ੴ

ਸਿੱਖਬਾਣੀ · SikhBani

ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥

mere man paradesee ve piaare aau ghare
Guru Ramdas Ji ਗੁਰੂ ਰਾਮਦਾਸ ਜੀ · Raag Aasaa · Ang 451, 452 · 26 lines
Translations

ਆਸਾ ਮਹਲਾ ੪ ਛੰਤ ਘਰੁ ੫ ॥

aasaa mahalaa 4 chhant ghar 5 | Ang 451

Sant Singh KhalsaAasaa, Fourth Mehl, Chhant, Fifth House:
Manmohan SinghAsa 4th Guru. Chhant
Manmohan Singh (Punjabi)ਆਸਾ ਚੌਥੀ ਪਾਤਸ਼ਾਹੀ। ਛੰਦ।
Prof. Sahib Singhਰਾਗ ਆਸਾ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।
SikhNet (Spanish)Asa, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 451

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace he is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ, ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Iluminador.

ਮੇਰੇ ਮਨ ਪਰਦੇਸੀ. ਵੇ ਪਿਆਰੇ; ਆਉ ਘਰੇ ॥

mere man paradesee. ve piaare; aau ghare | Ang 451

Sant Singh KhalsaO my dear beloved stranger mind, please come home!
Manmohan SinghO my darling stranger soul, come thou into thine own home.
Manmohan Singh (Punjabi)ਹੇ ਮੇਰੀ ਲਾਡਲੀ, ਬਿਦੇਸਣ ਜਿੰਦੜੀਏ! ਤੂੰ ਆਪਣੇ ਨਿੱਜ ਦੇ ਗ੍ਰਹਿ ਨੂੰ ਆ ਜਾ।
Fareedkot Teekaਹੇ ਪਿਆਰੇ ਮੇਰੇ ਮਨ ਪਰਦੇਸੀ! ਚਉਰਾਸੀ ਲਾਖਿ ਕੇ ਫੇਰ ਸੇ ਆਏ ਹੂਏ ਨਿਜ (ਘਰ) ਸ੍ਵਰੂਪ ਪ੍ਰਾਪਤ ਹੋ। ਯਥਾ-☬"ਮਨ ਤੂੰ ਜੋਤਿ ਸਰੂਪ ਹੈ ਅਪਣਾ ਮੂਲੁ ਪਛਾਣੁ॥"
Prof. Sahib Singhਹੇ ਥਾਂ ਥਾਂ ਭਟਕ ਰਹੇ ਮਨ! ਹੇ ਪਿਆਰੇ ਮਨ! ਕਦੇ ਤਾਂ ਪ੍ਰਭੂ-ਚਰਨਾਂ ਵਿਚ ਜੁੜ।

ਪਦ ਅਰਥ ਵੇ ਮਨ = ਹੇ ਮਨ! ਪਰਦੇਸੀ = ਪਰਾਏ ਦੇਸ਼ਾਂ ਵਿਚ ਰਹਿਣ ਵਾਲੇ, ਥਾਂ ਥਾਂ ਭਟਕਣ ਵਾਲੇ। ਘਰੇ = ਘਰਿ, ਘਰ ਵਿਚ, ਪ੍ਰਭੂ-ਚਰਨਾਂ ਵਿਚ।

SikhNet (Spanish)Oh mi mente extraña, oh querida, regresa a tu hogar

ਹਰਿ ਗੁਰੂ ਮਿਲਾਵਹੁ. ਮੇਰੇ ਪਿਆਰੇ; ਘਰਿ ਵਸੈ ਹਰੇ ॥

har guroo milaavahu. mere piaare; ghar vasai hare | Ang 451

Sant Singh KhalsaMeet with the Lord-Guru, O my dear beloved, and He will dwell in the home of your self.
Manmohan SinghMy Guru, cause me to meet my dear God, that He, the Lord, may abide within my home.
Manmohan Singh (Punjabi)ਮੇਰੇ ਗੁਰਦੇਵ ਮੈਨੂੰ ਮੇਰੇ ਪ੍ਰੀਤਮ ਵਾਹਿਗੁਰੂ ਨਾਲ ਮਿਲਾ ਦੇ ਤਾਂ ਜੋ ਉਹ ਸੁਆਮੀ ਮੇਰੇ ਧਾਮ ਵਿੱਚ ਟਿਕ ਜਾਵੇ।
Fareedkot Teekaਹੇ ਮੇਰੇ ਪਿਆਰੇ ਮੇਰੇ ਮਨ! ਗੁਰੂ ਕੇ ਸਾਥ ਅਪਨੇ ਆਪ ਕੋ ਮਿਲਾਵੋ, (ਹਰੇ) ਆਨੰਦ ਰੂਪ ਘਰ ਮੇਂ ਤੂੰ (ਵਸੈ) ਬਸ ਜਾਵੈ॥
Prof. Sahib Singhਹੇ ਮੇਰੇ ਪਿਆਰੇ ਮਨ! ਹਰਿ-ਰੂਪ ਗੁਰੂ ਨੂੰ ਮਿਲ (ਤੈਨੂੰ ਸਮਝ ਪੈ ਜਾਇਗੀ ਕਿ ਸਭ ਸੁਖਾਂ ਦਾ ਦਾਤਾ) ਪਰਮਾਤਮਾ ਤੇਰੇ ਅੰਦਰ ਹੀ ਵੱਸ ਰਿਹਾ ਹੈ।

ਪਦ ਅਰਥ ਮਿਲਾਵਹੁ = ਮਿਲ। ਵਸੈ = ਵੱਸਦਾ ਹੈ। ਹਰੇ = ਹਰੀ।

SikhNet (Spanish)y conoce a tu Dios Guru, para que Dios venga a tu hogar y puedas regocijarte en Su Amor,

ਰੰਗਿ ਰਲੀਆ ਮਾਣਹੁ. ਮੇਰੇ ਪਿਆਰੇ; ਹਰਿ ਕਿਰਪਾ ਕਰੇ ॥

rang raleea maanahu. mere piaare; har kirapaa kare | Ang 451

Sant Singh KhalsaRevel in His Love, O my dear beloved, as the Lord bestows His Mercy.
Manmohan SinghIf God shows mercy, O my dear, thou shalt make merry in His love.
Manmohan Singh (Punjabi)ਜੇਕਰ ਵਾਹਿਗੁਰੂ ਤੇਰੇ ਉਤੇ ਮਿਹਰ ਧਾਰੇ, ਹੇ ਮੈਡੇ ਪ੍ਰੀਤਮ! ਤੂੰ ਉਸ ਦੇ ਪਿਆਰ ਅੰਦਰ ਮੌਜ ਬਹਾਰਾਂ ਕਰੇਗਾਂ।
Fareedkot Teekaਜਬ ਹਰਿ ਕ੍ਰਿਪਾ ਕਰੈਗਾ ਤਬ ਤੁਮ (ਰੰਗਿ) ਪ੍ਰੇਮ ਮੇਂ (ਰਲੀਆ) ਆਨੰਦ (ਮਾਣਹੁ) ਕਰਹੁਗੇ॥
Prof. Sahib Singhਹੇ ਮੇਰੇ ਪਿਆਰੇ ਮਨ! ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਆਤਮਕ ਆਨੰਦ ਮਾਣ (ਅਰਦਾਸ ਕਰਦਾ ਰਹੁ ਕਿ ਤੇਰੇ ਉਤੇ) ਪ੍ਰਭੂ ਇਹ ਮੇਹਰ (ਦੀ ਦਾਤਿ) ਕਰੇ।

ਪਦ ਅਰਥ ਰੰਗਿ = ਪ੍ਰੇਮ ਵਿਚ (ਟਿਕ ਕੇ)। ਰਲੀਆਂ = ਮੌਜਾਂ।

SikhNet (Spanish)pues el Señor en Su Misericordia estará contigo.

