ਝਝਾ. ਉਰਝਿ; ਸੁਰਝਿ ਨਹੀ ਜਾਨਾ ॥
jhajhaa. urajh; surajh nahee jaanaa |
Sant Singh KhalsaJHAJHA: You are entangled in the world, and you do not know how to get untangled.
Manmohan SinghJh--Thou art entangled with the world and knowest not how to disentangle thyself.
Manmohan Singh (Punjabi)ਝ-ਤੂੰ ਸੰਸਾਰ ਅੰਦਰ ਫਸ ਗਿਆ ਹੈਂ ਅਤੇ ਆਪਣੇ ਆਪ ਨੂੰ ਬੰਦ-ਖਲਾਸ ਕਰਾਉਣਾ ਨਹੀਂ ਜਾਣਦਾ।
Fareedkot Teekaਝਝੇ ਅਖਰ ਦੁਆਰਾ ਕਹਤੇ ਹੈਂ: ਪੰਡਤ ਲੋਕ ਫਸਨੇ ਕਾ ਰਸਤਾ ਤੋ ਬਤਾਵਤੇ ਹੈਂ ਤਿਨੋਂ ਨੇ (ਸੁਰਝਿ) ਛੂਟਨੇ ਕਾ ਮਾਰਗ ਨਹੀਂ ਜਾਨਾ॥
Prof. Sahib Singhਜਿਸ ਮਨੁੱਖ ਨੇ (ਚਰਚਾ ਆਦਿਕ ਵਿਚ ਪੈ ਕੇ ਨਿਕੰਮੀਆਂ) ਉਲਝਣਾਂ ਵਿਚ ਫਸਣਾ ਹੀ ਸਿੱਖਿਆ,ਪਦ ਅਰਥ ਜਾਨਾ = ਜਾਣਿਆ, ਸਮਝਿਆ, ਸਿੱਖਿਆ। ਉਰਝਿ ਜਾਨਾ = ਉਲਝਣਾ ਹੀ ਜਾਣਿਆ, (ਜਿਸ ਨੇ) ਫਸਣਾ ਹੀ ਸਿੱਖਿਆ। ਸੁਰਝਿ ਨਹੀ ਜਾਨਾ = ਸੁਲਝਣਾ ਨਹੀਂ ਸਿੱਖਿਆ, ਫਾਹੀ ਵਿਚੋਂ ਨਿਕਲਣਾ ਨਹੀਂ ਸਿੱਖਿਆ।
SikhNet (Spanish)Jha Jha Estoy enredado en el mundo, y no se como desenredarme.
ਰਹਿਓ ਝਝਕਿ; ਨਾਹੀ ਪਰਵਾਨਾ ॥
rahio jhajhak; naahee paravaanaa |
Sant Singh KhalsaYou hold back in fear, and are not approved by the Lord.
Manmohan SinghThou shrinkest back and art not acceptable to God.
Manmohan Singh (Punjabi)ਤੂੰ ਝਿਜਕ ਰਿਹਾ ਹੈਂ ਅਤੇ ਵਾਹਿਗੁਰੂ ਦਾ ਮਕਬੂਲ ਨਹੀਂ ਹੋਇਆ।
Fareedkot Teekaਜੋ ਸ੍ਵਰਗਾਦਿਕੋਂ ਕੀ ਕਾਮਨਾ ਮੇਂ (ਝਝਕਿ) ਅਟਕ ਰਹਿਓ ਹੈ, ਵਾ ਪਰਮੇਸ੍ਵਰ ਕੀ ਤਰਫ ਸੇ ਝਝਕ ਰਹਾ ਹੈ, ਸੋ ਪਰਵਾਨ ਨਹੀਂ ਹੈ॥
Prof. Sahib Singhਉਲਝਣਾਂ ਵਿਚੋਂ ਨਿਕਲਣ ਦੀ ਜਾਚ ਨਾਹ ਸਿੱਖੀ, ਉਹ (ਸਾਰੀ ਉਮਰ) ਸਹੰਸਿਆਂ ਵਿਚ ਹੀ ਪਿਆ ਰਿਹਾ, (ਉਸ ਦਾ ਜੀਵਨ) ਕਬੂਲ ਨਾਹ ਹੋ ਸਕਿਆ।ਪਦ ਅਰਥ ਰਹਿਓ ਝਝਕਿ = (ਉਹ) ਝਕਦਾ ਹੀ ਰਿਹਾ, ਸਹੰਸਿਆਂ ਵਿਚ ਹੀ ਪਿਆ ਰਿਹਾ, ਤੌਖ਼ਲਿਆਂ ਵਿਚ ਹੀ ਫਸਿਆ ਰਿਹਾ। ਪਰਵਾਨਾ = ਕਬੂਲ।
SikhNet (Spanish)Guiado por mis miedos, no estoy siendo aprobado por el Señor.
ਕਤ ਝਖਿ ਝਖਿ; ਅਉਰਨ ਸਮਝਾਵਾ ॥
kat jhakh jhakh; aauran samajhaavaa |
Sant Singh KhalsaWhy do you talk such nonsense, trying to convince others?
Manmohan SinghWhy talk nonsense to convince other?
Manmohan Singh (Punjabi)ਹੋਰਨਾ ਦੀ ਤਸੱਲੀ ਕਰਾਉਣ ਲਈ ਤੂੰ ਕਿਉਂ ਬਕਵਾਸ ਕਰਦਾ ਹੈਂ?
Fareedkot Teekaਜੋ ਆਪ ਨਹੀਂ ਸਮਝਾ ਤੌ ਕਿਉਂ (ਝਖਿ ਝਖਿ) ਖਪ ਖਪ ਕਰ ਔਰੋਂ ਕੋ ਸਮਝਾਵਤਾ ਹੈ॥
Prof. Sahib Singhਬਹਿਸਾਂ ਕਰ ਕਰ ਕੇ ਹੋਰਨਾਂ ਨੂੰ ਮੱਤਾਂ ਦੇਣ ਦਾ ਕੀਹ ਲਾਭ?ਪਦ ਅਰਥ ਕਤ = ਕਿਥੇ? ਕਿਸ ਅਰਥ? ਝਖਿ ਝਖਿ = ਝਖ ਝਖ ਕੇ, ਭਟਕ ਭਟਕ ਕੇ, ਖਪ ਖਪ ਕੇ। ਸਮਝਾਵਾ = ਮੱਤਾਂ ਦੇਂਦਾ ਰਿਹਾ।
SikhNet (Spanish)¿Por qué debo de instruir a otros en el método discursivo?
ਝਗਰੁ ਕੀਏ; ਝਗਰਉ ਹੀ ਪਾਵਾ ॥੧੫॥
jhagar kee; jhagrau hee paavaa |15|
Sant Singh KhalsaStirring up arguments, you shall only obtain more arguments. ||15||
Manmohan SinghBy stirring up controversy, controversy thou shalt have.
Manmohan Singh (Punjabi)ਬਖੇੜਾ ਖੜਾ ਕਰਨ ਦੁਆਰਾ ਬਖੇੜਾ ਹੀ ਤੇਰੇ ਪੱਲੇ ਪਵੇਗਾ।
Fareedkot Teekaਕਿਉਂਕਿ ਜਿਸ ਨੇ ਝਗੜਾ ਕੀਆ ਹੈ, ਉਸ ਨੇ ਝਗੜੇ ਕਾ ਹੀ ਫਲ ਪਾਇਆ ਹੈ, ਭਾਵ ਇਹ ਕਿ ਪਰਮੇਸ੍ਵਰ ਸੇ ਬੇਮੁਖ ਹੋ ਕਰ ਜੋ ਕੁਛ ਕਰਮ ਕਰਤੇ ਹੈਂ, ਸੋ ਸਭ ਝਗੜਾ ਹੀ ਹੈ। ਤਿਨ ਕਾ ਫਲ੍ਹ ਚੌਰਾਸੀ ਹੈ॥੧੫॥☬ਪ੍ਰਸ਼ਨ: ਚੌਰਾਸੀ ਸੇ ਛੂਟਨੇ ਕੇ ਲੀਏ ਚਾਰੋਂ ਧਾਮ ਪਰਸੇ ਪਰੰਤੂ ਪਰਮੇਸ੍ਵਰ ਕੀ ਪ੍ਰਾਪਤੀ ਨਾ ਹੂਈ?☬ਉੱਤਰ:
Prof. Sahib Singhਚਰਚਾ ਕਰਦਿਆਂ ਆਪ ਨੂੰ ਤਾਂ ਨਿਰੀ ਚਰਚਾ ਕਰਨ ਦੀ ਹੀ ਵਾਦੀ ਪੈ ਗਈ ॥੧੫॥ਪਦ ਅਰਥ ਝਗਰੁ = ਬਹਿਸ, ਚਰਚਾ। ਪਾਵਾ = ਪਾਇਆ, ਲੱਭਾ। ਝਗਰਉ ਹੀ ਪਾਵਾ = ਬਹਿਸ ਹੀ ਮਿਲੀ, ਬਹਿਸਾਂ ਕਰਨ ਦੀ ਆਦਤ ਹੀ ਬਣੀ ਰਹੀ, ਚਰਚਾ ਕਰਨ ਦੀ ਵਾਦੀ ਹੀ ਪੈ ਗਈ ॥੧੫॥
SikhNet (Spanish)El discurso no te lleva más que a la pelea y a la confrontación. (15)
ਞੰਞਾ ਨਿਕਟਿ. ਜੁ ਘਟ ਰਹਿਓ; ਦੂਰਿ; ਕਹਾ ਤਜਿ ਜਾਇ ॥
yanyaa nikatt. ju ghatt rahio; door; kahaa taj jaae |
Sant Singh KhalsaNYANYA: He dwells near you, deep within your heart; why do you leave Him and go far away?
Manmohan SinghNj--The Lord abides near thee in thy heart. Why leave Him and go far to seek Him?
Manmohan Singh (Punjabi)ਉਹ ਪ੍ਰਭੂ ਤੇਰੇ ਨੇੜੇ ਤੇਰੇ ਦਿਲ ਵਿੱਚ ਵਸਦਾ ਹੈ, ਉਸ ਨੂੰ ਛੱਡ ਤੂੰ ਉਸ ਨੂੰ ਲੱਭਣ ਲਈ ਦੁਰੇਡੇ ਕਿਉਂ ਜਾਂਦਾ ਹੈਂ?
Fareedkot Teekaਞੰਞੇ ਅਖਰ ਦੁਆਰਾ ਕਹਤੇ ਹੈਂ: ਜੋ ਵਾਹਿਗੁਰੂ ਨਿਕਟ ਹੀ ਘਟ ਮੇਂ ਬਿਰਾਜ ਰਹਿਆ ਹੈ, ਤਿਸ ਕੋ ਛੋਡ ਕਰ ਪ੍ਰਾਪਤੀ ਵਾਸਤੇ ਦੂਰ ਕਹਾਂ ਜਾਤਾ ਹੈ॥
Prof. Sahib Singh(ਹੇ ਭਾਈ!) ਜੋ ਪ੍ਰਭੂ ਨੇੜੇ ਵੱਸ ਰਿਹਾ ਹੈ, ਜੋ ਹਿਰਦੇ ਵਿਚ ਵੱਸ ਰਿਹਾ ਹੈ, ਉਸ ਨੂੰ ਛੱਡ ਕੇ ਤੂੰ ਦੂਰ ਕਿੱਥੇ ਜਾਂਦਾ ਹੈਂ?ਪਦ ਅਰਥ ਨਿਕਟਿ = ਨੇੜੇ। ਜੁ = ਜੋ (ਪ੍ਰਭੂ)। ਘਟ = ਹਿਰਦਾ। ਰਹਿਓ = ਰਹਿੰਦਾ ਹੈ। ਤਜਿ = ਛੱਡ ਕੇ। ਕਹਾ ਜਾਇ = ਕਿੱਥੇ ਜਾਂਦਾ ਹੈ?
SikhNet (Spanish)Jan jan ¿Por qué olvidar a Quien habita tan cerca de nuestro propio corazón e ir al más allá en Su búsqueda?
ਜਾ ਕਾਰਣਿ ਜਗੁ ਢੂਢਿਅਉ; ਨੇਰਉ ਪਾਇਅਉ ਤਾਹਿ ॥੧੬॥
jaa kaaran jag dtoodtiaau; nerau paaeaau taeh |16|
Sant Singh KhalsaI searched the whole world for Him, but I found Him near myself. ||16||
Manmohan SinghHim, for whom I have searched the whole world, I have found near me.
Manmohan Singh (Punjabi)ਜਿਸ ਦੇ ਲਈ ਮੈਂ ਸਾਰਾ ਜਹਾਨ ਛਾਣ ਮਾਰਿਆ ਹੈ, ਉਸ ਨੂੰ ਮੈਂ ਨੇੜਿਓ ਹੀ ਲੱਭ ਲਿਆ ਹੈ।
Fareedkot Teekaਜਿਸ ਕੋ ਪ੍ਰਾਪਤ ਹੋਣੇ ਕੇ ਵਾਸਤੇ ਜਗਤ ਢੂੰਢਿਆ ਥਾ ਅਰਥਾਤ ਧਾਮ ਆਦਿ ਪਰਸੇ ਥੇ ਤਿਸ ਕੋ ਗੁਰੋਂ ਕੀ ਕ੍ਰਿਪਾ ਸੇ ਜਬ ਪਾਇਆ ਤਬ ਨਿਕਟ ਹੀ ਪਾਇਆ, ਭਾਵ ਸੇ ਆਤਮ ਪ੍ਰਾਪਤੀ ਅੰਤਰ ਮੁਖ ਹੋਣ ਕਰ ਹੋਤੀ ਹੈ॥੧੬॥☬ਪ੍ਰਸ਼ਨ: ਜੇ ਕਰ ਪਰਮੇਸ੍ਵਰ ਘਟ ਮੇਂ ਹੈ ਤੌ ਤਿਸ ਕੀ ਪ੍ਰਾਪਤੀ ਕਠਨ ਕਿਉਂ ਕਹੀ ਹੈ?☬ਉੱਤਰ:
Prof. Sahib Singh(ਜਿਸ ਪ੍ਰਭ ਨੂੰ ਮਿਲਣ ਦੀ ਖ਼ਾਤਰ (ਅਸਾਂ ਸਾਰਾ) ਜਗਤ ਢੂੰਡਿਆ ਸੀ, ਉਸ ਨੂੰ ਨੇੜੇ ਹੀ (ਆਪਣੇ ਅੰਦਰ ਹੀ) ਲੱਭ ਲਿਆ ਹੈ ॥੧੬॥ਪਦ ਅਰਥ ਜਾ ਕਾਰਣਿ = ਜਿਸ (ਨੂੰ ਮਿਲਣ) ਦੀ ਖ਼ਾਤਰ। ਨੇਰਉ = ਨੇੜੇ ਹੀ। ਪਾਇਅਉ = ਲੱਭ ਲਿਆ ਹੈ ॥੧੬॥
SikhNet (Spanish)Él, a Quien he buscado a través de todo el mundo, se encuentra tan cerca en mi interior. (16)
ਟਟਾ; ਬਿਕਟ ਘਾਟ. ਘਟ ਮਾਹੀ ॥
ttattaa; bikatt ghaatt. ghatt maahee |
Sant Singh KhalsaTATTA: It is such a difficult path, to find Him within your own heart.
Manmohan SinghT-The difficult way to God is within man's mind.
