ਗਉੜੀ ਮਹਲਾ ੩ ॥
gaurree mahalaa 3 | Ang 246
Sant Singh KhalsaGauree, Third Mehl:
Manmohan SinghGauri 3rd Guru.
Manmohan Singh (Punjabi)ਗਊੜੀ ਪਾਤਸ਼ਾਹੀ ਤੀਜੀ।
SikhNet (Spanish)Gauri, Mejl Guru Amar Das, Tercer Canal Divino.
ਗੁਰ ਕੀ ਸੇਵਾ ਕਰਿ. ਪਿਰਾ ਜੀਉ; ਹਰਿ ਨਾਮੁ ਧਿਆਏ ॥
gur kee sevaa kar. piraa jeeo; har naam dhiaae | Ang 246
Sant Singh KhalsaServe the Guru, O my dear soul; meditate on the Lord's Name.
Manmohan SinghO my dear, soul, perform thou the service of the Guru and meditate on God's Name.
Manmohan Singh (Punjabi)ਹੈ ਮੇਰੇ ਪਿਆਰੇ ਮਨ! ਤੂੰ ਗੁਰਾਂ ਦੀ ਘਾਲ ਕਮਾ ਅਤੇ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।
Fareedkot Teekaਹੇ ਪਤੀ! ਗੁਰੋਂ ਕੀ ਸੇਵਾ ਕਰ ਕੇ ਹਰਿ ਹਰਿ ਨਾਮੁ ਕੋ ਧਿਆਵਣਾ ਕਰ॥
Prof. Sahib Singhਹੇ ਪਿਆਰੀ ਜਿੰਦੇ! ਗੁਰੂ ਦੀ ਸੇਵਾ ਕਰ (ਗੁਰੂ ਦੀ ਸਰਨ ਪਉ, ਅਤੇ) ਪਰਮਾਤਮਾ ਦਾ ਨਾਮ ਸਿਮਰ,ਪਦ ਅਰਥ ਪਿਰਾ ਜੀਉ = ਹੇ ਪਿਆਰੇ ਜੀਵ! ਹੇ ਪਿਆਰੀ ਜਿੰਦੇ! ਧਿਆਏ = ਧਿਆਇ, ਯਾਦ ਕਰ।
SikhNet (Spanish)Oh mi mente querida, sirve al Guru y habita en el Naam, el Nombre del Señor;
ਮੰਞਹੁ ਦੂਰਿ. ਨ ਜਾਹਿ, ਪਿਰਾ ਜੀਉ; ਘਰਿ ਬੈਠਿਆ. ਹਰਿ ਪਾਏ ॥
manyahu door. na jaeh, piraa jeeo; ghar baitthiaa. har paae | Ang 246
Sant Singh KhalsaDo not leave me, O my dear soul - you shall find the Lord while sitting within the home of your own being.
Manmohan SinghO my dear, thou art not to get away from me. Receive the Lord whilst sitting at home.
Manmohan Singh (Punjabi)ਹੈ ਮੇਰੇ ਪਿਆਰੇ! ਮੇਰੇ ਕੋਲ ਤੂੰ ਦੁਰੇਡੇ ਨਹੀਂ ਜਾਣਾ ਗ੍ਰਹਿ ਵਿੱਚ ਬੈਠਾ ਹੋਇਆ ਹੀ ਤੂੰ ਆਪਣੇ ਸਾਈਂ ਨੂੰ ਪ੍ਰਾਪਤ ਹੈ।
Fareedkot Teekaਹੇ ਜੀਵ ਪਤੀ! ਤੂੰ (ਮੰਞਹੁ) ਮੇਰੇ ਸੇ ਦੂਰ ਨਾ ਜਾਹਿ, ਭਾਵ ਪਰਮੇਸ੍ਵਰ ਕਾ ਉਪਾਸਕ ਹੋ ਬਾਹਜ ਮੁਖ ਨ ਹੋਹੁ ਤੋ ਘਰ ਬੈਠਿਆਂ ਹੀ ਹਰੀ ਕੋ ਪਾਵੇਂਗਾ॥
Prof. Sahib Singh(ਇਸ ਤਰ੍ਹਾਂ) ਤੂੰ ਆਪਣੇ ਆਪ ਵਿਚੋਂ ਦੂਰ ਨਹੀਂ ਜਾਹਿਂਗੀ (ਮਾਇਆ ਦੇ ਮੋਹ ਵਿਚ ਭਟਕਣ ਤੋਂ ਬਚ ਜਾਹਿਂਗੀ)। (ਹੇ ਜਿੰਦੇ!) ਹਿਰਦੇ-ਘਰ ਵਿਚ ਟਿਕੇ ਰਿਹਾਂ ਪਰਮਾਤਮਾ ਮਿਲ ਪੈਂਦਾ ਹੈ।ਪਦ ਅਰਥ ਮੰਞਹੁ = ਆਪਣੇ ਆਪ ਵਿਚੋਂ। ਘਰਿ = ਹਿਰਦੇ-ਘਰ ਵਿਚ।
SikhNet (Spanish)no tienes que huir de mí, porque en tu mismo hogar recibirás al Señor.
ਘਰਿ ਬੈਠਿਆ. ਹਰਿ ਪਾਏ; ਸਦਾ ਚਿਤੁ ਲਾਏ, ਸਹਜੇ ਸਤਿ ਸੁਭਾਏ ॥
ghar baitthiaa. har paae; sadaa chit laae, sahaje sat subhaae | Ang 246
Sant Singh KhalsaYou shall obtain the Lord while sitting within the home of your own being, focusing your consciousness constantly upon the Lord, with true intuitive faith.
Manmohan SinghBy ever fixing thy attention on God, with instinctive true faith, thou shalt obtain Him while abiding in thy home.
Manmohan Singh (Punjabi)ਸੁਭਾਵਕ ਹੀ ਸੱਚੀ ਭਾਵਨਾ ਨਾਲ, ਹਮੇਸ਼ਾਂ ਵਾਹਿਗੁਰੂ ਨਾਲ ਆਪਣੀ ਬਿਰਤੀ ਜੋੜਨ ਦੁਆਰਾ ਤੂੰ ਆਪਣੇ ਧਾਮ ਅੰਦਰ ਵਸਦਾ ਹੋਇਆ ਹੀ ਉਸ ਨੂੰ ਪਾ ਲਵੇਗਾ।
Fareedkot Teekaਘਰ ਬੈਠਿਆਂ ਹੀ ਹਰੀ ਕੋ ਪਾਏਗਾ, ਜੋ ਤਿਸ ਮੇਂ ਸਦਾ ਚਿਤ ਕੋ ਲਗਾਏਗਾ, ਐਸਾ ਮੇਰਾ ਕਹਿਆ ਮੰਨੇਗਾ ਤਬ ਸੁਭਾਵਕ ਹੀ ਸਤ ਸਰੂਪ ਕੌ ਪਾਇ ਕਰ ਕੇ ਸੋਭਾਵਾਨ ਹੋਵੇਗਾ॥
Prof. Sahib Singhਜੇਹੜਾ ਜੀਵ ਆਤਮਕ ਅਡੋਲਤਾ ਵਿਚ ਟਿਕ ਕੇ, ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ ਸਦਾ (ਪ੍ਰਭੂ-ਚਰਨਾਂ ਵਿਚ) ਚਿੱਤ ਜੋੜਦਾ ਹੈ, ਉਹ ਹਿਰਦੇ-ਘਰ ਵਿਚ ਟਿਕਿਆ ਰਹਿ ਕੇ ਪਰਮਾਤਮਾ ਨੂੰ ਲੱਭ ਲੈਂਦਾ ਹੈ।ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ, ਸਹਿਜ। ਸਤਿ ਸੁਭਾਏ = ਸਤਿ ਸੁਭਾਇ, ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ (ਟਿਕ ਕੇ)।
SikhNet (Spanish)En el propio hogar, uno recibe al Señor, y desde la verdadera dedicación uno se entona con el Señor, el Dios.
