ੴ

ਸਿੱਖਬਾਣੀ · SikhBani

ਇਕਿ ਗਾਵਤ ਰਹੇ ਮਨਿ ਸਾਦੁ ਨ ਪਾਇ ॥

eik gaavat rahe man saad na paae
Guru Amardas Ji ਗੁਰੂ ਅਮਰਦਾਸ ਜੀ · Raag Gauree · Ang 158, 159 · 19 lines
Translations

ਗਉੜੀ ਗੁਆਰੇਰੀ ਮਹਲਾ ੩ ॥

gaurree guaareree mahalaa 3 | Ang 158

Sant Singh KhalsaGauree Gwaarayree, Third Mehl:
Manmohan SinghGauri Guareri, 3rd Guru.
Manmohan Singh (Punjabi)ਗਉੜੀ ਗੁਆਰੇਰੀ, ਪਾਤਸ਼ਾਹੀ ਤੀਜੀ।
SikhNet (Spanish)Gauri Guareri, Mejl Guru Amar Das, Tercer Canal Divino.

ਇਕਿ ਗਾਵਤ ਰਹੇ; ਮਨਿ ਸਾਦੁ. ਨ ਪਾਇ ॥

eik gaavat rahe; man saad. na paae | Ang 158

Sant Singh KhalsaSome sing on and on, but their minds do not find happiness.
Manmohan SinghSome go on of singing, but their mind drives no solace.
Manmohan Singh (Punjabi)ਕਈ ਗਾਊਦੇ ਹੀ ਰਹਿੰਦੇ ਹਨ ਪਰ ਉਨ੍ਹਾਂ ਦੇ ਚਿੱਤ ਨੂੰ ਰਸ ਨਹੀਂ ਆਉਂਦਾ।
Fareedkot Teekaਏਕ ਪੁਰਸ ਸਰਧਾਹੀਨ ਗਾਵਤੇ ਰਹਤੇ ਹੈਂ ਮਨ ਮੇਂ ਸਾਦ ਨਹੀਂ ਪਾਵਤੇ॥
Prof. Sahib Singhਕਈ ਮਨੁੱਖ ਐਸੇ ਹਨ ਜੋ (ਭਗਤੀ ਦੇ ਗੀਤ) ਗਾਂਦੇ (ਤਾਂ) ਰਹਿੰਦੇ ਹਨ (ਪਰ ਉਹਨਾਂ ਦੇ) ਮਨ ਵਿਚ ਕੋਈ ਆਨੰਦ ਪੈਦਾ ਨਹੀਂ ਹੁੰਦਾ,

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਮਨਿ = ਮਨ ਵਿਚ। ਸਾਦੁ = ਆਨੰਦ, ਸੁਆਦ।

SikhNet (Spanish)Algunos cantan las Alabanzas del Señor, pero no logran disfrutar del Sabor,

ਹਉਮੈ ਵਿਚਿ ਗਾਵਹਿ; ਬਿਰਥਾ ਜਾਇ ॥

haumai vich gaaveh; birathaa jaae | Ang 158

Sant Singh KhalsaIn egotism, they sing, but it is wasted uselessly.
Manmohan SinghIn pride, they sing and all goes in vain.
Manmohan Singh (Punjabi)ਹੰਕਾਰ ਅੰਦਰ ਉਹ ਗਾਊਂਦੇ ਹਨ ਅਤੇ ਸਾਰਾ ਕੁਝ ਬੇਅਰਥ ਜਾਂਦਾ ਹੈ।
Fareedkot Teekaਕਿਉਂਕਿ ਹੰਕਾਰ ਕੇ ਬੀਚ ਗਾਇਨ ਕੀਆ ਹੂਆ ਬਿਅਰਥ ਹੀ ਜਾਤਾ ਹੈ॥
Prof. Sahib Singh(ਕਿਉਂਕਿ ਉਹ ਆਪਣੇ ਭਗਤ ਹੋਣ ਦੀ) ਹਉਮੈ ਵਿਚ (ਭਗਤੀ ਦੇ ਗੀਤ) ਗਾਂਦੇ ਹਨ (ਉਹਨਾਂ ਦਾ ਇਹ ਉੱਦਮ) ਵਿਅਰਥ ਚਲਾ ਜਾਂਦਾ ਹੈ।

ਪਦ ਅਰਥ ਜਾਇ = ਜਾਂਦਾ ਹੈ।

SikhNet (Spanish)pues ellos cantan a través de su ego y su esfuerzo es desperdiciado.

