ੴ

ਸਿੱਖਬਾਣੀ · SikhBani

Ang 445

Sri Guru Granth Sahib · Raag Aasaa · 2 shabads, 29 lines
Translations
Shabad Guru Ramdas Ji Raag Aasaa continued from Ang 444

ਆਵਣ ਜਾਣਾ. ਭ੍ਰਮੁ ਭਉ ਭਾਗਾ; ਹਰਿ ਹਰਿ. ਹਰਿ ਗੁਣ ਗਾਇਆ ॥

aavan jaanaa. bhram bhau bhaagaa; har har. har gun gaaeaa |

Sant Singh KhalsaHis comings and goings, doubts and fears come to an end, and he sings the Glorious Praises of the Lord, Har, Har, Har.
Manmohan SinghFlee his coming, goings, doubts and dreads and he sings Lord God Master's praise.
Manmohan Singh (Punjabi)ਉਸ ਦੇ ਆਉਣੇ, ਜਾਣੇ, ਸੰਦੇਹ ਅਤੇ ਡਰ ਨੱਸ ਜਾਂਦੇ ਹਨ ਅਤੇ ਉਹ ਵਾਹਿਗੁਰੂ ਸੁਆਮੀ ਮਾਲਕ ਦਾ ਜੱਸ ਗਾਇਨ ਕਰਦਾ ਹੈ।
Fareedkot Teekaਜਿਨੋਂ ਨੇ ਮਨ ਤਨ ਬਾਣੀ ਕਰ ਕੇ ਹਰੀ ਕੇ ਗੁਣੋਂ ਕੋ ਗਾਇਆ ਹੈ, ਤਿਨ ਕੇ ਆਨੇ ਜਾਨੇ ਕਾ ਭ੍ਰਮ ਔਰ ਭਯ ਭਾਗਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹਨਾਂ ਦਾ ਜਨਮ ਮਰਨ, ਉਹਨਾਂ ਦੀ ਭਟਕਣਾ ਉਹਨਾਂ ਦਾ (ਹਰੇਕ ਕਿਸਮ ਦਾ) ਡਰ ਦੂਰ ਹੋ ਗਿਆ,

ਪਦ ਅਰਥ ਭ੍ਰਮੁ = ਭਟਕਣਾ।

SikhNet (Spanish)Terminan las idas y venidas, el miedo y la duda, y así, él canta la Alabanza del Señor; Jar, Jar,

ਜਨਮ ਜਨਮ ਕੇ, ਕਿਲਵਿਖ ਦੁਖ ਉਤਰੇ; ਹਰਿ ਹਰਿ ਨਾਮਿ ਸਮਾਇਆ ॥

janam janam ke, kilavikh dukh utare; har har naam samaaeaa |

Sant Singh KhalsaThe sins and pains of countless incarnations are washed away, and he merges into the Name of the Lord, Har, Har.
Manmohan SinghHis sins and ills of many births are washed off and merges he into the Lord Master's Name.
Manmohan Singh (Punjabi)ਉਸ ਦੇ ਅਨੇਕਾਂ ਜਨਮ ਦੇ ਪਾਪ ਤੇ ਦੁੱਖੜੇ ਧੋਤੇ ਜਾਂਦੇ ਹਨ ਅਤੇ ਉਹ ਮਾਲਕ ਸੁਆਮੀ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਔਰ ਜਨਮ ਜਨਮੰਤਰੋਂ ਕੇ ਪਾਪ ਔਰ ਦੁਖ ਦੂਰ ਹੂਏ ਹੈਂ ਅਰ ਵਹੁ ਮਨ ਤਨ ਕਰ ਕੇ ਹਰਿ ਹਰਿ ਨਾਮ ਮੇਂ ਸਮਾਇਆ ਹੈ॥
Prof. Sahib Singhਤੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਉਹਨਾਂ ਦੇ ਪਾਪ ਤੇ ਦੁੱਖ ਲਹਿ ਗਏ, ਉਹ ਸਦਾ ਲਈ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਗਏ।

ਪਦ ਅਰਥ ਕਿਲਵਿਖ = ਪਾਪ। ਨਾਮਿ = ਨਾਮ ਵਿਚ। ਧੁਰਿ = ਧੁਰ ਦਰਗਾਹ ਤੋਂ।

SikhNet (Spanish)sí, todas sus faltas y todos sus sufrimientos acumulados en encarnaciones pasadas se limpian y se inmerge en el Nombre del Señor, Jar, Jar.

ਜਿਨ ਹਰਿ ਧਿਆਇਆ. ਧੁਰਿ ਭਾਗ ਲਿਖਿ ਪਾਇਆ; ਤਿਨ ਸਫਲੁ ਜਨਮੁ ਪਰਵਾਣੁ ਜੀਉ ॥

jin har dhiaaeaa. dhur bhaag likh paaeaa; tin safal janam paravaan jeeo |

Sant Singh KhalsaThose who are blessed by such pre-ordained destiny, meditate on the Lord, and their lives become fruitful and approved.
Manmohan SinghWho have such a pre-ordained destiny, meditate they on God and fruitful and approved becomes their advent.
Manmohan Singh (Punjabi)ਜਿਨ੍ਹਾਂ ਦੀ ਮੁੱਢ ਦੀ ਲਿਖੀ ਹੋਈ ਐਸੀ ਕਿਸਮਤ ਹੈ, ਉਹ ਵਾਹਿਗੁਰੂ ਦਾ ਆਰਾਧਨ ਕਰਦੇ ਹਨ ਅਤੇ ਫਲਦਾਇਕ ਤੇ ਪ੍ਰਮਾਣੀਕ ਹੋ ਵੰਞਦਾ ਹੈ ਉਨ੍ਹਾਂ ਦਾ ਆਗਮਨ।
Fareedkot Teekaਹੇ ਭਾਈ! ਜਿਨੋਂ ਨੇ ਹਰਿ ਪ੍ਰਕਾਰ ਸੇ ਹਰੀ ਕੋ ਧ੍ਯਾਯਾ ਹੈ, ਤਿਨ ਕੇ ਭਾਗ ਮੇਂ ਕਰਤਾ ਪੁਰਖ ਨੇ ਧੁਰਿ ਸੇ ਲਿਖ ਪਾਇਆ ਹੈ, ਤਿਨ ਕਾ ਜਨਮੁ ਸੰਸਾਰ ਮੇਂ ਪ੍ਰਮਾਣੀਕ ਔਰ ਸਫਲਾ ਹੈ॥
Prof. Sahib Singhਜਿਨ੍ਹਾਂ ਨੇ ਧੁਰ ਦਰਗਾਹ ਤੋਂ ਲਿਖੇ ਭਾਗਾਂ ਅਨੁਸਾਰ ਨਾਮ ਦੀ ਦਾਤ ਪ੍ਰਾਪਤ ਕਰ ਲਈ ਤੇ ਹਰਿ-ਨਾਮ ਸਿਮਰਿਆ ਉਹਨਾਂ ਦਾ ਮਨੁੱਖਾ ਜੀਵਨ ਕਾਮਯਾਬ ਹੋ ਗਿਆ ਉਹ ਪ੍ਰਭੂ ਦੀ ਦਰਗਾਹ ਵਿਚ ਕਬੂਲ ਹੋ ਗਏ।

ਪਦ ਅਰਥ ਲਿਖਿ = ਲਿਖ ਕੇ।

SikhNet (Spanish)Aquél que habita en Dios, tal ser está lleno del Señor y su vida es aprobada;

ਹਰਿ ਹਰਿ ਮਨਿ ਭਾਇਆ. ਪਰਮ ਸੁਖ ਪਾਇਆ; ਹਰਿ ਲਾਹਾ ਪਦੁ ਨਿਰਬਾਣੁ ਜੀਉ ॥੩॥

har har man bhaaeaa. param sukh paaeaa; har laahaa pad nirabaan jeeo |3|

Sant Singh KhalsaOne whose mind loves the Lord, Har, Har, obtains supreme peace. He reaps the profit of the Lord's Name, the state of Nirvaanaa. ||3||
Manmohan SinghHe, whose soul loves the Lord Master, obtains the supreme bliss and reaps the profit of God in the form of the state of salvation.
Manmohan Singh (Punjabi)ਜਿਸ ਦੀ ਆਤਮਾਂ ਸੁਆਮੀ ਮਾਲਕ ਨੂੰ ਮੁਹੱਬਤ ਕਰਦੀ ਹੈ, ਉਹ ਮਹਾਨ ਖੁਸ਼ੀ ਨੂੰ ਪਾ ਲੈਂਦਾ ਹੈ ਅਤੇ ਮੋਖਸ਼ ਦੀ ਅਵਸਥਾ ਦੀ ਸ਼ਕਲ ਵਿੱਚ ਵਾਹਿਗੁਰੂ ਦਾ ਮੁਨਾਫਾ ਉਠਾ ਲੈਂਦਾ ਹੈ।
Fareedkot Teekaਹੇ ਭਾਈ! ਜਿਨ ਕੇ ਮਨ ਮੇਂ ਹਰਿ ਹਰਿ ਨਾਮ ਭਾਇਆ ਹੈ, ਤਿਨਾਂ ਨੇ ਪਰਮ ਸੁਖੁ ਰੂਪ ਨਿਰਦੁਖ ਪਦ ਲਾਹਾ ਪਾਇਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦਾ ਨਾਮ) ਮਨ ਵਿਚ ਪਿਆਰਾ ਲੱਗਾ ਉਹਨਾਂ ਨੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਹਨਾਂ ਨੇ ਉਹ ਆਤਮਕ ਅਵਸਥਾ ਖੱਟ ਲਈ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੩॥
SikhNet (Spanish)sí, aquél en cuya mente radica el Amor al Señor, obtiene Éxtasis Eterno y cosecha el Fruto del Señor al vivir en el Estado de Nirvana. (3)

