ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 444
Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਆਸਾ ਛੰਤ ਮਹਲਾ ੪ ਘਰੁ ੨ ॥
aasaa chhant mahalaa 4 ghar 2 | Ang 444
Sant Singh KhalsaAasaa, Chhant, Fourth Mehl, Second House:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।
SikhNet (Spanish)Asa, Mejl Guru Ram Das, Cuarto Canal Divino, Chhant.
ਹਰਿ ਹਰਿ ਕਰਤਾ. ਦੂਖ ਬਿਨਾਸਨੁ; ਪਤਿਤ. ਪਾਵਨੁ ਹਰਿ ਨਾਮੁ ਜੀਉ ॥
har har karataa. dookh binaasan; patit. paavan har naam jeeo | Ang 444
Sant Singh KhalsaThe Creator Lord, Har, Har, is the Destroyer of distress; the Name of the Lord is the Purifier of sinners.
Manmohan SinghLord's God the Creator is the Destroyer of distress and His Name is the Purifier of sinners.
Manmohan Singh (Punjabi)ਵਾਹਿਗੁਰੂ ਸੁਆਮੀ, ਸਿਰਜਣਹਾਰ ਤਕਲੀਫ ਨਾਸ ਕਰਨ ਵਾਲਾ ਹੈ। ਵਾਹਿਗੁਰੂ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨਹਾਰ ਹੈ।
Fareedkot Teekaਹੇ ਭਾਈ! ਹਰਿਨਾਮ ਹੀ (ਹਰਿ ਕਰਤਾ) ਦੁਖੋਂ ਕਾ ਨਾਸ ਕਰਤਾ ਹੈ ਔਰ ਹਰਿਨਾਮ ਹੀ ਪਤਿਤੋਂ ਕੋ ਪਾਵਨ ਕਰਤਾ ਹੈ॥
Prof. Sahib Singhਜਗਤ ਦਾ ਰਚਨ ਵਾਲਾ ਪਰਮਾਤਮਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਉਸ ਪਰਮਾਤਮਾ ਦਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿਤ੍ਰ ਕਰਨ ਵਾਲਾ ਹੈ।ਪਦ ਅਰਥ ਕਰਤਾ = ਕਰਤਾਰ, ਜਗਤ-ਰਚਨਾ ਕਰਨ ਵਾਲਾ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਾਵਨੁ = ਪਵਿਤ੍ਰ।
SikhNet (Spanish)El Señor, nuestro Creador, es el Destructor de la pena, y Su Nombre es el Purificador de los que cometen errores.
ਹਰਿ ਸੇਵਾ ਭਾਈ. ਪਰਮ ਗਤਿ ਪਾਈ; ਹਰਿ ਊਤਮੁ ਹਰਿ ਹਰਿ ਕਾਮੁ ਜੀਉ ॥
har sevaa bhaaee. param gat paaee; har aootam har har kaam jeeo | Ang 444
Sant Singh KhalsaOne who lovingly serves the Lord, obtains the supreme status. Service to the Lord, Har, Har, is more exalted than anything.
Manmohan SinghHe, who loves God's service, obtains the supreme rank. The Lord Master's service is superior to every other dead.
Manmohan Singh (Punjabi)ਜੋ ਵਾਹਿਗੁਰੂ ਦੀ ਘਾਲ ਨੂੰ ਪਿਆਰ ਕਰਦਾ ਹੈ, ਉਹ ਮਹਾਨ ਮਰਤਬਾ ਪਾ ਲੈਂਦਾ ਹੈ। ਸੁਆਮੀ ਮਾਲਕ ਦੀ ਚਾਕਰੀ ਹੋਰ ਹਰੇਕ ਕੰਮ ਨਾਲੋਂ ਸ਼੍ਰੇਸ਼ਟ ਹੈ।
Fareedkot Teekaਜਿਨ ਕੋ ਹਰਿ ਕੀ ਸੇਵਾ ਅਛੀ ਲਗੀ ਹੈ ਤਿਨੋਂ ਨੇ (ਪਰਮਗਤਿ) ਕੈਵਲ੍ਯ ਮੁਕਤਿ ਪਾਈ ਹੈ। (ਹਰਿ) ਹਰੇਕ ਕਾਮੋਂ ਮੇਂ ਸੇ ਹਰਿ ਹਰਿ ਨਾਮ ਹੀ ਉਤਮ ਕੰਮ ਹੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਦੀ ਸੇਵਾ-ਭਗਤੀ ਪਿਆਰੀ ਲੱਗਦੀ ਹੈ ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਹਰਿ-ਨਾਮ ਸਿਮਰਨਾ ਸਭ ਤੋਂ ਸ੍ਰੇਸ਼ਟ ਕੰਮ ਹੈ।ਪਦ ਅਰਥ ਭਾਈ = ਚੰਗੀ ਲੱਗੀ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਕਾਮੁ = ਕੰਮ।
SikhNet (Spanish)Quien sea que ama Su Servicio, se eleva al Estado Supremo del Éxtasis.El Servicio del Señor es la Acción Suprema en Excelencia;
ਹਰਿ ਊਤਮੁ ਕਾਮੁ. ਜਪੀਐ ਹਰਿ ਨਾਮੁ; ਹਰਿ ਜਪੀਐ ਅਸਥਿਰੁ ਹੋਵੈ ॥
har aootam kaam. japeeai har naam; har japeeai asathir hovai | Ang 444
Sant Singh KhalsaChanting the Name of the Lord is the most exalted occupation; chanting the Name of the Lord, one becomes immortal.
Manmohan SinghFrom every point of view the meditation of God's Name is an excellent avocation and by this meditation, man becomes eternal.
Manmohan Singh (Punjabi)ਹਰੇਕ ਨੁਕਤਾ ਨਿਗ੍ਹਾ ਤੋਂ ਰੱਬ ਦੇ ਨਾਮ ਦਾ ਸਿਮਰਨ ਪਰਮ ਸ਼੍ਰੇਸ਼ਟ ਕਾਰ ਵਿਹਾਰ ਹੈ। ਸਾਹਿਬ ਦੇ ਸਿਮਰਨ ਦੁਆਰਾ ਆਦਮੀ ਅਹਿੱਲ ਹੋ ਜਾਂਦਾ ਹੈ।
Fareedkot Teekaਹਰੇਕ ਕਾਮੋਂ ਮੇਂ ਸੇ ਊਤਮ ਕਾਮ ਏਹੀ ਹੈ, ਜੋ ਹਰੀ ਨਾਮ ਕੋ ਜਪੀਏ, ਪੁਨਾ ਹਰਿ ਨਾਮ ਕੋ (ਜਪੀਐ) ਜਪਨੇ ਵਾਲੇ ਅਸਥਿਰ ਹੋਤੇ ਹੈਂ॥
Prof. Sahib Singhਪਰਮਾਤਮਾ ਦਾ ਨਾਮ ਸਿਮਰਨਾ ਸਭ ਤੋਂ ਸ੍ਰੇਸ਼ਟ ਕੰਮ ਹੈ, ਹਰਿ-ਨਾਮ ਸਿਮਰਨਾ ਚਾਹੀਦਾ ਹੈ, ਹਰਿ-ਨਾਮ ਸਿਮਰਨਾ ਚਾਹੀਦਾ ਹੈ (ਜੇਹੜਾ ਮਨੁੱਖ ਹਰਿ-ਨਾਮ ਸਿਮਰਦਾ ਹੈ ਉਹ ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ।ਪਦ ਅਰਥ ਊਤਮੁ = ਸ੍ਰੇਸ਼ਟ, ਉੱਤਮ। ਜਪੀਐ = ਜਪਣਾ ਚਾਹੀਦਾ ਹੈ। ਅਸਥਿਰੁ = (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ-ਚਿੱਤ।
SikhNet (Spanish)la mejor acción es contemplar el Nombre del Señor, puesto que meditando en el Señor uno calma la mente,
ਜਨਮ ਮਰਣ ਦੋਵੈ ਦੁਖ ਮੇਟੇ; ਸਹਜੇ ਹੀ ਸੁਖਿ ਸੋਵੈ ॥
janam maran dovai dukh mette; sahaje hee sukh sovai | Ang 444
Sant Singh KhalsaThe pains of both birth and death are eradicated, and one comes to sleep in peaceful ease.
