ੴ

ਸਿੱਖਬਾਣੀ · SikhBani

Ang 450

Sri Guru Granth Sahib · Raag Aasaa · 3 shabads, 36 lines
Translations
Shabad Guru Ramdas Ji Raag Aasaa continued from Ang 449

ਜਨ ਨਾਨਕ ਕਉ. ਹਰਿ ਬਖਸਿਆ; ਹਰਿ ਭਗਤਿ ਭੰਡਾਰਾ ॥੨॥

jan naanak kau. har bakhasiaa; har bhagat bhanddaaraa |2|

Sant Singh KhalsaThe Lord has given the treasure of His devotional worship to servant Nanak. ||2||
Manmohan SinghUnto servant Nanak, God has donated the treasure of His love-adoration.
Manmohan Singh (Punjabi)ਦਾਸ ਨਾਨਕ ਨੂੰ ਵਾਹਿਗੁਰੂ ਨੇ ਆਪਣੀ ਪਿਆਰੀ ਉਪਾਸ਼ਨਾ ਦਾ ਖਜ਼ਾਨਾ ਪ੍ਰਦਾਨ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਦਾਸ ਕੋ ਹੇ ਹਰਿ! ਤੈਨੇ ਹਰ ਪ੍ਰਕਾਰ ਸੇ ਅਪਨੀ ਭਗਤਿ ਰੂਪ (ਭੰਡਾਰਾ) ਖਜਾਨਾ ਦੀਆ ਹੈ॥੨॥
Prof. Sahib Singhਹੇ ਹਰੀ! ਆਪਣੇ ਦਾਸ ਨਾਨਕ ਨੂੰ ਭੀ ਤੂੰ ਹੀ (ਮੇਹਰ ਕਰ ਕੇ) ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ਿਆ ਹੈ ॥੨॥

ਪਦ ਅਰਥ ਕਉ = ਨੂੰ ॥੨॥

SikhNet (Spanish)El Señor ha bendecido a Nanak con el Tesoro de Tu Alabanza. (2)

ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ; ਤੂੰ ਅਪਰ ਅਪਾਰੋ. ਰਾਮ ਰਾਜੇ ॥

ham kiaa gun tere vitharah suaamee; toon apar apaaro. raam raaje |

Sant Singh KhalsaWhat Glorious Virtues of Yours can I describe, O Lord and Master? You are the most infinite of the infinite, O Lord King.
Manmohan SinghWhat merits of Thine can I narrate O Lord? Thou art the remotest of the remote Master, the king.
Manmohan Singh (Punjabi)ਮੈਂ ਤੇਰੀਆਂ ਕਿਹੜੀਆਂ ਖੂਬੀਆਂ ਬਿਆਨ ਕਰ ਸਕਦਾ ਹਾਂ, ਹੇ ਸਾਹਿਬ? ਤੂੰ ਪਰ੍ਹੇ ਤੋਂ ਪਰ੍ਹੇ ਪ੍ਰਭੂ ਪਾਤਸ਼ਾਹ ਹੈਂ।
Fareedkot Teekaਹੇ ਸ੍ਵਾਮੀ ਰਾਮ ਰਾਜੇ! ਹਮ ਤੇਰੇ ਕਿਆ ਗੁਣੋਂ ਕਾ ਬਿਸਥਾਰ ਕਰਹਿ, ਤੂੰ ਤੋ ਅਪਰ ਅਪਾਰ ਹੈਂ॥
Prof. Sahib Singhਹੇ ਮੇਰੇ ਮਾਲਕ! (ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਅਸੀਂ ਤੇਰੇ ਕੇਹੜੇ ਕੇਹੜੇ ਗੁਣ ਗਿਣ ਕੇ ਦੱਸ ਸਕਦੇ ਹਾਂ? ਤੂੰ ਬੇਅੰਤ ਹੈਂ, ਤੂੰ ਬੇਅੰਤ ਹੈਂ।

ਪਦ ਅਰਥ ਹਮ = ਅਸੀਂ ਜੀਵ। ਵਿਥਰਹ = ਵਿਸਥਾਰ ਨਾਲ ਦੱਸ ਸਕਦੇ ਹਾਂ। ਕਿਆ ਗੁਣ = ਕੇਹੜੇ ਕੇਹੜੇ ਗੁਣ? ਸੁਆਮੀ = ਹੇ ਸੁਆਮੀ! ਅਪਰ = ਜਿਸ ਤੋਂ ਪਰੇ ਹੋਰ ਕੋਈ ਨਹੀਂ। ਅਪਾਰ = ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

SikhNet (Spanish)¿Cómo podría describir Tus Méritos, oh mi Señor Trascendente e Infinito?

ਹਰਿ ਨਾਮੁ ਸਾਲਾਹਹ. ਦਿਨੁ ਰਾਤਿ; ਏਹਾ ਆਸ ਆਧਾਰੋ ॥

har naam saalaahah. din raat; ehaa aas aadhaaro |

Sant Singh KhalsaI praise the Lord's Name, day and night; this alone is my hope and support.
Manmohan SinghGod's Name, I praise day and night, and this alone is my hope and support.
Manmohan Singh (Punjabi)ਰੱਬ ਦੇ ਨਾਮ ਦੀ ਮੈਂ ਰਾਤ ਦਿਨ ਸਿਫ਼ਤ ਕਰਦਾ ਹਾਂ। ਕੇਵਲ ਇਹ ਹੀ ਮੇਰੀ ਆਸ ਤੇ ਆਸਰਾ ਹਨ।
Fareedkot Teekaਹੇ ਹਰੀ! ਹਮ ਕੇਵਲ ਤੇਰੇ ਨਾਮ ਕੀ ਰਾਤ ਦਿਨ ਸੋਭਾ ਕਰਤੇ ਹੈਂ ਔਰ ਨਾਮ ਹੀ ਕਾ ਤਨ ਮਨ ਕਰ ਆਸਰਾ ਰਖਤੇ ਹੈਂ॥
Prof. Sahib Singhਹੇ ਸੁਆਮੀ! ਅਸੀਂ ਤਾਂ ਦਿਨੇ ਰਾਤ ਤੇਰੇ ਨਾਮ ਦੀ ਹੀ ਵਡਿਆਈ ਕਰਦੇ ਹਾਂ, ਸਾਡੇ ਜੀਵਨ ਦਾ ਇਹੀ ਸਹਾਰਾ ਹੈ ਇਹੀ ਆਸਰਾ ਹੈ।

ਪਦ ਅਰਥ ਸਾਲਾਹਹ = ਅਸੀਂ ਸਲਾਹੁੰਦੇ ਹਾਂ। ਆਧਾਰੋ = ਆਸਰਾ।

SikhNet (Spanish)Alabo Tu Nombre por siempre, porque ésta es mi única Esperanza, lo primordial.

ਹਮ ਮੂਰਖ. ਕਿਛੂਅ ਨ ਜਾਣਹਾ; ਕਿਵ ਪਾਵਹ ਪਾਰੋ ॥

ham moorakh. kichhooa na jaanahaa; kiv paavah paaro |

Sant Singh KhalsaI am a fool, and I know nothing. How can I find Your limits?
Manmohan SinghI am a fool and know nothing. How can I find Thy limit?
Manmohan Singh (Punjabi)ਮੈਂ ਮੂੜ ਹਾਂ, ਅਤੇ ਕੁਝ ਭੀ ਨਹੀਂ ਜਾਣਦਾ। ਤੇਰਾ ਅੰਤ ਮੈਂ ਕਿਸ ਤਰ੍ਹਾਂ ਲੱਭ ਸਕਦਾ ਹਾਂ?
Fareedkot Teekaਹੇ ਸ੍ਵਾਮੀ! ਹਮ ਮੂਰਖ ਕਛ ਸਾਧਨ ਨਹੀਂ ਜਾਨਤੇ, ਸੰਸਾਰ ਸਮੁੰਦਰ ਕੇ ਪਾਰ ਕੋ ਕੈਸੇ ਪਾਵਹਿਗੇ॥
Prof. Sahib Singhਹੇ ਪ੍ਰਭੂ! ਅਸੀਂ ਮੂਰਖ ਹਾਂ, ਸਾਨੂੰ ਕੋਈ ਸਮਝ ਨਹੀਂ ਹੈ, ਅਸੀਂ ਤੇਰਾ ਅੰਤ ਕਿਵੇਂ ਪਾ ਸਕਦੇ ਹਾਂ?

ਪਦ ਅਰਥ ਕਿਛੂਅ = ਕੁਝ ਭੀ। ਨ ਜਾਣਹਾ = ਅਸੀਂ ਨਹੀਂ ਜਾਣਦੇ। ਕਿਵ = ਕਿਵੇਂ? ਪਾਵਹ = ਅਸੀਂ ਪਾਈਏ। ਪਾਰੋ = ਪਾਰ, ਅੰਤ।

SikhNet (Spanish)Soy inocente en Tu Sendero, y sin saber, ¿cómo podría medir Tu Expansión?

