ੴ

ਸਿੱਖਬਾਣੀ · SikhBani

Ang 1422

Sri Guru Granth Sahib · Salok Vaaran Thay Vadheek · 1 shabad, 38 lines
Translations
Shabad Guru Ramdas Ji Salok Vaaran Thay Vadheek continued from Ang 1421 continues on Ang 1423

ਹਉ. ਜੀਉ ਕਰੀ ਤਿਸ ਵਿਟਉ, ਚਉ ਖੰਨੀਐ; ਜੋ ਮੈ. ਪਿਰੀ ਦਿਖਾਵਏ ॥

hau. jeeo karee tis vittau, chau khaneeai; jo mai. piree dikhaave |

Sant Singh KhalsaI would cut my living body into four pieces for anyone who shows me my Beloved.
Manmohan SinghI shall but my body into four pieces for him, who shows me my Darling Spouse.
Manmohan Singh (Punjabi)ਉਸ ਦੇ ਲਈ ਮੈਂ ਆਪਣੀ ਜਿੰਦੜੀ ਦੇ ਚਾਰ ਟੋਟੇ ਕਰ ਦਿਆਂਗੀ, ਜੋ ਮੈਨੂੰ ਮੇਰਾ ਪਿਆਰਾ ਪਤੀ ਵਿਖਾਲ ਦੇਵੇ!
Fareedkot Teekaਜੋ ਮੁਝ ਕੋ ਪਰਮੇਸ੍ਵਰ ਪਤੀ ਕੋ ਦਿਖਾਈ ਦੇਵੈ ਤਿਸ ਕੇ ਊਪਰੋਂ ਮੈਂ ਅਪਨਾ ਜੀਅ ਅੰਤਸ਼ਕਰਨ ਚਾਰ ਟੁਕੜੇ, ਭਾਵ ਵਾਰਨੇ ਕਰ ਦੇਵੋਂ। ਅਰਥਾਤ ਮਨ ਕਰ ਕੇ ਮਨਨ ਕਰੋਂ ਔ ਬੁਧੀ ਸੇ ਨਿਸਚੇ ਕਰੋਂ ਅਰ ਚਿਤ ਕਰ ਕੇ ਚਿੰਤਨ ਕਰੂੰ ਅਰ ਹੰਕਾਰ ਕਰ ਕੇ ਸੋਹੰ, ਭਾਵ ਧਾਰਨ ਕਰੋਂ॥
Prof. Sahib Singhਜਿਹੜਾ ਮੈਨੂੰ ਮੇਰੇ ਪਿਆਰੇ ਦਾ ਦਰਸ਼ਨ ਕਰਾ ਦੇਵੇ, ਮੈਂ ਉਸ ਤੋਂ (ਆਪਣੀ) ਜਿੰਦ ਚਾਰ ਟੋਟੇ ਕਰ ਦਿਆਂ (ਸਦਕੇ ਕਰਨ ਨੂੰ ਤਿਆਰ ਹਾਂ)।

ਪਦ ਅਰਥ ਜੀਉ = ਜਿੰਦ। ਕਰੀ = ਕਰੀਂ, ਮੈਂ ਕਰਾਂ। ਤਿਸ ਵਿਟਉ = ਉਸ ਤੋਂ। ਚਉ ਖੰਨੀਐ = ਚਾਰ ਟੋਟੇ (ਚਉ = ਚਾਰ)। ਮੈ = ਮੈਨੂੰ।

SikhNet (Spanish)Ofrecería mi cuerpo viviente en cuatro pedazos a quien me mostrara a mi Bienamado.

ਨਾਨਕ. ਹਰਿ ਹੋਇ ਦਇਆਲੁ; ਤਾਂ ਗੁਰੁ ਪੂਰਾ ਮੇਲਾਵਏ ॥੫॥

naanak. har hoe deaal; taan gur pooraa melaave |5|

Sant Singh KhalsaO Nanak, when the Lord becomes merciful, then He leads us to meet the Perfect Guru. ||5||
Manmohan SinghNanak, when the Lord becomes merciful, then He makes man meet the perfect Guru.
Manmohan Singh (Punjabi)ਨਾਨਕ, ਜਦ ਮਾਲਕ ਮਿਹਰਬਾਨ ਹੋ ਜਾਂਦਾ ਹੈ, ਤਦ ਉਹ ਇਨਸਾਨ ਨੂੰ ਪੂਰਨ ਗੁਰਾਂ ਨਾਲ ਮਿਲਾ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੇਕਰ ਆਪ ਹਰੀ ਹੀ ਦਿਆਲ ਹੋਵੇ, ਤਬ ਪੂਰੇ ਸਤਿਗੁਰੋਂ ਕੋ ਮਿਲਾਇ ਦੇਤਾ ਹੈ॥੫॥
Prof. Sahib Singhਹੇ ਨਾਨਕ! ਜਦੋਂ ਹਰੀ-ਪ੍ਰਭੂ (ਆਪ) ਦਇਆਵਾਨ ਹੁੰਦਾ ਹੈ, ਤਦੋਂ ਉਹ ਪੂਰਾ ਗੁਰੂ ਮਿਲਾਂਦਾ ਹੈ (ਤੇ, ਪੂਰਾ ਗੁਰੂ ਪ੍ਰਭੂ-ਪਤੀ ਦੇ ਚਰਨਾਂ ਵਿਚ ਜੋੜ ਦੇਂਦਾ ਹੈ) ॥੫॥

ਪਦ ਅਰਥ ਦਇਆਲੁ = ਦਇਆਵਾਨ। ਮੇਲਾਵਏ = ਮੇਲਾਵੈ, ਮਿਲਾ ਦੇਂਦਾ ਹੈ ॥੫॥

SikhNet (Spanish)Oh, dice Nanak, cuando el Señor nos muestra Su Misericordia, entonces, nos guía a conocer al Perfecto Guru. (5)

ਅੰਤਰਿ ਜੋਰੁ ਹਉਮੈ ਤਨਿ ਮਾਇਆ; ਕੂੜੀ ਆਵੈ ਜਾਇ ॥

antar jor haumai tan maaeaa; koorree aavai jaae |

Sant Singh KhalsaThe power of egotism prevails within, and the body is controlled by Maya; the false ones come and go in reincarnation.
Manmohan SinghWithin the human body is the sway of ego and worldly valuables and the false one continues coming and going.
Manmohan Singh (Punjabi)ਮਨੁਸ਼ੀ ਦੇਹ ਦੇ ਅੰਦਰ ਹੰਕਾਰ ਅਤੇ ਸੰਸਾਰੀ ਪਦਾਰਥਾਂ ਦੀ ਹਕੂਮਤ ਹੈ ਅਤੇ ਝੂਠਾ ਇਨਸਾਨ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਇਸ ਜੀਵ ਕੇ ਤਨ ਬੀਚ ਮਾਇਆ ਜੰਨ ਹੰਤਾ ਮਮਤਾ ਕਾ ਜੋਰ ਹੈ। ਤਿਸ ਝੂਠੀ ਹੰਤਾ ਕਰ ਕੇ ਆਵਤਾ ਜਾਤਾ, ਭਾਵ ਜਨਮਤਾ ਮਰਤਾ ਹੈ॥
Prof. Sahib Singhਜਿਸ ਮਨੁੱਖ ਦੇ ਅੰਦਰ ਹਉਮੈ ਦਾ ਜ਼ੋਰ ਪਿਆ ਰਹਿੰਦਾ ਹੈ ਜਿਸ ਦੇ ਸਰੀਰ ਵਿਚ ਮਾਇਆ ਦਾ ਪ੍ਰਭਾਵ ਬਣਿਆ ਰਹਿੰਦਾ ਹੈ, ਉਹ ਮਨੁੱਖ (ਗੁਰੂ ਦੇ ਦਰ ਤੇ) ਸਿਰਫ਼ ਵਿਖਾਵੇ ਦੀ ਖ਼ਾਤਰ ਹੀ ਆਉਂਦਾ ਰਹਿੰਦਾ ਹੈ।

ਪਦ ਅਰਥ ਜੋਰੁ ਹਉਮੈ = ਹਉਮੈ ਦਾ ਜ਼ੋਰ। ਤਨਿ = ਸਰੀਰ ਵਿਚ। ਕੂੜੀ = ਝੂਠ-ਮੂਠ, ਵਿਖਾਵੇ ਵਾਸਤੇ ਹੀ। ਆਵੈ = (ਗੁਰੂ ਦੇ ਦਰ ਤੇ) ਆਉਂਦਾ ਹੈ। ਜਾਇ = ਜਾਂਦਾ ਹੈ।

SikhNet (Spanish)El poder del egoísmo prevalece en el interior y el cuerpo es controlado por Maya, así, los falsos van y vienen de reencarnación en reencarnación.

ਸਤਿਗੁਰ ਕਾ ਫੁਰਮਾਇਆ ਮੰਨਿ. ਨ ਸਕੀ; ਦੁਤਰੁ ਤਰਿਆ. ਨ ਜਾਇ ॥

satigur kaa furamaaeaa man. na sakee; dutar tariaa. na jaae |

Sant Singh KhalsaIf someone does not obey the Command of the True Guru, he cannot cross over the treacherous world-ocean.
Manmohan SinghWhen Guru's command is not followed, the arduous ocean is not crossed.
Manmohan Singh (Punjabi)ਸਚੇ ਗੁਰਾਂ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ ਜਾਂਦੀ ਇਸ ਲਈ ਕਠਨ ਸਮੁੰਦਰ ਪਾਰ ਕੀਤਾ ਨਹੀਂ ਜਾਂਦਾ।
Fareedkot Teekaਸਤਿਗੁਰ ਕਾ ਫੁਰਮਾਇਆ ਹੁਕਮ ਇਹ ਜੀਵ ਮਾਨ ਨਹੀਂ ਸਕਤਾ ਹੈ। ਤਿਸ ਕੇ ਮਾਨੇ ਬਿਨਾਂ ਇਹ ਦੁਸਤਰ ਸੰਸਾਰ ਤਰਿਆ ਨਹੀਂ ਜਾਤਾ ਹੈ॥
Prof. Sahib Singhਉਹ ਮਨੁੱਖ ਗੁਰੂ ਦੇ ਦੱਸੇ ਹੁਕਮ ਵਿਚ ਸਰਧਾ ਨਹੀਂ ਬਣਾ ਸਕਦਾ, (ਇਸ ਵਾਸਤੇ ਉਹ ਮਨੁੱਖ ਇਸ ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕਦਾ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ।

ਪਦ ਅਰਥ ਦੁਤਰੁ = (दुस्तर) ਜਿਸ ਤੋਂ ਪਾਰ ਲੰਘਣਾ ਔਖਾ ਹੈ।

SikhNet (Spanish)Sí alguien no obedece el Mandato del Verdadero Guru, no puede cruzar el traicionero océano del mundo.

