ਆਸਾ ਮਹਲਾ ੧ ॥
aasaa mahalaa 1 | Ang 436
Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl, Guru Nanak, Primer Canal Divino.
ਅਨਹਦੋ ਅਨਹਦੁ ਵਾਜੈ; ਰੁਣ ਝੁਣਕਾਰੇ, ਰਾਮ ॥
anahado anahad vaajai; run jhunakaare, raam | Ang 436
Sant Singh KhalsaThe unstruck melody of the sound current resounds with the vibrations of the celestial instruments.
Manmohan SinghDivine music and the Divine music plays to the accompaniment of the air of the musical instruments.
Manmohan Singh (Punjabi)ਸੰਗੀਤਕ ਸਾਜਾਂ ਦੀ ਧੁਨੀ ਦੇ ਨਾਲ ਰੱਬੀ ਕੀਰਤਨ, ਰੱਬੀ ਕੀਰਤਨ ਹੋ ਰਿਹਾ ਹੈ।
Fareedkot Teekaਅਬ ਮੇਰੇ ਕੋ ਏਕ ਰਸ ਹਦ ਸੇ ਰਹਿਤ ਰਾਮ ਕੇ (ਰੁਣ ਝੁਣਕਾਰੇ) ਅਨੰਦ ਕੋ ਪ੍ਰਾਪਤਿ ਕਰਨੇ ਵਾਲੇ ਏਕ ਰਸ ਬਾਜੇ ਬਜੇ ਹੈਂ, ਭਾਵ ਮਹਾਵਾਕੋਂ ਕੋ ਉਚਾਰਤੇ ਹੈਂ॥
Prof. Sahib Singhਹੁਣ ਮੇਰੇ ਅੰਦਰ (ਮਾਨੋ) ਘੁੰਘਰੂਆਂ ਝਾਂਜਰਾਂ ਦੀ ਛਣਕਾਰ ਦੇਣ ਵਾਲਾ (ਵਾਜਾ) ਇਕ-ਰਸ ਵੱਜ ਰਿਹਾ ਹੈ,ਪਦ ਅਰਥ ਅਨਹਦੁ = ਇਕ-ਰਸ, ਮਤਵਾਤਰ। ਵਾਜੈ = (ਵਾਜਾ) ਵੱਜਦਾ ਹੈ। ਰੁਣ ਝੁਣਕਾਰ = ਘੁੰਘਰੂਆਂ ਝਾਂਜਰਾਂ ਦੀ ਛਣ ਛਣ।
SikhNet (Spanish)En mi mente resuena la Melodía Divina de Éxtasis;
ਮੇਰਾ ਮਨੋ ਮੇਰਾ ਮਨੁ ਰਾਤਾ; ਲਾਲ ਪਿਆਰੇ ਰਾਮ ॥
meraa mano meraa man raataa; laal piaare raam | Ang 436
Sant Singh KhalsaMy mind, my mind is imbued with the Love of my Darling Beloved.
Manmohan SinghMy soul and my soul is imbued with the love of my Darling Beloved.
Manmohan Singh (Punjabi)ਮੈਡੀਂ ਆਤਮਾਂ, ਮੈਡੀਂ ਆਤਮਾਂ ਆਪਣੇ ਪ੍ਰੀਤਮ ਮਹਿਬੂਬ ਦੇ ਪਿਆਰ ਨਾਲ ਰੰਗੀਜੀ ਹੋਈ ਹੈ।
Fareedkot Teekaਮੇਰਾ ਮਨੁ ਅਮੋਲਕ ਪ੍ਯਾਰੇ ਰਾਮ ਕੋ ਮੇਰਾ, ਭਾਵ ਅਪਨਾ ਸ੍ਵਾਮੀ ਮੰਨ ਕਰ ਕੇ ਤਿਸਮੈਂ ਰਾਤਾ ਹੈ॥
Prof. Sahib Singhਕਿਉਂ ਕਿ ਮੇਰਾ ਮਨ ਪਿਆਰੇ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਗਿਆ ਹੈ।ਪਦ ਅਰਥ ਰਾਤਾ = ਰੱਤਾ ਹੋਇਆ, ਮਸਤ।
SikhNet (Spanish)sí, mi mente está imbuida en el Amor de mi Señor.
ਅਨਦਿਨੁ ਰਾਤਾ ਮਨੁ ਬੈਰਾਗੀ; ਸੁੰਨ ਮੰਡਲਿ ਘਰੁ ਪਾਇਆ ॥
anadin raataa man bairaagee; sun manddal ghar paaeaa | Ang 436
Sant Singh KhalsaNight and day, my detached mind remains absorbed in the Lord, and I obtain my home in the profound trance of the celestial void.
Manmohan SinghThe detached soul, night and day remains absorbed in one God, and obtains an abode in the realm of profound trance.
Manmohan Singh (Punjabi)ਉਪਰਾਮ ਆਤਮਾ, ਰੈਣ ਦਿਹੁੰ ਇੱਕ ਵਾਹਿਗੁਰੂ ਅੰਦਰ ਲੀਨ ਰਹਿੰਦੀ ਹੈ ਅਤੇ ਅਫੁਰ ਸਮਾਧੀ ਦੇ ਦੇਸ ਵਿੱਚ ਵਾਸਾ ਪਾ ਲੈਂਦੀ ਹੈ।
Fareedkot Teekaਮਨੁ ਵੈਰਾਗਵਾਨ ਹੋ ਕਰ ਰਾਤਿ ਦਿਨ ਤਿਸਮੈਂ ਰੱਤਾ ਹੈ, ਪੁਨਃ (ਸੁੰਨ) ਅਫੁਰ (ਮੰਡਲਿ) ਪੂਰਨ ਸ੍ਵਰੂਪ ਮੇਂ ਘਰੁ ਪਾਇਆ, ਭਾਵ ਇਸਥਿਤ ਹੂਆ ਹੈ॥
Prof. Sahib Singhਮੇਰਾ ਮਨ ਹਰ ਵੇਲੇ (ਪ੍ਰਭੂ ਦੀ ਯਾਦ ਵਿਚ) ਮਤਵਾਲਾ ਰਹਿੰਦਾ ਹੈ, ਮਸਤ ਰਹਿੰਦਾ ਹੈ, ਮੈਂ ਹੁਣ ਅਜੇਹੇ ਉੱਚੇ ਮੰਡਲ ਵਿਚ ਟਿਕਾਣਾ ਲੱਭ ਲਿਆ ਹੈ ਜਿਥੇ ਕੋਈ ਮਾਇਕ ਫੁਰਨਾ ਨਹੀਂ ਉਠਦਾ।ਪਦ ਅਰਥ ਅਨਦਿਨੁ = ਹਰ ਰੋਜ਼। ਬੈਰਾਗੀ = ਵੈਰਾਗਵਾਨ, ਪ੍ਰੇਮੀ, ਮਤਵਾਲਾ। ਮੰਡਲਿ = ਮੰਡਲ ਵਿਚ। ਸੁੰਨ ਮੰਡਲਿ = ਉਸ ਮੰਡਲ ਵਿਚ ਜਿਥੇ (ਮਾਇਕ ਫੁਰਨਿਆਂ ਵਲੋਂ) ਸੁੰਞ ਹੈ। ਘਰੁ = ਟਿਕਾਣਾ।
SikhNet (Spanish)Mi mente desapegada está entonada noche y día en mi Dios, y así vivo sin deseos en la Unidad, y a través del Verdadero Guru,
ਆਦਿ ਪੁਰਖੁ ਅਪਰੰਪਰੁ ਪਿਆਰਾ; ਸਤਿਗੁਰਿ ਅਲਖੁ ਲਖਾਇਆ ॥
aad purakh aparanpar piaaraa; satigur alakh lakhaaeaa | Ang 436
Sant Singh KhalsaThe True Guru has revealed to me the Primal Lord, the Infinite, my Beloved, the Unseen.