ਜਿਨੑ ਹਰਿ ਮੀਠ ਲਗਾਨਾ. ਤੇ ਜਨ ਪਰਧਾਨਾ; ਤੇ ਊਤਮ. ਹਰਿ ਹਰਿ ਲੋਗ ਜੀਉ ॥

jina har meetth lagaanaa. te jan paradhaanaa; te aootam. har har log jeeo |

Sant Singh KhalsaCelebrated are those people, unto whom the Lord seems sweet; how exalted are those people of the Lord, Har, Har.
Manmohan SinghForemost (Eminent) are the persons unto whom God seems sweet, Sublime are these men of Lord God.
Manmohan Singh (Punjabi)ਸਿਰ-ਕੱਢਵੇ ਹਨ ਉਹ ਪੁਰਸ਼, ਜਿਨ੍ਹਾਂ ਨੂੰ ਵਾਹਿਗੁਰੂ ਮਿੱਠੜਾ ਲੱਗਦਾ ਹੈ। ਸ਼੍ਰੇਸ਼ਟ ਹਨ ਵਾਹਿਗੁਰੂ ਸੁਆਮੀ ਦੇ ਐਹੋ ਜੇਹੇ ਬੰਦੇ।
Fareedkot Teekaਹੇ ਭਾਈ! ਜਿਨ ਕੋ ਹਰਿ ਮੀਠਾ ਲਗਾ ਹੈ, ਸੋਈ ਜਨ ਪ੍ਰਧਾਨ ਹੂਏ ਹੈਂ ਅਰਥਾਤ ਗਿਨਤੀ ਕੇ ਹੂਏ ਹੈਂ ਅਰੁ ਵਹੀ (ਹਰਿ ਲੋਗ) ਸਾਧੋਂ ਮੇਂ ਹਰ ਪ੍ਰਕਾਰ ਕਰ ਕੇ ਊਤਮ ਹੂਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਨੁੱਖ (ਜਗਤ ਵਿਚ) ਇੱਜ਼ਤ ਵਾਲੇ ਹੋ ਜਾਂਦੇ ਹਨ, ਉਹ ਰੱਬ ਦੇ ਪਿਆਰੇ ਬੰਦੇ (ਹੋਰ ਖ਼ਲਕਤਿ ਨਾਲੋਂ) ਸ੍ਰੇਸ਼ਟ ਜੀਵਨ ਵਾਲੇ ਬਣ ਜਾਂਦੇ ਹਨ।

ਪਦ ਅਰਥ ਮੀਠਾ = ਮਿੱਠਾ, ਪਿਆਰਾ। ਤੇ ਜਨ = ਉਹ ਬੰਦੇ! ਪਰਧਾਨਾ = ਮੰਨੇ ਪ੍ਰਮੰਨੇ, ਇੱਜ਼ਤ-ਦਾਰ। ਹਰਿ ਲੋਗ = ਰੱਬ ਦੇ ਪਿਆਰੇ ਮਨੁੱਖ।

SikhNet (Spanish)Aquéllos a quienes el Señor les sabe Dulce son los primeros entre los hombres.

ਹਰਿ ਨਾਮੁ ਵਡਾਈ. ਹਰਿ ਨਾਮੁ ਸਖਾਈ; ਗੁਰਸਬਦੀ. ਹਰਿ ਰਸ ਭੋਗ ਜੀਉ ॥

har naam vaddaaee. har naam sakhaaee; gurasabadee. har ras bhog jeeo |

Sant Singh KhalsaThe Lord's Name is their glorious greatness; the Lord's Name is their companion and helper. Through the Word of the Guru's Shabad, they enjoy the sublime essence of the Lord.
Manmohan SinghGod's Name is their honour, and God's name is their succourer and under the Guru's instruction they enjoy God's Nectar.
Manmohan Singh (Punjabi)ਵਾਹਿਗੁਰੂ ਦਾ ਨਾਮ ਉਨ੍ਹਾਂ ਦੀ ਇੱਜ਼ਤ ਆਬਰੂ ਹੈ ਅਤੇ ਵਾਹਿਗੁਰੂ ਦਾ ਨਾਮ ਉਨ੍ਹਾਂ ਦਾ ਮਦਦਗਾਰ ਹੈ। ਗੁਰਾਂ ਦੇ ਉਪਦੇਸ਼ ਤਾਬੇ ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਮਾਣਦੇ ਹਨ।
Fareedkot Teekaਹੇ ਭਾਈ! ਹਰਿ ਨਾਮ ਹੀ ਤਿਨ ਕੀ ਵਡਿਆਈ ਹੈ ਹਰਿ ਨਾਮ ਹੀ ਤਿਨ ਕਾ (ਸਖਾਈ) ਸਹਾਇਕੁ ਹੈ, ਗੁਰੋਂ ਕੇ ਸਬਦ ਕਰ ਕੇ ਹਰਿ ਰਸ ਭੋਗਤੇ ਹੈਂ॥
Prof. Sahib Singhਪਰਮਾਤਮਾ ਦਾ ਨਾਮ (ਉਹਨਾਂ ਵਾਸਤੇ) ਇੱਜ਼ਤ-ਮਾਣ ਹੈ, ਪਰਮਾਤਮਾ ਦਾ ਨਾਮ ਉਹਨਾਂ ਦਾ (ਸਦਾ ਲਈ) ਸਾਥੀ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪਰਮਾਤਮਾ ਦੇ ਨਾਮ-ਰਸ ਦਾ ਆਨੰਦ ਮਾਣਦੇ ਹਨ।

ਪਦ ਅਰਥ ਵਡਾਈ = ਆਦਰ-ਮਾਣ। ਸਖਾਈ = ਸਾਥੀ, ਮਿੱਤਰ। ਸਬਦੀ = ਸ਼ਬਦ ਦੀ ਰਾਹੀਂ। ਭੋਗ = ਆਨੰਦ।

SikhNet (Spanish)El Nombre del Señor es su Gloria; el Nombre del Señor es su Compañero y experimentan la Esencia del Señor

ਹਰਿ ਰਸ ਭੋਗ, ਮਹਾ ਨਿਰਜੋਗ; ਵਡਭਾਗੀ. ਹਰਿ ਰਸੁ ਪਾਇਆ ॥

har ras bhog, mahaa nirajog; vaddabhaagee. har ras paaeaa |

Sant Singh KhalsaThey enjoy the sublime essence of the Lord, and remain totally detached. By great good fortune, they obtain the sublime essence of the Lord.
Manmohan SinghGod's elixir enjoy and remain thoroughly detached. Though the greatest good luck they obtain the Lord's ambrosia.
Manmohan Singh (Punjabi)ਵਾਹਿਗੁਰੂ ਦੇ ਸੁਧਾਰਸ ਨੂੰ ਉਹ ਮਾਣਦੇ ਹਨ ਅਤੇ ਪਰਮ ਨਿਰਲੇਪ ਰਹਿੰਦੇ ਹਨ। ਪਰਮ ਚੰਗੀ ਕਿਸਮਤ ਰਾਹੀਂ ਉਹ ਸੁਆਮੀ ਦੇ ਆਬਿਹਿਯਾਤ ਨੂੰ ਪਾਉਂਦੇ ਹਨ।
Fareedkot Teekaਹਰਿ ਰਸ ਕੋ ਭੋਗ ਰਹੇ ਹੈਂ ਸੰਸਾਰ ਸੇ ਅਤੀ (ਨਿਰਜੋਗ) ਅਸੰਗ ਹੈਂ, ਸੋ ਹਰੀ ਨਾਮ ਕਾ ਰਸ ਬੜੇ ਭਾਗੋਂ ਕਰ ਕੇ ਪਾਇਆ ਹੈ॥
Prof. Sahib Singhਉਹ ਮਨੁੱਖ ਸਦਾ ਹਰਿ-ਨਾਮ-ਰਸ ਮਾਣਦੇ ਹਨ, ਜਿਸ ਦੀ ਬਰਕਤਿ ਨਾਲ ਉਹ ਬੜੇ ਨਿਰਲੇਪ ਰਹਿੰਦੇ ਹਨ, ਵੱਡੀ ਕਿਸਮਤ ਨਾਲ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਮਿਲ ਗਿਆ ਹੁੰਦਾ ਹੈ।

ਪਦ ਅਰਥ ਨਿਰਜੋਗ = ਨਿਰਲੇਪ।

SikhNet (Spanish)a través del Bani de la Palabra del Guru. Permanecen desapegados y por un buen Destino, saborean la Esencia.

ਸੇ ਧੰਨੁ ਵਡੇ, ਸਤ ਪੁਰਖਾ ਪੂਰੇ; ਜਿਨ. ਗੁਰਮਤਿ ਨਾਮੁ ਧਿਆਇਆ ॥

se dhan vadde, sat purakhaa poore; jin. guramat naam dhiaaeaa |

Sant Singh KhalsaSo very blessed and truly perfect are those, who through Guru's Instruction meditate on the Naam, the Name of the Lord.
Manmohan SinghGreatly blessed and truly perfect persons are they, who through Guru's instruction meditate on the Name.
Manmohan Singh (Punjabi)ਮਹਾਨ ਮੁਬਾਰਕ ਅਤੇ ਸੱਚੀ ਮੁੱਚੀ ਦੇ ਪੂਰਨ ਪੁਰਸ਼ ਹਨ ਉਹ, ਜੋ ਗੁਰਾਂ ਦੀ ਸਿਖਮਤ ਦੇ ਰਾਹੀਂ ਨਾਮ ਦਾ ਸਿਮਰਨ ਕਰਦੇ ਹਨ।
Fareedkot Teekaਸੋ ਧੰਨੁ ਹੈਂ ਵੱਡੇ ਪੂਰੇ ਸਤ ਪੁਰਖ ਹੈਂ, ਜਿਨੋਂ ਨੇ ਗੁਰਮਤਿ ਕਰ ਕੇ ਨਾਮ ਧ੍ਯਾਯਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਲੈ ਕੇ ਪ੍ਰਭੂ ਦਾ ਨਾਮ ਸਿਮਰਿਆ, ਉਹ ਵੱਡੇ ਭਾਗਾਂ ਵਾਲੇ ਬਣ ਗਏ ਉਹ ਉੱਚੇ ਤੇ ਪੂਰੇ ਆਤਮਕ ਜੀਵਨ ਵਾਲੇ ਬਣ ਗਏ।

ਪਦ ਅਰਥ ਸੇ = ਉਹ ਬੰਦੇ। ਧੰਨੁ = ਭਾਗਾਂ ਵਾਲੇ। ਸਤ ਪੁਰਖਾ = ਉੱਚੇ ਜੀਵਨ ਵਾਲੇ ਮਨੁੱਖ।

SikhNet (Spanish)Ellos son hombres bendecidos, grandiosos y virtuosos y se vuelven perfectos a través del Bani de la Palabra del Guru, pues habitan en el Nombre del Señor.

