ਸਲੋਕ ਮਹਲਾ ੪ ॥
salok mahalaa 4 |
Sant Singh KhalsaSalok, Fourth Mehl:
Manmohan SinghSalok, 4th Guru.
Manmohan Singh (Punjabi)ਸਲੋਕ ਚੋਥੀ ਪਾਤਿਸ਼ਾਹੀ।
Prof. Sahib Singhਗੁਰੂ ਰਾਮਦਾਸ ਜੀ ਦੇ ਸਲੋਕ।
SikhNet (Spanish)Slok, Mejl Guru Ram Das, Cuarto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਵਡਭਾਗੀਆ ਸੋਹਾਗਣੀ; ਜਿਨੑਾ ਗੁਰਮੁਖਿ ਮਿਲਿਆ ਹਰਿ ਰਾਇ ॥
vaddabhaageea sohaaganee; jinaa guramukh miliaa har raae |
Sant Singh KhalsaBlessed and very fortunate are those happy soul-brides who, as Gurmukh, meet their Sovereign Lord King.
Manmohan SinghVery fortunate and chaste are the brides, who meet with their God, the King, through the Guru.
Manmohan Singh (Punjabi)ਭਾਰੇ ਨਸੀਬਾਂ ਵਾਲੀਆਂ ਅਤੇ ਸਤਿਵੰਤੀਆ ਹਨ ਉਹ ਪਤਨੀਆਂ, ਜੋ ਗੁਰਾਂ ਦੇ ਰਾਹੀਂ, ਆਪਣੇ ਵਾਹਿਗੁਰੂ ਪਾਤਿਸ਼ਾਹ ਨੂੰ ਮਿਲ ਪੈਦੀਆਂ ਹਨ।
Fareedkot Teekaਜਿਨੋਂ ਕੋ ਗੁਰੋਂ ਦ੍ਵਾਰੇ ਹਰੀ ਸਰਬ ਕਾ ਰਾਜਾ ਮਿਲਿਆ ਹੈ, ਸੋਈ ਸੁਹਾਗਣੀਆਂ ਵਡੇ ਭਾਗੋਂ ਵਾਲੀਆਂ ਹੈਂ॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਪ੍ਰਭੂ-ਪਾਤਿਸ਼ਾਹ ਮਿਲ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੀਆਂ ਬਣ ਜਾਂਦੀਆਂ ਹਨ, ਉਹ ਖਸਮ ਵਾਲੀਆਂ ਅਖਵਾਂਦੀਆਂ ਹਨ।ਪਦ ਅਰਥ ਸੋਹਾਗਣੀ = ਸੁਹਾਗ ਵਾਲੀਆਂ, ਖਸਮ ਵਾਲੀਆਂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਹਰਿ ਰਾਇ = ਪ੍ਰਭੂ-ਪਾਤਿਸ਼ਾਹ।
SikhNet (Spanish)Benditas y afortunadas son esas Novias Almas que, como Gurmukjs, encuentran a su Soberano Rey,
ਅੰਤਰਿ ਜੋਤਿ ਪਰਗਾਸੀਆ; ਨਾਨਕ. ਨਾਮਿ ਸਮਾਇ ॥੧॥
antar jot paragaaseea; naanak. naam samaae |1|
Sant Singh KhalsaThe Light of God shines within them; O Nanak, they are absorbed in the Naam, the Name of the Lord. ||1||
Manmohan SinghThe Divine Light shines within them and they merge in the Name, O Nanak.
Manmohan Singh (Punjabi)ਰੱਬੀ ਨੂਰ ਉਨ੍ਹਾਂ ਦੇ ਅੰਦਰ ਚਮਕਦਾ ਹੈ ਅਤੇ ਉਹ ਨਾਮ ਅੰਦਰ ਲੀਨ ਹੋ ਜਾਂਦੀਆਂ ਹਨ ਹੇ ਨਾਨਕ!
Fareedkot Teekaਤਿਨੋਂ ਕੇ ਅੰਦਰ ਗਿਆਨ ਕੀ ਜੋਤਿ ਪ੍ਰਕਾਸ਼ੀ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਸੋਈ ਤਿਸ (ਨਾਮਿ) ਵਾਹਿਗੁਰੂ ਮੇਂ ਸਮਾਏ ਹੈਂ॥੧॥
Prof. Sahib Singhਪ੍ਰਭੂ ਦੇ ਨਾਮ ਵਿਚ ਲੀਨ ਰਹਿ ਕੇ ਉਹਨਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਚਮਕ ਪੈਂਦੀ ਹੈ ॥੧॥ਪਦ ਅਰਥ ਅੰਤਰਿ = (ਉਹਨਾਂ ਦੇ) ਅੰਦਰ। ਪਰਗਾਸੀਆ = ਚਮਕ ਪੈਂਦੀ ਹੈ। ਨਾਮਿ = ਨਾਮ ਵਿਚ। ਸਮਾਇ = ਲੀਨ ਰਹਿ ਕੇ ॥੧॥
SikhNet (Spanish)el Señor. La Luz de Dios brilla en su interior. Oh, dice Nanak, viven absorbidos en el Naam, el Nombre del Señor. (1)
ਵਾਹੁ ਵਾਹੁ ਸਤਿਗੁਰੁ ਪੁਰਖੁ ਹੈ; ਜਿਨਿ ਸਚੁ ਜਾਤਾ ਸੋਇ ॥
vaahu vaahu satigur purakh hai; jin sach jaataa soe |
Sant Singh KhalsaWaaho! Waaho! Blessed and Great is the True Guru, the Primal Being, who has realized the True Lord.
