ਧਨ ਪਿਰਹਿ ਮੇਲਾ ਹੋਇ ਸੁਆਮੀ; ਆਪਿ ਪ੍ਰਭੁ ਕਿਰਪਾ ਕਰੇ ॥
dhan pireh melaa hoe suaamee; aap prabh kirapaa kare |
Sant Singh KhalsaThe soul-bride meets her Husband Lord, when the Lord Master Himself showers His favor upon her.
Manmohan SinghThe wife meets her Spouse, if the Lord Master Himself shows her favour.
Manmohan Singh (Punjabi)ਜੇਕਰ ਸਾਹਿਬ ਮਾਲਕ ਖੁਦ ਉਸ ਤੇ ਮਿਹਰ ਧਾਰੇ, ਤਦ ਵਹੁਟੀ ਆਪਣੇ ਭਰਤੇ ਨੂੰ ਮਿਲ ਪੈਂਦੀ ਹੈ।
Fareedkot Teekaਜਬ ਪ੍ਰਭੂ ਆਪ ਕ੍ਰਿਪਾ ਕਰਤਾ ਹੈ ਤਬ (ਧਨ) ਇਸਤ੍ਰੀ ਕਾ ਤਿਸ (ਪਿਰ) ਸ੍ਵਾਮੀ ਸੇ ਮੇਲਾ ਹੋਤਾ ਹੈ॥
Prof. Sahib Singhਪ੍ਰਭੂ ਸੁਆਮੀ ਆਪ ਕਿਰਪਾ ਕਰਦਾ ਹੈ ਤਦੋਂ ਹੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੁੰਦਾ ਹੈ।ਪਦ ਅਰਥ ਪਿਰਹਿ = ਪਿਰ ਦਾ।
SikhNet (Spanish)y llevándote hasta su acogedor aposento hace que bebas de Su Néctar
ਸੇਜਾ ਸੁਹਾਵੀ. ਸੰਗਿ ਪਿਰ ਕੈ; ਸਾਤ ਸਰ ਅੰਮ੍ਰਿਤ ਭਰੇ ॥
sejaa suhaavee. sang pir kai; saat sar amrit bhare |
Sant Singh KhalsaHer bed is decorated in the company of her Beloved, and her seven pools are filled with ambrosial nectar.
Manmohan SinghHer couch is adorned in the association of her Beloved, and her Lord Master Himself shows her favour.
Manmohan Singh (Punjabi)ਉਸ ਦਾ ਪਲੰਘ ਆਪਣੇ ਪਿਆਰੇ ਦੀ ਸੰਗਤ ਨਾਲ ਸੁਸ਼ੋਭਤ ਹੋ ਜਾਂਦਾ ਹੈ ਤੇ ਉਸ ਦੇ ਸੱਤੇ ਹੀ ਤਾਲਾਬ ਸੁਧਾਰਸ ਨਾਲ ਪਰੀਪੂਰਨ ਹੋ ਜਾਂਦੇ ਹਨ।
Fareedkot Teekaਅਰ ਤਿਸ ਧਨ ਕੀ ਸੇਜਾ ਪਿਰ ਕੈ ਸੰਗ ਸੋਭਾਇਮਾਨ ਹੋਤੀ ਹੈ। ਪੁਨਾ ਤਿਸ ਕੇ ੭ ਸਾਤ ਸਰੋਵਰ, ਪੰਚ ਗਿਆਨ ਇੰਦ੍ਰ੍ਯ ਔਰ ਮਨ ਬੁਧ ਅਨੰਦ ਅੰਮ੍ਰਿਤ ਕਰ ਕੇ ਪੂਰਣ ਹੋ ਜਾਤੇ ਹੈਂ; ਵਾ ਸਾਂਤਿ ਅੰਮ੍ਰਿਤ ਕਰ ਅੰਤਸਕਰਣ ਭਰੇ ਜਾਤੇ ਹੈਂ॥
Prof. Sahib Singhਪਤੀ-ਪ੍ਰਭੂ ਦੀ ਸੰਗਤਿ ਵਿਚ ਉਸ ਦਾ ਹਿਰਦਾ-ਸੇਜ ਸੋਹਣਾ ਬਣ ਜਾਂਦਾ ਹੈ, ਉਸ ਦੇ ਪੰਜ ਗਿਆਨ-ਇੰਦ੍ਰੇ ਉਸ ਦਾ ਮਨ ਤੇ ਉਸ ਦੀ ਬੁੱਧੀ ਇਹ ਸਾਰੇ ਨਾਮ-ਅੰਮ੍ਰਿਤ ਨਾਲ ਭਰਪੂਰ ਹੋ ਜਾਂਦੇ ਹਨ।ਪਦ ਅਰਥ ਸੇਜਾ = ਹਿਰਦਾ-ਸੇਜ। ਸਾਤ ਸਰ = ਸੱਤ ਸਰੋਵਰ, (ਪੰਜ ਗਿਆਨ-ਇੰਦ੍ਰੇ, ਮਨ, ਬੁਧਿ)।
SikhNet (Spanish)y despierta todas las facultades de tu mente.
ਕਰਿ ਦਇਆ ਮਇਆ, ਦਇਆਲ ਸਾਚੇ; ਸਬਦਿ ਮਿਲਿ ਗੁਣ ਗਾਵਓ ॥
kar deaa meaa, deaal saache; sabad mil gun gaavo |
Sant Singh KhalsaBe kind and compassionate to me, O Merciful True Lord, that I may obtain the Word of the Shabad, and sing Your Glorious Praises.
Manmohan SinghShow me Kindness and compassion, O Merciful True Lord, that I may obtain Guru's instruction, and sing Thy praise.
Manmohan Singh (Punjabi)ਮੇਰੇ ਉਤੇ ਰਹਿਮਤ ਤੇ ਮਿਹਰ ਧਾਰ ਹੇ ਮਿਹਰਬਾਨ ਸੱਚੇ ਸੁਆਮੀ! ਤਾਂ ਜੋ ਮੈਨੂੰ ਗੁਰਾਂ ਦਾ ਉਪਦੇਸ਼ ਪ੍ਰਾਪਤ ਹੋਵੇ ਅਤੇ ਮੈਂ ਤੇਰਾ ਜੱਸ ਗਾਇਨ ਕਰਾਂ।
Fareedkot Teekaਮਾਯਾ ਰੂਪ ਪਰਮੇਸ੍ਵਰ ਸਚੇ ਦਿਆਲ ਨੇ ਜਿਸ ਪਰ ਅਪਨੀ ਦਇਆ ਕਰੀ ਹੈ ਵਹੁ ਗੁਰੋਂ ਕੇ ਸਬਦ ਸਾਥ ਮਿਲ ਕਰ ਗੁਨ ਗਾਇਨ ਕਰਤਾ ਹੈ॥
Prof. Sahib Singhਹੇ ਸਦਾ-ਥਿਰ ਰਹਿਣ ਵਾਲੇ ਦਇਆਲ ਪ੍ਰਭੂ! ਮੇਰੇ ਉਤੇ ਮੇਹਰ ਕਰ ਕਿਰਪਾ ਕਰ, ਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਤੇਰੇ ਗੁਣ ਗਾਵਾਂ।ਪਦ ਅਰਥ ਮਇਆ = ਦਇਆ। ਸਬਦਿ = ਸ਼ਬਦ ਵਿਚ। ਮਿਲਿ = ਮਿਲ ਕੇ। ਗਾਵਉ = ਮੈਂ ਗਾਵਾਂ।
SikhNet (Spanish)Oh Señor de Misericordia, ten Compasión de mí para que, entonando mi ser con la Palabra del Shabd
ਨਾਨਕਾ. ਹਰਿ ਵਰੁ ਦੇਖਿ ਬਿਗਸੀ; ਮੁੰਧ ਮਨਿ ਓਮਾਹਓ ॥੧॥
naanakaa. har var dekh bigasee; mundh man omaaho |1|
Sant Singh KhalsaO Nanak, gazing upon her Husband Lord, the soul-bride is delighted, and her mind is filled with joy. ||1||
Manmohan SinghNanak seeing God, her Husband, the wife is delighted, and there is joy in her mind.
