ੴ

ਸਿੱਖਬਾਣੀ · SikhBani

Ang 246

Sri Guru Granth Sahib · Raag Gauree · 2 shabads, 35 lines
Translations
Shabad Guru Amardas Ji Raag Gauree continued from Ang 245

ਇਸਤਰੀ ਪੁਰਖ ਕਾਮਿ ਵਿਆਪੇ ਜੀਉ; ਰਾਮ ਨਾਮ ਕੀ ਬਿਧਿ ਨਹੀ ਜਾਣੀ ॥

eisataree purakh kaam viaape jeeo; raam naam kee bidh nahee jaanee |

Sant Singh KhalsaMen and women are obsessed with sex; they do not know the Way of the Lord's Name.
Manmohan SinghThe women and men are engrossed in the pleasures of flesh and know not the way to repeat Lord's Name.
Manmohan Singh (Punjabi)ਤ੍ਰੀਮਤਾਂ ਅਤੇ ਮਰਦ ਭੋਗ ਚੇਸਟਾ ਅੰਦਰ ਗਲਤਾਨ ਹੋਏ ਹੋਏ ਅਤੇ ਪ੍ਰਭੂ ਦੇ ਨਾਮ ਦੇ ਜਾਪ ਕਰਨ ਦਾ ਰਾਹ ਨਹੀਂ ਜਾਣਦੇ।
Fareedkot Teekaਹੇ ਭਾਈ! ਇਸਤ੍ਰੀ ਪੁਰਸ ਜੀਵ ਕਾਮਆਦੀ ਵਿਕਾਰੋਂ ਕਰ ਕੇ ਵਿਆਪੇ ਹੈਂ ਔਰ ਰਾਮ ਨਾਮ ਕੇ ਜਾਪ ਕੀ ਰੀਤੀ ਨਹੀਂ ਜਾਣੀ ਹੈ॥
Prof. Sahib Singh(ਮਾਇਆ ਦੇ ਮੋਹ ਦੇ ਪ੍ਰਭਾਵ ਵਿਚ) ਇਸਤ੍ਰੀ ਅਤੇ ਮਰਦ ਕਾਮ-ਵਾਸ਼ਨਾ ਵਿਚ ਫਸੇ ਰਹਿੰਦੇ ਹਨ, ਪਰਮਾਤਮਾ ਦਾ ਨਾਮ ਸਿਮਰਨ ਦੀ ਜਾਚ ਨਹੀਂ ਸਿੱਖਦੇ।

ਪਦ ਅਰਥ ਕਾਮਿ = ਕਾਮ-ਵਾਸਨਾ ਵਿਚ। ਵਿਆਪੇ = ਫਸੇ ਰਹਿੰਦੇ ਹਨ। ਬਿਧਿ = ਜੁਗਤਿ।

SikhNet (Spanish)Hombres y mujeres son tentados por la lujuria y no conocen el Camino al Nombre del Señor.

ਮਾਤ ਪਿਤਾ ਸੁਤ ਭਾਈ. ਖਰੇ ਪਿਆਰੇ ਜੀਉ; ਡੂਬਿ ਮੁਏ. ਬਿਨੁ ਪਾਣੀ ॥

maat pitaa sut bhaaee. khare piaare jeeo; ddoob mue. bin paanee |

Sant Singh KhalsaMother, father, children and siblings are very dear, but they drown, even without water.
Manmohan SinghMother, father, sons and brothers are very dear, but they drown even without water.
Manmohan Singh (Punjabi)ਅੰਮੜੀ, ਬਾਬਲ, ਪੁਤ੍ਰ ਅਤੇ ਵੀਰ ਬੜੇ ਲਾਲਡੇ ਹਨ, ਪਰ ਉਹ ਜਲ ਦੇ ਬਗੈਰ ਹੀ ਡੁੱਬ ਮਰਦੇ ਹਨ।
Fareedkot Teekaਮਾਤਾ, ਪਿਤਾ, ਪੁਤ੍ਰ, ਭ੍ਰਾਤਾ ਆਦਿ ਸਨਬੰਧੀ (ਖਰੇ) ਅਤੀ ਪਿਆਰੇ ਹੈਂ। ਤਿਨ ਕੇ ਮੋਹਿ ਮੇਂ ਲਾਗ ਕਰ ਬਿਨਾਂ ਪਾਣੀ ਹੀ ਡੂਬ ਮੁਏ ਹੈਂ। ਭਾਵ ਸੰਸਾਰ ਮ੍ਰਿਗ ਤ੍ਰਿਸਨਾ ਕੇ ਜਲਵਤ ਮਿਥ੍ਯਾ ਹੈ, ਤਾਂ ਵੀ ਸੱਤ ਜਾਣਕੇ ਜੀਵ ਇਸ ਮੇਂ ਡੂਬ ਰਹੇ ਹੈਂ॥
Prof. Sahib Singh(ਮਾਇਆ ਦੇ ਮੋਹ ਵਿਚ ਫਸੇ ਜੀਵਾਂ ਨੂੰ ਆਪਣੇ) ਮਾਂ ਪਿਉ ਪੁੱਤਰ, ਭਰਾ (ਹੀ) ਬਹੁਤ ਪਿਆਰੇ ਲੱਗਦੇ ਹਨ, (ਜਿਸ ਸਰੋਵਰ ਵਿਚ) ਪਾਣੀ ਨਹੀਂ, (ਪਾਣੀ ਦੀ ਥਾਂ ਮੋਹ ਹੈ ਉਸ ਵਿਚ) ਡੁੱਬ ਕੇ (ਨਕਾ-ਨਕ ਫਸ ਕੇ) ਆਤਮਕ ਮੌਤ ਸਹੇੜ ਲੈਂਦੇ ਹਨ।

ਪਦ ਅਰਥ ਸੁਤ = ਪੁੱਤਰ। ਖਰੇ = ਬਹੁਤ। ਡੂਬਿ = ਡੁੱਬ ਕੇ, ਮਾਇਆ-ਮੋਹ ਦੇ ਸਰੋਵਰ ਵਿਚ ਨਕਾ-ਨਕ ਫਸ ਕੇ। ਮੁਏ = ਆਤਮਕ ਮੌਤ ਮਰ ਗਏ।

SikhNet (Spanish)Uno ama intensamente a la madre, al padre, a los hijos y también a los hermanos y así se ahoga en el mar sin agua, Maya.

ਡੂਬਿ ਮੁਏ. ਬਿਨੁ ਪਾਣੀ, ਗਤਿ ਨਹੀ ਜਾਣੀ; ਹਉਮੈ ਧਾਤੁ ਸੰਸਾਰੇ ॥

ddoob mue. bin paanee, gat nahee jaanee; haumai dhaat sansaare |

Sant Singh KhalsaThey are drowned to death without water - they do not know the path of salvation, and they wander around the world in egotism.
Manmohan SinghThey are drowned to death without water, who know not the way to salvation and who through pride wander about the world.
Manmohan Singh (Punjabi)ਜੋ ਮੋਖ਼ਸ਼ ਦੇ ਮਾਰਗ ਨੂੰ ਨਹੀਂ ਜਾਣਦੇ ਅਤੇ ਹੰਕਾਰ ਰਾਹੀਂ ਜਗਤ ਅੰਦਰ ਭਟਕਦੇ ਫਿਰਦੇ ਹਨ, ਉਹ ਜਲ ਦੇ ਬਾਝੋਂ ਹੀ ਡੁਬ ਕੇ ਮਰ ਜਾਂਦੇ ਹਨ।
Fareedkot Teekaਤਿਨ ਬਿਨ ਪਾਣੀ ਡੂਬ ਮੋਇਓ ਨੇ ਰਾਮ ਕੇ ਜਾਪ ਕੀ ਗਤੀ ਨਹੀਂ ਜਾਣੀ ਹੈ। ਕਿਉਂਕਿ ਅਹੰਤਾ ਮਮਤਾ ਕਰ ਕੇ ਇਹੁ ਜੀਵ ਸੰਸਾਰ ਮੇਂ ਧਾਵਤਾ ਹੈ॥
Prof. Sahib Singhਮੋਹ-ਰੂਪੀ ਪਾਣੀ ਵਾਲੇ ਮਾਇਆ-ਸਰ ਵਿਚ ਨਕਾ-ਨਕ ਫਸ ਕੇ ਜੀਵ ਆਤਮਕ ਮੌਤ ਸਹੇੜਦੇ ਹਨ ਤੇ ਆਪਣੇ ਆਤਮਕ ਜੀਵਨ ਨੂੰ ਨਹੀਂ ਪਰਖਦੇ-ਜਾਚਦੇ। (ਇਸ ਤਰ੍ਹਾਂ) ਸੰਸਾਰ ਵਿਚ (ਜੀਵਾਂ ਨੂੰ) ਹਉਮੈ ਦੀ ਭਟਕਣਾ ਲੱਗੀ ਹੋਈ ਹੈ।

ਪਦ ਅਰਥ ਗਤਿ = ਆਤਮਕ ਜੀਵਨ ਦੀ ਹਾਲਤ। ਧਾਤੁ = ਭਟਕਣਾ। ਸੰਸਾਰੇ = ਸੰਸਾਰਿ, ਸੰਸਾਰ ਵਿਚ।

SikhNet (Spanish)Uno muere ahogado porque picado por el ego, no ve el camino.

ਜੋ ਆਇਆ. ਸੋ ਸਭੁ ਕੋ ਜਾਸੀ; ਉਬਰੇ ਗੁਰ ਵੀਚਾਰੇ ॥

jo aaeaa. so sabh ko jaasee; ubare gur veechaare |

Sant Singh KhalsaAll those who come into the world shall depart. Only those who contemplate the Guru shall be saved.
Manmohan SinghWhosoever are come into the world. they all, shall depart. They, who meditate on the Guru, are saved.
Manmohan Singh (Punjabi)ਜਿਹੜੇ ਕੌਈ ਭੀ ਜਹਾਨ ਅੰਦਰ ਆਏ ਹਨ ਉਹ ਸਾਰੇ ਟੁਰ ਜਾਣਗੇ। ਜੋਂ ਗੁਰਾਂ ਦਾ ਆਰਾਧਨ ਕਰਦੇ ਹਨ ਉਹ ਬਚ ਜਾਂਦੇ ਹਨ।
Fareedkot Teekaਜੋ ਇਸ ਸੰਸਾਰ ਮੇਂ ਆਇਆ ਅਰਥਾਤ ਜਨਮਿਆ ਹੈ, ਸੋ ਸਭ ਕੋਈ ਅੰਤ ਕੋ ਜਾਵੇਗਾ ਅਰਥਾਤ ਮਰੇਗਾ। ਪਰੰਤੂ ਇਸ ਵਿਚੋਂ ਸੋ (ਉਬਰੇ) ਬਚੇ ਹੈਂ ਜਿਨੋਂ ਨੇ ਗੁਰੋਂ ਕੇ ਵਚਨ ਵਿਚਾਰੇ ਹੈਂ॥
Prof. Sahib Singhਜੇਹੜਾ ਭੀ ਜੀਵ ਜਗਤ ਵਿਚ (ਜਨਮ ਲੈ ਕੇ) ਆਉਂਦਾ ਹੈ ਉਹ (ਇਸ ਭਟਕਣਾ ਵਿਚ) ਫਸਦਾ ਜਾਂਦਾ ਹੈ, (ਇਸ ਵਿਚੋਂ ਉਹੀ) ਬਚਦੇ ਹਨ ਜੋ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਵਸਾਂਦੇ ਹਨ।

ਪਦ ਅਰਥ ਸਭੁ ਕੋ = ਹਰੇਕ ਜੀਵ। ਜਾਸੀ = ਫਸ ਜਾਇਗਾ। ਉਬਰੇ = ਬਚ ਗਏ।

SikhNet (Spanish)Todos los que han nacido, morirán, y sólo aquéllos que habitan en la Palabra del Guru serán salvados.

