ਆਸਾ ਮਹਲਾ ੧ ॥
aasaa mahalaa 1 |
Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.
ਮੇਰਾ ਮਨੋ. ਮੇਰਾ ਮਨੁ ਰਾਤਾ; ਰਾਮ ਪਿਆਰੇ ਰਾਮ ॥
meraa mano. meraa man raataa; raam piaare raam |
Sant Singh KhalsaMy mind, my mind is attuned to the Love of my Beloved Lord.
Manmohan SinghMy soul, my soul is imbued with the love of my Beloved Lord Master.
Manmohan Singh (Punjabi)ਮੇਰੀ ਜਿੰਦੜੀ, ਮੇਰੀ ਜਿੰਦੜੀ ਆਪਣੇ ਪ੍ਰੀਤਮ ਸੁਆਮੀ ਮਾਲਕ ਦੇ ਪਿਆਰ ਨਾਲ ਰੰਗੀ ਹੋਈ ਹੈ।
Fareedkot Teekaਹੇ ਭਾਈ! ਮੇਰਾ ਮਨ ਰਾਮ ਪ੍ਯਾਰੇ ਸੇ ਮਸਤ ਹੂਆ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ ਸ਼ਬਦ ਵਿਚ ਜੁੜ ਕੇ) ਮੇਰਾ ਮਨ ਉਸ ਪਿਆਰੇ ਪ੍ਰਭੂ ਦੇ ਨਾਮ-ਰੰਗ ਨਾਲ ਰੰਗਿਆ ਗਿਆ ਹੈ,ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ।
SikhNet (Spanish)Mi mente está imbuida en el Amor del Señor, mi Rey.
ਸਚੁ ਸਾਹਿਬੋ ਆਦਿ ਪੁਰਖੁ; ਅਪਰੰਪਰੋ ਧਾਰੇ ਰਾਮ ॥
sach saahibo aad purakh; aparanparo dhaare raam |
Sant Singh KhalsaThe True Lord Master, the Primal Being, the Infinite One, is the Support of the earth.
Manmohan SinghTrue and infinite is the primal Lord Master, who is sustaining the earth.
Manmohan Singh (Punjabi)ਸੱਚਾ ਅਤੇ ਬੇਅੰਤ ਹੈ ਆਦੀ ਸੁਆਮੀ ਮਾਲਕ! ਜੋ ਧਰਤੀ ਨੂੰ ਆਸਰਾ ਦੇ ਰਿਹਾ ਹੈ।
Fareedkot Teekaਸੋ ਆਦਿ ਪੁਰਖੁ ਸਾਚਾ ਸਾਹਿਬ ਹੈ (ਅਪਰੰਪਰੋ) ਜਿਸ ਕਾ ਕੋਈ ਪਾਰ ਨਹੀਂ ਪਾਇ ਸਕਤਾ ਔਰ ਜਿਸ ਕੇ ਸਭ ਜੀਵ ਧਾਰਨ ਕਰੇ ਹੂਏ ਹੈਂ॥
Prof. Sahib Singhਜੋ ਸਦਾ-ਥਿਰ ਰਹਿਣ ਵਾਲਾ ਹੈ, ਜੋ ਸਭ ਦਾ ਮਾਲਕ ਹੈ ਜੋ ਸਭ ਦਾ ਮੁੱਢ ਹੈ, ਜੋ ਸਭ ਵਿਚ ਵਿਆਪਕ ਹੈ, ਜਿਸ ਤੋਂ ਪਰੇ ਹੋਰ ਕੋਈ ਨਹੀਂ ਤੇ ਜੋ ਸਭ ਨੂੰ ਆਸਰਾ ਦੇਂਦਾ ਹੈ।ਪਦ ਅਰਥ ਸਾਹਿਬੋ = ਮਾਲਕ। ਧਾਰੇ = ਆਸਰਾ ਦੇਂਦਾ ਹੈ।
SikhNet (Spanish)Verdad es mi Señor Trascendente y Primordial; Él sostiene el Universo entero.
ਅਗਮ ਅਗੋਚਰੁ ਅਪਰ ਅਪਾਰਾ; ਪਾਰਬ੍ਰਹਮੁ ਪਰਧਾਨੋ ॥
agam agochar apar apaaraa; paarabraham paradhaano |
Sant Singh KhalsaHe is unfathomable, unapproachable, infinite and incomparable. He is the Supreme Lord God, the Lord above all.
Manmohan SinghThe Unapproachable, Incomprehensible limitless and peerless Supreme Master is the Over-Lord of all.
Manmohan Singh (Punjabi)ਪਹੁੰਚ ਤੋਂ ਪਰ੍ਹੇ ਸੋਚ ਸਮਝ ਤੋਂ ਉਚੇਰਾ, ਹੱਦਬੰਨਾ ਰਹਿਤ, ਅਤੇ ਲਾਸਾਨੀ ਪਰਮ ਮਾਲਕ, ਸਾਰਿਆਂ ਦਾ ਸ਼੍ਰੋਮਣੀ ਸਾਹਿਬ ਹੈ।
Fareedkot Teekaਫਿਰ ਕੈਸਾ ਹੈ? ਮਨ ਬਾਣੀ ਸੇ ਅਗਮ ਹੈ, ਇੰਦੀਓਂ ਸੇ ਅਗੋਚਰ ਹੈ, ਅਪਰ ਜੀਵੋਂ ਕਰ ਕੇ (ਅਪਾਰ) ਬਿਅੰਤ ਹੈ, ਪਾਰਬ੍ਰਹਮ ਹੈ ਔਰ ਸਭ ਮੇਂ ਪ੍ਰਧਾਨ ਹੈ॥
Prof. Sahib Singhਉਹ ਪਰਮਾਤਮਾ ਅਪਹੁੰਚ ਹੈ, ਮੁਨੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ, ਉਸ ਤੋਂ ਪਰੇ ਹੋਰ ਕੋਈ ਨਹੀਂ, ਬੇਅੰਤ ਹੈ ਤੇ ਸਭ ਤੋਂ ਵੱਡਾ ਹੈ।ਪਦ ਅਰਥ ਅਗੋਚਰੁ = {ਅਗੋ = ਚਰ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।
SikhNet (Spanish)Es Insondable, Imperceptible, Infinito, Más allá de Todo, Supremo.
ਆਦਿ ਜੁਗਾਦੀ ਹੈ ਭੀ ਹੋਸੀ; ਅਵਰੁ ਝੂਠਾ ਸਭੁ ਮਾਨੋ ॥
aad jugaadee hai bhee hosee; avar jhootthaa sabh maano |
Sant Singh KhalsaHe is the Lord, from the beginning, throughout the ages, now and forevermore; know that all else is false.