Manmohan Singh (Punjabi)ਟ-ਵਾਹਿਗੁਰੂ ਦਾ ਔਖਾ ਮਾਰਗ ਇਨਸਾਨ ਦੇ ਮਨ ਵਿੱਚ ਹੀ ਹੈ।
Fareedkot Teekaਟਕਾਰ ਅਖਰ ਦੁਆਰਾ ਕਹਤੇ ਹੈਂ: ਤੋ ਘਟ ਮੇਂ ਹੀ ਪਰੰਤੂ ਅਸਥਾਨ (ਬਿਕਟ) ਕਠਨ ਹੈ, ਭਾਵ ਸੇ ਵਾਸ਼ਨਾ ਕਾ ਤਿਆਗ ਰੂਪ ਕਠਨਤਾ ਹੈ; ਵਾ ਪੰਚ ਕੋਸ ਰੂਪ ਕਠਨਤਾ ਹੈ॥
Prof. Sahib Singh(ਪ੍ਰਭੂ ਦੇ ਮਹਿਲ ਵਿਚ ਅਪੜਾਣ ਵਾਲਾ) ਔਖਾ ਪੱਤਣ ਹੈ (ਪਰ ਉਹ ਪੱਤਣ) ਹਿਰਦੇ ਵਿਚ ਹੀ ਹੈ।ਪਦ ਅਰਥ ਟਟਾ = ਅੱਖਰ ਟੈਂਕਾ। ਬਿਕਟ = {ਸੰ: ਵਿਕਟ} ਬਿਖੜਾ, ਔਖਾ। ਘਾਟ = ਪੱਤਣ। ਘਟ ਮਾਹੀ = ਹਿਰਦੇ ਵਿਚ ਹੀ।
SikhNet (Spanish)Ta tta El sendero que parece tan traicionero está dentro del corazón.
ਖੋਲਿ ਕਪਾਟ; ਮਹਲਿ ਕਿ ਨ ਜਾਹੀ ॥
khol kapaatt; mehal ki na jaahee |
Sant Singh KhalsaOpen the doors within, and enter the Mansion of His Presence.
Manmohan SinghOpening the shutters, why dost thou not repair to His presence?
Manmohan Singh (Punjabi)ਕਿਵਾੜ ਖੋਲ੍ਹ ਕੇ ਤੂੰ ਕਿਉਂ ਉਸ ਦੀ ਹਜ਼ੂਰੀ ਵਿੱਚ ਨਹੀਂ ਪੁੱਜਦਾ?
Fareedkot Teekaਪੰਚ ਕੋਸ ਰੂਪ (ਕਪਾਟ) ਤਖਤੇ ਖੋਲ ਕਰ ਬ੍ਰਹਮ ਸਰੂਪ (ਮਹਿਲ) ਮੰਦਰ ਮੇਂ ਕਿਉਂ ਨਹੀਂ ਜਾਤੇ॥
Prof. Sahib Singh(ਹੇ ਭਾਈ! ਮਾਇਆ ਦੇ ਮੋਹ ਵਾਲੇ) ਕਵਾੜ ਖੋਲ੍ਹ ਕੇ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਕਿਉਂ ਨਹੀਂ ਅੱਪੜਦਾ?ਪਦ ਅਰਥ ਕਪਾਟ = ਕਵਾੜ, ਮਾਇਆ ਦੇ ਮੋਹ ਦੇ ਪਰਦੇ। ਖੋਲਿ = ਖੋਲ੍ਹ ਕੇ। ਮਹਲਿ = ਮਹਿਲ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਕਿ ਨ = ਕਿਉਂ ਨਹੀਂ?
SikhNet (Spanish)¿Por qué no abrir la puerta y entrar en el Ser?
ਦੇਖਿ ਅਟਲ; ਟਲਿ. ਕਤਹਿ ਨ ਜਾਵਾ ॥
dekh attal; ttal. kateh na jaavaa |
Sant Singh KhalsaBeholding the Immovable Lord, you shall not slip and go anywhere else.
Manmohan SinghBeholding the Immovable One, thou shalt not slip and go elsewhere.
Manmohan Singh (Punjabi)ਅਹਿੱਲ ਪੁਰਖ ਨੂੰ ਤੱਕ ਕੇ ਤੂੰ ਤਿਲਕ ਕੇ ਹੋਰ ਕਿਧਰੇ ਨਹੀਂ ਜਾਵੇਗਾ।
Fareedkot Teekaਜਿਨੋਂ ਨੇ ਅਬਨਾਸ਼ੀ ਕੋ ਦੇਖਿਆ ਹੈ, ਤਿਨ ਕਾ ਮਨ ਫੇਰ ਹਟ ਕਰ ਕਹੀਂ ਨਹੀਂ ਜਾਤਾ ਹੈ॥
Prof. Sahib Singh(ਜਿਸ ਮਨੁੱਖ ਨੇ ਹਿਰਦੇ ਵਿਚ ਹੀ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਦੀਦਾਰ ਕਰ ਲਿਆ ਹੈ, ਉਹ ਡੋਲ ਕੇ ਕਿਸੇ ਹੋਰ ਪਾਸੇ ਨਹੀਂ ਜਾਂਦਾ,ਪਦ ਅਰਥ ਦੇਖਿ = ਵੇਖ ਕੇ। ਟਲਿ = ਟਲ ਕੇ, ਡੋਲ ਕੇ, ਭਟਕਣਾ ਵਿਚ ਪੈ ਕੇ। ਕਤਹਿ = ਕਿਸੇ ਹੋਰ ਥਾਂ।
SikhNet (Spanish)Cuando veo al Ser Eterno e Inamovible, entonces no soy mal guiado.
ਰਹੈ ਲਪਟਿ; ਘਟ ਪਰਚਉ ਪਾਵਾ ॥੧੭॥
rahai lapatt; ghatt parchau paavaa |17|
Sant Singh KhalsaYou shall remain firmly attached to the Lord, and your heart will be happy. ||17||
Manmohan SinghThou shalt remain clung to God and thy heart shall be glad.
Manmohan Singh (Punjabi)ਤੂੰ ਵਾਹਿਗੁਰੂ ਨਾਲ ਚਿਮੜਿਆ ਰਹੇਗਾ ਅਤੇ ਤੇਰਾ ਦਿਲ ਪ੍ਰਸੰਨ ਹੋਵੇਗਾ।
Fareedkot Teekaਔਰ ਆਤਮਾਨੰਦ ਮੇਂ ਲਪਟ ਹੋ ਰਹੇ ਹੈਂ ਸਰੀਰ ਕੇ ਬੀਚ ਹੀ ਆਤਮਾ ਮੇਂ ਬਿਰਤੀ ਕਾ ਪਰਚਾ ਪਾਇਆ ਹੈ॥੧੭॥☬ਪ੍ਰਸ਼ਨ: ਮਨ ਤੋ ਚੰਚਲ ਹੈ, ਸੋ ਆਤਮ ਪਰਾਇਣ ਕੈਸੇ ਹੂਆ?☬ਉੱਤਰ:
Prof. Sahib Singhਉਹ (ਪ੍ਰਭੂ-ਚਰਨਾਂ ਨਾਲ) ਸਾਂਝ ਪਾ ਲੈਂਦਾ ਹੈ ॥੧੭॥ਪਦ ਅਰਥ ਲਪਟਿ ਰਹੈ = ਚੰਬੜਿਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ। ਪਰਚਉ = {ਸੰ: ਪਰਿਚਯ} ਸਾਂਝ, ਪਿਆਰ ॥੧੭॥
SikhNet (Spanish)Entonces me aferro a Él, y Lo encuentro en mi propio hogar.(17)
ਠਠਾ. ਇਹੈ ਦੂਰਿ; ਠਗ ਨੀਰਾ ॥
tthatthaa. ihai door; tthag neeraa |
Sant Singh KhalsaT'HAT'HA: Keep yourself far away from this mirage.
Manmohan SinghTh--Keep thyself at distance from this mammon's mirage.
Manmohan Singh (Punjabi)ਠ- ਇਸ ਮਾਇਆ ਦੇ ਮਿਰਗ-ਤ੍ਰਿਸ਼ਨਾ ਦੇ ਜਲ ਤੋਂ ਆਪਣੇ ਆਪ ਨੂੰ ਦੂਰੇਡੇ ਰੱਖ।
Fareedkot Teekaਠਠੇ ਅਖਰ ਦੁਆਰਾ ਕਹਤੇ ਹੈਂ: ਜਿਸ ਨੇ ਇਹ ਠਗਨੇ ਵਾਲਾ (ਨੀਰਾ) ਜਲ ਅਰਥਾਤ ਨਾਮ ਰੂਪ ਮ੍ਰਿਗ ਤ੍ਰਿਸ਼ਨਾ ਕਾ ਪਾਨੀ ਦੂਰ ਕੀਆ ਹੈ॥
Prof. Sahib Singhਇਹ ਮਾਇਆ ਇਉਂ ਹੈ ਜਿਵੇਂ ਦੂਰੋਂ ਵੇਖਿਆਂ ਉਹ ਰੇਤਾ ਜੋ ਪਾਣੀ ਜਾਪਦਾ ਹੈ।ਪਦ ਅਰਥ ਇਹੈ = ਇਹ ਮਾਇਆ। ਦੂਰਿ = ਦੂਰੋਂ (ਵੇਖਿਆਂ)। ਠਗਨੀਰਾ = {ਨੀਰ = ਜਲ} ਠੱਗਣ ਵਾਲਾ ਪਾਣੀ, ਭੁਲੇਖੇ ਵਿਚ ਪਾਣ ਵਾਲਾ ਪਾਣੀ, ਉਹ ਰੇਤਾ ਜੋ ਦੂਰੋਂ ਭੁਲੇਖੇ ਨਾਲ ਪਾਣੀ ਜਾਪਦਾ ਹੈ, ਮ੍ਰਿਗ-ਤ੍ਰਿਸ਼ਨਾ।
SikhNet (Spanish)Tha tha He removido el espejo falso de mi mente
ਨੀਠਿ ਨੀਠਿ; ਮਨੁ ਕੀਆ ਧੀਰਾ ॥
neetth neetth; man keea dheeraa |
Sant Singh KhalsaWith great difficulty, I have calmed my mind.
Manmohan SinghWith great difficulty, I have rendered my mind patient.
Manmohan Singh (Punjabi)ਬੜੀ ਮੁਸ਼ਕਲ ਨਾਲ ਮੈਂ ਆਪਣੇ ਮਨੂਏ ਨੂੰ ਧੀਰਜਵਾਨ ਕੀਤਾ ਹੈ।
Fareedkot Teekaਤਿਸ ਨੇ (ਨੀਠਿ ਨੀਠਿ) ਸਨੇ ਸਨੇ ਮਨ ਕੋ ਧੀਰਜਵਾਨ ਕੀਆ ਹੈ, ਭਾਵ ਸੇ ਅਤੀ ਕਠਨਤਾ ਸੇ ਠਹਰਾਇਆ ਹੈ॥
Prof. Sahib Singhਸੋ ਮੈਂ ਗਹੁ ਨਾਲ (ਇਸ ਮਾਇਆ ਦੀ ਅਸਲੀਅਤ) ਤੱਕ ਕੇ ਮਨ ਨੂੰ ਧੀਰਜਵਾਨ ਬਣਾ ਲਿਆ ਹੈ (ਭਾਵ, ਮਨ ਨੂੰ ਇਸ ਦੇ ਪਿਛੇ ਦੌੜਨੋਂ ਬਚਾ ਲਿਆ ਹੈ)।ਪਦ ਅਰਥ ਨੀਠਿ = {ਸੰ: ਨਿਰੀਖ੍ਹ੍ਹ} ਨੀਝ ਲਾ ਕੇ, ਗਹੁ ਨਾਲ ਤੱਕ ਕੇ। ਨੀਠਿ ਨੀਠਿ = ਚੰਗੀ ਤਰ੍ਹਾਂ ਨੀਝ ਲਾ ਲਾ ਕੇ। ਕੀਆ = ਬਣਾ ਲਿਆ ਹੈ। ਧੀਰਾ = ਧੀਰਜ ਵਾਲਾ, ਟਿਕੇ ਰਹਿਣ ਵਾਲਾ।
SikhNet (Spanish)y con gran esfuerzo he calmado mis ondas mentales.
ਜਿਨਿ ਠਗਿ ਠਗਿਆ; ਸਗਲ ਜਗੁ ਖਾਵਾ ॥
jin tthag tthagiaa; sagal jag khaavaa |
Sant Singh KhalsaThat cheater, who cheated and devoured the whole world
Manmohan SinghThe cheat, which had cheated and devoured the whole world,
Manmohan Singh (Punjabi)ਜਿਸ ਛਲੀਏ ਨੇ ਸਾਰੇ ਜਹਾਨ ਨੂੰ ਛਲ ਕੇ ਹੜੱਪ ਕਰ ਲਿਆ ਹੈ,
Fareedkot Teekaਔਰ ਜਿਸ ਅਗਿਆਨ ਜਨ ਮ੍ਰਿਗ ਤ੍ਰਿਸ਼ਨਾ ਜਲ ਰੂਪ ਠਗ ਨੇ (ਆ) ਚਾਰੋਂ ਓਰ ਸੇ ਸੰਪੂਰਨ ਜਗਤ ਠਗ ਕਰ ਖਾਇਆ ਹੈ॥
Prof. Sahib Singhਜਿਸ (ਮਾਇਕ ਮੋਹ ਰੂਪ) ਠੱਗ ਕੇ ਸਾਰੇ ਜਗਤ ਨੂੰ ਭੁਲੇਖੇ ਵਿਚ ਪਾ ਦਿੱਤਾ ਹੈ, ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕਰ ਲਿਆ ਹੈ,ਪਦ ਅਰਥ ਜਿਨਿ ਠਗਿ = ਜਿਸ ਠੱਗ ਨੇ। ਖਾਵਾ = ਖਾ ਲਿਆ, ਫਸਾ ਲਿਆ। ਠਗਿਆ = ਠੱਗਿਆਂ, ਕਾਬੂ ਕੀਤਿਆਂ।
SikhNet (Spanish)A Maya, que ha seducido a todo el mundo,
ਸੋ ਠਗੁ ਠਗਿਆ; ਠਉਰ ਮਨੁ ਆਵਾ ॥੧੮॥
so tthag tthagiaa; tthaur man aavaa |18|
Sant Singh Khalsa- I have cheated that cheater, and my mind is now at peace. ||18||
Manmohan SinghI have cheated that cheat,. my mind is now at peace.
Manmohan Singh (Punjabi)ਮੈਂ ਉਸ ਛਲੀਏ ਨੂੰ ਛਲ ਲਿਆ ਹੈ, ਮੇਰਾ ਚਿੱਤ ਹੁਣ ਆਰਾਮ ਵਿੱਚ ਹੈ।
Fareedkot Teekaਜਬ ਸੋ ਠਗ ਠਗ ਲੀਆ ਤਬ ਮਨ ਠੌਰ ਆਗਿਆ ਕਿਆ ਇਸਥਿਤ ਹੋ ਗਿਆ॥੨੮॥
Prof. Sahib Singhਉਸ (ਮੋਹ-) ਠੱਗ ਨੂੰ ਕਾਬੂ ਕੀਤਿਆਂ ਮੇਰਾ ਮਨ ਇਕ ਟਿਕਾਣੇ ਤੇ ਆ ਗਿਆ ਹੈ ॥੧੮॥ਪਦ ਅਰਥ ਠਉਰ = ਟਿਕਾਣੇ ਤੇ ॥੧੮॥
* ਨੋਟ: ਦੂਰੋਂ ਤਪਦੇ ਰੇਤੇ ਨੂੰ ਵੇਖ ਕੇ ਇਸ ਨੂੰ ਪਾਣੀ ਸਮਝ ਕੇ ਮ੍ਰਿਗ (ਹਿਰਨ) ਉਸ ਪਾਣੀ ਵਲ ਦੌੜਦਾ ਹੈ। ਉਹ ਰੇਤੇ ਦੀ ਚਮਕ ਦੁਰੇਡੀ ਹੋਣ ਕਰਕੇ ਇਉਂ ਜਾਪਦਾ ਹੈ ਜਿਵੇਂ ਪਾਣੀ ਅਜੇ ਹੋਰ ਪਰੇ ਹੈ। ਤ੍ਰਿਹਾਇਆ ਹਿਰਨ ਇਸ ਜਾਪਦੇ ਪਾਣੀ ਦੀ ਖ਼ਾਤਰ ਹੀ ਦੌੜ ਦੌੜ ਕੇ ਪ੍ਰਾਣ ਦੇ ਦੇਂਦਾ ਹੈ। ਹਿਰਨ ਵਾਂਗ ਹੀ ਜੀਵ ਮਾਇਆ ਦੇ ਪਿਛੇ ਦੌੜ ਦੌੜ ਕੇ ਸਾਰਾ ਜੀਵਨ ਅਜਾਈਂ ਗਵਾ ਦੇਂਦਾ ਹੈ।
SikhNet (Spanish)la he atrapado, y así mi mente está en paz. (18)
ਡਡਾ. ਡਰ ਉਪਜੇ; ਡਰੁ ਜਾਈ ॥
ddaddaa. ddar upaje; ddar jaaee |
Sant Singh KhalsaDADDA: When the Fear of God wells up, other fears depart.