ਗੁਰੁ ਨਾਨਕੁ ਤੁਠਾ. ਮੇਰੇ ਪਿਆਰੇ; ਮੇਲੇ ਹਰੇ ॥੧॥

gur naanak tutthaa. mere piaare; mele hare |1| Ang 451

Sant Singh KhalsaAs Guru Nanak is pleased, O my dear beloved, we are united with the Lord. ||1||
Manmohan SinghWhen Guru Nanak is pleased, my dear, he unites man with God.
Manmohan Singh (Punjabi)ਜਦ ਗੁਰੂ ਨਾਨਕ ਜੀ ਮਿਹਰਬਾਨ ਹੋ ਜਾਂਦੇ ਹਨ, ਤਾਂ ਮੇਰੇ ਪ੍ਰੀਤਮ, ਉਹ ਇਨਸਾਨ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੂ (ਤੁਠਾ) ਪ੍ਰਸੰਨ ਹੂਆ, ਤਬ ਹਰਿ ਪਿਆਰੇ ਕੇ ਸਾਥ ਤੇਰੇ ਕੋ ਮਿਲੇਗਾ॥੧॥
Prof. Sahib Singhਨਾਨਕ (ਆਖਦਾ ਹੈ-) ਹੇ ਮੇਰੇ ਪਿਆਰੇ ਮਨ! ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਸ ਨੂੰ ਪਰਮਾਤਮਾ ਨਾਲ ਮਿਲਾ ਦੇਂਦਾ ਹੈ ॥੧॥

ਪਦ ਅਰਥ ਤੁਠਾ = ਦਇਆਵਾਨ, ਪ੍ਰਸੰਨ ॥੧॥

SikhNet (Spanish)Dice Nanak, el Guru me ha bendecido, y me ha unido con el Señor. (1)

ਮੈ. ਪ੍ਰੇਮੁ ਨ ਚਾਖਿਆ, ਮੇਰੇ ਪਿਆਰੇ; ਭਾਉ ਕਰੇ ॥

mai. prem na chaakhiaa, mere piaare; bhaau kare | Ang 451

Sant Singh KhalsaI have not tasted divine love, O my dear beloved, within my heart.
Manmohan SinghI have not heartily tasted the love of my Lord, the Beloved.
Manmohan Singh (Punjabi)ਮੈਂ ਆਪਣੇ ਪ੍ਰਭੂ ਪ੍ਰੀਤਮ ਦੀ ਪ੍ਰੀਤ ਦਾ ਦਿਲੋਂ ਸੁਆਦ ਨਹੀਂ ਚੱਖਿਆ।
Fareedkot Teekaਹੇ ਮੇਰੇ ਪ੍ਯਾਰੇ! ਮੈਨੇ ਭਾਉ ਕਰ ਕੇ ਪ੍ਰੇਮ ਰਸ ਨਹੀਂ ਛਕਿਆ॥
Prof. Sahib Singhਹੇ ਮੇਰੇ ਪਿਆਰੇ! ਮੈਂ (ਪ੍ਰਭੂ-ਚਰਨਾਂ ਵਿਚ) ਪ੍ਰੇਮ ਜੋੜ ਕੇ ਉਸ ਦੇ ਪਿਆਰ ਦਾ ਸੁਆਦ (ਕਦੇ ਭੀ) ਨਹੀਂ ਚੱਖਿਆ,

ਪਦ ਅਰਥ ਭਾਉ ਕਰੇ = ਭਾਉ ਕਰਿ, ਪਿਆਰ ਕਰ ਕੇ।

SikhNet (Spanish)No he saboreado el Amor porque nunca he amado, pero la añoranza de la mente no ha cesado,

ਮਨਿ. ਤ੍ਰਿਸਨਾ ਨ ਬੁਝੀ, ਮੇਰੇ ਪਿਆਰੇ; ਨਿਤ ਆਸ ਕਰੇ ॥

man. trisanaa na bujhee, mere piaare; nit aas kare | Ang 451

Sant Singh KhalsaThe mind's desires are not quenched, O my dear beloved, but I still hold out hope.
Manmohan SinghThe thirst of my heart has not been quenched, O Beloved, and I ever cherish hope to see Thee.
Manmohan Singh (Punjabi)ਮੇਰੇ ਦਿਲ ਦੀ ਤ੍ਰੇਹ ਨਹੀਂ ਬੁਝੀ, ਹੇ ਮੇਰੇ ਪ੍ਰੀਤਮ! ਅਤੇ ਤੈਨੂੰ ਵੇਖਣ ਦੀ ਉਮੈਦ ਮੈਨੂੰ ਸਦਾ ਹੀ ਲੱਗੀ ਰਹਿੰਦੀ ਹੈ।
Fareedkot Teekaਹੇ ਮੇਰੇ ਪਿਆਰੇ! ਮੇਰੇ ਮਨ ਕੀ ਤ੍ਰਿਸਨਾ ਨਹੀਂ ਬੁਝੀ, ਨਿਤ ਆਸ ਕਰੇ ਵਾ ਕਰਤੇ ਹੈਂ॥
Prof. Sahib Singh(ਕਿਉਂਕਿ) ਹੇ ਮੇਰੇ ਪਿਆਰੇ! ਮੇਰੇ ਮਨ ਵਿਚ (ਵੱਸ ਰਹੀ ਮਾਇਆ ਦੀ) ਤ੍ਰਿਸ਼ਨਾ ਕਦੇ ਮੁੱਕੀ ਹੀ ਨਹੀਂ, (ਮੇਰਾ ਮਨ) ਸਦਾ (ਮਾਇਆ ਦੀਆਂ ਹੀ) ਆਸਾਂ ਬਣਾਂਦਾ ਰਹਿੰਦਾ ਹੈ।

ਪਦ ਅਰਥ ਮਨਿ = ਮਨ ਵਿਚ (ਵੱਸ ਰਹੀ)। ਆਸ = (ਮਾਇਆ ਦੀਆਂ) ਆਸਾਂ।

SikhNet (Spanish)e incesantemente Lo añoro. Mi belleza se desperdicia día con día y el tiempo acosa mi respiración.