ਜਨੁ ਨਾਨਕੁ. ਰੇਣੁ ਮੰਗੈ ਪਗ ਸਾਧੂ; ਮਨਿ ਚੂਕਾ ਸੋਗੁ ਵਿਜੋਗੁ. ਜੀਉ ॥

jan naanak. ren mangai pag saadhoo; man chookaa sog vijog. jeeo |

Sant Singh KhalsaServant Nanak begs for the dust of the feet of the Holy; his mind is rid of sorrow and separation.
Manmohan SinghSerf Nanak, prays for the dust of saints feet, Wherewith his soul is rid of sorrow and separation.
Manmohan Singh (Punjabi)ਨਫਰ ਨਾਨਕ, ਸੰਤਾਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ, ਜਿਸ ਦੇ ਨਾਲ ਉਸ ਦੀ ਆਤਮਾਂ ਗ਼ਮ ਅਤੇ ਵਿਛੋੜੇ ਤੋਂ ਖਲਾਸੀ ਪਾ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਾਧੂਓਂ ਕੀ ਹਮ ਚਰਣ ਰੇਣੁ ਮਾਂਗਤੇ ਹੈਂ। ਜਿਨੋਂ ਨੇ ਸੰਤੋਂ ਕੇ ਚਰਨੋਂ ਕੀ ਧੂੜੀ ਪਾਈ ਹੈ, ਤਿਨ ਕੇ ਮਨ ਤੇ ਵਿਛੋੜਾ ਔਰ ਸੋਗ ਉਠ ਗ੍ਯਾ ਹੈ॥
Prof. Sahib Singhਦਾਸ ਨਾਨਕ (ਭੀ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ (ਜਿਨ੍ਹਾਂ ਨੂੰ ਇਹ ਚਰਨ-ਧੂੜ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਦੇ) ਮਨ ਵਿਚ ਵੱਸ ਰਿਹਾ ਚਿੰਤਾ ਫ਼ਿਕਰ ਦੂਰ ਹੋ ਜਾਂਦਾ ਹੈ ਉਹਨਾਂ ਦੇ ਮਨ ਵਿਚ ਵੱਸਦਾ ਪ੍ਰਭੂ-ਚਰਨਾਂ ਤੋਂ ਵਿਛੋੜਾ ਦੂਰ ਹੋ ਜਾਂਦਾ ਹੈ।

ਪਦ ਅਰਥ ਰੇਣੁ = ਚਰਨ-ਧੂੜ। ਪਗ = ਪੈਰ। ਸਾਧੂ = ਗੁਰੂ। ਮਨਿ = ਮਨ ਵਿਚ (ਟਿਕਿਆ ਹੋਇਆ)। ਸੋਗੁ = ਗ਼ਮ। ਵਿਜੋਗ = ਵਿਛੋੜਾ।

SikhNet (Spanish)Nanak, el Esclavo del Señor, pide por el Polvo de los Pies de los Santos para que su mente abandone su tristeza y su desolación.

ਜਿਨੑ ਹਰਿ ਮੀਠ ਲਗਾਨਾ. ਤੇ ਜਨ ਪਰਧਾਨਾ; ਤੇ ਊਤਮ. ਹਰਿ ਹਰਿ ਲੋਗ ਜੀਉ ॥੪॥੩॥੧੦॥

jina har meetth lagaanaa. te jan paradhaanaa; te aootam. har har log jeeo |4|3|10|

Sant Singh KhalsaCelebrated are those people, unto whom the Lord seems sweet; how exalted are those people of the Lord, Har, Har. ||4||3||10||
Manmohan SinghForemost are the persons unto whom God seems sweet. Sublime are these men of Lord God.
Manmohan Singh (Punjabi)ਸਿਰ-ਕੱਢਵੇਂ ਹਨ ਉਹ ਪੁਰਸ਼, ਜਿਨ੍ਹਾਂ ਨੂੰ ਵਾਹਿਗੁਰੂ ਮਿੱਠੜਾ ਲੱਗਦਾ ਹੈ। ਸ਼੍ਰੇਸ਼ਟ ਹਨ ਵਾਹਿਗੁਰੂ ਸੁਆਮੀ ਦੇ ਐਹੋ ਜੇਹੇ ਬੰਦੇ।
Fareedkot Teekaਜਿਨ ਕੋ ਹਰੀ ਮੀਠਾ ਲਗਾ ਹੈ ਵਹੁ ਜਨ ਮੁਖ੍ਯ ਹੈਂ ਅਰੁ ਵਹੀ ਹਰੀ ਕੇ ਜਨ ਹਰ ਪ੍ਰਕਾਰ ਸੇ ਉਤਮ ਹੈਂ॥੪॥੩॥੧੦॥☬ਚਾਰੋਂ ਜੁਗੋਂ ਕੇ ਜੀਵੋਂ ਕੇ ਸੁਭਾਵ ਅਰੁ ਧਰਮ ਕੇ ਚਾਰੋਂ ਚਰਨ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਨੁੱਖ (ਜਗਤ ਵਿਚ) ਇੱਜ਼ਤ ਵਾਲੇ ਹੋ ਜਾਂਦੇ ਹਨ, ਉਹ ਰੱਬ ਦੇ ਪਿਆਰੇ ਬੰਦੇ (ਹੋਰ ਖ਼ਲਕਤਿ ਨਾਲੋਂ) ਸ੍ਰੇਸ਼ਟ ਜੀਵਨ ਵਾਲੇ ਬਣ ਜਾਂਦੇ ਹਨ ॥੪॥੩॥੧੦॥

ਪਦ ਅਰਥ ਭ੍ਰਮੁ = ਭਟਕਣਾ ॥੪॥੩॥੧੦॥

SikhNet (Spanish)Sí, a aquéllos a quienes el Señor les sabe dulce, se vuelven los primeros entre los hombres. (4-3-10)

Open this shabad (26 lines, Angs 444-445) →

Shabad Guru Ramdas Ji Raag Aasaa continues on Ang 446

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਸਤਜੁਗਿ. ਸਭੁ ਸੰਤੋਖ ਸਰੀਰਾ; ਪਗ ਚਾਰੇ ਧਰਮੁ ਧਿਆਨੁ ਜੀਉ ॥

satajug. sabh santokh sareeraa; pag chaare dharam dhiaan jeeo |

Sant Singh KhalsaIn the Golden Age of Sat Yuga, everyone embodied contentment and meditation; religion stood upon four feet.
Manmohan SinghIn the Gold-age all men, were contented and meditative and the religion had four feet,
Manmohan Singh (Punjabi)ਸੱਚ ਦੇ ਯੁੱਗ ਅੰਦਰ ਸਾਰੇ ਬੰਦੇ ਸਬਰ ਵਾਲੇ ਤੇ ਸਿਮਰਨ ਕਰਨ ਵਾਲੇ ਸਨ ਅਤੇ ਮਜ਼ਹਬ ਦੇ ਚਾਰ ਪੈਰ ਸਨ।
Fareedkot Teekaਹੇ ਭਾਈ! ਸਤਜੁਗ ਮੇਂ ਸਭ ਸਰੀਰੋਂ ਮੇਂ ਸੰਤੋਖ ਥਾ। ਧਰਮ ਕੇ ਦ੍ਯਾ, ਦਾਨ, ਤਪ, ਸਤ ਕਹੀਂ ਪਵਿਤ੍ਰਤਾ ਕੋ ਚਰਨ ਲਿਖਤੇ ਹੈਂ। ਚਾਰੋਂ ਪੈਰ ਦ੍ਰਿਢ (ਧਿਆਨੁ) ਦੇਖਾਈ ਪੜਤੇ ਥੇ॥
Prof. Sahib Singhਸਤਜੁਗੀ ਆਤਮਕ ਅਵਸਥਾ ਵਿਚ ਟਿਕੇ ਹੋਏ ਮਨੁੱਖ ਨੂੰ ਹਰ ਥਾਂ ਸੰਤੋਖ (ਆਤਮਕ ਸਹਾਰਾ) ਦੇਈ ਰੱਖਦਾ ਹੈ, ਹਰ ਵੇਲੇ ਮੁਕੰਮਲ ਧਰਮ ਉਸ ਦੇ ਜੀਵਨ ਦਾ ਨਿਸ਼ਾਨਾ ਹੁੰਦਾ ਹੈ।