Manmohan SinghD - When Lord's fear is produced others fears depart.
Manmohan Singh (Punjabi)ਡ - ਜਦ ਪ੍ਰਭੂ ਦਾ ਭੈ ਉਤਪੰਨ ਹੋ ਜਾਂਦਾ ਹੈ, ਤਾਂ ਹੋਰ ਭੈ ਦੂਰ ਹੋ ਜਾਂਦੇ ਹਨ।
Fareedkot Teekaਡਡੇ ਅਖਰ ਦੁਆਰਾ ਕਹਤੇ ਹੈਂ: ਜਬ ਜੀਵ ਕੋ ਪਰਮੇਸ੍ਵਰ ਕਾ ਡਰ ਉਪਜੇ ਤਬ ਜਮ ਕਾ ਡਰ ਜਾਤਾ ਹੈ॥
Prof. Sahib Singhਜੋ ਪਰਮਾਤਮਾ ਦਾ ਡਰ (ਭਾਵ, ਅਦਬ-ਸਤਕਾਰ) ਮਨੁੱਖ ਦੇ ਹਿਰਦੇ ਵਿਚ ਪੈਦਾ ਹੋ ਜਾਏ,ਪਦ ਅਰਥ ਉਪਜੇ = ਪੈਦਾ ਹੋ ਜਾਏ। ਜਾਈ = ਦੂਰ ਹੋ ਜਾਂਦਾ ਹੈ।
SikhNet (Spanish)Da dda Si la Reverencia de Dios toma lugar en la mente, uno no tiene miedo de nada,
ਤਾ ਡਰ ਮਹਿ; ਡਰੁ ਰਹਿਆ ਸਮਾਈ ॥
taa ddar meh; ddar rahiaa samaaee |
Sant Singh KhalsaOther fears are absorbed into that Fear.
Manmohan SinghIn that fear, Other fears remain absorbed.
Manmohan Singh (Punjabi)ਉਸ ਭੈ ਅੰਦਰ ਹੋਰ ਭੈ ਲੀਨ ਰਹਿੰਦੇ ਹਨ।
Fareedkot Teekaਤਿਸ ਡਰ ਕੇ ਬੀਚ ਅਰਥਾਤ ਵਾਹਿਗੁਰੂ ਕੇ ਭੈ ਮੇਂ ਜਮ ਕਾ (ਡਰੁ) ਲੈ ਹੋ ਗਿਆ ਹੈ॥
Prof. Sahib Singhਤਾਂ (ਦੁਨੀਆ ਵਾਲਾ) ਡਰ (ਦਿਲੋਂ) ਦੂਰ ਹੋ ਜਾਂਦਾ ਹੈ ਤੇ ਉਸ ਡਰ ਵਿਚ ਦੁਨੀਆ ਵਾਲਾ ਡਰ ਮੁੱਕ ਜਾਂਦਾ ਹੈ; ਪਰ ਜੇ ਮਨੁੱਖ ਪ੍ਰਭੂ ਦਾ ਡਰ ਮਨ ਵਿਚ ਨਾਹ ਵਸਾਏ ਤਾਂ (ਦੁਨੀਆ ਵਾਲਾ) ਡਰ ਮੁੜ ਆ ਚੰਬੜਦਾ ਹੈ।ਪਦ ਅਰਥ ਤਾ ਡਰ ਮਹਿ = ਉਸ ਡਰ ਵਿਚ। ਰਹਿਆ ਸਮਾਈ = ਸਮਾਇ ਰਹਿਆ, ਲੀਨ ਹੋ ਜਾਂਦਾ ਹੈ, ਮੁੱਕ ਜਾਂਦਾ ਹੈ।
SikhNet (Spanish)porque el Temor Reverencial de Dios destruye todos los demás temores.
ਜਉ ਡਰ ਡਰੈ; ਤ ਫਿਰਿ ਡਰੁ ਲਾਗੈ ॥
jau ddar ddarai; ta fir ddar laagai |
Sant Singh KhalsaWhen one rejects the Fear of God, then other fears cling to him.
Manmohan SinghWhen man rejects Lord's fear, then others fears cling to him.
Manmohan Singh (Punjabi)ਜਦ ਪ੍ਰਾਣੀ ਪ੍ਰਭੂ ਦੇ ਭੈ ਨੂੰ ਛੱਡ ਦਿੰਦਾ ਹੈ, ਤਦ ਉਸ ਨੂੰ ਹੋਰ ਡਰ ਆ ਚਿਮੜਦੇ ਹਨ।
Fareedkot Teekaਜੇ ਕਰ ਅਕਾਲ ਪੁਰਖ ਕੇ ਡਰ ਸੇ ਡਰੇ ਅਰਥਾਤ ਵਾਹਗੁਰੂ ਕਾ ਭੈ ਨਾ ਰਾਖੈ ਤੋ ਫਿਰ ਜਮ ਕਾ ਭੈ ਲਾਗਤਾ ਹੈ॥
Prof. Sahib Singh(ਤੇ ਪ੍ਰਭੂ ਦਾ ਡਰ ਹਿਰਦੇ ਵਿਚ ਵਸਾ ਕੇ ਜੋ ਮਨੁੱਖ) ਨਿਰਭਉ ਹੋ ਗਿਆ,ਪਦ ਅਰਥ ਜਉ = ਜੇ। ਡਰ ਡਰੈ = (ਪਰਮਾਤਮਾ ਦੇ) ਡਰ ਤੋਂ ਡਰਦਾ ਰਹੇ, ਪ੍ਰਭੂ ਦਾ ਡਰ ਹਿਰਦੇ ਵਿਚ ਨਾਹ ਟਿਕਣ ਦੇਵੇ। ਤ ਫਿਰਿ = ਤਾਂ ਮੁੜ। ਡਰੁ ਲਾਗੈ = ਸੰਸਾਰਕ ਡਰ ਆ ਚੰਬੜਦਾ ਹੈ।
SikhNet (Spanish)Si uno no tiene Reverencia por Dios, entonces todos los demás temores se aferran a uno.
ਨਿਡਰ ਹੂਆ; ਡਰੁ ਉਰ ਹੋਇ ਭਾਗੈ ॥੧੯॥
niddar hooaa; ddar ur hoe bhaagai |19|
Sant Singh KhalsaBut if he becomes fearless, the fears of his heart run away. ||19||
Manmohan SinghIf he becomes fear-free, the fear of him mind flees away.
Manmohan Singh (Punjabi)ਜੇਕਰ ਉਹ ਡਰ-ਰਹਿਤ ਹੋ ਜਾਵੇ, ਤਾਂ ਉਸ ਦੇ ਮਨ ਦਾ ਡਰ ਭਜ ਜਾਂਦਾ ਹੈ।
Fareedkot Teekaਜਬ ਵਾਹਿਗੁਰੂ ਕਾ ਡਰ (ਉਰ) ਰਿਦੇ ਮੇਂ ਹੂਆ, ਤਬ ਜਮ ਕੇ ਭੈ ਸੇ ਨਿਡਰ ਹੂਆ ਜਾਣੋ, ਕਿਉਂਕਿ ਕਾਲ ਕਾ ਭੈ ਭਾਗ ਜਾਤਾ ਹੈ॥੧੯॥
Prof. Sahib Singhਉਸ ਦੇ ਮਨ ਦਾ ਜੋ ਭੀ ਸਹਿਮ ਹੈ, ਸਭ ਨੱਸ ਜਾਂਦਾ ਹੈ ॥੧੯॥ਪਦ ਅਰਥ ਨਿਡਰੁ = ਨਿਰਭਉ। ਡਰੁ ਉਰ ਹੋਇ = ਹਿਰਦੇ ਦਾ ਜੋ ਭੀ ਡਰ ਹੋਵੇ। ਉਰ = ਹਿਰਦਾ ॥੧੯॥
SikhNet (Spanish)Pero si uno se vuelve libre de miedos como el Señor, entonces todos los demás miedos mundanos se alejan de nuestro corazón. (19)
ਢਢਾ. ਢਿਗ; ਢੂਢਹਿ ਕਤ ਆਨਾ ॥
dtadtaa. dtig; dtoodteh kat aanaa |
Sant Singh KhalsaDHADHA: Why do you search in other directions?
Manmohan SinghDh--Why searchest thou Him elsewhere in other directions?
Manmohan Singh (Punjabi)ਢ-ਤੂੰ ਉਸ ਨੂੰ ਹੋਰ ਥਾਂ ਹੋਰਨੀ ਪਾਸੀਂ ਕਿਉਂ ਲੱਭਦਾ ਹੈ?
Fareedkot Teekaਢਢੇ ਅਖਰ ਦਆਰਾ ਕਹਤੇ ਹੈਂ: ਵਾਹਿਗੁਰੂ ਤੇਰੇ ਪਾਸ ਹੀ ਹੈ ਤੂੰ ਔਰ ਅਸਥਾਨ ਮੇਂ ਕਹਾਂ ਖੋਜਤਾ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਤਾਂ ਤੇਰੇ) ਨੇੜੇ ਹੀ ਹੈ, ਤੂੰ (ਉਸ ਨੂੰ ਬਾਹਰ) ਹੋਰ ਕਿਥੇ ਢੂੰਡਦਾ ਹੈਂ?ਪਦ ਅਰਥ ਢਿਗ = ਨੇੜੇ (ਹੀ)। ਕਤ ਆਨਾ = ਕਿਥੇ, ਹੋਰ ਥਾਂ?
SikhNet (Spanish)Dja dja ¿Por qué buscarlo afuera y lejos?
ਢੂਢਤ ਹੀ; ਢਹਿ ਗਏ ਪਰਾਨਾ ॥
dtoodtat hee; dteh ge paraanaa |
Sant Singh KhalsaSearching for Him like this, the breath of life runs out.
Manmohan SinghWhile searching for Him elsewhere the life ends.
Manmohan Singh (Punjabi)ਹੋਰਸ ਥਾਵਾਂ ਤੇ ਉਸ ਨੂੰ ਲੱਭਦਿਆਂ ਹੋਇਆ ਜਿੰਦਗੀ ਖਤਮ ਹੋ ਜਾਂਦੀ ਹੈ।
Fareedkot Teekaਜੋ ਆਤਮਾ ਸੇ ਭਿੰਨ ਬ੍ਰਹਮ ਜਾਨ ਕਰ ਔਰ ਅਸਥਾਨੋਂ ਮੇਂ ਢੂੰਢਤੇ ਹੈਂ ਤਿਨ ਕੇ ਢੂੰਢਣੇ ਹੀ ਮੇਂ ਪ੍ਰਾਣ ਨਾਸ ਹੋ ਗਏ ਹੈਂ, ਵਾ ਪ੍ਰਾਣਾਜਾਮ ਕਰਤੇ ਹੀ ਮਰ ਗਏ ਹੈਂ॥
Prof. Sahib Singh(ਬਾਹਰ) ਢੂੰਡਦਿਆਂ ਢੂੰਡਦਿਆਂ ਤੇਰੇ ਪ੍ਰਾਣ ਭੀ ਥੱਕ ਗਏ ਹਨ।ਪਦ ਅਰਥ ਢਹਿ ਗਏ = ਥੱਕ ਗਏ ਹਨ। ਪਰਾਨਾ = ਪ੍ਰਾਣ, ਜਿੰਦ।
SikhNet (Spanish)En esta búsqueda sin sentido, uno pierde el mérito de la vida.
ਚੜਿ ਸੁਮੇਰਿ; ਢੂਢਿ ਜਬ ਆਵਾ ॥
charr sumer; dtoodt jab aavaa |
Sant Singh KhalsaWhen I returned after climbing the mountain,
Manmohan SinghWhen I returned, after ascending the mountain, in search for Him,
Manmohan Singh (Punjabi)ਉਸ ਨੂੰ ਭਾਲਦਾ ਹੋਇਆ ਜਦ ਮੈਂ ਪਹਾੜ ਉਤੇ ਚੜ੍ਹ ਕੇ ਵਾਪਸ ਆਇਆ,
Fareedkot Teekaਸੁਮੇਰ ਪਰਬਤ ਪਰ ਚੜ ਕਰ, ਭਾਵ ਜਿਨ ਕੋ ਸਿਧੀਆਂ ਕਾ ਬਲ ਹੈ ਵਹੁ ਭੀ ਢੂੰਢ ਆਏ, ਪਰੰਤੂ ਭਿੰਨ ਮਾਨਨੇ ਕਰ ਪਰਮੇਸ੍ਵਰ ਪ੍ਰਾਪਤਿ ਨਹੀਂ ਹੂਆ॥
Prof. Sahib Singhਸੁਮੇਰ ਪਰਬਤ ਉਤੇ (ਭੀ) ਚੜ੍ਹ ਕੇ ਤੇ (ਪਰਮਾਤਮਾ ਨੂੰ ਉਥੇ) ਢੂੰਡ ਢੂੰਡ ਕੇ ਜਦੋਂ ਮਨੁੱਖ (ਆਪਣੇ ਸਰੀਰ ਵਿਚ) ਆਉਂਦਾ ਹੈ (ਭਾਵ, ਆਪਣੇ ਅੰਦਰ ਹੀ ਝਾਤੀ ਮਾਰਦਾ ਹੈ),ਪਦ ਅਰਥ ਚੜਿ = ਚੜ੍ਹ ਕੇ। ਸੁਮੇਰਿ = ਸੁਮੇਰ ਪਰਬਤ ਉਤੇ। ਢੂਢਿ = ਢੂੰਡ ਕੇ। ਆਵਾ = ਆ ਗਿਆ।
SikhNet (Spanish)Cuando regresas de tu vana búsqueda a través de las muy lejanas montañas,
ਜਿਹ ਗੜੁ ਗੜਿਓ; ਸੁ ਗੜ ਮਹਿ ਪਾਵਾ ॥੨੦॥
jih garr garrio; su garr meh paavaa |20|
Sant Singh KhalsaI found Him in the fortress - the fortress which He Himself made. ||20||
Manmohan SinghI found Him in the body castle, the castle which He Himself had make.
