ਬੰਦਕ ਹੋਇ; ਬੰਧ ਸੁਧਿ ਲਹੈ ॥੨੯॥
bandak hoe; bandh sudh lahai |29|
Sant Singh KhalsaIf you turn your thoughts to the Lord, the Lord will take care of you like a relative. ||29||
Manmohan SinghIf one becomes the thinker of the Lord, He takes care of him like a relation.
Manmohan Singh (Punjabi)ਜੇਕਰ ਬੰਦਾ ਸਾਹਿਬ ਦਾ ਸਿਮਰਨ ਕਰਨ ਵਾਲਾ ਹੋ ਜਾਏ ਤਾਂ ਉਹ ਉਸ ਦੀ ਰਿਸ਼ਤੇਦਾਰ ਦੀ ਤਰ੍ਹਾਂ ਖ਼ਬਰਸਾਰ ਲੈਦਾ ਹੈ।
Fareedkot Teeka(ਬੰਦਕ) ਬੰਦਗੀ ਕਰਨੇ ਵਾਲਾ ਹੈ ਤਿਸ ਕੀ ਵਾਹਿਗੁਰੂ (ਬੰਧ) ਸੰਬੰਧੀ ਹੋ ਕਰ (ਸੁਧਿ) ਖਬਰ ਲੇਤਾ ਹੈ॥੨੯॥
Prof. Sahib Singhਉਹ (ਪ੍ਰਭੂ ਦੇ ਦਰ ਦਾ) ਢਾਡੀ ਬਣ ਕੇ (ਮਾਇਆ ਦੇ ਮੋਹ ਦੇ) ਜ਼ੰਜੀਰਾਂ ਦਾ ਭੇਤ ਪਾ ਲੈਂਦਾ ਹੈ (ਤੇ ਇਹਨਾਂ ਦੇ ਧੋਖੇ ਵਿਚ ਨਹੀਂ ਆਉਂਦਾ) ॥੨੯॥ਪਦ ਅਰਥ ਬੰਦਕ = {ਸੰ: ਵੰਦਕ} ਉਸਤਤ ਕਰਨ ਵਾਲਾ, ਸਿਫ਼ਤਿ-ਸਾਲਾਹ ਕਰਨ ਵਾਲਾ, ਢਾਡੀ। ਬੰਧ = ਜਕੜ, ਜ਼ੰਜੀਰ। ਸੁਧਿ = ਸੂਝ, ਸਮਝ। ਬੰਧ ਸੁਧਿ = ਬੰਦਾਂ ਦੀ ਸੂਝ, (ਮਾਇਆ ਦੇ ਮੋਹ ਦੇ) ਜ਼ੰਜੀਰਾਂ ਦੀ ਸਮਝ। ਲਹੈ = ਲੱਭ ਲੈਂਦਾ ਹੈ ॥੨੯॥
SikhNet (Spanish)Si entonas tus pensamientos en el Señor, Él te cuidará como a un pariente. (29)
ਭਭਾ; ਭੇਦਹਿ ਭੇਦ ਮਿਲਾਵਾ ॥
bhabhaa; bhedeh bhed milaavaa |
Sant Singh KhalsaBHABHA: When doubt is pierced, union is achieved.
Manmohan SinghBh--By piercing (removing) doubt the union with God is achieved.
Manmohan Singh (Punjabi)ਭ-ਸੰਦੇਹ ਨੂੰ ਵਿੰਨ੍ਹਣ (ਦੂਰ ਕਰਨ) ਦੁਆਰਾ ਵਾਹਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ।
Fareedkot Teekaਭਭੇ ਅਖਰ ਦੁਆਰਾ ਕਹਤੇ ਹੈਂ ਪੰਜ ਪਰਕਾਰ ਕੋ ਜੋ ਭੇਦ ਹੈ: ਈਸ਼੍ਵਰ ਜੀਵ ਕਾ ਭੇਦ ੧, ਬ੍ਰਹਮ ਈਸ਼੍ਵਰ ਕਾ ਭੇਦ ੨, ਪਰਸਪਰ ਜੀਵਾਂ ਕਾ ਭੇਦ ੩, ਚੇਤਨ ਜੜ ਕਾ ਭੇਦ ੪, ਪਰਸਪਰ ਜੋੜ ਕਾ ਭੇਦ ੫, ਜਬ ਇਹ ਭੇਦ ਗਿਆਨ ਕਰ (ਭੇਦੇ) ਕਾਟ ਦੀਏ ਤਬ ਮਿਲਾਇ ਲੀਆ॥
Prof. Sahib Singhਜੋ ਮਨੁੱਖ (ਪ੍ਰਭੂ ਨਾਲੋਂ ਪਈ) ਵਿੱਥ ਨੂੰ ਮੁਕਾ ਕੇ (ਆਪਣੇ ਮਨ ਨੂੰ ਪ੍ਰਭੂ ਦੀ ਯਾਦ ਵਿਚ) ਜੋੜਦਾ ਹੈ,ਪਦ ਅਰਥ ਭੇਦਹਿ = ਭੇਦ ਨੂੰ, (ਪ੍ਰਭੂ ਨਾਲੋਂ ਪਈ) ਵਿੱਥ ਨੂੰ। ਭੇਦਿ = ਵਿੰਨ੍ਹ ਕੇ, ਮੁਕਾ ਕੇ। ਮਿਲਾਵਾ = ਮਿਲਾ ਲਿਆ, ਪ੍ਰਭੂ ਨਾਲ ਆਪਣੇ ਆਪ ਨੂੰ ਜੋੜ ਲਿਆ, ਪ੍ਰਭੂ ਦੀ ਯਾਦ ਵਿਚ ਆਪਣੇ ਮਨ ਨੂੰ ਜੋੜ ਲਿਆ।
SikhNet (Spanish)Bja bja Cuando la cavidad de la duda es llenada,
ਅਬ ਭਉ ਭਾਨਿ; ਭਰੋਸਉ ਆਵਾ ॥
ab bhau bhaan; bharosau aavaa |
Sant Singh KhalsaI have shattered my fear, and now I have come to have faith.
Manmohan SinghBy shattering fear, I have, now, gained confidence.
Manmohan Singh (Punjabi)ਡਰ ਨੂੰ ਭੰਨ-ਤੋੜ ਕੇ, ਹੁਣ ਮੇਰਾ ਯਕੀਨ ਬੱਝ ਗਿਆ ਹੈ।
Fareedkot Teeka(ਅਬ) ਅਰਥਾਤ ਗਿਆਨ ਕਾਲ ਮੇਂ ਭੈ ਕਾ ਨਾਸ ਹੂਆ ਭਰੋਸਾ ਆਇਆ ਹੈ॥☬ਪ੍ਰਸ਼ਨ: ਕਿਆ ਨਿਸਚਾ ਆਇਆ ਹੈ?☬ਉੱਤਰ:
Prof. Sahib Singhਉਸ ਯਾਦ ਦੀ ਬਰਕਤਿ ਨਾਲ (ਸੰਸਾਰਕ) ਡਰ ਦੂਰ ਕੀਤਿਆਂ ਉਸ ਨੂੰ ਪ੍ਰਭੂ ਤੇ ਸ਼ਰਧਾ ਬਣ ਜਾਂਦੀ ਹੈ।ਪਦ ਅਰਥ ਅਬ = ਹੁਣ, ਉਸ ਯਾਦ ਦੀ ਬਰਕਤ ਨਾਲ। ਭਾਨਿ = ਭੰਨਿ, ਦੂਰ ਕੇ। ਭਰੋਸਉ = ਭਰੋਸਾ, ਸ਼ਰਧਾ, ਇਹ ਯਕੀਨ ਕਿ ਪ੍ਰਭੂ ਮੇਰੇ ਅੰਗ-ਸੰਗ ਹੈ।
SikhNet (Spanish)uno pierde el miedo, y la Fe es instalada en su lugar.
ਜੋ ਬਾਹਰਿ; ਸੋ ਭੀਤਰਿ ਜਾਨਿਆ ॥
jo baahar; so bheetar jaaniaa |
Sant Singh KhalsaI thought that He was outside of me, but now I know that He is within me.
Manmohan SinghHim, whom I thought without me, I have, now found within me.
Manmohan Singh (Punjabi)ਜਿਸ ਨੂੰ ਮੈਂ ਆਪਣੇ ਆਪ ਤੋਂ ਬਾਹਰਵਾਰ ਖਿਆਲ ਕਰਦਾ ਸਾਂ, ਉਸ ਨੂੰ ਹੁਣ ਮੈਂ ਆਪਣੇ ਅੰਦਰ ਸਮਝਦਾ ਹਾਂ।
Fareedkot Teekaਜੋ ਚੇਤਨ ਬਾਹਰ ਬ੍ਰਹਮੰਡ ਮੇਂ ਹੈ, ਸੋ ਸਰੀਰ ਕੇ ਭੀਤਰ ਜਾਨਿਆ ਹੈ॥
Prof. Sahib Singhਜੋ ਪਰਮਾਤਮਾ ਸਾਰੇ ਜਗਤ ਵਿਚ ਵਿਆਪਕ ਹੈ, ਉਸ ਨੂੰ ਉਹ ਆਪਣੇ ਅੰਦਰ ਵੱਸਦਾ ਜਾਣ ਲੈਂਦਾ ਹੈ,
SikhNet (Spanish)Él, Quien es afuera, también se revela en el interior.
ਭਇਆ ਭੇਦੁ; ਭੂਪਤਿ ਪਹਿਚਾਨਿਆ ॥੩੦॥
bheaa bhed; bhoopat pahichaaniaa |30|
Sant Singh KhalsaWhen I came to understand this mystery, then I recognized the Lord. ||30||
Manmohan SinghWhen I found this secret, I recognised the World-Lord.
Manmohan Singh (Punjabi)ਜਦ ਮੈਨੂੰ ਇਸ ਭੇਦ ਦਾ ਪਤਾ ਲੱਗ ਗਿਆ, ਤਾਂ ਮੈਂ ਸ੍ਰਿਸ਼ਟੀ ਦੇ ਸੁਆਮੀ ਨੂੰ ਸਿਆਣ ਲਿਆ।
Fareedkot Teekaਔਰ ਜਬ ਗਿਆਨ ਹੂਆ, ਤਬ ਰਾਜਾ ਰੂਪ ਪਰਮੇਸ੍ਵਰ ਕੋ ਪਛਾਨ ਲੀਆ ਹੈ॥੩੦॥
Prof. Sahib Singh(ਤੇ ਜਿਉਂ ਜਿਉਂ) ਇਹ ਰਾਜ਼ ਉਸ ਨੂੰ ਖੁਲ੍ਹਦਾ ਹੈ (ਕਿ ਅੰਦਰ ਬਾਹਰ ਹਰ ਥਾਂ ਪ੍ਰਭੂ ਵੱਸ ਰਿਹਾ ਹੈ) ਉਹ ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਨਾਲ (ਯਾਦ ਦੀ) ਸਾਂਝ ਪਾ ਲੈਂਦਾ ਹੈ ॥੩੦॥ਪਦ ਅਰਥ ਭੇਦੁ = ਭੇਤ, ਰਾਜ਼, ਗੂਝ ਗੱਲ। ਭਇਆ = (ਪਰਗਟ) ਭਇਆ। ਭੂਪਤਿ = {ਭੂ = ਪਤਿ। ਧਰਤੀ ਦਾ ਪਤੀ} ਸ੍ਰਿਸ਼ਟੀ ਦਾ ਮਾਲਕ-ਪ੍ਰਭੂ। ਪਹਿਚਾਨਿਆ = ਪਛਾਣ ਲਿਆ, ਸਾਂਝ ਬਣਾ ਲਈ ॥੩੦॥
SikhNet (Spanish)Y conociendo el misterio, uno realiza al Soberano Señor. (30)
ਮਮਾ. ਮੂਲ ਗਹਿਆ; ਮਨੁ ਮਾਨੈ ॥
mamaa. mool gahiaa; man maanai |
Sant Singh KhalsaMAMMA: Clinging to the source, the mind is satisfied.
Manmohan SinghM--By clinging to the Root, the soul is propitiated.
Manmohan Singh (Punjabi)ਮ-ਜੜ੍ਹ ਨਾਲ ਜੁੜਨ ਦੁਆਰਾ ਆਤਮਾ ਪਤੀਜ ਜਾਂਦੀ ਹੈ।
Fareedkot Teekaਮਕਾਰ ਅਖਰ ਦੁਆਰਾ ਕਹਤੇ ਹੈਂ: ਜਬ ਮੂਲ ਰੂਪ ਪਰਮੇਸ੍ਵਰ ਕੋ ਪਕੜਿਆ ਅਰਥਾਤ ਨਿਸਚੇ ਕੀਆ ਤਬ ਅੰਤਹਕਰਣ ਪਤੀਆਏ॥
Prof. Sahib Singhਜੇ ਜਗਤ ਦੇ ਮੂਲ-ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲਈਏ, ਤਾਂ ਮਨ ਭਟਕਣੋਂ ਹਟ ਜਾਂਦਾ ਹੈ।ਪਦ ਅਰਥ ਮੂਲ = ਮੁੱਢ, ਜਗਤ ਦਾ ਮੂਲ, ਸਾਰੇ ਜਗਤ ਨੂੰ ਪੈਦਾ ਕਰਨ ਵਾਲਾ। ਗਹਿਆ = ਪਕੜਿਆਂ, ਮਨ ਵਿਚ ਵਸਾਇਆਂ। ਮਾਨੈ = ਮੰਨਦਾ ਹੈ, ਪਤੀਜਦਾ ਹੈ, ਟਿਕ ਜਾਂਦਾ ਹੈ, ਭਟਕਣੋਂ ਹਟ ਜਾਂਦਾ ਹੈ।
SikhNet (Spanish)Ma mma Cuando uno se aferra al Ser Real, la mente es reconciliada con Él;
ਮਰਮੀ ਹੋਇ; ਸੁ. ਮਨ ਕਉ ਜਾਨੈ ॥
maramee hoe; su. man kau jaanai |
Sant Singh KhalsaOne who knows this mystery understands his own mind.
