ੴ

ਸਿੱਖਬਾਣੀ · SikhBani

Ang 157

Sri Guru Granth Sahib · Raag Gauree · 4 shabads, 39 lines
Translations
Shabad Guru Nanak Dev Ji Raag Gauree continued from Ang 156

ਕਰਮਾ ਉਪਰਿ ਨਿਬੜੈ; ਜੇ ਲੋਚੈ ਸਭੁ ਕੋਇ ॥੩॥

karamaa upar nibarrai; je lochai sabh koe |3|

Sant Singh KhalsaAccording to the karma of past actions, one's destiny unfolds, even though everyone wants to be so lucky. ||3||
Manmohan SinghEven though all desire to be fortunate, yet their destiny is decided according to their deeds.
Manmohan Singh (Punjabi)ਭਾਵੇਂ ਸਾਰੇ ਭਾਗਾਂ ਵਾਲਾ ਹੋਣਾ ਲੋੜਦੇ ਹਨ, ਪਰ ਉਨ੍ਹਾਂ ਦੀ ਪ੍ਰਾਲਬਧ ਦਾ ਉਨ੍ਹਾਂ ਦੇ ਅਮਲਾ ਅਨੁਸਾਰ ਹੀ ਫੈਸਲਾ ਹੁੰਦਾ ਹੈ।
Fareedkot Teekaਸੁਭ ਅਸੁਭ ਕਰਮੋਂ ਕੇ ਉਪਰ ਨਿਬੇੜਾ ਹੈ, ਜੇ ਸਭ ਕੋਈ ਚਾਹੇ ਕਿ ਹਮਾਰੇ ਕੋ ਯਹਿ ਮਿਲੇ ਤੋ ਕੁਛ ਨਹੀਂ ਮਿਲਤਾ॥
Prof. Sahib Singhਭਾਵੇਂ ਜੀਕਰ ਹਰੇਕ ਮਨੁੱਖ (ਨਿਰਾ ਜ਼ਬਾਨੀ ਜ਼ਬਾਨੀ) ਨਾਮ-ਧਨ ਦੀ ਲਾਲਸਾ ਕਰੇ, ਪਰ ਇਹ ਹਰੇਕ ਦੇ ਅਮਲਾਂ ਉੱਤੇ ਹੀ ਫ਼ੈਸਲਾ ਹੁੰਦਾ ਹੈ (ਕਿ ਕਿਸ ਨੂੰ ਪ੍ਰਾਪਤੀ ਹੋਵੇਗੀ। ਸੋ, ਨਿਰਾ ਦੁਨੀਆ ਦੀ ਖ਼ਾਤਰ ਨਾਹ ਭਟਕੋ) ॥੩॥

ਪਦ ਅਰਥ ਕਰਮ = ਅਮਲ, ਆਚਰਨ। ਨਿਬੜੈ = ਫ਼ੈਸਲਾ ਹੁੰਦਾ ਹੈ। ਜੇ = ਭਾਵੇਂ, ਜੀਕਰ। ਲੋਚੈ = ਤਾਂਘ ਕਰੇ ॥੩॥

SikhNet (Spanish)De acuerdo al Karma de nuestras pasadas acciones el destino de desenvuelve, aún así todos quieren tener toda la suerte.(3)

ਨਾਨਕ. ਕਰਣਾ ਜਿਨਿ ਕੀਆ; ਸੋਈ ਸਾਰ ਕਰੇਇ ॥

naanak. karanaa jin keea; soee saar karee |

Sant Singh KhalsaO Nanak, the One who created the creation - He alone takes care of it.
Manmohan SinghNanak, who made the creation He does take care of it.
Manmohan Singh (Punjabi)ਨਾਨਕ ਜਿਸ ਨੇ ਰਚਨਾ ਰਚੀ ਹੈ, ਉਹੀ ਇਸ ਦੀ ਸੰਭਾਲ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ (ਕਰਣਾ) ਪ੍ਰਪੰਚੁ ਉਤਪਿਤ ਕੀਆ ਹੈ, ਸੋਈ ਖਾਨ ਪਾਨ ਕੀ (ਸਾਰ) ਸਮਾਲ ਕਰਤਾ ਹੈ। ਗੁਰੂ ਸੰਕੇਤ ਸੇ ਕਰਣਾ ਕਾ ਅਰਥ ਪ੍ਰਪੰਚ ਹੈ॥
Prof. Sahib Singhਹੇ ਨਾਨਕ! ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ, ਉਹ ਹਰੇਕ ਜੀਵ ਦੀ ਸੰਭਾਲ ਕਰਦਾ ਹੈ।

ਪਦ ਅਰਥ ਕਰਣਾ = ਜਗਤ। ਜਿਨਿ = ਜਿਸ (ਪਰਮਾਤਮਾ) ਨੇ। ਸਾਰ = ਸੰਭਾਲ। ਕਰੇਇ = ਕਰਦਾ ਹੈ।

SikhNet (Spanish)Dice Nanak, Él, Quien creó la creación, sólo Él es su Soporte.

ਹੁਕਮੁ. ਨ ਜਾਪੀ ਖਸਮ ਕਾ; ਕਿਸੈ ਵਡਾਈ ਦੇਇ ॥੪॥੧॥੧੮॥

hukam. na jaapee khasam kaa; kisai vaddaaee dee |4|1|18|

Sant Singh KhalsaThe Hukam of our Lord and Master's Command cannot be known; He Himself blesses us with greatness. ||4||1||18||
Manmohan SinghThe master's mandate cannot be known. He grants greatness to any He likes.
Manmohan Singh (Punjabi)ਮਾਲਕ ਦਾ ਫੁਰਮਾਨ ਜਾਣਿਆ ਨਹੀਂ ਜਾ ਸਕਦਾ। ਜਿਸ ਨੂੰ ਉਹ ਚਾਹੁੰਦਾ ਹੈ, ਉਚਤਾ ਬਖਸ਼ ਦਿੰਦਾ ਹੈ।
Fareedkot Teekaਉਸ ਮਾਲਕ ਵਾਹਿਗੁਰੂ ਕਾ ਹੁਕਮ ਨਹੀਂ ਜਾਣਿਆ ਜਾਤਾ ਹੈ ਕਿ ਕਿਸ ਕੋ ਵਡਿਆਈ ਦੇਵੇਗਾ॥੪॥੧॥੧੮॥
Prof. Sahib Singh(ਉੱਦਮ ਦੇ ਫਲ ਬਾਰੇ) ਉਸ ਖਸਮ ਦਾ ਹੁਕਮ ਸਮਝਿਆ ਨਹੀਂ ਜਾ ਸਕਦਾ, (ਇਹ ਪਤਾ ਨਹੀਂ ਲੱਗ ਸਕਦਾ) ਕਿ ਕਿਸ ਮਨੁੱਖ ਨੂੰ ਉਹ (ਨਾਮ ਜਪਣ ਦੀ) ਵਡਿਆਈ ਦੇ ਦੇਂਦਾ ਹੈ (ਅਸੀਂ ਜੀਵ ਕਿਸੇ ਮਨੁੱਖ ਦੇ ਦਿੱਸਦੇ ਉੱਦਮ ਤੇ ਗ਼ਲਤੀ ਖਾ ਸਕਦੇ ਹਾਂ। ਉੱਦਮ ਕਰਦੇ ਹੋਏ ਭੀ ਪ੍ਰਭੂ ਪਾਸੋਂ ਮਿਹਰ ਦੀ ਦਾਤ ਮੰਗਦੇ ਰਹੋ) ॥੪॥੧॥੧੮॥

ਪਦ ਅਰਥ ਨ ਜਾਪੀ = ਸਮਝ ਵਿਚ ਨਹੀਂ ਆ ਸਕਦਾ। ਦੇਇ = ਦੇਂਦਾ ਹੈ ॥੪॥

* ਨੋਟ: ਇਸ ਸ਼ਬਦ ਦੇ ਅਖ਼ਰੀਲੇ ਅੰਕ ਵੇਖੋ। ਅੰਕ ੪ ਦੱਸਦਾ ਹੈ ਕਿ ਇਸ ਸ਼ਬਦ ਦੇ ੪ ਬੰਦ ਹਨ। ਅੰਕ ੧੮ ਦੱਸਦਾ ਹੈ ਕਿ ਗਉੜੀ ਰਾਗਣੀ ਵਿਚ ਗੁਰੂ ਨਾਨਕ ਦੇਵ ਜੀ ਦਾ ਇਹ ੧੮ਵਾਂ ਸ਼ਬਦ ਹੈ। ਇਸ ਤੋਂ ਪਹਿਲਾਂ "ਗਉੜੀ ਚੇਤੀ" ਵਿਚ ੫ ਸ਼ਬਦ ਆ ਚੁਕੇ ਹਨ। ਹੁਣ ਇਹ "ਗਉੜੀ ਬੈਰਾਗਣਿ" ਦਾ ਪਹਿਲਾ ਸ਼ਬਦ ਹੈ।

SikhNet (Spanish)El Jukam del Comando de nuestro Señor y Maestro no se conoce, sólo Él nos bendice con Su Grandeza.(4-1-18)

Open this shabad (11 lines, Angs 156-157) →

Shabad Guru Nanak Dev Ji Raag Gauree

ਗਉੜੀ ਬੈਰਾਗਣਿ ਮਹਲਾ ੧ ॥

gaurree bairaagan mahalaa 1 |

Sant Singh KhalsaGauree Bairaagan, First Mehl:
Manmohan SinghGauri Bairagan, 1st Guru.
Manmohan Singh (Punjabi)ਗਊੜੀ ਬੈਰਾਗਣਿ ਪਾਤiਾਹੀ ਪਹਿਲੀ।
SikhNet (Spanish)Gauri Bairagan, Mejl Guru Nanak, Primer Canal Divino.

