ੴ

ਸਿੱਖਬਾਣੀ · SikhBani

ਸਾਜਨ ਮੇਰੇ ਪ੍ਰੀਤਮਹੁ ਤੁਮ ਸਹ ਕੀ ਭਗਤਿ ਕਰੇਹੋ ॥

saajan mere preetamahu tum seh kee bhagat kareho
Guru Amardas Ji ਗੁਰੂ ਅਮਰਦਾਸ ਜੀ · Raag Aasaa · Ang 440, 441, 442 · 62 lines
Translations

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 440

Sant Singh KhalsaOne Universal Creator God. By The Grace Of The True Guru:
Manmohan SinghThere is but one God. By true Guru's grace. He is met.
Manmohan Singh (Punjabi)ਵਾਹਿਗੁਰੁ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਮਿਲਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru Asa,

ਆਸਾ ਮਹਲਾ ੩ ਛੰਤ ਘਰੁ ੩ ॥

aasaa mahalaa 3 chhant ghar 3 | Ang 440

Sant Singh KhalsaAasaa, Third Mehl, Chhant, Third House:
Manmohan SinghAsa 3rd Guru. Rhythm.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ। ਛੰਦ।
Prof. Sahib Singhਰਾਗ ਆਸਾ, ਘਰ ੩ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਛੰਤ'।
SikhNet (Spanish)Mejl Guru Amar Das, Tercer Canal Divino, Chhant.

ਸਾਜਨ ਮੇਰੇ ਪ੍ਰੀਤਮਹੁ; ਤੁਮ ਸਹ ਕੀ ਭਗਤਿ ਕਰੇਹੋ ॥

saajan mere preetamahu; tum seh kee bhagat kareho | Ang 440

Sant Singh KhalsaO my beloved friend, dedicate yourself to the devotional worship of your Husband Lord.
Manmohan SinghO my friend and intimate, devote thyself to the meditation of Lord, the Spouse.
Manmohan Singh (Punjabi)ਹੇ ਮੇਰੇ ਮਿੱਤ੍ਰ ਤੇ ਯਾਰ ਬੇਲੀਆ! ਤੂੰ ਪ੍ਰਭੂ ਪਤੀ ਦਾ ਸਿਮਰਨ ਕਰ।
Fareedkot Teekaਹੇ ਮੇਰੇ ਸਾਜਨ ਮਿਤ੍ਰੋ! ਤੁਮ ਹਰਿ ਪਤੀ ਕੀ ਭਕ੍ਤਿ ਕਰੋ॥
Prof. Sahib Singhਹੇ ਮੇਰੇ (ਸਤਸੰਗੀ) ਸੱਜਣੋ ਪਿਆਰਿਓ! ਤੁਸੀ ਪ੍ਰਭੂ-ਪਤੀ ਦੀ ਭਗਤੀ ਸਦਾ ਕਰਦੇ ਰਿਹਾ ਕਰੋ,

ਪਦ ਅਰਥ ਸਾਜਨ ਮੇਰੇ = ਹੇ ਮੇਰੇ ਸੱਜਣੋ! ਪ੍ਰੀਤਮਹੁ = ਹੇ ਮੇਰੇ ਪਿਆਰਿਓ! ਸਹ ਕੀ = ਖਸਮ-ਪ੍ਰਭੂ ਦੀ। ਕਰੇਹੋ = ਕਰਦੇ ਰਹੋ।

SikhNet (Spanish)Oh mi amigo, mi amor, vuélvete Devoto de la Alabanza de Dios;

ਗੁਰੁ ਸੇਵਹੁ ਸਦਾ ਆਪਣਾ; ਨਾਮੁ ਪਦਾਰਥੁ ਲੇਹੋ ॥

gur sevahu sadaa aapanaa; naam padaarath leho | Ang 440

Sant Singh KhalsaServe your Guru constantly, and obtain the wealth of the Naam.
Manmohan SinghEver serve thou thy Guru and obtain the wealth of the Name.
Manmohan Singh (Punjabi)ਤੂੰ ਹਮੇਸ਼ਾਂ ਆਪਣੇ ਗੁਰਾਂ ਦੀ ਘਾਲ ਕਮਾ, ਅਤੇ ਨਾਮ ਦੀ ਦੌਲਤ ਪ੍ਰਾਪਤ ਕਰ।
Fareedkot Teekaਅਪਨਾ ਗੁਰੂ ਸੇਵੋ, ਸਦਾ ਤਿਸ ਸੇ ਨਾਮ ਪਦਾਰਥ ਗ੍ਰਹਣ ਕਰੋ॥
Prof. Sahib Singhਸਦਾ ਆਪਣੇ ਗੁਰੂ ਦੀ ਸਰਨ ਪਏ ਰਹੋ (ਤੇ ਗੁਰੂ ਪਾਸੋਂ) ਸਭ ਤੋਂ ਕੀਮਤੀ ਚੀਜ਼ ਹਰਿ-ਨਾਮ ਹਾਸਲ ਕਰੋ।

ਪਦ ਅਰਥ ਲੇਹੋ = ਪ੍ਰਾਪਤ ਕਰੋ।

SikhNet (Spanish)sirve a tu Guru y recibe la Bendición del Nombre del Señor.

ਭਗਤਿ ਕਰਹੁ ਤੁਮ. ਸਹੈ ਕੇਰੀ; ਜੋ ਸਹ ਪਿਆਰੇ ਭਾਵਏ ॥

bhagat karahu tum. sahai keree; jo seh piaare bhaave | Ang 440

Sant Singh KhalsaDedicate yourself to the worship of your Husband Lord; this is pleasing to your Beloved Husband.
Manmohan SinghPerform thou the service of the Master, which service is pleasing to he dear Groom.
Manmohan Singh (Punjabi)ਤੂੰ ਆਪਣੇ ਮਾਲਕ ਦੀ ਸੇਵਾ ਕਰ, ਜਿਹੜੀ ਸੇਵਾ ਪ੍ਰੀਤਮ ਕੰਤ ਨੂੰ ਚੰਗੀ ਲੱਗਦੀ ਹੈ।
Fareedkot Teeka(ਸਹੈ) ਪਤੀ ਪ੍ਯਾਰੇ ਕੀ ਐਸੀ ਭਕ੍ਤੀ ਕਰੋ ਜੋ ਪਤੀ ਪਿਆਰੇ ਕੋ ਭਾਵੈ॥
Prof. Sahib Singh(ਹੇ ਸੱਜਣੋ!) ਤੁਸੀ ਪ੍ਰਭੂ-ਪਤੀ ਦੀ ਹੀ ਭਗਤੀ ਕਰਦੇ ਰਹੋ, ਇਹ ਭਗਤੀ ਪਿਆਰੇ ਪ੍ਰਭੂ-ਪਤੀ ਨੂੰ ਪਸੰਦ ਆਉਂਦੀ ਹੈ।

ਪਦ ਅਰਥ ਸਹੈ ਕੇਰੀ = ਖਸਮ-ਪ੍ਰਭੂ ਦੀ। ਸਹ ਭਾਵਏ = ਸਹ ਭਾਵੈ, ਖਸਮ-ਪ੍ਰਭੂ ਨੂੰ ਪਸੰਦ ਆਉਂਦੀ ਹੈ। ਜੋ = ਜੇਹੜੀ, ਉਹ ਭਗਤੀ।

SikhNet (Spanish)Alaba a tu Novio de la forma que Le agrade, pues si vas por tu propio camino,

ਆਪਣਾ ਭਾਣਾ. ਤੁਮ ਕਰਹੁ; ਤਾ ਫਿਰਿ ਸਹ ਖੁਸੀ. ਨ ਆਵਏ ॥

aapanaa bhaanaa. tum karahu; taa fir seh khusee. na aave | Ang 440

Sant Singh KhalsaIf you walk in accordance with your own will, then your Husband Lord will not be pleased with you.
Manmohan SinghIf thou walk according to thy own will, then, the Spouse, shall not be pleased with thee.
Manmohan Singh (Punjabi)ਜੇਕਰ ਤੂੰ ਆਪਣੀ ਨਿੱਜੀ ਮਰਜ਼ੀ ਅਨੁਸਾਰ ਚੱਲੇਗਾਂ, ਤਦ, ਕੰਤ ਨੇ ਤੇਰੇ ਉੱਤੇ ਪ੍ਰਸੰਨ ਨਹੀਂ ਹੋਣਾ।
Fareedkot Teekaਜਬ ਤੁਮ ਅਪਨਾ ਮਨ ਭਾਂਵਦਾ ਕਰੋਗੇ ਤੋ ਪੁਨਃ ਪ੍ਯਾਰਾ ਪਤੀ ਖੁਸ਼ੀ ਮੇਂ ਨਾ ਆਵੇਗਾ, ਭਾਵ ਤੁਮ ਪਰ ਪ੍ਰਸੰਨ ਨਹੀਂ ਹੋਵੇਗਾ॥
Prof. Sahib Singhਜੇ (ਇਸ ਜੀਵਨ-ਸਫ਼ਰ ਵਿਚ) ਤੁਸੀ ਆਪਣੀ ਹੀ ਮਰਜ਼ੀ ਕਰਦੇ ਰਹੋਗੇ ਤਾਂ ਪ੍ਰਭੂ-ਪਤੀ ਦੀ ਪ੍ਰਸੰਨਤਾ ਤੁਹਾਨੂੰ ਨਹੀਂ ਮਿਲੇਗੀ।

ਪਦ ਅਰਥ ਭਾਣਾ = ਮਰਜ਼ੀ। ਸਹ ਖੁਸੀ = ਪ੍ਰਭੂ-ਪਤੀ ਦੀ ਪ੍ਰਸੰਨਤਾ। ਨ ਆਵਏ = ਨ ਆਵੈ, ਨਹੀਂ ਆਉਂਦੀ, ਨਹੀਂ ਮਿਲਦੀ।

SikhNet (Spanish)el Señor no estará contento contigo. Muy duro es el Sendero de la Alabanza del Señor,

ਭਗਤਿ ਭਾਵ ਇਹੁ ਮਾਰਗੁ ਬਿਖੜਾ; ਗੁਰ ਦੁਆਰੈ ਕੋ ਪਾਵਏ ॥

bhagat bhaav ihu maarag bikharraa; gur duaarai ko paave | Ang 440

Sant Singh KhalsaThis path of loving devotional worship is very difficult; how rare are those who find it, through the Gurdwara, the Guru's Gate.
Manmohan SinghThis way of love worship is difficult, through the Guru some rare one finds it.
Manmohan Singh (Punjabi)ਇਸ ਪਿਆਰ-ਉਪਾਸਨਾ ਦਾ ਰਸਤਾ ਔਖਾ ਹੈ। ਗੁਰਾਂ ਦੇ ਰਾਹੀਂ ਕੋਈ ਵਿਰਲਾ ਬੰਦਾ ਹੀ ਇਸ ਨੂੰ ਪਾਉਂਦਾ ਹੈ।
Fareedkot Teekaਯਹ ਭਗਤਿ ਭਾਵ ਕਾ ਰਸਤਾ ਕਠਨ ਹੈ ਗੁਰਾਂ ਦ੍ਵਾਰੇ ਇਸ ਰਸਤੇ ਕੋ ਕੋਈ, ਭਾਵ ਵਿਰਲਾ ਪਾਵਤਾ ਹੈ, ਕਿਸੀ ਕੋ ਹੀ ਗੁਰੋਂ ਕੇ ਦ੍ਵਾਰੇ ਸੇ ਮਿਲਤਾ ਹੈ॥
Prof. Sahib Singh(ਪਰ, ਹੇ ਪਿਆਰਿਓ!) ਭਗਤੀ ਦਾ ਤੇ ਪ੍ਰੇਮ ਦਾ ਇਹ ਰਸਤਾ ਬਹੁਤ ਔਕੜਾਂ-ਭਰਿਆ ਹੈ, ਕੋਈ ਵਿਰਲਾ ਮਨੁੱਖ ਇਹ ਰਸਤਾ ਲੱਭਦਾ ਹੈ ਜੋ ਗੁਰੂ ਦੇ ਦਰ ਤੇ ਆ ਡਿੱਗਦਾ ਹੈ।

ਪਦ ਅਰਥ ਭਾਵ ਮਾਰਗੁ = ਪਿਆਰ ਦਾ ਰਸਤਾ। ਬਿਖੜਾ = ਔਖਾ, ਔਖਿਆਈਆਂ ਨਾਲ ਭਰਿਆ। ਦੁਆਰੈ = ਦਰ ਤੇ। ਕੋ = ਕੋਈ (ਵਿਰਲਾ)।

SikhNet (Spanish)y extraordinario es Aquél que será bendecido con esa Alabanza en la Puerta del Guru.

ਕਹੈ ਨਾਨਕੁ. ਜਿਸੁ ਕਰੇ ਕਿਰਪਾ; ਸੋ ਹਰਿ ਭਗਤੀ ਚਿਤੁ ਲਾਵਏ ॥੧॥

kahai naanak. jis kare kirapaa; so har bhagatee chit laave |1| Ang 440

Sant Singh KhalsaSays Nanak, that one, upon whom the Lord casts His Glance of Grace, links his consciousness to the worship of the Lord. ||1||
Manmohan SinghSays Nanak, he, to whom God shows mercy, attaches his mind to His meditation.
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਸ ਉਤੇ ਵਾਹਿਗੁਰੁ ਮਿਹਰ ਧਾਰਦਾ ਹੈ ਉਹ ਉਸ ਦੀ ਬੰਦਗੀ ਨਾਲ ਆਪਣੇ ਮਨ ਨੂੰ ਜੋੜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਹਰੀ ਆਪ ਕ੍ਰਿਪਾ ਕਰਤਾ ਹੈ, ਸੋ ਪੁਰਸ ਤਿਸ ਹਰੀ ਕੀ ਭਗਤੀ ਮੇਂ ਚਿਤ ਕੋ ਲਗਾਵਤਾ ਹੈ॥੧॥
Prof. Sahib Singhਨਾਨਕ ਆਖਦਾ ਹੈ-ਜਿਸ ਮਨੁੱਖ ਉਤੇ ਪ੍ਰਭੂ (ਆਪ) ਕਿਰਪਾ ਕਰਦਾ ਹੈ ਉਹ ਮਨੁੱਖ ਆਪਣਾ ਮਨ ਪ੍ਰਭੂ ਦੀ ਭਗਤੀ ਵਿਚ ਜੋੜਦਾ ਹੈ ॥੧॥

ਪਦ ਅਰਥ ਲਾਵਏ = ਲਾਵੈ, ਲਾਂਦਾ ਹੈ ॥੧॥

SikhNet (Spanish)Dice Nanak, sólo quien tiene la Gracia del Señor se vuelve Devoto de Su Alabanza. (1)

ਮੇਰੇ ਮਨ ਬੈਰਾਗੀਆ; ਤੂੰ ਬੈਰਾਗੁ ਕਰਿ, ਕਿਸੁ ਦਿਖਾਵਹਿ ॥

mere man bairaageea; toon bairaag kar, kis dikhaaveh | Ang 440

Sant Singh KhalsaO my detached mind, unto whom do you show your detachment?
Manmohan SinghO my detached soul, whom showest thou thy indifference towards the world?
Manmohan Singh (Punjabi)ਹੇ ਮੇਰੀ ਤਿਆਗਣ ਜਿੰਦੜੀਏ! ਤੂੰ ਸੰਸਾਰ ਵਲੋਂ ਆਪਣੀ ਉਪਰਾਮਤਾ ਕਿਸ ਨੂੰ ਵਿਖਾਲਦੀ ਹੈਂ?
Fareedkot Teekaਹੇ ਮੇਰੇ ਮਨ ਬੈਰਾਗੀ! ਤੂੰ ਝੂਠੇ ਬੈਰਾਗ ਕੇ ਚਿਹਨ ਕਿਸ ਕੋ ਦਿਖਾਉਤਾ ਹੈਂ॥
Prof. Sahib Singhਹੇ ਵੈਰਾਗ ਵਿਚ ਆਏ ਹੋਏ ਮੇਰੇ ਮਨ! ਤੂੰ ਵੈਰਾਗ ਕਰ ਕੇ ਕਿਸ ਨੂੰ ਵਿਖਾਂਦਾ ਹੈਂ? (ਇਸ ਉਪਰੋਂ ਉਪਰੋਂ ਵਿਖਾਏ ਹੋਏ ਵੈਰਾਗ ਨਾਲ ਤੇਰੇ ਅੰਦਰ ਆਤਮਕ ਆਨੰਦ ਨਹੀਂ ਬਣ ਸਕੇਗਾ)।

ਪਦ ਅਰਥ ਬੈਰਾਗੀਆ = ਵੈਰਾਗ ਵਿਚ ਆਇਆ ਹੋਇਆ। ਕਰਿ = ਕਰ ਕੇ। ਕਿਸੁ = ਕਿਸ ਨੂੰ?

SikhNet (Spanish)Oh mi mente desolada, ¿para quién finges que nada te importa ya?