Manmohan SinghBlest, blest is the Omnipotent True Guru, who has realised the True Lord,
Manmohan Singh (Punjabi)ਆਫਰੀਨ, ਆਫਰੀਨ ਹੈ ਸਰਵ-ਸ਼ਕਤੀਵਾਨ ਸਚੇ ਗੁਰਾਂ ਨੂੰ, ਜਿਨ੍ਹਾਂ ਨੇ ਉਸ ਸਚੇ ਸੁਆਮੀ ਨੂੰ ਅਨੁਭਵ ਕੀਤਾ ਹੈ,
Fareedkot Teekaਜਿਨੋਂ ਨੇ ਜੋ ਸਤਿ ਸਰੂਪ ਜਾਣਿਆਂ ਹੈ, ਸੋ ਸਤਿਗੁਰੂ ਪੁਰਖ (ਵਾਹੁ ਵਾਹੁ) ਮਨ, ਬਾਣੀ ਕਰ ਧੰਨ੍ਯ ਹੈਂ॥
Prof. Sahib Singhਮਹਾ ਪੁਰਖ ਗੁਰੂ ਧੰਨ ਹੈ ਧੰਨ ਹੈ, ਜਿਸ (ਗੁਰੂ) ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ,ਪਦ ਅਰਥ ਵਾਹੁ = ਧੰਨ, ਸਲਾਹੁਣ-ਯੋਗ। ਵਾਹੁ ਵਾਹੁ = ਧੰਨ ਧੰਨ। ਜਿਨਿ = ਜਿਸ (ਗੁਰੂ) ਨੇ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਜਾਤਾ = ਸਾਂਝ ਪਾਈ।
SikhNet (Spanish)Wajo, Wajo, Bendito
ਜਿਤੁ ਮਿਲਿਐ ਤਿਖ ਉਤਰੈ; ਤਨੁ ਮਨੁ ਸੀਤਲੁ ਹੋਇ ॥
jit miliai tikh utarai; tan man seetal hoe |
Sant Singh KhalsaMeeting Him, thirst is quenched, and the body and mind are cooled and soothed.
Manmohan Singhand meeting with whom the thirst is quenched and one's body and soul are cooled.
Manmohan Singh (Punjabi)ਅਤੇ ਜਿਨ੍ਹਾਂ ਨਾਲ ਮਿਲਣ ਦੁਆਰਾ ਤ੍ਰਿਹ ਬੁਝ ਜਾਂਦੀ ਹੈ ਅਤੇ ਜੀਵ ਦੀ ਦੇਹ ਅਤੇ ਰੂਹ ਠੰਢੇ ਠਾਰ ਥੀ ਵੰਞਦੇ ਹਨ।
Fareedkot Teekaਜਿਨ ਕੇ ਮਿਲਨੇ ਕਰ ਕੇ ਤ੍ਰਿਸਨਾ ਰੂਪੀ ਤ੍ਰਿਖਾ ਦੂਰ ਹੋਈ ਜਾਤੀ ਹੈ ਔਰ ਤਨ, ਮਨ ਸੀਤਲ ਹੋ ਜਾਤਾ ਹੈ॥
Prof. Sahib Singhਜਿਸ (ਗੁਰੂ) ਨੂੰ ਮਿਲਿਆਂ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ, (ਮਨੁੱਖ ਦਾ) ਤਨ ਅਤੇ ਮਨ ਠੰਢਾ-ਠਾਰ ਸ਼ਾਂਤ ਹੋ ਜਾਂਦਾ ਹੈ।ਪਦ ਅਰਥ ਜਿਤੁ ਮਿਲਿਐ = ਜਿਸ ਨੂੰ ਮਿਲਿਆਂ। ਤਿਖ = ਤ੍ਰਿਹ। ਸੀਤਲੁ = ਠੰਢਾ-ਠਾਰ।
SikhNet (Spanish)y Grandioso es el Verdadero Guru, el Ser Primordial,
ਵਾਹੁ ਵਾਹੁ ਸਤਿਗੁਰੁ ਸਤਿ ਪੁਰਖੁ ਹੈ; ਜਿਸ ਨੋ ਸਮਤੁ ਸਭ ਕੋਇ ॥
vaahu vaahu satigur sat purakh hai; jis no samat sabh koe |
Sant Singh KhalsaWaaho! Waaho! Blessed and Great is the True Guru, the True Primal Being, who looks upon all alike.
Manmohan SinghHail, hail is unto the True Guru, the Truth incarnate, in whose eyes all are alike.
Manmohan Singh (Punjabi)ਸ਼ਾਬਾਸ਼, ਸ਼ਾਬਾਸ਼! ਹੈ ਸੱਚ ਦੇ ਅਵਤਾਰ ਸਚੇ ਗੁਰਾਂ ਨੂੰ ਜਿਨ੍ਹਾਂ ਦਿਆ ਲੇਤ੍ਰਾਂ ਅੰਦਰ ਸਾਰੇ ਇਕ-ਸਮਾਨ ਹਨ।
Fareedkot Teekaਤਿਸ ਸਤਿਗੁਰ ਸਤਪੁਰਖ ਕਉ ਧੰਨ ਧੰਨ ਹੈ ਜਿਨ ਕੋ ਸਭ ਕੋਈ ਸਮ ਹੀ ਦ੍ਰਿਸਟ ਆਵਤਾ ਹੈ॥
Prof. Sahib Singhਗੁਰੂ ਸੱਤ ਪੁਰਖ ਸਲਾਹੁਣ-ਜੋਗ ਹੈ ਧੰਨ ਹੈ, ਕਿਉਂਕਿ ਉਸ ਨੂੰ ਹਰੇਕ ਜੀਵ ਇਕੋ ਜਿਹਾ (ਦਿੱਸਦਾ) ਹੈ।ਪਦ ਅਰਥ ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਸਮਤੁ = ਇਕੋ ਜਿਹਾ। ਸਭ ਕੋਇ = ਹਰੇਕ ਜੀਵ।
SikhNet (Spanish)Él ha encontrado al Señor Verdadero. Encontrándolo,
ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ; ਜਿਸੁ ਨਿੰਦਾ ਉਸਤਤਿ ਤੁਲਿ ਹੋਇ ॥
vaahu vaahu satigur niravair hai; jis nindaa usatat tul hoe |
Sant Singh KhalsaWaaho! Waaho! Blessed and Great is the True Guru, who has no hatred; slander and praise are all the same to Him.
Manmohan SinghGreat, great is the enmity-free True Guru to whom slander and praise are alike.
