ੴ

ਸਿੱਖਬਾਣੀ · SikhBani

Ang 417

Sri Guru Granth Sahib · Raag Aasaa · 2 shabads, 38 lines
Translations
Shabad Guru Nanak Dev Ji Raag Aasaa

ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩ ॥

raag aasaa mahalaa 1 asattapadeea ghar 3 |

Sant Singh KhalsaRaag Aasaa, First Mehl, Ashtpadheeyaa, Third House:
Manmohan SinghAsa Measure 1st Guru. Astpadis.
Manmohan Singh (Punjabi)ਰਾਗ ਆਸਾ ਪਹਿਲੀ ਪਾਤਸ਼ਾਹੀ। ਅਸ਼ਟਪਦੀਆਂ।
Prof. Sahib Singhਰਾਗ ਆਸਾ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Rag Asa, Mejl Guru Nanak, Primer Canal Divino, Ashtapadis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is attained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਜਿਨ ਸਿਰਿ. ਸੋਹਨਿ ਪਟੀਆ; ਮਾਂਗੀ ਪਾਇ ਸੰਧੂਰੁ ॥

jin sir. sohan patteea; maangee paae sandhoor |

Sant Singh KhalsaThose heads adorned with braided hair, with their parts painted with vermillion
Manmohan SinghThe heads, that are adorned with tresses, and whose partings are filled with vermilion.
Manmohan Singh (Punjabi)ਸੀਸ ਜੋ ਮੀਢੀਆਂ ਨਾਲ ਸਜੇ ਹੋਏ ਹਨ ਅਤੇ ਜਿਨ੍ਹਾਂ ਦੇ ਚੀਰ ਸੰਧੂਰ ਨਾਲ ਭਰੇ ਹੋਏ ਹਨ।
Fareedkot Teekaਜਿਨਾਂ ਕੇ ਸਿਰ ਪਰ ਪਟੀਆਂ ਸੋਭ ਰਹੀਆਂ ਥੀਆਂ ਔਰ (ਮਾਂਗੀ) ਚੀਰਨੀਆਂ ਸੰਧੂਰ ਸੇ ਭਰੀਆਂ ਥੀਆਂ॥
Prof. Sahib Singhਜਿਨ੍ਹਾਂ (ਸੁੰਦਰੀਆਂ) ਦੇ ਸਿਰ ਉਤੇ ਕੇਸਾਂ ਦੇ ਵਿਚਕਾਰਲੇ ਚੀਰ ਵਿਚ ਸੰਧੂਰ ਪਾ ਕੇ (ਕਾਲੇ ਕੇਸਾਂ ਦੀਆਂ) ਪੱਟੀਆਂ (ਹੁਣ ਤਕ) ਸੋਭਦੀਆਂ ਆ ਰਹੀਆਂ ਸਨ,

ਪਦ ਅਰਥ ਸਿਰਿ = ਸਿਰ ਉਤੇ। ਸੋਹਨਿ = (ਹੁਣ ਤਕ) ਸੋਭਦੀਆਂ ਆ ਰਹੀਆਂ ਹਨ। ਮਾਂਗੀ = ਮਾਂਗ ਵਿਚ, ਕੇਸਾਂ ਦੇ ਵਿਚਕਾਰਲੇ ਚੀਰ ਵਿਚ। ਪਾਇ = ਪਾ ਕੇ।

SikhNet (Spanish)Aquéllos que trenzaban sus cabellos lustrosos y la raya divisoria en la cabeza la adornaban de rojo bermellón,

ਸੇ ਸਿਰ. ਕਾਤੀ ਮੁੰਨੀਅਨੑਿ; ਗਲ ਵਿਚਿ. ਆਵੈ ਧੂੜਿ ॥

se sir. kaatee muneeana; gal vich. aavai dhoorr |

Sant Singh Khalsathose heads were shaved with scissors, and their throats were choked with dust.
Manmohan SinghThose heads are shaves with scissors and the throats are choked with dust.
Manmohan Singh (Punjabi)ਉਹ ਸੀਸ ਕੈਚੀ ਨਾਲ ਮੁੰਨੇ ਜਾ ਰਹੇ ਹਨ ਅਤੇ ਤੀਮੀਆਂ ਦੇ ਸੰਘ ਘਟੇ ਵਿੱਚ ਬੰਦ ਹੋਏ ਹਨ।
Fareedkot Teekaਸੋ ਸਿਰ (ਕਾਤੀ) ਕੈਚੀਓਂ ਕਰ ਕੇ ਮੁੰਨੇ ਜਾਤੇ ਹੈਂ, ਭਾਵ ਸੀਸ ਕੇ ਗਹਿਣੇ ਉਤਾਰਨੇ ਕੇ ਵਾਸਤੇ ਛੇਤੀ ਦੇ ਸਬਬ ਲੁਟੇਰੇ ਵਾਲੋਂ ਸਹਿਤ ਕਤਰ ਲੇਤੇ ਥੇ। ਜਬ ਵਹੁ ਪੁਕਾਰ ਕਰਤੀ ਹੈਂ ਤਬ ਮੁਗਲ ਲੋਗ ਤਿਨ ਕੇ ਮੁਖ ਮੇਂ (ਧੂੜਿ) ਮਟੀ ਪਾਇ ਦੇਤੇ ਹੈਂ, ਵਹੁ ਗਲ ਮੇਂ ਆਇ ਜਾਤੀ ਹੈ॥
Prof. Sahib Singhਉਹਨਾਂ ਦੇ ਸਿਰ ਕੈਂਚੀ ਨਾਲ ਮੁਨੇ ਜਾ ਰਹੇ ਹਨ ਤੇ ਉਹਨਾਂ ਦੇ ਗਲ ਵਿੱਚ ਮਿੱਟੀ ਪੈ ਰਹੀ ਹੈ।

ਪਦ ਅਰਥ ਕਾਤੀ = ਕੈਂਚੀ (ਨਾਲ)। ਮੁੰਨੀਅਨਿ = ਮੁੰਨੇ ਜਾ ਰਹੇ ਹਨ। ਗਲ ਵਿਚਿ = ਮੂੰਹ ਵਿਚ। ਧੂੜਿ = ਮਿੱਟੀ।

SikhNet (Spanish)fueron vejados al cortárseles sus trenzas con tijeras y al habérseles llenado las bocas de tierra.

ਮਹਲਾ ਅੰਦਰਿ ਹੋਦੀਆ; ਹੁਣਿ. ਬਹਣਿ ਨ ਮਿਲਨੑਿ ਹਦੂਰਿ ॥੧॥

mahalaa andar hodeea; hun. behan na milana hadoor |1|

Sant Singh KhalsaThey lived in palatial mansions, but now, they cannot even sit near the palaces. ||1||
Manmohan SinghThese ladies lived in palaces, but now they are not allowed to sit even near the palaces.
Manmohan Singh (Punjabi)ਉਹ ਮਹਿਲ ਮਾੜੀਆਂ ਅੰਦਰ ਵਸਦੀਆਂ ਸਨ, ਪਰ ਹੁਣ ਉਨ੍ਹਾਂ ਨੂੰ ਮਹਿਲ-ਮਾੜੀਆਂ ਦੇ ਨੇੜੇ ਭੀ ਬੈਠਣਾ ਨਹੀਂ ਮਿਲਦਾ।
Fareedkot Teekaਪਹਲੇ ਜੋ ਮਹਲੋਂ ਮੇਂ ਰਹਤੀਆਂ ਥੀ ਅਬ ਉਨ ਕੋ ਮਹਲੋਂ ਕੇ (ਹਦੂਰਿ) ਪਾਸ ਭੀ ਬੈਠਨਾ ਨਹੀਂ ਮਿਲਤਾ ਹੈ॥੧॥
Prof. Sahib Singhਜੇਹੜੀਆਂ ਪਹਿਲਾਂ ਆਪਣੇ ਮਹਲਾਂ ਵਿਚ ਵੱਸਦੀਆਂ ਸਨ, ਹੁਣ ਉਹਨਾਂ ਨੂੰ ਉਹਨਾਂ ਮਹਲਾਂ ਦੇ ਕਿਤੇ ਨੇੜੇ ਭੀ ਢੁਕਣ ਨਹੀਂ ਦਿੱਤਾ ਜਾਂਦਾ ॥੧॥

ਪਦ ਅਰਥ ਹਦੂਰਿ = (ਮਹਿਲਾਂ ਦੇ) ਨੇੜੇ ਭੀ ॥੧॥

SikhNet (Spanish)Sí, aquéllos que se regocijaban en sus palacios, ahora no encuentran un sólo aposento, ni siquiera en la plebe. (1)

ਆਦੇਸੁ; ਬਾਬਾ ਆਦੇਸੁ ॥

aades; baabaa aades |

Sant Singh KhalsaHail to You, O Father Lord, Hail to You!
Manmohan SinghHail, father! hail! hail! O Primal Lord,
Manmohan Singh (Punjabi)ਨਮਸ਼ਕਾਰ ਹੈ ਪਿਤਾ ਜੀ! ਨਮਸਕਾਰ! ਹੈ ਆਦਿ ਸੁਆਮੀ!
Fareedkot Teekaਹੇ (ਬਾਬਾ) ਅਕਾਲ ਪੁਰਖ! ਤੂੰ (ਆਦੇਸੁ) ਦੇਸਕਾਲ ਬਸਤੁ ਪਰਛੇਦ ਸੇ ਰਹਿਤ ਹੈਂ। ਤੇਰੇ ਕੋ (ਆਦੇਸੁ) ਨਮਸਕਾਰ ਹੈ॥
Prof. Sahib Singhਹੇ ਅਕਾਲ ਪੁਰਖ! ਨਮਸਕਾਰ ਤੈਨੂੰ ਨਮਸਕਾਰ ਹੈ!

ਪਦ ਅਰਥ ਆਦੇਸੁ = ਨਮਸਕਾਰ। ਬਾਬਾ = ਹੇ ਪ੍ਰਭੂ!

