ਰਾਗੁ ਗਉੜੀ₁ ਛੰਤ ਮਹਲਾ ੫ ॥
raag gaurree₁ chhant mahalaa 5 |
Sant Singh KhalsaRaag Gauree, Chhant, Fifth Mehl:
Manmohan SinghMeasure Gauri Chhant 5th Guru.
Manmohan Singh (Punjabi)ਰਾਗ ਗਊੜੀ ਛੰਤ ਪਾਤਸ਼ਾਹੀ ਪੰਜਵੀਂ।
Prof. Sahib Singhਰਾਗ ਗਉੜੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
SikhNet (Spanish)Rag Gauri Chant, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is bur One God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਮੇਰੈ ਮਨਿ ਬੈਰਾਗੁ ਭਇਆ ਜੀਉ; ਕਿਉ ਦੇਖਾ ਪ੍ਰਭ ਦਾਤੇ ॥
merai man bairaag bheaa jeeo; kiau dekhaa prabh daate |
Sant Singh KhalsaMy mind has become sad and depressed; how can I see God, the Great Giver?
Manmohan SinghWithin my mind is sadness. How shall I behold my Beneficent Lord?
Manmohan Singh (Punjabi)ਮੇਰੇ ਚਿੱਤ ਅੰਦਰ ਉਦਾਸੀਨਤਾ ਹੈ। ਮੈਂ ਕਿਸ ਤਰ੍ਹਾਂ ਆਪਣੇ ਦਾਤਾਰ ਸੁਆਮੀ ਨੂੰ ਵੇਖਾਂਗੀ?
Fareedkot Teekaਮੇਰੇ ਮਨ ਮੇਂ ਵਈਰਾਗੁ ਹੂਆ ਹੈ। ਹੇ ਪ੍ਰਭੂ! ਸਰਬ ਜੀਵੋਂ ਕੇ ਖਾਨ ਪਾਨ ਆਦਿ ਦਾਤੇ ਮੇਂ ਤੁਝ ਕੋ ਕਿਸ ਪ੍ਰਕਾਰ ਦੇਖੋਂ?
Prof. Sahib Singhਹੇ ਦਾਤਾਰ! (ਤੇਰੇ ਦਰਸਨ ਤੋਂ ਬਿਨਾ) ਮੇਰੇ ਮਨ ਵਿਚ ਕਾਹਲੀ ਪੈ ਰਹੀ ਹੈ, (ਦੱਸ) ਮੈਂ ਤੈਨੂੰ ਕਿਵੇਂ ਵੇਖਾਂ?ਪਦ ਅਰਥ ਮੇਰੈ ਮਨਿ = ਮੇਰੇ ਮਨ ਵਿਚ। ਬੈਰਾਗੁ = ਉਤਸੁਕਤਾ, ਉਤਾਵਲਾ-ਪਨ, ਕਾਹਲੀ। ਦੇਖਾ = ਦੇਖਾਂ, ਮੈਂ ਵੇਖਾਂ। ਪ੍ਰਭ = ਹੇ ਪ੍ਰਭੂ! ਦਾਤੇ = ਹੇ ਦਾਤਾਰ!
SikhNet (Spanish)En mi mente se agolpa la tristeza; ¿cómo veré al Señor Benéfico, mi Amigo, mi Compañero, mi Maestro, mi Guru, el Espíritu Eterno, el Creador?
ਮੇਰੇ ਮੀਤ ਸਖਾ ਹਰਿ ਜੀਉ; ਗੁਰ ਪੁਰਖ ਬਿਧਾਤੇ ॥
mere meet sakhaa har jeeo; gur purakh bidhaate |
Sant Singh KhalsaMy Friend and Companion is the Dear Lord, the Guru, the Architect of Destiny.
Manmohan SinghThe honourable, great and the Omnipotent Lord Creator is my Friend and Comrade.
Manmohan Singh (Punjabi)ਮਾਨਯੋਗ, ਵਿਸ਼ਾਲ ਅਤੇ ਸਰਬ-ਸ਼ਕਤੀਵਾਨ ਸਿਰਜਣਹਾਰ ਸੁਆਮੀ ਮੇਰਾ ਮਿੱਤਰ ਅਤੇ ਸਾਥੀ ਹੈ।
Fareedkot Teekaਹੇ ਮੇਰੇ ਤਨ ਕਰ ਕੇ ਮਿਤ੍ਰ ਔ ਮਨ ਕੇ (ਸਖਾ) ਪਿਆਰੇ ਹਰਿ ਜੀਉ! ਤੁਮ (ਬਿਧਾਤੇ) ਫਲ ਪ੍ਰਦਾਤੇ ਪੁਰਖ ਹੋ॥
Prof. Sahib Singhਹੇ ਪ੍ਰਭੂ! ਹੇ ਮੇਰੇ ਮਿੱਤਰ! ਹੇ ਮੇਰੇ ਸਾਥੀ! ਹੇ ਹਰੀ! ਹੇ ਸਭ ਤੋਂ ਵੱਡੇ! ਹੇ ਸਰਬ-ਵਿਆਪਕ! ਹੇ ਸਿਰਜਣਹਾਰ ਜੀਉ!ਪਦ ਅਰਥ ਸਖਾ = ਸਾਥੀ। ਬਿਧਾਤੇ = ਹੇ ਸਿਰਜਣਹਾਰ!
SikhNet (Spanish)Oh Gran Purusha, Autor de mi destino,
ਪੁਰਖੋ ਬਿਧਾਤਾ ਏਕੁ ਸ੍ਰੀਧਰੁ; ਕਿਉ ਮਿਲਹ ਤੁਝੈ. ਉਡੀਣੀਆ ॥
purakho bidhaataa ek sreedhar; kiau milah tujhai. uddeeneea |
Sant Singh KhalsaThe One Lord, the Architect of Destiny, is the Master of the Goddess of Wealth; how can I, in my sadness, meet You?
Manmohan SinghO the unique Lord, the destiny-scribe and the Lord of the goddess of wealth. How can I the crest-fallen, meet Thee?
Manmohan Singh (Punjabi)ਹੇ ਕਿਸਮਤ ਦੇ ਲਿਖਾਰੀ ਅਤੇ ਲਖ਼ਸ਼ਮੀ ਦੇ ਸੁਆਮੀ! ਅਦੁੱਤੀ ਸਾਹਿਬ, ਮੈਂ ਨਿਮੋਝੂਣੀ, ਕਿਸ ਤਰ੍ਹਾਂ ਤੈਨੂੰ ਮਿਲ ਸਕਦੀ ਹਾਂ?
Fareedkot Teekaਸਰਬ ਮੇਂ ਸੇ ਏਕ ਤੂੰ ਹੀ ਬਿਧਾਤਾ ਪੁਰਖ (ਸ੍ਰੀ) ਲਖਮੀ ਵਾ ਸੋਭਾ ਕੇ ਧਾਰਨੇ ਹਾਰਾ ਹੈਂ। ਮੈਂ ਤੁਝ ਕੋ ਕੈਸੇ ਮਿਲੌ? ਤੇਰੈ ਦਰਸਨ ਕੌ ਹੀ (ਉਡੀਣੀਆ) ਉਡੀਕ ਰਹੀ, ਵਾ ਤੁਝ ਬਿਨਾਂ ਉਦਾਸੀਨ ਹੋ ਰਹੀ ਹੂੰ॥
Prof. Sahib Singhਤੂੰ ਸਰਬ-ਵਿਆਪਕ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਤੂੰ ਹੀ ਲੱਛਮੀ-ਪਤੀ ਹੈਂ (ਤੈਥੋਂ ਵਿੱਛੁੜ ਕੇ) ਅਸੀਂ ਵਿਆਕੁਲ ਹੋ ਰਹੀਆਂ ਹਾਂ, (ਦੱਸ,) ਅਸੀਂ ਤੈਨੂੰ ਕਿਵੇਂ ਮਿਲੀਏ?ਪਦ ਅਰਥ ਸ੍ਰੀ = ਲੱਛਮੀ। ਸ੍ਰੀਧਰੁ = ਲੱਛਮੀ ਦਾ ਆਸਰਾ। ਮਿਲਹ = ਅਸੀਂ ਮਿਲੀਏ। ਉਡੀਣੀਆ = ਵਿਆਕੁਲ।
SikhNet (Spanish)Maestro de Lakshmi, di, ¿qué puedo hacer yo, triste como estoy, para ver Tu Resplandor?
