ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਸੁਣਿ ਸਖੀਏ. ਮਿਲਿ ਉਦਮੁ ਕਰੇਹਾ; ਮਨਾਇ ਲੈਹਿ ਹਰਿ ਕੰਤੈ ॥
sun sakhee. mil udam karehaa; manaae laihi har kantai |
Sant Singh KhalsaListen, O my companions: let's join together and make the effort, to surrender to our Husband Lord.
Manmohan SinghHear, my mates, let us join and make effort, to reconcile God, our Bridegroom.
Manmohan Singh (Punjabi)ਕੰਨ ਕਰੋ ਮੇਰੀਓ ਸਈਓ! ਆਓ ਆਪਾਂ ਰਲ ਕੇ ਉਪਰਾਲਾ ਕਰੀਏ ਅਤੇ ਆਪਣੇ ਪਤੀ ਪਰਮੇਸ਼ਰ ਨੂੰ ਰਾਜ਼ੀ ਕਰੀਏ।
Fareedkot Teekaਹੇ ਸੰਤ ਜਨ ਸਖੀਏ! ਸੁਣ ਤੁਮ ਹਮ ਮਿਲ ਕੇ ਉੱਦਮ ਕਰੀਏ ਤੋ ਹਰੀ ਕੰਤ ਕੋ ਮਨਾਇ ਲਈਏ, ਭਾਵ ਪ੍ਰਸੰਨ ਕਰੀਏ॥
Prof. Sahib Singhਹੇ ਸਹੇਲੀਏ! (ਹੇ ਸਤਸੰਗੀ ਸੱਜਣ! ਮੇਰੀ ਬੇਨਤੀ) ਸੁਣ (ਆ,) ਰਲ ਕੇ ਭਜਨ ਕਰੀਏ (ਤੇ) ਕੰਤ-ਪ੍ਰਭੂ ਨੂੰ (ਆਪਣੇ ਉਤੇ) ਖ਼ੁਸ਼ ਕਰ ਲਈਏ।ਪਦ ਅਰਥ ਸਖੀਏ = ਹੇ ਸਹੇਲੀਏ! (ਹੇ ਸਤਸੰਗੀ ਸੱਜਣ!)! ਮਿਲਿ = ਮਿਲ ਕੇ। ਕਰੇਹਾ = ਅਸੀਂ ਕਰੀਏ। ਮਨਾਇ ਲੈਹਿ = ਅਸੀਂ ਰਾਜ਼ੀ ਕਰ ਲਈਏ। ਕੰਤੈ = ਕੰਤ ਨੂੰ।
SikhNet (Spanish)Vengan mis compañeros, vamos a hacer un esfuerzo para reconciliarnos con nuestro Señor.
ਮਾਨੁ ਤਿਆਗਿ. ਕਰਿ ਭਗਤਿ ਠਗਉਰੀ; ਮੋਹਹ ਸਾਧੂ ਮੰਤੈ ॥
maan tiaag. kar bhagat tthgauree; mohah saadhoo mantai |
Sant Singh KhalsaRenouncing our pride, let's charm Him with the potion of devotional worship, and the mantra of the Holy Saints.
Manmohan SinghBy shedding our ego, administering the charm of devotion and saints word, let us fascinate Him.
Manmohan Singh (Punjabi)ਆਪਣੀ ਹੰਗਤਾ ਮੇਟਣ ਅਤੇ ਸ਼ਰਧਾ-ਪਰੇਮ ਤੇ ਸੰਤਾਂ ਦੀ ਕਲਾਮ ਦਾ ਮੰਤਰ ਪਿਲਾਉਣ ਦੁਆਰਾ, ਆਓ ਆਪਾਂ ਉਸ ਨੂੰ ਫਰੇਫਤਾ ਕਰ ਲਈਏ।
Fareedkot Teekaਅਪਨੇ ਆਪ ਕਾ (ਮਾਨੁ) ਹੰਕਾਰ ਤਿਆਗ ਕਰਕੇ, ਭਗਤੀ ਰੂਪ (ਠਗਉਰੀ) ਠਗ ਬੂਟੀ ਔ ਸੰਤੋਂ ਕਾ ਉਪਦੇਸ਼ ਮੋਹਿਣੀ ਮੰਤ੍ਰ ਜੋ ਹੈ ਇਨ ਸੇ ਉਸ ਕੋ ਮੋਹਿ ਲਈਏ॥
Prof. Sahib Singhਅਹੰਕਾਰ ਦੂਰ ਕਰ ਕੇ (ਤੇ ਕੰਤ-ਪ੍ਰਭੂ ਦੀ) ਭਗਤੀ ਨੂੰ ਠਗਬੂਟੀ ਬਣਾ ਕੇ (ਇਸ ਬੂਟੀ ਨਾਲ ਉਸ ਪ੍ਰਭੂ-ਪਤੀ ਨੂੰ) ਗੁਰੂ ਦੇ ਉਪਦੇਸ਼ ਦੀ ਰਾਹੀਂ (ਗੁਰੂ ਦੇ ਉਪਦੇਸ਼ ਉਤੇ ਤੁਰ ਕੇ) ਮੋਹ ਲਈਏ।ਪਦ ਅਰਥ ਤਿਆਗਿ = ਛੱਡ ਕੇ। ਕਰਿ = ਬਣਾ ਕੇ। ਠਗਉਰੀ = ਠਗ-ਮੂਰੀ, ਠਗ-ਬੂਟੀ, ਉਹ ਬੂਟੀ ਜੋ ਠੱਗ ਕਿਸੇ ਰਾਹੀ ਨੂੰ ਖੁਆ ਕੇ ਉਸ ਨੂੰ ਬੇਹੋਸ਼ ਕਰ ਲੈਂਦਾ ਹੈ ਤੇ ਉਸ ਨੂੰ ਲੁੱਟ ਲੈਂਦਾ ਹੈ। ਮੋਹਹ = ਅਸੀਂ ਮੋਹ ਲਈਏ। ਸਾਧੂ ਮੰਤੈ = ਗੁਰੂ ਦੇ ਉਪਦੇਸ਼ ਨਾਲ।
SikhNet (Spanish)Vamos a atraerlo hacia nosotros quitándonos el egoísmo y cantando la Poción Amorosa del Mantra de los Santos.