Manmohan SinghThe Knower of this secret understands his mind.
Manmohan Singh (Punjabi)ਇਸ ਭੇਤ ਨੂੰ ਜਾਨਣ ਵਾਲਾ ਆਪਣੇ ਮਨੂਏ ਨੂੰ ਸਮਝਦਾ ਹੈ।
Fareedkot Teekaਪਰੰਤੂ ਜੋ ਗੁਰ ਚਰਨੋਂ ਕਾ (ਮਰਮੀ) ਭੇਦੀ ਹੋਵੈ ਸੋ ਇਸ ਮਨ ਕੋ ਬ੍ਰਹਮ ਰੂਪ ਜਾਨਤਾ ਹੈ॥
Prof. Sahib Singhਜੋ ਜੀਵ ਇਹ ਭੇਤ ਪਾ ਲੈਂਦਾ ਹੈ (ਕਿ ਪ੍ਰਭੂ-ਚਰਨਾਂ ਵਿਚ ਜੁੜਿਆਂ ਮਨ ਟਿਕ ਜਾਂਦਾ ਹੈ) ਉਹ ਜੀਵ ਮਨ (ਦੀ ਦੌੜ-ਭੱਜ) ਨੂੰ ਸਮਝ ਲੈਂਦਾ ਹੈ।ਪਦ ਅਰਥ ਮਰਮ = ਭੇਤ। ਮਰਮੀ = ਭੇਤੀ, ਵਾਕਫ਼। ਮਰਮੀ ਹੋਇ = ਜੋ ਕੋਈ ਭੇਤੀ ਹੋ ਜਾਂਦਾ ਹੈ, ਜੋ ਜੀਵ ਇਹ ਭੇਤ ਪਾ ਲੈਂਦਾ ਹੈ (ਕਿ ਪ੍ਰਭੂ-ਚਰਨਾਂ ਵਿਚ ਜੁੜਿਆਂ ਮਨ ਭਟਕਣੋਂ ਹਟ ਜਾਂਦਾ ਹੈ)। ਸੁ = ਉਹ ਜੀਵ। ਮਨ ਕਉ = ਮਨ ਨੂੰ, ਮਨ ਦੀ ਦੌੜ-ਭੱਜ ਨੂੰ।
SikhNet (Spanish)aquél a quien le es revelado el misterio, conoce su mente.
ਮਤ ਕੋਈ; ਮਨ ਮਿਲਤਾ ਬਿਲਮਾਵੈ ॥
mat koee; man milataa bilamaavai |
Sant Singh KhalsaLet no one delay in uniting his mind.
Manmohan SinghLet no mortal make delay in attaching his soul to God.
Manmohan Singh (Punjabi)ਕੋਈ ਜਣਾ ਆਪਣੀ ਆਤਮਾ ਨੂੰ ਵਾਹਿਗੁਰੂ ਨਾਲ ਜੋੜਨ ਵਿੱਚ ਢਿੱਲ ਨਾਂ ਕਰੇ।
Fareedkot Teekaਜਬ ਮਨ ਮਿਲਤਾ ਅਰਥਾਤ ਪਰਮੇਸ੍ਵਰ ਪਰਾਇਣ ਹੋਤਾ ਦੇਖੇ ਤਬ ਮਤ ਕੋਈ (ਬਿਲਮਾਵੈ) ਦੇਰ ਕਰੇ॥
Prof. Sahib Singh(ਸੋ,) ਜੇ ਮਨ (ਪ੍ਰਭੂ-ਚਰਨਾਂ ਵਿਚ) ਜੁੜਨ ਲੱਗੇ ਤਾਂ ਮਤਾਂ ਕੋਈ (ਇਸ ਕੰਮ ਵਿਚ) ਢਿੱਲ ਕਰੇ;ਪਦ ਅਰਥ ਮਤ ਕੋਈ ਬਿਲਮਾਵੈ = ਮਤਾਂ ਕੋਈ ਦੇਰ ਲਾਏ।
SikhNet (Spanish)Por tanto, no tardes en contactar tu mente con tu Señor,
ਮਗਨ ਭਇਆ ਤੇ; ਸੋ ਸਚੁ ਪਾਵੈ ॥੩੧॥
magan bheaa te; so sach paavai |31|
Sant Singh KhalsaThose who obtain the True Lord are immersed in delight. ||31||
Manmohan SinghThey who obtain the True Lord, get immersed in delight.
Manmohan Singh (Punjabi)ਜੋ ਸੱਚੇ ਸੁਆਮੀ ਨੂੰ ਪਾ ਲੈਂਦੇ ਹਨ, ਉਹ ਖੁਸ਼ੀ ਅੰਦਰ ਭਿੱਜ ਜਾਂਦੇ ਹਨ।
Fareedkot Teekaਕਿਉਂਕਿ ਪਰਸੇਸ਼੍ਵਰ ਮੇਂ ਮਸਤ ਹੋਣੇ ਸੇ ਜੀਵ ਸੋ ਆਤਮ (ਸਚੁ) ਸੁਖ ਕੋ ਪਾਵਤਾ ਹੈ॥੩੧॥
Prof. Sahib Singh(ਕਿਉਂਕਿ ਪ੍ਰਭੂ-ਚਰਨਾਂ ਵਿਚ ਜੁੜਨ ਦੀ ਬਰਕਤ ਨਾਲ) ਮਨ (ਪ੍ਰਭੂ ਵਿਚ) ਲੀਨ ਹੋ ਜਾਂਦਾ ਹੈ, ਅਤੇ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ ॥੩੧॥ਪਦ ਅਰਥ ਮਗਨ = ਮਸਤ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਪਾਵੈ = ਲੱਭ ਲੈਂਦਾ ਹੈ। ਤੈ = ਅਤੇ ॥੩੧॥
SikhNet (Spanish)porque sólo aquél que está entonado en el Señor conoce la Verdad.(31)
ਮਮਾ. ਮਨ ਸਿਉ ਕਾਜੁ ਹੈ; ਮਨ ਸਾਧੇ. ਸਿਧਿ ਹੋਇ ॥
mamaa. man siau kaaj hai; man saadhe. sidh hoe |
Sant Singh KhalsaMAMMA: The mortal's business is with his own mind; one who disciplines his mind attains perfection.
Manmohan SinghM--The mortal's business is with his mind. He who chastens his mind. He who chastens his mind attains perfection.
Manmohan Singh (Punjabi)ਮ-ਜੀਵ ਦਾ ਵਿਹਾਰ ਆਪਣੇ ਮਨੂਏ ਨਾਲ ਹੈ। ਜੋ ਆਪਣੇ ਮਨੂਏ ਨੂੰ ਸੁਧਾਰਦਾ ਹੈ, ਉਹ ਪੂਰਨਤਾ ਨੂੰ ਪਾ ਲੈਦਾ ਹੈ।
Fareedkot Teekaਪੁਨਾ ਮਮੇ ਅਖਰ ਦੁਆਰਾ ਕਹਤੇ ਹੈਂ: ਜਗ੍ਯਾਸੂ ਕਾ ਮਨ ਕੇ ਸਾਥ ਕਾਰਜ ਹੈ, ਕਿਉਂਕਿ ਮਨ ਕੇ (ਸਾਧੇ) ਵਸ ਕਰਣੇ ਸੇ (ਸਿਧਿ) ਮੋਖ ਕੀ ਪ੍ਰਾਪਤੀ ਹੋਤੀ ਹੈ॥
Prof. Sahib Singh(ਹਰੇਕ ਜੀਵ ਦਾ ਜਗਤ ਵਿਚ ਆਉਣ ਦਾ ਅਸਲ) ਕੰਮ ਮਨ ਨਾਲ ਹੈ (ਉਹ ਕੰਮ ਇਹ ਹੈ ਕਿ ਜੀਵ ਆਪਣੇ ਮਨ ਨੂੰ ਕਾਬੂ ਵਿਚ ਰੱਖੇ)। ਮਨ ਨੂੰ ਵੱਸ ਵਿਚ ਕੀਤਿਆਂ ਹੀ (ਜੀਵ ਨੂੰ ਅਸਲ ਮਨੋਰਥ ਦੀ) ਕਾਮਯਾਬੀ ਹੁੰਦੀ ਹੈ।ਪਦ ਅਰਥ ਸਿਉ = ਨਾਲ। ਕਾਜੁ = (ਅਸਲ) ਕੰਮ। ਸਾਧੇ = ਸਾਧਣ ਨਾਲ, ਸਾਧਿਆਂ, ਵੱਸ ਵਿਚ ਕੀਤਿਆਂ। ਸਿਧਿ = ਸਫਲਤਾ, ਉਸ 'ਕਾਜ' ਦੀ ਸਫ਼ਲਤਾ ਜਿਸ ਵਾਸਤੇ ਜੀਵ ਜਗਤ ਵਿਚ ਆਇਆ ਹੈ।
SikhNet (Spanish)Ma mma La verdadera tarea está en la mente, porque si disciplinas tu mente, logras la perfección.
ਮਨ ਹੀ ਮਨ ਸਿਉ, ਕਹੈ ਕਬੀਰਾ; ਮਨ ਸਾ. ਮਿਲਿਆ ਨ ਕੋਇ ॥੩੨॥
man hee man siau, kahai kabeeraa; man saa. miliaa na koe |32|
Sant Singh KhalsaOnly the mind can deal with the mind; says Kabeer, I have not met anything like the mind. ||32||
Manmohan SinghSays Kabir, I have dealings with my mind alone. I have met with nothing like the mind.
Manmohan Singh (Punjabi)ਕਬੀਰ ਆਖਦਾ ਹੈ, ਮੇਰਾ ਲੈਣ-ਦੇਣ ਕੇਵਲ ਆਪਣੇ ਮਨੂਏ ਨਾਲ ਹੈ। ਮੈਨੂੰ ਮਨੂਏ ਵਰਗਾ ਹੋਰ ਕੋਈ ਨਹੀਂ ਮਿਲਿਆ।
Fareedkot Teekaਕਬੀਰ ਜੀ ਆਪਨੇ ਮਨ ਕੋ ਉਪਦੇਸ ਕਰਤੇ ਹੈਂ: ਮਨ ਜੈਸਾ ਅਧਿਕਾਰੀ ਕੋਈ ਨਹੀਂ ਮਿਲਿਆ ਵਾ ਮਨ ਜੈਸਾ ਗੁਰੂ ਕੋਈ ਨਹੀਂ ਮਿਲਾ ਹੈ॥੩੨॥
Prof. Sahib Singhਕਬੀਰ ਆਖਦਾ ਹੈ (ਕਿ ਜੀਵ ਦਾ ਅਸਲ ਕੰਮ) ਨਿਰੋਲ ਮਨ ਨਾਲ ਹੀ ਹੈ, ਮਨ ਵਰਗਾ (ਜੀਵ ਨੂੰ) ਹੋਰ ਕੋਈ ਨਹੀਂ ਮਿਲਿਆ (ਜਿਸ ਨਾਲ ਇਸ ਦਾ ਅਸਲ ਵਾਹ ਪੈਂਦਾ ਹੋਵੇ) ॥੩੨॥ਪਦ ਅਰਥ ਮਨ ਹੀ ਮਨ ਸਿਉ = ਮਨ ਸਿਉ ਹੀ, ਮਨ ਸਿਉ ਹੀ, ਮਨ ਨਾਲ ਹੀ, ਮਨ ਨਾਲ ਹੀ; ਨਿਰੋਲ ਮਨ ਨਾਲ ਹੀ (ਕਾਜ ਹੈ)। ਮਨ ਸਾ = ਮਨ ਵਰਗਾ ॥੩੨॥
SikhNet (Spanish)Dice Kabir, la mente sólo puede conversar con la mente, no hay mejor encuentro que el encuentro de las mentes.(32)
ਇਹੁ ਮਨੁ ਸਕਤੀ; ਇਹੁ ਮਨੁ ਸੀਉ ॥
eihu man sakatee; ihu man seeo |
Sant Singh KhalsaThis mind is Shakti; this mind is Shiva.
Manmohan SinghThis mind is power. This mind is God.
Manmohan Singh (Punjabi)ਇਹ ਮਨੂਆ ਤਾਕਤ ਹੈ। ਇਹ ਮਨੂਆ ਵਾਹਿਗੁਰੂ ਹੈ।
Fareedkot Teekaਇਹ ਮਨੁ (ਸਕਤੀ) ਮਾਇਆ ਮੇਂ ਮਿਲਾ ਹੂਆ ਮਾਇਆ ਹੋ ਜਾਤਾ ਹੈ ਔਰ ਇਹ ਮਨ (ਸੀਉ) ਈਸ਼੍ਵਰ ਮੇਂ ਮਿਲਾ ਈਸ਼੍ਵਰ ਰੂਪ ਹੋ ਜਾਤਾ ਹੈ॥
Prof. Sahib Singh(ਮਾਇਆ ਨਾਲ ਮਿਲ ਕੇ) ਇਹ ਮਨ ਮਾਇਆ (ਦਾ ਰੂਪ) ਹੋ ਜਾਂਦਾ ਹੈ। (ਅਨੰਦ-ਸਰੂਪ ਹਰੀ ਨਾਲ ਮਿਲ ਕੇ) ਇਹ ਮਨ ਅਨੰਦ-ਸਰੂਪ ਹਰੀ ਬਣ ਜਾਂਦਾ ਹੈ।ਪਦ ਅਰਥ ਸਕਤੀ = ਮਾਇਆ। ਸਿਉ = ਸ਼ਿਵ, ਆਨੰਦ-ਸਰੂਪ ਪ੍ਰਭੂ।
SikhNet (Spanish)Hay una mente energética, y hay una mente espiritual,
ਇਹੁ ਮਨੁ; ਪੰਚ ਤਤ ਕੋ ਜੀਉ ॥
eihu man; panch tat ko jeeo |
Sant Singh KhalsaThis mind is the life of the five elements.
