ੴ

ਸਿੱਖਬਾਣੀ · SikhBani

ਝਿਮਿ ਝਿਮੇ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ਰਾਮ ॥

jhim jhime jhim jhim varasai amrit dhaaraa raam
Guru Ramdas Ji ਗੁਰੂ ਰਾਮਦਾਸ ਜੀ · Raag Aasaa · Ang 442, 443, 444 · 49 lines
Translations

ਆਸਾ ਮਹਲਾ ੪ ॥

aasaa mahalaa 4 | Ang 442

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਝਿਮਿ ਝਿਮੇ, ਝਿਮਿ ਝਿਮਿ ਵਰਸੈ; ਅੰਮ੍ਰਿਤ ਧਾਰਾ ਰਾਮ ॥

jhim jhime, jhim jhim varasai; amrit dhaaraa raam | Ang 442

Sant Singh KhalsaSlowly, slowly, slowly, very slowly, the drops of Ambrosial Nectar trickle down.
Manmohan SinghSlowly, steadily and slowly and steadily trickles (pours down) the Nectar fall.
Manmohan Singh (Punjabi)ਹੌਲੀ ਹੌਲੀ ਇਕਰਸ ਅਤੇ ਹੌਲੀ ਇਕਰਸ ਆਬਿ ਹਿਯਾਤ ਦੀ ਧਾਰ ਟਪਕਦੀ ਹੈ।
Fareedkot Teekaਹੇ ਭਾਈ! ਜੈਸੇ (ਝਿਮ ਝਿਮੇ) ਏਕ ਰਸ ਲੜੀ ਕੀ ਬਰਖਾ ਹੋਤੀ ਹੈ ਤਿਸ ਪ੍ਰਕਾਰ ਸਤਗੁਰੂ ਉਪਦੇਸ ਰੂਪ ਅੰਮ੍ਰਿਤ ਕੀ ਧਾਰਾ ਝਿਮਿ ਝਿਮਿ ਬਰਸਤਾ ਹੈ॥
Prof. Sahib Singh(ਜਿਵੇਂ ਵਰਖਾ ਰੁੱਤੇ ਜਦੋਂ ਮਿਠੀ ਮਿਠੀ ਫੁਹਾਰ ਪੈਂਦੀ ਹੈ ਤਾਂ ਬੜੀ ਸੁਹਾਵਣੀ ਠੰਡ ਮਹਿਸੂਸ ਕਰੀਦੀ ਹੈ, ਤਿਵੇਂ ਜਿਸ ਮਨੁੱਖ ਨੂੰ ਗੁਰੂ ਮਿਲ ਪਏ ਉਸ ਦੇ ਹਿਰਦੇ ਦੀ ਧਰਤੀ ਉਤੇ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਮਠੀ ਮਠੀ ਵਰਖਾ ਕਰਦੀ ਹੈ ਅਤੇ ਆਤਮਕ ਸ਼ਾਂਤੀ ਬਖ਼ਸ਼ਦੀ ਹੈ।

ਪਦ ਅਰਥ ਝਿਮਿ ਝਿਮੇ = ਝਿਮਿ ਝਿਮਿ, ਮਠੀ ਮਠੀ ਆਵਾਜ਼ ਨਾਲ। ਵਰਸੈ = ਵਰ੍ਹਦਾ ਹੈ। ਅੰਮ੍ਰਿਤ ਧਾਰਾ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ।

SikhNet (Spanish)Suave, suave, suave y sutilmente cae el rocío del Néctar del Señor en mi mente.

ਗੁਰਮੁਖੇ ਗੁਰਮੁਖਿ ਨਦਰੀ; ਰਾਮੁ ਪਿਆਰਾ ਰਾਮ ॥

guramukhe guramukh nadaree; raam piaaraa raam | Ang 443

Sant Singh KhalsaAs Gurmukh, the Gurmukh beholds the Lord, the Beloved Lord.
Manmohan SinghThrough the Guru the Guru-ward beholds the Beloved Omnipresent Lord Master.
Manmohan Singh (Punjabi)ਗੁਰਾਂ ਦੇ ਰਾਹੀਂ ਗੁਰੂ ਸਮਰਪਣ, ਪ੍ਰੀਤਮ ਸਰਬ ਵਿਆਪਕ ਸੁਆਮੀ ਮਾਲਕ ਨੂੰ ਵੇਖ ਲੈਂਦਾ ਹੈ।
Fareedkot Teekaਹੇ ਭਾਈ! ਗੁਰੋਂ ਦ੍ਵਾਰੇ ਗੁਰਮੁਖਾਂ ਕੋ ਰਾਮ ਪ੍ਯਾਰਾ ਨਦਰੀ ਆਯਾ ਹੈ॥
Prof. Sahib Singh(ਇਸ ਨਾਮ-ਵਰਖਾ ਦੀ ਬਰਕਤਿ ਨਾਲ) ਗੁਰੂ ਦੇ ਸਨਮੁਖ ਰਹਿਣ ਵਾਲੇ ਉਸ (ਵਡ-ਭਾਗੀ) ਮਨੁੱਖ ਨੂੰ ਪਿਆਰਾ ਪਰਮਾਤਮਾ ਦਿੱਸ ਪੈਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਨਦਰੀ = ਨਜ਼ਰ ਆ ਜਾਂਦਾ ਹੈ।

SikhNet (Spanish)Como Gurmukj, el Gurmukj ve hacia el Señor, el Bienamado Señor.

ਰਾਮ ਨਾਮੁ ਪਿਆਰਾ. ਜਗਤ ਨਿਸਤਾਰਾ; ਰਾਮ ਨਾਮਿ ਵਡਿਆਈ ॥

raam naam piaaraa. jagat nisataaraa; raam naam vaddiaaee | Ang 443

Sant Singh KhalsaThe Name of the Lord, the Emancipator of the world, is dear to him; the Name of the Lord is his glory.
Manmohan SinghGod's Name, the World emancipator is dear unto him in the God's Name alone is the glory.
Manmohan Singh (Punjabi)ਸੰਸਾਰ ਨੂੰ ਪਾਰ ਉਤਾਰਨ ਵਾਲਾ, ਰੱਬ ਦਾ ਨਾਮ ਉਸ ਨੂੰ ਮਿੱਠੜਾ ਲੱਗਦਾ ਹੈ। ਕੇਵਲ ਰੱਬ ਦੇ ਨਾਮ ਵਿੱਚ ਹੀ ਬਜ਼ੁਰਗੀ ਹੈ।
Fareedkot Teekaਔਰ ਤਿਨ ਗੁਰਮੁਖੋਂ ਕੋ ਜਗਤ ਨਿਸਤਾਰਨੇ ਹਾਰਾ ਰਾਮ ਨਾਮ ਹੀ ਪ੍ਯਾਰਾ ਲਗਤਾ ਹੈ ਔਰ ਬਡਿਆਈ ਭੀ ਤਿਨ ਕੀ ਰਾਮ ਨਾਮ ਹੀ ਕਰ ਹੋਤੀ ਹੈ॥
Prof. Sahib Singhਸਾਰੇ ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ ਪਰਮਾਤਮਾ ਦਾ ਨਾਮ ਉਸ ਮਨੁੱਖ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਸ ਨੂੰ (ਲੋਕ-ਪਰਲੋਕ ਵਿਚ) ਆਦਰ-ਮਾਣ ਮਿਲ ਜਾਂਦਾ ਹੈ।

ਪਦ ਅਰਥ ਨਿਸਤਾਰਾ = ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ। ਨਾਮਿ = ਨਾਮ ਵਿਚ (ਜੁੜ ਕੇ)। ਵਡਿਆਈ = ਆਦਰ-ਮਾਣ।

SikhNet (Spanish)El Nombre del Señor es de valor Supremo para mí, pues salva al mundo y nos trae la Gloria.

ਕਲਿਜੁਗਿ. ਰਾਮ ਨਾਮੁ ਬੋਹਿਥਾ; ਗੁਰਮੁਖਿ ਪਾਰਿ ਲਘਾਈ ॥

kalijug. raam naam bohithaa; guramukh paar laghaaee | Ang 443

Sant Singh KhalsaIn this Dark Age of Kali Yuga, the Lord's Name is the boat, which carries the Gurmukh across.
Manmohan SinghIn the Dark age, Lord's Name is the ship and through the Guru the man swims across.
Manmohan Singh (Punjabi)ਕਾਲੇ ਸਮੇਂ ਅੰਦਰ ਸਾਹਿਬ ਦਾ ਨਾਮ ਇੱਕ ਜਹਾਜ਼ ਹੈ ਅਤੇ ਗੁਰਾਂ ਦੇ ਰਾਹੀਂ ਆਦਮੀ ਪਾਰ ਉਤਰ ਜਾਂਦਾ ਹੈ।
Fareedkot Teekaਏਸ ਕਲਜੁਗ ਮੇਂ ਰਾਮ ਨਾਮ (ਬੋਹਿਥਾ) ਜਹਾਜੁ ਹੈ, ਪਰੰਤੂ ਗੁਰਾਂ ਦ੍ਵਾਰੇ ਜਪਾ ਹੂਆ ਪਾਰ ਲੰਘਾਵਤਾ ਹੈ। ਵਾ ਗੁਰਮੁਖਾਂ ਨੇ ਉਸ ਦ੍ਵਾਰਾ ਜੀਵਾਂ ਕੀ ਪੰਗਤੀ ਪਾਰ ਲੰਘਾਈ ਹੈ॥
Prof. Sahib Singhਵਿਕਾਰਾਂ ਦੇ ਕਾਰਨ ਨਿੱਘਰੀ ਹੋਈ ਆਤਮਕ ਹਾਲਤ ਵੇਲੇ ਪਰਮਾਤਮਾ ਦਾ ਨਾਮ ਜਹਾਜ਼ (ਦਾ ਕੰਮ ਦੇਂਦਾ ਹੈ) ਹੈ, ਗੁਰੂ ਦੀ ਸਰਨ ਪਾ ਕੇ (ਪਰਮਾਤਮਾ ਜੀਵ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।

ਪਦ ਅਰਥ ਕਲਿਜੁਗ = {'ਇਕ ਘੜੀ ਨ ਮਿਲਤੇ ਤ ਕਲਿਜੁਗੁ ਹੋਤਾ'} ਉਹ ਆਤਮਕ ਅਵਸਥਾ ਜਦੋਂ ਜੀਵ ਪਰਮਾਤਮਾ ਤੋਂ ਵਿਛੁੜ ਕੇ ਵਿਕਾਰਾਂ ਵਿਚ ਗ਼ਰਕ ਹੁੰਦਾ ਹੈ। ਕਲਿਜੁਗਿ = ਵਿਕਾਰਾਂ ਦੇ ਕਾਰਨ ਨਿੱਘਰੀ ਹੋਈ ਆਤਮਕ ਹਾਲਤ ਵਿਚ। ਬੋਹਿਥਾ = ਜਹਾਜ਼। ਗੁਰਮੁਖਿ = ਗੁਰੂ ਦੀ ਰਾਹੀਂ।

SikhNet (Spanish)En la Era de Kali, el Nombre del Señor es el Barco, y a través del Guru,

ਹਲਤਿ ਪਲਤਿ ਰਾਮ ਨਾਮਿ ਸੁਹੇਲੇ; ਗੁਰਮੁਖਿ ਕਰਣੀ ਸਾਰੀ ॥

halat palat raam naam suhele; guramukh karanee saaree | Ang 443

Sant Singh KhalsaThis world, and the world hereafter, are adorned with the Lord's Name; the Gurmukh's lifestyle is the most excellent.
Manmohan SinghThis world and the world beyond get adorned with Lord's Name. The Guru's ward's way of life is sublime.
Manmohan Singh (Punjabi)ਇਹ ਲੋਕ ਅਤੇ ਪਰਲੋਕ, ਪ੍ਰਭੂ ਦੇ ਨਾਮ ਨਾਲ ਸੁਭਾਇਮਾਨ ਥੀ ਵੰਞਦੇ ਹਨ। ਗੁਰੂ ਸਮਰਪਣ ਦੀ ਜੀਵਨ ਰਹੁ-ਰੀਤੀ ਸ਼੍ਰੇਸ਼ਟ ਹੁੰਦੀ ਹੈ।
Fareedkot Teekaਗੁਰਮੁਖਿ ਰਾਮ ਨਾਮ ਹੀ ਕਰ ਲੋਕ ਪ੍ਰਲੋਕ ਮੇਂ (ਸੁਹੇਲੇ) ਸੁਖੀ ਹੂਏ ਹੈਂ ਔਰ ਰਾਮ ਨਾਮ ਹੀ ਤਿਨ ਕੀ ਸਾਰੀ ਕਰਨੀ ਸ੍ਰੇਸ੍ਟ ਹੈ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜਦੇ ਹਨ ਉਹ ਇਸ ਲੋਕ ਤੇ ਪਰਲੋਕ ਵਿਚ ਸੁਖੀ ਰਹਿੰਦੇ ਹਨ। ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ ਸਿਮਰਨਾ ਹੀ) ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ ਹੈ।

ਪਦ ਅਰਥ ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਸੁਹੇਲੇ = ਸੁਖੀ। ਸਾਰੀ = ਸ੍ਰੇਸ਼ਟ। ਕਰਣੀ = ਕਰਣੀਯ, ਕਰਨ-ਯੋਗ ਕੰਮ।

SikhNet (Spanish)uno es transportado. Cuando por la Gracia del Guru meditamos en el Naam, el Nombre, el Señor nos bendice con la Paz.