ਨਿਤ ਜੋਬਨੁ ਜਾਵੈ. ਮੇਰੇ ਪਿਆਰੇ; ਜਮੁ ਸਾਸ ਹਿਰੇ ॥

nit joban jaavai. mere piaare; jam saas hire | Ang 451

Sant Singh KhalsaYouth is passing away, O my dear beloved, and death is stealing away the breath of life.
Manmohan SinghEach day youth is passing away, my Beloved, and death is stealing away my breath.
Manmohan Singh (Punjabi)ਹਰ ਰੋਜ ਜੁਆਨੀ ਬੀਤਦੀ ਜਾ ਰਹੀ ਹੈ ਮੇਰੇ ਪ੍ਰੀਤਮ! ਅਤੇ ਮੌਤ ਮੇਰੇ ਸੁਆਸਾਂ ਨੂੰ ਚੁਰਾ ਰਹੀ ਹੈ।
Fareedkot Teekaਨਿਤ ਜੋਬਨੁ ਖੀਨ ਹੋਤਾ ਹੈ, ਜਮ ਸ੍ਵਾਸੋਂ ਕੋ (ਹਿਰੇ) ਦੇਖ, ਭਾਵ ਗਿਨ ਰਹਾ ਹੈ ਵਾ ਖੋਸਤਾ ਹੈ॥
Prof. Sahib Singhਹੇ ਮੇਰੇ ਪਿਆਰੇ! ਸਦਾ (ਇਸੇ ਹਾਲਤ ਵਿਚ ਹੀ) ਮੇਰੀ ਜਵਾਨੀ ਲੰਘਦੀ ਜਾ ਰਹੀ ਹੈ ਤੇ ਮੌਤ ਦਾ ਦੇਵਤਾ ਮੇਰੇ ਸੁਆਸਾਂ ਨੂੰ (ਗਹੁ ਨਾਲ) ਤੱਕ ਰਿਹਾ ਹੈ (ਕਿ ਸੁਆਸ ਪੂਰੇ ਹੋਣ ਤੇ ਇਸ ਨੂੰ ਆ ਫੜਾਂ)।

ਪਦ ਅਰਥ ਜੋਬਨੁ = ਜਵਾਨੀ। ਜਾਵੈ = ਬੀਤਦਾ ਜਾ ਰਿਹਾ ਹੈ। ਹਿਰੇ = ਹੇਰੇ, ਤੱਕ ਰਿਹਾ ਹੈ।

SikhNet (Spanish)No obstante, aquélla que enaltece al Señor en su mente,

ਭਾਗ ਮਣੀ ਸੋਹਾਗਣਿ, ਮੇਰੇ ਪਿਆਰੇ; ਨਾਨਕ. ਹਰਿ ਉਰਿ ਧਾਰੇ ॥੨॥

bhaag manee sohaagan, mere piaare; naanak. har ur dhaare |2| Ang 451

Sant Singh KhalsaThe virtuous bride realizes the good fortune of her destiny, O my dear beloved; O Nanak, she enshrines the Lord within her heart. ||2||
Manmohan SinghFortunate and chaste is the wife, O Nanak, who claps God, her Beloved to her heart.
Manmohan Singh (Punjabi)ਕਰਮਾਂ ਵਾਲੀ ਅਤੇ ਪਾਕਦਾਮਨ ਹੈ ਉਹ ਪਤਨੀ, ਹੇ ਨਾਨਕ! ਜੋ ਆਪਣੇ ਪ੍ਰੀਤਮ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ (ਭਾਗਮਣੀ) ਭਾਗੋਂ ਦੀ ਰਤੀ ਵਾਲੀ, ਭਾਵ ਸੋ ਸ੍ਰੇਸ੍ਟ ਭਾਗਾਂ ਵਾਲੀ ਸੋਹਾਗਨ ਹੈ, ਜੋ ਹਰਿ ਪਿਆਰੇ ਕੋ ਉਰ ਮੇਂ ਧਾਰਨ ਕਰਤੀ ਹੈ॥੨॥
Prof. Sahib Singhਹੇ ਨਾਨਕ! (ਆਖ-) ਹੇ ਮੇਰੇ ਪਿਆਰੇ! ਉਹੀ ਜੀਵ-ਇਸਤ੍ਰੀ ਭਾਗਾਂ ਵਾਲੀ ਬਣਦੀ ਹੈ ਉਸ ਦੇ ਮੱਥੇ ਉਤੇ ਭਾਗਾਂ ਦੀ ਮਣੀ ਚਮਕਦੀ ਹੈ ਜੇਹੜੀ ਪਰਮਾਤਮਾ (ਦੀ ਯਾਦ) ਆਪਣੇ ਹਿਰਦੇ ਵਿਚ ਟਿਕਾਈ ਰੱਖਦੀ ਹੈ ॥੨॥

ਪਦ ਅਰਥ ਭਾਗਮਣੀ = ਭਾਗਾਂ ਦੀ ਮਣੀ। ਉਰਿ = ਹਿਰਦੇ ਵਿਚ ॥੨॥

SikhNet (Spanish)es la verdadera Esposa del Señor y desde ese momento su Destino brilla como una joya. (2)

ਪਿਰ ਰਤਿਅੜੇ. ਮੈਡੇ ਲੋਇਣ. ਮੇਰੇ ਪਿਆਰੇ; ਚਾਤ੍ਰਿਕ ਬੂੰਦ ਜਿਵੈ ॥

pir ratiarre. maidde loein. mere piaare; chaatrik boond jivai | Ang 452

Sant Singh KhalsaMy eyes are drenched with the Love of my Husband Lord, O my dear beloved, like the song-bird with the rain drop.
Manmohan SinghMine eyes are imbued with the love of my Beloved, like those of the pied-cuckoo for rain drop, o dear.
Manmohan Singh (Punjabi)ਮੇਰੀਆਂ ਅੱਖਾਂ ਆਪਣੇ ਪਤੀ ਦੇ ਪਿਆਰ ਨਾਲ ਐਉਂ ਰੰਗੀਜੀਆਂ ਹਨ, ਜਿਸ ਤਰ੍ਹਾਂ ਪਪੀਹੇ ਦੀਆਂ ਮੀਂਹ ਦੀ ਕਣੀ ਲਈ ਹੇ ਜਾਨੀਆਂ!
Fareedkot Teekaਹੇ ਮੇਰੇ ਪ੍ਯਾਰੇ! ਮੇਰੇ ਨੇਤ੍ਰ ਐਸੇ ਪਤੀ ਮੇਂ ਰਾਤੇ ਹੂਏ ਹੈਂ ਜੈਸੇ ਚਾਤ੍ਰਿਕ ਸਾਂਤਿ ਬੂੰਦ ਕੇ ਸਾਥ ਰਾਤੇ ਹੈਂ॥
Prof. Sahib Singhਹੇ ਮੇਰੇ ਪਿਆਰੇ! ਮੇਰੀਆਂ ਅੱਖਾਂ ਪ੍ਰਭੂ-ਪਤੀ ਦੇ ਦਰਸ਼ਨ ਵਿਚ ਮਸਤ ਹਨ ਜਿਵੇਂ ਪਪੀਹਾ (ਸ੍ਵਾਂਤੀ ਵਰਖਾ ਦੀ) ਬੂੰਦ (ਲਈ ਤਾਂਘਦਾ ਹੈ)।

ਪਦ ਅਰਥ ਰਤਿਅੜੇ = ਰੱਤੇ ਹੋਏ, ਪ੍ਰੇਮ-ਰੰਗ ਨਾਲ ਰੰਗੇ ਹੋਏ। ਮੈਡੇ = ਮੇਰੇ। ਲੋਇਣ = ਨੇਤਰ, ਅੱਖਾਂ। ਚਾਤ੍ਰਿਕ = ਪਪੀਹਾ।

SikhNet (Spanish)Mis ojos están maravillados con el Amor del Señor, Lo añoro así como el pajarillo Chatrik añora la gota de rocío del amanecer.

