ਆਸਾ ਮਹਲਾ ੪ ॥
aasaa mahalaa 4 | Ang 450
Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.
ਜਿਨ ਅੰਤਰਿ. ਹਰਿ ਹਰਿ ਪ੍ਰੀਤਿ ਹੈ; ਤੇ ਜਨ. ਸੁਘੜ ਸਿਆਣੇ. ਰਾਮ ਰਾਜੇ ॥
jin antar. har har preet hai; te jan. sugharr siaane. raam raaje | Ang 450
Sant Singh KhalsaThose whose hearts are filled with the love of the Lord, Har, Har, are the wisest and most clever people, O Lord King.
Manmohan SinghDiscreet and wise are the persons, within whose mind is the Lord God's love.
Manmohan Singh (Punjabi)ਚਤੁਰ ਅਤੇ ਅਕਲਮੰਦ ਹਨ, ਉਹ ਪੁਰਸ਼, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਸੁਆਮੀ ਦਾ ਪਿਆਰਾ ਹੈ।
Fareedkot Teekaਜਿਨ ਕੇ ਅੰਤਸਕਰਣ ਮੇਂ ਮਨ ਬਾਣੀ ਕਰ ਕੇ ਰਾਮ ਰਾਜੇ ਹਰਿ ਹਰਿ ਨਾਮ ਜਪਣ ਕੀ ਪ੍ਰੀਤੀ ਹੈ, ਸੋ ਦਾਸ (ਸੁਘੜ) ਸੁੰਦਰ (ਸਿਆਣੇ) ਚਤੁਰ ਵਾ ਅਤੀ ਚਤੁਰ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਮੌਜੂਦ ਹੈ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਉਹ ਬੰਦੇ ਸੁਚੱਜੇ ਹਨ ਸਿਆਣੇ ਹਨ।ਪਦ ਅਰਥ ਅੰਤਰਿ = ਹਿਰਦੇ ਵਿਚ। ਤੇ ਜਨ = ਉਹ ਬੰਦੇ। ਸੁਘੜ = ਸੁਚੱਜੇ, ਚੰਗੀ ਮਾਨਸਕ ਘਾੜਤ ਵਾਲੇ।
SikhNet (Spanish)Aquéllos sobre quienes se manifiesta el Amor del Señor, son verdaderamente sabios.
ਜੇ ਬਾਹਰਹੁ. ਭੁਲਿ ਚੁਕਿ ਬੋਲਦੇ; ਭੀ ਖਰੇ ਹਰਿ ਭਾਣੇ ॥
je baaharahu. bhul chuk bolade; bhee khare har bhaane | Ang 450
Sant Singh KhalsaEven if they misspeak outwardly, they are still very pleasing to the Lord.
Manmohan SinghEven if they outwardly err in speech, still they are very dear to God.
Manmohan Singh (Punjabi)ਜੇਕਰ ਉਹ ਜਾਹਰਾ ਤੌਰ ਉਤੇ ਗੱਲਬਾਤ ਵਿੱਚ ਗਲਤੀ ਭੀ ਕਰਦੇ ਹਨ, ਤਾਂ ਭੀ ਉਹ ਵਾਹਿਗੁਰੂ ਨੂੰ ਬਹੁਤ ਪਿਆਰੇ ਲੱਗਦੇ ਹਨ।
Fareedkot Teekaਜਦ੍ਯਪਿ ਵਹੁ ਬਾਹਰ ਸੇ (ਭੁਲਿ ਚੁਕਿ) ਭੁਲਿ ਚੂਕਕੇ ਬਚਨ ਕਰਤੇ ਹੈਂ (ਭੀ) ਤਾਂ ਵੀ (ਖਰੇ) ਭਲੀ ਪ੍ਰਕਾਰ ਹਰਿ ਕੋ (ਭਾਣੇ) ਅਛੇ ਲਗੇ ਹੈਂ॥
Prof. Sahib Singhਜੇ ਉਹ ਕਦੇ ਉਕਾਈ ਖਾ ਕੇ ਗ਼ਲਤੀ ਨਾਲ ਬਾਹਰ ਲੋਕਾਂ ਵਿਚ (ਉਕਾਈ ਵਾਲੇ ਬੋਲ) ਬੋਲ ਬੈਠਦੇ ਹਨ ਤਾਂ ਭੀ ਪਰਮਾਤਮਾ ਨੂੰ ਉਹ ਚੰਗੇ ਪਿਆਰੇ ਲੱਗਦੇ ਹਨ।ਪਦ ਅਰਥ ਭੁਲਿ = ਭੁੱਲ ਕੇ। ਚੁਕਿ = ਉਕਾਈ ਖਾ ਕੇ। ਭੀ = ਫਿਰ ਭੀ। ਖਰੇ = ਚੰਗੇ। ਭਾਣੇ = ਪਿਆਰੇ ਲੱਗਦੇ ਹਨ।
SikhNet (Spanish)Aun si se equivocan en el hablar, el Señor los sigue amando.
