ੴ

ਸਿੱਖਬਾਣੀ · SikhBani

Ang 418

Sri Guru Granth Sahib · Raag Aasaa · 3 shabads, 41 lines
Translations
Shabad Guru Nanak Dev Ji Raag Aasaa continued from Ang 417

ਥਾਨ ਮੁਕਾਮ ਜਲੇ ਬਿਜ ਮੰਦਰ; ਮੁਛਿ ਮੁਛਿ ਕੁਇਰ ਰੁਲਾਇਆ ॥

thaan mukaam jale bij mandar; muchh muchh kueir rulaaeaa |

Sant Singh KhalsaHe burned the rest-houses and the ancient temples; he cut the princes limb from limb, and cast them into the dust.
Manmohan SinghHe burned houses, resting places and strong palaces and the princes, cut into pieces, he causes to roll in dust.
Manmohan Singh (Punjabi)ਉਸ ਨੇ ਘਰ, ਆਰਾਮ ਦੇ ਟਿਕਾਣੇ ਅਤੇ ਮਜਬੂਤ ਮਹਿਲ ਸਾੜ ਸੁੱਟੇ ਅਤੇ ਟੁਕੜੇ ਟੁਕੜੇ ਕੀਤੇ ਹੋਏ ਸਹਿਜਾਦਿਆਂ ਨੂੰ ਘੱਟੇ ਵਿੱਚ ਰੁਲਾ ਦਿਤਾ।
Fareedkot Teekaਜਿਤਨੇ (ਥਾਨ) ਦੇਵਸਥਾਂਨ (ਮਕਾਮ) ਇਸਥਰ ਬਹੁਤ ਪੁਰਾਨੇ ਔਰ ਬਹੁਤ ਸੇ ਜੋ ਮੰਦਰਿ ਥੇ, ਜਿਨ ਕਾ ਬਿਜੁਲੀ ਸਮ ਪ੍ਰਕਾਸ ਵਾ (ਬਿਜ) ਪਕੇ ਮੰਦਰ ਲੁਟੇਰੋਂ ਕੇ ਆਗ ਲਗਾਉਨੇ ਸੇ ਸੋ ਸਭੀ ਜਲ ਗਏ। (ਮੁਛਿ ਮੁਛਿ) ਟੁਕੜੇ ਟੁਕੜੇ ਕਰ ਕੇ (ਕੁਇਰ) ਸਾਹਜਾਦੋਂ ਕੋ ਗਲੀਓਂ ਮੇਂ ਰੁਲਾਇਆ॥
Prof. Sahib Singh(ਪਰ ਉਹਨਾਂ ਦੀਆਂ ਤਸਬੀਆਂ ਫਿਰਨ ਤੇ ਭੀ) ਪੱਕੇ ਥਾਂ ਮੁਕਾਮ ਪੱਕੇ ਮਹਲ (ਮੁਗ਼ਲਾਂ ਦੀ ਲਾਈ ਅੱਗ ਨਾਲ) ਸੜ (ਕੇ ਸੁਆਹ ਹੋ) ਗਏ ਤੇ ਉਹਨਾਂ ਨੇ ਪਠਾਣ ਸ਼ਾਹਜ਼ਾਦਿਆਂ ਨੂੰ ਟੋਟੇ ਕਰ ਕਰ ਕੇ (ਮਿੱਟੀ ਵਿਚ) ਰੋਲ ਦਿੱਤਾ।

ਪਦ ਅਰਥ ਬਿਜ = ਪੱਕੇ। ਮੁਛਿ ਮੁਛਿ = ਟੋਟੇ ਕਰ ਕਰ ਕੇ। ਕੁਇਰ = ਕੁਮਾਰ, ਸ਼ਾਹਜ਼ਾਦੇ।

SikhNet (Spanish)pero él mandó quemar todos los templos y los lugares de peregrinaje, y a las princesas, las cortó en pedazos y los pedazos los mandó volar en el viento.

ਕੋਈ ਮੁਗਲੁ. ਨ ਹੋਆ ਅੰਧਾ; ਕਿਨੈ. ਨ ਪਰਚਾ ਲਾਇਆ ॥੪॥

koee mugal. na hoaa andhaa; kinai. na parachaa laaeaa |4|

Sant Singh KhalsaNone of the Mugals went blind, and no one performed any miracle. ||4||
Manmohan SinghNo Mughal became blind and no one wrought any miracle.
Manmohan Singh (Punjabi)ਕੋਈ ਮੁਗਲ ਅੰਨ੍ਹਾਂ ਨਾਂ ਹੋਇਆ ਅਤੇ ਸਿਕੇ ਨੇ ਭੀ ਕੋਈ ਕਰਾਮਾਤ ਨਾਂ ਵਿਖਾਈ।
Fareedkot Teekaਜੋ ਪੀਰ ਕਹਤੇ ਥੇ ਹਮ ਸਹਾਇਤਾ ਕਰੇਂਗੇ ਜੋ ਆਪ ਪਰ ਨਜਰ ਉਠਾਵੈਗਾ ਸੋ ਅੰਧਾ ਹੋਇ ਜਾਇਗਾ। ਸੋ ਕਿਸੀ ਨੇ ਸਕਤਿ ਪਰਚਾ ਨ ਲਗਾਇਆ, ਭਾਵ ਥੋੜੀ ਭੀ ਕਰਾਮਾਤ ਨ ਦੇਖਾਈ ਅਰੁ ਨ ਕੋਈ ਮੁਗਲੁ ਹੀ ਅੰਧਾ ਹੂਆ॥੪॥
Prof. Sahib Singh(ਪੀਰਾਂ ਦੀਆਂ ਤਸਬੀਆਂ ਨਾਲ) ਕੋਈ ਇੱਕ ਭੀ ਮੁਗ਼ਲ ਅੰਨ੍ਹਾ ਨਾ ਹੋਇਆ, ਕਿਸੇ ਭੀ ਪੀਰ ਨੇ ਕੋਈ ਕਰਾਮਾਤ ਕਰ ਨਾ ਵਿਖਾਈ ॥੪॥

ਪਦ ਅਰਥ ਪਰਚਾ ਲਾਇਆ = ਕਰਾਮਾਤ ਵਿਖਾਈ ॥੪॥

SikhNet (Spanish)Ni un solo mongol fue cegado por Dios y ningún milagro ni ningún embrujo logró salvar al hombre del desastre. (4)

ਮੁਗਲ ਪਠਾਣਾ ਭਈ ਲੜਾਈ; ਰਣ ਮਹਿ ਤੇਗ ਵਗਾਈ ॥

mugal patthaanaa bhee larraaee; ran meh teg vagaaee |

Sant Singh KhalsaThe battle raged between the Mugals and the Pat'haans, and the swords clashed on the battlefield.
Manmohan SinghThere raged a battle between the Mughals and Pathans and the sword was wielded in the battle-field.
Manmohan Singh (Punjabi)ਮੁਗਲਾ ਤੇ ਪਠਾਣਾ ਦੇ ਵਿਚਕਾਰ ਯੁੱਧ ਹੋਇਆ ਅਤੇ ਜੰਗ ਦੇ ਮੈਦਾਨ ਅੰਦਰ ਤਲਵਾਰ ਵਾਹੀ ਗਈ।
Fareedkot Teekaਏਕ ਓਰ ਮੁਗਲ ਏਕ ਔਰ ਪਠਾਨ ਹੋ ਕਰ ਜੁਧ ਕਰਨ ਲਗੇ ਔਰ ਜੁਧ ਭੂਮਿ ਮੇਂ ਬਹੁਤ ਤਲਵਾਰੇਂ ਚਲਾਈ॥
Prof. Sahib Singhਜਦੋਂ ਮੁਗ਼ਲਾਂ ਤੇ ਪਠਾਣਾਂ ਦੀ ਲੜਾਈ ਹੋਈ, ਲੜਾਈ ਦੇ ਮੈਦਾਨ ਵਿਚ (ਦੋਹਾਂ ਧਿਰਾਂ ਨੇ) ਤਲਵਾਰ ਚਲਾਈ।

ਪਦ ਅਰਥ ਰਣ = ਜੰਗ। ਵਗਾਈ = ਚਲਾਈ।

SikhNet (Spanish)Los mongoles y los patanes se enfrentaron con sus espadas en el campo de batalla,

ਓਨੑੀ ਤੁਪਕ ਤਾਣਿ ਚਲਾਈ; ਓਨੑੀ ਹਸਤਿ ਚਿੜਾਈ ॥

onaee tupak taan chalaaee; onaee hasat chirraaee |

Sant Singh KhalsaThey took aim and fired their guns, and they attacked with their elephants.
Manmohan SinghThey, the Mughals, aimed and fired their guns and they, the Pathans attacked with their elephants.
Manmohan Singh (Punjabi)ਉਨ੍ਹਾਂ ਮੁਗਲਾਂ ਨੇ ਆਪਣੀਆਂ ਬੰਦੂਕਾਂ ਸਿੰਨ ਕੇ ਛੱਡੀਆਂ ਅਤੇ ਉਨ੍ਹਾਂ ਪਠਾਨਾ ਨੇ ਹਾਥੀਆਂ ਨਾਲ ਹਮਲਾ ਕੀਤਾ।
Fareedkot Teekaਉਨੋਂ ਨੇ (ਤੁਪਕ) ਬੰਦੂਕ ਬਲ ਕਰ ਚਲਾਈ, ਉਨੋ ਨੇ ਹਾਥੋਂ ਪਰ ਬੰਦੂਕਾਂ ਚਲਾਉਨੇ ਕੋ ਚਢਾਈ⁽¹⁾॥
Prof. Sahib Singhਉਹਨਾਂ ਮੁਗ਼ਲਾਂ ਨੇ ਬੰਦੂਕਾਂ ਦੇ ਨਿਸ਼ਾਨੇ ਬੰਨ੍ਹ ਬੰਨ੍ਹ ਕੇ ਗੋਲੀਆਂ ਚਲਾਈਆਂ, ਪਰ ਪਠਾਣਾਂ ਦੇ ਹੱਥ ਵਿਚ ਹੀ ਚਿੜ ਚਿੜ ਕਰ ਗਈਆਂ।

ਪਦ ਅਰਥ ਓਨ੍ਹ੍ਹੀ = ਮੁਗਲਾਂ ਨੇ। ਤੁਪਕ = ਬੰਦੂਕਾਂ। ਤਾਣਿ = ਤੱਕ ਤੱਕ ਕੇ, ਨਿਸ਼ਾਨਾ ਬੰਨ੍ਹ ਬੰਨ੍ਹ ਕੇ। ਹਸਤਿ = ਹੱਥ ਵਿਚ (ਹੀ)। ਚਿੜਾਈ = ਚਿੜ ਚਿੜ ਕਰ ਗਈਆਂ।

SikhNet (Spanish)mientras los mongoles dispararon sus armas, los otros ponían sus elefantes por delante.