ਮਨੁ ਸੀਤਲੁ ਹੋਆ. ਮੇਰੇ ਪਿਆਰੇ; ਹਰਿ ਬੂੰਦ ਪੀਵੈ ॥

man seetal hoaa. mere piaare; har boond peevai | Ang 452

Sant Singh KhalsaMy mind is cooled and soothed, O my dear beloved, by drinking in the rain drops of the Lord.
Manmohan SinghMy soul is cooled by drinking the rain drops of God, O dear.
Manmohan Singh (Punjabi)ਵਾਹਿਗੁਰੂ ਦੀਆਂ ਮੀਂਹ ਦੀਆਂ ਕਣੀਆਂ ਨੂੰ ਪੀਣ ਦੁਆਰਾ ਮੇਰੀ ਆਤਮਾਂ ਸ਼ਾਂਤ ਹੋ ਗਈ ਹੈ, ਹੇ ਪਿਆਰਿਆ!
Fareedkot Teekaਹੇ ਮੇਰੇ ਪ੍ਯਾਰੇ! ਮੇਰਾ ਮਨੁ ਸੀਤਲੁ ਹੂਆ ਤਉ ਜਾਣ ਜੋ ਹਰੀ ਨਾਮ ਬੂੰਦ ਕੋ ਪਾਨ ਕਰੇਗਾ॥
Prof. Sahib Singhਹੇ ਮੇਰੇ ਪਿਆਰੇ! ਜਦੋਂ ਮੇਰਾ ਮਨ ਪਰਮਾਤਮਾ ਦੇ ਨਾਮ-ਜਲ ਦੀ ਬੂੰਦ ਪੀਂਦਾ ਹੈ ਤਾਂ ਠੰਢਾ-ਠਾਰ ਹੋ ਜਾਂਦਾ ਹੈ।

ਪਦ ਅਰਥ ਸੀਤਲੁ = ਠੰਡਾ। ਪੀਵੈ = ਪੀਂਦਾ ਹੈ।

SikhNet (Spanish)Mi mente se calma cuando bebo del Elixir del Señor.

ਤਨਿ ਬਿਰਹੁ ਜਗਾਵੈ. ਮੇਰੇ ਪਿਆਰੇ; ਨੀਦ ਨ ਪਵੈ. ਕਿਵੈ ॥

tan birahu jagaavai. mere piaare; need na pavai. kivai | Ang 452

Sant Singh KhalsaSeparation from my Lord keeps my body awake, O my dear beloved; I cannot sleep at all.
Manmohan SinghSeparation from my Love keeps my body awake, O dear, and by no means I can go to sleep.
Manmohan Singh (Punjabi)ਆਪਣੈ ਦਿਲਬਰ ਨਾਲੋਂ ਵਿਛੋੜਾ ਮੇਰੀ ਦੇਹਿ ਨੂੰ ਜਾਗਦਾ ਰਖਦਾ ਹੈ, ਹੇ ਸਨੇਹੀਆ! ਅਤੇ ਕਿਸੇ ਤਰ੍ਹਾਂ ਭੀ ਮੈਨੂੰ ਨੀਦਂ ਨਹੀਂ ਪੈਦੀ।
Fareedkot Teekaਮੇਰੇ ਸਰੀਰ ਮੇਂ ਬਿਰਹ ਮੁਝੈ ਜਗਾਉਤਾ ਹੈ, ਕਿਸੀ ਪ੍ਰਕਾਰ ਨੀਂਦ ਨਹੀਂ ਪੜਤੀ॥
Prof. Sahib Singhਹੇ ਮੇਰੇ ਪਿਆਰੇ! ਮੇਰੇ ਸਰੀਰ ਵਿਚ ਉਪਜਿਆ ਹੋਇਆ ਵਿਛੋੜੇ ਦਾ ਦਰਦ ਮੈਨੂੰ ਜਗਾਈ ਰੱਖਦਾ ਹੈ, ਕਿਸੇ ਤਰ੍ਹਾਂ ਭੀ ਮੈਨੂੰ ਨੀਂਦ ਨਹੀਂ ਪੈਂਦੀ।

ਪਦ ਅਰਥ ਤਨਿ = ਸਰੀਰ ਵਿਚ (ਉਪਜਿਆ ਹੋਇਆ)। ਬਿਰਹੁ = ਵਿਛੋੜੇ ਦਾ ਦਰਦ। ਕਿਵੈ = ਕਿਸੇ ਤਰ੍ਹਾਂ ਭੀ।

SikhNet (Spanish)Mi cuerpo se trauma con la idea de la separación, y el reposo del sueño

ਹਰਿ ਸਜਣੁ ਲਧਾ. ਮੇਰੇ ਪਿਆਰੇ; ਨਾਨਕ. ਗੁਰੂ ਲਿਵੈ ॥੩॥

har sajan ladhaa. mere piaare; naanak. guroo livai |3| Ang 452

Sant Singh KhalsaNanak has found the Lord, the True Friend, O my dear beloved, by loving the Guru. ||3||
Manmohan SinghBy loving the Guru, Nanak has found God, the friend, O dear
Manmohan Singh (Punjabi)ਗੁਰਾਂ ਨੂੰ ਪਿਆਰ ਕਰਨ ਦੁਆਰਾ, ਨਾਨਕ ਨੇ ਵਾਹਿਗੁਰੂ ਮਿਤਰ ਨੂੰ ਭਾਲ ਪਿਆ ਹੈ, ਹੇ ਪਿਆਰਿਆ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖੋਂ ਨੇ ਗੁਰ ਦੇ (ਲਿਵੈ) ਆਸਰੇ ਹੋ ਕਰ ਕੇ ਹਰੀ ਮਿਤ੍ਰ ਕੋ ਢੂੰਢ ਲਿਆ ਹੈ॥੩॥
Prof. Sahib Singhਹੇ ਨਾਨਕ! (ਆਖ-) ਹੇ ਮੇਰੇ ਪਿਆਰੇ! ਗੁਰੂ ਦੀ ਬਖ਼ਸ਼ੀ ਲਗਨ ਦੀ ਬਰਕਤਿ ਨਾਲ ਮੈਂ ਸੱਜਣ ਪ੍ਰਭੂ ਨੂੰ (ਆਪਣੇ ਅੰਦਰ ਹੀ) ਲੱਭ ਲਿਆ ਹੈ ॥੩॥

ਪਦ ਅਰਥ ਲਿਵ = ਸੁਰਤਿ ॥੩॥

SikhNet (Spanish)no me llega por ningún lado, pero entonando mi mente en el Guru, encuentro a mi amigo. (3)

