ੴ

ਸਿੱਖਬਾਣੀ · SikhBani

ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ ॥

raag gaurree poorabee baavan akharee kabeer jeeo kee
Bhagat Kabir Ji ਭਗਤ ਕਬੀਰ ਜੀ · Raag Gauree · Ang 340, 341, 342, 343 · 168 lines
Translations

ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ ॥

raag gaurree poorabee baavan akharee kabeer jeeo kee | Ang 340

Sant Singh KhalsaRaag Gauree Poorbee, Baawan Akhree Of Kabeer Jee:
Manmohan SinghMeasure Gauri Purbi. An Acrostic Of Kabir ji.
Manmohan Singh (Punjabi)ਰਾਗ ਗਉੜੀ ਪੂਰਬੀ ਬਾਵਨ ਅੱਖਰੀ ਕਬੀਰ ਜੀ ਦੀ।
Prof. Sahib Singhਰਾਗ ਗਉੜੀ-ਪੂਰਬੀ ਵਿੱਚ ਭਗਤ ਕਬੀਰ ਜੀ ਦੀ ਬਾਣੀ 'ਬਾਵਨ ਅਖਰੀ'।

ਪਦ ਅਰਥ ਬਾਵਨ = ਬਵੰਜਾ। ਅਖਰੀ = ਅੱਖਰਾਂ ਵਾਲੀ। ਬਾਵਨ ਅਖਰੀ = ਬਵੰਜਾ ਅੱਖਰਾਂ ਵਾਲੀ ਬਾਣੀ।

SikhNet (Spanish)Rag Gauri Purbi. Bawan Akjri de Kabir yi.

ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥

ik oankaar sat naam karataa purakh gur prasaad | Ang 340

Sant Singh KhalsaOne Universal Creator God. Truth Is The Name. Creative Being Personified. By Guru's Grace:
Manmohan SinghThere is but one God. True is His Name and Creative His personality. By the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Eterno, Todo Prevaleciente, el Creador, el Espíritu Divino, el Iluminador.

ਬਾਵਨ ਅਛਰ ਲੋਕ ਤ੍ਰੈ; ਸਭੁ ਕਛੁ ਇਨ ਹੀ ਮਾਹਿ ॥

baavan achhar lok trai; sabh kachh in hee maeh | Ang 340

Sant Singh KhalsaThrough these fifty-two letters, the three worlds and all things are described.
Manmohan SinghThrough these fifty-two letters, the three worlds and all else are described.
Manmohan Singh (Punjabi)ਇਨ੍ਹਾਂ ਬਵੰਜਾ ਅੱਖਰਾਂ ਰਾਹੀਂ, ਤਿੰਨ ਜਹਾਨ ਅਤੇ ਹੋਰ ਸਾਰਾ ਕੁਝ ਬਿਆਨ ਕੀਤਾ ਜਾਂਦਾ ਹੈ।
Fareedkot Teekaਹੇ ਭਾਈ! ਬਵੰਜਾ ਜੋ ਅਖਰ ਹੈਂ ਔਰ ਤੀਨ ਜੋ ਲੋਕ ਹੈਂ ਸਭ ਕਛੁ ਇਨਹੀ ਮੇਂ ਹੈ, ਭਾਵ ਯੇਹਿ ਕਿ ਸਭ ਨਾਮ ਔਰ ਰੂਪ ਮਾਤ੍ਰ ਤ੍ਰਿਲੋਕੀ ਇਨ ਮੇਂ ਆ ਜਾਤੀ ਹੈ॥
Prof. Sahib Singhਬਵੰਜਾ ਅੱਖਰ (ਭਾਵ, ਲਿਪੀਆਂ ਦੇ ਅੱਖਰ) ਸਾਰੇ ਜਗਤ ਵਿਚ (ਵਰਤੇ ਜਾ ਰਹੇ ਹਨ), ਜਗਤ ਦਾ ਸਾਰਾ ਵਰਤਾਰਾ ਇਹਨਾਂ (ਲਿਪੀਆਂ ਦੇ) ਅੱਖਰਾਂ ਦੀ ਰਾਹੀਂ ਚੱਲ ਰਿਹਾ ਹੈ।

ਪਦ ਅਰਥ ਅਛਰ = ਅੱਖਰ। ਲੋਕ ਤ੍ਰੈ = ਤਿੰਨਾਂ ਲੋਕਾਂ ਵਿਚ, ਸਾਰੇ ਜਗਤ (ਵਰਤੇ ਜਾ ਰਹੇ ਹਨ)। ਸਭੁ ਕਛੁ = (ਜਗਤ ਦਾ) ਸਾਰਾ ਵਰਤਾਰਾ। ਇਨ ਹੀ ਮਾਹਿ = ਇਹਨਾਂ (ਬਵੰਜਾ ਅੱਖਰਾਂ) ਵਿਚ ਹੀ।

SikhNet (Spanish)A través de todas las letras del alfabeto, uno puede describir los tres mundos y todo su contenido.

ਏ ਅਖਰ ਖਿਰਿ ਜਾਹਿਗੇ; ਓਇ ਅਖਰ ਇਨ ਮਹਿ ਨਾਹਿ ॥੧॥

e akhar khir jaahige; oe akhar in meh naeh |1| Ang 340

Sant Singh KhalsaThese letters shall perish; they cannot describe the Imperishable Lord. ||1||
Manmohan SinghThese letters shall perish. That Imperishable Lord's cannot be described through these letters.
Manmohan Singh (Punjabi)ਇਹ ਅੱਖਰ ਬਿਨਸ ਜਾਣਗੇ। ਉਹ ਅਬਿਨਾਸੀ ਪ੍ਰਭੂ ਇਨ੍ਹਾਂ ਅੱਖਰਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ।
Fareedkot Teekaਹਮਾਰਾ ਸਿਧਾਂਤ ਏਹ ਹੈ ਕਿ ਇਹੁ ਅਖਰ (ਖਿਰਿ ਜਾਹਿਗੇ) ਨਾਸ ਹੋ ਜਾਵੈਂਗੇ ਔਰ ਵਹੁ (ਅਖਰ) ਅਬਨਾਸੀ ਇਨ ਮੇਂ ਇਦੰਤਾ ਕਾ ਵਿਸੈ ਨਹੀਂ, ਭਾਵ ਯੇਹਿ ਕਿ ਦੀਪਕ ਸਮਾਨ ਬੇਦ ਬ੍ਰਹਮ ਕਾ ਪ੍ਰਕਾਸਕ ਹੈ॥੧॥☬ਪ੍ਰਸ਼ਨ: ਐਸੇ ਅਬਨਾਸੀ ਕਾ ਰੂਪ ਕਹੋ?☬ਉੱਤਰ:
Prof. Sahib Singhਪਰ ਇਹ ਅੱਖਰ ਨਾਸ ਹੋ ਜਾਣਗੇ (ਭਾਵ, ਜਿਵੇਂ ਜਗਤ ਨਾਸਵੰਤ ਹੈ, ਜਗਤ ਵਿਚ ਵਰਤੀ ਜਾਣ ਵਾਲੀ ਹਰੇਕ ਚੀਜ਼ ਭੀ ਨਾਸਵੰਤ ਹੈ, ਬੋਲੀਆਂ ਭੀ ਨਾਸਵੰਤ ਹਨ, ਤੇ ਬੋਲੀਆਂ ਵਿਚ ਵਰਤੇ ਜਾਣ ਵਾਲੇ ਅੱਖਰ ਭੀ ਨਾਸਵੰਤ ਹਨ)। ਅਕਾਲ ਪੁਰਖ ਨਾਲ ਮਿਲਾਪ ਜਿਸ ਸ਼ਕਲ ਵਿਚ ਅਨੁਭਵ ਹੁੰਦਾ ਹੈ, ਉਹਦੇ ਬਿਆਨ ਕਰਨ ਲਈ ਕੋਈ ਅੱਖਰ ਅਜਿਹੇ ਨਹੀਂ ਹਨ ਜੋ ਇਹਨਾਂ ਅੱਖਰਾਂ ਵਿਚ ਆ ਸਕਣ ॥੧॥

ਪਦ ਅਰਥ ਏ ਅੱਖਰ = ਇਹ ਬਵੰਜਾ ਅੱਖਰ (ਜਿਨ੍ਹਾਂ ਦੀ ਰਾਹੀਂ ਜਗਤ ਦਾ ਵਰਤਾਰਾ ਨਿਭ ਰਿਹਾ ਹੈ)। ਖਿਰਿ ਜਾਹਿਗੇ = ਨਾਸ ਹੋ ਜਾਣਗੇ। ਓਇ ਅਖਰ = ਉਹ ਅੱਖਰ (ਜੋ 'ਅਨੁਭਵ' ਅਵਸਥਾ ਬਿਆਨ ਕਰ ਸਕਣ, ਜੋ ਪਰਾਮਤਮਾ ਦੇ ਮਿਲਾਪ ਦੀ ਅਵਸਥਾ ਦੱਸ ਸਕਣ) ॥੧॥

* ਭਾਵ: ਜਗਤ ਦੇ ਮੇਲ-ਮਿਲਾਪ ਤੇ ਵਰਤਾਰੇ ਨੂੰ ਤਾਂ ਅੱਖਰਾਂ ਦੀ ਰਾਹੀਂ ਬਿਆਨ ਕੀਤਾ ਜਾ ਸਕਦਾ ਹੈ, ਪਰ ਅਕਾਲ ਪੁਰਖ ਦਾ ਮਿਲਾਪ ਵਰਨਣ ਤੋਂ ਪਰੇ ਹੈ।

SikhNet (Spanish)Estas letras serán olvidadas, pero Él, Quien permanece Eterno, está más allá de ellas. (1)

ਜਹਾ ਬੋਲ; ਤਹ ਅਛਰ ਆਵਾ ॥

jahaa bol; teh achhar aavaa | Ang 340

Sant Singh KhalsaWherever there is speech, there are letters.
Manmohan SinghWhere there is speech, there are letters (words).
Manmohan Singh (Punjabi)ਜਿਥੇ ਬੋਲੀ ਹੈ, ਉਥੇ ਅੱਖਰ (ਸ਼ਬਦ) ਹਨ।
Fareedkot Teekaਜਹਾਂ (ਬੋਲੁ) ਸਬਦ ਕਾ ਉਚਾਰਨ ਹੈ ਤਹਾਂ ਅਖਰ ਹੀ ਆਵੈਗਾ॥
Prof. Sahib Singhਜੋ ਵਰਤਾਰਾ ਬਿਆਨ ਕੀਤਾ ਜਾ ਸਕਦਾ ਹੈ, ਅੱਖਰ (ਕੇਵਲ) ਉਥੇ (ਹੀ) ਵਰਤੇ ਜਾਂਦੇ ਹਨ;

ਪਦ ਅਰਥ ਆਵਾ = ਆਉਂਦੇ ਹਨ, ਵਰਤੇ ਜਾਂਦੇ ਹਨ।

SikhNet (Spanish)Donde hay conversación , hay palabras.

ਜਹ ਅਬੋਲ; ਤਹ ਮਨੁ. ਨ ਰਹਾਵਾ ॥

jeh abol; teh man. na rahaavaa | Ang 340

Sant Singh KhalsaWhere there is no speech, there, the mind rests on nothing.
Manmohan SinghWhere there is no speech, there the mind remains not stable.
Manmohan Singh (Punjabi)ਜਿਥੇ ਬਚਨ-ਬਿਲਾਸ ਨਹੀਂ ਉਥੇ ਮਨੂਆ ਸਥਿਰ ਨਹੀਂ ਰਹਿੰਦਾ।
Fareedkot Teekaਜਹਾਂ (ਅਬੋਲ) ਬਾਣੀ ਕੀ ਗਮ ਨਹੀਂ ਹੈ ਤਿਸ ਮੇਂ ਮਨ ਨਹੀਂ ਠਹਰ ਸਕਤਾ, ਭਾਵ ਯੇਹਿ ਕਿ ਵਹੁ ਬਾਣੀ ਕਾ ਪਰਾ ਰੂਪ ਹੈ॥☬ਪ੍ਰਸ਼ਨ: ਐਸੇ ਕੋ ਕੈਸੇ ਜਾਣੀਏ?☬ਉੱਤ੍ਰ:
Prof. Sahib Singhਜੋ ਅਵਸਥਾ ਬਿਆਨ ਤੋਂ ਪਰੇ ਹੈ (ਭਾਵ, ਜਦੋਂ ਅਕਾਲ ਪੁਰਖ ਵਿਚ ਲੀਨਤਾ ਹੁੰਦੀ ਹੈ) ਉਥੇ (ਬਿਆਨ ਕਰਨ ਵਾਲਾ) ਮਨ (ਆਪ ਹੀ) ਨਹੀਂ ਰਹਿ ਜਾਂਦਾ।

ਪਦ ਅਰਥ ਜਹਾ ਬੋਲ = ਜਿਥੇ ਬਚਨ ਹਨ, ਜੋ ਅਵਸਥਾ ਬਿਆਨ ਕੀਤੀ ਜਾ ਸਕਦੀ ਹੈ। ਤਹ = ਉਸ ਅਵਸਥਾ ਵਿਚ। ਅਬੋਲ = {ਅ-ਬੋਲ} ਉਹ ਅਵਸਥਾ ਜੋ ਬਿਆਨ ਨਹੀਂ ਹੋ ਸਕਦੀ। ਨ ਰਹਾਵਾ = ਨਹੀਂ ਰਹਿੰਦਾ, ਹਸਤੀ ਮਿਟ ਜਾਂਦੀ ਹੈ।

SikhNet (Spanish)Cuando uno se enmudece, entonces ahí no hay nada.

ਬੋਲ ਅਬੋਲ ਮਧਿ ਹੈ ਸੋਈ ॥

bol abol madh hai soee | Ang 340

Sant Singh KhalsaHe is in both speech and silence.
Manmohan SinghBoth in speech and silence, He, the Lord abides.
Manmohan Singh (Punjabi)ਬਚਨ-ਬਿਲਾਸ ਅਤੇ ਚੁੱਪ ਦੋਹਾਂ ਅੰਦਰ ਉਹ ਸੁਆਮੀ ਵਸਦਾ ਹੈ।
Fareedkot Teekaਸੋ ਬੋਲ ਅਬੋਲ ਮਧ ਹੈ ਅਰਥਾਤ ਏਕ ਸਬਦ ਸੰਮਪਤ ਹੋ ਚੁਕਾ ਹੈ ਦੂਸਰੇ ਕੋ ਉਚਾਰਾ ਚਾਹਤਾ ਹੈ, ਤਿਨ ਕਾ ਜੋ (ਮਧ) ਸੰਧ ਹੈ ਐਸੇ ਹੀ ਜਾਗ੍ਰਤ ਕਾ ਅਭਾਵ ਹੂਆ ਹੈ। ਸੁਪਨਾ ਹੂਆ ਨਹੀਂ ਔਰ ਸੁਪਨ ਕਾ ਅਭਾਵ ਹੂਆ ਹੈ। ਸੁਖੋਪਤੀ ਹੂਈ ਨਹੀਂ। ਸਰਬ ਬ੍ਰਿਤੀਆਂ ਐਸੇ ਹੀ ਜਾਨ ਲੈਣੀਆਂ। ਤਿਨ ਸਰਬ ਕੀ ਸੰਧੋਂ ਮੇਂ ਜੋ ਪ੍ਰਕਾਸਤਾ ਹੈ, ਸੋਈ ਅਬਨਾਸੀ ਬ੍ਰਹਮ ਹੈ, ਵਾ ਜਹਾਂ (ਬੋਲ) ਜਾਗ੍ਰਤ ਅਵਸਥਾ ਹੈ ਤਹਾਂ ਅਖਰ ਉਚਾਰਨ ਹੋਤੇ ਹੈਂ ਔਰ ਜਹਾਂ ਸੁਖੋਪਤ ਅਵਸਥਾ ਹੈ ਤਹਾਂ ਮਨ ਨਹੀਂ ਰਹਤਾ ਹੈ। (ਬੋਲ ਅਬੋਲ) ਸੁਪਨ ਅਵਸਥਾ ਬੋਲਤੇ ਇਉਂ ਹੈ ਜਿਸ ਕੋ ਸੁਪਨਾਂ ਆਇਆ ਹੂਆ ਹੈ, ਸੋ ਬੋਲ ਰਹਾ ਹੈ। ਔਰ ਅਬੋਲ ਇਉਂ ਹੈ, ਜੋ ਪਾਸ ਜਾਗਤਾ ਪੁਰਖੁ ਬੈਠਾ ਹੂਆ ਹੈ ਤਿਸ ਕੋ ਸੁਪਨਾ ਵੀ ਪੁਰਸ ਕੀ ਸੁਪਨ ਸ੍ਰਿਸਟੀ ਕੇ ਮੇਘ ਗਰਜਤੇ ਨਹੀਂ ਸੁਣੀਤੇ ਹੈਂ। ਇਨ ਤੀਨ ਅਵਸਥਾ ਕੇ (ਮਧ) ਬੀਚ ਸੋਈ ਹੈ, ਜੋ ਇਨ ਕੇ ਭਾਵ ਅਭਾਵ ਕੋ ਦੇਖਤਾ ਹੈ॥
Prof. Sahib Singhਜਿਥੇ ਅੱਖਰ ਵਰਤੇ ਜਾ ਸਕਦੇ ਹਨ (ਭਾਵ, ਜੋ ਅਵਸਥਾ ਬਿਆਨ ਕੀਤੀ ਜਾ ਸਕਦੀ ਹੈ) ਤੇ ਜਿਸ ਹਾਲਤ ਦਾ ਬਿਆਨ ਨਹੀਂ ਹੋ ਸਕਦਾ (ਭਾਵ, ਪਰਮਾਤਮਾ ਵਿਚ ਲੀਨਤਾ ਦੀ ਅਵਸਥਾ)-ਇਹਨੀਂ (ਦੋਹੀਂ) ਥਾਈਂ ਪਰਮਾਤਮਾ ਆਪ ਹੀ ਹੈ,

ਪਦ ਅਰਥ ਮਧਿ = ਵਿਚ। ਸੋਈ = ਉਹੀ ਅਕਾਲ ਪੁਰਖ।

SikhNet (Spanish)Al hablar y en el silencio habita el Señor;

ਜਸ ਓਹੁ ਹੈ; ਤਸ ਲਖੈ. ਨ ਕੋਈ ॥੨॥

jas ohu hai; tas lakhai. na koee |2| Ang 340

Sant Singh KhalsaNo one can know Him as He is. ||2||
Manmohan SinghAs He is, none can know Him as such.
Manmohan Singh (Punjabi)ਜਿਹੋ ਜਿਹਾ ਉਹ ਹੈ, ਉਹੋ ਜਿਹਾ ਉਸ ਨੂੰ ਕੋਈ ਜਾਣ ਨਹੀਂ ਸਕਦਾ।
Fareedkot Teekaਜੈਸਾ ਵਹੁ ਸਾਖੀ ਪ੍ਰਕਾਸਕ ਹੈ ਤੈਸਾ ਕੋਈ ਜਾਨ ਨਹੀਂ ਸਕਤਾ ਹੈ, ਭਾਵ ਯੇਹਿ ਕਿ ਕੋਈ ਵਿਰਲਾ ਜਾਨਤਾ ਹੈ॥੨॥☬ਤਬ ਕਾਜੀ ਬੋਲਿਆ ਤੁਮਾਰੇ ਕਹਣੇ ਕਰ ਜਾਣਾ ਜਾਤਾ ਹੈ ਕਿ ਆਪਨੇ ਜਾਨਾ ਹੈ। ਜੇ ਤੁਮ ਨੇ ਅਲਾ ਕੋ ਪਾਯਾ ਹੈ ਤਉ ਕਹੁ ਕੈਸਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਅਤੇ ਜਿਹੋ ਜਿਹਾ ਉਹ (ਪਰਮਾਤਮਾ) ਹੈ ਤਿਹੋ ਜਿਹਾ (ਹੂ-ਬ-ਹੂ) ਕੋਈ ਬਿਆਨ ਨਹੀਂ ਕਰ ਸਕਦਾ ॥੨॥

ਪਦ ਅਰਥ ਜਸ = ਜੈਸਾ, ਜਿਹੋ ਜਿਹਾ। ਤਸ = ਤੈਸਾ, ਤਿਹੋ ਜਿਹਾ। ਲਖੈ = ਬਿਆਨ ਕਰਦਾ ਹੈ। ਓਹੁ = ਪਰਮਾਤਮਾ ॥੨॥

SikhNet (Spanish)nadie puede acabar de conocer toda Su Extensión. (2)

ਅਲਹ ਲਹਉ. ਤਉ ਕਿਆ ਕਹਉ; ਕਹਉ. ਤ ਕੋ ਉਪਕਾਰ ॥

alah lhau. tau kiaa khau; khau. ta ko upakaar | Ang 340

Sant Singh KhalsaIf I come to know the Lord, what can I say; what good does it do to speak?
Manmohan SinghIf I obtain the Adorable Lord, what shall I say then? By uttering His praise, what good I do to others?
Manmohan Singh (Punjabi)ਜੇ ਮੈਂ ਪੂਜਯ ਪ੍ਰਭੂ ਨੂੰ ਪਾ ਲਵਾਂ ਤਦ ਮੈਂ ਉਸ ਨੂੰ ਕੀ ਆਖਾਂਗਾ? ਉਸ ਦਾ ਜੱਸ ਉਚਾਰਨ ਕਰਨ ਦੁਆਰਾ ਮੈਂ ਹੋਰਨਾ ਦਾ ਕੀ ਭਲਾ ਕਰਦਾ ਹਾਂ?
Fareedkot Teekaਜੇ ਕਰ ਮੈਂ ਖੁਦਾ ਕੋ ਪਾਇਆ ਹੈ ਤੌ ਕਿਆ ਕਹੋਂ, ਭਾਵ ਯੇਹਿ ਕਿ ਤੁਮ ਬਾਦੀ ਹੋ। ਜੇ ਕਹੋ ਤੌ ਤੁਮ ਨੇ ਕੋਈ ਉਪਕਾਰ ਮਾਨਨਾ ਹੈ ਵਾ (ਕੋ) ਕੌਣ ਉਪਕਾਰ ਹੈ। ਭਾਵ ਸੇ ਸਰਬ ਆਪਣਾ ਆਪ ਰੂਪ ਹੈ ਕੌਣ ਕਿਸ ਪਰ ਉਪਕਾਰ ਕਰੇ ਵਾ ਕੋਈ ਜਗ੍ਯਾਸੂ ਕੋ ਕੋਈ ਉਪਕਾਰ ਜਾਨ ਕਰ ਕਹੂੰਗਾ⁽¹⁾॥
Prof. Sahib Singhਜੇ ਉਸ ਅਲੱਭ (ਪਰਮਾਤਮਾ) ਨੂੰ ਮੈਂ ਲੱਭ (ਭੀ) ਲਵਾਂ ਤਾਂ ਮੈਂ (ਉਸ ਦਾ ਸਹੀ ਸਰੂਪ) ਬਿਆਨ ਨਹੀਂ ਕਰ ਸਕਦਾ; ਜੇ (ਕੁਝ) ਬਿਆਨ ਕਰਾਂ ਭੀ ਤਾਂ ਉਸ ਦਾ ਕਿਸੇ ਨੂੰ ਲਾਭ ਨਹੀਂ ਹੋ ਸਕਦਾ।

ਪਦ ਅਰਥ ਅਲਹ = ਅਲੱਭ, ਜੋ ਵੇਖਿਆ ਨਹੀਂ ਜਾ ਸਕਦਾ। ਲਹਉ = (ਜੇ) ਮੈਂ ਲੱਭ ਲਵਾਂ। ਕਿਆ ਕਹਉ = ਮੈਂ ਕੀਹ ਆਖਾਂ? ਮੈਥੋਂ ਬਿਆਨ ਨਹੀਂ ਹੋ ਸਕਦਾ। ਕੋ = ਕੀਹ? ਉਪਕਾਰ = ਭਲਾਈ।

SikhNet (Spanish)Si obtengo al Adorable Señor, ¿qué diría entonces? Por más que canto Su Alabanza, alcanzo a decir muy poco.

ਬਟਕ ਬੀਜ ਮਹਿ ਰਵਿ ਰਹਿਓ; ਜਾ ਕੋ ਤੀਨਿ ਲੋਕ ਬਿਸਥਾਰ ॥੩॥

battak beej meh rav rahio; jaa ko teen lok bisathaar |3| Ang 340

Sant Singh KhalsaHe is contained in the seed of the banyan-tree, and yet, His expanse spreads across the three worlds. ||3||
Manmohan SinghHe whose expanse is in the three worlds, is contained in the seed of Banyan tree.
Manmohan Singh (Punjabi)ਜਿਸ ਦਾ ਪਸਾਰਾ ਤਿੰਨਾਂ ਜਹਾਨਾਂ ਅੰਦਰ ਹੈ, ਉਹ ਥੋੜ੍ਹ ਦੇ ਬਿਰਛ ਦੇ ਬੀ ਵਿੱਚ ਵਿਆਪਕ ਹੋ ਰਿਹਾ ਹੈ।
Fareedkot Teekaਜੈਸੇ (ਬਟਕ) ਬੋਹੜ ਜੋ ਅਸਥੂਲ ਹੈ ਔਰ ਸੂਖਮ ਜੋ ਤਿਸ ਕਾ ਬੀਜ ਹੈ। ਸੋ ਉਸ ਮੇਂ ਬੋਹੜ ਔਰ ਬੋਹੜ ਮੇਂ ਬੀਜ ਬਿਆਪਿਆ ਹੂਆ ਹੈ। ਤੈਸੇ ਹੀ ਜਿਸ ਵਾਹਿਗੁਰੂ ਕਾ ਤੀਨ ਲੋਕ ਮੇਂ ਬਿਸਤਾਰ ਹੈ, ਸੋ ਬੀਜ ਸਮ ਤ੍ਰਿਲੋਕੀ ਮੇਂ ਬਿਆਪਿਆ ਹੂਆ ਹੈ ਅਰ ਤ੍ਰਿਲੋਕੀ ਵਾਹਗੁਰੂ ਮੇਂ ਹੈ॥੩॥
Prof. Sahib Singh(ਉਂਞ) ਜਿਸ ਪਰਮਾਤਮਾ ਦਾ ਇਹ ਤਿੰਨੇ ਲੋਕ (ਭਾਵ, ਸਾਰਾ ਜਗਤ) ਪਸਾਰਾ ਹਨ, ਉਹ ਇਸ ਵਿਚ ਇਉਂ ਵਿਆਪਕ ਹੈ ਜਿਵੇਂ ਬੋਹੜ (ਦਾ ਰੁੱਖ) ਬੀਜ ਵਿਚ (ਅਤੇ ਬੀਜ, ਬੋਹੜ ਵਿਚ) ਹੈ ॥੩॥

ਪਦ ਅਰਥ ਬਟਕ = ਬੋਹੜ। ਜਾ ਕੋ = ਜਿਸ (ਅਕਾਲ ਪੁਰਖ) ਦਾ ॥੩॥

SikhNet (Spanish)Como la higuera de Bengala, de semilla más pequeña, Su Vastedad se extiende a través y sobre los tres mundos.(3)

ਅਲਹ ਲਹੰਤਾ ਭੇਦ ਛੈ; ਕਛੁ ਕਛੁ ਪਾਇਓ ਭੇਦ ॥

alah lahantaa bhed chhai; kachh kachh paaeo bhed | Ang 340

Sant Singh KhalsaOne who knows the Lord understands His mystery, and bit by bit, the mystery disappears.
Manmohan SinghHe who knows the Lord and understand His secret, even a little, for him separation disappears.
Manmohan Singh (Punjabi)ਜੋ ਸਾਹਿਬ ਨੂੰ ਜਾਣਦਾ ਹੈ ਅਤੇ ਉਸ ਦੇ ਭੇਤ ਨੂੰ ਥੋੜ੍ਹਾ ਜਿੰਨਾ ਭੀ ਸਮਝਦਾ ਹੈ, ਉਸ ਦੇ ਲਈਂ ਵਿਛੋੜਾ ਅਲੋਪ ਹੋ ਜਾਂਦਾ ਹੈ।
Fareedkot Teeka(ਅਲਹ) ਖੁਦਾਇ ਅਰ ਖੁਦਾ ਕੇ (ਲਹੰਤਾ) ਲਖਣੇ ਵਾਲਾ, ਭਾਵ ਖੁਦਾ ਕਾ ਬੰਦਾ, ਏਹ ਜੋ ਦੋਨੋਂ ਮੇਂ (ਭੇਦ ਛੈ) ਭੇਦ ਕਲਪਾ ਹੂਆ ਹੈ ਅਰ ਕੁਛ ਗੁਰੋਂ ਦ੍ਵਾਰੇ ਅਰ ਕਛੁ ਬੇਦ ਸਾਸਤ੍ਰ ਦ੍ਵਾਰੇ (ਭੇਦ) ਗ੍ਯਾਨ ਕੋ ਪਾਯਾ ਤਬ॥
Prof. Sahib Singhਪਰਮਾਤਮਾ ਨੂੰ ਮਿਲਣ ਦਾ ਜਤਨ ਕਰਦਿਆਂ ਕਰਦਿਆਂ (ਮੇਰੀ) ਦੁਬਿਧਾ ਦਾ ਨਾਸ ਹੋ ਗਿਆ ਹੈ, ਅਤੇ (ਦੁਬਿਧਾ ਦਾ ਨਾਸ ਹੋਇਆਂ ਮੈਂ ਪਰਮਾਤਮਾ ਦਾ) ਕੁਝ ਕੁਝ ਰਾਜ਼ ਸਮਝ ਲਿਆ ਹੈ।

ਪਦ ਅਰਥ ਅਲਹ ਲਹੰਤਾ = ਅਲੱਭ (ਅਕਾਲ ਪੁਰਖ) ਨੂੰ ਲੱਭਦਿਆਂ ਲੱਭਦਿਆਂ। ਭੇਦ ਛੈ = ਭੇਦ ਦਾ ਛੈ, ਦੁਬਿਧਾ ਦਾ ਨਾਸ। ਕਛੁ ਕਛੁ = ਕੁਝ ਕੁਝ, ਥੋੜਾ ਥੋੜਾ।

SikhNet (Spanish)Cuando alguien conoce a Dios y penetra en Su Misterio, para él la separación desaparece, pero nunca acaba de explorar todo.

ਉਲਟਿ ਭੇਦ ਮਨੁ ਬੇਧਿਓ; ਪਾਇਓ ਅਭੰਗ ਅਛੇਦ ॥੪॥

aulatt bhed man bedhio; paaeo abhang achhed |4| Ang 340

Sant Singh KhalsaTurning away from the world, one's mind is pierced through with this mystery, and one obtains the Indestructible, Impenetrable Lord. ||4||
Manmohan SinghWhen mortal turns away from the world, his mind is pierced through with the Lord's secret and he obtains the Indestructible and Impenetrable God.
Manmohan Singh (Punjabi)ਜਦ ਪ੍ਰਾਣੀ ਦੁਨੀਆਂ ਵਲੋਂ ਮੁੜ ਪੈਦਾ ਹੈ, ਉਸ ਦਾ ਹਿਰਦਾ ਸਾਹਿਬ ਦੇ ਭੇਤ ਨਾਲ ਵਿੰਨ੍ਹਿਆ ਜਾਂਦਾ ਹੈ ਅਤੇ ਉਹ ਨਾਸ-ਰਹਿਤ ਅਤੇ ਅਬੋਧ ਵਾਹਿਗੁਰੂ ਨੂੰ ਪਾ ਲੈਦਾ ਹੈ।
Fareedkot Teekaਔਰ ਉਲਟ ਕਰ ਕੇ ਮਨ ਭੇਦ ਭਾਵਨਾ ਸੇ ਮੁੜਿਆ ਔਰ ਗਿਆਨ ਮੇਂ (ਬੇਧਿਆ) ਮਿਲਿਆ, ਤਬ ਅਭੰਗ ਅਛੇਦ ਅਰਥਾਤ ਜੋ ਭੰਨਣੇ ਔਰ ਕਟਣੇ ਸੇ ਰਹਤ ਅਦੁਤੀ ਬ੍ਰਹਮ ਹੈ ਤਿਸ ਕੋ ਪਾਇ ਲੀਆ॥੪॥☬ਤਬ ਪੰਡਿਤ ਨੇ ਕਹਾ ਹਮਾਰਾ ਮਤ ਏਹੁ ਹੈ ਕਿ ਜਨਮ ਭਰ ਸਾਸਤ੍ਰ ਕਾ ਹੀ ਪੜਨਾ ਚਾਹੀਏ। ਇਸ ਮੇਂ ਆਪ ਕਾ ਸਿਧਾਂਤ ਕਿਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਦੁਬਿਧਾ ਨੂੰ ਉਲਟਿਆਂ (ਮੇਰਾ) ਮਨ (ਪਰਮਾਤਮਾ ਵਿਚ) ਵਿੱਝ ਗਿਆ ਹੈ ਅਤੇ ਮੈਂ ਉਸ ਅਬਿਨਾਸ਼ੀ ਤੇ ਅਵਿੱਝ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ ॥੪॥

ਪਦ ਅਰਥ ਭੇਦ = ਭੇਤ, ਸੂਝ। ਉਲਟਿ ਭੇਦ = ਦੁਬਿਧਾ ਨੂੰ ਉਲਟਿਆਂ, ਦੁਬਿਧਾ ਦਾ ਨਾਸ ਹੋਇਆਂ। ਬੇਧਿਓ = ਵਿੰਨ੍ਹਿਆ ਗਿਆ। ਅਭੰਗ = {ਅ-ਭੰਗ} ਜਿਸ ਦਾ ਨਾਸ ਨਾਹ ਹੋ ਸਕੇ। ਅਛੇਦ = {ਅ-ਛੇਦ} ਜੋ ਵਿੰਨ੍ਹਿਆ ਨਾਹ ਜਾ ਸਕੇ ॥੪॥

SikhNet (Spanish)Cuando el hombre no corre tras lo mundano, su mente se compenetra al Susurro de Dios y obtiene al Señor Inmortal e Insondable. (4)

ਤੁਰਕ. ਤਰੀਕਤਿ ਜਾਨੀਐ; ਹਿੰਦੂ ਬੇਦ ਪੁਰਾਨ ॥

turak. tareekat jaaneeai; hindoo bed puraan | Ang 340

Sant Singh KhalsaThe Muslim knows the Muslim way of life; the Hindu knows the Vedas and Puraanas.
Manmohan SinghA Muslim understands the Muslim way of life and a Hindu the Vedas and Puranas.
Manmohan Singh (Punjabi)ਇਕ ਮੁਸਲਮਾਨ, ਮੁਸਲਮਾਨੀ ਜੀਵਨ ਰਹੁ-ਰੀਤੀ ਨੂੰ ਸਮਝਦਾ ਹੈ ਅਤੇ ਇਕ ਹਿੰਦੂ ਵੇਦਾਂ ਅਤੇ ਪੁਰਾਣਾ ਨੂੰ।
Fareedkot Teekaਮੁਸਲਮਾਨੋਂ ਕੋ ਭੀ ਕਿਤਾਬੋਂ ਦ੍ਵਾਰਾ ਸਰਾ ਜਾਨੀ ਚਾਹੀਏ, (ਤਰੀਕਤਿ) ਆਦਿ ਮਜਲਾਂ ੪ ਹੈਂ ਔਰ ਹਿੰਦੂਓਂ ਕੋ ਬੇਦ ਪੁਰਾਨ ਦ੍ਵਾਰਾ ਕਰਮ ਕਾਂਡ ਆਦਿਕ ਜਾਨਣੇ ਚਾਹੀਏ॥
Prof. Sahib Singhਤਾਹੀਏਂ (ਚੰਗਾ) ਮੁਸਲਮਾਨ ਉਸ ਨੂੰ ਸਮਝਿਆ ਜਾਂਦਾ ਹੈ ਜੋ ਤਰੀਕਤ ਵਿਚ ਲੱਗਾ ਹੋਵੇ, ਅਤੇ (ਚੰਗਾ) ਹਿੰਦੂ ਉਸ ਨੂੰ, ਜੋ ਵੇਦਾਂ ਪੁਰਾਨਾਂ ਦੀ ਖੋਜ ਕਰਦਾ ਹੋਵੇ।

ਪਦ ਅਰਥ ਤਰੀਕਤਿ = ਮੁਸਲਮਾਨ ਫ਼ਕੀਰ ਰੱਬ ਨੂੰ ਮਿਲਣ ਦੇ ਰਾਹ ਦੇ ਚਾਰ ਦਰਜੇ ਮੰਨਦੇ ਹਨ: ਸ਼ਰੀਅਤ, ਤਰੀਕਤ, ਮਾਅਰਫ਼ਤ ਅਤੇ ਹਕੀਕਤ। ਤਰੀਕਤ ਦੂਜਾ ਦਰਜਾ ਹੈ ਜਿਸ ਵਿਚ ਹਿਰਦੇ ਦੀ ਪਵਿੱਤ੍ਰਤਾ ਦੇ ਢੰਗ ਦੱਸੇ ਗਏ ਹਨ।

SikhNet (Spanish)Uno es musulmán si uno sigue la enseñanza musulmana, y uno es hindú si uno sigue a los Vedas y a los Puranas.

ਮਨ ਸਮਝਾਵਨ ਕਾਰਨੇ; ਕਛੂਅਕ ਪੜੀਐ ਗਿਆਨ ॥੫॥

man samajhaavan kaarane; kachhooak parreeai giaan |5| Ang 340

Sant Singh KhalsaTo instruct their minds, people ought to study some sort of spiritual wisdom. ||5||
Manmohan SinghTo instruct his mind, man ought to study Divine knowledge to some extent.
Manmohan Singh (Punjabi)ਆਪਣੇ ਚਿੱਤ ਨੂੰ ਸਿੱਧੇ ਰਾਹੇ ਪਾਉਣ ਦੇ ਲਈ, ਆਦਮੀ ਨੂੰ ਥੋੜ੍ਹੀ ਬਹੁਤੀ ਬ੍ਰਹਿਮ-ਵਿਦਿਆ ਘੋਖਣੀ ਉਚਿਤ ਹੈ।
Fareedkot Teekaਪਰੰਤੂ ਮਨ ਸਮਝਾਵਣੇ ਵਾਸਤੇ ਕਛੂਅਕ ਅਰਥਾਤ ਥੋੜਾ ਸਾ ਗ੍ਯਾਨ, ਭਾਵ ਸਾਸਤ੍ਰ ਪੜਨਾ ਚਾਹੀਏ॥੫॥☬ਜੇ ਕਹੇ ਹਮ ਤੋ ਪਹਿਲੇ ਓਅੰਕਾਰ ਕੋ ਲਿਖਤੇ ਹੈਂ ਵਾ ਉਪਾਸ਼ਨਾ ਕਰਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singh(ਦੁਬਿਧਾ ਨੂੰ ਮਿਟਾ ਕੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿਣ ਲਈ) ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਵਾਸਤੇ (ਉੱਚੀ) ਵਿਚਾਰ ਵਾਲੀ ਬਾਣੀ ਥੋੜ੍ਹੀ ਬਹੁਤ ਪੜ੍ਹਨੀ ਜ਼ਰੂਰੀ ਹੈ ॥੫॥

ਪਦ ਅਰਥ ਕਾਰਨੇ = ਵਾਸਤੇ। ਕਛੂਅ ਕ = ਥੋੜ੍ਹਾ ਜਿਹਾ, ਥੋੜ੍ਹਾ ਬਹੁਤ, ਕੁਝ ਨ ਕੁਝ। ਸਮਝਾਵਨ ਕਾਰਨੇ = ਸਮਝਾਣ ਵਾਸਤੇ। ਮਨ ਸਮਝਾਵਨ ਕਾਰਨੇ = ਮਨ ਨੂੰ ਸਮਝਾਉਣ ਲਈ, ਮਨ ਵਿਚੋਂ ਭੇਦ ਦਾ ਛੈ ਕਰਨ ਲਈ, ਮਨ ਵਿਚੋਂ ਦੁਬਿਧਾ ਮਿਟਾਉਣ ਲਈ, ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਲਈ ॥੫॥

* ਨੋਟ: ਇਥੋਂ ਤਕ ਕਬੀਰ ਜੀ ਉਥਾਨਕਾ ਜਿਹੀ ਬੰਨ੍ਹਦੇ ਹਨ ਕਿ ਪਰਮਾਤਮਾ ਨਾਲ ਮਿਲਾਪ ਦੀ ਅਵਸਥਾ ਲਫ਼ਜ਼ਾਂ ਨਾਲ ਬਿਆਨ ਨਹੀਂ ਹੋ ਸਕਦੀ; ਕਿਉਂਕਿ ਬਿਆਨ ਕਰਨ ਵਾਲਾ ਮਨ ਆਪ ਹੀ ਆਪਣਾ ਆਪ ਮਿਟਾ ਚੁਕਦਾ ਹੈ, ਤੇ ਜੇ ਉਸ ਮਿਲਾਪ ਦੇ ਅਨੰਦ ਨੂੰ ਥੋੜ੍ਹਾ ਬਹੁਤ ਬਿਆਨ ਕਰਨ ਦਾ ਜਤਨ ਭੀ ਕਰੇ ਤਾਂ ਸੁਣਨ ਵਾਲੇ ਨੂੰ ਨਿਰਾ ਸੁਣਿਆਂ ਉਸ ਅਨੰਦ ਦੀ ਸਮਝ ਨਹੀਂ ਆ ਸਕਦੀ। ਹਾਂ; ਜੋ ਮਨ ਉਸ ਮੇਲ-ਅਵਸਥਾ ਵਿਚ ਅੱਪੜਣ ਦਾ ਜਤਨ ਕਰਦਾ ਹੈ, ਉਸ ਦੇ ਆਪਣੇ ਅੰਦਰ ਤਬਦੀਲੀ ਆ ਜਾਂਦੀ ਹੈ, ਉਸ ਵਿਚੋਂ ਮੇਰ-ਤੇਰ ਮਿਟ ਜਾਂਦੀ ਹੈ; ਤੇ ਇਸ ਸੁਚੱਜੇ ਰਸਤੇ ਦੀ ਸਮਝ ਪੈਂਦੀ ਹੈ ਗੁਰੂ ਦਾ ਗਿਆਨ ਪ੍ਰਾਪਤ ਕੀਤਿਆਂ, ਗੁਰੂ ਦੇ ਦੱਸੇ ਪੂਰਨਿਆਂ ਨੂੰ ਸਮਝਿਆਂ। ਗੁਰੂ ਦੇ ਦੱਸੇ ਉਹ ਪੂਰਨੇ ਕਿਹੜੇ ਹਨ? ਗੁਰੂ ਦੀ ਦੱਸੀ ਹੋਈ ਉਹ ਵਿਚਾਰ ਕੀਹ ਹੈ?-ਇਸ ਦਾ ਜ਼ਿਕਰ ਕਬੀਰ ਜੀ ਅਗਲੀਆਂ ਪਉੜੀਆਂ ਵਿਚ ਕਰਦੇ ਹਨ।

SikhNet (Spanish)Pero la mente de uno se vuelve sabia sólo si uno aprende la Sabiduría de Dios de alguna forma.(5)

ਓਅੰਕਾਰ ਆਦਿ ਮੈ ਜਾਨਾ ॥

oankaar aad mai jaanaa | Ang 340

Sant Singh KhalsaI know only the One, the Universal Creator, the Primal Being.
Manmohan SinghI know only the One Lord, who is the source of everything.
Manmohan Singh (Punjabi)ਮੈਂ ਕੇਵਲ ਇਕ ਪ੍ਰਭੂ ਨੂੰ ਜਾਣਦਾ ਹਾਂ ਜੋ ਹਰ ਸ਼ੈ ਦਾ ਮੱਥਾ ਹੈ।
Fareedkot Teekaਜੋ ਸਰਬ ਨਾਮ ਰੂਪ ਕੀ ਆਦਿ ਓਅੰਕਾਰ ਬ੍ਰਹਮ ਹੈ ਮੈਂ ਤਿਸ ਕੋ ਜਾਨਾ ਹੈ॥
Prof. Sahib Singhਜੋ ਇੱਕ-ਰਸ ਸਭ ਥਾਂ ਵਿਆਪਕ ਪਰਮਾਤਮਾ ਸਭ ਨੂੰ ਬਣਾਉਣ ਵਾਲਾ ਹੈ, ਮੈਂ ਉਸ ਨੂੰ ਅਬਿਨਾਸੀ ਸਮਝਦਾ ਹਾਂ;

ਪਦ ਅਰਥ ਓਅੰਕਾਰ = {ਓਅੰ-ਕਾਰ} ਇਕ-ਰਸ ਸਭ ਥਾਂ ਵਿਆਪਕ ਪਰਮਾਤਮਾ। ਆਦਿ = ਮੁੱਢ, ਮੂਲ, ਸਭ ਦਾ ਬਨਾਉਣ ਵਾਲਾ। ਮੈ ਜਾਨਾ = ਮੈਂ ਜਾਣਦਾ ਹਾਂ, ਮੈਂ (ਉਸ ਨੂੰ ਅਮਿਟ ਅਵਿਨਾਸ਼ੀ) ਜਾਣਦਾ ਹਾਂ।

SikhNet (Spanish)Yo sólo conozco a Ong Kar, el Ser Supremo, quien es la fuente de todo.

