ਆਤਮਾ ਰਾਮੁ. ਨ ਪੂਜਨੀ; ਦੂਜੈ ਕਿਉ ਸੁਖੁ ਹੋਇ ॥
aatamaa raam. na poojanee; doojai kiau sukh hoe |
Sant Singh KhalsaThey do not worship the Lord, the Supreme Soul; how can they find peace in duality?
Manmohan SinghThey worship not the All-pervading Soul, How can they obtain peace from another?
Manmohan Singh (Punjabi)ਉਹ ਸਰਬ ਵਿਆਪਕ ਰੂਹ ਦੀ ਉਪਾਸ਼ਨਾ ਨਹੀਂ ਕਰਦੇ। ਉਨ੍ਹਾਂ ਨੂੰ ਹੋਰਸ ਪਾਸੋ ਆਰਾਮ ਕਿਸ ਤਰ੍ਹਾਂ ਮਿਲ ਸਕਦਾ ਹੈ?
Fareedkot Teekaਆਤਮਾਰਾਮ ਕੋ ਪੂਜਤੇ ਨਹੀਂ, ਦ੍ਵੈਤ ਭਾਵ ਮੇਂ ਲਗਣੇ ਸੇ ਤਿਨ ਕੋ ਕੈਸੇ ਸੁਖ ਹੋਵੇ?
Prof. Sahib Singhਸਰਬ-ਵਿਆਪਕ ਪ੍ਰਭੂ ਦੀ ਭਗਤੀ ਨਹੀਂ ਕਰਦੇ। (ਭਲਾ) ਮਾਇਆ ਦੇ ਮੋਹ ਵਿਚ (ਫਸੇ ਰਹਿ ਕੇ ਉਹਨਾਂ ਨੂੰ) ਸੁਖ ਕਿਵੇਂ ਹੋ ਸਕਦਾ ਹੈ?ਪਦ ਅਰਥ ਆਤਮਾ ਰਾਮੁ = ਸਰਬ-ਵਿਆਪਕ ਪ੍ਰਭੂ। ਪੂਜਨੀ = ਪੂਜਨਿ (ਬਹੁ-ਵਚਨ)। ਦੂਜੈ = ਮਾਇਆ ਦੇ ਮੋਹ ਵਿਚ।
SikhNet (Spanish)Ellos no alaban al Señor, el Alma Suprema. ¿Cómo podrían encontrar la Paz en la dualidad?
ਹਉਮੈ ਅੰਤਰਿ ਮੈਲੁ ਹੈ; ਸਬਦਿ. ਨ ਕਾਢਹਿ ਧੋਇ ॥
haumai antar mail hai; sabad. na kaadteh dhoe |
Sant Singh KhalsaThey are filled with the filth of egotism; they do not wash it away with the Word of the Shabad.
Manmohan SinghWithin them, is the filth of ego. that they wash not with the Lord's Name.
Manmohan Singh (Punjabi)ਉਨ੍ਹਾਂ ਦੇ ਅੰਦਰ ਹੰਕਾਰ ਦੀ ਗੰਦਗੀ ਹੈ। ਪ੍ਰਭੂ ਦੇ ਨਾਮ ਨਾਲ ਧੋ ਕੇ, ਉਹ ਇਸ ਨੂੰ ਬਾਹਰ ਨਹੀਂ ਕਢਦੇ।
Fareedkot Teekaਤਿਨ ਕੇ ਰਿਦੇ ਅੰਤਰਿ ਹਉਮੈ ਮੈਲ ਹੈ, ਗੁਰੋਂ ਕੇ ਸਬਦ ਕਰ ਤਿਸ ਮੈਲ ਕੋ ਧੋਇ ਕਰ ਕੇ ਕਾਢਤੇ ਨਹੀਂ ਹੈਂ॥
Prof. Sahib Singhਉਹਨਾਂ ਦੇ ਅੰਦਰ ਹਉਮੈ ਦੀ ਮੈਲ ਟਿਕੀ ਰਹਿੰਦੀ ਹੈ ਜਿਸ ਨੂੰ ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਧੋ ਕੇ ਨਹੀਂ ਕੱਢਦੇ।ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਧੋਇ = ਧੋ ਕੇ।
SikhNet (Spanish)Están llenos de la mugre del egoísmo y no se la lavan con la Palabra del Shabd.
ਨਾਨਕ. ਬਿਨੁ ਨਾਵੈ, ਮੈਲਿਆ ਮੁਏ; ਜਨਮੁ ਪਦਾਰਥੁ ਖੋਇ ॥੨੦॥
naanak. bin naavai, mailiaa mue; janam padaarath khoe |20|
Sant Singh KhalsaO Nanak, without the Name, they die in their filth; they waste the priceless opportunity of this human life. ||20||
Manmohan SinghNanak, wasting the invaluable human life without the Name, they die in filth.
Manmohan Singh (Punjabi)ਨਾਨਕ, ਨਾਮ ਦੇ ਬਗੈਰ ਅਮੋਲਕ ਮਨੁਸ਼ੀ-ਜੀਵਨ ਨੂੰ ਗੁਆ ਕੇ, ਉਹ ਗੰਦਗੀ ਅੰਦਰ ਹੀ ਮਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਮਨਮੁਖ ਬਿਨਾ ਨਾਮ ਤੇ ਮੈਲੇ ਹੂਏ ਅਪਨੇ ਜਨਮ ਕੋ ਵਿਅਰਥ ਗਵਾਇਕੇ ਮੂਏ ਹੈਂ॥੨੦॥
Prof. Sahib Singhਹੇ ਨਾਨਕ! ਨਾਮ ਤੋਂ ਵਾਂਜੇ ਹੋਏ ਮਨੁੱਖ ਕੀਮਤੀ ਮਨੁੱਖਾ ਜਨਮ ਗਵਾ ਕੇ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਨ, ਤੇ ਆਤਮਕ ਮੌਤ ਸਹੇੜੀ ਰੱਖਦੇ ਹਨ ॥੨੦॥ਪਦ ਅਰਥ ਮੁਏ = ਆਤਮਕ ਮੌਤ ਮਰੇ। ਖੋਇ = ਗੰਵਾ ਕੇ ॥੨੦॥
SikhNet (Spanish)Oh dice Nanak, sin el Nombre, ellos mueren en su propia inmundicia y desperdician la invaluable oportunidad de esta vida humana. (20)
ਮਨਮੁਖ ਬੋਲੇ ਅੰਧੁਲੇ; ਤਿਸੁ ਮਹਿ ਅਗਨੀ ਕਾ ਵਾਸੁ ॥
manamukh bole andhule; tis meh aganee kaa vaas |
Sant Singh KhalsaThe self-willed manmukhs are deaf and blind; they are filled with the fire of desire.
Manmohan SinghThe egocentrics are deaf and blind, within them is the fire of desires.
Manmohan Singh (Punjabi)ਮਨਮਤੀਏ ਡੋਰੇ ਅਤੇ ਅੰਨ੍ਹੇ ਹਨ। ਉਨ੍ਹਾਂ ਦੇ ਅੰਦਰ ਖਾਹਿਸ਼ਾਂ ਦੀ ਅੱਗ ਹੈ।
Fareedkot Teekaਮਨਮੁਖ ਸਰਧਾ ਰੂਪੀ ਕਾਨੋਂ ਸੇ (ਬੋਲੇ) ਬਹਿਰੇ ਹੈਂ ਔ ਵਿਚਾਰ ਰੂਪੀ ਨੇਤਰੋਂ ਬਿਨਾਂ ਅੰਧੇ ਹੈਂ ਔ ਤਿਨ ਕੇ ਹਿਰਦੇ ਮੇਂ ਤ੍ਰਿਸਨਾ ਰੂਪੀ ਅਗਨੀ ਕਾ ਨਿਵਾਸ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ (ਸੁਰਤ) ਵਿਚ ਤ੍ਰਿਸ਼ਨਾ ਦੀ ਅੱਗ ਦਾ ਨਿਵਾਸ ਹੋਇਆ ਰਹਿੰਦਾ ਹੈ। (ਆਤਮਕ ਜੀਵਨ ਵਲੋਂ ਉਹ) ਅੰਨ੍ਹੇ ਤੇ ਬੋਲੇ ਹੋਏ ਰਹਿੰਦੇ ਹਨ।ਪਦ ਅਰਥ ਤਿਸੁ ਮਹਿ = (ਮਨਮੁਖਾਂ ਦੀ) ਉਸ (ਸੁਰਤ) ਵਿਚ।
SikhNet (Spanish)Los soberbios Manmukjs están sordos y ciegos, llenos del fuego del deseo
ਬਾਣੀ ਸੁਰਤਿ. ਨ ਬੁਝਨੀ; ਸਬਦਿ. ਨ ਕਰਹਿ ਪ੍ਰਗਾਸੁ ॥
baanee surat. na bujhanee; sabad. na kareh pragaas |
Sant Singh KhalsaThey have no intuitive understanding of the Guru's Bani; they are not illumined with the Shabad.
Manmohan SinghThey understand not the Guru's word with full concentration and illumine not their mind with the Name.
Manmohan Singh (Punjabi)ਉਹ ਗਹੁ ਨਾਲ ਗੁਰਬਾਣੀ ਨੂੰ ਨਹੀਂ ਸਮਝਦੇ ਅਤੇ ਆਪਦੇ ਮਨ ਨੂੰ ਨਾਮ ਨਾਲ ਰੋਸ਼ਲ ਨਹੀਂ ਕਰਦੇ।
Fareedkot Teekaਨਾਮ ਰੂਪੀ ਬਾਣੀ ਕੋ ਸੁਰਤਿ ਲਗਾਇ ਕਰ ਕੇ ਸਮਝਤੇ ਨਹੀਂ ਹੈਂ ਔ ਰਿਦੇ ਮੇਂ ਗੁਰੋਂ ਕੇ ਸਬਦ ਕਾ ਪ੍ਰਕਾਸ਼ ਨਹੀਂ ਕਰਤੇ ਹੈਂ॥
Prof. Sahib Singhਉਹ ਗੁਰੂ ਦੀ ਬਾਣੀ ਵਿਚ ਸੁਰਤ ਜੋੜਨੀ ਨਹੀਂ ਸਮਝਦੇ, ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੀ ਸੁਰਤ ਵਿਚ ਆਤਮਕ ਜੀਵਨ ਦੀ ਸੂਝ ਦਾ) ਚਾਨਣ ਨਹੀਂ ਕਰਦੇ।ਪਦ ਅਰਥ ਬੁਝਨੀ = ਬੁਝਨਿ (ਬਹੁ-ਵਚਨ)। ਪ੍ਰਗਾਸੁ = ਚਾਨਣ।
SikhNet (Spanish)y sin entender el Bani del Guru no se iluminan con el Shabd.
