ੴ

ਸਿੱਖਬਾਣੀ · SikhBani

Ang 444

Sri Guru Granth Sahib · Raag Aasaa · 2 shabads, 30 lines
Translations
Shabad Guru Ramdas Ji Raag Aasaa continued from Ang 443

ਸਫਲੁ ਜਨਮੁ. ਸਰੀਰੁ ਸਭੁ ਹੋਆ; ਜਿਤੁ ਰਾਮ ਨਾਮੁ ਪਰਗਾਸਿਆ ॥

safal janam. sareer sabh hoaa; jit raam naam paragaasiaa |

Sant Singh KhalsaTheir lives and bodies become totally blessed and fruitful; the Lord's Name illumines them.
Manmohan SinghProfitable becomes the life and the whole body, wherein the Lord's Name is illumined.
Manmohan Singh (Punjabi)ਲਾਭਦਾਇਕ ਹੋ ਵੰਞਦਾ ਹੈ ਜੀਵਨ ਅਤੇ ਸਾਰਾ ਜਿਸਮ ਜਿਸ ਵਿੱਚ ਸਾਈਂ ਦਾ ਨਾਮ ਪ੍ਰਕਾਸ਼ ਹੋ ਜਾਂਦਾ ਹੈ।
Fareedkot Teekaਹੇ ਭਾਈ! ਤਿਨ ਕੇ ਸਰੀਰ ਕਾ ਜਨਮ ਸਫਲ ਹੋਆ ਹੈ (ਜਿਤੁ) ਜਿਸਮੇਂ ਰਾਮ ਨਾਮ ਕਾ ਪ੍ਰਕਾਸ ਹੁਆ ਹੈ॥
Prof. Sahib Singhਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ ਉਹਨਾਂ ਦਾ ਸਰੀਰ ਭੀ ਸਫਲ ਹੋ ਜਾਂਦਾ ਹੈ ਕਿਉਂਕਿ ਉਹਨਾਂ ਦੇ ਸਰੀਰ ਵਿਚ ਪਰਮਾਤਮਾ ਦਾ ਨਾਮ ਚਮਕ ਪੈਂਦਾ ਹੈ।

ਪਦ ਅਰਥ ਜਿਤੁ = ਜਿਸ (ਸਰੀਰ) ਵਿਚ। ਪਰਗਾਸਿਆ = ਰੌਸ਼ਨ ਹੋ ਗਿਆ, ਚਮਕ ਗਿਆ।

SikhNet (Spanish)Bendita es la vida de aquél que está iluminado con el Nombre del Señor.

ਨਾਨਕ. ਹਰਿ ਭਜੁ ਸਦਾ ਦਿਨੁ ਰਾਤੀ; ਗੁਰਮੁਖਿ ਨਿਜ ਘਰਿ ਵਾਸਿਆ ॥੬॥

naanak. har bhaj sadaa din raatee; guramukh nij ghar vaasiaa |6|

Sant Singh KhalsaO Nanak, by continually vibrating upon the Lord, day and night, the Gurmukhs abide in the home of the inner self. ||6||
Manmohan SinghNanak, by ever remembering God, day and night, the pious person abides in his own home.
Manmohan Singh (Punjabi)ਨਾਨਕ, ਦਿਹੁੰ ਰੈਣ ਸਦੀਵ ਹੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਪਵਿੱਤ੍ਰ ਪੁਰਸ਼ ਆਪਣੇ ਨਿੱਜ ਦੇ ਧਾਮ ਅੰਦਰ ਵੱਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਰਾਤ੍ਰਿ ਦਿਨ ਹਰਿ ਕਾ ਭਜਨ ਕਰਨੇ ਹਾਰੇ ਜੋ ਗੁਰਮੁਖ ਹੈਂ ਉਨ ਕਾ ਮਨ (ਨਿਜ ਘਰਿ) ਅਪਨੇ ਸ੍ਵਰੂਪ, ਭਾਵ ਬ੍ਰਹਮ ਮੇਂ ਇਸਥਿਤ ਹੂਆ ਹੈ॥੬॥
Prof. Sahib Singhਹੇ ਨਾਨਕ! ਤੂੰ ਭੀ ਸਦਾ ਦਿਨ ਰਾਤ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਰਹੁ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ ਸਿਮਰਿਆਂ) ਪਰਮਾਤਮਾ ਦੇ ਚਰਨਾਂ ਵਿਚ ਥਾਂ ਮਿਲੀ ਰਹਿੰਦੀ ਹੈ ॥੬॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਨਿਜ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ ॥੬॥

SikhNet (Spanish)Dice Nanak, medita en el Señor día y noche y por la Gracia del Guru habita en la Esencia de tu ser. (6)

ਜਿਨ ਸਰਧਾ ਰਾਮ ਨਾਮਿ ਲਗੀ; ਤਿਨੑ ਦੂਜੈ ਚਿਤੁ. ਨ ਲਾਇਆ, ਰਾਮ ॥

jin saradhaa raam naam lagee; tina doojai chit. na laaeaa, raam |

Sant Singh KhalsaThose who place their faith in the Lord's Name, do not attach their consciousness to another.
Manmohan SinghThey who have faith in the Lord's Name, attach not their mind to another.
Manmohan Singh (Punjabi)ਜਿਨ੍ਹਾਂ ਦਾ ਭਰੋਸਾ ਸਾਹਿਬ ਦੇ ਨਾਮ ਵਿੱਚ ਹੈ, ਉਹ ਹੋਰਸ ਨਾਲ ਆਪਣੇ ਮਨ ਨੂੰ ਨਹੀਂ ਜੋੜਦੇ।
Fareedkot Teekaਹੇ ਭਾਈ! ਜਿਨ ਕੀ ਸਰਧਾ ਰਾਮ ਨਾਮੀ ਮੇਂ ਲਗੀ ਹੈ ਤਿਨੋਂ ਨੇ ਦੂਸਰੀ ਓਰ ਚਿਤ ਨਹੀਂ ਲਗਾਇਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਨ ਵਿਚ ਨਿਸ਼ਚਾ ਪੱਕਾ ਕਰ ਲਿਆ, ਉਹ (ਹਰਿ-ਨਾਮ ਦਾ ਪਿਆਰ ਛੱਡ ਕੇ) ਕਿਸੇ ਹੋਰ ਪਦਾਰਥ ਵਿਚ ਆਪਣਾ ਚਿੱਤ ਨਹੀਂ ਜੋੜਦੇ।

ਪਦ ਅਰਥ ਨਾਮਿ = ਨਾਮ ਵਿਚ। ਸਰਧਾ = ਨਿਸ਼ਚਾ। ਦੂਜੈ = ਕਿਸੇ ਹੋਰ ਪਦਾਰਥ ਵਿਚ।

SikhNet (Spanish)Aquéllos que tienen Fe en el Nombre del Señor, no son atraídos por ningún otro.

ਜੇ ਧਰਤੀ ਸਭ, ਕੰਚਨੁ ਕਰਿ ਦੀਜੈ; ਬਿਨੁ ਨਾਵੈ. ਅਵਰੁ ਨ ਭਾਇਆ, ਰਾਮ ॥

je dharatee sabh, kanchan kar deejai; bin naavai. avar na bhaaeaa, raam |

Sant Singh KhalsaEven if the entire earth were to be transformed into gold, and given to them, without the Naam, they love nothing else.
Manmohan SinghEven if the whole earth be transformed into gold and be delivered to them, without the Name they love nothing else.
Manmohan Singh (Punjabi)ਜੇਕਰ ਸਾਰੀ ਜਮੀਨ ਸੋਨੇ ਦੀ ਬਣਾ ਕੇ ਉਨ੍ਹਾਂ ਨੂੰ ਦੇ ਦਿੱਤੀ ਜਾਵੇ (ਤਾਂ ਵੀ) ਨਾਮ ਦੇ ਬਾਝੋਂ ਉਹ ਹੋਰ ਕਿਸੇ ਸ਼ੈ ਨੂੰ ਪਿਆਰ ਨਹੀਂ ਕਰਦੇ।
Fareedkot Teekaਹੇ ਭਾਈ! ਜੇ ਕਰ ਸਾਰੀ ਪ੍ਰਿਥਵੀ ਸੋਇਨੇ ਕੀ ਬਨਾਇ ਦੀਜੀਏ ਤਾਂ ਵੀ ਬਿਨਾਂ ਨਾਮ ਕੇ ਤਿਨ ਗੁਰਮੁਖੋਂ ਕੋ ਅਵਰੁ ਕੁਛੁ ਅਛਾ ਨਹੀਂ ਲਗਤਾ ਹੈ॥
Prof. Sahib Singhਜੇ ਸਾਰੀ ਧਰਤੀ ਸੋਨਾ ਬਣਾ ਕੇ ਉਹਨਾਂ ਦੇ ਅੱਗੇ ਰੱਖ ਦੇਈਏ, ਤਾਂ ਭੀ ਪਰਮਾਤਮਾ ਦੇ ਨਾਮ ਤੋਂ ਛੁਟ ਹੋਰ ਕੋਈ ਪਦਾਰਥ ਉਹਨਾਂ ਨੂੰ ਪਿਆਰਾ ਨਹੀਂ ਲੱਗਦਾ।

ਪਦ ਅਰਥ ਸਭ = ਸਾਰੀ। ਕੰਚਨੁ = ਸੋਨਾ। ਕਰਿ = ਬਣਾ ਕੇ। ਭਾਇਆ = ਚੰਗਾ ਲੱਗਾ।

SikhNet (Spanish)Aun si la tierra fuera de oro puro, para ellos nada sirve más que el Nombre del Señor.

