ਨਾਨਕ. ਨਾਮ ਰਤੇ ਸੇ ਧਨਵੰਤ ਹੈਨਿ; ਨਿਰਧਨੁ ਹੋਰੁ ਸੰਸਾਰੁ ॥੨੬॥
naanak. naam rate se dhanavant hain; niradhan hor sansaar |26|
Sant Singh KhalsaO Nanak, they alone are wealthy, who are imbued with the Naam; the rest of the world is poor. ||26||
Manmohan SinghNanak, they alone are wealthy, who are imbued with the Name. The rest of the world is but poor.
Manmohan Singh (Punjabi)ਨਾਨਕ, ਕੇਵਲ ਉਹ ਹੀ ਅਮੀਰ ਹਨ ਅਤੇ ਜੋ ਨਾਮ ਲਾਲ ਰੰਗੀਜੇ ਹਨ। ਬਾਕੀ ਦਾ ਜਗਤ ਨਿਰਾਪੁਰਾ ਗਰੀਬ ਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਐਸੇ ਪੁਰਸ਼ ਤਿਸ ਨਾਮੀ ਵਾਹਿਗੁਰੂ ਮੇਂ (ਰਤੇ) ਪ੍ਰੀਤਵਾਨ ਹੈਂ, ਸੋ ਨਾਮ ਰੂਪੀ ਧਨਵੰਤ ਹੈਂ, ਹੋਰ ਸਰਬ ਸੰਸਾਰ ਨਾਮ ਧਨ ਤੇ ਰਹਿਤ ਨਿਰਧਨ ਹੈਂ॥੨੬॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਧਨਵਾਨ ਹਨ, ਬਾਕੀ ਸਾਰਾ ਸੰਸਾਰ ਕੰਗਾਲ ਹੈ ॥੨੬॥ਪਦ ਅਰਥ ਨਾਮ ਰਤੇ = (ਸਮਾਸੀ) ਨਾਮ-ਰੰਗ ਦੇ ਰੰਗੇ ਹੋਏ ਮਨੁੱਖ। ਸੇ = ਉਹ (ਬਹੁ-ਵਚਨ)। ਧਨਵੰਤ = ਧਨ ਵਾਲੇ। ਨਿਰਧਨੁ = ਕੰਗਾਲ, ਧਨ-ਹੀਣ ॥੨੬॥
SikhNet (Spanish)Oh, dice Nanak, ricos son sólo aquellos que viven imbuidos en el Naam, el resto del mundo vive en la total pobreza. (26)
ਜਨ ਕੀ ਟੇਕ. ਹਰਿ ਨਾਮੁ ਹਰਿ; ਬਿਨੁ ਨਾਵੈ. ਠਵਰ ਨ ਠਾਉ ॥
jan kee ttek. har naam har; bin naavai. tthavar na tthaau |
Sant Singh KhalsaThe Lord's Name is the Support of the Lord's humble servants. Without the Lord's Name, the there is no other place, no place of rest.
Manmohan SinghGod's slave's support is the God's Name. Without the Lord's Name, he has not other place and abode.
Manmohan Singh (Punjabi)ਰੱਬ ਦੇ ਗੋਲੇ ਦਾ ਆਸਰਾ ਰੱਬ ਦਾ ਨਾਮ ਹੀ ਹੈ। ਪ੍ਰਭੂ ਦੇ ਨਾਮ ਦੇ ਬਾਝੋਂ ਉਸ ਦਾ ਹੋਰ ਕੋਈ ਥਾਂ ਅਤੇ ਟਿਕਾਣਾ ਨਹੀਂ।
Fareedkot Teekaਤਿਨ ਹਰਿ ਜਨੋਂ ਕੀ ਟੇਕ, ਭਾਵ ਆਸਰਾ ਹਰੀ ਕਾ ਨਾਮ ਹੀ ਹੈ। ਬਿਨਾਂ ਨਾਮ ਤੇ ਤਿਨੋਂ ਕੀ ਇਸਥਿਤੀ ਕਾ ਅਸਥਾਨ ਕੋਈ ਨਹੀਂ ਹੈ॥
Prof. Sahib Singhਪਰਮਾਤਮਾ ਦਾ ਨਾਮ (ਹੀ ਪਰਮਾਤਮਾ ਦੇ) ਸੇਵਕਾਂ ਦਾ ਸਹਾਰਾ ਹੈ, ਹਰਿ-ਨਾਮ ਤੋਂ ਬਿਨਾ (ਉਹਨਾਂ ਨੂੰ) ਕੋਈ ਹੋਰ ਆਸਰਾ ਨਹੀਂ ਸੁੱਝਦਾ।ਪਦ ਅਰਥ ਟੇਕ = ਆਸਰਾ, ਸਹਾਰਾ। ਠਵਰ = ਥਾਂ।
SikhNet (Spanish)El Nombre del Señor es el Soporte de los humildes Sirvientes y sin el Nombre del Señor, no hay otro lugar de descanso.
ਗੁਰਮਤੀ ਨਾਉ ਮਨਿ ਵਸੈ; ਸਹਜੇ ਸਹਜਿ ਸਮਾਉ ॥
guramatee naau man vasai; sahaje sehaj samaau |
Sant Singh KhalsaFollowing the Guru's Teachings, the Name abides in the mind, and one is intuitively, automatically absorbed in the Lord.
Manmohan SinghBy the Guru's instruction, the Name abides in the man's mind and through it, he easily merges in the Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਨਾਮ ਇਨਸਾਨ ਦੇ ਰਿਦੇ ਅੰਦਰ ਟਿਕਾ ਜਾਂਦਾ ਹੈ ਅਤੇ ਇਸ ਦੁਆਰਾ ਉਹ ਸੁਖੈਨ ਹੀ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਤਿਨ ਗੁਰਮਤੀਓਂ ਕੇ ਮਨ ਮੇਂ ਸਦਾ ਨਾਮ ਵਸਤਾ ਹੈ, ਤਿਸੀ ਤੇ ਉਨ ਕਾ (ਸਹਜੇ) ਨਿਰਜਤਨ ਹੀ (ਸਹਜਿ) ਸਾਂਤੀ ਪਦ ਮੇਂ ਸਮਾਵਣਾ ਹੋ ਜਾਤਾ ਹੈ॥
Prof. Sahib Singhਗੁਰੂ ਦੀ ਮੱਤ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਿਆ ਰਹਿੰਦਾ ਹੈ, ਹਰ ਵੇਲੇ ਆਤਮਕ ਅਡੋਲਤਾ ਵਿਚ (ਉਹਨਾਂ ਦੀ) ਲੀਨਤਾ ਰਹਿੰਦੀ ਹੈ।ਪਦ ਅਰਥ ਮਨਿ = ਮਨ ਵਿਚ। ਸਹਜੇ = ਆਤਮਕ ਅਡੋਲਤਾ ਵਿਚ ਹੀ। ਸਮਾਉ = ਲੀਨਤਾ।
SikhNet (Spanish)Siguiendo las Enseñanzas del Guru, el Nombre habita en la mente y uno es entonado y absorbido espontáneamente en el Señor.
ਵਡਭਾਗੀ ਨਾਮੁ ਧਿਆਇਆ; ਅਹਿਨਿਸਿ ਲਾਗਾ ਭਾਉ ॥
vaddabhaagee naam dhiaaeaa; ahinis laagaa bhaau |
Sant Singh KhalsaThose with great good fortune meditate on the Naam; night and day, they embrace love for the Name.
Manmohan SinghThe very fortunate contemplate the name and day and night embrace love for it.
Manmohan Singh (Punjabi)ਭਾਰੇ ਲਸੀਬਾਂ ਵਾਲੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਦਿਹੁੰ ਤੇ ਰੈਣ ਇਸ ਨਾਲ ਪਿਆਰ ਪਾਈ ਰਖਦੇ ਹਨ।
Fareedkot Teekaਜਿਨ ਵਡਭਾਗੀਓਂ ਨੇ ਨਾਮ ਕੋ ਧਿਆਇਆ ਹੈ ਦਿਨੇ ਰਾਤ ਤਿਨ ਕਾ (ਭਾਉ) ਪਰੇਮ ਲਗਾ ਹੂਆ ਹੈ॥
Prof. Sahib Singhਵੱਡੇ ਭਾਗਾਂ ਨਾਲ (ਉਹਨਾਂ ਨੇ ਦਿਨ ਰਾਤ ਪਰਮਾਤਮਾ ਦਾ) ਨਾਮ ਸਿਮਰਿਆ ਹੈ, ਦਿਨ ਰਾਤ ਉਹਨਾਂ ਦਾ ਪਿਆਰ (ਹਰਿ-ਨਾਮ ਨਾਲ) ਬਣਿਆ ਰਹਿੰਦਾ ਹੈ।ਪਦ ਅਰਥ ਅਹਿ = ਦਿਨ। ਨਿਸਿ = ਰਾਤ। ਭਾਉ = ਪਿਆਰ।
SikhNet (Spanish)Los que tienen una Buena Fortuna, meditan en el Naam noche y día, y el Amor por el Nombre los acoge.
ਜਨ ਨਾਨਕੁ. ਮੰਗੈ ਧੂੜਿ ਤਿਨ; ਹਉ ਸਦ ਕੁਰਬਾਣੈ ਜਾਉ ॥੨੭॥
jan naanak. mangai dhoorr tin; hau sad kurabaanai jaau |27|
Sant Singh KhalsaServant Nanak begs for the dust of their feet; I am forever a sacrifice to them. ||27||
Manmohan SinghSerf Nanak asks for the dust of their feet, I am ever a sacrifice unto them.