Manmohan SinghThe True Guru has shown me the limitless, Unseen and the darling Primal Lord.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਹਦਬੰਨਾ-ਰਹਿਤ, ਅਦ੍ਰਿਸ਼ਟ ਅਤੇ ਲਾਡਲਾ ਆਦੀ-ਪ੍ਰਭੂ ਵਿਖਾਲ ਦਿੱਤਾ ਹੈ।
Fareedkot Teekaਐਸਾ ਆਦਿ ਪੁਰਖੁ ਅਪਰੰਪਰ ਅਲਖ ਪ੍ਯਾਰਾ ਸੋ ਸਤਗੁਰੋਂ ਨੇ ਲਖਾਇ ਦੀਆ ਹੈ॥
Prof. Sahib Singhਸਤਿਗੁਰੂ ਨੇ ਮੈਨੂੰ ਉਹ ਅਦ੍ਰਿਸ਼ਟ ਪ੍ਰਭੂ ਵਿਖਾ ਦਿੱਤਾ ਹੈ ਜੋ ਸਭ ਦਾ ਮੁੱਢ ਹੈ ਜੋ ਸਭ ਵਿਚ ਵਿਆਪਕ ਹੈ ਜੋ ਸਭ ਦਾ ਪਿਆਰਾ ਹੈ ਤੇ ਜਿਸ ਤੋਂ ਪਰੇ ਹੋਰ ਕੋਈ ਹਸਤੀ ਨਹੀਂ।ਪਦ ਅਰਥ ਅਪਰੰਪਰੁ = ਪਰੇ ਤੋਂ ਪਰੇ, ਜਿਸ ਤੋਂ ਪਰੇ ਹੋਰ ਕੋਈ ਨਹੀਂ। ਸਤਿਗੁਰਿ = ਸਤਿਗੁਰ ਨੇ। ਅਲਖੁ = ਅਦ੍ਰਿਸ਼ਟ ਪ੍ਰਭੂ।
SikhNet (Spanish)mi Bienamado Señor Primordial y Trascendente me es revelado.
ਆਸਣਿ ਬੈਸਣਿ. ਥਿਰੁ ਨਾਰਾਇਣੁ; ਤਿਤੁ ਮਨੁ ਰਾਤਾ ਵੀਚਾਰੇ ॥
aasan baisan. thir naaraaein; tith man raataa veechaare | Ang 436
Sant Singh KhalsaThe Lord's posture and His seat are permanent; my mind is absorbed in reflective contemplation upon Him.
Manmohan SinghMy Lord's sitting place is permanent, and in His meditation my soul is absorbed.
Manmohan Singh (Punjabi)ਮੇਰੇ ਪ੍ਰਭੂ ਦਾ ਬਹਿਣ ਦਾ ਅਸਥਾਨ ਅਹਿੱਲ ਹੈ। ਉਸ ਦੇ ਸਿਮਰਨ ਅੰਦਰ ਮੇਰੀ ਆਤਮਾ ਲੀਨ ਹੋਈ ਹੋਈ ਹੈ।
Fareedkot Teekaਅਬ ਨਾਰਾਇਣ ਸ੍ਵਰੂਪ ਮੇਂ ਥਿਰ ਆਸਨ ਕਰ, ਭਾਵ ਦ੍ਰਿੜ ਹੋ ਕਰ ਬੈਠਨਾ ਕੀਆ ਹੈ, ਤਿਸੀ ਨਾਰਾਇਣ ਕੌ ਬੀਚਾਰ ਮੇਂ ਮਨ ਰੱਤਾ ਹੂਆ ਹੈ॥
Prof. Sahib Singhਮੇਰਾ ਮਨ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਬਰਕਤਿ ਨਾਲ ਉਸ ਨਾਰਾਇਣ ਵਿਚ ਮਸਤ ਰਹਿੰਦਾ ਹੈ ਜੋ ਆਪਣੇ ਆਸਣ ਉਤੇ ਆਪਣੇ ਤਖ਼ਤ ਉਤੇ ਸਦਾ ਅਡੋਲ ਰਹਿੰਦਾ ਹੈ।ਪਦ ਅਰਥ ਆਸਣਿ = ਆਸਣ ਉਤੇ। ਬੈਸਣਿ = ਬੈਠਣ ਵਾਲੇ ਥਾਂ ਉਤੇ। ਥਿਰ = ਸਦਾ ਵਾਸਤੇ ਕਾਇਮ। ਤਿਤੁ = ਉਸ (ਪ੍ਰਭੂ) ਵਿਚ। ਵੀਚਾਰੇ = (ਗੁਰੂ ਦੇ ਸ਼ਬਦ ਦੀ) ਵਿਚਾਰ ਨਾਲ।
SikhNet (Spanish)Mi mente está imbuida en ese Señor, Cuyo Asiento es Inmutable e Inmóvil;
ਨਾਨਕ. ਨਾਮਿ ਰਤੇ ਬੈਰਾਗੀ; ਅਨਹਦ ਰੁਣ ਝੁਣਕਾਰੇ ॥੧॥
naanak. naam rate bairaagee; anahad run jhunakaare |1| Ang 436
Sant Singh KhalsaO Nanak, the detached ones are imbued with His Name, the unstruck melody, and the celestial vibrations. ||1||
Manmohan SinghNanak, the desireless are tinged with the Name and hear the melodious celestial strain.
Manmohan Singh (Punjabi)ਨਾਨਕ ਇੱਛਾ ਰਹਿਤ ਪ੍ਰਾਣੀ ਨਾਮ ਨਾਲ ਰੰਗੇ ਹੋਏ ਹਨ ਅਤੇ ਸੁਰੀਲਾ ਬੈਕੁੰਠੀ ਕੀਰਤਨ ਸ੍ਰਵਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਬੈਰਾਗੀ ਨਾਮੀ ਮੇਂ ਮਸਤ ਹੈਂ, ਸੋ ਏਕ ਰਸ ਅਨੰਦ ਵਾਲੇ ਹੋ ਰਹੇ ਹੈਂ॥੧॥
Prof. Sahib Singhਹੇ ਨਾਨਕ! ਜਿਨ੍ਹਾਂ ਬੰਦਿਆਂ ਦੇ ਮਨ ਪ੍ਰਭੂ ਦਾ ਨਾਮ ਵਿੱਚ ਰੰਗੇ ਜਾਂਦੇ ਹਨ (ਪ੍ਰਭੂ-ਨਾਮ ਦੇ) ਮਤਵਾਲੇ ਹੋ ਜਾਂਦੇ ਹਨ, ਉਹਨਾਂ ਦੇ ਅੰਦਰ, (ਮਾਨੋ) ਝਾਂਜਰਾਂ ਘੁੰਘਰੂਆਂ ਦੀ ਛਣਕਾਰ ਦੇਣ ਵਾਲਾ (ਵਾਜਾ) ਇਕ-ਰਸ ਵੱਜਦਾ ਹੈ ॥੧॥ਪਦ ਅਰਥ ਨਾਮਿ = ਨਾਮ ਵਿਚ ॥੧॥
SikhNet (Spanish)sí, mi mente desapegada está imbuida en el Señor y en mi interior resuena la Melodía Divina de Éxtasis. (1)
ਤਿਤੁ ਅਗਮ. ਤਿਤੁ ਅਗਮ ਪੁਰੇ; ਕਹੁ. ਕਿਤੁ ਬਿਧਿ ਜਾਈਐ ਰਾਮ ॥
tit agam. tith agam pure; kahu. kit bidh jaaeeai raam | Ang 436
Sant Singh KhalsaTell me, how can I reach that unreachable, that unreachable city?
