ੴ

ਸਿੱਖਬਾਣੀ · SikhBani

Ang 438

Sri Guru Granth Sahib · Raag Aasaa · 2 shabads, 31 lines
Translations
Shabad Guru Nanak Dev Ji Raag Aasaa

ਰਾਗੁ ਆਸਾ ਮਹਲਾ ੧ ਛੰਤ ਘਰੁ ੨ ॥

raag aasaa mahalaa 1 chhant ghar 2 |

Sant Singh KhalsaRaag Aasaa, First Mehl, Chhant, Second House:
Manmohan SinghAsa Measure. 1st Guru. A Metre.
Manmohan Singh (Punjabi)ਰਾਗੁ ਆਸਾ ਪਹਿਲੀ ਪਾਤਸ਼ਾਹੀ ਛੰਦ।
Prof. Sahib Singhਰਾਗ ਆਸਾ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ'।
SikhNet (Spanish)Rag Asa, Mejl Guru Nanak, Primer Canal Divino, Chhant.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is attainted.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਤੂੰ ਸਭਨੀ ਥਾਈ. ਜਿਥੈ ਹਉ ਜਾਈ; ਸਾਚਾ ਸਿਰਜਣਹਾਰੁ ਜੀਉ ॥

toon sabhanee thaaee. jithai hau jaaee; saachaa sirajanahaar jeeo |

Sant Singh KhalsaYou are everywhere, wherever I go, O True Creator Lord.
Manmohan SinghThou art the Giver of all the places, where ever I go, O my True Creator
Manmohan Singh (Punjabi)ਤੂੰ ਸਾਰੀਆਂ ਥਾਵਾਂ ਤੇ ਹੈਂ। ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਹੇ ਮੇਰੇ ਸੱਚੇ ਕਰਤਾਰ!
Fareedkot Teekaਹੇ ਸਚਾ ਸਿਰਜਨਹਾਰੁ ਪਰਮੇਸ੍ਵਰ ਜੀਉ! ਮੈਂ ਜਹਾਂ ਜਾਤਾ ਹੂੰ ਤੂੰ ਤਹਾਂ ਸਭ ਸਥਾਨੋਂ ਮੇਂ ਪੂਰਨ ਹੈਂ॥
Prof. Sahib Singhਹੇ ਪ੍ਰਭੂ! ਮੈਂ ਜਿੱਥੇ ਭੀ ਜਾਂਦਾ ਹਾਂ ਤੂੰ ਸਭ ਥਾਂਈਂ ਮੌਜੂਦ ਹੈਂ, ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੂੰ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈਂ।

ਪਦ ਅਰਥ ਹਉ ਜਾਈ = ਮੈਂ ਜਾਂਦਾ ਹਾਂ। ਸਾਚਾ = ਸਦਾ-ਥਿਰ ਰਹਿਣ ਵਾਲਾ।

SikhNet (Spanish)Donde sea que estás, ahí voy yo, oh Creador Verdadero;

ਸਭਨਾ ਕਾ ਦਾਤਾ. ਕਰਮ ਬਿਧਾਤਾ; ਦੂਖ ਬਿਸਾਰਣਹਾਰੁ ਜੀਉ ॥

sabhanaa kaa daataa. karam bidhaataa; dookh bisaaranahaar jeeo |

Sant Singh KhalsaYou are the Giver of all, the Architect of Destiny, the Dispeller of distress.
Manmohan SinghThou art the Giver of all the Architect of destiny and the Distress Dispeller.
Manmohan Singh (Punjabi)ਤੂੰ ਸਾਰਿਆਂ ਦਾ ਦਾਤਾਰ, ਕਿਸਮਤ ਬਣਾਉਣ ਵਾਲਾ ਅਤੇ ਤਕਲੀਫ ਦੂਰ ਕਰਨ ਵਾਲਾ ਹੈਂ।
Fareedkot Teekaਹੇ ਹਰਿ ਜੀ! ਤੂੰ ਸਭ ਕਾ (ਬਿਧਾਤਾ) ਕਰਮ ਫਲ ਦਾਤਾ ਰੂਪ ਹੈਂ, ਦੁਖੋਂ ਕਾ ਬਿਸਾਰਨੇ ਹਾਰਾ ਹੈਂ॥
Prof. Sahib Singhਤੂੰ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈਂ ਤੇ ਸਭ ਦੁੱਖਾਂ ਦਾ ਨਾਸ ਕਰਨ ਵਾਲਾ ਹੈਂ।

ਪਦ ਅਰਥ ਕਰਮ ਬਿਧਾਤਾ = ਜੀਵਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ। ਬਿਸਾਰਣਹਾਰੁ = ਨਾਸ ਕਰਨ ਦੇ ਸਮਰੱਥ।

SikhNet (Spanish)eres el Señor Bondadoso, el Constructor de nuestro destino y el Destructor de las penas.

ਦੂਖ ਬਿਸਾਰਣਹਾਰੁ ਸੁਆਮੀ; ਕੀਤਾ ਜਾ ਕਾ ਹੋਵੈ ॥

dookh bisaaranahaar suaamee; keetaa jaa kaa hovai |

Sant Singh KhalsaThe Lord Master is the Dispeller of distress; all that happens is by His doing.
Manmohan SinghDestroyer of pain is the Lord, and, all that takes place is of His doing.
Manmohan Singh (Punjabi)ਗਮ ਨੂੰ ਮੇਟਣ ਵਾਲਾ ਸਾਹਿਬ। ਸਾਰਾ ਕੁਝ ਜੋ ਹੁੰਦਾ ਹੈ, ਉਸ ਦਾ ਕੀਤਾ ਹੋਇਆ ਹੈ।
Fareedkot Teekaਤਾਂ ਤੇ ਹੇ ਦੁਖ ਬਿਸਾਰਨੇ ਹਾਰੇ ਸ੍ਵਾਮੀ! ਜਿਸ ਤੇਰਾ ਸਭ ਕੁਛ ਕੀਆ ਹੋਤਾ ਹੈ॥
Prof. Sahib Singhਜਿਸ ਪ੍ਰਭੂ ਦਾ ਕੀਤਾ ਹੀ ਸਭ ਕੁਝ ਹੁੰਦਾ ਹੈ ਉਹ ਸਭ ਦਾ ਮਾਲਕ ਹੈ ਉਹ ਸਭ ਦੇ ਦੁੱਖ ਨਾਸ ਕਰਨ ਦੇ ਸਮਰੱਥ ਹੈ।

ਪਦ ਅਰਥ ਜਾ ਕਾ = ਜਿਸ ਪ੍ਰਭੂ ਕਾ।

SikhNet (Spanish)Eres el Destructor de la pena;

ਕੋਟ ਕੋਟੰਤਰ ਪਾਪਾ ਕੇਰੇ; ਏਕ ਘੜੀ ਮਹਿ ਖੋਵੈ ॥

kott kottantar paapaa kere; ek gharree meh khovai |

Sant Singh KhalsaMillions upon millions of sins, He destroys in an instant.
Manmohan SinghMillions upon millions of sins, He destroyer in a moment.
Manmohan Singh (Punjabi)ਗੁਨਾਹ ਦੇ ਕ੍ਰੋੜਾਂ ਹੀ ਕ੍ਰੋੜਾਂ, ਉਹ ਇੱਕ ਮੁਹਤ ਵਿੱਚ ਨਾਸ ਕਰ ਦਿੰਦਾ ਹੈ।
Fareedkot Teekaਸੋਈ ਤੂੰ ਕੋਟਾਨ ਕੋਟ ਪਾਪੋਂ ਕੇ ਸਮਦਾਉ ਏਕ ਘੜੀ ਮੇਂ ਖੋਇ ਦੇਤਾ ਹੈਂ॥
Prof. Sahib Singhਜੀਵਾਂ ਦੇ ਪਾਪਾਂ ਦੇ ਢੇਰਾਂ ਦੇ ਢੇਰ ਇਕ ਪਲਕ ਵਿਚ ਨਾਸ ਕਰ ਦੇਂਦਾ ਹੈ।

ਪਦ ਅਰਥ ਕੋਟ = ਕਿਲ੍ਹੇ। ਕੋਟ..ਕੇਰੇ = ਪਾਪਾਂ ਦੇ ਕਿਲ੍ਹਿਆਂ ਦੇ ਕਿਲ੍ਹੇ, ਪਾਪਾਂ ਦੇ ਢੇਰਾਂ ਦੇ ਢੇਰ। ਖੋਵੈ = ਨਾਸ ਕਰਦਾ ਹੈ।

SikhNet (Spanish)es Tu Voluntad la que se cumple y millones de errores son borrados por Ti en un instante.