Manmohan SinghThis mind is the life of the five elements of the body.
Manmohan Singh (Punjabi)ਇਹ ਮਨੂਆ ਸਰੀਰ ਦੇ ਪੰਜਾਂ ਅੰਸ਼ਾਂ ਦੀ ਜਿੰਦ-ਜਾਨ ਹੈ।
Fareedkot Teekaਪੁਨਾ ਯਹੀ ਮਨੁ ਪੰਚ ਤਤ ਕੋ ਜੋ ਸਰੀਰ ਹੈ ਤਿਸ ਮੇਂ ਅਧਿਆਸ ਕਰ ਕੇ ਸਰੀਰ ਰੂਪ ਹੋ ਜਾਤਾ ਹੈ, ਵਾ ਪੰਚ ਤਤੋਂ ਕੀ ਸਤੋ ਅੰਸ ਤੇ ਉਤਪਤਿ ਹੂਆ ਹੈ ਇਸ ਤੇ ਪੰਚ ਤਤੋਂ ਕਾ ਜੀਵ ਕਹਾ ਹੈ॥
Prof. Sahib Singh(ਸਰੀਰ ਨਾਲ ਜੁੜ ਕੇ) ਇਹ ਮਨ ਸਰੀਰ-ਰੂਪ ਹੀ ਹੋ ਜਾਂਦਾ ਹੈ (ਭਾਵ, ਆਪਣੇ ਆਪ ਨੂੰ ਸਰੀਰ ਨਾਲੋਂ ਵੱਖਰਾ ਨਹੀਂ ਸਮਝਦਾ, ਆਪਣੇ ਕਰਤੱਬ ਖਾਣਾ-ਪੀਣਾ ਹੀ ਸਮਝਦਾ ਹੈ)।ਪਦ ਅਰਥ ਪੰਚ ਤਤ ਕੋ ਜੀਉ = ਪੰਜ ਤੱਤਾਂ ਦਾ ਜੀਵ, ਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ।
SikhNet (Spanish)Shakti y Shiva, y la mente es la esencia de los cinco elementos.
ਇਹੁ ਮਨੁ ਲੇ; ਜਉ ਉਨਮਨਿ ਰਹੈ ॥
eihu man le; jau unaman rahai |
Sant Singh KhalsaWhen this mind is channeled, and guided to enlightenment,
Manmohan SinghRestraining his mind when man remains in the state of beatitude,
Manmohan Singh (Punjabi)ਆਪਣੇ ਮਨੂਏ ਨੂੰ ਰੋਕ ਕੇ ਜਦ ਆਦਮੀ ਪਰਮ ਪਰਸੰਨਤਾ ਦੀ ਦਸ਼ਾ ਅੰਦਰ ਵਿਚਰਦਾ ਹੈ,
Fareedkot Teekaਜੇ ਕਰ ਇਸ ਮਨ ਕੋ ਲੇ ਕਰ ਅਰਥਾਤ ਵਸ ਕਰ ਕੇ (ਉਨਮਨਿ) ਤੁਰੀਆ ਮੇਂ ਰਹੇ॥
Prof. Sahib Singhਪਰ ਜਦੋਂ ਮਨੁੱਖ ਇਸ ਮਨ ਨੂੰ ਵੱਸ ਵਿਚ ਕਰ ਕੇ ਪੂਰਨ ਖਿੜਾਉ ਵਿਚ ਟਿਕਦਾ ਹੈ,ਪਦ ਅਰਥ ਲੇ = ਲੈ ਕੇ, ਵੱਸ ਵਿਚ ਕਰ ਕੇ। ਜਉ = ਜਦੋਂ। ਉਨਮਨਿ = ਉਨਮਨ ਵਿਚ, ਖਿੜਾਉ ਵਿਚ। ਰਹੈ = ਟਿਕਦਾ ਹੈ।
SikhNet (Spanish)Aquél que lleva su mente a las regiones superiores
ਤਉ; ਤੀਨਿ ਲੋਕ ਕੀ ਬਾਤੈ ਕਹੈ ॥੩੩॥
tau; teen lok kee baatai kahai |33|
Sant Singh Khalsait can describe the secrets of the three worlds. ||33||
Manmohan Singhthen can he tell the secrets of the three worlds.
Manmohan Singh (Punjabi)ਤਦ ਉਹ ਤਿੰਨਾਂ ਜਹਾਨਾਂ ਦੇ ਭੇਤ ਦੱਸ ਸਕਦਾ ਹੈ।
Fareedkot Teekaਤਬ ਤੀਨ ਲੋਕ ਕੀ ਬਾਤਾਂ ਕਹਤਾ ਹੈ ਕਿਆ ਤ੍ਰਿਲੋਕੀ ਮਿਥਿਆ ਹੈ, ਵਾ ਬ੍ਰਹਮ ਰੂਪ ਹੈ, ਵਾ ਦੂਰ ਦਰਸਨ ਆਦਿਕ ਸਿਧੀਆਂ ਪ੍ਰਾਪਤਿ ਹੋਤੀਆਂ ਹੈਂ॥੩੩॥
Prof. Sahib Singhਤਦੋਂ ਉਹ ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀਆਂ ਹੀ ਗੱਲਾਂ ਕਰਦਾ ਹੈ ॥੩੩॥ਪਦ ਅਰਥ ਤਉ = ਤਦੋਂ। ਤੀਨਿ ਲੋਕ ਕੀ ਬਾਤੈ = ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀਆਂ ਗੱਲਾਂ। ਕਹੈ = ਆਖਦਾ ਹੈ ॥੩੩॥
SikhNet (Spanish)y habita ahí, a él, y sólo a él le es revelado el misterio de los tres mundos.(33)
ਯਯਾ. ਜਉ ਜਾਨਹਿ, ਤਉ ਦੁਰਮਤਿ ਹਨਿ; ਕਰਿ ਬਸਿ ਕਾਇਆ ਗਾਉ ॥
yayaa. jau jaaneh, tau duramat han; kar bas kaaeaa gaau |
Sant Singh KhalsaYAYYA: If you know anything, then destroy your evil-mindedness, and subjugate the body-village.
Manmohan SinghY - If Thou know anything, then, destroy thy evil-intellect and subdue thy body hamlet.
Manmohan Singh (Punjabi)ਯ - ਜੇਕਰ ਤੂੰ ਕੁਛ ਸੋਚਦਾ ਸਮਝਦਾ ਹੈ ਤਾਂ ਆਪਣੀ ਖੋਟੀ ਬੁੱਧੀ ਨੂੰ ਨਾਸ ਕਰ ਦੇ ਅਤੇ ਆਪਣੇ ਸਰੀਰ ਦੀ ਬਸਤੀ ਨੂੰ ਕਾਬੂ ਕਰ।
Fareedkot Teekaਯਯੇ ਅਖਰ ਦੁਆਰਾ ਕਹਤੇ ਹੈਂ: ਜਉ ਪਰਮੇਸ੍ਵਰ ਕੋ ਜਾਨਿਆ ਚਾਹੁਤਾ ਹੈਂ ਤਉ ਦੁਰਮਤਿ ਕਾ ਨਾਸ ਕਰ ਔਰ ਦੇਹ ਰੂਪੀ ਗਾਉਂ ਕੋ ਵਸ ਕਰ॥
Prof. Sahib Singh(ਹੇ ਭਾਈ!) ਜੇ ਤੂੰ (ਜੀਵਨ ਦਾ ਸਹੀ ਰਸਤਾ) ਜਾਨਣਾ ਚਾਹੁੰਦਾ ਹੈਂ, ਤਾਂ (ਆਪਣੀ) ਭੈੜੀ ਮੱਤ ਨੂੰ ਮੁਕਾ ਦੇਹ, ਇਸ ਸਰੀਰ (-ਰੂਪ) ਪਿੰਡ ਨੂੰ (ਆਪਣੇ) ਵੱਸ ਵਿਚ ਲਿਆ (ਭਾਵ, ਅੱਖ ਕੰਨ ਆਦਿਕ ਗਿਆਨ-ਇੰਦਰਿਆਂ ਨੂੰ ਵਿਕਾਰਾਂ ਵਲ ਨਾਹ ਜਾਣ ਦੇ)।ਪਦ ਅਰਥ ਜਉ = ਜੇ। ਜਾਨਹਿ = ਤੂੰ ਸਮਝਣਾ ਚਾਹੈਂ, ਤੂੰ ਜੀਵਨ ਦਾ ਸਹੀ ਰਸਤਾ ਜਾਨਣਾ ਚਾਹੇਂ। ਤਉ = ਤਾਂ। ਦੁਰਮਤਿ = ਭੈੜੀ ਬੁੱਧ। ਹਨਿ = ਨਾਸ ਕਰ, ਦੂਰ ਕਰ। ਕਰਿ ਬਸਿ = ਵੱਸ ਵਿਚ ਲਿਆ। ਕਾਇਆ = ਸਰੀਰ। ਗਾਉ = ਪਿੰਡ।
SikhNet (Spanish)Ya yya Sin Sabiduría que erradique la maldad y discipline el cuerpo no se logra nada;
ਰਣਿ ਰੂਤਉ. ਭਾਜੈ ਨਹੀ; ਸੂਰਉ. ਥਾਰਉ ਨਾਉ ॥੩੪॥
ran rootau. bhaajai nahee; soorau. thaarau naau |34|
Sant Singh KhalsaWhen you are engaged in the battle, don't run away; then, you shall be known as a spiritual hero. ||34||
Manmohan SinghBeing engaged in battle, if thou flee not away, thou shalt go by the Name of a hero.
Manmohan Singh (Punjabi)ਯੁਧ ਅੰਦਰ ਰੁੱਝਾ ਹੋਇਆ ਜੇਕਰ ਤੂੰ ਭੱਜੇਗਾ ਨਹੀਂ, ਤੇਰਾ ਨਾਮ ਸੂਰਮਾ ਪੈ ਜਾਵੇਗਾ।
Fareedkot Teekaਰਣ ਮੇਂ ਰੁਕਿਆ ਹੂਆ ਭਾਜੈ ਨਾਹੀਂ, ਤਉ ਤੁਮਾਰਾ ਨਾਮੁ ਸੂਰਮਾ ਹੈ; ਭਾਵ ਜਬ ਕਾਮਾਦਿ ਬਿਕਾਰਾਂ ਕੋ ਜੀਤ ਲੇਵੇ ਤਬ ਸੂਰਮਾ ਹੋਵੈ॥੩੪॥
Prof. Sahib Singh(ਇਸ ਸਰੀਰ ਨੂੰ ਵੱਸ ਵਿਚ ਲਿਆਉਣਾ, ਮਾਨੋ, ਇਕ ਜੁੱਧ ਹੈ) ਜੇ ਤੂੰ ਇਸ ਜੁੱਧ ਵਿਚ ਰੁੱਝ ਕੇ ਭਾਂਜ ਨਾਹ ਖਾ ਜਾਏਂ ਤਾਂ ਹੀ ਤੇਰਾ ਨਾਮ ਸੂਰਮਾ (ਹੋ ਸਕਦਾ) ਹੈ ॥੩੪॥ਪਦ ਅਰਥ ਰਣਿ = ਰਣ ਵਿਚ, ਜੁੱਧ ਵਿਚ। ਰੂਤਉ = ਰੁੱਝਾ ਹੋਇਆ। ਸੂਰਉ = ਸੂਰਮਾ। ਥਾਰਉ = ਤੇਰਾ ॥੩੪॥
SikhNet (Spanish)uno es llamado héroe sólo si estando peleando en una batalla, no la abandona.(34)
ਰਾਰਾ. ਰਸੁ; ਨਿਰਸ ਕਰਿ ਜਾਨਿਆ ॥
raaraa. ras; niras kar jaaniaa |
Sant Singh KhalsaRARRA: I have found tastes to be tasteless.
Manmohan SinghR--The worldly pleasures I have deemed as unpalatable.
Manmohan Singh (Punjabi)ਰ-ਸੰਸਾਰੀ ਖੁਸ਼ੀਆਂ ਨੂੰ ਮੈਂ ਬੇਸੁਆਦੀਆਂ ਕਰਕੇ ਜਾਤਾ ਹੈ।
Fareedkot Teekaਰਾਰੇ ਅਖਰ ਦੁਆਰਾ ਕਹਤੇ ਹੈਂ: ਜੋ ਪਰਮੇਸ੍ਵਰ ਕਾ (ਰਸੁ) ਅਨੰਦ ਥਾ, ਸੋ ਤੋ (ਨਿਰਸ) ਮਾੜਾ ਰਸ ਕਰ ਕੇ ਜਾਨਿਆ ਹੈ॥
Prof. Sahib Singhਜਿਸ ਮਨੁੱਖ ਨੇ ਮਾਇਆ ਦੇ ਸੁਆਦ ਨੂੰ ਫਿੱਕਾ ਜਿਹਾ ਸਮਝ ਲਿਆ ਹੈ,ਪਦ ਅਰਥ ਰਸੁ = ਸੁਆਦ, ਮਾਇਆ ਦਾ ਸੁਆਦ। ਨਿਰਸ = {ਨਿ-ਰਸ} ਫਿੱਕਾ। ਨਿਰਸ ਕਰਿ = ਫਿੱਕਾ ਕਰਕੇ, ਫਿੱਕਾ ਜਿਹਾ। ਜਾਨਿਆ = ਜਾਣ ਲਿਆ ਹੈ, ਸਮਝ ਲਿਆ ਹੈ।
SikhNet (Spanish)Ra ra He encontrado el sabor del sinsabor;
ਹੋਇ ਨਿਰਸ; ਸੁ ਰਸੁ ਪਹਿਚਾਨਿਆ ॥
hoe niras; su ras pahichaaniaa |
Sant Singh KhalsaBecoming tasteless, I have realized that taste.