ਨਾਨਕ. ਦਾਤਿ ਦਇਆ ਕਰਿ ਦੇਵੈ; ਰਾਮ ਨਾਮਿ ਨਿਸਤਾਰੀ ॥੧॥

naanak. daat deaa kar devai; raam naam nisataaree |1| Ang 443

Sant Singh KhalsaO Nanak, bestowing His kindness, the Lord gives the gift of His emancipating Name. ||1||
Manmohan SinghNanak, showering His benediction, God gives the gift of His emancipating Name.
Manmohan Singh (Punjabi)ਨਾਨਕ, ਆਪਣੀ ਰਹਿਮਤ ਧਾਰ ਕੇ ਮੁਕਤ ਕਰਨ ਵਾਲਾ ਵਾਹਿਗੁਰੂ ਆਪਣੇ ਨਾਮ ਦਾ ਦਾਨ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਸਤਿਗੁਰੂ ਦਯਾ ਕਰ ਕੇ ਰਾਮ ਨਾਮ ਕੀ ਦਾਤਿ ਦੇਤੇ ਹੈਂ, ਤਿਨ ਕੇ ਤਾਰਨੇ ਕੋ (ਨਿਸਤਾਰੀ) ਨੌਕਾ ਭੀ ਰਾਮ ਨਾਮ ਹੀ ਹੈ॥੧॥
Prof. Sahib Singhਹੇ ਨਾਨਕ! ਮੇਹਰ ਕਰ ਕੇ ਪਰਮਾਤਮਾ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਸ ਨੂੰ ਨਾਮ ਵਿਚ ਜੋੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥

ਪਦ ਅਰਥ ਕਰਿ = ਕਰ ਕੇ ॥੧॥

SikhNet (Spanish)Dice Nanak, cuando el Señor por Su Misericordia nos bendice con el Nombre somos emancipados. (1)

ਰਾਮੋ ਰਾਮ ਨਾਮੁ ਜਪਿਆ; ਦੁਖ ਕਿਲਵਿਖ ਨਾਸ ਗਵਾਇਆ ਰਾਮ ॥

raamo raam naam japiaa; dukh kilavikh naas gavaaeaa raam | Ang 443

Sant Singh KhalsaI chant the Name of the Lord, Raam, Raam, which destroys my sorrows and erases my sins.
Manmohan SinghThe Lord Master's Name, I have repeated and it has destroyed and dispelled my sorrow and sin, O Lord.
Manmohan Singh (Punjabi)ਸੁਆਮੀ ਮਾਲਕ ਦੇ ਨਾਮ ਦਾ ਮੈਂ ਜਾਪ ਕੀਤਾ ਹੈ ਅਤੇ ਇਸ ਨੇ ਮੇਰਾ ਗ਼ਮ ਅਤੇ ਪਾਪ ਮਾਰ ਕੱਢੇ ਹਨ।
Fareedkot Teekaਹੇ ਭਾਈ! ਜਿਨੋਂ ਨੇ ਰਮਣ ਰੂਪ ਰਾਮ ਕਾ ਨਾਮੁ ਜਪਿਆ, ਤਿਨੋਂ ਕੇ (ਕਿਲਵਿਖ) ਪਾਪ ਨਾਸ ਹੋ ਗਏ ਹੈਂ ਅਰੁ ਦੁਖੋਂ ਕੋ ਭੀ ਗਵਾਇ ਦੀਆ ਹੈ॥
Prof. Sahib Singh(ਜਿਨ੍ਹਾਂ ਮਨੁੱਖਾਂ ਨੇ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਨੇ ਆਪਣੇ ਸਾਰੇ ਦੁੱਖ ਤੇ ਪਾਪ ਨਾਸ ਕਰ ਲਏ।

ਪਦ ਅਰਥ ਕਿਲਵਿਖ = ਪਾਪ।

SikhNet (Spanish)Vivo en el Nombre del Señor, y el dolor del error ha sido desterrado.

ਗੁਰ ਪਰਚੈ. ਗੁਰ ਪਰਚੈ ਧਿਆਇਆ; ਮੈ ਹਿਰਦੈ. ਰਾਮੁ ਰਵਾਇਆ ਰਾਮ ॥

gur parachai. gur parachai dhiaaeaa; mai hiradai. raam ravaaeaa raam | Ang 443

Sant Singh KhalsaAssociating with the Guru, associating with the Guru, I practice meditation; I have enshrined the Lord within my heart.
Manmohan SinghBy Guru's association, Guru's association, I have remembered the Lord Master, and have enshrined Him in my mind.
Manmohan Singh (Punjabi)ਗੁਰੂ ਦੇ ਮੇਲ ਮਿਲਾਪ, ਗੁਰੂ ਦੇ ਮੇਲ ਮਿਲਾਪ ਦੁਆਰਾ ਮੈਂ ਸੁਆਮੀ ਮਾਲਕ ਦਾ ਸਿਮਰਨ ਕੀਤਾ ਹੈ ਅਤੇ ਉਸ ਨੂੰ ਆਪਣੇ ਮਨ ਵਿੱਚ ਟਿਕਾਇਆ ਹੈ।
Fareedkot Teekaਪਰਚਿਆਂ ਵਿਖੇ ਸਤਗੁਰੋਂ ਕਾ (ਪਰਚੈ) ਕਰਾਮਾਤ ਕਾ ਚਮਤਕਾਰੁ, ਭਾਵ ਸੰਤ ਉਪਦੇਸੁ ਜੋ ਸਭ ਸੇ (ਗੁਰ) ਬਡਾ ਹੈ ਤਿਸ ਦ੍ਵਾਰਾ ਜਿਨੋਂ ਨੇ ਧ੍ਯਾ੍ਯਾ ਹੈ, ਤਿਨੋਂ ਨੇ ਰਿਦੇ ਮੇਂ ਰਾਮ ਕੋ ਰਵਾਇਆ, ਭਾਵ ਧ੍ਯਾਇਆ ਹੈ ਵਾ ਰਚਾਇ ਲੀਆ ਹੈ॥
Prof. Sahib Singhਗੁਰੂ ਦੀ ਰਾਹੀਂ ਹਰ ਵੇਲੇ ਆਹਰੇ ਲੱਗ ਕੇ ਮੈਂ ਹਰਿ-ਨਾਮ ਸਿਮਰਨਾ ਸ਼ੁਰੂ ਕੀਤਾ, ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਵਸਾ ਲਿਆ।

ਪਦ ਅਰਥ ਗੁਰ ਪਰਚੈ = ਗੁਰੂ ਦੀ ਰਾਹੀਂ (ਨਾਮ ਜਪਣ ਦੇ) ਆਹਰੇ ਲੱਗ ਕੇ। ਰਵਾਇਆ = ਵਸਾ ਲਿਆ ਹੈ।

SikhNet (Spanish)Sí, encontrando al Guru, enaltezco el Nombre en mi corazón,

ਰਵਿਆ ਰਾਮੁ ਹਿਰਦੈ. ਪਰਮ ਗਤਿ ਪਾਈ; ਜਾ ਗੁਰ ਸਰਣਾਈ ਆਏ ॥

raviaa raam hiradai. param gat paaee; jaa gur saranaaee aae | Ang 443

Sant Singh KhalsaI enshrined the Lord within my heart, and obtained the supreme status, when I came to the Sanctuary of the Guru.
Manmohan SinghWhen I sought the Guru's protection, Lord's Name got established in my mind and I obtained the supreme rank.
Manmohan Singh (Punjabi)ਜਦ ਮੈਂ ਗੁਰਾਂ ਦੀ ਪਨਾਹ ਲੈ ਲਈ, ਸਾਈਂ ਦਾ ਨਾਮ ਮੇਰੇ ਚਿੱਤ ਅੰਦਰ ਅਸਥਾਪਨ ਹੋ ਗਿਆ ਅਤੇ ਮੈਨੂੰ ਮਹਾਨ ਮਰਤਬਾ ਪ੍ਰਾਪਤ ਹੋ ਗਿਆ।
Fareedkot Teekaਜੋ ਗੁਰੋਂ ਕੀ ਸਰਣ ਆਏ ਔਰ ਹਿਰਦੈ ਮੇਂ ਰਾਮ ਕੋ ਧ੍ਯਾਇਆ, ਤਉ ਕੇਵਲ ਮੋਖ ਪਾਈ॥
Prof. Sahib Singhਜਦੋਂ ਮੈਂ ਗੁਰੂ ਦੀ ਸਰਨ ਆ ਪਿਆ, ਤੇ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਇਆ, ਤਾਂ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ।

ਪਦ ਅਰਥ ਰਵਿਆ = ਸਿਮਰਿਆ। ਪਰਮ ਗਤਿ = ਸਭ ਤੋਂ ਉਚੀ ਆਤਮਕ ਅਵਸਥਾ।

SikhNet (Spanish)y en el Refugio del Guru obtengo el Éxtasis Supremo.

ਲੋਭ ਵਿਕਾਰ. ਨਾਵ ਡੁਬਦੀ ਨਿਕਲੀ; ਜਾ ਸਤਿਗੁਰਿ ਨਾਮੁ ਦਿੜਾਏ ॥

lobh vikaar. naav ddubadee nikalee; jaa satigur naam dirraae | Ang 443

Sant Singh KhalsaMy boat was sinking under the weight of greed and corruption, but it was uplifted when the True Guru implanted the Naam, the Name of the Lord, within me.
Manmohan SinghWhen the True Guru Implanted God's Name within me, my sinking boat, laden with avarice, and sin, safely emerged out.
Manmohan Singh (Punjabi)ਜਦ ਸੱਚੇ ਗੁਰਾਂ ਨੇ ਮੇਰੇ ਅੰਦਰ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ, ਤਾਂ ਲਾਲਚ ਅਤੇ ਪਾਪ ਨਾਲ ਲੱਦੀ ਹੋਈ ਮੇਰੀ ਡੁਬਦੀ ਹੋਈ ਬੇੜੀ ਬਚ ਨਿਕਲੀ।
Fareedkot Teekaਜਬ ਸਤਗੁਰੋਂ ਨੇ ਨਾਮ ਦ੍ਰਿੜ ਕਰਾਏ ਤਬ ਲੋਭਾਦਿ ਬਿਕਾਰੋਂ ਰੂਪ ਨਦੀ ਕੇ ਬੀਚ ਮੇਂ ਡੂਬੀ ਹੂਈ ਬੁਧੀ ਰੂਪ ਨੌਕਾ ਨਿਕਲਤੀ ਭਈ॥
Prof. Sahib Singhਜਦੋਂ (ਕਿਸੇ ਵਡ-ਭਾਗੀ ਦੇ ਹਿਰਦੇ ਵਿਚ) ਗੁਰੂ ਨੇ ਪਰਮਾਤਮਾ ਦਾ ਨਾਮ ਪੱਕਾ ਕਰ ਕੇ ਵਸਾ ਦਿੱਤਾ, ਤਾਂ ਲੋਭ ਆਦਿਕ ਵਿਕਾਰਾਂ (ਦੇ ਹੜ੍ਹ) ਵਿਚ ਡੁੱਬ ਰਹੀ ਉਸ ਦੀ (ਜ਼ਿੰਦਗੀ ਦੀ) ਬੇੜੀ ਬਾਹਰ ਨਿਕਲ ਆਈ।

ਪਦ ਅਰਥ ਨਾਵ = (ਜ਼ਿੰਦਗੀ ਦੀ) ਬੇੜੀ। ਸਤਿਗੁਰਿ = ਸਤਿਗੁਰੂ ਨੇ। ਦਿੜਾਏ = ਹਿਰਦੇ ਵਿਚ ਪੱਕਾ ਕਰ ਦਿਤਾ।

SikhNet (Spanish)Y mi barco que se hundía cargado de avaricia y de pasiones,

ਜੀਅ ਦਾਨੁ. ਗੁਰਿ ਪੂਰੈ ਦੀਆ; ਰਾਮ ਨਾਮਿ ਚਿਤੁ ਲਾਏ ॥

jeea daan. gur poorai deea; raam naam chit laae | Ang 443

Sant Singh KhalsaThe Perfect Guru has given me the gift of spiritual life, and I center my consciousness on the Lord's Name.
Manmohan SinghThe perfect Guru has given me the gift of spiritual life and I have fixed my attention on Lord's Name.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਰੂਹਾਨੀ ਜੀਵਨ ਦੀ ਦਾਤ ਬਖਸ਼ੀ ਹੈ ਅਤੇ ਮੈਂ ਆਪਣੀ ਬਿਰਤੀ ਸੁਆਮੀ ਦੇ ਨਾਮ ਨਾਲ ਜੋੜ ਲਈ ਹੈ।
Fareedkot Teekaਜਿਸ ਕੀ ਬੁਧਿ ਨੌਕਾ ਡੂਬਨੇ ਸੇ ਨਿਕਲੀ ਹੈ ਤਿਸ ਕੋ, ਪੁਨਃ ਜਿਨੋਂ ਨੇ ਰਾਮ ਨਾਮੀ ਮੇਂ ਚਿਤਿ, ਭਾਵ ਅੰਤਸਕਰਣ ਲਗਾਏ ਹੈਂ ਉਨ ਕੋ ਪੂਰੇ ਗੁਰੋਂ ਨੇ ਜੀਵ ਦਾਨ ਦੀਆ ਹੈ॥
Prof. Sahib Singhਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਆਤਮਕ ਜੀਵਨ ਦੀ ਦਾਤ ਬਖ਼ਸ਼ੀ, ਉਸ ਨੇ ਆਪਣਾ ਚਿੱਤ ਪਰਮਾਤਮਾ ਦੇ ਨਾਮ ਵਿਚ ਜੋੜ ਲਿਆ।

ਪਦ ਅਰਥ ਜੀਅ ਦਾਨੁ = ਆਤਮਕ ਜੀਵਨ ਦੀ ਦਾਤਿ। ਗੁਰਿ = ਗੁਰੂ ਨੇ। ਨਾਮਿ = ਨਾਮ ਵਿਚ।

SikhNet (Spanish)se mantiene a flote cuando me aferro al Nombre del Señor por la Gracia del Guru. El Perfecto Guru me bendijo con un Alma despierta y enaltecí el Nombre del Señor en la mente consciente.

