ੴ

ਸਿੱਖਬਾਣੀ · SikhBani

ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥

kahaa su khel tabelaa ghorre kahaa bheree sahanaaee
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 417, 418 · 24 lines
Translations

ਆਸਾ ਮਹਲਾ ੧ ॥

aasaa mahalaa 1 | Ang 417

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Angad, Segundo Canal Divino.

ਕਹਾ. ਸੁ ਖੇਲ ਤਬੇਲਾ ਘੋੜੇ; ਕਹਾ. ਭੇਰੀ ਸਹਨਾਈ ॥

kahaa. su khel tabelaa ghorre; kahaa. bheree sahanaaee | Ang 417

Sant Singh KhalsaWhere are the games, the stables, the horses? Where are the drums and the bugles?
Manmohan SinghWhere are those sports, stables and horses.
Manmohan Singh (Punjabi)ਉਹ ਖੇਡਾਂ ਅਸਤਬਲ ਅਤੇ ਕੋਤਲ ਕਿਥੇ ਹਨ?
Fareedkot Teekaਜੋ ਤੀਨ ਦਿਨ ਪਹਲੇ ਏਮਨਾਬਾਦ ਮੇਂ ਰਾਗ ਰੰਗ ਹੋ ਰਹਾ ਥਾ ਵਹ ਖੇਲ ਆਜ ਕਹਾਂ ਹੈ, ਘੋੜਿਓਂ ਕੇ ਤਬੇਲ ਕਹਾਂ ਹੈ ਔ ਭੇਰੀ ਪੁਨਃ ਸਹਨਾਈ ਬਾਜੇ ਕਹਾਂ ਹੈਂ॥
Prof. Sahib Singh(ਅਜੇ ਕੱਲ ਦੀ ਹੀ ਗੱਲ ਹੈ ਕਿ ਸੈਦਪੁਰ ਵਿਚ ਰੌਣਕ ਹੀ ਰੌਣਕ ਸੀ, ਪਰ ਹੁਣ) ਕਿੱਥੇ ਹਨ (ਫ਼ੌਜੀਆਂ ਦੇ) ਖੇਡ ਤਮਾਸ਼ੇ? ਕਿੱਥੇ ਹਨ ਘੋੜੇ ਤੇ (ਘੋੜਿਆਂ ਦੇ) ਤਬੇਲੇ? ਕਿੱਥੇ ਗਏ ਨਗਾਰੇ ਤੇ ਤੂਤੀਆਂ?

ਪਦ ਅਰਥ ਖੇਲ = ਖੇਡ ਤਮਾਸ਼ੇ। ਭੇਰੀ = ਨਗਾਰੇ। ਸਹਨਾਈ = ਤੂਤੀਆਂ।

SikhNet (Spanish)¿En dónde están los establos, en dónde los caballos, dónde los instrumentos y las flautas,

ਕਹਾ. ਸੁ ਤੇਗਬੰਦ ਗਾਡੇਰੜਿ; ਕਹਾ. ਸੁ ਲਾਲ ਕਵਾਈ ॥

kahaa. su tegaband gaadderarr; kahaa. su laal kavaaee | Ang 417

Sant Singh KhalsaWhere are the sword-belts and chariots? Where are those scarlet uniforms?
Manmohan SinghWhere are drums and bugles? Where are those sword-belts and chariots? Where are those scarlet uniforms?
Manmohan Singh (Punjabi)ਕਿੱਥੇ ਹਨ ਨਗਾਰੇ ਤੇ ਬਿਗਲ? ਕਿੱਥੇ ਹਨ ਉਹ ਤਲਵਾਰਾਂ ਦੇ ਗਾਤ੍ਰੇ ਤੇ ਰਥ? ਕਿੱਥੇ ਹਨ ਉਹ ਸੂਹੇ ਰੰਗੀਆਂ ਵਰਦੀਆਂ?
Fareedkot Teekaਤਲਵਾਰੋਂ ਕੇ ਬੰਧਨੇ ਵਾਲੇ ਕਹਾਂ ਹੈਂ, (ਗਾਡੇਰੜਿ) ਗਾਡੇ, ਭਾਵ ਰਥੀ ਸੂਰਮੇ ਕਹਾਂ ਹੈ, ਲਾਲ (ਕਵਾਈ) ਪੁਸਾਕਾਂ ਕਹਾ ਹੈ॥
Prof. Sahib Singhਕਿੱਥੇ ਹਨ ਪਸ਼ਮੀਨੇ ਦੇ ਗਾਤਰੇ? ਤੇ ਕਿੱਥੇ ਹਨ ਉਹ (ਫ਼ੌਜੀਆਂ ਦੀਆਂ) ਲਾਲ ਬਰਦੀਆਂ?

ਪਦ ਅਰਥ ਤੇਗਬੰਦ = ਗਾਤ੍ਰੇ। ਗਾਡੇਰੜਿ = {ਗਾਡਰ = ਭੇਡ} ਭੇਡ ਦੀ ਪਸ਼ਮ ਤੋਂ ਬਣੇ ਹੋਏ, ਪਸ਼ਮੀਨੇ ਦੇ। ਕਵਾਈ = ਪੁਸ਼ਾਕਾਂ।

SikhNet (Spanish)dónde están las fundas de las espadas, dónde las carrozas, los uniformes

ਕਹਾ. ਸੁ ਆਰਸੀਆ ਮੁਹ ਬੰਕੇ; ਐਥੈ ਦਿਸਹਿ ਨਾਹੀ ॥੧॥

kahaa. su aaraseea muh banke; aithai diseh naahee |1| Ang 417

Sant Singh KhalsaWhere are the rings and the beautiful faces? They are no longer to be seen here. ||1||
Manmohan SinghWhere are those mirrored finger-rings and beautiful faces, which are no longer seen here.
Manmohan Singh (Punjabi)ਕਿੱਥੇ ਹਨ ਉਹ ਸ਼ੀਸ਼ੇ-ਜੜਤ ਅੰਗੂਠੀਆਂ ਤੇ ਸੁੰਦਰ ਚਿਹਰੇ? ਉਹ ਹੁਣ ਏਥੇ ਦਿਸਦੇ ਨਹੀਂ।
Fareedkot Teekaਜੋ ਅਪਨੇ ਬਾਂਕੇ ਮੁਖ (ਆਰਸੀਆ) ਸੀਸਿਓਂ ਮੇਂ ਦੇਖਤੀ ਥੀ ਸੋ ਕਹਾਂ ਹੈਂ, ਭਾਵ ਵਹੁ ਆਜ ਇਹਾਂ ਦਿਖਲਾਈ ਨਹੀਂ ਪੜਤੀ ਹੈਂ॥੧॥☬ਵਿਸਮਯ ਯੁਕਤਿ ਹੂਏ ਕਹਤੇ ਹੈਂ:
Prof. Sahib Singhਕਿੱਥੇ ਹਨ ਸ਼ੀਸ਼ੇ? ਤੇ (ਸ਼ੀਸ਼ਿਆਂ ਵਿਚੋਂ ਵੇਖੇ ਜਾਣ ਵਾਲੇ) ਸੋਹਣੇ ਮੂੰਹ? (ਅੱਜ) ਇਥੇ (ਸੈਦਪੁਰ ਵਿਚ ਕਿਤੇ) ਨਹੀਂ ਦਿੱਸਦੇ ॥੧॥