Manmohan SinghBecoming the spurner of relishes, I have realised that spiritual bliss.
Manmohan Singh (Punjabi)ਸੁਆਦਾ ਦਾ ਤਿਆਗੀ ਹੋ, ਮੈਂ ਉਸ ਰੂਹਾਨੀ ਅਨੰਦ ਨੂੰ ਅਨੁਭਵ ਕਰ ਲਿਆ ਹੈ।
Fareedkot Teekaਔ ਜੋ ਵਿਖੈ ਬਿਨਾਂ ਰਸ ਹੋਣ ਵਾਲੇ ਹੈਂ ਜਿਨ ਕਾ ਮੰਦਰਸੁ ਹੈ ਤਿਸ ਰਸ ਕੋ (ਸੁ ਰਸੁ) ਉਤਮ ਰਸ ਪਹਿਚਾਨਿਆ ਹੈ॥
Prof. Sahib Singhਉਸ ਨੇ ਮਾਇਕ ਚਸਕਿਆਂ ਤੋਂ ਬਚੇ ਰਹਿ ਕੇ ਉਹ ਆਤਮਕ ਆਨੰਦ ਮਾਣ ਲਿਆ ਹੈ।ਪਦ ਅਰਥ ਹੋਇ ਨਿਰਸ = ਨਿਰਸ ਹੋ ਕੇ, ਰਸਾਂ ਤੋਂ ਨਿਰਾਲਾ ਹੋ ਕੇ, ਰਸਾਂ ਤੋਂ ਉਪਰਾਮ ਹੋ ਕੇ, ਮਾਇਕ ਚਸਕਿਆਂ ਤੋਂ ਬਚੇ ਰਹਿ ਕੇ। ਸੁ ਰਸੁ = ਉਹ ਸੁਆਦ, ਉਹ ਆਤਮਕ ਅਨੰਦ। ਪਹਿਚਾਨਿਆ = ਪਛਾਣ ਲਿਆ ਹੈ, ਸਾਂਝ ਪਾ ਲਈ ਹੈ, ਮਾਣ ਲਿਆ ਹੈ
SikhNet (Spanish)probando esta Neutralidad, he entendido cuál es su gozo.
ਇਹ ਰਸ ਛਾਡੇ; ਉਹ ਰਸੁ ਆਵਾ ॥
eih ras chhaadde; uh ras aavaa |
Sant Singh KhalsaAbandoning these tastes, I have found that taste.
Manmohan SinghBy abandoning these temporal savours that spiritual bliss is attained.
Manmohan Singh (Punjabi)ਇਨ੍ਹਾਂ ਸੰਸਾਰੀ ਸੁਆਦਾ ਨੂੰ ਛੱਡਣ ਦੁਆਰਾ ਉਹ ਰੂਹਾਨੀ ਪਰਸੰਨਤਾ ਪਰਾਪਤ ਹੁੰਦੀ ਹੈ।
Fareedkot Teekaਜੇ ਕਰ ਇਹ ਵਿਸੇ ਰਸ ਛਾਡੇ ਤਉ ਵਹੁ ਆਤਮਾਨੰਦ ਰੂਪੀ ਰਸ ਆਵਤਾ ਹੈ॥
Prof. Sahib Singhਜਿਸ ਨੇ ਇਹ (ਦੁਨੀਆ ਵਾਲੇ) ਚਸਕੇ ਛੱਡ ਦਿੱਤੇ ਹਨ, ਉਸ ਨੂੰ ਉਹ (ਪ੍ਰਭੂ ਦੇ ਨਾਮ ਦਾ) ਅਨੰਦ ਪ੍ਰਾਪਤ ਹੋ ਗਿਆ ਹੈ;ਪਦ ਅਰਥ ਆਵਾ = ਆਗਿਆ।
SikhNet (Spanish)Porque aquél que es indiferente al mundo de los sentidos, disfruta del Mundo del Espíritu;
ਉਹ ਰਸੁ ਪੀਆ; ਇਹ ਰਸੁ ਨਹੀ ਭਾਵਾ ॥੩੫॥
auh ras peea; ih ras nahee bhaavaa |35|
Sant Singh KhalsaDrinking in that taste, this taste is no longer pleasing. ||35||
Manmohan SinghBy quaffing, that Nectar this worldly relish remain not pleasing.
Manmohan Singh (Punjabi)ਉਸ ਅੰਮ੍ਰਿਤ ਨੂੰ ਪਾਨ ਕਰਨ ਦੁਆਰਾ ਇਹ ਸੰਸਾਰੀ ਸੁਆਦ ਚੰਗਾ ਨਹੀਂ ਲੱਗਦਾ।
Fareedkot Teekaਜਬ ਵਹੁ ਅਨੰਦ ਪੀਆ ਤਬ ਇਹ ਵਿਖੈ ਰਸ ਨਹੀਂ ਭਾਵਤਾ ਹੈ॥੩੫॥
Prof. Sahib Singh(ਕਿਉਂਕਿ) ਜਿਸ ਨੇ ਉਹ (ਨਾਮ-) ਰਸ ਪੀਤਾ ਹੈ ਉਸ ਨੂੰ ਇਹ (ਮਾਇਆ ਵਾਲਾ) ਸੁਆਦ ਚੰਗਾ ਨਹੀਂ ਲੱਗਦਾ ॥੩੫॥ਪਦ ਅਰਥ ਭਾਵਾ = ਚੰਗਾ ਲੱਗਾ ॥੩੫॥
SikhNet (Spanish)aquél que disfruta de Dios, encuentra insípidos los placeres del mundo de Maya.(35)
ਲਲਾ; ਐਸੇ ਲਿਵ ਮਨੁ ਲਾਵੈ ॥
lalaa; aise liv man laavai |
Sant Singh KhalsaLALLA: Embrace such love for the Lord in your mind,
Manmohan SinghL - Man ought to imbibe such love for God in his mind,
Manmohan Singh (Punjabi)ਲ - ਆਪਣੇ ਚਿੱਤ ਅੰਦਰ ਆਦਮੀ ਨੂੰ ਰੱਬ ਨਾਲ ਇਹੋ ਜਿਹਾ ਪਿਆਰ ਪਾਉਣਾ ਚਾਹੀਦਾ ਹੈ,
Fareedkot Teekaਲਲੇ ਅਖਰ ਦੁਆਰਾ ਕਹਤੇ ਹੈਂ: ਐਸੇ ਮਨ ਕੀ (ਲਿਵ) ਬ੍ਰਿਤੀ ਪਰਮੇਸ੍ਵਰ ਮੇਂ ਲਾਵੈ॥
Prof. Sahib Singhਜੇ (ਕਿਸੇ ਮਨੁੱਖ ਦਾ) ਮਨ ਅਜਿਹੀ ਇਕਾਗ੍ਰਤਾ ਨਾਲ (ਪ੍ਰਭੂ ਦੀ ਯਾਦ ਵਿਚ) ਬਿਰਤੀ ਜੋੜ ਲਏ,ਪਦ ਅਰਥ ਐਸੇ = ਅਜਿਹੇ ਤਰੀਕੇ ਨਾਲ। ਲਿਵ ਲਾਵੈ = ਸੁਰਤ ਜੋੜੇ, ਬਿਰਤੀ ਜੋੜੇ।
SikhNet (Spanish)La lla Uno debería de entonar su ser en Dios,
ਅਨਤ ਨ ਜਾਇ; ਪਰਮ ਸਚੁ ਪਾਵੈ ॥
anat na jaae; param sach paavai |
Sant Singh Khalsathat you shall not have to go to any other; you shall attain the supreme truth.
Manmohan Singhthat he goes not to another and obtains the Supreme Truth.
Manmohan Singh (Punjabi)ਕਿ ਉਹ ਕਿਸੇ ਹੋਰਸ ਕੋਲ ਨਾਂ ਜਾਵੇ ਅਤੇ ਮਹਾਨ ਸੱਚ ਨੂੰ ਪਰਾਪਤ ਹੋਵੇ।
Fareedkot Teekaਜੋ ਔਰ ਅਸਥਾਨ ਮੇਂ ਨ ਜਾਵੈ ਤਉ ਪਰਮ ਸੁਖ ਅਰਥਾਤ ਸਭ ਤੇ ਅਧਿਕ ਸੁਖ ਕੋ ਪਾਵਤਾ ਹੈ॥
Prof. Sahib Singhਕਿ ਕਿਸੇ ਹੋਰ ਪਾਸੇ ਵਲ ਨਾਹ ਭਟਕੇ ਤਾਂ ਉਸ ਨੂੰ ਸਭ ਤੋਂ ਉੱਚਾ ਤੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ;ਪਦ ਅਰਥ ਅਨਤ = {अन्यत्र} ਕਿਸੇ ਹੋਰ ਥਾਂ। ਨ ਜਾਇ = ਨਾਹ ਜਾਵੇ, ਨਾਹ ਭਟਕੇ। ਪਰਮ = ਸਭ ਤੋਂ ਉੱਚਾ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਪਾਵੈ = ਪ੍ਰਾਪਤ ਕਰ ਲੈਂਦਾ ਹੈ, ਲੱਭ ਲੈਂਦਾ ਹੈ।
SikhNet (Spanish)y sin ir con nadie más, obtener el Estado Elevado de Verdad.
ਅਰੁ ਜਉ ਤਹਾ; ਪ੍ਰੇਮ ਲਿਵ ਲਾਵੈ ॥
ar jau tahaa; prem liv laavai |
Sant Singh KhalsaAnd if you embrace love and affection for Him there,
Manmohan SinghAnd If, there in, he embraces love and affection for Him,
Manmohan Singh (Punjabi)ਅਤੇ ਜੇਕਰ ਉਥੇ, ਉਹ ਉਸ ਲਈ ਪਿਆਰ ਤੇ ਪ੍ਰੀਤ ਪੈਦਾ ਕਰ ਲਵੇ,
Fareedkot Teekaਔਰ ਜੋ ਤਿਸ ਅਧਿਕ ਆਤਮਾਨੰਦ ਮੇਂ ਪ੍ਰੇਮ ਕਰ ਕੇ ਬ੍ਰਿਤੀ ਕੋ ਲਗਾਵੈ॥
Prof. Sahib Singhਅਤੇ ਜੇ ਉਸ ਲਿਵ ਦੀ ਹਾਲਤ ਵਿਚ ਪ੍ਰੇਮ ਦੀ ਤਾਰ ਲਾ ਦੇਵੇ (ਭਾਵ, ਇਕ-ਤਾਰ ਮਗਨ ਰਹੇ)ਪਦ ਅਰਥ ਅਰੁ = ਅਤੇ। ਜਉ = ਜੇ। ਤਹਾ = ਉਸ ਲਿਵਲੀਨਤਾ ਵਿਚ। ਪ੍ਰੇਮ ਲਿਵ = ਪ੍ਰੇਮ ਦੀ ਤਾਰ।
SikhNet (Spanish)Aquél quien ama a su Dios, y se apoya sólo en Él,
ਤਉ ਅਲਹ ਲਹੈ; ਲਹਿ ਚਰਨ ਸਮਾਵੈ ॥੩੬॥
tau alah lahai; leh charan samaavai |36|
Sant Singh Khalsathen you shall obtain the Lord; obtaining Him, you shall be absorbed in His Feet. ||36||
Manmohan Singhhe attains the Lord and obtaining Him becomes absorbed in His Feet.
Manmohan Singh (Punjabi)ਉਹ ਸੁਆਮੀ ਨੂੰ ਪਰਾਪਤ ਕਰ ਲੈਦਾ ਹੈ ਅਤੇ ਪਰਾਪਤ ਕਰ ਕੇ ਉਸ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਤਉ (ਅਲਹ) ਪਰਮੇਸ੍ਵਰ ਕੋ ਜਾਣੇ (ਲਹਿ) ਜਾਨ ਕਰ ਉਸੀ (ਚਰਨ) ਆਸਰਾ ਰੂਪ ਮੇਂ ਸਮਾਵੈ॥੩੬॥
Prof. Sahib Singhਤਾਂ ਉਸ ਅਲੱਗ ਪ੍ਰਭੂ ਨੂੰ ਉਹ ਲੱਭ ਲੈਂਦਾ ਹੈ ਤੇ ਲੱਭ ਕੇ ਸਦਾ ਲਈ ਉਸ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ॥੩੬॥ਪਦ ਅਰਥ ਤਉ = ਤਾਂ। ਅਲਹ = ਅਲੱਭ ਪ੍ਰਭੂ। ਲਹੈ = ਲੱਭ ਲੈਂਦਾ ਹੈ। ਲਹਿ = ਲੱਭ ਕੇ। ਸਮਾਵੈ = ਸਦਾ ਲਈ ਟਿਕਿਆ ਰਹਿੰਦਾ ਹੈ ॥੩੬॥
SikhNet (Spanish)Lo conoce, y conociéndolo, se inmerge en Su Presencia.(36)
ਵਵਾ. ਬਾਰ; ਬਾਰ; ਬਿਸਨ ਸਮ੍ਹਾਰਿ ॥
vavaa. baar; baar; bisan samhaar |
Sant Singh KhalsaWAWA: Time and time again, dwell upon the Lord.
Manmohan SinghW - Over and over again think of thy Master.
