ਛੰਤ ॥
chhant | Ang 248
Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤ।
SikhNet (Spanish)Chant
ਜਪਿ ਮਨਾ ਤੂੰ. ਰਾਮ ਨਰਾਇਣੁ; ਗੋਵਿੰਦਾ ਹਰਿ ਮਾਧੋ ॥
jap manaa toon. raam naraaein; govindaa har maadho | Ang 248
Sant Singh KhalsaMeditate, O my mind, on the Lord God, the Lord of the Universe, the Lord, the Master of Wealth.
Manmohan SinghMy soul, remember thou the Omnipresent Lord God, the Preserve of Universe and the Lord of wealth.
Manmohan Singh (Punjabi)ਮੇਰੀ ਜਿੰਦੜੀਏ! ਤੂੰ ਸਰਬ-ਵਿਆਪਕ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ, ਜੋ ਆਲਮ ਦਾ ਰੱਖਿਅਕ ਅਤੇ ਮਾਇਆ ਦਾ ਪਤੀ ਹੈ।
Fareedkot Teekaਹੇ ਮਨ! ਤੂੰ ਰਾਮ ਨਾਰਾਯਣ ਗੋਬਿੰਦ ਮਾਧੋ ਆਦੀ ਹਰੀ ਕੇ ਨਾਮੋਂ ਕੋ ਜਪਣਾ ਕਰੁ॥
Prof. Sahib Singhਹੇ ਮੇਰੇ ਮਨ! ਤੂੰ ਰਾਮ ਨਾਰਾਇਣ ਗੋਬਿੰਦ ਹਰੀ ਮਾਧੋ (ਦੇ ਨਾਮ) ਨੂੰ ਜਪ।ਪਦ ਅਰਥ ਮਨਾ = ਹੇ ਮਨ! ਮਾਧੋ = ਮਾਇਆ ਦਾ ਪਤੀ {धव = ਪਤੀ} ਪਰਮਾਤਮਾ।
SikhNet (Spanish)Habita, oh mi mente, en el Señor, Narayan, Gobind, el Destructor del miedo, el Maestro de Maya.
ਧਿਆਇ ਮਨਾ. ਮੁਰਾਰਿ ਮੁਕੰਦੇ; ਕਟੀਐ ਕਾਲ ਦੁਖ ਫਾਧੋ ॥
dhiaae manaa. muraar mukande; katteeai kaal dukh faadho | Ang 248
Sant Singh KhalsaMeditate, O my mind, on the Lord, the Destroyer of ego, the Giver of salvation, who cuts away the noose of agonizing death.
Manmohan SinghMy soul, meditate thou on Lord, the Enemy of pride, and the granter of salvation, who snaps the noose of the painful death.
Manmohan Singh (Punjabi)ਮੇਰੀ ਜਿੰਦੇ! ਤੂੰ ਹੰਕਾਰ ਦੇ ਵੈਰੀ ਅਤੇ ਮੋਖਸ਼ ਦੇਣਹਾਰ ਸੁਆਮੀ ਦਾ ਆਰਾਧਨ ਕਰ, ਜੋ ਦੁਖਦਾਈ ਮੌਤ ਦੀ ਫਾਹੀ ਨੂੰ ਕੱਟ ਦਿੰਦਾ ਹੈ।
Fareedkot Teekaਹੇ ਮਨ! ਤਿਸੀ ਮੁਰਾਰੀ ਮੁਕੰਦ ਕੋ ਧਿਆਉ ਜਿਸ ਸੇ ਕਾਲ ਕੀ ਦੁਖਦਾਯਾ ਫਾਸੀ ਤੇਰੀ ਕਟੀ ਜਾਵੇ॥
Prof. Sahib Singhਹੇ ਮੇਰੇ ਮਨ! ਤੂੰ ਮੁਕੰਦ ਮੁਰਾਰੀ ਦਾ ਆਰਾਧਨ ਕਰ। (ਇਸ ਆਰਾਧਨ ਦੀ ਬਰਕਤਿ ਨਾਲ) ਮੌਤ ਤੇ ਦੁੱਖਾਂ ਦੀ ਫਾਹੀ ਕੱਟੀ ਜਾਂਦੀ ਹੈ।ਪਦ ਅਰਥ ਮੁਰਾਰਿ = {ਮੁਰ-ਅਰਿ। ਅਰਿ = ਵੈਰੀ। ਮੁਰ ਦੈਂਤ ਦਾ ਵੈਰੀ} ਪਰਮਾਤਮਾ। ਮੁਕੰਦ = {मुकुन्द} ਮੁਕਤੀ ਦਾਤਾ। ਫਾਧੋ = ਫਾਹੀ।
SikhNet (Spanish)Habita tú, oh mente, en Murari, el Emancipador, quien rompe las cadenas de la muerte dolorosa.
ਦੁਖਹਰਣ ਦੀਨ ਸਰਣ ਸ੍ਰੀਧਰ; ਚਰਨ ਕਮਲ ਅਰਾਧੀਐ ॥
dukhaharan deen saran sreedhar; charan kamal araadheeai | Ang 248
Sant Singh KhalsaMeditate lovingly on the Lotus Feet of the Lord, the Destroyer of distress, the Protector of the poor, the Lord of excellence.
Manmohan SinghContemplate over the lotus feet of the Master, who is the Destroyer of distress, Protector of the poor and the Lord of excellence.
Manmohan Singh (Punjabi)ਮਾਲਕ ਦੇ ਕੰਵਲ ਰੂਪੀ ਚਰਨਾਂ ਦਾ ਧਿਆਨ ਧਾਰ, ਜੋ ਕਲੇਸ਼-ਹਰਤਾ ਗਰੀਬਾਂ ਦੀ ਪਨਾਹ ਅਤੇ ਸਰੇਸ਼ਟਤਾ ਦਾ ਸੁਆਮੀ ਹੈ।
Fareedkot Teekaਜੋ ਦੀਨ ਜਨੋਂ ਕੋ ਸਰਣ ਆਏ ਦੇਖ ਕਰ ਤਿਨ ਕੇ ਦੁਖੋਂ ਕੋ ਹਰਨੇਹਾਰਾ ਹੈ, ਤਿਸ ਸ੍ਰੀਧਰ ਕੇ ਚਰਨ ਕਮਲੋਂ ਕੋ ਅਰਾਧੀਐ॥
Prof. Sahib Singh(ਹੇ ਮਨ!) ਉਸ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਰਾਧਨ ਕਰਨਾ ਚਾਹੀਦਾ ਹੈ, ਜੋ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਜੋ ਗ਼ਰੀਬਾਂ ਦਾ ਸਹਾਰਾ ਹੈ, ਜੋ ਲੱਖਮੀ ਦਾ ਆਸਰਾ ਹੈ।ਪਦ ਅਰਥ ਦੁਖਹਰਣ = ਦੁਖਾਂ ਦਾ ਨਾਸ ਕਰਨ ਵਾਲਾ। ਦੀਨ = ਗਰੀਬ। ਸ੍ਰੀਧਰ = ਲੱਛਮੀ ਦਾ ਆਸਰਾ।
SikhNet (Spanish)Habita en los Pies de Loto de Aquél que es el Destructor de la tristeza, el Refugio de los humildes, el Maestro de Lakshmi,
ਜਮ ਪੰਥੁ ਬਿਖੜਾ. ਅਗਨਿ ਸਾਗਰੁ; ਨਿਮਖ ਸਿਮਰਤ ਸਾਧੀਐ ॥
jam panth bikharraa. agan saagar; nimakh simarat saadheeai | Ang 248
Sant Singh KhalsaThe treacherous path of death and the terrifying ocean of fire are crossed over by meditating in remembrance on the Lord, even for an instant.