ਓਨਾ ਆਪਣੀ ਅੰਦਰਿ ਸੁਧਿ ਨਹੀ; ਗੁਰ ਬਚਨਿ. ਨ ਕਰਹਿ ਵਿਸਾਸੁ ॥
onaa aapanee andar sudh nahee; gur bachan. na kareh visaas |
Sant Singh KhalsaThey do not know their own inner being, and they have no faith in the Guru's Word.
Manmohan SinghThey know not their inner-self and put up not faith in the Guru's word.
Manmohan Singh (Punjabi)ਉਹ ਆਪਣੇ ਅੰਤ੍ਰੀਵ ਨੂੰ ਨਹੀਂ ਜਾਣਦੇ ਅਤੇ ਗੁਰਾਂ ਦੇ ਸ਼ਬਦ ਤੇ ਭਰੋਸਾ ਨਹੀਂ ਧਾਰਾਦੇ।
Fareedkot Teekaਓਨਾਂ ਨੂੰ ਰਿਦੇ ਅੰਤਰ ਆਪਣੇ ਸਰੂਪ ਕੀ ਸੋਝੀ ਨਹੀਂ ਹੈ, ਕਿਉਂ ਕਿ ਓਹ ਗੁਰੂ ਦੇ (ਬਚਨ) ਉਪਦੇਸ਼ ਉਤੇ ਭਰੋਸਾ ਨਹੀਂ ਕਰਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਅੰਦਰ ਆਪਣੇ ਆਪੇ ਦੀ ਸੂਝ ਨਹੀਂ ਹੁੰਦੀ, ਉਹ ਗੁਰੂ ਦੇ ਬਚਨ ਵਿਚ ਸਰਧਾ ਨਹੀਂ ਲਿਆਉਂਦੇ।ਪਦ ਅਰਥ ਸੁਧਿ = ਸੂਝ। ਬਚਨਿ = ਬਚਨ ਵਿਚ। ਵਿਸਾਸੁ = ਵਿਸ਼ਵਾਸ, ਯਕੀਨ।
SikhNet (Spanish)No conocen su ser interior y no tienen Fe en la Palabra del Guru.
ਗਿਆਨੀਆ ਅੰਦਰਿ ਗੁਰਸਬਦੁ ਹੈ; ਨਿਤ ਹਰਿ ਲਿਵ ਸਦਾ ਵਿਗਾਸੁ ॥
giaaneea andar gurasabad hai; nit har liv sadaa vigaas |
Sant Singh KhalsaThe Word of the Guru's Shabad is within the being of the spiritually wise ones. They always blossom in His love.
Manmohan SinghWithin the mind of the God-conscious beings is enshrined the Guru's word and they ever, and always bloom in their Lord's love.
Manmohan Singh (Punjabi)ਰੱਬ ਨੂੰ ਜਾਣਨ ਵਾਲੇ ਜੀਵਾਂ ਦੇ ਮਨ ਅੰਦਰ ਗੁਰਾਂ ਦੀ ਬਾਣੀ ਟਿੱਕੀ ਹੋਈ ਹੈ ਅਤੇ ਆਪਣੇ ਪ੍ਰਭੂ ਦੇ ਪਿਆਰ ਅੰਦਰ ਉਹ ਸਦੀਵ, ਅਤੇ ਹਮੇਸ਼ਾਂ ਹੀ ਖਿੜੇ ਰਹਿੰਦੇ ਹਨ।
Fareedkot Teekaਗਿਆਨੀਓਂ ਕੇ ਰਿਦੇ ਮੇਂ ਸਤਿਗੁਰੋਂ ਕਾ ਸਬਦ ਹੈ, ਤਿਸੀ ਕਰ ਓਹ ਹਰੀ ਮੇਂ ਬ੍ਰਿਤੀ ਲਗਾਇ ਕਰ ਸਦਾ ਖਿੜੇ ਰਹਿਤੇ ਹੈਂ॥
Prof. Sahib Singhਪਰ, ਆਤਮਕ ਜੀਵਨ ਦੀ ਸੂਝ ਵਾਲੇ ਬੰਦਿਆਂ ਦੇ ਅੰਦਰ (ਸਦਾ) ਗੁਰੂ ਦਾ ਸ਼ਬਦ ਵੱਸਦਾ ਹੈ, ਉਹਨਾਂ ਦੀ ਲਗਨ ਸਦਾ ਹਰੀ ਵਿਚ ਰਹਿੰਦੀ ਹੈ (ਇਸ ਵਾਸਤੇ ਉਹਨਾਂ ਦੇ ਅੰਦਰ) ਸਦਾ (ਆਤਮਕ) ਖਿੜਾਉ ਬਣਿਆ ਰਹਿੰਦਾ ਹੈ।ਪਦ ਅਰਥ ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ। ਵਿਗਾਸੁ = ਖਿੜਾਉ।
SikhNet (Spanish)La Palabra del Shabd del Guru está en el interior de los Sabios Espirituales, ellos florecen en Su Amor.
ਹਰਿ ਗਿਆਨੀਆ ਕੀ ਰਖਦਾ; ਹਉ ਸਦ ਬਲਿਹਾਰੀ ਤਾਸੁ ॥
har giaaneea kee rakhadaa; hau sad balihaaree taas |
Sant Singh KhalsaThe Lord saves the honor of the spiritually wise ones.I am forever a sacrifice to them.
Manmohan SinghGod saves the honour of the gnostics. Unto them I am ever a sacrifice.
Manmohan Singh (Punjabi)ਵਾਹਿਗੁਰੂ ਬ੍ਰਹਮ ਬੇਤਿਆਂ ਦੀ ਇੱਜ਼ਤ ਰਖਦਾ ਹੈ। ਉਨ੍ਹਾਂ ਉਤੋਂ ਮੈਂ ਹਮੇਸ਼ਾਂ ਕੁਰਬਾਨ ਵੰਞਦਾ ਹਾਂ।
Fareedkot Teekaਹਰੀ ਤਿਨ ਗਿਆਨੀਓਂ ਕੀ ਲਾਜ ਰਖਤਾ ਹੈ, ਤਾਂ ਤੇ ਤਿਸ ਹਰੀ ਪਰ ਮੈਂ ਸੌ ਵਾਰ ਬਲਿਹਾਰਨੇ ਜਾਤਾ ਹੂੰ॥
Prof. Sahib Singhਪਰਮਾਤਮਾ ਆਤਮਕ ਜੀਵਨ ਵਾਲੇ ਮਨੁੱਖਾਂ ਦੀ ਸਦਾ (ਇੱਜ਼ਤ) ਰੱਖਦਾ ਹੈ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ।ਪਦ ਅਰਥ ਹਉ = ਮੈਂ। ਸਦ = ਸਦਾ। ਤਾਸੁ = ਉਹਨਾਂ ਤੋਂ।
SikhNet (Spanish)El Señor salva el honor de los Sabios Espirituales, ofrezco mi ser en sacrificio a ellos;
ਗੁਰਮੁਖਿ ਜੋ ਹਰਿ ਸੇਵਦੇ; ਜਨ ਨਾਨਕੁ. ਤਾ ਕਾ ਦਾਸੁ ॥੨੧॥
guramukh jo har sevade; jan naanak. taa kaa daas |21|
Sant Singh KhalsaServant Nanak is the slave of those Gurmukhs who serve the Lord. ||21||
Manmohan SinghServant Nanak is the slave of those, who serve their Lord, by the Guru's grace.
Manmohan Singh (Punjabi)ਨੌਕਰ ਨਾਲਕ ਉਨ੍ਹਾਂ ਦਾ ਗੋਲਾ ਹੈ, ਜੋ ਗੁਰਾਂ ਦੀ ਦਹਿਆ ਦੁਆਰਾ ਆਪਦੇ ਪ੍ਰਭੂ ਦੀ ਘਾਲ ਕਮਾਉਂਦੇ ਹਨ।
Fareedkot Teekaਜੋ ਗੁਰੋਂ ਦ੍ਵਾਰੇ ਹਰੀ ਕੋ ਸੇਵਤੇ ਹੈਂ, ਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤਿਨ ਜਨੋਂ ਕਾ ਦਾਸ ਹੂੰ॥੨੧॥
Prof. Sahib Singhਗੁਰੂ ਦੀ ਸਰਨ ਪੈ ਕੇ ਜਿਹੜੇ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਰਹਿੰਦੇ ਹਨ, ਦਾਸ ਨਾਨਕ ਉਹਨਾਂ ਦਾ ਸੇਵਕ ਹੈ ॥੨੧॥ਪਦ ਅਰਥ ਤਾ ਕਾ = ਉਹਨਾਂ ਦਾ ॥੨੧॥
SikhNet (Spanish)el Sirviente Nanak es el Esclavo de los Gurmukjs que sirven al Señor. (21)
ਮਾਇਆ ਭੁਇਅੰਗਮੁ ਸਰਪੁ ਹੈ; ਜਗੁ ਘੇਰਿਆ ਬਿਖੁ ਮਾਇ ॥
maaeaa bhueiangam sarap hai; jag gheriaa bikh maae |
Sant Singh KhalsaThe poisonous snake, the serpent of Maya, has surrounded the world with its coils, O mother!
Manmohan SinghO mother, the world is surrounded by the poisonous snake and the serpent of mammon.