ਜਿਨੑ ਕੀ ਚੀਰੀ. ਦਰਗਹ ਪਾਟੀ; ਤਿਨੑਾ ਮਰਣਾ ਭਾਈ ॥੫॥

jina kee cheeree. daragah paattee; tinaa maranaa bhaaee |5|

Sant Singh KhalsaThose men whose letters were torn in the Lord's Court, were destined to die, O Siblings of Destiny. ||5||
Manmohan SinghThey, whose letter has been torn in God's court, must die, O My brethren.
Manmohan Singh (Punjabi)ਜਿਨ੍ਹਾਂ ਦੀ ਆਯੂ ਰੂਪੀ ਚਿੱਠੀ ਵਾਹਿਗੁਰੂ ਦੇ ਦਰਬਾਰ ਵਿਚੋਂ ਪਾਟ ਗਈ ਹੈ, ਉਹ ਜਰੂਰ ਹੀ ਮਰਨਗੇ, ਹੇ ਮੇਰੇ ਵੀਰਨੇ!
Fareedkot Teekaਹੇ ਭਾਈ! ਜਿਨ ਕੀ ਆਯੂ ਕੀ (ਚੀਰੀ) ਚਿਠੀ ਦਰਗਾਹ ਸੇ ਫਟ ਗਈ ਤਿਨ ਕਾ ਮਰਨਾ ਹੋਤਾ ਭਯਾ॥੫॥
Prof. Sahib Singhਪਰ ਹੇ ਭਾਈ! ਧੁਰੋ ਹੀ ਜਿਨ੍ਹਾਂ ਦੀ ਉਮਰ ਦੀ ਚਿੱਠੀ ਪਾਟ ਜਾਂਦੀ ਹੈ, ਉਹਨਾਂ ਮਰਨਾ ਹੀ ਹੁੰਦਾ ਹੈ ॥੫॥

ਪਦ ਅਰਥ ਚੀਰੀ = ਖ਼ਤ, ਚਿੱਠੀ {ਮੌਤ ਦਾ ਖ਼ਤ ਭੇਜਣ ਵੇਲੇ ਖ਼ਤ ਦਾ ਇਕ ਪਾਸਾ ਰਤਾ ਕੁ ਪਾੜ ਦਿਆ ਕਰਦੇ ਹਨ}। ਭਾਈ = ਹੇ ਭਾਈ! ॥੫॥

SikhNet (Spanish)Sin embargo, la fortuna los volvió perdedores por el Decreto del Señor, ya que la muerte estaba señalada en su destino. (5)

ਇਕ ਹਿੰਦਵਾਣੀ ਅਵਰ ਤੁਰਕਾਣੀ; ਭਟਿਆਣੀ ਠਕੁਰਾਣੀ ॥

eik hindavaanee avar turakaanee; bhattiaanee tthakuraanee |

Sant Singh KhalsaThe Hindu women, the Muslim women, the Bhattis and the Rajputs
Manmohan SinghThere were the women of Hindus, Muslims, Bhattis and Rajputs.
Manmohan Singh (Punjabi)ਹਿੰਦੂਆਂ, ਮੁਸਲਮਾਨਾਂ, ਭੱਟਆਂ ਅਤੇ ਰਾਜਪੂਤਾਂ ਦੀਆਂ ਇਸਤਰੀਆਂ ਸਨ।
Fareedkot Teekaਏਕ ਹਿੰਦੂਓਂ ਕੀ, ਏਕ ਤੁਰਕੋਂ ਕੀ ਇਸਤ੍ਰੀਆਂ, (ਭਟਿਆਣੀ) ਭਾਟੌਂ ਕੀ ਇਸਤ੍ਰੀਆਂ, (ਠਕੁਰਾਣੀ) ਛਤ੍ਰੀਓਂ ਕੀ ਇਸਤ੍ਰੀਆਂ, ਇਨ ਕੀ ਬੁਰੀ ਦਸ਼ਾ ਭਈ॥
Prof. Sahib Singhਕੀਹ ਹਿੰਦੂ-ਇਸਤ੍ਰੀਆਂ, ਕੀਹ ਮੁਸਲਮਾਨ ਔਰਤਾਂ ਤੇ ਕੀਹ ਭੱਟਾਂ ਤੇ ਠਾਕੁਰਾਂ ਦੀਆਂ ਜ਼ਨਾਨੀਆਂ,

ਪਦ ਅਰਥ ਅਵਰ = ਹੋਰ। ਭਟਿਆਣੀ ਠਕੁਰਾਣੀ = ਭੱਟਾਂ ਤੇ ਠਾਕੁਰਾਂ ਦੀਆਂ ਜ਼ਨਾਨੀਆਂ {ਭੱਟ ਤੇ ਠਾਕੁਰ ਰਾਜਪੂਤ ਬਿਰਾਦਰੀਆਂ ਹਨ}।

SikhNet (Spanish)Los hindúes y los musulmanes fueron asesinados y las mujeres de Rayastán violadas,

ਇਕਨੑਾ ਪੇਰਣ, ਸਿਰ ਖੁਰ ਪਾਟੇ; ਇਕਨੑਾ ਵਾਸੁ ਮਸਾਣੀ ॥

eikanaa peran, sir khur paatte; ikanaa vaas masaanee |

Sant Singh Khalsasome had their robes torn away, from head to foot, while others came to dwell in the cremation ground.
Manmohan SinghThe robes of some were torn from head to foot, and some had their dwellings in the cremation ground.
Manmohan Singh (Punjabi)ਕਈਆਂ ਦੇ ਕਪੜੇ ਸਿਰ ਤੋਂ ਪੈਰਾ ਤਾਈ ਲੀਰਾਂ ਹੋਏ ਹੋਏ ਸਨ ਤੇ ਕਈਆਂ ਦਾ ਵਸੇਬਾ ਸਿਵਿਆ ਵਿੱਚ ਹੋ ਗਿਆ ਸੀ।
Fareedkot Teekaਕਿਸੀ ਕੇ (ਪੇਰਣ) ਚੋਲੇ, ਭਾਵ ਪੁਸਾਕੇ (ਸਿਰ ਖੁਰ ਪਾਟੇ) ਸਿਰ ਸੇ ਪੈਰ ਤਕ ਭਾਗਨੇ ਕਰ ਕੇ ਫਟ ਜਾਤੇ ਭਏ ਔਰ ਇਕਨੋਂ ਕਾ ਸਮਸਾਨੋਂ ਮੇਂ ਬਾਸਾ ਹੂਆ, ਭਾਵ ਯਹ ਕਿ ਕਟਾਰੀਆਂ ਮਾਰ ਮਾਰ ਮਰਿ ਗਈਂ॥
Prof. Sahib Singhਕਈਆਂ ਦੇ ਬੁਰਕੇ ਸਿਰ ਤੋਂ ਲੈ ਕੇ ਪੈਰਾਂ ਤਕ ਲੀਰ ਲੀਰ ਹੋ ਗਏ, ਤੇ ਕਈਆਂ ਦਾ (ਮਰ ਕੇ) ਮਸਾਣਾਂ ਵਿਚ ਜਾ ਵਾਸਾ ਹੋਇਆ।

ਪਦ ਅਰਥ ਪੇਰਣ = ਬੁਰਕੇ। ਸਿਰ ਖੁਰ = ਸਿਰ ਤੋਂ ਪੈਰਾਂ ਤਕ। ਮਸਾਣੀ = ਮਸਾਣਾਂ ਵਿਚ।

SikhNet (Spanish)mientras otros fueron consumidos por las llamas.

ਜਿਨੑ ਕੇ ਬੰਕੇ. ਘਰੀ ਨ ਆਇਆ; ਤਿਨੑ ਕਿਉ ਰੈਣਿ ਵਿਹਾਣੀ ॥੬॥

jina ke banke. gharee na aaeaa; tina kiau rain vihaanee |6|

Sant Singh KhalsaTheir husbands did not return home - how did they pass their night? ||6||
Manmohan SinghHow did they, whose majestic husbands came not home pass their night?
Manmohan Singh (Punjabi)ਜਿਨ੍ਹਾਂ ਦੇ ਸੁਹਣੇ ਖਸਮ ਘਰਾਂ ਵਿੱਚ ਨਹੀਂ ਆਏ, ਉਨ੍ਹਾਂ ਦੀ ਰਾਤ ਕਿਸ ਤਰ੍ਹਾਂ ਬੀਤੀ ਹੋਵੇਗੀ?
Fareedkot Teekaਜਿਨ ਕੇ ਪਤੀ (ਬੰਕੇ) ਸੁੰਦਰ ਰਾਤ੍ਰਿ ਕੋ ਘਰ ਨਹੀਂ ਆਏ, ਭਾਵ ਰਣ ਭੂਮ ਮਹਿ ਮਾਰੇ ਗਏ। ਤਿਨ ਕੋ ਦੁਖ ਕੀ ਰਾਤਿ ਕੈਸੇ ਬੀਤਤੀ ਭਈ ਹੈ, ਭਾਵ ਅਤੀ ਦੁਖੀ ਹੋਤੀਆਂ ਭਈਆਂ॥੬॥
Prof. Sahib Singh(ਜੇਹੜੀਆਂ ਬਚ ਰਹੀਆਂ, ਉਹ ਭੀ ਵਿਚਾਰੀਆਂ ਕੀਹ ਬਚੀਆਂ?) ਜਿਨ੍ਹਾਂ ਦੇ ਸੋਹਣੇ ਖਸਮ ਘਰਾਂ ਵਿਚ ਨਾਹ ਆਏ, ਉਹਨਾਂ (ਉਹ ਬਿਪਤਾ ਦੀ) ਰਾਤ ਕਿਵੇਂ ਕੱਟੀ ਹੋਵੇਗੀ? ॥੬॥

ਪਦ ਅਰਥ ਬੰਕੇ = ਬਾਂਕੇ (ਖਸਮ)। ਰੈਣਿ = ਰਾਤ ॥੬॥

SikhNet (Spanish)Y aquéllos cuyos seres queridos no volvieron a casa, ¿de qué forma pasaron las noches? (6)

ਆਪੇ ਕਰੇ ਕਰਾਏ ਕਰਤਾ; ਕਿਸ ਨੋ ਆਖਿ ਸੁਣਾਈਐ ॥

aape kare karaae karataa; kis no aakh sunaaeeai |

Sant Singh KhalsaThe Creator Himself acts, and causes others to act. Unto whom should we complain?
Manmohan SinghThe Creator, of Himself, acts and causes others to act. To whom should we complain?
Manmohan Singh (Punjabi)ਸਿਰਜਣਹਾਰ ਖੁਦ ਹੀ ਕਰਦਾ ਅਤੇ ਕਰਾਉਂਦਾ ਹੈ ਆਪਾਂ ਕੀਹਦੇ ਕੋਲ ਜਾ ਕੇ ਫਰਿਆਦੀ ਹੋਈਏ?
Fareedkot Teekaਹੇ ਕਰਤਾ ਪੁਰਖ! ਤੂੰ ਆਪ ਹੀ ਕਰਤਾ ਹੈਂ ਆਪ ਹੀ ਔਰੋਂ ਸੇ ਕਰਵਾਉਤਾ ਹੈਂ। ਕਿਸ ਕੇ ਪਾਸ ਕਹ ਕਰ ਸੁਨਾਈਐ॥
Prof. Sahib Singhਪਰ ਇਹ ਦਰਦ-ਭਰੀ ਕਹਾਣੀ ਕਿਸ ਨੂੰ ਆਖ ਕੇ ਸੁਣਾਈ ਜਾਏ? ਕਰਤਾਰ ਆਪ ਹੀ ਸਭ ਕੁਝ ਕਰਦਾ ਹੈ ਤੇ ਜੀਵਾਂ ਤੋਂ ਕਰਾਂਦਾ ਹੈ।

ਪਦ ਅਰਥ ਆਖਿ = ਆਖ ਕੇ। ਭਾਣੈ = ਭਾਣੇ ਵਿਚ, ਰਜ਼ਾ ਵਿਚ। ਕਿਸ ਥੈ = ਕਿਸ ਦੇ ਪਾਸ।

SikhNet (Spanish)El Mismo Señor es el Hacedor y la Causa; por lo tanto ¿quién hay para pedirle ayuda?