Manmohan Singh (Punjabi)ਨਫਰ ਨਾਨਕ ਉਨ੍ਹਾਂ ਦੇ ਪੈਰਾ ਦੀ ਖਾਕ ਦੀ ਯਾਚਨਾ ਕਰਦਾ ਹੈ। ਮੈਂ ਹਮੇਸ਼ਾਂ ਹੀ ਉਨ੍ਹਾਂ ਉਤੋਂ ਵਾਰਨੇ ਜਾਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤਿਨ ਜਨੋਂ ਕੇ ਚਰਨੋਂ ਕੀ ਧੂੜੀ ਮਾਂਗਤੇ ਹੈਂ ਔਰ ਤਿਨੋਂ ਪਰ ਸਦਾ ਕੁਰਬਾਨ ਜਾਤੇ ਹੈਂ॥੨੭॥
Prof. Sahib Singhਦਾਸ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ (ਸਦਾ) ਮੰਗਦਾ ਹੈ (ਤੇ ਆਖਦਾ ਹੈ ਕਿ ਹੇ ਭਾਈ!) ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੨੭॥ਪਦ ਅਰਥ ਨਾਨਕ ਮੰਗੈ = ਨਾਨਕ ਮੰਗਦਾ ਹੈ (ਇਕ-ਵਚਨ)। ਹਉ = ਮੈਂ। ਸਦ = ਸਦਾ। ਜਾਉ = ਜਾਉਂ, ਮੈਂ ਜਾਂਦਾ ਹਾਂ ॥੨੭॥
SikhNet (Spanish)El Sirviente Nanak pide el polvo de sus Pies, ofrezco mi ser en sacrificio a ellos. (27)
ਲਖ ਚਉਰਾਸੀਹ ਮੇਦਨੀ; ਤਿਸਨਾ ਜਲਤੀ ਕਰੇ ਪੁਕਾਰ ॥
lakh chauraaseeh medanee; tisanaa jalatee kare pukaar |
Sant Singh KhalsaThe 8.4 million species of beings burn in desire and cry in pain.
Manmohan SinghEighty-four lacs of existence, of the earth burn in desire and bewail.
Manmohan Singh (Punjabi)ਜ਼ਮੀਨ ਦੀਆਂ ਚੌਰਾਸੀ ਲੱਖ ਜੂਨੀਆਂ ਖਾਹਿਸ਼ ਅੰਦਰ ਸੜਦੀਆਂ ਹੋਈਆਂ ਵਿਰਲਾਪ ਕਰਦੀਆਂ ਹਨ।
Fareedkot Teekaਚੌਰਾਸੀ ਲਖ ਜੀਅ ਜੰਤ ਸੰਯੁਕਤ ਜੋ (ਮੇਦਨੀ) ਪ੍ਰਿਥਵੀ ਹੈ, ਸੋ ਸੰਪੂਰਨ ਸ੍ਰਿਸ਼ਟੀ ਤ੍ਰਿਸ਼ਨਾ ਅਗਨੀ ਸੇ ਜਲਤੀ ਹੋਈ ਪੁਕਾਰ ਕਰਤੀ ਹੈ॥
Prof. Sahib Singhਚੌਰਾਸੀ ਲੱਖ ਜੂਨਾਂ ਦੇ ਜੀਵਾਂ ਵਾਲੀ ਇਹ ਧਰਤੀ ਤ੍ਰਿਸ਼ਨਾ (ਦੀ ਅੱਗ) ਵਿਚ ਸੜ ਰਹੀ ਹੈ ਅਤੇ ਪੁਕਾਰ ਕਰ ਰਹੀ ਹੈ।ਪਦ ਅਰਥ ਮੇਦਨੀ = ਧਰਤੀ। ਤਿਸਨਾ = ਮਾਇਆ ਦਾ ਲਾਲਚ। ਜਲਦੀ = ਸੜ ਰਹੀ।
SikhNet (Spanish)Las ocho millones cuatrocientas mil especies de seres se consumen de deseo y lloran de dolor.
ਇਹੁ ਮੋਹੁ ਮਾਇਆ ਸਭੁ ਪਸਰਿਆ; ਨਾਲਿ ਚਲੈ ਨ. ਅੰਤੀ ਵਾਰ ॥
eihu mohu maaeaa sabh pasariaa; naal chalai na. antee vaar |
Sant Singh KhalsaAll this show of emotional attachment to Maya shall not go with you at that very last instant.
Manmohan SinghAll this ostentation of the worldly love goes not with one at the last moment.
Manmohan Singh (Punjabi)ਸੰਸਾਰ ਦੀ ਮਮਤਾ ਦਾ ਇਹ ਸਾਰਾ ਪਸਾਰਾ ਅਖੀਰ ਦੇ ਵੇਲੇ ਬੰਦੇ ਲਾਲ ਨਹੀਂ ਜਾਂਦਾ।
Fareedkot Teekaਇਹ ਮਾਇਆ ਮੋਹਿ ਸਭ ਮੇਂ ਪਸਰਿਆ ਹੂਆ ਹੈ ਔਰ ਓਹ ਮਾਯਾ ਅੰਤ ਕੀ ਵਾਰ ਕਿਸੀ ਕੇ ਸਾਥ ਚਲਤੀ ਨਹੀਂ ਹੈ॥
Prof. Sahib Singhਮਾਇਆ ਦਾ ਇਹ ਮੋਹ ਸਾਰੀ ਲੁਕਾਈ ਵਿਚ ਪ੍ਰਭਾਵ ਪਾ ਰਿਹਾ ਹੈ (ਪਰ ਇਹ ਮਾਇਆ) ਅਖ਼ੀਰਲੇ ਵੇਲੇ (ਕਿਸੇ ਦੇ ਭੀ) ਨਾਲ ਨਹੀਂ ਜਾਂਦੀ।ਪਦ ਅਰਥ ਸਭ = ਸਾਰੀ ਲੁਕਾਈ ਵਿਚ। ਪਸਰਿਆ = ਖਿਲਰਿਆ ਹੋਇਆ ਹੈ। ਅੰਤੀ ਵਾਰ = ਅਖ਼ੀਰਲੇ ਵੇਲੇ।
SikhNet (Spanish)Toda esta muestra de apego emocional a Maya no irá contigo en el último instante
ਬਿਨੁ ਹਰਿ ਸਾਂਤਿ. ਨ ਆਵਈ; ਕਿਸੁ ਆਗੈ ਕਰੀ ਪੁਕਾਰ ॥
bin har saant. na aavee; kis aagai karee pukaar |
Sant Singh KhalsaWithout the Lord, peace and tranquility do not come; unto whom should we go and complain?
Manmohan SinghWithout the Lord, peace is attained not. Before whom should one supplicate?
Manmohan Singh (Punjabi)ਪ੍ਰਭੂ ਦੇ ਬਗੈਰ ਠੰਢ-ਚੈਨ ਪਰਾਪਤ ਨਹੀਂ ਹੁੰਦੀ। ਜੀਵ ਕੀਹਦੇ ਮੂਹਰੇ ਫਰਿਆਦ ਕਰੋ?
Fareedkot Teekaਹਰੀ ਕੇ ਨਾਮ ਸੇ ਬਿਨਾਂ ਸਾਂਤੀ ਨਹੀਂ ਆਵਤੀ ਹੈ, ਤਾਂ ਤੇ ਕਿਸ ਕੇ ਆਗੇ ਪੁਕਾਰ ਕਰੋਂ?
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਵਲੋਂ ਕਿਸੇ ਨੂੰ) ਸ਼ਾਂਤੀ (ਭੀ) ਨਹੀਂ ਆਉਂਦੀ। (ਗੁਰੂ ਤੋਂ ਬਿਨਾ) ਕਿਸ ਅੱਗੇ ਮੈਂ ਪੁਕਾਰ ਕਰਾਂ? (ਮਾਇਆ ਦੇ ਮੋਹ ਤੋਂ ਹੋਰ ਕੋਈ ਛੁਡਾ ਨਹੀਂ ਸਕਦਾ)।ਪਦ ਅਰਥ ਆਵਈ = ਆਵੈ, ਆਉਂਦੀ। ਕਰੀ = ਕਰੀਂ, ਮੈਂ ਕਰਾਂ।
SikhNet (Spanish)y sin el Señor, ni la Paz ni la Tranquilidad llegan. ¿En dónde poner nuestra queja?
ਵਡਭਾਗੀ ਸਤਿਗੁਰੁ ਪਾਇਆ; ਬੂਝਿਆ ਬ੍ਰਹਮੁ ਬਿਚਾਰੁ ॥
vaddabhaagee satigur paaeaa; boojhiaa braham bichaar |
Sant Singh KhalsaBy great good fortune, one meets the True Guru, and comes to understand the contemplation of God.
Manmohan SinghThrough the greatest good luck, one meets with the True Guru and realises the Lord's meditation.
Manmohan Singh (Punjabi)ਭਾਰੇ ਚੰਗੇ ਨਸੀਬਾਂ ਰਾਹੀਂ ਜੀਵ ਸੱਚੇ ਗੁਰਾਂ ਨੂੰ ਮਿਲਦਾ ਅਤੇ ਸੁਆਮੀ ਦੇ ਸਿਮਰਨ ਨੂੰ ਅਨੁਭਵ ਕਰਦਾ ਹੈ।
Fareedkot Teekaਜਿਨ ਵਡਭਾਗੀਓਂ ਨੇ ਸਤਿਗੁਰੋਂ ਕੋ ਪਾਇਆ ਹੈ ਪੁਨਾ ਤਿਨੋਂ ਨੇ ਵੀਚਾਰ ਕਰ ਬ੍ਰਹਮ ਜਾਣਿਆ ਹੈ॥
Prof. Sahib Singhਵੱਡੇ ਭਾਗਾਂ ਨਾਲ (ਜਿਨ੍ਹਾਂ ਮਨੁੱਖਾਂ ਨੇ) ਗੁਰੂ ਲੱਭ ਲਿਆ, ਉਹਨਾਂ ਪਰਮਾਤਮਾ ਨਾਲ ਸਾਂਝ ਪਾ ਲਈ, ਉਹਨਾਂ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾ ਲਿਆ।ਪਦ ਅਰਥ ਵਡਭਾਗੀ = ਵੱਡੇ ਭਾਗਾਂ ਨਾਲ। ਬੂਝਿਆ = ਸਮਝ ਲਿਆ।
SikhNet (Spanish)Por una gran Fortuna uno conoce al Guru Verdadero y logra entender la Meditación en el Señor, enalteciendo al Señor en la mente,
ਤਿਸਨਾ ਅਗਨਿ ਸਭ ਬੁਝਿ ਗਈ; ਜਨ ਨਾਨਕ. ਹਰਿ ਉਰਿ ਧਾਰਿ ॥੨੮॥
tisanaa agan sabh bujh gee; jan naanak. har ur dhaar |28|
Sant Singh KhalsaThe fire of desire is totally extinguished, O servant Nanak, enshrining the Lord within the heart. ||28||
Manmohan SinghEnshrining the Lord within the mind, O serf Nanak, the fire of desire is all quenched.