Manmohan Singh (Punjabi)ਵ - ਬਾਰੰਬਾਰ ਆਪਣੇ ਮਾਲਕ ਨੂੰ ਯਾਦ ਕਰ।
Fareedkot Teekaਵਵੇ ਅਖਰ ਦੁਆਰਾ ਕਹਤੇ ਹੈਂ: ਬਾਰੰਬਾਰ ਵਾ ਰੋਮ ਰੋਮ ਮੇਂ ਬਿਸਨ ਕੋ (ਸਮਾਰਿ) ਸਮਾਲ ਅਰਥਾਤ ਯਾਦ ਕਰ॥
Prof. Sahib Singh(ਹੇ ਭਾਈ!) ਸਦਾ ਪ੍ਰਭੂ ਨੂੰ (ਆਪਣੇ ਹਿਰਦੇ ਵਿਚ) ਯਾਦ ਰੱਖ ਕੇ-ਪਦ ਅਰਥ ਬਾਰ ਬਾਰ = ਮੁੜ ਮੁੜ, ਹਰ ਵੇਲੇ। ਸਮ੍ਹਾਰਿ = ਚੇਤੇ ਕਰ, ਸੰਭਾਲ, ਯਾਦ ਕਰ।
SikhNet (Spanish)Va va Contempla a tu Dios una y otra vez,
ਬਿਸਨ ਸੰਮ੍ਹਾਰਿ; ਨ ਆਵੈ ਹਾਰਿ ॥
bisan samhaar; na aavai haar |
Sant Singh KhalsaDwelling upon the Lord, defeat shall not come to you.
Manmohan SinghBy remembering God, defeat shall not come to thee.
Manmohan Singh (Punjabi)ਰੱਬ ਦੇ ਚੇਤੇ ਕਰਨ ਦੁਆਰਾ ਤੈਨੂੰ ਸ਼ਿਕਸਤ ਨਹੀਂ ਆਏਗੀ।
Fareedkot Teekaਕਿਯੋਂਕਿ ਬਿਸਨ ਕੇ ਯਾਦ ਕਰਨੇ ਸੇ ਹਾਰ ਨਹੀਂ ਆਵੈਗੀ, ਅਰਥਾਤ ਜਨਮ ਮਰਨ ਜੀਤਾ ਜਾਵੇਗਾ॥
Prof. Sahib Singh(ਜੀਵ ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਨਹੀਂ ਆਉਂਦਾ।ਪਦ ਅਰਥ ਸੰਮ੍ਹਾਰਿ = ਸੰਭਾਲ ਕੇ, ਯਾਦ ਕਰ ਕੇ, ਸਿਮਰਿਆਂ। ਹਾਰਿ = ਹਾਰ ਕੇ, ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ।
SikhNet (Spanish)porque contemplándolo, uno gana la batalla de la vida.
ਬਲਿ; ਬਲਿ; ਜੇ ਬਿਸਨਤਨਾ, ਜਸੁ ਗਾਵੈ ॥
bal; bal; je bisanatanaa, jas gaavai |
Sant Singh KhalsaI am a sacrifice, a sacrifice to those, who sing the praises of the Saints, the sons of the Lord.
Manmohan SinghI am devoted and a sacrifice unto those, who sing the praise of Lord's sons.
Manmohan Singh (Punjabi)ਮੈਂ ਸਦਕੇ ਤੇ ਕੁਰਬਾਨ ਹਾਂ ਉਨ੍ਹਾਂ ਉਤੋਂ ਜੋ ਸਾਈਂ ਦੇ ਪੁੱਤ੍ਰਾਂ ਦੀ ਕੀਰਤੀ ਗਾਇਨ ਕਰਦੇ ਹਨ।
Fareedkot Teekaਤਿਨ ਕੇ ਮਨ ਤਨ ਕਰ ਵਾਰਨੇ ਜਾਈਏ ਜੋ ਬਿਸਨੂ ਨੇ ਰਾਮ ਕ੍ਰਿਸ੍ਨ ਆਦੀ ਸਰੀਰ ਧਾਰਨ ਕੀਏ ਹੈਂ, ਜੋ ਤਿਨ ਕੇ ਗੁਣੋਂ ਕੋ ਗਾਵਤਾ ਹੈ॥
Prof. Sahib Singhਮੈਂ ਉਸ ਭਗਤ ਜਨ ਤੋਂ ਸਦਕੇ ਹਾਂ ਜੋ ਪ੍ਰਭੂ ਦੇ ਗੁਣ ਗਾਂਦਾ ਹੈ।ਪਦ ਅਰਥ ਬਲਿ ਬਲਿ = ਸਦਕੇ। ਬਿਸਨ ਤਨਾ = ਵਿਸ਼ਨੂ ਦਾ ਪੁਤਰ, ਪ੍ਰਭੂ ਦਾ ਭਗਤ।
SikhNet (Spanish)Yo ofrezco mi ser en sacrificio a aquél que canta las Alabanzas de los Santos del Señor.
ਵਿਸਨ ਮਿਲੇ; ਸਭ ਹੀ ਸਚੁ ਪਾਵੈ ॥੩੭॥
visan mile; sabh hee sach paavai |37|
Sant Singh KhalsaMeeting the Lord, total Truth is obtained. ||37||
Manmohan SinghBy meeting God, the entire truth is obtained.
Manmohan Singh (Punjabi)ਵਾਹਿਗੁਰੂ ਨੂੰ ਭੇਟਣ ਦੁਆਰਾ ਸਮੂਹ ਸੱਚ ਹਾਸਲ ਹੁੰਦਾ ਹੈ।
Fareedkot Teekaਅਰੁ ਸਭ ਹੀ ਗੁਣ ਗਾਵਣੇ ਵਾਲੇ ਬਿਸਨੂ ਕੇ ਸਾਥ ਮਿਲਤੇ ਹੈਂ ਅਰੁ (ਸਚੁ) ਆਤਮ ਸੁਖੁ ਪਾਵਤੇ ਹੈਂ॥੩੭॥
Prof. Sahib Singhਪ੍ਰਭੂ ਨੂੰ ਮਿਲ ਕੇ ਉਹ ਹਰ ਥਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਹੀ ਵੇਖਦਾ ਹੈ ॥੩੭॥ਪਦ ਅਰਥ ਮਿਲੇ = ਮਿਲਿ, ਮਿਲ ਕੇ। ਸਭ ਹੀ = ਹਰ ਥਾਂ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ ॥੩੭॥
* ਨੋਟ: ਅੰਞਾਣਾ ਬਾਲ ਆਪਣੇ ਪਿਤਾ ਦੀ ਗੋਦ ਵਿਚ, ਪਿਤਾ ਦੀ ਉਂਗਲੀ ਫੜ ਕੇ ਬੇਫ਼ਿਕਰ ਰਹਿੰਦਾ ਹੈ ਤੇ ਪਿਤਾ ਨੂੰ ਹੀ ਰਾਖਾ ਸਮਝਦਾ ਹੈ। ਇਸੇ ਤਰ੍ਹਾਂ ਪ੍ਰਭੂ ਦੀ ਬੰਦਗੀ ਕਰਨ ਵਾਲੇ ਬੰਦੇ ਪ੍ਰਭੂ ਨੂੰ ਆਪਣਾ ਰਾਖਾ ਜਾਣਦੇ ਹਨ, ਤਾਹੀਏਂ ਇਥੇ ਭਗਤ ਜਨਾਂ ਨੂੰ ਪ੍ਰਭੂ ਦੇ ਪੁੱਤਰ ਆਖਿਆ ਹੈ।
SikhNet (Spanish)Aquél que se encuentra con su Dios, le es revelada la Verdad entera. (37)
ਵਾਵਾ. ਵਾਹੀ ਜਾਨੀਐ; ਵਾ ਜਾਨੇ ਇਹੁ ਹੋਇ ॥
vaavaa. vaahee jaaneeai; vaa jaane ihu hoe |
Sant Singh KhalsaWAWA: Know Him. By knowing Him, this mortal becomes Him.
Manmohan SinghW - Know Him, by knowing Him, this man becomes as He is.
Manmohan Singh (Punjabi)ਵ - ਉਸ ਨੂੰ ਅਨੁਭਵ ਕਰ। ਉਸ ਨੂੰ ਅਨੁਭਵ ਕਰਨ ਦੁਆਰਾ, ਇਹ ਇਨਸਾਨ ਉਸ ਵਰਗਾ ਹੋ ਜਾਂਦਾ ਹੈ।
Fareedkot Teekaਵਵੇ ਅਖਰ ਦੁਆਰਾ ਕਹਤੇ ਹੈਂ: (ਵਾਹੀ) ਉਸ ਬਿਸਨ ਕੋ ਜਾਨੀਏ, ਕਿਉਂਕਿ ਉਸ ਬਿਸਨੂ ਕੇ ਜਾਨਣੇ ਸੇ ਇਹ ਜੀਵ ਬਿਸਨ ਰੂਪ ਹੋ ਜਾਤਾ ਹੈ॥
Prof. Sahib Singh(ਹੇ ਭਾਈ!) ਉਸ ਪ੍ਰਭੂ ਨਾਲ ਹੀ ਜਾਣ-ਪਛਾਣ ਕਰਨੀ ਚਾਹੀਦੀ ਹੈ। ਉਸ ਪ੍ਰਭੂ ਨਾਲ ਸਾਂਝ ਪਾਇਆਂ ਇਹ ਜੀਵ (ਉਸ ਪ੍ਰਭੂ ਦਾ ਰੂਪ ਹੀ) ਹੋ ਜਾਂਦਾ ਹੈ।ਪਦ ਅਰਥ ਵਾ ਹੀ = ਉਸ (ਪ੍ਰਭੂ) ਨੂੰ ਹੀ। ਜਾਨੀਐ = ਸਮਝੀਏ, ਜਾਣ-ਪਛਾਣ ਪਾਈਏ, ਸਾਂਝ ਪਾਣੀ ਚਾਹੀਦੀ ਹੈ। ਵਾ = ਉਸ (ਪ੍ਰਭੂ) ਨੂੰ। ਜਾਨੇ = ਜਾਣਿਆਂ, ਸਾਂਝ ਪਾਇਆਂ। ਇਹੁ = ਇਹ ਜੀਵ।
SikhNet (Spanish)Va va Conoce a tu Dios, porque conociéndolo, uno se vuelve Uno con Él.
ਇਹੁ ਅਰੁ ਓਹੁ. ਜਬ ਮਿਲੈ; ਤਬ ਮਿਲਤ. ਨ ਜਾਨੈ ਕੋਇ ॥੩੮॥
eihu ar ohu. jab milai; tab milat. na jaanai koe |38|
Sant Singh KhalsaWhen this soul and that Lord are blended, then, having been blended, they cannot be known separately. ||38||
Manmohan SinghWhen this soul and that Lord are blended, then after union none can distinguish them.
Manmohan Singh (Punjabi)ਜਦ ਇਹ ਆਤਮਾ ਤੇ ਉਹ ਸੁਆਮੀ ਅਭੇਦ ਹੋ ਜਾਂਦੇ ਹਨ, ਤਦ ਮਿਲਾਪ ਮਗਰੋਂ ਕੋਈ ਭੀ ਉਨ੍ਹਾਂ ਨੂੰ ਅੱਡਰਾ ਨਹੀਂ ਜਾਣ ਸਕਦਾ।
Fareedkot Teekaਇਹ ਜੀਵ ਔਰ ਓਹੁ ਈਸ੍ਵਰ ਦੋਨੋਂ ਜਬ ਮਿਲੈ ਤਬ ਮਿਲਨੇ ਕੇ ਉਪਰਾਂਤਿ ਭਿੰਨ ਭਿੰਨ ਕਰ ਕੇ ਕੋਈ ਨਹੀਂ ਜਾਨੇਗਾ। ਜੈਸੇ- ਨਦੀ ਨਾਲੇ ਸਮੁੰਦ੍ਰ ਮੇਂ ਪੜੇ ਹੂਏ ਭਿੰਨ ਭਿੰਨ ਨਹੀਂ ਜਾਨੇ ਜਾਤੇ ਹੈਂ॥੩੮॥
Prof. Sahib Singhਜਦੋਂ ਇਹ ਜੀਵ ਤੇ ਉਹ ਪ੍ਰਭੂ ਇਕ-ਰੂਪ ਹੋ ਜਾਂਦੇ ਹਨ, ਤਾਂ ਇਹਨਾਂ ਮਿਲਿਆਂ ਨੂੰ ਕੋਈ ਹੋਰ ਨਹੀਂ ਸਮਝ ਸਕਦਾ (ਭਾਵ, ਫਿਰ ਕੋਈ ਹੋਰ ਇਹਨਾਂ ਮਿਲਿਆਂ ਵਿਚ ਵਿੱਥ ਨਹੀਂ ਲੱਭ ਸਕਦਾ) ॥੩੮॥ਪਦ ਅਰਥ ਓਹੁ = ਉਹ ਪ੍ਰਭੂ। ਅਰੁ = ਅਤੇ ॥੩੮॥
SikhNet (Spanish)Cuando Dios te encuentra, entonces no hay ninguna diferencia entre tú y Él. (38)
ਸਸਾ; ਸੋ ਨੀਕਾ ਕਰਿ ਸੋਧਹੁ ॥
sasaa; so neekaa kar sodhahu |
Sant Singh KhalsaSASSA: Discipline your mind with sublime perfection.
Manmohan SinghS--Discipline the mind perfectly well.
Manmohan Singh (Punjabi)ਸ-ਉਸ ਮਨ ਦੀ ਪੂਰੀ ਤਰ੍ਹਾਂ ਤਾੜਨਾ ਕਰ।
Fareedkot Teekaਸਸੇ ਅਖਰ ਦੁਆਰਾ ਕਹਤੇ ਹੈਂ: ਉਸ ਪਰਮੇਸ੍ਵਰ ਕੋ (ਨੀਕਾ) ਭਲੀ ਪ੍ਰਕਾਰ ਕਰ ਕੇ (ਸੋਧਹੁ) ਵਿਚਾਰੋ॥
Prof. Sahib Singhਚੰਗੀ ਤਰ੍ਹਾਂ ਉਸ ਪਰਮਾਤਮਾ ਦੀ ਸੰਭਾਲ ਕਰੋ।ਪਦ ਅਰਥ ਸੋ = ਉਸ ਪ੍ਰਭੂ ਨੂੰ। ਨੀਕਾ ਕਰਿ = ਚੰਗੀ ਤਰ੍ਹਾਂ। ਸੋਧਹੁ = ਸੰਭਾਲ ਕਰੋ, ਯਾਦ ਕਰੋ।
SikhNet (Spanish)Sa ssa Disciplina perfectamente tu mente,
ਘਟ ਪਰਚਾ ਕੀ; ਬਾਤ ਨਿਰੋਧਹੁ ॥
ghatt parachaa kee; baat nirodhahu |
Sant Singh KhalsaRefrain from that talk which attracts the heart.