Manmohan SinghDeath's arduous track and the ocean of fire, are crossed by remembering God, for and instant.
Manmohan Singh (Punjabi)ਇਕ ਮੁਹਤ ਭਰ ਲਈ ਹਰੀ ਨੂੰ ਯਾਦ ਕਰਨ ਦੁਆਰਾ ਮੌਤ ਦੇ ਕਠਨ ਰਸਤੇ ਅਤੇ ਅੱਗ ਦੇ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
Fareedkot Teekaਅਤੀ (ਬਿਖੜਾ) ਕਠਨ ਜੋ ਜਮ ਕਾ ਰਸਤਾ ਹੈ ਔਰੁ ਅਗਨੀ ਕਾ ਸਮੁੰਦ੍ਰ ਜੋ ਸੰਸਾਰ ਹੈ। ਜਿਸ ਕੇ ਏਕ ਨਿਮਖ ਮਾਤ੍ਰ ਸਿਮਰਨ ਕਰਨੇ ਸੇ ਸਾਧ ਲਈਤਾ ਹੈ, ਭਾਵ ਅਗਨੀ ਸਾਗਰੁ ਔਰੁ ਜਮ ਮਾਰਗ ਕੋ ਉਲੰਘ ਜਾਈਤਾ ਹੈ॥
Prof. Sahib Singhਹੇ ਮਨ! ਜਮਾਂ ਦਾ ਔਖਾ ਰਸਤਾ, ਤੇ (ਵਿਕਾਰਾਂ ਦੀ) ਅੱਗ (ਨਾਲ ਭਰਿਆ ਹੋਇਆ ਸੰਸਾਰ-) ਸਮੁੰਦਰ ਰਤਾ ਭਰ ਸਮੇ ਲਈ ਨਾਮ ਸਿਮਰਿਆਂ ਸੋਹਣਾ ਬਣਾ ਲਈਦਾ ਹੈ।ਪਦ ਅਰਥ ਪੰਥੁ = ਰਸਤਾ। ਬਿਖੜਾ = ਔਖਾ। ਨਿਮਖ = ਅੱਖ ਝਮਕਣ ਜਿਤਨਾ ਸਮਾ। ਸਾਧੀਐ = ਸਾਧ ਲਈਦਾ ਹੈ, ਠੀਕ ਕਰ ਲਈਦਾ ਹੈ।
SikhNet (Spanish)para que puedas cruzar a salvo la tierra de la muerte y el traicionero mar de fuego.
ਕਲਿਮਲਹ ਦਹਤਾ. ਸੁਧੁ ਕਰਤਾ; ਦਿਨਸੁ ਰੈਣਿ ਅਰਾਧੋ ॥
kalimalah dahataa. sudh karataa; dinas rain araadho | Ang 248
Sant Singh KhalsaMeditate day and night on the Lord, the Destroyer of desire, the Purifier of pollution.
Manmohan SinghDay and night, O Man remember God, who is the Destroyer of desire and the Purifier of pollution.
Manmohan Singh (Punjabi)ਦਿਨ ਰਾਤ ਹੇ ਬੰਦੇ! ਵਾਹਿਗੁਰੂ ਦਾ ਚਿੰਤਨ ਕਰ, ਜੋ ਕਲਪਨਾ ਨੂੰ ਹਰਨਹਾਰ ਅਤੇ ਪੁਲੀਤਪੁਣੇ ਨੂੰ ਪਵਿੱਤਰ ਕਰਨ ਵਾਲਾ ਹੈ।
Fareedkot Teekaਪਾਪੋਂ ਕੋ ਦਗਧ ਕਰਣੇਹਾਰ ਔਰੁ ਮਨ ਕੌ ਸੁਧ ਕਰਤਾ ਹਰੀ ਕਾ ਨਾਮੁ ਹੈ, ਹੇ ਮਨ! ਤਿਸ ਕੋ ਦਿਨੇ ਰਾਤ ਹੀ ਅਰਾਧੋ॥
Prof. Sahib Singh(ਹੇ ਮੇਰੇ ਮਨ!) ਦਿਨ ਰਾਤ ਉਸ ਹਰੀ-ਨਾਮ ਨੂੰ ਸਿਮਰਦਾ ਰਹੁ, ਜੋ ਪਾਪਾਂ ਦਾ ਸਾੜਨ ਵਾਲਾ ਹੈ ਤੇ ਜੋ ਪਵਿਤ੍ਰ ਕਰਨ ਵਾਲਾ ਹੈ।ਪਦ ਅਰਥ ਕਲਮਲਹ = ਪਾਪਾਂ ਨੂੰ। ਦਹਤਾ = ਸਾੜਨ ਵਾਲਾ। ਸੁਧੁ = ਪਵਿਤ੍ਰ। ਕਰਤਾ = ਕਰਨ ਵਾਲਾ। ਰੈਣਿ = ਰਾਤ।
SikhNet (Spanish)Entónate día y noche con Aquél que destruye tus errores y te vuelve puro.
ਬਿਨਵੰਤਿ ਨਾਨਕ. ਕਰਹੁ ਕਿਰਪਾ; ਗੋਪਾਲ ਗੋਬਿੰਦ ਮਾਧੋ ॥੧॥
binavant naanak. karahu kirapaa; gopaal gobind maadho |1| Ang 248
Sant Singh KhalsaPrays Nanak, please be Merciful to me, O Cherisher of the world, Lord of the Universe, Lord of wealth. ||1||
Manmohan SinghPrays Nanak, take pity on me, O Thou the World-Cherisher, the master of the Universe, and the Lord of wealth.
Manmohan Singh (Punjabi)ਨਾਨਕ ਪ੍ਰਾਰਥਨਾਂ ਕਰਦਾ ਹੈ, ਮੇਰੇ ਉਤੇ ਤਰਸ ਕਰ, ਤੂੰ ਹੇ ਸ੍ਰਿਸ਼ਟੀ ਦੇ ਪਾਲਣਹਾਰ! ਆਲਮ ਦੇ ਮਾਲਕ ਅਤੇ ਮਾਇਆ ਦੇ ਪਤੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਬੇਨਤੀ ਕਰ: ਹੇ ਗੋਪਾਲ ਗੋਬਿੰਦ ਮਾਧੋ! ਮੁਝ ਪਰ ਅਪਨੀ ਕ੍ਰਿਪਾ ਕਰੋ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਗੋਪਾਲ! ਹੇ ਗੋਬਿੰਦ! ਹੇ ਮਾਧੋ! ਮਿਹਰ ਕਰ (ਕਿ ਮੈਂ ਤੇਰਾ ਨਾਮ ਸਦਾ ਸਿਮਰਦਾ ਰਹਾਂ) ॥੧॥ਪਦ ਅਰਥ ਗੋਪਾਲ = ਹੇ ਗੋਪਾਲ! ॥੧॥
SikhNet (Spanish)Reza Nanak, ten piedad de mí, oh Soporte de la Tierra, Maestro de Maya. (1)
ਸਿਮਰਿ ਮਨਾ. ਦਾਮੋਦਰੁ ਦੁਖਹਰੁ; ਭੈ ਭੰਜਨੁ ਹਰਿ ਰਾਇਆ ॥
simar manaa. daamodar dukhahar; bhai bhanjan har raaeaa | Ang 248
Sant Singh KhalsaO my mind, remember the Lord in meditation; He is the Destroyer of pain, the Eradicator of fear, the Sovereign Lord King.