ਦੁਖੁ ਸੁਖੁ ਤੇਰੈ ਭਾਣੈ ਹੋਵੈ; ਕਿਸ ਥੈ ਜਾਇ. ਰੂਆਈਐ ॥

dukh sukh terai bhaanai hovai; kis thai jaae. rooaaeeai |

Sant Singh KhalsaPleasure and pain come by Your Will; unto whom should we go and cry?
Manmohan SinghWeal and woe, O God, are according to Thy will. To whom should man go to wail?
Manmohan Singh (Punjabi)ਔਖ ਤੇ ਸੌਖ ਤੇਰੀ ਰਜਾ ਅਨੁਸਾਰ ਹੈ। ਆਦਮੀ ਕਿਸ ਦੇ ਪਾਸ ਜਾ ਕੇ ਵਿਰਲਾਪ ਕਰੇ?
Fareedkot Teekaਜੋ ਦੁਖ ਸੁਖ ਹੈਂ ਸਭ ਤੇਰੀ ਆਗਿਆ ਮੇਂ ਹੋਤਾ ਹੈ, ਫਿਰ ਤੇਰੇ ਬਿਨਾਂ ਕਿਸ ਕੇ ਪਾਸ ਜਾਇਕਰ (ਰੂਆਈਐ) ਰੋਈਏ॥
Prof. Sahib Singhਹੇ ਕਰਤਾਰ! ਦੁਖ ਹੋਵੇ ਚਾਹੇ ਸੁਖ ਹੋਵੇ ਤੇਰੀ ਰਜ਼ਾ ਵਿਚ ਹੀ ਵਾਪਰਦਾ ਹੈ। ਤੈਥੋਂ ਬਿਨਾ ਹੋਰ ਕਿਸ ਪਾਸ ਜਾ ਕੇ ਦੁੱਖ ਫਰੋਲੀਏ?

ਪਦ ਅਰਥ ਜਾਇ = ਜਾ ਕੇ। ਰੂਆਈ = ਸ਼ਿਕੈਤ ਕੀਤੀ ਜਾਏ, ਰੋਇਆ ਜਾਏ।

SikhNet (Spanish)Pues toda dicha y tristeza viene del Señor; ¿con quién más que con el Señor puede uno ir a lamentarse?

ਹੁਕਮੀ ਹੁਕਮਿ ਚਲਾਏ ਵਿਗਸੈ; ਨਾਨਕ. ਲਿਖਿਆ ਪਾਈਐ ॥੭॥੧੨॥

hukamee hukam chalaae vigasai; naanak. likhiaa paaeeai |7|12|

Sant Singh KhalsaThe Commander issues His Command, and is pleased. O Nanak, we receive what is written in our destiny. ||7||12||
Manmohan SinghThe Commander issues His command and is pleased. Nanak, the mortal obtains, what is destined for him.
Manmohan Singh (Punjabi)ਫੁਰਮਾਨ ਕਰਨ ਵਾਲਾ ਆਪਣੇ ਫੁਰਮਾਨ ਜਾਰੀ ਕਰਕੇ ਪ੍ਰਸੰਨ ਹੁੰਦਾ ਹੈ। ਨਾਨਕ, ਪ੍ਰਾਣੀ ਨੂੰ ਉਹ ਕੁਛ ਮਿਲਦਾ ਹੈ ਜੋ ਉਸ ਲਈ ਧੁਰੋ ਲਿਖਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਅਕਾਲ ਪੁਰਖ! ਤੂੰ ਹੁਕਮੀ ਹੈਂ ਅਪਨੇ ਹੁਕਮ ਮੇਂ ਜੀਵੋਂ ਕੋ ਚਲਾਇਕਰ ਫੇਰ ਪ੍ਰਸੰਨ ਹੋਤਾ ਹੈਂ। ਜੈਸੇ ਜੀਵੋਂ ਕਾ ਕਰਮ ਤੈਨੇ ਲਿਖਿਆ ਹੈ ਤੈਸਾ ਪਾਈਤਾ ਹੈ, ਭਾਵ ਯਹ ਕਿ ਤੂੰ ਕਿਸੀ ਕਾ ਮਿਤ੍ਰ ਸਤ੍ਰ ਨਹੀਂ ਹੈ। ਅਪਨੇ ਅਪਨੇ ਕਰਮ ਅਨੁਸਾਰ ਸਭ ਕੋ ਫਲ੍ਹ ਭੁਗਾਉਤਾ ਹੈਂ॥੭॥੧੨॥☬ਬਾਬਰ ਦੇ ਚਲੇ ਗਏ ਪੀਛੇ ਗੁਰੂ ਜੀ ਸਹਿਰ ਮੇਂ ਆਏ ਅੁਰ ਘਰ ਘਰ ਮੇਂ ਸਿਆਪਾ ਹੁੰਦਾ ਦੇਖ ਕਰ ਸੰਸਾਰ ਮੇਂ ਰਹਿਣ ਗੋਇਲ ਰੂਪ ਸਮਝ ਕਰ ਵੈਰਾਗ ਮੇਂ ਅਸਟਪਦੀ ਕਹਤੇ ਭਏ:
Prof. Sahib Singhਹੇ ਨਾਨਕ! ਰਜ਼ਾ ਦਾ ਮਾਲਕ ਪ੍ਰਭੂ ਆਪਣੀ ਰਜ਼ਾ ਵਿਚ ਹੀ ਜਗਤ ਦੀ ਕਾਰ ਚਲਾ ਰਿਹਾ ਹੈ ਤੇ (ਵੇਖ ਵੇਖ ਕੇ) ਸੰਤੁਸ਼ਟ ਹੋ ਰਿਹਾ ਹੈ। (ਆਪੋ ਆਪਣੇ ਕੀਤੇ ਕਰਮਾਂ ਅਨੁਸਾਰ) ਲਿਖਿਆ ਲੇਖ ਭੋਗੀਦਾ ਹੈ ॥੭॥੧੨॥

ਪਦ ਅਰਥ ਹੁਕਮਿ = ਆਪਣੇ ਹੁਕਮ ਵਿਚ। ਬਿਗਸੈ = ਖ਼ੁਸ਼ ਹੁੰਦਾ ਹੈ ॥੭॥੧੨॥

SikhNet (Spanish)Dice Nanak, el Señor del Comando, involucra a todos en Su Voluntad, y así es complacido, y nosotros cumplimos lo que está escrito en nuestro destino. (7‑12)

Open this shabad (24 lines, Angs 417-418) →

Shabad Guru Nanak Dev Ji Raag Aasaa

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghAsa kafi 1st Guru. Ashtpadis.
Manmohan Singh (Punjabi)ਆਸਾ ਕਾਫੀ ਪਹਿਲੀ ਪਾਤਸ਼ਾਹੀ! ਅਸ਼ਟਪਦੀਆਂ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਆਸਾ ਕਾਫੀ ਮਹਲਾ ੧ ਘਰੁ ੮ ਅਸਟਪਦੀਆ ॥

aasaa kaafee mahalaa 1 ghar 8 asattapadeea |

Sant Singh KhalsaAasaa, Kaafee, First Mehl, Eighth House, Ashtpadheeyaa:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਰਾਗ ਆਸਾ-ਕਾਫੀ, ਘਰ ੮ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Asa Kafi, Mejl Guru Nanak, Primer Canal Divino, Ashtapadis.

ਜੈਸੇ ਗੋਇਲਿ ਗੋਇਲੀ; ਤੈਸੇ ਸੰਸਾਰਾ ॥

jaise goeil goeilee; taise sansaaraa |

Sant Singh KhalsaAs the shepherd is in the field for only a short time, so is one in the world.
Manmohan SinghAs a herdsman is in the pasture for a short time, so is the mortal in the world.
Manmohan Singh (Punjabi)ਜਿਸ ਤਰ੍ਹਾਂ ਵਾਗੀ ਥੋੜ੍ਹੇ ਸਮੇ ਲਈ ਚਰਾਂਦ ਵਿੱਚ ਆਉਂਦਾ ਹੈ, ਏਸੇ ਤਰ੍ਹਾਂ ਹੀ ਪ੍ਰਾਣੀ ਜਗਤ ਅੰਦਰ ਹੈ।
Fareedkot Teekaਜੈਸੇ ਗੋਇਲੀ ਪੁਰਸ ਗੋਇਲ ਆਵਤਾ ਹੈ। ਗੋਇਲ ਵਹੁ ਅਸਥਾਨ ਹੈ ਜਹਾਂ ਤ੍ਰਿਣ ਚੁਗਣੇ ਕੇ ਹੇਤੁ ਪਸੂ ਆਇ ਕਰ ਥੋੜਾ ਕਾਲ ਰਹਿਤੇ ਹੈਂ। ਗੋਇਲੀ ਪਸੂਓਂ ਕੇ ਰਖ੍ਯਕ ਕੋ ਕਹਤੇ ਹੈਂ। ਤੈਸੇ ਸੰਸਾਰ ਗੋਇਲ ਹੈ ਜੀਵ ਗੋਇਲੀ ਹੈਂ॥
Prof. Sahib Singhਜਿਵੇਂ ਕੋਈ ਗਵਾਲਾ ਪਰਾਏ ਚਰਾਂਦ ਵਿਚ (ਆਪਣਾ ਮਾਲ-ਡੰਗਰ ਚਾਰਨ ਲਈ ਲੈ ਜਾਂਦਾ ਹੈ) ਤਿਵੇਂ ਇਹ ਜਗਤ ਦੀ ਕਾਰ ਹੈ।

ਪਦ ਅਰਥ ਗੋਇਲਿ = ਗੋਇਲ ਵਿਚ, ਪਰਾਏ ਇਲਾਕੇ ਦੀ ਚਰਾਂਦ ਵਿਚ {ਨੋਟ: ਔੜ ਲੱਗਣ ਤੇ ਕਈ ਵਾਰੀ ਲੋਕ ਆਪਣਾ ਮਾਲ-ਡੰਗਰ ਚਾਰਨ ਲਈ ਨੇੜੇ ਦੇ ਦਰਿਆ ਕੰਢੇ ਲੈ ਜਾਂਦੇ ਹਨ। ਉਸ ਥੋੜ੍ਹ-ਦਿਨੀ ਚਰਾਂਦ ਨੂੰ ਗੋਇਲ ਕਹੀਦਾ ਹੈ}। ਗੋਇਲ = ਗਵਾਲਾ।

SikhNet (Spanish)Así como el pastor pastorea por un momento, así estamos nosotros en el mundo.