ਕਰ ਕਰਹਿ ਸੇਵਾ, ਸੀਸੁ ਚਰਣੀ; ਮਨਿ ਆਸ ਦਰਸ ਨਿਮਾਣੀਆ ॥
kar kareh sevaa, sees charanee; man aas daras nimaaneea |
Sant Singh KhalsaMy hands serve You, and my head is at Your Feet. My mind, dishonored, yearns for the Blessed Vision of Your Darshan.
Manmohan SinghMy hands perform Thine service my head is on Thine feet, and in my humble mind is the hope to have Thy sight.
Manmohan Singh (Punjabi)ਮੇਰੇ ਹੱਥ ਤੇਰੀ ਘਾਲ ਕਮਾਉਂਦੇ ਹਨ। ਮੇਰਾ ਸਿਰ ਤੇਰੇ ਪੈਰਾਂ ਉਤੇ ਹੈ ਅਤੇ ਮੇਰੇ ਮਸਕੀਨ ਮਨੂਏ ਅੰਦਰ ਤੇਰੇ ਦੀਦਾਰ ਦੀ ਉਮੀਦ ਹੈ।
Fareedkot Teekaਮੇਰੇ ਹਾਥ ਤੋ ਆਪ ਕੀ ਸੇਵਾ ਕਰਹਿ ਔਰੁ ਸੀਸ ਚਰਨੋਂ ਪਰ ਰਾਖੋਂ। ਇਸ ਪ੍ਰਕਾਰ ਨਿਮਾਣੀ ਕੇ ਮਨ ਮੇਂ ਤੇਰੇ ਦਰਸਨ ਕੀ ਆਸ ਲਾਗ ਰਹੀ ਹੈ॥
Prof. Sahib Singh(ਹੇ ਜਿੰਦੇ! ਜੇਹੜੀਆਂ ਜੀਵ-ਇਸਤ੍ਰੀਆਂ) ਮਾਣ ਛੱਡ ਕੇ (ਆਪਣੇ) ਹੱਥਾਂ ਨਾਲ ਸੇਵਾ ਕਰਦੀਆਂ ਹਨ, (ਆਪਣਾ) ਸਿਰ (ਗੁਰੂ ਦੇ) ਚਰਨਾਂ ਉਤੇ ਰੱਖਦੀਆਂ ਹਨ, ਤੇ (ਆਪਣੇ) ਮਨ ਵਿਚ (ਪ੍ਰਭੂ ਦੇ) ਦਰਸਨ ਦੀ ਆਸ ਧਰਦੀਆਂ ਹਨ,ਪਦ ਅਰਥ ਕਰ = ਹੱਥਾਂ ਨਾਲ। ਕਰਹਿ = (ਜੋ) ਕਰਦੀਆਂ ਹਨ। ਆਸ ਦਰਸ = ਦਰਸਨ ਦੀ ਆਸ।
SikhNet (Spanish)Mis manos están a Tu Servicio, mi cabeza a Tus Pies, y en mi mente está la humildad y el deseo de Verte.
ਸਾਸਿ ਸਾਸਿ. ਨ ਘੜੀ ਵਿਸਰੈ; ਪਲੁ ਮੂਰਤੁ ਦਿਨੁ ਰਾਤੇ ॥
saas saas. na gharree visarai; pal moorat din raate |
Sant Singh KhalsaWith each and every breath, I think of You, day and night; I do not forget You, for an instant, even for a moment.
Manmohan SinghFor a breath's duration and an instant, I forget Thee not. Every moment, trice, day and night, I remember Thee, O Master.
Manmohan Singh (Punjabi)ਇਕ ਸੁਆਸ ਦੇ ਵਕਫੇ ਅਤੇ ਇਕ ਮੁਹਤ ਭਰ ਲਈ ਭੀ ਮੈਂ ਤੈਨੂੰ ਨਹੀਂ ਭੁਲਾਉਂਦਾ। ਹਰ ਛਿਨ ਲਮ੍ਹੇ ਅਤੇ ਦਿਨ ਰਾਤ, ਮੈਂ ਤੈਨੂੰ ਯਾਦ ਕਰਦਾ ਹਾਂ, ਹੈ ਮਾਲਕ!
Fareedkot Teekaਹੇ ਪ੍ਰਭੂ! ਤੂੰ ਵਾ ਤੇਰਾ ਨਾਮ ਮੁਝ ਕੋ ਦਿਨੇ ਰਾਤ ਏਕ ਘੜੀ (ਮੂਰਤੁ) ਦੋ ਘੜੀ ਨੇਤ੍ਰੋਂ ਕੇ ਝਮਕਣੇ ਮਾਤ੍ਰ, ਵਾ ਪਲ ਮਾਤ੍ਰ ਭੀ ਨਾ ਵਿਸਰੈ। ਸ੍ਵਾਸ ਸ੍ਵਾਸ ਤੁਝ ਕੌ ਜਪਤੀ ਰਹੂੰ॥
Prof. Sahib Singhਉਹਨਾਂ ਨੂੰ ਹਰੇਕ ਸਾਹ ਦੇ ਨਾਲ (ਉਹ ਚੇਤੇ ਰਹਿੰਦਾ ਹੈ) ਉਹਨਾਂ ਨੂੰ ਦਿਨ ਰਾਤ (ਕਿਸੇ ਭੀ ਵੇਲੇ) ਇਕ ਘੜੀ ਭਰ, ਇਕ ਪਲ ਭਰ, ਇਕ ਮੁਹੂਰਤ ਭਰ ਉਹ ਪ੍ਰਭੂ ਨਹੀਂ ਭੁੱਲਦਾ।ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਮੂਰਤੁ = ਮੁਹੂਰਤ, ਦੋ ਘੜੀ ਦਾ ਸਮਾ।
SikhNet (Spanish)No me olvido de Ti, ni siquiera por un instante; día y noche, cada momento pienso en Ti.
ਨਾਨਕ. ਸਾਰਿੰਗ ਜਿਉ ਪਿਆਸੇ; ਕਿਉ ਮਿਲੀਐ ਪ੍ਰਭ ਦਾਤੇ ॥੧॥
naanak. saaring jiau piaase; kiau mileeai prabh daate |1|
Sant Singh KhalsaO Nanak, I am thirsty, like the rainbird; how can I meet God, the Great Giver? ||1||
Manmohan SinghLike the pied-cuckoo, Nanak is thirsty for Thee. How shall he meet his Bounteous Lord?
