ੴ

ਸਿੱਖਬਾਣੀ · SikhBani

Ang 158

Sri Guru Granth Sahib · Raag Gauree · 4 shabads, 56 lines
Translations
Shabad Guru Amardas Ji Raag Gauree continued from Ang 157

ਮਨਿ ਨਿਰਮਲਿ; ਵਸੈ ਸਚੁ ਸੋਇ ॥

man niramal; vasai sach soe |

Sant Singh KhalsaThe mind becomes pure, when the True Lord dwells within.
Manmohan SinghThe mind is rendered immaculate and that True Lord dwells there-in.
Manmohan Singh (Punjabi)ਆਤਮਾ ਪਵਿਤ੍ਰ ਹੋ ਜਾਂਦੀ ਹੈ ਅਤੇ ਉਹ ਸੱਚਾ ਸਾਈਂ ਉਸ ਵਿੱਚ ਨਿਵਾਸ ਕਰ ਲੈਂਦਾ ਹੈ।
Fareedkot Teekaਅਰੁ ਨਿਰਮਲ ਮਨ ਮੇਂ ਸਚਾ ਵਸ ਜਾਤਾ ਹੈ॥
Prof. Sahib Singh(ਮਨੁੱਖ ਦੇ) ਪਵਿਤ੍ਰ (ਹੋਏ) ਮਨ ਵਿਚ ਉਹ ਸਦਾ-ਥਿਰ ਪ੍ਰਭੂ ਪਰਗਟ ਹੋ ਜਾਂਦਾ ਹੈ।

ਪਦ ਅਰਥ ਮਨਿ = ਮਨ ਵਿਚ। ਨਿਰਮਲਿ = ਨਿਰਮਲ ਵਿਚ। ਮਨਿ ਨਿਰਮਲਿ = ਨਿਰਮਲ ਮਨ ਵਿਚ। ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ।

SikhNet (Spanish)La mente se purifica, y Él, el Uno Verdadero es enaltecido en ella.

ਸਾਚਿ ਵਸਿਐ; ਸਾਚੀ ਸਭ ਕਾਰ ॥

saach vasiai; saachee sabh kaar |

Sant Singh KhalsaWhen one dwells in Truth, all actions become true.
Manmohan SinghIf man abides in truth, true became all his deeds.
Manmohan Singh (Punjabi)ਜੇਕਰ ਇਨਸਾਨ ਸੱਚ ਵਿੱਚ ਟਿਕਾਣਾ ਕਰ ਲਵੇ ਤਾਂ ਉਸ ਦੇ ਸਮੂਹ ਕਰਮ ਸੱਚੇ ਹੋ ਜਾਂਦੇ ਹਨ।
Fareedkot Teekaਸਚੇ ਕੇ ਮਨ ਮੇਂ ਵਸਣੇ ਕਰ ਸਭ ਕਾਰ ਭੀ ਸਚੀ ਹੋਤੀ ਹੈ॥
Prof. Sahib Singhਜੇ ਸਦਾ-ਥਿਰ ਪ੍ਰਭੂ (ਜੀਵ ਦੇ ਮਨ ਵਿਚ) ਆ ਵਸੇ, ਤਾਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਉਸ ਦੀ ਨਿੱਤ ਦੀ ਕਾਰ ਹੋ ਜਾਂਦੀ ਹੈ,

ਪਦ ਅਰਥ ਸਾਚਿ ਵਸਿਐ = ("ਗੁਰਿ ਮਿਲਿਐ" ਵਾਂਗ) ਜੇ ਸਦਾ-ਥਿਰ ਪ੍ਰਭੂ ਹਿਰਦੇ ਵਿਚ ਵੱਸ ਪਏ। ਸਾਚੀ ਕਾਰ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਕਾਰ।

SikhNet (Spanish)Si uno habita en la Verdad, nuestros actos se vuelven Verdad.

ਊਤਮ ਕਰਣੀ; ਸਬਦ ਬੀਚਾਰ ॥੩॥

aootam karanee; sabad beechaar |3|

Sant Singh KhalsaThe ultimate action is to contemplate the Word of the Shabad. ||3||
Manmohan SinghThe most sublime occupation is the meditation of Lord's Name.
Manmohan Singh (Punjabi)ਪਰਮ ਸ਼੍ਰੇਸ਼ਟ ਕਾਰਵਿਹਾਰ, ਸੁਆਮੀ ਦੇ ਨਾਮ ਦਾ ਸਿਮਰਣ ਹੈ।
Fareedkot Teekaਔਰ ਗੁਰੋਂ ਕੇ ਉਪਦੇਸ਼ ਕਾ ਵੀਚਾਰ ਕਰਨੇ ਸੇ ਸਭ ਕਰਣੀ ਉਤਮ ਹੋਤੀ ਹੈ॥੩॥
Prof. Sahib Singhਉਸ ਦੀ ਕਰਨੀ ਸ੍ਰੇਸ਼ਟ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਵਿਚਾਰ ਉਸ ਦੇ ਮਨ ਵਿਚ ਟਿਕੀ ਰਹਿੰਦੀ ਹੈ ॥੩॥

ਪਦ ਅਰਥ ਕਰਣੀ = ਆਚਰਨ ॥੩॥

SikhNet (Spanish)Nuestros actos se vuelven puros cuando uno empieza a habitar en la Palabra del Shabd.(3)

ਗੁਰ ਤੇ; ਸਾਚੀ ਸੇਵਾ ਹੋਇ ॥

gur te; saachee sevaa hoe |

Sant Singh KhalsaThrough the Guru, true service is performed.
Manmohan SinghThrough the Guru, the true service is performed.
Manmohan Singh (Punjabi)ਗੁਰਾਂ ਦੇ ਰਾਹੀਂ ਸੱਚੀ ਟਹਿਲ ਸੇਵਾ ਕਮਾਈ ਜਾਂਦੀ ਹੈ।
Fareedkot Teekaਸਚੀ ਸੇਵਾ ਅਰਥਾਤ ਭਗਤੀ ਗੁਰੋਂ ਸੇ ਹੋਤੀ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੀ ਸੇਵਾ-ਭਗਤੀ ਗੁਰੂ ਪਾਸੋਂ ਹੀ ਮਿਲਦੀ ਹੈ,

ਪਦ ਅਰਥ ਤੇ = ਤੋਂ, ਪਾਸੋਂ।

SikhNet (Spanish)A través del Guru uno se involucra en el Servicio de la Verdad,

ਗੁਰਮੁਖਿ ਨਾਮੁ; ਪਛਾਣੈ ਕੋਇ ॥

guramukh naam; pachhaanai koe |

Sant Singh KhalsaHow rare is that Gurmukh who recognizes the Naam, the Name of the Lord.
Manmohan SinghThrough the Guru, a few recognise God's Name.
Manmohan Singh (Punjabi)ਗੁਰਾਂ ਦੇ ਜਰੀਏ ਕੋਈ ਵਿਰਲਾ ਹੀ ਹਰੀ ਨਾਮ ਨੂੰ ਸਿੰਞਾਣਦਾ ਹੈ।
Fareedkot Teekaਗੁਰੋਂ ਦ੍ਵਾਰੇ ਜੋ ਕੋਈ ਭਗਤੀ ਕੋ ਪ੍ਰਾਪਤਿ ਹੋਤਾ ਹੈ, ਸੋ ਨਾਮ ਕੋ ਮੁਕਤੀ ਦਾਤਾ ਪਹਚਾਨਤਾ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿ ਕੇ ਹੀ ਕੋਈ ਮਨੁੱਖ ਪ੍ਰਭੂ ਦੇ ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ।

ਪਦ ਅਰਥ ਸਾਚੀ ਸੇਵਾ = ਸਦਾ-ਥਿਰ ਪ੍ਰਭੂ ਦੀ ਸੇਵਾ-ਭਗਤੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)pero excepcional es aquél a quien, a través del Guru, el Nombre del Señor le es revelado.

ਜੀਵੈ ਦਾਤਾ; ਦੇਵਣਹਾਰੁ ॥

jeevai daataa; devanahaar |

Sant Singh KhalsaThe Giver, the Great Giver, lives forever.
Manmohan SinghGuru, the bestower and benefactor lives for ever.
Manmohan Singh (Punjabi)ਦਾਤਾਰ ਤੇ ਸਖੀ ਗੁਰੂ ਜੀ, ਸਦਾ ਹੀ ਜੀਉਂਦੇ ਹਨ।
Fareedkot Teekaਐਸੇ ਜੋ ਹਰੀ ਨਾਮ ਕੇ ਦੇਵਣਹਾਰ ਗੁਰੂ ਦਾਤਾ ਹੈਂ ਸਦਾ ਜੀਵਤੇ ਰਹੇਂ॥
Prof. Sahib Singh(ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਸਭ ਦਾਤਾਂ) ਦੇਣ ਦੇ ਸਮਰੱਥ ਦਾਤਾਰ-ਪ੍ਰਭੂ (ਸਦਾ ਉਸ ਦੇ ਸਿਰ ਉੱਤੇ) ਜੀਊਂਦਾ-ਜਾਗਦਾ ਕਾਇਮ ਹੈ,
SikhNet (Spanish)Oh Tú, Señor Eterno y Benévolo,

ਨਾਨਕ. ਹਰਿ ਨਾਮੇ; ਲਗੈ ਪਿਆਰੁ ॥੪॥੧॥੨੧॥

naanak. har naame; lagai piaar |4|1|21|

Sant Singh KhalsaNanak enshrines love for the Name of the Lord. ||4||1||21||
Manmohan SinghMay Nanak, enshrine affection for God's Name.
Manmohan Singh (Punjabi)ਰਬ ਕਰਕੇ, ਨਾਨਕ ਦੀ ਪ੍ਰੀਤ ਵਾਹਿਗੁਰੂ ਦੇ ਨਾਮ ਨਾਲ ਪੈ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਗੁਰੋਂ ਸੇ ਹਰੀ ਨਾਮ ਮੇਂ ਪਿਆਰ ਲਗਤਾ ਹੈ॥੪॥੧॥੨੧॥
Prof. Sahib Singhਹੇ ਨਾਨਕ! ਜਿਸ ਮਨੁੱਖ ਦਾ ਪਿਆਰ ਹਰੀ ਦੇ ਨਾਮ ਵਿਚ ਬਣ ਜਾਂਦਾ ਹੈ ॥੪॥੧॥੨੧॥

* ਵੇਰਵਾ: ਇਸ ਰਾਗ ਵਿਚ ਗੁਰੂ ਨਾਨਕ ਦੇਵ ਜੀ ਦੇ ਸ਼ਬਦ - ੨੦। ਗੁਰੂ ਅਮਰ ਦਾਸ ਜੀ ਦਾ ਸ਼ਬਦ = ੧। ਜੋੜ = ੨੧।

SikhNet (Spanish)bendíceme con el Amor de Tu Bello Nombre. (4-1-21)

Open this shabad (20 lines, Angs 157-158) →

Shabad Guru Amardas Ji Raag Gauree

ਗਉੜੀ ਗੁਆਰੇਰੀ ਮਹਲਾ ੩ ॥

gaurree guaareree mahalaa 3 |

Sant Singh KhalsaGauree Gwaarayree, Third Mehl:
Manmohan SinghGauri Guareri, 3rd Guru.
Manmohan Singh (Punjabi)ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
SikhNet (Spanish)Gauri Guareri, Mejl Guru Amar Das, Tercer Canal Divino.