ਗੁਰਮੁਖਿ ਹੋਵੈ. ਰਾਮ ਨਾਮੁ ਵਖਾਣੈ; ਆਪਿ ਤਰੈ ਕੁਲ ਤਾਰੇ ॥

guramukh hovai. raam naam vakhaanai; aap tarai kul taare |

Sant Singh KhalsaThose who become Gurmukh and chant the Lord's Name, save themselves and save their families as well.
Manmohan SinghHe, who gets resigned to the Guru's will and repeats the Lord's Name, saves himself and saves his lineage as well.
Manmohan Singh (Punjabi)ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ ਅਤੇ ਸਾਹਿਬ ਦੇ ਨਾਮ ਦਾ ਉਚਾਰਨ ਕਰਦਾ ਹੈ ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੀ ਵੰਸ਼ ਨੂੰ ਭੀ ਬਚਾ ਲੈਂਦਾ ਹੈ।
Fareedkot Teekaਗੁਰੋਂ ਦੁਆਰੇ ਹੋ ਕਰ ਜੋ ਰਾਮ ਨਾਮ ਕੋ ਉਚਾਰਤਾ ਹੈ ਵਹੁ ਆਪ ਤਰ ਜਾਤਾ ਹੈ, ਪੁਨਾ ਕੁਲੋਂ ਕੋ ਤਾਰ ਲੇਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦਾ ਨਾਮ ਉਚਾਰਦਾ ਹੈ, ਉਹ ਆਪ (ਇਸ ਮਾਇਆ-ਸਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ।

ਪਦ ਅਰਥ ਵਖਾਣੈ = ਉਚਾਰਦਾ ਹੈ।

SikhNet (Spanish)Si uno voltea hacia Dios y pronuncia el Nombre, se salva a sí mismo y a toda su familia.

ਨਾਨਕ. ਨਾਮੁ ਵਸੈ ਘਟ ਅੰਤਰਿ; ਗੁਰਮਤਿ ਮਿਲੇ ਪਿਆਰੇ ॥੨॥

naanak. naam vasai ghatt antar; guramat mile piaare |2|

Sant Singh KhalsaO Nanak, the Naam, the Name of the Lord, abides deep within their hearts; through the Guru's Teachings, they meet their Beloved. ||2||
Manmohan SinghNanak, the name abides within his heart and by the Guru's instruction, he meets the Beloved.
Manmohan Singh (Punjabi)ਨਾਨਕ ਨਾਮ ਉਸਦੇ ਦਿਲ ਅੰਦਰ ਟਿਕ ਜਾਂਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਪ੍ਰੀਤਮ ਨੂੰ ਮਿਲ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਰਿਦੇ ਅੰਤਰ ਨਾਮ ਵਸਤਾ ਹੈ, ਸੋਈ ਪਿਆਰੇ ਪਰਮੇਸ੍ਵਰ ਕੋ ਮਿਲੇ ਹੈਂ॥੨॥
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਗੁਰੂ ਦੀ ਮਤਿ ਦਾ ਆਸਰਾ ਲੈ ਕੇ ਪਿਆਰੇ ਪ੍ਰਭੂ ਨੂੰ ਮਿਲ ਪੈਂਦਾ ਹੈ ॥੨॥

ਪਦ ਅਰਥ ਘਟ = ਹਿਰਦਾ। ਗੁਰਮਤਿ = ਗੁਰੂ ਦੀ ਮਤਿ ਲੈ ਕੇ ॥੨॥

SikhNet (Spanish)Oh, dice Nanak, dentro de uno habita el Naam, el Nombre del Señor y a través de la Palabra el Guru, uno se encuentra con su Amor.(2)

ਰਾਮ ਨਾਮ ਬਿਨੁ. ਕੋ ਥਿਰੁ ਨਾਹੀ ਜੀਉ; ਬਾਜੀ ਹੈ ਸੰਸਾਰਾ ॥

raam naam bin. ko thir naahee jeeo; baajee hai sansaaraa |

Sant Singh KhalsaWithout the Lord's Name, nothing is stable. This world is just a drama.
Manmohan SinghWithout the pervading God's Name, nothing is stable. This world is but a play.
Manmohan Singh (Punjabi)ਵਿਆਪਕ ਵਾਹਿਗੁਰੂ ਦੇ ਨਾਮ ਦੇ ਬਗੈਰ ਕੁਛ ਭੀ ਮੁਸਤਕਿਲ ਨਹੀਂ। ਇਹ ਜਹਾਨ ਇਕ ਖੇਡ ਹੀ ਹੈ।
Fareedkot Teekaਹੇ ਭਾਈ! ਰਾਮ ਨਾਮ ਬਿਨਾਂ ਕੋਈ ਇਸਥਿਰੁ ਨਹੀਂ ਹੈ। ਇਹੁ ਸੰਸਾਰ ਸਭ ਬਾਜੀ ਅਰਥਾਤ ਨਾਸ ਰੂਪ ਹੈ॥
Prof. Sahib Singhਹੇ ਭਾਈ! ਇਹ ਜਗਤ (ਪਰਮਾਤਮਾ ਦੀ ਰਚੀ ਹੋਈ ਇਕ) ਖੇਡ ਹੈ (ਇਸ ਵਿਚ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ।

ਪਦ ਅਰਥ ਕੋ = ਕੋਈ ਭੀ। ਥਿਰੁ = ਸਦਾ ਕਾਇਮ ਰਹਿਣ ਵਾਲਾ। ਬਾਜੀ = ਖੇਡ।

SikhNet (Spanish)Nada es eterno excepto el Naam, el Nombre del Señor, oh amigo, y el mundo es solamente un teatro puesto en el escenario.

ਦ੍ਰਿੜੁ ਭਗਤਿ ਸਚੀ ਜੀਉ; ਰਾਮ ਨਾਮੁ ਵਾਪਾਰਾ ॥

drirr bhagat sachee jeeo; raam naam vaapaaraa |

Sant Singh KhalsaImplant true devotional worship within your heart, and trade in the Name of the Lord.
Manmohan SinghFix firmly true devotion in thy heart and deal only in the Lord's Name.
Manmohan Singh (Punjabi)ਸੱਚੇ ਅਨੁਰਾਗ ਨੂੰ ਆਪਣੇ ਦਿਲ ਅੰਦਰ ਪੱਕੀ ਤਰ੍ਹਾਂ ਟਿਕਾ ਅਤੇ ਕੇਵਲ ਸੁਆਮੀ ਦੇ ਨਾਮ ਦਾ ਹੀ ਵਣਜ ਕਰ।
Fareedkot Teekaਹੇ ਭਾਈ! ਰਾਮ ਨਾਮ ਕੇ ਵਿਆਪਾਰ ਰੂਪ ਸਚੀ ਭਗਤੀ ਕੋ ਤੂੰ ਦ੍ਰਿੜ ਕਰੁ॥
Prof. Sahib Singhਹੇ ਭਾਈ! ਪਰਮਾਤਮਾ ਦੀ ਭਗਤੀ ਨੂੰ (ਆਪਣੇ ਹਿਰਦੇ ਵਿਚ) ਪੱਕੀ ਤਰ੍ਹਾਂ ਟਿਕਾ ਰੱਖ (ਇਹੀ) ਸਦਾ ਰਹਿਣ ਵਾਲੀ (ਚੀਜ਼) ਹੈ, ਪਰਮਾਤਮਾ ਦਾ ਨਾਮ-ਵਣਜ ਹੀ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਦ੍ਰਿੜੁ = ਪੱਕੀ ਕਰ ਕੇ ਟਿਕਾ। ਸਚੀ = ਸਦਾ ਕਾਇਮ ਰਹਿਣ ਵਾਲੀ। ਵਾਪਾਰਾ = ਵਣਜ।

SikhNet (Spanish)Dedícate entonces a la Verdadera Alabanza, y trata solamente con el Naam, el Nombre del Señor.