ਗਾਵਣਿ ਗਾਵਹਿ; ਜਿਨ ਨਾਮ ਪਿਆਰੁ ॥

gaavan gaaveh; jin naam piaar | Ang 158

Sant Singh KhalsaThose who love the Naam, sing the song.
Manmohan SinghThey, who love the Name, sing God's songs.
Manmohan Singh (Punjabi)ਜੋ ਨਾਮ ਨੂੰ ਪ੍ਰੀਤ ਕਰਦੇ ਹਨ, ਉਹ ਵਾਹਿਗੁਰੂ ਦੇ ਗੀਤ ਗਾਉਂਦੇ ਹਨ।
Fareedkot Teekaਜਿਨੋਂ ਕਾ ਨਾਮ ਮੇਂ ਪਿਆਰ ਹੈ, ਸੋ ਸਚੇ ਕੇ (ਗਾਵਣਿ) ਸਬਦੁ ਗਾਵਤੇ ਹੈਂ॥
Prof. Sahib Singh(ਸਿਫ਼ਤ-ਸਾਲਾਹ ਦੇ ਗੀਤ) ਅਸਲ ਵਿਚ ਉਹ ਮਨੁੱਖ ਗਾਂਦੇ ਹਨ, ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਨਾਲ ਪਿਆਰ ਹੈ,
SikhNet (Spanish)Sólo aquél que ama el Nombre del Señor, puede cantar en Verdad,

ਸਾਚੀ ਬਾਣੀ ਸਬਦ ਬੀਚਾਰੁ ॥੧॥

saachee baanee sabad beechaar |1| Ang 158

Sant Singh KhalsaThey contemplate the True Bani of the Word, and the Shabad. ||1||
Manmohan SinghThey reflect over the Lord word, True Gurbani,
Manmohan Singh (Punjabi)ਉਹ ਸਾਹਿਬ ਦੇ ਸ਼ਬਦ, ਸੱਚੀ ਗੁਰਬਾਣੀ, ਦਾ ਧਿਆਨ ਧਾਰਦੇ ਹਨ।
Fareedkot Teekaਅਰੁ (ਸਾਚੀ ਬਾਣੀ) ਗੁਰ ਉਪਦੇਸ ਦ੍ਵਾਰਾ (ਸਬਦੁ) ਬ੍ਰਹਮੁ ਵੀਚਾਰ ਕਰਤੇ ਹੈਂ॥੧॥
Prof. Sahib Singhਜੇਹੜੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦਾ, ਸ਼ਬਦ ਦਾ ਵਿਚਾਰ (ਆਪਣੇ ਹਿਰਦੇ ਵਿਚ ਟਿਕਾਂਦੇ ਹਨ) ॥੧॥
SikhNet (Spanish)y habitar en la Palabra del Shabd Verdadero.(1)

ਗਾਵਤ ਰਹੈ; ਜੇ ਸਤਿਗੁਰ ਭਾਵੈ ॥

gaavat rahai; je satigur bhaavai | Ang 158

Sant Singh KhalsaThey sing on and on, if it pleases the True Guru.
Manmohan SinghIf it pleases the True Guru man continues singing Lord's praises.
Manmohan Singh (Punjabi)ਜੇਕਰ ਸੱਚੇ ਗੁਰਾਂ ਨੂੰ ਚੰਗਾ ਲਗੇ, ਤਾਂ ਆਦਮੀ ਸਾਈਂ ਦਾ ਜੱਸ ਗਾਇਨ ਕਰਦਾ ਰਹਿੰਦਾ ਹੈ।
Fareedkot Teekaਜੋ ਸਤਿਗੁਰੋਂ ਕੋ ਭਾਵਤੇ ਹੈਂ, ਸੋ ਗਾਵਤੇ ਹੈਂ॥
Prof. Sahib Singhਜੇ ਗੁਰੂ ਨੂੰ ਚੰਗਾ ਲੱਗੇ (ਜੇ ਗੁਰੂ ਮਿਹਰ ਕਰੇ ਤਾਂ ਉਸ ਦੀ ਮਿਹਰ ਦਾ ਸਦਕਾ ਉਸ ਦੀ ਸਰਨ ਆਇਆ ਮਨੁੱਖ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,