ਹਰਿ ਸੋਹਿਲਾ. ਤਿਨੑ ਸਦ ਸਦਾ; ਜੋ ਹਰਿ ਗੁਣ ਗਾਵਹਿ ॥

har sohilaa. tina sad sadaa; jo har gun gaaveh | Ang 440

Sant Singh KhalsaThose who sing the Glorious Praises of the Lord live in the joy of the Lord, forever and ever.
Manmohan SinghThey, who sing God's praise, are ever and ever, in Divine bliss.
Manmohan Singh (Punjabi)ਜਿਹੜੇ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ, ਉਹ ਹਮੇਸ਼ਾਂ ਤੇ ਹਮੇਸ਼ਾਂ ਹੀ ਰੱਬੀ ਖੁਸ਼ੀ ਵਿੱਚ ਵਿਚਰਦੇ ਹਨ।
Fareedkot Teekaਜੋ ਨਿਤ੍ਯੰਪ੍ਰਤੀ ਹਰੀ ਕੇ ਗੁਣੋਂ ਕੋ ਗਾਵਤੇ ਹੈਂ ਤਿਨ ਕੋ ਹਰੀ ਕਾ ਅਨੰਦ ਸਦਾ ਪ੍ਰਾਪਤ ਹੈ॥
Prof. Sahib Singhਹੇ ਮਨ! ਜੇਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਸਦਾ ਹੀ ਖਿੜਾਉ ਤੇ ਚਾਉ ਬਣਿਆ ਰਹਿੰਦਾ ਹੈ।

ਪਦ ਅਰਥ ਸੋਹਿਲਾ = ਖੁਸ਼ੀ ਦਾ ਗੀਤ। ਸਦ = ਸਦਾ। ਜੋ = ਜੇਹੜੇ ਮਨੁੱਖ।

SikhNet (Spanish)Los que alaban a su Señor están siempre en Dicha;

ਕਰਿ ਬੈਰਾਗੁ. ਤੂੰ ਛੋਡਿ ਪਾਖੰਡੁ; ਸੋ ਸਹੁ ਸਭੁ ਕਿਛੁ ਜਾਣਏ ॥

kar bairaag. toon chhodd paakhandd; so sahu sabh kichh jaane | Ang 440

Sant Singh KhalsaSo become detached, and renounce hypocrisy; Your Husband Lord knows everything.
Manmohan SinghDetach thyself from the world and shed thy hypocrisy. He, the Lord knows everything.
Manmohan Singh (Punjabi)ਪ੍ਰਭੂ ਨਾਲ ਪ੍ਰੀਤ ਪਾ ਅਤੇ ਆਪਣੇ ਦੰਭ ਨੂੰ ਤਿਆਗ ਦੇ। ਉਹ ਸੁਆਮੀ ਸਾਰਾ ਕੁਝ ਜਾਣਦਾ ਹੈ।
Fareedkot Teekaਤੂੰ ਬੈਰਾਗ ਕਰ ਪਰੰਤੂ ਪਾਖੰਡ ਕੋ ਛੋਡ ਦੇ, ਕਿਉਂਕਿ ਸੋ ਪਤੀ ਪਰਮੇਸ਼੍ਵਰ ਤੇਰਾ ਸਭ ਕੁਛ ਜਾਨਤਾ ਹੈ॥
Prof. Sahib Singhਹੇ ਮੇਰੇ ਮਨ! (ਬਾਹਰਲੇ ਵਿਖਾਵੇ ਵਾਲੇ ਵੈਰਾਗ ਦਾ) ਪਖੰਡ ਛੱਡ ਦੇ (ਤੇ, ਆਪਣੇ ਅੰਦਰ) ਮਿਲਣ ਦੀ ਤਾਂਘ ਪੈਦਾ ਕਰ (ਕਿਉਂਕਿ) ਉਹ ਖਸਮ-ਪ੍ਰਭੂ (ਅੰਦਰ ਦੀ) ਹਰੇਕ ਗੱਲ ਜਾਣਦਾ ਹੈ,

ਪਦ ਅਰਥ ਛੋਡਿ = ਛੱਡ ਦੇ। ਜਾਣਏ = ਜਾਣੈ, ਜਾਣਦਾ ਹੈ।

SikhNet (Spanish)deja ya esta hipocresía de espiritualidad y desapego, porque no vas a engañar al Señor.

ਜਲਿ ਥਲਿ ਮਹੀਅਲਿ ਏਕੋ ਸੋਈ; ਗੁਰਮੁਖਿ ਹੁਕਮੁ ਪਛਾਣਏ ॥

jal thal maheeal eko soee; guramukh hukam pachhaane | Ang 440

Sant Singh KhalsaThe One Lord is pervading the water, the land and the sky; the Gurmukh realizes the Command of His Will.
Manmohan SinghThe One Lord is pervading the ocean, desert, earth and the sky,
Manmohan Singh (Punjabi)ਉਹ ਇੱਕ ਸੁਆਮੀ ਹੀ ਸਮੁੰਦਰ, ਮਾਰੂਥਲ ਧਰਤੀ ਅਤੇ ਆਕਾਸ਼ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਸੋ ਕਹਾਂ ਹੈ? ਜਲੋਂ ਥਲੋਂ ਮੇਂ (ਮਹੀ) ਪ੍ਰਿਥੀ ਮੇਂ (ਅਲਿ) ਅਕਾਸ ਮੇਂ ਸੋਈ ਏਕ ਪੂਰਨ ਹੈ, ਪਰੰਤੂ ਗੁਰੋਂ ਦ੍ਵਾਰੇ ਤਿਸ ਏਕ ਕੇ ਹੁਕਮ ਕੋ ਪਛਾਨੇਗਾ॥
Prof. Sahib Singhਉਹ ਪ੍ਰਭੂ ਆਪ ਹੀ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ ਸਮਾਇਆ ਹੋਇਆ ਹੈ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਉਸ ਪ੍ਰਭੂ ਦੀ ਰਜ਼ਾ ਨੂੰ ਸਮਝਦਾ ਹੈ।

ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ। ਸੋਈ = ਉਹ ਹੀ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ। ਪਛਾਣਏ = ਪਛਾਣੈ, ਪਛਾਣਦਾ ਹੈ।

SikhNet (Spanish)El Único Señor está en todos los lugares de la tierra y en el agua y en los aires,

ਜਿਨਿ ਹੁਕਮੁ ਪਛਾਤਾ ਹਰੀ ਕੇਰਾ; ਸੋਈ ਸਰਬ ਸੁਖ ਪਾਵਏ ॥

jin hukam pachhaataa haree keraa; soee sarab sukh paave | Ang 440

Sant Singh KhalsaOne who realizes the Lord's Command, obtains all peace and comforts.
Manmohan SinghThe one resigned to Guru's will recognises Lord's will. He alone, who recognises the order of God, receives all the comforts.
Manmohan Singh (Punjabi)ਗੁਰੂ-ਅਨੁਸਾਰੀ ਸਾਈਂ ਦੀ ਰਜਾ ਨੂੰ ਸਿਆਣਦਾ ਹੈ। ਕੇਵਲ ਓਹੀ, ਜੋ ਵਾਹਿਗੁਰੂ ਦੇ ਫੁਰਮਾਨ ਨੂੰ ਪਛਾਣਦਾ ਹੈ, ਸਾਰੇ ਆਰਾਮ ਪਾਉਂਦਾ ਹੈ।
Fareedkot Teekaਜਿਨੋਂ ਨੇ ਹਰੀ ਕਾ ਹੁਕਮ ਪਛਾਨਾ ਹੈ, ਸੋਈ ਸਭ ਪ੍ਰਕਾਰ ਕੇ ਸੁਖ ਪਾਵਤੇ ਹੈਂ॥
Prof. Sahib Singhਹੇ ਮੇਰੇ ਮਨ! ਜਿਸ ਮਨੁੱਖ ਨੇ ਪਰਮਾਤਮਾ ਦੀ ਰਜ਼ਾ ਸਮਝ ਲਈ ਉਹੀ ਸਾਰੇ ਆਨੰਦ ਪ੍ਰਾਪਤ ਕਰਦਾ ਹੈ,

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਕੇਰਾ = ਦਾ। ਪਾਵਏ = ਪਾਵੈ, ਪਾਂਦਾ ਹੈ।

SikhNet (Spanish)y aquél que mira hacia Él, sirve sólo Su Voluntad y en la Revelación de Su Voluntad recibe la Bendición.

ਇਵ ਕਹੈ ਨਾਨਕੁ. ਸੋ ਬੈਰਾਗੀ; ਅਨਦਿਨੁ ਹਰਿ ਲਿਵ ਲਾਵਏ ॥੨॥

eiv kahai naanak. so bairaagee; anadin har liv laave |2| Ang 440

Sant Singh KhalsaThus says Nanak: such a detached soul remains absorbed in the Lord's Love, day and night. ||2||
Manmohan SinghThus says Nanak, such a solitarian, night and day, remains absorbed in God's love.
Manmohan Singh (Punjabi)ਨਾਨਕ ਇਸ ਤਰ੍ਹਾਂ ਆਖਦਾ ਹੈ ਅਤੇ ਐਸਾ ਵਿਰੱਕਤ ਰੱਬ ਦੇ ਪਿਆਰ ਅੰਦਰ ਰੈਣ ਦਿਹੁੰ ਲੀਨ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਜੋ ਰਾਤ ਦਿਨ ਹਰੀ ਮੇਂ ਚਿਤ ਲਗਾਉਤੇ ਹੈਂ, ਸੋ ਬੈਰਾਗੀ ਹੈਂ॥੨॥
Prof. Sahib Singhਨਾਨਕ (ਤੈਨੂੰ) ਇਉਂ ਦੱਸਦਾ ਹੈ ਕਿ ਇਹੋ ਜਿਹਾ ਮਿਲਾਪ ਦੀ ਤਾਂਘ ਰੱਖਣ ਵਾਲਾ ਮਨੁੱਖ ਹਰ ਵੇਲੇ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ ॥੨॥

ਪਦ ਅਰਥ ਇਵ = ਇਉਂ। ਅਨਦਿਨੁ = ਹਰ ਰੋਜ਼ ॥੨॥

SikhNet (Spanish)Dice Nanak, verdaderamente desapegado es aquél que para siempre está entonado en el Señor. (2)

ਜਹ ਜਹ ਮਨ ਤੂੰ ਧਾਵਦਾ; ਤਹ ਤਹ ਹਰਿ ਤੇਰੈ ਨਾਲੇ ॥

jeh jeh man toon dhaavadaa; teh teh har terai naale | Ang 440

Sant Singh KhalsaWherever you wander, O my mind, the Lord is there with you.
Manmohan SinghWherever, thou wanderest, O my mind, there the Lord is with thee.
Manmohan Singh (Punjabi)ਜਿੱਥੇ ਕਿਤੇ ਭੀ ਤੂੰ ਭਟਕਦਾ ਫਿਰਦਾ ਹੈਂ, ਹੇ ਮੇਰੇ ਮੰਨੂਏ! ਓਥੇ ਓਥੇ ਹੀ ਸੁਆਮੀ ਤੇਰੇ ਅੰਗ ਸੰਗ ਹੈ।
Fareedkot Teekaਹੇ ਮਨ! ਜਹਾਂ ਜਹਾਂ ਤੂੰ ਦੌੜਤਾ ਹੈਂ ਤਹਾਂ ਤਹਾਂ ਹਰਿ ਤੇਰੇ ਸੰਗ ਹੈ॥
Prof. Sahib Singhਹੇ ਮੇਰੇ ਮਨ! ਜਿੱਥੇ ਜਿੱਥੇ ਤੂੰ ਦੌੜਦਾ ਫਿਰਦਾ ਹੈਂ ਉਥੇ ਉਥੇ ਹੀ ਪਰਮਾਤਮਾ ਤੇਰੇ ਨਾਲ ਹੀ ਰਹਿੰਦਾ ਹੈ,

ਪਦ ਅਰਥ ਜਹ = ਜਿੱਥੇ। ਮਨ = ਹੇ ਮਨ! ਧਾਵਦਾ = ਦੌੜਦਾ। ਤਹ = ਉਥੇ। ਨਾਲੇ = ਨਾਲ ਹੀ।

SikhNet (Spanish)Oh mi mente, donde sea que vayas, ahí irá el Señor contigo.

ਮਨ ਸਿਆਣਪ ਛੋਡੀਐ; ਗੁਰ ਕਾ ਸਬਦੁ ਸਮਾਲੇ ॥

man siaanap chhoddeeai; gur kaa sabad samaale | Ang 440

Sant Singh KhalsaRenounce your cleverness, O my mind, and reflect upon the Word of the Guru's Shabad.
Manmohan SinghShed thou thy cleverness, O my mind, and deliberate over the Guru's hymns.
Manmohan Singh (Punjabi)ਤੂੰ ਆਪਣੀ ਚਤੁਰਾਈ ਤਿਆਗ ਦੇ ਅਤੇ ਗੁਰਾਂ ਦੀ ਬਾਣੀ ਦਾ ਧਿਆਨ ਧਾਰ, ਹੇ ਮੇਰੇ ਮਨੁਏ।
Fareedkot Teekaਤਾਂ ਤੇ ਹੇ ਮਨ! ਚਤਰਾਈ ਕੋ ਛੋਡ ਦੇਈਏ ਅਰ ਗੁਰ ਕਾ ਸਬਦ ਸੰਭਾਲ ਲੇਹੁ॥
Prof. Sahib Singhਹੇ ਮਨ! ਆਪਣੀ ਚਤੁਰਾਈ (ਦਾ ਆਸਰਾ) ਛੱਡ ਦੇ ਤੇ, ਹੇ ਮਨ! ਗੁਰੂ ਦਾ ਸ਼ਬਦ ਆਪਣੇ ਅੰਦਰ ਸੰਭਾਲ ਕੇ ਰੱਖ!

ਪਦ ਅਰਥ ਸਿਆਣਪ = ਚਤੁਰਾਈ। ਸਮਾਲੇ = ਸਮਾਲਿ, ਆਪਣੇ ਅੰਦਰ ਸਾਂਭ ਕੇ ਰੱਖ।

SikhNet (Spanish)Oh mi mente, olvídate de la astucia y recolecta dentro de ti la Palabra del Guru.

ਸਾਥਿ ਤੇਰੈ. ਸੋ ਸਹੁ ਸਦਾ ਹੈ; ਇਕੁ ਖਿਨੁ, ਹਰਿ ਨਾਮੁ ਸਮਾਲਹੇ ॥

saath terai. so sahu sadaa hai; ik khin, har naam samaalahe | Ang 440

Sant Singh KhalsaYour Husband Lord is always with you, if you remember the Lord's Name, even for an instant.
Manmohan SinghHe, the Bridegroom is ever with thee, even if thou rememberest God's Name for a moment.
Manmohan Singh (Punjabi)ਉਹ ਭਰਤਾ ਹਮੇਸ਼ਾਂ ਤੇਰੇ ਅੰਗ ਸੰਗ ਹੈ, ਜੇਕਰ ਤੂੰ ਵਾਹਿਗੁਰੂ ਦੇ ਨਾਮ ਦਾ ਇੱਕ ਮੁਹਤ ਲਈ ਭੀ ਸਿਮਰਨ ਕਰ ਲਵੇਂ।
Fareedkot Teekaਸੋ ਪਤੀ ਸਦੀਵਕਾਲ ਤੇ ਸਾਥ ਹੈ ਤੂੰ ਏਕ ਖ੍ਯਣ ਤੋ ਹਰਿ ਨਾਮ ਕਾ ਸੰਭਾਲਣਾ ਕਰ॥
Prof. Sahib Singh(ਫਿਰ ਤੈਨੂੰ ਦਿੱਸ ਪਏਗਾ ਕਿ) ਉਹ ਖਸਮ-ਪ੍ਰਭੂ ਸਦਾ ਤੇਰੇ ਨਾਲ ਰਹਿੰਦਾ ਹੈ। (ਹੇ ਮਨ!) ਜੇ ਤੂੰ ਇਕ ਖਿਨ ਵਾਸਤੇ ਭੀ ਪਰਮਾਤਮਾ ਦਾ ਨਾਮ ਆਪਣੇ ਅੰਦਰ ਵਸਾਏਂ,

ਪਦ ਅਰਥ ਸਮਾਲਹੇ = ਸਮਾਲਹਿ, ਜੇ ਤੂੰ ਯਾਦ ਕਰੇਂ।

SikhNet (Spanish)Él, el Señor, está contigo siempre, si Lo amas aunque sea por un momento.