Manmohan Singh (Punjabi)ਨਾਨਕ ਵਾਹਿਗੁਰੂ ਆਪਣੇ ਖਸਮ ਨੂੰ ਦੇਖ ਕੇ ਵਹੁਟੀ ਪ੍ਰਸੰਨ ਹੋ ਗਈ ਹੈ, ਅਤੇ ਉਸ ਦੇ ਚਿੱਤ ਵਿੱਚ ਖੁਸ਼ੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੀ ਬੁਧ ਹਰਿ ਵਰ ਕੋ ਦੇਖ ਕਰ ਪਰਸੰਨ ਹੂਈ ਹੈ। ਪੁਨਾ ਮੁੰਧ ਕਾ ਮਨ ਭੀ ਉਤਸ਼ਾਹ ਕੋ ਪ੍ਰਾਪਤ ਹੂਆ ਹੈ॥੧॥
Prof. Sahib Singhਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਦੇ ਮਨ ਵਿਚ ਪ੍ਰਭੂ ਪਤੀ ਦੇ ਮਿਲਾਪ ਦਾ ਚਾਉ ਪੈਦਾ ਹੁੰਦਾ ਹੈ ਉਹ ਹਰੀ-ਖਸਮ ਦਾ ਦੀਦਾਰ ਕਰ ਕੇ (ਅੰਤਰ ਆਤਮੇ) ਪ੍ਰਸੰਨ ਹੁੰਦੀ ਹੈ ॥੧॥ਪਦ ਅਰਥ ਵਰੁ = ਖ਼ਸਮ। ਮਨਿ = ਮਨ ਵਿਚ ॥੧॥
SikhNet (Spanish)cante Tu Gloriosa Alabanza y, teniendo Tu Visión, me ponga en Éxtasis y haya Dicha en mi mente y en mi corazón. (1)
ਮੁੰਧ ਸਹਜਿ ਸਲੋਨੜੀਏ; ਇਕ ਪ੍ਰੇਮ ਬਿਨੰਤੀ ਰਾਮ ॥
mundh sehaj salonarree; ik prem binantee raam |
Sant Singh KhalsaO bride of natural beauty, offer your loving prayers to the Lord.
Manmohan SinghO bride with natural beauty, make an affectionate supplication, before thy Lord.
Manmohan Singh (Punjabi)ਹੇ ਕੁਦਰਤੀ ਸੁੰਦਰਤਾ ਵਾਲੀ ਪਤਨੀ! ਆਪਣੇ ਸੁਆਮੀ ਅੱਗੇ ਇੱਕ ਲਾਡਲੀ ਪ੍ਰਾਰਥਨਾਂ ਕਰ।
Fareedkot Teekaਹੇ (ਮੁੰਧ ਸਹਜਿ ਸਲੋਨੜੀਏ) ਸੁਭਾਵਕ ਸੁੰਦਰ ਇਸਤ੍ਰੀਏ! ਤੂੰ ਪ੍ਰੇਮ ਕਰ ਕੇ ਰਾਮ ਕੇ ਸਨਮੁਖ ਇਕ ਇਹੁ ਬੇਨਤੀ ਕਰ॥
Prof. Sahib Singhਹੇ ਆਤਮਕ ਅਡੋਲਤਾ ਵਿਚ ਟਿਕੀ ਸੁੰਦਰ ਨੇਤ੍ਰਾਂ ਵਾਲੀ ਜੀਵ-ਇਸਤ੍ਰੀਏ! ਮੇਰੀ ਇਕ ਪਿਆਰ-ਭਰੀ ਬੇਨਤੀ ਸੁਣ।ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ ਟਿਕੀ ਹੋਈ। ਸਲੋਨੜੀ = ਸੋਹਣੇ ਨੈਣਾਂ (ਲੋਇਣਾਂ) ਵਾਲੀ।
SikhNet (Spanish)Oh novia de belleza natural, en un susurro te confío las palabras de Amor.
ਮੈ ਮਨਿ ਤਨਿ ਹਰਿ ਭਾਵੈ; ਪ੍ਰਭ ਸੰਗਮਿ ਰਾਤੀ ਰਾਮ ॥
mai man tan har bhaavai; prabh sangam raatee raam |
Sant Singh KhalsaThe Lord is pleasing to my mind and body; I am intoxicated in my Lord God's Company.
Manmohan SinghTo my soul and body, God is pleasing and I am enamoured of Lord Master's association.
Manmohan Singh (Punjabi)ਮੇਰੀ ਜਿੰਦੜੀ ਅਤੇ ਦੇਹਿ ਨੂੰ ਵਾਹਿਗੁਰੂ ਚੰਗਾ ਲੱਗਦਾ ਹੈ ਅਤੇ ਮੈਂ ਸੁਆਮੀ ਮਾਲਕ ਦੇ ਮੇਲ ਮਿਲਾਪ ਅਤੇ ਫਰੇਫਤਾ ਹੋ ਗਈ ਹਾਂ।
Fareedkot Teekaਹੇ ਸਮਰਥ ਰਾਮ! ਆਪ ਕੇ ਸੰਗ ਮੇਂ ਰਤੀ ਰਹੂੰ, ਮੇਰੇ ਤਨ ਮਨ ਮੇਂ ਹਰਿ (ਭਾਵੈ) ਪਿਆਰਾ ਲਗੈ॥
Prof. Sahib Singh(ਮੈਨੂੰ ਭੀ ਰਾਹੇ ਪਾ ਕਿ) ਮੈਨੂੰ ਭਗਤੀ ਵਿਚ ਪ੍ਰਭੂ ਪਿਆਰਾ ਲੱਗੇ ਤੇ ਮੈਂ ਪ੍ਰਭੂ ਦੇ ਨਾਲ ਰੱਤੀ ਜਾਵਾਂ।ਪਦ ਅਰਥ ਸੰਗਮਿ = ਸੰਗਮ ਵਿਚ, ਮੇਲ ਵਿਚ।
SikhNet (Spanish)Amo a mi Esposo en cuerpo y Alma y estoy intoxicado para siempre sólo con Su Cercanía.