ਹੰਸ. ਸਿ ਹੰਸਾ, ਬਗ. ਸਿ ਬਗਾ; ਘਟ ਘਟ ਕਰੇ ਬੀਚਾਰੁ ਜੀਉ ॥

hans. si hansaa, bag. si bagaa; ghatt ghatt kare beechaar jeeo |

Sant Singh KhalsaHe calls a swan a swan, and a crane a crane; He contemplates each and every heart.
Manmohan SinghThou assayest every heart, and declarest a swan, a swan and a crane a crane.
Manmohan Singh (Punjabi)ਤੂੰ ਹਰ ਦਿਲ ਦੀ ਪਰਖ ਕਰਦਾ ਹੈਂ। ਅਤੇ ਰਾਜਹੰਸ ਨੂੰ ਰਾਜਹੰਸ ਅਤੇ ਬਗਲੇ ਨੂੰ ਬਗਲਾ ਪ੍ਰਗਟ ਕਰ ਦਿੰਦਾ ਹੈ।
Fareedkot Teekaਜੋ ਤੇਰਾ ਘਟ ਘਟ ਮੇਂ ਬੀਚਾਰੁ ਕਰਤੇ ਹੈਂ ਵਹੁ ਜਦ੍ਯਪਿ ਬਗੁਲੇ ਸੇ ਬਗਲੇ, ਭਾਵ ਕਾਗ ਭੀ ਥੇ ਅਰਥਾਤ ਪਾਖੰਡੀ ਔਰ ਪਾਪੀ ਥੇ। ਪਰੰਤੂ ਤੇਰੀ ਕ੍ਰਿਪਾ ਕਰ ਕੇ ਵਹੁ ਹੰਸੋਂ ਸੇ ਭੀ ਹੰਸ ਸਤ ਅਸਤ ਕੇ ਬਿਬੇਕੀ ਪਰਮ ਹੰਸ ਹੋਤੇ ਭਏ ਹੈਂ ਵਾ ਹੋ ਜਾਤੇ ਹੈਂ। ਵਾ ਤੂੰ ਸਭ ਘਟਾਂ ਕਾ ਵੀਚਾਰ ਕਰਤਾ ਹੈਂ, ਹੰਸਾਂ ਕੋ ਹੰਸ ਬਗਲਿਯਾਂ ਕੋ ਬਗੁਲੇ ਕਰਤਾ ਹੈਂ, ਭਾਵ ਪਾਪੀ ਪੁੰਨੀਓਂ ਕੋ ਭਿੰਨ ਭਿੰਨ ਕਰਤਾ ਹੈਂ
Prof. Sahib Singhਜੀਵ ਭਾਵੇਂ ਸ੍ਰੇਸ਼ਟ ਤੋਂ ਸ੍ਰੇਸ਼ਟ ਹੋਣ ਭਾਵੇਂ ਨਿਖਿੱਧ ਤੋਂ ਨਿਖਿੱਧ ਹੋਣ, ਪ੍ਰਭੂ ਹਰੇਕ ਦੀ ਸੰਭਾਲ ਕਰਦਾ ਹੈ।

ਪਦ ਅਰਥ ਹੰਸ ਸਿ ਹੰਸਾ = ਸ੍ਰੇਸ਼ਟ ਤੋਂ ਸ੍ਰੇਸ਼ਟ। ਬਗ ਸਿ ਬਗਾ = ਨਿਖਿੱਧ ਤੋਂ ਨਿਖਿੱਧ। ਘਟ ਘਟ = ਹਰੇਕ ਸਰੀਰ ਦਾ।

SikhNet (Spanish)Conociendo los corazones, puedes decir quién es la grulla y quién el cisne.

ਤੂੰ ਸਭਨੀ ਥਾਈ. ਜਿਥੈ ਹਉ ਜਾਈ; ਸਾਚਾ ਸਿਰਜਣਹਾਰੁ ਜੀਉ ॥੧॥

toon sabhanee thaaee. jithai hau jaaee; saachaa sirajanahaar jeeo |1|

Sant Singh KhalsaYou are everywhere, wherever I go, O True Creator Lord. ||1||
Manmohan SinghThou art at all the places, wherever I go, O my True Creator.
Manmohan Singh (Punjabi)ਤੂੰ ਸਾਰੀਆਂ ਥਾਵਾਂ ਤੇ ਹੈਂ, ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਹੇ ਮੇਰੇ ਸੱਚੇ ਕਰਤਾਰ!
Fareedkot Teekaਹੇ ਸਚੇ ਸਿਰਜਣਹਾਰ ਪਰਮੇਸ੍ਵਰ ਜੀਉ! ਮੈਂ ਜਹਾਂ ਜਾਤਾ ਹੂੰ ਤਿਨ ਸਭ ਅਸਥਾਨੋਂ ਮੇਂ ਤੂੰ ਪੂਰਨੁ ਹੈਂ॥੧॥
Prof. Sahib Singhਹੇ ਪ੍ਰਭੂ! ਮੈਂ ਜਿਥੇ ਭੀ ਜਾਂਦਾ ਹਾਂ, ਤੂੰ ਹਰ ਥਾਂ ਮੌਜੂਦ ਹੈਂ ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ॥੧॥
SikhNet (Spanish)Tú estás siempre donde yo voy, oh Tú, el Verdadero Creador. (1)

ਜਿਨੑ ਇਕ ਮਨਿ ਧਿਆਇਆ, ਤਿਨੑ ਸੁਖੁ ਪਾਇਆ; ਤੇ ਵਿਰਲੇ ਸੰਸਾਰਿ ਜੀਉ ॥

jina ik man dhiaaeaa, tina sukh paaeaa; te virale sansaar jeeo |

Sant Singh KhalsaThose who meditate on Him single-mindedly obtain peace; how rare are they in this world.
Manmohan SinghThey who remember God with single mind, attain peace, but rare are they in the world.
Manmohan Singh (Punjabi)ਜੋ ਹਰੀ ਨੂੰ ਇੱਕ ਚਿੱਤ ਨਾਲ ਸਿਮਰਦੇ ਹਨ, ਉਹ ਆਰਾਮ ਪਾਉਂਦੇ ਹਨ, ਪ੍ਰੰਤੂ ਟਾਂਵੇ ਟੱਲੇ ਹੀ ਹਨ ਊਹ ਜੱਗ ਵਿੱਚ।
Fareedkot Teekaਜਿਨੋਂ ਨੇ ਏਕ ਮਨ ਕਰ ਕੇ ਧ੍ਯਾਉਨਾ ਕੀਆ ਹੈ ਤਿਨੋਂ ਨੇ ਸੁਖ ਪਾਇਆ ਹੈ, ਸੋ ਜੀਉ ਸੰਸਾਰ ਮੇਂ ਬਿਰਲੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਇਕਾਗਰ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੇ ਆਤਮਕ ਆਨੰਦ ਮਾਣਿਆ ਹੈ, ਪਰ ਅਜੇਹੇ ਬੰਦੇ ਸੰਸਾਰ ਵਿਚ ਵਿਰਲੇ ਵਿਰਲੇ ਹਨ।

ਪਦ ਅਰਥ ਇਕ ਮਨਿ = ਇਕ ਮਨ ਨਾਲ, ਇਕਾਗਰ ਹੋ ਕੇ। ਸੰਸਾਰਿ = ਸੰਸਾਰ ਵਿਚ।

SikhNet (Spanish)Aquéllos que habitan en Ti con todo su ser, logran para sí la Divinidad. Pero escasos, escasos en verdad son esos seres en este mundo,