ਰਾਮ ਨਾਮੁ ਵਾਪਾਰਾ ਅਗਮ ਅਪਾਰਾ; ਗੁਰਮਤੀ ਧਨੁ ਪਾਈਐ ॥

raam naam vaapaaraa agam apaaraa; guramatee dhan paaeeai |

Sant Singh KhalsaTrade in the Lord's Name is infinite and unfathomable. Through the Guru's Teachings, this wealth is obtained.
Manmohan SinghThe trade of Lord's Name is infinite and unfathomable. Through Guru's instruction the wealth of Lord's Name is obtained.
Manmohan Singh (Punjabi)ਸਾਹਿਬ ਦੇ ਨਾਮ ਦੀ ਤਜਾਰਤ ਅਨੰਤ ਅਤੇ ਅਥਾਹ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਸੁਆਮੀ ਦੇ ਨਾਮ ਦੀ ਦੌਲਤ ਪਰਾਪਤ ਹੁੰਦੀ ਹੈ।
Fareedkot Teekaਪਰੰਤੂ ਤਿਸ ਅਗਮ ਅਪਾਰ ਕੇ ਰਾਮ ਨਾਮ ਧਨ ਕੋ, ਹੇ ਭਾਈ! ਗੁਰੋਂ ਕੀ ਸਿਖ੍ਯਾ ਸੇ ਹੀ ਪਾਈਤਾ ਹੈ॥
Prof. Sahib Singhਅਪਹੁੰਚ ਤੇ ਬੇਅੰਤ ਪਰਮਾਤਮਾ ਦਾ ਨਾਮ-ਵਣਜ ਹੀ ਸਦਾ ਕਾਇਮ ਰਹਿਣ ਵਾਲਾ ਧਨ ਹੈ, ਇਹ ਧਨ ਗੁਰੂ ਦੀ ਮਤਿ ਤੇ ਤੁਰਿਆਂ ਮਿਲਦਾ ਹੈ।

ਪਦ ਅਰਥ ਅਗਮ = ਅਪਹੁੰਚ। ਅਪਾਰਾ = ਬੇਅੰਤ। ਪਾਈਐ = ਹਾਸਲ ਕਰੀਦਾ ਹੈ।

SikhNet (Spanish)El Comercio con el Señor es Infinito e Insondable; en ese Comercio, ganamos la Riqueza de la Palabra del Bani del Guru, fijamos la mente

ਸੇਵਾ ਸੁਰਤਿ ਭਗਤਿ ਇਹ ਸਾਚੀ; ਵਿਚਹੁ ਆਪੁ ਗਵਾਈਐ ॥

sevaa surat bhagat ih saachee; vichahu aap gavaaeeai |

Sant Singh KhalsaThis selfless service, meditation and devotion is true, if you eliminate selfishness and conceit from within.
Manmohan SinghThis service, meditation and devotion of thine shall be true, if thou shed self conceit from within thee.
Manmohan Singh (Punjabi)ਤੇਰੀ ਇਹ ਘਾਲ, ਸਿਮਰਨ ਅਤੇ ਸ਼ਰਧਾ ਪ੍ਰੇਮ ਸੱਚੇ ਹੋ ਜਾਣਗੇ, ਜੇਕਰ ਤੂੰ ਸਵੈ-ਹੰਗਤਾ ਨੂੰ ਆਪਣੇ ਅੰਦਰੋਂ ਦੁਰ ਕਰ ਦੇਵੇ।
Fareedkot Teeka(ਸੁਰਤਿ) ਸ੍ਰੇਸਟਿ ਪ੍ਰੀਤੀ ਕਰ ਕੇ ਜੋ ਸਤਿਗੁਰੋਂ ਔ ਸੰਤੋਂ ਕੀ ਸੇਵਾ ਕਰਨੀ ਹੈ, ਸੋਈ ਸਚੀ ਭਗਤੀ ਹੈ। ਤਿਸ ਭਗਤੀ ਕਰ ਕੇ ਰਿਦੇ ਵਿਚੋਂ ਆਪਾ ਭਾਵ ਕੌ ਗਵਾਇ ਦੇਈਏ॥
Prof. Sahib Singhਪ੍ਰਭੂ ਦੀ ਸੇਵਾ-ਭਗਤੀ, ਪ੍ਰਭੂ-ਚਰਨਾਂ ਵਿਚ ਸੁਰਤ ਜੋੜਨੀ-ਇਹ ਸਦਾ ਕਾਇਮ ਰਹਿਣ ਵਾਲੀ (ਰਾਸਿ) ਹੈ (ਇਸ ਦੀ ਬਰਕਤਿ ਨਾਲ ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਸਕੀਦਾ ਹੈ।

ਪਦ ਅਰਥ ਆਪੁ = ਆਪਾ-ਭਾਵ।

SikhNet (Spanish)en el Servicio del Señor, lo cual es la Verdadera Alabanza, y el ego se disuelve con el estímulo interior.

ਹਮ ਮਤਿ ਹੀਣ. ਮੂਰਖ ਮੁਗਧ ਅੰਧੇ; ਸਤਿਗੁਰਿ ਮਾਰਗਿ ਪਾਏ ॥

ham mat heen. moorakh mugadh andhe; satigur maarag paae |

Sant Singh KhalsaI am senseless, foolish, idiotic and blind, but the True Guru has placed me on the Path.
Manmohan SinghI am senseless foolish, stupid and blind, The True Guru has put me on the right path.
Manmohan Singh (Punjabi)ਮੈਂ ਬੁੱਧ-ਵਿਹੁਣ ਮੁੜ੍ਹ ਬੇਵਕੂਫ ਅਤੇ ਅੰਨ੍ਹਾ ਹਾਂ। ਸੱਚੇ ਗੁਰਾਂ ਨੇ ਮੈਨੂੰ ਠੀਕ ਰਸਤੇ ਪਾ ਦਿੱਤਾ ਹੈ।
Fareedkot Teekaਹਮ ਮੂਰਖ ਸੈਂ ਮੂਰਖ ਬੁਧੀ ਸੈਂ ਹੀਨ ਅਗਿਆਨ ਕਰ ਕੇ ਅੰਧੋਂ ਕੋ ਸਤਿਗੁਰੋਂ ਨੇ ਹੀ ਰਸਤੇ ਮੇਂ ਪਾਇਆ ਹੈ॥
Prof. Sahib Singhਸਾਨੂੰ ਮਤਿ-ਹੀਣਿਆਂ ਨੂੰ, ਮੂਰਖਾਂ ਨੂੰ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਇਆਂ ਨੂੰ ਸਤਿਗੁਰੂ ਨੇ ਹੀ ਜੀਵਨ ਦੇ ਸਹੀ ਰਸਤੇ ਉਤੇ ਪਾਇਆ ਹੈ।

ਪਦ ਅਰਥ ਮੁਗਧ = ਮੂਰਖ। ਸਤਿਗੁਰਿ = ਸਤਿਗੁਰੂ ਨੇ। ਮਾਰਗਿ = ਰਸਤੇ ਉਤੇ।

SikhNet (Spanish)Somos tontos, ciegos e insensatos; el Guru nos ha mostrado el Sendero.

ਨਾਨਕ. ਗੁਰਮੁਖਿ ਸਬਦਿ ਸੁਹਾਵੇ; ਅਨਦਿਨੁ ਹਰਿ ਗੁਣ ਗਾਏ ॥੩॥

naanak. guramukh sabad suhaave; anadin har gun gaae |3|

Sant Singh KhalsaO Nanak, the Gurmukhs are adorned with the Shabad; night and day, they sing the Glorious Praises of the Lord. ||3||
Manmohan SinghNanak, the Guru-wards are decorated with God's Name, and night and day sing God's praises.
Manmohan Singh (Punjabi)ਨਾਨਕ, ਗੁਰੂ-ਅਨੁਸਾਰੀ ਵਾਹਿਗੁਰੂ ਦੇ ਨਾਮ ਨਾਲ ਸੁਸ਼ੋਭਤ ਹੋਏ ਹੋਏ ਹਨ ਅਤੇ ਦਿਨ ਰਾਤ ਰੱਬ ਦਾ ਜੱਸ ਗਾਇਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦੁਆਰੇ ਉਪਦੇਸ ਲੇ ਕਰ ਨਿਰੰਤ੍ਰ ਹਰੀ ਕੇ ਗੁਣ ਗਾਏ ਹੈਂ ਤਬ ਹਮ ਸੋਭਨੀਕ ਭਏ ਹੈਂ॥੩॥
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ, ਤੇ, ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ॥੩॥

ਪਦ ਅਰਥ ਸੁਹਾਵੇ = ਸੋਹਣੇ ਜੀਵਨ ਵਾਲੇ। ਅਨਦਿਨੁ = ਹਰ ਰੋਜ਼ ॥੩॥

SikhNet (Spanish)Oh, dice Nanak, a través el Guru uno es beatificado en la Palabra y uno habita noche y día en la Alabanza del Señor.(3)

ਆਪਿ ਕਰਾਏ. ਕਰੇ ਆਪਿ ਜੀਉ; ਆਪੇ ਸਬਦਿ ਸਵਾਰੇ ॥

aap karaae. kare aap jeeo; aape sabad savaare |

Sant Singh KhalsaHe Himself acts, and inspires others to act; He Himself embellishes us with the Word of His Shabad.
Manmohan SinghGod Himself does and Himself causes others to do. He Himself embellishes man with His Name.
Manmohan Singh (Punjabi)ਹਰੀ ਆਪੇ ਕਰਦਾ ਹੈ ਅਤੇ ਆਪੇ ਹੀ ਕਰਾਉਂਦਾ ਹੈ। ਉਹ ਖੁਦ ਹੀ ਬੰਦੇ ਨੂੰ ਆਪਣੇ ਨਾਮ ਨਾਲ ਸ਼ਿੰਗਾਰਦਾ ਹੈ।
Fareedkot Teekaਆਪ ਹੀ ਵਾਹਗੁਰੂ ਜੀਵੋਂ ਸੇ ਕਰਮ ਕਰਾਵਤਾ ਹੈ ਔਰ ਆਪ ਹੀ ਜੀਵੋਂ ਕੋ ਕਰਤਾ ਹੈ। ਪੁਨਾ ਆਪ ਹੀ ਗੁਰੋਂ ਦੁਆਰੇ ਉਪਦੇਸ ਦੇ ਕਰ ਕੇ ਸਵਾਰ ਲੇਤਾ ਹੈ॥
Prof. Sahib Singh(ਪਰ) ਹੇ ਭਾਈ! (ਜੀਵਾਂ ਦੇ ਕੁੱਝ ਵੱਸ ਨਹੀਂ। ਮਾਇਆ-ਸਰ ਵਿਚੋਂ ਡੁੱਬਣ ਤੋਂ ਬਚਾਣ ਵਾਲਾ ਪ੍ਰਭੂ ਆਪ ਹੀ ਹੈ) ਪ੍ਰਭੂ ਆਪ ਹੀ (ਪ੍ਰੇਰਨਾ ਕਰ ਕੇ ਜੀਵਾਂ ਪਾਸੋਂ ਕੰਮ) ਕਰਾਂਦਾ ਹੈ (ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ (ਸਭ ਕੁਝ) ਕਰਦਾ ਹੈ, ਪ੍ਰਭੂ ਆਪ ਹੀ ਗੁਰੂ ਦੇ ਸ਼ਬਦ ਵਿਚ ਜੋੜ ਕੇ (ਜੀਵਾਂ ਦੇ) ਜੀਵਨ ਸੋਹਣੇ ਬਣਾਂਦਾ ਹੈ।

ਪਦ ਅਰਥ ਕਰਾਏ = (ਪ੍ਰੇਰਨਾ ਕਰ ਕੇ ਜੀਵਾਂ ਪਾਸੋਂ) ਕਰਾਂਦਾ ਹੈ। ਆਪੇ = ਆਪ ਹੀ। ਸਬਦਿ = ਸ਼ਬਦ ਵਿਚ (ਜੋੜ ਕੇ)। ਸਵਾਰੇ = (ਜੀਵਾਂ ਦੇ ਜੀਵਨ) ਸੋਹਣੇ ਬਣਾਂਦਾ ਹੈ।

SikhNet (Spanish)El Señor Mismo hace y hace que otros hagan; Él Mismo nos adorna con la Palabra.