Manmohan Singh (Punjabi)ਧੰਨ, ਧਨ ਹਨ ਦੁਸ਼ਮਨੀ ਰਹਿਤ ਸਚੇ ਗੁਰਦੇਵ ਜੀ ਜਿਨ੍ਹਾਂ ਲਈ ਬਦਖੋਈ ਅਤੇ ਉਪਮਾ ਇਕ ਬਰਾਬਰ ਹਨ।
Fareedkot Teekaਜਿਨ ਕੋ ਨਿੰਦਾ ਉਸਤਤੀ ਤੁਲ ਹੋਈ ਹੈ ਤਿਸ ਸਤਿਗੁਰ ਨਿਰਵੈਰ ਕੋ ਵਾਹੁ ਵਾਹੁ ਹੈ॥
Prof. Sahib Singhਗੁਰੂ ਧੰਨ ਹੈ, ਗੁਰੂ ਧੰਨ ਹੈ, ਗੁਰੂ ਨੂੰ ਕਿਸੇ ਨਾਲ ਵੈਰ ਨਹੀਂ (ਕੋਈ ਮਨੁੱਖ ਗੁਰੂ ਦੀ ਨਿੰਦਾ ਕਰੇ, ਕੋਈ ਵਡਿਆਈ ਕਰੇ) ਗੁਰੂ ਨੂੰ (ਉਹ) ਨਿੰਦਾ ਜਾਂ ਵਡਿਆਈ ਇਕੋ ਜਿਹੀ ਜਾਪਦੀ ਹੈ।ਪਦ ਅਰਥ ਤੁਲਿ = ਬਰਾਬਰ।
SikhNet (Spanish)la sed es calmada, el cuerpo y la mente son refrescados.
ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ; ਜਿਸੁ ਅੰਤਰਿ ਬ੍ਰਹਮੁ ਵੀਚਾਰੁ ॥
vaahu vaahu satigur sujaan hai; jis antar braham veechaar |
Sant Singh KhalsaWaaho! Waaho! Blessed and Great is the All-knowing True Guru, who has realized God within.
Manmohan SinghGreat, great is the Omniscient true Guru, within whom is the Lord's comprehension.
Manmohan Singh (Punjabi)ਸ਼ਲਾਘਾ-ਯੋਗ, ਸ਼ਘਾਲਾ-ਯੋਗ ਹਨ ਸਰਵੱਗ ਸੱਚੇ ਗੁਰਦੇਵ ਜੀ, ਜਿਨ੍ਹਾਂ ਦੇ ਅੰਦਰ ਪਾਰਬ੍ਰਹਮ ਦੀ ਗਿਆਤ ਹੈ।
Fareedkot Teekaਤਿਸ ਸਤਿਗੁਰ ਸੁਜਾਣ ਕੋ ਵਾਹੁ ਵਾਹੁ ਹੈ ਜਿਸ ਕੇ ਅੰਤਰ ਬ੍ਰਹਮ ਕਾ ਵੀਚਾਰ ਹੈ॥
Prof. Sahib Singhਗੁਰੂ ਧੰਨ ਹੈ ਗੁਰੂ ਧੰਨ ਹੈ, ਗੁਰੂ (ਆਤਮਕ ਜੀਵਨ ਦੀ ਸੂਝ ਵਿਚ) ਸਿਆਣਾ ਹੈ, ਗੁਰੂ ਦੇ ਅੰਦਰ ਪਰਮਾਤਮਾ ਸਦਾ ਵੱਸ ਰਿਹਾ ਹੈ।ਪਦ ਅਰਥ ਸੁਜਾਣੁ = ਸਿਆਣਾ। ਜਿਸੁ ਅੰਤਰਿ = ਜਿਸ (ਗੁਰੂ) ਦੇ ਅੰਦਰ।
SikhNet (Spanish)Wajo, Wajo, Bendito y Grandioso es el Verdadero Guru, el Ser Primordial, Quien ve a todos de igual forma.
ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ; ਜਿਸੁ. ਅੰਤੁ ਨ ਪਾਰਾਵਾਰੁ ॥
vaahu vaahu satigur nirankaar hai; jis. ant na paaraavaar |
Sant Singh KhalsaWaaho! Waaho! Blessed and Great is the Formless True Guru, who has no end or limitation.
Manmohan SinghGreat, great is the True Guru, the Formless Being, whose end and limit can not be known.
Manmohan Singh (Punjabi)ਧੰਨ ਧੰਨ ਹਨ ਸਰੂਪ-ਰਹਿਤ ਸੁਆਮੀ ਸਚੇ ਗੁਰਦੇਵ ਜੀ, ਜਿਨ੍ਰਾਂ ਦਾ ਅਖੀਰ ਤੇ ਓੜਕ ਜਾਣਿਆ ਨਹੀਂ ਜਾ ਸਕਦਾ।
Fareedkot Teekaਜਿਨਾਂ ਕਾ ਅੰਤ ਪਾਰਾਵਾਰ ਨਹੀਂ ਹੈ, ਤਿਨ ਸਤਿਗੁਰ ਨਿਰੰਕਾਰ ਰੂਪ ਕੋ ਵਾਹੁ ਵਾਹੁ ਹੈ॥
Prof. Sahib Singhਗੁਰੂ ਸਲਾਹੁਣ-ਜੋਗ ਹੈ, ਗੁਰੂ (ਉਸ) ਨਿਰੰਕਾਰ (ਦਾ ਰੂਪ) ਹੈ ਜਿਸ ਦੇ ਗੁਣਾਂ ਦਾ ਅੰਤ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।ਪਦ ਅਰਥ ਜਿਸੁ ਅੰਤੁ ਨ = ਜਿਸ (ਪਰਮਾਤਮਾ ਦੇ ਗੁਣਾਂ) ਦਾ ਅੰਤ ਨਹੀਂ (ਪੈ ਸਕਦਾ)।
SikhNet (Spanish)Wajo, Wajo, Bendito y Grandioso es el Verdadero Guru, Quien no tiene Fin ni Limitaciones.