Manmohan Singh (Punjabi)ਪਪੀਹੇ ਦੀ ਤਰ੍ਹਾਂ ਨਾਨਕ ਤੇਰੇ ਲਈ ਤਿਹਾਇਆ ਹੈ। ਆਪਣੇ ਦਰਿਆ-ਦਿਲ ਸੁਆਮੀ ਨੂੰ ਉਹ ਕਿਸ ਤਰ੍ਹਾਂ ਭੇਟੇਗਾ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਹਮ ਦਾਸ ਤੇਰੇ ਦਰਸਨ ਕੇ (ਸਾਰਿੰਗ) ਚਾਤ੍ਰਿਕ ਵਤ ਪਿਆਸੇ ਅਰਥਾਤ ਚਾਹਿਵੰਤ ਹੋ ਰਹੇ ਹੈਂ। ਹੇ ਸਰਬ ਕੇ ਦਾਤੇ! ਤੁਝ ਕੋ ਕਿਸ ਪ੍ਰਕਾਰ ਮਿਲੀਐ॥੧॥
Prof. Sahib Singhਹੇ ਨਾਨਕ! (ਆਖ-) ਹੇ ਦਾਤਾਰ ਪ੍ਰਭੂ! (ਅਸੀਂ ਜੀਵ ਤੈਥੋਂ ਬਿਨਾ) ਤਿਹਾਏ ਪਪੀਹੇ ਵਾਂਗ (ਤੜਪ ਰਹੇ) ਹਾਂ, (ਦੱਸ) ਤੈਨੂੰ ਕਿਵੇਂ ਮਿਲੀਏ? ॥੧॥ਪਦ ਅਰਥ ਸਾਰਿੰਗ = ਪਪੀਹਾ ॥੧॥
SikhNet (Spanish)Oh, dice Nanak, como el pájaro Cuclillo que muere de sed hasta que le cae la gota de lluvia en su pico; así tengo sed de Ti, ¿cómo podré verte, mi Señor? (1)
ਇਕ ਬਿਨਉ ਕਰਉ ਜੀਉ; ਸੁਣਿ ਕੰਤ ਪਿਆਰੇ ॥
eik binau krau jeeo; sun kant piaare |
Sant Singh KhalsaI offer this one prayer - please listen, O my Beloved Husband Lord.
Manmohan SinghI make a supplication, listen to it, O my Beloved Spouse.
Manmohan Singh (Punjabi)ਮੈਂ ਇਕ ਪ੍ਰਾਰਥਨਾ ਕਰਦੀ ਹਾਂ, ਇਸ ਨੂੰ ਸ੍ਰਵਣ ਕਰ, ਹੇ ਮੇਰੇ ਲਾਡਲੇ ਖ਼ਸਮ!
Fareedkot Teekaਏਕ ਬੇਨਤੀ ਕਰਤੀ ਹੂੰ, ਹੇ ਮੇਰੇ ਪਿਆਰੇ ਪਤੀ ਜੀ! ਤੁਮ ਸ੍ਰਵਨ ਕਰੋ॥
Prof. Sahib Singhਹੇ ਪਿਆਰੇ ਕੰਤ ਜੀਉ! ਸੁਣ, ਮੈਂ ਇਕ ਬੇਨਤੀ ਕਰਦੀ ਹਾਂ।ਪਦ ਅਰਥ ਬਿਨਉ = ਬੇਨਤੀ। ਕਰਉ = ਕਰਉਂ, ਮੈਂ ਕਰਦੀ ਹਾਂ। ਕੰਤ = ਹੇ ਕੰਤ!
SikhNet (Spanish)En oración Te pido, oh Amado, escúchame, oh mi Esposo,
ਮੇਰਾ ਮਨੁ ਤਨੁ ਮੋਹਿ ਲੀਆ ਜੀਉ; ਦੇਖਿ ਚਲਤ ਤੁਮਾਰੇ ॥
meraa man tan mohi leea jeeo; dekh chalat tumaare |
Sant Singh KhalsaMy mind and body are enticed, beholding Your wondrous play.
Manmohan SinghMy soul and body have been captivated by seeing Thine wonderous plays.
Manmohan Singh (Punjabi)ਤੇਰੀਆਂ ਅਦਭੁਤ ਖੇਡਾ ਵੇਖ ਕੇ ਮੇਰੀ ਆਤਮਾ ਅਤੇ ਦੇਹਿ ਫ਼ਰੇਫ਼ਤਾ ਹੋ ਗਏ ਹਨ।
Fareedkot Teekaਆਪ ਕੇ ਚਲਿਤ੍ਰੋਂ ਕੋ ਦੇਖ ਕਰ ਮੇਰਾ ਮਨੁ ਤਨੁ (ਮੋਹਿ ਲੀਆ) ਮੋਹ ਵਾਲਾ ਹੂਆ ਹੈ॥
Prof. Sahib Singhਤੇਰੇ ਕੌਤਕ-ਤਮਾਸ਼ੇ ਵੇਖ ਵੇਖ ਕੇ ਮੈਂ ਠੱਗੀ ਗਈ ਹਾਂ।ਪਦ ਅਰਥ ਦੇਖਿ = ਵੇਖ ਕੇ। ਚਲਤ = ਚਰਿਤ੍ਰ, ਕੌਤਕ।
SikhNet (Spanish)mi cuerpo y mente están deseosos de Ti. Estoy encantado viendo Tus Maravillas;
ਚਲਤਾ ਤੁਮਾਰੇ ਦੇਖਿ ਮੋਹੀ; ਉਦਾਸ ਧਨ. ਕਿਉ ਧੀਰਏ ॥
chalataa tumaare dekh mohee; udaas dhan. kiau dheere |
Sant Singh KhalsaBeholding Your wondrous play, I am enticed; but how can the sad, forlorn bride find contentment?
Manmohan SinghBy beholding Thine wonderous plays I am fascinated. How can I Thy sad bride have patience?
Manmohan Singh (Punjabi)ਤੇਰੀਆਂ ਅਸਚਰਜ ਖੇਡਾ ਤੱਕ ਮੈਂ ਮੋਹਿਤ ਹੋ ਗਈ ਹਾਂ। ਮੈਂ ਤੇਰੀ ਉਦਾਸੀਨ ਪਤਨੀ ਦਾ ਕਿਵੇ ਧੀਰਜ ਬੱਝੋ?
Fareedkot Teekaਆਪ ਕੇ ਚਰਿਤ੍ਰੋਂ ਕੋ ਦੇਖ ਕਰ ਮੋਹੀ ਹੋਈ ਮੈਂ ਉਦਾਸ ਭਈ ਇਸਤ੍ਰੀ ਕੈਸੇ ਧੀਰਜ ਕੋ ਪਾਵੋਂ॥
Prof. Sahib Singh(ਤੇਰੇ ਕੌਤਕ-ਤਮਾਸ਼ਿਆਂ ਨੇ) ਮੇਰਾ ਮਨ ਮੋਹ ਲਿਆ ਹੈ ਮੇਰਾ ਤਨ (ਹਰੇਕ ਇੰਦ੍ਰਾ) ਮੋਹ ਲਿਆ ਹੈ। (ਪਰ ਹੁਣ ਇਹ) ਜੀਵ-ਇਸਤ੍ਰੀ (ਇਹਨਾਂ ਕੌਤਕ-ਤਮਾਸ਼ਿਆਂ ਤੋਂ) ਉਦਾਸ ਹੋ ਗਈ ਹੈ, (ਤੇਰੇ ਮਿਲਾਪ ਤੋਂ ਬਿਨਾ ਇਸ ਨੂੰ) ਧੀਰਜ ਨਹੀਂ ਆਉਂਦੀ।ਪਦ ਅਰਥ ਮੋਹੀ = ਮੈਂ ਠੱਗੀ ਗਈ ਹਾਂ। ਧਨ = ਜੀਵ-ਇਸਤ੍ਰੀ। ਧੀਰਏ = ਧੀਰਜ ਹਾਸਲ ਕਰੇ।
SikhNet (Spanish)¿cómo esta novia perdida de amor llegará a contentarse?
ਗੁਣਵੰਤ ਨਾਹ ਦਇਆਲੁ ਬਾਲਾ; ਸਰਬ ਗੁਣ ਭਰਪੂਰਏ ॥
gunavant naah deaal baalaa; sarab gun bharapoore |
Sant Singh KhalsaMy Lord is Meritorious, Merciful and Eternally Young; He is overflowing with all excellences.
Manmohan SinghMy meritorious merciful and ever-young Bridegroom is brimful of all the excellences.