ਆਪੇ ਸਤਿਗੁਰੁ. ਆਪਿ ਸਬਦੁ ਜੀਉ; ਜੁਗੁ ਜੁਗੁ ਭਗਤ ਪਿਆਰੇ ॥

aape satigur. aap sabad jeeo; jug jug bhagat piaare |

Sant Singh KhalsaHe Himself is the True Guru, and He Himself is the Shabad; in each and every age, He loves His devotees.
Manmohan SinghThe Lord Himself is the true Guru and Himself the Gurbani. In every age His Saints are dear to Him.
Manmohan Singh (Punjabi)ਸਾਹਿਬ ਖੁਦ ਸੱਚਾ ਗੁਰੂ ਹੈ ਅਤੇ ਖੁਦ ਹੀ ਗੁਰਬਾਣੀ। ਹਰ ਯੁਗ ਅੰਦਰ ਉਸ ਦੇ ਸੰਤ ਉਸ ਦੇ ਲਾਡਲੇ ਹਨ।
Fareedkot Teekaਆਪ ਹੀ ਸਤਿਗੁਰ ਸਰੂਪ ਹੈ ਔਰ ਆਪ ਹੀ ਉਪਦੇਸ ਰੂਪ ਹੈ, ਜਿਸ ਕੋ ਜੁਗੋਂ ਜੁਗੋਂ ਮੇਂ ਭਗਤਿ ਪਿਆਰੇ ਹੈਂ॥
Prof. Sahib Singhਪ੍ਰਭੂ ਆਪ ਹੀ ਸਤਿਗੁਰੂ ਮਿਲਾਂਦਾ ਹੈ, ਆਪ ਹੀ (ਗੁਰੂ ਦਾ) ਸ਼ਬਦ ਬਖ਼ਸ਼ਦਾ ਹੈ, ਤੇ ਆਪ ਹੀ ਹਰੇਕ ਜੁਗ ਵਿਚ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ।
SikhNet (Spanish)Él Mismo es el Guru, Él Mismo la Palabra, Él Mismo el Amante de los Gurmukjs en todas las épocas.

ਜੁਗੁ ਜੁਗੁ ਭਗਤ ਪਿਆਰੇ. ਹਰਿ ਆਪਿ ਸਵਾਰੇ; ਆਪੇ ਭਗਤੀ ਲਾਏ ॥

jug jug bhagat piaare. har aap savaare; aape bhagatee laae |

Sant Singh KhalsaIn age after age, He loves His devotees; the Lord Himself adorns them, and He Himself enjoins them to worship Him with devotion.
Manmohan SinghIn every age He Himself adorns His Saints, who are sweet unto Him. He Himself appoints them to Him devotion.
Manmohan Singh (Punjabi)ਹਰ ਸਮੇਂ ਅੰਦਰ ਉਹ ਆਪਣੇ ਸੰਤਾਂ, ਜਿਹੜੇ ਉਸ ਨੂੰ ਮਿੱਠੜੇ ਲਗਦੇ ਹਨ, ਨੂੰ ਖੁਦ ਸੁਸ਼ੋਭਤ ਕਰਦਾ ਹੈ ਉਹ ਆਪ ਹੀ ਉਨ੍ਹਾਂ ਨੂੰ ਆਪਣੇ ਸਿਮਰਨ ਅੰਦਰ ਜੋੜਦਾ ਹੈ।
Fareedkot Teekaਜੁਗੁ ਜੁਗੁ ਮੇਂ ਭਗਤ ਹੀ ਪਿਆਰੇ ਹੈਂ ਅਰੁ ਹਰੀ ਨੇ ਆਪ ਹੀ ਸਵਾਰੇ ਹੈਂ ਔਰ ਆਪ ਹੀ ਅਪਨੀ ਭਗਤੀ ਮੇਂ ਲਾਏ ਹੈਂ॥
Prof. Sahib Singhਹਰੇਕ ਜੁਗ ਵਿਚ ਹਰੀ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ, ਆਪ ਹੀ ਉਹਨਾਂ ਦੇ ਜੀਵਨ ਸਵਾਰਦਾ ਹੈ, ਆਪ ਹੀ (ਉਹਨਾਂ ਨੂੰ) ਭਗਤੀ ਵਿਚ ਜੋੜਦਾ ਹੈ।

ਪਦ ਅਰਥ ਜੁਗੁ ਜੁਗੁ = ਹਰੇਕ ਜੁਗ ਵਿਚ।

SikhNet (Spanish)En todas las épocas Él ha amado a los Gurmukjs, Él Mismo adorna todo e inspira a todos en Su Alabanza.

ਆਪੇ ਦਾਨਾ. ਆਪੇ ਬੀਨਾ; ਆਪੇ ਸੇਵ ਕਰਾਏ ॥

aape daanaa. aape beenaa; aape sev karaae |

Sant Singh KhalsaHe Himself is All-knowing, and He Himself is All-seeing; He inspires us to serve Him.
Manmohan SinghHe Himself is all wise. Himself all seeing. He Himself makes man performs His service.
Manmohan Singh (Punjabi)ਉਹ ਆਪ ਕੁਲੀ ਸਿਆਣਾ, ਆਪ ਹੀ ਸਾਰਾ ਕੁਛ ਵੇਖਣਹਾਰ ਹੈ। ਉਹ ਆਪ ਹੀ ਬੰਦੇ ਕੋਲੋ ਆਪਣੀ ਟਹਿਲ ਕਰਵਾਉਂਦਾ ਹੈ।
Fareedkot Teekaਆਪ ਹੀ ਸਭ ਕੇ ਰਿਦੇ ਕੀ (ਦਾਨਾ) ਜਾਨਣੇਹਾਰਾ ਔਰ ਆਪ ਹੀ ਜੀਵੋਂ ਕੇ ਕਰਮੋਂ ਕੋ (ਬੀਨਾ) ਦੇਖਣੇ ਵਾਲਾ ਹੈ, ਪੁਨਾ ਆਪ ਹੀ ਅਪਨੇ ਜਨੋਂ ਸੇ ਸੇਵਾ ਕਰਾਵਤਾ ਹੈ॥
Prof. Sahib Singhਉਹ ਆਪ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਤੇ ਪਛਾਣਨ ਵਾਲਾ ਹੈ, ਉਹ ਆਪ ਹੀ (ਆਪਣੇ ਭਗਤਾਂ ਪਾਸੋਂ ਆਪਣੀ) ਸੇਵਾ-ਭਗਤੀ ਕਰਾਂਦਾ ਹੈ।

ਪਦ ਅਰਥ ਦਾਨਾ = ਸਿਆਣਾ, ਜਾਣਨ ਵਾਲਾ। ਬੀਨਾ = ਪਰਖਣ ਵਾਲਾ।

SikhNet (Spanish)Él Mismo es Todo Sabio, el Vidente; Él Mismo nos ocupa en Su Servicio.

ਆਪੇ ਗੁਣਦਾਤਾ. ਅਵਗੁਣ ਕਾਟੇ; ਹਿਰਦੈ ਨਾਮੁ ਵਸਾਏ ॥

aape gunadaataa. avagun kaatte; hiradai naam vasaae |

Sant Singh KhalsaHe Himself is the Giver of merits, and the Destroyer of demerits; He causes His Name to dwell within our hearts.
Manmohan SinghHe Himself is the Bestower of merits and destroys demerits. He Himself causes His Name to dwell in man's mind.
Manmohan Singh (Punjabi)ਉਹ ਆਪ ਚੰਗਿਆਈਆਂ ਦਾ ਦਾਤਾਰ ਹੈ ਅਤੇ ਬਦੀਆਂ ਨੂੰ ਨਸ਼ਟ ਕਰਦਾ ਹੈ। ਆਪਣੇ ਨਾਮ ਨੂੰ ਉਹ ਖੁਦ ਹੀ ਬੰਦੇ ਦੇ ਚਿੱਤ ਅੰਦਰ ਟਿਕਾਉਂਦਾ ਹੈ।
Fareedkot Teekaਆਪੇ ਹੀ ਗੁਣੋਂ ਕਾ ਦਾਤਾ ਹਿਰਦੇ ਮੇਂ ਨਾਮ ਵਸਾਇ ਕਰ ਕੇ ਅਵਗੁਣੋਂ ਕੋ ਕਾਟਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਆਪ ਹੀ (ਆਪਣੇ) ਗੁਣਾਂ ਦੀ ਦਾਤ ਬਖ਼ਸ਼ਦਾ ਹੈ, (ਸਾਡੇ) ਅਉਗਣ ਦੂਰ ਕਰਦਾ ਹੈ, ਤੇ (ਸਾਡੇ) ਹਿਰਦੇ ਵਿਚ (ਆਪਣਾ) ਨਾਮ ਵਸਾਂਦਾ ਹੈ।

ਪਦ ਅਰਥ ਹਿਰਦੈ = ਹਿਰਦੇ ਵਿਚ।

SikhNet (Spanish)Él, el Señor, nos bendice con mérito y perdona nuestras fallas, y Él trae Su Nombre a nuestros corazones.

ਨਾਨਕ. ਸਦ ਬਲਿਹਾਰੀ ਸਚੇ ਵਿਟਹੁ; ਆਪੇ ਕਰੇ ਕਰਾਏ ॥੪॥੪॥

naanak. sad balihaaree sache vittahu; aape kare karaae |4|4|

Sant Singh KhalsaNanak is forever a sacrifice to the True Lord, who Himself is the Doer, the Cause of causes. ||4||4||
Manmohan SinghNanak, is ever, a sacrifice unto the True Lord, who Himself does and causes to do everything.
Manmohan Singh (Punjabi)ਨਾਨਕ ਹਮੇਸ਼ਾਂ ਹੀ ਸੱਚੇ ਸਾਹਿਬ ਉਤੇ ਕੁਰਬਾਨ ਜਾਂਦਾ ਹੈ, ਜੋ ਆਪ ਹੀ ਸਾਰਾ ਕੁਛ ਕਰਦਾ ਤੇ ਕਰਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸਚੇ ਕੇ ਊਪਰਿ ਸੇ ਮੈਂ ਸਦਾ ਬਲਿਹਾਰਨੇ ਜਾਤਾ ਹੂੰ। ਜੋ ਆਪੇ ਹੀ ਜੀਵੋਂ ਕਾ ਕਰਤਾ ਔਰ ਆਪ ਹੀ ਇਨ ਸੇ ਕਰਮ ਕਰਾਵਤਾ ਹੈ॥੪॥੪॥☬ਸੁਭ ਬੁਧੀ ਰੂਪੀ ਇਸਤ੍ਰੀ ਜੀਵ ਰੂਪੀ ਪਤੀ ਕੋ ਉਪਦੇਸ ਕਰਤੀ ਹੈ:
Prof. Sahib Singhਹੇ ਨਾਨਕ! (ਆਖ-ਮੈਂ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਤੋਂ ਸਦਾ ਸਦਕੇ ਜਾਂਦਾ ਹਾਂ, ਉਹ ਆਪ ਹੀ ਸਭ ਕੁਝ ਕਰਦਾ ਹੈ ਤੇ ਆਪ ਹੀ ਸਭ ਕੁਝ ਕਰਾਂਦਾ ਹੈ ॥੪॥੪॥

ਪਦ ਅਰਥ ਵਿਟਹੁ = ਤੋਂ ॥੪॥

SikhNet (Spanish)Nanak ofrece su ser en sacrificio al Uno Verdadero, el Hacedor y la Causa. (4-4)

Open this shabad (25 lines, Angs 245-246) →

Shabad Guru Amardas Ji Raag Gauree continues on Ang 247

ਗਉੜੀ ਮਹਲਾ ੩ ॥

gaurree mahalaa 3 |

Sant Singh KhalsaGauree, Third Mehl:
Manmohan SinghGauri 3rd Guru.
Manmohan Singh (Punjabi)ਗਊੜੀ ਪਾਤਸ਼ਾਹੀ ਤੀਜੀ।
SikhNet (Spanish)Gauri, Mejl Guru Amar Das, Tercer Canal Divino.