ਹਰਿ ਸੰਤਾ ਨੋ ਹੋਰੁ ਥਾਉ ਨਾਹੀ; ਹਰਿ ਮਾਣੁ ਨਿਮਾਣੇ ॥
har santaa no hor thaau naahee; har maan nimaane | Ang 450
Sant Singh KhalsaThe Lord's Saints have no other place. The Lord is the honor of the dishonored.
Manmohan SinghGod's saints have no other place. God is the honour of the dishonoured.
Manmohan Singh (Punjabi)ਵਾਹਿਗੁਰੂ ਦੇ ਸਾਧੂਆਂ ਦਾ ਹੋਰ ਕੋਈ ਟਿਕਾਣਾ ਨਹੀਂ। ਵਾਹਿਗੁਰੂ ਨਿਪੱਤਿਆਂ ਦੀ ਪੱਤ ਹੈ।
Fareedkot Teekaਹਰਿ ਸੰਤੋਂ ਕੋ ਬਿਨਾਂ ਹਰਿ ਕੇ ਹੋਰ ਕੋਈ ਸਥਾਨ ਨਹੀਂ ਹੈ, ਕ੍ਯੋਂਕਿ ਨਿਮਾਣ੍ਯੋਂ ਕਾ ਮਾਣੁ ਦਾਤਾ ਏਕ ਹਰੀ ਹੀ ਹੈ॥
Prof. Sahib Singhਪਰਮਾਤਮਾ ਦੇ ਸੰਤਾਂ ਨੂੰ (ਪਰਮਾਤਮਾ ਤੋਂ ਬਿਨਾ) ਹੋਰ ਕੋਈ ਆਸਰਾ ਨਹੀਂ ਹੁੰਦਾ (ਉਹ ਜਾਣਦੇ ਹਨ ਕਿ) ਪਰਮਾਤਮਾ ਹੀ ਨਿਮਾਣਿਆਂ ਦਾ ਮਾਣ ਹੈ।ਪਦ ਅਰਥ ਥਾਉਂ = ਥਾਂ, ਆਸਰਾ।
SikhNet (Spanish)Los Santos del Señor no buscan otro refugio, y el Señor protege el honor del débil.
ਜਨ ਨਾਨਕ. ਨਾਮੁ ਦੀਬਾਣੁ ਹੈ; ਹਰਿ ਤਾਣੁ ਸਤਾਣੇ ॥੧॥
jan naanak. naam deebaan hai; har taan sataane |1| Ang 450
Sant Singh KhalsaThe Naam, the Name of the Lord, is the Royal Court for servant Nanak; the Lord's power is his only power. ||1||
Manmohan SinghThe Name is the mainstay of slave Nanak, and through God's power he is powerful.
Manmohan Singh (Punjabi)ਨਾਮ ਹੀ ਗੋਲੇ ਨਾਨਕ ਦਾ ਆਸਰਾ ਹੈ, ਅਤੇ ਵਾਹਿਗੁਰੂ ਦੇ ਜ਼ੋਰ ਰਾਹੀਂ ਹੀ ਉਹ ਜੋਰਾਵਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਕਾ ਨਾਮ ਹੀ (ਦੀਬਾਣੁ) ਆਸਰਾ ਹੈ, ਕ੍ਯੋਂਕਿ ਵਹੁ ਕੇਵਲ ਹਰੀ ਕੇ (ਤਾਣ) ਬਲ ਕੋ ਪਾਇ ਕਰ (ਸਤਾਣੇ) ਸਹਿਤ ਬਲ ਕੇ ਹੋਇ ਰਹੇ ਹੈਂ॥੧॥
Prof. Sahib Singhਹੇ ਨਾਨਕ! ਪਰਮਾਤਮਾ ਦੇ ਸੇਵਕਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਸਹਾਰਾ ਹੈ, ਪਰਮਾਤਮਾ ਹੀ ਉਹਨਾਂ ਦਾ ਬਾਹੂ-ਬਲ ਹੈ (ਜਿਸ ਦੇ ਆਸਰੇ ਉਹ ਵਿਕਾਰਾਂ ਦੇ ਟਾਕਰੇ ਤੇ) ਤਕੜੇ ਰਹਿੰਦੇ ਹਨ ॥੧॥ਪਦ ਅਰਥ ਦੀਬਾਣੁ = ਸਹਾਰਾ, ਫਰਿਆਦ ਦੀ ਥਾਂ। ਤਾਣੁ = ਤਾਕਤ, ਬਾਹੂ-ਬਲ। ਸਤਾਣੇ = ਤਕੜੇ, ਤਾਕਤ ਵਾਲੇ ॥੧॥
SikhNet (Spanish)Dice Nanak, el Nombre del Señor es la Corte Real, y el Señor es el Único Poder. (1)
ਜਿਥੈ ਜਾਇ ਬਹੈ. ਮੇਰਾ ਸਤਿਗੁਰੂ; ਸੋ ਥਾਨੁ ਸੁਹਾਵਾ. ਰਾਮ ਰਾਜੇ ॥
jithai jaae bahai. meraa satiguroo; so thaan suhaavaa. raam raaje | Ang 450
Sant Singh KhalsaWherever my True Guru goes and sits, that place is beautiful, O Lord King.