SikhNet (Spanish)¡Hosanna a Ti, oh Señor, hosanna! oh Señor Primordial, no conozco

ਆਦਿ ਪੁਰਖ. ਤੇਰਾ ਅੰਤੁ ਨ ਪਾਇਆ; ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥

aad purakh. teraa ant na paaeaa; kar kar dekheh ves |1| rahaau |

Sant Singh KhalsaO Primal Lord. Your limits are not known; You create, and create, and behold the scenes. ||1||Pause||
Manmohan SinghThy limit is not known Thou continuously makest and beholdest various scenes. Pause.
Manmohan Singh (Punjabi)ਤੇਰਾ ਓੜਕ ਜਾਣਿਆ ਨਹੀਂ ਜਾਂਦਾ, ਤੂੰ ਅਨੇਕਾਂ ਨਜ਼ਾਰੇ ਹਰਦਮ ਰਚਦਾ ਅਤੇ ਵੇਖਦਾ ਹੈ। ਠਹਿਰਾਉ।
Fareedkot Teekaਹੇ ਆਦਿ ਪੁਰਖ! ਤੇਰਾ ਕਿਸੇ ਨੇ ਅੰਤ ਨਹੀਂ ਪਾਇਆ। ਅਨੇਕ ਤਰਹ ਕੇ (ਵੇਸ) ਭੇਖ ਕਰ ਕਰ ਕੇ ਤੂੰ ਦੇਖ ਰਹਾ ਹੈਂ॥੧॥ ਰਹਾਉ ॥
Prof. Sahib Singhਹੇ ਆਦਿ ਪੁਰਖ! (ਤੇਰੇ ਭਾਣਿਆਂ ਦਾ ਸਾਨੂੰ) ਭੇਤ ਨਹੀਂ ਮਿਲਦਾ। ਤੂੰ ਇਹ ਭਾਣੇ ਆਪ ਹੀ ਕਰ ਕੇ ਆਪ ਹੀ ਵੇਖ ਰਿਹਾ ਹੈਂ ॥੧॥ ਰਹਾਉ ॥

ਪਦ ਅਰਥ ਵੇਸ = (ਕਈ ਤਰ੍ਹਾਂ ਦੇ) ਭਾਣੇ ॥੧॥ ਰਹਾਉ ॥

SikhNet (Spanish)Tu Fin porque cambias Tu Jugada muchas, muchas veces. (1‑Pausa)

ਜਦਹੁ. ਸੀਆ ਵੀਆਹੀਆ; ਲਾੜੇ ਸੋਹਨਿ ਪਾਸਿ ॥

jadahu. seea veeaaheea; laarre sohan paas |

Sant Singh KhalsaWhen they were married, their husbands looked so handsome beside them.
Manmohan SinghWhen they were married, their bridegrooms seemed handsome beside them.
Manmohan Singh (Punjabi)ਜਦੋਂ ਉਨ੍ਹਾਂ ਦਾ ਵਿਆਹ ਹੋਇਆ ਸੀ, ਉਨ੍ਹਾਂ ਦੇ ਕੰਤ ਉਨ੍ਹਾਂ ਦੇ ਲਾਗੇ ਸੁੰਦਰ ਮਲੂਮ ਹੁੰਦੇ ਸਨ।
Fareedkot Teekaਜਬ ਯੇ ਬ੍ਯਾਹੀਆਂ ਸਨ ਤਬ ਇਨ ਕੇ ਪਾਸ (ਲਾੜੇ) ਪਤਿ ਸੋਭਾਇਮਾਨ ਥੇ॥
Prof. Sahib Singhਜਦੋਂ ਉਹ ਸੁੰਦਰੀਆਂ ਵਿਆਹੀਆਂ ਆਈਆਂ ਸਨ, ਉਹਨਾਂ ਦੇ ਕੋਲ ਉਹਨਾਂ ਦੇ ਲਾੜੇ ਸੋਹਣੇ ਲੱਗ ਰਹੇ ਸਨ,

ਪਦ ਅਰਥ ਸੀਆ ਵੀਆਹੀਆ = ਵਿਆਹੀਆਂ ਗਈਆਂ ਸਨ। ਸੋਹਨਿ = ਸੋਭਦੇ ਹਨ (ਸਨ)।

SikhNet (Spanish)Cuando estas bellezas se casaron, sus ilustres esposos se sentaron a su lado,

ਹੀਡੋਲੀ ਚੜਿ ਆਈਆ; ਦੰਦ ਖੰਡ ਕੀਤੇ ਰਾਸਿ ॥

heeddolee charr aaeea; dand khandd keete raas |

Sant Singh KhalsaThey came in palanquins, decorated with ivory;
Manmohan SinghThe came seated in palanquins, which were adorned with ivory.
Manmohan Singh (Punjabi)ਉਹ ਡੋਲੀਆਂ ਵਿੱਚ ਬੈਠ ਕੇ ਆਈਆਂ ਸਨ, ਜੋ ਹਾਥੀ-ਦੰਦ ਨਾਲ ਸਜਾਈਆਂ ਹੋਈਆਂ ਸਨ।
Fareedkot Teekaਔਰ ਹਿੰਡੋਲੋਂ ਪਰ ਚਢ ਕਰ ਕੇ ਆਈਆਂ ਥੀਆਂ, ਜੋ ਹਿੰਡੋਲੇ (ਦੰਦ ਖੰਡ) ਹਾਥੀ ਕੇ ਦਾਂਤੋਂ ਕੇ ਟੁਕੜੋਂ ਸੇ (ਰਾਸਿ) ਸਵਾਰਨੇ ਕੀਏ ਹੂਏ ਥੇ॥
Prof. Sahib Singhਉਹ ਪਾਲਕੀਆਂ ਵਿਚ ਚੜ੍ਹ ਕੇ ਆਈਆਂ ਸਨ, (ਉਹਨਾਂ ਦੀਆਂ ਬਾਹਾਂ ਉਤੇ) ਹਾਥੀ-ਦੰਦ ਦੇ ਚੂੜੇ ਸਜੇ ਹੋਏ ਸਨ।

ਪਦ ਅਰਥ ਹੀਡੋਲੀ = ਪਾਲਕੀ। ਦੰਦਖੰਡ = ਹਾਥੀ-ਦੰਦ (ਦੇ ਚੂੜੇ)। ਕੀਤੇ ਰਾਸਿ = ਸਜਾਏ ਹੋਏ।

SikhNet (Spanish)fueron cargadas y llevadas en palanquines, y brazaletes de marfil lucían en sus muñecas.

ਉਪਰਹੁ ਪਾਣੀ ਵਾਰੀਐ; ਝਲੇ ਝਿਮਕਨਿ ਪਾਸਿ ॥੨॥

auparahu paanee vaareeai; jhale jhimakan paas |2|

Sant Singh Khalsawater was sprinkled over their heads, and glittering fans were waved above them. ||2||
Manmohan SinghWater was sacrificed over their heads and glittering fans were waved just above them.
Manmohan Singh (Punjabi)ਉਨ੍ਹਾਂ ਦੇ ਸਿਰਾਂ ਉੱਪਰ ਦੀ ਜਲ ਵਾਰਨੇ ਕੀਤਾ ਜਾਂਦਾ ਸੀ ਅਤੇ ਝਲਮਲ ਝਲਮਲ ਕਰਦੇ ਪੱਖੇ ਐਨ ਉਨ੍ਹਾਂ ਉਤੇ ਫੇਰੇ ਜਾਂਦੇ ਸਨ।
Fareedkot Teekaਅਰੁ ਉਪਰ ਸੇ ਪਾਨੀ ਬਾਰੀਤਾ ਥਾ ਅਰੁ ਪਾਸ (ਝਲੇ) ਪੰਖੇ (ਝਿਮਕਨਿ) ਪ੍ਰਕਾਸ ਰਹੇ ਥੇ॥੨॥
Prof. Sahib Singh(ਸਹੁਰੇ-ਘਰ ਆਈਆਂ ਦੇ) ਉਤੋਂ ਦੀ (ਸਗਨਾਂ ਦਾ) ਪਾਣੀ ਵਾਰਿਆ ਜਾਂਦਾ ਸੀ, (ਸ਼ੀਸ਼ਿਆਂ-ਜੜੇ) ਪੱਖੇ ਉਹਨਾਂ ਦੇ ਕੋਲ (ਉਹਨਾਂ ਦੇ ਹੱਥਾਂ ਵਿਚ) ਲਿਸ਼ਕ ਰਹੇ ਸਨ ॥੨॥

ਪਦ ਅਰਥ ਝਲੇ = ਪੱਖੇ (ਸ਼ੀਸ਼ਿਆਂ = ਜੜੇ)। ਝਿਮਕਨਿ = ਲਿਸ਼ਕਦੇ ਹਨ (ਸਨ) ॥੨॥

SikhNet (Spanish)En reverencia, les rociaban agua a todos ellos, y abanicos engarzados de joyas eran ondeados sobre sus cabezas. (2)

ਇਕੁ ਲਖੁ ਲਹਨੑਿ ਬਹਿਠੀਆ; ਲਖੁ ਲਹਨੑਿ ਖੜੀਆ ॥

eik lakh lehana bahittheea; lakh lehana kharreea |

Sant Singh KhalsaThey were given hundreds of thousands of coins when they sat, and hundreds of thousands of coins when they stood.
Manmohan SinghThey were given lacs of rupees, when they sat and lacs were offered when they stood.
Manmohan Singh (Punjabi)ਜਦ ਉਹ ਬੈਠੀਆਂ, ਉਨ੍ਹਾਂ ਨੂੰ ਲੱਖਾਂ ਰੁਪਏ ਦਿਤੇ ਗਏ ਅਤੇ ਲੱਖਾਂ ਹੀ ਭੇਟਾ ਕੀਤੇ ਗਏ ਜਦ ਉਹ ਖੜੀਆਂ ਹੋਈਆਂ।
Fareedkot Teekaਏਕ ਇਸਤ੍ਰੀਆਂ ਪਾਸ ਬੈਠੀਆਂ ਹੋਈਆਂ ਉਨ ਕੇ ਗੁਣ ਔਗੁਣੋਂ ਕੋ ਲਖ ਲੇਤੀਆਂ ਥੀਆਂ ਅਰੁ ਏਕ ਖੜੀਆਂ ਹੀ (ਲਖ) ਜਾਣ ਲੇਤੀਆਂ ਥੀਆਂ; ਵਾ ਲਖ ਪਦ ਬਹੁ ਵਾਚੀ ਹੈ ਬਹੁਤ ਇਸਤ੍ਰੀਆਂ ਬੈਠੀਆਂ ਦਰਸ਼ਨ ਲੇਤੀਆਂ ਥੀਆਂ ਅਰੁ ਬਹੁਤ ਖੜੀਆਂ ਲੇਤੀਆਂ ਥੀਆਂ; ਵਾ ਲਾਖੋਂ ਰੁਪਏ ਸਿਰਵਾਰੇ ਕੇ ਬੈਠੀਓਂ ਕੇ ਊਪਰ ਸੇ ਵਾਰੇ ਹੂਏ ਲਾਗਣਾ ਵਾ ਦਾਸੀਆਂ ਲੇਤੀਆਂ ਥੀਆਂ ਅਰ ਲਾਖੋਂ ਹੀ ਖੜੀਓਂ ਕੇ ਊਪਰ ਸੇ ਵਾਰੇ ਹੂਏ ਲੇਤੀਆਂ ਥੀਆਂ॥
Prof. Sahib Singh(ਸਹੁਰੇ-ਘਰ ਆ ਕੇ) ਬੈਠੀਆਂ ਉਹ ਇਕ ਇਕ ਲੱਖ ਰੁਪਈਆ (ਸਗਨਾਂ ਦਾ) ਲੈਂਦੀਆਂ ਸਨ, ਖਲੋਤੀਆਂ ਭੀ ਲੈਂਦੀਆਂ ਸਨ।

