ਓਹੁ ਜੇਵ ਸਾਇਰ, ਦੇਇ ਲਹਰੀ; ਬਿਜੁਲ. ਜਿਵੈ ਚਮਕਏ ॥
ohu jev saaeir, dee laharee; bijul. jivai chamake |
Sant Singh KhalsaIt is temporary, like the waves on the sea, and the flash of lightning.
Manmohan SinghThat fruit is transitory, like the sea-risen ripples and like lightning's flash.
Manmohan Singh (Punjabi)ਉਹ ਮੇਵਾ ਸਮੁੰਦਰ ਵਿੱਚ ਉਤਪੰਨ ਹੋਈਆਂ ਲਹਿਰ ਦੀ ਮਾਨਿੰਦ ਅਤੇ ਬਿਜਲੀ ਦੀ ਲਿਸ਼ਕ ਦੇ ਮਾਨਿੰਦ ਆਰਜੀ ਹੈ।
Fareedkot Teekaਵਹੁ ਬੈਤਰਨੀ ਨਦੀ (ਸਾਇਰ) ਸਮੁੰਦ੍ਰ ਕੀ ਨ੍ਯਾਈ ਲਹਰਾ ਦੇ ਰਹੀ ਹੈ ਔਰ ਅਸਿਪਤ੍ਰ ਜੋ ਬਨਤਲਵਾਰ ਸਮ ਪਤ੍ਰੋਂ ਵਾਲਾ ਨਰਕ ਰੂਪੁ ਹੈ, ਸੋ ਬਿਜਲੀ ਕੀ ਭਾਂਤਿ ਚਮਕ ਰਹਾ ਹੈ॥
Prof. Sahib Singh(ਉਂਝ ਹੈ ਭੀ ਇਹ ਥੋੜਾ ਸਮਾ ਰਹਿਣ ਵਾਲਾ) ਜਿਵੇਂ ਸਮੁੰਦਰ ਲਹਿਰਾਂ ਮਾਰਦਾ ਹੈ ਜਾਂ ਜਿਵੇਂ ਬਿਜਲੀ ਲਿਸ਼ਕ ਮਾਰਦੀ ਹੈ।ਪਦ ਅਰਥ ਜੇਵ = ਜਿਵੇਂ, ਵਾਂਗ। ਸਾਇਰ = ਸਮੁੰਦਰ। ਦੇਇ = ਦੇਂਦਾ ਹੈ। ਲਹਰੀ = {ਲਫ਼ਜ਼ 'ਲਹਰਿ' ਤੋਂ ਬਹੁ-ਵਚਨ}।
SikhNet (Spanish)El mundo es como la ola del mar, como un relámpago,
ਹਰਿ ਬਾਝੁ ਰਾਖਾ. ਕੋਇ ਨਾਹੀ; ਸੋਇ ਤੁਝਹਿ ਬਿਸਾਰਿਆ ॥
har baajh raakhaa. koe naahee; soe tujheh bisaariaa |
Sant Singh KhalsaWithout the Lord, there is no other protector, but you have forgotten Him.
Manmohan SinghWithout God, there is no other protector and Him thou hast forgotten.
Manmohan Singh (Punjabi)ਵਾਹਿਗੁਰੂ ਦੇ ਬਗੈਰ ਹੋਰ ਕੋਈ ਰੱਖਿਆ ਕਰਨ ਵਾਲਾ ਨਹੀਂ ਅਤੇ ਉਸ ਨੂੰ ਤੂੰ ਭੁਲਾ ਛੱਡਿਆ ਹੈ।
Fareedkot Teekaਉਸ ਸਥਾਨ ਮੇਂ ਬਿਨਾਂ ਹਰੀ ਕੇ ਕੋਈ ਰਖ੍ਯਕ ਨਹੀਂ ਹੈ, ਸੋ ਹਰੀ ਤੈਨੇ ਬਿਸਾਰ ਦੀਆ ਹੈ॥
Prof. Sahib Singhਪਰਮਾਤਮਾ (ਦੇ ਨਾਮ) ਤੋਂ ਬਿਨਾ ਹੋਰ ਕੋਈ (ਸਦਾ ਨਾਲ ਨਿਭਣ ਵਾਲਾ) ਰਾਖਾ ਨਹੀਂ (ਹੇ ਹਰਨ ਵਾਂਗ ਚੁੰਗੀਆਂ ਮਾਰਨ ਵਾਲੇ ਮਨ!) ਉਸ ਨੂੰ ਤੂੰ ਭੁਲਾਈ ਬੈਠਾ ਹੈਂ।ਪਦ ਅਰਥ ਸੋਇ = ਉਹ (ਹਰੀ)। ਤੁਝਹਿ = ਤੂੰ।
SikhNet (Spanish)y sin el Señor no hay nadie ahí que te proteja. ¿Por qué entonces Lo has abandonado?
ਸਚੁ ਕਹੈ ਨਾਨਕੁ. ਚੇਤਿ ਰੇ ਮਨ; ਮਰਹਿ ਹਰਣਾ ਕਾਲਿਆ ॥੧॥
sach kahai naanak. chet re man; mareh haranaa kaaliaa |1|
Sant Singh KhalsaNanak speaks the Truth. Reflect upon it, O mind; you shall die, O black deer. ||1||
Manmohan SinghNanak tells the truth, think of it, O man. Thou shalt die, O black deer.