Manmohan SinghHe effaces the pain of both birth and death and naturally sleeps in peace.
Manmohan Singh (Punjabi)ਉਹ ਪੈਦਾਇਸ਼ ਅਤੇ ਮੌਤ ਦੋਨਾਂ ਦੀ ਪੀੜ ਨੂੰ ਮੇਟ ਸੁੱਟਦਾ ਹੈ ਅਤੇ ਸੁਭਾਵਕ ਹੀ ਆਰਾਮ ਵਿੱਚ ਸੌਦਾਂ ਹੈ।
Fareedkot Teekaਜਨਮ ਮਰਨ ਦੋਨੋ ਦੁਖੋਂ ਕੋ ਮਿਟਾਇ ਕਰ ਕੇ ਸੁਭਾਵਕ ਹੀ ਸੁਖ ਮੇਂ ਸੈਨ ਕਰਤੇ ਹੈਂ ਅਰ ਐਸੇ ਪ੍ਰਾਰਥਨਾ ਕਰਤੇ ਹੈਂ॥
Prof. Sahib Singhਉਹ ਮਨੁੱਖ ਜਨਮਾਂ ਦੇ ਗੇੜ ਦਾ ਦੁੱਖ ਆਤਮਕ ਮੌਤ ਦਾ ਦੁੱਖ-ਇਹ ਦੋਵੇਂ ਦੁੱਖ ਮਿਟਾ ਲੈਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ।ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਸੁਖਿ = ਆਤਮਕ ਆਨੰਦ ਵਿਚ। ਸੋਵੈ = ਲੀਨ ਰਹਿੰਦਾ ਹੈ।
SikhNet (Spanish)conquista los dolores del nacimiento y de la muerte y duerme en Paz, libre de preocupaciones.
ਹਰਿ ਹਰਿ ਕਿਰਪਾ ਧਾਰਹੁ ਠਾਕੁਰ; ਹਰਿ ਜਪੀਐ. ਆਤਮ ਰਾਮੁ ਜੀਉ ॥
har har kirapaa dhaarahu tthaakur; har japeeai. aatam raam jeeo | Ang 444
Sant Singh KhalsaO Lord, O Lord and Master, shower Your Mercy upon me; within my mind, I chant the Name of the Lord.
Manmohan SinghO Lord God, the Master, show mercy unto me. Within my mind I ponder on Thee, O Lord God.
Manmohan Singh (Punjabi)ਹੇ ਵਾਹਿਗੁਰੂ ਸੁਆਮੀ ਮਾਲਕ! ਮੇਰੇ ਉਤੇ ਮਿਹਰ ਕਰ। ਆਪਣੇ ਮਨ ਵਿੱਚ ਮੈਂ ਤੈਨੂੰ ਸਿਮਰਦਾ ਹਾਂ, ਹੇ ਵਾਹਿਗੁਰੂ ਸੁਆਮੀ।
Fareedkot Teekaਹੇ ਹਰੀ ਠਾਕਰ ਜੀ! ਤਾਂ ਤੇ ਐਸੀ ਕ੍ਰਿਪਾ ਧਾਰਹੁ ਜਿਸ ਕਰ ਕੇ ਹਰੇ ਕਰਨੇ ਵਾਲਾ ਤੇਰਾ ਨਾਮ ਹਰੇਕ ਪ੍ਰਕਾਰ ਕਰ ਕੇ ਜਪਨਾ ਕਰੀਏ, ਜਿਸ ਕਰ ਕੇ (ਆਤਮ) ਮਨ ਮੇਂ (ਰਾਮੁ) ਸੁਖ ਹੋਤਾ ਹੈ॥
Prof. Sahib Singhਹੇ ਹਰੀ! ਹੇ ਮਾਲਕ! ਕਿਰਪਾ ਕਰ! (ਜੇ ਪਰਮਾਤਮਾ ਕਿਰਪਾ ਕਰੇ ਤਾਂ) ਉਸ ਸਰਬ-ਵਿਆਪਕ ਪਰਮਾਤਮਾ (ਦਾ ਨਾਮ) ਜਪਿਆ ਜਾ ਸਕਦਾ ਹੈ।ਪਦ ਅਰਥ ਠਾਕੁਰ = ਹੇ ਠਾਕੁਰ! ਆਤਮ ਰਾਮੁ = ਸਰਬ-ਵਿਆਪਕ ਪਰਮਾਤਮਾ।
SikhNet (Spanish)Oh Maestro, sé Misericordioso conmigo; que yo pueda meditar en Ti, oh Señor Omnisciente.
ਹਰਿ ਹਰਿ ਕਰਤਾ. ਦੂਖ ਬਿਨਾਸਨੁ; ਪਤਿਤ. ਪਾਵਨੁ ਹਰਿ ਨਾਮੁ ਜੀਉ ॥੧॥
har har karataa. dookh binaasan; patit. paavan har naam jeeo |1| Ang 444
Sant Singh KhalsaThe Creator Lord, Har, Har, is the Destroyer of distress; the Name of the Lord is the Purifier of sinners. ||1||
Manmohan SinghLord God, the Creator is the Destroyer of distress and this Name is the Purifier of the sinners.
Manmohan Singh (Punjabi)ਵਾਹਿਗੁਰੂ ਸੁਆਮੀ ਸਿਰਜਣਹਾਰ ਪੀੜ ਨੂੰ ਨਵਿਰਤ ਕਰਣਹਾਰ ਹੈ। ਵਾਹਿਗੁਰੂ ਦਾ ਨਾਮ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈ।
Fareedkot Teekaਹੇ ਭਾਈ! ਹਰੀ ਨਾਮ ਹੀ ਵਾ ਔ ਹਰੀ ਜੋ ਕਰਤਾ ਪੁਰਖ ਹੈ, ਸੋ ਦੁਖਾਂ ਕੋ ਨਾਸ ਕਰਤਾ ਹੈ ਔ ਪਾਪੀਓਂ ਕੋ ਪਵਿਤ੍ਰ ਕਰਤਾ ਹੈ॥੧॥
Prof. Sahib Singhਜਗਤ ਦਾ ਰਚਨ ਵਾਲਾ ਪਰਮਾਤਮਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਉਸ ਪਰਮਾਤਮਾ ਦਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿਤ੍ਰ ਕਰਨ ਜੋਗਾ ਹੈ ॥੧॥
SikhNet (Spanish)El Señor, nuestro Creador, es el Destructor de la pena, y Su Nombre es el Purificador de todos los que cometen errores. (1)
ਹਰਿ ਨਾਮੁ ਪਦਾਰਥੁ. ਕਲਿਜੁਗਿ ਊਤਮੁ; ਹਰਿ ਜਪੀਐ ਸਤਿਗੁਰ ਭਾਇ ਜੀਉ ॥
har naam padaarath. kalijug aootam; har japeeai satigur bhaae jeeo | Ang 444
Sant Singh KhalsaThe wealth of the Lord's Name is the most exalted in this Dark Age of Kali Yuga; chant the Lord's Name according to the Way of the True Guru.
Manmohan SinghSublime is the wealth of God's Name in the Dark age. Meditate thou on God in the True Guru's way.