ਸਖੀ ਵਸਿ ਆਇਆ. ਫਿਰਿ ਛੋਡਿ, ਨ ਜਾਈ; ਇਹ ਰੀਤਿ ਭਲੀ ਭਗਵੰਤੈ ॥
sakhee vas aaeaa. fir chhodd, na jaaee; ih reet bhalee bhagavantai |
Sant Singh KhalsaO my companions, when He comes under our power, He shall never leave us again. This is the good nature of the Lord God.
Manmohan SinghO my mates, once He comes under our power, he shall not, again, forsake us. This is the good custom of the Illustrious Lord.
Manmohan Singh (Punjabi)ਹੇ ਮੇਰੀ ਸਈਓ! ਜੇਕਰ ਉਹ ਇਕ ਵਾਰ ਆਪਣੇ ਅਖਤਿਆਰ ਵਿੱਚ ਹੋ ਜਾਵੇ, ਉਹ ਮੁੜ ਕੇ ਸਾਨੂੰ ਤਿਆਗ ਕੇ ਨਹੀਂ ਜਾਵੇਗਾ। ਭਾਗਾਂ ਵਾਲੇ ਸਾਈਂ ਦਾ ਇਹ ਚੰਗਾ ਰਿਵਾਜ ਹੈ।
Fareedkot Teekaਹੇ (ਸਖੀ) ਸੰਤ ਜਨ! ਵਹੁ ਪਤੀ ਏਕ ਵੇਰ ਵਸ ਆਯਾ ਹੂਆ ਪੁਨਾ ਛੋਡ ਕਰ ਕੇ ਨਹੀਂ ਜਾਤਾ ਹੈ। ਇਹੁ ਤਿਸ ਭਗਵੰਤ ਕੀ ਭਲੀ ਰੀਤ ਹੈ॥
Prof. Sahib Singhਹੇ ਸਹੇਲੀ! ਉਸ ਭਗਵਾਨ ਦੀ ਇਹ ਸੋਹਣੀ ਮਰਯਾਦਾ ਹੈ ਕਿ ਜੇ ਉਹ ਇਕ ਵਾਰੀ ਪ੍ਰੇਮ-ਵੱਸ ਹੋ ਜਾਵੇ ਤਾਂ ਫਿਰ ਕਦੇ ਛੱਡ ਕੇ ਨਹੀਂ ਜਾਂਦਾ।ਪਦ ਅਰਥ ਸਖੀ = ਹੇ ਸਹੇਲੀ! ਵਸਿ = ਵੱਸ ਵਿਚ। ਭਗਵੰਤੈ = ਭਗਵਾਨ ਦੀ।
SikhNet (Spanish)Cuando Él está involucrado en la Relación Amorosa con nosotros, no nos abandona; esta es la Naturaleza Intrínseca de nuestro Maestro.
ਨਾਨਕ. ਜਰਾ ਮਰਣ, ਭੈ ਨਰਕ ਨਿਵਾਰੈ; ਪੁਨੀਤ ਕਰੈ. ਤਿਸੁ ਜੰਤੈ ॥੧॥
naanak. jaraa maran, bhai narak nivaarai; puneet karai. tis jantai |1|
Sant Singh KhalsaO Nanak, God dispels the fear of old age, death and hell; He purifies His beings. ||1||
Manmohan SinghNanak, the Lord destroys the dread of old age, death and hell of that mortal, with whom He is pleased and He purifies him.
Manmohan Singh (Punjabi)ਨਾਨਕ, ਠਾਕਰ ਉਸ ਪ੍ਰਾਣੀ ਦਾ ਬੁਢੇਪਾ, ਮੌਤ ਅਤੇ ਦੋਜ਼ਕ ਦਾ ਡਰ ਦੂਰ ਕਰ ਦਿੰਦਾ ਹੈ, ਜਿਸ ਉਤੇ ਉਹ ਪ੍ਰਸੰਨ ਹੁੰਦਾ ਹੈ ਤੇ ਉਸ ਨੂੰ ਪਵਿੱਤਰ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਵਸ ਵਹੁ ਹੋਤਾ ਹੈ, ਤਿਸ ਜੀਵ ਕੇ ਜਨਮ ਮਰਣ ਬ੍ਰਿਧ ਅਵਸਥਾ ਆਦੀ ਨਰਕੋਂ ਕੇ ਭੈ ਨਿਵਾਰ ਕਰ ਕੇ ਪਵਿਤ੍ਰ ਕਰ ਦੇਤਾ ਹੈ॥੧॥
Prof. Sahib Singhਹੇ ਨਾਨਕ! (ਜੇਹੜਾ ਜੀਵ ਕੰਤ-ਪ੍ਰਭੂ ਦੀ ਸਰਨ ਆਉਂਦਾ ਹੈ) ਉਸ ਜੀਵ ਨੂੰ ਉਹ ਪਵਿਤ੍ਰ (ਜੀਵਨ ਵਾਲਾ) ਬਣਾ ਦੇਂਦਾ ਹੈ (ਉਸ ਦੇ ਪਵਿਤ੍ਰ ਆਤਮਕ ਜੀਵਨ ਨੂੰ ਉਹ ਪ੍ਰਭੂ) ਬੁਢੇਪਾ ਨਹੀਂ ਆਉਣ ਦੇਂਦਾ, ਮੌਤ ਨਹੀਂ ਆਉਣ ਦੇਂਦਾ, ਉਸ ਦੇ ਸਾਰੇ ਡਰ ਤੇ ਨਰਕ (ਵੱਡੇ ਤੋਂ ਵੱਡੇ ਦੁੱਖ) ਦੂਰ ਕਰ ਦੇਂਦਾ ਹੈ ॥੧॥ਪਦ ਅਰਥ ਜਰਾ = ਬੁਢੇਪਾ। ਮਰਣ = ਮੌਤ। ਨਿਵਾਰੈ = ਦੂਰ ਕਰਦਾ ਹੈ। ਪੁਨੀਤ = ਪਵਿਤ੍ਰ। ਜੰਤੈ = ਜੀਵ ਨੂੰ ॥੧॥
SikhNet (Spanish)Él destruye el miedo a la vejez, la muerte, la oscuridad de la conciencia, y purifica a todos Sus seres.(1)
ਸੁਣਿ ਸਖੀਏ. ਇਹ ਭਲੀ ਬਿਨੰਤੀ; ਏਹੁ ਮਤਾਂਤੁ ਪਕਾਈਐ ॥
sun sakhee. ih bhalee binantee; ehu mataant pakaaeeai |
Sant Singh KhalsaListen, O my companions, to my sincere prayer: let's make this firm resolve.