Manmohan Singh (Punjabi)ਹੇ ਮਾਤਾ! ਸੰਸਾਰ ਨੂੰ ਧਨ-ਦੌਲਤ ਦੇ ਜ਼ਹਿਰੀਲੇ ਨਾਗ ਅਤੇ ਸੱਪ ਨੇ ਆਪਣੇ ਲਪੇਟੇ ਵਿੱਚ ਲਿਆ ਹੋਇਆ ਹੈ।
Fareedkot Teekaਮਾਯਾ ਰੂਪੀ (ਭੁਇਅੰਗਮੁ) ਕੁੰਡਲਾਕਾਰ ਵਿਖ ਵਾਲਾ ਜੋ ਸਰਪ ਹੈ, ਹੇ (ਮਾਇ) ਭਾਈ! ਤਿਸ ਨੇ ਜਗਤ ਕੋ ਘੇਰ ਲੀਆ ਹੈ॥
Prof. Sahib Singhਮਾਇਆ ਸੱਪ ਹੈ ਵੱਡਾ ਸੱਪ। ਆਤਮਕ ਮੌਤ ਲਿਆਉਣ ਵਾਲੀ ਜ਼ਹਰ ਦਾ ਭਰਿਆ ਇਹ ਮਾਇਆ-ਸੱਪ ਜਗਤ ਨੂੰ ਘੇਰੀ ਬੈਠਾ ਹੈ।ਪਦ ਅਰਥ ਭੁਇਅੰਗਮੁ = ਸੱਪ। ਸਰਪੁ = ਸੱਪ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਮਾਇ = ਮਾਇਆ।
SikhNet (Spanish)La serpiente venenosa de Maya ha enroscado al mundo, oh Madre,
ਬਿਖੁ ਕਾ ਮਾਰਣੁ. ਹਰਿ ਨਾਮੁ ਹੈ; ਗੁਰ ਗਰੁੜ ਸਬਦੁ ਮੁਖਿ ਪਾਇ ॥
bikh kaa maaran. har naam hai; gur garurr sabad mukh paae |
Sant Singh KhalsaThe antidote to this poisonous venom is the Name of the Lord; the Guru places the magic spell of the Shabad into the mouth.
Manmohan SinghThe antidote of this poison is the Lord's Name. The Guru puts the Name's spell of eagle in man's mouth.
Manmohan Singh (Punjabi)ਇਸ ਵਿਹੁ ਦਾ ਜ਼ਹਿਰ-ਮੁਹਰਾ ਪ੍ਰਭੂ ਦਾ ਨਾਮ ਹੈ। ਗੁਰੂ ਜੀ ਨਾਮ ਦੇ ਨੀਲੇ-ਕੰਠ ਦੇ ਮੰਤ੍ਰ ਨੂੰ ਮਨੁਸ਼ ਦੇ ਮੂੰਹ ਵਿੱਚ ਪਾਉਂਦੇ ਹਨ।
Fareedkot Teekaਤਿਸ ਸਰਪ ਕੀ ਵਿਖ ਕੇ ਮਾਰਣੇਹਾਰਾ ਜੋ ਹਰੀ ਕਾ ਨਾਮ ਗਾਰੜੂ ਮੰਤ੍ਰ ਹੈ ਤਿਸ ਕੋ ਗੁਰ ਉਪਦੇਸ਼ ਦਵਾਰੇ ਮੁਖ ਮੇਂ ਪਾਈਏ ਅਰਥਾਤ ਗੁਰੋਂ ਦ੍ਵਾਰੇ ਜਪੀਏ॥
Prof. Sahib Singhਪਰਮਾਤਮਾ ਦਾ ਨਾਮ (ਹੀ ਇਸ) ਜ਼ਹਰ ਦਾ ਅਸਰ ਮੁਕਾ ਸਕਣ ਵਾਲਾ ਹੈ। ਗੁਰੂ ਦਾ ਸ਼ਬਦ (ਹੀ) ਗਾਰੁੜ ਮੰਤ੍ਰ ਹੈ (ਇਸ ਨੂੰ ਸਦਾ ਆਪਣੇ) ਮੂੰਹ ਵਿਚ ਪਾਈ ਰੱਖ।ਪਦ ਅਰਥ ਮਾਰਣੁ = (ਅਸਰ) ਮੁਕਾਣ ਵਾਲਾ। ਗਰੁੜ = (ਸੱਪ ਡੰਗੇ ਦਾ ਜ਼ਹਰ ਦੂਰ ਕਰਨ ਵਾਲਾ) ਗਾਰੁੜੀ ਮੰਤ੍ਰ। ਮੁਖਿ = ਮੂੰਹ ਵਿਚ। ਪਾਇ = ਪਾਈ ਰੱਖ।
SikhNet (Spanish)el antídoto de este veneno es el Nombre del Señor, el Guru coloca el hechizo mágico del Shabd en sus labios.
ਜਿਨ ਕਉ ਪੂਰਬਿ ਲਿਖਿਆ; ਤਿਨ ਸਤਿਗੁਰੁ ਮਿਲਿਆ ਆਇ ॥
jin kau poorab likhiaa; tin satigur miliaa aae |
Sant Singh KhalsaThose who are blessed with such pre-ordained destiny come and meet the True Guru.
Manmohan SinghThey who are so pre-destined, they come and meet with the True Guru.
Manmohan Singh (Punjabi)ਜਿਨ੍ਹਾਂ ਲਈ ਮੁੱਢ ਤੋਂ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਹ ਆ ਕੇ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ।
Fareedkot Teekaਜਿਨੋਂ ਕੇ ਮਸਤਕ ਮੇਂ ਪੂਰਬਲਾ ਲੇਖ ਲਿਖਿਆ ਹੂਆ ਹੈ ਤਿਨੋਂ ਵਡਭਾਗੀਓਂ ਕੋ ਸਤਿਗੁਰੂ ਆਇ ਮਿਲਾ ਹੈ॥
Prof. Sahib Singhਜਿਨ੍ਹਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ, ਉਹਨਾਂ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ,ਪਦ ਅਰਥ ਪੂਰਬਿ = ਪਹਿਲਾਂ ਤੋਂ ਹੀ; ਧੁਰ ਦਰਗਾਹ ਤੋਂ। ਆਇ = ਆ ਕੇ।
SikhNet (Spanish)Quienes han sido bendecidos con tal Destino encuentran al Guru
ਮਿਲਿ ਸਤਿਗੁਰ ਨਿਰਮਲੁ ਹੋਇਆ; ਬਿਖੁ ਹਉਮੈ ਗਇਆ ਬਿਲਾਇ ॥
mil satigur niramal hoeaa; bikh haumai geaa bilaae |
Sant Singh KhalsaMeeting with the True Guru, they become immaculate, and the poison of egotism is eradicated.
Manmohan SinghMeeting with the True Guru, they become pure and their poison of ego is eradicated.
Manmohan Singh (Punjabi)ਸੱਚੇ ਗੁਰਾਂ ਨਾਲ ਮਿਲ ਕੇ, ਉਹ ਪਵਿੱਤਰ ਥੀ ਵੰਞਦੇ ਹਨ ਅਤੇ ਉਨ੍ਹਾਂ ਦੀ ਹੰਕਾਰ ਦੀ ਜ਼ਹਿਰ ਦੂਰ ਹੋ ਜਾਂਦੀ ਹੈ।
Fareedkot Teekaਸਤਿਗੁਰੋਂ ਕੋ ਮਿਲਕਰ ਤਿਨੋਂ ਕਾ ਮਨ ਨਿਰਮਲ ਹੂਆ ਹੈ, ਕਿਉਂ ਕਿ ਗੁਰ ਉਪਦੇਸ਼ ਦਵਾਰਾ ਤਿਨੋਂ ਕਾ ਹਉਮੈ ਰੂਪੀ ਵਿਖ ਕਾ ਸਮਦਾਇ ਚਲ ਗ੍ਯਾ ਹੈ॥
Prof. Sahib Singhਗੁਰੂ ਨੂੰ ਮਿਲ ਕੇ ਉਹਨਾਂ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਉਹਨਾਂ ਦੇ ਅੰਦਰੋਂ ਹਉਮੈ ਦਾ ਜ਼ਹਰ ਸਦਾ ਲਈ ਦੂਰ ਹੋ ਜਾਂਦਾ ਹੈ।ਪਦ ਅਰਥ ਮਿਲਿ = ਮਿਲ ਕੇ। ਬਿਖੁ = ਜ਼ਹਰ। ਗਇਆ ਬਿਲਾਇ = ਬਿਲਕੁਲ ਦੂਰ ਹੋ ਜਾਂਦਾ ਹੈ।
SikhNet (Spanish)Verdadero y encontrándolo, se vuelven Inmaculados y el veneno del egoísmo es erradicado.
ਗੁਰਮੁਖਾ ਕੇ ਮੁਖ ਉਜਲੇ; ਹਰਿ ਦਰਗਹ ਸੋਭਾ ਪਾਇ ॥
guramukhaa ke mukh ujale; har daragah sobhaa paae |
Sant Singh KhalsaRadiant and bright are the faces of the Gurmukhs; they are honored in the Court of the Lord.
Manmohan SinghBright are the faces of the Guru-wards and they obtain honour in the God's Court.
Manmohan Singh (Punjabi)ਰੋਸ਼ਨ ਹਨ ਚਿਹਰੇ ਗੁਰੂ-ਅਨੁਸਾਰੀਆਂ ਦੇ ਅਤੇ ਵਾਹਿਗੁਰੂ ਦੇ ਦਰਬਾਰ ਅੰਦਰ ਉਹ ੲੱਖ਼ਤ ਪਾਉਂਦੇ ਹਨ।
Fareedkot Teekaਤਿਨੋਂ ਗੁਰਮੁਖੋਂ ਕੇ ਮੁਖ ਉਜਲੇ ਭਏ ਹੈਂ ਔ ਹਰੀ ਕੀ ਦਰਗਾਹਿ ਪਰਲੋਕ ਵਾ ਸਤਿਸੰਗ ਮੇਂ ਓਹ ਸੋਭਾ ਪਾਵਤੇ ਹੈਂ॥
Prof. Sahib Singhਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਖੱਟ ਕੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮੂੰਹ ਰੌਸ਼ਨ ਹੋ ਜਾਂਦੇ ਹਨ।ਪਦ ਅਰਥ ਉਜਲੇ = ਰੌਸ਼ਨ। ਪਾਇ = ਪਾ ਕੇ, ਹਾਸਲ ਕਰ ਕੇ।
SikhNet (Spanish)Radiantes, llenos de destello se muestran los semblantes de los Gurmukjs, ellos son honrados en la Corte del Señor.