ਪ੍ਰਭ ਪ੍ਰੇਮਿ ਰਾਤੀ. ਹਰਿ ਬਿਨੰਤੀ; ਨਾਮਿ ਹਰਿ ਕੈ ਸੁਖਿ ਵਸੈ ॥
prabh prem raatee. har binantee; naam har kai sukh vasai |
Sant Singh KhalsaImbued with the Love of God, I pray to the Lord, and through the Lord's Name, I abide in peace.
Manmohan SinghImbued with Lord's love. I pray before God, and through God's Name I abide in peace.
Manmohan Singh (Punjabi)ਸਾਹਿਬ ਦੀ ਪ੍ਰੀਤ ਨਾਲ ਮੈਂ ਰੰਗੀ ਗਈ ਹਾਂ, ਵਾਹਿਗੁਰੂ ਅੱਗੇ ਮੈਂ ਜੋਦੜੀ ਕਰਦੀ ਹਾਂ ਅਤੇ ਵਾਹਿਗੁਰੂ ਦੇ ਨਾਮ ਰਾਹੀਂ ਮੈਂ ਆਰਾਮ ਅੰਦਰ ਵੱਸਦੀ ਹਾਂ।
Fareedkot Teekaਪ੍ਰਭੂ ਕੇ ਪ੍ਰੇਮ ਮੇਂ ਰਤੀ ਹੂਈ ਕੀ ਯਹ ਬੇਨਤੀ ਹੈ ਕਿ ਹੇ ਹਰੀ ਆਪ ਕੇ ਨਾਮ ਮੇਂ ਮੇਰਾ ਮਨ ਸੁਖੀ ਹੋ ਕਰ ਬਾਸ ਕਰੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਪਿਆਰ ਵਿਚ ਰੱਤੀ ਰਹਿੰਦੀ ਹੈ ਤੇ ਉਸ ਦੇ ਦਰ ਤੇ ਬੇਨਤੀਆਂ ਕਰਦੀ ਰਹਿੰਦੀ ਹੈ ਉਹ ਪ੍ਰਭੂ ਦੇ ਨਾਮ ਵਿਚ ਜੁੜ ਕੇ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦੀ ਹੈ।ਪਦ ਅਰਥ ਪ੍ਰੇਮਿ = ਪ੍ਰੇਮ ਵਿਚ। ਸੁਖਿ = ਸੁਖ ਵਿਚ।
SikhNet (Spanish)Imbuido en Su Amor, Le hablo con toda Reverencia y habito en Paz
ਤਉ ਗੁਣ ਪਛਾਣਹਿ, ਤਾ ਪ੍ਰਭੁ ਜਾਣਹਿ; ਗੁਣਹ ਵਸਿ, ਅਵਗਣ ਨਸੈ ॥
tau gun pachhaaneh, taa prabh jaaneh; gunah vas, avagan nasai |
Sant Singh KhalsaIf you recognize His Glorious Virtues, then you shall come to know God; thus virtue shall dwell in you, and sin shall run away.
Manmohan SinghIf thou knowest His virtues, then shalt thou know the Lord and like this, merits shall abide in thee and demerits shall flee away.
Manmohan Singh (Punjabi)ਜੇਕਰ ਤੂੰ ਉਸ ਦੀਆਂ ਨੇਕੀਆਂ ਜਾਣ ਲਵੇਂ ਤਦ ਤੂੰ ਸੁਆਮੀ ਨੂੰ ਜਾਣ ਲਵੇਗਾਂ। ਇਸ ਤਰਾਂ ਭਲਿਆਈਆਂ ਤੇਰੇ ਅੰਦਰ ਟਿੱਕ ਜਾਣਗੀਆਂ ਅਤੇ ਬਦੀਆਂ ਦੌੜ ਜਾਣਗੀਆਂ।
Fareedkot Teekaਤੇਰੇ ਗੁਣੋਂ ਕੋ ਪਹਿਚਾਨੂੰ ਔਰ ਤਉ ਹੀ ਜਥਾਰਥ ਕਰ ਤੁਝ ਪ੍ਰਭ ਕੋ ਜਾਨੂੰ, ਜਬ ਗੁਣੋਂ ਮੇਂ ਮੇਰੀ ਬੁਧ ਬਾਸ ਕਰੈ ਤਬ ਅਵਗੁਣ ਨਸ ਜਾਇ॥
Prof. Sahib Singhਹੇ ਪ੍ਰਭੂ! ਜੇਹੜੀਆਂ ਜੀਵ ਇਸਤ੍ਰੀਆਂ ਜਦੋਂ ਤੇਰੇ ਗੁਣ ਪਛਾਣਦੀਆਂ ਹਨ ਤਦੋਂ ਉਹ ਤੇਰੇ ਨਾਲ ਡੂੰਘੀ ਸਾਂਝ ਪਾ ਲੈਂਦੀਆਂ ਹਨ, ਉਹਨਾਂ ਦੇ ਹਿਰਦੇ ਵਿਚ ਗੁਣ ਆ ਟਿਕਦੇ ਹਨ ਤੇ ਔਗੁਣ ਉਹਨਾਂ ਦੇ ਅੰਦਰੋਂ ਦੂਰ ਹੋ ਜਾਂਦੇ ਹਨ।ਪਦ ਅਰਥ ਤਉ = ਤੇਰੇ।
SikhNet (Spanish)compenetrado con Su Nombre. Si tú también conoces Sus méritos, conoces a Tu Señor,
ਤੁਧੁ ਬਾਝੁ, ਇਕੁ ਤਿਲੁ ਰਹਿ ਨ ਸਾਕਾ; ਕਹਣਿ ਸੁਨਣਿ ਨ ਧੀਜਏ ॥
tudh baajh, ik til reh na saakaa; kehan sunan na dheeje |
Sant Singh KhalsaWithout You, I cannot survive, even for an instant; by merely talking and listening about You, I am not satisfied.
Manmohan SinghWithout Thee I cannot remain even for a trice. By merely saying and hearing of Thee I am not satisfied.