ਜਨਮ ਜਨਮ ਕੇ. ਤੇਰੇ ਪਾਪ ਕਟੇ; ਅੰਤਿ ਪਰਮ ਪਦੁ ਪਾਵਹੇ ॥

janam janam ke. tere paap katte; ant param pad paavahe | Ang 440

Sant Singh KhalsaThe sins of countless incarnations shall be washed away, and in the end, you shall obtain the supreme status.
Manmohan SinghThy sins of many births shall be washed off, and in the end, thou shalt attain the supreme status.
Manmohan Singh (Punjabi)ਤੇਰੇ ਅਨੇਕਾਂ ਜਨਮਾਂ ਦੇ ਗੁਨਾਹ ਧੋਤੇ ਜਾਣਗੇ ਅਤੇ ਅਖੀਰ ਨੂੰ ਤੂੰ ਮਹਾਨ ਮਰਤਬਾ ਪਾ ਲਵੇਗਾ।
Fareedkot Teekaਜਿਸ ਕਰ ਜਨਮ ਜਨਮਾਂਤ੍ਰ ਕੇ ਤੇਰੇ ਪਾਪ ਕਾਟੇ ਜਾਇ ਔਰ ਅੰਤ ਕੋ ਤੂੰ (ਪਰਮ ਪਦੁ) ਮੁਕਤੀ ਪਾਵੈਂ॥
Prof. Sahib Singhਤਾਂ ਤੇਰੇ ਅਨੇਕਾਂ ਜਨਮਾਂ ਦੇ ਪਾਪ ਕੱਟੇ ਜਾਣ, ਤੇ, ਆਖ਼ਰ ਤੂੰ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਏਂ।

ਪਦ ਅਰਥ ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਵਹੇ = ਪਾਵਹਿ, ਤੂੰ ਪ੍ਰਾਪਤ ਕਰ ਲਏਂ।

SikhNet (Spanish)Los errores de tus nacimientos son lavados y al final obtendrás el Estado del Éxtasis Supremo

ਸਾਚੇ ਨਾਲਿ ਤੇਰਾ ਗੰਢੁ ਲਾਗੈ; ਗੁਰਮੁਖਿ ਸਦਾ ਸਮਾਲੇ ॥

saache naal teraa gandt laagai; guramukh sadaa samaale | Ang 440

Sant Singh KhalsaYou shall be linked to the True Lord, and as Gurmukh, remember Him forever.
Manmohan SinghThou shalt patch up with the True Lord, by ever remembering Him through the Guru.
Manmohan Singh (Punjabi)ਗੁਰਾਂ ਦੇ ਰਾਹੀਂ ਸਦੀਵ ਹੀ ਉਸ ਦਾ ਸਿਮਰਨ ਕਰਨ ਦੁਆਰਾ ਤੂੰ ਸੱਚੇ ਸੁਆਮੀ ਨਾਲ ਜੁੜ ਜਾਵੇਗੀਂ।
Fareedkot Teekaਸਚੇ ਕਰਤਾ ਪੁਰਖ ਕੇ ਸਾਥ ਤੇਰਾ ਗੰਢੁ ਲਾਗੈ, ਭਾਵ ਮਿਲਾਪ ਹੋ ਜਾਇ ਔਰ ਗੁਰਮੁਖ ਹੋ ਕਰ ਸਦਾ ਸਿਮਰਣ ਕਰੈ॥
Prof. Sahib Singh(ਹੇ ਮਨ!) ਗੁਰੂ ਦੀ ਸਰਨ ਪੈ ਕੇ ਤੂੰ ਸਦਾ ਪਰਮਾਤਮਾ ਨੂੰ ਆਪਣੇ ਅੰਦਰ ਵਸਾਈ ਰੱਖ, (ਇਸ ਤਰ੍ਹਾਂ ਉਸ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਤੇਰਾ ਪੱਕਾ ਪਿਆਰ ਬਣ ਜਾਏਗਾ।

ਪਦ ਅਰਥ ਗੰਢੁ = ਜੋੜ, ਪੱਕਾ ਸੰਬੰਧ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਮਾਲੇ = ਸਮਾਲਿ।

SikhNet (Spanish)y estarás atado al Uno Verdadero, y a través de la Gracia del Guru, gozarás siempre de tu Señor.

ਇਉ ਕਹੈ ਨਾਨਕੁ. ਜਹ ਮਨ ਤੂੰ ਧਾਵਦਾ; ਤਹ ਹਰਿ ਤੇਰੈ ਸਦਾ ਨਾਲੇ ॥੩॥

eiau kahai naanak. jeh man toon dhaavadaa; teh har terai sadaa naale |3| Ang 440

Sant Singh KhalsaThus says Nanak: wherever you go, O my mind, the Lord is there with you. ||3||
Manmohan SinghThus, says Nanak, whatever thou goes, O my mind, thither God is ever with thee.
Manmohan Singh (Punjabi)ਨਾਨਕ ਇਸ ਤਰ੍ਹਾਂ ਆਖਦਾ ਹੈ: ਜਿਥੇ ਕਿਤੇ ਤੂੰ ਜਾਂਦਾ ਹੈਂ, ਹੇ ਮੇਰੇ ਮਨੁਏ, ਓਥੇ ਵਾਹਿਗੁਰੂ ਹਮੇਸ਼ਾਂ ਹੀ ਤੇਰੇ ਸਾਥ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਇਸ ਪ੍ਰਕਾਰ ਜਹਾਂ ਜਹਾਂ ਤੂੰ ਜਾਤਾ ਹੈਂ ਤਹਾਂ ਤਹਾਂ ਹਰੀ ਤੇਰੇ ਸਾਥ ਹੈ॥੩॥
Prof. Sahib Singhਨਾਨਕ ਤੈਨੂੰ ਇਉਂ ਦੱਸਦਾ ਹੈ ਕਿ ਹੇ ਮਨ! ਜਿੱਥੇ ਜਿੱਥੇ ਤੂੰ ਭਟਕਦਾ ਫਿਰਦਾ ਹੈਂ ਉੱਥੇ ਉੱਥੇ ਪਰਮਾਤਮਾ ਸਦਾ ਤੇਰੇ ਨਾਲ ਹੀ ਰਹਿੰਦਾ ਹੈ ॥੩॥
SikhNet (Spanish)Dice Nanak, oh, mi mente, a donde sea que vayas, el Señor estará contigo. (3)

ਸਤਿਗੁਰ ਮਿਲਿਐ. ਧਾਵਤੁ ਥੰਮੑਿਆ; ਨਿਜ ਘਰਿ ਵਸਿਆ ਆਏ ॥

satigur miliai. dhaavat thamaa; nij ghar vasiaa aae | Ang 440

Sant Singh KhalsaMeeting the True Guru, the wandering mind is held steady; it comes to abide in its own home.
Manmohan SinghMeeting the True Guru, the wandering mind is held, and it comes and abides in its own home.
Manmohan Singh (Punjabi)ਸੱਚੇ ਗੁਰਾਂ ਨੂੰ ਭੇਟ ਕੇ ਭਟਕਦਾ ਹੋਇਆ ਮਨ ਅਸਥਿਰ ਹੋ ਜਾਂਦਾ ਹੈ ਅਤੇ ਆ ਕੇ ਆਪਣੇ ਨਿੱਜ ਦੇ ਧਾਮ ਵਿੱਚ ਟਿੱਕ ਜਾਂਦਾ ਹੈ।
Fareedkot Teekaਜਿਨੋਂ ਨੇ ਸਤਗੁਰੋਂ ਕੇ ਮਿਲਣੇ ਕਰ ਕੇ ਦੌੜਤੇ ਮਨ ਕੋ ਰੋਕਾ ਹੈ, ਤਿਨ ਕਾ ਮਨ (ਨਿਜ ਘਰਿ) ਰਿਦੇ ਮੇਂ ਆਇ ਕਰ ਬਸਾ ਹੈ, ਭਾਵ ਠਹਰ ਗਿਆ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਇਹ ਭਟਕਦਾ ਮਨ (ਭਟਕਣਾ ਵਲੋਂ) ਰੁਕ ਜਾਂਦਾ ਹੈ, ਤੇ ਫਿਰ ਪ੍ਰਭੂ ਹੀ ਮਨ ਵਿੱਚ ਰਹਿੰਦਾ ਹੈ।

ਪਦ ਅਰਥ ਧਾਵਤੁ = ਭਟਕਦਾ (ਮਨ)। ਥੰਮ੍ਹ੍ਹਿਆ = (ਭਟਕਣ ਵਲੋਂ) ਰੋਕ ਲਿਆ ਜਾਂਦਾ ਹੈ। ਨਿਜ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ। ਆਏ = ਆਇ, ਆ ਕੇ।

SikhNet (Spanish)Conociendo al Guru, la mente extrovertida es sostenida y reside en el Ser,

ਨਾਮੁ ਵਿਹਾਝੇ. ਨਾਮੁ ਲਏ; ਨਾਮਿ ਰਹੇ ਸਮਾਏ ॥

naam vihaajhe. naam le; naam rahe samaae | Ang 440

Sant Singh KhalsaIt purchases the Naam, chants the Naam, and remains absorbed in the Naam.
Manmohan SinghIt then purchases the Name, utters the Name and in the Name it remains absorbed.
Manmohan Singh (Punjabi)ਤਦੋਂ ਇਹ ਨਾਮ ਨੂੰ ਖਰੀਦਦਾ ਹੈ, ਨਾਮ ਨੂੰ ਉਚਾਰਨ ਕਰਦਾ ਹੈ ਅਤੇ ਨਾਮ ਅੰਦਰ ਹੀ ਲੀਨ ਰਹਿੰਦਾ ਹੈ।
Fareedkot Teekaਐਸੇ ਮਹਾਤਮਾ ਨਾਮ ਹੀ ਕੋ (ਵਿਹਾਝੇ) ਗੁਰਾਂ ਪਾਸੋਂ ਖਰੀਦਤੇ ਹੈਂ, ਨਾਮ ਹੀ ਕੋ ਲੇਤੇ ਹੈਂ, ਭਾਵ ਉਚਾਰਤੇ ਹੈਂ ਔਰ ਨਾਮੀ ਹੀ ਮੇਂ (ਸਮਾਏ) ਮਿਲੇ ਰਹਿਤੇ ਹੈਂ॥
Prof. Sahib Singh(ਫਿਰ ਇਹ) ਪਰਮਾਤਮਾ ਦੇ ਨਾਮ ਦਾ ਸੌਦਾ ਕਰਦਾ ਹੈ (ਭਾਵ,) ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਨਾਮ ਵਿਚ ਲੀਨ ਰਹਿੰਦਾ ਹੈ।

ਪਦ ਅਰਥ ਵਿਹਾਝੇ = ਖ਼ਰੀਦਦਾ ਹੈ। ਲਏ = ਲੈਂਦਾ ਹੈ, ਸਿਮਰਦਾ ਹੈ। ਨਾਮਿ = ਨਾਮ ਵਿਚ।

SikhNet (Spanish)y atesora el Nombre del Señor, repite el Nombre y se inmerge en el Nombre.

ਧਾਵਤੁ ਥੰਮੑਿਆ. ਸਤਿਗੁਰਿ ਮਿਲਿਐ; ਦਸਵਾ ਦੁਆਰੁ ਪਾਇਆ ॥

dhaavat thamaa. satigur miliai; dasavaa duaar paaeaa | Ang 441

Sant Singh KhalsaThe outgoing, wandering soul, upon meeting the True Guru, opens the Tenth Gate.
Manmohan SinghThe outgoing soul becomes steady by meeting the True Guru and enters into the Tenth gate.
Manmohan Singh (Punjabi)ਸੱਚੇ ਗੁਰਾਂ ਨੂੰ ਭੇਟ ਕੇ ਬਾਹਰ ਜਾਂਦੀ ਹੋਈ ਆਤਮਾ ਸਥਿਰ ਹੋ ਜਾਂਦੀ ਹੈ ਅਤੇ ਦਸਮੇ ਦੁਆਰ ਅੰਦਰ ਪ੍ਰਵੇਸ਼ ਕਰ ਜਾਂਦੀ ਹੈ।
Fareedkot Teekaਸਤਿਗੁਰੋਂ ਕੇ ਮਿਲਨੇ ਸੇ ਜਬ ਮਨ ਧਾਵਤੇ ਕੋ ਰੋਕਾ ਗਿਆ ਤਬ ਜੋਗ ਸਾਧਨਾਂ ਕਰ ਪਰਤੱਖ੍ਯ ਹੀ ਦਸਵਾਂ ਦ੍ਵਾਰ ਪਾਯਾ ਹੈ॥
Prof. Sahib Singh(ਜੇ ਗੁਰੂ ਮਿਲ ਪਏ ਤਾਂ ਭਟਕਦਾ ਮਨ (ਭਟਕਣ ਵਲੋਂ) ਰੁਕ ਜਾਂਦਾ ਹੈ (ਇਹੀ ਆਤਮਕ ਅਵਸਥਾ ਹੈ ਉਹ) ਦਸਵਾਂ ਦਰਵਾਜ਼ਾ ਜੋ ਇਸ ਨੂੰ ਲੱਭ ਪੈਂਦਾ ਹੈ (ਜੋ ਗਿਆਨ-ਇੰਦ੍ਰਿਆਂ ਤੇ ਕਰਮ-ਇੰਦ੍ਰਿਆਂ ਤੋਂ ਉੱਚਾ ਰਹਿੰਦਾ ਹੈ)।

ਪਦ ਅਰਥ ਧਾਵਤੁ = ਭਟਕਦਾ (ਮਨ)। ਥੰਮ੍ਹ੍ਹਿਆ = (ਭਟਕਣ ਵਲੋਂ) ਰੋਕ ਲਿਆ ਜਾਂਦਾ ਹੈ। ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਦਸਵਾ ਦੁਆਰੁ = ਨੌ ਗੋਲਕਾਂ ਦੇ ਪ੍ਰਭਾਵ ਵਿਚੋਂ ਨਿਕਲ ਕੇ ਉਹ ਦਸਵਾਂ ਦਰਵਾਜ਼ਾ ਜਿਥੇ ਭਟਕਣਾ ਮੁੱਕ ਜਾਂਦੀ ਹੈ।

SikhNet (Spanish)La mente extrovertida es contenida conociendo al Guru, y uno pasa a través de la Décima Puerta.

ਤਿਥੈ ਅੰਮ੍ਰਿਤ ਭੋਜਨੁ. ਸਹਜ ਧੁਨਿ ਉਪਜੈ; ਜਿਤੁ ਸਬਦਿ, ਜਗਤੁ ਥੰਮੑਿ ਰਹਾਇਆ ॥

tithai amrit bhojan. sehaj dhun upajai; jit sabad, jagat thama rahaaeaa | Ang 441

Sant Singh KhalsaThere, Ambrosial Nectar is food and the celestial music resounds; the world is held spell-bound by the music of the Word.
Manmohan SinghThere, ambrosia is man's food and resounds there the celestial strain, with which music the world is sustained.
Manmohan Singh (Punjabi)ਉਥੇ ਆਬਿਹਿਯਾਤ ਬੰਦੇ ਦੀ ਖੁਰਾਕ ਹੈ, ਅਤੇ ਗੂੰਜਦਾ ਹੈ ਉਥੇ ਇਲਾਹੀ ਕੀਰਤਨ ਜਿਸ ਰਾਗ ਦੇ ਨਾਲ ਜਹਾਨ ਥੰਮਿਆ ਹੋਇਆ ਹੈ।
Fareedkot Teekaਤਿਸ ਦਸਮੇਂ ਦ੍ਵਾਰ ਮੇਂ ਜਿਸ ਸਬਦ ਧੁਨੀ ਨੇ ਜੀਵ ਕਾ ਮਨ ਰੋਕ ਰਖਿਆ ਹੈ, ਵਾ ਜੋ ਸਹਜ ਧੁਨੀ ਉਪਜਤੀ ਹੈ ਏਹੀ ਅੰਮ੍ਰਿਤ ਭੋਜਨ ਹੈ। ਵਾ ਪਰਤਖ੍ਯ ਜੋਗ ਕਾ ਜੋ ਅੰਮ੍ਰਿਤ ਗਿਰਤਾ ਹੈ ਤਿਸ ਕਾ ਭੋਜਨ ਕਰਤਾ ਹੈ, ਅਰ ਤਤ ਤੰਤੀ ਆਦਿ ਵਾਜਿਓਂ ਕੀ ਆਵਾਜ ਸੁਭਾਵਕ ਉਪਜਤੀ ਹੈ॥
Prof. Sahib Singhਉਸ ਆਤਮਕ ਅਵਸਥਾ ਵਿਚ (ਪਹੁੰਚ ਕੇ ਇਹ ਮਨ) ਆਤਮਕ ਜੀਵਨ ਦੇਣ ਵਾਲੇ ਨਾਮ ਦੀ ਖ਼ੁਰਾਕ ਖਾਂਦਾ ਹੈ; (ਇਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਚੱਲ ਪੈਂਦੀ ਹੈ, ਉਸ ਆਤਮਕ ਅਵਸਥਾ ਵਿਚ (ਇਹ ਮਨ) ਗੁਰ-ਸ਼ਬਦ ਦੀ ਬਰਕਤਿ ਨਾਲ ਦੁਨੀਆ ਦੇ ਮੋਹ ਨੂੰ ਰੋਕ ਰੱਖਦਾ ਹੈ।

ਪਦ ਅਰਥ ਤਿਥੈ = ਉਸ ਆਤਮਕ ਅਵਸਥਾ ਵਿਚ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ। ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ। ਜਿਤੁ = ਜਿਸ ਆਤਮਕ ਅਵਸਥਾ ਵਿਚ। ਸਬਦਿ = ਸ਼ਬਦ ਵਿਚ (ਜੁੜ ਕੇ)। ਜਗਤੁ = ਜਗਤ ਦਾ ਮੋਹ। ਥੰਮ੍ਹ੍ਹਿ = ਰੋਕ ਕੇ।

SikhNet (Spanish)Ahí la Ambrosia es el nutriente y ahí resuena la Dulce Melodía del Equilibrio, Armonías que mantienen al mundo entero hechizado.