ਜਨ ਨਾਨਕੁ. ਸਦਾ ਕੁਰਬਾਣੁ ਤਿਨ; ਜੋ ਚਾਲਹਿ ਸਤਿਗੁਰ ਭਾਇ ॥੨੨॥
jan naanak. sadaa kurabaan tin; jo chaaleh satigur bhaae |22|
Sant Singh KhalsaServant Nanak is forever a sacrifice to those who walk in harmony with the Will of the True Guru. ||22||
Manmohan SinghSlave Nanak, is ever a sacrifice unto them, who walk in the True Guru's walk.
Manmohan Singh (Punjabi)ਗੋਲਾ ਨਾਨਕ, ਹਮੇਸ਼ਾਂ ਉਨ੍ਹਾਂ ਉਤੋਂ ਵਾਰਨੇ ਜਾਂਦਾ ਹੈ ਜੋ ਸੱਚੇ ਗੁਰਾਂ ਦੀ ਰਜਾ ਅੰਦਰ ਟੁਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨੋਂ ਜਨੋਂ ਪਰ ਹਮ ਸਦਾ ਕੁਰਬਾਨ ਜਾਤੇ ਹੈਂ, ਜੋ ਗੁਰਮੁਖ ਸਤਿਗੁਰੋਂ ਕੇ ਭਾਣੇ ਮੇਂ ਚਲਤੇ ਹੈਂ॥੨੨॥
Prof. Sahib Singhਦਾਸ ਨਾਨਕ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹੈ ਜਿਹੜੇ ਗੁਰੂ ਦੀ ਰਜ਼ਾ ਵਿਚ ਤੁਰਦੇ ਹਨ ॥੨੨॥ਪਦ ਅਰਥ ਸਤਿਗੁਰ ਭਾਇ = ਗੁਰੂ ਦੀ ਰਜ਼ਾ ਵਿਚ ॥੨੨॥
SikhNet (Spanish)El Sirviente Nanak ofrece su vida en sacrificio a los que caminan en Armonía y en la Voluntad del Verdadero Guru. (22)
ਸਤਿਗੁਰ ਪੁਰਖੁ ਨਿਰਵੈਰੁ ਹੈ; ਨਿਤ ਹਿਰਦੈ ਹਰਿ ਲਿਵ ਲਾਇ ॥
satigur purakh niravair hai; nit hiradai har liv laae |
Sant Singh KhalsaThe True Guru, the Primal Being, has no hatred or vengeance. His heart is constantly attuned to the Lord.
Manmohan SinghUninimical is the Divine True Guru, who is his mind is ever attuned to the Lord.
Manmohan Singh (Punjabi)ਦੁਸ਼ਮਨੀ ਰਹਿਤ ਹਨ ਈਸ਼ਵਰ ਰੂਪ ਸੱਚੇ ਗੁਰੂ ਜੀ, ਜੋ ਆਪਣੇ ਰਿਦੇ ਵਿੱਚ ਹਮੇਸ਼ਾਂ ਹੀ ਪ੍ਰਭੂ ਨਾਲ ਪ੍ਰੀਤ ਪਾਈ ਰਖਦੇ ਹਨ।
Fareedkot Teekaਸਤਿਗੁਰੂ ਨਿਰਵੈਰ ਪੁਰਖ ਹੈਂ, ਕਿਉਂ ਕਿ ਨਿਤ ਹੀ ਹ੍ਰਿਦੇ ਕਰ ਕੇ ਹਰੀ ਮੇਂ ਹੀ ਬ੍ਰਿਤੀ ਲਗਾਵਤੇ ਹੈਂ॥
Prof. Sahib Singhਗੁਰੂ (ਇਕ ਐਸਾ ਮਹਾ) ਪੁਰਖ ਹੈ ਜਿਸ ਦਾ ਕਿਸੇ ਨਾਲ ਭੀ ਵੈਰ ਨਹੀਂ ਹੈ, ਗੁਰੂ ਹਰ ਵੇਲੇ ਆਪਣੇ ਹਿਰਦੇ ਵਿਚ ਪਰਮਾਤਮਾ ਨਾਲ ਲਗਨ ਲਾਈ ਰੱਖਦਾ ਹੈ।ਪਦ ਅਰਥ ਨਿਰਵੈਰੁ = ਕਿਸੇ ਨਾਲ ਵੈਰ ਨਾਹ ਕਰਨ ਵਾਲਾ। ਹਿਰਦੈ = ਹਿਰਦੇ ਵਿਚ। ਲਿਵ ਲਾਇ = ਸੁਰਤ ਜੋੜੀ ਰੱਖਦਾ ਹੈ।
SikhNet (Spanish)El Verdadero Guru, el Ser Primordial no tiene odio ni venganza, Su Corazón está constantemente entonado en el Señor
ਨਿਰਵੈਰੈ ਨਾਲਿ ਵੈਰੁ ਰਚਾਇਦਾ; ਅਪਣੈ ਘਰਿ ਲੂਕੀ ਲਾਇ ॥
niravairai naal vair rachaaeidaa; apanai ghar lookee laae |
Sant Singh KhalsaWhoever directs hatred against the Guru, who has no hatred at all, only sets his own home on fire.
Manmohan SinghWhosoever practises enmity with the uninimical one, he sets his own home on fire.
Manmohan Singh (Punjabi)ਜੋ ਕੋਈ ਦੁਸ਼ਮਨੀ-ਰਹਿਤ ਨਾਲ ਦੁਸ਼ਮਨੀ ਕਰਦਾ ਹੈ, ਉਹ ਆਪਦੇ ਨਿਜ ਦੇ ਗ੍ਰਹਿ ਨੂੰ ਅੱਗ ਲਾ ਲੈਂਦਾ ਹੈ।
Fareedkot Teekaਤਿਨ ਨਿਰਵੈਰ ਸਤਿਗੁਰੋਂ ਸਾਥ ਜੋ ਕੋਈ ਵੈਰ ਰਚਾਇੰਦਾ ਹੈ ਓਹ ਪੁਰਸ਼ ਅਪਨੇ ਘਰ ਸੋ (ਲੂਕੀ) ਚੁਆਤੀ ਲਗਾਵਤਾ ਹੈ॥
Prof. Sahib Singhਜਿਹੜਾ ਮਨੁੱਖ (ਅਜਿਹੇ) ਨਿਰਵੈਰ (ਗੁਰੂ) ਨਾਲ ਵੈਰ ਬਣਾਈ ਰੱਖਦਾ ਹੈ, ਉਹ ਆਪਣੇ (ਹਿਰਦੇ-) ਘਰ ਵਿਚ (ਈਰਖਾ ਦੀ) ਚੁਆਤੀ ਬਾਲੀ ਰੱਖਦਾ ਹੈ।ਪਦ ਅਰਥ ਰਚਾਇਦਾ = ਬਣਾਈ ਰੱਖਦਾ ਹੈ। ਘਰਿ = (ਹਿਰਦੇ-) ਘਰ ਵਿਚ। ਲੂਕੀ = (ਈਰਖਾ ਦੀ) ਚੁਆਤੀ।
SikhNet (Spanish)y quien sea que dirija su odio hacia al Guru, el Cual se conserva sin ningún odio, sólo pone su propio hogar en llamas.
ਅੰਤਰਿ ਕ੍ਰੋਧੁ ਅਹੰਕਾਰੁ ਹੈ; ਅਨਦਿਨੁ ਜਲੈ ਸਦਾ ਦੁਖੁ ਪਾਇ ॥
antar krodh ahankaar hai; anadin jalai sadaa dukh paae |
Sant Singh KhalsaAnger and egotism are within him night and day; he burns, and suffers constant pain.
Manmohan SinghWithin him is wrath and ego, wherewith he burns night and day and ever suffers sorrow.
Manmohan Singh (Punjabi)ਉਸ ਦੇ ਅੰਦਰ ਗੁੱਸਾ ਅਤੇ ਹੰਗਤਾ ਹੈ, ਜਿਸ ਨਾਲ ਉਹ ਰੈਣ ਤੇ ਦਿਹੂੰ ਸੜਦਾ ਹੈ ਅਤੇ ਹਮੇਸ਼ਾਂ ਕਸ਼ਟ ਉਠਾਉਂਦਾ ਹੈ।
Fareedkot Teekaਤਿਨੋਂ ਕੇ ਅੰਤਿਰ ਕ੍ਰੋਧ ਔ ਹੰਕਾਰ ਹੈ ਤਿਨੋਂ ਕਰ ਕੇ ਨਿਰੰਤਰ ਜਲਤੇ ਹੂਏ ਸਦਾ ਦੁਖ ਪਾਵਤੇ ਹੈਂ॥
Prof. Sahib Singhਉਸ ਦੇ ਅੰਦਰ ਕ੍ਰੋਧ (ਦਾ ਭਾਂਬੜ) ਹੈ, ਉਸ ਦੇ ਅੰਦਰ ਅਹੰਕਾਰ (ਦਾ ਭਾਂਬੜ ਬਲਦਾ ਰਹਿੰਦਾ) ਹੈ (ਜਿਸ ਵਿਚ) ਉਹ ਹਰ ਵੇਲੇ ਸੜਦਾ ਰਹਿੰਦਾ ਹੈ, ਤੇ, ਸਦਾ ਦੁੱਖ ਪਾਂਦਾ ਰਹਿੰਦਾ ਹੈ।ਪਦ ਅਰਥ ਅੰਤਰਿ = ਅੰਦਰ। ਅਨਦਿਨੁ = ਹਰ ਰੋਜ਼, ਹਰ ਵੇਲੇ।
SikhNet (Spanish)El enojo y el egoísmo habitan noche y día en ellos, y constantemente sufren y su propio fuego interior los consume.
ਕੂੜੁ ਬੋਲਿ ਬੋਲਿ ਨਿਤ ਭਉਕਦੇ; ਬਿਖੁ ਖਾਧੇ ਦੂਜੈ ਭਾਇ ॥
koorr bol bol nit bhaukade; bikh khaadhe doojai bhaae |
Sant Singh KhalsaThey babble and tell lies, and keep on barking, eating the poison of the love of duality.