ਗੁਰ ਕੀ ਸੇਵਾ ਖਰੀ ਸੁਖਾਲੀ; ਜਿਸ ਨੋ ਆਪਿ ਕਰਾਏ ॥
gur kee sevaa kharee sukhaalee; jis no aap karaae | Ang 246
Sant Singh KhalsaServing the Guru brings great peace; they alone do it, whom the Lord inspires to do so.
Manmohan SinghGuru's service is greatly peace bestowing, He alone undertakes it, Whom the Lord Himself causes to perform.
Manmohan Singh (Punjabi)ਗੁਰਾਂ ਦੀ ਘਾਲ ਪਰਮ ਆਰਾਮ-ਬਖਸ਼ਣਹਾਰ ਹੈ। ਕੇਵਲ ਉਹੀ ਇਸ ਨੂੰ ਕਰਦਾ ਹੈ, ਜਿਸ ਪਾਸੋਂ ਪ੍ਰਭੂ ਆਪੇ ਕਰਵਾਉਂਦਾ ਹੈ।
Fareedkot Teekaਸਤਿਗੁਰੋਂ ਕੀ ਸੇਵਾ (ਖਰੀ) ਅਤੀ (ਸੁਖਾਲੀ) ਸੁਗਮ ਹੈ ਪਰੰਤੂ ਜਿਸ ਨੋਂ ਪ੍ਰੇਰਣਾ ਦ੍ਵਾਰਾ ਹਰੀ ਆਪ ਹੀ ਕਰਾਏ ਸੋਈ ਕਰਤਾ ਹੈ॥
Prof. Sahib Singh(ਸੋ, ਹੇ ਜਿੰਦੇ!) ਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ (ਪਰ ਇਹ ਸੇਵਾ ਉਹੀ ਮਨੁੱਖ ਕਰਦਾ ਹੈ) ਜਿਸ ਪਾਸੋਂ ਪਰਮਾਤਮਾ ਆਪ ਕਰਾਏ (ਜਿਸ ਨੂੰ ਆਪ ਪ੍ਰੇਰਨਾ ਕਰੇ)।ਪਦ ਅਰਥ ਖਰੀ = ਬਹੁਤ। ਸੁਖਾਲੀ = {सुख-आलय} ਸੁਖ ਦੇਣ ਵਾਲੀ। ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}।
SikhNet (Spanish)El Servicio del Guru da Paz, pero sólo aquél a quien Dios escoge, se inspira en ese Servicio.
ਨਾਮੋ ਬੀਜੇ ਨਾਮੋ ਜੰਮੈ; ਨਾਮੋ ਮੰਨਿ ਵਸਾਏ ॥
naamo beeje naamo jamai; naamo man vasaae | Ang 246
Sant Singh KhalsaThey plant the seed of the Name, and the Name sprouts within; the Name abides within the mind.
Manmohan SinghHe sows the Name, the Name sprouts within Him, and the Name he places within his mind.
Manmohan Singh (Punjabi)ਉਹ ਨਾਮ ਨੂੰ ਬੀਜਦਾ ਹੈ, ਨਾਮ ਉਸ ਦੇ ਅੰਦਰ ਪੁੰਗਰ ਆਉਂਦਾ ਹੈ ਅਤੇ ਨਾਮ ਨੂੰ ਹੀ ਉਹ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।
Fareedkot Teekaਅੰਤਸਕਰਨ ਮੇਂ ਗੁਰੋਂ ਦ੍ਵਾਰੇ ਨਾਮ ਉਪਦੇਸ (ਬੀਜੈ) ਸ੍ਰਵਨ ਕਰੇ ਔਰ ਤਿਸ ਮਨ ਮੇਂ ਨਾਮੁ (ਜੰਮੈ) ਮਨਨ ਕਰੇ ਔਰ ਨਾਮ ਕੋ ਹੀ ਮਨ ਮੇਂ ਵਸਾਵੈ ਅਰਥਾਤ ਨਿਧਿਆਸਨ ਕਰੇ॥
Prof. Sahib Singh(ਉਹ ਮਨੁੱਖ ਫਿਰ ਆਪਣੇ ਹਿਰਦੇ-ਖੇਤ ਵਿਚ) ਪਰਮਾਤਮਾ ਦਾ ਨਾਮ ਹੀ ਬੀਜਦਾ ਹੈ (ਉਥੇ) ਨਾਮ ਹੀ ਉੱਗਦਾ ਹੈ, ਉਹ ਮਨੁੱਖ ਆਪਣੇ ਮਨ ਵਿਚ ਸਦਾ ਨਾਮ ਹੀ ਵਸਾਈ ਰੱਖਦਾ ਹੈ।ਪਦ ਅਰਥ ਨਾਮੋ = ਨਾਮ ਹੀ। ਮੰਨਿ = ਮਨਿ, ਮਨ ਵਿਚ।
SikhNet (Spanish)Al haber sembrado las Semillas del Nombre, éstas germinan en el interior, y uno puede enaltecer al Nombre en su mente.
ਨਾਨਕ. ਸਚਿ ਨਾਮਿ ਵਡਿਆਈ; ਪੂਰਬਿ ਲਿਖਿਆ ਪਾਏ ॥੧॥
naanak. sach naam vaddiaaee; poorab likhiaa paae |1| Ang 246
Sant Singh KhalsaO Nanak, glorious greatness rests in the True Name; It is obtained by perfect pre-ordained destiny. ||1||
Manmohan SinghNanak the greatness is in the True Name. The man receives what is pre-destined for him.
Manmohan Singh (Punjabi)ਨਾਨਕ ਬਜ਼ੁਰਗੀ ਸੱਚੇ ਨਾਮ ਵਿੱਚ ਹੈ। ਆਦਮੀ ਉਹੀ ਕੁਛ ਪਾਉਂਦਾ ਹੈ ਜੋ ਉਸ ਲਈ ਧੁਰ ਤੋਂ ਲਿਖਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚੇ ਨਾਮ ਕਰ ਕੇ ਵਡਿਆਈ ਪ੍ਰਾਪਤਿ ਹੋਤੀ ਹੈ। ਸੋ ਨਾਮ ਪੂਰਬ ਲਿਖੇ ਭਾਗੋਂ ਸੇ ਹੀ ਪਾਈਤਾ ਹੈ॥੧॥
Prof. Sahib Singhਹੇ ਨਾਨਕ! ਸਦਾ-ਥਿਰ ਪ੍ਰਭੂ ਵਿਚ ਜੁੜ ਕੇ, ਪ੍ਰਭੂ-ਨਾਮ ਵਿਚ ਟਿਕ ਕੇ (ਮਨੁੱਖ ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ, (ਨਾਮ ਸਿਮਰਨ ਦੀ ਬਰਕਤਿ ਨਾਲ) ਪਹਿਲੇ ਜਨਮ ਵਿਚ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਮਨੁੱਖ ਦੇ ਅੰਦਰ ਉੱਘੜ ਪੈਂਦਾ ਹੈ ॥੧॥ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਨਾਮਿ = ਨਾਮ ਵਿਚ (ਜੁੜਿਆਂ)। ਪੂਰਬਿ = ਪਹਿਲੇ ਜਨਮ ਵਿਚ ॥੧॥
SikhNet (Spanish)Oh, dice Nanak, uno obtiene la Gloria a través del Verdadero Nombre y cumple el destino dado por Dios.(1)
ਹਰਿ ਕਾ ਨਾਮੁ ਮੀਠਾ. ਪਿਰਾ ਜੀਉ; ਜਾ ਚਾਖਹਿ ਚਿਤੁ ਲਾਏ ॥
har kaa naam meetthaa. piraa jeeo; jaa chaakheh chit laae | Ang 246
Sant Singh KhalsaThe Name of the Lord is so sweet, O my dear; taste it, and focus your consciousness on it.