Manmohan SinghWherever my True Guru goes and sits, beautiful is that place, O Lord, the King.
Manmohan Singh (Punjabi)ਜਿਥੇ ਜਾ ਕੇ ਮੇਰੇ ਸੱਚੇ ਗੁਰਦੇਵ ਬੈਠਦੇ ਹਨ, ਉਹ ਜਗ੍ਹਾਂ ਸੁੰਦਰ ਹੈ, ਹੇ ਸੁਆਮੀ ਪਾਤਸ਼ਾਹ!
Fareedkot Teekaਰਾਮ ਰਾਜੇ ਕਾ ਸਰੂਪ ਮੇਰਾ ਸਤਿਗੁਰੂ ਪ੍ਰਤਖ੍ਯ ਜਿਸ ਸਥਾਨ ਮੇਂ ਜਾਇਕੇ ਬੈਠੇ ਵਾ ਜਿਸ ਰਿਦੇ ਮੇਂ ਉਪਦੇਸ ਰੂਪ ਹੋ ਕਰ ਜਾ ਬੈਠੇ, ਸੋ ਅਸਥਾਨ ਸੋਭਾਇਮਾਨ ਹੋਤਾ ਹੈ॥
Prof. Sahib Singhਜਿਸ ਥਾਂ ਤੇ ਪਿਆਰਾ ਗੁਰੂ ਜਾ ਬੈਠਦਾ ਹੈ (ਗੁਰ-ਸਿੱਖਾਂ ਵਾਸਤੇ) ਉਹ ਥਾਂ ਸੋਹਣਾ ਬਣ ਜਾਂਦਾ ਹੈ।ਪਦ ਅਰਥ ਜਿਥੈ = ਜਿਸ ਥਾਂ ਤੇ। ਜਾਇ = ਜਾ ਕੇ। ਸੁਹਾਵਾ = ਸੁਹਣਾ।
SikhNet (Spanish)En donde sea que esté el Verdadero Guru, Bendito, Bendito es ese lugar. Los
ਗੁਰਸਿਖੀਂ. ਸੋ ਥਾਨੁ ਭਾਲਿਆ; ਲੈ ਧੂਰਿ ਮੁਖਿ ਲਾਵਾ ॥
gurasikhanee. so thaan bhaaliaa; lai dhoor mukh laavaa | Ang 450
Sant Singh KhalsaThe Guru's Sikhs seek out that place; they take the dust and apply it to their faces.
Manmohan SinghThe Guru's disciples search out that site and take and apply the dust there of to there face.
Manmohan Singh (Punjabi)ਗੁਰਾਂ ਦੇ ਮੁਰੀਦ ਉਸ ਥਾਂ ਨੂੰ ਲੱਭ ਲੈਂਦੇ ਹਨ ਅਤੇ ਉਸ ਦੀ ਖਾਕ ਲੈ ਕੇ ਆਪਣੇ ਮਸਤਕ ਨੂੰ ਲਾਉਂਦੇ ਹਨ।
Fareedkot Teekaਗੁਰਸਿਖੋਂ ਨੇ ਉਸੀ ਸਥਾਨ ਕੋ ਖੋਜਾ ਹੈ ਔਰ ਉਸ ਸਥਾਨ ਕੀ ਧੂਰ ਕੋ ਲੇ ਕਰ ਮੁਖ ਸੇ ਲਗਾਇਆ ਹੈ॥
Prof. Sahib Singhਗੁਰਸਿੱਖ ਉਸ ਥਾਂ ਨੂੰ ਲੱਭ ਲੈਂਦੇ ਹਨ, ਤੇ ਉਸ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾ ਲੈਂਦੇ ਹਨ।ਪਦ ਅਰਥ ਗੁਰਸਿਖੀ = ਗੁਰ-ਸਿੱਖਾਂ ਨੇ। ਭਾਲਿਆ = ਲੱਭ ਲਿਆ। ਧੂਰਿ = ਧੂੜ। ਮੁਖਿ = ਮੂੰਹ ਉਤੇ।
SikhNet (Spanish)Devotos buscan ese Santuario y aplican el Polvo Sagrado esparciéndolo en sus frentes.
ਗੁਰਸਿਖਾ ਕੀ ਘਾਲ. ਥਾਇ ਪਈ; ਜਿਨ ਹਰਿ ਨਾਮੁ ਧਿਆਵਾ ॥
gurasikhaa kee ghaal. thaae pee; jin har naam dhiaavaa | Ang 450
Sant Singh KhalsaThe works of the Guru's Sikhs, who meditate on the Lord's Name, are approved.
Manmohan SinghThe service of the Guru's Sikhs, who ponder on the Name is approved.