ਪਦ ਅਰਥ ਸਤ ਜੁਗਿ = ਸਤਜੁਗ ਵਿਚ, ਉਸ ਆਤਮਕ ਅਵਸਥਾ ਵਿਚ ਜੇਹੜੀ ਸਤਜੁਗ ਵਾਲੀ ਕਹੀ ਜਾਂਦੀ ਹੈ। ਸਭੁ = ਹਰ ਥਾਂ। ਪਗ ਚਾਰੇ ਧਰਮੁ = ਚਹੁ ਪੈਰਾਂ ਵਾਲਾ ਧਰਮ (-ਰੂਪ ਧੌਲ) {ਅੰਞਾਣ ਲੋਕ ਖ਼ਿਆਲ ਕਰਦੇ ਸਨ ਕਿ ਧਰਤੀ ਨੂੰ ਇਕ ਬਲਦ ਨੇ ਆਪਣੇ ਸਿੰਙਾਂ ਉਤੇ ਚੁੱਕਿਆ ਹੋਇਆ ਹੈ}।

SikhNet (Spanish)En Satia Yug dicen que los hombres encarnaban en una Conciencia Plena, llena de Verdad, Contentamiento,

ਮਨਿ ਤਨਿ ਹਰਿ ਗਾਵਹਿ. ਪਰਮ ਸੁਖੁ ਪਾਵਹਿ; ਹਰਿ ਹਿਰਦੈ ਹਰਿ ਗੁਣ ਗਿਆਨੁ ਜੀਉ ॥

man tan har gaaveh. param sukh paaveh; har hiradai har gun giaan jeeo |

Sant Singh KhalsaWith mind and body, they sang of the Lord, and attained supreme peace. In their hearts was the spiritual wisdom of the Lord's Glorious Virtues.
Manmohan SinghWith their mind and body they sang of God and acquired the greatest peace. In every heart was the knowledge of God's excellences.
Manmohan Singh (Punjabi)ਆਪਣੇ ਚਿੱਤ ਤੇ ਦੇਹਿ ਨਾਲ ਉਹ ਭਗਵਾਨ ਨੂੰ ਗਾਉਂਦੇ ਸਨ ਅਤੇ ਮਹਾਨ ਆਰਾਮ ਪਾਉਂਦੇ ਸਨ। ਹਰ ਇੱਕਸ, ਦਿਲ ਅੰਦਰ, ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਦੀ ਗਿਆਤ ਸੀ।
Fareedkot Teekaਹੇ ਭਾਈ! ਮਨ ਤਨ ਕਰ ਕੇ ਹਰਿ ਕੋ ਗਾਉਤੇ ਥੇ, (ਪਰਮ) ਕੇਵਲ ਸੁਖ ਕੋ ਪਾਵਤੇ ਥੇ, ਹ੍ਰਿਦ੍ਯ ਮੇਂ ਹਰੀ ਕੇ ਹੀ ਗੁਣੋਂ ਕਾ ਗ੍ਯਾਨੁ ਥਾ॥
Prof. Sahib Singh(ਸਤਜੁਗੀ) ਆਤਮਕ ਅਵਸਥਾ ਵਿਚ ਟਿਕੇ ਹੋਏ (ਮਨੁੱਖ) ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ, ਤੇ ਸਭ ਤੋਂ ਉੱਚਾ ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਗੁਣਾਂ ਨਾਲ ਡੂੰਘੀ ਸਾਂਝ ਟਿਕੀ ਰਹਿੰਦੀ ਹੈ।

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਹਰਿ ਗਾਵਹਿ = ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ। ਪਰਮ = ਸਭ ਤੋਂ ਉੱਚਾ। ਪਾਵਹਿ = ਪ੍ਰਾਪਤ ਕਰਦੇ ਹਨ। ਹਰਿ ਗੁਣ ਗਿਆਨੁ = ਪਰਮਾਤਮਾ ਦੇ ਗੁਣਾਂ ਦੀ ਡੂੰਘੀ ਸਾਂਝ।

SikhNet (Spanish)Concentración y Meditación, y que la Religión descansaba sobre éstos cuatro pilares.

ਗੁਣ ਗਿਆਨੁ ਪਦਾਰਥੁ. ਹਰਿ ਹਰਿ ਕਿਰਤਾਰਥੁ; ਸੋਭਾ ਗੁਰਮੁਖਿ ਹੋਈ ॥

gun giaan padaarath. har har kirataarath; sobhaa guramukh hoee |

Sant Singh KhalsaTheir wealth was the spiritual wisdom of the Lord's Glorious Virtues; the Lord was their success, and to live as Gurmukh was their glory.
Manmohan SinghThe knowledge of Lord's merits was their wealth, God's Name their success and to be virtuous their glory.
Manmohan Singh (Punjabi)ਸੁਆਮੀ ਦੀਆਂ ਖੂਬੀਆਂ ਦੀ ਸਮਝ ਉਨ੍ਹਾਂ ਦਾ ਧਨ ਵਾਹਿਗੁਰੂ ਦਾ ਨਾਮ ਉਨ੍ਹਾਂ ਦੀ ਕਾਮਯਾਬੀ ਅਤੇ ਨੇਕ ਬਣਨ ਉਨ੍ਹਾਂ ਦੀ ਨਾਮਵਾਰੀ ਸੀ।
Fareedkot Teekaਇਸ ਪ੍ਰਕਾਰ ਜੋ ਹਰਿ ਹਰਿ ਜਾਪ ਕਰ ਔ ਗਿਆਨਾਦਿ ਗੁਣ ਰੂਪ ਪਦਾਰਥ ਕੋ ਪਾਇਕਰ ਕ੍ਰਿਤਾਰਥ ਭਏ ਥੇ ਤਿਨ ਗੁਰਮੁਖੋਂ ਦੀ ਸੋਭਾ ਹੋਤੀ ਥੀ, ਭਾਵ ਯਹ ਕਿ ਜਦ੍ਯਪਿ ਸਤ੍ਯਾਦਿ ਗੁਣ ਸਭ ਮੇਂ ਥੇ ਪਰੰਤੂ ਸੋਭਾ ਗੁਰਮੁਖਤਾ ਹੀ ਮੇਂ ਥੀ॥
Prof. Sahib Singhਸਤਜੁਗੀ ਆਤਮਕ ਅਵਸਥਾ ਵਿਚ ਟਿਕਿਆ ਹੋਇਆ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਡੂੰਘੀ ਸਾਂਝ ਨੂੰ ਕੀਮਤੀ ਚੀਜ਼ ਜਾਣਦਾ ਹੈ, ਹਰਿ-ਨਾਮ ਸਿਮਰਨ ਵਿਚ ਆਪਣੇ ਜੀਵਨ ਨੂੰ ਸਫਲ ਸਮਝਦਾ ਹੈ, ਗੁਰੂ ਦੀ ਸਰਨ ਪੈ ਕੇ ਉਸ ਨੂੰ (ਹਰ ਥਾਂ) ਸੋਭਾ ਮਿਲਦੀ ਹੈ।

ਪਦ ਅਰਥ ਕਿਰਤਾਰਥੁ = ਸਫਲ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)Sí, el Conocimiento de las Excelencias del Señor era el objetivo de su vida, y el empaparse de la Gloria del Señor era la Bendición y la satisfacción que ellos añoraban

ਅੰਤਰਿ ਬਾਹਰਿ ਹਰਿ ਪ੍ਰਭੁ ਏਕੋ; ਦੂਜਾ ਅਵਰੁ. ਨ ਕੋਈ ॥

antar baahar har prabh eko; doojaa avar. na koee |

Sant Singh KhalsaInwardly and outwardly, they saw only the One Lord God; for them there was no other second.
Manmohan SinghWithin and without they saw the one Lord God. For them there was no other second.
Manmohan Singh (Punjabi)ਅੰਦਰ ਅਤੇ ਬਾਹਰ ਉਹ ਇਕ ਵਾਹਿਗੁਰੂ ਸੁਆਮੀ ਨੂੰ ਵੇਖਦੇ ਸਨ ਉਨ੍ਹਾਂ ਲਈ ਕੋਈ ਹੋਰ ਦੂਸਰਾ ਨਹੀਂ ਸੀ।
Fareedkot Teekaਤਿਨ ਕੋ ਅੰਤਰਿ ਬਾਹਰਿ ਏਕ ਹਰਿ ਪ੍ਰਭ ਦ੍ਰਿਸ੍ਟ ਆਵਤਾ ਥਾ, ਦੂਸਰਾ ਔਰ ਕੋਈ ਨਹੀਂ ਭਾਸਤਾ ਥਾ॥
Prof. Sahib Singhਉਸ ਨੂੰ ਆਪਣੇ ਅੰਦਰ ਤੇ ਸਾਰੇ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਦਿੱਸਦਾ।
SikhNet (Spanish)Ellos vivenciaban al Único Señor dentro y fuera, sabían que en todos lados estaba Él, y que no había nadie más;

ਹਰਿ ਹਰਿ ਲਿਵ ਲਾਈ. ਹਰਿ ਨਾਮੁ ਸਖਾਈ; ਹਰਿ ਦਰਗਹ ਪਾਵੈ ਮਾਨੁ ਜੀਉ ॥

har har liv laaee. har naam sakhaaee; har daragah paavai maan jeeo |

Sant Singh KhalsaThey centered their consciousness lovingly on the Lord, Har, Har. The Lord's Name was their companion, and in the Court of the Lord, they obtained honor.
Manmohan SinghWith God's Name they fixed their attention, God's Name was their helper and in God's court they acquired honour.
Manmohan Singh (Punjabi)ਵਾਹਿਗੁਰੂ ਦੇ ਨਾਮ ਨਾਲ ਊਹ ਆਪਣੀ ਬਿਰਤੀ ਜੋੜਦੇ ਸਨ, ਵਾਹਿਗੁਰੂ ਦਾ ਨਾਮ ਉਨ੍ਹਾਂ ਦਾ ਸਹਾਇਕ ਸੀ ਅਤੇ ਵਾਹਿਗੁਰੂ ਦੇ ਦਰਬਾਰ ਵਿੱਚ ਉਹ ਇੱਜਤ ਪਾਉਂਦੇ ਹਨ।
Fareedkot Teekaਮਨ ਤਨ ਕਰ ਹਰੀ ਮੇਂ ਲਿਵ ਲਗਾਇ ਰਖਨੇ ਸੇ ਹਰਿ ਨਾਮ ਕੋ ਹੀ ਸਹਾਇਕ ਮਾਨਤੇ ਥੇ, ਸੋ ਹਰਿ ਕੇ ਦਰਬਾਰ ਮੇਂ ਮਾਨ ਪਾਉਤੇ ਥੇ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜਦਾ ਹੈ, ਪਰਮਾਤਮਾ ਉਸ ਦਾ (ਸਦਾ ਲਈ) ਸਾਥੀ ਬਣ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ।

ਪਦ ਅਰਥ ਲਿਵ ਲਾਈ = ਸੁਰਤਿ ਜੋੜੀ। ਸਖਾਈ = ਮਿੱਤਰ, ਸਾਥੀ। ਪਾਵੈ = ਹਾਸਲ ਕਰਦਾ ਹੈ। ਮਾਨੁ = ਆਦਰ[

SikhNet (Spanish)estaban entonados en Él, era su Compañero de siempre y en la misma Corte del Señor eran honrados.