Manmohan Singh (Punjabi)ਸ਼੍ਰੇਸ਼ਟ ਹੈ ਵਾਹਿਗੁਰੂ ਦੇ ਨਾਮ ਦਾ ਦੌਲਤ ਕਾਲੇ ਸਮੇਂ ਅੰਦਰ। ਸੱਚੇ ਗੁਰਾਂ ਦੇ ਆਸ਼ੇ ਅਨੁਸਾਰ ਤੂੰ ਵਾਹਿਗੁਰੂ ਦਾ ਆਰਾਧਨ ਕਰ।
Fareedkot Teekaਹਰਿ ਨਾਮ ਪਦਾਰਥ ਕਲਜੁਗ ਮੇਂ ਊਤਮ ਹੈ, ਭਾਵ ਇਹ ਕਿ ਔਰ ਜੁਗੋਂ ਮੇਂ ਭੀ ਇਹੀ ਊਤਮ ਥਾ ਪਰੰਤੂ ਔਰ ਔਰ ਸਾਧਨੋਂ ਕੇ ਸੰਗ ਥਾ ਅਬ ਕੇਵਲ ਨਾਮ ਹੀ ਸਾਧਨ ਹੈ। (ਅਗਲੇ ਛੰਦ ਮੇਂ ਇਨ ਚਾਰੋਂ ਕੀ ਬਿਵਸਥਾ ਲਿਖੈਂਗੇ) ਪਰੰਤੂ ਹਰਿ ਨਾਮ ਕਾ ਜਪਨਾ ਸਤਿਗੁਰੋਂ ਮੇਂ (ਭਾਇ) ਪ੍ਰੀਤੀ ਕਰਨੇ ਸੇ ਹੋਤਾ ਹੈ॥
Prof. Sahib Singhਇਸ ਮਾਇਆ-ਗ੍ਰਸੇ ਜਗਤ ਵਿਚ (ਹੋਰ ਸਾਰੇ ਪਦਾਰਥਾਂ ਨਾਲੋਂ) ਪਰਮਾਤਮਾ ਦਾ ਨਾਮ ਸ੍ਰੇਸ਼ਟ ਪਦਾਰਥ ਹੈ, ਪਰ ਇਹ ਹਰਿ-ਨਾਮ ਗੁਰੂ ਦੇ ਪ੍ਰੇਮ ਵਿਚ ਟਿਕ ਕੇ ਹੀ ਜਪਿਆ ਜਾ ਸਕਦਾ ਹੈ।ਪਦ ਅਰਥ ਕਲਿਜੁਗਿ = ਕਲਜੁਗ ਵਿਚ, ਮਾਇਆ-ਗ੍ਰਸੇ ਸੰਸਾਰ ਵਿਚ। ਸਤਿਗੁਰ ਭਾਇ = ਗੁਰੂ ਦੇ ਪਿਆਰ ਵਿਚ (ਟਿਕ ਕੇ)।
SikhNet (Spanish)En la época oscura, el Nombre del Señor es la Bendición más bella que uno puede tener.
ਗੁਰਮੁਖਿ ਹਰਿ ਪੜੀਐ. ਗੁਰਮੁਖਿ ਹਰਿ ਸੁਣੀਐ; ਹਰਿ ਜਪਤ ਸੁਣਤ. ਦੁਖੁ ਜਾਇ ਜੀਉ ॥
guramukh har parreeai. guramukh har suneeai; har japat sunat. dukh jaae jeeo | Ang 444
Sant Singh KhalsaAs Gurmukh, read of the Lord; as Gurmukh, hear of the Lord. Chanting and listening to the Lord's Name, pain departs.
Manmohan SinghThrough the Guru, read thou of God and through the Guru, hear thou of God. By remembering and hearing the Name of God, pain departs.
Manmohan Singh (Punjabi)ਗੁਰਾਂ ਦੇ ਰਾਹੀਂ ਤੂੰ ਵਾਹਿਗੁਰੂ ਬਾਰੇ ਪੜ੍ਹ ਅਤੇ ਗੁਰਾਂ ਦੁਆਰੇ ਹੀ ਤੂੰ ਵਾਹਿਗੁਰੂ ਬਾਰੇ ਸੁਣ। ਵਾਹਿਗੁਰੂ ਨੂੰ ਜਪਣ ਅਤੇ ਸੁਣਨ ਦੁਆਰਾ ਪੀੜ ਦੂਰ ਹੋ ਜਾਂਦੀ ਹੈ।
Fareedkot Teekaਗੁਰੋਂ ਦ੍ਵਾਰੇ ਹਰਿ ਕੋ ਪੜੀਐ ਔਰ ਗੁਰੋਂ ਦੁਆਰੇ ਹਰਿ ਕੋ ਸ੍ਰਵਣ ਕਰੀਏ, ਤਬ ਹਰਿ ਕੇ ਜਪਤੇ ਸੁਨਤੇ ਸਭ ਦੁਖ ਜਾਤੇ ਰਹਤੇ ਹੈਂ॥
Prof. Sahib Singhਗੁਰੁ ਦੀ ਸਰਨ ਪੈ ਕੇ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਪੜ੍ਹੀ ਜਾ ਸਕਦੀ ਹੈ। ਗੁਰੂ ਦੀ ਸਰਨ ਪੈ ਕੇ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ ਜਾ ਸਕਦੀ ਹੈ। ਪਰਮਾਤਮਾ ਦਾ ਨਾਮ ਜਪਦਿਆਂ ਸੁਣਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪੜੀਐ = ਪੜ੍ਹਿਆ ਜਾ ਸਕਦਾ ਹੈ। ਸੁਣੀਐ = ਸੁਣਿਆ ਜਾ ਸਕਦਾ ਹੈ। ਜਾਇ = ਦੂਰ ਹੋ ਜਾਂਦਾ ਹੈ।
SikhNet (Spanish)Como lo hace el Guru, medita en el Nombre del Señor; escúchalo a través de Él, pronúncialo tal y como Él lo hace, y así, escuchando y meditando, todas tus penas se irán.
ਹਰਿ ਹਰਿ ਨਾਮੁ ਜਪਿਆ. ਦੁਖੁ ਬਿਨਸਿਆ; ਹਰਿ ਨਾਮੁ ਪਰਮ ਸੁਖੁ ਪਾਇਆ ॥
har har naam japiaa. dukh binasiaa; har naam param sukh paaeaa | Ang 444
Sant Singh KhalsaChanting the Name of the Lord, Har, Har, pains are removed. Through the Name of the Lord, supreme peace is obtained.
Manmohan SinghContemplating on Lord God's Name, agony is removed. Through the Name of God supreme bliss is attained.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਕਸ਼ਟ ਨਵਿਰਤ ਹੋ ਜਾਂਦਾ ਹੈ। ਰੱਬ ਦੇ ਨਾਮ ਦੇ ਰਾਹੀਂ ਮਹਾਨ ਖੁਸ਼ੀ ਪ੍ਰਾਪਤ ਹੁੰਦੀ ਹੈ।
Fareedkot Teekaਜਿਨੋਂ ਨੇ ਹਰਿ ਹਰਿ ਨਾਮ ਜਪਾ ਹੈ, ਤਿਨ ਕਾ ਦੂਖੁ ਨਾਸ ਹੂਆ ਹੈ ਔਰ ਹਰਿ ਨਾਮ ਕਰ ਕੇ (ਪਰਮ) ਵੱਡਾ, ਭਾਵ ਆਤਮ ਸੁਖੁ ਪਾਇਆ ਹੈ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਉਸ ਦਾ ਦੁੱਖ ਨਾਸ ਹੋ ਗਿਆ, ਜਿਸ ਨੇ ਹਰਿ-ਨਾਮ (ਧਨ ਪ੍ਰਾਪਤ ਕੀਤਾ) ਉਸ ਨੇ ਸਭ ਤੋਂ ਉੱਚਾ ਆਨੰਦ ਮਾਣਿਆ।ਪਦ ਅਰਥ ਪਰਮ = ਸਭ ਤੋਂ ਉੱਚਾ।
SikhNet (Spanish)Cuando habitas en el Nombre, estarás en Éxtasis; la Sabiduría del Verdadero Guru iluminará tu corazón
ਸਤਿਗੁਰ ਗਿਆਨੁ ਬਲਿਆ. ਘਟਿ ਚਾਨਣੁ; ਅਗਿਆਨੁ ਅੰਧੇਰੁ ਗਵਾਇਆ ॥
satigur giaan baliaa. ghatt chaanan; agiaan andher gavaaeaa | Ang 444
Sant Singh KhalsaThe spiritual wisdom of the True Guru illumines the heart; this Light dispels the darkness of spiritual ignorance.