ਆਪਿ ਕ੍ਰਿਪਾਲੁ. ਕ੍ਰਿਪਾ ਕਰਿ ਦੇਵੈ; ਨਾਨਕ ਗੁਰ ਸਰਣਾਏ ॥੨॥

aap kripaal. kripaa kar devai; naanak gur saranaae |2| Ang 443

Sant Singh KhalsaThe Merciful Lord Himself has mercifully given this gift to me; O Nanak, I take to the Sanctuary of the Guru. ||2||
Manmohan SinghO Nanak, the merciful Master Himself mercifully gives the Name to him, who seeks the Guru's protection.
Manmohan Singh (Punjabi)ਹੇ ਨਾਨਕ! ਮਿਹਰਬਾਨ ਮਾਲਕ ਖੁਦ ਮਿਹਰਬਾਨੀ ਕਰ ਕੇ ਨਾਮ ਉਸ ਨੂੰ ਦਿੰਦਾ ਹੈ, ਜੋ ਗੁਰਾਂ ਦੀ ਪਨਾਹ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਜਿਸ ਕੋ ਕ੍ਰਿਪਾਲੁ ਅਕਾਲ ਪੁਰਖੁ ਆਪ ਕ੍ਰਿਪਾ ਕਰ ਕੇ ਪ੍ਰੇਮ ਦੇਵੇ ਸੋਈ ਗੁਰੋਂ ਕੀ ਸਰਣ ਆਏ॥੨॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪਾ ਕੇ ਦਰਿਆ ਦਾ ਘਰ ਪਰਮਾਤਮਾ ਆਪ ਹੀ ਕਿਰਪਾ ਕਰ ਕੇ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ ॥੨॥

ਪਦ ਅਰਥ ਕਰਿ = ਕਰ ਕੇ ॥੨॥

SikhNet (Spanish)Sí, el Señor Mismo, por Su Misericordia nos bendice cuando buscamos el Refugio del Guru. (2)

ਬਾਣੀ ਰਾਮ ਨਾਮ ਸੁਣੀ; ਸਿਧਿ ਕਾਰਜ ਸਭਿ ਸੁਹਾਏ ਰਾਮ ॥

baanee raam naam sunee; sidh kaaraj sabh suhaae raam | Ang 443

Sant Singh KhalsaHearing the Bani of the Lord's Name, all my affairs were brought to perfection and embellished.
Manmohan SinghHearing the world of Lord's Name all my affairs got adjusted and embellished, O Lord.
Manmohan Singh (Punjabi)ਪ੍ਰਭੂ ਦੇ ਨਾਮ ਦਾ ਕਲਾਮ ਸੁਣਨ ਦੁਆਰਾ ਮੇਰੇ ਸਾਰੇ ਕੰਮ ਕਾਜ ਦਰੁਸਤ ਅਤੇ ਸੁਹਣੇ ਹੋ ਗਏ।
Fareedkot Teekaਹੇ ਭਾਈ! ਜਬ ਰਾਮ ਨਾਮ ਬਾਣੀ ਸੁਣੀ ਹੈ ਤਬ ਸਰਬ ਕਾਰਜ ਸਿਧਿ ਭਏ ਅਰੁ ਹਮ ਸੋਭਾਇਮਾਨ ਹੂਏ ਹੈਂ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਬਾਣੀ ਸੁਣੀ, ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ, ਉਸ ਨੂੰ (ਮਨੁੱਖਾ ਜਨਮ-ਮਨੋਰਥ ਵਿਚ) ਕਾਮਯਾਬੀ ਹਾਸਲ ਹੋ ਗਈ, ਉਸ ਦੇ ਸਾਰੇ ਕੰਮ ਸਫਲ ਹੋ ਗਏ।

ਪਦ ਅਰਥ ਸਿਧਿ = ਕਾਮਯਾਬੀ, ਸਫਲਤਾ। ਸਭਿ = ਸਾਰੇ। ਸੁਹਾਏ = ਸੋਹਣੇ।

SikhNet (Spanish)Escuchando el Nombre del Señor a través de la Palabra, fui emancipado, todas mis tareas fueron realizadas y encontré a mi Señor en cada átomo de mi ser.

ਰੋਮੇ ਰੋਮਿ ਰੋਮਿ ਰੋਮੇ; ਮੈ. ਗੁਰਮੁਖਿ ਰਾਮੁ ਧਿਆਏ ਰਾਮ ॥

rome rom rom rome; mai. guramukh raam dhiaae raam | Ang 443

Sant Singh KhalsaWith each and every hair, with each and every hair, as Gurmukh, I meditate on the Lord.
Manmohan SinghWith every hair, every hair of mine I meditate on the Lord, through the Guru.
Manmohan Singh (Punjabi)ਆਪਣੇ ਹਰ ਵਾਲ, ਹਰ ਵਾਲ ਦੁਆਰਾ ਮੈਂ ਗੁਰਾਂ ਦੇ ਰਾਹੀਂ ਸੁਆਮੀ ਦਾ ਸਿਮਰਨ ਕਰਦਾ ਹਾਂ।
Fareedkot Teekaਜੋ ਰਾਮ ਜੀ ਰਮ ਰਹੇ ਹੈਂ, ਸੋ ਰੋਮ ਰੋਮ ਕਰ ਕੇ ਗੁਰਮੁਖੋਂ ਨੇ ਵਾ ਗੁਰੋਂ ਦੁਆਰੇ ਹਮ ਨੇ ਧ੍ਯਾਯੇ ਹੈਂ ਰੋਮ ਰੋਮ ਮੇਂ॥
Prof. Sahib Singhਮੈਂ ਭੀ ਗੁਰੂ ਦੀ ਸਰਨ ਪੈ ਕੇ ਰੋਮ ਰੋਮ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ।

ਪਦ ਅਰਥ ਰੋਮੇ ਰੋਮਿ = ਰੋਮਿ ਰੋਮਿ, ਰੋਮ ਰੋਮ ਦੀ ਰਾਹੀਂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)Habitando en el Nombre, me volví puro;

ਰਾਮ ਨਾਮੁ ਧਿਆਏ. ਪਵਿਤੁ ਹੋਇ ਆਏ; ਤਿਸੁ ਰੂਪੁ ਨ ਰੇਖਿਆ. ਕਾਈ ॥

raam naam dhiaae. pavit hoe aae; tis roop na rekhiaa. kaaee | Ang 443

Sant Singh KhalsaI meditate on the Lord's Name, and become pure; He has no form or shape.
Manmohan SinghI have become pure by remembering the Name of the Lord, who has no form and outline.
Manmohan Singh (Punjabi)ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਪਵਿੱਤਰ ਹੋ ਗਿਆ ਹਾਂ। ਉਸ ਦਾ ਕੋਈ ਸਰੂਪ ਅਤੇ ਮੁਹਾਂਦਰਾਂ ਨਹੀਂ।
Fareedkot Teekaਤਿਸ ਰਾਮ ਕੇ ਨਾਮੁ ਧਿਆਏ ਹੈਂ, ਉਨੋਂ ਕਰ ਕੇ ਗੁਰਮੁਖ ਗੁਰੋਂ ਸੇ ਪਵਿਤ੍ਰ ਹੋਇ ਆਇ ਹੈਂ। ਜਿਸ ਰਾਮ ਕਾ ਕੁਛੁ ਰੂਪੁ ਅਕਾਰੁ ਔਰ ਰੇਖਾ ਕੋਈ ਨਹੀਂ ਹੈ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਉਹ ਪਵਿਤ੍ਰ ਜੀਵਨ ਵਾਲਾ ਬਣ ਕੇ ਉਸ ਪ੍ਰਭੂ ਦੇ ਦਰ ਤੇ ਜਾ ਪਹੁੰਚਿਆ ਜਿਸ ਦਾ ਕੋਈ ਖਾਸ ਸਰੂਪ ਨਹੀਂ ਦੱਸਿਆ ਜਾ ਸਕਦਾ ਜਿਸ ਦਾ ਕੋਈ ਖਾਸ ਚਿਹਨ-ਚਕ੍ਰ ਨਹੀਂ ਬਿਆਨ ਕੀਤਾ ਜਾ ਸਕਦਾ।

ਪਦ ਅਰਥ ਹੋਇ = ਹੋ ਕੇ। ਰੇਖਿਆ = ਰੇਖਾ, ਚਿਹਨ-ਚਕ੍ਰ।

SikhNet (Spanish)sí, en el Nombre que no tiene ni signo ni forma.

ਰਾਮੋ ਰਾਮੁ ਰਵਿਆ ਘਟ ਅੰਤਰਿ; ਸਭ ਤ੍ਰਿਸਨਾ ਭੂਖ ਗਵਾਈ ॥

raamo raam raviaa ghatt antar; sabh trisanaa bhookh gavaaee | Ang 443

Sant Singh KhalsaThe Name of the Lord, Raam, Raam, is permeating my heart deep within, and all of my desire and hunger has disappeared.
Manmohan SinghLord's Name is contained in my heart, and my desire and hunger have all disappeared.
Manmohan Singh (Punjabi)ਸੁਆਮੀ ਦਾ ਨਾਮ ਮੇਰੇ ਦਿਲ ਅੰਦਰ ਰਮਿਆ ਹੋਇਆ ਹੈ ਅਤੇ ਮੇਰੀ ਖਾਹਿਸ਼ ਤੇ ਭੁੱਖ ਸਮੁਹ ਦੂਰ ਹੋ ਗਈਆਂ ਹਨ।
Fareedkot Teekaਐਸਾ ਰਾਮ ਨਾਮ ਜਿਸ ਕੇ ਅੰਤਸਕਰਣ ਮੇਂ ਰਮਿਆ ਹੈ, ਤਿਸ ਨੇ ਤ੍ਰਿਸਨਾ ਭੂਖ ਸਭ ਦੂਰ ਕਰੀ ਹੈ॥
Prof. Sahib Singhਜਿਸ ਮਨੁੱਖ ਨੇ ਹਰ ਵੇਲੇ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੇ (ਆਪਣੇ ਅੰਦਰੋਂ) ਮਾਇਆ ਦੀ ਭੁੱਖ ਤ੍ਰੇਹ ਦੂਰ ਕਰ ਲਈ,

ਪਦ ਅਰਥ ਰਵਿਆ = ਸਿਮਰਿਆ। ਘਟ ਅੰਤਰਿ = ਹਿਰਦੇ ਵਿਚ।

SikhNet (Spanish)Mi corazón se imbuyó en el Señor, y el deseo y el hambre se esfumaron.

ਮਨੁ ਤਨੁ ਸੀਤਲੁ. ਸੀਗਾਰੁ ਸਭੁ ਹੋਆ; ਗੁਰਮਤਿ ਰਾਮੁ ਪ੍ਰਗਾਸਾ ॥

man tan seetal. seegaar sabh hoaa; guramat raam pragaasaa | Ang 443

Sant Singh KhalsaMy mind and body are totally adorned with peace and tranquility; through the Guru's Teachings, the Lord has been revealed to me.
Manmohan SinghBy Guru's instruction the Lord is revealed unto me, and my mind and body are all adorned with peace.
Manmohan Singh (Punjabi)ਗੁਰਾਂ ਦੀ ਸਿਖਮੱਤ ਦੁਆਰਾ ਪ੍ਰਭੂ ਮੇਰੇ ਉਤੇ ਨਾਜਲ ਹੋ ਗਿਆ ਹੈ (ਮਨ ਵਿੱਚ ਵੱਸ ਗਿਆ ਹੈ) ਅਤੇ ਮੇਰੀ ਆਤਮਾ ਤੇ ਦੇਹਿ ਠੰਢ ਚੈਨ ਦੇ ਸਮੂਹ ਨਾਲ ਸਸ਼ੋਭਤ ਹੋ ਗਏ ਹਨ।
Fareedkot Teekaਜਿਸ ਕੋ ਗੁਰ ਸਿਖ੍ਯਾ ਕਰ ਕੇ ਰਾਮ ਕਾ ਗ੍ਯਾਨ ਹੂਆ ਹੈ ਤਿਸ ਕਰ ਮਨ ਤਨ ਸੀਤਲ ਹੂਆ ਹੈ ਔਰ ਸਭ ਸਾਧਨੋਂ ਰੂਪੀ ਸਿੰਗਾਰ ਤਿਸ ਕਾ ਸਫਲੁ ਹੂਆ ਹੈ॥
Prof. Sahib Singhਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਗਿਆ, ਉਸ ਦੇ ਆਤਮਕ ਜੀਵਨ ਨੂੰ ਹਰੇਕ ਕਿਸਮ ਦਾ ਸਹਜ ਹਾਸਲ ਹੋ ਗਿਆ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਰੌਸ਼ਨ ਹੋ ਗਿਆ।

ਪਦ ਅਰਥ ਸੀਗਾਰੁ = ਸਜਾਵਟ।

SikhNet (Spanish)Mi mente se iluminó con el Señor a través del Bani de la Palabra del Guru y fui adornado con el Estado de Paz.

ਨਾਨਕ. ਆਪਿ ਅਨੁਗ੍ਰਹੁ ਕੀਆ; ਹਮ ਦਾਸਨਿ, ਦਾਸਨਿ ਦਾਸਾ ॥੩॥

naanak. aap anugrahu keea; ham daasan, daasan daasaa |3| Ang 443

Sant Singh KhalsaThe Lord Himself has shown His kind mercy to Nanak; He has made me the slave of the slaves of His slaves. ||3||
Manmohan SinghThe Lord Himself has shown mercy unto Nanak and He has make me the slave of the slaves of His slaves.
Manmohan Singh (Punjabi)ਪ੍ਰਭੂ ਨੇ ਖੁਦ ਨਾਨਕ ਤੇ ਕਿਰਪਾ ਕੀਤੀ ਹੈ ਅਤੇ ਮੈਨੂੰ ਆਪਣੇ ਗੋਲਿਆਂ ਦੇ ਗੋਲਿਆਂ ਦਾ ਗੋਲਾ ਬਣਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਆਪ ਅਕਾਲ ਪੁਰਖੁ ਨੇ ਅਨੁਗ੍ਰਹ ਕੀਆ ਹੈ, ਤਿਸ ਕੇ ਜੋ ਦਾਸੋਂ ਕੇ ਦਾਸ ਹੈਂ ਹਮ ਤਿਨ ਕੇ ਭੀ ਦਾਸ ਹੈਂ॥੩॥
Prof. Sahib Singhਹੇ ਨਾਨਕ! (ਆਖ-) ਜਦੋਂ ਤੋਂ ਪਰਮਾਤਮਾ ਨੇ ਆਪ ਮੇਰੇ ਉੱਤੇ ਮੇਹਰ ਕੀਤੀ ਹੈ ਮੈਂ ਉਸ ਦੇ ਦਾਸਾਂ ਦੇ ਦਾਸਾਂ ਦਾ ਦਾਸ ਬਣ ਗਿਆ ਹਾਂ ॥੩॥

ਪਦ ਅਰਥ ਅਨੁਗ੍ਰਹੁ = ਕਿਰਪਾ ॥੩॥

SikhNet (Spanish)Dice Nanak, el Señor me cubrió con esa Paz en cuanto me hice el Esclavo de Sus Esclavos. (3)

ਜਿਨੀ ਰਾਮੋ ਰਾਮ ਨਾਮੁ ਵਿਸਾਰਿਆ; ਸੇ ਮਨਮੁਖ ਮੂੜ ਅਭਾਗੀ. ਰਾਮ ॥

jinee raamo raam naam visaariaa; se manamukh moorr abhaagee. raam | Ang 443

Sant Singh KhalsaThose who forget the Name of the Lord, Raam, Raam, are foolish, unfortunate, self-willed manmukhs.
Manmohan SinghSelf-willed, foolish and unfortunate are they who have forgotten the name of the Lord Master.
Manmohan Singh (Punjabi)ਆਪ ਹੁਦਰੇ ਮੂਰਖ ਅਤੇ ਨਿਕਰਮਨ ਹਨ ਉਹ ਜਿਨ੍ਹਾਂ ਨੇ ਪ੍ਰਭੂ ਮਾਲਕ ਦੇ ਨਾਮ ਨੂੰ ਭੁਲਾ ਦਿੱਤਾ ਹੈ।
Fareedkot Teekaਹੇ ਭਾਈ! ਜਿਨੋਂ ਨੇ (ਰਾਮੋ) ਬਯਾਪਕ ਰੂਪ ਰਾਮ ਨਾਮ ਕੋ ਵਿਸਾਰਿ ਦੀਆ ਹੈ, ਸੋ ਅਭਾਗੀ ਮੂਰਖੁ ਮਨਮੁਖ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਉਹ ਮੂਰਖ ਬਦ-ਕਿਸਮਤ ਹੀ ਰਹੇ।

ਪਦ ਅਰਥ ਸੇ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਬੰਦੇ। ਮੂੜ = ਮੂਰਖ। ਅਭਾਗੀ = ਬਦ-ਕਿਸਮਤ।

SikhNet (Spanish)Aquéllos que abandonan el Nombre del Señor, son conducidos por su ego que no los lleva a ningún lado.