Manmohan SinghThey who eat the poison of another's love, utter and tell lies and ever continue barking.
Manmohan Singh (Punjabi)ਜੋ ਹੋਰਸ ਦੇ ਪਿਆਰ ਦੀ ਜ਼ਹਿਰ ਨੂੰ ਖਾਂਦੇ ਹਨ, ਉਹ ਝੂਠ ਬਕਦੇ ਤੇ ਬੋਲਦੇ ਹਨ ਅਤੇ ਹਮੇਸ਼ਾਂ ਬਕਵਾਸ ਕਰੀ ਜਾਂਦੇ ਹਨ।
Fareedkot Teekaਓਹ ਮਨਮੁਖ ਝੂਠ ਕੇ ਬੋਲੋਂ ਕੋ ਬੋਲ ਕਰ ਕੇ ਨਿਤ ਕੂਕਰ ਵਤ ਭਉਕਤੇ ਹੈਂ, ਕਿਉਂ ਕਿ ਓਹ ਦ੍ਵੈਤ ਭਾਵ ਰੂਪੀ ਵਿਖ ਕੇ ਖਾਧੇ ਹੂਏ ਹੈਂ॥
Prof. Sahib Singh(ਜਿਹੜੇ ਮਨੁੱਖ ਗੁਰੂ ਦੇ ਵਿਰੁੱਧ) ਝੂਠ ਬੋਲ ਬੋਲ ਕੇ ਵਾਹੀ ਤਬਾਹੀ ਬੋਲਦੇ ਰਹਿੰਦੇ ਹਨ, ਮਾਇਆ ਦੇ ਮੋਹ ਵਿਚ (ਉਹ ਇਉਂ ਆਤਮਕ ਮੌਤੇ ਮਰੇ ਰਹਿੰਦੇ ਹਨ, ਜਿਵੇਂ) ਉਹਨਾਂ ਜ਼ਹਰ ਖਾਧੀ ਹੁੰਦੀ ਹੈ।ਪਦ ਅਰਥ ਬੋਲਿ = ਬੋ ਕੇ। ਕੂੜੁ = ਝੂਠ। ਭਉਕਦੇ = ਵਾਹੀ ਤਬਾਹੀ ਬੋਲਦੇ ਹਨ। ਬਿਖੁ = ਜ਼ਹਰ। ਦੂਜੈ ਭਾਇ = ਮਾਇਆ ਦੇ ਮੋਹ ਵਿਚ।
SikhNet (Spanish)Balbucean y mienten, ladran mientras se toman el veneno del amor a la dualidad.
ਬਿਖੁ ਮਾਇਆ ਕਾਰਣਿ ਭਰਮਦੇ; ਫਿਰਿ ਘਰਿ ਘਰਿ ਪਤਿ ਗਵਾਇ ॥
bikh maaeaa kaaran bharamade; fir ghar ghar pat gavaae |
Sant Singh KhalsaFor the sake of the poison of Maya, they wander from house to house, and lose their honor.
Manmohan SinghFor the sake of poisonous riches they wander from house to house and thus lose their honour.
Manmohan Singh (Punjabi)ਜ਼ਹਿਰੀਲੀ ਦੌਲਤ ਦੀ ਖਾਤਰ ਉਹ ਗ੍ਰਹਿ ਗ੍ਰਹਿ ਤੇ ਭਟਕਦੇ ਫਿਰਦੇ ਹਨ ਅਤੇ ਐਕੁਰ ਆਪਣੀ ਇੱਜ਼ਤ ਗੁਆ ਲੈਂਦੇ ਹਨ।
Fareedkot Teekaਸੋ ਮਨਮੁਖ ਮਾਯਾ ਰੂਪੀ ਵਿਖ ਕੇ ਵਾਸਤੇ ਇਜਤ ਗਵਾਇ ਕਰ ਕੇ ਘਰ ਘਰ ਫਿਰਤੇ ਹੂਏ ਭ੍ਰਮਤੇ ਹੈਂ ਪੁਨਾ ਘਰ ਘਰ ਮੇਂ ਪਤ ਕੋ ਗਵਾਵਤੇ ਹੈਂ॥
Prof. Sahib Singhਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦੀ ਖ਼ਾਤਰ ਉਹ ਘਰ ਘਰ (ਦੇ ਬੂਹੇ) ਤੇ ਇੱਜ਼ਤ ਗਵਾ ਕੇ (ਹੌਲੇ ਪੈ ਕੇ) ਭਟਕਦੇ ਫਿਰਦੇ ਹਨ।ਪਦ ਅਰਥ ਕਾਰਣਿ = ਦੀ ਖ਼ਾਤਰ। ਭਰਮਦੇ = ਭਰਮਦੇ ਫਿਰਦੇ ਹਨ। ਘਰਿ ਘਰਿ = ਹਰੇਕ ਘਰ (ਦੇ ਬੂਹੇ) ਤੇ। ਪਤਿ = ਇਜ਼ਤ। ਗਵਾਇ = ਗਵਾ ਕੇ।
SikhNet (Spanish)En la búsqueda del veneno de Maya, vagan de casa en casa, perdiendo su honor.
ਬੇਸੁਆ ਕੇਰੇ ਪੂਤ ਜਿਉ; ਪਿਤਾ ਨਾਮੁ ਤਿਸੁ ਜਾਇ ॥
besuaa kere poot jiau; pitaa naam tis jaae |
Sant Singh KhalsaThey are like the son of a prostitute, who does not know the name of his father.
Manmohan SinghThey are like the son of prostitute, the name of whose father is known not.
Manmohan Singh (Punjabi)ਉਹ ਕੰਜਰੀ ਦੇ ਪੁਤ ਦੀ ਮਾਨੰਦ ਹਨ, ਜਿਸ ਦੇ ਪਿਉ ਦੇ ਨਾਮ ਦਾ ਪਤਾ ਹੀ ਨਹੀਂ।
Fareedkot Teekaਜੈਸੇ ਵੇਸਵਾ ਕਾ ਪੁਤ੍ਰ ਹੋਤਾ ਹੈ ਤਿਸ ਕੇ ਪਿਤਾ ਕਾ ਨਾਮ ਚਲਾ ਜਾਤਾ ਹੈ, ਭਾਵ ਯੇਹ ਤਿਸ ਕੇ ਸਮਾਨ ਓਹ ਨਿਨਾਵੇਂ ਹੈਂ ਅਰਥਾਤ ਕਿਸੀ ਗੁਰੂ ਪੀਰ ਕੇ ਨਹੀਂ ਹੈ॥
Prof. Sahib Singh(ਅਜਿਹੇ ਮਨੁੱਖ) ਵੇਸੁਆ ਦੇ ਪੁੱਤਰ ਵਾਂਗ (ਨੱਕ-ਵੱਢੇ ਹੁੰਦੇ ਹਨ) ਜਿਸ ਦੇ ਪਿਤਾ ਦਾ ਨਾਮ ਗੁੰਮ ਹੋ ਜਾਂਦਾ ਹੈ।ਪਦ ਅਰਥ ਬੇਸੁਆ = ਕੰਜਰੀ। ਕੇਰੇ = ਦੇ। ਜਿਉ = ਵਾਂਗ।
SikhNet (Spanish)Son como el hijo de la prostituta que no conoce el nombre de su padre.
ਹਰਿ ਹਰਿ ਨਾਮੁ. ਨ ਚੇਤਨੀ; ਕਰਤੈ ਆਪਿ ਖੁਆਇ ॥
har har naam. na chetanee; karatai aap khuaae |
Sant Singh KhalsaThey do not remember the Name of the Lord, Har, Har; the Creator Himself brings them to ruin.
Manmohan SinghThey contemplate not the Lord God's Name and the Creator, of Himself, ruins them.
Manmohan Singh (Punjabi)ਉਹ ਸੁਆਮੀ ਹਰੀ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਅਤੇ ਸਿਰਜਣਹਾਰ ਨੇ ਖੁਦ ਹੀ ਉਨ੍ਹਾਂ ਨੂੰ ਤਬਾਹ ਕਰ ਦੇਣਾ ਹੈ।
Fareedkot Teekaਕਿਉਂ ਕਿ ਓਹ ਹਰਿ ਹਰਿ ਨਾਮ ਕੋ ਸਿਮਰਤੇ ਨਹੀਂ ਹੈਂ, ਤਾਂ ਤੇ ਕਰਤਾ ਪੁਰਖ ਨੇ ਆਪ ਹੀ ਤਿਨੋਂ ਕੋ (ਖੁਆਇ) ਗਵਾਯਾ ਹੈ॥
Prof. Sahib Singhਉਹ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ (ਪਰ ਉਹਨਾਂ ਦੇ ਭੀ ਕੀਹ ਵੱਸ?) ਕਰਤਾਰ ਨੇ ਆਪ (ਹੀ ਉਹਨਾਂ ਨੂੰ) ਕੁਰਾਹੇ ਪਾਇਆ ਹੁੰਦਾ ਹੈ।ਪਦ ਅਰਥ ਕਰਤੈ = ਕਰਤਾਰ ਨੇ। ਖੁਆਇ = ਕੁਰਾਹੇ ਪਾਏ ਹੋਏ ਹਨ।
SikhNet (Spanish)No recuerdan el Nombre del Señor, Jar, Jar, el Creador Mismo los lleva a la ruina.
ਹਰਿ ਗੁਰਮੁਖਿ ਕਿਰਪਾ ਧਾਰੀਅਨੁ; ਜਨ ਵਿਛੁੜੇ ਆਪਿ ਮਿਲਾਇ ॥
har guramukh kirapaa dhaareean; jan vichhurre aap milaae |
Sant Singh KhalsaThe Lord showers His Mercy upon the Gurmukhs, and reunites the separated ones with Himself.
Manmohan SinghGod shows mercy unto the Guru-wards and unites the separated ones with Himself.