Manmohan Singh (Punjabi)ਜੋ ਗੁਰੂ ਦੇ ਸਿੱਖ ਨਾਮ ਦਾ ਆਰਾਧਨ ਕਰਦੇ ਹਨ, ਉਹਨਾਂ ਦੀ ਸੇਵਾ ਪ੍ਰਵਾਨ ਹੋ ਜਾਂਦੀ ਹੈ।
Fareedkot Teekaਜਿਨੋਂ ਨੇ ਹਰਿ ਨਾਮੁ ਧਿਆਯਾ ਹੈ, ਉਨ ਗੁਰ ਸਿਖੋਂ ਕੀ (ਘਾਲ) ਸੇਵਾ (ਥਾਇ ਪਈ) ਸਫਲ ਹੋਈ ਹੈ॥
Prof. Sahib Singhਜੇਹੜੇ ਗੁਰਸਿੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹਨਾਂ ਦੀ (ਗੁਰ-ਅਸਥਾਨ ਭਾਲਣ ਦੀ) ਮੇਹਨਤ ਪਰਮਾਤਮਾ ਦੇ ਦਰ ਤੇ ਕਬੂਲ ਹੋ ਜਾਂਦੀ ਹੈ।ਪਦ ਅਰਥ ਘਾਲ = ਮੇਹਨਤ। ਥਾਇ ਪਈ = (ਪ੍ਰਭੂ-ਦਰ ਤੇ) ਕਬੂਲ ਹੋ ਗਈ।
SikhNet (Spanish)El trabajo del Devoto es aprobado, del Devoto que contempla el Nombre.
ਜਿਨੑ ਨਾਨਕੁ. ਸਤਿਗੁਰੁ ਪੂਜਿਆ; ਤਿਨ ਹਰਿ ਪੂਜ ਕਰਾਵਾ ॥੨॥
jina naanak. satigur poojiaa; tin har pooj karaavaa |2| Ang 450
Sant Singh KhalsaThose who worship the True Guru, O Nanak - the Lord causes them to be worshipped in turn. ||2||
Manmohan SinghThey, who worship the True Guru, them the Lord causes to be worshipped.
Manmohan Singh (Punjabi)ਜੋ ਸੱਚੇ ਗੁਰਾਂ ਦੀ ਊਪਾਸ਼ਨਾਂ ਕਰਦੇ ਹਨ, ਸੁਆਮੀ ਉਹਨਾਂ ਦੀ ਉਪਾਸ਼ਨਾਂ ਕਰਵਾਊਦਾਂ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਸਤਿਗੁਰੋਂ ਕਾ ਪੂਜਨ ਕੀਆ ਹੈ ਹਰਿ ਤਿਨ ਕੀ ਸਾਰੇ ਸੰਸਾਰ ਸੇ ਪੂਜਾ ਕਰਾਉਤਾ ਹੈ॥੨॥
Prof. Sahib Singhਨਾਨਕ ਜੇਹੜੇ ਮਨੁੱਖ (ਆਪਣੇ ਹਿਰਦੇ ਵਿਚ) ਗੁਰੂ ਦਾ ਆਦਰ-ਸਤਕਾਰ ਬਿਠਾਂਦੇ ਹਨ, ਪਰਮਾਤਮਾ (ਜਗਤ ਵਿਚ ਉਹਨਾਂ ਦਾ) ਆਦਰ ਕਰਾਂਦਾ ਹੈ ॥੨॥ਪਦ ਅਰਥ ਪੂਜ ਕਰਾਵਾ = ਪੂਜਾ ਕਰਾਂਦਾ ਹੈ। ਕਰਾਵਾ = ਕਰਾਈ। ਲਾਵਾ = ਲਾਈ। ਧਿਆਵਾ = ਧਿਆਇਆ ॥੨॥
SikhNet (Spanish)Dice Nanak, aquéllos que alaban a su Verdadero Guru, son convertidos por el Señor en objetos de Alabanza. (2)
ਗੁਰਸਿਖਾ ਮਨਿ ਹਰਿ ਪ੍ਰੀਤਿ ਹੈ; ਹਰਿ ਨਾਮ ਹਰਿ ਤੇਰੀ. ਰਾਮ ਰਾਜੇ ॥
gurasikhaa man har preet hai; har naam har teree. raam raaje | Ang 450
Sant Singh KhalsaThe Guru's Sikh keeps the Love of the Lord, and the Name of the Lord, in his mind. He loves You, O Lord, O Lord King.
Manmohan SinghThe Guru's Sikh, in his mind, has love for God and God's Name. He Loves Thee, O Lord God, the King.