ਹਰਣੀ ਹੋਵਾ ਬਨਿ ਬਸਾ; ਕੰਦ ਮੂਲ ਚੁਣਿ ਖਾਉ ॥

haranee hovaa ban basaa; kand mool chun khaau |

Sant Singh KhalsaWhat if I were to become a deer, and live in the forest, picking and eating fruits and roots
Manmohan SinghWere I to be a she-fawn, live in a forest, and pick up and eat fruits and tubers
Manmohan Singh (Punjabi)ਜੇਕਰ ਮੈਂ ਮਿਰਗਣੀ ਹੋਵਾਂ, ਜੰਗਲ ਵਿੱਚ ਰਹਾਂ ਅਤੇ ਫਲ ਤੇ ਜੜਾਂ ਚੁਗ ਕੇ ਖਾਵਾਂ।
Fareedkot Teekaਬੇਨਤੀ: ਮ੍ਰਿਗਣੀ ਵਤ ਹੋ ਕਰ ਬਨ ਮੇਂ ਨਿਵਾਸ ਕਰਾਂ ਅਰਥਾਤ ਬਾਨਪ੍ਰਸਥੀ ਹੋਵਾਂ, ਔਰ (ਕੰਦ) ਫਲ (ਮੂਲ) ਜੋ ਨੀਚੇ ਸੇ ਨਿਕਸੇ ਤਿਨ ਕੋ ਚੁਣਕੇ ਖਾਵਾਂ॥
Prof. Sahib Singh(ਹਰਣੀ ਜੰਗਲ ਵਿਚ ਘਾਹ-ਬੂਟ ਚੁਣ ਕੇ ਖਾਂਦੀ ਹੈ ਤੇ ਮੌਜ ਵਿਚ ਚੁੰਗੀਆਂ ਮਾਰਦੀ ਹੈ (ਹੇ ਪ੍ਰਭੂ! ਤੇਰਾ ਨਾਮ ਮੇਰੀ ਜਿੰਦ ਲਈ ਖ਼ੁਰਾਕ ਬਣੇ, ਜਿਵੇਂ ਹਰਣੀ ਲਈ ਕੰਦ-ਮੂਲ ਹੈ। ਮੈਂ ਤੇਰੇ ਨਾਮ-ਰਸ ਨੂੰ ਪ੍ਰੀਤ ਨਾਲ ਖਾਵਾਂ, ਮੈਂ ਸੰਸਾਰ-ਬਨ ਵਿਚ ਬੇ-ਮੁਥਾਜ ਹੋ ਕੇ ਵਿਚਰਾਂ ਜਿਵੇਂ ਹਰਣੀ ਜੰਗਲ ਵਿਚ।

ਪਦ ਅਰਥ ਬਨਿ = ਬਨ ਵਿਚ, ਜੰਗਲ ਵਿਚ। ਬਸਾ = ਮੈਂ ਵੱਸਾਂ। ਕੰਦ ਮੂਲ = ਭਾਵ, ਘਾਹ-ਬੂਟ (ਫਲ ਫੁੱਲ)। ਚੁਣਿ = ਚੁਣ ਕੇ। ਖਾਉ = ਮੈਂ ਖਾਵਾਂ।

SikhNet (Spanish)Me gustaría ser venado, viviendo en el bosque y comiendo raíces, si así, por la Gracia del Guru, puedo encontrar a mi Señor.

ਗੁਰ ਪਰਸਾਦੀ ਮੇਰਾ ਸਹੁ ਮਿਲੈ; ਵਾਰਿ ਵਾਰਿ ਹਉ ਜਾਉ ਜੀਉ ॥੧॥

gur parasaadee meraa sahu milai; vaar vaar hau jaau jeeo |1|

Sant Singh Khalsa- by Guru's Grace, I am a sacrifice to my Master. Again and again, I am a sacrifice, a sacrifice. ||1||
Manmohan SinghI am ever a sacrifice unto my master who is obtained through Guru's grace.
Manmohan Singh (Punjabi)ਮੈਂ ਆਪਣੇ ਮਾਲਕ ਉਤੋਂ ਸਦੀਵ ਹੀ ਕੁਰਬਾਨ ਹਾਂ, ਜੋ ਗੁਰਾਂ ਦੀ ਦਇਆਂ ਦੁਆਰਾ ਪ੍ਰਾਪਤ ਹੁੰਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਮੇਰਾ ਪਤੀ ਪਰਮੇਸ੍ਵਰ ਤੂੰ ਮਿਲੇਂ, ਤਿਸ ਬਾਨ ਪਰਸਤ ਪਰ ਮੈਂ ਵਾਰਨੇ ਬਲਿਹਾਰਨੇ ਜਾਤੀ ਹੂੰ॥੧॥☬ਆਤਮ ਵਿਸੈਣੀ ਬੁਧੀ ਵਾ ਸੋਹਾਗਣੀ ਸੰਤਾਂ ਕਾ ਕਥਨ ਹੈ:
Prof. Sahib Singhਜੇ ਗੁਰੂ ਦੀ ਕ੍ਰਿਪਾ ਨਾਲ ਮੇਰਾ ਖਸਮ-ਪ੍ਰਭੂ ਮੈਨੂੰ ਮਿਲ ਪਏ, ਤਾਂ ਮੈਂ ਮੁੜ ਮੁੜ ਉਸ ਤੋਂ ਸਦਕੇ ਕੁਰਬਾਨ ਜਾਵਾਂ ॥੧॥

ਪਦ ਅਰਥ ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਵਾਰਿ ਵਾਰਿ = ਸਦਕੇ ਸਦਕੇ। ਹਉ = ਮੈਂ। ਜਾਉ = ਜਾਉਂ ॥੧॥

SikhNet (Spanish)A Él Le ofrecería la totalidad de mi ser en sacrificio. (1)

ਮੈ ਬਨਜਾਰਨਿ. ਰਾਮ ਕੀ ॥

mai banajaaran. raam kee |

Sant Singh KhalsaI am the shop-keeper of the Lord.
Manmohan SinghI am the retail-dealer of my all pervading lord.
Manmohan Singh (Punjabi)ਮੈਂ ਆਪਣੇ ਸਰਬ-ਵਿਆਪਕ ਸਾਈਂ ਦੀ ਵਾਪਾਰਣ ਹਾਂ।
Fareedkot Teekaਹੇ ਪਰਮੇਸ੍ਵਰ! ਮੈਂ ਤੇਰੇ ਨਾਮ ਕੀ ਵਾਪਾਰਨ ਹੂੰ॥
Prof. Sahib Singh(ਹੇ ਪ੍ਰਭੂ! ਜੇ ਤੇਰੀ ਮਿਹਰ ਹੋਵੇ ਤਾਂ) ਮੈਂ ਤੇਰੇ ਨਾਮ ਦੀ ਵਣਜਾਰਨ ਬਣ ਜਾਵਾਂ,

ਪਦ ਅਰਥ ਬਨਜਾਰਨਿ = ਵਣਜ ਕਰਨ ਵਾਲੀ।

SikhNet (Spanish)Yo soy el mercader de mi Señor

ਤੇਰਾ ਨਾਮੁ ਵਖਰੁ; ਵਾਪਾਰੁ ਜੀ ॥੧॥ ਰਹਾਉ ॥

teraa naam vakhar; vaapaar jee |1| rahaau |

Sant Singh KhalsaYour Name is my merchandise and trade. ||1||Pause||
Manmohan SinghThy name is my merchandise, and trade. Pause.
Manmohan Singh (Punjabi)ਤੇਰਾ ਨਾਮ ਮੇਰਾ ਸੌਦਾ-ਸੂਤ ਅਤੇ ਸੁਦਾਗਰੀ ਹੈ। ਠਹਿਰਾਉ।
Fareedkot Teekaਔਰ ਤੇਰਾ ਨਾਮੁ ਸੌਦਾ ਤਿਸ ਕਾ ਵਾਪਾਰੁ ਕਰਤੀ ਹਾਂ॥੧॥ ਰਹਾਉ ॥
Prof. Sahib Singhਤੇਰਾ ਨਾਮ ਮੇਰਾ ਸੌਦਾ ਬਣੇ, ਤੇਰੇ ਨਾਮ ਨੂੰ ਵਿਹਾਝਾਂ ॥੧॥ ਰਹਾਉ ॥

ਪਦ ਅਰਥ ਵਖਰੁ = ਸੌਦਾ ॥੧॥ ਰਹਾਉ ॥

SikhNet (Spanish)y comercio sólo con la Mercancía de Su Nombre. (1-Pausa)

ਕੋਕਿਲ ਹੋਵਾ ਅੰਬਿ ਬਸਾ; ਸਹਜਿ ਸਬਦ ਬੀਚਾਰੁ ॥

kokil hovaa anb basaa; sehaj sabad beechaar |

Sant Singh KhalsaIf I were to become a cuckoo, living in a mango tree, I would still contemplate the Word of the Shabad.
Manmohan SinghWere I to become a cuckoo, and live on a mango-tree, I would still meditate on my master's world.
Manmohan Singh (Punjabi)ਜੇਕਰ ਮੈਂ ਕੋਇਲ ਹੋ ਜਾਂਵਾਂ ਅਤੇ ਅੰਬ ਦੇ ਬੂਟੇ ਉਤੇ ਰਹਾ, ਤਾਂ ਭੀ ਮੈਂ ਆਪਣੇ ਮਾਲਕ ਦੇ ਸ਼ਬਦ ਦਾ ਆਰਾਧਨ ਕਰਾਂਗੀ।
Fareedkot Teekaਕੋਇਲਵਤ ਹੋ ਕਰ ਅੰਬ ਅਰਥਾਤ ਸਤਸੰਗ ਮੇਂ ਬਸਕਰ ਸੁਭਾਵਕ ਹੀ ਸਾਂਤੀ ਪ੍ਰਾਪਤਿ ਹੇਤ (ਸਬਦ) ਬ੍ਰਹਮ ਬੀਚਾਰ ਕਰਾਂ।
Prof. Sahib Singh(ਕੋਇਲ ਦੀ ਅੰਬ ਨਾਲ ਪ੍ਰੀਤਿ ਪ੍ਰਸਿੱਧ ਹੈ। ਅੰਬ ਉਤੇ ਬੈਠ ਕੇ ਕੋਇਲ ਮਿੱਠੀ ਮਸਤ ਸੁਰ ਵਿਚ ਕੂਕਦੀ ਹੈ। ਜੇ ਮੇਰੀ ਪ੍ਰੀਤਿ ਪ੍ਰਭੂ ਨਾਮ ਉਹੋ ਜੇਹੀ ਹੋ ਜਾਏ ਜੈਸੀ ਕੋਇਲ ਦੀ ਅੰਬ ਨਾਲ ਹੈ ਤਾਂ) ਮੈਂ ਕੋਇਲ ਬਣਾਂ, ਅੰਬ ਉਤੇ ਬੈਠਾਂ (ਭਾਵ ਪ੍ਰਭੂ-ਨਾਮ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾਵਾਂ) ਤੇ ਮਸਤ ਅਡੋਲ ਹਾਲਤ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਵਿਚਾਰ ਕਰਾਂ (ਸ਼ਬਦ ਵਿਚ ਚਿੱਤ ਜੋੜਾਂ)।

ਪਦ ਅਰਥ ਅੰਬਿ = ਅੰਬ (ਦੇ ਬੂਟੇ) ਉੱਤੇ। ਸਹਜਿ = ਅਡੋਲ ਅਵਸਥਾ ਵਿਚ (ਟਿਕ ਕੇ,) ਮਸਤ ਹੋ ਕੇ। ਸਬਦ ਬੀਚਾਰੁ = ਸ਼ਬਦ ਦਾ ਵੀਚਾਰ।

SikhNet (Spanish)Sería con gusto también un changuito escondido entre los árboles de mango, si ahí habitara en Paz en la Palabra del Shabd,