ਲਿਖਿ ਅਰੁ ਮੇਟੈ; ਤਾਹਿ ਨ ਮਾਨਾ ॥

likh ar mettai; taeh na maanaa | Ang 340

Sant Singh KhalsaI do not believe in anyone whom the Lord writes and erases.
Manmohan SinghI believe not in him, whom the Lord writes (creates) and erases (destroys).
Manmohan Singh (Punjabi)ਮੈਂ ਉਸ ਉਤੇ ਭਰੋਸਾ ਨਹੀਂ ਰੱਖਦਾ ਜਿਸ ਨੂੰ ਪ੍ਰਭੂ ਲਿਖਦਾ (ਰਚਦਾ) ਅਤੇ ਲੈ ਕਰਦਾ ਹੈ।
Fareedkot Teekaਜੋ ਅਖਰ ਆਪ ਹੀ ਲਿਖ ਦੇਤੇ ਹੈਂ ਔਰ ਫੇਰ ਤਿਨ ਕੋ ਆਪ ਹੀ ਮੇਟ ਦੇਤੇ ਹੈਂ। ਮੈਂ ਤਿਨ ਕੋ ਨਹੀਂ ਮਾਨਾ, ਵਾ (ਲਿਖਿ) ਰਚਣੇ ਵਾਲਾ ਬ੍ਰਹਮਾ (ਮੇਟੈ) ਅਭਾਵ ਕਰਣੇ ਵਾਲਾ ਸ਼ਿਵ ਮੈਂ ਬਿਨਾ ਬ੍ਰਹਮ ਸੇ ਤਿਨ ਕੋ ਨਹੀਂ ਮਾਨਾ ਹੈ॥☬ਪ੍ਰਸ਼ਨ: ਓਅੰਕਾਰ ਜਾਣੇ ਸੇ ਕਿਆ ਲਾਭ ਹੋਤਾ ਹੈ?☬ਉੱਤਰ:
Prof. Sahib Singhਹੋਰ ਜਿਸ ਵਿਅੱਕਤੀ ਨੂੰ ਉਹ ਪ੍ਰਭੂ ਪੈਦਾ ਕਰਦਾ ਹੈ ਤੇ ਫਿਰ ਮਿਟਾ ਦੇਂਦਾ ਹੈ ਉਸ ਨੂੰ ਮੈਂ (ਪਰਮਾਤਮਾ ਦੇ ਤੁੱਲ) ਨਹੀਂ ਮੰਨਦਾ।

ਪਦ ਅਰਥ ਲਿਖਿ = ਲਿਖੇ, ਲਿਖਦਾ ਹੈ, ਰਚਦਾ ਹੈ, ਪੈਦਾ ਕਰਦਾ ਹੈ। ਅਰੁ = ਅਤੇ। ਮੇਟੈ = ਮਿਟਾ ਦੇਂਦਾ ਹੈ, ਨਾਸ ਕਰ ਦੇਂਦਾ ਹੈ। ਤਾਹਿ = ਉਸ (ਵਿਅਕਤੀ) ਨੂੰ।

SikhNet (Spanish)Y nadie, siendo mortal como yo, puede tener dominio sobre mi Conciencia,

ਓਅੰਕਾਰ; ਲਖੈ ਜਉ ਕੋਈ ॥

oankaar; lakhai jau koee | Ang 340

Sant Singh KhalsaIf someone knows the One, the Universal Creator,
Manmohan SinghIf someone sees the one Lord,
Manmohan Singh (Punjabi)ਜੇਕਰ ਕੋਈ ਇਕ ਸਾਈਂ ਨੂੰ ਵੇਖ ਲਵੇ,
Fareedkot Teekaਜੋ ਕੋਈ ਓਅੰਕਾਰ ਕੋ ਲਖੇ॥
Prof. Sahib Singhਜੇ ਕੋਈ ਮਨੁੱਖ ਉਸ ਸਰਬ-ਵਿਆਪਕ ਪਰਮਾਤਮਾ ਨੂੰ ਸਮਝ ਲਏ (ਭਾਵ, ਆਪਣੇ ਅੰਦਰ ਅਨੁਭਵ ਕਰ ਲਏ)

ਪਦ ਅਰਥ ਜਉ = ਜੇ। ਲਖੈ = ਸਮਝ ਲਏ।

SikhNet (Spanish)pues quien conoce al Señor

ਸੋਈ ਲਖਿ; ਮੇਟਣਾ ਨ ਹੋਈ ॥੬॥

soee lakh; mettanaa na hoee |6| Ang 340

Sant Singh Khalsahe shall not perish, since he knows Him. ||6||
Manmohan Singhhe perishes not by beholding Him.
Manmohan Singh (Punjabi)ਤਾਂ ਉਸ ਨੂੰ ਵੇਖਣ ਦੁਆਰਾ ਉਹ ਨਾਸ ਨਹੀਂ ਹੁੰਦਾ।
Fareedkot Teekaਸੋਈ (ਲਖ) ਜਾਣ ਕਰ ਆਪ ਲਖ ਰੂਪ ਹੋ ਜਾਤਾ ਹੈ ਪੁਨਾ ਤਿਸ ਕੋ ਮੇਟਣਾ ਅਰਥਾਤ ਮਰਨ ਨਹੀਂ ਹੋਤਾ ਹੈ॥੬॥☬ਪ੍ਰਸ਼ਨ: ਲਖ ਰੂਪ ਕਬ ਹੋਤਾ ਹੈ?☬ਉੱਤਰ:
Prof. Sahib Singhਤਾਂ ਉਸ ਨੂੰ ਸਮਝਿਆਂ (ਉਸ ਮਨੁੱਖ ਦੀ ਉਸ ਉੱਚੀ ਆਤਮਕ ਸੁਰਤ ਦਾ) ਨਾਸ ਨਹੀਂ ਹੁੰਦਾ ॥੬॥

ਪਦ ਅਰਥ ਸੋਈ ਲਖਿ = ਉਸ ਪ੍ਰਭੂ ਨੂੰ ਸਮਝ ਕੇ। ਮੇਟਣਾ = ਨਾਸ ॥੬॥

SikhNet (Spanish)nunca dejará de existir, porque se vuelve Uno con el Dios Eterno.(6)

ਕਕਾ; ਕਿਰਣਿ ਕਮਲ ਮਹਿ ਪਾਵਾ ॥

kakaa; kiran kamal meh paavaa | Ang 340

Sant Singh KhalsaKAKKA: When the rays of Divine Light come into the heart-lotus,
Manmohan SinghK: When the rays of Divine Knowledge came into the heart lotus,
Manmohan Singh (Punjabi)ਕ - ਜਦ ਬ੍ਰਹਿਮ ਗਿਆਨ ਦੀਆਂ ਕਿਰਨਾ ਦਿਲ ਕੰਵਲ ਵਿੱਚ ਆ ਜਾਂਦੀਆਂ ਹਨ,
Fareedkot Teekaਕਕੇ ਅਖਰ ਦ੍ਵਾਰਾ ਕਹਤੇ ਹੈਂ: ਜਬ ਗੁਰੂ ਰੂਪ ਸੂਰਜ ਕੇ ਬਚਨ ਰੂਪੀ ਕਿਰਣੋਂ ਕੋ ਹਿਰਦੇ ਕਮਲ ਮੇਂ ਪਾਇਆ॥
Prof. Sahib Singhਜੇ ਮੈਂ (ਗਿਆਨ-ਰੂਪ ਸੂਰਜ ਦੀ) ਕਿਰਨ (ਹਿਰਦੇ-ਰੂਪ) ਕੌਲ-ਫੁੱਲ ਵਿਚ ਟਿਕਾ ਲਵਾਂ,

ਪਦ ਅਰਥ ਕਕਾ = ਕੱਕਾ ਅੱਖਰ। ਕਿਰਣਿ = ਸੂਰਜ ਦੀ ਕਿਰਨ, ਗਿਆਨ-ਰੂਪ ਸੂਰਜ ਦੀ ਕਿਰਨ। ਪਾਵਾ = ਜੇ ਮੈਂ ਪਾ ਲਵਾਂ। ਕਮਲ ਮਹਿ = ਹਿਰਦੇ-ਰੂਪ ਕੌਲ ਫੁੱਲ ਵਿਚ।

SikhNet (Spanish)Ka ka uando los rayos de la Sabiduría Divina iluminan el loto del corazón,

ਸਸਿ ਬਿਗਾਸ; ਸੰਪਟ ਨਹੀ ਆਵਾ ॥

sas bigaas; sanpatt nahee aavaa | Ang 340

Sant Singh Khalsathe moon-light of Maya cannot enter the basket of the mind.
Manmohan Singhthe moon shine of mammon, enters not the heart-can.
Manmohan Singh (Punjabi)ਤਦ ਮਾਇਆ ਦੇ ਚੰਨ ਦੀ ਚਾਨਣੀ ਦਿਲ ਦੇ ਡੱਬੇ ਅੰਦਰ ਪ੍ਰਵੇਸ਼ ਨਹੀਂ ਕਰਦੀ।
Fareedkot Teekaਤਬ ਗਿਆਨ ਕਰ ਕੇ ਹਿਰਦਾ ਕਮਲ (ਬਿਗਾਸ) ਖਿੜ ਗਿਆ, ਮਾਇਆ ਰੂਪੀ ਚੰਦ੍ਰਮਾ ਕੇ ਪ੍ਰਕਾਸ਼ਣੇ ਕਰ ਜਨਕ ਆਦਿਕੋਂ ਵਤ (ਸੰਪਟ) ਮੁੰਦਨੇ ਮੇਂ ਨਹੀਂ ਆਵਤਾ ਹੈ। ਵਾ ਜਬ ਜਗ੍ਯਾਸੂ ਨੇ ਰਿਦੇ ਰੂਪੀ ਕਮਲ ਮੇਂ ਚੰਦ੍ਰਮਾ ਵਤ ਗੁਰੋਂ ਕੇ ਵਾਕਾਂ ਰੂਪੀ ਕਿਰਣੋਂ ਕੋ ਪਾਇਆ, ਤਬ (ਬਿਗਾਸ) ਖਿੜ੍ਯਾ ਪੁਨਾ ਤਮੋਂ ਗੁਣ ਕੀ ਅਧਿਕਤਾ ਰੂਪ ਸੂਰਜ ਕਰ ਕੇ ਮੂੰਦਨੇ ਮੇਂ ਨਹੀਂ ਆਵਤਾ ਹੈ। ਜੈਸੇ ਤਮੋਂ ਗੁਣ ਕਰ ਕੇ ਦੁਰਬਾਸ਼ਾ ਆਦਿਕੋਂ ਕਾ ਗਿਆਨ ਸਿਥਲ ਨਹੀਂ ਹੂਆ ਏਹ ਵਿਤ੍ਰੇਕੀ ਦ੍ਰਿਸਟਾਂਤ ਹੈ॥
Prof. Sahib Singhਤਾਂ (ਮਾਇਆ-ਰੂਪ) ਚੰਦ੍ਰਮਾ ਦੀ ਚਾਨਣੀ ਨਾਲ, ਉਹ (ਖਿੜਿਆ ਹੋਇਆ ਹਿਰਦਾ-ਫੁੱਲ) (ਮੁੜ) ਮੀਟਿਆ ਨਹੀਂ ਜਾਂਦਾ।

ਪਦ ਅਰਥ ਸਸਿ = ਚੰਦ੍ਰਮਾ। ਬਿਗਾਸ = ਚਾਨਣ। ਸਸਿ ਬਿਗਾਸ = ਚੰਦ੍ਰਮਾ ਦੀ ਚਾਨਣੀ। ਸੰਪਟ = {ਸੰ: ਸੰਪੁਟ} ਢੱਕਣ ਨਾਲ ਢੱਕਿਆ ਹੋਇਆ ਡੱਬਾ। ਸੰਪਟ ਨਹੀ ਆਵਾ = ਢੱਕਿਆ ਹੋਇਆ ਡੱਬਾ ਨਹੀਂ ਬਣ ਜਾਂਦਾ, (ਖਿੜਿਆ ਹੋਇਆ ਕੌਲ-ਫੁੱਲ ਮੁੜ) ਮੀਟਿਆ ਨਹੀਂ ਜਾਂਦਾ।

SikhNet (Spanish)entonces el reflejo de la luz lunar de Maya no influye en la mente.

ਅਰੁ ਜੇ ਤਹਾ; ਕੁਸਮ ਰਸੁ ਪਾਵਾ ॥

ar je tahaa; kusam ras paavaa | Ang 340

Sant Singh KhalsaAnd if one obtains the subtle fragrance of that spiritual flower,
Manmohan SinghAnd if man obtains there the otto of the spiritual flower,
Manmohan Singh (Punjabi)ਅਤੇ ਜੇਕਰ ਬੰਦਾ ਉਥੇ ਰੂਹਾਨੀ ਫੁਲ ਦੇ ਅਤਰ ਨੂੰ ਪਾ ਲਵੇ,
Fareedkot Teekaਔਰ ਜੇ ਕਰ ਤਹਾਂ (ਕੁਸਮ) ਰਿਦੇ ਕਮਲ ਮੇਂ (ਰਸੁ) ਅਨੰਦ ਪਾਇ ਲੀਆ ਹੈ, ਭਾਵ ਸੇ ਜਿਨ ਕੀ ਬਿਰਤੀ ਗਾਢਤਾ ਕੋ ਪ੍ਰਾਪਤ ਭਈ ਹੈ॥
Prof. Sahib Singhਅਤੇ ਜੇ ਕਦੇ ਮੈਂ ਉਸ ਖਿੜਾਉ ਦੀ ਹਾਲਤ ਵਿਚ (ਅੱਪੜ ਕੇ) (ਉਸ ਖਿੜੇ ਹੋਏ ਹਿਰਦੇ-ਰੂਪ ਕੌਲ) ਫੁੱਲ ਦਾ ਆਨੰਦ (ਭੀ) ਮਾਣ ਸਕਾਂ,

ਪਦ ਅਰਥ ਅਰੁ = ਅਤੇ। ਤਹਾ = ਉੱਥੇ, ਉਸ ਖਿੜਾਉ ਦੀ ਹਾਲਤ ਵਿਚ, ਉੱਥੇ ਜਿੱਥੇ ਹਿਰਦੇ ਦਾ ਕੌਲ-ਫੁੱਲ ਖਿੜਿਆ ਹੋਇਆ ਹੈ। ਕੁਸਮ ਰਸੁ = (ਖਿੜੇ ਹੋਏ) ਫੁੱਲ ਦਾ ਰਸ, (ਗਿਆਨ-ਰੂਪ ਸੂਰਜ ਦੀ ਕਿਰਨ ਨਾਲ ਖਿੜੇ ਹੋਏ ਹਿਰਦੇ-ਰੂਪ ਕੌਲ) ਫੁੱਲ ਦਾ ਅਨੰਦ। ਪਾਵਾ = ਪਾ ਲਵਾਂ।

SikhNet (Spanish)Y si el hombre obtiene ahí la fragancia de la Flor Espiritual, sería imposible describir cuánto está gozando,

ਅਕਹ ਕਹਾ; ਕਹਿ. ਕਾ ਸਮਝਾਵਾ ॥੭॥

akah kahaa; keh. kaa samajhaavaa |7| Ang 340

Sant Singh Khalsahe cannot describe the indescribable; he could speak, but who would understand? ||7||
Manmohan SinghHe would be unable to describe the indescribable relish there of By narration, whom can he make understand this?
Manmohan Singh (Punjabi)ਉਹ ਉਸ ਦੇ ਅਕਥ ਸੁਆਦ ਨੂੰ ਕਥਨ ਨਹੀਂ ਕਰ ਸਕੇਗਾ। ਵਰਨਣ ਕਰਨ ਦੁਆਰਾ ਉਹ ਕਿਸ ਨੂੰ ਇਸ ਦੀ ਗਿਆਤ ਕਰਵਾ ਸਕਦਾ ਹੈ?
Fareedkot Teekaਤੋ ਵਹੁ ਅਨੰਦ ਸ਼ਾਸਤ੍ਰੋਂ ਨੇ ਕਹਣੇ ਸੇ ਪਰੇ ਕਹਾ ਹੈ (ਕਹਿ) ਉਚਾਰ ਕਰ (ਕਾ) ਕਿਆ ਸਮਝਿਆ ਜਾਵੈ॥੭॥
Prof. Sahib Singhਤਾਂ ਉਸ ਦਾ ਬਿਆਨ ਕਥਨ ਤੋਂ ਪਰੇ ਹੈ। ਉਹ ਮੈਂ ਆਖ ਕੇ ਕੀਹ ਸਮਝਾ ਸਕਦਾ ਹਾਂ? ॥੭॥

ਪਦ ਅਰਥ ਅਕਹ = {ਅ-ਕਹ} ਬਿਆਨ ਤੋਂ ਬਾਹਰ। ਅਕਹ ਕਹਾ = ਉਸ ਦਾ ਬਿਆਨ ਕਥਨ ਤੋਂ ਪਰੇ। ਕਹਿ = ਕਹਿ ਕੇ। ਕਾ = ਕੀਹ? ॥੭॥

* ਨੋਟ: ਸੂਰਜ ਚੜ੍ਹਨ ਤੇ ਕੌਲ ਫੁੱਲ ਖਿੜਦਾ ਹੈ, ਤੇ ਰਾਤ ਵੇਲੇ ਚੰਦ੍ਰਮਾ ਚੜ੍ਹਿਆਂ ਫਿਰ ਮੀਟਿਆ ਜਾਂਦਾ ਹੈ। ਕੌਲ ਫੁੱਲ ਦਿਨੇ ਖਿੜਦੇ ਹਨ ਤੇ ਕੰਮੀਆਂ ਰਾਤ ਨੂੰ ਖਿੜਦੀਆਂ ਹਨ।

SikhNet (Spanish)y aún contándolo, ¿quién lo entendería?(7)

ਖਖਾ; ਇਹੈ ਖੋੜਿ ਮਨ ਆਵਾ ॥

khakhaa; ihai khorr man aavaa | Ang 340

Sant Singh KhalsaKHAKHA: The mind has entered this cave.
Manmohan SinghKh-- This soul has entered the Lord's cave.
Manmohan Singh (Punjabi)ਖ-ਇਹ ਆਤਮਾ ਸੁਆਮੀ ਦੀ ਗੁਫਾ ਵਿੱਚ ਦਾਖਲ ਹੋ ਗਈ ਹੈ।
Fareedkot Teekaਖਖੇ ਅਖਰ ਦੁਆਰਾ ਕਹਤੇ ਹੈਂ: ਜਬ ਮਨ ਰੂਪੀ ਪੰਛੀ ਅੰਤਰਮੁਖਤਾ ਵਾ ਆਤਮ ਰੂਪੀ ਖੋੜ ਮੇਂ ਆਇਆ॥
Prof. Sahib Singhਜਦੋਂ ਇਹ ਮਨ (-ਪੰਛੀ ਜਿਸ ਨੂੰ ਗਿਆਨ-ਕਿਰਨ ਮਿਲ ਚੁੱਕੀ ਹੈ) ਸ੍ਵੈ-ਸਰੂਪ ਦੀ ਖੋੜ ਵਿਚ (ਭਾਵ, ਪ੍ਰਭੂ-ਚਰਨਾਂ ਵਿਚ) ਆ ਟਿਕਦਾ ਹੈ,

ਪਦ ਅਰਥ ਇਹੈ ਮਨੁ = ਇਹ ਮਨ ਜਿਸ ਨੂੰ ਗਿਆਨ = ਕਿਰਨ ਪ੍ਰਾਪਤ ਹੋ ਚੁੱਕੀ ਹੈ। ਖੋੜਿ = ਅੰਤਰ-ਆਤਮਾ ਰੂਪ ਖੋੜ ਵਿਚ, ਸ੍ਵੈ-ਸਰੂਪ ਵਿਚ, ਪ੍ਰਭੂ-ਚਰਨਾਂ ਵਿਚ। ਆਵਾ = ਆਉਂਦਾ ਹੈ।

SikhNet (Spanish)Kja kja Mi mente ha entrado en su cueva interior,

ਖੋੜੇ ਛਾਡਿ; ਨ ਦਹ ਦਿਸ ਧਾਵਾ ॥

khorre chhaadd; na deh dis dhaavaa | Ang 340

Sant Singh KhalsaIt does not leave this cave to wander in the ten directions.
Manmohan SinghLeaving the cave, it now, wanders not in ten directions.
Manmohan Singh (Punjabi)ਗੁਫਾ ਨੂੰ ਤਿਆਗ ਕੇ, ਇਹ ਹੁਣ, ਦਸੀ ਪਾਸੀਂ ਨਹੀਂ ਭਟਕਦੀ।
Fareedkot Teekaਤਬ ਖੋੜ ਕੋ ਛੋਡ ਕਰ ਦਸੋਂ ਦਿਸਾ ਕੋ ਨਹੀਂ ਧਾਵਤਾ ਹੈ॥☬ਪ੍ਰਸ਼ਨ: ਐਸੇ ਪਦ ਕੋ ਕੈਸੇ ਪ੍ਰਾਪਤ ਹੋਵੈ?
Prof. Sahib Singhਤਾਂ ਇਸ ਆਹਲਣੇ (ਭਾਵ, ਪ੍ਰਭੂ-ਚਰਨਾਂ) ਨੂੰ ਛੱਡ ਕੇ ਦਸੀਂ ਪਾਸੀਂ ਨਹੀਂ ਦੌੜਦਾ।

ਪਦ ਅਰਥ ਦਹ ਦਿਸ = ਦਸੀਂ ਪਾਸੀਂ। ਨ ਧਾਵਾ = ਨਹੀਂ ਧਾਉਂਦਾ, ਨਹੀਂ ਦੌੜਦਾ।

SikhNet (Spanish)y habitando ahí, sus divagaciones terminan.

ਖਸਮਹਿ ਜਾਣਿ; ਖਿਮਾ ਕਰਿ ਰਹੈ ॥

khasameh jaan; khimaa kar rahai | Ang 340

Sant Singh KhalsaKnowing their Lord and Master, people show compassion;
Manmohan SinghWhen, knowing the Master, man practises forgiveness,
Manmohan Singh (Punjabi)ਜਦ ਮਾਲਕ ਨੂੰ ਅਨੁਭਵ ਕਰਕੇ, ਇਨਸਾਨ ਦਇਆ ਅੰਦਰ ਵਿਚਰਦਾ ਹੈ,
Fareedkot Teekaਜਬ ਖਸਮ ਕੋ ਜਾਣ ਕਰ ਖਿਮਾ ਆਦਿਕ ਗੁਣੋਂ ਕੋ ਧਾਰਣ ਕਰ ਰਹੇ॥
Prof. Sahib Singhਖਸਮ-ਪ੍ਰਭੂ ਨਾਲ ਸਾਂਝ ਪਾ ਕੇ ਖਿਮਾ ਦੇ ਸੋਮੇ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ,

ਪਦ ਅਰਥ ਖਸਮਹਿ = ਖਸਮ-ਪ੍ਰਭੂ ਨੂੰ। ਜਾਣਿ = ਜਾਣ ਕੇ, ਪਛਾਣ ਕੇ। ਖਿਮਾਕਰਿ = {ਖਿਮਾ-ਆਕਰਿ। ਆਕਰ = ਖਾਣ, ਸੋਮਾ। ਖਿਮਾ ਆਕਰ = ਖਿਮਾ ਦੀ ਖਾਣ, ਖਿਮਾ ਦਾ ਸੋਮਾ}। ਖਿਮਾ ਦੇ ਸੋਮੇ ਪਰਮਾਤਮਾ ਵਿਚ। ਰਹੈ = ਟਿਕਿਆ ਰਹਿੰਦਾ ਹੈ।

SikhNet (Spanish)El que practica la técnica del Conocimiento, conoce al Maestro, la Compasión llega a su corazón,

ਤਉ ਹੋਇ ਨਿਖਿਅਉ; ਅਖੈ ਪਦੁ ਲਹੈ ॥੮॥

tau hoe nikhiaau; akhai pad lahai |8| Ang 340

Sant Singh Khalsathen, they become immortal, and attain the state of eternal dignity. ||8||
Manmohan Singhthen he becomes immortal and attains the Imperishable dignity.
Manmohan Singh (Punjabi)ਤਾਂ ਉਹ ਅਮਰ ਹੋ ਜਾਂਦਾ ਹੈ ਅਤੇ ਅਬਿਲਾਸ਼ੀ ਦਰਜਾ ਹਾਸਲ ਕਰ ਲੈਦਾ ਹੈ।
Fareedkot Teekaਤਬ ਅਖੈ ਰੂਪ ਹੋ ਕਰ ਅਖੈ ਪਦ ਕੋ ਲੇਤਾ ਹੈ॥੮॥☬ਪ੍ਰਸ਼ਨ: ਤਿਨ ਕਾ ਮਨ ਪੰਖੀ ਦਸੋਂ ਦਿਸਾਂ ਮੇਂ ਕਿਉਂ ਨਹੀਂ ਧਾਵਤਾ ਹੈ?☬ਉੱਤਰ:
Prof. Sahib Singhਤੇ ਤਦੋਂ ਅਵਿਨਾਸ਼ੀ (ਪ੍ਰਭੂ ਨਾਲ ਇੱਕ-ਰੂਪ) ਹੋ ਕੇ ਉਹ ਪਦਵੀ ਪ੍ਰਾਪਤ ਕਰ ਲੈਂਦਾ ਹੈ ਜੋ ਕਦੇ ਨਾਸ ਨਹੀਂ ਹੁੰਦੀ ॥੮॥

ਪਦ ਅਰਥ ਨਿਖਿਅਉ = {ਨਿ-ਖਿਅਉ। ਖਿਅਉ = ਖੈ, ਨਾਸ। ਨਿ = ਬਿਨਾ} ਨਾਸ-ਰਹਿਤ। ਅਖੈ = {ਅ-ਖੈ} ਨਾਸ-ਰਹਿਤ। ਪਦੁ = ਦਰਜਾ, ਪਦਵੀ। ਲਹੈ = ਹਾਸਲ ਕਰ ਲੈਂਦਾ ਹੈ ॥੮॥

* ਨੋਟ: ਕਈ ਰੁੱਖਾਂ ਦੇ ਟਾਹਣ ਅੰਦਰੋਂ ਪੋਲੇ ਹੋ ਜਾਂਦੇ ਹਨ ਤੇ ਉਹਨਾਂ ਵਿਚ ਖੋੜਾਂ (ਖ਼ਾਲੀ ਪੋਲੇ ਥਾਂ) ਬਣ ਜਾਂਦੀਆਂ ਹਨ। ਇਹਨਾਂ ਖੋੜਾਂ ਵਿਚ ਪੰਛੀ ਰਹਿਣ ਲੱਗ ਪੈਂਦੇ ਹਨ। ਪੇਟ ਭਰਨ ਲਈ ਸਾਰਾ ਦਿਨ ਬਾਹਰ ਦੂਰ ਦੂਰ ਉਡਦੇ ਫਿਰਦੇ ਹਨ, ਪਰ ਰਾਤ ਨੂੰ ਮੁੜ ਉਸ ਖੋੜ ਵਿਚ ਆ ਟਿਕਦੇ ਹਨ। ਇਹ ਮਨੁੱਖਾ-ਸਰੀਰ ਮਨ ਨੂੰ ਰਹਿਣ ਲਈ ਖੋੜ ਮਿਲੀ ਹੋਈ ਹੈ, ਪਰ ਇਹ ਮਨ-ਪੰਛੀ ਮਾਇਆ ਦੇ ਮੋਹ ਕਰਕੇ ਹਰ ਵੇਲੇ ਬਾਹਰ ਹੀ ਭਟਕਦਾ ਫਿਰਦਾ ਹੈ।

SikhNet (Spanish)se vuelve inmortal y alcanza la Dignidad Imperecedera.(8)

ਗਗਾ; ਗੁਰ ਕੇ ਬਚਨ ਪਛਾਨਾ ॥

gagaa; gur ke bachan pachhaanaa | Ang 340

Sant Singh KhalsaGAGGA: One who understands the Guru's Word
Manmohan SinghG - He who understand Guru's instruction,
Manmohan Singh (Punjabi)ਗ - ਜੋ ਗੁਰਾਂ ਦੀ ਸਿਖਿਆ ਨੂੰ ਸਮਝਦਾ ਹੈ,
Fareedkot Teekaਗਗੇ ਅਖਰ ਦ੍ਵਾਰਾ ਕਹਤੇ ਹੈਂ: ਜਿਨੋਂ ਨੇ ਗੁਰੋਂ ਕੇ ਵਾਕੋਂ ਕਰ ਕੇ ਆਤਮਾ ਕੋ ਪਛਾਣਿਆਂ ਹੈ॥
Prof. Sahib Singhਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਪਾ ਲਈ ਹੈ,

ਪਦ ਅਰਥ ਪਛਾਨਾ = (ਪ੍ਰਭੂ ਨੂੰ) ਪਛਾਣ ਲਿਆ ਹੈ, ਪ੍ਰਭੂ ਨਾਲ ਸਾਂਝ ਪਾ ਲਈ ਹੈ।

SikhNet (Spanish)Ga ga Aquél que entiende la Instrucción del Guru,

ਦੂਜੀ ਬਾਤ; ਨ ਧਰਈ ਕਾਨਾ ॥

doojee baat; na dharee kaanaa | Ang 340

Sant Singh Khalsadoes not listen to anything else.
Manmohan Singhlends not his ears to anything else.
Manmohan Singh (Punjabi)ਉਹ ਹੋਰਸ ਗੱਲ ਵਲ ਆਪਣਾ ਕੰਨ ਨਹੀਂ ਕਰਦਾ।
Fareedkot Teekaਸੋ ਪੁਰਸ਼ ਦ੍ਵੈਤ ਕੀ ਬਾਤ ਕਾਨ ਮੇਂ ਨਹੀਂ ਧਾਰਤੇ ਹੈਂ, ਭਾਵ ਸੇ ਸਰਧਾ ਕਰ ਨਹੀਂ ਸੁਣਤੇ ਹੈਂ॥
Prof. Sahib Singhਉਸ ਨੂੰ (ਪ੍ਰਭੂ ਦੀ ਸਿਫ਼ਤਿ-ਸਾਲਾਹ ਤੋਂ ਬਿਨਾ) ਕੋਈ ਹੋਰ ਗੱਲ ਖਿੱਚ ਨਹੀਂ ਪਾਂਦੀ।

ਪਦ ਅਰਥ ਨ ਧਰਈ ਕਾਨਾ = ਕੰਨ ਨਹੀਂ ਧਰਦਾ, ਗਹੁ ਨਾਲ ਨਹੀਂ ਸੁਣਦਾ, ਖਿੱਚ ਨਹੀਂ ਪੈਂਦੀ।

SikhNet (Spanish)no escucha nada más.

ਰਹੈ ਬਿਹੰਗਮ; ਕਤਹਿ ਨ ਜਾਈ ॥

rahai bihangam; kateh na jaaee | Ang 340

Sant Singh KhalsaHe remains like a hermit and does not go anywhere,
Manmohan SinghHe remains like a recluse and goes nowhere else,
Manmohan Singh (Punjabi)ਉਹ ਇਕ ਵਿਰਕਤ ਦੀ ਤਰ੍ਹਾਂ ਵਿਚਰਦਾ ਹੈ ਅਤੇ ਕਿਧਰੇ ਨਹੀਂ ਜਾਂਦਾ,
Fareedkot Teekaਤਿਨ ਕਾ ਮਨ ਪੰਖੀ ਆਤਮਾ ਮੇਂ ਰਹਤਾ ਹੈ ਔਰ ਕਹੀਂ ਨਹੀਂ ਜਾਤਾ॥
Prof. Sahib Singhਉਹ ਪੰਛੀ (ਵਾਂਗ ਸਦਾ ਨਿਰਮੋਹ) ਰਹਿੰਦਾ ਹੈ; ਕਿਤੇ ਭੀ ਭਟਕਦਾ ਨਹੀਂ;

ਪਦ ਅਰਥ ਬਿਹੰਗਮ = {ਸੰ: ਵਿਹੰਗਮ = a bird} ਪੰਛੀ, ਉਹ ਮਨੁੱਖ ਜੋ ਜਗਤ ਵਿਚ ਆਪਣਾ ਨਿਵਾਸ ਇਉਂ ਸਮਝਦਾ ਹੈ ਜਿਵੇਂ ਪੰਛੀ ਕਿਸੇ ਰੁੱਖ ਉਤੇ ਰਾਤ ਕੱਟ ਕੇ ਸਵੇਰੇ ਉੱਡ ਜਾਂਦਾ ਹੈ, ਉਸ ਰੁੱਖ ਨਾਲ ਮੋਹ ਨਹੀਂ ਪਾ ਲੈਂਦਾ। ਕਤਹਿ = ਕਿਸੇ ਹੋਰ ਪਾਸੇ।

SikhNet (Spanish)Aquél que comprende al Señor Inefable

ਅਗਹ ਗਹੈ; ਗਹਿ. ਗਗਨ ਰਹਾਈ ॥੯॥

agah gahai; geh. gagan rahaaee |9| Ang 340

Sant Singh Khalsawhen he grasps the Ungraspable Lord and dwells in the sky of the Tenth Gate. ||9||
Manmohan Singhwho grasps the ungraspable Lord and so grasping Him abides in the tenth-gate.
Manmohan Singh (Punjabi)ਜੋ ਨਾਂ ਫੜੇ ਜਾਣ ਵਾਲੇ ਸਾਈਂ ਨੂੰ ਪਕੜਦਾ ਹੈ ਅਤੇ ਇਕੁਰ ਫੜ ਕੇ ਦਸਵੇ ਦੁਆਰਾ ਅੰਦਰ ਰਹਿੰਦਾ ਹੈ।
Fareedkot Teekaਸ਼ਕਤੀ ਬਿਰਤੀ ਕਰ ਕੇ ਪਕੜਨੇ ਸੇ ਜੋ ਅਪਕੜ ਚਿਦਾਕਾਸ ਹੈ, ਤਿਸ ਕੋ ਲਖਣਾ ਬਿਰਤੀ ਕਰ ਕੇ ਪਕੜ ਕਰ ਨਿਸਚੇ ਕਰ ਰਖਿਆ ਹੈ॥੯॥☬ਪ੍ਰਸ਼ਨ: ਜਿਸ ਕੋ ਪਕੜ ਰਹਤੇ ਹੈਂ ਵਹੁ ਚਿਦਾਕਾਸ ਕਹਾਂ ਹੈ?☬ਉੱਤਰ:
Prof. Sahib Singhਜਿਸ ਪ੍ਰਭੂ ਨੂੰ ਜਗਤ ਦੀ ਮਾਇਆ ਗ੍ਰਸ ਨਹੀਂ ਸਕਦੀ, ਉਸ ਨੂੰ ਉਹ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ; ਹਿਰਦੇ ਵਿਚ ਵਸਾ ਕੇ ਆਪਣੀ ਸੁਰਤ ਨੂੰ ਪ੍ਰਭੂ-ਚਰਨਾਂ ਵਿਚ ਟਿਕਾਈ ਰੱਖਦਾ ਹੈ (ਜਿਵੇਂ ਚੋਗ ਨਾਲ ਪੇਟ ਭਰ ਕੇ ਪੰਛੀ ਮੌਜ ਵਿਚ ਆ ਕੇ ਉੱਚਾ ਅਕਾਸ਼ ਵਿਚ ਤਾਰੀਆਂ ਲਾਂਦਾ ਹੈ) ॥੯॥

ਪਦ ਅਰਥ ਅਗਹ = {ਅ-ਗਹ} ਨਾਹ ਫੜਿਆ ਜਾਣ ਵਾਲਾ, ਜਿਸ ਨੂੰ ਮਾਇਆ ਗ੍ਰਸ ਨਹੀਂ ਸਕਦੀ। ਗਹੈ = ਫੜ ਲੈਂਦਾ ਹੈ, ਆਪਣੇ ਅੰਦਰ ਵਸਾ ਲੈਂਦਾ ਹੈ। ਗਹਿ = ਫੜ ਕੇ, ਅੰਦਰ ਵਸਾ ਕੇ। ਗਗਨ = ਅਕਾਸ਼। ਗਗਨ ਰਹਾਈ = ਅਕਾਸ਼ ਵਿਚ ਰਹਿੰਦਾ ਹੈ, ਮਨ-ਪੰਛੀ ਅਕਾਸ਼ ਵਿਚ ਉਡਾਰੀਆਂ ਲਾਉਂਦਾ ਹੈ, ਦਸਮ-ਦੁਆਰ ਵਿਚ ਟਿਕਿਆ ਰਹਿੰਦਾ ਹੈ, ਸੁਰਤ ਉੱਚੀ ਰਹਿੰਦੀ ਹੈ, ਸੁਰਤ ਪ੍ਰਭੂ-ਚਰਨਾਂ ਵਿਚ ਰਹਿੰਦੀ ਹੈ ॥੯॥

* ਨੋਟ: ਇੱਲਾਂ ਰੱਜ ਕੇ ਦੂਰ ਉੱਚੀਆਂ ਅਕਾਸ਼ ਵਿਚ ਘੰਟਿਆਂ-ਬੱਧੀ ਇਕ-ਤਾਰ ਖੰਭ ਖਿਲਾਰ ਕੇ ਤਾਰੀਆਂ ਲਾਂਦੀਆਂ ਰਹਿੰਦੀਆਂ ਹਨ।

SikhNet (Spanish)y habita en la Décima Puerta permanece desapegado y no vacila.(9)

ਘਘਾ; ਘਟਿ ਘਟਿ ਨਿਮਸੈ ਸੋਈ ॥

ghaghaa; ghatt ghatt nimasai soee | Ang 340

Sant Singh KhalsaGHAGHA: He dwells in each and every heart.
Manmohan SinghGh-He, the Lord, dwells in every heart.
Manmohan Singh (Punjabi)ਘ-ਉਹ ਸੁਆਮੀ ਹਰ ਦਿਲ ਅੰਦਰ ਵਸਦਾ ਹੈ।
Fareedkot Teekaਘਘੇ ਅਖਰ ਦੁਆਰਾ ਕਹਤੇ ਹੈਂ: ਘਟ ਘਟ ਕੇ ਬੀਚ ਸੋਈ ਅਕਾਸ ਵਤ (ਨਿਮਸੈ) ਵਸ ਰਹਿਆ ਹੈ॥☬ਜੇ ਕਹੇ ਸਰੀਰ ਘੜੇ ਕੇ ਫੁਟਣੇ ਸੇ ਵਹੁ ਨਾਸ ਹੋਵੇਗਾ? ਤਿਸ ਪਰ ਕਹਤੇ ਹੈਂ:
Prof. Sahib Singhਹਰੇਕ ਸਰੀਰ ਵਿਚ ਉਹ ਪ੍ਰਭੂ ਹੀ ਵੱਸਦਾ ਹੈ।

ਪਦ ਅਰਥ ਘਟਿ = ਘਟ ਵਿਚ, ਸਰੀਰ ਵਿਚ, ਸਰੀਰ-ਰੂਪ ਘੜੇ ਵਿਚ। ਘਟਿ ਘਟਿ = ਹਰੇਕ ਘਟ ਵਿਚ। ਨਿਮਸੈ = ਨਿਵਾਸ ਰੱਖਦਾ ਹੈ, ਵੱਸਦਾ ਹੈ। ਸੋਈ = ਉਹ (ਪ੍ਰਭੂ) ਹੀ।

SikhNet (Spanish)Gha gha El Señor habita en todos los corazones;

ਘਟ ਫੂਟੇ; ਘਟਿ. ਕਬਹਿ ਨ ਹੋਈ ॥

ghatt footte; ghatt. kabeh na hoee | Ang 340

Sant Singh KhalsaEven when the body-pitcher bursts, he does not diminish.
Manmohan SinghWhen the body pitcher bursts, He never gets diminished.
Manmohan Singh (Punjabi)ਜਦ ਦੇਹਿ ਦਾ ਘੜਾ ਟੁਟ ਜਾਂਦਾ ਹੈ, ਉਹ ਕਦਾਚਿੱਤ ਥੋੜਾ ਨਹੀਂ ਹੁੰਦਾ।
Fareedkot Teekaਏਹ (ਘਟ) ਸਰੀਰ ਕੇ ਨਾਸ ਹੋਣੇ ਕਰ ਕਬੀ (ਘਟਿ) ਕਮ ਨਹੀਂ ਹੋਤਾ ਹੈ॥
Prof. Sahib Singhਜੇ ਕੋਈ ਸਰੀਰ (-ਰੂਪ ਘੜਾ) ਭੱਜ ਜਾਏ ਤਾਂ ਕਦੇ ਪ੍ਰਭੂ ਦੀ ਹੋਂਦ ਵਿਚ ਕੋਈ ਘਾਟਾ ਨਹੀਂ ਪੈਂਦਾ।

ਪਦ ਅਰਥ ਘਟ ਫੂਟੇ = ਜੇ (ਕੋਈ ਸਰੀਰ-ਰੂਪ) ਘੜਾ ਟੁੱਟ ਜਾਏ। ਘਟਿ ਨ ਹੋਈ = ਘਟਦਾ ਨਹੀਂ, ਘੱਟ ਨਹੀਂ ਹੁੰਦਾ, ਪ੍ਰਭੂ ਦੀ ਹਸਤੀ ਵਿਚ ਕੋਈ ਊਣਤਾ ਨਹੀਂ ਆਉਂਦੀ, ਕੋਈ ਘਾਟਾ ਨਹੀਂ ਪੈਂਦਾ। {ਨੋਟ: ਪਹਿਲੀ ਤੁਕ ਵਿਚ ਦਾ ਲਫ਼ਜ਼ 'ਘਟਿ' ਵਿਆਕਰਣ ਅਨੁਸਾਰ 'ਨਾਂਵ' ਹੈ, 'ਅਧਿਕਰਨ ਕਾਰਕ'; ਦੂਜੀ ਤੁਕ ਵਿਚ ਦਾ ਲਫ਼ਜ਼ "ਘਟਿ" ਲਫ਼ਜ਼ 'ਹੋਈ' ਨਾਲ ਮਿਲ ਕੇ 'ਕ੍ਰਿਆ' ਹੈ}।

SikhNet (Spanish)aún cuando el cántaro del cuerpo se rompe, Él no se va.