Manmohan Singh (Punjabi)ਗੁਰੂ ਦੇ ਸਿੱਖ ਦੇ ਚਿੱਤ ਵਿੱਚ ਰੱਬ ਤੇ ਰੱਬ ਦੇ ਨਾਮ ਲਈ ਪਿਆਰ ਹੈ। ਉਹ ਤੈਨੂੰ ਪਿਆਰ ਕਰਦਾ ਹੈ, ਹੇ ਵਾਹਿਗੁਰੂ ਸੁਆਮੀ ਪਾਤਸ਼ਾਹ।
Fareedkot Teekaਹੇ ਹਰਿ ਰਾਮ ਰਾਜੇ! ਗੁਰ ਸਿਖਾਂ ਕੇ ਮਨ ਮੇਂ ਹਰ ਪ੍ਰਕਾਰ ਸੇ ਤੇਰੀ ਪ੍ਰਾਪਤੀ ਵਾਸਤੇ ਹਰਿ ਨਾਮ ਜਪਨੇ ਕੀ ਪ੍ਰੀਤਿ ਹੈ॥
Prof. Sahib Singhਹੇ ਹਰੀ! ਗੁਰੂ ਦੇ ਸਿੱਖਾਂ ਦੇ ਮਨ ਵਿਚ ਤੇਰੀ ਪ੍ਰੀਤ ਬਣੀ ਰਹਿੰਦੀ ਹੈ ਤੇਰੇ ਨਾਮ ਦਾ ਪਿਆਰ ਟਿਕਿਆ ਰਹਿੰਦਾ ਹੈ,ਪਦ ਅਰਥ ਮਨਿ = ਮਨ ਵਿਚ। ਹਰਿ = ਹੇ ਹਰੀ!
SikhNet (Spanish)El Gursikh conserva el Amor del Señor el Naam en su mente. Él te ama, oh Señor, oh Señor Dios.
ਕਰਿ ਸੇਵਹਿ. ਪੂਰਾ ਸਤਿਗੁਰੂ; ਭੁਖ ਜਾਇ ਲਹਿ ਮੇਰੀ ॥
kar seveh. pooraa satiguroo; bhukh jaae leh meree | Ang 451
Sant Singh KhalsaHe serves the Perfect True Guru, and his hunger and self-conceit are eliminated.
Manmohan SinghWith the hands, he serves the Perfectly, True Guru and his hunger of self-hood is eliminated.
Manmohan Singh (Punjabi)ਆਪਣੇ ਹੱਥਾਂ ਨਾਲ ਊਹ ਪੂਰਨ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ ਅਤੇ ਉਸ ਦੀ ਮੈਂ ਮੇਰੀ ਦੀ ਖੁਦਿਆ ਦੂਰ ਹੋ ਜਾਂਦੀ ਹੈ।
Fareedkot Teekaਪੂਰਾ ਜੋ ਸਤਿਗੁਰੂ ਹੈ ਤਿਸ ਕਾ ਹਾਥੋਂ ਕਰ ਕੇ ਸੇਵਨ ਕਰਤੇ ਹੈਂ, ਜਿਸ ਕਰ ਕੇ (ਮੇਰੀ) ਮਮਤਾ ਔ (ਭੂਖ) ਇਛ੍ਯਾ ਦੂਰ ਹੋ ਜਾਇ॥
Prof. Sahib Singhਉਹ ਆਪਣੇ ਗੁਰੂ ਨੂੰ ਅਭੁੱਲ ਜਾਣ ਕੇ ਉਸ ਦੀ ਦੱਸੀ ਹੋਈ ਸੇਵਾ ਕਰਦੇ ਰਹਿੰਦੇ ਹਨ (ਜਿਸ ਦੀ ਬਰਕਤਿ ਨਾਲ ਉਹਨਾਂ ਦੇ ਮਨ ਵਿਚੋਂ) ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ,ਪਦ ਅਰਥ ਕਰਿ ਪੂਰਾ = ਪੂਰਨ ਜਾਣ ਕੇ, ਅਭੁੱਲ ਜਾਣ ਕੇ। ਭੁਖ = ਮਾਇਆ ਦੀ ਭੁੱਖ। ਮੇਰੀ = ਮਾਇਆ ਦੀ ਮਮਤਾ। ਜਾਇ ਲਹਿ = ਲਹਿ ਜਾਂਦੀ ਹੈ।
SikhNet (Spanish)Aquél que sirve al Guru Perfecto con toda su Fe, ambos, su hambre y su ego, son eliminados.
ਗੁਰਸਿਖਾ ਕੀ ਭੁਖ. ਸਭ ਗਈ; ਤਿਨ ਪਿਛੈ. ਹੋਰ ਖਾਇ ਘਨੇਰੀ ॥
gurasikhaa kee bhukh. sabh gee; tin pichhai. hor khaae ghaneree | Ang 451
Sant Singh KhalsaThe hunger of the Gursikh is totally eliminated; indeed, many others are satisfied through them.
Manmohan SinghGoes all the appetite of the Sikhs of the Guru. Rather, other feed themselves in their wake.