ਨਦਰਿ ਕਰੇ ਜਿਸੁ ਆਪਣੀ; ਸੋ ਚਲੈ ਸਤਿਗੁਰ ਭਾਇ ॥

nadar kare jis aapanee; so chalai satigur bhaae |

Sant Singh KhalsaWhoever is blessed with the Lord's Glance of Grace, walks in harmony with the Will of the True Guru.
Manmohan SinghOn whom-so-ever the Lord casts His merciful glance, he walks in the True Guru's will.
Manmohan Singh (Punjabi)ਜਿਸ ਕਿਸੇ ਉਤੇ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਹ ਸੱਚੇ ਗੁਰਾਂ ਦੀ ਰਜ਼ਾ ਅੰਦਰ ਤੁਰਦਾ ਹੈ।
Fareedkot Teekaਜਿਸ ਪਰ ਵਾਹਿਗੁਰੂ ਆਪਣੀ ਕ੍ਰਿਪਾ ਦ੍ਰਿਸ਼ਟੀ ਕਰਤਾ ਹੈ, ਸੋ ਪੁਰਸ਼ ਸਤਿਗੁਰੂ ਕੇ ਭਾਣੇ ਬੀਚ ਚਲਤਾ ਹੈ॥
Prof. Sahib Singh(ਪਰ, ਹੇ ਭਾਈ!) ਉਹ ਮਨੁੱਖ (ਹੀ) ਗੁਰੂ ਦੀ ਰਜ਼ਾ ਵਿਚ (ਜੀਵਨ-ਤੋਰ) ਤੁਰਦਾ ਹੈ, ਜਿਸ ਉੱਤੇ ਪਰਮਾਤਮਾ ਦੀ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ।

ਪਦ ਅਰਥ ਨਦਰਿ = ਮਿਹਰ ਦੀ ਨਿਗਾਹ। ਸਤਿਗੁਰ ਭਾਇ = ਗੁਰੂ ਦੀ ਰਜ਼ਾ ਵਿਚ।

SikhNet (Spanish)Quien sea que se encuentre bendecido con la Mirada de Gracia del Señor, camina en Armonía en la Voluntad del Verdadero Guru.

ਸਤਿਗੁਰ ਕਾ ਦਰਸਨੁ ਸਫਲੁ ਹੈ; ਜੋ ਇਛੈ ਸੋ ਫਲੁ ਪਾਇ ॥

satigur kaa darasan safal hai; jo ichhai so fal paae |

Sant Singh KhalsaThe Blessed Vision of the True Guru's Darshan is fruitful; through it, one obtains the fruits of his desires.
Manmohan SinghFruitful is the vision of the True Guru. Through it, the mortal attains the fruit, that he wishes for.
Manmohan Singh (Punjabi)ਫਲਦਾਇਕ ਹੈ ਸਚੇ ਗੁਰਾਂ ਦਾ ਦੀਦਾਰ। ਇਸ ਦੇ ਰਾਹੀਂ ਪ੍ਰਾਣੀ ਉਹ ਮੇਵਾ ਹਾਸਲ ਕਰ ਲੈਂਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ।
Fareedkot Teekaਸਤਿਗੁਰੋਂ ਕਾ ਦਰਸਨ ਸਫਲ ਹੈ, ਭਾਵ ਫਲਦਾਤਾ ਹੈ, ਕਿਉਂ ਕਿ ਤਿਨ ਕੇ ਦਰਸ਼ਨ ਤੇ ਜੋ ਮਨ ਮੇਂ ਇਛਾ ਹੋਇ ਸੋਇ ਫਲ ਪਾਈਤਾ ਹੈ॥
Prof. Sahib Singhਗੁਰੂ ਦਾ ਦੀਦਾਰ ਜ਼ਰੂਰ ਫਲ ਦੇਂਦਾ ਹੈ, (ਗੁਰੂ ਦਾ ਦਰਸ਼ਨ ਕਰਨ ਵਾਲਾ ਮਨੁੱਖ) ਜਿਹੜੀ ਮੰਗ ਆਪਣੇ ਮਨ ਵਿਚ ਧਾਰਦਾ ਹੈ, ਉਹੀ ਮੰਗ ਪ੍ਰਾਪਤ ਕਰ ਲੈਂਦਾ ਹੈ।

ਪਦ ਅਰਥ ਸਫਲੁ = ਫਲ ਦੇਣ ਵਾਲਾ। ਜੋ ਫਲੁ = ਜਿਹੜਾ ਫਲ। ਇਛੈ = ਮਨ ਵਿਚ ਧਾਰਦਾ ਹੈ।

SikhNet (Spanish)La Bendita Visión del Darshan del Verdadero Guru es Fructífera, mediante Ella, uno obtiene los frutos de sus deseos.

ਜਿਨੀ ਸਤਿਗੁਰੁ ਮੰਨਿਆਂ; ਹਉ. ਤਿਨ ਕੇ ਲਾਗਉ ਪਾਇ ॥

jinee satigur maniaan; hau. tin ke laagau paae |

Sant Singh KhalsaI touch the feet of those who believe in and obey the True Guru.
Manmohan SinghI repair to the feet of those, who believe in the True Guru.
Manmohan Singh (Punjabi)ਮੈਂ ਉਨ੍ਹਾਂ ਦੇ ਪੈਰੀ ਪੈਦਾ ਹਾਂ, ਜੋ ਸਚੇ ਗੁਰਾਂ ਉਤੇ ਭਰੋਸਾ ਧਾਰਦੇ ਹਨ।
Fareedkot Teekaਜਿਨੋਂ ਨੇ ਸਤਿਗੁਰੋਂ ਕੋ ਮਾਨਿਆ, ਭਾਵ ਸੇਵਿਆ ਹੈ ਤਿਨੋਂ ਕੇ ਹਮ ਚਰਨੀਂ ਲਾਗਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਉੱਤੇ ਸਰਧਾ ਬਣਾਈ, ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ।

ਪਦ ਅਰਥ ਸਤਿਗੁਰੁ ਮੰਨਿਆਂ = ਗੁਰੂ ਉਤੇ ਸਰਧਾ ਲਿਆਂਦੀ। ਹਉ = ਹਉਂ, ਮੈਂ। ਲਾਗਉ = ਲਾਗਉਂ, ਮੈਂ ਲੱਗਦਾ ਹਾਂ। ਤਿਨ ਕੇ ਪਾਇ = ਉਹਨਾਂ ਪੈਰੀਂ।

SikhNet (Spanish)Me postro a tocar los pies de quienes creen y obedecen al Guru Verdadero,

ਨਾਨਕੁ. ਤਾ ਕਾ ਦਾਸੁ ਹੈ; ਜਿ ਅਨਦਿਨੁ ਰਹੈ ਲਿਵ ਲਾਇ ॥੬॥

naanak. taa kaa daas hai; ji anadin rahai liv laae |6|

Sant Singh KhalsaNanak is the slave of those who, night and day, remain lovingly attuned to the Lord. ||6||
Manmohan SinghNanak is the attendant of those, who, night and day, remain attuned to the Lord.
Manmohan Singh (Punjabi)ਨਾਨਕ ਉਨ੍ਹਾਂ ਦਾ ਸੇਵਕ ਹੈ, ਜੋ ਰੈਣ ਅਤੇ ਦਿਹੁੰ ਪ੍ਰਭੂ ਨਾਲ ਪਿਰਹੜੀ ਪਾਈ ਰਖਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤਿਨੋਂ ਕੇ ਦਾਸ ਹੈਂ, ਜੋ ਨਿਰੰਤ੍ਰ ਹਰੀ ਮੇਂ ਬ੍ਰਿਤੀ ਲਗਾਈ ਰਹਿਤੇ ਹੈਂ॥੬॥
Prof. Sahib Singhਜਿਹੜਾ ਮਨੁੱਖ ਹਰ ਵੇਲੇ (ਗੁਰੂ-ਚਰਨਾਂ ਵਿਚ) ਸੁਰਤ ਜੋੜੀ ਰੱਖਦਾ ਹੈ, ਨਾਨਕ ਉਸ ਮਨੁੱਖ ਦਾ (ਸਦਾ ਲਈ) ਦਾਸ ਹੈ ॥੬॥

ਪਦ ਅਰਥ ਤਾ ਕਾ = ਉਸ (ਮਨੁੱਖ) ਨੇ। ਜਿ = ਜਿਹੜਾ (ਮਨੁੱਖ)। ਅਨਦਿਨੁ = ਹਰ ਰੋਜ਼, ਹਰ ਵੇਲੇ। ਲਿਵ ਲਾਇ ਰਹੈ = ਸੁਰਤ ਜੋੜੀ ਰੱਖਦਾ ਹੈ ॥੬॥

SikhNet (Spanish)Nanak es el Esclavo de quienes noche y día permanecen amorosamente entonados en el Señor. (6)

ਜਿਨਾ ਪਿਰੀ ਪਿਆਰੁ; ਬਿਨੁ ਦਰਸਨ ਕਿਉ ਤ੍ਰਿਪਤੀਐ ॥

jinaa piree piaar; bin darasan kiau tripateeai |

Sant Singh KhalsaThose who are in love with their Beloved - how can they find satisfaction without His Darshan?
Manmohan SinghThey, who bear love to their Beloved, how can they be satiated without His vision?
Manmohan Singh (Punjabi)ਜਿਨ੍ਹਾਂ ਦੀ ਆਪਣੇ ਪ੍ਰੀਤਮ ਦੇ ਨਾਲ ਪਿਰਹੜੀ ਹੈ, ਉਹ ਉਸ ਦੇ ਦੀਦਾਰ ਬਗੈਰ ਕਿਸ ਤਰ੍ਹਾਂ ਰੱਜ ਸਕਦੇ ਹਨ?
Fareedkot Teekaਜਿਨੋਂ ਕੋ ਪ੍ਰਮੇਸ੍ਵਰ ਪਤੀ ਕਾ ਪ੍ਰੇਮ ਹੈ ਤਿਸ ਕੇ ਦਰਸਨ ਬਿਨਾ ਕੈਸੇ ਤ੍ਰਿਪਤਿ ਹੋਤੇ ਹੈਂ? ਅਰਥਾਤ ਤ੍ਰਿਪਤਿ ਨਹੀਂ ਹੋਤੇ ਹੈਂ॥
Prof. Sahib Singhਜਿਨ੍ਹਾਂ (ਮਨੁੱਖਾਂ) ਦੇ ਅੰਦਰ ਪਿਆਰੇ ਦਾ ਪ੍ਰੇਮ ਹੁੰਦਾ ਹੈ, (ਆਪਣੇ ਪਿਆਰੇ ਦੇ) ਦਰਸਨ ਤੋਂ ਬਿਨਾ ਉਹਨਾਂ ਦੇ ਮਨ ਵਿਚ ਸ਼ਾਂਤੀ ਨਹੀਂ ਹੁੰਦੀ।

ਪਦ ਅਰਥ ਪਿਰੀ ਪਿਆਰੁ = ਪਿਆਰੇ (ਪ੍ਰਭੂ) ਦਾ ਪਿਆਰ। ਕਿਉ ਤ੍ਰਿਪਤੀਐ = ਕਿਵੇਂ ਤ੍ਰਿਪਤੀ ਹੋ ਸਕਦੀ ਹੈ?