ਪਦ ਅਰਥ ਬੰਕੇ = ਬਾਂਕੈ, ਸੋਹਣੇ ॥੧॥

SikhNet (Spanish)de gala de los soldados, dónde está la cristalería, los espejos, los bellos semblantes? No veo nada ante mí. (1)

ਇਹੁ ਜਗੁ ਤੇਰਾ; ਤੂ ਗੋਸਾਈ ॥

eihu jag teraa; too gosaaee | Ang 417

Sant Singh KhalsaThis world is Yours; You are the Lord of the Universe.
Manmohan SinghThis world is Thine and Thou art the Lord of Universe.
Manmohan Singh (Punjabi)ਇਹ ਜਹਾਨ ਤੈਡਾ ਹੈ। ਤੂੰ ਸੰਸਾਰ ਦਾ ਸੁਆਮੀ ਹੈ।
Fareedkot Teekaਹੇ ਗੁਸਾਈ! ਯਹ ਜਗਤ ਤੇਰਾ ਦਾਸ ਹੈ ਔਰ ਤੂੰ ਜਗਤ ਕਾ (ਗੁਸਾਈ) ਸ੍ਵਾਮੀ ਹੈਂ॥
Prof. Sahib Singhਹੇ ਪ੍ਰਭੂ! ਇਹ ਜਗਤ ਤੇਰਾ (ਬਣਾਇਆ ਹੋਇਆ) ਹੈ, ਤੂੰ ਇਸ ਜਗਤ ਦਾ ਮਾਲਕ ਹੈਂ।

ਪਦ ਅਰਥ ਗੋਸਾਈ = ਧਰਤੀ ਦਾ ਖਸਮ।

SikhNet (Spanish)Este mundo Te pertenece, oh Señor; eres su Maestro.

ਏਕ ਘੜੀ ਮਹਿ ਥਾਪਿ ਉਥਾਪੇ; ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥

ek gharree meh thaap uthaape; jar vandd devai bhaanee |1| rahaau | Ang 417

Sant Singh KhalsaIn an instant, You establish and disestablish. You distribute wealth as it pleases You. ||1||Pause||
Manmohan SinghIn a moment Thou establishest and disestablishest. Thou distributest wealth as Thou pleasest. Pause.
Manmohan Singh (Punjabi)ਇਕ ਮੁਹਤ ਵਿੱਚ ਤੂੰ ਕਾਇਮ ਕਰਦਾ ਜਾਂ ਉਖੇੜ ਦਿੰਦਾ ਹੈ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਤੂੰ ਧਨ-ਦੌਲਤ ਨੂੰ ਵਰਤਾਉਂਦਾ ਹੈ। ਠਹਿਰਾਉ।
Fareedkot Teekaਏਕ ਘੜੀ ਮੇਂ ਸਥਾਪਨ ਕਰਤਾ ਹੈਂ ਔਰ ਫਿਰ ਉਸੀ ਭਾਂਤਿ (ਉਥਾਪੇ) ਉਠਾਵਤਾ, ਭਾਵ ਨਾਸ ਕਰਤਾ ਹੈਂ ਧਨੁ ਬਾਂਟ ਦੇਤਾ ਹੈ॥੧॥ ਰਹਾਉ ॥
Prof. Sahib Singh(ਉਸ ਮਾਲਕ ਦੀ ਅਚਰਜ ਖੇਡ ਹੈ) ਜਗਤ ਰਚ ਕੇ ਇਕ ਘੜੀ ਵਿਚ ਹੀ ਤਬਾਹ ਭੀ ਕਰ ਦੇਂਦਾ ਹੈ, ਤੇ ਧਨ ਦੌਲਤ ਵੰਡ ਕੇ ਹੋਰਨਾਂ ਨੂੰ ਦੇ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਥਾਪਿ = ਰਚ ਕੇ, ਪੈਦਾ ਕਰ ਕੇ। ਉਥਾਪੇ = ਨਾਸ ਕਰ ਦੇਂਦਾ ਹੈ। ਜਰੁ = ਧਨ। ਵੰਡਿ = ਵੰਡ ਕੇ। ਭਾਂਈ = ਹੋਰਨਾਂ ਨੂੰ ॥੧॥ ਰਹਾਉ ॥

SikhNet (Spanish)Estableces y desestabilizas todo en un instante, y utilizando el espejismo de las riquezas, divides a los hermanos. (1‑Pausa)

ਕਹਾਂ. ਸੁ ਘਰ ਦਰ ਮੰਡਪ ਮਹਲਾ; ਕਹਾ. ਸੁ ਬੰਕ ਸਰਾਈ ॥

kahaan. su ghar dar manddap mahalaa; kahaa. su bank saraaee | Ang 417

Sant Singh KhalsaWhere are the houses, the gates, the hotels and palaces? Where are those beautiful way-stations?
Manmohan SinghWhere are those houses, gates, seraglios and mansions and where are those beautiful caravansaries?
Manmohan Singh (Punjabi)ਕਿੱਥੇ ਹਨ ਉਹ ਮਕਾਨ, ਦਰਵਾਜ਼ੇ, ਮਹਿਲ ਮਾੜੀਆਂ ਅਤੇ ਮੰਦਰ? ਕਿੱਥੇ ਹਨ ਉਹ ਸੁੰਦਰ ਸਰਾਵਾਂ?
Fareedkot Teekaਵਹੁ ਘਰ ਕਹਾਂ ਹੈਂ, ਵਹ ਦ੍ਵਾਰੇ ਕਹਾਂ ਹੈ, (ਮੰਡਪ) ਵਹੁ ਊਚੇ ਮੰਦਰ ਵਾ ਸਭਾ ਮੰਡਪ ਔਰ ਮਹਲਾ ਇਤਮੰਦਰੋਂ ਕੇ ਸੰਬੂਹ ਔਰ ਸੁੰਦਰ ਸਰਾਇ ਮੁਸਾਫਰੋਂ ਕੇ ਰਹਨੇ ਕੀ ਕਹਾਂ ਹੈਂ॥
Prof. Sahib Singhਕਿੱਥੇ ਹਨ ਉਹ ਸੋਹਣੇ ਘਰ ਮਹਲ-ਮਾੜੀਆਂ ਤੇ ਸੋਹਣੀਆਂ ਸਰਾਵਾਂ?