Manmohan SinghSay in what way can I reach that Unreachable, that Unreachable city of the Lord?
Manmohan Singh (Punjabi)ਦੱਸੋ ਮੈਂ ਸਾਹਿਬ ਦੇ ਉਸ ਅਪੁੱਜ, ਉਸ ਅਪੁੱਜ ਸ਼ਹਿਰ ਵਿੱਚ ਕਿਸ ਤਰੀਕੇ ਨਾਲ ਪੁੱਜ ਸਕਦਾ ਹਾਂ?
Fareedkot Teekaਜੋ ਮਨ ਬਾਣੀ ਸੇ ਪਰੇ ਹੈ ਤਿਸ ਪੂਰਨ ਰਾਮ ਮੇਂ ਕਿਸ ਪ੍ਰਕਾਰ ਸੇ ਜਾਈਏ?☬ਉੱਤ੍ਰ:
Prof. Sahib Singh(ਹੇ ਸਹੇਲੀਏ!) ਦੱਸ, ਉਸ ਅਪਹੁੰਚ ਪਰਮਾਤਮਾ ਦੇ ਸ਼ਹਰ ਵਿਚ ਕਿਸ ਤਰੀਕੇ ਨਾਲ ਜਾਈਦਾ ਹੈ।ਪਦ ਅਰਥ ਤਿਤੁ = ਉਸ ਵਿਚ। ਅਗਮਪੁਰੇ = ਅਪਹੁੰਚ ਨਗਰ ਵਿਚ। ਕਹੁ = ਦੱਸੋ। ਕਿਤੁ ਬਿਧਿ = ਕਿਸ ਤਰੀਕੇ ਨਾਲ।
SikhNet (Spanish)¿Cómo, oh cómo podría yo alcanzar ese Lugar Inalcanzable?
ਸਚੁ ਸੰਜਮੋ ਸਾਰਿ ਗੁਣਾ; ਗੁਰਸਬਦੁ ਕਮਾਈਐ ਰਾਮ ॥
sach sanjamo saar gunaa; gurasabad kamaaeeai raam | Ang 436
Sant Singh KhalsaBy practicing truthfulness and self-restraint, by contemplating His Glorious Virtues, and living the Word of the Guru's Shabad.
Manmohan SinghBy practising truth, and self-restraint contemplating over Lord's praises and acting up to Guru's teaching.
Manmohan Singh (Punjabi)ਸੱਚ ਤੇ ਸਵੈ-ਰੋਕਥਾਮ ਕਮਾਉਣ, ਸਾਹਿਬ ਦੀਆਂ ਸਿਫਤਾਂ ਦਾ ਧਿਆਨ ਧਾਰਨ ਅਤੇ ਗੁਰਾਂ ਦੇ ਉਪਦੇਸ਼ ਤੇ ਅਮਲ ਕਰਨ ਦੁਆਰਾ।
Fareedkot Teekaਹੇ ਭਾਈ! ਸਚੁ ਸੰਜਮੁ ਇੰਦ੍ਰ੍ਯੋਂ ਕੋ ਜੀਤਨਾ ਕਰੀਏ ਅਕਾਲ ਪੁਰਖੁ ਕੇ ਗੁਣੋਂ ਕੋ (ਸਾਰਿ) ਸੰਭਾਈਏ॥
Prof. Sahib Singh(ਸਹੇਲੀ ਉੱਤਰ ਦੇਂਦੀ ਹੈ-ਹੇ ਭੈਣ!) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰ ਕੇ, (ਸਿਮਰਨ ਦੀ ਬਰਕਤਿ ਨਾਲ) ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕ ਕੇ, ਪ੍ਰਭੂ ਦੇ ਗੁਣ (ਹਿਰਦੇ ਵਿਚ) ਸੰਭਾਲ ਕੇ ਸਤਿਗੁਰੂ ਦਾ ਸ਼ਬਦ ਕਮਾਣਾ ਚਾਹੀਦਾ ਹੈ।ਪਦ ਅਰਥ ਸਚੁ = ਸਦਾ-ਥਿਰ ਪ੍ਰਭੂ ਦਾ ਨਾਮ (ਸਿਮਰ ਕੇ)। ਸੰਜਮੋ = ਇੰਦ੍ਰਿਆਂ ਨੂੰ (ਸਿਮਰਨ ਦੀ ਰਾਹੀਂ) ਵਿਕਾਰਾਂ ਵਲੋਂ ਹਟਾ ਕੇ। ਸਾਰਿ = ਸੰਭਾਲ ਕੇ।
SikhNet (Spanish)Conociendo la Esencia de los Méritos de la Verdad y la disciplina, y viviendo en la Palabra del Guru.
ਸਚੁ ਸਬਦੁ ਕਮਾਈਐ. ਨਿਜ ਘਰਿ ਜਾਈਐ; ਪਾਈਐ ਗੁਣੀ ਨਿਧਾਨਾ ॥
sach sabad kamaaeeai. nij ghar jaaeeai; paaeeai gunee nidhaanaa | Ang 436
Sant Singh KhalsaPracticing the True Word of the Shabad, one comes to the home of his own inner being, and obtains the treasure of virtue.
Manmohan SinghBy practising the True Name, man gets to his own home, and obtains the Treasure of merits.
Manmohan Singh (Punjabi)ਸੱਚੇ ਨਾਮ ਦਾ ਅਭਿਆਸ ਕਰਨ ਦੁਆਰਾ, ਬੰਦਾ ਆਪਣੇ ਨਿੱਜ ਦੇ ਧਾਮ ਪੁੱਜ ਜਾਂਦਾ ਹੈ ਅਤੇ ਸ੍ਰੇਸ਼ਟਤਾਈਆਂ ਦੇ ਖਜ਼ਾਨੇ ਨੂੰ ਪਾ ਲੈਂਦਾ ਹੈ।
Fareedkot Teekaਜਬ ਸਚੇ ਉਪਦੇਸ਼ ਕੋ ਕਮਾਈਏ ਔਰ ਗੁਣੋਂ ਕਾ ਖਜਾਨਾ ਗ੍ਯਾਨ ਪਾਈਏ ਤਬ ਅਪਨੇ ਸ੍ਵਰੂਪ ਮੇਂ ਪ੍ਰਾਪਤਿ ਹੋਈਤਾ ਹੈ॥
Prof. Sahib Singhਸਦਾ-ਥਿਰ ਪ੍ਰਭੂ ਨਾਲ ਮਿਲਾਣ ਵਾਲਾ ਗੁਰ-ਸ਼ਬਦ ਕਮਾਇਆਂ ਆਪਣੇ ਘਰ ਵਿਚ (ਸ੍ਵੈ-ਸਰੂਪ ਵਿਚ) ਅੱਪੜ ਜਾਈਦਾ ਹੈ, ਤੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਲੱਭ ਲਈਦਾ ਹੈ।ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ। ਗੁਣੀ ਨਿਧਾਨਾ = ਗੁਣਾਂ ਦਾ ਖ਼ਜ਼ਾਨਾ ਪਰਮਾਤਮਾ।
SikhNet (Spanish)De esa forma uno obtiene su propio Ser y recibe el Tesoro del Mérito.