Manmohan Singh (Punjabi)ਤੇਰੇ ਬਿਨਾਂ ਮੈਂ ਇੱਕ ਮੁਹਤ ਲਈ ਭੀ ਰਹਿ ਨਹੀਂ ਸਕਦੀ। ਨਿਰਾਪੁਰਾ ਆਖਣ ਤੇ ਸ੍ਰਵਣ ਕਰਨ ਦੁਆਰਾ ਮੈਨੂੰ ਰੱਜ ਨਹੀਂ ਆਉਂਦਾ।
Fareedkot Teekaਔਰ ਐਸਾ ਮੁਝੈ ਅਨੰਦ ਹੋਇ ਜੋ ਤੇਰੇ ਬਿਨਾਂ (ਤਿਲੁ) ਖ੍ਯਣ ਭਰ ਭੀ ਨ ਰਹਿ ਸਕੂੰ, ਬਿਨਾਂ ਇਸ ਪਰਕਾਰ ਸਿਮਰਨ ਕੇ ਹੇ ਪਿਆਰੇ ਅਬ ਕਹੇ ਸੁਨੇ ਮੇਰਾ ਮਨ (ਧੀਜਏ) ਧੀਰਜ ਕੋ ਪ੍ਰਾਪਤ ਨਹੀਂ ਹੋਤਾ ਹੈ॥
Prof. Sahib Singhਹੇ ਪ੍ਰਭੂ! ਮੈਂ ਤੈਥੋਂ ਬਿਨਾ ਇਕ ਤਿਲ ਜਿਤਨਾ ਸਮਾ ਭੀ ਜੀਊ ਨਹੀਂ ਸਕਦੀ (ਮੇਰੀ ਜਿੰਦ ਵਿਆਕੁਲ ਹੋ ਪੈਂਦੀ ਹੈ) ਤੇ (ਤੇਰੇ ਨਾਮ ਤੋਂ ਬਿਨਾ ਕੁਝ ਹੋਰ) ਆਖਣ ਨਾਲ ਜਾਂ ਸੁਣਨ ਨਾਲ ਮੇਰਾ ਮਨ ਧੀਰਜ ਨਹੀਂ ਫੜਦਾ।ਪਦ ਅਰਥ ਧੀਜਏ = ਧੀਰਜ ਫੜਦਾ।
SikhNet (Spanish)y por el mérito de tomar conciencia, tus faltas son borradas. Oh Señor, no puedo vivir sin Ti, ni siquiera por un momento;
ਨਾਨਕਾ. ਪ੍ਰਿਉ ਪ੍ਰਿਉ ਕਰਿ ਪੁਕਾਰੇ; ਰਸਨ ਰਸਿ. ਮਨੁ ਭੀਜਏ ॥੨॥
naanakaa. priau priau kar pukaare; rasan ras. man bheeje |2|
Sant Singh KhalsaNanak proclaims, "O Beloved, O Beloved!" His tongue and mind are drenched with the Lord's sublime essence. ||2||
Manmohan SinghNanak cries forth, "O Beloved, O my Beloved". His tongue and mind are drenched with Lord's Nectar.
Manmohan Singh (Punjabi)ਨਾਨਕ ਹੇ ਪ੍ਰੀਤਮ, ਹੇ ਮੇਰੇ ਪ੍ਰੀਤਮ! ਕਰਕੇ ਕੂਕਦਾ ਹੈ, ਉਸਦੀ ਜੀਹਭਾ ਤੇ ਜਿੰਦੜੀ ਪ੍ਰਭੂ ਦੇ ਅੰਮ੍ਰਿਤ ਨਾਲ ਭਿੱਜੀਆਂ ਹੋਈਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਮੇਰੀ ਰਸਨਾ ਹੇ ਪ੍ਯਾਰੇ ਪ੍ਯਾਰੇ! ਕਰਿ ਕਰ ਕੇ ਪੁਕਾਰਤੀ ਰਹੈ ਤਬ ਮੈਂ ਜਾਨੂੰ ਕਿ ਮੇਰਾ ਮਨ ਤੇਰੇ (ਰਸਿ) ਪ੍ਰੇਮ ਮੇਂ (ਭੀਜਏ) ਭੀਜਾ ਹੈ॥੨॥
Prof. Sahib Singhਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਪ੍ਰਭੂ ਨੂੰ 'ਹੇ ਪਿਆਰੇ! ਹੇ ਪਿਆਰੇ!' ਆਖ ਆਖ ਕੇ ਯਾਦ ਕਰਦੀ ਰਹਿੰਦੀ ਹੈ ਉਸ ਦੀ ਜੀਭ ਉਸ ਦਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜ ਜਾਂਦਾ ਹੈ ॥੨॥ਪਦ ਅਰਥ ਪ੍ਰਿਉ = ਪਿਆਰਾ। ਰਸਨ = ਜੀਭ। ਭੀਜਏ = ਭੀਜੈ, ਭਿੱਜਦਾ ਹੈ ॥੨॥
SikhNet (Spanish)sí, cantando o escuchando de Ti, me siento en Paz. Nanak recita el Nombre del Señor y sus labios están para siempre imbuidos en Él. (2)
ਸਖੀਹੋ ਸਹੇਲੜੀਹੋ; ਮੇਰਾ ਪਿਰੁ ਵਣਜਾਰਾ ਰਾਮ ॥
sakheeho sahelarreeho; meraa pir vanajaaraa raam |
Sant Singh KhalsaO my companions and friends, my Husband Lord is the merchant.
Manmohan SinghO my companions and friends, my Beloved is a merchant.
Manmohan Singh (Punjabi)ਹੇ ਮੈਡੀਂ ਹਮਜੋਲਣੋਂ ਅਤੇ ਸੱਜਣੀਓ! ਮੈਡਾਂ ਪ੍ਰੀਤਮ ਇੱਕ ਸੁਦਾਗਰ ਹੈ।
Fareedkot Teekaਹੇ ਸਖੀਓ ਸਹੇਲੀਓ! ਮੇਰਾ ਰਾਮ ਪ੍ਯਾਰਾ ਬਣਜਾਰਾ ਹੈ ਅਰਥਾਤ ਪ੍ਰੇਮ ਕਾ ਗਾਹਕ ਹੈ॥
Prof. Sahib Singhਹੇ (ਸਤਸੰਗੀ) ਸਹੇਲੀਹੋ! ਪਰਮਾਤਮਾ ਪ੍ਰੇਮ ਦਾ ਵਪਾਰੀ ਹੈ।ਪਦ ਅਰਥ ਵਣਜਾਰਾ = ਵਪਾਰੀ।
SikhNet (Spanish)Oh compañeros míos, mi Señor es el Rey Mercader
ਹਰਿ ਨਾਮੋੁ ਵਣੰਜੜਿਆ; ਰਸਿ ਮੋਲਿ ਅਪਾਰਾ ਰਾਮ ॥
har naamuo vananjarriaa; ras mol apaaraa raam |
Sant Singh KhalsaI have purchased the Lord's Name; its sweetness and value are unlimited.
Manmohan SinghGod's Name I have purchased from Him. Its sweetness and value are infinite.