ਪਦ ਅਰਥ ਮੰਡਪ = ਸ਼ਾਮੀਆਨੇ। ਸਰਾਈ = ਸਰਾਵਾਂ। ਕਾਮਣਿ = ਇਸਤ੍ਰੀ।

SikhNet (Spanish)¿En dónde están los hogares, las mansiones, los magníficos sáris,

ਕਹਾਂ. ਸੁ ਸੇਜ ਸੁਖਾਲੀ ਕਾਮਣਿ; ਜਿਸੁ ਵੇਖਿ. ਨੀਦ ਨ ਪਾਈ ॥

kahaan. su sej sukhaalee kaaman; jis vekh. need na paaee | Ang 417

Sant Singh KhalsaWhere are those beautiful women, reclining on their beds, whose beauty would not allow one to sleep?
Manmohan SinghWhere is that comfortable couch enjoying damsel, by seeing whom one would get no sleep?
Manmohan Singh (Punjabi)ਕਿੱਥੇ ਹੈ ਸੁੰਦਰੀ ਦਾ ਉਹ ਆਰਾਮ ਤਲਬ ਪਲੰਘ ਜਿਸ ਨੂੰ ਵੇਖ ਕੇ ਆਦਮੀ ਨੂੰ ਨੀਦਰ ਨਹੀਂ ਸੀ ਆਉਂਦੀ?
Fareedkot Teekaਜਿਨ ਕਾਮਨੀਓਂ ਕੇ ਰੂਪ ਕੀ ਸੁੰਦਰ੍ਯਤਾ ਕੋ ਦੇਖ ਕਰ ਰਸਿਕੋਂ ਨੇ ਨੀਂਦ ਨਹੀਂ ਪਾਈ ਥੀ, ਸੇਜ੍ਯਾ ਪਰ (ਸੁਖਾਲੀ) ਸੁਖੀ ਹੋ ਰਹੀ ਥੀ, ਸੋ ਇਸਤ੍ਰੀਆਂ ਕਹਾਂ ਹੈਂ॥
Prof. Sahib Singhਕਿੱਥੇ ਹੈ ਉਹ ਸੁਖ ਦੇਣ ਵਾਲੀ ਇਸਤ੍ਰੀ ਤੇ ਉਸ ਦੀ ਸੇਜ, ਜਿਸ ਨੂੰ ਵੇਖ ਕੇ (ਅੱਖਾਂ ਵਿਚੋਂ) ਨੀਂਦ ਮੁੱਕ ਜਾਂਦੀ ਸੀ?

ਪਦ ਅਰਥ ਵੇਖਿ = ਵੇਖ ਕੇ।

SikhNet (Spanish)en dónde las bellas novias recostadas en sus alcobas tan acogedoras que al verlas hasta el sueño se desvanece,

ਕਹਾ. ਸੁ ਪਾਨ ਤੰਬੋਲੀ ਹਰਮਾ; ਹੋਈਆ ਛਾਈ ਮਾਈ ॥੨॥

kahaa. su paan tanbolee haramaa; hoeea chhaaee maaee |2| Ang 417

Sant Singh KhalsaWhere are those betel leaves, their sellers, and the haremees? They have vanished like shadows. ||2||
Manmohan SinghWhere are those betel-leaves, betel-sellers and charming fairies? They have vanished like the shadow.
Manmohan Singh (Punjabi)ਕਿੱਥੇ ਹਨ ਉਹ ਪਾਨਾਂ ਦੇ ਬੀੜੇ, ਪਾਨ-ਵੇਚਣ ਵਾਲੀਆਂ ਅਤੇ ਮਨੋਹਰ ਪਰੀਆਂ? ਉਹ ਛਾਂ ਦੀ ਮਾਨੰਦ ਅਲੋਪ ਹੋ ਗਈਆਂ ਹਨ।
Fareedkot Teekaਔਰੁ ਪਾਂਨ (ਤੰਬਲੀ) ਪਾਨੋਂ ਕੇ ਬੀੜੇ ਲਗਾਨੇ ਵਾਲੀਆਂ (ਹਰਮਾ) ਇਸਤ੍ਰੀਆਂ ਅਰਥਾਤ ਦਾਸੀਆਂ ਕਹਾਂ ਹੈ। ਸਭ ਛਾਈ ਮਾਈ ਹੋ ਗਈ ਅਰਥਾਤ ਲੋਪ ਹੋ ਗਈ ਹੈਂ। ਵਾ ਸਭੀ ਵਸਤੂ ਮਾਇਕ ਹੋਣੇ ਤੇ ਬ੍ਰਿਛੋਂ ਕੀ ਛਾਵੋਂ ਵਤ ਪ੍ਰਣਾਮ ਕੋ ਪ੍ਰਾਪਤ ਹੋਈਆਂ ਹੈਂ॥੨॥
Prof. Sahib Singhਕਿੱਥੇ ਹਨ ਉਹ ਪਾਨ ਤੇ ਪਾਨ ਵੇਚਣ ਵਾਲੀਆਂ, ਤੇ ਕਿੱਥੇ ਉਹ ਪਰਦੇਦਾਰ ਜ਼ਨਾਨੀਆਂ? ਸਭ ਗੁੰਮ ਹੋ ਚੁਕੀਆਂ ਹਨ ॥੨॥

ਪਦ ਅਰਥ ਤੰਬੋਲੀ = ਪਾਨ ਵੇਚਣ ਵਾਲੀਆਂ। ਹਰਮਾ = ਪਰਦੇਦਾਰ ਇਸਤ੍ਰੀਆਂ। ਛਾਈ ਮਾਈ = ਛਾਊ ਮਾਊ, ਗੁੰਮ, ਲੋਪ ॥੨॥

SikhNet (Spanish)en dónde están las hojas de betel y sus marchantes, en dónde están los harems? Todos se han desvanecido como sombras. (2)

ਇਸੁ ਜਰ ਕਾਰਣਿ, ਘਣੀ ਵਿਗੁਤੀ; ਇਨਿ ਜਰ. ਘਣੀ ਖੁਆਈ ॥

eis jar kaaran, ghanee vigutee; in jar. ghanee khuaaee | Ang 417

Sant Singh KhalsaFor the sake of this wealth, so many were ruined; because of this wealth, so many have been disgraced.
Manmohan SinghFor this wealth many are ruined and it has disgraced many.
Manmohan Singh (Punjabi)ਏਸ ਦੌਲਤ ਦੀ ਖਾਤਰ ਘਣੇਰੇ ਤਬਾਹ ਹੋ ਗਏ ਹਨ। ਇਸ ਦੌਲਤ ਨੇ ਬਹੁਤਿਆਂ ਨੂੰ ਖੁਆਰ ਕੀਤਾ ਹੈ।
Fareedkot Teekaਹੇ ਸ੍ਵਾਮੀ! ਇਸ ਧਨ ਕੇ ਕਾਰਣ (ਘੜੀ ਵਿਗੂਤੀ) ਬੁਹਤ ਸ੍ਰਿਸ੍ਟੀ ਖਰਾਬ ਹੂਈ ਹੈ ਔਰ ਪੀਛੇ ਭੀ ਇਸੀ ਧਨ ਨੇ ਬੁਹਤ ਸ੍ਰਿਸ੍ਟੀ ਭੁਲਾਈ ਹੈ॥
Prof. Sahib Singhਇਸ ਧਨ ਦੀ ਖ਼ਾਤਰ ਬਹੁਤ ਲੋਕਾਈ ਖ਼ੁਆਰ ਹੁੰਦੀ ਹੈ ਇਸ ਧਨ ਨੇ ਬਹੁਤ ਦੁਨੀਆ ਨੂੰ ਖ਼ੁਆਰ ਕੀਤਾ ਹੈ।

ਪਦ ਅਰਥ ਜਰ ਕਾਰਣਿ = ਧਨ ਦੀ ਖ਼ਾਤਰ। ਘਣੀ = ਬਹੁਤ ਲੋਕਾਈ। ਵਿਗੁਤੀ = ਖ਼ੁਆਰ ਹੋਈ। ਇਨਿ = ਇਸ ਨੇ। ਇਨਿ ਜਰ = ਇਸ ਧਨ ਨੇ। ਖੁਆਈ = ਖ਼ੁਆਰ ਕੀਤੀ।

