ੴ

ਸਿੱਖਬਾਣੀ · SikhBani

Ang 442

Sri Guru Granth Sahib · Raag Aasaa · 3 shabads, 34 lines
Translations
Shabad Guru Amardas Ji Raag Aasaa continued from Ang 441

ਸਚੇ ਮੇਰੇ ਸਾਹਿਬਾ; ਸਚੀ ਤੇਰੀ ਵਡਿਆਈ ॥

sache mere saahibaa; sachee teree vaddiaaee |

Sant Singh KhalsaO My True Lord Master, True is Your glorious greatness.
Manmohan SinghMy true Lord, true is Thine greatness.
Manmohan Singh (Punjabi)ਮੈਡੇ ਸੱਚੇ ਸੁਆਮੀ, ਸੱਚੀ ਹੈ ਤੈਡੀ ਵਿਸ਼ਾਲਤਾ।
Fareedkot Teekaਹੇ ਸਚੇ ਮੇਰੇ ਸਾਹਿਬ! ਤੇਰੀ ਵਡਿਆਈ ਸਚੀ ਹੈ॥
Prof. Sahib Singhਹੇ ਮੇਰੇ ਸਦਾ-ਥਿਰ ਮਾਲਕ! ਤੇਰਾ ਵਡੱਪਣ ਭੀ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਸਚੇ = ਹੇ ਸਦਾ-ਥਿਰ ਰਹਿਣ ਵਾਲੇ! ਵਡਿਆਈ = ਬਜ਼ੁਰਗੀ, ਵਡੱਪਣ।

SikhNet (Spanish)Oh mi Verdadero Señor, Verdadera es Tu Gloria;

ਤੂੰ ਪਾਰਬ੍ਰਹਮੁ ਬੇਅੰਤੁ ਸੁਆਮੀ; ਤੇਰੀ ਕੁਦਰਤਿ. ਕਹਣੁ ਨ ਜਾਈ ॥

toon paarabraham beant suaamee; teree kudarat. kehan na jaaee |

Sant Singh KhalsaYou are the Supreme Lord God, the Infinite Lord and Master. Your creative power cannot be described.
Manmohan SinghThou art the Transcendent Lord and the Infinite Master. Thy might cannot be described.
Manmohan Singh (Punjabi)ਤੂੰ ਪਰਮ ਪ੍ਰਭੂ ਤੇ ਅਨੰਤ ਮਾਲਕ ਹੈਂ। ਤੇਰੀ ਸ਼ਕਤੀ ਬਿਆਨ ਨਹੀਂ ਕੀਤੀ ਜਾ ਸਕਦੀ।
Fareedkot Teekaਤੂੰ ਪਾਰਬ੍ਰਹਮ ਹੈਂ, ਬਿਅੰਤ ਹੈਂ, ਸਭ ਕਾ ਸ੍ਵਾਮੀ ਹੈਂ, ਤੇਰੀ (ਕੁਦਰਤਿ) ਮਾਇਆ ਕਹੀ ਨਹੀਂ ਜਾਤੀ॥
Prof. Sahib Singhਤੂੰ ਬੇਅੰਤ ਮਾਲਕ ਹੈਂ, ਤੂੰ ਪਾਰਬ੍ਰਹਮ ਹੈਂ ਤੇਰੀ ਤਾਕਤ ਬਿਆਨ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਕੁਦਰਤਿ = ਤਾਕਤ।

SikhNet (Spanish)Tú eres el Infinito, Señor Supremo; Tu Poder nadie lo puede describir.

ਸਚੀ ਤੇਰੀ ਵਡਿਆਈ. ਜਾ ਕਉ ਤੁਧੁ ਮੰਨਿ ਵਸਾਈ; ਸਦਾ ਤੇਰੇ ਗੁਣ ਗਾਵਹੇ ॥

sachee teree vaddiaaee. jaa kau tudh man vasaaee; sadaa tere gun gaavahe |

Sant Singh KhalsaTrue is Your glorious greatness; when You enshrine it within the mind, one sings Your Glorious Praises forever.
Manmohan SinghTrue is thy grandeur, and he within whose mind, thou enshrines it, ever sings Thine praises.
Manmohan Singh (Punjabi)ਸੱਚੀ ਹੈ ਤੈਡੀ ਬਜ਼ੁਰਗੀ। ਜਿਸ ਦੇ ਹਿਰਦੇ ਅੰਦਰ ਤੂੰ ਇਸ ਨੂੰ ਟਿਕਾਉਂਦਾ ਹੈਂ, ਉਹ ਹਮੇਸ਼ਾਂ ਤੈਡੀ ਕੀਰਤੀ ਗਾਇਨ ਕਰਦਾ ਹੈ!
Fareedkot Teekaਇਹ ਸਚੀ ਤੇਰੀ ਵਡਿਆਈ ਜਿਸ ਕੇ ਮਨ ਮੇਂ ਤੈਨੇ ਬਸਾਈ ਹੈ, ਹੇ ਸਚੇ! ਸੋ ਸਦਾ ਤੇਰੇ ਗੁਣ ਗਾਉਤੇ ਹੈਂ॥
Prof. Sahib Singhਹੇ ਪ੍ਰਭੂ! ਤੇਰੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ, ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਤੂੰ ਇਹ ਵਡਿਆਈ ਵਸਾ ਦਿੱਤੀ ਹੈ, ਉਹ ਸਦਾ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।

ਪਦ ਅਰਥ ਜਾ ਕਉ ਮੰਨਿ = ਜਿਨ੍ਹਾਂ ਦੇ ਮਨ ਵਿਚ। ਗਾਵਹੇ = ਗਾਵਹਿ।

SikhNet (Spanish)Verdadera es Tu Gloria y verdadero el corazón que está despierto a cantar siempre

ਤੇਰੇ ਗੁਣ ਗਾਵਹਿ. ਜਾ ਤੁਧੁ ਭਾਵਹਿ; ਸਚੇ ਸਿਉ ਚਿਤੁ ਲਾਵਹੇ ॥

tere gun gaaveh. jaa tudh bhaaveh; sache siau chit laavahe |

Sant Singh KhalsaHe sings Your Glorious Praises, when it is pleasing to You, O True Lord; he centers his consciousness on You.
Manmohan SinghWhen the mortal becomes pleasing to Thee, he sings Thy glory and fixes his attention on Thee, O True Lord.
Manmohan Singh (Punjabi)ਜਦ ਪ੍ਰਾਣੀ ਤੈਨੂੰ ਚੰਗਾ ਲੱਗਦਾ ਹੈ, ਉਹ ਤੇਰੀ ਮਹਿਮਾ ਗਾਉਂਦਾ ਹੈ ਅਤੇ ਤੇਰੇ ਨਾਲ ਆਪਣੀ ਬਿਰਤੀ ਜੋੜਦਾ ਹੈ, ਹੇ ਸੱਚੇ ਸੁਆਮੀ।
Fareedkot Teekaਤੇਰੇ ਗੁਣ ਗਾਉਤੇ ਹੈਂ ਔਰ ਜਬ ਤੁਝ ਕੋ ਭਾਉਤੇ ਹੈਂ, ਤਬ ਸੋਈ ਹੇ ਸਚੇ! ਤੇਰੇ ਮੇਂ ਚਿਤ ਲਗਾਉਤੇ ਹੈਂ॥
Prof. Sahib Singhਪਰ ਤਦੋਂ ਹੀ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ਜਦੋਂ ਤੈਨੂੰ ਉਹ ਚੰਗੇ ਲੱਗਦੇ ਹਨ, ਫਿਰ ਉਹ ਤੇਰੇ ਸਦਾ-ਥਿਰ ਸਰੂਪ ਵਿਚ ਆਪਣਾ ਚਿੱਤ ਜੋੜੀ ਰੱਖਦੇ ਹਨ।

ਪਦ ਅਰਥ ਤੁਧੁ ਭਾਵਹਿ = ਤੈਨੂੰ ਚੰਗੇ ਲੱਗਦੇ ਹਨ। ਸਿਉ = ਨਾਲ। ਲਾਵਹੇ = ਲਾਵਹਿ।

SikhNet (Spanish)Tu Alabanza. Sí, uno canta Tus Alabanzas; si Tú así lo deseas uno se entona en su Único Señor.

ਜਿਸ ਨੋ ਤੂੰ ਆਪੇ ਮੇਲਹਿ; ਸੁ ਗੁਰਮੁਖਿ ਰਹੈ ਸਮਾਈ ॥

jis no toon aape meleh; su guramukh rahai samaaee |

Sant Singh KhalsaOne whom You unite with Yourself, as Gurmukh, remains absorbed in You.
Manmohan SinghWhom thou unitest with thyself he by Guru's grace, remains absorbed in thee.
Manmohan Singh (Punjabi)ਜਿਸ ਨੂੰ ਤੂੰ ਆਪਣੇ ਨਾਲ ਜੋੜ ਲੈਂਦਾ ਹੈਂ, ਉਹ ਗੁਰਾਂ ਦੀ ਦਇਆ ਦੁਆਰਾ, ਤੇਰੇ ਵਿੱਚ ਲੀਨ ਹੋਇਆ ਰਹਿੰਦਾ ਹੈ।
Fareedkot Teekaਜਿਸਕੋ ਤੂੰ ਆਪ ਗੁਰੋਂ ਦੁਆਰੇ ਮੇਲਤਾ ਹੈਂ, ਸੋ ਗੁਰਮੁਖ ਤੇਰੇ ਮੇਂ ਸਮਾਇ ਰਹਤੇ ਹੈਂ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈਂ ਉਹ ਗੁਰੂ ਦੀ ਸਰਨ ਪੈ ਕੇ ਤੇਰੀ ਯਾਦ ਵਿਚ ਲੀਨ ਰਹਿੰਦਾ ਹੈ।

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਗੁਰਮੁਖਿ = ਗੁਰੂ ਦੀ ਰਾਹੀਂ।

SikhNet (Spanish)Aquél que Tú tomas en Unión Contigo, a través de la Gracia del Guru se inmerge en Ti.