Manmohan Singh (Punjabi)ਮੇਰਾ ਚੰਗਿਆਈ-ਨਿਪੁੰਨ, ਮਿਹਰਬਾਨ ਅਤੇ ਸਦ-ਜੁਆਨ ਭਰਤਾ ਸਮੂਹ ਉਤਮਤਾਈਆਂ ਨਾਲ ਪਰੀ-ਪੂਰਨ ਹੈ।
Fareedkot Teekaਤੂੰ (ਗੁਣਵੰਤ) ਉਪਕਾਰ ਕਰਨੇਹਾਰਾ ਮੇਰਾ (ਨਾਹ) ਪਤੀ ਦਿਆਲ ਸਭ ਸੇ (ਬਾਲਾ) ਵੱਡਾ ਹੈਂ, ਪੁਨਾ ਸਰਬ ਗੁਣੋਂ ਕਰ ਕੇ ਪਰੀ ਪੂਰਨ ਹੈਂ॥
Prof. Sahib Singhਹੇ ਸਭ ਗੁਣਾਂ ਦੇ ਮਾਲਕ ਖਸਮ! ਤੂੰ ਦਇਆ ਦਾ ਘਰ ਹੈਂ, ਤੂੰ ਸਦਾ-ਜਵਾਨ ਹੈਂ, ਤੂੰ ਸਾਰੇ ਗੁਣਾਂ ਨਾਲ ਭਰਪੂਰ ਹੈਂ।ਪਦ ਅਰਥ ਨਾਹ = ਹੇ ਨਾਥ! ਹੇ ਪਤੀ! ਬਾਲਾ = ਸਦਾ ਜਵਾਨ ਰਹਿਣ ਵਾਲਾ।
SikhNet (Spanish)Mi Esposo es generoso y virtuoso, siempre joven y lleno de mérito.
ਪਿਰ ਦੋਸੁ ਨਾਹੀ. ਸੁਖਹ ਦਾਤੇ; ਹਉ ਵਿਛੁੜੀ ਬੁਰਿਆਰੇ ॥
pir dos naahee. sukhah daate; hau vichhurree buriaare |
Sant Singh KhalsaThe fault is not with my Husband Lord, the Giver of peace; I am separated from Him by my own mistakes.
Manmohan SinghThe fault lies not with my Spouse, the giver of peace. By my own sins, I am separated from Him.
Manmohan Singh (Punjabi)ਆਰਾਮ-ਬਖਸ਼ਣਹਾਰ ਮੇਰੇ ਪਤੀ ਦਾ ਕਸੂਰ ਨਹੀਂ। ਆਪਣੇ ਪਾਪਾਂ ਦੁਆਰਾ ਮੈਂ ਉਸ ਨਾਲੋਂ ਜੁਦਾ ਹੋ ਗਈ ਹਾਂ।
Fareedkot Teekaਹੇ ਸੁਖੋਂ ਕੇ ਦਾਤੇ ਪਤੀ! ਤੁਝ ਮੇਂ ਕੋਈ ਦੋਸ਼ ਨਹੀਂ ਹੈ। ਮੈਂ (ਬੁਰਿਆਰੇ) ਬੁਰਿਯਾਈ ਵਾਲੀ ਆਪ ਹੀ ਤੁਝ ਸੇ ਵਿਛੜੀ ਹੂੰ॥
Prof. Sahib Singhਹੇ ਸਾਰੇ ਸੁਖਾਂ ਦੇ ਦਾਤੇ ਪਤੀ! (ਤੇਰੇ ਵਿਚ ਕੋਈ) ਦੋਸ ਨਹੀਂ, ਮੈਂ ਮੰਦ-ਕਰਮਣ ਆਪ ਹੀ ਤੈਥੋਂ ਵਿੱਛੁੜੀ ਹੋਈ ਹਾਂ।ਪਦ ਅਰਥ ਪਿਰ = ਹੇ ਪਤੀ! ਹਉ = ਮੈਂ (ਆਪ)। ਬੁਰਿਆਰੇ = ਮੰਦ-ਕਰਮਣ।
SikhNet (Spanish)¿Cómo podría culpar al Señor de mi separación, cuando yo quise estar así debido a la propia inclinación malévola de mi mente?
ਬਿਨਵੰਤਿ ਨਾਨਕ. ਦਇਆ ਧਾਰਹੁ; ਘਰਿ ਆਵਹੁ. ਨਾਹ ਪਿਆਰੇ ॥੨॥
binavant naanak. deaa dhaarahu; ghar aavahu. naah piaare |2|
Sant Singh KhalsaPrays Nanak, please be merciful to me, and return home, O my Beloved Husband Lord. ||2||
Manmohan SinghPrays Nanak "Be Merciful and return home, O my Beloved Groom".
Manmohan Singh (Punjabi)ਨਾਨਕ ਜੋਦੜੀ ਕਰਦਾ ਹੈ, "ਦਇਆਵਾਨ ਹੋ ਅਤੇ ਗ੍ਰਹਿ ਨੂੰ ਮੋੜਾ ਪਾ, ਹੇ ਮੇਰੇ ਲਾਡਲੇ ਪਤੀ!"
Fareedkot Teekaਸ੍ਰੀ ਗੁਰੂ ਜੀ ਬੇਨਤੀ ਕਰਤੇ ਹੈਂ: ਮੇਰੇ ਪਰ ਆਪ ਦ੍ਯਾ ਧਾਰੋ। ਹੇ ਪ੍ਯਾਰੇ ਪਤੀ! ਮੇਰੇ ਰਿਦੇ ਘਰ ਮੇਂ ਆਵੋ॥੨॥
Prof. Sahib Singhਹੇ ਨਾਨਕ! (ਆਖ-) ਹੇ ਪਿਆਰੇ ਪਤੀ! (ਇਹ ਜੀਵ-ਇਸਤ੍ਰੀ) ਬੇਨਤੀ ਕਰਦੀ ਹੈ, ਤੂੰ ਮਿਹਰ ਕਰ ਤੇ ਇਸ ਦੇ ਹਿਰਦੇ-ਘਰ ਵਿਚ ਆ ਵੱਸ ॥੨॥ਪਦ ਅਰਥ ਘਰਿ = ਹਿਰਦੇ-ਘਰ ਵਿਚ ॥੨॥
SikhNet (Spanish)Nanak Te reza, oh Señor, ¡Sé Misericordioso y regresa a mi hogar!(2)
ਹਉ ਮਨੁ ਅਰਪੀ. ਸਭੁ ਤਨੁ ਅਰਪੀ; ਅਰਪੀ ਸਭਿ ਦੇਸਾ ॥
hau man arapee. sabh tan arapee; arapee sabh desaa |
Sant Singh KhalsaI surrender my mind, I surrender my whole body; I surrender all my lands.
Manmohan SinghI surrender my soul, I surrender my entire body and surrender I my all the lands.
Manmohan Singh (Punjabi)ਮੈਂ ਆਪਣੀ ਆਤਮਾ ਸਮਰਪਣ ਕਰਦਾ ਹਾਂ, ਮੈਂ ਆਪਣੀ ਸਾਰੀ ਦੇਹਿ ਸਮਰਪਣ ਕਰਦਾ ਹਾਂ ਅਤੇ ਸਮਰਪਣ ਕਰਦਾ ਹਾਂ ਮੈਂ ਆਪਣੀ ਸਮੂਹ ਜ਼ਮੀਨ।
Fareedkot Teekaਮੈਂ ਅਪਨਾ ਮਨ ਤੁਝ ਕੋ ਅਰਪਣ ਕਰਤੀ ਹੂੰ ਔਰ ਇਹੁ ਸੰਪੂਰਨ ਸਰੀਰ ਭੀ ਅਰਪਤੀ ਹੂੰ ਔਰ ਇੰਦ੍ਰਯ ਪ੍ਰਾਣਾਦੀ ਭੀ ਅਰਪਨ ਕਰਤੀ ਹੂੰ॥
Prof. Sahib Singhਮੈਂ ਉਸ ਮਿੱਤਰ ਪਿਆਰੇ ਨੂੰ ਆਪਣਾ ਮਨ ਭੇਟ ਕਰ ਦਿਆਂ, ਆਪਣਾ ਸਰੀਰ (ਹਿਰਦਾ) ਭੇਟ ਕਰ ਦਿਆਂ, (ਇਹ) ਸਾਰੇ ਦੇਸ਼ (ਗਿਆਨ-ਇੰਦ੍ਰੇ) ਵਾਰਨੇ ਕਰ ਦਿਆਂ,ਪਦ ਅਰਥ ਹਉ = ਮੈਂ। ਅਰਪੀ = ਅਰਪੀਂ, ਮੈਂ ਭੇਟ ਕਰਦਾ ਹਾਂ। ਸਭਿ = ਸਾਰੇ।
SikhNet (Spanish)Entrego mi cuerpo y mi mente a Ti, oh Señor, y todo lo que es mío.