ਪਦ ਅਰਥ ਲਹਨ੍ਹ੍ਹਿ = ਲੈਂਦੀਆਂ ਹਨ (ਸਨ)।

SikhNet (Spanish)Cientos de miles de monedas les eran ofrecidas cuando se sentaban

ਗਰੀ ਛੁਹਾਰੇ ਖਾਂਦੀਆ; ਮਾਣਨੑਿ ਸੇਜੜੀਆ ॥

garee chhuhaare khaandeea; maanana sejarreea |

Sant Singh KhalsaThey ate coconuts and dates, and rested comfortably upon their beds.
Manmohan SinghThey are coconuts and dates and enjoyed on the couches.
Manmohan Singh (Punjabi)ਉਹ ਖੌਪਾ ਤੇ ਛੁਹਾਰੇ ਖਾਂਦੀਆਂ ਸਨ, ਅਤੇ ਪਲੰਘਾਂ ਤੇ ਅਨੰਦ ਲੈਦੀਆਂ ਸਨ।
Fareedkot Teekaਗਰੀ ਛੁਹਾਰੇ ਆਦਿ ਮੇਵਿਓਂ ਕਾ ਭੋਜਨ ਕਰਤੀਆਂ ਥੀਆਂ ਔਰ ਸੇਜੋਂ ਕੇ ਸੁਖੋਂ ਕੋ ਭੋਗਤੀਆਂ ਥੀਂ॥
Prof. Sahib Singhਗਰੀ-ਛੁਹਾਰੇ ਖਾਂਦੀਆਂ ਸਨ, ਤੇ ਸੋਹਣੀਆਂ ਸੇਜਾਂ ਮਾਣਦੀਆਂ ਸਨ।

ਪਦ ਅਰਥ ਮਾਣਨਿ = ਮਾਣਦੀਆਂ ਹਨ (ਸਨ)।

SikhNet (Spanish)y cuando se paraban, disfrutaban de dátiles, nueces y gozaban de su lecho nupcial.

ਤਿਨੑ ਗਲਿ. ਸਿਲਕਾ ਪਾਈਆ; ਤੁਟਨੑਿ, ਮੋਤਸਰੀਆ ॥੩॥

tina gal. silakaa paaeea; tuttana, motasareea |3|

Sant Singh KhalsaBut ropes were put around their necks, and their strings of pearls were broken. ||3||
Manmohan SinghThe ropes are put around their necks and their strings of pearls are broken.
Manmohan Singh (Punjabi)(ਹੁਣ) ਉਨ੍ਹਾਂ ਦੀਆਂ ਗਰਦਨਾਂ ਦੁਆਲੇ ਰੱਸੇ ਪਾਏ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਮੋਤੀਆਂ ਦੀਆਂ ਲੜੀਆਂ ਟੁੱਟ ਗਈਆਂ ਹਨ।
Fareedkot Teekaਤਿਨ ਕੇ ਗਲਿ ਮੇਂ ਅਬ ਲੋਹੇ ਕੀ (ਸਿਲਕ) ਜੰਜੀਰਾਂ ਵਾ ਫਾਸੀਆਂ ਪੜੀਆਂ ਹੈਂ ਔਰ (ਮੋਤ ਸਰੀਆ) ਮੋਤੀਓਂ ਕੀ ਲੜੀਆਂ ਟੂਟਤੀ ਹੈਂ, ਭਾਵ ਲੁਟੇਰੇ ਤੋੜ ਲੇਤੇ ਹੈਂ॥੩॥
Prof. Sahib Singh(ਅੱਜ) ਉਹਨਾਂ ਦੇ ਗਲ ਵਿਚ (ਜ਼ਾਲਮਾਂ ਨੇ) ਰੱਸੀਆਂ ਪਾਈਆਂ ਹੋਈਆਂ ਹਨ, ਉਹਨਾਂ ਦੇ (ਗਲ ਪਏ) ਮੋਤੀਆਂ ਦੇ ਹਾਰ ਟੁੱਟ ਰਹੇ ਹਨ ॥੩॥

ਪਦ ਅਰਥ ਗਲਿ = ਗਲ ਵਿਚ। ਸਿਲਕਾ = ਫਾਹੀ, ਰੱਸੀ। ਮੋਤਸਰੀਆ = ਮੋਤੀਆਂ ਦੀਆਂ ਮਾਲਾਂ ॥੩॥

SikhNet (Spanish)Pero ahora alrededor de su cuello está una soga, y sus collares de perlas se han roto en pedazos. (3)

ਧਨੁ ਜੋਬਨੁ ਦੁਇ. ਵੈਰੀ ਹੋਏ; ਜਿਨੑੀ. ਰਖੇ ਰੰਗੁ ਲਾਇ ॥

dhan joban due. vairee hoe; jinaee. rakhe rang laae |

Sant Singh KhalsaTheir wealth and youthful beauty, which gave them so much pleasure, have now become their enemies.
Manmohan SinghBoth wealth and youthful beauty, which afforded them pleasure have now become their enemies.
Manmohan Singh (Punjabi)ਦੋਵੇ, ਦੌਲਤ ਤੇ ਯੁਵਕ ਸੁੰਦਰਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਬਹਾਰਾ ਲਾ ਰਖੀਆਂ ਸਨ, ਹੁਣ ਉਨ੍ਹਾਂ ਦੀਆਂ ਦੁਸ਼ਮਨ ਹੋ ਗਈਆਂ ਹਨ।
Fareedkot Teekaਧਨੁ ਅਰੁ ਜੋਬਨੁ ਇਹ ਦੋਨੋਂ ਜਿਨੋਂ ਨੇ ਪ੍ਰੇਮ ਲਗਾਇ ਕਰ ਰਖੇ ਥੇ, ਤਿਨੋਂ ਕੇ ਏਹ ਦੋਨੋਂ ਵੈਰੀ ਹੋ ਗਏ, ਭਾਵ ਜੁਵਾਨ ਅਰ ਧਨਵਾਨ ਇਸਤੀ੍ਰਓਂ ਕੋ ਪਕੜ ਲੀਆ॥
Prof. Sahib Singh(ਉਹਨਾਂ ਦਾ) ਧਨ ਤੇ ਜੋਬਨ, ਜਿਨ੍ਹਾਂ ਨੇ ਉਹਨਾਂ ਸੁੰਦਰੀਆਂ ਨੂੰ ਨਸ਼ਾ ਚਾੜ੍ਹਿਆ ਹੋਇਆ ਸੀ, ਅੱਜ ਦੋਵੇਂ ਹੀ ਉਹਨਾਂ ਦੇ ਵੈਰੀ ਬਣੇ ਹੋਏ ਹਨ।

ਪਦ ਅਰਥ ਜੋਬਨੁ = ਜਵਾਨੀ।

SikhNet (Spanish)Ahora las riquezas y la belleza -que los desviaron del camino del gozo verdadero de su ser interior-son la fuente de su desdicha.

ਦੂਤਾ ਨੋ ਫੁਰਮਾਇਆ; ਲੈ ਚਲੇ ਪਤਿ ਗਵਾਇ ॥

dootaa no furamaaeaa; lai chale pat gavaae |

Sant Singh KhalsaThe order was given to the soldiers, who dishonored them, and carried them away.
Manmohan SinghThe order was given to the soldiers, who having dishonored them took them away.
Manmohan Singh (Punjabi)ਸਿਪਾਹੀਆਂ ਨੂੰ ਹੁਕਮ ਦਿੱਤਾ ਗਿਆ, ਜੋ ਬੇਇੱਜ਼ਤ ਕਰਕੇ ਉਨ੍ਹਾਂ ਨੂੰ ਲੈ ਗਏ!
Fareedkot Teekaਬਾਬਰ ਨੇ (ਦੂਤਾ) ਹਲਕਾਰੋਂ ਵਾ ਚੋਬਦਾਰੋਂ ਕੋ ਹੁਕਮੁ ਦੀਆ ਕਿ ਫੌਜ ਕੋ ਲੂਟਮਾਰ ਮਾਫ ਕਰੀ ਹੈ ਇਹ ਸੁਨਾਇ ਦੇਵੋ। ਇਸ ਹੁਕਮੁ ਕੋ ਸੁਨਤੇ ਹੀ ਲੁਟੇਰੇ ਤਿਨ ਇਸਤ੍ਰੀਓਂ ਕੀ (ਪਤਿ) ਪਤਿਸ੍ਟਾ, ਭਾਵ ਪਤਿਬ੍ਰਤ ਭਾਵ ਕੋ ਦੂਰ ਕਰ ਕੇ ਅਪਨੇ ਸੰਗ ਲੇ ਚਲਤੇ ਭਏ॥
Prof. Sahib Singh(ਬਾਬਰ ਨੇ) ਜ਼ਾਲਮ ਸਿਪਾਹੀਆਂ ਨੂੰ ਹੁਕਮ ਦੇ ਰੱਖਿਆ ਹੈ, ਉਹ ਉਹਨਾਂ ਦੀ ਇੱਜ਼ਤ ਗਵਾ ਕੇ ਉਹਨਾਂ ਨੂੰ ਲੈ ਜਾ ਰਹੇ ਹਨ।

ਪਦ ਅਰਥ ਦੂਤ = ਜ਼ਾਲਮ ਸਿਪਾਹੀ। ਪਤਿ = ਇੱਜ਼ਤ।

SikhNet (Spanish)Ahora los soldados vienen con la orden de deshonrarlos y llevarlos hasta el recinto de la muerte.