Manmohan SinghThe Sat-Guru-given-gnosis is lit up in the heart, with whose light is dispelled the darkness of spiritual ignorance.
Manmohan Singh (Punjabi)ਸਤਿਗੁਰਾਂ ਦੀ ਦਿੱਤੀ ਹੋਈ ਬ੍ਰਹਿਮ ਗਿਆਤ ਦਿਲ ਅੰਦਰ ਪ੍ਰਕਾਸ਼ ਹੋ ਗਈ ਹੈ, ਜਿਸ ਦੇ ਨੂਰ ਨਾਲ ਰੂਹਾਨੀ ਬੇਸਮਝਦੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ।
Fareedkot Teekaਸਤਿਗੁਰੋਂ ਕਾ ਦੀਆ ਹੂਆ ਗ੍ਯਾਨ ਦੀਪਕ ਜਬ (ਬਲਿਆ) ਪ੍ਰਕਾਸ ਹੋਤਾ ਭਯਾ ਤਬ ਅਗਿਆਨ ਰੂਪ ਅੰਧੇਰਾ ਗਵਾਇਆ, ਭਾਵ ਦੂਰ ਕਰਾ ਹੈ॥
Prof. Sahib Singhਗੁਰੂ ਦੀ ਦਿੱਤੀ ਆਤਮਕ ਜੀਵਨ ਦੀ ਸੂਝ ਜਿਸ ਮਨੁੱਖ ਦੇ ਅੰਦਰ ਚਮਕ ਪਈ ਉਸ ਦੇ ਹਿਰਦੇ ਵਿਚ (ਸਹੀ ਜੀਵਨ ਦਾ) ਚਾਨਣ ਹੋ ਪਿਆ, ਉਸ ਨੇ ਆਪਣੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰ ਲਿਆ।ਪਦ ਅਰਥ ਗਿਆਨੁ = ਆਤਮਕ ਜੀਵਨ ਦੀ ਉੱਚੀ ਸੂਝ। ਬਲਿਆ = ਪ੍ਰਬਲ ਹੋਇਆ, ਚਮਕਿਆ। ਘਟਿ = ਹਿਰਦੇ ਵਿਚ। ਅੰਧੇਰੁ = ਹਨੇਰਾ।
SikhNet (Spanish)disipando toda la oscuridad de la ignorancia.
ਹਰਿ ਹਰਿ ਨਾਮੁ. ਤਿਨੀ ਆਰਾਧਿਆ; ਜਿਨ ਮਸਤਕਿ ਧੁਰਿ ਲਿਖਿ ਪਾਇ ਜੀਉ ॥
har har naam. tinee aaraadhiaa; jin masatak dhur likh paae jeeo | Ang 444
Sant Singh KhalsaThey alone meditate on the Lord's Name, Har, Har, upon whose foreheads such destiny is written.
Manmohan SinghThey alone meditate on Lord God's Name on whose forehead it is so written by the Primal Lord.
Manmohan Singh (Punjabi)ਕੇਵਲ ਓਹੀ ਵਾਹਿਗੁਰੂ ਸੁਆਮੀ ਦਾ ਭਜਨ ਕਰਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਨੇ ਆਦਿ ਤੋਂ ਇਸ ਤਰ੍ਹਾਂ ਲਿਖਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਹਰਿ ਨਾਮੁ ਤਿਨ ਗੁਰਮੁਖੋਂ ਨੇ ਅਰਾਧਨ ਕੀਆ ਹੈ ਜਿਨ ਕੇ ਮਸਤਕ ਮੇਂ ਕਰਤਾ ਪੁਰਖ ਨੇ ਧੁਰ ਸੇ ਲਿਖ ਪਾਇਆ ਹੈ॥
Prof. Sahib Singhਉਹਨਾਂ ਮਨੁੱਖਾਂ ਨੇ ਹੀ ਪਰਮਾਤਮਾ ਦਾ ਨਾਮ ਸਿਮਰਿਆ ਹੈ ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਨੇ ਧੁਰੋਂ ਸਿਮਰਨ ਦਾ ਲੇਖ ਲਿਖ ਕੇ ਰੱਖ ਦਿੱਤਾ ਹੈ।ਪਦ ਅਰਥ ਜਿਨ ਮਸਤਕਿ = ਜਿਨ੍ਹਾਂ ਦੇ ਮੱਥੇ ਉਤੇ। ਧੁਰਿ = ਧੁਰ ਦਰਗਾਹ ਤੋਂ। ਲਿਖਿ = ਲਿਖ ਕੇ। ਪਾਇ = ਰੱਖ ਦਿੱਤਾ ਹੈ।
SikhNet (Spanish)Solamente aquéllos que tienen su destino así trazado por Dios, son atraídos por el Nombre.
ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ; ਹਰਿ ਜਪੀਐ ਸਤਿਗੁਰ ਭਾਇ ਜੀਉ ॥੨॥
har naam padaarath kalijug aootam; har japeeai satigur bhaae jeeo |2| Ang 444
Sant Singh KhalsaThe wealth of the Lord's Name is the most exalted in this Dark Age of Kali Yuga; chant the Lord's Name according to the Way of the True Guru. ||2||
Manmohan SinghIn the Dark age sublime is the wealth of God's Name. Meditate thou on God in the way of the True Guru.
Manmohan Singh (Punjabi)ਕਲਯੁਗ ਅੰਦਰ ਸ਼੍ਰੇਸ਼ਟ ਹੈ ਧਨ-ਦੌਲਤ ਵਾਹਿਗੁਰੂ ਦੇ ਨਾਮ ਦੀ। ਗੁਰਾਂ ਦੇ ਮਾਰਗ ਅਨੁਸਾਰ ਤੂੰ ਵਾਹਿਗੁਰੂ ਦਾ ਆਰਾਧਨ ਕਰ।
Fareedkot Teekaਕਲਿਜੁਗ ਮੇਂ ਹਰੀ ਨਾਮੁ ਪਦਾਰਥੁ ਊਤਮ ਹੈ, ਪਰੰਤੂ ਸਤਿਗੁਰੋਂ ਮੇਂ ਪ੍ਰੇਮ ਕਰਨੇ ਤੇ ਜਪੀਤਾ ਹੈ॥੨॥
Prof. Sahib Singhਇਸ ਮਾਇਆ-ਗ੍ਰਸੇ ਸੰਸਾਰ ਵਿਚ (ਹੋਰ ਸਾਰੇ ਪਦਾਰਥਾਂ ਨਾਲੋਂ) ਪਰਮਾਤਮਾ ਦਾ ਨਾਮ ਸ੍ਰੇਸ਼ਟ ਪਦਾਰਥ ਹੈ, ਪਰ ਇਹ ਹਰਿ-ਨਾਮ ਗੁਰੂ ਦੇ ਪਿਆਰ ਵਿਚ ਜੁੜ ਕੇ ਹੀ ਜਪਿਆ ਜਾ ਸਕਦਾ ਹੈ ॥੨॥
SikhNet (Spanish)En esta época oscura de Kali, el Nombre del Señor es la Bendición más grande que uno puede tener. (2)
ਹਰਿ ਹਰਿ ਮਨਿ ਭਾਇਆ. ਪਰਮ ਸੁਖ ਪਾਇਆ; ਹਰਿ ਲਾਹਾ ਪਦੁ ਨਿਰਬਾਣੁ ਜੀਉ ॥
har har man bhaaeaa. param sukh paaeaa; har laahaa pad nirabaan jeeo | Ang 444
Sant Singh KhalsaOne whose mind loves the Lord, Har, Har, obtains supreme peace. He reaps the profit of the Lord's Name, the state of Nirvaanaa.