ਚੜਿ ਚੇਤੁ ਬਸੰਤੁ ਮੇਰੇ ਪਿਆਰੇ; ਭਲੀਅ ਰੁਤੇ ॥

charr chet basant mere piaare; bhaleea rute | Ang 452

Sant Singh KhalsaIn the month of Chayt, O my dear beloved, the pleasant season of spring begins.
Manmohan SinghIn the month of Chetar, my dear, begins the pleasant season of spring.
Manmohan Singh (Punjabi)ਚੇਤਰ ਦੇ ਮਹੀਨੇ ਵਿੱਚ, ਹੇ ਜਾਨੀਆ, ਬਾਹਰ ਦਾ ਖੁਸ਼ਗਵਾਰ ਮੌਸਮ ਆਰੰਭ ਹੁੰਦਾ ਹੈ।
Fareedkot Teekaਹੇ ਮੇਰੇ ਪਿਆਰੇ! ਮਾਨੁਖ ਜਨਮੁ ਰੂਪ ਬਸੰਤ ਭਲੀ ਰੁਤ ਮੇਂ ਪ੍ਰੇਮ ਰੂਪੀ ਚੇਤ੍ਰ ਚੜਾ ਹੈ॥
Prof. Sahib Singhਹੇ ਮੇਰੇ ਪਿਆਰੇ! ਚੇਤ (ਦਾ ਮਹੀਨਾ) ਚੜ੍ਹਦਾ ਹੈ, ਬਸੰਤ (ਦਾ ਮੌਸਮ) ਆਉਂਦਾ ਹੈ, (ਸਾਰਾ ਸੰਸਾਰ ਆਖਦਾ ਹੈ ਕਿ ਇਹ) ਸੋਹਣੀ ਰੁੱਤ (ਆ ਗਈ ਹੈ, ਪਰ)

ਪਦ ਅਰਥ ਚੜਿ = ਚੜ੍ਹੈ, ਚੜ੍ਹਦਾ ਹੈ। ਭਲੀਅ = ਸੋਹਣੀ। ਰੁਤੇ = ਰੁਤਿ।

SikhNet (Spanish)Ven, ven Chaitra, y apresúrate a traer a mi mente la estación bendita de la Primavera.

ਪਿਰ ਬਾਝੜਿਅਹੁ. ਮੇਰੇ ਪਿਆਰੇ; ਆਂਗਣਿ ਧੂੜਿ ਲੁਤੇ ॥

pir baajharriahu. mere piaare; aangan dhoorr lute | Ang 452

Sant Singh KhalsaBut without my Husband Lord, O my dear beloved, my courtyard is filled with dust.
Manmohan SinghBut without my spouse, O dear, the dust is flying in the court-yard of my mind.
Manmohan Singh (Punjabi)ਪਰ ਮੇਰੇ ਕੰਤ ਦੇ ਬਿਨਾਂ, ਓ ਪਿਆਰਿਆ! ਮੇਰੇ ਮਨ ਦੇ ਵਿਹੜੇ ਵਿੱਚ ਖੇਹ ਉਡ ਰਹੀ ਹੈ।
Fareedkot Teekaਪਤੀ ਸੇ ਬਿਨਾਂ ਮੇਰੇ ਅੰਤਸਕਰਣ ਆਂਗਨ ਮੇਂ ਸੰਕਲਪ ਬਿਕਲਪ ਰੂਪ ਧੂਰ (ਲੁਤੇ) ਉਡਤੀ ਹੈ॥
Prof. Sahib Singhਹੇ ਮੇਰੇ ਪਿਆਰੇ! ਪ੍ਰਭੂ-ਪਤੀ (ਦੇ ਮਿਲਾਪ) ਤੋਂ ਬਿਨਾ (ਮੇਰੇ ਹਿਰਦੇ ਦੇ) ਵੇਹੜੇ ਵਿਚ ਧੂੜ ਉੱਡ ਰਹੀ ਹੈ।

ਪਦ ਅਰਥ ਬਾਝੜਿਅਹੁ = ਬਿਨਾ। ਆਂਗਣਿ = (ਹਿਰਦੇ ਦੇ) ਵੇਹੜੇ ਵਿਚ। ਧੂੜਿ = ਘੱਟਾ। ਲੁਤੇ = ਉੱਡ ਰਹੀ ਹੈ।

SikhNet (Spanish)Sin la Presencia de mi Esposo, el jardín de mi mente está lleno de polvo,

ਮਨਿ ਆਸ ਉਡੀਣੀ. ਮੇਰੇ ਪਿਆਰੇ; ਦੁਇ ਨੈਨ ਜੁਤੇ ॥

man aas uddeenee. mere piaare; due nain jute | Ang 452

Sant Singh KhalsaBut my sad mind is still hopeful, O my dear beloved; my eyes are both fixed upon Him.
Manmohan SinghThere is hope still in my sad heart and mine eyes, both are fixed on Him, my Beloved.
Manmohan Singh (Punjabi)ਮੇਰੇ ਉਦਾਸ ਦਿਲ ਅੰਦਰ ਅਜੇ ਭੀ ਉਮੈਦ ਹੈ ਅਤੇ ਮੇਰੇ ਦੋਨੋ ਨੇਤਰ ਉਸ ਦਿਲਬਰ ਉਤੇ ਗੱਡੇ ਹੋਏ ਹਨ।
Fareedkot Teekaਹਮਾਰੇ ਮਨ ਮੇਂ ਆਸ ਲਗ ਰਹੀ ਹੈ ਬ੍ਯੋਗ ਕਰ (ਉਡੀਣੀ) ਉਦਾਸ ਹੋ ਰਹੀ ਹੂੰ, ਮਨ ਬੁਧ ਰੂਪ ਮੇਰੇ ਦੋਨੋਂ ਨੈਨ (ਜੁਤੇ) ਜੁੜ ਰਹੇ ਹੈਂ॥
Prof. Sahib Singhਹੇ ਮੇਰੇ ਪਿਆਰੇ! ਮੇਰੇ ਮਨ ਵਿਚ (ਪ੍ਰਭੂ-ਮਿਲਾਪ ਦੀ) ਆਸ ਉੱਠ ਰਹੀ ਹੈ, (ਮੈਂ ਦੁਨੀਆ ਦੇ ਭਾ ਦੀ ਸੋਹਣੀ ਬਸੰਤ ਰੁੱਤ ਵਲੋਂ) ਉਦਾਸ ਹਾਂ, ਮੇਰੀਆਂ ਦੋਵੇਂ ਅੱਖਾਂ (ਬਸੰਤ ਦੇ ਖੇੜੇ ਨੂੰ ਵੇਖਣ ਦੇ ਥਾਂ ਪ੍ਰਭੂ-ਪਤੀ ਦੇ ਦਰਸਨ ਦੀ ਉਡੀਕ ਵਿਚ) ਜੁੜੀਆਂ ਪਈਆਂ ਹਨ।

ਪਦ ਅਰਥ ਮਨਿ = ਮਨ ਵਿਚ। ਉਡੀਣੀ = ਉਦਾਸ। ਨੈਨ = ਅੱਖਾਂ। ਜੁਤੇ = ਜੁੜੇ ਹੋਏ, ਟੱਕ ਨੀਝ ਲਾ ਰਹੇ।

SikhNet (Spanish)y me entristece la larga espera, porque mi mirada está puesta sólo para tener Su Visión.