ਜਨੁ ਨਾਨਕੁ. ਹਰਿ ਕਾ ਦਾਸੁ ਹੈ; ਹਰਿ ਦਾਸ ਪਨਿਹਾਰੋ ॥੩॥

jan naanak. har kaa daas hai; har daas panihaaro |3|

Sant Singh KhalsaServant Nanak is the slave of the Lord, the water-carrier of the slaves of the Lord. ||3||
Manmohan SinghAttendant Nanak is God's servant, nay, the water-carrier of God's slaves.
Manmohan Singh (Punjabi)ਸੇਵਕ ਨਾਨਕ ਵਾਹਿਗੁਰੂ ਦਾ ਨੌਕਰ ਹੈ, ਨਹੀਂ ਵਾਹਿਗੁਰੂ ਦੇ ਗੋਲੇ ਦਾ ਪਾਣੀ ਭਰਨ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਜੋ ਆਪ ਕਾ ਦਾਸ ਹੈ, ਮੈਂ ਤਿਸ ਕੇ (ਪਨਿਹਾਰੋ) ਪਾਨੀ ਭਰਨੇ ਹਾਰੋਂ ਕਾ ਦਾਸ ਹੂੰ॥੩॥
Prof. Sahib Singhਦਾਸ ਨਾਨਕ ਤਾਂ ਪਰਮਾਤਮਾ ਦਾ ਦਾਸ ਹੈ, ਪਰਮਾਤਮਾ ਦੇ ਦਾਸਾਂ ਦਾ ਦਾਸ ਹੈ ॥੩॥

ਪਦ ਅਰਥ ਪਨਿਹਾਰੋ = ਪਾਣੀ ਭਰਨ ਵਾਲਾ, ਸੇਵਕ ॥੩॥

SikhNet (Spanish)Así Nanak se vuelve el Esclavo del Señor; no, el Esclavo de Sus Esclavos. (3)

ਜਿਉ ਭਾਵੈ ਤਿਉ ਰਾਖਿ ਲੈ; ਹਮ ਸਰਣਿ ਪ੍ਰਭ ਆਏ, ਰਾਮ ਰਾਜੇ ॥

jiau bhaavai tiau raakh lai; ham saran prabh aae, raam raaje |

Sant Singh KhalsaAs it pleases You, You save me; I have come seeking Your Sanctuary, O God, O Lord King.
Manmohan SinghAs it pleases Thee, so do Thou save me and I have sought Thine refuge, O Lord Master, the king.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਮੈਨੂੰ ਬਚਾ ਲੈ, ਮੈਂ ਤੇਰੀ ਪਨਾਹ ਲਈ ਹੈ, ਹੇ ਸੁਆਮੀ, ਮਾਲਕ ਪਾਤਸ਼ਾਹ।
Fareedkot Teekaਹੇ (ਰਾਮ ਰਾਜੇ) ਪ੍ਰਭੂ! ਹਮ ਤੇਰੀ ਸ਼ਰਣ ਮੇਂ ਆਏ ਹੈਂ ਜਿਸ ਪ੍ਰਕਾਰ ਤੈਨੂੰ ਅਛਾ ਲਗੇ ਤਿਸ ਪ੍ਰਕਾਰ ਸ਼ਰਨ ਮੇਂ ਲੇਹਿ॥
Prof. Sahib Singhਹੇ ਪ੍ਰਭੂ! ਅਸੀਂ ਤੇਰੀ ਸਰਨ ਆਏ ਹਾਂ, ਹੁਣ ਜਿਵੇਂ ਤੇਰੀ ਮਰਜ਼ੀ ਹੋਵੇ ਤਿਵੇਂ ਸਾਨੂੰ (ਮੰਦੇ ਕੰਮਾਂ ਤੋਂ) ਬਚਾ ਲੈ।

ਪਦ ਅਰਥ ਭਾਵੈ = (ਤੈਨੂੰ) ਚੰਗਾ ਲੱਗੇ। ਪ੍ਰਭ = ਹੇ ਪ੍ਰਭੂ!

SikhNet (Spanish)Cobíjanos, oh Señor, en Tu Voluntad; buscamos Tu Refugio, oh Rey.

ਹਮ ਭੂਲਿ ਵਿਗਾੜਹ ਦਿਨਸੁ ਰਾਤਿ; ਹਰਿ ਲਾਜ ਰਖਾਏ ॥

ham bhool vigaarrah dinas raat; har laaj rakhaae |

Sant Singh KhalsaI am wandering around, ruining myself day and night; O Lord, please save my honor!
Manmohan SinghI am straying and spoiling myself day and night. O God, save Thou my honour.
Manmohan Singh (Punjabi)ਦਿਹੁੰ ਰੈਣ ਕੁਰਾਹੇ ਪੈ ਕੇ ਮੈਂ ਆਪਣੇ ਆਪ ਨੂੰ ਬਰਬਾਦ ਕਰ ਰਿਹਾ ਹਾਂ। ਹੇ ਵਾਹਿਗੁਰੂ! ਤੂੰ ਮੇਰੀ ਇਜ਼ਤ ਰੱਖ।
Fareedkot Teekaਹਮ ਭੂਲ ਕਰ ਕੇ ਤੇਰੇ ਹੁਕਮ ਸੇ ਰਾਤ ਦਿਨ ਬਿਗਾੜ, ਭਾਵ ਗੁਨਾਹ ਕਰਤੇ ਹੈਂ, ਤੂੰ ਮੇਰੀ ਲਜਿਆ ਰਖ ਲੇਹਿ॥
Prof. Sahib Singhਅਸੀਂ ਦਿਨ ਰਾਤ (ਜੀਵਨ-ਰਾਹ ਤੋਂ) ਖੁੰਝ ਕੇ (ਆਪਣੇ ਆਤਮਕ ਜੀਵਨ ਨੂੰ) ਖ਼ਰਾਬ ਕਰਦੇ ਰਹਿੰਦੇ ਹਾਂ। ਹੇ ਹਰੀ! ਸਾਡੀ ਇੱਜ਼ਤ ਰੱਖ।

ਪਦ ਅਰਥ ਭੂਲਿ = ਭੁੱਲ ਕੇ, ਕੁਰਾਹੇ ਪੈ ਕੇ। ਵਿਗਾੜਹ = ਅਸੀਂ ਆਪਣੇ ਜੀਵਨ ਨੂੰ ਖ਼ਰਾਬ ਕਰ ਰਹੇ ਹਾਂ। ਲਾਜ = ਇੱਜ਼ਤ। ਹਰਿ = ਹੇ ਹਰੀ! ਰਖਾਏ = ਰਖਾਇ, ਰੱਖ।

SikhNet (Spanish)Somos desviados por el error cada día; asegura nuestro Honor, oh Señor.

ਹਮ ਬਾਰਿਕ. ਤੂੰ ਗੁਰੁ ਪਿਤਾ ਹੈ; ਦੇ ਮਤਿ ਸਮਝਾਏ ॥

ham baarik. toon gur pitaa hai; de mat samajhaae |

Sant Singh KhalsaI am just a child; You, O Guru, are my father. Please give me understanding and instruction.
Manmohan SinghI am child and Thou, O Guru, art my father. Do Thou instruct me and put me on the right track.
Manmohan Singh (Punjabi)ਮੈਂ ਬੱਚਾ ਹਾਂ। ਤੂੰ ਹੇ ਗੁਰੂ ਮੇਰਾ ਬਾਬਲ ਹੈਂ। ਤੂੰ ਮੈਨੂੰ ਸਿਖਮਤ ਦੇਹ, ਅਤੇ ਠੀਕ ਰਸਤੇ ਪਾ।
Fareedkot Teekaਹਮ ਬਾਲਕ ਹੈਂ ਔਰ ਤੂੰ ਗੁਰੂ ਅਰ ਪਿਤਾ ਹੈਂ। ਜੈਸੇ ਸਮਝਾਏ ਜਾਵੈ ਤੈਸੇ ਹਮ ਕੋ ਭਲੀ ਮਤ ਦੇ ਕਰ ਸਮਝਾਓ॥
Prof. Sahib Singhਹੇ ਪ੍ਰਭੂ! ਅਸੀਂ ਤੇਰੇ ਬੱਚੇ ਹਾਂ, ਤੂੰ ਸਾਡਾ ਗੁਰੂ ਹੈਂ ਤੂੰ ਸਾਡਾ ਪਿਤਾ ਹੈਂ, ਸਾਨੂੰ ਮਤਿ ਦੇ ਕੇ ਚੰਗੀ ਸਮਝ ਬਖ਼ਸ਼।

ਪਦ ਅਰਥ ਦੇ = ਦੇ ਕੇ। ਸਮਝਾਏ = ਸਮਝਾਇ, ਸਮਝ ਬਖ਼ਸ਼।

SikhNet (Spanish)Somos Tus niños, oh Padre, oh Guru, haznos sabios en Tu Sendero.

ਜਨੁ ਨਾਨਕੁ ਦਾਸੁ ਹਰਿ ਕਾਂਢਿਆ; ਹਰਿ ਪੈਜ ਰਖਾਏ ॥੪॥੧੦॥੧੭॥

jan naanak daas har kaandtiaa; har paij rakhaae |4|10|17|

Sant Singh KhalsaServant Nanak is known as the Lord's slave; O Lord, please preserve his honor! ||4||10||17||
Manmohan SinghServant Nanak is said to be the slave of God. So keep Thou his honour, O God.
Manmohan Singh (Punjabi)ਨੌਕਰ ਨਾਨਕ ਵਾਹਿਗੁਰੂ ਦਾ ਗੁਲਾਮ ਆਖਿਆ ਜਾਂਦਾ ਹੈ। ਸੋ ਤੂੰ ਉਸ ਦੀ ਇਜ਼ਤ ਆਬਰੂ ਰੱਖ ਹੇ, ਵਾਹਿਗੁਰੂ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤੇਰੇ ਦਾਸ (ਕਾਂਢਿਆ) ਕਹਾਉਤੇ ਹੈਂ, ਤਾਂ ਤੇ ਹੇ ਹਰਿ! ਮੇਰੀ (ਪੈਜ) ਪ੍ਰਤਗਿਆ ਵਾ ਆਪਨੀ ਭਗਤ ਵਤਸਲ ਪ੍ਰਤਗਿਆ ਰਾਖਹੁ ਪਹਲੇ ਭੀ ਰਖਤੇ ਆਏ ਹੋ॥੪॥੧੦॥੧੭॥
Prof. Sahib Singhਹੇ ਹਰੀ! ਦਾਸ ਨਾਨਕ ਤੇਰਾ ਦਾਸ ਅਖਵਾਂਦਾ ਹੈ, (ਮੇਹਰ ਕਰ, ਆਪਣੇ ਦਾਸ ਦੀ) ਇੱਜ਼ਤ ਰੱਖ ॥੪॥੧੦॥੧੭॥