Manmohan SinghHe, whose mind loves the Lord God, attains supreme peace and reaps the profit of God of the state of salvation.
Manmohan Singh (Punjabi)ਜਿਸ ਦਾ ਚਿੱਤ ਵਾਹਿਗੁਰੂ ਸੁਆਮੀ ਨੂੰ ਪਿਆਰ ਕਰਦਾ ਹੈ, ਉਹ ਮਹਾਨ ਆਰਾਮ ਨੂੰ ਪਾ ਲੈਂਦਾ ਹੈ ਅਤੇ ਮੁਕਤੀ ਦੀ ਅਵਸਥਾ ਦੇ ਰੱਬ ਦੇ ਮੁਨਾਫੇ ਨੂੰ ਖੱਟ ਲੈਂਦਾ ਹੈ।
Fareedkot Teekaਹੇ ਭਾਈ! ਜਿਨ ਕੇ ਮਨ ਮੇਂ ਹਰਿ ਨਾਮੁ ਭਾਯਾ ਹੈ, ਤਿਨੋਂ ਨੇ ਪਰਮ ਸੁਖੁ ਰੂਪ ਨਿਰਬਾਣ ਪਦੁ ਰੂਪੁ ਲਾਹਾ ਪਾਇਆ ਹੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ (ਦਾ ਨਾਮ) ਮਨ ਵਿਚ ਪਿਆਰਾ ਲੱਗਾ ਉਸ ਨੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਸ ਨੇ ਉਹ ਆਤਮਕ ਅਵਸਥਾ ਖੱਟ ਲਈ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ।ਪਦ ਅਰਥ ਮਨ ਭਾਇਆ = ਮਨ ਵਿਚ ਚੰਗਾ ਲੱਗਾ। ਲਾਹਾ = ਲਾਭ, ਖੱਟੀ। ਨਿਰਬਾਣੁ ਪਦੁ = ਉਹ ਆਤਮਕ ਅਵਸਥਾ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ। ਨਿਰਬਾਣੁ = ਵਾਸਨਾ-ਰਹਿਤ।
SikhNet (Spanish)Aquél que ama a su Señor en su mente, obtiene el Éxtasis Eterno, cosecha las Ganancias del Señor y habita en el Estado de Nirvana.
ਹਰਿ ਪ੍ਰੀਤਿ ਲਗਾਈ. ਹਰਿ ਨਾਮੁ ਸਖਾਈ; ਭ੍ਰਮੁ ਚੂਕਾ ਆਵਣੁ ਜਾਣੁ ਜੀਉ ॥
har preet lagaaee. har naam sakhaaee; bhram chookaa aavan jaan jeeo | Ang 444
Sant Singh KhalsaHe embraces love for the Lord, and the Lord's Name becomes his companion. His doubts, and his comings and goings are ended.
Manmohan SinghHe embraces love for God and God's Name becomes his helper and his wanderings, comings and going come to an end.
Manmohan Singh (Punjabi)ਉਹ ਵਾਹਿਗੁਰੂ ਨਾਲ ਪ੍ਰੇਮ ਪਾ ਲੈਂਦਾ ਹੈ, ਵਾਹਿਗੁਰੂ ਦਾ ਨਾਮ ਉਸ ਦਾ ਸਹਾਇਕ ਬਣ ਜਾਂਦਾ ਹੈ ਅਤੇ ਉਸ ਦੀ ਭਟਕਣਾ ਆਉਣਾ ਅਤੇ ਜਾਣਾ ਮੁੱਕ ਜਾਂਦਾ ਹੈ।
Fareedkot Teekaਹੇ ਭਾਈ! ਜਿਨੋਂ ਨੇ ਹਰੀ ਸੇ ਪ੍ਰੀਤੀ ਲਗਾਈ ਹੈ, ਤਿਨ ਕਾ ਹਰਿ ਨਾਮੁ ਸਖਾਈ ਹੂਆ ਹੈ। ਔਰ ਤਿਨ ਕਾ ਆਨੇ ਜਾਨੇ ਕਾ ਭ੍ਰਮ ਦੂਰ ਹੂਆ ਹੈ॥
Prof. Sahib Singhਜਿਸ ਮਨੁੱਖ ਨੇ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜੀ, ਹਰਿ-ਨਾਮ ਉਸ ਦਾ ਸਦਾ ਲਈ ਸਾਥੀ ਬਣ ਗਿਆ, ਉਸ ਦੀ (ਮਾਇਆ ਵਾਲੀ) ਭਟਕਣਾ ਮੁੱਕ ਗਈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ।ਪਦ ਅਰਥ ਸਖਾਈ = ਸਾਥੀ। ਭ੍ਰਮੁ = ਭਟਕਣਾ। ਚੂਕਾ = ਮੁੱਕ ਗਿਆ।
SikhNet (Spanish)Ese ser ama a su Señor y el Nombre del Señor es su Compañero Eterno, así cesan su duda, sus idas y venidas.
ਆਵਣ ਜਾਣਾ. ਭ੍ਰਮੁ ਭਉ ਭਾਗਾ; ਹਰਿ ਹਰਿ. ਹਰਿ ਗੁਣ ਗਾਇਆ ॥
aavan jaanaa. bhram bhau bhaagaa; har har. har gun gaaeaa | Ang 445
Sant Singh KhalsaHis comings and goings, doubts and fears come to an end, and he sings the Glorious Praises of the Lord, Har, Har, Har.
Manmohan SinghFlee his coming, goings, doubts and dreads and he sings Lord God Master's praise.
Manmohan Singh (Punjabi)ਉਸ ਦੇ ਆਉਣੇ, ਜਾਣੇ, ਸੰਦੇਹ ਅਤੇ ਡਰ ਨੱਸ ਜਾਂਦੇ ਹਨ ਅਤੇ ਉਹ ਵਾਹਿਗੁਰੂ ਸੁਆਮੀ ਮਾਲਕ ਦਾ ਜੱਸ ਗਾਇਨ ਕਰਦਾ ਹੈ।
Fareedkot Teekaਜਿਨੋਂ ਨੇ ਮਨ ਤਨ ਬਾਣੀ ਕਰ ਕੇ ਹਰੀ ਕੇ ਗੁਣੋਂ ਕੋ ਗਾਇਆ ਹੈ, ਤਿਨ ਕੇ ਆਨੇ ਜਾਨੇ ਕਾ ਭ੍ਰਮ ਔਰ ਭਯ ਭਾਗਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹਨਾਂ ਦਾ ਜਨਮ ਮਰਨ, ਉਹਨਾਂ ਦੀ ਭਟਕਣਾ ਉਹਨਾਂ ਦਾ (ਹਰੇਕ ਕਿਸਮ ਦਾ) ਡਰ ਦੂਰ ਹੋ ਗਿਆ,ਪਦ ਅਰਥ ਭ੍ਰਮੁ = ਭਟਕਣਾ।
SikhNet (Spanish)Terminan las idas y venidas, el miedo y la duda, y así, él canta la Alabanza del Señor; Jar, Jar,
ਜਨਮ ਜਨਮ ਕੇ, ਕਿਲਵਿਖ ਦੁਖ ਉਤਰੇ; ਹਰਿ ਹਰਿ ਨਾਮਿ ਸਮਾਇਆ ॥
janam janam ke, kilavikh dukh utare; har har naam samaaeaa | Ang 445
Sant Singh KhalsaThe sins and pains of countless incarnations are washed away, and he merges into the Name of the Lord, Har, Har.
Manmohan SinghHis sins and ills of many births are washed off and merges he into the Lord Master's Name.