ਗੁਰ ਤੇ; ਗਿਆਨੁ ਪਾਏ ਜਨੁ ਕੋਇ ॥

gur te; giaan paae jan koe |

Sant Singh KhalsaThose who obtain spiritual wisdom from the Guru are very rare.
Manmohan SinghRare is the person, who obtains divine knowledge from the Guru.
Manmohan Singh (Punjabi)ਕੋਈ ਵਿਰਲਾ ਪੁਰਸ਼ ਹੀ ਗੁਰਾਂ ਪਾਸੋਂ ਬ੍ਰਹਮ-ਬੀਚਾਰ ਪ੍ਰਾਪਤ ਕਰਦਾ ਹੈ।
Fareedkot Teekaਜੇ ਕੋਈ ਜਨ ਗੁਰੋਂ ਕੋ ਮਿਲੇ ਸੋਈ ਗ੍ਯਾਨ ਕੋ ਪ੍ਰਾਪਤਿ ਹੋਤਾ ਹੈ॥
Prof. Sahib Singhਕੋਈ (ਭਾਗਾਂ ਵਾਲਾ) ਮਨੁੱਖ ਗੁਰੂ ਪਾਸੋਂ ਪਰਮਾਤਮਾ ਨਾਲ ਡੂੰਘੀ ਸਾਂਝ ਹਾਸਲ ਕਰਦਾ ਹੈ।

ਪਦ ਅਰਥ ਤੇ = ਤੋਂ ਪਾਸੋਂ। ਗਿਆਨੁ = ਡੂੰਘੀ ਸਾਂਝ।

SikhNet (Spanish)Muy escasos son los que buscan la Sabiduría del Guru.

ਗੁਰ ਤੇ; ਬੂਝੈ ਸੀਝੈ ਸੋਇ ॥

gur te; boojhai seejhai soe |

Sant Singh KhalsaThose who obtain this understanding from the Guru become acceptable.
Manmohan SinghHe, who understands God, through the Guru, becomes acceptable.
Manmohan Singh (Punjabi)ਜੋ ਗੁਰਾਂ ਦੇ ਜਰੀਏ ਵਾਹਿਗੁਰੂ ਨੂੰ ਸਮਝਦਾ ਹੈ, ਉਹ ਕਬੂਲ ਪੈ ਜਾਂਦਾ ਹੈ।
Fareedkot Teekaਜੋ ਗੁਰੋਂ ਸੇ ਉਪਦੇਸ (ਬੂਝੇ) ਪੂਛੇ ਸੋ ਜਨ (ਸੀਝੈ) ਕਲਯਾਨ ਹੋਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਪਾਸੋਂ (ਇਹ ਰਾਜ਼) ਸਮਝ ਲੈਂਦਾ ਹੈ, ਉਹ (ਜੀਵਨ-ਖੇਡ ਵਿਚ) ਕਾਮਯਾਬ ਹੋ ਜਾਂਦਾ ਹੈ।

ਪਦ ਅਰਥ ਸੀਝੈ = ਕਾਮਯਾਬ ਹੋ ਜਾਂਦਾ ਹੈ।

SikhNet (Spanish)Bendito es aquél a quien el Guru le revela el Misterio del Señor.

ਗੁਰ ਤੇ; ਸਹਜੁ ਸਾਚੁ ਬੀਚਾਰੁ ॥

gur te; sehaj saach beechaar |

Sant Singh KhalsaThrough the Guru, we intuitively contemplate the True One.
Manmohan SinghFrom the Guru True Lord's meditation is obtained.
Manmohan Singh (Punjabi)ਗੁਰਾਂ ਕੋਲੋਂ ਸੱਚੇ ਸਾਹਿਬ ਦਾ ਸਿਮਰਨ ਪ੍ਰਾਪਤ ਹੁੰਦਾ ਹੈ।
Fareedkot Teekaਔਰ ਜੋ ਗੁਰੋਂ ਸੇ (ਸਹਜੁ) ਗ੍ਯਾਨ ਪ੍ਰਾਪਤੀ ਹੇਤ (ਸਾਚੁ) ਸਤ ਅਸਤ ਕਾ ਵੀਚਾਰ ਕਰਤਾ ਹੈ॥
Prof. Sahib Singhਉਹ ਮਨੁੱਖ ਗੁਰੂ ਪਾਸੋਂ ਟਿਕਵੀਂ ਆਤਮਕ ਅਡੋਲਤਾ ਪ੍ਰਾਪਤ ਕਰ ਲੈਂਦਾ ਹੈ, ਸਦਾ-ਥਿਰ ਪ੍ਰਭੂ (ਦੇ ਗੁਣਾਂ) ਦੀ ਵਿਚਾਰ ਹਾਸਲ ਕਰ ਲੈਂਦਾ ਹੈ,

ਪਦ ਅਰਥ ਸਹਜੁ = ਆਤਮਕ ਅਡੋਲਤਾ।

SikhNet (Spanish)Del Guru viene la Gran Paz y el vivir en la Verdad.

ਗੁਰ ਤੇ; ਪਾਏ ਮੁਕਤਿ ਦੁਆਰੁ ॥੧॥

gur te; paae mukat duaar |1|

Sant Singh KhalsaThrough the Guru, the Gate of Liberation is found. ||1||
Manmohan SinghFrom the Guru is gained the door of Salvation.
Manmohan Singh (Punjabi)ਗੁਰਾਂ ਪਾਸੋਂ ਮੋਖਸ਼ ਦਾ ਦਰਵਾਜ਼ਾ ਪਾਇਆ ਜਾਂਦਾ ਹੈ।
Fareedkot Teekaਸੋ ਪੁਰਸ ਗੁਰੋਂ ਸੇ ਮੁਕਤੀ ਕਾ ਦੁਆਰਾ ਗ੍ਯਾਨ ਪਾ ਲੇਤਾ ਹੈ॥੧॥
Prof. Sahib Singhਉਹ ਮਨੁੱਖ ਗੁਰੂ ਪਾਸੋਂ (ਵਿਕਾਰਾਂ ਤੋਂ) ਖ਼ਲਾਸੀ (ਹਾਸਲ ਕਰਨ) ਦਾ ਦਰਵਾਜ਼ਾ ਲੱਭ ਲੈਂਦਾ ਹੈ ॥੧॥
SikhNet (Spanish)Del Guru viene la apertura de la Puerta de la Salvación. (1)

ਪੂਰੈ ਭਾਗਿ; ਮਿਲੈ ਗੁਰੁ ਆਇ ॥

poorai bhaag; milai gur aae |

Sant Singh KhalsaThrough perfect good destiny, we come to meet the Guru.
Manmohan SinghThrough perfect good fortune, one meets the Guru,
Manmohan Singh (Punjabi)ਪੂਰਨ ਚੰਗੇ ਨਸੀਬਾਂ ਰਾਹੀਂ ਗੁਰੂ ਜੀ ਆ ਕੇ (ਇਨਸਾਨ ਨੂੰ) ਮਿਲ ਪੈਂਦੇ ਹਨ।
Fareedkot Teekaਹੇ ਭਾਈ! ਜਿਨ ਪੁਰਸੋ ਕੇ ਪੂਰਨ ਭਾਗ ਹੈਂ ਤਿਨ ਕੋ ਆਇ ਕਰ ਗੁਰੂ ਮਿਲੇ ਹੈਂ; ਵਾ ਸੋ ਗੁਰੂ ਕੋ ਆਇ ਮਿਲੇ ਹੈਂ॥
Prof. Sahib Singhਜਿਸ ਮਨੁੱਖ ਨੂੰ ਪੂਰੀ ਕਿਸਮਤ ਨਾਲ ਗੁਰੂ ਆ ਕੇ ਮਿਲ ਪੈਂਦਾ ਹੈ,

ਪਦ ਅਰਥ ਭਾਗਿ = ਕਿਸਮਤ ਨਾਲ।

SikhNet (Spanish)Por una gran fortuna uno encuentra al Guru

ਸਾਚੈ ਸਹਜਿ ਸਾਚਿ ਸਮਾਇ ॥੧॥ ਰਹਾਉ ॥

saachai sehaj saach samaae |1| rahaau |

Sant Singh KhalsaThe true ones are intuitively absorbed in the True Lord. ||1||Pause||
Manmohan Singhand is easily absorbed in the True Lord. Pause.
Manmohan Singh (Punjabi)ਸਚਿਆਰ ਸੁਖੈਨ ਹੀ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।
Fareedkot Teekaਸੋਈ (ਸਾਚੈ) ਗੁਰੋਂ ਦ੍ਵਾਰੇ (ਸਹਜਿ) ਸਾਂਤੀ ਕੋ ਪ੍ਰਾਪਤ ਹੋ ਕਰ ਸਚ ਮੇਂ ਸਮਾ ਗਏ ਹੈਂ॥੧॥ ਰਹਾਉ ॥
Prof. Sahib Singhਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ਉਹ ਸਦਾ-ਥਿਰ ਰਹਿਣ ਵਾਲੀ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸਾਚਿ = ਸਦਾ-ਥਿਰ ਪ੍ਰਭੂ ਵਿਚ ॥੧॥ ਰਹਾਉ ॥

SikhNet (Spanish)y se inmerge en la Paz de la Verdad.(1-Pausa)

ਗੁਰਿ ਮਿਲਿਐ; ਤ੍ਰਿਸਨਾ ਅਗਨਿ ਬੁਝਾਏ ॥

gur miliai; trisanaa agan bujhaae |

Sant Singh KhalsaMeeting the Guru, the fire of desire is quenched.
Manmohan SinghBy meeting the Guru the fire of desire is quenched.
Manmohan Singh (Punjabi)ਗੁਰਾਂ ਨੂੰ ਭੇਟਣ ਦੁਆਰਾ ਖਾਹਿਸ਼ ਦੀ ਅੱਗ ਬੁਝ ਜਾਂਦੀ ਹੈ।
Fareedkot Teekaਪੁਨਾ ਗੁਰੋਂ ਕੇ ਮਿਲਨੇ ਸੇ ਤ੍ਰਿਸਨਾ ਰੂਪੀ ਅਗਨੀ ਬੁਝ ਜਾਤੀ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ (ਮਨੁੱਖ ਆਪਣੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ।
SikhNet (Spanish)Encontrando al Guru el fuego del deseo es apaciguado.