ਵਾਹੁ ਵਾਹੁ ਸਤਿਗੁਰੂ ਹੈ; ਜਿ ਸਚੁ ਦ੍ਰਿੜਾਏ ਸੋਇ ॥
vaahu vaahu satiguroo hai; ji sach drirraae soe |
Sant Singh KhalsaWaaho! Waaho! Blessed and Great is the True Guru, who implants the Truth within.
Manmohan SinghGreat, great is he, the True Guru, who confirms the mortals in Truth.
Manmohan Singh (Punjabi)ਧੰਨ ਧੰਨ ਹਨ ਉਹ ਸੱਚੇ ਗੁਰਦੇਵ ਜੀ ਜੋ ਪ੍ਰਾਣੀਆਂ ਨੂੰ ਸਚ ਅੰਦਰ ਪੱਕਾ ਕਰ ਦਿੰਦੇ ਹਨ।
Fareedkot Teekaਜੋ ਸਤਿਗੁਰ ਸਚ ਸਰੂਪ ਕੋ ਦ੍ਰਿੜਾਵਤੇ ਹੈਂ ਤਿਨ ਸਤਿਗੁਰੋਂ ਕੋ ਵਾਹੁ ਵਾਹੁ ਹੈ॥
Prof. Sahib Singhਗੁਰੂ ਧੰਨ ਹੈ ਗੁਰੂ ਧੰਨ ਹੈ, ਕਿਉਂਕਿ ਉਹ (ਮਨੁੱਖ ਦੇ ਹਿਰਦੇ ਵਿਚ) ਸਦਾ-ਥਿਰ ਪ੍ਰਭੂ (ਦਾ ਨਾਮ) ਪੱਕਾ ਕਰ ਦੇਂਦਾ ਹੈ।ਪਦ ਅਰਥ ਜਿ = ਜਿਹੜਾ। ਦ੍ਰਿੜਾਏ = ਹਿਰਦੇ ਵਿਚ ਪੱਕਾ ਕਰਦਾ ਹੈ।
SikhNet (Spanish)Wajo, Wajo, Bendito y Grandioso es el Verdadero Guru,
ਨਾਨਕ. ਸਤਿਗੁਰ ਵਾਹੁ ਵਾਹੁ; ਜਿਸ ਤੇ ਨਾਮੁ ਪਰਾਪਤਿ ਹੋਇ ॥੨॥
naanak. satigur vaahu vaahu; jis te naam paraapat hoe |2|
Sant Singh KhalsaO Nanak, Blessed and Great is the True Guru, through whom the Naam, the Name of the Lord, is received. ||2||
Manmohan SinghNanak, Great, great is the True Guru through whom one is blessed with the Name.
Manmohan Singh (Punjabi)ਨਾਨਕ, ਧੰਨ, ਧੰਨ ਹਨ, ਸਚੇ ਗੁਰਦੇਵ ਜੀ ਜਿਨ੍ਹਾਂ ਦੀ ਰਾਹੀਂ ਨਾਮ ਦੀ ਦਾਤ ਮਿਲਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਸਤਿਗੁਰੋਂ ਕੋ ਵਾਹੁ ਵਾਹੁ ਹੈ ਜਿਨੋਂ ਸੇ ਨਾਮ ਕੀ ਪਰਾਪਤੀ ਹੋਤੀ ਹੈ॥੨॥
Prof. Sahib Singhਹੇ ਨਾਨਕ! ਜਿਸ (ਗੁਰੂ) ਤੋਂ ਪਰਮਾਤਮਾ ਦਾ ਨਾਮ ਹਾਸਲ ਹੁੰਦਾ ਹੈ, ਉਸ ਨੂੰ (ਸਦਾ) ਧੰਨ ਧੰਨ ਆਖਿਆ ਕਰੋ ॥੨॥ਪਦ ਅਰਥ ਸਤਿਗੁਰ ਵਾਹੁ ਵਾਹੁ = ਗੁਰੂ ਨੂੰ ਧੰਨ ਧੰਨ (ਆਖੋ)। ਜਿਸ ਤੇ = (ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ) ਜਿਸ (ਗੁਰੂ) ਪਾਸੋਂ ॥੨॥
SikhNet (Spanish)Quien implanta la Verdad en el interior. (2)
ਹਰਿ ਪ੍ਰਭ ਸਚਾ ਸੋਹਿਲਾ; ਗੁਰਮੁਖਿ ਨਾਮੁ ਗੋਵਿੰਦੁ ॥
har prabh sachaa sohilaa; guramukh naam govind |
Sant Singh KhalsaFor the Gurmukh, the true Song of Praise is to chant the Name of the Lord God.
Manmohan SinghThe recitation of the Name of God, the Lord Master, is the true bliss of the Guru-wards.
Manmohan Singh (Punjabi)ਵਾਹਿਗੁਰੂ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਹੀ ਗੁਰੂ-ਅਨੁਸਾਰੀਆਂ ਦੀ ਸਚੀ ਖੁਸ਼ੀ ਹੈ।
Fareedkot Teekaਹਰਿ ਪ੍ਰਭੂ ਗੋਬਿੰਦ ਕੇ ਨਾਮ ਕੋ ਜਪ ਕਰ ਕੇ ਗੁਰਮੁਖੋਂ ਕੋ ਸਚਾ (ਸੋਹਿਲਾ) ਜਸ ਪ੍ਰਾਪਤ ਹੂਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਵਾਸਤੇ ਹਰੀ ਪ੍ਰਭੂ ਦਾ ਗੋਬਿੰਦ ਨਾਮ (ਹੀ) ਸਦਾ ਕਾਇਮ ਰਹਿਣ ਵਾਲਾ ਖ਼ੁਸ਼ੀ ਦਾ ਗੀਤ ਹੈ।ਪਦ ਅਰਥ ਹਰਿ ਪ੍ਰਭੂ ਗੋਬਿੰਦੁ ਨਾਮੁ = ਹਰੀ ਪ੍ਰਭੂ ਦਾ ਗੋਬਿੰਦ ਨਾਮ। ਸਚਾ = ਸਦਾ ਕਾਇਮ ਰਹਿਣ ਵਾਲਾ। ਸੋਹਿਲਾ = ਖ਼ੁਸ਼ੀ ਦਾ ਗੀਤ।
SikhNet (Spanish)Para el Gurmukj, la Melodía de Alabanza Verdadera es cantar el Nombre del Señor Dios.