SikhNet (Spanish)Muchos, oh muchos han sido consumidos y destruidos por sus riquezas,

ਪਾਪਾ ਬਾਝਹੁ. ਹੋਵੈ ਨਾਹੀ; ਮੁਇਆ. ਸਾਥਿ ਨ ਜਾਈ ॥

paapaa baajhahu. hovai naahee; mueaa. saath na jaaee | Ang 417

Sant Singh KhalsaIt was not gathered without sin, and it does not go along with the dead.
Manmohan SinghWithout misdeeds it is not amassed, and it departs not with the dead.
Manmohan Singh (Punjabi)ਗੁਨਾਹਾਂ ਦੇ ਬਗੈਰ ਇਹ ਦੌਲਤ ਇੱਕਤ੍ਰ ਨਹੀਂ ਹੁੰਦੀ ਅਤੇ ਮਰਿਆ ਹੋਇਆ ਦੇ ਇਹ ਨਾਲ ਨਹੀਂ ਜਾਂਦੀ।
Fareedkot Teekaਪਾਪੋਂ ਸੇ ਬਿਨਾਂ ਇਕਤ੍ਰ ਨਹੀਂ ਹੋਤੀ ਅਰ ਮਰਨੇ ਕੇ ਉਪਰੰਤ ਸਾਥ ਨਹੀਂ ਜਾਤੀ ਹੈ॥
Prof. Sahib Singhਪਾਪ ਜ਼ੁਲਮ ਕਰਨ ਤੋਂ ਬਿਨਾ, ਇਹ ਦੌਲਤ ਇਕੱਠੀ ਨਹੀਂ ਹੋ ਸਕਦੀ, ਤੇ ਮਰਨ ਵੇਲੇ ਇਹ (ਇਕੱਠੀ ਕਰਨ ਵਾਲੇ ਦੇ) ਨਾਲ ਨਹੀਂ ਜਾਂਦੀ।
SikhNet (Spanish)las cuales no pudieron juntar sin incluir la maldad, ni pudieron llevarlas consigo a través de la muerte.

ਜਿਸ ਨੋ ਆਪਿ ਖੁਆਏ ਕਰਤਾ; ਖੁਸਿ ਲਏ ਚੰਗਿਆਈ ॥੩॥

jis no aap khuaae karataa; khus le changiaaee |3| Ang 417

Sant Singh KhalsaThose, whom the Creator Lord would destroy - first He strips them of virtue. ||3||
Manmohan SinghHe, whom the Creator Himself destroys, him, He first deprives of virtue.
Manmohan Singh (Punjabi)ਜਿਸ ਨੂੰ ਸਿਰਜਣਹਾਰ ਖੁਦ ਮਲੀਆਮੇਟ ਕਰਦਾ ਹੈ, ਪਹਿਲਾਂ ਉਸ ਪਾਸੋਂ ਉਹ ਨੇਕੀਆਂ ਖੋਹ ਲੈਦਾ ਹੈ।
Fareedkot Teekaਜਿਸ ਕੋ ਕਰਤਾ ਪੁਰਖ ਆਪ (ਖੁਆਏ) ਭੁਲਾਤਾ ਹੈ, ਉਸ ਕੀ ਭਲਿਆਈ ਖਸ ਲੇਤਾ ਹੈ॥੩॥
Prof. Sahib Singh(ਪਰ ਜੀਵ ਦੇ ਕੀਹ ਵੱਸ?) ਪਰਮਾਤਮਾ ਜਿਸ ਨੂੰ ਆਪ ਕੁਰਾਹੇ ਪਾਂਦਾ ਹੈ (ਪਹਿਲਾਂ ਉਸ ਪਾਸੋਂ ਉਸ ਦੀ) ਚੰਗਿਆਈ ਖੋਹ ਲੈਂਦਾ ਹੈ ॥੩॥

ਪਦ ਅਰਥ ਖੁਆਏ = ਕੁਰਾਹੇ ਪਾਂਦਾ ਹੈ। ਖੁਸਿ ਲਏ = ਖੋਹ ਲੈਂਦਾ ਹੈ। ਚੰਗਿਆਈ = ਗੁਣ ॥੩॥

SikhNet (Spanish)A aquél al que el Señor desea destruir, de lo primero que lo despoja es de la Virtud. (3)

ਕੋਟੀ ਹੂ ਪੀਰ ਵਰਜਿ ਰਹਾਏ; ਜਾ. ਮੀਰੁ ਸੁਣਿਆ ਧਾਇਆ ॥

kottee hoo peer varaj rahaae; jaa. meer suniaa dhaaeaa | Ang 417

Sant Singh KhalsaMillions of religious leaders failed to halt the invader, when they heard of the Emperor's invasion.
Manmohan SinghWhen they heard of invasion of emperor Babar, then millions of religious leaders failed to halt him.
Manmohan Singh (Punjabi)ਜਦ ਉਨ੍ਹਾਂ ਪਾਤਸ਼ਾਹ ਬਾਬਰ ਦੇ ਹਮਲੇ ਬਾਬਤ ਸੁਣਿਆ ਤਾਂ ਕ੍ਰੋੜਾਂ ਮਜ਼ਹਬੀ ਆਗੁ ਉਸ ਠੱਲਣ ਤੋਂ ਅਸਮਰਥ ਹੋ ਗਏ ਹਨ।
Fareedkot Teekaਜਬ (ਮੀਰੁ) ਬਾਦਸਾਹ ਬਾਬਰ ਕਾ ਧਾਵਾ ਸੁਨਾ ਤਬ ਕੋਟਾਂਨ ਕੋਟ ਪੀਰ ਜੋ ਪਠਾਨੋਂ ਕੀ ਸਹਾਇਤਾ ਕਰਨ ਵਾਸਤੇ ਆਏ ਥੇ, ਸੋ ਈਸ੍ਵਰ ਨੇ (ਵਰਜਿ ਰਹਾਏ) ਹਟਾਇ ਰਖੇ॥
Prof. Sahib Singhਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ।

ਪਦ ਅਰਥ ਕੋਟੀ ਹੂ = ਕ੍ਰੋੜਾਂ ਹੀ, ਅਨੇਕਾਂ। ਵਰਜਿ = ਰੋਕ ਕੇ। ਮੀਰੁ = ਮੀਰ ਬਾਬਰ। ਧਾਇਆ = ਹੱਲਾ ਕਰ ਕੇ ਆ ਰਿਹਾ ਹੈ।

SikhNet (Spanish)Escuchando de la invasión de Babar el Mongol, millones de Musulmanes rezaron para detenerlo,