Manmohan Singh (Punjabi)ਵਾਹਿਗੁਰੂ ਗੁਰੂ-ਅਨੁਸਾਰੀਆਂ ਉਤੇ ਮਿਹਰ ਕਰਦਾ ਹੈ ਅਤੇ ਵਿਛੁਨਿਆ ਹੋਇਆ ਜੀਵਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਹਰੀ ਨੇ ਗੁਰਮੁਖੋਂ ਪਰ ਅਪਨੀ ਕ੍ਰਿਪਾ ਧਾਰੀ ਹੈ, ਤਿਨ ਵਿਛੜੇ ਹੋਏ ਜਨੋਂ ਕੋ ਅਪਣੇ ਸਰੂਪ ਮੇਂ ਮਿਲਾਇ ਲੀਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਉਤੇ ਹਰੀ ਨੇ ਆਪ ਕਿਰਪਾ ਕੀਤੀ ਹੁੰਦੀ ਹੈ। ਗੁਰੂ ਦੀ ਰਾਹੀਂ ਉਹਨਾਂ ਵਿਛੁੜਿਆਂ ਨੂੰ ਹਰੀ ਆਪ (ਆਪਣੇ ਨਾਲ) ਮਿਲਾ ਲੈਂਦਾ ਹੈ।ਪਦ ਅਰਥ ਧਾਰੀਅਨੁ = ਉਸ (ਪ੍ਰਭੂ) ਨੇ ਧਾਰੀ ਹੈ।
SikhNet (Spanish)El Señor rocía Su Misericordia sobre los Gurmukjs, y une a los separados en Su Ser.
ਜਨ ਨਾਨਕੁ. ਤਿਸੁ ਬਲਿਹਾਰਣੈ; ਜੋ ਸਤਿਗੁਰ ਲਾਗੇ ਪਾਇ ॥੨੩॥
jan naanak. tis balihaaranai; jo satigur laage paae |23|
Sant Singh KhalsaServant Nanak is a sacrifice to those who fall at the Feet of the True Guru. ||23||
Manmohan SinghSlave Nanak is a sacrifice unto him, who repairs to the Guru's feet.
Manmohan Singh (Punjabi)ਗੋਲਾ ਨਾਨਕ, ਉਸ ਉਤੋਂ ਕੁਰਬਾਨ ਵੰਞਦਾ ਹੈ, ਜਿਹੜਾ ਸੱਚੇ ਗੁਰਾਂ ਦੇ ਪੈਰੀ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਪੁਰਸ਼ ਸਤਗੁਰੋਂ ਕੇ ਚਰਣੀ ਲਾਗਾ ਹੈ ਮੈਂ ਤਿਸ ਜਨ ਕੇ ਬਲਿਹਾਰਨੇ ਜਾਤਾ ਹੂੰ॥੨੩॥
Prof. Sahib Singhਦਾਸ ਨਾਨਕ ਉਸ ਮਨੁੱਖ ਤੋਂ ਸਦਕੇ ਜਾਂਦਾ ਹੈ, ਜਿਹੜੇ ਗੁਰੂ ਦੀ ਚਰਨੀਂ ਪਏ ਰਹਿੰਦੇ ਹਨ ॥੨੩॥ਪਦ ਅਰਥ ਪਾਇ = ਪੈਰੀਂ ॥੨੩॥
SikhNet (Spanish)El Sirviente Nanak ofrece Su Ser en sacrificio a quienes se postran a los Pies del Verdadero Guru. (23)
ਨਾਮਿ ਲਗੇ ਸੇ ਊਬਰੇ; ਬਿਨੁ ਨਾਵੈ. ਜਮ ਪੁਰਿ ਜਾਂਹਿ ॥
naam lage se aoobare; bin naavai. jam pur jaanhi |
Sant Singh KhalsaThose who are attached to the Naam, the Name of the Lord, are saved; without the Name, they must go to the City of Death.
Manmohan SinghThey, who are attached to the Name, are saved. Without the Name mortals go to the Yama's city.
Manmohan Singh (Punjabi)ਜੋ ਨਾਮ ਨਾਲ ਜੁੜੇ ਹਨ, ਉਹ ਬਚ ਜਾਂਦੇ ਹਨ। ਨਾਮ ਦੇ ਬਗੈਰ ਪ੍ਰਾਣੀ ਯਮ ਦੇ ਸ਼ਹਿਰ ਨੂੰ ਜਾਂਦੇ ਹਨ।
Fareedkot Teekaਜੋ ਪੁਰਸ਼ ਵਾਹਿਗੁਰੂ ਕੇ ਨਾਮ ਮੇਂ ਲਾਗੇ ਹੈਂ ਸੋਈ ਸੰਸਾਰ ਦੁਖ ਸੇ ਬਚੇ ਹੈਂ, ਜੋ ਬਿਨਾਂ ਨਾਮ ਤੇ ਹੈਂ, ਸੋ ਜਨ ਜਮ ਪੁਰੀ ਕੋ ਜਾਤੇ ਹੈਂ॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜੇ ਰਹੇ, ਉਹ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਗਏ। ਨਾਮ ਤੋਂ ਖ਼ਾਲੀ ਰਹਿਣ ਵਾਲੇ ਮਨੁੱਖ ਜਮਰਾਜ ਦੇ ਵੱਸ ਪੈਂਦੇ ਹਨ।ਪਦ ਅਰਥ ਨਾਮਿ = ਨਾਮ ਵਿਚ। ਸੇ = ਉਹ (ਬਹੁ-ਵਚਨ)। ਊਬਰੇ = (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਗਏ। ਜਮਪੁਰਿ = ਜਮਰਾਜ ਦੇ ਸ਼ਹਿਰ ਵਿਚ। ਜਾਂਹਿ = ਜਾਂਦੇ ਹਨ (ਬਹੁ-ਵਚਨ)।
SikhNet (Spanish)Quienes se apegan al Naam, el Nombre del Señor son salvados, pues sin el Nombre tienen que ir a la ciudad de la muerte.
ਨਾਨਕ. ਬਿਨੁ ਨਾਵੈ, ਸੁਖੁ ਨਹੀ; ਆਇ ਗਏ ਪਛੁਤਾਹਿ ॥੨੪॥
naanak. bin naavai, sukh nahee; aae ge pachhutaeh |24|
Sant Singh KhalsaO Nanak, without the Name, they find no peace; they come and go in reincarnation with regrets. ||24||
Manmohan SinghNanak, without the Name, there is no peace and coming and going in myriad births the have to repent.
Manmohan Singh (Punjabi)ਨਾਨਕ ਨਾਮ ਦੇ ਬਗੈਰ ਕੋਈ ਆਰਾਮ ਨਹੀਂ ਅਤੇ ਜੰਮਦੇ ਤੇ ਮਰਦੇ ਹੋਏ ਉਹ ਪਸਚਾਤਾਪ ਕਰਦੇ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਜੋ ਨਾਮ ਨਹੀਂ ਜਪਤੇ ਹੈਂ ਤਿਨੋਂ ਕੋ ਕਬੀ ਸੁਖ ਨਹੀਂ ਹੋਤਾ। ਓਹ ਆਵਤੇ ਜਾਤੇ ਪਸਚਾਤਾਪ ਕਰਤੇ ਹੈਂ, ਭਾਵ ਜਨਮ ਮਰਨ ਪਾਵਤੇ ਦੁਖੀ ਹੋਤੇ ਹੈਂ॥੨੪॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ (ਉਹਨਾਂ ਨੂੰ) ਆਤਮਕ ਆਨੰਦ ਨਹੀਂ ਮਿਲਦਾ। (ਜਗਤ ਵਿਚ) ਜਨਮ ਲੈ ਕੇ (ਨਾਮ ਤੋਂ ਸੱਖਣੇ ਹੀ) ਜਾਂਦੇ ਹਨ ਤੇ ਪਛੁਤਾਂਦੇ ਰਹਿੰਦੇ ਹਨ ॥੨੪॥ਪਦ ਅਰਥ ਆਇ = ਜੰਮ ਕੇ। ਗਏ = (ਦੁਨੀਆ ਤੋਂ) ਚਲੇ ਗਏ ॥੨੪॥
SikhNet (Spanish)Oh, dice Nanak, sin el Nombre, ellos no encuentran la Paz, van y vienen en la reencarnación con remordimiento. (24)
ਚਿੰਤਾ ਧਾਵਤ ਰਹਿ ਗਏ; ਤਾਂ ਮਨਿ ਭਇਆ ਅਨੰਦੁ ॥
chintaa dhaavat reh ge; taan man bheaa anand |
Sant Singh KhalsaWhen anxiety and wanderings come to an end, the mind becomes happy.
Manmohan SinghWhen anxiety and wanderings end, then alone the soul becomes happy.
Manmohan Singh (Punjabi)ਜਦ ਫਿਕਰ ਅਤੇ ਭਟਕਣੇ ਮੁਕ ਜਾਂਦੇ ਹਨ, ਕੇਵਲ ਤਦ ਹੀ ਆਤਮਾ ਪ੍ਰਸੰਨ ਹੁੰਦੀ ਹੈ।
Fareedkot Teekaਜੋ ਪੁਰਸ਼ ਚਿੰਤਾ ਕੀ ਪਾਵਣੀ ਸੇ ਰਹਿਤ ਭਏ ਹੈਂ ਤਿਨੋਂ ਕੇ ਮਨ ਮੇਂ ਅਨੰਦ ਪ੍ਰਾਪਤ ਭਯਾ ਹੈ॥
Prof. Sahib Singhਮਾਇਆ ਦੀ ਚਿੰਤਾ ਵਿਚ ਭਟਕ ਰਹੇ ਜਿਹੜੇ ਮਨੁੱਖ (ਇਸ ਭਟਕਣਾ ਤੋਂ) ਹਟ ਜਾਂਦੇ ਹਨ, ਉਹਨਾਂ ਦੇ ਮਨ ਵਿਚ ਆਨੰਦ ਪੈਦਾ ਹੋ ਜਾਂਦਾ ਹੈ,ਪਦ ਅਰਥ ਧਾਵਤ = ਭਟਕ ਰਹੇ। ਰਹਿ ਗਏ = (ਭਟਕਣੋਂ) ਹਟ ਗਏ। ਤਾਂ ਮਨਿ = ਉਹਨਾਂ ਦੇ ਮਨ ਵਿਚ। ਮਨਿ = ਮਨ ਵਿਚ।
SikhNet (Spanish)Cuando la ansiedad y el vagar terminan, la mente se pone feliz,
ਗੁਰ ਪ੍ਰਸਾਦੀ ਬੁਝੀਐ; ਸਾ ਧਨ ਸੁਤੀ ਨਿਚਿੰਦ ॥
gur prasaadee bujheeai; saa dhan sutee nichind |
Sant Singh KhalsaBy Guru's Grace, the soul-bride understands, and then she sleeps without worry.