ਅਨਦਿਨੁ ਨਾਮੁ ਸਲਾਹਣਾ; ਹਰਿ ਜਪਿਆ ਮਨਿ ਆਨੰਦੁ ॥
anadin naam salaahanaa; har japiaa man aanand |
Sant Singh KhalsaChanting the Praises of the Lord, their minds are in ecstasy.
Manmohan SinghPraising the name night and day and contemplating their God, their mind becomes happy.
Manmohan Singh (Punjabi)ਰੈਣ ਤੇ ਦਿਹੁੰ ਨਾਮ ਦੀ ਕੀਰਤੀ ਕਰਨਾ ਅਤੇ ਆਪਦੇ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਉਨ੍ਹਾਂ ਦਾ ਚਿੱਤ ਪ੍ਰਸੰਨ ਥੀ ਵੰਞਦਾ ਹੈ।
Fareedkot Teekaਹਰੀ ਕੇ ਨਾਮ ਕੋ (ਅਨਦਿਨੁ) ਨਿਰੰਤ੍ਰ ਜਪਣਾ ਕਰ ਕੇ ਹਰੀ ਕੇ ਜਸ ਕੋ ਸਲਾਹਿਣਾ ਕੀਆ ਹੈ, ਤਿਸੀ ਤੇ ਤਿਨ ਕੇ ਮਨ ਮੇਂ ਅਨੰਦ ਭਯਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਦੀ ਸਿਫ਼ਤ ਕੀਤੀ, ਹਰਿ-ਨਾਮ ਹੀ ਜਪਿਆ, ਉਹਨਾਂ ਦੇ ਮਨ ਵਿਚ ਅਨੰਦ ਬਣਿਆ ਰਹਿੰਦਾ ਹੈ।ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਮਨਿ = ਮਨ ਵਿਚ।
SikhNet (Spanish)Cantando las Alabanzas del Señor sus mentes están en Éxtasis
ਵਡਭਾਗੀ ਹਰਿ ਪਾਇਆ; ਪੂਰਨ ਪਰਮਾਨੰਦੁ ॥
vaddabhaagee har paaeaa; pooran paramaanand |
Sant Singh KhalsaBy great good fortune, they find the Lord, the Embodiment of perfect, supreme bliss.
Manmohan SinghBy great good fortune, they attain unto their God, the Embodiment of perfect and supreme bliss.
Manmohan Singh (Punjabi)ਭਾਰੇ ਚੰਗੇ ਨਸੀਬਾ ਦੁਆਰਾ ਉਹ ਸੰਪੂਰਨ ਅਤੇ ਮਹਾਨ ਪ੍ਰਸੰਨਤਾ ਦੇ ਸਰੂਪ ਆਪਣੇ ਵਾਹਿਗੁਰੂ ਨੂੰ ਪਾ ਲੈਂਦੇ ਹਨ।
Fareedkot Teekaਤਿਨ ਵਡਭਾਗੀਓਂ ਨੇ ਗੁਰੋਂ ਦ੍ਵਾਰੇ ਹਰੀ ਕੇ ਨਾਮ ਕੋ ਪਾਇਆ ਹੈ, ਤਿਸੀ ਕਰ ਓਹ ਪਰਮਾਨੰਦ ਕਰ ਕੇ ਪੂਰਨ ਭਏ ਹੈਂ॥
Prof. Sahib Singhਵੱਡੇ ਭਾਗਾਂ ਵਾਲੇ ਮਨੁੱਖਾਂ ਨੇ ਸਭ ਤੋਂ ਉੱਚੇ ਆਤਮਕ ਅਨੰਦ ਦੇ ਮਾਲਕ-ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ।ਪਦ ਅਰਥ ਵਡਭਾਗੀ = ਵੱਡੇ ਭਾਗਾਂ ਵਾਲਿਆਂ ਨੇ। ਪਰਮਾਨੰਦੁ = ਪਰਮ ਆਨੰਦ, ਸਭ ਤੋਂ ਉੱਚੇ ਆਨੰਦ ਦਾ ਮਾਲਕ-ਪ੍ਰਭੂ।
SikhNet (Spanish)y por una muy buena Fortuna encuentran a su Señor, la Encarnación del Perfecto y Supremo Éxtasis.
ਜਨ ਨਾਨਕ. ਨਾਮੁ ਸਲਾਹਿਆ; ਬਹੁੜਿ. ਨ ਮਨਿ ਤਨਿ ਭੰਗੁ ॥੩॥
jan naanak. naam salaahiaa; bahurr. na man tan bhang |3|
Sant Singh KhalsaServant Nanak praises the Naam, the Name of the Lord; no obstacle will block his mind or body. ||3||
Manmohan SinghSerf Nanak praises the Lord's Name and no obstacle shall again befall his mind and body.