ਸਹਜਿ ਸੁਭਾਇ ਮੇਰਾ ਸਹੁ ਮਿਲੈ; ਦਰਸਨਿ ਰੂਪਿ ਅਪਾਰੁ ॥੨॥

sehaj subhaae meraa sahu milai; darasan roop apaar |2|

Sant Singh KhalsaI would still meet my Lord and Master, with intuitive ease; the Darshan, the Blessed Vision of His Form, is incomparably beautiful. ||2||
Manmohan SinghI would then, easily meet my spouse, whose sight and beauty is unsurpassed
Manmohan Singh (Punjabi)ਤਦ ਮੈਂ ਸੁਖੈਨ ਹੀ ਆਪਣੇ ਕੰਤ ਨੂੰ ਮਿਲ ਪਵਾਂਗੀ, ਜਿਸ ਦਾ ਦੀਦਾਰ ਅਤੇ ਸੁੰਦਰਤਾ ਲਾਸਾਨੀ ਹੈ।
Fareedkot Teekaਜਿਸ ਤੁਝ ਵਾਹਗੁਰੂ ਕਾ (ਅਪਾਰ) ਬੇਅੰਤ ਰੂਪ ਦਰਸਨ ਹੈ, ਸੋ ਮੇਰਾ ਪਤੀ ਤੂੰ ਸਹਜ ਸੁਭਾਇ ਅਰਥਾਤ ਨਿਰਜਤਨ ਹੀ ਪ੍ਰਾਪਤ ਹੋ ਜਾਵੇਂਗਾ, ਭਾਵ ਏਹ ਕਿ ਜਪ, ਤਪ, ਤੀਰਥ, ਜਗ, ਬ੍ਰਤਾਦਿ ਕੋਈ ਕਰਨਾ ਨ ਪੜੇਗਾ॥੨॥
Prof. Sahib Singhਮਸਤ ਅਡੋਲ ਅਵਸਥਾ ਵਿਚ ਟਿਕਿਆਂ, ਪ੍ਰੇਮ ਵਿਚ ਜੁੜਿਆਂ ਹੀ ਪਿਆਰਾ ਦਰਸ਼ਨੀ ਸੋਹਣਾ ਬੇਅੰਤ ਪ੍ਰਭੂ-ਪਤੀ ਮਿਲਦਾ ਹੈ ॥੨॥

ਪਦ ਅਰਥ ਦਰਸਨਿ = ਦਰਸ਼ਨੀ, ਸੋਹਣਾ। ਰੂਪਿ = ਰੂਪ ਵਾਲਾ। ਅਪਾਰੁ = ਬੇਅੰਤ ਪ੍ਰਭੂ ॥੨॥

SikhNet (Spanish)si encontrara a mi Señor de Belleza Indescriptible de un modo natural.(2)

ਮਛੁਲੀ ਹੋਵਾ ਜਲਿ ਬਸਾ; ਜੀਅ ਜੰਤ ਸਭਿ ਸਾਰਿ ॥

machhulee hovaa jal basaa; jeea jant sabh saar |

Sant Singh KhalsaIf I were to become a fish, living in the water, I would still remember the Lord, who watches over all beings and creatures.
Manmohan SinghWere I to become a fish, and abide in water, I would, even then, remember him who watches over all the sentient beings.
Manmohan Singh (Punjabi)ਜੇਕਰ ਮੈਂ ਮੱਛੀ ਹੋ ਜਾਵਾਂ ਅਤੇ ਪਾਣੀ ਵਿੱਚ ਵੱਸਾਂ, ਤਾਂ ਭੀ ਮੈਂ ਉਸ ਦਾ ਆਰਾਧਨ ਕਰਾਂਗੀ ਜੋ ਸਮੂਹ ਪ੍ਰਾਣ-ਧਾਰੀਆਂ ਦੀ ਨਿਗਾਹਬਾਨੀ ਕਰਦਾ ਹੈ।
Fareedkot Teekaਮਛਲੀ ਸਮ ਹੋ ਕਰ ਸੀਤਲ ਕਾਲ ਮੇਂ ਜਲ ਕੇ ਬੀਚ ਤਪ ਕਰੂੰ, ਜੀਅ ਜੰਤ ਸਭ ਕੀ (ਸਾਰਿ) ਸਮਾਲ ਕਰਨੇ ਵਾਲਾ ਜੋ ਤੂੰ ਹੈਂ।
Prof. Sahib Singh(ਮੱਛੀ ਪਾਣੀ ਤੋਂ ਬਿਨਾ ਨਹੀਂ ਜਿਊ ਸਕਦੀ। ਪ੍ਰਭੂ ਨਾਲ ਜੇ ਮੇਰੀ ਪ੍ਰੀਤਿ ਭੀ ਇਹੋ ਜਿਹੀ ਬਣ ਜਾਏ, ਤਾਂ) ਮੈਂ ਮੱਛੀ ਬਣਾਂ, ਸਦਾ ਉਸ ਜਲ-ਪ੍ਰਭੂ ਵਿਚ ਟਿਕੀ ਰਹਾਂ ਜੋ ਸਾਰੇ ਜੀਵ-ਜੰਤਾਂ ਦੀ ਸੰਭਾਲ ਕਰਦਾ ਹੈ।

ਪਦ ਅਰਥ ਜਲਿ = ਜਲ ਵਿਚ। ਸਭਿ = ਸਾਰੇ। ਸਾਰਿ = ਸਾਰੇ, ਸੰਭਾਲਦਾ ਹੈ।

SikhNet (Spanish)Podría ser un pez viviendo en el agua, si recordara al Señor, Soporte de todo.

ਉਰਵਾਰਿ ਪਾਰਿ. ਮੇਰਾ ਸਹੁ ਵਸੈ; ਹਉ ਮਿਲਉਗੀ ਬਾਹ ਪਸਾਰਿ ॥੩॥

auravaar paar. meraa sahu vasai; hau milaugee baah pasaar |3|

Sant Singh KhalsaMy Husband Lord dwells on this shore, and on the shore beyond; I would still meet Him, and hug Him close in my embrace. ||3||
Manmohan SinghMy husband dwells on this side, and on that. I would meet him by stretching forth mine arms.
Manmohan Singh (Punjabi)ਉਰਲੇ ਤੇ ਪਾਰਲੇ ਪਾਸੇ ਮੇਰਾ ਖਸਮ ਨਿਵਾਸ ਰੱਖਦਾ ਹੈ। ਆਪਣੀਆਂ ਭੁਜਾ ਫੈਲਾ ਕੇ ਮੈਂ ਉਸ ਨੂੰ ਮਿਲ ਪਵਾਂਗੀ।
Fareedkot Teeka(ਉਰਵਾਰਿ ਪਾਰਿ) ਲੋਕ ਪ੍ਰਲੋਕ ਮੇਂ ਜੋ ਮੇਰਾ ਸਹੁ ਤੂੰ ਵਸ ਰਹਾ ਹੈਂ ਤਿਸ ਤੇਰੇ ਕੋ ਮੈਂ ਬੁਧੀ ਰੂਪ (ਬਾਹ) ਭੁਜਾ ਕੋ ਪਸਾਰ ਕੇ ਮਿਲੂੰਗੀ, ਭਾਵ ਅਭੇਦ ਨਿਸਚਾ ਬੁਧੀ ਕੋ ਹੋ ਜਾਊਂ॥
Prof. Sahib Singhਪਿਆਰਾ ਪ੍ਰਭੂ-ਪਤੀ (ਇਸ ਸੰਸਾਰ-ਸਮੁੰਦਰ ਦੇ ਅਸਗਾਹ ਜਲ ਦੇ) ਉਰਲੇ ਪਾਰਲੇ ਪਾਸੇ (ਹਰ ਥਾਂ) ਵੱਸਦਾ ਹੈ (ਜਿਵੇਂ ਮੱਛੀ ਆਪਣੇ ਬਾਜ਼ੂ ਖਿਲਾਰ ਕੇ ਪਾਣੀ ਵਿਚ ਤਾਰੀਆਂ ਲਾਂਦੀ ਹੈ) ਮੈਂ (ਭੀ) ਆਪਣੀਆਂ ਬਾਹਾਂ ਖਿਲਾਰ ਕੇ (ਭਾਵ, ਨਿਸੰਗ ਹੋ ਕੇ) ਉਸ ਨੂੰ ਮਿਲਾਂਗੀ ॥੩॥

ਪਦ ਅਰਥ ਉਰਵਾਰਿ = ਉਰਲੇ ਪਾਸੇ। ਪਾਰਿ = ਪਾਰਲੇ ਪਾਸੇ। ਪਸਾਰਿ = ਪਸਾਰ ਕੇ, ਖਿਲਾਰ ਕੇ ॥੩॥

SikhNet (Spanish)Y Lo abrazaría fuertemente y Lo vería por aquí, por allá y por todas partes.(3)

ਨਾਗਨਿ ਹੋਵਾ ਧਰ ਵਸਾ; ਸਬਦੁ ਵਸੈ ਭਉ ਜਾਇ ॥

naagan hovaa dhar vasaa; sabad vasai bhau jaae |

Sant Singh KhalsaIf I were to become a snake, living in the ground, the Shabad would still dwell in my mind, and my fears would be dispelled.
Manmohan SinghWere I to be a female snake, and dwells in the ground I would, still, reside in my lord's name, and my dread would depart.
Manmohan Singh (Punjabi)ਜੇਕਰ ਮੈਂ ਸ੍ਰਪਣੀ ਹੋ ਜਾਵਾਂ ਅਤੇ ਧਰਤੀ ਅੰਦਰ ਰਹਾਂ, ਤਾਂ ਭੀ ਮੈਂ ਆਪਣੇ ਸੁਆਮੀ ਦੇ ਨਾਮ ਅੰਦਰ ਨਿਵਾਸ ਕਰਾਂਗੀ ਤੇ ਮੇਰਾ ਡਰ ਦੂਰ ਹੋ ਜਾਵੇਗਾ।
Fareedkot Teekaਸ੍ਰਪਨੀ ਵਤ ਹੋ ਕਰ ਇਕਾਂਤ ਸੇਵੀ ਔਰ ਮੋਨ ਧਾਰ ਕਰ ਧਰਤੀ ਮੇਂ ਗੁਫਾ ਬਨਾਇ ਕਰ ਵਸਾਂ, ਔਰ (ਸਬਦੁ) ਬ੍ਰਹਮ ਮੇਂ ਮਨ ਇਸਥਿਤ ਹੋਵੇ ਪੁਨਾ ਜਨਮ ਮਰਣ ਕਾ ਭੈ ਜਾਤਾ ਰਹੇ॥
Prof. Sahib Singh(ਸਪਣੀ ਬੀਨ ਉੱਤੇ ਮਸਤ ਹੁੰਦੀ ਹੈ। ਪ੍ਰਭੂ ਨਾਲ ਜੇ ਮੇਰੀ ਪ੍ਰੀਤਿ ਭੀ ਇਹੋ ਜਿਹੀ ਬਣ ਜਾਏ, ਤਾਂ) ਮੈਂ ਸਪਣੀ ਬਣਾਂ, ਧਰਤੀ ਵਿਚ ਵੱਸਾਂ (ਭਾਵ, ਸਭ ਦੀ ਚਰਨ-ਧੂੜ ਹੋਵਾਂ, ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲਾ) ਗੁਰ-ਸ਼ਬਦ ਵੱਸੇ (ਜਿਵੇਂ ਬੀਨ ਵਿਚ ਮਸਤ ਹੋ ਕੇ ਸਪਣੀ ਨੂੰ ਵੈਰੀ ਦੀ ਸੁੱਧ-ਬੁੱਧ ਭੁਲ ਜਾਂਦੀ ਹੈ) ਮੇਰਾ ਭੀ (ਦੁਨੀਆ ਵਾਲਾ ਸਾਰਾ) ਡਰ-ਭਉ ਦੂਰ ਹੋ ਜਾਏ।

ਪਦ ਅਰਥ ਨਾਗਨਿ = ਸਪਣੀ। ਧਰ = ਧਰਤੀ ਵਿਚ।

SikhNet (Spanish)Sería una serpiente viviendo bajo la tierra, si la Melodía de la Palabra del Shabd me hiciera el milagro de volverme un ser libre de preocupaciones.