Manmohan SinghO my mind, meditate thou on Lord God, the King, who is the Eradicator of anguish and the Destroyer of dread.
Manmohan Singh (Punjabi)ਹੇ ਮੇਰੇ ਮਨੂਏ! ਤੂੰ ਵਾਹਿਗੁਰੂ ਸੁਆਮੀ ਪਾਤਿਸ਼ਾਹ ਦੀ ਬੰਦਗੀ ਕਰ ਜੋ ਪੀੜ ਨਵਿਰਤ ਕਰਨਹਾਰ ਹੈ ਅਤੇ ਡਰ ਨੂੰ ਨਾਸ਼ ਕਰਨ ਵਾਲਾ ਹੈ।
Fareedkot Teekaਹੇ ਮਨ ਦਾਮੋਦਰ! ਜੋ ਦੁਖੋਂ ਕੇ ਹਰਨੇ ਹਾਰਾ ਹੈ ਤਿਸ ਭੈ ਭੰਜਠ ਹਰੀ ਰਾਜਾ ਕੌ ਸਿਮਰੁ॥
Prof. Sahib Singhਹੇ ਮੇਰੇ ਮਨ! ਉਸ ਪ੍ਰਭੂ-ਪਾਤਿਸ਼ਾਹ ਦਾਮੋਦਰ ਨੂੰ ਸਿਮਰ, ਜੋ ਦੁੱਖਾਂ ਦਾ ਦੂਰ ਕਰਨ ਵਾਲਾ ਹੈ, ਜੋ ਡਰਾਂ ਦਾ ਨਾਸ਼ ਕਰਨ ਵਾਲਾ ਹੈ,ਪਦ ਅਰਥ ਦਾਮੋਦਰੁ = {दामन् = ਰੱਸੀ। उदर = ਪੇਟ। ਜਿਸ ਦੇ ਪੇਟ ਦੁਆਲੇ ਰੱਸੀ (ਤੜਾਗੀ) ਹੈ। ਕ੍ਰਿਸ਼ਨ} ਪਰਮਾਤਮਾ।
SikhNet (Spanish)Habita, oh mi mente, en Damodara, el Destructor del miedo y del dolor, en tu Señor, el Rey.
ਸ੍ਰੀਰੰਗੋ ਦਇਆਲ ਮਨੋਹਰੁ; ਭਗਤਿ ਵਛਲੁ ਬਿਰਦਾਇਆ ॥
sreerango deaal manohar; bhagat vachhal biradaaeaa | Ang 248
Sant Singh KhalsaHe is the Greatest Lover, the Merciful Master, the Enticer of the mind, the Support of His devotees - this is His very nature.
Manmohan SinghBy His nature the Merciful Master is the Lover of eminence, the Enchanter of the mind and the Shield of the Saints.
Manmohan Singh (Punjabi)ਆਪਣੇ ਸੁਭਾਅ ਅਨੁਸਾਰ ਮਿਹਰਬਾਨ ਮਾਲਕ ਉਚਿਤਾ ਦਾ ਆਸ਼ਕ, ਮਨ ਨੂੰ ਚੁਰਾਉਣ ਵਾਲਾ ਅਤੇ ਸੰਤਾਂ ਦੀ ਢਾਲ ਹੈ।
Fareedkot Teeka(ਸ੍ਰੀਰੰਗੋ) ਲਛਮੀ ਕੋ ਅਨੰਦ ਦੇਨੇ ਹਾਰਾ ਦਿਆਲੂ ਜੋ (ਮਨੋਹਰੁ) ਸੁੰਦਰ ਸਰੂਪੁ ਹੈ, ਪੁਨਾ ਤਿਸ ਕਾ ਭਗਤ ਵਛਲੁ (ਬਿਰਦ) ਪ੍ਰਣੁ ਆਦਿ ਸੇ ਹੀ ਚਲਾ ਆਯਾ ਹੈ॥
Prof. Sahib Singhਜੋ ਲੱਖਮੀ ਦਾ ਖਸਮ ਹੈ, ਜੋ ਦਇਆ ਦਾ ਸੋਮਾ ਹੈ, ਜੋ ਮਨ ਨੂੰ ਮੋਹ ਲੈਣ ਵਾਲਾ ਹੈ, ਤੇ ਭਗਤੀ ਨਾਲ ਪਿਆਰ ਕਰਨਾ ਜਿਸ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ।ਪਦ ਅਰਥ ਸ੍ਰੀ ਰੰਗੋ = ਸ੍ਰੀ ਰੰਗੁ, ਮਾਇਆ ਦਾ ਪਤੀ। ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਬਿਰਦਾਇਆ = ਮੁੱਢ ਕਦੀਮਾਂ ਦਾ ਸੁਭਾਉ।
SikhNet (Spanish)Sí, en Aquél que goza de Lakshmi, el Bello Señor, cuya naturaleza misma es amar a los que Lo aman.
ਭਗਤਿ ਵਛਲ ਪੁਰਖ ਪੂਰਨ; ਮਨਹਿ ਚਿੰਦਿਆ ਪਾਈਐ ॥
bhagat vachhal purakh pooran; maneh chindiaa paaeeai | Ang 249
Sant Singh KhalsaThe Perfect Lord is the Lover of His devotees; He fulfills the desires of the mind.
Manmohan SinghThe perfect Lord is the lover of devotion. From Him mind's desires are obtained.