Manmohan Singh (Punjabi)ਵਾਹਿਗੁਰੂ ਦਾ ਨਾਮ ਮੈਂ ਉਸ ਪਾਸੋਂ ਖਰੀਦਿਆ ਹੈ। ਇਸ ਦੀ ਮਿਠਾਸ ਅਤੇ ਮੁੱਲ ਬੇਇੰਤਹਾ ਹਨ।
Fareedkot Teekaਤਾਂ ਤੇ ਮੈਂ ਉਸ ਬਣਜਾਰੇ ਕੀ ਬਣਜਾਰਨ ਨੇ ਪ੍ਰੇਮ ਦੇ ਕਰ ਹਰਿ ਨਾਮ ਖਰੀਦਾ ਹੈ, ਜਿਸ ਹਰਿ ਨਾਮ ਰਸ ਕਾ ਅਪਾਰ ਮੋਲ ਰਸੁ ਪ੍ਰੇਮੁ ਹੀ ਹੈ॥
Prof. Sahib Singhਜਿਸ ਨੇ ਉਸ ਦਾ ਨਾਮ ਵਿਹਾਝਿਆ ਹੈ ਉਹ ਉਸ ਦੇ ਨਾਮ-ਰਸ ਵਿਚ ਭਿੱਜ ਕੇ ਇਤਨੇ ਉੱਚੇ ਆਤਮਕ-ਜੀਵਨ ਵਾਲੀ ਹੋ ਜਾਂਦੀ ਹੈ ਕਿ ਉਸ ਦਾ ਮੁੱਲ ਨਹੀਂ ਪੈ ਸਕਦਾ।ਪਦ ਅਰਥ ਨਾਮ = {ਅਸਲ ਲਫ਼ਜ਼ 'ਨਾਮੁ' ਹੈ, ਇਥੇ 'ਨਾਮੋ' ਪੜ੍ਹਨਾ ਹੈ}। ਵਣੰਜੜਿਆ = ਵਪਾਰ ਕੀਤਾ, ਖਰੀਦਿਆ। ਅਪਾਰਾ = ਬੇਅੰਤ।
SikhNet (Spanish)y Él negocia con el Nombre, Infinito en Su Valor y en Su Dicha.
ਮੋਲਿ ਅਮੋਲੋ. ਸਚ ਘਰਿ ਢੋਲੋ; ਪ੍ਰਭ ਭਾਵੈ. ਤਾ ਮੁੰਧ ਭਲੀ ॥
mol amolo. sach ghar dtolo; prabh bhaavai. taa mundh bhalee |
Sant Singh KhalsaHis value is invaluable; the Beloved dwells in His true home. If it is pleasing to God, then He blesses His bride.
Manmohan SinghInvaluable is His worth and dwells He in the True Mansion. If the bride becomes pleasing to the darling Lord, then is she rendered illustrious.
Manmohan Singh (Punjabi)ਅਮੋਲਕ ਹੈ ਉਸ ਦਾ ਮੁਲ ਅਤੇ ਵੱਸਦਾ ਹੈ ਉਹ ਸੱਚੇ ਮੰਦਰ ਅੰਦਰ। ਜੇਕਰ ਪਤਨੀ ਪਿਆਰੇ ਸੁਆਮੀ ਨੂੰ ਚੰਗੀ ਲੱਗਣ ਲੱਗ ਜਾਵੇ, ਤਦ ਉਹ ਕੀਰਤੀਮਾਨ ਥੀ ਵੰਞਦੀ ਹੈ।
Fareedkot Teekaਮੋਲ ਸੇ ਅਮੋਲ ਜੋ ਸਚ (ਘਰਿ) ਸਰੂਪ (ਢੋਲੋ) ਪ੍ਯਾਰਾ ਹੈ, ਸੋ ਜੇ ਚਾਹੈ ਤੋ (ਮੁੰਧ) ਇਸਤ੍ਰੀ ਭਲੀ ਹੋ ਜਾਤੀ ਹੈ॥
Prof. Sahib Singhਉਹ ਜੀਵ-ਸਖੀ ਬੇਅੰਤ ਮੁੱਲ ਵਾਲੀ ਹੋ ਜਾਂਦੀ ਹੈ, ਪਿਆਰੇ-ਪ੍ਰਭੂ ਦੇ ਸਦਾ-ਥਿਰ ਚਰਨਾਂ ਵਿਚ ਉਹ ਜੁੜੀ ਰਹਿੰਦੀ ਹੈ। ਉਹੀ ਜੀਵ-ਇਸਤ੍ਰੀ ਚੰਗੀ ਸਮਝੋ ਜੋ ਪਤੀ-ਪ੍ਰਭੂ ਨੂੰ ਪਿਆਰੀ ਲੱਗਦੀ ਹੈ।ਪਦ ਅਰਥ ਮੋਲਿ = ਮੁੱਲ ਵਿਚ। ਢੋਲੋ = ਪਿਆਰਾ। ਇਕਿ = ਕਈ (ਜੀਵ-ਇਸਤ੍ਰੀਆਂ)।
SikhNet (Spanish)Si el Señor se complace con Su novia, ella es bendecida y habita en la Verdad.
ਇਕਿ ਸੰਗਿ. ਹਰਿ ਕੈ ਕਰਹਿ ਰਲੀਆ; ਹਉ ਪੁਕਾਰੀ ਦਰਿ ਖਲੀ ॥
eik sang. har kai kareh raleea; hau pukaaree dar khalee |
Sant Singh KhalsaSome enjoy sweet pleasures with the Lord, while I stand crying at His door.
Manmohan SinghSome enjoy dalliance with God, while I cry standing at His door.
Manmohan Singh (Punjabi)ਕਈ ਵਾਹਿਗੁਰੂ ਨਾਲ ਨਾਜ ਨਖਰੇ ਮਾਣਦੀਆਂ ਹਨ, ਜਦ ਕਿ ਮੈਂ ਉਸ ਦੇ ਬੂਹੇ ਤੇ ਖੜੀ ਕੂਕਦੀ ਹਾਂ।
Fareedkot Teekaਵਹੁ ਇਕ ਤੋ ਹਰੀ ਪ੍ਯਾਰੇ ਕੇ ਸੰਗ (ਰਲੀਆ) ਖੁਸੀਆਂ ਕਰਤੀਆਂ ਹੈਂ ਔਰ ਮੈਂ ਦਰ ਖੜੀ ਪੁਕਾਰਤੀ ਹੂੰ॥
Prof. Sahib Singhਅਨੇਕਾਂ ਹੀ ਹਨ ਜੋ ਪ੍ਰਭੂ ਦੀ ਯਾਦ ਵਿਚ ਜੁੜ ਕੇ ਆਤਮਕ ਆਨੰਦ ਮਾਣਦੀਆਂ ਹਨ, ਮੈਂ ਉਹਨਾਂ ਦੇ ਦਰ ਤੇ ਖਲੋ ਕੇ ਬੇਨਤੀ ਕਰਦੀ ਹਾਂ (ਕਿ ਮੇਰੀ ਸਹਾਇਤਾ ਕਰੋ ਮੈਂ ਭੀ ਪ੍ਰਭੂ ਨੂੰ ਯਾਦ ਕਰ ਸਕਾਂ)।ਪਦ ਅਰਥ ਹਉ = ਮੈਂ। ਦਰਿ = ਦਰ ਤੇ।
SikhNet (Spanish)Algunas hay que gozan de su Esposo mientras yo me paro en Su Puerta
ਕਰਣ ਕਾਰਣ ਸਮਰਥ ਸ੍ਰੀਧਰ; ਆਪਿ ਕਾਰਜੁ ਸਾਰਏ ॥
karan kaaran samarath sreedhar; aap kaaraj saare |
Sant Singh KhalsaThe Creator, the Cause of causes, the All-powerful Lord Himself arranges our affairs.