Manmohan SinghThe bride who by the Guru's grace, realises he Lord sleeps peacefully.
Manmohan Singh (Punjabi)ਜਿਹੜੇ ਪਤਨੀ, ਗੁਰਾਂ ਦੀ ਮਿਹਰ ਸਦਕੇ ਆਪਣੇ ਸੁਆਮੀ ਨੂੰ ਅਨੁਭਵ ਕਰ ਲੈਂਦੀ ਹੈ ਉਹ ਬੇਫਿਕਰ ਹੋ ਕੇ ਸੌਦੀ ਹੈ।
Fareedkot Teekaਸਤਿਗੁਰੋਂ ਕੀ ਕ੍ਰਿਪਾ ਤੇ ਹੀ ਵਾਹਿਗੁਰੂ ਕੋ ਜਾਣੀਤਾ ਹੈ ਜਿਸ ਜਗ੍ਯਾਸੀ ਇਸਤਰੀ ਨੇ ਜਾਣਿਆ ਹੂਆ ਹੈ ਸੇ ਨਿਸਚਿੰਤ ਹੋ ਕਰ ਕੇ ਸੁਤੀ ਹੈ, ਭਾਵ ਅਚਿੰਤ ਸਰੂਪ ਮੇਂ ਇਸਥਿਤ ਭਈ ਹੈ॥
Prof. Sahib Singh(ਪਰ ਇਹ ਭੇਤ) ਗੁਰੂ ਦੀ ਕਿਰਪਾ ਨਾਲ ਹੀ ਸਮਝ ਸਕੀਦਾ ਹੈ। (ਜਿਹੜੀ) ਜੀਵ-ਇਸਤ੍ਰੀ (ਇਸ ਭੇਤ ਨੂੰ ਸਮਝ ਲੈਂਦੀ ਹੈ, ਉਹ) ਚਿੰਤਾ-ਰਹਿਤ ਅਵਸਥਾ ਵਿਚ ਲੀਨ ਰਹਿੰਦੀ ਹੈ।ਪਦ ਅਰਥ ਪ੍ਰਸਾਦੀ = ਪ੍ਰਸਾਦਿ, ਕਿਰਪਾ ਨਾਲ। ਬੁਝੀਐ = ਸਮਝ ਸਕੀਦਾ ਹੈ। ਸਾਧਨ = ਜੀਵ-ਇਸਤ੍ਰੀ। ਸੁਤੀ = ਸੌਂ ਰਹਿੰਦੀ ਹੈ, ਲੀਨ ਰਹਿੰਦੀ ਹੈ। ਨਿਚਿੰਦ = ਚਿੰਤਾ-ਰਹਿਤ ਅਵਸਥਾ ਵਿਚ।
SikhNet (Spanish)por la Gracia del Guru, la Novia Alma entiende y entonces duerme sin preocupación.
ਜਿਨ ਕਉ ਪੂਰਬਿ ਲਿਖਿਆ; ਤਿਨੑਾ ਭੇਟਿਆ ਗੁਰ ਗੋਵਿੰਦੁ ॥
jin kau poorab likhiaa; tinaa bhettiaa gur govind |
Sant Singh KhalsaThose who have such pre-ordained destiny meet with the Guru, the Lord of the Universe.
Manmohan SinghThey, who are so pre-destined; they meet with their Guru-God.
Manmohan Singh (Punjabi)ਜਿਨ੍ਹਾਂ ਲਈ ਮੁਢ ਤੋਂ ਐਹੋ ਜੇਹੇ ਲਿਖਿਆ ਹੋਇਆ ਹੈ, ਉਹ ਗੁਰੂ ਪ੍ਰਮੇਸ਼ਰ ਨੂੰ ਮਿਲ ਪੈਦੇ ਹਨ।
Fareedkot Teekaਜਿਨੋਂ ਕੇ ਮਸਤਕ ਮੇਂ ਉਤਮ ਲੇਖ ਲਿਖਿਆ ਹੂਆ ਥਾ, ਤਿਨੋਂ ਕੋ ਗੋਬਿੰਦ ਰੂਪ ਸਤਿਗੁਰ ਮਿਲਿਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ ਉਹਨਾਂ ਨੂੰ ਗੁਰੂ-ਪਰਮਾਤਮਾ ਮਿਲ ਪੈਂਦਾ ਹੈ।ਪਦ ਅਰਥ ਪੂਰਬਿ = ਧੁਰ ਤੋਂ, ਪਹਿਲਾਂ ਤੋਂ। ਭੇਟਿਆ = ਮਿਲਿਆ।
SikhNet (Spanish)Quienes tienen ese Destino encuentran al Guru, el Señor del Universo,
ਨਾਨਕ. ਸਹਜੇ ਮਿਲਿ ਰਹੇ; ਹਰਿ ਪਾਇਆ ਪਰਮਾਨੰਦੁ ॥੨੫॥
naanak. sahaje mil rahe; har paaeaa paramaanand |25|
Sant Singh KhalsaO Nanak, they merge intuitively into the Lord, the Embodiment of Supreme Bliss. ||25||
Manmohan SinghNanak, they attain unto God, the embodiment of Supreme bliss and all-too-spontaneously remain blended with Him.
Manmohan Singh (Punjabi)ਨਾਨਕ ਉਹ ਮਹਾਨ ਪ੍ਰਸੰਨਤਾ ਦੇ ਸਰੂਪ ਵਾਹਿਗੁਰੂ ਨੂੰ ਪਰਾਪਤ ਹੋ ਜਾਂਦੇ ਹਨ ਅਤੇ ਸੁਤੇ-ਸਿਧ ਹੀ ਉਸ ਨਾਲ ਅਭੇਦ ਹੋਏ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਜਨ (ਸਹਜੇ) ਸੁਤੇ ਹੀ ਮਿਲ ਰਹੇ ਹੈਂ, ਤਿਸੀ ਤੇ ਤਿਨੋਂ ਨੇ ਪਰਮ ਅਨੰਦ ਪਾਯਾ ਹੈ॥੨੫॥
Prof. Sahib Singhਹੇ ਨਾਨਕ! ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ। ਸਭ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ-ਪ੍ਰਭੂ (ਦਾ ਮਿਲਾਪ) ਉਹ ਮਨੁੱਖ ਪ੍ਰਾਪਤ ਕਰ ਲੈਂਦੇ ਹਨ ॥੨੫॥ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਪਰਮਾਨੰਦੁ = ਸਭ ਤੋਂ ਉੱਚੇ ਅਨੰਦ ਦਾ ਮਾਲਕ-ਪ੍ਰਭੂ ॥੨੫॥
SikhNet (Spanish)oh dice Nanak, se funden de forma intuitiva en el Señor, la Encarnación del Éxtasis Supremo. (25)
ਸਤਿਗੁਰੁ ਸੇਵਨਿ ਆਪਣਾ; ਗੁਰਸਬਦੀ ਵੀਚਾਰਿ ॥
satigur sevan aapanaa; gurasabadee veechaar |
Sant Singh KhalsaThose who serve their True Guru, who contemplate the Word of the Guru's Shabad,
Manmohan SinghThey, who serve their true Guru, reflect upon the Guru's word,
Manmohan Singh (Punjabi)ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ ਗੁਰਾਂ ਦੀ ਬਾਣੀ ਨੂੰ ਸੋਚਦੇ-ਵਿਚਾਰਦੇ ਹਨ,
Fareedkot Teekaਜੋ ਅਪਣੇ ਸਤਗੁਰੂ ਕੋ ਸੇਵਤੇ ਹੈਂ ਔਰ ਗੁਰੋਂ ਕੇ ਸਬਦ ਕਾ ਹੀ ਵੀਚਾਰ ਕਰਤੇ ਹੈਂ॥
Prof. Sahib Singhਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ ਪਿਆਰੇ ਗੁਰੂ ਦੀ ਸਰਨ ਪਏ ਰਹਿੰਦੇ ਹਨ,ਪਦ ਅਰਥ ਸੇਵਨਿ = ਸੇਂਵਦੇ ਹਨ (ਬਹੁ-ਵਚਨ)। ਵੀਚਾਰਿ = ਵਿਚਾਰ ਕੇ, ਸੁਰਤ ਜੋੜ ਕੇ।
SikhNet (Spanish)Quienes sirven a Su Verdadero Guru, quienes meditan en la Palabra del Shabd del Guru,
ਸਤਿਗੁਰ ਕਾ ਭਾਣਾ ਮੰਨਿ ਲੈਨਿ; ਹਰਿ ਨਾਮੁ ਰਖਹਿ ਉਰ ਧਾਰਿ ॥
satigur kaa bhaanaa man lain; har naam rakheh ur dhaar |
Sant Singh Khalsawho honor and obey the Will of the True Guru, who keep the Lord's Name enshrined within their hearts,
Manmohan Singhsubmit to the True Guru's will, keep the God's Name enshrined in their mind,
Manmohan Singh (Punjabi)ਸੱਚੇ ਗੁਰਾਂ ਦੀ ਰਜਾ ਨੂੰ ਸਵੀਕਾਰ ਕਰਦੇ ਹਨ, ਰੰਬ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰਖਦੇ ਹਨ,
Fareedkot Teekaਸਤਿਗੁਰੋਂ ਕੇ ਭਾਣੇ ਕੋ ਰਿਦੇ ਮੇਂ ਮਾਨ ਲੇਤੇ ਹੈਂ ਔ ਹਰੀ ਕੇ ਨਾਮ ਕੋ ਹ੍ਰਿਦੇ ਮੇਂ ਧਾਰਨ ਕਰ ਰਾਖਤੇ ਹੈਂ॥
Prof. Sahib Singhਗੁਰੂ ਦੀ ਰਜ਼ਾ ਨੂੰ (ਸਿਰ-ਮੱਥੇ) ਮੰਨਦੇ ਹਨ, ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖਦੇ ਹਨ,ਪਦ ਅਰਥ ਮੰਨਿ ਲੈਨਿ = ਮੰਨ ਲੈਂਦੇ ਹਨ। ਰਖਹਿ = ਰੱਖਦੇ ਹਨ। ਉਰ = ਹਿਰਦਾ। ਉਰਧਾਰਿ ਰਖਹਿ = ਹਿਰਦੇ ਵਿਚ ਵਸਾਈ ਰੱਖਦੇ ਹਨ।
SikhNet (Spanish)quienes honran y obedecen la Voluntad del Verdadero Guru y quienes conservan al Señor enaltecido en sus corazones,
ਐਥੈ ਓਥੈ ਮੰਨੀਅਨਿ; ਹਰਿ ਨਾਮਿ ਲਗੇ ਵਾਪਾਰਿ ॥
aithai othai maneean; har naam lage vaapaar |
Sant Singh Khalsaare honored, here and hereafter; they are dedicated to the business of the Lord's Name.