Manmohan SinghWhen thou tastest it by fixing thy attention, thou shalt find God's Name Sweet, O my dear.
Manmohan Singh (Punjabi)ਜਦ ਤੂੰ ਆਪਣੀ ਬਿਰਤੀ ਜੋੜਕੇ ਇਸ ਨੂੰ ਚੱਖੇ ਤੂੰ ਰੱਬ ਦੇ ਨਾਮ ਨੂੰ ਮਿੱਠਾ ਪਾਵੇਗਾ ਹੇ ਮੇਰੇ ਪਿਆਰੇ!
Fareedkot Teekaਹੇ ਜੀਵ ਪਤੀ! ਹਰੀ ਕਾ ਨਾਮ ਮੀਠਾ ਲਾਗਤਾ ਹੈ, ਜਬ ਤੂੰ ਚਿਤ ਲਾਇ ਕਰ ਕੇ ਤਿਸ ਕੋ ਚਾਖੈ ਅਰਥਾਤ ਜਪਣਾ ਕਰੇ॥
Prof. Sahib Singhਹੇ ਪਿਆਰੀ ਜਿੰਦੇ! ਪਰਮਾਤਮਾ ਦਾ ਨਾਮ ਮਿੱਠਾ ਹੈ (ਪਰ ਇਹ ਤੈਨੂੰ ਤਦੋਂ ਹੀ ਸਮਝ ਆਵੇਗੀ) ਜਦੋਂ ਤੂੰ ਚਿੱਤ ਜੋੜ ਕੇ (ਇਹ ਨਾਮ-ਰਸ) ਚੱਖੇਂਗੀ।ਪਦ ਅਰਥ ਜਾ = ਜਦੋਂ। ਚਾਖਹਿ = ਤੂੰ ਚੱਖੇਂਗੀ। ਲਾਏ = ਲਾਇ, ਲਾ ਕੇ।
SikhNet (Spanish)El Naam, el Nombre del Señor es dulce, oh mi querida mente; saboréalo con todo tu ser.
ਰਸਨਾ ਹਰਿ ਰਸੁ ਚਾਖੁ, ਮੁਯੇ ਜੀਉ; ਅਨ ਰਸ ਸਾਦ ਗਵਾਏ ॥
rasanaa har ras chaakh, muye jeeo; an ras saad gavaae | Ang 246
Sant Singh KhalsaTaste the sublime essence of the Lord with your tongue, my dear, and renounce the pleasures of other tastes.
Manmohan SinghO mortal, with thy tongue taste God's elixir and forsake the relish of other dainties.
Manmohan Singh (Punjabi)ਨੀ ਮਰ ਜਾਣੀਏ! ਆਪਣੀ ਜੀਭਾ ਨਾਲ ਵਾਹਿਗੁਰੂ ਅੰਮ੍ਰਿਤ ਚਖ ਅਤੇ ਹੋਰਨਾਂ ਨਿਆਮਤਾਂ ਦੇ ਸੁਆਦ ਨੂੰ ਤਿਆਗ ਦੇ।
Fareedkot Teekaਹੇ ਪਿਆਰੇ ਜੀਵ! ਰਸਨਾ ਸੇ ਔਰ ਰਸੋਂ ਕੇ ਸ੍ਵਾਦ ਗੁਵਾਇ ਕਰ ਕੇ ਹਰੀ ਨਾਮ ਰਸ ਕੌ ਚਾਖੈ ਅਰਥਾਤ ਜਪ॥
Prof. Sahib Singhਹੇ ਮੇਰੀ ਨਿਕਰਮਣ ਜੀਭ! ਪਰਮਾਤਮਾ ਦੇ ਨਾਮ ਦਾ ਸੁਆਦ ਚੱਖ, ਤੇ ਹੋਰ ਹੋਰ ਰਸਾਂ ਦੇ ਸੁਆਦ ਛੱਡ ਦੇ।ਪਦ ਅਰਥ ਰਸਨਾ ਮੁਯੇ = ਹੇ ਨਿਕਰਮਣ ਜੀਭ! ਅਨ ਰਸ ਸਾਦ = ਹੋਰਨਾਂ ਰਸਾਂ ਦੇ ਸਵਾਦ। ਗਵਾਏ = ਗਵਾਇ, ਦੂਰ ਕਰ।
SikhNet (Spanish)Saboréenlo, oh mis labios, y olvídense de los demás sabores.
ਸਦਾ ਹਰਿ ਰਸੁ ਪਾਏ. ਜਾ ਹਰਿ ਭਾਏ; ਰਸਨਾ ਸਬਦਿ ਸੁਹਾਏ ॥
sadaa har ras paae. jaa har bhaae; rasanaa sabad suhaae | Ang 246
Sant Singh KhalsaYou shall obtain the everlasting essence of the Lord when it pleases the Lord; your tongue shall be adorned with the Word of His Shabad.
Manmohan SinghWhen it pleases God, thou shalt for aye, attain Lord's Nectar and thy tongue shall be adorned with His Name.
Manmohan Singh (Punjabi)ਜਦ ਵਾਹਿਗੁਰੂ ਨੂੰ ਚੰਗਾ ਲੱਗਾ, ਤੂੰ ਸਾਹਿਬ ਦੇ ਆਬਿ-ਹਿਯਾਤ ਨੂੰ ਹਮੇਸ਼ਾਂ ਲਈ ਪਾ ਲਵੇਗਾ ਅਤੇ ਤੇਰੀ ਜੀਭ ਉਸ ਦੇ ਨਾਮ ਨਾਲ ਸੁਹਾਵਣੀ ਹੋ ਜਾਵੇਗੀ।
Fareedkot Teekaਜਬ ਹਰੀ ਕੇ ਮਨ ਮੇਂ ਤੇਰੇ ਗੁਣ ਭਾਏ ਤਬ ਤੂੰ ਹਰੀ ਕੇ ਰਸ ਕੌ ਸਦਾ ਪਾਵੈਂਗਾ, ਰਸਨਾ ਸਬਦ ਮੇਂ ਸੁਹਾਵੇਗੀ॥
Prof. Sahib Singh(ਪਰ ਜੀਭ ਦੇ ਭੀ ਕੀਹ ਵੱਸ?) ਜਦੋਂ ਪਰਮਾਤਮਾ ਨੂੰ ਚੰਗਾ ਲੱਗੇ, ਤਦੋਂ ਜੀਭ ਸਦਾ ਪਰਮਾਤਮਾ ਦੇ ਨਾਮ ਦਾ ਸੁਆਦ ਮਾਣਦੀ ਹੈ, ਤੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੋਹਣੀ ਹੋ ਜਾਂਦੀ ਹੈ।ਪਦ ਅਰਥ ਹਰਿ ਭਾਏ = ਹਰੀ ਨੂੰ ਪਸੰਦ ਆਵੇ। ਸਬਦਿ = ਸ਼ਬਦ ਵਿਚ।
SikhNet (Spanish)Cuando el Señor quiere, uno recibe la Esencia del Señor, y en su boca se da la Bella Palabra.