Manmohan Singh (Punjabi)ਗੁਰੂ ਦੇ ਸਿੱਖਾਂ ਦੀ ਸਾਰੀ ਖੁਦਿਆ ਨਵਿਰਤ ਹੋ ਜਾਂਦੀ ਹੈ। ਹੋਰ ਅਨੇਕਾਂ ਹੀ ਉਹਨਾਂ ਦੇ ਮਗਰ ਆਪਣੀ ਪੇਟ-ਪੂਜਾ ਕਰਦੇ ਹਨ।
Fareedkot Teekaਗੁਰਸਿਖੋਂ ਕੀ ਸਭ ਭੂਖ ਜਾਤੀ ਰਹੀ ਹੈ, ਤਿਨ ਗੁਰ ਸਿਖੋਂ ਕੇ ਪੀਛੇ ਔਰ (ਘਨੇਰੀ) ਬਹੁਤ ਸ੍ਰਿਸ਼੍ਟੀ ਭੋਜਨ ਕਰਤੀ ਹੈ ਅਰਥਾਤ ਸਤਸੰਗ ਕਰ ਉਨ ਕੀ ਭੂਖ ਦੂਰ ਹੋਤੀ ਹੈ॥
Prof. Sahib Singhਗੁਰੂ ਦੇ ਸ਼ਰਨ ਲਗਿਆਂ ਦੀ ਮਾਇਆ ਦੀ ਸਾਰੀ ਭੁੱਖ ਦੂਰ ਹੋ ਜਾਂਦੀ ਹੈ, ਤੇ ਉਹਨਾਂ ਦੀ ਸੰਗਤ ਵਿੱਚ ਹੋਰ ਬਥੇਰੀ ਲੁਕਾਈ ਨਾਮ ਸਿਮਰਨ ਦੀ ਆਤਮਕ ਖ਼ੁਰਾਕ ਖਾਂਦੀ ਹੈ।ਪਦ ਅਰਥ ਸਭ = ਸਾਰੀ। ਖਾਇ = (ਆਤਮਕ ਖ਼ੁਰਾਕ) ਖਾਂਦੀ ਹੈ। ਘਨੇਰੀ = ਬਹੁਤ ਲੁਕਾਈ।
SikhNet (Spanish)Todos sus desesperados antojos se van, aunque muchos otros deban su sustento a Él.
ਜਨ ਨਾਨਕ. ਹਰਿ ਪੁੰਨੁ ਬੀਜਿਆ; ਫਿਰਿ ਤੋਟਿ ਨ ਆਵੈ, ਹਰਿ ਪੁੰਨ ਕੇਰੀ ॥੩॥
jan naanak. har pun beejiaa; fir tott na aavai, har pun keree |3| Ang 451
Sant Singh KhalsaServant Nanak has planted the Seed of the Lord's Goodness; this Goodness of the Lord shall never be exhausted. ||3||
Manmohan SinghSerf Nanak has sown the virtue of God's Name and again, the virtue of the God's Name exhausts not.
Manmohan Singh (Punjabi)ਨਫਰ ਨਾਨਕ ਨੇ ਵਾਹਿਗੁਰੂ ਦੇ ਨਾਮ ਦੀ ਨੇਕੀ ਬੀਜੀ ਹੈ, ਅਤੇ ਮੁੜ ਵਾਹਿਗੁਰੂ ਦੇ ਨਾਮ ਦੀ ਨੇਕੀ ਨਿਖੁਟਦੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਦਾਸ ਨੇ ਹਰਿ ਨਾਮੁ ਪੁੰਨ੍ਯ ਰਿਦੇ ਭੂਮੀ ਮੇਂ (ਬੀਜਿਆ), ਭਾਵ ਜਪਿਆ ਵਾ ਧਾਰਿਆ ਹੈ, ਤਿਸ ਕੋ ਫਿਰ ਹਰਿ ਨਾਮ ਜਾਪ ਪੁੰਨ ਕਰ ਕੇ ਕਿਸੀ ਪਦਾਰਥ ਕੀ (ਤੋਟਿ) ਕਮਤੀ ਨਹੀਂ ਹੋਤੀ ਹੈ॥੩॥
Prof. Sahib Singhਹੇ ਦਾਸ ਨਾਨਕ! ਜੇਹੜੇ ਮਨੁੱਖ (ਆਪਣੇ ਹਿਰਦੇ-ਖੇਤ ਵਿਚ) ਹਰਿ-ਨਾਮ ਸਿਮਰਨ ਦਾ ਭਲਾ ਬੀਜ ਬੀਜਦੇ ਹਨ, ਉਹਨਾਂ ਦੇ ਅੰਦਰ ਇਸ ਭਲੇ ਕਰਮ ਦੀ ਕਦੇ ਕਮੀ ਨਹੀਂ ਹੁੰਦੀ ॥੩॥ਪਦ ਅਰਥ ਹਰਿ ਪੁੰਨੁ = ਨਾਮ ਸਿਮਰਨ ਦਾ ਭਲਾ ਬੀਜ। ਤੋਟਿ = ਕਮੀ, ਘਾਟ। ਕੇਰੀ = ਦੀ। ਪੁੰਨ ਕੇਰੀ = ਭਲੇ ਕੰਮ ਦੀ ॥੩॥
SikhNet (Spanish)Nanak ha sembrado la Semilla de Virtud del Señor y en él crece la Bondad Eterna. (3)
ਗੁਰਸਿਖਾ ਮਨਿ ਵਾਧਾਈਆ; ਜਿਨ ਮੇਰਾ ਸਤਿਗੁਰੂ ਡਿਠਾ, ਰਾਮ ਰਾਜੇ ॥
gurasikhaa man vaadhaaeea; jin meraa satiguroo dditthaa, raam raaje | Ang 451
Sant Singh KhalsaThe minds of the Gursikhs rejoice, because they have seen my True Guru, O Lord King.