ਥਾਨ ਮੁਕਾਮ ਜਲੇ ਬਿਜ ਮੰਦਰ; ਮੁਛਿ ਮੁਛਿ ਕੁਇਰ ਰੁਲਾਇਆ ॥

thaan mukaam jale bij mandar; muchh muchh kueir rulaaeaa | Ang 418

Sant Singh KhalsaHe burned the rest-houses and the ancient temples; he cut the princes limb from limb, and cast them into the dust.
Manmohan SinghHe burned houses, resting places and strong palaces and the princes, cut into pieces, he causes to roll in dust.
Manmohan Singh (Punjabi)ਉਸ ਨੇ ਘਰ, ਆਰਾਮ ਦੇ ਟਿਕਾਣੇ ਅਤੇ ਮਜਬੂਤ ਮਹਿਲ ਸਾੜ ਸੁੱਟੇ ਅਤੇ ਟੁਕੜੇ ਟੁਕੜੇ ਕੀਤੇ ਹੋਏ ਸਹਿਜਾਦਿਆਂ ਨੂੰ ਘੱਟੇ ਵਿੱਚ ਰੁਲਾ ਦਿਤਾ।
Fareedkot Teekaਜਿਤਨੇ (ਥਾਨ) ਦੇਵਸਥਾਂਨ (ਮਕਾਮ) ਇਸਥਰ ਬਹੁਤ ਪੁਰਾਨੇ ਔਰ ਬਹੁਤ ਸੇ ਜੋ ਮੰਦਰਿ ਥੇ, ਜਿਨ ਕਾ ਬਿਜੁਲੀ ਸਮ ਪ੍ਰਕਾਸ ਵਾ (ਬਿਜ) ਪਕੇ ਮੰਦਰ ਲੁਟੇਰੋਂ ਕੇ ਆਗ ਲਗਾਉਨੇ ਸੇ ਸੋ ਸਭੀ ਜਲ ਗਏ। (ਮੁਛਿ ਮੁਛਿ) ਟੁਕੜੇ ਟੁਕੜੇ ਕਰ ਕੇ (ਕੁਇਰ) ਸਾਹਜਾਦੋਂ ਕੋ ਗਲੀਓਂ ਮੇਂ ਰੁਲਾਇਆ॥
Prof. Sahib Singh(ਪਰ ਉਹਨਾਂ ਦੀਆਂ ਤਸਬੀਆਂ ਫਿਰਨ ਤੇ ਭੀ) ਪੱਕੇ ਥਾਂ ਮੁਕਾਮ ਪੱਕੇ ਮਹਲ (ਮੁਗ਼ਲਾਂ ਦੀ ਲਾਈ ਅੱਗ ਨਾਲ) ਸੜ (ਕੇ ਸੁਆਹ ਹੋ) ਗਏ ਤੇ ਉਹਨਾਂ ਨੇ ਪਠਾਣ ਸ਼ਾਹਜ਼ਾਦਿਆਂ ਨੂੰ ਟੋਟੇ ਕਰ ਕਰ ਕੇ (ਮਿੱਟੀ ਵਿਚ) ਰੋਲ ਦਿੱਤਾ।

ਪਦ ਅਰਥ ਬਿਜ = ਪੱਕੇ। ਮੁਛਿ ਮੁਛਿ = ਟੋਟੇ ਕਰ ਕਰ ਕੇ। ਕੁਇਰ = ਕੁਮਾਰ, ਸ਼ਾਹਜ਼ਾਦੇ।

SikhNet (Spanish)pero él mandó quemar todos los templos y los lugares de peregrinaje, y a las princesas, las cortó en pedazos y los pedazos los mandó volar en el viento.

ਕੋਈ ਮੁਗਲੁ. ਨ ਹੋਆ ਅੰਧਾ; ਕਿਨੈ. ਨ ਪਰਚਾ ਲਾਇਆ ॥੪॥

koee mugal. na hoaa andhaa; kinai. na parachaa laaeaa |4| Ang 418

Sant Singh KhalsaNone of the Mugals went blind, and no one performed any miracle. ||4||
Manmohan SinghNo Mughal became blind and no one wrought any miracle.
Manmohan Singh (Punjabi)ਕੋਈ ਮੁਗਲ ਅੰਨ੍ਹਾਂ ਨਾਂ ਹੋਇਆ ਅਤੇ ਸਿਕੇ ਨੇ ਭੀ ਕੋਈ ਕਰਾਮਾਤ ਨਾਂ ਵਿਖਾਈ।
Fareedkot Teekaਜੋ ਪੀਰ ਕਹਤੇ ਥੇ ਹਮ ਸਹਾਇਤਾ ਕਰੇਂਗੇ ਜੋ ਆਪ ਪਰ ਨਜਰ ਉਠਾਵੈਗਾ ਸੋ ਅੰਧਾ ਹੋਇ ਜਾਇਗਾ। ਸੋ ਕਿਸੀ ਨੇ ਸਕਤਿ ਪਰਚਾ ਨ ਲਗਾਇਆ, ਭਾਵ ਥੋੜੀ ਭੀ ਕਰਾਮਾਤ ਨ ਦੇਖਾਈ ਅਰੁ ਨ ਕੋਈ ਮੁਗਲੁ ਹੀ ਅੰਧਾ ਹੂਆ॥੪॥
Prof. Sahib Singh(ਪੀਰਾਂ ਦੀਆਂ ਤਸਬੀਆਂ ਨਾਲ) ਕੋਈ ਇੱਕ ਭੀ ਮੁਗ਼ਲ ਅੰਨ੍ਹਾ ਨਾ ਹੋਇਆ, ਕਿਸੇ ਭੀ ਪੀਰ ਨੇ ਕੋਈ ਕਰਾਮਾਤ ਕਰ ਨਾ ਵਿਖਾਈ ॥੪॥

ਪਦ ਅਰਥ ਪਰਚਾ ਲਾਇਆ = ਕਰਾਮਾਤ ਵਿਖਾਈ ॥੪॥

SikhNet (Spanish)Ni un solo mongol fue cegado por Dios y ningún milagro ni ningún embrujo logró salvar al hombre del desastre. (4)

ਮੁਗਲ ਪਠਾਣਾ ਭਈ ਲੜਾਈ; ਰਣ ਮਹਿ ਤੇਗ ਵਗਾਈ ॥

mugal patthaanaa bhee larraaee; ran meh teg vagaaee | Ang 418

Sant Singh KhalsaThe battle raged between the Mugals and the Pat'haans, and the swords clashed on the battlefield.
Manmohan SinghThere raged a battle between the Mughals and Pathans and the sword was wielded in the battle-field.
Manmohan Singh (Punjabi)ਮੁਗਲਾ ਤੇ ਪਠਾਣਾ ਦੇ ਵਿਚਕਾਰ ਯੁੱਧ ਹੋਇਆ ਅਤੇ ਜੰਗ ਦੇ ਮੈਦਾਨ ਅੰਦਰ ਤਲਵਾਰ ਵਾਹੀ ਗਈ।
Fareedkot Teekaਏਕ ਓਰ ਮੁਗਲ ਏਕ ਔਰ ਪਠਾਨ ਹੋ ਕਰ ਜੁਧ ਕਰਨ ਲਗੇ ਔਰ ਜੁਧ ਭੂਮਿ ਮੇਂ ਬਹੁਤ ਤਲਵਾਰੇਂ ਚਲਾਈ॥
Prof. Sahib Singhਜਦੋਂ ਮੁਗ਼ਲਾਂ ਤੇ ਪਠਾਣਾਂ ਦੀ ਲੜਾਈ ਹੋਈ, ਲੜਾਈ ਦੇ ਮੈਦਾਨ ਵਿਚ (ਦੋਹਾਂ ਧਿਰਾਂ ਨੇ) ਤਲਵਾਰ ਚਲਾਈ।