ਤਿਨ ਜਮੁ ਨੇੜਿ. ਨ ਆਵੈ, ਗੁਰਸਬਦੁ ਕਮਾਵੈ; ਕਬਹੁ. ਨ ਆਵਹਿ ਹਾਰਿ ਜੀਉ ॥

tin jam nerr. na aavai, gurasabad kamaavai; kabahu. na aaveh haar jeeo |

Sant Singh KhalsaThe Messenger of Death does not draw near those who live the Guru's Teachings; they never return defeated.
Manmohan SinghDeath's courier not near them, they act up to Guru's instruction, and they never return routed.
Manmohan Singh (Punjabi)ਮੌਤ ਦਾ ਦੂਤ ਉਹਨਾਂ ਦੇ ਲਾਗੇ ਨਹੀਂ ਲੱਗਦਾ, ਉਹ ਗੁਰਾਂ ਦੇ ਉਪਦੇਸ਼ ਤੇ ਅਮਲ ਕਰਦੇ ਹਨ ਅਤੇ ਉਹ ਕਦੇ ਵੀ ਸ਼ਿਕਸ਼ਤ ਖਾ ਕੇ ਨਹੀਂ ਆਉਂਦੇ।
Fareedkot Teekaਜੋ ਗੁਰ ਉਪਦੇਸ ਕੋ ਕਮਾਉਤੇ ਹੈਂ ਤਿਨ ਕੇ ਜਮ ਨਿਕਟ ਨਹੀਂ ਆਉਤਾ ਹੈ ਔਰ ਤਿਨ ਕੋ ਕਭੀ ਹਾਰ ਨਹੀਂ ਆਉਤੀ ਹੈ॥
Prof. Sahib Singhਜੇਹੜਾ ਜੇਹੜਾ ਬੰਦਾ ਗੁਰੂ ਦਾ ਸ਼ਬਦ ਕਮਾਂਦਾ ਹੈ (ਭਾਵ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾਂਦਾ ਹੈ) ਜਮ ਉਹਨਾਂ ਦੇ ਨੇੜੇ ਨਹੀਂ ਢੁਕਦਾ (ਉਹਨਾਂ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ) ਉਹ ਕਦੇ ਭੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਨਹੀਂ ਆਉਂਦੇ।

ਪਦ ਅਰਥ ਹਾਰਿ = ਹਾਰ ਕੇ।

SikhNet (Spanish)sí, a ellos no se les acerca la muerte; practican la Palabra del Guru y nunca son derrotados.

ਤੇ ਕਬਹੁ. ਨ ਹਾਰਹਿ, ਹਰਿ ਹਰਿ ਗੁਣ ਸਾਰਹਿ; ਤਿਨੑ ਜਮੁ ਨੇੜਿ. ਨ ਆਵੈ ॥

te kabahu. na haareh, har har gun saareh; tina jam nerr. na aavai |

Sant Singh KhalsaThose who appreciate the Glorious Praises of the Lord, Har, Har, never suffer defeat; the Messenger of Death does not even approach them.
Manmohan SinghThey, who dwell upon Lord God's excellence suffer not defeat ever, Death myrmidon goes not near them.
Manmohan Singh (Punjabi)ਜੇ ਵਾਹਿਗੁਰੂ ਸੁਆਮੀ ਦੀਆਂ ਸ੍ਰੇਸ਼ਟਤਾਈਆਂ ਦਾ ਚਿੰਤਨ ਕਰਦੇ ਹਨ, ਉਹ ਕਦੇ ਭੀ ਹਾਰ ਨਹੀਂ ਖਾਂਦੇ। ਮੌਤ ਦਾ ਫਰੇਫਤਾ ਉਹਨਾਂ ਦੇ ਨੇੜੇ ਨਹੀਂ ਜਾਂਦਾ।
Fareedkot Teekaਵਹੁ ਕਬੀ ਹਾਰਤੇ ਨਹੀਂ ਜੋ ਹਰਿ ਕਾ ਨਾਮੁ ਔਰ ਹਰੀ ਕੇ ਗੁਣ ਸਮਾਲਤੇ ਹੈਂ, ਪੁਨਃ ਜਮੁ ਤਿਨ ਕੇ ਨਿਕਟ ਨਹੀਂ ਆਉਤਾ ਹੈ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੇ ਗੁਣ ਹਿਰਦੇ ਵਿਚ ਵਸਾਂਦੇ ਹਨ, ਉਹ (ਵਿਕਾਰਾਂ ਦੇ ਟਾਕਰੇ ਤੇ) ਕਦੇ ਹਾਰਦੇ ਨਹੀਂ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ।

ਪਦ ਅਰਥ ਸਾਰਹਿ = ਸੰਭਾਲਦੇ ਹਨ।

SikhNet (Spanish)Quienes aprecian las Alabanzas del Señor, Jar, Jar, nunca sufren la derrota y el mensajero de la muerte no se les acerca.

ਜੰਮਣੁ ਮਰਣੁ ਤਿਨੑਾ ਕਾ ਚੂਕਾ; ਜੋ ਹਰਿ ਲਾਗੇ ਪਾਵੈ ॥

jaman maran tinaa kaa chookaa; jo har laage paavai |

Sant Singh KhalsaBirth and death are ended for those who are attached to the feet of the Lord.
Manmohan SinghEnded are the births and deaths of those, who are attached with God's feet,
Manmohan Singh (Punjabi)ਮੁੱਕ ਜਾਂਦੇ ਹਨ, ਜੰਮਣੇ ਅਤੇ ਮਰਨੇ ਉਹਨਾਂ ਦੇ ਜੋ ਵਾਹਿਗੁਰੂ ਦੇ ਪੈਰਾਂ ਨਾਲ ਜੁੜੇ ਹਨ।
Fareedkot Teekaਜੋ ਹਰਿ ਕੈ (ਪਾਵੈ) ਪਲੇ ਵਾ ਚਰਨੋਂ ਮੇਂ ਲਗੇ ਹੈਂ, ਤਿਨ ਕਾ ਜਨਮੁ ਮਰਨੁ ਚੂਕਾ, ਭਾਵ ਨਾਸ ਹੂਆ ਹੈ॥
Prof. Sahib Singhਜੇਹੜੇ ਬੰਦੇ ਪਰਮਾਤਮਾ ਦੀ ਚਰਨੀਂ ਲੱਗਦੇ ਹਨ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਪਦ ਅਰਥ ਚੂਕਾ = ਮੁੱਕ ਜਾਂਦਾ ਹੈ। ਪਾਵੈ = ਚਰਨੀਂ।

SikhNet (Spanish)Las reencarnaciones terminan para quienes viven apegados a los Pies del Señor.

ਗੁਰਮਤਿ ਹਰਿ ਰਸੁ. ਹਰਿ ਫਲੁ ਪਾਇਆ; ਹਰਿ ਹਰਿ ਨਾਮੁ ਉਰ ਧਾਰਿ ਜੀਉ ॥

guramat har ras. har fal paaeaa; har har naam ur dhaar jeeo |

Sant Singh KhalsaThrough the Guru's Teachings, they obtain the sublime essence of the Lord, and the fruit of the Lord; they enshrine the Name of the Lord, Har, Har, in their hearts.
Manmohan SinghBy Guru's teaching, they obtain God's elixir and God's Fruit and Lord God's Name, they clasp to their heart.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਊਹ ਰੱਬ ਦੇ ਅੰਮ੍ਰਿਤ ਅਤੇ ਰੱਬ ਦੇ ਮੇਵੇ ਨੂੰ ਪ੍ਰਾਪਤ ਹੁੰਦੇ ਹਨ। ਵਾਹਿਗੁਰੂ ਸੁਆਮੀ ਦੇ ਨਾਮ ਨੂੰ ਉਹ ਆਪਣੇ ਦਿਲ ਨਾਲ ਲਾਉਂਦੇ ਹਨ।
Fareedkot Teekaਜਿਨੋਂ ਨੇ ਗੁਰਮਤਿ ਕਰ ਕੇ ਹਰੀ ਕੇ (ਰਸੁ) ਪ੍ਰੇਮੁ ਕਰ ਕੇ ਹਰਿ ਹਰਿ ਨਾਮੁ ਉਰ ਮੇਂ ਧਾਰਨ ਕੀਆ ਹੈ ਤਿਨੋਂ ਨੇ ਹਰੀ ਕੀ ਪ੍ਰਾਪਤੀ ਰੂਪ ਫਲੁ ਪਾਯਾ ਹੈ॥
Prof. Sahib Singhਗੁਰੂ ਦੀ ਮਤਿ ਲੈ ਕੇ ਜਿਨ੍ਹਾਂ ਨੇ ਪ੍ਰਭੂ-ਨਾਮ ਦਾ ਰਸ ਚੱਖਿਆ ਹੈ, ਨਾਮ-ਫਲ ਪ੍ਰਾਪਤ ਕੀਤਾ ਹੈ, ਪ੍ਰਭੂ ਦਾ ਨਾਮ ਹਿਰਦੇ ਵਿਚ ਟਿਕਾਇਆ ਹੈ,

ਪਦ ਅਰਥ ਉਰਧਾਰਿ = ਹਿਰਦੇ ਵਿਚ ਟਿਕਾ ਕੇ।

SikhNet (Spanish)A través de las Enseñanzas del Guru, obtienen la Sublime Esencia del Señor y la Fruta del Señor; ellos enaltecen el Nombre del Señor, Jar, Jar, en su corazón.