Manmohan Singh (Punjabi)ਮੁਕੰਮਲ ਮਾਲਕ ਸ਼ਰਧਾ-ਪਰੇਮ ਦਾ ਪ੍ਰੇਮੀ ਹੈ, ਉਸ ਪਾਸੋਂ ਚਿੱਤ ਚਾਹੁੰਦੀਆਂ ਮੁਰਾਦਾ ਪ੍ਰਾਪਤ ਹੁੰਦੀਆਂ ਹਨ।
Fareedkot Teekaਤਿਸ ਭਗਤੋਂ ਕੇ ਪਿਆਰੇ ਪੂਰਨ ਪੁਰਖ ਕਾ ਸਿਮਰਨ ਕਰਨੇ ਸੇ ਮਨ ਬਾਂਛਤ ਫਲ ਕੌ ਪਾਈਤਾ ਹੈ॥
Prof. Sahib Singh(ਹੇ ਭਾਈ!) ਜੇ ਭਗਤੀ ਨਾਲ ਪਿਆਰ ਕਰਨ ਵਾਲੇ ਪੂਰਨ ਪੁਰਖ ਦਾ ਨਾਮ ਮਨ ਵਿਚ ਵਸਾ ਲਈਏ, ਤਾਂ ਮਨ ਵਿਚ ਚਿਤਵਿਆ ਹੋਇਆ ਹਰੇਕ ਮਨੋਰਥ ਪਾ ਲਈਦਾ ਹੈ।ਪਦ ਅਰਥ ਮਨਹਿ = ਮਨ ਵਿਚ। ਚਿੰਦਿਆ = ਚਿਤਵਿਆ ਹੋਇਆ।
SikhNet (Spanish)Él es el Perfecto Espíritu desencarnado, el Amante de Sus amantes; Encontrándolo, uno recibe todo lo que ha añorado.
ਤਮ ਅੰਧ ਕੂਪ ਤੇ ਉਧਾਰੈ; ਨਾਮੁ ਮੰਨਿ ਵਸਾਈਐ ॥
tam andh koop te udhaarai; naam man vasaaeeai | Ang 249
Sant Singh KhalsaHe lifts us up out of the deep, dark pit; enshrine His Name within your mind.
Manmohan SinghGod extricates man from the dark blind well. Enshrine thou His Name within thy mind.
Manmohan Singh (Punjabi)ਵਾਹਿਗੁਰੂ ਬੰਦੇ ਨੂੰ ਅਨ੍ਹੇਰੇ ਅੰਨ੍ਹੇ ਖੂਹ ਤੋਂ ਬਾਹਰ ਕੱਢ ਲੈਂਦਾ ਹੈ। ਉਸ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾ।
Fareedkot Teekaਹੇ ਮਨ! ਜਬ ਤਿਸ ਕਾ ਨਾਮੁ ਰਿਦੇ ਮੇਂ ਵਸਾਈਐ ਤਬ ਵਹੁ ਸੰਸਾਰ ਰੂਪੀ ਅਤੀ ਤਮ ਰੂਪ ਅੰਧੇਰੇ ਖੂਹੇ ਸੇ ਉਧਾਰ ਦੇਤਾ ਹੈ॥
Prof. Sahib Singhਜੇ ਪਰਮਾਤਮਾ ਦਾ ਨਾਮ ਮਨ ਵਿਚ ਵਸਾ ਲਈਏ, ਤਾਂਉਹ ਹਰੀ-ਨਾਮ ਮਾਇਆ ਦੇ ਮੋਹ ਦੇ ਅੰਨ੍ਹੇ ਖੂਹ ਦੇ ਹਨੇਰੇ ਵਿਚੋਂ ਕੱਢ ਲੈਂਦਾ ਹੈ।ਪਦ ਅਰਥ ਤਮ = ਹਨੇਰਾ। ਅੰਧ ਕੂਪ = ਅੰਨ੍ਹਾ ਖੂਹ। ਤੇ = ਤੋਂ, ਵਿਚੋਂ। ਮੰਨਿ = ਮਨਿ, ਮਨ ਵਿਚ।
SikhNet (Spanish)Enaltece en tu mente el Nombre de Aquél que nos saca del pozo oscuro de la ignorancia.
ਸੁਰ ਸਿਧ ਗਣ ਗੰਧਰਬ. ਮੁਨਿ ਜਨ; ਗੁਣ ਅਨਿਕ ਭਗਤੀ ਗਾਇਆ ॥
sur sidh gan gandharab. mun jan; gun anik bhagatee gaaeaa | Ang 249
Sant Singh KhalsaThe gods, the Siddhas, the angels, the heavenly singers, the silent sages and the devotees sing Your countless Glorious Praises.
Manmohan SinghThe gods, adepts, God's slaves, heavenly singers, silent sages and Saints sing manifold praises of Thine, O Lord.
Manmohan Singh (Punjabi)ਦੇਵਤੇ ਪੂਰਨ ਪੁਰਸ਼, ਦੇਵਤਿਆਂ ਦੇ ਸੇਵਕ, ਸਵਰਗੀ ਗਵੱਈਏ, ਚੁੱਪ-ਕੀਤੇ ਰਿਸ਼ੀ ਅਤੇ ਸਾਧੂ ਤੇਰੇ ਅਨੇਕ ਜੱਸ ਗਾਇਨ ਕਰਦੇ ਹਨ, ਹੇ ਸੁਆਮੀ!
Fareedkot Teekaਦੇਵਤਿਓਂ ਸਿਧੋਂ, ਪੁਨਾ ਗਣੋਂ, ਗੰਧਰਬੋਂ, ਰਿਖੀ ਜਨੋਂ ਨੇ ਅਰੁ ਅਨੇਕ ਭਗਤੋਂ ਨੇ ਜਿਸ ਕੇ ਗੁਣੋਂ ਕੋ ਗਾਯਨ ਕੀਆ ਹੈ॥
Prof. Sahib Singh(ਹੇ ਮੇਰੇ ਮਨ!) ਦੇਵਤੇ, ਕਰਾਮਾਤੀ ਜੋਗੀ, ਸ਼ਿਵ ਜੀ ਦੇ ਦਾਸ-ਦੇਵਤੇ, ਦੇਵਤਿਆਂ ਦੇ ਗਵਈਏ, ਰਿਸ਼ੀ ਲੋਕ ਤੇ ਅਨੇਕਾਂ ਹੀ ਭਗਤ ਉਸੇ ਪਰਮਾਤਮਾ ਦੇ ਗੁਣ ਗਾਂਦੇ ਆ ਰਹੇ ਹਨ।ਪਦ ਅਰਥ ਸੁਰ = ਦੇਵਤੇ। ਸਿਧ = ਸਿੱਧ, ਕਰਾਮਾਤੀ ਜੋਗੀ। ਗਣ = ਸ਼ਿਵ ਜੀ ਦੇ ਦਾਸ-ਦੇਵਤੇ। ਗੰਧਰਬ = ਦੇਵਤਿਆਂ ਦੇ ਗਵਈਏ। ਮੁਨਿ ਜਨ = ਰਿਸ਼ੀ ਲੋਕ। ਭਗਤੀ = ਭਗਤੀਂ, ਭਗਤਾਂ ਨੇ।
SikhNet (Spanish)Los adeptos, los ángeles y sus mensajeros, los cantantes del cielo, los videntes y los Gurmukjs, todos cantan Tus Infinitas Alabanzas, oh Señor.
ਬਿਨਵੰਤਿ ਨਾਨਕ. ਕਰਹੁ ਕਿਰਪਾ; ਪਾਰਬ੍ਰਹਮ ਹਰਿ ਰਾਇਆ ॥੨॥
binavant naanak. karahu kirapaa; paarabraham har raaeaa |2| Ang 249
Sant Singh KhalsaPrays Nanak, please be merciful to me, O Supreme Lord God, my King. ||2||
Manmohan SinghSupplicates Nanak, O my sovereign Supreme Lord God show mercy unto me.