SikhNet (Spanish)¿Cómo podrían encontrar satisfacción alguna quienes viven enamorados de su Bienamado, sin Su Darshan?

ਨਾਨਕ. ਮਿਲੇ ਸੁਭਾਇ; ਗੁਰਮੁਖਿ ਇਹੁ ਮਨੁ ਰਹਸੀਐ ॥੭॥

naanak. mile subhaae; guramukh ihu man rahaseeai |7|

Sant Singh KhalsaO Nanak, the Gurmukhs meet Him with ease, and this mind blossoms forth in joy. ||7||
Manmohan SinghNanak, they easily meet with their Lord through the Guru, and their soul blooms.
Manmohan Singh (Punjabi)ਨਾਨਕ, ਉਹ ਸੁਖੈਨ ਹੀ ਗੁਰਾਂ ਦੇ ਰਾਹੀਂ, ਆਪਦੇ ਸਾਈਂ ਨੂੰ ਮਿਲ ਪੈਦੇ ਹਨ ਅਤੇ ਉਨ੍ਹਾਂ ਦੀ ਇਹ ਆਤਮਾ ਪ੍ਰਫੁਲਤ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਓਹ ਪਤੀ ਕੇ ਪਿਆਰ ਵਾਲੇ ਗੁਰਮੁਖ ਸੁਭਾਵਕ ਹੀ ਗੁਰੋਂ ਦ੍ਵਾਰੇ ਪਤੀ ਕੋ ਮਿਲੇ ਹੈਂ। ਇਸ ਕਰ ਕੇ ਤਿਨੋਂ ਕੇ ਮਨ ਮੇਂ (ਰਹਸੀਐ) ਅਨੰਦ ਭਯਾ ਹੈ॥੭॥
Prof. Sahib Singhਹੇ ਨਾਨਕ! ਉਹ ਮਨੁੱਖ (ਪਿਆਰੇ ਦੇ) ਪ੍ਰੇਮ ਵਿਚ ਲੀਨ ਰਹਿੰਦੇ ਹਨ। (ਇਸੇ ਕਰਕੇ) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਇਹ ਮਨ ਸਦਾ ਖਿੜਿਆ ਰਹਿੰਦਾ ਹੈ ॥੭॥

ਪਦ ਅਰਥ ਸੁਭਾਇ = ਪਿਆਰ ਵਿਚ। ਗੁਰਮੁਖਿ ਮਨੁ = ਗੁਰੂ ਦੇ ਸਨਮੁਖ ਰਹਿਣ ਵਾਲੇ ਦਾ ਮਨ। ਰਹਸੀਐ = ਪ੍ਰਸੰਨ ਰਹਿੰਦਾ ਹੈ ॥੭॥

SikhNet (Spanish)Oh, dice Nanak, los Gurmukjs lo encuentran con facilidad y su mente florece de Dicha. (7)

ਜਿਨਾ ਪਿਰੀ ਪਿਆਰੁ; ਕਿਉ ਜੀਵਨਿ ਪਿਰ ਬਾਹਰੇ ॥

jinaa piree piaar; kiau jeevan pir baahare |

Sant Singh KhalsaThose who are in love with their Beloved - how can they live without Him?
Manmohan SinghThey, who love their spouse, how can they live without their Dear one?
Manmohan Singh (Punjabi)ਜੋ ਆਪਣੇ ਪਤੀ ਨਾਲ ਪ੍ਰੇਮ ਕਰਦੀਆਂ ਹਨ, ਉਹ ਆਪਣੇ ਪਿਆਰੇ ਬਿਨਾ ਕਿਸ ਤਰ੍ਹਾਂ ਜੀਊ ਸਕਦੀਆਂ ਹਨ?
Fareedkot Teekaਜਿਨੋਂ ਕੋ ਤਿਸ ਪਤੀ ਕਾ ਪ੍ਰੇਮ ਹੈ ਓਹ ਪਤੀ ਤੇ ਬਾਹਰ ਅਰਥਾਤ ਤਿਸ ਤੇ ਬਿਨਾ ਕਿਉਂ ਜੀਵਤੇ ਹੈਂ, ਭਾਵ ਨਹੀਂ ਜੀਵਤੇ ਹੈਂ॥
Prof. Sahib Singhਜਿਨ੍ਹਾਂ (ਮਨੁੱਖਾਂ) ਦੇ ਅੰਦਰ ਪਿਆਰੇ ਦਾ ਪ੍ਰੇਮ ਹੁੰਦਾ ਹੈ, ਉਹ ਆਪਣੇ ਪਿਆਰੇ ਦੇ ਮਿਲਾਪ ਤੋਂ ਬਿਨਾ ਸੁਖੀ ਨਹੀਂ ਜੀਊ ਸਕਦੇ।

ਪਦ ਅਰਥ ਕਿਉ ਜੀਵਨਿ = ਕਿਵੇਂ ਜੀਊ ਸਕਦੇ ਹਨ? ਸੁਖੀ ਜੀਵਨ ਨਹੀਂ ਜੀਊ ਸਕਦੇ। ਬਾਹਰੇ = ਬਾਝੋਂ।

SikhNet (Spanish)¿Cómo podrían vivir sin Él, quienes están enamorados de su Bienamado?

ਜਾਂ ਸਹੁ ਦੇਖਨਿ ਆਪਣਾ; ਨਾਨਕ. ਥੀਵਨਿ ਭੀ ਹਰੇ ॥੮॥

jaan sahu dekhan aapanaa; naanak. theevan bhee hare |8|

Sant Singh KhalsaWhen they see their Husband Lord, O Nanak, they are rejuvenated. ||8||
Manmohan SinghWhen they see their Spouse they again become green.
Manmohan Singh (Punjabi)ਜਦ ਉਹ ਆਪਣੇ ਕੰਤ ਨੂੰ ਵੇਖ ਲੈਦੀਆਂ ਹਨ, ਉਹ ਮੁੜ ਕੇ ਸਰਸਬਜ ਹੋ ਜਾਂਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਓਹ ਅਪਣੇ (ਸਹੁ) ਵਾਹਿਗੁਰੂ ਕੋ ਦੇਖਤੇ ਹੈਂ ਤਬ ਪੁਨਾ ਹਰੇ, ਭਾਵ ਅਨੰਦ ਹੋਇ ਜਾਤੇ ਹੈਂ॥੮॥
Prof. Sahib Singhਹੇ ਨਾਨਕ! ਜਦੋਂ ਉਹ ਆਪਣੇ ਖਸਮ-ਪ੍ਰਭੂ ਦਾ ਦਰਸਨ ਕਰਦੇ ਹਨ, ਤਦੋਂ ਉਹ ਮੁੜ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ॥੮॥

ਪਦ ਅਰਥ ਜਾ = ਜਦੋਂ। ਦੇਖਨਿ = ਵੇਖਦੇ ਹਨ (ਬਹੁ-ਵਚਨ)। ਥੀਵਨਿ = ਹੋ ਜਾਂਦੇ ਹਨ। ਭੀ = ਮੁੜ, ਫਿਰ। ਹਰੇ = ਆਤਮਕ ਜੀਵਨ ਵਾਲੇ ॥੮॥

SikhNet (Spanish)Cuando ven a su Señor Esposo -dice Nanak- son rejuvenecidos. (8)

ਜਿਨਾ ਗੁਰਮੁਖਿ ਅੰਦਰਿ ਨੇਹੁ; ਤੈ ਪ੍ਰੀਤਮ ਸਚੈ ਲਾਇਆ ॥

jinaa guramukh andar nehu; tai preetam sachai laaeaa |

Sant Singh KhalsaThose Gurmukhs who are filled with love for You, my True Beloved,
Manmohan SinghThey within whom, Thou enshrine Thy love, through the Guru, O my True Beloved;
Manmohan Singh (Punjabi)ਜਿਨ੍ਹਾਂ ਦੇ ਅੰਦਰ, ਤੂੰ ਆਪਣੀ ਪਿਰਹੜੀ, ਗੁਰਾਂ ਦੇ ਰਾਹੀਂ ਅਸਥਾਪਨ ਕਰਦਾ ਹੈ, ਹੇ ਮੇਰੇ ਸਚੇ ਦਿਲਬਰ!
Fareedkot Teekaਹੇ ਸਚ ਸਰੂਪ ਪਿਆਰੇ! ਜਿਨੋਂ ਗੁਰਮੁਖੋਂ ਕੇ ਰਿਦੇ ਮੇਂ ਤੁਮ ਨੇ ਆਪ ਹੀ ਅਪਨਾ ਪ੍ਰੇਮ ਲਗਾਇਆ ਹੈ॥
Prof. Sahib Singhਹੇ ਪ੍ਰੀਤਮ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲੇ ਨੇ ਗੁਰੂ ਦੀ ਰਾਹੀਂ ਜਿਨ੍ਹਾਂ ਮਨੁੱਖਾਂ ਦੇ ਅੰਦਰ (ਆਪਣਾ) ਪਿਆਰ ਪੈਦਾ ਕੀਤਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਰੱਖ ਕੇ। ਪ੍ਰੀਤਮ = ਹੇ ਪ੍ਰੀਤਮ ਪ੍ਰਭੂ! ਤੈ ਸਚੈ = ਤੂੰ ਸਦਾ ਕਾਇਮ ਰਹਿਣ ਵਾਲੇ ਨੇ।