Manmohan Singh (Punjabi)ਤਾਂ ਮੈਂ ਉਸ ਨੂੰ ਦੇਹਿ ਦੇ ਕਿਲ੍ਹੇ ਅੰਦਰ ਪਾ ਲਿਆ, ਜਿਹੜਾ ਕਿਲ੍ਹਾ ਕਿ ਉਸ ਨੇ ਖੁਦ ਬਣਾਇਆ ਸੀ।
Fareedkot Teekaਜਿਸ ਵਾਹਿਗੁਰੂ ਨੇ ਸਰੀਰ ਰੂਪੀ (ਗੜੁ) ਕਿਲਾ (ਗੜਿਓ) ਰਚਿਆ ਹੈ, ਸੋ ਜਬ ਪਾਇਆ ਤੋ ਉਸੀ ਗੜ ਮੇਂ ਪਾਇ ਲੀਆ॥੨੦॥
Prof. Sahib Singhਤਾਂ ਉਹ ਪ੍ਰਭੂ ਇਸ (ਸਰੀਰ ਰੂਪ) ਕਿਲ੍ਹੇ ਵਿਚ ਹੀ ਮਿਲ ਪੈਂਦਾ ਹੈ ਜਿਸ ਨੇ ਇਹ ਸਰੀਰ-ਕਿਲ੍ਹਾ ਬਣਾਇਆ ਹੈ ॥੨੦॥ਪਦ ਅਰਥ ਜਿਹ = ਜਿਸ ਪਰਮਾਤਮਾ ਨੇ। ਗੜੁ = (ਸਰੀਰ ਰੂਪ) ਕਿਲ੍ਹਾ। ਗੜਿਓ = ਬਣਾਇਆ ਹੈ। ਸੁ = ਉਹ ਪ੍ਰਭੂ। ਗੜ ਮਹਿ = (ਸਰੀਰ ਰੂਪ) ਕਿਲ੍ਹੇ ਵਿਚ। ਪਾਵਾ = ਲੱਭ ਲਿਆ ॥੨੦॥
* ਨੋਟ: 'ਸੁਮੇਰ ਉਤੇ ਚੜ੍ਹ ਕੇ' ਦਾ ਭਾਵ ਹੈ 'ਪਹਾੜਾਂ ਦੀਆਂ ਚੋਟੀਆਂ ਉਤੇ, ਪਹਾੜਾਂ ਦੀਆਂ ਗੁਫ਼ਾਂ ਵਿਚ ਬੈਠ ਕੇ, ਪ੍ਰਾਣਾਯਾਮ ਰਾਹੀਂ ਸਮਾਧੀਆਂ ਲਾ ਕੇ'।
SikhNet (Spanish)encuentra a Quien construyó la fortaleza de tu cuerpo habitando en el interior de tu corazón. (20)
ਣਾਣਾ. ਰਣਿ ਰੂਤਉ; ਨਰ ਨੇਹੀ ਕਰੈ ॥
naanaa. ran rootau; nar nehee karai |
Sant Singh KhalsaNANNA: The warrior who fights on the battle-field should keep up and press on.
Manmohan SinghN--The Man engaged in strife, should practise perseverance.
Manmohan Singh (Punjabi)ਣ-ਲੜਾਈ ਵਿੱਚ ਰੁੱਝੇ ਹੋਏ ਆਦਮੀ ਨੂੰ ਸਿਰੜ ਧਾਰਨਾ ਉਚਿਤ ਹੈ।
Fareedkot Teekaਣਾਣੇ ਅਖਰ ਦੁਆਰੇ ਕਹਤੇ ਹੈਂ: ਕਾਮ ਕ੍ਰੋਧ ਆਦਿਕੋਂ ਕੇ (ਰਣਿ) ਜੁਧ ਸੈਂ (ਰੂਤਉ) ਰੁਕਾ ਹੂਆ ਪੁਰਸੁ (ਨੇਹੀ) ਧੀਰਜ ਕਰੇ; ਵਾ ਆਪਨੇ ਮਨ ਕੋ (ਨੇਹੀ) ਪ੍ਰੇਮੀ ਕਰੇ, ਭਾਵ ਲਰਨੇ ਮੇਂ ਹਠ ਕਰੇ॥
Prof. Sahib Singh(ਜਗਤ ਰੂਪ ਇਸ) ਰਣਭੂਮੀ ਵਿਚ (ਵਿਕਾਰਾਂ ਨਾਲ ਜੰਗ ਵਿਚ) ਰੁੱਝਾ ਹੋਇਆ ਜੋ ਮਨੁੱਖ ਵਿਕਾਰਾਂ ਨੂੰ ਵੱਸ ਵਿਚ ਕਰਨ ਦੀ ਸਮਰੱਥਾ ਪ੍ਰਾਪਤ ਕਰ ਲੈਂਦਾ ਹੈ,ਪਦ ਅਰਥ ਰਣਿ = ਰਣ ਵਿਚ, ਰਣਭੂਮੀ ਵਿਚ (ਜਿਥੇ ਕਾਮਾਦਿਕਾਂ ਨਾਲ ਮਨੁੱਖ ਦਾ ਜੰਗ ਹੁੰਦਾ ਰਹਿੰਦਾ ਹੈ)। ਰੂਤਉ = ਰੁੱਝਾ ਹੋਇਆ। ਨੇਹੀ = {ਸੰ: ਨਹ, नह, ਨੇਹਣ ਲੈਣਾ, ਵੱਸ ਵਿਚ ਕਰ ਲੈਣਾ} ਵਿਕਾਰਾਂ ਨੂੰ ਵੱਸ ਕਰ ਲੈਣ ਦੀ ਸਮਰੱਥਾ, ਦ੍ਰਿੜ੍ਹਤਾ, ਧੀਰਜ।
SikhNet (Spanish)Na na El hombre que entra en el campo de batalla,
ਨਾ ਨਿਵੈ; ਨਾ ਫੁਨਿ ਸੰਚਰੈ ॥
naa nivai; naa fun sancharai |
Sant Singh KhalsaHe should not yield, and he should not retreat.
Manmohan SinghHe should neither quail, and again nor should he retreat.
Manmohan Singh (Punjabi)ਉਸ ਨੂੰ ਨਾਂ ਦਬਣਾ ਚਾਹੀਦਾ ਹੈ ਅਤੇ ਮੁੜ ਨਾਂ ਹੀ ਪਿਛੇ ਹਟਣਾ ਚਾਹੀਦਾ ਹੈ।
Fareedkot Teeka(ਨਾ ਨਿਵੈ) ਨ ਤੋ ਢੀਲਾ ਹੋਵੈ ਔਰ ਨ (ਸੰਚਰੈ) ਤਦ ਰੂਪ ਹੋਵੈ, ਭਾਵ ਨ ਕਾਮਾਦਿਕੋਂ ਕੇ ਜੀਤਨੇ ਕਾ ਉਪਾਉ ਹੀ ਛੋਡੇ ਔਰ ਨ ਵੇਖੈ ਪਰਾਇਣ ਹੋਵੇ॥
Prof. Sahib Singhਜੋ (ਵਿਕਾਰਾਂ ਅਗੇ) ਨਾਹ ਨੀਊਂਦਾ ਹੈ, ਨਾਹ ਹੀ (ਉਹਨਾਂ ਨਾਲ) ਮੇਲ ਕਰਦਾ ਹੈ।ਪਦ ਅਰਥ ਨਿਵੈ = ਨਿਵਦਾ ਹੈ, ਨੀਊਂਦਾ ਹੈ। ਨਾ ਫੁਨਿ = ਨਾਹ ਹੀ। ਸੰਚਰੈ = {ਸੰ: ਸੰ-ਚਰੈ = ਨਾਲ ਰਲ ਕੇ ਤੁਰਦਾ ਹੈ} ਮੇਲ ਕਰਦਾ ਹੈ।
SikhNet (Spanish)no pierde de vista sus armas, ni cede ante la maldad.
ਧੰਨਿ ਜਨਮੁ; ਤਾਹੀ ਕੋ ਗਣੈ ॥
dhan janam; taahee ko ganai |
Sant Singh KhalsaBlessed is the coming of one
Manmohan SinghBlessed is accounted the advent of him,
Manmohan Singh (Punjabi)ਮੁਬਾਰਕ ਗਿਣਿਆ ਜਾਂਦਾ ਹੈ ਉਸ ਦਾ ਆਗਮਨ,
Fareedkot Teekaਤਿਸੀ ਕਾ ਜਨਮ ਧੰਨ ਗਿਣੀਤਾ ਹੈ॥
Prof. Sahib Singhਜਗਤ ਉਸੇ ਮਨੁੱਖ ਦੇ ਜੀਵਨ ਨੂੰ ਭਾਗਾਂ ਵਾਲਾ ਗਿਣਦਾ ਹੈ,ਪਦ ਅਰਥ ਧੰਨਿ = ਮੁਬਾਰਿਕ, ਭਾਗਾਂ ਵਾਲਾ। ਤਾਹੀ ਕੋ = ਉਸੇ (ਮਨੁੱਖ) ਦਾ ਹੀ। ਗਣੈ = (ਜਗਤ) ਗਿਣਦਾ ਹੈ।
SikhNet (Spanish)Es considerada Bendecida la vida de aquél que calma su mente
ਮਾਰੈ ਏਕਹਿ; ਤਜਿ ਜਾਇ ਘਣੈ ॥੨੧॥
maarai ekeh; taj jaae ghanai |21|
Sant Singh Khalsawho conquers the one and renounces the many. ||21||
Manmohan Singhwho conquers his one mind and eschews the many desires.
Manmohan Singh (Punjabi)ਜੋ ਆਪਣੇ ਇਕ ਮਨੂਏ ਤੇ ਫ਼ਤਿਹ ਪਾਉਂਦਾ ਹੈ ਅਤੇ ਅਨੇਕਾਂ ਖ਼ਾਹਿਸ਼ਾਂ ਨੂੰ ਛੱਡ ਦਿੰਦਾ ਹੈ।
Fareedkot Teekaਜੋ ਏਕ ਮਨ ਕੋ ਵਾ ਅਗਿਆਨ ਕੋ ਮਾਰ ਲੇਤਾ ਹੈ, ਕਿਉਂਕੇ ਏਕ ਕੇ ਮਰਨੇ ਸੇ ਘਣੇ ਜੋ ਵਿਕਾਰ ਹੈਂ, ਸੋ ਛੋਡਿ ਜਾਤੇ ਹੈਂ। ਜੈਸੇ ਰਾਜਾ ਕੇ ਮਰਣੇ ਸੇ ਔਰ ਲੋਗ ਆਪ ਹੀ ਛੋਡ ਕਰ ਚਲੇ ਜਾਤੇ ਹੈਂ॥੨੧॥
Prof. Sahib Singhਕਿਉਂਕਿ ਉਹ ਮਨੁੱਖ (ਆਪਣੇ) ਇੱਕ ਮਨ ਨੂੰ ਮਾਰਦਾ ਹੈ ਤੇ ਇਹਨਾਂ ਬਹੁਤਿਆਂ (ਭਾਵ, ਵਿਕਾਰਾਂ) ਨੂੰ ਛੱਡ ਦੇਂਦਾ ਹੈ ॥੨੧॥ਪਦ ਅਰਥ ਏਕਹਿ = ਇਕ (ਮਨ ਨੂੰ)। ਤਜਿ ਜਾਇ = ਛੱਡ ਦੇਂਦਾ ਹੈ। ਘਣੇ = ਬਹੁਤਿਆਂ ਨੂੰ (ਭਾਵ, ਵਿਕਾਰਾਂ) ਨੂੰ ॥੨੧॥
SikhNet (Spanish)y deshecha de su ser muchos deseos.(21)
ਤਤਾ. ਅਤਰ; ਤਰਿਓ. ਨਹ ਜਾਈ ॥
tataa. atar; tario. neh jaaee |
Sant Singh KhalsaTATTA: The impassable world-ocean cannot be crossed over;
Manmohan SinghT - The unswimable world-ocean cannot be forded.
Manmohan Singh (Punjabi)ਤ - ਨਾਂ-ਤਰੇ ਜਾਣ ਵਾਲਾ ਸੰਸਾਰ ਸਮੁੰਦਰ ਪਾਰ ਨਹੀਂ ਕੀਤਾ ਜਾ ਸਕਦਾ।
Fareedkot Teekaਤਤੇ ਅਖਰ ਦੁਆਰਾ ਕਹਤੇ ਹੈਂ: ਜਿਸ ਕਾ ਤਰਨਾ ਕਠਨ ਹੈ, ਸੋ ਸੰਸਾਰ ਸਮੁੰਦ੍ਰ ਤਰਿਆ ਨਹੀਂ ਜਾਤਾ॥☬ਪ੍ਰਸ਼ਨ: ਕਿਉਂ ਨਹੀਂ ਤਰਿਆ ਜਾਤਾ ਹੈ: ਉੱਤ੍ਰ:
Prof. Sahib Singhਇਹ ਜਗਤ ਇਕ ਐਸਾ ਸਮੁੰਦਰ ਹੈ ਜਿਸ ਨੂੰ ਤਰਨਾ ਔਖਾ ਹੈ, ਜਿਸ ਵਿਚੋਂ ਪਾਰ ਲੰਘਿਆ ਨਹੀਂ ਜਾ ਸਕਦਾਪਦ ਅਰਥ ਅਤਰ = {ਅ-ਤਰ} ਜੋ ਤਾਰਿਆ ਨਾਹ ਜਾ ਸਕੇ, ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ {ਸੰਸਾਰ ਇਕ ਐਸਾ ਬੇਅੰਤ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦੀਆਂ ਠਾਠਾਂ ਪੈ ਰਹੀਆਂ ਹਨ ਤੇ ਮਨੁੱਖਾ ਜੀਵਨ ਦੀ ਕਮਜ਼ੋਰ ਜਿਹੀ ਬੇੜੀ ਨੂੰ ਹਰ ਵੇਲੇ ਇਹਨਾਂ ਲਹਿਰਾਂ ਵਿਚ ਡੁੱਬਣ ਦਾ ਖ਼ਤਰਾ ਰਹਿੰਦਾ ਹੈ}।
SikhNet (Spanish)Ta tta El mar tremendo de las existencias materiales
ਤਨ ਤ੍ਰਿਭਵਣ ਮਹਿ; ਰਹਿਓ ਸਮਾਈ ॥
tan tribhavan meh; rahio samaaee |
Sant Singh Khalsathe body remains embroiled in the three worlds.
Manmohan SinghThe human body is engrossed in the three worlds.
Manmohan Singh (Punjabi)ਮਨੁੱਖੀ ਦੇਹਿ ਤਿੰਨਾਂ ਜਹਾਨਾਂ ਅੰਦਰ ਖਚਤ ਹੋ ਰਹੀ ਹੈ।
Fareedkot Teeka(ਤਨ) ਸੂਖਮ ਮਨ ਤ੍ਰਿਲੋਕੀ ਕੇ ਬੀਚ ਸਮਾਇ ਰਹਿਆ ਹੈ, ਭਾਵ ਸੇ ਤ੍ਰਿਲੋਕੀ ਕੇ ਪਦਾਰਥੋਂ ਕੀ ਵਾਸਨਾ ਕਰ ਰਹਾ ਹੈ॥
Prof. Sahib Singh(ਤਦ ਤਕ ਜਦ ਤਕ) ਅੱਖਾਂ ਕੰਨ ਨੱਕ ਆਦਿ ਗਿਆਨ-ਇੰਦਰੇ ਦੁਨੀਆ (ਦੇ ਰਸਾਂ) ਵਿਚ ਡੁੱਬੇ ਰਹਿੰਦੇ ਹਨ।ਪਦ ਅਰਥ ਤਨ = ਸਰੀਰ, ਗਿਆਨ-ਇੰਦਰੇ।
SikhNet (Spanish)no es cruzado por aquél que está envuelto en los asuntos de los tres mundos.
ਜਉ ਤ੍ਰਿਭਵਣ; ਤਨ ਮਾਹਿ ਸਮਾਵਾ ॥
jau tribhavan; tan maeh samaavaa |
Sant Singh KhalsaBut when the Lord of the three worlds enters into the body,
Manmohan SinghWhen the Lord of the three worlds enters into my body,
Manmohan Singh (Punjabi)ਜਦ ਤਿੰਨਾਂ ਜਹਾਨਾਂ ਦਾ ਸੁਆਮੀ ਮੇਰੀ ਦੇਹਿ ਅੰਦਰ ਪ੍ਰਵੇਸ਼ ਕਰਦਾ ਹੈ,
Fareedkot Teekaਜਬ ਤ੍ਰਿਭਵਣ ਕੋ (ਤਨ) ਮਨ ਮੇਂ (ਸਮਾਵਾ) ਲੈ ਕੀਆ, ਭਾਵ ਯਹਿ ਕਿ ਜਗਤ ਕੋ ਮਨੋ ਮਾਤ੍ਰਿ ਜਾਣਿਆ॥
Prof. Sahib Singhਪਰ ਜਦੋਂ ਸੰਸਾਰ (ਦੇ ਰਸ) ਸਰੀਰ ਦੇ ਅੰਦਰ ਹੀ ਮਿਟ ਜਾਂਦੇ ਹਨ (ਭਾਵ ਮਨੁੱਖ ਦੇ ਇੰਦ੍ਰਿਆਂ ਨੂੰ ਖਿੱਚ ਨਹੀਂ ਪਾ ਸਕਦੇ),ਪਦ ਅਰਥ ਤ੍ਰਿਭਵਣ ਮਾਹਿ = ਤਿੰਨਾਂ ਭਵਨਾਂ ਵਿਚ, ਸਾਰੇ ਜਗਤ ਵਿਚ, ਦੁਨੀਆ ਦੇ ਪਦਾਰਥਾਂ ਵਿਚ।
SikhNet (Spanish)Pero cuando los tres mundos se funden en la mente,
ਤਉ. ਤਤਹਿ ਤਤ ਮਿਲਿਆ; ਸਚੁ ਪਾਵਾ ॥੨੨॥
tau. tateh tat miliaa; sach paavaa |22|
Sant Singh Khalsathen one's essence merges with the essence of reality, and the True Lord is attained. ||22||
Manmohan Singhthen my real-self blends with the Reality and obtains the True Lord.