Manmohan Singh (Punjabi)ਨਾਨਕ ਸੱਚ ਆਖਦਾ ਹੈ, ਇਸ ਨੂੰ ਸੋਚ ਸਮਝ, ਹੇ ਬੰਦੇ! ਤੂੰ ਮਰ ਵੰਞੇਗਾ ਹੇ ਕਾਲਿਆ ਮਿਰਗਾ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਸਚ ਕਹਤੇ ਹੈਂ, ਹੇ ਮਨ ਕਾਲੇ ਹਰਨ! ਤੂੰ ਪਰਮੇਸ੍ਵਰ ਕੋ ਯਾਦ ਕਰ ਅੰਤ ਕੋ ਮਰਹਿਗਾ॥੧॥
Prof. Sahib Singhਨਾਨਕ ਆਖਦਾ ਹੈ-ਹੇ ਕਾਲੇ ਹਰਨ! ਹੇ ਮਨ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ, ਨਹੀਂ ਤਾਂ (ਇਸ ਜਗਤ-ਫੁਲਵਾੜੀ ਵਿਚ ਮਸਤ ਹੋ ਕੇ) ਤੂੰ ਆਪਣੀ ਆਤਮਕ ਮੌਤ ਸਹੇੜ ਲਏਂਗਾ ॥੧॥ਪਦ ਅਰਥ ਮਰਹਿ = ਮਰ ਜਾਹਿਂਗਾ, ਆਤਮਕ ਮੌਤ ਸਹੇੜ ਲਏਂਗਾ ॥੧॥
SikhNet (Spanish)Nanak dice la Verdad; habita en el Señor en el interior de tu ser, pues mañana te vas a morir, oh venado negro. (1)
ਭਵਰਾ ਫੂਲਿ ਭਵੰਤਿਆ; ਦੁਖੁ ਅਤਿ ਭਾਰੀ. ਰਾਮ ॥
bhavaraa fool bhavantiaa; dukh at bhaaree. raam |
Sant Singh KhalsaO bumble bee, you wander among the flowers, but terrible pain awaits you.
Manmohan SinghO bumble bee, thou wanderest amongst the flowers. Exceedingly great calamity shall befall thee.
Manmohan Singh (Punjabi)ਹੇ ਭਉਰੇ! ਤੂੰ ਫੁੱਲਾਂ ਵਿੱਚ ਚੱਕਰ ਕੱਟਦਾ ਫਿਰਦਾ ਹੈਂ। ਖਰੀ ਬਹੁਤੀ ਬਣੇਗੀ ਤੈਨੂੰ ਮੁਸੀਬਤ।
Fareedkot Teekaਹੇ ਭਾਈ ਜੀਵ ਰੂਪ ਭ੍ਰਮਰ! ਬਿਖਯ ਰੂਪ ਫੂਲੋਂ ਪਰ ਭ੍ਰਮਨੇ ਵਾਲੇ, ਇਨੋਂ ਪਰ ਭ੍ਰਮਨ ਕਰ ਕੇ ਤੁਝੇ ਭਾਰੀ ਦੁਖ ਹੋਵੇਗਾ॥
Prof. Sahib Singhਹੇ (ਹਰੇਕ) ਫੁੱਲ ਉੱਤੇ ਉੱਡਣ ਵਾਲੇ ਭੌਰੇ (ਮਨ!) (ਫੁੱਲ ਫੁੱਲ ਦੀ ਸੁਗੰਧੀ ਲੈਂਦੇ ਫਿਰਨ ਵਿਚੋਂ) ਬੜਾ ਭਾਰੀ ਦੁੱਖ ਨਿਕਲਦਾ ਹੈ।ਪਦ ਅਰਥ ਫੂਲਿ = ਫੁੱਲ ਉਤੇ।
SikhNet (Spanish)Abeja negra, tú que vas de flor en flor, te espera un inmenso dolor al final,
ਮੈ. ਗੁਰੁ ਪੂਛਿਆ ਆਪਣਾ; ਸਾਚਾ ਬੀਚਾਰੀ ਰਾਮ ॥
mai. gur poochhiaa aapanaa; saachaa beechaaree raam |
Sant Singh KhalsaI have asked my Guru for true understanding.
Manmohan SinghI have inquired of my Guru regarding the true comprehension.
Manmohan Singh (Punjabi)ਮੈਂ ਆਪਣੇ ਗੁਰਾਂ ਪਾਸੋਂ ਸੱਚੀ ਗਿਆਤ ਬਾਰੇ ਪਤਾ ਕੀਤਾ ਹੈ।
Fareedkot Teekaਹੇ ਭਾਈ! ਮੈਨੇ ਸਾਰਾ ਬੀਚਾਰ ਵਾਨ ਅਪਨਾ ਗੁਰੂ ਪੂਛਾ ਹੈ॥
Prof. Sahib Singhਮੈਂ ਆਪਣੇ ਗੁਰੂ ਪਾਸੋਂ ਪੁੱਛਿਆ ਹੈ ਜੇਹੜਾ ਸਦਾ-ਥਿਰ ਪ੍ਰਭੂ ਨੂੰ ਸਦਾ ਆਪਣੇ ਵਿਚਾਰ-ਮੰਡਲ ਵਿਚ ਟਿਕਾਈ ਰੱਖਦਾ ਹੈ।ਪਦ ਅਰਥ ਬੀਚਾਰੀ = ਵਿਚਾਰ ਕੇ।
SikhNet (Spanish)lo sé, pues, meditando en la Verdad, se lo he preguntado a mi Guru.
ਬੀਚਾਰਿ ਸਤਿਗੁਰੁ. ਮੁਝੈ ਪੂਛਿਆ; ਭਵਰੁ ਬੇਲੀ ਰਾਤਓ ॥
beechaar satigur. mujhai poochhiaa; bhavar belee raato |
Sant Singh KhalsaI have asked my True Guru for understanding about the bumble bee, who is so involved with the flowers of the garden.
Manmohan SinghO bumble-bee, mad after the creepers flowers, I have asked my True Guru, regarding the knowledge of the Lord.
Manmohan Singh (Punjabi)ਹੇ ਵੇਲਾਂ ਦੇ ਫੁੱਲਾਂ ਨਾਲ ਮਸਤ ਹੋਏ ਹੋਏ ਭਉਰੇ, ਮੈਂ ਪ੍ਰਭੂ ਦੀ ਗਿਆਤ ਬਾਰੇ ਆਪਣੇ ਸੱਚੇ ਗੁਰਾਂ ਪਾਸੋਂ ਪਤਾ ਕੀਤਾ ਹੈ।
Fareedkot Teekaਆਦਿ ਮੈਨੇ ਵੀਚਾਰ ਵਾਨ ਸਤਿਗੁਰੂ ਸੇ ਪੂਛਾ ਕਿ ਜੀਵ ਰੂਪ ਭਵਰ ਜੋ ਪਰ ਇਸਤ੍ਰੀ ਰੂਪ ਬੇਲੀਓਂ ਮੇਂ ਰਾਤਾ ਹੂਆ ਹੈ, ਤਿਸ ਕਾ ਕਿਆ ਹਾਲ ਹੋਗਾ?