ਗੁਰੁ ਨਾਨਕੁ ਦੇਖਿ ਵਿਗਸੀ. ਮੇਰੇ ਪਿਆਰੇ; ਜਿਉ ਮਾਤ ਸੁਤੇ ॥੪॥

gur naanak dekh vigasee. mere piaare; jiau maat sute |4| Ang 452

Sant Singh KhalsaBeholding the Guru, Nanak is filled with wondrous joy, like a child, gazing upon his mother. ||4||
Manmohan SinghBut now, on seeing the Guru, Nanak is over-joyed as a child, on beholding its mother, O dear.
Manmohan Singh (Punjabi)ਪਰ ਗੁਰੂ ਜੀ ਨੂੰ ਵੇਖ ਕੇ ਨਾਨਕ ਐਉ ਪਰਮ ਪ੍ਰਸੰਨ ਹੋ ਗਿਆ ਹੈਂ ਜਿਸ ਤਰ੍ਹਾਂ ਬਾਲਕ ਆਪਣੀ ਮਾਤਾ ਨੂੰ ਤੱਕ ਕੇ ਹੇ ਪਿਆਰਿਆ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਪੁਤ੍ਰ ਕੋ ਦੇਖ ਕਰ ਮਾਤਾ ਪ੍ਰਸੰਨ ਹੋਤੀ ਹੈ, ਤੈਸੇ ਗੁਰੁ ਕੋ ਦੇਖ ਕਰ ਮੇਰੀ ਬੁਧਿ ਬਿਗਸਤ ਭਈ ਹੈ॥੪॥
Prof. Sahib Singhਨਾਨਕ (ਆਖਦਾ ਹੈ-ਹੁਣ) ਹੇ ਮੇਰੇ ਪਿਆਰੇ! ਗੁਰੂ ਨਾਨਕ ਨੂੰ ਵੇਖ ਕੇ (ਮੇਰੀ ਜਿੰਦ ਇਉਂ) ਖਿੜ ਪਈ ਹੈ ਜਿਵੇਂ ਮਾਂ ਆਪਣੇ ਪੁੱਤਰ ਨੂੰ ਵੇਖ ਕੇ ਖਿੜ ਪੈਂਦੀ ਹੈ ॥੪॥

ਪਦ ਅਰਥ ਦੇਖਿ = ਵੇਖ ਕੇ। ਵਿਗਸੀ = ਖਿੜ ਪਈ। ਸੁਤੇ = ਸੁਤ, ਪੁੱਤਰ ਨੂੰ ॥੪॥

SikhNet (Spanish)Dice Nanak, viendo al Guru, yo florezco, así como el niño cuando abraza a su madre. (4)

ਹਰਿ ਕੀਆ ਕਥਾ ਕਹਾਣੀਆ, ਮੇਰੇ ਪਿਆਰੇ; ਸਤਿਗੁਰੂ ਸੁਣਾਈਆ ॥

har keea kathaa kahaaneea, mere piaare; satiguroo sunaaeea | Ang 452

Sant Singh KhalsaThe True Guru has preached the sermon of the Lord, O my dear beloved.
Manmohan SinghMy dear True Guru has recited to me the discourses and tales of God.
Manmohan Singh (Punjabi)ਮੈਡੇ ਪ੍ਰੀਤਵਾਨ ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੀਆਂ ਵਾਰਤਾਵਾਂ ਅਤੇ ਸਾਖੀਆਂ ਸ੍ਰਵਣ ਕਰਾਈਆਂ ਹਨ।
Fareedkot Teekaਹੇ ਮੇਰੇ ਪਿਆਰੇ! ਹਰਿ ਕੀਆ ਕਥਾਂ ਕਹਾਣੀਆਂ ਸਤਿਗੁਰੂ ਨੇ ਸ੍ਰਵਣ ਕਰਾਈਆਂ ਹੈਂ॥
Prof. Sahib Singhਹੇ ਮੇਰੇ ਪਿਆਰੇ! ਮੈਨੂੰ ਗੁਰੂ ਨੇ ਪਰਮਾਤਮਾ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ,
SikhNet (Spanish)El Amado Guru recitó para mí el Evangelio del Señor. Oh querido, ofrezco mi ser en sacrificio al Guru,

ਗੁਰ ਵਿਟੜਿਅਹੁ ਹਉ ਘੋਲੀ, ਮੇਰੇ ਪਿਆਰੇ; ਜਿਨਿ ਹਰਿ ਮੇਲਾਈਆ ॥

gur vittarriahu hau gholee, mere piaare; jin har melaaeea | Ang 452

Sant Singh KhalsaI am a sacrifice to the Guru, O my dear beloved, who has united me with the Lord.
Manmohan SinghI am a sacrifice unto my beloved Guru, who has united me with God.
Manmohan Singh (Punjabi)ਆਪਣੇ ਗੁਰਾਂ ਉਤੋਂ ਮੈਂ ਕੁਰਬਾਨ ਵੰਞਦਾ ਹਾਂ, ਜਿਨ੍ਹਾਂ ਨੇ ਮੈਨੂੰ ਵਾਹਿਗੁਰੂ ਨਾਲ ਜੋੜ ਦਿੱਤਾ ਹੈ।
Fareedkot Teekaਜਿਨ ਗੁਰੋਂ ਨੇ ਮੈਂ ਹਰੀ ਸੇ ਮਿਲਾਈ ਹੂੰ, ਤਿਨੋਂ ਕੇ ਊਪਰ ਸੇ ਮੈਂ (ਘੋਲੀ) ਬਲਿਹਾਰ ਜਾਤੀ ਹੂੰ॥
Prof. Sahib Singhਮੈਂ ਉਸ ਗੁਰੂ ਤੋਂ ਸਦਕੇ ਜਾਂਦੀ ਹਾਂ ਜਿਸ ਨੇ ਮੈਨੂੰ ਪ੍ਰਭੂ-ਪਤੀ ਦੇ ਚਰਨਾਂ ਵਿਚ ਜੋੜ ਦਿੱਤਾ ਹੈ।

ਪਦ ਅਰਥ ਵਿਟੜਿਅਹੁ = ਤੋਂ। ਹਉ = ਮੈਂ। ਘੋਲੀ = ਸਦਕੇ। ਜਿਨਿ = ਜਿਸ (ਗੁਰੂ) ਨੇ।

SikhNet (Spanish)Quien me ha unido con mi Señor. El Señor ha satisfecho todas mis esperanzas,