Manmohan SinghThe Primal Lord was in the beginning of ages, is now and shall also be. Deem all else as false.
Manmohan Singh (Punjabi)ਆਦੀ ਪ੍ਰਭੂ ਯੁਗਾਂ ਦੇ ਆਰੰਭ ਵਿੱਚ ਸੀ, ਹੁਣ ਹੈ ਅਤੇ ਹੋਵੇਗਾ ਵੀ। ਹੋਰ ਸਾਰਿਆਂ ਨੂੰ ਕੂੜੇ ਕਰਕੇ ਜਾਣ।
Fareedkot Teekaਸਭ ਜੀਵੋਂ ਕੀ ਆਦਿ ਹੈ ਅਰ ਜੁਗੋਂ ਕੀ ਭੀ ਆਦਿ ਹੈ, ਅਬ ਭੀ ਹੈ, ਆਗੇ ਭੀ ਹੋਇਗਾ। ਬਿਨਾਂ ਤਿਸ ਕੇ ਅਵਰ ਸਭ ਝੂਠਾ ਮਾਨੋ ਅਰਥਾਤ ਜਾਣੋ॥
Prof. Sahib Singhਸ੍ਰਿਸ਼ਟੀ ਦੇ ਸ਼ੁਰੂ ਤੋਂ ਜੁਗਾਂ ਦੇ ਸ਼ਰੂ ਤੋਂ ਚਲਿਆ ਆ ਰਿਹਾ ਹੈ, ਹੁਣ ਭੀ ਮੌਜੂਦ ਹੈ ਸਦਾ ਲਈ ਮੌਜੂਦ ਰਹੇਗਾ। ਹੋਰ ਸਾਰੇ ਸੰਸਾਰ ਨੂੰ ਨਾਸਵੰਤ ਜਾਣੋ।ਪਦ ਅਰਥ ਹੋਸੀ = ਸਦਾ ਕਾਇਮ ਰਹੇਗਾ। ਝੂਠਾ = ਨਾਸਵੰਤ। ਮਾਨੋ = ਜਾਣੋ।
SikhNet (Spanish)Sí, el Señor Primordial, Quien Ha Sido desde el principio de los tiempos, Es ahora y Será para siempre, todo lo demás son creencias vanas.
ਕਰਮ ਧਰਮ ਕੀ ਸਾਰ. ਨ ਜਾਣੈ; ਸੁਰਤਿ ਮੁਕਤਿ ਕਿਉ ਪਾਈਐ ॥
karam dharam kee saar. na jaanai; surat mukat kiau paaeeai |
Sant Singh KhalsaIf one does not appreciate the value of good deeds and Dharmic faith, how can one obtain clarity of consciousness and liberation?
Manmohan SinghOne knows not the worth of virtuous deeds and piety; how can one obtain high understanding and salvation?
Manmohan Singh (Punjabi)ਇਨਸਾਨ ਨੇਕ ਅਮਲਾਂ ਅਤੇ ਪਵਿੱਤਰਤਾ ਦੀ ਕਦਰ ਨੂੰ ਨਹੀਂ ਸਮਝਦਾ। ਉਹ ਉਚ ਗਿਆਨ ਅਤੇ ਮੋਖਸ਼ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ?
Fareedkot Teekaਜੋ ਨਿਸਕਾਮ ਕਰਮ ਔਰ ਨਿਜ ਧਰਮ ਕੀ ਖਬਰ ਨਹੀਂ ਜਾਨਤਾ ਹੈ। ਸੋ ਤਿਸ ਕੋ ਮੁਕਤੀ ਕੀ ਗਿਆਤ ਕੈਸੇ ਪਵੇਗੀ, ਭਾਵ ਉਸੇ ਪ੍ਰਾਪਤਿ ਨਹੀਂ ਹੋਵੈਗੀ॥
Prof. Sahib Singhਮੇਰਾ ਮਨ ਸ਼ਾਸਤ੍ਰਾਂ ਦੇ ਦੱਸੇ ਹੋਏ ਧਾਰਮਿਕ ਕਰਮਾਂ ਦੀ ਸਾਰ ਨਹੀਂ ਜਾਣਦਾ, ਮੇਰੇ ਮਨ ਨੂੰ ਇਹ ਸੁਰਤਿ ਭੀ ਨਹੀਂ ਹੈ ਕਿ ਮੁਕਤੀ ਕਿਵੇਂ ਮਿਲਦੀ ਹੈ।ਪਦ ਅਰਥ ਕਰਮ ਧਰਮ = ਸ਼ਾਸਤ੍ਰਾਂ ਦੇ ਦੱਸੇ ਹੋਏ ਧਾਰਮਿਕ ਕਰਮ। ਸਾਰ = ਸਮਝ।
SikhNet (Spanish)No sé la forma de lograrlo, ni de obtener la Salvación;
ਨਾਨਕ. ਗੁਰਮੁਖਿ ਸਬਦਿ ਪਛਾਣੈ; ਅਹਿਨਿਸਿ ਨਾਮੁ ਧਿਆਈਐ ॥੧॥
naanak. guramukh sabad pachhaanai; ahinis naam dhiaaeeai |1|
Sant Singh KhalsaO Nanak, the Gurmukh realizes the Word of the Shabad; night and day, he meditates on the Naam, the Name of the Lord. ||1||
Manmohan SinghNanak, the pious person knows only the Lord, and day and night meditates on His Name.
Manmohan Singh (Punjabi)ਨਾਨਕ ਪਵਿੱਤਰ ਪੁਰਸ਼ ਕੇਵਲ ਪ੍ਰਭੂ ਨੂੰ ਹੀ ਜਾਣਦਾ ਹੈ ਅਤੇ ਦਿਹੁੰ ਰੈਣ ਉਸ ਦੇ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰ ਸਬਦ ਕਰ ਰਾਤਿ ਦਿਨ ਨਾਮ ਕਾ ਧ੍ਯਾਉਨਾ ਕਰਤੇ ਹੈਂ, ਸੋ ਗੁਰਮੁਖ ਮੁਕਤੀ ਕੀ ਰੀਤੀ ਕੋ ਪਛਾਨਤੇ ਹੈਂ॥੧॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮੇਰਾ ਮਨ ਇਹੀ ਪਛਾਣਦਾ ਹੈ ਕਿ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ॥੧॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਅਹਿ = ਦਿਨ। ਨਿਸਿ = ਰਾਤ ॥੧॥
SikhNet (Spanish)sólo conozco la Palabra del Señor a través del Guru y habito siempre en Su Nombre. (1)
ਮੇਰਾ ਮਨੋ. ਮੇਰਾ ਮਨੁ ਮਾਨਿਆ; ਨਾਮੁ ਸਖਾਈ ਰਾਮ ॥
meraa mano. meraa man maaniaa; naam sakhaaee raam |
Sant Singh KhalsaMy mind, my mind has come to accept, that the Naam is our only Friend.