Manmohan SinghHear, my companions, to my good supplication. Let us firmly resolve like this.
Manmohan Singh (Punjabi)ਮੇਰੀਓ ਸਾਥਣੋਂ! ਮੇਰੀ ਚੰਗੀ ਪ੍ਰਾਰਥਨਾ ਵੱਲ ਕੰਨ ਦਿਓ। ਆਓ ਆਪਾਂ ਇੰਜ ਪੱਕਾ ਫੈਸਲਾ ਕਰੀਏ।
Fareedkot Teekaਹੇ ਸੰਤ ਜਨ ਸਖੀਏ! ਮੇਰੀ ਇਹ ਉਤਮ ਬੇਨਤੀ ਸੁਣ ਕਿ ਅੰਤ ਕੋ ਇਹ ਸਲਾਹ ਦ੍ਰਿੜ ਕਰੀਏ॥
Prof. Sahib Singhਹੇ ਸਹੇਲੀਏ! (ਹੇ ਸਤਸੰਗੀ ਸੱਜਣ! ਮੇਰੀ) ਇਹ ਭਲੀ ਬੇਨਤੀ (ਸੁਣ। ਆ) ਇਹ ਸਲਾਹ ਪੱਕੀ ਕਰੀਏ,ਪਦ ਅਰਥ ਮਤਾਂਤੁ = ਸਲਾਹ, ਮਸ਼ਵਰਾ। ਪਕਾਈਐ = ਪੱਕਾ ਕਰੀਏ।
SikhNet (Spanish)Escuchen, oh mis compañeros, mi oración, y vamos a concordar en esto,
ਸਹਜਿ ਸੁਭਾਇ. ਉਪਾਧਿ ਰਹਤ ਹੋਇ; ਗੀਤ ਗੋਵਿੰਦਹਿ ਗਾਈਐ ॥
sehaj subhaae. upaadh rehat hoe; geet govindeh gaaeeai |
Sant Singh KhalsaIn the peaceful poise of intuitive bliss, violence will be gone, as we sing the Glorious Praises of the Lord of the Universe.
Manmohan SinghGetting rid of ills, let us naturally sing the songs in praise of the World-Lord.
Manmohan Singh (Punjabi)ਰੋਗਾਂ ਤੋਂ ਮੁਬੱਰਾ ਹੋ ਕੇ ਆਓ ਆਪਾਂ ਸੁਭਾਵਕ ਹੀ ਸ੍ਰਿਸ਼ਟੀ ਦੇ ਸੁਆਮੀ ਦੇ ਜੱਸ ਦੇ ਗਾਉਣ ਗਾਈਏ।
Fareedkot Teekaਸਰਬ ਉਪਾਧ ਸੇ ਰਹਿਤ ਹੋ ਕਰ ਸਹਜ ਸੁਭਾਵਕ ਹੀ ਗੋਵਿੰਦ ਕੇ ਗੀਤੋਂ ਕੋ ਗਾਇਨ ਕਰੀਏ॥
Prof. Sahib Singh(ਕਿ) ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਟਿਕ ਕੇ (ਆਪਣੇ ਅੰਦਰੋਂ) ਛਲ-ਫ਼ਰੇਬ ਦੂਰ ਕਰ ਕੇ ਗੋਬਿਦ (ਦੀ ਸਿਫ਼ਤ-ਸਾਲਾਹ) ਦੇ ਗੀਤ ਗਾਵੀਏ।ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਉਪਾਧਿ = ਛਲ, ਫ਼ਰੇਬ। ਗੋਵਿੰਦਹਿ = ਗੋਵਿੰਦ ਦੇ।
SikhNet (Spanish)que canalicemos nuestro deseo de modo natural cantando Su Alabanza.
ਕਲਿ ਕਲੇਸ ਮਿਟਹਿ. ਭ੍ਰਮ ਨਾਸਹਿ; ਮਨਿ ਚਿੰਦਿਆ ਫਲੁ ਪਾਈਐ ॥
kal kales mitteh. bhram naaseh; man chindiaa fal paaeeai |
Sant Singh KhalsaOur pains and troubles shall be eradicated, and our doubts shall be dispelled; we will receive the fruits of our minds' desires.
Manmohan SinghOur disputes and strifes shall depart, our doubts be dispelled and we shall obtain the heart desired boons.