ਕੂੜੁ ਕਮਾਵਹਿ ਆਦਮੀ; ਬਾਂਧਹਿ ਘਰ ਬਾਰਾ ॥੧॥

koorr kamaaveh aadamee; baandheh ghar baaraa |1|

Sant Singh KhalsaPracticing falsehood, they build their homes. ||1||
Manmohan SinghThe men practise falsehood and build their hearth and home.
Manmohan Singh (Punjabi)ਇਨਸਾਨ ਝੂਠ ਦੀ ਕਿਰਤ ਕਰਦੇ ਹਨ ਅਤੇ ਆਪਣਾ ਘਰ ਬੂਹਾ ਬਣਾਉਂਦੇ ਹਨ।
Fareedkot Teekaਤਿਸ ਪਰ ਪੁਰਸ ਘਰ ਬਾਰ ਬਾਂਧਤੇ ਹੈਂ ਔਰ (ਕੂੜੁ) ਮਿਥ੍ਯਾ ਕਮਾਉਤੇ ਹੈਂ॥੧॥
Prof. Sahib Singhਜੇਹੜੇ ਆਦਮੀ (ਮੌਤ ਨੂੰ ਭੁਲਾ ਕੇ) ਪੱਕੇ ਘਰ ਮਕਾਨ ਬਣਾਂਦੇ ਹਨ, ਉਹ ਵਿਅਰਥ ਉੱਦਮ ਕਰਦੇ ਹਨ ॥੧॥

ਪਦ ਅਰਥ ਬਾਂਧਹਿ = ਬੰਨਦੇ ਹਨ, ਪੱਕੇ ਬਣਾਂਦੇ ਹਨ ॥੧॥

SikhNet (Spanish)Sin embargo, el hombre comete falsedades y se establece aquí como si fuera su casa permanente. (1)

ਜਾਗਹੁ ਜਾਗਹੁ ਸੂਤਿਹੋ; ਚਲਿਆ ਵਣਜਾਰਾ ॥੧॥ ਰਹਾਉ ॥

jaagahu jaagahu sootiho; chaliaa vanajaaraa |1| rahaau |

Sant Singh KhalsaWake up! Wake up! O sleepers, see that the travelling merchant is leaving. ||1||Pause||
Manmohan SinghAwake, awake ye sleepers and see that soul, the dealer, is departing.
Manmohan Singh (Punjabi)ਬੇਦਾਰ ਹੋਵੋ, ਬੇਦਾਰ ਹੋਵੋ, ਤੁਸੀਂ ਨਿੰਦਰਾਲਿਓ, ਅਤੇ ਵੇਖੋ ਕਿ ਭਉਰਾ ਵਾਪਾਰੀ (ਆਤਮਾ) ਜਾ ਰਿਹਾ ਹੈ।
Fareedkot Teekaਹੇ ਮੋਹ ਨਿੰਦ੍ਰਾ ਮੇਂ ਸੈਨ ਕਰਨੇ ਹਾਰੇ ਜੀਵੋ! ਜਾਗੋ ਜਾਗੋ ਅਰਥਾਤ ਗ੍ਯਾਨ ਰੂਪ ਨੇਤ੍ਰ ਖੋਲੋ, ਜੀਵ ਬਣਜਾਰਾ ਚਲਾ ਜਾਤਾ ਹੈ ਅਰਥਾਤ ਮਰਨੇ ਕੇ ਦਿਨ ਨਿਕਟ ਚਲੇ ਆਉਤੇ ਹੈਂ॥੧॥ ਰਹਾਉ ॥
Prof. Sahib Singh(ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਜੀਵੋ! ਹੋਸ਼ ਕਰੋ, ਹੋਸ਼ ਕਰੋ। (ਤੁਹਾਡੇ ਸਾਹਮਣੇ ਤੁਹਾਡਾ ਸਾਥੀ) ਜੀਵ-ਵਣਜਾਰਾ (ਦੁਨੀਆ ਤੋਂ ਸਦਾ ਲਈ) ਜਾ ਰਿਹਾ ਹੈ (ਇਸੇ ਤਰ੍ਹਾਂ) ਤੁਹਾਡੀ ਵਾਰੀ ਆਵੇਗੀ। ਪਰਮਾਤਮਾ ਨੂੰ ਯਾਦ (ਰੱਖੋ) ॥੧॥ ਰਹਾਉ ॥

ਪਦ ਅਰਥ ਸੂਤਿਹੋ = ਮਾਇਆ ਦੇ ਮੋਹ ਵਿਚ ਰੱਬ ਵਲੋਂ ਗ਼ਾਫ਼ਿਲ ਹੋਏ ਹੇ ਪ੍ਰਾਣੀਹੋ! ਵਣਜਾਰਾ = ਜੀਵ ॥੧॥ ਰਹਾਉ ॥

SikhNet (Spanish)Oh hombres dormidos, despierten puesto que el viajero ya se va. (1‑Pausa)

ਨੀਤ ਨੀਤ ਘਰ ਬਾਂਧੀਅਹਿ; ਜੇ ਰਹਣਾ ਹੋਈ ॥

neet neet ghar baandheeeh; je rahanaa hoee |

Sant Singh KhalsaGo ahead and build your houses, if you think you will stay here forever and ever.
Manmohan SinghBuild houses, if ye hast to stay here for ever and aye.
Manmohan Singh (Punjabi)ਜੇਕਰ ਤੂੰ ਸਦੀਵ ਤੇ ਹਮੇਸ਼ਾਂ ਏਥੇ ਵਸਣਾ ਹੈ, ਤਾਂ ਮਕਾਨ ਬਣਾ।
Fareedkot Teekaਨਿਤ ਹੀ ਨਿਤ ਸਿਥਰ ਜਾਨਕੇ ਤਬ ਘਰ ਬਾਂਧੀਐ ਜੋ ਰਹਨਾ ਹੋਇ॥
Prof. Sahib Singhਸਦਾ ਟਿਕੇ ਰਹਿਣ ਵਾਲੇ ਘਰ ਤਦੋਂ ਹੀ ਬਣਾਏ ਜਾਂਦੇ ਹਨ ਜੇ ਇਥੇ ਸਦਾ ਟਿਕੇ ਰਹਿਣਾ ਹੋਵੇ,

ਪਦ ਅਰਥ ਨੀਤ ਨੀਤ = ਨਿੱਤ ਟਿਕੇ ਰਹਿਣ ਵਾਲੇ। ਬਾਂਧੀਅਹਿ = ਬੰਨ੍ਹੇ ਜਾਣ, ਬਣਾਏ ਜਾਣ।

SikhNet (Spanish)Podríamos hacer hogares permanentes si fuéramos a vivir aquí para siempre,

ਪਿੰਡੁ ਪਵੈ, ਜੀਉ ਚਲਸੀ; ਜੇ ਜਾਣੈ ਕੋਈ ॥੨॥

pindd pavai, jeeo chalasee; je jaanai koee |2|

Sant Singh KhalsaThe body shall fall, and the soul shall depart; if only they knew this. ||2||
Manmohan SinghIf some one were to know it, the body shall fall and the soul shall depart.
Manmohan Singh (Punjabi)ਹਰੇਕ ਜਣਾ ਇਸ ਨੂੰ ਜਾਣ ਲਵੇ ਕਿ ਸਰੀਰ ਢਹਿ ਪਊਗਾ ਅਤੇ ਭਊਰ ਟੂਟ ਵੰਞੇਗਾ।
Fareedkot Teekaਜਬ ਯਹ (ਪਿੰਡ) ਸਰੀਰ ਗਿਰ ਪੜੈਗਾ ਤਬ ਜੀਵ ਨਿਕਸਕਰ ਚਲਾ ਜਾਇਗਾ। ਜੋ ਕੋਈ ਇਸ ਭੇਦ ਕੋ ਜਾਣੇਗਾ ਸੋ ਜਾਗੇਗਾ॥੨॥
Prof. Sahib Singhਪਰ ਜੇ ਕੋਈ ਮਨੁੱਖ ਵਿਚਾਰ ਕਰੇ (ਤਾਂ ਅਸਲੀਅਤ ਇਹ ਹੈ ਕਿ) ਜਦੋਂ ਜਿੰਦ ਇਥੋਂ ਤੁਰ ਪੈਂਦੀ ਹੈ ਤਾਂ ਸਰੀਰ ਭੀ ਢਹਿ ਪੈਂਦਾ ਹੈ (ਨਾਹ ਸਰੀਰ ਰਹਿੰਦਾ ਹੈ ਤੇ ਨਾਹ ਜਿੰਦ) ॥੨॥

ਪਦ ਅਰਥ ਪਿੰਡੁ = ਸਰੀਰ। ਪਵੈ = ਢਹਿ ਪੈਂਦਾ ਹੈ। ਜੀਉ = ਜੀਵਾਤਮਾ ॥੨॥

SikhNet (Spanish)pero el cuerpo muere y el Alma se va. ¡Si solamente pudiéramos entender esto! (2)

ਓਹੀ ਓਹੀ ਕਿਆ ਕਰਹੁ; ਹੈ ਹੋਸੀ ਸੋਈ ॥

ohee ohee kiaa karahu; hai hosee soee |

Sant Singh KhalsaWhy do you cry out and mourn for the dead? The Lord is, and shall always be.
Manmohan SinghWhy criest thou Alas, alas That Lord is and shall be.
Manmohan Singh (Punjabi)ਤੁਸੀਂ ਕਿਉਂ ਅਫਸੋਸ, ਅਫਸੋਸ ਪੁਕਾਰਦੀਆਂ ਹੋ ਉਹ ਸਾਹਿਬ ਹੁਣ ਹੈ ਅਤੇ ਅੱਗੇ ਨੂੰ ਹੋਵੇਗਾ ਭੀ।
Fareedkot Teekaਹੈ ਹੈ ਓਹ ਓਹ ਕਰ ਕੇ ਸ੍ਯਾਪਾ ਕਰਤੀਓਂ ਕੋ ਦੇਖ ਕਰ ਕੇ ਕਹਤੇ ਹੈਂ ਕਿ ਓਹੀ ਓਹੀ ਕ੍ਯਾ ਕਹਤੀਆਂ ਹੋ, ਜੀਵ ਅਬ ਹੈ, ਸੋਈ ਆਗੇ ਕੋ ਹੋਇਗਾ, ਭਾਵ ਜੀਵ ਬ੍ਰਹਮ ਰੂਪਤਾ ਕਰ ਅਬਨਾਸੀ ਹੈ॥
Prof. Sahib Singh(ਕਿਸੇ ਸੰਬੰਧੀ ਦੇ ਮਰਨ ਤੇ) ਕਿਉਂ ਵਿਅਰਥ 'ਹਾਇ! ਹਾਇ'! ਕਰਦੇ ਹੋ। ਸਦਾ-ਥਿਰ ਤਾਂ ਪਰਮਾਤਮਾ ਹੀ ਹੈ ਜੋ ਹੁਣ ਭੀ ਮੌਜੂਦ ਹੈ ਤੇ ਸਦਾ ਮੌਜੂਦ ਰਹੇਗਾ।

ਪਦ ਅਰਥ ਓਹੀ ਓਹੀ = ਹਾਇ! ਹਾਇ! ਸੋਈ = ਉਹ ਪਰਮਾਤਮਾ ਹੀ। ਹੈ = ਹੁਣ ਮੌਜੂਦ ਹੈ। ਹੋਸੀ = ਸਦਾ ਰਹੇਗਾ।

SikhNet (Spanish)¿Por qué lloras y te lamentas por los muertos, si solamente el Señor es Eterno?