Manmohan Singh (Punjabi)ਸੁਆਮੀ ਨੂੰ ਹਿਰਦੇ ਅੰਦਰ ਟਿਕਾਉਣ ਦੁਆਰਾ ਹੇ ਨਫਰ ਨਾਨਕ! ਖਾਹਿਸ਼ ਦੀ ਮਾਰੀ ਅੱਗ ਬੁਝ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਕੋ ਰਿਦੇ ਬੀਚ ਧਾਰਨੇ ਸੇ ਤਿਨੋਂ ਕੀ ਤ੍ਰਿਸ਼ਨਾ ਅਗਨੀ ਸੰਪੂਰਨ ਬੁਝ ਗਈ ਹੈ ਅਰਥਾਤ ਦੂਰ ਭਈ ਹੈ॥੨੮॥☬ਬੇਨਤੀ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! ਪਰਮਾਤਮਾ ਨੂੰ ਹਿਰਦੇ ਵਿਚ ਵਸਾਣ ਦੇ ਕਾਰਨ (ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਦੀ ਸਾਰੀ ਅੱਗ ਬੁੱਝ ਗਈ ॥੨੮॥ਪਦ ਅਰਥ ਸਭ = ਸਾਰੀ। ਉਰਿ = ਹਿਰਦੇ ਵਿਚ। ਧਾਰਿ = ਰੱਖ ਕੇ ॥੨੮॥
SikhNet (Spanish)el fuego del deseo se extingue, oh, dice el Sirviente Nanak. (28)
ਅਸੀ ਖਤੇ ਬਹੁਤੁ ਕਮਾਵਦੇ; ਅੰਤੁ ਨ ਪਾਰਾਵਾਰੁ ॥
asee khate bahut kamaavade; ant na paaraavaar |
Sant Singh KhalsaI make so many mistakes, there is no end or limit to them.
Manmohan SinghI commit many sins, O Lord, of which there is no limit and end.
Manmohan Singh (Punjabi)ਮੈਂ ਘਨੇਰੇ ਪਾਪ ਕਰਦਾ ਹਾਂ, ਹੇ ਪ੍ਰਭੂ! ਇਨ੍ਹਾਂ ਦਾ ਕੋਈ ਓੜਕ ਅਤੇ ਅਖੀਰ ਨਹੀਂ।
Fareedkot Teekaਹੇ ਅਕਾਲਪੁਰਖ! ਅਸੀਂ ਬਹੁਤ (ਖਤੇ) ਅਪਰਾਧ ਕਮਾਵਤੇ ਹੈਂ, ਜਿਨ ਗੁਨਾਹੋਂ ਕੇ ਪਾਰ ਉਰਾਰ ਕਾ ਅੰਤ ਨਹੀਂ ਹੈ॥
Prof. Sahib Singhਹੇ ਹਰੀ! ਅਸੀਂ ਜੀਵ ਬਹੁਤ ਭੁੱਲਾਂ ਕਰਦੇ ਰਹਿੰਦੇ ਹਾਂ, (ਸਾਡੀਆਂ ਭੁੱਲਾਂ ਦਾ) ਅੰਤ ਨਹੀਂ ਪੈ ਸਕਦਾ, (ਸਾਡੀਆਂ ਭੁੱਲਾਂ ਦਾ) ਪਾਰਲਾ ਉਰਲਾ ਬੰਨਾ ਨਹੀਂ ਲੱਭਦਾ।ਪਦ ਅਰਥ ਅਸੀ = ਅਸੀਂ ਜੀਵ। ਖਤੇ = (ਖ਼ਤਾ = ਭੁੱਲ, ਗੁਨਾਹ) ਭੁੱਲਾਂ। ਪਾਰਾਵਾਰੁ = (ਭੁੱਲਾਂ ਦਾ) ਉਰਲਾ ਬੰਨਾ ਪਰਲਾ ਬੰਨਾ।
SikhNet (Spanish)Cometo tantos errores y no paro de cometerlos,
ਹਰਿ ਕਿਰਪਾ ਕਰਿ ਕੈ ਬਖਸਿ ਲੈਹੁ; ਹਉ ਪਾਪੀ ਵਡ ਗੁਨਹਗਾਰੁ ॥
har kirapaa kar kai bakhas laihu; hau paapee vadd gunahagaar |
Sant Singh KhalsaO Lord, please be merciful and forgive me; I am a sinner, a great offender.
Manmohan SinghO God, mercifully pardon Thou me, I am a sinner and a great offender.
Manmohan Singh (Punjabi)ਹੇ ਵਾਹਿਗੁਰੂ! ਮਿਹਰ ਘਾਰ ਕੇ ਤੂੰ ਮੈਨੂੰ ਮੁਆਫ ਕਰ ਦੇ। ਮੈਂ ਪਾਂਬਰ ਅਤੇ ਭਾਰਾ ਅਪ੍ਰਾਧੀ ਹਾਂ।
Fareedkot Teekaਤਾਂ ਤੇ ਹੇ ਹਰੀ! ਹਮ ਕੋ ਅਪਨੀ ਕ੍ਰਿਪਾ ਕਰ ਕੇ ਬਖਸ਼ ਲੇਵੋ, ਹਮ ਗੁਨਾਹੋਂ ਕੇ ਕਰਨੇ ਵਾਲੇ ਬਡੇ ਪਾਪੀ ਹੈਂ॥
Prof. Sahib Singhਹੇ ਹਰੀ! ਤੂੰ ਮਿਹਰ ਕਰ ਕੇ ਆਪ ਹੀ ਬਖ਼ਸ਼ ਲੈ, ਮੈਂ ਪਾਪੀ ਹਾਂ, ਗੁਨਾਹਗਾਰ ਹਾਂ।ਪਦ ਅਰਥ ਹਰਿ = ਹੇ ਹਰੀ! ਬਖਸਿ ਲੈਹੁ = ਮੁਆਫ਼ ਕਰ, ਖਿਮਾ ਕਰ। ਹਉ = ਹਉਂ, ਮੈਂ। ਗੁਨਹਗਾਰੁ = ਗੁਨਾਹੀਂ।
SikhNet (Spanish)oh Señor, por favor ten Compasión y perdóname, vivo en el error y ofendo todo el tiempo.
ਹਰਿ ਜੀਉ. ਲੇਖੈ ਵਾਰ. ਨ ਆਵਈ; ਤੂੰ ਬਖਸਿ ਮਿਲਾਵਣਹਾਰੁ ॥
har jeeo. lekhai vaar. na aavee; toon bakhas milaavanahaar |
Sant Singh KhalsaO Dear Lord, if You made an account of my mistakes, my turn to be forgiven would not even come. Please forgive me, and unite me with Yourself.
Manmohan SinghMy reverend God! If Thou reckon my misdeeds, then, my turn to be pardoned may not come. Forgiving me, unite Thou me with Thyself.
Manmohan Singh (Punjabi)ਮੇਰੇ ਮਾਣਨੀਯ ਵਾਹਿਗੁਰੂ! ਜੇਕਰ ਤੂੰ ਮੇਰੇ ਕੁਕਰਮ ਗਿਣੇ ਤਾਂ ਮੈਨੂੰ ਮੁਆਫ ਕਰ ਦੇਣ ਦੀ ਵਾਰੀ ਆਉਣੀ ਹੀ ਨਹੀਂ। ਮਾਫੀ ਦੇ ਕੇ ਤੂੰ ਮੈਨੂੰ ਆਪਣੇ ਨਾਲ ਮਿਲਾ ਲੈ।
Fareedkot Teekaਤਾਂ ਤੇ ਹੇ ਹਰੀ ਜੀ! ਲੇਖੇ ਕਰਨੇ ਸੇ ਤੋ ਹਮਾਰੇ ਪਾਪੋਂ ਕਾ ਵਾਰ, ਭਾਵ ਅੰਤ ਨਹੀਂ ਆਵਤਾ ਹੈ, ਤੂੰ ਗੁਨਾਹੋਂ ਕੋ ਬਖਸ਼ ਕਰ ਕੇ ਅਪਣੇ ਸਰੂਪ ਮੇਂ ਮਿਲਾਵਣੇਹਾਰਾ ਹੈਂ॥
Prof. Sahib Singhਹੇ ਪ੍ਰਭੂ ਜੀ! (ਮੇਰੇ ਕੀਤੇ ਕਰਮਾਂ ਦੇ) ਲੇਖੇ ਦੀ ਰਾਹੀਂ ਤਾਂ (ਬਖ਼ਸ਼ਸ਼ ਹਾਸਲ ਕਰਨ ਦੀ ਮੇਰੀ) ਵਾਰੀ ਹੀ ਨਹੀਂ ਆ ਸਕਦੀ, ਤੂੰ (ਮੇਰੀਆਂ ਭੁੱਲਾਂ) ਬਖ਼ਸ਼ ਕੇ (ਮੈਨੂੰ ਆਪਣੇ ਚਰਨਾਂ ਵਿਚ) ਮਿਲਾਣ ਦੀ ਸਮਰਥਾ ਵਾਲਾ ਹੈਂ।ਪਦ ਅਰਥ ਲੇਖੈ = ਲੇਖੇ ਦੇ ਰਾਹੀਂ। ਵਾਰ = (ਬਖ਼ਸ਼ਸ਼ ਦੀ) ਵਾਰੀ। ਬਖਸਿ = ਬਖ਼ਸ਼ ਕੇ।
SikhNet (Spanish)Oh Señor, si llevas la cuenta de mis errores, el momento para mi perdón nunca va a llegar, por piedad perdóname y úneme en Tu Ser.
ਗੁਰ ਤੁਠੈ ਹਰਿ ਪ੍ਰਭੁ ਮੇਲਿਆ; ਸਭ ਕਿਲਵਿਖ ਕਟਿ ਵਿਕਾਰ ॥
gur tutthai har prabh meliaa; sabh kilavikh katt vikaar |
Sant Singh KhalsaThe Guru, in His Pleasure, has united me with the Lord God; He has cut away all my sinful mistakes.
Manmohan SinghEffacing all my sins and transgressions, the Guru, of his own pleasure, has blended me with my God Lord.