ਨਾਨਕ. ਸਦਾ ਸੋਹਾਗਣੀ; ਜਿਨ ਜੋਤੀ ਜੋਤਿ ਸਮਾਇ ॥੪॥੨॥੧੯॥

naanak. sadaa sohaaganee; jin jotee jot samaae |4|2|19|

Sant Singh KhalsaO Nanak, they are forever the happy soul-brides, whose light merges into His Light. ||4||2||19||
Manmohan SinghNanak, they are, ever, happy married wives, whom the luminous lord blends with his light.
Manmohan Singh (Punjabi)ਨਾਨਕ ਉਹ ਸਦੀਵ ਹੀ ਖੁਸਬਾਸ਼ ਵਿਆਹੁਤਾ ਪਤਨੀਆਂ ਹਨ, ਜਿਨ੍ਹਾਂ ਨੂੰ ਪ੍ਰਕਾਸ਼ਵਾਨ ਪ੍ਰਭੂ ਆਪਣੇ ਪ੍ਰਕਾਸ਼ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਜੀਵ ਰੂਪ ਇਸਤ੍ਰੀਆਂ ਸਦਾ ਸੋਹਾਗਣੀ ਹੈਂ, ਜਿਨ ਕੀ ਹੇ ਜੋਤੀ ਰੂਪ ਵਾਹਗੁਰੂ! ਤੇਰੇ ਮੇਂ ਜੋਤ ਸਮਾਈ ਅਰਥਾਤ ਅਭੇਦ ਹੂਈ ਹੈ॥੪॥੨॥੧੯॥
Prof. Sahib Singhਹੇ ਨਾਨਕ! ਜਿਨ੍ਹਾਂ ਜੀਵ-ਇਸਤ੍ਰੀਆਂ ਦੀ ਜੋਤਿ (ਸੁਰਤਿ) ਸਦਾ ਜੋਤਿ-ਰੂਪ ਪ੍ਰਭੂ ਵਿਚ ਟਿਕੀ ਰਹਿੰਦੀ ਹੈ, ਉਹ ਬੜੀਆਂ ਭਾਗਾਂ ਵਾਲੀਆਂ ਹਨ ॥੪॥੨॥੧੯॥

ਪਦ ਅਰਥ ਜਿਨ = ਜਿਨ੍ਹਾਂ ਦੀ। ਜੋਤੀ = ਜੋਤਿ-ਸੂਰਪ ਪ੍ਰਭੂ ਵਿਚ ॥੪॥

SikhNet (Spanish)Dice Nanak, sólo será para siempre bendecido, aquél cuya Alma se inmerja en el Alma Universal. (4-2-19)

Open this shabad →

Shabad Guru Nanak Dev Ji Raag Gauree

ਗਉੜੀ ਪੂਰਬੀ ਦੀਪਕੀ ਮਹਲਾ ੧ ॥

gaurree poorabee deepakee mahalaa 1 |

Sant Singh KhalsaGauree Poorbee Deepkee, First Mehl:
Manmohan SinghGauri Purbi Deepki. 1st Guru.
Manmohan Singh (Punjabi)ਗਊੜੀ ਪੂਰਬੀ ਦੀਪਕੀ, ਪਹਿਲੀ ਪਾਤਸ਼ਾਹੀ।
Prof. Sahib Singhਰਾਗ ਗਉੜੀ-ਪੂਰਬੀ-ਦੀਪਕੀ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
SikhNet (Spanish)Gauri Purbi Dipaki, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one god, by the favour of the true Guru he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.

ਜੈ ਘਰਿ ਕੀਰਤਿ ਆਖੀਐ; ਕਰਤੇ ਕਾ ਹੋਇ ਬੀਚਾਰੋ ॥

jai ghar keerat aakheeai; karate kaa hoe beechaaro |

Sant Singh KhalsaIn that house where the Praises of the Creator are chanted
Manmohan SinghThe house in which the creator is meditated upon, and his praises are repeated
Manmohan Singh (Punjabi)ਜਿਸ ਗ੍ਰਹਿ ਅੰਦਰ ਸਿਰਜਣਹਾਰ ਦਾ ਸਿਮਰਣ ਹੁੰਦਾ ਹੈ, ਅਤੇ ਉਸ ਦਾ ਜੱਸ ਉਚਾਰਣ ਕੀਤਾ ਜਾਂਦਾ ਹੈ।
Fareedkot Teekaਜਿਸ ਸਤਸੰਗ ਰੂਪੀ (ਘਰਿ) ਵਿਖੇ ਪਰਮੇਸ੍ਵਰ ਕਾ ਜਸ ਕਹੀਤਾ ਹੈ, ਔਰ (ਕਰਤੇ) ਉਤਪਤੀ ਪਾਲਨਾ ਸੰਘਾਰ ਜਿਸ ਕਾ ਤਤਸਟ ਲਖਣ ਹੈ ਐਸੇ ਸਤ ਸਰੂਪ ਕਾ ਵੀਚਾਰ ਹੋਤਾ ਹੋਵੇ॥
Prof. Sahib Singhਜਿਸ (ਸਾਧ-ਸੰਗਤਿ-) ਘਰ ਵਿਚ (ਪਰਮਾਤਮਾ ਦੀ) ਸਿਫ਼ਤ-ਸਾਲਾਹ ਆਖੀਦੀ ਹੈ ਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ (ਹੇ ਜਿੰਦ-ਕੁੜੀਏ!)

ਪਦ ਅਰਥ ਜੈ ਘਰਿ = ਜਿਸ ਘਰ ਵਿਚ, ਜਿਸ ਸਤਸੰਗ-ਘਰ ਵਿਚ। ਕੀਰਤਿ = ਸੋਭਾ, ਸਿਫ਼ਤਿ-ਸਾਲਾਹ।

SikhNet (Spanish)Cualquiera que sea el Estado Mental en que se habite en Dios y se recite Su Nombre,

ਤਿਤੁ ਘਰਿ ਗਾਵਹੁ ਸੋਹਿਲਾ; ਸਿਵਰਹੁ ਸਿਰਜਣਹਾਰੋ ॥੧॥

tit ghar gaavahu sohilaa; sivarahu sirajanahaaro |1|

Sant Singh Khalsa- in that house, sing the Songs of Praise, and meditate in remembrance on the Creator Lord. ||1||
Manmohan SinghIn that house sing the sing of praise, and remember the Maker.
Manmohan Singh (Punjabi)ਉਸ ਗ੍ਰਹਿ ਅੰਦਰ ਜੱਸ ਦੇ ਗੀਤ ਗਾਇਨ ਕਰੋ ਅਤੇ ਰਚਣਹਾਰ ਨੂੰ ਆਰਾਧੇ।
Fareedkot Teekaਤਿਸ ਸਤਸੰਗ ਰੂਪ ਪਰਮੇਸ੍ਵਰ ਕੇ ਘਰ ਮੇਂ ਜਸ ਗਾਵੋ ਔਰ ਸਿਰਜਨਹਾਰ ਕੋ ਚਿਤ ਮੇਂ ਸਿਮਰਨ ਕਰੋ॥੧॥
Prof. Sahib Singhਉਸ ਸਤਸੰਗ-ਘਰ ਵਿਚ (ਜਾ ਕੇ ਤੂੰ ਭੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ (ਸੁਹਾਗ ਮਿਲਾਪ ਦੀ ਤਾਂਘ ਦੇ ਸ਼ਬਦ) ਗਾ, ਤੇ ਆਪਣੇ ਪੈਦਾ ਕਰਨ ਵਾਲੇ ਪ੍ਰਭੂ ਨੂੰ ਯਾਦ ਕਰ ॥੧॥

ਪਦ ਅਰਥ ਤਿਤੁ ਘਰਿ = ਉਸ ਸਤਸੰਗ-ਘਰ ਵਿਚ। ਸੋਹਿਲਾ = ਸੁਹਾਗ ਦਾ ਗੀਤ {ਨੋਟ: ਲੜਕੀ ਦੇ ਵਿਆਹ ਤੇ ਜੋ ਗੀਤ ਰਾਤ ਨੂੰ ਜ਼ਨਾਨੀਆਂ ਰਲ ਕੇ ਗਾਉਂਦੀਆਂ ਹਨ, ਉਹਨਾਂ ਨੂੰ ਸੋਹਿਲਾ ਜਾਂ ਸੁਹਾਗ ਆਖੀਦਾ ਹੈ। ਇਹਨਾਂ ਗੀਤਾਂ ਵਿਚ ਕੁਝ ਤਾਂ ਵਿਛੋੜੇ ਦਾ ਜਜ਼ਬਾ ਹੁੰਦਾ ਹੈ ਜੋ ਲੜਕੀ ਦੇ ਵਿਆਹੇ ਜਾਣ ਤੇ ਮਾਪਿਆਂ ਤੇ ਸਹੇਲੀਆਂ ਨਾਲੋਂ ਪੈਣਾ ਹੁੰਦਾ ਹੈ, ਤੇ ਕੁਝ ਅਸੀਸਾਂ ਹਨ ਕਿ ਪਤੀ ਦੇ ਘਰ ਜਾ ਕੇ ਸੁਖੀ ਵੱਸੇ}, ਜਸ, ਸਿਫ਼ਤਿ-ਸਾਲਾਹ, ਪ੍ਰਭੂ-ਪਤੀ ਨਾਲ ਮਿਲਣ ਦੀ ਤਾਂਘ ਦੇ ਸ਼ਬਦ ॥੧॥

SikhNet (Spanish)alcánzalo y medita en Él, cantando Su Alabanza. (1)

ਤੁਮ ਗਾਵਹੁ; ਮੇਰੇ ਨਿਰਭਉ ਕਾ ਸੋਹਿਲਾ ॥

tum gaavahu; mere nirbhau kaa sohilaa |

Sant Singh KhalsaSing the Songs of Praise of my Fearless Lord.
Manmohan SinghDo thou sing the songs of praise of my fearless Lord.
Manmohan Singh (Punjabi)ਤੂੰ ਮੇਰੇ ਨਿਡੱਰ ਸੁਆਮੀ ਦੇ ਜੱਸ ਦੇ ਗੀਤ ਗਾਇਨ ਕਰ।
Fareedkot Teekaਹੇ ਭਾਈ! ਤੁਮ ਹਮਾਰੇ ਨਿਰਭਉ ਪਰਮੇਸ੍ਵਰ ਕਾ (ਸੋਹਿਲਾ) ਜਸੁ ਗਾਵੋ॥
Prof. Sahib Singh(ਹੇ ਜਿੰਦੇ!) ਤੂੰ (ਸਤਸੰਗੀਆਂ ਨਾਲ ਮਿਲ ਕੇ) ਪਿਆਰੇ ਨਿਰਭਉ (ਖਸਮ) ਦੀ ਸਿਫ਼ਤ-ਸਾਲਾਹ ਦੇ ਗੀਤ ਗਾ (ਤੇ ਆਖ-)
SikhNet (Spanish)Canta las Alabanzas de mi Señor,