ਹਉ ਸਿਰੁ ਅਰਪੀ. ਤਿਸੁ ਮੀਤ ਪਿਆਰੇ; ਜੋ ਪ੍ਰਭ ਦੇਇ ਸਦੇਸਾ ॥
hau sir arapee. tis meet piaare; jo prabh dee sadesaa |
Sant Singh KhalsaI surrender my head to that beloved friend, who brings me news of God.
Manmohan SinghI offer my head to that dear friend, who gives me the message of my Lord.
Manmohan Singh (Punjabi)ਮੈਂ ਆਪਣਾ ਸੀਸ ਉਸ ਲਾਲਡੇ ਮਿਤ੍ਰ ਨੂੰ ਭੇਟਾ ਕਰਦਾ ਹਾਂ, ਜਿਹੜਾ ਮੈਨੂੰ ਮੇਰੇ ਸੁਆਮੀ ਦਾ ਸੁਨੇਹਾ ਦੇਵੇ।
Fareedkot Teekaਤਿਸ ਮਿਤ੍ਰ ਪਿਆਰੇ ਕੋ ਮੈਂ ਸੀਸ ਅਰਪਣ ਕਰਤੀ ਹੂੰ, ਹੇ ਪ੍ਰਭੂ! ਜੋ ਤੇਰਾ ਮੁਝ ਕੋ ਸੰਦੇਸਾ ਭੀ ਦੇਵੇ॥
Prof. Sahib Singhਆਪਣਾ ਸਿਰ ਉਸ ਦੇ ਹਵਾਲੇ ਕਰ ਦਿਆਂ, ਜੇਹੜਾ ਮੈਨੂੰ ਪ੍ਰਭੂ ਨਾਲ ਮਿਲਾਪ ਕਰਾਣ ਵਾਲਾ ਸੁਨੇਹਾ ਦੇਵੇ।ਪਦ ਅਰਥ ਪ੍ਰਭ ਸਦੇਸਾ = ਪ੍ਰਭੂ (ਦੇ ਮਿਲਾਪ ਦਾ) ਸੁਨੇਹਾ।
SikhNet (Spanish)Le doy mi cabeza al Amigo Bienamado quien me trae un Mensaje de mi Maestro.
ਅਰਪਿਆ ਤ ਸੀਸੁ. ਸੁਥਾਨਿ ਗੁਰ ਪਹਿ; ਸੰਗਿ ਪ੍ਰਭੂ ਦਿਖਾਇਆ ॥
arapiaa ta sees. suthaan gur peh; sang prabhoo dikhaaeaa |
Sant Singh KhalsaI have offered my head to the Guru, the most exalted; He has shown me that God is with me.
Manmohan SinghTo the Guru of the most exalted station, I have dedicated my head and he has shown the Lord just with me.
Manmohan Singh (Punjabi)ਪਰਮ ਉਤਕ੍ਰਿਸਟ ਟਿਕਾਣੇ ਵਾਲੇ ਗੁਰਾਂ ਨੂੰ ਮੈਂ ਆਪਣਾ ਸਿਰ ਸਮਰਪਣ ਕੀਤਾ ਹੈ ਅਤੇ ਉਹਨਾਂ ਨੇ ਸੁਆਮੀ ਨੂੰ ਐਨ ਮੇਰੇ ਨਾਲ ਹੀ ਵਿਖਾਲ ਦਿਤਾ ਹੈ।
Fareedkot Teekaਜਬ ਮੈਨੇ ਗੁਰੋਂ ਕੋ ਸਤਸੰਗ ਜਾਇ ਕਰ ਅਸਥਾਨ ਮੇਂ ਸੀਸ ਅਰਪਯਾ, ਤਬ ਸਤਗੁਰੋਂ ਨੇ ਹੀ ਪ੍ਰਭੂ ਤੁਝ ਕੋ ਮੇਰੇ ਸਾਥ ਹੀ ਦੇਖਾਇਆ ਹੈ॥
Prof. Sahib Singh(ਜਿਸ ਜੀਵ-ਇਸਤ੍ਰੀ ਨੇ) ਸਾਧ ਸੰਗਤਿ ਦੀ ਬਰਕਤਿ ਨਾਲ ਆਪਣਾ ਸਿਰ ਗੁਰੂ ਦੇ ਹਵਾਲੇ ਕਰ ਦਿੱਤਾ, ਗੁਰੂ ਨੇ ਉਸ ਨੂੰ ਹਿਰਦੇ ਵਿਚ ਹੀ ਵੱਸਦਾ ਪਰਮਾਤਮਾ ਵਿਖਾਲ ਦਿੱਤਾ;ਪਦ ਅਰਥ ਸੁਥਾਨਿ = ਸੋਹਣੇ ਥਾਂ ਵਿਚ, ਸਾਧ ਸੰਗਤਿ ਵਿਚ (ਬੈਠ ਕੇ)। ਪਹਿ = ਪਾਸ।
SikhNet (Spanish)Al Guru de Casta Divina he entregado mi cabeza, y Él me ha revelado al Señor en mi interior.
ਖਿਨ ਮਾਹਿ ਸਗਲਾ ਦੂਖੁ ਮਿਟਿਆ; ਮਨਹੁ ਚਿੰਦਿਆ ਪਾਇਆ ॥
khin maeh sagalaa dookh mittiaa; manahu chindiaa paaeaa |
Sant Singh KhalsaIn an instant, all suffering is removed. I have obtained all my mind's desires.
Manmohan SinghIn an instant all the distress of mine is removed and I have obtained all that my mind desired.
Manmohan Singh (Punjabi)ਇਕ ਮੁਹਤ ਵਿੱਚ, ਮੇਰੇ ਸਾਰੇ ਦੁਖੜੇ ਦੂਰ ਹੋ ਗਏ ਹਨ ਅਤੇ ਸਾਰਾ ਕੁਛ ਜੋ ਮੇਰਾ ਚਿੱਤ ਚਾਹੁੰਦਾ ਸੀ, ਮੈਨੂੰ ਪ੍ਰਾਪਤ ਹੋ ਗਿਆ ਹੈ।
Fareedkot Teekaਤਿਸੀ ਤੇ ਏਕ ਖਿਨ ਬੀਚ ਮੇਰਾ ਸਰਬ ਦੁਖ ਮਿਟ ਗਿਆ ਹੈ ਔਰ ਮਨ ਇੱਛਤ ਫਲ ਕੋ ਮੈਨੇ ਪਾਇਆ ਹੈ॥
Prof. Sahib Singhਇਕ ਖਿਨ ਵਿਚ ਹੀ ਉਸ ਜੀਵ-ਇਸਤ੍ਰੀ ਦਾ ਸਾਰਾ ਹੀ (ਪ੍ਰਭੂ ਤੋਂ ਵਿਛੋੜੇ ਦਾ) ਦੁਖ ਦੂਰ ਹੋ ਗਿਆ, (ਕਿਉਂਕਿ) ਉਸ ਨੂੰ ਮਨ ਦੀ ਮੁਰਾਦ ਮਿਲ ਗਈ।ਪਦ ਅਰਥ ਮਾਹਿ = ਵਿਚ। ਮਨਹੁ ਚਿੰਦਿਆ = ਮਨ ਤੋਂ ਚਿਤਵਿਆ ਹੋਇਆ, ਮਨ-ਇੱਛਤ।
SikhNet (Spanish)Todas mis penas se acabaron en un instante, y estoy satisfecho, como había añorado.