Manmohan SinghRetrain thyself from every talk, which allures the mind.
Manmohan Singh (Punjabi)ਆਪਣੇ ਆਪ ਨੂੰ ਹਰ ਇਕ ਗੱਲ ਤੋਂ ਰੋਕ ਜੋ ਮਨ ਨੂੰ ਵਰਗਲਾਉਂਦੀ ਹੈ।
Fareedkot Teekaਰਿਦੇ ਪਰਚਾਵਣੇ ਕੀ ਜੋ ਬਾਹਜ ਮੁਖੀ ਬਾਤਾਂ ਹੈਂ ਤਿਨ ਸੇ ਮਨ ਕੋ ਰੋਕਉ॥
Prof. Sahib Singhਆਪਣੇ ਮਨ ਨੂੰ ਉਹਨਾਂ ਬਚਨਾਂ ਵਿਚ ਲਿਆ ਕੇ ਜੋੜੋ, ਜਿਨ੍ਹਾਂ ਕਰਕੇ ਇਹ ਮਨ ਪਰਮਾਤਮਾ ਵਿਚ ਪਰਚ ਜਾਏ।ਪਦ ਅਰਥ ਪਰਚਾ = (skt. परिचय) ਮਿੱਤ੍ਰਤਾ, ਸਾਂਝ। ਬਾਤ = ਗੱਲਾਂ। ਨਿਰੋਧਹੁ = ਰੋਕੋ, ਟਿਕਾਓ।
SikhNet (Spanish)y así contrólala para que esté complacida con tu ser interior.
ਘਟ ਪਰਚੈ; ਜਉ ਉਪਜੈ ਭਾਉ ॥
ghatt parachai; jau upajai bhaau |
Sant Singh KhalsaThe heart is attracted, when love wells up.
Manmohan SinghWhen love for God springs up, the mind is pleased,
Manmohan Singh (Punjabi)ਜਦ ਹਰੀ ਦਾ ਪ੍ਰੇਮ ਉਤਪੰਨ ਹੋ ਜਾਂਦਾ ਹੈ ਤਾਂ ਮਨ ਪਰਸੰਨ ਹੋ ਜਾਂਦਾ ਹੈ,
Fareedkot Teekaਜਬ ਅਪਨੇ ਰਿਦੇ ਕੇ ਬੀਚ ਆਤਮਾ ਪਰਚੇ ਕਾ ਪ੍ਰੇਮ ਉਪਜੈ॥
Prof. Sahib Singhਪ੍ਰਭੂ ਵਿਚ ਮਨ ਪਰਚਿਆਂ ਜਦੋਂ (ਅੰਦਰ) ਪ੍ਰੇਮ ਪੈਦਾ ਹੁੰਦਾ ਹੈ,ਪਦ ਅਰਥ ਘਟ = ਹਿਰਦਾ, ਮਨ। ਜਉ = ਜਦੋਂ। ਭਾਉ = ਪਿਆਰ।
SikhNet (Spanish)Sabe que en tal Estado en donde el Amor del Señor brota,
ਪੂਰਿ ਰਹਿਆ ਤਹ; ਤ੍ਰਿਭਵਣ ਰਾਉ ॥੩੯॥
poor rahiaa teh; tribhavan raau |39|
Sant Singh KhalsaThe King of the three worlds is perfectly pervading and permeating there. ||39||
Manmohan Singhand therein the king of three worlds remains fully pervading.
Manmohan Singh (Punjabi)ਅਤੇ ਉਥੇ ਤਿੰਨਾਂ ਜਹਾਨਾ ਦਾ ਰਾਜਾ ਪਰੀਪੂਰਨ ਰਹਿੰਦਾ ਹੈ।
Fareedkot Teekaਤਬ ਤ੍ਰਿਭਵਣ ਕਾ ਰਾਜਾ ਜੋ ਵਾਹਿਗੁਰੂ ਹੈ ਤਿਸ ਕੋ (ਤਹ) ਤਹਾਂ ਅੰਤਹਕਰਣ ਮੇਂ ਹੀ ਬਿਆਪਿਆ ਜਾਨ ਲੇਈਤਾ ਹੈ॥੩੯॥
Prof. Sahib Singhਤਾਂ ਉਸ ਅਵਸਥਾ ਵਿਚ ਤਿੰਨਾਂ ਭਵਨਾਂ ਦਾ ਮਾਲਕ-ਪਰਮਾਤਮਾ ਹੀ (ਹਰ ਥਾਂ) ਵਿਆਪਕ ਦਿੱਸਦਾ ਹੈ ॥੩੯॥ਪਦ ਅਰਥ ਤਹ = ਉਸ ਅਵਸਥਾ ਵਿਚ। ਤ੍ਰਿਭਵਣ ਰਾਉ = ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ॥੩੯॥
SikhNet (Spanish)ahí, el Señor de los tres mundos habita. (39)
ਖਖਾ ਖੋਜਿ ਪਰੈ; ਜਉ ਕੋਈ ॥
khakhaa khoj parai; jau koee |
Sant Singh KhalsaKHAKHA: Anyone who seeks Him, and by seeking Him,
Manmohan SinghKh - Any one who searches Him,
Manmohan Singh (Punjabi)ਖ - ਜੋ ਕੋਈ ਉਸ ਨੂੰ ਢੁੰਡੇ,
Fareedkot Teekaਖਖੇ ਅਖਰ ਦੁਆਰਾ ਕਹਤੇ ਹੈਂ: ਜੋ ਕੋਈ ਵਾਹਿਗੁਰੂ ਕੇ (ਖੋਜਿ) ਰਸਤੇ ਮੇਂ ਪੜ ਜਾਵੈ॥
Prof. Sahib Singhਜੇ ਕੋਈ ਮਨੁੱਖ ਪਰਮਾਤਮਾ ਦੀ ਭਾਲ ਵਿਚ ਰੁੱਝ ਜਾਏ,ਪਦ ਅਰਥ ਖੋਜਿ ਪਰੈ = ਭਾਲ ਵਿਚ ਰੁੱਝ ਜਾਏ। ਜਉ = ਜੇ। ਖੋਜੈ = ਲੱਭ ਲਏ।
SikhNet (Spanish)Kha kha Si uno va a buscar a Dios,
ਜੋ ਖੋਜੈ; ਸੋ. ਬਹੁਰਿ ਨ ਹੋਈ ॥
jo khojai; so. bahur na hoee |
Sant Singh Khalsafinds Him, shall not be born again.
Manmohan Singhand he, who by searching finds Him, is not born again.
Manmohan Singh (Punjabi)ਅਤੇ ਜੋ ਕੋਈ ਉਸ ਨੂੰ ਢੂਡ ਲੈਦਾ ਹੈ, ਉਹ ਮੁੜ ਕੇ ਨਹੀਂ ਜੰਮਦਾ।
Fareedkot Teekaਅਰ ਰਸਤਾ ਪਾਇ ਕਰ ਬੀਚਾਰੇ, ਸੋ ਪੁਨਾ ਭਿੰਨ ਆਪ ਕੁਛ ਨਹੀਂ ਹੋਤਾ ਹੈ॥☬ਪ੍ਰਸ਼ਨ: ਰਸਤੇ ਮੇਂ ਕੈਸੇ ਪਰੇ?
Prof. Sahib Singh(ਇਸ ਤਰ੍ਹਾਂ) ਜੋ ਭੀ ਮਨੁੱਖ ਪ੍ਰਭੂ ਨੂੰ ਲੱਭ ਲੈਂਦਾ ਹੈ ਉਹ ਮੁੜ ਜੰਮਦਾ ਮਰਦਾ ਨਹੀਂ।ਪਦ ਅਰਥ ਸੋ = ਉਹ ਮਨੁੱਖ। ਬਹੁਰਿ = ਮੁੜ। ਨ ਹੋਈ = ਨਹੀਂ ਜੰਮਦਾ (ਮਰਦਾ)।
SikhNet (Spanish)y busca con todo su corazón, no encarnará más.
ਖੋਜ ਬੂਝਿ; ਜਉ ਕਰੈ ਬੀਚਾਰਾ ॥
khoj boojh; jau karai beechaaraa |
Sant Singh KhalsaWhen someone seeks Him, and comes to understand and contemplate Him,
Manmohan SinghWhen man searches, knows and meditates upon the Lord,
Manmohan Singh (Punjabi)ਜਦ ਇਨਸਾਨ ਸੁਆਮੀ ਨੂੰ ਢੁਡਦਾ, ਸਮਝਦਾ ਅਤੇ ਉਸ ਦਾ ਸਿਮਰਨ ਕਰਦਾ ਹੈ,
Fareedkot Teekaਜੋ ਗੁਰੋਂ ਸੇ ਰਸਤਾ ਪੂਛ ਕਰ ਵਿਚਾਰ ਕਰੇ॥
Prof. Sahib Singhਜੋ ਕੋਈ ਜੀਵ ਪ੍ਰਭੂ ਦੇ ਗੁਣਾਂ ਨੂੰ ਸਮਝ ਕੇ ਉਹਨਾਂ ਨੂੰ ਮੁੜ ਮੁੜ ਚੇਤੇ ਕਰਦਾ ਹੈ,ਪਦ ਅਰਥ ਖੋਜ = ਲੱਛਣ, ਨਿਸ਼ਾਨ। ਬੂਝਿ = ਸਮਝ ਕੇ। ਜਉ = ਜੇ (ਕੋਈ)। ਬੀਚਾਰ = ਪ੍ਰਭੂ ਦੇ ਗੁਣਾਂ ਦੀ ਬੀਚਾਰ।
SikhNet (Spanish)Aquél que busca, encuentra, y si medita en ese encuentro,
ਤਉ ਭਵਜਲ ਤਰਤ; ਨ ਲਾਵੈ ਬਾਰਾ ॥੪੦॥
tau bhavajal tarat; na laavai baaraa |40|
Sant Singh Khalsathen he crosses over the terrifying world-ocean in an instant. ||40||
Manmohan Singhthen he crosses the frightful world-ocean without delay.
Manmohan Singh (Punjabi)ਤਦ ਉਸ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੁੰਦਿਆਂ ਦੇਰ ਨਹੀਂ ਲੱਗਦੀ ਹੈ।
Fareedkot Teekaਤੌ ਸੰਸਾਰ ਸਮੁੰਦ੍ਰ ਸੇ ਤਰਤਾ ਡੇਰ ਨਹੀਂ ਲਾਵਤਾ॥੪੦॥
Prof. Sahib Singhਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਦਿਆਂ ਚਿਰ ਨਹੀਂ ਲਾਂਦਾ ॥੪੦॥ਪਦ ਅਰਥ ਭਵਜਲ = ਸੰਸਾਰ-ਸਮੁੰਦਰ। ਬਾਰ = ਦੇਰ ॥੪੦॥
SikhNet (Spanish)en un instante logra nadar a través del mar de las existencias. (40)
ਸਸਾ; ਸੋ ਸਹ ਸੇਜ ਸਵਾਰੈ ॥
sasaa; so seh sej savaarai |
Sant Singh KhalsaSASSA: The bed of the soul-bride is adorned by her Husband Lord;
Manmohan SinghS - That maid, whose couch, He (the Spouse) adorns with His presence,
Manmohan Singh (Punjabi)ਸ - ਉਹ ਸਖੀ, ਜਿਸ ਦੇ ਪਲੰਘ ਨੂੰ ਉਹ ਕੰਤ ਆਪਣੀ ਹਾਜ਼ਰੀ ਨਾਲ ਸੁਸ਼ੋਭਤ ਕਰਦਾ ਹੈ,
Fareedkot Teekaਸਸੇ ਅਖਰ ਦੁਆਰਾ ਕਹਤੇ ਹੈਂ: ਸੋ ਭਰਤਾ ਪਰਮੇਸ੍ਵਰ ਕੀ ਪ੍ਰਾਪਤੀ ਕੇ ਵਾਸਤੇ ਅੰਤਹਕਰਣ ਰੂਪੀ ਸੇਜਾ ਸਵਾਰੇ॥
Prof. Sahib Singhਉਹ (ਜੀਵ-ਇਸਤ੍ਰੀ ਆਪਣੀ ਹਿਰਦਾ-ਰੂਪ) ਖਸਮ-ਪ੍ਰਭੂ ਦੀ ਸੇਜ ਸਵਾਰਦੀ ਹੈ,ਪਦ ਅਰਥ ਸਹ ਸੇਜ = ਖਸਮ ਦੀ ਸੇਜ, (ਜੀਵ-ਇਸਤ੍ਰੀ ਦਾ ਹਿਰਦਾ ਜੋ ਪ੍ਰਭੂ-) ਖਸਮ ਦੀ ਸੇਜ (ਹੈ)। ਸੋ = ਉਹ (ਸਖੀ)।
SikhNet (Spanish)Sa ssa La verdadera novia es aquélla cuya alcoba la decora el Señor con Su Presencia.
ਸੋਈ ਸਹੀ; ਸੰਦੇਹ ਨਿਵਾਰੈ ॥
soee sahee; sandeh nivaarai |
Sant Singh Khalsaher skepticism is dispelled.