Prof. Sahib Singh(ਹੇ ਭੌਰੇ ਮਨ! ਤੇਰੀ ਇਹ ਹਾਲਤ) ਵਿਚਾਰ ਕੇ ਮੈਂ ਗੁਰੂ ਤੋਂ ਪੁੱਛਿਆ ਹੈ ਕਿ ਇਹ ਮਨ-ਭੌਰਾ ਤਾਂ ਵੇਲਾਂ ਫੁੱਲਾਂ ਉਤੇ (ਦੁਨੀਆ ਦੇ ਸੁੰਦਰ ਪਦਾਰਥਾਂ ਦੇ ਰਸਾਂ ਵਿਚ) ਮਸਤ ਹੋ ਰਿਹਾ ਹੈ (ਇਸ ਦਾ ਕੀਹ ਬਣੇਗਾ?ਪਦ ਅਰਥ ਮੁਝੈ = ਮੈਂ। ਬੇਲੀ = ਵੇਲਾਂ (ਦੇ ਫੁੱਲਾਂ) ਉਤੇ। ਰਾਤਓ = ਮਸਤ।
SikhNet (Spanish)Sí, he averiguado ¿qué será de esta negra abeja que se aferra ahora a las flores del jardín?
ਸੂਰਜੁ ਚੜਿਆ. ਪਿੰਡੁ ਪੜਿਆ; ਤੇਲੁ ਤਾਵਣਿ ਤਾਤਓ ॥
sooraj charriaa. pindd parriaa; tel taavan taato |
Sant Singh KhalsaWhen the sun rises, the body will fall, and it will be cooked in hot oil.
Manmohan SinghWhen the sun rises (after the night of life is ever), the body falls and the soul is boiled in hot oil.
Manmohan Singh (Punjabi)ਜਦ ਸੂਰਜ ਉਦੈ ਹੁੰਦਾ ਤੇ ਮੌਤ ਆਉਂਦੀ ਹੈ, ਦੇਹਿ ਡਿਗ ਪੈਦੀ ਹੈ ਅਤੇ ਜਿੰਦੜੀ ਤੱਤੇ ਤੇਲ ਵਿੱਚ ਉਬਾਲੀ ਜਾਂਦੀ ਹੈ।
Fareedkot Teekaਤਬ ਗੁਰੋਂ ਨੇ ਉਤ੍ਰ ਦੀਆ ਕਿ ਜਬ ਕਾਲ ਰੂਪ ਸੂਰਜ ਚੜਾ ਤਬ (ਪਿੰਡ) ਸਰੀਰ ਪੜਾ ਰਹਿ ਜਾਵੈਗਾ, ਭਾਵ ਨਾਸ ਹੋ ਜਾਵੈਗਾ। ਜਮਦੂਤ ਤਬ ਤਪਤ ਤੇਲ ਕਰ ਤਪਾਵੈਂਗੇ ਅਰਥਾਤ ਨਰਕੋਂ ਮੇਂ ਪਾਵੈਂਗੇ॥
Prof. Sahib Singhਮੈਨੂੰ ਗੁਰੂ ਨੇ ਮਤਿ ਦਿੱਤੀ ਹੈ ਕਿ) ਜਦੋਂ ਜ਼ਿੰਦਗੀ ਦੀ ਰਾਤ ਮੁੱਕ ਜਾਂਦੀ ਹੈ (ਜਦੋਂ ਦਿਨ ਚੜ੍ਹ ਪੈਂਦਾ ਹੈ) ਇਹ ਸਰੀਰ ਢਹਿ ਢੇਰੀ ਹੋ ਜਾਂਦਾ ਹੈ (ਵਿਕਾਰਾਂ ਵਿਚ ਫਸੇ ਰਹਿਣ ਕਰਕੇ ਜੀਵ ਇਉਂ ਦੁਖੀ ਹੁੰਦਾ ਹੈਂ ਜਿਵੇਂ) ਤੇਲ ਤਾਉੜੀ ਵਿਚ ਪਾ ਕੇ ਡਾਇਆ ਜਾਂਦਾ ਹੈ।ਪਦ ਅਰਥ ਪਿੰਡੁ = ਸਰੀਰ। ਸੂਰਜੁ ਚੜਿਆ = ਉਮਰ ਦੀ ਰਾਤ ਮੁੱਕ ਗਈ। ਪੜਿਆ = ਢਹਿ ਢੇਰੀ ਹੋ ਗਿਆ। ਤਾਵਣਿ = ਤਾਉਣੀ ਵਿਚ, ਤਾਉੜੀ ਵਿਚ। ਤਾਤਉ = ਤਾਇਆ ਜਾਂਦਾ ਹੈ।
SikhNet (Spanish)Cuando el sol se levante, tu cuerpo caerá, y caliente estará como el aceite en la lumbre.
ਜਮ ਮਗਿ ਬਾਧਾ, ਖਾਹਿ ਚੋਟਾ; ਸਬਦ ਬਿਨੁ. ਬੇਤਾਲਿਆ ॥
jam mag baadhaa, khaeh chottaa; sabad bin. betaaliaa |
Sant Singh KhalsaYou shall be bound and beaten on the road of Death, without the Word of the Shabad, O madman.
Manmohan SinghO demon, without God's Name thou shalt be bound and suffer strokes on the road of Death.