ਸਤਜੁਗਿ ਸਭੁ ਸੰਤੋਖ ਸਰੀਰਾ; ਪਗ ਚਾਰੇ ਧਰਮੁ ਧਿਆਨੁ ਜੀਉ ॥੧॥

satajug sabh santokh sareeraa; pag chaare dharam dhiaan jeeo |1|

Sant Singh KhalsaIn the Golden Age of Sat Yuga, everyone embodied contentment and meditation; religion stood upon four feet. ||1||
Manmohan SinghIn the Satiyug (Truth age), every one was contented and meditate and religion had four feet.
Manmohan Singh (Punjabi)ਸੱਚੇ ਯੁਗ ਵਿੱਚ ਹਰ ਕੋਈ ਸਬਰ ਵਾਲਾ ਅਤੇ ਬੰਦਗੀ ਕਰਨ ਵਾਲਾ ਸੀ। ਅਤੇ ਮਜਹਬ ਦੇ ਚਾਰ ਪੈਰ ਸਨ।
Fareedkot Teekaਸਤਜੁਗ ਮੇਂ ਸਭ ਸਰੀਰਾ ਮੇਂ ਸੰਤੋਖ ਥਾ ਔਰ ਧਰਮ ਕੇ ਚਾਰੇ ਚਰਨ ਦੇਖੀਤੇ ਥੇ। ਦੇਖਨਾ ਧ੍ਯਾਨ ਕਾ ਭਾਵ ਹੈ॥੧॥
Prof. Sahib Singhਅਜੇਹੀ ਸਤਜੁਗੀ ਆਤਮਕ ਅਵਸਥਾ ਵਿਚ ਟਿਕੇ ਹੋਏ ਮਨੁੱਖ ਨੂੰ ਹਰ ਥਾਂ ਸੰਤੋਖ (ਆਤਮਕ ਸਹਾਰਾ ਦੇਈ ਰੱਖਦਾ ਹੈ) ਹਰ ਗੱਲੇ ਮੁਕੰਮਲ ਧਰਮ ਉਸ ਦੇ ਜੀਵਨ ਦਾ ਨਿਸ਼ਾਨਾ ਬਣਿਆ ਰਹਿੰਦਾ ਹੈ ॥੧॥
SikhNet (Spanish)En la Era de Satia Yuga dicen que los hombres eran la Encarnación de la Verdad, el Contentamiento, la Concentración y la Meditación, y que la Religión descansaba sobre esos cuatro pilares. (1)

ਤੇਤਾ ਜੁਗੁ ਆਇਆ. ਅੰਤਰਿ ਜੋਰੁ ਪਾਇਆ; ਜਤੁ ਸੰਜਮ ਕਰਮ ਕਮਾਇ ਜੀਉ ॥

tetaa jug aaeaa. antar jor paaeaa; jat sanjam karam kamaae jeeo |

Sant Singh KhalsaThen came the Silver Age of Trayta Yuga; men's minds were ruled by power, and they practiced celibacy and self-discipline.
Manmohan SinghThen came Tretayuga (Silver-age) and power began to rule men's mind and they practised deeds of celibacy and self-discipline.
Manmohan Singh (Punjabi)ਫਿਰ ਚਾਂਦੀ ਦਾ ਯੁਗ ਆ ਗਿਆ, ਅਤੇ ਤਾਕਤ ਨੇ ਮਨੁਖਾਂ ਦੇ ਮਨਾਂ ਤੇ ਕਾਬੂ ਪਾ ਲਿਆ। ਇਨਸਾਨ ਪਾਕਦਾਮਨੀ ਪਵਿੱਤਤਰਤਾ ਅਤੇ ਸਵੈ ਜਬਤੀ ਦੇ ਅਮਲ ਕਮਾਉਂਦਾ ਹੈ।
Fareedkot Teekaਜਬ ਤ੍ਰੇਤਾ ਜੁਗੁ ਆਵਤਾ ਭਯਾ ਤਬ ਅੰਤਰ ਭੇਦ ਬਾਦਿ ਨੇ ਜੋਰ ਪਾਇ ਲੀਆ; ਵਾ ਸਰੀਰੋਂ ਕੇ ਅੰਤਰ (ਜੋਰੁ) ਬਲੁ ਪਾਇ ਲੀਆ, ਭਾਵ ਸਭ ਬਲਵਾਨ ਹੋ ਗਏ। ਔ ਜਤ ਧਾਰਨ ਕਰ ਕੇ ਇੰਦ੍ਰੀਓਂ ਕਾ ਸੰਜਮ ਰੂਪ ਕਰਮ ਕਮਾਉਨੇ ਲਗ ਪੜੇ॥
Prof. Sahib Singhਉਸ ਦੇ ਅੰਦਰ ਮਾਨੋ ਤ੍ਰੇਤਾ ਜੁਗ ਵਾਪਰ ਰਿਹਾ ਹੈ, ਜਿਸ ਮਨੁੱਖ ਦੇ ਅੰਦਰ (ਦੂਜਿਆਂ ਉਤੇ) ਧੱਕਾ (ਕਰਨ ਦਾ ਸੁਭਾਉ) ਆ ਵੱਸਦਾ ਹੈ, (ਉਹ ਮਨੁੱਖ ਪਰਮਾਤਮਾ ਦਾ ਸਿਮਰਨ ਭੁਲਾ ਕੇ) ਵੀਰਜ ਨੂੰ ਰੋਕਣਾ (ਹੀ ਧਰਮ ਸਮਝ ਲੈਂਦਾ ਹੈ) ਉਹ ਮਨੁੱਖ ਇੰਦ੍ਰਿਆਂ ਨੂੰ ਵੱਸ ਕਰਨ ਵਾਲੇ ਕਰਮ ਹੀ ਕਮਾਂਦਾ ਹੈ।

ਪਦ ਅਰਥ ਅੰਤਰਿ = ਜਿਸ ਮਨੁੱਖ ਦੇ ਅੰਦਰ। ਜੋਰੁ = ਧੱਕਾ। ਸੰਜਮੁ = ਇੰਦ੍ਰਿਆਂ ਨੂੰ ਕਾਬੂ ਕਰਨ ਦੇ 'ਜਤ' ਆਦਿਕ ਜਤਨ।

SikhNet (Spanish)Después vino la Era de Treta Yug, en la que los hombres practicaban la castidad y la autodisciplina

ਪਗੁ ਚਉਥਾ ਖਿਸਿਆ, ਤ੍ਰੈ ਪਗ ਟਿਕਿਆ; ਮਨਿ ਹਿਰਦੈ ਕ੍ਰੋਧੁ ਜਲਾਇ. ਜੀਉ ॥

pag chauthaa khisiaa, trai pag ttikiaa; man hiradai krodh jalaae. jeeo |

Sant Singh KhalsaThe fourth foot of religion dropped off, and three remained. Their hearts and minds were inflamed with anger.
Manmohan SinghThe fourth foot of religion dropped off, the three feet remained and men's minks and hearts were inflamed with wrath.
Manmohan Singh (Punjabi)ਧਰਮ ਦਾ ਚੌਥਾ ਪੈਰ ਝੜ ਗਿਆ। ਤਿੰਨ ਪੈਰ ਰਹਿ ਗਏ ਅਤੇ ਬੰਦਿਆਂ ਦੇ ਚਿੱਤਾਂ ਦੇ ਦਿਲਾਂ ਅੰਦਰ ਗੁੱਸਾ ਬਲ ਉਠਿਆ।
Fareedkot Teekaਚਉਥਾ ਪੈਰ ਖਿਸਕ ਗਇਆ ਤੀਨ ਪਗ ਕੇ ਭਾਰ ਧਰਮ ਖੜਾ ਰਹਾ ਅਰਥਾਤ ਸਤ ਨ ਰਹਾ, ਤਪੁ ਅਰੁ ਦਾਨੁ ਔ ਦਯਾ ਏਹੁ ਰਹਿ ਗਏ ਔਰ ਸਭ ਕੇ ਮਨ ਹ੍ਰਿਦ੍ਯ ਕ੍ਰੋਧ ਜਲਾਉਨੇ ਲਗਾ॥
Prof. Sahib Singhਉਸ ਮਨੁੱਖ ਦੇ ਅੰਦਰੋਂ (ਧਰਮ-ਬਲਦ ਦਾ) ਚੌਥਾ ਪੈਰ ਤਿਲਕ ਜਾਂਦਾ ਹੈ (ਉਸ ਦੇ ਅੰਦਰ ਧਰਮ-ਬਲਦ) ਤਿੰਨਾਂ ਪੈਰਾਂ ਦੇ ਸਹਾਰੇ ਖਲੋਂਦਾ ਹੈ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਕ੍ਰੋਧ ਪੈਦਾ ਹੁੰਦਾ ਹੈ ਜੋ ਉਸ (ਦੇ ਆਤਮਕ ਜੀਵਨ) ਨੂੰ ਸਾੜਦਾ ਹੈ।

ਪਦ ਅਰਥ ਪਗੁ = ਪੈਰ। ਮਨਿ = ਮਨ ਵਿਚ। ਜਲਾਇ = ਸਾੜਦਾ ਹੈ।

SikhNet (Spanish)y estaban llenos de la energía del poder. Un pilar se había caído y la religión descansaba solamente en tres, y así sus mentes y sus corazones se encendieron de furia.