ਸਭਿ ਆਸਾ ਹਰਿ ਪੂਰੀਆ, ਮੇਰੇ ਪਿਆਰੇ; ਮਨਿ ਚਿੰਦਿਅੜਾ ਫਲੁ ਪਾਇਆ ॥

sabh aasaa har pooreea, mere piaare; man chindiarraa fal paaeaa | Ang 452

Sant Singh KhalsaThe Lord has fulfilled all my hopes, O my dear beloved; I have obtained the fruits of my heart's desires.
Manmohan SinghGod has fulfilled all my hopes, O dear, and I have obtained the fruit, my mind desired.
Manmohan Singh (Punjabi)ਵਾਹਿਗੁਰੂ ਨੇ ਮੇਰੀਆਂ ਸਾਰੀਆਂ ਉਮੈਦਾਂ ਪੂਰੀਆਂ ਕਰ ਦਿੱਤੀਆਂ ਹਨ, ਹੇ ਪਿਆਰਿਆ! ਤੇ ਮੈਂ ਚਿੱਤ ਚਾਹੁੰਦਾ ਮੇਵਾ ਹਾਸਲ ਕਰ ਲਿਆ ਹੈ।
Fareedkot Teekaਹਰਿ ਪਿਆਰੇ ਨੇ ਮੇਰੀਆਂ ਸਭ ਆਸਾਂ ਪੂਰਨ ਕਰ ਦੀਆਂ ਹੈ ਪੁਨਾ (ਮਨਿ ਚਿੰਦਿਅੜਾ) ਮਨ ਬਾਂਛਤ ਫਲ ਪਾਇਆ ਹੈ॥
Prof. Sahib Singhਹੇ ਮੇਰੇ ਪਿਆਰੇ! ਪ੍ਰਭੂ ਨੇ ਮੇਰੀਆਂ ਸਾਰੀਆਂ ਆਸਾਂ ਪੂਰੀਆਂ ਕਰ ਦਿੱਤੀਆਂ ਹਨ, ਪ੍ਰਭੂ ਪਾਸੇ ਮੈਂ ਮਨ-ਚਿਤਵਿਆ ਫਲ ਪਾ ਲਿਆ ਹੈ।

ਪਦ ਅਰਥ ਸਭਿ = ਸਾਰੀਆਂ। ਮਨਿ ਚਿੰਦਿਅੜਾ = ਮਨ ਵਿਚ ਚਿਤਵਿਆ ਹੋਇਆ।

SikhNet (Spanish)oh mi Bienamado, he obtenido el fruto de los deseos de mi corazón.

ਹਰਿ ਤੁਠੜਾ. ਮੇਰੇ ਪਿਆਰੇ; ਜਨੁ ਨਾਨਕੁ. ਨਾਮਿ ਸਮਾਇਆ ॥੫॥

har tuttharraa. mere piaare; jan naanak. naam samaaeaa |5| Ang 452

Sant Singh KhalsaWhen the Lord is pleased, O my dear beloved, servant Nanak is absorbed into the Naam. ||5||
Manmohan SinghWhen the Lord is pleased, O my dear, slave Nanak is absorbed in His Name.
Manmohan Singh (Punjabi)ਜਦ ਸੁਆਮੀ ਖੁਸ਼ ਹੋ ਜਾਂਦਾ ਹੈ, ਹੇ ਮੇਰੇ ਸਨੇਹੀਆ! ਤਾਂ ਗੋਲਾ ਨਾਨਕ ਉਸ ਦੇ ਨਾਮ ਵਿੱਚ ਲੀਨ ਥੀ ਵੰਞਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਪਿਆਰੇ ਜਬ ਹਰੀ ਨਾਮੀ (ਤੁਠਾ) ਪ੍ਰਸੰਨ ਹੂਆ, ਤਬ ਮੇਰੇ ਕੋ ਅਪਨੇ ਮੇਂ (ਸਮਾਇਆ) ਅਭਿੰਨ ਕਰ ਲੀਆ ਹੈ॥੫॥
Prof. Sahib Singhਨਾਨਕ (ਆਖਦਾ ਹੈ-) ਹੇ ਮੇਰੇ ਪਿਆਰੇ! ਜਿਸ (ਵਡ-ਭਾਗੀ ਮਨੁੱਖ ਉਤੇ) ਪਰਮਾਤਮਾ ਦਇਆਵਾਨ ਹੁੰਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ॥੫॥

ਪਦ ਅਰਥ ਤੁਠੜਾ = ਪ੍ਰਸੰਨ। ਨਾਮਿ = ਨਾਮ ਵਿਚ। ਨਾਨਕੁ = (ਆਖਦਾ ਹੈ) ॥੫॥

SikhNet (Spanish)Cuando el Señor está complacido, oh mi Bienamado, el Sirviente Nanak es absorbido en el Naam. (5)

ਪਿਆਰੇ ਹਰਿ ਬਿਨੁ; ਪ੍ਰੇਮੁ ਨ ਖੇਲਸਾ ॥

piaare har bin; prem na khelasaa | Ang 452

Sant Singh KhalsaWithout the Beloved Lord, there is no play of love.
Manmohan SinghWithout my Beloved God, I shall not have love play.
Manmohan Singh (Punjabi)ਆਪਣੇ ਮਹਿਬੂਬ ਵਾਹਿਗੁਰੂ ਦੇ ਬਗੈਰ, ਮੈਂ ਹੋਰ ਪਿਆਰ ਦੀ ਖੇਡ ਨਹੀਂ ਖੇਡਾਂਗਾ।
Fareedkot Teekaਪਿਆਰੇ ਗੁਰੂ ਸੇ ਬਿਨਾਂ ਹਰੀ ਦੇ ਪ੍ਰੇਮ ਮੇਂ ਨਹੀਂ ਖੇਲ ਸਕਤਾ ਹੂੰ॥
Prof. Sahib Singhਹੇ ਪਿਆਰੇ! ਪਰਮਾਤਮਾ ਤੋਂ ਬਿਨਾ (ਕਿਸੇ ਹੋਰ ਨਾਲ) ਮੈਂ ਪ੍ਰੇਮ (ਦੀ ਖੇਡ) ਨਹੀਂ ਖੇਡਾਂਗੀ।

ਪਦ ਅਰਥ ਪਿਆਰੇ = ਹੇ ਪਿਆਰੇ! ਖੇਲਸਾ = ਖੇਲਸਾਂ; ਮੈਂ ਖੇਡਾਂਗੀ।

SikhNet (Spanish)Oh querido, no voy a jugar al amor con nadie más que con el Señor, oh,

ਕਿਉ ਪਾਈ ਗੁਰੁ; ਜਿਤੁ ਲਗਿ ਪਿਆਰਾ ਦੇਖਸਾ ॥

kiau paaee gur; jit lag piaaraa dekhasaa | Ang 452

Sant Singh KhalsaHow can I find the Guru? Grasping hold of Him, I behold my Beloved.
Manmohan SinghHow shall I find the Guru, by clinging to whom I can see my Beloved?
Manmohan Singh (Punjabi)ਮੈਂ ਗੁਰਾਂ ਨੂੰ ਕਿਸ ਤਰ੍ਹਾਂ ਪ੍ਰਾਪਤ ਹੋਵਾਂਗਾ, ਜਿਨ੍ਹਾਂ ਨਾਲ ਲੱਗ ਕੇ ਮੈਂ ਆਪਣੈ ਦਿਲਬਰ ਨੂੰ ਵੇਖ ਸਕਦਾ ਹਾਂ?
Fareedkot Teekaਐਸਾ ਗੁਰੂ ਕਿਸ ਪ੍ਰਕਾਰ ਪਾਈਐ ਜਿਸ ਸੇ ਮਿਲਕਰ ਪਿਆਰੇ ਕੋ ਦੇਖਾਂ॥
Prof. Sahib Singh(ਹੇ ਪਿਆਰੇ! ਦੱਸ) ਮੈਂ ਕਿਵੇਂ ਗੁਰੂ ਨੂੰ ਲੱਭਾਂ ਜਿਸ ਦੀ ਰਾਹੀਂ ਹੀ ਮੈਂ ਤੇਰਾ ਦਰਸ਼ਨ ਕਰ ਸਕਾਂਗੀ।

ਪਦ ਅਰਥ ਕਿਉ = ਕਿਵੇਂ? ਪਾਈ = ਪਾਈਂ, ਮੈਂ ਲੱਭਾਂ। ਜਿਤੁ = ਜਿਸ ਦੀ ਰਾਹੀਂ। ਲਗਿ = (ਜਿਸ ਦੀ ਚਰਨੀਂ) ਲੱਗ ਕੇ। ਦੇਖਸਾ = ਦੇਖਸਾਂ, ਮੈਂ ਵੇਖਾਂ।

SikhNet (Spanish)¿cómo puedo llegar hasta el Guru? Encontrándome con Él podré ver a mi Bienamado Señor.