ਹਉ ਵਾਰੀ ਜਾਉ; ਜਿਤੁ ਸੋਹਿਲੈ. ਸਦਾ ਸੁਖੁ ਹੋਇ ॥੧॥ ਰਹਾਉ ॥

hau vaaree jaau; jit sohilai. sadaa sukh hoe |1| rahaau |

Sant Singh KhalsaI am a sacrifice to that Song of Praise which brings eternal peace. ||1||Pause||
Manmohan SinghI am a sacrifice unto the song of joy by which eternal solace is procured. Pause.
Manmohan Singh (Punjabi)ਮੈਂ ਉਸ ਖੁਸ਼ੀ ਦੇ ਗਾਉਣੇ ਉਤੋਂ ਕੁਰਬਾਨ ਜਾਂਦਾ ਹਾਂ, ਜਿਸ ਦੁਆਰਾ ਸਦੀਵੀ ਠੰਢ-ਚੈਨ ਪਰਾਪਤ ਹੁੰਦੀ ਹੈ। ਠਹਿਰਾਉ।
Fareedkot Teekaਮੈਂ ਉਸ ਜਸ ਪਰ ਬਲਿਹਾਰੇ ਜਾਤਾ ਹੂੰ ਜਿਸ ਜਸ ਕੋ ਕਰਨੇ ਸੇ ਸਦੀਵਕਾਲ ਸੁਖ ਹੋਵੇ॥੧॥ ਰਹਾਉ ॥
Prof. Sahib Singhਮੈਂ ਸਦਕੇ ਹਾਂ ਉਸ ਸਿਫ਼ਤਿ ਦੇ ਗੀਤ ਤੋਂ ਜਿਸ ਦੀ ਬਰਕਤ ਨਾਲ ਸਦਾ ਦਾ ਸੁਖ ਮਿਲਦਾ ਹੈ ॥੧॥ ਰਹਾਉ ॥

ਪਦ ਅਰਥ ਹਉ = ਮੈਂ। ਵਾਰੀ = ਕੁਰਬਾਨ। ਜਿਤੁ ਸੋਹਿਲੈ = ਜਿਸ ਸੋਹਿਲੇ ਦੀ ਰਾਹੀਂ ॥੧॥ ਰਹਾਉ ॥

SikhNet (Spanish)el Ser Libre de preocupaciones. Ofrezco mi ser en sacrificio a esa Melodía que transporta a mi mente hasta mi Hogar. (1-Pausa)

ਨਿਤ ਨਿਤ ਜੀਅੜੇ ਸਮਾਲੀਅਨਿ; ਦੇਖੈਗਾ ਦੇਵਣਹਾਰੁ ॥

nit nit jeearre samaaleean; dekhaigaa devanahaar |

Sant Singh KhalsaDay after day, He cares for His beings; the Great Giver watches over all.
Manmohan SinghEver and ever the Lord watches over His beings, and the Giver is beholding one and all.
Manmohan Singh (Punjabi)ਸਦੀਵ ਸਦੀਵ ਹੀ ਪ੍ਰਭੂ ਆਪਣੇ ਜੀਵਾਂ ਦੀ ਸੰਭਾਲ ਕਰਦਾ ਹੈ, ਅਤੇ ਦੇਣ ਵਾਲਾ ਸਾਰਿਆਂ ਨੂੰ ਵੇਖ ਰਿਹਾ ਹੈ।
Fareedkot Teekaਜੋ (ਨਿਤ ਨਿਤ) ਨਿਤਾਪ੍ਰਤਿ ਜੀਵੋਂ ਕੀ ਸਮਾਲ ਕਰਤਾ ਹੈ, ਸੋ ਦੇਵਨਹਾਰ ਤੇਰੀ ਤਰਫ ਭੀ ਦੇਖੇਗਾ, ਭਾਵ ਕ੍ਰਿਪਾ ਦ੍ਰਿਸ਼ਟੀ ਕਰੇਗਾ। ਵਾ ਨਿਤਾਪ੍ਰਤੀ ਅਪਨੇ (ਜੀਅੜੇ) ਰਿਦੇ ਮੇਂ (ਸਮਾਲੀਅਨਿ) ਯਾਦਿ ਕਰ ਤੂੰ ਦੇਵਣਹਾਰ ਕੋ ਦੇਖ ਲੇਵੇਂਗਾ॥
Prof. Sahib Singh(ਹੇ ਜਿੰਦੇ! ਜਿਸ ਖਸਮ ਦੀ ਹਜ਼ੂਰੀ ਵਿਚ) ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ, ਜੋ ਦਾਤਾਂ ਦੇਣ ਵਾਲਾ ਮਾਲਕ (ਹਰੇਕ ਜੀਵ ਦੀ) ਸੰਭਾਲ ਕਰਦਾ ਹੈ।

ਪਦ ਅਰਥ ਸਮਾਲੀਅਨਿ = ਸਮ੍ਹਾਲੀਦੇ ਹਨ। ਦੇਖੈਗਾ = ਸੰਭਾਲ ਕਰੇਗਾ, ਸੰਭਾਲ ਕਰਦਾ ਹੈ।

SikhNet (Spanish)Los Regalos de Quien nos cuida y protege a todos, día con día, no pueden ser evaluados,

ਤੇਰੇ ਦਾਨੈ. ਕੀਮਤਿ ਨਾ ਪਵੈ; ਤਿਸੁ ਦਾਤੇ. ਕਵਣੁ ਸੁਮਾਰੁ ॥੨॥

tere daanai. keemat naa pavai; tis daate. kavan sumaar |2|

Sant Singh KhalsaYour gifts cannot be appraised; how can anyone compare to the Giver? ||2||
Manmohan SinghNo price can be put on Thine gifts. How can then that Giver's (Thy) estimation be had?
Manmohan Singh (Punjabi)ਤੇਰੀਆਂ ਦਾਤਾਂ ਦਾ ਮੂਲ ਨਹੀਂ ਪਾਇਆ ਜਾ ਸਕਦਾ ਤਾਂ ਫਿਰ ਤੇਰਾ (ਉਸ ਦਾਤੇ ਦਾ) ਅੰਦਾਜ਼ਾ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
Fareedkot Teekaਜਬ ਤੇਰੇ ਪਾਸੋਂ (ਦਾਨੈ) ਖਜਾਨੇ ਵਾ ਦਾਨ ਕੀ ਕੀਮਤ ਨਹੀਂ ਪਾਈ ਜਾਤੀ ਤੋ ਤਿਸ ਦਾਤੇ ਕਾ ਸੁਮਾਰ ਕਰਨੇ ਵਾਲਾ ਕੌਣੁ ਹੈ॥੨॥
Prof. Sahib Singh(ਜਿਸ ਦਾਤਾਰ ਦੀਆਂ) ਦਾਤਾਂ ਦਾ ਮੁੱਲ (ਹੇ ਜਿੰਦੇ!) ਤੇਰੇ ਪਾਸੋਂ ਨਹੀਂ ਪੈ ਸਕਦਾ, ਉਸ ਦਾਤਾਰ ਦਾ ਕੀਹ ਅੰਦਾਜ਼ਾ (ਤੂੰ ਲਾ ਸਕਦੀ ਹੈਂ)? (ਭਾਵ, ਉਹ ਦਾਤਾਰ-ਪ੍ਰਭੂ ਬਹੁਤ ਬੇਅੰਤ ਹੈ) ॥੨॥

ਪਦ ਅਰਥ ਤੇਰੇ = ਤੇਰੇ ਪਾਸੋਂ (ਹੇ ਜਿੰਦੇ!)। ਦਾਨੈ ਕੀਮਤਿ = ਦਾਨ ਦਾ ਮੁੱਲ, ਬਖ਼ਸ਼ਸ਼ਾਂ ਦਾ ਮੁੱਲ। ਸੁਮਾਰੁ = ਅੰਦਾਜ਼ਾ, ਅੰਤ ॥੨॥

SikhNet (Spanish)¿cómo entonces pretendemos evaluar al Dador? (2)

ਸੰਬਤਿ ਸਾਹਾ ਲਿਖਿਆ; ਮਿਲਿ ਕਰਿ ਪਾਵਹੁ ਤੇਲੁ ॥

sanbat saahaa likhiaa; mil kar paavahu tel |

Sant Singh KhalsaThe day of my wedding is pre-ordained. Come - let's gather together and pour the oil over the threshold.
Manmohan SinghThe year and date (of wedding) is recorded (fixed). Meet together (my mates, and) pour oil (at the door).
Manmohan Singh (Punjabi)ਵਿਆਹ ਦਾ ਸਾਲ ਅਤੇ ਦਿਹਾੜਾ ਲਿਖਿਆ ਹੋਇਆ (ਮੁਕੱਰਰ) ਹੈ। (ਮੇਰੀ-ਓ-ਸਖੀਓ!) ਇਕੱਠੀਆਂ ਹੋ ਕੇ (ਬੂਹੇ ਉਤੇ) ਤੇਲ ਚੋਵੋ।
Fareedkot Teekaਜਿਸ (ਸੰਬਤਿ) ਬਰਸ ਮੇਂ ਦੇਹਾਂਤ ਹੋਣਾ ਹੈ, ਸੋ ਸਾਹਾ ਵਿਆਹ ਅਰਥਾਤ ਮ੍ਰਿਤਕਾ ਸੰਜੋਗ ਲਿਖਾ ਹੂਆ ਹੈ। ਯਾਂ ਤੇ ਸੰਤੋਂ ਕੇ ਸਾਥ ਮਿਲ ਕਰ (ਪਾਵਹੁ ਤੇਲੁ) ਪ੍ਰੇਮ ਧਾਰਨ ਕਰੋ; ਵਾ (ਸੰਬਤਿ) ਗਿਆਨ ਕਰ ਬੇਦ ਮੇਂ (ਸਾਹਾ) ਪਰਮੇਸ੍ਵਰ ਪ੍ਰਾਪਤੀ ਲਿਖੀ ਹੈ। ਸੰਤਾਂ ਕੇ ਸਾਥ ਮਿਲ ਕਰ ਪ੍ਰਿਥਮ ਵੈਰਾਗ ਧਾਰਨ ਕਰੋ, ਏਹੀ ਤੇਲ ਪਾਵੋ ਔਰ ਸੰਤੋਂ ਆਗੇ ਬੇਨਤੀ ਕਰੋ॥
Prof. Sahib Singh(ਸਤਸੰਗ ਵਿਚ ਜਾ ਕੇ, ਹੇ ਜਿੰਦੇ! ਅਰਜ਼ੋਈ ਕਰਿਆ ਕਰ-) ਉਹ ਸੰਮਤ ਉਹ ਦਿਹਾੜਾ (ਪਹਿਲਾਂ ਹੀ) ਮਿਥਿਆ ਹੋਇਆ ਹੈ (ਜਦੋਂ ਪਤੀ ਦੇ ਦੇਸ ਜਾਣ ਲਈ ਮੇਰੇ ਵਾਸਤੇ ਮੌਤ-ਪਹੋਚਾ ਆਉਣਾ ਹੈ।