Manmohan Singh (Punjabi)ਨਫਰ ਨਾਨਕ, ਸਾਂਹੀ ਦੇ ਨਾਮ ਦੀ ਮਹਿਮਾ ਗਾਇਨ ਕਰਦਾ ਹੈ ਅਤੇ ਉਸ ਦੇ ਚਿੱਤ ਅਤੇ ਸਰੀਰ ਨੂੰ ਮੁੜ ਕੋਈ ਵਿਘਨ ਨਹੀਂ ਵਾਪਰੇਗਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਜਨੋਂ ਨੇ ਨਾਮ ਕੋ ਜਪ ਕਰ ਵਾਹਿਗੁਰੂ ਸਲਾਹਿਆ ਹੈ ਪੁਨਾ ਤਿਨੋਂ ਕੋ ਮਨ, ਤਨ ਕਰ ਕੋਈ (ਭੰਗੁ) ਵਿਘਨ ਨਹੀਂ ਹੋਤਾ ਹੈ॥੩॥
Prof. Sahib Singhਹੇ ਦਾਸ ਨਾਨਕ! (ਜਿਨ੍ਹਾਂ ਨੇ ਹਰ ਵੇਲੇ) ਹਰਿ-ਨਾਮ ਦੀ ਵਡਿਆਈ ਕੀਤੀ, ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ (ਆਤਮਕ ਆਨੰਦ ਦੀ) ਮੁੜ ਕਦੇ ਤੋਟ ਨਹੀਂ ਆਉਂਦੀ ॥੩॥ਪਦ ਅਰਥ ਬਹੁੜਿ = ਮੁੜ। ਮਨਿ = ਮਨ ਵਿਚ। ਤਨਿ = ਤਨ ਵਿਚ। ਭੰਗੁ = ਤੋਟ, ਆਤਮਕ ਆਨੰਦ ਵਲੋਂ ਤੋਟ ॥੩॥
SikhNet (Spanish)El Sirviente Nanak alaba el Naam, el Nombre del Señor, y ningún obstáculo bloqueará Su Mente o su Cuerpo. (3)
ਮੂੰ ਪਿਰੀਆ ਸਉ ਨੇਹੁ; ਕਿਉ ਸਜਣ ਮਿਲਹਿ ਪਿਆਰਿਆ ॥
moon pireea sau nehu; kiau sajan mileh piaariaa |
Sant Singh KhalsaI am in love with my Beloved; how can I meet my Dear Friend?
Manmohan SinghI have love with my Beloved. How can I meet with my sweet friend?
Manmohan Singh (Punjabi)ਮੇਰਾ ਆਪਣੇ ਪ੍ਰੀਤਮ ਨਾਲ ਪਿਆਰ ਹੈ। ਮੈਂ ਆਪਦੇ ਮਿਠੜੇ ਮ੍ਰਿਤ ਨਾਲ ਕਿਸ ਤਰ੍ਹਾਂ ਮਿਲ ਸਕਦੀ ਹਾਂ?
Fareedkot Teekaਹੇ ਭਾਈ ਪਿਆਰੇ! ਮੇਰਾ ਤੋ ਤਿਸ ਹਰੀ (ਪਿਰੀਆ) ਪਤੀ ਕੇ ਸਾਥ (ਨੇਹੁ) ਪ੍ਰੇਮ ਹੈ, ਤਾਂ ਤੇ ਤਿਸ ਮੇਰੇ ਪਤੀ ਕੋ ਮਿਲਾਵਣਹਾਰੇ ਸਤਿਗੁਰੂ ਸਜਣ ਕਿਸ ਪ੍ਰਕਾਰ ਮੁਝ ਕੋ ਮਿਲੈਂ?
Prof. Sahib Singh(ਆਪਣੇ) ਪਿਆਰੇ (ਪ੍ਰਭੂ) ਨਾਲ ਮੇਰਾ ਪਿਆਰ ਹੈ (ਮੇਰੀ ਹਰ ਵੇਲੇ ਤਾਂਘ ਹੈ ਕਿ ਮੈਨੂੰ) ਕਿਵੇਂ (ਉਹ) ਪਿਆਰੇ ਸੱਜਣ ਮਿਲ ਪੈਣ (ਜਿਹੜੇ ਮੈਨੂੰ ਪ੍ਰਭੂ-ਪਤੀ ਨਾਲ ਮਿਲਾ ਦੇਣ)।ਪਦ ਅਰਥ ਸਉ = ਸਉਂ, ਸਿਉਂ, ਨਾਲ। ਪਿਰੀਆ ਸਉ = ਪਿਆਰੇ ਨਾਲ। ਮੂੰ ਨੇਹੁ = ਮੇਰਾ ਪਿਆਰ। ਕਿਉ = ਕਿਵੇਂ। ਮਿਲਹਿ = ਮਿਲ ਪੈਣ (ਬਹੁ-ਵਚਨ)।
SikhNet (Spanish)Estoy enamorado de mi Bienamado. ¿Cómo puedo encontrar a mi Querido Amigo?
ਹਉ ਢੂਢੇਦੀ ਤਿਨ; ਸਜਣ ਸਚਿ ਸਵਾਰਿਆ ॥
hau dtoodtedee tin; sajan sach savaariaa |
Sant Singh KhalsaI seek that friend, who is embellished with Truth.
Manmohan SinghI search for that friend, who is embellished with truth.
Manmohan Singh (Punjabi)ਮੈਂ ਉਸ ਮਿੱਤਰ ਨੂੰ ਖੋਜਦੀ ਹਾਂ, ਜੋ ਸੱਚ ਨਾਲ ਸ਼ਸ਼ੋਭਤ ਹੋਇਆ ਹੋਇਆ ਹੈ।
Fareedkot Teekaਜਿਨੋਂ ਨੇ ਸਚ ਕੋ ਪਾਇ ਕਰ ਕੇ ਜਨਮ ਸਵਾਰਿਆ ਹੈ, ਮੈਂ ਤਿਨ ਸੰਤ ਜਨ ਸਜਣੋਂ ਕੋ ਖੋਜਤੀ ਹੂੰ॥
Prof. Sahib Singhਮੈਂ ਉਹਨਾਂ ਸੱਜਣਾਂ ਨੂੰ ਲੱਭਦੀ ਫਿਰਦੀ ਹਾਂ, ਸਦਾ-ਥਿਰ ਹਰਿ ਨਾਮ ਨੇ ਜਿਨ੍ਹਾਂ ਨੂੰ ਸੋਹਣੇ ਜੀਵਨ ਵਾਲਾ ਬਣਾ ਦਿੱਤਾ ਹੈ।ਪਦ ਅਰਥ ਹਉ = ਹਉਂ, ਮੈਂ। ਤਿਨ ਸਜਣ = ਉਹਨਾਂ ਸੱਜਣਾਂ ਨੂੰ। ਸਚਿ = ਸਦਾ-ਥਿਰ ਹਰਿ-ਨਾਮ ਨੇ। ਸਵਾਰਿਆ = ਸੋਹਣੇ ਜੀਵਨ ਵਾਲੇ ਬਣਾ ਦਿੱਤਾ ਹੈ।
SikhNet (Spanish)Busco a ese Amigo embellecido por la Verdad. El Guru Verdadero es mi Amigo.