Manmohan Singh (Punjabi)ਤਾਂ ਮੇਰਾ ਅਸਲਾ ਅਸਲੀਅਤ ਵਿੱਚ ਲੀਨ ਹੋ ਜਾਂਦਾ ਹੈ ਅਤੇ ਸੱਚੇ ਸਾਈਂ ਨੂੰ ਪਾ ਲੈਦਾ ਹੈ।
Fareedkot Teekaਤਬ ਤਤ ਰੂਪ ਹੋ ਕਰ (ਤਤ) ਸਾਰ ਰੂਪ ਈਸਰ ਕੋ ਮਿਲਾ ਔਰ (ਸਚੁ) ਸੁਖ ਪਾਇਆ। ਵਾ ਪਰਮੇਸ੍ਵਰ ਅਤਰ ਹੈ ਤਰਾ ਨਹੀਂ ਜਾਤਾ, ਭਾਵ ਜਿਸ ਕੀ ਪ੍ਰਾਪਤੀ ਕਠਨ ਹੈ ਵਾ ਆਰ ਪਾਰ ਸੇ ਰਹਿਤ ਹੈ।☬ਜੇ ਕਹੇ ਵਹੁ ਕਹਾਂ ਹੈ?☬ਤਨ ਸਰੀਰ ਮੇਂ ਅਰੁ ਤ੍ਰਿਲੋਕੀ ਮੇਂ ਪੂਰਨ ਹੋ ਰਹਾ ਹੈ। ਯਥਾ-☬"ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥"☬ਜਬ ਜਗ੍ਯਾਸੂ ਨੇ ਤਨ ਮੇਂ ਅਰ ਤ੍ਰਿਲੋਕੀ ਮੇਂ ਵਾਹਗੁਰੂ ਕੋ ਸਮਾਇਆ ਹੂਆ ਜਾਣਾ ਹੈ। ਤਬ ਤਤ ਰੂਪ ਹੋ ਕਰ (ਤਤ) ਸਾਰ ਰੂਪ ਈਸਰ ਕੋ ਮਿਲਾ ਔਰ (ਸਚ) ਸੁਖ ਪਾਇਆ॥੨੨॥
Prof. Sahib Singhਤਦੋਂ (ਜੀਵ ਦੀ) ਆਤਮਾ (ਪ੍ਰਭੂ ਦੀ) ਜੋਤ ਵਿਚ ਮਿਲ ਜਾਂਦੀ ਹੈ, ਤਦੋਂ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਲੱਭ ਪੈਂਦਾ ਹੈ ॥੨੨॥
SikhNet (Spanish)entonces en la sincronización, la Verdad es obtenida.(22)
ਥਥਾ. ਅਥਾਹ; ਥਾਹ ਨਹੀ ਪਾਵਾ ॥
thathaa. athaah; thaah nahee paavaa |
Sant Singh KhalsaT'HAT'HA: He is Unfathomable; His depths cannot be fathomed.
Manmohan SinghTh--The Lord is Unfathomable. His depth cannot be explored.
Manmohan Singh (Punjabi)ਥ-ਸੁਆਮੀ ਓੜਕ-ਰਹਿਤ ਹੈ। ਉਸ ਦੀ ਡੂੰਘਾਈ ਜਾਣੀ ਨਹੀਂ ਜਾ ਸਕਦੀ।
Fareedkot Teekaਥਥੇ ਅਖਰ ਦੁਆਰਾ ਕਹਤੇ ਹੈਂ: ਪਰਮੇਸ੍ਵਰ (ਅਥਾਹ) ਬੇਅੰਤ ਹੈ ਕਿਸੀ ਨੇ ਤਿਸ ਕੀ ਥਾਹ ਕੋ ਨਹੀਂ ਪਾਇਆ॥
Prof. Sahib Singh(ਮਨੁੱਖ ਦਾ ਮਨ) ਅਥਾਹ ਪਰਮਾਤਮਾ ਦੀ ਥਾਹ ਨਹੀਂ ਪਾ ਸਕਦਾ,ਪਦ ਅਰਥ ਅਥਾਹ = {ਅ-ਥਾਹ। ਥਾਹ = ਹਾਥ, ਢੂੰਘਾਈ} ਜਿਸ ਦੀ ਡੂੰਘਾਈ ਨ ਲੱਭ ਸਕੇ।
SikhNet (Spanish)Tha tha El Señor es Insondable; nadie puede saber Su Profundidad,
ਓਹੁ ਅਥਾਹ; ਇਹੁ ਥਿਰੁ. ਨ ਰਹਾਵਾ ॥
ohu athaah; ihu thir. na rahaavaa |
Sant Singh KhalsaHe is Unfathomable; this body is impermanent, and unstable.
Manmohan SinghHe is limitless, This body remains not stable.
Manmohan Singh (Punjabi)ਉਹ ਹੱਦ ਬੰਨਾ-ਰਹਿਤ ਹੈ। ਇਹ ਦੇਹਿ ਸਥਿਰ ਨਹੀਂ ਰਹਿੰਦੀ।
Fareedkot Teekaਵਹੁ ਅਕਾਲ ਪੁਰਖ ਅਥਾਹ ਹੈ ਇਹੁ ਮਨ ਥਿਰ ਨਹੀਂ ਰਹਤਾ॥
Prof. Sahib Singh(ਕਿਉਂਕਿ ਇਕ ਪਾਸੇ ਤਾਂ) ਉਹ ਪ੍ਰਭੂ ਬੇਅੰਤ ਡੂੰਘਾ ਹੈ, (ਤੇ, ਦੂਜੇ ਪਾਸੇ, ਮਨੁੱਖ ਦਾ) ਇਹ ਮਨ ਕਦੇ ਟਿਕ ਕੇ ਨਹੀਂ ਰਹਿੰਦਾ (ਭਾਵ, ਕਦੇ ਪ੍ਰਭੂ-ਚਰਨਾਂ ਵਿਚ ਜੁੜਨ ਦਾ ਉੱਦਮ ਹੀ ਨਹੀਂ ਕਰਦਾ)।ਪਦ ਅਰਥ ਓਹੁ = ਉਹ ਪ੍ਰਭੂ। ਇਹੁ = ਇਹ ਮਨ। ਥਿਰੁ ਨ ਰਹਾਵਾ = ਟਿਕਿਆ ਨਹੀਂ ਰਹਿੰਦਾ।
SikhNet (Spanish)porque el Señor es Infinito mientras el buscador no lo es.
ਥੋੜੈ ਥਲਿ; ਥਾਨਕ ਆਰੰਭੈ ॥
thorrai thal; thaanak aaranbhai |
Sant Singh KhalsaThe mortal builds his dwelling upon this tiny space;
Manmohan SinghOver a small space man begins to erect a hamlet.
Manmohan Singh (Punjabi)ਥੋੜੀ ਜੇਹੀ ਜਗ੍ਹਾ ਉਤੇ ਇਨਸਾਨ ਬਸਤੀ ਬਣਾਉਣੀ ਸ਼ੁਰੂ ਕਰ ਦਿੰਦਾ ਹੈ।
Fareedkot Teekaਥੋੜੇ (ਥਲਿ) ਅਸਥਾਨ ਮੇਂ ਅਰਥਾਤ ਥੋੜੇ ਜੀਵਣੇ ਮੇਂ (ਥਾਨਕ) ਮਹਲ (ਆਰੰਭੈ) ਰਚਿਆ ਚਾਹੁਤਾ ਹੈ, ਭਾਵ ਸੇ ਬਡੇ ਬਡੇ ਸੰਕਲਪ ਕਰਤਾ ਹੈ॥
Prof. Sahib Singhਇਹ ਮਨ ਥੋੜੀ ਜਿਤਨੀ (ਮਿਲੀ) ਭੁਇਂ ਵਿਚ (ਕਈ) ਨਗਰ (ਬਣਾਉਣੇ) ਸ਼ੁਰੂ ਕਰ ਦੇਂਦਾ ਹੈ (ਭਾਵ, ਥੋੜੀ ਜਿਤਨੀ ਮਿਲੀ ਉਮਰ ਵਿਚ ਕਈ ਪਸਾਰੇ ਪਸਾਰ ਬੈਠਦਾ ਹੈ;ਪਦ ਅਰਥ ਥਲਿ = ਥਲ ਵਿਚ, ਭੁਇਂ ਵਿਚ।
SikhNet (Spanish)Y sin embargo, en su pequeño mundo limitado, uno construye neciamente sus propias esperanzas
ਬਿਨੁ ਹੀ ਥਾਭਹ; ਮੰਦਿਰੁ ਥੰਭੈ ॥੨੩॥
bin hee thaabhah; mandir thanbhai |23|
Sant Singh Khalsawithout any pillars, he wishes to support a mansion. ||23||
Manmohan SinghWithout pillars, he wishes to support a mansion
Manmohan Singh (Punjabi)ਥੰਮਿ੍ਹਆਂ ਦੇ ਬਗੈਰ ਉਹ ਮਹਿਲ ਨੂੰ ਠਹਿਰਾਉਣਾ ਚਾਹੁੰਦਾ ਹੈ।
Fareedkot Teekaਜੋ ਸਰੀਰ ਰੂਪੀ ਮੰਦਰ ਆਸਰੇ ਬਿਨਾ ਹੈ ਕਿਆ ਜੋ ਸ੍ਵਾਸੋਂ ਕੇ ਅਧਾਰ ਹੈ ਤਿਸ ਕੋ (ਥੰਭੈ) ਸਤ ਜਾਨਤਾ ਹੈ॥੨੩॥
Prof. Sahib Singhਤੇ ਇਸ ਦੇ ਇਹ ਸਾਰੇ ਪਸਾਰੇ ਪਸਾਰਨੇ ਵਿਅਰਥ ਹੀ ਕੰਮ ਹੈ, ਇਹ (ਮਾਨੋ) ਥੰਮ੍ਹਾਂ (ਕੰਧਾਂ) ਤੋਂ ਬਿਨਾ ਹੀ ਘਰ ਉਸਾਰ ਰਿਹਾ ਹੈ ॥੨੩॥ਪਦ ਅਰਥ ਥਾਭਹ ਬਿਨੁ = ਥੰਮ੍ਹਾਂ ਤੋਂ ਬਿਨਾ। ਮੰਦਿਰੁ = ਘਰ, ਮਕਾਨ। ਥੰਭੈ = ਥੰਮ੍ਹਦਾ ਹੈ, ਸਹਾਰਾ ਦੇਂਦਾ ਹੈ, ਖੜਾ ਕਰਦਾ ਹੈ। ਥੋੜੈ ਥਲਿ = ਥੋੜੀ ਭੁਇਂ ਵਿਚ, ਥੋੜੇ ਵਿਤ ਵਿਚ, ਥੋੜੀ ਜਿਹੀ ਉਮਰ ਵਿਚ। ਥਾਨਕ = {स्थानक} ਸ਼ਹਿਰ (ਭਾਵ, ਵੱਡੇ ਵੱਡੇ ਪਸਾਰੇ) ॥੨੩॥
SikhNet (Spanish)y busca el soporte de estructuras sin pilares. (23)
ਦਦਾ ਦੇਖਿ; ਜੁ ਬਿਨਸਨਹਾਰਾ ॥
dadaa dekh; ju binasanahaaraa |
Sant Singh KhalsaDADDA: Whatever is seen shall perish.
Manmohan SinghTh--Whatever we see is perishable.
Manmohan Singh (Punjabi)ਦ-ਜੋ ਕੁਛ ਅਸੀਂ ਵੇਖਦੇ ਹਾਂ, ਨਾਸਵੰਤ ਹੈ।
Fareedkot Teekaਦਦੇ ਅਖਰ ਦੁਆਰਾ ਕਹਤੇ ਹੈਂ: ਜੋ ਨਾਮ ਰੂਪ ਜਗਤ ਦੇਖੀਤਾ ਹੈ, ਸੋ ਬਿਨਸਨੇ ਵਾਲਾ ਹੈ॥
Prof. Sahib Singhਜੋ ਇਹ ਸੰਸਾਰ (ਇਹਨਾਂ ਅੱਖਾਂ ਨਾਲ) ਦਿੱਸ ਰਿਹਾ ਹੈ, ਇਹ ਸਾਰਾ ਨਾਸਵੰਤ ਹੈ,ਪਦ ਅਰਥ ਦੇਖਿ = {ਸੰ: ਦ੍ਰਿਸ਼੍ਯ} ਜੋ ਵੇਖਣ ਵਿਚ ਆ ਰਿਹਾ ਹੈ। ਜੁ = ਜੋ।
SikhNet (Spanish)Da dda Todo lo que vemos a nuestro alrededor es pasajero y no irá con nosotros;
ਜਸ ਅਦੇਖਿ; ਤਸ ਰਾਖਿ ਬਿਚਾਰਾ ॥
jas adekh; tas raakh bichaaraa |
Sant Singh KhalsaContemplate the One who is unseen.
Manmohan SinghThink of Him who is unseen.
Manmohan Singh (Punjabi)ਉਸ ਨੂੰ ਚੇਤੇ ਕਰ ਜੋ ਦਿਸਦਾ ਨਹੀਂ।
Fareedkot Teekaਅਰੁ ਜੋ (ਅਦੇਖਿ) ਅਦ੍ਰਿਸ਼ ਪਰਮਾਤਮਾਂ ਹੈ ਤਿਸ ਕੋ ਵਿਚਾਰ ਕਰ ਹ੍ਰਿਦੇ ਮੇਂ ਰਾਖੁ॥☬ਪ੍ਰਸ਼ਨ: ਵਿਚਾਰ ਕਰ ਤੋ ਰਾਖੇਂਗੇ, ਤਿਸ ਕਾ ਦਰਸਨ ਕੈਸਾ ਹੋਵੈਗਾ?
Prof. Sahib Singh(ਹੇ ਭਾਈ!) ਤੂੰ ਸਦਾ ਪ੍ਰਭੂ ਵਿਚ ਸੁਰਤ ਜੋੜ, ਜੋ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ ਹੈ (ਭਾਵ, ਜੋ ਦਿੱਸਦੇ ਤ੍ਰਿਗੁਣੀ ਸੰਸਾਰ ਨਾਲੋਂ ਵੱਖਰਾ ਭੀ ਹੈ)।ਪਦ ਅਰਥ ਜਸ ਅਦੇਖਿ = ਜੋ ਅਦ੍ਰਿਸ਼ਯ ਹੈ, ਜੋ ਅੱਖਾਂ ਨਾਲ ਨਹੀਂ ਦਿੱਸਦਾ। ਤਸ = ਉਸ (ਪ੍ਰਭੂ) ਨੂੰ। ਰਾਖਿ ਬਿਚਾਰਾ = ਆਪਣੀ ਵਿਚਾਰ ਵਿਚ ਰੱਖ, ਉਸ ਵਿਚ ਸੁਰਤ ਜੋੜ।
SikhNet (Spanish)entonces contempla a Dios aunque todavía no Lo veas.