ਨਾਮੁ ਧਿਆਏ. ਸਦਾ ਸੁਖੁ ਪਾਏ; ਨਾਮਿ ਰਹੈ ਲਿਵ ਲਾਏ ॥
naam dhiaae. sadaa sukh paae; naam rahai liv laae | Ang 246
Sant Singh KhalsaMeditating on the Naam, the Name of the Lord, a lasting peace is obtained; so remain lovingly focused on the Naam.
Manmohan SinghHe who remembers the Name and keeps his love centered on the Name, attains eternal ease.
Manmohan Singh (Punjabi)ਜੋ ਨਾਮ ਨੂੰ ਸਿਮਰਦਾ ਹੈ ਅਤੇ ਆਪਣੀ ਪ੍ਰੀਤ ਨਾਮ ਉਤੇ ਕੇਂਦਰਿਤ ਕਰੀ ਰਖਦਾ ਹੈ, ਉਹ ਅਮਰ ਆਰਾਮ ਨੂੰ ਪਾ ਲੈਂਦਾ ਹੈ।
Fareedkot Teekaਜਿਸ ਨੇ ਨਾਮੀ ਮੇਂ ਬ੍ਰਿਤੀ ਲਾਇ ਕਰ ਕੇ ਹਰੀ ਕੇ ਨਾਮ ਧਿਆਏ ਹੈਂ, ਤਿਸੀ ਨੇ ਸਦਾ ਸੁਖ ਪਾਏ ਹੈਂ॥
Prof. Sahib Singh(ਹੇ ਜਿੰਦੇ!) ਜੇਹੜਾ ਮਨੁੱਖ ਨਾਮ ਸਿਮਰਦਾ ਹੈ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ,ਪਦ ਅਰਥ ਨਾਮਿ = ਨਾਮ ਵਿਚ। ਲਿਵ ਲਾਏ = ਲਿਵ ਲਾਇ, ਲਗਨ ਲਾ ਕੇ।
SikhNet (Spanish)Uno habita en el Nombre y está para siempre en Paz, en tono con el Nombre.
ਨਾਮੇ ਉਪਜੈ. ਨਾਮੇ ਬਿਨਸੈ; ਨਾਮੇ ਸਚਿ ਸਮਾਏ ॥
naame upajai. naame binasai; naame sach samaae | Ang 246
Sant Singh KhalsaFrom the Naam we originate, and into the Naam we shall pass; through the Naam, we are absorbed in the Truth.
Manmohan SinghBy Lord's will the mortal is born, by his will he perishes and by His will he merges into Truth.
Manmohan Singh (Punjabi)ਸਾਹਿਬ ਦੀ ਰਜ਼ਾ ਦੁਆਰਾ ਪ੍ਰਾਣੀ ਜੰਮਦਾ ਹੈ, ਉਸ ਦੀ ਰਜ਼ਾ ਉਹ ਮਰ ਜਾਂਦਾ ਹੈ ਅਤੇ ਉਸ ਦੀ ਰਜਾ ਦੁਆਰਾ ਹੀ ਉਹ ਸੱਚ ਅੰਦਰ ਲੀਨ ਹੁੰਦਾ ਹੈ।
Fareedkot Teekaਨਾਮ ਹੀ ਕੇ ਜਪਨੇ ਸੇ ਸ਼ੁਭ ਗੁਣ ਉਪਜੇ ਹੈਂ, ਨਾਮ ਕਰ ਕੇ ਹੀ ਔਗਨ ਨਾਸ ਹੋਤੇ ਹੈਂ ਔਰ ਨਾਮ ਕਰ ਕੇ ਹੀ ਸਚ ਸਰੂਪ ਮੇਂ ਸਮਾਈਤਾ ਹੈ॥
Prof. Sahib Singhਨਾਮ ਦੀ ਬਰਕਤਿ ਨਾਲ ਉਸ ਦੇ ਅੰਦਰ (ਨਾਮ-ਰਸ ਦੀ ਤਾਂਘ) ਪੈਦਾ ਹੁੰਦੀ ਹੈ, ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰੋਂ ਹੋਰ ਹੋਰ ਰਸਾਂ ਦੀ ਖਿੱਚ) ਦੂਰ ਹੋ ਜਾਂਦੀ ਹੈ, ਨਾਮ ਸਿਮਰਨ ਦੀ ਬਰਕਤਿ ਨਾਲ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।ਪਦ ਅਰਥ ਉਪਜੈ = (ਹਰਿ-ਰਸ) ਪੈਦਾ ਹੁੰਦਾ ਹੈ। ਬਿਨਸੇ = (ਅਨ ਰਸ ਸਾਦ) ਮੁੱਕ ਜਾਂਦਾ ਹੈ।
SikhNet (Spanish)Señor, uno nace, por Su Voluntad morirá, y por Su Voluntad se inmerge en la Verdad.
ਨਾਨਕ. ਨਾਮੁ ਗੁਰਮਤੀ ਪਾਈਐ; ਆਪੇ ਲਏ ਲਵਾਏ ॥੨॥
naanak. naam guramatee paaeeai; aape le lavaae |2| Ang 246
Sant Singh KhalsaO Nanak, the Naam is obtained through the Guru's Teachings; He Himself attaches us to it. ||2||
Manmohan SinghNanak, the Name is obtained by Guru's instruction, With His Name, He Himself attaches.
Manmohan Singh (Punjabi)ਨਾਨਕ ਨਾਮ ਗੁਰਾਂ ਦੀ ਸਿਖਿਆ ਦੁਆਰਾ ਪ੍ਰਾਪਤ ਹੁੰਦਾ ਹੈ। ਆਪਣੇ ਨਾਮ ਨਾਲ ਉਹ ਆਪ ਹੀ ਜੋੜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਨਾਮ ਗੁਰੋਂ ਕੀ ਸਿਖ੍ਯਾ ਸੇ ਹੀ ਪਾਈਤਾ ਹੈ। ਤਾਂ ਤੇ ਆਪ ਹੀ ਜਗ੍ਯਾਸੂ ਰੂਪ ਹੋ ਕਰ ਨਾਮ ਲੇਣੇ ਵਾਲਾ ਹੈ ਔ ਆਪ ਹੀ ਹਰੀ ਗੁਰੂ ਰੂਪ ਹੋ ਕਰ ਨਾਮ (ਲਵਾਏ) ਜਪਾਵਣੇ ਵਾਲਾ ਹੈ॥੨॥
Prof. Sahib Singh(ਪਰ) ਹੇ ਨਾਨਕ! ਪਰਮਾਤਮਾ ਦਾ ਨਾਮ ਗੁਰੂ ਦੀ ਮਤਿ ਉਤੇ ਤੁਰਿਆਂ ਮਿਲਦਾ ਹੈ, ਪਰਮਾਤਮਾ ਆਪ ਹੀ ਆਪਣੇ ਨਾਮ ਦੀ ਲਗਨ ਪੈਦਾ ਕਰਦਾ ਹੈ ॥੨॥ਪਦ ਅਰਥ ਲਏ ਲਵਾਏ = ਲਵਾਇ ਲਏ, ਨਾਮ ਦੀ ਲਗਨ ਪੈਦਾ ਕਰਦਾ ਹੈ ॥੨॥
SikhNet (Spanish)Oh, dice Nanak, recibimos el Nombre a través del Bani de la Palabra del Guru, y el Señor Mismo nos entona con Él. (2)
ਏਹ ਵਿਡਾਣੀ ਚਾਕਰੀ. ਪਿਰਾ ਜੀਉ; ਧਨ ਛੋਡਿ ਪਰਦੇਸਿ ਸਿਧਾਏ ॥
eeh viddaanee chaakaree. piraa jeeo; dhan chhodd parades sidhaae | Ang 246
Sant Singh KhalsaWorking for someone else, O my dear, is like forsaking the bride, and going to foreign countries.