ਤੁਮ ਰੋਵਹੁਗੇ ਓਸ ਨੋ; ਤੁਮੑ ਕਉ ਕਉਣੁ ਰੋਈ ॥੩॥

tum rovahuge os no; tuma kau kaun roee |3|

Sant Singh KhalsaYou mourn for that person, but who will mourn for you? ||3||
Manmohan SinghThou bewailest for him, but who will bewail for thee?
Manmohan Singh (Punjabi)ਤੂੰ ਉਸ ਖਾਤਰ ਰੌਦਾ ਹੈ, ਪ੍ਰੰਤੂ ਤੈਨੂੰ ਕੌਣ ਰੋਉਗਾ?
Fareedkot Teekaਤੁਮਤੋ ਉਸ ਕੋ ਰੋਵੋਗੇ ਅਰੁ ਤੁਮ ਕੋ ਕੌਨ ਰੋਵੈਗਾ?☬ਜੇ ਕਹੇ ਹਮਾਰੇ ਪੁਤ੍ਰ ਪੋਤ੍ਰੇ ਰੋਵੈਂਗੇ।☬ਤਉ ਪ੍ਰਵਾਹ ਰੂਪਤਾ ਕਰ ਕੇ ਤੁਮ ਕੋ ਵਾ ਤੁਮਾਰੇ ਘਰ ਮੇਂ ਰੋਣਾ ਹੀ ਰਹੇਗਾ॥੩॥
Prof. Sahib Singhਜੇ ਤੁਸੀ (ਆਪਣੇ) ਉਸ ਮਰਨ ਵਾਲੇ ਦੇ ਮਰਨ ਤੇ ਰੋਂਦੇ ਹੋ ਤਾਂ (ਮਰਨਾ ਤਾਂ ਤੁਸਾਂ ਭੀ ਹੈ) ਤੁਹਾਨੂੰ ਭੀ ਕੋਈ ਰੋਵੇਗਾ ॥੩॥
SikhNet (Spanish)Tú te lamentas por el muerto como si le importara al muerto, pero ¿cómo le van a importar los lamentos cuando ya está muerto? (3)

ਧੰਧਾ ਪਿਟਿਹੁ ਭਾਈਹੋ; ਤੁਮੑ ਕੂੜੁ ਕਮਾਵਹੁ ॥

dhandhaa pittihu bhaaeeho; tuma koorr kamaavahu |

Sant Singh KhalsaYou are engrossed in worldly entanglements, O Siblings of Destiny, and you are practicing falsehood.
Manmohan SinghMy brethren, ye are engrossed in worldly affairs and practise falsehood.
Manmohan Singh (Punjabi)ਮੇਰੇ ਵੀਰਨੋ, ਤੁਸੀਂ ਸੰਸਾਰੀ ਵਿਹਾਰਾ ਅੰਦਰ ਖਚਤ ਹੋਏ ਹੋਏ ਹੋ ਅਤੇ ਝੁਠ ਦੀ ਕਿਰਤ ਕਰਦੇ ਹੋ!
Fareedkot Teekaਹੇ ਭਾਈਓ! ਤੁਮ ਜੋ ਅਪਨਾ (ਧੰਧਾ) ਕਾਮ ਕੋ ਯਾਦ ਕਰ ਕੇ ਪੀਟਤੇ ਹੋ ਕਿ ਮੇਰਾ ਯਹ ਕਾਮ ਸਾਧਤਾ ਥਾ, ਸੋ ਤੁਮ ਝੂਠ ਕਮਾਉਤੇ ਹੋ॥
Prof. Sahib Singhਤੁਸੀ (ਕਿਸੇ ਦੇ ਮਰਨ ਤੇ ਰੋਣ ਦਾ) ਵਿਅਰਥ ਪਿੱਟਣਾ ਪਿੱਟਦੇ ਹੋ, ਵਿਅਰਥ ਕੰਮ ਕਰਦੇ ਹੋ।

ਪਦ ਅਰਥ ਪਿਟਿਹੁ = ਪਿੱਟਦੇ ਹੋ।

SikhNet (Spanish)Estás imbuido en los hechos vanos y cometes todo tipo de falsedades,

ਓਹੁ. ਨ ਸੁਣਈ ਕਤ ਹੀ; ਤੁਮੑ ਲੋਕ ਸੁਣਾਵਹੁ ॥੪॥

ohu. na sunee kat hee; tuma lok sunaavahu |4|

Sant Singh KhalsaThe dead person does not hear anything at all; your cries are heard only by other people. ||4||
Manmohan SinghHe, the dead one, hears not at all. You only proclaim unto other people.
Manmohan Singh (Punjabi)ਉਹ ਮਰਿਆ ਹੋਇਆ, ਬਿਲਕੁਲ ਨਹੀਂ ਸੁਣਦਾ। ਤੁਸੀਂ ਕੇਵਲ ਹੋਰਨਾ ਲੋਕਾਂ ਨੂੰ ਹੀ ਸੁਣਾਉਂਦੇ ਹੋ।
Fareedkot Teekaਵਹੁ ਜੋ ਮਰ ਗ੍ਯਾ ਹੈ, ਸੋ ਤੁਮਾਰਾ ਰੋਨਾ (ਕਤਹੀ) ਕਬੀ ਸੁਨਤਾ ਨਹੀਂ ਤੁਮ ਬ੍ਯਰਥ ਲੋਗੋਂ ਕੋ ਸੁਨਾਵਤੇ ਹੋ॥੪॥
Prof. Sahib Singhਜੇਹੜਾ ਮਰ ਗਿਆ ਹੈ, ਉਹ ਤਾਂ ਤੁਹਾਡਾ ਰੋਣਾ ਬਿਲਕੁਲ ਨਹੀਂ ਸੁਣਦਾ। ਤੁਸੀਂ (ਲੋਕਾਚਾਰੀ) ਸਿਰਫ਼ ਲੋਕਾਂ ਨੂੰ ਸੁਣਾ ਰਹੇ ਹੋ ॥੪॥

ਪਦ ਅਰਥ ਕਤ ਹੀ = ਕਿਸੇ ਹਾਲਤ ਵਿਚ ਭੀ ॥੪॥

SikhNet (Spanish)puesto que los muertos no te escuchan; solamente el mundo viviente te escucha y presta su aprobación. (4)

ਜਿਸ ਤੇ ਸੁਤਾ. ਨਾਨਕਾ; ਜਾਗਾਏ ਸੋਈ ॥

jis te sutaa. naanakaa; jaagaae soee |

Sant Singh KhalsaOnly the Lord, who causes the mortal to sleep, O Nanak, can awaken him again.
Manmohan SinghOnly He, who has lulled him to sleep, O Nanak, shall awaken him.
Manmohan Singh (Punjabi)ਜਿਸ ਨੇ ਉਸ ਨੂੰ ਸੁਆਲਿਆਂ ਹੈ, ਹੇ ਨਾਨਕ! ਉਹੀ ਉਸ ਨੂੰ ਬੇਦਾਰ ਕਰੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰਮੇਸ੍ਵਰ ਕੇ ਅਵਿਦ੍ਯਾ ਸਕਤੀ ਪ੍ਰੇਰਨੇ ਕਰ ਕੇ ਜੀਵ ਸੋਯਾ ਹੈ। ਜਬ ਸੋਈ ਪਰਮੇਸ੍ਵਰ ਜਗਾਏ ਤਬ ਜੀਵ ਜਾਗਤਾ ਹੈ॥
Prof. Sahib Singh(ਜੀਵ ਦੇ ਕੀਹ ਵੱਸ?) ਹੇ ਨਾਨਕ! ਜਿਸ ਪਰਮਾਤਮਾ ਦੇ ਹੁਕਮ ਨਾਲ ਜੀਵ (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ ਹੈ, ਉਹੀ ਇਸ ਨੂੰ ਜਗਾਂਦਾ ਹੈ।

ਪਦ ਅਰਥ ਜਿਸ ਤੇ = ਜਿਸ (ਪ੍ਰਭੂ ਦੇ ਹੁਕਮ) ਨਾਲ।

SikhNet (Spanish)El Señor duerme al hombre y solamente el Señor lo despierta,

ਜੇ ਘਰੁ ਬੂਝੈ ਆਪਣਾ; ਤਾਂ ਨੀਦ. ਨ ਹੋਈ ॥੫॥

je ghar boojhai aapanaa; taan need. na hoee |5|

Sant Singh KhalsaOne who understands his true home, does not sleep. ||5||
Manmohan SinghIf man know his Real Home, then he sleeps not.
Manmohan Singh (Punjabi)ਜੇਕਰ ਆਦਮੀ ਆਪਣੇ ਅਸਲੀ ਗ੍ਰਹਿ ਨੂੰ ਸਮਝ ਲਵੇ ਤਦ ਉਹ ਨਹੀਂ ਸੌਦਾ।
Fareedkot Teekaਜੇ ਕਰ ਇਸ ਪ੍ਰਕਾਰ ਅਪਨੇ ਘਰ ਸ੍ਵਰੂਪ ਕੋ ਸਮਝ ਜਾਇ ਤੋ ਫਿਰ ਅਵਿਦ੍ਯਾ ਰੂਪ ਨੀਂਦ ਨਹੀਂ ਹੋਤੀ। ਭਾਵ ਯਹ ਕਿ ਬੇਦ ਪ੍ਰਮਾਣ ਸੇ ਨਸਟ ਕਰੀ ਹੂਈ ਫਿਰ ਅਵਿਦ੍ਯਾ ਜਨਮ ਮਰਨ ਕੇ ਦੇਨਹਾਰੀ ਨਹੀਂ ਹੋਤੀ॥੫॥
Prof. Sahib Singh(ਪ੍ਰਭੂ ਦੀ ਮੇਹਰ ਨਾਲ) ਜੇ ਜੀਵ ਇਹ ਸਮਝ ਲਏ ਕਿ ਮੇਰਾ ਅਸਲ ਘਰ ਕਿਹੜਾ ਹੈ ਤਾਂ ਉਸ ਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਵਿਆਪਦੀ ॥੫॥

ਪਦ ਅਰਥ ਨੀਦ = ਰੱਬ ਦੀ ਯਾਦ ਵਲੋਂ ਗ਼ਫ਼ਲਤ ॥੫॥

SikhNet (Spanish)y si uno conoce su Verdadero Hogar, entonces uno no duerme en conciencia más. (5)

