ੴ

ਸਿੱਖਬਾਣੀ · SikhBani

Ang 452

Sri Guru Granth Sahib · Raag Aasaa · 2 shabads, 37 lines
Translations
Shabad Guru Ramdas Ji Raag Aasaa continued from Ang 451

ਪਿਰ ਰਤਿਅੜੇ. ਮੈਡੇ ਲੋਇਣ. ਮੇਰੇ ਪਿਆਰੇ; ਚਾਤ੍ਰਿਕ ਬੂੰਦ ਜਿਵੈ ॥

pir ratiarre. maidde loein. mere piaare; chaatrik boond jivai |

Sant Singh KhalsaMy eyes are drenched with the Love of my Husband Lord, O my dear beloved, like the song-bird with the rain drop.
Manmohan SinghMine eyes are imbued with the love of my Beloved, like those of the pied-cuckoo for rain drop, o dear.
Manmohan Singh (Punjabi)ਮੇਰੀਆਂ ਅੱਖਾਂ ਆਪਣੇ ਪਤੀ ਦੇ ਪਿਆਰ ਨਾਲ ਐਉਂ ਰੰਗੀਜੀਆਂ ਹਨ, ਜਿਸ ਤਰ੍ਹਾਂ ਪਪੀਹੇ ਦੀਆਂ ਮੀਂਹ ਦੀ ਕਣੀ ਲਈ ਹੇ ਜਾਨੀਆਂ!
Fareedkot Teekaਹੇ ਮੇਰੇ ਪ੍ਯਾਰੇ! ਮੇਰੇ ਨੇਤ੍ਰ ਐਸੇ ਪਤੀ ਮੇਂ ਰਾਤੇ ਹੂਏ ਹੈਂ ਜੈਸੇ ਚਾਤ੍ਰਿਕ ਸਾਂਤਿ ਬੂੰਦ ਕੇ ਸਾਥ ਰਾਤੇ ਹੈਂ॥
Prof. Sahib Singhਹੇ ਮੇਰੇ ਪਿਆਰੇ! ਮੇਰੀਆਂ ਅੱਖਾਂ ਪ੍ਰਭੂ-ਪਤੀ ਦੇ ਦਰਸ਼ਨ ਵਿਚ ਮਸਤ ਹਨ ਜਿਵੇਂ ਪਪੀਹਾ (ਸ੍ਵਾਂਤੀ ਵਰਖਾ ਦੀ) ਬੂੰਦ (ਲਈ ਤਾਂਘਦਾ ਹੈ)।

ਪਦ ਅਰਥ ਰਤਿਅੜੇ = ਰੱਤੇ ਹੋਏ, ਪ੍ਰੇਮ-ਰੰਗ ਨਾਲ ਰੰਗੇ ਹੋਏ। ਮੈਡੇ = ਮੇਰੇ। ਲੋਇਣ = ਨੇਤਰ, ਅੱਖਾਂ। ਚਾਤ੍ਰਿਕ = ਪਪੀਹਾ।

SikhNet (Spanish)Mis ojos están maravillados con el Amor del Señor, Lo añoro así como el pajarillo Chatrik añora la gota de rocío del amanecer.

ਮਨੁ ਸੀਤਲੁ ਹੋਆ. ਮੇਰੇ ਪਿਆਰੇ; ਹਰਿ ਬੂੰਦ ਪੀਵੈ ॥

man seetal hoaa. mere piaare; har boond peevai |

Sant Singh KhalsaMy mind is cooled and soothed, O my dear beloved, by drinking in the rain drops of the Lord.
Manmohan SinghMy soul is cooled by drinking the rain drops of God, O dear.
Manmohan Singh (Punjabi)ਵਾਹਿਗੁਰੂ ਦੀਆਂ ਮੀਂਹ ਦੀਆਂ ਕਣੀਆਂ ਨੂੰ ਪੀਣ ਦੁਆਰਾ ਮੇਰੀ ਆਤਮਾਂ ਸ਼ਾਂਤ ਹੋ ਗਈ ਹੈ, ਹੇ ਪਿਆਰਿਆ!
Fareedkot Teekaਹੇ ਮੇਰੇ ਪ੍ਯਾਰੇ! ਮੇਰਾ ਮਨੁ ਸੀਤਲੁ ਹੂਆ ਤਉ ਜਾਣ ਜੋ ਹਰੀ ਨਾਮ ਬੂੰਦ ਕੋ ਪਾਨ ਕਰੇਗਾ॥
Prof. Sahib Singhਹੇ ਮੇਰੇ ਪਿਆਰੇ! ਜਦੋਂ ਮੇਰਾ ਮਨ ਪਰਮਾਤਮਾ ਦੇ ਨਾਮ-ਜਲ ਦੀ ਬੂੰਦ ਪੀਂਦਾ ਹੈ ਤਾਂ ਠੰਢਾ-ਠਾਰ ਹੋ ਜਾਂਦਾ ਹੈ।

ਪਦ ਅਰਥ ਸੀਤਲੁ = ਠੰਡਾ। ਪੀਵੈ = ਪੀਂਦਾ ਹੈ।

SikhNet (Spanish)Mi mente se calma cuando bebo del Elixir del Señor.

ਤਨਿ ਬਿਰਹੁ ਜਗਾਵੈ. ਮੇਰੇ ਪਿਆਰੇ; ਨੀਦ ਨ ਪਵੈ. ਕਿਵੈ ॥

tan birahu jagaavai. mere piaare; need na pavai. kivai |

Sant Singh KhalsaSeparation from my Lord keeps my body awake, O my dear beloved; I cannot sleep at all.
Manmohan SinghSeparation from my Love keeps my body awake, O dear, and by no means I can go to sleep.
Manmohan Singh (Punjabi)ਆਪਣੈ ਦਿਲਬਰ ਨਾਲੋਂ ਵਿਛੋੜਾ ਮੇਰੀ ਦੇਹਿ ਨੂੰ ਜਾਗਦਾ ਰਖਦਾ ਹੈ, ਹੇ ਸਨੇਹੀਆ! ਅਤੇ ਕਿਸੇ ਤਰ੍ਹਾਂ ਭੀ ਮੈਨੂੰ ਨੀਦਂ ਨਹੀਂ ਪੈਦੀ।
Fareedkot Teekaਮੇਰੇ ਸਰੀਰ ਮੇਂ ਬਿਰਹ ਮੁਝੈ ਜਗਾਉਤਾ ਹੈ, ਕਿਸੀ ਪ੍ਰਕਾਰ ਨੀਂਦ ਨਹੀਂ ਪੜਤੀ॥
Prof. Sahib Singhਹੇ ਮੇਰੇ ਪਿਆਰੇ! ਮੇਰੇ ਸਰੀਰ ਵਿਚ ਉਪਜਿਆ ਹੋਇਆ ਵਿਛੋੜੇ ਦਾ ਦਰਦ ਮੈਨੂੰ ਜਗਾਈ ਰੱਖਦਾ ਹੈ, ਕਿਸੇ ਤਰ੍ਹਾਂ ਭੀ ਮੈਨੂੰ ਨੀਂਦ ਨਹੀਂ ਪੈਂਦੀ।

ਪਦ ਅਰਥ ਤਨਿ = ਸਰੀਰ ਵਿਚ (ਉਪਜਿਆ ਹੋਇਆ)। ਬਿਰਹੁ = ਵਿਛੋੜੇ ਦਾ ਦਰਦ। ਕਿਵੈ = ਕਿਸੇ ਤਰ੍ਹਾਂ ਭੀ।

SikhNet (Spanish)Mi cuerpo se trauma con la idea de la separación, y el reposo del sueño

ਹਰਿ ਸਜਣੁ ਲਧਾ. ਮੇਰੇ ਪਿਆਰੇ; ਨਾਨਕ. ਗੁਰੂ ਲਿਵੈ ॥੩॥

har sajan ladhaa. mere piaare; naanak. guroo livai |3|

Sant Singh KhalsaNanak has found the Lord, the True Friend, O my dear beloved, by loving the Guru. ||3||
Manmohan SinghBy loving the Guru, Nanak has found God, the friend, O dear
Manmohan Singh (Punjabi)ਗੁਰਾਂ ਨੂੰ ਪਿਆਰ ਕਰਨ ਦੁਆਰਾ, ਨਾਨਕ ਨੇ ਵਾਹਿਗੁਰੂ ਮਿਤਰ ਨੂੰ ਭਾਲ ਪਿਆ ਹੈ, ਹੇ ਪਿਆਰਿਆ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖੋਂ ਨੇ ਗੁਰ ਦੇ (ਲਿਵੈ) ਆਸਰੇ ਹੋ ਕਰ ਕੇ ਹਰੀ ਮਿਤ੍ਰ ਕੋ ਢੂੰਢ ਲਿਆ ਹੈ॥੩॥
Prof. Sahib Singhਹੇ ਨਾਨਕ! (ਆਖ-) ਹੇ ਮੇਰੇ ਪਿਆਰੇ! ਗੁਰੂ ਦੀ ਬਖ਼ਸ਼ੀ ਲਗਨ ਦੀ ਬਰਕਤਿ ਨਾਲ ਮੈਂ ਸੱਜਣ ਪ੍ਰਭੂ ਨੂੰ (ਆਪਣੇ ਅੰਦਰ ਹੀ) ਲੱਭ ਲਿਆ ਹੈ ॥੩॥

ਪਦ ਅਰਥ ਲਿਵ = ਸੁਰਤਿ ॥੩॥

SikhNet (Spanish)no me llega por ningún lado, pero entonando mi mente en el Guru, encuentro a mi amigo. (3)

ਚੜਿ ਚੇਤੁ ਬਸੰਤੁ ਮੇਰੇ ਪਿਆਰੇ; ਭਲੀਅ ਰੁਤੇ ॥

charr chet basant mere piaare; bhaleea rute |

Sant Singh KhalsaIn the month of Chayt, O my dear beloved, the pleasant season of spring begins.
Manmohan SinghIn the month of Chetar, my dear, begins the pleasant season of spring.
Manmohan Singh (Punjabi)ਚੇਤਰ ਦੇ ਮਹੀਨੇ ਵਿੱਚ, ਹੇ ਜਾਨੀਆ, ਬਾਹਰ ਦਾ ਖੁਸ਼ਗਵਾਰ ਮੌਸਮ ਆਰੰਭ ਹੁੰਦਾ ਹੈ।
Fareedkot Teekaਹੇ ਮੇਰੇ ਪਿਆਰੇ! ਮਾਨੁਖ ਜਨਮੁ ਰੂਪ ਬਸੰਤ ਭਲੀ ਰੁਤ ਮੇਂ ਪ੍ਰੇਮ ਰੂਪੀ ਚੇਤ੍ਰ ਚੜਾ ਹੈ॥
Prof. Sahib Singhਹੇ ਮੇਰੇ ਪਿਆਰੇ! ਚੇਤ (ਦਾ ਮਹੀਨਾ) ਚੜ੍ਹਦਾ ਹੈ, ਬਸੰਤ (ਦਾ ਮੌਸਮ) ਆਉਂਦਾ ਹੈ, (ਸਾਰਾ ਸੰਸਾਰ ਆਖਦਾ ਹੈ ਕਿ ਇਹ) ਸੋਹਣੀ ਰੁੱਤ (ਆ ਗਈ ਹੈ, ਪਰ)

ਪਦ ਅਰਥ ਚੜਿ = ਚੜ੍ਹੈ, ਚੜ੍ਹਦਾ ਹੈ। ਭਲੀਅ = ਸੋਹਣੀ। ਰੁਤੇ = ਰੁਤਿ।

SikhNet (Spanish)Ven, ven Chaitra, y apresúrate a traer a mi mente la estación bendita de la Primavera.