ਪਦ ਅਰਥ ਕਾਂਢਿਆ = ਕਿਹਾ ਜਾਂਦਾ ਹੈ, ਅਖਵਾਂਦਾ ਹੈ। ਪੈਜ = ਲਾਜ। ਰਖਾਏ = ਰਖਾਇ, ਰੱਖ ॥੪॥੧੦॥੧੭॥

SikhNet (Spanish)La reputación de Nanak es la de ser el Esclavo del Señor. Es así como conserva su honor, oh Dios. (4‑10‑17)

Open this shabad (17 lines, Angs 449-450) →

Shabad Guru Ramdas Ji Raag Aasaa

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਜਿਨ ਮਸਤਕਿ ਧੁਰਿ ਹਰਿ ਲਿਖਿਆ; ਤਿਨਾ ਸਤਿਗੁਰੁ ਮਿਲਿਆ, ਰਾਮ ਰਾਜੇ ॥

jin masatak dhur har likhiaa; tinaa satigur miliaa, raam raaje |

Sant Singh KhalsaThose who have the blessed pre-ordained destiny of the Lord written on their foreheads, meet the True Guru, the Lord King.
Manmohan SinghThey alone. who have such a writ of God on their forehead, since the very beginning, them the True Guru meets.
Manmohan Singh (Punjabi)ਕੇਵਲ ਓਹੀ ਜਿਨ੍ਹਾਂ ਦੇ ਮੱਥੇ ਉਤੇ ਐਹੋ ਜੇਹੀ ਵਾਹਿਗੁਰੂ ਦੀ ਲਿਖਤਕਾਰ ਐਨ ਆਰੰਭ ਤੋਂ ਹੈ, ਉਹਨਾਂ ਨੂੰ ਸੱਚੇ ਗੁਰਦੇਵ ਮਿਲ ਪੈਦੇ ਹਨ।
Fareedkot Teekaਹੇ ਹਰੀ ਰਾਮ ਰਾਜੇ! ਜਿਨ ਕੇ ਧੁਰ ਸੇ ਮਸਤਕ ਮੇਂ ਤੈਨੇ ਸ਼ੁਭ ਲੇਖ ਲਿਖਾ ਹੈ ਤਿਨੋਂ ਕੋ ਸਤਗੁਰੂ ਮਿਲਿਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਪਰਮਾਤਮਾ (ਗੁਰੂ-ਮਿਲਾਪ ਦਾ ਲੇਖ) ਲਿਖ ਦੇਂਦਾ ਹੈ ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ,

ਪਦ ਅਰਥ ਮਸਤਕਿ = ਮੱਥੇ ਉਤੇ। ਧੁਰਿ = ਧੁਰ ਦਰਗਾਹ ਤੋਂ।

SikhNet (Spanish)En quienes Dios escribió que encontrarían al Guru, Lo encontraron, al Verdadero Guru, el Rey Omnipresente.

ਅਗਿਆਨੁ ਅੰਧੇਰਾ ਕਟਿਆ; ਗੁਰ ਗਿਆਨੁ ਘਟਿ ਬਲਿਆ ॥

agiaan andheraa kattiaa; gur giaan ghatt baliaa |

Sant Singh KhalsaThe Guru removes the darkness of ignorance, and spiritual wisdom illuminates their hearts.
Manmohan SinghThe Guru removes their darkness of ignorance, and Divine Knowledge illumined in their heart.
Manmohan Singh (Punjabi)ਗੁਰੂ ਜੀ ਉਹਨਾਂ ਦੇ ਨਾਂ-ਜਾਨਣ ਵਾਲੇ ਅੰਨ੍ਹੇਰੇ ਨੂੰ ਦੂਰ ਕਰ ਦਿੰਦੇ ਹਨ ਅਤੇ ਉਹਨਾਂ ਦੇ ਦਿਲ ਵਿੱਚ ਬ੍ਰਹਿਮਬੋਧ ਦਾ ਪ੍ਰਕਾਸ਼ ਹੋ ਜਾਂਦਾ ਹੈ।
Fareedkot Teekaਸਤੁਗਰ ਨੇ ਤਿਨ ਕਾ ਅਗਿਆਨ ਅੰਧੇਰਾ ਕਾਟ ਦੀਆ ਹੈ, ਪੁਨਾ ਤਿਨੋਂ ਕੇ ਰਿਦੇ ਮੇਂ ਆਤਮ ਗਿਆਨ ਦੀਪਕ ਪ੍ਰਕਾਸ਼ ਹੂਆ ਹੈ॥
Prof. Sahib Singh(ਉਹਨਾਂ ਦੇ ਮਨ ਵਿਚੋਂ, ਗੁਰੂ ਦੀ ਮੇਹਰ ਨਾਲ) ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ, ਤੇ, ਉਹਨਾਂ ਦੇ ਹਿਰਦੇ ਵਿਚ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ ਚਮਕ ਪੈਂਦੀ ਹੈ।

ਪਦ ਅਰਥ ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਅੰਧੇਰਾ = ਹਨੇਰਾ। ਘਟਿ = ਹਿਰਦੇ ਵਿਚ। ਬਲਿਆ = ਚਮਕ ਪਿਆ।

SikhNet (Spanish)La oscuridad de su ignorancia fue disipada y sus corazones se iluminaron con la Sabiduría del Guru.

ਹਰਿ ਲਧਾ ਰਤਨੁ ਪਦਾਰਥੋ; ਫਿਰਿ. ਬਹੁੜਿ ਨ ਚਲਿਆ ॥

har ladhaa ratan padaaratho; fir. bahurr na chaliaa |

Sant Singh KhalsaThey find the wealth of the jewel of the Lord, and then, they do not wander any longer.
Manmohan SinghThey find the wealth of the jewel of God's Name and then wander not, again.
Manmohan Singh (Punjabi)ਉਹ ਵਾਹਿਗੁਰੂ ਦੇ ਨਾਮ ਦੇ ਜਵੇਹਰ ਦੀ ਦੌਲਤ ਨੂੰ ਪਾ ਲੈਂਦੇ ਹਨ ਅਤੇ ਤਦ ਮੁੜ ਕੇ ਭਟਕਦੇ ਨਹੀਂ।
Fareedkot Teekaਤਿਨ ਕੋ ਗਿਆਨ ਦੀਪਕ ਕੇ ਚਾਂਦਨੇ ਮੇਂ ਇਸੀ ਅੰਤਸ਼ਕਰਣ ਮੇਂ ਹੀ ਹਰਿ ਰਤਨ ਪਦਾਰਥ ਮਿਲ ਗਿਆ ਹੈ, ਫਿਰ ਵਹਿ ਨਿਸਚੇ ਸੇ ਚਲਾਇਮਾਨ ਨਹੀਂ ਹੂਆ ਹੈ॥
Prof. Sahib Singhਉਹਨਾਂ ਨੂੰ ਪਰਮਾਤਮਾ ਦਾ ਨਾਮ ਕੀਮਤੀ ਰਤਨ ਲੱਭ ਪੈਂਦਾ ਹੈ ਜੇਹੜਾ ਮੁੜ (ਉਹਨਾਂ ਪਾਸੋਂ ਕਦੇ) ਗੁਆਚਦਾ ਨਹੀਂ।

ਪਦ ਅਰਥ ਲਧਾ = ਲੱਭ ਪਿਆ। ਪਦਾਰਥੋ = ਕੀਮਤੀ ਚੀਜ਼। ਬਹੁੜਿ = ਮੁੜ। ਚਲਿਆ = ਗਵਾਚਿਆ।

SikhNet (Spanish)Obtuvieron la Joya del Nombre del Señor y sus idas y venidas cesaron.

ਜਨ ਨਾਨਕ. ਨਾਮੁ ਆਰਾਧਿਆ; ਆਰਾਧਿ ਹਰਿ ਮਿਲਿਆ ॥੧॥

jan naanak. naam aaraadhiaa; aaraadh har miliaa |1|

Sant Singh KhalsaServant Nanak meditates on the Naam, the Name of the Lord, and in meditation, he meets the Lord. ||1||
Manmohan SinghSerf Nanak has meditated on the Name and through meditation he has met the Lord.
Manmohan Singh (Punjabi)ਨਫਰ ਨਾਨਕ ਨੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਸਿਮਰਨ ਦੇ ਰਾਹੀਂ ਉਹ ਸਾਹਿਬ ਨੂੰ ਮਿਲ ਪਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦਾਸੋਂ ਨੇ ਨਾਮੁ ਕਾ ਆਰਾਧਨ ਕਰਾ ਹੈ ਤਿਸੁ (ਆਰਾਧਿ) ਆਰਾਧਿਨੇ ਜੋਗੁ ਵਾ ਆਰਾਧਨੇ ਸੇ ਹਰਿ ਮਿਲਾ ਹੈ॥੧॥
Prof. Sahib Singhਹੇ ਦਾਸ ਨਾਨਕ! ਗੁਰੂ ਦੀ ਸਰਨ ਪੈ ਕੇ ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਨਾਮ ਸਿਮਰ ਕੇ ਉਹ ਪਰਮਾਤਮਾ ਵਿਚ ਹੀ ਲੀਨ ਹੋ ਜਾਂਦੇ ਹਨ ॥੧॥

ਪਦ ਅਰਥ ਆਰਾਧਿ = ਸਿਮਰ ਕੇ ॥੧॥

SikhNet (Spanish)Nanak meditó en el Nombre del Señor y así entró en el Señor. (1)

ਜਿਨੀ. ਐਸਾ ਹਰਿ ਨਾਮੁ. ਨ ਚੇਤਿਓ; ਸੇ ਕਾਹੇ. ਜਗਿ ਆਏ. ਰਾਮ ਰਾਜੇ ॥

jinee. aisaa har naam. na chetio; se kaahe. jag aae. raam raaje |

Sant Singh KhalsaThose who have not kept the Lord's Name in their consciousness - why did they bother to come into the world, O Lord King?
Manmohan SinghThey, who did not contemplate on such a Name of God, why did they come in this world?
Manmohan Singh (Punjabi)ਜਿਨ੍ਹਾਂ ਨੇ ਐਹੋ ਜਿਹੇ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕੀਤਾ, ਉਹ ਇਸ ਜਹਾਨ ਵਿੱਚ ਕਿਉਂ ਆਏ ਸਨ?
Fareedkot Teekaਹੇ ਰਾਮ ਰਾਜੇ! ਜਿਨੋਂ ਨੇ ਐਸਾ ਹਰਿ ਨਾਮ ਨਹੀਂ ਚਿੰਤਨ ਕੀਆ ਹੈ, ਸੋ ਕਿਉਂ ਸੰਸਾਰ ਮੇਂ ਆਏ ਹੈਂ ਅਰਥਾਤ ਬਿਅਰਥ ਜਨਮੇ ਹੈਂ॥
Prof. Sahib Singh(ਆਤਮਕ ਜੀਵਨ ਦੀ ਸੂਝ ਦੇਣ ਵਾਲਾ) ਅਜੇਹਾ ਕੀਮਤੀ ਨਾਮ ਜਿਨ੍ਹਾਂ ਮਨੁੱਖਾਂ ਨੇ ਨਹੀਂ ਸਿਮਰਿਆ, ਉਹ ਜਗਤ ਵਿਚ ਕਾਹਦੇ ਲਈ ਜੰਮੇ?