ਗੁਰ ਤੇ; ਸਾਂਤਿ ਵਸੈ ਮਨਿ ਆਏ ॥

gur te; saant vasai man aae |

Sant Singh KhalsaThrough the Guru, peace and tranquility come to dwell within the mind.
Manmohan SinghThrough the Guru peace comes and dwells in the mind.
Manmohan Singh (Punjabi)ਗੁਰਾਂ ਦੇ ਜ਼ਰੀਏ ਠੰਢ ਚੈਨ ਆ ਕੇ ਚਿੱਤ ਵਿੱਚ ਟਿਕ ਜਾਂਦੀ ਹੈ।
Fareedkot Teekaਔਰ ਗੁਰੋਂ ਦ੍ਵਾਰਾ ਸਾਂਤੀ ਮਨ ਮੇਂ ਆ ਵਸਤੀ ਹੈ॥
Prof. Sahib Singhਗੁਰੂ ਦੀ ਰਾਹੀਂ ਹੀ (ਮਨੁੱਖ ਦੇ) ਮਨ ਵਿਚ ਸ਼ਾਂਤੀ ਆ ਵੱਸਦੀ ਹੈ।

ਪਦ ਅਰਥ ਆਏ = ਆਇ, ਆ ਕੇ।

SikhNet (Spanish)Del Guru, la Paz llega a nuestra mente.

ਗੁਰ ਤੇ; ਪਵਿਤ ਪਾਵਨ ਸੁਚਿ ਹੋਇ ॥

gur te; pavit paavan such hoe |

Sant Singh KhalsaThrough the Guru, we become pure, holy and true.
Manmohan SinghThrough the Guru man becomes pure, spotless and immaculate.
Manmohan Singh (Punjabi)ਗੁਰਾਂ ਦੇ ਰਾਹੀਂ ਬੰਦਾ ਪੁਨੀਤ ਬੇਦਾਗ ਤੇ ਨਿਰਮਲ ਹੋ ਜਾਂਦਾ ਹੈ।
Fareedkot Teekaਪੁਨਾ ਗੁਰ ਉਪਦੇਸ ਸੇ ਮਨ ਬਾਣੀ ਤਨ ਕਰ ਪਵਿਤ੍ਰ ਹੋਤਾ ਹੈ॥
Prof. Sahib Singhਗੁਰੂ ਪਾਸੋਂ ਹੀ ਆਤਮਕ ਪਵਿਤ੍ਰਤਾ ਆਤਮਕ ਸੁੱਚ ਮਿਲਦੀ ਹੈ।

ਪਦ ਅਰਥ ਸੁਚਿ = ਪਵਿਤ੍ਰਤਾ।

SikhNet (Spanish)Gracias al Guru, los que han caído se vuelven íntegros y puros.

ਗੁਰ ਤੇ; ਸਬਦਿ ਮਿਲਾਵਾ ਹੋਇ ॥੨॥

gur te; sabad milaavaa hoe |2|

Sant Singh KhalsaThrough the Guru, we are absorbed in the Word of the Shabad. ||2||
Manmohan SinghIt is through the Guru that the Lord is met.
Manmohan Singh (Punjabi)ਗੁਰਾਂ ਦੇ ਰਾਹੀਂ ਹੀ ਪ੍ਰਭੂ ਦਾ ਮਿਲਾਪ ਹੁੰਦਾ ਹੈ।
Fareedkot Teekaਔਰ ਗੁਰੋਂ ਸੇ ਹੀ (ਸਬਦਿ) ਬ੍ਰਹਮ ਕਾ ਮਿਲਾਪ ਹੋਤਾ ਹੈ॥੨॥
Prof. Sahib Singhਗੁਰੂ ਦੀ ਰਾਹੀਂ ਹੀ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ ॥੨॥
SikhNet (Spanish)A través del Guru uno es entonado en la Palabra del Shabd.(2)

ਬਾਝੁ ਗੁਰੂ; ਸਭ ਭਰਮਿ ਭੁਲਾਈ ॥

baajh guroo; sabh bharam bhulaaee |

Sant Singh KhalsaWithout the Guru, everyone wanders in doubt.
Manmohan SinghWithout the Guru, everyone wanders in doubt.
Manmohan Singh (Punjabi)ਗੁਰਾਂ ਦੇ ਬਗੈਰ ਹਰ ਕੋਈ ਵਹਿਮ ਅੰਦਰ ਭਟਕਦਾ ਹੈ।
Fareedkot Teekaਕਿਉਂਕਿ ਗੁਰੋਂ ਸੇ ਬਿਨਾ ਸਭ ਸ੍ਰਿਸਟੀ ਭਰਮ ਦੀ ਭੁਲਾਈ ਭੂਲੀ ਫਿਰਤੀ ਹੈ॥
Prof. Sahib Singhਗੁਰੂ ਤੋਂ ਬਿਨਾ ਸਾਰੀ ਲੁਕਾਈ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ (ਤੇ ਪ੍ਰਭੂ ਤੇ ਨਾਮ ਤੋਂ ਖੁੰਝੀ ਰਹਿੰਦੀ ਹੈ),

ਪਦ ਅਰਥ ਭਰਮਿ = ਭਟਕਣਾ ਵਿਚ। ਭੁਲਾਈ = ਕੁਰਾਹੇ ਪਈ ਹੋਈ।

SikhNet (Spanish)Sin el Guru, todos vagan en la Duda

ਬਿਨੁ ਨਾਵੈ; ਬਹੁਤਾ ਦੁਖੁ ਪਾਈ ॥

bin naavai; bahutaa dukh paaee |

Sant Singh KhalsaWithout the Name, they suffer in terrible pain.
Manmohan SinghWithout the Name, the mortals suffer grievous agony.
Manmohan Singh (Punjabi)ਨਾਮ ਦੇ ਬਾਝੋਂ ਪ੍ਰਾਣੀ ਘਣਾ ਕਸ਼ਟ ਉਠਾਉਂਦੇ ਹਨ।
Fareedkot Teekaਔਰ ਨਾਮ ਸੇ ਬਿਨਾ ਬਹੁਤ ਦੁਖ ਪ੍ਰਾਪਤ ਹੋਤਾ ਹੈ॥
Prof. Sahib Singhਪ੍ਰਭੂ ਦੇ ਨਾਮ ਤੋਂ ਬਿਨਾ (ਲੁਕਾਈ) ਬਹੁਤ ਦੁੱਖ ਪਾਂਦੀ ਹੈ।
SikhNet (Spanish)y sin el Nombre del Señor, sufren penas severas.

ਗੁਰਮੁਖਿ ਹੋਵੈ, ਸੁ ਨਾਮੁ ਧਿਆਈ ॥

guramukh hovai, su naam dhiaaee |

Sant Singh KhalsaThose who meditate on the Naam become Gurmukh.
Manmohan SinghHe, who gets resigned to Guru's will meditates on Lord's Name.
Manmohan Singh (Punjabi)ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਜੋ ਗੁਰਾਂ ਕੇ ਦ੍ਵਾਰੇ ਪ੍ਰਾਪਤ ਹੋਤਾ ਹੈ, ਸੋਈ ਨਾਮ ਕੋ ਧਿਆਵਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ।
SikhNet (Spanish)Los vigías del Guru solamente habitan en el Naam, el Nombre del Señor,

ਦਰਸਨਿ ਸਚੈ; ਸਚੀ ਪਤਿ ਹੋਈ ॥੩॥

darasan sachai; sachee pat hoee |3|

Sant Singh KhalsaTrue honor is obtained through the Darshan, the Blessed Vision of the True Lord. ||3||
Manmohan SinghBy the sight of the True Being true honour is obtained.
Manmohan Singh (Punjabi)ਸਤਿ ਪੁਰਖ ਦੇ ਦੀਦਾਰ ਦੁਆਰਾ ਸੱਚੀ ਇਜਤ-ਆਬਰੂ ਪ੍ਰਾਪਤ ਹੁੰਦੀ ਹੈ।
Fareedkot Teekaਗੁਰੋਂ ਦ੍ਵਾਰਾ ਹੀ ਸਚੇ ਵਾਹਿਗੁਰੂ ਕਾ ਦਰਸਨ ਹੋਤਾ ਹੈ ਔਰ ਸਚੀ ਪਤ ਹੋਤੀ ਹੈ॥੩॥
Prof. Sahib Singhਪਰਮਾਤਮਾ ਦੇ ਦਰਸਨ ਵਿਚ ਲੀਨ ਹੋਇਆਂ ਸਦਾ-ਥਿਰ ਪ੍ਰਭੂ ਵਿਚ ਟਿਕਿਆਂ ਉਸ ਨੂੰ ਸਦਾ-ਥਿਰ ਰਹਿਣ ਵਾਲੀ ਇੱਜ਼ਤ ਪ੍ਰਾਪਤ ਹੋ ਜਾਂਦੀ ਹੈ ॥੩॥