ਜੇ ਤਿਸੁ ਭਾਵੈ, ਦੇ ਵਡਿਆਈ; ਜੇ ਭਾਵੈ. ਦੇਇ ਸਜਾਇ ॥੪॥

je tis bhaavai, de vaddiaaee; je bhaavai. dee sajaae |4|

Sant Singh KhalsaIf it is pleasing to God's Will, He bestows greatness; if is pleases His Will, He bestows punishment. ||4||
Manmohan SinghIf it please Him, He grants greatness, If it please Him He awards punishment.
Manmohan Singh (Punjabi)ਜੇਕਰ ਉਸ ਨੂੰ ਚੰਗਾ ਲਗੇ, ਉਹ ਬਜੂਰਗੀ ਬਖਸ਼ਦਾ ਹੈ, ਜੇਕਰ ਉਸ ਨੂੰ ਚੰਗਾ ਲਗੇ, ਉਹ ਸਜ਼ਾ ਦਿੰਦਾ ਹੈ।
Fareedkot Teekaਹੇ ਭਗਵੰਤ! ਜੇ ਕਰ ਤਿਸ ਤੇਰੇ ਕੋ ਜੋ ਪੁਰਸੁ ਅਛਾ ਲਗਤਾ ਹੈ ਤਿਸ ਕੋ ਤੂੰ ਬਡਿਆਈ ਦੇਤਾ ਹੈਂ, ਜਿਸ ਕੋ ਤੂੰ ਚਾਹਤਾ ਹੈਂ ਤਿਸ ਕੋ ਤੂੰ ਸਜਾਇ ਦੇਤਾ ਹੈਂ॥੪॥
Prof. Sahib Singh(ਜੀਵਾਂ ਦੇ ਕੁਝ ਵੱਸ ਨਹੀਂ) ਜੇ ਉਸ ਪਰਮਾਤਮਾ ਨੂੰ ਚੰਗਾ ਲੱਗੇ ਤਾਂ (ਆਪਣੇ ਪੈਦਾ ਕੀਤੇ ਜੀਵਾਂ ਨੂੰ) ਵਡਿਆਈ-ਆਦਰ ਦੇਂਦਾ ਹੈ, ਜੇ ਉਸ ਦੀ ਰਜ਼ਾ ਹੋਵੇ ਤਾਂ ਸਜ਼ਾ ਦੇਂਦਾ ਹੈ ॥੪॥

ਪਦ ਅਰਥ ਤਿਸੁ = ਉਸ ਪ੍ਰਭੂ ਨੂੰ ॥੪॥

SikhNet (Spanish)Sí, si el Señor lo desea, bendice al hombre con Gloria, y si así lo desea también se la quita. (4)

ਅਗੋ ਦੇ. ਜੇ ਚੇਤੀਐ; ਤਾਂ ਕਾਇਤੁ ਮਿਲੈ ਸਜਾਇ ॥

ago de. je cheteeai; taan kaaeit milai sajaae |

Sant Singh KhalsaIf someone focuses on the Lord beforehand, then why should he be punished?
Manmohan SinghIf the mortal meditates, on the Lord before hand, then why should he receive punishment.
Manmohan Singh (Punjabi)ਜੇਕਰ ਜੀਵ ਵੇਲੇ ਸਿਰ, ਪਹਿਲਾਂ ਸੁਆਮੀ ਦਾ ਸਿਮਰਨ ਕਰੇ, ਤਦ ਊਸ ਨੂੰ ਸਜਾ ਕਿਉਂ ਮਿਲੇ?
Fareedkot Teekaਹੇ ਭਗਵਨ! ਜੇ ਕਰ ਐਸੀ ਬਿਪਤਾ ਪੜਨੇ ਸੇ ਪਹਲੇ ਹੀ ਤੇਰੇ ਕੋ ਸਿਮਰੀਏ ਤੋ ਸਜਾਇ ਕਿਸ ਵਾਸਤੇ ਮਿਲੇ॥
Prof. Sahib Singhਜੇ ਪਹਿਲਾਂ ਹੀ (ਆਪੋ ਆਪਣੇ ਫ਼ਰਜ਼ ਨੂੰ) ਚੇਤੇ ਕਰਦੇ ਰਹੀਏ (ਚੇਤੇ ਰੱਖੀਏ) ਤਾਂ (ਅਜੇਹੀ) ਸਜ਼ਾ ਕਿਉਂ ਮਿਲੇ?

ਪਦ ਅਰਥ ਅਗੋ ਦੇ = ਪਹਿਲਾਂ ਹੀ। ਕਾਇਤੁ = ਕਿਉਂ?

SikhNet (Spanish)Sin embargo, si hubieran meditado y enfocádose en su Señor ¿por qué tendrían que ser castigados?

ਸਾਹਾਂ ਸੁਰਤਿ ਗਵਾਈਆ; ਰੰਗਿ ਤਮਾਸੈ ਚਾਇ ॥

saahaan surat gavaaeea; rang tamaasai chaae |

Sant Singh KhalsaThe kings had lost their higher consciousness, reveling in pleasure and sensuality.
Manmohan SinghThe rulers had lost their conscience in merry making, sensual spectacles and revelments.
Manmohan Singh (Punjabi)ਅਨੰਦ ਮਾਨਣ, ਵਿਸ਼ਈ ਨਜ਼ਾਰਿਆਂ ਅਤੇ ਰੰਗ ਰਲੀਆਂ ਅੰਦਰ ਹਾਕਮਾਂ ਨੇ ਆਪਣੀ ਆਤਮਾ ਵੰਞਾ (ਮਾਰ) ਛੱਡੀ ਸੀ।
Fareedkot Teekaਬਾਦਸ਼ਾਹ ਨੇ ਤਮਾਸਿਓਂ ਕੇ (ਰੰਗਿ) ਅਨੰਦ ਮੇਂ ਲਗਕਰ ਤੇਰੀ (ਸੁਰਤਿ) ਉਤਮ ਪ੍ਰੀਤੀ ਵਾ ਗ੍ਯਾਤ ਗਵਾਇ ਛੋਡੀ ਹੈ॥
Prof. Sahib Singh(ਇਥੋਂ ਦੇ) ਹਾਕਮਾਂ ਨੇ ਐਸ਼ ਵਿਚ, ਤਮਾਸ਼ਿਆਂ ਦੇ ਚਾਅ ਵਿਚ ਆਪਣਾ ਫ਼ਰਜ਼ ਭੁਲਾ ਦਿੱਤਾ ਸੀ।

ਪਦ ਅਰਥ ਸਾਹਾਂ = ਸ਼ਾਹਾਂ ਨੇ, ਹਾਕਮਾਂ ਨੇ। ਰੰਗਿ = ਰੰਗ ਵਿਚ। ਚਾਇ = ਚਾਉ ਵਿਚ।

SikhNet (Spanish)Los reyes se han vuelto locos regocijándose en sus placeres,

ਬਾਬਰਵਾਣੀ. ਫਿਰਿ ਗਈ; ਕੁਇਰੁ. ਨ ਰੋਟੀ ਖਾਇ ॥੫॥

baabaravaanee. fir gee; kueir. na rottee khaae |5|

Sant Singh KhalsaSince Baabar's rule has been proclaimed, even the princes have no food to eat. ||5||
Manmohan SinghWhen Babar's rules was proclaimed, then no (Pathan) price ate his food.
Manmohan Singh (Punjabi)ਜਦ ਬਾਬਰ ਦੇ ਰਾਜ ਦਾ ਢੰਡੋਰਾ ਪਿੱਟ ਗਿਆ ਤਾਂ ਕਿਸੇ (ਪਠਾਣ) ਸ਼ਹਿਜਾਦੇ ਨੇ ਖਾਣਾ ਨਾਂ ਖਾਧਾ।
Fareedkot Teekaਅਬ ਇਸ ਏਮਨਾਬਾਦ ਵਿਚ ਬਾਬਰ ਬਾਦਸਾਹ ਕੀ ਬਾਣੀ, ਭਾਵ ਦੁਹਾਈ ਫਿਰ ਗਈ ਹੈ। ਅਬ ਤਿਨ ਕੇ (ਕੁਇਰੁ) ਸ਼ਾਹਜ਼ਾਦਿਓਂ ਕੋ ਰੋਟੀ ਭੀ ਖਾਨੇ ਕੋ ਨਹੀਂ ਮਿਲਤੀ ਹੈ॥੫॥
Prof. Sahib Singh(ਹੁਣ ਜਦੋਂ) ਬਾਬਰ ਦੀ (ਦੁਹਾਈ) ਫਿਰੀ ਹੈ ਤਾਂ (ਹੋਰ ਪਰਜਾ ਤਾਂ ਕਿਤੇ ਰਹੀ, ਕੋਈ) ਪਠਾਣ-ਸ਼ਾਹਜ਼ਾਦਾ ਭੀ (ਕਿਤੋਂ ਮੰਗ-ਪਿੰਨ ਕੇ) ਰੋਟੀ ਨਹੀਂ ਖਾ ਸਕਦਾ ॥੫॥

ਪਦ ਅਰਥ ਬਾਬਰਵਾਣੀ = ਬਾਬਰ ਦੀ (ਦੁਹਾਈ)। ਕੁਇਰੁ = ਰਾਜਕੁਮਾਰ, ਪਠਾਣ-ਸ਼ਾਹਜ਼ਾਦਾ ॥੫॥

SikhNet (Spanish)pero ahora que el decreto de Babar prevalece, las princesas no tienen siquiera un poco de pan para comer. (5)

ਇਕਨਾ. ਵਖਤ ਖੁਆਈਅਹਿ; ਇਕਨੑਾ. ਪੂਜਾ ਜਾਇ ॥

eikanaa. vakhat khuaaeeeh; ikanaa. poojaa jaae |

Sant Singh KhalsaThe Muslims have lost their five times of daily prayer, and the Hindus have lost their worship as well.
Manmohan SinghSome lost their five times of prayer, and of some the time of worship is gone.
Manmohan Singh (Punjabi)ਕਈਆਂ ਦੇ ਪੰਜਾਂ ਨਿਮਾਜ਼ਾ ਦੇ ਵਕਤ ਖੋਏ ਗਏ ਹਨ ਅਤੇ ਕਈਆਂ ਦਾ ਪੁਜਾ-ਪਾਠ ਦਾ ਸਮਾਂ ਚਲਿਆ ਗਿਆ ਹੈ।
Fareedkot Teekaਇਕ ਮੁਸਲਮਾਨੋਂ ਕੇ ਨਿਮਾਜ਼ ਕੇ ਵਕਤ ਗਵਾਏ ਜਾਤੇ ਹੈਂ, ਇਕਨਾ ਹਿੰਦੂਆਂ ਕੀ ਪੂਜਾ ਕਰਨੀ ਜਾਤੀ ਹੈ॥
Prof. Sahib Singh(ਸੈਦਪੁਰ ਦੀਆਂ ਇਸਤ੍ਰੀਆਂ ਦਾ ਇਹ ਹਾਲ ਹੋ ਰਿਹਾ ਹੈ ਕਿ ਜ਼ਾਲਮਾਂ ਦੇ ਪੰਜੇ ਵਿਚ ਆ ਕੇ) ਮੁਸਲਮਾਨੀਆਂ ਦੇ ਨਿਮਾਜ਼ ਦੇ ਵਕਤ ਖੁੰਝ ਰਹੇ ਹਨ, ਹਿੰਦਵਾਣੀਆਂ ਦਾ ਪੂਜਾ ਦਾ ਸਮਾ ਜਾ ਰਿਹਾ ਹੈ,