ਦਿਨੁ ਰੈਣਿ ਰਲੀਆ ਕਰੈ ਕਾਮਣਿ; ਮਿਟੇ ਸਗਲ ਅੰਦੇਸਾ ॥
din rain raleea karai kaaman; mitte sagal andesaa |
Sant Singh KhalsaDay and night, the soul-bride makes merry; all her anxieties are erased.
Manmohan SinghDay and night, the bride, now, makes merry, and all her anxieties are ended.
Manmohan Singh (Punjabi)ਦਿਨ ਰਾਤ, ਹੁਣ ਪਤਨੀ ਮੌਜਾਂ ਮਾਣਦੀ ਹੈ ਅਤੇ ਉਸ ਦੇ ਸਾਰੇ iਫ਼ਕਰ ਮੁਕ ਗਏ ਹਨ।
Fareedkot Teekaਅਬ ਮੈਂ ਕਾਮਣ ਦਿਨ ਰਾਤ (ਰਲੀਆ) ਖੁਸ਼ੀਆਂ ਕਰਤੀ ਹੂੰ ਔਰ ਸੰਪੂਰਣ ਸੰਸਾ ਮਿਟ ਗਿਆ ਹੈ॥
Prof. Sahib Singhਉਹ ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਵਿਚ ਜੁੜ ਕੇ) ਦਿਨ ਰਾਤ ਆਤਮਕ ਆਨੰਦ ਮਾਣਦੀ ਹੈ, ਉਸ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ।ਪਦ ਅਰਥ ਰੈਣਿ = ਰਾਤ। ਰਲੀਆ = ਮੌਜਾਂ। ਕਾਮਣਿ = (ਜੀਵ) ਇਸਤ੍ਰੀ। ਅੰਦੇਸਾ = ਚਿੰਤਾ-ਫ਼ਿਕਰ।
SikhNet (Spanish)La novia ahora goza noche y día; ya no tiene ni una duda.
ਬਿਨਵੰਤਿ ਨਾਨਕੁ. ਕੰਤੁ ਮਿਲਿਆ; ਲੋੜਤੇ ਹਮ ਜੈਸਾ ॥੩॥
binavant naanak. kant miliaa; lorrate ham jaisaa |3|
Sant Singh KhalsaPrays Nanak, I have met the Husband Lord of my longing. ||3||
Manmohan SinghPrays Nanak that he has obtained the Spouse of his choice.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ ਕਿ ਉਨ੍ਹਾਂ ਨੂੰ ਆਪਣੀ ਮਨਸ਼ਾ ਪਸੰਦ ਪਤੀ ਪ੍ਰਾਪਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਜੈਸਾ ਹਮ ਚਾਹਿਤੇ ਥੇ ਤੈਸਾ ਤੂੰ ਪਤੀ ਮੁਝ ਕੋ ਮਿਲਿਆ ਹੈਂ॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ-(ਜੇਹੜੀ ਜੀਵ-ਇਸਤ੍ਰੀ ਸਾਧ ਸੰਗਤਿ ਦਾ ਆਸਰਾ ਲੈ ਕੇ ਆਪਣਾ ਆਪ ਗੁਰੂ ਦੇ ਹਵਾਲੇ ਕਰਦੀ ਹੈ ਉਸ ਨੂੰ) ਖਸਮ-ਪ੍ਰਭੂ ਮਿਲ ਪੈਂਦਾ ਹੈ ਤੇ ਉਹ ਖਸਮ-ਪ੍ਰਭੂ ਐਸਾ ਹੈ, ਜਿਹੋ ਜਿਹਾ ਅਸੀਂ ਸਾਰੇ ਜੀਵ (ਸਦਾ) ਢੂੰਡਦੇ ਰਹਿੰਦੇ ਹਾਂ, (ਉਹੀ ਹੈ ਜਿਸ ਨੂੰ ਅਸੀਂ ਸਾਰੇ ਮਿਲਣਾ ਲੋੜਦੇ ਹਾਂ) ॥੩॥ਪਦ ਅਰਥ ਹਮ = ਅਸੀ। ਜੈਸਾ = ਜਿਹੋ ਜਿਹਾ ॥੩॥
SikhNet (Spanish)Oh, dice Nanak, ahora ella tiene al Esposo Divino y ha conquistado Su Corazón.(3)
ਮੇਰੈ ਮਨਿ ਅਨਦੁ ਭਇਆ ਜੀਉ; ਵਜੀ ਵਾਧਾਈ ॥
merai man anad bheaa jeeo; vajee vaadhaaee |
Sant Singh KhalsaMy mind is filled with bliss, and congratulations are pouring in.
Manmohan SinghWithin my mind is joy and congratulations are pouring in.
Manmohan Singh (Punjabi)ਮੇਰੇ ਚਿੱਤ ਅੰਦਰ ਖੁਸ਼ੀ ਹੈ। ਅਤੇ ਮੁਬਾਰਕਬਾਦਾ ਮਿਲ ਰਹੀਆਂ ਹਨ।
Fareedkot Teekaਹੇ ਪ੍ਰਭੁ ਜੀ! ਮੇਰੇ ਮਨ ਅਨੰਦ ਭਯਾ ਹੈ ਔ ਵਧਾਈ ਵਜੀ ਹੈ॥
Prof. Sahib Singhਹੇ ਸਹੇਲੀਏ! (ਜਦੋਂ ਦਾ) ਮੇਰੇ ਹਿਰਦੇ-ਘਰ ਵਿਚ ਸੋਹਣਾ ਪਿਆਰਾ ਪ੍ਰਭੂ ਪਤੀ ਆ ਵੱਸਿਆ ਹੈ,ਪਦ ਅਰਥ ਮਨਿ = ਮਨ ਵਿਚ। ਅਨਦ = ਚਾਉ। ਵਧਾਈ = ਉਹ ਆਤਮਕ ਹਾਲਤ ਜਦੋਂ ਦਿਲ ਵਧਦਾ ਹੈ, ਜਦੋਂ ਦਿਲ ਨੂੰ ਖ਼ੁਸ਼ੀ ਦਾ ਹੁਲਾਰਾ ਆਉਂਦਾ ਹੈ। ਵਜੀ = ਵੱਜੀ, ਜ਼ੋਰਾਂ ਵਿਚ ਆ ਰਹੀ ਹੈ, (ਜਿਵੇਂ ਢੋਲ ਵੱਜਿਆਂ ਹੋਰ ਨਿੱਕੇ ਨਿੱਕੇ ਖੜਾਕ ਮੱਧਮ ਪੈ ਜਾਂਦੇ ਹਨ)।
SikhNet (Spanish)Estoy en Éxtasis y en mi mente resuena el carillón de Alegría.
ਘਰਿ ਲਾਲੁ ਆਇਆ ਪਿਆਰਾ; ਸਭ ਤਿਖਾ ਬੁਝਾਈ ॥
ghar laal aaeaa piaaraa; sabh tikhaa bujhaaee |
Sant Singh KhalsaMy Darling Beloved has come home to me, and all my desires have been satisfied.
Manmohan SinghMy darling Beloved has come home and all my thirst is quenched.