Manmohan Singh (Punjabi)ਹੇ ਮੇਰੇ ਪਾਤਸ਼ਾਹ ਪਰਮ ਪ੍ਰਭੂ ਪਰਮੇਸ਼ਰ! ਨਾਨਕ ਬੇਨਤੀ ਕਰਦਾ ਹੈ, ਮੇਰੇ ਉਤੇ ਆਪਣੀ ਰਹਿਮਤ ਧਾਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਤਿਸ ਆਗੈ ਐਸੇ ਬੇਨਤੀ ਕਰ: ਹੇ ਪਾਰਬ੍ਰਹਮ ਹਰੀ ਰਾਇਆ! ਮੇਰੇ ਪਰ ਅਪਨੀ ਕ੍ਰਿਪਾ ਕਰੋ॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ ਪਾਤਿਸ਼ਾਹ! ਮਿਹਰ ਕਰ (ਕਿ ਮੈਂ ਭੀ ਤੇਰਾ ਨਾਮ ਸਦਾ ਸਿਮਰਦਾ ਰਹਾਂ) ॥੨॥ਪਦ ਅਰਥ ਹਰਿ ਰਾਇਆ = ਹੇ ਪ੍ਰਭੂ-ਪਾਤਿਸ਼ਾਹ! ॥੨॥
SikhNet (Spanish)Reza Nanak, ten piedad de mí, oh Señor Trascendente, mi Maestro, mi Rey. (2)
ਚੇਤਿ ਮਨਾ. ਪਾਰਬ੍ਰਹਮੁ ਪਰਮੇਸਰੁ; ਸਰਬ ਕਲਾ ਜਿਨਿ ਧਾਰੀ ॥
chet manaa. paarabraham paramesar; sarab kalaa jin dhaaree | Ang 249
Sant Singh KhalsaO my mind, be conscious of the Supreme Lord God, the Transcendent Lord, who wields all power.
Manmohan SinghMy soul remember that Supreme God the Transcendent Lord, who wields all power.
Manmohan Singh (Punjabi)ਮੇਰੀ ਜਿੰਦੜੀਏ ਉਸ ਵਿਸ਼ਾਲ ਵਾਹਿਗੁਰੂ, ਪਰਮ ਪ੍ਰਭੂ ਦਾ ਚਿੰਤਨ ਕਰ ਸਾਰੀ ਤਾਕਤ ਜਿਸ ਦੇ ਹੱਥ ਵਿੱਚ ਹੈ।
Fareedkot Teekaਹੇ ਮਨ! ਤਿਸ ਪਾਰਬ੍ਰਹਮ ਪਰਮੇਸ੍ਵਰ ਕੌ (ਚੇਤਿ) ਸਿਮਰੁ ਜਿਸ ਨੇ ਸਰਬ ਮੇਂ ਅਪਨੀ ਸ਼ਕਤੀ ਧਾਰੀ ਹੋਈ ਹੈ॥
Prof. Sahib Singhਹੇ (ਮੇਰੇ) ਮਨ! ਪਾਰਬ੍ਰਹਮ ਪਰਮੇਸਰ ਨੂੰ ਚੇਤੇ ਰੱਖ, ਜਿਸ ਨੇ ਸਭਨਾਂ ਵਿਚ ਆਪਣੀ ਸੱਤਾ ਟਿਕਾਈ ਹੋਈ ਹੈ।ਪਦ ਅਰਥ ਸਰਬ = ਸਭਨਾਂ ਵਿਚ। ਜਿਨਿ = ਜਿਸ ਨੇ।
SikhNet (Spanish)Habita en el Señor Trascendente, oh mi mente, el Dios de dioses, Quien maneja todo el poder.
ਕਰੁਣਾ ਮੈ ਸਮਰਥੁ ਸੁਆਮੀ; ਘਟ ਘਟ ਪ੍ਰਾਣ ਅਧਾਰੀ ॥
karunaa mai samarath suaamee; ghatt ghatt praan adhaaree | Ang 249
Sant Singh KhalsaHe is All-powerful, the Embodiment of compassion. He is the Master of each and every heart;
Manmohan SinghThe Lord is All-powerful and the embodiment of compassion. He is the prop of the life of every heart.
Manmohan Singh (Punjabi)ਸਾਹਿਬ ਸਰਬ-ਸ਼ਕਤੀਵਾਨ ਅਤੇ ਦਇਆ ਦਾ ਪੁੰਜ ਹੈ। ਉਹ ਹਰ ਦਿਲ ਦੀ ਜਿੰਦ ਜਾਨ ਦਾ ਆਸਰਾ ਹੈ।
Fareedkot Teekaਸੋ ਸਮਰਥ ਸ੍ਵਾਮੀ (ਕਰੁਣਾ ਮੈ) ਕ੍ਰਿਪਾ ਸਰੂਪ ਹੈ ਔ ਘਟ ਘਟ ਮੇਂ ਪ੍ਰਾਣੋਂ ਕਾ (ਅਧਾਰੀ) ਆਸਰਾ ਹੋ ਰਹਾ ਹੈ॥
Prof. Sahib Singhਜੋ ਤਰਸ-ਸਰੂਪ ਹੈ, ਸਭ ਤਾਕਤਾਂ ਵਾਲਾ ਹੈ, ਸਭ ਦਾ ਮਾਲਕ ਹੈ, ਤੇ ਜੋ ਹਰੇਕ ਸਰੀਰ ਦਾ ਸਭ ਦੀ ਜਿੰਦ ਦਾ ਆਸਰਾ ਹੈ,ਪਦ ਅਰਥ ਕਰੁਣਾ = ਤਰਸ। ਕਰੁਣਾਮੈ = {ਕਰੁਣਾ = ਮਯ} ਤਰਸ-ਰਰੂਪ। ਅਧਾਰੀ = ਆਸਰਾ।
SikhNet (Spanish)Él, el Uno Benéfico, el Maestro Poderoso, el Asta Principal de todos los corazones.
ਪ੍ਰਾਣ ਮਨ ਤਨ ਜੀਅ ਦਾਤਾ; ਬੇਅੰਤ ਅਗਮ ਅਪਾਰੋ ॥
praan man tan jeea daataa; beant agam apaaro | Ang 249
Sant Singh KhalsaHe is the Support of the breath of life. He is the Giver of the breath of life, of mind, body and soul. He is Infinite, Inaccessible and Unfathomable.
Manmohan SinghThe Infinite, Inaccessible and Illimitable Lord is the Giver of life, mind, body and soul.