ਤਿਨ ਅੰਤਰੇ ਮੋਹੁ ਵਿਆਪੈ; ਖਿਨੁ ਖਿਨੁ ਮਾਇਆ ਲਾਗੀ. ਰਾਮ ॥

tin antare mohu viaapai; khin khin maaeaa laagee. raam | Ang 443

Sant Singh KhalsaWithin, they are engrossed in emotional attachment; each and every moment, Maya clings to them.
Manmohan SinghTheir heart is engrossed in worldly love, and every moment, mammon remains attached to them.
Manmohan Singh (Punjabi)ਉਨ੍ਹਾਂ ਦਾ ਦਿਲ ਸੰਸਾਰੀ ਮਮਤਾ ਅੰਦਰ ਖੱਚਤ ਹੋਇਆ ਹੈ ਅਤੇ ਹਰ ਮੁਹਤ ਉਨ੍ਹਾਂ ਨੂੰ ਮੋਹਣੀ ਚਿੰਮੜੀ ਰਹਿੰਦੀ ਹੈ।
Fareedkot Teekaਤਿਨ ਕੇ ਅੰਤਸਕਰਣ ਮੇਂ ਮਾਇਆ ਦਾ ਮੋਹੁ ਬਿਯਾਪਤਾ ਹੈ, ਕਿਉਂਕੇ ਤਿਨ ਕੀ ਬ੍ਰਿਤੀ ਖਿਨ ਖਿਨ ਮੇਂ ਮਾਯਾ ਕੇ ਮੋਹ ਮੇਂ ਲਾਗੀ ਰਹਤੀ ਹੈ॥
Prof. Sahib Singhਉਹਨਾਂ ਦੇ ਅੰਦਰ ਮੋਹ ਜੋਰ ਪਾਈ ਰੱਖਦਾ ਹੈ, ਉਹਨਾਂ ਨੂੰ ਹਰ ਵੇਲੇ ਮਾਇਆ ਚੰਬੜੀ ਰਹਿੰਦੀ ਹੈ।

ਪਦ ਅਰਥ ਅੰਤਰੇ = ਹਿਰਦੇ ਵਿਚ, ਅੰਦਰ। ਵਿਆਪੈ = ਜੋਰ ਪਾਈ ਰੱਖਦਾ ਹੈ। ਲਾਗੀ = ਚੰਬੜੀ ਰਹਿੰਦੀ।

SikhNet (Spanish)En ellos vive el deseo y Maya los embauca en un viaje sin fin ni rumbo;

ਮਾਇਆ ਮਲੁ ਲਾਗੀ. ਮੂੜ ਭਏ ਅਭਾਗੀ; ਜਿਨ ਰਾਮ ਨਾਮੁ. ਨਹ ਭਾਇਆ ॥

maaeaa mal laagee. moorr bhe abhaagee; jin raam naam. neh bhaaeaa | Ang 443

Sant Singh KhalsaThe filth of Maya clings to them, and they become unfortunate fools - they do not love the Lord's Name.
Manmohan SinghThe filth of worldly-valuables clings to them who love not Lord's Name, they become unfortunate fools.
Manmohan Singh (Punjabi)ਸੰਸਾਰੀ ਪਦਾਰਥਾਂ ਦੀ ਮਲੀਣਤਾ ਉਨ੍ਹਾਂ ਨੂੰ ਚਿੰਮੜ ਜਾਂਦੀ ਹੈ ਜੋ ਪ੍ਰਭੂ ਦੇ ਨਾਮ ਨੂੰ ਪਿਆਰ ਨਹੀਂ ਕਰਦੇ, ਊਹ ਬਦਕਿਸਮਤ ਬੇਵਕੂਫ ਬਣ ਜਾਂਦੇ ਹਨ।
Fareedkot Teekaਜਿਨ ਮੂਰਖ ਅਭਾਗੀਓਂ ਕੋ ਰਾਮ ਨਾਮੁ ਅਛਾ ਨਹੀਂ ਲਗਾ ਹੈ, ਤਿਨ ਕੋ ਮਾਯਾ ਰੂਪ ਮਲੁ ਲਾਗੀ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਨਹੀਂ ਲੱਗਦਾ, ਉਹ ਮੂਰਖ ਬਦ-ਕਿਸਮਤ ਹੀ ਰਹਿੰਦੇ ਹਨ, ਉਹਨਾਂ ਨੂੰ ਸਦਾ ਮਾਇਆ (ਦੇ ਮੋਹ) ਦੀ ਮੈਲ ਲੱਗੀ ਰਹਿੰਦੀ ਹੈ।

ਪਦ ਅਰਥ ਮਲੁ = ਮੈਲ। ਭਾਇਆ = ਚੰਗਾ ਲੱਗਾ।

SikhNet (Spanish)sí, la mugre de Maya se les pega. Desafortunados e ignorantes no aman el Nombre del Señor;

ਅਨੇਕ ਕਰਮ ਕਰਹਿ ਅਭਿਮਾਨੀ; ਹਰਿ ਰਾਮੋ ਨਾਮੁ ਚੋਰਾਇਆ ॥

anek karam kareh abhimaanee; har raamo naam choraaeaa | Ang 443

Sant Singh KhalsaThe egotistical and proud perform all sorts of rituals, but they shy away from the Lord's Name.
Manmohan SinghThe men of ego perform many rituals, but they hesitate to remember Lord God's Name.
Manmohan Singh (Punjabi)ਹੰਕਾਰੀ ਬੰਦੇ ਘਣੇਰੇ ਕਰਮ ਕਾਂਡ ਕਰਦੇ ਹਨ ਪਰ ਉਹ ਵਾਹਿਗਰੂ ਸੁਆਮੀ ਦੇ ਨਾਮ ਤੋਂ ਝਿਜਕ ਕਰਦੇ ਜਾਂ ਚੁਰਾਊਦੇ ਹਨ।
Fareedkot Teekaਸੋ ਮਨਮੁਖ ਅਭਿਮਾਨੀ ਅਨੇਕ ਪ੍ਰਕਾਰ ਕਾ ਕਰਮ ਕਰਤੇ ਹੈਂ, ਪਰੰਤੂ ਤਿਨੋਂ ਨੇ ਹਰਿ ਰਮਣ ਰੂਪ ਦਾ ਨਾਮੁ ਚੁਰਾਇਆ ਹੈ; ਵਾ ਨਾਮ ਸੇ ਅਪਣਾ ਚਿਤ ਚੁਰਾਇਆ ਹੈ; ਵਾ ਤਿਨ ਸੇ ਬਿਕਾਰੋਂ ਨੇ ਰਾਮ ਨਾਮ ਚੁਰਾਇ ਲੀਆ ਹੈ॥
Prof. Sahib Singh(ਨਾਮ ਭੁਲਾ ਕੇ ਜਿਉਂ ਜਿਉਂ ਉਹ ਹੋਰ ਹੋਰ) ਧਾਰਮਿਕ ਰਸਮਾਂ ਕਰਦੇ ਹਨ (ਵਧੀਕ) ਅਹੰਕਾਰੀ ਹੁੰਦੇ ਜਾਂਦੇ ਹਨ (ਇਹ ਕੀਤੀਆਂ ਧਾਰਮਿਕ ਰਸਮਾਂ ਉਹਨਾਂ ਦੇ ਅੰਦਰੋਂ, ਸਗੋਂ) ਪਰਮਾਤਮਾ ਦਾ ਨਾਮ ਚੁਰਾ ਲੈ ਜਾਂਦੀਆਂ ਹਨ।

ਪਦ ਅਰਥ ਕਰਮ = (ਮਿਥੇ ਹੋਏ ਧਾਰਮਿਕ) ਕੰਮ, ਧਾਰਮਿਕ ਰਸਮਾਂ।

SikhNet (Spanish)en ego hacen todo tipo de acciones, y sienten vergüenza del Nombre del Señor.

ਮਹਾ ਬਿਖਮੁ. ਜਮ ਪੰਥੁ ਦੁਹੇਲਾ; ਕਾਲੂਖਤ ਮੋਹ ਅੰਧਿਆਰਾ ॥

mahaa bikham. jam panth duhelaa; kaalookhat moh andhiaaraa | Ang 443

Sant Singh KhalsaThe path of Death is very arduous and painful; it is stained with the darkness of emotional attachment.
Manmohan SinghExtremely arduous and painful is the Death's path, stained with the darkness of worldly love.
Manmohan Singh (Punjabi)ਸੰਸਾਰੀ ਮਮਤਾ ਦੇ ਅੰਨ੍ਹੇਰੇ ਨਾਲ ਕਾਲਾ ਹੋਇਆ ਹੋਇਆ ਮੌਤ ਦਾ ਰਸਤਾ ਬੜਾ ਹੀ ਕਠਨ ਤੇ ਦੁਖਦਾਈ ਹੈ।
Fareedkot Teekaਜਿਨੋਂ ਕੋ (ਕਾਲੂਖਤ) ਪਾਪ ਔ ਮੋਹ ਰੂਪ (ਅੰਧਿਆਰਾ) ਅਗ੍ਯਾਨੁ ਹੋ ਰਹਾ ਹੈ, ਜਮ ਕਾ ਰਸਤਾ ਤਿਨੋਂ ਕੋ ਮਹਾ (ਬਿਖਮੁ) ਕਠਨ ਔ (ਦੁਹੇਲਾ) ਦੁਖ ਰੂਪ ਹੋਵੇਗਾ ਵਾ ਦੁਸਤਰ ਹੈ॥
Prof. Sahib Singh(ਜੀਵਨ-ਸਫ਼ਰ ਵਿਚ ਉਹ) ਜਮਾਂ ਵਾਲਾ ਰਸਤਾ (ਫੜੀ ਰੱਖਦੇ ਹਨ ਜੋ) ਬੜਾ ਔਖਾ ਹੈ ਜੋ ਦੁੱਖਾਂ-ਭਰਿਆ ਹੈ ਅਤੇ ਜਿਥੇ ਮਾਇਆ ਦੇ ਮੋਹ ਦੀ ਕਾਲਖ ਦੇ ਕਾਰਨ (ਆਤਮਕ ਜੀਵਨ ਵਲੋਂ) ਹਨੇਰਾ ਹੀ ਹਨੇਰਾ ਹੈ।

ਪਦ ਅਰਥ ਬਿਖਮੁ = ਔਖਾ। ਪੰਥੁ = ਰਸਤਾ। ਦੁਹੇਲਾ = ਦੁੱਖਾਂ-ਭਰਿਆ। ਕਾਲੂਖਤ = ਕਾਲਖ। ਅੰਧਿਆਰਾ = ਹਨੇਰਾ। ਮੋਖ = (ਮੋਹ ਆਦਿਕ ਤੋਂ) ਖ਼ਲਾਸੀ।

SikhNet (Spanish)Para ellos el traicionero emisario de la muerte es inexorable, pues están cegados por la oscuridad de su propio deseo.

ਨਾਨਕ. ਗੁਰਮੁਖਿ ਨਾਮੁ ਧਿਆਇਆ; ਤਾ ਪਾਏ ਮੋਖ ਦੁਆਰਾ ॥੪॥

naanak. guramukh naam dhiaaeaa; taa paae mokh duaaraa |4| Ang 443

Sant Singh KhalsaO Nanak, the Gurmukh meditates on the Naam, and finds the gate of salvation. ||4||
Manmohan SinghNanak, if through the Guru, the mortal meditates on the Name, then, he finds the gate of salvation.
Manmohan Singh (Punjabi)ਨਾਨਕ, ਜੇਕਰ ਬੰਦਾ ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰ ਲਵੇ, ਤਦ ਉਹ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਗੁਰਮੁਖੋਂ ਨੇ ਨਾਮੁ ਧਿਆਇਆ ਹੈ ਤਿਨੋਂ ਨੇ (ਮੋਖ ਦੁਆਰਾ) ਗ੍ਯਾਨ ਆਦਿਕ ਗੁਣ ਪਾਏ ਹੈਂ॥੪॥
Prof. Sahib Singhਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਦੋਂ (ਮਾਇਆ ਦੇ ਮੋਹ ਆਦਿਕ ਤੋਂ) ਖ਼ਲਾਸੀ ਦਾ ਰਸਤਾ ਲੱਭ ਲੈਂਦਾ ਹੈ ॥੪॥

ਪਦ ਅਰਥ ਦੁਆਰਾ = ਦਰਵਾਜ਼ਾ ॥੪॥

SikhNet (Spanish)Dice Nanak, si uno habita en el Nombre del Señor a través del Bani de la Palabra del Guru, obtiene la Liberación. (4)

ਰਾਮੋ ਰਾਮ ਨਾਮੁ ਗੁਰੂ; ਰਾਮੁ. ਗੁਰਮੁਖੇ ਜਾਣੈ ਰਾਮ ॥

raamo raam naam guroo; raam. guramukhe jaanai raam | Ang 443

Sant Singh KhalsaThe Name of the Lord, Raam, Raam, and the Lord Guru, are known by the Gurmukh.
Manmohan SinghThe Lord's Master's Name and great Pervading God are known, through the Guru.
Manmohan Singh (Punjabi)ਸੁਆਮੀ ਮਾਲਕ ਦਾ ਨਾਮ ਅਤੇ ਵੱਡਾ ਵਿਆਪਕ ਵਾਹਿਗੁਰੂ ਗੁਰਾਂ ਦੇ ਰਾਹੀਂ ਜਾਣੇ ਜਾਂਦੇ ਹਨ।
Fareedkot Teekaਹੇ ਭਾਈ! ਰਾਮ ਜੋ ਬ੍ਯਾਪਕ ਹੈ ਤਿਸ ਕਾ ਨਾਮ (ਗੁਰੂ) ਵੱਡਾ (ਰਾਮੁ) ਬ੍ਯਾਪਕੁ ਸੋ ਗੁਰਮੁਖ ਜਨ ਜਾਨਤੇ ਹੈਂ॥
Prof. Sahib Singh(ਜੇਹੜਾ ਮਨੁੱਖ) ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ,

ਪਦ ਅਰਥ ਗੁਰੂ ਗੁਰਮੁਖੇ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਜਾਣੈ = ਡੂੰਘੀ ਸਾਂਝ ਪਾਂਦਾ ਹੈ।

SikhNet (Spanish)El Nombre del Señor resuena por todas partes, pero es sólo a través el Guru que es revelado.