Manmohan Singh (Punjabi)ਹੇ ਭੂਤਨੇ ਮਨੁੱਖ! ਵਾਹਿਗੁਰੂ ਦੇ ਨਾਮ ਦੇ ਬਾਝੋਂ ਤੂੰ ਮੌਤ ਦੇ ਰਾਹ ਉਤੇ ਨਰੜਿਆਂ ਜਾਵੇਗਾਂ ਅਤੇ ਸੱਟਾਂ ਸਹਾਰੇਗਾਂ।
Fareedkot Teekaਬਿਨਾਂ ਸਬਦ ਉਪਦੇਸ ਕੇ, ਹੇ (ਬੇਤਾਲਿਆ) ਭੂਤਾ, ਭਾਵ ਅਸੁਧਾ ਵਾ ਸ੍ਵਰੂਪ ਤਾਲ ਸੇ ਘੁਸਿਆ ਹੋਯਾ! ਤੂੰ ਜਮਪੁਰੀ ਕੋਮਾਰਗ ਬੀਧਾ ਹੂਆ ਚੋਟੋਂ ਕੋ ਖਾਵੇਂਗਾ॥
Prof. Sahib Singhਹੇ (ਦੁਨੀਆ ਦੇ ਪਦਾਰਥਾਂ ਵਿਚ ਮਸਤ ਹੋਏ) ਭੂਤ! ਸਤਿਗੁਰੂ ਦੇ ਸ਼ਬਦ ਤੋਂ ਖੁੰਝ ਕੇ ਤੂੰ ਜਮਰਾਜ ਦੇ ਰਸਤੇ ਵਿਚ ਬੱਝਾ ਹੋਇਆ ਚੋਟਾਂ ਖਾਵੇਂਗਾ।ਪਦ ਅਰਥ ਮਗਿ = ਰਸਤੇ ਉਤੇ। ਬੇਤਾਲਿਆ = ਭੂਤਨਾ।
SikhNet (Spanish)Encadenado al mensajero de la muerte, sufrirás dolor y sin la Palabra te verás salvaje.
ਸਚੁ ਕਹੈ ਨਾਨਕੁ. ਚੇਤਿ ਰੇ ਮਨ; ਮਰਹਿ ਭਵਰਾ ਕਾਲਿਆ ॥੨॥
sach kahai naanak. chet re man; mareh bhavaraa kaaliaa |2|
Sant Singh KhalsaNanak speaks the Truth. Reflect upon it, O mind; you shall die, O bumble bee. ||2||
Manmohan SinghVerily says Nanak, contemplate over the Lord, O my soul, as thou shalt die, O honey-bee.
Manmohan Singh (Punjabi)ਨਾਨਕ ਸੱਚ ਆਖਦਾ ਹੈ, ਸਾਹਿਬ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ! ਤੂੰ ਮਰ ਵੰਞੇਗਾ, ਹੇ ਕਾਲੇ ਭਊਰਿਆ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ ਕਾਲੇ ਭ੍ਰਮਰ! ਤੂੰ ਪਰਮੇਸ੍ਵਰ ਕੋ ਸਿਮਰ, ਮੈਂ ਸਚ ਕਹਤਾ ਹੂੰ ਇਨ ਕਰਮੋਂ ਕਰ ਮਰਹਿਗਾ॥੨॥
Prof. Sahib Singhਨਾਨਕ ਆਖਦਾ ਹੈ-ਹੇ ਮੇਰੇ ਮਨ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ, ਨਹੀਂ ਤਾਂ ਭੌਰੇ (ਵਾਂਗ ਫੁੱਲਾਂ ਦੇ ਮਸਤ ਹੋਏ ਮਨ!) ਆਤਮਕ ਮੌਤ ਸਹੇੜ ਲਏਂਗਾ ॥੨॥
SikhNet (Spanish)Nanak dice la Verdad. ¡Habita en el Señor en tu mente, pues mañana te morirás, oh abeja negra! (2)
ਮੇਰੇ ਜੀਅੜਿਆ ਪਰਦੇਸੀਆ; ਕਿਤੁ ਪਵਹਿ ਜੰਜਾਲੇ ਰਾਮ ॥
mere jeearriaa paradeseea; kit paveh janjaale raam |
Sant Singh KhalsaO my stranger soul, why do you fall into entanglements?
Manmohan SinghO my strange soul! why fallest thou into entanglements?
Manmohan Singh (Punjabi)ਹੇ ਮੇਰੀ ਬਿਦੇਸਣ ਜਿੰਦੜੀਏ! ਤੂੰ ਕਿਉਂ ਧੰਦਿਆਂ ਦੀਆਂ ਫਾਹੀਆਂ ਵਿੱਚ ਪੈਦੀ ਹੈਂ?
Fareedkot Teekaਹੇ ਮੇਰੇ ਪਰਦੇਸੀ ਜੀਅੜੇ! ਤੂੰ ਕਿਸ ਜੰਜਾਲ ਮੇਂ ਪੜ ਰਹਾ ਹੈਂ॥
Prof. Sahib Singhਹੇ ਮੇਰੇ ਪਰਦੇਸੀ ਜੀਵਾਤਮਾ! ਤੂੰ ਕਿਉਂ (ਮਾਇਆ ਦੇ) ਜੰਜਾਲ ਵਿਚ ਫਸ ਰਿਹਾ ਹੈਂ?ਪਦ ਅਰਥ ਕਿਤੁ = ਕਾਹਦੇ ਲਈ?
SikhNet (Spanish)Oh mi Alma extraña, ¿por qué involucrarte en riñas?
ਸਾਚਾ ਸਾਹਿਬੁ ਮਨਿ ਵਸੈ; ਕੀ ਫਾਸਹਿ ਜਮ ਜਾਲੇ ਰਾਮ ॥
saachaa saahib man vasai; kee faaseh jam jaale raam |
Sant Singh KhalsaThe True Lord abides within your mind; why are you trapped by the noose of Death?
Manmohan SinghWhen the True Lord abides within thy mind, why shouldest thou be entrapped in Death's noose?
Manmohan Singh (Punjabi)ਜਦ ਸੱਚਾ ਸੁਆਮੀ ਤੇਰੇ ਚਿੱਤ ਅੰਦਰ ਵੱਸਦਾ ਹੈ, ਤਾਂ ਤੂੰ ਕਿਉਂ ਮੌਤ ਦੀ ਫਾਹੀ ਵਿੱਚ ਫਸੇਗੀਂ?
Fareedkot Teekaਜੋ ਸਚਾ ਸਾਹਿਬ ਤੇਰੇ ਮਨ ਮੇਂ ਬਸੈ, ਤੋ ਜਮ ਕੇ ਜਾਲ ਮੇਂ ਤੂੰ ਕਿਉ ਫਸੈਂ ਅਰਥਾਤ ਨ ਫਸੈ॥
Prof. Sahib Singhਜੇ ਸਦਾ-ਥਿਰ ਰਹਿਣ ਵਾਲਾ ਮਾਲਕ ਤੇਰੇ ਮਨ ਵਿਚ ਵੱਸਦਾ ਹੋਵੇ ਤਾਂ ਤੂੰ (ਮਾਇਆ ਦੇ ਮੋਹ-ਰੂਪ) ਜਮ ਦੇ ਖਿਲਾਰੇ ਹੋਏ ਜਾਲ ਵਿਚ ਕਿਉਂ ਫਸੇਂ?ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਮਨਿ = ਮਨ ਵਿਚ। ਕੀ = ਕਿਉਂ?