Manmohan Singh (Punjabi)ਸਾਡੇ ਬਖੇੜੇ ਅਤੇ ਲੜਾਈ ਝਗੜੇ ਦੂਰ ਹੋ ਜਾਣਗੇ, ਸੰਦੇਹ ਮਿਟ ਜਾਣਗੇ ਅਤੇ ਅਸੀਂ ਚਿੱਤ ਚਾਹੁੰਦੀਆਂ ਮੁਰਾਦਾਂ ਪਾ ਲਵਾਂਗੇ।
Fareedkot Teekaਜਿਸ ਤੇ (ਕਲਿ ਕਲੇਸ) ਕਲਜੁਗ ਕੇ ਕਲੇਸ ਵਾ ਕਲਪਨਾ, ਔ ਪਾਂਚ ਕਲੇਸ ਅਵਿਦਿਆ ੧, ਅਸਮਤਾ ੨, ਰਾਗ ੩, ਦ੍ਵੈਖ ੪, ਅਭਨਿਵੇਸ ਅਰਥਾਤ ਹਠੁ ੫ ਔਰ ਸੰਪੂਰਨ ਭ੍ਰਮ ਨਾਸ ਹੋ ਜਾਤੇ ਹੈਂ, ਔ ਮਨ ਵਾਂਛਤ ਫਲ ਪਾਈਤਾ ਹੈ॥
Prof. Sahib Singh(ਗੋਬਿੰਦ ਦੀ ਸਿਫ਼ਤ-ਸਾਲਾਹ ਕੀਤਿਆਂ, ਅੰਦਰੋਂ ਵਿਕਾਰਾਂ ਦੀ) ਖਹ-ਖਹ ਤੇ ਹੋਰ ਸਾਰੇ ਕਲੇਸ਼ ਮਿਟ ਜਾਂਦੇ ਹਨ (ਮਾਇਆ ਦੇ ਪਿੱਛੇ ਮਨ ਦੀਆਂ) ਦੌੜ-ਭੱਜਾਂ ਮੁੱਕ ਜਾਂਦੀਆਂ ਹਨ, ਮਨ ਵਿਚ ਚਿਤਵਿਆ ਹੋਇਆ ਫਲ ਪ੍ਰਾਪਤ ਹੋ ਜਾਂਦਾ ਹੈ।ਪਦ ਅਰਥ ਕਲਿ = (ਵਿਕਾਰਾਂ ਦੀ) ਖਹ-ਖਹ, ਝਗੜਾ। ਮਿਟਹਿ = ਮਿਟ ਜਾਂਦੇ ਹਨ। ਮਨਿ = ਮਨ ਵਿਚ। ਚਿੰਦਿਆ = ਚਿਤਵਿਆ ਹੋਇਆ। ਪਾਈਐ = ਪਾ ਲਈਦਾ ਹੈ।
SikhNet (Spanish)Cuando nuestros deseos bajos son canalizados y nuestras tristezas y dudas son disipadas, logramos obtener lo que añora verdaderamente nuestro corazón.
ਪਾਰਬ੍ਰਹਮ ਪੂਰਨ ਪਰਮੇਸਰ; ਨਾਨਕ ਨਾਮੁ ਧਿਆਈਐ ॥੨॥
paarabraham pooran paramesar; naanak naam dhiaaeeai |2|
Sant Singh KhalsaO Nanak, meditate on the Naam, the Name of the Supreme Lord God, the Perfect, Transcendent Lord. ||2||
Manmohan SinghO Nanak, let us meditate on the Name of the Transcendent, Omnipresent and Supreme Lord.
Manmohan Singh (Punjabi)ਹੇ ਨਾਨਕ, ਆਓ ਆਪਾਂ ਉਤਕ੍ਰਿਸ਼ਟ, ਸਰਬ ਵਿਆਪਕ ਅਤੇ ਸ਼੍ਰੋਮਣੀ ਸਾਹਿਬ ਦੇ ਨਾਮ ਦਾ ਸਿਮਰਨ ਕਰੀਏ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਾਰਬ੍ਰਹਮ ਪੂਰਨ ਪਰਮੇਸ੍ਵਰ ਕਾ ਨਾਮ ਹੀ ਸਦਾ ਧਿਆਈਐ॥੨॥
Prof. Sahib Singhਹੇ ਨਾਨਕ! (ਆਖ-ਹੇ ਸਤਸੰਗੀ ਸੱਜਣ!) ਪਾਰਬ੍ਰਹਮ ਪੂਰਨ ਪਰਮੇਸਰ ਦਾ ਨਾਮ (ਸਦਾ) ਸਿਮਰਨਾ ਚਾਹੀਦਾ ਹੈ ॥੨॥
SikhNet (Spanish)Entonces, oh, dice Nanak, habitemos en el Naam, el Nombre del Señor, el Uno Perfecto, el Dios de dioses.(2)
ਸਖੀ ਇਛ ਕਰੀ, ਨਿਤ ਸੁਖ ਮਨਾਈ; ਪ੍ਰਭ ਮੇਰੀ ਆਸ ਪੁਜਾਏ ॥
sakhee ichh karee, nit sukh manaaee; prabh meree aas pujaae |
Sant Singh KhalsaO my companions, I yearn for Him continually; I invoke His Blessings, and pray that God may fulfill my hopes.
Manmohan SinghO my mate, I ever, long for Him and invoke His blessing. May the Lord fulfil my hope.