ਪਦ ਅਰਥ ਰਣ = ਜੰਗ। ਵਗਾਈ = ਚਲਾਈ।

SikhNet (Spanish)Los mongoles y los patanes se enfrentaron con sus espadas en el campo de batalla,

ਓਨੑੀ ਤੁਪਕ ਤਾਣਿ ਚਲਾਈ; ਓਨੑੀ ਹਸਤਿ ਚਿੜਾਈ ॥

onaee tupak taan chalaaee; onaee hasat chirraaee | Ang 418

Sant Singh KhalsaThey took aim and fired their guns, and they attacked with their elephants.
Manmohan SinghThey, the Mughals, aimed and fired their guns and they, the Pathans attacked with their elephants.
Manmohan Singh (Punjabi)ਉਨ੍ਹਾਂ ਮੁਗਲਾਂ ਨੇ ਆਪਣੀਆਂ ਬੰਦੂਕਾਂ ਸਿੰਨ ਕੇ ਛੱਡੀਆਂ ਅਤੇ ਉਨ੍ਹਾਂ ਪਠਾਨਾ ਨੇ ਹਾਥੀਆਂ ਨਾਲ ਹਮਲਾ ਕੀਤਾ।
Fareedkot Teekaਉਨੋਂ ਨੇ (ਤੁਪਕ) ਬੰਦੂਕ ਬਲ ਕਰ ਚਲਾਈ, ਉਨੋ ਨੇ ਹਾਥੋਂ ਪਰ ਬੰਦੂਕਾਂ ਚਲਾਉਨੇ ਕੋ ਚਢਾਈ⁽¹⁾॥
Prof. Sahib Singhਉਹਨਾਂ ਮੁਗ਼ਲਾਂ ਨੇ ਬੰਦੂਕਾਂ ਦੇ ਨਿਸ਼ਾਨੇ ਬੰਨ੍ਹ ਬੰਨ੍ਹ ਕੇ ਗੋਲੀਆਂ ਚਲਾਈਆਂ, ਪਰ ਪਠਾਣਾਂ ਦੇ ਹੱਥ ਵਿਚ ਹੀ ਚਿੜ ਚਿੜ ਕਰ ਗਈਆਂ।

ਪਦ ਅਰਥ ਓਨ੍ਹ੍ਹੀ = ਮੁਗਲਾਂ ਨੇ। ਤੁਪਕ = ਬੰਦੂਕਾਂ। ਤਾਣਿ = ਤੱਕ ਤੱਕ ਕੇ, ਨਿਸ਼ਾਨਾ ਬੰਨ੍ਹ ਬੰਨ੍ਹ ਕੇ। ਹਸਤਿ = ਹੱਥ ਵਿਚ (ਹੀ)। ਚਿੜਾਈ = ਚਿੜ ਚਿੜ ਕਰ ਗਈਆਂ।

SikhNet (Spanish)mientras los mongoles dispararon sus armas, los otros ponían sus elefantes por delante.

ਜਿਨੑ ਕੀ ਚੀਰੀ. ਦਰਗਹ ਪਾਟੀ; ਤਿਨੑਾ ਮਰਣਾ ਭਾਈ ॥੫॥

jina kee cheeree. daragah paattee; tinaa maranaa bhaaee |5| Ang 418

Sant Singh KhalsaThose men whose letters were torn in the Lord's Court, were destined to die, O Siblings of Destiny. ||5||
Manmohan SinghThey, whose letter has been torn in God's court, must die, O My brethren.
Manmohan Singh (Punjabi)ਜਿਨ੍ਹਾਂ ਦੀ ਆਯੂ ਰੂਪੀ ਚਿੱਠੀ ਵਾਹਿਗੁਰੂ ਦੇ ਦਰਬਾਰ ਵਿਚੋਂ ਪਾਟ ਗਈ ਹੈ, ਉਹ ਜਰੂਰ ਹੀ ਮਰਨਗੇ, ਹੇ ਮੇਰੇ ਵੀਰਨੇ!
Fareedkot Teekaਹੇ ਭਾਈ! ਜਿਨ ਕੀ ਆਯੂ ਕੀ (ਚੀਰੀ) ਚਿਠੀ ਦਰਗਾਹ ਸੇ ਫਟ ਗਈ ਤਿਨ ਕਾ ਮਰਨਾ ਹੋਤਾ ਭਯਾ॥੫॥
Prof. Sahib Singhਪਰ ਹੇ ਭਾਈ! ਧੁਰੋ ਹੀ ਜਿਨ੍ਹਾਂ ਦੀ ਉਮਰ ਦੀ ਚਿੱਠੀ ਪਾਟ ਜਾਂਦੀ ਹੈ, ਉਹਨਾਂ ਮਰਨਾ ਹੀ ਹੁੰਦਾ ਹੈ ॥੫॥

ਪਦ ਅਰਥ ਚੀਰੀ = ਖ਼ਤ, ਚਿੱਠੀ {ਮੌਤ ਦਾ ਖ਼ਤ ਭੇਜਣ ਵੇਲੇ ਖ਼ਤ ਦਾ ਇਕ ਪਾਸਾ ਰਤਾ ਕੁ ਪਾੜ ਦਿਆ ਕਰਦੇ ਹਨ}। ਭਾਈ = ਹੇ ਭਾਈ! ॥੫॥

SikhNet (Spanish)Sin embargo, la fortuna los volvió perdedores por el Decreto del Señor, ya que la muerte estaba señalada en su destino. (5)

ਇਕ ਹਿੰਦਵਾਣੀ ਅਵਰ ਤੁਰਕਾਣੀ; ਭਟਿਆਣੀ ਠਕੁਰਾਣੀ ॥

eik hindavaanee avar turakaanee; bhattiaanee tthakuraanee | Ang 418

Sant Singh KhalsaThe Hindu women, the Muslim women, the Bhattis and the Rajputs
Manmohan SinghThere were the women of Hindus, Muslims, Bhattis and Rajputs.
Manmohan Singh (Punjabi)ਹਿੰਦੂਆਂ, ਮੁਸਲਮਾਨਾਂ, ਭੱਟਆਂ ਅਤੇ ਰਾਜਪੂਤਾਂ ਦੀਆਂ ਇਸਤਰੀਆਂ ਸਨ।
Fareedkot Teekaਏਕ ਹਿੰਦੂਓਂ ਕੀ, ਏਕ ਤੁਰਕੋਂ ਕੀ ਇਸਤ੍ਰੀਆਂ, (ਭਟਿਆਣੀ) ਭਾਟੌਂ ਕੀ ਇਸਤ੍ਰੀਆਂ, (ਠਕੁਰਾਣੀ) ਛਤ੍ਰੀਓਂ ਕੀ ਇਸਤ੍ਰੀਆਂ, ਇਨ ਕੀ ਬੁਰੀ ਦਸ਼ਾ ਭਈ॥
Prof. Sahib Singhਕੀਹ ਹਿੰਦੂ-ਇਸਤ੍ਰੀਆਂ, ਕੀਹ ਮੁਸਲਮਾਨ ਔਰਤਾਂ ਤੇ ਕੀਹ ਭੱਟਾਂ ਤੇ ਠਾਕੁਰਾਂ ਦੀਆਂ ਜ਼ਨਾਨੀਆਂ,