ਪਿਰ ਬਾਝੜਿਅਹੁ. ਮੇਰੇ ਪਿਆਰੇ; ਆਂਗਣਿ ਧੂੜਿ ਲੁਤੇ ॥

pir baajharriahu. mere piaare; aangan dhoorr lute |

Sant Singh KhalsaBut without my Husband Lord, O my dear beloved, my courtyard is filled with dust.
Manmohan SinghBut without my spouse, O dear, the dust is flying in the court-yard of my mind.
Manmohan Singh (Punjabi)ਪਰ ਮੇਰੇ ਕੰਤ ਦੇ ਬਿਨਾਂ, ਓ ਪਿਆਰਿਆ! ਮੇਰੇ ਮਨ ਦੇ ਵਿਹੜੇ ਵਿੱਚ ਖੇਹ ਉਡ ਰਹੀ ਹੈ।
Fareedkot Teekaਪਤੀ ਸੇ ਬਿਨਾਂ ਮੇਰੇ ਅੰਤਸਕਰਣ ਆਂਗਨ ਮੇਂ ਸੰਕਲਪ ਬਿਕਲਪ ਰੂਪ ਧੂਰ (ਲੁਤੇ) ਉਡਤੀ ਹੈ॥
Prof. Sahib Singhਹੇ ਮੇਰੇ ਪਿਆਰੇ! ਪ੍ਰਭੂ-ਪਤੀ (ਦੇ ਮਿਲਾਪ) ਤੋਂ ਬਿਨਾ (ਮੇਰੇ ਹਿਰਦੇ ਦੇ) ਵੇਹੜੇ ਵਿਚ ਧੂੜ ਉੱਡ ਰਹੀ ਹੈ।

ਪਦ ਅਰਥ ਬਾਝੜਿਅਹੁ = ਬਿਨਾ। ਆਂਗਣਿ = (ਹਿਰਦੇ ਦੇ) ਵੇਹੜੇ ਵਿਚ। ਧੂੜਿ = ਘੱਟਾ। ਲੁਤੇ = ਉੱਡ ਰਹੀ ਹੈ।

SikhNet (Spanish)Sin la Presencia de mi Esposo, el jardín de mi mente está lleno de polvo,

ਮਨਿ ਆਸ ਉਡੀਣੀ. ਮੇਰੇ ਪਿਆਰੇ; ਦੁਇ ਨੈਨ ਜੁਤੇ ॥

man aas uddeenee. mere piaare; due nain jute |

Sant Singh KhalsaBut my sad mind is still hopeful, O my dear beloved; my eyes are both fixed upon Him.
Manmohan SinghThere is hope still in my sad heart and mine eyes, both are fixed on Him, my Beloved.
Manmohan Singh (Punjabi)ਮੇਰੇ ਉਦਾਸ ਦਿਲ ਅੰਦਰ ਅਜੇ ਭੀ ਉਮੈਦ ਹੈ ਅਤੇ ਮੇਰੇ ਦੋਨੋ ਨੇਤਰ ਉਸ ਦਿਲਬਰ ਉਤੇ ਗੱਡੇ ਹੋਏ ਹਨ।
Fareedkot Teekaਹਮਾਰੇ ਮਨ ਮੇਂ ਆਸ ਲਗ ਰਹੀ ਹੈ ਬ੍ਯੋਗ ਕਰ (ਉਡੀਣੀ) ਉਦਾਸ ਹੋ ਰਹੀ ਹੂੰ, ਮਨ ਬੁਧ ਰੂਪ ਮੇਰੇ ਦੋਨੋਂ ਨੈਨ (ਜੁਤੇ) ਜੁੜ ਰਹੇ ਹੈਂ॥
Prof. Sahib Singhਹੇ ਮੇਰੇ ਪਿਆਰੇ! ਮੇਰੇ ਮਨ ਵਿਚ (ਪ੍ਰਭੂ-ਮਿਲਾਪ ਦੀ) ਆਸ ਉੱਠ ਰਹੀ ਹੈ, (ਮੈਂ ਦੁਨੀਆ ਦੇ ਭਾ ਦੀ ਸੋਹਣੀ ਬਸੰਤ ਰੁੱਤ ਵਲੋਂ) ਉਦਾਸ ਹਾਂ, ਮੇਰੀਆਂ ਦੋਵੇਂ ਅੱਖਾਂ (ਬਸੰਤ ਦੇ ਖੇੜੇ ਨੂੰ ਵੇਖਣ ਦੇ ਥਾਂ ਪ੍ਰਭੂ-ਪਤੀ ਦੇ ਦਰਸਨ ਦੀ ਉਡੀਕ ਵਿਚ) ਜੁੜੀਆਂ ਪਈਆਂ ਹਨ।

ਪਦ ਅਰਥ ਮਨਿ = ਮਨ ਵਿਚ। ਉਡੀਣੀ = ਉਦਾਸ। ਨੈਨ = ਅੱਖਾਂ। ਜੁਤੇ = ਜੁੜੇ ਹੋਏ, ਟੱਕ ਨੀਝ ਲਾ ਰਹੇ।

SikhNet (Spanish)y me entristece la larga espera, porque mi mirada está puesta sólo para tener Su Visión.

ਗੁਰੁ ਨਾਨਕੁ ਦੇਖਿ ਵਿਗਸੀ. ਮੇਰੇ ਪਿਆਰੇ; ਜਿਉ ਮਾਤ ਸੁਤੇ ॥੪॥

gur naanak dekh vigasee. mere piaare; jiau maat sute |4|

Sant Singh KhalsaBeholding the Guru, Nanak is filled with wondrous joy, like a child, gazing upon his mother. ||4||
Manmohan SinghBut now, on seeing the Guru, Nanak is over-joyed as a child, on beholding its mother, O dear.
Manmohan Singh (Punjabi)ਪਰ ਗੁਰੂ ਜੀ ਨੂੰ ਵੇਖ ਕੇ ਨਾਨਕ ਐਉ ਪਰਮ ਪ੍ਰਸੰਨ ਹੋ ਗਿਆ ਹੈਂ ਜਿਸ ਤਰ੍ਹਾਂ ਬਾਲਕ ਆਪਣੀ ਮਾਤਾ ਨੂੰ ਤੱਕ ਕੇ ਹੇ ਪਿਆਰਿਆ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਪੁਤ੍ਰ ਕੋ ਦੇਖ ਕਰ ਮਾਤਾ ਪ੍ਰਸੰਨ ਹੋਤੀ ਹੈ, ਤੈਸੇ ਗੁਰੁ ਕੋ ਦੇਖ ਕਰ ਮੇਰੀ ਬੁਧਿ ਬਿਗਸਤ ਭਈ ਹੈ॥੪॥
Prof. Sahib Singhਨਾਨਕ (ਆਖਦਾ ਹੈ-ਹੁਣ) ਹੇ ਮੇਰੇ ਪਿਆਰੇ! ਗੁਰੂ ਨਾਨਕ ਨੂੰ ਵੇਖ ਕੇ (ਮੇਰੀ ਜਿੰਦ ਇਉਂ) ਖਿੜ ਪਈ ਹੈ ਜਿਵੇਂ ਮਾਂ ਆਪਣੇ ਪੁੱਤਰ ਨੂੰ ਵੇਖ ਕੇ ਖਿੜ ਪੈਂਦੀ ਹੈ ॥੪॥

ਪਦ ਅਰਥ ਦੇਖਿ = ਵੇਖ ਕੇ। ਵਿਗਸੀ = ਖਿੜ ਪਈ। ਸੁਤੇ = ਸੁਤ, ਪੁੱਤਰ ਨੂੰ ॥੪॥

SikhNet (Spanish)Dice Nanak, viendo al Guru, yo florezco, así como el niño cuando abraza a su madre. (4)

ਹਰਿ ਕੀਆ ਕਥਾ ਕਹਾਣੀਆ, ਮੇਰੇ ਪਿਆਰੇ; ਸਤਿਗੁਰੂ ਸੁਣਾਈਆ ॥

har keea kathaa kahaaneea, mere piaare; satiguroo sunaaeea |

Sant Singh KhalsaThe True Guru has preached the sermon of the Lord, O my dear beloved.
Manmohan SinghMy dear True Guru has recited to me the discourses and tales of God.
Manmohan Singh (Punjabi)ਮੈਡੇ ਪ੍ਰੀਤਵਾਨ ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੀਆਂ ਵਾਰਤਾਵਾਂ ਅਤੇ ਸਾਖੀਆਂ ਸ੍ਰਵਣ ਕਰਾਈਆਂ ਹਨ।
Fareedkot Teekaਹੇ ਮੇਰੇ ਪਿਆਰੇ! ਹਰਿ ਕੀਆ ਕਥਾਂ ਕਹਾਣੀਆਂ ਸਤਿਗੁਰੂ ਨੇ ਸ੍ਰਵਣ ਕਰਾਈਆਂ ਹੈਂ॥
Prof. Sahib Singhਹੇ ਮੇਰੇ ਪਿਆਰੇ! ਮੈਨੂੰ ਗੁਰੂ ਨੇ ਪਰਮਾਤਮਾ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ,
SikhNet (Spanish)El Amado Guru recitó para mí el Evangelio del Señor. Oh querido, ofrezco mi ser en sacrificio al Guru,