ਪਦ ਅਰਥ ਪਤਿ = ਇੱਜ਼ਤ ॥੩॥

SikhNet (Spanish)y buscando al Uno Verdadero, obtienen la Verdadera Gloria.(3)

ਕਿਸ ਨੋ ਕਹੀਐ; ਦਾਤਾ ਇਕੁ ਸੋਈ ॥

kis no kaheeai; daataa ik soee |

Sant Singh KhalsaWhy speak of any other? He alone is the Giver.
Manmohan SinghHe alone is the Giver. Why to mention any other?
Manmohan Singh (Punjabi)ਕੇਵਲ ਓਹੀ ਦਾਤਾਰ ਹੈ, ਹੋਰ ਕਿਸੇ ਦਾ ਕਿਉਂ ਜ਼ਿਕਰ ਕਰੀਏ?
Fareedkot Teekaਹੋਰ ਕਿਸ ਨੋ ਕਹੀਏ ਕਿਯੋਂਕਿ ਨਾਮ ਦੇ ਦਾਤਾ ਸੋ ਏਕ ਗੁਰੂ ਹੀ ਹੈਂ॥
Prof. Sahib Singh(ਪਰ, ਹੇ ਭਾਈ! ਪ੍ਰਭੂ-ਨਾਮ ਦੀ ਇਸ ਦਾਤ ਵਾਸਤੇ ਪ੍ਰਭੂ ਤੋਂ ਬਿਨਾ ਹੋਰ) ਕਿਸ ਨੂੰ ਬੇਨਤੀ ਕੀਤੀ ਜਾਏ? ਸਿਰਫ਼ ਪਰਮਾਤਮਾ ਹੀ ਇਹ ਦਾਤ ਦੇਣ ਦੇ ਸਮਰੱਥ ਹੈ।

ਪਦ ਅਰਥ ਨੋ = ਨੂੰ। ਇਕੁ ਸੋਈ = ਸਿਰਫ਼ ਉਹ ਪ੍ਰਭੂ ਹੀ।

SikhNet (Spanish)Podríamos ir con alguien para pedir socorro, pero ¿cómo?,

ਕਿਰਪਾ ਕਰੇ; ਸਬਦਿ ਮਿਲਾਵਾ ਹੋਈ ॥

kirapaa kare; sabad milaavaa hoee |

Sant Singh KhalsaWhen He grants His Grace, union with the Shabad is obtained.
Manmohan SinghIf He shows mercy, union with the Lord is obtained.
Manmohan Singh (Punjabi)ਜੇਕਰ, ਉਹ ਮਿਹਰ ਧਾਰੇ ਤਾ ਸਾਹਿਬ ਨਾਲ ਮਿਲਾਪ ਹੋ ਜਾਂਦਾ ਹੈ।
Fareedkot Teekaਜਬ ਗੁਰੂ ਕ੍ਰਿਪਾ ਕਰੇਂ ਤਬ ਮਨ ਕੇ ਸਾਥ (ਸਬਦਿ) ਉਪਦੇਸ ਕਾ ਮਿਲਾਪ ਹੋਤਾ ਹੈ॥
Prof. Sahib Singhਜਿਸ ਮਨੁੱਖ ਉਤੇ ਉਹ ਮਿਹਰ ਕਰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ।
SikhNet (Spanish)si el Señor es el Único y sólo el Único. Él, por Su Gracia, nos permite recibir la Palabra del Shabd,

ਮਿਲਿ ਪ੍ਰੀਤਮ; ਸਾਚੇ ਗੁਣ ਗਾਵਾ ॥

mil preetam; saache gun gaavaa |

Sant Singh KhalsaMeeting with my Beloved, I sing the Glorious Praises of the True Lord.
Manmohan SinghBy meeting my Beloved Guru, I sing the praises of the True Lord.
Manmohan Singh (Punjabi)ਆਪਣੇ ਪਿਆਰੇ ਗੁਰਾਂ ਨੂੰ ਭੇਟ ਕੇ, ਮੈਂ ਸੱਚੇ ਸਾਹਿਬ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਜਬ ਗੁਰੂ ਪ੍ਰੀਤਮ ਕੇ ਸਾਥ ਮਿਲ ਕਰ ਸਚੇ ਕੇ ਗੁਣੋਂ ਕੋ ਗਾਇਣ ਕਰਾਂ॥
Prof. Sahib Singhਪ੍ਰੀਤਮ ਗੁਰੂ ਨੂੰ ਮਿਲ ਕੇ ਮੈਂ (ਭੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦਾ ਰਹਾਂ,

ਪਦ ਅਰਥ ਮਿਲਿ = ਮਿਲ ਕੇ। ਗਾਵਾਂ = ਮੈਂ ਗਾਵਾਂ।

SikhNet (Spanish)de esa forma encontramos a nuestro Bienamado Señor,

ਨਾਨਕ ਸਾਚੇ ਸਾਚਿ ਸਮਾਵਾ ॥੪॥੨॥੨੨॥

naanak saache saach samaavaa |4|2|22|

Sant Singh KhalsaO Nanak, becoming true, I am absorbed in the True One. ||4||2||22||
Manmohan SinghNanak, by becoming true, I am absorbed in the True One.
Manmohan Singh (Punjabi)ਨਾਨਕ ਸਚਿਆਰ ਬਣ ਕੇ ਮੈਂ ਸਤਿਪੁਰਖ ਅੰਦਰ ਲੀਨ ਹੋ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਸਚੇ ਮੇਂ ਸਚ ਰੂਪ ਹੋ ਕਰ (ਸਮਾਵਾ) ਮਿਲ ਜਾਵਾਂ॥੪॥੨॥੨੨॥
Prof. Sahib Singhਨਾਨਕ (ਦੀ ਭੀ ਇਹੀ ਅਰਦਾਸ ਹੈ ਕਿ) ਕਿ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਾਂ ॥੪॥੨॥੨੨॥
SikhNet (Spanish)y cantando Sus Alabanzas nos fundimos en el Uno Verdadero. (4-2-22)

Open this shabad →

Shabad Guru Amardas Ji Raag Gauree

ਗਉੜੀ ਗੁਆਰੇਰੀ ਮਹਲਾ ੩ ॥

gaurree guaareree mahalaa 3 |

Sant Singh KhalsaGauree Gwaarayree, Third Mehl:
Manmohan SinghGauri Guareri, 3rd Guru.
Manmohan Singh (Punjabi)ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
SikhNet (Spanish)Gauri Guareri, Mejl Guru Amar Das, Tercer Canal Divino.

ਸੁ ਥਾਉ ਸਚੁ; ਮਨੁ ਨਿਰਮਲੁ ਹੋਇ ॥

su thaau sach; man niramal hoe |

Sant Singh KhalsaTrue is that place, where the mind becomes pure.
Manmohan SinghTrue is the place, where the mind is rendered pure.
Manmohan Singh (Punjabi)ਸੱਚੀ ਹੈ ਉਹ ਥਾਂ ਜਿਥੇ ਮਨ ਪਵਿੱਤਰ ਹੋ ਜਾਂਦਾ ਹੈ।
Fareedkot Teeka(ਸੁ ਥਾਉ ਸਚੁ) ਸਚੇ ਅਸਥਾਨ ਸਤਿਸੰਗ ਮੇਂ ਮਨ ਨਿਰਮਲ ਹੋਤਾ ਹੈ॥
Prof. Sahib Singhਉਹ (ਸਤਸੰਗ) ਥਾਂ ਸੱਚਾ ਥਾਂ ਹੈ, (ਉਥੇ ਬੈਠਿਆਂ ਮਨੁੱਖ ਦਾ) ਮਨ ਪਵਿਤ੍ਰ ਹੋ ਜਾਂਦਾ ਹੈ।

ਪਦ ਅਰਥ ਸੁ = ਉਹ। ਸਚੁ = ਸਦਾ-ਥਿਰ।

SikhNet (Spanish)Sólo será puro aquél lugar en donde la mente se vuelva pura;

ਸਚਿ ਨਿਵਾਸੁ ਕਰੇ ਸਚੁ ਸੋਇ ॥

sach nivaas kare sach soe |

Sant Singh KhalsaTrue is the one who abides in Truth.
Manmohan SinghTrue is he who abides in truth.
Manmohan Singh (Punjabi)ਸੱਚਾ ਹੈ ਉਹ ਜੋ ਸੱਚ ਅੰਦਰ ਟਿਕਾਣਾ ਕਰਦਾ ਹੈ।
Fareedkot Teekaਜਿਸ ਕੇ ਮਨ ਮੇਂ ਸਚ ਉਪਦੇਸ ਨਿਵਾਸੁ ਕਰਤਾ ਹੈ, ਸੋ ਸਚ ਸਰੂਪ ਕੋ ਪ੍ਰਾਪਤ ਹੋਤਾ ਹੈ॥
Prof. Sahib Singhਸਦਾ-ਥਿਰ ਪ੍ਰਭੂ ਵਿਚ (ਮਨੁੱਖ ਦਾ ਮਨ) ਨਿਵਾਸ ਕਰਦਾ ਹੈ (ਸਤ ਸੰਗ ਦੀ ਬਰਕਤਿ ਨਾਲ ਮਨੁੱਖ) ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ।

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ।

SikhNet (Spanish)y volviéndose verdadera, habite en la Verdad.

ਸਚੀ ਬਾਣੀ; ਜੁਗ ਚਾਰੇ ਜਾਪੈ ॥

sachee baanee; jug chaare jaapai |

Sant Singh KhalsaThe True Bani of the Word is known throughout the four ages.
Manmohan SinghThe true Gurbani is known through the four ages.
Manmohan Singh (Punjabi)ਸੱਚੀ ਗੁਰਬਾਣੀ ਚਾਰਾਂ ਹੀ ਯੁਗਾਂ ਅੰਦਰ ਪਰਸਿੱਧ ਹੈ।
Fareedkot Teekaਜਿਨ ਕਾ ਮਨ ਸਚ ਕੋ ਪ੍ਰਾਪਤ ਹੂਆ ਹੈ ਤਿਨੋਂ ਕੀ ਬਾਣੀ ਸਚੀ ਹੈ, ਪੁਨਾ ਵਹੁ ਪੁਰਸ ਚਾਰੋਂ ਜੁਗੋਂ ਮੇਂ ਬਾਲਮੀਕ ਆਦਿਕੋਂ ਵਤ ਜਾਨੀਤੇ ਹੈਂ॥
Prof. Sahib Singh(ਸਤਸੰਗ ਵਿਚ ਰਹਿ ਕੇ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਚੌਹਾਂ ਜੁਗਾਂ ਵਿਚ ਪ੍ਰਸਿੱਧ ਹੋ ਜਾਂਦਾ ਹੈ।

ਪਦ ਅਰਥ ਜਾਪੈ = ਪਰਗਟ ਹੁੰਦੀ ਹੈ।

SikhNet (Spanish)La Palabra Verdadera del Shabd es conocida a través de las cuatro épocas.