SikhNet (Spanish)Los Gurmukjs que están llenos de Amor por Ti, mi Verdadero Bienamado,

ਰਾਤੀ ਅਤੈ ਡੇਹੁ; ਨਾਨਕ. ਪ੍ਰੇਮਿ ਸਮਾਇਆ ॥੯॥

raatee atai ddehu; naanak. prem samaaeaa |9|

Sant Singh KhalsaO Nanak, remain immersed in the Lord's Love, night and day. ||9||
Manmohan SinghNight and day, they remain immersed in Thy love, O Nanak.
Manmohan Singh (Punjabi)ਰੈਣ ਅਤੇ ਦਿਹੁੰ, ਉਹ ਤੇਰੇ ਪਿਆਰ ਅੰਦਰ ਰਮੇ ਰਹਿੰਦ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨੋਂ ਕਾ ਮਨ ਰਾਤੀ ਔਰ (ਡੇਹੁ) ਦਿਨੇ ਨਿਰੰਤ੍ਰ ਹੀ ਤੇਰੇ ਪ੍ਰੇਮ ਮੇਂ ਸਮਾਇਆ ਹੂਆ ਹੈ॥੯॥
Prof. Sahib Singhਹੇ ਨਾਨਕ! ਉਹ ਮਨੁੱਖ ਤੇਰੇ ਪਿਆਰ ਵਿਚ ਦਿਨ ਰਾਤ ਲੀਨ ਰਹਿੰਦੇ ਹਨ ॥੯॥

ਪਦ ਅਰਥ ਅਤੈ = ਅਤੇ। ਡੇਹੁ = ਦਿਨ। ਪ੍ਰੇਮਿ = ਪ੍ਰੇਮ ਵਿਚ ॥੯॥

SikhNet (Spanish)oh, dice Nanak, permanecen inmersos en el Amor del Señor día y noche. (9)

ਗੁਰਮੁਖਿ ਸਚੀ ਆਸਕੀ; ਜਿਤੁ ਪ੍ਰੀਤਮੁ ਸਚਾ ਪਾਈਐ ॥

guramukh sachee aasakee; jit preetam sachaa paaeeai |

Sant Singh KhalsaThe love of the Gurmukh is true; through it, the True Beloved is attained.
Manmohan SinghTrue is the love of the pious person, through which he attains unto his True Beloved.
Manmohan Singh (Punjabi)ਸਚੀ ਹੈ ਪ੍ਰੀਤ ਪਵਿੱਤਰ ਪੁਰਸ਼ ਦੀ, ਜਿਸ ਦੇ ਰਾਹੀਂ ਉਹ ਆਪਣੇ ਸਚੇ ਦਿਲਬਰ ਨੂੰ ਪਾ ਲੈਂਦਾ ਹੈ।
Fareedkot Teekaਵਾਹਿਗੁਰੂ ਮੇਂ ਗੁਰਮੁਖੋਂ ਕੀ ਸਚੀ ਆਸ਼ਕੀ ਹੈ, ਜਿਸ ਆਸ਼ਕੀ ਤੇ ਸੋ ਸਚਾ ਪ੍ਰੀਤਮ ਪਾਈਤਾ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ (ਪਰਮਾਤਮਾ ਵਾਸਤੇ) ਸਦਾ ਕਾਇਮ ਰਹਿਣ ਵਾਲਾ ਪਿਆਰ (ਪੈਦਾ ਹੋ ਜਾਂਦਾ ਹੈ), ਉਸ ਪਿਆਰ ਦੀ ਬਰਕਤਿ ਨਾਲ ਉਹ ਸਦਾ-ਥਿਰ ਪ੍ਰੀਤਮ-ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ,

ਪਦ ਅਰਥ ਸਚੀ ਆਸਕੀ = ਸੱਚੀ ਆਸ਼ਕੀ, ਸਦਾ ਕਾਇਮ ਰਹਿਣ ਵਾਲਾ ਪ੍ਰੇਮ। ਜਿਤੁ = ਜਿਸ (ਆਸ਼ਕੀ) ਦੀ ਰਾਹੀਂ। ਪਾਈਐ = ਮਿਲ ਪੈਂਦਾ ਹੈ।

SikhNet (Spanish)El Amor de los Gurmukjs es Verdadero, mediante Él, el Verdadero Bienamado es obtenido,

ਅਨਦਿਨੁ ਰਹਹਿ ਅਨੰਦਿ ਨਾਨਕ; ਸਹਜਿ ਸਮਾਈਐ ॥੧੦॥

anadin raheh anand naanak; sehaj samaaeeai |10|

Sant Singh KhalsaNight and day, remain in bliss, O Nanak, immersed in intuitive peace and poise. ||10||
Manmohan SinghNight and day, he remains in bliss and merges in his Lord, the embodiment of equipoise, O Nanak.
Manmohan Singh (Punjabi)ਰੈਣ ਅਤੇ ਦਿਹੁ ਉਹ ਖ਼ੁਸ਼ੀ ਅੰਦਰ ਵਸਦਾ ਹੈ ਅਤੇ ਆਪਣੇ ਸਹਿਜ ਸਰੂਪ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: (ਸਹਜਿ) ਸ਼ਾਂਤ ਪਦ ਮੇਂ ਤਿਨੋਂ ਕੀ ਬ੍ਰਿਤੀ ਸਮਾਈ ਹੈ ਇਸ ਤੇ ਓਹ ਦਿਨੇ ਰਾਤ੍ਰ ਅਨੰਦ ਰਹਿਤੇ ਹੈਂ॥੧੦॥
Prof. Sahib Singhਅਤੇ ਉਹ ਹਰ ਵੇਲੇ ਆਨੰਦ ਵਿਚ ਟਿਕੇ ਰਹਿੰਦੇ ਹਨ। ਹੇ ਨਾਨਕ! (ਪਿਆਰ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਲੀਨ ਰਹੀਦਾ ਹੈ ॥੧੦॥

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਅਨੰਦਿ = ਆਨੰਦ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸਮਾਈਐ = ਲੀਨ ਰਹੀਦਾ ਹੈ ॥੧੦॥

SikhNet (Spanish)día y noche permanecen en Éxtasis. Dice Nanak, inmersos en la Paz y el Equilibrio Intuitivos. (10)

ਸਚਾ ਪ੍ਰੇਮ ਪਿਆਰੁ; ਗੁਰ ਪੂਰੇ ਤੇ ਪਾਈਐ ॥

sachaa prem piaar; gur poore te paaeeai |

Sant Singh KhalsaTrue love and affection are obtained from the Perfect Guru.
Manmohan SinghTrue love and affection are obtained from the Perfect Guru.
Manmohan Singh (Punjabi)ਸਚੀ ਪ੍ਰੀਤ ਅਤੇ ਪਿਰਹੜੀ ਪੂਰਨ ਗੁਰਦੇਵ ਜੀ ਪਾਸੋ ਪਰਾਪਤ ਹੁੰਦੀਆਂ ਹਨ।
Fareedkot Teekaਜੋ ਸਚਾ ਵਾਹਿਗੁਰੂ ਹੈ ਤਿਸ ਕੇ ਪ੍ਰੇਮ ਬੀਚ ਪਿਆਰ ਕਰਨਾ ਪੂਰੇ ਸਤਿਗੁਰੋਂ ਤੇ ਹੀ ਪਾਈਤਾ ਹੈ॥
Prof. Sahib Singh(ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲਾ ਪ੍ਰੇਮ-ਪਿਆਰ ਪੂਰੇ ਗੁਰੂ ਪਾਸੋਂ ਮਿਲਦਾ ਹੈ,

ਪਦ ਅਰਥ ਤੇ = ਤੋਂ, ਪਾਸੋਂ।

SikhNet (Spanish)Perfecto Amor y Afecto se obtienen del Perfecto Guru,

ਕਬਹੂ. ਨ ਹੋਵੈ ਭੰਗੁ; ਨਾਨਕ. ਹਰਿ ਗੁਣ ਗਾਈਐ ॥੧੧॥

kabahoo. na hovai bhang; naanak. har gun gaaeeai |11|

Sant Singh KhalsaThey never break, O Nanak, if one sings the Glorious Praises of the Lord. ||11||
Manmohan SinghSinging God's praises, O Nanak, they break not ever.
Manmohan Singh (Punjabi)ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਹੇ ਨਾਲਕ! ਉਹ ਕਦੇ ਭੀ ਟੁਟਦੀਆਂ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨੋਂ ਕੋ ਕਬੀ (ਡੰਗੁ) ਵਿਘਨ ਨਹੀਂ ਹੋਤਾ ਹੈ, ਜੋ ਪ੍ਰੇਮ ਕਰ ਹਰੀ ਕੇ ਗੁਣੋਂ ਕੋ ਗਾ੍ਯਨ ਕਰਤੇ ਹੈਂ॥੧੧॥
Prof. Sahib Singh(ਅਤੇ ਉਹ ਪਿਆਰ) ਕਦੇ ਟੁੱਟਦਾ ਨਹੀਂ। ਹੇ ਨਾਨਕ! (ਇਸ ਪਿਆਰ ਨੂੰ ਕਾਇਮ ਰੱਖਣ ਵਾਸਤੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ ॥੧੧॥

ਪਦ ਅਰਥ ਨ ਹੋਵੈ ਭੰਗੁ = ਟੁੱਟਦਾ ਨਹੀਂ। ਗਾਈਐ = ਗਾਂਦੇ ਰਹਿਣਾ ਚਾਹੀਦਾ ਹੈ ॥੧੧॥

SikhNet (Spanish)nunca se resquebrajan, oh, dice Nanak, si uno entona las Gloriosas Alabanzas del Señor. (11)

ਜਿਨੑਾ ਅੰਦਰਿ ਸਚਾ ਨੇਹੁ; ਕਿਉ ਜੀਵਨੑਿ ਪਿਰੀ ਵਿਹੂਣਿਆ ॥

jinaa andar sachaa nehu; kiau jeevana piree vihooniaa |

Sant Singh KhalsaHow can those who have true love within them live without their Husband Lord?
Manmohan SinghThey, within whom is the true love, how can they live without their spouse?
Manmohan Singh (Punjabi)ਜਿਨ੍ਹਾਂ ਦੇ ਅੰਤ੍ਰੀਵ ਸਚਾ ਪਿਆਰ ਹੈ, ਉਹ ਆਪਣੇ ਕੰਤ ਦੇ ਬਗੈਰ ਕਿਸ ਤਰ੍ਹਾਂ ਜੀਉ ਸਕਦੀਆਂ ਹਨ?
Fareedkot Teekaਜਿਨੋਂ ਗੁਰਮੁਖੋਂ ਕੇ ਅੰਦਰ ਸਚਾ ਪ੍ਰੇਮ ਹੈ ਵਹੁ ਅਪਨੇ ਪਤੀ ਤੇ ਬਿਨਾ ਕਿਸ ਪ੍ਰਕਾਰ ਜੀਵਤੇ ਹੈਂ?
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਯਾਦ ਤੋਂ ਬਿਨਾ ਸੁਖੀ ਜੀਵਨ ਨਹੀਂ ਜੀਊ ਸਕਦੇ।

ਪਦ ਅਰਥ ਨੇਹੁ = ਪਿਆਰ। ਕਿਉ = ਸੁਖੀ ਜੀਵਨ ਨਹੀਂ ਜੀਊ ਸਕਦੇ।

SikhNet (Spanish)¿Cómo podrían vivir sin Su Señor Esposo quienes tienen Amor Verdadero en su interior?