SikhNet (Spanish)Si el Verdadero Señor habita en tu mente, las cadenas de la muerte no te atraparán.
ਮਛੁਲੀ ਵਿਛੁੰਨੀ. ਨੈਣ ਰੁੰਨੀ; ਜਾਲੁ ਬਧਿਕਿ ਪਾਇਆ ॥
machhulee vichhunee. nain runee; jaal badhik paaeaa |
Sant Singh KhalsaThe fish leaves the water with tearful eyes, when the fisherman casts his net.
Manmohan SinghThe fisherman casts his net, the fish leaves the water with tearful eyes.
Manmohan Singh (Punjabi)ਮੱਛੀਆਂ ਫੜਨ ਵਾਲਾ ਫੰਧਾ ਸੁੱਟਦਾ ਹੈ ਅਤੇ ਹੰਝੂ ਭਰੀਆਂ ਅੱਖਾਂ ਨਾਲ ਮੱਛੀ ਪਾਣੀ ਨਾਲੋਂ ਵੱਖਰੀ ਹੁੰਦੀ ਹੈ।
Fareedkot Teekaਜਬ (ਬਧਿਕਿ) ਕਾਲ ਨੇ ਜੀਵ ਮਛੀ ਕੋ ਜਾਲ ਮੇਂ ਪਾਇਆ ਤਬ ਸੁਖ ਜਲ ਸੇ ਬਿਛੁੜੀ ਹੂਈ ਨੇਤ੍ਰੋਂ ਮੇਂ ਜਲ ਭਰਕੇ ਰੋਤੀ ਭਈ॥
Prof. Sahib Singh(ਹੇ ਮੇਰੀ ਜਿੰਦੇ! ਵੇਖ) ਜਦੋਂ ਸ਼ਿਕਾਰੀ ਨੇ (ਪਾਣੀ ਵਿਚ) ਜਾਲ ਪਾਇਆ ਹੁੰਦਾ ਹੈ ਤੇ ਮੱਛੀ (ਭਿੱਤੀ ਦੇ ਲੱਬ ਵਿਚ ਫਸ ਕੇ ਜਾਲ ਵਿਚ ਫਸ ਜਾਂਦੀ ਹੈ ਤੇ ਪਾਣੀ ਤੋਂ) ਵਿਛੁੜ ਜਾਂਦੀ ਹੈ ਤਦੋਂ ਅੱਖਾਂ ਭਰ ਕੇ ਰੋਂਦੀ ਹੈ,ਪਦ ਅਰਥ ਨੈਣ ਰੁੰਨੀ = ਅੱਖਾਂ (ਭਰ ਕੇ) ਰੋਈ। ਬਧਿਕਿ = ਬਧਿਕ ਨੇ, ਸ਼ਿਕਾਰੀ ਨੇ।
SikhNet (Spanish)El pez arrancado del mar, con lágrimas en sus ojos, es atrapado por la red del pescador.
ਸੰਸਾਰੁ ਮਾਇਆ ਮੋਹੁ ਮੀਠਾ; ਅੰਤਿ ਭਰਮੁ ਚੁਕਾਇਆ ॥
sansaar maaeaa mohu meetthaa; ant bharam chukaaeaa |
Sant Singh KhalsaThe love of Maya is sweet to the world, but in the end, this delusion is dispelled.
Manmohan SinghTo the world love of worldly (wealth) is sweet, but this delusion is set aside in the end.
Manmohan Singh (Punjabi)ਜਗਤ ਨੂੰ ਸੰਸਾਰੀ ਪਦਾਰਥਾਂ ਦਾ ਪਿਆਰ ਮਿੱਠਾ ਲੱਗਦਾ ਹੈ, ਪਰ ਅਖੀਰ ਨੂੰ ਇਹ ਵਹਿਮ ਨਵਿਰਤ ਹੋ ਜਾਂਦਾ ਹੈ।
Fareedkot Teekaਮੋਹ ਕਰ ਕੇ ਜੋ ਤੈਨੇ ਸੰਸਾਰ ਕੋ ਮੀਠਾ ਮਾਨਾ ਹੂਆ ਹੈ, ਸੋ ਮਧਰਤਾ ਕਾ ਭਰਮ ਅੰਤ ਕੋ ਚੁਕਾਇਆ ਜਾਵੇਗਾ, ਭਾਵ ਦੁਖ ਰੂਪ ਪਰਤੀਤ ਹੋਵੇਗਾ॥
Prof. Sahib Singh(ਇਸੇ ਤਰ੍ਹਾਂ ਜੀਵ ਨੂੰ) ਇਹ ਜਗਤ ਮਿੱਠਾ ਲੱਗਦਾ ਹੈ, ਮਾਇਆ ਦਾ ਮੋਹ ਮਿੱਠਾ ਲੱਗਦਾ ਹੈ, ਪਰ (ਫਸ ਕੇ) ਅੰਤ ਵੇਲੇ ਇਹ ਭੁਲੇਖਾ ਦੂਰ ਹੁੰਦਾ ਹੈ (ਜਦੋਂ ਜਿੰਦ ਦੁੱਖਾਂ ਦੇ ਮੂੰਹ ਆਉਂਦੀ ਹੈ ਤੇ ਮਾਇਕ ਪਦਾਰਥ ਭੀ ਸਾਥ ਛੱਡ ਜਾਂਦੇ ਹਨ)।ਪਦ ਅਰਥ ਭਰਮੁ = ਭੁਲੇਖਾ। ਅੰਤਿ = ਅਖ਼ੀਰ ਵੇਲੇ।
SikhNet (Spanish)Al final, su duda desaparece y entiende que el mundo era pura ilusión, aunque su amor le parecía dulce y acogedor.
ਭਗਤਿ ਕਰਿ. ਚਿਤੁ ਲਾਇ ਹਰਿ ਸਿਉ; ਛੋਡਿ. ਮਨਹੁ ਅੰਦੇਸਿਆ ॥
bhagat kar. chit laae har siau; chhodd. manahu andesiaa |
Sant Singh KhalsaSo perform devotional worship, link your consciousness to the Lord, and dispel anxiety from your mind.