ਸਭੁ ਕਿਛੁ ਸਾਚਾ; ਆਪੇ ਆਪੈ ॥੧॥

sabh kichh saachaa; aape aapai |1|

Sant Singh KhalsaThe True One Himself is everything. ||1||
Manmohan SinghThe True Lord is, all in all, by Himself.
Manmohan Singh (Punjabi)ਸੱਚਾ ਸੁਆਮੀ ਸਾਰਾ ਕੁਝ ਆਪਣੇ ਆਪ ਹੀ ਹੈ।
Fareedkot Teekaਔਰ ਉਸ ਕਾ ਐਸਾ ਨਿਸਚਾ ਹੋ ਜਾਤਾ ਹੈ ਕਿ ਸਭ ਕੁਛ ਸਾਚਾ ਆਪ ਹੀ ਆਪ ਹੈ॥੧॥
Prof. Sahib Singh(ਉਸ ਨੂੰ ਯਕੀਨ ਬਣ ਜਾਂਦਾ ਹੈ ਕਿ) ਇਹ ਸਾਰਾ ਆਕਾਰ ਸਦਾ-ਥਿਰ ਪ੍ਰਭੂ ਆਪ ਹੀ ਆਪਣੇ ਆਪ ਤੋਂ ਬਣਾਣ ਵਾਲਾ ਹੈ ॥੧॥

ਪਦ ਅਰਥ ਆਪੈ = ਆਪਣੇ ਆਪ ਤੋਂ ॥੧॥

SikhNet (Spanish)El Uno Verdadero es Verdad en Sí Mismo.(1)

ਕਰਮੁ ਹੋਵੈ; ਸਤਸੰਗਿ ਮਿਲਾਏ ॥

karam hovai; satasang milaae |

Sant Singh KhalsaThrough the karma of good actions, one joins the Sat Sangat, the True Congregation.
Manmohan SinghBy good luck man meets the society of saints.
Manmohan Singh (Punjabi)ਚੰਗੇ ਭਾਗਾਂ ਦੁਆਰਾ ਇਨਸਾਨ ਸਾਧ ਸੰਗਤ ਅੰਦਰ ਜੁੜਦਾ ਹੈ।
Fareedkot Teekaਜਿਸ ਪਰ ਵਾਹਗੁਰੂ ਕੀ (ਕਰਮੁ) ਕ੍ਰਿਪਾ ਹੋਵੈ ਤਿਸ ਕੋ ਸਤਸੰਗ ਮੇਂ ਮਿਲਾਇ ਦੇਤਾ ਹੈ॥
Prof. Sahib Singh(ਜਿਸ ਮਨੁੱਖ ਉਤੇ ਪਰਮਾਤਮਾ ਦੀ) ਕਿਰਪਾ ਹੋਵੇ (ਉਸ ਨੂੰ ਉਹ) ਸਤਸੰਗ ਵਿਚ ਮਿਲਾਂਦਾ ਹੈ।

ਪਦ ਅਰਥ ਕਰਮੁ = ਮਿਹਰ। ਸਤਸੰਗਿ = ਸਤਸੰਗ ਵਿਚ।

SikhNet (Spanish)Por una buena fortuna, uno encuentra a los Santos, y asociándose con ellos,

ਹਰਿ ਗੁਣ ਗਾਵੈ; ਬੈਸਿ ਸੁ ਥਾਏ ॥੧॥ ਰਹਾਉ ॥

har gun gaavai; bais su thaae |1| rahaau |

Sant Singh KhalsaSing the Glories of the Lord, sitting in that place. ||1||Pause||
Manmohan SinghSitting in that sublime place, he sings the glories of God. Pause.
Manmohan Singh (Punjabi)ਉਹ ਸ਼੍ਰੇਸ਼ਟ ਜਗ੍ਹਾ ਤੇ ਬੈਠ ਕੇ, ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ। ਠਹਿਰਾਉ।
Fareedkot Teekaਕਿਉਂਕਿ ਜੋ (ਸੁ ਥਾਏ) ਸਤਸੰਗ ਮੇਂ ਮਿਲੇ ਹੈਂ, ਸੋ ਬੈਠ ਕਰ ਹਰੀ ਕੇ ਗੁਨੋਂ ਕੋ ਗਾਇਨ ਕਰਤੇ ਹੈਂ॥੧॥ ਰਹਾਉ ॥
Prof. Sahib Singhਉਸ ਥਾਂ ਵਿਚ ਉਹ ਮਨੁੱਖ ਬੈਠ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ ॥੧॥ ਰਹਾਉ ॥

ਪਦ ਅਰਥ ਬੈਸਿ = ਬੈਠ ਕੇ। ਥਾਏ = ਥਾਇ, ਥਾਂ ਵਿਚ ॥੧॥ ਰਹਾਉ ॥

SikhNet (Spanish)empieza a cantar las Alabanzas del Señor. (1-Pausa)

ਜਲਉ ਇਹ ਜਿਹਵਾ; ਦੂਜੈ ਭਾਇ ॥

jlau ih jihavaa; doojai bhaae |

Sant Singh KhalsaBurn this tongue, which loves duality,
Manmohan SinghMay this tongue burn, that takes to another's love,
Manmohan Singh (Punjabi)ਇਹ ਜੀਭ ਸੜ ਵੰਞੇ, ਜੋ ਹੋਰਨਾ ਦੀ ਪ੍ਰੀਤ ਦੀ ਮੁਸ਼ਤਾਕ ਹੈ,
Fareedkot Teekaਇਹ ਮਨਮੁਖੋਂ ਕੀ ਜਿਹਬਾ ਜਲ ਜਾਵੇ ਜੋ ਦ੍ਵੈਤ ਭਾਵ ਮੇਂ ਹੈ॥
Prof. Sahib Singhਸੜ ਜਾਏ ਇਹ ਜੀਭ ਜੇ ਇਹ ਹੋਰ ਹੋਰ ਸੁਆਦਾਂ ਵਿਚ ਹੀ ਰਹਿੰਦੀ ਹੈ।

ਪਦ ਅਰਥ ਜਲਉ = ਸੜ ਜਾਏ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ, ਹੋਰ ਹੋਰ ਸੁਆਦ ਵਿਚ।

SikhNet (Spanish)No escuches esos labios que hablan del otro,

ਹਰਿ ਰਸੁ. ਨ ਚਾਖੈ; ਫੀਕਾ ਆਲਾਇ ॥

har ras. na chaakhai; feekaa aalaae |

Sant Singh Khalsawhich does not taste the sublime essence of the Lord, and which utters insipid words.
Manmohan Singhand which tastes not God's elixir, and utters dry words.
Manmohan Singh (Punjabi)ਤੇ ਜਿਹੜੀ ਵਾਹਿਗੁਰੂ ਅੰਮ੍ਰਿਤ ਨੂੰ ਨਹੀਂ ਭੁੰਚਦੀ, ਅਤੇ ਰੁੱਖੇ ਬਚਨ ਬੋਲਦੀ ਹੈ।
Fareedkot Teekaਹਰੀ ਕੇ ਰਸ ਕੋ ਨਹੀਂ ਚਾਖਤੀ ਹੈ ਔਰ ਫਿਕਾ ਬੋਲਤੀ ਹੈ॥
Prof. Sahib Singhਜੇ ਇਹ ਪ੍ਰਭੂ ਦੇ ਨਾਮ ਦਾ ਸੁਆਦ ਤਾਂ ਨਹੀਂ ਚੱਖਦੀ, ਪਰ (ਨਿੰਦਾ ਆਦਿਕ ਦੇ) ਫਿੱਕੇ ਬੋਲ ਹੀ ਬੋਲਦੀ ਹੈ।

ਪਦ ਅਰਥ ਆਲਾਇ = ਬੋਲਦੀ ਹੈ।

SikhNet (Spanish)aquéllos que no te llevan a la experiencia de la Esencia del Señor, las palabras que salen de esa boca son agrias.