ਪਦ ਅਰਥ ਐਸਾ = ਅਜੇਹਾ ਕੀਮਤੀ। ਸੇ = ਉਹ ਬੰਦੇ। ਕਾਹੇ = ਕਿਸ ਵਾਸਤੇ? ਜਗਿ = ਜਗਤ ਵਿਚ।

SikhNet (Spanish)Aquéllos que no enaltecen a tal Glorioso Nombre, ¿para qué vinieron a este mundo, oh querido?

ਇਹੁ ਮਾਣਸ ਜਨਮੁ ਦੁਲੰਭੁ ਹੈ; ਨਾਮ ਬਿਨਾ ਬਿਰਥਾ ਸਭੁ ਜਾਏ ॥

eihu maanas janam dulanbh hai; naam binaa birathaa sabh jaae |

Sant Singh KhalsaIt is so difficult to obtain this human incarnation, and without the Naam, it is all futile and useless.
Manmohan SinghVery difficult to obtain is this human birth and without the Name, it all goes in vain.
Manmohan Singh (Punjabi)ਬੜੀ ਔਖਿਆਈ ਨਾਲ ਹੱਥ ਲੱਗਣ ਵਾਲਾ ਹੈ, ਇਹ ਮਨੁੱਖੀ ਜੀਵਨ। ਨਾਮ ਦੇ ਬਗ਼ੈਰ ਇਹ ਸਾਰਾ ਵਿਅਰਥ ਚਲਿਆ ਜਾਂਦਾ ਹੈ।
Fareedkot Teekaਯਹ ਮਾਨੁਖ ਜਨਮ ਦੁਰਲੱਭ ਹੈ, ਨਾਮ ਸੇ ਬਿਨਾਂ ਸਭ ਪ੍ਰਕਾਰ ਸੇ ਬ੍ਯਰਥ ਹੀ ਜਾਤਾ ਹੈ॥
Prof. Sahib Singhਇਹ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, ਨਾਮ ਸਿਮਰਨ ਤੋਂ ਬਿਨਾ ਸਾਰੇ ਦਾ ਸਾਰਾ ਵਿਅਰਥ ਚਲਾ ਜਾਂਦਾ ਹੈ।

ਪਦ ਅਰਥ ਦੁਲੰਭੁ = ਦੁਰਲੱਭ, ਬੜੀ ਮੁਸ਼ਕਲ ਨਾਲ ਮਿਲਣ ਵਾਲਾ। ਬਿਰਥਾ = ਅਜਾਈਂ। ਸਭੁ = ਸਾਰਾ।

SikhNet (Spanish)Extraordinario y precioso es el nacimiento humano, pero sin el Nombre, es desperdiciado.

ਹੁਣਿ ਵਤੈ. ਹਰਿ ਨਾਮੁ. ਨ ਬੀਜਿਓ; ਅਗੈ ਭੁਖਾ. ਕਿਆ ਖਾਏ ॥

hun vatai. har naam. na beejio; agai bhukhaa. kiaa khaae |

Sant Singh KhalsaNow, in this most fortunate season, he does not plant the seed of the Lord's Name; what will the hungry soul eat, in the world hereafter?
Manmohan SinghNow, in the opportune season, man sows not God's Name. What will the hungry eat, hereafter?
Manmohan Singh (Punjabi)ਹੁਣ ਮੁਨਾਸਬ ਰੁੱਤ ਵਿੱਚ ਬੰਦਾ ਵਾਹਿਗੁਰੂ ਦਾ ਨਾਮ ਨਹੀਂ ਬੀਜਦਾ, ਮਗਰੋਂ ਖੁਦਿਆਵੰਤ (ਭੁੱਖਾ) ਕੀ ਖਾਊਗਾ?
Fareedkot Teekaਹੁਣ ਇਸ (ਵਤੈ) ਸਮ੍ਯ ਮੇਂ ਜੋ ਨਾਮ ਕੋ ਨਹੀਂ ਬੀਜਾ ਹੈ, ਜਬ ਅਗੇ ਪ੍ਰਲੋਕ ਮੇਂ ਭੂਖ ਹੋਈ ਤਬ ਕਿਆ ਖਾਏਗਾ ਅਰਥਾਤ ਪਛਤਾਉਨਾ ਹੀ ਹਾਥ ਰਹੇਗਾ॥
Prof. Sahib Singhਜੇਹੜਾ ਮਨੁੱਖਾ ਜਨਮ ਵਿਚ ਢੁਕਵੇਂ ਸਮੇ (ਆਪਣੇ ਹਿਰਦੇ ਦੀ ਖੇਤੀ ਵਿਚ) ਪਰਮਾਤਮਾ ਦਾ ਨਾਮ ਨਹੀਂ ਬੀਜਦਾ, ਉਹ ਆਤਮਕ ਜੀਵਨ ਆਤਮ-ਜੀਵਨ ਦੀ ਭੁਖ ਕਿਵੇਂ ਮੇਟੇਗਾ?

ਪਦ ਅਰਥ ਹੁਣਿ = ਇਸ ਮਨੁੱਖਾ ਜਨਮ ਵਿਚ। ਵਤੈ = ਵੱਤਰ ਦੇ ਵੇਲੇ। ਅਗੈ = ਪਰਲੋਕ ਵਿਚ, ਸਮਾ ਲੰਘ ਜਾਣ ਤੇ। ਕਿਆ ਖਾਏ = ਕੀਹ ਖਾਏਗਾ?

SikhNet (Spanish)Cuando viene la estación, si uno no cosecha lo sembrado, entonces, ¿qué comerán los hambrientos en la escasez?

ਮਨਮੁਖਾ ਨੋ ਫਿਰਿ ਜਨਮੁ ਹੈ; ਨਾਨਕ ਹਰਿ ਭਾਏ ॥੨॥

manamukhaa no fir janam hai; naanak har bhaae |2|

Sant Singh KhalsaThe self-willed manmukhs are born again and again. O Nanak, such is the Lord's Will. ||2||
Manmohan SinghThe way-ward are born again. Such is the will of God, O Nanak.
Manmohan Singh (Punjabi)ਆਪ-ਹੁਦਰੇ ਮੁੜ ਕੇ ਜੰਮਦੇ ਹਨ। ਐਹੋ ਜਿਹੀ ਹੈ ਰਜ਼ਾ ਵਾਹਿਗੁਰੂ ਦੀ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਕਰ ਕੇ ਮਨਮੁਖੋਂ ਕੋ ਫਿਰ ਜਨਮ ਹੋਤਾ ਹੈ ਐਸਾ ਹੀ (ਹਰਿ ਭਾਏ) ਹਰਿ ਕੋ ਭਾਵਤਾ ਹੈ॥੨॥
Prof. Sahib Singhਹੇ ਨਾਨਕ! (ਆਖ-) ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਨੂੰ ਮੁੜ ਮੁੜ ਜਨਮਾਂ ਦਾ ਚੱਕਰ ਮਿਲਦਾ ਹੈ (ਉਹਨਾਂ ਵਾਸਤੇ) ਪਰਮਾਤਮਾ ਨੂੰ ਇਹੀ ਚੰਗਾ ਲੱਗਦਾ ਹੈ ॥੨॥

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ। ਹਰਿ ਭਾਇ = ਹਰੀ ਨੂੰ (ਇਹੀ) ਚੰਗਾ ਲੱਗਦਾ ਹੈ ॥੨॥

SikhNet (Spanish)Los soberbios son echados de nuevo en algún vientre; tal es la Voluntad del Señor. (2)

ਤੂੰ ਹਰਿ. ਤੇਰਾ ਸਭੁ ਕੋ; ਸਭਿ ਤੁਧੁ ਉਪਾਏ. ਰਾਮ ਰਾਜੇ ॥

toon har. teraa sabh ko; sabh tudh upaae. raam raaje |

Sant Singh KhalsaYou, O Lord, belong to all, and all belong to You. You created all, O Lord King.
Manmohan SinghThou, O God, belongest to all and all belong to Thee. My Master, the King, Thou hast created all.
Manmohan Singh (Punjabi)ਤੂੰ ਹੇ ਹਰੀ ਸਾਰਿਆਂ ਦਾ ਹੈਂ ਅਤੇ ਸਾਰੇ ਤੇਰੀ ਮਲਕੀਅਤ ਹਨ। ਮੇਰੇ ਮਾਲਕ ਪਾਤਸ਼ਾਹ ਤੂੰ ਸਾਰਿਆਂ ਨੂੰ ਰਚਿਆ ਹੈ।
Fareedkot Teekaਹੇ ਹਰਿ ਰਾਮ ਰਾਜੇ! ਤੂੰ ਸਭ ਕਾ ਸ੍ਵਾਮੀ ਹੈਂ ਔ ਤੇਰੇ ਦਾਸ ਹੈਂ, ਸਭ ਤੇਰੇ ਹੀ ਉਤਪਿਤ ਕੀਏ ਹੂਏ ਹੈਂ॥
Prof. Sahib Singhਹੇ ਹਰੀ! ਤੂੰ ਸਭ ਜੀਵਾਂ ਦਾ ਮਾਲਕ ਹੈਂ, ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ ਹੈ), ਸਾਰੇ ਜੀਵ ਤੂੰ ਹੀ ਪੈਦਾ ਕੀਤੇ ਹੋਏ ਹਨ।