ਰਾਮ ਨਾਮੁ ਮਨਿ ਭਾਇਆ, ਪਰਮ ਸੁਖੁ ਪਾਇਆ; ਅੰਤਿ ਚਲਦਿਆ ਨਾਲਿ ਸਖਾਈ ॥

raam naam man bhaaeaa, param sukh paaeaa; ant chaladiaa naal sakhaaee |

Sant Singh KhalsaThe Lord's Name is pleasing to their minds, and they obtain supreme peace; when they depart in the end, it shall go with them as their support.
Manmohan SinghThe Lord's Name is pleasing to their mind and through it they attain supreme bliss and when departing in the end, it goes with them as their succourer.
Manmohan Singh (Punjabi)ਸਾਹਿਬ ਦਾ ਨਾਮ ਉਨ੍ਹਾਂ ਦੇ ਚਿੱਤ ਨੂੰ ਚੰਗਾ ਲੱਗਦਾ ਹੈ, ਅਤੇ ਇਸ ਦੇ ਰਾਹੀਂ ਉਹ ਮਹਾਨ ਪ੍ਰਸੰਨਤਾ ਨੂੰ ਪ੍ਰਾਪਤ ਹੁੰਦੇ ਹਨ। ਅਖੀਰ ਨੂੰ ਤੁਰਨ ਵੇਲੇ ਇਹ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਹਾਇਕ ਵਜੋਂ ਜਾਂਦਾ ਹੈ।
Fareedkot Teekaਤਿਨੋਂ ਕੇ ਮਨ ਮੇਂ ਰਾਮ ਨਾਮੁ ਭਾਇਆ ਹੈ ਔਰ ਤਿਸ ਕਰ ਕੇ ਪਰਮ ਸੁਖ ਰੂਪ ਮੁਕਤਿ ਕੋ ਪਾਇਆ ਹੈ, ਤਿਨ ਕੇ ਸੋਈ ਰਾਮ ਨਾਮ ਅੰਤ ਕੋ ਚਲਤਿਆਂ ਕੇ ਸਮੇਂ ਸਹਾ੍ਯਕ ਹੋਤਾ ਹੈ॥
Prof. Sahib Singhਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ (ਨਾਮ ਦੀ ਬਰਕਤਿ ਨਾਲ) ਉਹ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਮਾਣਦੇ ਹਨ, ਅਖ਼ੀਰ ਵੇਲੇ ਦੁਨੀਆ ਤੋਂ ਤੁਰਨ ਲੱਗਿਆਂ ਭੀ ਇਹ ਹਰਿ-ਨਾਮ ਉਹਨਾਂ ਦੇ ਨਾਲ ਸਾਥੀ ਬਣਦਾ ਹੈ।

ਪਦ ਅਰਥ ਮਨਿ = ਮਨ ਵਿਚ। ਪਰਮ = ਸਭ ਤੋਂ ਉੱਚਾ। ਅੰਤਿ = ਅਖ਼ੀਰ ਵਿਚ। ਸਖਾਈ = ਸਾਥੀ।

SikhNet (Spanish)El Nombre del Señor es el placer de la mente, es así como ellos obtienen el Éxtasis Supremo en el cuál viven para siempre.

ਰਾਮ ਨਾਮ ਧਨੁ ਪੂੰਜੀ ਸੰਚੀ; ਨਾ ਡੂਬੈ. ਨਾ ਜਾਈ ॥

raam naam dhan poonjee sanchee; naa ddoobai. naa jaaee |

Sant Singh KhalsaI have gathered the capital, the wealth of the Lord's Name; it does not sink, and does not depart.
Manmohan SinghI have amassed the capital of the Lord's Name's wealth. It neither sinks nor parts company.
Manmohan Singh (Punjabi)ਮੈਂ ਸਾਈਂ ਦੇ ਨਾਮ ਦੇ ਪਦਾਰਥ ਦੀ ਰਾਸ ਇਕੱਤ੍ਰ ਕੀਤੀ ਹੈ। ਇਹ ਨਾਂ ਡੁਬਦੀ ਹੈ ਅਤੇ ਨਾਂ ਹੀ ਸਾਥ ਛੱਡ ਕੇ ਜਾਂਦੀ ਹੈ।
Fareedkot Teekaਰਾਮ ਨਾਮ ਧਨ ਕੀ ਪੂੰਜੀ ਸੰਚਨ ਕਰੀ ਹੈ, ਸੋ ਪੂੰਜੀ ਨਾ ਡੂਬਤੀ ਹੈ ਨਾ ਖੋਈ ਜਾਤੀ ਹੈ॥
Prof. Sahib Singhਉਹ ਸਦਾ ਪਰਮਾਤਮਾ ਦਾ ਨਾਮ-ਧਨ ਨਾਮ-ਸਰਮਾਇਆ ਇਕੱਠਾ ਕਰਦੇ ਰਹਿੰਦੇ ਹਨ, ਇਹ ਧਨ ਇਹ ਸਰਮਾਇਆ ਨਾਹ ਪਾਣੀ ਵਿਚ ਡੁੱਬਦਾ ਹੈ ਨਾਹ ਗਵਾਚਦਾ ਹੈ।

ਪਦ ਅਰਥ ਪੂੰਜੀ = ਸਰਮਾਇਆ। ਸੰਚੀ = ਇਕੱਠੀ ਕੀਤੀ। ਜਾਈ = ਜ਼ਾਇਆ ਹੁੰਦੀ।

SikhNet (Spanish)Así ellos atesoran las Riquezas del Nombre del Señor que no pueden ser ni destruidas ni robadas.

ਰਾਮ ਨਾਮੁ. ਇਸੁ ਜੁਗ ਮਹਿ ਤੁਲਹਾ; ਜਮਕਾਲੁ. ਨੇੜਿ ਨ ਆਵੈ ॥

raam naam. is jug meh tulahaa; jamakaal. nerr na aavai |

Sant Singh KhalsaThe Lord's Name is the only true support in this age; the Messenger of Death does not draw near it.
Manmohan SinghThe Lord's Name in this age is the only support. Death's courier draws not near it.
Manmohan Singh (Punjabi)ਕੇਵਲ ਸੁਆਮੀ ਦਾ ਨਾਮ ਹੀ ਇਸ ਜੁਗ ਅੰਦਰ ਇੱਕ ਤੁਲਹੜਾ ਹੈ। ਮੌਤ ਦਾ ਦੂਤ ਇਸ ਦੇ ਲਾਗੇ ਨਹੀਂ ਲੱਗਦਾ।
Fareedkot Teekaਇਸ ਕਲਿਜੁਗ ਮੇਂ ਪਾਰ ਕਰਨੇ ਕੋ ਰਾਮ ਨਾਮ ਹੀ ਤੁਲਹਾ, ਭਾਵ ਜਹਾਜੁ ਹੈ। (ਜਮਕਾਲ) ਜਮ ਨਾਸ ਕਰਤਾ ਤਿਸ ਕਰ ਕੇ ਨਿਕਟ ਨਹੀਂ ਆਵਤਾ॥
Prof. Sahib Singh(ਸੰਸਾਰ-ਨਦੀ ਤੋਂ ਪਾਰ ਲੰਘਣ ਲਈ) ਪਰਮਾਤਮਾ ਦਾ ਨਾਮ ਇਸ ਜਗਤ ਵਿਚ (ਮਾਨੋ) ਤੁਲਹਾ ਹੈ, ਜਿਸ ਰਾਹੀਂ (ਜੇਹੜਾ ਮਨੁੱਖ ਨਾਮ ਸਿਮਰਦਾ ਰਹਿੰਦਾ ਹੈ) ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ।

ਪਦ ਅਰਥ ਇਸੁ ਜੁਗ ਮਹਿ = ਮਨੁੱਖਾ ਜਨਮ ਵਿਚ, ਜਗਤ ਵਿਚ। ਤੁਲਹਾ = ਦਰਿਆ ਤੋਂ ਪਾਰ ਲੰਘਣ ਲਈ ਛਤੀਰੀਆਂ ਆਦਿਕ ਦਾ ਬਣਾਇਆ ਹੋਇਆ ਸਹਾਰਾ। ਜਮ ਕਾਲੁ = ਮੌਤ, ਆਤਮਕ ਮੌਤ।

SikhNet (Spanish)El Nombre del Señor es el Único Barco de esta época que te lleva a través del océano del miedo.