Manmohan SinghMy soul, my soul has come to believe, that Lord's Name alone is Name's succour.
Manmohan Singh (Punjabi)ਮੇਰੀ ਆਤਮਾ, ਮੇਰੀ ਆਤਮਾ ਨੂੰ ਯਕੀਨ ਆ ਗਿਆ ਹੈ ਕਿ ਕੇਵਲ ਸੁਆਮੀ ਦਾ ਨਾਮ ਹੀ ਆਦਮੀ ਦਾ ਸਹਾਇਕ ਹੈ।
Fareedkot Teekaਹੇ ਭਾਈ! ਅਬ ਮੇਰਾ ਮਨ ਨਾਮ ਸਖਾਈ ਸੇ ਮਾਨ ਗਿਆ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਮੇਰਾ ਮਨ, ਮੇਰਾ ਮਨ ਮੰਨ ਚੁਕਾ ਹੈ ਕਿ ਪਰਮਾਤਮਾ ਦਾ ਨਾਮ ਹੀ (ਅਸਲ) ਸਾਥੀ ਹੈ,ਪਦ ਅਰਥ ਮਾਨਿਆ = ਪਤੀਜ ਗਿਆ ਹੈ। ਸਖਾਈ = ਮਿੱਤਰ।
SikhNet (Spanish)Mi mente ha llegado a la concepción de que el Nombre del Señor es nuestro Único Amigo.
ਹਉਮੈ ਮਮਤਾ ਮਾਇਆ; ਸੰਗਿ. ਨ ਜਾਈ ਰਾਮ ॥
haumai mamataa maaeaa; sang. na jaaee raam |
Sant Singh KhalsaEgotism, worldly attachment, and the lures of Maya shall not go with you.
Manmohan SinghEgotism, worldly attachment and wealth go not with him, O Lord.
Manmohan Singh (Punjabi)ਹੰਗਤਾ, ਸੰਸਾਰੀ ਲਗਨ ਅਤੇ ਧਨ ਦੌਲਤ ਉਸ ਦੇ ਨਾਲ ਨਹੀਂ ਜਾਂਦੀਆਂ।
Fareedkot Teekaਅਬ ਮੈਂ ਹੰਤਾ ਔ ਮਮਤਾ ਔਰ ਮਾਇਆ ਕੇ ਸੰਗ ਨਹੀਂ ਜਾਤਾ, ਭਾਵ ਪੂਰਬੋਕਤ ਬਿਕਾਰੋਂ ਸੇ ਰਹਿਤ ਹੂਆ ਹੂੰ। ਵਾ ਜਿਸ ਮਾਇਆ ਕੀ ਹੰਤਾ ਮਮਤਾ ਮੇਂ ਲਾਗ ਰਹਾ ਹੈਂ, ਸੋ ਸਾਥ ਨਹੀਂ ਜਾਤੀ ਹੈ॥
Prof. Sahib Singhਮਾਇਆ ਦੀ ਮਮਤਾ ਤੇ ਹਉਮੈ ਮਨੁੱਖ ਦੇ ਨਾਲ ਨਹੀਂ ਜਾਂਦੇ,ਹੇ ਪ੍ਰਭੂ!
SikhNet (Spanish)El ego, el apego, y Maya no nos guardan compañía en el más allá.
ਮਾਤਾ ਪਿਤ ਭਾਈ, ਸੁਤ ਚਤੁਰਾਈ; ਸੰਗਿ ਨ ਸੰਪੈ ਨਾਰੇ ॥
maataa pit bhaaee, sut chaturaaee; sang na sanpai naare |
Sant Singh KhalsaMother, father, famliy, children, cleverness, property and spouses - none of these shall go with you.
Manmohan SinghMother, father brother, son, cleverness, property and wife keep not his company.
Manmohan Singh (Punjabi)ਅਮੜੀ, ਬਾਬਲ, ਵੀਰ, ਪੁੱਤਰ, ਚਾਲਾਕੀ, ਜਾਇਦਾਦ ਅਤੇ ਵਹੁਟੀ ਉਸ ਦਾ ਸਾਥ ਨਹੀਂ ਦਿੰਦੇ।
Fareedkot Teekaਮਾਤਾ, ਪਿਤਾ, ਭਾਈ, ਇਸਤ੍ਰੀ, ਪੁਤ੍ਰ, ਚਾਤੁਰਤਾ, ਸੰਪਤਾ, ਕਛ ਭੀ ਵਿਭੂਤੀ ਸੰਗ ਨਹੀਂ ਜਾਤੀ॥
Prof. Sahib Singhਮਾਂ, ਪਿਉ, ਭਰਾ, ਪੁੱਤਰ, ਧਨ, ਇਸਤ੍ਰੀ, ਦੁਨੀਆ ਵਾਲੀ ਚਤੁਰਾਈ (ਸਦਾ ਲਈ) ਸਾਥੀ ਨਹੀਂ ਬਣ ਸਕਦੇ।ਪਦ ਅਰਥ ਪਿਤ = ਪਿਤਾ। ਸੁਤ = ਪੁੱਤਰ। ਸੰਪੈ = ਧਨ। ਨਾਰੇ = ਇਸਤ੍ਰੀ।
SikhNet (Spanish)Ni madre, ni padre, ni hermanos, ni hijos, ni esposa, tampoco nuestras artimañas, ni nuestras riquezas vendrán con nosotros.
ਸਾਇਰ ਕੀ ਪੁਤ੍ਰੀ, ਪਰਹਰਿ ਤਿਆਗੀ; ਚਰਣ ਤਲੈ ਵੀਚਾਰੇ ॥
saaeir kee putree, parahar tiaagee; charan talai veechaare |
Sant Singh KhalsaI have renounced Maya, the daughter of the ocean; reflecting upon reality, I have trampled it under my feet.
Manmohan SinghThrough Lord's meditation, I have abandoned and forsaken wealth, the daughter of ocean, and have trampled it under my feet.