ਤਾ ਘਟ ਮਾਹਿ; ਘਾਟ ਜਉ ਪਾਵਾ ॥

taa ghatt maeh; ghaatt jau paavaa | Ang 340

Sant Singh KhalsaWhen someone finds the Path to the Lord within his own heart,
Manmohan SinghWhen in that heart, man finds the way to the Lord,
Manmohan Singh (Punjabi)ਜਦ ਉਸ ਦਿਲ ਅੰਦਰ ਇਨਸਾਨ ਪ੍ਰਭੂ ਦਾ ਰਸਤਾ ਪਾ ਲੈਦਾ ਹੈ,
Fareedkot Teekaਜਿਸ ਨੇ ਤਿਸ ਨਾਸੀ ਸਰੀਰ ਵਿਖੇ ਜਬ (ਘਾਟ) ਆਤਮਾ ਅਸਥਾਨ ਕੋ ਪਾਇਆ॥
Prof. Sahib Singhਜਦੋਂ (ਕੋਈ ਜੀਵ) ਇਸ ਸਰੀਰ ਦੇ ਅੰਦਰ ਹੀ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਪੱਤਣ ਲੱਭ ਲੈਂਦਾ ਹੈ,

ਪਦ ਅਰਥ ਘਾਟ = ਪੱਤਣ ਜਿੱਥੇ ਬੇੜੀਆਂ ਰਾਹੀਂ ਦਰਿਆ ਤੋਂ ਪਾਰ ਲੰਘੀਦਾ ਹੈ। ਜਉ = ਜੇ, ਜਦੋਂ। ਪਾਵਾ = ਪਾ ਲਿਆ, ਲੱਭ ਲਿਆ।

SikhNet (Spanish)Si dentro de mi corazón he encontrado Su Sendero,

ਸੋ ਘਟੁ ਛਾਡਿ; ਅਵਘਟ ਕਤ ਧਾਵਾ ॥੧੦॥

so ghatt chhaadd; avaghatt kat dhaavaa |10| Ang 340

Sant Singh Khalsawhy should he abandon that Path to follow some other path? ||10||
Manmohan Singhabandoning that way, why should he follow a difficult path?
Manmohan Singh (Punjabi)ਤਾਂ ਉਸ ਰਸਤੇ ਨੂੰ ਤਿਆਗ ਕੇ, ਉਹ ਹੋਰਸ ਬਿਖੜੇ ਮਾਰਗ ਕਿਉਂ ਪਵੇ?
Fareedkot Teekaਤਬ ਸੇ ਪੁਰਸ ਆਤਮ ਅਨੰਦ ਕੋ ਘਟ ਮੇਂ ਛੋਡ ਕਰ (ਅਵਘਟ) ਔਖੇ ਅਸਥਾਨ ਅਰਥਾਤ ਸੰਕਲਪ ਬਿਕਲਪੋਂ ਮੇਂ ਕਹਾਂ ਧਾਵਤਾ ਹੈ॥੧੦॥☬ਪ੍ਰਸ਼ਨ: ਜਪ ਤਪ ਕਰਤਿਆਂ ਕੋ ਬਹੁਤ ਕਾਲ ਹੋ ਗਿਆ ਮਨ ਵਸ ਨਹੀਂ ਹੋਤਾ, ਤਾਂ ਤੇ ਅਨੰਦ ਕਾ ਅਲਾਭ ਰਹਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਤਾਂ ਇਸ ਪੱਤਣ ਨੂੰ ਛੱਡ ਕੇ ਉਹ ਖੱਡਾਂ ਵਿਚ ਕਿਤੇ ਨਹੀਂ ਭਟਕਦਾ ਫਿਰਦਾ ॥੧੦॥

ਪਦ ਅਰਥ ਅਵਘਟ = {ਸੰ: ਅਵਘੱਟ} ਖੱਡ। ਘਟੁ = {ਸੰ: ਘੱਟ} ਦਰਿਆ ਦਾ ਪੱਤਣ {ਸੰ: ਘੱਟ = ਜੀਵੀ-ਪੱਤਣ ਤੇ ਰੋਜ਼ੀ ਕਮਾਉਣ ਵਾਲਾ, ਮਲਾਹ}। ਕਤ = ਕਿੱਥੇ? ਧਾਵਾ = ਧਾਉਂਦਾ ਹੈ, ਦੌੜਦਾ ਹੈ। ਕਤ ਧਾਵਾ = ਕਿੱਥੇ ਦੌੜਦਾ ਹੈ? (ਭਾਵ) ਕਿਤੇ ਨਹੀਂ ਭਟਕਦਾ ॥੧੦॥

SikhNet (Spanish)¿por qué abandonarlo e irme con otro? (10)

ਙੰਙਾ. ਨਿਗ੍ਰਹਿ ਸਨੇਹੁ ਕਰਿ; ਨਿਰਵਾਰੋ ਸੰਦੇਹ ॥

ngangaa. nigreh sanehu kar; niravaaro sandeh | Ang 340

Sant Singh KhalsaNGANGA: Restrain yourself, love the Lord, and dismiss your doubts.
Manmohan SinghNg - Restrain thyself bear love to thy Lord and dismiss thy doubts.
Manmohan Singh (Punjabi)ਆਪਣੇ ਆਪ ਨੂੰ ਰੋਕ, ਆਪਣੇ ਪ੍ਰਭੂ ਨਾਲ ਪਿਰਹੜੀ ਪਾ ਅਤੇ ਆਪਣੇ ਸੰਸੇ ਦੂਰ ਕਰ ਦੇ।
Fareedkot Teekaਙੰਙੇ ਅਖਰ ਦੁਆਰਾ ਕਹਤੇ ਹੈਂ: ਨਿਗ੍ਰਹ ਸਨੇਹ ਅਰਥਾਤ ਮਨ ਇੰਦ੍ਰੀਓਂ ਕੇ ਰੋਕਣੇ ਮੇਂ ਪ੍ਰੇਮ ਕਰੋ ਔਰ ਗੁਰੋਂ ਦ੍ਵਾਰੇ ਸੰਸਾ ਨਿਵਰਤ ਕਰੋ॥
Prof. Sahib Singh(ਹੇ ਭਾਈ! ਆਪਣੇ ਇੰਦ੍ਰਿਆਂ ਨੂੰ) ਚੰਗੀ ਤਰ੍ਹਾਂ ਰੋਕ, (ਪ੍ਰਭੂ ਨਾਲ) ਪਿਆਰ ਬਣਾ, ਤੇ ਸਿਦਕ-ਹੀਨਤਾ ਦੂਰ ਕਰ।

ਪਦ ਅਰਥ ਨਿਗ੍ਰਹਿ = {ਸੰ: ਨਿ-ਗ੍ਰਹਿ। ਗ੍ਰਹ = ਪਕੜਨਾ। ਨਿਗ੍ਰਹ = ਚੰਗੀ ਤਰ੍ਹਾਂ ਫੜਨਾ, ਵੱਸ ਵਿਚ ਲਿਆਉਣਾ} ਚੰਗੀ ਤਰ੍ਹਾਂ ਫੜੋ, (ਮਨ ਨੂੰ) ਵੱਸ ਵਿਚ ਲਿਆਉ, ਇੰਦ੍ਰੀਆਂ ਨੂੰ ਰੋਕੋ। ਸਨੇਹੁ = ਪ੍ਰੇਮ, ਪਿਆਰ। ਸੰਦੇਹ = ਸ਼ੱਕ, ਸਿਦਕ-ਹੀਨਤਾ। ਨਿਰਵਾਰੋ = ਦੂਰ ਕਰੋ।

SikhNet (Spanish)Gan gan Controla tu ser, ama a tu Dios, y apacigua tu duda;

ਨਾਹੀ ਦੇਖਿ. ਨ ਭਾਜੀਐ; ਪਰਮ ਸਿਆਨਪ ਏਹ ॥੧੧॥

naahee dekh. na bhaajeeai; param siaanap eh |11| Ang 340

Sant Singh KhalsaEven if you do not see the Path, do not run away; this is the highest wisdom. ||11||
Manmohan SinghThou see no way to thy Lord, flee not away, This is the highest wisdom.
Manmohan Singh (Punjabi)ਭਾਵੇਂ ਤੈਨੂੰ ਆਪਣੇ ਪ੍ਰਭੂ ਦਾ ਰਸਤਾ ਨਹੀਂ ਦਿਸਦਾ ਤੂੰ ਨੱਸ ਨਾਂ ਜਾ। ਇਹੀ ਮਹਾਨ ਅਕਲਮੰਦੀ ਹੈ।
Fareedkot Teekaਐਸੇ ਦੇਖਿ ਕਰ ਜਤਨ ਕੋ ਨ ਤਿਆਗੋ ਕਿਉਂਕਿ ਮਨ ਬਸ ਨਹੀਂ ਹੋਤਾ ਏਹੀ ਪਰਮ ਸਿਆਨਪ ਹੈ॥੧੧॥
Prof. Sahib Singh(ਇਹ ਕੰਮ ਔਖਾ ਜ਼ਰੂਰ ਹੈ, ਪਰ) ਇਸ ਖ਼ਿਆਲ ਕਰਕੇ ਕਿ ਇਹ ਕੰਮ ਨਹੀਂ ਹੋ ਸਕਦਾ (ਇਸ ਕੰਮ ਵਲੋਂ) ਭੱਜ ਨਹੀਂ ਜਾਣਾ ਚਾਹੀਦਾ-(ਬੱਸ) ਸਭ ਤੋਂ ਵੱਡੀ ਅਕਲ (ਦੀ ਗੱਲ) ਇਹੀ ਹੈ ॥੧੧॥

ਪਦ ਅਰਥ ਨਾਹੀ ਦੇਖਿ = ਇਹ ਵੇਖ ਕੇ ਕਿ ਇਹ ਕੰਮ ਨਹੀਂ ਹੋ ਸਕਦਾ। ਦੇਖਿ = ਵੇਖ ਕੇ। ਪਰਮ = ਸਭ ਤੋਂ ਵੱਡੀ ॥੧੧॥

SikhNet (Spanish)no huyas de lo que no has visto, ésta es la más elevada Sabiduría.(11)

ਚਚਾ; ਰਚਿਤ ਚਿਤ੍ਰ ਹੈ ਭਾਰੀ ॥

chachaa; rachit chitr hai bhaaree | Ang 340

Sant Singh KhalsaCHACHA: He painted the great picture of the world.
Manmohan SinghCh - The master has painted the great picture of the world.
Manmohan Singh (Punjabi)ਚ - ਮਾਲਕ ਨੇ ਸੰਸਾਰ ਦੀ ਵਡੀ ਤਸਵੀਰ ਚਿਤ੍ਰੀ ਹੈ।
Fareedkot Teekaਚਚੇ ਅਖਰ ਦੁਆਰਾ ਕਹਤੇ ਹੈਂ: ਕਿ ਏਹ ਸੰਸਾਰ ਬੜਾ (ਚਿਤ੍ਰ) ਸੁੰਦ੍ਰ ਬਨਾਇਆ ਹੂਆ ਹੈ॥
Prof. Sahib Singh(ਪ੍ਰਭੂ ਦਾ) ਬਣਾਇਆ ਹੋਇਆ ਇਹ ਜਗਤ (ਮਾਨੋ) ਇਕ ਬਹੁਤ ਵੱਡੀ ਤਸਵੀਰ ਹੈ।

ਪਦ ਅਰਥ ਰਚਿਤ = ਰਚਿਆ ਹੋਇਆ (ਜਗਤ), ਬਣਾਇਆ ਹੋਇਆ। ਚਿਤ੍ਰ = ਤਸਵੀਰ।

SikhNet (Spanish)Cha cha Maravilloso es el retrato del mundo que el Señor ha pintado ante ti.

ਤਜਿ ਚਿਤ੍ਰੈ; ਚੇਤਹੁ ਚਿਤਕਾਰੀ ॥

taj chitrai; chetahu chitakaaree | Ang 340

Sant Singh KhalsaForget this picture, and remember the Painter.
Manmohan SinghLeave the painting and remember the painter.
Manmohan Singh (Punjabi)ਚਿਤ੍ਰਕਾਰੀ ਨੂੰ ਛੱਡ ਕੇ ਚਿਤ੍ਰਕਾਰ ਨੂੰ ਚੇਤੇ ਕਰ।
Fareedkot Teeka(ਚਿਤ੍ਰੈ) ਨਾਨਾ ਪ੍ਰਕਾਰ ਕੇ ਰਚੇ ਹੂਏ ਨਾਮ ਰੂਪ ਸੰਸਾਰ ਕੋ ਤਿਆਗ ਕਰ ਚਿਤ੍ਰਕਾਰੀ ਕਰਨੇ ਵਾਲੇ ਪਰਮੇਸ੍ਵਰ ਕੋ ਸਿਮਰੋ॥
Prof. Sahib Singh(ਹੇ ਭਾਈ!) ਇਸ ਤਸਵੀਰ (ਦੇ ਮੋਹ) ਨੂੰ ਛੱਡ ਕੇ ਤਸਵੀਰ ਬਣਾਉਣ ਵਾਲੇ ਨੂੰ ਚੇਤੇ ਰੱਖ;

ਪਦ ਅਰਥ ਤਜਿ = ਛੱਡ ਕੇ। ਚੇਤਹੁ = ਚੇਤੇ ਰੱਖੋ, ਯਾਦ ਕਰੋ। ਚਿਤਕਾਰੀ = ਚਿਤ੍ਰਕਾਰ, ਤਸਵੀਰ ਨੂੰ ਬਣਾਉਣ ਵਾਲਾ।

SikhNet (Spanish)Sin embargo, no le hagas caso a la pintura, sino recuerda al Pintor.

ਚਿਤ੍ਰ ਬਚਿਤ੍ਰ; ਇਹੈ ਅਵਝੇਰਾ ॥

chitr bachitr; ihai avajheraa | Ang 340

Sant Singh KhalsaThis wondrous painting is now the problem.
Manmohan SinghThis wonderous painting is now, the bone of contention.
Manmohan Singh (Punjabi)ਇਹ ਅਜੂਬਾ ਚਿਤ੍ਰਕਾਰੀ ਹੀ, ਹੁਣ ਬਖੇੜੇ ਦਾ ਮੁਲ ਹੈ।
Fareedkot Teeka(ਚਿਤ੍ਰ) ਸੁੰਦਰ (ਬਿਚਿਤ੍ਰ) ਨਾਨਾ ਪ੍ਰਕਾਰ ਕਾ ਜੋ ਜਗਤੁ ਹੈ ਏਹੁ (ਅਵਝੇਰਾ) ਝਗੜਾ ਵਾ ਖਾਤਾ ਹੈ॥
Prof. Sahib Singh(ਕਿਉਂਕਿ ਵੱਡਾ) ਝੰਬੇਲਾ ਇਹ ਹੈ ਕਿ ਇਹ (ਸੰਸਾਰ-ਰੂਪ) ਤਸਵੀਰ ਮਨ ਨੂੰ ਮੋਹ ਲੈਣ ਵਾਲੀ ਹੈ।

ਪਦ ਅਰਥ ਬਚਿਤ੍ਰ = {ਸੰ: ਵਿਚਿਤ੍ਰ} ਰੰਗਾ-ਰੰਗ ਦੀ, ਬਹੁਤ ਸੁੰਦਰ, ਹੈਰਾਨ ਕਰ ਦੇਣ ਵਾਲੀ, ਮੋਹ ਲੈਣ ਵਾਲੀ। ਅਵਝੇਰਾ = ਝੰਬੇਲਾ।

SikhNet (Spanish)La pintura es maravillosa; esto es lo que crea la confusión en la mente y la desvía.

ਤਜਿ ਚਿਤ੍ਰੈ; ਚਿਤੁ ਰਾਖਿ ਚਿਤੇਰਾ ॥੧੨॥

taj chitrai; chit raakh chiteraa |12| Ang 340

Sant Singh KhalsaForget this picture and focus your consciousness on the Painter. ||12||
Manmohan SinghDismiss picture and keep thy mind on the Painter.
Manmohan Singh (Punjabi)ਮੂਹਤ ਨੂੰ ਛੱਡ ਕੇ, ਚਿਤ੍ਰਕਾਰ ਤੇ ਆਪਣਾ ਮਨ ਜੋੜ।
Fareedkot Teekaਤਾਂ ਤੇ ਨਾਨਾ ਪ੍ਰਕਾਰ ਕੇ ਪ੍ਰਪੰਚ ਕੋ ਤਿਆਗ ਕਰ ਕੇ ਤਿਸ ਮੇਂ ਚਿਤ ਰਾਖੁ ਜੋ ਚਿਤੇਰਾ ਹੈ ਅਰਥਾਤ ਪਰਮੇਸ੍ਵਰ ਕਾਰੀਗਰ ਕੋ ਸਿਮਰ॥੧੨॥☬ਪ੍ਰਸ਼ਨ: ਵਹੁ ਚਿਤੇਰਾ ਕਹਾਂ ਹੈ?
Prof. Sahib Singh(ਸੋ, ਇਸ ਮੋਹ ਤੋਂ ਬਚਣ ਲਈ) ਤਸਵੀਰ (ਦਾ ਖ਼ਿਆਲ) ਛੱਡ ਕੇ ਤਸਵੀਰ ਬਣਾਉਣ ਵਾਲੇ ਵਿਚ ਆਪਣੇ ਚਿੱਤ ਨੂੰ ਪ੍ਰੋ ਰੱਖ ॥੧੨॥

ਪਦ ਅਰਥ ਚਿਤੇਰਾ = ਚਿਤ੍ਰ ਬਣਾਉਣ ਵਾਲਾ ॥੧੨॥

SikhNet (Spanish)Deja a un lado tus pensamientos de la pintura y medita en el gran Pintor, el Único Dios. (12)

ਛਛਾ; ਇਹੈ ਛਤ੍ਰਪਤਿ ਪਾਸਾ ॥

chhachhaa; ihai chhatrapat paasaa | Ang 340

Sant Singh KhalsaCHHACHHA: The Sovereign Lord of the Universe is here with you.
Manmohan SinghChh--God, the Lord of umbrella, is here with thee.
Manmohan Singh (Punjabi)ਛ-ਛਤ੍ਰ ਦਾ ਸੁਆਮੀ ਵਾਹਿਗੁਰੂ, ਏਥੇ ਤੇਰੇ ਨਾਲ ਹੀ ਹੈ।
Fareedkot Teekaਛਛੇ ਅਖਰ ਦੁਆਰਾ ਕਹਤੇ ਹੈਂ: ਏਹੀ ਚਕ੍ਰਵਰਤੀ ਪਾਤਸਾਹੁ ਪਾਸਾ ਹੈ ਅਰਥਾਤ ਆਪਣਾ ਆਪ ਰੂਪ ਹੈ॥
Prof. Sahib Singhਜੋ (ਸਭ ਦਾ) ਪਾਤਸ਼ਾਹ ਹੈ ਇਸ (ਚਿਤ੍ਰਕਾਰ ਪ੍ਰਭੂ) ਦੇ ਪਾਸ-

ਪਦ ਅਰਥ ਛਤ੍ਰਪਤਿ = ਛੱਤ੍ਰ ਦਾ ਮਾਲਕ, ਜਿਸ ਦੇ ਸਿਰ ਉੱਤੇ ਛੱਤ੍ਰ ਝੁੱਲ ਰਿਹਾ ਹੈ, ਰਾਜਾ, ਪਾਤਸ਼ਾਹ। ਇਹੈ ਪਾਸਾ = ਇਸੇ ਦੇ ਪਾਸ ਹੀ।

SikhNet (Spanish)Cjja Cjja Este en verdad es el Sendero del Rey del Universo.

ਛਕਿ ਕਿ ਨ ਰਹਹੁ; ਛਾਡਿ ਕਿ ਨ ਆਸਾ ॥

chhak ki na rahahu; chhaadd ki na aasaa | Ang 340

Sant Singh KhalsaWhy are you so unhappy? Why don't you abandon your desires?
Manmohan SinghWhy and what for, dost thou not abandon desires and remain happy?
Manmohan Singh (Punjabi)ਤੂੰ ਕਿਉਂ ਅਤੇ ਕਾਹਦੇ ਲਈ ਖਾਹਿਸ਼ਾਂ ਤਿਆਗ ਕੇ ਪ੍ਰਸੰਨ ਨਹੀਂ ਰਹਿੰਦਾ?
Fareedkot Teekaਤਿਸ ਮੇਂ (ਛਕਿ) ਮਸਤ ਵਾ ਅਨੰਦ ਕਿਉਂ ਨਹੀਂ ਰਹਤੇ ਹੋ ਔਰ ਆਸਾ ਕੋ ਕਿਉਂ ਨਹੀਂ ਛਾਡਤੇ ਹੈਂ॥
Prof. Sahib Singh(ਹੇ ਮੇਰੇ ਮਨ! ਹੋਰ) ਆਸਾਂ ਛੱਡ ਕੇ ਤਕੜਾ ਹੋ ਕੇ ਕਿਉਂ ਨਹੀਂ ਰਹਿੰਦਾ?

ਪਦ ਅਰਥ ਛਕਿ = {ਸੰ: ਸ਼ਕ = ਤਕੜਾ ਹੋਣਾ। ਸ਼ਕਤੀ = ਤਾਕਤ} ਤਕੜਾ ਹੋ ਕੇ, ਉੱਦਮ ਨਾਲ। ਕਿ ਨ = ਕਿਉਂ ਨਹੀਂ?

SikhNet (Spanish)¿Por qué no dejar entonces todo tipo de esperanzas falsas

ਰੇ ਮਨ. ਮੈ ਤਉ; ਛਿਨ ਛਿਨ ਸਮਝਾਵਾ ॥

re man. mai tau; chhin chhin samajhaavaa | Ang 340

Sant Singh KhalsaO my mind, each and every moment I try to instruct you,
Manmohan SinghO mind, every moment do I instruct thee.
Manmohan Singh (Punjabi)ਹੇ ਮਨੂਏ! ਹਰ ਮੁਹਤ ਮੈਂ ਤੈਨੂੰ ਸਿਖ-ਮਤ ਦਿੰਦਾ ਹਾਂ।
Fareedkot Teeka(ਰੇ ਮਨ) ਹੇ ਭਾਈ! ਤੇਰੇ ਕੋ ਛਿਨ ਛਿਨ ਮੇਂ ਸਮਝਾਵਤਾ ਹੂੰ॥
Prof. Sahib Singhਹੇ ਮਨ! ਮੈਂ ਤੈਨੂੰ ਹਰ ਵੇਲੇ ਸਮਝਾਉਂਦਾ ਹਾਂ,

ਪਦ ਅਰਥ ਤਉ = ਤੈਨੂੰ। ਛਿਨੁ ਛਿਨੁ = ਹਰ ਛਿਨ, ਹਰ ਵੇਲੇ।

SikhNet (Spanish)y estar complacido con tu Señor?

ਤਾਹਿ ਛਾਡਿ; ਕਤ ਆਪੁ ਬਧਾਵਾ ॥੧੩॥

taeh chhaadd; kat aap badhaavaa |13| Ang 340

Sant Singh Khalsabut you forsake Him, and entangle yourself with others. ||13||
Manmohan SinghForsaking Him, why dost thou entangle thyself.
Manmohan Singh (Punjabi)ਉਸ ਨੂੰ ਤਿਆਗ ਕੇ, ਤੂੰ ਕਿਉਂ ਆਪਣੇ ਆਪ ਨੂੰ ਫਸਾਉਂਦਾ ਹੈ?
Fareedkot Teekaਮੇਰੀ ਬਾਤ ਮਾਨੋ ਤਿਸ ਕੋ ਛੋਡ ਕਰ ਕਿਉਂ ਆਪ ਕੋ ਬੰਧਾਵਤੇ ਹੋ॥੧੩॥☬ਪ੍ਰਸ਼ਨ: ਤਿਸ ਮੇਂ ਜੀਵ ਕੈਸੇ ਜੁੜਨਾ ਪਾਵਤਾ ਹੈ ਔਰ ਕਹਾਂ ਪਾਵਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਕਿ ਉਸ (ਚਿਤ੍ਰਕਾਰ) ਨੂੰ ਵਿਸਾਰ ਕੇ ਕਿਥੇ (ਉਸ ਦੇ ਬਣਾਏ ਹੋਏ ਚਿੱਤ੍ਰ ਵਿਚ) ਤੂੰ ਆਪਣੇ ਆਪ ਨੂੰ ਜਕੜ ਰਿਹਾ ਹੈਂ ॥੧੩॥

ਪਦ ਅਰਥ ਤਾਹਿ = ਉਸ ਨੂੰ। ਕਤ = ਕਿਥੇ? ਆਪੁ = ਆਪਣੇ ਆਪ ਨੂੰ ॥੧੩॥

SikhNet (Spanish)Oh mi mente, tu instrucción para cada momento es que no olvides a tu Señor, y no estés atada a las idas y venidas.(13)

ਜਜਾ; ਜਉ ਤਨ ਜੀਵਤ ਜਰਾਵੈ ॥

jajaa; jau tan jeevat jaraavai | Ang 340

Sant Singh KhalsaJAJJA: If someone burns his body while he is still alive,
Manmohan SinghJ - if a man while alive burns his body,
Manmohan Singh (Punjabi)ਜ - ਜੇਕਰ ਆਦਮੀ ਜੀਊਦੇ ਜੀ ਆਪਣੀ ਦੇਹਿ ਨੂੰ ਸਾੜ ਸੁਟੇ,
Fareedkot Teekaਜਜੇ ਅਖਰ ਦੁਆਰਾ ਕਹਤੇ ਹੈਂ: ਜੇ ਕਰ ਸਰੀਰ ਅਭਿਮਾਨ ਕੋ ਤਿਆਗ ਕਰ ਜੀਵਤ ਭਾਵ ਕੋ ਗਿਆਨ ਅਗਨੀ ਕਰ ਜਲਾਇ ਦੇਵੈ॥
Prof. Sahib Singhਜਦੋਂ (ਕੋਈ ਜੀਵ) ਮਾਇਆ ਵਿਚ ਰਹਿੰਦਾ ਹੋਇਆ ਹੀ ਸਰੀਰ (ਦੀਆਂ ਵਾਸ਼ਨਾਂ) ਸਾੜ ਲੈਂਦਾ ਹੈ,

ਪਦ ਅਰਥ ਜਉ = ਜਦੋਂ, ਜੇ। ਜਰਾਵੈ = ਜਲਾਵੈ, ਜਲਾਉਂਦਾ ਹੈ, ਸਾੜਦਾ ਹੈ। ਜੀਵਤ = ਜੀਊਂਦਾ ਹੀ, ਮਾਇਆ ਵਿਚ ਰਹਿੰਦਾ ਹੋਇਆ ਹੀ।

SikhNet (Spanish)Ja jja Aquél que mientras vivo, muere para sí mismo

ਜੋਬਨ ਜਾਰਿ; ਜੁਗਤਿ ਸੋ ਪਾਵੈ ॥

joban jaar; jugat so paavai | Ang 340

Sant Singh Khalsaand burns away the desires of his youth, then he finds the right way.
Manmohan Singhand consigns to fire his youth, he finds the right way.
Manmohan Singh (Punjabi)ਅਤੇ ਆਪਣੀ ਜੁਆਨੀ ਨੂੰ ਫੁਕ ਦੇਵੇ, ਤਾਂ ਉਹ ਠੀਕ ਰਸਤੇ ਨੂੰ ਪਾ ਲੈਦਾ ਹੈ।
Fareedkot Teekaਔਰ ਜੋ ਨਾਮ ਰੂਪਤਾ ਕਰ ਜਗਤ ਬਨ ਰਹਾ ਹੈ ਤਿਸ ਕੋ ਜਾਰੇ ਅਰਥਾਤ ਮਿਥਿਆ ਜਾਣੇ, ਸੋ (ਜੁਗਤਿ) ਜੁੜਨਾ ਪਾਵਤਾ ਹੈ॥
Prof. Sahib Singhਉਹ ਮਨੁੱਖ ਜੁਆਨੀ (ਦਾ ਮਦ) ਸਾੜ ਕੇ ਜੀਊਣ ਦੀ (ਸਹੀ) ਜਾਚ ਸਿੱਖ ਲੈਂਦਾ ਹੈ।

ਪਦ ਅਰਥ ਜਾਰਿ = ਜਾਲਿ, ਜਲਾ ਕੇ, ਸਾੜ ਕੇ। ਜੁਗਤਿ = ਜੀਊਣ ਦੀ ਜਾਚ।

SikhNet (Spanish)y no malgasta su juventud y su belleza, encuentra el Sendero.

ਅਸ ਜਰਿ ਪਰ ਜਰਿ; ਜਰਿ ਜਬ ਰਹੈ ॥

as jar par jar; jar jab rahai | Ang 340

Sant Singh KhalsaWhen he burns his desire for his own wealth, and that of others,
Manmohan SinghWhen the man abides, discarding his own wealth and the wealth of others,
Manmohan Singh (Punjabi)ਜਦ ਇਨਸਾਨ ਆਪਣੀ ਦੌਲਤ ਅਤੇ ਹੋਰਨਾਂ ਦੀ ਦੌਲਤ ਨੂੰ ਤਿਆਗ ਕੇ ਵਿਚਰਦਾ ਹੈ,
Fareedkot Teekaਜੋ ਅਪਨੀ (ਜਰਿ) ਬਿਭੂਤੀ ਔਰ (ਪਰ) ਪਰਾਈ (ਜਰਿ) ਬਿਭੂਤੀ (ਅਸ) ਹੈ, ਜਬ ਦੋਨੋਂ ਕਰ (ਜਰਿ) ਜਲਨਤਾ ਸੇ ਰਹਤ ਹੋਵੇ, ਭਾਵ ਯੇਹਿ ਕਿ ਆਪਨੀ ਕਾ ਹੰਕਾਰ ਨਾ ਕਰੈ ਪਰਾਈ ਕੀ ਈਰਖਾ ਨਾ ਫੁਰੈ; ਵਾ (ਅਸ ਜਰਿ) ਇਸ ਲੋਕ ਕੀ ਬਿਭੂਤੀ ਪੁਨਾ (ਪਰ ਜਰਿ) ਪ੍ਰਲੋਕ, ਭਾਵ ਸਵਰਗ ਆਦਿਕੋਂ ਕੀ ਬਿਭੂਤੀ, ਜਬ ਇਨ ਦੋਨੋਂ ਲੋਕੋਂ ਕੀ ਕਾਮਨਾ ਰੂਪੀ ਜਲਨਤਾ ਤੇ ਰਹਤ ਹੋਵੇ॥
Prof. Sahib Singhਜਦੋਂ ਮਨੁੱਖ ਆਪਣੇ (ਧਨ ਦੇ ਅਹੰਕਾਰ) ਨੂੰ ਤੇ ਪਰਾਈ (ਦੌਲਤ ਦੀ ਆਸ) ਨੂੰ ਸਾੜ ਕੇ ਆਪਣੇ ਵਿਤ ਵਿਚ ਰਹਿੰਦਾ ਹੈ,

ਪਦ ਅਰਥ ਅਸ ਪਰ = ਅਸਾਡਾ ਤੇ ਪਰਾਇਆ, ਆਪਣਾ ਪਰਾਇਆ। ਜਰਿ = ਜਾਰਿ, ਸਾੜ ਕੇ।

SikhNet (Spanish)Y quien quema y consume su deseo de tener posesiones y también la esperanza de obtener el tesoro de otros,

ਤਬ ਜਾਇ ਜੋਤਿ; ਉਜਾਰਉ ਲਹੈ ॥੧੪॥

tab jaae jot; ujaarau lahai |14| Ang 340

Sant Singh Khalsathen he finds the Divine Light. ||14||
Manmohan Singhthen proceeding on, he obtains the bright light of the Lord.
Manmohan Singh (Punjabi)ਤਦ ਅਗੇ ਹੋ ਉਹ ਪ੍ਰਭੂ ਦੇ ਉਜਲੇ ਪ੍ਰਕਾਸ਼ ਨੂੰ ਪਾ ਲੈਦਾ ਹੈ।
Fareedkot Teekaਤਬ ਰਿਦੇ (ਜਾਇ) ਅਸਥਾਨ ਮੇਂ ਜੋਤਿ ਕਾ ਪ੍ਰਕਾਸ ਲੇਤਾ ਹੈ॥੧੪॥☬ਪ੍ਰਸ਼ਨ: ਪੰਡਤ ਆਦਿ ਸਿਆਣੇ ਲੋਕ ਸ੍ਵਰਗ ਕੀ ਕਾਮਨਾ ਕਰ ਜਗ ਆਦਿ ਕਰਮ ਕਰਤੇ ਹੈਂ?☬ਉੱਤਰ:
Prof. Sahib Singhਤਦੋਂ ਉੱਚੀ ਆਤਮਕ ਅਵਸਥਾ ਵਿਚ ਅੱਪੜ ਕੇ ਪ੍ਰਭੂ ਦੀ ਜੋਤ ਦਾ ਪ੍ਰਕਾਸ਼ ਪ੍ਰਾਪਤ ਕਰਦਾ ਹੈ ॥੧੪॥

ਪਦ ਅਰਥ ਜਾਇ = ਜਾ ਕੇ, ਅੱਪੜ ਕੇ, ਉੱਚੀ ਅਵਸਥਾ ਤੇ ਪਹੁੰਚ ਕੇ। ਉਜਾਰਉ = ਉਜਾਲਾ, ਚਾਨਣ, ਪ੍ਰਕਾਸ਼। ਲਹੈ = ਲੱਭ ਲੈਂਦਾ ਹੈ, ਪ੍ਰਾਪਤ ਕਰਦਾ ਹੈ। ਜਰਿ ਰਹੈ = ਜਰ ਕੇ ਰਹਿੰਦਾ ਹੈ, ਆਪਣੇ ਵਿਤ ਵਿਚ ਰਹਿੰਦਾ ਹੈ ॥੧੪॥

SikhNet (Spanish)él se encuentra iluminado en su corazón por la Luz de Dios.(14)

ਝਝਾ. ਉਰਝਿ; ਸੁਰਝਿ ਨਹੀ ਜਾਨਾ ॥

jhajhaa. urajh; surajh nahee jaanaa | Ang 341

Sant Singh KhalsaJHAJHA: You are entangled in the world, and you do not know how to get untangled.
Manmohan SinghJh--Thou art entangled with the world and knowest not how to disentangle thyself.
Manmohan Singh (Punjabi)ਝ-ਤੂੰ ਸੰਸਾਰ ਅੰਦਰ ਫਸ ਗਿਆ ਹੈਂ ਅਤੇ ਆਪਣੇ ਆਪ ਨੂੰ ਬੰਦ-ਖਲਾਸ ਕਰਾਉਣਾ ਨਹੀਂ ਜਾਣਦਾ।
Fareedkot Teekaਝਝੇ ਅਖਰ ਦੁਆਰਾ ਕਹਤੇ ਹੈਂ: ਪੰਡਤ ਲੋਕ ਫਸਨੇ ਕਾ ਰਸਤਾ ਤੋ ਬਤਾਵਤੇ ਹੈਂ ਤਿਨੋਂ ਨੇ (ਸੁਰਝਿ) ਛੂਟਨੇ ਕਾ ਮਾਰਗ ਨਹੀਂ ਜਾਨਾ॥
Prof. Sahib Singhਜਿਸ ਮਨੁੱਖ ਨੇ (ਚਰਚਾ ਆਦਿਕ ਵਿਚ ਪੈ ਕੇ ਨਿਕੰਮੀਆਂ) ਉਲਝਣਾਂ ਵਿਚ ਫਸਣਾ ਹੀ ਸਿੱਖਿਆ,

ਪਦ ਅਰਥ ਜਾਨਾ = ਜਾਣਿਆ, ਸਮਝਿਆ, ਸਿੱਖਿਆ। ਉਰਝਿ ਜਾਨਾ = ਉਲਝਣਾ ਹੀ ਜਾਣਿਆ, (ਜਿਸ ਨੇ) ਫਸਣਾ ਹੀ ਸਿੱਖਿਆ। ਸੁਰਝਿ ਨਹੀ ਜਾਨਾ = ਸੁਲਝਣਾ ਨਹੀਂ ਸਿੱਖਿਆ, ਫਾਹੀ ਵਿਚੋਂ ਨਿਕਲਣਾ ਨਹੀਂ ਸਿੱਖਿਆ।

SikhNet (Spanish)Jha Jha Estoy enredado en el mundo, y no se como desenredarme.

ਰਹਿਓ ਝਝਕਿ; ਨਾਹੀ ਪਰਵਾਨਾ ॥

rahio jhajhak; naahee paravaanaa | Ang 341

Sant Singh KhalsaYou hold back in fear, and are not approved by the Lord.
Manmohan SinghThou shrinkest back and art not acceptable to God.
Manmohan Singh (Punjabi)ਤੂੰ ਝਿਜਕ ਰਿਹਾ ਹੈਂ ਅਤੇ ਵਾਹਿਗੁਰੂ ਦਾ ਮਕਬੂਲ ਨਹੀਂ ਹੋਇਆ।
Fareedkot Teekaਜੋ ਸ੍ਵਰਗਾਦਿਕੋਂ ਕੀ ਕਾਮਨਾ ਮੇਂ (ਝਝਕਿ) ਅਟਕ ਰਹਿਓ ਹੈ, ਵਾ ਪਰਮੇਸ੍ਵਰ ਕੀ ਤਰਫ ਸੇ ਝਝਕ ਰਹਾ ਹੈ, ਸੋ ਪਰਵਾਨ ਨਹੀਂ ਹੈ॥
Prof. Sahib Singhਉਲਝਣਾਂ ਵਿਚੋਂ ਨਿਕਲਣ ਦੀ ਜਾਚ ਨਾਹ ਸਿੱਖੀ, ਉਹ (ਸਾਰੀ ਉਮਰ) ਸਹੰਸਿਆਂ ਵਿਚ ਹੀ ਪਿਆ ਰਿਹਾ, (ਉਸ ਦਾ ਜੀਵਨ) ਕਬੂਲ ਨਾਹ ਹੋ ਸਕਿਆ।

ਪਦ ਅਰਥ ਰਹਿਓ ਝਝਕਿ = (ਉਹ) ਝਕਦਾ ਹੀ ਰਿਹਾ, ਸਹੰਸਿਆਂ ਵਿਚ ਹੀ ਪਿਆ ਰਿਹਾ, ਤੌਖ਼ਲਿਆਂ ਵਿਚ ਹੀ ਫਸਿਆ ਰਿਹਾ। ਪਰਵਾਨਾ = ਕਬੂਲ।

SikhNet (Spanish)Guiado por mis miedos, no estoy siendo aprobado por el Señor.

ਕਤ ਝਖਿ ਝਖਿ; ਅਉਰਨ ਸਮਝਾਵਾ ॥

kat jhakh jhakh; aauran samajhaavaa | Ang 341

Sant Singh KhalsaWhy do you talk such nonsense, trying to convince others?
Manmohan SinghWhy talk nonsense to convince other?
Manmohan Singh (Punjabi)ਹੋਰਨਾ ਦੀ ਤਸੱਲੀ ਕਰਾਉਣ ਲਈ ਤੂੰ ਕਿਉਂ ਬਕਵਾਸ ਕਰਦਾ ਹੈਂ?
Fareedkot Teekaਜੋ ਆਪ ਨਹੀਂ ਸਮਝਾ ਤੌ ਕਿਉਂ (ਝਖਿ ਝਖਿ) ਖਪ ਖਪ ਕਰ ਔਰੋਂ ਕੋ ਸਮਝਾਵਤਾ ਹੈ॥
Prof. Sahib Singhਬਹਿਸਾਂ ਕਰ ਕਰ ਕੇ ਹੋਰਨਾਂ ਨੂੰ ਮੱਤਾਂ ਦੇਣ ਦਾ ਕੀਹ ਲਾਭ?

ਪਦ ਅਰਥ ਕਤ = ਕਿਥੇ? ਕਿਸ ਅਰਥ? ਝਖਿ ਝਖਿ = ਝਖ ਝਖ ਕੇ, ਭਟਕ ਭਟਕ ਕੇ, ਖਪ ਖਪ ਕੇ। ਸਮਝਾਵਾ = ਮੱਤਾਂ ਦੇਂਦਾ ਰਿਹਾ।

SikhNet (Spanish)¿Por qué debo de instruir a otros en el método discursivo?

ਝਗਰੁ ਕੀਏ; ਝਗਰਉ ਹੀ ਪਾਵਾ ॥੧੫॥

jhagar kee; jhagrau hee paavaa |15| Ang 341

Sant Singh KhalsaStirring up arguments, you shall only obtain more arguments. ||15||
Manmohan SinghBy stirring up controversy, controversy thou shalt have.
Manmohan Singh (Punjabi)ਬਖੇੜਾ ਖੜਾ ਕਰਨ ਦੁਆਰਾ ਬਖੇੜਾ ਹੀ ਤੇਰੇ ਪੱਲੇ ਪਵੇਗਾ।
Fareedkot Teekaਕਿਉਂਕਿ ਜਿਸ ਨੇ ਝਗੜਾ ਕੀਆ ਹੈ, ਉਸ ਨੇ ਝਗੜੇ ਕਾ ਹੀ ਫਲ ਪਾਇਆ ਹੈ, ਭਾਵ ਇਹ ਕਿ ਪਰਮੇਸ੍ਵਰ ਸੇ ਬੇਮੁਖ ਹੋ ਕਰ ਜੋ ਕੁਛ ਕਰਮ ਕਰਤੇ ਹੈਂ, ਸੋ ਸਭ ਝਗੜਾ ਹੀ ਹੈ। ਤਿਨ ਕਾ ਫਲ੍ਹ ਚੌਰਾਸੀ ਹੈ॥੧੫॥☬ਪ੍ਰਸ਼ਨ: ਚੌਰਾਸੀ ਸੇ ਛੂਟਨੇ ਕੇ ਲੀਏ ਚਾਰੋਂ ਧਾਮ ਪਰਸੇ ਪਰੰਤੂ ਪਰਮੇਸ੍ਵਰ ਕੀ ਪ੍ਰਾਪਤੀ ਨਾ ਹੂਈ?☬ਉੱਤਰ:
Prof. Sahib Singhਚਰਚਾ ਕਰਦਿਆਂ ਆਪ ਨੂੰ ਤਾਂ ਨਿਰੀ ਚਰਚਾ ਕਰਨ ਦੀ ਹੀ ਵਾਦੀ ਪੈ ਗਈ ॥੧੫॥

ਪਦ ਅਰਥ ਝਗਰੁ = ਬਹਿਸ, ਚਰਚਾ। ਪਾਵਾ = ਪਾਇਆ, ਲੱਭਾ। ਝਗਰਉ ਹੀ ਪਾਵਾ = ਬਹਿਸ ਹੀ ਮਿਲੀ, ਬਹਿਸਾਂ ਕਰਨ ਦੀ ਆਦਤ ਹੀ ਬਣੀ ਰਹੀ, ਚਰਚਾ ਕਰਨ ਦੀ ਵਾਦੀ ਹੀ ਪੈ ਗਈ ॥੧੫॥

SikhNet (Spanish)El discurso no te lleva más que a la pelea y a la confrontación. (15)

ਞੰਞਾ ਨਿਕਟਿ. ਜੁ ਘਟ ਰਹਿਓ; ਦੂਰਿ; ਕਹਾ ਤਜਿ ਜਾਇ ॥

yanyaa nikatt. ju ghatt rahio; door; kahaa taj jaae | Ang 341

Sant Singh KhalsaNYANYA: He dwells near you, deep within your heart; why do you leave Him and go far away?
Manmohan SinghNj--The Lord abides near thee in thy heart. Why leave Him and go far to seek Him?
Manmohan Singh (Punjabi)ਉਹ ਪ੍ਰਭੂ ਤੇਰੇ ਨੇੜੇ ਤੇਰੇ ਦਿਲ ਵਿੱਚ ਵਸਦਾ ਹੈ, ਉਸ ਨੂੰ ਛੱਡ ਤੂੰ ਉਸ ਨੂੰ ਲੱਭਣ ਲਈ ਦੁਰੇਡੇ ਕਿਉਂ ਜਾਂਦਾ ਹੈਂ?
Fareedkot Teekaਞੰਞੇ ਅਖਰ ਦੁਆਰਾ ਕਹਤੇ ਹੈਂ: ਜੋ ਵਾਹਿਗੁਰੂ ਨਿਕਟ ਹੀ ਘਟ ਮੇਂ ਬਿਰਾਜ ਰਹਿਆ ਹੈ, ਤਿਸ ਕੋ ਛੋਡ ਕਰ ਪ੍ਰਾਪਤੀ ਵਾਸਤੇ ਦੂਰ ਕਹਾਂ ਜਾਤਾ ਹੈ॥
Prof. Sahib Singh(ਹੇ ਭਾਈ!) ਜੋ ਪ੍ਰਭੂ ਨੇੜੇ ਵੱਸ ਰਿਹਾ ਹੈ, ਜੋ ਹਿਰਦੇ ਵਿਚ ਵੱਸ ਰਿਹਾ ਹੈ, ਉਸ ਨੂੰ ਛੱਡ ਕੇ ਤੂੰ ਦੂਰ ਕਿੱਥੇ ਜਾਂਦਾ ਹੈਂ?

ਪਦ ਅਰਥ ਨਿਕਟਿ = ਨੇੜੇ। ਜੁ = ਜੋ (ਪ੍ਰਭੂ)। ਘਟ = ਹਿਰਦਾ। ਰਹਿਓ = ਰਹਿੰਦਾ ਹੈ। ਤਜਿ = ਛੱਡ ਕੇ। ਕਹਾ ਜਾਇ = ਕਿੱਥੇ ਜਾਂਦਾ ਹੈ?

SikhNet (Spanish)Jan jan ¿Por qué olvidar a Quien habita tan cerca de nuestro propio corazón e ir al más allá en Su búsqueda?

ਜਾ ਕਾਰਣਿ ਜਗੁ ਢੂਢਿਅਉ; ਨੇਰਉ ਪਾਇਅਉ ਤਾਹਿ ॥੧੬॥

jaa kaaran jag dtoodtiaau; nerau paaeaau taeh |16| Ang 341

Sant Singh KhalsaI searched the whole world for Him, but I found Him near myself. ||16||
Manmohan SinghHim, for whom I have searched the whole world, I have found near me.
Manmohan Singh (Punjabi)ਜਿਸ ਦੇ ਲਈ ਮੈਂ ਸਾਰਾ ਜਹਾਨ ਛਾਣ ਮਾਰਿਆ ਹੈ, ਉਸ ਨੂੰ ਮੈਂ ਨੇੜਿਓ ਹੀ ਲੱਭ ਲਿਆ ਹੈ।
Fareedkot Teekaਜਿਸ ਕੋ ਪ੍ਰਾਪਤ ਹੋਣੇ ਕੇ ਵਾਸਤੇ ਜਗਤ ਢੂੰਢਿਆ ਥਾ ਅਰਥਾਤ ਧਾਮ ਆਦਿ ਪਰਸੇ ਥੇ ਤਿਸ ਕੋ ਗੁਰੋਂ ਕੀ ਕ੍ਰਿਪਾ ਸੇ ਜਬ ਪਾਇਆ ਤਬ ਨਿਕਟ ਹੀ ਪਾਇਆ, ਭਾਵ ਸੇ ਆਤਮ ਪ੍ਰਾਪਤੀ ਅੰਤਰ ਮੁਖ ਹੋਣ ਕਰ ਹੋਤੀ ਹੈ॥੧੬॥☬ਪ੍ਰਸ਼ਨ: ਜੇ ਕਰ ਪਰਮੇਸ੍ਵਰ ਘਟ ਮੇਂ ਹੈ ਤੌ ਤਿਸ ਕੀ ਪ੍ਰਾਪਤੀ ਕਠਨ ਕਿਉਂ ਕਹੀ ਹੈ?☬ਉੱਤਰ:
Prof. Sahib Singh(ਜਿਸ ਪ੍ਰਭ ਨੂੰ ਮਿਲਣ ਦੀ ਖ਼ਾਤਰ (ਅਸਾਂ ਸਾਰਾ) ਜਗਤ ਢੂੰਡਿਆ ਸੀ, ਉਸ ਨੂੰ ਨੇੜੇ ਹੀ (ਆਪਣੇ ਅੰਦਰ ਹੀ) ਲੱਭ ਲਿਆ ਹੈ ॥੧੬॥

ਪਦ ਅਰਥ ਜਾ ਕਾਰਣਿ = ਜਿਸ (ਨੂੰ ਮਿਲਣ) ਦੀ ਖ਼ਾਤਰ। ਨੇਰਉ = ਨੇੜੇ ਹੀ। ਪਾਇਅਉ = ਲੱਭ ਲਿਆ ਹੈ ॥੧੬॥

SikhNet (Spanish)Él, a Quien he buscado a través de todo el mundo, se encuentra tan cerca en mi interior. (16)

ਟਟਾ; ਬਿਕਟ ਘਾਟ. ਘਟ ਮਾਹੀ ॥

ttattaa; bikatt ghaatt. ghatt maahee | Ang 341

Sant Singh KhalsaTATTA: It is such a difficult path, to find Him within your own heart.
Manmohan SinghT-The difficult way to God is within man's mind.
Manmohan Singh (Punjabi)ਟ-ਵਾਹਿਗੁਰੂ ਦਾ ਔਖਾ ਮਾਰਗ ਇਨਸਾਨ ਦੇ ਮਨ ਵਿੱਚ ਹੀ ਹੈ।
Fareedkot Teekaਟਕਾਰ ਅਖਰ ਦੁਆਰਾ ਕਹਤੇ ਹੈਂ: ਤੋ ਘਟ ਮੇਂ ਹੀ ਪਰੰਤੂ ਅਸਥਾਨ (ਬਿਕਟ) ਕਠਨ ਹੈ, ਭਾਵ ਸੇ ਵਾਸ਼ਨਾ ਕਾ ਤਿਆਗ ਰੂਪ ਕਠਨਤਾ ਹੈ; ਵਾ ਪੰਚ ਕੋਸ ਰੂਪ ਕਠਨਤਾ ਹੈ॥
Prof. Sahib Singh(ਪ੍ਰਭੂ ਦੇ ਮਹਿਲ ਵਿਚ ਅਪੜਾਣ ਵਾਲਾ) ਔਖਾ ਪੱਤਣ ਹੈ (ਪਰ ਉਹ ਪੱਤਣ) ਹਿਰਦੇ ਵਿਚ ਹੀ ਹੈ।

ਪਦ ਅਰਥ ਟਟਾ = ਅੱਖਰ ਟੈਂਕਾ। ਬਿਕਟ = {ਸੰ: ਵਿਕਟ} ਬਿਖੜਾ, ਔਖਾ। ਘਾਟ = ਪੱਤਣ। ਘਟ ਮਾਹੀ = ਹਿਰਦੇ ਵਿਚ ਹੀ।

SikhNet (Spanish)Ta tta El sendero que parece tan traicionero está dentro del corazón.

ਖੋਲਿ ਕਪਾਟ; ਮਹਲਿ ਕਿ ਨ ਜਾਹੀ ॥

khol kapaatt; mehal ki na jaahee | Ang 341

Sant Singh KhalsaOpen the doors within, and enter the Mansion of His Presence.
Manmohan SinghOpening the shutters, why dost thou not repair to His presence?
Manmohan Singh (Punjabi)ਕਿਵਾੜ ਖੋਲ੍ਹ ਕੇ ਤੂੰ ਕਿਉਂ ਉਸ ਦੀ ਹਜ਼ੂਰੀ ਵਿੱਚ ਨਹੀਂ ਪੁੱਜਦਾ?
Fareedkot Teekaਪੰਚ ਕੋਸ ਰੂਪ (ਕਪਾਟ) ਤਖਤੇ ਖੋਲ ਕਰ ਬ੍ਰਹਮ ਸਰੂਪ (ਮਹਿਲ) ਮੰਦਰ ਮੇਂ ਕਿਉਂ ਨਹੀਂ ਜਾਤੇ॥
Prof. Sahib Singh(ਹੇ ਭਾਈ! ਮਾਇਆ ਦੇ ਮੋਹ ਵਾਲੇ) ਕਵਾੜ ਖੋਲ੍ਹ ਕੇ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਕਿਉਂ ਨਹੀਂ ਅੱਪੜਦਾ?