ਪਦ ਅਰਥ ਸਭੁ ਕੋ = ਹਰੇਕ ਜੀਵ। ਸਭਿ = ਸਾਰੇ।

SikhNet (Spanish)Oh Señor, Tú perteneces a todos y todos pertenecen a Ti, pues todos, oh Rey Omnipotente,

ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ; ਸਭਿ ਚਲਹਿ ਚਲਾਏ ॥

kichh haath kisai dai kichh naahee; sabh chaleh chalaae |

Sant Singh KhalsaNothing is in anyone's hands; all walk as You cause them to walk.
Manmohan SinghNothing, nothing is in the hands of any one. All walk as Thou drivest them.
Manmohan Singh (Punjabi)ਕੁਝ ਭੀ, ਕੁਝ ਭੀ ਨਹੀਂ ਕਿਸੇ ਜਣੇ ਦੇ ਹੱਥ ਵਿੱਚ। ਹਰ ਇੱਕ ਬੰਦਾ ਉਸ ਤਰ੍ਹਾਂ ਤੁਰਦਾ ਹੈ, ਜਿਸ ਤਰ੍ਹਾਂ ਤੂੰ ਉਸ ਨੂੰ ਤੋਰਦਾ ਹੈਂ।
Fareedkot Teekaਕਿਸੀ ਕੋ ਹਾਥ ਮੇਂ ਕੁਛੁ ਪਦਾਰਥ ਥੋੜਾ ਭੀ ਨਹੀਂ ਹੈ, ਸਭ ਤੇਰੇ ਹੀ ਚਲਾਏ ਚਲਤੇ ਹੈਂ॥
Prof. Sahib Singhਕਿਸੇ ਜੀਵ ਦੇ ਆਪਣੇ ਵੱਸ ਵਿਚ ਕੁਝ ਨਹੀਂ, ਜਿਵੇਂ ਤੂੰ ਤੋਰਦਾ ਹੈਂ ਤਿਵੇਂ ਸਾਰੇ ਜੀਵ ਤੁਰਦੇ ਹਨ।

ਪਦ ਅਰਥ ਹਾਥਿ = ਹੱਥ ਵਿਚ। ਚਲਹਿ = ਚੱਲਦੇ ਹਨ, ਤੁਰਦੇ ਹਨ।

SikhNet (Spanish)fueron creados por Ti. Nada está en las manos de nadie, y todos son guiados en Tu Voluntad.

ਜਿਨੑ ਤੂੰ ਮੇਲਹਿ ਪਿਆਰੇ. ਸੇ ਤੁਧੁ ਮਿਲਹਿ; ਜੋ ਹਰਿ ਮਨਿ ਭਾਏ ॥

jina toon meleh piaare. se tudh mileh; jo har man bhaae |

Sant Singh KhalsaThey alone are united with You, O Beloved, whom You cause to be so united; they alone are pleasing to Your Mind.
Manmohan SinghMy Beloved God, they alone unite with Thee, whom Thou unitest and who are pleasing to Thy mind.
Manmohan Singh (Punjabi)ਮੇਰੇ ਪ੍ਰੀਤਮ ਵਾਹਿਗੁਰੂ, ਕੇਵਲ ਓਹੀ ਤੈਨੂੰ ਮਿਲਦੇ ਹਨ, ਜਿਨ੍ਹਾਂ ਨੂੰ ਤੂੰ ਮਿਲਾਉਂਦਾ ਹੈ ਅਤੇ ਜੋ ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ।
Fareedkot Teekaਹੇ ਹਰਿ ਪ੍ਯਾਰੇ! ਜਿਸ ਕੋ ਤੂੰ ਮਿਲਾਉਤਾ ਹੈਂ, ਸੋ ਤੁਝ ਕੋ ਮਿਲਤਾ ਹੈ, ਜੋ ਹੇ ਹਰਿ! ਤੇਰੇ ਮਨ ਮੇਂ ਭਾਏ ਹੈਂ, ਸੋ ਮਿਲੇ ਹੈਂ॥
Prof. Sahib Singhਹੇ ਪਿਆਰੇ! ਜਿਨ੍ਹਾਂ ਜੀਵਾਂ ਨੂੰ ਤੂੰ ਆਪਣੇ ਨਾਲ ਮਿਲਾਂਦਾ ਹੈਂ, ਜੇਹੜੇ ਤੈਨੂੰ ਆਪਣੇ ਮਨ ਵਿਚ ਚੰਗੇ ਲੱਗਦੇ ਉਹ ਤੇਰੇ ਚਰਨਾਂ ਵਿਚ ਜੁੜੇ ਰਹਿੰਦੇ ਹਨ।

ਪਦ ਅਰਥ ਪਿਆਰੇ = ਹੇ ਪਿਆਰੇ! ਤੁਧੁ = ਤੈਨੂੰ। ਮਨਿ = ਮਨ ਵਿਚ। ਭਾਏ = ਚੰਗੇ ਲੱਗਦੇ ਹਨ।

SikhNet (Spanish)Aquéllos a quienes unes en Tu ser, viven para siempre en Tu aprobación. Nanak ha encontrado al Verdadero Guru,

ਜਨ ਨਾਨਕ. ਸਤਿਗੁਰੁ ਭੇਟਿਆ; ਹਰਿ ਨਾਮਿ ਤਰਾਏ ॥੩॥

jan naanak. satigur bhettiaa; har naam taraae |3|

Sant Singh KhalsaServant Nanak has met the True Guru, and through the Lord's Name, he has been carried across. ||3||
Manmohan SinghServant Nanak has met the True Guru, who, through God's Name, has floated him.
Manmohan Singh (Punjabi)ਨੌਕਰ ਨਾਨਕ, ਸੱਚੇ ਗੁਰਾਂ ਨੂੰ ਮਿਲ ਪਿਆ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੁਆਰਾ ਉਸ ਨੂੰ ਪਾਰ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਜਨੋਂ ਕੋ ਤੇਰੀ ਕ੍ਰਿਪਾ ਸੇ ਸਤਿਗੁਰ ਮਿਲਾ ਹੈ, ਹੇ ਹਰਿ ਨਾਮੀ! ਸੋ ਤੈਨੇ ਤਰਾਏ ਹੈਂ॥੩॥
Prof. Sahib Singhਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਹਨਾਂ ਨੂੰ ਪਰਮਾਤਮਾ ਦੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੩॥

ਪਦ ਅਰਥ ਨਾਮਿ = ਨਾਮ ਦੀ ਰਾਹੀਂ। ਤਰਾਏ = ਪਾਰ ਲੰਘਾਂਦਾ ਹੈ ॥੩॥

SikhNet (Spanish)y así, a través del Nombre del Señor, ha nadado a través. (3)

ਕੋਈ ਗਾਵੈ. ਰਾਗੀ ਨਾਦੀ ਬੇਦੀ. ਬਹੁ ਭਾਤਿ ਕਰਿ; ਨਹੀ ਹਰਿ ਹਰਿ ਭੀਜੈ. ਰਾਮ ਰਾਜੇ ॥

koee gaavai. raagee naadee bedee. bahu bhaat kar; nahee har har bheejai. raam raaje |

Sant Singh KhalsaSome sing of the Lord, through musical Ragas and the sound current of the Naad, through the Vedas, and in so many ways. But the Lord, Har, Har, is not pleased by these, O Lord King.
Manmohan SinghSome sing Lord God through music, musical instruments and religions books in various ways, but, by these methods, Master, the King is not pleased.
Manmohan Singh (Punjabi)ਵਾਹਿਗੁਰੂ ਸੁਆਮੀ ਨੂੰ ਕਈ ਸੁਰੀਲੀਆਂ ਸੁਰਾਂ ਸੰਗੀਤਕ ਸਾਜਾਂ ਤੇ ਧਾਰਮਕ ਗ੍ਰੰਥਾਂ ਰਾਹੀਂ ਅਨੇਕਾਂ ਤ੍ਰੀਕਿਆਂ ਨਾਲ ਗਾਉਂਦੇ ਹਨ, ਪਰ ਮਾਲਕ ਪਾਤਸ਼ਾਹ ਇਨ੍ਹਾਂ ਢੰਗਾਂ ਨਾਲ ਖੁਸ਼ ਨਹੀਂ ਹੁੰਦਾ।
Fareedkot Teekaਕੋਈ ਪੁਰਖ (ਰਾਗੀ) ਰਾਗੋਂ ਔਰ ਨਾਦੋਂ ਕਰ ਕੇ ਤੇਰਾ ਗਾਨ ਕਰਤੇ ਹੈਂ ਕੋਈ ਬੇਦ ਧੁਨ ਕਰ ਕੇ ਗਾਨ ਕਰਤੇ ਹੈਂ, ਪਰੰਤੁ ਹੇ ਹਰਿ! ਇਸੀ ਤਰਹ ਬਹੁਤ ਭਾਂਤ ਸੇ ਬਹੁਤ ਗਾਉਤੇ ਹੈਂ। ਬਿਨਾਂ ਪ੍ਰੇਮ ਕੇ ਤੂੰ ਨਹੀਂ (ਭੀਜੈ) ਪਸੀਜਤਾ ਅਰਥਾਤ ਪ੍ਰਸਿੰਨ ਨਹੀਂ ਹੋਤਾ॥
Prof. Sahib Singhਕੋਈ ਮਨੁੱਖ ਰਾਗ ਗਾ ਕੇ, ਕੋਈ ਸੰਖ ਆਦਿਕ ਸਾਜ ਵਜਾ ਕੇ, ਕੋਈ ਧਰਮ ਪੁਸਤਕਾਂ ਪੜ੍ਹ ਕੇ ਕਈ ਤਰੀਕਿਆਂ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ ਪਰ ਪਰਮਾਤਮਾ ਇਸ ਤਰ੍ਹਾਂ ਪ੍ਰਸੰਨ ਨਹੀਂ ਹੁੰਦਾ।