Manmohan Singh (Punjabi)ਸਾਹਿਬ ਦੇ ਸਿਮਰਨ ਦੇ ਰਾਹੀਂ ਮੈਂ ਸਮੁੰਦਰ ਦੀ ਲੜਕੀ, ਮਾਇਆ ਨੂੰ ਤਲਾਂਜਲੀ ਅਤੇ ਫਾਰਖਤੀ ਦੇ ਦਿੱਤੀ ਹੈ ਅਤੇ ਇਸ ਨੂੰ ਆਪਣੇ ਪੈਰਾਂ ਹੇਠ ਲਿਤਾੜ ਸੁੱਟਿਆ ਹੈ।
Fareedkot Teekaਜੇ (ਸਾਇਰ ਕੀ ਪੁਤ੍ਰੀ) ਸਮੁੰਦਰ ਕੀ ਪੁਤ੍ਰੀ ਲਛਮੀ ਸਭ ਕੇ (ਪਰਹਰਿ) ਪ੍ਰਹਾਰ ਕਰਨੇ ਵਾਲੀ ਹੈ, ਸੋ ਤਿਆਗ ਦਈ ਹੈ ਔਰ ਅਪਨੇ ਕੋ ਸਭ ਕੇ ਚਰਨੋਂ ਕੇ ਤਲੇ ਮਾਨਿਆ ਹੈ, ਵਾ ਲਛਮੀ ਵਿਚਾਰਵਾਨੋ ਕੇ ਚਰਨੋਂ ਤਲੇ ਰਹਤੀ ਹੈ॥
Prof. Sahib Singh(ਗੁਰੂ ਦੇ ਸ਼ਬਦ ਦੀ ਵਿਚਾਰ ਦੀ ਬਰਕਤਿ ਨਾਲ) ਮੈਂ (ਸਮੁੰਦਰ ਦੀ ਪੁਤ੍ਰੀ) ਮਾਇਆ ਦਾ ਮੋਹ ਉੱਕਾ ਤਿਆਗ ਦਿੱਤਾ ਹੈ, ਤੇ ਇਸ ਨੂੰ ਆਪਣੇ ਪੈਰਾਂ ਹੇਠ ਰੱਖਿਆ ਹੋਇਆ ਹੈ (ਭਾਵ, ਆਪਣੇ ਉਤੇ ਇਸ ਦਾ ਪ੍ਰਭਾਵ ਨਹੀਂ ਪੈਣ ਦੇਂਦਾ)।ਪਦ ਅਰਥ ਸਾਇਰ = ਸਮੁੰਦਰ। ਸਾਇਰ ਕੀ ਪੁਤ੍ਰੀ = ਸਮੁੰਦਰ ਦੀ ਧੀ, ਲਛਮੀ, ਮਾਇਆ। ਪਰਹਰਿ = ਤਿਆਗ ਕੇ। ਵੀਚਾਰੇ = ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ।
SikhNet (Spanish)Así he desterrado mi deseo por Maya y meditando en su gran insignificancia, la atrapé bajo mi pie.
ਆਦਿ ਪੁਰਖਿ ਇਕੁ ਚਲਤੁ ਦਿਖਾਇਆ; ਜਹ ਦੇਖਾ ਤਹ ਸੋਈ ॥
aad purakh ik chalat dikhaaeaa; jeh dekhaa teh soee |
Sant Singh KhalsaThe Primal Lord has revealed this wondrous show; wherever I look, there I see Him.
Manmohan SinghThe primal Lord has shown a wondrous show, that whatever I behold, there I find him.
Manmohan Singh (Punjabi)ਆਦੀ ਪ੍ਰਭੂ ਨੇ ਇੱਕ ਅਲੌਕਿਕ ਦ੍ਰਿਸ਼ਯ ਵਿਖਾਲਿਆ ਹੈ ਕਿ ਜਿਥੇ ਕਿਤੇ ਭੀ ਮੈਂ ਦੇਖਦਾ ਹਾਂ, ਓਥੇ ਮੈਂ ਉਸ ਨੂੰ ਪਾਉਂਦਾ ਹਾਂ।
Fareedkot Teekaਆਦਿ ਪੁਰਖ ਨੇ ਏਕ ਐਸਾ ਅਪਨਾ ਚਰਿਤ੍ਰ ਦਿਖਾਇਆ ਹੈ ਅਬ ਜਹਾ ਦੇਖਤਾ ਤੂੰ ਤਹਾਂ ਹੀ ਸੋਈ ਦਿਖਲਾਈ ਪੜਤਾ ਹੈ॥
Prof. Sahib Singh(ਮੈਨੂੰ ਇਹ ਨਿਸ਼ਚਾ ਬਣ ਗਿਆ ਹੈ ਕਿ) ਆਦਿ ਪੁਰਖ ਨੇ (ਜਗਤ-ਰੂਪ) ਇਕ ਤਮਾਸ਼ਾ ਵਿਖਾਲ ਦਿੱਤਾ ਹੈ, ਮੈਂ ਜਿਧਰ ਵੇਖਦਾ ਹਾਂ ਉਧਰ ਉਹ ਪਰਮਾਤਮਾ ਹੀ ਮੈਨੂੰ ਦਿੱਸਦਾ ਹੈ।ਪਦ ਅਰਥ ਪੁਰਖਿ = ਪੁਰਖ ਨੇ। ਚਲਤੁ = ਤਮਾਸ਼ਾ।
SikhNet (Spanish)Mi Señor Primordial me ha mostrado el milagro de que donde sea que veo, veo sólo al Único Señor.
ਨਾਨਕ. ਹਰਿ ਕੀ ਭਗਤਿ, ਨ ਛੋਡਉ; ਸਹਜੇ ਹੋਇ ਸੁ ਹੋਈ ॥੨॥
naanak. har kee bhagat, na chhoddau; sahaje hoe su hoee |2|
Sant Singh KhalsaO Nanak, I shall not forsake the Lord's devotional worship; in the natural course, what shall be, shall be. ||2||
Manmohan SinghNanak, forsake I not Lord's devotional service. In the natural course, come what may.