ਤਹ ਅਨੇਕ ਵਾਜੇ. ਸਦਾ ਅਨਦੁ ਹੈ; ਸਚੇ ਰਹਿਆ ਸਮਾਏ ॥

teh anek vaaje. sadaa anad hai; sache rahiaa samaae | Ang 441

Sant Singh KhalsaThe many strains of the unstruck melody resound there, as one merges in Truth.
Manmohan SinghMany musical instruments and unstruck music ever resounds there and the mortal remains absorbed in the True Lord.
Manmohan Singh (Punjabi)ਉਥੇ ਘਣੇਰੇ ਸੰਗੀਤਕ ਸਾਜ ਅਤੇ ਖੁਦ-ਬ-ਖੁਦ ਹੋਣ ਵਾਲੇ ਕੀਰਤਨ ਸਦੀਵ ਹੀ ਗੂੰਜਦੇ ਹਨ ਅਤੇ ਪ੍ਰਾਣੀ ਸੱਚੇ ਸਾਹਿਬ ਅੰਦਰ ਲੀਨ ਰਹਿੰਦਾ ਹੈ।
Fareedkot Teekaਤਹਾਂ ਅਨੇਕ, ਭਾਵ ਦਸ ਪ੍ਰਕਾਰ ਕੇ ਬਾਜੇ ਬਜਤੇ ਹੈਂ, ਜਿਨ ਕੋ ਸੁਨ ਕਰ ਜੋਗੀ ਕੋ ਸਦਾ ਹੀ ਅਨੰਦ ਰਹਿਤਾ ਹੈ ਔਰ ਵਹੁ ਜੋਗੀ ਸਚੇ ਮੇਂ ਮਿਲ ਰਹਾ ਹੈ। ਵਾ ਦਸਵਾਂ ਜੋ ਸਰਗ ੧, ਵਿਸਰਗ ੨, ਅਸਥਾਨ ੩, ਪੋਖਨ ੪, ਊਤੀ ੫, ਮਨੰਤ੍ਰ ੬, ਈਸਾਨ ਚਰਤ ੭, ਨਰੋਧ ੮, ਮੁਕਤੀ ੯, ਇਨ ਨਵੋਂ ਕਾ ਆਸਰਾ ਰੂਪ (ਦੁਆਰੁ) ਦਰਵਾਜੋਂ, ਭਾਵ ਸਭ ਇੰਦ੍ਰੀਓਂ ਮੇਂ ਪੂਰਨ ਸੋ ਪਾਇਆ ਹੈ। (ਤਿਥੈ) ਤਿਨੈ ਪਰਮੇਸ੍ਵਰ ਪ੍ਰਾਪਤੀ ਵਾਲੇ ਸੰਤੋਂ ਕੇ ਸਤਸੰਗ ਮੇਂ ਅੰਮ੍ਰਿਤ ਭੋਜਨ ਕਰ ਤ੍ਰਿਪਤੀ ਹੈ, ਭਾਵ ਭਜਨ ਕਰ ਅਨੰਦ ਰਹਤੇ ਹੈਂ। ਸਾਂਤੀ ਰੂਪ, ਭਾਵ ਪਰਮੇਸ੍ਵਰ ਸੰਬੰਧੀ ਸਬਦੋਂ ਕੀ ਅਵਾਜ ਪ੍ਰਗਟਿ ਹੋ ਰਹੀ ਹੈ।☬ਜੇ ਕਹੇ ਕਿਸ ਦੀ ਬਾਣੀ ਉਪਜਤੀ ਹੈ? ਤਹਾਂ ਕਰਤੇ ਹੈਂ:☬ਜਿਸੁ (ਸਬਦਿ) ਬ੍ਰਹਮ ਨੇ ਅਪਨੀ ਸਤਾ ਦੇ ਕਰ ਅਸਤ ਰੂਪ ਜਗਤ ਕੋ ਸਤ ਕੀ ਨ੍ਯਾਈ ਬਨਾਕੇ ਠਹਿਰਾਇ ਛੋਡਾ, ਭਾਵ ਇਸਥਿਤ ਕੀਆ ਹੈ। ਜਿਸ ਸਤਸੰਗ ਮੇਂ ਤਿਸੁ ਕਾ ਕਥਨੁ ਹੋ ਰਹਾ ਹੈ ਅਰੁ ਪ੍ਰਤਖ੍ਯ ਮ੍ਰਿਦੰਗਾਦੀ ਅਨੇਕ ਵਾਜੇ ਵਜਤੇ ਹੈਂ, ਤਹਾਂ ਸਤਸੰਗੀਓਂ ਕੋ ਸਦਾ ਅਨੰਦੁ ਹੈ ਔਰ ਤਿਨ ਕਾ ਮਨੁ ਸਚੇ ਮੇਂ ਮਿਲ ਰਹਾ ਹੈ॥
Prof. Sahib Singh(ਜਿਵੇਂ ਅਨੇਕਾਂ ਕਿਸਮਾਂ ਦੇ ਸਾਜ ਵੱਜਣ ਨਾਲ ਬੜਾ ਸੁੰਦਰ ਰਾਗ ਪੈਦਾ ਹੁੰਦਾ ਹੈ, ਤਿਵੇਂ) ਉਸ ਆਤਮਕ ਅਵਸਥਾ ਵਿਚ (ਮਨ ਦੇ ਅੰਦਰ, ਮਾਨੋ) ਅਨੇਕਾਂ ਸੰਗੀਤਕ ਸਾਜ ਵੱਜਣ ਲੱਗ ਪੈਂਦੇ ਹਨ, ਇਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਮਨ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ।

ਪਦ ਅਰਥ ਸਚੇ = ਸਦਾ-ਥਿਰ ਪ੍ਰਭੂ ਵਿਚ ਹੀ।

SikhNet (Spanish)Ahí se escucha la música de millones de notas jamás tocadas, y si las puedes escuchar, te inmerges en la Verdad del Señor.

ਇਉ ਕਹੈ ਨਾਨਕੁ. ਸਤਿਗੁਰਿ ਮਿਲਿਐ. ਧਾਵਤੁ ਥੰਮੑਿਆ; ਨਿਜ ਘਰਿ ਵਸਿਆ ਆਏ ॥੪॥

eiau kahai naanak. satigur miliai. dhaavat thamaa; nij ghar vasiaa aae |4| Ang 441

Sant Singh KhalsaThus says Nanak: by meeting the True Guru, the wandering soul becomes steady, and comes to dwell in the home of its own self. ||4||
Manmohan SinghThus says Nanak, by meeting the True Guru, the wandering mind becomes steady and comes and dwells within its own home.
Manmohan Singh (Punjabi)ਗੁਰੂ ਜੀ ਇਸ ਤਰ੍ਹਾਂ ਆਖਦੇ ਹਨ, ਸੱਚੇ ਗੁਰਾਂ ਨੂੰ ਭੇਟਣ ਦੁਆਰਾ ਭੱਜਾ ਫਿਰਦਾ ਮਨ ਅਹਿਲ ਹੋ ਜਾਂਦਾ ਹੈ ਅਤੇ ਆ ਕੇ ਆਪਣੇ ਨਿੱਜ ਦੇ ਧਾਮ ਅੰਦਰ ਟਿੱਕ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਸਤਿਗੁਰੋਂ ਕੇ ਮਿਲਨੇ ਸੇ ਦੌੜਤੇ ਹੂਏ ਮਨ ਕੋ ਰੋਕਾ ਹੈ, ਤਉ ਘਰ ਮੇਂ, ਭਾਵ ਰਿਦੇ ਮੇਂ ਆਇਆ ਹੈ, ਭਾਵ ਇਸਥਿਤ ਹੂਆ ਹੈ॥੪॥
Prof. Sahib Singhਨਾਨਕ ਇਉਂ ਦੱਸਦਾ ਹੈ ਕਿ ਗੁਰੂ ਮਿਲ ਪਏ ਤਾਂ ਇਹ ਭਟਕਦਾ ਮਨ (ਭਟਕਣ ਵਲੋਂ) ਰੁਕ ਜਾਂਦਾ ਹੈ, ਤੇ ਪ੍ਰਭੂ-ਚਰਨਾਂ ਵਿਚ ਆ ਟਿਕਦਾ ਹੈ ॥੪॥
SikhNet (Spanish)Dice Nanak, la mente extrovertida es contenida conociendo al Guru y reside en el Ser. (4)

ਮਨ. ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ॥

man. toon jot saroop hai; aapanaa mool pachhaan | Ang 441

Sant Singh KhalsaO my mind, you are the embodiment of the Divine Light - recognize your own origin.
Manmohan SinghMy soul, thou art the embodiment (image) of Divine light, so know thy source.
Manmohan Singh (Punjabi)ਮੇਰੀ ਆਤਮਾ! ਤੂੰ ਰੱਬੀ ਨੂਰ ਦਾ ਰੂਪ ਹੈਂ ਇਸ ਲਈ ਆਪਣੇ ਮੁੱਢ ਨੂੰ ਸਮਝ।
Fareedkot Teekaਹੇ ਮਨ! ਤੂੰ ਜੋਤੀ ਰੂਪ ਹੀ ਹੈਂ, ਜੈਸੇ ਮਨ ਮਧੁ ਸੂਦਨ ਤ੍ਰਿਭਵਨ ਦੇਵ। ਅਪਨਾ ਮੂਲ ਵਾਸਤਵ ਰੂਪ ਜੋ ਅਕਾਲ ਪੁਰਖ ਹੈ ਤਿਸ ਕੋ ਤੂੰ ਪਛਾਣੁ॥
Prof. Sahib Singhਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਨੂਰ ਹੀ ਨੂਰ ਹੈ (ਹੇ ਮਨ!) ਆਪਣੇ ਉਸ ਅਸਲੇ ਨਾਲ ਸਾਂਝ ਬਣਾ।

ਪਦ ਅਰਥ ਮਨ = ਹੇ ਮਨ! ਜੋਤਿ = ਨੂਰ, ਚਾਨਣ। ਮੂਲੁ = ਅਸਲਾ। ਪਛਾਣੁ = ਸਾਂਝ ਬਣਾਈ ਰੱਖ।

SikhNet (Spanish)Oh mi mente, eres la chispa de la Luz Divina; conoce tu Esencia.

ਮਨ ਹਰਿ ਜੀ. ਤੇਰੈ ਨਾਲਿ ਹੈ; ਗੁਰਮਤੀ ਰੰਗੁ ਮਾਣੁ ॥

man har jee. terai naal hai; guramatee rang maan | Ang 441

Sant Singh KhalsaO my mind, the Dear Lord is with you; through the Guru's Teachings, enjoy His Love.
Manmohan SinghO my soul, the reverend Lord is with thee. By Guru's teaching enjoy His love.
Manmohan Singh (Punjabi)ਹੇ ਮੇਰੀ ਜਿੰਦੜੀਏ! ਪੂਜਯ ਪ੍ਰਭੂ ਤੇਰੇ ਅੰਗ ਸੰਗ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਸ ਦੀ ਪ੍ਰੀਤ ਦਾ ਅਨੰਦ ਲੈ।
Fareedkot Teekaਹੇ ਮਨ! ਹਰਿ ਜੀਉ ਤੇਰੇ ਸਾਥ ਹੀ ਹੈ, ਤੂੰ ਗੁਰਮਤ ਕਰ ਕੇ ਹਰੀ ਕੇ ਅਨੰਦ ਕੋ ਭੋਗੁ॥
Prof. Sahib Singhਹੇ ਮਨ! ਉਹ ਪਰਮਾਤਮਾ ਸਦਾ ਤੇਰੇ ਅੰਗ-ਸੰਗ ਵੱਸਦਾ ਹੈ, ਗੁਰੂ ਦੀ ਮਤਿ ਲੈ ਕੇ ਉਸ ਦੇ ਮਿਲਾਪ ਦਾ ਸੁਆਦ ਲੈ।

ਪਦ ਅਰਥ ਗੁਰਮਤੀ = ਗੁਰੂ ਦੀ ਮਤਿ ਲੈ ਕੇ। ਰੰਗੁ = ਆਤਮਕ ਆਨੰਦ। ਸਹੁ = ਖ਼ਸਮ-ਪ੍ਰਭੂ।

SikhNet (Spanish)Oh mi mente, el Señor siempre está contigo, goza de Su Amor,

ਮੂਲੁ ਪਛਾਣਹਿ. ਤਾਂ ਸਹੁ ਜਾਣਹਿ; ਮਰਣ ਜੀਵਣ ਕੀ ਸੋਝੀ ਹੋਈ ॥

mool pachhaaneh. taan sahu jaaneh; maran jeevan kee sojhee hoee | Ang 441

Sant Singh KhalsaAcknowledge your origin, and then you shall know your Husband Lord, and so understand death and birth.
Manmohan SinghIf thou recognise thy origin, then shalt thou know thy Spouse and understand the secret of death and birth.
Manmohan Singh (Punjabi)ਜੇਕਰ ਤੂੰ ਆਪਣੇ ਮੰਥੇ ਨੂੰ ਸਿੰਆਣ ਲਵੇਂ, ਤਦ ਤੂੰ ਆਪਣੇ ਕੰਤ ਨੂੰ ਜਾਣ ਲਵੇਗੀਂ ਅਤੇ ਮੌਤ ਤੇ ਪੈਦਾਇਸ਼ ਦੇ ਭੇਤ ਦੀ ਤੈਨੂੰ ਸਮਝ ਆ ਜਾਵੇਗੀ।
Fareedkot Teekaਜੌ ਤੂੰ ਅਪਨੇ ਮੂਲ ਕੋ ਪਹਿਚਾਨੇਗਾ ਤੌ ਹੀ ਪਤੀ ਕੋ ਜਾਨੇਗਾ, ਤਬ ਤੁਝੇ ਜੀਵਨ ਮਰਨ ਕੀ ਵਾ ਮਰਣ ਸੇ ਰਹਤ ਹੋ ਕਰ ਜੀਵਨੇ ਕੀ ਖਬਰ ਹੋਵੇਗੀ॥
Prof. Sahib Singhਹੇ ਮਨ! ਜੇ ਤੂੰ ਆਪਣਾ ਅਸਲਾ ਸਮਝ ਲਏਂ ਤਾਂ ਉਸ ਖਸਮ-ਪ੍ਰਭੂ ਨਾਲ ਤੇਰੀ ਡੂੰਘੀ ਜਾਣ-ਪਛਾਣ ਬਣ ਜਾਏਗੀ, ਤਦੋਂ ਤੈਨੂੰ ਇਹ ਸਮਝ ਭੀ ਆ ਜਾਇਗੀ ਕਿ ਆਤਮਕ ਮੌਤ ਕੀਹ ਚੀਜ਼ ਹੈ ਤੇ ਆਤਮਕ ਜ਼ਿੰਦਗੀ ਕੀਹ ਹੈ।

ਪਦ ਅਰਥ ਸੋਝੀ = ਸਮਝ।

SikhNet (Spanish)a través del Bani de la Palabra del Guru. Conociendo tu Esencia, conoces a tu Señor, y así conocerás el misterio del nacimiento y de la muerte.

ਗੁਰ ਪਰਸਾਦੀ ਏਕੋ ਜਾਣਹਿ; ਤਾਂ ਦੂਜਾ ਭਾਉ ਨ ਹੋਈ ॥

gur parasaadee eko jaaneh; taan doojaa bhaau na hoee | Ang 441

Sant Singh KhalsaBy Guru's Grace, know the One; then, you shall not love any other.
Manmohan SinghIf by Guru's grace the One Lord, then thou shalt lose the love of another.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਜੇਕਰ ਤੂੰ ਇਕ ਸੁਆਮੀ ਨੂੰ ਅਨੁਭਵ ਕਰ ਲਵੇਂ ਤਦ ਤੇਰੀ ਹੋਰਸ (ਮਾਇਆ) ਦੀ ਮੁਹੱਬਤ ਮਿਟ ਜਾਵੇਗੀ।
Fareedkot Teekaਜਬ ਤੂੰ ਗੁਰੋਂ ਕੀ ਕ੍ਰਿਪਾ ਕਰ ਕੇ ਏਕ ਪਰਮਾਤਮਾ ਕੋ ਜਾਨੇਗਾ ਤਬ ਤੇਰੇ ਮੇਂ ਦ੍ਵੈਤ ਭਾਉ ਫਿਰ ਨਹੀਂ ਹੋਇਗਾ॥
Prof. Sahib Singhਹੇ ਮਨ! ਜੇ ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਏਂ, ਤਾਂ ਤੇਰੇ ਅੰਦਰ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਮੋਹ ਪ੍ਰਬਲ ਨਹੀਂ ਹੋ ਸਕੇਗਾ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਜਾਣਹਿ = ਜੇ ਤੂੰ ਸਾਂਝ ਪਾ ਲਏਂ। ਦੂਜਾ ਭਾਉ = (ਪ੍ਰਭੂ ਤੋਂ ਬਿਨਾ ਮਾਇਆ ਆਦਿਕ ਦਾ) ਹੋਰ ਪਿਆਰ।

SikhNet (Spanish)Conociendo al Señor a través de la Gracia del Guru, la dualidad ya no se aferra a ti, y la Paz llega a tu mente.

ਮਨਿ ਸਾਂਤਿ ਆਈ. ਵਜੀ ਵਧਾਈ; ਤਾ ਹੋਆ ਪਰਵਾਣੁ ॥

man saant aaee. vajee vadhaaee; taa hoaa paravaan | Ang 441

Sant Singh KhalsaPeace comes to the mind, and gladness resounds; then, you shall be acclaimed.
Manmohan SinghIf in thy mind comes peace and gladness resounds, then alone thou shalt be approved.
Manmohan Singh (Punjabi)ਜੇਕਰ ਤੇਰੇ ਚਿੱਤ ਅੰਦਰ ਠੰਢ-ਚੈਨ ਆ ਜਾਵੇ ਅਤੇ ਖੁਸ਼ੀ ਗੂੰਜੇ, ਕੇਵਲ ਤਾਂ ਹੀ ਤੂੰ ਪ੍ਰਮਾਣੀਕ ਹੋਵੇਗਾਂ।
Fareedkot Teekaਜਾਂ ਮਨ ਮੇਂ ਸਾਂਤੀ ਆਈ ਰਹੇਗੀ ਅਰੁ ਖੁਸੀ ਪ੍ਰਗਟੀ ਰਹੇਗੀ, ਤਾਂ ਤੂੰ ਅਪਨੇ ਜਨਮ ਕੋ ਪ੍ਰਵਾਣ ਹੂਆ ਜਾਨ॥
Prof. Sahib Singhਜਦੋਂ ਮਨੁੱਖ ਦੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਜਦੋਂ ਇਸ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਜਾਂਦੀ ਹੈ ਤਦੋਂ ਇਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ।

ਪਦ ਅਰਥ ਮਨਿ = ਮਨ ਵਿਚ। ਵਜੀ ਵਧਾਈ = ਚੜ੍ਹਦੀ ਕਲਾ ਪ੍ਰਬਲ ਹੋ ਜਾਏ (ਜਿਵੇਂ ਵਾਜਾ ਵੱਜਿਆਂ ਹੋਰ ਸਭ ਨਿੱਕਾ-ਮੋਟਾ ਰੌਲਾ ਸੁਣਾਈ ਨਹੀਂ ਦੇਂਦਾ)। ਤਾ = ਤਦੋਂ, ਤਾਂ।

SikhNet (Spanish)El gozo resuena dentro de ti y entonces eres aprobado.