ਪਦ ਅਰਥ ਵਖਤ = ਨਿਮਾਜ਼ ਦੇ ਵਕਤ। ਖੁਆਈਅਹਿ = ਖੁੰਝਾਏ ਜਾ ਰਹੇ ਹਨ।

SikhNet (Spanish)Tanto los musulmanes como los hindúes han desperdiciado el tiempo, y ahora, sin bañarse y sin tener arreglada su cocina,

ਚਉਕੇ ਵਿਣੁ ਹਿੰਦਵਾਣੀਆ; ਕਿਉ ਟਿਕੇ ਕਢਹਿ. ਨਾਇ ॥

chauke vin hindavaaneea; kiau ttike kadteh. naae |

Sant Singh KhalsaWithout their sacred squares, how shall the Hindu women bathe and apply the frontal marks to their foreheads?
Manmohan SinghWithout sacred squares, how shall the Hindu women, now bathe and apply frontal marks?
Manmohan Singh (Punjabi)ਪਵਿੱਤਰ ਵਲਗਣ ਦੇ ਬਗੈਰ, ਹਿੰਦੁ ਤ੍ਰੀਮਤਾ, ਕਿਸੇ ਤਰ੍ਹਾਂ ਹੁਣ ਨਹਾ ਕੇ ਤਿਲਕ ਲਾਉਣਗੀਆਂ?
Fareedkot Teekaਹਿੰਦੂਓਂ ਕੀ ਇਸਤ੍ਰੀਆਂ ਸਨਾਨ ਕਰ ਕੇ ਚਉਕੇ ਸੇ ਬਿਨਾਂ ਕੈਸੇ ਟਿਕੇ ਨਿਕਾਲੇਂ, ਭਾਵ ਯਹਿ ਕਿ ਹਿੰਦੂ ਅਰ ਮੁਸਲਮਾਨ ਸਰਬ ਕਰਮ ਧਰਮ ਸੇ ਰਹਿਤ ਹੂਏ ਹੈਂ॥
Prof. Sahib Singh(ਜੇਹੜੀਆਂ ਅੱਗੇ ਨ੍ਹਾ ਕੇ, ਟਿੱਕੇ ਲਾ ਕੇ ਸੁੱਚੇ ਚੌਕੇ ਵਿਚ ਬੈਠਦੀਆਂ ਸਨ, ਹੁਣ) ਨਾਹ ਉਹ ਇਸ਼ਨਾਨ ਕਰ ਕੇ ਟਿੱਕੇ ਲਾ ਸਕਦੀਆਂ ਹਨ, ਨਾਹ ਹੀ ਉਹਨਾਂ ਦੇ ਸੁੱਚੇ ਚੌਕੇ ਰਹਿ ਗਏ ਹਨ।

ਪਦ ਅਰਥ ਨਾਇ = ਨ੍ਹਾ ਕੇ।

SikhNet (Spanish)¿cómo puede la mujer hindú untar la marca de azafrán en su frente?

ਰਾਮੁ. ਨ ਕਬਹੂ ਚੇਤਿਓ; ਹੁਣਿ. ਕਹਣਿ ਨ ਮਿਲੈ, ਖੁਦਾਇ ॥੬॥

raam. na kabahoo chetio; hun. kehan na milai, khudaae |6|

Sant Singh KhalsaThey never remembered their Lord as Raam, and now they cannot even chant Khudaa-i||6||
Manmohan SinghThey never remembered their own Ram and now they are not allowed to utter even 'Khuda'.
Manmohan Singh (Punjabi)ਉਨ੍ਹਾਂ ਦੇ ਕਦੇ ਭੀ ਆਪਣੇ ਰਾਮ ਦਾ ਆਰਾਧਨ ਨਹੀਂ ਕੀਤਾ, ਹੁਣ ਉਨ੍ਹਾਂ ਨੂੰ ਖੁਦਾ ਭੀ ਆਖਣਾ ਨਹੀਂ ਮਿਲਦਾ।
Fareedkot Teekaਕੈਸੇ ਜਿਨੋਂ ਨੇ ਕਭੀ ਤੇਰਾ ਨਾਮ ਨਹੀਂ ਜਪਾ ਥਾ ਅਬ ਵਹ ਛੁਟਣੇ ਵਾਸਤੇ ਆਪ ਕੀ ਦੁਹਾਈ ਦੇਤੀ ਹੈਂ ਅਰੁ ਉਨ ਕੋ ਦੁਹਾਈ ਕਹਨੀ ਨਹੀਂ ਮਿਲਤੀ ਹੈ॥੬॥
Prof. Sahib Singh(ਜਿਨ੍ਹਾਂ ਨੇ ਅੱਗੇ ਧਨ ਜੋਬਨ ਦੇ ਨਸ਼ੇ ਵਿਚ) ਕਦੇ ਰਾਮ ਨੂੰ ਚੇਤੇ ਨਹੀਂ ਸੀ ਕੀਤਾ, ਹੁਣ (ਜ਼ਾਲਮ ਬਾਬਰ ਸਿਪਾਹੀਆਂ ਨੂੰ ਖੁਸ਼ ਕਰਨ ਵਾਸਤੇ) ਉਹਨਾਂ ਨੂੰ ਖ਼ੁਦਾ ਖ਼ੁਦਾ ਭੀ ਆਖਣਾ ਨਹੀਂ ਮਿਲਦਾ ॥੬॥
SikhNet (Spanish)Quienes no meditaron en Ram en su tiempo, ahora no son aceptados ni aun gritando Alá. (6)

ਇਕਿ. ਘਰਿ ਆਵਹਿ ਆਪਣੈ; ਇਕਿ. ਮਿਲਿ ਮਿਲਿ ਪੁਛਹਿ ਸੁਖ ॥

eik. ghar aaveh aapanai; ik. mil mil puchheh sukh |

Sant Singh KhalsaSome have returned to their homes, and meeting their relatives, they ask about their safety.
Manmohan SinghSome return to their homes, and some meeting them, inquire after the safety of their relations.
Manmohan Singh (Punjabi)ਕਈ ਆਪਣੇ ਘਰਾਂ ਨੂੰ ਮੁੜ ਆਉਂਦੇ ਹਨ ਅਤੇ ਕਈ ਉਨ੍ਹਾਂ ਨੂੰ ਮਿਲ ਕੇ ਆਪਣੇ ਸਨਬੰਧੀਆਂ ਦੀ ਸੁਖਸਾਂਦ ਪੁੱਛਦੇ ਹਨ।
Fareedkot Teekaਏਕ ਘਰ ਸੇ ਨਿਕਲੇ ਹੂਏ ਮੁੜ ਕੇ ਘਰ ਆਵਤੇ ਹੈਂ, ਏਕ ਆਪਸ ਮੇਂ ਮਿਲ ਮਿਲ ਕਰ ਦੁਖ ਸੁਖੁ ਪੂਛਤੇ ਹੈਂ॥
Prof. Sahib Singh(ਬਾਬਰ ਦੀ ਕਤਲਾਮ ਤੇ ਕੈਦ ਵਿਚੋਂ) ਜੇਹੜੇ ਕੋਈ ਵਿਰਲੇ ਵਿਰਲੇ ਮਨੁੱਖ (ਬਚ ਕੇ) ਆਪੋ ਆਪਣੇ ਘਰ ਵਿਚ ਆਉਂਦੇ ਹਨ, ਉਹ ਇਕ ਦੂਜੇ ਨੂੰ ਮਿਲ ਮਿਲ ਕੇ ਇਕ ਦੂਜੇ ਦੀ ਸੁਖ-ਸਾਂਦ ਪੁਛਦੇ ਹਨ।

ਪਦ ਅਰਥ ਇਕਿ = ਕਈ (ਬਚੇ ਹੋਏ) ਆਦਮੀ।

SikhNet (Spanish)Algunos guerreros regresan a sus hogares y otros les preguntan acerca de sus parientes en el campo de batalla;

ਇਕਨੑਾ. ਏਹੋ ਲਿਖਿਆ; ਬਹਿ ਬਹਿ ਰੋਵਹਿ ਦੁਖ ॥

eikanaa. eho likhiaa; beh beh roveh dukh |

Sant Singh KhalsaFor some, it is pre-ordained that they shall sit and cry out in pain.
Manmohan SinghIn the lot of some, it is so written, that they sit and bewail in pain.
Manmohan Singh (Punjabi)ਕਈਆਂ ਦੀ ਕਿਸਮਤ ਵਿੱਚ ਏਹੋ ਕੁੱਛ ਲਿਖਿਆ ਹੋਇਆ ਹੈ, ਕਿ ਤਕਲੀਫ ਵਿੱਚ ਬੈਠ ਕੇ ਉਹ ਰੋਂਦੇ ਰਹਿਣ।
Fareedkot Teekaਇਕਨੋਂ ਕੇ ਭਾਗ ਮੇਂ ਯਿਹੀ ਲਿਖਾ ਹੈ ਕਿ ਵਹੁ ਅਪਨਾ ਦੁਖ ਹੀ ਬੈਠ ਬੈਠ ਕਰ ਰੋਤੇ ਹੈਂ॥
Prof. Sahib Singh(ਅਨੇਕਾਂ ਦੇ ਸਾਕ ਸਬੰਧੀ ਮਾਰੇ ਤੇ ਕੈਦ ਕੀਤੇ ਗਏ) ਉਹਨਾਂ ਦੀ ਕਿਸਮਤ ਵਿਚ ਇਹੀ ਬਿਪਤਾ ਲਿਖੀ ਪਈ ਸੀ; ਉਹ ਇਕ ਦੂਜੇ ਪਾਸ ਬੈਠ ਬੈਠ ਕੇ ਆਪੋ ਆਪਣੇ ਦੁਖ ਰੋਂਦੇ ਹਨ (ਰੋ ਰੋ ਕੇ ਆਪਣੇ ਦੁਖ ਦੱਸਦੇ ਹਨ)।

ਪਦ ਅਰਥ ਏਹੋ ਲਿਖਿਆ = ਇਹੀ ਹੈ ਕਿਸਮਤ ਵਿਚ ਲਿਖਿਆ ਹੋਇਆ। ਰੋਵਹਿ ਦੁਖ = ਦੁਖ ਰੋਂਦੇ ਹਨ, ਰੋਣੇ ਰੋਂਦੇ ਹਨ।

SikhNet (Spanish)sí, en el destino de algunos está escrito que cuando se van sus esposos a la batalla, sufrirán la separación el resto de sus vidas.