ਜਿਨੑ ਇਕ ਮਨਿ ਧਿਆਇਆ, ਤਿਨੑ ਸੁਖੁ ਪਾਇਆ; ਤੇ ਵਿਰਲੇ ਸੰਸਾਰਿ ਜੀਉ ॥੨॥

jina ik man dhiaaeaa, tina sukh paaeaa; te virale sansaar jeeo |2|

Sant Singh KhalsaThose who meditate on Him single-mindedly obtain peace; how rare are they in this world. ||2||
Manmohan SinghThey who think of the Lord with single mind, obtain joys, but a few are they in this world.
Manmohan Singh (Punjabi)ਜੋ ਸਾਈਂ ਨੂੰ ਇੱਕ ਚਿੱਤ ਨਾਲ ਯਾਦ ਕਰਦੇ ਹਨ, ਊਹ ਖੁਸ਼ੀਆਂ ਨੂੰ ਪ੍ਰਾਪਤ ਹੁੰਦੇ ਹਨ, ਪ੍ਰੰਤੂ, ਬਹੁਤ ਹੀ ਥੋੜੇ ਹਨ ਊਹ ਇਨਸਾਨ ਜਹਾਨ ਅੰਦਰ।
Fareedkot Teekaਜਿਨੋਂ ਨੇ ਇਕ ਮਨ ਕਰ ਕੇ ਧ੍ਯਾਯਾ ਹੈ ਤਿਨੋਂ ਨੇ ਸੁਖੁ ਪਾਯਾ, ਵਹੁ ਐਸੇ ਪੁਰਸ਼ ਸੰਸਾਰ ਮੇਂ ਵਿਰਲੇ ਹੀ ਹੈਂ॥੨॥
Prof. Sahib Singhਇਕਾਗਰ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੇ ਆਤਮਕ ਆਨੰਦ ਮਾਣਿਆ ਹੈ। ਪਰ ਅਜੇਹੇ ਬੰਦੇ ਜਗਤ ਵਿਚ ਵਿਰਲੇ ਵਿਰਲੇ ਹੀ ਹਨ ॥੨॥
SikhNet (Spanish)Aquéllos que habitan en Ti con todo su ser, obtienen para sí la Divinidad, pero es sumamente extraordinario, en verdad, encontrar a uno de estos seres en este mundo. (2)

ਜਿਨਿ ਜਗਤੁ ਉਪਾਇਆ, ਧੰਧੈ ਲਾਇਆ; ਤਿਸੈ ਵਿਟਹੁ. ਕੁਰਬਾਣੁ ਜੀਉ ॥

jin jagat upaaeaa, dhandhai laaeaa; tisai vittahu. kurabaan jeeo |

Sant Singh KhalsaHe who created the world and assigned all to their tasks - unto Him I am a sacrifice.
Manmohan SinghHe who created the beings and has put them to task, Unto Him I am a sacrifice.
Manmohan Singh (Punjabi)ਜਿਸ ਨੇ ਜੀਵ ਪੈਦਾ ਕੀਤੇ ਹਨ ਅਤੇ ਉਨ੍ਹਾਂ ਨੂੰ ਕੰਮੀ ਕਾਜੀ ਜੋੜਿਆ ਹੈ, ਉਸ ਉਤੋਂ ਵਾਰਣੇ ਜਾਂਦਾ ਹਾਂ।
Fareedkot Teekaਜਿਸ ਨੇ ਸੰਸਾਰ ਕੋ ਉਤਪੰਨ ਕੀਆ ਹੈ ਔਰ ਜੀਵੋਂ ਕੋ ਅਪਨੇ ਅਪਨੇ ਧੰਧੋਂ ਮੇਂ ਲਗਾਇਆ ਹੈ, ਤਿਸ ਹਰੀ ਕੇ ਉਪਰ ਸੇ ਮੈਂ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਉਸ ਪ੍ਰਭੂ ਤੋਂ ਸਦਕੇ ਹਾਂ ਜਿਸ ਨੇ ਜਗਤ ਪੈਦਾ ਕੀਤਾ ਹੈ ਤੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾ ਦਿਤਾ ਹੈ।

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। {'ਜਿਨਿ' ਇਕ-ਵਚਨ; 'ਜਿਨ' ਬਹੁ-ਵਚਨ}। ਵਿਟਹੁ = ਤੋਂ।

SikhNet (Spanish)Aquél que creó el mundo y asignó trabajos a cada quien, a Él ofrezco mi ser en sacrificio.

ਤਾ ਕੀ ਸੇਵ ਕਰੀਜੈ, ਲਾਹਾ ਲੀਜੈ; ਹਰਿ ਦਰਗਹ ਪਾਈਐ ਮਾਣੁ ਜੀਉ ॥

taa kee sev kareejai, laahaa leejai; har daragah paaeeai maan jeeo |

Sant Singh KhalsaSo serve Him, and gather profit, and you shall obtain honor in the Court of the Lord.
Manmohan SinghPerform His service, gather profit and thus thou obtain honour in God's Court.
Manmohan Singh (Punjabi)ਉਸ ਦੀ ਘਾਲ ਕਮਾ ਲਾਭ ਉਠਾ ਅਤੇ ਇਸ ਤਰ੍ਹਾਂ ਤੂੰ ਵਾਹਿਗੁਰੂ ਦੇ ਦਰਬਾਰ ਅੰਦਰ ਇੱਜ਼ਤ ਹਾਸਲ ਕਰ।
Fareedkot Teekaਤਿਸ ਕੀ ਸੇਵਾ ਕਰੀਏ ਲਾਹਾ ਲੀਜੀਏ, ਤਬ ਹਰਿ ਕੀ ਦਰਗਾਹ ਮੇਂ ਮਾਨ ਪਾਈਤਾ ਹੈ॥
Prof. Sahib Singhਉਸ ਪ੍ਰਭੂ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ, ਇਹੀ ਲਾਭ ਜਗਤ ਵਿਚੋਂ ਖੱਟਣਾ ਚਾਹੀਦਾ ਹੈ, (ਇਸ ਤਰ੍ਹਾਂ) ਪ੍ਰਭੂ ਦੀ ਦਰਗਾਹ ਵਿਚ ਆਦਰ ਮਿਲਦਾ ਹੈ।

ਪਦ ਅਰਥ ਤਾ ਕੀ = ਉਸ ਦੀ। ਲਾਹਾ = ਲਾਭ। ਮਾਣੁ = ਆਦਰ।

SikhNet (Spanish)Le sirvo sólo a Él y obtengo la ganancia, que es el Honor en la Corte Verdadera.