ਇਉ ਕਹੈ ਨਾਨਕੁ. ਮਨ ਤੂੰ ਜੋਤਿ ਸਰੂਪੁ ਹੈ; ਅਪਣਾ ਮੂਲੁ ਪਛਾਣੁ ॥੫॥

eiau kahai naanak. man toon jot saroop hai; apanaa mool pachhaan |5| Ang 441

Sant Singh KhalsaThus says Nanak: O my mind, you are the very image of the Luminous Lord; recognize the true origin of your self. ||5||
Manmohan SinghThus say Nanak, O my soul, thou art the image of the Luminous Lord. Realise thou the true origin of thy being.
Manmohan Singh (Punjabi)ਗੁਰੂ ਜੀ ਇਸ ਤਰ੍ਹਾਂ ਆਖਦੇ ਹਨ, ਹੇ ਮੇਰੀ ਜਿੰਦੜੀਏ! ਤੂੰ ਪ੍ਰਕਾਸ਼ਵਾਨ ਪ੍ਰਭੂ ਦੀ ਤਸਵੀਰ ਹੈਂ। ਤੂੰ ਆਪਣੇ ਵਜੂਦ ਦੇ ਅਸਲੀ ਮੰਥੇ ਨੂੰ ਅਨੁਭਵ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਤੂੰ ਪ੍ਰਕਾਸ਼ ਰੂਪ ਹੈਂ ਅਪਨਾ ਮੂਲ ਅਧਸ੍ਠਾਨ ਜੋ ਬ੍ਰਹਮੁ ਹੈ ਤਿਸ ਕੋ ਪਛਾਨ। ਮਨੁ ਕਰ ਈਹਾਂ ਜੀਉ ਜਾਣਨਾ ॥੫॥
Prof. Sahib Singhਨਾਨਕ ਇਉਂ ਦੱਸਦਾ ਹੈ-ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਚਾਨਣ ਹੀ ਚਾਨਣ ਹੈ (ਹੇ ਮਨ! ਆਪਣੇ ਉਸ ਅਸਲੇ ਨਾਲ ਸਾਂਝ ਬਣਾ ॥੫॥
SikhNet (Spanish)Dice Nanak, oh mi mente, tú eres la chispa de la Luz Divina; conoce tu Esencia. (5)

ਮਨ ਤੂੰ. ਗਾਰਬਿ ਅਟਿਆ; ਗਾਰਬਿ ਲਦਿਆ ਜਾਹਿ ॥

man toon. gaarab attiaa; gaarab ladiaa jaeh | Ang 441

Sant Singh KhalsaO mind, you are so full of pride; loaded with pride, you shall depart.
Manmohan SinghO man, thou art full of with pride and laden with pride and thou shalt depart.
Manmohan Singh (Punjabi)ਹੇ ਇਨਸਾਨ! ਤੂੰ ਹੰਕਾਰ ਨਾਲ ਪਰੀਪੂਰਨ ਹੈਂ ਅਤੇ ਹੰਕਾਰ ਨਾਲ ਭਰਿਆ ਹੋਇਆ ਹੀ ਟੁਰ ਜਾਵੇਗਾਂ।
Fareedkot Teekaਹੇ ਮਨ! ਤੂੰ ਗਰਬ ਕਰ ਕੇ (ਅਟਿਆ) ਪੂਰਯਾ ਵਾ ਦਬਾਯਾ ਹੂਆ ਹੈਂ ਔਰ ਗਰਬ ਕਾ ਲਦਿਆ ਹੂਆ ਹੀ ਪਰਲੋਕ ਕੋ ਜਾਵੈਗਾ॥
Prof. Sahib Singhਹੇ ਮਨ! ਤੂੰ (ਹੁਣ) ਅਹੰਕਾਰ ਨਾਲ ਲਿਬੜਿਆ ਪਿਆ ਹੈਂ, ਅਹੰਕਾਰ ਨਾਲ ਲੱਦਿਆ ਹੋਇਆ ਹੀ (ਜਗਤ ਤੋਂ) ਚਲਾ ਜਾਵੇਂਗਾ,

ਪਦ ਅਰਥ ਮਨ = ਹੇ ਮਨ! ਗਾਰਬਿ = ਅਹੰਕਾਰ ਨਾਲ। ਅਟਿਆ = ਲਿਬੜਿਆ ਹੋਇਆ। ਜਾਹਿ = ਜਾਏਂਗਾ।

SikhNet (Spanish)Oh mi mente, absorbida en el ego, el peso del ego te oprime y te limita,

ਮਾਇਆ ਮੋਹਣੀ ਮੋਹਿਆ; ਫਿਰਿ ਫਿਰਿ ਜੂਨੀ ਭਵਾਹਿ ॥

maaeaa mohanee mohiaa; fir fir joonee bhavaeh | Ang 441

Sant Singh KhalsaThe fascinating Maya has fascinated you, over and over again, and lured you into reincarnation.
Manmohan SinghFascinating mammon has fascinated thee and again and thou shalt be goaded into existences.
Manmohan Singh (Punjabi)ਫਰੇਫਤਾ ਕਰਨ ਵਾਲੀ ਸ਼ਕਤੀ ਨੇ ਤੈਨੂੰ ਫਰੇਫਤਾ ਕਰ ਲਿਆ ਹੈ ਅਤੇ ਮੁੜ ਮੁੜ ਕੇ ਤੂੰ ਜੂਨੀਆਂ ਅੰਦਰ ਧੱਕਿਆ ਜਾਵੇਗਾਂ।
Fareedkot Teekaਮਾਇਆ ਮੋਹਿਨੀ ਕਰ ਮੋਹਿਆ ਹੂਆ (ਫਿਰਿ ਫਿਰਿ) ਬਾਰੰਬਾਰ ਚੌਰਾਸੀ ਲਾਖ ਜੂਨ ਮੇਂ ਭ੍ਰਮੈਗਾ॥
Prof. Sahib Singh(ਵੇਖਣ ਨੂੰ) ਸੋਹਣੀ ਮਾਇਆ ਨੇ ਤੈਨੂੰ (ਆਪਣੇ) ਮੋਹ ਵਿਚ ਫਸਾਇਆ ਹੋਇਆ ਹੈ (ਇਸ ਦਾ ਨਤੀਜਾ ਇਹ ਨਿਕਲੇਗਾ ਕਿ) ਤੈਨੂੰ ਮੁੜ ਮੁੜ ਅਨੇਕਾਂ ਜੂਨਾਂ ਵਿਚ ਪਾਇਆ ਜਾਇਗਾ।

ਪਦ ਅਰਥ ਭਵਾਹਿ = ਭਵਾਇਆ ਜਾਹਿਂਗਾ।

SikhNet (Spanish)y engañado por Maya, vagas de vida en vida.

ਗਾਰਬਿ ਲਾਗਾ ਜਾਹਿ ਮੁਗਧ ਮਨ; ਅੰਤਿ ਗਇਆ ਪਛੁਤਾਵਹੇ ॥

gaarab laagaa jaeh mugadh man; ant geaa pachhutaavahe | Ang 441

Sant Singh KhalsaClinging to pride, you shall depart, O foolish mind, and in the end, you shall regret and repent.
Manmohan Singhclinging to pride thou goest, O foolish man, and while departing, thou shalt repent in the end.
Manmohan Singh (Punjabi)ਹੰਕਾਰ ਨੂੰ ਚਿਮੜਿਆ ਹੋਇਆ ਤੂੰ ਲੱਗਾ ਫਿਰਦਾ ਹੈਂ, ਹੇ ਮੂਰਖ ਬੰਦੇ! ਅਖੀਰ ਨੂੰ ਟੁਰਦਾ ਹੋਇਆ ਤੂੰ ਪਸਚਾਤਾਪ ਕਰੇਗਾਂ।
Fareedkot Teekaਹੇ ਮੂਰਖ ਮਨ! ਤੂੰ ਗਰਬ ਮੇਂ ਲਗਾ ਜਾਤਾ ਹੈਂ ਅੰਤ ਕੋ ਜਮ ਲੋਕ ਮੇਂ ਗਇਆ ਹੂਆ ਪਛੁਤਾਵੈਗਾ॥
Prof. Sahib Singhਹੇ ਮੂਰਖ ਮਨ! ਜਦੋਂ ਤੂੰ ਅਹੰਕਾਰ ਵਿਚ ਫਸਿਆ ਹੋਇਆ ਹੀ (ਇਥੋਂ) ਤੁਰੇਂਗਾ ਤਾਂ ਤੁਰਨ ਵੇਲੇ ਹੱਥ ਮਲੇਂਗਾ,

ਪਦ ਅਰਥ ਮੁਗਧ = ਮੂਰਖ। ਪਛੁਤਾਵਹੇ = ਪਛੁਤਾਵਹਿ, ਪਛੁਤਾਹਿਂਗਾ।

SikhNet (Spanish)Si te aferras a tu ego, oh mente ignorante, te arrepentirás al final.

ਅਹੰਕਾਰੁ ਤਿਸਨਾ, ਰੋਗੁ ਲਗਾ; ਬਿਰਥਾ ਜਨਮੁ ਗਵਾਵਹੇ ॥

ahankaar tisanaa, rog lagaa; birathaa janam gavaavahe | Ang 441

Sant Singh KhalsaYou are afflicted with the diseases of ego and desire, and you are wasting your life away in vain.
Manmohan SinghWith the ailment of ego and again thou art afflicted and art vainly devastating (wasting) thy life.
Manmohan Singh (Punjabi)ਹੰਗਤਾ ਤੇ ਖਾਹਿਸ਼ ਦੀ ਬੀਮਾਰੀ ਤੈਨੂੰ ਚਿਮੜੀ ਹੋਈ ਹੈ ਅਤੇ ਤੂੰ ਆਪਣਾ ਜੀਵਨ ਵਿਅਰਥ ਬਰਬਾਦ ਕਰ ਰਿਹਾ ਹੈਂ।
Fareedkot Teekaਜੀਉ ਕੋ ਅਹੰਕਾਰ ਔਰ ਤ੍ਰਿਸਨਾ ਰੂਪ ਰੋਗ ਲਗ ਰਹਾ ਹੈ, ਇਸ ਰੋਗ ਕਰ ਕੇ ਜਨਮ ਕੋ ਬ੍ਯਰਥ ਹੀ (ਗਵਾਵਹੇ) ਨਾਸ ਕਰਤਾ ਹੈ॥
Prof. Sahib Singhਤੈਨੂੰ ਅਹੰਕਾਰ ਚੰਬੜਿਆ ਹੋਇਆ ਹੈ ਤੈਨੂੰ ਤ੍ਰਿਸ਼ਨਾ ਦਾ ਰੋਗ ਲੱਗਾ ਹੋਇਆ ਹੈ ਤੂੰ (ਇਹ ਮਨੁੱਖਾ) ਜਨਮ ਵਿਅਰਥ ਗਵਾ ਰਿਹਾ ਹੈਂ।

ਪਦ ਅਰਥ ਤਿਸਨਾ = ਲਾਲਚ। ਗਵਾਵਹੇ = ਗਵਾਵਹਿ।

SikhNet (Spanish)El ego y el deseo son enfermedades, que si las padeces, hacen que desperdicies tu nacimiento.

ਮਨਮੁਖ ਮੁਗਧ. ਚੇਤਹਿ ਨਾਹੀ; ਅਗੈ ਗਇਆ ਪਛੁਤਾਵਹੇ ॥

manamukh mugadh. cheteh naahee; agai geaa pachhutaavahe | Ang 441

Sant Singh KhalsaThe foolish self-willed manmukh does not remember the Lord, and shall regret and repent hereafter.
Manmohan SinghThe self-willed fool remembers not the Lord and repent while going yonder (in the next world).
Manmohan Singh (Punjabi)ਆਪ-ਹੁੱਦਰਾ ਮੂਰਖ ਸੁਆਮੀ ਦਾ ਸਿਮਰਨ ਨਹੀਂ ਕਰਦਾ ਅਤੇ ਅਗਾਹ (ਪ੍ਰਲੋਕ) ਨੂੰ ਟੁਰਦਾ ਹੋਇਆ ਅਫਸੋਸ ਕਰਦਾ ਹੈ।
Fareedkot Teekaਹੇ ਮਨਮੁਖ ਮਹਾਂ ਮੂਰਖ! ਤੂੰ ਸਿਮਰਨ ਨਹੀਂ ਕਰਤਾ ਹੈਂ ਆਗੇ ਪਰਲੋਕ ਮੇਂ ਗ੍ਯਾ ਹੂਆ ਪਰਚਾਤਾਪੁ ਕਰੈਂਗਾ॥
Prof. Sahib Singhਹੇ ਆਪ-ਹੁਦਰੇ ਮੂਰਖ ਮਨ! ਤੂੰ ਪਰਮਾਤਮਾ ਨੂੰ ਨਹੀਂ ਸਿਮਰਦਾ, ਪਰਲੋਕ ਜਾ ਕੇ ਅਫਸੋਸ ਕਰੇਂਗਾ।

ਪਦ ਅਰਥ ਮਨਮੁਖ = ਹੇ ਆਪ-ਹੁਦਰੇ (ਮਨ)! ਚੇਤਹਿ ਨਾਹੀ = ਤੂੰ ਚੇਤਦਾ ਨਹੀਂ।

SikhNet (Spanish)El voluntarioso y tonto Manmukj no aprecia al Señor y se arrepiente cuando va al más allá.

ਇਉ ਕਹੈ ਨਾਨਕੁ. ਮਨ ਤੂੰ ਗਾਰਬਿ ਅਟਿਆ; ਗਾਰਬਿ ਲਦਿਆ ਜਾਵਹੇ ॥੬॥

eiau kahai naanak. man toon gaarab attiaa; gaarab ladiaa jaavahe |6| Ang 441

Sant Singh KhalsaThus says Nanak: O mind, you are full of pride; loaded with pride, you shall depart. ||6||
Manmohan SinghThus says Nanak, O man! thou art filled with pride, and laden with pride thou shalt depart.
Manmohan Singh (Punjabi)ਨਾਨਕ ਇਸ ਤਰ੍ਹਾਂ ਆਖਦਾ ਹੈ: ਹੇ ਇਨਸਾਨ! ਤੂੰ ਹੰਕਾਰ ਨਾਲ ਭਰਿਆ ਹੋਇਆ ਹੈਂ ਅਤੇ ਹੰਕਾਰ ਨਾਲ ਲੱਦਿਆ ਲਦਾਇਆ ਹੀ ਟੁਰ ਜਾਵੇਗਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਹੇ ਮਨ! ਤੂੰ ਗਰਬ ਕਰ ਕੇ ਪੂਰ੍ਯਾ ਵਾ ਦਬਾਯਾ ਹੂਆ ਹੈਂ ਔਰ ਗਰਬ ਹੀ ਕਾ ਲਾਦਾ ਹੂਆ ਜਮ ਲੋਕ ਕੋ ਜਾਵੈਗਾ॥੬॥
Prof. Sahib Singh(ਤੈਨੂੰ) ਨਾਨਕ ਇਉਂ ਦੱਸਦਾ ਹੈ ਕਿ ਤੂੰ ਇੱਥੇ ਅਹੰਕਾਰ ਨਾਲ ਭਰਿਆ ਹੋਇਆ ਹੈਂ (ਜਗਤ ਤੋਂ ਤੁਰਨ ਵੇਲੇ ਭੀ) ਅਹੰਕਾਰ ਨਾਲ ਲੱਦਿਆ ਹੋਇਆ ਹੀ ਜਾਵੇਂਗਾ ॥੬॥

ਪਦ ਅਰਥ ਜਾਵਹੇ = ਜਾਵਹਿ, ਜਾਏਂਗਾ ॥੬॥

SikhNet (Spanish)Dice Nanak, oh mi mente, si dejas absorberte por el ego, su peso te oprimirá. (6)

ਮਨ ਤੂੰ. ਮਤ ਮਾਣੁ ਕਰਹਿ, ਜਿ ਹਉ ਕਿਛੁ ਜਾਣਦਾ; ਗੁਰਮੁਖਿ ਨਿਮਾਣਾ ਹੋਹੁ ॥

man toon. mat maan kareh, ji hau kichh jaanadaa; guramukh nimaanaa hohu | Ang 441

Sant Singh KhalsaO mind, don't be so proud of yourself, as if you know it all; the Gurmukh is humble and modest.
Manmohan SinghO man, take not pride that thou knowest some thing but be thou pious and humble.
Manmohan Singh (Punjabi)ਹੇ ਮਨ! ਤੂੰ ਹੰਕਾਰ ਨਾਂ ਕਰ ਕਿ ਤੂੰ ਕੁਝ ਜਾਣਦਾ ਹੈਂ। ਤੂੰ ਪਵਿੱਤ੍ਰ ਅਤੇ ਅਜਿਜ਼ ਥੀਂ ਵੰਞ।
Fareedkot Teekaਹੇ ਮਨ! ਤੂੰ ਇਸ ਬਾਰਤਾ ਕਾ ਮਤ ਅਭਿਮਾਨ ਕਰ ਜੋ ਮੈਂ ਕੁਛ ਜਾਨਤਾ ਹੂੰ, ਗੁਰਮੁਖ ਹੋ ਕਰ ਨਿਰਮਾਨ ਹੋ॥
Prof. Sahib Singhਹੇ ਮਨ! ਵੇਖੀਂ, ਕਿਤੇ ਇਹ ਮਾਣ ਨਾਹ ਕਰ ਬੈਠੀਂ ਕਿ ਮੈਂ ਸਿਆਣਾ ਹਾਂ, ਗੁਰੂ ਦੀ ਸਰਨ ਪੈ ਕੇ ਮਾਣ ਤਿਆਗੀ ਰੱਖ।

ਪਦ ਅਰਥ ਜਿ = ਕਿ। ਹਉ = ਮੈਂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਿਮਾਣਾ = ਆਜਿਜ਼, ਮਾਣ-ਰਹਿਤ।

SikhNet (Spanish)Oh mi mente, no crees orgullo de tus conocimientos, pues aquél que voltea hacia Dios, es humilde.