ਸਤਿਗੁਰੁ ਮੈਡਾ ਮਿਤੁ ਹੈ; ਜੇ ਮਿਲੈ. ਤ ਇਹੁ ਮਨੁ ਵਾਰਿਆ ॥
satigur maiddaa mit hai; je milai. ta ihu man vaariaa |
Sant Singh KhalsaThe True Guru is my Friend; if I meet Him, I will offer this mind as a sacrifice to Him.
Manmohan SinghThe True Guru is my friend. If I meet him, then would I sacrifice this soul of mine unto him.
Manmohan Singh (Punjabi)ਸਚੇ ਗੁਰਦੇਵ ਜੀ ਮੇਰੇ ਮਿੱਤਰ ਹਨ। ਜੇਕਰ ਮੈਂ ਉਨ੍ਹਾਂ ਨੂੰ ਮਿਲ ਪਵਾ, ਤਦ ਮੈਂ ਆਪਣੀ ਇਹ ਜਿੰਦੜੀ ਉਨ੍ਹਾਂ ਉਤੋਂ ਕੁਰਬਾਨ ਕਰ ਦਿਆਗੀ।
Fareedkot Teekaਸੋ ਸਤਿਗੁਰ ਮੇਰਾ ਪਰਮ ਮਿਤ੍ਰ ਰੂਪ ਹੈ। ਜੇਕਰ ਮੁਝ ਕੋ ਮਿਲੈ ਤਬ ਇਹ ਮਨ, ਤਨ ਸਰਬੰਸ ਤਿਨ ਪਰ (ਵਾਰਿਆ) ਵਾਰਨੇ ਕਰੋਂ॥
Prof. Sahib Singhਗੁਰੂ (ਹੀ) ਮੇਰਾ (ਅਸਲ) ਮਿੱਤਰ ਹੈ। ਜੇ (ਮੈਨੂੰ ਗੁਰੂ) ਮਿਲ ਪਏ, ਤਾਂ (ਮੈਂ ਆਪਣਾ) ਇਹ ਮਨ (ਉਸ ਤੋਂ) ਸਦਕੇ ਕਰ ਦਿਆਂ।ਪਦ ਅਰਥ ਮੈਡਾ = ਮੇਰਾ। ਤ = ਤਾਂ। ਵਾਰਿਆ = ਸਦਕੇ ਕੀਤਾ।
SikhNet (Spanish)Si Lo encuentro Le voy a ofrecer mi mente en sacrificio.
ਦੇਂਦਾ. ਮੂੰ ਪਿਰੁ ਦਸਿ; ਹਰਿ ਸਜਣੁ ਸਿਰਜਣਹਾਰਿਆ ॥
dendaa. moon pir das; har sajan sirajanahaariaa |
Sant Singh KhalsaHe has shown me my Beloved Lord, my Friend, the Creator.
Manmohan SinghHe has shown me the Beloved God, my Friend and Creator.
Manmohan Singh (Punjabi)ਉਨ੍ਹਾਂ ਨੇ ਮੈਨੂੰ ਮੈਡੇ ਮਿੱਤਰ ਅਤੇ ਸਾਜਣਹਾਰ ਪਿਆਰੇ ਵਾਹਿਗੁਰੂ ਨੂੰ ਵਿਖਾਲ ਦਿੱਤਾ ਹੈ।
Fareedkot Teekaਤਬ ਓਹ ਸਤਿਗੁਰ ਸਜਣ ਮੁਝ ਕੋ ਸਰਬ ਕੇ ਸਿਰਜਣਹਾਰੇ ਹਰੀ ਪਤੀ ਕੋ ਦਸ ਦੇਤਾ ਹੈ॥
Prof. Sahib Singh(ਗੁਰੂ ਹੀ) ਮੈਨੂੰ ਦੱਸ ਸਕਦਾ ਹੈ ਕਿ ਸਿਰਜਣਹਾਰ ਹਰੀ (ਹੀ ਅਸਲ) ਸੱਜਣ ਹੈ।ਪਦ ਅਰਥ ਮੂੰ = ਮੈਨੂੰ। ਦੇਂਦਾ ਦਸਿ = ਦੱਸ ਦੇਂਦਾ ਹੈ। ਸਿਰਜਣਹਾਰਿਆ = (ਸ੍ਰਿਸ਼ਟੀ) ਪੈਦਾ ਕਰਨ ਵਾਲਾ।
SikhNet (Spanish)Él me ha mostrado a mi Bienamado, al Señor, al Creador.
ਨਾਨਕ. ਹਉ ਪਿਰੁ ਭਾਲੀ ਆਪਣਾ; ਸਤਿਗੁਰ ਨਾਲਿ ਦਿਖਾਲਿਆ ॥੪॥
naanak. hau pir bhaalee aapanaa; satigur naal dikhaaliaa |4|
Sant Singh KhalsaO Nanak, I was searching for my Beloved; the True Guru has shown me that He has been with me all the time. ||4||
Manmohan SinghNanak I was searching for my Dear Groom, however, the True Guru has shown Him to be with me.