Manmohan Singh (Punjabi)ਅਨੰਤ ਪਹੁੰਚ ਤੋਂ ਪਰ੍ਹੇ ਅਤੇ ਹੱਦਬੰਨਾ-ਰਹਿਤ ਪ੍ਰਭੂ ਜਿੰਦਗੀ ਚਿੱਤ, ਦੇਹਿ ਤੇ ਆਤਮਾ ਦੇਣਹਾਰ ਹੈ।
Fareedkot Teekaਹੇ ਮਨ! ਸੋ ਅਗਮ ਅਪਾਰ ਬੇਅੰਤ ਪਰਮੇਸਰੁ ਪ੍ਰਾਣੋਂ ਕਾ ਔ ਤਨ ਆਦਿ (ਜੀਅ) ਚੇਤਨ ਸੱਤਾ ਕਾ ਦਾਤਾ ਹੈ॥
Prof. Sahib Singhਜੋ ਪ੍ਰਾਣ ਮਨ ਤਨ ਤੇ ਜਿੰਦ ਦੇਣ ਵਾਲਾ ਹੈ, ਬੇਅੰਤ ਹੈ, ਅਪਹੁੰਚ ਹੈ, ਤੇ ਅਪਾਰ ਹੈ,ਪਦ ਅਰਥ ਜੀਅ = ਦਾਤਾ = ਜਿੰਦ ਦੇਣ ਵਾਲਾ। ਅਗਮ = ਅਪਹੁੰਚ।
SikhNet (Spanish)El Dador de vida, cuerpo y mente, Infinito, Insondable, Más Allá del más allá.
ਸਰਣਿ ਜੋਗੁ ਸਮਰਥੁ ਮੋਹਨੁ; ਸਰਬ ਦੋਖ ਬਿਦਾਰੋ ॥
saran jog samarath mohan; sarab dokh bidaaro | Ang 249
Sant Singh KhalsaThe All-powerful Lord is our Sanctuary; He is the Enticer of the mind, who banishes all sorrows.
Manmohan SinghThe Refugee-protector, All-powerful and the mind enticer banishes all the sorrows.
Manmohan Singh (Punjabi)ਸ਼ਰਨਾਰਥੀ-ਰਖਿਅਕ, ਸਰਬ-ਸ਼ਕਤੀਵਾਨ ਤੇ ਮਨ ਚੁਰਾਉਣ ਵਾਲਾ ਸਮੁਹ ਗਮ ਦੂਰ ਕਰ ਦਿੰਦਾ ਹੈ।
Fareedkot Teekaਸਰਣ ਆਏ ਕੀ ਰਖ੍ਯਾ ਕਰਨੇ ਯੋਗ ਜੋ ਸਮਰਥ ਮੋਹਨ ਹੈ, ਸੋਈ ਸਰਬ ਦੋਖੋਂ ਕੋ ਦੂਰ ਕਰਨ ਹਾਰਾ ਹੈ॥
Prof. Sahib Singhਜੋ ਸਰਨ ਪਏ ਦੀ ਸਹੈਤਾ ਕਰਨ ਜੋਗਾ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ ਸੁੰਦਰ ਹੈ ਤੇ ਸਾਰੇ ਵਿਕਾਰਾਂ ਦਾ ਨਾਸ ਕਰਨ ਵਾਲਾ ਹੈ।ਪਦ ਅਰਥ ਸਰਣਿ ਜੋਗੁ = ਆਸਰਾ ਦੇਣ ਜੋਗਾ। ਬਿਦਾਰੋ = ਨਾਸ ਕਰਨ ਵਾਲਾ।
SikhNet (Spanish)El Refugio de todos, Omnipotente, el Seductor de corazones, Disipador de toda tristeza.
ਰੋਗ ਸੋਗ ਸਭਿ ਦੋਖ ਬਿਨਸਹਿ; ਜਪਤ ਨਾਮੁ ਮੁਰਾਰੀ ॥
rog sog sabh dokh binaseh; japat naam muraaree | Ang 249
Sant Singh KhalsaAll illnesses, sufferings and pains are dispelled, by chanting the Name of the Lord.
Manmohan SinghAll the ailments, lamentations and wickedness are annulled by repeating the Name of the Lord, the Killer of Mur demon.
Manmohan Singh (Punjabi)ਸਾਰੀਆਂ ਜਹਿਮਤਾਂ, ਵਿਰਲਾਪ ਅਤੇ ਬਦੀਆਂ ਮੁਰ ਰਾਖਸ਼ ਨੂੰ ਮਾਰਨ ਵਾਲੇ ਸਾਈਂ ਦੇ ਨਾਮ ਦਾ ਜਾਪ ਕਰਨ ਨਾਲ ਨਾਸ ਹੋ ਜਾਂਦੀਆਂ ਹਨ।
Fareedkot Teekaਤਿਸ ਮੁਰਾਰੀ ਕਾ ਨਾਮ ਜਪਤਿਆਂ ਸਰਬ ਰੋਗ ਔਰ ਸੋਗ ਪੁਨਾ ਦੋਸ ਨਾਸ ਹੋ ਜਾਤੇ ਹੈਂ॥
Prof. Sahib Singhਹੇ ਮਨ! ਮੁਰਾਰੀ-ਪ੍ਰਭੂ ਦਾ ਨਾਮ ਜਪਦਿਆਂ ਸਾਰੇ ਰੋਗ ਫ਼ਿਕਰ ਸਾਰੇ ਐਬ ਨਾਸ ਹੋ ਜਾਂਦੇ ਹਨ।ਪਦ ਅਰਥ ਸਭਿ = ਸਾਰੇ।
SikhNet (Spanish)Habitando en el Naam, el Nombre del Señor, todas las aflicciones, todo dolor, y toda tristeza se van.
ਬਿਨਵੰਤਿ ਨਾਨਕ. ਕਰਹੁ ਕਿਰਪਾ; ਸਮਰਥ ਸਭ ਕਲ ਧਾਰੀ ॥੩॥
binavant naanak. karahu kirapaa; samarath sabh kal dhaaree |3| Ang 249
Sant Singh KhalsaPrays Nanak, please be merciful to me, All-powerful Lord; You are the Wielder of all power. ||3||
Manmohan SinghPrays Nanak, take pity on me, O my All-powerful Lord. All the power is in Thine hands.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਮੇਰੇ ਉਤੇ ਤਰਸ ਕਰ ਹੇ ਮੇਰੇ ਸਰਬ-ਸ਼ਕਤੀਵਾਨ ਸੁਆਮੀ! ਸਾਰੀ ਤਾਕਤ ਤੇਰੇ ਹੱਥਾਂ ਵਿੱਚ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਆਗੇ ਐਸੇ ਬੇਨਤੀ ਕਰ: ਹੇ ਸਰਬ ਸਕਤ ਧਾਰੀ ਸਮਰਥ! ਮੇਰੇ ਪਰ ਅਪਨੀ ਕ੍ਰਿਪਾ ਕਰੋ॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਸਭ ਤਾਕਤਾਂ ਦੇ ਮਾਲਕ! ਹੇ ਸਭਨਾਂ ਵਿਚ ਆਪਣੀ ਸੱਤਾ ਟਿਕਾਣ ਵਾਲੇ ਪ੍ਰਭੂ! (ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਨਾਮ ਸਦਾ ਸਿਮਰਦਾ ਰਹਾਂ) ॥੩॥
SikhNet (Spanish)Reza Nanak, ten piedad de mí, oh Señor, Tuyo es todo el Poder. (3)
ਗੁਣ ਗਾਉ ਮਨਾ. ਅਚੁਤ ਅਬਿਨਾਸੀ; ਸਭ ਤੇ ਊਚ ਦਇਆਲਾ ॥
gun gaau manaa. achut abinaasee; sabh te aooch deaalaa | Ang 249
Sant Singh KhalsaO my mind, sing the Glorious Praises of the Imperishable, Eternal, Merciful Master, the Highest of all.