ਗੁਰ ਵਿਟੜਿਅਹੁ ਹਉ ਘੋਲੀ, ਮੇਰੇ ਪਿਆਰੇ; ਜਿਨਿ ਹਰਿ ਮੇਲਾਈਆ ॥

gur vittarriahu hau gholee, mere piaare; jin har melaaeea |

Sant Singh KhalsaI am a sacrifice to the Guru, O my dear beloved, who has united me with the Lord.
Manmohan SinghI am a sacrifice unto my beloved Guru, who has united me with God.
Manmohan Singh (Punjabi)ਆਪਣੇ ਗੁਰਾਂ ਉਤੋਂ ਮੈਂ ਕੁਰਬਾਨ ਵੰਞਦਾ ਹਾਂ, ਜਿਨ੍ਹਾਂ ਨੇ ਮੈਨੂੰ ਵਾਹਿਗੁਰੂ ਨਾਲ ਜੋੜ ਦਿੱਤਾ ਹੈ।
Fareedkot Teekaਜਿਨ ਗੁਰੋਂ ਨੇ ਮੈਂ ਹਰੀ ਸੇ ਮਿਲਾਈ ਹੂੰ, ਤਿਨੋਂ ਕੇ ਊਪਰ ਸੇ ਮੈਂ (ਘੋਲੀ) ਬਲਿਹਾਰ ਜਾਤੀ ਹੂੰ॥
Prof. Sahib Singhਮੈਂ ਉਸ ਗੁਰੂ ਤੋਂ ਸਦਕੇ ਜਾਂਦੀ ਹਾਂ ਜਿਸ ਨੇ ਮੈਨੂੰ ਪ੍ਰਭੂ-ਪਤੀ ਦੇ ਚਰਨਾਂ ਵਿਚ ਜੋੜ ਦਿੱਤਾ ਹੈ।

ਪਦ ਅਰਥ ਵਿਟੜਿਅਹੁ = ਤੋਂ। ਹਉ = ਮੈਂ। ਘੋਲੀ = ਸਦਕੇ। ਜਿਨਿ = ਜਿਸ (ਗੁਰੂ) ਨੇ।

SikhNet (Spanish)Quien me ha unido con mi Señor. El Señor ha satisfecho todas mis esperanzas,

ਸਭਿ ਆਸਾ ਹਰਿ ਪੂਰੀਆ, ਮੇਰੇ ਪਿਆਰੇ; ਮਨਿ ਚਿੰਦਿਅੜਾ ਫਲੁ ਪਾਇਆ ॥

sabh aasaa har pooreea, mere piaare; man chindiarraa fal paaeaa |

Sant Singh KhalsaThe Lord has fulfilled all my hopes, O my dear beloved; I have obtained the fruits of my heart's desires.
Manmohan SinghGod has fulfilled all my hopes, O dear, and I have obtained the fruit, my mind desired.
Manmohan Singh (Punjabi)ਵਾਹਿਗੁਰੂ ਨੇ ਮੇਰੀਆਂ ਸਾਰੀਆਂ ਉਮੈਦਾਂ ਪੂਰੀਆਂ ਕਰ ਦਿੱਤੀਆਂ ਹਨ, ਹੇ ਪਿਆਰਿਆ! ਤੇ ਮੈਂ ਚਿੱਤ ਚਾਹੁੰਦਾ ਮੇਵਾ ਹਾਸਲ ਕਰ ਲਿਆ ਹੈ।
Fareedkot Teekaਹਰਿ ਪਿਆਰੇ ਨੇ ਮੇਰੀਆਂ ਸਭ ਆਸਾਂ ਪੂਰਨ ਕਰ ਦੀਆਂ ਹੈ ਪੁਨਾ (ਮਨਿ ਚਿੰਦਿਅੜਾ) ਮਨ ਬਾਂਛਤ ਫਲ ਪਾਇਆ ਹੈ॥
Prof. Sahib Singhਹੇ ਮੇਰੇ ਪਿਆਰੇ! ਪ੍ਰਭੂ ਨੇ ਮੇਰੀਆਂ ਸਾਰੀਆਂ ਆਸਾਂ ਪੂਰੀਆਂ ਕਰ ਦਿੱਤੀਆਂ ਹਨ, ਪ੍ਰਭੂ ਪਾਸੇ ਮੈਂ ਮਨ-ਚਿਤਵਿਆ ਫਲ ਪਾ ਲਿਆ ਹੈ।

ਪਦ ਅਰਥ ਸਭਿ = ਸਾਰੀਆਂ। ਮਨਿ ਚਿੰਦਿਅੜਾ = ਮਨ ਵਿਚ ਚਿਤਵਿਆ ਹੋਇਆ।

SikhNet (Spanish)oh mi Bienamado, he obtenido el fruto de los deseos de mi corazón.

ਹਰਿ ਤੁਠੜਾ. ਮੇਰੇ ਪਿਆਰੇ; ਜਨੁ ਨਾਨਕੁ. ਨਾਮਿ ਸਮਾਇਆ ॥੫॥

har tuttharraa. mere piaare; jan naanak. naam samaaeaa |5|

Sant Singh KhalsaWhen the Lord is pleased, O my dear beloved, servant Nanak is absorbed into the Naam. ||5||
Manmohan SinghWhen the Lord is pleased, O my dear, slave Nanak is absorbed in His Name.
Manmohan Singh (Punjabi)ਜਦ ਸੁਆਮੀ ਖੁਸ਼ ਹੋ ਜਾਂਦਾ ਹੈ, ਹੇ ਮੇਰੇ ਸਨੇਹੀਆ! ਤਾਂ ਗੋਲਾ ਨਾਨਕ ਉਸ ਦੇ ਨਾਮ ਵਿੱਚ ਲੀਨ ਥੀ ਵੰਞਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਪਿਆਰੇ ਜਬ ਹਰੀ ਨਾਮੀ (ਤੁਠਾ) ਪ੍ਰਸੰਨ ਹੂਆ, ਤਬ ਮੇਰੇ ਕੋ ਅਪਨੇ ਮੇਂ (ਸਮਾਇਆ) ਅਭਿੰਨ ਕਰ ਲੀਆ ਹੈ॥੫॥
Prof. Sahib Singhਨਾਨਕ (ਆਖਦਾ ਹੈ-) ਹੇ ਮੇਰੇ ਪਿਆਰੇ! ਜਿਸ (ਵਡ-ਭਾਗੀ ਮਨੁੱਖ ਉਤੇ) ਪਰਮਾਤਮਾ ਦਇਆਵਾਨ ਹੁੰਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ॥੫॥

ਪਦ ਅਰਥ ਤੁਠੜਾ = ਪ੍ਰਸੰਨ। ਨਾਮਿ = ਨਾਮ ਵਿਚ। ਨਾਨਕੁ = (ਆਖਦਾ ਹੈ) ॥੫॥

SikhNet (Spanish)Cuando el Señor está complacido, oh mi Bienamado, el Sirviente Nanak es absorbido en el Naam. (5)

ਪਿਆਰੇ ਹਰਿ ਬਿਨੁ; ਪ੍ਰੇਮੁ ਨ ਖੇਲਸਾ ॥

piaare har bin; prem na khelasaa |

Sant Singh KhalsaWithout the Beloved Lord, there is no play of love.
Manmohan SinghWithout my Beloved God, I shall not have love play.
Manmohan Singh (Punjabi)ਆਪਣੇ ਮਹਿਬੂਬ ਵਾਹਿਗੁਰੂ ਦੇ ਬਗੈਰ, ਮੈਂ ਹੋਰ ਪਿਆਰ ਦੀ ਖੇਡ ਨਹੀਂ ਖੇਡਾਂਗਾ।
Fareedkot Teekaਪਿਆਰੇ ਗੁਰੂ ਸੇ ਬਿਨਾਂ ਹਰੀ ਦੇ ਪ੍ਰੇਮ ਮੇਂ ਨਹੀਂ ਖੇਲ ਸਕਤਾ ਹੂੰ॥
Prof. Sahib Singhਹੇ ਪਿਆਰੇ! ਪਰਮਾਤਮਾ ਤੋਂ ਬਿਨਾ (ਕਿਸੇ ਹੋਰ ਨਾਲ) ਮੈਂ ਪ੍ਰੇਮ (ਦੀ ਖੇਡ) ਨਹੀਂ ਖੇਡਾਂਗੀ।

ਪਦ ਅਰਥ ਪਿਆਰੇ = ਹੇ ਪਿਆਰੇ! ਖੇਲਸਾ = ਖੇਲਸਾਂ; ਮੈਂ ਖੇਡਾਂਗੀ।

SikhNet (Spanish)Oh querido, no voy a jugar al amor con nadie más que con el Señor, oh,

ਕਿਉ ਪਾਈ ਗੁਰੁ; ਜਿਤੁ ਲਗਿ ਪਿਆਰਾ ਦੇਖਸਾ ॥

kiau paaee gur; jit lag piaaraa dekhasaa |

Sant Singh KhalsaHow can I find the Guru? Grasping hold of Him, I behold my Beloved.
Manmohan SinghHow shall I find the Guru, by clinging to whom I can see my Beloved?
Manmohan Singh (Punjabi)ਮੈਂ ਗੁਰਾਂ ਨੂੰ ਕਿਸ ਤਰ੍ਹਾਂ ਪ੍ਰਾਪਤ ਹੋਵਾਂਗਾ, ਜਿਨ੍ਹਾਂ ਨਾਲ ਲੱਗ ਕੇ ਮੈਂ ਆਪਣੈ ਦਿਲਬਰ ਨੂੰ ਵੇਖ ਸਕਦਾ ਹਾਂ?
Fareedkot Teekaਐਸਾ ਗੁਰੂ ਕਿਸ ਪ੍ਰਕਾਰ ਪਾਈਐ ਜਿਸ ਸੇ ਮਿਲਕਰ ਪਿਆਰੇ ਕੋ ਦੇਖਾਂ॥
Prof. Sahib Singh(ਹੇ ਪਿਆਰੇ! ਦੱਸ) ਮੈਂ ਕਿਵੇਂ ਗੁਰੂ ਨੂੰ ਲੱਭਾਂ ਜਿਸ ਦੀ ਰਾਹੀਂ ਹੀ ਮੈਂ ਤੇਰਾ ਦਰਸ਼ਨ ਕਰ ਸਕਾਂਗੀ।

ਪਦ ਅਰਥ ਕਿਉ = ਕਿਵੇਂ? ਪਾਈ = ਪਾਈਂ, ਮੈਂ ਲੱਭਾਂ। ਜਿਤੁ = ਜਿਸ ਦੀ ਰਾਹੀਂ। ਲਗਿ = (ਜਿਸ ਦੀ ਚਰਨੀਂ) ਲੱਗ ਕੇ। ਦੇਖਸਾ = ਦੇਖਸਾਂ, ਮੈਂ ਵੇਖਾਂ।

SikhNet (Spanish)¿cómo puedo llegar hasta el Guru? Encontrándome con Él podré ver a mi Bienamado Señor.