ਨਾਨਕ. ਗੁਰਮੁਖਿ ਰਾਮੁ ਪਛਾਤਾ; ਕਰਿ ਕਿਰਪਾ ਆਪਿ ਮਿਲਾਵੈ ॥੭॥

naanak. guramukh raam pachhaataa; kar kirapaa aap milaavai |7|

Sant Singh KhalsaO Nanak, the Gurmukhs recognize the Lord; in His Mercy, He unites them with Himself. ||7||
Manmohan SinghNanak, through the Guru, the Lord is recognised, and He mercifully unites man with Himself.
Manmohan Singh (Punjabi)ਨਾਨਕ ਗੁਰਾਂ ਦੇ ਰਾਹੀਂ ਸੁਆਮੀ ਸਿਆਣਿਆ ਜਾਂਦਾ ਹੈ। ਮਿਹਰ ਧਾਰ ਕੇ ਓਹ ਬੰਦੇ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਗੁਰੋਂ (ਮੁਖਿ) ਦ੍ਵਾਰੇ ਰਾਮ ਨਾਮ ਕੋ ਸਮਝਾ ਹੈ ਤਿਨੋਂ ਕੋ ਕ੍ਰਿਪਾ ਕਰ ਆਪ ਅਕਾਲ ਪੁਰਖ ਮਿਲਾਇ ਲੇਤਾ ਹੈ॥੭॥
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਪਰਮਾਤਮਾ ਮੇਹਰ ਕਰ ਕੇ ਆਪ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੭॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਛਾਤਾ = ਸਾਂਝ ਪਾ ਲਈ ॥੭॥

SikhNet (Spanish)Dice Nanak, aquél a quien el Señor le es revelado a través del Guru, se une con el Señor Mismo por Su Misericordia. (7)

ਰਾਮੋ ਰਾਮ ਨਾਮੁ, ਸਤੇ ਸਤਿ; ਗੁਰਮੁਖਿ ਜਾਣਿਆ. ਰਾਮ ॥

raamo raam naam, sate sat; guramukh jaaniaa. raam |

Sant Singh KhalsaTrue, True is the Name of the Lord, Raam, Raam; the Gurmukh knows the Lord.
Manmohan SinghTrue, true is the Lord Master Name. it is realised, through the Guru.
Manmohan Singh (Punjabi)ਸੱਚਾ ਸੱਚਾ ਹੈ ਸੁਆਮੀ ਮਾਲਕ ਦਾ ਨਾਮ। ਗੁਰਾਂ ਦੇ ਰਾਹੀਂ ਇਹ ਅਨੁਭਵ ਕੀਤਾ ਜਾਂਦਾ ਹੈ।
Fareedkot Teekaਹੇ ਭਾਈ! ਗੁਰਮੁਖੋਂ ਨੇ ਰਾਮ ਭੀ ਸਤ ਔਰ ਰਾਮ ਨਾਮ ਭੀ ਸਤ ਜਾਨਿਆ ਹੈ॥
Prof. Sahib Singhਪਰਮਾਤਮਾ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ ਪਰਮਾਤਮਾ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ।

ਪਦ ਅਰਥ ਸਤੇ ਸਤਿ = ਸਤਿ ਸਤਿ, ਸਦਾ ਕਾਇਮ ਰਹਿਣ ਵਾਲਾ, ਸਦਾ ਕਾਇਮ ਰਹਿਣ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ।

SikhNet (Spanish)Verdad, Verdad es el Nombre del Señor; a través del Bani de la Palabra del Guru es revelado.

ਸੇਵਕੋ ਗੁਰ ਸੇਵਾ ਲਾਗਾ; ਜਿਨਿ ਮਨੁ ਤਨੁ ਅਰਪਿ ਚੜਾਇਆ ਰਾਮ ॥

sevako gur sevaa laagaa; jin man tan arap charraaeaa raam |

Sant Singh KhalsaThe Lord's servant is the one who commits himself to the Guru's service, and dedicates his mind and body as an offering to Him.
Manmohan SinghLord's slave is he, who embraces Guru's service, dedicates his heart and body and makes an offering of them to him.
Manmohan Singh (Punjabi)ਪ੍ਰਭੂ ਦਾ ਗੋਲਾ ਉਹ ਹੈ, ਜੋ ਗੁਰਾਂ ਦੀ ਘਾਲ ਅੰਦਰ ਜੁੜਦਾ ਹੈ, ਆਪਣਾ ਦਿਲ ਤੇ ਦੇਹਿ ਸਮਰਪਣ ਕਰਦਾ ਹੈ ਅਤੇ ਉਨ੍ਹਾਂ ਦੀ ਉਸ ਨੂੰ ਭੇਟਾ ਚੜ੍ਹਾ ਦਿੰਦਾ ਹੈ।
Fareedkot Teekaਸੋਈ ਸੇਵਕ ਹੈ, ਜੋ ਗੁਰ ਸੇਵਾ ਮੇਂ ਲਾਗਾ ਹੈ ਔਰ ਮਨ ਕੋ ਅਰਪਣ ਕੀਆ ਹੈ ਤਨ ਕੋ ਭੀ ਗੁਰ ਪਦੋਂ ਮੇਂ ਚਢਾਇ ਦੀਆ ਹੈ॥
Prof. Sahib Singh(ਪਰ) ਉਹੀ (ਮਨੁੱਖ) ਸੇਵਕ (ਬਣ ਕੇ) ਗੁਰੂ ਦੀ ਦੱਸੀ ਸੇਵਾ ਵਿਚ ਰੁੱਝਦਾ ਹੈ ਜਿਸ ਨੇ ਆਪਣਾ ਮਨ ਆਪਣਾ ਤਨ ਭੇਟਾ ਕਰ ਕੇ ਚੜ੍ਹਾਵੇ ਦੇ ਤੌਰ ਤੇ (ਗੁਰੂ ਅੱਗੇ) ਰੱਖ ਦਿੱਤਾ ਹੈ।

ਪਦ ਅਰਥ ਜਿਨਿ = ਜਿਸ (ਸੇਵਕ) ਨੇ। ਅਰਪਿ = ਭੇਟਾ ਕਰ ਕੇ। ਚੜ੍ਹਾਇਆ = ਚੜ੍ਹਾਵਾ ਚਾੜ੍ਹ ਦਿੱਤਾ।

SikhNet (Spanish)Solamente sirve al Guru aquél que se ofrece con cuerpo y mente.

ਮਨੁ ਤਨੁ ਅਰਪਿਆ. ਬਹੁਤੁ ਮਨਿ ਸਰਧਿਆ; ਗੁਰ ਸੇਵਕ ਭਾਇ ਮਿਲਾਏ ॥

man tan arapiaa. bahut man saradhiaa; gur sevak bhaae milaae |

Sant Singh KhalsaHe dedicates his mind and body to Him, placing great faith in Him; the Guru lovingly unites His servant with Himself.
Manmohan SinghThe serf, who tenders his mind and body entertains immense faith, him the Guru unites in his love.
Manmohan Singh (Punjabi)ਜਿਹੜਾ ਨਫਰ ਆਪਣੀ ਆਤਮਾ ਅਤੇ ਦੇਹਿ ਭੇਟਾ ਕਰਦਾ ਹੈ ਅਤੇ ਅਨੰਤ ਭਰੋਸਾ ਰੱਖਦਾ ਹੈ। ਉਸ ਨੂੰ ਗੁਰੂ ਜੀ ਆਪਣੀ ਪ੍ਰੀਤ ਵਿੱਚ ਮਿਲਾ ਲੈਂਦੇ ਹਨ।
Fareedkot Teekaਇਸ ਪ੍ਰਕਾਰ ਜਿਸ ਨੇ ਮਨ ਤਨ ਅਰਪਣ ਕੀਆ ਹੈ ਐਸਾ ਜੋ ਗੁਰਸੇਵਕ ਹੈ ਤਿਸ ਕਾ ਮਨ (ਸਰਧਿਆ) ਬੁਹਤ ਸਰਧਾਲੂ ਹੂਆ ਹੈ, ਸੇਵਕ ਭਾਉ ਸੇ ਗੁਰੋਂ ਨੇ ਤਿਸ ਕੋ ਹਰੀ ਮਿਲਾਇਆ ਹੈ॥
Prof. Sahib Singhਜਿਸ ਮਨੁੱਖ ਨੇ ਆਪਣਾ ਮਨ ਆਪਣਾ ਤਨ ਗੁਰੂ ਦੇ ਹਵਾਲੇ ਕਰ ਦਿੱਤਾ, ਉਸ ਦੇ ਮਨ ਵਿਚ ਗੁਰੂ ਵਾਸਤੇ ਬਹੁਤ ਸਰਧਾ ਪੈਦਾ ਹੋ ਜਾਂਦੀ ਹੈ (ਗੁਰੂ ਉਸ ਨੂੰ) ਉਸ ਪ੍ਰੇਮ ਦੀ ਬਰਕਤਿ ਨਾਲ (ਪ੍ਰਭੂ-ਚਰਨਾਂ ਵਿਚ) ਮਿਲਾ ਦੇਂਦਾ ਹੈ (ਜੇਹੜਾ ਪ੍ਰੇਮ) ਗੁਰੂ ਦੇ ਸੇਵਕ ਦੇ ਹਿਰਦੇ ਵਿਚ ਹੋਣਾ ਚਾਹੀਦਾ ਹੈ।

ਪਦ ਅਰਥ ਮਨਿ = ਮਨ ਵਿਚ। ਸਰਧਿਆ = ਸਰਧਾ ਪੈਦਾ ਹੋਈ। ਭਾਇ = ਪ੍ਰੇਮ ਦੇ ਕਾਰਨ। ਭਾਉ = ਪ੍ਰੇਮ।

SikhNet (Spanish)El se ofrece con cuerpo y mente y siendo movido por su gran Fe, el Guru lo une en Su Amor.