Manmohan Singh (Punjabi)ਨਾਨਕ, ਮੈਂ ਆਪਣੇ ਪਿਆਰੇ ਪਤੀ ਨੂੰ ਢੂੰਡਦੀ ਫਿਰਦੀ ਸਾਂ, ਪ੍ਰੰਤੂ ਸਚੇ ਗੁਰਾਂ ਨੇ ਉਸ ਨੂੰ ਮੇਰੇ ਸਾਥ ਹੀ ਵਿਖਾਲ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਹਰੀ ਪਤੀ ਕੋ ਮੈਂ (ਭਾਲੀ) ਖੋਜਤੀ ਥੀ ਤਿਸ ਕੋ ਸਤਿਗੁਰੋਂ ਨੇ ਮੇਰੇ ਸਾਥ ਹੀ ਦਿਖਾਇ ਦੀਆ ਹੈ॥੪॥
Prof. Sahib Singhਨਾਨਕ ਆਖਦਾ ਹੈ- ਹੇ ਸਤਿਗੁਰੂ! ਮੈਂ ਆਪਣਾ ਖਸਮ-ਪ੍ਰਭੂ ਢੂੰਢ ਰਹੀ ਸਾਂ, ਤੂੰ (ਮੈਨੂੰ ਮੇਰੇ) ਨਾਲ (ਵੱਸਦਾ) ਵਿਖਾਲ ਦਿੱਤਾ ਹੈ ॥੪॥ਪਦ ਅਰਥ ਭਾਲੀ = ਭਾਲੀਂ, ਮੈਂ ਭਾਲਦੀ ਹਾਂ। ਸਤਿਗੁਰ = ਹੇ ਸਤਿਗੁਰੂ! ਨਾਲਿ = (ਮੇਰੇ) ਨਾਲ (ਵੱਸਦਾ) ॥੪॥
SikhNet (Spanish)Oh, dice Nanak, buscaba a mi Bienamado, pero el Guru Verdadero me enseñó, que Él ha estado en mi interior todo el tiempo. (4)
ਹਉ ਖੜੀ ਨਿਹਾਲੀ ਪੰਧੁ; ਮਤੁ. ਮੂੰ ਸਜਣੁ ਆਵਏ ॥
hau kharree nihaalee pandh; mat. moon sajan aave |
Sant Singh KhalsaI stand by the side of the road, waiting for You; O my Friend, I hope that You will come.
Manmohan SinghI stand on the roadside, O my friend, in thy wait; May be Thou may come.
Manmohan Singh (Punjabi)ਮੈਂ ਰਸਤੇ ਵਿੱਚ ਖਲੋ ਕੇ, ਤੇਰੀ ਇੰਤਜਾਰ ਕਰਦੀ ਹਾਂ, ਮੇਰੇ ਮਿੱਤਰ ਹੋ ਸਕਦਾ ਤੂੰ ਆ ਵੰਝੇ।
Fareedkot Teekaਮੈਂ ਖੜੀ ਹੋਇ, ਭਾਵ ਸਾਵਧਾਨ ਹੋਇ ਕਰ ਕੇ (ਧੰਧੁ) ਰਸਤਾ ਗਿਆਨ (ਨਿਹਾਲੀ) ਦੇਖਤੀ ਹੂੰ, ਮਤ ਮੇਰਾ ਸਜਣ ਆਵਤਾ ਹੋਵੈ॥
Prof. Sahib Singhਮੈਂ ਤਾਂਘ ਨਾਲ ਰਾਹ ਤੱਕ ਰਹੀ ਹਾਂ ਕਿ ਸ਼ਾਇਦ ਮੇਰਾ ਸੱਜਣ ਆ ਰਿਹਾ ਹੈ,ਪਦ ਅਰਥ ਹਉ = ਹਉਂ, ਮੈਂ। ਖੜੀ = ਖਲੋਤੀ, ਤਾਂਘ ਨਾਲ। ਨਿਹਾਲੀ = ਨਿਹਾਲੀਂ, ਮੈਂ ਤੱਕ ਰਹੀ ਹਾਂ, ਮੈਂ ਵੇਖ ਰਹੀ ਹਾਂ। ਪੰਧੁ = ਰਸਤਾ। ਮਤੁ = ਸ਼ਾਇਦ। ਮੂੰ ਸਜਣੁ = ਮੇਰਾ ਸੱਜਣ। ਆਵਏ = ਆਵੈ, ਆ ਰਿਹਾ ਹੈ।
SikhNet (Spanish)Estoy parado al lado del camino, esperando a que vengas;
ਕੋ ਆਣਿ ਮਿਲਾਵੈ ਅਜੁ; ਮੈ. ਪਿਰੁ ਮੇਲਿ ਮਿਲਾਵਏ ॥
ko aan milaavai aj; mai. pir mel milaave |
Sant Singh KhalsaIf only someone would come today and unite me in Union with my Beloved.
Manmohan SinghLet some on come and make me meet my love today and unite me in His union.
Manmohan Singh (Punjabi)ਕੋਈ ਜਣਾ ਆ ਕੇ ਮੈਨੂੰ ਇਸਰੋਜ਼ ਮੇਰੇ ਜਾਨੀ ਨਾਲ ਮਿਲਾ ਦੇਵੇ ਅਤੇ ਮੈਨੂੰ ਉਸ ਦੇ ਮਿਲਾਪ ਅੰਦਰ ਲੀਨ ਕਰ ਦੇਵੇ।
Fareedkot Teekaਤਿਸ ਸਤਿਗੁਰੂ ਕੋ ਕੋਈ ਆਜ ਹੀ ਆਇ ਕਰ ਮਿਲਾਇ ਦੇਵੇ। ਸੋ ਸਤਿਗੁਰ ਕੈਸੇ ਹੈਂ? ਜੋ (ਪਿਰੁ) ਪਤੀ ਕੇ ਮੇਲ ਮੇਂ ਮਿਲਾਇ ਦੇਤੇ ਹੈਂ॥
Prof. Sahib Singhਜਿਹੜਾ ਮੈਨੂੰ (ਮੇਰਾ ਪ੍ਰਭੂ-) ਪਤੀ ਅੱਜ (ਇਸੇ ਜੀਵਨ ਵਿਚ) ਲਿਆ ਕੇ ਮਿਲਾ ਦੇਂਦਾ ਹੋਵੇ।ਪਦ ਅਰਥ ਕੋ = ਕੋਈ। ਆਣਿ = ਲਿਆ ਕੇ। ਮੈ = ਮੈਨੂੰ। ਮੇਲਿ = ਮੇਲ ਕੇ। ਮਿਲਾਵਏ = ਮਿਲਾਵੈ, ਮਿਲਾ ਦੇਵੇ।
SikhNet (Spanish)si tan sólo alguien viniera hoy y me llevara a unirme con mi Bienamado.