Manmohan Singh (Punjabi)ਨਾਨਕ ਮੈਂ ਪ੍ਰਭੂ ਦੀ ਪ੍ਰੇਮ ਮਈ ਸੇਵਾ ਨੂੰ ਨਹੀਂ ਤਿਆਗਦਾ। ਸੁਤੇ ਸਿਧ ਜੋ ਹੋਣਾ ਹੈ ਉਹ ਪਿਆ ਹੋਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਹਰੀ ਕੀ ਭਗਤੀ ਕਾ ਤਿਆਗ ਨਹੀਂ ਕਰਤਾ, ਪੁਨਾ ਜੋ ਸੁਭਾਵਕ ਹੋਤਾ ਹੈ, ਸੋ ਹੋਵੈ ਉਸੀ ਮੇਂ ਪ੍ਰਸੰਨ ਰਹਤਾ ਹੂੰ॥੨॥
Prof. Sahib Singhਹੇ ਨਾਨਕ! (ਆਖ-) ਮੈਂ ਪਰਮਾਤਮਾ ਦੀ ਭਗਤੀ (ਕਦੇ) ਨਹੀਂ ਵਿਸਾਰਦਾ (ਮੈਨੂੰ ਯਕੀਨ ਹੈ ਕਿ) ਜਗਤ ਵਿਚ ਜੋ ਕੁਝ ਹੋ ਰਿਹਾ ਹੈ ਸੁਤੇ ਹੀ ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ ॥੨॥ਪਦ ਅਰਥ ਨ ਛੋਡਉ = ਮੈਂ ਨਹੀਂ ਛੱਡਦਾ ॥੨॥
SikhNet (Spanish)Nanak no abandona la Alabanza del Señor, y de forma espontánea, Lo obtiene. (2)
ਮੇਰਾ ਮਨੋ. ਮੇਰਾ ਮਨੁ ਨਿਰਮਲੁ; ਸਾਚੁ ਸਮਾਲੇ ਰਾਮ ॥
meraa mano. meraa man niramal; saach samaale raam |
Sant Singh KhalsaMy mind, my mind has become immaculately pure, contemplating the True Lord.
Manmohan SinghMy mind, my mind has become immaculate by contemplating over the True Lord.
Manmohan Singh (Punjabi)ਮੇਰਾ ਹਿਰਦਾ, ਮੇਰਾ ਹਿਰਦਾ, ਸੱਚੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਪਵਿੱਤਰ ਹੋ ਗਿਆ ਹੈ।
Fareedkot Teekaਹੇ ਭਾਈ! ਸਚੇ ਕੋ ਚਿੰਤਨ ਕਰ ਕੇ ਮੇਰਾ ਮਨ ਸੁਧ ਹੂਆ ਹੈ॥
Prof. Sahib Singhਸਦਾ-ਥਿਰ ਪਰਮਾਤਮਾ ਦਾ ਨਾਮ (ਹਿਰਦੇ ਵਿਚ) ਸੰਭਾਲ ਕੇ ਮੇਰਾ ਮਨ, ਮੇਰਾ ਮਨ ਪਵਿਤ੍ਰ ਹੋ ਗਿਆ ਹੈ।ਪਦ ਅਰਥ ਸਾਚੁ = ਸਦਾ-ਥਿਰ ਪ੍ਰਭੂ।
SikhNet (Spanish)Mi mente se ha vuelto pura, pues he ensamblado la Verdad en Ella.
ਅਵਗਣ ਮੇਟਿ ਚਲੇ; ਗੁਣ ਸੰਗਮ ਨਾਲੇ ਰਾਮ ॥
avagan mett chale; gun sangam naale raam |
Sant Singh KhalsaI have dispelled my vices, and now I walk in the company of the virtuous.
Manmohan SinghVices I have effaced (dispelled), and I now walk with the company of the good.
Manmohan Singh (Punjabi)ਬਦੀਆਂ ਮੈਂ ਮੇਟ ਛੱਡੀਆਂ ਹਨ ਅਤੇ ਮੈਂ ਹੁਣ ਗੁਣਵਾਨਾਂ ਦੀ ਸੰਗਤ ਨਾਲ ਤੁਰਦਾ ਹਾਂ।
Fareedkot Teekaਅੁਵਗੁਣੋ ਕੋ ਮੇਟ ਕਰ ਕੇ ਭਗਤੀ ਸਮਾਦ ਗੁਣੋਂ ਕੇ (ਸੰਗਮ) ਮਿਲਾਪ ਸਾਥ ਹਮ ਚਲਤੇ ਹੈਂ, ਭਾਵ ਗੁਣ ਧਾਰਨ ਕੀਏ ਹੈਂ॥
Prof. Sahib Singh(ਜੀਵਨ-ਪੰਧ ਵਿਚ) ਮੈਂ ਔਗੁਣ (ਆਪਣੇ ਅੰਦਰੋਂ) ਮਿਟਾ ਕੇ ਤੁਰ ਰਿਹਾ ਹਾਂ, ਮੇਰੇ ਨਾਲ ਗੁਣਾਂ ਦਾ ਸਾਥ ਬਣ ਗਿਆ ਹੈ।ਪਦ ਅਰਥ ਮੇਟਿ = ਮਿਟਾ ਕੇ। ਸੰਗਮ = ਸਾਥ।
SikhNet (Spanish)He desechado mi maldad y guardo siempre la compañía de lo bueno.
ਅਵਗਣ ਪਰਹਰਿ ਕਰਣੀ ਸਾਰੀ; ਦਰਿ ਸਚੈ ਸਚਿਆਰੋ ॥
avagan parahar karanee saaree; dar sachai sachiaaro |
Sant Singh KhalsaDiscarding my vices, I do good deeds, and in the True Court, I am judged as true.
Manmohan SinghDiscarding vices I do good deeds, and am exonerated in the True court.
Manmohan Singh (Punjabi)ਪਾਪਾਂ ਨੂੰ ਤਿਆਗ ਕੇ ਮੈਂ ਭਲੇ ਕਰਮ ਕਮਾਉਂਦਾ ਹਾਂ ਅਤੇ ਸੱਚੇ ਦਰਬਾਰ ਅੰਦਰ ਸੁਰਖਰੂ ਥੀਵਦਾ ਹਾਂ।
Fareedkot Teekaਜਿਨ ਜਨੋਂ ਨੇ ਅਵਗੁਣੋਂ ਕੋ ਤਿਆਗਿ ਕਰ ਕੇ ਭਗਤੀ ਰੂਪ ਕਰਣੀ (ਸਾਰੀ) ਸੰਭਾਲੀ ਹੈ, ਸੋ ਸਚੇ ਕੇ ਦਰ ਮੇਂ ਸਚੇ ਹੂਏ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਰਾਹੀਂ ਔਗੁਣ ਤਿਆਗ ਕੇ (ਨਾਮ-ਸਿਮਰਨ ਦੀ) ਸ੍ਰੇਸ਼ਟ ਕਰਣੀ ਕਰਦਾ ਹੈ ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸੱਚਾ ਮੰਨਿਆ ਜਾਂਦਾ ਹੈ।ਪਦ ਅਰਥ ਸਾਰੀ = ਸ੍ਰੇਸ਼ਟ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ।
SikhNet (Spanish)Sí, abandoné el vicio, e hice buenas acciones y fui aprobado en la Puerta de la Verdad,
ਆਵਣੁ ਜਾਵਣੁ. ਠਾਕਿ ਰਹਾਏ; ਗੁਰਮੁਖਿ ਤਤੁ ਵੀਚਾਰੋ ॥
aavan jaavan. tthaak rahaae; guramukh tat veechaaro |
Sant Singh KhalsaMy coming and going has come to an end; as Gurmukh, I reflect upon the nature of reality.