Manmohan SinghThis alien service is bad, O Darling. Renouncing the bride thou hast gone to foreign country.
Manmohan Singh (Punjabi)ਇਹ ਹੋਰਸ ਦੀ ਸੇਵਾ ਮਾੜੀ ਹੈ, ਹੇ ਪਿਆਰੇ! ਪਤਨੀ ਨੂੰ ਤਿਆਗ ਕੇ ਤੂੰ ਬਿਦੇਸ਼ ਨੂੰ ਚਲਾ ਗਿਆ ਹੈ।
Fareedkot Teekaਹੇ ਜੀਵ ਪਤੀ! ਇਹੀ (ਵਿਡਾਣੀ) ਬਿਗਾਨੀ ਚਾਕਰੀ ਹੈ, ਜੋ ਤੂੰ ਮੈਂ (ਧਨ) ਇਸਤ੍ਰੀ ਕੋ ਛੋਡ ਕਰ ਕੇ ਪਰਦੇਸ ਮੇਂ ਜਾਤਾ ਹੈਂ। ਭਾਵ ਸੇ ਸੁਭ ਬੁਧੀ ਕੋ ਤਿਆਗ ਕਰ ਔਰ ਸਕਾਮ ਕਰਮੋਂ ਮੇਂ ਪਰਵਿਰਤ ਹੋਤਾ ਹੈ॥
Prof. Sahib Singhਹੇ ਪਿਆਰੀ ਜਿੰਦੇ! (ਜਿਵੇਂ ਇਹ ਬਿਗਾਨੀ ਨੌਕਰੀ ਬੜੀ ਦੁਖਦਾਈ ਹੁੰਦੀ ਹੈ ਕਿ ਮਨੁੱਖ ਆਪਣੀ ਇਸਤ੍ਰੀ ਨੂੰ ਘਰ ਛੱਡ ਕੇ ਪਰਦੇਸ ਵਿਚ ਚਲਾ ਜਾਂਦਾ ਹੈ,ਪਦ ਅਰਥ ਵਿਡਾਣੀ = ਬਿਗਾਨੀ, ਆਪਣੇ ਅਸਲ ਸਾਥੀ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ। ਚਾਕਰੀ = ਨੌਕਰੀ, ਖ਼ੁਸ਼ਾਮਦ। ਧਨ = ਇਸਤ੍ਰੀ, ਜੀਵ-ਇਸਤ੍ਰੀ। ਛੋਡਿ = ਛੱਡ ਕੇ, (ਘਰ) ਛੱਡ ਕੇ (ਅੰਦਰਲਾ ਟਿਕਾਉ) ਛੱਡ ਕੇ। ਪਰਦੇਸਿ = ਪਰਾਏ ਦੇਸ ਵਿਚ, (ਆਤਮਕ ਟਿਕਾਣਾ ਛੱਡ ਕੇ) ਥਾਂ ਥਾਂ।
SikhNet (Spanish)Oh querido, servir a otro es falso; uno deja la novia de su mente en casa, y va vagando a tierras lejanas.
ਦੂਜੈ. ਕਿਨੈ ਸੁਖੁ, ਨ ਪਾਇਓ, ਪਿਰਾ ਜੀਉ; ਬਿਖਿਆ ਲੋਭਿ ਲੁਭਾਏ ॥
doojai. kinai sukh, na paaeo, piraa jeeo; bikhiaa lobh lubhaae | Ang 246
Sant Singh KhalsaIn duality, no one has ever found peace, O my dear; you are greedy for corruption and greed.
Manmohan SinghIn duality none has ever attained ease, O dear. Thou covets sin and greed.
Manmohan Singh (Punjabi)ਦਵੈਤ-ਭਾਵ ਅੰਦਰ ਕਦੇ ਕਿਸੇ ਨੇ ਆਰਾਮ ਨਹੀਂ ਪਾਇਆ, ਹੇ ਪਿਆਰੇ! ਤੂੰ ਪਾਪ ਤੇ ਲਾਲਚ ਦੀ ਚਾਹਨਾ ਕਰਦਾ ਹੈ।
Fareedkot Teekaਹੇ ਜੀਵ ਪਤੀ! ਦੂਜੇ ਭਾਵ ਮੇਂ ਲਗ ਕਰ ਕੇ ਵਿਸਿਅਹੁ ਕੇ ਲੋਭ ਮੇਂ ਲੁਭਾਏ ਹੂਏ ਕਿਸੀ ਨੇ ਸੁਖ ਨਹੀਂ ਪਾਯਾ ਹੈ॥
Prof. Sahib Singhਤਿਵੇ ਪਰਮਾਤਮਾ ਨੂੰ ਵਿਸਾਰ ਕੇ) ਹੋਰ ਹੋਰ ਖ਼ੁਸ਼ਾਮਦ (ਬੜੀ ਦੁਖਦਾਈ ਹੈ ਕਿਉਂਕਿ) ਜੀਵ-ਇਸਤ੍ਰੀ (ਆਪਣਾ ਅੰਦਰਲਾ ਆਤਮਕ ਟਿਕਾਣਾ) ਛੱਡ ਕੇ ਥਾਂ ਥਾਂ ਬਾਹਰ ਭਟਕਦੀ ਫਿਰਦੀ ਹੈ। ਹੇ ਪਿਆਰੀ ਜਿੰਦੇ! ਮਾਇਆ ਦੇ ਮੋਹ ਵਿਚ ਫਸ ਕੇ ਕਿਸੇ ਨੇ ਕਦੇ ਸੁਖ ਨਹੀਂ ਪਾਇਆ, ਮਨੁੱਖ ਮਾਇਆ ਦੇ ਲੋਭ ਵਿਚ ਫਸ ਜਾਂਦਾ ਹੈ।ਪਦ ਅਰਥ ਦੂਜੈ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ। ਬਿਖਿਆ = ਮਾਇਆ। ਲੁਭਾਏ = ਫਸਦਾ ਹੈ।
SikhNet (Spanish)De esta forma, uno no obtiene Paz, oh querido, ¿por qué entonces añoras tomar el veneno de la dualidad?
ਬਿਖਿਆ ਲੋਭਿ ਲੁਭਾਏ. ਭਰਮਿ ਭੁਲਾਏ; ਓਹੁ ਕਿਉ ਕਰਿ ਸੁਖੁ ਪਾਏ ॥
bikhiaa lobh lubhaae. bharam bhulaae; ohu kiau kar sukh paae | Ang 246
Sant Singh KhalsaGreedy for corruption and greed, and deluded by doubt, how can anyone find peace?
Manmohan SinghThose who are deluded by poison and avarice and are gone astray in doubt; how can they obtain peace?
Manmohan Singh (Punjabi)ਜੋ ਜ਼ਹਿਰ ਤੇ ਤਮ੍ਹਾਂ ਦੇ ਬਹਿਕਾਏ ਹੋਏ ਹਨ ਅਤੇ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ, ਉਹ ਕਿਸ ਤਰ੍ਹਾਂ ਠੰਢ-ਚੈਨ ਪਾ ਸਕਦੇ ਹਨ?