Manmohan SinghRejoicing are in the mind of the Guru-Sikhs, who have seen my True Guru, O Lord, the King.
Manmohan Singh (Punjabi)ਖੁਸ਼ੀਆਂ ਹਨ, ਗੁਰਾਂ ਦੇ ਚਿੱਤ ਅੰਦਰ, ਜਿਨ੍ਹਾਂ ਨੇ ਮੈਡਾ ਸੱਚਾ ਗੁਰੂ ਵੇਖਿਆ ਹੈ, ਹੇ ਪ੍ਰਭੂ ਪਾਤਸ਼ਾਹ!
Fareedkot Teekaਹੇ ਰਾਮ ਰਾਜੇ! ਜਿਨੋਂ ਨੇ ਮੇਰਾ ਸਤਿਗੁਰੂ ਦੇਖਿਆ ਹੈ, ਤਿਨ ਗੁਰੂ ਸਿਖੋਂ ਕੇ ਮਨ ਮੇਂ ਸਰਬਦਾ ਕਾਲ ਬਧਾਈਆਂ ਹੀ ਰਹਤੀਆਂ ਹੈਂ॥
Prof. Sahib Singhਜਿਨ੍ਹਾਂ ਗੁਰਸਿੱਖਾਂ ਨੇ ਪਿਆਰੇ ਗੁਰੂ ਦਾ ਦਰਸ਼ਨ ਕਰ ਲਿਆ, ਉਹਨਾਂ ਦੇ ਮਨ ਵਿਚ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ।ਪਦ ਅਰਥ ਮਨਿ = ਮਨ ਵਿਚ। ਵਾਧਾਈਆ = ਖ਼ੁਸ਼ੀਆਂ, ਆਤਮਕ ਉਤਸ਼ਾਹ, ਚੜ੍ਹਦੀ ਕਲਾ।
SikhNet (Spanish)Iluminadas son las mentes de los Devotos que han visto a mi Verdadero Guru;
ਕੋਈ ਕਰਿ ਗਲ ਸੁਣਾਵੈ. ਹਰਿ ਨਾਮ ਕੀ; ਸੋ ਲਗੈ ਗੁਰਸਿਖਾ ਮਨਿ ਮਿਠਾ ॥
koee kar gal sunaavai. har naam kee; so lagai gurasikhaa man mitthaa | Ang 451
Sant Singh KhalsaIf someone recites to them the story of the Lord's Name, it seems so sweet to the mind of those Gursikhs.
Manmohan SinghIf some one recites to them the discourse of God's Name, he seems sweet to the mind of the Guru's disciples.
Manmohan Singh (Punjabi)ਜੇਕਰ ਕੋਈ ਜਣਾ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੀ ਕਥਾ ਵਾਰਤਾ ਸ੍ਰਵਣ ਕਰਾਵੇ, ਤਾਂ ਉਹ ਗੁਰੂ ਦੇ ਮੁਰੀਦਾਂ ਦੇ ਚਿੱਤ ਨੂੰ ਮਿੱਠੜਾ ਲੱਗਦਾ ਹੈ।
Fareedkot Teekaਜੋ ਕੋਈ ਹਰਿ ਨਾਮ ਕੀ ਬਾਰਤਾ ਕਰ ਕੇ ਸੁਨਾਉਤਾ ਹੈ, ਸੋ ਗੁਰ ਸਿਖਾਂ ਕੇ ਮਨ ਮੇਂ ਮੀਠਾ ਲਗਤਾ ਹੈ॥
Prof. Sahib Singhਜੇ ਕੋਈ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਗੱਲ ਆ ਸੁਣਾਏ ਤਾਂ ਉਹ ਮਨੁੱਖ ਗੁਰਸਿੱਖਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।ਪਦ ਅਰਥ ਜਿਨ੍ਹ੍ਹ = ਜਿਨ੍ਹਾਂ ਨੇ। ਗਲ = ਗੱਲ, ਜ਼ਿਕਰ। ਸੋ = ਉਹ ਮਨੁੱਖ। ਮਿਠਾ = ਪਿਆਰਾ।
SikhNet (Spanish)si uno les recita el Evangelio del Señor, eso les parece Dulce.
ਹਰਿ ਦਰਗਹ ਗੁਰਸਿਖ ਪੈਨਾਈਅਹਿ ਜਿਨੑਾ; ਮੇਰਾ ਸਤਿਗੁਰੁ ਤੁਠਾ ॥
har daragah gurasikh painaaeeeh jinaa; meraa satigur tutthaa | Ang 451
Sant Singh KhalsaThe Gursikhs are robed in honor in the Court of the Lord; my True Guru is very pleased with them.