ਦੀਨਾ ਨਾਥੁ ਜੀਆ ਕਾ ਦਾਤਾ; ਪੂਰੇ ਗੁਰ ਤੇ ਪਾਏ ॥

deenaa naath jeea kaa daataa; poore gur te paae |

Sant Singh KhalsaThe Master of the meek, the Giver of souls, is obtained through the Perfect Guru.
Manmohan SinghThe Master of the meek and the Donor of the beings is obtained through the Perfect Guru.
Manmohan Singh (Punjabi)ਮਸਕੀਨ ਦਾ ਮਾਲਕ ਅਤੇ ਜੀਵ ਦਾ ਦਾਤਾਰ ਪੂਰਨ ਗੁਰਾਂ ਪਾਸੋਂ ਪ੍ਰਾਪਤ ਹੁੰਦਾ ਹੈ।
Fareedkot Teekaਦੀਨਾਨਾਥ ਸਭ ਜੀਵੋਂ ਕਾ ਦਾਤਾ ਅਕਾਲ ਪੁਰਖ ਜੀ ਪੂਰਨ ਗੁਰੋਂ ਕੇ ਪ੍ਰਤਾਪ ਤੇ ਪਰਾਪਤ ਹੂਏ ਹੈਂ॥
Prof. Sahib Singhਪਰਮਾਤਮਾ ਗਰੀਬਾਂ ਦਾ ਖਸਮ ਹੈ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਪਰਮਾਤਮਾ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ।

ਪਦ ਅਰਥ ਦੀਨਾ ਨਾਥੁ = ਗਰੀਬਾਂ ਦਾ ਰਾਖਾ। ਜੀਆ ਕਾ = ਸਭ ਜੀਵਾਂ ਦਾ। ਤੇ = ਤੋਂ, ਪਾਸੋਂ।

SikhNet (Spanish)El Soporte de los que no tienen alguno, sí, la Vida de toda vida, el Señor Benévolo,

ਗੁਰੂ ਸਿਖੁ. ਸਿਖੁ ਗੁਰੂ ਹੈ; ਏਕੋ. ਗੁਰ ਉਪਦੇਸੁ ਚਲਾਏ ॥

guroo sikh. sikh guroo hai; eko. gur upades chalaae |

Sant Singh KhalsaThe Guru's Sikh, and the Sikh's Guru, are one and the same; both spread the Guru's Teachings.
Manmohan SinghGuru's Sikh and Sikh's Guru, are one and the same and both propagate Guru's mission.
Manmohan Singh (Punjabi)ਗੁਰੂ ਦਾ ਸਿਖ ਅਤੇ ਸਿਖ ਦਾ ਗੁਰੂ ਐਨ ਇਕ ਰੂਪ ਹਨ। ਦੋਵੇਂ ਗੁਰਾਂ ਦੇ ਮੱਤ ਨੂੰ ਪ੍ਰਚੱਲਤ ਕਰਦੇ ਹਨ।
Fareedkot Teekaਐਸੇ ਜੋ ਸਤਗੁਰ ਦੇਵ ਹੈਂ, ਸੋ ਗੁਰੂ ਸਿਖ ਰੂਪ ਹੈਂ ਅਰ ਸਿਖ ਗੁਰੂ ਰੂਪ ਹੈਂ। ਇਹ ਗੁਰ ਸਿਖ ਏਕਤਾ ਕੀ ਸੰਪ੍ਰਦਾਇ ਗੁਰ ਉਪਦੇਸ ਕਰ ਚਲਾਉਤੇ ਹੈਂ॥
Prof. Sahib Singh(ਪ੍ਰੇਮ ਦੀ ਬਰਕਤਿ ਨਾਲ) ਗੁਰੂ ਸਿੱਖ (ਨਾਲ ਇਕ-ਰੂਪ ਹੋ ਜਾਂਦਾ) ਹੈ ਅਤੇ ਸਿੱਖ ਗੁਰੂ (ਵਿਚ ਲੀਨ ਹੋ ਜਾਂਦਾ) ਹੈ, ਸਿੱਖ ਭੀ ਗੁਰੂ ਵਾਲੇ ਉਪਦੇਸ਼ (ਦੀ ਲੜੀ) ਨੂੰ ਅਗਾਂਹ ਤੋਰਦਾ ਰਹਿੰਦਾ ਹੈ।

ਪਦ ਅਰਥ ਚਲਾਏ = ਲੜੀ ਤੋਰਦਾ ਹੈ।

SikhNet (Spanish)es obtenido a través del Guru. El Guru está en el discípulo y el discípulo está en el Guru, y los dos comparten la misma Visión.

ਰਾਮ ਨਾਮ ਮੰਤੁ ਹਿਰਦੈ ਦੇਵੈ; ਨਾਨਕ ਮਿਲਣੁ ਸੁਭਾਏ ॥੮॥੨॥੯॥

raam naam mant hiradai devai; naanak milan subhaae |8|2|9|

Sant Singh KhalsaThe Mantra of the Lord's Name is enshrined within the heart, O Nanak, and we merge with the Lord so easily. ||8||2||9||
Manmohan SinghThe spell of the Lord's Name, the Guru enshrines in the Sikh's mind, O Nanak and he easily meets the Lord.
Manmohan Singh (Punjabi)ਸਾਹਿਬ ਦੇ ਨਾਮ ਦਾ ਮੰਤ੍ਰ ਗੁਰੂ ਦੀ ਸਿੱਖ ਦੇ ਮਨ ਵਿੱਚ ਟਿਕਾਉਂਦੇ ਹਨ, ਹੇ ਨਾਨਕ! ਅਤੇ ਉਹ ਸੁਖੈਨ ਹੀ ਸਾਹਿਬ ਨੂੰ ਮਿਲ ਪੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਪ੍ਰਕਾਰ ਏਕਤਾ ਕੀ ਸੰਪ੍ਰਦਾਇ ਮੇਂ ਸਤਗੁਰ ਜੇਕਰ ਰਾਮ ਨਾਮ ਮੰਤ੍ਰੁ ਅੰਤਸਕਰਣ ਮੇਂ ਦੇ ਦੇਵੇਂ ਤਉ ਪਰਮੇਸ਼੍ਵਰ ਸਾਥ ਸੁਭਾਵਕ ਹੀ (ਮਿਲਣੁ) ਮਿਲਾਪ ਹੋਤਾ ਹੈ॥੮॥੨॥੯॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਪਰਮਾਤਮਾ ਦੇ ਨਾਮ ਦਾ ਮੰਤਰ ਹਿਰਦੇ ਵਿਚ (ਵਸਾਣ ਲਈ) ਦੇਂਦਾ ਹੈ, ਪ੍ਰੇਮ ਦਾ ਸਦਕਾ ਉਸ ਦਾ ਮਿਲਾਪ (ਪਰਮਾਤਮਾ ਨਾਲ) ਹੋ ਜਾਂਦਾ ਹੈ ॥੮॥੨॥੯॥

ਪਦ ਅਰਥ ਮੰਤੁ = ਉਪਦੇਸ਼। ਮਿਲਣੁ = ਮਿਲਾਪ। ਸੁਭਾਏ = ਸੁਭਾਇ, ਸ੍ਰੇਸ਼ਟ ਪ੍ਰੇਮ ਦੇ ਕਾਰਨ ॥੮॥੨॥੯॥

* ਵੇਰਵਾ: ਛੰਤ ਮ: ੪ = ੨। ਛੰਤ ਮ: ੩ = ੨। ਛੰਤ ਮ: ੧ = ੫। ਜੋੜ = ੯।

SikhNet (Spanish)Dice Nanak, cuando la Palabra del Nombre del Señor es enaltecida en el corazón, espontáneamente uno es unido con Dios. (8‑2-9)

Open this shabad (49 lines, Angs 442-444) →

Shabad Guru Ramdas Ji Raag Aasaa continues on Ang 445

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਆਸਾ ਛੰਤ ਮਹਲਾ ੪ ਘਰੁ ੨ ॥

aasaa chhant mahalaa 4 ghar 2 |

Sant Singh KhalsaAasaa, Chhant, Fourth Mehl, Second House:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।
SikhNet (Spanish)Asa, Mejl Guru Ram Das, Cuarto Canal Divino, Chhant.