ਹਰਿ ਦਾਤੜੇ ਮੇਲਿ ਗੁਰੂ; ਮੁਖਿ ਗੁਰਮੁਖਿ ਮੇਲਸਾ ॥

har daatarre mel guroo; mukh guramukh melasaa |

Sant Singh KhalsaO Lord, O Great Giver, let me meet the Guru; as Gurmukh, may I merge with You.
Manmohan SinghO Bounteous God, cause me to meet the Supreme Guru, as through the Guru alone, I can unite with Thee.
Manmohan Singh (Punjabi)ਹੇ ਦਾਤਾਰ ਵਾਹਿਗੁਰੂ, ਮੈਨੂੰ ਸ਼੍ਰੋਮਣੀ ਗੁਰਾਂ ਨਾਲ ਮਿਲਾ ਦੇ। ਕੇਵਲ ਗੁਰਾਂ ਦੇ ਰਾਹੀਂ ਹੀ ਮੈਂ ਤੇਰੇ ਨਾਲ ਮਿਲ ਸਕਦਾ ਹਾਂ।
Fareedkot Teekaਹੇ ਹਰਿ ਦਾਤੇ! ਐਸਾ ਮੁਖ੍ਯ ਰੂਪ ਗੁਰੂ ਮੈਨੂੰ ਮੇਲ, ਜਿਸ ਗੁਰਮੁਖਿ ਦ੍ਵਾਰੇ ਮੈਂ ਅਪਨੇ ਕੋ ਤੇਰੇ ਸਾਥ ਮੇਲਾਂ॥
Prof. Sahib Singhਹੇ ਪਿਆਰੇ ਦਾਤਾਰ ਹਰੀ! ਮੈਨੂੰ ਗੁਰੂ ਮਿਲਾ, ਗੁਰੂ ਦੀ ਰਾਹੀਂ ਹੀ ਮੈਂ ਤੇਰਾ ਦਰਸਨ ਕਰ ਸਕਾਂਗੀ।

ਪਦ ਅਰਥ ਦਾਤੜੇ = ਹੇ ਪਿਆਰੇ ਦਾਤਾਰ! ਗੁਰਮੁਖਿ = ਗੁਰੂ ਦੀ ਰਾਹੀਂ। ਮੁਖਿ ਮੇਲਸਾ = ਮੁਖਿ ਮੇਲਸਾਂ, ਮੈਂ ਮੂੰਹ ਨਾਲ ਮਿਲਾਵਾਂਗੀ, ਮੈਂ ਤੇਰਾ ਦਰਸਨ ਕਰਾਂਗੀ।

SikhNet (Spanish)Oh mi Señor Benévolo, llévame hasta el Guru, para que a través de Él me una Contigo.

ਗੁਰੁ ਨਾਨਕੁ ਪਾਇਆ ਮੇਰੇ ਪਿਆਰੇ; ਧੁਰਿ ਮਸਤਕਿ ਲੇਖੁ ਸਾ ॥੬॥੧੪॥੨੧॥

gur naanak paaeaa mere piaare; dhur masatak lekh saa |6|14|21|

Sant Singh KhalsaNanak has found the Guru, O my dear beloved; such was the destiny inscribed upon his forehead. ||6||14||21||
Manmohan SinghNanak has obtained the Guru, O dear, because such was the primal writ on his forehead.
Manmohan Singh (Punjabi)ਨਾਨਕ ਨੂੰ ਗੁਰਦੇਵ ਜੀ ਪ੍ਰਾਪਤ ਹੋ ਗਏ ਹਨ, ਹੇ ਪਿਆਰਿਆ! ਕਿਉਂ ਜੋ ਉਸ ਦੇ ਮੱਥੇ ਉਤੇ ਐਹੋ ਜਿਹੀ ਆਦੀ ਲਿਖਤਾਕਾਰ ਸੀ।
Fareedkot Teekaਸ੍ਰੀ ਗੁਰੂ ਰਾਮ ਦਾਸ ਜੀ ਕਹਤੇ ਹੈਂ: ਹਮਾਰੇ ਮਸਤਕ ਪਰ ਜੋ ਆਦੋਂ ਸੁਭ ਕਰਮ ਲਿਖਾ ਹੂਆ ਥਾ ਤਉ ਗੁਰੂ ਪਾਯਾ ਹੈ। ਇਹ ਛੇਵੀਂ ਪਉੜੀ ਪੰਜਵੀਂ ਕੇ ਅਸਥਾਨ ਪ੍ਰਾਰਥਨਾ ਮੇਂ ਲਗਾਈ ਜਾਤੀ ਹੈ ਅਰ ਲਗਾਈ ਜਾਵੈ। ਪੰਜਵੀਂ ਮਿਲਾਪ ਕੀ ਪਉੜੀ ਹੈ। ਇਸ ਪ੍ਰਕਾਰ ਸਮਾਪਤੀ ਕਰੀ ਜਾਇ, ਜਬ ਧੁਰ ਲੇਖ ਕੇ ਅਨੁਸਾਰ ਗੁਰੂ ਪਾਇਆ ਤਬ☬"ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤੁ ਸੁਣਾਈਆ" ॥੬॥੧੪॥੨੧॥
Prof. Sahib Singhਨਾਨਕ (ਆਖਦਾ ਹੈ-) ਹੇ ਮੇਰੇ ਪਿਆਰੇ! (ਜਿਸ ਵਡ-ਭਾਗੀ ਦੇ) ਮੱਥੇ ਉਤੇ ਧੁਰ ਦਰਗਾਹ ਤੋਂ (ਪ੍ਰਭੂ-ਮਿਲਾਪ ਦਾ) ਲੇਖ ਲਿਖਿਆ ਹੁੰਦਾ ਹੈ ਉਸ ਨੂੰ ਗੁਰੂ ਮਿਲ ਪੈਂਦਾ ਹੈ ॥੬॥੧੪॥੨੧॥

ਪਦ ਅਰਥ ਧੁਰਿ = ਦਰਗਾਹ ਤੋਂ। ਮਸਤਕਿ = ਮੱਥੇ ਉਤੇ। ਸਾ = ਸੀ ॥੬॥੧੪॥੨੧॥

SikhNet (Spanish)Nanak ha obtenido al Guru, oh querido, pues así estaba su Destino escrito por Dios. (6-14-21)

Open this shabad (26 lines, Angs 451-452) →

Shabad Guru Arjan Dev Ji Raag Aasaa continues on Ang 453

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਰਾਗ ਆਸਾ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
SikhNet (Spanish)Un Dios Creador del Universo, por la Gracia del Verdadero Guru

ਰਾਗੁ ਆਸਾ ਮਹਲਾ ੫ ਛੰਤ ਘਰੁ ੧ ॥

raag aasaa mahalaa 5 chhant ghar 1 |

Sant Singh KhalsaRaag Aasaa, Fifth Mehl, Chhant, First House:
Manmohan SinghAsa Measure. 5th Guru. Chhant.
Manmohan Singh (Punjabi)ਰਾਗ ਆਸਾ ਪੰਜਵੀਂ ਪਾਤਸ਼ਾਹੀ। ਛੰਦ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Asa, Mejl Guru Aryan, Quinto Canal Divino, Chhant.

ਅਨਦੋ ਅਨਦੁ ਘਣਾ; ਮੈ. ਸੋ ਪ੍ਰਭੁ ਡੀਠਾ ਰਾਮ ॥

anado anad ghanaa; mai. so prabh ddeetthaa raam |

Sant Singh KhalsaJoy - great joy! I have seen the Lord God!
Manmohan SinghJoy! great joy! He, the Lord Master, I have seen.
Manmohan Singh (Punjabi)ਖੁਸ਼ੀ ਵੱਡੀ ਖੁਸ਼ੀ, ਮੈਂ ਉਸ ਸਾਹਿਬ ਮਾਲਕ ਨੂੰ ਵੇਖ ਲਿਆ ਹੈ।
Fareedkot Teekaਹੇ ਭਾਈ! ਹਮ ਨੇ ਜਬ ਸੋ ਪ੍ਰਭੂ (ਡੀਠਾ) ਦੇਖਾ ਹੈ ਸਰਬ ਅਨੰਦੋਂ ਮੇਂ ਜੋ (ਘਣਾ) ਅਧਿਕ ਆਤਮਾਨੰਦ ਹੈ ਤਬ ਸੋ ਪ੍ਰਾਪਤ ਹੂਆ ਹੈ॥
Prof. Sahib Singh(ਮੇਰੇ ਹਿਰਦੇ-ਘਰ ਵਿਚ) ਆਨੰਦ ਹੀ ਆਨੰਦ ਬਣ ਗਿਆ ਹੈ (ਕਿਉਂਕਿ) ਮੈਂ ਉਸ ਪ੍ਰਭੂ ਦਾ ਦਰਸ਼ਨ ਕਰ ਲਿਆ ਹੈ (ਜੋ ਆਨੰਦ ਦਾ ਸੋਮਾ ਹੈ),

ਪਦ ਅਰਥ ਅਨਦੋ ਅਨਦੁ = ਆਨੰਦ ਹੀ ਆਨੰਦ। ਘਣਾ = ਬਹੁਤ।

SikhNet (Spanish)Mi mente está en Éxtasis pues he visto a mi Señor,

ਚਾਖਿਅੜਾ ਚਾਖਿਅੜਾ; ਮੈ. ਹਰਿ ਰਸੁ ਮੀਠਾ ਰਾਮ ॥

chaakhiarraa chaakhiarraa; mai. har ras meetthaa raam |

Sant Singh KhalsaTasted - I have tasted the sweet essence of the Lord.
Manmohan SinghTasted, tasted have I the sweet elixir of the Lord God.
Manmohan Singh (Punjabi)ਚੱਖਿਆ ਹੈ, ਚੱਖਿਆ ਹੈ, ਮੈਂ ਮਿੱਠੜਾ ਅੰਮ੍ਰਿਤ ਵਾਹਿਗੁਰੂ ਸੁਆਮੀ ਦਾ!
Fareedkot Teekaਹਮ ਨੇ ਮਨ ਬਾਣੀ ਕਰ ਹਰਿ ਕਾ ਰਸ ਚਾਖਾ ਹੈ॥
Prof. Sahib Singhਅਤੇ ਮੈਂ ਪਰਮਾਤਮਾ ਦੇ ਨਾਮ ਦਾ ਮਿੱਠਾ ਰਸ ਚੱਖ ਲਿਆ ਹੈ।
SikhNet (Spanish)sí, he saboreado la Dulce Esencia de mi Dios.