ਅੰਤਰਿ ਅਗਿਆਨੁ. ਹਉ ਬੁਧਿ ਹੈ; ਸਚਿ ਸਬਦਿ. ਮਲੁ ਖੋਹੁ ॥

antar agiaan. hau budh hai; sach sabad. mal khohu | Ang 441

Sant Singh KhalsaWithin the intellect are ignorance and ego; through the True Word of the Shabad, this filth is washed off.
Manmohan SinghWithin thee are ignorance and pride of intellect. By the true word wash off this filth.
Manmohan Singh (Punjabi)ਤੇਰੇ ਅੰਦਰ ਬੇਸਮਝੀ ਅਤੇ ਅਕਲ ਦਾ ਹੰਕਾਰ ਹੈ। ਸੱਚੀ ਗੁਰਬਾਣੀ ਦੁਆਰਾ ਇਸ ਮੈਲ ਨੂੰ ਧੋ ਸੁਟ।
Fareedkot Teekaਤੇਰੀ ਬੁਧੀ ਕੇ ਵਿਖੇ ਜੋ ਅਗ੍ਯਾਨ ਅਰ ਹੰਕਾਰ ਰੂਪ ਮੈਲ ਹੈ, ਸਚੇ ਉਪਦੇਸ ਕੋ ਧਾਰ ਕਰ ਤਿਸ ਮੈਲ ਕੋ ਗਵਾਇ ਦੇਹ॥
Prof. Sahib Singh(ਹੇ ਮਨ!) ਤੇਰੇ ਅੰਦਰ ਪਰਮਾਤਮਾ ਤੋਂ ਵਿੱਥ ਹੈ, ਤੇਰੇ ਅੰਦਰ 'ਮੈਂ, ਮੈਂ' ਕਰਨ ਵਾਲੀ ਅਕਲ ਹੈ, ਇਸ ਮੈਲ ਨੂੰ ਸਦਾ-ਥਿਰ ਹਰਿ-ਨਾਮ ਵਿਚ ਜੁੜ ਕੇ ਗੁਰੂ ਦੇ ਸ਼ਬਦ ਵਿਚ ਟਿਕ ਕੇ ਦੂਰ ਕਰ।

ਪਦ ਅਰਥ ਅੰਤਰਿ = (ਤੇਰੇ) ਅੰਦਰ। ਹਉ ਬੁਧਿ = 'ਮੈਂ ਮੈਂ' ਕਰਨ ਵਾਲੀ ਅਕਲ। ਸਚਿ = ਸਦਾ-ਥਿਰ ਹਰੀ ਵਿਚ। ਸਬਦਿ = ਸ਼ਬਦ ਵਿਚ।

SikhNet (Spanish)Si dentro de ti hay ego e ignorancia, entonces a través del Bani de la Palabra Verdadera,

ਹੋਹੁ ਨਿਮਾਣਾ. ਸਤਿਗੁਰੂ ਅਗੈ; ਮਤ. ਕਿਛੁ ਆਪੁ ਲਖਾਵਹੇ ॥

hohu nimaanaa. satiguroo agai; mat. kichh aap lakhaavahe | Ang 441

Sant Singh KhalsaSo be humble, and surrender to the True Guru; do not attach your identity to your ego.
Manmohan SinghBe humble before the True Guru and show not thy ownself.
Manmohan Singh (Punjabi)ਸੱਚੇ ਗੁਰਦੇਵ ਜੀ ਦੇ ਮੂਹਰੇ ਮਸਕੀਣ ਬਣ ਅਤੇ ਆਪਣੇ ਆਪ ਨੂੰ ਜਾਹਰ ਨਾਂ ਕਰ।
Fareedkot Teekaਔਰ ਐਸਾ ਨਿਮਾਣਾ ਬਣ ਜੋ ਸਤਗੁਰੋਂ ਕੇ ਆਗੇ ਆਪਨਾ ਆਪ ਕੁਛ ਭੀ ਨ ਜਨਾਉ॥
Prof. Sahib Singhਹੇ ਮਨ! ਨਿਰਮਾਣ ਹੋ ਕੇ ਗੁਰੂ ਦੇ ਚਰਨਾਂ ਵਿਚ ਢਹਿ ਪਉ। ਵੇਖੀਂ, ਕਿਤੇ ਆਪਣਾ ਆਪ ਜਤਾਣ ਨਾਹ ਲੱਗ ਪਈਂ।

ਪਦ ਅਰਥ ਆਪੁ = ਆਪਣਾ ਆਪ। ਲਖਾਵਹੇ = ਜਣਾਏਂ, ਵਿਖਾਏਂ।

SikhNet (Spanish)te serán quitados. Ríndete ante el Verdadero Guru y no hagas caso a tu ego;

ਆਪਣੈ ਅਹੰਕਾਰਿ ਜਗਤੁ ਜਲਿਆ; ਮਤ ਤੂੰ ਆਪਣਾ ਆਪੁ ਗਵਾਵਹੇ ॥

aapanai ahankaar jagat jaliaa; mat toon aapanaa aap gavaavahe | Ang 441

Sant Singh KhalsaThe world is consumed by ego and self-identity; see this, lest you lose your own self as well.
Manmohan SinghBy its own pride the world is burning. Allow not thyself to be ruined like wise.
Manmohan Singh (Punjabi)ਆਪਣੇ ਗ਼ਰੂਰ ਅੰਦਰ ਸੰਸਾਰ ਸੜ ਰਿਹਾ ਹੈ। ਤੂੰ ਭੀ ਆਪਣੇ ਆਪ ਨੂੰ ਏਸ ਤਰ੍ਹਾਂ ਹੀ ਤਬਾਹ ਨਾਂ ਕਰ ਲਈਂ।
Fareedkot Teekaਜਗਤ ਤੋ ਅਪਣੇ ਅਭਮਾਨ ਮੇਂ ਜਲਾ ਹੂਆ ਹੀ ਹੈ, ਮਤ ਕਹੀਂ ਤੂੰ ਉਸੀ ਅਭਮਾਨ ਮੇਂ ਅਪਨੇ ਆਪ ਕੋ ਗਵਾਇ ਲੇਵੇ ਅਰਥਾਤ ਜਲਾਵੈ॥
Prof. Sahib Singhਜਗਤ ਆਪਣੇ ਹੀ ਅਹੰਕਾਰ ਵਿਚ ਸੜ ਰਿਹਾ ਹੈ, ਵੇਖੀਂ ਕਿਤੇ ਤੂੰ ਭੀ (ਅਹੰਕਾਰ ਵਿਚ ਪੈ ਕੇ) ਆਪਣੇ ਆਪ ਦਾ ਨਾਸ ਨਾ ਕਰ ਲਈਂ।

ਪਦ ਅਰਥ ਅਹੰਕਾਰਿ = ਅਹੰਕਾਰ ਵਿਚ।

SikhNet (Spanish)este ego ha quemado al mundo entero; obsérvalo, si no, también te perderás.

ਸਤਿਗੁਰ ਕੈ ਭਾਣੈ. ਕਰਹਿ ਕਾਰ; ਸਤਿਗੁਰ ਕੈ ਭਾਣੈ ਲਾਗਿ ਰਹੁ ॥

satigur kai bhaanai. kareh kaar; satigur kai bhaanai laag rahu | Ang 441

Sant Singh KhalsaMake yourself follow the Sweet Will of the True Guru; remain attached to His Sweet Will.
Manmohan SinghAttend to thy business according to the will of the true Guru and remain attached to the will of the true Guru.
Manmohan Singh (Punjabi)ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਆਪਣਾ ਕਾਰ ਵਿਹਾਰ ਕਰ ਅਤੇ ਸੱਚੇ ਗੁਰਾਂ ਦੀ ਰਜ਼ਾ ਦੇ ਨਾਲ ਜੁੜਿਆ ਰਹੁ।
Fareedkot Teekaਜੇ ਤੂੰ ਸਤਗੁਰੋਂ ਕੇ ਹੁਕਮ ਸੇ ਕਾਰ, ਭਾਵ ਸੇਵਾ ਕਰੇ ਤਉ ਮੁਕਤਿ ਹੋਵੈ, ਤਾਂ ਤੇ ਸਤਗੁਰੋਂ ਕੇ ਹੁਕਮ ਮੇਂ ਲਗਾ ਰਹੁ॥
Prof. Sahib Singh(ਇਸ ਖ਼ਤਰੇ ਤੋਂ ਤਾਂ ਹੀ ਬਚੇਂਗਾ, ਜੇ) ਤੂੰ ਗੁਰੂ ਦੇ ਹੁਕਮ ਵਿਚ ਤੁਰ ਕੇ ਕੰਮ ਕਰੇਂਗਾ। (ਸੋ, ਹੇ ਮਨ!) ਗੁਰੂ ਦੇ ਹੁਕਮ ਵਿਚ ਟਿਕਿਆ ਰਹੁ।

ਪਦ ਅਰਥ ਭਾਣੈ = ਰਜ਼ਾ ਵਿਚ।

SikhNet (Spanish)Entónate en la Voluntad del Señor y camina en Su Sendero.

ਇਉ ਕਹੈ ਨਾਨਕੁ. ਆਪੁ ਛਡਿ ਸੁਖ ਪਾਵਹਿ; ਮਨ ਨਿਮਾਣਾ ਹੋਇ ਰਹੁ ॥੭॥

eiau kahai naanak. aap chhadd sukh paaveh; man nimaanaa hoe rahu |7| Ang 441

Sant Singh KhalsaThus says Nanak: renounce your ego and self-conceit, and obtain peace; let your mind abide in humility. ||7||
Manmohan SinghThus say Nanak, forsake thou thy self conceit and continue to be meek, O man. Thus shalt thou obtain happiness.
Manmohan Singh (Punjabi)ਗੁਰੂ ਜੀ ਇਸ ਤਰ੍ਹਾਂ ਫੁਰਮਾਉਂਦੇ ਹਨ, ਤੂੰ ਆਪਣੀ ਸਵੈ ਹੰਗਤਾ ਨੂੰ ਤਿਆਗ ਦੇ ਅਤੇ ਮਸਕੀਨ ਬਣਿਆ ਰਹੁ, ਹੇ ਬੰਦੇ! ਐਕੁਰ ਤੈਨੂੰ ਖੁਸ਼ੀ ਹਾਸਲ ਹੋਵੇਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਇਸ ਪ੍ਰਕਾਰ ਤੂੰ ਆਪਾ ਭਾਉ ਛੋਡ ਕਰ ਨਿਮਾਣਾ ਹੋ ਰਹੁ ਤਉ ਸੁਖ ਪਾਵਹਿੰਗਾ॥੭॥☬ਅਬ ਉਪਦੇਸ਼ ਕਰਨ ਹਾਰੇ ਅਪਨੀ ਦਸ਼ਾ ਕਹਤੇ ਹੈਂ:
Prof. Sahib Singh(ਹੇ ਮਨ! ਤੈਨੂੰ) ਨਾਨਕ ਇਉਂ ਸਮਝਾਂਦਾ ਹੈ-ਹੇ ਮਨ! ਅਹੰਕਾਰ ਛੱਡ ਦੇ, ਅਹੰਕਾਰ ਛੱਡ ਕੇ ਸੁਖ ਪਾਵੇਂਗਾ ॥੭॥

ਪਦ ਅਰਥ ਛਡਿ = ਛੱਡ ਕੇ। ਮਨ = ਰੇ ਮਨ! ॥੭॥

SikhNet (Spanish)Dice Nanak, oh mi mente, siente el gusto de relajarte en la Humildad. (7)

ਧੰਨੁ ਸੁ ਵੇਲਾ, ਜਿਤੁ ਮੈ ਸਤਿਗੁਰੁ ਮਿਲਿਆ; ਸੋ ਸਹੁ ਚਿਤਿ ਆਇਆ ॥

dhan su velaa, jit mai satigur miliaa; so sahu chit aaeaa | Ang 441

Sant Singh KhalsaBlessed is that time, when I met the True Guru, and my Husband Lord came into my consciousness.
Manmohan SinghBlest is the time when I met the true Guru and remembered God, the spouse.
Manmohan Singh (Punjabi)ਮੁਬਾਰਕ ਹੈ ਉਹ ਸਮਾਂ ਜਦ ਮੈਂ ਸੱਚੇ ਗੁਰਾਂ ਨੂੰ ਭੇਟਿਆ ਅਤੇ ਉਸ ਭਰਤੇ ਵਾਹਿਗੁਰੂ ਨੂੰ ਯਾਦ ਕੀਤਾ।
Fareedkot Teekaਵਹੁ ਸਮਾਂ ਧੰਨ ਹੈਂ ਜਿਸਮੇਂ ਮੁਝੇ ਸਤਗੁਰੂ ਮਿਲਾ ਹੈ ਔਰ ਸੋ ਅਕਾਲ ਪੁਰਖ ਪਤੀ ਮੇਰੇ ਚਿਤ ਮੇਂ ਪ੍ਰਾਪਤ ਭਇਆ ਹੈ॥
Prof. Sahib Singhਉਹ ਵੇਲਾ ਭਾਗਾਂ ਵਾਲਾ ਸੀ ਜਦੋਂ ਮੈਨੂੰ ਗੁਰੂ ਮਿਲ ਪਿਆ ਸੀ (ਤੇ, ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ;

ਪਦ ਅਰਥ ਧੰਨੁ = ਭਾਗਾਂ ਵਾਲਾ। ਜਿਤੁ = ਜਿਸ ਵਿਚ, ਜਦੋਂ। ਮੈਂ = ਤੈਨੂੰ। ਸਹੁ = ਖਸਮ। ਚਿਤਿ = ਚਿੱਤ ਵਿਚ।

SikhNet (Spanish)Bendito es el momento en que conocí al Guru y enaltecí al Bello Señor en mi corazón.

ਮਹਾ ਅਨੰਦੁ ਸਹਜੁ ਭਇਆ; ਮਨਿ ਤਨਿ ਸੁਖੁ ਪਾਇਆ ॥

mahaa anand sehaj bheaa; man tan sukh paaeaa | Ang 441

Sant Singh KhalsaI became so very blissful, and my mind and body found such a natural peace.
Manmohan SinghI naturally got exceedingly delighted and obtain the peace of mind and body.
Manmohan Singh (Punjabi)ਮੈਂ ਸੁਭਾਵਕ ਹੀ ਪਰਮ ਪ੍ਰਸੰਨ ਹੋ ਗਿਆ ਅਤੇ ਮੈਨੂੰ ਦਿਲ ਅਤੇ ਦੇਹਿ ਦਾ ਆਰਾਮ ਪ੍ਰਾਪਤ ਹੋ ਗਿਆ।
Fareedkot Teekaਔਰ ਜਿਸ ਪਿਆਰੇ ਕੇ ਆਗਮਨ ਕਰ ਕੇ ਸ੍ਵਭਾਵਕ (ਮਹਾ ਅਨੰਦੁ) ਬ੍ਰਹਮਾਨੰਦ ਪ੍ਰਾਪਤ ਹੋਤਾ ਭਇਆ ਹੈ ਔਰ ਮਨ ਤਨ ਮੇਂ ਸੁਖ ਪ੍ਰਾਪਤ ਹੂਆ ਹੈ॥
Prof. Sahib Singhਮੇਰੇ ਅੰਦਰ ਬੜਾ ਆਨੰਦ ਪੈਦਾ ਹੋਇਆ, ਮੇਰੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਗਈ, ਮੇਰੇ ਮਨ ਨੇ ਮੇਰੇ ਹਿਰਦੇ ਨੇ ਸੁਖ ਅਨੁਭਵ ਕੀਤਾ।

ਪਦ ਅਰਥ ਸਹਜੁ = ਆਤਮਕ ਅਡੋਲਤਾ। ਮਨਿ = ਮਨ ਨੇ। ਤਨਿ = ਤਨ ਨੇ, ਹਿਰਦੇ ਨੇ।

SikhNet (Spanish)Dentro de mí habita la inmensa Paz y el Éxtasis, y mi mente y mi cuerpo han sido refrescados.