Fareedkot Teekaਜੋ ਵਿਸਿਅਹੁ ਕੇ ਲੋਭ ਮੇਂ ਲੁਭਾਏ ਹੂਏ ਭ੍ਰਮ ਕੇ ਭੁਲਾਏ ਹੂਏ ਹੈਂ, ਵਹੁ ਕਿਸ ਪਰਕਾਰ ਕਰ ਸੁਖ ਪਾਵੈ, ਅਰਥਾਤ ਕਿਸੀ ਪਰਕਾਰ ਸੇ ਨਹੀਂ ਪਾਵਤੇ ਹੈਂ॥
Prof. Sahib Singh(ਜਦੋਂ ਮਨੁੱਖ) ਮਾਇਆ ਦੇ ਲੋਭ ਵਿਚ ਫਸਦਾ ਹੈ (ਤਦੋਂ ਮਾਇਆ ਦੀ ਖ਼ਾਤਰ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ (ਉਸ ਹਾਲਤ ਵਿਚ ਇਹ) ਸੁਖ ਕਿਵੇਂ ਪਾ ਸਕਦਾ ਹੈ?ਪਦ ਅਰਥ ਭਰਮਿ = ਭਟਕਣਾ ਵਿਚ। ਭੁਲਾਏ = ਕੁਰਾਹੇ ਪੈ ਜਾਂਦਾ ਹੈ।
SikhNet (Spanish)Añorando el veneno y seducido por la duda, ¿cómo encuentras la Paz?
ਚਾਕਰੀ ਵਿਡਾਣੀ ਖਰੀ ਦੁਖਾਲੀ; ਆਪੁ ਵੇਚਿ. ਧਰਮੁ ਗਵਾਏ ॥
chaakaree viddaanee kharee dukhaalee; aap vech. dharam gavaae | Ang 246
Sant Singh KhalsaWorking for strangers is very painful; doing so, one sells himself and loses his faith in the Dharma.
Manmohan SinghAnother's service is very painful. Therein the mortal sells himself and loses his faith.
Manmohan Singh (Punjabi)ਹੋਰਸ ਦੀ ਨੌਕਰੀ ਬਹੁਤ ਦੁਖਦਾਈ ਹੈ। ਉਸ ਵਿੱਚ ਪ੍ਰਾਣੀ ਆਪਣੇ ਆਪ ਨੂੰ ਫ਼ਰੋਖ਼ਤ ਕਰ ਬਹਿੰਦਾ ਹੈ ਅਤੇ ਆਪਣਾ ਈਮਾਨ ਗੁਆ ਲੈਂਦਾ ਹੈ।
Fareedkot Teekaਹਰੀ ਕਾ ਨਾਮ ਛੋਡ ਕਰ ਔਰ ਕੀ ਉਪਾਸਨਾ ਰੂਪ ਬਿਗਾਨੀ ਚਾਕਰੀ ਕਰਨੀ (ਖਰੀ) ਅਤੀ (ਦੁਖਾਲੀ) ਔਖੀ, ਅਪਨੇ ਆਪ ਕੋ ਵੇਚ ਕਰ ਧਰਮ ਕਾ ਗਵਾਵਣਾਂ ਹੀ ਹੈ॥
Prof. Sahib Singh(ਹੇ ਜਿੰਦੇ! ਮਾਇਆ ਦੀ ਖ਼ਾਤਰ ਇਹ ਧਿਰ ਧਿਰ ਦੀ ਖ਼ੁਸ਼ਾਮਦ ਬਹੁਤ ਦੁਖਦਾਈ ਹੈ, ਮਨੁੱਖ ਆਪਣਾ ਆਤਮਕ ਜੀਵਨ (ਮਾਇਆ ਦੇ ਵੱਟੇ) ਵੇਚ ਕੇ ਆਪਣਾ ਕਰਤੱਬ ਛੱਡ ਬੈਠਦਾ ਹੈ।ਪਦ ਅਰਥ ਦੁਖਾਲੀ = ਦੁਖ ਦਾ ਘਰ, ਦੁਖ ਦੇਣ ਵਾਲੀ। ਆਪੁ = ਆਪਣਾ ਆਪ, ਆਪਣਾ ਆਤਮਕ ਜੀਵਨ।
SikhNet (Spanish)El servicio a otro es doloroso; vendiéndose a otro uno pierde su Fe.
ਮਾਇਆ ਬੰਧਨ. ਟਿਕੈ ਨਾਹੀ; ਖਿਨੁ ਖਿਨੁ ਦੁਖੁ ਸੰਤਾਏ ॥
maaeaa bandhan. ttikai naahee; khin khin dukh santaae | Ang 247
Sant Singh KhalsaBound by Maya, the mind is not stable. Each and every moment, it suffers in pain.
Manmohan SinghHandcuffed by worldly valuables the mind becomes not stable. Every moment pain tortures him.
Manmohan Singh (Punjabi)ਸੰਸਾਰੀ ਪਦਾਰਥ ਦਾ ਨਰੜਿਆ ਹੋਇਆ ਮਨੂਆ ਅਸਥਿਰ ਨਹੀਂ ਰਹਿੰਦਾ। ਹਰ ਮੁਹਤ ਤਕਲਫ਼ਿ ਉਸ ਨੂੰ ਦੁਖਾਂਤ੍ਰ ਕਰਦੀ ਹੈ।
Fareedkot Teekaਮਾਯਾ ਕੇ ਬੰਧਨੋਂ ਮੇਂ ਬੰਧੇ ਹੂਏ ਅੰਤਸਕਰਣ (ਟਿਕੈ) ਇਸਥਿਤ ਹੋਤੇ ਨਹੀਂ, ਖਿਨ ਖਿਨ ਦੁਖੋਂ ਸੇ ਸੰਤਾਏ ਅਰਥਾਤ ਪੀੜਤ ਹੂਏ ਰਹਤੇ ਹੈਂ॥
Prof. Sahib Singhਮਾਇਆ ਦੇ (ਮੋਹ ਦੇ) ਬੰਧਨਾਂ ਦੇ ਕਾਰਨ ਮਨੁੱਖ ਦਾ ਮਨ (ਇੱਕ ਥਾਂ) ਟਿਕਦਾ ਨਹੀਂ, (ਹਰੇਕ ਕਿਸਮ ਦਾ) ਦੁੱਖ ਇਸ ਨੂੰ ਹਰ ਵੇਲੇ ਕਲੇਸ਼ ਦੇਂਦਾ ਹੈ।ਪਦ ਅਰਥ ਬੰਧਨ = ਬੰਧਨਾਂ ਦੇ ਕਾਰਨ।
SikhNet (Spanish)Encadenada a Maya, la mente no es contenida en sí misma, y cada momento es oprimida por el dolor.
ਨਾਨਕ. ਮਾਇਆ ਕਾ ਦੁਖੁ. ਤਦੇ ਚੂਕੈ; ਜਾ. ਗੁਰਸਬਦੀ ਚਿਤੁ ਲਾਏ ॥੩॥
naanak. maaeaa kaa dukh. tade chookai; jaa. gurasabadee chit laae |3| Ang 247
Sant Singh KhalsaO Nanak, the pain of Maya is taken away by focusing one's consciousness on the Word of the Guru's Shabad. ||3||
Manmohan SinghO Nanak only then is the pain of wealth vacated, when man attaches his mind to Gurbani.