ਇਉ ਕਹੈ ਨਾਨਕੁ. ਸਚੇ ਮੇਰੇ ਸਾਹਿਬਾ; ਸਚੀ ਤੇਰੀ ਵਡਿਆਈ ॥੧੦॥੨॥੭॥੫॥੨॥੭॥

eiau kahai naanak. sache mere saahibaa; sachee teree vaddiaaee |10|2|7|5|2|7|

Sant Singh KhalsaThus says Nanak: O my True Lord Master, True is Your Glorious Greatness. ||10||2||7||5||2||7||
Manmohan SinghThus says Nanak O my true Lord, true is Thine glory.
Manmohan Singh (Punjabi)ਗੁਰੂ ਜੀ ਇਸ ਤਰ੍ਹਾਂ ਫੁਰਮਾਉਂਦੇ ਹਨ, ਹੇ ਮੈਡੇ ਸਾਈਂ! ਸੱਚੀ ਹੈ ਤੈਡੀਂ ਮਹਾਨਤਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ ਇਸ ਪ੍ਰਕਾਰ ਹੇ ਮੇਰੇ ਸਚੇ ਪਾਤਸ਼ਾਹ ਤੇਰੀ ਵਡਿਆਈ ਸਚੀ ਹੈ॥੧੦॥੨॥੭॥੫॥੨॥੭॥
Prof. Sahib Singh(ਤੇਰਾ ਦਾਸ) ਨਾਨਕ ਇਉਂ ਆਖਦਾ ਹੈ-ਹੇ ਮੇਰੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ ॥੧੦॥੨॥੭॥੫॥੨॥੭॥

* ਵੇਰਵਾ: ਇਸ ਛੰਤ ਦੇ ੧੦ ਬੰਦ ਹਨ, ਗੁਰੂ ਅਮਰਦਾਸ ਜੀ ਦੇ ੨ ਛੰਤ ਹਨ, ਗੁਰੂ ਨਾਨਕ ਦੇਵ ਜੀ ਦੇ ੫। ਜੋੜ ੭ ਬਣਿਆ। ਦੂਜੀ ਵਾਰੀ ਉਹੀ ਜੋੜ ਫਿਰ ਦਿੱਤਾ ਹੈ। ਛੰਤ ਮਹਲਾ ੧ = ੫। ਛੰਤ ਮਹਲਾ ੩ = ੨। ਜੋੜ = ੭।

SikhNet (Spanish)Dice Nanak ,oh mi Verdadero Señor, Verdadera es Tu Gloria. (10‑2‑7‑5‑2‑7)

Open this shabad (62 lines, Angs 440-442) →

Shabad Guru Ramdas Ji Raag Aasaa

ਰਾਗੁ ਆਸਾ ਛੰਤ ਮਹਲਾ ੪ ਘਰੁ ੧ ॥

raag aasaa chhant mahalaa 4 ghar 1 |

Sant Singh KhalsaRaag Aasaa, Chhant, Fourth Mehl, First House:
Manmohan SinghAsa Measure 4th Guru.
Manmohan Singh (Punjabi)ਰਾਗ ਆਸਾ ਚੌਥੀ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।
SikhNet (Spanish)Asa, Mejl Guru Ram Das, Cuarto Canal Divino, Chhant.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਜੀਵਨੋ ਮੈ ਜੀਵਨੁ ਪਾਇਆ; ਗੁਰਮੁਖਿ ਭਾਏ ਰਾਮ ॥

jeevano mai jeevan paaeaa; guramukh bhaae raam |

Sant Singh KhalsaLife - I have found real life, as Gurmukh, through His Love.
Manmohan SinghLife, the real life, I have obtained through love of the Exalted Guru.
Manmohan Singh (Punjabi)ਮੁਖੀ ਗੁਰਾਂ ਦੀ ਪ੍ਰੀਤ ਰਾਹੀਂ ਮੈਨੂੰ ਜਿੰਦਗੀ, ਅਸਲ ਜਿੰਦਗੀ ਪ੍ਰਾਪਤ ਹੋ ਗਈ ਹੈ।
Fareedkot Teekaਹੇ ਭਾਈ! ਗੁਰੂ ਜੋ ਮੁਖ ਰੂਪ ਹੈ, ਜਬ ਸੋ ਮੇਰੇ ਕੋ ਭਾਏ ਅਰਥਾਤ ਤਿਨਮੇਂ ਪ੍ਰੇਮ ਕਰਾ, ਤਬ ਮੈਨੇ (ਜੀਵਨੁ) ਪ੍ਰਾਣੋਂ ਕਾ ਪ੍ਰਾਣ ਰੂਪ ਪਰਮੇਸ੍ਵਰ ਪਾਇਆ ਹੈ॥
Prof. Sahib Singhਮੈਨੂੰ ਆਤਮਕ ਜੀਵਨ ਲੱਭ ਪਿਆ ਮੈਨੂੰ ਆਤਮਕ ਜੀਵਨ ਲੱਭ ਪਿਆ, ਜਦੋਂ ਗੁਰੂ ਦੀ ਸਰਨ ਪਿਆਂ ਮੈਨੂੰ ਪ੍ਰਭੂ ਜੀ ਪਿਆਰੇ ਲੱਗਣ ਲੱਗ ਪਏ।

ਪਦ ਅਰਥ ਜੀਵਨੋ = ਜੀਵਨੁ, ਅਸਲ ਜ਼ਿੰਦਗੀ, ਆਤਮਕ ਜੀਵਨ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਭਾਏ = (ਪ੍ਰਭੂ ਜੀ) ਪਿਆਰੇ ਲੱਗ ਪਏ।

SikhNet (Spanish)Vida, he encontrado la Verdadera Vida; a través del Bani de la Palabra del Guru, he encontrado el Amor del Señor.

ਹਰਿ ਨਾਮੋ ਹਰਿ ਨਾਮੁ ਦੇਵੈ; ਮੇਰੈ ਪ੍ਰਾਨਿ ਵਸਾਏ ਰਾਮ ॥

har naamo har naam devai; merai praan vasaae raam |

Sant Singh KhalsaThe Lord's Name - He has given me the Lord's Name, and enshrined it within my breath of life.
Manmohan SinghGod's Name, God's Name, the Guru has given me, and has enshrined it in my mind.
Manmohan Singh (Punjabi)ਰੱਬ ਦਾ ਨਾਮ, ਰੱਬ ਦਾ ਨਾਮ ਗੁਰਾਂ ਨੇ ਮੈਨੂੰ ਦਿੱਤਾ ਹੈ ਅਤੇ ਇਸ ਨੂੰ ਮੇਰੇ ਮਨ ਅੰਦਰ ਟਿਕਾਇਆ ਹੈ।
Fareedkot Teekaਹਰੇਕ ਨਾਮੋਂ ਮੇਂ ਸੇ ਹਰਿ ਨਾਮ ਦੇ ਕਰ ਕੇ (ਵੈ) ਉਨ ਗੁਰੋਂ ਨੇ ਮੇਰੇ ਪ੍ਰਾਨ ਬਸਾਏ, ਭਾਵ ਸਫਲ ਕੀਏ ਹੈਂ॥
Prof. Sahib Singhਹੁਣ ਗੁਰੂ ਮੈਨੂੰ ਹਰ ਵੇਲੇ ਹਰੀ ਦਾ ਨਾਮ ਹੀ ਦੇਈ ਜਾਂਦਾ ਹੈ, ਗੁਰੂ ਨੇ ਮੇਰੇ ਹਰੇਕ ਸਾਹ ਵਿਚ ਹਰਿ-ਨਾਮ ਵਸਾ ਦਿੱਤਾ ਹੈ।

ਪਦ ਅਰਥ ਨਾਮੋ = ਨਾਮ। ਮੇਰੈ ਪ੍ਰਾਨਿ = ਮੇਰੇ ਹਰੇਕ ਸਾਹ ਦੇ ਵਿਚ।

SikhNet (Spanish)He enaltecido el Nombre del Señor, sí, el Nombre del Señor en mi Alma.

ਹਰਿ ਹਰਿ ਨਾਮੁ. ਮੇਰੈ ਪ੍ਰਾਨਿ ਵਸਾਏ; ਸਭੁ ਸੰਸਾ ਦੂਖੁ ਗਵਾਇਆ ॥

har har naam. merai praan vasaae; sabh sansaa dookh gavaaeaa |

Sant Singh KhalsaHe has enshrined the Name of the Lord, Har, Har within my breath of lfe, and all my doubts and sorrows have departed.
Manmohan SinghThe Lord God's Name, he has placed within my mind, and all my doubts and troubles have departed.
Manmohan Singh (Punjabi)ਵਾਹਿਗੁਰੂ ਸੁਆਮੀ ਦਾ ਨਾਮ ਉਨ੍ਹਾਂ ਨੇ ਮੇਰੇ ਚਿੱਤ ਵਿੱਚ ਅਸਥਾਪਨ ਕਰ ਦਿੱਤਾ ਹੈ ਅਤੇ ਮੇਰਾ ਸਾਰਾ ਸੰਦੇਹ ਤੇ ਦੁੱਖੜਾ ਦੂਰ ਹੋ ਗਿਆ ਹੈ।
Fareedkot Teekaਜਬ ਹਰਿ ਹਰਿ ਨਾਮ ਦੇ ਕਰ ਕੇ ਮੇਰੇ ਪ੍ਰਾਨ ਬਸਾਏ ਤਬ ਸਭ ਪ੍ਰਕਾਰ ਕਾ ਸੰਸਾ ਔਰ ਦੁਖ ਦੂਰ ਕਰ ਦੀਆ॥
Prof. Sahib Singh(ਜਦੋਂ ਦਾ ਗੁਰੂ ਨੇ) ਮੇਰੇ ਹਰੇਕ ਸਾਹ ਵਿਚ ਹਰਿ-ਨਾਮ ਵਸਾ ਦਿੱਤਾ ਹੈ ਮੈਂ ਆਪਣਾ ਹਰੇਕ ਸਹਮ ਹਰੇਕ ਦੁੱਖ ਮੁਕਾ ਬੈਠਾ ਹਾਂ।

ਪਦ ਅਰਥ ਸੰਸਾ = ਸਹਮ।

SikhNet (Spanish)Con cada respiración canto el Nombre del Señor y mi duda y mi pena han desaparecido.