ਪਦ ਅਰਥ ਕਪਾਟ = ਕਵਾੜ, ਮਾਇਆ ਦੇ ਮੋਹ ਦੇ ਪਰਦੇ। ਖੋਲਿ = ਖੋਲ੍ਹ ਕੇ। ਮਹਲਿ = ਮਹਿਲ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਕਿ ਨ = ਕਿਉਂ ਨਹੀਂ?

SikhNet (Spanish)¿Por qué no abrir la puerta y entrar en el Ser?

ਦੇਖਿ ਅਟਲ; ਟਲਿ. ਕਤਹਿ ਨ ਜਾਵਾ ॥

dekh attal; ttal. kateh na jaavaa | Ang 341

Sant Singh KhalsaBeholding the Immovable Lord, you shall not slip and go anywhere else.
Manmohan SinghBeholding the Immovable One, thou shalt not slip and go elsewhere.
Manmohan Singh (Punjabi)ਅਹਿੱਲ ਪੁਰਖ ਨੂੰ ਤੱਕ ਕੇ ਤੂੰ ਤਿਲਕ ਕੇ ਹੋਰ ਕਿਧਰੇ ਨਹੀਂ ਜਾਵੇਗਾ।
Fareedkot Teekaਜਿਨੋਂ ਨੇ ਅਬਨਾਸ਼ੀ ਕੋ ਦੇਖਿਆ ਹੈ, ਤਿਨ ਕਾ ਮਨ ਫੇਰ ਹਟ ਕਰ ਕਹੀਂ ਨਹੀਂ ਜਾਤਾ ਹੈ॥
Prof. Sahib Singh(ਜਿਸ ਮਨੁੱਖ ਨੇ ਹਿਰਦੇ ਵਿਚ ਹੀ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਦੀਦਾਰ ਕਰ ਲਿਆ ਹੈ, ਉਹ ਡੋਲ ਕੇ ਕਿਸੇ ਹੋਰ ਪਾਸੇ ਨਹੀਂ ਜਾਂਦਾ,

ਪਦ ਅਰਥ ਦੇਖਿ = ਵੇਖ ਕੇ। ਟਲਿ = ਟਲ ਕੇ, ਡੋਲ ਕੇ, ਭਟਕਣਾ ਵਿਚ ਪੈ ਕੇ। ਕਤਹਿ = ਕਿਸੇ ਹੋਰ ਥਾਂ।

SikhNet (Spanish)Cuando veo al Ser Eterno e Inamovible, entonces no soy mal guiado.

ਰਹੈ ਲਪਟਿ; ਘਟ ਪਰਚਉ ਪਾਵਾ ॥੧੭॥

rahai lapatt; ghatt parchau paavaa |17| Ang 341

Sant Singh KhalsaYou shall remain firmly attached to the Lord, and your heart will be happy. ||17||
Manmohan SinghThou shalt remain clung to God and thy heart shall be glad.
Manmohan Singh (Punjabi)ਤੂੰ ਵਾਹਿਗੁਰੂ ਨਾਲ ਚਿਮੜਿਆ ਰਹੇਗਾ ਅਤੇ ਤੇਰਾ ਦਿਲ ਪ੍ਰਸੰਨ ਹੋਵੇਗਾ।
Fareedkot Teekaਔਰ ਆਤਮਾਨੰਦ ਮੇਂ ਲਪਟ ਹੋ ਰਹੇ ਹੈਂ ਸਰੀਰ ਕੇ ਬੀਚ ਹੀ ਆਤਮਾ ਮੇਂ ਬਿਰਤੀ ਕਾ ਪਰਚਾ ਪਾਇਆ ਹੈ॥੧੭॥☬ਪ੍ਰਸ਼ਨ: ਮਨ ਤੋ ਚੰਚਲ ਹੈ, ਸੋ ਆਤਮ ਪਰਾਇਣ ਕੈਸੇ ਹੂਆ?☬ਉੱਤਰ:
Prof. Sahib Singhਉਹ (ਪ੍ਰਭੂ-ਚਰਨਾਂ ਨਾਲ) ਸਾਂਝ ਪਾ ਲੈਂਦਾ ਹੈ ॥੧੭॥

ਪਦ ਅਰਥ ਲਪਟਿ ਰਹੈ = ਚੰਬੜਿਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ। ਪਰਚਉ = {ਸੰ: ਪਰਿਚਯ} ਸਾਂਝ, ਪਿਆਰ ॥੧੭॥

SikhNet (Spanish)Entonces me aferro a Él, y Lo encuentro en mi propio hogar.(17)

ਠਠਾ. ਇਹੈ ਦੂਰਿ; ਠਗ ਨੀਰਾ ॥

tthatthaa. ihai door; tthag neeraa | Ang 341

Sant Singh KhalsaT'HAT'HA: Keep yourself far away from this mirage.
Manmohan SinghTh--Keep thyself at distance from this mammon's mirage.
Manmohan Singh (Punjabi)ਠ- ਇਸ ਮਾਇਆ ਦੇ ਮਿਰਗ-ਤ੍ਰਿਸ਼ਨਾ ਦੇ ਜਲ ਤੋਂ ਆਪਣੇ ਆਪ ਨੂੰ ਦੂਰੇਡੇ ਰੱਖ।
Fareedkot Teekaਠਠੇ ਅਖਰ ਦੁਆਰਾ ਕਹਤੇ ਹੈਂ: ਜਿਸ ਨੇ ਇਹ ਠਗਨੇ ਵਾਲਾ (ਨੀਰਾ) ਜਲ ਅਰਥਾਤ ਨਾਮ ਰੂਪ ਮ੍ਰਿਗ ਤ੍ਰਿਸ਼ਨਾ ਕਾ ਪਾਨੀ ਦੂਰ ਕੀਆ ਹੈ॥
Prof. Sahib Singhਇਹ ਮਾਇਆ ਇਉਂ ਹੈ ਜਿਵੇਂ ਦੂਰੋਂ ਵੇਖਿਆਂ ਉਹ ਰੇਤਾ ਜੋ ਪਾਣੀ ਜਾਪਦਾ ਹੈ।

ਪਦ ਅਰਥ ਇਹੈ = ਇਹ ਮਾਇਆ। ਦੂਰਿ = ਦੂਰੋਂ (ਵੇਖਿਆਂ)। ਠਗਨੀਰਾ = {ਨੀਰ = ਜਲ} ਠੱਗਣ ਵਾਲਾ ਪਾਣੀ, ਭੁਲੇਖੇ ਵਿਚ ਪਾਣ ਵਾਲਾ ਪਾਣੀ, ਉਹ ਰੇਤਾ ਜੋ ਦੂਰੋਂ ਭੁਲੇਖੇ ਨਾਲ ਪਾਣੀ ਜਾਪਦਾ ਹੈ, ਮ੍ਰਿਗ-ਤ੍ਰਿਸ਼ਨਾ।

SikhNet (Spanish)Tha tha He removido el espejo falso de mi mente

ਨੀਠਿ ਨੀਠਿ; ਮਨੁ ਕੀਆ ਧੀਰਾ ॥

neetth neetth; man keea dheeraa | Ang 341

Sant Singh KhalsaWith great difficulty, I have calmed my mind.
Manmohan SinghWith great difficulty, I have rendered my mind patient.
Manmohan Singh (Punjabi)ਬੜੀ ਮੁਸ਼ਕਲ ਨਾਲ ਮੈਂ ਆਪਣੇ ਮਨੂਏ ਨੂੰ ਧੀਰਜਵਾਨ ਕੀਤਾ ਹੈ।
Fareedkot Teekaਤਿਸ ਨੇ (ਨੀਠਿ ਨੀਠਿ) ਸਨੇ ਸਨੇ ਮਨ ਕੋ ਧੀਰਜਵਾਨ ਕੀਆ ਹੈ, ਭਾਵ ਸੇ ਅਤੀ ਕਠਨਤਾ ਸੇ ਠਹਰਾਇਆ ਹੈ॥
Prof. Sahib Singhਸੋ ਮੈਂ ਗਹੁ ਨਾਲ (ਇਸ ਮਾਇਆ ਦੀ ਅਸਲੀਅਤ) ਤੱਕ ਕੇ ਮਨ ਨੂੰ ਧੀਰਜਵਾਨ ਬਣਾ ਲਿਆ ਹੈ (ਭਾਵ, ਮਨ ਨੂੰ ਇਸ ਦੇ ਪਿਛੇ ਦੌੜਨੋਂ ਬਚਾ ਲਿਆ ਹੈ)।

ਪਦ ਅਰਥ ਨੀਠਿ = {ਸੰ: ਨਿਰੀਖ੍ਹ੍ਹ} ਨੀਝ ਲਾ ਕੇ, ਗਹੁ ਨਾਲ ਤੱਕ ਕੇ। ਨੀਠਿ ਨੀਠਿ = ਚੰਗੀ ਤਰ੍ਹਾਂ ਨੀਝ ਲਾ ਲਾ ਕੇ। ਕੀਆ = ਬਣਾ ਲਿਆ ਹੈ। ਧੀਰਾ = ਧੀਰਜ ਵਾਲਾ, ਟਿਕੇ ਰਹਿਣ ਵਾਲਾ।

SikhNet (Spanish)y con gran esfuerzo he calmado mis ondas mentales.

ਜਿਨਿ ਠਗਿ ਠਗਿਆ; ਸਗਲ ਜਗੁ ਖਾਵਾ ॥

jin tthag tthagiaa; sagal jag khaavaa | Ang 341

Sant Singh KhalsaThat cheater, who cheated and devoured the whole world
Manmohan SinghThe cheat, which had cheated and devoured the whole world,
Manmohan Singh (Punjabi)ਜਿਸ ਛਲੀਏ ਨੇ ਸਾਰੇ ਜਹਾਨ ਨੂੰ ਛਲ ਕੇ ਹੜੱਪ ਕਰ ਲਿਆ ਹੈ,
Fareedkot Teekaਔਰ ਜਿਸ ਅਗਿਆਨ ਜਨ ਮ੍ਰਿਗ ਤ੍ਰਿਸ਼ਨਾ ਜਲ ਰੂਪ ਠਗ ਨੇ (ਆ) ਚਾਰੋਂ ਓਰ ਸੇ ਸੰਪੂਰਨ ਜਗਤ ਠਗ ਕਰ ਖਾਇਆ ਹੈ॥
Prof. Sahib Singhਜਿਸ (ਮਾਇਕ ਮੋਹ ਰੂਪ) ਠੱਗ ਕੇ ਸਾਰੇ ਜਗਤ ਨੂੰ ਭੁਲੇਖੇ ਵਿਚ ਪਾ ਦਿੱਤਾ ਹੈ, ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕਰ ਲਿਆ ਹੈ,

ਪਦ ਅਰਥ ਜਿਨਿ ਠਗਿ = ਜਿਸ ਠੱਗ ਨੇ। ਖਾਵਾ = ਖਾ ਲਿਆ, ਫਸਾ ਲਿਆ। ਠਗਿਆ = ਠੱਗਿਆਂ, ਕਾਬੂ ਕੀਤਿਆਂ।

SikhNet (Spanish)A Maya, que ha seducido a todo el mundo,

ਸੋ ਠਗੁ ਠਗਿਆ; ਠਉਰ ਮਨੁ ਆਵਾ ॥੧੮॥

so tthag tthagiaa; tthaur man aavaa |18| Ang 341

Sant Singh Khalsa- I have cheated that cheater, and my mind is now at peace. ||18||
Manmohan SinghI have cheated that cheat,. my mind is now at peace.
Manmohan Singh (Punjabi)ਮੈਂ ਉਸ ਛਲੀਏ ਨੂੰ ਛਲ ਲਿਆ ਹੈ, ਮੇਰਾ ਚਿੱਤ ਹੁਣ ਆਰਾਮ ਵਿੱਚ ਹੈ।
Fareedkot Teekaਜਬ ਸੋ ਠਗ ਠਗ ਲੀਆ ਤਬ ਮਨ ਠੌਰ ਆਗਿਆ ਕਿਆ ਇਸਥਿਤ ਹੋ ਗਿਆ॥੨੮॥
Prof. Sahib Singhਉਸ (ਮੋਹ-) ਠੱਗ ਨੂੰ ਕਾਬੂ ਕੀਤਿਆਂ ਮੇਰਾ ਮਨ ਇਕ ਟਿਕਾਣੇ ਤੇ ਆ ਗਿਆ ਹੈ ॥੧੮॥

ਪਦ ਅਰਥ ਠਉਰ = ਟਿਕਾਣੇ ਤੇ ॥੧੮॥

* ਨੋਟ: ਦੂਰੋਂ ਤਪਦੇ ਰੇਤੇ ਨੂੰ ਵੇਖ ਕੇ ਇਸ ਨੂੰ ਪਾਣੀ ਸਮਝ ਕੇ ਮ੍ਰਿਗ (ਹਿਰਨ) ਉਸ ਪਾਣੀ ਵਲ ਦੌੜਦਾ ਹੈ। ਉਹ ਰੇਤੇ ਦੀ ਚਮਕ ਦੁਰੇਡੀ ਹੋਣ ਕਰਕੇ ਇਉਂ ਜਾਪਦਾ ਹੈ ਜਿਵੇਂ ਪਾਣੀ ਅਜੇ ਹੋਰ ਪਰੇ ਹੈ। ਤ੍ਰਿਹਾਇਆ ਹਿਰਨ ਇਸ ਜਾਪਦੇ ਪਾਣੀ ਦੀ ਖ਼ਾਤਰ ਹੀ ਦੌੜ ਦੌੜ ਕੇ ਪ੍ਰਾਣ ਦੇ ਦੇਂਦਾ ਹੈ। ਹਿਰਨ ਵਾਂਗ ਹੀ ਜੀਵ ਮਾਇਆ ਦੇ ਪਿਛੇ ਦੌੜ ਦੌੜ ਕੇ ਸਾਰਾ ਜੀਵਨ ਅਜਾਈਂ ਗਵਾ ਦੇਂਦਾ ਹੈ।

SikhNet (Spanish)la he atrapado, y así mi mente está en paz. (18)

ਡਡਾ. ਡਰ ਉਪਜੇ; ਡਰੁ ਜਾਈ ॥

ddaddaa. ddar upaje; ddar jaaee | Ang 341

Sant Singh KhalsaDADDA: When the Fear of God wells up, other fears depart.
Manmohan SinghD - When Lord's fear is produced others fears depart.
Manmohan Singh (Punjabi)ਡ - ਜਦ ਪ੍ਰਭੂ ਦਾ ਭੈ ਉਤਪੰਨ ਹੋ ਜਾਂਦਾ ਹੈ, ਤਾਂ ਹੋਰ ਭੈ ਦੂਰ ਹੋ ਜਾਂਦੇ ਹਨ।
Fareedkot Teekaਡਡੇ ਅਖਰ ਦੁਆਰਾ ਕਹਤੇ ਹੈਂ: ਜਬ ਜੀਵ ਕੋ ਪਰਮੇਸ੍ਵਰ ਕਾ ਡਰ ਉਪਜੇ ਤਬ ਜਮ ਕਾ ਡਰ ਜਾਤਾ ਹੈ॥
Prof. Sahib Singhਜੋ ਪਰਮਾਤਮਾ ਦਾ ਡਰ (ਭਾਵ, ਅਦਬ-ਸਤਕਾਰ) ਮਨੁੱਖ ਦੇ ਹਿਰਦੇ ਵਿਚ ਪੈਦਾ ਹੋ ਜਾਏ,

ਪਦ ਅਰਥ ਉਪਜੇ = ਪੈਦਾ ਹੋ ਜਾਏ। ਜਾਈ = ਦੂਰ ਹੋ ਜਾਂਦਾ ਹੈ।

SikhNet (Spanish)Da dda Si la Reverencia de Dios toma lugar en la mente, uno no tiene miedo de nada,

ਤਾ ਡਰ ਮਹਿ; ਡਰੁ ਰਹਿਆ ਸਮਾਈ ॥

taa ddar meh; ddar rahiaa samaaee | Ang 341

Sant Singh KhalsaOther fears are absorbed into that Fear.
Manmohan SinghIn that fear, Other fears remain absorbed.
Manmohan Singh (Punjabi)ਉਸ ਭੈ ਅੰਦਰ ਹੋਰ ਭੈ ਲੀਨ ਰਹਿੰਦੇ ਹਨ।
Fareedkot Teekaਤਿਸ ਡਰ ਕੇ ਬੀਚ ਅਰਥਾਤ ਵਾਹਿਗੁਰੂ ਕੇ ਭੈ ਮੇਂ ਜਮ ਕਾ (ਡਰੁ) ਲੈ ਹੋ ਗਿਆ ਹੈ॥
Prof. Sahib Singhਤਾਂ (ਦੁਨੀਆ ਵਾਲਾ) ਡਰ (ਦਿਲੋਂ) ਦੂਰ ਹੋ ਜਾਂਦਾ ਹੈ ਤੇ ਉਸ ਡਰ ਵਿਚ ਦੁਨੀਆ ਵਾਲਾ ਡਰ ਮੁੱਕ ਜਾਂਦਾ ਹੈ; ਪਰ ਜੇ ਮਨੁੱਖ ਪ੍ਰਭੂ ਦਾ ਡਰ ਮਨ ਵਿਚ ਨਾਹ ਵਸਾਏ ਤਾਂ (ਦੁਨੀਆ ਵਾਲਾ) ਡਰ ਮੁੜ ਆ ਚੰਬੜਦਾ ਹੈ।

ਪਦ ਅਰਥ ਤਾ ਡਰ ਮਹਿ = ਉਸ ਡਰ ਵਿਚ। ਰਹਿਆ ਸਮਾਈ = ਸਮਾਇ ਰਹਿਆ, ਲੀਨ ਹੋ ਜਾਂਦਾ ਹੈ, ਮੁੱਕ ਜਾਂਦਾ ਹੈ।

SikhNet (Spanish)porque el Temor Reverencial de Dios destruye todos los demás temores.

ਜਉ ਡਰ ਡਰੈ; ਤ ਫਿਰਿ ਡਰੁ ਲਾਗੈ ॥

jau ddar ddarai; ta fir ddar laagai | Ang 341

Sant Singh KhalsaWhen one rejects the Fear of God, then other fears cling to him.
Manmohan SinghWhen man rejects Lord's fear, then others fears cling to him.
Manmohan Singh (Punjabi)ਜਦ ਪ੍ਰਾਣੀ ਪ੍ਰਭੂ ਦੇ ਭੈ ਨੂੰ ਛੱਡ ਦਿੰਦਾ ਹੈ, ਤਦ ਉਸ ਨੂੰ ਹੋਰ ਡਰ ਆ ਚਿਮੜਦੇ ਹਨ।
Fareedkot Teekaਜੇ ਕਰ ਅਕਾਲ ਪੁਰਖ ਕੇ ਡਰ ਸੇ ਡਰੇ ਅਰਥਾਤ ਵਾਹਗੁਰੂ ਕਾ ਭੈ ਨਾ ਰਾਖੈ ਤੋ ਫਿਰ ਜਮ ਕਾ ਭੈ ਲਾਗਤਾ ਹੈ॥
Prof. Sahib Singh(ਤੇ ਪ੍ਰਭੂ ਦਾ ਡਰ ਹਿਰਦੇ ਵਿਚ ਵਸਾ ਕੇ ਜੋ ਮਨੁੱਖ) ਨਿਰਭਉ ਹੋ ਗਿਆ,

ਪਦ ਅਰਥ ਜਉ = ਜੇ। ਡਰ ਡਰੈ = (ਪਰਮਾਤਮਾ ਦੇ) ਡਰ ਤੋਂ ਡਰਦਾ ਰਹੇ, ਪ੍ਰਭੂ ਦਾ ਡਰ ਹਿਰਦੇ ਵਿਚ ਨਾਹ ਟਿਕਣ ਦੇਵੇ। ਤ ਫਿਰਿ = ਤਾਂ ਮੁੜ। ਡਰੁ ਲਾਗੈ = ਸੰਸਾਰਕ ਡਰ ਆ ਚੰਬੜਦਾ ਹੈ।

SikhNet (Spanish)Si uno no tiene Reverencia por Dios, entonces todos los demás temores se aferran a uno.

ਨਿਡਰ ਹੂਆ; ਡਰੁ ਉਰ ਹੋਇ ਭਾਗੈ ॥੧੯॥

niddar hooaa; ddar ur hoe bhaagai |19| Ang 341

Sant Singh KhalsaBut if he becomes fearless, the fears of his heart run away. ||19||
Manmohan SinghIf he becomes fear-free, the fear of him mind flees away.
Manmohan Singh (Punjabi)ਜੇਕਰ ਉਹ ਡਰ-ਰਹਿਤ ਹੋ ਜਾਵੇ, ਤਾਂ ਉਸ ਦੇ ਮਨ ਦਾ ਡਰ ਭਜ ਜਾਂਦਾ ਹੈ।
Fareedkot Teekaਜਬ ਵਾਹਿਗੁਰੂ ਕਾ ਡਰ (ਉਰ) ਰਿਦੇ ਮੇਂ ਹੂਆ, ਤਬ ਜਮ ਕੇ ਭੈ ਸੇ ਨਿਡਰ ਹੂਆ ਜਾਣੋ, ਕਿਉਂਕਿ ਕਾਲ ਕਾ ਭੈ ਭਾਗ ਜਾਤਾ ਹੈ॥੧੯॥
Prof. Sahib Singhਉਸ ਦੇ ਮਨ ਦਾ ਜੋ ਭੀ ਸਹਿਮ ਹੈ, ਸਭ ਨੱਸ ਜਾਂਦਾ ਹੈ ॥੧੯॥

ਪਦ ਅਰਥ ਨਿਡਰੁ = ਨਿਰਭਉ। ਡਰੁ ਉਰ ਹੋਇ = ਹਿਰਦੇ ਦਾ ਜੋ ਭੀ ਡਰ ਹੋਵੇ। ਉਰ = ਹਿਰਦਾ ॥੧੯॥

SikhNet (Spanish)Pero si uno se vuelve libre de miedos como el Señor, entonces todos los demás miedos mundanos se alejan de nuestro corazón. (19)

ਢਢਾ. ਢਿਗ; ਢੂਢਹਿ ਕਤ ਆਨਾ ॥

dtadtaa. dtig; dtoodteh kat aanaa | Ang 341

Sant Singh KhalsaDHADHA: Why do you search in other directions?
Manmohan SinghDh--Why searchest thou Him elsewhere in other directions?
Manmohan Singh (Punjabi)ਢ-ਤੂੰ ਉਸ ਨੂੰ ਹੋਰ ਥਾਂ ਹੋਰਨੀ ਪਾਸੀਂ ਕਿਉਂ ਲੱਭਦਾ ਹੈ?
Fareedkot Teekaਢਢੇ ਅਖਰ ਦਆਰਾ ਕਹਤੇ ਹੈਂ: ਵਾਹਿਗੁਰੂ ਤੇਰੇ ਪਾਸ ਹੀ ਹੈ ਤੂੰ ਔਰ ਅਸਥਾਨ ਮੇਂ ਕਹਾਂ ਖੋਜਤਾ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਤਾਂ ਤੇਰੇ) ਨੇੜੇ ਹੀ ਹੈ, ਤੂੰ (ਉਸ ਨੂੰ ਬਾਹਰ) ਹੋਰ ਕਿਥੇ ਢੂੰਡਦਾ ਹੈਂ?

ਪਦ ਅਰਥ ਢਿਗ = ਨੇੜੇ (ਹੀ)। ਕਤ ਆਨਾ = ਕਿਥੇ, ਹੋਰ ਥਾਂ?

SikhNet (Spanish)Dja dja ¿Por qué buscarlo afuera y lejos?

ਢੂਢਤ ਹੀ; ਢਹਿ ਗਏ ਪਰਾਨਾ ॥

dtoodtat hee; dteh ge paraanaa | Ang 341

Sant Singh KhalsaSearching for Him like this, the breath of life runs out.
Manmohan SinghWhile searching for Him elsewhere the life ends.
Manmohan Singh (Punjabi)ਹੋਰਸ ਥਾਵਾਂ ਤੇ ਉਸ ਨੂੰ ਲੱਭਦਿਆਂ ਹੋਇਆ ਜਿੰਦਗੀ ਖਤਮ ਹੋ ਜਾਂਦੀ ਹੈ।
Fareedkot Teekaਜੋ ਆਤਮਾ ਸੇ ਭਿੰਨ ਬ੍ਰਹਮ ਜਾਨ ਕਰ ਔਰ ਅਸਥਾਨੋਂ ਮੇਂ ਢੂੰਢਤੇ ਹੈਂ ਤਿਨ ਕੇ ਢੂੰਢਣੇ ਹੀ ਮੇਂ ਪ੍ਰਾਣ ਨਾਸ ਹੋ ਗਏ ਹੈਂ, ਵਾ ਪ੍ਰਾਣਾਜਾਮ ਕਰਤੇ ਹੀ ਮਰ ਗਏ ਹੈਂ॥
Prof. Sahib Singh(ਬਾਹਰ) ਢੂੰਡਦਿਆਂ ਢੂੰਡਦਿਆਂ ਤੇਰੇ ਪ੍ਰਾਣ ਭੀ ਥੱਕ ਗਏ ਹਨ।

ਪਦ ਅਰਥ ਢਹਿ ਗਏ = ਥੱਕ ਗਏ ਹਨ। ਪਰਾਨਾ = ਪ੍ਰਾਣ, ਜਿੰਦ।

SikhNet (Spanish)En esta búsqueda sin sentido, uno pierde el mérito de la vida.

ਚੜਿ ਸੁਮੇਰਿ; ਢੂਢਿ ਜਬ ਆਵਾ ॥

charr sumer; dtoodt jab aavaa | Ang 341

Sant Singh KhalsaWhen I returned after climbing the mountain,
Manmohan SinghWhen I returned, after ascending the mountain, in search for Him,
Manmohan Singh (Punjabi)ਉਸ ਨੂੰ ਭਾਲਦਾ ਹੋਇਆ ਜਦ ਮੈਂ ਪਹਾੜ ਉਤੇ ਚੜ੍ਹ ਕੇ ਵਾਪਸ ਆਇਆ,
Fareedkot Teekaਸੁਮੇਰ ਪਰਬਤ ਪਰ ਚੜ ਕਰ, ਭਾਵ ਜਿਨ ਕੋ ਸਿਧੀਆਂ ਕਾ ਬਲ ਹੈ ਵਹੁ ਭੀ ਢੂੰਢ ਆਏ, ਪਰੰਤੂ ਭਿੰਨ ਮਾਨਨੇ ਕਰ ਪਰਮੇਸ੍ਵਰ ਪ੍ਰਾਪਤਿ ਨਹੀਂ ਹੂਆ॥
Prof. Sahib Singhਸੁਮੇਰ ਪਰਬਤ ਉਤੇ (ਭੀ) ਚੜ੍ਹ ਕੇ ਤੇ (ਪਰਮਾਤਮਾ ਨੂੰ ਉਥੇ) ਢੂੰਡ ਢੂੰਡ ਕੇ ਜਦੋਂ ਮਨੁੱਖ (ਆਪਣੇ ਸਰੀਰ ਵਿਚ) ਆਉਂਦਾ ਹੈ (ਭਾਵ, ਆਪਣੇ ਅੰਦਰ ਹੀ ਝਾਤੀ ਮਾਰਦਾ ਹੈ),

ਪਦ ਅਰਥ ਚੜਿ = ਚੜ੍ਹ ਕੇ। ਸੁਮੇਰਿ = ਸੁਮੇਰ ਪਰਬਤ ਉਤੇ। ਢੂਢਿ = ਢੂੰਡ ਕੇ। ਆਵਾ = ਆ ਗਿਆ।

SikhNet (Spanish)Cuando regresas de tu vana búsqueda a través de las muy lejanas montañas,

ਜਿਹ ਗੜੁ ਗੜਿਓ; ਸੁ ਗੜ ਮਹਿ ਪਾਵਾ ॥੨੦॥

jih garr garrio; su garr meh paavaa |20| Ang 341

Sant Singh KhalsaI found Him in the fortress - the fortress which He Himself made. ||20||
Manmohan SinghI found Him in the body castle, the castle which He Himself had make.
Manmohan Singh (Punjabi)ਤਾਂ ਮੈਂ ਉਸ ਨੂੰ ਦੇਹਿ ਦੇ ਕਿਲ੍ਹੇ ਅੰਦਰ ਪਾ ਲਿਆ, ਜਿਹੜਾ ਕਿਲ੍ਹਾ ਕਿ ਉਸ ਨੇ ਖੁਦ ਬਣਾਇਆ ਸੀ।
Fareedkot Teekaਜਿਸ ਵਾਹਿਗੁਰੂ ਨੇ ਸਰੀਰ ਰੂਪੀ (ਗੜੁ) ਕਿਲਾ (ਗੜਿਓ) ਰਚਿਆ ਹੈ, ਸੋ ਜਬ ਪਾਇਆ ਤੋ ਉਸੀ ਗੜ ਮੇਂ ਪਾਇ ਲੀਆ॥੨੦॥
Prof. Sahib Singhਤਾਂ ਉਹ ਪ੍ਰਭੂ ਇਸ (ਸਰੀਰ ਰੂਪ) ਕਿਲ੍ਹੇ ਵਿਚ ਹੀ ਮਿਲ ਪੈਂਦਾ ਹੈ ਜਿਸ ਨੇ ਇਹ ਸਰੀਰ-ਕਿਲ੍ਹਾ ਬਣਾਇਆ ਹੈ ॥੨੦॥

ਪਦ ਅਰਥ ਜਿਹ = ਜਿਸ ਪਰਮਾਤਮਾ ਨੇ। ਗੜੁ = (ਸਰੀਰ ਰੂਪ) ਕਿਲ੍ਹਾ। ਗੜਿਓ = ਬਣਾਇਆ ਹੈ। ਸੁ = ਉਹ ਪ੍ਰਭੂ। ਗੜ ਮਹਿ = (ਸਰੀਰ ਰੂਪ) ਕਿਲ੍ਹੇ ਵਿਚ। ਪਾਵਾ = ਲੱਭ ਲਿਆ ॥੨੦॥

* ਨੋਟ: 'ਸੁਮੇਰ ਉਤੇ ਚੜ੍ਹ ਕੇ' ਦਾ ਭਾਵ ਹੈ 'ਪਹਾੜਾਂ ਦੀਆਂ ਚੋਟੀਆਂ ਉਤੇ, ਪਹਾੜਾਂ ਦੀਆਂ ਗੁਫ਼ਾਂ ਵਿਚ ਬੈਠ ਕੇ, ਪ੍ਰਾਣਾਯਾਮ ਰਾਹੀਂ ਸਮਾਧੀਆਂ ਲਾ ਕੇ'।

SikhNet (Spanish)encuentra a Quien construyó la fortaleza de tu cuerpo habitando en el interior de tu corazón. (20)

ਣਾਣਾ. ਰਣਿ ਰੂਤਉ; ਨਰ ਨੇਹੀ ਕਰੈ ॥

naanaa. ran rootau; nar nehee karai | Ang 341

Sant Singh KhalsaNANNA: The warrior who fights on the battle-field should keep up and press on.
Manmohan SinghN--The Man engaged in strife, should practise perseverance.
Manmohan Singh (Punjabi)ਣ-ਲੜਾਈ ਵਿੱਚ ਰੁੱਝੇ ਹੋਏ ਆਦਮੀ ਨੂੰ ਸਿਰੜ ਧਾਰਨਾ ਉਚਿਤ ਹੈ।
Fareedkot Teekaਣਾਣੇ ਅਖਰ ਦੁਆਰੇ ਕਹਤੇ ਹੈਂ: ਕਾਮ ਕ੍ਰੋਧ ਆਦਿਕੋਂ ਕੇ (ਰਣਿ) ਜੁਧ ਸੈਂ (ਰੂਤਉ) ਰੁਕਾ ਹੂਆ ਪੁਰਸੁ (ਨੇਹੀ) ਧੀਰਜ ਕਰੇ; ਵਾ ਆਪਨੇ ਮਨ ਕੋ (ਨੇਹੀ) ਪ੍ਰੇਮੀ ਕਰੇ, ਭਾਵ ਲਰਨੇ ਮੇਂ ਹਠ ਕਰੇ॥
Prof. Sahib Singh(ਜਗਤ ਰੂਪ ਇਸ) ਰਣਭੂਮੀ ਵਿਚ (ਵਿਕਾਰਾਂ ਨਾਲ ਜੰਗ ਵਿਚ) ਰੁੱਝਾ ਹੋਇਆ ਜੋ ਮਨੁੱਖ ਵਿਕਾਰਾਂ ਨੂੰ ਵੱਸ ਵਿਚ ਕਰਨ ਦੀ ਸਮਰੱਥਾ ਪ੍ਰਾਪਤ ਕਰ ਲੈਂਦਾ ਹੈ,

ਪਦ ਅਰਥ ਰਣਿ = ਰਣ ਵਿਚ, ਰਣਭੂਮੀ ਵਿਚ (ਜਿਥੇ ਕਾਮਾਦਿਕਾਂ ਨਾਲ ਮਨੁੱਖ ਦਾ ਜੰਗ ਹੁੰਦਾ ਰਹਿੰਦਾ ਹੈ)। ਰੂਤਉ = ਰੁੱਝਾ ਹੋਇਆ। ਨੇਹੀ = {ਸੰ: ਨਹ, नह, ਨੇਹਣ ਲੈਣਾ, ਵੱਸ ਵਿਚ ਕਰ ਲੈਣਾ} ਵਿਕਾਰਾਂ ਨੂੰ ਵੱਸ ਕਰ ਲੈਣ ਦੀ ਸਮਰੱਥਾ, ਦ੍ਰਿੜ੍ਹਤਾ, ਧੀਰਜ।

SikhNet (Spanish)Na na El hombre que entra en el campo de batalla,

ਨਾ ਨਿਵੈ; ਨਾ ਫੁਨਿ ਸੰਚਰੈ ॥

naa nivai; naa fun sancharai | Ang 341

Sant Singh KhalsaHe should not yield, and he should not retreat.
Manmohan SinghHe should neither quail, and again nor should he retreat.
Manmohan Singh (Punjabi)ਉਸ ਨੂੰ ਨਾਂ ਦਬਣਾ ਚਾਹੀਦਾ ਹੈ ਅਤੇ ਮੁੜ ਨਾਂ ਹੀ ਪਿਛੇ ਹਟਣਾ ਚਾਹੀਦਾ ਹੈ।
Fareedkot Teeka(ਨਾ ਨਿਵੈ) ਨ ਤੋ ਢੀਲਾ ਹੋਵੈ ਔਰ ਨ (ਸੰਚਰੈ) ਤਦ ਰੂਪ ਹੋਵੈ, ਭਾਵ ਨ ਕਾਮਾਦਿਕੋਂ ਕੇ ਜੀਤਨੇ ਕਾ ਉਪਾਉ ਹੀ ਛੋਡੇ ਔਰ ਨ ਵੇਖੈ ਪਰਾਇਣ ਹੋਵੇ॥
Prof. Sahib Singhਜੋ (ਵਿਕਾਰਾਂ ਅਗੇ) ਨਾਹ ਨੀਊਂਦਾ ਹੈ, ਨਾਹ ਹੀ (ਉਹਨਾਂ ਨਾਲ) ਮੇਲ ਕਰਦਾ ਹੈ।

ਪਦ ਅਰਥ ਨਿਵੈ = ਨਿਵਦਾ ਹੈ, ਨੀਊਂਦਾ ਹੈ। ਨਾ ਫੁਨਿ = ਨਾਹ ਹੀ। ਸੰਚਰੈ = {ਸੰ: ਸੰ-ਚਰੈ = ਨਾਲ ਰਲ ਕੇ ਤੁਰਦਾ ਹੈ} ਮੇਲ ਕਰਦਾ ਹੈ।

SikhNet (Spanish)no pierde de vista sus armas, ni cede ante la maldad.

ਧੰਨਿ ਜਨਮੁ; ਤਾਹੀ ਕੋ ਗਣੈ ॥

dhan janam; taahee ko ganai | Ang 341

Sant Singh KhalsaBlessed is the coming of one
Manmohan SinghBlessed is accounted the advent of him,
Manmohan Singh (Punjabi)ਮੁਬਾਰਕ ਗਿਣਿਆ ਜਾਂਦਾ ਹੈ ਉਸ ਦਾ ਆਗਮਨ,
Fareedkot Teekaਤਿਸੀ ਕਾ ਜਨਮ ਧੰਨ ਗਿਣੀਤਾ ਹੈ॥
Prof. Sahib Singhਜਗਤ ਉਸੇ ਮਨੁੱਖ ਦੇ ਜੀਵਨ ਨੂੰ ਭਾਗਾਂ ਵਾਲਾ ਗਿਣਦਾ ਹੈ,

ਪਦ ਅਰਥ ਧੰਨਿ = ਮੁਬਾਰਿਕ, ਭਾਗਾਂ ਵਾਲਾ। ਤਾਹੀ ਕੋ = ਉਸੇ (ਮਨੁੱਖ) ਦਾ ਹੀ। ਗਣੈ = (ਜਗਤ) ਗਿਣਦਾ ਹੈ।

SikhNet (Spanish)Es considerada Bendecida la vida de aquél que calma su mente

ਮਾਰੈ ਏਕਹਿ; ਤਜਿ ਜਾਇ ਘਣੈ ॥੨੧॥

maarai ekeh; taj jaae ghanai |21| Ang 341

Sant Singh Khalsawho conquers the one and renounces the many. ||21||
Manmohan Singhwho conquers his one mind and eschews the many desires.
Manmohan Singh (Punjabi)ਜੋ ਆਪਣੇ ਇਕ ਮਨੂਏ ਤੇ ਫ਼ਤਿਹ ਪਾਉਂਦਾ ਹੈ ਅਤੇ ਅਨੇਕਾਂ ਖ਼ਾਹਿਸ਼ਾਂ ਨੂੰ ਛੱਡ ਦਿੰਦਾ ਹੈ।
Fareedkot Teekaਜੋ ਏਕ ਮਨ ਕੋ ਵਾ ਅਗਿਆਨ ਕੋ ਮਾਰ ਲੇਤਾ ਹੈ, ਕਿਉਂਕੇ ਏਕ ਕੇ ਮਰਨੇ ਸੇ ਘਣੇ ਜੋ ਵਿਕਾਰ ਹੈਂ, ਸੋ ਛੋਡਿ ਜਾਤੇ ਹੈਂ। ਜੈਸੇ ਰਾਜਾ ਕੇ ਮਰਣੇ ਸੇ ਔਰ ਲੋਗ ਆਪ ਹੀ ਛੋਡ ਕਰ ਚਲੇ ਜਾਤੇ ਹੈਂ॥੨੧॥
Prof. Sahib Singhਕਿਉਂਕਿ ਉਹ ਮਨੁੱਖ (ਆਪਣੇ) ਇੱਕ ਮਨ ਨੂੰ ਮਾਰਦਾ ਹੈ ਤੇ ਇਹਨਾਂ ਬਹੁਤਿਆਂ (ਭਾਵ, ਵਿਕਾਰਾਂ) ਨੂੰ ਛੱਡ ਦੇਂਦਾ ਹੈ ॥੨੧॥

ਪਦ ਅਰਥ ਏਕਹਿ = ਇਕ (ਮਨ ਨੂੰ)। ਤਜਿ ਜਾਇ = ਛੱਡ ਦੇਂਦਾ ਹੈ। ਘਣੇ = ਬਹੁਤਿਆਂ ਨੂੰ (ਭਾਵ, ਵਿਕਾਰਾਂ) ਨੂੰ ॥੨੧॥

SikhNet (Spanish)y deshecha de su ser muchos deseos.(21)

ਤਤਾ. ਅਤਰ; ਤਰਿਓ. ਨਹ ਜਾਈ ॥

tataa. atar; tario. neh jaaee | Ang 341

Sant Singh KhalsaTATTA: The impassable world-ocean cannot be crossed over;
Manmohan SinghT - The unswimable world-ocean cannot be forded.
Manmohan Singh (Punjabi)ਤ - ਨਾਂ-ਤਰੇ ਜਾਣ ਵਾਲਾ ਸੰਸਾਰ ਸਮੁੰਦਰ ਪਾਰ ਨਹੀਂ ਕੀਤਾ ਜਾ ਸਕਦਾ।
Fareedkot Teekaਤਤੇ ਅਖਰ ਦੁਆਰਾ ਕਹਤੇ ਹੈਂ: ਜਿਸ ਕਾ ਤਰਨਾ ਕਠਨ ਹੈ, ਸੋ ਸੰਸਾਰ ਸਮੁੰਦ੍ਰ ਤਰਿਆ ਨਹੀਂ ਜਾਤਾ॥☬ਪ੍ਰਸ਼ਨ: ਕਿਉਂ ਨਹੀਂ ਤਰਿਆ ਜਾਤਾ ਹੈ: ਉੱਤ੍ਰ:
Prof. Sahib Singhਇਹ ਜਗਤ ਇਕ ਐਸਾ ਸਮੁੰਦਰ ਹੈ ਜਿਸ ਨੂੰ ਤਰਨਾ ਔਖਾ ਹੈ, ਜਿਸ ਵਿਚੋਂ ਪਾਰ ਲੰਘਿਆ ਨਹੀਂ ਜਾ ਸਕਦਾ

ਪਦ ਅਰਥ ਅਤਰ = {ਅ-ਤਰ} ਜੋ ਤਾਰਿਆ ਨਾਹ ਜਾ ਸਕੇ, ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ {ਸੰਸਾਰ ਇਕ ਐਸਾ ਬੇਅੰਤ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦੀਆਂ ਠਾਠਾਂ ਪੈ ਰਹੀਆਂ ਹਨ ਤੇ ਮਨੁੱਖਾ ਜੀਵਨ ਦੀ ਕਮਜ਼ੋਰ ਜਿਹੀ ਬੇੜੀ ਨੂੰ ਹਰ ਵੇਲੇ ਇਹਨਾਂ ਲਹਿਰਾਂ ਵਿਚ ਡੁੱਬਣ ਦਾ ਖ਼ਤਰਾ ਰਹਿੰਦਾ ਹੈ}।

SikhNet (Spanish)Ta tta El mar tremendo de las existencias materiales

ਤਨ ਤ੍ਰਿਭਵਣ ਮਹਿ; ਰਹਿਓ ਸਮਾਈ ॥

tan tribhavan meh; rahio samaaee | Ang 341

Sant Singh Khalsathe body remains embroiled in the three worlds.
Manmohan SinghThe human body is engrossed in the three worlds.
Manmohan Singh (Punjabi)ਮਨੁੱਖੀ ਦੇਹਿ ਤਿੰਨਾਂ ਜਹਾਨਾਂ ਅੰਦਰ ਖਚਤ ਹੋ ਰਹੀ ਹੈ।
Fareedkot Teeka(ਤਨ) ਸੂਖਮ ਮਨ ਤ੍ਰਿਲੋਕੀ ਕੇ ਬੀਚ ਸਮਾਇ ਰਹਿਆ ਹੈ, ਭਾਵ ਸੇ ਤ੍ਰਿਲੋਕੀ ਕੇ ਪਦਾਰਥੋਂ ਕੀ ਵਾਸਨਾ ਕਰ ਰਹਾ ਹੈ॥
Prof. Sahib Singh(ਤਦ ਤਕ ਜਦ ਤਕ) ਅੱਖਾਂ ਕੰਨ ਨੱਕ ਆਦਿ ਗਿਆਨ-ਇੰਦਰੇ ਦੁਨੀਆ (ਦੇ ਰਸਾਂ) ਵਿਚ ਡੁੱਬੇ ਰਹਿੰਦੇ ਹਨ।

ਪਦ ਅਰਥ ਤਨ = ਸਰੀਰ, ਗਿਆਨ-ਇੰਦਰੇ।

SikhNet (Spanish)no es cruzado por aquél que está envuelto en los asuntos de los tres mundos.