ਸੋ ਸਹੁ ਚਿਤਿ ਆਇਆ. ਮੰਨਿ ਵਸਾਇਆ; ਅਵਗਣ ਸਭਿ ਵਿਸਾਰੇ ॥

so sahu chit aaeaa. man vasaaeaa; avagan sabh visaare | Ang 441

Sant Singh KhalsaMy Husband Lord came into my consciousness; I enshrined Him within my mind, and I renounced all vice.
Manmohan SinghI remembered the Bridegroom, enshrined Him within my mind and forsook all the evils.
Manmohan Singh (Punjabi)ਮੈਂ ਉਸ ਕੰਤ ਨੂੰ ਯਾਦ ਕੀਤਾ ਹੈ, ਉਸ ਨੂੰ ਆਪਣੇ ਮਨ ਅੰਦਰ ਟਿਕਾਇਆ ਹੈ ਅਤੇ ਸਾਰੀਆਂ ਬਦੀਆਂ ਭੁਲਾ ਛੱਡੀਆਂ ਹਨ।
Fareedkot Teekaਜਬ ਸੋ ਪਤੀ ਚਿਤ ਮੇਂ ਆਇਆ ਮੈਨੇ ਉਸ ਕੇ ਵਿਖੇ ਮਨ ਬਸਾਇਆ ਵਾ ਸੋ ਮਨ ਮੇਂ ਬਸਾਇਆ, ਤਬ ਮੇਰੇ ਜਿਤਨੇ ਅਵਗੁਨ ਥੇ ਸਭ ਪਤੀ ਨੇ ਭੁਲਾਇ ਦੀਏ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ, (ਗੁਰੂ ਨੇ ਪ੍ਰਭੂ ਨੂੰ) ਮੇਰੇ ਮਨ ਵਿਚ ਵਸਾ ਦਿੱਤਾ, ਤੇ ਮੇਰੇ ਸਾਰੇ ਹੀ ਔਗੁਣ ਭੁਲਾ ਦਿੱਤੇ।

ਪਦ ਅਰਥ ਮੰਨਿ = ਮਨਿ, ਮਨ ਵਿਚ। ਸਭਿ = ਸਾਰੇ।

SikhNet (Spanish)Es entonces cuando entendí el Enorme Valor de mi Señor y Lo enaltecí en mi mente desplazando de ella todo vicio.

ਜਾ ਤਿਸੁ ਭਾਣਾ. ਗੁਣ ਪਰਗਟ ਹੋਏ; ਸਤਿਗੁਰ ਆਪਿ ਸਵਾਰੇ ॥

jaa tis bhaanaa. gun paragatt hoe; satigur aap savaare | Ang 441

Sant Singh KhalsaWhen it pleased Him, virtues appeared in me, and the True Guru Himself adorned me.
Manmohan SinghWhen it pleased Him, virtues became manifest in me and the Guru himself bedecked me.
Manmohan Singh (Punjabi)ਜਦ ਉਸ ਨੂੰ ਚੰਗਾ ਲੱਗਾ ਮੇਰੇ ਵਿੱਚ ਨੇਕੀਆਂ ਜ਼ਾਹਰ ਹੋ ਆਈਆਂ ਅਤੇ ਗੁਰਦੇਵ ਜੀ ਨੇ ਖੁਦ ਮੈਨੂੰ ਸਸ਼ੋਭਤ ਕਰ ਦਿੱਤਾ।
Fareedkot Teekaਜੋ ਮੈਂ ਤਿਸ ਕੋ ਭਾਯਾ ਤੌ ਮੇਰੇ ਮੇਂ ਗੁਣ ਪ੍ਰਗਟ ਹੋ ਗਏ ਔਰ ਹਮ ਆਪ ਸਤਗੁਰੋਂ ਨੇ ਸਵਾਰ ਲੀਏ ਵਾ ਮੇਰੇ ਕਰਤਬ ਸਵਾਰ ਲੀਏ।
Prof. Sahib Singhਜਦੋਂ ਉਸ ਮਾਲਕ ਨੂੰ ਚੰਗਾ ਲੱਗਦਾ ਹੈ ਉਸ ਦੇ ਗੁਣ ਮਨੁੱਖ ਦੇ ਅੰਦਰ ਰੌਸ਼ਨ ਹੋ ਜਾਂਦੇ ਹਨ, ਗੁਰੂ ਆਪ ਉਸ ਮਨੁੱਖ ਦੇ ਜੀਵਨ ਨੂੰ ਸੋਹਣਾ ਬਣਾ ਦੇਂਦਾ ਹੈ।

ਪਦ ਅਰਥ ਤਿਸੁ = ਉਸ (ਪ੍ਰਭੂ) ਨੂੰ। ਸਵਾਰੇ = (ਜੀਵਨ) ਸੋਹਣਾ ਬਣਾ ਦੇਂਦਾ ਹੈ।

SikhNet (Spanish)Cuando tal fue la Voluntad del Señor, la Virtud se manifestó en mí; sí, el Guru Mismo adorna a todos.

ਸੇ ਜਨ ਪਰਵਾਣੁ ਹੋਏ, ਜਿਨੑੀ ਇਕੁ ਨਾਮੁ ਦਿੜਿਆ; ਦੁਤੀਆ ਭਾਉ ਚੁਕਾਇਆ ॥

se jan paravaan hoe, jinaee ik naam dirriaa; duteea bhaau chukaaeaa | Ang 441

Sant Singh KhalsaThose humble beings become acceptable, who cling to the One Name and renounce the love of duality.
Manmohan SinghThe persons, who cling to One Name and renounce another's love, become acceptable.
Manmohan Singh (Punjabi)ਜੋ ਪੁਰਸ਼ ਇਕ ਨਾਮ ਨਾਲ ਪੱਕੀ ਤਰ੍ਹਾਂ ਜੁੜ ਜਾਂਦੇ ਹਨ ਅਤੇ ਹੋਰਸ ਦੀ ਪ੍ਰੀਤ ਨੂੰ ਤਿਆਗ ਦਿੰਦੇ ਹਨ, ਉਹ ਕਬੂਲ ਪੈ ਜਾਂਦੇ ਹਨ।
Fareedkot Teekaਸੋਈ ਪੁਰਖ ਪਰਮਾਨ ਹੂਏ ਹੈਂ ਜਿਨੋਂ ਨੇ ਏਕ ਨਾਮ ਕੋ ਦਿਢ ਕੀਆ ਹੈ ਔਰ ਦੁਤੀਆ ਭਾਉ ਚੁਕਾਇ ਦੀਆ ਹੈ॥
Prof. Sahib Singhਜੇਹੜੇ ਮਨੁੱਖ ਸਿਰਫ਼ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਪੱਕਾ ਕਰ ਲੈਂਦੇ ਹਨ, ਤੇ ਮਾਇਆ ਦਾ ਮੋਹ ਅੰਦਰੋਂ ਦੂਰ ਕਰ ਲੈਂਦੇ ਹਨ ਉਹ ਪਰਮਾਤਮਾ ਦੀ ਦਰਗਹ ਵਿਚ ਕਬੂਲ ਹੋ ਜਾਂਦੇ ਹਨ।

ਪਦ ਅਰਥ ਦਿੜਿਆ = ਹਿਰਦੇ ਵਿਚ ਪੱਕਾ ਕੀਤਾ। ਦੁਤੀਆ = ਦੂਜਾ। ਭਾਉ = ਪਿਆਰ।

SikhNet (Spanish)Aquéllos que se olvidan de la dualidad y se apegan sólo al Nombre del Señor son aprobados.

ਇਉ ਕਹੈ ਨਾਨਕੁ. ਧੰਨੁ ਸੁ ਵੇਲਾ, ਜਿਤੁ ਮੈ ਸਤਿਗੁਰੁ ਮਿਲਿਆ; ਸੋ ਸਹੁ ਚਿਤਿ ਆਇਆ ॥੮॥

eiau kahai naanak. dhan su velaa, jit mai satigur miliaa; so sahu chit aaeaa |8| Ang 441

Sant Singh KhalsaThus says Nanak: blessed is the time when I met the True Guru, and my Husband Lord came into my consciousness. ||8||
Manmohan SinghThus says Nanak, blessed is the time when I met the True Guru and remembered that groom of mine.
Manmohan Singh (Punjabi)ਗੁਰੂ ਜੀ ਇਸ ਤਰ੍ਹਾਂ ਫੁਰਮਾਉਂਦੇ ਹਨ-ਭਾਗਾਂ ਭਰਿਆ ਹੈ ਉਹ ਵਕਤ, ਜਦ ਮੈਂ ਸੱਚੇ ਗੁਰਾਂ ਨੂੰ ਮਿਲਿਆ ਅਤੇ ਉਸ ਆਪਣੇ ਪਤੀ ਨੂੰ ਚੇਤੇ ਕੀਤਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਜਿਸ ਸਮੇਂ ਮੈਨੇ ਸਤਗੁਰੂ ਕੋ ਪਾਯਾ ਹੈ ਅਰ ਸੋ ਪਤੀ ਚਿਤ ਮੇਂ ਆਯਾ ਹੈ, ਸੋ ਵੇਲਾ ਧੰਨ ਹੈ॥੮॥
Prof. Sahib Singhਨਾਨਕ ਇਉਂ ਆਖਦਾ ਹੈ-ਭਾਗਾਂ ਵਾਲਾ ਸੀ ਉਹ ਵੇਲਾ ਜਦੋਂ ਮੈਨੂੰ ਗੁਰੂ ਮਿਲ ਪਿਆ ਸੀ ਤੇ (ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ ਸੀ ॥੮॥
SikhNet (Spanish)Dice Nanak, bendito es el día que conocí a mi Guru y enaltecí al Señor en mi corazón. (8)

ਇਕਿ ਜੰਤ ਭਰਮਿ ਭੁਲੇ; ਤਿਨਿ ਸਹਿ ਆਪਿ ਭੁਲਾਏ ॥

eik jant bharam bhule; tin seh aap bhulaae | Ang 441

Sant Singh KhalsaSome people wander around, deluded by doubt; their Husband Lord Himself has misled them.
Manmohan SinghSome people are gone astray in doubt but them the Spouse Himself has strayed.
Manmohan Singh (Punjabi)ਕਈ ਲੋਕੀਂ ਸੰਦੇਹ ਅੰਦਰ ਕੁਰਾਹੇ ਪਏ ਹੋਏ ਹਨ। ਉਨ੍ਹਾਂ ਨੂੰ ਕੰਤ ਨੇ ਖੁਦ ਗੁਮਰਾਹ ਕਰ ਛੱਡਿਆ ਹੈ।
Fareedkot Teekaਏਕ ਜੀਵ ਭਰਮ ਮੇਂ ਭੂਲ ਰਹੇ ਹੈਂ ਤਿਨ ਸਹੁ ਨੇ ਆਪ ਹੀ ਭੁਲਾਏ ਹੈਂ॥
Prof. Sahib Singhਅਨੇਕਾਂ ਜੀਵ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਹੋਏ ਹਨ, (ਉਸ ਪੈਦਾ ਕਰਨ ਵਾਲੇ) ਖਸਮ-ਪ੍ਰਭੂ ਨੇ ਆਪ ਹੀ ਕੁਰਾਹੇ ਪਾਏ ਹੋਏ ਹਨ,

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਭਰਮਿ = ਭਟਕਣਾ ਵਿਚ। ਭੁਲੇ = ਕੁਰਾਹੇ ਪਏ ਹੋਏ। ਤਿਨਿ = ਉਸ ਨੇ। ਸਹਿ = ਸ਼ਹੁ ਨੇ। ਤਿਨਿ ਸਹਿ = ਉਸ ਖਸਮ ਪ੍ਰਭੂ ਨੇ।

SikhNet (Spanish)Algunos son desviados por el Mismo Señor; ellos vagan en la dualidad y actúan desde el ego.

ਦੂਜੈ ਭਾਇ ਫਿਰਹਿ; ਹਉਮੈ ਕਰਮ ਕਮਾਏ ॥

doojai bhaae fireh; haumai karam kamaae | Ang 441

Sant Singh KhalsaThey wander around in the love of duality, and they do their deeds in ego.
Manmohan SinghThey wander about in another's love and go about their business in pride.
Manmohan Singh (Punjabi)ਉਹ ਹੋਰਸ ਦੇ ਪਿਆਰ ਅੰਦਰ ਭਟਕਦੇ ਹਨ ਅਤੇ ਹੰਕਾਰ ਅੰਦਰ ਆਪਣੇ ਕਾਰ-ਵਿਹਾਰ ਕਰਦੇ ਹਨ।
Fareedkot Teekaਦੂਸਰੇ ਭਾਉ ਮੇਂ ਹੰਕਾਰ ਸਹਤ ਕਰਮਾਂ ਕੋ ਕਰਤੇ ਫਿਰਤੇ ਹੈਂ॥
Prof. Sahib Singhਅਜੇਹੇ ਜੀਵ ਹਉਮੈ ਦੇ ਆਸਰੇ ਕੰਮ ਕਰ ਕਰ ਕੇ ਮਾਇਆ ਦੇ ਮੋਹ ਵਿਚ ਭਟਕਦੇ ਹਨ।

ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਕਮਾਏ = ਕਮਾਇ, ਕਮਾ ਕੇ, ਕਰ ਕਰ ਕੇ।

SikhNet (Spanish)Sí, lejos de Tu Camino se encuentran ellos, al haber sido desviados por Ti Mismo;

ਤਿਨਿ ਸਹਿ ਆਪਿ ਭੁਲਾਏ, ਕੁਮਾਰਗਿ ਪਾਏ; ਤਿਨ ਕਾ. ਕਿਛੁ ਨ ਵਸਾਈ ॥

tin seh aap bhulaae, kumaarag paae; tin kaa. kichh na vasaaee | Ang 441

Sant Singh KhalsaTheir Husband Lord Himself has misled them, and put them on the path of evil. Nothing lies in their power.
Manmohan SinghThem, the Lord has Himself misled and put them on the evil track. Nothing lies in their power.
Manmohan Singh (Punjabi)ਉਨ੍ਹਾਂ ਨੂੰ ਸੁਆਮੀ ਨੇ ਆਪੇ ਹੀ ਗੁਮਰਾਹ ਕੀਤਾ ਹੈ ਅਤੇ ਖੋਟੇ ਰਸਤੇ ਪਾਇਆ ਹੈ। ਉਨ੍ਹਾਂ ਦੇ ਅਖਤਿਆਰ ਵਿੱਚ ਕੁਝ ਨਹੀਂ।
Fareedkot Teekaਜੋ ਤਿਸ ਪਤੀ ਨੇ ਆਪ ਭੁਲਾਏ ਹੈਂ ਪੁਨਾ ਖੋਟੇ ਰਾਹ ਮੇਂ ਪਾਏ ਹੈਂ, ਫਿਰ ਤਿਨ ਕਾ ਕੁਛ ਵਸ ਨਹੀਂ ਚਲਤਾ॥☬ਗੁਰੂ ਜੀ ਪ੍ਰਾਰਥਨਾ ਕਰਤੇ ਹੈਂ:
Prof. Sahib Singhਉਸ ਖਸਮ ਪ੍ਰਭੂ ਨੇ ਆਪ (ਉਹਨਾਂ ਨੂੰ) ਸਹੀ ਰਸਤੇ ਤੋਂ ਖੁੰਝਾਇਆ ਹੋਇਆ ਹੈ ਤੇ ਕੁਰਾਹੇ ਪਾਇਆ ਹੋਇਆ ਹੈ, ਉਹਨਾਂ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲਦਾ (ਕਿ ਆਪਣੇ ਉੱਦਮ ਨਾਲ ਕੁਮਾਰਗ ਛੱਡ ਦੇਣ)।

ਪਦ ਅਰਥ ਕੁਮਾਰਗਿ = ਭੈੜੇ ਰਾਹ ਤੇ। ਵਸਾਈ = ਵੱਸ, ਜੋਰ।

SikhNet (Spanish)oh Dios, ¿qué pueden hacer por su propia cuenta?

ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ; ਜਿਨਿ ਇਹ ਰਚਨ ਰਚਾਈ ॥

tin kee gat avagat toonhai jaaneh; jin ih rachan rachaaee | Ang 441

Sant Singh KhalsaYou alone know their ups and downs, You, who created the creation.
Manmohan SinghTheir ascent and decent, thou alone knowest, thou, who hast created the creation.
Manmohan Singh (Punjabi)ਉਨ੍ਹਾਂ ਦਾ ਚੜ੍ਹਾਉ ਤੇ ਉਤਰਾਉ ਕੇਵਲ ਤੂੰ ਹੀ ਜਾਣਦਾ ਹੈਂ, ਤੂੰ, ਜਿਸ ਨੇ ਇਹ ਸ੍ਰਿਸ਼ਟੀ ਸਾਜੀ ਹੈ।
Fareedkot Teekaਹੇ ਹਰੀ! ਤਿਨ ਕੀ ਗਤ ਵਾ ਅਵਗਤ ਸੋ ਤੂੰ ਹੀ ਜਾਨਤਾ ਹੈਂ, ਜਿਸ ਤੈਨੇ ਮਾਇਆ ਕਰ ਕੇ ਇਹ ਸਭ ਰਚਨਾ ਰਚਾਈ ਹੈ॥
Prof. Sahib Singhਹੇ ਪ੍ਰਭੂ! ਜਿਸ ਤੈਂ ਨੇ ਇਹ ਜਗਤ-ਰਚਨਾ ਰਚੀ ਹੋਈ ਹੈ ਤੂੰ ਆਪ ਹੀ (ਕੁਰਾਹੇ ਪਏ ਹੋਏ) ਉਹਨਾਂ ਜੀਵਾਂ ਦੀ ਚੰਗੀ ਮੰਦੀ ਆਤਮਕ ਹਾਲਤ ਜਾਣਦਾ ਹੈਂ (ਜਿਸ ਅਨੁਸਾਰ ਤੂੰ ਉਹਨਾਂ ਨੂੰ ਕੁਰਾਹੇ ਪਾਇਆ ਹੈ)।

ਪਦ ਅਰਥ ਅਵਿਗਤਿ = ਮੰਦੀ ਹਾਲਤ। ਜਿਨਿ = ਜਿਸ (ਤੈਂ) ਨੇ।

SikhNet (Spanish)Sus ascensos y descensos sólo Tú los conoces; sí, Tú, Quien lo has creado todo.