Manmohan SinghServe thy God, attach thy mind with God and dispel thine mental anxieties.
Manmohan Singh (Punjabi)ਆਪਣੇ ਵਾਹਿਗੁਰੂ ਦੀ ਘਾਲ ਕਮਾ, ਆਪਣੇ ਮਨ ਨੂੰ ਵਾਹਿਗੁਰੂ ਨਾਲ ਜੋੜ ਅਤੇ ਆਪਣੇ ਚਿੱਤ ਦੇ ਫਿਕਰ ਦੂਰ ਕਰ ਦੇ।
Fareedkot Teekaਤਾਂ ਤੇ ਅਬ ਭਗਤੀ ਕਰ ਕੇ ਸਭ (ਅੰਦੇਸਿਆ) ਸੰਦੇਸਿਓਂ ਕੋ ਛੋਡ ਕਰ ਹਰੀ ਕੇ ਸਾਥ ਚਿਤ ਲਗਾਉ॥
Prof. Sahib Singhਹੇ ਮੇਰੀ ਜਿੰਦੇ! ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜ ਕੇ ਭਗਤੀ ਕਰ ਕੇ ਇਸ ਤਰ੍ਹਾਂ ਆਪਣੇ ਮਨ ਵਿਚੋਂ ਫ਼ਿਕਰ-ਅੰਦੇਸ਼ੇ ਦੂਰ ਕਰ ਲੈ।ਪਦ ਅਰਥ ਸਿਉ = ਨਾਲ।
SikhNet (Spanish)Entonces vive en el Señor; entónate en Él con mente singular y libérate de la duda.
ਸਚੁ ਕਹੈ ਨਾਨਕੁ. ਚੇਤਿ ਰੇ ਮਨ; ਜੀਅੜਿਆ ਪਰਦੇਸੀਆ ॥੩॥
sach kahai naanak. chet re man; jeearriaa paradeseea |3|
Sant Singh KhalsaNanak speaks the Truth; focus your consciousness on the Lord, O my stranger soul. ||3||
Manmohan SinghNanak tells the truth, meditate thou on the Lord in thy mind, O my stranger soul.
Manmohan Singh (Punjabi)ਨਾਨਕ ਸੱਚ ਆਖਦਾ ਹੈ, ਤੂੰ ਆਪਣੇ ਹਿਰਦੇ ਅੰਦਰ ਸਾਹਿਬ ਦਾ ਸਿਮਰਨ ਕਰ, ਹੇ ਮੇਰੀ ਬਿਦੇਸਣ ਜਿੰਦੜੀਏ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਰਦੇਸੀ ਜੀਅੜਿਆ! ਮੈਂ ਸਚ ਕਹਤਾ ਹੂੰ ਤੂੰ ਅਬ ਭੀ ਸਿਮਰਨ ਕਰ॥੩॥
Prof. Sahib Singhਨਾਨਕ ਆਖਦਾ ਹੈ-ਹੇ ਮੇਰੇ ਪਰਦੇਸੀ ਜੀਊੜੇ! ਹੇ ਮੇਰੇ ਮਨ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ ॥੩॥
SikhNet (Spanish)Nanak dice en verdad, que tu mente habite en el Señor, oh mi Alma extraña. (3)
ਨਦੀਆ ਵਾਹ ਵਿਛੁੰਨਿਆ; ਮੇਲਾ ਸੰਜੋਗੀ ਰਾਮ ॥
nadeea vaah vichhuniaa; melaa sanjogee raam |
Sant Singh KhalsaThe rivers and streams which separate may sometime be united again.
Manmohan SinghThe river courses which separate, do meet again perchance.
Manmohan Singh (Punjabi)ਦਰਿਆਵਾਂ ਦੇ ਵਹਿਣ, ਜੋ ਨਿੱਖੜ ਜਾਂਦੇ ਹਨ, ਰੱਬ ਸਬੱਬੀ ਹੀ ਮੁੜ ਕੇ ਮਿਲਦੇ ਹਨ।
Fareedkot Teekaਹੇ ਜੀਵ ਰੂਪ! ਵਾ ਹੇ ਸਰਬ ਓਰ ਸੇ ਈਸ੍ਵਰ ਰੂਪ ਨਦੀ ਸੇ ਵਿਛੜਿਆ ਹੂਆ! ਹੇ ਭਾਈ! ਉਤਮ ਕਰਮੋਂ ਕੇ ਸੰਜੋਗ ਸੇ ਮੇਲਾ ਹੋਤਾ ਹੈ ਵਾ ਹੋਵੇਗਾ॥
Prof. Sahib Singhਨਦੀਆਂ ਤੋਂ ਵਿਛੁੜੇ ਹੋਏ ਵਹਣਾਂ ਦਾ (ਨਦੀਆਂ ਨਾਲ ਮੁੜ) ਮੇਲ ਭਾਗਾਂ ਨਾਲ ਹੀ ਹੁੰਦਾ ਹੈ (ਮਾਇਆ ਦੇ ਮੋਹ ਵਿਚ ਫਸ ਕੇ ਪ੍ਰਭੂ ਨਾਲੋਂ ਵਿਛੁੜੇ ਜੀਵ ਮੁੜ ਭਾਗਾਂ ਨਾਲ ਹੀ ਮਿਲਦੇ ਹਨ)।ਪਦ ਅਰਥ ਰਾਹੁ = ਵਹਣ। ਸੰਜੋਗੀ = ਭਾਗਾਂ ਨਾਲ ਹੀ।
SikhNet (Spanish)Los arroyos se separan del río y su reunión con el manantial es cada vez más lejana.
ਜੁਗੁ ਜੁਗੁ ਮੀਠਾ ਵਿਸੁ ਭਰੇ; ਕੋ ਜਾਣੈ ਜੋਗੀ ਰਾਮ ॥
jug jug meetthaa vis bhare; ko jaanai jogee raam |
Sant Singh KhalsaIn age after age, that which is sweet, is full of poison; how rare is the Yogi who understands this.
Manmohan SinghIn every age, what is sweet is full of poison. Some rare renouncer understands this.