Manmohan Singh (Punjabi)ਕੇਵਲ ਤਾਂ ਹੀ ਹੇ ਨਾਨਕ! ਧਨ ਦੌਲਤ ਦਾ ਦਰਦ ਦੂਰ ਹੁੰਦਾ ਹੈ, ਜਦ ਆਦਮੀ ਆਪਣੇ ਮਨ ਨੂੰ ਗੁਰਬਾਣੀ ਨਾਲ ਜੋੜ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਮਾਯਾ ਕਾ ਦੁਖ ਤਬੀ (ਚੂਕੈ) ਦੂਰ ਹੋਤਾ ਹੈ, ਜਬ ਹੇ ਜੀਵ! ਤੂੰ ਗੁਰੋਂ ਕੇ ਚਰਨੋਂ ਮੇਂ ਚਿਤ ਕੋ ਲਾਵੇਂ॥੩॥
Prof. Sahib Singhਹੇ ਨਾਨਕ! ਮਾਇਆ ਦੇ ਮੋਹ ਤੋਂ ਪੈਦਾ ਹੋਇਆ ਦੁੱਖ ਤਦੋਂ ਹੀ ਮੁੱਕਦਾ ਹੈ ਜਦੋਂ ਮਨੁੱਖ ਗੁਰੂ ਦੇ ਸ਼ਬਦ ਵਿਚ ਆਪਣਾ ਚਿੱਤ ਜੋੜਦਾ ਹੈ ॥੩॥ਪਦ ਅਰਥ ਚੂਕੈ = ਮੁੱਕਦਾ ॥੩॥
SikhNet (Spanish)Oh, dice Nanak, el dolor de Maya se quita solamente si uno está entonado con la Palabra del Guru.(3)
ਮਨਮੁਖ ਮੁਗਧ ਗਾਵਾਰੁ, ਪਿਰਾ ਜੀਉ; ਸਬਦੁ. ਮਨਿ ਨ ਵਸਾਏ ॥
manamukh mugadh gaavaar, piraa jeeo; sabad. man na vasaae | Ang 247
Sant Singh KhalsaThe self-willed manmukhs are foolish and crazy, O my dear; they do not enshrine the Shabad within their minds.
Manmohan SinghWay-ward, stupid and ignorant thou art, O my dear soul. God's Name, thou enshrinest not within thy mind.
Manmohan Singh (Punjabi)ਆਪ-ਹੁਦਰੀ, ਮੂਰਖ ਅਤੇ ਬੇ-ਸਮਝ ਹੈ ਤੂੰ ਹੇ ਮੇਰੀ ਪਿਆਰੀ ਜਿੰਦੜੀਏ! ਵਾਹਿਗੁਰੂ ਦੇ ਨਾਮ ਨੂੰ ਤੂੰ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦੀ।
Fareedkot Teekaਹੇ ਜੀਵ ਪਤੀ! ਤੂੰ ਹਰੀ ਸੇ ਸਨਮੁਖ ਹੂਆ ਅਤੀ ਮੂਰਖ ਹੈਂ। ਕਿਉਂਕਿ ਗੁਰੋਂ ਕੇ (ਸਬਦੁ) ਉਪਦੇਸ਼ ਵਾ ਬ੍ਰਹਮ ਕੋ ਰਿਦੇ ਮੇਂ ਨਹੀਂ ਵਸਾਵਤਾ ਹੈਂ॥
Prof. Sahib Singhਹੇ ਪਿਆਰੀ ਜਿੰਦੇ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੂਰਖ ਤੇ ਉਜੱਡ ਹੀ ਰਹਿੰਦਾ ਹੈ, ਉਹ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਨਹੀਂ ਵਸਾਂਦਾ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਮੁਗਧ = ਮੂਰਖ। ਗਾਵਾਰੁ = ਉਜੱਡ। ਮਨਿ = ਮਨ ਵਿਚ।
SikhNet (Spanish)Oh querido, los egocéntricos tontos y salvajes no enaltecen en su mente a la Palabra.
ਮਾਇਆ ਕਾ ਭ੍ਰਮੁ ਅੰਧੁ. ਪਿਰਾ ਜੀਉ; ਹਰਿ ਮਾਰਗੁ ਕਿਉ ਪਾਏ ॥
maaeaa kaa bhram andh. piraa jeeo; har maarag kiau paae | Ang 247
Sant Singh KhalsaThe delusion of Maya has made them blind, O my dear; how can they find the Way of the Lord?
Manmohan SinghOwing to mammon's delusion. thou hast gone blind, O my dear. How can thou find God's way?
Manmohan Singh (Punjabi)ਮੋਹਨੀ ਦੀ ਗਲਤ ਫਹਿਮੀ ਦੇ ਸਬੱਬ ਤੂੰ ਅੰਨ੍ਹੀ ਹੋ ਗਈ ਹੈ। ਹੇ ਮੇਰੀ ਪਿਆਰੀ! ਤੂੰ ਰੱਬ ਦਾ ਰਾਹ ਕਿਸ ਤਰ੍ਹਾਂ ਪਾ ਸਕਦੀ ਹੈ?
Fareedkot Teekaਹੇ ਜੀਵ ਪਤੀ! ਤੂੰ ਮਾਇਆ ਕਾ ਭ੍ਰਮਾਇਆ ਹੂਆ ਅੰਧਾ ਹੋ ਰਹਾ ਹੈ। ਹਰੀ ਕੇ ਮਾਰਗ ਕੋ ਤੂੰ ਕੈਸੇ ਪਾਵੈਂ?
Prof. Sahib Singhਹੇ ਜਿੰਦੇ! ਮਾਇਆ (ਦੇ ਮੋਹ) ਦਾ ਚੱਕਰ ਉਸ ਨੂੰ (ਸਹੀ ਜੀਵਨ-ਰਾਹ ਵਲੋਂ) ਅੰਨ੍ਹਾ ਕਰ ਦੇਂਦਾ ਹੈ (ਇਸ ਵਾਸਤੇ ਉਹ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਲੱਭ ਨਹੀਂ ਸਕਦਾ।ਪਦ ਅਰਥ ਭ੍ਰਮੁ = ਚੱਕਰ, ਭਟਕਣ। ਅੰਧੁ = ਅੰਨ੍ਹਾ। ਮਾਰਗੁ = ਰਸਤਾ।
SikhNet (Spanish)El engaño de Maya nace de la ignorancia, y entonces, ¿cómo puede uno encontrar el Camino?
ਕਿਉ ਮਾਰਗੁ ਪਾਏ. ਬਿਨੁ ਸਤਿਗੁਰ ਭਾਏ; ਮਨਮੁਖਿ ਆਪੁ ਗਣਾਏ ॥
kiau maarag paae. bin satigur bhaae; manamukh aap ganaae | Ang 247
Sant Singh KhalsaHow can they find the Way, without the Will of the True Guru? The manmukhs foolishly display themselves.
Manmohan SinghHow can thou find the way till it pleases not the True Guru? An apostate displays himself.
Manmohan Singh (Punjabi)ਜਦ ਤਾਂਈ ਸੱਚੇ ਗੁਰਾਂ ਨੂੰ ਚੰਗਾ ਨਹੀਂ ਲੱਗਦਾ, ਤੂੰ ਰਸਤਾ ਕਿਸ ਤਰ੍ਹਾਂ ਲੱਭ ਸਕਦਾ ਹੈ? ਅਧਰਮੀ ਆਪਣੇ ਆਪ ਨੂੰ ਜਣਾਉਂਦਾ ਹੈ।
Fareedkot Teekaਸਤਿਗੁਰੋਂ ਮੇਂ ਭਾਵਨਾ ਕੀਏ ਸੇ ਬਿਨਾਂ ਕੈਸੇ ਤੂੰ ਹਰੀ ਕੇ ਰਸ ਕੋ ਪਾਵੈਂ? ਮਨੁਖਤਾ ਕਰ ਕੇ ਅਪਨੇ ਆਪ ਕੋ ਗਿਣਾਵਤਾ ਹੈ, ਭਾਵ ਹੰਕਾਰੀ ਹੋ ਰਹਾ ਹੈ॥
Prof. Sahib Singhਗੁਰੂ ਦੀ ਮਰਜ਼ੀ ਅਨੁਸਾਰ ਤੁਰਨ ਤੋਂ ਬਿਨਾ ਮਨੁੱਖ ਹਰੀ ਦੇ ਮਿਲਾਪ ਦਾ ਰਸਤਾ ਲੱਭ ਨਹੀਂ ਸਕਦਾ (ਕਿਉਂਕਿ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਆਪਣੇ ਆਪ ਨੂੰ ਵੱਡਾ ਪਰਗਟ ਕਰਦਾ ਹੈ (ਤੇ ਉਸ ਦੇ ਅੰਦਰ ਸੇਵਕ ਵਾਲੀ ਨਿਮ੍ਰਤਾ ਆ ਨਹੀਂ ਸਕਦੀ)।ਪਦ ਅਰਥ ਆਪੁ = ਆਪਣੇ ਆਪ ਨੂੰ। ਗਣਾਏ = ਵੱਡਾ ਜ਼ਾਹਰ ਕਰਦਾ ਹੈ।
SikhNet (Spanish)Sin la ayuda del Verdadero Guru, nadie puede encontrar el Camino, no importa cuantas cosas haga por su cuenta.