ਮਨਿ ਹਿਰਦੈ ਕ੍ਰੋਧੁ, ਮਹਾ ਬਿਸਲੋਧੁ; ਨਿਰਪ ਧਾਵਹਿ, ਲੜਿ ਦੁਖੁ ਪਾਇਆ ॥

man hiradai krodh, mahaa bisalodh; nirap dhaaveh, larr dukh paaeaa |

Sant Singh KhalsaTheir hearts and minds were filled with the horribly poisonous essence of anger. The kings fought their wars and obtained only pain.
Manmohan SinghIn men's minds and heart was the greatly, poisonous matter wrath, the kings made onslaughts in wars and gathered pain.
Manmohan Singh (Punjabi)ਆਦਮੀਆਂ ਦੇ ਮਨਾਂ ਅਤੇ ਦਿਲਾਂ ਅੰਦਰ ਗੁੱਸੇ ਦਾ ਪਰਮ ਜਹਿਰੀਲਾ ਮਾਦਾ ਸੀ। ਲੜਾਈਆਂ ਵਿੱਚ ਰਾਜੇ ਧਾਵਾ ਬੋਲਦੇ ਸਨ। ਅਤੇ ਤਕਲੀਫ ਉਠਾਉਂਦੇ ਸਨ।
Fareedkot Teekaਮਨ ਵਿਖੇ ਕ੍ਰੋਧੁ ਹੋਨੇ ਤੇ ਅਤੀ (ਬਿਸ) ਜਹਰ (ਲੋਧੁ) ਘੋਲਨੇ ਲਗੇ ਵਾ ਬੀਜਨੇ ਲਗੇ, ਭਾਵ ਸਕਾਮ ਕਰਮ ਕਰਨੇ ਲਗੇ। ਪਰਸਪਰ ਰਾਜੇ ਧਾਵੇ ਮਾਰਨੇ ਲਗੇ ਔਰ ਲੜਾਈ ਵਿਖੇ ਵਾ ਮਨ ਅਰ ਰਿਦੇ ਕਰ ਦੁਖੁ ਪਾਇਆ॥
Prof. Sahib Singhਉਸ ਮਨੁੱਖ ਦੇ ਮਨ ਵਿਚ ਹਿਰਦੇ ਵਿਚ ਕ੍ਰੋਧ ਪੈਦਾ ਹੋਇਆ ਰਹਿੰਦਾ ਹੈ ਜੋ, ਮਾਨੋ, ਇਕ ਵੱਡਾ ਵਿਹੁਲਾ ਰੁੱਖ (ਉੱਗਾ ਹੋਇਆ) ਹੈ। (ਧੱਕਾ ਕਰਨ ਦੇ ਸੁਭਾਵ ਤੋਂ ਪੈਦਾ ਹੋਏ ਇਸ ਕ੍ਰੋਧ ਦੇ ਕਾਰਨ ਹੀ) ਰਾਜੇ ਇਕ ਦੂਜੇ ਉਤੇ ਹਮਲੇ ਕਰਦੇ ਹਨ, ਆਪੋ ਵਿਚ ਲੜ ਲੜ ਕੇ ਦੁੱਖ ਪਾਂਦੇ ਹਨ।

ਪਦ ਅਰਥ ਬਿਸਲੋਧੁ = {ਬਿਸ = ਜ਼ਹਰ। ਲੋਧੁ = ਲਾਲ ਜਾਂ ਚਿੱਟੇ ਫੁੱਲਾਂ ਵਾਲਾ ਇਕ ਕਿਸਮ ਦਾ ਰੁੱਖ ਹੈ} ਵਿਹੁਲਾ ਰੁੱਖ। ਨਿਰਪ = ਰਾਜੇ। ਧਾਵਹਿ = ਦੌੜਦੇ ਹਨ, ਇਕ ਦੂਜੇ ਉਤੇ ਹਮਲੇ ਕਰਦੇ ਹਨ।

SikhNet (Spanish)Sí, la furia se desató en su corazón como una esencia ponzoñosa y los reyes se precipitaron a conquistarse los unos a los otros propagando el sufrimiento.

ਅੰਤਰਿ ਮਮਤਾ ਰੋਗੁ ਲਗਾਨਾ; ਹਉਮੈ ਅਹੰਕਾਰੁ ਵਧਾਇਆ ॥

antar mamataa rog lagaanaa; haumai ahankaar vadhaaeaa |

Sant Singh KhalsaTheir minds were afflicted with the illness of egotism, and their self-conceit and arrogance increased.
Manmohan SinghThe mortal's mind was attached with the ailment of egoism and their self-conceit and arrogance increased.
Manmohan Singh (Punjabi)ਪ੍ਰਾਣੀਆਂ ਦੇ ਮਨਾਂ ਨੂੰ ਅਪਣੱਤ ਦੀ ਬਿਮਾਰੀ ਲੱਗ ਗਈ ਸੀ। ਅਤੇ ਉਨ੍ਹਾਂ ਦੀ ਸਵੈ-ਹੰਗਤਾ ਅਤੇ ਹੈਕੜਪੁਣਾ ਵਧੇਰੇ ਹੋ ਗਿਆ ਸੀ।
Fareedkot Teekaਤਿਨ ਕੇ ਅੰਤਸਕਰਣ ਮੇਂ ਮਮਤਾ ਕਾ ਰੋਗ ਲਗ ਜਾਤਾ ਭ੍ਯਾ। ਇਹ ਮੇਰਾ ਇਹ ਮੇਰਾ ਕਰਤੇ ਭਏ, ਹੰਕਾਰ ਵਧਾਇ ਲੀਆ॥
Prof. Sahib Singhਜਿਸ ਮਨੁੱਖ ਦੇ ਅੰਦਰ ਮਮਤਾ ਦਾ ਰੋਗ ਲੱਗ ਜਾਂਦਾ ਹੈ ਉਸ ਦੇ ਅੰਦਰ ਹਉਮੈ ਵਧਦੀ ਹੈ ਅਹੰਕਾਰ ਵਧਦਾ ਹੈ,

ਪਦ ਅਰਥ ਮਮਤਾ = ਅਪਣੱਤ।

SikhNet (Spanish)Fueron corroídos por la supremacía del ego y en ego floreció su vanagloria.

ਹਰਿ ਹਰਿ ਕ੍ਰਿਪਾ ਧਾਰੀ. ਮੇਰੈ ਠਾਕੁਰਿ; ਬਿਖੁ. ਗੁਰਮਤਿ ਹਰਿ ਨਾਮਿ, ਲਹਿ ਜਾਇ ਜੀਉ ॥

har har kripaa dhaaree. merai tthaakur; bikh. guramat har naam, leh jaae jeeo |

Sant Singh KhalsaIf my Lord, Har, Har, shows His Mercy, my Lord and Master eradicates the poison by the Guru's Teachings and the Lord's Name.
Manmohan SinghIf Lord God, my Master, shows mercy, the poison departs by Guru's instruction and God's Name.
Manmohan Singh (Punjabi)ਜੇਕਰ ਵਾਹਿਗੁਰੂ ਸੁਆਮੀ ਮੇਰਾ ਮਾਲਕ ਮਿਹਰ ਕਰੇ ਤਾਂ ਗੁਰਾਂ ਦੇ ਉਪਦੇਸ਼ ਅਤੇ ਵਾਹਿਗੁਰੂ ਦੇ ਨਾਮ ਦੇ ਜਰੀਏ ਜ਼ਹਿਰ ਦੂਰ ਹੋ ਜਾਂਦੀ ਹੈ।
Fareedkot Teekaਤਿਸ ਤ੍ਰੇਤਾ ਮੇਂ ਭੀ ਬਿਭੀਖਨਾਦਿ ਵਤ ਜਿਸ ਪਰ ਮੇਰੇ ਹਰਿ ਹਰਿ ਠਾਕੁਰ ਨੇ ਕ੍ਰਿਪਾ ਧਾਰਨ ਕਰੀ ਥੀ, ਤਿਨ ਕੀ ਮਮਤਾ ਕੀ ਬਿਖ ਗੁਰਮਤ ਕਰ ਕੇ ਹਰਿ ਨਾਮ ਸੇ (ਲਹਿ) ਦੂਰ ਹੋ ਜਾਤੀ ਭਈ॥
Prof. Sahib Singhਪਰ ਜਿਸ ਮਨੁੱਖ ਉੱਤੇ ਮੇਰੇ ਮਾਲਕ ਪ੍ਰਭੂ ਨੇ ਮੇਹਰ ਕੀਤੀ, ਗੁਰੂ ਦੀ ਮਤਿ ਦੀ ਬਰਕਤਿ ਨਾਲ ਹਰਿ-ਨਾਮ ਦੀ ਬਰਕਤਿ ਨਾਲ ਉਸ ਦੇ ਅੰਦਰੋਂ ਇਹ ਜ਼ਹਰ ਉਤਰ ਜਾਂਦੀ ਹੈ।

ਪਦ ਅਰਥ ਮੇਰੈ ਠਾਕੁਰਿ = ਮੇਰੇ ਠਾਕੁਰ ਨੇ। ਬਿਖੁ = ਜ਼ਹਰ। ਨਾਮਿ = ਨਾਮ ਦੀ ਰਾਹੀਂ[

SikhNet (Spanish)¡Qué Compasivo fue mi Señor que bendijo a los hombres con el Nombre Ambrosial que lava y limpia la mente del veneno!