Manmohan Singh (Punjabi)ਮੇਰੇ ਸਾਰੇ ਪਾਪ ਅਤੇ ਅਪ੍ਰਾਧ ਮੇਟ ਕੇ, ਆਪਣੀ ਪ੍ਰਸੰਨਤਾ ਦੁਆਰਾ, ਗੁਰਾਂ ਨੇ ਮੇਨੂੰ ਮੇਰੇ ਵਾਹਿਗੁਰੂ ਸੁਆਮੀ ਨਾਲ ਅਭੇਦ ਕਰ ਦਿਤਾ ਹੈ।
Fareedkot Teekaਹੇ ਹਰਿ ਪ੍ਰਭੂ! ਜਿਸ ਕੋ ਸਤਿਗੁਰੋਂ ਨੇ ਪ੍ਰਸੰਨ ਹੋ ਕੇ ਵਿਕਾਰ ਔ ਪਾਪੋਂ ਕੋ ਕਾਟ ਕਰ ਤੇਰੇ ਸਾਥ ਮੇਲਿਆ ਹੈ, ਸੋਈ ਮਿਲਿਆ ਹੈ॥
Prof. Sahib Singh(ਜਿਸ ਉੱਤੇ ਪ੍ਰਭੂ ਦੀ ਮਿਹਰ ਹੋਈ, ਉਸ ਦੇ ਅੰਦਰੋਂ) ਸਾਰੇ ਪਾਪ ਵਿਕਾਰ ਕੱਟ ਕੇ ਦਇਆਵਾਨ ਹੋਏ ਗੁਰੂ ਨੇ ਉਸ ਨੂੰ ਹਰਿ-ਪ੍ਰਭੂ ਮਿਲਾ ਦਿੱਤਾ।ਪਦ ਅਰਥ ਤੁਠੈ ਗੁਰ = ਪ੍ਰਸੰਨ ਹੋਏ ਗੁਰੂ ਨੇ। ਕਿਲਵਿਖ = ਪਾਪ। ਕਟਿ = ਕੱਟ ਕੇ, ਦੂਰ ਕਰ ਕੇ।
SikhNet (Spanish)El Guru por Su Propio Placer me ha unido al Dios nuestro Señor, borrando todos y cada uno de mis terribles errores.
ਜਿਨਾ ਹਰਿ ਹਰਿ ਨਾਮੁ ਧਿਆਇਆ; ਜਨ ਨਾਨਕ. ਤਿਨੑ ਜੈਕਾਰੁ ॥੨੯॥
jinaa har har naam dhiaaeaa; jan naanak. tina jaikaar |29|
Sant Singh KhalsaServant Nanak celebrates the victory of those who meditate on the Name of the Lord, Har, Har. ||29||
Manmohan SinghO Nanak, the slave, hail unto those, who meditate on the Name of their God Lord.
Manmohan Singh (Punjabi)ਅਫਰੀਨ ਹੈ ਉਨ੍ਹਾਂ ਨੂੰ ਹੇ ਗੋਲੇ ਲਾਨਕ! ਜੋ ਆਪਣੇ ਹਰੀ ਸਾਈਂ ਦੇ ਨਾਮ ਦਾ ਸਿਮਰਨ ਕਰਦੇ ਹਨ।
Fareedkot Teekaਹੇ ਹਰੀ! ਜਿਨੋਂ ਪੁਰਸੋਂ ਨੇ ਤੇਰੇ ਹਰਿ ਹਰਿ ਨਾਮ ਕੋ ਧਿਆਇਆ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਜਨੋਂ ਕੀ ਸਦਾ (ਜੈਕਾਰੁ) ਉਸਤਤੀ ਹੋਤੀ ਹੈ ਵਾ ਹਮ ਤਿਨ ਕੋ ਨਮਸਕਾਰ ਕਰਤੇ ਹੈਂ॥੨੯॥
Prof. Sahib Singhਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਆਈ ਹੈ ॥੨੯॥ਪਦ ਅਰਥ ਜੈਕਾਰੁ = ਇੱਜ਼ਤ, ਸੋਭਾ ॥੨੯॥
SikhNet (Spanish)El Sirviente Nanak celebra la Victoria de quienes meditan en el Nombre del Señor, Jar, Jar. (29)
ਵਿਛੁੜਿ ਵਿਛੁੜਿ ਜੋ ਮਿਲੇ; ਸਤਿਗੁਰ ਕੇ ਭੈ ਭਾਇ ॥
vichhurr vichhurr jo mile; satigur ke bhai bhaae |
Sant Singh KhalsaThose who have been separated and alienated from the Lord are united with Him again, through the Fear and the Love of the True Guru.
Manmohan SinghThey, who are separated, and drifted away from God, meet with Him through the fear and love of The True Guru.
Manmohan Singh (Punjabi)ਜਿਹੜੇ ਵਾਹਿਗੁਰੂ ਨਾਲੋ ਨਿਖੜੇ, ਅਤੇ ਵਿਛੁਡੇ ਹੋਏ ਹਨ, ਉਹ ਸੱਚੇ ਗੁਰਾਂ ਤੋਂ ਡਰ ਅਤੇ ਪਿਆਰ ਰਾਹੀਂ ਵੁਸ ਨੂੰ ਮਿਲ ਪੈਦੇ ਹਨ।
Fareedkot Teekaਜੋ ਜਨ ਸਤਿਗੁਰੋਂ ਮੇਂ ਭੈ ਅਰ ਪਰੇਮ ਧਾਰ ਕੇ ਮਨ, ਤਨ ਸੇ ਜਨਮੋਂ ਕੇ ਵਿਛੜੇ ਹੂਏ ਹਰੀ ਸੇ ਮਿਲੇ ਹੈਂ॥
Prof. Sahib Singh(ਅਨੇਕਾਂ ਜਨਮਾਂ ਵਿਚ ਪਰਮਾਤਮਾ ਨਾਲੋਂ) ਮੁੜ ਮੁੜ ਵਿੱਛੁੜ ਕੇ ਜਿਹੜੇ ਮਨੁੱਖ (ਆਖ਼ਰ) ਗੁਰੂ ਦੇ ਡਰ-ਅਦਬ ਵਿਚ ਗੁਰੂ ਦੇ ਪ੍ਰੇਮ ਵਿਚ ਟਿਕ ਗਏ,ਪਦ ਅਰਥ ਵਿਛੁੜਿ = (ਪ੍ਰਭੂ ਤੋਂ) ਵਿੱਛੁੜ ਕੇ। ਵਿਛੁੜਿ ਵਿਛੁੜਿ = ਮੁੜ ਮੁੜ ਵਿੱਛੁੜ ਕੇ। ਭੈ = ਡਰ-ਅਦਬ ਵਿਚ। ਭਾਇ = ਪਿਆਰ ਵਿਚ।
SikhNet (Spanish)Quienes han estado separados y alienados del Señor son unidos a Él otra vez. Mediante el Temor del Amor del Guru
ਜਨਮ ਮਰਣ ਨਿਹਚਲੁ ਭਏ; ਗੁਰਮੁਖਿ ਨਾਮੁ ਧਿਆਇ ॥
janam maran nihachal bhe; guramukh naam dhiaae |
Sant Singh KhalsaThey escape the cycle of birth and death, and, as Gurmukh, they meditate on the Naam, the Name of the Lord.
Manmohan SinghContemplating the Name, through the Guru's Grace, they gain eternal status by effacing birth and death.
Manmohan Singh (Punjabi)ਗੁਰਾਂ ਦੀ ਰਹਿਮਤ ਰਾਹੀਂ, ਨਾਮ ਦਾ ਸਿਮਰਨ ਕਰਨ ਦੁਆਰਾ ਜੰਮਣ ਤੇ ਮਰਨ ਨੂੰ ਮੇਟ ਉਹ ਅਹਿੱਲ ਹੋ ਜਾਂਦੇ ਹਨ।
Fareedkot Teekaਸੋ ਪੁਰਸ਼ ਗੁਰਾਂ ਦ੍ਵਾਰੇ ਨਾਮ ਕੋ ਧਿਆਇ ਕਰ ਜਨਮ ਮਰਨ ਸੇ ਨਿਹਚਲ ਅਰਥਾਤ ਰਹਿਤ ਹੂਏ ਹੈਂ॥
Prof. Sahib Singhਉਹ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜਨਮ ਮਰਨ ਦੇ ਗੇੜ ਵਲੋਂ ਅਡੋਲ ਹੋ ਗਏ।ਪਦ ਅਰਥ ਨਿਹਚਲੁ = ਅਡੋਲ। ਗੁਰਮੁਖਿ = ਗੁਰੂ ਦੀ ਰਾਹੀਂ। ਧਿਆਇ = ਸਿਮਰ ਕੇ।
SikhNet (Spanish)Verdadero, ellos se escapan del ciclo de la vida y la muerte, y como Gurmukjs, meditan en el Naam, el Nombre del Señor.
ਗੁਰ ਸਾਧੂ ਸੰਗਤਿ ਮਿਲੈ; ਹੀਰੇ ਰਤਨ ਲਭੰਨੑਿ ॥
gur saadhoo sangat milai; heere ratan labhana |
Sant Singh KhalsaJoining the Saadh Sangat, the Guru's Congregation, the diamonds and jewels are obtained.
Manmohan SinghMeeting with the saint Guru's society, the jewel and emeralds are found.
Manmohan Singh (Punjabi)ਸੰਤ ਗੁਰਦੇਵ ਜੀ ਦੀ ਸੰਗਤ ਨਾਲ ਮਿਲਣ ਦੁਆਰਾ ਜਵੇਹਰ ਅਤੇ ਮਾਣਕ ਲਭ ਪੈਦੇ ਹਨ।
Fareedkot Teekaਜੋ ਪੁਰਸ਼ ਸਤਿਗੁਰ ਸਾਧੂ ਕੀ ਸੰਗਤਿ ਮੇਂ ਮਿਲੇ ਹੈਂ, ਸੋ ਜਨ (ਹੀਰੇ ਰਤਨ) ਗਿਆਨ ਵਈਰਾਗ ਕੋ ਲਭ ਲੇਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਸਾਧੂ ਗੁਰੂ ਦੀ ਸੰਗਤ ਹਾਸਲ ਹੋ ਜਾਂਦੀ ਹੈ, ਉਹ (ਉਸ ਸੰਗਤ ਵਿਚੋਂ) ਪਰਮਾਤਮਾ ਦੇ ਕੀਮਤੀ ਆਤਮਕ ਗੁਣ ਲੱਭ ਲੈਂਦੇ ਹਨ।ਪਦ ਅਰਥ ਲਭੰਨਿ = ਲੱਭ ਲੈਂਦੇ ਹਨ।
SikhNet (Spanish)Uniéndose a la Saad Sangat, la Congregación del Guru, las joyas y los diamantes son obtenidos.