ਪਦ ਅਰਥ ਸਤਿਗੁਰ ਭਾਵੈ = ਗੁਰੂ ਨੂੰ ਚੰਗਾ ਲੱਗੇ।

SikhNet (Spanish)Si el Guru Verdadero así lo desea, nuestra Alabanza es aprobada,

ਮਨੁ ਤਨੁ ਰਾਤਾ; ਨਾਮਿ ਸੁਹਾਵੈ ॥੧॥ ਰਹਾਉ ॥

man tan raataa; naam suhaavai |1| rahaau | Ang 158

Sant Singh KhalsaTheir minds and bodies are embellished and adorned, attuned to the Naam, the Name of the Lord. ||1||Pause||
Manmohan SinghBeing imbued with the Name, his soul and body look dignified. Pause.
Manmohan Singh (Punjabi)ਨਾਮ ਨਾਲ ਰੰਗੀਜੇ ਹੋਣ ਕਰਕੇ ਉਸ ਦੀ ਆਤਮਾ ਤੇ ਦੇਹਿ ਸਸ਼ੋਭਤ ਦਿਸਦੇ ਹਨ। ਠਹਿਰਾਉ।
Fareedkot Teekaਔਰ (ਨਾਮਿ) ਨਾਮੀ ਵਾਹਗੁਰੂ ਮੇਂ ਮਨ ਤਨ ਕਰ ਰੱਤੇ ਹੈਂ, ਸੋ ਗਾਵਨੇ ਵਾਲੋਂ ਮੇਂ ਸੋਭਨੀਕ ਹੈਂ॥੧॥ ਰਹਾਉ ॥
Prof. Sahib Singhਉਸ ਦਾ ਮਨ ਉਸ ਦਾ ਤਨ ਪ੍ਰਭੂ ਦੇ ਨਾਮ ਵਿਚ ਰੰਗਿਆ ਜਾਂਦਾ ਹੈ ਤੇ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਨਾਮਿ = ਨਾਮ ਵਿਚ। ਸੁਹਾਵੈ = ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੧॥ ਰਹਾਉ ॥

SikhNet (Spanish)nuestra mente y cuerpo son imbuidos en el Naam, el Nombre del Señor, y se tornan bellos. (1-Pausa)

ਇਕਿ ਗਾਵਹਿ; ਇਕਿ ਭਗਤਿ ਕਰੇਹਿ ॥

eik gaaveh; ik bhagat karehi | Ang 158

Sant Singh KhalsaSome sing, and some perform devotional worship.
Manmohan SinghSome there are who sing, and some perform service.
Manmohan Singh (Punjabi)ਕਈ ਗਾਉਂਦੇ ਹਨ ਤੇ ਕਈ ਟਹਿਲ ਸੇਵਾ ਕਮਾਉਂਦੇ ਹਨ।
Fareedkot Teekaਇਕ ਗਾਵਤੇ ਹੈਂ ਇਕ ਬਨਾਵਟੀ ਭਗਤੀ ਕਰਤੇ ਹੈਂ॥
Prof. Sahib Singhਕਈ ਮਨੁੱਖ ਐਸੇ ਹਨ ਜੋ (ਭਗਤੀ ਦੇ ਗੀਤ) ਗਾਂਦੇ ਹਨ ਤੇ ਰਾਸਾਂ ਪਾਂਦੇ ਹਨ,