Manmohan Singh (Punjabi)ਉਸ ਦੇ ਅਨੇਕਾਂ ਜਨਮ ਦੇ ਪਾਪ ਤੇ ਦੁੱਖੜੇ ਧੋਤੇ ਜਾਂਦੇ ਹਨ ਅਤੇ ਉਹ ਮਾਲਕ ਸੁਆਮੀ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਔਰ ਜਨਮ ਜਨਮੰਤਰੋਂ ਕੇ ਪਾਪ ਔਰ ਦੁਖ ਦੂਰ ਹੂਏ ਹੈਂ ਅਰ ਵਹੁ ਮਨ ਤਨ ਕਰ ਕੇ ਹਰਿ ਹਰਿ ਨਾਮ ਮੇਂ ਸਮਾਇਆ ਹੈ॥
Prof. Sahib Singhਤੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਉਹਨਾਂ ਦੇ ਪਾਪ ਤੇ ਦੁੱਖ ਲਹਿ ਗਏ, ਉਹ ਸਦਾ ਲਈ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਗਏ।ਪਦ ਅਰਥ ਕਿਲਵਿਖ = ਪਾਪ। ਨਾਮਿ = ਨਾਮ ਵਿਚ। ਧੁਰਿ = ਧੁਰ ਦਰਗਾਹ ਤੋਂ।
SikhNet (Spanish)sí, todas sus faltas y todos sus sufrimientos acumulados en encarnaciones pasadas se limpian y se inmerge en el Nombre del Señor, Jar, Jar.
ਜਿਨ ਹਰਿ ਧਿਆਇਆ. ਧੁਰਿ ਭਾਗ ਲਿਖਿ ਪਾਇਆ; ਤਿਨ ਸਫਲੁ ਜਨਮੁ ਪਰਵਾਣੁ ਜੀਉ ॥
jin har dhiaaeaa. dhur bhaag likh paaeaa; tin safal janam paravaan jeeo | Ang 445
Sant Singh KhalsaThose who are blessed by such pre-ordained destiny, meditate on the Lord, and their lives become fruitful and approved.
Manmohan SinghWho have such a pre-ordained destiny, meditate they on God and fruitful and approved becomes their advent.
Manmohan Singh (Punjabi)ਜਿਨ੍ਹਾਂ ਦੀ ਮੁੱਢ ਦੀ ਲਿਖੀ ਹੋਈ ਐਸੀ ਕਿਸਮਤ ਹੈ, ਉਹ ਵਾਹਿਗੁਰੂ ਦਾ ਆਰਾਧਨ ਕਰਦੇ ਹਨ ਅਤੇ ਫਲਦਾਇਕ ਤੇ ਪ੍ਰਮਾਣੀਕ ਹੋ ਵੰਞਦਾ ਹੈ ਉਨ੍ਹਾਂ ਦਾ ਆਗਮਨ।
Fareedkot Teekaਹੇ ਭਾਈ! ਜਿਨੋਂ ਨੇ ਹਰਿ ਪ੍ਰਕਾਰ ਸੇ ਹਰੀ ਕੋ ਧ੍ਯਾਯਾ ਹੈ, ਤਿਨ ਕੇ ਭਾਗ ਮੇਂ ਕਰਤਾ ਪੁਰਖ ਨੇ ਧੁਰਿ ਸੇ ਲਿਖ ਪਾਇਆ ਹੈ, ਤਿਨ ਕਾ ਜਨਮੁ ਸੰਸਾਰ ਮੇਂ ਪ੍ਰਮਾਣੀਕ ਔਰ ਸਫਲਾ ਹੈ॥
Prof. Sahib Singhਜਿਨ੍ਹਾਂ ਨੇ ਧੁਰ ਦਰਗਾਹ ਤੋਂ ਲਿਖੇ ਭਾਗਾਂ ਅਨੁਸਾਰ ਨਾਮ ਦੀ ਦਾਤ ਪ੍ਰਾਪਤ ਕਰ ਲਈ ਤੇ ਹਰਿ-ਨਾਮ ਸਿਮਰਿਆ ਉਹਨਾਂ ਦਾ ਮਨੁੱਖਾ ਜੀਵਨ ਕਾਮਯਾਬ ਹੋ ਗਿਆ ਉਹ ਪ੍ਰਭੂ ਦੀ ਦਰਗਾਹ ਵਿਚ ਕਬੂਲ ਹੋ ਗਏ।ਪਦ ਅਰਥ ਲਿਖਿ = ਲਿਖ ਕੇ।
SikhNet (Spanish)Aquél que habita en Dios, tal ser está lleno del Señor y su vida es aprobada;
ਹਰਿ ਹਰਿ ਮਨਿ ਭਾਇਆ. ਪਰਮ ਸੁਖ ਪਾਇਆ; ਹਰਿ ਲਾਹਾ ਪਦੁ ਨਿਰਬਾਣੁ ਜੀਉ ॥੩॥
har har man bhaaeaa. param sukh paaeaa; har laahaa pad nirabaan jeeo |3| Ang 445
Sant Singh KhalsaOne whose mind loves the Lord, Har, Har, obtains supreme peace. He reaps the profit of the Lord's Name, the state of Nirvaanaa. ||3||
Manmohan SinghHe, whose soul loves the Lord Master, obtains the supreme bliss and reaps the profit of God in the form of the state of salvation.
Manmohan Singh (Punjabi)ਜਿਸ ਦੀ ਆਤਮਾਂ ਸੁਆਮੀ ਮਾਲਕ ਨੂੰ ਮੁਹੱਬਤ ਕਰਦੀ ਹੈ, ਉਹ ਮਹਾਨ ਖੁਸ਼ੀ ਨੂੰ ਪਾ ਲੈਂਦਾ ਹੈ ਅਤੇ ਮੋਖਸ਼ ਦੀ ਅਵਸਥਾ ਦੀ ਸ਼ਕਲ ਵਿੱਚ ਵਾਹਿਗੁਰੂ ਦਾ ਮੁਨਾਫਾ ਉਠਾ ਲੈਂਦਾ ਹੈ।
Fareedkot Teekaਹੇ ਭਾਈ! ਜਿਨ ਕੇ ਮਨ ਮੇਂ ਹਰਿ ਹਰਿ ਨਾਮ ਭਾਇਆ ਹੈ, ਤਿਨਾਂ ਨੇ ਪਰਮ ਸੁਖੁ ਰੂਪ ਨਿਰਦੁਖ ਪਦ ਲਾਹਾ ਪਾਇਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦਾ ਨਾਮ) ਮਨ ਵਿਚ ਪਿਆਰਾ ਲੱਗਾ ਉਹਨਾਂ ਨੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਹਨਾਂ ਨੇ ਉਹ ਆਤਮਕ ਅਵਸਥਾ ਖੱਟ ਲਈ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੩॥
SikhNet (Spanish)sí, aquél en cuya mente radica el Amor al Señor, obtiene Éxtasis Eterno y cosecha el Fruto del Señor al vivir en el Estado de Nirvana. (3)
ਜਿਨੑ ਹਰਿ ਮੀਠ ਲਗਾਨਾ. ਤੇ ਜਨ ਪਰਧਾਨਾ; ਤੇ ਊਤਮ. ਹਰਿ ਹਰਿ ਲੋਗ ਜੀਉ ॥
jina har meetth lagaanaa. te jan paradhaanaa; te aootam. har har log jeeo | Ang 445
Sant Singh KhalsaCelebrated are those people, unto whom the Lord seems sweet; how exalted are those people of the Lord, Har, Har.
Manmohan SinghForemost (Eminent) are the persons unto whom God seems sweet, Sublime are these men of Lord God.