ਜਉ ਤ੍ਰਿਭਵਣ; ਤਨ ਮਾਹਿ ਸਮਾਵਾ ॥

jau tribhavan; tan maeh samaavaa | Ang 341

Sant Singh KhalsaBut when the Lord of the three worlds enters into the body,
Manmohan SinghWhen the Lord of the three worlds enters into my body,
Manmohan Singh (Punjabi)ਜਦ ਤਿੰਨਾਂ ਜਹਾਨਾਂ ਦਾ ਸੁਆਮੀ ਮੇਰੀ ਦੇਹਿ ਅੰਦਰ ਪ੍ਰਵੇਸ਼ ਕਰਦਾ ਹੈ,
Fareedkot Teekaਜਬ ਤ੍ਰਿਭਵਣ ਕੋ (ਤਨ) ਮਨ ਮੇਂ (ਸਮਾਵਾ) ਲੈ ਕੀਆ, ਭਾਵ ਯਹਿ ਕਿ ਜਗਤ ਕੋ ਮਨੋ ਮਾਤ੍ਰਿ ਜਾਣਿਆ॥
Prof. Sahib Singhਪਰ ਜਦੋਂ ਸੰਸਾਰ (ਦੇ ਰਸ) ਸਰੀਰ ਦੇ ਅੰਦਰ ਹੀ ਮਿਟ ਜਾਂਦੇ ਹਨ (ਭਾਵ ਮਨੁੱਖ ਦੇ ਇੰਦ੍ਰਿਆਂ ਨੂੰ ਖਿੱਚ ਨਹੀਂ ਪਾ ਸਕਦੇ),

ਪਦ ਅਰਥ ਤ੍ਰਿਭਵਣ ਮਾਹਿ = ਤਿੰਨਾਂ ਭਵਨਾਂ ਵਿਚ, ਸਾਰੇ ਜਗਤ ਵਿਚ, ਦੁਨੀਆ ਦੇ ਪਦਾਰਥਾਂ ਵਿਚ।

SikhNet (Spanish)Pero cuando los tres mundos se funden en la mente,

ਤਉ. ਤਤਹਿ ਤਤ ਮਿਲਿਆ; ਸਚੁ ਪਾਵਾ ॥੨੨॥

tau. tateh tat miliaa; sach paavaa |22| Ang 341

Sant Singh Khalsathen one's essence merges with the essence of reality, and the True Lord is attained. ||22||
Manmohan Singhthen my real-self blends with the Reality and obtains the True Lord.
Manmohan Singh (Punjabi)ਤਾਂ ਮੇਰਾ ਅਸਲਾ ਅਸਲੀਅਤ ਵਿੱਚ ਲੀਨ ਹੋ ਜਾਂਦਾ ਹੈ ਅਤੇ ਸੱਚੇ ਸਾਈਂ ਨੂੰ ਪਾ ਲੈਦਾ ਹੈ।
Fareedkot Teekaਤਬ ਤਤ ਰੂਪ ਹੋ ਕਰ (ਤਤ) ਸਾਰ ਰੂਪ ਈਸਰ ਕੋ ਮਿਲਾ ਔਰ (ਸਚੁ) ਸੁਖ ਪਾਇਆ। ਵਾ ਪਰਮੇਸ੍ਵਰ ਅਤਰ ਹੈ ਤਰਾ ਨਹੀਂ ਜਾਤਾ, ਭਾਵ ਜਿਸ ਕੀ ਪ੍ਰਾਪਤੀ ਕਠਨ ਹੈ ਵਾ ਆਰ ਪਾਰ ਸੇ ਰਹਿਤ ਹੈ।☬ਜੇ ਕਹੇ ਵਹੁ ਕਹਾਂ ਹੈ?☬ਤਨ ਸਰੀਰ ਮੇਂ ਅਰੁ ਤ੍ਰਿਲੋਕੀ ਮੇਂ ਪੂਰਨ ਹੋ ਰਹਾ ਹੈ। ਯਥਾ-☬"ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥"☬ਜਬ ਜਗ੍ਯਾਸੂ ਨੇ ਤਨ ਮੇਂ ਅਰ ਤ੍ਰਿਲੋਕੀ ਮੇਂ ਵਾਹਗੁਰੂ ਕੋ ਸਮਾਇਆ ਹੂਆ ਜਾਣਾ ਹੈ। ਤਬ ਤਤ ਰੂਪ ਹੋ ਕਰ (ਤਤ) ਸਾਰ ਰੂਪ ਈਸਰ ਕੋ ਮਿਲਾ ਔਰ (ਸਚ) ਸੁਖ ਪਾਇਆ॥੨੨॥
Prof. Sahib Singhਤਦੋਂ (ਜੀਵ ਦੀ) ਆਤਮਾ (ਪ੍ਰਭੂ ਦੀ) ਜੋਤ ਵਿਚ ਮਿਲ ਜਾਂਦੀ ਹੈ, ਤਦੋਂ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਲੱਭ ਪੈਂਦਾ ਹੈ ॥੨੨॥
SikhNet (Spanish)entonces en la sincronización, la Verdad es obtenida.(22)

ਥਥਾ. ਅਥਾਹ; ਥਾਹ ਨਹੀ ਪਾਵਾ ॥

thathaa. athaah; thaah nahee paavaa | Ang 341

Sant Singh KhalsaT'HAT'HA: He is Unfathomable; His depths cannot be fathomed.
Manmohan SinghTh--The Lord is Unfathomable. His depth cannot be explored.
Manmohan Singh (Punjabi)ਥ-ਸੁਆਮੀ ਓੜਕ-ਰਹਿਤ ਹੈ। ਉਸ ਦੀ ਡੂੰਘਾਈ ਜਾਣੀ ਨਹੀਂ ਜਾ ਸਕਦੀ।
Fareedkot Teekaਥਥੇ ਅਖਰ ਦੁਆਰਾ ਕਹਤੇ ਹੈਂ: ਪਰਮੇਸ੍ਵਰ (ਅਥਾਹ) ਬੇਅੰਤ ਹੈ ਕਿਸੀ ਨੇ ਤਿਸ ਕੀ ਥਾਹ ਕੋ ਨਹੀਂ ਪਾਇਆ॥
Prof. Sahib Singh(ਮਨੁੱਖ ਦਾ ਮਨ) ਅਥਾਹ ਪਰਮਾਤਮਾ ਦੀ ਥਾਹ ਨਹੀਂ ਪਾ ਸਕਦਾ,

ਪਦ ਅਰਥ ਅਥਾਹ = {ਅ-ਥਾਹ। ਥਾਹ = ਹਾਥ, ਢੂੰਘਾਈ} ਜਿਸ ਦੀ ਡੂੰਘਾਈ ਨ ਲੱਭ ਸਕੇ।

SikhNet (Spanish)Tha tha El Señor es Insondable; nadie puede saber Su Profundidad,

ਓਹੁ ਅਥਾਹ; ਇਹੁ ਥਿਰੁ. ਨ ਰਹਾਵਾ ॥

ohu athaah; ihu thir. na rahaavaa | Ang 341

Sant Singh KhalsaHe is Unfathomable; this body is impermanent, and unstable.
Manmohan SinghHe is limitless, This body remains not stable.
Manmohan Singh (Punjabi)ਉਹ ਹੱਦ ਬੰਨਾ-ਰਹਿਤ ਹੈ। ਇਹ ਦੇਹਿ ਸਥਿਰ ਨਹੀਂ ਰਹਿੰਦੀ।
Fareedkot Teekaਵਹੁ ਅਕਾਲ ਪੁਰਖ ਅਥਾਹ ਹੈ ਇਹੁ ਮਨ ਥਿਰ ਨਹੀਂ ਰਹਤਾ॥
Prof. Sahib Singh(ਕਿਉਂਕਿ ਇਕ ਪਾਸੇ ਤਾਂ) ਉਹ ਪ੍ਰਭੂ ਬੇਅੰਤ ਡੂੰਘਾ ਹੈ, (ਤੇ, ਦੂਜੇ ਪਾਸੇ, ਮਨੁੱਖ ਦਾ) ਇਹ ਮਨ ਕਦੇ ਟਿਕ ਕੇ ਨਹੀਂ ਰਹਿੰਦਾ (ਭਾਵ, ਕਦੇ ਪ੍ਰਭੂ-ਚਰਨਾਂ ਵਿਚ ਜੁੜਨ ਦਾ ਉੱਦਮ ਹੀ ਨਹੀਂ ਕਰਦਾ)।

ਪਦ ਅਰਥ ਓਹੁ = ਉਹ ਪ੍ਰਭੂ। ਇਹੁ = ਇਹ ਮਨ। ਥਿਰੁ ਨ ਰਹਾਵਾ = ਟਿਕਿਆ ਨਹੀਂ ਰਹਿੰਦਾ।

SikhNet (Spanish)porque el Señor es Infinito mientras el buscador no lo es.

ਥੋੜੈ ਥਲਿ; ਥਾਨਕ ਆਰੰਭੈ ॥

thorrai thal; thaanak aaranbhai | Ang 341

Sant Singh KhalsaThe mortal builds his dwelling upon this tiny space;
Manmohan SinghOver a small space man begins to erect a hamlet.
Manmohan Singh (Punjabi)ਥੋੜੀ ਜੇਹੀ ਜਗ੍ਹਾ ਉਤੇ ਇਨਸਾਨ ਬਸਤੀ ਬਣਾਉਣੀ ਸ਼ੁਰੂ ਕਰ ਦਿੰਦਾ ਹੈ।
Fareedkot Teekaਥੋੜੇ (ਥਲਿ) ਅਸਥਾਨ ਮੇਂ ਅਰਥਾਤ ਥੋੜੇ ਜੀਵਣੇ ਮੇਂ (ਥਾਨਕ) ਮਹਲ (ਆਰੰਭੈ) ਰਚਿਆ ਚਾਹੁਤਾ ਹੈ, ਭਾਵ ਸੇ ਬਡੇ ਬਡੇ ਸੰਕਲਪ ਕਰਤਾ ਹੈ॥
Prof. Sahib Singhਇਹ ਮਨ ਥੋੜੀ ਜਿਤਨੀ (ਮਿਲੀ) ਭੁਇਂ ਵਿਚ (ਕਈ) ਨਗਰ (ਬਣਾਉਣੇ) ਸ਼ੁਰੂ ਕਰ ਦੇਂਦਾ ਹੈ (ਭਾਵ, ਥੋੜੀ ਜਿਤਨੀ ਮਿਲੀ ਉਮਰ ਵਿਚ ਕਈ ਪਸਾਰੇ ਪਸਾਰ ਬੈਠਦਾ ਹੈ;

ਪਦ ਅਰਥ ਥਲਿ = ਥਲ ਵਿਚ, ਭੁਇਂ ਵਿਚ।

SikhNet (Spanish)Y sin embargo, en su pequeño mundo limitado, uno construye neciamente sus propias esperanzas

ਬਿਨੁ ਹੀ ਥਾਭਹ; ਮੰਦਿਰੁ ਥੰਭੈ ॥੨੩॥

bin hee thaabhah; mandir thanbhai |23| Ang 341

Sant Singh Khalsawithout any pillars, he wishes to support a mansion. ||23||
Manmohan SinghWithout pillars, he wishes to support a mansion
Manmohan Singh (Punjabi)ਥੰਮਿ੍ਹਆਂ ਦੇ ਬਗੈਰ ਉਹ ਮਹਿਲ ਨੂੰ ਠਹਿਰਾਉਣਾ ਚਾਹੁੰਦਾ ਹੈ।
Fareedkot Teekaਜੋ ਸਰੀਰ ਰੂਪੀ ਮੰਦਰ ਆਸਰੇ ਬਿਨਾ ਹੈ ਕਿਆ ਜੋ ਸ੍ਵਾਸੋਂ ਕੇ ਅਧਾਰ ਹੈ ਤਿਸ ਕੋ (ਥੰਭੈ) ਸਤ ਜਾਨਤਾ ਹੈ॥੨੩॥
Prof. Sahib Singhਤੇ ਇਸ ਦੇ ਇਹ ਸਾਰੇ ਪਸਾਰੇ ਪਸਾਰਨੇ ਵਿਅਰਥ ਹੀ ਕੰਮ ਹੈ, ਇਹ (ਮਾਨੋ) ਥੰਮ੍ਹਾਂ (ਕੰਧਾਂ) ਤੋਂ ਬਿਨਾ ਹੀ ਘਰ ਉਸਾਰ ਰਿਹਾ ਹੈ ॥੨੩॥

ਪਦ ਅਰਥ ਥਾਭਹ ਬਿਨੁ = ਥੰਮ੍ਹਾਂ ਤੋਂ ਬਿਨਾ। ਮੰਦਿਰੁ = ਘਰ, ਮਕਾਨ। ਥੰਭੈ = ਥੰਮ੍ਹਦਾ ਹੈ, ਸਹਾਰਾ ਦੇਂਦਾ ਹੈ, ਖੜਾ ਕਰਦਾ ਹੈ। ਥੋੜੈ ਥਲਿ = ਥੋੜੀ ਭੁਇਂ ਵਿਚ, ਥੋੜੇ ਵਿਤ ਵਿਚ, ਥੋੜੀ ਜਿਹੀ ਉਮਰ ਵਿਚ। ਥਾਨਕ = {स्थानक} ਸ਼ਹਿਰ (ਭਾਵ, ਵੱਡੇ ਵੱਡੇ ਪਸਾਰੇ) ॥੨੩॥

SikhNet (Spanish)y busca el soporte de estructuras sin pilares. (23)

ਦਦਾ ਦੇਖਿ; ਜੁ ਬਿਨਸਨਹਾਰਾ ॥

dadaa dekh; ju binasanahaaraa | Ang 341

Sant Singh KhalsaDADDA: Whatever is seen shall perish.
Manmohan SinghTh--Whatever we see is perishable.
Manmohan Singh (Punjabi)ਦ-ਜੋ ਕੁਛ ਅਸੀਂ ਵੇਖਦੇ ਹਾਂ, ਨਾਸਵੰਤ ਹੈ।
Fareedkot Teekaਦਦੇ ਅਖਰ ਦੁਆਰਾ ਕਹਤੇ ਹੈਂ: ਜੋ ਨਾਮ ਰੂਪ ਜਗਤ ਦੇਖੀਤਾ ਹੈ, ਸੋ ਬਿਨਸਨੇ ਵਾਲਾ ਹੈ॥
Prof. Sahib Singhਜੋ ਇਹ ਸੰਸਾਰ (ਇਹਨਾਂ ਅੱਖਾਂ ਨਾਲ) ਦਿੱਸ ਰਿਹਾ ਹੈ, ਇਹ ਸਾਰਾ ਨਾਸਵੰਤ ਹੈ,

ਪਦ ਅਰਥ ਦੇਖਿ = {ਸੰ: ਦ੍ਰਿਸ਼੍ਯ} ਜੋ ਵੇਖਣ ਵਿਚ ਆ ਰਿਹਾ ਹੈ। ਜੁ = ਜੋ।

SikhNet (Spanish)Da dda Todo lo que vemos a nuestro alrededor es pasajero y no irá con nosotros;

ਜਸ ਅਦੇਖਿ; ਤਸ ਰਾਖਿ ਬਿਚਾਰਾ ॥

jas adekh; tas raakh bichaaraa | Ang 341

Sant Singh KhalsaContemplate the One who is unseen.
Manmohan SinghThink of Him who is unseen.
Manmohan Singh (Punjabi)ਉਸ ਨੂੰ ਚੇਤੇ ਕਰ ਜੋ ਦਿਸਦਾ ਨਹੀਂ।
Fareedkot Teekaਅਰੁ ਜੋ (ਅਦੇਖਿ) ਅਦ੍ਰਿਸ਼ ਪਰਮਾਤਮਾਂ ਹੈ ਤਿਸ ਕੋ ਵਿਚਾਰ ਕਰ ਹ੍ਰਿਦੇ ਮੇਂ ਰਾਖੁ॥☬ਪ੍ਰਸ਼ਨ: ਵਿਚਾਰ ਕਰ ਤੋ ਰਾਖੇਂਗੇ, ਤਿਸ ਕਾ ਦਰਸਨ ਕੈਸਾ ਹੋਵੈਗਾ?
Prof. Sahib Singh(ਹੇ ਭਾਈ!) ਤੂੰ ਸਦਾ ਪ੍ਰਭੂ ਵਿਚ ਸੁਰਤ ਜੋੜ, ਜੋ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ ਹੈ (ਭਾਵ, ਜੋ ਦਿੱਸਦੇ ਤ੍ਰਿਗੁਣੀ ਸੰਸਾਰ ਨਾਲੋਂ ਵੱਖਰਾ ਭੀ ਹੈ)।

ਪਦ ਅਰਥ ਜਸ ਅਦੇਖਿ = ਜੋ ਅਦ੍ਰਿਸ਼ਯ ਹੈ, ਜੋ ਅੱਖਾਂ ਨਾਲ ਨਹੀਂ ਦਿੱਸਦਾ। ਤਸ = ਉਸ (ਪ੍ਰਭੂ) ਨੂੰ। ਰਾਖਿ ਬਿਚਾਰਾ = ਆਪਣੀ ਵਿਚਾਰ ਵਿਚ ਰੱਖ, ਉਸ ਵਿਚ ਸੁਰਤ ਜੋੜ।

SikhNet (Spanish)entonces contempla a Dios aunque todavía no Lo veas.

ਦਸਵੈ ਦੁਆਰਿ; ਕੁੰਚੀ ਜਬ ਦੀਜੈ ॥

dasavai duaar; kunchee jab deejai | Ang 341

Sant Singh KhalsaWhen the key is inserted in the Tenth Gate,
Manmohan SinghWhen the key of Divine Knowledge is applied to the tenth gate,
Manmohan Singh (Punjabi)ਜਦ ਦਸਵੇ ਦਰਵਾਜ਼ੇ ਨੂੰ ਬ੍ਰਹਿਮ-ਗਿਆਨ ਦੀ ਕੁੰਜੀ ਲਾਈ ਜਾਂਦੀ ਹੈ,
Fareedkot Teekaਜਬ ਦਸਵੇ ਦ੍ਵਾਰ ਮੇਂ ਪ੍ਰਾਣਾ ਰੂਪੀ ਕੁੰਜੀ ਦੀਜੀਏ॥
Prof. Sahib Singhਪਰ, ਜਦੋਂ (ਗੁਰਬਾਣੀ-ਰੂਪ) ਕੁੰਜੀ ਦਸਵੇਂ ਦੁਆਰ ਵਿਚ ਲਾਈਏ, (ਭਾਵ, ਜਦੋਂ ਮਨ ਨੂੰ ਸਤਿਗੁਰੂ ਦੀ ਬਾਣੀ ਨਾਲ ਜੋੜੀਏ),

ਪਦ ਅਰਥ ਦਸਵੈ ਦੁਆਰਿ = ਦਸਵੇਂ ਦਰ ਵਿਚ {ਨੋਟ: ਦੋ ਅੱਖਾਂ, ਦੋ ਕੰਨ, ਦੋ ਨਾਸਾਂ, ਇਕ ਮੂੰਹ, ਇੰਦ੍ਰੀ, ਗੁਦਾ; ਇਹ ਨੌ ਗੋਲਕਾਂ, ਸਰੀਰ ਦੇ ਇਹ ਨੌਂ ਦਰਵਾਜ਼ੇ ਸਰੀਰ ਦੀ ਸਥੂਲ ਕ੍ਰਿਆ ਨਿਭਾਉਂਦੇ ਹਨ। ਇਹਨਾਂ ਤੋਂ ਮਨੁੱਖਾ ਸਰੀਰ ਦਾ ਇਕ ਹੋਰ ਦਰਵਾਜ਼ਾ ਮੰਨਿਆ ਗਿਆ ਹੈ, ਉਹ ਹੈ ਮਨੁੱਖ ਦਾ ਦਿਮਾਗ਼, ਜੋ ਵਿਚਾਰ-ਕੇਂਦਰ ਹੈ}। ਕੁੰਜੀ = (ਭਾਵ) ਗੁਰੂ, ਗੁਰਬਾਣੀ।

SikhNet (Spanish)Y cuando abras y pases a través de la décima puerta,

ਤਉ; ਦਇਆਲ ਕੋ ਦਰਸਨੁ ਕੀਜੈ ॥੨੪॥

tau; deaal ko darasan keejai |24| Ang 341

Sant Singh Khalsathen the Blessed Vision of the Merciful Lord's Darshan is seen. ||24||
Manmohan Singhthen is the sight of the Merciful Master beheld.
Manmohan Singh (Punjabi)ਤਦ ਮਿਹਰਬਾਨ ਮਾਲਕ ਦਾ ਦੀਦਾਰ ਦੇਖਿਆ ਜਾਂਦਾ ਹੈ।
Fareedkot Teekaਤਬ ਦਿਆਲ ਵਾਹਿਗੁਰੂ ਕਾ ਦਰਸਨ ਕਰੀਤਾ ਹੈ। ਵਾ ਅੰਤਹਕਰਨ ਮੇਂ ਜੋ ਅਗਿਆਨ ਰੂਪੀ ਤਾਲਾ ਲਗ ਰਹਾ ਹੈ ਤਿਸ ਮੇਂ ਜਬ ਬ੍ਰਹਮ ਵਿਦਿਆ ਰੂਪੀ ਕੁੰਜੀ ਦੀਜੀਏ ਤਬ ਦਸਮੇ ਦਿਆਲ ਕੋ ਦਰਸਨ ਕੀਜੀਏ। ਦਸਮਾ ਕੌਣ ਹੈ? ਸਰਗ ਵਿਸਰਗ ਆਦਿਕ ਨਵੋਂ ਕਾ ਜੋ ਆਸਰਾ ਰੂਪੁ ਦਸਮਾ ਹੈ॥੨੪॥
Prof. Sahib Singhਉਸ ਦਿਆਲ ਪ੍ਰਭੂ ਦਾ ਦੀਦਾਰ ਤਦੋਂ ਹੀ ਕੀਤਾ ਜਾ ਸਕਦਾ ਹੈ ॥੨੪॥

* ਨੋਟ: ਮਾਇਆ ਵਿਚ ਗ੍ਰਸੇ ਮਨੁੱਖ ਦਾ ਦਿਮਾਗ਼ ਸਦਾ ਮਾਇਆ ਦੀਆਂ ਗੱਲਾਂ ਸੋਚਦਾ ਹੈ; ਪਰਮਾਤਮਾ ਵਾਲੇ ਪਾਸੇ ਤੋਂ ਉਸ ਨੂੰ, ਮਾਨੋ, ਜੰਦ੍ਰਾ ਵੱਜਾ ਰਹਿੰਦਾ ਹੈ; ਮਾਇਆ ਦੀ ਪਾਹ ਦਸਮ-ਦੁਆਰ ਨੂੰ ਜੰਦ੍ਰਾ ਹੈ, ਸਤਿਗੁਰੂ ਦੀ ਬਾਣੀ ਇਸ ਜੰਦ੍ਰੇ ਨੂੰ ਖੋਲ੍ਹਦੀ ਹੈ, ਤੇ ਮਨ ਮਾਇਆ ਦੇ ਅਸਰ ਹੇਠੋਂ ਨਿਕਲ ਕੇ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ।

SikhNet (Spanish)verás entonces la Presencia del Señor Compasivo.(24)

ਧਧਾ; ਅਰਧਹਿ ਉਰਧ ਨਿਬੇਰਾ ॥

dhadhaa; aradheh uradh niberaa | Ang 341

Sant Singh KhalsaDHADHA: When one ascends from the lower realms of the earth to the higher realms of the heavens, then everything is resolved.
Manmohan SinghDh - Everything is settled, if one from lower region soars to the higher One.
Manmohan Singh (Punjabi)ਧ - ਜੇਕਰ ਆਦਮੀ ਨੀਵੇ ਮੰਡਲ ਤੋਂ ਉਚੇ ਨੂੰ ਉਡਾਰੀ ਮਾਰ ਜਾਵੇ, ਤਾਂ ਸਾਰੀ ਗੱਲ ਮੁੱਕ ਜਾਂਦੀ ਹੈ।
Fareedkot Teekaਧਧੇ ਅਖਰ ਦੁਆਰਾ ਕਹਤੇ ਹੈਂ: (ਅਰਧਹਿ) ਨੀਚੇ ਜੋ ਜੀਵ ਹੈ ਅਵਿਦਿਆ ਉਪਾਧੀ ਵਾਲਾ, (ਉਰਧਹ) ਊਚਾ ਜੋ ਈਸ੍ਵਰ ਹੈ ਸੁਧ ਸਤੋ ਪ੍ਰਧਾਨ ਮਾਯਾ ਉਪਾਧੀ ਵਾਲਾ, ਤਿਸ ਕੋ ਪ੍ਰਾਪਤਿ ਹੋ ਕਰ ਜੀਵ ਕਾ ਚਉਰਾਸੀ ਤੇ ਨਬੇਰਾ ਅਰਥਾਤ ਛੂਟਨਾ ਹੋਤਾ ਹੈ॥☬ਜੇ ਕਹੇ ਜੀਵ ਅਰੁ ਈਸ੍ਵਰ ਕਾ ਵਾਸਾ ਕਹਾਂ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜਦੋਂ ਜੀਵਾਤਮਾ ਦਾ ਨਿਵਾਸ ਪਰਮਾਤਮਾ ਵਿਚ ਹੁੰਦਾ ਹੈ (ਭਾਵ, ਜਦੋਂ ਜੀਵ ਪ੍ਰਭੂ-ਚਰਨਾਂ ਵਿਚ ਜੁੜਦਾ ਹੈ),

ਪਦ ਅਰਥ ਉਰਧ {ऊध्र्व} ਉੱਚਾ (ਭਾਵ, ਪਰਮਾਤਮਾ)। ਅਰਧਹਿ = {ਨੋਟ: ਸੰਸਕ੍ਰਿਤ ਲਫ਼ਜ਼ ਹੈ अर्ध, ਇਸ ਦਾ ਅਰਥ ਹੈ 'ਅੱਧਾ'; ਪਰ ਇੱਥੇ ਇਹ ਅਰਥ ਮੇਲ ਨਹੀਂ ਖਾਂਦਾ। ਸੰਸਕ੍ਰਿਤ ਲਫ਼ਜ਼ "ਉਰਧ੍ਵ" (ਜਿਸ ਦਾ ਅਰਥ ਹੈ "ਉੱਚਾ") ਦੇ ਮੁਕਾਬਲੇ ਤੇ ਲਫ਼ਜ਼ ਹੈ "ਅਧਹ" (ਇਸ ਦਾ ਅਰਥ ਹੈ "ਨੀਵਾਂ") ਇਸੇ ਹੀ ਲਫ਼ਜ਼ ਤੋਂ ਬਣਿਆ ਹੈ ਲਫ਼ਜ਼ "ਅਧੋਗਤੀ।" ਇਸ ਬੰਦ ਵਿਚ ਭੀ ਲਫ਼ਜ਼ 'ਅਰਧਹਿ' ਸੰਸਕ੍ਰਿਤ ਲਫ਼ਜ਼ "ਅਧਹ" ਦੇ ਥਾਂ ਹੀ ਹੈ} ਹੇਠਲਾ, ਨੀਵਾਂ, ਨੀਵੇਂ ਫੁਰਨਿਆਂ ਵਿਚ ਰਹਿਣ ਵਾਲਾ (ਭਾਵ, ਜੀਵਾਤਮਾ)। ਨਿਬੇਰਾ = ਫ਼ੈਸਲਾ, ਖ਼ਾਤਮਾ, ਜਨਮ ਮਰਨ ਦਾ ਖ਼ਾਤਮਾ।

SikhNet (Spanish)Dja dja Si uno va de este mundo al Mundo más Elevado, es salvado.

ਅਰਧਹਿ ਉਰਧਹ ਮੰਝਿ ਬਸੇਰਾ ॥

aradheh uradhah manjh baseraa | Ang 341

Sant Singh KhalsaThe Lord dwells in both the lower and higher worlds.
Manmohan SinghLord's abode is in earth and heaven.
Manmohan Singh (Punjabi)ਧਰਤੀ ਅਤੇ ਅਸਮਾਨ ਵਿੱਚ ਸੁਆਮੀ ਦਾ ਵਸੇਬਾ ਹੈ।
Fareedkot Teeka(ਅਰਧਹਿ ਉਰਧਹਿ) ਜੀਵ ਅਰੁ ਈਸ੍ਵਰ ਕਾ (ਮੰਝਿ) ਬੀਚ ਅਰਥਾਤ ਅੰਤਹਕਰਣ ਮੇਂ ਵਾਸਾ ਹੈ॥
Prof. Sahib Singhਤਾਂ ਪ੍ਰਭੂ ਨਾਲ (ਇੱਕ-ਰੂਪ ਹੋਇਆਂ ਹੀ ਜੀਵ (ਦੇ ਜਨਮ ਮਰਨ) ਦਾ ਖ਼ਾਤਮਾ ਹੁੰਦਾ ਹੈ। (ਜੀਵਾਤਮਾ ਤੇ ਪਰਮਾਤਮਾ ਦੀ ਵਿੱਥ ਮੁੱਕ ਜਾਂਦੀ ਹੈ)।

ਪਦ ਅਰਥ ਉਰਧਹ ਮੰਝਿ = ਉੱਚੇ ਪ੍ਰਭੂ ਵਿਚ। ਬਸੇਰਾ = ਨਿਵਾਸ।

SikhNet (Spanish)Entonces el ser inferior se inmerge en el Ser Superior.

ਅਰਧਹ ਛਾਡਿ; ਉਰਧ ਜਉ ਆਵਾ ॥

aradhah chhaadd; uradh jau aavaa | Ang 341

Sant Singh KhalsaLeaving the earth, the soul ascends to the heavens;
Manmohan SinghWhen leaving the earth, the soul goes to heaven then,
Manmohan Singh (Punjabi)ਜਦ ਧਰਤੀ ਨੂੰ ਤਿਆਗ ਆਤਮਾ ਅਸਮਾਨੀ ਜਾਂਦੀ ਹੈ,
Fareedkot Teekaਅਰਧਹ ਛਾਡ ਅਰਥਾਤ ਜੀਵ ਭਾਵ ਕੋ ਛੋਡ ਕਰ ਜਬ ਈਸ੍ਵਰ ਕੀ ਭਾਵਨਾ ਆਪ ਮੇਂ ਕਰੀ॥
Prof. Sahib Singhਜਦੋਂ ਜੀਵ ਨੀਵੀਂ ਅਵਸਥਾ ਨੂੰ (ਭਾਵ, ਮਾਇਆ ਦੇ ਮੋਹ ਨੂੰ) ਛੱਡ ਕੇ ਉੱਚੀ ਅਵਸਥਾ ਤੇ ਅੱਪੜਦਾ ਹੈ,

ਪਦ ਅਰਥ ਅਰਧਹ ਛਾਡਿ = ਨੀਵੀਂ ਅਵਸਥਾ ਨੂੰ ਛੱਡ ਕੇ। ਜਉ = ਜਦੋਂ। ਉਰਧ ਆਵਾ = ਉੱਚੀ ਅਵਸਥਾ ਵਿਚ ਅੱਪੜਦਾ ਹੈ।

SikhNet (Spanish)Aquél que abandona lo inferior para montarse en lo Superior,

ਤਉ ਅਰਧਹਿ ਉਰਧ ਮਿਲਿਆ; ਸੁਖ ਪਾਵਾ ॥੨੫॥

tau aradheh uradh miliaa; sukh paavaa |25| Ang 341

Sant Singh Khalsathen, the lower and higher join together, and peace is obtained. ||25||
Manmohan Singhthe soul and God meet and peace is obtained.
Manmohan Singh (Punjabi)ਤਾਂ ਆਤਮਾ ਤੇ ਵਾਹਿਗੁਰੂ ਮਿਲ ਪੈਦੇ ਹਨ, ਅਤੇ ਆਰਾਮ ਪਰਾਪਤ ਹੁੰਦਾ ਹੈ।
Fareedkot Teekaਤਬ (ਅਰਧ) ਜੀਵ (ਉਰਧ) ਈਸਰ ਕੋ ਮਿਲ ਗਿਆ ਔਰ ਸੁਖ ਪਾਇਆ॥੨੫॥☬ਪ੍ਰਸ਼ਨ: ਐਸੇ ਅਭੇਦ ਗ੍ਯਾਨ ਕੇ ਅਧਿਕਾਰੀ ਕੌਨ ਹੈਂ?
Prof. Sahib Singhਤਦੋਂ ਜੀਵ ਨੂੰ ਪਰਮਾਤਮਾ ਮਿਲ ਪੈਂਦਾ ਹੈ, ਤੇ ਇਸ ਨੂੰ (ਅਸਲ) ਸੁਖ ਪ੍ਰਾਪਤ ਹੋ ਜਾਂਦਾ ਹੈ ॥੨੫॥
SikhNet (Spanish)gana la Paz, el ser inferior se inmerge en el Ser Superior.(25)

ਨੰਨਾ. ਨਿਸਿ ਦਿਨੁ; ਨਿਰਖਤ ਜਾਈ ॥

nanaa. nis din; nirakhat jaaee | Ang 341

Sant Singh KhalsaNANNA: The days and nights go by; I am looking for the Lord.
Manmohan SinghN - My nights and days pass looking for God.
Manmohan Singh (Punjabi)ਨ - ਵਾਹਿਗੁਰੂ ਨੂੰ ਦੇਖਦਿਆਂ ਮੇਰੀਆਂ ਰਾਤਾਂ ਤੇ ਦਿਨ ਗੁਜ਼ਰਦੇ ਹਨ।
Fareedkot Teekaਨੰਨੇ ਅਖਰ ਦੁਆਰਾ ਕਹਤੇ ਹੈਂ: ਰਾਤ ਦਿਨ ਪਰਮੇਸ੍ਵਰ ਕੀ ਤਰਫ ਦੇਖਤਿਆਂ ਕੋ ਜਾਤੇ ਹੈਂ॥
Prof. Sahib Singh(ਜਿਸ ਜੀਵ ਦਾ) ਦਿਨ ਰਾਤ (ਭਾਵ, ਸਾਰਾ ਸਮਾ) (ਪ੍ਰਭੂ ਦੇ ਦੀਦਾਰ ਦੀ) ਉਡੀਕ ਕਰਦਿਆਂ ਗੁਜ਼ਰਦਾ ਹੈ,

ਪਦ ਅਰਥ ਨਿਸਿ = ਰਾਤ। ਨਿਰਖਤ = {ਸੰ: ਨਿਰੀਖਤ} ਤੱਕਦਿਆਂ, ਭਾਲ ਕਰਦਿਆਂ, ਉਡੀਕਦਿਆਂ। ਜਾਈ = ਲੰਘਦਾ ਹੈ, ਗੁਜ਼ਰਦਾ ਹੈ।

SikhNet (Spanish)Na nna Mis días y noches pasan mirando hacia el más allá

ਨਿਰਖਤ ਨੈਨ; ਰਹੇ ਰਤਵਾਈ ॥

nirakhat nain; rahe ratavaaee | Ang 341

Sant Singh KhalsaLooking for Him, my eyes have become blood-shot.
Manmohan SinghBy such waiting my eyes have grown blood-shout.
Manmohan Singh (Punjabi)ਇਸ ਤਰ੍ਹਾਂ ਵੇਖਣ ਦੁਆਰਾ ਮੇਰੀਆਂ ਅੱਖੀਆਂ ਲਹੂ-ਵਰਗੀਆਂ ਲਾਲ ਹੋ ਗਈਆਂ ਹਨ।
Fareedkot Teekaਜਗ੍ਯਾਸੂਆਂ ਕੇ ਨੇਤ੍ਰ ਵਾਹਗੁਰੂ ਕੀ ਤਰਫ ਸੇ ਦੇਖਤੇ ਹੂਏ (ਰਤ) ਲਾਲ ਵਾ ਪ੍ਰੀਤਵਾਨ ਹੋ ਰਹੇ ਹੈਂ॥
Prof. Sahib Singhਤੱਕਦਿਆਂ (ਭਾਵ, ਦੀਦਾਰ ਦੀ ਲਗਨ ਵਿਚ ਹੀ) ਉਸ ਦੇ ਨੇਤਰ (ਪ੍ਰਭੂ-ਦੀਦਾਰ ਲਈ) ਮਤਵਾਲੇ ਹੋ ਜਾਂਦੇ ਹਨ।

ਪਦ ਅਰਥ ਨੈਨ = ਅੱਖਾਂ। ਰਤਵਾਈ = ਰੱਤੇ ਹੋਏ, ਮਤਵਾਲੇ, ਪ੍ਰੇਮੀ।

SikhNet (Spanish)y mis ojos se han enrojecido de tanto esperar.

ਨਿਰਖਤ ਨਿਰਖਤ; ਜਬ ਜਾਇ ਪਾਵਾ ॥

nirakhat nirakhat; jab jaae paavaa | Ang 341

Sant Singh KhalsaAfter looking and looking,when He is finally found,
Manmohan SinghWhen, after long waiting, man finds God in his heart's abode,
Manmohan Singh (Punjabi)ਜਦ ਬਹੁਤ ਇੰਤਜਾਰ ਮਗਰੋਂ ਬੰਦਾ, ਵਾਹਿਗੁਰੂ ਨੂੰ ਆਪਣੇ ਦਿਲ ਦੇ ਟਿਕਾਣੇ ਅੰਦਰ ਪਾ ਲੈਦਾ ਹੈ,
Fareedkot Teekaਜਬ ਸਾਸਤ੍ਰੋਂ ਦੁਆਰਾ ਦੇਖਤਿਆਂ ਨੇ ਅੰਤਹਕਰਨ (ਜਾਇ) ਜਗਾ ਮੇਂ ਪਾਇਆ ਅਰਥਾਤ ਜਾਣਿਆ॥
Prof. Sahib Singhਦੀਦਾਰ ਦੀ ਤਾਂਘ ਕਰਦਿਆਂ ਕਰਦਿਆਂ ਜਦੋਂ ਆਖ਼ਰ ਦੀਦਾਰ ਹੁੰਦਾ ਹੈ,

ਪਦ ਅਰਥ ਜਾਇ ਪਾਵਾ = ਜਾ ਕੇ ਪਾ ਲਿਆ, ਆਖ਼ਰ ਲੱਭ ਲਿਆ, ਦੀਦਾਰ ਕਰ ਲਿਆ।

SikhNet (Spanish)Pero cuando después de la espera, mis ojos contemplan la Visión,

ਤਬ ਲੇ ਨਿਰਖਹਿ ਨਿਰਖ ਮਿਲਾਵਾ ॥੨੬॥

tab le nirakheh nirakh milaavaa |26| Ang 341

Sant Singh Khalsathen the one who was looking merges into the One who was looked for. ||26||
Manmohan Singhthen, He who beholds blends with Him who is looked for.
Manmohan Singh (Punjabi)ਤਦ ਦੇਖਣਹਾਰ, ਦੇਖੇ ਜਾਣ ਵਾਲੇ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਤਬ (ਨਿਰਖਹਿ) ਦੇਖਣੇ ਵਾਲੇ ਜਗ੍ਯਾਸੂ ਕੋ ਜਿਸ ਕੋ (ਨਿਰਖ) ਦੇਖ ਰਹਾ ਥਾ ਤਿਸ ਈਸ੍ਵਰ ਨੇ ਲੇ ਕਰ ਮਨ ਮੇਂ ਮਿਲਾਇ ਲੀਆ॥੨੬॥
Prof. Sahib Singhਤਾਂ ਉਹ ਇਸ਼ਟ-ਪ੍ਰਭੂ ਦਰਸ਼ਨ ਦੀ ਤਾਂਘ ਰੱਖਣ ਵਾਲੇ (ਆਪਣੇ ਪ੍ਰੇਮੀ) ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੨੬॥

ਪਦ ਅਰਥ ਨਿਰਖਹਿ = {ਸੰ: ਨਿਰੀਖ੍ਹ੍ਹਕ ਨੂੰ, ਭਾਲ ਕਰਨ ਵਾਲੇ ਨੂੰ, ਦਰਸ਼ਨ ਦੀ ਤਾਂਘ ਰੱਖਣ ਵਾਲੇ ਨੂੰ। ਨਿਰਖ = {ਸੰ: ਨਿਰੀਖ੍ਹ੍ਹ} ਜਿਸ ਨੂੰ ਤੱਕੀਦਾ ਹੈ, ਜਿਸ ਦੀ ਭਾਲ ਕੀਤੀ ਜਾਂਦੀ ਹੈ, ਉਹ ਪ੍ਰਭੂ ਜਿਸ ਦੇ ਦੀਦਾਰ ਦੀ ਉਡੀਕ ਜੀਵ ਨੂੰ ਲੱਗੀ ਹੁੰਦੀ ਹੈ ॥੨੬॥

SikhNet (Spanish)entonces me inmerjo en Quien he estado añorando.(26)

ਪਪਾ ਅਪਰ; ਪਾਰੁ ਨਹੀ ਪਾਵਾ ॥

papaa apar; paar nahee paavaa | Ang 341

Sant Singh KhalsaPAPPA: He is limitless; His limits cannot be found.
Manmohan SinghP - The Master is boundless and His bounds cannot be known.
Manmohan Singh (Punjabi)ਪ - ਪਰਮੇਸ਼ਰ ਹੱਦਬੰਨਾ-ਰਹਿਤ ਹੈ ਤੇ ਉਸ ਦਾ ਹੱਦਬੰਨਾ ਜਾਣਿਆ ਨਹੀਂ ਜਾ ਸਕਦਾ।
Fareedkot Teekaਪਪੇ ਅਖਰ ਦੁਆਰਾ ਕਹਤੇ ਹੈਂ: (ਅਪਰ) ਬੇਅੰਤ ਜੋ ਪਰਮੇਸ੍ਵਰ ਹੈ ਤਿਸ ਕਾ ਕਿਸੀ ਨੇ ਪਾਰ ਨਹੀਂ ਪਾਇਆ॥
Prof. Sahib Singhਪਰਮਾਤਮਾ ਸਭ ਤੋਂ ਵੱਡਾ ਹੈ, ਉਸ ਦਾ ਕਿਸੇ ਨੇ ਅੰਤ ਨਹੀਂ ਲੱਭਾ।

ਪਦ ਅਰਥ ਅਪਰ = {ਅ-ਪਰ, (ਸੰ: नास्ति परों यस्मात्) ਜਿਸ ਤੋਂ ਪਰੇ ਹੋਰ ਕੋਈ ਨਹੀਂ, ਜਿਸ ਤੋਂ ਵੱਡਾ ਹੋਰ ਕੋਈ ਨਹੀਂ। ਪਾਰੁ = ਪਾਰਲਾ ਬੰਨਾ, ਅੰਤ। ਪਾਵਾ = ਪਾਇਆ।

SikhNet (Spanish)Pa ppa El Señor no tiene fronteras;

ਪਰਮ ਜੋਤਿ ਸਿਉ; ਪਰਚਉ ਲਾਵਾ ॥

param jot siau; parchau laavaa | Ang 341

Sant Singh KhalsaI have attuned myself to the Supreme Light.
Manmohan SinghI have contracted intimacy with the Supreme light.
Manmohan Singh (Punjabi)ਮੈਂ ਮਹਾਨ ਪ੍ਰਕਾਸ਼ ਨਾਲ ਮਿਤ੍ਰਤਾਈ ਗੰਢ ਲਈ ਹੈ।
Fareedkot Teekaਪਰੰਤੂ ਐਸੇ ਪਰਮ ਜੋਤੀ ਕੇ ਸਾਥ ਪਰਚਾ ਉਸ ਪੁਰਸ ਨੇ ਲਾਇਆ ਹੈ॥
Prof. Sahib Singhਜਿਸ ਜੀਵ ਨੇ ਚਾਨਣ-ਦੇ-ਸੋਮੇ ਪ੍ਰਭੂ ਨਾਲ ਪਿਆਰ ਜੋੜਿਆ ਹੈ,

ਪਦ ਅਰਥ ਪਰਚਉ = {ਸੰ: ਪਰਿਚਯ} ਪਿਆਰ, ਸਾਂਝ।

SikhNet (Spanish)no puedo conocer Sus Límites.