ਪਦ ਅਰਥ ਭਗਤਿ ਕਰੇਹਿ = ਰਾਸਾਂ ਪਾਂਦੇ ਹਨ।

SikhNet (Spanish)Algunos hay que cantan y otros hay que bailan,

ਨਾਮੁ. ਨ ਪਾਵਹਿ; ਬਿਨੁ ਅਸਨੇਹ ॥

naam. na paaveh; bin asaneh | Ang 158

Sant Singh KhalsaWithout heart-felt love, the Naam is not obtained.
Manmohan SinghBut without hearty love, they attain not to Lord's Name.
Manmohan Singh (Punjabi)ਪਰ ਦਿੱਲੀ ਪਿਰਹੜੀ ਦੇ ਬਗੈਰ ਨਾਮ ਨੂੰ ਪ੍ਰਾਪਤ ਨਹੀਂ ਹੁੰਦੇ।
Fareedkot Teekaਪਰੰਤੂ ਪਰਮੇਸ੍ਵਰ ਮੇਂ ਪ੍ਰੇਮ ਕੀਏ ਬਿਨਾਂ ਨਾਮ ਕੋ ਨਹੀਂ ਪ੍ਰਾਪਤ ਹੋਤੇ।
Prof. Sahib Singhਪਰ ਪ੍ਰਭੂ-ਚਰਨਾਂ ਦੇ ਪਿਆਰ ਤੋਂ ਬਿਨਾ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ।

ਪਦ ਅਰਥ ਅਸਨੇਹ = {स्नेह} ਪਿਆਰ।

SikhNet (Spanish)pero sin Amor en sus corazones no obtendrán el Nombre del Señor.

ਸਚੀ ਭਗਤਿ; ਗੁਰਸਬਦ ਪਿਆਰਿ ॥

sachee bhagat; gurasabad piaar | Ang 158

Sant Singh KhalsaTrue devotional worship consists of love for the Word of the Guru's Shabad.
Manmohan SinghTrue devotion consists in enshrining affection for the Guru's Word.
Manmohan Singh (Punjabi)ਸੱਚਾ ਅਨੁਰਾਗ ਗੁਰੂ ਦੇ ਸ਼ਬਦ ਨੂੰ ਪ੍ਰੇਮ ਕਰਨ ਵਿੱਚ ਹੈ।
Fareedkot Teekaਜਿਨੋਂ ਨੇ ਗੁਰੋਂ ਕੇ ਉਪਦੇਸ ਮੇਂ ਪਿਆਰ ਕੀਆ ਹੈ ਤਿਨੋਂ ਭੀ ਭਗਤੀ ਸਚੀ ਹੈ॥
Prof. Sahib Singhਉਹਨਾਂ ਦੀ ਹੀ ਭਗਤੀ ਪਰਵਾਨ ਹੁੰਦੀ ਹੈ, ਜੇਹੜੇ ਗੁਰੂ ਦੇ ਸ਼ਬਦ ਦੇ ਪਿਆਰ ਵਿਚ ਜੁੜੇ ਰਹਿੰਦੇ ਹਨ,

ਪਦ ਅਰਥ ਪਿਆਰਿ = ਪਿਆਰ ਵਿਚ।

SikhNet (Spanish)La Alabanza Verdadera está en el Amor a la Palabra del Shabd del Guru

ਅਪਨਾ ਪਿਰੁ ਰਾਖਿਆ; ਸਦਾ ਉਰਿ ਧਾਰਿ ॥੨॥

apanaa pir raakhiaa; sadaa ur dhaar |2| Ang 158

Sant Singh KhalsaThe devotee keeps his Beloved clasped tightly to his heart. ||2||
Manmohan SinghHis beloved, the devotee, ever keeps clasped to his heart.
Manmohan Singh (Punjabi)ਆਪਣੇ ਪ੍ਰੀਤਮ ਨੂੰ ਅਨੁਰਾਗੀ, ਸਦੀਵ ਹੀ, ਆਪਣੇ ਦਿਲ ਨਾਲ ਲਾਈ ਰਖਦਾ ਹੈ।
Fareedkot Teekaਔਰ ਅਪਨੇ ਪਤੀ ਕੋ ਸਦਾ ਹ੍ਰਿਦਯ ਮੇਂ ਧਾਰਨ ਕਰ ਰਖਾ ਹੈ॥੨॥
Prof. Sahib Singhਜਿਨ੍ਹਾਂ ਨੇ ਆਪਣੇ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਟਿਕਾ ਕੇ ਰੱਖਿਆ ਹੋਇਆ ਹੈ ॥੨॥

ਪਦ ਅਰਥ ਉਰਿ = ਹਿਰਦੇ ਵਿਚ ॥੨॥

SikhNet (Spanish)y en conservar al Señor en nuestro corazón. (2)