ਜੋ ਤਿਸੁ ਭਾਵੈ. ਸੋ ਥੀਐ; ਨਾਨਕ. ਕਿਆ ਮਾਨੁਖ ॥੭॥੧੧॥

jo tis bhaavai. so theeai; naanak. kiaa maanukh |7|11|

Sant Singh KhalsaWhatever pleases Him, comes to pass. O Nanak, what is the fate of mankind? ||7||11||
Manmohan SinghWhatever pleases Him, that alone does happen, O Nanak! What is man?
Manmohan Singh (Punjabi)ਜਿਹੜਾ ਕੁੱਛ ਉਸ (ਵਾਹਿਗੁਰੂ) ਨੂੰ ਚੰਗਾ ਲੱਗਦਾ ਹੈ, ਕੇਵਲ ਓਹੀ ਹੁੰਦਾ ਹੈ, ਹੇ ਨਾਨਕ! ਆਦਮੀ ਕੀ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਅਕਾਲ ਪੁਰਖ! ਜੋ (ਤਿਸੁ) ਤੇਰੇ ਕੋ ਭਾਵਤਾ ਹੈ, ਸੋਈ ਹੋਤਾ ਹੈ, ਮਾਨੁਖ ਕੇ ਕ੍ਯਾ ਬਸ ਹੈ॥੭॥੧੧॥☬ਇਸ ਅਸਟਪਦੀ ਮੇਂ ਰਹਾਉ ਦੀ ਤੁਕ ਸਨਮੁਖ ਹੋਣ ਕਰ ਕੇ ਤਿਸ ਤਿਸ ਪਦੋਂ ਕਾ ਤੇਰੇ ਤੇਰੇ ਅਰਥ ਕੀਆ ਹੈ ਨਤਰ ਤਿਸ ਪਦ ਕਾ ਪ੍ਰੋਖ ਅਰਥ ਹੈ॥☬ਉਦਾਸ ਹੂਏ ਹੂਏ ਵਿਭੂਤੀ ਖਿਣ ਭੰਗੁਰ ਦਿਖਾਵਤੇ ਹੈਂ:
Prof. Sahib Singh(ਪਰ) ਹੇ ਨਾਨਕ! ਮਨੁੱਖ ਵਿਚਾਰੇ ਕੀ ਕਰਨ ਜੋਗੇ ਹਨ? ਉਹੀ ਕੁਝ ਵਾਪਰਦਾ ਹੈ ਜੋ ਉਸ (ਸਿਰਜਣਹਾਰ ਕਰਤਾਰ) ਨੂੰ ਭਾਉਂਦਾ ਹੈ ॥੭॥੧੧॥
SikhNet (Spanish)Dice Nanak, lo que el Señor desea, eso sucede; piénsalo por ti mismo y di, ¿qué puede hacer el hombre por sí mismo? (7‑11)

Open this shabad →

Shabad Guru Nanak Dev Ji Raag Aasaa continues on Ang 418

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Angad, Segundo Canal Divino.

ਕਹਾ. ਸੁ ਖੇਲ ਤਬੇਲਾ ਘੋੜੇ; ਕਹਾ. ਭੇਰੀ ਸਹਨਾਈ ॥

kahaa. su khel tabelaa ghorre; kahaa. bheree sahanaaee |

Sant Singh KhalsaWhere are the games, the stables, the horses? Where are the drums and the bugles?
Manmohan SinghWhere are those sports, stables and horses.
Manmohan Singh (Punjabi)ਉਹ ਖੇਡਾਂ ਅਸਤਬਲ ਅਤੇ ਕੋਤਲ ਕਿਥੇ ਹਨ?
Fareedkot Teekaਜੋ ਤੀਨ ਦਿਨ ਪਹਲੇ ਏਮਨਾਬਾਦ ਮੇਂ ਰਾਗ ਰੰਗ ਹੋ ਰਹਾ ਥਾ ਵਹ ਖੇਲ ਆਜ ਕਹਾਂ ਹੈ, ਘੋੜਿਓਂ ਕੇ ਤਬੇਲ ਕਹਾਂ ਹੈ ਔ ਭੇਰੀ ਪੁਨਃ ਸਹਨਾਈ ਬਾਜੇ ਕਹਾਂ ਹੈਂ॥
Prof. Sahib Singh(ਅਜੇ ਕੱਲ ਦੀ ਹੀ ਗੱਲ ਹੈ ਕਿ ਸੈਦਪੁਰ ਵਿਚ ਰੌਣਕ ਹੀ ਰੌਣਕ ਸੀ, ਪਰ ਹੁਣ) ਕਿੱਥੇ ਹਨ (ਫ਼ੌਜੀਆਂ ਦੇ) ਖੇਡ ਤਮਾਸ਼ੇ? ਕਿੱਥੇ ਹਨ ਘੋੜੇ ਤੇ (ਘੋੜਿਆਂ ਦੇ) ਤਬੇਲੇ? ਕਿੱਥੇ ਗਏ ਨਗਾਰੇ ਤੇ ਤੂਤੀਆਂ?

ਪਦ ਅਰਥ ਖੇਲ = ਖੇਡ ਤਮਾਸ਼ੇ। ਭੇਰੀ = ਨਗਾਰੇ। ਸਹਨਾਈ = ਤੂਤੀਆਂ।

SikhNet (Spanish)¿En dónde están los establos, en dónde los caballos, dónde los instrumentos y las flautas,

ਕਹਾ. ਸੁ ਤੇਗਬੰਦ ਗਾਡੇਰੜਿ; ਕਹਾ. ਸੁ ਲਾਲ ਕਵਾਈ ॥

kahaa. su tegaband gaadderarr; kahaa. su laal kavaaee |

Sant Singh KhalsaWhere are the sword-belts and chariots? Where are those scarlet uniforms?
Manmohan SinghWhere are drums and bugles? Where are those sword-belts and chariots? Where are those scarlet uniforms?
Manmohan Singh (Punjabi)ਕਿੱਥੇ ਹਨ ਨਗਾਰੇ ਤੇ ਬਿਗਲ? ਕਿੱਥੇ ਹਨ ਉਹ ਤਲਵਾਰਾਂ ਦੇ ਗਾਤ੍ਰੇ ਤੇ ਰਥ? ਕਿੱਥੇ ਹਨ ਉਹ ਸੂਹੇ ਰੰਗੀਆਂ ਵਰਦੀਆਂ?
Fareedkot Teekaਤਲਵਾਰੋਂ ਕੇ ਬੰਧਨੇ ਵਾਲੇ ਕਹਾਂ ਹੈਂ, (ਗਾਡੇਰੜਿ) ਗਾਡੇ, ਭਾਵ ਰਥੀ ਸੂਰਮੇ ਕਹਾਂ ਹੈ, ਲਾਲ (ਕਵਾਈ) ਪੁਸਾਕਾਂ ਕਹਾ ਹੈ॥
Prof. Sahib Singhਕਿੱਥੇ ਹਨ ਪਸ਼ਮੀਨੇ ਦੇ ਗਾਤਰੇ? ਤੇ ਕਿੱਥੇ ਹਨ ਉਹ (ਫ਼ੌਜੀਆਂ ਦੀਆਂ) ਲਾਲ ਬਰਦੀਆਂ?

ਪਦ ਅਰਥ ਤੇਗਬੰਦ = ਗਾਤ੍ਰੇ। ਗਾਡੇਰੜਿ = {ਗਾਡਰ = ਭੇਡ} ਭੇਡ ਦੀ ਪਸ਼ਮ ਤੋਂ ਬਣੇ ਹੋਏ, ਪਸ਼ਮੀਨੇ ਦੇ। ਕਵਾਈ = ਪੁਸ਼ਾਕਾਂ।

SikhNet (Spanish)dónde están las fundas de las espadas, dónde las carrozas, los uniformes

ਕਹਾ. ਸੁ ਆਰਸੀਆ ਮੁਹ ਬੰਕੇ; ਐਥੈ ਦਿਸਹਿ ਨਾਹੀ ॥੧॥

kahaa. su aaraseea muh banke; aithai diseh naahee |1|

Sant Singh KhalsaWhere are the rings and the beautiful faces? They are no longer to be seen here. ||1||
Manmohan SinghWhere are those mirrored finger-rings and beautiful faces, which are no longer seen here.
Manmohan Singh (Punjabi)ਕਿੱਥੇ ਹਨ ਉਹ ਸ਼ੀਸ਼ੇ-ਜੜਤ ਅੰਗੂਠੀਆਂ ਤੇ ਸੁੰਦਰ ਚਿਹਰੇ? ਉਹ ਹੁਣ ਏਥੇ ਦਿਸਦੇ ਨਹੀਂ।
Fareedkot Teekaਜੋ ਅਪਨੇ ਬਾਂਕੇ ਮੁਖ (ਆਰਸੀਆ) ਸੀਸਿਓਂ ਮੇਂ ਦੇਖਤੀ ਥੀ ਸੋ ਕਹਾਂ ਹੈਂ, ਭਾਵ ਵਹੁ ਆਜ ਇਹਾਂ ਦਿਖਲਾਈ ਨਹੀਂ ਪੜਤੀ ਹੈਂ॥੧॥☬ਵਿਸਮਯ ਯੁਕਤਿ ਹੂਏ ਕਹਤੇ ਹੈਂ:
Prof. Sahib Singhਕਿੱਥੇ ਹਨ ਸ਼ੀਸ਼ੇ? ਤੇ (ਸ਼ੀਸ਼ਿਆਂ ਵਿਚੋਂ ਵੇਖੇ ਜਾਣ ਵਾਲੇ) ਸੋਹਣੇ ਮੂੰਹ? (ਅੱਜ) ਇਥੇ (ਸੈਦਪੁਰ ਵਿਚ ਕਿਤੇ) ਨਹੀਂ ਦਿੱਸਦੇ ॥੧॥