ਹਰਿ ਹਰਿ ਕਰਤਾ. ਦੂਖ ਬਿਨਾਸਨੁ; ਪਤਿਤ. ਪਾਵਨੁ ਹਰਿ ਨਾਮੁ ਜੀਉ ॥

har har karataa. dookh binaasan; patit. paavan har naam jeeo |

Sant Singh KhalsaThe Creator Lord, Har, Har, is the Destroyer of distress; the Name of the Lord is the Purifier of sinners.
Manmohan SinghLord's God the Creator is the Destroyer of distress and His Name is the Purifier of sinners.
Manmohan Singh (Punjabi)ਵਾਹਿਗੁਰੂ ਸੁਆਮੀ, ਸਿਰਜਣਹਾਰ ਤਕਲੀਫ ਨਾਸ ਕਰਨ ਵਾਲਾ ਹੈ। ਵਾਹਿਗੁਰੂ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨਹਾਰ ਹੈ।
Fareedkot Teekaਹੇ ਭਾਈ! ਹਰਿਨਾਮ ਹੀ (ਹਰਿ ਕਰਤਾ) ਦੁਖੋਂ ਕਾ ਨਾਸ ਕਰਤਾ ਹੈ ਔਰ ਹਰਿਨਾਮ ਹੀ ਪਤਿਤੋਂ ਕੋ ਪਾਵਨ ਕਰਤਾ ਹੈ॥
Prof. Sahib Singhਜਗਤ ਦਾ ਰਚਨ ਵਾਲਾ ਪਰਮਾਤਮਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਉਸ ਪਰਮਾਤਮਾ ਦਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿਤ੍ਰ ਕਰਨ ਵਾਲਾ ਹੈ।

ਪਦ ਅਰਥ ਕਰਤਾ = ਕਰਤਾਰ, ਜਗਤ-ਰਚਨਾ ਕਰਨ ਵਾਲਾ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਾਵਨੁ = ਪਵਿਤ੍ਰ।

SikhNet (Spanish)El Señor, nuestro Creador, es el Destructor de la pena, y Su Nombre es el Purificador de los que cometen errores.

ਹਰਿ ਸੇਵਾ ਭਾਈ. ਪਰਮ ਗਤਿ ਪਾਈ; ਹਰਿ ਊਤਮੁ ਹਰਿ ਹਰਿ ਕਾਮੁ ਜੀਉ ॥

har sevaa bhaaee. param gat paaee; har aootam har har kaam jeeo |

Sant Singh KhalsaOne who lovingly serves the Lord, obtains the supreme status. Service to the Lord, Har, Har, is more exalted than anything.
Manmohan SinghHe, who loves God's service, obtains the supreme rank. The Lord Master's service is superior to every other dead.
Manmohan Singh (Punjabi)ਜੋ ਵਾਹਿਗੁਰੂ ਦੀ ਘਾਲ ਨੂੰ ਪਿਆਰ ਕਰਦਾ ਹੈ, ਉਹ ਮਹਾਨ ਮਰਤਬਾ ਪਾ ਲੈਂਦਾ ਹੈ। ਸੁਆਮੀ ਮਾਲਕ ਦੀ ਚਾਕਰੀ ਹੋਰ ਹਰੇਕ ਕੰਮ ਨਾਲੋਂ ਸ਼੍ਰੇਸ਼ਟ ਹੈ।
Fareedkot Teekaਜਿਨ ਕੋ ਹਰਿ ਕੀ ਸੇਵਾ ਅਛੀ ਲਗੀ ਹੈ ਤਿਨੋਂ ਨੇ (ਪਰਮਗਤਿ) ਕੈਵਲ੍ਯ ਮੁਕਤਿ ਪਾਈ ਹੈ। (ਹਰਿ) ਹਰੇਕ ਕਾਮੋਂ ਮੇਂ ਸੇ ਹਰਿ ਹਰਿ ਨਾਮ ਹੀ ਉਤਮ ਕੰਮ ਹੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਦੀ ਸੇਵਾ-ਭਗਤੀ ਪਿਆਰੀ ਲੱਗਦੀ ਹੈ ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਹਰਿ-ਨਾਮ ਸਿਮਰਨਾ ਸਭ ਤੋਂ ਸ੍ਰੇਸ਼ਟ ਕੰਮ ਹੈ।

ਪਦ ਅਰਥ ਭਾਈ = ਚੰਗੀ ਲੱਗੀ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਕਾਮੁ = ਕੰਮ।

SikhNet (Spanish)Quien sea que ama Su Servicio, se eleva al Estado Supremo del Éxtasis.El Servicio del Señor es la Acción Suprema en Excelencia;

ਹਰਿ ਊਤਮੁ ਕਾਮੁ. ਜਪੀਐ ਹਰਿ ਨਾਮੁ; ਹਰਿ ਜਪੀਐ ਅਸਥਿਰੁ ਹੋਵੈ ॥

har aootam kaam. japeeai har naam; har japeeai asathir hovai |

Sant Singh KhalsaChanting the Name of the Lord is the most exalted occupation; chanting the Name of the Lord, one becomes immortal.
Manmohan SinghFrom every point of view the meditation of God's Name is an excellent avocation and by this meditation, man becomes eternal.
Manmohan Singh (Punjabi)ਹਰੇਕ ਨੁਕਤਾ ਨਿਗ੍ਹਾ ਤੋਂ ਰੱਬ ਦੇ ਨਾਮ ਦਾ ਸਿਮਰਨ ਪਰਮ ਸ਼੍ਰੇਸ਼ਟ ਕਾਰ ਵਿਹਾਰ ਹੈ। ਸਾਹਿਬ ਦੇ ਸਿਮਰਨ ਦੁਆਰਾ ਆਦਮੀ ਅਹਿੱਲ ਹੋ ਜਾਂਦਾ ਹੈ।
Fareedkot Teekaਹਰੇਕ ਕਾਮੋਂ ਮੇਂ ਸੇ ਊਤਮ ਕਾਮ ਏਹੀ ਹੈ, ਜੋ ਹਰੀ ਨਾਮ ਕੋ ਜਪੀਏ, ਪੁਨਾ ਹਰਿ ਨਾਮ ਕੋ (ਜਪੀਐ) ਜਪਨੇ ਵਾਲੇ ਅਸਥਿਰ ਹੋਤੇ ਹੈਂ॥
Prof. Sahib Singhਪਰਮਾਤਮਾ ਦਾ ਨਾਮ ਸਿਮਰਨਾ ਸਭ ਤੋਂ ਸ੍ਰੇਸ਼ਟ ਕੰਮ ਹੈ, ਹਰਿ-ਨਾਮ ਸਿਮਰਨਾ ਚਾਹੀਦਾ ਹੈ, ਹਰਿ-ਨਾਮ ਸਿਮਰਨਾ ਚਾਹੀਦਾ ਹੈ (ਜੇਹੜਾ ਮਨੁੱਖ ਹਰਿ-ਨਾਮ ਸਿਮਰਦਾ ਹੈ ਉਹ ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ।

ਪਦ ਅਰਥ ਊਤਮੁ = ਸ੍ਰੇਸ਼ਟ, ਉੱਤਮ। ਜਪੀਐ = ਜਪਣਾ ਚਾਹੀਦਾ ਹੈ। ਅਸਥਿਰੁ = (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ-ਚਿੱਤ।

SikhNet (Spanish)la mejor acción es contemplar el Nombre del Señor, puesto que meditando en el Señor uno calma la mente,

ਜਨਮ ਮਰਣ ਦੋਵੈ ਦੁਖ ਮੇਟੇ; ਸਹਜੇ ਹੀ ਸੁਖਿ ਸੋਵੈ ॥

janam maran dovai dukh mette; sahaje hee sukh sovai |

Sant Singh KhalsaThe pains of both birth and death are eradicated, and one comes to sleep in peaceful ease.
Manmohan SinghHe effaces the pain of both birth and death and naturally sleeps in peace.
Manmohan Singh (Punjabi)ਉਹ ਪੈਦਾਇਸ਼ ਅਤੇ ਮੌਤ ਦੋਨਾਂ ਦੀ ਪੀੜ ਨੂੰ ਮੇਟ ਸੁੱਟਦਾ ਹੈ ਅਤੇ ਸੁਭਾਵਕ ਹੀ ਆਰਾਮ ਵਿੱਚ ਸੌਦਾਂ ਹੈ।
Fareedkot Teekaਜਨਮ ਮਰਨ ਦੋਨੋ ਦੁਖੋਂ ਕੋ ਮਿਟਾਇ ਕਰ ਕੇ ਸੁਭਾਵਕ ਹੀ ਸੁਖ ਮੇਂ ਸੈਨ ਕਰਤੇ ਹੈਂ ਅਰ ਐਸੇ ਪ੍ਰਾਰਥਨਾ ਕਰਤੇ ਹੈਂ॥
Prof. Sahib Singhਉਹ ਮਨੁੱਖ ਜਨਮਾਂ ਦੇ ਗੇੜ ਦਾ ਦੁੱਖ ਆਤਮਕ ਮੌਤ ਦਾ ਦੁੱਖ-ਇਹ ਦੋਵੇਂ ਦੁੱਖ ਮਿਟਾ ਲੈਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ।

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਸੁਖਿ = ਆਤਮਕ ਆਨੰਦ ਵਿਚ। ਸੋਵੈ = ਲੀਨ ਰਹਿੰਦਾ ਹੈ।

SikhNet (Spanish)conquista los dolores del nacimiento y de la muerte y duerme en Paz, libre de preocupaciones.