ਹਰਿ ਰਸੁ ਮੀਠਾ, ਮਨ ਮਹਿ ਵੂਠਾ; ਸਤਿਗੁਰੁ ਤੂਠਾ ਸਹਜੁ ਭਇਆ ॥

har ras meetthaa, man meh vootthaa; satigur tootthaa sehaj bheaa |

Sant Singh KhalsaThe sweet essence of the Lord has rained down in my mind; by the pleasure of the True Guru, I have attained peaceful ease.
Manmohan SinghGod's sweet elixir has rained in my mind, and through True Guru's pleasure, I have attained composure.
Manmohan Singh (Punjabi)ਰੱਬ ਦਾ ਮਿੱਠੜਾ ਅੰਮ੍ਰਿਤ ਮੇਰੇ ਹਿਰਦੇ ਅੰਦਰ ਬਰਸਿਆ ਹੈ, ਸੱਚੇ ਗੁਰਾਂ ਦੀ ਪ੍ਰਸੰਨਤਾ ਰਾਹੀਂ ਮੈਨੂੰ ਸ਼ਾਂਤੀ ਆ ਗਈ ਹੈ।
Fareedkot Teekaਹਰੀ ਕਾ ਮੀਠਾ ਰਸ ਹਮਾਰੇ ਮਨ ਮੇਂ ਤਬ (ਵੂਠਾ) ਬਸਿਆ ਹੈ, ਜਬ ਸਤਗੁਰੂ (ਤੂਠਾ) ਪਰਸੰਨ ਭਇਆ ਔਰ (ਸਹਜੁ) ਗਿਆਨ ਪਰਾਪਤ ਭਇਆ॥
Prof. Sahib Singhਪਰਮਾਤਮਾ ਦੇ ਨਾਮ ਦਾ ਮਿੱਠਾ ਰਸ ਮੇਰੇ ਮਨ ਵਿਚ ਆ ਵੱਸਿਆ ਹੈ (ਕਿਉਂਕਿ) ਸਤਿਗੁਰੂ (ਮੇਰੇ ਉਤੇ) ਦਇਆਵਾਨ ਹੋ ਗਿਆ ਹੈ (ਗੁਰੂ ਦੀ ਮੇਹਰ ਨਾਲ ਮੇਰੇ ਅੰਦਰ) ਆਤਮਕ ਅਡੋਲਤਾ ਪੈਦਾ ਹੋ ਗਈ ਹੈ।

ਪਦ ਅਰਥ ਵੂਠਾ = ਆ ਵੱਸਿਆ। ਤੁਠਾ = ਪ੍ਰਸੰਨ ਹੋਇਆ। ਸਹਜੁ = ਆਤਮਕ ਅਡੋਲਤਾ।

SikhNet (Spanish)La Dulce Esencia de mi Señor ha goteado sobre mí, pues el Verdadero Guru tuvo Misericordia de mí y ahora habito en Equilibrio.

ਗ੍ਰਿਹੁ ਵਸਿ ਆਇਆ. ਮੰਗਲੁ ਗਾਇਆ; ਪੰਚ ਦੁਸਟ ਓਇ ਭਾਗਿ ਗਇਆ ॥

grihu vas aaeaa. mangal gaaeaa; panch dusatt oe bhaag geaa |

Sant Singh KhalsaI have come to dwell in the home of my own self, and I sing the songs of joy; the five villains have fled.
Manmohan SinghMy home has been peopled and I sing The songs of rejoicing, as those five villains (passions) have fled.
Manmohan Singh (Punjabi)ਮੇਰਾ ਘਰ ਆਬਾਦ ਹੋ ਗਿਆ ਹੈ ਤੇ ਮੈਂ ਖੁਸ਼ੀ ਦੇ ਗੀਤ ਗਾਉਂਦਾ ਹਾਂ, ਕਿਉਂ ਜੋ ਉਹ ਪੰਜੇ ਹੀ ਬਦਮਾਸ਼ ਭੱਜ ਗਏ ਹਨ।
Fareedkot Teekaਹਮ ਨੇ ਜਬ (ਮੰਗਲੁ) ਜਸ ਗਾਇਆ ਔਰ ਪੰਚ ਜੋ ਕਾਮਾਦਿ ਦੁਸਟ ਥੇ ਤਿਨ ਕਾ ਓਹੁ ਸਮਦਾਇ ਭਾਗ ਜਾਤਾ ਭਯਾ, ਤਬ ਗ੍ਰਹ ਵਾਲਾ ਪਤਿ ਬਸਿ ਮੇਂ ਆਇਆ ਹੈ॥
Prof. Sahib Singhਹੁਣ ਮੇਰਾ (ਹਿਰਦਾ) ਘਰ ਵੱਸ ਪਿਆ ਹੈ (ਮੇਰੇ ਗਿਆਨ-ਇੰਦ੍ਰੇ) ਖ਼ੁਸ਼ੀ ਦਾ ਗੀਤ ਗਾ ਰਹੇ ਹਨ (ਮੇਰੇ ਹਿਰਦੇ-ਘਰ ਵਿਚੋਂ) ਉਹ (ਕਾਮਾਦਿਕ) ਪੰਜ ਵੈਰੀ ਨੱਸ ਗਏ ਹਨ।

ਪਦ ਅਰਥ ਗ੍ਰਿਹੁ = ਘਰ, ਹਿਰਦਾ-ਘਰ। ਵਸਿ ਆਇਆ = ਵੱਸ ਪਿਆ ਹੈ। ਮੰਗਲੁ = ਖ਼ੁਸ਼ੀ ਦਾ ਗੀਤ। ਓਇ = (ਲਫ਼ਜ਼ 'ਉਹ' ਤੋਂ ਬਹੁ-ਵਚਨ)। ਭਾਗਿ ਗਇਆ = ਭੱਜ ਗਏ।

SikhNet (Spanish)Por fin pude ser yo, y pude cantar la Melodía nupcial de la Experiencia de Unión, y las cinco pasiones dentro de mí se rindieron,

ਸੀਤਲ ਆਘਾਣੇ. ਅੰਮ੍ਰਿਤ ਬਾਣੇ; ਸਾਜਨ ਸੰਤ ਬਸੀਠਾ ॥

seetal aaghaane. amrit baane; saajan sant baseetthaa |

Sant Singh KhalsaI am soothed and satisfied with the Ambrosial Bani of His Word; the friendly Saint is my advocate.
Manmohan SinghI am pacified and sated with the ambrosial Gurbani, and the friendly Saint- Guru is my intercessor.
Manmohan Singh (Punjabi)ਅੰਮ੍ਰਿਤਮਈ ਗੁਰਬਾਣੀ ਨਾਲ ਮੈਂ ਸ਼ਾਂਤ ਤੇ ਤ੍ਰਿਪਤ ਹੋ ਗਿਆ ਹਾਂ। ਮਿੱਤਰ ਸੰਤ ਗੁਰਦੇਵ ਜੀ ਮੇਰੇ ਵਿਚੋਲੇ ਹਨ।
Fareedkot Teekaਅਬ ਅੰਮ੍ਰਿਤ ਰੂਪ ਬਾਣੀ ਕਰ ਕੇ ਅੰਤਸ਼ਕਰਣ (ਆਘਾਣੇ) ਸੰਤੁਸਟ ਹੋਤੇ ਭਏ ਹੈਂ ਔ ਸੀਤਲ ਹੋਤੇ ਭਏ ਹੈਂ। ਸਾਜਨ ਸਤਗੁਰ (ਸੰਤ) ਸਾਂਤ ਰੂਪ ਮੇਰੇ ਹਰਿ ਕੇ ਮਿਲਾਪ ਮੇਂ ਮੇਰਾ (ਬਸੀਠਾ) ਵਕੀਲ ਹੋਤਾ ਭਇਆ॥
Prof. Sahib Singh(ਜਦੋਂ ਦਾ) ਮਿੱਤਰ ਗੁਰੂ (ਪਰਮਾਤਮਾ ਨਾਲ ਮਿਲਾਣ ਵਾਸਤੇ) ਵਕੀਲ ਬਣਿਆ ਹੈ, ਉਸ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਬਰਕਤਿ ਨਾਲ ਮੇਰੇ ਗਿਆਨ-ਇੰਦ੍ਰੇ ਠੰਢੇ-ਠਾਰ ਹੋ ਗਏ ਹਨ (ਮਾਇਕ ਪਦਾਰਥਾਂ ਵਲੋਂ) ਰੱਜ ਗਏ ਹਨ।

ਪਦ ਅਰਥ ਆਘਾਣੇ = ਰੱਜ ਗਏ ਹਨ। ਅੰਮ੍ਰਿਤ ਬਾਣੇ = ਆਤਮਕ ਜੀਵਨ ਦੇਣ ਵਾਲੀ ਬਾਣੀ ਨਾਲ। ਬਸੀਠਾ = ਵਕੀਲ, ਵਿਚੋਲਾ।

SikhNet (Spanish)la compostura vino a mi mente a través de la Palabra del Néctar, pues el Santo se convirtió en mi intercesor.