ਪਦ ਅਰਥ ਸੰਬਤਿ = ਸਾਲ, ਵਰ੍ਹਾ। ਸਾਹਾ = ਵਿਆਹੇ ਜਾਣ ਦਾ ਦਿਨ। ਲਿਖਿਆ = ਮਿਥਿਆ ਹੋਇਆ। ਮਿਲਿ ਕਰਿ = ਰਲ ਕੇ। ਪਾਵਹੁ ਤੇਲ = ਤੇਲ ਪਾਓ {ਨੋਟ: ਵਿਆਹ ਤੋਂ ਕੁਝ ਦਿਨ ਪਹਿਲਾਂ ਵਿਆਹ ਵਾਲੀ ਕੁੜੀ ਨੂੰ ਮਾਂਈਏਂ ਪਾਈਦਾ ਹੈ। ਚਾਚੀਆਂ, ਤਾਈਆਂ, ਭਰਜਾਈਆਂ, ਸਹੇਲੀਆਂ ਰਲ ਕੇ ਉਸ ਦੇ ਸਿਰ ਵਿਚ ਤੇਲ ਪਾਂਦੀਆਂ ਹਨ, ਤੇ ਅਸੀਸਾਂ ਦੇ ਗੀਤ ਗਾਂਦੀਆਂ ਹਨ ਕਿ ਪਤੀ ਦੇ ਘਰ ਜਾ ਕੇ ਸੁਖੀ ਵੱਸੇ}।

SikhNet (Spanish)El día de mi Unión ha sido fijado, pongan aceite en el altar,

ਦੇਹੁ ਸਜਣ ਆਸੀਸੜੀਆ; ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥

dehu sajan aaseesarreea; jiau hovai saahib siau mel |3|

Sant Singh KhalsaMy friends, give me your blessings, that I may merge with my Lord and Master. ||3||
Manmohan SinghGive me your blessings, O friends, that I may obtain union with my Master.
Manmohan Singh (Punjabi)ਮੈਨੂੰ ਆਪਣੀਆਂ ਅਸ਼ੀਰਵਾਦਾਂ ਦਿਉ, ਹੈ ਮਿਤਰੋ! ਤਾਂ ਜੋ ਮੇਰਾ ਆਪਣੇ ਮਾਲਕ ਨਾਲ ਮਿਲਾਪ ਹੋ ਜਾਵੇ।
Fareedkot Teekaਹੇ ਸੰਤ ਜਨੋਂ! ਐਸੀਆਂ ਅਸੀਸਾਂ ਦੇਵੋ ਜਿਸ ਕਰ ਸਾਹਿਬ ਕੇ ਸਾਥ ਮੇਲ ਹੋ ਜਾਵੇ॥
Prof. Sahib Singhਹੇ ਸਤਸੰਗੀ ਸਹੇਲੀਓ!) ਰਲ ਕੇ ਮੈਨੂੰ ਮਾਂਈਏਂ ਪਾਓ, ਤੇ, ਹੇ ਸੱਜਣ (ਸਹੇਲੀਓ!) ਮੈਨੂੰ ਸੋਹਣੀਆਂ ਅਸੀਸਾਂ ਭੀ ਦਿਉ (ਭਾਵ, ਮੇਰੇ ਲਈ ਅਰਦਾਸ ਭੀ ਕਰੋ) ਜਿਵੇਂ ਪਤੀ-ਪ੍ਰਭੂ ਨਾਲ ਮੇਰਾ ਮੇਲ ਹੋ ਜਾਏ ॥੩॥
SikhNet (Spanish)mis amigos, y denme la bendición para que pueda comulgar con mi Señor.

ਘਰਿ ਘਰਿ ਏਹੋ ਪਾਹੁਚਾ; ਸਦੜੇ ਨਿਤ ਪਵੰਨਿ ॥

ghar ghar eho paahuchaa; sadarre nit pavan |

Sant Singh KhalsaUnto each and every home, into each and every heart, this summons is sent out; the call comes each and every day.
Manmohan SinghThis summon is sent to every house, and such call daily come.
Manmohan Singh (Punjabi)ਇਹ ਸਮਨ ਹਰ ਗ੍ਰਹਿ ਵਿੱਚ ਭੇਜਿਆ ਜਾਂਦਾ ਹੈ, ਅਤੇ ਐਸੀਆਂ ਹਾਕਾ ਰੋਜ ਹੀ ਪੈਂਦੀਆਂ ਰਹਿੰਦੀਆਂ ਹਨ।
Fareedkot Teekaਘਰ ਘਰ ਕੇ ਬੀਚ ਏਹੀ (ਪਾਹੁਚਾ) ਸੁਨੇਹਾ ਹੈ, ਜੋ ਮ੍ਰਿਤੂ ਕੇ (ਸਦੜੇ) ਬੁਲਾਵੇ ਨਿਤ ਆਵਤੇ ਹੈਂ, ਭਾਵ ਏਹਿ ਪਾਸ ਸੇ ਮਰ ਮਰ ਜਾਤੇ ਹੈਂ। ਵਾ (ਘਰਿ ਘਰਿ) ਸਾਸਤ੍ਰ ਸਾਸਤ੍ਰ ਮੇਂ (ਸਦੜੇ) ਬੁਲਾਵੇ ਜੀਵੋਂ ਕਿ ਪੜ ਰਹੇ ਹੈਂ ਕੇ ਅਪਨੇ ਸਰੂਪ ਮੇਂ (ਪਾਹੁਚਾ) ਪਹੁਚੋ॥
Prof. Sahib Singh(ਪਰਲੋਕ ਵਿਚ ਜਾਣ ਲਈ ਮੌਤ-ਰੂਪ) ਇਹ ਪਹੋਚਾ ਹਰੇਕ ਘਰ ਵਿਚ ਆ ਰਿਹਾ ਹੈ, ਇਹ ਸੱਦੇ ਨਿੱਤ ਪੈ ਰਹੇ ਹਨ;

ਪਦ ਅਰਥ ਘਰਿ ਘਰਿ = ਹਰੇਕ ਘਰ ਵਿਚ। ਪਾਹੁਚਾ = ਪਹੋਚਾ, ਸੱਦਾ {ਨੋਟ: ਵਿਆਹ ਦਾ ਸਾਹਾ ਤੇ ਲਗਨ ਮੁਕਰਰ ਹੋਣ ਤੇ ਮੁੰਡੇ ਵਾਲਿਆਂ ਦਾ ਨਾਈ ਜੰਞ ਦੀ ਗਿਣਤੀ ਤੇ ਹੋਰ ਜ਼ਰੂਰੀ ਸੁਨੇਹੇ ਲੈ ਕੇ ਲੜਕੀ ਵਾਲਿਆਂ ਦੇ ਘਰ ਜਾਂਦਾ ਹੈ। ਉਸ ਨੂੰ ਪਹੋਚੇ ਵਾਲਾ ਨਾਈ ਆਖਦੇ ਹਨ}। ਪਵੰਨਿ = ਪੈਂਦੇ ਹਨ।

SikhNet (Spanish)El mensajero hace su llamado a todos los hogares cada día,

ਸਦਣਹਾਰਾ ਸਿਮਰੀਐ; ਨਾਨਕ. ਸੇ ਦਿਹ ਆਵੰਨਿ ॥੪॥੧॥੨੦॥

sadanahaaraa simareeai; naanak. se dih aavan |4|1|20|

Sant Singh KhalsaRemember in meditation the One who summons us; O Nanak, that day is drawing near! ||4||1||20||
Manmohan SinghMeditate on the summoner, O Nanak, that day is approaching near.
Manmohan Singh (Punjabi)ਬੁਲਾਉਣ ਵਾਲੇ ਦਾ ਆਰਾਧ ਕਰ, ਹੇ ਨਾਨਕ! ਉਹ ਦਿਹਾੜਾ ਨੇੜੇ ਢੁਕ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਦਣਹਾਰਾ ਜੋ ਕਾਲ ਹੈ ਤਿਸ ਕੋ ਯਾਦ ਰਖੀਏ। ਜੋ ਦਿਨ ਪੜੋਸੀਆਂ ਪਰ ਆਏ ਹੈਂ, ਸੋ ਮ੍ਰਿਤੂ ਕੇ ਦਿਨ ਤੇਰੇ ਪਰ ਭੀ ਆਵਣਗੇ, ਭਾਵ ਸੇ ਦਿਨ ਆਵਨ ਸੇ ਪਹਿਲੇ ਪਰਮੇਸ੍ਵਰ ਕੋ ਸਿਮਰੁ; ਵਾ ਸੇ ਗਿਆਨਵਾਨਾਂ ਵਾਲੇ ਦਿਨ ਤੇਰੇ ਕੋ ਭੀ ਆਵੈਂਗੇ। ਸਾਸਤ੍ਰੋਂ ਦੁਆਰਾ ਬੁਲਾਵਨੇ ਵਾਲੇ ਪਰਮੇਸ੍ਵਰ ਕਾ ਸਿਮਰਨ ਕਰੋ॥੪॥੧॥੨੦॥
Prof. Sahib Singh(ਹੇ ਸਤਸੰਗੀਓ!) ਉਸ ਸੱਦਾ ਭੇਜਣ ਵਾਲੇ ਪਤੀ-ਪ੍ਰਭੂ ਨੂੰ ਯਾਦ ਕਰਨਾ ਚਾਹੀਦਾ ਹੈ, (ਕਿਉਂਕਿ) ਹੇ ਨਾਨਕ! (ਸਾਡੇ ਭੀ) ਉਹ ਦਿਨ (ਨੇੜੇ) ਆ ਰਹੇ ਹਨ ॥੪॥੧॥੨੦॥