ਇਹੁ ਮਨੂਆ, ਖਿਨੁ ਊਭ ਪਇਆਲੀ; ਭਰਮਦਾ. ਇਕਤੁ ਘਰਿ ਆਣੈ ਰਾਮ ॥

eihu manooaa, khin aoobh peaalee; bharamadaa. ikat ghar aanai raam | Ang 443

Sant Singh KhalsaOne moment, this mind is in the heavens, and the next, it is in the nether regions; the Guru brings the wandering mind back to one-pointedness.
Manmohan SinghIn a moment this mind is in heaven, and in a moment in nether region. The Guru brings back the wandering mind into one home (on one point).
Manmohan Singh (Punjabi)ਇੱਕ ਮੁਹਤ ਵਿੱਚ ਇਹ ਮਨ ਆਕਾਸ਼ ਵਿੱਚ ਹੁੰਦਾ ਹੈ ਅਤੇ ਇੱਕ ਮੁਹਤ ਵਿੱਚ ਪਾਤਾਲ ਵਿੱਚ। ਗੁਰੂ ਜੀ ਭਟਕਦੇ ਹੋਏ ਮਨੂਏ ਨੂੰ ਇਕ ਗ੍ਰਹਿ ਅੰਦਰ ਮੋੜ ਲਿਆਉਂਦੇ ਹਨ।
Fareedkot Teekaਹੇ ਭਾਈ! ਇਹੁ ਮਨੁ ਜੋ ਖਿਨ ਮੇਂ ਅਕਾਸ ਪਤਾਲ ਮੇਂ ਭ੍ਰਮਨ ਕਰਤਾ ਹੈ ਇਸ ਕੋ (ਇਕਤੁ ਘਰਿ) ਏਕ ਹਿਰਦੇ ਮੇਂ (ਆਣੈ) ਠਹਰਾਵਤੇ ਹੈਂ॥
Prof. Sahib Singhਉਹ ਆਪਣੇ ਇਸ ਮਨ ਨੂੰ ਪ੍ਰਭੂ-ਚਰਨਾਂ ਵਿਚ ਲਿਆ ਟਿਕਾਂਦਾ ਹੈ ਜੇਹੜਾ ਹਰ ਵੇਲੇ ਕਦੇ ਅਹੰਕਾਰ ਵਿਚ ਤੇ ਕਦੇ ਢਹਿੰਦੀ ਕਲਾ ਵਿਚ ਭਟਕਦਾ ਫਿਰਦਾ ਹੈ।

ਪਦ ਅਰਥ ਊਭ = ਉੱਚਾ (ਅਹੰਕਾਰ ਵਿਚ)। ਪਇਆਲੀ = ਪਾਤਾਲ ਵਿਚ, ਢਹਿੰਦੀ ਕਲਾ ਵਿਚ। ਇਕਤੁ ਘਰਿ = ਇੱਕ ਘਰ ਵਿਚ, ਪ੍ਰਭੂ ਚਰਨਾਂ ਵਿਚ। ਆਣੈ = ਲੈ ਆਉਂਦਾ ਹੈ।

SikhNet (Spanish)La mente enfocada en el exterior que vacila entre la luz y la oscuridad, es conducida a su Único Hogar.

ਮਨੁ ਇਕਤੁ ਘਰਿ ਆਣੈ, ਸਭ ਗਤਿ ਮਿਤਿ ਜਾਣੈ; ਹਰਿ ਰਾਮੋ ਨਾਮੁ ਰਸਾਏ ॥

man ikat ghar aanai, sabh gat mit jaanai; har raamo naam rasaae | Ang 443

Sant Singh KhalsaWhen the mind returns to one-pointedness, one totally understands the value of salvation, and enjoys the subtle essence of the Lord's Name.
Manmohan SinghWhen the mind returns to the one home, the man wholly realises the worth of salvation and enjoys the relish of Lord God's Name.
Manmohan Singh (Punjabi)ਜਦ ਮਨੂਆਂ ਇੱਕ ਧਾਮ ਅੰਦਰ ਮੁੜ ਆਉਂਦਾ ਹੈ, ਆਦਮੀ ਮੁਕਤੀ ਦੀ ਕਦਰ ਨੂੰ ਪੂਰੀ ਤਰ੍ਹਾਂ ਅਨੁਭਵ ਕਰ ਲੈਂਦਾ ਹੈ ਅਤੇ ਵਾਹਿਗੁਰੂ ਸੁਆਮੀ ਦੇ ਨਾਮ ਦੇ ਰਸ ਨੂੰ ਮਾਣਦਾ ਹੈ।
Fareedkot Teekaਇਸ ਪ੍ਰਕਾਰ ਜਬ ਮਨ ਕੋ ਏਕ ਹਿਰਦੇ ਮੇਂ ਠਹਿਰਾਵਤੇ ਹੈਂ ਤਬ ਸਰਬ ਪ੍ਰਕਾਰ ਕੀ (ਗਤਿ) ਮੁਕਤਿ ਸਰੂਪ ਸਲੋਕ ਸਾਜੁਜ ਸਾਮੀਪ ਕੀ (ਮਿਤਿ) ਮਰਜਾਦਾ ਜਾਣਤੇ ਹੈਂ ਅਰੁ ਹਰੀ ਰਾਮ ਕੇ ਨਾਮੁ ਮੇਂ ਰਸਨਾ ਕਰ ਕੇ ਤਦਾਕਾਰ ਹੂਏ ਹੈਂ॥
Prof. Sahib Singhਉਹ ਮਨੁੱਖ ਆਪਣੇ ਮਨ ਨੂੰ ਇੱਕ ਪਰਮਾਤਮਾ ਦੇ ਚਰਨਾਂ ਵਿਚ ਟਿਕਾ ਲੈਂਦਾ ਹੈ, ਉਹ ਆਤਮਕ ਜੀਵਨ ਦੀ ਹਰੇਕ ਮਰਯਾਦਾ ਨੂੰ ਸਮਝ ਲੈਂਦਾ ਹੈ ਤੇ ਉਹ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਰਹਿੰਦਾ ਹੈ।

ਪਦ ਅਰਥ ਇਕਤੁ ਘਰਿ = ਇੱਕ ਘਰ ਵਿਚ, ਪ੍ਰਭੂ ਚਰਨਾਂ ਵਿਚ। ਆਣੈ = ਲੈ ਆਉਂਦਾ ਹੈ। ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਮਰਯਾਦਾ। ਰਸਾਏ = ਮਾਣਦਾ ਹੈ।

SikhNet (Spanish)Sí, con la mente de regreso a su Hogar, uno conoce todos los Estados de Éxtasis y se regocija en el Nombre.

ਜਨ ਕੀ ਪੈਜ ਰਖੈ ਰਾਮ ਨਾਮਾ; ਪ੍ਰਹਿਲਾਦ. ਉਧਾਰਿ ਤਰਾਏ ॥

jan kee paij rakhai raam naamaa; prahilaad. udhaar taraae | Ang 443

Sant Singh KhalsaThe Lord's Name preserves the honor of His servant, as He preserved and emancipated Prahlaad.
Manmohan SinghLord's Name preserves the honour of His serf, as He emancipated and saved Prahlad.
Manmohan Singh (Punjabi)ਪ੍ਰਭੂ ਦਾ ਨਾਮ ਉਸ ਦੇ ਨਫਰ ਦੀ ਇੱਜ਼ਤ ਰੱਖਦਾ ਹੈ, ਜਿਸ ਤਰ੍ਹਾਂ ਉਸ ਨੇ ਪ੍ਰਹਿਲਾਦ ਨੂੰ ਮੁਕਤ ਕੀਤਾ ਅਤੇ ਤਾਰਿਆ ਸੀ।
Fareedkot Teekaਪਰਮੇਸ੍ਵਰੁ ਰਾਮ ਜੀ ਕੇ ਨਾਮ ਕੇ ਜਪਨੇ ਕਰ ਕੇ ਅਪਨੇ ਦਾਸੋਂ ਕੀ ਪ੍ਰਤਗ੍ਯਾ ਰਖਤਾ ਹੈ। ਪੁਨਾ ਕੈਸੇ ਹੈਂ? ਜਿਨ ਨੇ ਪ੍ਰਹਿਲਾਦ ਜੀ ਕੋ ਦੁਖਾਂ ਸੇ ਨਿਕਾਲ ਕਰ ਸੰਸਾਰ ਸੇ ਤਰਾਏ ਹੈਂ॥
Prof. Sahib Singhਪਰਮਾਤਮਾ ਦਾ ਨਾਮ ਇਹੋ ਜਿਹੇ ਮਨੁੱਖ ਦੀ ਇੱਜ਼ਤ ਰੱਖ ਲੈਂਦਾ ਹੈ ਜਿਵੇਂ ਪਰਮਾਤਮਾ ਨੇ ਪ੍ਰਹਿਲਾਦ ਆਦਿਕ ਭਗਤ (ਔਖਿਆਈਆਂ ਤੋਂ) ਬਚਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ।

ਪਦ ਅਰਥ ਪੈਜ = ਇੱਜ਼ਤ। ਉਧਾਰਿ = ਬਚਾ ਕੇ।

SikhNet (Spanish)El Nombre del Señor conserva el honor de Sus Sirvientes, así como emancipó a Prehlad,

ਰਾਮੋ ਰਾਮੁ. ਰਮੋ ਰਮੁ ਊਚਾ; ਗੁਣ ਕਹਤਿਆ. ਅੰਤੁ ਨ ਪਾਇਆ ॥

raamo raam. ramo ram aoochaa; gun kahatiaa. ant na paaeaa | Ang 443

Sant Singh KhalsaSo repeat continually the Name of the Lord, Raam, Raam; chanting His Glorious Virtues, His limit cannot be found.
Manmohan SinghContinually repeat thou the lofty Lord's Name, by narrating whose praises his limit cannot be found.
Manmohan Singh (Punjabi)ਤੂੰ ਉਚੇ ਸੁਆਮੀ ਦੇ ਨਾਮ ਦਾ ਇਕਰਸ ਉਚਾਰਨ ਕਰ (ਪ੍ਰੰਤੂ ਯਾਦ ਰੱਖ ਕਿ) ਉਸ ਦੀਆਂ ਸਿਫਤਾਂ ਬਿਆਨ ਕਰਨ ਦੁਆਰਾ ਉਨ੍ਹਾਂ ਦਾ ਓੜਕ ਲੱਭਿਆ ਨਹੀਂ ਜਾ ਸਕਦਾ।
Fareedkot Teeka(ਰਾਮੋ) ਹੇ ਭਾਈਓ! ਰਾਮ (ਰਮੁ) ਸੁੰਦਰ ਔ ਸਭ ਤੇ ਊਚਾ ਹੈ ਔ ਸਭ ਮੇਂ ਰਮਣ ਕਰ ਰਹਾ ਹੈ। ਤਿਸ ਰਾਮ ਮੇਂ ਰਮਣ ਕਰੋ, ਜਿਸ ਕੇ ਗੁਣੋਂ ਕੋ ਜਦ੍ਯਪਿ ਬ੍ਯਾਸ ਬਸਿਸ੍ਟਾਦਿ ਕਹਤੇ ਹੈਂ, ਪਰੰਤੂ ਕਹਤਿਆਂ ਹੁਇਆਂ ਨੇ ਅੰਤ ਨਹੀਂ ਪਾਇਆ ਹੈ॥
Prof. Sahib Singhਪਰਮਾਤਮਾ ਸਭ ਤੋਂ ਉੱਚਾ ਹੈ, ਸੋਹਣਾ ਹੀ ਸੋਹਣਾ ਹੈ, ਬਿਆਨ ਕਰਦਿਆਂ ਕਰਦਿਆਂ ਉਸ ਦੇ ਗੁਣਾਂ ਦਾ ਅਖ਼ੀਰ ਨਹੀਂ ਲੱਭ ਸਕੀਦਾ।

ਪਦ ਅਰਥ ਰਮੋ ਰਮੁ = ਸੋਹਣਾ ਹੀ ਸੋਹਣਾ।

SikhNet (Spanish)el hijo del ser más malvado. Alaba al Nombre, lo más Alto de lo alto, el Verdadero Infinito.

ਨਾਨਕ. ਰਾਮ ਨਾਮੁ ਸੁਣਿ ਭੀਨੇ; ਰਾਮੈ ਨਾਮਿ ਸਮਾਇਆ ॥੫॥

naanak. raam naam sun bheene; raamai naam samaaeaa |5| Ang 443

Sant Singh KhalsaNanak is drenched in happiness, hearing the Name of the Lord; he is merged in the Name of the Lord. ||5||
Manmohan SinghHearing Lord's Name, Nanak is drenched in happiness and has merged in the Lord's Name.
Manmohan Singh (Punjabi)ਸੁਆਮੀ ਦਾ ਨਾਮ ਸ੍ਰਵਣ ਕਰਨ ਦੁਆਰਾ, ਨਾਨਕ ਖੁਸ਼ੀ ਅੰਦਰ ਭਿੱਜ ਗਿਆ ਹੈ ਅਤੇ ਉਹ ਸੁਆਮੀ ਦੇ ਨਾਮ ਵਿੱਚ ਲੀਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰਮੁਖ ਐਸੇ ਰਾਮ ਨਾਮ ਕੋ ਸੁਣ ਕਰ (ਭੀਨੇ) ਪ੍ਰੇਮੀ ਭਏ ਹੈਂ ਤਿਨ ਕਾ ਮਨੁ ਰਾਮ ਨਾਮੀ ਮੇਂ ਸਮਾਇਆ ਹੈ॥੫॥
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਸੁਣ ਕੇ (ਜਿਨ੍ਹਾਂ ਦੇ ਹਿਰਦੇ) ਪਸੀਜ ਜਾਂਦੇ ਹਨ ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦੇ ਹਨ ॥੫॥

ਪਦ ਅਰਥ ਭੀਨੇ = ਭਿੱਜ ਗਏ, ਤਰੋ-ਤਰ ਹੋ ਗਏ। ਨਾਮਿ = ਨਾਮ ਵਿਚ ॥੫॥

SikhNet (Spanish)Dice Nanak, escuchando el Nombre uno es imbuido e inmergido en Él. (5)