ਹਰਿ ਦਰਗਹ ਮਾਨੁ. ਸੋਈ ਜਨੁ ਪਾਵੈ; ਜੋ ਨਰੁ. ਏਕੁ ਪਛਾਣੈ ॥

har daragah maan. soee jan paavai; jo nar. ek pachhaanai |

Sant Singh KhalsaThat humble being, who recognizes the One Lord alone, obtains honor in the Court of the Lord.
Manmohan SinghThe man, who recognises but One God, that man alone gathers honour in God's Court.
Manmohan Singh (Punjabi)ਜਿਹੜਾ ਪੁਰਸ਼ ਕੇਵਲ ਇਕ ਵਾਹਿਗੁਰੂ ਨੂੰ ਸਿਆਣਦਾ ਹੈ, ਕੇਵਲ ਓਹੀ ਪੁਰਸ਼ ਹੀ ਰੱਬ ਦੇ ਦਰਬਾਰ ਵਿੱਚ ਇੱਜ਼ਤ ਪਾਉਂਦਾ ਹੈ।
Fareedkot Teekaਜੋ ਪੁਰਸੁ ਏਕ ਕੋ (ਪਛਾਣੈ) ਜਾਨਤਾ ਹੈ, ਸੋਈ ਹਰਿ ਦਰਗਹ ਮੇਂ ਮਾਨ ਪਾਵਤਾ ਹੈ॥
Prof. Sahib Singhਉਹੀ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ਜੇਹੜਾ ਇਕ ਪਰਮਾਤਮਾ ਨੂੰ (ਆਪਣੇ ਅੰਗ-ਸੰਗ) ਪਛਾਣਦਾ ਹੈ।
SikhNet (Spanish)Aquél que solamente reconoce al Único Dios, obtiene Honor en la Corte Verdadera del Señor.

ਓਹੁ ਨਵ ਨਿਧਿ ਪਾਵੈ, ਗੁਰਮਤਿ ਹਰਿ ਧਿਆਵੈ; ਨਿਤ ਹਰਿ ਗੁਣ ਆਖਿ ਵਖਾਣੈ ॥

ohu nav nidh paavai, guramat har dhiaavai; nit har gun aakh vakhaanai |

Sant Singh KhalsaOne who meditates on the Lord, through the Guru's Teachings, obtains the nine treasures; he chants and repeats continually the Glorious Praises of the Lord.
Manmohan SinghHe, who under Guru's instruction, remember God and ever utters and repeats God's praise, obtain to the Nine treasure.
Manmohan Singh (Punjabi)ਜੋ ਗੁਰਾਂ ਦੀ ਸਿੱਖਿਆ ਤਾਬੇ ਵਾਹਿਗੁਰੂ ਨੂੰ ਸਿਮਰਦਾ ਹੈ ਅਤੇ ਹਮੇਸ਼ਾਂ ਵਾਹਿਗੁਰੂ ਦੇ ਜੱਸ ਨੂੰ ਉਚਾਰਦਾ ਤੇ ਕਹਿੰਦਾ ਹੈ, ਉਹ ਨੌਂ ਖਜ਼ਾਨੇ ਪ੍ਰਾਪਤ ਕਰ ਲੈਂਦਾ ਹੈ।
Fareedkot Teekaਜੋ ਗੁਰਮਤਿ ਕਰ ਕੇ ਹਰੀ ਕੋ ਧਿਆਵਤਾ ਹੈ ਔ ਹਰੀ ਕੇ ਗੁਣ ਕਹਿ ਕਰ ਅਵਰ ਅਧਿਕਾਰੀਓਂ ਕੋ ਸੁਨਾਵਤਾ ਹੈ ਵਹੀ ਨਵਨਿਧੋਂ ਕੋ ਪਾਵਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ (ਮਾਨੋ) ਜਗਤ ਦੇ ਨੌ ਹੀ ਖ਼ਜ਼ਾਨੇ ਹਾਸਲ ਕਰਦਾ ਹੈ।

ਪਦ ਅਰਥ ਨਵ ਨਿਧਿ = ਨੌ ਖ਼ਜ਼ਾਨੇ। ਆਖਿ = ਆਖ ਕੇ।

SikhNet (Spanish)Él cosecha los Nueve Tesoros y a través del Bani de la Palabra del Guru, siempre canta las Alabanzas del Señor.

ਅਹਿਨਿਸਿ ਨਾਮੁ ਤਿਸੈ ਕਾ ਲੀਜੈ; ਹਰਿ ਊਤਮੁ ਪੁਰਖੁ ਪਰਧਾਨੁ ਜੀਉ ॥

ahinis naam tisai kaa leejai; har aootam purakh paradhaan jeeo |

Sant Singh KhalsaDay and night, take the Naam, the Name of the Lord, the most sublime Primal Being.
Manmohan SinghDay and night take thou the Name of the God, who is sublime and the Lord president of all.
Manmohan Singh (Punjabi)ਦਿਹੁੰ ਰੈਣ ਉਸ ਵਾਹਿਗੁਰੂ ਦਾ ਨਾਮ ਲੈ ਜੋ ਸ਼੍ਰੇਸ਼ਟ ਅਤੇ ਸਾਰਿਆਂ ਦਾ ਸ਼੍ਹੋਮਣੀ ਸੁਆਮੀ ਹੈ।
Fareedkot Teekaਜੋ ਹਰਿ ਉਤਮ ਪਰਧਾਨ ਪੁਰਖ ਹੈਂ, ਤਿਸੀ ਕਾ ਨਾਮੁ ਰਾਤਿ ਦਿਨ ਲੀਜੀਏ॥
Prof. Sahib Singhਦਿਨ ਰਾਤ ਉਸ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਜੋ ਸਭ ਤੋਂ ਸ੍ਰੇਸ਼ਟ ਹੈ ਜੋ ਸਭ ਵਿਚ ਵਿਆਪਕ ਹੈ ਜੋ ਸਭ ਤੋਂ ਵੱਡਾ ਹੈ।

ਪਦ ਅਰਥ ਅਹਿ = ਦਿਨ। ਨਿਸਿ = ਰਾਤ।

SikhNet (Spanish)Oh hermano, siempre, día y noche habita en el Naam, el Nombre del Señor, el Ser Primordial, el Divino Maestro.

ਜਿਨਿ ਜਗਤੁ ਉਪਾਇਆ, ਧੰਧੈ ਲਾਇਆ; ਹਉ. ਤਿਸੈ ਵਿਟਹੁ ਕੁਰਬਾਨੁ ਜੀਉ ॥੩॥

jin jagat upaaeaa, dhandhai laaeaa; hau. tisai vittahu kurabaan jeeo |3|

Sant Singh KhalsaThe One who created the world and assigned all to their tasks - I am a sacrifice to Him. ||3||
Manmohan SinghI am a sacrifice unto Him, who having created the world, has put it to work.
Manmohan Singh (Punjabi)ਮੈਂ ਉਸ ਉਤੋਂ ਬਲਿਹਾਰਨੇ ਜਾਂਦਾ ਹਾਂ ਜਿਸ ਨੇ ਸੰਸਾਰ ਨੂੰ ਸਾਜ ਕੇ, ਇਸ ਨੂੰ ਕਾਰ ਵਿਹਾਰ ਵਿੱਚ ਜੋੜਿਆ ਹੈ।
Fareedkot Teekaਜਿਸ ਨੇ ਜਗਤ ਕੋ ਉਤਪੰਨ ਕੀਆ ਹੈ ਅਰ ਜੀਵੋਂ ਕੋ ਅਪਨੇ ਅਪਨੇ ਧੰਧੇ ਮੇਂ ਲਾਇਆ ਹੈ, ਤਿਸ ਹਰੀ ਕੇ ਉਪਰ ਸੇ ਬਲਿਹਾਰਨੇ ਜਾਤਾ ਹੂੰ॥੩॥
Prof. Sahib Singhਮੈਂ ਉਸ ਪਰਮਾਤਮਾ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਜਗਤ ਪੈਦਾ ਕੀਤਾ ਹੈ ਤੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾ ਰੱਖਿਆ ਹੈ ॥੩॥
SikhNet (Spanish)Quien creó el mundo y asignó trabajos a cada quien, a Él ofrezco mi ser en sacrificio. (3)