ਕਹੁ ਨਾਨਕ. ਹਰਿ ਸਿਉ ਮਨੁ ਮਾਨਿਆ; ਸੋ ਪ੍ਰਭੁ ਨੈਣੀ ਡੀਠਾ ॥੧॥

kahu naanak. har siau man maaniaa; so prabh nainee ddeetthaa |1|

Sant Singh KhalsaSays Nanak, my mind is in harmony with the Lord; I have seen God with my eyes. ||1||
Manmohan SinghSays Nanak, my soul is domesticated (at one) with God. He, the Lord, I have seen with mine eyes.
Manmohan Singh (Punjabi)ਗੁਰੂ ਜੀ ਆਖਦੇ ਹਨ, ਮੇਰੀ ਆਤਮਾਂ ਵਾਹਿਗੁਰੂ ਨਾਲ ਹਿਲ ਗਈ ਹੈ। ਉਸ ਸਾਹਿਬ ਨੂੰ ਮੈਂ ਆਪਣਿਆਂ ਨੇਤਰਾਂ ਨਾਲ ਵੇਖ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਜਬ ਮੇਰਾ ਮਨ ਹਰਿ ਸੇ ਮਾਨਿਆ ਤਬ ਸੇ ਪ੍ਰਭੂ ਮੈਨੇ ਨੇਤ੍ਰੋਂ ਕਰ ਦੇਖਾ ਹੈ॥੧॥
Prof. Sahib Singhਨਾਨਕ ਆਖਦਾ ਹੈ- ਮੇਰਾ ਮਨ ਹੁਣ ਪਰਮਾਤਮਾ ਨਾਲ ਗਿੱਝ ਗਿਆ ਹੈ, ਮੈਂ ਉਸ ਪਰਮਾਤਮਾ ਨੂੰ (ਆਪਣੀਆਂ) ਅੱਖਾਂ ਨਾਲ ਵੇਖ ਲਿਆ ਹੈ ॥੧॥

ਪਦ ਅਰਥ ਸਿਉ = ਨਾਲ। ਨੈਣੀ = ਅੱਖਾਂ ਨਾਲ ॥੧॥

SikhNet (Spanish)Dice Nanak, mi mente está complacida con el Señor, pues Lo he visto con mis propios ojos. (1)

ਸੋਹਿਅੜੇ ਸੋਹਿਅੜੇ; ਮੇਰੇ ਬੰਕ ਦੁਆਰੇ. ਰਾਮ ॥

sohiarre sohiarre; mere bank duaare. raam |

Sant Singh KhalsaAdorned - adorned are my beauteous gates, O Lord.
Manmohan SinghAdorned! adorned are my beauteous gates, O my Omnipresent Lord.
Manmohan Singh (Punjabi)ਸੁਭਾਇਮਾਨ! ਸੁਭਾਇਮਾਨ ਹਨ ਮੇਰੇ ਸੁੰਦਰ ਦਰਵਾਜੇ, ਹੇ ਮੇਰੇ ਸਰਬ-ਵਿਆਪਕ ਸੁਆਮੀ!
Fareedkot Teekaਹੇ ਭਾਈ! (ਸੋਹਿਅੜੇ) ਸੋਭਾਇਮਾਨ ਹੋਤੇ ਭਏ ਹੈਂ ੨, ਪ੍ਰੇਮ ਪੁਨਰੁਕਤ ਹੈ। ਮੇਰੇ ਬੰਕੇ ਘਰ ਇੰਦ੍ਰੇ ਵਾ ਪ੍ਰਤਖ੍ਯ ਘਰ ਚਰ ਸੋਹੇ ਹੈਂ॥
Prof. Sahib Singh(ਹੇ ਸਖੀ! ਮੇਰੇ ਹਿਰਦੇ-ਘਰ ਦੇ ਸਾਰੇ ਦਰਵਾਜ਼ੇ) ਮੇਰੇ ਗਿਆਨ-ਇੰਦ੍ਰੇ ਸੋਹਣੇ ਹੋ ਗਏ ਹਨ ਸੋਭਨੀਕ ਹੋ ਗਏ ਹਨ,

ਪਦ ਅਰਥ ਸੋਹਿਅੜੇ = ਸੋਭਨੀਕ ਹੋ ਗਏ ਹਨ। ਬੰਕ = ਬਾਂਕੇ, ਸੁੰਦਰ। ਮੇਰੇ ਦੁਆਰੇ = ਮੇਰੇ ਗਿਆਨ-ਇੰਦ੍ਰੇ।

SikhNet (Spanish)Benditas, benditas sean las puertas de mi cuerpo, oh querido, pues a través de ellas,

ਪਾਹੁਨੜੇ ਪਾਹੁਨੜੇ; ਮੇਰੇ ਸੰਤ ਪਿਆਰੇ. ਰਾਮ ॥

paahunarre paahunarre; mere sant piaare. raam |

Sant Singh KhalsaGuests - my guests are the Beloved Saints, O Lord.
Manmohan SinghGuests, mine guests are the dear saints, O my Lord.
Manmohan Singh (Punjabi)ਪ੍ਰਾਹੁਣੇ, ਮੈਡੇ ਪ੍ਰਾਹੁਣੇ ਹਨ ਪ੍ਰੀਤਮ ਸਾਧੂ, ਹੇ ਮੇਰੇ ਸੁਆਮੀ!
Fareedkot Teekaਸਭ ਪਾਹੁਨੋਂ ਸੇ ਉਤਮ ਪਾਹੁਨੇ ਸੰਤ ਜਨ ਪਿਆਰੇ ਮੇਰੇ ਆਉਤੇ ਭਏ ਹੈਂ॥
Prof. Sahib Singh(ਕਿਉਂਕਿ ਮੇਰੇ ਹਿਰਦੇ-ਘਰ ਵਿਚ) ਮੇਰੀ ਜਿੰਦ ਦੇ ਸਾਈਂ ਮੇਰੇ ਸੰਤ-ਪ੍ਰਭੂ ਜੀ ਆ ਬਿਰਾਜੇ ਹਨ।

ਪਦ ਅਰਥ ਪਾਹੁਨੜੇ = ਮੇਰੀ ਜਿੰਦ ਦਾ ਪਤੀ।

SikhNet (Spanish)sí, a través de ellas mi Santo Amado llegará a mi hogar y a través del Santo,

ਸੰਤ ਪਿਆਰੇ. ਕਾਰਜ ਸਾਰੇ; ਨਮਸਕਾਰ ਕਰਿ. ਲਗੇ ਸੇਵਾ ॥

sant piaare. kaaraj saare; namasakaar kar. lage sevaa |

Sant Singh KhalsaThe Beloved Saints have resolved my affairs; I humbly bowed to them, and committed myself to their service.
Manmohan SinghThe dear saints adjusted mine affairs, when I did them homage and took to their service.
Manmohan Singh (Punjabi)ਪ੍ਰੀਤਵਾਨ ਸਾਧੂਆਂ ਨੇ ਮੇਰੇ ਕੰਮ ਕਾਜ ਸੁਆਰ ਦਿੱਤੇ, ਜਦ ਮੈਂ ਉਹਨਾਂ ਨੂੰ ਪ੍ਰਣਾਮ ਕੀਤਾ ਅਤੇ ਉਹਨਾਂ ਦੀ ਟਹਿਲ ਵਿੱਚ ਜੁੜ ਗਿਆ।
Fareedkot Teekaਤਿਨ ਸੰਤ ਪਿਆਰੋਂ ਨੇ ਹਮਾਰੇ ਸਭ ਕਾਰਜ ਸਵਾਰ ਦੀਏ ਹੈਂ, ਹਮ ਨਮਸਕਾਰ ਕਰ ਕੇ ਤਿਨ ਸੰਤੋਂ ਕੀ ਸੇਵਾ ਮੇਂ ਲਗੇ ਹੈਂ॥
Prof. Sahib Singhਮੇਰੇ ਪਿਆਰੇ ਸੰਤ-ਪ੍ਰਭੂ ਜੀ ਮੇਰੇ ਕੰਮ ਸਾਰੇ ਸੰਵਾਰ ਰਹੇ ਹਨ (ਮੇਰੇ ਸਾਰੇ ਗਿਆਨ-ਇ੍ਰੰਦੇ ਉਸ ਸੰਤ-ਪ੍ਰਭੂ ਨੂੰ) ਨਮਸਕਾਰ ਕਰ ਕੇ ਉਸ ਦੀ ਸੇਵਾ-ਭਗਤੀ ਵਿਚ ਲੱਗ ਗਏ ਹਨ।

ਪਦ ਅਰਥ ਕਾਰਜ ਸਾਰੇ = ਮੇਰੇ (ਸਾਰੇ) ਕੰਮ ਸੰਵਾਰਦੇ ਹਨ। ਕਰਿ = ਕਰ ਕੇ।

SikhNet (Spanish)voy a satisfacer mi Alma, y saludándolo, me avocaré a Su Servicio nada más.

ਆਪੇ ਜਾਞੀ ਆਪੇ. ਮਾਞੀ ਆਪਿ; ਸੁਆਮੀ. ਆਪਿ ਦੇਵਾ ॥

aape jaayee aape. maayee aap; suaamee. aap devaa |

Sant Singh KhalsaHe Himself is the groom's party, and He Himself the bride's party; He Himself is the Lord and Master; He Himself is the Divine Lord.
Manmohan SinghGod Himself is the groom's man, Himself the bride's man, Himself the Master and Himself the marriage-god.
Manmohan Singh (Punjabi)ਹਰੀ ਖੁਦ ਬ੍ਰਾਤੀ ਹੈ, ਖੁਦ ਮੇਲੀ, ਖੁਦ ਹੀ ਮਾਲਕ ਅਤੇ ਖੁਦ ਹੀ ਵਿਆਹ ਦਾ ਦੇਵਤਾ।
Fareedkot Teekaਅਕਾਲ ਪੁਰਖ ਸੇ ਅਭੇਦ ਗਿਆਨੀ ਸੰਤ ਜਨ ਪਿਆਰੇ (ਜਾਞੀ) ਬਰਾਤੀ ਭੀ ਆਪ ਹੈਂ, ਸੋ ਔਰ ਮਾਂਞੀ ਜਗ੍ਯਾਸੂ ਇਸਤ੍ਰੀ ਕੇ ਪਤਿ ਕੇ ਮਿਲਾਪ ਮੇਂ ਕਰਾਉਨੇ ਹਾਰੇ ਸਹਾਇਕ ਭੀ ਆਪ ਹੈਂ, (ਦੇਵਾ) ਪ੍ਰਕਾਸ਼ ਰੂਪ ਪਰਮੇਸ਼੍ਵਰ ਆਪ (ਸੁਆਮੀ) ਪਤੀ ਰੂਪ ਆਪ ਹੀ ਹੈਂ॥
Prof. Sahib Singhਉਹ ਆਪ ਹੀ ਜਾਂਞੀ ਹੈ ਉਹ ਆਪ ਹੀ ਮੇਲ ਹੈ ਉਹ ਆਪ ਹੀ ਮਾਲਕ ਹੈ ਉਹ ਆਪ ਹੀ ਇਸ਼ਟ-ਦੇਵ ਹੈ।

ਪਦ ਅਰਥ ਆਪੇ = ਆਪ ਹੀ। ਮਾਞੀ = (ਵਿਆਹ ਵਾਲੇ ਘਰ ਆਇਆ ਹੋਇਆ) ਮੇਲ। ਸੁਆਮੀ = ਖਸਮ। ਦੇਵਾ = ਇਸ਼ਟ = ਦੇਵ (ਜਿਸ ਦੇ ਸਾਹਮਣੇ ਵਿਆਹ ਹੁੰਦਾ ਹੈ)।

SikhNet (Spanish)Él Mismo es los parientes del esposo y de la esposa también, Él Mismo es el Maestro y el Dios también.