ਭਗਤਿ ਕਰਹਿ ਮੂਰਖ; ਆਪੁ ਜਣਾਵਹਿ ॥

bhagat kareh moorakh; aap janaaveh | Ang 159

Sant Singh KhalsaThe fools perform devotional worship by showing off;
Manmohan SinghThe fools perform service, and show themselves off.
Manmohan Singh (Punjabi)ਬੇਵਕੂਫ ਸੇਵਾ ਕਮਾਉਂਦੇ ਹਨ ਅਤੇ ਆਪਣੇ ਆਪ ਦਾ ਮੁਜ਼ਾਹਰਾ ਕਰਦੇ ਹਨ।
Fareedkot Teekaਜੋ ਮੂਰਖ ਭਗਤੀ ਕਰ ਕੇ ਅਪਨੇ ਆਪ ਕੋ ਜਣਾਵਤੇ ਹੈਂ॥
Prof. Sahib Singhਮੂਰਖ ਲੋਕ ਰਾਸਾਂ ਪਾਂਦੇ ਹਨ ਤੇ ਆਪਣੇ ਆਪ ਨੂੰ ਭਗਤ ਪਰਗਟ ਕਰਦੇ ਹਨ।

ਪਦ ਅਰਥ ਆਪੁ = ਆਪਣੇ ਆਪ ਨੂੰ। ਆਪੁ ਜਣਾਵਹਿ = ਆਪਣੇ ਆਪ ਨੂੰ ਭਗਤ ਜ਼ਾਹਰ ਕਰਦੇ ਹਨ।

SikhNet (Spanish)Aquél que danza en alabanza y trata de hacerse conocido,

ਨਚਿ ਨਚਿ ਟਪਹਿ; ਬਹੁਤੁ ਦੁਖੁ ਪਾਵਹਿ ॥

nach nach ttapeh; bahut dukh paaveh | Ang 159

Sant Singh Khalsathey dance and dance and jump all around, but they only suffer in terrible pain.
Manmohan SinghThey continually dance and jump, and suffer great agony.
Manmohan Singh (Punjabi)ਉਹ ਲਗਾਤਾਰ ਨਿਰਤਕਾਰੀ ਕਰਦੇ ਤੇ ਕੁੱਦਦੇ ਹਨ ਅਤੇ ਘਣੀ ਤਕਲੀਫ ਭੋਗਦੇ ਹਨ।
Fareedkot Teekaਅਰੁ ਨਚ ਨਚ ਕਰ ਟਪਤੇ ਹੈਂ, ਸੋ ਬਹੁਤ ਦੁਖ ਪਾਵਤੇ ਹੈਂ॥
Prof. Sahib Singh(ਉਹ ਮੂਰਖ ਰਾਸਾਂ ਪਾਣ ਵੇਲੇ) ਨੱਚ ਨੱਚ ਕੇ ਟੱਪਦੇ ਹਨ (ਪਰ ਅੰਤਰ ਆਤਮੇ ਹਉਮੈ ਦੇ ਕਾਰਨ ਆਤਮਕ ਆਨੰਦ ਦੇ ਥਾਂ) ਦੁਖ ਹੀ ਦੁਖ ਪਾਂਦੇ ਹਨ।
SikhNet (Spanish)su baile lo hace en vano y su sufrimiento será grande.

ਨਚਿਐ ਟਪਿਐ; ਭਗਤਿ. ਨ ਹੋਇ ॥

nachiai ttapiai; bhagat. na hoe | Ang 159

Sant Singh KhalsaBy dancing and jumping, devotional worship is not performed.
Manmohan SinghBy dancing and jumping Lord's worship is not performed.
Manmohan Singh (Punjabi)ਨਿਰਤਕਾਰੀ ਕਰਨ ਤੇ ਕੁੱਦਣ ਨਾਲ ਪ੍ਰਭੂ ਦੀ ਪੂਜਾ ਨਹੀਂ ਹੁੰਦੀ।
Fareedkot Teekaਕਿਉਂਕਿ ਨਚਣੇ ਟਪਣੇ ਕਰ ਕੇ ਭਗਤੀ ਨਹੀਂ ਹੋਤੀ॥☬ਪ੍ਰਸ਼ਨ: ਕੈਸੇ ਹੋਤੀ ਹੈ?☬ਉੱਤ੍ਰ:
Prof. Sahib Singhਨੱਚਣ ਟੱਪਣ ਨਾਲ ਭਗਤੀ ਨਹੀਂ ਹੁੰਦੀ।
SikhNet (Spanish)Simplemente por bailar, uno no alaba al Señor,