ਪਦ ਅਰਥ ਗਾਵੈ = ਗੁਣ ਗਾਂਦਾ ਹੈ। ਰਾਗੀ = ਰਾਗੀਂ, ਰਾਗਾਂ ਦੀ ਰਾਹੀਂ ਗਾ ਕੇ। ਨਾਦੀ = ਨਾਦੀਂ, ਸੰਖ ਆਦਿ ਵਜਾ ਕੇ। ਬੇਦੀ = ਬੇਦੀਂ, ਧਰਮ-ਪੁਸਤਕਾਂ ਦੀ ਰਾਹੀਂ। ਬਹੁ ਭਾਂਤਿ ਕਰਿ = ਕਈ ਤਰੀਕਿਆਂ ਨਾਲ। ਭੀਜੈ = ਪ੍ਰਸੰਨ ਹੁੰਦਾ।

SikhNet (Spanish)Algunos Te cantan, oh Señor, a través del Naad y de los Vedas, pero no están imbuidos en Ti

ਜਿਨਾ ਅੰਤਰਿ. ਕਪਟੁ ਵਿਕਾਰੁ ਹੈ; ਤਿਨਾ ਰੋਇ. ਕਿਆ ਕੀਜੈ ॥

jinaa antar. kapatt vikaar hai; tinaa roe. kiaa keejai |

Sant Singh KhalsaThose who are filled with fraud and corruption within - what good does it do for them to cry out?
Manmohan SinghIn whom are fraud and sin what good can bewailing do unto them?
Manmohan Singh (Punjabi)ਜਿਨ੍ਹਾਂ ਦੇ ਅੰਦਰ ਛਲ ਅਤੇ ਪਾਪ ਹੈ, ਉਹਨਾਂ ਦਾ ਵਿਰਲਾਪ ਕਰਨਾ ਕੀ ਅਰਥ ਹੈ?
Fareedkot Teekaਜਿਨ ਕੇ ਅੰਤਸਕਰਣ ਮੇਂ ਕਪਟ ਰੂਪੀ ਰੋਗ ਹੈ ਤਿਨੋਂ ਨੇ ਝੂਠੇ ਰੁਦਨ ਕਰ ਕੇ ਕ੍ਯਾ ਕਰ ਲੇਨਾ ਹੈ ਅਰਥਾਤ ਤਿਨ ਕਾ ਰੋਨਾ ਝੂਠਾ ਹੈ, ਵਾ ਰੋਇ ਤਿਨ ਕੀ ਸੋਭਾ ਕਿਆ ਕਰਨੀ ਹੈ॥
Prof. Sahib Singhਜਿਨ੍ਹਾਂ ਦੇ ਅੰਦਰ ਫ਼ਰੇਬ ਅਤੇ ਪਾਪ ਹੈ, ਉਹਨਾਂ ਦਾ ਵਿਰਲਾਪ ਕਰਨਾ ਕੀ ਅਰਥ ਹੈ?

ਪਦ ਅਰਥ ਅੰਤਰਿ = ਅੰਦਰ। ਕਪਟੁ = ਫ਼ਰੇਬ। ਰੋਇ = ਰੋ ਕੇ।

SikhNet (Spanish)Pues aquéllos en quienes la traición y la maldad habitan, ¿de qué les sirve gritarle al Señor?

ਹਰਿ ਕਰਤਾ. ਸਭੁ ਕਿਛੁ ਜਾਣਦਾ; ਸਿਰਿ ਰੋਗ ਹਥੁ ਦੀਜੈ ॥

har karataa. sabh kichh jaanadaa; sir rog hath deejai |

Sant Singh KhalsaThe Creator Lord knows everything, although they may try to hide their sins and the causes of their diseases.
Manmohan SinghGod, the Creator, knows everything, though man tries to hide his sin or source of disease.
Manmohan Singh (Punjabi)ਵਾਹਿਗੁਰੂ ਸਿਰਜਣਹਾਰ ਸਭ ਕੁਝ ਜਾਣਦਾ ਹੈ, ਭਾਵੇਂ ਬੰਦਾ ਆਪਣਾ ਪਾਪ (ਬਿਮਾਰੀ ਦਾ ਮੁੱਢ) ਲੁਕਾਣ ਦੀ ਕੋਸ਼ਿਸ਼ ਕਰਦਾ ਹੈ।
Fareedkot Teekaਹੇ ਹਰਿ ਕਰਤਾ! ਤੂੰ ਸਭ ਕੁਛੁ ਜਾਨਤਾ ਹੈਂ ਸਭ ਰੋਗੋਂ ਕਾ (ਸਿਰਿ ਰੋਗ) ਸਿਰੋਮਣਿ ਅਗ੍ਯਾਨ ਰੋਗ ਤਿਨ ਕੇ ਅੰਤਸਕਰਣ ਰੂਪ ਹਾਥ ਮੇਂ ਕਰਮੋਂ ਨੇ ਦੀਆ ਹੈ। ਵਾ ਜੈਸੇ ਸਿਰ ਮੇਂ ਰੋਗ, ਭਾਵ ਗੰਜੁ ਹੋਵੈ ਅਰ ਉਸ ਕੇ ਉਪਰ ਹਾਥ ਦੀਜੀਏ ਤਉ ਲੁਕਦਾ ਨਹੀਂ, ਤੈਸੇ ਰੋਣੇ ਕਰ ਕਪਟ ਰੂਪ ਰੋਗੁ ਲੁਕਦਾ ਨਹੀਂ ਹੈ। ਵਾ ਸਿਰੋਮਣੀ ਹੰਕਾਰ ਰੋਗੁ ਉਨ ਕੇ ਮਨ ਰੂਪੀ ਹਾਥ ਮੇਂ ਦੇਤਾ ਹੈ॥
Prof. Sahib Singhਕਰਤਾਰ (ਹਰੇਕ ਮਨੁੱਖ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ, ਅੰਦਰਲੇ ਰੋਗਾਂ ਉਤੇ ਬੇਸ਼ੱਕ ਹੱਥ ਦਿੱਤਾ ਜਾਏ (ਭਾਵੇਂ ਅੰਦਰਲੇ ਵਿਕਾਰਾਂ ਨੂੰ ਲੁਕਾਣ ਦਾ ਜਤਨ ਕੀਤਾ ਜਾਏ)।

ਪਦ ਅਰਥ ਸਿਰਿ ਰੋਗ = ਰੋਗਾਂ ਦੇ ਸਿਰ ਉਤੇ। ਹਥੁ ਦੀਜੈ = ਹੱਥ ਦਿੱਤਾ ਜਾਏ।

SikhNet (Spanish)El Señor Creador conoce todo, y aun así, tratamos de esconder nuestra vergüenza.

ਜਿਨਾ ਨਾਨਕ. ਗੁਰਮੁਖਿ ਹਿਰਦਾ ਸੁਧੁ ਹੈ; ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥

jinaa naanak. guramukh hiradaa sudh hai; har bhagat har leejai |4|11|18|

Sant Singh KhalsaO Nanak, those Gurmukhs whose hearts are pure, obtain the Lord, Har, Har, by devotional worship. ||4||11||18||
Manmohan SinghThe pious persons, whose mind is pure, O Nanak, obtain Lord God's love-worship.
Manmohan Singh (Punjabi)ਪਵਿੱਤਰ ਪੁਰਸ਼ ਜਿਨ੍ਹਾਂ ਦਾ ਮਨ ਪਾਵਨ ਹੈ, ਹੇ ਨਾਨਕ! ਵਾਹਿਗੁਰੂ ਸੁਆਮੀ ਦੀ ਪਿਆਰ-ਉਪਾਸ਼ਨਾਂ ਨੂੰ ਪ੍ਰਾਪਤ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰਿ! ਜਿਨ ਗੁਰਮੁਖੋਂ ਕਾ ਹ੍ਰਿਦਾ ਸੁਧੁ ਹੈ ਵਹੁ ਹਰਿ ਪ੍ਰਕਾਰ ਸੇ ਤੇਰੀ ਭਗਤੀ ਲੇਤੇ ਹੈਂ॥੪॥੧੧॥੧੮॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵਿਤ੍ਰ ਹੋ ਜਾਂਦਾ ਹੈ, ਉਹੀ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹੀ ਹਰੀ ਦਾ ਨਾਮ ਲੈਂਦੇ ਹਨ ॥੪॥੧੧॥੧੮॥

ਪਦ ਅਰਥ ਸੁਧੁ = ਪਵਿਤ੍ਰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੪॥੧੧॥੧੮॥

SikhNet (Spanish)Dice Nanak, aquéllos que tienen pureza en su corazón, obtienen al Señor, a través de la Amorosa Adoración. (4‑11‑18)

Open this shabad →

Shabad Guru Ramdas Ji Raag Aasaa continues on Ang 451

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਜਿਨ ਅੰਤਰਿ. ਹਰਿ ਹਰਿ ਪ੍ਰੀਤਿ ਹੈ; ਤੇ ਜਨ. ਸੁਘੜ ਸਿਆਣੇ. ਰਾਮ ਰਾਜੇ ॥

jin antar. har har preet hai; te jan. sugharr siaane. raam raaje |

Sant Singh KhalsaThose whose hearts are filled with the love of the Lord, Har, Har, are the wisest and most clever people, O Lord King.
Manmohan SinghDiscreet and wise are the persons, within whose mind is the Lord God's love.
Manmohan Singh (Punjabi)ਚਤੁਰ ਅਤੇ ਅਕਲਮੰਦ ਹਨ, ਉਹ ਪੁਰਸ਼, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਸੁਆਮੀ ਦਾ ਪਿਆਰਾ ਹੈ।
Fareedkot Teekaਜਿਨ ਕੇ ਅੰਤਸਕਰਣ ਮੇਂ ਮਨ ਬਾਣੀ ਕਰ ਕੇ ਰਾਮ ਰਾਜੇ ਹਰਿ ਹਰਿ ਨਾਮ ਜਪਣ ਕੀ ਪ੍ਰੀਤੀ ਹੈ, ਸੋ ਦਾਸ (ਸੁਘੜ) ਸੁੰਦਰ (ਸਿਆਣੇ) ਚਤੁਰ ਵਾ ਅਤੀ ਚਤੁਰ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਮੌਜੂਦ ਹੈ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਉਹ ਬੰਦੇ ਸੁਚੱਜੇ ਹਨ ਸਿਆਣੇ ਹਨ।

ਪਦ ਅਰਥ ਅੰਤਰਿ = ਹਿਰਦੇ ਵਿਚ। ਤੇ ਜਨ = ਉਹ ਬੰਦੇ। ਸੁਘੜ = ਸੁਚੱਜੇ, ਚੰਗੀ ਮਾਨਸਕ ਘਾੜਤ ਵਾਲੇ।

SikhNet (Spanish)Aquéllos sobre quienes se manifiesta el Amor del Señor, son verdaderamente sabios.