ਗੁਰਮੁਖਿ ਮੇਲੇ ਆਪਿ; ਨਾਨਕ. ਚਿਰੀ ਵਿਛੁੰਨਿਆ ॥੧੨॥

guramukh mele aap; naanak. chiree vichhuniaa |12|

Sant Singh KhalsaThe Lord unites the Gurmukhs with Himself, O Nanak; they were separated from Him for such a long time. ||12||
Manmohan SinghO Nanak, through the Guru, the Lord unites with Himself those, who since long are separated from Him.
Manmohan Singh (Punjabi)ਹੇ ਨਾਨਕ! ਗੁਰਾਂ ਦੇ ਰਾਹੀਂ, ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਜੋ ਦੇਰ ਤੋਂ ਉਸ ਨਾਲੋਂ ਵਿਛੁੜੀਆਂ ਹੋਈਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਦ੍ਵਾਰੇ ਤਿਨ ਚਿਰੰਕਾਲ ਕੇ ਵਿਜੋਗੀਓਂ ਕੋ ਆਪੇ ਹੀ ਵਾਹਿਗੁਰੂ ਅਪਨੇ ਸਰੂਪ ਮੇਂ ਮਿਲਾਇ ਲੇਤਾ ਹੈ॥੧੨॥
Prof. Sahib Singh(ਪਰ ਇਹ ਉਸ ਦੀ ਆਪਣੀ ਹੀ ਮਿਹਰ ਹੈ)। ਹੇ ਨਾਨਕ! ਚਿਰਾਂ ਦੇ ਵਿਛੁੜੇ ਜੀਵਾਂ ਨੂੰ ਪ੍ਰਭੂ ਆਪ ਹੀ ਗੁਰੂ ਦੀ ਰਾਹੀਂ ਆਪਣੇ ਨਾਲ ਮਿਲਾਂਦਾ ਹੈ ॥੧੨॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ ॥੧੨॥

SikhNet (Spanish)El Señor une a los Gurmukjs en Su Ser. Oh, dice Nanak, han permanecido separados de Él por tanto tiempo. (12)

ਜਿਨ ਕਉ ਪ੍ਰੇਮ ਪਿਆਰੁ; ਤਉ ਆਪੇ ਲਾਇਆ ਕਰਮੁ ਕਰਿ ॥

jin kau prem piaar; tau aape laaeaa karam kar |

Sant Singh KhalsaYou grant Your Grace to those whom You Yourself bless with love and affection.
Manmohan SinghShowing Thy mercy, they, whom Thou Thyself, attaches with thy love and affection, O Lord God,
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਜਿਨ੍ਹਾਂ ਨੂੰ ਤੂੰ ਖੁਦ ਆਪਣੀ ਪ੍ਰੀਤ ਅਤੇ ਪਿਰਹੜੀ ਨਾਲ ਜੋੜਦਾ ਹੈਂ, ਹੇ ਸੁਆਮੀ ਵਾਹਿਗੁਰੂ!
Fareedkot Teekaਹੇ ਵਾਹਿਗੁਰੂ! ਜਿਨੋਂ ਕੋ ਤੁਮ ਨੇ ਅਪਨੇ ਪ੍ਰੇਮ ਕਾ ਪਿਆਰ ਆਪ ਹੀ (ਕਰਮੁ) ਕ੍ਰਿਪਾ ਕਰ ਕੇ ਲਗਾਯਾ ਹੈ॥
Prof. Sahib Singhਹੇ ਹਰੀ! ਤੂੰ ਆਪ ਹੀ ਮਿਹਰ ਕਰ ਕੇ ਜਿਨ੍ਹਾਂ ਦੇ ਅੰਦਰ ਆਪਣਾ ਪ੍ਰੇਮ-ਪਿਆਰ ਪੈਦਾ ਕੀਤਾ ਹੈ,

ਪਦ ਅਰਥ ਤਉ ਆਪੇ = ਤੂੰ ਆਪ ਹੀ। ਕਰਮੁ = ਮਿਹਰ, ਬਖ਼ਸ਼ਸ਼। ਕਰਿ = ਕਰ ਕੇ।

SikhNet (Spanish)Concedes Tu Gracia a quienes Tu Mismo Bendices con Amor y Afecto,

ਨਾਨਕ. ਲੇਹੁ ਮਿਲਾਇ; ਮੈ ਜਾਚਿਕ ਦੀਜੈ ਨਾਮੁ ਹਰਿ ॥੧੩॥

naanak. lehu milaae; mai jaachik deejai naam har |13|

Sant Singh KhalsaO Lord, please let Nanak meet with You; please bless this beggar with Your Name. ||13||
Manmohan SinghMake, Thou Nanak meet with them and bless him, Thy mumper, with Thy Name.
Manmohan Singh (Punjabi)ਉਨ੍ਹਾਂ ਨਾਲ ਤੂੰ ਨਾਨਕ ਨੂੰ ਮਿਲਾ ਦੇ ਅਤੇ ਉਸ ਆਪਣੇ ਭਿਖਾਰੀ ਨੂੰ ਆਪਣਾ ਨਾਮ ਪਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ! ਮੁਝ ਕੋ ਤਿਨ ਕੇ ਸਾਥ ਮਿਲਾਇ ਲੇਵੋ ਔ ਤਿਨੋਂ ਦ੍ਵਾਰੇ ਮੇਂ ਜਾਚਿਕ ਕੋ ਅਪਨਾ ਨਾਮ ਦੀਜੀਏ॥੧੩॥
Prof. Sahib Singhਹੇ ਨਾਨਕ! ਉਹਨਾਂ ਨੂੰ ਤੂੰ (ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈਂ। ਹੇ ਹਰੀ! ਮੈਨੂੰ ਮੰਗਤੇ ਨੂੰ (ਭੀ) ਆਪਣਾ ਨਾਮ ਬਖ਼ਸ਼ ॥੧੩॥

ਪਦ ਅਰਥ ਮੈ ਜਾਚਕ = ਮੈਨੂੰ ਮੰਗਤੇ ਨੂੰ। ਦੀਜੈ = ਦਿਹ ॥੧੩॥

SikhNet (Spanish)oh, Señor, por favor deja que Nanak se encuentre Contigo, por favor bendice a este limosnero con Tu Nombre. (13)

ਗੁਰਮੁਖਿ ਹਸੈ. ਗੁਰਮੁਖਿ ਰੋਵੈ ॥

guramukh hasai. guramukh rovai |

Sant Singh KhalsaThe Gurmukh laughs, and the Gurmukh cries.
Manmohan SinghIn Thy love, O Lord, the Guru-ward laughs and in Thy love, the Guru-ward seeps.
Manmohan Singh (Punjabi)ਤੇਰੀ ਪ੍ਰੀਤ ਅੰਦਰ ਹੇ ਪ੍ਰਭ! ਗੁਰੂ-ਅਨੁਸਾਰੀ ਹਸਦਾ ਹੈ ਅਤੇ ਤੇਰੀ ਹੀ ਪ੍ਰੀਤ ਅੰਦਰ ਗੁਰੂ ਅਨੁਸਾਰੀ ਰੌਦਾ ਹੈ।
Fareedkot Teekaਸ੍ਵੈ ਸਰੂਪ ਕੇ ਅਨੰਦ ਕੋ ਪਾਇਕਰ ਗੁਰਮੁਖ (ਹਸੈ) ਪ੍ਰਸੰਨ ਹੋਤੇ ਹੈਂ ਔ ਵਈਰਾਗ ਕਰ ਕੇ ਗੁਰਮੁਖ ਰੁਦਨ ਕਰਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਭਗਤੀ ਦੇ ਆਤਮਕ ਆਨੰਦ ਵਿਚ ਕਦੇ) ਖਿੜ ਪੈਂਦਾ ਹੈ (ਕਦੇ ਭਗਤੀ ਦੇ ਬਿਰਹੋਂ-ਰਸ ਦੇ ਕਾਰਨ) ਵੈਰਾਗ ਵਿਚ ਆ ਜਾਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਹਸੈ = (ਭਗਤੀ ਦੇ ਆਤਮਕ ਆਨੰਦ ਵਿਚ ਕਦੇ) ਖਿੜ ਪੈਂਦਾ ਹੈ। ਰੋਵੈ = (ਭਗਤੀ ਦੇ ਬਿਰਹੋਂ ਰਸ ਵਿਚ ਕਦੇ) ਵੈਰਾਗ ਵਿਚ ਆ ਜਾਂਦਾ ਹੈ।

SikhNet (Spanish)En risas, en llanto y en cualquier otra cosa que el Gurmukj se exprese,

ਜਿ ਗੁਰਮੁਖਿ ਕਰੇ; ਸਾਈ ਭਗਤਿ ਹੋਵੈ ॥

ji guramukh kare; saaee bhagat hovai |

Sant Singh KhalsaWhatever the Gurmukh does, is devotional worship.
Manmohan SinghWhatever the Guru-ward does, that is the Lord's devotional service.
Manmohan Singh (Punjabi)ਜਿਹੜਾ ਕੁਛ ਗੁਰੂ-ਅਨੁਸਾਰੀ ਕਰਦਾ ਹੈ, ਉਹ ਹੀ ਸੁਆਮੀ ਦੀ ਪ੍ਰੇਮਮਈ ਸੇਵਾ ਹੈ।
Fareedkot Teekaਜੋ ਗੁਰਮੁਖ ਕਰਤੇ ਹੈਂ ਸੋਈ ਭਗਤੀ ਹੀ ਹੋਤੀ ਹੈ, ਭਾਵ ਯੇਹ ਸਰਬ ਕਰਮ ਤਿਨੋਂ ਕੇ ਭਗਤੀ ਸਹਿਤ ਹੈਂ॥
Prof. Sahib Singhਅਸਲ ਭਗਤੀ ਉਹੀ ਹੁੰਦੀ ਹੈ ਜਿਹੜੀ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਕਰਦਾ ਹੈ।

ਪਦ ਅਰਥ ਜਿ = ਜਿਹੜੀ (ਭਗਤੀ)। ਸਾਈ = ਉਹੀ।

SikhNet (Spanish)es Su Alabanza de Devoción.