Manmohan Singh (Punjabi)ਹੇ ਮੇਰੀ ਸਹੇਲੀਏ! ਮੈਂ ਸਦੀਵ ਹੀ ਉਸ ਨੂੰ ਲੋਚਦੀ ਹਾਂ ਅਤੇ ਉਸ ਪਾਸੋਂ ਖੈਰ-ਖੈਰੀਅਤ ਮੰਗਦੀ ਹਾਂ। ਠਾਕੁਰ ਮੇਰੀ ਉਮੀਦ ਪੂਰੀ ਕਰੇ।
Fareedkot Teekaਹੇ ਸੰਤ ਜਨ ਸਖੀ! ਏਹੀ ਨਿਤ ਮੈਂ ਇਛਾ ਕਰਤੀ ਹੂੰ ਔਰ ਸੁਖ ਮਨਾਵਤੀ ਹੂੰ, ਜੋ ਪ੍ਰਭ ਮੇਰੀ ਆਸਾ ਕੌ ਪੂਰਨ ਕਰੇ॥
Prof. Sahib Singh(ਹੇ ਸਹੇਲੀਏ! ਮੈਂ ਸਦਾ ਤਾਂਘ ਕਰਦੀ ਰਹਿੰਦੀ ਹਾਂ ਤੇ ਸੁੱਖਣਾ ਸੁੱਖਦੀ ਰਹਿੰਦੀ ਹਾਂ (ਕਿ) ਹੇ ਪ੍ਰਭੂ! ਮੇਰੀ ਆਸ ਪੂਰੀ ਕਰ,ਪਦ ਅਰਥ ਇਛ = ਇੱਛਾ, ਤਾਂਘ। ਕਰੀ = ਕਰੀਂ, ਮੈਂ ਕਰਦੀ ਹਾਂ। ਸੁਖ ਮਨਾਈ = ਮੈਂ ਸੁਖ ਮਨਾਂਦੀ ਹਾਂ, ਸੁੱਖਣਾ ਸੁਖਦੀ ਹਾਂ। ਪ੍ਰਭ = ਹੇ ਪ੍ਰਭੂ! ਪੁਜਾਏ = ਪੁਜਾਇ, ਪੂਰੀ ਕਰ।
SikhNet (Spanish)Oh mis compañeros, añoro estar con Él y rezo que el Maestro cumpla esta única esperanza mía:
ਚਰਨ ਪਿਆਸੀ ਦਰਸ ਬੈਰਾਗਨਿ; ਪੇਖਉ ਥਾਨ ਸਬਾਏ ॥
charan piaasee daras bairaagan; pekhau thaan sabaae |
Sant Singh KhalsaI thirst for His Feet, and I long for the Blessed Vision of His Darshan; I look for Him everywhere.
Manmohan SinghI thirst for Lord's Feet and long for His sight. I look for Him in all the places.
Manmohan Singh (Punjabi)ਮੈਂ ਸੁਆਮੀ ਦੇ ਚਰਨਾਂ ਲਈ ਤਿਹਾਈ ਹਾਂ ਅਤੇ ਉਸ ਦੇ ਦੀਦਾਰ ਨੂੰ ਲੋਚਦੀ ਹਾਂ। ਉਸ ਨੂੰ ਮੈਂ ਸਾਰਿਆਂ ਥਾਵਾਂ ਵਿੱਚ ਵੇਖਦੀ ਹਾਂ।
Fareedkot Teekaਜਿਸ ਕੇ ਚਰਨੋਂ ਕੇ ਦਰਸਨ ਕੀ ਪਿਆਸੀ ਔਰ ਬੈਰਾਗਵਾਨ ਹੋ ਕਰ ਸੰਪੂਰਨ ਅਸਥਾਨੋਂ ਬੀਚ ਦੇਖਤੀ ਹੂੰ॥
Prof. Sahib Singhਮੈਂ ਤੇਰੇ ਦਰਸਨ ਲਈ ਉਤਾਵਲੀ ਹੋਈ ਸਾਰੇ ਥਾਂ ਵੇਖਦੀ ਫਿਰਦੀ ਹਾਂ।ਪਦ ਅਰਥ ਬੈਰਾਗਨਿ = ਉਤਾਵਲੀ, ਵਿਆਕੁਲ, ਵੈਰਾਗ ਵਿਚ ਆਈ ਹੋਈ। ਪੇਖਉ = ਪੇਖਉਂ, ਮੈਂ ਵੇਖਦੀ ਹਾਂ। ਸਬਾਏ = ਸਾਰੇ।
SikhNet (Spanish)añoro tocar Sus Pies, añoro en agonía tener Su Visión, y Lo busco en todas partes.
ਖੋਜਿ ਲਹਉ. ਹਰਿ ਸੰਤ ਜਨਾ ਸੰਗੁ; ਸੰਮ੍ਰਿਥ ਪੁਰਖ ਮਿਲਾਏ ॥
khoj lhau. har sant janaa sang; samrith purakh milaae |
Sant Singh KhalsaI search for traces of the Lord in the Society of the Saints; they will unite me with the All-powerful Primal Lord God.
Manmohan SinghGod's tracks I will trace in the company of holy men. The saint unites the mortal with the Omnipresent Lord.