ਅਦਿਸਟੁ ਅਗੋਚਰੁ. ਗੁਰ ਬਚਨਿ ਧਿਆਇਆ; ਪਵਿਤ੍ਰ ਪਰਮ ਪਦੁ ਪਾਇਆ ॥

adisatt agochar. gur bachan dhiaaeaa; pavitr param pad paaeaa |

Sant Singh KhalsaI have meditated on the invisible and unapproachable Lord, through the Guru's Word, and I have obtained the pure, supreme status.
Manmohan SinghBy Guru's word, I have meditated on the Invisible and Inapprehensible Lord and have obtained the pure supreme status.
Manmohan Singh (Punjabi)ਗੁਰਾਂ ਦੀ ਬਾਣੀ ਦੁਆਰਾ ਮੈਂ ਅਡਿੱਠ ਅਤੇ ਸੋਚ ਸਮਝ ਤੋਂ ਉਚੇਰੇ ਸਾਹਿਬ ਦਾ ਸਿਮਰਨ ਕੀਤਾ ਹੈ, ਅਤੇ ਪਾਵਨ, ਮਹਾਨ ਮਰਤਬਾ ਪ੍ਰਾਪਤ ਕਰ ਲਿਆ ਹੈ।
Fareedkot Teekaਅਦ੍ਰਿਸਟੁ ਇੰਦ੍ਰੀਓਂ ਤੇ ਪਰੇ ਔਰ (ਅਗੋਚਰੁ) ਮਨ ਕੇ ਜੋ ਅਵਿਖੇ ਪਵਿਤ੍ਰ ਪਰਮ ਪਦ ਰੂਪ ਪਰਮਾਤਮਾ ਸੇ ਮੈਨੇ ਗੁਰੂ ਬਚਨ ਕਰ ਧਿਆਉਨੇ ਸੇ ਪਾਇਆ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਂ ਉਸ ਪਰਮਾਤਮਾ ਨੂੰ ਸਿਮਰਿਆ ਹੈ ਜੇਹੜਾ (ਇਹਨਾਂ ਅੱਖਾਂ ਨਾਲ) ਨਹੀਂ ਦਿੱਸਦਾ ਜੇਹੜਾ ਮਨੁੱਖੀ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਿਮਰਨ ਦਾ ਸਦਕਾ) ਮੈਂ ਸਭ ਤੋਂ ਉੱਚਾ ਤੇ ਪਵਿਤ੍ਰ ਆਤਮਕ ਮਰਤਬਾ ਹਾਸਲ ਕਰ ਲਿਆ ਹੈ,

ਪਦ ਅਰਥ ਅਦਿਸਟੁ = ਨਾਹ ਦਿੱਸਣ ਵਾਲਾ। ਅਗੋਚਰੁ = {ਗੋ = ਇੰਦ੍ਰੇ। ਚਰ = ਪਹੁੰਚ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਬਚਨਿ = ਬਚਨ ਦੀ ਰਾਹੀਂ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ।

SikhNet (Spanish)Habito en Aquél que es Invisible e Insondable; a través del Bani de la Palabra del Guru,

ਅਨਹਦ ਧੁਨਿ ਵਾਜਹਿ ਨਿਤ ਵਾਜੇ; ਗਾਈ ਸਤਿਗੁਰ ਬਾਣੀ ॥

anahad dhun vaajeh nit vaaje; gaaee satigur baanee |

Sant Singh KhalsaThe unstruck melody resounds, and the instruments ever vibrate, singing the Bani of the True Guru.
Manmohan SinghOn singing the hymns of the True Guru, the musical instruments ever play and the unstruck music resounds.
Manmohan Singh (Punjabi)ਸੱਚੇ ਗੁਰਾਂ ਦੀ ਬਾਣੀ ਦਾ ਕੀਰਤਨ ਕਰਨ ਨਾਲ ਹਮੇਸ਼ਾਂ ਹੀ ਸੰਗੀਤਕ ਸਾਜ ਵੱਜਦੇ ਹਨ ਅਤੇ ਆਪਣੇ ਆਪ ਹੋਣ ਵਾਲਾ ਰਾਗ ਗੂੰਜਦਾ ਹੈ।
Fareedkot Teekaਅਬ ਏਕ ਰਸ ਧੁਨੀ ਵਾਲੇ ਬਾਜੇ ਬਜਤੇ ਹੈਂ, ਸਤਗੁਰੋਂ ਕੀ ਬਾਣੀ ਗਾਈ ਜਾਤੀ ਹੈ॥
Prof. Sahib Singhਜਦੋਂ ਤੋਂ ਮੈਂ ਸਤਿਗੁਰੂ ਦੀ ਬਾਣੀ ਗਾਣੀ ਸ਼ੁਰੂ ਕੀਤੀ ਹੈ (ਮੇਰੇ ਅੰਦਰ ਆਤਮਕ ਆਨੰਦ ਦੀ ਇਕ ਅਤੁੱਟ ਲਹਰ ਚੱਲ ਪਈ ਹੈ, ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ) ਕਦੇ ਨਾਹ ਮੁੱਕਣ ਵਾਲੀ ਸੁਰ ਨਾਲ ਸੰਗੀਤਕ ਸਾਜ ਸਦਾ ਵੱਜਦੇ ਰਹਿੰਦੇ ਹਨ।

ਪਦ ਅਰਥ ਅਨਹਦ = {अनाहत} ਬਿਨਾ ਵਜਾਏ ਵੱਜਣ ਵਾਲੇ, ਇਕ-ਰਸ। ਅਨਹਦ ਧੁਨਿ = ਲਗਾਤਾਰ ਸੁਰ ਵਾਲੇ। ਵਾਜਹਿ = ਵੱਜਦੇ ਹਨ। ਵਾਜੇ = ਸੰਗੀਤਕ ਸਾਜ।

SikhNet (Spanish)he alcanzado el Estado Supremo de Beatitud. El sonido sutil de la Melodía Celestial siempre,

ਨਾਨਕ. ਦਾਤਿ ਕਰੀ ਪ੍ਰਭਿ ਦਾਤੈ; ਜੋਤੀ ਜੋਤਿ ਸਮਾਣੀ ॥੧॥

naanak. daat karee prabh daatai; jotee jot samaanee |1|

Sant Singh KhalsaO Nanak, God the Great Giver has given me a gift; He has blended my light into the Light. ||1||
Manmohan SinghNanak the Giver Lord has given me a gift and my light has blended with His supreme Light.
Manmohan Singh (Punjabi)ਦਾਤਾਰ ਸੁਆਮੀ ਨੇ ਮੈਨੂੰ ਇਕ ਬਖਸ਼ੀਸ਼ ਬਖਸ਼ੀ ਹੈ-ਮੇਰਾ ਪ੍ਰਾਕਸ਼ ਉਸ ਦੇ ਪਰਮ ਪ੍ਰਕਾਸ਼ ਨਾਲ ਅਭੇਦ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦਾਤੇ ਪ੍ਰਭੂ ਨੇ ਦਾਤ ਕਰੀ ਹੈ, ਤਾਂ ਤੇ ਅਬ ਮੇਰੀ ਜੋਤ ਜੋਤੀ ਪਰਮੇਸ੍ਵਰ ਮੇਂ ਸਮਾਇ ਗਈ ਹੈ॥੧॥
Prof. Sahib Singhਹੇ ਨਾਨਕ! ਦਾਤਾਰ ਪ੍ਰਭੂ ਨੇ ਇਹ ਬਖ਼ਸ਼ਸ਼ ਕੀਤੀ ਹੈ, ਹੁਣ ਮੇਰੀ ਜਿੰਦ ਪ੍ਰਭੂ ਦੀ ਜੋਤਿ ਵਿਚ ਟਿਕੀ ਰਹਿੰਦੀ ਹੈ ॥੧॥

ਪਦ ਅਰਥ ਪ੍ਰਭਿ = ਪ੍ਰਭੂ ਨੇ ॥੧॥

SikhNet (Spanish)siempre resuena en mi mente cantando la Palabra del Guru, porque el Señor Bondadoso me ha bendecido con Su Magnificencia, y mi luz se ha fusionado en Su Luz. (1)

ਮਨਮੁਖਾ ਮਨਮੁਖਿ ਮੁਏ; ਮੇਰੀ ਕਰਿ ਮਾਇਆ ਰਾਮ ॥

manamukhaa manamukh mue; meree kar maaeaa raam |

Sant Singh KhalsaThe self-willed manmukhs die in their self-willed stubbornness, declaring that the wealth of Maya is theirs.
Manmohan SinghThe perverse die in their perversity, proclaiming wealth as their own.
Manmohan Singh (Punjabi)ਆਪ-ਹੁਦਰੇ, ਧੰਨ-ਦੌਲਤ ਨੂੰ ਆਪਣੀ ਪੁਕਾਰਦੇ ਹੋਏ ਮਨਮੁਖਤਾ ਅੰਦਰ ਹੀ ਮਰ ਜਾਂਦੇ ਹਨ।
Fareedkot Teekaਮਨ ਹੈ ਮੁਖ ਜਿਨ ਕੇ, ਭਾਵ ਜੋ ਮਨ ਕੇ ਅਧੀਨ ਹੈ, ਐਸੇ ਮਨਮੁਖ ਮੇਰੀ ਮੇਰੀ ਕਰ ਕੇ ਮਾਇਆ ਮੇਂ ਮਰ ਗਏ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਪ-ਹੁਦਰੇ ਮਨੁੱਖ 'ਮੇਰੀ ਮਾਇਆ, ਮੇਰੀ ਮਾਇਆ' ਆਖ ਆਖ ਕੇ ਹੀ ਆਤਮਕ ਮੌਤੇ ਮਰ ਗਏ,

ਪਦ ਅਰਥ ਮਨਮੁਖਾ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਮੁਏ = ਆਤਮਕ ਮੌਤੇ ਮਰ ਗਏ। ਕਰਿ = ਕਰ ਕੇ, ਆਖ ਆਖ ਕੇ।