ਦਸਵੈ ਦੁਆਰਿ; ਕੁੰਚੀ ਜਬ ਦੀਜੈ ॥
dasavai duaar; kunchee jab deejai |
Sant Singh KhalsaWhen the key is inserted in the Tenth Gate,
Manmohan SinghWhen the key of Divine Knowledge is applied to the tenth gate,
Manmohan Singh (Punjabi)ਜਦ ਦਸਵੇ ਦਰਵਾਜ਼ੇ ਨੂੰ ਬ੍ਰਹਿਮ-ਗਿਆਨ ਦੀ ਕੁੰਜੀ ਲਾਈ ਜਾਂਦੀ ਹੈ,
Fareedkot Teekaਜਬ ਦਸਵੇ ਦ੍ਵਾਰ ਮੇਂ ਪ੍ਰਾਣਾ ਰੂਪੀ ਕੁੰਜੀ ਦੀਜੀਏ॥
Prof. Sahib Singhਪਰ, ਜਦੋਂ (ਗੁਰਬਾਣੀ-ਰੂਪ) ਕੁੰਜੀ ਦਸਵੇਂ ਦੁਆਰ ਵਿਚ ਲਾਈਏ, (ਭਾਵ, ਜਦੋਂ ਮਨ ਨੂੰ ਸਤਿਗੁਰੂ ਦੀ ਬਾਣੀ ਨਾਲ ਜੋੜੀਏ),ਪਦ ਅਰਥ ਦਸਵੈ ਦੁਆਰਿ = ਦਸਵੇਂ ਦਰ ਵਿਚ {ਨੋਟ: ਦੋ ਅੱਖਾਂ, ਦੋ ਕੰਨ, ਦੋ ਨਾਸਾਂ, ਇਕ ਮੂੰਹ, ਇੰਦ੍ਰੀ, ਗੁਦਾ; ਇਹ ਨੌ ਗੋਲਕਾਂ, ਸਰੀਰ ਦੇ ਇਹ ਨੌਂ ਦਰਵਾਜ਼ੇ ਸਰੀਰ ਦੀ ਸਥੂਲ ਕ੍ਰਿਆ ਨਿਭਾਉਂਦੇ ਹਨ। ਇਹਨਾਂ ਤੋਂ ਮਨੁੱਖਾ ਸਰੀਰ ਦਾ ਇਕ ਹੋਰ ਦਰਵਾਜ਼ਾ ਮੰਨਿਆ ਗਿਆ ਹੈ, ਉਹ ਹੈ ਮਨੁੱਖ ਦਾ ਦਿਮਾਗ਼, ਜੋ ਵਿਚਾਰ-ਕੇਂਦਰ ਹੈ}। ਕੁੰਜੀ = (ਭਾਵ) ਗੁਰੂ, ਗੁਰਬਾਣੀ।
SikhNet (Spanish)Y cuando abras y pases a través de la décima puerta,
ਤਉ; ਦਇਆਲ ਕੋ ਦਰਸਨੁ ਕੀਜੈ ॥੨੪॥
tau; deaal ko darasan keejai |24|
Sant Singh Khalsathen the Blessed Vision of the Merciful Lord's Darshan is seen. ||24||
Manmohan Singhthen is the sight of the Merciful Master beheld.
Manmohan Singh (Punjabi)ਤਦ ਮਿਹਰਬਾਨ ਮਾਲਕ ਦਾ ਦੀਦਾਰ ਦੇਖਿਆ ਜਾਂਦਾ ਹੈ।
Fareedkot Teekaਤਬ ਦਿਆਲ ਵਾਹਿਗੁਰੂ ਕਾ ਦਰਸਨ ਕਰੀਤਾ ਹੈ। ਵਾ ਅੰਤਹਕਰਨ ਮੇਂ ਜੋ ਅਗਿਆਨ ਰੂਪੀ ਤਾਲਾ ਲਗ ਰਹਾ ਹੈ ਤਿਸ ਮੇਂ ਜਬ ਬ੍ਰਹਮ ਵਿਦਿਆ ਰੂਪੀ ਕੁੰਜੀ ਦੀਜੀਏ ਤਬ ਦਸਮੇ ਦਿਆਲ ਕੋ ਦਰਸਨ ਕੀਜੀਏ। ਦਸਮਾ ਕੌਣ ਹੈ? ਸਰਗ ਵਿਸਰਗ ਆਦਿਕ ਨਵੋਂ ਕਾ ਜੋ ਆਸਰਾ ਰੂਪੁ ਦਸਮਾ ਹੈ॥੨੪॥
Prof. Sahib Singhਉਸ ਦਿਆਲ ਪ੍ਰਭੂ ਦਾ ਦੀਦਾਰ ਤਦੋਂ ਹੀ ਕੀਤਾ ਜਾ ਸਕਦਾ ਹੈ ॥੨੪॥* ਨੋਟ: ਮਾਇਆ ਵਿਚ ਗ੍ਰਸੇ ਮਨੁੱਖ ਦਾ ਦਿਮਾਗ਼ ਸਦਾ ਮਾਇਆ ਦੀਆਂ ਗੱਲਾਂ ਸੋਚਦਾ ਹੈ; ਪਰਮਾਤਮਾ ਵਾਲੇ ਪਾਸੇ ਤੋਂ ਉਸ ਨੂੰ, ਮਾਨੋ, ਜੰਦ੍ਰਾ ਵੱਜਾ ਰਹਿੰਦਾ ਹੈ; ਮਾਇਆ ਦੀ ਪਾਹ ਦਸਮ-ਦੁਆਰ ਨੂੰ ਜੰਦ੍ਰਾ ਹੈ, ਸਤਿਗੁਰੂ ਦੀ ਬਾਣੀ ਇਸ ਜੰਦ੍ਰੇ ਨੂੰ ਖੋਲ੍ਹਦੀ ਹੈ, ਤੇ ਮਨ ਮਾਇਆ ਦੇ ਅਸਰ ਹੇਠੋਂ ਨਿਕਲ ਕੇ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ।
SikhNet (Spanish)verás entonces la Presencia del Señor Compasivo.(24)
ਧਧਾ; ਅਰਧਹਿ ਉਰਧ ਨਿਬੇਰਾ ॥
dhadhaa; aradheh uradh niberaa |
Sant Singh KhalsaDHADHA: When one ascends from the lower realms of the earth to the higher realms of the heavens, then everything is resolved.
Manmohan SinghDh - Everything is settled, if one from lower region soars to the higher One.
Manmohan Singh (Punjabi)ਧ - ਜੇਕਰ ਆਦਮੀ ਨੀਵੇ ਮੰਡਲ ਤੋਂ ਉਚੇ ਨੂੰ ਉਡਾਰੀ ਮਾਰ ਜਾਵੇ, ਤਾਂ ਸਾਰੀ ਗੱਲ ਮੁੱਕ ਜਾਂਦੀ ਹੈ।
Fareedkot Teekaਧਧੇ ਅਖਰ ਦੁਆਰਾ ਕਹਤੇ ਹੈਂ: (ਅਰਧਹਿ) ਨੀਚੇ ਜੋ ਜੀਵ ਹੈ ਅਵਿਦਿਆ ਉਪਾਧੀ ਵਾਲਾ, (ਉਰਧਹ) ਊਚਾ ਜੋ ਈਸ੍ਵਰ ਹੈ ਸੁਧ ਸਤੋ ਪ੍ਰਧਾਨ ਮਾਯਾ ਉਪਾਧੀ ਵਾਲਾ, ਤਿਸ ਕੋ ਪ੍ਰਾਪਤਿ ਹੋ ਕਰ ਜੀਵ ਕਾ ਚਉਰਾਸੀ ਤੇ ਨਬੇਰਾ ਅਰਥਾਤ ਛੂਟਨਾ ਹੋਤਾ ਹੈ॥☬ਜੇ ਕਹੇ ਜੀਵ ਅਰੁ ਈਸ੍ਵਰ ਕਾ ਵਾਸਾ ਕਹਾਂ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜਦੋਂ ਜੀਵਾਤਮਾ ਦਾ ਨਿਵਾਸ ਪਰਮਾਤਮਾ ਵਿਚ ਹੁੰਦਾ ਹੈ (ਭਾਵ, ਜਦੋਂ ਜੀਵ ਪ੍ਰਭੂ-ਚਰਨਾਂ ਵਿਚ ਜੁੜਦਾ ਹੈ),ਪਦ ਅਰਥ ਉਰਧ {ऊध्र्व} ਉੱਚਾ (ਭਾਵ, ਪਰਮਾਤਮਾ)। ਅਰਧਹਿ = {ਨੋਟ: ਸੰਸਕ੍ਰਿਤ ਲਫ਼ਜ਼ ਹੈ अर्ध, ਇਸ ਦਾ ਅਰਥ ਹੈ 'ਅੱਧਾ'; ਪਰ ਇੱਥੇ ਇਹ ਅਰਥ ਮੇਲ ਨਹੀਂ ਖਾਂਦਾ। ਸੰਸਕ੍ਰਿਤ ਲਫ਼ਜ਼ "ਉਰਧ੍ਵ" (ਜਿਸ ਦਾ ਅਰਥ ਹੈ "ਉੱਚਾ") ਦੇ ਮੁਕਾਬਲੇ ਤੇ ਲਫ਼ਜ਼ ਹੈ "ਅਧਹ" (ਇਸ ਦਾ ਅਰਥ ਹੈ "ਨੀਵਾਂ") ਇਸੇ ਹੀ ਲਫ਼ਜ਼ ਤੋਂ ਬਣਿਆ ਹੈ ਲਫ਼ਜ਼ "ਅਧੋਗਤੀ।" ਇਸ ਬੰਦ ਵਿਚ ਭੀ ਲਫ਼ਜ਼ 'ਅਰਧਹਿ' ਸੰਸਕ੍ਰਿਤ ਲਫ਼ਜ਼ "ਅਧਹ" ਦੇ ਥਾਂ ਹੀ ਹੈ} ਹੇਠਲਾ, ਨੀਵਾਂ, ਨੀਵੇਂ ਫੁਰਨਿਆਂ ਵਿਚ ਰਹਿਣ ਵਾਲਾ (ਭਾਵ, ਜੀਵਾਤਮਾ)। ਨਿਬੇਰਾ = ਫ਼ੈਸਲਾ, ਖ਼ਾਤਮਾ, ਜਨਮ ਮਰਨ ਦਾ ਖ਼ਾਤਮਾ।
SikhNet (Spanish)Dja dja Si uno va de este mundo al Mundo más Elevado, es salvado.
ਅਰਧਹਿ ਉਰਧਹ ਮੰਝਿ ਬਸੇਰਾ ॥
aradheh uradhah manjh baseraa |
Sant Singh KhalsaThe Lord dwells in both the lower and higher worlds.
Manmohan SinghLord's abode is in earth and heaven.
Manmohan Singh (Punjabi)ਧਰਤੀ ਅਤੇ ਅਸਮਾਨ ਵਿੱਚ ਸੁਆਮੀ ਦਾ ਵਸੇਬਾ ਹੈ।
Fareedkot Teeka(ਅਰਧਹਿ ਉਰਧਹਿ) ਜੀਵ ਅਰੁ ਈਸ੍ਵਰ ਕਾ (ਮੰਝਿ) ਬੀਚ ਅਰਥਾਤ ਅੰਤਹਕਰਣ ਮੇਂ ਵਾਸਾ ਹੈ॥
Prof. Sahib Singhਤਾਂ ਪ੍ਰਭੂ ਨਾਲ (ਇੱਕ-ਰੂਪ ਹੋਇਆਂ ਹੀ ਜੀਵ (ਦੇ ਜਨਮ ਮਰਨ) ਦਾ ਖ਼ਾਤਮਾ ਹੁੰਦਾ ਹੈ। (ਜੀਵਾਤਮਾ ਤੇ ਪਰਮਾਤਮਾ ਦੀ ਵਿੱਥ ਮੁੱਕ ਜਾਂਦੀ ਹੈ)।ਪਦ ਅਰਥ ਉਰਧਹ ਮੰਝਿ = ਉੱਚੇ ਪ੍ਰਭੂ ਵਿਚ। ਬਸੇਰਾ = ਨਿਵਾਸ।
SikhNet (Spanish)Entonces el ser inferior se inmerge en el Ser Superior.
ਅਰਧਹ ਛਾਡਿ; ਉਰਧ ਜਉ ਆਵਾ ॥
aradhah chhaadd; uradh jau aavaa |
Sant Singh KhalsaLeaving the earth, the soul ascends to the heavens;
Manmohan SinghWhen leaving the earth, the soul goes to heaven then,
Manmohan Singh (Punjabi)ਜਦ ਧਰਤੀ ਨੂੰ ਤਿਆਗ ਆਤਮਾ ਅਸਮਾਨੀ ਜਾਂਦੀ ਹੈ,
Fareedkot Teekaਅਰਧਹ ਛਾਡ ਅਰਥਾਤ ਜੀਵ ਭਾਵ ਕੋ ਛੋਡ ਕਰ ਜਬ ਈਸ੍ਵਰ ਕੀ ਭਾਵਨਾ ਆਪ ਮੇਂ ਕਰੀ॥
Prof. Sahib Singhਜਦੋਂ ਜੀਵ ਨੀਵੀਂ ਅਵਸਥਾ ਨੂੰ (ਭਾਵ, ਮਾਇਆ ਦੇ ਮੋਹ ਨੂੰ) ਛੱਡ ਕੇ ਉੱਚੀ ਅਵਸਥਾ ਤੇ ਅੱਪੜਦਾ ਹੈ,ਪਦ ਅਰਥ ਅਰਧਹ ਛਾਡਿ = ਨੀਵੀਂ ਅਵਸਥਾ ਨੂੰ ਛੱਡ ਕੇ। ਜਉ = ਜਦੋਂ। ਉਰਧ ਆਵਾ = ਉੱਚੀ ਅਵਸਥਾ ਵਿਚ ਅੱਪੜਦਾ ਹੈ।
SikhNet (Spanish)Aquél que abandona lo inferior para montarse en lo Superior,
ਤਉ ਅਰਧਹਿ ਉਰਧ ਮਿਲਿਆ; ਸੁਖ ਪਾਵਾ ॥੨੫॥
tau aradheh uradh miliaa; sukh paavaa |25|
Sant Singh Khalsathen, the lower and higher join together, and peace is obtained. ||25||
Manmohan Singhthe soul and God meet and peace is obtained.
Manmohan Singh (Punjabi)ਤਾਂ ਆਤਮਾ ਤੇ ਵਾਹਿਗੁਰੂ ਮਿਲ ਪੈਦੇ ਹਨ, ਅਤੇ ਆਰਾਮ ਪਰਾਪਤ ਹੁੰਦਾ ਹੈ।
Fareedkot Teekaਤਬ (ਅਰਧ) ਜੀਵ (ਉਰਧ) ਈਸਰ ਕੋ ਮਿਲ ਗਿਆ ਔਰ ਸੁਖ ਪਾਇਆ॥੨੫॥☬ਪ੍ਰਸ਼ਨ: ਐਸੇ ਅਭੇਦ ਗ੍ਯਾਨ ਕੇ ਅਧਿਕਾਰੀ ਕੌਨ ਹੈਂ?
Prof. Sahib Singhਤਦੋਂ ਜੀਵ ਨੂੰ ਪਰਮਾਤਮਾ ਮਿਲ ਪੈਂਦਾ ਹੈ, ਤੇ ਇਸ ਨੂੰ (ਅਸਲ) ਸੁਖ ਪ੍ਰਾਪਤ ਹੋ ਜਾਂਦਾ ਹੈ ॥੨੫॥
SikhNet (Spanish)gana la Paz, el ser inferior se inmerge en el Ser Superior.(25)
ਨੰਨਾ. ਨਿਸਿ ਦਿਨੁ; ਨਿਰਖਤ ਜਾਈ ॥
nanaa. nis din; nirakhat jaaee |
Sant Singh KhalsaNANNA: The days and nights go by; I am looking for the Lord.
Manmohan SinghN - My nights and days pass looking for God.
