ।
Fareedkot Teekaਤਿਨੋਂ ਕਾ ਕੀਤਾ ਹੂਆ (ਕਰਤਿਆ) ਕਰਤਬ ਵਿਅਰਥ ਗ੍ਯਾ ਹੈ, ਇਕ ਤਿਲ ਮਾਤ੍ਰ ਭੀ ਥਾਂ ਨ ਪ੍ਯਾ, ਭਾਵ ਮੋਖ ਫਲ ਕੇ ਦੇਣੇ ਵਾਲਾ ਨ ਹੂਆ॥
Prof. Sahib Singh(ਆਪਣੀ ਅਕਲ ਦੇ ਆਸਰੇ ਪੁੰਨ ਦਾਨ ਆਦਿਕ ਦਾ) ਕੀਤਾ ਹੋਇਆ (ਉਹਨਾਂ ਦਾ) ਸਾਰਾ ਉੱਦਮ ਵਿਅਰਥ ਜਾਂਦਾ ਹੈ (ਉਹਨਾਂ ਦਾ ਇਹ ਉੱਦਮ ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ।ਪਦ ਅਰਥ ਕੀਤਾ ਕਰਤਿਆ = (ਉਹਨਾਂ ਦਾ) ਸਾਰਾ ਹੀ ਕੀਤਾ ਹੋਇਆ ਉੱਦਮ। ਥਾਇ ਨ ਪਾਇ = (ਪਰਮਾਤਮਾ ਦੀ ਦਰਗਾਹ ਵਿਚ) ਪਰਵਾਨ ਨਹੀਂ ਹੁੰਦਾ। ਇਕੁ ਤਿਲੁ = ਰਤਾ ਭਰ ਭੀ।
SikhNet (Spanish)lo que ha hecho y sigue haciendo es inútil, ni una sola pizca de eso es aceptada.
ਪੁੰਨ ਦਾਨੁ ਜੋ ਬੀਜਦੇ; ਸਭ ਧਰਮ ਰਾਇ ਕੈ ਜਾਈ ॥
pun daan jo beejade; sabh dharam raae kai jaaee |
Sant Singh KhalsaThe charity and generosity he pretends to give will be judged by the Righteous Judge of Dharma.
Manmohan SinghCharity and alms, that one gives, allege to the Righteous judge.
Manmohan Singh (Punjabi)ਖੈਰਾਤ ਅਤੇ ਦਾਨ ਪੁੰਨ ਜੋ ਜੀਵ ਦਿੰਦਾ ਹੈ ਸਮੂਹ ਧਰਮ ਰਾਜੇ ਕੋਲ ਜਾਂਦੇ ਹਨ।
Fareedkot Teekaਜੋ ਉਹ ਪੁੰਨ ਦਾਨ ਬੀਜਤੇ ਹੈਂ, ਭਾਵ ਸਕਾਮ ਕਰਮ ਕਰਤੇ ਹੈਂ, ਤਿਨੋਂ ਕਾ ਫਲ ਸ੍ਵਰਗ ਆਦੀ ਭੋਗ ਕਰ ਪੁਨਾ ਧਰਮਰਾਇ ਕੇ ਹੁਕਮ ਸੇ ਊਰਧ ਔ ਅਧੋਗਤੀ ਕੋ ਜਾਤੇ ਹੈਂ॥
Prof. Sahib Singhਪੁੰਨ ਦਾਨ (ਆਦਿਕ) ਜਿਹੜਾ ਭੀ (ਕਰਮ-ਬੀਜ ਉਹ ਆਪਣੀ ਸਰੀਰ-ਧਰਤੀ ਵਿਚ) ਬੀਜਦੇ ਹਨ, (ਉਹਨਾਂ ਦੀ ਇਹ) ਸਾਰੀ (ਮਿਹਨਤ) ਧਰਮਰਾਜ ਦੇ ਹਵਾਲੇ ਹੋ ਜਾਂਦੀ ਹੈ (ਭਾਵ, ਇਸ ਸਾਰੀ ਮਿਹਨਤ ਨਾਲ ਤਾਂ ਮਨੁੱਖ ਧਰਮਰਾਜ ਦੇ ਹੀ ਅਧੀਨ ਰਹਿੰਦਾ ਹੈ)।ਪਦ ਅਰਥ ਜੋ = ਜਿਹੜਾ ਭੀ (ਕਰਮ-ਬੀਜ)। ਧਰਮਰਾਇ ਕੈ = ਧਰਮਰਾਜ ਦੇ ਪਾਸ। ਸਭ = ਸਾਰੀ (ਘਾਲ-ਕਮਾਈ), ਸਾਰੀ ਮਿਹਨਤ।
SikhNet (Spanish)La caridad y generosidad que muestra será juzgada por el Recto Juez del Drama.