ਗੁਰਮੁਖਿ ਹੋਵੈ. ਸੁ ਕਰੇ ਵੀਚਾਰੁ ॥

guramukh hovai. su kare veechaar |

Sant Singh KhalsaWhoever becomes Gurmukh contemplates the Lord.
Manmohan SinghWhosoever turns Guru-ward. he reflects on the Lord.
Manmohan Singh (Punjabi)ਜੋ ਕੋਈ ਗੁਰੂ-ਅਨੁਸਾਰੀ ਹੋ ਵੰਜਦਾ ਹੈ, ਉਹ ਸਾਈਂ ਦਾ ਸਿਮਰਨ ਕਰਦਾ ਹੈ।
Fareedkot Teekaਜੋ ਪੁਰਸ਼ ਗੁਰਮੁਖ ਹੋਵੇ ਸੋ ਸ੍ਵੈ ਸਰੂਪ ਕਾ ਵੀਚਾਰ ਕਰਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪਿਆ ਰਹਿੰਦਾ ਹੈ, ਉਹ (ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ) ਆਪਣੇ ਮਨ ਵਿਚ ਵਸਾਈ ਰੱਖਦਾ ਹੈ।

ਪਦ ਅਰਥ ਸੁ = ਉਹ ਮਨੁੱਖ। ਕਰੇ ਵੀਚਾਰੁ = (ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ) ਮਨ ਵਿਚ ਵਸਾਈ ਰੱਖਦਾ ਹੈ।

SikhNet (Spanish)Quien se vuelve Gurmukj medita en el Señor,

ਗੁਰਮੁਖਿ ਨਾਨਕ. ਪਾਵੈ ਪਾਰੁ ॥੧੪॥

guramukh naanak. paavai paar |14|

Sant Singh KhalsaThe Gurmukh, O Nanak, crosses over to the other shore. ||14||
Manmohan SinghThe Guru-ward, ferries across the world ocean, O Nanak.
Manmohan Singh (Punjabi)ਗੁਰੂ-ਅਨੁਸਾਰੀ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਰਬ ਤੇ ਪਰਾ ਰੂਪ ਪ੍ਰਮੇਸ੍ਵਰ ਕੋ ਗੁਰਮੁਖ ਹੀ ਪਾਵਤੇ ਹੈਂ॥੧੪॥
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਸ ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ ॥੧੪॥

ਪਦ ਅਰਥ ਪਾਰੁ = (ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ। ਪਾਵੈ = ਲੱਭ ਲੈਂਦਾ ਹੈ ॥੧੪॥

SikhNet (Spanish)ese Gurmukj, oh, dice Nanak, logra cruzar hasta la otra orilla. (14)

ਜਿਨਾ ਅੰਦਰਿ ਨਾਮੁ ਨਿਧਾਨੁ ਹੈ; ਗੁਰਬਾਣੀ ਵੀਚਾਰਿ ॥

jinaa andar naam nidhaan hai; gurabaanee veechaar |

Sant Singh KhalsaThose who have the Naam within, contemplate the Word of the Guru's Bani.
Manmohan SinghThey who cherish the Name treasure within them and reflect over the Guru's word,
Manmohan Singh (Punjabi)ਜਿਨ੍ਹਾਂ ਦੇ ਅੰਦਰਵਾਰ ਨਾਮ ਦਾ ਖਜਾਨਾ ਹੈ ਅਤੇ ਜੋ ਗੁਰਾਂ ਦੀ ਬਾਣੀ ਨੂੰ ਸੋਚਦੇ ਵਿਚਾਰਦੇ ਹਨ।
Fareedkot Teekaਜਿਨੋਂ ਕੇ ਰਿਦੇ ਅੰਤਰ ਨਾਮ ਰੂਪੀ ਖਜਾਨਾ ਹੈ ਵੁਹ ਸਦਾ ਗੁਰੋਂ ਕੀ ਬਾਣੀ ਕੀ ਵੀਚਾਰ ਕਰਤੇ ਹੈਂ॥
Prof. Sahib Singhਸਤਿਗੁਰੂ ਦੀ ਬਾਣੀ ਨੂੰ ਮਨ ਵਿਚ ਵਸਾ ਕੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ- ਖ਼ਜ਼ਾਨਾ ਆ ਵੱਸਦਾ ਹੈ,

ਪਦ ਅਰਥ ਨਿਧਾਨੁ = (ਸਾਰੇ ਸੁਖਾਂ ਦਾ) ਖ਼ਜ਼ਾਨਾ। ਵੀਚਾਰਿ = ਵੀਚਾਰ ਕੇ, ਮਨ ਵਿਚ ਵਸਾ ਕੇ।

SikhNet (Spanish)Los que tienen al Naam en el interior, meditan en la Palabra del Bani del Guru,

ਤਿਨ ਕੇ ਮੁਖ ਸਦ ਉਜਲੇ; ਤਿਤੁ ਸਚੈ ਦਰਬਾਰਿ ॥

tin ke mukh sad ujale; tith sachai darabaar |

Sant Singh KhalsaTheir faces are always radiant in the Court of the True Lord.
Manmohan SinghTheir countenances are ever bright, in the court of that True Lord.
Manmohan Singh (Punjabi)ਉਸ ਸੱਚੇ ਸੁਅਮਾੀ ਦੀ ਦਰਗਾਹ ਅੰਦਰ ਉਨ੍ਹਾਂ ਦੇ ਚਿਹਰੇ ਹਮੇਸ਼ਾਂ ਹੀ ਰੌਸ਼ਨ ਰਹਿੰਦੇ ਹਨ।
Fareedkot Teekaਤਿਤ ਸਚੇ ਕੇ ਦਰਬਾਰ ਮੇਂ ਤਿਨੋਂ ਕੇ ਮੁਖ ਸਦਾ ਉਜਲ ਹੂਏ ਹੈਂ॥
Prof. Sahib Singhਉਹਨਾਂ ਦੇ ਮੂੰਹ ਉਸ ਸਦਾ ਕਾਇਮ ਰਹਿਣ ਵਾਲੇ (ਰੱਬੀ) ਦਰਬਾਰ ਵਿਚ ਸਦਾ ਰੌਸ਼ਨ ਰਹਿੰਦੇ ਹਨ।

ਪਦ ਅਰਥ ਸਦ = ਸਦਾ। ਉਜਲੇ = ਰੌਸ਼ਨ। ਤਿਤੁ = ਉਸ ਵਿਚ। ਤਿਤੁ ਦਰਬਾਰਿ = ਉਸ ਦਰਬਾਰਿ ਵਿਚ। ਤਿਤੁ ਸਚੈ ਦਰਬਾਰਿ = ਉਸ ਸਦਾ-ਥਿਰ ਰਹਿਣ ਵਾਲੇ ਦਰਬਾਰ ਵਿਚ।

SikhNet (Spanish)sus semblantes están siempre radiantes en la Corte del Señor.

ਤਿਨ ਬਹਦਿਆ ਉਠਦਿਆ ਕਦੇ. ਨ ਵਿਸਰੈ; ਜਿ ਆਪਿ ਬਖਸੇ ਕਰਤਾਰਿ ॥

tin bahadiaa utthadiaa kade. na visarai; ji aap bakhase karataar |

Sant Singh KhalsaSitting down and standing up, they never forget the Creator, who forgives them.
Manmohan SinghThey, whom the Creator, of Himself, forgives, they forget not their Lord ever, down-sitting or upstanding.
Manmohan Singh (Punjabi)ਜਿਨ੍ਹਾਂ ਨੂੰ ਸਿਰਜਣਹਾਰ ਖੁਦ ਮੁਆਫੀ ਦੇ ਦਿੰਦਾ ਹੈ ਬੈਠਦੇ ਅਤੇ ਉਠਦੇ ਉਹ ਕਦਾਚਿਤ ਆਪਣੇ ਸੁਆਮੀ ਨੂੰ ਨਹੀਂ ਭੁਲਾਉਂਦੇ।
Fareedkot Teekaਜੋ ਕਰਤਾਰ ਨੇ ਆਪ ਬਖਸ਼ੇ ਹੈਂ ਤਿਨੋਂ ਕੋ ਉਠਤਿਆਂ ਬੈਠਤਿਆਂ ਕਬੀ ਨਾਮ ਨਹੀਂ ਭੂਲਤਾ ਹੈ॥
Prof. Sahib Singhਕਰਤਾਰ ਨੇ ਆਪ ਜਿਨ੍ਹਾਂ ਮਨੁੱਖਾਂ ਉਤੇ ਮਿਹਰ ਕੀਤੀ ਹੁੰਦੀ ਹੈ, ਉਹਨਾਂ ਨੂੰ ਬਹਿੰਦਿਆਂ ਉਠਦਿਆਂ ਕਿਸੇ ਭੀ ਵੇਲੇ (ਪਰਮਾਤਮਾ ਦਾ ਨਾਮ) ਨਹੀਂ ਭੁੱਲਦਾ।

ਪਦ ਅਰਥ ਜਿ = ਜਿਨ੍ਹਾਂ ਨੂੰ। ਕਰਤਾਰਿ = ਕਰਤਾਰ ਨੇ।

SikhNet (Spanish)Sentados o parados, nunca se olvidan de su Creador, Quien los perdona.