ਪਦ ਅਰਥ ਅਵਰ = ਹੋਰ। ਭਟਿਆਣੀ ਠਕੁਰਾਣੀ = ਭੱਟਾਂ ਤੇ ਠਾਕੁਰਾਂ ਦੀਆਂ ਜ਼ਨਾਨੀਆਂ {ਭੱਟ ਤੇ ਠਾਕੁਰ ਰਾਜਪੂਤ ਬਿਰਾਦਰੀਆਂ ਹਨ}।

SikhNet (Spanish)Los hindúes y los musulmanes fueron asesinados y las mujeres de Rayastán violadas,

ਇਕਨੑਾ ਪੇਰਣ, ਸਿਰ ਖੁਰ ਪਾਟੇ; ਇਕਨੑਾ ਵਾਸੁ ਮਸਾਣੀ ॥

eikanaa peran, sir khur paatte; ikanaa vaas masaanee | Ang 418

Sant Singh Khalsasome had their robes torn away, from head to foot, while others came to dwell in the cremation ground.
Manmohan SinghThe robes of some were torn from head to foot, and some had their dwellings in the cremation ground.
Manmohan Singh (Punjabi)ਕਈਆਂ ਦੇ ਕਪੜੇ ਸਿਰ ਤੋਂ ਪੈਰਾ ਤਾਈ ਲੀਰਾਂ ਹੋਏ ਹੋਏ ਸਨ ਤੇ ਕਈਆਂ ਦਾ ਵਸੇਬਾ ਸਿਵਿਆ ਵਿੱਚ ਹੋ ਗਿਆ ਸੀ।
Fareedkot Teekaਕਿਸੀ ਕੇ (ਪੇਰਣ) ਚੋਲੇ, ਭਾਵ ਪੁਸਾਕੇ (ਸਿਰ ਖੁਰ ਪਾਟੇ) ਸਿਰ ਸੇ ਪੈਰ ਤਕ ਭਾਗਨੇ ਕਰ ਕੇ ਫਟ ਜਾਤੇ ਭਏ ਔਰ ਇਕਨੋਂ ਕਾ ਸਮਸਾਨੋਂ ਮੇਂ ਬਾਸਾ ਹੂਆ, ਭਾਵ ਯਹ ਕਿ ਕਟਾਰੀਆਂ ਮਾਰ ਮਾਰ ਮਰਿ ਗਈਂ॥
Prof. Sahib Singhਕਈਆਂ ਦੇ ਬੁਰਕੇ ਸਿਰ ਤੋਂ ਲੈ ਕੇ ਪੈਰਾਂ ਤਕ ਲੀਰ ਲੀਰ ਹੋ ਗਏ, ਤੇ ਕਈਆਂ ਦਾ (ਮਰ ਕੇ) ਮਸਾਣਾਂ ਵਿਚ ਜਾ ਵਾਸਾ ਹੋਇਆ।

ਪਦ ਅਰਥ ਪੇਰਣ = ਬੁਰਕੇ। ਸਿਰ ਖੁਰ = ਸਿਰ ਤੋਂ ਪੈਰਾਂ ਤਕ। ਮਸਾਣੀ = ਮਸਾਣਾਂ ਵਿਚ।

SikhNet (Spanish)mientras otros fueron consumidos por las llamas.

ਜਿਨੑ ਕੇ ਬੰਕੇ. ਘਰੀ ਨ ਆਇਆ; ਤਿਨੑ ਕਿਉ ਰੈਣਿ ਵਿਹਾਣੀ ॥੬॥

jina ke banke. gharee na aaeaa; tina kiau rain vihaanee |6| Ang 418

Sant Singh KhalsaTheir husbands did not return home - how did they pass their night? ||6||
Manmohan SinghHow did they, whose majestic husbands came not home pass their night?
Manmohan Singh (Punjabi)ਜਿਨ੍ਹਾਂ ਦੇ ਸੁਹਣੇ ਖਸਮ ਘਰਾਂ ਵਿੱਚ ਨਹੀਂ ਆਏ, ਉਨ੍ਹਾਂ ਦੀ ਰਾਤ ਕਿਸ ਤਰ੍ਹਾਂ ਬੀਤੀ ਹੋਵੇਗੀ?
Fareedkot Teekaਜਿਨ ਕੇ ਪਤੀ (ਬੰਕੇ) ਸੁੰਦਰ ਰਾਤ੍ਰਿ ਕੋ ਘਰ ਨਹੀਂ ਆਏ, ਭਾਵ ਰਣ ਭੂਮ ਮਹਿ ਮਾਰੇ ਗਏ। ਤਿਨ ਕੋ ਦੁਖ ਕੀ ਰਾਤਿ ਕੈਸੇ ਬੀਤਤੀ ਭਈ ਹੈ, ਭਾਵ ਅਤੀ ਦੁਖੀ ਹੋਤੀਆਂ ਭਈਆਂ॥੬॥
Prof. Sahib Singh(ਜੇਹੜੀਆਂ ਬਚ ਰਹੀਆਂ, ਉਹ ਭੀ ਵਿਚਾਰੀਆਂ ਕੀਹ ਬਚੀਆਂ?) ਜਿਨ੍ਹਾਂ ਦੇ ਸੋਹਣੇ ਖਸਮ ਘਰਾਂ ਵਿਚ ਨਾਹ ਆਏ, ਉਹਨਾਂ (ਉਹ ਬਿਪਤਾ ਦੀ) ਰਾਤ ਕਿਵੇਂ ਕੱਟੀ ਹੋਵੇਗੀ? ॥੬॥

ਪਦ ਅਰਥ ਬੰਕੇ = ਬਾਂਕੇ (ਖਸਮ)। ਰੈਣਿ = ਰਾਤ ॥੬॥

SikhNet (Spanish)Y aquéllos cuyos seres queridos no volvieron a casa, ¿de qué forma pasaron las noches? (6)

ਆਪੇ ਕਰੇ ਕਰਾਏ ਕਰਤਾ; ਕਿਸ ਨੋ ਆਖਿ ਸੁਣਾਈਐ ॥

aape kare karaae karataa; kis no aakh sunaaeeai | Ang 418

Sant Singh KhalsaThe Creator Himself acts, and causes others to act. Unto whom should we complain?
Manmohan SinghThe Creator, of Himself, acts and causes others to act. To whom should we complain?
Manmohan Singh (Punjabi)ਸਿਰਜਣਹਾਰ ਖੁਦ ਹੀ ਕਰਦਾ ਅਤੇ ਕਰਾਉਂਦਾ ਹੈ ਆਪਾਂ ਕੀਹਦੇ ਕੋਲ ਜਾ ਕੇ ਫਰਿਆਦੀ ਹੋਈਏ?
Fareedkot Teekaਹੇ ਕਰਤਾ ਪੁਰਖ! ਤੂੰ ਆਪ ਹੀ ਕਰਤਾ ਹੈਂ ਆਪ ਹੀ ਔਰੋਂ ਸੇ ਕਰਵਾਉਤਾ ਹੈਂ। ਕਿਸ ਕੇ ਪਾਸ ਕਹ ਕਰ ਸੁਨਾਈਐ॥
Prof. Sahib Singhਪਰ ਇਹ ਦਰਦ-ਭਰੀ ਕਹਾਣੀ ਕਿਸ ਨੂੰ ਆਖ ਕੇ ਸੁਣਾਈ ਜਾਏ? ਕਰਤਾਰ ਆਪ ਹੀ ਸਭ ਕੁਝ ਕਰਦਾ ਹੈ ਤੇ ਜੀਵਾਂ ਤੋਂ ਕਰਾਂਦਾ ਹੈ।

ਪਦ ਅਰਥ ਆਖਿ = ਆਖ ਕੇ। ਭਾਣੈ = ਭਾਣੇ ਵਿਚ, ਰਜ਼ਾ ਵਿਚ। ਕਿਸ ਥੈ = ਕਿਸ ਦੇ ਪਾਸ।

SikhNet (Spanish)El Mismo Señor es el Hacedor y la Causa; por lo tanto ¿quién hay para pedirle ayuda?