ਪਾਂਚਉ ਇੰਦ੍ਰੀ; ਨਿਗ੍ਰਹ ਕਰਈ ॥

paanchau indree; nigrah karee | Ang 341

Sant Singh KhalsaOne who controls his five senses
Manmohan SinghHe who controls his five senses,
Manmohan Singh (Punjabi)ਜੋ ਕੋਈ ਆਪਣੇ ਪੰਜੇ ਇੰਦ੍ਰਿਆਂ ਨੂੰ ਕਾਬੂ ਕਰ ਲੈਦਾ ਹੈ,
Fareedkot Teekaਜਿਸ ਨੇ ਪਾਂਚੋਂ ਇੰਦ੍ਰੇ ਰੋਕੇ ਹੈਂ॥
Prof. Sahib Singhਉਹ ਆਪਣੇ ਪੰਜੇ ਹੀ ਗਿਆਨ-ਇੰਦਰਿਆਂ ਨੂੰ (ਇਉਂ) ਵੱਸ ਕਰ ਲੈਂਦਾ ਹੈ,

ਪਦ ਅਰਥ ਨਿਗ੍ਰਹ ਕਰਈ = ਰੋਕ ਲੈਂਦਾ ਹੈ।

SikhNet (Spanish)Yo entono mi ser en la Luz de luces y disciplinando mis cinco sentidos,

ਪਾਪੁ ਪੁੰਨੁ ਦੋਊ; ਨਿਰਵਰਈ ॥੨੭॥

paap pun doaoo; niravaree |27| Ang 341

Sant Singh Khalsarises above both sin and virtue. ||27||
Manmohan Singhis relieved of the idea of both evil and goodness.
Manmohan Singh (Punjabi)ਉਹ ਬਦੀ ਤੇ ਨੇਕੀ ਦੋਨਾਂ ਦੇ ਖਿਆਲ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਪਾਪ ਔਰ ਪੁੰਨ ਦੋਨੋਂ ਨਵਿਰਤ ਕੀਏ ਹੈਂ॥੨੭॥☬ਪ੍ਰਸ਼ਨ: ਜਬ ਸਰਬ ਆਪਨਾ ਆਪ ਹੀ ਹੈ ਤਬ ਇੰਦ੍ਰੈ ਦਮਨ ਰੂਪ ਸਾਧਨ ਕਿਉਂ ਕਰਨੇ ਹੈਂ?☬ਉੱਤ੍ਰ:
Prof. Sahib Singhਕਿ ਉਹ ਜੀਵ ਪਾਪ ਤੇ ਪੁੰਨ ਦੋਹਾਂ ਨੂੰ ਦੂਰ ਕਰ ਦੇਂਦਾ ਹੈ (ਭਾਵ, ਪੰਜੇ ਗਿਆਨ-ਇੰਦਰਿਆਂ ਨੂੰ ਉਹ ਇਸ ਤਰ੍ਹਾਂ ਪੂਰਨ ਤੌਰ ਤੇ ਕਾਬੂ ਕਰਦਾ ਹੈ ਕਿ ਉਸ ਨੂੰ ਆਪਣੇ ਕੰਮਾਂ ਬਾਰੇ ਇਹ ਸੋਚਣ ਦੀ ਲੋੜ ਹੀ ਨਹੀਂ ਰਹਿੰਦੀ ਜੁ ਮੈਂ ਜਿਹੜਾ ਕੰਮ ਕਰਦਾ ਹਾਂ ਇਹ ਪਾਪ ਹੈ ਜਾਂ ਪੁੰਨ; ਸੁਤੇ ਹੀ ਉਸ ਦਾ ਹਰੇਕ ਕੰਮ ਕਾਮਾਦਿਕ ਵਿਕਾਰਾਂ ਤੋਂ ਬਰੀ ਹੁੰਦਾ ਹੈ) ॥੨੭॥

ਪਦ ਅਰਥ ਨਿਰਵਰਈ = ਨਿਵਾਰ ਦੇਂਦਾ ਹੈ, ਦੂਰ ਕਰ ਦੇਂਦਾ ਹੈ। ਪਰਮ ਜੋਤਿ = ਉਹ ਚਾਨਣ ਜੋ ਸਭ ਤੋਂ ਉੱਚਾ ਹੈ, ਸਭ ਨੂੰ ਚਾਨਣ ਦੇਣ ਵਾਲੀ ਜੋਤ ॥੨੭॥

SikhNet (Spanish)me elevo más allá de la dualidad. (27)

ਫਫਾ; ਬਿਨੁ ਫੂਲਹ. ਫਲੁ ਹੋਈ ॥

fafaa; bin foolah. fal hoee | Ang 341

Sant Singh KhalsaFAFFA: Even without the flower, the fruit is produced.
Manmohan SinghPh - Without the flower, the fruit is produced.
Manmohan Singh (Punjabi)ਫ - ਫੁਲ ਦੇ ਬਗੈਰ ਹੀ ਫਲ ਪੈਦਾ ਹੋਇਆ ਹੈ।
Fareedkot Teekaਫਫੇ ਅਖਰ ਦੁਆਰਾ ਕਹਤੇ ਹੈਂ: ਸਾਧਨ ਰੂਪੀ ਫੂਲ ਲਾਗੇ ਬਿਨਾਂ ਗਿਆਨ ਫਲ ਕੀ ਪ੍ਰਾਪਤੀ ਕਿਸੀ ਕੋ ਹੋਈ ਹੈ ਅਰਥਾਤ ਨਹੀਂ ਹੋਈ; ਵਾ ਜਬ ਫਲ ਕੀ ਪ੍ਰਾਪਤੀ ਹੋਈ ਤਬ ਬਿਰਛ ਬਿਨ ਫੂਲੋਂ ਕੇ ਹੋ ਜਾਤਾ ਹੈ। ਤੈਸੇ ਗ੍ਯਾਨ ਹੋਣੇ ਕਰ ਕਰਮ ਫੂਲ ਗਿਰ ਪੜਤੇ ਹੈਂ॥
Prof. Sahib Singhਜੇ ਜੀਵ ਆਪਣੇ ਆਪ ਉੱਤੇ ਮਾਣ ਕਰਨਾ ਛੱਡ ਦੇਵੇ, ਤਾਂ ਇਸ ਨੂੰ (ਨਾਮ-ਪਦਾਰਥ ਰੂਪ ਉਹ) ਫਲ ਮਿਲ ਜਾਂਦਾ ਹੈ (ਜਿਸ ਦੀ ਖ਼ਾਤਰ ਮਨੁੱਖਾ-ਜਨਮ ਮਿਲਿਆ ਹੈ)।

ਪਦ ਅਰਥ ਬਿਨੁ ਫੂਲਹ = ਫੁੱਲਣ ਤੋਂ ਬਿਨਾ, ਜੇ ਜੀਵ ਫੁੱਲਣਾ ਛੱਡ ਦੇਵੇ, ਜੇ ਜੀਵ ਆਪਣੇ ਸਰੀਰ ਤੇ ਫੁੱਲਣਾ ਛੱਡ ਦੇਵੇ, ਜੇ ਆਪਣੇ ਆਪ ਉੱਤੇ ਮਾਣ ਕਰਨਾ ਛੱਡ ਦੇਵੇ, ਜੇ ਜੀਵ ਦੇਹ-ਅੱਧਿਆਸ ਤਿਆਗ ਦੇਵੇ। ਫਲੁ = (ਮਨੁੱਖਾ ਜਨਮ ਦਾ) ਫਲ, ਉਹ ਪਦਾਰਥ ਜਿਸ ਦੀ ਖ਼ਾਤਰ ਮਨੁੱਖਾ-ਜਨਮ ਮਿਲਿਆ ਹੈ, ਪਰਮਾਤਮਾ ਦੇ ਨਾਮ ਦੀ ਸੂਝ।

SikhNet (Spanish)Pha pha Uno obtiene el Fruto del Conocimiento, a través de la Gracia de Dios,

ਤਾ ਫਲ ਫੰਕ; ਲਖੈ ਜਉ ਕੋਈ ॥

taa fal fank; lakhai jau koee | Ang 341

Sant Singh KhalsaOne who looks at a slice of that fruit
Manmohan SinghIf anyone looks at the slice of that fruit,
Manmohan Singh (Punjabi)ਜੇਕਰ ਕੋਈ ਜਣਾ ਉਸ ਫਲ ਦੀ ਫਾੜੀ ਨੂੰ ਵੇਖ ਲਵੇ,
Fareedkot Teekaਤਿਸ ਗ੍ਯਾਨ ਫਲ ਕੀ (ਫੰਕ) ਫਾੜੀਆਂ ਚਾਰ ਹੈਂ, ਚੌਥੀ ਸੇ ਲੇ ਕਰ ਸਾਤਵੀਂ ਪ੍ਰਯੰਤ ੩ ਭੂਮਕਾ ਫੂਲ ਰੂਪ ਹੈਂ, ਅਰਥਾਤ ਸਾਧਨ ਕੋਟੀ ਮੇਂ ਹੈਂ। ਤਿਨ ਮੇਂ ਏਕ ਫਾਂਕ ਕੋ ਭੀ ਕੋਈ ਜਾਨ ਲੇਵੇ, ਭਾਵ ਸੇ ਚੌਥੀ ਭੂਮਕਾ ਕੋ ਪ੍ਰਾਪਤ ਹੋ ਜਾਵੈ॥
Prof. Sahib Singhਤੇ, ਜੇ ਕੋਈ ਉਸ ਰੱਬੀ ਸੂਝ ਦਾ ਰਤਾ ਕੁ ਭੀ ਝਲਕਾਰਾ ਸਮਝ ਲਏ।

ਪਦ ਅਰਥ ਫੰਕ = ਨਿੱਕੀ ਜਿਹੀ ਫਾੜੀ, ਰਤਾ ਕੁ ਹਿੱਸਾ। ਤਾ ਫਲ ਫੰਕ = ਉਸ ਫਲ ਦੀ ਨਿੱਕੀ ਜਿਹੀ ਫਾੜੀ, ਉਸ ਰੱਬੀ ਸੂਝ ਦਾ ਰਤਾ ਕੁ ਝਲਕਾਰਾ। ਜਉ = ਜੇ। ਲਖੈ = ਸਮਝ ਲਏ।

SikhNet (Spanish)esto es, sin los méritos de acciones realizadas.

ਦੂਣਿ. ਨ ਪਰਈ; ਫੰਕ ਬਿਚਾਰੈ ॥

doon. na paree; fank bichaarai | Ang 341

Sant Singh Khalsaand reflects on it, will not be consigned to reincarnation.
Manmohan Singhand reflects on the slice, he suffers not transmigration.
Manmohan Singh (Punjabi)ਅਤੇ ਉਸ ਫਾੜੀ ਦਾ ਚਿੰਤਨ ਕਰੇ, ਉਹ ਆਵਾਗਉਣ ਵਿੱਚ ਨਹੀਂ ਪੈਦਾ।
Fareedkot Teekaਏਕ ਫੰਕ ਕੇ ਵਿਚਾਰਨੇ ਕਰ ਅਰਥਾਤ ਸਮਝ ਮਾਤ੍ਰ ਕਰ ਕੇ ਸੰਸਾਰ ਰੂਪੀ ਪਰਬਤ ਕੀ (ਦੂਣਿ) ਜਨਮੋਂ ਰੂਪੀ ਕੰਦਰਾ ਵਾ ਦ੍ਵੈਤ ਮੇਂ ਨਹੀਂ ਪੜਤਾ॥
Prof. Sahib Singhਜੇ ਉਸ ਝਲਕਾਰੇ ਨੂੰ ਵਿਚਾਰੇ ਤਾਂ ਉਹ ਜਨਮ ਮਰਨ ਦੀ ਖੱਡ ਵਿਚ ਨਹੀਂ ਪੈਂਦਾ,

ਪਦ ਅਰਥ ਦੂਣਿ = ਦੋ ਪਹਾੜਾਂ ਦੇ ਵਿਚਕਾਰਲਾ ਮੈਦਾਨੀ ਇਲਾਕਾ, ਜਨਮ ਤੇ ਮਰਨ ਦਾ ਗੇੜ। ਪਰਈ = ਪਰੈ, ਪੈਂਦਾ। ਫੰਕ = (ਗਿਆਨ ਦਾ) ਰਤਾ ਕੁ ਝਲਕਾਰਾ।

SikhNet (Spanish)Si uno prueba el Fruto del Conocimiento, entonces no pasa otra vez por el valle de la muerte.

ਤਾ ਫਲ ਫੰਕ; ਸਭੈ ਤਨ ਫਾਰੈ ॥੨੮॥

taa fal fank; sabhai tan faarai |28| Ang 341

Sant Singh KhalsaA slice of that fruit slices all bodies. ||28||
Manmohan SinghThat section of the fruit tears up all the bodies.
Manmohan Singh (Punjabi)ਫਲ ਦੀ ਉਹ ਫਾਂਕੜੀ ਸਾਰੀਆਂ ਦੇਹਾਂ ਨੂੰ ਪਾੜ ਸੁੱਟਦੀ ਹੈ।
Fareedkot Teekaਗਿਆਨ ਕੀ ਏਕ ਅਵਸਥਾ ਹੈ, ਜੋ ਬਿਰਤੀ ਕੀ ਗਾੜਤਾ ਹੈ ਅਰ ਏਕ ਸਮਝ ਹੈ ਅਰਥਾਤ ਚੌਥੀ ਭੂਮਕਾ ਹੈ, ਤਿਸ ਗਿਆਨ ਫਲ ਕੀ ਫਾੜੀ ਨੇ ਸਭੇ ਤਨ ਫਾੜ ਦੀਏ; ਅਰਥਾਤ ਤੀਨੋ ਸਰੀਰ ਕਾਰਣ, ਲਿੰਗ, ਅਸਥੂਲ, ਸੋ ਨਾਸ ਕਰ ਦੀਏ, ਕਿਆ ਮਿਥਿਆ ਨਿਹਚੇ ਕਰਵਾਇ ਦੀਏ॥੨੮॥
Prof. Sahib Singh(ਕਿਉਂਕਿ) ਰੱਬੀ ਸੂਝ ਦਾ ਉਹ ਨਿੱਕਾ ਜਿਹਾ ਭੀ ਝਲਕਾਰਾ ਉਸ ਦੇ ਦੇਹ-ਅੱਧਿਆਸ (ਆਪੇ ਦੇ ਮਾਣ) ਨੂੰ ਪੂਰਨ ਤੌਰ ਤੇ ਮੁਕਾ ਦੇਂਦਾ ਹੈ ॥੨੮॥

ਪਦ ਅਰਥ ਸਭੈ ਤਨ = ਸਾਰੇ ਸਰੀਰ ਨੂੰ, ਸਾਰਾ ਹੀ ਦੇਹ-ਅੱਧਿਆਸ, ਸਾਰਾ ਹੀ ਸਰੀਰਕ ਮੋਹ। ਫਾਰੈ = ਫਾੜੈ, ਨਾਸ ਕਰ ਦੇਂਦਾ ਹੈ ॥੨੮॥

SikhNet (Spanish)Una sola probadita de ésta Fruta te salva de tener que volver a nacer.(28)

ਬਬਾ; ਬਿੰਦਹਿ ਬਿੰਦ ਮਿਲਾਵਾ ॥

babaa; bindeh bind milaavaa | Ang 341

Sant Singh KhalsaBABBA: When one drop blends with another drop,
Manmohan SinghB - When the drop blends with drop,
Manmohan Singh (Punjabi)ਬ - ਜਦ ਬੂੰਦ ਨਾਲ ਬੂੰਦ ਅਭੇਦ ਹੋ ਜਾਂਦੀ ਹੈ,
Fareedkot Teekaਬਬੇ ਅਖਰ ਦੁਆਰਾ ਕਹਤੇ ਹੈਂ: (ਬਿੰਦਹਿ) ਜਾਨਣੇ ਵਾਲੇ ਜੀਵ ਕੋ (ਬਿੰਦ) ਜਾਨਣੇ ਜੋਗ ਈਸ਼੍ਵਰ ਨੇ ਜਬ ਆਪਣੇ ਮੇਂ ਮਿਲਾਇਆ ਅਰਥਾਤ ਅਭੇਦ ਕੀਆ॥
Prof. Sahib Singh(ਜਿਵੇਂ ਪਾਣੀ ਦੀ) ਬੂੰਦ ਵਿਚ (ਪਾਣੀ ਦੀ) ਬੂੰਦ ਮਿਲ ਜਾਂਦੀ ਹੈ, (ਤੇ, ਫਿਰ ਵੱਖ ਨਹੀਂ ਹੋ ਸਕਦੀ)

ਪਦ ਅਰਥ ਬਿੰਦਹਿ = (ਪਾਣੀ ਦੀ) ਬੂੰਦ ਵਿਚ। ਬਿੰਦ = ਪਾਣੀ ਦੀ ਬੂੰਦ। ਮਿਲਾਵਾ = ਮਿਲ ਗਈ।

SikhNet (Spanish)Ba bba Cuando la gota se junta con la otra,

ਬਿੰਦਹਿ ਬਿੰਦਿ; ਨ ਬਿਛੁਰਨ ਪਾਵਾ ॥

bindeh bind; na bichhuran paavaa | Ang 341

Sant Singh Khalsathen these drops cannot be separated again.
Manmohan Singhthen these drops separate not again.
Manmohan Singh (Punjabi)ਤਾਂ ਇਹ ਬੂੰਦਾ ਮੁੜ ਵੱਖਰੀਆਂ ਨਹੀਂ ਹੁੰਦੀਆਂ।
Fareedkot Teekaਤਬ ਜੀਵ ਈਸ਼੍ਵਰ ਸੇ ਵਿਛੜਨਾ ਨਹੀਂ ਪਾਵਤਾ ਹੈ॥☬ਪ੍ਰਸ਼ਨ: ਈਸ਼੍ਵਰ ਆਪ ਮੇਂ ਕੈਸੇ ਮਿਲਾਵਤਾ ਹੈ?☬ਉੱਤਰ:
Prof. Sahib Singh(ਤਿਵੇਂ ਪ੍ਰਭੂ ਨਾਲ) ਨਿਮਖ-ਮਾਤ੍ਰ ਭੀ ਸਾਂਝ ਪਾ ਕੇ (ਜੀਵ ਪ੍ਰਭੂ ਤੋਂ) ਵਿੱਛੁੜ ਨਹੀਂ ਸਕਦਾ।

ਪਦ ਅਰਥ ਬਿੰਦਹਿ = ਬਿੰਦ-ਮਾਤ੍ਰ, ਨਿਮਖ-ਮਾਤ੍ਰ, ਥੋੜੇ ਜਿਹੇ ਸਮੇ ਲਈ ਭੀ। ਬਿੰਦਿ = ਬਿੰਦ ਕੇ, ਜਾਣ ਕੇ, ਸਾਂਝ ਪਾ ਕੇ {ਸੰ: ਵਿੰਦਤਿ, विन्दति = ਜਾਣਦਾ ਹੈ}

SikhNet (Spanish)entonces las dos no se separan más.

ਬੰਦਉ ਹੋਇ; ਬੰਦਗੀ ਗਹੈ ॥

bandau hoe; bandagee gahai | Ang 341

Sant Singh KhalsaBecome the Lord's slave, and hold tight to His meditation.
Manmohan SinghBecoming Lord's slave, man ought to hold fast His meditation.
Manmohan Singh (Punjabi)ਸਾਹਿਬ ਦਾ ਗੁਮਾਸ਼ਤਾ ਬਣ ਕੇ, ਇਨਸਾਨ ਨੂੰ ਉਸ ਦਾ ਸਿਮਰਨ ਫੜੀ ਰੱਖਣਾ ਉਚਿਤ ਹੈ।
Fareedkot Teeka(ਬੰਦਉ) ਦਾਸ ਹੋ ਕਰ ਈਸ਼੍ਵਰ ਕੀ ਬੰਦਗੀ ਗ੍ਰਹਣ ਕਰੇ॥☬ਪ੍ਰਸ਼ਨ: ਬੰਦਗੀ ਮੇਂ ਲਗਿਆਂ ਸਰੀਰ ਕਾ ਬਿਉਹਾਰ ਕੈਸੇ ਸਿਧ ਹੋਵੈਗਾ?☬ਉੱਤਰ:
Prof. Sahib Singh(ਕਿਉਂਕਿ ਜੋ ਮਨੁੱਖ ਪ੍ਰਭੂ ਦਾ) ਸੇਵਕ ਬਣ ਕੇ ਪ੍ਰੇਮ ਨਾਲ (ਪ੍ਰਭੂ ਦੀ) ਭਗਤੀ ਕਰਦਾ ਹੈ,

ਪਦ ਅਰਥ ਬੰਦਉ = ਬੰਦਾ, ਗ਼ੁਲਾਮ, ਸੇਵਕ। ਹੋਇ = ਹੋ ਕੇ, ਬਣ ਕੇ। ਗਹੈ = ਗ੍ਰਹਿਣ ਕਰਦਾ ਹੈ, ਪਕੜ ਲੈਂਦਾ ਹੈ, ਪ੍ਰੇਮ ਨਾਲ ਕਰਦਾ ਹੈ।

SikhNet (Spanish)Vuélvete Esclavo del Señor y aférrate a Su Meditación.

ਬੰਦਕ ਹੋਇ; ਬੰਧ ਸੁਧਿ ਲਹੈ ॥੨੯॥

bandak hoe; bandh sudh lahai |29| Ang 342

Sant Singh KhalsaIf you turn your thoughts to the Lord, the Lord will take care of you like a relative. ||29||
Manmohan SinghIf one becomes the thinker of the Lord, He takes care of him like a relation.
Manmohan Singh (Punjabi)ਜੇਕਰ ਬੰਦਾ ਸਾਹਿਬ ਦਾ ਸਿਮਰਨ ਕਰਨ ਵਾਲਾ ਹੋ ਜਾਏ ਤਾਂ ਉਹ ਉਸ ਦੀ ਰਿਸ਼ਤੇਦਾਰ ਦੀ ਤਰ੍ਹਾਂ ਖ਼ਬਰਸਾਰ ਲੈਦਾ ਹੈ।
Fareedkot Teeka(ਬੰਦਕ) ਬੰਦਗੀ ਕਰਨੇ ਵਾਲਾ ਹੈ ਤਿਸ ਕੀ ਵਾਹਿਗੁਰੂ (ਬੰਧ) ਸੰਬੰਧੀ ਹੋ ਕਰ (ਸੁਧਿ) ਖਬਰ ਲੇਤਾ ਹੈ॥੨੯॥
Prof. Sahib Singhਉਹ (ਪ੍ਰਭੂ ਦੇ ਦਰ ਦਾ) ਢਾਡੀ ਬਣ ਕੇ (ਮਾਇਆ ਦੇ ਮੋਹ ਦੇ) ਜ਼ੰਜੀਰਾਂ ਦਾ ਭੇਤ ਪਾ ਲੈਂਦਾ ਹੈ (ਤੇ ਇਹਨਾਂ ਦੇ ਧੋਖੇ ਵਿਚ ਨਹੀਂ ਆਉਂਦਾ) ॥੨੯॥

ਪਦ ਅਰਥ ਬੰਦਕ = {ਸੰ: ਵੰਦਕ} ਉਸਤਤ ਕਰਨ ਵਾਲਾ, ਸਿਫ਼ਤਿ-ਸਾਲਾਹ ਕਰਨ ਵਾਲਾ, ਢਾਡੀ। ਬੰਧ = ਜਕੜ, ਜ਼ੰਜੀਰ। ਸੁਧਿ = ਸੂਝ, ਸਮਝ। ਬੰਧ ਸੁਧਿ = ਬੰਦਾਂ ਦੀ ਸੂਝ, (ਮਾਇਆ ਦੇ ਮੋਹ ਦੇ) ਜ਼ੰਜੀਰਾਂ ਦੀ ਸਮਝ। ਲਹੈ = ਲੱਭ ਲੈਂਦਾ ਹੈ ॥੨੯॥

SikhNet (Spanish)Si entonas tus pensamientos en el Señor, Él te cuidará como a un pariente. (29)

ਭਭਾ; ਭੇਦਹਿ ਭੇਦ ਮਿਲਾਵਾ ॥

bhabhaa; bhedeh bhed milaavaa | Ang 342

Sant Singh KhalsaBHABHA: When doubt is pierced, union is achieved.
Manmohan SinghBh--By piercing (removing) doubt the union with God is achieved.
Manmohan Singh (Punjabi)ਭ-ਸੰਦੇਹ ਨੂੰ ਵਿੰਨ੍ਹਣ (ਦੂਰ ਕਰਨ) ਦੁਆਰਾ ਵਾਹਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ।
Fareedkot Teekaਭਭੇ ਅਖਰ ਦੁਆਰਾ ਕਹਤੇ ਹੈਂ ਪੰਜ ਪਰਕਾਰ ਕੋ ਜੋ ਭੇਦ ਹੈ: ਈਸ਼੍ਵਰ ਜੀਵ ਕਾ ਭੇਦ ੧, ਬ੍ਰਹਮ ਈਸ਼੍ਵਰ ਕਾ ਭੇਦ ੨, ਪਰਸਪਰ ਜੀਵਾਂ ਕਾ ਭੇਦ ੩, ਚੇਤਨ ਜੜ ਕਾ ਭੇਦ ੪, ਪਰਸਪਰ ਜੋੜ ਕਾ ਭੇਦ ੫, ਜਬ ਇਹ ਭੇਦ ਗਿਆਨ ਕਰ (ਭੇਦੇ) ਕਾਟ ਦੀਏ ਤਬ ਮਿਲਾਇ ਲੀਆ॥
Prof. Sahib Singhਜੋ ਮਨੁੱਖ (ਪ੍ਰਭੂ ਨਾਲੋਂ ਪਈ) ਵਿੱਥ ਨੂੰ ਮੁਕਾ ਕੇ (ਆਪਣੇ ਮਨ ਨੂੰ ਪ੍ਰਭੂ ਦੀ ਯਾਦ ਵਿਚ) ਜੋੜਦਾ ਹੈ,

ਪਦ ਅਰਥ ਭੇਦਹਿ = ਭੇਦ ਨੂੰ, (ਪ੍ਰਭੂ ਨਾਲੋਂ ਪਈ) ਵਿੱਥ ਨੂੰ। ਭੇਦਿ = ਵਿੰਨ੍ਹ ਕੇ, ਮੁਕਾ ਕੇ। ਮਿਲਾਵਾ = ਮਿਲਾ ਲਿਆ, ਪ੍ਰਭੂ ਨਾਲ ਆਪਣੇ ਆਪ ਨੂੰ ਜੋੜ ਲਿਆ, ਪ੍ਰਭੂ ਦੀ ਯਾਦ ਵਿਚ ਆਪਣੇ ਮਨ ਨੂੰ ਜੋੜ ਲਿਆ।

SikhNet (Spanish)Bja bja Cuando la cavidad de la duda es llenada,

ਅਬ ਭਉ ਭਾਨਿ; ਭਰੋਸਉ ਆਵਾ ॥

ab bhau bhaan; bharosau aavaa | Ang 342

Sant Singh KhalsaI have shattered my fear, and now I have come to have faith.
Manmohan SinghBy shattering fear, I have, now, gained confidence.
Manmohan Singh (Punjabi)ਡਰ ਨੂੰ ਭੰਨ-ਤੋੜ ਕੇ, ਹੁਣ ਮੇਰਾ ਯਕੀਨ ਬੱਝ ਗਿਆ ਹੈ।
Fareedkot Teeka(ਅਬ) ਅਰਥਾਤ ਗਿਆਨ ਕਾਲ ਮੇਂ ਭੈ ਕਾ ਨਾਸ ਹੂਆ ਭਰੋਸਾ ਆਇਆ ਹੈ॥☬ਪ੍ਰਸ਼ਨ: ਕਿਆ ਨਿਸਚਾ ਆਇਆ ਹੈ?☬ਉੱਤਰ:
Prof. Sahib Singhਉਸ ਯਾਦ ਦੀ ਬਰਕਤਿ ਨਾਲ (ਸੰਸਾਰਕ) ਡਰ ਦੂਰ ਕੀਤਿਆਂ ਉਸ ਨੂੰ ਪ੍ਰਭੂ ਤੇ ਸ਼ਰਧਾ ਬਣ ਜਾਂਦੀ ਹੈ।

ਪਦ ਅਰਥ ਅਬ = ਹੁਣ, ਉਸ ਯਾਦ ਦੀ ਬਰਕਤ ਨਾਲ। ਭਾਨਿ = ਭੰਨਿ, ਦੂਰ ਕੇ। ਭਰੋਸਉ = ਭਰੋਸਾ, ਸ਼ਰਧਾ, ਇਹ ਯਕੀਨ ਕਿ ਪ੍ਰਭੂ ਮੇਰੇ ਅੰਗ-ਸੰਗ ਹੈ।

SikhNet (Spanish)uno pierde el miedo, y la Fe es instalada en su lugar.

ਜੋ ਬਾਹਰਿ; ਸੋ ਭੀਤਰਿ ਜਾਨਿਆ ॥

jo baahar; so bheetar jaaniaa | Ang 342

Sant Singh KhalsaI thought that He was outside of me, but now I know that He is within me.
Manmohan SinghHim, whom I thought without me, I have, now found within me.
Manmohan Singh (Punjabi)ਜਿਸ ਨੂੰ ਮੈਂ ਆਪਣੇ ਆਪ ਤੋਂ ਬਾਹਰਵਾਰ ਖਿਆਲ ਕਰਦਾ ਸਾਂ, ਉਸ ਨੂੰ ਹੁਣ ਮੈਂ ਆਪਣੇ ਅੰਦਰ ਸਮਝਦਾ ਹਾਂ।
Fareedkot Teekaਜੋ ਚੇਤਨ ਬਾਹਰ ਬ੍ਰਹਮੰਡ ਮੇਂ ਹੈ, ਸੋ ਸਰੀਰ ਕੇ ਭੀਤਰ ਜਾਨਿਆ ਹੈ॥
Prof. Sahib Singhਜੋ ਪਰਮਾਤਮਾ ਸਾਰੇ ਜਗਤ ਵਿਚ ਵਿਆਪਕ ਹੈ, ਉਸ ਨੂੰ ਉਹ ਆਪਣੇ ਅੰਦਰ ਵੱਸਦਾ ਜਾਣ ਲੈਂਦਾ ਹੈ,
SikhNet (Spanish)Él, Quien es afuera, también se revela en el interior.

ਭਇਆ ਭੇਦੁ; ਭੂਪਤਿ ਪਹਿਚਾਨਿਆ ॥੩੦॥

bheaa bhed; bhoopat pahichaaniaa |30| Ang 342

Sant Singh KhalsaWhen I came to understand this mystery, then I recognized the Lord. ||30||
Manmohan SinghWhen I found this secret, I recognised the World-Lord.
Manmohan Singh (Punjabi)ਜਦ ਮੈਨੂੰ ਇਸ ਭੇਦ ਦਾ ਪਤਾ ਲੱਗ ਗਿਆ, ਤਾਂ ਮੈਂ ਸ੍ਰਿਸ਼ਟੀ ਦੇ ਸੁਆਮੀ ਨੂੰ ਸਿਆਣ ਲਿਆ।
Fareedkot Teekaਔਰ ਜਬ ਗਿਆਨ ਹੂਆ, ਤਬ ਰਾਜਾ ਰੂਪ ਪਰਮੇਸ੍ਵਰ ਕੋ ਪਛਾਨ ਲੀਆ ਹੈ॥੩੦॥
Prof. Sahib Singh(ਤੇ ਜਿਉਂ ਜਿਉਂ) ਇਹ ਰਾਜ਼ ਉਸ ਨੂੰ ਖੁਲ੍ਹਦਾ ਹੈ (ਕਿ ਅੰਦਰ ਬਾਹਰ ਹਰ ਥਾਂ ਪ੍ਰਭੂ ਵੱਸ ਰਿਹਾ ਹੈ) ਉਹ ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਨਾਲ (ਯਾਦ ਦੀ) ਸਾਂਝ ਪਾ ਲੈਂਦਾ ਹੈ ॥੩੦॥

ਪਦ ਅਰਥ ਭੇਦੁ = ਭੇਤ, ਰਾਜ਼, ਗੂਝ ਗੱਲ। ਭਇਆ = (ਪਰਗਟ) ਭਇਆ। ਭੂਪਤਿ = {ਭੂ = ਪਤਿ। ਧਰਤੀ ਦਾ ਪਤੀ} ਸ੍ਰਿਸ਼ਟੀ ਦਾ ਮਾਲਕ-ਪ੍ਰਭੂ। ਪਹਿਚਾਨਿਆ = ਪਛਾਣ ਲਿਆ, ਸਾਂਝ ਬਣਾ ਲਈ ॥੩੦॥

SikhNet (Spanish)Y conociendo el misterio, uno realiza al Soberano Señor. (30)

ਮਮਾ. ਮੂਲ ਗਹਿਆ; ਮਨੁ ਮਾਨੈ ॥

mamaa. mool gahiaa; man maanai | Ang 342

Sant Singh KhalsaMAMMA: Clinging to the source, the mind is satisfied.
Manmohan SinghM--By clinging to the Root, the soul is propitiated.
Manmohan Singh (Punjabi)ਮ-ਜੜ੍ਹ ਨਾਲ ਜੁੜਨ ਦੁਆਰਾ ਆਤਮਾ ਪਤੀਜ ਜਾਂਦੀ ਹੈ।
Fareedkot Teekaਮਕਾਰ ਅਖਰ ਦੁਆਰਾ ਕਹਤੇ ਹੈਂ: ਜਬ ਮੂਲ ਰੂਪ ਪਰਮੇਸ੍ਵਰ ਕੋ ਪਕੜਿਆ ਅਰਥਾਤ ਨਿਸਚੇ ਕੀਆ ਤਬ ਅੰਤਹਕਰਣ ਪਤੀਆਏ॥
Prof. Sahib Singhਜੇ ਜਗਤ ਦੇ ਮੂਲ-ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲਈਏ, ਤਾਂ ਮਨ ਭਟਕਣੋਂ ਹਟ ਜਾਂਦਾ ਹੈ।

ਪਦ ਅਰਥ ਮੂਲ = ਮੁੱਢ, ਜਗਤ ਦਾ ਮੂਲ, ਸਾਰੇ ਜਗਤ ਨੂੰ ਪੈਦਾ ਕਰਨ ਵਾਲਾ। ਗਹਿਆ = ਪਕੜਿਆਂ, ਮਨ ਵਿਚ ਵਸਾਇਆਂ। ਮਾਨੈ = ਮੰਨਦਾ ਹੈ, ਪਤੀਜਦਾ ਹੈ, ਟਿਕ ਜਾਂਦਾ ਹੈ, ਭਟਕਣੋਂ ਹਟ ਜਾਂਦਾ ਹੈ।

SikhNet (Spanish)Ma mma Cuando uno se aferra al Ser Real, la mente es reconciliada con Él;

ਮਰਮੀ ਹੋਇ; ਸੁ. ਮਨ ਕਉ ਜਾਨੈ ॥

maramee hoe; su. man kau jaanai | Ang 342

Sant Singh KhalsaOne who knows this mystery understands his own mind.
Manmohan SinghThe Knower of this secret understands his mind.
Manmohan Singh (Punjabi)ਇਸ ਭੇਤ ਨੂੰ ਜਾਨਣ ਵਾਲਾ ਆਪਣੇ ਮਨੂਏ ਨੂੰ ਸਮਝਦਾ ਹੈ।
Fareedkot Teekaਪਰੰਤੂ ਜੋ ਗੁਰ ਚਰਨੋਂ ਕਾ (ਮਰਮੀ) ਭੇਦੀ ਹੋਵੈ ਸੋ ਇਸ ਮਨ ਕੋ ਬ੍ਰਹਮ ਰੂਪ ਜਾਨਤਾ ਹੈ॥
Prof. Sahib Singhਜੋ ਜੀਵ ਇਹ ਭੇਤ ਪਾ ਲੈਂਦਾ ਹੈ (ਕਿ ਪ੍ਰਭੂ-ਚਰਨਾਂ ਵਿਚ ਜੁੜਿਆਂ ਮਨ ਟਿਕ ਜਾਂਦਾ ਹੈ) ਉਹ ਜੀਵ ਮਨ (ਦੀ ਦੌੜ-ਭੱਜ) ਨੂੰ ਸਮਝ ਲੈਂਦਾ ਹੈ।

ਪਦ ਅਰਥ ਮਰਮ = ਭੇਤ। ਮਰਮੀ = ਭੇਤੀ, ਵਾਕਫ਼। ਮਰਮੀ ਹੋਇ = ਜੋ ਕੋਈ ਭੇਤੀ ਹੋ ਜਾਂਦਾ ਹੈ, ਜੋ ਜੀਵ ਇਹ ਭੇਤ ਪਾ ਲੈਂਦਾ ਹੈ (ਕਿ ਪ੍ਰਭੂ-ਚਰਨਾਂ ਵਿਚ ਜੁੜਿਆਂ ਮਨ ਭਟਕਣੋਂ ਹਟ ਜਾਂਦਾ ਹੈ)। ਸੁ = ਉਹ ਜੀਵ। ਮਨ ਕਉ = ਮਨ ਨੂੰ, ਮਨ ਦੀ ਦੌੜ-ਭੱਜ ਨੂੰ।

SikhNet (Spanish)aquél a quien le es revelado el misterio, conoce su mente.

ਮਤ ਕੋਈ; ਮਨ ਮਿਲਤਾ ਬਿਲਮਾਵੈ ॥

mat koee; man milataa bilamaavai | Ang 342

Sant Singh KhalsaLet no one delay in uniting his mind.
Manmohan SinghLet no mortal make delay in attaching his soul to God.
Manmohan Singh (Punjabi)ਕੋਈ ਜਣਾ ਆਪਣੀ ਆਤਮਾ ਨੂੰ ਵਾਹਿਗੁਰੂ ਨਾਲ ਜੋੜਨ ਵਿੱਚ ਢਿੱਲ ਨਾਂ ਕਰੇ।
Fareedkot Teekaਜਬ ਮਨ ਮਿਲਤਾ ਅਰਥਾਤ ਪਰਮੇਸ੍ਵਰ ਪਰਾਇਣ ਹੋਤਾ ਦੇਖੇ ਤਬ ਮਤ ਕੋਈ (ਬਿਲਮਾਵੈ) ਦੇਰ ਕਰੇ॥
Prof. Sahib Singh(ਸੋ,) ਜੇ ਮਨ (ਪ੍ਰਭੂ-ਚਰਨਾਂ ਵਿਚ) ਜੁੜਨ ਲੱਗੇ ਤਾਂ ਮਤਾਂ ਕੋਈ (ਇਸ ਕੰਮ ਵਿਚ) ਢਿੱਲ ਕਰੇ;

ਪਦ ਅਰਥ ਮਤ ਕੋਈ ਬਿਲਮਾਵੈ = ਮਤਾਂ ਕੋਈ ਦੇਰ ਲਾਏ।

SikhNet (Spanish)Por tanto, no tardes en contactar tu mente con tu Señor,

ਮਗਨ ਭਇਆ ਤੇ; ਸੋ ਸਚੁ ਪਾਵੈ ॥੩੧॥

magan bheaa te; so sach paavai |31| Ang 342

Sant Singh KhalsaThose who obtain the True Lord are immersed in delight. ||31||
Manmohan SinghThey who obtain the True Lord, get immersed in delight.
Manmohan Singh (Punjabi)ਜੋ ਸੱਚੇ ਸੁਆਮੀ ਨੂੰ ਪਾ ਲੈਂਦੇ ਹਨ, ਉਹ ਖੁਸ਼ੀ ਅੰਦਰ ਭਿੱਜ ਜਾਂਦੇ ਹਨ।
Fareedkot Teekaਕਿਉਂਕਿ ਪਰਸੇਸ਼੍ਵਰ ਮੇਂ ਮਸਤ ਹੋਣੇ ਸੇ ਜੀਵ ਸੋ ਆਤਮ (ਸਚੁ) ਸੁਖ ਕੋ ਪਾਵਤਾ ਹੈ॥੩੧॥
Prof. Sahib Singh(ਕਿਉਂਕਿ ਪ੍ਰਭੂ-ਚਰਨਾਂ ਵਿਚ ਜੁੜਨ ਦੀ ਬਰਕਤ ਨਾਲ) ਮਨ (ਪ੍ਰਭੂ ਵਿਚ) ਲੀਨ ਹੋ ਜਾਂਦਾ ਹੈ, ਅਤੇ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ ॥੩੧॥

ਪਦ ਅਰਥ ਮਗਨ = ਮਸਤ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਪਾਵੈ = ਲੱਭ ਲੈਂਦਾ ਹੈ। ਤੈ = ਅਤੇ ॥੩੧॥

SikhNet (Spanish)porque sólo aquél que está entonado en el Señor conoce la Verdad.(31)

ਮਮਾ. ਮਨ ਸਿਉ ਕਾਜੁ ਹੈ; ਮਨ ਸਾਧੇ. ਸਿਧਿ ਹੋਇ ॥

mamaa. man siau kaaj hai; man saadhe. sidh hoe | Ang 342

Sant Singh KhalsaMAMMA: The mortal's business is with his own mind; one who disciplines his mind attains perfection.
Manmohan SinghM--The mortal's business is with his mind. He who chastens his mind. He who chastens his mind attains perfection.
Manmohan Singh (Punjabi)ਮ-ਜੀਵ ਦਾ ਵਿਹਾਰ ਆਪਣੇ ਮਨੂਏ ਨਾਲ ਹੈ। ਜੋ ਆਪਣੇ ਮਨੂਏ ਨੂੰ ਸੁਧਾਰਦਾ ਹੈ, ਉਹ ਪੂਰਨਤਾ ਨੂੰ ਪਾ ਲੈਦਾ ਹੈ।
Fareedkot Teekaਪੁਨਾ ਮਮੇ ਅਖਰ ਦੁਆਰਾ ਕਹਤੇ ਹੈਂ: ਜਗ੍ਯਾਸੂ ਕਾ ਮਨ ਕੇ ਸਾਥ ਕਾਰਜ ਹੈ, ਕਿਉਂਕਿ ਮਨ ਕੇ (ਸਾਧੇ) ਵਸ ਕਰਣੇ ਸੇ (ਸਿਧਿ) ਮੋਖ ਕੀ ਪ੍ਰਾਪਤੀ ਹੋਤੀ ਹੈ॥
Prof. Sahib Singh(ਹਰੇਕ ਜੀਵ ਦਾ ਜਗਤ ਵਿਚ ਆਉਣ ਦਾ ਅਸਲ) ਕੰਮ ਮਨ ਨਾਲ ਹੈ (ਉਹ ਕੰਮ ਇਹ ਹੈ ਕਿ ਜੀਵ ਆਪਣੇ ਮਨ ਨੂੰ ਕਾਬੂ ਵਿਚ ਰੱਖੇ)। ਮਨ ਨੂੰ ਵੱਸ ਵਿਚ ਕੀਤਿਆਂ ਹੀ (ਜੀਵ ਨੂੰ ਅਸਲ ਮਨੋਰਥ ਦੀ) ਕਾਮਯਾਬੀ ਹੁੰਦੀ ਹੈ।

ਪਦ ਅਰਥ ਸਿਉ = ਨਾਲ। ਕਾਜੁ = (ਅਸਲ) ਕੰਮ। ਸਾਧੇ = ਸਾਧਣ ਨਾਲ, ਸਾਧਿਆਂ, ਵੱਸ ਵਿਚ ਕੀਤਿਆਂ। ਸਿਧਿ = ਸਫਲਤਾ, ਉਸ 'ਕਾਜ' ਦੀ ਸਫ਼ਲਤਾ ਜਿਸ ਵਾਸਤੇ ਜੀਵ ਜਗਤ ਵਿਚ ਆਇਆ ਹੈ।

SikhNet (Spanish)Ma mma La verdadera tarea está en la mente, porque si disciplinas tu mente, logras la perfección.

ਮਨ ਹੀ ਮਨ ਸਿਉ, ਕਹੈ ਕਬੀਰਾ; ਮਨ ਸਾ. ਮਿਲਿਆ ਨ ਕੋਇ ॥੩੨॥

man hee man siau, kahai kabeeraa; man saa. miliaa na koe |32| Ang 342

Sant Singh KhalsaOnly the mind can deal with the mind; says Kabeer, I have not met anything like the mind. ||32||
Manmohan SinghSays Kabir, I have dealings with my mind alone. I have met with nothing like the mind.
Manmohan Singh (Punjabi)ਕਬੀਰ ਆਖਦਾ ਹੈ, ਮੇਰਾ ਲੈਣ-ਦੇਣ ਕੇਵਲ ਆਪਣੇ ਮਨੂਏ ਨਾਲ ਹੈ। ਮੈਨੂੰ ਮਨੂਏ ਵਰਗਾ ਹੋਰ ਕੋਈ ਨਹੀਂ ਮਿਲਿਆ।
Fareedkot Teekaਕਬੀਰ ਜੀ ਆਪਨੇ ਮਨ ਕੋ ਉਪਦੇਸ ਕਰਤੇ ਹੈਂ: ਮਨ ਜੈਸਾ ਅਧਿਕਾਰੀ ਕੋਈ ਨਹੀਂ ਮਿਲਿਆ ਵਾ ਮਨ ਜੈਸਾ ਗੁਰੂ ਕੋਈ ਨਹੀਂ ਮਿਲਾ ਹੈ॥੩੨॥
Prof. Sahib Singhਕਬੀਰ ਆਖਦਾ ਹੈ (ਕਿ ਜੀਵ ਦਾ ਅਸਲ ਕੰਮ) ਨਿਰੋਲ ਮਨ ਨਾਲ ਹੀ ਹੈ, ਮਨ ਵਰਗਾ (ਜੀਵ ਨੂੰ) ਹੋਰ ਕੋਈ ਨਹੀਂ ਮਿਲਿਆ (ਜਿਸ ਨਾਲ ਇਸ ਦਾ ਅਸਲ ਵਾਹ ਪੈਂਦਾ ਹੋਵੇ) ॥੩੨॥

ਪਦ ਅਰਥ ਮਨ ਹੀ ਮਨ ਸਿਉ = ਮਨ ਸਿਉ ਹੀ, ਮਨ ਸਿਉ ਹੀ, ਮਨ ਨਾਲ ਹੀ, ਮਨ ਨਾਲ ਹੀ; ਨਿਰੋਲ ਮਨ ਨਾਲ ਹੀ (ਕਾਜ ਹੈ)। ਮਨ ਸਾ = ਮਨ ਵਰਗਾ ॥੩੨॥

SikhNet (Spanish)Dice Kabir, la mente sólo puede conversar con la mente, no hay mejor encuentro que el encuentro de las mentes.(32)

ਇਹੁ ਮਨੁ ਸਕਤੀ; ਇਹੁ ਮਨੁ ਸੀਉ ॥

eihu man sakatee; ihu man seeo | Ang 342

Sant Singh KhalsaThis mind is Shakti; this mind is Shiva.
Manmohan SinghThis mind is power. This mind is God.
Manmohan Singh (Punjabi)ਇਹ ਮਨੂਆ ਤਾਕਤ ਹੈ। ਇਹ ਮਨੂਆ ਵਾਹਿਗੁਰੂ ਹੈ।
Fareedkot Teekaਇਹ ਮਨੁ (ਸਕਤੀ) ਮਾਇਆ ਮੇਂ ਮਿਲਾ ਹੂਆ ਮਾਇਆ ਹੋ ਜਾਤਾ ਹੈ ਔਰ ਇਹ ਮਨ (ਸੀਉ) ਈਸ਼੍ਵਰ ਮੇਂ ਮਿਲਾ ਈਸ਼੍ਵਰ ਰੂਪ ਹੋ ਜਾਤਾ ਹੈ॥
Prof. Sahib Singh(ਮਾਇਆ ਨਾਲ ਮਿਲ ਕੇ) ਇਹ ਮਨ ਮਾਇਆ (ਦਾ ਰੂਪ) ਹੋ ਜਾਂਦਾ ਹੈ। (ਅਨੰਦ-ਸਰੂਪ ਹਰੀ ਨਾਲ ਮਿਲ ਕੇ) ਇਹ ਮਨ ਅਨੰਦ-ਸਰੂਪ ਹਰੀ ਬਣ ਜਾਂਦਾ ਹੈ।

ਪਦ ਅਰਥ ਸਕਤੀ = ਮਾਇਆ। ਸਿਉ = ਸ਼ਿਵ, ਆਨੰਦ-ਸਰੂਪ ਪ੍ਰਭੂ।

SikhNet (Spanish)Hay una mente energética, y hay una mente espiritual,

ਇਹੁ ਮਨੁ; ਪੰਚ ਤਤ ਕੋ ਜੀਉ ॥

eihu man; panch tat ko jeeo | Ang 342

Sant Singh KhalsaThis mind is the life of the five elements.
Manmohan SinghThis mind is the life of the five elements of the body.
Manmohan Singh (Punjabi)ਇਹ ਮਨੂਆ ਸਰੀਰ ਦੇ ਪੰਜਾਂ ਅੰਸ਼ਾਂ ਦੀ ਜਿੰਦ-ਜਾਨ ਹੈ।
Fareedkot Teekaਪੁਨਾ ਯਹੀ ਮਨੁ ਪੰਚ ਤਤ ਕੋ ਜੋ ਸਰੀਰ ਹੈ ਤਿਸ ਮੇਂ ਅਧਿਆਸ ਕਰ ਕੇ ਸਰੀਰ ਰੂਪ ਹੋ ਜਾਤਾ ਹੈ, ਵਾ ਪੰਚ ਤਤੋਂ ਕੀ ਸਤੋ ਅੰਸ ਤੇ ਉਤਪਤਿ ਹੂਆ ਹੈ ਇਸ ਤੇ ਪੰਚ ਤਤੋਂ ਕਾ ਜੀਵ ਕਹਾ ਹੈ॥
Prof. Sahib Singh(ਸਰੀਰ ਨਾਲ ਜੁੜ ਕੇ) ਇਹ ਮਨ ਸਰੀਰ-ਰੂਪ ਹੀ ਹੋ ਜਾਂਦਾ ਹੈ (ਭਾਵ, ਆਪਣੇ ਆਪ ਨੂੰ ਸਰੀਰ ਨਾਲੋਂ ਵੱਖਰਾ ਨਹੀਂ ਸਮਝਦਾ, ਆਪਣੇ ਕਰਤੱਬ ਖਾਣਾ-ਪੀਣਾ ਹੀ ਸਮਝਦਾ ਹੈ)।

ਪਦ ਅਰਥ ਪੰਚ ਤਤ ਕੋ ਜੀਉ = ਪੰਜ ਤੱਤਾਂ ਦਾ ਜੀਵ, ਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ।

SikhNet (Spanish)Shakti y Shiva, y la mente es la esencia de los cinco elementos.