Manmohan Singh (Punjabi)ਨ - ਵਾਹਿਗੁਰੂ ਨੂੰ ਦੇਖਦਿਆਂ ਮੇਰੀਆਂ ਰਾਤਾਂ ਤੇ ਦਿਨ ਗੁਜ਼ਰਦੇ ਹਨ।
Fareedkot Teekaਨੰਨੇ ਅਖਰ ਦੁਆਰਾ ਕਹਤੇ ਹੈਂ: ਰਾਤ ਦਿਨ ਪਰਮੇਸ੍ਵਰ ਕੀ ਤਰਫ ਦੇਖਤਿਆਂ ਕੋ ਜਾਤੇ ਹੈਂ॥
Prof. Sahib Singh(ਜਿਸ ਜੀਵ ਦਾ) ਦਿਨ ਰਾਤ (ਭਾਵ, ਸਾਰਾ ਸਮਾ) (ਪ੍ਰਭੂ ਦੇ ਦੀਦਾਰ ਦੀ) ਉਡੀਕ ਕਰਦਿਆਂ ਗੁਜ਼ਰਦਾ ਹੈ,ਪਦ ਅਰਥ ਨਿਸਿ = ਰਾਤ। ਨਿਰਖਤ = {ਸੰ: ਨਿਰੀਖਤ} ਤੱਕਦਿਆਂ, ਭਾਲ ਕਰਦਿਆਂ, ਉਡੀਕਦਿਆਂ। ਜਾਈ = ਲੰਘਦਾ ਹੈ, ਗੁਜ਼ਰਦਾ ਹੈ।
SikhNet (Spanish)Na nna Mis días y noches pasan mirando hacia el más allá
ਨਿਰਖਤ ਨੈਨ; ਰਹੇ ਰਤਵਾਈ ॥
nirakhat nain; rahe ratavaaee |
Sant Singh KhalsaLooking for Him, my eyes have become blood-shot.
Manmohan SinghBy such waiting my eyes have grown blood-shout.
Manmohan Singh (Punjabi)ਇਸ ਤਰ੍ਹਾਂ ਵੇਖਣ ਦੁਆਰਾ ਮੇਰੀਆਂ ਅੱਖੀਆਂ ਲਹੂ-ਵਰਗੀਆਂ ਲਾਲ ਹੋ ਗਈਆਂ ਹਨ।
Fareedkot Teekaਜਗ੍ਯਾਸੂਆਂ ਕੇ ਨੇਤ੍ਰ ਵਾਹਗੁਰੂ ਕੀ ਤਰਫ ਸੇ ਦੇਖਤੇ ਹੂਏ (ਰਤ) ਲਾਲ ਵਾ ਪ੍ਰੀਤਵਾਨ ਹੋ ਰਹੇ ਹੈਂ॥
Prof. Sahib Singhਤੱਕਦਿਆਂ (ਭਾਵ, ਦੀਦਾਰ ਦੀ ਲਗਨ ਵਿਚ ਹੀ) ਉਸ ਦੇ ਨੇਤਰ (ਪ੍ਰਭੂ-ਦੀਦਾਰ ਲਈ) ਮਤਵਾਲੇ ਹੋ ਜਾਂਦੇ ਹਨ।ਪਦ ਅਰਥ ਨੈਨ = ਅੱਖਾਂ। ਰਤਵਾਈ = ਰੱਤੇ ਹੋਏ, ਮਤਵਾਲੇ, ਪ੍ਰੇਮੀ।
SikhNet (Spanish)y mis ojos se han enrojecido de tanto esperar.
ਨਿਰਖਤ ਨਿਰਖਤ; ਜਬ ਜਾਇ ਪਾਵਾ ॥
nirakhat nirakhat; jab jaae paavaa |
Sant Singh KhalsaAfter looking and looking,when He is finally found,
Manmohan SinghWhen, after long waiting, man finds God in his heart's abode,
Manmohan Singh (Punjabi)ਜਦ ਬਹੁਤ ਇੰਤਜਾਰ ਮਗਰੋਂ ਬੰਦਾ, ਵਾਹਿਗੁਰੂ ਨੂੰ ਆਪਣੇ ਦਿਲ ਦੇ ਟਿਕਾਣੇ ਅੰਦਰ ਪਾ ਲੈਦਾ ਹੈ,
Fareedkot Teekaਜਬ ਸਾਸਤ੍ਰੋਂ ਦੁਆਰਾ ਦੇਖਤਿਆਂ ਨੇ ਅੰਤਹਕਰਨ (ਜਾਇ) ਜਗਾ ਮੇਂ ਪਾਇਆ ਅਰਥਾਤ ਜਾਣਿਆ॥
Prof. Sahib Singhਦੀਦਾਰ ਦੀ ਤਾਂਘ ਕਰਦਿਆਂ ਕਰਦਿਆਂ ਜਦੋਂ ਆਖ਼ਰ ਦੀਦਾਰ ਹੁੰਦਾ ਹੈ,ਪਦ ਅਰਥ ਜਾਇ ਪਾਵਾ = ਜਾ ਕੇ ਪਾ ਲਿਆ, ਆਖ਼ਰ ਲੱਭ ਲਿਆ, ਦੀਦਾਰ ਕਰ ਲਿਆ।
SikhNet (Spanish)Pero cuando después de la espera, mis ojos contemplan la Visión,
ਤਬ ਲੇ ਨਿਰਖਹਿ ਨਿਰਖ ਮਿਲਾਵਾ ॥੨੬॥
tab le nirakheh nirakh milaavaa |26|
Sant Singh Khalsathen the one who was looking merges into the One who was looked for. ||26||
Manmohan Singhthen, He who beholds blends with Him who is looked for.
Manmohan Singh (Punjabi)ਤਦ ਦੇਖਣਹਾਰ, ਦੇਖੇ ਜਾਣ ਵਾਲੇ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਤਬ (ਨਿਰਖਹਿ) ਦੇਖਣੇ ਵਾਲੇ ਜਗ੍ਯਾਸੂ ਕੋ ਜਿਸ ਕੋ (ਨਿਰਖ) ਦੇਖ ਰਹਾ ਥਾ ਤਿਸ ਈਸ੍ਵਰ ਨੇ ਲੇ ਕਰ ਮਨ ਮੇਂ ਮਿਲਾਇ ਲੀਆ॥੨੬॥
Prof. Sahib Singhਤਾਂ ਉਹ ਇਸ਼ਟ-ਪ੍ਰਭੂ ਦਰਸ਼ਨ ਦੀ ਤਾਂਘ ਰੱਖਣ ਵਾਲੇ (ਆਪਣੇ ਪ੍ਰੇਮੀ) ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੨੬॥ਪਦ ਅਰਥ ਨਿਰਖਹਿ = {ਸੰ: ਨਿਰੀਖ੍ਹ੍ਹਕ ਨੂੰ, ਭਾਲ ਕਰਨ ਵਾਲੇ ਨੂੰ, ਦਰਸ਼ਨ ਦੀ ਤਾਂਘ ਰੱਖਣ ਵਾਲੇ ਨੂੰ। ਨਿਰਖ = {ਸੰ: ਨਿਰੀਖ੍ਹ੍ਹ} ਜਿਸ ਨੂੰ ਤੱਕੀਦਾ ਹੈ, ਜਿਸ ਦੀ ਭਾਲ ਕੀਤੀ ਜਾਂਦੀ ਹੈ, ਉਹ ਪ੍ਰਭੂ ਜਿਸ ਦੇ ਦੀਦਾਰ ਦੀ ਉਡੀਕ ਜੀਵ ਨੂੰ ਲੱਗੀ ਹੁੰਦੀ ਹੈ ॥੨੬॥
SikhNet (Spanish)entonces me inmerjo en Quien he estado añorando.(26)
ਪਪਾ ਅਪਰ; ਪਾਰੁ ਨਹੀ ਪਾਵਾ ॥
papaa apar; paar nahee paavaa |
Sant Singh KhalsaPAPPA: He is limitless; His limits cannot be found.
Manmohan SinghP - The Master is boundless and His bounds cannot be known.
Manmohan Singh (Punjabi)ਪ - ਪਰਮੇਸ਼ਰ ਹੱਦਬੰਨਾ-ਰਹਿਤ ਹੈ ਤੇ ਉਸ ਦਾ ਹੱਦਬੰਨਾ ਜਾਣਿਆ ਨਹੀਂ ਜਾ ਸਕਦਾ।
Fareedkot Teekaਪਪੇ ਅਖਰ ਦੁਆਰਾ ਕਹਤੇ ਹੈਂ: (ਅਪਰ) ਬੇਅੰਤ ਜੋ ਪਰਮੇਸ੍ਵਰ ਹੈ ਤਿਸ ਕਾ ਕਿਸੀ ਨੇ ਪਾਰ ਨਹੀਂ ਪਾਇਆ॥
Prof. Sahib Singhਪਰਮਾਤਮਾ ਸਭ ਤੋਂ ਵੱਡਾ ਹੈ, ਉਸ ਦਾ ਕਿਸੇ ਨੇ ਅੰਤ ਨਹੀਂ ਲੱਭਾ।ਪਦ ਅਰਥ ਅਪਰ = {ਅ-ਪਰ, (ਸੰ: नास्ति परों यस्मात्) ਜਿਸ ਤੋਂ ਪਰੇ ਹੋਰ ਕੋਈ ਨਹੀਂ, ਜਿਸ ਤੋਂ ਵੱਡਾ ਹੋਰ ਕੋਈ ਨਹੀਂ। ਪਾਰੁ = ਪਾਰਲਾ ਬੰਨਾ, ਅੰਤ। ਪਾਵਾ = ਪਾਇਆ।
SikhNet (Spanish)Pa ppa El Señor no tiene fronteras;
ਪਰਮ ਜੋਤਿ ਸਿਉ; ਪਰਚਉ ਲਾਵਾ ॥
param jot siau; parchau laavaa |
Sant Singh KhalsaI have attuned myself to the Supreme Light.
Manmohan SinghI have contracted intimacy with the Supreme light.
Manmohan Singh (Punjabi)ਮੈਂ ਮਹਾਨ ਪ੍ਰਕਾਸ਼ ਨਾਲ ਮਿਤ੍ਰਤਾਈ ਗੰਢ ਲਈ ਹੈ।
Fareedkot Teekaਪਰੰਤੂ ਐਸੇ ਪਰਮ ਜੋਤੀ ਕੇ ਸਾਥ ਪਰਚਾ ਉਸ ਪੁਰਸ ਨੇ ਲਾਇਆ ਹੈ॥
Prof. Sahib Singhਜਿਸ ਜੀਵ ਨੇ ਚਾਨਣ-ਦੇ-ਸੋਮੇ ਪ੍ਰਭੂ ਨਾਲ ਪਿਆਰ ਜੋੜਿਆ ਹੈ,ਪਦ ਅਰਥ ਪਰਚਉ = {ਸੰ: ਪਰਿਚਯ} ਪਿਆਰ, ਸਾਂਝ।
SikhNet (Spanish)no puedo conocer Sus Límites.
ਪਾਂਚਉ ਇੰਦ੍ਰੀ; ਨਿਗ੍ਰਹ ਕਰਈ ॥
paanchau indree; nigrah karee |
Sant Singh KhalsaOne who controls his five senses
Manmohan SinghHe who controls his five senses,
Manmohan Singh (Punjabi)ਜੋ ਕੋਈ ਆਪਣੇ ਪੰਜੇ ਇੰਦ੍ਰਿਆਂ ਨੂੰ ਕਾਬੂ ਕਰ ਲੈਦਾ ਹੈ,
Fareedkot Teekaਜਿਸ ਨੇ ਪਾਂਚੋਂ ਇੰਦ੍ਰੇ ਰੋਕੇ ਹੈਂ॥
Prof. Sahib Singhਉਹ ਆਪਣੇ ਪੰਜੇ ਹੀ ਗਿਆਨ-ਇੰਦਰਿਆਂ ਨੂੰ (ਇਉਂ) ਵੱਸ ਕਰ ਲੈਂਦਾ ਹੈ,ਪਦ ਅਰਥ ਨਿਗ੍ਰਹ ਕਰਈ = ਰੋਕ ਲੈਂਦਾ ਹੈ।
SikhNet (Spanish)Yo entono mi ser en la Luz de luces y disciplinando mis cinco sentidos,
ਪਾਪੁ ਪੁੰਨੁ ਦੋਊ; ਨਿਰਵਰਈ ॥੨੭॥
paap pun doaoo; niravaree |27|
Sant Singh Khalsarises above both sin and virtue. ||27||
Manmohan Singhis relieved of the idea of both evil and goodness.
Manmohan Singh (Punjabi)ਉਹ ਬਦੀ ਤੇ ਨੇਕੀ ਦੋਨਾਂ ਦੇ ਖਿਆਲ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਪਾਪ ਔਰ ਪੁੰਨ ਦੋਨੋਂ ਨਵਿਰਤ ਕੀਏ ਹੈਂ॥੨੭॥☬ਪ੍ਰਸ਼ਨ: ਜਬ ਸਰਬ ਆਪਨਾ ਆਪ ਹੀ ਹੈ ਤਬ ਇੰਦ੍ਰੈ ਦਮਨ ਰੂਪ ਸਾਧਨ ਕਿਉਂ ਕਰਨੇ ਹੈਂ?☬ਉੱਤ੍ਰ:
Prof. Sahib Singhਕਿ ਉਹ ਜੀਵ ਪਾਪ ਤੇ ਪੁੰਨ ਦੋਹਾਂ ਨੂੰ ਦੂਰ ਕਰ ਦੇਂਦਾ ਹੈ (ਭਾਵ, ਪੰਜੇ ਗਿਆਨ-ਇੰਦਰਿਆਂ ਨੂੰ ਉਹ ਇਸ ਤਰ੍ਹਾਂ ਪੂਰਨ ਤੌਰ ਤੇ ਕਾਬੂ ਕਰਦਾ ਹੈ ਕਿ ਉਸ ਨੂੰ ਆਪਣੇ ਕੰਮਾਂ ਬਾਰੇ ਇਹ ਸੋਚਣ ਦੀ ਲੋੜ ਹੀ ਨਹੀਂ ਰਹਿੰਦੀ ਜੁ ਮੈਂ ਜਿਹੜਾ ਕੰਮ ਕਰਦਾ ਹਾਂ ਇਹ ਪਾਪ ਹੈ ਜਾਂ ਪੁੰਨ; ਸੁਤੇ ਹੀ ਉਸ ਦਾ ਹਰੇਕ ਕੰਮ ਕਾਮਾਦਿਕ ਵਿਕਾਰਾਂ ਤੋਂ ਬਰੀ ਹੁੰਦਾ ਹੈ) ॥੨੭॥ਪਦ ਅਰਥ ਨਿਰਵਰਈ = ਨਿਵਾਰ ਦੇਂਦਾ ਹੈ, ਦੂਰ ਕਰ ਦੇਂਦਾ ਹੈ। ਪਰਮ ਜੋਤਿ = ਉਹ ਚਾਨਣ ਜੋ ਸਭ ਤੋਂ ਉੱਚਾ ਹੈ, ਸਭ ਨੂੰ ਚਾਨਣ ਦੇਣ ਵਾਲੀ ਜੋਤ ॥੨੭॥
SikhNet (Spanish)me elevo más allá de la dualidad. (27)
ਫਫਾ; ਬਿਨੁ ਫੂਲਹ. ਫਲੁ ਹੋਈ ॥
fafaa; bin foolah. fal hoee |
Sant Singh KhalsaFAFFA: Even without the flower, the fruit is produced.
Manmohan SinghPh - Without the flower, the fruit is produced.