ਸਬਦਿ ਮਰੈ; ਭਗਤਿ ਪਾਏ ਜਨੁ ਸੋਇ ॥੩॥

sabad marai; bhagat paae jan soe |3| Ang 159

Sant Singh KhalsaBut one who dies in the Word of the Shabad, obtains devotional worship. ||3||
Manmohan SinghThat person, who dies of the Divine Word, achieves Master's devotional worship.
Manmohan Singh (Punjabi)ਉਹ ਪੁਰਸ਼ ਜੋ ਰੱਬੀ ਕਲਾਮ ਨਾਲ ਮਰਦਾ ਹੈ, ਮਾਲਕ ਦੀ ਪ੍ਰੇਮ-ਮਈ ਸੇਵਾ ਨੂੰ ਪਾ ਲੈਂਦਾ ਹੈ।
Fareedkot Teekaਜੋ ਗੁਰੋਂ ਕੇ ਉਪਦੇਸ ਕਰ ਜੀਵ ਭਾਵ ਸੇ ਮਰੇ ਹੈਂ, ਸੋ ਪੁਰਸ਼ ਭਗਤੀ ਕੋ ਪ੍ਰਾਪਤ ਹੋਏ ਹੈਂ॥੩॥
Prof. Sahib Singhਪਰਮਾਤਮਾ ਦੀ ਭਗਤੀ ਉਹੀ ਮਨੁੱਖ ਪ੍ਰਾਪਤ ਕਰ ਸਕਦਾ ਹੈ, ਜੇਹੜਾ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਾ-ਭਾਵ ਵਲੋਂ, ਹਉਮੈ ਵਲੋਂ) ਮਰਦਾ ਹੈ ॥੩॥

ਪਦ ਅਰਥ ਮਰੈ = ਆਪਾ-ਭਾਵ ਵਲੋਂ ਮਰਦਾ ਹੈ। ਸੋਇ = ਉਹ ਹੀ ॥੩॥

SikhNet (Spanish)pero aquél que muere por la Palabra del Shabd obtiene la Verdad del Señor. (3)

ਭਗਤਿ ਵਛਲੁ; ਭਗਤਿ ਕਰਾਏ ਸੋਇ ॥

bhagat vachhal; bhagat karaae soe | Ang 159

Sant Singh KhalsaThe Lord is the Lover of His devotees; He inspires them to perform devotional worship.
Manmohan SinghThat lover of devotion Himself makes man undertake His meditation.
Manmohan Singh (Punjabi)ਉਹ ਅਨੁਰਾਗ ਦਾ ਪਿਆਰ, ਆਦਮੀ ਪਾਸੋਂ ਖੁਦ ਆਪਣੀ ਬੰਦਗੀ ਕਰਵਾਉਂਦਾ ਹੈ।
Fareedkot Teekaਜੇ ਕਰ ਸੋ ਭਗਤ ਵਤਸਲ ਭਗਤੀ ਕਰਾਵੇ ਤੋ ਹੋਤੀ ਹੈ॥
Prof. Sahib Singhਭਗਤਾਂ ਨਾਲ ਪਿਆਰ ਕਰਨ ਵਾਲਾ ਉਹ ਪਰਮਾਤਮਾ ਹੀ ਜੀਵਾਂ ਪਾਸੋਂ ਭਗਤੀ ਕਰਵਾਉਂਦਾ ਹੈ।

ਪਦ ਅਰਥ ਵਛਲੁ = {वत्सल} ਪਿਆਰ ਕਰਨ ਵਾਲਾ।

SikhNet (Spanish)Él, el Señor es el Amante de Sus Devotos, y Él hace que todos Lo alaben.