Manmohan SinghMy coming and going are stopped and stayed. For I, through the Guru, have reflected on the Real Thing.
Manmohan Singh (Punjabi)ਮੇਰਾ ਆਉਣਾ ਤੇ ਜਾਣਾ ਵਰਜ ਅਤੇ ਰੋਕ ਦਿੱਤੇ ਗਏ ਹਨ, ਕਿਉਂਕਿ ਮੈਂ ਗੁਰਾਂ ਦੇ ਰਾਹੀਂ ਸਾਰ ਵਸਤੂ ਦਾ ਚਿੰਤਨ ਕੀਤਾ ਹੈ।
Fareedkot Teekaਆਨੇ ਜਾਨੇ ਸੇ ਗੁਰਮੁਖੋਂ ਨੇ ਅੰਤਸਕਰਣ ਕੋ ਰੋਕ ਰਖਾ ਹੈ ਔਰ ਤਤ੍ਵ ਕਾ ਬੀਚਾਰ ਕੀਆ ਹੈ॥
Prof. Sahib Singhਉਹ ਮਨੁੱਖ ਆਪਣਾ ਜਨਮ ਮਰਣ ਦਾ ਗੇੜ ਮੁਕਾ ਲੈਂਦਾ ਹੈ, ਉਹ ਜਗਤ ਦੇ ਮੂਲ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖਦਾ ਹੈ।ਪਦ ਅਰਥ ਤਤੁ = ਅਸਲੀਅਤ।
SikhNet (Spanish)y mis idas y venidas cesaron, pues medité en la Quintaesencia de la Realidad a través del Bani de la Palabra del Guru.
ਸਾਜਨੁ ਮੀਤੁ ਸੁਜਾਣੁ ਸਖਾ ਤੂੰ; ਸਚਿ ਮਿਲੈ ਵਡਿਆਈ ॥
saajan meet sujaan sakhaa toon; sach milai vaddiaaee |
Sant Singh KhalsaO my Dear Friend, You are my all-knowing companion; grant me the glory of Your True Name.
Manmohan SinghMy Master, Thou art, my intimate friend and wise comrade. Grant me the glory of Thy True Name.
Manmohan Singh (Punjabi)ਮੇਰੇ ਮਾਲਕ ਤੂੰ ਮੇਰਾ ਯਾਰ, ਮਿੱਤਰ ਅਤੇ ਸਿਆਣਾ ਸਾਥੀ ਹੈਂ, ਮੈਨੂੰ ਆਪਣੇ ਸੱਚੇ ਨਾਮ ਦੀ ਕੀਰਤੀ ਪ੍ਰਦਾਨ ਕਰ।
Fareedkot Teekaਹੇ ਪਰਮੇਸ੍ਵਰ! ਤੂੰ ਮੇਰਾ ਮਨ ਬਾਣੀ ਤਨ ਕਰ ਕੇ ਚਤਰ ਮਿਤ੍ਰ ਹੈਂ। ਮੈਨੂੰ ਤੇਰੇ ਸਚ ਨਾਮ ਕੀ ਵਡਿਆਈ ਮਿਲੇ॥
Prof. Sahib Singhਹੇ ਪ੍ਰਭੂ! ਤੂੰ ਹੀ ਮੇਰਾ ਸੱਜਣ ਹੈਂ ਤੂੰ ਹੀ ਮੇਰਾ ਮਿੱਤਰ ਹੈਂ ਤੂੰ ਹੀ ਮੇਰੇ ਦਿਲ ਦੀ ਜਾਣਨ ਵਾਲਾ ਸਾਥੀ ਹੈਂ। ਤੇਰੇ ਸਦਾ-ਥਿਰ ਨਾਮ ਵਿਚ ਜੁੜਿਆਂ (ਤੇਰੇ ਦਰ ਤੇ) ਆਦਰ ਮਿਲਦਾ ਹੈ।ਪਦ ਅਰਥ ਸਚਿ = ਸਦਾ-ਥਿਰ ਨਾਮ ਵਿਚ ਜੁੜਿਆਂ।
SikhNet (Spanish)Oh Señor, eres mi Amigo, mi sabio Compañero; bendíceme con la Gloria de Tu Verdad,
ਨਾਨਕ. ਨਾਮੁ ਰਤਨੁ ਪਰਗਾਸਿਆ; ਐਸੀ ਗੁਰਮਤਿ ਪਾਈ ॥੩॥
naanak. naam ratan paragaasiaa; aisee guramat paaee |3|
Sant Singh KhalsaO Nanak, the jewel of the Naam has been revealed to me; such are the Teachings I have received from the Guru. ||3||
Manmohan SinghNanak, I have received such an instruction from the Guru, that the Name jewel is revealed unto me.
Manmohan Singh (Punjabi)ਨਾਨਕ ਗੁਰਾਂ ਪਾਸੋਂ ਮੈਨੂੰ ਐਹੋ ਜਿਹਾ ਉਪਦੇਸ਼ ਪ੍ਰਾਪਤ ਹੋਇਆ ਹੈ ਕਿ ਨਾਮ ਦਾ ਜਵੇਹਰ ਮੇਰੇ ਤੇ ਪ੍ਰਗਟ ਹੋ ਆਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੀ ਰੀਤੀ ਸੇ ਜਿਨਾਂ ਨੇ ਗੁਰਮਤਿ ਪਾਈ ਹੈ, ਤਿਨ ਕੇ ਰਿਦੇ ਮੇਂ ਅਮੋਲ ਨਾਮ ਦਾ ਚਾਨਣ ਹੂਆ ਹੈ॥੩॥
Prof. Sahib Singhਹੇ ਨਾਨਕ! (ਆਖ-) ਮੈਨੂੰ ਗੁਰੂ ਦੀ ਅਜੇਹੀ ਮਤਿ ਪ੍ਰਾਪਤ ਹੋਈ ਹੈ ਕਿ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਸ੍ਰੇਸ਼ਟ ਨਾਮ ਪ੍ਰਗਟ ਹੋ ਗਿਆ ਹੈ ॥੩॥
SikhNet (Spanish)y deja que la Joya de Tu Nombre ilumine mi mente, así como es la Instrucción del Guru. (3)
ਸਚੁ ਅੰਜਨੋ ਅੰਜਨੁ ਸਾਰਿ; ਨਿਰੰਜਨਿ ਰਾਤਾ ਰਾਮ ॥
sach anjano anjan saar; niranjan raataa raam |
Sant Singh KhalsaI have carefully applied the healing ointment to my eyes, and I am attuned to the Immaculate Lord.