Manmohan Singh (Punjabi)ਹਰ ਯੁੱਗ ਅੰਦਰ ਜੋ ਕੁਛ ਮਿੱਠਾ ਹੈ ਉਹ ਵਿਹੁ ਨਾਲ ਭਰਿਆ ਹੋਇਆ ਹੁੰਦਾ ਹੈ। ਕੋਈ ਵਿਰਲਾ ਤਿਆਗੀ ਹੀ ਇਸ ਨੂੰ ਸਮਝਦਾ ਹੈ।
Fareedkot Teekaਜਿਨ ਪਦਾਰਥੋਂ ਕਾ ਰਸ ਮੀਠਾ ਮਾਲੂਮ ਹੋਤਾ ਹੈ ਵਹੁ ਵਾਸਤਵ ਸੇ ਜੁਗ ਜੁਗ ਮੇਂ ਬਿਖ ਸੇ, ਭਾਵ ਦੁਖੋਂ ਸੇ ਭਰੇ ਹੂਏ ਹੈਂ। ਇਸ ਭੇਦ ਕੋ ਕੋਈ ਜੋਗੀ ਸੰਤ ਜਾਨਤਾ ਹੈ॥
Prof. Sahib Singhਜੇਹੜਾ ਕੋਈ ਵਿਰਲਾ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਦਾ ਹੈ ਉਹ ਸਮਝ ਲੈਂਦਾ ਹੈ ਕਿ ਮਾਇਆ ਦਾ ਮੋਹ ਹੈ ਤਾਂ ਮਿੱਠਾ ਪਰ ਸਦਾ ਜ਼ਹਰ ਨਾਲ ਭਰਿਆ ਰਹਿੰਦਾ ਹੈ (ਤੇ ਜੀਵ ਨੂੰ ਆਤਮਕ ਮੌਤੇ ਮਾਰ ਦੇਂਦਾ ਹੈ)।ਪਦ ਅਰਥ ਜੁਗੁ ਜੁਗ = ਸਦਾ ਹੀ। ਵਿਸੁ = ਜ਼ਹਰ। ਕੋ = ਕੋਈ ਵਿਰਲਾ। ਜੋਗੀ = ਵਿਰਕਤ।
SikhNet (Spanish)Época tras época el veneno de Maya parece dulce a todos, y extraordinario es el Yogui que conoce su misterio.
ਕੋਈ ਸਹਜਿ ਜਾਣੈ. ਹਰਿ ਪਛਾਣੈ; ਸਤਿਗੁਰੂ ਜਿਨਿ ਚੇਤਿਆ ॥
koee sehaj jaanai. har pachhaanai; satiguroo jin chetiaa |
Sant Singh KhalsaThat rare person who centers his consciousness on the True Guru, knows intuitively and realizes the Lord.
Manmohan SinghSome rare person who thinks of the True Guru, knows Divine Knowledge and realises God.
Manmohan Singh (Punjabi)ਕੋਈ ਵਿਰਲਾ ਪੁਰਸ਼ ਜੋ ਸੱਚੇ ਗੁਰਾਂ ਨੂੰ ਯਾਦ ਕਰਦਾ ਹੈ, ਬ੍ਰਹਿਮ ਗਿਆਨ ਸਮਝਦਾ ਤੇ ਵਾਹਿਗੁਰੂ ਨੂੰ ਅਨੁਭਵ ਕਰਦਾ ਹੈ।
Fareedkot Teekaਜਿਨੋਂ ਨੇ ਸਤਗੁਰੂ ਦ੍ਵਾਰੇ ਵਾਹਿਗੁਰੂ ਕਾ ਸਿਮਰਨ ਕੀਆ ਹੈ, ਸੋਈ ਕੋਈ (ਸਹਜਿ) ਸ੍ਵਭਾਵਕ ਵਾ ਸਾਂਤੀ ਧਾਰ ਕਰ ਇਸ ਹਰਿ ਪਦ ਕੋ ਪ੍ਰੋਖ ਅਪ੍ਰੋਖ ਕਰ ਕੇ ਜਾਨਤਾ ਹੈ॥
Prof. Sahib Singhਅਜੇਹਾ ਕੋਈ ਵਿਰਲਾ ਬੰਦਾ ਜਿਸ ਨੇ ਆਪਣੇ ਗੁਰੂ ਨੂੰ ਚੇਤੇ ਰੱਖਿਆ ਹੈ ਆਤਮਕ ਅਡੋਲਤਾ ਵਿਚ ਟਿਕ ਕੇ ਇਸੇ ਅਸਲੀਅਤ ਨੂੰ ਸਮਝਦਾ ਹੈ ਤੇ ਪਰਮਾਤਮਾ ਨਾਲ ਸਾਂਝ ਪਾਂਦਾ ਹੈ।ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਜਿਨਿ = ਜਿਸ ਮਨੁੱਖ ਨੇ।
SikhNet (Spanish)Espontáneamente uno lo entiende si conoce al Señor y ama al Verdadero Guru.
ਬਿਨੁ ਨਾਮ ਹਰਿ ਕੇ. ਭਰਮਿ ਭੂਲੇ; ਪਚਹਿ ਮੁਗਧ ਅਚੇਤਿਆ ॥
bin naam har ke. bharam bhoole; pacheh mugadh achetiaa |
Sant Singh KhalsaWithout the Naam, the Name of the Lord, the thoughtless fools wander in doubt, and are ruined.
Manmohan SinghWithout God's Name, the thoughtless fools stray in superstition and are ruined.