SikhNet (Spanish)El ególatra Manmukj está acabado al cultivar el yo de la Maya;

ਖਿਨੁ ਆਵੈ. ਖਿਨੁ ਜਾਵੈ, ਦੁਰਗੰਧ ਮੜੈ; ਚਿਤੁ ਲਾਇਆ ਰਾਮ ॥

khin aavai. khin jaavai, duragandh marrai; chit laaeaa raam |

Sant Singh KhalsaThey attach their consciousness to the foul-smelling pile of filth, which comes for a moment, and departs in an instant.
Manmohan SinghThey attach their mind to the nasty-smelling mound, which comes for a moment and in a moment departs.
Manmohan Singh (Punjabi)ਉਹ ਆਪਣੇ ਮਨ ਨੂੰ ਬਦਬੂ ਦੇਣ ਵਾਲੇ ਢੇਰ ਨਾਲ ਜੋੜਦੇ ਹਨ, ਜੋ ਇਕ ਮੁਹਤ ਭਰ ਲਈ ਆਉਂਦਾ ਹੈ ਅਤੇ ਇਕ ਮੁਹਤ ਵਿੱਚ ਚਲਿਆ ਜਾਂਦਾ ਹੈ।
Fareedkot Teekaਔਰ ਮਨ ਖਿਨਮੇਂ ਆਉਤਾ ਹੈ ਖਿਨਮੇਂ ਜਾਤਾ ਹੈ, ਭਾਵ ਤਿਨ ਕਾ ਮਨ ਅਤੀ ਚੰਚਲ ਹੈ। ਤਿਨੋਂ ਨੇ ਐਸੇ ਦੁਰਗੰਧ ਰੂਪ ਮੜ੍ਹੇ ਮਸਾਣ, ਭਾਵ ਅਸੁਧ ਸਰੀਰ ਮੇਂ ਚਿਤ ਲਗਾਇਆ ਹੈ ਅਰਥਾਤ ਅਪਨੇ ਕੋ ਦੇਹ ਮਾਨਾ ਹੂਆ ਹੈ॥
Prof. Sahib Singhਉਹਨਾਂ ਦਾ ਮਨ (ਮਾਇਆ ਦੇ ਲਾਭ ਵੇਲੇ) ਇਕ ਖਿਨ ਵਿਚ ਮੱਚ ਪੈਂਦਾ ਹੈ (ਮਾਇਆ ਦੀ ਹਾਨੀ ਵੇਲੇ) ਇਕ ਖਿਨ ਵਿਚ ਹੀ ਢਹਿ ਪੈਂਦਾ ਹੈ, ਉਹ ਆਪਣੇ ਮਨ ਨੂੰ ਸਦਾ ਇਸ ਬਦ-ਬੋ ਭਰੇ ਸਰੀਰ ਦੇ ਮੋਹ ਵਿਚ ਜੋੜੀ ਰੱਖਦੇ ਹਨ।

ਪਦ ਅਰਥ ਆਵੈ = (ਉਹਨਾਂ ਦਾ ਮਨ) ਕਦੇ ਹੌਸਲਾ ਫੜਦਾ ਹੈ, ਕਦੇ ਜੀਊ ਪੈਂਦਾ ਹੈ। ਜਾਵੈ = ਕਦੇ ਢਹਿ ਪੈਂਦਾ ਹੈ, ਹੌਸਲਾ ਹਾਰ ਬਹਿੰਦਾ ਹੈ। ਮੜੈ = ਮੜ੍ਹ ਵਿਚ, ਸਰੀਰ ਵਿਚ।

SikhNet (Spanish)ellos forman parte del vaivén de la materia de desperdicio. Atados están a la montaña de desperdicio

ਲਾਇਆ ਦੁਰਗੰਧ ਮੜੈ ਚਿਤੁ ਲਾਗਾ; ਜਿਉ ਰੰਗੁ ਕਸੁੰਭ ਦਿਖਾਇਆ ॥

laaeaa duragandh marrai chit laagaa; jiau rang kasunbh dikhaaeaa |

Sant Singh KhalsaThey attach their consciousness to the foul-smelling pile of filth, which is transitory, like the fading color of the safflower.
Manmohan SinghThey attach and fix their mind on the heap of bad odour, which is seen fleeting like the colour of saf-flower.
Manmohan Singh (Punjabi)ਉਹ ਆਪਣੇ ਮਨ ਨੂੰ ਗੰਦੇ ਮੁਸ਼ਕ ਦੀ ਢੇਰੀ ਨਾਲ ਜੋੜਦੇ ਤੇ ਚਮੇੜਦੇ ਹਨ, ਜੋ ਕਸੁੰਭੇ ਦੇ ਫੁੱਲ ਦੀ ਰੰਗਤ ਦੀ ਮਾਨਿੰਦ ਉੱਡ ਪੁੱਡ ਜਾਣ ਵਾਲਾ ਦਿਸਦਾ ਹੈ।
Fareedkot Teekaਪੁਨਾ ਅਦ੍ਰਿਸਟੋਂ ਕਾ ਲਗਾਇਆ ਹੂਆ ਦੁਰਗੰਧ ਮੜੈ ਸੇ ਚਿਤ ਲਗਾ ਹੈ। ਪੁਨਾ ਵਹੁ ਕੈਸਾ ਹੈ? ਜੈਸੇ ਕਸੁੰਭੇ ਕਾ ਰੰਗੁ ਦੇਖਣ ਮੇਂ ਕਾਚਾ ਆਇਆ ਹੈ, ਭਾਵ ਤੈਸੇ ਸਰੀਰ ਨਾਸੀ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਦੁਰਗੰਧ-ਭਰੇ ਸਰੀਰ ਦੇ ਮੋਹ ਵਿਚ ਹੀ ਆਪਣੇ ਚਿੱਤ ਨੂੰ ਲਾਈ ਰੱਖਦੇ ਹਨ। ਉਹਨਾਂ ਦਾ ਚਿੱਤ ਸਰੀਰਕ ਮੋਹ ਵਿਚ ਲੱਗਾ ਰਹਿੰਦਾ ਹੈ (ਪਰ ਇਹ ਸਰੀਰਕ ਸੁਖ ਦੁੱਖ ਇਉਂ ਹੈ) ਜਿਵੇਂ ਕਸੁੰਭੇ ਦੇ ਫੁੱਲ ਦਾ ਰੰਗ ਵੇਖੀਦਾ ਹੈ (ਵੇਖਣ ਨੂੰ ਸ਼ੋਖ, ਪਰ ਝਬਦੇ ਹੀ ਫਿੱਕਾ ਪੈ ਜਾਣ ਵਾਲਾ),

ਪਦ ਅਰਥ ਦੁਰਗੰਧ = ਬਦ-ਬੋ ਭਰੇ। ਰੰਗੁ ਕਸੁੰਭ = ਕਸੁੰਭੇ ਦੇ ਫੁੱਲ ਦਾ ਰੰਗ।

SikhNet (Spanish)que se desintegra como el color del cártamo cuando se desvanece,

ਖਿਨੁ ਪੂਰਬਿ. ਖਿਨੁ ਪਛਮਿ ਛਾਏ; ਜਿਉ ਚਕੁ ਕੁਮੑਿਆਰਿ ਭਵਾਇਆ ॥

khin poorab. khin pachham chhaae; jiau chak kumaaar bhavaaeaa |

Sant Singh KhalsaOne moment, they are facing east, and the next instant, they are facing west; they continue spinning around, like the potter's wheel.
Manmohan SinghIn an instant they go to the east, and in a instant to the west. They continue revolving like the potter's wheel.
Manmohan Singh (Punjabi)ਇੱਕ ਮੁਹਤ ਵਿੱਚ ਉਹ ਚੜ੍ਹਦੇ ਨੂੰ ਜਾਂਦੇ ਹਨ ਅਤੇ ਇੱਕ ਮੁਹਤ ਵਿੱਚ ਛਿਪਦੇ ਨੂੰ। ਉਹ ਘੁਮਿਆਰ ਦੇ ਪਹੀਏ ਦੀ ਤਰ੍ਹਾਂ ਘੁੰਮਦੇ ਰਹਿੰਦੇ ਹਨ।
Fareedkot Teekaਮਨਮੁਖ ਸਰੀਰ ਕੇ ਪਾਲਨ ਪੋਖਨ ਨਮਿਤ ਖਿਨ ਮੇਂ ਪੂਰਬ ਜਾਤਾ ਹੈ ਖਿਨ ਮੇਂ ਪਸਚਮ ਜਾਤਾ ਹੈ, ਵਾ ਮਨ ਕਾ ਸੰਕਲਪ ਦੌੜਤਾ ਰਹਤਾ ਹੈ ਜੈਸੇ ਘੁਮਾਰ ਕਾ ਚਕ ਘੂਮਤਾ ਹੈ। ਵਾ ਜਿਨ ਪਦਾਰਥੋਂ ਕੇ ਲੀਏ ਜੀਵ ਭਟਕਤੇ ਫਿਰਤੇ ਹੈਂ ਵਹੁ ਕੈਸੇ ਹੈਂ? ਜੈਸੇ ਘੁਮਾਰ ਕਾ ਚਕਰ ਭਵਾਇਆ ਹੂਆ ਫਿਰਤਾ ਹੈ, ਤੈਸੇ ਪਦਾਰਥ ਏਕ ਖਿਨ ਮੇਂ ਪੂਰਬ ਹੋਤੇ ਹੈਂ ਦੂਸਰੇ ਖਿਨ ਮੇਂ ਪਸਚਮ ਮੇਂ ਜਾਇ ਸਥਿਤ ਹੋਤੇ ਹੈਂ, ਭਾਵ ਪਰਣਾਮੀ ਹੈਂ॥
Prof. Sahib Singhਜਿਵੇਂ ਪਰਛਾਵਾਂ (ਸੂਰਜ ਦੇ ਚੜ੍ਹਨ ਢਲਣ ਦੇ ਆਸਰੇ) ਕਦੇ ਚੜ੍ਹਦੇ ਪਾਸੇ ਹੋ ਜਾਂਦਾ ਹੈ ਕਦੇ ਲਹਿੰਦੇ ਪਾਸੇ ਹੋ ਜਾਂਦਾ ਹੈ, ਜਿਵੇਂ ਉਹ ਚੱਕ ਹੈ, ਜਿਸ ਨੂੰ ਕੁਮ੍ਹਿਆਰ ਨੇ ਚੱਕਰ ਦਿੱਤਾ ਹੋਇਆ ਹੈ।

ਪਦ ਅਰਥ ਪੂਰਬਿ = ਪੂਰਬ ਵਲ, ਚੜ੍ਹਦੇ ਪਾਸੇ। ਪਛਮਿ = ਪੱਛਮ ਵਲ, ਲਹਿੰਦੇ ਪਾਸੇ। ਛਾਏ = ਛਾਇਆ, ਪਰਛਾਵਾਂ। ਕੁਮ੍ਹ੍ਹਿਆਰਿ = ਕੁਮਿ੍ਹਆਰ ਨੇ।

SikhNet (Spanish)o como la sombra que algunas veces se mueve al Este y otras veces al Oeste; esos seres se mueven como el torno del alfarero.