ਪਦ ਅਰਥ ਬੰਕੇ = ਬਾਂਕੈ, ਸੋਹਣੇ ॥੧॥

SikhNet (Spanish)de gala de los soldados, dónde está la cristalería, los espejos, los bellos semblantes? No veo nada ante mí. (1)

ਇਹੁ ਜਗੁ ਤੇਰਾ; ਤੂ ਗੋਸਾਈ ॥

eihu jag teraa; too gosaaee |

Sant Singh KhalsaThis world is Yours; You are the Lord of the Universe.
Manmohan SinghThis world is Thine and Thou art the Lord of Universe.
Manmohan Singh (Punjabi)ਇਹ ਜਹਾਨ ਤੈਡਾ ਹੈ। ਤੂੰ ਸੰਸਾਰ ਦਾ ਸੁਆਮੀ ਹੈ।
Fareedkot Teekaਹੇ ਗੁਸਾਈ! ਯਹ ਜਗਤ ਤੇਰਾ ਦਾਸ ਹੈ ਔਰ ਤੂੰ ਜਗਤ ਕਾ (ਗੁਸਾਈ) ਸ੍ਵਾਮੀ ਹੈਂ॥
Prof. Sahib Singhਹੇ ਪ੍ਰਭੂ! ਇਹ ਜਗਤ ਤੇਰਾ (ਬਣਾਇਆ ਹੋਇਆ) ਹੈ, ਤੂੰ ਇਸ ਜਗਤ ਦਾ ਮਾਲਕ ਹੈਂ।

ਪਦ ਅਰਥ ਗੋਸਾਈ = ਧਰਤੀ ਦਾ ਖਸਮ।

SikhNet (Spanish)Este mundo Te pertenece, oh Señor; eres su Maestro.

ਏਕ ਘੜੀ ਮਹਿ ਥਾਪਿ ਉਥਾਪੇ; ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥

ek gharree meh thaap uthaape; jar vandd devai bhaanee |1| rahaau |

Sant Singh KhalsaIn an instant, You establish and disestablish. You distribute wealth as it pleases You. ||1||Pause||
Manmohan SinghIn a moment Thou establishest and disestablishest. Thou distributest wealth as Thou pleasest. Pause.
Manmohan Singh (Punjabi)ਇਕ ਮੁਹਤ ਵਿੱਚ ਤੂੰ ਕਾਇਮ ਕਰਦਾ ਜਾਂ ਉਖੇੜ ਦਿੰਦਾ ਹੈ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਤੂੰ ਧਨ-ਦੌਲਤ ਨੂੰ ਵਰਤਾਉਂਦਾ ਹੈ। ਠਹਿਰਾਉ।
Fareedkot Teekaਏਕ ਘੜੀ ਮੇਂ ਸਥਾਪਨ ਕਰਤਾ ਹੈਂ ਔਰ ਫਿਰ ਉਸੀ ਭਾਂਤਿ (ਉਥਾਪੇ) ਉਠਾਵਤਾ, ਭਾਵ ਨਾਸ ਕਰਤਾ ਹੈਂ ਧਨੁ ਬਾਂਟ ਦੇਤਾ ਹੈ॥੧॥ ਰਹਾਉ ॥
Prof. Sahib Singh(ਉਸ ਮਾਲਕ ਦੀ ਅਚਰਜ ਖੇਡ ਹੈ) ਜਗਤ ਰਚ ਕੇ ਇਕ ਘੜੀ ਵਿਚ ਹੀ ਤਬਾਹ ਭੀ ਕਰ ਦੇਂਦਾ ਹੈ, ਤੇ ਧਨ ਦੌਲਤ ਵੰਡ ਕੇ ਹੋਰਨਾਂ ਨੂੰ ਦੇ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਥਾਪਿ = ਰਚ ਕੇ, ਪੈਦਾ ਕਰ ਕੇ। ਉਥਾਪੇ = ਨਾਸ ਕਰ ਦੇਂਦਾ ਹੈ। ਜਰੁ = ਧਨ। ਵੰਡਿ = ਵੰਡ ਕੇ। ਭਾਂਈ = ਹੋਰਨਾਂ ਨੂੰ ॥੧॥ ਰਹਾਉ ॥

SikhNet (Spanish)Estableces y desestabilizas todo en un instante, y utilizando el espejismo de las riquezas, divides a los hermanos. (1‑Pausa)

ਕਹਾਂ. ਸੁ ਘਰ ਦਰ ਮੰਡਪ ਮਹਲਾ; ਕਹਾ. ਸੁ ਬੰਕ ਸਰਾਈ ॥

kahaan. su ghar dar manddap mahalaa; kahaa. su bank saraaee |

Sant Singh KhalsaWhere are the houses, the gates, the hotels and palaces? Where are those beautiful way-stations?
Manmohan SinghWhere are those houses, gates, seraglios and mansions and where are those beautiful caravansaries?
Manmohan Singh (Punjabi)ਕਿੱਥੇ ਹਨ ਉਹ ਮਕਾਨ, ਦਰਵਾਜ਼ੇ, ਮਹਿਲ ਮਾੜੀਆਂ ਅਤੇ ਮੰਦਰ? ਕਿੱਥੇ ਹਨ ਉਹ ਸੁੰਦਰ ਸਰਾਵਾਂ?
Fareedkot Teekaਵਹੁ ਘਰ ਕਹਾਂ ਹੈਂ, ਵਹ ਦ੍ਵਾਰੇ ਕਹਾਂ ਹੈ, (ਮੰਡਪ) ਵਹੁ ਊਚੇ ਮੰਦਰ ਵਾ ਸਭਾ ਮੰਡਪ ਔਰ ਮਹਲਾ ਇਤਮੰਦਰੋਂ ਕੇ ਸੰਬੂਹ ਔਰ ਸੁੰਦਰ ਸਰਾਇ ਮੁਸਾਫਰੋਂ ਕੇ ਰਹਨੇ ਕੀ ਕਹਾਂ ਹੈਂ॥
Prof. Sahib Singhਕਿੱਥੇ ਹਨ ਉਹ ਸੋਹਣੇ ਘਰ ਮਹਲ-ਮਾੜੀਆਂ ਤੇ ਸੋਹਣੀਆਂ ਸਰਾਵਾਂ?

ਪਦ ਅਰਥ ਮੰਡਪ = ਸ਼ਾਮੀਆਨੇ। ਸਰਾਈ = ਸਰਾਵਾਂ। ਕਾਮਣਿ = ਇਸਤ੍ਰੀ।

SikhNet (Spanish)¿En dónde están los hogares, las mansiones, los magníficos sáris,

ਕਹਾਂ. ਸੁ ਸੇਜ ਸੁਖਾਲੀ ਕਾਮਣਿ; ਜਿਸੁ ਵੇਖਿ. ਨੀਦ ਨ ਪਾਈ ॥

kahaan. su sej sukhaalee kaaman; jis vekh. need na paaee |

Sant Singh KhalsaWhere are those beautiful women, reclining on their beds, whose beauty would not allow one to sleep?
Manmohan SinghWhere is that comfortable couch enjoying damsel, by seeing whom one would get no sleep?
Manmohan Singh (Punjabi)ਕਿੱਥੇ ਹੈ ਸੁੰਦਰੀ ਦਾ ਉਹ ਆਰਾਮ ਤਲਬ ਪਲੰਘ ਜਿਸ ਨੂੰ ਵੇਖ ਕੇ ਆਦਮੀ ਨੂੰ ਨੀਦਰ ਨਹੀਂ ਸੀ ਆਉਂਦੀ?
Fareedkot Teekaਜਿਨ ਕਾਮਨੀਓਂ ਕੇ ਰੂਪ ਕੀ ਸੁੰਦਰ੍ਯਤਾ ਕੋ ਦੇਖ ਕਰ ਰਸਿਕੋਂ ਨੇ ਨੀਂਦ ਨਹੀਂ ਪਾਈ ਥੀ, ਸੇਜ੍ਯਾ ਪਰ (ਸੁਖਾਲੀ) ਸੁਖੀ ਹੋ ਰਹੀ ਥੀ, ਸੋ ਇਸਤ੍ਰੀਆਂ ਕਹਾਂ ਹੈਂ॥
Prof. Sahib Singhਕਿੱਥੇ ਹੈ ਉਹ ਸੁਖ ਦੇਣ ਵਾਲੀ ਇਸਤ੍ਰੀ ਤੇ ਉਸ ਦੀ ਸੇਜ, ਜਿਸ ਨੂੰ ਵੇਖ ਕੇ (ਅੱਖਾਂ ਵਿਚੋਂ) ਨੀਂਦ ਮੁੱਕ ਜਾਂਦੀ ਸੀ?

ਪਦ ਅਰਥ ਵੇਖਿ = ਵੇਖ ਕੇ।

SikhNet (Spanish)en dónde las bellas novias recostadas en sus alcobas tan acogedoras que al verlas hasta el sueño se desvanece,

ਕਹਾ. ਸੁ ਪਾਨ ਤੰਬੋਲੀ ਹਰਮਾ; ਹੋਈਆ ਛਾਈ ਮਾਈ ॥੨॥

kahaa. su paan tanbolee haramaa; hoeea chhaaee maaee |2|

Sant Singh KhalsaWhere are those betel leaves, their sellers, and the haremees? They have vanished like shadows. ||2||
Manmohan SinghWhere are those betel-leaves, betel-sellers and charming fairies? They have vanished like the shadow.
Manmohan Singh (Punjabi)ਕਿੱਥੇ ਹਨ ਉਹ ਪਾਨਾਂ ਦੇ ਬੀੜੇ, ਪਾਨ-ਵੇਚਣ ਵਾਲੀਆਂ ਅਤੇ ਮਨੋਹਰ ਪਰੀਆਂ? ਉਹ ਛਾਂ ਦੀ ਮਾਨੰਦ ਅਲੋਪ ਹੋ ਗਈਆਂ ਹਨ।
Fareedkot Teekaਔਰੁ ਪਾਂਨ (ਤੰਬਲੀ) ਪਾਨੋਂ ਕੇ ਬੀੜੇ ਲਗਾਨੇ ਵਾਲੀਆਂ (ਹਰਮਾ) ਇਸਤ੍ਰੀਆਂ ਅਰਥਾਤ ਦਾਸੀਆਂ ਕਹਾਂ ਹੈ। ਸਭ ਛਾਈ ਮਾਈ ਹੋ ਗਈ ਅਰਥਾਤ ਲੋਪ ਹੋ ਗਈ ਹੈਂ। ਵਾ ਸਭੀ ਵਸਤੂ ਮਾਇਕ ਹੋਣੇ ਤੇ ਬ੍ਰਿਛੋਂ ਕੀ ਛਾਵੋਂ ਵਤ ਪ੍ਰਣਾਮ ਕੋ ਪ੍ਰਾਪਤ ਹੋਈਆਂ ਹੈਂ॥੨॥
Prof. Sahib Singhਕਿੱਥੇ ਹਨ ਉਹ ਪਾਨ ਤੇ ਪਾਨ ਵੇਚਣ ਵਾਲੀਆਂ, ਤੇ ਕਿੱਥੇ ਉਹ ਪਰਦੇਦਾਰ ਜ਼ਨਾਨੀਆਂ? ਸਭ ਗੁੰਮ ਹੋ ਚੁਕੀਆਂ ਹਨ ॥੨॥