ਤੇਤਾ ਜੁਗੁ ਆਇਆ. ਅੰਤਰਿ ਜੋਰੁ ਪਾਇਆ; ਜਤੁ ਸੰਜਮ ਕਰਮ ਕਮਾਇ ਜੀਉ ॥੨॥

tetaa jug aaeaa. antar jor paaeaa; jat sanjam karam kamaae jeeo |2|

Sant Singh KhalsaThen came the Silver Age of Trayta Yuga; men's minds were ruled by power, and they practiced celibacy and self-discipline. ||2||
Manmohan SinghThen came the Silver-age and power began to rule men's minds. They practised deeds of chastity and self-restraint.
Manmohan Singh (Punjabi)ਫਿਰ ਚਾਂਦੀ ਦਾ ਯੁਗ ਆਇਆ ਅਤੇ ਆਦਮੀਆਂ ਨੇ ਮਨੁਖਾਂ ਦੇ ਮਨਾਂ ਤੇ ਗਲਵਾ ਪਾ ਲਿਆ। ਇਨਸਾਨ ਪਵਿੱਤਤਰਤਾ ਤੇ ਸਵੈ-ਰੋਕਥਾਮ ਦੀ ਕਾਰ ਕਮਾਉਂਦੇ ਸਨ।
Fareedkot Teekaਹੇ ਭਾਈ! ਜਬ ਤ੍ਰੇਤਾ ਜੁਗ ਆਇਆ ਤਬ ਭੇਦ ਬਾਦ ਨੇ ਸਰੀਰੋਂ ਮੇਂ ਬਲ ਪਾਇਆ। ਜਤ ਔ ਇੰਦ੍ਰੀਓਂ ਕਾ ਸੰਜਮ ਰੂਪ ਕਰਮ ਕਮਾਵਤੇ ਥੇ॥੨॥
Prof. Sahib Singhਜਿਸ ਮਨੁੱਖ ਦੇ ਅੰਦਰ (ਦੂਜਿਆਂ ਉੱਤੇ) ਧੱਕਾ (ਕਰਨ ਦਾ ਸੁਭਾਉ) ਆ ਵੱਸਦਾ ਹੈ ਉਸ ਦੇ ਅੰਦਰ, ਮਾਨੋ, ਤ੍ਰੇਤਾ ਜੁਗ ਵਾਪਰ ਰਿਹਾ ਹੈ ॥੨॥
SikhNet (Spanish)En la Era de Treta los hombres tenían la energía del poder, la castidad y la autodisciplina. (2)

ਜੁਗੁ ਦੁਆਪੁਰੁ ਆਇਆ. ਭਰਮਿ ਭਰਮਾਇਆ; ਹਰਿ. ਗੋਪੀ ਕਾਨੑੁ ਉਪਾਇ ਜੀਉ ॥

jug duaapur aaeaa. bharam bharamaaeaa; har. gopee kaanau upaae jeeo |

Sant Singh KhalsaThe Brass Age of Dwaapar Yuga came, and people wandered in doubt. The Lord created the Gopis and Krishna.
Manmohan SinghThe Doaparyuga (Brass-age) came, and men wandered in doubt, God created the milk-maids and Krishan.
Manmohan Singh (Punjabi)ਪਿੱਤਲ ਦਾ ਯੁਗ ਆਇਆ, ਇਨਸਾਨ ਸੰਦੇਹ ਅੰਦਰ ਭਟਕ ਗਏ। ਵਾਹਿਗੁਰੂ ਨੇ ਗੁਆਲਣਾ ਅਤੇ ਕ੍ਰਿਸ਼ਨ ਪੈਦਾ ਕੀਤੇ।
Fareedkot Teekaਹੇ ਭਾਈ! ਜਬ ਦੁਆਪਰ ਜੁਗ ਆਵਤਾ ਭ੍ਯਾ ਤਬ ਸਭ ਜੀਵੋਂ ਕਾ ਮਨ ਭਰਮ ਸੇ ਭਰਮਾਇ ਲੀਆ, ਤਬ ਹਰਿ ਨੇ ਆਪ ਹੀ ਗੋਪੀ ਔਰ ਕ੍ਰਿਸ਼ਨ ਰੂਪ ਹੋ ਕਰ ਉਤਪੰਨ ਕੀਆ ਹੈ॥
Prof. Sahib Singhਇਹ ਸਾਰੇ ਇਸਤ੍ਰੀ ਮਰਦ ਜੋ ਹਰੀ ਨੇ ਪੈਦਾ ਕੀਤੇ ਹਨ, ਇਹਨਾਂ ਵਿਚੋਂ ਜੇਹੜਾ (ਮਾਇਆ ਦੀ) ਭਟਕਣਾ ਵਿਚ ਭਟਕ ਰਿਹਾ ਹੈ (ਉਸ ਦੇ ਵਾਸਤੇ, ਮਾਨੋ) ਦੁਆਪੁਰ ਜੁਗ ਆਇਆ ਹੋਇਆ ਹੈ।

ਪਦ ਅਰਥ ਭਰਮਿ = (ਮਾਇਆ ਦੀ) ਭਟਕਣਾ ਵਿਚ। ਗੋਪੀ ਕਾਨ੍ਹ੍ਹੁ = ਇਸਤ੍ਰੀ ਮਰਦ {'ਨਾਚੰਤੀ ਗੋਪੀ ਜੰਨਾ'}।

SikhNet (Spanish)Y después vino la Era de Duapar en donde los hombres fueron desviados por la duda y el Señor creó a Krishna y a las Gopis.

ਤਪੁ ਤਾਪਨ ਤਾਪਹਿ, ਜਗ ਪੁੰਨ ਆਰੰਭਹਿ; ਅਤਿ ਕਿਰਿਆ ਕਰਮ ਕਮਾਇ ਜੀਉ ॥

tap taapan taapeh, jag pun aaranbheh; at kiriaa karam kamaae jeeo |

Sant Singh KhalsaThe penitents practiced penance, they offered sacred feasts and charity, and performed many rituals and religious rites.
Manmohan SinghThe penitents practised penances, men initiated sacred feasts and charities and preformed many religious rites and rituals.
Manmohan Singh (Punjabi)ਤਪੱਸਵੀ ਤਪ ਕਰਦੇ ਸੀ, ਬੰਦਿਆਂ ਨੇ ਪਵਿੱਤਰ ਸਦ-ਵਰਤ ਤੇ ਦਾਨ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਹ ਅਨੇਕਾਂ ਧਾਰਮਿਕ ਰਸਮਾਂ ਅਤੇ ਵਿਧੀ ਸੰਸਕਾਰ ਕਰਦੇ ਸਨ।
Fareedkot Teeka(ਤਾਪਨ) ਅਗਨੀ ਮੇਂ, ਭਾਵ ਧੂਣੀਓਂ ਕੇ ਬੀਚ ਵਾ ਸੂਰਜ ਕੇ ਸਨਮੁਖ ਬੈਠ ਕੇ ਤਪ ਕਰਤੇ ਥੇ ਔਰ ਪੁੰਨ ਰੂਪ ਯਗੋਂ ਕੇ ਅਰੰਭ ਕਰਤੇ ਥੇ, ਪੂਜਾ ਕਰਮ ਕੋ ਅਤਸੈ ਕਰ ਕੇ ਕਮਾਵਤੇ, ਭਾਵ ਕਰਤੇ ਥੇ॥
Prof. Sahib Singh(ਅਜੇਹੇ ਲੋਕ ਭਟਕਣਾ ਵਿਚ ਪੈ ਕੇ) ਤਪ ਸਾਧਦੇ ਹਨ, ਧੂਣੀਆਂ ਤਪਾਣ ਦੇ ਕਸ਼ਟ ਸਹਾਰਦੇ ਹਨ, ਜੱਗ ਆਦਿਕ (ਮਿਥੇ ਹੋਏ) ਪੁੰਨ ਕਰਮ ਕਰਦੇ ਹਨ।

ਪਦ ਅਰਥ ਤਾਪਹਿ = ਤਪਦੇ ਹਨ, ਕਲੇਸ਼ ਸਹਾਰਦੇ ਹਨ। ਪੁੰਨ = (ਮਿਥੇ ਹੋਏ) ਨੇਕ ਕੰਮ।

SikhNet (Spanish)Los hombres practicaban las Yagnas, que eran repeticiones de versos para inducir la Sabiduría Divina,