ਨਾਨਕ. ਲਾਲੁ ਅਮੋਲਕਾ; ਗੁਰਮੁਖਿ ਖੋਜਿ ਲਹੰਨੑਿ ॥੩੦॥
naanak. laal amolakaa; guramukh khoj lahana |30|
Sant Singh KhalsaO Nanak, the jewel is priceless; the Gurmukhs seek and find it. ||30||
Manmohan SinghNanak, invaluable is the jewel of the Lord's Name. The Guru-wards seek and obtain it.
Manmohan Singh (Punjabi)ਨਾਨਕ, ਅਣਮੁੱਲਾ ਹੈ ਪ੍ਰਭੂ ਦੇ ਨਾਮ ਦਾ ਹੀਰਾ। ਗੁਰੂ ਅਨੁਸਾਰੀ ਲਭ ਕੇ ਇਸ ਨੂੰ ਪਰਾਪਤ ਕਰ ਲੈਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪਰਮਾਤਮਾ ਰੂਪੀ ਅਮੋਲਕ ਲਾਲ ਕੋ ਗੁਰਮੁਖ ਖੋਜ ਕਰ ਕੇ ਸਤਿਗੁਰੋਂ ਤੇ ਪਾਇ ਲੇਤੇ ਹੈਂ॥੩੦॥
Prof. Sahib Singhਹੇ ਨਾਨਕ! ਪਰਮਾਤਮਾ ਦਾ ਅੱਤ ਕੀਮਤੀ ਨਾਮ-ਹੀਰਾ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਸੰਗਤ ਵਿਚੋਂ) ਖੋਜ ਕੇ ਹਾਸਲ ਕਰ ਲੈਂਦੇ ਹਨ ॥੩੦॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਖੋਜਿ = ਖੋਜ ਕੇ, ਢੂੰਢ ਕੇ। ਲਹੰਨ੍ਹ੍ਹਿ = ਲੱਭ ਲੈਂਦੇ ਹਨ ॥੩੦॥
SikhNet (Spanish)Oh, dice Nanak, La Joya es Invaluable y el Gurmukj La busca y La encuentra. (30)
ਮਨਮੁਖ. ਨਾਮੁ, ਨ ਚੇਤਿਓ; ਧਿਗੁ ਜੀਵਣੁ ਧਿਗੁ ਵਾਸੁ ॥
manamukh. naam, na chetio; dhig jeevan dhig vaas |
Sant Singh KhalsaThe self-willed manmukhs do not even think of the Naam. Cursed are their lives, and cursed are their homes.
Manmohan SinghThe egocentric contemplates not the Name. Accursed is his life and accursed his abode.
Manmohan Singh (Punjabi)ਮਨ-ਮਤੀਆ ਨਾਮ ਦਾ ਆਰਾਧਨ ਨਹੀਂ ਕਰਦਾ ਲਾਣ੍ਹਤ ਹੈ ਉਸ ਦੀ ਜਿੰਦਗੀ ਨੂੰ ਤੇ ਲਾਣ੍ਹਤ ਉਸ ਦਾ ਰਹਿਣ ਦੇ ਥਾਂ ਨੂੰ।
Fareedkot Teekaਜਿਨ ਮਨਮੁਖੋਂ ਨੇ ਨਾਮ ਕੋ ਨਹੀਂ (ਚੇਤਿਓ) ਸਿਮਰਿਆ ਹੈ, ਤਿਨਾਂ ਕਾ ਜੀਵਣਾ ਭੀ ਧ੍ਰਿਕਾਰ ਰੂਪ ਹੈ ਔ ਤਿਨ ਕੇ ਨਿਵਾਸ ਕੋ ਭੀ ਧ੍ਰਿਕਾਰ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ, ਉਹਨਾਂ ਦਾ ਜਗਤ-ਵਸੇਬਾ ਫਿਟਕਾਰ-ਜੋਗ ਹੀ ਰਹਿੰਦਾ ਹੈ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੇ। ਧਿਗੁ = ਫਿਟਕਾਰ-ਯੋਗ। ਵਾਸੁ = (ਜਗਤ ਵਿਚ) ਵਸੇਬਾ।
SikhNet (Spanish)Los soberbios Manmukjs ni siquiera piensan en el Naam, malditas son sus vidas y sus hogares.
ਜਿਸ ਦਾ ਦਿਤਾ ਖਾਣਾ ਪੈਨਣਾ; ਸੋ ਮਨਿ ਨ ਵਸਿਓ. ਗੁਣਤਾਸੁ ॥
jis daa ditaa khaanaa painanaa; so man na vasio. gunataas |
Sant Singh KhalsaThat Lord who gives them so much to eat and wear - they do not enshrine that Lord, the Treasure of Virtue, in their minds.
Manmohan SinghHe whose bounties, man eats and wears, that Lord, the Treasure of virtues, he enshrines not in his mind.
Manmohan Singh (Punjabi)ਜਿਸ ਦੀਆਂ ਦਾਤਾਂ ਬੰਦਾ ਖਾਂਦਾ ਅਤੇ ਪਹਿਰਦਾ ਹੈ, ਉਸ ਨੇਕੀਆਂ ਦੇ ਖ਼ਜ਼ਾਨੇ ਪ੍ਰਭੂ ਨੂੰ ਉਹ ਆਪਦੇ ਚਿੱਤ ਅੰਦਰ ਅਸਥਾਪਨ ਨਹੀਂ ਕਰਦਾ।
Fareedkot Teekaਕਿਉਂ ਕਿ ਜਿਸ ਵਾਹਿਗੁਰੂ ਕਾ ਦੀਆ ਹੂਆ ਇਹ ਜੀਵ ਖਾਣਾ ਔ ਪਹਿਰਨਾ ਕਰਤਾ ਹੈ, ਸੋ ਗੁਣੋਂ ਕਾ (ਤਾਸ) ਸਮੁਦ੍ਰ ਮਨ ਮੇਂ ਨ ਵਸਤਾ ਭਯਾ॥
Prof. Sahib Singhਉਹਨਾਂ ਦੇ ਮਨ ਵਿਚ ਗੁਣਾਂ ਦਾ ਖ਼ਜ਼ਾਨਾ ਉਹ ਪ੍ਰਭੂ ਨਹੀਂ ਟਿਕਿਆ, ਜਿਸ ਦਾ ਦਿੱਤਾ ਅੰਨ ਅਤੇ ਕੱਪੜਾ ਉਹ ਵਰਤਦੇ ਰਹਿੰਦੇ ਹਨ।ਪਦ ਅਰਥ ਜਿਸ ਦਾ = (ਸੰਬੰਧਕ 'ਦਾ' ਦੇ ਕਰਨ 'ਜਿਸੁ' ਦਾ (ੁ) ਉਡ ਗਿਆ ਹੈ)। ਮਨਿ = ਮਨ ਵਿਚ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ਹਰੀ।
SikhNet (Spanish)Ese Señor que tanto los alimenta y los viste, el Tesoro de Virtud, no Lo enaltecen en sus mentes.
ਇਹੁ ਮਨੁ ਸਬਦਿ. ਨ ਭੇਦਿਓ; ਕਿਉ ਹੋਵੈ ਘਰ ਵਾਸੁ ॥
eihu man sabad. na bhedio; kiau hovai ghar vaas |
Sant Singh KhalsaThis mind is not pierced by the Word of the Shabad; how can it come to dwell in its true home?
Manmohan SinghThis mind of his pierced not with the Name. How can he abide in the True abode?
Manmohan Singh (Punjabi)ਉਸ ਦਾ ਇਹ ਮਨੂਆ ਨਾਮ ਨਾਲ ਵਿੰਨ੍ਹਿਆ ਨਹੀਂ ਗਿਆ। ਉਹ ਸੱਚੇ ਧਾਮ ਅੰਦਰ ਕਿਸ ਤਰ੍ਹਾਂ ਵਸ ਸਕਦਾ ਹੈ?
Fareedkot Teekaਤਿਨੋਂ ਕਾ ਇਹ ਮਨ ਗੁਰੋਂ ਕੇ (ਸਬਦਿ) ਉਪਦੇਸ਼ ਮੇਂ ਨਹੀਂ (ਭੇਦਿਓ) ਬੇਧਿਆ ਹੈ ਵਾ ਸਬਦ ਕਾ ਮਹਰਮ ਨਹੀਂ ਹੂਆ ਹੈ। ਤਾਂ ਤੇ ਤਿਨੋਂ ਕਾ ਸ੍ਵਰੂਪ ਘਰ ਮੇਂ ਕੈਸੇ ਨਿਵਾਸ ਹੋਵੈ?
Prof. Sahib Singhਉਹਨਾਂ ਦਾ ਇਹ ਮਨ (ਕਦੇ) ਗੁਰੂ ਦੇ ਸ਼ਬਦ ਵਿਚ ਨਹੀਂ ਜੁੜਦਾ। ਫਿਰ ਉਹਨਾਂ ਨੂੰ ਪ੍ਰਭੂ-ਚਰਨਾਂ ਦਾ ਨਿਵਾਸ ਕਿਵੇਂ ਹਾਸਲ ਹੋਵੇ?ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਵਿਚ। ਭੇਦਿਓ = ਵਿੱਝਿਆ, ਪ੍ਰੋਤਾ ਗਿਆ। ਘਰ ਵਾਸੁ = (ਅਸਲ) ਘਰ ਦਾ ਵਾਸਾ।
SikhNet (Spanish)La mente no es atravesada por la Palabra del Shabd. ¿Cómo puede entonces llegar a habitar a su Hogar Verdadero?
ਮਨਮੁਖੀਆ ਦੋਹਾਗਣੀ; ਆਵਣ ਜਾਣਿ ਮੁਈਆਸੁ ॥
manamukheea dohaaganee; aavan jaan mueeaas |
Sant Singh KhalsaThe self-willed manmukhs are like discarded brides, ruined by coming and going in the cycle of reincarnation.
Manmohan SinghThe way-ward and discarded brides are ruined in coming and going.