ਜਿਨ ਅੰਤਰੇ. ਰਾਮ ਨਾਮੁ ਵਸੈ; ਤਿਨ ਚਿੰਤਾ ਸਭ ਗਵਾਇਆ, ਰਾਮ ॥

jin antare. raam naam vasai; tin chintaa sabh gavaaeaa, raam | Ang 443

Sant Singh KhalsaThose beings, whose minds are filled with the Lord's Name, forsake all anxiety.
Manmohan SinghThey within whose mind Lord's Name abides, forsake all the anxieties.
Manmohan Singh (Punjabi)ਜਿਨ੍ਹਾਂ ਦੇ ਚਿੱਤ ਅੰਦਰ ਪ੍ਰਭੂ ਦਾ ਨਾਮ ਨਿਵਾਸ ਰੱਖਦਾ ਹੈ, ਉਨ੍ਹਾਂ ਦੇ ਸਾਰੇ ਫਿਕਰ ਦੂਰ ਹੋ ਜਾਂਦੇ ਹਨ।
Fareedkot Teekaਹੇ ਭਾਈ! ਜਿਨ ਕੇ ਅੰਤਸਕਰਣ ਮੇਂ ਰਾਮ ਨਾਮ ਬਸਾ ਹੈ ਤਿਨੋਂ ਨੇ ਸਭ ਪ੍ਰਕਾਰ ਕੀ ਚਿੰਤਾ ਕੋ ਦੂਰ ਕੀਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਆਪਣੀ ਹਰੇਕ ਕਿਸਮ ਦੀ ਚਿੰਤਾ ਦੂਰ ਕਰ ਲੈਂਦੇ ਹਨ,

ਪਦ ਅਰਥ ਤਿਨ = ਉਹਨਾਂ ਨੇ। ਸਭ = ਸਾਰੀ।

SikhNet (Spanish)Aquéllos que habitan en el Nombre del Señor, abandonan todas sus preocupaciones, l

ਸਭਿ ਅਰਥਾ. ਸਭਿ ਧਰਮ ਮਿਲੇ; ਮਨਿ ਚਿੰਦਿਆ ਸੋ ਫਲੁ ਪਾਇਆ, ਰਾਮ ॥

sabh arathaa. sabh dharam mile; man chindiaa so fal paaeaa, raam | Ang 443

Sant Singh KhalsaThey obtain all wealth, and all Dharmic faith, and the fruits of their minds' desires.
Manmohan SinghThey obtain all the wealth and all piety and obtain the fruit which their mind desires.
Manmohan Singh (Punjabi)ਉਨ੍ਹਾਂ ਨੂੰ ਸਾਰੀ ਦੌਲਤ ਅਤੇ ਸਮੂਹ ਪਵਿੱਤ੍ਰਤਾ ਪ੍ਰਾਪਤ ਹੋ ਜਾਂਦੀ ਹੈ ਅਤੇ ਉਹ ਉਸ ਮੇਵੇ ਨੂੰ ਹਾਸਲ ਕਰ ਲੈਂਦੇ ਹਨ ਜਿਸ ਨੂੰ ਉਨ੍ਹਾਂ ਦਾ ਚਿੱਤ ਚਾਹੁੰਦਾ ਹੈ।
Fareedkot Teekaਸਭੀ ਪ੍ਰਕਾਰ ਕੇ ਅਰਥ ਸਭੀ ਪ੍ਰਕਾਰ ਕੇ ਧਰਮ ਤਿਨੋਂ ਕੋ ਪ੍ਰਾਪਤ ਹੂਏ ਹੈਂ ਔਰ ਮਨ ਬਾਂਛਤ ਫਲ ਤਿਨੋਂ ਨੇ ਪਾਇਆ ਹੈ॥
Prof. Sahib Singhਉਹਨਾਂ ਨੂੰ ਧਰਮ ਅਰਥ ਕਾਮ ਮੋਖ ਇਹ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ, ਉਹ ਮਨੁੱਖ ਜੋ ਕੁਝ ਆਪਣੇ ਮਨ ਵਿਚ ਚਿਤਵਦੇ ਹਨ ਉਹੀ ਫਲ ਉਹਨਾਂ ਨੂੰ ਮਿਲ ਜਾਂਦਾ ਹੈ।

ਪਦ ਅਰਥ ਸਭਿ = ਸਾਰੇ। ਅਰਥਾ ਸਭਿ ਧਰਮ = ਧਰਮ ਅਰਥ ਕਾਮ ਮੋਖ ਇਹ ਸਾਰੇ ਪਦਾਰਥ। ਮਨਿ = ਮਨ ਵਿਚ। ਚਿੰਦਿਆ = ਚਿਤਵਿਆ।

SikhNet (Spanish)ogran el objeto de su vida, satisfacen todos los deseos de su mente, y habitan en la Alabanza del Nombre.

ਮਨ ਚਿੰਦਿਆ ਫਲੁ ਪਾਇਆ. ਰਾਮ ਨਾਮੁ ਧਿਆਇਆ; ਰਾਮ ਨਾਮ ਗੁਣ ਗਾਏ ॥

man chindiaa fal paaeaa. raam naam dhiaaeaa; raam naam gun gaae | Ang 443

Sant Singh KhalsaThey obtain the fruits of their hearts' desires, meditating on the Lord's Name, and singing the Glorious Praises of the Lord's Name.
Manmohan SinghMeditating on Lord's Name and singing the praise of Lord's Name man gathers his heat-desired boon.
Manmohan Singh (Punjabi)ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਅਤੇ ਪ੍ਰਭੂ ਦੇ ਨਾਮ ਦੀ ਕੀਰਤੀ ਗਾਉਣ ਦੁਆਰਾ, ਇਨਸਾਨ ਆਪਣੇ ਦਿਲ ਚਾਹੁੰਦੀ ਮੁਰਾਦ ਪਾ ਲੈਂਦਾ ਹੈ।
Fareedkot Teekaਫੇਰ ਮਨ ਬਾਂਛਤ ਫਲ ਪ੍ਰਾਪਤ ਕਰ ਕੇ ਭੀ ਰਾਮ ਨਾਮ ਹੀ ਕੋ ਧ੍ਯਾਯਾ ਹੈ, ਰਾਮ ਨਾਮ ਹੀ ਕੇ ਗੁਣ ਗਾਏ ਹੈਂ॥
Prof. Sahib Singhਉਹ ਮਨ-ਇੱਜ਼ਤ ਫਲ ਹਾਸਲ ਕਰਦੇ ਰਹਿੰਦੇ ਹਨ, ਉਹ ਪਰਮਾਤਮਾ ਦਾ ਨਾਮ ਸਦਾ ਸਿਮਰਦੇ ਰਹਿੰਦੇ ਹਨ, ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।

ਪਦ ਅਰਥ ਚਿੰਦਿਆ = ਚਿਤਵਿਆ।

SikhNet (Spanish)Se quita la maldad de su naturaleza y la ignorancia también,

ਦੁਰਮਤਿ ਕਬੁਧਿ ਗਈ, ਸੁਧਿ ਹੋਈ; ਰਾਮ ਨਾਮਿ ਮਨੁ ਲਾਏ ॥

duramat kabudh gee, sudh hoee; raam naam man laae | Ang 443

Sant Singh KhalsaEvil-mindedness and duality depart, and their understanding is enlightened. They attach their minds to the Name of the Lord.
Manmohan SinghHis evil inclination and mal-intellect depart, he obtains right understanding and attaches his mind to the Lord's Name.
Manmohan Singh (Punjabi)ਉਸ ਦੀ ਮੰਦੀ ਰੁਚੀ ਅਤੇ ਖੋਟੀ ਅਕਲ ਦੂਰ ਹੋ ਜਾਂਦੀਆਂ ਹਨ, ਉਸ ਨੂੰ ਸਾਰੀ ਸਮਝ ਪੈ ਜਾਂਦੀ ਹੈ ਅਤੇ ਉਹ ਆਪਣੇ ਚਿੱਤ ਨੂੰ ਸਾਈਂ ਦੇ ਨਾਮ ਨਾਲ ਜੋੜ ਲੈਂਦਾ ਹੈ।
Fareedkot Teeka(ਦੁਰਮਤਿ) ਖੋਟੀ ਸਿਖ੍ਯਾ ਕੋ ਗ੍ਰਹਣ ਕਰਨ ਵਾਲੀ ਜੋ ਖੋਟੀ ਬੁਧਿ ਹੈ, ਸੋ ਤਿਨ ਕੀ ਨਾਸ ਹੋ ਗਈ ਹੈ ਔਰ ਅੰਤਸਕਰਣ ਕੀ ਸ਼ੁਧੀ ਹੂਈ ਹੈ ਔਰ ਰਾਮ ਨਾਮੀ ਮੇਂ ਮਨ ਲਗਾਏ ਹੂਏ ਕਹਤੇ ਹੈਂ॥
Prof. Sahib Singhਉਹਨਾਂ ਦੇ ਅੰਦਰੋਂ ਖੋਟੀ ਮਤਿ ਭੈੜੀ ਅਕਲ ਦੂਰ ਹੋ ਜਾਂਦੀ ਹੈ, ਉਹਨਾਂ ਨੂੰ ਆਤਮਕ ਜੀਵਨ ਦੀ ਸੂਝ ਆ ਜਾਂਦੀ ਹੈ, ਉਹ ਪਰਮਾਤਮਾ ਦੇ ਨਾਮ ਵਿਚ ਆਪਣਾ ਮਨ ਜੋੜੀ ਰੱਖਦੇ ਹਨ।

ਪਦ ਅਰਥ ਦੁਰਮਤਿ = ਖੋਟੀ ਮਤਿ। ਕਬੁਧਿ = ਭੈੜੀ ਅਕਲ। ਸੁਧਿ = ਸੂਝ। ਨਾਮਿ = ਨਾਮ ਵਿਚ। ਸਭੁ = ਸਾਰਾ।

SikhNet (Spanish)y despertando en su espíritu, ellos apegan su mente al Nombre del Señor.

ਸਫਲੁ ਜਨਮੁ. ਸਰੀਰੁ ਸਭੁ ਹੋਆ; ਜਿਤੁ ਰਾਮ ਨਾਮੁ ਪਰਗਾਸਿਆ ॥

safal janam. sareer sabh hoaa; jit raam naam paragaasiaa | Ang 444

Sant Singh KhalsaTheir lives and bodies become totally blessed and fruitful; the Lord's Name illumines them.
Manmohan SinghProfitable becomes the life and the whole body, wherein the Lord's Name is illumined.
Manmohan Singh (Punjabi)ਲਾਭਦਾਇਕ ਹੋ ਵੰਞਦਾ ਹੈ ਜੀਵਨ ਅਤੇ ਸਾਰਾ ਜਿਸਮ ਜਿਸ ਵਿੱਚ ਸਾਈਂ ਦਾ ਨਾਮ ਪ੍ਰਕਾਸ਼ ਹੋ ਜਾਂਦਾ ਹੈ।
Fareedkot Teekaਹੇ ਭਾਈ! ਤਿਨ ਕੇ ਸਰੀਰ ਕਾ ਜਨਮ ਸਫਲ ਹੋਆ ਹੈ (ਜਿਤੁ) ਜਿਸਮੇਂ ਰਾਮ ਨਾਮ ਕਾ ਪ੍ਰਕਾਸ ਹੁਆ ਹੈ॥
Prof. Sahib Singhਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ ਉਹਨਾਂ ਦਾ ਸਰੀਰ ਭੀ ਸਫਲ ਹੋ ਜਾਂਦਾ ਹੈ ਕਿਉਂਕਿ ਉਹਨਾਂ ਦੇ ਸਰੀਰ ਵਿਚ ਪਰਮਾਤਮਾ ਦਾ ਨਾਮ ਚਮਕ ਪੈਂਦਾ ਹੈ।

ਪਦ ਅਰਥ ਜਿਤੁ = ਜਿਸ (ਸਰੀਰ) ਵਿਚ। ਪਰਗਾਸਿਆ = ਰੌਸ਼ਨ ਹੋ ਗਿਆ, ਚਮਕ ਗਿਆ।

SikhNet (Spanish)Bendita es la vida de aquél que está iluminado con el Nombre del Señor.

ਨਾਨਕ. ਹਰਿ ਭਜੁ ਸਦਾ ਦਿਨੁ ਰਾਤੀ; ਗੁਰਮੁਖਿ ਨਿਜ ਘਰਿ ਵਾਸਿਆ ॥੬॥

naanak. har bhaj sadaa din raatee; guramukh nij ghar vaasiaa |6| Ang 444

Sant Singh KhalsaO Nanak, by continually vibrating upon the Lord, day and night, the Gurmukhs abide in the home of the inner self. ||6||
Manmohan SinghNanak, by ever remembering God, day and night, the pious person abides in his own home.
Manmohan Singh (Punjabi)ਨਾਨਕ, ਦਿਹੁੰ ਰੈਣ ਸਦੀਵ ਹੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਪਵਿੱਤ੍ਰ ਪੁਰਸ਼ ਆਪਣੇ ਨਿੱਜ ਦੇ ਧਾਮ ਅੰਦਰ ਵੱਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਰਾਤ੍ਰਿ ਦਿਨ ਹਰਿ ਕਾ ਭਜਨ ਕਰਨੇ ਹਾਰੇ ਜੋ ਗੁਰਮੁਖ ਹੈਂ ਉਨ ਕਾ ਮਨ (ਨਿਜ ਘਰਿ) ਅਪਨੇ ਸ੍ਵਰੂਪ, ਭਾਵ ਬ੍ਰਹਮ ਮੇਂ ਇਸਥਿਤ ਹੂਆ ਹੈ॥੬॥
Prof. Sahib Singhਹੇ ਨਾਨਕ! ਤੂੰ ਭੀ ਸਦਾ ਦਿਨ ਰਾਤ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਰਹੁ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ ਸਿਮਰਿਆਂ) ਪਰਮਾਤਮਾ ਦੇ ਚਰਨਾਂ ਵਿਚ ਥਾਂ ਮਿਲੀ ਰਹਿੰਦੀ ਹੈ ॥੬॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਨਿਜ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ ॥੬॥

SikhNet (Spanish)Dice Nanak, medita en el Señor día y noche y por la Gracia del Guru habita en la Esencia de tu ser. (6)

ਜਿਨ ਸਰਧਾ ਰਾਮ ਨਾਮਿ ਲਗੀ; ਤਿਨੑ ਦੂਜੈ ਚਿਤੁ. ਨ ਲਾਇਆ, ਰਾਮ ॥

jin saradhaa raam naam lagee; tina doojai chit. na laaeaa, raam | Ang 444

Sant Singh KhalsaThose who place their faith in the Lord's Name, do not attach their consciousness to another.
Manmohan SinghThey who have faith in the Lord's Name, attach not their mind to another.
Manmohan Singh (Punjabi)ਜਿਨ੍ਹਾਂ ਦਾ ਭਰੋਸਾ ਸਾਹਿਬ ਦੇ ਨਾਮ ਵਿੱਚ ਹੈ, ਉਹ ਹੋਰਸ ਨਾਲ ਆਪਣੇ ਮਨ ਨੂੰ ਨਹੀਂ ਜੋੜਦੇ।
Fareedkot Teekaਹੇ ਭਾਈ! ਜਿਨ ਕੀ ਸਰਧਾ ਰਾਮ ਨਾਮੀ ਮੇਂ ਲਗੀ ਹੈ ਤਿਨੋਂ ਨੇ ਦੂਸਰੀ ਓਰ ਚਿਤ ਨਹੀਂ ਲਗਾਇਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਨ ਵਿਚ ਨਿਸ਼ਚਾ ਪੱਕਾ ਕਰ ਲਿਆ, ਉਹ (ਹਰਿ-ਨਾਮ ਦਾ ਪਿਆਰ ਛੱਡ ਕੇ) ਕਿਸੇ ਹੋਰ ਪਦਾਰਥ ਵਿਚ ਆਪਣਾ ਚਿੱਤ ਨਹੀਂ ਜੋੜਦੇ।

ਪਦ ਅਰਥ ਨਾਮਿ = ਨਾਮ ਵਿਚ। ਸਰਧਾ = ਨਿਸ਼ਚਾ। ਦੂਜੈ = ਕਿਸੇ ਹੋਰ ਪਦਾਰਥ ਵਿਚ।

SikhNet (Spanish)Aquéllos que tienen Fe en el Nombre del Señor, no son atraídos por ningún otro.