ਜੇ ਬਾਹਰਹੁ. ਭੁਲਿ ਚੁਕਿ ਬੋਲਦੇ; ਭੀ ਖਰੇ ਹਰਿ ਭਾਣੇ ॥

je baaharahu. bhul chuk bolade; bhee khare har bhaane |

Sant Singh KhalsaEven if they misspeak outwardly, they are still very pleasing to the Lord.
Manmohan SinghEven if they outwardly err in speech, still they are very dear to God.
Manmohan Singh (Punjabi)ਜੇਕਰ ਉਹ ਜਾਹਰਾ ਤੌਰ ਉਤੇ ਗੱਲਬਾਤ ਵਿੱਚ ਗਲਤੀ ਭੀ ਕਰਦੇ ਹਨ, ਤਾਂ ਭੀ ਉਹ ਵਾਹਿਗੁਰੂ ਨੂੰ ਬਹੁਤ ਪਿਆਰੇ ਲੱਗਦੇ ਹਨ।
Fareedkot Teekaਜਦ੍ਯਪਿ ਵਹੁ ਬਾਹਰ ਸੇ (ਭੁਲਿ ਚੁਕਿ) ਭੁਲਿ ਚੂਕਕੇ ਬਚਨ ਕਰਤੇ ਹੈਂ (ਭੀ) ਤਾਂ ਵੀ (ਖਰੇ) ਭਲੀ ਪ੍ਰਕਾਰ ਹਰਿ ਕੋ (ਭਾਣੇ) ਅਛੇ ਲਗੇ ਹੈਂ॥
Prof. Sahib Singhਜੇ ਉਹ ਕਦੇ ਉਕਾਈ ਖਾ ਕੇ ਗ਼ਲਤੀ ਨਾਲ ਬਾਹਰ ਲੋਕਾਂ ਵਿਚ (ਉਕਾਈ ਵਾਲੇ ਬੋਲ) ਬੋਲ ਬੈਠਦੇ ਹਨ ਤਾਂ ਭੀ ਪਰਮਾਤਮਾ ਨੂੰ ਉਹ ਚੰਗੇ ਪਿਆਰੇ ਲੱਗਦੇ ਹਨ।

ਪਦ ਅਰਥ ਭੁਲਿ = ਭੁੱਲ ਕੇ। ਚੁਕਿ = ਉਕਾਈ ਖਾ ਕੇ। ਭੀ = ਫਿਰ ਭੀ। ਖਰੇ = ਚੰਗੇ। ਭਾਣੇ = ਪਿਆਰੇ ਲੱਗਦੇ ਹਨ।

SikhNet (Spanish)Aun si se equivocan en el hablar, el Señor los sigue amando.

ਹਰਿ ਸੰਤਾ ਨੋ ਹੋਰੁ ਥਾਉ ਨਾਹੀ; ਹਰਿ ਮਾਣੁ ਨਿਮਾਣੇ ॥

har santaa no hor thaau naahee; har maan nimaane |

Sant Singh KhalsaThe Lord's Saints have no other place. The Lord is the honor of the dishonored.
Manmohan SinghGod's saints have no other place. God is the honour of the dishonoured.
Manmohan Singh (Punjabi)ਵਾਹਿਗੁਰੂ ਦੇ ਸਾਧੂਆਂ ਦਾ ਹੋਰ ਕੋਈ ਟਿਕਾਣਾ ਨਹੀਂ। ਵਾਹਿਗੁਰੂ ਨਿਪੱਤਿਆਂ ਦੀ ਪੱਤ ਹੈ।
Fareedkot Teekaਹਰਿ ਸੰਤੋਂ ਕੋ ਬਿਨਾਂ ਹਰਿ ਕੇ ਹੋਰ ਕੋਈ ਸਥਾਨ ਨਹੀਂ ਹੈ, ਕ੍ਯੋਂਕਿ ਨਿਮਾਣ੍ਯੋਂ ਕਾ ਮਾਣੁ ਦਾਤਾ ਏਕ ਹਰੀ ਹੀ ਹੈ॥
Prof. Sahib Singhਪਰਮਾਤਮਾ ਦੇ ਸੰਤਾਂ ਨੂੰ (ਪਰਮਾਤਮਾ ਤੋਂ ਬਿਨਾ) ਹੋਰ ਕੋਈ ਆਸਰਾ ਨਹੀਂ ਹੁੰਦਾ (ਉਹ ਜਾਣਦੇ ਹਨ ਕਿ) ਪਰਮਾਤਮਾ ਹੀ ਨਿਮਾਣਿਆਂ ਦਾ ਮਾਣ ਹੈ।

ਪਦ ਅਰਥ ਥਾਉਂ = ਥਾਂ, ਆਸਰਾ।

SikhNet (Spanish)Los Santos del Señor no buscan otro refugio, y el Señor protege el honor del débil.

ਜਨ ਨਾਨਕ. ਨਾਮੁ ਦੀਬਾਣੁ ਹੈ; ਹਰਿ ਤਾਣੁ ਸਤਾਣੇ ॥੧॥

jan naanak. naam deebaan hai; har taan sataane |1|

Sant Singh KhalsaThe Naam, the Name of the Lord, is the Royal Court for servant Nanak; the Lord's power is his only power. ||1||
Manmohan SinghThe Name is the mainstay of slave Nanak, and through God's power he is powerful.
Manmohan Singh (Punjabi)ਨਾਮ ਹੀ ਗੋਲੇ ਨਾਨਕ ਦਾ ਆਸਰਾ ਹੈ, ਅਤੇ ਵਾਹਿਗੁਰੂ ਦੇ ਜ਼ੋਰ ਰਾਹੀਂ ਹੀ ਉਹ ਜੋਰਾਵਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਕਾ ਨਾਮ ਹੀ (ਦੀਬਾਣੁ) ਆਸਰਾ ਹੈ, ਕ੍ਯੋਂਕਿ ਵਹੁ ਕੇਵਲ ਹਰੀ ਕੇ (ਤਾਣ) ਬਲ ਕੋ ਪਾਇ ਕਰ (ਸਤਾਣੇ) ਸਹਿਤ ਬਲ ਕੇ ਹੋਇ ਰਹੇ ਹੈਂ॥੧॥
Prof. Sahib Singhਹੇ ਨਾਨਕ! ਪਰਮਾਤਮਾ ਦੇ ਸੇਵਕਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਸਹਾਰਾ ਹੈ, ਪਰਮਾਤਮਾ ਹੀ ਉਹਨਾਂ ਦਾ ਬਾਹੂ-ਬਲ ਹੈ (ਜਿਸ ਦੇ ਆਸਰੇ ਉਹ ਵਿਕਾਰਾਂ ਦੇ ਟਾਕਰੇ ਤੇ) ਤਕੜੇ ਰਹਿੰਦੇ ਹਨ ॥੧॥

ਪਦ ਅਰਥ ਦੀਬਾਣੁ = ਸਹਾਰਾ, ਫਰਿਆਦ ਦੀ ਥਾਂ। ਤਾਣੁ = ਤਾਕਤ, ਬਾਹੂ-ਬਲ। ਸਤਾਣੇ = ਤਕੜੇ, ਤਾਕਤ ਵਾਲੇ ॥੧॥

SikhNet (Spanish)Dice Nanak, el Nombre del Señor es la Corte Real, y el Señor es el Único Poder. (1)

ਜਿਥੈ ਜਾਇ ਬਹੈ. ਮੇਰਾ ਸਤਿਗੁਰੂ; ਸੋ ਥਾਨੁ ਸੁਹਾਵਾ. ਰਾਮ ਰਾਜੇ ॥

jithai jaae bahai. meraa satiguroo; so thaan suhaavaa. raam raaje |

Sant Singh KhalsaWherever my True Guru goes and sits, that place is beautiful, O Lord King.
Manmohan SinghWherever my True Guru goes and sits, beautiful is that place, O Lord, the King.
Manmohan Singh (Punjabi)ਜਿਥੇ ਜਾ ਕੇ ਮੇਰੇ ਸੱਚੇ ਗੁਰਦੇਵ ਬੈਠਦੇ ਹਨ, ਉਹ ਜਗ੍ਹਾਂ ਸੁੰਦਰ ਹੈ, ਹੇ ਸੁਆਮੀ ਪਾਤਸ਼ਾਹ!
Fareedkot Teekaਰਾਮ ਰਾਜੇ ਕਾ ਸਰੂਪ ਮੇਰਾ ਸਤਿਗੁਰੂ ਪ੍ਰਤਖ੍ਯ ਜਿਸ ਸਥਾਨ ਮੇਂ ਜਾਇਕੇ ਬੈਠੇ ਵਾ ਜਿਸ ਰਿਦੇ ਮੇਂ ਉਪਦੇਸ ਰੂਪ ਹੋ ਕਰ ਜਾ ਬੈਠੇ, ਸੋ ਅਸਥਾਨ ਸੋਭਾਇਮਾਨ ਹੋਤਾ ਹੈ॥
Prof. Sahib Singhਜਿਸ ਥਾਂ ਤੇ ਪਿਆਰਾ ਗੁਰੂ ਜਾ ਬੈਠਦਾ ਹੈ (ਗੁਰ-ਸਿੱਖਾਂ ਵਾਸਤੇ) ਉਹ ਥਾਂ ਸੋਹਣਾ ਬਣ ਜਾਂਦਾ ਹੈ।