ਅਪਣਾ ਕਾਰਜੁ ਆਪਿ ਸਵਾਰੇ; ਆਪੇ ਧਾਰਨ ਧਾਰੇ ॥

apanaa kaaraj aap savaare; aape dhaaran dhaare |

Sant Singh KhalsaHe Himself resolves His own affairs; He Himself sustains the Universe.
Manmohan SinghHis affair, the Lord Himself arranges and he himself sustains the universe.
Manmohan Singh (Punjabi)ਆਪਣਾ ਕੰਮ ਸੁਆਮੀ ਆਪ ਹੀ ਸੁਆਰਦਾ ਹੈ ਅਤੇ ਆਪ ਹੀ ਕੁਲ ਆਲਮ ਨੂੰ ਆਸਰਾ ਦਿੰਦਾ ਹੈ।
Fareedkot Teekaਆਪੇ ਜਗ੍ਯਾਸੂ ਹੋ ਕੇ ਸਾਧਨੋਂ ਕੀ ਧਾਰਨਾ ਕੋ ਧਾਰੇ ਹੈਂ, ਪੁਨਾ ਇਹੁ ਸਿਖ ਕੀ ਬ੍ਰਹਮ ਕੇ ਸਾਥ ਅਭੇਦਤਾ ਰੂਪ ਕਾਰਜ ਭੀ ਆਪ ਹੀ ਸਵਾਰੈਂ ਹੈਂ॥
Prof. Sahib Singh(ਮੇਰੀ ਜਿੰਦ ਦਾ ਮਾਲਕ-ਪ੍ਰਭੂ ਮੇਰੀ ਜਿੰਦ ਨੂੰ ਆਪਣੇ ਚਰਨਾਂ ਵਿਚ ਜੋੜਨ ਦਾ ਇਹ) ਆਪਣਾ ਕੰਮ ਆਪ ਹੀ ਸਿਰੇ ਚਾੜ੍ਹਦਾ ਹੈ।

ਪਦ ਅਰਥ ਕਾਰਜੁ = ਵਿਆਹ ਦਾ ਕੰਮ। ਧਾਰਨ ਧਾਰੇ = ਆਸਰਾ ਦੇਂਦਾ ਹੈ।

SikhNet (Spanish)Él Mismo completa Su Tarea, y Él Mismo conserva la Creación en su lugar.

ਕਹੁ ਨਾਨਕ. ਸਹੁ ਘਰ ਮਹਿ ਬੈਠਾ; ਸੋਹੇ ਬੰਕ ਦੁਆਰੇ ॥੨॥

kahu naanak. sahu ghar meh baitthaa; sohe bank duaare |2|

Sant Singh KhalsaSays Nanak, my Bridegroom is sitting in my home; the gates of my body are beautifully adorned. ||2||
Manmohan SinghSays Nanak, the Bridegroom is sitting in my home, so adorned look my beautiful gates.
Manmohan Singh (Punjabi)ਗੁਰੂ ਜੀ ਆਖਦੇ ਹਨ, ਕੰਤ ਮੇਰੇ ਗ੍ਰਹਿ ਬੈਠਾ ਹੈ, ਇਸ ਲਈ ਸੁਸ਼ੋਭਤ ਲੱਗਦੇ ਹਨ, ਮੇਰੇ ਸੁੰਦਰ ਦਰਵਾਜੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ (ਸਹੁ) ਅਕਾਲ ਪੁਰਖ (ਘਰ ਮਹਿ) ਅੰਤਸਕਰਨ ਮੇਂ ਬੈਠਾ ਹੈ ਅਰਥਾਤ ਜੀਵ ਬ੍ਰਹਮ ਕੀ ਏਕਤਾ ਰੂਪ ਅਡੋਲ ਬ੍ਰਹਮ ਨਿਸਚੈ ਹੂਆ ਹੈ, ਤਬ (ਬੰਕ ਦੁਆਰੇ) ਜੋ ਇੰਦ੍ਰਯ ਹੈਂ, ਸੋ ਸੋਭਾਇਮਾਨ ਹੂਏ ਹੈਂ॥੨॥
Prof. Sahib Singhਨਾਨਕ ਆਖਦਾ ਹੈ- ਮੇਰਾ ਖਸਮ-ਪ੍ਰਭੂ ਮੇਰੇ ਹਿਰਦੇ-ਘਰ ਵਿਚ ਆ ਬੈਠਦਾ ਹੈ, ਮੇਰੇ ਸਾਰੇ ਗਿਆਨ-ਇੰਦ੍ਰੇ ਸੋਹਣੇ ਬਣ ਗਏ ਹਨ ॥੨॥

ਪਦ ਅਰਥ ਸਹੁ = ਖਸਮ-ਪ੍ਰਭੂ। ਘਰ = ਹਿਰਦਾ-ਘਰ ॥੨॥

SikhNet (Spanish)Dice Nanak, El Señor está en mi hogar y las puertas de mi cuerpo se ven bellas. (2)

ਨਵ ਨਿਧੇ ਨਉ ਨਿਧੇ; ਮੇਰੇ ਘਰ ਮਹਿ ਆਈ. ਰਾਮ ॥

nav nidhe nau nidhe; mere ghar meh aaee. raam |

Sant Singh KhalsaThe nine treasures - the nine treasures come into my home, Lord.
Manmohan SinghThe nine treasures, the nine treasures, then enter my home.
Manmohan Singh (Punjabi)ਨੌ ਖਜਾਨੇ, ਨੌ ਖਜਾਨੇ, ਤਦ ਮੇਰੇ ਗ੍ਰਹਿ ਵਿੱਚ ਆ ਜਾਂਦੇ ਹਨ।
Fareedkot Teeka(ਨਵ ਨਿਧੇ) ਨਵਧਾ ਭਗਤ ਰੂਪ ਜੋ ਨਵ ਨਿਧ ਹੈ, ਸੋ ਹੇ ਭਾਈ! ਮੇਰੇ ਘਰ ਮੇਂ ਆਈ ਹੈ॥
Prof. Sahib Singhਸ੍ਰਿਸ਼ਟੀ ਦੇ ਸਾਰੇ ਹੀ ਨੌ ਖ਼ਜ਼ਾਨੇ ਮੇਰੇ ਹਿਰਦੇ-ਘਰ ਵਿਚ ਆ ਟਿਕੇ ਹਨ,

ਪਦ ਅਰਥ ਨਵ = ਨੌ। ਨਿਧਿ = ਖ਼ਜ਼ਾਨਾ। ਨਵ ਨਿਧੇ = ਸ੍ਰਿਸ਼ਟੀ ਦੇ ਸਾਰੇ ਨੌ ਹੀ ਖ਼ਜ਼ਾਨੇ। ਘਰ = ਹਿਰਦਾ-ਘਰ।

SikhNet (Spanish)A los Nueve Tesoros los he encontrado en mi propio hogar,

ਸਭੁ ਕਿਛੁ. ਮੈ ਸਭੁ ਕਿਛੁ ਪਾਇਆ; ਨਾਮੁ ਧਿਆਈ ਰਾਮ ॥

sabh kichh. mai sabh kichh paaeaa; naam dhiaaee raam |

Sant Singh KhalsaEverything - I obtain everything, meditating on the Naam, the Name of the Lord.
Manmohan SinghEverything, everything do I obtain By meditating on the Lord's Name.
Manmohan Singh (Punjabi)ਸਾਰਾ ਕੁਝ, ਸਾਰਾ ਕੁਝ ਮੈਂ ਪ੍ਰਾਪਤ ਕਰ ਲੈਦਾ ਹਾਂ। ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ।
Fareedkot Teekaਮੈਨੇ ਨਾਮ ਕੋ ਧਿਆਵਣੇ ਵਾਲਾ ਹੋ ਕਰ ਕੇ ਸਭ ਕੁਛ ਪਾਇਆ ਹੈ॥
Prof. Sahib Singh(ਕਿਉਂਕਿ) ਹੁਣ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਮੈਨੂੰ ਹਰੇਕ ਪਦਾਰਥ ਮਿਲ ਗਿਆ ਹੈ, ਮੈਂ ਸਭ ਕੁਝ ਲੱਭ ਲਿਆ ਹੈ।

ਪਦ ਅਰਥ ਧਿਆਈ = ਧਿਆਈਂ, ਮੈਂ ਸਿਮਰਦਾ ਹਾਂ।

SikhNet (Spanish)sí, habitando en el Nombre del Señor todo me ha sido revelado. Habitando en el Nombre, el Señor,

ਨਾਮੁ ਧਿਆਈ. ਸਦਾ ਸਖਾਈ; ਸਹਜ ਸੁਭਾਈ ਗੋਵਿੰਦਾ ॥

naam dhiaaee. sadaa sakhaaee; sehaj subhaaee govindaa |

Sant Singh KhalsaMeditating on the Naam, the Lord of the Universe becomes one's eternal companion, and he dwells in peaceful ease.
Manmohan SinghBy remembering the Name with equipoise and devotion, the Lord of the world becomes man's helper, for aye.
Manmohan Singh (Punjabi)ਅਡੋਲਤਾ ਅਤੇ ਅਨੁਰਾਗ (ਪ੍ਰੇਮ) ਨਾਲ ਨਾਮ ਦਾ ਅਰਾਧਨ ਕਰਨ ਦੁਆਰਾ, ਸ੍ਰਿਸ਼ਟੀ ਦਾ ਸੁਆਮੀ ਬੰਦੇ ਦਾ ਹਮੇਸ਼ਾਂ ਲਈ ਸਹਾਇਕ ਬਣ ਜਾਂਦਾ ਹੈ।
Fareedkot Teeka(ਨਾਮ ਧਿਆਈ) ਨਾਮ ਕੇ ਧਿਆਉਨੇ ਵਾਲੇ ਹੂਏ ਹੈਂ ਨਾਮ (ਸਦਾ ਸਖਾਈ) ਸਹਾਇਕ ਹੋਤਾ ਹੈ, ਗੋਬਿੰਦ ਕੇ ਗਿਆਨ ਕਰ ਬੁਧਿ (ਸਹਜ) ਸ੍ਵਭਾਵਕ ਸੋਭਾਇਮਾਨ ਭਈ ਹੈ॥
Prof. Sahib Singhਮੈਂ ਉਸ ਗੋਬਿੰਦ ਦਾ ਨਾਮ ਸਦਾ ਸਿਮਰਦਾ ਹਾਂ ਜੋ ਮੇਰਾ ਸਦਾ ਲਈ ਸਾਥੀ ਬਣ ਗਿਆ ਹੈ, ਜਿਸ ਦਾ ਸਦਕਾ ਮੇਰੇ ਅੰਦਰ ਆਤਮਕ ਅਡੋਲਤਾ ਤੇ ਪ੍ਰੇਮ ਪੈਦਾ ਹੋ ਗਿਆ ਹੈ।