ਜੇ ਚਲਦਾ ਲੈ ਚਲਿਆ; ਕਿਛੁ ਸੰਪੈ ਨਾਲੇ ॥

je chaladaa lai chaliaa; kichh sanpai naale |

Sant Singh KhalsaIf the departing mortal can take his wealth with him,
Manmohan SinghIf the outgoing man has taken some wealth with him,
Manmohan Singh (Punjabi)ਜੇਕਰ ਜਾਂਦਾ ਹੋਇਆ ਆਦਮੀ ਕੁਝ ਪਦਾਰਥ ਨਾਲ ਲੈ ਗਿਆ ਹੈ,
Fareedkot Teekaਜੋ ਚਲਦਾ ਹੂਆ ਜੀਵ ਕਛੁ ਧਨ ਅਪਨੇ ਸਾਥ ਲੇ ਗਇਆ ਹੋਇ॥
Prof. Sahib Singhਜੇ ਕੋਈ ਮਰਨ ਵਾਲਾ ਮਨੁੱਖ ਮਰਨ ਵੇਲੇ ਆਪਣੇ ਨਾਲ ਕੁਝ ਧਨ ਲੈ ਜਾਂਦਾ ਹੈ,

ਪਦ ਅਰਥ ਚਲਦਾ = ਮਰਨ ਵੇਲੇ। ਸੰਪੈ = ਧਨ।

SikhNet (Spanish)Si ves que el muerto se ha llevado consigo mismo algo,

ਤਾ ਧਨੁ ਸੰਚਹੁ ਦੇਖਿ ਕੈ; ਬੂਝਹੁ ਬੀਚਾਰੇ ॥੬॥

taa dhan sanchahu dekh kai; boojhahu beechaare |6|

Sant Singh Khalsathen go ahead and gather wealth yourself. See this, reflect upon it, and understand. ||6||
Manmohan Singhthen thou too amass wealth. See understand and realise.
Manmohan Singh (Punjabi)ਤਦ ਤੂੰ ਭੀ ਦੌਲਤ ਜਮ੍ਹਾ ਕਰ ਵੇਖ, ਸੋਚ ਸਮਝ ਅਤੇ ਅਨੁਭਵ ਕਰ।
Fareedkot Teekaਤਬ ਦੇਖ ਕੇ ਸਮਝ ਬੀਚਾਰ ਕਰ ਤੁਮ ਭੀ ਧਨ ਸੰਚਨ ਕਰੋ॥੬॥
Prof. Sahib Singhਤਾਂ ਤੁਸੀ ਭੀ ਧਨ ਬੇਸ਼ੱਕ ਜੋੜੀ ਚੱਲੋ। ਵੇਖ ਵਿਚਾਰ ਕੇ ਸਮਝੋ! ॥੬॥

ਪਦ ਅਰਥ ਸੰਚਹੁ = ਇਕੱਠਾ ਕਰੋ। ਬੀਚਾਰੇ = ਵਿਚਾਰ ਕੇ ॥੬॥

SikhNet (Spanish)entonces sigue su buen ejemplo; pero si ves que no, toma conciencia de esto y conoce. (6)

ਵਣਜੁ ਕਰਹੁ. ਮਖਸੂਦੁ ਲੈਹੁ; ਮਤ ਪਛੋਤਾਵਹੁ ॥

vanaj karahu. makhasood laihu; mat pachhotaavahu |

Sant Singh KhalsaMake your deals, and obtain the true merchandise, or else you shall regret it later.
Manmohan SinghDo thy dealings, gain thy object lest thou should regret afterwards.
Manmohan Singh (Punjabi)ਆਪਣਾ ਵਾਪਾਰ ਕਰ, ਆਪਣੇ ਮਨੋਰਥ ਨੂੰ ਪ੍ਰਾਪਤ ਕਰ, ਮਤ ਤੈਨੂੰ ਮਗਰੋ ਪਸਚਾਤਾਪ ਕਰਨਾ ਪਵੇ।
Fareedkot Teekaਐਸਾ ਬ੍ਯਾਪਾਰ ਕਰਹੁ ਜਿਸ ਮੇਂ (ਮਖਸੂਦ) ਨਫਾ, ਭਾਵ ਸਿਧਾਂਤ ਮਿਲੈ। ਜਿਸ ਕਰ ਫਿਰ ਪਸਚਾਤਾਪ ਨ ਹੋਇ॥
Prof. Sahib Singh(ਨਾਮ-ਸਿਮਰਨ ਦਾ ਅਜੇਹਾ) ਵਣਜ-ਵਪਾਰ ਕਰੋ, ਜਿਸ ਤੋਂ ਜੀਵਨ ਮਨੋਰਥ ਦਾ ਲਾਭ ਖੱਟ ਸਕੋ, ਨਹੀਂ ਤਾਂ ਪਛਤਾਣਾ ਪਵੇਗਾ।

ਪਦ ਅਰਥ ਮਖਸੂਦੁ = ਲਾਭ।

SikhNet (Spanish)Comercia sólo con el Objeto Deseable; si no, llorarás.

ਅਉਗਣ ਛੋਡਹੁ. ਗੁਣ ਕਰਹੁ; ਐਸੇ ਤਤੁ ਪਰਾਵਹੁ ॥੭॥

aaugan chhoddahu. gun karahu; aise tat paraavahu |7|

Sant Singh KhalsaAbandon your vices, and practice virtue, and you shall obtain the essence of reality. ||7||
Manmohan SinghForsake vice and pratise virtue, so shalt thou obtain the Real Thing.
Manmohan Singh (Punjabi)ਬਦੀ ਨੂੰ ਤਿਆਗ ਦੇ ਅਤੇ ਨੇਕੀ ਦੀ ਕਮਾਈ ਕਰ, ਐਕੁਰ ਤੂੰ ਅਸਲ ਵਸਤੂ ਨੂੰ ਪਾ ਲਵੇਗਾ।
Fareedkot Teekaਐਸਾ ਬਣਜ ਕੌਨ ਹੈ ਔਰ ਔਗਨੋਂ ਕੋ ਛੋਡ ਕਰ ਗੁਨੋਂ ਕੋ ਧਾਰਨ ਕਰੋ। ਇਸ ਪ੍ਰਕਾਰ ਤਤ ਸ੍ਵਰੂਪ ਮੇਂ ਪ੍ਰਾਪਤ ਹੋਵਹੁਗੇ॥੭॥
Prof. Sahib Singhਮਾੜੇ ਕੰਮ ਛੱਡੋ, ਗੁਣ ਗ੍ਰਹਣ ਕਰੋ, ਇਸ ਤਰ੍ਹਾਂ ਅਸਲ (ਖੱਟੀ) ਖੱਟੋ! ॥੭॥

ਪਦ ਅਰਥ ਤਤੁ = ਅਸਲੀਅਤ। ਪਰਾਵਹੁ = ਪ੍ਰਾਪਤ ਕਰੋ ॥੭॥

SikhNet (Spanish)Abandona tus deméritos; haz el Bien y así realiza la Esencia. (7)

ਧਰਮੁ ਭੂਮਿ. ਸਤੁ ਬੀਜੁ ਕਰਿ; ਐਸੀ ਕਿਰਸ ਕਮਾਵਹੁ ॥

dharam bhoom. sat beej kar; aisee kiras kamaavahu |

Sant Singh KhalsaPlant the seed of Truth in the soil of Dharmic faith, and practice such farming.
Manmohan SinghSow the seed of truth in the soil of faith and practise thou the tillage of such a type.
Manmohan Singh (Punjabi)ਈਮਾਨ ਦੀ ਧਰਤੀ ਅੰਦਰ ਸੱਚ ਦਾ ਬੀਜ ਬੀਜ। ਤੂੰ ਐਹੋ ਜੇਹੀ ਕਿਸਮ ਦੀ ਖੇਤੀ ਕਰ।
Fareedkot Teekaਧਰਮ ਬੀਜ ਬੋਵਨੇ ਕੀ ਭੂਮੀ (ਧਰਮੁ ਭੂਮਿ) ਭਾਰਥ ਖੰਡ ਹੀ ਹੈ। ਤਿਸ ਮੇਂ ਸਤਨਾਮ ਸਿਮਰਨ ਕਾ ਬੀਜ ਪਾਵਹੁ, ਐਸੀ (ਕਿਰਸ) ਖੇਤੀ ਕਰਹੁ॥
Prof. Sahib Singhਧਰਮ ਨੂੰ ਧਰਤੀ ਬਣਾਵੋ, ਉਸ ਵਿਚ ਸੁੱਚਾ ਆਚਰਨ ਬੀ ਬੀਜੋ। ਬੱਸ! ਇਹੋ ਜਿਹੀ (ਆਤਮਕ ਜੀਵਨ ਨੂੰ ਪ੍ਰਫੁਲਤ ਕਰਨ ਵਾਲੀ) ਖੇਤੀ-ਵਾਹੀ ਕਰੋ!

ਪਦ ਅਰਥ ਸਤੁ = ਉੱਚਾ ਆਚਰਨ। ਕਿਰਸ = ਕਿਰਸਾਣੀ, ਵਾਹੀ।

SikhNet (Spanish)Haz de la Rectitud tu granja y de la Verdad tu semilla;

ਤਾਂ ਵਾਪਾਰੀ ਜਾਣੀਅਹੁ; ਲਾਹਾ ਲੈ ਜਾਵਹੁ ॥੮॥

taan vaapaaree jaaneeahu; laahaa lai jaavahu |8|

Sant Singh KhalsaOnly then will you be known as a merchant, if you take your profits with you. ||8||
Manmohan SinghThen alone thou shalt be known as a trader, if thou departest after taking profit.
Manmohan Singh (Punjabi)ਕੇਵਲ ਤਦ ਹੀ ਤੂੰ ਵਣਜਾਰਾ ਜਾਣਿਆ ਜਾਵੇਗਾ, ਜੇਕਰ ਤੂੰ ਨਫਾ ਕਮਾ ਕੇ ਚਾਲੇ ਪਾਵੇਗਾ।
Fareedkot Teekaਤਬ ਤੁਮ ਬਾਪਾਰੀ ਜਾਨੇ ਜਾਵੋਗੇ ਤਬ ਭਗਤੀ ਪ੍ਰੇਮ ਕਾ ਲਾਹਾ ਲੇ ਕਰ ਕੇ ਪਰਲੋਕ ਮੇਂ ਜਾਵਹੁਗੇ॥੮॥
Prof. Sahib Singhਜੇ ਤੁਸੀ (ਇਥੋਂ ਉੱਚੇ ਆਤਮਕ ਜੀਵਨ ਦਾ) ਲਾਭ ਖੱਟ ਕੇ ਲੈ ਜਾਵੋਗੇ ਤਾਂ (ਸਿਆਣੇ) ਵਪਾਰੀ ਸਮਝੇ ਜਾਉਗੇ! ॥੮॥
SikhNet (Spanish)sí, siembra tus tierras así y obtendrás verdaderas cosechas. (8)