ਤਿਤੁ ਸਾਖਾ ਮੂਲੁ, ਪਤੁ ਨਹੀ ਡਾਲੀ; ਸਿਰਿ ਸਭਨਾ ਪਰਧਾਨਾ ॥
tit saakhaa mool, pat nahee ddaalee; sir sabhanaa paradhaanaa | Ang 436
Sant Singh KhalsaHe has no stems, roots, leaves or branches, but He is the Supreme Lord over the heads of all.
Manmohan SinghHe has no stem, roots leaves and branches and is the Supreme Lord over the heads of all.
Manmohan Singh (Punjabi)ਉਸ ਦੇ ਕੋਈ ਟਹਿਣੇ ਜੜਾਂ, ਪੱਤੇ ਅਤੇ ਟਹਿਣੀਆਂ ਨਹੀਂ ਅਤੇ ਉਹ ਸਾਰਿਆਂ ਦੇ ਸੀਸਾਂ ਉਤੇ ਸ਼੍ਰੋਮਣੀ ਸਾਹਿਬ ਹੈ।
Fareedkot Teekaਤਿਸ ਨਿਜ ਸਰੂਪ ਮੇਂ (ਮੂਲੁ) ਅਵਿਦ੍ਯਾ, ਭਾਵ ਅਗ੍ਯਾਨ ਨਹੀਂ ਹੈ। ਨ ਤੀਨ ਗੁਨ ਰੂਪ ਸਾਖਾ ਹੈ (ਡਾਲੀ) ਵਾਸਨਾ ਔਰ ਪਤ ਸੰਕਲਪ ਵਿਕਲਪ ਨਹੀਂ ਹੈਂ। ਵਾ ਤਿਸ (ਮੂਲੁ), ਭਾਵ ਅਧਿਸ੍ਟਾਨ ਮੇਂ ਸ਼ਾਖਾ ਤੀਨ ਵਾਸਨਾ ਨਹੀਂ ਔਰ ਸਭ ਜੀਵੋਂ ਕੇ ਸਿਰ ਪਰ ਤਿਸ ਕੀ ਆਗ੍ਯਾ ਹੈ ਅਰ ਆਪ ਪ੍ਰਧਾਨ ਹੈ॥
Prof. Sahib Singhਉਸ ਪ੍ਰਭੂ ਦਾ ਆਸਰਾ ਲੈ ਕੇ ਉਸ ਦੀਆਂ ਟਹਣੀਆਂ ਡਾਲੀਆਂ ਜੜ੍ਹ ਪੱਤਰ (ਆਦਿਕ, ਭਾਵ, ਉਸ ਦੇ ਰਚੇ ਜਗਤ) ਦਾ ਆਸਰਾ ਲੈਣ ਦੀ ਲੋੜ ਨਹੀਂ ਪੈਂਦੀ (ਕਿਉਂਕਿ) ਉਹ ਪਰਮਾਤਮਾ ਸਭਨਾਂ ਦੇ ਸਿਰ ਉਤੇ ਪਰਧਾਨ ਹੈ।ਪਦ ਅਰਥ ਤਿਤੁ = ਉਸ (ਪ੍ਰਭੂ-ਰੁੱਖ) ਵਿਚ ਟਿਕ ਕੇ, ਉਸ ਪ੍ਰਭੂ-ਰੁੱਖ ਦਾ ਆਸਰਾ ਲੈ ਕੇ। ਸਿਰਿ = ਸਿਰ ਉਤੇ।
SikhNet (Spanish)Sí, aquél Ser que no tiene raíces, ni ramas, ni hojas, es el Supremo Señor de Todo.
ਜਪੁ ਤਪੁ ਕਰਿ ਕਰਿ ਸੰਜਮ, ਥਾਕੀ; ਹਠਿ ਨਿਗ੍ਰਹਿ ਨਹੀ ਪਾਈਐ ॥
jap tap kar kar sanjam, thaakee; hatth nigreh nahee paaeeai | Ang 436
Sant Singh KhalsaPracticing intensive meditation, chanting and self-discipline, people have grown weary; stubbornly practicing these rituals, they still have not found Him.
Manmohan SinghMen have grown weary of practising worship, penances and self-discipline. They obtain Him not through these persistent rituals.
Manmohan Singh (Punjabi)ਲੋਕੀਂ ਪੂਜਾ ਪਾਠ, ਤਪੱਸਿਆ ਅਤੇ ਸਵੈ ਜਬਤ ਕਰਦੇ ਕਰਦੇ ਹਾਰ ਹੁੱਟ ਗਏ ਹਨ। ਹਠੀਲੇ ਕਰਮ ਕਾਂਡਾਂ ਰਾਹੀਂ ਭੀ ਉਹ ਉਸ ਨੂੰ ਪ੍ਰਾਪਤ ਨਹੀਂ ਹੁੰਦੇ।
Fareedkot Teekaਜਪ ਤਪ ਸੰਜਮ ਕਰ ਸ੍ਰਿਸਟੀ ਥਕ ਰਹੀ ਹੈ, ਹਠ ਕੇ (ਨਿਗ੍ਰਹਿ) ਰੋਕਨੇ ਸੇ ਅਰਥਾਤ ਗ੍ਰਹਣ ਕਰਨੇ ਸੇ ਨਹੀਂ ਪਾਈਤਾ ਹੈ॥
Prof. Sahib Singhਇਹ ਲੁਕਾਈ ਜਪ ਕਰ ਕੇ ਤਪ ਸਾਧ ਕੇ ਇੰਦ੍ਰਿਆਂ ਨੂੰ ਰੋਕਣ ਦਾ ਜਤਨ ਕਰ ਕੇ ਹਾਰ ਗਈ ਹੈ, (ਇਸ ਕਿਸਮ ਦੇ) ਹਠ ਨਾਲ ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ ਨਾਲ ਪਰਮਾਤਮਾ ਨਹੀਂ ਮਿਲਦਾ।ਪਦ ਅਰਥ ਹਠਿ = ਹਠ ਨਾਲ। ਨਿਗ੍ਰਹਿ = ਇੰਦ੍ਰੇ ਰੋਕਣ ਨਾਲ।
SikhNet (Spanish)En vano he practicado la contemplación, austeridades, disciplinas y he controlado mis órganos sensoriales a través de la Jatha Yoga.
ਨਾਨਕ. ਸਹਜਿ ਮਿਲੇ ਜਗਜੀਵਨ; ਸਤਿਗੁਰ. ਬੂਝ ਬੁਝਾਈਐ ॥੨॥
naanak. sehaj mile jagajeevan; satigur. boojh bujhaaeeai |2| Ang 436
Sant Singh KhalsaO Nanak, through spiritual wisdom, the Lord, the Life of the world, is met; the True Guru imparts this understanding. ||2||
Manmohan SinghNanak, through Divine Knowledge, Lord the Life of the world, is met. The True Guru imparts this understanding.