ਗੁਰ ਕੀ ਸੇਵਾ ਕਰਿ. ਪਿਰਾ ਜੀਉ; ਹਰਿ ਨਾਮੁ ਧਿਆਏ ॥

gur kee sevaa kar. piraa jeeo; har naam dhiaae |

Sant Singh KhalsaServe the Guru, O my dear soul; meditate on the Lord's Name.
Manmohan SinghO my dear, soul, perform thou the service of the Guru and meditate on God's Name.
Manmohan Singh (Punjabi)ਹੈ ਮੇਰੇ ਪਿਆਰੇ ਮਨ! ਤੂੰ ਗੁਰਾਂ ਦੀ ਘਾਲ ਕਮਾ ਅਤੇ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।
Fareedkot Teekaਹੇ ਪਤੀ! ਗੁਰੋਂ ਕੀ ਸੇਵਾ ਕਰ ਕੇ ਹਰਿ ਹਰਿ ਨਾਮੁ ਕੋ ਧਿਆਵਣਾ ਕਰ॥
Prof. Sahib Singhਹੇ ਪਿਆਰੀ ਜਿੰਦੇ! ਗੁਰੂ ਦੀ ਸੇਵਾ ਕਰ (ਗੁਰੂ ਦੀ ਸਰਨ ਪਉ, ਅਤੇ) ਪਰਮਾਤਮਾ ਦਾ ਨਾਮ ਸਿਮਰ,

ਪਦ ਅਰਥ ਪਿਰਾ ਜੀਉ = ਹੇ ਪਿਆਰੇ ਜੀਵ! ਹੇ ਪਿਆਰੀ ਜਿੰਦੇ! ਧਿਆਏ = ਧਿਆਇ, ਯਾਦ ਕਰ।

SikhNet (Spanish)Oh mi mente querida, sirve al Guru y habita en el Naam, el Nombre del Señor;

ਮੰਞਹੁ ਦੂਰਿ. ਨ ਜਾਹਿ, ਪਿਰਾ ਜੀਉ; ਘਰਿ ਬੈਠਿਆ. ਹਰਿ ਪਾਏ ॥

manyahu door. na jaeh, piraa jeeo; ghar baitthiaa. har paae |

Sant Singh KhalsaDo not leave me, O my dear soul - you shall find the Lord while sitting within the home of your own being.
Manmohan SinghO my dear, thou art not to get away from me. Receive the Lord whilst sitting at home.
Manmohan Singh (Punjabi)ਹੈ ਮੇਰੇ ਪਿਆਰੇ! ਮੇਰੇ ਕੋਲ ਤੂੰ ਦੁਰੇਡੇ ਨਹੀਂ ਜਾਣਾ ਗ੍ਰਹਿ ਵਿੱਚ ਬੈਠਾ ਹੋਇਆ ਹੀ ਤੂੰ ਆਪਣੇ ਸਾਈਂ ਨੂੰ ਪ੍ਰਾਪਤ ਹੈ।
Fareedkot Teekaਹੇ ਜੀਵ ਪਤੀ! ਤੂੰ (ਮੰਞਹੁ) ਮੇਰੇ ਸੇ ਦੂਰ ਨਾ ਜਾਹਿ, ਭਾਵ ਪਰਮੇਸ੍ਵਰ ਕਾ ਉਪਾਸਕ ਹੋ ਬਾਹਜ ਮੁਖ ਨ ਹੋਹੁ ਤੋ ਘਰ ਬੈਠਿਆਂ ਹੀ ਹਰੀ ਕੋ ਪਾਵੇਂਗਾ॥
Prof. Sahib Singh(ਇਸ ਤਰ੍ਹਾਂ) ਤੂੰ ਆਪਣੇ ਆਪ ਵਿਚੋਂ ਦੂਰ ਨਹੀਂ ਜਾਹਿਂਗੀ (ਮਾਇਆ ਦੇ ਮੋਹ ਵਿਚ ਭਟਕਣ ਤੋਂ ਬਚ ਜਾਹਿਂਗੀ)। (ਹੇ ਜਿੰਦੇ!) ਹਿਰਦੇ-ਘਰ ਵਿਚ ਟਿਕੇ ਰਿਹਾਂ ਪਰਮਾਤਮਾ ਮਿਲ ਪੈਂਦਾ ਹੈ।

ਪਦ ਅਰਥ ਮੰਞਹੁ = ਆਪਣੇ ਆਪ ਵਿਚੋਂ। ਘਰਿ = ਹਿਰਦੇ-ਘਰ ਵਿਚ।

SikhNet (Spanish)no tienes que huir de mí, porque en tu mismo hogar recibirás al Señor.

ਘਰਿ ਬੈਠਿਆ. ਹਰਿ ਪਾਏ; ਸਦਾ ਚਿਤੁ ਲਾਏ, ਸਹਜੇ ਸਤਿ ਸੁਭਾਏ ॥

ghar baitthiaa. har paae; sadaa chit laae, sahaje sat subhaae |

Sant Singh KhalsaYou shall obtain the Lord while sitting within the home of your own being, focusing your consciousness constantly upon the Lord, with true intuitive faith.
Manmohan SinghBy ever fixing thy attention on God, with instinctive true faith, thou shalt obtain Him while abiding in thy home.
Manmohan Singh (Punjabi)ਸੁਭਾਵਕ ਹੀ ਸੱਚੀ ਭਾਵਨਾ ਨਾਲ, ਹਮੇਸ਼ਾਂ ਵਾਹਿਗੁਰੂ ਨਾਲ ਆਪਣੀ ਬਿਰਤੀ ਜੋੜਨ ਦੁਆਰਾ ਤੂੰ ਆਪਣੇ ਧਾਮ ਅੰਦਰ ਵਸਦਾ ਹੋਇਆ ਹੀ ਉਸ ਨੂੰ ਪਾ ਲਵੇਗਾ।
Fareedkot Teekaਘਰ ਬੈਠਿਆਂ ਹੀ ਹਰੀ ਕੋ ਪਾਏਗਾ, ਜੋ ਤਿਸ ਮੇਂ ਸਦਾ ਚਿਤ ਕੋ ਲਗਾਏਗਾ, ਐਸਾ ਮੇਰਾ ਕਹਿਆ ਮੰਨੇਗਾ ਤਬ ਸੁਭਾਵਕ ਹੀ ਸਤ ਸਰੂਪ ਕੌ ਪਾਇ ਕਰ ਕੇ ਸੋਭਾਵਾਨ ਹੋਵੇਗਾ॥
Prof. Sahib Singhਜੇਹੜਾ ਜੀਵ ਆਤਮਕ ਅਡੋਲਤਾ ਵਿਚ ਟਿਕ ਕੇ, ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ ਸਦਾ (ਪ੍ਰਭੂ-ਚਰਨਾਂ ਵਿਚ) ਚਿੱਤ ਜੋੜਦਾ ਹੈ, ਉਹ ਹਿਰਦੇ-ਘਰ ਵਿਚ ਟਿਕਿਆ ਰਹਿ ਕੇ ਪਰਮਾਤਮਾ ਨੂੰ ਲੱਭ ਲੈਂਦਾ ਹੈ।

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ, ਸਹਿਜ। ਸਤਿ ਸੁਭਾਏ = ਸਤਿ ਸੁਭਾਇ, ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ (ਟਿਕ ਕੇ)।

SikhNet (Spanish)En el propio hogar, uno recibe al Señor, y desde la verdadera dedicación uno se entona con el Señor, el Dios.

ਗੁਰ ਕੀ ਸੇਵਾ ਖਰੀ ਸੁਖਾਲੀ; ਜਿਸ ਨੋ ਆਪਿ ਕਰਾਏ ॥

gur kee sevaa kharee sukhaalee; jis no aap karaae |

Sant Singh KhalsaServing the Guru brings great peace; they alone do it, whom the Lord inspires to do so.
Manmohan SinghGuru's service is greatly peace bestowing, He alone undertakes it, Whom the Lord Himself causes to perform.
Manmohan Singh (Punjabi)ਗੁਰਾਂ ਦੀ ਘਾਲ ਪਰਮ ਆਰਾਮ-ਬਖਸ਼ਣਹਾਰ ਹੈ। ਕੇਵਲ ਉਹੀ ਇਸ ਨੂੰ ਕਰਦਾ ਹੈ, ਜਿਸ ਪਾਸੋਂ ਪ੍ਰਭੂ ਆਪੇ ਕਰਵਾਉਂਦਾ ਹੈ।
Fareedkot Teekaਸਤਿਗੁਰੋਂ ਕੀ ਸੇਵਾ (ਖਰੀ) ਅਤੀ (ਸੁਖਾਲੀ) ਸੁਗਮ ਹੈ ਪਰੰਤੂ ਜਿਸ ਨੋਂ ਪ੍ਰੇਰਣਾ ਦ੍ਵਾਰਾ ਹਰੀ ਆਪ ਹੀ ਕਰਾਏ ਸੋਈ ਕਰਤਾ ਹੈ॥
Prof. Sahib Singh(ਸੋ, ਹੇ ਜਿੰਦੇ!) ਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ (ਪਰ ਇਹ ਸੇਵਾ ਉਹੀ ਮਨੁੱਖ ਕਰਦਾ ਹੈ) ਜਿਸ ਪਾਸੋਂ ਪਰਮਾਤਮਾ ਆਪ ਕਰਾਏ (ਜਿਸ ਨੂੰ ਆਪ ਪ੍ਰੇਰਨਾ ਕਰੇ)।

ਪਦ ਅਰਥ ਖਰੀ = ਬਹੁਤ। ਸੁਖਾਲੀ = {सुख-आलय} ਸੁਖ ਦੇਣ ਵਾਲੀ। ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}।

SikhNet (Spanish)El Servicio del Guru da Paz, pero sólo aquél a quien Dios escoge, se inspira en ese Servicio.