ਬਿਨੁ ਬੂਝੇ; ਤਨੁ ਮਨੁ ਫੀਕਾ ਹੋਇ ॥

bin boojhe; tan man feekaa hoe |

Sant Singh KhalsaWithout understanding, the body and mind become tasteless and insipid.
Manmohan SinghWithout realising the Lord the body and mind become inspid.
Manmohan Singh (Punjabi)ਸਾਹਿਬ ਨੂੰ ਅਨੁਭਵ ਕਰਨ ਦੇ ਬਾਝੋਂ ਦੇਹਿ ਤੇ ਚਿੱਤ ਫਿਕਲੇ ਹੋ ਜਾਂਦੇ ਹਨ।
Fareedkot Teekaਵਾਹਗੁਰੂ ਕਾ ਨਾਮ ਜਾਣੇ ਸੇ ਬਿਨਾ ਤਨ ਮਨ ਫੀਕਾ ਹੋਤਾ ਹੈ॥
Prof. Sahib Singhਪਰਮਾਤਮਾ ਦੇ ਨਾਮ ਦਾ ਸੁਆਦ ਸਮਝਣ ਤੋਂ ਬਿਨਾ ਮਨੁੱਖ ਦਾ ਮਨ ਫਿੱਕਾ (ਪ੍ਰੇਮ ਤੋਂ ਸੱਖਣਾ) ਹੋ ਜਾਂਦਾ ਹੈ, ਸਰੀਰ ਭੀ ਫਿੱਕਾ ਹੋ ਜਾਂਦਾ ਹੈ (ਭਾਵ, ਗਿਆਨ-ਇੰਦ੍ਰੇ ਭੀ ਦੁਨੀਆ ਦੇ ਹੋਛੇ ਪਦਾਰਥਾਂ ਵਲ ਦੌੜਨ ਦੇ ਆਦੀ ਹੋ ਜਾਂਦੇ ਹਨ)।

ਪਦ ਅਰਥ ਬਿਨੁ ਬੂਝੈ = (ਹਰਿ ਰਸ ਦਾ ਸੁਆਦ) ਸਮਝਣ ਤੋਂ ਬਿਨਾ।

SikhNet (Spanish)Sin conocer al Señor, el cuerpo y el Alma son vanos,

ਬਿਨੁ ਨਾਵੈ; ਦੁਖੀਆ ਚਲਿਆ ਰੋਇ ॥੨॥

bin naavai; dukheea chaliaa roe |2|

Sant Singh KhalsaWithout the Name, the miserable ones depart crying out in pain. ||2||
Manmohan SinghSans Lord's Name, the miserable man departs bewailing.
Manmohan Singh (Punjabi)ਸੁਆਮੀ ਦੇ ਨਾਮ ਦੇ ਬਗੈਰ ਬਦਬਖਤ ਬੰਦਾ ਵਿਰਲਾਪ ਕਰਦਾ ਹੋਇਆ ਟੁਰ ਜਾਂਦਾ ਹੈ।
Fareedkot Teekaਔਰ ਨਾਮ ਕੇ ਬਿਨਾ ਦੁਖੀਆ ਹੋ ਕਰ ਜੀਵ ਰੁਦਨ ਕਰਤਾ ਹੂਆ ਚਲਾ ਜਾਤਾ ਹੈ॥੨॥
Prof. Sahib Singhਨਾਮ ਤੋਂ ਵਾਂਜਿਆ ਰਹਿ ਕੇ ਮਨੁੱਖ ਦੁਖੀ ਜੀਵਨ ਬਿਤੀਤ ਕਰਦਾ ਹੈ, ਦੁਖੀ ਹੋ ਕੇ ਹੀ ਇਥੋਂ ਆਖ਼ਰ ਚਲਾ ਜਾਂਦਾ ਹੈ ॥੨॥

ਪਦ ਅਰਥ ਰੋਇ = ਰੋ ਕੇ, ਦੁਖੀ ਹੋ ਕੇ ॥੨॥

SikhNet (Spanish)y sin el Nombre del Señor el mundo vaga en pena. (2)

ਰਸਨਾ. ਹਰਿ ਰਸੁ ਚਾਖਿਆ; ਸਹਜਿ ਸੁਭਾਇ ॥

rasanaa. har ras chaakhiaa; sehaj subhaae |

Sant Singh KhalsaOne whose tongue naturally and intuitively tastes the Lord's sublime essence,
Manmohan SinghThey, whose tongue, instinctively, tastes God's ambrosia,
Manmohan Singh (Punjabi)ਜਿਨ੍ਹਾਂ ਦੀ ਜੀਭ, ਸੁਤੇਸਿਧ ਹੀ, ਵਾਹਿਗੁਰੂ ਸੁਧਾਰਸ ਨੂੰ ਪਾਨ ਕਰਦੀ ਹੈ,
Fareedkot Teekaਜਿਨ ਗੁਰਮੁਖੋਂ ਨੇ ਰਸਨਾ ਕਰ ਕੇ ਹਰੀ ਕੇ ਰਸ ਕਾ ਗ੍ਯਾਨ ਸ੍ਵਭਾਵ ਕਰ ਕੇ ਸ੍ਵਾਦ ਲੀਆ ਹੈ॥
Prof. Sahib Singh(ਜਿਸ ਮਨੁੱਖ ਦੀ) ਜੀਭ ਨੇ ਹਰਿ-ਨਾਮ ਦਾ ਸੁਆਦ ਚੱਖਿਆ ਹੈ, ਉਹ ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਮਗਨ ਰਹਿੰਦਾ ਹੈ,

ਪਦ ਅਰਥ ਰਸਨਾ = ਜੀਭ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।

SikhNet (Spanish)Los labios que saborean la Esencia del Señor,

ਗੁਰ ਕਿਰਪਾ ਤੇ; ਸਚਿ ਸਮਾਇ ॥

gur kirapaa te; sach samaae |

Sant Singh KhalsaBy Guru's Grace, is absorbed in the True Lord.
Manmohan Singhby Guru's grace get absorbed in the True Lord.
Manmohan Singh (Punjabi)ਉਹ ਗੁਰਾਂ ਦੀ ਦਇਆ ਦੁਆਰਾ ਸੱਚੇ ਸਾਹਿਬ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਸੋ ਪੁਰਸ ਗੁਰੋਂ ਕੀ ਕ੍ਰਿਪਾ ਸੇ ਸਚ ਮੇਂ ਸਮਾ ਗਏ ਹੈਂ॥
Prof. Sahib Singhਗੁਰੂ ਦੀ ਮਿਹਰ ਨਾਲ ਉਹ ਸਦਾ-ਥਿਰ ਪ੍ਰਭੂ (ਦੀ ਸਿਫ਼ਤ-ਸਾਲਾਹ) ਵਿਚ ਰੰਗੀ ਰਹਿੰਦੀ ਹੈ।
SikhNet (Spanish)de modo natural se inmergen en la Verdad a través de la Gracia del Guru;

ਸਾਚੇ ਰਾਤੀ; ਗੁਰਸਬਦੁ ਵੀਚਾਰ ॥

saache raatee; gurasabad veechaar |

Sant Singh KhalsaImbued with Truth, one contemplates the Word of the Guru's Shabad,
Manmohan SinghThe tongue, which is imbued with truth, and ponders over Guru's hymns,
Manmohan Singh (Punjabi)ਜਬਾਨ ਜਿਹੜੀ ਸੱਚ ਨਾਲ ਰੰਗੀ ਹੈ ਅਤੇ ਗੁਰਬਾਣੀ ਨੂੰ ਸੋਚਦੀ-ਵਿਚਾਰਦੀ ਹੈ,
Fareedkot Teekaਜਿਨੋਂ ਕੀ ਰਸਨਾ ਗੁਰ ਉਪਦੇਸ ਵੀਚਾਰ ਕਰ ਸਚੇ ਪਰਮਾਤਮਾ ਮੇਂ (ਰਾਤੀ) ਤਦਾਕਾਰ ਹੂਈ ਹੈ॥
Prof. Sahib Singhਗੁਰੂ ਦਾ ਸ਼ਬਦ ਹੀ ਉਸ ਦੀ ਵਿਚਾਰ ਬਣਿਆ ਰਹਿੰਦਾ ਹੈ,
SikhNet (Spanish)y viviendo imbuidos en el Uno Verdadero, habitan en la Palabra del Shabd del Guru y

ਅੰਮ੍ਰਿਤੁ ਪੀਵੈ ਨਿਰਮਲ ਧਾਰ ॥੩॥

amrit peevai niramal dhaar |3|

Sant Singh Khalsaand drinks in the Ambrosial Nectar, from the immaculate stream within. ||3||
Manmohan Singhquaffs Nectar of the pure stream of God's Name.
Manmohan Singh (Punjabi)ਉਹ ਵਾਹਿਗੁਰੂ ਦੇ ਨਾਮ ਦੀ ਪਵਿੱਤ੍ਰ ਨਦੀ ਦਾ ਆਬਿ-ਹਿਯਾਤ ਛਕਦੀ ਹੈ।
Fareedkot Teekaਸੋ ਅੰਮ੍ਰਿਤ ਰੂਪ ਜੋ ਵਾਹਿਗੁਰੂ ਕਾ ਨਿਰਮਲ ਨਾਮੁ ਹੈ ਤਿਸ ਕੋ ਇਕ ਰਸ ਬ੍ਰਿਤੀ ਲਗਾ ਕਰ ਪਾਨ ਕਰਤੇ ਹੈਂ॥੩॥
Prof. Sahib Singhਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ, ਨਾਮ-ਜਲ ਦੀ ਪਵਿਤ੍ਰ ਧਾਰ ਪੀਂਦਾ ਹੈ ॥੩॥
SikhNet (Spanish)y beben de la Fuente de Néctar Puro. (3)

ਨਾਮਿ ਸਮਾਵੈ; ਜੋ ਭਾਡਾ ਹੋਇ ॥

naam samaavai; jo bhaaddaa hoe |

Sant Singh KhalsaThe Naam, the Name of the Lord, is collected in the vessel of the mind.
Manmohan SinghThe Name is treasured up if the mind-vessel be up-right, but
Manmohan Singh (Punjabi)ਜੇਕਰ ਰਿਦਾ-ਬਰਤਨ ਸਿੱਧਾ ਹੋਵੇ, ਤਾਂ ਨਾਮ ਇਕੱਤ੍ਰ ਹੋ ਜਾਂਦਾ ਹੈ, ਪਰ
Fareedkot Teekaਜੋ ਅਧਿਕਾਰੀ (ਭਾਂਡਾ) ਪਾਤ੍ਰ ਹੋਵੇ ਸੀਧਾ, ਭਾਵ ਸੇ ਸੁਧ ਰਿਦਾ ਹੋਵੇ ਤਿਸ ਮੇਂ ਨਾਮ ਸਮਾਵਤਾ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਜੇਹੜਾ ਹਿਰਦਾ ਸੁੱਧ ਹੋ ਜਾਂਦਾ ਹੈ ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ।