ਨਾਮੁ ਲੈਨਿ. ਸਿ ਸੋਹਹਿ, ਤਿਨ ਸੁਖ ਫਲ ਹੋਵਹਿ; ਮਾਨਹਿ ਸੇ ਜਿਣਿ ਜਾਹਿ ਜੀਉ ॥

naam lain. si soheh, tin sukh fal hoveh; maaneh se jin jaeh jeeo |

Sant Singh KhalsaThose who chant the Naam look beautiful; they obtain the fruit of peace. Those who believe in the Name win the game of life.
Manmohan SinghThey who repeat the Name look embellished and obtain the fruit of peace. They who believe in the Name win the life's game.
Manmohan Singh (Punjabi)ਜੋ ਨਾਮ ਨੂੰ ਉਚਾਰਦੇ ਹਨ, ਉਹ ਸਸ਼ੋਭਤ ਦਿਸਦੇ ਹਨ ਅਤੇ ਸੁੱਖ ਮੇਵੇ, ਨੂੰ ਪਾਉਂਦੇ ਹਨ। ਜੋ ਨਾਮ ਨੂੰ ਮੰਨਦੇ ਹਨ ਉਹ ਜੀਵਨ ਦੀ ਖੇਡ ਨੂੰ ਜਿੱਤ ਲੈਂਦੇ ਹਨ।
Fareedkot Teekaਜੋ ਨਾਮ ਲੇਤੇ ਹੈਂ, ਸੋ ਸੋਭਾ ਕੋ ਪ੍ਰਾਪਤਿ ਹੋਤੇ ਹੈਂ ਔਰ ਤਿਨ ਕੋ ਸੁਖੁ ਰੂਪ ਫਲ ਹੋਤਾ ਹੈ, ਜੋ ਸ੍ਰਵਣ ਕਰ ਮਨਨ ਕਰਤੇ ਹੈਂ, ਸੋ ਜਨਮ ਜੀਤ ਜਾਤੇ ਹੈਂ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ (ਲੋਕ ਪਰਲੋਕ ਵਿਚ) ਸੋਭਾ ਪਾਂਦੇ ਹਨ, ਉਹਨਾਂ ਨੂੰ ਆਤਮਕ ਆਨੰਦ-ਰੂਪ ਫਲ ਮਿਲਦਾ ਹੈ, (ਹਰ ਥਾਂ) ਆਦਰ ਪਾਂਦੇ ਹਨ, ਉਹ (ਮਨੁੱਖਾ-ਜਨਮ ਦੀ ਬਾਜ਼ੀ) ਜਿੱਤ ਕੇ (ਇਥੋਂ) ਜਾਂਦੇ ਹਨ।

ਪਦ ਅਰਥ ਲੈਨਿ = ਲੈਂਦੇ ਹਨ। ਸਿ = ਉਹ ਬੰਦੇ। ਮਾਨਹਿ = ਉਹ ਮੰਨੇ ਜਾਂਦੇ ਹਨ, ਆਦਰ ਪਾਂਦੇ ਹਨ। ਜਿਣਿ = ਜਿੱਤ ਕੇ {ਨੋਟ: ਲਫ਼ਜ਼ 'ਜਿਨਿ' ਅਤੇ 'ਜਿਣਿ' ਦਾ ਫ਼ਰਕ ਚੇਤੇ ਰੱਖੋ}।

SikhNet (Spanish)Quienes pronuncian el Naam, obtienen el Fruto de la Paz, quienes creen en el Nombre, ganan el juego de la vida.

ਤਿਨ ਫਲ. ਤੋਟਿ ਨ ਆਵੈ, ਜਾ ਤਿਸੁ ਭਾਵੈ; ਜੇ ਜੁਗ ਕੇਤੇ ਜਾਹਿ ਜੀਉ ॥

tin fal. tott na aavai, jaa tis bhaavai; je jug kete jaeh jeeo |

Sant Singh KhalsaTheir blessings are not exhausted, if it pleases the Lord, even though numerous ages may pass.
Manmohan SinghIf it pleases Him, they run not short of Lord's boons, even through series of ages may pass.
Manmohan Singh (Punjabi)ਜੇਕਰ ਉਸ ਨੂੰ ਚੰਗਾ ਲੱਗੇ ਉਨ੍ਹਾਂ ਨੂੰ ਸਾਈਂ ਦੀਆਂ ਬਖਸ਼ੀਸ਼ਾਂ ਦੀ ਕੋਈ ਕਮੀ ਨਹੀਂ ਵਾਪਰਦੀ ਭਾਵੇਂ ਅਨੇਕਾਂ ਹੀ ਜੁੱਗ ਬੀਤ ਜਾਣ।
Fareedkot Teekaਤਿਨ ਕੋ ਸ੍ਵਾਮੀ ਕੇ ਦੀਏ ਗ੍ਯਾਨ ਫਲ ਕੀ ਤੋਟ ਨਹੀਂ ਆਵਤੀ। ਜੋ (ਤਿਸੁ) ਅਕਾਲ ਪੁਰਖ ਕੋ ਭਾਵੈ ਚਾਹੋ ਕਿਤਨੇ ਜੁਗ ਬੀਤ ਜਾਏਂ॥
Prof. Sahib Singhਉਹਨਾਂ ਨੂੰ (ਆਤਮਕ ਸੁਖ ਦਾ) ਫਲ ਇਤਨਾ ਮਿਲਦਾ ਹੈ ਕਿ ਪਰਮਾਤਮਾ ਦੀ ਰਜ਼ਾ ਅਨੁਸਾਰ ਉਹ ਕਦੇ ਭੀ ਘਟਦਾ ਨਹੀਂ ਚਾਹੇ ਅਨੇਕਾਂ ਜੁਗ ਬੀਤ ਜਾਣ।

ਪਦ ਅਰਥ ਕੇਤੇ = ਅਨੇਕਾਂ ਹੀ। ਜਾਹਿ = ਗੁਜ਼ਰ ਜਾਣ।

SikhNet (Spanish)Sus Bendiciones no terminan, si esto complace al Señor, aunque pasen millones de años.

ਜੇ ਜੁਗ ਕੇਤੇ ਜਾਹਿ ਸੁਆਮੀ; ਤਿਨ ਫਲ ਤੋਟਿ. ਨ ਆਵੈ ॥

je jug kete jaeh suaamee; tin fal tott. na aavai |

Sant Singh KhalsaEven though numerous ages may pass, O Lord Master, their blessings are not exhausted.
Manmohan SinghThough several ages may pass away to their boons there, is no end, O Lord.
Manmohan Singh (Punjabi)ਭਾਵੇਂ ਕਈ ਇਕ ਜੁੱਗ ਗੁਜ਼ਰ ਜਾਣ, ਉਨ੍ਹਾਂ ਦੀਆਂ ਦਾਤਾਂ ਖਤਮ ਨਹੀਂ ਹੁੰਦੀਆਂ ਹੇ ਪ੍ਰਭੂ!
Fareedkot Teekaਸੁਆਮੀ ਕੇ ਦੀਏ ਹੂਏ ਗ੍ਯਾਨ ਫਲ ਕੋ ਕੇਤੇ, ਭਾਵ ਬਹੁਤ ਜੁਗ ਭੀ ਬੀਤ ਜਾਵੈ, ਪਰੰਤੂ ਤਉ ਭੀ ਤਿਨ ਕੋ ਫਲ੍ਹ ਕਾ ਤੋਟਾ ਨਹੀਂ ਆਵਤਾ ਹੈ॥
Prof. Sahib Singhਹੇ ਪ੍ਰਭੂ-ਸੁਆਮੀ! ਚਾਹੇ ਅਨੇਕਾਂ ਹੀ ਜੁਗ ਬੀਤ ਜਾਣ ਸਿਮਰਨ ਕਰਨ ਵਾਲਿਆਂ ਨੂੰ ਆਤਮਕ ਆਨੰਦ ਦਾ ਮਿਲਿਆ ਫਲ ਕਦੇ ਭੀ ਘਟਦਾ ਨਹੀਂ।
SikhNet (Spanish)Sí, milenios pueden pasar, pero nunca se acaba su Ganancia.