Manmohan Singh (Punjabi)ਰੱਬ ਦਾ ਖੁਰਾ ਮੈਂ ਨੇਕ ਪੁਰਸ਼ਾਂ ਦੇ ਸਾਥ ਨਾਲ ਭਾਲ ਲਵਾਂਗੀ। ਸਾਧੂ, ਪ੍ਰਾਣੀ ਨੂੰ, ਸਰਬ-ਸ਼ਕਤੀਵਾਨ ਸੁਆਮੀ ਨਾਲ ਜੋੜ ਦਿੰਦਾ ਹੈ।
Fareedkot Teekaਹਰੀ ਕੇ ਸੰਤ ਜਨੋਂ ਕਾ ਸੰਗ ਖੋਜ ਲਵਾਂਗੀ। ਸੋ ਸੰਤ ਜਨ ਸਮਰਥ ਪੁਰਖ ਮੇਰੇ ਕੌ ਮਿਲਾਇ ਦੇਵੇਂਗੇ॥
Prof. Sahib Singh(ਹੇ ਸਹੇਲੀਏ! ਪ੍ਰਭੂ ਦੀ) ਖੋਜ ਕਰ ਕਰ ਕੇ ਮੈਂ ਸੰਤ ਜਨਾਂ ਦਾ ਸਾਥ (ਜਾ) ਲੱਭਦੀ ਹਾਂ (ਸਾਧ ਸੰਗਤਿ ਹੀ ਉਸ ਪ੍ਰਭੂ ਦਾ) ਮੇਲ ਕਰਾਂਦੀ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਤੇ ਜੋ ਸਭ ਵਿਚ ਵਿਆਪਕ ਹੈ।ਪਦ ਅਰਥ ਖੋਜਿ = ਭਾਲ ਕਰ ਕਰ ਕੇ। ਲਹਉ = ਲਹਉਂ, ਮੈ ਲੱਭਦੀ ਹਾਂ। ਸੰਗੁ = ਸਾਥ। ਸੰਮ੍ਰਿਥ = ਸਾਰੀਆਂ ਤਾਕਤਾਂ ਦਾ ਮਾਲਕ। ਪੁਰਖ = ਸਰਬ ਵਿਆਪਕ।
SikhNet (Spanish)En la Saad Sangat, la Sociedad de los Santos, Lo encuentro, y entonces Él, el Todo Poderoso Purusha, me une Consigo Mismo.
ਨਾਨਕ. ਤਿਨ ਮਿਲਿਆ ਸੁਰਿਜਨੁ ਸੁਖਦਾਤਾ; ਸੇ ਵਡਭਾਗੀ ਮਾਏ ॥੩॥
naanak. tin miliaa surijan sukhadaataa; se vaddabhaagee maae |3|
Sant Singh KhalsaO Nanak, those humble, noble beings who meet the Lord, the Giver of peace, are very blessed, O my mother. ||3||
Manmohan SinghNanak, whom the Comfort Bestower Pious Being meets they are very fortunate, O Mother.
Manmohan Singh (Punjabi)ਨਾਨਕ, ਜਿਨ੍ਹਾਂ ਨੂੰ ਆਰਾਮ ਦੇਣਹਾਰ ਪਵਿੱਤਰ ਪੁਰਸ਼ ਮਿਲ ਪੈਦਾ ਹੈ, ਉਹ ਪਰਮ ਚੰਗੇ ਕਰਮਾਂ ਵਾਲੇ ਹਨ, ਹੇ ਮਾਤਾ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਮਾਏ) ਹੇ ਭਾਈ! ਜਿਨੋਂ ਨੇ ਸਤਸੰਗੁ ਪਾਇਆ ਹੈ, ਤਿਨ ਸੰਤ ਜਨੋਂ ਕੋ (ਸੁਰਿਜਨੁ) ਚਤਰੁ ਸੁਖ ਦਾਤਾ ਹਰੀ ਮਿਲਾ ਹੈ, ਪੁਨਾ ਸੋਈ ਵਡਭਾਗੀ ਹੈ॥੩॥
Prof. Sahib Singhਹੇ ਨਾਨਕ! (ਆਖ)-ਹੇ ਮਾਂ! (ਜੇਹੜੇ ਮਨੁੱਖ ਸਾਧ ਸੰਗਤਿ ਵਿਚ ਮਿਲਦੇ ਹਨ) ਉਹਨਾਂ ਨੂੰ ਹੀ ਦੇਵ-ਲੋਕ ਦਾ ਮਾਲਕ ਤੇ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲਦਾ ਹੈ ਉਹੀ ਮਨੁੱਖ ਵੱਡੇ ਭਾਗਾਂ ਵਾਲੇ ਹਨ ॥੩॥ਪਦ ਅਰਥ ਸੁਰਿਜਨੁ = ਦੇਵ-ਲੋਕ ਦਾ ਵਾਸੀ। ਸੇ = ਉਹ {ਬਹੁ-ਵਚਨ}। ਮਾਏ = ਹੇ ਮਾਂ! ॥੩॥
SikhNet (Spanish)Dice Nanak, oh madre, aquél que encuentra al Dador de Paz, el hombre perfecto, es el ser afortunado.(3)
ਸਖੀ ਨਾਲਿ ਵਸਾ, ਅਪੁਨੇ ਨਾਹ ਪਿਆਰੇ; ਮੇਰਾ ਮਨੁ ਤਨੁ. ਹਰਿ ਸੰਗਿ ਹਿਲਿਆ ॥
sakhee naal vasaa, apune naah piaare; meraa man tan. har sang hiliaa |
Sant Singh KhalsaO my companions, now I dwell with my Beloved Husband; my mind and body are attuned to the Lord.
Manmohan SinghO my mate, I now abide with my Beloved Husband. My Mind and body are domesticated with God.