ਦੁਖੁ ਖਾਵਹਿ. ਦੁਖੁ ਸੰਚਹਿ ਭੋਗਹਿ; ਦੁਖ ਕੀ ਬਿਰਧਿ ਵਧਾਈ ॥

dukh khaaveh. dukh sancheh bhogeh; dukh kee biradh vadhaaee |

Sant Singh KhalsaIn sorrow, they eat, and in sorrow, they gather things and try to enjoy them, but they only increase their stores of sorrow.
Manmohan SinghIn pain they eat, in pain they amass and enjoy. They increase their store of sorrow.
Manmohan Singh (Punjabi)ਤਕਲੀਫ ਵਿੱਚ ਉਹ ਖਾਂਦੇ ਹਨ, ਤਕਲੀਫ ਵਿੱਚ ਉਹ ਇਕੱਤਰ ਕਰਦੇ ਤੇ ਖਰਚਦੇ ਹਨ। ਆਪਣੀ ਤਕਲੀਫ ਦੇ ਭੰਡਾਰੇ ਨੂੰ ਉਹ ਵਧੇਰਾ ਕਰੀ ਜਾਂਦੇ ਹਨ।
Fareedkot Teekaਜੀਵ ਮਾਇਆ ਕੇ ਸੰਚਨ ਮੇਂ ਦੁਖ ਖਾਵਤੇ, ਭਾਵ ਧਾਰਤੇ ਹੈਂ ਅਰ ਭੋਗੋਂ ਕੋ ਖਾਵਹਿ ਭੋਗਨ ਸਮੇਂ ਮੇਂ ਭੀ ਦੁਖ ਪਾਵਤੇ ਹੈਂ। ਭੋਗੋਂ ਨੇ ਅਪਨੇ ਨਾਮ ਮੇਂ ਜੀਵ ਕੋ ਦੁਖ ਕੀ ਬ੍ਰਿਧੀ ਪਹਲੇ ਸੇ ਭੀ ਅਧਕ ਵਧਾਈ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁੱਖ ਸਹਾਰਦੇ ਹਨ ਦੁੱਖ ਇਕੱਠੇ ਕਰਦੇ ਰਹਿੰਦੇ ਹਨ ਦੁੱਖ ਭੋਗਦੇ ਰਹਿੰਦੇ ਹਨ, ਉਹਨਾਂ ਨੇ ਆਪਣੇ ਜੀਵਨ ਵਿਚ ਦੁੱਖਾਂ ਦਾ ਹੀ ਵਾਧਾ ਵਧਾਇਆ ਹੁੰਦਾ ਹੈ।

ਪਦ ਅਰਥ ਖਾਵਹਿ = ਸਹਾਰਦੇ ਹਨ। ਸੰਚਹਿ = ਇਕੱਠਾ ਕਰਦੇ ਹਨ। ਬਿਰਧਿ = {वृद्वि} ਬਿਰਧੀ, ਵਾਧਾ।

SikhNet (Spanish)Ellos comen dolor, lo juntan y lo experimentan en su ser, y en su vida promueven más dolor.

ਨਾਨਕ. ਬਿਖਮੁ ਸੁਹੇਲਾ ਤਰੀਐ; ਜਾ ਆਵੈ ਗੁਰ ਸਰਣਾਈ ॥੨॥

naanak. bikham suhelaa tareeai; jaa aavai gur saranaaee |2|

Sant Singh KhalsaO Nanak, one easily crosses over the terrifying world-ocean, when he comes to the Sanctuary of the Guru. ||2||
Manmohan SinghNanak, when man enters the Guru's Sanctuary, he easily crosses the arduous ocean.
Manmohan Singh (Punjabi)ਨਾਨਕ, ਜਦ ਇਨਸਾਨ ਗੁਰਾਂ ਦੀ ਛਤ੍ਰ ਛਾਇਆ ਹੇਠ ਆ ਜਾਂਦਾ ਹੈ ਤਾਂ ਉਹ ਕਠਨ ਸਮੁੰਦਰ ਤੋਂ ਸੁਖੈਨ ਹੀ ਪਾਰ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹ (ਬਿਖਮੁ) ਕਠਨ ਸੰਸਾਰ ਸਮੁੰਦ੍ਰ ਹੈ। ਜਬ ਗੁਰੋਂ ਕੀ ਸਰਨ ਮੇਂ ਆਵੈ ਤੋ ਸੁਖ ਪੂਰਬਕ ਤਰ ਜਾਈਤਾ ਹੈ॥੨॥
Prof. Sahib Singhਪਰ, ਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਤਦੋਂ ਇਹ ਔਖਾ ਤਰਿਆ ਜਾਣ ਵਾਲਾ ਸੰਸਾਰ-ਸਮੁੰਦਰ ਸੌਖਾ ਤਰਿਆ ਜਾ ਸਕਦਾ ਹੈ ॥੨॥

ਪਦ ਅਰਥ ਬਿਖਮੁ = ਔਖਾ। ਸੁਹੇਲਾ = ਸੌਖੇ ਤਰੀਕੇ ਨਾਲ ॥੨॥

SikhNet (Spanish)Dice Nanak, el vasto océano es cruzado con facilidad si sólo uno entrega su ser al Guru. (2)

ਮੇਰਾ ਠਾਕੁਰੋ ਠਾਕੁਰੁ ਨੀਕਾ; ਅਗਮ ਅਥਾਹਾ ਰਾਮ ॥

meraa tthaakuro tthaakur neekaa; agam athaahaa raam |

Sant Singh KhalsaMy Lord, my Lord Master is sublime, unapproachable and unfathomable.
Manmohan SinghThe Lord, my Lord is sublime unapproachable and unfathomable.
Manmohan Singh (Punjabi)ਸੁਆਮੀ! ਮੇਰਾ ਸ਼੍ਰੇਸ਼ਟ, ਸੁਆਮੀ ਪਹੁੰਚ ਤੋਂ ਪਰ੍ਹੇ ਅਤੇ ਅਥਾਹ ਹੈ।
Fareedkot Teekaਹੇ ਭਾਈ! ਮੇਰਾ ਠਾਕੁਰ ਸਭ ਠਾਕਰੋਂ ਸੇ ਅਛਾ ਹੈ, ਮਨ ਬਾਣੀ ਕੇ ਅਗਮ ਇੰਦ੍ਰੀਓਂ ਤੇ ਅਥਾਹ ਹੈ॥
Prof. Sahib Singhਮੇਰਾ ਮਾਲਕ ਸੋਹਣਾ ਹੈ, ਮੇਰਾ ਮਾਲਕ-ਪ੍ਰਭੂ ਸੋਹਣਾ ਹੈ, (ਪਰ ਮੇਰੀ ਸਮਝ-ਸਿਆਣਪ ਦੀ) ਪਹੁੰਚ ਤੋਂ ਪਰੇ ਹੈ, ਉਹ ਇਕ ਐਸਾ ਸਮੁੰਦਰ ਹੈ ਜਿਸ ਦੀ ਹਾਥ ਨਹੀਂ ਲੱਭਦੀ।

ਪਦ ਅਰਥ ਠਾਕੁਰੋ = ਠਾਕੁਰ, ਮਾਲਕ। ਨੀਕਾ = ਸੋਹਣਾ। ਅਗਮ = ਅਪਹੁੰਚ। ਅਥਾਹ = ਡੂੰਘਾ, ਜਿਸ ਦੀ ਹਾਥ ਨਾਹ ਪੈ ਸਕੇ।

SikhNet (Spanish)Bello y Elegante es mi Maestro; sí, el Infinito e Insondable Uno.

ਹਰਿ ਪੂਜੀ. ਹਰਿ ਪੂਜੀ ਚਾਹੀ; ਮੇਰੇ ਸਤਿਗੁਰ ਸਾਹਾ ਰਾਮ ॥

har poojee. har poojee chaahee; mere satigur saahaa raam |

Sant Singh KhalsaThe wealth of the Lord - I seek the wealth of the Lord, from my True Guru, the Divine Banker.
Manmohan SinghGod's capital, God's capital I desire from my True Guru, the banker.
Manmohan Singh (Punjabi)ਵਾਹਿਗੁਰੂ ਦੀ ਰਾਸ, ਵਾਹਿਗੁਰੂ ਦੀ ਰਾਸ ਮੈਂ ਆਪਣੇ ਸੱਚੇ ਗੁਰੂ ਸ਼ਾਹੂਕਾਰ ਪਾਸੋਂ ਲੋੜਦਾ ਹਾਂ।
Fareedkot Teekaਮੇਰਾ ਸਤਗੁਰ ਜੋ ਸ਼ਾਹੁ ਹੈ, ਸੋ ਹਰ ਏਕ ਪੂੰਜੀਓਂ ਮੇਂ ਹਰਿ ਨਾਮ ਕੀ ਪੂੰਜੀ ਸਰਧਾ ਰੂਪ ਚਾਹੁਤੇ ਹੈਂ॥
Prof. Sahib Singh(ਤਾਂਹੀਏਂ) ਹੇ ਮੇਰੇ ਸ਼ਾਹ! ਹੇ ਮੇਰੇ ਸਤਿਗੁਰੂ! ਮੈਂ (ਤੇਰੇ ਪਾਸੋਂ) ਹਰਿ-ਨਾਮ ਦੀ ਪੂੰਜੀ ਮੰਗਦਾ ਹਾਂ।

ਪਦ ਅਰਥ ਪੂਜੀ = ਪੂੰਜੀ, ਸਰਮਾਇਆ। ਚਾਹੀ = ਮੈਂ ਮੰਗਦਾ ਹਾਂ। ਸਾਹਾ = ਹੇ ਮੇਰੇ ਸ਼ਾਹ!