ਤਿਨੑ ਜਰਾ ਨ ਮਰਣਾ, ਨਰਕਿ ਨ ਪਰਣਾ; ਜੋ ਹਰਿ ਨਾਮੁ ਧਿਆਵੈ ॥

tina jaraa na maranaa, narak na paranaa; jo har naam dhiaavai |

Sant Singh KhalsaThey do not age, they do not die and fall into hell, if they meditate on the Naam, the Name of the Lord.
Manmohan SinghThey age not, die not and fall not into hell, only if they meditate on God's Name.
Manmohan Singh (Punjabi)ਉਹ ਬੁੱਢੇ ਨਹੀਂ ਹੁੰਦੇ ਮਰਦੇ ਨਹੀਂ ਅਤੇ ਦੋਜ਼ਕ ਵਿੱਚ ਨਹੀਂ ਪੈਦੇ ਜੋ ਉਸ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੇ ਹਨ।
Fareedkot Teekaਜੋ ਹਰਿ ਨਾਮ ਕੋ ਧਿਆਉਤੇ ਹੈਂ ਤਿਨ ਕੋ (ਜਰਾ) ਬੁਢੇਪਾ ਔਰ ਮਰਨਾ ਨਹੀਂ ਹੋਤਾ ਹੈ; ਭਾਵ ਖਟ ਬਿਕਾਰੋਂ ਸੇ ਰਹਿਤ ਹੋ ਜਾਤੇ ਹੈਂ ਅਰ ਨਰਕ ਮੇਂ ਨਹੀਂ ਪੜਨਾ ਹੋਤਾ ਹੈ॥
Prof. Sahib Singhਜੇਹੜਾ ਜੇਹੜਾ ਬੰਦਾ ਹਰੀ ਦਾ ਨਾਮ ਸਿਮਰਦਾ ਹੈ ਉਹਨਾਂ ਨੂੰ ਪ੍ਰਾਪਤ ਹੋਈ ਉੱਚੀ ਆਤਮਕ ਅਵਸਥਾ ਨੂੰ ਨਾਹ ਬੁਢੇਪਾ ਆਉਂਦਾ ਹੈ ਨਾਹ ਮੌਤ ਆਉਂਦੀ ਹੈ, ਉਹ ਕਦੇ ਨਰਕ ਵਿਚ ਨਹੀਂ ਪੈਂਦੇ।

ਪਦ ਅਰਥ ਜਰਾ = ਬੁਢੇਪਾ। ਮਰਣਾ = ਮੌਤ, ਆਤਮਕ ਮੌਤ।

SikhNet (Spanish)Los que contemplan el Nombre del Señor no envejecen, ni mueren, ni caen en la oscuridad de su conciencia.

ਹਰਿ ਹਰਿ ਕਰਹਿ. ਸਿ ਸੂਕਹਿ ਨਾਹੀ; ਨਾਨਕ. ਪੀੜ ਨ ਖਾਹਿ ਜੀਉ ॥

har har kareh. si sookeh naahee; naanak. peerr na khaeh jeeo |

Sant Singh KhalsaThose who chant the Lord's Name, Har, Har, do not wither, O Nanak; they are not afflicted by pain.
Manmohan SinghThey who utter God's Name, wither not and, O Nanak, nor do they suffer pain.
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ, ਉਹ ਸੁਕਦੇ ਨਹੀਂ ਅਤੇ ਹੇ ਨਾਨਕ! ਨਾਂ ਹੀ ਉਹ ਦੁੱਖ ਉਠਾਉਂਦੇ ਹਨ।
Fareedkot Teekaਜੋ ਹਰਿ ਨਾਮ ਕੋ ਉਚਾਰਨ ਕਰਤੇ ਹੈਂ, ਸੋ ਹਰੇ ਰਹਤੇ, ਭਾਵ ਅਨੰਦ ਰਹਤੇ ਹੈਂ ਸੂਕਤੇ ਨਹੀਂ। ਸ੍ਰੀ ਗੁਰੂ ਜੀ ਕਹਤੇ ਹੈਂ: ਨਾ ਕਿਸੀ ਪ੍ਰਕਾਰ ਕੀ ਪੀੜਾ ਕੋ ਖਾਤੇ, ਭਾਵ ਭੋਗਤੇ ਹੈਂ॥
Prof. Sahib Singhਹੇ ਨਾਨਕ! ਜੇਹੜੇ ਬੰਦੇ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ ਕਦੇ ਸੁੱਕਦੇ ਨਹੀਂ ਹਨ (ਭਾਵ, ਉਹਨਾਂ ਦਾ ਅੰਦਰਲਾ ਆਤਮਕ ਖੇੜਾ ਕਦੇ ਸੁੱਕਦਾ ਨਹੀਂ) ਉਹ ਕਦੇ ਦੁੱਖੀ ਨਹੀਂ ਹੁੰਦੇ।

ਪਦ ਅਰਥ ਸੂਕਹਿ = ਸੁੱਕਦੇ।

SikhNet (Spanish)Quienes cantan el Nombre del Señor, Jar, Jar, no vacilan, oh dice Nanak, el dolor no les aflige.

ਨਾਮੁ ਲੈਨੑਿ ਸਿ ਸੋਹਹਿ, ਤਿਨੑ ਸੁਖ ਫਲ ਹੋਵਹਿ; ਮਾਨਹਿ ਸੇ ਜਿਣਿ ਜਾਹਿ ਜੀਉ ॥੪॥੧॥੪॥

naam laina si soheh, tina sukh fal hoveh; maaneh se jin jaeh jeeo |4|1|4|

Sant Singh KhalsaThose who chant the Naam look beautiful; they obtain the fruit of peace. Those who believe in the Name win the game of life. ||4||1||4||
Manmohan SinghThey who take the Name, look beauteous and reap the fruit of happiness. They who accept the Name, win the life game.
Manmohan Singh (Punjabi)ਜੋ ਨਾਮ ਨੂੰ ਲੈਂਦੇ ਹਨ, ਉਹ ਸੁੰਦਰ ਭਾਸਦੇ ਹਨ ਅਤੇ ਖੁਸ਼ੀ ਦੇ ਮੇਵੇ ਨੂੰ ਪਾਉਂਦੇ ਹਨ। ਜੋ ਨਾਮ ਨੂੰ ਕਬੂਲ ਕਰਦੇ ਹਨ, ਉਹ ਜੀਵਨ-ਖੇਡ ਨੂੰ ਜਿੱਤ ਲੈਂਦੇ ਹਨ।
Fareedkot Teekaਜੋ ਨਾਮ ਕੋ ਲੇਤੇ ਹੈਂ, ਸੋ ਪੁਰਸ ਸੋਭਾ ਕੋ ਪ੍ਰਾਪਤਿ ਹੋਤੇ ਹੈਂ ਅਰੁ ਤਿਨ ਕੋ ਸੁਖ ਰੂਪ ਫਲ ਹੋਤਾ ਹੈ। ਅਰ ਜੋ ਸ੍ਰਵਣ ਕਰ ਕੇ ਮਨਨ ਕਰਤੇ ਹੈਂ ਸੇ ਪੁਰਸ ਸੰਸਾਰ ਬਾਜੀ ਕੋ ਜੀਤ ਜਾਤੇ ਹੈਂ॥੪॥੧॥੪॥☬ਗੁਰੂ ਜੀ ਹਰਣ ਅਰ ਭਵਰ ਮਛੀ ਔ ਨਦੀ ਨਾਲਿਓਂ ਕੇ ਰੂਪਕ ਦ੍ਵਾਰਾ ਜੀਵ ਕੋ ਵੈਰਾਗ ਮਯ ਉਪਦੇਸ ਕਰਤੇ ਹੈਂ:
Prof. Sahib Singhਜੇਹੜੇ ਮਨੁੱਖ ਨਾਮ ਸਿਮਰਦੇ ਹਨ ਉਹ (ਲੋਕ- ਪਰਲੋਕ ਵਿਚ) ਸੋਭਾ ਪਾਂਦੇ ਹਨ, ਉਹਨਾਂ ਨੂੰ ਆਤਮਕ ਆਨੰਦ-ਰੂਪ ਫਲ ਮਿਲਦਾ ਹੈ, ਉਹ (ਹਰ ਥਾਂ) ਆਦਰ ਪਾਂਦੇ ਹਨ, ਉਹ (ਮਨੁੱਖਾ ਜਨਮ ਦੀ ਬਾਜ਼ੀ) ਜਿੱਤ ਕੇ (ਇਥੋਂ) ਜਾਂਦੇ ਹਨ ॥੪॥੧॥੪॥

* ਨੋਟ: ਇਹ ਛੰਤ 'ਘਰੁ ੨' ਦਾ ਹੈ। ਕੁੱਲ ਜੋੜ ੪ ਹੈ।

SikhNet (Spanish)Quienes cantan el Naam se ven bellos, y de la Belleza ellos cosechan el Fruto. Quienes creen en el Nombre ganan el juego de la vida. (4‑1‑4)

Open this shabad →

Shabad Guru Nanak Dev Ji Raag Aasaa continues on Ang 439

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਆਸਾ ਮਹਲਾ ੧ ਛੰਤ ਘਰੁ ੩ ॥

aasaa mahalaa 1 chhant ghar 3 |

Sant Singh KhalsaAasaa, First Mehl, Chhant, Third House:
Manmohan SinghAsa 1st Guru. Rhythm.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ। ਛੰਦ।
Prof. Sahib Singhਰਾਗ ਆਸਾ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ'।
SikhNet (Spanish)Asa, Mejl Guru Nanak, Primer Canal Divino, Chhant.