ਹਰਿ ਕੇ ਚਾਕਰ ਸਦਾ ਸੁਹੇਲੇ; ਗੁਰ ਚਰਣੀ ਚਿਤੁ ਲਾਏ ॥
har ke chaakar sadaa suhele; gur charanee chit laae | Ang 247
Sant Singh KhalsaThe Lord's servants are forever comfortable. They focus their consciousness on the Guru's Feet.
Manmohan SinghThe servants of God are, ever, comfortable. They fix their mind on Guru's feet.
Manmohan Singh (Punjabi)ਵਾਹਿਗੁਰੂ ਦੇ ਸੇਵਕ, ਸਦੀਵ ਹੀ ਸੁਖਾਲੇ ਹਨ। ਉਹ ਆਪਣੇ ਮਨ ਨੂੰ ਗੁਰਾਂ ਦੇ ਚਰਨਾਂ ਨਾਲ ਜੋੜਦੇ ਹਨ।
Fareedkot Teekaਜੋ ਹਰੀ ਕੇ ਚਾਕਰ ਹੈਂ, ਸੋ ਸਦਾ (ਸੁਹੇਲੇ) ਸੁਖੀ ਹੈਂ, ਜਿਨ੍ਹੋਂ ਨੇ ਗੁਰੋਂ ਕੇ ਚਰਨੋਂ ਮੇਂ ਚਿਤ ਆਦੀ ਅੰਤਸਕਰਨ ਲਗਾਏ ਹੈਂ॥
Prof. Sahib Singh(ਦੂਜੇ ਪਾਸੇ,) ਪਰਮਾਤਮਾ ਦੇ ਸੇਵਕ-ਭਗਤ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਸਦਾ ਸੁੱਖੀ ਰਹਿੰਦੇ ਹਨ।ਪਦ ਅਰਥ ਚਾਕਰ = ਸੇਵਕ। ਸੁਹੇਲੇ = ਸੁਖੀ। ਲਾਏ = ਲਾਇ, ਲਾ ਕੇ।
SikhNet (Spanish)Los Sirvientes del Señor están siempre en Paz porque ellos fijan sus mentes en los Pies del Guru.
ਜਿਸ ਨੋ. ਹਰਿ ਜੀਉ ਕਰੇ ਕਿਰਪਾ; ਸਦਾ ਹਰਿ ਕੇ ਗੁਣ ਗਾਏ ॥
jis no. har jeeo kare kirapaa; sadaa har ke gun gaae | Ang 247
Sant Singh KhalsaThose unto whom the Lord shows His Mercy, sing the Glorious Praises of the Lord forever.
Manmohan SinghHe to whom God shows mercy ever, sings God's praises.
Manmohan Singh (Punjabi)ਜਿਸ ਉਤੇ ਵਾਹਿਗੁਰੂ ਮਿਹਰ ਧਾਰਦਾ ਹੈ, ਉਹ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਜਿਸ ਨੋ ਹਰਿ ਜੀ ਆਪ ਕ੍ਰਿਪਾ ਕਰਤਾ ਹੈ, ਸੋ ਸਦਾ ਹਰੀ ਕੇ ਗੁਣੋਂ ਕੋ ਗਾਵਤਾ ਹੈ॥
Prof. Sahib Singh(ਪਰ, ਹੇ ਜਿੰਦੇ! ਕਿਸੇ ਦੇ ਵੱਸ ਦੀ ਗੱਲ ਨਹੀਂ) ਜਿਸ ਮਨੁੱਖ ਉਤੇ ਪਰਮਾਤਮਾ ਆਪ ਦਇਆ ਕਰਦਾ ਹੈ, ਉਹੀ ਸਦਾ ਪਰਮਾਤਮਾ ਦੇ ਗੁਣ ਗਾਂਦਾ ਹੈ।ਪਦ ਅਰਥ ਜਿਸ ਨੋ = ਜਿਸ ਉਤੇ।
SikhNet (Spanish)Aquél sobre quien reside la Gracia del Señor, canta Su Alabanza.
ਨਾਨਕ. ਨਾਮੁ ਰਤਨੁ ਜਗਿ ਲਾਹਾ; ਗੁਰਮੁਖਿ ਆਪਿ ਬੁਝਾਏ ॥੪॥੫॥੭॥
naanak. naam ratan jag laahaa; guramukh aap bujhaae |4|5|7| Ang 247
Sant Singh KhalsaO Nanak, the jewel of the Naam, the Name of the Lord, is the only profit in this world. The Lord Himself imparts this understanding to the Gurmukh. ||4||5||7||
Manmohan SinghNanak, the Name jewel is the only profit in this world. To the Guru-wards the Lord Himself imparts this understanding
Manmohan Singh (Punjabi)ਨਾਨਕ, ਇਸ ਜਹਾਨ ਅੰਦਰ ਕੇਵਲ ਇਕੋ ਹੀ ਮੁਨਾਫਾ ਨਾਮ ਦੇ ਹੀਰੇ ਦਾ ਹੈ। ਗੁਰੂ ਅਨੁਸਾਰੀਆਂ ਨੂੰ ਪ੍ਰਭੂ ਖੁਦ ਇਹ ਸਮਝ ਦਰਸਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ ਹਰੀ ਨੇ ਗੁਰੋਂ ਦ੍ਵਾਰੇ ਆਪ (ਬੁਝਾਏ) ਸਮਝਾਏ ਹੈਂ, ਤਿਨ ਕੋ ਹੀ ਨਾਮ ਰਤਨ ਕੇ ਜਾਪ ਕਾ ਲਾਭ ਇਸ ਜਗਤ ਮੇਂ ਪ੍ਰਾਪਤਿ ਭਯਾ☬ਹੈ॥੪॥੫॥੭॥☬ਸ੍ਰੀ ਗੁਰੂ ਅਰਜਨ ਸਾਹਿਬ ਜੀ ਅਪਨੇ ਪ੍ਰੇਮ ਸੇ ਲਾਭ ਜਨਾਵਤੇ ਹੂਏ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਹੀ ਜਗਤ ਵਿਚ (ਅਸਲ) ਖੱਟੀ ਹੈ, ਇਸ ਗੱਲ ਦੀ ਸੂਝ ਪਰਮਾਤਮਾ ਆਪ ਹੀ (ਮਨੁੱਖ ਨੂੰ) ਗੁਰੂ ਦੀ ਸਰਨ ਪਾ ਕੇ ਦੇਂਦਾ ਹੈ ॥੪॥੫॥ਪਦ ਅਰਥ ਜਗਿ = ਜਗਤ ਵਿਚ। ਲਾਹਾ = ਲਾਭ। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪਾ ਕੇ। ਆਪਿ = (ਪਰਮਾਤਮਾ) ਆਪ ॥੪॥
SikhNet (Spanish)Oh, dice Nanak, La Joya del Naam es la única ganancia que vale la pena en este mundo; esta es la Sabiduría revelada a las Almas Despiertas a Dios.(4-5-7)