ਨਾਮੋ ਬੀਜੇ ਨਾਮੋ ਜੰਮੈ; ਨਾਮੋ ਮੰਨਿ ਵਸਾਏ ॥

naamo beeje naamo jamai; naamo man vasaae |

Sant Singh KhalsaThey plant the seed of the Name, and the Name sprouts within; the Name abides within the mind.
Manmohan SinghHe sows the Name, the Name sprouts within Him, and the Name he places within his mind.
Manmohan Singh (Punjabi)ਉਹ ਨਾਮ ਨੂੰ ਬੀਜਦਾ ਹੈ, ਨਾਮ ਉਸ ਦੇ ਅੰਦਰ ਪੁੰਗਰ ਆਉਂਦਾ ਹੈ ਅਤੇ ਨਾਮ ਨੂੰ ਹੀ ਉਹ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।
Fareedkot Teekaਅੰਤਸਕਰਨ ਮੇਂ ਗੁਰੋਂ ਦ੍ਵਾਰੇ ਨਾਮ ਉਪਦੇਸ (ਬੀਜੈ) ਸ੍ਰਵਨ ਕਰੇ ਔਰ ਤਿਸ ਮਨ ਮੇਂ ਨਾਮੁ (ਜੰਮੈ) ਮਨਨ ਕਰੇ ਔਰ ਨਾਮ ਕੋ ਹੀ ਮਨ ਮੇਂ ਵਸਾਵੈ ਅਰਥਾਤ ਨਿਧਿਆਸਨ ਕਰੇ॥
Prof. Sahib Singh(ਉਹ ਮਨੁੱਖ ਫਿਰ ਆਪਣੇ ਹਿਰਦੇ-ਖੇਤ ਵਿਚ) ਪਰਮਾਤਮਾ ਦਾ ਨਾਮ ਹੀ ਬੀਜਦਾ ਹੈ (ਉਥੇ) ਨਾਮ ਹੀ ਉੱਗਦਾ ਹੈ, ਉਹ ਮਨੁੱਖ ਆਪਣੇ ਮਨ ਵਿਚ ਸਦਾ ਨਾਮ ਹੀ ਵਸਾਈ ਰੱਖਦਾ ਹੈ।

ਪਦ ਅਰਥ ਨਾਮੋ = ਨਾਮ ਹੀ। ਮੰਨਿ = ਮਨਿ, ਮਨ ਵਿਚ।

SikhNet (Spanish)Al haber sembrado las Semillas del Nombre, éstas germinan en el interior, y uno puede enaltecer al Nombre en su mente.

ਨਾਨਕ. ਸਚਿ ਨਾਮਿ ਵਡਿਆਈ; ਪੂਰਬਿ ਲਿਖਿਆ ਪਾਏ ॥੧॥

naanak. sach naam vaddiaaee; poorab likhiaa paae |1|

Sant Singh KhalsaO Nanak, glorious greatness rests in the True Name; It is obtained by perfect pre-ordained destiny. ||1||
Manmohan SinghNanak the greatness is in the True Name. The man receives what is pre-destined for him.
Manmohan Singh (Punjabi)ਨਾਨਕ ਬਜ਼ੁਰਗੀ ਸੱਚੇ ਨਾਮ ਵਿੱਚ ਹੈ। ਆਦਮੀ ਉਹੀ ਕੁਛ ਪਾਉਂਦਾ ਹੈ ਜੋ ਉਸ ਲਈ ਧੁਰ ਤੋਂ ਲਿਖਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚੇ ਨਾਮ ਕਰ ਕੇ ਵਡਿਆਈ ਪ੍ਰਾਪਤਿ ਹੋਤੀ ਹੈ। ਸੋ ਨਾਮ ਪੂਰਬ ਲਿਖੇ ਭਾਗੋਂ ਸੇ ਹੀ ਪਾਈਤਾ ਹੈ॥੧॥
Prof. Sahib Singhਹੇ ਨਾਨਕ! ਸਦਾ-ਥਿਰ ਪ੍ਰਭੂ ਵਿਚ ਜੁੜ ਕੇ, ਪ੍ਰਭੂ-ਨਾਮ ਵਿਚ ਟਿਕ ਕੇ (ਮਨੁੱਖ ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ, (ਨਾਮ ਸਿਮਰਨ ਦੀ ਬਰਕਤਿ ਨਾਲ) ਪਹਿਲੇ ਜਨਮ ਵਿਚ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਮਨੁੱਖ ਦੇ ਅੰਦਰ ਉੱਘੜ ਪੈਂਦਾ ਹੈ ॥੧॥

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਨਾਮਿ = ਨਾਮ ਵਿਚ (ਜੁੜਿਆਂ)। ਪੂਰਬਿ = ਪਹਿਲੇ ਜਨਮ ਵਿਚ ॥੧॥

SikhNet (Spanish)Oh, dice Nanak, uno obtiene la Gloria a través del Verdadero Nombre y cumple el destino dado por Dios.(1)

ਹਰਿ ਕਾ ਨਾਮੁ ਮੀਠਾ. ਪਿਰਾ ਜੀਉ; ਜਾ ਚਾਖਹਿ ਚਿਤੁ ਲਾਏ ॥

har kaa naam meetthaa. piraa jeeo; jaa chaakheh chit laae |

Sant Singh KhalsaThe Name of the Lord is so sweet, O my dear; taste it, and focus your consciousness on it.
Manmohan SinghWhen thou tastest it by fixing thy attention, thou shalt find God's Name Sweet, O my dear.
Manmohan Singh (Punjabi)ਜਦ ਤੂੰ ਆਪਣੀ ਬਿਰਤੀ ਜੋੜਕੇ ਇਸ ਨੂੰ ਚੱਖੇ ਤੂੰ ਰੱਬ ਦੇ ਨਾਮ ਨੂੰ ਮਿੱਠਾ ਪਾਵੇਗਾ ਹੇ ਮੇਰੇ ਪਿਆਰੇ!
Fareedkot Teekaਹੇ ਜੀਵ ਪਤੀ! ਹਰੀ ਕਾ ਨਾਮ ਮੀਠਾ ਲਾਗਤਾ ਹੈ, ਜਬ ਤੂੰ ਚਿਤ ਲਾਇ ਕਰ ਕੇ ਤਿਸ ਕੋ ਚਾਖੈ ਅਰਥਾਤ ਜਪਣਾ ਕਰੇ॥
Prof. Sahib Singhਹੇ ਪਿਆਰੀ ਜਿੰਦੇ! ਪਰਮਾਤਮਾ ਦਾ ਨਾਮ ਮਿੱਠਾ ਹੈ (ਪਰ ਇਹ ਤੈਨੂੰ ਤਦੋਂ ਹੀ ਸਮਝ ਆਵੇਗੀ) ਜਦੋਂ ਤੂੰ ਚਿੱਤ ਜੋੜ ਕੇ (ਇਹ ਨਾਮ-ਰਸ) ਚੱਖੇਂਗੀ।

ਪਦ ਅਰਥ ਜਾ = ਜਦੋਂ। ਚਾਖਹਿ = ਤੂੰ ਚੱਖੇਂਗੀ। ਲਾਏ = ਲਾਇ, ਲਾ ਕੇ।

SikhNet (Spanish)El Naam, el Nombre del Señor es dulce, oh mi querida mente; saboréalo con todo tu ser.

ਰਸਨਾ ਹਰਿ ਰਸੁ ਚਾਖੁ, ਮੁਯੇ ਜੀਉ; ਅਨ ਰਸ ਸਾਦ ਗਵਾਏ ॥

rasanaa har ras chaakh, muye jeeo; an ras saad gavaae |

Sant Singh KhalsaTaste the sublime essence of the Lord with your tongue, my dear, and renounce the pleasures of other tastes.
Manmohan SinghO mortal, with thy tongue taste God's elixir and forsake the relish of other dainties.
Manmohan Singh (Punjabi)ਨੀ ਮਰ ਜਾਣੀਏ! ਆਪਣੀ ਜੀਭਾ ਨਾਲ ਵਾਹਿਗੁਰੂ ਅੰਮ੍ਰਿਤ ਚਖ ਅਤੇ ਹੋਰਨਾਂ ਨਿਆਮਤਾਂ ਦੇ ਸੁਆਦ ਨੂੰ ਤਿਆਗ ਦੇ।
Fareedkot Teekaਹੇ ਪਿਆਰੇ ਜੀਵ! ਰਸਨਾ ਸੇ ਔਰ ਰਸੋਂ ਕੇ ਸ੍ਵਾਦ ਗੁਵਾਇ ਕਰ ਕੇ ਹਰੀ ਨਾਮ ਰਸ ਕੌ ਚਾਖੈ ਅਰਥਾਤ ਜਪ॥
Prof. Sahib Singhਹੇ ਮੇਰੀ ਨਿਕਰਮਣ ਜੀਭ! ਪਰਮਾਤਮਾ ਦੇ ਨਾਮ ਦਾ ਸੁਆਦ ਚੱਖ, ਤੇ ਹੋਰ ਹੋਰ ਰਸਾਂ ਦੇ ਸੁਆਦ ਛੱਡ ਦੇ।

ਪਦ ਅਰਥ ਰਸਨਾ ਮੁਯੇ = ਹੇ ਨਿਕਰਮਣ ਜੀਭ! ਅਨ ਰਸ ਸਾਦ = ਹੋਰਨਾਂ ਰਸਾਂ ਦੇ ਸਵਾਦ। ਗਵਾਏ = ਗਵਾਇ, ਦੂਰ ਕਰ।

SikhNet (Spanish)Saboréenlo, oh mis labios, y olvídense de los demás sabores.