ਹਰਿ ਦਾਤੜੇ ਮੇਲਿ ਗੁਰੂ; ਮੁਖਿ ਗੁਰਮੁਖਿ ਮੇਲਸਾ ॥

har daatarre mel guroo; mukh guramukh melasaa | Ang 452

Sant Singh KhalsaO Lord, O Great Giver, let me meet the Guru; as Gurmukh, may I merge with You.
Manmohan SinghO Bounteous God, cause me to meet the Supreme Guru, as through the Guru alone, I can unite with Thee.
Manmohan Singh (Punjabi)ਹੇ ਦਾਤਾਰ ਵਾਹਿਗੁਰੂ, ਮੈਨੂੰ ਸ਼੍ਰੋਮਣੀ ਗੁਰਾਂ ਨਾਲ ਮਿਲਾ ਦੇ। ਕੇਵਲ ਗੁਰਾਂ ਦੇ ਰਾਹੀਂ ਹੀ ਮੈਂ ਤੇਰੇ ਨਾਲ ਮਿਲ ਸਕਦਾ ਹਾਂ।
Fareedkot Teekaਹੇ ਹਰਿ ਦਾਤੇ! ਐਸਾ ਮੁਖ੍ਯ ਰੂਪ ਗੁਰੂ ਮੈਨੂੰ ਮੇਲ, ਜਿਸ ਗੁਰਮੁਖਿ ਦ੍ਵਾਰੇ ਮੈਂ ਅਪਨੇ ਕੋ ਤੇਰੇ ਸਾਥ ਮੇਲਾਂ॥
Prof. Sahib Singhਹੇ ਪਿਆਰੇ ਦਾਤਾਰ ਹਰੀ! ਮੈਨੂੰ ਗੁਰੂ ਮਿਲਾ, ਗੁਰੂ ਦੀ ਰਾਹੀਂ ਹੀ ਮੈਂ ਤੇਰਾ ਦਰਸਨ ਕਰ ਸਕਾਂਗੀ।

ਪਦ ਅਰਥ ਦਾਤੜੇ = ਹੇ ਪਿਆਰੇ ਦਾਤਾਰ! ਗੁਰਮੁਖਿ = ਗੁਰੂ ਦੀ ਰਾਹੀਂ। ਮੁਖਿ ਮੇਲਸਾ = ਮੁਖਿ ਮੇਲਸਾਂ, ਮੈਂ ਮੂੰਹ ਨਾਲ ਮਿਲਾਵਾਂਗੀ, ਮੈਂ ਤੇਰਾ ਦਰਸਨ ਕਰਾਂਗੀ।

SikhNet (Spanish)Oh mi Señor Benévolo, llévame hasta el Guru, para que a través de Él me una Contigo.

ਗੁਰੁ ਨਾਨਕੁ ਪਾਇਆ ਮੇਰੇ ਪਿਆਰੇ; ਧੁਰਿ ਮਸਤਕਿ ਲੇਖੁ ਸਾ ॥੬॥੧੪॥੨੧॥

gur naanak paaeaa mere piaare; dhur masatak lekh saa |6|14|21| Ang 452

Sant Singh KhalsaNanak has found the Guru, O my dear beloved; such was the destiny inscribed upon his forehead. ||6||14||21||
Manmohan SinghNanak has obtained the Guru, O dear, because such was the primal writ on his forehead.
Manmohan Singh (Punjabi)ਨਾਨਕ ਨੂੰ ਗੁਰਦੇਵ ਜੀ ਪ੍ਰਾਪਤ ਹੋ ਗਏ ਹਨ, ਹੇ ਪਿਆਰਿਆ! ਕਿਉਂ ਜੋ ਉਸ ਦੇ ਮੱਥੇ ਉਤੇ ਐਹੋ ਜਿਹੀ ਆਦੀ ਲਿਖਤਾਕਾਰ ਸੀ।
Fareedkot Teekaਸ੍ਰੀ ਗੁਰੂ ਰਾਮ ਦਾਸ ਜੀ ਕਹਤੇ ਹੈਂ: ਹਮਾਰੇ ਮਸਤਕ ਪਰ ਜੋ ਆਦੋਂ ਸੁਭ ਕਰਮ ਲਿਖਾ ਹੂਆ ਥਾ ਤਉ ਗੁਰੂ ਪਾਯਾ ਹੈ। ਇਹ ਛੇਵੀਂ ਪਉੜੀ ਪੰਜਵੀਂ ਕੇ ਅਸਥਾਨ ਪ੍ਰਾਰਥਨਾ ਮੇਂ ਲਗਾਈ ਜਾਤੀ ਹੈ ਅਰ ਲਗਾਈ ਜਾਵੈ। ਪੰਜਵੀਂ ਮਿਲਾਪ ਕੀ ਪਉੜੀ ਹੈ। ਇਸ ਪ੍ਰਕਾਰ ਸਮਾਪਤੀ ਕਰੀ ਜਾਇ, ਜਬ ਧੁਰ ਲੇਖ ਕੇ ਅਨੁਸਾਰ ਗੁਰੂ ਪਾਇਆ ਤਬ☬"ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤੁ ਸੁਣਾਈਆ" ॥੬॥੧੪॥੨੧॥
Prof. Sahib Singhਨਾਨਕ (ਆਖਦਾ ਹੈ-) ਹੇ ਮੇਰੇ ਪਿਆਰੇ! (ਜਿਸ ਵਡ-ਭਾਗੀ ਦੇ) ਮੱਥੇ ਉਤੇ ਧੁਰ ਦਰਗਾਹ ਤੋਂ (ਪ੍ਰਭੂ-ਮਿਲਾਪ ਦਾ) ਲੇਖ ਲਿਖਿਆ ਹੁੰਦਾ ਹੈ ਉਸ ਨੂੰ ਗੁਰੂ ਮਿਲ ਪੈਂਦਾ ਹੈ ॥੬॥੧੪॥੨੧॥

ਪਦ ਅਰਥ ਧੁਰਿ = ਦਰਗਾਹ ਤੋਂ। ਮਸਤਕਿ = ਮੱਥੇ ਉਤੇ। ਸਾ = ਸੀ ॥੬॥੧੪॥੨੧॥

SikhNet (Spanish)Nanak ha obtenido al Guru, oh querido, pues así estaba su Destino escrito por Dios. (6-14-21)
Answers quote the Granth verbatim with Ang citations. AI commentary is not Gurbani and not a religious ruling.