Manmohan Singh (Punjabi)ਮੇਰਾ ਲਾਲਡਾ ਪ੍ਰੀਤਮ ਮੇਰੇ ਗ੍ਰਹਿ ਆ ਗਿਆ ਹੈ ਅਤੇ ਮੇਰੀ ਸਾਰੀ ਪਿਆਸ ਬੁਝ ਗਈ ਹੈ।
Fareedkot Teekaਮੇਰੇ ਰਿਦੇ ਘਰ ਬੀਚ ਤੂੰ ਪਿਆਰਾ (ਲਾਲੁ) ਪਤੀ ਆਇਆ ਹੈਂ, ਤਿਸੀ ਤੇ ਸਰਬ ਤ੍ਰਿਖਾ ਮੈਨੇ ਬੁਝਾਈ ਹੈ॥
Prof. Sahib Singhਮੇਰੀ ਸਾਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਗਈ ਹੈ, ਮੇਰੇ ਮਨ ਵਿਚ (ਹੁਣ) ਚਾਉ ਬਣਿਆ ਰਹਿੰਦਾ ਹੈ, ਮੇਰੇ ਅੰਦਰ ਉਹ ਆਤਮਕ ਹਾਲਤ ਪ੍ਰਬਲ ਬਣੀ ਪਈ ਹੈ ਕਿ ਮੇਰਾ ਦਿਲ ਹੁਲਾਰੇ ਲੈ ਰਿਹਾ ਹੈ।ਪਦ ਅਰਥ ਘਰਿ = ਹਿਰਦੇ-ਘਰ ਵਿਚ। ਤਿਖਾ = ਤ੍ਰੇਹ, ਮਾਇਆ ਦੀ ਤ੍ਰਿਸ਼ਨਾ।
SikhNet (Spanish)El Esposo Bienamado ha entrado en mi casa y toda mi sed está saciada.
ਮਿਲਿਆ ਤ ਲਾਲੁ. ਗੁਪਾਲੁ ਠਾਕੁਰੁ; ਸਖੀ ਮੰਗਲੁ ਗਾਇਆ ॥
miliaa ta laal. gupaal tthaakur; sakhee mangal gaaeaa |
Sant Singh KhalsaI have met my Sweet Lord and Master of the Universe, and my companions sing the songs of joy.
Manmohan SinghI have met my sweet Master the World -Cherisher and my mates sing songs of joy.
Manmohan Singh (Punjabi)ਮੈਂ ਜੱਗ ਦੇ ਪਾਲਣਹਾਰ ਆਪਣੇ ਮਿੱਠੜੇ ਮਾਲਕ ਨੂੰ ਮਿਲ ਪਈ ਹਾਂ ਅਤੇ ਮੇਰੀਆਂ ਸਹੇਲੀਆਂ ਖੁਸ਼ੀ ਦੇ ਗੀਤ ਗਾਉਂਦੀਆਂ ਹਨ।
Fareedkot Teekaਹੇ ਗੁਪਾਲ ਠਾਕਰ! ਤੂੰ ਮੇਰਾ (ਲਾਲੁ) ਪਿਆਰਾ ਜਬ ਮੁਝ ਕੋ ਮਿਲਿਆ ਤਬ ਸੰਤ ਜਨ ਸਖੀਓਂ ਨੇ ਤੇਰਾ (ਮੰਗਲੁ) ਜਸੁ ਗਾਇਆ ਹੈ॥
Prof. Sahib Singh(ਜਦੋਂ ਦਾ) ਸੋਹਣਾ ਪਿਆਰਾ ਠਾਕੁਰ ਗੋਪਾਲ ਮੈਨੂੰ ਮਿਲਿਆ ਹੈ, ਮੇਰੀਆਂ ਸਹੇਲੀਆਂ ਨੇ (ਮੇਰੇ ਗਿਆਨ-ਇੰਦ੍ਰਿਆਂ ਨੇ) ਖ਼ੁਸ਼ੀ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ ਹੈ।ਪਦ ਅਰਥ ਗੁਪਾਲੁ = ਸ੍ਰਿਸ਼ਟੀ ਦਾ ਪਾਲਣਹਾਰ। ਸਖੀ = ਸਖੀਆਂ ਨੇ, ਸਹੇਲੀਆਂ ਨੇ, ਗਿਆਨ-ਇੰਦ੍ਰਿਆਂ ਨੇ। ਮੰਗਲੁ = ਖ਼ੁਸ਼ੀ ਦਾ ਗੀਤ।
SikhNet (Spanish)He encontrado a mi Bienamado Señor y Maestro, y todos mis compañeros cantan en regocijo.
ਸਭ ਮੀਤ ਬੰਧਪ ਹਰਖੁ ਉਪਜਿਆ; ਦੂਤ ਥਾਉ ਗਵਾਇਆ ॥
sabh meet bandhap harakh upajiaa; doot thaau gavaaeaa |
Sant Singh KhalsaAll my friends and relatives are happy, and all traces of my enemies have been removed.
Manmohan SinghAll my friends and kith and kin are in bliss and the very trace of my arch adversaries is removed.
Manmohan Singh (Punjabi)ਮੇਰੇ ਸਾਰੇ ਸੱਜਣ ਅਤੇ ਸਾਕ-ਸੈਨ ਅਨੰਦ ਅੰਦਰ ਹਨ ਅਤੇ ਮੇਰੇ ਕਟੜ ਵੈਰੀਆਂ ਦਾ ਨਾਮ ਨਿਸ਼ਾਨ ਤਕ ਮਿਟ ਗਿਆ ਹੈ।
Fareedkot Teekaਸੰਪੂਰਨ ਮਿਤ੍ਰ ਔ ਭਾਈਓਂ ਕੋ ਅਨੰਦ ਉਪਜਤਾ ਭਯਾ ਹੈ ਔਰ ਕਾਮ ਕ੍ਰੋਧ ਆਦਿ ਦੂਤੋਂ ਕਾ (ਥਾਉ) ਅਗਿਆਨ ਗਵਾਯਾ॥
Prof. Sahib Singhਮੇਰੇ ਇਹਨਾਂ ਮਿੱਤਰਾਂ ਸਨਬੰਧੀਆਂ ਨੂੰ (ਮੇਰੇ ਗਿਆਨ-ਇੰਦ੍ਰਿਆਂ ਨੂੰ) ਚਾਉ ਚੜ੍ਹਿਆ ਰਹਿੰਦਾ ਹੈ, ਤੇ (ਮੇਰੇ ਅੰਦਰੋਂ) ਕਾਮਾਦਿਕ ਵੈਰੀਆਂ ਦਾ ਨਾਮ-ਨਿਸ਼ਾਨ ਮਿਟ ਗਿਆ ਹੈ।ਪਦ ਅਰਥ ਬੰਧਪ = ਸਨਬੰਧੀ। ਹਰਖੁ = ਖ਼ੁਸ਼ੀ ਚਾਉ। ਦੂਤ ਥਾਉ = ਦੂਤਾਂ ਦਾ ਥਾਂ, ਕਾਮਾਦਿਕ ਵੈਰੀਆਂ ਦਾ ਨਾਮ-ਨਿਸ਼ਾਨ।
SikhNet (Spanish)Mis amigos y parientes florecen en Plenitud, y los enemigos han sido destruidos.
ਅਨਹਤ ਵਾਜੇ. ਵਜਹਿ ਘਰ ਮਹਿ; ਪਿਰ ਸੰਗਿ ਸੇਜ ਵਿਛਾਈ ॥
anahat vaaje. vajeh ghar meh; pir sang sej vichhaaee |
Sant Singh KhalsaThe unstruck melody vibrates in my home, and the bed has been made up for my Beloved.
Manmohan SinghThe unbeaten melody resounds in my home and for me and my Beloved a joint bedding is spread.