ਪਦ ਅਰਥ ਤੰਬੋਲੀ = ਪਾਨ ਵੇਚਣ ਵਾਲੀਆਂ। ਹਰਮਾ = ਪਰਦੇਦਾਰ ਇਸਤ੍ਰੀਆਂ। ਛਾਈ ਮਾਈ = ਛਾਊ ਮਾਊ, ਗੁੰਮ, ਲੋਪ ॥੨॥

SikhNet (Spanish)en dónde están las hojas de betel y sus marchantes, en dónde están los harems? Todos se han desvanecido como sombras. (2)

ਇਸੁ ਜਰ ਕਾਰਣਿ, ਘਣੀ ਵਿਗੁਤੀ; ਇਨਿ ਜਰ. ਘਣੀ ਖੁਆਈ ॥

eis jar kaaran, ghanee vigutee; in jar. ghanee khuaaee |

Sant Singh KhalsaFor the sake of this wealth, so many were ruined; because of this wealth, so many have been disgraced.
Manmohan SinghFor this wealth many are ruined and it has disgraced many.
Manmohan Singh (Punjabi)ਏਸ ਦੌਲਤ ਦੀ ਖਾਤਰ ਘਣੇਰੇ ਤਬਾਹ ਹੋ ਗਏ ਹਨ। ਇਸ ਦੌਲਤ ਨੇ ਬਹੁਤਿਆਂ ਨੂੰ ਖੁਆਰ ਕੀਤਾ ਹੈ।
Fareedkot Teekaਹੇ ਸ੍ਵਾਮੀ! ਇਸ ਧਨ ਕੇ ਕਾਰਣ (ਘੜੀ ਵਿਗੂਤੀ) ਬੁਹਤ ਸ੍ਰਿਸ੍ਟੀ ਖਰਾਬ ਹੂਈ ਹੈ ਔਰ ਪੀਛੇ ਭੀ ਇਸੀ ਧਨ ਨੇ ਬੁਹਤ ਸ੍ਰਿਸ੍ਟੀ ਭੁਲਾਈ ਹੈ॥
Prof. Sahib Singhਇਸ ਧਨ ਦੀ ਖ਼ਾਤਰ ਬਹੁਤ ਲੋਕਾਈ ਖ਼ੁਆਰ ਹੁੰਦੀ ਹੈ ਇਸ ਧਨ ਨੇ ਬਹੁਤ ਦੁਨੀਆ ਨੂੰ ਖ਼ੁਆਰ ਕੀਤਾ ਹੈ।

ਪਦ ਅਰਥ ਜਰ ਕਾਰਣਿ = ਧਨ ਦੀ ਖ਼ਾਤਰ। ਘਣੀ = ਬਹੁਤ ਲੋਕਾਈ। ਵਿਗੁਤੀ = ਖ਼ੁਆਰ ਹੋਈ। ਇਨਿ = ਇਸ ਨੇ। ਇਨਿ ਜਰ = ਇਸ ਧਨ ਨੇ। ਖੁਆਈ = ਖ਼ੁਆਰ ਕੀਤੀ।

SikhNet (Spanish)Muchos, oh muchos han sido consumidos y destruidos por sus riquezas,

ਪਾਪਾ ਬਾਝਹੁ. ਹੋਵੈ ਨਾਹੀ; ਮੁਇਆ. ਸਾਥਿ ਨ ਜਾਈ ॥

paapaa baajhahu. hovai naahee; mueaa. saath na jaaee |

Sant Singh KhalsaIt was not gathered without sin, and it does not go along with the dead.
Manmohan SinghWithout misdeeds it is not amassed, and it departs not with the dead.
Manmohan Singh (Punjabi)ਗੁਨਾਹਾਂ ਦੇ ਬਗੈਰ ਇਹ ਦੌਲਤ ਇੱਕਤ੍ਰ ਨਹੀਂ ਹੁੰਦੀ ਅਤੇ ਮਰਿਆ ਹੋਇਆ ਦੇ ਇਹ ਨਾਲ ਨਹੀਂ ਜਾਂਦੀ।
Fareedkot Teekaਪਾਪੋਂ ਸੇ ਬਿਨਾਂ ਇਕਤ੍ਰ ਨਹੀਂ ਹੋਤੀ ਅਰ ਮਰਨੇ ਕੇ ਉਪਰੰਤ ਸਾਥ ਨਹੀਂ ਜਾਤੀ ਹੈ॥
Prof. Sahib Singhਪਾਪ ਜ਼ੁਲਮ ਕਰਨ ਤੋਂ ਬਿਨਾ, ਇਹ ਦੌਲਤ ਇਕੱਠੀ ਨਹੀਂ ਹੋ ਸਕਦੀ, ਤੇ ਮਰਨ ਵੇਲੇ ਇਹ (ਇਕੱਠੀ ਕਰਨ ਵਾਲੇ ਦੇ) ਨਾਲ ਨਹੀਂ ਜਾਂਦੀ।
SikhNet (Spanish)las cuales no pudieron juntar sin incluir la maldad, ni pudieron llevarlas consigo a través de la muerte.

ਜਿਸ ਨੋ ਆਪਿ ਖੁਆਏ ਕਰਤਾ; ਖੁਸਿ ਲਏ ਚੰਗਿਆਈ ॥੩॥

jis no aap khuaae karataa; khus le changiaaee |3|

Sant Singh KhalsaThose, whom the Creator Lord would destroy - first He strips them of virtue. ||3||
Manmohan SinghHe, whom the Creator Himself destroys, him, He first deprives of virtue.
Manmohan Singh (Punjabi)ਜਿਸ ਨੂੰ ਸਿਰਜਣਹਾਰ ਖੁਦ ਮਲੀਆਮੇਟ ਕਰਦਾ ਹੈ, ਪਹਿਲਾਂ ਉਸ ਪਾਸੋਂ ਉਹ ਨੇਕੀਆਂ ਖੋਹ ਲੈਦਾ ਹੈ।
Fareedkot Teekaਜਿਸ ਕੋ ਕਰਤਾ ਪੁਰਖ ਆਪ (ਖੁਆਏ) ਭੁਲਾਤਾ ਹੈ, ਉਸ ਕੀ ਭਲਿਆਈ ਖਸ ਲੇਤਾ ਹੈ॥੩॥
Prof. Sahib Singh(ਪਰ ਜੀਵ ਦੇ ਕੀਹ ਵੱਸ?) ਪਰਮਾਤਮਾ ਜਿਸ ਨੂੰ ਆਪ ਕੁਰਾਹੇ ਪਾਂਦਾ ਹੈ (ਪਹਿਲਾਂ ਉਸ ਪਾਸੋਂ ਉਸ ਦੀ) ਚੰਗਿਆਈ ਖੋਹ ਲੈਂਦਾ ਹੈ ॥੩॥

ਪਦ ਅਰਥ ਖੁਆਏ = ਕੁਰਾਹੇ ਪਾਂਦਾ ਹੈ। ਖੁਸਿ ਲਏ = ਖੋਹ ਲੈਂਦਾ ਹੈ। ਚੰਗਿਆਈ = ਗੁਣ ॥੩॥

SikhNet (Spanish)A aquél al que el Señor desea destruir, de lo primero que lo despoja es de la Virtud. (3)

ਕੋਟੀ ਹੂ ਪੀਰ ਵਰਜਿ ਰਹਾਏ; ਜਾ. ਮੀਰੁ ਸੁਣਿਆ ਧਾਇਆ ॥

kottee hoo peer varaj rahaae; jaa. meer suniaa dhaaeaa |

Sant Singh KhalsaMillions of religious leaders failed to halt the invader, when they heard of the Emperor's invasion.
Manmohan SinghWhen they heard of invasion of emperor Babar, then millions of religious leaders failed to halt him.
Manmohan Singh (Punjabi)ਜਦ ਉਨ੍ਹਾਂ ਪਾਤਸ਼ਾਹ ਬਾਬਰ ਦੇ ਹਮਲੇ ਬਾਬਤ ਸੁਣਿਆ ਤਾਂ ਕ੍ਰੋੜਾਂ ਮਜ਼ਹਬੀ ਆਗੁ ਉਸ ਠੱਲਣ ਤੋਂ ਅਸਮਰਥ ਹੋ ਗਏ ਹਨ।
Fareedkot Teekaਜਬ (ਮੀਰੁ) ਬਾਦਸਾਹ ਬਾਬਰ ਕਾ ਧਾਵਾ ਸੁਨਾ ਤਬ ਕੋਟਾਂਨ ਕੋਟ ਪੀਰ ਜੋ ਪਠਾਨੋਂ ਕੀ ਸਹਾਇਤਾ ਕਰਨ ਵਾਸਤੇ ਆਏ ਥੇ, ਸੋ ਈਸ੍ਵਰ ਨੇ (ਵਰਜਿ ਰਹਾਏ) ਹਟਾਇ ਰਖੇ॥
Prof. Sahib Singhਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ।

ਪਦ ਅਰਥ ਕੋਟੀ ਹੂ = ਕ੍ਰੋੜਾਂ ਹੀ, ਅਨੇਕਾਂ। ਵਰਜਿ = ਰੋਕ ਕੇ। ਮੀਰੁ = ਮੀਰ ਬਾਬਰ। ਧਾਇਆ = ਹੱਲਾ ਕਰ ਕੇ ਆ ਰਿਹਾ ਹੈ।

SikhNet (Spanish)Escuchando de la invasión de Babar el Mongol, millones de Musulmanes rezaron para detenerlo,

Open this shabad (24 lines, Angs 417-418) →

Ang 417 of 1430