ਪਦ ਅਰਥ ਭਾਂਡਾ = ਯੋਗ ਪਾਤਰ, ਸੁੱਧ ਹਿਰਦਾ।

SikhNet (Spanish)El Nombre del Señor es recolectado en la vasija de la mente,

ਊਂਧੈ ਭਾਂਡੈ; ਟਿਕੈ ਨ ਕੋਇ ॥

aoondhai bhaanddai; ttikai na koe |

Sant Singh KhalsaNothing is collected if the vessel is upside-down.
Manmohan Singhin the inverted vessel, nothing can be contained.
Manmohan Singh (Punjabi)ਮੁੰਧੇ ਬਰਤਨ ਵਿੱਚ ਕੁਝ ਭੀ ਨਹੀਂ ਠਹਿਰਦਾ।
Fareedkot Teekaਉਲਟੇ ਰਿਦੇ ਮੇਂ ਅਰਥਾਤ ਜੋ ਵਿਸੇ ਪ੍ਰਾਇਣ ਹੈ ਤਿਸ ਮੇਂ ਨਾਮੀ ਵਾ ਨਾਮੁ ਕੋਈ ਇਸਥਿਤ ਨਹੀਂ ਹੋਤਾ॥
Prof. Sahib Singhਪਰਮਾਤਮਾ ਵਲੋਂ ਉਲਟੇ ਹੋਏ ਹਿਰਦੇ ਵਿਚ ਕੋਈ ਗੁਣ ਨਹੀਂ ਟਿਕਦਾ।

ਪਦ ਅਰਥ ਊਂਧੈ ਭਾਂਡੈ = ਹਿਰਦੇ ਵਿਚ, ਉਸ ਹਿਰਦੇ ਵਿਚ ਜੋ ਪ੍ਰਭੂ ਵਲੋਂ ਉਲਟਿਆ ਹੋਇਆ ਹੈ।

SikhNet (Spanish)pero si la vasija está volteada,

ਗੁਰਸਬਦੀ; ਮਨਿ ਨਾਮਿ ਨਿਵਾਸੁ ॥

gurasabadee; man naam nivaas |

Sant Singh KhalsaThrough the Word of the Guru's Shabad, the Naam abides within the mind.
Manmohan SinghBy Guru's instruction the name of god abides in man's mind.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਵਾਹਿਗੁਰੂ ਦਾ ਨਾਮ ਇਨਸਾਨ ਦੇ ਚਿੱਤ ਅੰਦਰ ਵਸ ਜਾਂਦਾ ਹੈ।
Fareedkot Teekaਪਰੰਤੂ ਜੋ ਗੁਰ ਉਪਦੇਸ ਕੇ ਸਹਤ ਹੈਂ ਤਿਨ ਕੇ ਮਨ ਮੇਂ ਨਾਮ ਕਾ ਨਿਵਾਸ ਹੋਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ।

ਪਦ ਅਰਥ ਨਾਮਿ ਨਿਵਾਸੁ = ਨਾਮਿ ਦਾ ਨਿਵਾਸੁ।

SikhNet (Spanish)¿cómo puede ésta contener el Nombre del Señor? A través de la Palabra del Shabd del Guru, la mente habita en el Naam,

ਨਾਨਕ. ਸਚੁ ਭਾਂਡਾ; ਜਿਸੁ ਸਬਦ ਪਿਆਸ ॥੪॥੩॥੨੩॥

naanak. sach bhaanddaa; jis sabad piaas |4|3|23|

Sant Singh KhalsaO Nanak, True is that vessel of the mind, which thirsts for the Shabad. ||4||3||23||
Manmohan SinghNanak, true is the mind-vessel, which is thirsty after God's Name.
Manmohan Singh (Punjabi)ਨਾਨਕ ਸੱਚਾ ਹੈ ਉਹ ਹਿਰਦਾ-ਬਰਤਨ, ਜੋ ਹਰੀ ਦੇ ਨਾਮ ਲਈ ਤਿਹਾਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚਾ ਭਾਂਡਾ ਅਰਥਾਤ ਅਧਿਕਾਰੀ ਵਹੁ ਹੈ ਜਿਸ ਕੋ ਗੁਰੋਂ ਕੇ ਉਪਦੇਸ ਕੀ ਵਾ ਬ੍ਰਹਮ ਕੀ (ਪਿਆਸ) ਇਛਾ ਹੈ॥੪॥੩॥੨੩॥
Prof. Sahib Singhਹੇ ਨਾਨਕ! ਉਸ ਮਨੁੱਖ ਦਾ ਹਿਰਦਾ ਅਸਲ ਹਿਰਦਾ ਹੈ ਜਿਸ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਤਾਂਘ ਲੱਗੀ ਰਹਿੰਦੀ ਹੈ ॥੪॥੩॥੨੩॥
SikhNet (Spanish)el Nombre del Señor. Dice Nanak, esa vasija de la mente que añora recibir la Palabra del Shabd del Guru, es Verdadera. (4-3-23)

Open this shabad →

Shabad Guru Amardas Ji Raag Gauree continues on Ang 159

ਗਉੜੀ ਗੁਆਰੇਰੀ ਮਹਲਾ ੩ ॥

gaurree guaareree mahalaa 3 |

Sant Singh KhalsaGauree Gwaarayree, Third Mehl:
Manmohan SinghGauri Guareri, 3rd Guru.
Manmohan Singh (Punjabi)ਗਉੜੀ ਗੁਆਰੇਰੀ, ਪਾਤਸ਼ਾਹੀ ਤੀਜੀ।
SikhNet (Spanish)Gauri Guareri, Mejl Guru Amar Das, Tercer Canal Divino.

ਇਕਿ ਗਾਵਤ ਰਹੇ; ਮਨਿ ਸਾਦੁ. ਨ ਪਾਇ ॥

eik gaavat rahe; man saad. na paae |

Sant Singh KhalsaSome sing on and on, but their minds do not find happiness.
Manmohan SinghSome go on of singing, but their mind drives no solace.
Manmohan Singh (Punjabi)ਕਈ ਗਾਊਦੇ ਹੀ ਰਹਿੰਦੇ ਹਨ ਪਰ ਉਨ੍ਹਾਂ ਦੇ ਚਿੱਤ ਨੂੰ ਰਸ ਨਹੀਂ ਆਉਂਦਾ।
Fareedkot Teekaਏਕ ਪੁਰਸ ਸਰਧਾਹੀਨ ਗਾਵਤੇ ਰਹਤੇ ਹੈਂ ਮਨ ਮੇਂ ਸਾਦ ਨਹੀਂ ਪਾਵਤੇ॥
Prof. Sahib Singhਕਈ ਮਨੁੱਖ ਐਸੇ ਹਨ ਜੋ (ਭਗਤੀ ਦੇ ਗੀਤ) ਗਾਂਦੇ (ਤਾਂ) ਰਹਿੰਦੇ ਹਨ (ਪਰ ਉਹਨਾਂ ਦੇ) ਮਨ ਵਿਚ ਕੋਈ ਆਨੰਦ ਪੈਦਾ ਨਹੀਂ ਹੁੰਦਾ,

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਮਨਿ = ਮਨ ਵਿਚ। ਸਾਦੁ = ਆਨੰਦ, ਸੁਆਦ।

SikhNet (Spanish)Algunos cantan las Alabanzas del Señor, pero no logran disfrutar del Sabor,

ਹਉਮੈ ਵਿਚਿ ਗਾਵਹਿ; ਬਿਰਥਾ ਜਾਇ ॥

haumai vich gaaveh; birathaa jaae |

Sant Singh KhalsaIn egotism, they sing, but it is wasted uselessly.
Manmohan SinghIn pride, they sing and all goes in vain.
Manmohan Singh (Punjabi)ਹੰਕਾਰ ਅੰਦਰ ਉਹ ਗਾਊਂਦੇ ਹਨ ਅਤੇ ਸਾਰਾ ਕੁਝ ਬੇਅਰਥ ਜਾਂਦਾ ਹੈ।
Fareedkot Teekaਕਿਉਂਕਿ ਹੰਕਾਰ ਕੇ ਬੀਚ ਗਾਇਨ ਕੀਆ ਹੂਆ ਬਿਅਰਥ ਹੀ ਜਾਤਾ ਹੈ॥
Prof. Sahib Singh(ਕਿਉਂਕਿ ਉਹ ਆਪਣੇ ਭਗਤ ਹੋਣ ਦੀ) ਹਉਮੈ ਵਿਚ (ਭਗਤੀ ਦੇ ਗੀਤ) ਗਾਂਦੇ ਹਨ (ਉਹਨਾਂ ਦਾ ਇਹ ਉੱਦਮ) ਵਿਅਰਥ ਚਲਾ ਜਾਂਦਾ ਹੈ।

ਪਦ ਅਰਥ ਜਾਇ = ਜਾਂਦਾ ਹੈ।

SikhNet (Spanish)pues ellos cantan a través de su ego y su esfuerzo es desperdiciado.

ਗਾਵਣਿ ਗਾਵਹਿ; ਜਿਨ ਨਾਮ ਪਿਆਰੁ ॥

gaavan gaaveh; jin naam piaar |

Sant Singh KhalsaThose who love the Naam, sing the song.
Manmohan SinghThey, who love the Name, sing God's songs.
Manmohan Singh (Punjabi)ਜੋ ਨਾਮ ਨੂੰ ਪ੍ਰੀਤ ਕਰਦੇ ਹਨ, ਉਹ ਵਾਹਿਗੁਰੂ ਦੇ ਗੀਤ ਗਾਉਂਦੇ ਹਨ।
Fareedkot Teekaਜਿਨੋਂ ਕਾ ਨਾਮ ਮੇਂ ਪਿਆਰ ਹੈ, ਸੋ ਸਚੇ ਕੇ (ਗਾਵਣਿ) ਸਬਦੁ ਗਾਵਤੇ ਹੈਂ॥
Prof. Sahib Singh(ਸਿਫ਼ਤ-ਸਾਲਾਹ ਦੇ ਗੀਤ) ਅਸਲ ਵਿਚ ਉਹ ਮਨੁੱਖ ਗਾਂਦੇ ਹਨ, ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਨਾਲ ਪਿਆਰ ਹੈ,
SikhNet (Spanish)Sólo aquél que ama el Nombre del Señor, puede cantar en Verdad,