ਸਦਾ ਹਰਿ ਰਸੁ ਪਾਏ. ਜਾ ਹਰਿ ਭਾਏ; ਰਸਨਾ ਸਬਦਿ ਸੁਹਾਏ ॥

sadaa har ras paae. jaa har bhaae; rasanaa sabad suhaae |

Sant Singh KhalsaYou shall obtain the everlasting essence of the Lord when it pleases the Lord; your tongue shall be adorned with the Word of His Shabad.
Manmohan SinghWhen it pleases God, thou shalt for aye, attain Lord's Nectar and thy tongue shall be adorned with His Name.
Manmohan Singh (Punjabi)ਜਦ ਵਾਹਿਗੁਰੂ ਨੂੰ ਚੰਗਾ ਲੱਗਾ, ਤੂੰ ਸਾਹਿਬ ਦੇ ਆਬਿ-ਹਿਯਾਤ ਨੂੰ ਹਮੇਸ਼ਾਂ ਲਈ ਪਾ ਲਵੇਗਾ ਅਤੇ ਤੇਰੀ ਜੀਭ ਉਸ ਦੇ ਨਾਮ ਨਾਲ ਸੁਹਾਵਣੀ ਹੋ ਜਾਵੇਗੀ।
Fareedkot Teekaਜਬ ਹਰੀ ਕੇ ਮਨ ਮੇਂ ਤੇਰੇ ਗੁਣ ਭਾਏ ਤਬ ਤੂੰ ਹਰੀ ਕੇ ਰਸ ਕੌ ਸਦਾ ਪਾਵੈਂਗਾ, ਰਸਨਾ ਸਬਦ ਮੇਂ ਸੁਹਾਵੇਗੀ॥
Prof. Sahib Singh(ਪਰ ਜੀਭ ਦੇ ਭੀ ਕੀਹ ਵੱਸ?) ਜਦੋਂ ਪਰਮਾਤਮਾ ਨੂੰ ਚੰਗਾ ਲੱਗੇ, ਤਦੋਂ ਜੀਭ ਸਦਾ ਪਰਮਾਤਮਾ ਦੇ ਨਾਮ ਦਾ ਸੁਆਦ ਮਾਣਦੀ ਹੈ, ਤੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੋਹਣੀ ਹੋ ਜਾਂਦੀ ਹੈ।

ਪਦ ਅਰਥ ਹਰਿ ਭਾਏ = ਹਰੀ ਨੂੰ ਪਸੰਦ ਆਵੇ। ਸਬਦਿ = ਸ਼ਬਦ ਵਿਚ।

SikhNet (Spanish)Cuando el Señor quiere, uno recibe la Esencia del Señor, y en su boca se da la Bella Palabra.

ਨਾਮੁ ਧਿਆਏ. ਸਦਾ ਸੁਖੁ ਪਾਏ; ਨਾਮਿ ਰਹੈ ਲਿਵ ਲਾਏ ॥

naam dhiaae. sadaa sukh paae; naam rahai liv laae |

Sant Singh KhalsaMeditating on the Naam, the Name of the Lord, a lasting peace is obtained; so remain lovingly focused on the Naam.
Manmohan SinghHe who remembers the Name and keeps his love centered on the Name, attains eternal ease.
Manmohan Singh (Punjabi)ਜੋ ਨਾਮ ਨੂੰ ਸਿਮਰਦਾ ਹੈ ਅਤੇ ਆਪਣੀ ਪ੍ਰੀਤ ਨਾਮ ਉਤੇ ਕੇਂਦਰਿਤ ਕਰੀ ਰਖਦਾ ਹੈ, ਉਹ ਅਮਰ ਆਰਾਮ ਨੂੰ ਪਾ ਲੈਂਦਾ ਹੈ।
Fareedkot Teekaਜਿਸ ਨੇ ਨਾਮੀ ਮੇਂ ਬ੍ਰਿਤੀ ਲਾਇ ਕਰ ਕੇ ਹਰੀ ਕੇ ਨਾਮ ਧਿਆਏ ਹੈਂ, ਤਿਸੀ ਨੇ ਸਦਾ ਸੁਖ ਪਾਏ ਹੈਂ॥
Prof. Sahib Singh(ਹੇ ਜਿੰਦੇ!) ਜੇਹੜਾ ਮਨੁੱਖ ਨਾਮ ਸਿਮਰਦਾ ਹੈ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ,

ਪਦ ਅਰਥ ਨਾਮਿ = ਨਾਮ ਵਿਚ। ਲਿਵ ਲਾਏ = ਲਿਵ ਲਾਇ, ਲਗਨ ਲਾ ਕੇ।

SikhNet (Spanish)Uno habita en el Nombre y está para siempre en Paz, en tono con el Nombre.

ਨਾਮੇ ਉਪਜੈ. ਨਾਮੇ ਬਿਨਸੈ; ਨਾਮੇ ਸਚਿ ਸਮਾਏ ॥

naame upajai. naame binasai; naame sach samaae |

Sant Singh KhalsaFrom the Naam we originate, and into the Naam we shall pass; through the Naam, we are absorbed in the Truth.
Manmohan SinghBy Lord's will the mortal is born, by his will he perishes and by His will he merges into Truth.
Manmohan Singh (Punjabi)ਸਾਹਿਬ ਦੀ ਰਜ਼ਾ ਦੁਆਰਾ ਪ੍ਰਾਣੀ ਜੰਮਦਾ ਹੈ, ਉਸ ਦੀ ਰਜ਼ਾ ਉਹ ਮਰ ਜਾਂਦਾ ਹੈ ਅਤੇ ਉਸ ਦੀ ਰਜਾ ਦੁਆਰਾ ਹੀ ਉਹ ਸੱਚ ਅੰਦਰ ਲੀਨ ਹੁੰਦਾ ਹੈ।
Fareedkot Teekaਨਾਮ ਹੀ ਕੇ ਜਪਨੇ ਸੇ ਸ਼ੁਭ ਗੁਣ ਉਪਜੇ ਹੈਂ, ਨਾਮ ਕਰ ਕੇ ਹੀ ਔਗਨ ਨਾਸ ਹੋਤੇ ਹੈਂ ਔਰ ਨਾਮ ਕਰ ਕੇ ਹੀ ਸਚ ਸਰੂਪ ਮੇਂ ਸਮਾਈਤਾ ਹੈ॥
Prof. Sahib Singhਨਾਮ ਦੀ ਬਰਕਤਿ ਨਾਲ ਉਸ ਦੇ ਅੰਦਰ (ਨਾਮ-ਰਸ ਦੀ ਤਾਂਘ) ਪੈਦਾ ਹੁੰਦੀ ਹੈ, ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰੋਂ ਹੋਰ ਹੋਰ ਰਸਾਂ ਦੀ ਖਿੱਚ) ਦੂਰ ਹੋ ਜਾਂਦੀ ਹੈ, ਨਾਮ ਸਿਮਰਨ ਦੀ ਬਰਕਤਿ ਨਾਲ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।

ਪਦ ਅਰਥ ਉਪਜੈ = (ਹਰਿ-ਰਸ) ਪੈਦਾ ਹੁੰਦਾ ਹੈ। ਬਿਨਸੇ = (ਅਨ ਰਸ ਸਾਦ) ਮੁੱਕ ਜਾਂਦਾ ਹੈ।

SikhNet (Spanish)Señor, uno nace, por Su Voluntad morirá, y por Su Voluntad se inmerge en la Verdad.

ਨਾਨਕ. ਨਾਮੁ ਗੁਰਮਤੀ ਪਾਈਐ; ਆਪੇ ਲਏ ਲਵਾਏ ॥੨॥

naanak. naam guramatee paaeeai; aape le lavaae |2|

Sant Singh KhalsaO Nanak, the Naam is obtained through the Guru's Teachings; He Himself attaches us to it. ||2||
Manmohan SinghNanak, the Name is obtained by Guru's instruction, With His Name, He Himself attaches.
Manmohan Singh (Punjabi)ਨਾਨਕ ਨਾਮ ਗੁਰਾਂ ਦੀ ਸਿਖਿਆ ਦੁਆਰਾ ਪ੍ਰਾਪਤ ਹੁੰਦਾ ਹੈ। ਆਪਣੇ ਨਾਮ ਨਾਲ ਉਹ ਆਪ ਹੀ ਜੋੜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਨਾਮ ਗੁਰੋਂ ਕੀ ਸਿਖ੍ਯਾ ਸੇ ਹੀ ਪਾਈਤਾ ਹੈ। ਤਾਂ ਤੇ ਆਪ ਹੀ ਜਗ੍ਯਾਸੂ ਰੂਪ ਹੋ ਕਰ ਨਾਮ ਲੇਣੇ ਵਾਲਾ ਹੈ ਔ ਆਪ ਹੀ ਹਰੀ ਗੁਰੂ ਰੂਪ ਹੋ ਕਰ ਨਾਮ (ਲਵਾਏ) ਜਪਾਵਣੇ ਵਾਲਾ ਹੈ॥੨॥
Prof. Sahib Singh(ਪਰ) ਹੇ ਨਾਨਕ! ਪਰਮਾਤਮਾ ਦਾ ਨਾਮ ਗੁਰੂ ਦੀ ਮਤਿ ਉਤੇ ਤੁਰਿਆਂ ਮਿਲਦਾ ਹੈ, ਪਰਮਾਤਮਾ ਆਪ ਹੀ ਆਪਣੇ ਨਾਮ ਦੀ ਲਗਨ ਪੈਦਾ ਕਰਦਾ ਹੈ ॥੨॥

ਪਦ ਅਰਥ ਲਏ ਲਵਾਏ = ਲਵਾਇ ਲਏ, ਨਾਮ ਦੀ ਲਗਨ ਪੈਦਾ ਕਰਦਾ ਹੈ ॥੨॥

SikhNet (Spanish)Oh, dice Nanak, recibimos el Nombre a través del Bani de la Palabra del Guru, y el Señor Mismo nos entona con Él. (2)