ਨਾਨਕ. ਗੁਰਮੁਖਿ ਮਿਲੇ. ਨ ਵਿਛੁੜਹਿ; ਜਿ ਮੇਲੇ ਸਿਰਜਣਹਾਰਿ ॥੧੫॥

naanak. guramukh mile. na vichhurreh; ji mele sirajanahaar |15|

Sant Singh KhalsaO Nanak, the Gurmukhs are united with the Lord. Those united by the Creator Lord, shall never be separated again. ||15||
Manmohan SinghThe holyman, whom the Creator-Lord unites with Himself, those united ones, O Nanak, separate not again.
Manmohan Singh (Punjabi)ਨੇਕ-ਬੰਦੇ ਜਿਨ੍ਹਾਂ ਨੂੰ ਸਿਰਜਣਹਾਰ-ਸੁਆਮੀ ਆਪਣੇ ਨਾਲ ਮਿਲਾ ਲੈਂਦਾ ਹੈ, ਉਹ ਮਿਲੇ ਹੋਏ, ਹੇ ਨਾਨਕ! ਮੁੜ ਕੇ ਜੁਦਾ ਨਹੀਂ ਹੁੰਦੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਸਿਰਜਣਹਾਰ ਵਾਹਿਗੁਰੂ ਨੇ ਅਪਨੇ ਸਰੂਪ ਮੇਂ ਆਪ ਮੇਲੇ ਹੈਂ, ਸੋ ਗੁਰਮੁਖ ਮਿਲੇ ਹੂਏ ਕਬੀ ਵਿਛੜਤੇ ਨਹੀਂ ਹੈਂ, ਭਾਵ ਅਭੇਦ ਹੋ ਜਾਤੇ ਹੈਂ॥੧੫॥
Prof. Sahib Singhਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਸਿਰਜਣਹਾਰ ਪ੍ਰਭੂ ਨੇ (ਆਪ ਆਪਣੇ ਚਰਨਾਂ ਵਿਚ) ਜੋੜਿਆ ਹੁੰਦਾ ਹੈ, ਉਹ ਮਨੁੱਖ ਗੁਰੂ ਦੀ ਰਾਹੀਂ (ਪ੍ਰਭੂ ਚਰਨਾਂ ਵਿਚ) ਮਿਲੇ ਹੋਏ ਫਿਰ ਕਦੇ ਨਹੀਂ ਵਿੱਛੁੜਦੇ ॥੧੫॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਸਿਰਜਣਹਾਰਿ = ਸਿਰਜਣਹਾਰ ਨੇ ॥੧੫॥

SikhNet (Spanish)Oh, dice Nanak, los Gurmukjs están unidos al Señor y quienes fueron unidos por el Señor Creador nunca más serán separados otra vez. (15)

ਗੁਰ ਪੀਰਾਂ ਕੀ ਚਾਕਰੀ; ਮਹਾਂ ਕਰੜੀ ਸੁਖ ਸਾਰੁ ॥

gur peeraan kee chaakaree; mahaan kararree sukh saar |

Sant Singh KhalsaTo work for the Guru, or a spiritual teacher, is terribly difficult, but it brings the most excellent peace.
Manmohan SinghSupremely difficult is the service of the Guru and the spiritual guides, however, in it is the essence of bliss.
Manmohan Singh (Punjabi)ਪਰਮ ਔਖੀ ਹੈ, ਗੁਰੂ ਅਤੇ ਰੂਹਾਨੀ ਰਹਿਬਰਾਂ ਦੀ ਟਹਿਲ ਸੇਵਾ ਪਰ ਇਸ ਦੇ ਅੰਦਰ ਹੀ ਖੁਸ਼ੀ ਦਾ ਜੋਹਰ ਹੈ।
Fareedkot Teekaਗੁਰੂ ਪੀਰੋਂ ਕੀ ਚਾਕਰੀ ਮਹਾਂ (ਕਰੜੀ) ਕਠਨ ਹੋਤੀ ਹੈ, ਪਰੰਤੂ ਅੰਤ ਕੋ (ਸਾਰੁ) ਉਤਮ ਸੁਖੋਂ ਕੇ ਦੇਣੇਹਾਰੀ ਹੈ॥
Prof. Sahib Singhਮਹਾਂ ਪੁਰਖਾਂ ਦੀ (ਦੱਸੀ ਹੋਈ) ਕਾਰ ਬਹੁਤ ਔਖੀ ਹੁੰਦੀ ਹੈ (ਕਿਉਂਕਿ ਉਸ ਵਿਚ ਆਪਾ ਵਾਰਨਾ ਪੈਂਦਾ ਹੈ, ਪਰ ਉਸ ਵਿਚੋਂ) ਸ੍ਰੇਸ਼ਟ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।

ਪਦ ਅਰਥ ਕੀ ਚਾਕਰੀ = ਦੀ (ਦੱਸੀ ਹੋਈ) ਸੇਵਾ। ਕਰੜੀ = ਔਖੀ। ਸਾਰੁ = ਸ੍ਰੇਸ਼ਟ।

SikhNet (Spanish)Trabajar para el Guru o ser Maestro Espiritual es terriblemente difícil, pero trae la más Excelente Paz.

ਨਦਰਿ ਕਰੇ ਜਿਸੁ ਆਪਣੀ; ਤਿਸੁ ਲਾਏ ਹੇਤ ਪਿਆਰੁ ॥

nadar kare jis aapanee; tis laae het piaar |

Sant Singh KhalsaThe Lord casts His Glance of Grace, and inspires love and affection.
Manmohan SinghHe on whom the Lord casts His merciful glance, him, He inspires with His love and affection.
Manmohan Singh (Punjabi)ਜਿਸ ਉਤੇ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਉਸ ਨੂੰ ਉਹ ਆਪਣੀ ਪ੍ਰੀਤ ਤੇ ਪਿਰਹੜੀ ਲਾ ਦਿੰਦਾ ਹੈ।
Fareedkot Teekaਜਿਸ ਪਰ ਵਾਹਿਗੁਰੂ ਅਪਣੀ ਕ੍ਰਿਪਾ ਦ੍ਰਿਸ਼ਟੀ ਕਰਤਾ ਹੈ ਤਿਸ ਕੇ ਉਧਾਰਨ ਹੇਤ ਉਸ ਕੇ ਮਨ ਤਨ ਮੇਂ ਤਿਸ ਸੇਵਾ ਕਾ ਪ੍ਰੇਮ ਲਗਾਵਤਾ ਹੈ॥
Prof. Sahib Singh(ਇਸ ਸੇਵਾ ਦੇ ਕਰਨ ਲਈ) ਉਸ ਮਨੁੱਖ ਦੇ ਅੰਦਰ (ਪਰਮਾਤਮਾ) ਪ੍ਰੀਤ-ਪਿਆਰ ਪੈਦਾ ਕਰਦਾ ਹੈ, ਜਿਸ ਉਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ।

ਪਦ ਅਰਥ ਨਦਰਿ = ਮਿਹਰ ਦੀ ਨਿਗਾਹ। ਹੇਤ = ਹਿਤ, ਪ੍ਰੇਮ।

SikhNet (Spanish)El Señor posa Su Mirada de Gracia e inspira Amor y Afecto.

ਸਤਿਗੁਰ ਕੀ ਸੇਵੈ ਲਗਿਆ; ਭਉਜਲੁ ਤਰੈ ਸੰਸਾਰੁ ॥

satigur kee sevai lagiaa; bhaujal tarai sansaar |

Sant Singh KhalsaJoined to the service of the True Guru, the mortal being crosses over the terrifying world-ocean.
Manmohan SinghAttached to the True Guru's service, the world crosses the terrible world ocean.
Manmohan Singh (Punjabi)ਸਚੇ ਗੁਰਾਂ ਦੀ ਘਾਲ ਅੰਦਰ ਜੁੜਨ ਦੁਅਰਾ, ਦੁਨੀਆਂ ਭਿਆਨਕ ਜਗ ਸਮੁੰਦਰ ਤੋਂ ਪਾਰ ਹੋ ਜਾਂਦੀ ਹੈ।
Fareedkot Teekaਸਤਿਗੁਰੋਂ ਕੀ ਸੇਵਾ ਮੇਂ ਲਗਿਆਂ ਹੋਇਆਂ ਇਹ ਜੀਵ ਸੰਸਾਰ ਭਵਜਲ ਕੋ ਤਰ ਜਾਤਾ ਹੈ॥
Prof. Sahib Singhਗੁਰੂ ਦੀ (ਦੱਸੀ) ਸੇਵਾ ਵਿਚ ਲੱਗਿਆਂ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।

ਪਦ ਅਰਥ ਸੇਵੈ = ਸੇਵਾ ਵਿਚ। ਭਉਜਲੁ = ਸੰਸਾਰ-ਸਮੁੰਦਰ। ਸੰਸਾਰੁ = ਜਗਤ। ਤਰੈ = ਪਾਰ ਲੰਘ ਜਾਂਦਾ ਹੈ।

SikhNet (Spanish)Unido al Servicio del Verdadero Guru, el mortal cruza a través del terrible océano del mundo.

ਮਨ ਚਿੰਦਿਆ ਫਲੁ ਪਾਇਸੀ; ਅੰਤਰਿ ਬਿਬੇਕ ਬੀਚਾਰੁ ॥

man chindiaa fal paaeisee; antar bibek beechaar |

Sant Singh KhalsaThe fruits of the mind's desires are obtained, with clear contemplation and discriminating understanding within.
Manmohan SinghHe, within whose mind is discriminating contemplation, obtains his heart-desired fruit.
Manmohan Singh (Punjabi)ਜਿਸ ਦੇ ਚਿੱਤ ਅੰਦਰ ਤੀਬਰ ਗਿਆਤਾ ਦਾ ਸਿਮਰਨ ਹੈ, ਉਹ ਆਪਣਾ ਦਿਲ-ਚਾਹੁੰਦਾ ਮੇਵਾ ਪਾ ਲੈਂਦਾ ਹੈ।
Fareedkot Teekaਗੁਰੋਂ ਕੀ ਸੇਵਾ ਕਰ ਕੇ ਜਿਸ ਕੇ ਅੰਤਰ (ਬਿਬੇਕ) ਜੀਵ ਈਸ਼੍ਵਰ ਦੋਨੋਂ ਕੀ ਏਕਤਾ ਕਾ ਵੀਚਾਰ ਪਰਾਪਤਿ ਹੋਵੇਗਾ ਸੋ ਮਨ ਇਛਤ ਫਲ ਕੋ ਪਾਵੇਗਾ॥
Prof. Sahib Singh(ਜਿਹੜਾ ਭੀ ਮਨੁੱਖ ਗੁਰੂ ਦੀ ਦੱਸੀ ਸੇਵਾ ਕਰੇਗਾ ਉਹ) ਮਨ-ਮੰਗੀ ਮੁਰਾਦ ਪ੍ਰਾਪਤ ਕਰ ਲਏਗਾ ਉਸ ਦੇ ਅੰਦਰ ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ (ਪੈਦਾ ਹੋ ਜਾਇਗੀ)।

ਪਦ ਅਰਥ ਮਨ ਚਿੰਦਿਆ = ਮਨ-ਇੱਛਤ। ਪਾਇਸੀ = ਹਾਸਲ ਕਰ ਲਏਗਾ। ਬਿਬੇਕ ਬੀਚਾਰੁ = ਬਿਬੇਕ ਦੀ ਸੂਝ, ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ।

SikhNet (Spanish)Los frutos de los deseos de la mente son obtenidos con una mente meditativa clara y un entendimiento con capacidad de discriminar en el interior.