ਹਰਿ ਹਰਿ ਕਿਰਪਾ ਧਾਰਹੁ ਠਾਕੁਰ; ਹਰਿ ਜਪੀਐ. ਆਤਮ ਰਾਮੁ ਜੀਉ ॥

har har kirapaa dhaarahu tthaakur; har japeeai. aatam raam jeeo |

Sant Singh KhalsaO Lord, O Lord and Master, shower Your Mercy upon me; within my mind, I chant the Name of the Lord.
Manmohan SinghO Lord God, the Master, show mercy unto me. Within my mind I ponder on Thee, O Lord God.
Manmohan Singh (Punjabi)ਹੇ ਵਾਹਿਗੁਰੂ ਸੁਆਮੀ ਮਾਲਕ! ਮੇਰੇ ਉਤੇ ਮਿਹਰ ਕਰ। ਆਪਣੇ ਮਨ ਵਿੱਚ ਮੈਂ ਤੈਨੂੰ ਸਿਮਰਦਾ ਹਾਂ, ਹੇ ਵਾਹਿਗੁਰੂ ਸੁਆਮੀ।
Fareedkot Teekaਹੇ ਹਰੀ ਠਾਕਰ ਜੀ! ਤਾਂ ਤੇ ਐਸੀ ਕ੍ਰਿਪਾ ਧਾਰਹੁ ਜਿਸ ਕਰ ਕੇ ਹਰੇ ਕਰਨੇ ਵਾਲਾ ਤੇਰਾ ਨਾਮ ਹਰੇਕ ਪ੍ਰਕਾਰ ਕਰ ਕੇ ਜਪਨਾ ਕਰੀਏ, ਜਿਸ ਕਰ ਕੇ (ਆਤਮ) ਮਨ ਮੇਂ (ਰਾਮੁ) ਸੁਖ ਹੋਤਾ ਹੈ॥
Prof. Sahib Singhਹੇ ਹਰੀ! ਹੇ ਮਾਲਕ! ਕਿਰਪਾ ਕਰ! (ਜੇ ਪਰਮਾਤਮਾ ਕਿਰਪਾ ਕਰੇ ਤਾਂ) ਉਸ ਸਰਬ-ਵਿਆਪਕ ਪਰਮਾਤਮਾ (ਦਾ ਨਾਮ) ਜਪਿਆ ਜਾ ਸਕਦਾ ਹੈ।

ਪਦ ਅਰਥ ਠਾਕੁਰ = ਹੇ ਠਾਕੁਰ! ਆਤਮ ਰਾਮੁ = ਸਰਬ-ਵਿਆਪਕ ਪਰਮਾਤਮਾ।

SikhNet (Spanish)Oh Maestro, sé Misericordioso conmigo; que yo pueda meditar en Ti, oh Señor Omnisciente.

ਹਰਿ ਹਰਿ ਕਰਤਾ. ਦੂਖ ਬਿਨਾਸਨੁ; ਪਤਿਤ. ਪਾਵਨੁ ਹਰਿ ਨਾਮੁ ਜੀਉ ॥੧॥

har har karataa. dookh binaasan; patit. paavan har naam jeeo |1|

Sant Singh KhalsaThe Creator Lord, Har, Har, is the Destroyer of distress; the Name of the Lord is the Purifier of sinners. ||1||
Manmohan SinghLord God, the Creator is the Destroyer of distress and this Name is the Purifier of the sinners.
Manmohan Singh (Punjabi)ਵਾਹਿਗੁਰੂ ਸੁਆਮੀ ਸਿਰਜਣਹਾਰ ਪੀੜ ਨੂੰ ਨਵਿਰਤ ਕਰਣਹਾਰ ਹੈ। ਵਾਹਿਗੁਰੂ ਦਾ ਨਾਮ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈ।
Fareedkot Teekaਹੇ ਭਾਈ! ਹਰੀ ਨਾਮ ਹੀ ਵਾ ਔ ਹਰੀ ਜੋ ਕਰਤਾ ਪੁਰਖ ਹੈ, ਸੋ ਦੁਖਾਂ ਕੋ ਨਾਸ ਕਰਤਾ ਹੈ ਔ ਪਾਪੀਓਂ ਕੋ ਪਵਿਤ੍ਰ ਕਰਤਾ ਹੈ॥੧॥
Prof. Sahib Singhਜਗਤ ਦਾ ਰਚਨ ਵਾਲਾ ਪਰਮਾਤਮਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਉਸ ਪਰਮਾਤਮਾ ਦਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿਤ੍ਰ ਕਰਨ ਜੋਗਾ ਹੈ ॥੧॥
SikhNet (Spanish)El Señor, nuestro Creador, es el Destructor de la pena, y Su Nombre es el Purificador de todos los que cometen errores. (1)

ਹਰਿ ਨਾਮੁ ਪਦਾਰਥੁ. ਕਲਿਜੁਗਿ ਊਤਮੁ; ਹਰਿ ਜਪੀਐ ਸਤਿਗੁਰ ਭਾਇ ਜੀਉ ॥

har naam padaarath. kalijug aootam; har japeeai satigur bhaae jeeo |

Sant Singh KhalsaThe wealth of the Lord's Name is the most exalted in this Dark Age of Kali Yuga; chant the Lord's Name according to the Way of the True Guru.
Manmohan SinghSublime is the wealth of God's Name in the Dark age. Meditate thou on God in the True Guru's way.
Manmohan Singh (Punjabi)ਸ਼੍ਰੇਸ਼ਟ ਹੈ ਵਾਹਿਗੁਰੂ ਦੇ ਨਾਮ ਦਾ ਦੌਲਤ ਕਾਲੇ ਸਮੇਂ ਅੰਦਰ। ਸੱਚੇ ਗੁਰਾਂ ਦੇ ਆਸ਼ੇ ਅਨੁਸਾਰ ਤੂੰ ਵਾਹਿਗੁਰੂ ਦਾ ਆਰਾਧਨ ਕਰ।
Fareedkot Teekaਹਰਿ ਨਾਮ ਪਦਾਰਥ ਕਲਜੁਗ ਮੇਂ ਊਤਮ ਹੈ, ਭਾਵ ਇਹ ਕਿ ਔਰ ਜੁਗੋਂ ਮੇਂ ਭੀ ਇਹੀ ਊਤਮ ਥਾ ਪਰੰਤੂ ਔਰ ਔਰ ਸਾਧਨੋਂ ਕੇ ਸੰਗ ਥਾ ਅਬ ਕੇਵਲ ਨਾਮ ਹੀ ਸਾਧਨ ਹੈ। (ਅਗਲੇ ਛੰਦ ਮੇਂ ਇਨ ਚਾਰੋਂ ਕੀ ਬਿਵਸਥਾ ਲਿਖੈਂਗੇ) ਪਰੰਤੂ ਹਰਿ ਨਾਮ ਕਾ ਜਪਨਾ ਸਤਿਗੁਰੋਂ ਮੇਂ (ਭਾਇ) ਪ੍ਰੀਤੀ ਕਰਨੇ ਸੇ ਹੋਤਾ ਹੈ॥
Prof. Sahib Singhਇਸ ਮਾਇਆ-ਗ੍ਰਸੇ ਜਗਤ ਵਿਚ (ਹੋਰ ਸਾਰੇ ਪਦਾਰਥਾਂ ਨਾਲੋਂ) ਪਰਮਾਤਮਾ ਦਾ ਨਾਮ ਸ੍ਰੇਸ਼ਟ ਪਦਾਰਥ ਹੈ, ਪਰ ਇਹ ਹਰਿ-ਨਾਮ ਗੁਰੂ ਦੇ ਪ੍ਰੇਮ ਵਿਚ ਟਿਕ ਕੇ ਹੀ ਜਪਿਆ ਜਾ ਸਕਦਾ ਹੈ।

ਪਦ ਅਰਥ ਕਲਿਜੁਗਿ = ਕਲਜੁਗ ਵਿਚ, ਮਾਇਆ-ਗ੍ਰਸੇ ਸੰਸਾਰ ਵਿਚ। ਸਤਿਗੁਰ ਭਾਇ = ਗੁਰੂ ਦੇ ਪਿਆਰ ਵਿਚ (ਟਿਕ ਕੇ)।

SikhNet (Spanish)En la época oscura, el Nombre del Señor es la Bendición más bella que uno puede tener.