ਏਹ ਵਿਡਾਣੀ ਚਾਕਰੀ. ਪਿਰਾ ਜੀਉ; ਧਨ ਛੋਡਿ ਪਰਦੇਸਿ ਸਿਧਾਏ ॥

eeh viddaanee chaakaree. piraa jeeo; dhan chhodd parades sidhaae |

Sant Singh KhalsaWorking for someone else, O my dear, is like forsaking the bride, and going to foreign countries.
Manmohan SinghThis alien service is bad, O Darling. Renouncing the bride thou hast gone to foreign country.
Manmohan Singh (Punjabi)ਇਹ ਹੋਰਸ ਦੀ ਸੇਵਾ ਮਾੜੀ ਹੈ, ਹੇ ਪਿਆਰੇ! ਪਤਨੀ ਨੂੰ ਤਿਆਗ ਕੇ ਤੂੰ ਬਿਦੇਸ਼ ਨੂੰ ਚਲਾ ਗਿਆ ਹੈ।
Fareedkot Teekaਹੇ ਜੀਵ ਪਤੀ! ਇਹੀ (ਵਿਡਾਣੀ) ਬਿਗਾਨੀ ਚਾਕਰੀ ਹੈ, ਜੋ ਤੂੰ ਮੈਂ (ਧਨ) ਇਸਤ੍ਰੀ ਕੋ ਛੋਡ ਕਰ ਕੇ ਪਰਦੇਸ ਮੇਂ ਜਾਤਾ ਹੈਂ। ਭਾਵ ਸੇ ਸੁਭ ਬੁਧੀ ਕੋ ਤਿਆਗ ਕਰ ਔਰ ਸਕਾਮ ਕਰਮੋਂ ਮੇਂ ਪਰਵਿਰਤ ਹੋਤਾ ਹੈ॥
Prof. Sahib Singhਹੇ ਪਿਆਰੀ ਜਿੰਦੇ! (ਜਿਵੇਂ ਇਹ ਬਿਗਾਨੀ ਨੌਕਰੀ ਬੜੀ ਦੁਖਦਾਈ ਹੁੰਦੀ ਹੈ ਕਿ ਮਨੁੱਖ ਆਪਣੀ ਇਸਤ੍ਰੀ ਨੂੰ ਘਰ ਛੱਡ ਕੇ ਪਰਦੇਸ ਵਿਚ ਚਲਾ ਜਾਂਦਾ ਹੈ,

ਪਦ ਅਰਥ ਵਿਡਾਣੀ = ਬਿਗਾਨੀ, ਆਪਣੇ ਅਸਲ ਸਾਥੀ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ। ਚਾਕਰੀ = ਨੌਕਰੀ, ਖ਼ੁਸ਼ਾਮਦ। ਧਨ = ਇਸਤ੍ਰੀ, ਜੀਵ-ਇਸਤ੍ਰੀ। ਛੋਡਿ = ਛੱਡ ਕੇ, (ਘਰ) ਛੱਡ ਕੇ (ਅੰਦਰਲਾ ਟਿਕਾਉ) ਛੱਡ ਕੇ। ਪਰਦੇਸਿ = ਪਰਾਏ ਦੇਸ ਵਿਚ, (ਆਤਮਕ ਟਿਕਾਣਾ ਛੱਡ ਕੇ) ਥਾਂ ਥਾਂ।

SikhNet (Spanish)Oh querido, servir a otro es falso; uno deja la novia de su mente en casa, y va vagando a tierras lejanas.

ਦੂਜੈ. ਕਿਨੈ ਸੁਖੁ, ਨ ਪਾਇਓ, ਪਿਰਾ ਜੀਉ; ਬਿਖਿਆ ਲੋਭਿ ਲੁਭਾਏ ॥

doojai. kinai sukh, na paaeo, piraa jeeo; bikhiaa lobh lubhaae |

Sant Singh KhalsaIn duality, no one has ever found peace, O my dear; you are greedy for corruption and greed.
Manmohan SinghIn duality none has ever attained ease, O dear. Thou covets sin and greed.
Manmohan Singh (Punjabi)ਦਵੈਤ-ਭਾਵ ਅੰਦਰ ਕਦੇ ਕਿਸੇ ਨੇ ਆਰਾਮ ਨਹੀਂ ਪਾਇਆ, ਹੇ ਪਿਆਰੇ! ਤੂੰ ਪਾਪ ਤੇ ਲਾਲਚ ਦੀ ਚਾਹਨਾ ਕਰਦਾ ਹੈ।
Fareedkot Teekaਹੇ ਜੀਵ ਪਤੀ! ਦੂਜੇ ਭਾਵ ਮੇਂ ਲਗ ਕਰ ਕੇ ਵਿਸਿਅਹੁ ਕੇ ਲੋਭ ਮੇਂ ਲੁਭਾਏ ਹੂਏ ਕਿਸੀ ਨੇ ਸੁਖ ਨਹੀਂ ਪਾਯਾ ਹੈ॥
Prof. Sahib Singhਤਿਵੇ ਪਰਮਾਤਮਾ ਨੂੰ ਵਿਸਾਰ ਕੇ) ਹੋਰ ਹੋਰ ਖ਼ੁਸ਼ਾਮਦ (ਬੜੀ ਦੁਖਦਾਈ ਹੈ ਕਿਉਂਕਿ) ਜੀਵ-ਇਸਤ੍ਰੀ (ਆਪਣਾ ਅੰਦਰਲਾ ਆਤਮਕ ਟਿਕਾਣਾ) ਛੱਡ ਕੇ ਥਾਂ ਥਾਂ ਬਾਹਰ ਭਟਕਦੀ ਫਿਰਦੀ ਹੈ। ਹੇ ਪਿਆਰੀ ਜਿੰਦੇ! ਮਾਇਆ ਦੇ ਮੋਹ ਵਿਚ ਫਸ ਕੇ ਕਿਸੇ ਨੇ ਕਦੇ ਸੁਖ ਨਹੀਂ ਪਾਇਆ, ਮਨੁੱਖ ਮਾਇਆ ਦੇ ਲੋਭ ਵਿਚ ਫਸ ਜਾਂਦਾ ਹੈ।

ਪਦ ਅਰਥ ਦੂਜੈ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ। ਬਿਖਿਆ = ਮਾਇਆ। ਲੁਭਾਏ = ਫਸਦਾ ਹੈ।

SikhNet (Spanish)De esta forma, uno no obtiene Paz, oh querido, ¿por qué entonces añoras tomar el veneno de la dualidad?

ਬਿਖਿਆ ਲੋਭਿ ਲੁਭਾਏ. ਭਰਮਿ ਭੁਲਾਏ; ਓਹੁ ਕਿਉ ਕਰਿ ਸੁਖੁ ਪਾਏ ॥

bikhiaa lobh lubhaae. bharam bhulaae; ohu kiau kar sukh paae |

Sant Singh KhalsaGreedy for corruption and greed, and deluded by doubt, how can anyone find peace?
Manmohan SinghThose who are deluded by poison and avarice and are gone astray in doubt; how can they obtain peace?
Manmohan Singh (Punjabi)ਜੋ ਜ਼ਹਿਰ ਤੇ ਤਮ੍ਹਾਂ ਦੇ ਬਹਿਕਾਏ ਹੋਏ ਹਨ ਅਤੇ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ, ਉਹ ਕਿਸ ਤਰ੍ਹਾਂ ਠੰਢ-ਚੈਨ ਪਾ ਸਕਦੇ ਹਨ?
Fareedkot Teekaਜੋ ਵਿਸਿਅਹੁ ਕੇ ਲੋਭ ਮੇਂ ਲੁਭਾਏ ਹੂਏ ਭ੍ਰਮ ਕੇ ਭੁਲਾਏ ਹੂਏ ਹੈਂ, ਵਹੁ ਕਿਸ ਪਰਕਾਰ ਕਰ ਸੁਖ ਪਾਵੈ, ਅਰਥਾਤ ਕਿਸੀ ਪਰਕਾਰ ਸੇ ਨਹੀਂ ਪਾਵਤੇ ਹੈਂ॥
Prof. Sahib Singh(ਜਦੋਂ ਮਨੁੱਖ) ਮਾਇਆ ਦੇ ਲੋਭ ਵਿਚ ਫਸਦਾ ਹੈ (ਤਦੋਂ ਮਾਇਆ ਦੀ ਖ਼ਾਤਰ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ (ਉਸ ਹਾਲਤ ਵਿਚ ਇਹ) ਸੁਖ ਕਿਵੇਂ ਪਾ ਸਕਦਾ ਹੈ?

ਪਦ ਅਰਥ ਭਰਮਿ = ਭਟਕਣਾ ਵਿਚ। ਭੁਲਾਏ = ਕੁਰਾਹੇ ਪੈ ਜਾਂਦਾ ਹੈ।

SikhNet (Spanish)Añorando el veneno y seducido por la duda, ¿cómo encuentras la Paz?

ਚਾਕਰੀ ਵਿਡਾਣੀ ਖਰੀ ਦੁਖਾਲੀ; ਆਪੁ ਵੇਚਿ. ਧਰਮੁ ਗਵਾਏ ॥

chaakaree viddaanee kharee dukhaalee; aap vech. dharam gavaae |

Sant Singh KhalsaWorking for strangers is very painful; doing so, one sells himself and loses his faith in the Dharma.
Manmohan SinghAnother's service is very painful. Therein the mortal sells himself and loses his faith.
Manmohan Singh (Punjabi)ਹੋਰਸ ਦੀ ਨੌਕਰੀ ਬਹੁਤ ਦੁਖਦਾਈ ਹੈ। ਉਸ ਵਿੱਚ ਪ੍ਰਾਣੀ ਆਪਣੇ ਆਪ ਨੂੰ ਫ਼ਰੋਖ਼ਤ ਕਰ ਬਹਿੰਦਾ ਹੈ ਅਤੇ ਆਪਣਾ ਈਮਾਨ ਗੁਆ ਲੈਂਦਾ ਹੈ।
Fareedkot Teekaਹਰੀ ਕਾ ਨਾਮ ਛੋਡ ਕਰ ਔਰ ਕੀ ਉਪਾਸਨਾ ਰੂਪ ਬਿਗਾਨੀ ਚਾਕਰੀ ਕਰਨੀ (ਖਰੀ) ਅਤੀ (ਦੁਖਾਲੀ) ਔਖੀ, ਅਪਨੇ ਆਪ ਕੋ ਵੇਚ ਕਰ ਧਰਮ ਕਾ ਗਵਾਵਣਾਂ ਹੀ ਹੈ॥
Prof. Sahib Singh(ਹੇ ਜਿੰਦੇ! ਮਾਇਆ ਦੀ ਖ਼ਾਤਰ ਇਹ ਧਿਰ ਧਿਰ ਦੀ ਖ਼ੁਸ਼ਾਮਦ ਬਹੁਤ ਦੁਖਦਾਈ ਹੈ, ਮਨੁੱਖ ਆਪਣਾ ਆਤਮਕ ਜੀਵਨ (ਮਾਇਆ ਦੇ ਵੱਟੇ) ਵੇਚ ਕੇ ਆਪਣਾ ਕਰਤੱਬ ਛੱਡ ਬੈਠਦਾ ਹੈ।

ਪਦ ਅਰਥ ਦੁਖਾਲੀ = ਦੁਖ ਦਾ ਘਰ, ਦੁਖ ਦੇਣ ਵਾਲੀ। ਆਪੁ = ਆਪਣਾ ਆਪ, ਆਪਣਾ ਆਤਮਕ ਜੀਵਨ।

SikhNet (Spanish)El servicio a otro es doloroso; vendiéndose a otro uno pierde su Fe.

Open this shabad (25 lines, Angs 246-247) →

Ang 246 of 1430