SikhNet (Spanish)Busco el Capital del Señor, mi Tesoro, oh mi Guru, para que pueda comprar el Nombre del Señor

ਹਰਿ ਪੂਜੀ ਚਾਹੀ. ਨਾਮੁ ਬਿਸਾਹੀ; ਗੁਣ ਗਾਵੈ ਗੁਣ ਭਾਵੈ ॥

har poojee chaahee. naam bisaahee; gun gaavai gun bhaavai |

Sant Singh KhalsaI seek the wealth of the Lord, to purchase the Naam; I sing and love the Glorious Praises of the Lord.
Manmohan SinghI long for God's wealth to buy the Name. I sing God's praises and God's praise do I love.
Manmohan Singh (Punjabi)ਨਾਮ ਖਰੀਦਣ ਲਈ ਮੈਂ ਰੱਬ ਦੇ ਪਦਾਰਥ ਨੂੰ ਤਰਸਦਾ ਹਾਂ। ਮੈਂ ਰੱਬ ਦਾ ਜੱਸ ਗਾਉਂਦਾ ਹਾਂ ਤੇ ਰੱਬ ਦੇ ਜੱਸ ਨੂੰ ਹੀ ਮੈਂ ਪਿਆਰ ਕਰਦਾ ਹਾਂ।
Fareedkot Teekaਸੋ ਹਰਿ ਨਾਮ ਕੀ ਪੂੰਜੀ ਚਾਹੀ ਹੈ ਅਰ ਸਤਗੁਰੋਂ ਸੇ ਹਰਿ ਨਾਮ ਕੇ (ਬਿਸਾਹੀ) ਖਰੀਦਨੇ ਵਾਲੇ ਹੂਏ ਹੈਂ। ਅਬ ਹਰਿਗੁਣ ਹੀ ਗਾਉਤੇ ਹੈਂ ਔਰ ਹਰਿਗੁਣ ਹੀ ਹਮ ਕੋ ਭਾਵਤੇ ਹੈਂ॥
Prof. Sahib Singhਜੇਹੜਾ ਮਨੁੱਖ ਹਰਿ-ਨਾਮ-ਸਰਮਾਏ ਦੀ ਭਾਲ ਕਰਦਾ ਹੈ, ਹਰਿ-ਨਾਮ ਦਾ ਵਣਜ ਕਰਦਾ ਹੈ ਉਹ ਸਦਾ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ, ਗੁਣਾਂ ਦੇ ਕਾਰਨ ਉਹ ਹਰੀ ਨੂੰ ਪਿਆਰਾ ਲੱਗਦਾ ਹੈ।

ਪਦ ਅਰਥ ਬਿਸਾਹੀ = ਖ਼ਰੀਦੀ, ਵਣਜ ਕੀਤਾ। ਭਾਵੈ = ਚੰਗਾ ਲੱਗਦਾ ਹੈ।

SikhNet (Spanish)y Amarlo y Alabarlo en oración.

ਨੀਦ ਭੂਖ ਸਭ ਪਰਹਰਿ ਤਿਆਗੀ; ਸੁੰਨੇ ਸੁੰਨਿ ਸਮਾਵੈ ॥

need bhookh sabh parahar tiaagee; sune sun samaavai |

Sant Singh KhalsaI have totally renounced sleep and hunger, and through deep meditation, I am absorbed into the Absolute Lord.
Manmohan SinghSleep and hunger I have all cast and shaken off and through profound concentration. I am absorbed in the Absolute Lord.
Manmohan Singh (Punjabi)ਨਿੰਦ੍ਰਾ ਤੇ ਖੁਧਿਆ ਮੈਂ ਸਮੂਹ ਛੱਡ ਛੱਡੀਆਂ ਹਨ। ਪਰ ਇਕਾਗ੍ਰਤਾ ਦੇ ਰਾਹੀਂ ਮੈਂ ਨਿਰਗੁਣ ਸਾਈਂ ਅੰਦਰ ਲੀਨ ਹੋ ਗਿਆ ਹਾਂ।
Fareedkot Teekaਜੋ ਪਰਹਾਰ ਕਰਨੇ ਵਾਲੀ ਨਿੰਦ੍ਰਾ ਅਰ ਭੂਖ ਥੀ ਸੋ ਹਮ ਨੇ ਤਿਆਗੀ ਹੈ। ਪੁਨਾ (ਸੁੰਨੇ) ਅਫੁਰ ਮੇਂ (ਸੁੰਨਿ) ਅਫੁਰ ਹੋ ਕਰ (ਸਮਾਵੈ) ਸਮਾਵਤੇ ਹੈਂ, ਭਾਵ ਅਭਿਨ ਹੂਏ ਹਾਂ॥
Prof. Sahib Singhਉਹ ਮਨੁੱਖ ਮਾਇਆ ਦੇ ਮੋਹ ਦੀ ਨੀਂਦ ਮਾਇਆ ਦੀ ਭੁੱਖ ਉੱਕਾ ਹੀ ਤਿਆਗ ਦੇਂਦਾ ਹੈ, ਉਹ ਤਾਂ ਸਦਾ ਉਸ ਪਰਮਾਤਮਾ ਵਿਚ ਲੀਨ ਰਹਿੰਦਾ ਹੈ ਜਿਸ ਦੇ ਅੰਦਰ ਕਦੇ ਮਾਇਆ ਦੇ ਫੁਰਨੇ ਉੱਠਦੇ ਹੀ ਨਹੀਂ।

ਪਦ ਅਰਥ ਪਰਹਰਿ = ਤਿਆਗ ਕੇ। ਪਰਹਰਿ ਤਿਆਗੀ = ਉੱਕਾ ਹੀ ਤਿਆਗ ਦਿੱਤੀ। ਸੁੰਨੇ ਸੁੰਨਿ = ਸੁੰਨ ਵਿਚ ਹੀ। ਸੁੰਨ = ਸੁੰਞ, ਜਿਥੇ ਮਾਇਆ ਦੇ ਫੁਰਨੇ ਬਿਲਕੁਲ ਨਹੀਂ ਉਠਦੇ।

SikhNet (Spanish)Se acaba el hambre y el sueño y me inmerjo en Su Ser Absoluto.

ਵਣਜਾਰੇ ਇਕ ਭਾਤੀ ਆਵਹਿ; ਲਾਹਾ. ਹਰਿ ਨਾਮੁ ਲੈ ਜਾਹੇ ॥

vanajaare ik bhaatee aaveh; laahaa. har naam lai jaahe |

Sant Singh KhalsaThe traders of one kind come and take away the Name of the Lord as their profit.
Manmohan SinghThe dealers of one king come and take away God's Name as their profit.
Manmohan Singh (Punjabi)ਇੱਕੋ ਕਿਸਮ ਦੇ ਸੁਦਾਗਰ ਆਉਂਦੇ ਹਨ ਅਤੇ ਵਾਹਿਗੁਰੂ ਦੇ ਨਾਮ ਦਾ ਮੁਨਾਫਾ ਲੈ ਜਾਂਦੇ ਹਨ।
Fareedkot Teeka(ਵਣਜਾਰੇ) ਹਰਿ ਨਾਮ ਕੇ ਬਾਪਾਰੀ ਏਕ ਹੀ ਭਾਂਤ ਕੇ ਅਰਥਾਤ ਪਰਮੇਸ਼੍ਵਰ ਕੀ ਪ੍ਰਾਪਤੀ ਕੀ ਇਛਾ ਵਾਲੇ ਸਿਖ ਗੁਰੋਂ ਕੇ ਪਾਸ ਆਉਤੇ ਹੈਂ, ਜੋ ਹਰਿ ਨਾਮ ਕਾ ਲਾਹਾ ਲੇ ਜਾਤੇ ਹੈਂ॥
Prof. Sahib Singhਜਦੋਂ ਇਕ ਹਰਿ-ਨਾਮ ਦਾ ਵਣਜ ਕਰਨ ਵਾਲੇ ਸਤਸੰਗੀ ਰਲ ਬੈਠਦੇ ਹਨ, ਤਾਂ ਉਹ ਪਰਮਾਤਮਾ ਦੇ ਨਾਮ ਦੀ ਖੱਟੀ ਖੱਟ ਕੇ (ਜਗਤ ਤੋਂ) ਲੈ ਜਾਂਦੇ ਹਨ।

ਪਦ ਅਰਥ ਇਕ ਭਾਤੀ = ਇਕ ਕਿਸਮ ਦੇ, ਇਕੋ ਹਰਿ-ਲਗਨ ਵਾਲੇ। ਜਾਹੇ = ਜਾਹਿ, ਜਾਂਦੇ ਹਨ।

SikhNet (Spanish)Los mercaderes del mismo tipo vienen hacia ti y cosechan el Fruto del Nombre.