Manmohan SinghThe Doer of works and the Omnipotent Lord of wealth Himself adjusts the affairs.
Manmohan Singh (Punjabi)ਕੰਮਾਂ ਦੇ ਕਰਨ ਵਾਲਾ ਅਤੇ ਸਰਬ ਸ਼ਕਤੀਵਾਨ ਧਨ ਦੌਲਤ ਦਾ ਸੁਆਮੀ, ਖੁਦ ਹੀ ਕੰਮ ਕਾਜ ਰਾਸ ਕਰਦਾ ਹੈ।
Fareedkot Teekaਹੇ ਕਰਣ ਕਾਰਣ! ਹੇ ਸਮਰਥ! ਹੇ ਸ੍ਰੀ ਧਰ! ਆਪ ਮੇਰੇ ਕਾਰਜ ਰਾਸ ਕਰੋ॥
Prof. Sahib Singhਪਰਮਾਤਮਾ ਹੀ ਸਾਰੇ ਜਗਤ ਦਾ ਮੂਲ ਹੈ ਜੋ ਸਭ ਕੁਝ ਕਰਨ-ਯੋਗ ਹੈ ਜੋ ਮਾਇਆ ਦਾ ਪਤੀ ਹੈ ਤੇ ਉਸ ਜੀਵ-ਇਸਤ੍ਰੀ ਦੇ ਮਨੁੱਖਾ ਜਨਮ ਦੇ ਮਨੋਰਥ ਨੂੰ ਸਫਲ ਕਰਦਾ ਹੈ।ਪਦ ਅਰਥ ਸ੍ਰੀਧਰ = ਲੱਛਮੀ ਦਾ ਆਸਰਾ ਪ੍ਰਭੂ। ਸਾਰਏ = ਸਾਰੈ, ਸੰਭਾਲਦਾ ਹੈ, ਸੰਵਾਰਦਾ ਹੈ।
SikhNet (Spanish)y me lamento. El Señor es la Causa de las causas, Todopoderoso, Maestro de Lakshmi, Quien lo llena todo.
ਨਾਨਕ. ਨਦਰੀ ਧਨ ਸੋਹਾਗਣਿ; ਸਬਦੁ ਅਭ ਸਾਧਾਰਏ ॥੩॥
naanak. nadaree dhan sohaagan; sabad abh saadhaare |3|
Sant Singh KhalsaO Nanak, blessed is the soul-bride, upon whom He casts His Glance of Grace; she enshrines the Word of the Shabad in her heart. ||3||
Manmohan SinghNanak, blessed is the bride on whom is the Lord's grace and in her heart she treasures up the Name.
Manmohan Singh (Punjabi)ਨਾਨਕ ਮੁਬਾਰਕ ਹੈ ਉਹ ਪਤਨੀ, ਜਿਸ ਉਤੇ ਸੁਆਮੀ ਦੀ ਰਹਿਮਤ ਹੈ। ਆਪਣੇ ਦਿਲ ਅੰਦਰ ਉਹ ਨਾਮ ਨੂੰ ਇਕੱਤਰ ਕਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ ਜਿਸ ਨੇ ਸਬਦ ਕਰ ਕੇ (ਅਭ) ਰਿਦੇ ਕੋ (ਸਾਧਾਰਏ) ਸੁਧ ਕੀਆ ਹੈ, ਸੋ ਸੁਹਾਗਨ (ਮੁੰਧ) ਇਸਤ੍ਰੀ ਧੰਨਤਾ ਕੇ ਜੋਗ ਹੈ॥੩॥☬ਇਸੀ ਪ੍ਰਕਾਰ ਕੀ ਬੇਨਤੀ ਸੁਨ ਕਰ ਰਾਮ ਪ੍ਯਾਰੇ ਨੇ ਅੰਕ ਸੇ ਮੁੰਧ ਜੋਬਨ ਬਾਲੜੀ ਕੋ ਲਗਾਇ ਲਿਆ, ਤਬ ਕ੍ਰਿਤ੍ਯ ਕ੍ਰਿਤ੍ਯ ਹੂਈ ਹੂਈ ਸਖੀਓਂ ਸੇ ਕਹਤੀ ਹੈ:
Prof. Sahib Singhਹੇ ਨਾਨਕ! ਜਿਸ ਜੀਵ-ਇਸਤ੍ਰੀ ਉਤੇ ਪ੍ਰਭੂ ਦੀ ਮੇਹਰ ਦੀ ਨਿਗਾਹ ਹੁੰਦੀ ਹੈ ਉਹ ਭਾਗਾਂ ਵਾਲੀ ਹੈ, ਗੁਰੂ ਦਾ ਸ਼ਬਦ ਉਸ ਦੇ ਹਿਰਦੇ ਨੂੰ ਸਹਾਰਾ ਦੇਈ ਰੱਖਦਾ ਹੈ ॥੩॥ਪਦ ਅਰਥ ਅਭ = ਹਿਰਦਾ। ਸਾਧਾਰਏ = ਸਹਾਰਾ ਦੇਂਦਾ ਹੈ ॥੩॥
SikhNet (Spanish)Dice Nanak, bendita es la novia sobre quien se posa la Gracia del Señor y cuya mente la Palabra del Señor embellece. (3)
ਹਮ ਘਰਿ ਸਾਚਾ ਸੋਹਿਲੜਾ; ਪ੍ਰਭ ਆਇਅੜੇ ਮੀਤਾ ਰਾਮ ॥
ham ghar saachaa sohilarraa; prabh aaeiarre meetaa raam |
Sant Singh KhalsaIn my home, the true songs of rejoicing resound; the Lord God, my Friend, has come to me.
Manmohan SinghIn my home is the true song of rejoicing. The Lord, my friend, has visited me.