ਕਰਮੁ ਹੋਵੈ. ਸਤਿਗੁਰੁ ਮਿਲੈ; ਬੂਝੈ ਬੀਚਾਰਾ ॥

karam hovai. satigur milai; boojhai beechaaraa |

Sant Singh KhalsaIf the Lord shows His Mercy, one meets the True Guru; contemplating Him, one comes to understand.
Manmohan SinghIf it be Lord's grace, the mortal meets the True Guru and understands his instruction.
Manmohan Singh (Punjabi)ਜੇਕਰ ਮਾਲਕ ਦੀ ਮਿਹਰ ਹੋਵੇ, ਤਾ ਪ੍ਰਾਣੀ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਅਤੇ ਉਨ੍ਹਾਂ ਦੇ ਉਪਦੇਸ਼ ਨੂੰ ਸਮਝਦਾ ਹੈ।
Fareedkot Teekaਜਿਸ ਪਰ ਵਾਹਿਗੁਰੂ ਕੀ (ਕਰਮੁ) ਕ੍ਰਿਪਾ ਹੋਇ ਵਾ ਉਤਮ ਕਰਮ ਉਦੈ ਹੋਇ ਤਿਸ ਕੋ ਸਤਗੁਰੂ ਮਿਲਤਾ ਹੈ॥
Prof. Sahib Singh(ਜਿਸ ਮਨੁੱਖ ਉਤੇ ਪਰਮਾਤਮਾ ਦੀ) ਬਖ਼ਸ਼ਸ਼ ਹੋਵੇ ਉਸ ਨੂੰ ਗੁਰੂ ਮਿਲਦਾ ਹੈ ਤੇ ਉਹ ਇਸ ਵਿਚਾਰ ਨੂੰ ਸਮਝਦਾ ਹੈ।

ਪਦ ਅਰਥ ਕਰਮੁ = ਬਖ਼ਸ਼ਸ਼।

SikhNet (Spanish)Si el Señor es Misericordioso, uno conoce al Perfecto Guru y la Verdad le será revelada,

ਨਾਮੁ ਵਖਾਣੈ. ਸੁਣੇ ਨਾਮੁ; ਨਾਮੇ ਬਿਉਹਾਰਾ ॥੯॥

naam vakhaanai. sune naam; naame biauhaaraa |9|

Sant Singh KhalsaThen, one chants the Naam, hears the Naam, and deals only in the Naam. ||9||
Manmohan SinghHe then utters the Name, hears the Name and deal only in the Name.
Manmohan Singh (Punjabi)ਤਦ ਉਹ ਨਾਮ ਉਚਾਰਨ ਕਰਦਾ ਹੈ, ਨਾਮ ਸ੍ਰਵਣ ਕਰਦਾ ਹੈ ਅਤੇ ਕੇਵਲ ਨਾਉ ਦਾ ਹੀ ਵਣਜ ਕਰਦਾ ਹੈ।
Fareedkot Teekaਜੀਉ ਇਸ ਬੀਚਾਰ ਕੋ ਬੂਝਤਾ ਹੈ ਪੁਨਾ ਨਾਮ ਹੀ ਕਹਤਾ ਹੈ, ਨਾਮ ਹੀ ਸੁਨਤਾ ਹੈ, ਨਾਮ ਹੀ ਬਿਚਾਰਤਾ ਹੈ॥੯॥
Prof. Sahib Singhਉਹ ਪਰਮਾਤਮਾ ਦਾ ਨਾਮ ਉਚਾਰਦਾ ਹੈ, ਨਾਮ ਸੁਣਦਾ ਹੈ, ਤੇ ਨਾਮ ਵਿਚ ਹੀ ਵਿਹਾਰ ਕਰਦਾ ਹੈ ॥੯॥
SikhNet (Spanish)y repetirá el Naam, el Nombre del Señor, escuchará el Nombre, y tratará sólo con el Nombre. (9)

ਜਿਉ ਲਾਹਾ. ਤੋਟਾ ਤਿਵੈ; ਵਾਟ ਚਲਦੀ ਆਈ ॥

jiau laahaa. tottaa tivai; vaatt chaladee aaee |

Sant Singh KhalsaAs is the profit, so is the loss; this is the way of the world.
Manmohan SinghAs is the profit, so is the loss. This has been the way of the world.
Manmohan Singh (Punjabi)ਜਿਸ ਤਰ੍ਹਾਂ ਦਾ ਨਫਾ ਹੈ, ਉਸੇ ਤਰ੍ਹਾਂ ਦਾ ਹੀ ਘਾਟਾ। ਇਸੇ ਤਰ੍ਹਾ ਦਾ ਹੀ ਦੁਨੀਆਂ ਦਾ ਰਾਹ ਚਲਦਾ ਆਇਆ ਹੈ।
Fareedkot Teekaਸੰਸਾਰ ਮੇਂ ਜੈਸੇ ਕਰਮਾਨੁਸਾਰ ਲਾਭ ਹੋਤਾ ਹੈ, ਤੈਸੇ ਕਰਮਾਨੁਸਾਰ ਤੋਟਾ ਹੋਤਾ ਹੈ ਅਰਥਾਤ ਯਹ ਸਰਬਦਾ ਹਾਨ ਲਾਭ ਕੀ (ਵਾਟ) ਰਾਹੁ, ਭਾਵ ਡੰਡੀ ਚਲਤੀ ਆਈ ਹੈ॥
Prof. Sahib Singhਸੰਸਾਰ ਦੀ ਇਹ ਕਾਰ (ਸਦਾ ਤੋਂ) ਤੁਰੀ ਆਈ ਹੈ, ਕੋਈ (ਨਾਮ ਵਿਚ ਜੁੜ ਕੇ ਆਤਮਕ) ਲਾਭ ਖੱਟਦਾ ਹੈ, (ਕੋਈ ਮਾਇਆ ਦੇ ਮੋਹ ਵਿਚ ਫਸ ਕੇ ਆਤਮਕ ਜੀਵਨ ਵਿਚ) ਘਾਟਾ ਖਾਂਦਾ ਹੈ।

ਪਦ ਅਰਥ ਤੋਟਾ = ਘਾਟਾ। ਲਾਹਾ = ਲਾਭ। ਵਾਟ = ਰਸਤਾ।

SikhNet (Spanish)Cuando uno obtiene ganancias, sufre perdidas; así es este mundo

ਜੋ ਤਿਸੁ ਭਾਵੈ ਨਾਨਕਾ; ਸਾਈ ਵਡਿਆਈ ॥੧੦॥੧੩॥

jo tis bhaavai naanakaa; saaee vaddiaaee |10|13|

Sant Singh KhalsaWhatever pleases His Will, O Nanak, is glory for me. ||10||13||
Manmohan SinghWhatever pleases Him, that is Nanak's glory.
Manmohan Singh (Punjabi)ਜਿਹਡਾ ਕੁੱਛ ਉਸ ਨੂੰ ਚੰਗਾ ਲਗਦਾ ਹੈ, ਓਹੀ ਨਾਨਕ ਦੀ ਕੀਰਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤਿਸ ਵਾਹਿਗੁਰੂ ਕੋ ਭਾਵੈ ਸੋ ਵਡਿਆਈ ਸਮਝਨੀ ਚਾਹੀਐ ਅਰਥਾਤ ਪ੍ਰਭ ਕੀ ਆਗਿਆ ਮੇਂ ਪਰਸੰਨ ਰਹਿਨਾ ਚਾਹੀਏ॥੧੦॥੧॥੧੩॥☬ਲੰਮੇ ਦੇਸ ਕੀ ਬੋਲੀ ਮੇਂ ਪ੍ਰਾਰਥਨਾ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਨੂੰ ਜੋ ਚੰਗਾ ਲੱਗਦਾ ਹੈ (ਉਹੀ ਹੁੰਦਾ ਹੈ), ਇਹੀ ਉਸ ਦੀ ਬਜ਼ੁਰਗੀ ਹੈ! ॥੧੦॥੧੩॥

ਪਦ ਅਰਥ ਤਿਸੁ = ਉਸ (ਪ੍ਰਭੂ) ਨੂੰ ॥੧੦॥੧੩॥

* ਨੋਟ: 'ਘਰੁ' ੮ ਦੀਆਂ ਇਹ ਅਸਟਪਦੀਆਂ ਆਸਾ ਤੇ ਕਾਫੀ ਦੋ ਮਿਲਵੇਂ ਰਾਗਾਂ ਵਿਚ ਗਾਵੀਆਂ ਜਾਣੀਆਂ ਹਨ।

SikhNet (Spanish)y todas las ganancias mundanas llevan a la pérdida de las mismas. Dice Nanak, caminando en la Voluntad de mi Señor, en las ganancias y en las pérdidas encuentro sólo la Gloria. (10‑13)

Open this shabad →

Shabad Guru Nanak Dev Ji Raag Aasaa continues on Ang 419

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
SikhNet (Spanish)Rag Asa, Mejl Guru Nanak, Primer Canal Divino.

ਚਾਰੇ ਕੁੰਡਾ ਢੂਢੀਆ; ਕੋ. ਨੀਮੑੀ ਮੈਡਾ ॥

chaare kunddaa dtoodteea; ko. neemaee maiddaa |

Sant Singh KhalsaI have searched in the four directions, but no one is mine.
Manmohan SinghI have searched in the four directions, but no one is mine.
Manmohan Singh (Punjabi)ਮੈਂ ਚੋਹੀ ਪਾਸੀਂ ਖੋਜ ਭਾਲ ਕੀਤੀ ਹੈ, ਪਰ ਮੇਰਾ ਕੋਈ ਭੀ ਨਹੀਂ ਹੈ।
Fareedkot Teekaਮੈਨੇ ਚਾਰੇ ਕੁੰਟਾਂ ਢੂੰਡੀਆਂ ਹੈਂ ਤੇਰੇ ਬਿਨਾਂ ਮੇਰਾ ਕੋਈ ਨਹੀਂ ਹੈ॥
Prof. Sahib Singhਮੈਂ ਸਾਰੀ ਸ੍ਰਿਸ਼ਟੀ ਭਾਲ ਵੇਖੀ ਹੈ, ਮੈਨੂੰ ਕੋਈ ਭੀ ਆਪਣਾ (ਸੱਚਾ ਦਰਦੀ) ਨਹੀਂ ਲੱਭਾ।

ਪਦ ਅਰਥ ਕੁੰਡਾ = ਕੂਟਾਂ, ਪਾਸੇ। ਚਾਰੇ ਕੁੰਡਾ = ਸਾਰੀ ਸ੍ਰਿਸ਼ਟੀ। ਕੋ = ਕੋਈ ਜੀਵ। ਨੀਮ੍ਹ੍ਹੀ = ਨਹੀਂ। ਮੈਡਾ = ਮੇਰਾ (ਸੱਚਾ ਸਹਾਇਕ)।