ਬਿਨੁ ਸਤਿਗੁਰੂ. ਜਮਕਾਲੁ, ਨ ਛੋਡਈ; ਦੂਜੈ ਭਾਇ ਖੁਆਈ ॥
bin satiguroo. jamakaal, na chhoddee; doojai bhaae khuaaee |
Sant Singh KhalsaWithout the True Guru, the Messenger of Death does not leave the mortal alone; he is ruined by the love of duality.
Manmohan SinghWithout the True Guru, death's courier leaves not man and another's love ruins him.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਮੌਤ ਦਾ ਦੂਤ ਆਦਮੀ ਨੂੰ ਛੱਡਦਾ ਨਹੀਂ ਅਤੇ ਦਵੈਤ-ਭਾਵ ਉਸ ਨੂੰ ਬਰਬਾਦ ਕਰ ਦਿੰਦਾ ਹੈ।
Fareedkot Teekaਸਤਿਗੁਰੋਂ ਸੇ ਬਿਨਾਂ ਤਿਨੋਂ ਕੋ ਜਮ ਕਾਲ ਛੋਡਤਾ ਨਹੀਂ ਹੈ ਔਰ ਦ੍ਵੈਤ ਭਾਵ ਮੇਂ ਲਗ ਕਰ ਤਿਨੋਂ ਨੇ ਅਪਣੀ ਆਯੂ (ਖੁਆਈ) ਗਵਾਈ ਹੈ॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ (ਜਨਮ) ਮਰਨ ਦਾ ਗੇੜ (ਮਨੁੱਖ ਨੂੰ) ਛੱਡਦਾ ਨਹੀਂ। ਮਾਇਆ ਦੇ ਮੋਹ ਦੇ ਕਾਰਨ (ਮਨੁੱਖ) ਖ਼ੁਆਰ ਹੀ ਹੁੰਦਾ ਹੈ।ਪਦ ਅਰਥ ਜਮਕਾਲੁ = ਮੌਤ, ਮੌਤ ਦਾ ਗੇੜ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਖੁਆਈ = ਖ਼ੁਆਰ ਹੁੰਦਾ ਹੈ।
SikhNet (Spanish)Sin el Verdadero Guru, el mensajero de la muerte no deja en paz al mortal, quien es arruinado por su amor a la dualidad.
ਜੋਬਨੁ ਜਾਂਦਾ. ਨਦਰਿ, ਨ ਆਵਈ; ਜਰੁ ਪਹੁਚੈ ਮਰਿ ਜਾਈ ॥
joban jaandaa. nadar, na aavee; jar pahuchai mar jaaee |
Sant Singh KhalsaYouth slips away imperceptibly, old age comes, and then he dies.
Manmohan SinghYouth glides imperceptibly away and when old age comes, the mortal dies.
Manmohan Singh (Punjabi)ਜੁਆਨੀ ਲੰਘਦੀ ਜਾਂਦੀ ਦਿਸਦੀ ਨਹੀਂ ਅਤੇ ਜਦ ਬੁਢੇਪਾ ਆ ਜਾਂਦਾ ਹੈ, ਪ੍ਰਾਣੀ ਮਰ ਜਾਂਦਾ ਹੈ।
Fareedkot Teekaਮਾਇਆ ਕੇ ਲਾਲਚ ਮੇਂ ਜੋਬਨ ਜਾਤਾ ਹੂਆ ਦ੍ਰਿਸਟੀ ਨਹੀਂ ਆਵਤਾ ਹੈ, ਜਬ ਬੁਢੇਪਾ ਆਇ ਪਹੁਚਤਾ ਹੈ ਪੁਨਾ ਮਰ ਜਾਤੇ ਹੈਂ॥
Prof. Sahib Singh(ਮਨੁੱਖ ਦੀ) ਜੁਆਨੀ ਲੰਘਦਿਆਂ ਚਿਰ ਨਹੀਂ ਲੱਗਦਾ, ਬੁਢੇਪਾ ਆ ਪਹੁੰਚਦਾ ਹੈ, (ਤੇ ਆਖ਼ਰ ਪ੍ਰਾਣੀ) ਮਰ ਜਾਂਦਾ ਹੈ।ਪਦ ਅਰਥ ਨਦਰਿ ਨ ਆਵਈ = ਦਿੱਸਦਾ ਹੀ ਨਹੀਂ, ਪਤਾ ਹੀ ਨਹੀਂ ਲੱਗਦਾ ਕਿ ਕਦੋਂ ਚਲਾ ਗਿਆ। ਜੋਬਨੁ = ਜੁਆਨੀ। ਜਰੁ = ਬੁਢੇਪਾ।
SikhNet (Spanish)De forma imperceptible la juventud se esfuma, la vejez llega y él muere,
ਪੁਤੁ ਕਲਤੁ ਮੋਹੁ ਹੇਤੁ ਹੈ; ਅੰਤਿ ਬੇਲੀ ਕੋ ਨ ਸਖਾਈ ॥
put kalat mohu het hai; ant belee ko na sakhaaee |
Sant Singh KhalsaThe mortal is caught in love and emotional attachment to children and spouse, but none of them will be his helper and support in the end.