ਨਾਨਕ. ਮਨੁ ਤਨੁ ਅਰਪਿ ਗੁਰ ਆਗੈ; ਜਿਸੁ ਪ੍ਰਾਪਤਿ ਸੋ ਪਾਏ ॥੩॥

naanak. man tan arap gur aagai; jis praapat so paae |3|

Sant Singh KhalsaO Nanak, dedicate your mind and body to the Guru; one who is so destined, attains it. ||3||
Manmohan SinghNanak, dedicate thy soul and body to the Guru. He who is destined to attain, attains God's Name.
Manmohan Singh (Punjabi)ਨਾਨਕ ਆਪਣੀ ਆਤਮਾ ਅਤੇ ਦੇਹਿ ਗੁਰਾਂ ਦੇ ਮੂਹਰੇ ਸਮਰਪਣ ਕਰ ਦੇ। ਜਿਸ ਦੇ ਭਾਗਾਂ ਵਿੱਚ ਇਸ ਦੀ ਪ੍ਰਾਪਤੀ ਲਿਖੀ ਹੋਈ ਹੈ, ਓਹੀ ਰੱਬ ਦੇ ਨਾਮ ਨੂੰ ਪਾਉਂਦਾ ਹੈ।
Fareedkot Teekaਜਿਸ ਕੋ ਪ੍ਰਾਪਤ ਹੋਨਾ ਲਿਖਾ ਹੈ, ਸੋ ਗੁਰੋਂ ਆਗੇ ਮਨ ਤਨ ਅਰਪਣ ਕਰ ਕੇ ਹਰਿ ਨਾਮ ਪਾਉਤੇ ਹੈਂ॥੩॥
Prof. Sahib Singhਹੇ ਨਾਨਕ! ਤੂੰ ਭੀ ਆਪਣਾ ਮਨ ਆਪਣਾ ਸਰੀਰ ਗੁਰੂ ਦੇ ਹਵਾਲੇ ਕਰ ਦੇਹ (ਤੇ ਹਰਿ-ਨਾਮ ਦਾ ਸੌਦਾ ਗੁਰੂ ਪਾਸੋਂ ਹਾਸਲ ਕਰ) ਪਰ ਇਹ ਹਰਿ-ਨਾਮ ਦਾ ਸੌਦਾ ਉਹੀ ਮਨੁੱਖ ਹਾਸਲ ਕਰਦਾ ਹੈ ਜਿਸ ਦੇ ਭਾਗਾਂ ਵਿਚ ਧੁਰੋਂ ਲਿਖਿਆ ਹੁੰਦਾ ਹੈ ॥੩॥

ਪਦ ਅਰਥ ਨਾਨਕ = ਹੇ ਨਾਨਕ! ਅਰਪਿ = ਭੇਟਾ ਕਰ ਦੇ ॥੩॥

SikhNet (Spanish)Dice Nanak, entrega tu cuerpo y tu mente al Guru, pues sólo aquél, que así lo tiene escrito en su destino, Lo obtiene. (3)

ਰਤਨਾ ਰਤਨ ਪਦਾਰਥ; ਬਹੁ ਸਾਗਰੁ ਭਰਿਆ. ਰਾਮ ॥

ratanaa ratan padaarath; bahu saagar bhariaa. raam |

Sant Singh KhalsaThe great ocean is full of the treasures of jewels upon jewels.
Manmohan SinghThe great ocean is full of the wealth of jewels, upon jewels.
Manmohan Singh (Punjabi)ਜਵਾਹਿਰਾਤ ਉਤੇ ਜਵਾਹਿਰਾਤ ਦੀ ਦੌਲਤ ਨਾਲ ਵੱਡਾ ਸਮੁੰਦਰ ਪਰੀਪੂਰਨ ਹੈ।
Fareedkot Teekaਹੇ ਭਾਈ! ਵਾ ਹੇ ਪਰਮੇਸ਼੍ਵਰ ਜੀ! (ਰਤ) ਪ੍ਰੀਤੀ ਨਹੀਂ ਹੈ ਜਿਨ ਕੋ ਸੰਸਾਰ ਕੇ ਸੁਖ ਕੀ, ਐਸੇ ਸਤਗੁਰ ਬੈਰਾਗ ਬਿਬੇਕਾਦਿ ਪਦਾਰਥ ਰਤਨੋਂ ਕਾ ਭਰਾ ਹੂਆ ਸਮੁੰਦਰ ਹੈਂ॥
Prof. Sahib Singh(ਇਹ ਮਨੁੱਖਾ ਸਰੀਰ, ਮਾਨੋ, ਇਕ) ਸਮੁੰਦਰ (ਹੈ, ਜੋ ਆਤਮਕ ਜੀਵਨ ਦੇ ਸ੍ਰੇਸ਼ਟ ਗੁਣਾਂ-ਰੂਪ) ਅਨੇਕਾਂ ਰਤਨਾਂ ਨਾਲ ਨਕਾ-ਨੱਕ ਭਰਿਆ ਪਿਆ ਹੈ।

ਪਦ ਅਰਥ ਰਤਨਾ ਰਤਨ = ਅਨੇਕਾਂ ਰਤਨ, ਉੱਚੇ ਆਤਮਕ ਜੀਵਨ ਵਾਲੇ ਸ੍ਰੇਸ਼ਟ ਗੁਣ। ਸਾਗਰੁ = ਸਮੁੰਦਰ, ਸਰੀਰ-ਸਮੁੰਦਰ।

SikhNet (Spanish)El mar del cuerpo humano se desborda en joyas,

ਬਾਣੀ ਗੁਰਬਾਣੀ ਲਾਗੇ. ਤਿਨੑ ਹਥਿ ਚੜਿਆ. ਰਾਮ ॥

baanee gurabaanee laage. tina hath charriaa. raam |

Sant Singh KhalsaThose who are committed to the Word of the Guru's Bani, see them come into their hands.
Manmohan SinghThey who are attached with Divine word, the Gurbani, obtain it.
Manmohan Singh (Punjabi)ਜੋ ਰੱਬੀ ਕਲਾਮ-ਗੁਰਾਂ ਦੀ ਬਾਣੀ-ਨਾਲ ਜੁੜੇ ਹਨ, ਉਹ ਇਸ ਨੂੰ ਪ੍ਰਾਪਤ ਕਰਦੇ ਹਨ।
Fareedkot Teekaਜੋ ਔਰ ਬਾਣੀ ਕੋ ਤਿਆਗ ਕਰ ਗੁਰਬਾਣੀ ਮੇਂ ਲਗੇ ਹੈਂ, ਰਤਨੋਂ ਕਾ ਸਮਦਾਉ ਤਿਨ ਕੇ ਹਥਿ ਚੜਿਆ, ਭਾਵ ਮਨ ਮੇਂ ਪ੍ਰਾਪਤ ਹੂਆ ਹੈ॥
Prof. Sahib Singhਜੇਹੜੇ ਮਨੁੱਖ ਹਰ ਵੇਲੇ ਸਤਿਗੁਰੂ ਦੀ ਬਾਣੀ ਵਿਚ ਆਪਣਾ ਮਨ ਜੋੜੀ ਰੱਖਦੇ ਹਨ, ਉਹਨਾਂ ਨੂੰ ਇਹ ਰਤਨ ਮਿਲ ਜਾਂਦੇ ਹਨ।

ਪਦ ਅਰਥ ਹਥਿ ਚੜਿਆ = ਮਿਲਿਆ, ਹੱਥ ਵਿਚ ਆਇਆ।

SikhNet (Spanish)rubíes y objetos de la vida, pero sólo aquéllos que se aferran a la Palabra del Guru, las obtienen.

ਗੁਰਬਾਣੀ ਲਾਗੇ. ਤਿਨੑ ਹਥਿ ਚੜਿਆ; ਨਿਰਮੋਲਕੁ ਰਤਨੁ ਅਪਾਰਾ ॥

gurabaanee laage. tina hath charriaa; niramolak ratan apaaraa |

Sant Singh KhalsaThis priceless, incomparable jewel comes into the hands of those who are committed to the Word of the Guru's Bani.
Manmohan SinghThey (this wealth) who are attached with the Guru's hymns, obtain the invaluable, unrivalled jewel.
Manmohan Singh (Punjabi)ਜੋ ਗੁਰੂ ਕੀ ਬਾਣੀ ਨਾਲ ਜੁੜੇ ਹਨ, ਉਹ ਅਮੋਲਕ ਤੇ ਲਾਸਾਨੀ ਜਵੇਹਰ (ਨਾਮ) ਨੂੰ ਪਾ ਲੈਂਦੇ ਹਨ।
Fareedkot Teekaਜੋ ਗੁਰਬਾਣੀ ਮੇਂ ਲਾਗੇ ਹੈਂ, ਮੋਲ ਸੇ ਰਹਿਤ (ਅਪਾਰਾ) ਜਿਸ ਕਾ ਪਾਰ ਨਹੀਂ ਐਸਾ ਹਰਿਨਾਮ ਰਤਨ ਤਿਨ ਕੇ ਹਾਥ ਮੇਂ ਪ੍ਰਾਪਤ ਹੂਆ ਹੈ॥
Prof. Sahib Singhਜੇਹੜੇ ਮਨੁੱਖ ਹਰ ਵੇਲੇ ਸਤਿਗੁਰੂ ਦੀ ਬਾਣੀ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਬੇਅੰਤ ਪਰਮਾਤਮਾ ਦਾ ਉਹ ਨਾਮ-ਰਤਨ ਮਿਲ ਜਾਂਦਾ ਹੈ ਜਿਸ ਦੇ ਬਰਾਬਰ ਦੀ ਕੀਮਤਿ ਦਾ ਹੋਰ ਕੋਈ ਪਦਾਰਥ ਨਹੀਂ ਹੈ।

ਪਦ ਅਰਥ ਨਿਰਮੋਲਕੁ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ।

SikhNet (Spanish)Tomando la Palabra del Guru llegan hasta la Joya Preciosa de Valor Infinito