Manmohan Singh (Punjabi)ਸਿਰ-ਕੱਢਵੇ ਹਨ ਉਹ ਪੁਰਸ਼, ਜਿਨ੍ਹਾਂ ਨੂੰ ਵਾਹਿਗੁਰੂ ਮਿੱਠੜਾ ਲੱਗਦਾ ਹੈ। ਸ਼੍ਰੇਸ਼ਟ ਹਨ ਵਾਹਿਗੁਰੂ ਸੁਆਮੀ ਦੇ ਐਹੋ ਜੇਹੇ ਬੰਦੇ।
Fareedkot Teekaਹੇ ਭਾਈ! ਜਿਨ ਕੋ ਹਰਿ ਮੀਠਾ ਲਗਾ ਹੈ, ਸੋਈ ਜਨ ਪ੍ਰਧਾਨ ਹੂਏ ਹੈਂ ਅਰਥਾਤ ਗਿਨਤੀ ਕੇ ਹੂਏ ਹੈਂ ਅਰੁ ਵਹੀ (ਹਰਿ ਲੋਗ) ਸਾਧੋਂ ਮੇਂ ਹਰ ਪ੍ਰਕਾਰ ਕਰ ਕੇ ਊਤਮ ਹੂਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਨੁੱਖ (ਜਗਤ ਵਿਚ) ਇੱਜ਼ਤ ਵਾਲੇ ਹੋ ਜਾਂਦੇ ਹਨ, ਉਹ ਰੱਬ ਦੇ ਪਿਆਰੇ ਬੰਦੇ (ਹੋਰ ਖ਼ਲਕਤਿ ਨਾਲੋਂ) ਸ੍ਰੇਸ਼ਟ ਜੀਵਨ ਵਾਲੇ ਬਣ ਜਾਂਦੇ ਹਨ।ਪਦ ਅਰਥ ਮੀਠਾ = ਮਿੱਠਾ, ਪਿਆਰਾ। ਤੇ ਜਨ = ਉਹ ਬੰਦੇ! ਪਰਧਾਨਾ = ਮੰਨੇ ਪ੍ਰਮੰਨੇ, ਇੱਜ਼ਤ-ਦਾਰ। ਹਰਿ ਲੋਗ = ਰੱਬ ਦੇ ਪਿਆਰੇ ਮਨੁੱਖ।
SikhNet (Spanish)Aquéllos a quienes el Señor les sabe Dulce son los primeros entre los hombres.
ਹਰਿ ਨਾਮੁ ਵਡਾਈ. ਹਰਿ ਨਾਮੁ ਸਖਾਈ; ਗੁਰਸਬਦੀ. ਹਰਿ ਰਸ ਭੋਗ ਜੀਉ ॥
har naam vaddaaee. har naam sakhaaee; gurasabadee. har ras bhog jeeo | Ang 445
Sant Singh KhalsaThe Lord's Name is their glorious greatness; the Lord's Name is their companion and helper. Through the Word of the Guru's Shabad, they enjoy the sublime essence of the Lord.
Manmohan SinghGod's Name is their honour, and God's name is their succourer and under the Guru's instruction they enjoy God's Nectar.
Manmohan Singh (Punjabi)ਵਾਹਿਗੁਰੂ ਦਾ ਨਾਮ ਉਨ੍ਹਾਂ ਦੀ ਇੱਜ਼ਤ ਆਬਰੂ ਹੈ ਅਤੇ ਵਾਹਿਗੁਰੂ ਦਾ ਨਾਮ ਉਨ੍ਹਾਂ ਦਾ ਮਦਦਗਾਰ ਹੈ। ਗੁਰਾਂ ਦੇ ਉਪਦੇਸ਼ ਤਾਬੇ ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਮਾਣਦੇ ਹਨ।
Fareedkot Teekaਹੇ ਭਾਈ! ਹਰਿ ਨਾਮ ਹੀ ਤਿਨ ਕੀ ਵਡਿਆਈ ਹੈ ਹਰਿ ਨਾਮ ਹੀ ਤਿਨ ਕਾ (ਸਖਾਈ) ਸਹਾਇਕੁ ਹੈ, ਗੁਰੋਂ ਕੇ ਸਬਦ ਕਰ ਕੇ ਹਰਿ ਰਸ ਭੋਗਤੇ ਹੈਂ॥
Prof. Sahib Singhਪਰਮਾਤਮਾ ਦਾ ਨਾਮ (ਉਹਨਾਂ ਵਾਸਤੇ) ਇੱਜ਼ਤ-ਮਾਣ ਹੈ, ਪਰਮਾਤਮਾ ਦਾ ਨਾਮ ਉਹਨਾਂ ਦਾ (ਸਦਾ ਲਈ) ਸਾਥੀ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪਰਮਾਤਮਾ ਦੇ ਨਾਮ-ਰਸ ਦਾ ਆਨੰਦ ਮਾਣਦੇ ਹਨ।ਪਦ ਅਰਥ ਵਡਾਈ = ਆਦਰ-ਮਾਣ। ਸਖਾਈ = ਸਾਥੀ, ਮਿੱਤਰ। ਸਬਦੀ = ਸ਼ਬਦ ਦੀ ਰਾਹੀਂ। ਭੋਗ = ਆਨੰਦ।
SikhNet (Spanish)El Nombre del Señor es su Gloria; el Nombre del Señor es su Compañero y experimentan la Esencia del Señor
ਹਰਿ ਰਸ ਭੋਗ, ਮਹਾ ਨਿਰਜੋਗ; ਵਡਭਾਗੀ. ਹਰਿ ਰਸੁ ਪਾਇਆ ॥
har ras bhog, mahaa nirajog; vaddabhaagee. har ras paaeaa | Ang 445
Sant Singh KhalsaThey enjoy the sublime essence of the Lord, and remain totally detached. By great good fortune, they obtain the sublime essence of the Lord.
Manmohan SinghGod's elixir enjoy and remain thoroughly detached. Though the greatest good luck they obtain the Lord's ambrosia.
Manmohan Singh (Punjabi)ਵਾਹਿਗੁਰੂ ਦੇ ਸੁਧਾਰਸ ਨੂੰ ਉਹ ਮਾਣਦੇ ਹਨ ਅਤੇ ਪਰਮ ਨਿਰਲੇਪ ਰਹਿੰਦੇ ਹਨ। ਪਰਮ ਚੰਗੀ ਕਿਸਮਤ ਰਾਹੀਂ ਉਹ ਸੁਆਮੀ ਦੇ ਆਬਿਹਿਯਾਤ ਨੂੰ ਪਾਉਂਦੇ ਹਨ।
Fareedkot Teekaਹਰਿ ਰਸ ਕੋ ਭੋਗ ਰਹੇ ਹੈਂ ਸੰਸਾਰ ਸੇ ਅਤੀ (ਨਿਰਜੋਗ) ਅਸੰਗ ਹੈਂ, ਸੋ ਹਰੀ ਨਾਮ ਕਾ ਰਸ ਬੜੇ ਭਾਗੋਂ ਕਰ ਕੇ ਪਾਇਆ ਹੈ॥
Prof. Sahib Singhਉਹ ਮਨੁੱਖ ਸਦਾ ਹਰਿ-ਨਾਮ-ਰਸ ਮਾਣਦੇ ਹਨ, ਜਿਸ ਦੀ ਬਰਕਤਿ ਨਾਲ ਉਹ ਬੜੇ ਨਿਰਲੇਪ ਰਹਿੰਦੇ ਹਨ, ਵੱਡੀ ਕਿਸਮਤ ਨਾਲ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਮਿਲ ਗਿਆ ਹੁੰਦਾ ਹੈ।ਪਦ ਅਰਥ ਨਿਰਜੋਗ = ਨਿਰਲੇਪ।
SikhNet (Spanish)a través del Bani de la Palabra del Guru. Permanecen desapegados y por un buen Destino, saborean la Esencia.
ਸੇ ਧੰਨੁ ਵਡੇ, ਸਤ ਪੁਰਖਾ ਪੂਰੇ; ਜਿਨ. ਗੁਰਮਤਿ ਨਾਮੁ ਧਿਆਇਆ ॥
se dhan vadde, sat purakhaa poore; jin. guramat naam dhiaaeaa | Ang 445
Sant Singh KhalsaSo very blessed and truly perfect are those, who through Guru's Instruction meditate on the Naam, the Name of the Lord.