ਪਦ ਅਰਥ ਜਿਥੈ = ਜਿਸ ਥਾਂ ਤੇ। ਜਾਇ = ਜਾ ਕੇ। ਸੁਹਾਵਾ = ਸੁਹਣਾ।

SikhNet (Spanish)En donde sea que esté el Verdadero Guru, Bendito, Bendito es ese lugar. Los

ਗੁਰਸਿਖੀਂ. ਸੋ ਥਾਨੁ ਭਾਲਿਆ; ਲੈ ਧੂਰਿ ਮੁਖਿ ਲਾਵਾ ॥

gurasikhanee. so thaan bhaaliaa; lai dhoor mukh laavaa |

Sant Singh KhalsaThe Guru's Sikhs seek out that place; they take the dust and apply it to their faces.
Manmohan SinghThe Guru's disciples search out that site and take and apply the dust there of to there face.
Manmohan Singh (Punjabi)ਗੁਰਾਂ ਦੇ ਮੁਰੀਦ ਉਸ ਥਾਂ ਨੂੰ ਲੱਭ ਲੈਂਦੇ ਹਨ ਅਤੇ ਉਸ ਦੀ ਖਾਕ ਲੈ ਕੇ ਆਪਣੇ ਮਸਤਕ ਨੂੰ ਲਾਉਂਦੇ ਹਨ।
Fareedkot Teekaਗੁਰਸਿਖੋਂ ਨੇ ਉਸੀ ਸਥਾਨ ਕੋ ਖੋਜਾ ਹੈ ਔਰ ਉਸ ਸਥਾਨ ਕੀ ਧੂਰ ਕੋ ਲੇ ਕਰ ਮੁਖ ਸੇ ਲਗਾਇਆ ਹੈ॥
Prof. Sahib Singhਗੁਰਸਿੱਖ ਉਸ ਥਾਂ ਨੂੰ ਲੱਭ ਲੈਂਦੇ ਹਨ, ਤੇ ਉਸ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾ ਲੈਂਦੇ ਹਨ।

ਪਦ ਅਰਥ ਗੁਰਸਿਖੀ = ਗੁਰ-ਸਿੱਖਾਂ ਨੇ। ਭਾਲਿਆ = ਲੱਭ ਲਿਆ। ਧੂਰਿ = ਧੂੜ। ਮੁਖਿ = ਮੂੰਹ ਉਤੇ।

SikhNet (Spanish)Devotos buscan ese Santuario y aplican el Polvo Sagrado esparciéndolo en sus frentes.

ਗੁਰਸਿਖਾ ਕੀ ਘਾਲ. ਥਾਇ ਪਈ; ਜਿਨ ਹਰਿ ਨਾਮੁ ਧਿਆਵਾ ॥

gurasikhaa kee ghaal. thaae pee; jin har naam dhiaavaa |

Sant Singh KhalsaThe works of the Guru's Sikhs, who meditate on the Lord's Name, are approved.
Manmohan SinghThe service of the Guru's Sikhs, who ponder on the Name is approved.
Manmohan Singh (Punjabi)ਜੋ ਗੁਰੂ ਦੇ ਸਿੱਖ ਨਾਮ ਦਾ ਆਰਾਧਨ ਕਰਦੇ ਹਨ, ਉਹਨਾਂ ਦੀ ਸੇਵਾ ਪ੍ਰਵਾਨ ਹੋ ਜਾਂਦੀ ਹੈ।
Fareedkot Teekaਜਿਨੋਂ ਨੇ ਹਰਿ ਨਾਮੁ ਧਿਆਯਾ ਹੈ, ਉਨ ਗੁਰ ਸਿਖੋਂ ਕੀ (ਘਾਲ) ਸੇਵਾ (ਥਾਇ ਪਈ) ਸਫਲ ਹੋਈ ਹੈ॥
Prof. Sahib Singhਜੇਹੜੇ ਗੁਰਸਿੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹਨਾਂ ਦੀ (ਗੁਰ-ਅਸਥਾਨ ਭਾਲਣ ਦੀ) ਮੇਹਨਤ ਪਰਮਾਤਮਾ ਦੇ ਦਰ ਤੇ ਕਬੂਲ ਹੋ ਜਾਂਦੀ ਹੈ।

ਪਦ ਅਰਥ ਘਾਲ = ਮੇਹਨਤ। ਥਾਇ ਪਈ = (ਪ੍ਰਭੂ-ਦਰ ਤੇ) ਕਬੂਲ ਹੋ ਗਈ।

SikhNet (Spanish)El trabajo del Devoto es aprobado, del Devoto que contempla el Nombre.

ਜਿਨੑ ਨਾਨਕੁ. ਸਤਿਗੁਰੁ ਪੂਜਿਆ; ਤਿਨ ਹਰਿ ਪੂਜ ਕਰਾਵਾ ॥੨॥

jina naanak. satigur poojiaa; tin har pooj karaavaa |2|

Sant Singh KhalsaThose who worship the True Guru, O Nanak - the Lord causes them to be worshipped in turn. ||2||
Manmohan SinghThey, who worship the True Guru, them the Lord causes to be worshipped.
Manmohan Singh (Punjabi)ਜੋ ਸੱਚੇ ਗੁਰਾਂ ਦੀ ਊਪਾਸ਼ਨਾਂ ਕਰਦੇ ਹਨ, ਸੁਆਮੀ ਉਹਨਾਂ ਦੀ ਉਪਾਸ਼ਨਾਂ ਕਰਵਾਊਦਾਂ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਸਤਿਗੁਰੋਂ ਕਾ ਪੂਜਨ ਕੀਆ ਹੈ ਹਰਿ ਤਿਨ ਕੀ ਸਾਰੇ ਸੰਸਾਰ ਸੇ ਪੂਜਾ ਕਰਾਉਤਾ ਹੈ॥੨॥
Prof. Sahib Singhਨਾਨਕ ਜੇਹੜੇ ਮਨੁੱਖ (ਆਪਣੇ ਹਿਰਦੇ ਵਿਚ) ਗੁਰੂ ਦਾ ਆਦਰ-ਸਤਕਾਰ ਬਿਠਾਂਦੇ ਹਨ, ਪਰਮਾਤਮਾ (ਜਗਤ ਵਿਚ ਉਹਨਾਂ ਦਾ) ਆਦਰ ਕਰਾਂਦਾ ਹੈ ॥੨॥

ਪਦ ਅਰਥ ਪੂਜ ਕਰਾਵਾ = ਪੂਜਾ ਕਰਾਂਦਾ ਹੈ। ਕਰਾਵਾ = ਕਰਾਈ। ਲਾਵਾ = ਲਾਈ। ਧਿਆਵਾ = ਧਿਆਇਆ ॥੨॥

SikhNet (Spanish)Dice Nanak, aquéllos que alaban a su Verdadero Guru, son convertidos por el Señor en objetos de Alabanza. (2)

ਗੁਰਸਿਖਾ ਮਨਿ ਹਰਿ ਪ੍ਰੀਤਿ ਹੈ; ਹਰਿ ਨਾਮ ਹਰਿ ਤੇਰੀ. ਰਾਮ ਰਾਜੇ ॥

gurasikhaa man har preet hai; har naam har teree. raam raaje |

Sant Singh KhalsaThe Guru's Sikh keeps the Love of the Lord, and the Name of the Lord, in his mind. He loves You, O Lord, O Lord King.
Manmohan SinghThe Guru's Sikh, in his mind, has love for God and God's Name. He Loves Thee, O Lord God, the King.
Manmohan Singh (Punjabi)ਗੁਰੂ ਦੇ ਸਿੱਖ ਦੇ ਚਿੱਤ ਵਿੱਚ ਰੱਬ ਤੇ ਰੱਬ ਦੇ ਨਾਮ ਲਈ ਪਿਆਰ ਹੈ। ਉਹ ਤੈਨੂੰ ਪਿਆਰ ਕਰਦਾ ਹੈ, ਹੇ ਵਾਹਿਗੁਰੂ ਸੁਆਮੀ ਪਾਤਸ਼ਾਹ।
Fareedkot Teekaਹੇ ਹਰਿ ਰਾਮ ਰਾਜੇ! ਗੁਰ ਸਿਖਾਂ ਕੇ ਮਨ ਮੇਂ ਹਰ ਪ੍ਰਕਾਰ ਸੇ ਤੇਰੀ ਪ੍ਰਾਪਤੀ ਵਾਸਤੇ ਹਰਿ ਨਾਮ ਜਪਨੇ ਕੀ ਪ੍ਰੀਤਿ ਹੈ॥
Prof. Sahib Singhਹੇ ਹਰੀ! ਗੁਰੂ ਦੇ ਸਿੱਖਾਂ ਦੇ ਮਨ ਵਿਚ ਤੇਰੀ ਪ੍ਰੀਤ ਬਣੀ ਰਹਿੰਦੀ ਹੈ ਤੇਰੇ ਨਾਮ ਦਾ ਪਿਆਰ ਟਿਕਿਆ ਰਹਿੰਦਾ ਹੈ,

ਪਦ ਅਰਥ ਮਨਿ = ਮਨ ਵਿਚ। ਹਰਿ = ਹੇ ਹਰੀ!

SikhNet (Spanish)El Gursikh conserva el Amor del Señor el Naam en su mente. Él te ama, oh Señor, oh Señor Dios.

Open this shabad (17 lines, Angs 450-451) →

Ang 450 of 1430