SikhNet (Spanish)He buscado en las cuatro esquinas del mundo; nadie es mío,

ਜੇ ਤੁਧੁ ਭਾਵੈ ਸਾਹਿਬਾ; ਤੂ ਮੈ. ਹਉ ਤੈਡਾ ॥੧॥

je tudh bhaavai saahibaa; too mai. hau taiddaa |1|

Sant Singh KhalsaIf it pleases You, O Lord Master, then You are mine, and I am Yours. ||1||
Manmohan SinghIf it please thee, O my Lord, Thou art mine and all Thine.
Manmohan Singh (Punjabi)ਜੇਕਰ ਤੈਨੂੰ ਚੰਗਾ ਲਗੇ ਹੇ ਮੇਰੇ ਸੁਆਮੀ! ਤੂੰ ਮੇਰਾ ਹੈ ਅਤੇ ਮੈਂ ਤੇਰਾ ਹਾਂ।
Fareedkot Teekaਹੇ ਸਾਹਿਬ! ਜੋ ਤੁਝ ਕੋ ਮੇਰਾ ਪ੍ਰੇਮ ਪਸੰਦ ਆ ਜਾਇ ਤੋ ਤੂੰ ਹਮਾਰਾ ਸ੍ਵਾਮੀ ਹੈਂ ਔਰ ਮੈਂ ਤੇਰਾ ਦਾਸੁ ਹੂੰ॥੧॥
Prof. Sahib Singhਹੇ ਮੇਰੇ ਸਾਹਿਬ! ਜੇ ਤੈਨੂੰ (ਮੇਰੀ ਬੇਨਤੀ) ਪਸੰਦ ਆਵੇ (ਤਾਂ ਮੇਹਰ ਕਰ) ਤੂੰ ਮੇਰਾ (ਰਾਖਾ ਬਣ), ਮੈਂ ਤੇਰਾ (ਸੇਵਕ) ਬਣਿਆ ਰਹਾਂ ॥੧॥

ਪਦ ਅਰਥ ਮੈ = ਮੇਰਾ। ਹਉ = ਮੈਂ। ਤੈਡਾ = ਤੇਰਾ ॥੧॥

SikhNet (Spanish)pero si el Señor lo desea, el Señor se vuelve mío y yo de Él. (1)

ਦਰੁ ਬੀਭਾ, ਮੈ ਨੀਮੑਿ ਕੋ; ਕੈ ਕਰੀ ਸਲਾਮੁ ॥

dar beebhaa, mai neema ko; kai karee salaam |

Sant Singh KhalsaThere is no other door for me; where shall I go to worship?
Manmohan SinghI have no other door than Thine Whom shall I salute?
Manmohan Singh (Punjabi)ਮੇਰੇ ਲਈ ਤੇਰੇ ਬਗੈਰ ਹੋਰ ਕੋਈ ਬੂਹਾ ਨਹੀਂ ਹੈ। ਮੈਂ ਕਿਸ ਨੂੰ ਬੰਦਨਾ ਕਰਾਂ?
Fareedkot Teeka(ਬੀਭਾ) ਦੂਸਰਾ (ਦਰੁ) ਦ੍ਵਾਰਾ ਕੋਈ (ਮੈ) ਮੈਨੂੰ (ਨੀਸ਼ਿ) ਨਹੀਂ ਹੈ (ਕੈ) ਕਿਸ ਕੋ ਮੈਂ ਸਲਾਮ ਕਰੂੰ ਅਰਥਾਤ ਮਥਾ ਟੇਕੂੰ॥
Prof. Sahib Singhਮੈਨੂੰ (ਤੇਰੇ ਦਰ ਤੋਂ ਬਿਨਾ) ਕੋਈ ਹੋਰ ਦਰ ਨਹੀਂ ਲੱਭਦਾ, ਹੋਰ ਕਿਸ ਦੇ ਅੱਗੇ ਮੈਂ ਸਲਾਮ ਕਰਾਂ?

ਪਦ ਅਰਥ ਬੀਭਾ = ਦੂਜਾ, (ਤੈਥੋਂ ਬਿਨਾ) ਕੋਈ ਹੋਰ। ਨੀਮ੍ਹ੍ਹਿ = ਨਹੀਂ। ਕੋ = ਕੋਈ। ਕੋ ਬੀਭਾ = ਕੋਈ ਦੂਜਾ। ਕੈ = ਕਿਸ ਨੂੰ? ਕਰੀ = ਮੈਂ ਕਰਾਂ।

SikhNet (Spanish)No hay ninguna otra puerta a la que yo pueda ir a rezar,

ਹਿਕੋ ਮੈਡਾ ਤੂ ਧਣੀ; ਸਾਚਾ ਮੁਖਿ ਨਾਮੁ ॥੧॥ ਰਹਾਉ ॥

hiko maiddaa too dhanee; saachaa mukh naam |1| rahaau |

Sant Singh KhalsaYou are my only Lord; Your True Name is in my mouth. ||1||Pause||
Manmohan SinghI possess Thee alone as my Lord. Thine True Name is in my mouth. Pause.
Manmohan Singh (Punjabi)ਮੇਰਾ ਕੇਵਲ ਤੂੰ ਹੀ ਹੈ, ਹੇ ਮੇਰੇ ਮਾਲਕ। ਤੇਰਾ ਸੱਚਾ ਨਾਮ ਮੇਰੇ ਮੂੰਹ ਵਿੱਚ ਹੈ। ਠਹਿਰਾਉ।
Fareedkot Teekaਤੇਰਾ ਸਾਚਾ ਨਾਮ ਮੁਖ ਸੇ ਉਚਾਰਨ ਕਰਤਾ ਹੂੰ (ਹਿਕੋ) ਏਕ (ਮੈਡਾ) ਮੇਰਾ ਤੁਹੀਂ (ਧਣੀ) ਸ੍ਵਾਮੀ ਹੈਂ॥੧॥ ਰਹਾਉ ॥
Prof. Sahib Singhਸਿਰਫ਼ ਇਕ ਤੂੰ ਹੀ ਮੇਰਾ ਮਾਲਕ ਹੈਂ (ਮੈਂ ਤੈਥੋਂ ਹੀ ਇਹ ਦਾਨ ਮੰਗਦਾ ਹਾਂ ਕਿ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਮੇਰੇ ਮੂੰਹ ਵਿਚ (ਟਿਕਿਆ ਰਹੇ) ॥੧॥ ਰਹਾਉ ॥

ਪਦ ਅਰਥ ਹਿਕੋ = ਇਕੋ, ਸਿਰਫ਼ ਇੱਕ। ਧਣੀ = ਮਾਲਕ। ਸਾਚਾ = ਸਦਾ-ਥਿਰ ॥੧॥ ਰਹਾਉ ॥

SikhNet (Spanish)pues Tú eres mi Único y Verdadero Maestro, y Tu Verdadero Nombre es lo único que está en mi boca. (1‑Pausa)

ਸਿਧਾ ਸੇਵਨਿ. ਸਿਧ ਪੀਰ; ਮਾਗਹਿ ਰਿਧਿ ਸਿਧਿ ॥

sidhaa sevan. sidh peer; maageh ridh sidh |

Sant Singh KhalsaSome serve the Siddhas, the beings of spiritual perfection, and some serve spiritual teachers; they beg for wealth and miraculous powers.
Manmohan SinghSome serve men of miracles to become adepts and religious preceptors and they crave for wealth and supernatural Power.
Manmohan Singh (Punjabi)ਨਿਪੁੰਨ ਅਤੇ ਧਾਰਮਕ ਆਗੁ ਬਨਣ ਦੀ ਖਾਤਰ ਕਈ ਕਰਾਮਾਤੀ ਬੰਦਿਆਂ ਦੀ ਟਹਿਲ ਕਮਾਊਦੇ ਹਨ। ਉਹ ਦੋਲਤ ਅਤੇ ਗੈਬੀ ਤਾਕਤਾਂ ਦੀ ਯਾਚਨਾ ਕਰਦੇ ਹਨ।
Fareedkot Teekaਜੋ ਸਿਧ (ਪੀਰ) ਬ੍ਰਿਧ ਅਰਥਾਤ ਬਡੇ ਸਿਧ ਹੈਂ, ਸੋ ਤੈਨੂੰ ਸਿਧੀਆਂ ਕੀ ਪ੍ਰਾਪਤੀ ਵਾਸਤੇ ਸੇਵਤੇ ਹੈਂ ਪੁਨਾ ਤੇਰੇ ਪਾਸੋਂ ਰਿਧ ਅਰ ਸਿਧ ਮਾਂਗਤੇ ਹੈਂ; ਵਾ ਲੋਕ ਸਿਧਾਂ ਵਾਸਤੇ ਸਿਧਾਂ ਅਰ ਪੀਰਾਂ ਕੋ ਸੇਵਤੇ ਹੈਂ ਪੁਨਾ ਤਿਨਤੇ ਰਿਧਾਂ ਸਿਧਾਂ ਮਾਂਗਤੇ ਹੈਂ॥
Prof. Sahib Singh(ਲੋਕ) ਸਿੱਧ ਤੇ ਪੀਰ (ਬਣਨ ਲਈ) ਪੁੱਗੇ ਹੋਏ ਜੋਗੀਆਂ ਦੀ ਸੇਵਾ ਕਰਦੇ ਹਨ, ਤੇ ਉਹਨਾਂ ਪਾਸੋਂ ਰਿੱਧੀਆਂ ਸਿੱਧੀਆਂ (ਦੀ ਤਾਕਤ) ਮੰਗਦੇ ਹਨ।

ਪਦ ਅਰਥ ਸੇਵਨਿ = ਸੇਵਾ ਕਰਦੇ ਹਨ। ਰਿਧਿ ਸਿਧਿ = ਰਿੱਧੀਆਂ ਸਿੱਧੀਆਂ, ਕਰਾਮਾਤੀ ਤਾਕਤਾਂ।

SikhNet (Spanish)Algunos sirven a los adeptos, y piden por poderes milagrosos,

ਮੈ. ਇਕੁ ਨਾਮੁ. ਨ ਵੀਸਰੈ; ਸਾਚੇ ਗੁਰ ਬੁਧਿ ॥੨॥

mai. ik naam. na veesarai; saache gur budh |2|

Sant Singh KhalsaMay I never forget the Naam, the Name of the One Lord. This is the wisdom of the True Guru. ||2||
Manmohan SinghI should not forget the One Name, is the instruction of true Guru.
Manmohan Singh (Punjabi)ਮੈਨੂੰ ਇੱਕ ਨਾਮ ਨਾਂ ਭੁੱਲੇ, ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਬਖਸ਼ੀ ਹੈ।
Fareedkot Teekaਮੈਨੂੰ ਤੋ ਗੁਰੋਂ ਨੇ ਯਹ ਬੁਧ ਦੀ ਹੈ ਕਿ ਕਰਤਾ ਕਾ ਨਾਮ ਨ ਭੂਲ ਜਾਇ॥੨॥
Prof. Sahib Singh(ਮੇਰੀ ਇਕ ਤੇਰੇ ਅੱਗੇ ਹੀ ਇਹ ਅਰਦਾਸਿ ਹੈ ਕਿ) ਅਭੁੱਲ ਗੁਰੂ ਦੀ ਬਖ਼ਸ਼ੀ ਬੁੱਧੀ ਅਨੁਸਾਰ ਮੈਨੂੰ ਤੇਰਾ ਨਾਮ ਕਦੇ ਨਾਹ ਭੁੱਲੇ! ॥੨॥

ਪਦ ਅਰਥ ਗੁਰ ਬੁਧਿ = ਗੁਰੂ ਦੀ ਦਿੱਤੀ ਅਕਲ ਨਾਲ ॥੨॥

SikhNet (Spanish)por volverse visionarios como ellos, pero yo añoro solamente ser instruido en la Sabiduría del Guru para obtener el Nombre. (2)

Open this shabad (19 lines, Angs 418-419) →

Ang 418 of 1430