Manmohan SinghCollyrium, the collyrium of truth, I have carefully applied to my eyes, and am imbued with the Immaculate Lord.
Manmohan Singh (Punjabi)ਸੂਰਮਾਂ ਸੱਚ ਦਾ ਸੂਰਮਾਂ, ਮੈਂ ਸੰਭਾਲ ਕੇ ਆਪਣੀਆਂ ਅੱਖਾਂ ਵਿੱਚ ਪਾਇਆ ਹੈ ਅਤੇ ਮੈਂ ਪਵਿੱਤਰ ਪ੍ਰਭੂ ਨਾਲ ਰੰਗਿਆ ਗਿਆ ਹਾਂ।
Fareedkot Teekaਅੰਜਨੋਂ ਮੇਂ ਗਿਆਨ ਰੂਪ ਸਚਾ ਅੰਜਨ ਬੁਧ ਰੂਪ ਨੇਤ੍ਰੋਂ ਮੇਂ ਪਾਇਆ ਹੈ, ਤਬ ਸੇ ਮੇਰਾ ਮਨ ਨਿਰੰਜਨ ਰਾਮ ਮੇਂ ਮਸਤ ਹੂਆ ਹੈ॥
Prof. Sahib Singh(ਪ੍ਰਭੂ ਦੇ ਗਿਆਨ ਦਾ) ਸੁਰਮਾ ਪਾ ਕੇ ਮੇਰਾ ਮਨ ਮਾਇਆ-ਰਹਿਤ ਪਰਮਾਤਮਾ ਦੇ ਨਾਮ ਵਿਚ ਰੰਗਿਆ ਗਿਆ ਹੈ।ਪਦ ਅਰਥ ਅੰਜਨੁ = ਸੁਰਮਾ। ਸਾਰਿ = (ਅੱਖਾਂ ਵਿਚ) ਪਾ ਕੇ। ਨਿਰੰਜਨਿ = ਨਿਰੰਜਨ (ਪ੍ਰਭੂ) ਵਿਚ {ਨਿਰ-ਅੰਜਨ}। ਅੰਜਨੁ = ਮਾਇਆ ਦੀ ਕਾਲਖ, ਮਾਇਆ-ਰਹਿਤ ਪ੍ਰਭੂ ਵਿਚ।
SikhNet (Spanish)Apliqué el Colirio de Tu Verdad a mis ojos, y estuve imbuido en Ti, oh Señor Inmaculado.
ਮਨਿ ਤਨਿ ਰਵਿ ਰਹਿਆ; ਜਗਜੀਵਨੋ ਦਾਤਾ ਰਾਮ ॥
man tan rav rahiaa; jagajeevano daataa raam |
Sant Singh KhalsaHe is permeating my mind and body, the Life of the world, the Lord, the Great Giver.
Manmohan SinghWithin my mind and body is contained the Bestower Lord, the life of the world.
Manmohan Singh (Punjabi)ਮੇਰੀ ਆਤਮਾਂ ਤੇ ਦੇਹਿ ਅੰਦਰ ਜਗਤ ਦੀ ਜਿੰਦਜਾਨ ਦਾਤਾਰ ਪ੍ਰਭੂ ਰਮ ਰਿਹਾ ਹੈ।
Fareedkot Teekaਅਬ ਜਗਜੀਵਨ ਦਾਤਾ ਮੁਝੇ ਮਨ ਤਨ ਮੇਂ ਰਮਾ ਹੂਆ ਦਿਖਲਾਈ ਪੜਾ ਹੈ॥
Prof. Sahib Singhਜਗਤ ਦਾ ਜੀਵਨ ਤੇ ਸਭ ਦਾਤਾਂ ਦੇਣ ਵਾਲਾ ਪ੍ਰਭੂ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਹਰ ਵੇਲੇ ਮੌਜੂਦ ਰਹਿੰਦਾ ਹੈ।ਪਦ ਅਰਥ ਜਗ ਜੀਵਨੋ = ਜਗਤ ਦਾ ਸਹਾਰਾ।
SikhNet (Spanish)Y entonces, oh Señor de la vida, compenetraste mi cuerpo y mi mente, y así obtuve a mi Señor en el Equilibrio.
ਜਗਜੀਵਨੁ ਦਾਤਾ ਹਰਿ ਮਨਿ ਰਾਤਾ; ਸਹਜਿ ਮਿਲੈ ਮੇਲਾਇਆ ॥
jagajeevan daataa har man raataa; sehaj milai melaaeaa |
Sant Singh KhalsaMy mind is imbued with the Lord, the Great Giver, the Life of the world; I have merged and blended with Him, with intuitive ease.
Manmohan SinghMy soul is imbued with the beneficient God, the life of the world, and is easily united and blended with Him.
Manmohan Singh (Punjabi)ਮੇਰੀ ਜਿੰਦੜੀ ਸੰਸਾਰ ਦੀ ਜਿੰਦ ਜਾਨ ਉਦਾਰਚਿਤ ਵਾਹਿਗੁਰੂ ਨਾਲ ਰੰਗੀਜੀ ਹੋਈ ਹੈ ਅਤੇ ਸੁਖੈਨ ਹੀ ਉਸ ਨਾਲ ਅਭੇਦ ਹੋ ਗਈ ਹੈ।
Fareedkot Teekaਐਸਾ ਜਗਜੀਵਨ ਦਾਤਾ ਹਰਿ ਜਿਸਮੇਂ ਮੇਰਾ ਮਨ ਰਾਤਾ ਹੈ, ਸੋ (ਸਹਜਿ) ਗਿਆਨ ਕਰ ਕੇ ਸਤਗੁਰੋਂ ਕਾ ਮਿਲਾਇਆ ਹੂਆ ਮਿਲਤਾ ਹੈ॥
Prof. Sahib Singh(ਗੁਰੂ ਦੀ ਰਾਹੀਂ) ਜਗਤ ਦਾ ਜੀਵਨ ਤੇ ਸਭ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਮਨ ਵਿਚ ਵੱਸ ਪੈਂਦਾ ਹੈ, ਮਨ ਉਸ ਦੇ ਨਾਮ-ਰੰਗ ਨਾਲ ਰੰਗਿਆ ਜਾਂਦਾ ਹੈ ਤੇ ਮਨ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ।
SikhNet (Spanish)En la Sociedad de los Santos, por la Gracia de Dios, obtuve el Éxtasis.