ਸਾਚੀ ਬਾਣੀ ਸਬਦ ਬੀਚਾਰੁ ॥੧॥

saachee baanee sabad beechaar |1|

Sant Singh KhalsaThey contemplate the True Bani of the Word, and the Shabad. ||1||
Manmohan SinghThey reflect over the Lord word, True Gurbani,
Manmohan Singh (Punjabi)ਉਹ ਸਾਹਿਬ ਦੇ ਸ਼ਬਦ, ਸੱਚੀ ਗੁਰਬਾਣੀ, ਦਾ ਧਿਆਨ ਧਾਰਦੇ ਹਨ।
Fareedkot Teekaਅਰੁ (ਸਾਚੀ ਬਾਣੀ) ਗੁਰ ਉਪਦੇਸ ਦ੍ਵਾਰਾ (ਸਬਦੁ) ਬ੍ਰਹਮੁ ਵੀਚਾਰ ਕਰਤੇ ਹੈਂ॥੧॥
Prof. Sahib Singhਜੇਹੜੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦਾ, ਸ਼ਬਦ ਦਾ ਵਿਚਾਰ (ਆਪਣੇ ਹਿਰਦੇ ਵਿਚ ਟਿਕਾਂਦੇ ਹਨ) ॥੧॥
SikhNet (Spanish)y habitar en la Palabra del Shabd Verdadero.(1)

ਗਾਵਤ ਰਹੈ; ਜੇ ਸਤਿਗੁਰ ਭਾਵੈ ॥

gaavat rahai; je satigur bhaavai |

Sant Singh KhalsaThey sing on and on, if it pleases the True Guru.
Manmohan SinghIf it pleases the True Guru man continues singing Lord's praises.
Manmohan Singh (Punjabi)ਜੇਕਰ ਸੱਚੇ ਗੁਰਾਂ ਨੂੰ ਚੰਗਾ ਲਗੇ, ਤਾਂ ਆਦਮੀ ਸਾਈਂ ਦਾ ਜੱਸ ਗਾਇਨ ਕਰਦਾ ਰਹਿੰਦਾ ਹੈ।
Fareedkot Teekaਜੋ ਸਤਿਗੁਰੋਂ ਕੋ ਭਾਵਤੇ ਹੈਂ, ਸੋ ਗਾਵਤੇ ਹੈਂ॥
Prof. Sahib Singhਜੇ ਗੁਰੂ ਨੂੰ ਚੰਗਾ ਲੱਗੇ (ਜੇ ਗੁਰੂ ਮਿਹਰ ਕਰੇ ਤਾਂ ਉਸ ਦੀ ਮਿਹਰ ਦਾ ਸਦਕਾ ਉਸ ਦੀ ਸਰਨ ਆਇਆ ਮਨੁੱਖ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,

ਪਦ ਅਰਥ ਸਤਿਗੁਰ ਭਾਵੈ = ਗੁਰੂ ਨੂੰ ਚੰਗਾ ਲੱਗੇ।

SikhNet (Spanish)Si el Guru Verdadero así lo desea, nuestra Alabanza es aprobada,

ਮਨੁ ਤਨੁ ਰਾਤਾ; ਨਾਮਿ ਸੁਹਾਵੈ ॥੧॥ ਰਹਾਉ ॥

man tan raataa; naam suhaavai |1| rahaau |

Sant Singh KhalsaTheir minds and bodies are embellished and adorned, attuned to the Naam, the Name of the Lord. ||1||Pause||
Manmohan SinghBeing imbued with the Name, his soul and body look dignified. Pause.
Manmohan Singh (Punjabi)ਨਾਮ ਨਾਲ ਰੰਗੀਜੇ ਹੋਣ ਕਰਕੇ ਉਸ ਦੀ ਆਤਮਾ ਤੇ ਦੇਹਿ ਸਸ਼ੋਭਤ ਦਿਸਦੇ ਹਨ। ਠਹਿਰਾਉ।
Fareedkot Teekaਔਰ (ਨਾਮਿ) ਨਾਮੀ ਵਾਹਗੁਰੂ ਮੇਂ ਮਨ ਤਨ ਕਰ ਰੱਤੇ ਹੈਂ, ਸੋ ਗਾਵਨੇ ਵਾਲੋਂ ਮੇਂ ਸੋਭਨੀਕ ਹੈਂ॥੧॥ ਰਹਾਉ ॥
Prof. Sahib Singhਉਸ ਦਾ ਮਨ ਉਸ ਦਾ ਤਨ ਪ੍ਰਭੂ ਦੇ ਨਾਮ ਵਿਚ ਰੰਗਿਆ ਜਾਂਦਾ ਹੈ ਤੇ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਨਾਮਿ = ਨਾਮ ਵਿਚ। ਸੁਹਾਵੈ = ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੧॥ ਰਹਾਉ ॥

SikhNet (Spanish)nuestra mente y cuerpo son imbuidos en el Naam, el Nombre del Señor, y se tornan bellos. (1-Pausa)

ਇਕਿ ਗਾਵਹਿ; ਇਕਿ ਭਗਤਿ ਕਰੇਹਿ ॥

eik gaaveh; ik bhagat karehi |

Sant Singh KhalsaSome sing, and some perform devotional worship.
Manmohan SinghSome there are who sing, and some perform service.
Manmohan Singh (Punjabi)ਕਈ ਗਾਉਂਦੇ ਹਨ ਤੇ ਕਈ ਟਹਿਲ ਸੇਵਾ ਕਮਾਉਂਦੇ ਹਨ।
Fareedkot Teekaਇਕ ਗਾਵਤੇ ਹੈਂ ਇਕ ਬਨਾਵਟੀ ਭਗਤੀ ਕਰਤੇ ਹੈਂ॥
Prof. Sahib Singhਕਈ ਮਨੁੱਖ ਐਸੇ ਹਨ ਜੋ (ਭਗਤੀ ਦੇ ਗੀਤ) ਗਾਂਦੇ ਹਨ ਤੇ ਰਾਸਾਂ ਪਾਂਦੇ ਹਨ,

ਪਦ ਅਰਥ ਭਗਤਿ ਕਰੇਹਿ = ਰਾਸਾਂ ਪਾਂਦੇ ਹਨ।

SikhNet (Spanish)Algunos hay que cantan y otros hay que bailan,

ਨਾਮੁ. ਨ ਪਾਵਹਿ; ਬਿਨੁ ਅਸਨੇਹ ॥

naam. na paaveh; bin asaneh |

Sant Singh KhalsaWithout heart-felt love, the Naam is not obtained.
Manmohan SinghBut without hearty love, they attain not to Lord's Name.
Manmohan Singh (Punjabi)ਪਰ ਦਿੱਲੀ ਪਿਰਹੜੀ ਦੇ ਬਗੈਰ ਨਾਮ ਨੂੰ ਪ੍ਰਾਪਤ ਨਹੀਂ ਹੁੰਦੇ।
Fareedkot Teekaਪਰੰਤੂ ਪਰਮੇਸ੍ਵਰ ਮੇਂ ਪ੍ਰੇਮ ਕੀਏ ਬਿਨਾਂ ਨਾਮ ਕੋ ਨਹੀਂ ਪ੍ਰਾਪਤ ਹੋਤੇ।
Prof. Sahib Singhਪਰ ਪ੍ਰਭੂ-ਚਰਨਾਂ ਦੇ ਪਿਆਰ ਤੋਂ ਬਿਨਾ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ।

ਪਦ ਅਰਥ ਅਸਨੇਹ = {स्नेह} ਪਿਆਰ।

SikhNet (Spanish)pero sin Amor en sus corazones no obtendrán el Nombre del Señor.

ਸਚੀ ਭਗਤਿ; ਗੁਰਸਬਦ ਪਿਆਰਿ ॥

sachee bhagat; gurasabad piaar |

Sant Singh KhalsaTrue devotional worship consists of love for the Word of the Guru's Shabad.
Manmohan SinghTrue devotion consists in enshrining affection for the Guru's Word.
Manmohan Singh (Punjabi)ਸੱਚਾ ਅਨੁਰਾਗ ਗੁਰੂ ਦੇ ਸ਼ਬਦ ਨੂੰ ਪ੍ਰੇਮ ਕਰਨ ਵਿੱਚ ਹੈ।
Fareedkot Teekaਜਿਨੋਂ ਨੇ ਗੁਰੋਂ ਕੇ ਉਪਦੇਸ ਮੇਂ ਪਿਆਰ ਕੀਆ ਹੈ ਤਿਨੋਂ ਭੀ ਭਗਤੀ ਸਚੀ ਹੈ॥
Prof. Sahib Singhਉਹਨਾਂ ਦੀ ਹੀ ਭਗਤੀ ਪਰਵਾਨ ਹੁੰਦੀ ਹੈ, ਜੇਹੜੇ ਗੁਰੂ ਦੇ ਸ਼ਬਦ ਦੇ ਪਿਆਰ ਵਿਚ ਜੁੜੇ ਰਹਿੰਦੇ ਹਨ,

ਪਦ ਅਰਥ ਪਿਆਰਿ = ਪਿਆਰ ਵਿਚ।

SikhNet (Spanish)La Alabanza Verdadera está en el Amor a la Palabra del Shabd del Guru

ਅਪਨਾ ਪਿਰੁ ਰਾਖਿਆ; ਸਦਾ ਉਰਿ ਧਾਰਿ ॥੨॥

apanaa pir raakhiaa; sadaa ur dhaar |2|

Sant Singh KhalsaThe devotee keeps his Beloved clasped tightly to his heart. ||2||
Manmohan SinghHis beloved, the devotee, ever keeps clasped to his heart.
Manmohan Singh (Punjabi)ਆਪਣੇ ਪ੍ਰੀਤਮ ਨੂੰ ਅਨੁਰਾਗੀ, ਸਦੀਵ ਹੀ, ਆਪਣੇ ਦਿਲ ਨਾਲ ਲਾਈ ਰਖਦਾ ਹੈ।
Fareedkot Teekaਔਰ ਅਪਨੇ ਪਤੀ ਕੋ ਸਦਾ ਹ੍ਰਿਦਯ ਮੇਂ ਧਾਰਨ ਕਰ ਰਖਾ ਹੈ॥੨॥
Prof. Sahib Singhਜਿਨ੍ਹਾਂ ਨੇ ਆਪਣੇ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਟਿਕਾ ਕੇ ਰੱਖਿਆ ਹੋਇਆ ਹੈ ॥੨॥

ਪਦ ਅਰਥ ਉਰਿ = ਹਿਰਦੇ ਵਿਚ ॥੨॥

SikhNet (Spanish)y en conservar al Señor en nuestro corazón. (2)

Open this shabad (19 lines, Angs 158-159) →

Ang 158 of 1430