ਹੁਕਮੁ ਤੇਰਾ. ਖਰਾ ਭਾਰਾ; ਗੁਰਮੁਖਿ ਕਿਸੈ ਬੁਝਾਏ ॥

hukam teraa. kharaa bhaaraa; guramukh kisai bujhaae | Ang 441

Sant Singh KhalsaThe Command of Your Will is very strict; how rare is the Gurmukh who understands.
Manmohan SinghExceedingly strict is thine command to act upon but through the Guru, hardly one realises it.
Manmohan Singh (Punjabi)ਪਰਮ ਕਠਨ ਹੈ ਤੇਰੇ ਫੁਰਮਾਨ ਤੇ ਅਮਲ ਕਰਨਾ। ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਅਨੁਭਵ ਕਰਦਾ ਹੈ।
Fareedkot Teekaਤੇਰਾ ਹੁਕਮ (ਖਰਾ ਭਾਰਾ) ਬਡਾ ਭਾਰਾ ਹੈ, ਗੁਰਮੁਖ ਦ੍ਵਾਰੇ ਕਿਸੇ ਵਿਰਲੇ ਕੋ (ਬੁਝਾਏ) ਸਮਝਾਉਤਾ ਹੈ॥
Prof. Sahib Singhਤੇਰਾ ਹੁਕਮ ਬੜਾ ਡਾਢਾ ਹੈ (ਜਿਸ ਕਰ ਕੇ ਜੀਵ ਕੁਰਾਹੇ ਪਏ ਹੋਏ ਹਨ)। ਕਿਸੇ ਵਿਰਲੇ ਭਾਗਾਂ ਵਾਲੇ ਨੂੰ ਖਸਮ-ਪ੍ਰਭੂ ਗੁਰੂ ਦੀ ਸਰਨ ਪਾ ਕੇ ਆਪਣਾ ਹੁਕਮ ਸਮਝਾਂਦਾ ਹੈ।

ਪਦ ਅਰਥ ਖਰਾ = ਬਹੁਤ। ਗੁਰਮੁਖਿ = ਗੁਰੂ ਦੀ ਸਰਨ ਪਾ ਕੇ। ਬੁਝਾਏ = ਸਮਝਾਂਦਾ ਹੈ।

SikhNet (Spanish)Tu Voluntad es difícil de seguir, y extraordinario es aquél que se da cuenta de Tu Esencia.

ਇਉ ਕਹੈ ਨਾਨਕੁ. ਕਿਆ ਜੰਤ ਵਿਚਾਰੇ; ਜਾ ਤੁਧੁ ਭਰਮਿ ਭੁਲਾਏ ॥੯॥

eiau kahai naanak. kiaa jant vichaare; jaa tudh bharam bhulaae |9| Ang 441

Sant Singh KhalsaThus says Nanak: what can the poor creatures do, when You mislead them into doubt? ||9||
Manmohan SinghThus says Nanak, what can be poor creatures do, when thou misleadest them into doubt?
Manmohan Singh (Punjabi)ਗੁਰੂ ਜੀ ਇਸ ਤਰ੍ਹਾਂ ਫੁਰਮਾਉਂਦੇ ਹਨ, ਗਰੀਬ ਜੀਵ ਕੀ ਕਰ ਸਕਦੇ ਹਨ, ਜਦ ਤੂੰ ਉਨ੍ਹਾਂ ਨੂੰ ਸੰਦੇਹ ਅੰਦਰ ਭੁਲਾ ਦਿੰਦਾ ਹੈਂ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਾਂ ਤੈਨੇ ਭਰਮ ਸੇ ਭੁਲਾਏ ਹੈਂ ਤੌ ਜੰਤ ਵਿਚਾਰੇ ਕਿਆ ਕਹੈਂ॥੯॥
Prof. Sahib Singhਨਾਨਕ ਇਉਂ ਆਖਦਾ ਹੈ-ਹੇ ਪ੍ਰਭੂ! ਜੇ ਤੂੰ ਆਪ ਹੀ ਜੀਵਾਂ ਨੂੰ ਮਾਇਆ ਦੀ ਭਟਕਣਾ ਵਿਚ ਪਾ ਕੇ ਜ਼ਿੰਦਗੀ ਦੇ ਮੰਦੇ ਰਸਤੇ ਪਾਇਆ ਹੋਇਆ ਹੈ, ਤਾਂ ਇਹ ਵਿਚਾਰੇ ਜੀਵ ਕੀਹ ਕਰ ਸਕਦੇ ਹਨ? ॥੯॥

ਪਦ ਅਰਥ ਤੁਧੁ = ਤੂੰ ਹੀ ॥੯॥

SikhNet (Spanish)Dice Nanak, sin poder están Tus criaturas, oh Señor, cuando Tú Mismo las desvías de Tu Camino. (9)

ਸਚੇ ਮੇਰੇ ਸਾਹਿਬਾ; ਸਚੀ ਤੇਰੀ ਵਡਿਆਈ ॥

sache mere saahibaa; sachee teree vaddiaaee | Ang 442

Sant Singh KhalsaO My True Lord Master, True is Your glorious greatness.
Manmohan SinghMy true Lord, true is Thine greatness.
Manmohan Singh (Punjabi)ਮੈਡੇ ਸੱਚੇ ਸੁਆਮੀ, ਸੱਚੀ ਹੈ ਤੈਡੀ ਵਿਸ਼ਾਲਤਾ।
Fareedkot Teekaਹੇ ਸਚੇ ਮੇਰੇ ਸਾਹਿਬ! ਤੇਰੀ ਵਡਿਆਈ ਸਚੀ ਹੈ॥
Prof. Sahib Singhਹੇ ਮੇਰੇ ਸਦਾ-ਥਿਰ ਮਾਲਕ! ਤੇਰਾ ਵਡੱਪਣ ਭੀ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਸਚੇ = ਹੇ ਸਦਾ-ਥਿਰ ਰਹਿਣ ਵਾਲੇ! ਵਡਿਆਈ = ਬਜ਼ੁਰਗੀ, ਵਡੱਪਣ।

SikhNet (Spanish)Oh mi Verdadero Señor, Verdadera es Tu Gloria;

ਤੂੰ ਪਾਰਬ੍ਰਹਮੁ ਬੇਅੰਤੁ ਸੁਆਮੀ; ਤੇਰੀ ਕੁਦਰਤਿ. ਕਹਣੁ ਨ ਜਾਈ ॥

toon paarabraham beant suaamee; teree kudarat. kehan na jaaee | Ang 442

Sant Singh KhalsaYou are the Supreme Lord God, the Infinite Lord and Master. Your creative power cannot be described.
Manmohan SinghThou art the Transcendent Lord and the Infinite Master. Thy might cannot be described.
Manmohan Singh (Punjabi)ਤੂੰ ਪਰਮ ਪ੍ਰਭੂ ਤੇ ਅਨੰਤ ਮਾਲਕ ਹੈਂ। ਤੇਰੀ ਸ਼ਕਤੀ ਬਿਆਨ ਨਹੀਂ ਕੀਤੀ ਜਾ ਸਕਦੀ।
Fareedkot Teekaਤੂੰ ਪਾਰਬ੍ਰਹਮ ਹੈਂ, ਬਿਅੰਤ ਹੈਂ, ਸਭ ਕਾ ਸ੍ਵਾਮੀ ਹੈਂ, ਤੇਰੀ (ਕੁਦਰਤਿ) ਮਾਇਆ ਕਹੀ ਨਹੀਂ ਜਾਤੀ॥
Prof. Sahib Singhਤੂੰ ਬੇਅੰਤ ਮਾਲਕ ਹੈਂ, ਤੂੰ ਪਾਰਬ੍ਰਹਮ ਹੈਂ ਤੇਰੀ ਤਾਕਤ ਬਿਆਨ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਕੁਦਰਤਿ = ਤਾਕਤ।

SikhNet (Spanish)Tú eres el Infinito, Señor Supremo; Tu Poder nadie lo puede describir.

ਸਚੀ ਤੇਰੀ ਵਡਿਆਈ. ਜਾ ਕਉ ਤੁਧੁ ਮੰਨਿ ਵਸਾਈ; ਸਦਾ ਤੇਰੇ ਗੁਣ ਗਾਵਹੇ ॥

sachee teree vaddiaaee. jaa kau tudh man vasaaee; sadaa tere gun gaavahe | Ang 442

Sant Singh KhalsaTrue is Your glorious greatness; when You enshrine it within the mind, one sings Your Glorious Praises forever.
Manmohan SinghTrue is thy grandeur, and he within whose mind, thou enshrines it, ever sings Thine praises.
Manmohan Singh (Punjabi)ਸੱਚੀ ਹੈ ਤੈਡੀ ਬਜ਼ੁਰਗੀ। ਜਿਸ ਦੇ ਹਿਰਦੇ ਅੰਦਰ ਤੂੰ ਇਸ ਨੂੰ ਟਿਕਾਉਂਦਾ ਹੈਂ, ਉਹ ਹਮੇਸ਼ਾਂ ਤੈਡੀ ਕੀਰਤੀ ਗਾਇਨ ਕਰਦਾ ਹੈ!
Fareedkot Teekaਇਹ ਸਚੀ ਤੇਰੀ ਵਡਿਆਈ ਜਿਸ ਕੇ ਮਨ ਮੇਂ ਤੈਨੇ ਬਸਾਈ ਹੈ, ਹੇ ਸਚੇ! ਸੋ ਸਦਾ ਤੇਰੇ ਗੁਣ ਗਾਉਤੇ ਹੈਂ॥
Prof. Sahib Singhਹੇ ਪ੍ਰਭੂ! ਤੇਰੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ, ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਤੂੰ ਇਹ ਵਡਿਆਈ ਵਸਾ ਦਿੱਤੀ ਹੈ, ਉਹ ਸਦਾ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।

ਪਦ ਅਰਥ ਜਾ ਕਉ ਮੰਨਿ = ਜਿਨ੍ਹਾਂ ਦੇ ਮਨ ਵਿਚ। ਗਾਵਹੇ = ਗਾਵਹਿ।

SikhNet (Spanish)Verdadera es Tu Gloria y verdadero el corazón que está despierto a cantar siempre

ਤੇਰੇ ਗੁਣ ਗਾਵਹਿ. ਜਾ ਤੁਧੁ ਭਾਵਹਿ; ਸਚੇ ਸਿਉ ਚਿਤੁ ਲਾਵਹੇ ॥

tere gun gaaveh. jaa tudh bhaaveh; sache siau chit laavahe | Ang 442

Sant Singh KhalsaHe sings Your Glorious Praises, when it is pleasing to You, O True Lord; he centers his consciousness on You.
Manmohan SinghWhen the mortal becomes pleasing to Thee, he sings Thy glory and fixes his attention on Thee, O True Lord.
Manmohan Singh (Punjabi)ਜਦ ਪ੍ਰਾਣੀ ਤੈਨੂੰ ਚੰਗਾ ਲੱਗਦਾ ਹੈ, ਉਹ ਤੇਰੀ ਮਹਿਮਾ ਗਾਉਂਦਾ ਹੈ ਅਤੇ ਤੇਰੇ ਨਾਲ ਆਪਣੀ ਬਿਰਤੀ ਜੋੜਦਾ ਹੈ, ਹੇ ਸੱਚੇ ਸੁਆਮੀ।
Fareedkot Teekaਤੇਰੇ ਗੁਣ ਗਾਉਤੇ ਹੈਂ ਔਰ ਜਬ ਤੁਝ ਕੋ ਭਾਉਤੇ ਹੈਂ, ਤਬ ਸੋਈ ਹੇ ਸਚੇ! ਤੇਰੇ ਮੇਂ ਚਿਤ ਲਗਾਉਤੇ ਹੈਂ॥
Prof. Sahib Singhਪਰ ਤਦੋਂ ਹੀ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ਜਦੋਂ ਤੈਨੂੰ ਉਹ ਚੰਗੇ ਲੱਗਦੇ ਹਨ, ਫਿਰ ਉਹ ਤੇਰੇ ਸਦਾ-ਥਿਰ ਸਰੂਪ ਵਿਚ ਆਪਣਾ ਚਿੱਤ ਜੋੜੀ ਰੱਖਦੇ ਹਨ।

ਪਦ ਅਰਥ ਤੁਧੁ ਭਾਵਹਿ = ਤੈਨੂੰ ਚੰਗੇ ਲੱਗਦੇ ਹਨ। ਸਿਉ = ਨਾਲ। ਲਾਵਹੇ = ਲਾਵਹਿ।

SikhNet (Spanish)Tu Alabanza. Sí, uno canta Tus Alabanzas; si Tú así lo deseas uno se entona en su Único Señor.

ਜਿਸ ਨੋ ਤੂੰ ਆਪੇ ਮੇਲਹਿ; ਸੁ ਗੁਰਮੁਖਿ ਰਹੈ ਸਮਾਈ ॥

jis no toon aape meleh; su guramukh rahai samaaee | Ang 442

Sant Singh KhalsaOne whom You unite with Yourself, as Gurmukh, remains absorbed in You.
Manmohan SinghWhom thou unitest with thyself he by Guru's grace, remains absorbed in thee.
Manmohan Singh (Punjabi)ਜਿਸ ਨੂੰ ਤੂੰ ਆਪਣੇ ਨਾਲ ਜੋੜ ਲੈਂਦਾ ਹੈਂ, ਉਹ ਗੁਰਾਂ ਦੀ ਦਇਆ ਦੁਆਰਾ, ਤੇਰੇ ਵਿੱਚ ਲੀਨ ਹੋਇਆ ਰਹਿੰਦਾ ਹੈ।
Fareedkot Teekaਜਿਸਕੋ ਤੂੰ ਆਪ ਗੁਰੋਂ ਦੁਆਰੇ ਮੇਲਤਾ ਹੈਂ, ਸੋ ਗੁਰਮੁਖ ਤੇਰੇ ਮੇਂ ਸਮਾਇ ਰਹਤੇ ਹੈਂ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈਂ ਉਹ ਗੁਰੂ ਦੀ ਸਰਨ ਪੈ ਕੇ ਤੇਰੀ ਯਾਦ ਵਿਚ ਲੀਨ ਰਹਿੰਦਾ ਹੈ।

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਗੁਰਮੁਖਿ = ਗੁਰੂ ਦੀ ਰਾਹੀਂ।

SikhNet (Spanish)Aquél que Tú tomas en Unión Contigo, a través de la Gracia del Guru se inmerge en Ti.

ਇਉ ਕਹੈ ਨਾਨਕੁ. ਸਚੇ ਮੇਰੇ ਸਾਹਿਬਾ; ਸਚੀ ਤੇਰੀ ਵਡਿਆਈ ॥੧੦॥੨॥੭॥੫॥੨॥੭॥

eiau kahai naanak. sache mere saahibaa; sachee teree vaddiaaee |10|2|7|5|2|7| Ang 442

Sant Singh KhalsaThus says Nanak: O my True Lord Master, True is Your Glorious Greatness. ||10||2||7||5||2||7||
Manmohan SinghThus says Nanak O my true Lord, true is Thine glory.
Manmohan Singh (Punjabi)ਗੁਰੂ ਜੀ ਇਸ ਤਰ੍ਹਾਂ ਫੁਰਮਾਉਂਦੇ ਹਨ, ਹੇ ਮੈਡੇ ਸਾਈਂ! ਸੱਚੀ ਹੈ ਤੈਡੀਂ ਮਹਾਨਤਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ ਇਸ ਪ੍ਰਕਾਰ ਹੇ ਮੇਰੇ ਸਚੇ ਪਾਤਸ਼ਾਹ ਤੇਰੀ ਵਡਿਆਈ ਸਚੀ ਹੈ॥੧੦॥੨॥੭॥੫॥੨॥੭॥
Prof. Sahib Singh(ਤੇਰਾ ਦਾਸ) ਨਾਨਕ ਇਉਂ ਆਖਦਾ ਹੈ-ਹੇ ਮੇਰੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ ॥੧੦॥੨॥੭॥੫॥੨॥੭॥

* ਵੇਰਵਾ: ਇਸ ਛੰਤ ਦੇ ੧੦ ਬੰਦ ਹਨ, ਗੁਰੂ ਅਮਰਦਾਸ ਜੀ ਦੇ ੨ ਛੰਤ ਹਨ, ਗੁਰੂ ਨਾਨਕ ਦੇਵ ਜੀ ਦੇ ੫। ਜੋੜ ੭ ਬਣਿਆ। ਦੂਜੀ ਵਾਰੀ ਉਹੀ ਜੋੜ ਫਿਰ ਦਿੱਤਾ ਹੈ। ਛੰਤ ਮਹਲਾ ੧ = ੫। ਛੰਤ ਮਹਲਾ ੩ = ੨। ਜੋੜ = ੭।

SikhNet (Spanish)Dice Nanak ,oh mi Verdadero Señor, Verdadera es Tu Gloria. (10‑2‑7‑5‑2‑7)
Answers quote the Granth verbatim with Ang citations. AI commentary is not Gurbani and not a religious ruling.