Manmohan SinghMy soul, sing, the praises of the immovable, Imperishable and the Merciful Master, who is the Highest of all.
Manmohan Singh (Punjabi)ਮੇਰੀ ਜਿੰਦੇ! ਤੂੰ ਅਹਿੱਲ, ਅਮਰ ਅਤੇ ਮਿਹਰਬਾਨ ਮਾਲਕ ਦੇ ਗੁਣਾਵਾਦ ਗਾਇਨ ਕਰ, ਜੋ ਸਾਰਿਆਂ ਨਾਲੋਂ ਬੁਲੰਦ ਹੈ।
Fareedkot Teekaਹੇ ਮਨ! ਤਿਸ ਕੇ ਗੁਣੋਂ ਕੋ ਗਾਉ, ਜੋ ਅਚੁਤ ਅਬਨਾਸੀ ਰੂਪ ਸਭ ਸੇ ਊਚਾ ਦਿਆਲੁ ਹੈ॥
Prof. Sahib Singhਹੇ (ਮੇਰੇ) ਮਨ! ਤੂੰ ਉਸ ਪਰਮਾਤਮਾ ਦੇ ਗੁਣ ਗਾ, ਜੋ ਸਦਾ ਅਟੱਲ ਰਹਿਣ ਵਾਲਾ ਹੈ, ਜੋ ਕਦੇ ਨਾਸ ਨਹੀਂ ਹੁੰਦਾ, ਜੋ ਸਭ ਤੋਂ ਉੱਚਾ ਹੈ ਤੇ ਦਇਆ ਦਾ ਘਰ ਹੈ,ਪਦ ਅਰਥ ਅਚੁਤ = {च्यु = ਚ੍ਯੁ, ਡਿੱਗ ਪੈਣਾ। ਚ੍ਯੁਤ = ਡਿੱਗਾ ਹੋਇਆ} ਜੋ ਕਦੇ ਨਾਹ ਡਿੱਗੇ, ਸਦਾ ਅਟੱਲ ਰਹਿਣ ਵਾਲਾ।
SikhNet (Spanish)Oh mi mente, canta la Alabanza del Eterno Señor; Él es Generoso y siempre Bondadoso, lo más Alto de lo alto.
ਬਿਸੰਭਰੁ ਦੇਵਨ ਕਉ ਏਕੈ; ਸਰਬ ਕਰੈ ਪ੍ਰਤਿਪਾਲਾ ॥
bisanbhar devan kau ekai; sarab karai pratipaalaa | Ang 249
Sant Singh KhalsaThe One Lord is the Sustainer of the Universe, the Great Giver; He is the Cherisher of all.
Manmohan SinghThe Lord alone is the Giver and Filler of the World and He cherishes all.
Manmohan Singh (Punjabi)ਕੇਵਲ ਪ੍ਰਭੂ ਹੀ ਸੰਸਾਰ ਨੂੰ ਭਰਨ ਵਾਲਾ ਤੇ ਦੇਣਹਾਰ ਹੈ ਅਤੇ ਉਹ ਸਾਰਿਆਂ ਦੀ ਪਾਲਣ ਪੋਸਣਾ ਕਰਦਾ ਹੈ।
Fareedkot Teekaਜੋ ਵਿਸ੍ਵ ਕੇ ਭਰਨੇ ਹਾਰਾ ਸਰਬ ਕੋ ਦੇਨ ਹਾਰ ਏਕ ਹੈ, ਪੁਨਾ ਵਹੀ ਸਰਬ ਕੀ ਪ੍ਰਤਿਪਾਲਨਾ ਕਰਤਾ ਹੈ। ਭਾਵ ਤੀਨੋਂ ਕਾਲ ਮੇਂ ਵਿਸੰਬਰ ਆਦੀ ਪਦ ਜੋੜ ਲੈਣੇ॥
Prof. Sahib Singhਜੋ ਸਾਰੇ ਜਗਤ ਨੂੰ ਪਾਲਣ ਵਾਲਾ ਹੈ ਜੋ ਆਪ ਹੀ ਸਭ ਕੁਝ ਦੇਣ ਜੋਗਾ ਹੈ, ਜੋ ਸਭ ਦੀ ਪਾਲਣਾ ਕਰਦਾ ਹੈ।ਪਦ ਅਰਥ ਬਿਸੰਭਰੁ = {विश्वं = भर। ਵਿਸ਼੍ਵ = ਸਾਰਾ ਜਗਤ} ਸਾਰੇ ਜਗਤ ਨੂੰ ਪਾਲਣ ਵਾਲਾ।
SikhNet (Spanish)Él es el Único Sostenedor del Universo, y Él sostiene a cada uno y a todos.
ਪ੍ਰਤਿਪਾਲ ਮਹਾ ਦਇਆਲ ਦਾਨਾ; ਦਇਆ ਧਾਰੇ ਸਭ ਕਿਸੈ ॥
pratipaal mahaa deaal daanaa; deaa dhaare sabh kisai | Ang 249
Sant Singh KhalsaThe Cherisher Lord is so very merciful and wise; He is compassionate to all.
Manmohan SinghThe most kind and the wise World Nurturer takes pity on all.
Manmohan Singh (Punjabi)ਪਰਮ ਕ੍ਰਿਪਾਲੂ ਅਤੇ ਸਿਆਣਾ ਸ੍ਰਿਸ਼ਟੀ ਦਾ ਪਾਲਣਹਾਰ ਸਾਰਿਆਂ ਤੇ ਤਰਸ ਕਰਦਾ ਹੈ।
Fareedkot Teekaਸੋ ਪ੍ਰਤਿਪਾਲਾ ਕਰਨੇ ਹਾਰ ਜੋ ਮਹਾ ਦਿਆਲੁ (ਦਾਨਾ) ਅੰਤਰਜਾਮੀ ਹੈ, ਸੋਈ ਸਭ ਕਿਸੀ ਪਰ ਦਯਾ ਧਾਰਤਾ ਹੈ॥
Prof. Sahib Singh(ਹੇ ਮੇਰੇ ਮਨ!) ਉਹ ਪਰਮਾਤਮਾ ਹਰੇਕ ਜੀਵ ਉਤੇ ਦਇਆ ਕਰਦਾ ਹੈ, ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ। ਬੜਾ ਹੀ ਦਇਆਲ ਤੇ ਪਾਲਣਾ ਕਰਨ ਵਾਲਾ ਹੈ।ਪਦ ਅਰਥ ਦਾਨਾ = ਜਾਣਨ ਵਾਲਾ। ਸਭ ਕਿਸੈ = ਹਰੇਕ ਜੀਵ ਉਤੇ।
SikhNet (Spanish)Él, el Sostenedor del Universo, es Grande, Benéfico, Sabio y Misericordioso con todos.