Manmohan Singh (Punjabi)ਨਾਨਕ ਬ੍ਰਹਮ ਗਿਆਨ ਦੇ ਰਾਹੀਂ ਜਗਤ ਦੀ ਜਿੰਦ ਜਾਨ ਸੁਆਮੀ ਮਿਲਦਾ ਹੈ। ਸੱਚੇ ਗੁਰੂ ਜੀ ਇਹ ਗਿਆਤ ਦਰਸਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸਤਗੁਰ ਬੂਝ ਬੁਝਾਇ ਦੇਵੇਂ ਤਬ ਸਹਜ ਗ੍ਯਾਨ ਕਰ ਜਗ ਜੀਵਨ ਪਤੀ ਮਿਲਤਾ ਹੈ॥੨॥
Prof. Sahib Singhਹੇ ਨਾਨਕ! ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਜਗਤ ਦੇ ਆਸਰੇ ਪ੍ਰਭੂ ਨੂੰ ਮਿਲ ਪੈਂਦੇ ਹਨ ਜਿਨ੍ਹਾਂ ਨੂੰ ਸਤਿਗੁਰੂ ਦੀ (ਦਿੱਤੀ) ਮਤਿ ਨੇ (ਸਹੀ ਜੀਵਨ-ਰਾਹ) ਸਮਝਾ ਦਿੱਤਾ ਹੈ ॥੨॥ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ (ਟਿਕਿਆਂ)। ਜਗਜੀਵਨ = ਜਗਤ ਦਾ ਆਸਰਾ ਪ੍ਰਭੂ ਜੀ। ਬੂਝ = ਸੂਝ, ਸਮਝ ॥੨॥
SikhNet (Spanish)Pues el Señor de la Vida lo encuentra a uno de manera espontánea y es sólo a través del Guru que Él se revela hacia nosotros. (2)
ਗੁਰੁ ਸਾਗਰੋ ਰਤਨਾਗਰੁ; ਤਿਤੁ ਰਤਨ ਘਣੇਰੇ ਰਾਮ ॥
gur saagaro ratanaagar; tith ratan ghanere raam | Ang 436
Sant Singh KhalsaThe Guru is the ocean, the mountain of jewels, overflowing with jewels.
Manmohan SinghThe Guru is the mine of jewels and an ocean, which abounds in pearls.
Manmohan Singh (Punjabi)ਗੁਰੂ ਜੀ ਜਵਾਹਿਰਾਤ ਦੀ ਖਾਣ ਅਤੇ ਸਮੁੰਦਰ ਹਨ, ਜਿਸ ਅੰਦਰ ਬਹੁਤੇ ਮੋਤੀ ਹਨ।
Fareedkot Teekaਗੁਰ ਸਮੁੰਦ੍ਰ ਹੈ ਜਿਸਮੇਂ ਸ੍ਰੇਸਟ ਰਤਨ ਹੈਂ ਵਾ ਗੁਰ ਸਮੁੰਦ੍ਰ ਰੂਪ ਸ੍ਰੇਸਟ ਰਤਨੋਂ ਕੀ ਖਾਨ ਹੈ॥
Prof. Sahib Singhਗੁਰੂ (ਇਕ) ਸਮੁੰਦਰ ਹੈ, ਗੁਰੂ ਰਤਨਾਂ ਦੀ ਖਾਣ ਹੈ, ਉਸ ਵਿਚ (ਸੁਚੱਜੀ ਜੀਵਨ-ਸਿੱਖਿਆ ਦੇ), ਅਨੇਕਾਂ ਰਤਨ ਹਨ।ਪਦ ਅਰਥ ਸਾਗਰੋ = ਸਮੁੰਦਰ। ਰਤਨਾਗਰੁ = {ਰਤਨ-ਆਕਰ} ਰਤਨਾਂ ਦੀ ਖਾਣ। ਤਿਤੁ = ਉਸ (ਸਾਗਰ) ਵਿਚ। ਘਣੇਰੇ = ਬਹੁਤ।
SikhNet (Spanish)El Guru es la montaña de Perlas, el mar de Sabiduría, el cofre de Joyas.
ਕਰਿ ਮਜਨੋ ਸਪਤ ਸਰੇ; ਮਨ ਨਿਰਮਲ ਮੇਰੇ ਰਾਮ ॥
kar majano sapat sare; man niramal mere raam | Ang 437
Sant Singh KhalsaTake your bath in the seven seas, O my mind, and become pure.
Manmohan SinghTake thou bath in the seven seas, O my soul and become pure.
Manmohan Singh (Punjabi)ਤੂੰ ਸੱਤਾਂ ਸਮੁੰਦਰਾਂ ਅੰਦਰ ਇਸ਼ਨਾਨ ਕਰ ਹੇ ਮੇਰੀ ਆਤਮਾਂ! ਅਤੇ ਪਵਿੱਤਰ ਹੋ ਵੰਞ।
Fareedkot Teekaਜਿਸਮੈਂ ਬੈਰਾਗ ਬਿਬੇਕ ਪ੍ਰੇਮ ਆਦਿ ਬਹੁਤ ਰਤਨ ਹੈਂ ਅਰ (ਸਪਤ) ਸਹਿਤ ਪਤ ਕੇ ਜੋ ਸਤਸੰਗੁ ਸਰੁ ਹੈ, ਵਾ ਸੀਘ੍ਰ ਵਾ ਵਿਸ੍ਯੋਂ ਕੀ ਤਰਫ ਸੇ ਸੁਗੰਧ ਕਰ ਕੇ ਤਿਸਮੈਂ ਮੱਜਨ ਕਰੁ, ਭਾਵ ਸਤਸੰਗ ਕਰ। ਹੇ ਮੇਰੇ ਭਾਈ! ਤਬ ਮਨੁ ਨਿਰਮਲੁ ਹੋਵੇਗਾ॥
Prof. Sahib Singh(ਹੇ ਸਹੇਲੀਏ! ਉਸ ਵਿਚ) ਪੰਜੇ ਗਿਆਨ-ਇੰਦ੍ਰਿਆਂ ਮਨ ਤੇ ਬੁੱਧੀ ਸਮੇਤ ਇਸ਼ਨਾਨ ਕਰ, ਤੇਰਾ ਮਨ ਪਵਿਤ੍ਰ ਹੋ ਜਾਇਗਾ।ਪਦ ਅਰਥ ਮਜਨੋ = ਇਸ਼ਨਾਨ। ਸਪਤ ਸਰੇ = ਪੰਜ ਗਿਆਨ-ਇੰਦ੍ਰੇ, ਮਨ ਤੇ ਬੁੱਧੀ।
SikhNet (Spanish)Báñate, oh mi mente, báñate en esta confluencia de los siete mares para que te purifiques.
ਨਿਰਮਲ ਜਲਿ ਨੑਾਏ, ਜਾ ਪ੍ਰਭ ਭਾਏ; ਪੰਚ ਮਿਲੇ ਵੀਚਾਰੇ ॥
niramal jal naae, jaa prabh bhaae; panch mile veechaare | Ang 437
Sant Singh KhalsaOne bathes in the water of purity when it is pleasing to God, and obtains the five virtues by reflective meditation.
Manmohan SinghWhen it pleases the Lord, man bathes in the pure water of Name, and through meditation obtains the five merits.