ਹਰਿ ਹਰਿ ਨਾਮੁ ਅਤੋਲਕੁ ਪਾਇਆ; ਤੇਰੀ ਭਗਤਿ, ਭਰੇ ਭੰਡਾਰਾ ॥

har har naam atolak paaeaa; teree bhagat, bhare bhanddaaraa |

Sant Singh KhalsaThey obtain the immeasurable Name of the Lord, Har, Har; their treasure is overflowing with devotional worship.
Manmohan SinghThey who obtain Thy immeasurable Name, O Lord God, have their treasure brimful with Thy devotional service.
Manmohan Singh (Punjabi)ਜੋ, ਹੇ ਵਾਹਿਗੁਰੂ ਸੁਆਮੀ! ਤੇਰੇ ਅਮਾਪ ਨਾਮ ਨੂੰ ਪ੍ਰਾਪਤ ਹੁੰਦੇ ਹਨ, ਉਨ੍ਹਾਂ ਦੇ ਖ਼ਜ਼ਾਨੇ ਤੇਰੀ ਪ੍ਰੇਮਮਈ ਸੇਵਾ ਨਾਲ ਪਰੀਪੂਰਨ ਰਹਿੰਦੇ ਹਨ।
Fareedkot Teekaਜਬ ਹਰਿ ਹਰਿ ਨਾਮ ਅਤੋਲ ਰਤਨ ਮਿਲਾ, ਤਬ ਹੇ ਹਰੀ! ਤੇਰੀ ਭਗਤੀ ਕੇ ਭੰਡਾਰ ਭਰੇ ਹੂਏ ਮਿਲ ਗਏ ਹੈਂ, ਵਾ ਤੇਰੀ ਐਸੀ ਸਮਝ ਹੋਨੀ ਚਾਹੀਏ॥
Prof. Sahib Singhਹੇ ਪ੍ਰਭੂ! ਉਹਨਾਂ ਮਨੁੱਖਾਂ ਦੇ ਹਿਰਦੇ ਵਿਚ ਤੇਰੀ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ਉਹ ਮਨੁੱਖ ਤੇਰਾ ਉਹ ਨਾਮ-ਰਤਨ ਪ੍ਰਾਪਤ ਕਰ ਲੈਂਦੇ ਹਨ ਜਿਸ ਦੇ ਬਰਾਬਰ ਦੀ ਹੋਰ ਕੋਈ ਚੀਜ਼ ਨਹੀਂ ਹੈ।

ਪਦ ਅਰਥ ਅਤੋਲਕੁ = ਜੋ ਤੋਲਿਆ ਨਾਹ ਜਾ ਸਕੇ।

SikhNet (Spanish)y reciben el Nombre Inmensurable del Señor, de Su Tesoro de Alabanza.

ਸਮੁੰਦੁ ਵਿਰੋਲਿ. ਸਰੀਰੁ ਹਮ ਦੇਖਿਆ; ਇਕ ਵਸਤੁ ਅਨੂਪ ਦਿਖਾਈ ॥

samund virol. sareer ham dekhiaa; ik vasat anoop dikhaaee |

Sant Singh KhalsaI have churned the ocean of the body, and I have seen the incomparable thing come into view.
Manmohan SinghI have churned the body ocean and I have seen an enamourning thing come to view.
Manmohan Singh (Punjabi)ਮੈਂ ਦੇਹਿ ਸਮੁਖ਼ੰਦਰ ਨੂੰ ਰਿੜਕਿਆ ਹੈ ਅਤੇ ਮੈਂ ਇੱਕ ਮਨੋਹਰ ਚੀਜ਼ ਨਜਰੀਂ ਪੈਂਦੀ ਤੱਕੀ ਹੈ।
Fareedkot Teekaਜਬ ਹਮ ਨੇ ਸਰੀਰ ਸਮੁੰਦਰ ਕੋ (ਵਿਰੋਲਿ) ਮਥ ਕਰ ਕੇ ਦੇਖਾ, ਤੋ ਇਹੀ ਏਕ ਅਨੂਪ ਬਸਤ ਅਭੇਦਾਕਾਰ ਬ੍ਰਿਤੀ ਗੁਰੂ ਨੇ ਬੁਧੀ ਮੇਂ ਦਿਖਲਾਈ ਹੈ॥
Prof. Sahib Singhਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਆਪਣੇ ਸਰੀਰ-ਸਮੁੰਦਰ ਨੂੰ ਪੜਤਾਲ ਕੇ ਵੇਖਿਆ ਤਾਂ ਗੁਰੂ ਨੇ ਮੈਨੂੰ (ਸਰੀਰ ਦੇ ਅੰਦਰ ਵੱਸਦਾ ਹੀ ਪਰਮਾਤਮਾ ਦਾ ਨਾਮ-ਰੂਪ) ਸੋਹਣਾ ਕੀਮਤੀ ਪਦਾਰਥ ਵਿਖਾ ਦਿੱਤਾ।

ਪਦ ਅਰਥ ਵਿਰੋਲਿ = ਰਿੜਕ ਕੇ, ਨਿਤਾਰ ਕੇ। ਅਨੂਪ = ਸੁੰਦਰ, ਬੇ-ਮਿਸਾਲ।

SikhNet (Spanish)Agité el mar del cuerpo, y mira, del interior surgió una Belleza sin igual.

ਗੁਰ ਗੋਵਿੰਦੁ. ਗੋੁਵਿੰਦੁ ਗੁਰੂ ਹੈ; ਨਾਨਕ. ਭੇਦੁ ਨ ਭਾਈ ॥੪॥੧॥੮॥

gur govind. guovind guroo hai; naanak. bhed na bhaaee |4|1|8|

Sant Singh KhalsaThe Guru is God, and God is the Guru, O Nanak; there is no difference between the two, O Siblings of Destiny. ||4||1||8||
Manmohan SinghThe Guru is God and God is the Guru, O Nanak. There is no difference between the two, my brother.
Manmohan Singh (Punjabi)ਗੁਰੂ ਵਾਹਿਗੁਰੂ ਹੈ ਅਤੇ ਵਾਹਿਗੁਰੂ ਗੁਰੂ ਹੈ, ਹੇ ਨਾਨਕ! ਦੋਨਾਂ ਵਿੱਚ ਕੋਈ ਫਰਕ ਨਹੀਂ, ਮੇਰੇ ਵੀਰ।
Fareedkot Teekaਗੁਰੂ ਹੀ ਗੋਬਿੰਦ ਹੈ ਔਰ ਗੋਬਿੰਦ ਹੀ ਗੁਰੂ ਹੈ, ਸ੍ਰੀ ਗੁਰੂ ਜੀ ਕਹਤੇ ਹੈਂ! ਇਸਮੇਂ ਹੇ ਭਾਈ! ਰੰਚਕ ਮਾਤ੍ਰ ਭੇਦ ਨਹੀਂ ਹੈ॥੪॥੧॥੮॥
Prof. Sahib Singhਹੇ ਨਾਨਕ! ਗੁਰੂ ਪਰਮਾਤਮਾ ਹੈ ਪਰਮਾਤਮਾ ਗੁਰੂ ਹੈ, ਦੋਹਾਂ ਵਿਚ ਕੋਈ ਫ਼ਰਕ ਨਹੀਂ ਹੈ, ਹੇ ਭਾਈ! ॥੪॥੧॥੮॥

ਪਦ ਅਰਥ ਗਵਿੰਦੁ = {ਅਸਲ ਲਫ਼ਜ਼ ਗੋਵਿੰਦੁ ਹੈ ਇਥੇ 'ਗੁਵਿੰਦ' ਪੜ੍ਹਨਾ ਹੈ}। ਭੇਦੁ = ਫ਼ਰਕ, ਵਿਥ। ਭਾਈ = ਹੇ ਭਾਈ! ॥੪॥੧॥੮॥

SikhNet (Spanish)Me di cuenta de que el Guru está en Dios, y Dios en el Guru, y que los dos son Uno. (4‑1‑8)

Open this shabad →

Shabad Guru Ramdas Ji Raag Aasaa continues on Ang 443

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਝਿਮਿ ਝਿਮੇ, ਝਿਮਿ ਝਿਮਿ ਵਰਸੈ; ਅੰਮ੍ਰਿਤ ਧਾਰਾ ਰਾਮ ॥

jhim jhime, jhim jhim varasai; amrit dhaaraa raam |

Sant Singh KhalsaSlowly, slowly, slowly, very slowly, the drops of Ambrosial Nectar trickle down.
Manmohan SinghSlowly, steadily and slowly and steadily trickles (pours down) the Nectar fall.
Manmohan Singh (Punjabi)ਹੌਲੀ ਹੌਲੀ ਇਕਰਸ ਅਤੇ ਹੌਲੀ ਇਕਰਸ ਆਬਿ ਹਿਯਾਤ ਦੀ ਧਾਰ ਟਪਕਦੀ ਹੈ।
Fareedkot Teekaਹੇ ਭਾਈ! ਜੈਸੇ (ਝਿਮ ਝਿਮੇ) ਏਕ ਰਸ ਲੜੀ ਕੀ ਬਰਖਾ ਹੋਤੀ ਹੈ ਤਿਸ ਪ੍ਰਕਾਰ ਸਤਗੁਰੂ ਉਪਦੇਸ ਰੂਪ ਅੰਮ੍ਰਿਤ ਕੀ ਧਾਰਾ ਝਿਮਿ ਝਿਮਿ ਬਰਸਤਾ ਹੈ॥
Prof. Sahib Singh(ਜਿਵੇਂ ਵਰਖਾ ਰੁੱਤੇ ਜਦੋਂ ਮਿਠੀ ਮਿਠੀ ਫੁਹਾਰ ਪੈਂਦੀ ਹੈ ਤਾਂ ਬੜੀ ਸੁਹਾਵਣੀ ਠੰਡ ਮਹਿਸੂਸ ਕਰੀਦੀ ਹੈ, ਤਿਵੇਂ ਜਿਸ ਮਨੁੱਖ ਨੂੰ ਗੁਰੂ ਮਿਲ ਪਏ ਉਸ ਦੇ ਹਿਰਦੇ ਦੀ ਧਰਤੀ ਉਤੇ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਮਠੀ ਮਠੀ ਵਰਖਾ ਕਰਦੀ ਹੈ ਅਤੇ ਆਤਮਕ ਸ਼ਾਂਤੀ ਬਖ਼ਸ਼ਦੀ ਹੈ।

ਪਦ ਅਰਥ ਝਿਮਿ ਝਿਮੇ = ਝਿਮਿ ਝਿਮਿ, ਮਠੀ ਮਠੀ ਆਵਾਜ਼ ਨਾਲ। ਵਰਸੈ = ਵਰ੍ਹਦਾ ਹੈ। ਅੰਮ੍ਰਿਤ ਧਾਰਾ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ।

SikhNet (Spanish)Suave, suave, suave y sutilmente cae el rocío del Néctar del Señor en mi mente.

Open this shabad (49 lines, Angs 442-444) →

Ang 442 of 1430