ਕਾਲੁ ਕੰਟਕੁ ਲੋਭੁ ਮੋਹੁ ਨਾਸੈ; ਜੀਅ ਜਾ ਕੈ. ਪ੍ਰਭੁ ਬਸੈ ॥
kaal kanttak lobh mohu naasai; jeea jaa kai. prabh basai | Ang 249
Sant Singh KhalsaThe pains of death, greed and emotional attachment simply vanish, when God comes to dwell in the soul.
Manmohan SinghThe thorny death avarice and worldly love flee from him in whose mind the Lord abides.
Manmohan Singh (Punjabi)ਦੁਖਦਾਈ ਮੌਤ, ਲਾਲਚ ਅਤੇ ਸੰਸਾਰੀ ਮਮਤਾ ਉਸ ਕੋਲੋਂ ਦੌੜ ਜਾਂਦੇ ਹਨ, ਜਿਸ ਦੇ ਚਿੱਤ ਅੰਦਰ ਠਾਕੁਰ ਵਸਦਾ ਹੈ।
Fareedkot Teekaਜਿਸ ਕੇ ਅੰਤਰ ਸੋ ਪ੍ਰਭੂ ਨਿਵਾਸ ਕਰਤਾ ਹੈ, ਕੰਡਾ ਰੂਪ ਦੁਖਦਾਈ ਜੋ ਕਾਲ ਹੈ ਅਰ ਲੋਭ ਮੋਹ ਆਦਿ ਵਿਕਾਰ ਤਿਸ ਕੇ ਸਭ ਨਾਸ ਹੋ ਜਾਤੇ ਹੈਂ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਉਹ ਪ੍ਰਭੂ ਆ ਵੱਸਦਾ ਹੈ, ਉਸ ਦੇ ਅੰਦਰੋਂ ਮੋਹ ਲੋਭ ਤੇ ਦੁਖਦਾਈ (ਕੰਡੇ ਵਾਂਗ ਚੁੱਭਦਾ ਰਹਿਣ ਵਾਲਾ) ਮੌਤ ਦਾ ਸਹਮ ਦੂਰ ਹੋ ਜਾਂਦਾ ਹੈ।ਪਦ ਅਰਥ ਕੰਟਕੁ = ਕੰਡਾ। ਕਾਲੁ = ਮੌਤ (ਦਾ ਸਹਮ)। ਜੀਅ ਜਾ ਕੈ = ਜਿਸ ਦੇ ਹਿਰਦੇ ਵਿਚ।
SikhNet (Spanish)Si a uno le acompaña el Señor en su corazón, no siente la avaricia, la lujuria, ni el dolor de la muerte.
ਸੁਪ੍ਰਸੰਨ ਦੇਵਾ. ਸਫਲ ਸੇਵਾ; ਭਈ ਪੂਰਨ ਘਾਲਾ ॥
suprasan devaa. safal sevaa; bhee pooran ghaalaa | Ang 249
Sant Singh KhalsaWhen the Lord is thoroughly pleased, then one's service becomes perfectly fruitful.
Manmohan SinghHe, with whom the Lord is pleased, His service becomes fruitful and toil perfect.
Manmohan Singh (Punjabi)ਜਿਸ ਨਾਲ ਉਹ ਸਾਹਿਬ ਖ਼ੁਸ਼ ਹੋ ਜਾਂਦਾ ਹੈ, ਉਸ ਦੀ ਚਾਕਰੀ ਫਲਦਾਇਕ ਤੇ ਮੁਸ਼ੱਕਤ ਸੰਪੂਰਨ ਹੋ ਜਾਂਦੀ ਹੈ।
Fareedkot Teekaਜਿਸ ਦੇਵ ਪ੍ਰਮਾਤਮਾ ਕੀ ਸੇਵਾ ਕਰੀ ਸਫਲੀ ਹੈ। ਜਬ ਸੋ ਪ੍ਰਸਿੰਨ ਭਏ ਤਬ ਘਾਲ ਕਰੀ ਹੂਈ ਪੂਰਨ ਭਈ, ਭਾਵ ਬਾਂਛਤ ਫਲ ਕੇ ਦੇਣੇ ਵਾਲੀ ਹੂਈ॥
Prof. Sahib Singh(ਹੇ ਮਨ!) ਜਿਸ ਮਨੁੱਖ ਉਤੇ ਪ੍ਰਭੂ-ਦੇਵ ਜੀ ਚੰਗੀ ਤਰ੍ਹਾਂ ਪ੍ਰਸੰਨ ਹੋ ਜਾਣ, ਉਸ ਦੀ ਕੀਤੀ ਸੇਵਾ ਨੂੰ ਫਲ ਲੱਗ ਪਂੈਦਾ ਹੈ, ਉਸ ਦੀ ਕੀਤੀ ਮਿਹਨਤ ਸਿਰੇ ਚੜ੍ਹ ਜਾਂਦੀ ਹੈ।ਪਦ ਅਰਥ ਸੁਪ੍ਰਸੰਨ = ਚੰਗੀ ਤਰ੍ਹਾਂ ਪ੍ਰਸੰਨ। ਘਾਲਾ = ਮਿਹਨਤ।
SikhNet (Spanish)Aquél con quien Dios está complacido, está satisfecho, y su servicio da fruto.
ਬਿਨਵੰਤ ਨਾਨਕ. ਇਛ ਪੁਨੀ; ਜਪਤ ਦੀਨ ਦੈਆਲਾ ॥੪॥੩॥
binavant naanak. ichh punee; japat deen daiaalaa |4|3| Ang 249
Sant Singh KhalsaPrays Nanak, my desires are fulfilled by meditating on the Lord, Merciful to the meek. ||4||3||
Manmohan SinghSupplicates Nanak, my desire is fulfilled by contemplating over God, who is kind to the meek.
Manmohan Singh (Punjabi)ਨਾਨਕ ਪ੍ਰਾਰਥਨਾ ਕਰਦਾ ਹੈ, ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਜੋ ਮਸਕੀਨਾ ਤੇ ਮਿਹਰਬਾਨ ਹੈ, ਮੇਰੀ ਖਾਹਿਸ਼ ਪੂਰੀ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਦੀਨ ਦਿਆਲ ਕੌ ਜਪਤਿਆਂ ਹੋਇਆਂ ਸਰਬ ਇੱਛਾ ਪੂਰਨ ਭਈ ਹੈਂ॥੪॥੩॥☬ਸ੍ਰੀ ਗੁਰੂ ਸਾਹਿਬ ਜੀ ਸੇ ਕਿਸੀ ਸੰਤ ਨੇ ਪੂਛਾ ਕਿ ਪਤੀ ਪਰਮੇਸੁਰ ਕੈਸੇ ਮਿਲੇ? ਤਿਨ ਕੇ ਪ੍ਰਥਾਇ ਕਹਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ-ਗ਼ਰੀਬਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਦਾ ਨਾਮ ਜਪਿਆਂ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ ॥੪॥੩॥ਪਦ ਅਰਥ ਇਛ = ਇੱਛਾ। ਜਪਤ = ਜਪਦਿਆਂ ॥੪॥
SikhNet (Spanish)Todos sus deseos son cumplidos habitando en el Señor, el Benefactor de los humildes. (4-3)