Manmohan Singhshe stills her scepticism.
Manmohan Singh (Punjabi)ਉਹ ਆਪਣੇ ਸ਼ਕ-ਸ਼ੁਭੇ ਨੂੰ ਦੂਰ ਕਰ ਦਿੰਦੀ ਹੈ।
Fareedkot Teekaਜੋ ਜਗ੍ਯਾਸੂ ਰੂਪ ਸਖੀ ਸੰਸੇ ਨਵਿਰਤ ਕਰਤੀ ਹੈ॥
Prof. Sahib Singhਉਹੀ (ਜੀਵ-) ਸਖੀ (ਆਪਣੇ ਮਨ ਦੇ) ਸੰਸੇ ਦੂਰ ਕਰਦੀ ਹੈ,ਪਦ ਅਰਥ ਸੋਈ ਸਹੀ = ਉਹੀ ਸਖੀ। ਸੰਦੇਹ = ਸ਼ੱਕ, ਸੰਸਾ, ਭਰਮ। ਨਿਵਾਰੈ = ਦੂਰ ਕਰਦੀ ਹੈ।
SikhNet (Spanish)Ella sólo está bien si disipa su duda, habiendo sacrificado los pequeños placeres,
ਅਲਪ ਸੁਖ ਛਾਡਿ; ਪਰਮ ਸੁਖ ਪਾਵਾ ॥
alap sukh chhaadd; param sukh paavaa |
Sant Singh KhalsaRenouncing the shallow pleasures of the world, she obtains the supreme delight.
Manmohan SinghRenouncing the paltry pleasure, she procures the supreme delight.
Manmohan Singh (Punjabi)ਤੁਛ ਆਰਾਮ ਨੂੰ ਤਿਆਗ ਕੇ, ਉਹ ਮਹਾਨ ਅਨੰਦ ਨੂੰ ਪਾ ਲੈਂਦੀ ਹੈ।
Fareedkot Teekaਜਬ (ਅਲਪ) ਤੁਛ ਬਿਖੈ ਸੁਖ ਛੋਡ ਕਰ (ਪਰਮ) ਬਡਾ ਸੁਖ ਆਤਮਾਨੰਦ ਪਾਇ॥
Prof. Sahib Singhਜਿਹੜੀ (ਜੀਵ-ਇਸਤ੍ਰੀ ਦੁਨੀਆ ਵਾਲੇ) ਹੋਛੇ ਸੁਖ ਛੱਡ ਕੇ (ਪ੍ਰਭੂ ਦੇ ਪਿਆਰ ਦਾ) ਸਭ ਤੋਂ ਉੱਚਾ ਸੁਖ ਹਾਸਲ ਕਰਦੀ ਹੈ।ਪਦ ਅਰਥ ਅਲਪ = ਨਿੱਕਾ, ਹੋਛਾ। ਪਾਵਾ = ਪ੍ਰਾਪਤ ਕਰਦੀ ਹੈ।
SikhNet (Spanish)obtiene el Supremo Éxtasis,
ਤਬ ਇਹ ਤ੍ਰੀਅ; ਓੁਹੁ. ਕੰਤੁ ਕਹਾਵਾ ॥੪੧॥
tab ih treea; ouhu. kant kahaavaa |41|
Sant Singh KhalsaThen, she is the soul-bride; He is called her Husband Lord. ||41||
Manmohan SinghThen she is called the bride and He, her Bridegroom.
Manmohan Singh (Punjabi)ਤਦ ਇਹ ਪਤਨੀ ਆਖੀ ਜਾਂਦੀ ਹੈ, ਅਤੇ ਉਹ ਇਸ ਦਾ ਪਤੀ।
Fareedkot Teekaਤਬ ਏਹ ਇਸਤ੍ਰੀ ਕਹਾਈ ਔਰ ਵਹੁ ਪਰਮੇਸ੍ਵਰ ਕੰਤ ਕਹਾਵਤਾ ਹੈ॥੪੧॥
Prof. Sahib Singh(ਇਸ ਅਵਸਥਾ ਦੇ ਬਣਿਆਂ ਹੀ ਅਸਲੀ ਭਾਵ ਵਿਚ) ਤਦੋਂ ਇਹ (ਜੀਵ ਪ੍ਰਭੂ ਦੀ) ਇਸਤ੍ਰੀ, ਤੇ ਉਹ (ਪ੍ਰਭੂ ਜੀਵ-ਇਸਤ੍ਰੀ ਦਾ) ਖਸਮ ਅਖਵਾਉਂਦਾ ਹੈ ॥੪੧॥ਪਦ ਅਰਥ ਤ੍ਰੀਅ = ਇਸਤ੍ਰੀ। ਕੰਤੁ = ਖਸਮ ॥੪੧॥
SikhNet (Spanish)y entonces es llamada la verdadera Novia, y Él, su Único Señor. (41)
ਹਾਹਾ; ਹੋਤ ਹੋਇ. ਨਹੀ ਜਾਨਾ ॥
haahaa; hot hoe. nahee jaanaa |
Sant Singh KhalsaHAHA: He exists, but He is not known to exist.
Manmohan SinghH--God exits, but man knows not Him existence.
Manmohan Singh (Punjabi)ਹ-ਵਾਹਿਗੁਰੂ ਹੈ, ਪਰ ਬੰਦਾ ਉਸ ਦੀ ਹੋਂਦ ਨੂੰ ਨਹੀਂ ਜਾਣਦਾ।
Fareedkot Teekaਹਾਹੇ ਅਖਰ ਦ੍ਵਾਰਾ ਕਹਤੇ ਹੈਂ: ਇਸ ਜੀਵ ਨੇ ਪਰਮੇਸ੍ਵਰ ਸੂਰਪ ਹੋਣਾ ਥਾ, ਹੋਇ ਨ ਜਾਨਿਆ॥
Prof. Sahib Singhਜੀਵ ਨੇ ਮਨੁੱਖਾ-ਜਨਮ ਹਾਸਲ ਕਰ ਕੇ ਉਸ ਪ੍ਰਭੂ ਨੂੰ ਨਹੀਂ ਪਛਾਤਾ, ਜੋ ਸੱਚ-ਮੁੱਚ ਹਸਤੀ ਵਾਲਾ ਹੈ।ਪਦ ਅਰਥ ਹੋਇ = ਹੋ ਕੇ, ਜਨਮ ਲੈ ਕੇ, ਮਨੁੱਖਾ-ਜਨਮ ਹਾਸਲ ਕਰ ਕੇ। ਹੋਤ = ਹੁੰਦਾ ਹੋਇਆ (ਪ੍ਰਭੂ), ਹੋਂਦ ਵਾਲੇ ਪ੍ਰਭੂ ਨੂੰ, ਪ੍ਰਭੂ ਨੂੰ ਜੋ ਸੱਚ-ਮੁੱਚ ਹਸਤੀ ਵਾਲਾ ਹੈ।
SikhNet (Spanish)Ha ha Dios es, y sin embargo, no estoy consciente de eso.
ਜਬ ਹੀ ਹੋਇ; ਤਬਹਿ ਮਨੁ ਮਾਨਾ ॥
jab hee hoe; tabeh man maanaa |
Sant Singh KhalsaWhen He is known to exist, then the mind is pleased and appeased.
Manmohan SinghWhen he realises His existence, then is his mind propitiated.
Manmohan Singh (Punjabi)ਜਦ ਉਹ ਉਸ ਦੀ ਹੋਂਦ ਨੂੰ ਅਨੁਭਵ ਕਰ ਲੈਦਾ ਹੈ, ਤਦੋਂ ਉਸ ਦੀ ਆਤਮਾ ਪਤੀਜ ਜਾਂਦੀ ਹੈ।
Fareedkot Teekaਜਬ ਨਿਸਚੇ ਕਰ ਕੇ ਮਨ (ਮਾਨਾ) ਪਤੀਆਇਆ ਤਬ ਹੀ ਪਰਮੇਸ੍ਵਰ ਰੂਪ ਹੋਤਾ ਹੈ॥☬ਪ੍ਰਸ਼ਨ: ਹੋਣਾ ਕਿਆ ਥਾ, ਇਸ ਕੋ ਪਰਮੇਸ੍ਵਰ ਰੂਪ ਸਾਸਤ੍ਰ ਬੇਦ ਪਹਿਲੇ ਹੀ ਕਹਤੇ ਹੈਂ?☬ਉੱਤ੍ਰ:
Prof. Sahib Singhਜਦੋਂ ਜੀਵ ਨੂੰ ਪ੍ਰਭੂ ਦੀ ਹਸਤੀ ਦਾ ਨਿਸ਼ਚਾ ਹੋ ਜਾਂਦਾ ਹੈ, ਤਦੋਂ ਹੀ ਇਸ ਦਾ ਮਨ (ਪ੍ਰਭੂ ਵਿਚ) ਪਤੀਜ ਜਾਂਦਾ ਹੈ।ਪਦ ਅਰਥ ਹੋਇ = (ਪ੍ਰਭੂ ਦੀ ਹੋਂਦ ਦਾ ਨਿਸ਼ਚਾ) ਹੋ ਜਾਏ। ਮਾਨਾ = ਮੰਨ ਜਾਂਦਾ ਹੈ, ਪਤੀਜ ਜਾਂਦਾ ਹੈ।
SikhNet (Spanish)Pero cuando me percato que Él es, mi mente obtiene la Paz.
ਹੈ ਤਉ ਸਹੀ; ਲਖੈ ਜਉ ਕੋਈ ॥
hai tau sahee; lakhai jau koee |
Sant Singh KhalsaOf course the Lord exists, if one could only understand Him.
Manmohan SinghFor sure, the Lord exists, only if some one could understand Him.
Manmohan Singh (Punjabi)ਪ੍ਰਭੂ ਯਕੀਨਨ ਹੀ ਹੈ, ਜੇਕਰ ਕਿਵੇਂ ਕੋਈ ਬੰਦਾ ਉਸ ਨੂੰ ਸਮਝ ਸਕਦਾ ਹੋਵੇ।
Fareedkot Teekaਹੈ ਤੋ ਨਿਸਚੇ ਕਰ ਕੇ ਏਹੀ ਬਾਤ ਪਰੰਤੂ ਜੇ ਕੋਈ ਜਾਣੇ॥☬ਪ੍ਰਸ਼ਨ: ਜਾਣੇ ਸੇ ਕਿਆ ਹੋਤਾ ਹੈ?☬ਉੱਤ੍ਰ:
Prof. Sahib Singh(ਪਰਮਾਤਮਾ) ਹੈ ਤਾਂ ਜ਼ਰੂਰ (ਪਰ ਇਸ ਵਿਸ਼ਵਾਸ ਦਾ ਲਾਭ ਤਦੋਂ ਹੀ ਹੁੰਦਾ ਹੈ) ਜਦੋਂ ਕੋਈ ਜੀਵ (ਇਸ ਗੱਲ ਨੂੰ) ਸਮਝ ਲਏ।ਪਦ ਅਰਥ ਸਹੀ = ਸੱਚ-ਮੁੱਚ, ਜ਼ਰੂਰ। ਹੈ ਤਉ ਸਹੀ = ਹੈ ਤਾਂ ਸੱਚ-ਮੁੱਚ। ਜਉ = ਜੇ।
SikhNet (Spanish)Él sin duda es, a mí sólo me hace falta entenderlo.
ਤਬ ਓਹੀ ਉਹੁ; ਏਹੁ ਨ ਹੋਈ ॥੪੨॥
tab ohee uhu; ehu na hoee |42|
Sant Singh KhalsaThen, He alone exists, and not this mortal being. ||42||
Manmohan SinghIn that case, He alone, will seem, and not this man.
Manmohan Singh (Punjabi)ਉਸ ਹਾਲਤ ਵਿੱਚ ਕੇਵਲ ਉਹੀ ਮਲੂਮ ਹੋਵੇਗਾ ਅਤੇ ਇਹ ਬੰਦਾ ਨਹੀਂ।
Fareedkot Teekaਜਬ ਆਪ ਕੋ ਬ੍ਰਹਮ ਸਰੂਪ ਲਖਿਆ ਤਬ (ਓਹੀ ਓਹੁ) ਪਰਮੇਸ੍ਵਰ ਹੀ ਪਰਮੇਸ੍ਵਰ ਹੈ, ਇਹ ਭਿੰਨ ਕੁਛ ਨਹੀਂ ਹੋਤਾ॥੪੨॥☬ਪ੍ਰਸ਼ਨ: ਜੇ ਕਰ ਜੀਵ ਬ੍ਰਹਮ ਰੂਪ ਹੈਂ ਤਉ ਦੁਖੀ ਪੁਨਾ ਸੋਕਵਾਨ ਕਿਉਂ ਰਹਤੇ ਹੈਂ?
Prof. Sahib Singhਤਦੋਂ ਇਹ ਜੀਵ ਉਸ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ, ਇਹ (ਵੱਖਰੀ ਹਸਤੀ ਵਾਲਾ) ਨਹੀਂ ਰਹਿ ਜਾਂਦਾ ॥੪੨॥ਪਦ ਅਰਥ ਓਹੀ ਉਹੁ = ਉਹ ਪ੍ਰਭੂ ਹੀ ਪ੍ਰਭੂ। ਏਹੁ = ਇਹ ਜੀਵ ॥੪੨॥
SikhNet (Spanish)Y cuando Lo veo, entonces mi yo desaparece y somos Uno. (42)
ਲਿੰਉ ਲਿੰਉ ਕਰਤ; ਫਿਰੈ ਸਭੁ ਲੋਗੁ ॥
linau linau karat; firai sabh log |
Sant Singh KhalsaEveryone goes around saying, I'll take this, and I'll take that.
Manmohan SinghI will take this, I will take that everyone goes about saying.