Manmohan Singh (Punjabi)ਆਪ ਹੁਦਰੀਆਂ ਅਤੇ ਛੁਟੜ ਪਤਨੀਆਂ ਆਉਣ ਤੇ ਜਾਣ ਅੰਦਰ ਬਰਬਾਦ ਹੋ ਜਾਂਦੀਆਂ ਹਨ।
Fareedkot Teekaਸੋ ਮਨਮੁਖ ਰੂਪੀ ਦੁਹਾਗਣੀ ਆਵਣੇ ਜਾਣੇ ਮੇਂ ਹੀ ਹੈ ਵਾ ਮਰਤੀ ਹੈ, ਭਾਵ ਦੁਖੀ ਹੋਤੀ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ ਬਦ-ਨਸੀਬ ਹੀ ਰਹਿੰਦੀਆਂ ਹਨ, ਉਹ ਜਨਮ-ਮਰਨ ਦੇ ਗੇੜ ਵਿਚ ਪਈਆਂ ਰਹਿੰਦੀਆਂ ਹਨ, ਉਹ ਸਦਾ ਆਤਮਕ ਮੌਤੇ ਮਰੀਆਂ ਰਹਿੰਦੀਆਂ ਹਨ।ਪਦ ਅਰਥ ਮਨ ਮੁਖੀਆ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ। ਦੋਹਾਗਣੀ = ਛੁੱਟੜ, ਮੰਦੇ ਭਾਗਾਂ ਵਾਲੀਆਂ। ਆਵਣ ਜਾਣਿ = ਜੰਮਣ ਮਰਨ (ਦੇ ਗੇੜ) ਵਿਚ। ਮੁਈਆਸੁ = ਆਤਮਕ ਮੌਤੇ ਮਰੀਆਂ ਹੋਈਆਂ।
SikhNet (Spanish)Los arrogantes Manmukjs son como las esposas hechas a un lado, arruinados por las idas y venidas en el ciclo de las reencarnaciones.
ਗੁਰਮੁਖਿ ਨਾਮੁ ਸੁਹਾਗੁ ਹੈ; ਮਸਤਕਿ ਮਣੀ ਲਿਖਿਆਸੁ ॥
guramukh naam suhaag hai; masatak manee likhiaas |
Sant Singh KhalsaThe Gurmukhs are embellished and exalted by the Naam, the Name of the Lord; the jewel of destiny is engraved upon their foreheads.
Manmohan SinghThe Name is the groom of the chaste bride and on their forehead is writ the acquisition of the Name jewel.
Manmohan Singh (Punjabi)ਨਾਮ ਪਵਿੱਤਰ ਪਤਨੀਆਂ ਦਾ ਪਤੀ ਹੈ ਅਤੇ ਉਨ੍ਹਾਂ ਦੇ ਮੱਥੇ ਉਤੇ ਨਾਮ ਦੇ ਹੀਰੇ ਦੀ ਪਰਾਪਤੀ ਲਿਖੀ ਹੋਈ ਹੈ।
Fareedkot Teekaਗੁਰਮੁਖੋਂ ਕੋ ਨਾਮ ਕੇ ਜਪਣੇ ਤੇ ਸੁਹਾਗ ਹੂਆ ਹੈ ਅਰਥਾਤ ਅਨੰਦ ਭਯਾ ਹੈ, ਕਿਉਂ ਕਿ ਤਿਨ ਕੇ ਮਸਤਕ ਮੇਂ ਉਤਮ ਭਾਗੋਂ ਕੀ (ਮਣੀ) ਰਤੀ (ਲਿਖਿਆਸੁ) ਲਿਖੀ ਗਈ ਹੈ॥
Prof. Sahib Singhਜਿਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸਨਮੁਖ ਹਨ (ਉਹਨਾਂ ਦੇ ਹਿਰਦੇ ਵਿਚ ਵੱਸਦਾ ਹਰਿ-) ਨਾਮ ਉਹਨਾਂ ਦੇ ਸਿਰ ਉਤੇ ਸੁਹਾਗ ਹੈ, ਉਹਨਾਂ ਦੇ ਮੱਥੇ ਉਤੇ ਟਿੱਕਾ ਲੱਗਾ ਹੋਇਆ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੀਆਂ। ਸੁਹਾਗੁ = ਸੁਭਾਗ। ਮਸਤਕਿ = ਮੱਥੇ ਉੱਤੇ। ਮਣੀ = ਟਿੱਕਾ।
SikhNet (Spanish)Los Gurmukjs son embellecidos y exaltados por el Naam y la Joya del Destino es ungida sobre sus frentes.
ਹਰਿ ਹਰਿ ਨਾਮੁ ਉਰਿ ਧਾਰਿਆ; ਹਰਿ ਹਿਰਦੈ ਕਮਲ ਪ੍ਰਗਾਸੁ ॥
har har naam ur dhaariaa; har hiradai kamal pragaas |
Sant Singh KhalsaThey enshrine the Name of the Lord, Har, Har, within their hearts; the Lord illumines their heart-lotus.
Manmohan SinghThey enshrine the Lord God's Name in their mind and God illumines their heart lotus.
Manmohan Singh (Punjabi)ਉਹ ਸਾਈਂ ਹਰੀ ਦੇ ਨਾਮ ਨੂੰ ਆਪਣੇ ਮਨ ਵਿੱਚ ਟਿਕਾਉਂਦੀਆਂ ਹਨ ਅਤੇ ਹਰੀ ਉਨ੍ਹਾਂ ਦੇ ਦਿਲ ਕੰਵਲ ਨੂੰ ਰੋਸ਼ਨ ਕਰ ਦਿੰਦਾ ਹੈ।
Fareedkot Teekaਤਾਂ ਤੇ ਤਿਨੋਂ ਨੇ ਜਬ ਹਰਿ ਹਰਿ ਨਾਮ ਕੋ ਰਿਦੇ ਬੀਚ ਧਾਰਿਆ ਹੈ ਤਬ ਤਿਨ ਕੇ ਹਿਰਦੇ ਕਮਲ ਮੇਂ ਹਰੀ ਕਾ ਪ੍ਰਕਾਸ਼ ਹੂਆ ਹੈ, ਭਾਵ ਸਖ੍ਯਾਤਕਾਰ ਭਯਾ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੀਆਂ ਨੇ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਵਸਾਇਆ ਹੁੰਦਾ ਹੈ ਉਹਨਾਂ ਦੇ ਹਿਰਦੇ ਦਾ ਕੌਲ-ਫੁੱਲ ਖਿੜਿਆ ਰਹਿੰਦਾ ਹੈ।ਪਦ ਅਰਥ ਉਰਿ = ਹਿਰਦੇ ਵਿਚ। ਹਿਰਦੈ = ਹਿਰਦੇ ਵਿਚ। ਪ੍ਰਗਾਸੁ = ਖਿੜਾਉ।
SikhNet (Spanish)Ellos enaltecen el Nombre del Señor, Jar, Jar, en sus corazones y el Señor ilumina el Loto de su corazón.
ਸਤਿਗੁਰੁ ਸੇਵਨਿ ਆਪਣਾ; ਹਉ ਸਦ ਬਲਿਹਾਰੀ ਤਾਸੁ ॥
satigur sevan aapanaa; hau sad balihaaree taas |
Sant Singh KhalsaI am forever a sacrifice to those who serve their True Guru.
Manmohan SinghThey, who serve their True Guru, unto them I am ever a sacrifice.
Manmohan Singh (Punjabi)ਜੋ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦੀਆਂ ਹਨ, ਉਨ੍ਹਾਂ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਵੰਞਦਾ ਹਾਂ।
Fareedkot Teekaਜੋ ਅਪਨਾ ਸਤਿਗੁਰ ਸੇਵਨ ਕਰਤੇ ਹੈਂ ਹਮ ਤਿਨੋਂ ਪਰ ਸਦਾ ਬਲਿਹਾਰਣੇ ਜਾਤੇ ਹੈਂ॥
Prof. Sahib Singhਉਹ ਜੀਵ-ਇਸਤ੍ਰੀਆਂ ਸਦਾ ਆਪਣੇ ਗੁਰੂ ਦੀ ਸਰਨ ਪਈਆਂ ਰਹਿੰਦੀਆਂ ਹਨ। ਮੈਂ ਉਹਨਾਂ ਤੋਂ ਸਦਾ ਸਦਕੇ ਹਾਂ।ਪਦ ਅਰਥ ਸੇਵਨਿ = ਸੇਂਵਦੀਆਂ ਹਨ। ਹਉ = ਹਉਂ, ਮੈਂ। ਸਦ = ਸਦਾ। ਤਾਸੁ = ਉਹਨਾਂ ਤੋਂ।
SikhNet (Spanish)Ofrezco para siempre mi ser en sacrificio a quienes sirven a su Guru Verdadero,
ਨਾਨਕ. ਤਿਨ ਮੁਖ ਉਜਲੇ; ਜਿਨ ਅੰਤਰਿ ਨਾਮੁ ਪ੍ਰਗਾਸੁ ॥੩੧॥
naanak. tin mukh ujale; jin antar naam pragaas |31|
Sant Singh KhalsaO Nanak, radiant and bright are the faces of those whose inner beings are illuminated with the Light of the Naam. ||31||
Manmohan SinghNanak, illumined are the countenances of those, within whose mind is the Name's light.
Manmohan Singh (Punjabi)ਨਾਨਕ, ਰੋਸ਼ਨ ਹਨ ਉਨ੍ਹਾਂ ਦੇ ਚਿਹਰੇ, ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਦਾ ਨੂਰ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਕੇ ਅੰਤਰ ਨਾਮ ਕਾ ਪ੍ਰਕਾਸ਼ ਹੂਆ ਹੈ ਤਿਨੋਂ ਕੇ ਮੁਖ ਉਜਲੇ ਹੂਏ ਹੈਂ॥੨॥
Prof. Sahib Singhਹੇ ਨਾਨਕ! ਜਿਨ੍ਹਾਂ ਦੇ ਹਿਰਦੇ ਵਿਚ (ਪਰਮਾਤਮਾ ਦਾ) ਨਾਮ (ਆਤਮਕ ਜੀਵਨ ਦਾ) ਚਾਨਣ (ਕਰੀ ਰੱਖਦਾ) ਹੈ ਉਹਨਾਂ ਦੇ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਰਹਿੰਦੇ ਹਨ ॥੩੧॥ਪਦ ਅਰਥ ਉਜਲੇ = ਰੌਸ਼ਨ। ਅੰਤਰਿ = ਅੰਦਰ ॥੩੧॥
SikhNet (Spanish)Oh, dice Nanak, radiantes están las caras de quienes tienen su ser interior iluminado con la Luz del Naam. (31)
ਸਬਦਿ ਮਰੈ. ਸੋਈ ਜਨੁ ਸਿਝੈ; ਬਿਨੁ ਸਬਦੈ ਮੁਕਤਿ. ਨ ਹੋਈ ॥
sabad marai. soee jan sijhai; bin sabadai mukat. na hoee |
Sant Singh KhalsaThose who die in the Word of the Shabad are saved. Without the Shabad, no one is liberated.