ਇਹੁ ਮਨੁ ਲੇ; ਜਉ ਉਨਮਨਿ ਰਹੈ ॥

eihu man le; jau unaman rahai | Ang 342

Sant Singh KhalsaWhen this mind is channeled, and guided to enlightenment,
Manmohan SinghRestraining his mind when man remains in the state of beatitude,
Manmohan Singh (Punjabi)ਆਪਣੇ ਮਨੂਏ ਨੂੰ ਰੋਕ ਕੇ ਜਦ ਆਦਮੀ ਪਰਮ ਪਰਸੰਨਤਾ ਦੀ ਦਸ਼ਾ ਅੰਦਰ ਵਿਚਰਦਾ ਹੈ,
Fareedkot Teekaਜੇ ਕਰ ਇਸ ਮਨ ਕੋ ਲੇ ਕਰ ਅਰਥਾਤ ਵਸ ਕਰ ਕੇ (ਉਨਮਨਿ) ਤੁਰੀਆ ਮੇਂ ਰਹੇ॥
Prof. Sahib Singhਪਰ ਜਦੋਂ ਮਨੁੱਖ ਇਸ ਮਨ ਨੂੰ ਵੱਸ ਵਿਚ ਕਰ ਕੇ ਪੂਰਨ ਖਿੜਾਉ ਵਿਚ ਟਿਕਦਾ ਹੈ,

ਪਦ ਅਰਥ ਲੇ = ਲੈ ਕੇ, ਵੱਸ ਵਿਚ ਕਰ ਕੇ। ਜਉ = ਜਦੋਂ। ਉਨਮਨਿ = ਉਨਮਨ ਵਿਚ, ਖਿੜਾਉ ਵਿਚ। ਰਹੈ = ਟਿਕਦਾ ਹੈ।

SikhNet (Spanish)Aquél que lleva su mente a las regiones superiores

ਤਉ; ਤੀਨਿ ਲੋਕ ਕੀ ਬਾਤੈ ਕਹੈ ॥੩੩॥

tau; teen lok kee baatai kahai |33| Ang 342

Sant Singh Khalsait can describe the secrets of the three worlds. ||33||
Manmohan Singhthen can he tell the secrets of the three worlds.
Manmohan Singh (Punjabi)ਤਦ ਉਹ ਤਿੰਨਾਂ ਜਹਾਨਾਂ ਦੇ ਭੇਤ ਦੱਸ ਸਕਦਾ ਹੈ।
Fareedkot Teekaਤਬ ਤੀਨ ਲੋਕ ਕੀ ਬਾਤਾਂ ਕਹਤਾ ਹੈ ਕਿਆ ਤ੍ਰਿਲੋਕੀ ਮਿਥਿਆ ਹੈ, ਵਾ ਬ੍ਰਹਮ ਰੂਪ ਹੈ, ਵਾ ਦੂਰ ਦਰਸਨ ਆਦਿਕ ਸਿਧੀਆਂ ਪ੍ਰਾਪਤਿ ਹੋਤੀਆਂ ਹੈਂ॥੩੩॥
Prof. Sahib Singhਤਦੋਂ ਉਹ ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀਆਂ ਹੀ ਗੱਲਾਂ ਕਰਦਾ ਹੈ ॥੩੩॥

ਪਦ ਅਰਥ ਤਉ = ਤਦੋਂ। ਤੀਨਿ ਲੋਕ ਕੀ ਬਾਤੈ = ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀਆਂ ਗੱਲਾਂ। ਕਹੈ = ਆਖਦਾ ਹੈ ॥੩੩॥

SikhNet (Spanish)y habita ahí, a él, y sólo a él le es revelado el misterio de los tres mundos.(33)

ਯਯਾ. ਜਉ ਜਾਨਹਿ, ਤਉ ਦੁਰਮਤਿ ਹਨਿ; ਕਰਿ ਬਸਿ ਕਾਇਆ ਗਾਉ ॥

yayaa. jau jaaneh, tau duramat han; kar bas kaaeaa gaau | Ang 342

Sant Singh KhalsaYAYYA: If you know anything, then destroy your evil-mindedness, and subjugate the body-village.
Manmohan SinghY - If Thou know anything, then, destroy thy evil-intellect and subdue thy body hamlet.
Manmohan Singh (Punjabi)ਯ - ਜੇਕਰ ਤੂੰ ਕੁਛ ਸੋਚਦਾ ਸਮਝਦਾ ਹੈ ਤਾਂ ਆਪਣੀ ਖੋਟੀ ਬੁੱਧੀ ਨੂੰ ਨਾਸ ਕਰ ਦੇ ਅਤੇ ਆਪਣੇ ਸਰੀਰ ਦੀ ਬਸਤੀ ਨੂੰ ਕਾਬੂ ਕਰ।
Fareedkot Teekaਯਯੇ ਅਖਰ ਦੁਆਰਾ ਕਹਤੇ ਹੈਂ: ਜਉ ਪਰਮੇਸ੍ਵਰ ਕੋ ਜਾਨਿਆ ਚਾਹੁਤਾ ਹੈਂ ਤਉ ਦੁਰਮਤਿ ਕਾ ਨਾਸ ਕਰ ਔਰ ਦੇਹ ਰੂਪੀ ਗਾਉਂ ਕੋ ਵਸ ਕਰ॥
Prof. Sahib Singh(ਹੇ ਭਾਈ!) ਜੇ ਤੂੰ (ਜੀਵਨ ਦਾ ਸਹੀ ਰਸਤਾ) ਜਾਨਣਾ ਚਾਹੁੰਦਾ ਹੈਂ, ਤਾਂ (ਆਪਣੀ) ਭੈੜੀ ਮੱਤ ਨੂੰ ਮੁਕਾ ਦੇਹ, ਇਸ ਸਰੀਰ (-ਰੂਪ) ਪਿੰਡ ਨੂੰ (ਆਪਣੇ) ਵੱਸ ਵਿਚ ਲਿਆ (ਭਾਵ, ਅੱਖ ਕੰਨ ਆਦਿਕ ਗਿਆਨ-ਇੰਦਰਿਆਂ ਨੂੰ ਵਿਕਾਰਾਂ ਵਲ ਨਾਹ ਜਾਣ ਦੇ)।

ਪਦ ਅਰਥ ਜਉ = ਜੇ। ਜਾਨਹਿ = ਤੂੰ ਸਮਝਣਾ ਚਾਹੈਂ, ਤੂੰ ਜੀਵਨ ਦਾ ਸਹੀ ਰਸਤਾ ਜਾਨਣਾ ਚਾਹੇਂ। ਤਉ = ਤਾਂ। ਦੁਰਮਤਿ = ਭੈੜੀ ਬੁੱਧ। ਹਨਿ = ਨਾਸ ਕਰ, ਦੂਰ ਕਰ। ਕਰਿ ਬਸਿ = ਵੱਸ ਵਿਚ ਲਿਆ। ਕਾਇਆ = ਸਰੀਰ। ਗਾਉ = ਪਿੰਡ।

SikhNet (Spanish)Ya yya Sin Sabiduría que erradique la maldad y discipline el cuerpo no se logra nada;

ਰਣਿ ਰੂਤਉ. ਭਾਜੈ ਨਹੀ; ਸੂਰਉ. ਥਾਰਉ ਨਾਉ ॥੩੪॥

ran rootau. bhaajai nahee; soorau. thaarau naau |34| Ang 342

Sant Singh KhalsaWhen you are engaged in the battle, don't run away; then, you shall be known as a spiritual hero. ||34||
Manmohan SinghBeing engaged in battle, if thou flee not away, thou shalt go by the Name of a hero.
Manmohan Singh (Punjabi)ਯੁਧ ਅੰਦਰ ਰੁੱਝਾ ਹੋਇਆ ਜੇਕਰ ਤੂੰ ਭੱਜੇਗਾ ਨਹੀਂ, ਤੇਰਾ ਨਾਮ ਸੂਰਮਾ ਪੈ ਜਾਵੇਗਾ।
Fareedkot Teekaਰਣ ਮੇਂ ਰੁਕਿਆ ਹੂਆ ਭਾਜੈ ਨਾਹੀਂ, ਤਉ ਤੁਮਾਰਾ ਨਾਮੁ ਸੂਰਮਾ ਹੈ; ਭਾਵ ਜਬ ਕਾਮਾਦਿ ਬਿਕਾਰਾਂ ਕੋ ਜੀਤ ਲੇਵੇ ਤਬ ਸੂਰਮਾ ਹੋਵੈ॥੩੪॥
Prof. Sahib Singh(ਇਸ ਸਰੀਰ ਨੂੰ ਵੱਸ ਵਿਚ ਲਿਆਉਣਾ, ਮਾਨੋ, ਇਕ ਜੁੱਧ ਹੈ) ਜੇ ਤੂੰ ਇਸ ਜੁੱਧ ਵਿਚ ਰੁੱਝ ਕੇ ਭਾਂਜ ਨਾਹ ਖਾ ਜਾਏਂ ਤਾਂ ਹੀ ਤੇਰਾ ਨਾਮ ਸੂਰਮਾ (ਹੋ ਸਕਦਾ) ਹੈ ॥੩੪॥

ਪਦ ਅਰਥ ਰਣਿ = ਰਣ ਵਿਚ, ਜੁੱਧ ਵਿਚ। ਰੂਤਉ = ਰੁੱਝਾ ਹੋਇਆ। ਸੂਰਉ = ਸੂਰਮਾ। ਥਾਰਉ = ਤੇਰਾ ॥੩੪॥

SikhNet (Spanish)uno es llamado héroe sólo si estando peleando en una batalla, no la abandona.(34)

ਰਾਰਾ. ਰਸੁ; ਨਿਰਸ ਕਰਿ ਜਾਨਿਆ ॥

raaraa. ras; niras kar jaaniaa | Ang 342

Sant Singh KhalsaRARRA: I have found tastes to be tasteless.
Manmohan SinghR--The worldly pleasures I have deemed as unpalatable.
Manmohan Singh (Punjabi)ਰ-ਸੰਸਾਰੀ ਖੁਸ਼ੀਆਂ ਨੂੰ ਮੈਂ ਬੇਸੁਆਦੀਆਂ ਕਰਕੇ ਜਾਤਾ ਹੈ।
Fareedkot Teekaਰਾਰੇ ਅਖਰ ਦੁਆਰਾ ਕਹਤੇ ਹੈਂ: ਜੋ ਪਰਮੇਸ੍ਵਰ ਕਾ (ਰਸੁ) ਅਨੰਦ ਥਾ, ਸੋ ਤੋ (ਨਿਰਸ) ਮਾੜਾ ਰਸ ਕਰ ਕੇ ਜਾਨਿਆ ਹੈ॥
Prof. Sahib Singhਜਿਸ ਮਨੁੱਖ ਨੇ ਮਾਇਆ ਦੇ ਸੁਆਦ ਨੂੰ ਫਿੱਕਾ ਜਿਹਾ ਸਮਝ ਲਿਆ ਹੈ,

ਪਦ ਅਰਥ ਰਸੁ = ਸੁਆਦ, ਮਾਇਆ ਦਾ ਸੁਆਦ। ਨਿਰਸ = {ਨਿ-ਰਸ} ਫਿੱਕਾ। ਨਿਰਸ ਕਰਿ = ਫਿੱਕਾ ਕਰਕੇ, ਫਿੱਕਾ ਜਿਹਾ। ਜਾਨਿਆ = ਜਾਣ ਲਿਆ ਹੈ, ਸਮਝ ਲਿਆ ਹੈ।

SikhNet (Spanish)Ra ra He encontrado el sabor del sinsabor;

ਹੋਇ ਨਿਰਸ; ਸੁ ਰਸੁ ਪਹਿਚਾਨਿਆ ॥

hoe niras; su ras pahichaaniaa | Ang 342

Sant Singh KhalsaBecoming tasteless, I have realized that taste.
Manmohan SinghBecoming the spurner of relishes, I have realised that spiritual bliss.
Manmohan Singh (Punjabi)ਸੁਆਦਾ ਦਾ ਤਿਆਗੀ ਹੋ, ਮੈਂ ਉਸ ਰੂਹਾਨੀ ਅਨੰਦ ਨੂੰ ਅਨੁਭਵ ਕਰ ਲਿਆ ਹੈ।
Fareedkot Teekaਔ ਜੋ ਵਿਖੈ ਬਿਨਾਂ ਰਸ ਹੋਣ ਵਾਲੇ ਹੈਂ ਜਿਨ ਕਾ ਮੰਦਰਸੁ ਹੈ ਤਿਸ ਰਸ ਕੋ (ਸੁ ਰਸੁ) ਉਤਮ ਰਸ ਪਹਿਚਾਨਿਆ ਹੈ॥
Prof. Sahib Singhਉਸ ਨੇ ਮਾਇਕ ਚਸਕਿਆਂ ਤੋਂ ਬਚੇ ਰਹਿ ਕੇ ਉਹ ਆਤਮਕ ਆਨੰਦ ਮਾਣ ਲਿਆ ਹੈ।

ਪਦ ਅਰਥ ਹੋਇ ਨਿਰਸ = ਨਿਰਸ ਹੋ ਕੇ, ਰਸਾਂ ਤੋਂ ਨਿਰਾਲਾ ਹੋ ਕੇ, ਰਸਾਂ ਤੋਂ ਉਪਰਾਮ ਹੋ ਕੇ, ਮਾਇਕ ਚਸਕਿਆਂ ਤੋਂ ਬਚੇ ਰਹਿ ਕੇ। ਸੁ ਰਸੁ = ਉਹ ਸੁਆਦ, ਉਹ ਆਤਮਕ ਅਨੰਦ। ਪਹਿਚਾਨਿਆ = ਪਛਾਣ ਲਿਆ ਹੈ, ਸਾਂਝ ਪਾ ਲਈ ਹੈ, ਮਾਣ ਲਿਆ ਹੈ

SikhNet (Spanish)probando esta Neutralidad, he entendido cuál es su gozo.

ਇਹ ਰਸ ਛਾਡੇ; ਉਹ ਰਸੁ ਆਵਾ ॥

eih ras chhaadde; uh ras aavaa | Ang 342

Sant Singh KhalsaAbandoning these tastes, I have found that taste.
Manmohan SinghBy abandoning these temporal savours that spiritual bliss is attained.
Manmohan Singh (Punjabi)ਇਨ੍ਹਾਂ ਸੰਸਾਰੀ ਸੁਆਦਾ ਨੂੰ ਛੱਡਣ ਦੁਆਰਾ ਉਹ ਰੂਹਾਨੀ ਪਰਸੰਨਤਾ ਪਰਾਪਤ ਹੁੰਦੀ ਹੈ।
Fareedkot Teekaਜੇ ਕਰ ਇਹ ਵਿਸੇ ਰਸ ਛਾਡੇ ਤਉ ਵਹੁ ਆਤਮਾਨੰਦ ਰੂਪੀ ਰਸ ਆਵਤਾ ਹੈ॥
Prof. Sahib Singhਜਿਸ ਨੇ ਇਹ (ਦੁਨੀਆ ਵਾਲੇ) ਚਸਕੇ ਛੱਡ ਦਿੱਤੇ ਹਨ, ਉਸ ਨੂੰ ਉਹ (ਪ੍ਰਭੂ ਦੇ ਨਾਮ ਦਾ) ਅਨੰਦ ਪ੍ਰਾਪਤ ਹੋ ਗਿਆ ਹੈ;

ਪਦ ਅਰਥ ਆਵਾ = ਆਗਿਆ।

SikhNet (Spanish)Porque aquél que es indiferente al mundo de los sentidos, disfruta del Mundo del Espíritu;

ਉਹ ਰਸੁ ਪੀਆ; ਇਹ ਰਸੁ ਨਹੀ ਭਾਵਾ ॥੩੫॥

auh ras peea; ih ras nahee bhaavaa |35| Ang 342

Sant Singh KhalsaDrinking in that taste, this taste is no longer pleasing. ||35||
Manmohan SinghBy quaffing, that Nectar this worldly relish remain not pleasing.
Manmohan Singh (Punjabi)ਉਸ ਅੰਮ੍ਰਿਤ ਨੂੰ ਪਾਨ ਕਰਨ ਦੁਆਰਾ ਇਹ ਸੰਸਾਰੀ ਸੁਆਦ ਚੰਗਾ ਨਹੀਂ ਲੱਗਦਾ।
Fareedkot Teekaਜਬ ਵਹੁ ਅਨੰਦ ਪੀਆ ਤਬ ਇਹ ਵਿਖੈ ਰਸ ਨਹੀਂ ਭਾਵਤਾ ਹੈ॥੩੫॥
Prof. Sahib Singh(ਕਿਉਂਕਿ) ਜਿਸ ਨੇ ਉਹ (ਨਾਮ-) ਰਸ ਪੀਤਾ ਹੈ ਉਸ ਨੂੰ ਇਹ (ਮਾਇਆ ਵਾਲਾ) ਸੁਆਦ ਚੰਗਾ ਨਹੀਂ ਲੱਗਦਾ ॥੩੫॥

ਪਦ ਅਰਥ ਭਾਵਾ = ਚੰਗਾ ਲੱਗਾ ॥੩੫॥

SikhNet (Spanish)aquél que disfruta de Dios, encuentra insípidos los placeres del mundo de Maya.(35)

ਲਲਾ; ਐਸੇ ਲਿਵ ਮਨੁ ਲਾਵੈ ॥

lalaa; aise liv man laavai | Ang 342

Sant Singh KhalsaLALLA: Embrace such love for the Lord in your mind,
Manmohan SinghL - Man ought to imbibe such love for God in his mind,
Manmohan Singh (Punjabi)ਲ - ਆਪਣੇ ਚਿੱਤ ਅੰਦਰ ਆਦਮੀ ਨੂੰ ਰੱਬ ਨਾਲ ਇਹੋ ਜਿਹਾ ਪਿਆਰ ਪਾਉਣਾ ਚਾਹੀਦਾ ਹੈ,
Fareedkot Teekaਲਲੇ ਅਖਰ ਦੁਆਰਾ ਕਹਤੇ ਹੈਂ: ਐਸੇ ਮਨ ਕੀ (ਲਿਵ) ਬ੍ਰਿਤੀ ਪਰਮੇਸ੍ਵਰ ਮੇਂ ਲਾਵੈ॥
Prof. Sahib Singhਜੇ (ਕਿਸੇ ਮਨੁੱਖ ਦਾ) ਮਨ ਅਜਿਹੀ ਇਕਾਗ੍ਰਤਾ ਨਾਲ (ਪ੍ਰਭੂ ਦੀ ਯਾਦ ਵਿਚ) ਬਿਰਤੀ ਜੋੜ ਲਏ,

ਪਦ ਅਰਥ ਐਸੇ = ਅਜਿਹੇ ਤਰੀਕੇ ਨਾਲ। ਲਿਵ ਲਾਵੈ = ਸੁਰਤ ਜੋੜੇ, ਬਿਰਤੀ ਜੋੜੇ।

SikhNet (Spanish)La lla Uno debería de entonar su ser en Dios,

ਅਨਤ ਨ ਜਾਇ; ਪਰਮ ਸਚੁ ਪਾਵੈ ॥

anat na jaae; param sach paavai | Ang 342

Sant Singh Khalsathat you shall not have to go to any other; you shall attain the supreme truth.
Manmohan Singhthat he goes not to another and obtains the Supreme Truth.
Manmohan Singh (Punjabi)ਕਿ ਉਹ ਕਿਸੇ ਹੋਰਸ ਕੋਲ ਨਾਂ ਜਾਵੇ ਅਤੇ ਮਹਾਨ ਸੱਚ ਨੂੰ ਪਰਾਪਤ ਹੋਵੇ।
Fareedkot Teekaਜੋ ਔਰ ਅਸਥਾਨ ਮੇਂ ਨ ਜਾਵੈ ਤਉ ਪਰਮ ਸੁਖ ਅਰਥਾਤ ਸਭ ਤੇ ਅਧਿਕ ਸੁਖ ਕੋ ਪਾਵਤਾ ਹੈ॥
Prof. Sahib Singhਕਿ ਕਿਸੇ ਹੋਰ ਪਾਸੇ ਵਲ ਨਾਹ ਭਟਕੇ ਤਾਂ ਉਸ ਨੂੰ ਸਭ ਤੋਂ ਉੱਚਾ ਤੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ;

ਪਦ ਅਰਥ ਅਨਤ = {अन्यत्र} ਕਿਸੇ ਹੋਰ ਥਾਂ। ਨ ਜਾਇ = ਨਾਹ ਜਾਵੇ, ਨਾਹ ਭਟਕੇ। ਪਰਮ = ਸਭ ਤੋਂ ਉੱਚਾ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਪਾਵੈ = ਪ੍ਰਾਪਤ ਕਰ ਲੈਂਦਾ ਹੈ, ਲੱਭ ਲੈਂਦਾ ਹੈ।

SikhNet (Spanish)y sin ir con nadie más, obtener el Estado Elevado de Verdad.

ਅਰੁ ਜਉ ਤਹਾ; ਪ੍ਰੇਮ ਲਿਵ ਲਾਵੈ ॥

ar jau tahaa; prem liv laavai | Ang 342

Sant Singh KhalsaAnd if you embrace love and affection for Him there,
Manmohan SinghAnd If, there in, he embraces love and affection for Him,
Manmohan Singh (Punjabi)ਅਤੇ ਜੇਕਰ ਉਥੇ, ਉਹ ਉਸ ਲਈ ਪਿਆਰ ਤੇ ਪ੍ਰੀਤ ਪੈਦਾ ਕਰ ਲਵੇ,
Fareedkot Teekaਔਰ ਜੋ ਤਿਸ ਅਧਿਕ ਆਤਮਾਨੰਦ ਮੇਂ ਪ੍ਰੇਮ ਕਰ ਕੇ ਬ੍ਰਿਤੀ ਕੋ ਲਗਾਵੈ॥
Prof. Sahib Singhਅਤੇ ਜੇ ਉਸ ਲਿਵ ਦੀ ਹਾਲਤ ਵਿਚ ਪ੍ਰੇਮ ਦੀ ਤਾਰ ਲਾ ਦੇਵੇ (ਭਾਵ, ਇਕ-ਤਾਰ ਮਗਨ ਰਹੇ)

ਪਦ ਅਰਥ ਅਰੁ = ਅਤੇ। ਜਉ = ਜੇ। ਤਹਾ = ਉਸ ਲਿਵਲੀਨਤਾ ਵਿਚ। ਪ੍ਰੇਮ ਲਿਵ = ਪ੍ਰੇਮ ਦੀ ਤਾਰ।

SikhNet (Spanish)Aquél quien ama a su Dios, y se apoya sólo en Él,

ਤਉ ਅਲਹ ਲਹੈ; ਲਹਿ ਚਰਨ ਸਮਾਵੈ ॥੩੬॥

tau alah lahai; leh charan samaavai |36| Ang 342

Sant Singh Khalsathen you shall obtain the Lord; obtaining Him, you shall be absorbed in His Feet. ||36||
Manmohan Singhhe attains the Lord and obtaining Him becomes absorbed in His Feet.
Manmohan Singh (Punjabi)ਉਹ ਸੁਆਮੀ ਨੂੰ ਪਰਾਪਤ ਕਰ ਲੈਦਾ ਹੈ ਅਤੇ ਪਰਾਪਤ ਕਰ ਕੇ ਉਸ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਤਉ (ਅਲਹ) ਪਰਮੇਸ੍ਵਰ ਕੋ ਜਾਣੇ (ਲਹਿ) ਜਾਨ ਕਰ ਉਸੀ (ਚਰਨ) ਆਸਰਾ ਰੂਪ ਮੇਂ ਸਮਾਵੈ॥੩੬॥
Prof. Sahib Singhਤਾਂ ਉਸ ਅਲੱਗ ਪ੍ਰਭੂ ਨੂੰ ਉਹ ਲੱਭ ਲੈਂਦਾ ਹੈ ਤੇ ਲੱਭ ਕੇ ਸਦਾ ਲਈ ਉਸ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ॥੩੬॥

ਪਦ ਅਰਥ ਤਉ = ਤਾਂ। ਅਲਹ = ਅਲੱਭ ਪ੍ਰਭੂ। ਲਹੈ = ਲੱਭ ਲੈਂਦਾ ਹੈ। ਲਹਿ = ਲੱਭ ਕੇ। ਸਮਾਵੈ = ਸਦਾ ਲਈ ਟਿਕਿਆ ਰਹਿੰਦਾ ਹੈ ॥੩੬॥

SikhNet (Spanish)Lo conoce, y conociéndolo, se inmerge en Su Presencia.(36)

ਵਵਾ. ਬਾਰ; ਬਾਰ; ਬਿਸਨ ਸਮ੍ਹਾਰਿ ॥

vavaa. baar; baar; bisan samhaar | Ang 342

Sant Singh KhalsaWAWA: Time and time again, dwell upon the Lord.
Manmohan SinghW - Over and over again think of thy Master.
Manmohan Singh (Punjabi)ਵ - ਬਾਰੰਬਾਰ ਆਪਣੇ ਮਾਲਕ ਨੂੰ ਯਾਦ ਕਰ।
Fareedkot Teekaਵਵੇ ਅਖਰ ਦੁਆਰਾ ਕਹਤੇ ਹੈਂ: ਬਾਰੰਬਾਰ ਵਾ ਰੋਮ ਰੋਮ ਮੇਂ ਬਿਸਨ ਕੋ (ਸਮਾਰਿ) ਸਮਾਲ ਅਰਥਾਤ ਯਾਦ ਕਰ॥
Prof. Sahib Singh(ਹੇ ਭਾਈ!) ਸਦਾ ਪ੍ਰਭੂ ਨੂੰ (ਆਪਣੇ ਹਿਰਦੇ ਵਿਚ) ਯਾਦ ਰੱਖ ਕੇ-

ਪਦ ਅਰਥ ਬਾਰ ਬਾਰ = ਮੁੜ ਮੁੜ, ਹਰ ਵੇਲੇ। ਸਮ੍ਹਾਰਿ = ਚੇਤੇ ਕਰ, ਸੰਭਾਲ, ਯਾਦ ਕਰ।

SikhNet (Spanish)Va va Contempla a tu Dios una y otra vez,

ਬਿਸਨ ਸੰਮ੍ਹਾਰਿ; ਨ ਆਵੈ ਹਾਰਿ ॥

bisan samhaar; na aavai haar | Ang 342

Sant Singh KhalsaDwelling upon the Lord, defeat shall not come to you.
Manmohan SinghBy remembering God, defeat shall not come to thee.
Manmohan Singh (Punjabi)ਰੱਬ ਦੇ ਚੇਤੇ ਕਰਨ ਦੁਆਰਾ ਤੈਨੂੰ ਸ਼ਿਕਸਤ ਨਹੀਂ ਆਏਗੀ।
Fareedkot Teekaਕਿਯੋਂਕਿ ਬਿਸਨ ਕੇ ਯਾਦ ਕਰਨੇ ਸੇ ਹਾਰ ਨਹੀਂ ਆਵੈਗੀ, ਅਰਥਾਤ ਜਨਮ ਮਰਨ ਜੀਤਾ ਜਾਵੇਗਾ॥
Prof. Sahib Singh(ਜੀਵ ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਨਹੀਂ ਆਉਂਦਾ।

ਪਦ ਅਰਥ ਸੰਮ੍ਹਾਰਿ = ਸੰਭਾਲ ਕੇ, ਯਾਦ ਕਰ ਕੇ, ਸਿਮਰਿਆਂ। ਹਾਰਿ = ਹਾਰ ਕੇ, ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ।

SikhNet (Spanish)porque contemplándolo, uno gana la batalla de la vida.

ਬਲਿ; ਬਲਿ; ਜੇ ਬਿਸਨਤਨਾ, ਜਸੁ ਗਾਵੈ ॥

bal; bal; je bisanatanaa, jas gaavai | Ang 342

Sant Singh KhalsaI am a sacrifice, a sacrifice to those, who sing the praises of the Saints, the sons of the Lord.
Manmohan SinghI am devoted and a sacrifice unto those, who sing the praise of Lord's sons.
Manmohan Singh (Punjabi)ਮੈਂ ਸਦਕੇ ਤੇ ਕੁਰਬਾਨ ਹਾਂ ਉਨ੍ਹਾਂ ਉਤੋਂ ਜੋ ਸਾਈਂ ਦੇ ਪੁੱਤ੍ਰਾਂ ਦੀ ਕੀਰਤੀ ਗਾਇਨ ਕਰਦੇ ਹਨ।
Fareedkot Teekaਤਿਨ ਕੇ ਮਨ ਤਨ ਕਰ ਵਾਰਨੇ ਜਾਈਏ ਜੋ ਬਿਸਨੂ ਨੇ ਰਾਮ ਕ੍ਰਿਸ੍ਨ ਆਦੀ ਸਰੀਰ ਧਾਰਨ ਕੀਏ ਹੈਂ, ਜੋ ਤਿਨ ਕੇ ਗੁਣੋਂ ਕੋ ਗਾਵਤਾ ਹੈ॥
Prof. Sahib Singhਮੈਂ ਉਸ ਭਗਤ ਜਨ ਤੋਂ ਸਦਕੇ ਹਾਂ ਜੋ ਪ੍ਰਭੂ ਦੇ ਗੁਣ ਗਾਂਦਾ ਹੈ।

ਪਦ ਅਰਥ ਬਲਿ ਬਲਿ = ਸਦਕੇ। ਬਿਸਨ ਤਨਾ = ਵਿਸ਼ਨੂ ਦਾ ਪੁਤਰ, ਪ੍ਰਭੂ ਦਾ ਭਗਤ।

SikhNet (Spanish)Yo ofrezco mi ser en sacrificio a aquél que canta las Alabanzas de los Santos del Señor.

ਵਿਸਨ ਮਿਲੇ; ਸਭ ਹੀ ਸਚੁ ਪਾਵੈ ॥੩੭॥

visan mile; sabh hee sach paavai |37| Ang 342

Sant Singh KhalsaMeeting the Lord, total Truth is obtained. ||37||
Manmohan SinghBy meeting God, the entire truth is obtained.
Manmohan Singh (Punjabi)ਵਾਹਿਗੁਰੂ ਨੂੰ ਭੇਟਣ ਦੁਆਰਾ ਸਮੂਹ ਸੱਚ ਹਾਸਲ ਹੁੰਦਾ ਹੈ।
Fareedkot Teekaਅਰੁ ਸਭ ਹੀ ਗੁਣ ਗਾਵਣੇ ਵਾਲੇ ਬਿਸਨੂ ਕੇ ਸਾਥ ਮਿਲਤੇ ਹੈਂ ਅਰੁ (ਸਚੁ) ਆਤਮ ਸੁਖੁ ਪਾਵਤੇ ਹੈਂ॥੩੭॥
Prof. Sahib Singhਪ੍ਰਭੂ ਨੂੰ ਮਿਲ ਕੇ ਉਹ ਹਰ ਥਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਹੀ ਵੇਖਦਾ ਹੈ ॥੩੭॥

ਪਦ ਅਰਥ ਮਿਲੇ = ਮਿਲਿ, ਮਿਲ ਕੇ। ਸਭ ਹੀ = ਹਰ ਥਾਂ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ ॥੩੭॥

* ਨੋਟ: ਅੰਞਾਣਾ ਬਾਲ ਆਪਣੇ ਪਿਤਾ ਦੀ ਗੋਦ ਵਿਚ, ਪਿਤਾ ਦੀ ਉਂਗਲੀ ਫੜ ਕੇ ਬੇਫ਼ਿਕਰ ਰਹਿੰਦਾ ਹੈ ਤੇ ਪਿਤਾ ਨੂੰ ਹੀ ਰਾਖਾ ਸਮਝਦਾ ਹੈ। ਇਸੇ ਤਰ੍ਹਾਂ ਪ੍ਰਭੂ ਦੀ ਬੰਦਗੀ ਕਰਨ ਵਾਲੇ ਬੰਦੇ ਪ੍ਰਭੂ ਨੂੰ ਆਪਣਾ ਰਾਖਾ ਜਾਣਦੇ ਹਨ, ਤਾਹੀਏਂ ਇਥੇ ਭਗਤ ਜਨਾਂ ਨੂੰ ਪ੍ਰਭੂ ਦੇ ਪੁੱਤਰ ਆਖਿਆ ਹੈ।

SikhNet (Spanish)Aquél que se encuentra con su Dios, le es revelada la Verdad entera. (37)

ਵਾਵਾ. ਵਾਹੀ ਜਾਨੀਐ; ਵਾ ਜਾਨੇ ਇਹੁ ਹੋਇ ॥

vaavaa. vaahee jaaneeai; vaa jaane ihu hoe | Ang 342

Sant Singh KhalsaWAWA: Know Him. By knowing Him, this mortal becomes Him.
Manmohan SinghW - Know Him, by knowing Him, this man becomes as He is.
Manmohan Singh (Punjabi)ਵ - ਉਸ ਨੂੰ ਅਨੁਭਵ ਕਰ। ਉਸ ਨੂੰ ਅਨੁਭਵ ਕਰਨ ਦੁਆਰਾ, ਇਹ ਇਨਸਾਨ ਉਸ ਵਰਗਾ ਹੋ ਜਾਂਦਾ ਹੈ।
Fareedkot Teekaਵਵੇ ਅਖਰ ਦੁਆਰਾ ਕਹਤੇ ਹੈਂ: (ਵਾਹੀ) ਉਸ ਬਿਸਨ ਕੋ ਜਾਨੀਏ, ਕਿਉਂਕਿ ਉਸ ਬਿਸਨੂ ਕੇ ਜਾਨਣੇ ਸੇ ਇਹ ਜੀਵ ਬਿਸਨ ਰੂਪ ਹੋ ਜਾਤਾ ਹੈ॥
Prof. Sahib Singh(ਹੇ ਭਾਈ!) ਉਸ ਪ੍ਰਭੂ ਨਾਲ ਹੀ ਜਾਣ-ਪਛਾਣ ਕਰਨੀ ਚਾਹੀਦੀ ਹੈ। ਉਸ ਪ੍ਰਭੂ ਨਾਲ ਸਾਂਝ ਪਾਇਆਂ ਇਹ ਜੀਵ (ਉਸ ਪ੍ਰਭੂ ਦਾ ਰੂਪ ਹੀ) ਹੋ ਜਾਂਦਾ ਹੈ।

ਪਦ ਅਰਥ ਵਾ ਹੀ = ਉਸ (ਪ੍ਰਭੂ) ਨੂੰ ਹੀ। ਜਾਨੀਐ = ਸਮਝੀਏ, ਜਾਣ-ਪਛਾਣ ਪਾਈਏ, ਸਾਂਝ ਪਾਣੀ ਚਾਹੀਦੀ ਹੈ। ਵਾ = ਉਸ (ਪ੍ਰਭੂ) ਨੂੰ। ਜਾਨੇ = ਜਾਣਿਆਂ, ਸਾਂਝ ਪਾਇਆਂ। ਇਹੁ = ਇਹ ਜੀਵ।

SikhNet (Spanish)Va va Conoce a tu Dios, porque conociéndolo, uno se vuelve Uno con Él.

ਇਹੁ ਅਰੁ ਓਹੁ. ਜਬ ਮਿਲੈ; ਤਬ ਮਿਲਤ. ਨ ਜਾਨੈ ਕੋਇ ॥੩੮॥

eihu ar ohu. jab milai; tab milat. na jaanai koe |38| Ang 342

Sant Singh KhalsaWhen this soul and that Lord are blended, then, having been blended, they cannot be known separately. ||38||
Manmohan SinghWhen this soul and that Lord are blended, then after union none can distinguish them.
Manmohan Singh (Punjabi)ਜਦ ਇਹ ਆਤਮਾ ਤੇ ਉਹ ਸੁਆਮੀ ਅਭੇਦ ਹੋ ਜਾਂਦੇ ਹਨ, ਤਦ ਮਿਲਾਪ ਮਗਰੋਂ ਕੋਈ ਭੀ ਉਨ੍ਹਾਂ ਨੂੰ ਅੱਡਰਾ ਨਹੀਂ ਜਾਣ ਸਕਦਾ।
Fareedkot Teekaਇਹ ਜੀਵ ਔਰ ਓਹੁ ਈਸ੍ਵਰ ਦੋਨੋਂ ਜਬ ਮਿਲੈ ਤਬ ਮਿਲਨੇ ਕੇ ਉਪਰਾਂਤਿ ਭਿੰਨ ਭਿੰਨ ਕਰ ਕੇ ਕੋਈ ਨਹੀਂ ਜਾਨੇਗਾ। ਜੈਸੇ- ਨਦੀ ਨਾਲੇ ਸਮੁੰਦ੍ਰ ਮੇਂ ਪੜੇ ਹੂਏ ਭਿੰਨ ਭਿੰਨ ਨਹੀਂ ਜਾਨੇ ਜਾਤੇ ਹੈਂ॥੩੮॥
Prof. Sahib Singhਜਦੋਂ ਇਹ ਜੀਵ ਤੇ ਉਹ ਪ੍ਰਭੂ ਇਕ-ਰੂਪ ਹੋ ਜਾਂਦੇ ਹਨ, ਤਾਂ ਇਹਨਾਂ ਮਿਲਿਆਂ ਨੂੰ ਕੋਈ ਹੋਰ ਨਹੀਂ ਸਮਝ ਸਕਦਾ (ਭਾਵ, ਫਿਰ ਕੋਈ ਹੋਰ ਇਹਨਾਂ ਮਿਲਿਆਂ ਵਿਚ ਵਿੱਥ ਨਹੀਂ ਲੱਭ ਸਕਦਾ) ॥੩੮॥

ਪਦ ਅਰਥ ਓਹੁ = ਉਹ ਪ੍ਰਭੂ। ਅਰੁ = ਅਤੇ ॥੩੮॥

SikhNet (Spanish)Cuando Dios te encuentra, entonces no hay ninguna diferencia entre tú y Él. (38)

ਸਸਾ; ਸੋ ਨੀਕਾ ਕਰਿ ਸੋਧਹੁ ॥

sasaa; so neekaa kar sodhahu | Ang 342

Sant Singh KhalsaSASSA: Discipline your mind with sublime perfection.
Manmohan SinghS--Discipline the mind perfectly well.
Manmohan Singh (Punjabi)ਸ-ਉਸ ਮਨ ਦੀ ਪੂਰੀ ਤਰ੍ਹਾਂ ਤਾੜਨਾ ਕਰ।
Fareedkot Teekaਸਸੇ ਅਖਰ ਦੁਆਰਾ ਕਹਤੇ ਹੈਂ: ਉਸ ਪਰਮੇਸ੍ਵਰ ਕੋ (ਨੀਕਾ) ਭਲੀ ਪ੍ਰਕਾਰ ਕਰ ਕੇ (ਸੋਧਹੁ) ਵਿਚਾਰੋ॥
Prof. Sahib Singhਚੰਗੀ ਤਰ੍ਹਾਂ ਉਸ ਪਰਮਾਤਮਾ ਦੀ ਸੰਭਾਲ ਕਰੋ।

ਪਦ ਅਰਥ ਸੋ = ਉਸ ਪ੍ਰਭੂ ਨੂੰ। ਨੀਕਾ ਕਰਿ = ਚੰਗੀ ਤਰ੍ਹਾਂ। ਸੋਧਹੁ = ਸੰਭਾਲ ਕਰੋ, ਯਾਦ ਕਰੋ।

SikhNet (Spanish)Sa ssa Disciplina perfectamente tu mente,

ਘਟ ਪਰਚਾ ਕੀ; ਬਾਤ ਨਿਰੋਧਹੁ ॥

ghatt parachaa kee; baat nirodhahu | Ang 342

Sant Singh KhalsaRefrain from that talk which attracts the heart.
Manmohan SinghRetrain thyself from every talk, which allures the mind.
Manmohan Singh (Punjabi)ਆਪਣੇ ਆਪ ਨੂੰ ਹਰ ਇਕ ਗੱਲ ਤੋਂ ਰੋਕ ਜੋ ਮਨ ਨੂੰ ਵਰਗਲਾਉਂਦੀ ਹੈ।
Fareedkot Teekaਰਿਦੇ ਪਰਚਾਵਣੇ ਕੀ ਜੋ ਬਾਹਜ ਮੁਖੀ ਬਾਤਾਂ ਹੈਂ ਤਿਨ ਸੇ ਮਨ ਕੋ ਰੋਕਉ॥
Prof. Sahib Singhਆਪਣੇ ਮਨ ਨੂੰ ਉਹਨਾਂ ਬਚਨਾਂ ਵਿਚ ਲਿਆ ਕੇ ਜੋੜੋ, ਜਿਨ੍ਹਾਂ ਕਰਕੇ ਇਹ ਮਨ ਪਰਮਾਤਮਾ ਵਿਚ ਪਰਚ ਜਾਏ।

ਪਦ ਅਰਥ ਪਰਚਾ = (skt. परिचय) ਮਿੱਤ੍ਰਤਾ, ਸਾਂਝ। ਬਾਤ = ਗੱਲਾਂ। ਨਿਰੋਧਹੁ = ਰੋਕੋ, ਟਿਕਾਓ।

SikhNet (Spanish)y así contrólala para que esté complacida con tu ser interior.

ਘਟ ਪਰਚੈ; ਜਉ ਉਪਜੈ ਭਾਉ ॥

ghatt parachai; jau upajai bhaau | Ang 342

Sant Singh KhalsaThe heart is attracted, when love wells up.
Manmohan SinghWhen love for God springs up, the mind is pleased,
Manmohan Singh (Punjabi)ਜਦ ਹਰੀ ਦਾ ਪ੍ਰੇਮ ਉਤਪੰਨ ਹੋ ਜਾਂਦਾ ਹੈ ਤਾਂ ਮਨ ਪਰਸੰਨ ਹੋ ਜਾਂਦਾ ਹੈ,
Fareedkot Teekaਜਬ ਅਪਨੇ ਰਿਦੇ ਕੇ ਬੀਚ ਆਤਮਾ ਪਰਚੇ ਕਾ ਪ੍ਰੇਮ ਉਪਜੈ॥
Prof. Sahib Singhਪ੍ਰਭੂ ਵਿਚ ਮਨ ਪਰਚਿਆਂ ਜਦੋਂ (ਅੰਦਰ) ਪ੍ਰੇਮ ਪੈਦਾ ਹੁੰਦਾ ਹੈ,

ਪਦ ਅਰਥ ਘਟ = ਹਿਰਦਾ, ਮਨ। ਜਉ = ਜਦੋਂ। ਭਾਉ = ਪਿਆਰ।

SikhNet (Spanish)Sabe que en tal Estado en donde el Amor del Señor brota,

ਪੂਰਿ ਰਹਿਆ ਤਹ; ਤ੍ਰਿਭਵਣ ਰਾਉ ॥੩੯॥

poor rahiaa teh; tribhavan raau |39| Ang 342

Sant Singh KhalsaThe King of the three worlds is perfectly pervading and permeating there. ||39||
Manmohan Singhand therein the king of three worlds remains fully pervading.
Manmohan Singh (Punjabi)ਅਤੇ ਉਥੇ ਤਿੰਨਾਂ ਜਹਾਨਾ ਦਾ ਰਾਜਾ ਪਰੀਪੂਰਨ ਰਹਿੰਦਾ ਹੈ।
Fareedkot Teekaਤਬ ਤ੍ਰਿਭਵਣ ਕਾ ਰਾਜਾ ਜੋ ਵਾਹਿਗੁਰੂ ਹੈ ਤਿਸ ਕੋ (ਤਹ) ਤਹਾਂ ਅੰਤਹਕਰਣ ਮੇਂ ਹੀ ਬਿਆਪਿਆ ਜਾਨ ਲੇਈਤਾ ਹੈ॥੩੯॥
Prof. Sahib Singhਤਾਂ ਉਸ ਅਵਸਥਾ ਵਿਚ ਤਿੰਨਾਂ ਭਵਨਾਂ ਦਾ ਮਾਲਕ-ਪਰਮਾਤਮਾ ਹੀ (ਹਰ ਥਾਂ) ਵਿਆਪਕ ਦਿੱਸਦਾ ਹੈ ॥੩੯॥

ਪਦ ਅਰਥ ਤਹ = ਉਸ ਅਵਸਥਾ ਵਿਚ। ਤ੍ਰਿਭਵਣ ਰਾਉ = ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ॥੩੯॥

SikhNet (Spanish)ahí, el Señor de los tres mundos habita. (39)

ਖਖਾ ਖੋਜਿ ਪਰੈ; ਜਉ ਕੋਈ ॥

khakhaa khoj parai; jau koee | Ang 342

Sant Singh KhalsaKHAKHA: Anyone who seeks Him, and by seeking Him,
Manmohan SinghKh - Any one who searches Him,
Manmohan Singh (Punjabi)ਖ - ਜੋ ਕੋਈ ਉਸ ਨੂੰ ਢੁੰਡੇ,
Fareedkot Teekaਖਖੇ ਅਖਰ ਦੁਆਰਾ ਕਹਤੇ ਹੈਂ: ਜੋ ਕੋਈ ਵਾਹਿਗੁਰੂ ਕੇ (ਖੋਜਿ) ਰਸਤੇ ਮੇਂ ਪੜ ਜਾਵੈ॥
Prof. Sahib Singhਜੇ ਕੋਈ ਮਨੁੱਖ ਪਰਮਾਤਮਾ ਦੀ ਭਾਲ ਵਿਚ ਰੁੱਝ ਜਾਏ,

ਪਦ ਅਰਥ ਖੋਜਿ ਪਰੈ = ਭਾਲ ਵਿਚ ਰੁੱਝ ਜਾਏ। ਜਉ = ਜੇ। ਖੋਜੈ = ਲੱਭ ਲਏ।

SikhNet (Spanish)Kha kha Si uno va a buscar a Dios,

ਜੋ ਖੋਜੈ; ਸੋ. ਬਹੁਰਿ ਨ ਹੋਈ ॥

jo khojai; so. bahur na hoee | Ang 342

Sant Singh Khalsafinds Him, shall not be born again.
Manmohan Singhand he, who by searching finds Him, is not born again.
Manmohan Singh (Punjabi)ਅਤੇ ਜੋ ਕੋਈ ਉਸ ਨੂੰ ਢੂਡ ਲੈਦਾ ਹੈ, ਉਹ ਮੁੜ ਕੇ ਨਹੀਂ ਜੰਮਦਾ।
Fareedkot Teekaਅਰ ਰਸਤਾ ਪਾਇ ਕਰ ਬੀਚਾਰੇ, ਸੋ ਪੁਨਾ ਭਿੰਨ ਆਪ ਕੁਛ ਨਹੀਂ ਹੋਤਾ ਹੈ॥☬ਪ੍ਰਸ਼ਨ: ਰਸਤੇ ਮੇਂ ਕੈਸੇ ਪਰੇ?
Prof. Sahib Singh(ਇਸ ਤਰ੍ਹਾਂ) ਜੋ ਭੀ ਮਨੁੱਖ ਪ੍ਰਭੂ ਨੂੰ ਲੱਭ ਲੈਂਦਾ ਹੈ ਉਹ ਮੁੜ ਜੰਮਦਾ ਮਰਦਾ ਨਹੀਂ।

ਪਦ ਅਰਥ ਸੋ = ਉਹ ਮਨੁੱਖ। ਬਹੁਰਿ = ਮੁੜ। ਨ ਹੋਈ = ਨਹੀਂ ਜੰਮਦਾ (ਮਰਦਾ)।

SikhNet (Spanish)y busca con todo su corazón, no encarnará más.