ਜੇ ਧਰਤੀ ਸਭ, ਕੰਚਨੁ ਕਰਿ ਦੀਜੈ; ਬਿਨੁ ਨਾਵੈ. ਅਵਰੁ ਨ ਭਾਇਆ, ਰਾਮ ॥

je dharatee sabh, kanchan kar deejai; bin naavai. avar na bhaaeaa, raam | Ang 444

Sant Singh KhalsaEven if the entire earth were to be transformed into gold, and given to them, without the Naam, they love nothing else.
Manmohan SinghEven if the whole earth be transformed into gold and be delivered to them, without the Name they love nothing else.
Manmohan Singh (Punjabi)ਜੇਕਰ ਸਾਰੀ ਜਮੀਨ ਸੋਨੇ ਦੀ ਬਣਾ ਕੇ ਉਨ੍ਹਾਂ ਨੂੰ ਦੇ ਦਿੱਤੀ ਜਾਵੇ (ਤਾਂ ਵੀ) ਨਾਮ ਦੇ ਬਾਝੋਂ ਉਹ ਹੋਰ ਕਿਸੇ ਸ਼ੈ ਨੂੰ ਪਿਆਰ ਨਹੀਂ ਕਰਦੇ।
Fareedkot Teekaਹੇ ਭਾਈ! ਜੇ ਕਰ ਸਾਰੀ ਪ੍ਰਿਥਵੀ ਸੋਇਨੇ ਕੀ ਬਨਾਇ ਦੀਜੀਏ ਤਾਂ ਵੀ ਬਿਨਾਂ ਨਾਮ ਕੇ ਤਿਨ ਗੁਰਮੁਖੋਂ ਕੋ ਅਵਰੁ ਕੁਛੁ ਅਛਾ ਨਹੀਂ ਲਗਤਾ ਹੈ॥
Prof. Sahib Singhਜੇ ਸਾਰੀ ਧਰਤੀ ਸੋਨਾ ਬਣਾ ਕੇ ਉਹਨਾਂ ਦੇ ਅੱਗੇ ਰੱਖ ਦੇਈਏ, ਤਾਂ ਭੀ ਪਰਮਾਤਮਾ ਦੇ ਨਾਮ ਤੋਂ ਛੁਟ ਹੋਰ ਕੋਈ ਪਦਾਰਥ ਉਹਨਾਂ ਨੂੰ ਪਿਆਰਾ ਨਹੀਂ ਲੱਗਦਾ।

ਪਦ ਅਰਥ ਸਭ = ਸਾਰੀ। ਕੰਚਨੁ = ਸੋਨਾ। ਕਰਿ = ਬਣਾ ਕੇ। ਭਾਇਆ = ਚੰਗਾ ਲੱਗਾ।

SikhNet (Spanish)Aun si la tierra fuera de oro puro, para ellos nada sirve más que el Nombre del Señor.

ਰਾਮ ਨਾਮੁ ਮਨਿ ਭਾਇਆ, ਪਰਮ ਸੁਖੁ ਪਾਇਆ; ਅੰਤਿ ਚਲਦਿਆ ਨਾਲਿ ਸਖਾਈ ॥

raam naam man bhaaeaa, param sukh paaeaa; ant chaladiaa naal sakhaaee | Ang 444

Sant Singh KhalsaThe Lord's Name is pleasing to their minds, and they obtain supreme peace; when they depart in the end, it shall go with them as their support.
Manmohan SinghThe Lord's Name is pleasing to their mind and through it they attain supreme bliss and when departing in the end, it goes with them as their succourer.
Manmohan Singh (Punjabi)ਸਾਹਿਬ ਦਾ ਨਾਮ ਉਨ੍ਹਾਂ ਦੇ ਚਿੱਤ ਨੂੰ ਚੰਗਾ ਲੱਗਦਾ ਹੈ, ਅਤੇ ਇਸ ਦੇ ਰਾਹੀਂ ਉਹ ਮਹਾਨ ਪ੍ਰਸੰਨਤਾ ਨੂੰ ਪ੍ਰਾਪਤ ਹੁੰਦੇ ਹਨ। ਅਖੀਰ ਨੂੰ ਤੁਰਨ ਵੇਲੇ ਇਹ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਹਾਇਕ ਵਜੋਂ ਜਾਂਦਾ ਹੈ।
Fareedkot Teekaਤਿਨੋਂ ਕੇ ਮਨ ਮੇਂ ਰਾਮ ਨਾਮੁ ਭਾਇਆ ਹੈ ਔਰ ਤਿਸ ਕਰ ਕੇ ਪਰਮ ਸੁਖ ਰੂਪ ਮੁਕਤਿ ਕੋ ਪਾਇਆ ਹੈ, ਤਿਨ ਕੇ ਸੋਈ ਰਾਮ ਨਾਮ ਅੰਤ ਕੋ ਚਲਤਿਆਂ ਕੇ ਸਮੇਂ ਸਹਾ੍ਯਕ ਹੋਤਾ ਹੈ॥
Prof. Sahib Singhਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ (ਨਾਮ ਦੀ ਬਰਕਤਿ ਨਾਲ) ਉਹ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਮਾਣਦੇ ਹਨ, ਅਖ਼ੀਰ ਵੇਲੇ ਦੁਨੀਆ ਤੋਂ ਤੁਰਨ ਲੱਗਿਆਂ ਭੀ ਇਹ ਹਰਿ-ਨਾਮ ਉਹਨਾਂ ਦੇ ਨਾਲ ਸਾਥੀ ਬਣਦਾ ਹੈ।

ਪਦ ਅਰਥ ਮਨਿ = ਮਨ ਵਿਚ। ਪਰਮ = ਸਭ ਤੋਂ ਉੱਚਾ। ਅੰਤਿ = ਅਖ਼ੀਰ ਵਿਚ। ਸਖਾਈ = ਸਾਥੀ।

SikhNet (Spanish)El Nombre del Señor es el placer de la mente, es así como ellos obtienen el Éxtasis Supremo en el cuál viven para siempre.

ਰਾਮ ਨਾਮ ਧਨੁ ਪੂੰਜੀ ਸੰਚੀ; ਨਾ ਡੂਬੈ. ਨਾ ਜਾਈ ॥

raam naam dhan poonjee sanchee; naa ddoobai. naa jaaee | Ang 444

Sant Singh KhalsaI have gathered the capital, the wealth of the Lord's Name; it does not sink, and does not depart.
Manmohan SinghI have amassed the capital of the Lord's Name's wealth. It neither sinks nor parts company.
Manmohan Singh (Punjabi)ਮੈਂ ਸਾਈਂ ਦੇ ਨਾਮ ਦੇ ਪਦਾਰਥ ਦੀ ਰਾਸ ਇਕੱਤ੍ਰ ਕੀਤੀ ਹੈ। ਇਹ ਨਾਂ ਡੁਬਦੀ ਹੈ ਅਤੇ ਨਾਂ ਹੀ ਸਾਥ ਛੱਡ ਕੇ ਜਾਂਦੀ ਹੈ।
Fareedkot Teekaਰਾਮ ਨਾਮ ਧਨ ਕੀ ਪੂੰਜੀ ਸੰਚਨ ਕਰੀ ਹੈ, ਸੋ ਪੂੰਜੀ ਨਾ ਡੂਬਤੀ ਹੈ ਨਾ ਖੋਈ ਜਾਤੀ ਹੈ॥
Prof. Sahib Singhਉਹ ਸਦਾ ਪਰਮਾਤਮਾ ਦਾ ਨਾਮ-ਧਨ ਨਾਮ-ਸਰਮਾਇਆ ਇਕੱਠਾ ਕਰਦੇ ਰਹਿੰਦੇ ਹਨ, ਇਹ ਧਨ ਇਹ ਸਰਮਾਇਆ ਨਾਹ ਪਾਣੀ ਵਿਚ ਡੁੱਬਦਾ ਹੈ ਨਾਹ ਗਵਾਚਦਾ ਹੈ।

ਪਦ ਅਰਥ ਪੂੰਜੀ = ਸਰਮਾਇਆ। ਸੰਚੀ = ਇਕੱਠੀ ਕੀਤੀ। ਜਾਈ = ਜ਼ਾਇਆ ਹੁੰਦੀ।

SikhNet (Spanish)Así ellos atesoran las Riquezas del Nombre del Señor que no pueden ser ni destruidas ni robadas.

ਰਾਮ ਨਾਮੁ. ਇਸੁ ਜੁਗ ਮਹਿ ਤੁਲਹਾ; ਜਮਕਾਲੁ. ਨੇੜਿ ਨ ਆਵੈ ॥

raam naam. is jug meh tulahaa; jamakaal. nerr na aavai | Ang 444

Sant Singh KhalsaThe Lord's Name is the only true support in this age; the Messenger of Death does not draw near it.
Manmohan SinghThe Lord's Name in this age is the only support. Death's courier draws not near it.
Manmohan Singh (Punjabi)ਕੇਵਲ ਸੁਆਮੀ ਦਾ ਨਾਮ ਹੀ ਇਸ ਜੁਗ ਅੰਦਰ ਇੱਕ ਤੁਲਹੜਾ ਹੈ। ਮੌਤ ਦਾ ਦੂਤ ਇਸ ਦੇ ਲਾਗੇ ਨਹੀਂ ਲੱਗਦਾ।
Fareedkot Teekaਇਸ ਕਲਿਜੁਗ ਮੇਂ ਪਾਰ ਕਰਨੇ ਕੋ ਰਾਮ ਨਾਮ ਹੀ ਤੁਲਹਾ, ਭਾਵ ਜਹਾਜੁ ਹੈ। (ਜਮਕਾਲ) ਜਮ ਨਾਸ ਕਰਤਾ ਤਿਸ ਕਰ ਕੇ ਨਿਕਟ ਨਹੀਂ ਆਵਤਾ॥
Prof. Sahib Singh(ਸੰਸਾਰ-ਨਦੀ ਤੋਂ ਪਾਰ ਲੰਘਣ ਲਈ) ਪਰਮਾਤਮਾ ਦਾ ਨਾਮ ਇਸ ਜਗਤ ਵਿਚ (ਮਾਨੋ) ਤੁਲਹਾ ਹੈ, ਜਿਸ ਰਾਹੀਂ (ਜੇਹੜਾ ਮਨੁੱਖ ਨਾਮ ਸਿਮਰਦਾ ਰਹਿੰਦਾ ਹੈ) ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ।

ਪਦ ਅਰਥ ਇਸੁ ਜੁਗ ਮਹਿ = ਮਨੁੱਖਾ ਜਨਮ ਵਿਚ, ਜਗਤ ਵਿਚ। ਤੁਲਹਾ = ਦਰਿਆ ਤੋਂ ਪਾਰ ਲੰਘਣ ਲਈ ਛਤੀਰੀਆਂ ਆਦਿਕ ਦਾ ਬਣਾਇਆ ਹੋਇਆ ਸਹਾਰਾ। ਜਮ ਕਾਲੁ = ਮੌਤ, ਆਤਮਕ ਮੌਤ।

SikhNet (Spanish)El Nombre del Señor es el Único Barco de esta época que te lleva a través del océano del miedo.

ਨਾਨਕ. ਗੁਰਮੁਖਿ ਰਾਮੁ ਪਛਾਤਾ; ਕਰਿ ਕਿਰਪਾ ਆਪਿ ਮਿਲਾਵੈ ॥੭॥

naanak. guramukh raam pachhaataa; kar kirapaa aap milaavai |7| Ang 444

Sant Singh KhalsaO Nanak, the Gurmukhs recognize the Lord; in His Mercy, He unites them with Himself. ||7||
Manmohan SinghNanak, through the Guru, the Lord is recognised, and He mercifully unites man with Himself.
Manmohan Singh (Punjabi)ਨਾਨਕ ਗੁਰਾਂ ਦੇ ਰਾਹੀਂ ਸੁਆਮੀ ਸਿਆਣਿਆ ਜਾਂਦਾ ਹੈ। ਮਿਹਰ ਧਾਰ ਕੇ ਓਹ ਬੰਦੇ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਗੁਰੋਂ (ਮੁਖਿ) ਦ੍ਵਾਰੇ ਰਾਮ ਨਾਮ ਕੋ ਸਮਝਾ ਹੈ ਤਿਨੋਂ ਕੋ ਕ੍ਰਿਪਾ ਕਰ ਆਪ ਅਕਾਲ ਪੁਰਖ ਮਿਲਾਇ ਲੇਤਾ ਹੈ॥੭॥
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਪਰਮਾਤਮਾ ਮੇਹਰ ਕਰ ਕੇ ਆਪ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੭॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਛਾਤਾ = ਸਾਂਝ ਪਾ ਲਈ ॥੭॥

SikhNet (Spanish)Dice Nanak, aquél a quien el Señor le es revelado a través del Guru, se une con el Señor Mismo por Su Misericordia. (7)

ਰਾਮੋ ਰਾਮ ਨਾਮੁ, ਸਤੇ ਸਤਿ; ਗੁਰਮੁਖਿ ਜਾਣਿਆ. ਰਾਮ ॥

raamo raam naam, sate sat; guramukh jaaniaa. raam | Ang 444

Sant Singh KhalsaTrue, True is the Name of the Lord, Raam, Raam; the Gurmukh knows the Lord.
Manmohan SinghTrue, true is the Lord Master Name. it is realised, through the Guru.
Manmohan Singh (Punjabi)ਸੱਚਾ ਸੱਚਾ ਹੈ ਸੁਆਮੀ ਮਾਲਕ ਦਾ ਨਾਮ। ਗੁਰਾਂ ਦੇ ਰਾਹੀਂ ਇਹ ਅਨੁਭਵ ਕੀਤਾ ਜਾਂਦਾ ਹੈ।
Fareedkot Teekaਹੇ ਭਾਈ! ਗੁਰਮੁਖੋਂ ਨੇ ਰਾਮ ਭੀ ਸਤ ਔਰ ਰਾਮ ਨਾਮ ਭੀ ਸਤ ਜਾਨਿਆ ਹੈ॥
Prof. Sahib Singhਪਰਮਾਤਮਾ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ ਪਰਮਾਤਮਾ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ।

ਪਦ ਅਰਥ ਸਤੇ ਸਤਿ = ਸਤਿ ਸਤਿ, ਸਦਾ ਕਾਇਮ ਰਹਿਣ ਵਾਲਾ, ਸਦਾ ਕਾਇਮ ਰਹਿਣ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ।

SikhNet (Spanish)Verdad, Verdad es el Nombre del Señor; a través del Bani de la Palabra del Guru es revelado.