Manmohan Singh (Punjabi)ਜਦ ਸੁਆਮੀ ਨੂੰ ਚੰਗਾ ਲੱਗਦਾ ਹੈ ਇਨਸਾਨ ਪਵਿੱਤਰ ਪਾਣੀ ਅੰਦਰ ਇਸ਼ਨਾਨ ਕਰ ਲੈਂਦਾ ਹੈ। ਅਤੇ ਸਿਮਰਨ ਦੇ ਦੁਆਰਾ ਪੰਜ ਗੁਣਾ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜੋ ਪ੍ਰਭੂ ਕੋ ਪ੍ਯਾਰੇ ਲਗਤੇ ਹੈਂ ਤਿਨ ਕੋ ਵੀਚਾਰਵਾਨ (ਪੰਚ) ਸੰਤ ਮਿਲੇ ਹੈਂ, ਜੋ ਐਸੇ ਨਿਰਮਲ ਜਲ ਮੇਂ ਨਾਏ ਹੈਂ॥
Prof. Sahib Singhਜੀਵ (ਗੁਰ-ਸ਼ਬਦ ਰੂਪ) ਪਵਿਤ੍ਰ ਜਲ ਵਿਚ ਤਦੋਂ ਹੀ ਇਸ਼ਨਾਨ ਕਰ ਸਕਦਾ ਹੈ ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ, (ਗੁਰੂ ਦੇ ਸ਼ਬਦ ਦੀ) ਵਿਚਾਰ ਦੀ ਬਰਕਤਿ ਨਾਲ ਇਸ ਨੂੰ (ਸਤ, ਸੰਤੋਖ, ਦਇਆ, ਧਰਮ ਤੇ ਧੀਰਜ) ਪੰਜੇ ਹੀ ਪ੍ਰਾਪਤ ਹੋ ਜਾਂਦੇ ਹਨ,ਪਦ ਅਰਥ ਜਲਿ = ਜਲ ਵਿਚ। ਨ੍ਹ੍ਹਾਏ = ਇਸ਼ਨਾਨ ਕਰਦਾ ਹੈ। ਜਾ = ਜਦੋਂ। ਪ੍ਰਭੂ ਭਾਏ = ਪ੍ਰਭੂ ਨੂੰ ਪਸੰਦ ਆਉਂਦਾ ਹੈ। ਪੰਚ = ਸਤ, ਸੰਤੋਖ, ਦਇਆ, ਧਰਮ, ਧੀਰਜ (ਇਹ ਪੰਜੇ)। ਵੀਚਾਰੇ = ਗੁਰ-ਸ਼ਬਦ ਦੀ ਵਿਚਾਰ ਨਾਲ।
SikhNet (Spanish)Cuando te hayas bañado en estas aguas puras por la Voluntad de Dios, recibirás los méritos de la Verdad, Contentamiento, Compasión, Rectitud y Fortaleza a través de la Meditación,
ਕਾਮੁ ਕਰੋਧੁ ਕਪਟੁ. ਬਿਖਿਆ ਤਜਿ; ਸਚੁ ਨਾਮੁ ਉਰਿ ਧਾਰੇ ॥
kaam karodh kapatt. bikhiaa taj; sach naam ur dhaare | Ang 437
Sant Singh KhalsaRenouncing sexual desire, anger, deceit and corruption, he enshrines the True Name in his heart.
Manmohan SinghRenouncing lust, wrath, deceit and mortal sins he clasps the True Name to his heart.
Manmohan Singh (Punjabi)ਭੋਗ-ਵਿਲਾਸ, ਗੁੱਸੇ ਛਲ ਅਤੇ ਪ੍ਰਾਣ ਨਾਸਕ ਪਾਪਾਂ ਨੂੰ ਛੱਡ ਕੇ ਸੱਚੇ ਨਾਮ ਨੂੰ ਆਪਣੇ ਦਿਲ ਨਾਲ ਲਾ ਲੈਂਦਾ ਹੈ।
Fareedkot Teekaਸੋ ਤਿਨੋਂ ਨੇ ਕਾਮ ਕ੍ਰੋਧ ਕਪਟ ਬਿਖ੍ਯੋਂ ਕੋ ਤ੍ਯਾਗ ਕਰ ਸਚੇ ਕੇ ਨਾਮ ਹਿਰਦ੍ਯ ਮੇਂ ਧਾਰਨ ਕੀਏ ਹੈਂ॥
Prof. Sahib Singhਅਤੇ ਕਾਮ ਕ੍ਰੋਧ ਖੋਟ (ਮਾਇਆ ਦਾ ਮੋਹ ਆਦਿਕ) ਤਿਆਗ ਕੇ ਜੀਵ ਸਦਾ-ਥਿਰ ਪ੍ਰਭੂ-ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ।ਪਦ ਅਰਥ ਬਿਖਿਆ = ਮਾਇਆ। ਤਜਿ = ਤਿਆਗ ਕੇ। ਉਰਿ = ਹਿਰਦੇ ਵਿਚ।
SikhNet (Spanish)y harás a un lado tu lujuria, enojo, engaño y el veneno de Maya, atesorando en tu corazón
ਹਉਮੈ ਲੋਭ ਲਹਰਿ, ਲਬ ਥਾਕੇ; ਪਾਏ ਦੀਨ ਦਇਆਲਾ ॥
haumai lobh lehar, lab thaake; paae deen deaalaa | Ang 437
Sant Singh KhalsaWhen the waves of ego, greed and avarice subside, he finds the Lord Master, Merciful to the meek.
Manmohan SinghWhen the currents of ego, avarice and greed die away, the man meets the Master, who is merciful to the meek.
Manmohan Singh (Punjabi)ਜਦ ਹੰਕਾਰ ਲਾਲਚ ਅਤੇ ਤਮ੍ਹਾ ਦੇ ਤਰੰਗ ਮਿੱਟ ਜਾਂਦੇ ਹਨ ਤਾਂ ਇਨਸਾਨ ਮਸਕੀਨਾਂ ਦੇ ਮਿਹਰਬਾਨ ਮਾਲਕ ਨੂੰ ਮਿਲ ਪੈਂਦਾ ਹੈ।
Fareedkot Teekaਹੰਤਾ ਮਮਤਾ ਲੋਭ ਲਹਰ ਆਦਿਕ ਜੋ ਬਿਕਾਰ ਥੇ, ਸੋ ਸਭ ਥਕ ਗਏ, ਭਾਵ ਰਹਿ ਚੁਕੇ ਹੈਂ ਔਰ ਹਰੀ ਦੀਨਦ੍ਯਾਲ ਪਾਏ ਹੈਂ॥
Prof. Sahib Singhਜੇਹੜਾ ਮਨੁੱਖ ਦੀਨਾਂ ਤੇ ਦਇਆ ਕਰਨ ਵਾਲੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ, ਉਸ ਦੇ ਅੰਦਰੋਂ ਹਉਮੈ, ਲੋਭ ਦੀ ਲਹਰ, ਤੇ ਲੱਬ (ਆਦਿਕ) ਮੁੱਕ ਜਾਂਦੇ ਹਨ।
SikhNet (Spanish)sólo el Nombre de tu Verdadero Señor. La marea del ego y de la avaricia baja y entonces recibes a tu Señor Compasivo.
ਨਾਨਕ ਗੁਰ ਸਮਾਨਿ. ਤੀਰਥੁ ਨਹੀ ਕੋਈ; ਸਾਚੇ ਗੁਰ ਗੋਪਾਲਾ ॥੩॥
naanak gur samaan. teerath nahee koee; saache gur gopaalaa |3| Ang 437
Sant Singh KhalsaO Nanak, there is no place of pilgrimage comparable to the Guru; the True Guru is the Lord of the world. ||3||
Manmohan SinghNanak, at par with the Guru, there is no place of pilgrimage. The True Guru is himself the world Cherisher Lord.