Manmohan Singh (Punjabi)ਹੇ ਮੇਰੀ ਸਹੇਲੀਏ! ਮੈਂ ਹੁਣ ਆਪਣੇ ਪ੍ਰੀਤਵਾਨ ਪਤੀ ਨਾਲ ਰਹਿੰਦੀ ਹਾਂ। ਮੇਰੀ ਆਤਮਾ ਅਤੇ ਦੇਹਿ ਵਾਹਿਗੁਰੂ ਨਾਲ ਗਿੱਝ ਗਏ ਹਨ।
Fareedkot Teekaਹੇ ਸੰਤ ਜਨ ਸਖੀ! ਅਬ ਮੈਂ ਅਪਨੇ ਪਿਆਰੇ ਪਤੀ ਸਾਥ ਵਸਤੀ ਹੂੰ। ਕਿਉਂਕਿ ਮੇਰਾ ਮਨ ਤਨ ਤਿਸ ਹਰੀ ਸਾਥ ਹਿਲਿਆ ਹੈ॥
Prof. Sahib Singhਹੇ ਸਹੇਲੀਏ! (ਸਾਧ ਸੰਗਤਿ ਦੀ ਬਰਕਤਿ ਨਾਲ ਹੁਣ) ਮੈਂ (ਸਦਾ) ਆਪਣੇ ਖਸਮ-ਪ੍ਰਭੂ ਨਾਲ ਵੱਸਦੀ ਹਾਂ, ਮੇਰਾ ਮਨ ਉਸ ਹਰੀ ਨਾਲ ਗਿੱਝ ਗਿਆ ਹੈ, ਮੇਰਾ ਤਨ (ਹਿਰਦਾ) ਉਸ ਹਰੀ ਨਾਲ ਇਕ-ਮਿੱਕ ਹੋ ਗਿਆ ਹੈ।ਪਦ ਅਰਥ ਸਖੀ = ਹੇ ਸਹੇਲੀਏ! (ਹੇ ਸਤਿਸੰਗੀ ਸੱਜਣ!)। ਵਸਾ = ਵਸਾਂ, ਮੈਂ ਵੱਸਦੀ ਹਾਂ। ਅਪੁਨੇ ਨਾਹ ਨਾਲਿ = ਆਪਣੇ ਖਸਮ ਨਾਲ। ਸੰਗਿ = ਨਾਲ। ਹਿਲਿਆ = ਗਿੱਝ ਗਿਆ ਹੈ।
SikhNet (Spanish)Oh mi compañero, busco siempre habitar en mi Esposo; mi cuerpo y mi mente ahora están acostumbrados a Él.
ਸੁਣਿ ਸਖੀਏ ਮੇਰੀ ਨੀਦ ਭਲੀ; ਮੈ ਆਪਨੜਾ ਪਿਰੁ ਮਿਲਿਆ ॥
sun sakhee meree need bhalee; mai aapanarraa pir miliaa |
Sant Singh KhalsaListen, O my companions: now I sleep well, since I found my Husband Lord.
Manmohan SinghHear, O My friend, I have good sleep, since I have found my Darling Spouse.
Manmohan Singh (Punjabi)ਸ੍ਰਵਣ ਕਰ ਹੇ ਮੇਰੇ ਮਿੱਤਰ! ਮੇਰੀ ਨੀਦਰ ਸ਼੍ਰੇਸ਼ਟ ਹੈ, ਕਿਉਂਕਿ ਮੈਨੂੰ ਆਪਣਾ ਪਿਆਰਾ ਪਤੀ ਮਿਲ ਪਿਆ ਹੈ।
Fareedkot Teekaਹੇ ਸੰਤ ਜਨ ਰੂਪਿ ਸਖੀ! ਅਬ ਮੇਰੀ ਸਾਂਤੀ ਰੂਪੁ ਨਿੰਦ੍ਰਾ (ਭਲੀ) ਉਤਮ ਹੈ, ਕਿਉਂਕਿ ਮੈਨੂੰ ਅਪਨਾ ਪਤੀ ਮਿਲਿਆ ਹੈ॥
Prof. Sahib Singhਹੇ ਸਹੇਲੀਏ! ਸੁਣ, (ਹੁਣ) ਮੈਨੂੰ ਨੀਂਦ ਭੀ ਪਿਆਰੀ ਲੱਗਦੀ ਹੈ, (ਕਿਉਂਕਿ ਸੁਪਨੇ ਵਿਚ ਭੀ) ਮੈਨੂੰ ਆਪਣਾ ਪਿਆਰਾ ਪਤੀ ਮਿਲ ਪੈਂਦਾ ਹੈ।
SikhNet (Spanish)Oh mi compañero, amo el dulce reposo en que puedo soñar con mi Amor.
ਭ੍ਰਮੁ ਖੋਇਓ. ਸਾਂਤਿ ਸਹਜਿ ਸੁਆਮੀ, ਪਰਗਾਸੁ ਭਇਆ; ਕਉਲੁ ਖਿਲਿਆ ॥
bhram khoeo. saant sehaj suaamee, paragaas bheaa; kaul khiliaa |
Sant Singh KhalsaMy doubts have been dispelled, and I have found intuitive peace and tranquility through my Lord and Master. I have been enlightened, and my heart-lotus has blossomed forth.