ਕਿਰਿਆ ਕਰਮ ਕਮਾਇਆ. ਪਗ ਦੁਇ ਖਿਸਕਾਇਆ; ਦੁਇ ਪਗ ਟਿਕੈ ਟਿਕਾਇ ਜੀਉ ॥

kiriaa karam kamaaeaa. pag due khisakaaeaa; due pag ttikai ttikaae jeeo |

Sant Singh KhalsaThey performed many rituals and religious rites; two legs of religion dropped away, and only two legs remained.
Manmohan SinghThey performed religious rites and rituals. The two legs of religion dropped off and two legs remained.
Manmohan Singh (Punjabi)ਉਹ ਧਾਰਮਕ ਰਸਮਾਂ ਅਤੇ ਵਿਧੀ ਸੰਸਕਾਰ ਕਰਦੇ ਸਨ। ਧਰਮ ਦੀਆਂ ਦੋ ਲੱਤਾਂ ਡਿੱਗ ਪਈਆਂ ਅਤੇ ਦੋ ਲੱਤਾਂ ਟਿਕੀਆਂ ਰਹੀਆਂ।
Fareedkot Teekaਜੀਵੋਂ ਨੇ ਕਿਰਿਆ ਪੂਜਾ ਆਦਿ ਕਰਮਾਂ ਕੋ ਕਮਾਇਆ, ਧਰਮ ਕੇ ਦੋ ਚਰਨੋਂ ਕੋ ਰਿਦੇ ਸੇ (ਖਿਸਕਾਇਆ) ਨਿਕਲਾਇ ਦੀਆ, ਭਾਵ ਦੂਰ ਕਰ ਦੀਆ। ਪਰਮੇਸ਼੍ਵਰ ਦੇ ਟਿਕਾਏ ਹੂਏ ਦੋ ਚਰਨ ਟਿਕ ਰਹੇ ਹੈਂ॥
Prof. Sahib Singh(ਜੇਹੜਾ ਭੀ ਮਨੁੱਖ ਪਰਮਾਤਮਾ ਦਾ ਸਿਮਰਨ ਛੱਡ ਕੇ ਹੋਰ ਹੋਰ ਧਾਰਮਿਕ ਮਿਥਿਆ ਹੋਇਆ) ਕਿਰਿਆ ਕਰਮ ਕਰਦਾ ਹੈ (ਉਸ ਦੇ ਅੰਦਰੋਂ ਧਰਮ-ਬਲਦ ਆਪਣੇ ਦੋਵੇਂ) ਪੈਰ ਖਿਸਕਾ ਲੈਂਦਾ ਹੈ ਜਿਸ ਦੋ ਪੈਰਾਂ ਦੇ ਆਸਰੇ ਉਹ ਟਿਕਿਆ ਸਮਝਿਆ ਜਾਂਦਾ ਹੈ।
SikhNet (Spanish)y se disciplinaban para actuar con bondad. Seguían el camino de las buenas obras,

ਮਹਾ ਜੁਧ. ਜੋਧ ਬਹੁ ਕੀਨੑੇ; ਵਿਚਿ ਹਉਮੈ. ਪਚੈ ਪਚਾਇ ਜੀਉ ॥

mahaa judh. jodh bahu keenae; vich haumai. pachai pachaae jeeo |

Sant Singh KhalsaSo many heroes waged great wars; in their egos they were ruined, and they ruined others as well.
Manmohan SinghMany heroes waged great wars and in pride they got ruined and ruined Others.
Manmohan Singh (Punjabi)ਬਹੁਤਿਆਂ ਯੋਧਿਆਂ ਨੇ ਭਾਰੀ ਲੜਾਈਆਂ ਲੜੀਆਂ ਅਤੇ ਹੰਕਾਰ ਦੇ ਅੰਦਰ ਉਹ ਬਰਬਾਦ ਹੋ ਗਏ ਅਤੇ ਹੋਰਨਾਂ ਨੂੰ ਬਰਬਾਦ ਕਰ ਦਿੱਤਾ।
Fareedkot Teekaਹੇ ਭਾਈ! ਬੜੇ ਜੁਧ (ਜੋਧ) ਸੂਰਮਿਓਂ ਨੇ ਹੰਕਾਰ ਮੇਂ ਕੀਏ। ਆਪ ਪਚ ਕਰ ਕੇ ਔਰੋਂ ਕੋ ਭੀ ਪਚਾਉਤੇ ਭਏ; ਅਰਥਾਤ ਆਪ ਭੀ ਨਾਸ ਭਏ ਔਰੋਂ ਕੋ ਭੀ ਭਾਰਥਾਦਿ ਜੁਧ ਮੇਂ ਨਾਸ ਕੀਆ॥
Prof. Sahib Singh(ਇਹ ਦੁਆਪੁਰ ਜੁਗ ਦਾ ਪ੍ਰਭਾਵ ਹੀ ਸਮਝੋ ਕਿ ਮਾਇਆ ਦੀ ਭਟਕਣਾ ਵਿਚ ਫਸ ਕੇ) ਬੜੇ ਬੜੇ ਸੂਰਮੇ ਵੱਡੇ ਜੁੱਧ ਮਚਾ ਦੇਂਦੇ ਹਨ, (ਮਾਇਆ ਦੀ ਭਟਕਣਾ ਦੇ ਕਾਰਨ ਹੀ ਮਨੁੱਖ ਆਪ) ਹਉਮੈ ਵਿਚ ਸੜਦਾ ਹੈ ਤੇ ਹੋਰਨਾਂ ਨੂੰ ਸਾੜਦਾ ਹੈ।

ਪਦ ਅਰਥ ਜੋਧ = ਜੋਧੇ, ਸੂਰਮੇ। ਪਚੈ = ਸੜਦਾ ਹੈ। ਪਚਾਇ = ਸਾੜਦਾ ਹੈ।

SikhNet (Spanish)pero su soporte religioso ahora contaba sólo con dos pies. Se peleaban con un fervor inmenso y eran consumidos por el ego.

ਦੀਨ ਦਇਆਲਿ ਗੁਰੁ ਸਾਧੁ ਮਿਲਾਇਆ; ਮਿਲਿ ਸਤਿਗੁਰ. ਮਲੁ ਲਹਿ ਜਾਇ ਜੀਉ ॥

deen deaal gur saadh milaaeaa; mil satigur. mal leh jaae jeeo |

Sant Singh KhalsaThe Lord, Compassionate to the poor, led them to meet the Holy Guru. Meeting the True Guru, their filth is washed away.
Manmohan SinghThe Lord, compassionate to the poor, caused the mortals to meet the saint Guru. By meeting the True Guru filth is washed away.
Manmohan Singh (Punjabi)ਗਰੀਬਾਂ ਤੇ ਮਿਹਰਵਾਨ ਸੁਆਮੀਆਂ ਨੇ ਪ੍ਰਾਣੀਆਂ ਨੂੰ ਸਤਿਗੁਰਾਂ ਨਾਲ ਮਿਲਾ ਦਿੱਤਾ। ਸੱਚੇ ਗੁਰਾਂ ਨੂੰ ਭੇਟਣ ਦੁਆਰਾ ਗੰਦਗੀ ਧੋਤੀ ਜਾਂਦੀ ਹੈ।
Fareedkot Teekaਜਿਨ ਕੋ ਦੀਨ ਦ੍ਯਾਲ ਨੇ ਗੁਰੂ ਸਾਧੂ ਮਿਲਾਯਾ, ਸਤਿਗੁਰ ਮਿਲਨੇ ਸੇ ਤਿਨ ਕੀ ਹਉਮੈਂ ਮੈਲ ਦੁਆਪਰ ਮੇਂ ਭੀ ਦੂਰ ਹੋ ਜਾਤੀ ਭਈ॥
Prof. Sahib Singhਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲਾ ਦਿੱਤਾ, ਗੁਰੂ ਨੂੰ ਮਿਲ ਕੇ (ਉਸ ਦੇ ਅੰਦਰੋਂ ਮਾਇਆ ਦੀ) ਮੈਲ ਲਹਿ ਜਾਂਦੀ ਹੈ।

ਪਦ ਅਰਥ ਦਇਆਲਿ = ਦਇਆਲ ਨੇ। ਸਾਧੁ = ਗੁਰੂ। ਮਿਲਿ = ਮਿਲ ਕੇ।

SikhNet (Spanish)El Único Señor, Compasivo con el pobre, trajo entonces al Guru, para que al ser encontrado, la impureza del error fuera lavada.

ਜੁਗੁ ਦੁਆਪੁਰੁ ਆਇਆ. ਭਰਮਿ ਭਰਮਾਇਆ; ਹਰਿ ਗੋਪੀ ਕਾਨੑੁ ਉਪਾਇ ਜੀਉ ॥੩॥

jug duaapur aaeaa. bharam bharamaaeaa; har gopee kaanau upaae jeeo |3|

Sant Singh KhalsaThe Brass Age of Dwaapar Yuga came, and the people wandered in doubt. The Lord created the Gopis and Krishna. ||3||
Manmohan SinghThe Doaparyuga (Brass age) came and people began to wander in doubt. The Lord created the milk-maids and Krishan.
Manmohan Singh (Punjabi)ਪਿੱਤਲ ਦਾ ਯੁਗ ਆ ਗਿਆ ਅਤੇ ਲੋਕ ਵਹਿਮ ਦੇ ਅੰਦਰ ਭਟਕਣੇ ਸ਼ੁਰੂ ਹੋ ਗਏ। ਪ੍ਰਭੂ ਨੇ ਗੁਆਲਣਾਂ ਅਤੇ ਕ੍ਰਿਸ਼ਨ ਨੂੰ ਪੈਦਾ ਕਰ ਦਿੱਤਾ।
Fareedkot Teekaਜਬ ਦੁਆਪਰ ਜੁਗ ਆਇਆ ਤਬ ਜੀਵਾਂ ਕੇ ਮਨ ਕੋ ਭਰਮ ਨੇ ਭਰਮਾਇ ਲੀਆ। ਹਰੀ ਨੇ ਆਪ ਕੋ ਗੋਪੀ ਅਰ ਕਾਨ੍ਹ੍ਹ ਰੂਪ ਕਰ ਕੇ ਉਤਪਤ ਕੀਆ॥੩॥
Prof. Sahib Singhਜੋ ਜੋ ਇਸਤ੍ਰੀ ਮਰਦ ਪਰਮਾਤਮਾ ਨੇ ਪੈਦਾ ਕੀਤਾ ਹੈ, ਜੇਹੜਾ ਜੇਹੜਾ ਮਾਇਆ ਦੀ ਭਟਕਣਾ ਵਿਚ ਭਟਕ ਰਿਹਾ ਹੈ (ਉਸ ਦੇ ਵਾਸਤੇ, ਮਾਨੋ) ਦੁਆਪੁਰ ਜੁਗ ਆਇਆ ਹੋਇਆ ਹੈ ॥੩॥
SikhNet (Spanish)Sí, en la Era de bronce de Duapar Yug, los hombres fueron desviados por la duda y el Señor creó a Krishna y a las Gopis. (3)

Open this shabad (25 lines, Angs 445-446) →

Ang 445 of 1430