ਖੋਜ ਬੂਝਿ; ਜਉ ਕਰੈ ਬੀਚਾਰਾ ॥

khoj boojh; jau karai beechaaraa | Ang 342

Sant Singh KhalsaWhen someone seeks Him, and comes to understand and contemplate Him,
Manmohan SinghWhen man searches, knows and meditates upon the Lord,
Manmohan Singh (Punjabi)ਜਦ ਇਨਸਾਨ ਸੁਆਮੀ ਨੂੰ ਢੁਡਦਾ, ਸਮਝਦਾ ਅਤੇ ਉਸ ਦਾ ਸਿਮਰਨ ਕਰਦਾ ਹੈ,
Fareedkot Teekaਜੋ ਗੁਰੋਂ ਸੇ ਰਸਤਾ ਪੂਛ ਕਰ ਵਿਚਾਰ ਕਰੇ॥
Prof. Sahib Singhਜੋ ਕੋਈ ਜੀਵ ਪ੍ਰਭੂ ਦੇ ਗੁਣਾਂ ਨੂੰ ਸਮਝ ਕੇ ਉਹਨਾਂ ਨੂੰ ਮੁੜ ਮੁੜ ਚੇਤੇ ਕਰਦਾ ਹੈ,

ਪਦ ਅਰਥ ਖੋਜ = ਲੱਛਣ, ਨਿਸ਼ਾਨ। ਬੂਝਿ = ਸਮਝ ਕੇ। ਜਉ = ਜੇ (ਕੋਈ)। ਬੀਚਾਰ = ਪ੍ਰਭੂ ਦੇ ਗੁਣਾਂ ਦੀ ਬੀਚਾਰ।

SikhNet (Spanish)Aquél que busca, encuentra, y si medita en ese encuentro,

ਤਉ ਭਵਜਲ ਤਰਤ; ਨ ਲਾਵੈ ਬਾਰਾ ॥੪੦॥

tau bhavajal tarat; na laavai baaraa |40| Ang 342

Sant Singh Khalsathen he crosses over the terrifying world-ocean in an instant. ||40||
Manmohan Singhthen he crosses the frightful world-ocean without delay.
Manmohan Singh (Punjabi)ਤਦ ਉਸ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੁੰਦਿਆਂ ਦੇਰ ਨਹੀਂ ਲੱਗਦੀ ਹੈ।
Fareedkot Teekaਤੌ ਸੰਸਾਰ ਸਮੁੰਦ੍ਰ ਸੇ ਤਰਤਾ ਡੇਰ ਨਹੀਂ ਲਾਵਤਾ॥੪੦॥
Prof. Sahib Singhਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਦਿਆਂ ਚਿਰ ਨਹੀਂ ਲਾਂਦਾ ॥੪੦॥

ਪਦ ਅਰਥ ਭਵਜਲ = ਸੰਸਾਰ-ਸਮੁੰਦਰ। ਬਾਰ = ਦੇਰ ॥੪੦॥

SikhNet (Spanish)en un instante logra nadar a través del mar de las existencias. (40)

ਸਸਾ; ਸੋ ਸਹ ਸੇਜ ਸਵਾਰੈ ॥

sasaa; so seh sej savaarai | Ang 342

Sant Singh KhalsaSASSA: The bed of the soul-bride is adorned by her Husband Lord;
Manmohan SinghS - That maid, whose couch, He (the Spouse) adorns with His presence,
Manmohan Singh (Punjabi)ਸ - ਉਹ ਸਖੀ, ਜਿਸ ਦੇ ਪਲੰਘ ਨੂੰ ਉਹ ਕੰਤ ਆਪਣੀ ਹਾਜ਼ਰੀ ਨਾਲ ਸੁਸ਼ੋਭਤ ਕਰਦਾ ਹੈ,
Fareedkot Teekaਸਸੇ ਅਖਰ ਦੁਆਰਾ ਕਹਤੇ ਹੈਂ: ਸੋ ਭਰਤਾ ਪਰਮੇਸ੍ਵਰ ਕੀ ਪ੍ਰਾਪਤੀ ਕੇ ਵਾਸਤੇ ਅੰਤਹਕਰਣ ਰੂਪੀ ਸੇਜਾ ਸਵਾਰੇ॥
Prof. Sahib Singhਉਹ (ਜੀਵ-ਇਸਤ੍ਰੀ ਆਪਣੀ ਹਿਰਦਾ-ਰੂਪ) ਖਸਮ-ਪ੍ਰਭੂ ਦੀ ਸੇਜ ਸਵਾਰਦੀ ਹੈ,

ਪਦ ਅਰਥ ਸਹ ਸੇਜ = ਖਸਮ ਦੀ ਸੇਜ, (ਜੀਵ-ਇਸਤ੍ਰੀ ਦਾ ਹਿਰਦਾ ਜੋ ਪ੍ਰਭੂ-) ਖਸਮ ਦੀ ਸੇਜ (ਹੈ)। ਸੋ = ਉਹ (ਸਖੀ)।

SikhNet (Spanish)Sa ssa La verdadera novia es aquélla cuya alcoba la decora el Señor con Su Presencia.

ਸੋਈ ਸਹੀ; ਸੰਦੇਹ ਨਿਵਾਰੈ ॥

soee sahee; sandeh nivaarai | Ang 342

Sant Singh Khalsaher skepticism is dispelled.
Manmohan Singhshe stills her scepticism.
Manmohan Singh (Punjabi)ਉਹ ਆਪਣੇ ਸ਼ਕ-ਸ਼ੁਭੇ ਨੂੰ ਦੂਰ ਕਰ ਦਿੰਦੀ ਹੈ।
Fareedkot Teekaਜੋ ਜਗ੍ਯਾਸੂ ਰੂਪ ਸਖੀ ਸੰਸੇ ਨਵਿਰਤ ਕਰਤੀ ਹੈ॥
Prof. Sahib Singhਉਹੀ (ਜੀਵ-) ਸਖੀ (ਆਪਣੇ ਮਨ ਦੇ) ਸੰਸੇ ਦੂਰ ਕਰਦੀ ਹੈ,

ਪਦ ਅਰਥ ਸੋਈ ਸਹੀ = ਉਹੀ ਸਖੀ। ਸੰਦੇਹ = ਸ਼ੱਕ, ਸੰਸਾ, ਭਰਮ। ਨਿਵਾਰੈ = ਦੂਰ ਕਰਦੀ ਹੈ।

SikhNet (Spanish)Ella sólo está bien si disipa su duda, habiendo sacrificado los pequeños placeres,

ਅਲਪ ਸੁਖ ਛਾਡਿ; ਪਰਮ ਸੁਖ ਪਾਵਾ ॥

alap sukh chhaadd; param sukh paavaa | Ang 342

Sant Singh KhalsaRenouncing the shallow pleasures of the world, she obtains the supreme delight.
Manmohan SinghRenouncing the paltry pleasure, she procures the supreme delight.
Manmohan Singh (Punjabi)ਤੁਛ ਆਰਾਮ ਨੂੰ ਤਿਆਗ ਕੇ, ਉਹ ਮਹਾਨ ਅਨੰਦ ਨੂੰ ਪਾ ਲੈਂਦੀ ਹੈ।
Fareedkot Teekaਜਬ (ਅਲਪ) ਤੁਛ ਬਿਖੈ ਸੁਖ ਛੋਡ ਕਰ (ਪਰਮ) ਬਡਾ ਸੁਖ ਆਤਮਾਨੰਦ ਪਾਇ॥
Prof. Sahib Singhਜਿਹੜੀ (ਜੀਵ-ਇਸਤ੍ਰੀ ਦੁਨੀਆ ਵਾਲੇ) ਹੋਛੇ ਸੁਖ ਛੱਡ ਕੇ (ਪ੍ਰਭੂ ਦੇ ਪਿਆਰ ਦਾ) ਸਭ ਤੋਂ ਉੱਚਾ ਸੁਖ ਹਾਸਲ ਕਰਦੀ ਹੈ।

ਪਦ ਅਰਥ ਅਲਪ = ਨਿੱਕਾ, ਹੋਛਾ। ਪਾਵਾ = ਪ੍ਰਾਪਤ ਕਰਦੀ ਹੈ।

SikhNet (Spanish)obtiene el Supremo Éxtasis,

ਤਬ ਇਹ ਤ੍ਰੀਅ; ਓੁਹੁ. ਕੰਤੁ ਕਹਾਵਾ ॥੪੧॥

tab ih treea; ouhu. kant kahaavaa |41| Ang 342

Sant Singh KhalsaThen, she is the soul-bride; He is called her Husband Lord. ||41||
Manmohan SinghThen she is called the bride and He, her Bridegroom.
Manmohan Singh (Punjabi)ਤਦ ਇਹ ਪਤਨੀ ਆਖੀ ਜਾਂਦੀ ਹੈ, ਅਤੇ ਉਹ ਇਸ ਦਾ ਪਤੀ।
Fareedkot Teekaਤਬ ਏਹ ਇਸਤ੍ਰੀ ਕਹਾਈ ਔਰ ਵਹੁ ਪਰਮੇਸ੍ਵਰ ਕੰਤ ਕਹਾਵਤਾ ਹੈ॥੪੧॥
Prof. Sahib Singh(ਇਸ ਅਵਸਥਾ ਦੇ ਬਣਿਆਂ ਹੀ ਅਸਲੀ ਭਾਵ ਵਿਚ) ਤਦੋਂ ਇਹ (ਜੀਵ ਪ੍ਰਭੂ ਦੀ) ਇਸਤ੍ਰੀ, ਤੇ ਉਹ (ਪ੍ਰਭੂ ਜੀਵ-ਇਸਤ੍ਰੀ ਦਾ) ਖਸਮ ਅਖਵਾਉਂਦਾ ਹੈ ॥੪੧॥

ਪਦ ਅਰਥ ਤ੍ਰੀਅ = ਇਸਤ੍ਰੀ। ਕੰਤੁ = ਖਸਮ ॥੪੧॥

SikhNet (Spanish)y entonces es llamada la verdadera Novia, y Él, su Único Señor. (41)

ਹਾਹਾ; ਹੋਤ ਹੋਇ. ਨਹੀ ਜਾਨਾ ॥

haahaa; hot hoe. nahee jaanaa | Ang 342

Sant Singh KhalsaHAHA: He exists, but He is not known to exist.
Manmohan SinghH--God exits, but man knows not Him existence.
Manmohan Singh (Punjabi)ਹ-ਵਾਹਿਗੁਰੂ ਹੈ, ਪਰ ਬੰਦਾ ਉਸ ਦੀ ਹੋਂਦ ਨੂੰ ਨਹੀਂ ਜਾਣਦਾ।
Fareedkot Teekaਹਾਹੇ ਅਖਰ ਦ੍ਵਾਰਾ ਕਹਤੇ ਹੈਂ: ਇਸ ਜੀਵ ਨੇ ਪਰਮੇਸ੍ਵਰ ਸੂਰਪ ਹੋਣਾ ਥਾ, ਹੋਇ ਨ ਜਾਨਿਆ॥
Prof. Sahib Singhਜੀਵ ਨੇ ਮਨੁੱਖਾ-ਜਨਮ ਹਾਸਲ ਕਰ ਕੇ ਉਸ ਪ੍ਰਭੂ ਨੂੰ ਨਹੀਂ ਪਛਾਤਾ, ਜੋ ਸੱਚ-ਮੁੱਚ ਹਸਤੀ ਵਾਲਾ ਹੈ।

ਪਦ ਅਰਥ ਹੋਇ = ਹੋ ਕੇ, ਜਨਮ ਲੈ ਕੇ, ਮਨੁੱਖਾ-ਜਨਮ ਹਾਸਲ ਕਰ ਕੇ। ਹੋਤ = ਹੁੰਦਾ ਹੋਇਆ (ਪ੍ਰਭੂ), ਹੋਂਦ ਵਾਲੇ ਪ੍ਰਭੂ ਨੂੰ, ਪ੍ਰਭੂ ਨੂੰ ਜੋ ਸੱਚ-ਮੁੱਚ ਹਸਤੀ ਵਾਲਾ ਹੈ।

SikhNet (Spanish)Ha ha Dios es, y sin embargo, no estoy consciente de eso.

ਜਬ ਹੀ ਹੋਇ; ਤਬਹਿ ਮਨੁ ਮਾਨਾ ॥

jab hee hoe; tabeh man maanaa | Ang 342

Sant Singh KhalsaWhen He is known to exist, then the mind is pleased and appeased.
Manmohan SinghWhen he realises His existence, then is his mind propitiated.
Manmohan Singh (Punjabi)ਜਦ ਉਹ ਉਸ ਦੀ ਹੋਂਦ ਨੂੰ ਅਨੁਭਵ ਕਰ ਲੈਦਾ ਹੈ, ਤਦੋਂ ਉਸ ਦੀ ਆਤਮਾ ਪਤੀਜ ਜਾਂਦੀ ਹੈ।
Fareedkot Teekaਜਬ ਨਿਸਚੇ ਕਰ ਕੇ ਮਨ (ਮਾਨਾ) ਪਤੀਆਇਆ ਤਬ ਹੀ ਪਰਮੇਸ੍ਵਰ ਰੂਪ ਹੋਤਾ ਹੈ॥☬ਪ੍ਰਸ਼ਨ: ਹੋਣਾ ਕਿਆ ਥਾ, ਇਸ ਕੋ ਪਰਮੇਸ੍ਵਰ ਰੂਪ ਸਾਸਤ੍ਰ ਬੇਦ ਪਹਿਲੇ ਹੀ ਕਹਤੇ ਹੈਂ?☬ਉੱਤ੍ਰ:
Prof. Sahib Singhਜਦੋਂ ਜੀਵ ਨੂੰ ਪ੍ਰਭੂ ਦੀ ਹਸਤੀ ਦਾ ਨਿਸ਼ਚਾ ਹੋ ਜਾਂਦਾ ਹੈ, ਤਦੋਂ ਹੀ ਇਸ ਦਾ ਮਨ (ਪ੍ਰਭੂ ਵਿਚ) ਪਤੀਜ ਜਾਂਦਾ ਹੈ।

ਪਦ ਅਰਥ ਹੋਇ = (ਪ੍ਰਭੂ ਦੀ ਹੋਂਦ ਦਾ ਨਿਸ਼ਚਾ) ਹੋ ਜਾਏ। ਮਾਨਾ = ਮੰਨ ਜਾਂਦਾ ਹੈ, ਪਤੀਜ ਜਾਂਦਾ ਹੈ।

SikhNet (Spanish)Pero cuando me percato que Él es, mi mente obtiene la Paz.

ਹੈ ਤਉ ਸਹੀ; ਲਖੈ ਜਉ ਕੋਈ ॥

hai tau sahee; lakhai jau koee | Ang 342

Sant Singh KhalsaOf course the Lord exists, if one could only understand Him.
Manmohan SinghFor sure, the Lord exists, only if some one could understand Him.
Manmohan Singh (Punjabi)ਪ੍ਰਭੂ ਯਕੀਨਨ ਹੀ ਹੈ, ਜੇਕਰ ਕਿਵੇਂ ਕੋਈ ਬੰਦਾ ਉਸ ਨੂੰ ਸਮਝ ਸਕਦਾ ਹੋਵੇ।
Fareedkot Teekaਹੈ ਤੋ ਨਿਸਚੇ ਕਰ ਕੇ ਏਹੀ ਬਾਤ ਪਰੰਤੂ ਜੇ ਕੋਈ ਜਾਣੇ॥☬ਪ੍ਰਸ਼ਨ: ਜਾਣੇ ਸੇ ਕਿਆ ਹੋਤਾ ਹੈ?☬ਉੱਤ੍ਰ:
Prof. Sahib Singh(ਪਰਮਾਤਮਾ) ਹੈ ਤਾਂ ਜ਼ਰੂਰ (ਪਰ ਇਸ ਵਿਸ਼ਵਾਸ ਦਾ ਲਾਭ ਤਦੋਂ ਹੀ ਹੁੰਦਾ ਹੈ) ਜਦੋਂ ਕੋਈ ਜੀਵ (ਇਸ ਗੱਲ ਨੂੰ) ਸਮਝ ਲਏ।

ਪਦ ਅਰਥ ਸਹੀ = ਸੱਚ-ਮੁੱਚ, ਜ਼ਰੂਰ। ਹੈ ਤਉ ਸਹੀ = ਹੈ ਤਾਂ ਸੱਚ-ਮੁੱਚ। ਜਉ = ਜੇ।

SikhNet (Spanish)Él sin duda es, a mí sólo me hace falta entenderlo.

ਤਬ ਓਹੀ ਉਹੁ; ਏਹੁ ਨ ਹੋਈ ॥੪੨॥

tab ohee uhu; ehu na hoee |42| Ang 342

Sant Singh KhalsaThen, He alone exists, and not this mortal being. ||42||
Manmohan SinghIn that case, He alone, will seem, and not this man.
Manmohan Singh (Punjabi)ਉਸ ਹਾਲਤ ਵਿੱਚ ਕੇਵਲ ਉਹੀ ਮਲੂਮ ਹੋਵੇਗਾ ਅਤੇ ਇਹ ਬੰਦਾ ਨਹੀਂ।
Fareedkot Teekaਜਬ ਆਪ ਕੋ ਬ੍ਰਹਮ ਸਰੂਪ ਲਖਿਆ ਤਬ (ਓਹੀ ਓਹੁ) ਪਰਮੇਸ੍ਵਰ ਹੀ ਪਰਮੇਸ੍ਵਰ ਹੈ, ਇਹ ਭਿੰਨ ਕੁਛ ਨਹੀਂ ਹੋਤਾ॥੪੨॥☬ਪ੍ਰਸ਼ਨ: ਜੇ ਕਰ ਜੀਵ ਬ੍ਰਹਮ ਰੂਪ ਹੈਂ ਤਉ ਦੁਖੀ ਪੁਨਾ ਸੋਕਵਾਨ ਕਿਉਂ ਰਹਤੇ ਹੈਂ?
Prof. Sahib Singhਤਦੋਂ ਇਹ ਜੀਵ ਉਸ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ, ਇਹ (ਵੱਖਰੀ ਹਸਤੀ ਵਾਲਾ) ਨਹੀਂ ਰਹਿ ਜਾਂਦਾ ॥੪੨॥

ਪਦ ਅਰਥ ਓਹੀ ਉਹੁ = ਉਹ ਪ੍ਰਭੂ ਹੀ ਪ੍ਰਭੂ। ਏਹੁ = ਇਹ ਜੀਵ ॥੪੨॥

SikhNet (Spanish)Y cuando Lo veo, entonces mi yo desaparece y somos Uno. (42)

ਲਿੰਉ ਲਿੰਉ ਕਰਤ; ਫਿਰੈ ਸਭੁ ਲੋਗੁ ॥

linau linau karat; firai sabh log | Ang 342

Sant Singh KhalsaEveryone goes around saying, I'll take this, and I'll take that.
Manmohan SinghI will take this, I will take that everyone goes about saying.
Manmohan Singh (Punjabi)ਮੈਂ ਇਹ ਲਵਾਂਗਾ, ਮੈਂ ਉਹ ਲਵਾਂਗਾ" ਹਰ ਜਣਾ ਆਖਦਾ ਫਿਰਦਾ ਹੈ।
Fareedkot Teekaਤ੍ਰਿਸਨਾ ਕਰਕੈ ਸਭ ਲੋਕ ਐਸੇ ਫਿਰਤੇ ਹੈਂ ਕਿ ਮੇਂ ਏਹੁ (ਲਿੰਉ) ਲੈ ਲਵਾਂ ਵਹੁ ਪਦਾਰਥ ਲੈ ਲਵਾਂ॥
Prof. Sahib Singhਸਾਰਾ ਜਗਤ ਇਹੀ ਆਖਦਾ ਫਿਰਦਾ ਹੈ (ਭਾਵ, ਇਸੇ ਲਾਲਸਾ ਵਿਚ ਭਟਕਦਾ ਫਿਰਦਾ ਹੈ) ਕਿ ਮੈਂ (ਮਾਇਆ) ਸਾਂਭ ਲਵਾਂ, ਮੈਂ (ਮਾਇਆ) ਇਕੱਠੀ ਕਰ ਲਵਾਂ।

ਪਦ ਅਰਥ ਲਿੰਉ ਲਿੰਉ = ਮੈਂ (ਲੱਛਮੀ) ਹਾਸਲ ਕਰ ਲਵਾਂ, ਮੈਂ (ਮਾਇਆ) ਲੈ ਲਵਾਂ। ਕਰਤ ਫਿਰੈ = ਕਰਦਾ ਫਿਰਦਾ ਹੈ। ਸਭੁ ਲੋਗੁ = ਸਾਰਾ ਜਗਤ, ਹਰੇਕ ਜੀਵ।

SikhNet (Spanish)Yo quiero esto, yo quiero lo otro, el mundo entero grita.

ਤਾ ਕਾਰਣਿ; ਬਿਆਪੈ ਬਹੁ ਸੋਗੁ ॥

taa kaaran; biaapai bahu sog | Ang 342

Sant Singh KhalsaBecause of that, they suffer in terrible pain.
Manmohan SinghBecause of that, man is infested with great sorrow.
Manmohan Singh (Punjabi)ਉਸ ਦੇ ਸਬੱਬ ਆਦਮੀ ਨੂੰ ਬਹੁਤਾ ਸ਼ੋਕ ਆ ਅਕਾਉਂਦਾ ਹੈ।
Fareedkot Teekaਤਿਸ ਤ੍ਰਿਸਨਾ ਹੇਤੁ ਕਰ ਬੁਹਤ ਸੋਗ ਬਿਆਪਤੇ ਹੈਂ॥☬ਪ੍ਰਸ਼ਨ: ਸ਼ੋਕ ਨਿਵਰਤੀ ਕੈਸੇ ਹੋਵੈ?
Prof. Sahib Singhਇਸ ਮਾਇਆ ਦੀ ਖ਼ਾਤਰ ਹੀ (ਫਿਰ ਜੀਵ ਨੂੰ) ਬੜਾ ਫ਼ਿਕਰ ਆ ਵਾਪਰਦਾ ਹੈ।

ਪਦ ਅਰਥ ਤਾ ਕਾਰਣਿ = ਉਸ ਮਾਇਆ ਦੀ ਖ਼ਾਤਰ। ਬਿਆਪੈ = ਵਾਪਰਦਾ ਹੈ, ਆਪਣਾ ਪ੍ਰਭਾਵ ਆ ਪਾਂਦਾ ਹੈ। ਸੋਗੁ = ਗ਼ਮ, ਫ਼ਿਕਰ।

SikhNet (Spanish)Esta es la causa de las aflicciones del mundo.

ਲਖਿਮੀ ਬਰ ਸਿਉ; ਜਉ ਲਿਉ ਲਾਵੈ ॥

lakhimee bar siau; jau liau laavai | Ang 342

Sant Singh KhalsaWhen someone comes to love the Lord of Lakhshmi,
Manmohan SinghWhen he comes to bear love with the Lord of wealth,
Manmohan Singh (Punjabi)ਜਦ ਉਹ ਲਛਮੀ ਦੇ ਸੁਆਮੀ ਨਾਲ ਪ੍ਰੇਮ ਪਾ ਲੈਦਾ ਹੈ,
Fareedkot Teekaਜੇ ਕਰ ਲਖਮੀ (ਬਰ) ਪਤੀ ਬਿਸਨੂ ਕੇ ਸਾਥ ਚਿਤ ਬ੍ਰਿਤੀ ਕੋ ਲਗਾਵੈ॥
Prof. Sahib Singhਪਰ ਜਦੋਂ ਜੀਵ ਮਾਇਆ ਦੇ ਪਤੀ ਪਰਮਾਤਮਾ ਨਾਲ ਪ੍ਰੀਤ ਜੋੜਦਾ ਹੈ,

ਪਦ ਅਰਥ ਲਖਿਮੀਬਰ = ਲੱਛਮੀ ਦਾ ਵਰ, ਮਾਇਆ ਦਾ ਪਤੀ, ਪਰਮਾਤਮਾ। ਸਿਉ = ਨਾਲ। ਲਿਉ = ਲਿਵ, ਪ੍ਰੇਮ।

SikhNet (Spanish)Pero aquél que ama al Señor de Lakshmi,

ਸੋਗੁ ਮਿਟੈ; ਸਭ ਹੀ ਸੁਖ ਪਾਵੈ ॥੪੩॥

sog mittai; sabh hee sukh paavai |43| Ang 342

Sant Singh Khalsahis sorrow departs, and he obtains total peace. ||43||
Manmohan Singhhis sorrow departs and he attains all peace.
Manmohan Singh (Punjabi)ਉਸ ਦਾ ਗ਼ਮ ਦੂਰ ਹੋ ਜਾਂਦਾ ਹੈ ਅਤੇ ਉਹ ਸਮੂਹ ਆਰਾਮ ਪਾ ਲੈਦਾ ਹੈ।
Fareedkot Teekaਤੋ ਸੋਗਿ ਨਵਿਰਤ ਹੋ ਜਾਵੈ ਔਰ ਸੰਪੂਰਨ ਸੁਖੋਂ ਕੋ ਪ੍ਰਾਪਤਿ ਹੋ ਜਾਵੇ॥੪੩॥☬ਭਜਨ ਕਾ ਕਾਰਣ ਵੈਰਾਗ ਹੈ। ਤਿਸ ਕੇ ਲੀਏ ਜਗਤ ਨਾਸੀ ਜਨਾਵਤੇ ਹੂਏ ਕਹਤੇ ਹੈਂ:
Prof. Sahib Singhਤਦੋਂ (ਇਸ ਦਾ) ਫ਼ਿਕਰ ਮੁੱਕ ਜਾਂਦਾ ਹੈ, ਤੇ ਇਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ ॥੪੩॥
SikhNet (Spanish)todas sus aflicciones son quitadas y obtiene el Éxtasis. (43)

ਖਖਾ; ਖਿਰਤ ਖਪਤ ਗਏ ਕੇਤੇ ॥

khakhaa; khirat khapat ge kete | Ang 342

Sant Singh KhalsaKHAKHA: Many have wasted their lives, and then perished.
Manmohan SinghKh - Many have pined and perished away.
Manmohan Singh (Punjabi)ਖ - ਅਨੇਕਾਂ ਹੀ ਖੁਰ ਕੇ ਨਾਸ ਹੋ ਗਏ ਹਨ।
Fareedkot Teekaਖਖੇ ਅਖਰ ਦੁਆਰਾ ਕਹਤੇ ਹੈਂ: ਕਿਤਨੇ ਹੀ ਪੁਰਸ਼ (ਖਿਰਤ) ਜਗਤ ਕੇ ਬੀਚ ਵਾ (ਖਿਰਤ) ਖੀਨ ਹੋ ਕਰ ਖਪ ਗਏ ਹੈਂ॥
Prof. Sahib Singhਮਰਦਿਆਂ ਖਪਦਿਆਂ ਜੀਵ ਦੇ ਕਈ ਜਨਮ ਲੰਘ ਗਏ ਹਨ;

ਪਦ ਅਰਥ ਖਿਰਤ = {Skt. क्षर = To glide, to waste away perish.} ਨਾਸ ਹੁੰਦੇ ਹੁੰਦੇ। ਕੇਤੇ = ਕਈ, ਬੇਅੰਤ (ਜਨਮ)। ਅਜਹੂੰ = ਅਜੇ ਤਕ।

SikhNet (Spanish)Kha kha Muchos han desperdiciado sus vidas en la banalidad, y en ese desperdicio,

ਖਿਰਤ ਖਪਤ; ਅਜਹੂੰ ਨਹ ਚੇਤੇ ॥

khirat khapat; ajahoon neh chete | Ang 342

Sant Singh KhalsaWasting away, they do not remember the Lord, even now.
Manmohan SinghInspite of such wasting away and destruction man does not, even now, remember the Lord.
Manmohan Singh (Punjabi)ਇਸ ਤਰ੍ਹਾਂ ਖੁਰਨ ਅਤੇ ਤਬਾਹ ਹੋਣ ਦੇ ਬਾਵਜੂਦ ਅਜੇ ਭੀ, ਬੰਦਾ ਸੁਆਮੀ ਨੂੰ ਯਾਦ ਨਹੀਂ ਕਰਦਾ।
Fareedkot Teekaਖਿਰਤੇ ਹੂਏ ਔਰ ਖਪਤਿਆਂ ਕੋ ਦੇਖ ਕਰ ਜੀਵ ਅਬ ਭੀ ਵਾਹਿਗੁਰੂ ਕੋ ਨਹੀਂ ਸਿਮਰਤੇ॥
Prof. Sahib Singhਪਰ, ਗੇੜ ਵਿਚ ਪਿਆ ਅਜੇ ਤਕ ਇਹ (ਪ੍ਰਭੂ ਨੂੰ) ਯਾਦ ਨਹੀਂ ਕਰਦਾ।

ਪਦ ਅਰਥ ਚੇਤੇ = (ਪਰਮਾਤਮਾ ਨੂੰ) ਯਾਦ ਕਰਦਾ।

SikhNet (Spanish)no enfocan su mente en el Señor.

ਅਬ ਜਗੁ ਜਾਨਿ; ਜਉ ਮਨਾ ਰਹੈ ॥

ab jag jaan; jau manaa rahai | Ang 342

Sant Singh KhalsaBut if someone, even now, comes to know the transitory nature of the world and restrain his mind,
Manmohan SinghIf anyone even now, understands the temporary nature of the world,
Manmohan Singh (Punjabi)ਜੇਕਰ ਕੋਈ ਹੁਣ ਭੀ ਦੁਨੀਆਂ ਦੀ ਆਰਜ਼ੀ ਦਸ਼ਾਂ ਨੂੰ ਸਮਝ ਲਵੇ,
Fareedkot Teekaਅਬ ਭੀ ਜਗਤ ਕੋ ਨਾਸ ਰੂਪ ਜਾਨ ਕਰ ਜੋ ਮਨ ਕਰ ਕੇ ਜਗਤ ਕੇ ਸੰਕਲਪੋਂ ਸੇ ਰਹਤ ਹੋਵੇ॥
Prof. Sahib Singhਹੁਣ (ਐਸ ਜਨਮ ਵਿਚ ਹੀ) ਜੇ ਜਗਤ ਦੀ ਅਸਲੀਅਤ ਨੂੰ ਸਮਝ ਕੇ (ਇਸ ਦਾ) ਮਨ (ਪ੍ਰਭੂ ਵਿਚ) ਟਿਕ ਜਾਏ,

ਪਦ ਅਰਥ ਜਗੁ ਜਾਨਿ = ਜਗਤ ਦੀ ਅਸਲੀਅਤ ਨੂੰ ਸਮਝ ਕੇ। ਜਉ = ਜੇ। ਮਨਾ = ਮਨ। ਰਹੈ = ਟਿਕ ਜਾਏ।

SikhNet (Spanish)Si uno ahora viera la realidad del mundo y tranquilizara su mente,

ਜਹ ਕਾ ਬਿਛੁਰਾ; ਤਹ ਥਿਰੁ ਲਹੈ ॥੪੪॥

jeh kaa bichhuraa; teh thir lahai |44| Ang 342

Sant Singh Khalsahe shall find his permanent home, from which he was separated. ||44||
Manmohan Singhand restrains, his mind, he shall find a permanent place there from where he was separated.
Manmohan Singh (Punjabi)ਅਤੇ ਆਪਣੇ ਮਨੂਏ ਨੂੰ ਰੋਕੇ ਤਦ ਉਹ ਉਥੇ ਮੁਸਤਕਿਲ ਥਾਂ ਪਾ ਲਵੇਗਾ, ਜਿਥੋਂ ਕਿ ਉਹ ਵਿਛੜਿਆ ਹੈ।
Fareedkot Teekaਔਰ ਜਹਾਂ ਕਾ ਬਿਛਰਾ ਹੂਆ ਹੈ ਤਿਸ ਪਰਮੇਸ੍ਵਰ ਮੇਂ ਥਿਰੁਤਾ ਪਾਵੈ॥੪੪॥
Prof. Sahib Singhਤਾਂ ਜਿਸ ਪ੍ਰਭੂ ਤੋਂ ਇਹ ਵਿਛੜਿਆ ਹੋਇਆ ਹੈ, ਉਸ ਵਿਚ ਇਸ ਨੂੰ ਟਿਕਾਣਾ ਮਿਲ ਸਕਦਾ ਹੈ ॥੪੪॥

ਪਦ ਅਰਥ ਜਹ ਕਾ = ਜਿਸ (ਪ੍ਰਭੂ) ਤੋਂ। ਤਹ = ਉਸੇ ਪ੍ਰਭੂ ਵਿਚ ॥੪੪॥

SikhNet (Spanish)se uniría a Dios, de Quien ha sido separado, desde tiempo inmemorial. (44)

ਬਾਵਨ ਅਖਰ ਜੋਰੇ ਆਨਿ ॥

baavan akhar jore aan | Ang 343

Sant Singh KhalsaThe fifty-two letters have been joined together.
Manmohan SinghMan has joined the fifty two letters.
Manmohan Singh (Punjabi)ਆਦਮੀ ਨੇ ਬਵੰਜਾ ਅੱਖਰ ਜੋੜ ਲਏ ਹਨ।
Fareedkot Teekaਹੇ ਪੰਡਤ! (ਬਾਵਨ) ਬਵੰਜਾ ਅਖਰ ਸੰਧੀਆਂ ਬਿਭਗਤੀਆਂ ਦ੍ਵਾਰਾ (ਆਨਿ) ਲਿਆਇ ਕਰ (ਜੋਰੇ) ਲਗਾਏ॥
Prof. Sahib Singh(ਜਗਤ ਨੇ) ਬਵੰਜਾ ਅੱਖਰ ਵਰਤ ਕੇ ਪੁਸਤਕਾਂ ਤਾਂ ਲਿਖ ਦਿੱਤੀਆਂ ਹਨ,

ਪਦ ਅਰਥ ਬਾਵਨ = ਬਵੰਜਾ। ਜੋਰੇ ਆਨਿ = ਲਿਆ ਕੇ ਜੋੜ ਦਿੱਤੇ, (ਅੱਖਰ) ਵਰਤ ਕੇ ਪੁਸਤਕਾਂ ਲਿਖ ਦਿੱਤੀਆਂ।

SikhNet (Spanish)Todos juntan las cincuenta y dos letras del alfabeto para hacer palabras,

ਸਕਿਆ ਨ. ਅਖਰੁ ਏਕੁ ਪਛਾਨਿ ॥

sakiaa na. akhar ek pachhaan | Ang 343

Sant Singh KhalsaBut people cannot recognize the One Word of God.
Manmohan SinghBut he cannot recognise the One word of God.
Manmohan Singh (Punjabi)ਪਰ ਉਹ ਵਾਹਿਗੁਰੂ ਦੇ ਇਕ ਸ਼ਬਦ ਨੂੰ ਨਹੀਂ ਸਿਆਣ ਸਕਦਾ।
Fareedkot Teekaਪਰੰਤੂ ਏਕ ਜੋ (ਅਖਰੁ) ਅਬਿਨਾਸੀ ਵਾਹਗੁਰੂ ਤਿਸ ਕੇ ਜਾਨਣੇ ਕੋ ਸਮ੍ਰਥ ਨ ਹੂਆ॥
Prof. Sahib Singhਪਰ (ਇਹ ਜਗਤ ਇਹਨਾਂ ਪੁਸਤਕਾਂ ਦੀ ਰਾਹੀਂ) ਉਸ ਇੱਕ ਪ੍ਰਭੂ ਨੂੰ ਨਹੀਂ ਪਛਾਣ ਸਕਿਆ, ਜੋ ਨਾਸ-ਰਹਿਤ ਹੈ।

ਪਦ ਅਰਥ ਅਖਰੁ ਏਕੁ = ਇੱਕ ਪ੍ਰਭੂ ਨੂੰ ਜੋ ਨਾਸ-ਰਹਿਤ ਹੈ। ਅਖਰੁ = {Skt. अ-क्षर} ਨਾਸ-ਰਹਿਤ।

SikhNet (Spanish)pero nadie puede descifrar la Única Palabra de Dios.

ਸਤ ਕਾ ਸਬਦੁ; ਕਬੀਰਾ ਕਹੈ ॥

sat kaa sabad; kabeeraa kahai | Ang 343

Sant Singh KhalsaKabeer speaks the Shabad, the Word of Truth.
Manmohan SinghKabir utters the word of truth.
Manmohan Singh (Punjabi)ਕਬੀਰ ਸੱਚਾ ਬਚਨ ਉਚਾਰਣ ਕਰਦਾ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਮੈਂ (ਸਤ ਕਾ) ਸਚਾ ਬਚਨ ਹੂੰ॥
Prof. Sahib Singhਹੇ ਕਬੀਰ! ਜੋ ਮਨੁੱਖ (ਇਹਨਾਂ ਅੱਖਰਾਂ ਦੀ ਰਾਹੀਂ) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ,

ਪਦ ਅਰਥ ਸਤ ਕਾ ਸਬਦੁ = ਪ੍ਰਭੂ ਦੀ ਸਿਫ਼ਤਿ-ਸਾਲਾਹ। ਕਬੀਰਾ = ਹੇ ਕਬੀਰ! ਕਹੈ = (ਜੋ ਮਨੁੱਖ) ਆਖਦਾ ਹੈ।

SikhNet (Spanish)Kabir habla nada más que palabras de Verdad,

ਪੰਡਿਤ ਹੋਇ; ਸੁ ਅਨਭੈ ਰਹੈ ॥

panddit hoe; su anabhai rahai | Ang 343

Sant Singh KhalsaOne who is a Pandit, a religious scholar, must remain fearless.
Manmohan SinghHe, who is a Brahman, remains without fear.
Manmohan Singh (Punjabi)ਜੋ ਬ੍ਰਹਿਮਣ ਹੈ, ਉਹ ਨਿਡੱਰ ਹੋ ਵਿਚਰਦਾ ਹੈ।
Fareedkot Teekaਜੋ ਅਨੁਭਵ ਰੂਪ ਪਰਮੇਸ੍ਵਰ ਮੇਂ (ਰਹੇ) ਇਸਥਿਤ ਹੋਵੇ ਹਮਾਰੇ ਮਤ ਮੇਂ ਸੋ ਪੰਡਤ ਹੋਵੇ ਹੈ। ਜੈਸੇ- ਗੀਤਾ ਜੀ ਮੇਂ ਲਿਖਾ ਹੈ ਵਿਦਿਆ ਅਰ ਬਿਨਤੀ ਮੇਂ ਸਪੰਨ ਜੋ ਬ੍ਰਹਮਣ, ਤਿਸ ਮੇਂ ਤਥਾ ਗਉ ਮੇਂ ਪੁਨਾ ਹਾਥੀ ਮੇਂ ਔਰ ਕੁਤੇ ਚੰਡਾਲ ਆਦਿਕੋਂ ਸਰਬਤ੍ਰ ਮੇਂ ਜੋ ਸਮਦਰਸੀ ਹੈ, ਸੋ ਪੰਡਤ ਹੈ॥
Prof. Sahib Singhਉਹੀ ਹੈ ਪੰਡਿਤ, ਤੇ, ਉਹ ਗਿਆਨ-ਅਵਸਥਾ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਸੁ = ਉਹ ਮਨੁੱਖ। ਅਨਭੈ = ਅਨੁਭਵ ਵਿਚ, ਗਿਆਨ-ਅਵਸਥਾ ਵਿਚ। ਰਹੈ = ਟਿਕਿਆ ਰਹਿੰਦਾ ਹੈ।

SikhNet (Spanish)pues aquél que se considera erudito, debería de conservar su intuición despierta.

ਪੰਡਿਤ ਲੋਗਹ ਕਉ; ਬਿਉਹਾਰ ॥

panddit logah kau; biauhaar | Ang 343

Sant Singh KhalsaIt is the business of the scholarly person to join letters.
Manmohan SinghTo join letters is the business of the literate person.
Manmohan Singh (Punjabi)ਅੱਖਰਾਂ ਨੂੰ ਜੋੜਨਾ ਵਿਦਵਾਨ ਪੁਰਸ਼ਾਂ ਦਾ ਕਿੱਤਾ ਹੈ।
Fareedkot Teekaਲੋਕਕ ਪੰਡਤੋਂ ਕਾ ਏਹ ਬਿਉਹਾਰ ਹੀ ਮਾਨਾ ਹੂਆ ਹੈ॥
Prof. Sahib Singhਪਰ ਪੰਡਿਤ ਲੋਕਾਂ ਨੂੰ ਤਾਂ ਇਹ ਵਿਹਾਰ ਲੱਭਾ ਹੋਇਆ ਹੈ (ਕਿ ਅੱਖਰ ਜੋੜ ਕੇ ਹੋਰਨਾਂ ਨੂੰ ਸੁਣਾ ਦੇਂਦੇ ਹਨ),

ਪਦ ਅਰਥ ਕਉ = ਨੂੰ, ਦਾ। ਬਿਉਹਾਰ = ਵਿਹਾਰ, ਰੋਜ਼ੀ ਕਮਾਵਣ ਦਾ ਢੰਗ।

SikhNet (Spanish)Los eruditos comercian sólo con palabras,

ਗਿਆਨਵੰਤ ਕਉ; ਤਤੁ ਬੀਚਾਰ ॥

giaanavant kau; tat beechaar | Ang 343

Sant Singh KhalsaThe spiritual person contemplates the essence of reality.
Manmohan SinghThe divine person reflects upon the reality.
Manmohan Singh (Punjabi)ਬ੍ਰਹਿਮ-ਵਿਚਾਰ ਵਾਲਾ ਬੰਦਾ ਅਸਲੀਅਤ ਨੂੰ ਸੋਚਦਾ ਸਮਝਦਾ ਹੈ।
Fareedkot Teekaਜੋ ਬਾਵਨ ਅਖਰ ਹਮਾਰਾ ਕਥਨ ਹੈ ਔਰ ਗਿਆਨਵਾਨੋਂ ਕੋ ਇਹ ਅਖਰ ਤਤ ਕਾ ਵੀਚਾਰ ਰੂਪ ਹੈ॥
Prof. Sahib Singhਗਿਆਨ-ਵਾਨ ਲੋਕਾਂ ਲਈ (ਇਹ ਅੱਖਰ) ਤੱਤ ਦੇ ਵਿਚਾਰਨ ਦਾ ਵਸੀਲਾ ਹਨ।

ਪਦ ਅਰਥ ਤਤੁ = ਅਸਲੀਅਤ।

SikhNet (Spanish)pero los sabios reflexionan sólo en la Quintaesencia de la Verdad.

ਜਾ ਕੈ ਜੀਅ; ਜੈਸੀ ਬੁਧਿ ਹੋਈ ॥

jaa kai jeea; jaisee budh hoee | Ang 343

Sant Singh KhalsaAccording to the wisdom within the mind,
Manmohan SinghAs is the intellect within one's mind,
Manmohan Singh (Punjabi)ਜਿਹੋ ਜਿਹੀ ਅਕਲ ਉਸ ਦੇ ਮਨ ਵਿੱਚ ਹੈ,
Fareedkot Teekaਜਿਸਕੈ ਰਿਦੈ ਬਿਵਹਾਰਕ ਵਾ ਪ੍ਰਮਾਰਥਕ ਜੈਸੀ ਬੁਧੀ ਹੋਵੇਗੀ॥
Prof. Sahib Singhਜਿਸ ਜੀਵ ਦੇ ਅੰਦਰ ਜਿਹੋ ਜਿਹੀ ਅਕਲ ਹੁੰਦੀ ਹੈ,

ਪਦ ਅਰਥ ਜਾ ਕੇ ਜੀਅ = ਜਿਸ ਮਨੁੱਖ ਦੇ ਜੀ ਵਿਚ, ਜਿਸ ਦੇ ਅੰਦਰ। ਜੈਸੀ ਬੁਧਿ = ਜਿਹੋ ਜਿਹੀ ਅਕਲ।

SikhNet (Spanish)Sólo aquél que tiene una mente así,

ਕਹਿ ਕਬੀਰ; ਜਾਨੈਗਾ ਸੋਈ ॥੪੫॥

keh kabeer; jaanaigaa soee |45| Ang 343

Sant Singh Khalsasays Kabeer, so does one come to understand. ||45||
Manmohan SinghSays Kabir, so does he understand.
Manmohan Singh (Punjabi)ਕਬੀਰ ਜੀ ਆਖਦੇ ਹਨ, ਉਹੋ ਜਿਹਾ ਹੀ ਉਹ ਸਮਝਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਸੋਈ ਇਨ ਅਖਰੋਂ ਮੇਂ ਬਿਵਹਾਰ ਵਾ ਪ੍ਰਮਾਰਥ ਜਾਨ ਲੇਵੇਗਾ॥੪੫॥
Prof. Sahib Singhਕਬੀਰ ਆਖਦਾ ਹੈ- ਉਹ (ਇਹਨਾਂ ਅੱਖਰਾਂ ਦੀ ਰਾਹੀਂ ਭੀ) ਉਹੀ ਕੁਝ ਸਮਝੇਗਾ (ਭਾਵ, ਪੁਸਤਕਾਂ ਲਿਖ ਪੜ੍ਹ ਕੇ ਆਤਮਕ ਜੀਵਨ ਦਾ ਜਾਣਨ ਵਾਲਾ ਹੋ ਜਾਣਾ ਜ਼ਰੂਰੀ ਨਹੀਂ ਹੈ) ॥੪੫॥

ਪਦ ਅਰਥ ਸੋਈ = ਉਹੀ ਕੁਝ। ਕਹਿ = ਕਹੈ, ਆਖਦਾ ਹੈ ॥੪੫॥

SikhNet (Spanish)va a conocer lo Real, la Esencia de las cosas. (45)
Answers quote the Granth verbatim with Ang citations. AI commentary is not Gurbani and not a religious ruling.