Manmohan SinghMy doubt is dispelled. I have obtained peace and rest. The Lord has appeared unto me and my heart-lotus has blossomed,
Manmohan Singh (Punjabi)ਮੇਰਾ ਸੰਦੇਹ ਦੂਰ ਹੋ ਗਿਆ ਹੈ। ਮੈਨੂੰ ਠੰਢ-ਚੈਨ ਤੇ ਆਰਾਮ ਪ੍ਰਾਪਤ ਹੋ ਗਏ ਹਨ। ਸੁਆਮੀ ਮੇਰੇ ਉਤੇ ਜ਼ਾਹਰ ਹੋ ਗਿਆ ਹੈ ਅਤੇ ਮੇਰਾ ਕੰਵਲ ਰੂਪੀ ਦਿਲ ਖਿੜ ਗਿਆ ਹੈ।
Fareedkot Teekaਸੰਪੂਰਨ ਭ੍ਰਮ ਖੋਯਾ ਹੈ, ਅਪਨੇ ਸ੍ਵਾਮੀ ਪਰਮੇਸ੍ਵਰ ਕੋ ਪਾਇ ਕਰ ਕੇ ਸਹਜੇ ਹੀ ਸਾਂਤੀ ਪ੍ਰਾਪਤ ਭਈ ਹੈ, ਜਬ ਗਿਆਨ ਰੂਪ ਪ੍ਰਕਾਸ ਹੂਆ, ਤਬ ਮੇਰਾ ਰਿਦਾ ਕੌਲ ਖਿੜਿਆ ਅਰਥਾਤ ਪ੍ਰਸੰਨ ਹੂਆ ਹੈ॥
Prof. Sahib Singhਉਸ ਮਾਲਕ-ਪ੍ਰਭੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ, ਮੇਰੇ ਅੰਦਰ ਹੁਣ ਸ਼ਾਂਤੀ ਬਣੀ ਰਹਿੰਦੀ ਹੈ, ਮੈਂ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹਾਂ, (ਮੇਰੇ ਅੰਦਰ ਉਸ ਦੀ ਜੋਤਿ ਦਾ) ਚਾਨਣ ਹੋ ਗਿਆ ਹੈ (ਜਿਵੇਂ ਸੂਰਜ ਦੀਆਂ ਕਿਰਨਾਂ ਨਾਲ)) ਕੌਲ-ਫੁੱਲ ਖਿੜ ਪੈਂਦਾ ਹੈ (ਤਿਵੇਂ ਉਸ ਦੀ ਜੋਤਿ ਦੇ ਚਾਨਣ ਨਾਲ ਮੇਰਾ ਹਿਰਦਾ ਖਿੜਿਆ ਰਹਿੰਦਾ ਹੈ)।ਪਦ ਅਰਥ ਭ੍ਰਮੁ = ਭਟਕਣਾ। ਸਹਜਿ = ਆਤਮਕ ਅਡੋਲਤਾ ਵਿਚ। ਪਰਗਾਸੁ = ਚਾਨਣ। ਖਿਲਿਆ = ਖਿੜ ਪਿਆ ਹੈ।
SikhNet (Spanish)Mi duda está resuelta, la Paz del Equilibrio del Maestro amanece en mi ser, estoy iluminado y el Loto de mi mente florece.
ਵਰੁ ਪਾਇਆ ਪ੍ਰਭੁ ਅੰਤਰਜਾਮੀ; ਨਾਨਕ. ਸੋਹਾਗੁ ਨ ਟਲਿਆ ॥੪॥੪॥੨॥੫॥੧੧॥
var paaeaa prabh antarajaamee; naanak. sohaag na ttaliaa |4|4|2|5|11|
Sant Singh KhalsaI have obtained God, the Inner-knower, the Searcher of hearts, as my Husband; O Nanak, my marriage shall last forever. ||4||4||2||5||11||
Manmohan SinghI have found the Lord, Searcher of hearts, as my Bridegroom, O Nanak, my married life shall never cease.
Manmohan Singh (Punjabi)ਦਿਲ ਦੇ ਜਾਨਣਹਾਰ ਸਾਹਿਬ ਨੂੰ ਮੈਂ ਆਪਣੇ ਕੰਤ ਵਜੋਂ ਪ੍ਰਾਪਤ ਕਰ ਲਿਆ ਹੈ। ਹੇ ਨਾਨਕ! ਮੇਰਾ ਵਿਆਹੁਤਾ ਜੀਵਨ ਕਦਾਚਿੱਤ ਖਤਮ ਨਹੀਂ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਮੈਨੇ ਇਸ ਪ੍ਰਕਾਰ ਅੰਤਰਜਾਮੀ ਪ੍ਰਭੂ ਪਤੀ ਕੌ ਪਾਇ ਲੀਆ ਹੈ ਤਬ ਪੁਨਾ ਮੇਰਾ ਸੋਹਾਗ ਨਹੀਂ ਟਲਿਆ ਹੈ। ਇਸ ਮੇਂ ਪਤੀ ਪਰਮੇਸ੍ਵਰ ਕੀ ਅਮਰ ਰੂਪਤਾ ਸੇ ਅਪਨੀ ਅਭੇਦਤਾ ਪ੍ਰਗਟ ਕਰੀ, ਭਾਵ ਤਿਸ ਸਾਥ ਅਭੇਦ ਹੋਇ ਗਈ ਹੂੰ॥੪॥੪॥੨॥੫॥੧੧॥
Prof. Sahib Singhਹੇ ਨਾਨਕ! (ਆਖ-ਹੇ ਸਹੇਲੀਏ! ਸਾਧ ਸੰਗਤਿ ਦੀ ਬਰਕਤਿ ਨਾਲ) ਮੈਂ ਅੰਤਰਜਾਮੀ ਪ੍ਰਭੂ-ਖਸਮ ਲੱਭ ਲਿਆ ਹੈ, ਤੇ (ਮੇਰੇ ਸਿਰ ਦਾ) ਇਹ ਸੁਹਾਗ ਕਦੇ ਦੂਰ ਹੋਣ ਵਾਲਾ ਨਹੀਂ ॥੪॥੪॥੨॥੫॥੧੧॥ਪਦ ਅਰਥ ਵਰੁ = ਖਸਮ। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਸੋਹਾਗੁ = ਚੰਗਾ ਭਾਗ {सौभाग्य} ॥੪॥
* ਵੇਰਵਾ: ਮ: ੫ ਦੇ ਛੰਤ = ੪। ਮ: ੧ ਦੇ ਛੰਤ = ੨। ਮ: ੩ ਦੇ ਛੰਤ = ੫। ਜੋੜ = ੧੧।
SikhNet (Spanish)Estoy casado con el Señor Trascendente, el Conocedor íntimo de mi corazón, sí, mi Esposo, Quien estará siempre conmigo.(4-4-2-5-11)