Manmohan Singh (Punjabi)ਮੇਰੇ ਗ੍ਰਹਿ ਵਿੱਚ ਸੱਚਾ ਖੁਸ਼ੀ ਦਾ ਗਾਉਣਾ ਹੈ। ਮੇਰੇ ਮਿਤ੍ਰ ਸੁਆਮੀ ਨੇ ਮੈਨੂੰ ਦਰਸ਼ਨ ਦਿੱਤਾ ਹੈ।
Fareedkot Teekaਅਬ ਹਮਾਰੇ ਘਰ ਮੇਂ ਸਚਾ (ਸੋਹਿਲੜਾ) ਆਨੰਦ ਹੂਆ ਹੈ, ਕਿਉਂਕਿ ਰਾਮ ਪ੍ਰਭੂ ਮੀਤ ਕਾ ਸਾਖ੍ਯਾਤਕਾਰ ਹੂਆ ਹੈ॥
Prof. Sahib Singhਹੇ ਸਹੇਲੀਹੋ! ਮੇਰੇ ਹਿਰਦੇ-ਘਰ ਵਿਚ, ਮਾਨੋ, ਅਟੱਲ ਖ਼ੁਸ਼ੀਆਂ-ਭਰਿਆ ਗੀਤ ਹੋਣ ਲੱਗ ਪਿਆ ਹੈ, ਕਿਉਂਕਿ ਮਿਤ੍ਰ-ਪ੍ਰਭੂ ਮੇਰੇ ਅੰਦਰ ਆ ਵੱਸਿਆ ਹੈ।ਪਦ ਅਰਥ ਘਰਿ = ਹਿਰਦੇ-ਘਰ ਵਿਚ। ਸੋਹਿਲੜਾ = ਖ਼ੁਸ਼ੀ ਦਾ ਗੀਤ। ਆਇਅੜੇ = ਆ ਗਏ ਹਨ।
SikhNet (Spanish)En mi hogar resuena la Melodía de la Verdad; mi Amigo y Señor ha llegado a mí.
ਰਾਵੇ ਰੰਗਿ ਰਾਤੜਿਆ; ਮਨੁ ਲੀਅੜਾ ਦੀਤਾ ਰਾਮ ॥
raave rang raatarriaa; man leearraa deetaa raam |
Sant Singh KhalsaHe enjoys me, and imbued with His Love, I have captivated His heart, and given mine to Him.
Manmohan SinghImbued with love, Lord enjoys me, I have captivated his heart and given mine to Him.
Manmohan Singh (Punjabi)ਪਿਆਰ ਨਾਲ ਰੰਗੀਜਿਆ ਹੋਇਆ ਸਾਈਂ ਮੈਨੂੰ ਮਾਣਦਾ ਹੈ। ਉਸ ਦਾ ਦਿਲ ਮੈਂ ਮੋਹਤ ਕਰ ਲਿਆ ਹੈ ਅਤੇ ਆਪਣਾ ਉਸ ਨੂੰ ਦੇ ਦਿੱਤਾ ਹੈ।
Fareedkot Teekaਮਨੁ ਦੀਆ ਤਉ ਪ੍ਯਾਰੇ ਕੋ ਲੀਆ ਹੈ, ਅਬ ਮੇਰੇ ਰੰਗ ਪ੍ਰੇਮ ਸੇ (ਰਾਤੜਿਆ) ਰਤਾ ਹੂਆ (ਰਾਵੇ) ਰਮਣ ਕਰਤਾ ਹੈ॥
Prof. Sahib Singhਉਹ ਪ੍ਰਭੂ ਉਹਨਾਂ ਜੀਵਾਂ ਨੂੰ ਮਿਲ ਪੈਂਦਾ ਹੈ ਜੋ ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਆਪਣਾ ਮਨ ਉਸ ਦੇ ਹਵਾਲੇ ਕਰਦੇ ਹਨ ਤੇ ਉਹ ਨਾਮ ਹਾਸਲ ਕਰਦੇ ਹਨ।ਪਦ ਅਰਥ ਲੀਅੜਾ = (ਪ੍ਰਭੂ ਦਾ ਨਾਮ) ਖਰੀਦਿਆ ਹੈ।
SikhNet (Spanish)El Señor, Pleno de Amor, goza conmigo; ve, he seducido Su mente y Él la mía;
ਆਪਣਾ ਮਨੁ ਦੀਆ ਹਰਿ ਵਰੁ ਲੀਆ; ਜਿਉ ਭਾਵੈ ਤਿਉ ਰਾਵਏ ॥
aapanaa man deea har var leea; jiau bhaavai tiau raave |
Sant Singh KhalsaI gave my mind, and obtained the Lord as my Husband; as it pleases His Will, He enjoys me.
Manmohan SinghI tendered my soul and got God as my Groom. As He pleases so does enjoy me.
Manmohan Singh (Punjabi)ਮੈਂ ਆਪਣੀ ਜਿੰਦੜੀ ਅਰਪਨ ਕਰ ਦਿੱਤੀ ਅਤੇ ਵਾਹਿਗੁਰੂ ਪਤੀ ਨੂੰ ਪਾ ਲਿਆ। ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਉਹ ਮੈਨੂੰ ਮਾਣਦਾ ਹੈ।
Fareedkot Teekaਮੈਂ ਅਪਨਾ ਮਨ ਦੀਆ ਹੈ ਔਰ ਵਰ ਲੀਆ ਹੈ, ਜੈਸੇ ਚਾਹੇ ਤੈਸੇ ਭੋਗੇ ਮੇਰਾ ਤਨ ਮਨ ਪ੍ਯਾਰੇ ਕੇ ਆਗੇ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਆਪਣਾ ਮਨ ਪ੍ਰਭੂ-ਪਤੀ ਦੇ ਹਵਾਲੇ ਕਰਦੀ ਹੈ ਉਹ ਪ੍ਰਭੂ-ਖਸਮ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ ਫਿਰ ਆਪਣੀ ਰਜ਼ਾ ਅਨੁਸਾਰ ਪ੍ਰਭੂ ਉਸ ਜੀਵ ਇਸਤ੍ਰੀ ਨਾਲ ਮਿਲਿਆ ਰਹਿੰਦਾ ਹੈ।ਪਦ ਅਰਥ ਰਾਵਏ = ਪਿਆਰ ਕਰਦਾ ਹੈ।
SikhNet (Spanish)sí, he entregado mi mente al Señor y Lo he obtenido, y así como es Su Deseo, así Él goza conmigo.
ਤਨੁ ਮਨੁ ਪਿਰ ਆਗੈ. ਸਬਦਿ ਸਭਾਗੈ; ਘਰਿ ਅੰਮ੍ਰਿਤ ਫਲੁ ਪਾਵਏ ॥
tan man pir aagai. sabad sabhaagai; ghar amrit fal paave |
Sant Singh KhalsaI have placed my body and mind before my Husband Lord, and through the Shabad, I have been blessed. Within the home of my own self, I have obtained the ambrosial fruit.
Manmohan SinghI have placed me body and soul before the Beloved, and through the Name have become very fortunate. Within my home I have attained the ambrosial fruit.