ਪਦ ਅਰਥ ਦਿਹ = ਦਿਨ। ਆਵੰਨਿ = ਆਉਂਦੇ ਹਨ ॥੪॥

* ਨੋਟ: ਇਸ ਸ਼ਬਦ ਦੇ ਅਖ਼ੀਰਲੇ ਅੰਕ ਪੜ੍ਹੋ। ਅੰਕ ੪ ਸ਼ਬਦ ਦੇ ਬੰਦਾਂ ਦੀ ਗਿਣਤੀ ਹੈ। ਅੰਕ ੨੦ ਦੱਸਦਾ ਹੈ ਕਿ "ਗਉੜੀ" ਵਿਚ ਗੁਰੂ ਨਾਨਕ ਦੇਵ ਜੀ ਦਾ ਇਹ ੨੦-ਵਾਂ ਸ਼ਬਦ ਹੈ। ਪਿਛਲੇ ਸ਼ਬਦ ਦੇ ਅਖ਼ੀਰਲੇ ਅੰਕ।੪।੨।੧੯। ਦੱਸਦੇ ਸਨ ਕਿ "ਗਉੜੀ ਬੈਰਾਗਣਿ" ਵਿਚ ਗੁਰੂ ਨਾਨਕ ਦੇਵ ਜੀ ਦੇ ੨ ਸ਼ਬਦ ਹਨ। ਹੁਣ 'ਰਾਗਣੀ' ਫਿਰ ਬਦਲ ਗਈ ਹੈ, ਤੇ ਇਸ ਰਾਗਣੀ "ਗਉੜੀ ਪੂਰਬੀ ਦੀਪਕੀ" ਵਿਚ ਗੁਰੂ ਨਾਨਕ ਦੇਵ ਜੀ ਦਾ ੧ ਸ਼ਬਦ ਹੈ। ਇਸ ਸ਼ਬਦ ਦੇ ਸ਼ੁਰੂ ਵਿਚ ਲਿਖਿਆ ਮੂਲ-ਮੰਤ੍ਰ ਭੀ ਇਹੀ ਦੱਸਦਾ ਹੈ ਕਿ ਰਾਗਣੀ ਬਦਲ ਗਈ ਹੈ। * ਨੋਟ: ਇਸ ਸ਼ਬਦ ਅਤੇ ਸੋਹਲੇ ਵਿਚ ਆਏ ਇਸ ਸ਼ਬਦ ਵਿਚ ਰਤਾ ਕੁ ਫ਼ਰਕ ਹੈ। ਪਾਠਕ ਧਿਆਨ ਨਾਲ ਵੇਖ ਲੈਣ। * ਨੋਟ: ਵਿਆਹ ਦੇ ਸਮੇ ਪਹਿਲਾਂ ਮਾਂਈਏਂ ਪੈਣ ਦੀ ਰਸਮ ਕੀਤੀ ਜਾਂਦੀ ਹੈ। ਚਾਚੀਆਂ ਤਾਈਆਂ ਭਰਜਾਈਆਂ ਸਹੇਲੀਆਂ ਰਲ ਕੇ ਵਿਆਹ ਵਾਲੀ ਲੜਕੀ ਦੇ ਸਿਰ ਵਿਚ ਤੇਲ ਪਾਂਦੀਆਂ ਹਨ, ਉਸ ਨੂੰ ਇਸ਼ਨਾਨ ਕਰਾਂਦੀਆਂ ਹਨ, ਤੇ, ਨਾਲ ਨਾਲ ਸੁਹਾਗ ਦੇ ਗੀਤ ਗਾਂਦੀਆਂ ਹਨ, ਪਤੀ ਦੇ ਘਰ ਜਾ ਕੇ ਸੁਖੀ ਵੱਸਣ ਲਈ ਅਸੀਸਾਂ ਦੇਂਦੀਆਂ ਹਨ। ਉਹਨੀਂ ਦਿਨੀਂ ਰਾਤ ਨੂੰ ਗਾਵਣ ਬੈਠੀਆਂ ਜ਼ਨਾਨੀਆਂ ਭੀ ਸੋਹਿਲੜੇ ਜਾਂ ਸੁਹਾਗ ਦੇ ਗੀਤ ਗਾਂਦੀਆਂ ਹਨ। ਇਹਨਾਂ ਵਿਚ ਅਸੀਸਾਂ ਦੇ ਗੀਤ ਭੀ ਹੁੰਦੇ ਹਨ ਤੇ ਵੈਰਾਗ ਦੇ ਭੀ, ਕਿਉਂਕਿ ਇਕ ਪਾਸੇ ਤਾਂ ਲੜਕੀ ਨੇ ਵਿਆਹੀ ਜਾ ਕੇ ਆਪਣੇ ਪਤੀ ਦੇ ਘਰ ਜਾਣਾ ਹੈ, ਦੂਜੇ ਪਾਸੇ, ਉਸ ਲੜਕੀ ਦਾ ਮਾਪਿਆਂ ਭੈਣ ਭਰਾਵਾਂ ਸਹੇਲੀਆਂ ਚਾਚੀਆਂ ਤਾਈਆਂ ਭਰਜਾਈਆਂ ਆਦਿਕ ਨਾਲੋਂ ਵਿਛੋੜਾ

SikhNet (Spanish)no te olvides entonces del Uno que llama, pues el día llegará para todos. (4-1-20)

Open this shabad →

Shabad Guru Amardas Ji Raag Gauree continues on Ang 158

ਰਾਗੁ ਗਉੜੀ ਗੁਆਰੇਰੀ ॥ ਮਹਲਾ ੩ ਚਉਪਦੇ ॥

raag gaurree guaareree | mahalaa 3 chaupade |

Sant Singh KhalsaRaag Gauree Gwaarayree: Third Mehl, Chau-Padhay:
Manmohan SinghRag Gauri Guareri. 3rd Guru Chaupade.
Manmohan Singh (Punjabi)ਰਾਗ ਗਊੜੀ ਗੁਆਰੇਰੀ। ਤੀਜੀ ਪਾਤਸ਼ਾਹੀ ਚਉਪਦੇ।
Prof. Sahib Singhਰਾਗ ਗਉੜੀ-ਗੁਆਰੇਰੀ ਵਿੱਚ-ਗੁਰੂ ਅਮਰਦਾਸ ਜੀ ਦੀ ਚਾਰ-ਪਦਿਆਂ ਵਾਲੀ ਬਾਣੀ।

ਪਦ ਅਰਥ ਚਉਪਦੇ = ਚਾਰ ਬੰਦਾਂ ਵਾਲੇ ਸ਼ਬਦ {ਚਉ = ਚਾਰ। ਪਦ = ਬੰਦ}।

SikhNet (Spanish)Rag Gauri, Mejl Guru Amar Das, Tercer Canal Divino, Chau-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By true Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.

ਗੁਰਿ ਮਿਲਿਐ; ਹਰਿ ਮੇਲਾ ਹੋਈ ॥

gur miliai; har melaa hoee |

Sant Singh KhalsaMeeting the Guru, we meet the Lord.
Manmohan SinghBy meeting the Guru, God is met.
Manmohan Singh (Punjabi)ਗੁਰਾਂ ਨੂੰ ਭੇਟਣ ਦੁਆਰਾ ਵਾਹਿਗੁਰੂ ਮਿਲ ਪੈਂਦਾ ਹੈ।
Fareedkot Teekaਗੁਰੋਂ ਕੇ ਸਾਥ ਮਿਲਨੇ ਕਰ ਹਰੀ ਕੇ ਸਾਥ ਮਿਲਾਪ ਹੋ ਜਾਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ,

ਪਦ ਅਰਥ ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਮੇਲਾ = ਮਿਲਾਪ।

SikhNet (Spanish)Aquél que es encontrado por el Guru,

ਆਪੇ ਮੇਲਿ ਮਿਲਾਵੈ ਸੋਈ ॥

aape mel milaavai soee |

Sant Singh KhalsaHe Himself unites us in His Union.
Manmohan SinghThat Lord Himself unites in His Union.
Manmohan Singh (Punjabi)ਉਹ ਮਾਲਕ ਆਪ ਹੀ ਆਪਣੇ ਮਿਲਾਪ ਵਿੱਚ ਮਿਲਾ ਲੈਂਦਾ ਹੈ।
Fareedkot Teekaਪਰੰਤੂ ਜਬ ਆਪ ਸੇ ਵਾਹਿਗੁਰੂ ਮਿਲਾਵਤਾ ਹੈ ਤਬ ਗੁਰੋਂ ਕਾ ਮੇਲਾ ਹੋਤਾ ਹੈ॥
Prof. Sahib Singhਉਹ ਪਰਮਾਤਮਾ ਆਪ ਹੀ (ਜੀਵ ਨੂੰ ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ।

ਪਦ ਅਰਥ ਆਪੇ = (ਪ੍ਰਭੂ) ਆਪ ਹੀ।

SikhNet (Spanish)encuentra también a Su Señor, pero es el Señor Quien nos une con el Guru.

ਮੇਰਾ ਪ੍ਰਭੁ; ਸਭ ਬਿਧਿ ਆਪੇ ਜਾਣੈ ॥

meraa prabh; sabh bidh aape jaanai |

Sant Singh KhalsaMy God knows all His Own Ways.
Manmohan SinghMy Lord Himself known all the contrivances.
Manmohan Singh (Punjabi)ਮੇਰਾ ਸਾਈਂ ਸਾਰੀਆਂ ਯੁਕਤੀਆਂ ਆਪ ਹੀ ਜਾਣਦਾ ਹੈ।
Fareedkot Teekaਮੇਰਾ ਸ੍ਵਾਮੀ ਸਭ ਬਿਧੀ ਕੋ ਆਪ ਹੀ ਜਾਨਤਾ ਹੈ॥
Prof. Sahib Singhਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੇ ਚਰਨਾਂ ਵਿਚ ਮਿਲਣ ਦੇ) ਸਾਰੇ ਤਰੀਕੇ ਜਾਣਦਾ ਹੈ।

ਪਦ ਅਰਥ ਬਿਧਿ = (ਮਿਲਣ ਦੇ) ਢੰਗ।

SikhNet (Spanish)Mi Señor, de Sí Mismo lo sabe todo,

ਹੁਕਮੇ ਮੇਲੇ; ਸਬਦਿ ਪਛਾਣੈ ॥੧॥

hukame mele; sabad pachhaanai |1|

Sant Singh KhalsaBy the Hukam of His Command, He unites those who recognize the Word of the Shabad. ||1||
Manmohan SinghBy His command, He blends with-Himself those, who recognize His Name.
Manmohan Singh (Punjabi)ਆਪਣੇ ਫੁਰਮਾਨ ਦੁਆਰਾ, ਉਹ ਉਨ੍ਹਾਂ ਨੂੰ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ, ਜੋ ਉਸ ਦੇ ਨਾਮ ਨੂੰ ਸਿੰਞਾਣਦੇ ਹਨ।
Fareedkot Teekaਜਿਸ ਕੋ ਆਪਨੇ ਹੁਕਮ ਸੇ ਗੁਰੋਂ ਕੇ ਸਾਥ ਮੇਲਤਾ ਹੈ, ਸੋ (ਸਬਦਿ) ਉਪਦੇਸ਼ ਕੋ ਪਛਾਣਤਾ ਹੈ॥੧॥
Prof. Sahib Singh(ਜਿਸ ਮਨੁੱਖ ਨੂੰ ਪਰਮਾਤਮਾ ਆਪਣੇ) ਹੁਕਮ ਅਨੁਸਾਰ (ਗੁਰੂ ਨਾਲ) ਮਿਲਾਂਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ ॥੧॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ ॥੧॥

SikhNet (Spanish)y nos une Consigo Mismo, a través de Su Voluntad, y nos revela el Shabd, a todos.(1)