Manmohan Singh (Punjabi)ਫ - ਫੁਲ ਦੇ ਬਗੈਰ ਹੀ ਫਲ ਪੈਦਾ ਹੋਇਆ ਹੈ।
Fareedkot Teekaਫਫੇ ਅਖਰ ਦੁਆਰਾ ਕਹਤੇ ਹੈਂ: ਸਾਧਨ ਰੂਪੀ ਫੂਲ ਲਾਗੇ ਬਿਨਾਂ ਗਿਆਨ ਫਲ ਕੀ ਪ੍ਰਾਪਤੀ ਕਿਸੀ ਕੋ ਹੋਈ ਹੈ ਅਰਥਾਤ ਨਹੀਂ ਹੋਈ; ਵਾ ਜਬ ਫਲ ਕੀ ਪ੍ਰਾਪਤੀ ਹੋਈ ਤਬ ਬਿਰਛ ਬਿਨ ਫੂਲੋਂ ਕੇ ਹੋ ਜਾਤਾ ਹੈ। ਤੈਸੇ ਗ੍ਯਾਨ ਹੋਣੇ ਕਰ ਕਰਮ ਫੂਲ ਗਿਰ ਪੜਤੇ ਹੈਂ॥
Prof. Sahib Singhਜੇ ਜੀਵ ਆਪਣੇ ਆਪ ਉੱਤੇ ਮਾਣ ਕਰਨਾ ਛੱਡ ਦੇਵੇ, ਤਾਂ ਇਸ ਨੂੰ (ਨਾਮ-ਪਦਾਰਥ ਰੂਪ ਉਹ) ਫਲ ਮਿਲ ਜਾਂਦਾ ਹੈ (ਜਿਸ ਦੀ ਖ਼ਾਤਰ ਮਨੁੱਖਾ-ਜਨਮ ਮਿਲਿਆ ਹੈ)।ਪਦ ਅਰਥ ਬਿਨੁ ਫੂਲਹ = ਫੁੱਲਣ ਤੋਂ ਬਿਨਾ, ਜੇ ਜੀਵ ਫੁੱਲਣਾ ਛੱਡ ਦੇਵੇ, ਜੇ ਜੀਵ ਆਪਣੇ ਸਰੀਰ ਤੇ ਫੁੱਲਣਾ ਛੱਡ ਦੇਵੇ, ਜੇ ਆਪਣੇ ਆਪ ਉੱਤੇ ਮਾਣ ਕਰਨਾ ਛੱਡ ਦੇਵੇ, ਜੇ ਜੀਵ ਦੇਹ-ਅੱਧਿਆਸ ਤਿਆਗ ਦੇਵੇ। ਫਲੁ = (ਮਨੁੱਖਾ ਜਨਮ ਦਾ) ਫਲ, ਉਹ ਪਦਾਰਥ ਜਿਸ ਦੀ ਖ਼ਾਤਰ ਮਨੁੱਖਾ-ਜਨਮ ਮਿਲਿਆ ਹੈ, ਪਰਮਾਤਮਾ ਦੇ ਨਾਮ ਦੀ ਸੂਝ।
SikhNet (Spanish)Pha pha Uno obtiene el Fruto del Conocimiento, a través de la Gracia de Dios,
ਤਾ ਫਲ ਫੰਕ; ਲਖੈ ਜਉ ਕੋਈ ॥
taa fal fank; lakhai jau koee |
Sant Singh KhalsaOne who looks at a slice of that fruit
Manmohan SinghIf anyone looks at the slice of that fruit,
Manmohan Singh (Punjabi)ਜੇਕਰ ਕੋਈ ਜਣਾ ਉਸ ਫਲ ਦੀ ਫਾੜੀ ਨੂੰ ਵੇਖ ਲਵੇ,
Fareedkot Teekaਤਿਸ ਗ੍ਯਾਨ ਫਲ ਕੀ (ਫੰਕ) ਫਾੜੀਆਂ ਚਾਰ ਹੈਂ, ਚੌਥੀ ਸੇ ਲੇ ਕਰ ਸਾਤਵੀਂ ਪ੍ਰਯੰਤ ੩ ਭੂਮਕਾ ਫੂਲ ਰੂਪ ਹੈਂ, ਅਰਥਾਤ ਸਾਧਨ ਕੋਟੀ ਮੇਂ ਹੈਂ। ਤਿਨ ਮੇਂ ਏਕ ਫਾਂਕ ਕੋ ਭੀ ਕੋਈ ਜਾਨ ਲੇਵੇ, ਭਾਵ ਸੇ ਚੌਥੀ ਭੂਮਕਾ ਕੋ ਪ੍ਰਾਪਤ ਹੋ ਜਾਵੈ॥
Prof. Sahib Singhਤੇ, ਜੇ ਕੋਈ ਉਸ ਰੱਬੀ ਸੂਝ ਦਾ ਰਤਾ ਕੁ ਭੀ ਝਲਕਾਰਾ ਸਮਝ ਲਏ।ਪਦ ਅਰਥ ਫੰਕ = ਨਿੱਕੀ ਜਿਹੀ ਫਾੜੀ, ਰਤਾ ਕੁ ਹਿੱਸਾ। ਤਾ ਫਲ ਫੰਕ = ਉਸ ਫਲ ਦੀ ਨਿੱਕੀ ਜਿਹੀ ਫਾੜੀ, ਉਸ ਰੱਬੀ ਸੂਝ ਦਾ ਰਤਾ ਕੁ ਝਲਕਾਰਾ। ਜਉ = ਜੇ। ਲਖੈ = ਸਮਝ ਲਏ।
SikhNet (Spanish)esto es, sin los méritos de acciones realizadas.
ਦੂਣਿ. ਨ ਪਰਈ; ਫੰਕ ਬਿਚਾਰੈ ॥
doon. na paree; fank bichaarai |
Sant Singh Khalsaand reflects on it, will not be consigned to reincarnation.
Manmohan Singhand reflects on the slice, he suffers not transmigration.
Manmohan Singh (Punjabi)ਅਤੇ ਉਸ ਫਾੜੀ ਦਾ ਚਿੰਤਨ ਕਰੇ, ਉਹ ਆਵਾਗਉਣ ਵਿੱਚ ਨਹੀਂ ਪੈਦਾ।
Fareedkot Teekaਏਕ ਫੰਕ ਕੇ ਵਿਚਾਰਨੇ ਕਰ ਅਰਥਾਤ ਸਮਝ ਮਾਤ੍ਰ ਕਰ ਕੇ ਸੰਸਾਰ ਰੂਪੀ ਪਰਬਤ ਕੀ (ਦੂਣਿ) ਜਨਮੋਂ ਰੂਪੀ ਕੰਦਰਾ ਵਾ ਦ੍ਵੈਤ ਮੇਂ ਨਹੀਂ ਪੜਤਾ॥
Prof. Sahib Singhਜੇ ਉਸ ਝਲਕਾਰੇ ਨੂੰ ਵਿਚਾਰੇ ਤਾਂ ਉਹ ਜਨਮ ਮਰਨ ਦੀ ਖੱਡ ਵਿਚ ਨਹੀਂ ਪੈਂਦਾ,ਪਦ ਅਰਥ ਦੂਣਿ = ਦੋ ਪਹਾੜਾਂ ਦੇ ਵਿਚਕਾਰਲਾ ਮੈਦਾਨੀ ਇਲਾਕਾ, ਜਨਮ ਤੇ ਮਰਨ ਦਾ ਗੇੜ। ਪਰਈ = ਪਰੈ, ਪੈਂਦਾ। ਫੰਕ = (ਗਿਆਨ ਦਾ) ਰਤਾ ਕੁ ਝਲਕਾਰਾ।
SikhNet (Spanish)Si uno prueba el Fruto del Conocimiento, entonces no pasa otra vez por el valle de la muerte.
ਤਾ ਫਲ ਫੰਕ; ਸਭੈ ਤਨ ਫਾਰੈ ॥੨੮॥
taa fal fank; sabhai tan faarai |28|
Sant Singh KhalsaA slice of that fruit slices all bodies. ||28||
Manmohan SinghThat section of the fruit tears up all the bodies.
Manmohan Singh (Punjabi)ਫਲ ਦੀ ਉਹ ਫਾਂਕੜੀ ਸਾਰੀਆਂ ਦੇਹਾਂ ਨੂੰ ਪਾੜ ਸੁੱਟਦੀ ਹੈ।
Fareedkot Teekaਗਿਆਨ ਕੀ ਏਕ ਅਵਸਥਾ ਹੈ, ਜੋ ਬਿਰਤੀ ਕੀ ਗਾੜਤਾ ਹੈ ਅਰ ਏਕ ਸਮਝ ਹੈ ਅਰਥਾਤ ਚੌਥੀ ਭੂਮਕਾ ਹੈ, ਤਿਸ ਗਿਆਨ ਫਲ ਕੀ ਫਾੜੀ ਨੇ ਸਭੇ ਤਨ ਫਾੜ ਦੀਏ; ਅਰਥਾਤ ਤੀਨੋ ਸਰੀਰ ਕਾਰਣ, ਲਿੰਗ, ਅਸਥੂਲ, ਸੋ ਨਾਸ ਕਰ ਦੀਏ, ਕਿਆ ਮਿਥਿਆ ਨਿਹਚੇ ਕਰਵਾਇ ਦੀਏ॥੨੮॥
Prof. Sahib Singh(ਕਿਉਂਕਿ) ਰੱਬੀ ਸੂਝ ਦਾ ਉਹ ਨਿੱਕਾ ਜਿਹਾ ਭੀ ਝਲਕਾਰਾ ਉਸ ਦੇ ਦੇਹ-ਅੱਧਿਆਸ (ਆਪੇ ਦੇ ਮਾਣ) ਨੂੰ ਪੂਰਨ ਤੌਰ ਤੇ ਮੁਕਾ ਦੇਂਦਾ ਹੈ ॥੨੮॥ਪਦ ਅਰਥ ਸਭੈ ਤਨ = ਸਾਰੇ ਸਰੀਰ ਨੂੰ, ਸਾਰਾ ਹੀ ਦੇਹ-ਅੱਧਿਆਸ, ਸਾਰਾ ਹੀ ਸਰੀਰਕ ਮੋਹ। ਫਾਰੈ = ਫਾੜੈ, ਨਾਸ ਕਰ ਦੇਂਦਾ ਹੈ ॥੨੮॥
SikhNet (Spanish)Una sola probadita de ésta Fruta te salva de tener que volver a nacer.(28)
ਬਬਾ; ਬਿੰਦਹਿ ਬਿੰਦ ਮਿਲਾਵਾ ॥
babaa; bindeh bind milaavaa |
Sant Singh KhalsaBABBA: When one drop blends with another drop,
Manmohan SinghB - When the drop blends with drop,
Manmohan Singh (Punjabi)ਬ - ਜਦ ਬੂੰਦ ਨਾਲ ਬੂੰਦ ਅਭੇਦ ਹੋ ਜਾਂਦੀ ਹੈ,
Fareedkot Teekaਬਬੇ ਅਖਰ ਦੁਆਰਾ ਕਹਤੇ ਹੈਂ: (ਬਿੰਦਹਿ) ਜਾਨਣੇ ਵਾਲੇ ਜੀਵ ਕੋ (ਬਿੰਦ) ਜਾਨਣੇ ਜੋਗ ਈਸ਼੍ਵਰ ਨੇ ਜਬ ਆਪਣੇ ਮੇਂ ਮਿਲਾਇਆ ਅਰਥਾਤ ਅਭੇਦ ਕੀਆ॥
Prof. Sahib Singh(ਜਿਵੇਂ ਪਾਣੀ ਦੀ) ਬੂੰਦ ਵਿਚ (ਪਾਣੀ ਦੀ) ਬੂੰਦ ਮਿਲ ਜਾਂਦੀ ਹੈ, (ਤੇ, ਫਿਰ ਵੱਖ ਨਹੀਂ ਹੋ ਸਕਦੀ)ਪਦ ਅਰਥ ਬਿੰਦਹਿ = (ਪਾਣੀ ਦੀ) ਬੂੰਦ ਵਿਚ। ਬਿੰਦ = ਪਾਣੀ ਦੀ ਬੂੰਦ। ਮਿਲਾਵਾ = ਮਿਲ ਗਈ।
SikhNet (Spanish)Ba bba Cuando la gota se junta con la otra,
ਬਿੰਦਹਿ ਬਿੰਦਿ; ਨ ਬਿਛੁਰਨ ਪਾਵਾ ॥
bindeh bind; na bichhuran paavaa |
Sant Singh Khalsathen these drops cannot be separated again.
Manmohan Singhthen these drops separate not again.
Manmohan Singh (Punjabi)ਤਾਂ ਇਹ ਬੂੰਦਾ ਮੁੜ ਵੱਖਰੀਆਂ ਨਹੀਂ ਹੁੰਦੀਆਂ।
Fareedkot Teekaਤਬ ਜੀਵ ਈਸ਼੍ਵਰ ਸੇ ਵਿਛੜਨਾ ਨਹੀਂ ਪਾਵਤਾ ਹੈ॥☬ਪ੍ਰਸ਼ਨ: ਈਸ਼੍ਵਰ ਆਪ ਮੇਂ ਕੈਸੇ ਮਿਲਾਵਤਾ ਹੈ?☬ਉੱਤਰ:
Prof. Sahib Singh(ਤਿਵੇਂ ਪ੍ਰਭੂ ਨਾਲ) ਨਿਮਖ-ਮਾਤ੍ਰ ਭੀ ਸਾਂਝ ਪਾ ਕੇ (ਜੀਵ ਪ੍ਰਭੂ ਤੋਂ) ਵਿੱਛੁੜ ਨਹੀਂ ਸਕਦਾ।ਪਦ ਅਰਥ ਬਿੰਦਹਿ = ਬਿੰਦ-ਮਾਤ੍ਰ, ਨਿਮਖ-ਮਾਤ੍ਰ, ਥੋੜੇ ਜਿਹੇ ਸਮੇ ਲਈ ਭੀ। ਬਿੰਦਿ = ਬਿੰਦ ਕੇ, ਜਾਣ ਕੇ, ਸਾਂਝ ਪਾ ਕੇ {ਸੰ: ਵਿੰਦਤਿ, विन्दति = ਜਾਣਦਾ ਹੈ}
SikhNet (Spanish)entonces las dos no se separan más.
ਬੰਦਉ ਹੋਇ; ਬੰਦਗੀ ਗਹੈ ॥
bandau hoe; bandagee gahai |
Sant Singh KhalsaBecome the Lord's slave, and hold tight to His meditation.
Manmohan SinghBecoming Lord's slave, man ought to hold fast His meditation.
Manmohan Singh (Punjabi)ਸਾਹਿਬ ਦਾ ਗੁਮਾਸ਼ਤਾ ਬਣ ਕੇ, ਇਨਸਾਨ ਨੂੰ ਉਸ ਦਾ ਸਿਮਰਨ ਫੜੀ ਰੱਖਣਾ ਉਚਿਤ ਹੈ।
Fareedkot Teeka(ਬੰਦਉ) ਦਾਸ ਹੋ ਕਰ ਈਸ਼੍ਵਰ ਕੀ ਬੰਦਗੀ ਗ੍ਰਹਣ ਕਰੇ॥☬ਪ੍ਰਸ਼ਨ: ਬੰਦਗੀ ਮੇਂ ਲਗਿਆਂ ਸਰੀਰ ਕਾ ਬਿਉਹਾਰ ਕੈਸੇ ਸਿਧ ਹੋਵੈਗਾ?☬ਉੱਤਰ:
Prof. Sahib Singh(ਕਿਉਂਕਿ ਜੋ ਮਨੁੱਖ ਪ੍ਰਭੂ ਦਾ) ਸੇਵਕ ਬਣ ਕੇ ਪ੍ਰੇਮ ਨਾਲ (ਪ੍ਰਭੂ ਦੀ) ਭਗਤੀ ਕਰਦਾ ਹੈ,ਪਦ ਅਰਥ ਬੰਦਉ = ਬੰਦਾ, ਗ਼ੁਲਾਮ, ਸੇਵਕ। ਹੋਇ = ਹੋ ਕੇ, ਬਣ ਕੇ। ਗਹੈ = ਗ੍ਰਹਿਣ ਕਰਦਾ ਹੈ, ਪਕੜ ਲੈਂਦਾ ਹੈ, ਪ੍ਰੇਮ ਨਾਲ ਕਰਦਾ ਹੈ।
SikhNet (Spanish)Vuélvete Esclavo del Señor y aférrate a Su Meditación.