ਤੂੰ ਸੁਣਿ ਹਰਣਾ ਕਾਲਿਆ; ਕੀ ਵਾੜੀਐ ਰਾਤਾ ਰਾਮ ॥

toon sun haranaa kaaliaa; kee vaarreeai raataa raam |

Sant Singh KhalsaListen, O black deer: why are you so attached to the orchard of passion?
Manmohan SinghHear thou, O black, why art thou enamoured of the orchard (of passion)?
Manmohan Singh (Punjabi)ਤੂੰ ਸ੍ਰਵਣ ਕਰ, ਹੇ ਕਾਲੇ ਮਿਰਗ (ਵਿਸ਼ਿਆਂ ਦੀ) ਬਗੀਚੀ ਨਾਲ ਤੂੰ ਕਿਉਂ ਮਸਤ ਹੋਇਆ ਹੋਇਆ ਹੈਂ?
Fareedkot Teekaਗੁਰੂ ਜੀ ਹਰਣ ਅਰ ਭਵਰ ਮਛੀ ਔ ਨਦੀ ਨਾਲਿਓਂ ਕੇ ਰੂਪਕ ਦ੍ਵਾਰਾ ਜੀਵ ਕੋ ਵੈਰਾਗ ਮਯ ਉਪਦੇਸ ਕਰਤੇ ਹੈਂ:
Prof. Sahib Singhਹੇ ਕਾਲੇ ਹਰਣ! (ਹੇ ਕਾਲੇ ਹਰਣ ਵਾਂਗ ਸੰਸਾਰ-ਬਨ ਵਿਚ ਬੇ-ਪਰਵਾਹ ਹੋ ਕੇ ਚੁੰਗੀਆਂ ਮਾਰਨ ਵਾਲੇ ਮਨ!) ਤੂੰ (ਮੇਰੀ ਗੱਲ) ਸੁਣ! ਤੂੰ ਇਸ (ਜਗਤ-) ਫੁਲਵਾੜੀ ਵਿਚ ਕਿਉਂ ਮਸਤ ਹੋ ਰਿਹਾ ਹੈਂ?

ਪਦ ਅਰਥ ਕੀ = ਕਿਉਂ? ਵਾੜੀਐ = ਫੁਲਵਾੜੀ ਵਿਚ। ਰਾਤਾ = ਮਸਤ।

SikhNet (Spanish)Oh venado negro, escucha, ¿por qué estás tan apegado a la belleza del jardín?

ਬਿਖੁ ਫਲੁ ਮੀਠਾ ਚਾਰਿ ਦਿਨ; ਫਿਰਿ ਹੋਵੈ ਤਾਤਾ. ਰਾਮ ॥

bikh fal meetthaa chaar din; fir hovai taataa. raam |

Sant Singh KhalsaThe fruit of sin is sweet for only a few days, and then it grows hot and bitter.
Manmohan SinghThe fruit of sin is sweet for but four days. It then grows hot (unsavory).
Manmohan Singh (Punjabi)ਪਾਪ ਦਾ ਮੇਵਾ ਕੇਵਲ ਚਹੁੰ ਦਿਹਾੜਿਆਂ ਲਈ ਮਿੱਠਾ ਹੁੰਦਾ ਹੈ ਮੁੜ ਇਹ (ਕੌੜਾ) ਜਾਂ (ਤੱਤਾ) ਹੋ ਜਾਂਦਾ ਹੈ।
Fareedkot Teekaਹੇ ਭਾਈ! ਇਹ ਬਿਖ ਰੂਪ ਫਲੁ ਚਾਰਿ ਦਿਨ ਤੋ ਮੀਠਾ ਹੈ, ਫਿਰ ਅੰਤ ਕੋ ਤਾਤਾ, ਭਾਵ ਦੁਖਦਾਈ ਹੋ ਜਾਵੇਗਾ॥
Prof. Sahib Singh(ਇਸ ਫੁਲਵਾੜੀ ਦਾ) ਫਲ ਜ਼ਹਰ ਹੈ, (ਭਾਵ, ਆਤਮਕ ਮੌਤ ਪੈਦਾ ਕਰਦਾ ਹੈ) ਇਹ ਥੋੜੇ ਦਿਨ ਹੀ ਸੁਆਦਲਾ ਲੱਗਦਾ ਹੈ, ਫਿਰ ਇਹ ਦੁਖਦਾਈ ਬਣ ਜਾਂਦਾ ਹੈ।

ਪਦ ਅਰਥ ਬਿਖੁ = ਜ਼ਹਰ। ਤਾਤਾ = ਤੱਤਾ, ਦੁਖਦਾਈ।

SikhNet (Spanish)La fruta del vicio es dulce sólo por un día, y después te causa inmenso dolor.

ਫਿਰਿ ਹੋਇ ਤਾਤਾ. ਖਰਾ ਮਾਤਾ; ਨਾਮ ਬਿਨੁ ਪਰਤਾਪਏ ॥

fir hoe taataa. kharaa maataa; naam bin parataape |

Sant Singh KhalsaThat fruit which intoxicated you has now become bitter and painful, without the Naam.
Manmohan SinghThen the fruit, which thou greatly longest for, becomes bitter, nay rather very bitter, without the Name.
Manmohan Singh (Punjabi)ਮੁੜ ਉਹ ਮੇਵਾ, ਜਿਸ ਲਈ ਤੂੰ ਘਣੇਰਾ ਤਰਸਦਾ ਹੈਂ, ਨਾਮ ਦੇ ਬਗੈਰ ਕੌੜਾ ਨਹੀਂ ਸਗੋਂ ਬਹੁਤਾ ਕੌੜਾ ਥੀਂ ਵੰਞਦਾ ਹੈ।
Fareedkot Teekaਜਿਸ ਵਿਖੈ ਤੂੰ ਅਤੀ ਮਸਤ ਹੋ ਰਹਾ ਹੈਂ ਫਿਰ ਵਹੁ ਦੁਖਦਾਈ ਹੋ ਜਾਵੇਗਾ। ਬਿਨਾਂ ਨਾਮ ਕੇ ਤੂੰ ਬਿਸੇਸ ਕਰ ਤਪਾਇਮਾਨ ਹੋਵੇਂਗਾ, ਭਾਵ ਪਸਚਾਤਾਪੁ ਕਰੇਗਾ॥
Prof. Sahib Singhਜਿਸ ਵਿਚ ਤੂੰ ਇਤਨਾ ਮਸਤ ਹੈਂ ਇਹ ਆਖ਼ਰ ਦੁੱਖਦਾਈ ਹੋ ਜਾਂਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਬਹੁਤ ਦੁੱਖ ਦੇਂਦਾ ਹੈ।

ਪਦ ਅਰਥ ਖਰਾ = ਬਹੁਤ। ਮਾਤਾ = ਮਸਤ। ਪਰਤਾਪਏ = ਦੁੱਖ ਦੇਂਦਾ ਹੈ।

SikhNet (Spanish)Esa fruta que te fascinó, se ha vuelto amarga y dolorosa, sin el Naam.

Open this shabad (26 lines, Angs 438-439) →

Ang 438 of 1430