Manmohan Singhand are dedicated to the trade of the Lord's Name, are honoured here and hereafter.
Manmohan Singh (Punjabi)ਅਤੇ ਸੁਆਮੀ ਦੇ ਨਾਮ ਦੇ ਵਣਜ ਦੇ ਸਮਰਪਨ ਹੋਏ ਹੋਏ ਉਹ ਏਥੇ ਅਤੇ ਓਥੇ ਇੱਜ਼ਤ ਆਬਰੂ ਪਾਉਂਦੇ ਹਨ।
Fareedkot Teekaਜੋ ਹਰਿ ਨਾਮ ਕੇ ਵਪਾਰ ਮੇਂ ਲਾਗੇ ਹੂਏ ਹੈਂ ਓਹ ਪੁਰਸ਼ ਇਸ ਲੋਕ ਔ ਪ੍ਰਲੋਕ ਵਿਖੇ ਮਾਨੀਤੇ ਹੈਂ॥
Prof. Sahib Singhਪਰਮਾਤਮਾ ਦੇ ਨਾਮ-ਵਪਾਰ ਵਿਚ ਰੁੱਝੇ ਰਹਿੰਦੇ ਹਨ, ਉਹ ਮਨੁੱਖ ਇਸ ਲੋਕ ਵਿਚ ਅਤੇ ਪਰਲੋਕ ਵਿਚ ਸਤਕਾਰੇ ਜਾਂਦੇ ਹਨ।ਪਦ ਅਰਥ ਐਥੇ = ਇਸ ਲੋਕ ਵਿਚ। ਓਥੈ = ਪਰਲੋਕ ਵਿਚ। ਮੰਨੀਅਹਿ = ਮੰਨੇ ਜਾਂਦੇ ਹਨ, ਸਤਕਾਰੇ ਜਾਂਦੇ ਹਨ (ਬਹੁ-ਵਚਨ)। ਹਰਿ ਨਾਮਿ = ਹਰਿ-ਨਾਮ ਵਿਚ। ਵਾਪਾਰਿ = ਵਪਾਰ ਵਿਚ।
SikhNet (Spanish)son honrados aquí y aquí después y viven dedicados al Negocio del Nombre del Señor.
ਗੁਰਮੁਖਿ ਸਬਦਿ ਸਿਞਾਪਦੇ ਤਿਤੁ; ਸਾਚੈ ਦਰਬਾਰਿ ॥
guramukh sabad siyaapade tith; saachai darabaar |
Sant Singh KhalsaThrough the Word of the Shabad, the Gurmukhs gain recognition in that Court of the True Lord.
Manmohan SinghIt is through the Name, that the pious persons gain recognition in that True Guru.
Manmohan Singh (Punjabi)ਨਾਮ ਦੇ ਰਾਹੀਂ, ਹੀ ਪਵਿੱਤ੍ਰ ਪੁਰਸ਼ ਉਸ ਸੱਚੀ ਦਰਗਾਹ ਅੰਦਰ ਪਹਿਚਾਨੇ ਜਾਂਦੇ ਹਨ।
Fareedkot Teekaਸੋ ਗੁਰਮੁਖ ਗੁਰੋਂ ਕੇ ਸਬਦ ਕਰ ਕੇ ਤਿਸ ਸਚੇ ਕੇ ਦਰਬਾਰ ਮੇਂ ਪਛਾਣ ਲਈਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਉਸ ਸਦਾ-ਥਿਰ ਦਰਬਾਰ ਵਿਚ ਗੁਰੂ ਦੇ ਸ਼ਬਦ ਦੀ ਰਾਹੀਂ ਪਛਾਣੇ ਜਾਂਦੇ ਹਨ।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਤਿਤੁ = ਉਸ ਵਿਚ। ਤਿਤੁ ਦਰਬਾਰਿ = ਉਸ ਦਰਬਾਰ ਵਿਚ। ਤਿਤੁ ਸਾਚੈ ਦਰਬਾਰਿ = ਉਸ ਸਦਾ-ਥਿਰ ਦਰਬਾਰ ਵਿਚ।
SikhNet (Spanish)Mediante la Palabra del Shabd, los Gurmukjs obtienen reconocimiento en la Corte del Verdadero Señor.
ਸਚਾ ਸਉਦਾ ਖਰਚੁ ਸਚੁ; ਅੰਤਰਿ ਪਿਰਮੁ ਪਿਆਰੁ ॥
sachaa saudaa kharach sach; antar piram piaar |
Sant Singh KhalsaThe True Name is their merchandise, the True Name is their expenditure; the Love of their Beloved fills their inner beings.
Manmohan SinghThe True Name is their merchandise, the True Name their sustenance and within them is the love of their-Beloved.
Manmohan Singh (Punjabi)ਸੱਚਾ ਨਾਮ ਉਨ੍ਹਾਂ ਦਾ ਸੌਦਾ-ਸੂਤ ਹੈ, ਸੱਚਾ ਨਾਮ ਉਨ੍ਹਾਂ ਦਾ ਆਧਾਰ ਅਤੇ ਉਨ੍ਹਾਂ ਦੇ ਅੰਦਰ ਆਪਣੇ ਪਿਆਰੇ ਦਾ ਪ੍ਰੇਮ ਹੈ।
Fareedkot Teekaਓਨਾਂ ਕਾ ਸਚ ਨਾਮ ਕਾ ਹੀ ਸੌਦਾ ਹੈ ਔ ਖਰਚ ਭੀ ਸਚੇ ਨਾਮ ਕਾ ਹੈ, ਕਿਉਂ ਕਿ ਤਿਨੋਂ ਕੇ ਰਿਦੇ ਅੰਤਰਿ ਪ੍ਰਮੇਸ੍ਵਰ (ਪਿਰਮ) ਪਤੀ ਕਾ (ਪਿਆਰੁ) ਪਰੇਮ ਹੈ॥
Prof. Sahib Singhਉਹ ਮਨੁੱਖ ਸਦਾ-ਥਿਰ ਹਰਿ-ਨਾਮ ਦਾ ਵਣਜ (ਕਰਦੇ ਰਹਿੰਦੇ ਹਨ), ਸਦਾ-ਥਿਰ ਹਰਿ-ਨਾਮ ਹੀ ਆਤਮਕ ਖ਼ੁਰਾਕ ਦੇ ਤੌਰ ਤੇ ਵਰਤਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਪਰਮਾਤਮਾ ਦਾ ਪ੍ਰੇਮ-ਪਿਆਰ (ਸਦਾ ਟਿਕਿਆ ਰਹਿੰਦਾ ਹੈ)।ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਸਚੁ = ਸਦਾ-ਥਿਰ ਹਰਿ-ਨਾਮ। ਪਿਰਮੁ = ਪ੍ਰੇਮ।
SikhNet (Spanish)El Nombre Verdadero es su Mercancía, el Nombre Verdadero es su moneda, el Amor de su Bienamado llena su ser interior.
ਜਮਕਾਲੁ ਨੇੜਿ. ਨ ਆਵਈ; ਆਪਿ ਬਖਸੇ ਕਰਤਾਰਿ ॥
jamakaal nerr. na aavee; aap bakhase karataar |
Sant Singh KhalsaThe Messenger of Death does not even approach them; the Creator Lord Himself forgives them.
Manmohan SinghThe Creator-Lord, of Himself, forgives them and the death's minister comes not near them.
Manmohan Singh (Punjabi)ਸਿਰਜਣਹਾਰ ਸੁਆਮੀ ਖੁਦ ਉਨ੍ਹਾਂ ਨੂੰ ਮਾਫ ਕਰ ਦਿੰਦਾ ਹੈ ਅਤੇ ਮੌਤ ਦਾ ਦੁਤ ਉਨ੍ਹਾਂ ਦੇ ਨਿਕਟ ਨਹੀਂ ਆਉਂਦਾ।
Fareedkot Teekaਤਿਨੋਂ ਕੇ ਸਮੀਪ ਜਮਕਾਲ ਭੀ ਨਹੀਂ ਆਵਤਾ ਹੈ, ਕਿਉਂ ਕਿ ਓਹ ਜਨ ਕਰਤਾਰ ਨੇ ਆਪ ਹੀ ਬਖਸ਼ੇ ਹੈਂ॥
Prof. Sahib Singhਉਹਨਾਂ ਉਤੇ ਕਰਤਾਰ ਨੇ ਆਪ ਮਿਹਰ ਕੀਤੀ ਹੁੰਦੀ ਹੈ, ਮੌਤ (ਦਾ ਡਰ ਉਹਨਾਂ ਦੇ) ਨੇੜੇ ਨਹੀਂ ਢੁਕਦਾ (ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਆਉਂਦੀ)।ਪਦ ਅਰਥ ਆਵਈ = ਆਵੈ, ਆਉਂਦਾ। ਕਰਤਾਰਿ = ਕਰਤਾਰ ਨੇ।
SikhNet (Spanish)El mensajero de la muerte no se les acerca y el Mismo Señor Creador los perdona.