Manmohan SinghMan is involved in the love and affection of his children and wife, however, none of them becomes his friend and succourer in the end.
Manmohan Singh (Punjabi)ਆਦਮੀ ਆਪਣੇ ਬੱਚਿਆ ਅਤੇ ਵਹੁਟੀ ਦੇ ਪਿਆਰ ਅਤੇ ਪ੍ਰੇਮ ਅੰਦਰ ਫਾਬਾ ਹੋਇਆ ਹੈ, ਪ੍ਰੰਤੂ ਅਖੀਰ ਨੂੰ ਉਨ੍ਹਾਂ ਵਿਚੋਂ ਕੋਈ ਭੀ ਉਸ ਦਾ ਯਾਰ ਅਤੇ ਸਹਾਇਕ ਨਹੀਂ ਬਣਦਾ।
Fareedkot Teekaਜਿਨ ਪੁਤ੍ਰ ਔ (ਕਲਤੁ) ਇਸਤ੍ਰੀ ਆਦਿਕੋਂ ਵਿਖੇ ਮੋਹ ਕਰ ਪ੍ਰੇਮ ਕਰਤੇ ਹੈਂ, ਸੋ ਅੰਤ ਕੋ (ਬੇਲੀ) ਸੰਗ ਹੋ ਕਰ ਸਹਾਇਤਾ ਕੋਈ ਨਹੀਂ ਕਰਤਾ ਹੈ॥
Prof. Sahib Singhਪੁੱਤਰ, ਇਸਤ੍ਰੀ, ਮਾਇਆ ਦਾ ਮੋਹ ਪਿਆਰ-(ਇਹਨਾਂ ਵਿਚੋਂ) ਅੰਤ ਵੇਲੇ ਕੋਈ ਯਾਰ ਨਹੀਂ ਬਣਦਾ, ਕੋਈ ਸਾਥੀ ਨਹੀਂ ਬਣਦਾ।ਪਦ ਅਰਥ ਕਲਤੁ = ਇਸਤ੍ਰੀ। ਮੋਹੁ = ਮਾਇਆ ਦਾ ਮੋਹ। ਹੇਤੁ = ਮਾਇਆ ਦਾ ਪਿਆਰ। ਅੰਤਿ = ਅਖ਼ੀਰ ਵੇਲੇ। ਕੋ = ਕੋਈ ਭੀ। ਬੇਲੀ = ਸਾਥੀ। ਸਖਾਈ = ਮਿੱਤਰ।
SikhNet (Spanish)quedando atrapado en el apego emocional a sus hijos y a su pareja, ninguno de ellos será su ayuda o soporte al final.
ਸਤਿਗੁਰੁ ਸੇਵੇ. ਸੋ ਸੁਖੁ ਪਾਏ; ਨਾਉ ਵਸੈ ਮਨਿ ਆਈ ॥
satigur seve. so sukh paae; naau vasai man aaee |
Sant Singh KhalsaWhoever serves the True Guru finds peace; the Name comes to abide in the mind.
Manmohan SinghWhosoever serves the True Guru, he obtains peace and the Name comes and abides in his mind.
Manmohan Singh (Punjabi)ਜੋ ਕੋਈ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ, ਉਹ ਆਰਾਮ ਪਾਉਂਦਾ ਹੈ ਤੇ ਨਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
Fareedkot Teekaਤਾਂ ਤੇ ਜੋ ਪੁਰਸ਼ ਸਤਿਗੁਰੋਂ ਕੋ ਸੇਵਤੇ ਹੈਂ ਸੋਈ ਸੁਖ ਪਾਵਤੇ ਹੈਂ, ਕਿਉਂ ਕਿ ਸਤਿਗੁਰੋਂ ਕੀ ਕ੍ਰਿਪਾ ਤੇ ਤਿਨ ਕੇ ਮਨ ਮੇਂ ਨਾਮ ਆਇ ਬਸਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ, ਪਰਮਾਤਮਾ ਦਾ ਨਾਮ (ਉਸ ਦੇ) ਮਨ ਵਿਚ ਆ ਵੱਸਦਾ ਹੈ।ਪਦ ਅਰਥ ਸੇਵੇ = ਸਰਨ ਪੈਂਦਾ ਹੈ। ਮਨਿ = ਮਨ ਵਿਚ। ਆਈ = ਆਇ, ਆ ਕੇ।
SikhNet (Spanish)Quien sirve al Verdadero Guru encuentra la Paz, el Nombre llega a habitar en la mente.