ਨਾਨਕ. ਸਤਿਗੁਰਿ ਮਿਲਿਐ ਪ੍ਰਭੁ ਪਾਈਐ; ਸਭੁ ਦੂਖ ਨਿਵਾਰਣਹਾਰੁ ॥੧੬॥

naanak. satigur miliai prabh paaeeai; sabh dookh nivaaranahaar |16|

Sant Singh KhalsaO Nanak, meeting the True Guru, God is found; He is the Eradicator of all sorrow. ||16||
Manmohan SinghNanak, meeting with the True Guru, one attains his Lord, the Remover of all the sorrows.
Manmohan Singh (Punjabi)ਨਾਨਕ, ਸਚੇ ਗੁਰਾਂ ਨਾਲ ਮਿਲਣ ਦੁਆਰਾ, ਇਨਸਾਨ, ਸਾਰੇ ਦੁਖੜਿਆ ਨੂੰ ਦੂਰ ਕਰਨ ਵਾਲੇ, ਆਪਣੇ ਪ੍ਰਭੂ ਨੂੰ ਪਰਾਪਤ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਤਿਗੁਰੋਂ ਕੇ ਮਿਲਾਪ ਤੇ ਸਰਬ ਦੁਖੋਂ ਕੇ ਨਿਵਾਰਨ ਪ੍ਰਭੂ ਕੋ ਪਾਈਤਾ ਹੈ॥੧੬॥
Prof. Sahib Singhਹੇ ਨਾਨਕ! ਜੇ ਗੁਰੂ ਮਿਲ ਪਏ, ਤਾਂ ਉਹ ਪਰਮਾਤਮਾ ਮਿਲ ਪੈਂਦਾ ਹੈ, ਜੋ ਹਰੇਕ ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ ॥੧੬॥

ਪਦ ਅਰਥ ਸਤਿਗੁਰ ਮਿਲਿਐ = ਜੇ ਗੁਰੂ ਮਿਲ ਪਏ। ਨਿਵਾਰਣਹਾਰੁ = ਦੂਰ ਕਰ ਸਕਣ ਵਾਲਾ ॥੧੬॥

SikhNet (Spanish)Oh dice Nanak, encontrando al Guru Verdadero, Dios es encontrado, Él es el erradicador de todo sufrimiento. (16)

ਮਨਮੁਖ ਸੇਵਾ ਜੋ ਕਰੇ; ਦੂਜੈ ਭਾਇ ਚਿਤੁ ਲਾਇ ॥

manamukh sevaa jo kare; doojai bhaae chit laae |

Sant Singh KhalsaThe self-willed manmukh may perform service, but his consciousness is attached to the love of duality.
Manmohan SinghThe perverse person, who performs service, however, attached him mind to another's love.
Manmohan Singh (Punjabi)ਪ੍ਰਤੀਕੂਲ ਪੁਰਸ਼, ਜਿਹੜਾ ਘਾਲ ਕਮਾਉਂਦਾ ਹੈ, ਪ੍ਰੰਤੂ ਉਹ ਆਪਣੇ ਮਨ ਨੂੰ ਹੋਰਸ ਦੇ ਪਿਆਰ ਨਾਲ ਜੋੜਦਾ ਹੈ।
Fareedkot Teekaਜੋ ਮਨਮੁਖ ਦ੍ਵੈਤ ਭਾਵ ਮੇਂ ਚਿਤ ਲਗਾਇ ਕਰ ਕੇ ਸੇਵਾ ਕਰਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਿਹੜੀ ਭੀ ਸੇਵਾ ਕਰਦਾ ਹੈ, (ਉਸ ਦੇ ਨਾਲ ਨਾਲ ਉਹ ਆਪਣਾ) ਚਿੱਤ (ਪਰਮਾਤਮਾ ਤੋਂ ਬਿਨਾ) ਹੋਰ ਦੇ ਪਿਆਰ ਵਿਚ ਜੋੜੀ ਰੱਖਦਾ ਹੈ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਸੇਵਾ ਜੋ = ਜਿਹੜੀ ਭੀ ਸੇਵਾ। ਦੂਜੈ ਭਾਇ = (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੇ ਪਿਆਰ ਵਿਚ। ਲਾਇ = ਲਾਈ ਰੱਖਦਾ ਹੈ।

SikhNet (Spanish)El Voluntarioso Manmukj podrá ofrecer servicio, pero su conciencia está afectada por el amor a la dualidad;

ਪੁਤੁ ਕਲਤੁ ਕੁਟੰਬੁ ਹੈ; ਮਾਇਆ ਮੋਹੁ ਵਧਾਇ ॥

put kalat kuttanb hai; maaeaa mohu vadhaae |

Sant Singh KhalsaThrough Maya, his emotional attachment to children, spouse and relatives increases.
Manmohan SinghHe increases his love of wealth, he sons, wife and kinsmen.
Manmohan Singh (Punjabi)ਉਹ ਧਨ-ਦੌਲਤ, ਆਪਣੇ ਪੁਤ੍ਰਾਂ, ਪਤਨੀ ਅਤੇ ਸਨਬੰਧੀਆਂ ਦੇ ਪਿਆਰ ਨੂੰ ਵਧੇਰਾ ਕਰੀ ਜਾਂਦਾ ਹੈ।
Fareedkot Teekaਪੁਤ੍ਰ ਔ ਇਸਤ੍ਰੀ ਆਦੀ ਜੋ ਕੁਟੰਬ ਹੈਂ ਤਿਸ ਮੇਂ ਲਗ ਕੇ ਮਾਇਆ ਕਾ ਮੋਹ ਵਧਾਇ ਰਹੇ ਹੈਂ॥
Prof. Sahib Singh(ਇਹ ਮੇਰਾ) ਪੁੱਤਰ (ਹੈ, ਇਹ ਮੇਰੀ) ਇਸਤ੍ਰੀ (ਹੈ, ਇਹ ਮੇਰਾ) ਪਰਵਾਰ ਹੈ (-ਇਹ ਆਖ ਆਖ ਕੇ ਹੀ ਉਹ ਮਨੁੱਖ ਆਪਣੇ ਅੰਦਰ) ਮਾਇਆ ਦਾ ਮੋਹ ਵਧਾਈ ਜਾਂਦਾ ਹੈ।

ਪਦ ਅਰਥ ਕਲਤੁ = ਇਸਤ੍ਰੀ। ਵਧਾਇ = ਵਧਾਈ ਜਾਂਦਾ ਹੈ।

SikhNet (Spanish)a través de Maya, su apego emocional a sus hijos,

ਦਰਗਹਿ. ਲੇਖਾ ਮੰਗੀਐ; ਕੋਈ ਅੰਤਿ. ਨ ਸਕੀ ਛਡਾਇ ॥

darageh. lekhaa mangeeai; koee ant. na sakee chhaddaae |

Sant Singh KhalsaHe shall be called to account in the Court of the Lord, and in the end, no one will be able to save him.
Manmohan SinghHe shall be called to account in the Lord's Court. No one can save him in the end.
Manmohan Singh (Punjabi)ਪ੍ਰਭੂ ਦੇ ਦਰਬਾਰ ਅੰਦਰ ਉਸ ਪਾਸੋ ਹਿਸਾਬ ਕਿਤਾਬ ਪੁਛਿਆ ਜਾਵੇਗਾ। ਅਖੀਰ ਨੂੰ ਉਸ ਨੂੰ ਕੌਈ ਭੀ ਬੰਦ-ਖਲਾਸ ਨਹੀਂ ਕਰਵਾ ਸਕਦਾ।
Fareedkot Teekaਜਬ ਤਿਸ ਮਨਮੁਖ ਸੇ (ਦਰਗਹਿ) ਪ੍ਰਲੋਕ ਕੇ ਬੀਚ ਲੇਖਾ ਮੰਗੀਏਗਾ ਤਬ ਅੰਤ ਕੋ ਜਮਦੂਤੋਂ ਸੇ ਤਿਸ ਕੋ ਕੋਈ ਛੁਡਾਇ ਨਹੀਂ ਸਕੇਗਾ॥
Prof. Sahib Singhਪਰਮਾਤਮਾ ਦੀ ਦਰਗਾਹ ਵਿਚ (ਕੀਤੇ ਕਰਮਾਂ ਦਾ) ਹਿਸਾਬ (ਤਾਂ) ਮੰਗਿਆ (ਹੀ) ਜਾਂਦਾ ਹੈ, (ਮਾਇਆ ਦੇ ਮੋਹ ਦੀ ਫਾਹੀ ਤੋਂ) ਅੰਤ ਵੇਲੇ ਕੋਈ ਛੁਡਾ ਨਹੀਂ ਸਕਦਾ।

ਪਦ ਅਰਥ ਦਰਗਹਿ = ਪ੍ਰਭੂ ਦੀ ਹਜ਼ੂਰੀ ਵਿਚ। ਮੰਗੀਐ = ਮੰਗਿਆ ਜਾਂਦਾ ਹੈ। ਅੰਤਿ = ਅੰਤ ਵੇਲੇ।

SikhNet (Spanish)pareja y parientes se incrementa.Él será llamado a entregar cuentas en la Corte del Señor y al final nadie podrá salvarlo.

Open this shabad (125 lines, Angs 1421-1424) →

Ang 1422 of 1430