ਸਚੀ ਭਗਤਿ; ਵਿਚਹੁ ਆਪੁ ਖੋਇ ॥

sachee bhagat; vichahu aap khoe | Ang 159

Sant Singh KhalsaTrue devotional worship consists of eliminating selfishness and conceit from within.
Manmohan SinghTrue devotional service consists in effacing one's self from within.
Manmohan Singh (Punjabi)ਸਚੀ ਪ੍ਰੇਮ-ਮਈ ਸੇਵਾ ਆਪਣੇ ਆਪ ਨੂੰ ਅੰਦਰੋਂ ਗੁਆਉਣ ਵਿੱਚ ਹੈ।
Fareedkot Teekaਪਰੰਤੂ ਜੇ ਮਨ ਕੇ ਬੀਚ ਸੇ ਆਪਾ ਭਾਵ ਖੋਇ ਦੇਵੈ ਤੌ ਸਚੀ ਭਗਤੀ ਹੋਤੀ ਹੈ॥
Prof. Sahib Singhਉਸ ਦੀ ਸਦਾ ਥਿਰ ਰਹਿਣ ਵਾਲੀ ਭਗਤੀ ਦੁਆਰਾ ਅੰਦਰੋਂ ਹਉਮੈ ਦੂਰ ਹੁੰਦੀ ਹੈ।

ਪਦ ਅਰਥ ਸਚੀ = ਸਦਾ-ਥਿਰ ਰਹਿਣ ਵਾਲੀ, ਪਰਵਾਨ।

SikhNet (Spanish)La Verdadera Alabanza es aquélla en la que uno pierde el sentido de su propio ser.

ਮੇਰਾ ਪ੍ਰਭੁ ਸਾਚਾ; ਸਭ ਬਿਧਿ ਜਾਣੈ ॥

meraa prabh saachaa; sabh bidh jaanai | Ang 159

Sant Singh KhalsaMy True God knows all ways and means.
Manmohan SinghThe True Lord of mine knows all the contrivances.
Manmohan Singh (Punjabi)ਮੇਰਾ ਸੱਚਾ ਸੁਆਮੀ ਸਾਰੇ ਢੰਗ ਜਾਣਦਾ ਹੈ।
Fareedkot Teekaਮੇਰਾ ਪ੍ਰਭੂ ਸੋ ਸਚਾ ਹੈ, ਸੋ ਸਰਬ ਬਿਧਿਓਂ ਕੋ ਜਾਣਤਾ ਹੈ॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ?) ਭਗਤੀ ਨਾਲ ਪਿਆਰ ਕਰਨ ਵਾਲਾ ਉਹ ਪਰਮਾਤਮਾ ਸਭ ਜੀਵਾਂ ਦੇ ਢੰਗ ਜਾਣਦਾ ਹੈ (ਕਿ ਇਹ ਭਗਤੀ ਕਰਦੇ ਹਨ ਜਾਂ ਪਖੰਡ)।

ਪਦ ਅਰਥ ਸਭ ਬਿਧਿ = ਹਰੇਕ ਢੰਗ।

SikhNet (Spanish)Mi Maestro Verdadero conoce todos mis modos,

ਨਾਨਕ ਬਖਸੇ; ਨਾਮੁ ਪਛਾਣੈ ॥੪॥੪॥੨੪॥

naanak bakhase; naam pachhaanai |4|4|24| Ang 159

Sant Singh KhalsaO Nanak, He forgives those who recognize the Naam. ||4||4||24||
Manmohan SinghNanak, the Lord pardons those, who recognise His Name.
Manmohan Singh (Punjabi)ਨਾਨਕ, ਸਾਹਿਬ ਉਨ੍ਹਾਂ ਨੂੰ ਮਾਫ ਕਰ ਦਿੰਦਾ ਹੈ ਜੋ ਉਸ ਦੇ ਨਾਮ ਨੂੰ ਸਿੰਞਾਣਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤਿਸ ਕੇ ਨਾਮ ਕੋ ਪਹਚਾਨਤੇ ਹੈਂ ਤਿਨ ਕੋ ਬਖਸ਼ ਲੇਤਾ ਹੈ॥੪॥੪॥੨੪॥
Prof. Sahib Singhਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ ਉਹ ਮਨੁੱਖ ਉਸ ਦੇ ਨਾਮ ਨੂੰ ਪਛਾਣਦਾ ਹੈ (ਨਾਮ ਨਾਲ) ਡੂੰਘੀ ਸਾਂਝ ਪਾ ਲੈਂਦਾ ਹੈ ॥੪॥੪॥੨੪॥
SikhNet (Spanish)y así Él bendice a Nanak con el Nombre del Señor que Le es revelado. (4-4-24)
Answers quote the Granth verbatim with Ang citations. AI commentary is not Gurbani and not a religious ruling.