Manmohan SinghHe, who dies through the Name, that man is exonerated, Without the Name, one is emancipated not.
Manmohan Singh (Punjabi)ਜੋ ਨਾਮ ਦੇ ਰਾਹੀਂ ਮਰ ਜਾਂਦਾ ਹੈ, ਉਹ ਜੀਵ ਸੁਰਖਰੂ ਥੀ ਵੰਞਦਾ ਹੈ। ਨਾਮ ਦੇ ਬਗੈਰ ਇਨਸਾਨ ਦੀ ਕਲਿਆਣ ਨਹੀਂ ਹੁੰਦੀ।
Fareedkot Teekaਜੋ ਪੁਰਸ਼ ਗੁਰੋਂ ਕੇ (ਸਬਦਿ) ਉਪਦੇਸ਼ ਕਰਕੇ, ਜੀਵ ਭਾਵ ਸੇ ਮਰੇ ਹੈਂ ਸੋਈ ਜਨ (ਸਿਝੈ) ਮੁਕਤ ਹੋਤਾ ਹੈ, ਗੁਰ ਉਪਦੇਸ਼ ਤੇ ਬਿਨਾ ਮੁਕਤੀ ਨਹੀਂ ਹੋਤੀ ਹੈ॥
Prof. Sahib Singh(ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦਾ ਹੈ ਉਹ ਮਨੁੱਖ ਹੀ (ਜ਼ਿੰਦਗੀ ਵਿਚ) ਕਾਮਯਾਬ ਹੁੰਦਾ ਹੈ। (ਗੁਰੂ ਦੇ) ਸ਼ਬਦ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਹੁੰਦੀ।ਪਦ ਅਰਥ ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ। ਮਰੈ = (ਵਿਕਾਰਾਂ ਵਲੋਂ) ਮਰਦਾ ਹੈ, ਬੇ-ਹਿੱਸ ਹੋ ਜਾਂਦਾ ਹੈ। ਸਿਝੈ = ਕਾਮਯਾਬ ਹੁੰਦਾ ਹੈ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ।
SikhNet (Spanish)Quienes mueren en la Palabra del Shabd son salvados, y sin el Shabd nadie se libera.
ਭੇਖ ਕਰਹਿ ਬਹੁ ਕਰਮ ਵਿਗੁਤੇ; ਭਾਇ ਦੂਜੈ ਪਰਜ ਵਿਗੋਈ ॥
bhekh kareh bahu karam vigute; bhaae doojai paraj vigoee |
Sant Singh KhalsaThey wear religious robes and perform all sorts of rituals, but they are ruined; in the love of duality, their world is ruined.
Manmohan SinghThey, who wear religious garbs and perform many rituals, are ruined. Through another's love the world is wasted away.
Manmohan Singh (Punjabi)ਜੋ ਧਾਰਮਕ ਲਿਬਾਸ ਪਾਉਂਦੇ ਹਨ ਤੇ ਘਣੇਰੇ ਕਰਮ ਕਾਂਡ ਕਰਦੇ ਹਨ ਉਹ ਤਬਾਹ ਹੋ ਜਾਂਦੇ ਹਨ। ਹੋਰਸ ਦੀ ਪ੍ਰੀਤ ਰਾਹੀਂ ਦੁਨੀਆ ਦਾ ਸਤਿਆਨਾਸ ਹੋ ਜਾਂਦਾ ਹੈ।
Fareedkot Teekaਭੇਖੋਂ ਕੋ ਕਰਤੇ ਹੈਂ ਔ ਬਹੁਤੇ ਪਖੰਡ ਕਰਮੋਂ ਕੋ ਕਰ ਕੇ (ਵਿਗੁਤੇ) ਖਰਾਬ ਹੂਏ ਹੈਂ, ਕਿਉਂ ਕਿ ਇਸ ਦ੍ਵੈਤ ਭਾਵ ਨੇ (ਪਰਜ) ਸ੍ਰਿਸ਼ਟੀ (ਵਿਗੋਈ) ਖਰਾਬ ਕਰੀ ਹੈ॥
Prof. Sahib Singhਜਿਹੜੇ ਮਨੁੱਖ ਨਿਰੇ ਵਿਖਾਵੇ ਦੇ ਧਾਰਮਿਕ ਪਹਿਰਾਵੇ ਹਨ ਅਤੇ ਵਿਖਾਵੇ ਦੇ ਹੀ ਧਾਰਮਿਕ ਕਰਮ ਕਰਦੇ ਹਨ, ਉਹ ਖ਼ੁਆਰ ਹੁੰਦੇ ਰਹਿੰਦੇ ਹਨ। ਮਾਇਆ ਦੇ ਮੋਹ ਵਿਚ ਫਸੇ ਰਹਿ ਕੇ ਦੁਨੀਆ ਖ਼ੁਆਰ ਹੁੰਦੀ ਹੈ।ਪਦ ਅਰਥ ਭੇਖ = ਧਾਰਮਿਕ ਪਹਿਰਾਵਾ। ਕਰਮ = (ਵਿਖਾਵੇ ਦੇ ਧਾਰਮਿਕ) ਕੰਮ। ਵਿਗੁਤੇ = ਖ਼ੁਆਰ ਹੁੰਦੇ ਹਨ। ਭਾਇ ਦੂਜੈ = ਮਾਇਆ ਦੇ ਪਿਆਰ ਵਿਚ। ਪਰਜ = ਸ੍ਰਿਸ਼ਟੀ। ਵਿਗੋਈ = ਖ਼ੁਆਰ ਹੁੰਦੀ ਹੈ।
SikhNet (Spanish)Podrán usar ropajes religiosos y realizar ritos de todo tipo, pero en el amor a la dualidad son arruinados
ਨਾਨਕ. ਬਿਨੁ ਸਤਿਗੁਰ ਨਾਉ, ਨ ਪਾਈਐ; ਜੇ ਸਉ ਲੋਚੈ ਕੋਈ ॥੩੨॥
naanak. bin satigur naau, na paaeeai; je sau lochai koee |32|
Sant Singh KhalsaO Nanak, without the True Guru, the Name is not obtained, even though one may long for it hundreds of times. ||32||
Manmohan SinghNanak, without the True Guru, the Name is attained not, even though one may long for it hundreds of times.
Manmohan Singh (Punjabi)ਨਾਨਕ, ਸੱਚੇ ਗੁਰਾਂ ਦੇ ਬਗੈਰ ਨਾਮ ਪਰਾਪਤ ਨਹੀਂ ਹੁੰਦਾ, ਭਾਵੇਂ ਕੋਈ ਸੈਕੜੇ ਵਾਰੀ ਇਸ ਦੀ ਚਾਹਨਾ ਪਿਆ ਕਰੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੇਕਰ ਕੋਈ ਸੈਂਕੜੇ ਵਿਧੀਓਂ ਕਰ ਨਾਮ ਪਾਵਣਾ ਚਾਹੇ ਤਾਂ ਵੀ ਸਤਿਗੁਰੋਂ ਤੇ ਬਿਨਾ ਨਾਮ ਨਹੀਂ ਪਾਈਤਾ ਹੈ॥੩੨॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ, ਭਾਵੇਂ ਕੋਈ ਮਨੁੱਖ ਸੌ ਵਾਰੀ ਤਾਂਘ ਪਿਆ ਕਰੇ ॥੩੨॥ਪਦ ਅਰਥ ਨ ਪਾਈਐ = ਨਹੀਂ ਮਿਲਦਾ। ਜੇ = ਭਾਵੇਂ। ਸਉ = ਸੌ ਵਾਰੀ ॥੩੨॥
SikhNet (Spanish)y su mundo también. Oh, dice Nanak, sin el Verdadero Guru, el Nombre no es obtenido, aunque uno lo ansíe una y mil veces. (32)
ਹਰਿ ਕਾ ਨਾਉ ਅਤਿ ਵਡ ਊਚਾ; ਊਚੀ ਹੂ ਊਚਾ ਹੋਈ ॥
har kaa naau at vadd aoochaa; aoochee hoo aoochaa hoee |
Sant Singh KhalsaThe Name of the Lord is utterly great, lofty and high, the highest of the high.
Manmohan SinghSupremely great and high and the highest of the high is the Lord's Name.
Manmohan Singh (Punjabi)ਮਹਾਨ ਭਾਰੀ ਉਚਾ ਅਤੇ ਉਚਿਆ ਦਾ ਪਰਮ ਉਚਾ ਹੈ ਪ੍ਰਭੂ ਦਾ ਨਾਮ।
Fareedkot Teekaਹਰੀ ਕਾ ਨਾਮ ਜੋ ਸਭ ਸੇ ਅਤਸੈ ਕਰ ਬਡਾ ਊਚਾ ਹੈ ਤਿਸ ਕੋ ਜਪ ਕਰ ਪੁਰਸ਼ ਉਚੇ ਦੇਵਤਿਓਂ ਆਦਿਕੋਂ ਤੇ ਭੀ ਊਚਾ ਹੋ ਜਾਤਾ ਹੈ॥
Prof. Sahib Singhਪਰਮਾਤਮਾ ਦਾ ਨਾਮਣਾ ਬਹੁਤ ਵੱਡਾ ਹੈ, ਬੇਅੰਤ ਉੱਚਾ ਹੈ।ਪਦ ਅਰਥ ਨਾਉ = ਨਾਮਣਾ, ਵਡਿਆਈ। ਊਚੀ ਹੂ ਊਚਾ = ਉੱਚੇ ਤੋਂ ਉੱਚਾ, ਬਹੁਤ ਹੀ ਉੱਚਾ।
SikhNet (Spanish)El Nombre del Señor es Grandioso, Lo más Elevado de lo elevado,
ਅਪੜਿ ਕੋਇ. ਨ ਸਕਈ; ਜੇ ਸਉ ਲੋਚੈ ਕੋਈ ॥
aparr koe. na sakee; je sau lochai koee |
Sant Singh KhalsaNo one can climb up to it, even though one may long for it, hundreds of times.