Manmohan Singh (Punjabi)ਮੈਂ ਇਹ ਲਵਾਂਗਾ, ਮੈਂ ਉਹ ਲਵਾਂਗਾ" ਹਰ ਜਣਾ ਆਖਦਾ ਫਿਰਦਾ ਹੈ।
Fareedkot Teekaਤ੍ਰਿਸਨਾ ਕਰਕੈ ਸਭ ਲੋਕ ਐਸੇ ਫਿਰਤੇ ਹੈਂ ਕਿ ਮੇਂ ਏਹੁ (ਲਿੰਉ) ਲੈ ਲਵਾਂ ਵਹੁ ਪਦਾਰਥ ਲੈ ਲਵਾਂ॥
Prof. Sahib Singhਸਾਰਾ ਜਗਤ ਇਹੀ ਆਖਦਾ ਫਿਰਦਾ ਹੈ (ਭਾਵ, ਇਸੇ ਲਾਲਸਾ ਵਿਚ ਭਟਕਦਾ ਫਿਰਦਾ ਹੈ) ਕਿ ਮੈਂ (ਮਾਇਆ) ਸਾਂਭ ਲਵਾਂ, ਮੈਂ (ਮਾਇਆ) ਇਕੱਠੀ ਕਰ ਲਵਾਂ।ਪਦ ਅਰਥ ਲਿੰਉ ਲਿੰਉ = ਮੈਂ (ਲੱਛਮੀ) ਹਾਸਲ ਕਰ ਲਵਾਂ, ਮੈਂ (ਮਾਇਆ) ਲੈ ਲਵਾਂ। ਕਰਤ ਫਿਰੈ = ਕਰਦਾ ਫਿਰਦਾ ਹੈ। ਸਭੁ ਲੋਗੁ = ਸਾਰਾ ਜਗਤ, ਹਰੇਕ ਜੀਵ।
SikhNet (Spanish)Yo quiero esto, yo quiero lo otro, el mundo entero grita.
ਤਾ ਕਾਰਣਿ; ਬਿਆਪੈ ਬਹੁ ਸੋਗੁ ॥
taa kaaran; biaapai bahu sog |
Sant Singh KhalsaBecause of that, they suffer in terrible pain.
Manmohan SinghBecause of that, man is infested with great sorrow.
Manmohan Singh (Punjabi)ਉਸ ਦੇ ਸਬੱਬ ਆਦਮੀ ਨੂੰ ਬਹੁਤਾ ਸ਼ੋਕ ਆ ਅਕਾਉਂਦਾ ਹੈ।
Fareedkot Teekaਤਿਸ ਤ੍ਰਿਸਨਾ ਹੇਤੁ ਕਰ ਬੁਹਤ ਸੋਗ ਬਿਆਪਤੇ ਹੈਂ॥☬ਪ੍ਰਸ਼ਨ: ਸ਼ੋਕ ਨਿਵਰਤੀ ਕੈਸੇ ਹੋਵੈ?
Prof. Sahib Singhਇਸ ਮਾਇਆ ਦੀ ਖ਼ਾਤਰ ਹੀ (ਫਿਰ ਜੀਵ ਨੂੰ) ਬੜਾ ਫ਼ਿਕਰ ਆ ਵਾਪਰਦਾ ਹੈ।ਪਦ ਅਰਥ ਤਾ ਕਾਰਣਿ = ਉਸ ਮਾਇਆ ਦੀ ਖ਼ਾਤਰ। ਬਿਆਪੈ = ਵਾਪਰਦਾ ਹੈ, ਆਪਣਾ ਪ੍ਰਭਾਵ ਆ ਪਾਂਦਾ ਹੈ। ਸੋਗੁ = ਗ਼ਮ, ਫ਼ਿਕਰ।
SikhNet (Spanish)Esta es la causa de las aflicciones del mundo.
ਲਖਿਮੀ ਬਰ ਸਿਉ; ਜਉ ਲਿਉ ਲਾਵੈ ॥
lakhimee bar siau; jau liau laavai |
Sant Singh KhalsaWhen someone comes to love the Lord of Lakhshmi,
Manmohan SinghWhen he comes to bear love with the Lord of wealth,
Manmohan Singh (Punjabi)ਜਦ ਉਹ ਲਛਮੀ ਦੇ ਸੁਆਮੀ ਨਾਲ ਪ੍ਰੇਮ ਪਾ ਲੈਦਾ ਹੈ,
Fareedkot Teekaਜੇ ਕਰ ਲਖਮੀ (ਬਰ) ਪਤੀ ਬਿਸਨੂ ਕੇ ਸਾਥ ਚਿਤ ਬ੍ਰਿਤੀ ਕੋ ਲਗਾਵੈ॥
Prof. Sahib Singhਪਰ ਜਦੋਂ ਜੀਵ ਮਾਇਆ ਦੇ ਪਤੀ ਪਰਮਾਤਮਾ ਨਾਲ ਪ੍ਰੀਤ ਜੋੜਦਾ ਹੈ,ਪਦ ਅਰਥ ਲਖਿਮੀਬਰ = ਲੱਛਮੀ ਦਾ ਵਰ, ਮਾਇਆ ਦਾ ਪਤੀ, ਪਰਮਾਤਮਾ। ਸਿਉ = ਨਾਲ। ਲਿਉ = ਲਿਵ, ਪ੍ਰੇਮ।
SikhNet (Spanish)Pero aquél que ama al Señor de Lakshmi,
ਸੋਗੁ ਮਿਟੈ; ਸਭ ਹੀ ਸੁਖ ਪਾਵੈ ॥੪੩॥
sog mittai; sabh hee sukh paavai |43|
Sant Singh Khalsahis sorrow departs, and he obtains total peace. ||43||
Manmohan Singhhis sorrow departs and he attains all peace.
Manmohan Singh (Punjabi)ਉਸ ਦਾ ਗ਼ਮ ਦੂਰ ਹੋ ਜਾਂਦਾ ਹੈ ਅਤੇ ਉਹ ਸਮੂਹ ਆਰਾਮ ਪਾ ਲੈਦਾ ਹੈ।
Fareedkot Teekaਤੋ ਸੋਗਿ ਨਵਿਰਤ ਹੋ ਜਾਵੈ ਔਰ ਸੰਪੂਰਨ ਸੁਖੋਂ ਕੋ ਪ੍ਰਾਪਤਿ ਹੋ ਜਾਵੇ॥੪੩॥☬ਭਜਨ ਕਾ ਕਾਰਣ ਵੈਰਾਗ ਹੈ। ਤਿਸ ਕੇ ਲੀਏ ਜਗਤ ਨਾਸੀ ਜਨਾਵਤੇ ਹੂਏ ਕਹਤੇ ਹੈਂ:
Prof. Sahib Singhਤਦੋਂ (ਇਸ ਦਾ) ਫ਼ਿਕਰ ਮੁੱਕ ਜਾਂਦਾ ਹੈ, ਤੇ ਇਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ ॥੪੩॥
SikhNet (Spanish)todas sus aflicciones son quitadas y obtiene el Éxtasis. (43)
ਖਖਾ; ਖਿਰਤ ਖਪਤ ਗਏ ਕੇਤੇ ॥
khakhaa; khirat khapat ge kete |
Sant Singh KhalsaKHAKHA: Many have wasted their lives, and then perished.
Manmohan SinghKh - Many have pined and perished away.
Manmohan Singh (Punjabi)ਖ - ਅਨੇਕਾਂ ਹੀ ਖੁਰ ਕੇ ਨਾਸ ਹੋ ਗਏ ਹਨ।
Fareedkot Teekaਖਖੇ ਅਖਰ ਦੁਆਰਾ ਕਹਤੇ ਹੈਂ: ਕਿਤਨੇ ਹੀ ਪੁਰਸ਼ (ਖਿਰਤ) ਜਗਤ ਕੇ ਬੀਚ ਵਾ (ਖਿਰਤ) ਖੀਨ ਹੋ ਕਰ ਖਪ ਗਏ ਹੈਂ॥
Prof. Sahib Singhਮਰਦਿਆਂ ਖਪਦਿਆਂ ਜੀਵ ਦੇ ਕਈ ਜਨਮ ਲੰਘ ਗਏ ਹਨ;ਪਦ ਅਰਥ ਖਿਰਤ = {Skt. क्षर = To glide, to waste away perish.} ਨਾਸ ਹੁੰਦੇ ਹੁੰਦੇ। ਕੇਤੇ = ਕਈ, ਬੇਅੰਤ (ਜਨਮ)। ਅਜਹੂੰ = ਅਜੇ ਤਕ।
SikhNet (Spanish)Kha kha Muchos han desperdiciado sus vidas en la banalidad, y en ese desperdicio,
ਖਿਰਤ ਖਪਤ; ਅਜਹੂੰ ਨਹ ਚੇਤੇ ॥
khirat khapat; ajahoon neh chete |
Sant Singh KhalsaWasting away, they do not remember the Lord, even now.
Manmohan SinghInspite of such wasting away and destruction man does not, even now, remember the Lord.
Manmohan Singh (Punjabi)ਇਸ ਤਰ੍ਹਾਂ ਖੁਰਨ ਅਤੇ ਤਬਾਹ ਹੋਣ ਦੇ ਬਾਵਜੂਦ ਅਜੇ ਭੀ, ਬੰਦਾ ਸੁਆਮੀ ਨੂੰ ਯਾਦ ਨਹੀਂ ਕਰਦਾ।
Fareedkot Teekaਖਿਰਤੇ ਹੂਏ ਔਰ ਖਪਤਿਆਂ ਕੋ ਦੇਖ ਕਰ ਜੀਵ ਅਬ ਭੀ ਵਾਹਿਗੁਰੂ ਕੋ ਨਹੀਂ ਸਿਮਰਤੇ॥
Prof. Sahib Singhਪਰ, ਗੇੜ ਵਿਚ ਪਿਆ ਅਜੇ ਤਕ ਇਹ (ਪ੍ਰਭੂ ਨੂੰ) ਯਾਦ ਨਹੀਂ ਕਰਦਾ।ਪਦ ਅਰਥ ਚੇਤੇ = (ਪਰਮਾਤਮਾ ਨੂੰ) ਯਾਦ ਕਰਦਾ।
SikhNet (Spanish)no enfocan su mente en el Señor.
ਅਬ ਜਗੁ ਜਾਨਿ; ਜਉ ਮਨਾ ਰਹੈ ॥
ab jag jaan; jau manaa rahai |
Sant Singh KhalsaBut if someone, even now, comes to know the transitory nature of the world and restrain his mind,
Manmohan SinghIf anyone even now, understands the temporary nature of the world,
Manmohan Singh (Punjabi)ਜੇਕਰ ਕੋਈ ਹੁਣ ਭੀ ਦੁਨੀਆਂ ਦੀ ਆਰਜ਼ੀ ਦਸ਼ਾਂ ਨੂੰ ਸਮਝ ਲਵੇ,
Fareedkot Teekaਅਬ ਭੀ ਜਗਤ ਕੋ ਨਾਸ ਰੂਪ ਜਾਨ ਕਰ ਜੋ ਮਨ ਕਰ ਕੇ ਜਗਤ ਕੇ ਸੰਕਲਪੋਂ ਸੇ ਰਹਤ ਹੋਵੇ॥
Prof. Sahib Singhਹੁਣ (ਐਸ ਜਨਮ ਵਿਚ ਹੀ) ਜੇ ਜਗਤ ਦੀ ਅਸਲੀਅਤ ਨੂੰ ਸਮਝ ਕੇ (ਇਸ ਦਾ) ਮਨ (ਪ੍ਰਭੂ ਵਿਚ) ਟਿਕ ਜਾਏ,ਪਦ ਅਰਥ ਜਗੁ ਜਾਨਿ = ਜਗਤ ਦੀ ਅਸਲੀਅਤ ਨੂੰ ਸਮਝ ਕੇ। ਜਉ = ਜੇ। ਮਨਾ = ਮਨ। ਰਹੈ = ਟਿਕ ਜਾਏ।
SikhNet (Spanish)Si uno ahora viera la realidad del mundo y tranquilizara su mente,
ਜਹ ਕਾ ਬਿਛੁਰਾ; ਤਹ ਥਿਰੁ ਲਹੈ ॥੪੪॥
jeh kaa bichhuraa; teh thir lahai |44|
Sant Singh Khalsahe shall find his permanent home, from which he was separated. ||44||
Manmohan Singhand restrains, his mind, he shall find a permanent place there from where he was separated.
Manmohan Singh (Punjabi)ਅਤੇ ਆਪਣੇ ਮਨੂਏ ਨੂੰ ਰੋਕੇ ਤਦ ਉਹ ਉਥੇ ਮੁਸਤਕਿਲ ਥਾਂ ਪਾ ਲਵੇਗਾ, ਜਿਥੋਂ ਕਿ ਉਹ ਵਿਛੜਿਆ ਹੈ।
Fareedkot Teekaਔਰ ਜਹਾਂ ਕਾ ਬਿਛਰਾ ਹੂਆ ਹੈ ਤਿਸ ਪਰਮੇਸ੍ਵਰ ਮੇਂ ਥਿਰੁਤਾ ਪਾਵੈ॥੪੪॥
Prof. Sahib Singhਤਾਂ ਜਿਸ ਪ੍ਰਭੂ ਤੋਂ ਇਹ ਵਿਛੜਿਆ ਹੋਇਆ ਹੈ, ਉਸ ਵਿਚ ਇਸ ਨੂੰ ਟਿਕਾਣਾ ਮਿਲ ਸਕਦਾ ਹੈ ॥੪੪॥ਪਦ ਅਰਥ ਜਹ ਕਾ = ਜਿਸ (ਪ੍ਰਭੂ) ਤੋਂ। ਤਹ = ਉਸੇ ਪ੍ਰਭੂ ਵਿਚ ॥੪੪॥
SikhNet (Spanish)se uniría a Dios, de Quien ha sido separado, desde tiempo inmemorial. (44)