Manmohan Singh (Punjabi)ਰੱਬ ਦੇ ਨਾਮ ਦੇ ਬਗੈਰ ਬੇਖਬਰ ਬੇਵਕੂਫ ਵਹਿਮ ਅੰਦਰ ਭੁੱਲੇ ਫਿਰਦੇ ਹਨ ਅਤੇ ਬਰਬਾਦ ਹੋ ਜਾਂਦੇ ਹਨ।
Fareedkot Teekaਔਰ ਮੂਰਖ ਲੋਗ ਬਿਨਾਂ ਹਰਿ ਨਾਮ ਸੇ ਭ੍ਰਮ ਸੇ ਭੂਲੇ ਹੂਏ ਅਚੇਤ ਭਰਮ ਮੇਂ ਪਚਤੇ, ਭਾਵ ਜਲਤੇ ਹੈਂ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਮਾਇਆ ਦੇ ਮੋਹ ਦੀ ਭਟਕਣਾ ਵਿਚ ਕੁਰਾਹੇ ਪੈ ਕੇ ਅਨੇਕਾਂ ਮੂਰਖ ਗ਼ਾਫ਼ਿਲ ਜੀਵ ਖ਼ੁਆਰ ਹੁੰਦੇ ਹਨ।ਪਦ ਅਰਥ ਭਰਮਿ = ਭਟਕਣਾ ਵਿਚ। ਪਚਹਿ = ਖ਼ੁਆਰ ਹੁੰਦੇ ਹਨ। ਮੁਗਧ = ਮੂਰਖ ਬੰਦੇ। ਅਚੇਤਿਆ = ਗ਼ਾਫ਼ਿਲ।
SikhNet (Spanish)Sin el Nombre del Señor uno de seguro será desviado por la duda, e inconscientemente los tontos serán consumidos.
ਹਰਿ ਨਾਮੁ ਭਗਤਿ ਨ ਰਿਦੈ ਸਾਚਾ; ਸੇ ਅੰਤਿ ਧਾਹੀ ਰੁੰਨਿਆ ॥
har naam bhagat na ridai saachaa; se ant dhaahee runiaa |
Sant Singh KhalsaThose whose hearts are not touched by devotional worship and the Name of the True Lord, shall weep and wail loudly in the end.
Manmohan SinghThey whose mind contains not God's True Name and devotion, bewail loudly in the end.
Manmohan Singh (Punjabi)ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਸੱਚਾ ਨਾਮ ਅਤੇ ਅਨੁਰਾਗ (ਪ੍ਰੇਮ) ਨਹੀਂ ਉਹ ਅਖੀਰ ਦੇ ਵੇਲੇ ਭੁੱਬਾਂ ਮਾਰ ਕੇ ਵਿਰਲਾਪ ਕਰਦੇ ਹਨ।
Fareedkot Teekaਜਿਨ ਕੇ ਰਿਦੇ ਮੇਂ ਹਰਿ ਕਾ ਸਚਾ ਨਾਮ ਅਰ ਭਗਤੀ ਨਹੀਂ, ਸੋ ਅੰਤ ਕੋ ਧਾਹੀ ਮਾਰ ਕਰ ਰੋਤੇ ਹੈਂ॥
Prof. Sahib Singhਜੇਹੜੇ ਬੰਦੇ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਪ੍ਰਭੂ ਦੀ ਭਗਤੀ ਨਹੀਂ ਕਰਦੇ, ਆਪਣੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਨੂੰ ਨਹੀਂ ਵਸਾਂਦੇ, ਉਹ ਆਖ਼ਰ ਢਾਹਾਂ ਮਾਰ ਮਾਰ ਕੇ ਰੋਂਦੇ ਹਨ।ਪਦ ਅਰਥ ਰਿਦੈ = ਹਿਰਦੇ ਵਿਚ। ਧਾਹੀ = ਢਾਹਾਂ ਮਾਰ ਕੇ।
SikhNet (Spanish)Aquél que no tiene el Amor del Verdadero Nombre en su corazón, al final sufre y se lamenta.
ਸਚੁ ਕਹੈ ਨਾਨਕੁ. ਸਬਦਿ ਸਾਚੈ; ਮੇਲਿ ਚਿਰੀ ਵਿਛੁੰਨਿਆ ॥੪॥੧॥੫॥
sach kahai naanak. sabad saachai; mel chiree vichhuniaa |4|1|5|
Sant Singh KhalsaNanak speaks the Truth; through the True Word of the Shabad, those long separated from the Lord, are united once again. ||4||1||5||
Manmohan SinghNanak utters a truth, through the true Gurbani, the since long separated souls unite with the Lord.
Manmohan Singh (Punjabi)ਨਾਨਕ ਸੱਚ ਆਖਦਾ ਹੈ, ਸੱਚੀ ਗੁਰਬਾਣੀ ਰਾਹੀਂ ਮੁੱਦਤਾਂ ਤੋਂ ਵਿਛੁੜੀਆਂ ਹੋਈਆਂ ਰੂਹਾਂ ਸੁਆਮੀ ਨੂੰ ਮਿਲ ਪੈਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਚਿਰੀ, ਭਾਵ ਜਨਮਾਤ੍ਰੋਂ ਕੇ ਵਿਛੜੇ ਹੂਏ ਜੀਵ! (ਸਚੁ) ਨਿਸਚੇ ਕਰ ਕੇ ਸਚੇ ਗੁਰੋਂ ਕੇ ਸਬਦ ਦ੍ਵਾਰਾ ਆਪਣੇ ਆਪ ਕੋ ਬ੍ਰਹਮ ਕੇ ਸਾਥ ਮੇਲੁ, ਭਾਵ ਭਿੰਨ ਨਾ ਜਾਣ॥੪॥੧॥੫॥☬ਗੁਰਮਖਿ ਕਾਮਿਨੀ ਕੋ ਹਰੀ ਰੂਪ ਪਤੀ ਕੀ ਪ੍ਰਾਪਤੀ ਔਰੁ ਮਨਮੁਖ ਕੋ ਅਪ੍ਰਾਪਤੀ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ-ਸਦਾ-ਥਿਰ ਪ੍ਰਭੂ ਆਪਣੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੋੜ ਕੇ ਚਿਰਾਂ ਤੋਂ ਵਿਛੁੜੇ ਜੀਵਾਂ ਨੂੰ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੪॥੧॥੫॥ਪਦ ਅਰਥ ਚਿਰੀ ਵਿਛੁੰਨਿਆ = ਚਿਰਾਂ ਦੇ ਵਿਛੁੜਿਆਂ ਨੂੰ ॥੪॥੧॥੫॥
* ਨੋਟ: ਇਹ ਛੰਤ 'ਘਰੁ ੩' ਦਾ ਹੈ। ਕੁੱਲ ਜੋੜ ੫ ਹੈ।
SikhNet (Spanish)Nanak dice la Verdad, a través de la Verdadera Palabra el Señor une Consigo a aquéllos que fueron separados de Él por largo tiempo. (4-1-5)