Manmohan SinghGreatly blessed and truly perfect persons are they, who through Guru's instruction meditate on the Name.
Manmohan Singh (Punjabi)ਮਹਾਨ ਮੁਬਾਰਕ ਅਤੇ ਸੱਚੀ ਮੁੱਚੀ ਦੇ ਪੂਰਨ ਪੁਰਸ਼ ਹਨ ਉਹ, ਜੋ ਗੁਰਾਂ ਦੀ ਸਿਖਮਤ ਦੇ ਰਾਹੀਂ ਨਾਮ ਦਾ ਸਿਮਰਨ ਕਰਦੇ ਹਨ।
Fareedkot Teekaਸੋ ਧੰਨੁ ਹੈਂ ਵੱਡੇ ਪੂਰੇ ਸਤ ਪੁਰਖ ਹੈਂ, ਜਿਨੋਂ ਨੇ ਗੁਰਮਤਿ ਕਰ ਕੇ ਨਾਮ ਧ੍ਯਾਯਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਲੈ ਕੇ ਪ੍ਰਭੂ ਦਾ ਨਾਮ ਸਿਮਰਿਆ, ਉਹ ਵੱਡੇ ਭਾਗਾਂ ਵਾਲੇ ਬਣ ਗਏ ਉਹ ਉੱਚੇ ਤੇ ਪੂਰੇ ਆਤਮਕ ਜੀਵਨ ਵਾਲੇ ਬਣ ਗਏ।ਪਦ ਅਰਥ ਸੇ = ਉਹ ਬੰਦੇ। ਧੰਨੁ = ਭਾਗਾਂ ਵਾਲੇ। ਸਤ ਪੁਰਖਾ = ਉੱਚੇ ਜੀਵਨ ਵਾਲੇ ਮਨੁੱਖ।
SikhNet (Spanish)Ellos son hombres bendecidos, grandiosos y virtuosos y se vuelven perfectos a través del Bani de la Palabra del Guru, pues habitan en el Nombre del Señor.
ਜਨੁ ਨਾਨਕੁ. ਰੇਣੁ ਮੰਗੈ ਪਗ ਸਾਧੂ; ਮਨਿ ਚੂਕਾ ਸੋਗੁ ਵਿਜੋਗੁ. ਜੀਉ ॥
jan naanak. ren mangai pag saadhoo; man chookaa sog vijog. jeeo | Ang 445
Sant Singh KhalsaServant Nanak begs for the dust of the feet of the Holy; his mind is rid of sorrow and separation.
Manmohan SinghSerf Nanak, prays for the dust of saints feet, Wherewith his soul is rid of sorrow and separation.
Manmohan Singh (Punjabi)ਨਫਰ ਨਾਨਕ, ਸੰਤਾਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ, ਜਿਸ ਦੇ ਨਾਲ ਉਸ ਦੀ ਆਤਮਾਂ ਗ਼ਮ ਅਤੇ ਵਿਛੋੜੇ ਤੋਂ ਖਲਾਸੀ ਪਾ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਾਧੂਓਂ ਕੀ ਹਮ ਚਰਣ ਰੇਣੁ ਮਾਂਗਤੇ ਹੈਂ। ਜਿਨੋਂ ਨੇ ਸੰਤੋਂ ਕੇ ਚਰਨੋਂ ਕੀ ਧੂੜੀ ਪਾਈ ਹੈ, ਤਿਨ ਕੇ ਮਨ ਤੇ ਵਿਛੋੜਾ ਔਰ ਸੋਗ ਉਠ ਗ੍ਯਾ ਹੈ॥
Prof. Sahib Singhਦਾਸ ਨਾਨਕ (ਭੀ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ (ਜਿਨ੍ਹਾਂ ਨੂੰ ਇਹ ਚਰਨ-ਧੂੜ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਦੇ) ਮਨ ਵਿਚ ਵੱਸ ਰਿਹਾ ਚਿੰਤਾ ਫ਼ਿਕਰ ਦੂਰ ਹੋ ਜਾਂਦਾ ਹੈ ਉਹਨਾਂ ਦੇ ਮਨ ਵਿਚ ਵੱਸਦਾ ਪ੍ਰਭੂ-ਚਰਨਾਂ ਤੋਂ ਵਿਛੋੜਾ ਦੂਰ ਹੋ ਜਾਂਦਾ ਹੈ।ਪਦ ਅਰਥ ਰੇਣੁ = ਚਰਨ-ਧੂੜ। ਪਗ = ਪੈਰ। ਸਾਧੂ = ਗੁਰੂ। ਮਨਿ = ਮਨ ਵਿਚ (ਟਿਕਿਆ ਹੋਇਆ)। ਸੋਗੁ = ਗ਼ਮ। ਵਿਜੋਗ = ਵਿਛੋੜਾ।
SikhNet (Spanish)Nanak, el Esclavo del Señor, pide por el Polvo de los Pies de los Santos para que su mente abandone su tristeza y su desolación.
ਜਿਨੑ ਹਰਿ ਮੀਠ ਲਗਾਨਾ. ਤੇ ਜਨ ਪਰਧਾਨਾ; ਤੇ ਊਤਮ. ਹਰਿ ਹਰਿ ਲੋਗ ਜੀਉ ॥੪॥੩॥੧੦॥
jina har meetth lagaanaa. te jan paradhaanaa; te aootam. har har log jeeo |4|3|10| Ang 445
Sant Singh KhalsaCelebrated are those people, unto whom the Lord seems sweet; how exalted are those people of the Lord, Har, Har. ||4||3||10||
Manmohan SinghForemost are the persons unto whom God seems sweet. Sublime are these men of Lord God.
Manmohan Singh (Punjabi)ਸਿਰ-ਕੱਢਵੇਂ ਹਨ ਉਹ ਪੁਰਸ਼, ਜਿਨ੍ਹਾਂ ਨੂੰ ਵਾਹਿਗੁਰੂ ਮਿੱਠੜਾ ਲੱਗਦਾ ਹੈ। ਸ਼੍ਰੇਸ਼ਟ ਹਨ ਵਾਹਿਗੁਰੂ ਸੁਆਮੀ ਦੇ ਐਹੋ ਜੇਹੇ ਬੰਦੇ।
Fareedkot Teekaਜਿਨ ਕੋ ਹਰੀ ਮੀਠਾ ਲਗਾ ਹੈ ਵਹੁ ਜਨ ਮੁਖ੍ਯ ਹੈਂ ਅਰੁ ਵਹੀ ਹਰੀ ਕੇ ਜਨ ਹਰ ਪ੍ਰਕਾਰ ਸੇ ਉਤਮ ਹੈਂ॥੪॥੩॥੧੦॥☬ਚਾਰੋਂ ਜੁਗੋਂ ਕੇ ਜੀਵੋਂ ਕੇ ਸੁਭਾਵ ਅਰੁ ਧਰਮ ਕੇ ਚਾਰੋਂ ਚਰਨ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਨੁੱਖ (ਜਗਤ ਵਿਚ) ਇੱਜ਼ਤ ਵਾਲੇ ਹੋ ਜਾਂਦੇ ਹਨ, ਉਹ ਰੱਬ ਦੇ ਪਿਆਰੇ ਬੰਦੇ (ਹੋਰ ਖ਼ਲਕਤਿ ਨਾਲੋਂ) ਸ੍ਰੇਸ਼ਟ ਜੀਵਨ ਵਾਲੇ ਬਣ ਜਾਂਦੇ ਹਨ ॥੪॥੩॥੧੦॥ਪਦ ਅਰਥ ਭ੍ਰਮੁ = ਭਟਕਣਾ ॥੪॥੩॥੧੦॥
SikhNet (Spanish)Sí, a aquéllos a quienes el Señor les sabe dulce, se vuelven los primeros entre los hombres. (4-3-10)