Manmohan Singh (Punjabi)ਮੈਂ ਆਪਣੀ ਦੇਹਿ ਅਤੇ ਜਿੰਦੜੀ ਪ੍ਰੀਤਮ ਮੂਹਰੇ ਧਰ ਦਿੱਤੀ ਹੈ ਅਤੇ ਨਾਮ ਦੇ ਰਾਹੀਂ ਪਰਮ ਕਿਸਮਤ ਵਾਲਾ ਥੀ ਗਿਆ ਹਾਂ। ਆਪਣੇ ਗ੍ਰਹਿ ਅੰਦਰ ਮੈਂ ਸੁਧਸਰੂਪ ਮੇਵਾ ਪ੍ਰਾਪਤ ਕਰ ਲਿਆ ਹੈ।
Fareedkot Teekaਗੁਰੁ ਉਪਦੇਸ ਕਰ ਮੇਰੇ ਅੰਤਸਕਰਣ ਸਭਾਗੇ ਹੂਏ ਹੈਂ, ਤਾਂ ਤੇ ਅੰਮ੍ਰਿਤ ਫਲ ਪ੍ਰੀਤੀ ਰੰਗ ਕਾ ਰਸੁ ਮੇਂ ਪਾਇ ਰਹੀ ਹੂੰ॥
Prof. Sahib Singhਜੇਹੜੀ ਜਿੰਦ-ਵਹੁਟੀ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣਾ ਮਨ ਤੇ ਆਪਣਾ ਹਿਰਦਾ ਪ੍ਰਭੂ-ਪਤੀ ਦੇ ਭੇਟ ਕਰਦੀ ਹੈ ਉਹ ਆਪਣੇ ਭਾਗਾਂ ਵਾਲੇ ਹਿਰਦੇ-ਘਰ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪਾ ਲੈਂਦੀ ਹੈ।ਪਦ ਅਰਥ ਸਭਾਗੈ ਘਰਿ = ਭਾਗਾਂ ਵਾਲੇ ਹਿਰਦੇ-ਘਰ ਵਿਚ।
SikhNet (Spanish)He entregado mi cuerpo y mi mente a mi Señor y estoy bendecido con la Palabra, y obtengo el Fruto del Néctar
ਬੁਧਿ ਪਾਠਿ. ਨ ਪਾਈਐ, ਬਹੁ ਚਤੁਰਾਈਐ; ਭਾਇ ਮਿਲੈ. ਮਨਿ ਭਾਣੇ ॥
budh paatth. na paaeeai, bahu chaturaaeeai; bhaae milai. man bhaane |
Sant Singh KhalsaHe is not obtained by intellectual recitation or great cleverness; only by love does the mind obtain Him.
Manmohan SinghThrough intellect recitation and great cleverness the Lord is not obtained. What the soul desires is attained by love.
Manmohan Singh (Punjabi)ਅਕਲ, ਪੂਜਾ ਪਾਠ ਅਤੇ ਬਹੁਤੀ ਚਲਾਕੀ ਰਾਹੀਂ ਸੁਆਮੀ ਪ੍ਰਾਪਤ ਨਹੀਂ ਹੁੰਦਾ। ਜਿਹੜਾ ਕੁਛ ਜਿੰਦੜੀ ਲੋੜਦੀ ਹੈ, ਉਹ ਪ੍ਰੀਤ ਦੁਆਰਾ ਹਾਸਲ ਹੁੰਦਾ ਹੈ।
Fareedkot Teekaਸੋ ਹੇ ਸਖੀਓ! ਬੁਧ ਕੀ ਬਹੁਤ ਚਤੁਰਾਈ ਕਰ ਕੇ ਅਰੁ ਪਾਠ ਕਰ ਕੇ ਪ੍ਯਾਰਾ ਪ੍ਰਾਪਤਿ ਨਹੀਂ ਹੋਤਾ ਹੈ, ਕਿੰਤੂ (ਭਾਇ) ਪ੍ਰੇਮ ਕਰ ਕੇ ਮਨ ਮੇਂ ਭਾਉਨੇ ਸੇ ਮਿਲਤਾ ਹੈ॥
Prof. Sahib Singhਪ੍ਰਭੂ ਕਿਸੇ ਸਿਆਣਪ ਨਾਲ ਕਿਸੇ ਅਕਲ ਨਾਲ ਕਿਸੇ (ਧਾਰਮਿਕ ਪੁਸਤਕਾਂ ਦੇ) ਪਾਠ ਨਾਲ ਨਹੀਂ ਮਿਲਦਾ, ਉਹ ਤਾਂ ਪ੍ਰੇਮ ਦੀ ਰਾਹੀਂ ਮਿਲਦਾ ਹੈ, ਉਸ ਨੂੰ ਮਿਲਦਾ ਹੈ ਜਿਸ ਦੇ ਮਨ ਵਿਚ ਉਹ ਪਿਆਰਾ ਲੱਗਦਾ ਹੈ।ਪਦ ਅਰਥ ਪਾਠਿ = ਪਾਠ ਦੀ ਰਾਹੀਂ। ਭਾਇ = ਪ੍ਰੇਮ ਦੀ ਰਾਹੀਂ।
SikhNet (Spanish)en el interior de mi ser. Pues el Señor no es conocido a través del hablar astuto;
ਨਾਨਕ ਠਾਕੁਰ ਮੀਤ ਹਮਾਰੇ; ਹਮ. ਨਾਹੀ ਲੋਕਾਣੇ ॥੪॥੧॥
naanak tthaakur meet hamaare; ham. naahee lokaane |4|1|
Sant Singh KhalsaO Nanak, the Lord Master is my Best Friend; I am not an ordinary person. ||4||1||
Manmohan SinghNanak, the Lord is my friend I am not an ordained person.
Manmohan Singh (Punjabi)ਨਾਨਕ ਪ੍ਰਭੂ ਮੇਰਾ ਮਿੱਤਰ ਹੈ। ਮੈਂ ਲੋਕਾਂ ਵਿੱਚੋਂ ਨਹੀਂ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਠਾਕੁਰ ਹਮਾਰਾ ਹੈ ਅਰ ਹਮ ਠਾਕੁਰ ਕੇ ਦਾਸ ਹੈਂ, ਅਬ ਹਮ (ਲੋਕਾਣੇ) ਲੋਕੋਂ ਕੇ ਨਹੀਂ ਹੈ ਵਾ ਲੁਕੇ ਹੂਏ ਨਹੀਂ ਹੈਂ॥੪॥੧॥☬ਇਸ ਛੰਦ ਮੇਂ ਦੋ ਦੋ ਪਦ ਆਵੈਂਗੇ ਯਹ ਛੰਤ ਕੀ ਚਾਲ ਹੈ ਪੁਨਰੁਕਤ ਨਹੀਂ ਜਾਨਨਾ, ਰਾਮ ਸੰਬੋਧਨ ਹੈ।
Prof. Sahib Singhਹੇ ਨਾਨਕ! (ਆਖ-) ਹੇ ਮੇਰੇ ਠਾਕੁਰ! ਹੇ ਮੇਰੇ ਮਿੱਤਰ! (ਮੇਹਰ ਕਰ ਮੈਨੂੰ ਆਪਣਾ ਬਣਾਈ ਰੱਖ) ਮੈਂ (ਤੈਥੋਂ ਬਿਨਾ) ਕਿਸੇ ਹੋਰ ਦਾ ਨਾਹ ਬਣਾਂ ॥੪॥੧॥ਪਦ ਅਰਥ ਲੋਕਾਣੇ = ਲੋਕਾਂ ਦੇ ॥੪॥੧॥
SikhNet (Spanish)Él nos encuentra sólo a través del Amor, si esa es Su Voluntad. Dice Nanak, ¡El Señor es mi Amigo y ya no soy más un extraño para Él! (4‑1)