ਸਾਧ ਸਭਾ. ਸੰਤਾ ਕੀ ਸੰਗਤਿ; ਨਦਰਿ ਪ੍ਰਭੂ ਸੁਖੁ ਪਾਇਆ ॥
saadh sabhaa. santaa kee sangat; nadar prabhoo sukh paaeaa |
Sant Singh KhalsaIn the Company of the Holy, and the Saints' Society, by God's Grace, peace is obtained.
Manmohan SinghBy Lord's grace, man obtains peace in the saints society and the association of the holy-men.
Manmohan Singh (Punjabi)ਸਾਈਂ ਦੀ ਮਿਹਰ ਦੁਆਰਾ ਇਨਸਾਨ ਨੇਕਾਂ ਦੀ ਸੋਹਬਤ ਅਤੇ ਪਵਿੱਤਰ ਪੁਰਸ਼ਾਂ ਦੇ ਮੇਲ ਮਿਲਾਪ ਅੰਦਰ ਆਰਾਮ ਪਾਉਂਦਾ ਹੈ।
Fareedkot Teekaਸਾਧ ਸ੍ਰੇਸਟ ਜੋ ਸੰਤੋਂ ਕੀ ਸਭਾ ਹੈ, ਜਬ ਤਿਨ ਕੀ ਸੰਗਤ ਕਰੀ ਤਬ ਪ੍ਰਭੂ ਕੀ ਨਦਰ ਭਈ। ਜਬ ਨਦਰ ਭਈ ਤਬ ਮੈਨੇ ਸੁਖ ਪਾਇਆ ਹੈ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਪਰਮਾਤਮਾ ਦੀ ਮੇਹਰ ਦੀ ਨਿਗਾਹ ਨਾਲ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।
SikhNet (Spanish)En la Alabanza del Señor me imbuí en la Armonía,
ਹਰਿ ਕੀ ਭਗਤਿ ਰਤੇ ਬੈਰਾਗੀ; ਚੂਕੇ ਮੋਹ ਪਿਆਸਾ ॥
har kee bhagat rate bairaagee; chooke moh piaasaa |
Sant Singh KhalsaThe renunciates remain absorbed in devotional worship to the Lord; they are rid of emotional attachment and desire.
Manmohan SinghThe world denouncers remain absorbed in God's worship and are rid of attachment and desire.
Manmohan Singh (Punjabi)ਜਗਤ-ਤਿਆਗੀ ਵਾਹਿਗੁਰੂ ਦੀ ਊਪਾਸਨਾ ਅੰਦਰ ਲੀਨ ਰਹਿੰਦੇ ਹਨ। ਅਤੇ ਲਗਨ ਤੇ ਖਾਹਿਸ਼ ਤੋਂ ਖਲਾਸੀ ਪਾ ਜਾਂਦੇ ਹਨ।
Fareedkot Teekaਐਸੀ ਹਰਿ ਭਗਤਿ ਮੇਂ ਜੋ ਬੈਰਾਗੀ ਗੁਰਮੁਖ ਰਤੇ ਰਹਤੇ ਹੈਂ ਤਿਨ ਕੇ ਰਿਦੇ ਸੇ ਮੋਹੁ ਔਰ (ਪਿਆਸਾ) ਤ੍ਰਿਖਾ, ਭਾਵ ਤ੍ਰਿਸਨਾ ਚੂਕ ਜਾਤੀ, ਭਾਵ ਨਵਿਰਤ ਹੋ ਜਾਤੀ ਹੈ॥
Prof. Sahib Singhਜਿਨ੍ਹਾਂ ਦੇ ਅੰਦਰੋਂ ਮੋਹ ਤੇ ਤ੍ਰਿਸ਼ਨਾ ਮੁੱਕ ਜਾਂਦੇ ਹਨ, ਜੋ ਹਉਮੈ ਨੂੰ ਮਾਰ ਕੇ ਪਰਮਾਤਮਾ ਦੇ ਨਾਮ ਵਿਚ ਹੀ ਸਦਾ ਗਿੱਝੇ ਰਹਿੰਦੇ ਹਨ,ਪਦ ਅਰਥ ਬੈਰਾਗੀ = ਵੈਰਾਗਵਾਨ, ਵਿਰਕਤ।
SikhNet (Spanish)y fui liberado de mi deseo y de mi apego.
ਨਾਨਕ. ਹਉਮੈ ਮਾਰਿ ਪਤੀਣੇ; ਵਿਰਲੇ ਦਾਸ ਉਦਾਸਾ ॥੪॥੩॥
naanak. haumai maar pateene; virale daas udaasaa |4|3|
Sant Singh KhalsaO Nanak, how rare is that unattached servant, who conquers his ego, and remains pleased with the Lord. ||4||3||
Manmohan SinghNanak, rare is the desireless slave of God. Who by quelling his ego remains pleased with the Lord.
Manmohan Singh (Punjabi)ਨਾਨਕ ਕੋਈ ਟਾਵਾਂ ਹੀ ਇੱਛਾ ਰਹਿਤ, ਹਰੀ ਦਾ ਗੋਲਾ ਹੈ, ਜੋ ਆਪਣੀ ਹੰਗਤਾ ਨੂੰ ਮੇਟ ਕੇ ਸੁਆਮੀ ਨਾਲ ਪ੍ਰਸੰਨ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ, ਜੋ ਹੰਤਾ ਮਮਤਾ ਕੋ ਮਾਰ ਕਰ ਕੇ ਔ ਸੰਸਾਰ ਸੇ ਉਦਾਸ ਹੋ ਕਰ ਪਰਮੇਸ੍ਵਰ ਮੇਂ ਪਤੀਆਏ, ਭਾਵ ਨਿਹਚੇਵਾਨ ਹੂਏ ਹੈਂ, ਸੋ ਦਾਸ ਵਿਰਲੇ ਹੈਂ॥੪॥੩॥
Prof. Sahib Singhਤੇ ਜੇਹੜੇ ਪਰਮਾਤਮਾ ਦੀ ਭਗਤੀ ਦੇ ਰੰਗ ਵਿਚ ਰੰਗੀਜ ਕੇ ਮਾਇਆ ਦੇ ਮੋਹ ਨਾਲੋਂ ਨਿਰਲੇਪ ਰਹਿੰਦੇ ਹਨ, ਜਗਤ ਵਿਚ ਅਜੇਹੇ ਵਿਰਲੇ ਬੰਦੇ ਹਨ, ਹੇ ਨਾਨਕ! ॥੪॥੩॥ਪਦ ਅਰਥ ਪਤੀਣੇ = ਪਤੀਜ ਗਏ। ਉਦਾਸਾ = ਵਿਰਕਤ ॥੪॥੩॥
SikhNet (Spanish)Dice Nanak, ¡extraordinario es ese desapegado sirviente que conquista su ego y permanece complacido con su Señor! (4‑3)