Manmohan Singh (Punjabi)ਨਾਨਕ ਗੁਰਾਂ ਦੇ ਤੁਲ ਕੋਈ ਯਾਤਰਾ ਅਸਥਾਨ ਨਹੀਂ, ਸੱਚੇ ਗੁਰੂ ਜੀ ਖੁਦ ਪ੍ਰਿਥਵੀ ਦੇ ਪਾਲਕ ਪ੍ਰਭੂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੇ ਸਮਾਨ ਤੀਰਥ ਪਵਿਤ੍ਰ ਕਰਤਾ ਕੋਈ ਨਹੀਂ ਹੈ ਸਾਚੇ ਗੋਪਾਲ ਰੂਪ ਗੁਰੂ ਹੈਂ॥੩॥
Prof. Sahib Singhਹੇ ਨਾਨਕ! ਗੁਰੂ ਸਦਾ-ਥਿਰ ਪ੍ਰਭੂ ਗੋਪਾਲ ਦਾ ਰੂਪ ਹੈ, ਗੁਰੂ ਵਰਗਾ ਹੋਰ ਕੋਈ ਤੀਰਥ ਨਹੀਂ ਹੈ ॥੩॥ਪਦ ਅਰਥ ਸਮਾਨਿ = ਵਰਗਾ, ਬਰਾਬਰ ਦਾ ॥੩॥
SikhNet (Spanish)Dice Nanak, no existe ningún otro lugar de peregrinaje como lo es el Recinto del Guru, no, pues Él es el Verdadero Dios. (3)
ਹਉ ਬਨੁ ਬਨੋ ਦੇਖਿ ਰਹੀ; ਤ੍ਰਿਣੁ ਦੇਖਿ ਸਬਾਇਆ ਰਾਮ ॥
hau ban bano dekh rahee; trin dekh sabaaeaa raam | Ang 437
Sant Singh KhalsaI have searched the jungles and forests, and looked upon all the fields.
Manmohan SinghI have searched the jungles and forests, and have seen all the grass blades.
Manmohan Singh (Punjabi)ਮੈਂ ਜੰਗਲ ਅਤੇ ਬੇਲੇ ਢੂੰਢੇ ਹਨ। ਅਤੇ ਘਾਹ ਦੀਆਂ ਤਿੜਾਂ ਵੀ ਸਮੂਹ ਤੱਕੀਆਂ ਹਨ।
Fareedkot Teekaਅਬ ਸਨਮੁਖ ਬੇਨਤੀ ਕਰਤੇ ਹੈਂ: ਮੈਂ ਸਰਬ ਬਨੋਂ ਮੇਂ ਵਾ ਅਤੀਤ ਬਨ ਕੇ ਬਨੋਂ ਮੇਂ ਦੇਖ ਰਹੀ ਹੂੰ ਅਰੁ ਹੇ ਰਾਮ! ਸਭ ਘਾਸ ਭੀ ਦੇਖਾ ਹੈ ਭਾਵ ਬ੍ਰਹਮਾ ਸੇ ਲੈਕਰ ਕੀੜੀ ਪ੍ਰਯੰਤ ਦੇਖਾ ਹੈ॥
Prof. Sahib Singhਹੇ ਪ੍ਰਭੂ! ਮੈਂ ਹਰੇਕ ਜੰਗਲ ਵੇਖ ਚੁਕੀ ਹਾਂ, ਸਾਰੀ ਬਨਸਪਤੀ ਨੂੰ ਤੱਕ ਚੁਕੀ ਹਾਂ,ਪਦ ਅਰਥ ਬਨੁ ਬਨੋ = ਹਰੇਕ ਜੰਗਲ। ਦੇਖਿ ਰਹੀ = ਵੇਖ ਚੁਕੀ ਹਾਂ। ਤ੍ਰਿਣੁ = ਘਾਹ, ਬਨਸਪਤੀ। ਸਬਾਇਆ = ਸਾਰੀ।
SikhNet (Spanish)He vagado a través de todos los bosques y parajes
ਤ੍ਰਿਭਵਣੋ ਤੁਝਹਿ ਕੀਆ; ਸਭੁ ਜਗਤੁ ਸਬਾਇਆ ਰਾਮ ॥
tribhavano tujheh keea; sabh jagat sabaaeaa raam | Ang 437
Sant Singh KhalsaYou created the three worlds, the entire universe, everything.
Manmohan SinghThe three worlds, all the sentient beings, and the entire universe thou hast created, O Lord.
Manmohan Singh (Punjabi)ਤਿੰਨੇ ਜਹਾਨ ਸਮੂਹ ਪ੍ਰਾਣਧਾਰੀ ਸਾਰਾ ਆਲਮ ਤੂੰ ਰਚਿਆ ਹੈ, ਹੇ ਸੁਆਮੀ!
Fareedkot Teekaਅਰੁ ਸਿਧਾਂਤ ਯਹ ਵਿਚਾਰਾ ਹੈ ਕਿ ਤ੍ਰਿਲੋਕੀ ਰੂਪੁ ਸਭ ਜਗਤੁ ਤੈਨੇ ਰਚਾ ਹੈ, ਪੁਨਃ ਸਰਬ ਮੇਂ ਤੂੰ ਆਯਾ, ਭਾਵ ਬ੍ਯਾਪ੍ਯਾ ਹੂਆ ਹੈਂ॥
Prof. Sahib Singh(ਮੈਨੂੰ ਯਕੀਨ ਆ ਗਿਆ ਹੈ ਕਿ) ਇਹ ਸਾਰਾ ਜਗਤ ਤੂੰ ਹੀ ਪੈਦਾ ਕੀਤਾ ਹੈ, ਇਹ ਤਿੰਨੇ ਭਵਨ ਤੇਰੇ ਹੀ ਬਣਾਏ ਹੋਏ ਹਨ।ਪਦ ਅਰਥ ਤ੍ਰਿਭਵਣੋ = ਤਿੰਨਾਂ ਭਵਨਾਂ ਵਾਲਾ ਜਗਤ।
SikhNet (Spanish)y he visto todos los lugares; he encontrado que Tú, oh Dios, has creado las tres Gunas, sí, el Universo entero.
ਤੇਰਾ ਸਭੁ ਕੀਆ. ਤੂੰ ਥਿਰੁ ਥੀਆ; ਤੁਧੁ ਸਮਾਨਿ ਕੋ ਨਾਹੀ ॥
teraa sabh keea. toon thir theea; tudh samaan ko naahee | Ang 437
Sant Singh KhalsaYou created everything; You alone are permanent. Nothing is equal to You.
Manmohan SinghAll the created by Thee, Thou alone art ever stable. None is equal to thee.
Manmohan Singh (Punjabi)ਸਾਰੇ ਤੇਰੇ ਸਾਜੇ ਹੋਏ ਹਨ, ਕੇਵਲ ਤੂੰ ਹੀ ਸਦੀਵੀ ਸਥਿਰ ਹੈਂ, ਤੇਰੇ ਬਰਾਬਰ ਦਾ ਕੋਈ ਨਹੀਂ।
Fareedkot Teekaਸਭ ਕਿਛੁ ਤੇਰਾ ਕੀਆ ਹੂਆ ਹੈ ਅਰੁ ਇਸ ਮੇਂ ਤੂੰ ਥਿਰ ਹੂਆ ਹੈਂ, ਤੇਰੇ ਬਰਾਬਰ ਕੋਈ ਨਹੀਂ ਹੈ॥
Prof. Sahib Singhਸਾਰਾ ਸੰਸਾਰ ਤੇਰਾ ਹੀ ਬਣਾਇਆ ਹੋਇਆ ਹੈ, (ਭਾਵੇਂ ਇਹ ਸੰਸਾਰ ਤਾਂ ਨਾਸਵੰਤ ਹੈ, ਪਰ) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
SikhNet (Spanish)Has creado todo, pues sólo Tú eres Eterno, y no hay nadie igual a Ti.