ਸੇਵਕੋ ਗੁਰ ਸੇਵਾ ਲਾਗਾ; ਜਿਨਿ ਮਨੁ ਤਨੁ ਅਰਪਿ ਚੜਾਇਆ ਰਾਮ ॥

sevako gur sevaa laagaa; jin man tan arap charraaeaa raam | Ang 444

Sant Singh KhalsaThe Lord's servant is the one who commits himself to the Guru's service, and dedicates his mind and body as an offering to Him.
Manmohan SinghLord's slave is he, who embraces Guru's service, dedicates his heart and body and makes an offering of them to him.
Manmohan Singh (Punjabi)ਪ੍ਰਭੂ ਦਾ ਗੋਲਾ ਉਹ ਹੈ, ਜੋ ਗੁਰਾਂ ਦੀ ਘਾਲ ਅੰਦਰ ਜੁੜਦਾ ਹੈ, ਆਪਣਾ ਦਿਲ ਤੇ ਦੇਹਿ ਸਮਰਪਣ ਕਰਦਾ ਹੈ ਅਤੇ ਉਨ੍ਹਾਂ ਦੀ ਉਸ ਨੂੰ ਭੇਟਾ ਚੜ੍ਹਾ ਦਿੰਦਾ ਹੈ।
Fareedkot Teekaਸੋਈ ਸੇਵਕ ਹੈ, ਜੋ ਗੁਰ ਸੇਵਾ ਮੇਂ ਲਾਗਾ ਹੈ ਔਰ ਮਨ ਕੋ ਅਰਪਣ ਕੀਆ ਹੈ ਤਨ ਕੋ ਭੀ ਗੁਰ ਪਦੋਂ ਮੇਂ ਚਢਾਇ ਦੀਆ ਹੈ॥
Prof. Sahib Singh(ਪਰ) ਉਹੀ (ਮਨੁੱਖ) ਸੇਵਕ (ਬਣ ਕੇ) ਗੁਰੂ ਦੀ ਦੱਸੀ ਸੇਵਾ ਵਿਚ ਰੁੱਝਦਾ ਹੈ ਜਿਸ ਨੇ ਆਪਣਾ ਮਨ ਆਪਣਾ ਤਨ ਭੇਟਾ ਕਰ ਕੇ ਚੜ੍ਹਾਵੇ ਦੇ ਤੌਰ ਤੇ (ਗੁਰੂ ਅੱਗੇ) ਰੱਖ ਦਿੱਤਾ ਹੈ।

ਪਦ ਅਰਥ ਜਿਨਿ = ਜਿਸ (ਸੇਵਕ) ਨੇ। ਅਰਪਿ = ਭੇਟਾ ਕਰ ਕੇ। ਚੜ੍ਹਾਇਆ = ਚੜ੍ਹਾਵਾ ਚਾੜ੍ਹ ਦਿੱਤਾ।

SikhNet (Spanish)Solamente sirve al Guru aquél que se ofrece con cuerpo y mente.

ਮਨੁ ਤਨੁ ਅਰਪਿਆ. ਬਹੁਤੁ ਮਨਿ ਸਰਧਿਆ; ਗੁਰ ਸੇਵਕ ਭਾਇ ਮਿਲਾਏ ॥

man tan arapiaa. bahut man saradhiaa; gur sevak bhaae milaae | Ang 444

Sant Singh KhalsaHe dedicates his mind and body to Him, placing great faith in Him; the Guru lovingly unites His servant with Himself.
Manmohan SinghThe serf, who tenders his mind and body entertains immense faith, him the Guru unites in his love.
Manmohan Singh (Punjabi)ਜਿਹੜਾ ਨਫਰ ਆਪਣੀ ਆਤਮਾ ਅਤੇ ਦੇਹਿ ਭੇਟਾ ਕਰਦਾ ਹੈ ਅਤੇ ਅਨੰਤ ਭਰੋਸਾ ਰੱਖਦਾ ਹੈ। ਉਸ ਨੂੰ ਗੁਰੂ ਜੀ ਆਪਣੀ ਪ੍ਰੀਤ ਵਿੱਚ ਮਿਲਾ ਲੈਂਦੇ ਹਨ।
Fareedkot Teekaਇਸ ਪ੍ਰਕਾਰ ਜਿਸ ਨੇ ਮਨ ਤਨ ਅਰਪਣ ਕੀਆ ਹੈ ਐਸਾ ਜੋ ਗੁਰਸੇਵਕ ਹੈ ਤਿਸ ਕਾ ਮਨ (ਸਰਧਿਆ) ਬੁਹਤ ਸਰਧਾਲੂ ਹੂਆ ਹੈ, ਸੇਵਕ ਭਾਉ ਸੇ ਗੁਰੋਂ ਨੇ ਤਿਸ ਕੋ ਹਰੀ ਮਿਲਾਇਆ ਹੈ॥
Prof. Sahib Singhਜਿਸ ਮਨੁੱਖ ਨੇ ਆਪਣਾ ਮਨ ਆਪਣਾ ਤਨ ਗੁਰੂ ਦੇ ਹਵਾਲੇ ਕਰ ਦਿੱਤਾ, ਉਸ ਦੇ ਮਨ ਵਿਚ ਗੁਰੂ ਵਾਸਤੇ ਬਹੁਤ ਸਰਧਾ ਪੈਦਾ ਹੋ ਜਾਂਦੀ ਹੈ (ਗੁਰੂ ਉਸ ਨੂੰ) ਉਸ ਪ੍ਰੇਮ ਦੀ ਬਰਕਤਿ ਨਾਲ (ਪ੍ਰਭੂ-ਚਰਨਾਂ ਵਿਚ) ਮਿਲਾ ਦੇਂਦਾ ਹੈ (ਜੇਹੜਾ ਪ੍ਰੇਮ) ਗੁਰੂ ਦੇ ਸੇਵਕ ਦੇ ਹਿਰਦੇ ਵਿਚ ਹੋਣਾ ਚਾਹੀਦਾ ਹੈ।

ਪਦ ਅਰਥ ਮਨਿ = ਮਨ ਵਿਚ। ਸਰਧਿਆ = ਸਰਧਾ ਪੈਦਾ ਹੋਈ। ਭਾਇ = ਪ੍ਰੇਮ ਦੇ ਕਾਰਨ। ਭਾਉ = ਪ੍ਰੇਮ।

SikhNet (Spanish)El se ofrece con cuerpo y mente y siendo movido por su gran Fe, el Guru lo une en Su Amor.

ਦੀਨਾ ਨਾਥੁ ਜੀਆ ਕਾ ਦਾਤਾ; ਪੂਰੇ ਗੁਰ ਤੇ ਪਾਏ ॥

deenaa naath jeea kaa daataa; poore gur te paae | Ang 444

Sant Singh KhalsaThe Master of the meek, the Giver of souls, is obtained through the Perfect Guru.
Manmohan SinghThe Master of the meek and the Donor of the beings is obtained through the Perfect Guru.
Manmohan Singh (Punjabi)ਮਸਕੀਨ ਦਾ ਮਾਲਕ ਅਤੇ ਜੀਵ ਦਾ ਦਾਤਾਰ ਪੂਰਨ ਗੁਰਾਂ ਪਾਸੋਂ ਪ੍ਰਾਪਤ ਹੁੰਦਾ ਹੈ।
Fareedkot Teekaਦੀਨਾਨਾਥ ਸਭ ਜੀਵੋਂ ਕਾ ਦਾਤਾ ਅਕਾਲ ਪੁਰਖ ਜੀ ਪੂਰਨ ਗੁਰੋਂ ਕੇ ਪ੍ਰਤਾਪ ਤੇ ਪਰਾਪਤ ਹੂਏ ਹੈਂ॥
Prof. Sahib Singhਪਰਮਾਤਮਾ ਗਰੀਬਾਂ ਦਾ ਖਸਮ ਹੈ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਪਰਮਾਤਮਾ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ।

ਪਦ ਅਰਥ ਦੀਨਾ ਨਾਥੁ = ਗਰੀਬਾਂ ਦਾ ਰਾਖਾ। ਜੀਆ ਕਾ = ਸਭ ਜੀਵਾਂ ਦਾ। ਤੇ = ਤੋਂ, ਪਾਸੋਂ।

SikhNet (Spanish)El Soporte de los que no tienen alguno, sí, la Vida de toda vida, el Señor Benévolo,

ਗੁਰੂ ਸਿਖੁ. ਸਿਖੁ ਗੁਰੂ ਹੈ; ਏਕੋ. ਗੁਰ ਉਪਦੇਸੁ ਚਲਾਏ ॥

guroo sikh. sikh guroo hai; eko. gur upades chalaae | Ang 444

Sant Singh KhalsaThe Guru's Sikh, and the Sikh's Guru, are one and the same; both spread the Guru's Teachings.
Manmohan SinghGuru's Sikh and Sikh's Guru, are one and the same and both propagate Guru's mission.
Manmohan Singh (Punjabi)ਗੁਰੂ ਦਾ ਸਿਖ ਅਤੇ ਸਿਖ ਦਾ ਗੁਰੂ ਐਨ ਇਕ ਰੂਪ ਹਨ। ਦੋਵੇਂ ਗੁਰਾਂ ਦੇ ਮੱਤ ਨੂੰ ਪ੍ਰਚੱਲਤ ਕਰਦੇ ਹਨ।
Fareedkot Teekaਐਸੇ ਜੋ ਸਤਗੁਰ ਦੇਵ ਹੈਂ, ਸੋ ਗੁਰੂ ਸਿਖ ਰੂਪ ਹੈਂ ਅਰ ਸਿਖ ਗੁਰੂ ਰੂਪ ਹੈਂ। ਇਹ ਗੁਰ ਸਿਖ ਏਕਤਾ ਕੀ ਸੰਪ੍ਰਦਾਇ ਗੁਰ ਉਪਦੇਸ ਕਰ ਚਲਾਉਤੇ ਹੈਂ॥
Prof. Sahib Singh(ਪ੍ਰੇਮ ਦੀ ਬਰਕਤਿ ਨਾਲ) ਗੁਰੂ ਸਿੱਖ (ਨਾਲ ਇਕ-ਰੂਪ ਹੋ ਜਾਂਦਾ) ਹੈ ਅਤੇ ਸਿੱਖ ਗੁਰੂ (ਵਿਚ ਲੀਨ ਹੋ ਜਾਂਦਾ) ਹੈ, ਸਿੱਖ ਭੀ ਗੁਰੂ ਵਾਲੇ ਉਪਦੇਸ਼ (ਦੀ ਲੜੀ) ਨੂੰ ਅਗਾਂਹ ਤੋਰਦਾ ਰਹਿੰਦਾ ਹੈ।

ਪਦ ਅਰਥ ਚਲਾਏ = ਲੜੀ ਤੋਰਦਾ ਹੈ।

SikhNet (Spanish)es obtenido a través del Guru. El Guru está en el discípulo y el discípulo está en el Guru, y los dos comparten la misma Visión.

ਰਾਮ ਨਾਮ ਮੰਤੁ ਹਿਰਦੈ ਦੇਵੈ; ਨਾਨਕ ਮਿਲਣੁ ਸੁਭਾਏ ॥੮॥੨॥੯॥

raam naam mant hiradai devai; naanak milan subhaae |8|2|9| Ang 444

Sant Singh KhalsaThe Mantra of the Lord's Name is enshrined within the heart, O Nanak, and we merge with the Lord so easily. ||8||2||9||
Manmohan SinghThe spell of the Lord's Name, the Guru enshrines in the Sikh's mind, O Nanak and he easily meets the Lord.
Manmohan Singh (Punjabi)ਸਾਹਿਬ ਦੇ ਨਾਮ ਦਾ ਮੰਤ੍ਰ ਗੁਰੂ ਦੀ ਸਿੱਖ ਦੇ ਮਨ ਵਿੱਚ ਟਿਕਾਉਂਦੇ ਹਨ, ਹੇ ਨਾਨਕ! ਅਤੇ ਉਹ ਸੁਖੈਨ ਹੀ ਸਾਹਿਬ ਨੂੰ ਮਿਲ ਪੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਪ੍ਰਕਾਰ ਏਕਤਾ ਕੀ ਸੰਪ੍ਰਦਾਇ ਮੇਂ ਸਤਗੁਰ ਜੇਕਰ ਰਾਮ ਨਾਮ ਮੰਤ੍ਰੁ ਅੰਤਸਕਰਣ ਮੇਂ ਦੇ ਦੇਵੇਂ ਤਉ ਪਰਮੇਸ਼੍ਵਰ ਸਾਥ ਸੁਭਾਵਕ ਹੀ (ਮਿਲਣੁ) ਮਿਲਾਪ ਹੋਤਾ ਹੈ॥੮॥੨॥੯॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਪਰਮਾਤਮਾ ਦੇ ਨਾਮ ਦਾ ਮੰਤਰ ਹਿਰਦੇ ਵਿਚ (ਵਸਾਣ ਲਈ) ਦੇਂਦਾ ਹੈ, ਪ੍ਰੇਮ ਦਾ ਸਦਕਾ ਉਸ ਦਾ ਮਿਲਾਪ (ਪਰਮਾਤਮਾ ਨਾਲ) ਹੋ ਜਾਂਦਾ ਹੈ ॥੮॥੨॥੯॥

ਪਦ ਅਰਥ ਮੰਤੁ = ਉਪਦੇਸ਼। ਮਿਲਣੁ = ਮਿਲਾਪ। ਸੁਭਾਏ = ਸੁਭਾਇ, ਸ੍ਰੇਸ਼ਟ ਪ੍ਰੇਮ ਦੇ ਕਾਰਨ ॥੮॥੨॥੯॥

* ਵੇਰਵਾ: ਛੰਤ ਮ: ੪ = ੨। ਛੰਤ ਮ: ੩ = ੨। ਛੰਤ ਮ: ੧ = ੫। ਜੋੜ = ੯।

SikhNet (Spanish)Dice Nanak, cuando la Palabra del Nombre del Señor es enaltecida en el corazón, espontáneamente uno es unido con Dios. (8‑2-9)
Answers quote the Granth verbatim with Ang citations. AI commentary is not Gurbani and not a religious ruling.