Manmohan Singh (Punjabi)ਸੁਤੇ ਸਿਧ ਹੋਣ ਵਾਲਾ ਕੀਰਤਨ ਮੇਰੇ ਧਾਮ ਅੰਦਰ ਗੂੰਜ ਰਿਹਾ ਹੈ ਅਤੇ ਮੇਰੇ ਅਤੇ ਮੇਰੇ ਦਿਲਬਰ ਲਈ ਸਾਂਝੀ ਸੇਜ ਵਿਛਾਈ ਗਈ ਹੈ।
Fareedkot Teekaਅਬ ਮੇਰੇ ਹਿਰਦੇ ਘਰ ਬੀਚ ਸੋਹੰ ਕੇ ਵਾਜੇ (ਅਨਹਤ) ਨਿਰੰਤ੍ਰ ਹੀ ਬਾਜਤੇ ਹੈਂ। ਕਿਉਂਕਿ ਤੁਝ (ਪਿਰ) ਪਤੀ ਕੋ ਅਪਨੇ ਸਾਥ ਜਾਣ ਕਰ ਕੇ ਮੈਨੇ ਤੇਰੇ ਵਾਸਤੇ ਸ੍ਰਧਾ ਕੀ ਛੇਜ ਵਛਾਈ ਹੈ॥੨॥
Prof. Sahib Singhਮੈਂ ਪ੍ਰਭੂ-ਪਤੀ ਨਾਲ ਸੇਜ ਵਿਛਾ ਲਈ ਹੈ, (ਮੈਂ ਆਪਣੇ ਹਿਰਦੇ ਨੂੰ ਪ੍ਰਭੂ ਦੀ ਯਾਦ ਵਿਚ ਜੋੜ ਦਿੱਤਾ ਹੈ), ਹੁਣ ਮੇਰੇ ਹਿਰਦੇ ਵਿਚ ਬਿਨਾ ਵਜਾਏ ਵਾਜੇ ਵੱਜ ਰਹੇ ਹਨ (ਮੇਰੇ ਹਿਰਦੇ ਵਿਚ ਲਗਾਤਾਰ ਉਹ ਹੁਲਾਰਾ ਬਣਿਆ ਰਹਿੰਦਾ ਹੈ ਜੋ ਵੱਜਦੇ ਵਾਜਿਆਂ ਨੂੰ ਸੁਣ ਕੇ ਅਨੁਭਵ ਕਰੀਦਾ ਹੈ)।ਪਦ ਅਰਥ ਅਨਹਤ = {अनहत = ਬਿਨਾ ਵਜਾਏ} ਇਕ-ਰਸ, ਲਗਾਤਾਰ। ਵਜਹਿ = ਵੱਜਦੇ ਹਨ। ਸੰਗਿ = ਨਾਲ।
SikhNet (Spanish)Dentro de mi casa resuena la Melodía Celestial, y gozo del Amor con mi Señor.
ਬਿਨਵੰਤਿ ਨਾਨਕੁ. ਸਹਜਿ ਰਹੈ; ਹਰਿ ਮਿਲਿਆ ਕੰਤੁ ਸੁਖਦਾਈ ॥੪॥੧॥
binavant naanak. sehaj rahai; har miliaa kant sukhadaaee |4|1|
Sant Singh KhalsaPrays Nanak, I am in celestial bliss. I have obtained the Lord, the Giver of peace, as my Husband. ||4||1||
Manmohan SinghPrays Nanak, I now reside in celestial bliss. God, the comfort-Bestower Spouse of mine has met me.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਹੁਣ ਮੈਂ ਬੈਕੁੰਠੀ ਅਨੰਦ ਅੰਦਰ ਵਿਚਰਦਾ ਹਾਂ। ਮੇਰਾ ਆਰਾਮ-ਬਖਸ਼ਣਹਾਰ ਭਰਤਾ ਵਾਹਿਗੁਰੂ ਮੈਨੂੰ ਮਿਲ ਪਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਹਮ (ਸਹਜਿ) ਸਾਂਤ ਪਦ ਮੇਂ (ਰਹੈ) ਇਸਥਿਤ ਹੂਏ ਹਾਂ। ਕਿਉਂਕਿ ਹਰੀ ਸੁਖਦਾਈ ਤੂੰ ਪਤੀ ਹਮ ਕੌ ਮਿਲਿਆ ਹੈਂ॥੪॥੧॥☬ਜਿਸ ਸਮੇਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਜੀਵੋਂ ਕੇ ਉਧਾਰ ਹੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬੀੜ ਸਾਜਨੇ ਹੇਤ ਤਿਆਰੀ ਕਰੀ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਬਡੇ ਸਾਹਿਬਜਾਦੇ ਮੋਹਿਨ ਜੀ ਕੇ ਪਾਸੋਂ ਪ੍ਰਿਥਮੇਂ ਹੂਏ ਚਾਰੋਂ ਗੁਰੋਂ ਕੀ ਬਾਣੀ ਕੀਆਂ ਪੋਥੀਆਂ ਜੋ ਉਨ੍ਹੋਂ ਪਾਸ ਥੀਆਂ, ਸੋ ਮੰਗਵਾਵਨ ਵਾਸਤੇ ਪ੍ਰਿਥਮੈ ਭਾਈ ਗੁਰਦਾਸ ਜੀ ਕੋ ਭੇਜਾ, ਪੁਨਾ ਦੁਤੀ ਵਾਰ ਸਾਹਿਬ ਬੁਢਾ ਜੀ ਭੇਜੇ। ਸ੍ਰੀ ਮੋਹਿਨ ਜੀ ਸਮਾਧੀ ਸੇ ਉਥਾਨ ਹੀ ਨਹੀਂ ਹੂਏ। ਤਬ ਪਰਉਪਕਾਰ ਹੇਤ ਆਪ ਗੋਇੰਦਵਾਲ ਸਾਹਿਬ ਜਾ ਕਰ ਜਿਸ ਚੁਬਾਰੇ ਮੇਂ ਮੋਹਿਨ ਜੀ ਨਿਵਾਸ ਕਰਤੇ ਥੇ, ਤਿਸ ਕੇ ਨੀਚੇ ਵੀਛਾਈ ਸੇ ਬਿਨਾ ਹੀ ਇਸਥਿਤ ਹੋ ਕਰ ਤੰਬੂਰਾ ਹਾਥ ਮੇਂ ਲੇ ਕਰ ਗਉੜੀ ਰਾਗ ਮੇਂ ਇਹ ਸਬਦ ਉਚਾਰਨ ਕਰ ਗਾਇਨ ਕੀਆ। ਇਸ ਸਬਦ ਕੀ ਏਕ ਪਉੜੀ ਸੁਣ ਕਰ ਕੇ ਤਾਕੀ ਖੋਲ ਕਰ ਪ੍ਰੀਖ੍ਯਾ ਹੇਤ ਮੋਹਨ ਜੀ ਨੇ ਕੁਛ ਕਠਨ ਬਚਨ ਕਹੇ। ਪੁਨਾ ਦੂਸਰੀ ਪੌੜੀ ਸੁਣ ਕਰ ਕੇ ਚੁਬਾਰੇ ਕਾ ਦਰਵਾਜਾ ਖੋਲ ਦੀਆ। ਤੀਸਰੀ ਪਉੜੀ ਸੁਣ ਕਰ ਪੋਥੀਆਂ ਸਾਹਿਬ ਲੇ ਕਰ ਆਪ ਚੁਬਾਰੇ ਸੇ ਉਤਰ ਆਏ। ਗੁਰੂ ਸਾਹਿਬ ਜੀ ਕੋ ਨਮਸਕਾਰ ਕਰ ਕੇ ਗੁਰਬਾਣੀ ਅਰਪਣ ਕਰੀ। ਤਬ ਸ੍ਰੀ ਗੁਰੂ ਜੀ ਨੇ ਚੌਥੀ ਪਉੜੀ ਉਚਾਰਨ ਕਰ ਕੇ ਮੋਹਿਨ ਜੀ ਕੋ ਵਰ ਦੀਏ।
Prof. Sahib Singhਨਾਨਕ ਬੇਨਤੀ ਕਰਦਾ ਹੈ-ਜਿਸ ਜੀਵ-ਇਸਤ੍ਰੀ ਨੂੰ ਸਾਰੇ ਸੁਖਾਂ ਦਾ ਦਾਤਾ ਪ੍ਰਭੂ-ਪਤੀ ਮਿਲ ਪੈਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ ॥੪॥੧॥ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੁਖਦਾਈ = ਸੁਖ ਦੇਣ ਵਾਲਾ ॥੪॥
SikhNet (Spanish)Oh, dice Nanak, ahora he llegado al Equilibrio, porque he logrado encontrar al Señor de la Paz.(4-1)