ਗੁਰਮੁਖਿ ਹਰਿ ਪੜੀਐ. ਗੁਰਮੁਖਿ ਹਰਿ ਸੁਣੀਐ; ਹਰਿ ਜਪਤ ਸੁਣਤ. ਦੁਖੁ ਜਾਇ ਜੀਉ ॥

guramukh har parreeai. guramukh har suneeai; har japat sunat. dukh jaae jeeo |

Sant Singh KhalsaAs Gurmukh, read of the Lord; as Gurmukh, hear of the Lord. Chanting and listening to the Lord's Name, pain departs.
Manmohan SinghThrough the Guru, read thou of God and through the Guru, hear thou of God. By remembering and hearing the Name of God, pain departs.
Manmohan Singh (Punjabi)ਗੁਰਾਂ ਦੇ ਰਾਹੀਂ ਤੂੰ ਵਾਹਿਗੁਰੂ ਬਾਰੇ ਪੜ੍ਹ ਅਤੇ ਗੁਰਾਂ ਦੁਆਰੇ ਹੀ ਤੂੰ ਵਾਹਿਗੁਰੂ ਬਾਰੇ ਸੁਣ। ਵਾਹਿਗੁਰੂ ਨੂੰ ਜਪਣ ਅਤੇ ਸੁਣਨ ਦੁਆਰਾ ਪੀੜ ਦੂਰ ਹੋ ਜਾਂਦੀ ਹੈ।
Fareedkot Teekaਗੁਰੋਂ ਦ੍ਵਾਰੇ ਹਰਿ ਕੋ ਪੜੀਐ ਔਰ ਗੁਰੋਂ ਦੁਆਰੇ ਹਰਿ ਕੋ ਸ੍ਰਵਣ ਕਰੀਏ, ਤਬ ਹਰਿ ਕੇ ਜਪਤੇ ਸੁਨਤੇ ਸਭ ਦੁਖ ਜਾਤੇ ਰਹਤੇ ਹੈਂ॥
Prof. Sahib Singhਗੁਰੁ ਦੀ ਸਰਨ ਪੈ ਕੇ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਪੜ੍ਹੀ ਜਾ ਸਕਦੀ ਹੈ। ਗੁਰੂ ਦੀ ਸਰਨ ਪੈ ਕੇ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ ਜਾ ਸਕਦੀ ਹੈ। ਪਰਮਾਤਮਾ ਦਾ ਨਾਮ ਜਪਦਿਆਂ ਸੁਣਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪੜੀਐ = ਪੜ੍ਹਿਆ ਜਾ ਸਕਦਾ ਹੈ। ਸੁਣੀਐ = ਸੁਣਿਆ ਜਾ ਸਕਦਾ ਹੈ। ਜਾਇ = ਦੂਰ ਹੋ ਜਾਂਦਾ ਹੈ।

SikhNet (Spanish)Como lo hace el Guru, medita en el Nombre del Señor; escúchalo a través de Él, pronúncialo tal y como Él lo hace, y así, escuchando y meditando, todas tus penas se irán.

ਹਰਿ ਹਰਿ ਨਾਮੁ ਜਪਿਆ. ਦੁਖੁ ਬਿਨਸਿਆ; ਹਰਿ ਨਾਮੁ ਪਰਮ ਸੁਖੁ ਪਾਇਆ ॥

har har naam japiaa. dukh binasiaa; har naam param sukh paaeaa |

Sant Singh KhalsaChanting the Name of the Lord, Har, Har, pains are removed. Through the Name of the Lord, supreme peace is obtained.
Manmohan SinghContemplating on Lord God's Name, agony is removed. Through the Name of God supreme bliss is attained.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਕਸ਼ਟ ਨਵਿਰਤ ਹੋ ਜਾਂਦਾ ਹੈ। ਰੱਬ ਦੇ ਨਾਮ ਦੇ ਰਾਹੀਂ ਮਹਾਨ ਖੁਸ਼ੀ ਪ੍ਰਾਪਤ ਹੁੰਦੀ ਹੈ।
Fareedkot Teekaਜਿਨੋਂ ਨੇ ਹਰਿ ਹਰਿ ਨਾਮ ਜਪਾ ਹੈ, ਤਿਨ ਕਾ ਦੂਖੁ ਨਾਸ ਹੂਆ ਹੈ ਔਰ ਹਰਿ ਨਾਮ ਕਰ ਕੇ (ਪਰਮ) ਵੱਡਾ, ਭਾਵ ਆਤਮ ਸੁਖੁ ਪਾਇਆ ਹੈ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਉਸ ਦਾ ਦੁੱਖ ਨਾਸ ਹੋ ਗਿਆ, ਜਿਸ ਨੇ ਹਰਿ-ਨਾਮ (ਧਨ ਪ੍ਰਾਪਤ ਕੀਤਾ) ਉਸ ਨੇ ਸਭ ਤੋਂ ਉੱਚਾ ਆਨੰਦ ਮਾਣਿਆ।

ਪਦ ਅਰਥ ਪਰਮ = ਸਭ ਤੋਂ ਉੱਚਾ।

SikhNet (Spanish)Cuando habitas en el Nombre, estarás en Éxtasis; la Sabiduría del Verdadero Guru iluminará tu corazón

ਸਤਿਗੁਰ ਗਿਆਨੁ ਬਲਿਆ. ਘਟਿ ਚਾਨਣੁ; ਅਗਿਆਨੁ ਅੰਧੇਰੁ ਗਵਾਇਆ ॥

satigur giaan baliaa. ghatt chaanan; agiaan andher gavaaeaa |

Sant Singh KhalsaThe spiritual wisdom of the True Guru illumines the heart; this Light dispels the darkness of spiritual ignorance.
Manmohan SinghThe Sat-Guru-given-gnosis is lit up in the heart, with whose light is dispelled the darkness of spiritual ignorance.
Manmohan Singh (Punjabi)ਸਤਿਗੁਰਾਂ ਦੀ ਦਿੱਤੀ ਹੋਈ ਬ੍ਰਹਿਮ ਗਿਆਤ ਦਿਲ ਅੰਦਰ ਪ੍ਰਕਾਸ਼ ਹੋ ਗਈ ਹੈ, ਜਿਸ ਦੇ ਨੂਰ ਨਾਲ ਰੂਹਾਨੀ ਬੇਸਮਝਦੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ।
Fareedkot Teekaਸਤਿਗੁਰੋਂ ਕਾ ਦੀਆ ਹੂਆ ਗ੍ਯਾਨ ਦੀਪਕ ਜਬ (ਬਲਿਆ) ਪ੍ਰਕਾਸ ਹੋਤਾ ਭਯਾ ਤਬ ਅਗਿਆਨ ਰੂਪ ਅੰਧੇਰਾ ਗਵਾਇਆ, ਭਾਵ ਦੂਰ ਕਰਾ ਹੈ॥
Prof. Sahib Singhਗੁਰੂ ਦੀ ਦਿੱਤੀ ਆਤਮਕ ਜੀਵਨ ਦੀ ਸੂਝ ਜਿਸ ਮਨੁੱਖ ਦੇ ਅੰਦਰ ਚਮਕ ਪਈ ਉਸ ਦੇ ਹਿਰਦੇ ਵਿਚ (ਸਹੀ ਜੀਵਨ ਦਾ) ਚਾਨਣ ਹੋ ਪਿਆ, ਉਸ ਨੇ ਆਪਣੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰ ਲਿਆ।

ਪਦ ਅਰਥ ਗਿਆਨੁ = ਆਤਮਕ ਜੀਵਨ ਦੀ ਉੱਚੀ ਸੂਝ। ਬਲਿਆ = ਪ੍ਰਬਲ ਹੋਇਆ, ਚਮਕਿਆ। ਘਟਿ = ਹਿਰਦੇ ਵਿਚ। ਅੰਧੇਰੁ = ਹਨੇਰਾ।

SikhNet (Spanish)disipando toda la oscuridad de la ignorancia.

ਹਰਿ ਹਰਿ ਨਾਮੁ. ਤਿਨੀ ਆਰਾਧਿਆ; ਜਿਨ ਮਸਤਕਿ ਧੁਰਿ ਲਿਖਿ ਪਾਇ ਜੀਉ ॥

har har naam. tinee aaraadhiaa; jin masatak dhur likh paae jeeo |

Sant Singh KhalsaThey alone meditate on the Lord's Name, Har, Har, upon whose foreheads such destiny is written.
Manmohan SinghThey alone meditate on Lord God's Name on whose forehead it is so written by the Primal Lord.
Manmohan Singh (Punjabi)ਕੇਵਲ ਓਹੀ ਵਾਹਿਗੁਰੂ ਸੁਆਮੀ ਦਾ ਭਜਨ ਕਰਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਨੇ ਆਦਿ ਤੋਂ ਇਸ ਤਰ੍ਹਾਂ ਲਿਖਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਹਰਿ ਨਾਮੁ ਤਿਨ ਗੁਰਮੁਖੋਂ ਨੇ ਅਰਾਧਨ ਕੀਆ ਹੈ ਜਿਨ ਕੇ ਮਸਤਕ ਮੇਂ ਕਰਤਾ ਪੁਰਖ ਨੇ ਧੁਰ ਸੇ ਲਿਖ ਪਾਇਆ ਹੈ॥
Prof. Sahib Singhਉਹਨਾਂ ਮਨੁੱਖਾਂ ਨੇ ਹੀ ਪਰਮਾਤਮਾ ਦਾ ਨਾਮ ਸਿਮਰਿਆ ਹੈ ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਨੇ ਧੁਰੋਂ ਸਿਮਰਨ ਦਾ ਲੇਖ ਲਿਖ ਕੇ ਰੱਖ ਦਿੱਤਾ ਹੈ।

ਪਦ ਅਰਥ ਜਿਨ ਮਸਤਕਿ = ਜਿਨ੍ਹਾਂ ਦੇ ਮੱਥੇ ਉਤੇ। ਧੁਰਿ = ਧੁਰ ਦਰਗਾਹ ਤੋਂ। ਲਿਖਿ = ਲਿਖ ਕੇ। ਪਾਇ = ਰੱਖ ਦਿੱਤਾ ਹੈ।

SikhNet (Spanish)Solamente aquéllos que tienen su destino así trazado por Dios, son atraídos por el Nombre.

ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ; ਹਰਿ ਜਪੀਐ ਸਤਿਗੁਰ ਭਾਇ ਜੀਉ ॥੨॥

har naam padaarath kalijug aootam; har japeeai satigur bhaae jeeo |2|

Sant Singh KhalsaThe wealth of the Lord's Name is the most exalted in this Dark Age of Kali Yuga; chant the Lord's Name according to the Way of the True Guru. ||2||
Manmohan SinghIn the Dark age sublime is the wealth of God's Name. Meditate thou on God in the way of the True Guru.
Manmohan Singh (Punjabi)ਕਲਯੁਗ ਅੰਦਰ ਸ਼੍ਰੇਸ਼ਟ ਹੈ ਧਨ-ਦੌਲਤ ਵਾਹਿਗੁਰੂ ਦੇ ਨਾਮ ਦੀ। ਗੁਰਾਂ ਦੇ ਮਾਰਗ ਅਨੁਸਾਰ ਤੂੰ ਵਾਹਿਗੁਰੂ ਦਾ ਆਰਾਧਨ ਕਰ।
Fareedkot Teekaਕਲਿਜੁਗ ਮੇਂ ਹਰੀ ਨਾਮੁ ਪਦਾਰਥੁ ਊਤਮ ਹੈ, ਪਰੰਤੂ ਸਤਿਗੁਰੋਂ ਮੇਂ ਪ੍ਰੇਮ ਕਰਨੇ ਤੇ ਜਪੀਤਾ ਹੈ॥੨॥
Prof. Sahib Singhਇਸ ਮਾਇਆ-ਗ੍ਰਸੇ ਸੰਸਾਰ ਵਿਚ (ਹੋਰ ਸਾਰੇ ਪਦਾਰਥਾਂ ਨਾਲੋਂ) ਪਰਮਾਤਮਾ ਦਾ ਨਾਮ ਸ੍ਰੇਸ਼ਟ ਪਦਾਰਥ ਹੈ, ਪਰ ਇਹ ਹਰਿ-ਨਾਮ ਗੁਰੂ ਦੇ ਪਿਆਰ ਵਿਚ ਜੁੜ ਕੇ ਹੀ ਜਪਿਆ ਜਾ ਸਕਦਾ ਹੈ ॥੨॥
SikhNet (Spanish)En esta época oscura de Kali, el Nombre del Señor es la Bendición más grande que uno puede tener. (2)

ਹਰਿ ਹਰਿ ਮਨਿ ਭਾਇਆ. ਪਰਮ ਸੁਖ ਪਾਇਆ; ਹਰਿ ਲਾਹਾ ਪਦੁ ਨਿਰਬਾਣੁ ਜੀਉ ॥

har har man bhaaeaa. param sukh paaeaa; har laahaa pad nirabaan jeeo |

Sant Singh KhalsaOne whose mind loves the Lord, Har, Har, obtains supreme peace. He reaps the profit of the Lord's Name, the state of Nirvaanaa.
Manmohan SinghHe, whose mind loves the Lord God, attains supreme peace and reaps the profit of God of the state of salvation.
Manmohan Singh (Punjabi)ਜਿਸ ਦਾ ਚਿੱਤ ਵਾਹਿਗੁਰੂ ਸੁਆਮੀ ਨੂੰ ਪਿਆਰ ਕਰਦਾ ਹੈ, ਉਹ ਮਹਾਨ ਆਰਾਮ ਨੂੰ ਪਾ ਲੈਂਦਾ ਹੈ ਅਤੇ ਮੁਕਤੀ ਦੀ ਅਵਸਥਾ ਦੇ ਰੱਬ ਦੇ ਮੁਨਾਫੇ ਨੂੰ ਖੱਟ ਲੈਂਦਾ ਹੈ।
Fareedkot Teekaਹੇ ਭਾਈ! ਜਿਨ ਕੇ ਮਨ ਮੇਂ ਹਰਿ ਨਾਮੁ ਭਾਯਾ ਹੈ, ਤਿਨੋਂ ਨੇ ਪਰਮ ਸੁਖੁ ਰੂਪ ਨਿਰਬਾਣ ਪਦੁ ਰੂਪੁ ਲਾਹਾ ਪਾਇਆ ਹੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ (ਦਾ ਨਾਮ) ਮਨ ਵਿਚ ਪਿਆਰਾ ਲੱਗਾ ਉਸ ਨੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਸ ਨੇ ਉਹ ਆਤਮਕ ਅਵਸਥਾ ਖੱਟ ਲਈ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ।

ਪਦ ਅਰਥ ਮਨ ਭਾਇਆ = ਮਨ ਵਿਚ ਚੰਗਾ ਲੱਗਾ। ਲਾਹਾ = ਲਾਭ, ਖੱਟੀ। ਨਿਰਬਾਣੁ ਪਦੁ = ਉਹ ਆਤਮਕ ਅਵਸਥਾ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ। ਨਿਰਬਾਣੁ = ਵਾਸਨਾ-ਰਹਿਤ।

SikhNet (Spanish)Aquél que ama a su Señor en su mente, obtiene el Éxtasis Eterno, cosecha las Ganancias del Señor y habita en el Estado de Nirvana.

ਹਰਿ ਪ੍ਰੀਤਿ ਲਗਾਈ. ਹਰਿ ਨਾਮੁ ਸਖਾਈ; ਭ੍ਰਮੁ ਚੂਕਾ ਆਵਣੁ ਜਾਣੁ ਜੀਉ ॥

har preet lagaaee. har naam sakhaaee; bhram chookaa aavan jaan jeeo |

Sant Singh KhalsaHe embraces love for the Lord, and the Lord's Name becomes his companion. His doubts, and his comings and goings are ended.
Manmohan SinghHe embraces love for God and God's Name becomes his helper and his wanderings, comings and going come to an end.
Manmohan Singh (Punjabi)ਉਹ ਵਾਹਿਗੁਰੂ ਨਾਲ ਪ੍ਰੇਮ ਪਾ ਲੈਂਦਾ ਹੈ, ਵਾਹਿਗੁਰੂ ਦਾ ਨਾਮ ਉਸ ਦਾ ਸਹਾਇਕ ਬਣ ਜਾਂਦਾ ਹੈ ਅਤੇ ਉਸ ਦੀ ਭਟਕਣਾ ਆਉਣਾ ਅਤੇ ਜਾਣਾ ਮੁੱਕ ਜਾਂਦਾ ਹੈ।
Fareedkot Teekaਹੇ ਭਾਈ! ਜਿਨੋਂ ਨੇ ਹਰੀ ਸੇ ਪ੍ਰੀਤੀ ਲਗਾਈ ਹੈ, ਤਿਨ ਕਾ ਹਰਿ ਨਾਮੁ ਸਖਾਈ ਹੂਆ ਹੈ। ਔਰ ਤਿਨ ਕਾ ਆਨੇ ਜਾਨੇ ਕਾ ਭ੍ਰਮ ਦੂਰ ਹੂਆ ਹੈ॥
Prof. Sahib Singhਜਿਸ ਮਨੁੱਖ ਨੇ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜੀ, ਹਰਿ-ਨਾਮ ਉਸ ਦਾ ਸਦਾ ਲਈ ਸਾਥੀ ਬਣ ਗਿਆ, ਉਸ ਦੀ (ਮਾਇਆ ਵਾਲੀ) ਭਟਕਣਾ ਮੁੱਕ ਗਈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ।

ਪਦ ਅਰਥ ਸਖਾਈ = ਸਾਥੀ। ਭ੍ਰਮੁ = ਭਟਕਣਾ। ਚੂਕਾ = ਮੁੱਕ ਗਿਆ।

SikhNet (Spanish)Ese ser ama a su Señor y el Nombre del Señor es su Compañero Eterno, así cesan su duda, sus idas y venidas.

Open this shabad (26 lines, Angs 444-445) →

Ang 444 of 1430