ਸਤਿਗੁਰ ਕੈ ਭਇ; ਭ੍ਰਮੁ ਭਉ ਜਾਇ ॥

satigur kai bhe; bhram bhau jaae |

Sant Singh KhalsaBy the Fear of the True Guru, doubt and fear are dispelled.
Manmohan SinghThrough the fear of the True Guru, doubt and other's dread vanish,
Manmohan Singh (Punjabi)ਸੱਚੇ ਗੁਰਾਂ ਦੇ ਡਰ ਰਾਹੀਂ ਸੰਦੇਹ ਤੇ ਹੋਰਸੁ ਦਾ ਖੌਫ ਅਲੋਪ ਹੋ ਜਾਂਦੇ ਹਨ।
Fareedkot Teekaਸਤਗੁਰੋਂ ਕਾ ਭ੍ਯ ਧਾਰਨੇ ਕਰ ਔਰ ਸਤਿਗੁਰੋਂ ਮੇਂ ਪ੍ਰੇਮ ਕਰਨੇ ਕਰ ਭ੍ਰਮ ਪੁਨਾ ਜਨਮ ਮਰਨ ਕਾ ਭ੍ਯ ਨਿਵਿਰਤ ਹੋ ਜਾਤਾ ਹੈ॥
Prof. Sahib Singhਗੁਰੂ ਦੇ ਡਰ-ਅਦਬ ਵਿਚ ਰਿਹਾਂ (ਦੁਨੀਆ ਵਾਲੀ) ਭਟਕਣਾ ਤੇ ਡਰ ਦੂਰ ਹੋ ਜਾਂਦਾ ਹੈ।

ਪਦ ਅਰਥ ਭਇ = ਭਉ ਵਿਚ, ਡਰ-ਅਦਬ ਵਿਚ। ਭ੍ਰਮੁ = ਭਟਕਣਾ। ਜਾਇ = ਦੂਰ ਹੋ ਜਾਂਦਾ ਹੈ।

SikhNet (Spanish)A través de la Reverencia al Señor, todas nuestras dudas y miedos desaparecen.

ਭੈ ਰਾਚੈ; ਸਚ ਰੰਗਿ ਸਮਾਇ ॥੧॥ ਰਹਾਉ ॥

bhai raachai; sach rang samaae |1| rahaau |

Sant Singh KhalsaImbued with His Fear, we are absorbed in the Love of the True One. ||1||Pause||
Manmohan SinghHe who remains immersed in Guru's awe gets absorbed in the love of the True One. Pause
Manmohan Singh (Punjabi)ਜੋ ਗੁਰਾਂ ਦੇ ਤ੍ਰਾਂਸ ਅੰਦਰ ਡੁੱਬਿਆ ਰਹਿੰਦਾ ਹੈ, ਉਹ ਸਤਿਪੁਰਖ ਦੀ ਪ੍ਰੀਤ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।
Fareedkot Teekaਯਾਂ ਤੇ ਜੋ ਪੁਰਸ ਸਤਗੁਰੋਂ ਕੇ ਭਯ ਮੇਂ ਰਚਤਾ ਹੈ, ਸੋ ਸਚੇ ਪਰਮੇਸ੍ਵਰ ਕੇ (ਰੰਗਿ) ਆਨੰਦ ਮੇਂ ਸਮਾਇ ਜਾਤੇ ਹੈਂ॥੧॥ ਰਹਾਉ ॥
Prof. Sahib Singhਜੇਹੜਾ ਮਨੁੱਖ (ਗੁਰੂ ਦੇ) ਡਰ-ਅਦਬ ਵਿਚ ਮਗਨ ਰਹਿੰਦਾ ਹੈ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ (ਪ੍ਰੇਮ) ਰੰਗ ਵਿਚ ਸਮਾਇਆ ਰਹਿੰਦਾ ਹੈ ॥੧॥ ਰਹਾਉ ॥
SikhNet (Spanish)Aquél que está imbuido en el Temor Reverencial se inmerge en el Amor de la Verdad. (1-Pausa)

ਗੁਰਿ ਮਿਲਿਐ; ਹਰਿ. ਮਨਿ ਵਸੈ ਸੁਭਾਇ ॥

gur miliai; har. man vasai subhaae |

Sant Singh KhalsaMeeting the Guru, the Lord naturally dwells within the mind.
Manmohan SinghOn meeting the Guru, God easily, resides within man's mind.
Manmohan Singh (Punjabi)ਗੁਰਾਂ ਨੂੰ ਭੇਟਣ ਤੇ, ਵਾਹਿਗੁਰੂ, ਸੁਖੈਨ ਹੀ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
Fareedkot Teekaਗੁਰੋਂ ਕੇ ਮਿਲਨੇ ਸੇ ਸ੍ਵਭਾਵਕ ਹੀ ਹਰੀ ਮਨ ਮੇਂ ਵਸ ਜਾਤਾ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਪਰਮਾਤਮਾ (ਭੀ ਆਪਣੀ) ਪਿਆਰ-ਰੁਚੀ ਦੇ ਕਾਰਨ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ।

ਪਦ ਅਰਥ ਸੁਭਾਇ = {स्वभावेन} ਆਪਣੀ ਪਿਆਰ-ਰੁਚੀ ਦੇ ਕਾਰਨ।

SikhNet (Spanish)Encontrando al Guru, el Señor habita en nuestra mente de modo imperceptible.

ਮੇਰਾ ਪ੍ਰਭੁ ਭਾਰਾ; ਕੀਮਤਿ ਨਹੀ ਪਾਇ ॥

meraa prabh bhaaraa; keemat nahee paae |

Sant Singh KhalsaMy God is Great and Almighty; His value cannot be estimated.
Manmohan SinghMy Master is great. His worth cannot be appraised.
Manmohan Singh (Punjabi)ਮੇਰਾ ਮਾਲਕ ਵਿਸ਼ਾਲ ਹੈ, ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teekaਵਹੁ ਮੇਰਾ ਪ੍ਰਭੂ ਬਡਾ ਭਾਰਾ ਹੈ, ਉਸ ਕੀ ਕੀਮਤਿ ਨਹੀਂ ਪਾਈ ਜਾਤੀ॥
Prof. Sahib Singhਪਿਆਰਾ ਪ੍ਰਭੂ ਬੇਅੰਤ ਗੁਣਾਂ ਦਾ ਮਾਲਕ ਹੈ, ਕੋਈ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ (ਭਾਵ, ਇਹ ਨਹੀਂ ਦੱਸ ਸਕਦਾ ਕਿ ਦੁਨੀਆ ਦੇ ਕਿਸੇ ਪਦਾਰਥ ਦੇ ਵੱਟੇ ਪਰਮਾਤਮਾ ਮਿਲ ਸਕਦਾ ਹੈ)।

ਪਦ ਅਰਥ ਭਾਰਾ = ਬਹੁਤ ਗੁਣਾਂ ਦਾ ਮਾਲਕ।

SikhNet (Spanish)Mi Señor es Todopoderoso, yo no Lo podría evaluar.

ਸਬਦਿ ਸਾਲਾਹੈ; ਅੰਤੁ ਨ ਪਾਰਾਵਾਰੁ ॥

sabad saalaahai; ant na paaraavaar |

Sant Singh KhalsaThrough the Shabad, I praise Him; He has no end or limitations.
Manmohan SinghUnder Guru's instruction, I praise Him, who has no limit, this or that end.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਂਬੇ ਮੈਂ ਉਸ ਦੀ ਪਰਸੰਸਾ ਕਰਦਾ ਹਾਂ, ਜਿਸ ਦਾ ਕੋਈ ਓੜਕ, ਇਹ ਜਾਂ ਉਹ ਕਿਨਾਰਾ ਨਹੀਂ।
Fareedkot Teekaਜਿਸ ਕੇ ਪਾਰ ਉਰਾਰ ਕਾ ਅੰਤ ਨਹੀਂ ਸੋ ਵਾਹਿਗੁਰੂ ਗੁਰੋਂ ਕੇ ਉਪਦੇਸ਼ ਕਰ ਸਲਾਹੀਤਾ ਹੈ, ਤਬ ਤਿਸ ਕੀ ਸ਼ਲਾਘਾ ਕਰੀਏ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਸ ਦੀ ਹਸਤੀ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ,
SikhNet (Spanish)Lo alabo a través del Shabd y Él,

ਮੇਰਾ ਪ੍ਰਭੁ ਬਖਸੇ; ਬਖਸਣਹਾਰੁ ॥੨॥

meraa prabh bakhase; bakhasanahaar |2|

Sant Singh KhalsaMy God is the Forgiver. I pray that He may forgive me. ||2||
Manmohan SinghMy lord is the pardoner. May He forgive me.
Manmohan Singh (Punjabi)ਮੇਰਾ ਸੁਆਮੀ ਮੁਆਫੀ-ਦੇਣਹਾਰ ਹੈ। ਰੱਬ ਕਰੇ, ਉਹ ਮੈਨੂੰ ਮਾਫ ਕਰ ਦੇਵੇ।
Fareedkot Teekaਤਬ ਮੇਰਾ ਪ੍ਰਭੂ ਜੋ ਬਖਸਨੇ ਵਾਲਾ ਹੈ, ਸੋ ਬਖਸ ਲੇਤਾ ਹੈ॥੨॥
Prof. Sahib Singhਬਖ਼ਸ਼ਣਹਾਰ ਪ੍ਰਭੂ (ਉਸ ਦੇ ਸਾਰੇ ਗੁਨਾਹ) ਬਖ਼ਸ਼ ਲੈਂਦਾ ਹੈ ॥੨॥
SikhNet (Spanish)mi Maestro, en Su Misericordia, nos perdona a todos. (2)

ਗੁਰਿ ਮਿਲਿਐ; ਸਭ ਮਤਿ ਬੁਧਿ ਹੋਇ ॥

gur miliai; sabh mat budh hoe |

Sant Singh KhalsaMeeting the Guru, all wisdom and understanding are obtained.
Manmohan SinghOn meeting the Guru, all wisdom and understanding are obtained.
Manmohan Singh (Punjabi)ਗੁਰਾਂ ਦੇ ਮਿਲ ਪੈਣ ਤੇ ਸਮੂਹ ਸਿਆਣਪ ਅਤੇ ਸਮਝ ਆ ਜਾਂਦੀ ਹੈ।
Fareedkot Teekaਗੁਰੋਂ ਕੇ ਸਾਥ ਮਿਲਨੇ ਕਰ ਸਭ ਮਤਿ ਔਰ ਬੁਧੁ ਸ੍ਰੇਸਟ ਹੋਈ ਹੈ॥
Prof. Sahib Singhਜੇ ਗੁਰੂ ਮਿਲ ਪਏ (ਤਾਂ ਮਨੁੱਖ ਦੇ ਅੰਦਰ) ਉੱਚੀ ਬੁੱਧੀ ਪੈਦਾ ਹੋ ਜਾਂਦੀ ਹੈ,
SikhNet (Spanish)Encontrando al Guru la mente se ilumina.

Open this shabad (20 lines, Angs 157-158) →

Ang 157 of 1430