ਦੁਖੁ ਸੁਖੁ ਤੇਰੈ ਭਾਣੈ ਹੋਵੈ; ਕਿਸ ਥੈ ਜਾਇ. ਰੂਆਈਐ ॥

dukh sukh terai bhaanai hovai; kis thai jaae. rooaaeeai | Ang 418

Sant Singh KhalsaPleasure and pain come by Your Will; unto whom should we go and cry?
Manmohan SinghWeal and woe, O God, are according to Thy will. To whom should man go to wail?
Manmohan Singh (Punjabi)ਔਖ ਤੇ ਸੌਖ ਤੇਰੀ ਰਜਾ ਅਨੁਸਾਰ ਹੈ। ਆਦਮੀ ਕਿਸ ਦੇ ਪਾਸ ਜਾ ਕੇ ਵਿਰਲਾਪ ਕਰੇ?
Fareedkot Teekaਜੋ ਦੁਖ ਸੁਖ ਹੈਂ ਸਭ ਤੇਰੀ ਆਗਿਆ ਮੇਂ ਹੋਤਾ ਹੈ, ਫਿਰ ਤੇਰੇ ਬਿਨਾਂ ਕਿਸ ਕੇ ਪਾਸ ਜਾਇਕਰ (ਰੂਆਈਐ) ਰੋਈਏ॥
Prof. Sahib Singhਹੇ ਕਰਤਾਰ! ਦੁਖ ਹੋਵੇ ਚਾਹੇ ਸੁਖ ਹੋਵੇ ਤੇਰੀ ਰਜ਼ਾ ਵਿਚ ਹੀ ਵਾਪਰਦਾ ਹੈ। ਤੈਥੋਂ ਬਿਨਾ ਹੋਰ ਕਿਸ ਪਾਸ ਜਾ ਕੇ ਦੁੱਖ ਫਰੋਲੀਏ?

ਪਦ ਅਰਥ ਜਾਇ = ਜਾ ਕੇ। ਰੂਆਈ = ਸ਼ਿਕੈਤ ਕੀਤੀ ਜਾਏ, ਰੋਇਆ ਜਾਏ।

SikhNet (Spanish)Pues toda dicha y tristeza viene del Señor; ¿con quién más que con el Señor puede uno ir a lamentarse?

ਹੁਕਮੀ ਹੁਕਮਿ ਚਲਾਏ ਵਿਗਸੈ; ਨਾਨਕ. ਲਿਖਿਆ ਪਾਈਐ ॥੭॥੧੨॥

hukamee hukam chalaae vigasai; naanak. likhiaa paaeeai |7|12| Ang 418

Sant Singh KhalsaThe Commander issues His Command, and is pleased. O Nanak, we receive what is written in our destiny. ||7||12||
Manmohan SinghThe Commander issues His command and is pleased. Nanak, the mortal obtains, what is destined for him.
Manmohan Singh (Punjabi)ਫੁਰਮਾਨ ਕਰਨ ਵਾਲਾ ਆਪਣੇ ਫੁਰਮਾਨ ਜਾਰੀ ਕਰਕੇ ਪ੍ਰਸੰਨ ਹੁੰਦਾ ਹੈ। ਨਾਨਕ, ਪ੍ਰਾਣੀ ਨੂੰ ਉਹ ਕੁਛ ਮਿਲਦਾ ਹੈ ਜੋ ਉਸ ਲਈ ਧੁਰੋ ਲਿਖਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਅਕਾਲ ਪੁਰਖ! ਤੂੰ ਹੁਕਮੀ ਹੈਂ ਅਪਨੇ ਹੁਕਮ ਮੇਂ ਜੀਵੋਂ ਕੋ ਚਲਾਇਕਰ ਫੇਰ ਪ੍ਰਸੰਨ ਹੋਤਾ ਹੈਂ। ਜੈਸੇ ਜੀਵੋਂ ਕਾ ਕਰਮ ਤੈਨੇ ਲਿਖਿਆ ਹੈ ਤੈਸਾ ਪਾਈਤਾ ਹੈ, ਭਾਵ ਯਹ ਕਿ ਤੂੰ ਕਿਸੀ ਕਾ ਮਿਤ੍ਰ ਸਤ੍ਰ ਨਹੀਂ ਹੈ। ਅਪਨੇ ਅਪਨੇ ਕਰਮ ਅਨੁਸਾਰ ਸਭ ਕੋ ਫਲ੍ਹ ਭੁਗਾਉਤਾ ਹੈਂ॥੭॥੧੨॥☬ਬਾਬਰ ਦੇ ਚਲੇ ਗਏ ਪੀਛੇ ਗੁਰੂ ਜੀ ਸਹਿਰ ਮੇਂ ਆਏ ਅੁਰ ਘਰ ਘਰ ਮੇਂ ਸਿਆਪਾ ਹੁੰਦਾ ਦੇਖ ਕਰ ਸੰਸਾਰ ਮੇਂ ਰਹਿਣ ਗੋਇਲ ਰੂਪ ਸਮਝ ਕਰ ਵੈਰਾਗ ਮੇਂ ਅਸਟਪਦੀ ਕਹਤੇ ਭਏ:
Prof. Sahib Singhਹੇ ਨਾਨਕ! ਰਜ਼ਾ ਦਾ ਮਾਲਕ ਪ੍ਰਭੂ ਆਪਣੀ ਰਜ਼ਾ ਵਿਚ ਹੀ ਜਗਤ ਦੀ ਕਾਰ ਚਲਾ ਰਿਹਾ ਹੈ ਤੇ (ਵੇਖ ਵੇਖ ਕੇ) ਸੰਤੁਸ਼ਟ ਹੋ ਰਿਹਾ ਹੈ। (ਆਪੋ ਆਪਣੇ ਕੀਤੇ ਕਰਮਾਂ ਅਨੁਸਾਰ) ਲਿਖਿਆ ਲੇਖ ਭੋਗੀਦਾ ਹੈ ॥੭॥੧੨॥

ਪਦ ਅਰਥ ਹੁਕਮਿ = ਆਪਣੇ ਹੁਕਮ ਵਿਚ। ਬਿਗਸੈ = ਖ਼ੁਸ਼ ਹੁੰਦਾ ਹੈ ॥੭॥੧੨॥

SikhNet (Spanish)Dice Nanak, el Señor del Comando, involucra a todos en Su Voluntad, y así es complacido, y nosotros cumplimos lo que está escrito en nuestro destino. (7‑12)
Answers quote the Granth verbatim with Ang citations. AI commentary is not Gurbani and not a religious ruling.