ਤੂੰ ਦਾਤਾ ਸਭ ਜਾਚਿਕ ਤੇਰੇ; ਤੁਧੁ ਬਿਨੁ. ਕਿਸੁ ਸਾਲਾਹੀ ॥
toon daataa sabh jaachik tere; tudh bin. kis saalaahee | Ang 437
Sant Singh KhalsaYou are the Giver - all are Your beggars; without You, who should we praise?
Manmohan SinghThou art the Giver and all others are Thine beggars, and without Thee whom else should I praise?
Manmohan Singh (Punjabi)ਤੂੰ ਦਾਤਾਰ ਹੈਂ, ਹੋਰ ਸਾਰੇ ਤੇਰੇ ਮੰਗਤੇ ਹਨ। ਤੇਰੇ ਬਗੈਰ ਮੈਂ ਕਾਹਦੀ ਤਰੀਫ ਕਰਾਂ?
Fareedkot Teekaਤੂੰ ਸਭ ਕਾ ਦਾਤਾ ਹੈਂ ਸਭ ਤੇਰੇ ਮੰਗਤੇ ਹੈਂ, ਮੈਂ ਤੇਰੇ ਬਿਨਾਂ ਕਿਸ ਕੀ ਸੋਭਾ ਕਰੂੰ॥
Prof. Sahib Singhਸਾਰੇ ਜੀਵ ਤੇਰੇ (ਦਰ ਦੇ) ਮੰਗਤੇ ਹਨ, ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ, ਮੈਂ ਤੇਰੇ ਬਿਨਾ ਹੋਰ ਕਿਸ ਦੀ ਸਿਫ਼ਤ-ਸਾਲਾਹ ਕਰਾਂ?ਪਦ ਅਰਥ ਜਾਚਿਕ = ਮੰਗਤੇ। ਸਾਲਾਹੀ = ਮੈਂ ਸਾਲਾਹਾਂ।
SikhNet (Spanish)Todos somos Tus buscadores; eres el Único Dador; por lo tanto, ¿quién más que Tú hay para alabar?
ਅਣਮੰਗਿਆ ਦਾਨੁ ਦੀਜੈ ਦਾਤੇ; ਤੇਰੀ ਭਗਤਿ ਭਰੇ ਭੰਡਾਰਾ ॥
anamangiaa daan deejai daate; teree bhagat bhare bhanddaaraa | Ang 437
Sant Singh KhalsaYou bestow Your gifts, even when we do not ask for them, O Great Giver; devotion to You is a treasure over-flowing.
Manmohan SinghMy Donor, Thou givest unasked for gifts, and brimful are the treasure of Thine meditation.
Manmohan Singh (Punjabi)ਮੇਰੇ ਦਾਨੀ, ਤੂੰ ਬਿਨਾਂ ਮੰਗਿਆਂ ਦਾਤਾਂ ਦਿੰਦਾ ਹੈਂ। ਪਰੀ-ਪੂਰਨ ਹਨ ਤੈਡੇਂ ਸਿਮਰਨ ਦੇ ਖਜ਼ਾਨੇ।
Fareedkot Teekaਹੇ ਦਾਤੇ! ਤੇਰੀ ਭਗਤਿ ਕੇ ਭੰਡਾਰੇ, ਭਾਵ ਸੰਤੋਂ ਕੇ ਰਿਦੇ ਭਰ ਰਹੇ ਹੈਂ, ਤੂੰ ਅਣਮੰਗਿਆ ਦਾਨ ਦੇਤਾ ਹੈਂ, ਭਾਵ ਫੇਰ ਮੰਗਣੇ ਸੇ ਰਹਿਤ ਕਰ ਦੇਤਾ ਹੈਂ, ਭਾਵ ਬਿਨਾਂ ਮੰਗੇ ਦੇਤਾ ਹੈਂ॥
Prof. Sahib Singhਹੇ ਦਾਤਾਰ! ਤੂੰ ਤਾਂ (ਜੀਵਾਂ ਦੇ) ਮੰਗਣ ਤੋਂ ਬਿਨਾ ਹੀ ਬਖ਼ਸ਼ਸ਼ਾਂ ਕਰੀ ਜਾਂਦਾ ਹੈਂ (ਮੈਨੂੰ ਆਪਣੀ ਭਗਤੀ ਦੀ ਦਾਤ ਦੇਹ) ਭਗਤੀ ਦੀ ਦਾਤ ਨਾਲ ਤੇਰੇ ਖ਼ਜ਼ਾਨੇ ਭਰੇ ਪਏ ਹਨ।ਪਦ ਅਰਥ ਦੀਜੈ = ਦੇਂਦਾ ਹੈਂ। ਦਾਤੇ = ਹੇ ਦਾਤਾਰ।
SikhNet (Spanish)Oh Señor Compasivo, das aun sin que se Te pida; el Tesoro de Tu Alabanza se desborda.
ਰਾਮ ਨਾਮ ਬਿਨੁ. ਮੁਕਤਿ ਨ ਹੋਈ; ਨਾਨਕੁ ਕਹੈ ਵੀਚਾਰਾ ॥੪॥੨॥
raam naam bin. mukat na hoee; naanak kahai veechaaraa |4|2| Ang 437
Sant Singh KhalsaWithout the Lord's Name, there is no liberation; so says Nanak, the meek. ||4||2||
Manmohan SinghWithout the Lord's Name, man is not emancipated. So says, Nanak the meek.
Manmohan Singh (Punjabi)ਸੁਆਮੀ ਦੇ ਨਾਮ ਦੇ ਬਾਝੋਂ ਬੰਦਾ ਮੋਖਸ਼ ਨਹੀਂ ਹੁੰਦਾ, ਮਸਕੀਨ ਨਾਨਕ ਐਸ ਤਰ੍ਹਾਂ ਆਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਰਾਮ ਨਾਮ ਜਪੇ ਬਿਨਾਂ ਮੁਕਤਿ ਕਿਸੀ ਕੀ ਨਹੀਂ ਹੂਈ, ਯਹ ਸਭ ਸਾਸਤ੍ਰੋਂ ਕਾ ਸਿਧਾਂਤ ਬਿਚਾਰਾ ਹੈ॥੪॥੨॥
Prof. Sahib Singhਨਾਨਕ ਇਹ ਵਿਚਾਰ ਦੀ ਗੱਲ ਦੱਸਦਾ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ (ਲੱਭ ਲੋਭ ਕਾਮ ਕ੍ਰੋਧ ਆਦਿਕ ਵਿਕਾਰਾਂ ਤੋਂ) ਖ਼ਲਾਸੀ ਨਹੀਂ ਮਿਲ ਸਕਦੀ ॥੪॥੨॥ਪਦ ਅਰਥ ਵੀਚਾਰਾ = ਵਿਚਾਰ ਦੀ ਗੱਲ ॥੪॥੨॥
SikhNet (Spanish)Dice el Humilde Nanak; ¡Sin el Nombre del Señor uno no puede ser emancipado! (4‑2)