Manmohan SinghNo one can reach up to it, even though one may crave for it a hundred times.
Manmohan Singh (Punjabi)ਕੋਈ ਜਣਾ ਇਸ ਤਾਂਈ ਪੁਜ ਨਹੀਂ ਸਕਦਾ, ਭਾਵੇਂ ਉਹ ਸਉ (ਸੋ) ਵਾਰੀ ਤਾਂਘ ਪਿਆ ਕਰੇ।
Fareedkot Teekaਜੇ ਕਰ ਕੇ ਕੋਈ ਔਰ ਸੈਂਕੜੇ ਉਪਾਵੋਂ ਕਰ ਕੇ ਤਿਸ ਨਾਮ ਕੋ ਪ੍ਰਾਪਤਿ ਹੂਆ ਚਾਹੈ ਤਾਂ ਵੀ ਸਤਿਗੁਰੋਂ ਤੇ ਬਿਨਾਂ ਕੋਈ (ਅਪੜਿ) ਪਹੁਚ ਨਹੀਂ ਸਕਤਾ ਹੈ॥
Prof. Sahib Singhਭਾਵੇਂ ਕੋਈ ਮਨੁੱਖ ਸੌ ਵਾਰੀ ਤਾਂਘ ਕਰੇ, ਉਸ ਦੇ ਨਾਮਣੇ ਤਕ ਕੋਈ ਪਹੁੰਚ ਨਹੀਂ ਸਕਦਾ।ਪਦ ਅਰਥ ਨ ਸਕਈ = ਨ ਸਕੇ। ਸਉ ਲੋਚੈ = ਸੌ ਵਾਰੀ ਤਾਂਘ ਕਰੇ।
SikhNet (Spanish)nadie puede llegar hasta Él, aunque uno lo ansíe una y mil veces.
ਮੁਖਿ ਸੰਜਮ ਹਛਾ. ਨ ਹੋਵਈ; ਕਰਿ ਭੇਖ ਭਵੈ ਸਭ ਕੋਈ ॥
mukh sanjam hachhaa. na hovee; kar bhekh bhavai sabh koee |
Sant Singh KhalsaSpeaking about self-discipline, no one become pure; everyone walks around wearing religious robes.
Manmohan SinghThough every one may walk about wearing garb of religious, however, one becomes pure by uttering piety with the mouth.
Manmohan Singh (Punjabi)ਹਰ ਕੋਈ ਧਾਰਮਕ ਪੁਸ਼ਾਕ ਪਾ ਕੇ ਤੁਰਿਆ ਫਿਰੇ, ਪ੍ਰੰਤੂ ਮੂੰਹ ਨਾਲ ਪਵਿੱਤਰ ਆਖਣ ਦੁਆਰਾ ਕੋਈ ਭੀ ਪਵਿੱਤਰ ਨਹੀਂ ਹੁੰਦਾ।
Fareedkot Teekaਮੁਖ ਕਰ ਕੇ ਆਪ ਕੋ ਕਹਿਨੇ ਸੇ ਹਛਾ, ਭਾਵ ਸੇ ਸ਼ੁਧ ਨਹੀਂ ਹੋਤਾ ਹੈ ਅਰ ਭੇਖ ਕੋ ਧਾਰ ਕਰ ਕੇ ਸਭ ਕੋਈ ਭ੍ਰਮਤਾ ਭੀ ਫਿਰੇ ਤਾਂ ਵੀ ਹਛਾ ਨਹੀਂ ਹੋਤਾ ਹੈ॥
Prof. Sahib Singhਹਰੇਕ ਸਾਧੂ ਧਾਰਮਿਕ ਪਹਿਰਾਵਾ ਪਹਿਨ ਕੇ ਤਾਂ ਪਿਆ ਫਿਰਦਾ ਹੈ (ਤੇ ਸਮਝਦਾ ਹੋਵੇਗਾ ਕਿ ਇਸ ਤਰ੍ਹਾਂ ਉੱਚੇ ਜੀਵਨ ਵਿਚ ਮੈਂ ਪਰਮਾਤਮਾ ਦੀ ਉੱਚਤਾ ਤਕ ਪਹੁੰਚ ਗਿਆ ਹਾਂ, ਪਰ) ਇੰਦ੍ਰਿਆਂ ਨੂੰ ਵੱਸ ਕਰਨ ਦੀਆਂ ਨਿਰੀਆਂ ਜ਼ਬਾਨੀ ਗੱਲਾਂ ਕੀਤਿਆਂ ਕੋਈ ਮਨੁੱਖ ਸੁੱਚੇ ਜੀਵਨ ਵਾਲਾ ਨਹੀਂ ਬਣ ਜਾਂਦਾ।ਪਦ ਅਰਥ ਮੁਖਿ = ਮੂੰਹੋਂ, ਜ਼ਬਾਨੀ ਗੱਲਾਂ ਕਰਨ ਨਾਲ। ਸੰਜਮ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦੇ ਜਤਨ। ਨ ਹੋਵਈ = ਨ ਹੋਵੈ, ਨਹੀਂ ਹੁੰਦਾ। ਕਰਿ = ਕਰ ਕੇ। ਭੇਖ = ਧਾਰਮਿਕ ਪਹਿਰਾਵੇ। ਸਭ ਕੋਈ = ਹਰ ਕੋਈ, ਹਰੇਕ ਸਾਧੂ।
SikhNet (Spanish)Hablando de autodisciplina, nadie se vuelve puro, todos podrán vestirse con ropajes religiosos,
ਗੁਰ ਕੀ ਪਉੜੀ ਜਾਇ ਚੜੈ; ਕਰਮਿ ਪਰਾਪਤਿ ਹੋਈ ॥
gur kee paurree jaae charrai; karam paraapat hoee |
Sant Singh KhalsaThose blessed by the karma of good deeds go and climb the ladder of the Guru.
Manmohan SinghWhosoever goes and ascents the Guru's ladder, by good fortune, he is blessed with the Lord's Name.
Manmohan Singh (Punjabi)ਜੋ ਕੋਈ ਚੰਗੇ ਭਾਗਾਂ ਦੁਆਰਾ ਜਾ ਕੇ ਗੁਰਾਂ ਦੀ ਸੀੜ੍ਹੀ ਤੇ ਚੜ੍ਹ ਜਾਂਦਾ ਹੈ, ਉਹ ਸੁਆਮੀ ਦੇ ਨਾਮ ਨੂੰ ਹਾਸਲ ਕਰ ਲੈਂਦਾ ਹੈ।
Fareedkot Teekaਗੁਰੋਂ ਕੀ ਸਿਖ੍ਯਾ ਰੂਪੀ ਪਉੜੀ ਕਰ ਕੇ ਨਾਮ ਜਾਪ ਮੰਦਰ ਪਰ ਜਾਇ ਚੜ੍ਹਤਾ ਹੈ, ਪਰੰਤੂ ਸੋ ਸਤਿਗੁਰੂ ਕਰਮੋਂ ਕਰ ਕੇ ਪ੍ਰਾਪਤ ਹੋਤੇ ਹੈਂ॥
Prof. Sahib Singh(ਗੁਰੂ ਦਾ ਸ਼ਬਦ ਹੀ ਹੈ) ਗੁਰੂ ਦੀ (ਦੱਸੀ ਹੋਈ) ਪੌੜੀ (ਜਿਸ ਦੀ ਸਹਾਇਤਾ ਨਾਲ ਮਨੁੱਖ ਪ੍ਰਭੂ ਦੇ ਚਰਨਾਂ ਤਕ) ਜਾ ਪਹੁੰਚਦਾ ਹੈ, (ਪਰ ਇਹ 'ਗੁਰ ਕੀ ਪਉੜੀ' ਪਰਮਾਤਮਾ ਦੀ) ਮਿਹਰ ਨਾਲ ਹੀ ਮਿਲਦੀ ਹੈ।ਪਦ ਅਰਥ ਜਾਇ ਚੜੈ = (ਪ੍ਰਭੂ ਚਰਨਾਂ ਵਿਚ) ਜਾ ਅੱਪੜਦਾ ਹੈ। ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਨਾਲ।
SikhNet (Spanish)pero sólo los bendecidos por el Karma de sus buenas acciones logran trepar por la Escalera del Guru. El Señor viene y habita en quien medita en la Palabra del Shabd del Guru.
ਅੰਤਰਿ ਆਇ ਵਸੈ ਗੁਰਸਬਦੁ ਵੀਚਾਰੈ ਕੋਇ ॥
antar aae vasai gurasabad veechaarai koe |
Sant Singh KhalsaThe Lord comes and dwells within that one who contemplates the Word of the Guru's Shabad.
Manmohan SinghAny one, who reflects on the Guru's word, the Lord comes and abides within him.
Manmohan Singh (Punjabi)ਜੋ ਕੋਈ ਭੀ ਗੁਰਾਂ ਦੀ ਬਾਣੀ ਨੂੰ ਸੋਚਦਾ-ਵਿਚਾਰਦਾ ਹੈ, ਸੁਆਮੀ ਆ ਕੇ ਉਸ ਦੇ ਅੰਦਰ ਟਿਕ ਜਾਂਦਾ ਹੈ।
Fareedkot Teekaਜੋ ਕੋਈ ਗੁਰੋਂ ਕੇ ਸਬਦਿ ਕੋ ਵੀਚਾਰੈ ਤਿਸ ਕੇ ਰਿਦੇ ਮੇਂ ਸੋ ਹਰੀ ਆਇ ਵਸਤਾ ਹੈ॥
Prof. Sahib Singhਜਿਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾਂਦਾ ਹੈ ਉਸ ਦੇ ਅੰਦਰ ਪਰਮਾਤਮਾ ਆ ਵੱਸਦਾ ਹੈ।ਪਦ ਅਰਥ ਅੰਤਰਿ = ਹਿਰਦੇ ਵਿਚ। ਵੀਚਾਰੈ = ਵੀਚਾਰਦਾ ਹੈ ਮਨ ਵਿਚ ਵਸਾਂਦਾ ਹੈ।
SikhNet (Spanish)Oh dice Nanak, cuando alguien muere en la Palabra del Shabd,