ਪਦ ਅਰਥ ਸਖਾਈ = ਸਾਥੀ। ਸਹਜ = ਆਤਮਕ ਅਡੋਲਤਾ। ਸੁਭਾਈ = ਸ੍ਰੇਸ਼ਟ ਪ੍ਰੇਮ ਦਾ ਦਾਤਾ।

SikhNet (Spanish)de forma espontánea, se volvió mi Compañero para siempre. Todas las expectativas han terminado,

ਗਣਤ ਮਿਟਾਈ. ਚੂਕੀ ਧਾਈ; ਕਦੇ ਨ ਵਿਆਪੈ ਮਨ ਚਿੰਦਾ ॥

ganat mittaaee. chookee dhaaee; kade na viaapai man chindaa |

Sant Singh KhalsaHis calculations are ended, his wanderings cease, and his mind is no longer afflicted with anxiety.
Manmohan SinghHis calculation is ended, his wandering ceases and anxiety never clings to his mind.
Manmohan Singh (Punjabi)ਉਸ ਦੀ ਗਿਣਤੀ ਮਿਣਤੀ ਮੁੱਕ ਜਾਂਦੀ ਹੈ, ਉਸ ਦਾ ਭਟਕਣਾ ਮਿੱਟ ਜਾਂਦਾ ਹੈ ਅਤੇ ਉਸ ਦੇ ਚਿੱਤ ਨੂੰ ਕਦੇ ਭੀ ਫਿਕਰ ਨਹੀਂ ਚਿਮੜਦਾ।
Fareedkot Teekaਪੁਨਾ ਗੋਬਿੰਦ ਪ੍ਰਾਪਤੀ ਕਰ ਕਰਮੋਂ ਕੀ ਗਿਣਤੀ ਮਿਟ ਗਈ ਹੈ, ਫੇਰ ਮਨ ਮੇਂ ਚਿੰਤਾ ਕਭੀ ਨਹੀਂ ਬਿਆਪਤੀ ਹੈ॥
Prof. Sahib Singhਮੈਂ, ਆਪਣੇ ਅੰਦਰ ਚਿੰਤਾ-ਫ਼ਿਕਰ ਮਿਟਾ ਲਿਆ ਹੈ, ਮੇਰੀ ਭਟਕਣਾ ਮੁੱਕ ਗਈ ਹੈ, ਕੋਈ ਚਿੰਤਾ ਮੇਰੇ ਮਨ ਉਤੇ ਕਦੇ ਜੋਰ ਨਹੀਂ ਪਾ ਸਕਦੀ।

ਪਦ ਅਰਥ ਗਣਤ = ਚਿੰਤਾ। ਚੂਕੀ = ਮੁੱਕ ਗਈ ਹੈ। ਧਾਈ = ਭਟਕਣਾ। ਨ ਵਿਆਪੈ = ਜ਼ੋਰ ਨਹੀਂ ਪਾ ਸਕਦੀ। ਚਿੰਦਾ = ਚਿੰਤਾ।

SikhNet (Spanish)también todas las búsquedas y las preocupaciones ya no me acosan más.

ਗੋਵਿੰਦ ਗਾਜੇ. ਅਨਹਦ ਵਾਜੇ; ਅਚਰਜ ਸੋਭ ਬਣਾਈ ॥

govind gaaje. anahad vaaje; acharaj sobh banaaee |

Sant Singh KhalsaWhen the Lord of the Universe reveals Himself, and the unstruck melody of the sound current vibrates, the drama of wondrous splendor is enacted.
Manmohan SinghWhen the Lord becomes manifest, spontaneous music plays and a scene of wondrous splendour is enacted.
Manmohan Singh (Punjabi)ਜਦ ਪ੍ਰਭੂ ਪ੍ਰਗਟ ਹੋ ਜਾਂਦਾ ਹੈ, ਅਗੰਮੀ ਕੀਰਤਨ ਹੁੰਦਾ ਹੈ ਅਤੇ ਅਸਚਰਜ ਸ਼ਾਨ ਸ਼ੌਕਤ ਦਾ ਦ੍ਰਿਸ਼ਯ ਬੱਝ ਜਾਂਦਾ ਹੈ।
Fareedkot Teekaਗੋਬਿੰਦ ਜੋ (ਗਾਜੇ) ਪ੍ਰਗਟੇ ਹੈਂ (ਅਨਹਦ) ਏਕ ਰਸ ਬਾਜੇ ਬਜੇ ਹੈਂ, ਅਸਚਰਜ ਸੋਭਾ ਬਨਿਆ ਹੈ॥
Prof. Sahib Singhਮੇਰੇ ਅੰਦਰ ਗੋਬਿੰਦ ਗੱਜ ਰਿਹਾ ਹੈ (ਪ੍ਰਭੂ ਦੇ ਸਿਮਰਨ ਦਾ ਆਨੰਦ ਪੂਰੇ ਜੋਬਨ ਵਿਚ ਹੈ। ਇਉਂ ਆਨੰਦ ਬਣਿਆ ਹੋਇਆ ਹੈ, ਮਾਨੋ, ਸਾਰੇ ਸੰਗੀਤਕ ਸਾਜ) ਇੱਕ-ਰਸ (ਮੇਰੇ ਅੰਦਰ) ਵੱਜ ਰਹੇ ਹਨ। (ਪਰਮਾਤਮਾ ਨੇ ਮੇਰੇ ਅੰਦਰ) ਹੈਰਾਨ ਕਰ ਦੇਣ ਵਾਲੀ ਆਤਮਕ ਸੁੰਦਰਤਾ ਪੈਦਾ ਕਰ ਦਿੱਤੀ।

ਪਦ ਅਰਥ ਗਾਜੇ = ਗੱਜ ਰਿਹਾ ਹੈ, ਪਰਗਟ ਹੋ ਰਿਹਾ ਹੈ। ਅਨਹਦ = ਇੱਕ-ਰਸ। ਅਨਹਦ ਵਾਜੇ = ਇੱਕ-ਰਸ ਵਾਜੇ ਵੱਜ ਰਹੇ ਹਨ। ਸੋਭ = ਸੋਭਾ।

SikhNet (Spanish)El Señor hace eco en mi interior y la Melodía Celestial resuena en mi mente. Oh, Maravillosa es la Gloria de todo esto.

ਕਹੁ ਨਾਨਕ. ਪਿਰੁ ਮੇਰੈ ਸੰਗੇ; ਤਾ ਮੈ ਨਵ ਨਿਧਿ ਪਾਈ ॥੩॥

kahu naanak. pir merai sange; taa mai nav nidh paaee |3|

Sant Singh KhalsaSays Nanak, when my Husband Lord is with me, I obtain the nine treasures. ||3||
Manmohan SinghSays Nanak, when the Beloved is with me, then, do I obtain the nine treasures.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਜਦ ਮੇਰਾ ਪ੍ਰੀਤਮ ਮੇਰੇ ਨਾਲ ਹੈ, ਤਦ ਮੈਨੂੰ ਨੌਂ ਖਜਾਨੇ ਪ੍ਰਾਪਤ ਹੋ ਵੰਞਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਿਆਰਾ ਮੇਰੇ ਸੰਗ ਮੇਂ ਹੈ ਅਬ ਮੈਨੇ ਨਵ ਨਿਧ ਰੂਪ ਭਗਤੀ ਪਾਈ ਹੈ॥੩॥
Prof. Sahib Singhਨਾਨਕ ਆਖਦਾ ਹੈ- ਪ੍ਰਭੂ-ਪਤੀ ਮੇਰੇ ਅੰਗ-ਸੰਗ ਵੱਸ ਰਿਹਾ ਹੈ, ਤਾਹੀਏਂ ਮੈਨੂੰ ਪ੍ਰਤੀਤ ਹੋ ਰਿਹਾ ਹੈ ਕਿ ਮੈਂ ਸ੍ਰਿਸ਼ਟੀ ਦੇ ਨੌ ਹੀ ਖ਼ਜ਼ਾਨੇ ਲੱਭ ਲਏ ਹਨ ॥੩॥

ਪਦ ਅਰਥ ਮੇਰੈ ਸੰਗੇ = ਮੇਰੇ ਨਾਲ ॥੩॥

SikhNet (Spanish)Dice Nanak, El Señor es para siempre mi Compañía, pues de esta manera obtengo los Nueve Tesoros del Nombre del Señor. (3)

ਸਰਸਿਅੜੇ ਸਰਸਿਅੜੇ; ਮੇਰੇ ਭਾਈ ਸਭ ਮੀਤਾ. ਰਾਮ ॥

sarasiarre sarasiarre; mere bhaaee sabh meetaa. raam |

Sant Singh KhalsaOver-joyed - over-joyed are all my brothers and friends.
Manmohan SinghOver-joyed, over-joyed became all my brothers and friends.
Manmohan Singh (Punjabi)ਪਰਮ ਪ੍ਰਸੰਨ, ਪਰਮ ਪ੍ਰਸੰਨ ਹੋ ਗਏ, ਮੈਡੇ ਸਾਰੇ ਭਰਾ ਅਤੇ ਮਿੱਤਰ।
Fareedkot Teekaਮੇਰੇ ਭਾਈ ਮਿਤ੍ਰ ਸਭ (ਸਰਸਿਅੜੇ) ਅਧਿਕਤਾ ਸੇ ਅਧਿਕਤਾ ਕੋ ਪਾਵਤੇ ਭਏ॥
Prof. Sahib Singhਹੁਣ ਮੇਰੇ ਸਾਰੇ ਮਿੱਤਰ ਭਰਾ (ਸਾਰੇ ਗਿਆਨ-ਇੰਦ੍ਰੇ) ਆਨੰਦ-ਪੂਰਤਿ ਹੋ ਰਹੇ ਹਨ।

ਪਦ ਅਰਥ ਸਰਸਿਅੜੇ = ਸ-ਰਸ ਹੋ ਗਏ ਹਨ, ਆਨੰਦ-ਪੂਰਨ ਹੋ ਗਏ ਹਨ। ਮੇਰੇ ਭਾਈ ਮੀਤਾ = ਮੇਰੇ ਮਿੱਤਰ ਮੇਰੇ ਭਰਾ, ਮੇਰੇ ਸਾਰੇ ਗਿਆਨ-ਇੰਦ੍ਰੇ।

SikhNet (Spanish)En Dicha, sí, en Dicha están todos mis hermanos y amigos.

Open this shabad (26 lines, Angs 452-453) →

Ang 452 of 1430