Manmohan SinghThe Sikhs of the Guru, with whom my True Guru is mightily pleased are robed in God's court.
Manmohan Singh (Punjabi)ਗੁਰੂ ਦੇ ਸ਼ਿਸ਼ ਜਿਨ੍ਹਾਂ ਉਤੇ ਮੈਡਾਂ ਸੱਚਾ ਗੁਰੂ ਪਰਮ ਪ੍ਰਸੰਨ ਹੈ, ਵਾਹਿਗੁਰੂ ਦੇ ਦਰਬਾਰ ਅੰਦਰ ਪਹਿਰਾਏ (ਸਿਰੋਪਾਏ) ਜਾਂਦੇ ਹਨ।
Fareedkot Teekaਜਿਨ ਗੁਰਸਿਖੋਂ ਪਰ ਮੇਰਾ ਸਤਗੁਰ (ਤੁਠਾ) ਪ੍ਰਸੰਨ ਹੂਆ ਹੈ, ਸੋ ਗੁਰਸਿਖਾਂ ਕੋ ਹਰਿ ਕੇ ਦਰਬਾਰ ਮੇਂ (ਪੈਨਾਈਅਹਿ) ਸਿਰੋਪਾਉ ਪਹਿਨਾਯਾ ਜਾਤਾ ਹੈ, ਭਾਵ ਪ੍ਰਤਿਸ੍ਟਾ ਸਹਤ ਕਰੀਤੇ ਹੈਂ॥
Prof. Sahib Singhਜਿਨ੍ਹਾਂ ਗੁਰਸਿੱਖਾਂ ਉਤੇ ਪਿਆਰਾ ਸਤਿਗੁਰੂ ਮੇਹਰਬਾਨ ਹੁੰਦਾ ਹੈ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿਚ ਆਦਰ-ਮਾਣ ਮਿਲਦਾ ਹੈ।ਪਦ ਅਰਥ ਪੈਨ੍ਹ੍ਹਾਈਅਹਿ = ਸਰੋਪਾ ਦਿੱਤੇ ਜਾਂਦੇ ਹਨ, ਸਨਮਾਨੇ ਜਾਂਦੇ ਹਨ {ਵਰਤਮਾਨ ਕਾਲ ਕਰਮ ਵਾਚ, ਅੰਨ ਪੁਰਖ, ਬਹੁ-ਵਚਨ}। ਤੁਠਾ = ਮੇਹਰਬਾਨ ਹੋਇਆ।
SikhNet (Spanish)es investido en la Corte del Señor.
ਜਨ ਨਾਨਕੁ. ਹਰਿ ਹਰਿ ਹੋਇਆ; ਹਰਿ ਹਰਿ ਮਨਿ ਵੁਠਾ ॥੪॥੧੨॥੧੯॥
jan naanak. har har hoeaa; har har man vutthaa |4|12|19| Ang 451
Sant Singh KhalsaServant Nanak has become the Lord, Har, Har; the Lord, Har, Har, abides within his mind. ||4||12||19||
Manmohan SinghNanak, the Lord's servant, within whose mind God's Name abides, has become the Lord God Himself.
Manmohan Singh (Punjabi)ਨਾਨਕ ਸਾਹਿਬ ਦਾ ਸੇਵਕ, ਜਿਸ ਦੇ ਚਿੱਤ ਅੰਦਰ ਵਾਹਿਗੁਰੂ ਦਾ ਨਾਮ ਵੱਸਦਾ ਹੈ, ਖੁਦ ਵਾਹਿਗੁਰੂ ਸੁਆਮੀ ਥੀ ਵੰਡਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਗੁਰ ਸਿਖ ਕੇ ਮਨ ਮੇਂ ਹਰਿ ਹਰਿ ਨਾਮ (ਵੁਠਾ) ਬਸਿਆ ਹੈ, ਸੋ ਵਾਸ਼ਨਾ ਕੋ (ਹਰਿ) ਤਿਆਗ ਕੇ ਹਰਿ ਸਰੂਪ ਹੂਆ ਹੈ॥੪॥੧੨॥੧੯॥
Prof. Sahib Singhਨਾਨਕ ਆਖਦਾ ਹੈ- ਉਹ ਗੁਰਸਿੱਖ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ਪਰਮਾਤਮਾ ਉਹਨਾਂ ਦੇ ਮਨ ਵਿਚ ਸਦਾ ਵੱਸਿਆ ਰਹਿੰਦਾ ਹੈ ॥੪॥੧੨॥੧੯॥ਪਦ ਅਰਥ ਨਾਨਕੁ = ਨਾਨਕ (ਆਖਦਾ ਹੈ)। ਵੁਠਾ = ਆ ਵੱਸਿਆ ॥੪॥੧੨॥੧੯॥
SikhNet (Spanish)Dice Nanak, el Sirviente del Señor se convierte en el Señor, pues a su mente ha llegado el Señor. (4-12-19)