ਨਾਨਕ. ਸੇ ਵਡੇ ਵਡਭਾਗੀ; ਜਿ ਗੁਰਮੁਖਿ ਨਾਮਿ ਸਮਾਈ ॥੧੯॥
naanak. se vadde vaddabhaagee; ji guramukh naam samaaee |19|
Sant Singh KhalsaO Nanak, great and very fortunate are those who, as Gurmukh, are absorbed in the Naam. ||19||
Manmohan SinghNanak, great and very fortunate are they, who by the Guru's grace, merge in the Name.
Manmohan Singh (Punjabi)ਨਾਨਕ, ਵਿਸ਼ਾਲ ਅਤੇ ਭਾਰੇ ਨਸੀਬਾਂ ਵਾਲੇ ਹਨ ਉਹ ਜੋ ਗੁਰਾਂ ਦੀ ਦਹਿਆ ਦੁਆਰਾ ਨਾਮ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਸੋਈ ਬਡੇ ਵਡਭਾਗੀ ਪੁਰਸ਼ ਹੈਂ ਜਿਨ ਗੁਰਮੁਖੋਂ ਕੀ ਬ੍ਰਿਤੀ ਨਾਮ ਜਪ ਕਰ ਤਿਸ (ਨਾਮਿ) ਵਾਹਿਗੁਰੂ ਕੇ ਸਰੂਪ ਮੇਂ ਸਮਾਇ ਹੋਈ ਹੈ॥੧੯॥
Prof. Sahib Singhਹੇ ਨਾਨਕ! ਜਿਹੜਾ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ, ਉਹ ਸਾਰੇ ਉੱਚੇ ਜੀਵਨ ਹੁੰਦੇ ਹਨ, ਵੱਡੇ ਭਾਗਾਂ ਵਾਲੇ ਹੁੰਦੇ ਹਨ ॥੧੯॥ਪਦ ਅਰਥ ਜਿ = ਜਿਹੜਾ। ਗੁਰਮੁਖਿ = ਗੁਰੂ ਦੀ ਰਾਹੀਂ। ਨਾਮਿ = ਨਾਮ ਵਿਚ। ਸਮਾਈ = ਲੀਨ ਹੁੰਦਾ ਹੈ ॥੧੯॥
SikhNet (Spanish)Oh dice Nanak, grandiosos y afortunados son esos Gurmukjs que son absorbidos en el Naam. (19)
ਮਨਮੁਖ. ਨਾਮੁ, ਨ ਚੇਤਨੀ; ਬਿਨੁ ਨਾਵੈ. ਦੁਖ ਰੋਇ ॥
manamukh. naam, na chetanee; bin naavai. dukh roe |
Sant Singh KhalsaThe self-willed manmukhs do not even think of the Name; without the Name, they cry in pain.
Manmohan SinghThe egocentrics contemplate not the Name and without the Name, wail in pain.
Manmohan Singh (Punjabi)ਮਨਮਤੀਏ ਨਾਮ ਦਾ ਸਿਮਰਨ ਨਹੀਂ ਕਰਦੇ ਅਤੇ ਨਾਮ ਦੇ ਬਗੈਰ, ਤਕਲੀਫ ਅੰਦਰ ਵਿਰਲਾਪ ਕਰਦੇ ਹਨ।
Fareedkot Teekaਮਨਮੁਖ ਵਾਹਿਗੁਰੂ ਕੇ ਨਾਮ ਕੋ ਨਹੀਂ ਚੇਤਤੇ ਹੈਂ ਇਸੀ ਤੇ ਨਾਮ ਸੇ ਬਿਨਾ ਦੁਖੋਂ ਕੋ ਪਾਇ ਕਰ ਬਹੁਤ ਰੋਤੇ ਹੈਂ॥
Prof. Sahib Singhਪਰਮਾਤਮਾ ਦੇ ਨਾਮ ਤੋਂ ਖੁੰਝਿਆ ਹੋਇਆ ਮਨੁੱਖ (ਸਦਾ ਆਪਣੇ) ਦੁੱਖ ਫਰੋਲਦਾ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਚੇਤਨੀ = ਚੇਤਨਿ (ਬਹੁ-ਵਚਨ)। ਰੋਇ = ਰੋਂਦਾ ਹੈ।
SikhNet (Spanish)Los arrogantes Manmukjs, ni siquiera piensan en el Nombre y sin el Nombre, lloran de dolor.